Raag Gauri Bani Part 11
Raag Gauri Bani Part 11
ਰਾਗ ਗਉੜੀ – ਬਾਣੀ ਸ਼ਬਦ-Part 11 – Raag Gauri – Bani
Raag Gauri Bani Part 11
ਮ : ੫ ॥
ਪੰਜਵੀਂ ਪਾਤਸ਼ਾਹੀ।
ਮੁਠੜੇ ਸੇਈ ਸਾਥ; ਜਿਨੀ ਸਚੁ ਨ ਲਦਿਆ ॥
ਕਾਫਲੇ ਜੋ ਆਪਣੇ ਨਾਲ ਲੈ ਜਾਣ ਨੂੰ ਸੱਚ ਨਹੀਂ ਲਦਦੇ ਉਹ ਠੱਗੇ ਜਾਂਦੇ ਹਨ।
ਨਾਨਕ ਸੇ ਸਾਬਾਸਿ; ਜਿਨੀ ਗੁਰ ਮਿਲਿ ਇਕੁ ਪਛਾਣਿਆ ॥੨॥
ਨਾਨਕ ਜੋ ਸੱਚੇ ਗੁਰਾਂ ਨੂੰ ਮਿਲ ਕੇ ਅਦੁੱਤੀ ਪਰਖ ਸਿਆਣਦੇ ਹਨ ਉਨ੍ਹਾਂ ਨੂੰ ਵਧਾਈ ਮਿਲਦੀ ਹੈ।
ਪਉੜੀ ॥
ਪਉੜੀ।
ਜਿਥੈ ਬੈਸਨਿ ਸਾਧ ਜਨ; ਸੋ ਥਾਨੁ ਸੁਹੰਦਾ ॥
ਸੁੰਦਰ ਹੈ ਉਹ ਜਗ੍ਹਾ ਜਿਥੇ ਪਵਿੱਤਰ ਪੁਰਸ਼ ਬੈਠਦੇ ਹਨ।
ਓਇ ਸੇਵਨਿ ਸੰਮ੍ਰਿਥੁ ਆਪਣਾ; ਬਿਨਸੈ ਸਭੁ ਮੰਦਾ ॥
ਉਹ ਆਪਣੇ ਸਰਬ ਸ਼ਕਤੀਮਾਨ ਸੁਆਮੀ ਦੀ ਟਹਿਲ ਕਮਾਉਂਦੇ ਹਨ ਤੇ ਉਨ੍ਹਾਂ ਦੇ ਸਾਰੇ ਪਾਪ ਝੜ ਜਾਂਦੇ ਹਨ।
ਪਤਿਤ ਉਧਾਰਣ ਪਾਰਬ੍ਰਹਮ; ਸੰਤ ਬੇਦੁ ਕਹੰਦਾ ॥
ਸਾਧੂ ਅਤੇ ਵੇਦ ਆਖਦੇ ਹਨ ਕਿ ਸ਼੍ਰੋਮਣੀ ਸਾਹਿਬ ਪਾਪੀਆਂ ਨੂੰ ਪਾਰ ਉਤਾਰਨ ਵਾਲਾ ਹੈ।
ਭਗਤਿ ਵਛਲੁ ਤੇਰਾ ਬਿਰਦੁ ਹੈ; ਜੁਗਿ ਜੁਗਿ ਵਰਤੰਦਾ ॥
ਸੰਤਾਂ ਦਾ ਪਿਆਰਾ ਤੇਰਾ ਗੁਣ ਸੁਚਕ ਨਾਮ ਹੈ। ਹਰ ਯੁਗ ਅੰਦਰ ਤੂੰ ਇਸ ਤਰ੍ਹਾਂ ਕਰਦਾ ਰਿਹਾ ਹੈਂ।
ਨਾਨਕੁ, ਜਾਚੈ ਏਕੁ ਨਾਮੁ; ਮਨਿ ਤਨਿ ਭਾਵੰਦਾ ॥੫॥
ਨਾਨਕ ਇਕ ਨਾਮ ਦੀ ਹੀ ਮੰਗ ਕਰਦਾ ਹੈ। ਜੋ ਉਸ ਦੀ ਆਤਮਾ ਅਤੇ ਦੇਹਿ ਨੂੰ ਚੰਗਾ ਲਗਦਾ ਹੈ।
ਸਲੋਕ ਮ : ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਚਿੜੀ ਚੁਹਕੀ ਪਹੁ ਫੁਟੀ; ਵਗਨਿ ਬਹੁਤੁ ਤਰੰਗ ॥
ਚਿੜੀ ਦੇ ਚਹਿਚਹਾਉਣ ਤੇ ਪੋਹ ਫੁਟਣ ਨਾਲ ਪ੍ਰਾਣੀ ਦੇ ਅੰਦਰ ਬੜੀਆਂ ਲਹਿਰਾਂ ਚਲ ਪੈਦੀਆਂ ਹਨ।
ਅਚਰਜ ਰੂਪ ਸੰਤਨ ਰਚੇ; ਨਾਨਕ, ਨਾਮਹਿ ਰੰਗ ॥੧॥
ਰੱਬ ਦੇ ਨਾਮ ਦੀ ਪ੍ਰੀਤ ਅੰਦਰ ਸਾਧੂ ਇਕ ਅਸਚਰਜ ਦ੍ਰਿਸ਼ ਸਾਜ ਲੈਂਦੇ ਹਨ।
ਮ : ੫ ॥
ਪੰਜਵੀਂ ਪਾਤਸ਼ਾਹੀ।
ਘਰ ਮੰਦਰ ਖੁਸੀਆ ਤਹੀ; ਜਹ ਤੂ ਆਵਹਿ ਚਿਤਿ ॥
ਗ੍ਰਹਿ ਮਹਿਲ ਤੇ ਮੌਜ ਬਹਾਰਾ ਉਥੇ ਹਨ ਜਿਥੇ ਤੂੰ ਦਿਲੋਂ ਯਾਦ ਕੀਤਾ ਜਾਂਦਾ ਹੈ।
ਦੁਨੀਆ ਕੀਆ ਵਡਿਆਈਆ; ਨਾਨਕ ਸਭਿ ਕੁਮਿਤ ॥੨॥
ਸੰਸਾਰੀ ਸ਼ਾਨ ਸ਼ੋਕਤਾਂ, ਹੇ ਨਾਨਕ! ਸਮੂਹ ਖੋਟੇ ਮਿਤਾ ਦੀ ਮਾਨਿੰਦ ਹਨ।
ਪਉੜੀ ॥
ਪਉੜੀ।
ਹਰਿ ਧਨੁ ਸਚੀ ਰਾਸਿ ਹੈ; ਕਿਨੈ ਵਿਰਲੈ ਜਾਤਾ ॥
ਵਾਹਿਗੁਰੂ ਦੀ ਦੌਲਤ ਸਚੀ ਪੁੰਜੀ ਹੈ ਕੋਈ ਟਾਂਵਾ ਟਲਾ ਹੀ ਇਸ ਨੂੰ ਸਮਝਦਾ ਹੈ।
ਤਿਸੈ ਪਰਾਪਤਿ ਭਾਇਰਹੁ! ਜਿਸੁ ਦੇਇ ਬਿਧਾਤਾ ॥
ਕੇਵਲ ਉਹੀ ਇਸ ਨੂੰ ਹਾਸਲ ਕਰਦਾ ਹੈ, ਜਿਸ ਨੂੰ ਕਿਸਮਤ ਦਾ ਲਿਖਾਰੀ ਦਿੰਦਾ ਹੈ, ਹੇ ਭਰਾਓ!
ਮਨ ਤਨ ਭੀਤਰਿ ਮਉਲਿਆ; ਹਰਿ ਰੰਗਿ ਜਨੁ ਰਾਤਾ ॥
ਵਾਹਿਗੁਰੂ ਦਾ ਗੋਲਾ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ। ਜੋ ਉਸ ਦੇ ਚਿੱਤ ਅਤੇ ਸ਼ਰੀਰ ਵਿੱਚ ਪ੍ਰਫੁਲਤ ਹੋ ਰਿਹਾ ਹੈ।
ਸਾਧਸੰਗਿ ਗੁਣ ਗਾਇਆ; ਸਭਿ ਦੋਖਹ ਖਾਤਾ ॥
ਸਤਿ ਸੰਗਤ ਅੰਦਰ ਉਹ ਸਾਹਿਬ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਇਸ ਤਰ੍ਹਾਂ ਸਾਰੀਆਂ ਤਕਲੀਫਾ ਤੋਂ ਖਲਾਸੀ ਪਾ ਜਾਂਦਾ ਹੈ।
ਨਾਨਕ, ਸੋਈ ਜੀਵਿਆ; ਜਿਨਿ ਇਕੁ ਪਛਾਤਾ ॥੬॥
ਨਾਨਕ ਕੇਵਲ ਉਹੀ ਜੀਉਂਦਾ ਹੈ ਜੋ ਇਕ ਸਾਹਿਬ ਨੂੰ ਹੀ ਸਿਞਾਣਦਾ ਹੈ।
Raag Gauri Bani Part 11
ਸਲੋਕ ਮ : ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਖਖੜੀਆ ਸੁਹਾਵੀਆ; ਲਗੜੀਆ ਅਕ ਕੰਠਿ ॥
ਮੁੱਢਲੀ ਸ਼ਾਖ ਨਾਲ ਜੁੜਿਆ ਹੋਇਆ ਅੱਕ ਦੀਆਂ ਕਕੜੀਆਂ ਸੁੰਦਰ ਲਗਦੀਆਂ ਹਨ।
ਬਿਰਹ ਵਿਛੋੜਾ ਧਣੀ ਸਿਉ; ਨਾਨਕ ਸਹਸੈ ਗੰਠਿ ॥੧॥
ਆਪਣੇ ਮਾਲਕ ਨਾਲ ਪ੍ਰੀਤ ਟੁਟਣ ਤੇ ਉਨ੍ਹਾਂ ਦੇ ਹਜਾਰਾ ਹੀ ਤੁੰਬੇ ਹੋ ਜਾਂਦੇ ਹਨ, ਹੇ ਨਾਨਕ!
ਮ : ੫ ॥
ਪੰਜਵੀਂ ਪਾਤਸ਼ਾਹੀ।
ਵਿਸਾਰੇਦੇ ਮਰਿ ਗਏ; ਮਰਿ ਭਿ ਨ ਸਕਹਿ ਮੂਲਿ ॥
ਜੋ ਸਾਹਿਬ ਨੂੰ ਭੁਲਾਉਂਦੇ ਹਨ ਉਹ ਮਰ ਜਾਂਦੇ ਹਨ, ਪਰ ਉਹ ਜੜੋ ਹੀ ਨਹੀਂ ਮਰਦੇ।
ਵੇਮੁਖ ਹੋਏ ਰਾਮ ਤੇ; ਜਿਉ ਤਸਕਰ, ਉਪਰਿ ਸੂਲਿ ॥੨॥
ਜੋ ਸਾਹਿਬ ਵਲੋਂ ਮੂੰਹ ਫੇਰਦੇ ਹਨ ਉਹ ਸੂਲੀ ਤੇ ਚੜ੍ਹੇ ਹੋਏ ਚੌਰ ਵਾਙੂ ਤਸੀਹਾ ਝੱਲਦੇ ਹਨ।
ਪਉੜੀ ॥
ਪਉੜੀ।
ਸੁਖ ਨਿਧਾਨੁ ਪ੍ਰਭੁ ਏਕੁ ਹੈ; ਅਬਿਨਾਸੀ ਸੁਣਿਆ ॥
ਮੈਂ ਇਕ ਸੁਆਮੀ ਨੂੰ ਅਟਲ ਆਰਾਮ ਦਾ ਖ਼ਜ਼ਾਨਾ ਸੁਣਿਆ ਹੈ।
ਜਲਿ ਥਲਿ ਮਹੀਅਲਿ ਪੂਰਿਆ; ਘਟਿ ਘਟਿ ਹਰਿ ਭਣਿਆ ॥
ਵਾਹਿਗੁਰੂ ਸਮੁੰਦਰ, ਖੁਸ਼ਕ ਧਰਤੀ ਅਸਮਾਨ ਅਤੇ ਹਰ ਦਿਲ ਨੂੰ ਪਰੀਪੂਰਨ ਕਰ ਰਿਹਾ ਆਖਿਆ ਜਾਂਦਾ ਹੈ।
ਊਚ ਨੀਚ ਸਭ ਇਕ ਸਮਾਨਿ; ਕੀਟ ਹਸਤੀ ਬਣਿਆ ॥
ਉਹ ਸਾਰਿਆਂ ਉਚਿਆਂ ਅਤੇ ਨੀਵਿਆਂ, ਕੀੜੀ ਅਤੇ ਹਾਥੀ ਅੰਦਰ ਇਕਸਾਰ ਸੁਭਾਇਮਾਨ ਹੋ ਰਿਹਾ ਹੈ।
ਮੀਤ ਸਖਾ ਸੁਤ ਬੰਧਿਪੋ; ਸਭਿ ਤਿਸ ਦੇ ਜਣਿਆ ॥
ਮਿਤ੍ਰ, ਸਾਥੀ, ਪੁਤ੍ਰ ਅਤੇ ਸਨਬੰਧੀ ਸਾਰੇ ਉਸ ਦੇ ਪੈਦਾ ਕੀਤੇ ਹੋਏ ਹਨ।
ਤੁਸਿ ਨਾਨਕੁ ਦੇਵੈ ਜਿਸੁ ਨਾਮੁ; ਤਿਨਿ ਹਰਿ ਰੰਗੁ ਮਣਿਆ ॥੭॥
ਜਿਸ ਨੂੰ, ਹੇ ਨਾਨਕ! ਵਾਹਿਗੁਰੂ ਆਪਣੀ ਪਰਸੰਨਤਾ ਦੁਆਰਾ ਆਪਣਾ ਨਾਮ ਬਖਸ਼ਦਾ ਹੈ, ਉਹ ਉਸ ਦੀ ਪ੍ਰੀਤ ਦਾ ਅਨੰਦ ਲੈਦਾ ਹੈ।
ਸਲੋਕ ਮ : ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਜਿਨਾ ਸਾਸਿ ਗਿਰਾਸਿ ਨ ਵਿਸਰੈ; ਹਰਿ ਨਾਮਾਂ ਮਨਿ ਮੰਤੁ ॥
ਜੋ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਵਾਹਿਗੁਰੂ ਦੇ ਨਾਮ ਨੂੰ ਨਹੀਂ ਭੁਲਾਉਂਦੇ ਅਤੇ ਜਿਨ੍ਹਾਂ ਦੇ ਚਿੱਤ ਅੰਦਰ ਇਹ ਮੰਤ੍ਰ ਹੈ,
ਧੰਨੁ ਸਿ ਸੇਈ ਨਾਨਕਾ; ਪੂਰਨੁ ਸੋਈ ਸੰਤੁ ॥੧॥
ਕੇਵਲ ਓਹੀ ਮੁਬਾਰਕ ਹਨ ਅਤੇ ਕੇਵਲ ਉਹੀ ਪੂਰੇ ਸਾਧੂ ਹਨ, ਹੇ ਨਾਨਕ!
ਮ : ੫ ॥
ਪੰਜਵੀਂ ਪਾਤਸ਼ਾਹੀ।
ਅਠੇ ਪਹਰ ਭਉਦਾ ਫਿਰੈ; ਖਾਵਣ ਸੰਦੜੈ ਸੂਲਿ ॥
ਖਾਣ ਦੇ ਦੁਖ ਅੰਦਰ ਆਦਮੀ ਦਿਨ ਰਾਤ ਭਟਕਦਾ ਫਿਰਦਾ ਹੈ।
ਦੋਜਕਿ ਪਉਦਾ ਕਿਉ ਰਹੈ? ਜਾ ਚਿਤਿ ਨ ਹੋਇ ਰਸੂਲਿ ॥੨॥
ਉਹ ਨਰਕ ਵਿੱਚ ਪੈਣ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ, ਜਦੋਂ ਉਹ ਆਪਣੇ ਮਜਹਬੀ ਮੁਰਸ਼ਦ ਨੂੰ ਯਾਦ ਨਹੀਂ ਕਰਦਾ।
ਪਉੜੀ ॥
ਪਉੜੀ।
ਤਿਸੈ ਸਰੇਵਹੁ ਪ੍ਰਾਣੀਹੋ! ਜਿਸ ਦੈ ਨਾਉ ਪਲੈ ॥
ਉਸ ਗੁਰੂ ਦੀ ਟਹਿਲ ਕਮਾਓ ਹੇ ਜੀਵੋ! ਜਿਸ ਦੀ ਝੋਲੀ ਵਿੱਚ ਸਾਹਿਬ ਦਾ ਨਾਮ ਹੈ।
ਐਥੈ ਰਹਹੁ ਸੁਹੇਲਿਆ; ਅਗੈ ਨਾਲਿ ਚਲੈ ॥
ਤੁਸੀਂ ਇਥੇ ਸੁਖੀ ਰਹੋਗੇ ਅਤੇ ਏਦੂੰ ਮਗਰੋਂ ਇਹ ਤੁਹਾਡੇ ਨਾਲ ਜਾਏਗਾ।
ਘਰੁ ਬੰਧਹੁ ਸਚ ਧਰਮ ਕਾ; ਗਡਿ ਥੰਮੁ ਅਹਲੈ ॥
ਸਿਦਕ ਦੇ ਨਾਂ ਹਿੱਲਣ ਵਾਲੇ ਸਤੂਨ ਗੱਡ ਕੇ ਸੱਚੀ ਅਨਿਨ ਭਗਤੀ ਦਾ ਧਾਮ ਬਣਾ।
ਓਟ ਲੈਹੁ ਨਾਰਾਇਣੈ; ਦੀਨ ਦੁਨੀਆ ਝਲੈ ॥
ਤੂੰ ਵਿਆਪਕ ਵਾਹਿਗੁਰੂ ਦੀ ਸ਼ਰਣਾਗਤ ਸੰਭਾਲ ਇੰਜ ਰੂਹਾਨੀ ਮੰਡਲ ਅਤੇ ਮਾਦੀ ਸੰਸਾਰ ਤੈਨੂੰ ਵਧਾਈ ਦੇਣਗੇ।
ਨਾਨਕ ਪਕੜੇ ਚਰਣ ਹਰਿ; ਤਿਸੁ ਦਰਗਹ ਮਲੈ ॥੮॥
ਨਾਨਕ ਨੇ ਵਾਹਿਗੁਰੂ ਦੇ ਚਰਨ ਫੜੇ ਹਨ, ਅਤੇ ਉਹ ਉਸ ਦੇ ਦਰਬਾਰ ਅਗੇ ਲੰਮਾ ਪਿਆ ਹੈ।
ਸਲੋਕ ਮ : ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਜਾਚਕੁ ਮੰਗੈ ਦਾਨੁ; ਦੇਹਿ ਪਿਆਰਿਆ! ॥
ਹੇ ਮੇਰੇ ਪ੍ਰੀਤਮ! ਮੈਨੂੰ ਖੈਰ ਪਾ! ਮੰਗਤਾ ਖੈਰ ਮੰਗਦਾ ਹੈ।
ਦੇਵਣਹਾਰੁ ਦਾਤਾਰੁ; ਮੈ ਨਿਤ ਚਿਤਾਰਿਆ ॥
ਦੇਣ ਵਾਲੇ ਦਾਤੇ ਮੈਂ ਤੈਨੂੰ ਸਦੀਵ ਹੀ ਚੇਤੇ ਕੀਤਾ ਹੈ।
ਨਿਖੁਟਿ ਨ ਜਾਈ ਮੂਲਿ; ਅਤੁਲ ਭੰਡਾਰਿਆ ॥
ਵਾਹਿਗੁਰੂ ਦੇ ਅਮਾਪ ਮਾਲ-ਗੁਦਾਮ ਕਦਾਚਿੱਤ ਨਹੀਂ ਮੁਕਦੇ।
ਨਾਨਕ, ਸਬਦੁ ਅਪਾਰੁ; ਤਿਨਿ ਸਭੁ ਕਿਛੁ ਸਾਰਿਆ ॥੧॥
ਨਾਨਕ, ਬੇਅੰਤ ਹੇ ਸੁਆਮੀ ਦਾ ਨਾਮ, ਜਿਸ ਨੇ ਸਾਰਾ ਕੁਛ ਠੀਕ ਕਰ ਦਿੱਤਾ ਹੈ।
ਮ : ੫ ॥
ਪੰਜਵੀਂ ਪਾਤਸ਼ਾਹੀ।
ਸਿਖਹੁ ਸਬਦੁ ਪਿਆਰਿਹੋ! ਜਨਮ ਮਰਨ ਕੀ ਟੇਕ ॥
ਤੁਸੀਂ ਨਾਮ ਦਾ ਅਭਿਆਸ ਕਰੋ ਹੈ ਪ੍ਰੀਤਮੋ। ਜਿੰਦਗੀ ਤੇ ਮੌਤ ਦੋਹਾਂ ਵਿੱਚ ਇਹ ਸਾਡਾ ਆਸਰਾ ਹੈ।
ਮੁਖ ਊਜਲ ਸਦਾ ਸੁਖੀ; ਨਾਨਕ ਸਿਮਰਤ ਏਕ ॥੨॥
ਅਦੁੱਤੀ ਸੁਆਮੀ ਦਾ ਚਿੰਤਨ ਕਰਨ ਦੁਆਰਾ, ਹੇ ਨਾਨਕ! ਸਾਡੇ ਚਿਹਰੇ ਰੋਸ਼ਨ ਹੋ ਜਾਂਦੇ ਹਨ ਅਤੇ ਅਸੀਂ ਹਮੇਸ਼ਾਂ ਖੁਸ਼ ਰਹਿੰਦੇ ਹਾਂ।
ਪਉੜੀ ॥
ਪਉੜੀ।
ਓਥੈ ਅੰਮ੍ਰਿਤੁ ਵੰਡੀਐ; ਸੁਖੀਆ ਹਰਿ ਕਰਣੇ ॥
ਓਥੇ ਸਤਿ ਸੰਗਤ ਅੰਦਰ ਸਾਰਿਆਂ ਨੂੰ ਆਰਾਮ ਦੇਣ ਵਾਲਾ ਆਬਿ-ਹਿਯਾਤ ਵਰਤਾਇਆ ਜਾਂਦਾ ਹੈ।
ਜਮ ਕੈ ਪੰਥਿ ਨ ਪਾਈਅਹਿ; ਫਿਰਿ ਨਾਹੀ ਮਰਣੇ ॥
ਉਹ ਮੌਤ ਦੇ ਰਾਹੇਂ ਨਹੀਂ ਪਾਏ ਜਾਂਦੇ ਅਤੇ ਉਹ ਮੁੜ ਕੇ ਮਰਦੇ ਨਹੀਂ।
ਜਿਸ ਨੋ ਆਇਆ ਪ੍ਰੇਮ ਰਸੁ; ਤਿਸੈ ਹੀ ਜਰਣੇ ॥
ਜੋ ਪ੍ਰਭੂ ਦੀ ਪ੍ਰੀਤ ਨੂੰ ਮਾਣਦਾ ਹੈ ਉਹੀ ਇਸ ਦੀ ਖੁਸ਼ੀ ਨੂੰ ਸਹਾਰਦਾ ਹੈ।
ਬਾਣੀ ਉਚਰਹਿ ਸਾਧ ਜਨ; ਅਮਿਉ ਚਲਹਿ ਝਰਣੇ ॥
ਆਬਿ-ਹਿਯਾਤ ਦੇ ਚਸ਼ਮੇ ਦੇ ਵਗਣ ਵਾਂਙੂ ਨੇਕ ਪੁਰਸ਼ ਬਚਨ ਉਚਾਰਨ ਕਰਦੇ ਹਨ।
ਪੇਖਿ ਦਰਸਨੁ ਨਾਨਕੁ ਜੀਵਿਆ; ਮਨ ਅੰਦਰਿ ਧਰਣੇ ॥੯॥
ਨਾਨਕ ਐਸੇ ਪ੍ਰਾਣੀਆਂ ਦਾ ਦੀਦਾਰ ਵੇਖ ਕੇ ਜੀਊਦਾ ਹੈ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਆਪਣੇ ਚਿੱਤ ਅੰਦਰ ਟਿਕਾਇਆ ਹੈ।
ਸਲੋਕ ਮ : ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਸਤਿਗੁਰਿ ਪੂਰੈ ਸੇਵਿਐ; ਦੂਖਾ ਕਾ ਹੋਇ ਨਾਸੁ ॥
ਪੂਰਨ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਤਕਲੀਫਾਂ ਮਿਟ ਜਾਂਦੀਆਂ ਹਨ।
ਨਾਨਕ, ਨਾਮਿ ਅਰਾਧਿਐ; ਕਾਰਜੁ ਆਵੈ ਰਾਸਿ ॥੧॥
ਨਾਨਕ ਨਾਮ ਦਾ ਸਿਮਰਨ ਕਰਨ ਦੁਆਰਾ, ਕੰਮ ਠੀਕ ਹੋ ਜਾਂਦੇ ਹਨ।
Raag Gauri Bani Part 11
ਮ : ੫ ॥
ਪੰਜਵੀਂ ਪਾਤਸ਼ਾਹੀ।
ਜਿਸੁ ਸਿਮਰਤ ਸੰਕਟ ਛੁਟਹਿ; ਅਨਦ ਮੰਗਲ ਬਿਸ੍ਰਾਮ ॥
ਜਿਸ ਦਾ ਆਰਾਧਨ ਕਰਨ ਨਾਲ ਮੁਸੀਬਤਾ ਟਲ ਜਾਂਦੀਆਂ ਹਨ ਅਤੇ ਬੰਦੇ ਦਾ ਆਰਾਮ ਤੇ ਅਨੰਦ ਅੰਦਰ ਵਸੇਬਾ ਹੋ ਜਾਂਦਾ ਹੈ।
ਨਾਨਕ, ਜਪੀਐ ਸਦਾ ਹਰਿ; ਨਿਮਖ ਨ ਬਿਸਰਉ ਨਾਮੁ ॥੨॥
ਨਾਨਕ, ਤੂੰ ਹਮੇਸ਼ਾਂ ਉਸ ਵਾਹਿਗੁਰੂ ਦਾ ਸਿਮਰਨ ਕਰ ਅਤੇ ਇਹ ਮੁਹਤ ਭਰ ਲਈ ਭੀ ਉਸ ਦੇ ਨਾਮ ਨੂੰ ਨਾਂ ਭੁੱਲਾ।
ਪਉੜੀ ॥
ਪਉੜੀ।
ਤਿਨ ਕੀ ਸੋਭਾ ਕਿਆ ਗਣੀ? ਜਿਨੀ ਹਰਿ ਹਰਿ ਲਧਾ ॥
ਮੈਂ ਉਨ੍ਹਾਂ ਦੀ ਕੀਰਤੀ ਕਿਸ ਤਰ੍ਹਾਂ ਗਿਣਾ, ਜਿਨ੍ਹਾਂ ਨੇ ਆਪਣਾ ਵਾਹਿਗੁਰੂ ਸੁਆਮੀ ਪਾ ਲਿਆ ਹੈ?
ਸਾਧਾ ਸਰਣੀ ਜੋ ਪਵੈ; ਸੋ ਛੁਟੈ ਬਧਾ ॥
ਜੋ ਸੰਤਾਂ ਦੀ ਸ਼ਰਣਾਗਤ ਸੰਭਾਲਦਾ ਹੈ, ਉਹ ਬੰਧਨਾ ਤੋਂ ਖਲਾਸੀ ਪਾ ਜਾਂਦਾ ਹੈ।
ਗੁਣ ਗਾਵੈ ਅਬਿਨਾਸੀਐ; ਜੋਨਿ ਗਰਭਿ ਨ ਦਧਾ ॥
ਜੋ ਅਕਾਲ ਪੁਰਖ ਦਾ ਜੱਸ ਗਾਇਨ ਕਰਦਾ ਹੈ, ਉਹ ਉਂਦਰ ਦੀਆਂ ਜੂਨੀਆਂ ਅੰਦਰ ਨਹੀਂ ਸੜਦਾ।
ਗੁਰੁ ਭੇਟਿਆ ਪਾਰਬ੍ਰਹਮੁ ਹਰਿ; ਪੜਿ ਬੁਝਿ ਸਮਧਾ ॥
ਜੋ ਗੁਰਾਂ ਅਤੇ ਪਰਮ ਪ੍ਰਭੂ ਨੂੰ ਮਿਲ ਪਿਆ ਹੈ, ਉਹ ਵਾਹਿਗੁਰੂ ਬਾਰੇ ਪੜ੍ਹ ਅਤੇ ਸਮਝ ਕੇ ਸਮਾਧੀ ਇਸਥਿਤ ਹੋ ਜਾਂਦਾ ਹੈ।
ਨਾਨਕ ਪਾਇਆ ਸੋ ਧਣੀ; ਹਰਿ ਅਗਮ ਅਗਧਾ ॥੧੦॥
ਨਾਨਕ ਨੇ ਉਹ ਸੁਆਮੀ ਮਾਲਕ ਪਰਾਪਤ ਕਰ ਲਿਆ ਹੈ, ਜੋ ਪਹੁੰਚ ਤੋਂ ਪਰੇ ਅਤੇ ਬੇ-ਬਾਹ ਹੈ।
ਸਲੋਕ ਮ : ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਕਾਮੁ ਨ ਕਰਹੀ ਆਪਣਾ; ਫਿਰਹਿ ਅਵਤਾ ਲੋਇ ॥
ਆਦਮੀ ਆਪਣਾ ਫ਼ਰਜ਼ ਅਦਾ ਨਹੀਂ ਕਰਦਾ, ਅਤੇ ਅਵੈੜਾ ਹੋ ਸੰਸਾਰ ਅੰਦਰ ਭਟਕਦਾ ਫਿਰਦਾ ਹੈ।
ਨਾਨਕ ਨਾਇ ਵਿਸਾਰਿਐ; ਸੁਖੁ ਕਿਨੇਹਾ ਹੋਇ ॥੧॥
ਨਾਨਕ ਨਾਮ ਨੂੰ ਭੁਲਾਉਣ ਦੁਆਰਾ ਉਸ ਨੂੰ ਆਰਾਮ ਕਿਸ ਤਰ੍ਹਾਂ ਪਰਾਪਤ ਹੋਵੇਗਾ?
ਮ : ੫ ॥
ਪੰਜਵੀਂ ਪਾਤਸ਼ਾਹੀ।
ਬਿਖੈ ਕਉੜਤਣਿ ਸਗਲ ਮਾਹਿ; ਜਗਤਿ ਰਹੀ ਲਪਟਾਇ ॥
ਪਾਪ ਦਾ ਕਉੜਾਪਣ ਸਾਰਿਆਂ ਦੇ ਅੰਦਰ ਹੈ ਅਤੇ ਜਹਾਨ ਨੂੰ ਚਿਮੜਿਆਂ ਹੋਇਆ ਹੈ।
ਨਾਨਕ, ਜਨਿ ਵੀਚਾਰਿਆ; ਮੀਠਾ ਹਰਿ ਕਾ ਨਾਉ ॥੨॥
ਨਾਨਕ, ਸਾਹਿਬ ਦੇ ਗੋਲੇ ਨੇ ਅਨੁਭਵ ਕੀਤਾ ਹੈ, ਕਿ ਕੇਵਲ ਵਾਹਿਗੁਰੂ ਦਾ ਨਾਮ ਹੀ ਮਿੱਠਾ ਹੈ।
Raag Gauri Bani Part 11
ਪਉੜੀ ॥
ਪਉੜੀ।
ਇਹ ਨੀਸਾਣੀ ਸਾਧ ਕੀ; ਜਿਸੁ ਭੇਟਤ ਤਰੀਐ ॥
ਸੰਤ ਦੀ ਇਹ ਨਿਸ਼ਾਨੀ ਹੈ ਕਿ ਉਸ ਨੂੰ ਮਿਲਣ ਦੁਆਰਾ ਬੰਦਾ ਪਾਰ ਉਤਰ ਜਾਂਦਾ ਹੈ।
ਜਮਕੰਕਰੁ ਨੇੜਿ ਨ ਆਵਈ; ਫਿਰਿ ਬਹੁੜਿ ਨ ਮਰੀਐ ॥
ਮੌਤ ਦਾ ਫਰਿਸ਼ਤਾ ਉਸ ਦੇ ਲਾਗੇ ਨਹੀਂ ਲਗਦਾ ਅਤੇ ਤਦ ਉਹ ਮੁੜ ਕੇ ਨਹੀਂ ਮਰਦਾ।
ਭਵ ਸਾਗਰੁ ਸੰਸਾਰੁ ਬਿਖੁ; ਸੋ ਪਾਰਿ ਉਤਰੀਐ ॥
ਉਹ ਉਸ ਜ਼ਹਿਰੀਲੇ ਅਤੇ ਭਿਆਨਕ ਜਗਤ ਸਮੁੰਦਰ ਨੂੰ ਤਰ ਜਾਂਦਾ ਹੈ।
ਹਰਿ ਗੁਣ ਗੁੰਫਹੁ, ਮਨਿ ਮਾਲ ਹਰਿ; ਸਭ ਮਲੁ ਪਰਹਰੀਐ ॥
ਆਪਣੇ ਚਿੱਤ ਅੰਦਰ ਵਾਹਿਗੁਰੂ ਦੀਆਂ ਚੰਗਿਆਈਆਂ ਦਾ ਰਬੀ ਹਾਰ ਬੁਣ ਅਤੇ ਤੇਰੀ ਸਾਰੀ ਮਲੀਨਤਾ ਧੋਤੀ ਜਾਏਗੀ।
ਨਾਨਕ ਪ੍ਰੀਤਮ ਮਿਲਿ ਰਹੇ; ਪਾਰਬ੍ਰਹਮ ਨਰਹਰੀਐ ॥੧੧॥
ਨਾਨਕ, ਪਰਮ ਬਲਵਾਨ ਸ਼ਰੋਮਣੀ ਸਾਹਿਬ ਆਪਣੇ ਪਿਆਰੇ ਨਾਲ ਅਭੇਦ ਹੋਇਆ ਰਹਿੰਦਾ ਹੈ।
ਸਲੋਕ ਮ : ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਨਾਨਕ, ਆਏ ਸੇ ਪਰਵਾਣੁ ਹੈ; ਜਿਨ ਹਰਿ ਵੁਠਾ ਚਿਤਿ ॥
ਕਬੂਲ ਹੈ, ਉਨ੍ਹਾਂ ਦਾ ਆਗਮਨ, ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵਸਦਾ ਹੈ।
ਗਾਲ੍ਹ੍ਹੀ ਅਲ ਪਲਾਲੀਆ; ਕੰਮਿ ਨ ਆਵਹਿ ਮਿਤ! ॥੧॥
ਵੇਲ੍ਹੀਆਂ ਗਲਾਂ ਮੇਰੇ ਮਿਤ੍ਰ ਕਿਸੇ ਕੰਮ ਨਹੀਂ।
ਮ : ੫ ॥
ਪੰਜਵੀਂ ਪਾਤਸ਼ਾਹੀ।
ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ; ਪੂਰਨ ਅਗਮ ਬਿਸਮਾਦ ॥
ਮੈਂ ਪੂਰੇ, ਪਹੁੰਚ ਤੋਂ ਪਰੇ ਅਤੇ ਅਦਭੁਤ ਸ਼੍ਰੇਸ਼ਟ ਸੁਆਮੀ ਮਾਲਕ ਨੂੰ ਵੇਖ ਲਿਆ ਹੈ।
ਨਾਨਕ, ਰਾਮ ਨਾਮੁ ਧਨੁ ਕੀਤਾ; ਪੂਰੇ ਗੁਰ ਪਰਸਾਦਿ ॥੨॥
ਪੂਰਨ ਗੁਰਾਂ ਦੀ ਦਇਆ ਦੁਆਰਾ, ਨਾਨਕ ਨੇ ਵਾਹਿਗੁਰੂ ਦੇ ਨਾਮ ਨੂੰ ਆਪਣੀ ਦੌਲਤ ਬਣਾਇਆ ਹੈ।
ਪਉੜੀ ॥
ਪਉੜੀ।
ਧੋਹੁ ਨ ਚਲੀ ਖਸਮ ਨਾਲਿ; ਲਬਿ ਮੋਹਿ ਵਿਗੁਤੇ ॥
ਸਿਰ ਦੇ ਸਾਈਂ ਨਾਲ ਧੋਖਾ ਕੰਮ ਨਹੀਂ ਆਉਂਦਾ। ਲਾਲਚ ਅਤੇ ਸੰਸਾਰੀ ਮਮਤਾ ਰਾਹੀਂ ਪ੍ਰਾਣੀ ਤਬਾਹ ਹੋ ਜਾਂਦਾ ਹੈ।
ਕਰਤਬ ਕਰਨਿ ਭਲੇਰਿਆ; ਮਦਿ ਮਾਇਆ ਸੁਤੇ ॥
ਇਨਸਾਨ ਮੰਦੇ ਅਮਲ ਕਮਾਉਂਦੇ ਹਨ ਅਤੇ ਧਨ-ਦੌਲਤ ਦੇ ਹੰਕਾਰ ਅੰਦਰ ਸੌ ਰਹੇ ਹਨ।
ਫਿਰਿ ਫਿਰਿ ਜੂਨਿ ਭਵਾਈਅਨਿ; ਜਮ ਮਾਰਗਿ ਮੁਤੇ ॥
ਮੁੜ ਮੁੜ ਕੇ ਉਹ ਜੂਨੀਆਂ ਅੰਦਰ ਧਕੇ ਜਾਂਦੇ ਹਨ ਅਤੇ ਮੌਤ ਦੇ ਰਸਤੇ ਤੇ ਛਡ ਦਿਤੇ ਜਾਂਦੇ ਹਨ।
ਕੀਤਾ ਪਾਇਨਿ ਆਪਣਾ; ਦੁਖ ਸੇਤੀ ਜੁਤੇ ॥
ਤਕਲੀਫ ਨਾਲ ਜੋਤੇ ਹੋਏ ਉਹ ਆਪਣੇ ਅਮਲਾਂ ਦਾ ਫਲ ਪਾਉਂਦੇ ਹਨ।
ਨਾਨਕ, ਨਾਇ ਵਿਸਾਰਿਐ; ਸਭ ਮੰਦੀ ਰੁਤੇ ॥੧੨॥
ਨਾਨਕ, ਮਾੜੇ ਹਨ ਸਾਰੇ ਹੀ ਮੌਸਮ, ਜਦ ਇਨਸਾਨ ਸੁਆਮੀ ਦੇ ਨਾਮ ਨੂੰ ਭੁਲਾ ਦਿੰਦਾ ਹੈ।
ਸਲੋਕ ਮ : ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਉਠੰਦਿਆ ਬਹੰਦਿਆ; ਸਵੰਦਿਆ, ਸੁਖੁ ਸੋਇ ॥
ਖਲੋਤਿਆਂ, ਬਹਿੰਦਿਆਂ ਅਤੇ ਸੁੱਤਿਆਂ ਉਹ ਸ਼੍ਰੇਸ਼ਟ ਆਰਾਮ ਵਿੱਚ ਵਿਚਰਦਾ ਹੈ,
ਨਾਨਕ, ਨਾਮਿ ਸਲਾਹਿਐ; ਮਨੁ ਤਨੁ ਸੀਤਲੁ ਹੋਇ ॥੧॥
ਅਤੇ ਨਾਮ ਦੀ ਉਸਤਤੀ ਕਰਨ ਦੁਆਰਾ ਇਨਸਾਨ ਦਾ ਚਿੱਤ ਤੇ ਸਰੀਰ ਠੰਢੇ ਹੋ ਜਾਂਦੇ ਹਨ। ਹੇ ਨਾਨਕ!
ਮ : ੫ ॥
ਪੰਜਵੀਂ ਪਾਤਸ਼ਾਹੀ।
ਲਾਲਚਿ ਅਟਿਆ ਨਿਤ ਫਿਰੈ; ਸੁਆਰਥੁ ਕਰੇ ਨ ਕੋਇ ॥
ਪ੍ਰਾਣੀ ਹਮੇਸ਼ਾਂ ਲੋਭ ਨਾਲ ਭਰਿਆ ਭਟਕਦਾ ਫਿਰਦਾ ਹੈ ਅਤੇ ਕੋਈ ਭੀ ਨੇਕ ਅਮਲ ਨਹੀਂ ਕਮਾਉਂਦਾ।
ਜਿਸੁ ਗੁਰੁ ਭੇਟੈ ਨਾਨਕਾ; ਤਿਸੁ ਮਨਿ ਵਸਿਆ ਸੋਇ ॥੨॥
ਨਾਨਕ ਉਹ ਸਾਹਿਬ ਉਸ ਦੇ ਚਿੱਤ ਅੰਦਰ ਵਸਦਾ ਹੈ, ਜਿਸ ਨੂੰ ਗੁਰੂ ਜੀ ਮਿਲ ਪੈਦੇ ਹਨ।
ਪਉੜੀ ॥
ਪਉੜੀ।
ਸਭੇ ਵਸਤੂ ਕਉੜੀਆ; ਸਚੇ ਨਾਉ ਮਿਠਾ ॥
ਤਲਖ ਹਨ, ਹੋਰ ਸਾਰੀਆਂ ਚੀਜ਼ਾਂ। ਕੇਵਲ ਸੱਚੇ ਸੁਆਮੀ ਦਾ ਨਾਮ ਹੀ ਮਿੱਠਾ ਹੈ।
ਸਾਦੁ ਆਇਆ ਤਿਨ ਹਰਿ ਜਨਾਂ; ਚਖਿ ਸਾਧੀ ਡਿਠਾ ॥
ਉਹ ਰੱਬ ਦੇ ਬੰਦੇ ਅਤੇ ਸੰਤ, ਜੋ ਇਸ ਨੂੰ ਛਕਦੇ ਹਨ, ਉਸ ਦੇ ਸੁਆਦ ਨੂੰ ਅਨੁਭਵ ਕਰਦੇ ਹਨ।
ਪਾਰਬ੍ਰਹਮਿ ਜਿਸੁ ਲਿਖਿਆ; ਮਨਿ ਤਿਸੈ ਵੁਠਾ ॥
ਨਾਮ ਉਸ ਦੇ ਹਿਰਦੇ ਅੰਦਰ ਵਸਦਾ ਹੈ, ਜਿਸ ਦੇ ਲਈ ਸ਼ਰੋਮਣੀ ਸਾਹਿਬ ਨੇ ਐਸਾ ਲਿਖ ਛਡਿਆ ਹੈ।
ਇਕੁ ਨਿਰੰਜਨੁ ਰਵਿ ਰਹਿਆ; ਭਾਉ ਦੁਯਾ ਕੁਠਾ ॥
ਉਹ ਹੋਰਸ ਦੀ ਪ੍ਰੀਤ ਨੂੰ ਮੇਟ ਸੁਟਦਾ ਹੈ ਅਤੇ ਅਦੁੱਤੀ ਪਵਿੱਤ੍ਰ ਨੂੰ ਹਰ ਥਾਂ ਵਿਆਪਕ ਵੇਖਦਾ ਹੈ।
ਹਰਿ ਨਾਨਕੁ ਮੰਗੈ ਜੋੜਿ ਕਰ; ਪ੍ਰਭੁ ਦੇਵੈ ਤੁਠਾ ॥੧੩॥
ਹੱਥ ਬੰਨ੍ਹ ਕੇ ਨਾਨਕ ਰੱਬ ਦੇ ਨਾਮ ਦੀ ਯਾਚਨਾ ਕਰਦਾ ਹੈ ਜੋ ਕਿ ਆਪਣੀ ਖੁਸ਼ੀ ਦੁਆਰਾ ਸੁਆਮੀ ਨੇ ਉਸ ਨੂੰ ਬਖਸ਼ਿਆ ਹੈ।
ਸਲੋਕ ਮ : ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਜਾਚੜੀ ਸਾ ਸਾਰੁ; ਜੋ ਜਾਚੰਦੀ ਹੇਕੜੋ ॥
ਉਹੀ ਸਭ ਤੋਂ ਸਰੇਸ਼ਟ ਮੰਗਣਾ ਹੈ, ਜੋ ਇਕ ਸੁਆਮੀ ਨੂੰ ਮੰਗਣਾ ਹੈ।
ਗਾਲ੍ਹ੍ਹੀ ਬਿਆ ਵਿਕਾਰ; ਨਾਨਕ ਧਣੀ ਵਿਹੂਣੀਆ ॥੧॥
ਮਾਲਕ ਦੇ ਨਾਮ ਦੇ ਬਗੈਰ, ਹੇ ਨਾਨਕ! ਹੋਰ ਸਾਰੀਆਂ ਗਲਾਂ ਬਾਤਾਂ ਪਾਪ ਭਰੀਆਂ ਹਨ।
ਮ : ੫ ॥
ਪੰਜਵੀਂ ਪਾਤਸ਼ਾਹੀ।
ਨੀਹਿ ਜਿ ਵਿਧਾ ਮੰਨੁ; ਪਛਾਣੂ ਵਿਰਲੋ ਥਿਓ ॥
ਕੋਈ ਟਾਵਾਂ ਹੀ ਰੱਬ ਦਾ ਸਿਆਣੂ ਹੈ, ਜਿਸ ਦਾ ਚਿੱਤ ਉਸ ਦੀ ਪ੍ਰੀਤ ਨਾਲ ਵਿੰਨਿ੍ਹਆ ਹੋਇਆ ਹੈ।
ਜੋੜਣਹਾਰਾ ਸੰਤੁ; ਨਾਨਕ, ਪਾਧਰੁ ਪਧਰੋ ॥੨॥
ਹਮਵਾਰ ਕੋਮਲ ਹੋਵੇਗਾ ਰਸਤਾ ਹੇ ਨਾਨਕ! ਜੇਕਰ ਸਾਧੂ ਗੁਰਦੇਵ ਜੀ ਮਿਲਾਉਣ ਵਾਲੇ ਹੋਣ।
ਪਉੜੀ ॥
ਪਉੜੀ।
ਸੋਈ ਸੇਵਿਹੁ ਜੀਅੜੇ! ਦਾਤਾ ਬਖਸਿੰਦੁ ॥
ਮੇਰੀ ਜਿੰਦੜੀਏ! ਤੂੰ ਉਸ ਦੀ ਚਾਕਰੀ ਕਮਾ, ਜੋ ਦਾਤਾਰ ਅਤੇ ਬਖਸ਼ਣਹਾਰ ਹੈ।
ਕਿਲਵਿਖ ਸਭਿ ਬਿਨਾਸੁ ਹੋਨਿ; ਸਿਮਰਤ ਗੋਵਿੰਦੁ ॥
ਸੰਸਾਰ ਦੇ ਰਖਿਅਕ ਦਾ ਚਿੰਤਨ ਕਰਨ ਦੁਆਰਾ ਸਾਰੇ ਪਾਪ ਮਿਟ ਜਾਂਦੇ ਹਨ।
ਹਰਿ ਮਾਰਗੁ ਸਾਧੂ ਦਸਿਆ; ਜਪੀਐ ਗੁਰਮੰਤੁ ॥
ਸੰਤ ਨੇ ਮੈਨੂੰ ਵਾਹਿਗੁਰੂ ਦਾ ਰਸਤਾ ਦਰਸਾਇਆ ਹੈ ਅਤੇ ਇਸ ਲਈ ਮੈਂ ਗੁਰਬਾਣੀ ਦਾ ਧਿਆਨ ਧਾਰਦਾ ਹਾਂ!
ਮਾਇਆ ਸੁਆਦ ਸਭਿ ਫਿਕਿਆ; ਹਰਿ ਮਨਿ ਭਾਵੰਦੁ ॥
ਧਨ-ਦੌਲਤ ਦੇ ਰਸ ਸਾਰੇ ਫਿਕੇ ਹਨ। ਕੇਵਲ ਭਗਵਾਨ ਹੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
ਧਿਆਇ ਨਾਨਕ ਪਰਮੇਸਰੈ; ਜਿਨਿ ਦਿਤੀ ਜਿੰਦੁ ॥੧੪॥
ਤੂੰ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰ, ਹੇ ਨਾਨਕ, ਜਿਸ ਨੇ ਤੈਨੂੰ ਜਿੰਦ ਜਾਨ ਦੀ ਦਾਤਿ ਬਖਸ਼ੀ ਹੈ।
ਸਲੋਕ ਮ : ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਵਤ ਲਗੀ ਸਚੇ ਨਾਮ ਕੀ; ਜੋ ਬੀਜੇ ਸੋ ਖਾਇ ॥
ਸਤਿਨਾਮ ਦੇ ਬੀਜਣ ਦਾ ਮੁਨਾਸਬ ਵੇਲਾ ਆ ਪੁੱਜਾ ਹੈ। ਜੋ ਕੋਈ ਇਸ ਨੂੰ ਬੀਜੇਗਾ, ਓਹੀ ਫਲ ਪਾਵੇਗਾ।
ਤਿਸਹਿ ਪਰਾਪਤਿ ਨਾਨਕਾ; ਜਿਸ ਨੋ ਲਿਖਿਆ ਆਇ ॥੧॥
ਕੇਵਲ ਓਹੀ ਇਸ ਨੂੰ ਪਾਉਂਦਾ (ਬੀਜਦਾ) ਹੈ, ਜਿਸ ਦੇ ਭਾਗਾਂ ਵਿੱਚ ਐਕੁਰ ਲਿਖਿਆ ਹੋਇਆ ਹੈ, ਹੇ ਨਾਨਕ!
ਮ : ੫ ॥
ਪੰਜਵੀਂ ਪਾਤਸ਼ਾਹੀ।
ਮੰਗਣਾ ਤ ਸਚੁ ਇਕੁ; ਜਿਸੁ ਤੁਸਿ ਦੇਵੈ ਆਪਿ ॥
ਜੇਕਰ ਬੰਦੇ ਨੇ ਮੰਗਣਾ ਹੈ, ਤਦ ਉਸ ਨੂੰ ਇਕ ਸੱਚਾ ਨਾਮ ਹੀ ਮੰਗਣਾ ਚਾਹੀਦਾ ਹੈ। ਕੇਵਲ ਓਹੀ ਇਸ ਨੂੰ ਪਾਉਂਦਾ ਹੈ, ਜਿਸ ਨੂੰ ਸਾਈਂ ਖੁਦ ਆਪਣੀ ਖੁਸ਼ੀ ਰਾਹੀਂ ਦਿੰਦਾ ਹੈ।
ਜਿਤੁ ਖਾਧੈ ਮਨੁ ਤ੍ਰਿਪਤੀਐ; ਨਾਨਕ, ਸਾਹਿਬ ਦਾਤਿ ॥੨॥
ਨਾਨਕ ਨਾਮ ਸੁਆਮੀ ਦੀ ਬਖਸ਼ੀਸ਼ ਹੈ, ਜਿਸ ਨੂੰ ਚੱਖਣ ਦੁਆਰਾ ਆਤਮਾ ਰੱਜ ਜਾਂਦੀ ਹੈ।
ਪਉੜੀ ॥
ਪਉੜੀ।
ਲਾਹਾ ਜਗ ਮਹਿ ਸੇ ਖਟਹਿ; ਜਿਨ ਹਰਿ ਧਨੁ ਰਾਸਿ ॥
ਕੇਵਲ ਓਹੀ ਸੰਸਾਰ ਅੰਦਰ ਨਫ਼ਾ ਕਮਾਉਂਦੇ ਹਨ, ਜਿਨ੍ਹਾਂ ਦੇ ਪੱਲੇ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਪੂੰਜੀ ਹੈ।
ਦੁਤੀਆ ਭਾਉ ਨ ਜਾਣਨੀ; ਸਚੇ ਦੀ ਆਸ ॥
ਉਹ ਹੋਰਸੁ ਦੀ ਪ੍ਰੀਤ ਨੂੰ ਜਾਣਦੇ ਹੀ ਨਹੀਂ ਅਤੇ ਕੇਵਲ ਸੱਚੇ ਸੁਆਮੀ ਵਿੱਚ ਹੀ ਉਮੀਦ ਰੱਖਦੇ ਹਨ।
ਨਿਹਚਲੁ ਏਕੁ ਸਰੇਵਿਆ; ਹੋਰੁ ਸਭ ਵਿਣਾਸੁ ॥
ਹੋਰ ਸਾਰੀਆਂ ਖਾਹਿਸ਼ਾਂ ਨਵਿਰਤ ਕਰਕੇ, ਉਹ ਕੇਵਲ ਸਦੀਵੀ ਸਥਿਰ ਸੁਆਮੀ ਦੀ ਸੇਵਾ ਕਰਦੇ ਹਨ।
ਪਾਰਬ੍ਰਹਮੁ ਜਿਸੁ ਵਿਸਰੈ; ਤਿਸੁ ਬਿਰਥਾ ਸਾਸੁ ॥
ਬੇਫ਼ਾਇਦਾ ਹੈ ਉਸ ਦਾ ਸੁਆਸ, ਜੋ ਉਚੇ ਸੁਆਮੀ ਨੂੰ ਭੁਲਾਉਂਦਾ ਹੈ।
ਕੰਠਿ ਲਾਇ ਜਨ ਰਖਿਆ; ਨਾਨਕ ਬਲਿ ਜਾਸੁ ॥੧੫॥
ਨਾਨਕ ਉਸ ਤੋਂ ਸਦਕੇ ਜਾਂਦਾ ਹੈ ਜੋ ਆਪਣੇ ਗੋਲੇ ਨੂੰ ਆਪਣੀ ਛਾਤੀ ਨਾਲ ਲਾ ਕੇ ਬਚਾਉਂਦਾ ਹੈ।
ਸਲੋਕ ਮ : ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਪਾਰਬ੍ਰਹਮਿ ਫੁਰਮਾਇਆ; ਮੀਹੁ ਵੁਠਾ ਸਹਜਿ ਸੁਭਾਇ ॥
ਸ਼੍ਰੋਮਣੀ ਸਾਹਿਬ ਦੀ ਐਸ ਤਰ੍ਹਾਂ ਰਜ਼ਾ ਹੋਈ ਅਤੇ ਬਾਰਸ਼ ਆਪਣੇ ਆਪ ਹੀ ਹੋਣ ਲੱਗ ਪਈ।
ਅੰਨੁ ਧੰਨੁ ਬਹੁਤੁ ਉਪਜਿਆ; ਪ੍ਰਿਥਮੀ ਰਜੀ ਤਿਪਤਿ ਅਘਾਇ ॥
ਘਣੇਰਾ ਦਾਣਾ ਤੇ ਦੌਲਤ ਪੈਦਾ ਹੋਏ ਅਤੇ ਧਰਤੀ ਚੰਗੀ ਤਰ੍ਹਾਂ ਧ੍ਰਾਪ ਅਤੇ ਸੰਤੁਸ਼ਟ ਹੋ ਗਈ।
ਸਦਾ ਸਦਾ ਗੁਣ ਉਚਰੈ; ਦੁਖੁ ਦਾਲਦੁ ਗਇਆ ਬਿਲਾਇ ॥
ਸਾਧੂ, ਹਮੇਸ਼ਾਂ, ਹਮੇਸ਼ਾਂ ਹੀ ਸੁਆਮੀ ਦਾ ਜੱਸ ਉਚਾਰਦਾ ਹੈ, ਅਤੇ ਉਸ ਦੇ ਕਸ਼ਟ ਤੇ ਗਰੀਬੀ ਦੂਰ ਦੌੜ ਗਏ ਹਨ।
ਪੂਰਬਿ ਲਿਖਿਆ ਪਾਇਆ; ਮਿਲਿਆ ਤਿਸੈ ਰਜਾਇ ॥
ਪ੍ਰਾਣੀ ਉਹ ਕੁਛ ਪਾਉਂਦਾ ਹੈ, ਜੋ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ। ਉਸ ਦੇ ਭਾਣੇ ਅਨੁਸਾਰ ਉਹ ਹਾਸਲ ਕਰਦਾ ਹੈ।
ਪਰਮੇਸਰਿ ਜੀਵਾਲਿਆ; ਨਾਨਕ ਤਿਸੈ ਧਿਆਇ ॥੧॥
ਤੂੰ ਉਸ ਸੁਆਮੀ ਦਾ ਸਿਮਰਨ ਕਰ, ਹੇ ਨਾਨਕ! ਜਿਸ ਨੇ ਤੈਨੂੰ ਜੀਉਂਦੇ ਜਾਗਦੇ ਰਖਿਆ ਹੈ।
ਮ : ੫ ॥
ਪੰਜਵੀਂ ਪਾਤਸ਼ਾਹੀ।
ਜੀਵਨ ਪਦੁ ਨਿਰਬਾਣੁ; ਇਕੋ ਸਿਮਰੀਐ ॥
ਅਬਿਨਾਸੀ ਦਰਜਾ ਪਾਉਣ ਲਈ ਤੂੰ ਇਕ ਪਵਿੱਤ੍ਰ ਪ੍ਰਭੂ ਦਾ ਅਰਾਧਨ ਕਰ।
ਦੂਜੀ ਨਾਹੀ ਜਾਇ; ਕਿਨਿ ਬਿਧਿ ਧੀਰੀਐ? ॥
ਦੂਸਰੀ ਕੋਈ ਜਗ੍ਹਾ ਨਹੀਂ। ਹੋਰਸ ਨਾਲ ਸਾਡੀ ਕਿਸ ਤਰ੍ਹਾਂ ਤਸੱਲੀ ਹੋ ਸਕਦੀ ਹੈ?
ਡਿਠਾ ਸਭੁ ਸੰਸਾਰੁ; ਸੁਖੁ ਨ ਨਾਮ ਬਿਨੁ ॥
ਮੈਂ ਸਾਰਾ ਜਹਾਨ ਵੇਖ ਲਿਆ ਹੈ, ਬਗੈਰ ਪ੍ਰਭੂ ਦੇ ਨਾਮ ਦੇ ਕੋਈ ਆਰਾਮ ਨਹੀਂ।
ਤਨੁ ਧਨੁ ਹੋਸੀ ਛਾਰੁ; ਜਾਣੈ ਕੋਇ ਜਨੁ ॥
ਦੇਹਿ ਤੇ ਦੌਲਤ ਮਿੱਟੀ ਹੋ ਜਾਣਗੇ ਪ੍ਰੰਤੂ ਕੋਈ ਵਿਰਲਾ ਜਣਾ ਹੀ ਇਸ ਨੂੰ ਸਮਝਦਾ ਹੈ।
ਰੰਗ ਰੂਪ ਰਸ ਬਾਦਿ; ਕਿ ਕਰਹਿ ਪਰਾਣੀਆ ॥
ਮੌਜ ਬਹਾਰ, ਸੁੰਦਰਤਾ ਅਤੇ ਸੁਆਦ ਬੇਅਰਥ ਹਨ। ਤੂੰ ਕਾਹਦੇ ਵਿੱਚ ਲਗਿਆ ਹੋਇਆ ਹੈ, ਹੇ ਫ਼ਾਨੀ ਬੰਦਿਆ?
ਜਿਸੁ ਭੁਲਾਏ ਆਪਿ; ਤਿਸੁ ਕਲ ਨਹੀ ਜਾਣੀਆ ॥
ਜਿਸ ਨੂੰ ਵਾਹਿਗੁਰੂ ਖੁਦ ਕੁਰਾਹੇ ਪਾਉਂਦਾ ਹੈ, ਉਹ ਉਸ ਦੀ ਸ਼ਕਤੀ ਨੂੰ ਨਹੀਂ ਸਮਝਦਾ।
ਰੰਗਿ ਰਤੇ ਨਿਰਬਾਣੁ; ਸਚਾ ਗਾਵਹੀ ॥
ਜੋ ਪੱਵਿਤ੍ਰ ਪ੍ਰਭੂ ਦੇ ਪ੍ਰੇਮ ਨਾਲ ਰੰਗੀਜੇ ਹਨ, ਉਹ ਸਤਿਨਾਮ ਦਾ ਗਾਇਨ ਕਰਦੇ ਹਨ।
ਨਾਨਕ ਸਰਣਿ ਦੁਆਰਿ; ਜੇ ਤੁਧੁ ਭਾਵਹੀ ॥੨॥
ਨਾਨਕ, ਜਿਹੜੇ ਭੀ ਤੈਨੂੰ ਚੰਗੇ ਲਗਦੇ ਹਨ, ਹੇ ਸਾਹਿਬ! ਉਹ ਤੇਰੇ ਦਰ ਦੀ ਪਨਾਹ ਲੋੜਦੇ ਹਨ।
ਪਉੜੀ ॥
ਪਉੜੀ।
ਜੰਮਣੁ ਮਰਣੁ ਨ ਤਿਨ੍ਹ੍ਹ ਕਉ; ਜੋ ਹਰਿ ਲੜਿ ਲਾਗੇ ॥
ਜੋ ਵਾਹਿਗੁਰੂ ਦੇ ਪੱਲੇ ਨਾਲ ਜੁੜੇ ਹਨ, ਉਹ ਜੰਮਦੇ ਅਤੇ ਮਰਦੇ ਨਹੀਂ।
ਜੀਵਤ ਸੇ ਪਰਵਾਣੁ ਹੋਏ; ਹਰਿ ਕੀਰਤਨਿ ਜਾਗੇ ॥
ਜੋ ਵਾਹਿਗੁਰੂ ਦੇ ਜੱਸ ਅੰਦਰ ਜਾਗਦੇ ਹਨ, ਉਹ ਜੀਊਦੇ ਜੀ ਕਬੂਲ ਪੈ ਜਾਂਦੇ ਹਨ।
ਸਾਧਸੰਗੁ ਜਿਨ ਪਾਇਆ; ਸੇਈ ਵਡਭਾਗੇ ॥
ਭਾਰੇ ਨਸੀਬਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਸਤਿ ਸੰਗਤ ਪ੍ਰਾਪਤ ਹੋਈ ਹੈ।
ਨਾਇ ਵਿਸਰਿਐ ਧ੍ਰਿਗੁ ਜੀਵਣਾ; ਤੂਟੇ ਕਚ ਧਾਗੇ ॥
ਲਾਨ੍ਹਤ ਹੈ ਉਸ ਜਿੰਦਗੀ ਨੂੰ ਜੋ ਨਾਮ ਨੂੰ ਭੁਲਾਉਂਦੀ ਹੈ। ਇਹ ਕਚੇ ਧਾਗੇ ਦੀ ਤਰ੍ਹਾਂ ਟੁਟ ਜਾਂਦੀ ਹੈ।
ਨਾਨਕ, ਧੂੜਿ ਪੁਨੀਤ ਸਾਧ; ਲਖ ਕੋਟਿ ਪਿਰਾਗੇ ॥੧੬॥
ਨਾਨਕ ਪਰਾਗ ਰਾਜ ਦੇ ਲੱਖਾਂ ਅਤੇ ਕਰੋੜਾਂ ਇਸ਼ਨਾਨਾਂ ਨਾਲੋਂ ਸੰਤਾਂ ਦੇ ਪੈਰਾ ਦੀ ਖ਼ਾਕ ਵਧੇਰੇ ਪਵਿੱਤ੍ਰ ਹੈ।
ਸਲੋਕੁ ਮ : ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਧਰਣਿ ਸੁਵੰਨੀ, ਖੜ ਰਤਨ ਜੜਾਵੀ; ਹਰਿ ਪ੍ਰੇਮ ਪੁਰਖੁ ਮਨਿ ਵੁਠਾ ॥
ਜਿਸ ਦਿਲ ਅੰਦਰ ਵਾਹਿਗੁਰੂ ਸੁਆਮੀ ਦਾ ਪਿਆਰ ਨਿਵਾਸ ਰਖਦਾ ਹੈ, ਉਹ ਘਾਹ ਦੇ ਹੀਰਿਆਂ ਜੜਤ ਸੁੰਦਰ ਜਮੀਨ ਦੀ ਤਰ੍ਹਾਂ ਹੈ।
ਸਭੇ ਕਾਜ ਸੁਹੇਲੜੇ ਥੀਏ; ਗੁਰੁ ਨਾਨਕੁ ਸਤਿਗੁਰੁ ਤੁਠਾ ॥੧॥
ਨਾਨਕ ਜਦ ਵਡੇ ਸੱਚੇ ਗੁਰੂ ਜੀ ਪ੍ਰਸਨ ਹੋ ਜਾਂਦੇ ਹਨ, ਤਦ ਸਾਰੇ ਕਾਰਜ ਸੁਖੈਨ ਹੋ ਜਾਂਦੇ ਹਨ।
ਮ : ੫ ॥
ਪੰਜਵੀਂ ਪਾਤਸ਼ਾਹੀ।
ਫਿਰਦੀ ਫਿਰਦੀ ਦਹ ਦਿਸਾ; ਜਲ ਪਰਬਤ ਬਨਰਾਇ ॥
ਗਿੱਧ ਪਾਣੀਆਂ, ਪਹਾੜਾ ਅਤੇ ਜੰਗਲਾਂ ਉਤੇ ਦਸੀ ਪਾਸੀਂ ਭੌਦੀਂ ਅਤੇ ਭਟਕਦੀ ਹੈ,
ਜਿਥੈ ਡਿਠਾ ਮਿਰਤਕੋ; ਇਲ ਬਹਿਠੀ ਆਇ ॥੨॥
ਪਰ ਉਥੇ ਆ ਕੇ ਬੈਠ ਜਾਂਦੀ ਹੈ, ਜਿਥੇ ਇਹ ਕੋਈ ਮੁਰਦਾਰ ਵੇਖਦੀ ਹੈ।
ਪਉੜੀ ॥
ਪਉੜੀ।
ਜਿਸੁ ਸਰਬ ਸੁਖਾ ਫਲ ਲੋੜੀਅਹਿ; ਸੋ ਸਚੁ ਕਮਾਵਉ ॥
ਜੋ ਸਾਰੇ ਆਰਾਮ ਅਤੇ ਦਾਤਾ ਚਾਹੁੰਦਾ ਹੈ, ਉਹ ਸੱਚ ਦੀ ਕਮਾਈ ਕਰੇ।
ਨੇੜੈ ਦੇਖਉ ਪਾਰਬ੍ਰਹਮੁ; ਇਕੁ ਨਾਮੁ ਧਿਆਵਉ ॥
ਤੂੰ ਸ਼੍ਰੋਮਣੀ ਸਾਹਿਬ ਨੂੰ ਨਿਕਟ ਹੀ ਵੇਖ ਅਤੇ ਕੇਵਲ ਨਾਮ ਦਾ ਹੀ ਆਰਾਧਨ ਕਰ।
ਹੋਇ ਸਗਲ ਕੀ ਰੇਣੁਕਾ; ਹਰਿ ਸੰਗਿ ਸਮਾਵਉ ॥
ਤੂੰ ਸਾਰਿਆਂ ਬੰਦਿਆਂ ਦੇ ਪੈਰਾ ਦੀ ਧੂੜ ਹੋ ਕੇ ਅਤੇ ਵਾਹਿਗੁਰੂ ਨਾਲ ਅਭੇਦ ਹੋ ਜਾ।
ਦੂਖੁ ਨ ਦੇਈ ਕਿਸੈ ਜੀਅ; ਪਤਿ ਸਿਉ ਘਰਿ ਜਾਵਉ ॥
ਕਿਸੇ ਭੀ ਪ੍ਰਾਣਧਾਰੀ ਨੂੰ ਤਕਲੀਫ ਨਾਂ ਦੇ ਅਤੇ ਇਜ਼ਤ ਨਾਲ ਆਪਣੇ ਧਾਮ ਨੂੰ ਜਾ।
ਪਤਿਤ ਪੁਨੀਤ ਕਰਤਾ ਪੁਰਖੁ; ਨਾਨਕ ਸੁਣਾਵਉ ॥੧੭॥
ਨਾਨਕ, ਪਾਪੀਆਂ ਨੂੰ ਪਵਿਤ੍ਰ ਕਰਨ ਵਾਲੇ, ਸੁਆਮੀ ਸਿਰਜਣਹਾਰ ਦੇ ਨਾਮ ਬਾਰੇ ਸੁਣਾਦਾ ਹੈ।
ਸਲੋਕ ਦੋਹਾ ਮ : ੫ ॥
ਦੋ ਤੁਕਾਂ ਪੰਜਵੀਂ ਪਾਤਸ਼ਾਹੀ।
ਏਕੁ ਜਿ ਸਾਜਨੁ ਮੈ ਕੀਆ; ਸਰਬ ਕਲਾ ਸਮਰਥੁ ॥
ਮੈਂ ਉਸ ਨੂੰ ਆਪਣਾ ਦੋਸਤ ਬਣਾਇਆ ਹੈ, ਜੋ ਸਾਰਾ ਕੁਛ ਕਰਨ-ਯੋਗ ਹੈ।
ਜੀਉ ਹਮਾਰਾ ਖੰਨੀਐ; ਹਰਿ ਮਨ ਤਨ ਸੰਦੜੀ ਵਥੁ ॥੧॥
ਉਸ ਦੇ ਉਤੋਂ ਮੇਰੀ ਜਿੰਦੜੀ ਕੁਰਬਾਨ ਹੈ। ਮੇਰੇ ਚਿੱਤ ਤੇ ਸਰੀਰ ਦੀ ਵਾਹਿਗੁਰੂ ਦੋਲਤ ਹੈ।
ਮ : ੫ ॥
ਪੰਜਵੀਂ ਪਾਤਸ਼ਾਹੀ।
ਜੇ ਕਰੁ ਗਹਹਿ ਪਿਆਰੜੇ! ਤੁਧੁ ਨ ਛੋਡਾ ਮੂਲਿ ॥
ਮੇਰੇ ਪ੍ਰੀਤਮ, ਜੇਕਰ ਤੂੰ ਮੇਰਾ ਹਥ ਪਕੜ ਲਵੇ, ਤਾਂ ਮੈਂ ਤੈਨੂੰ ਕਦਾਚਿੱਤ ਨਾਂ ਤਿਆਗਾਗਾਂ।
ਹਰਿ ਛੋਡਨਿ ਸੇ ਦੁਰਜਨਾ; ਪੜਹਿ ਦੋਜਕ ਕੈ ਸੂਲਿ ॥੨॥
ਮੰਦੇ ਹਨ ਉਹ ਪੁਰਸ਼ ਜੋ ਵਾਹਿਗੁਰੂ ਨੂੰ ਤਿਆਗਦੇ ਹਨ। ਉਹ ਨਰਕ ਦੇ ਦੁਖ ਵਿੱਚ ਪੈਦੇ ਹਨ।
ਪਉੜੀ ॥
ਪਉੜੀ।
ਸਭਿ ਨਿਧਾਨ ਘਰਿ ਜਿਸ ਦੈ; ਹਰਿ ਕਰੇ ਸੁ ਹੋਵੈ ॥
ਸਾਰੇ ਖ਼ਜ਼ਾਨੇ ਉਸ ਦੇ ਧਾਮ ਵਿੱਚ ਹਨ। ਜੋ ਕੁਛ ਪ੍ਰਭੂ ਕਰਦਾ ਹੈ, ਉਹੀ ਹੁੰਦਾ ਹੈ।
ਜਪਿ ਜਪਿ ਜੀਵਹਿ ਸੰਤ ਜਨ; ਪਾਪਾ ਮਲੁ ਧੋਵੈ ॥
ਪਵਿੱਤ੍ਰ ਪੁਰਸ਼ ਸੁਆਮੀ ਦਾ ਸਿਮਰਨ ਤੇ ਆਰਾਧਨ ਕਰਨ ਲਈ ਜੀਉਂਦੇ ਹਨ ਅਤੇ ਇੰਜ ਗੁਨਾਹਾਂ ਦੀ ਆਪਣੀ ਗੰਦਗੀ ਨੂੰ ਧੋ ਸੁਟਦੇ ਹਨ।
ਚਰਨ ਕਮਲ ਹਿਰਦੈ ਵਸਹਿ; ਸੰਕਟ ਸਭਿ ਖੋਵੈ ॥
ਸੁਆਮੀ ਦੇ ਚਰਨ ਕੰਵਲ ਚਿੱਤ ਅੰਦਰ ਵਸਾਉਣ ਦੁਆਰਾ ਸਾਰੀਆਂ ਮੁਸੀਬਤਾਂ ਟਲ ਜਾਂਦੀਆਂ ਹਨ।
ਗੁਰੁ ਪੂਰਾ ਜਿਸੁ ਭੇਟੀਐ; ਮਰਿ ਜਨਮਿ ਨ ਰੋਵੈ ॥
ਜੋ ਪੂਰਨ ਗੁਰਾਂ ਨੂੰ ਮਿਲ ਪੈਦਾ ਹੈ, ਉਹ ਜੰਮਣ ਤੇ ਮਰਣ ਅੰਦਰ ਵਿਰਲਾਪ ਨਹੀਂ ਕਰਦਾ।
ਪ੍ਰਭ ਦਰਸ ਪਿਆਸ ਨਾਨਕ ਘਣੀ; ਕਿਰਪਾ ਕਰਿ ਦੇਵੈ ॥੧੮॥
ਸਾਹਿਬ ਦੇ ਦੀਦਾਰ ਦੀ ਨਾਨਕ ਨੂੰ ਬੜੀ ਤੇਹ ਹੈ। ਆਪਣੀ ਦਇਆ ਦੁਆਰਾ ਉਸ ਨੇ ਨਾਨਕ ਨੂੰ ਇਸ ਦੀ ਦਾਤਿ ਪਰਦਾਨ ਕੀਤੀ ਹੈ।
ਸਲੋਕ ਡਖਣਾ ਮ : ੫ ॥
ਸਲੋਕ ਡਖਣਾ, ਪੰਜਵੀਂ ਪਾਤਸ਼ਾਹੀ।
ਭੋਰੀ ਭਰਮੁ ਵਞਾਇ; ਪਿਰੀ ਮੁਹਬਤਿ ਹਿਕੁ ਤੂ ॥
ਜੇਕਰ ਤੂੰ ਭੋਰਾ ਭਰ ਭੀ ਆਪਣਾ ਸੰਦੇਹ ਗਵਾ ਦੇਵੇ, ਅਤੇ ਕੇਵਲ ਆਪਣੇ ਪ੍ਰੀਤਮ ਨੂੰ ਪਿਆਰ ਕਰੇ,
ਜਿਥਹੁ ਵੰਞੈ ਜਾਇ; ਤਿਥਾਊ ਮਉਜੂਦੁ ਸੋਇ ॥੧॥
ਜਿਥੇ ਕਿਤੇ ਭੀ ਤੂੰ ਜਾਵੇਗਾ ਉਥੇ ਤੂੰ ਉਸ ਨੂੰ ਹਾਜ਼ਰ ਪਾਵੇਗਾ।
ਮ : ੫ ॥
ਪੰਜਵੀਂ ਪਾਤਸ਼ਾਹੀ।
ਚੜਿ ਕੈ ਘੋੜੜੈ, ਕੁੰਦੇ ਪਕੜਹਿ; ਖੂੰਡੀ ਦੀ ਖੇਡਾਰੀ ॥
ਕੀ ਉਹ ਬੰਦੇ ਜੋ ਕੇਵਲ ਖਿੱਦੋ-ਖੂੰਡੀ ਦੀ ਖੇਡ ਹੀ ਜਾਣਦੇ ਹਨ, ਘੋੜਿਆਂ ਤੇ ਸਵਾਰ ਹੋ ਬੰਦੂਕ ਹੱਥ ਫੜ ਸਕਦੇ ਹਨ?
ਹੰਸਾ ਸੇਤੀ ਚਿਤੁ ਉਲਾਸਹਿ; ਕੁਕੜ ਦੀ ਓਡਾਰੀ ॥੨॥
ਹੰਸਾ ਕੀ ਮੁਰਗੇ ਵਰਗੀ ਉਡਾਰੀ ਵਾਲੇ ਪੰਛੀਆਂ ਦੀ ਰਾਜ ਹੰਸ ਨਾਲ ਬਰਾਬਰੀ ਕਰਨ ਦੀ ਦਿੱਲੀ-ਚਾਹ ਪੂਰੀ ਹੋ ਸਕਦੀ ਹੈ?
ਪਉੜੀ ॥
ਪਉੜੀ।
ਰਸਨਾ ਉਚਰੈ ਹਰਿ ਸ੍ਰਵਣੀ ਸੁਣੈ; ਸੋ ਉਧਰੈ ਮਿਤਾ ॥
ਜੋ ਵਾਹਿਗੁਰੂ ਦੇ ਨਾਮ ਨੂੰ ਆਪਣੀ ਜੀਭ ਨਾਲ ਬੋਲਦਾ ਹੈ, ਅਤੇ ਕੰਨਾਂ ਨਾਲ ਸ੍ਰਵਣ ਕਰਦਾ ਹੈ, ਉਹ ਤਰ ਜਾਂਦਾ ਹੈ, ਹੇ ਮੇਰੇ ਮਿੱਤ੍ਰ!
ਹਰਿ ਜਸੁ ਲਿਖਹਿ, ਲਾਇ ਭਾਵਨੀ; ਸੇ ਹਸਤ ਪਵਿਤਾ ॥
ਜਿਹੜੇ ਹੱਥ ਪਿਆਰ ਨਾਲ ਵਾਹਿਗੁਰੂ ਦੀ ਕੀਰਤੀ ਲਿਖਦੇ ਹਨ, ਉਹ ਪਵਿੱਤ੍ਰ ਹਨ।
ਅਠਸਠਿ ਤੀਰਥ ਮਜਨਾ; ਸਭਿ ਪੁੰਨ ਤਿਨਿ ਕਿਤਾ ॥
ਐਸਾ ਪੁਰਸ਼ ਅਠਾਹਠ ਧਰਮ-ਅਸਥਾਨਾਂ ਤੇ ਇਸ਼ਨਾਨ ਦਾ ਫਲ ਪਾ ਲੈਦਾ ਹੈ ਅਤੇ ਇਹ ਮੰਨ ਲਿਆ ਜਾਂਦਾ ਹੈ, ਕਿ ਉਸ ਨੇ ਸਾਰੇ ਨੇਕ ਕੰਮ ਕਰ ਲਏ ਹਨ।
ਸੰਸਾਰ ਸਾਗਰ ਤੇ ਉਧਰੇ; ਬਿਖਿਆ ਗੜੁ ਜਿਤਾ ॥
ਉਹ ਜਗਤ-ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਅਤੇ ਬਦੀ ਦੇ ਕਿਲ੍ਹੇ ਨੂੰ ਸਰ ਕਰ ਲੈਦਾ ਹੈ।
ਨਾਨਕ, ਲੜਿ ਲਾਇ ਉਧਾਰਿਅਨੁ; ਦਯੁ ਸੇਵਿ ਅਮਿਤਾ ॥੧੯॥
ਨਾਨਕ ਤੂੰ ਬੇਅੰਤ ਸਾਹਿਬ ਦੀ ਘਾਲ ਕਮਾ, ਜੋ ਆਪਣੇ ਪੱਲੇ ਨਾਲ ਜੋੜਕੇ ਤੈਨੂੰ ਪਾਰ ਕਰ ਦੇਵੇਗਾ।
ਸਲੋਕ ਮ : ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਧੰਧੜੇ ਕੁਲਾਹ; ਚਿਤਿ ਨ ਆਵੈ ਹੇਕੜੋ ॥
ਕੁਨਫੇ-ਵੰਦੇ ਹਨ ਸੰਸਾਰੀ ਵਿਹਾਰ, ਜਿਨ੍ਹਾ ਅੰਦਰ ਇੱਕ ਸੁਆਮੀ ਬੰਦੇ ਦੇ ਮਨ ਵਿੱਚ ਨਹੀਂ ਆਉਂਦਾ।
ਨਾਨਕ ਸੇਈ ਤੰਨ ਫੁਟੰਨਿ; ਜਿਨਾ ਸਾਂਈ ਵਿਸਰੈ ॥੧॥
ਨਾਨਕ, ਉਹ ਸਰੀਰ ਪਾਟ ਜਾਂਦੇ ਹਨ, ਜਿਨ੍ਹਾਂ ਨੂੰ ਇਕ ਸਾਹਿਬ ਭੁੱਲ ਜਾਂਦਾ ਹੈ।
ਮ : ੫ ॥
ਪੰਜਵੀਂ ਪਾਤਸ਼ਾਹੀ।
ਪਰੇਤਹੁ ਕੀਤੋਨੁ ਦੇਵਤਾ; ਤਿਨਿ ਕਰਣੈਹਾਰੇ ॥
ਉਸ ਸਿਰਜਣਹਾਰ ਨੇ ਭੂਤ ਨੂੰ ਫਰਿਸ਼ਤਾ ਬਣਾ ਦਿਤਾ ਹੈ।
ਸਭੇ ਸਿਖ ਉਬਾਰਿਅਨੁ; ਪ੍ਰਭਿ ਕਾਜ ਸਵਾਰੇ ॥
ਪ੍ਰਭੂ ਨੇ ਗੁਰਾਂ ਦੇ ਸਾਰੇ ਮੁਰੀਦਾਂ ਨੂੰ ਬੰਦਖਲਾਸ ਕਰ ਦਿਤਾ ਹੈ ਅਤੇ ਉਨ੍ਹਾਂ ਦੇ ਕੰਮ ਰਾਸ ਕਰ ਦਿਤੇ ਹਨ।
ਨਿੰਦਕ ਪਕੜਿ ਪਛਾੜਿਅਨੁ; ਝੂਠੇ ਦਰਬਾਰੇ ॥
ਬਦਖੋਈ ਕਰਨ ਵਾਲਿਆਂ ਨੂੰ ਫੜ ਕੇ, ਵਾਹਿਗੁਰੂ ਨੇ, ਉਨ੍ਹਾਂ ਨੂੰ ਧਰਤੀ ਨਾਲ ਪਟਕਾ ਮਾਰਿਆ ਹੈ, ਅਤੇ ਆਪਣੀ ਦਰਗਾਹ ਅੰਦਰ ਉਨ੍ਹਾਂ ਨੂੰ ਕੂੜੇ ਕਰਾਰ ਦੇ ਦਿਤਾ ਹੈ।
ਨਾਨਕ ਕਾ ਪ੍ਰਭਿ ਵਡਾ ਹੈ; ਆਪਿ ਸਾਜਿ ਸਵਾਰੇ ॥੨॥
ਮਹਾਨ ਹੈ ਨਾਨਕ ਦਾ ਮਾਲਕ। ਉਹ ਖੁਦ ਹੀ ਸਾਰਿਆਂ ਨੂੰ ਰਚਦਾ ਅਤੇ ਸਿੰਗਾਰਦਾ ਹੈ।
ਪਉੜੀ ॥
ਪਉੜੀ।
ਪ੍ਰਭੁ ਬੇਅੰਤੁ, ਕਿਛੁ ਅੰਤੁ ਨਾਹਿ; ਸਭੁ ਤਿਸੈ ਕਰਣਾ ॥
ਅਨੰਤ ਹੈ ਸੁਆਮੀ, ਉਸ ਦਾ ਕੋਈ ਓੜਕ ਨਹੀਂ। ਉਹ ਹੀ ਹੈ, ਜੋ ਸਭ ਕੁਛ ਕਰਦਾ ਹੈ।
ਅਗਮ ਅਗੋਚਰੁ ਸਾਹਿਬੋ; ਜੀਆ ਕਾ ਪਰਣਾ ॥
ਪਹੁੰਚ ਤੋਂ ਪਰੇ ਅਤੇ ਸੋਚ-ਸਮਝ ਤੋਂ ਉਚੇਰਾ ਪ੍ਰਭੂ ਪ੍ਰਾਣ-ਧਾਰੀਆਂ ਦਾ ਆਸਰਾ ਹੈ।
ਹਸਤ ਦੇਇ ਪ੍ਰਤਿਪਾਲਦਾ; ਭਰਣ ਪੋਖਣੁ ਕਰਣਾ ॥
ਆਪਣਾ ਹਥ ਦੇ ਕੇ ਉਹ ਸਾਰਿਆਂ ਦੀ ਪਰਵਰਸ਼ ਕਰਦਾ ਹੈ। ਉਹ ਉਨ੍ਹਾਂ ਨੂੰ ਭਰਣ ਵਾਲਾ ਅਤੇ ਪਾਲਣਹਾਰ ਹੈ।
ਮਿਹਰਵਾਨੁ ਬਖਸਿੰਦੁ ਆਪਿ; ਜਪਿ ਸਚੇ ਤਰਣਾ ॥
ਉਹ ਖੁਦ ਕਿਰਪਾਲੂ ਮੁਆਫੀ-ਦੇਣਹਾਰ ਹੈ। ਸਤਿਪੁਰਖ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਪਾਰ ਉਤਰ ਜਾਂਦਾ ਹੈ।
ਜੋ ਤੁਧੁ ਭਾਵੈ ਸੋ ਭਲਾ; ਨਾਨਕ ਦਾਸ ਸਰਣਾ ॥੨੦॥
ਜੋ ਕੁਛ ਤੈਨੂੰ ਚੰਗਾ ਲਗਦਾ ਹੈ, ਕੇਵਲ ਓਹੀ ਸਰੇਸ਼ਟ ਹੈ। ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ।
ਸਲੋਕ ਮ : ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਤਿੰਨਾ ਭੁਖ ਨ ਕਾ ਰਹੀ; ਜਿਸ ਦਾ ਪ੍ਰਭ ਹੈ ਸੋਇ ॥
ਜਿਸ ਦੇ ਨਾਲ ਉਹ ਆਪਣੇ ਸੁਆਮੀ ਵਜੋਂ ਹੈ, ਉਸ ਨੂੰ ਕੋਈ ਭੀ ਭੁਖ ਨਹੀਂ ਰਹਿੰਦੀ।
ਨਾਨਕ, ਚਰਣੀ ਲਗਿਆ; ਉਧਰੈ ਸਭੋ ਕੋਇ ॥੧॥
ਨਾਨਕ, ਹਰ ਕੋਈ ਜੋ ਉਸ ਦੇ ਪੈਰੀ ਪੈਦਾ ਹੈ, ਪਾਰ ਉਤਰ ਜਾਂਦਾ ਹੈ।
ਮ : ੫ ॥
ਪੰਜਵੀਂ ਪਾਤਸ਼ਾਹੀ।
ਜਾਚਿਕੁ ਮੰਗੈ ਨਿਤ ਨਾਮੁ; ਸਾਹਿਬੁ ਕਰੇ ਕਬੂਲੁ ॥
ਨਾਨਕ, ਜੇਕਰ ਮੰਗਤਾ ਨਿਤਾਪ੍ਰਤੀ ਨਾਮ ਦੀ ਖੈਰ ਮੰਗੇ ਤਾਂ ਸੁਆਮੀ ਉਸ ਦੀ ਬੇਨਤੀ ਪ੍ਰਵਾਨ ਕਰ ਲੈਦਾ ਹੈ।
ਨਾਨਕ ਪਰਮੇਸਰੁ ਜਜਮਾਨੁ; ਤਿਸਹਿ ਭੁਖ ਨ ਮੂਲਿ ॥੨॥
ਸੁਆਮੀ ਮੇਰਾ ਦਾਨ ਦੇਣ ਵਾਲਾ ਹੈ, ਹੇ ਨਾਨਕ! ਅਤੇ ਉਸ ਨੂੰ ਕਦਾਚਿੱਤ ਕੋਈ ਥੁੜ ਨਹੀਂ।
ਪਉੜੀ ॥
ਪਉੜੀ।
ਮਨੁ ਰਤਾ ਗੋਵਿੰਦ ਸੰਗਿ; ਸਚੁ ਭੋਜਨੁ ਜੋੜੇ ॥
ਪ੍ਰਭੂ ਨਾਲ ਰੰਗੀਜਣਾ ਆਦਮੀ ਦਾ ਸੱਚਾ ਖਾਣਾ ਅਤੇ ਪੁਸ਼ਾਕ ਹੈ।
ਪ੍ਰੀਤਿ ਲਗੀ ਹਰਿ ਨਾਮ ਸਿਉ; ਏ, ਹਸਤੀ ਘੋੜੇ ॥
ਰਬ ਦੇ ਨਾਮ ਨਾਲ ਪ੍ਰੇਮ ਪਾਉਣਾ, ਇਹ ਹੈ ਹਾਥੀ ਅਤੇ ਘੋੜਿਆਂ ਦਾ ਰਖਣਾ।
ਰਾਜ ਮਿਲਖ ਖੁਸੀਆ ਘਣੀ; ਧਿਆਇ ਮੁਖੁ ਨ ਮੋੜੇ ॥
ਖਿੜੇ ਮੱਥੇ ਰਬ ਦਾ ਨਾਮ ਆਰਾਧਨ ਕਰਨਾ ਹੀ ਪਾਤਸ਼ਾਹੀ, ਜਾਇਦਾਦ ਅਤੇ ਬਹੁਤੀਆਂ ਰੰਗਰਲੀਆਂ ਹਨ।
ਢਾਢੀ ਦਰਿ ਪ੍ਰਭ ਮੰਗਣਾ; ਦਰੁ ਕਦੇ ਨ ਛੋੜੇ ॥
ਭੱਟ ਨੇ ਸਾਈਂ ਦੇ ਬੂਹੇ ਦੀ ਹੀ ਯਾਚਨਾ ਕਰਨੀ ਹੈ, ਜਿਹੜਾ ਉਸ ਨੇ ਕਦੇ ਭੀ ਨਹੀਂ ਤਿਆਗਣਾ।
ਨਾਨਕ, ਮਨਿ ਤਨਿ ਚਾਉ ਏਹੁ; ਨਿਤ ਪ੍ਰਭ ਕਉ ਲੋੜੇ ॥੨੧॥੧॥ ਸੁਧੁ ਕੀਚੇ
ਨਾਨਕ ਦੀ ਆਤਮਾ ਅਤੇ ਦੇਹਿ ਅੰਦਰ ਇਹ ਉਮੰਗ ਹੈ, ਕਿ ਉਹ ਹਮੇਸ਼ਾਂ ਸਾਹਿਬ ਲਈ ਤਾਂਘਦਾ ਹੈ।
ਰਾਗੁ ਗਉੜੀ ਭਗਤਾਂ ਕੀ ਬਾਣੀ
ਰਾਗ ਗਉੜੀ ਭਗਤਾਂ ਦੇ ਸ਼ਬਦ।
ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ, ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਗਉੜੀ ਕਬੀਰ ਜੀ ॥
ਗਉੜੀ ਮਾਨਣੀਯ ਕਬੀਰ।
ਮਾਧਉ! ਜਲ ਕੀ ਪਿਆਸ ਨ ਜਾਇ ॥
ਹੇ ਮਾਇਆ ਦੇ ਪਤੀ! ਤੈਡੇ ਨਾਮ ਦੇ ਪਾਣੀ ਲਈ ਮੇਰੀ ਤਰੇਹ ਦੂਰ ਨਹੀਂ ਹੁੰਦੀ।
ਜਲ ਮਹਿ ਅਗਨਿ, ਉਠੀ ਅਧਿਕਾਇ ॥੧॥ ਰਹਾਉ ॥
ਉਸ ਪਾਣੀ ਵਿੱਚ (ਲਈ) ਮੇਰੀ ਉਮੰਗ ਸਗੋਂ ਜਿਆਦਾ ਭੜਕ ਰਹੀ ਹੈ। ਠਹਿਰਾਉਂ।
ਤੂੰ ਜਲਨਿਧਿ, ਹਉ ਜਲ ਕਾ ਮੀਨੁ ॥
ਤੂੰ ਪਾਣੀ ਦਾ ਸਮੁੰਦਰ ਹੈ ਅਤੇ ਮੈਂ ਪਾਣੀ ਦੀ ਇਕ ਮੱਛੀ।
ਜਲ ਮਹਿ ਰਹਉ, ਜਲਹਿ ਬਿਨੁ ਖੀਨੁ ॥੧॥
ਮੈਂ ਪਾਣੀ ਅੰਦਰ ਵਸਦੀ ਹਾਂ ਅਤੇ ਪਾਣੀ ਦੇ ਬਗੈਰ ਨਾਸ ਹੋ ਜਾਂਦੀ ਹਾਂ।
ਤੂੰ ਪਿੰਜਰੁ, ਹਉ ਸੂਅਟਾ ਤੋਰ ॥
ਤੂੰ ਪਿੰਜਰਾ ਹੈ ਅਤੇ ਮੈਂ ਤੇਰਾ ਤੌਤਾ।
ਜਮੁ ਮੰਜਾਰੁ, ਕਹਾ ਕਰੈ ਮੋਰ ॥੨॥
ਮੌਤ ਦਾ ਬਿੱਲਾ ਮੇਰਾ ਕੀ ਕਰ ਸਕਦਾ ਹੈ?
ਤੂੰ ਤਰਵਰੁ, ਹਉ ਪੰਖੀ ਆਹਿ ॥
ਤੂੰ ਬ੍ਰਿਛ ਹੈ ਅਤੇ ਮੈਂ ਇਕ ਪਰਿੰਦਾ ਹਾਂ।
ਮੰਦਭਾਗੀ, ਤੇਰੋ ਦਰਸਨੁ ਨਾਹਿ ॥੩॥
ਮੈਂ ਨਿਕਰਮਣ ਤੈਨੂੰ ਵੇਖ ਨਹੀਂ ਸਕਦਾ।
ਤੂੰ ਸਤਿਗੁਰੁ, ਹਉ ਨਉਤਨੁ ਚੇਲਾ ॥
ਤੂੰ ਸੱਚਾ ਗੁਰੂ ਹੈਂ ਅਤੇ ਮੈਂ ਤੇਰਾ ਨਵਾਂ ਮੁਰੀਦ।
ਕਹਿ ਕਬੀਰ, ਮਿਲੁ ਅੰਤ ਕੀ ਬੇਲਾ ॥੪॥੨॥
ਕਬੀਰ ਜੀ ਆਖਦੇ ਹਨ ਹੇ ਸੁਆਮੀ! ਮੈਨੂੰ ਮੇਰੇ ਅਖੀਰ ਦੇ ਵੇਲੇ ਆਪਣਾ ਦੀਦਾਰ ਬਖ਼ਸ਼ੀਂ।
ਗਉੜੀ ਕਬੀਰ ਜੀ ॥
ਗਉੜੀ ਪੂਜਯ ਕਬੀਰ।
ਜਬ ਹਮ, ਏਕੋ ਏਕੁ ਕਰਿ ਜਾਨਿਆ ॥
ਜਦ ਮੈਂ ਕੇਵਲ ਇਕ ਪ੍ਰਭੂ ਨੂੰ ਹੀ ਸਿਆਣਦਾ ਹਾਂ,
ਤਬ ਲੋਗਹ, ਕਾਹੇ ਦੁਖੁ ਮਾਨਿਆ ॥੧॥
ਤਾਂ ਲੋਕਾਂ ਨੂੰ ਕਿਉਂ ਤਕਲੀਫ ਮਹਿਸੂਸ ਹੁੰਦੀ ਹੈ?
ਹਮ ਅਪਤਹ, ਅਪੁਨੀ ਪਤਿ ਖੋਈ ॥
ਮੈਂ ਬੇਇਜ਼ਤ ਹਾਂ। ਮੈਂ ਆਪਣੀ ਇਜ਼ਤ ਗੁਆ ਲਈ ਹੈ।
ਹਮਰੈ ਖੋਜਿ, ਪਰਹੁ ਮਤਿ ਕੋਈ ॥੧॥ ਰਹਾਉ ॥
ਮੇਰੇ ਪਿਛੇ ਹਰਗਿਜ ਕੋਈ ਨਾਂ ਲੱਗੇ। ਠਹਿਰਾਉ।
ਹਮ ਮੰਦੇ, ਮੰਦੇ ਮਨ ਮਾਹੀ ॥
ਮੈਂ ਬੁਰਾ ਹਾਂ ਅਤੇ ਚਿੱਤ ਵਿਚੋਂ ਭੀ ਬੁਰਾ ਹਾਂ।
ਸਾਝ ਪਾਤਿ, ਕਾਹੂ ਸਿਉ ਨਾਹੀ ॥੨॥
ਮੇਰੀ ਕਿਸੇ ਨਾਲ ਭਾਈਵਾਲੀ ਨਹੀਂ।
ਪਤਿ ਅਪਤਿ, ਤਾ ਕੀ ਨਹੀ ਲਾਜ ॥
ਇੱਜ਼ਤ ਤੇ ਬੇਇਜ਼ਤੀ ਦੀ ਮੈਨੂੰ ਕੋਈ ਸ਼ਰਮ ਨਹੀਂ,
ਤਬ ਜਾਨਹੁਗੇ, ਜਬ ਉਘਰੈਗੋ ਪਾਜ ॥੩॥
ਪਰ ਤੁਹਾਨੂੰ ਉਦੋਂ ਪਤਾ ਲੱਗੇਗਾ, ਜਦ ਤੁਹਾਡਾ ਪੜਦਾ ਫਾਸ ਹੋਵੇਗਾ।
ਕਹੁ ਕਬੀਰ, ਪਤਿ ਹਰਿ ਪਰਵਾਨੁ ॥
ਕਬੀਰ ਜੀ ਆਖਦੇ ਹਨ, ਇਜ਼ਤ ਓਹੀ ਹੈ ਜਿਸ ਨੂੰ ਵਾਹਿਗੁਰੂ ਕਬੂਲ ਕਰਦਾ ਹੈ।
ਸਰਬ ਤਿਆਗਿ, ਭਜੁ ਕੇਵਲ ਰਾਮੁ ॥੪॥੩॥
ਹੋਰ ਸਾਰਾ ਕੁਛ ਛੱਡ ਦੇ ਅਤੇ ਸਿਰਫ ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਨਗਨ ਫਿਰਤ, ਜੌ ਪਾਈਐ ਜੋਗੁ ॥
ਜੇਕਰ ਨੰਗੇ ਫਿਰਨ ਦੁਆਰਾ ਹਰੀ ਨਾਲ ਮਿਲਾਪ ਹੁੰਦਾ ਹੋਵੇ,
ਬਨ ਕਾ ਮਿਰਗੁ, ਮੁਕਤਿ ਸਭੁ ਹੋਗੁ ॥੧॥
ਤਾਂ ਜੰਗਲ ਦੇ ਸਾਰੇ ਹਰਨ ਮੁਕਤ ਹੋ ਜਾਣ।
ਕਿਆ ਨਾਗੇ? ਕਿਆ ਬਾਧੇ ਚਾਮ? ॥
ਕੀ ਹੋਇਆ, ਜੇਕਰ ਆਦਮੀ ਨੰਗਾ ਫਿਰਦਾ ਹੈ ਜਾਂ (ਹਰਨ ਦੀ) ਖੱਲ ਪਾਉਂਦਾ ਹੈ,
ਜਬ ਨਹੀ ਚੀਨਸਿ, ਆਤਮ ਰਾਮ ॥੧॥ ਰਹਾਉ ॥
ਜਦ ਉਹ ਆਪਣੇ ਮਨ ਅੰਦਰ ਵਿਆਪਕ ਸੁਆਮੀ ਨੂੰ ਯਾਦ ਨਹੀਂ ਕਰਦਾ। ਠਹਿਰਾਉ।
ਮੂਡ ਮੁੰਡਾਏ, ਜੌ ਸਿਧਿ ਪਾਈ ॥
ਜੇਕਰ ਸਿਰ ਮੁੰਨਾਉਣ ਦੁਆਰਾ ਪੂਰਨਤਾ ਮਿਲ ਜਾਂਦੀ ਹੋਵੇ,
ਮੁਕਤੀ ਭੇਡ, ਨ ਗਈਆ ਕਾਈ ॥੨॥
ਤਾਂ ਭੇਡ ਲਈ ਤਾਂ ਕਲਿਆਣ ਕਿਧਰੇ ਨਹੀਂ ਗਈ।
ਬਿੰਦੁ ਰਾਖਿ, ਜੌ ਤਰੀਐ ਭਾਈ ॥
ਜੇਕਰ ਜਤ ਨਾਲ ਬੰਦਾ ਪਾਰ ਉਤਰ ਜਾਂਦਾ ਹੋਵੇ, ਹੇ ਭਰਾ!
ਖੁਸਰੈ, ਕਿਉ ਨ ਪਰਮ ਗਤਿ ਪਾਈ? ॥੩॥
ਤਾਂ ਹੀਜੜਾ ਕਿਉਂ ਨਾਂ ਮਹਾਨ-ਮਰਤਬਾ ਪਰਾਪਤ ਕਰ ਲਵੇ?
ਕਹੁ ਕਬੀਰ, ਸੁਨਹੁ ਨਰ ਭਾਈ! ॥
ਕਬੀਰ ਜੀ ਆਖਦੇ ਹਨ, ਸੁਣੋ ਹੇ ਮੇਰੇ ਇਨਸਾਨ ਭਰਾਓ!
ਰਾਮ ਨਾਮ ਬਿਨੁ, ਕਿਨਿ ਗਤਿ ਪਾਈ? ॥੪॥੪॥
ਸੁਆਮੀ ਦੇ ਨਾਮ ਦੇ ਬਗੈਰ ਕਦੋਂ ਕਿਸੇ ਨੂੰ ਮੁਕਤੀ ਪਰਾਪਤ ਹੋਈ ਹੈ?
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਸੰਧਿਆ ਪ੍ਰਾਤ, ਇਸ੍ਨਾਨੁ ਕਰਾਹੀ ॥
ਜੋ ਲੋਢੇ ਵੇਲੇ ਅਤੇ ਸਵੇਰੇ ਇਸ਼ਨਾਨ ਕਰਦੇ ਹਨ,
ਜਿਉ ਭਏ ਦਾਦੁਰ, ਪਾਨੀ ਮਾਹੀ ॥੧॥
ਪਾਣੀ ਵਿਚਲੇ ਡੱਡੂਆਂ ਦੀ ਤਰ੍ਹਾਂ ਹਨ।
ਜਉ ਪੈ, ਰਾਮ ਰਾਮ ਰਤਿ ਨਾਹੀ ॥
ਜਦ ਬੰਦਿਆਂ ਦੀ ਸਾਹਿਬ ਦੇ ਨਾਮ ਨਾਲ ਪ੍ਰੀਤ ਨਹੀਂ,
ਤੇ ਸਭਿ, ਧਰਮ ਰਾਇ ਕੈ ਜਾਹੀ ॥੧॥ ਰਹਾਉ ॥
ਉਹ ਸਾਰੇ ਆਪਣੇ ਅਮਲਾਂ ਦਾ ਹਿਸਾਬ ਦੇਣ ਲਈ ਧਰਮ ਰਾਜੇ ਕੋਲ ਜਾਣਗੇ। ਠਹਿਰਾਉ।
ਕਾਇਆ ਰਤਿ, ਬਹੁ ਰੂਪ ਰਚਾਹੀ ॥
ਜਿਹੜੇ ਆਪਣੀਆਂ ਦੇਹਾਂ ਨੂੰ ਪਿਆਰ ਕਰਦੇ ਹਨ, ਅਤੇ ਅਨੇਕਾਂ ਸਰੂਪ ਧਾਰਦੇ ਹਨ,
ਤਿਨ ਕਉ, ਦਇਆ ਸੁਪਨੈ ਭੀ ਨਾਹੀ ॥੨॥
ਉਹ ਆਪਣੇ ਸੁਪਨੇ ਵਿੱਚ ਭੀ ਰਹਿਮ ਮਹਿਸੂਸ ਨਹੀਂ ਕਰਦੇ।
ਚਾਰਿ ਚਰਨ, ਕਹਹਿ ਬਹੁ ਆਗਰ ॥
ਅਨੇਕਾਂ ਸਿਆਣੇ ਬੰਦੇ ਆਖਦੇ ਹਨ ਕਿ ਐਸੇ ਪੁਰਸ਼ ਚਹੁੰ ਪੈਰ ਵਾਲੇ ਹੈਵਾਨ ਹਨ,
ਸਾਧੂ ਸੁਖੁ ਪਾਵਹਿ, ਕਲਿ ਸਾਗਰ ॥੩॥
ਪਰ ਸੰਤ ਬਖੇੜੇ ਦੇ ਸਮੁੰਦਰ ਵਿੱਚ ਆਰਾਮ ਪਾਉਂਦੇ ਹਨ।
ਕਹੁ ਕਬੀਰ, ਬਹੁ ਕਾਇ ਕਰੀਜੈ ॥
ਕਬੀਰ ਜੀ ਫੁਰਮਾਉਂਦੇ ਹਨ, ਆਪਾਂ ਐਨੇ ਬਹੁਤੇ ਸੰਸਕਾਰ ਕਿਉਂ ਕਰੀਏ?
ਸਰਬਸੁ ਛੋਡਿ, ਮਹਾ ਰਸੁ ਪੀਜੈ ॥੪॥੫॥
ਹੋਰ ਸਾਰਾ ਕੁਛ ਤਿਆਗ ਕੇ ਕੇਵਲ ਨਾਮ ਦੇ ਪਰਮ ਅੰਮ੍ਰਿਤ ਨੂੰ ਪਾਨ ਕਰੀਏ।
ਕਬੀਰ ਜੀ ਗਉੜੀ ॥
ਗਉੜੀ ਕਬੀਰ ਜੀ।
ਕਿਆ ਜਪੁ? ਕਿਆ ਤਪੁ? ਕਿਆ ਬ੍ਰਤ ਪੂਜਾ? ॥
ਕੀ ਲਾਭ ਹੈ ਬੰਦਗੀ ਦਾ, ਕੀ ਤਪੱਸਿਆ ਦਾ ਅਤੇ ਕੀ ਉਪਹਾਸ ਤੇ ਪਰਸਤਸ਼ ਦਾ ਉਸ ਨੂੰ,
ਜਾ ਕੈ ਰਿਦੈ, ਭਾਉ ਹੈ ਦੂਜਾ ॥੧॥
ਜਿਸ ਦੇ ਦਿਲ ਵਿੱਚ ਹੋਰਸ ਦੀ ਪ੍ਰੀਤ ਹੈ।
ਰੇ ਜਨ! ਮਨੁ ਮਾਧਉ ਸਿਉ ਲਾਈਐ ॥
ਹੇ ਬੰਦੇ! ਆਪਣੇ ਚਿੱਤ ਨੂੰ ਮਾਇਆ ਦੇ ਪਤੀ ਨਾਲ ਜੋੜ।
ਚਤੁਰਾਈ, ਨ ਚਤੁਰਭੁਜੁ ਪਾਈਐ ॥ ਰਹਾਉ ॥
ਚਾਲਾਕੀ ਰਾਹੀਂ ਚਹੁ-ਬਾਹਾਂ ਵਾਲਾ ਪ੍ਰਭੂ ਸੁਆਮੀ ਪਰਾਪਤ ਨਹੀਂ ਹੁੰਦਾ। ਠਹਿਰਾਉ।
ਪਰਹਰੁ ਲੋਭੁ, ਅਰੁ ਲੋਕਾਚਾਰੁ ॥
ਲਾਲਚ ਅਤੇ ਸੰਸਾਰੀ ਰਸਤਿਆਂ ਨੂੰ ਛੱਡ ਦੇ।
ਪਰਹਰੁ, ਕਾਮੁ ਕ੍ਰੋਧੁ ਅਹੰਕਾਰੁ ॥੨॥
ਵਿਸ਼ੇ ਭੋਗ, ਗੁੱਸੇ ਅਤੇ ਗਰੂਰ ਨੂੰ ਤਿਆਗ ਦੇ।
ਕਰਮ ਕਰਤ, ਬਧੇ ਅਹੰਮੇਵ ॥
ਕਰਮ ਕਾਂਡ ਕਰਨ ਦੁਆਰਾ ਆਦਮੀ ਹੰਕਾਰ ਨਾਲ ਬੱਝ ਜਾਂਦਾ ਹੈ।
ਮਿਲਿ ਪਾਥਰ ਕੀ, ਕਰਹੀ ਸੇਵ ॥੩॥
ਉਹ ਇਕੱਠੇ ਹੋ ਕੇ ਪੱਥਰ ਦੀ ਪੂਜਾ ਕਰਦੇ ਹਨ।
ਕਹੁ ਕਬੀਰ, ਭਗਤਿ ਕਰਿ ਪਾਇਆ ॥
ਕਬੀਰ ਜੀ ਆਖਦੇ ਹਨ, ਅਨੁਰਾਗ ਦੁਆਰਾ ਸਾਈਂ ਪਾਇਆ ਜਾਂਦਾ ਹੈ।
ਭੋਲੇ ਭਾਇ, ਮਿਲੇ ਰਘੁਰਾਇਆ ॥੪॥੬॥
ਭੋਲੇਪਣ ਰਾਹੀਂ, ਰਾਘਵਾ ਦਾ ਰਾਜ, ਵਾਹਿਗੁਰੂ ਮਿਲਦਾ ਹੈ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਗਰਭ ਵਾਸ ਮਹਿ, ਕੁਲੁ ਨਹੀ ਜਾਤੀ ॥
ਬੱਚੇਦਾਨੀ ਦੇ ਵਸੇਬੇ ਅੰਦਰ ਪ੍ਰਾਣੀ ਦੀ ਕੋਈ ਵੰਸ਼ ਜਾ ਜਾਤ ਨਹੀਂ ਹੁੰਦੀ।
ਬ੍ਰਹਮ ਬਿੰਦੁ ਤੇ, ਸਭ ਉਤਪਾਤੀ ॥੧॥
ਪ੍ਰਭੂ ਦੇ ਬੀਜ ਤੋਂ ਸਾਰੇ ਪੈਦਾ ਹੋਏ ਹਨ।
ਕਹੁ ਰੇ ਪੰਡਿਤ! ਬਾਮਨ ਕਬ ਕੇ ਹੋਏ ॥
ਦੱਸ ਹੇ ਪੰਡਤ! ਤੂੰ ਕਦੋਂ ਦਾ ਬ੍ਰਾਹਮਣ ਹੋਇਆ ਹੈ?
ਬਾਮਨ ਕਹਿ ਕਹਿ, ਜਨਮੁ ਮਤ ਖੋਏ ॥੧॥ ਰਹਾਉ ॥
ਆਪਣੇ ਆਪ ਨੂੰ ਬ੍ਰਾਹਮਣ ਆਖ ਆਖ ਕੇ ਆਪਣੀ ਜਿੰਦਗੀ ਬਰਬਾਦ ਨਾਂ ਕਰ। ਠਹਿਰਾਉ।
ਜੌ ਤੂੰ ਬ੍ਰਾਹਮਣੁ, ਬ੍ਰਹਮਣੀ ਜਾਇਆ ॥
ਜੇ ਤੂੰ ਬ੍ਰਾਹਮਣੀ ਮਾਤਾ ਦਾ ਜਣਿਆ ਹੋਇਆ ਬ੍ਰਾਹਮਣ ਹੈ,
ਤਉ, ਆਨ ਬਾਟ ਕਾਹੇ ਨਹੀ ਆਇਆ ॥੨॥
ਤਾਂ ਤੂੰ ਕਿਸੇ ਹੋਰ ਰਸਤੇ ਦੂਆਰਾ ਕਿਉਂ ਨਹੀਂ ਆਇਆ?
ਤੁਮ ਕਤ ਬ੍ਰਾਹਮਣ, ਹਮ ਕਤ ਸੂਦ ॥
ਤੂੰ ਕਿਸ ਤਰ੍ਹਾਂ ਬ੍ਰਾਹਮਣ ਹੈ ਅਤੇ ਮੈਂ ਕਿਸ ਤਰ੍ਹਾਂ ਇਕ ਸ਼ੂਦਰ।
ਹਮ ਕਤ ਲੋਹੂ, ਤੁਮ ਕਤ ਦੂਧ ॥੩॥
ਮੈਂ ਕਿਸ ਤਰ੍ਹਾਂ ਲਹੁ ਦਾ ਹਾਂ ਤੇ ਤੂੰ ਕਿਸ ਤਰ੍ਹਾਂ ਦੁੱਧ ਦਾ ਹੈ?
ਕਹੁ ਕਬੀਰ, ਜੋ ਬ੍ਰਹਮੁ ਬੀਚਾਰੈ ॥
ਕਬੀਰ ਜੀ ਆਖਦੇ ਹਨ, ਜੋ ਪ੍ਰਭੂ ਦਾ ਆਰਾਧਨ ਕਰਦਾ ਹੈ,
ਸੋ ਬ੍ਰਾਹਮਣੁ ਕਹੀਅਤੁ ਹੈ, ਹਮਾਰੈ ॥੪॥੭॥
ਸਾਡੇ ਵਿੱਚ ਕੇਵਲ ਉਹੀ ਬ੍ਰਾਹਮਣ ਆਖਿਆ ਜਾਂਦਾ ਹੈ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਅੰਧਕਾਰ, ਸੁਖਿ ਕਬਹਿ ਨ ਸੋਈ ਹੈ ॥
ਆਤਮਕ ਅਨ੍ਹੇਰੇ ਅੰਦਰ ਆਦਮੀ ਕਦਾਚਿੱਤ ਆਰਾਮ ਅੰਦਰ ਨਹੀਂ ਸੌ ਸਕਦਾ।
ਰਾਜਾ ਰੰਕੁ, ਦੋਊ ਮਿਲਿ ਰੋਈ ਹੈ ॥੧॥
ਪਾਤਿਸ਼ਾਹ ਅਤੇ ਕੰਗਾਲ ਦੋਵੇਂ ਇਕਸਾਰ ਰੋਂਦੇ ਹਨ।
ਜਉ ਪੈ ਰਸਨਾ, ਰਾਮੁ ਨ ਕਹਿਬੋ ॥
ਜਦ ਤਾਂਈ ਇਨਸਾਨ ਦੀ ਜੀਭ ਸਾਹਿਬ ਦੇ ਨਾਮ ਦਾ ਉਚਾਰਨ ਨਹੀਂ ਕਰਦੀ,
ਉਪਜਤ ਬਿਨਸਤ, ਰੋਵਤ ਰਹਿਬੋ ॥੧॥ ਰਹਾਉ ॥
ਉਹ ਆਉਂਦਾ ਜਾਂਦਾ ਅਤੇ ਵਿਰਲਾਪ ਕਰਦਾ ਰਹਿੰਦਾ ਹੈ। ਠਹਿਰਾਉ।
ਜਸ ਦੇਖੀਐ, ਤਰਵਰ ਕੀ ਛਾਇਆ ॥
ਦੌਲਤ ਜੋ ਦਰਖਤ ਦੀ ਛਾਂ ਦੀ ਤਰ੍ਹਾਂ ਜਾਪਦੀ ਹੈ,
ਪ੍ਰਾਨ ਗਏ, ਕਹੁ ਕਾ ਕੀ ਮਾਇਆ ॥੨॥
ਦੱਸੋ ਖਾਂ! ਜਦ ਜਿੰਦੜੀ ਕੂਚ ਕਰ ਜਾਂਦੀ ਹੈ, ਕੀਹਦੀ ਹੋਏਗੀ?
ਜਸ, ਜੰਤੀ ਮਹਿ ਜੀਉ ਸਮਾਨਾ ॥
ਜਿਸ ਤਰ੍ਹਾਂ ਆਵਾਜ਼ ਸਾਜ਼ ਅੰਦਰ ਰਮੀ ਹੋਈ ਹੈ, ਏਸੇ ਤਰ੍ਹਾਂ ਹੀ ਜਿੰਦ ਜਾਨ ਦੇਹ ਅੰਦਰ ਹੈ,
ਮੂਏ ਮਰਮੁ, ਕੋ ਕਾ ਕਰ ਜਾਨਾ ॥੩॥
ਇਸ ਲਈ ਮਰਿਆ ਹੋਇਆ ਦੇ ਭੇਤ ਨੂੰ ਕੋਈ ਕਿਸ ਤਰ੍ਹਾਂ ਜਾਣ ਸਕਦਾ ਹੈ?
ਹੰਸਾ ਸਰਵਰੁ, ਕਾਲੁ ਸਰੀਰ ॥
ਜਿਸ ਤਰ੍ਹਾਂ ਰਾਜ ਹੰਸ ਝੀਲ ਦੇ ਲਾਗੇ ਤਾਗੇ ਫਿਰਦਾ ਹੈ ਇਸ ਤਰ੍ਹਾਂ ਹੀ ਮੌਤ ਬੰਦੇ ਦੀ ਦੇਹਿ ਉਤੇ ਮੰਡਲਾਉਂਦੀ ਹੈ।
ਰਾਮ ਰਸਾਇਨ ਪੀਉ ਰੇ, ਕਬੀਰ! ॥੪॥੮॥
ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ, ਹੇ ਕਬੀਰ!
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਜੋਤਿ ਕੀ ਜਾਤਿ, ਜਾਤਿ ਕੀ ਜੋਤੀ ॥
ਪ੍ਰਕਾਸ਼ਵਾਨ ਪ੍ਰਭੂ ਦੀ ਰਚਨਾ ਹੈ। ਮਨ ਦੀ ਮਨਸ਼ਾ ਕਾਰਨ ਦੁਨੀਆਂ ਨੂੰ ਫਲ ਲਗਦਾ ਹੈ।
ਤਿਤੁ ਲਾਗੇ, ਕੰਚੂਆ ਫਲ ਮੋਤੀ ॥੧॥
ਉਸ ਮਨ ਨੂੰ ਮੇਵੇ ਲਗਦੇ ਹਨ ਜਿਵੇ ਕਿ ਸੁੱਚਾ ਹੀਰਾ ਅਤੇ ਕੱਚਾ ਕੱਚ।
ਕਵਨੁ ਸੁ ਘਰੁ? ਜੋ ਨਿਰਭਉ ਕਹੀਐ ॥
ਉਹ ਕਿਹੜਾ ਗ੍ਰਹਿ ਹੈ, ਜੋ ਬਿਨਾ ਡਰ ਦੇ ਆਖਿਆ ਜਾਂਦਾ ਹੈ।
ਭਉ ਭਜਿ ਜਾਇ, ਅਭੈ ਹੋਇ ਰਹੀਐ ॥੧॥ ਰਹਾਉ ॥
ਜਿਥੇ ਡਰ ਦੂਰ ਹੋ ਜਾਂਦਾ ਹੈ ਅਤੇ ਇਨਸਾਨ ਨਿੱਡਰ ਹੋ ਵਿਚਰਦਾ ਹੈ। ਠਹਿਰਾਉ।
ਤਟਿ ਤੀਰਥਿ, ਨਹੀ ਮਨੁ ਪਤੀਆਇ ॥
ਪਵਿੱਤ੍ਰ ਪ੍ਰਾਣੀਆਂ ਦੇ ਕਿਨਾਰਿਆਂ ਤੇ ਆਤਮਾ ਦੀ ਨਿਸ਼ਾ ਨਹੀਂ ਹੁੰਦੀ।
ਚਾਰ ਅਚਾਰ, ਰਹੇ ਉਰਝਾਇ ॥੨॥
ਚੰਗੇ ਕਰਮਾਂ ਅਤੇ ਮੰਦੇ ਅਮਲਾਂ ਅੰਦਰ ਪ੍ਰਾਣੀ ਉਲਝੇ ਰਹਿੰਦੇ ਹਨ।
ਪਾਪ ਪੁੰਨ, ਦੁਇ ਏਕ ਸਮਾਨ ॥
ਗੁਣ ਅਤੇ ਔਗੁਣ ਦੋਨੋਂ ਇਕ ਬਰਾਬਰ ਹਨ।
ਨਿਜ ਘਰਿ ਪਾਰਸੁ, ਤਜਹੁ ਗੁਨ ਆਨ ॥੩॥
ਤੇਰੇ ਆਪਣੇ ਧਾਮ ਅੰਦਰ ਕਾਇਆ-ਪਲਟ ਦੇਣ ਵਾਲਾ ਪੱਥਰ ਵਾਹਿਗੁਰੂ ਹੈ, ਕਿਸੇ ਹੋਰਸ ਪਾਸੋਂ ਨੇਕੀਆਂ ਹਾਸਲ ਕਰਨ ਦਾ ਖਿਆਲ ਛੱਡ ਦੇ।
ਕਬੀਰ, ਨਿਰਗੁਣ ਨਾਮ ਨ ਰੋਸੁ ॥
ਕਬੀਰ ਹੇ ਗੁਣ-ਵਿਹੁਣ ਬੰਦੇ! ਤੂੰ ਸੁਆਮੀ ਦੇ ਨਾਮ ਨਾਲ ਨ ਰੁੱਸ।
ਇਸੁ ਪਰਚਾਇ, ਪਰਚਿ ਰਹੁ ਏਸੁ ॥੪॥੯॥
ਆਪਣੇ ਇਸ ਮਨ ਨੂੰ ਏਸ ਬਹਿਲਾਵੇ ਅੰਦਰ ਬਹਿਲਾਈ ਰੱਖ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਜੋ ਜਨ, ਪਰਮਿਤਿ ਪਰਮਨੁ ਜਾਨਾ ॥
ਜਿਹੜਾ ਬੰਦਾ ਬੇ-ਅੰਦਾਜ਼ ਅਤੇ ਅਗਾਧ ਸੁਆਮੀ ਨੂੰ ਨਹੀਂ ਜਾਣਦਾ,
ਬਾਤਨ ਹੀ, ਬੈਕੁੰਠ ਸਮਾਨਾ ॥੧॥
ਉਹ ਨਿਰੀਆਂ ਗੱਲਾਂ ਨਾਲ ਹੀ ਸਵਰਗ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈ।
ਨਾ ਜਾਨਾ, ਬੈਕੁੰਠ ਕਹਾ ਹੀ ॥
ਮੈਂ ਨਹੀਂ ਜਾਣਦਾ ਕਿ ਸੁਆਮੀ ਦਾ ਭਵਨ ਕਿੱਥੇ ਹੈ।
ਜਾਨੁ ਜਾਨੁ, ਸਭਿ ਕਹਹਿ ਤਹਾ ਹੀ ॥੧॥ ਰਹਾਉ ॥
ਹਰ ਕੋਈ ਆਖਦਾ ਹੈ ਕਿ ਉਹ ਓਥੇ ਜਾਣਾ ਤੇ ਪਹੁੰਚਣਾ ਚਾਹੁੰਦਾ ਹੈ।
ਕਹਨ ਕਹਾਵਨ, ਨਹ ਪਤੀਅਈ ਹੈ ॥
ਨਿਰੀਆਂ ਗੱਲਾਂ ਬਾਤਾਂ ਨਾਲ ਮਨੁੱਖ ਦੇ ਮਨ ਦੀ ਤਸੱਲੀ ਨਹੀਂ ਹੁੰਦੀ,
ਤਉ ਮਨੁ ਮਾਨੈ, ਜਾ ਤੇ ਹਉਮੈ ਜਈ ਹੈ ॥੨॥
ਜਦ ਹੰਕਾਰ ਨਵਿਰਤ ਹੋ ਜਾਂਦਾ ਹੈ, ਕੇਵਲ ਤਦ ਹੀ ਮਨ ਦੀ ਨਿਸ਼ਾ ਹੁੰਦੀ ਹੈ।
ਜਬ ਲਗੁ ਮਨਿ, ਬੈਕੁੰਠ ਕੀ ਆਸ ॥
ਜਦ ਤਾਂਈ ਬੰਦੇ ਦੇ ਚਿੱਤ ਅੰਦਰ ਸੁਰਗ ਦੀ ਖਾਹਿਸ਼ ਹੈ,
ਤਬ ਲਗੁ ਹੋਇ ਨਹੀ, ਚਰਨ ਨਿਵਾਸੁ ॥੩॥
ਓਦੋਂ ਤਾਂਈ ਉਸ ਦਾ ਵਸੇਬਾ ਸੁਆਮੀ ਦੇ ਚਰਨਾਂ ਵਿੱਚ ਨਹੀਂ ਹੁੰਦਾ।
ਕਹੁ ਕਬੀਰ, ਇਹ ਕਹੀਐ ਕਾਹਿ ॥
ਕਬੀਰ ਜੀ ਆਖਦੇ ਹਨ, ਇਹ ਗੱਲ ਮੈਂ ਕਿਸ ਨੂੰ ਦਸਾਂ,
ਸਾਧਸੰਗਤਿ, ਬੈਕੁੰਠੈ ਆਹਿ ॥੪॥੧੦॥
ਕਿ ਸਤਿ ਸੰਗਤ ਹੀ ਮਾਲਕ ਦਾ ਮੰਦਰ ਹੈ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਉਪਜੈ ਨਿਪਜੈ, ਨਿਪਜਿ ਸਮਾਈ ॥
ਪ੍ਰਾਣੀ ਜੰਮਦਾ ਹੈ, ਉਹ ਵੱਡਾ ਹੁੰਦਾ ਹੈ ਅਤੇ ਵਡਾ ਹੋ ਕੇ ਮਰ ਜਾਂਦਾ ਹੈ।
ਨੈਨਹ ਦੇਖਤ, ਇਹੁ ਜਗੁ ਜਾਈ ॥੧॥
ਸਾਡੀਆਂ ਅੱਖਾਂ ਦੇ ਸਾਮ੍ਹਣੇ ਹੀ ਇਹ ਜਗ ਤੁਰਿਆ ਜਾਂਦਾ ਦਿਸਦਾ ਹੈ।
ਲਾਜ ਨ ਮਰਹੁ, ਕਹਹੁ ਘਰੁ ਮੇਰਾ ॥
ਤੂੰ ਗ੍ਰਹਿ ਨੂੰ ਆਪਣਾ ਆਖਦਾ ਹੋਇਆ ਸ਼ਰਮ ਨਾਲ ਨਹੀਂ ਮਰਦਾ।
ਅੰਤ ਕੀ ਬਾਰ, ਨਹੀ ਕਛੁ ਤੇਰਾ ॥੧॥ ਰਹਾਉ ॥
ਅਖੀਰ ਦੇ ਵੇਲੇ ਤੇਰਾ ਕੁਝ ਭੀ ਨਹੀਂ। ਠਹਿਰਾਉ।
ਅਨਿਕ ਜਤਨ ਕਰਿ, ਕਾਇਆ ਪਾਲੀ ॥
ਅਨੇਕਾਂ ਉਪਰਾਲਿਆਂ ਨਾਲ ਇਹ ਸਰੀਰ ਪਾਲਿਆ ਪੋਸਿਆ ਜਾਂਦਾ ਹੈ,
ਮਰਤੀ ਬਾਰ, ਅਗਨਿ ਸੰਗਿ ਜਾਲੀ ॥੨॥
ਪਰ ਮਰਨ ਦੇ ਵੇਲੇ ਇਹ ਅੱਗ ਨਾਲ ਸਾੜ ਦਿਤਾ ਜਾਂਦਾ ਹੈ।
ਚੋਆ ਚੰਦਨੁ, ਮਰਦਨ ਅੰਗਾ ॥
ਉਹ ਦੇਹਿ ਜਿਸ ਦੇ ਭਾਗਾਂ ਨੂੰ ਤੂੰ ਚੰਨਣ ਦਾ ਅਤਰ ਮਲਦਾ ਹੈਂ,
ਸੋ ਤਨੁ ਜਲੈ, ਕਾਠ ਕੈ ਸੰਗਾ ॥੩॥
ਲੱਕੜੀਆਂ ਨਾਲ ਮੱਚ ਜਾਂਦੀ ਹੈ।
ਕਹੁ ਕਬੀਰ, ਸੁਨਹੁ ਰੇ ਗੁਨੀਆ ॥
ਕਬੀਰ ਜੀ ਆਖਦੇ ਹਨ, ਮੇਰੀ ਗੱਲ ਸੁਣੋ, ਹੇ ਨੇਕ ਬੰਦਿਓ!
ਬਿਨਸੈਗੋ ਰੂਪੁ, ਦੇਖੈ ਸਭ ਦੁਨੀਆ ॥੪॥੧੧॥
ਤੇਰੀ ਸੁੰਦਰਤਾ ਨਾਸ ਹੋ ਜਾਏਗੀ, ਇਹ ਸਾਰਾ ਜਹਾਨ ਦੇਖਦਾ ਹੋਏਗਾ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਅਵਰ ਮੂਏ, ਕਿਆ ਸੋਗੁ ਕਰੀਜੈ? ॥
ਜਦ ਹੋਰ ਕੋਈ ਮਰਦਾ ਹੈ, ਤੂੰ ਕਿਉਂ ਸ਼ੋਕ ਕਰਦਾ ਹੈ?
ਤਉ ਕੀਜੈ, ਜਉ ਆਪਨ ਜੀਜੈ ॥੧॥
ਤਾਂ ਕਰ, ਜੇ ਤੂੰ ਖੁਦ ਜੀਊਦੇ ਰਹਿਣਾ ਹੈ।
ਮੈ ਨ ਮਰਉ, ਮਰਿਬੋ ਸੰਸਾਰਾ ॥
ਮੈਂ ਉਸ ਤਰ੍ਹਾਂ ਨਹੀਂ ਮਰਾਂਗਾ, ਜਿਸ ਤਰ੍ਹਾਂ ਜਗ ਮਰਦਾ ਹੈ,
ਅਬ ਮੋਹਿ ਮਿਲਿਓ ਹੈ, ਜੀਆਵਨਹਾਰਾ ॥੧॥ ਰਹਾਉ ॥
ਕਿਉਂਕਿ ਮੈਂ ਹੁਣ, ਸੁਰਜੀਤ ਕਰਨ ਵਾਲੇ ਸਾਹਿਬ ਨੂੰ ਮਿਲ ਪਿਆ ਹਾਂ। ਠਹਿਰਾਉ।
ਇਆ ਦੇਹੀ, ਪਰਮਲ ਮਹਕੰਦਾ ॥
ਪ੍ਰਾਣੀ ਇਸ ਸਰੀਰ ਨੂੰ ਚੰਨਣ ਨਾਲ ਮਹਿਕਾਉਂਦਾ ਹੈ
ਤਾ ਸੁਖ ਬਿਸਰੇ, ਪਰਮਾਨੰਦਾ ॥੨॥
ਅਤੇ ਉਸ ਖੁਸ਼ੀ ਅੰਦਰ ਉਹ ਮਹਾਨ ਪ੍ਰਸੰਨਤਾ ਨੂੰ ਭੁੱਲ ਜਾਂਦਾ ਹੈ।
ਕੂਅਟਾ ਏਕੁ, ਪੰਚ ਪਨਿਹਾਰੀ ॥
ਖੂਹ ਇੱਕ ਹੈ ਅਤੇ ਪੰਜ ਪਾਣੀ ਭਰਣ ਵਾਲੇ ਹਨ।
ਟੂਟੀ ਲਾਜੁ, ਭਰੈ ਮਤਿ ਹਾਰੀ ॥੩॥
ਟੁੱਟੇ ਹੋਏ ਰੱਸੇ ਨਾਲ ਭੀ ਮੂਰਖ ਬੰਦੇ ਪਾਣੀ ਭਰੀ ਜਾਂਦੇ ਹਨ।
ਕਹੁ ਕਬੀਰ, ਇਕ ਬੁਧਿ ਬੀਚਾਰੀ ॥
ਕਬੀਰ ਜੀ ਆਖਦੇ ਹਨ ਕਿ ਸੋਚ ਵੀਚਾਰ ਰਾਹੀਂ ਮੈਨੂੰ ਇਕ ਸਮਝ ਆ ਗਈ ਹੈ।
ਨਾ ਓਹੁ ਕੂਅਟਾ, ਨਾ ਪਨਿਹਾਰੀ ॥੪॥੧੨॥
ਮੇਰੇ ਲਈ ਹੁਣ, ਨਾਂ ਉਹ ਖੂਹ ਹੈ ਤੇ ਨਾਂ ਹੀ ਉਹ ਪਾਣੀ ਭਰਨ ਵਾਲੇ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਅਸਥਾਵਰ ਜੰਗਮ ਕੀਟ ਪਤੰਗਾ ॥
ਟਿਕੇ ਰਹਿਣ ਵਾਲੇ ਤੇ ਲੱਤਾਂ ਵਾਲੇ ਜੀਵ, ਕੀੜੇ ਮਕੌੜੇ ਅਤੇ ਪਰਵਾਨੇ,
ਅਨਿਕ ਜਨਮ, ਕੀਏ ਬਹੁ ਰੰਗਾ ॥੧॥
ਜਿਨ੍ਹਾਂ ਸਭ ਅਨੇਕਾਂ ਜਨਮਾਂ ਦੀਆਂ ਅਨੇਕਾਂ ਸ਼ਕਲਾਂ ਨੂੰ ਮੈਂ ਧਾਰਨ ਕੀਤਾ ਹੈ।
ਐਸੇ ਘਰ, ਹਮ ਬਹੁਤੁ ਬਸਾਏ ॥
ਮੈਂ ਐਹੋ ਜੇਹਿਆਂ ਬਹੁਤਿਆਂ ਗ੍ਰਹਿਾਂ ਅੰਦਰ ਨਿਵਾਸ ਕੀਤਾ ਸੀ,
ਜਬ ਹਮ ਰਾਮ! ਗਰਭ ਹੋਇ ਆਏ ॥੧॥ ਰਹਾਉ ॥
ਜਿਵੇਂ ਮੈਂ ਆਪਣੀ ਮਾਤਾ ਦੇ ਪੇਟ ਵਿੱਚ ਪਾਇਆ ਗਿਆ ਸਾਂ। ਠਹਿਰਾਓ।
ਜੋਗੀ ਜਤੀ ਤਪੀ ਬ੍ਰਹਮਚਾਰੀ ॥
ਮੈਂ ਯੋਗੀ, ਸਤੀ, ਤਪੀਸਰ ਤੇ ਪ੍ਰਹੇਜ਼ਗਾਰ ਬਣਿਆ।
ਕਬਹੂ ਰਾਜਾ ਛਤ੍ਰਪਤਿ, ਕਬਹੂ ਭੇਖਾਰੀ ॥੨॥
ਕਦੇ ਮੈਂ ਤਖਤ ਦਾ ਸੁਆਮੀ, ਪਾਤਸ਼ਾਹ ਬਣਿਆਂ ਤੇ ਕਦੇ ਮੰਗਤਾ।
ਸਾਕਤ ਮਰਹਿ, ਸੰਤ ਸਭਿ ਜੀਵਹਿ ॥
ਮਾਇਆ ਦੇ ਊਪਾਸ਼ਕ ਮਰ ਜਾਣਗੇ ਪ੍ਰੰਤੂ ਸਾਧੂ ਸਾਰੇ ਜੀਉਂਦੇ ਰਹਿਣਗੇ,
ਰਾਮ ਰਸਾਇਨੁ, ਰਸਨਾ ਪੀਵਹਿ ॥੩॥
ਅਤੇ ਆਪਣੀਆਂ ਜੀਭਾਂ ਨਾਲ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰਨਗੇ।
ਕਹੁ ਕਬੀਰ, ਪ੍ਰਭ ਕਿਰਪਾ ਕੀਜੈ ॥
ਕਬੀਰ ਆਖਦਾ ਹੈ, ਮੇਰੇ ਮਾਲਕ ਮੇਰੇ ਉਤੇ ਮਿਹਰਬਾਨੀ ਕਰ।
ਹਾਰਿ ਪਰੇ, ਅਬ ਪੂਰਾ ਦੀਜੈ ॥੪॥੧੩॥
ਮੈਂ ਹੰਭ ਗਿਆ ਹਾਂ, ਹੁਣ ਮੈਨੂੰ ਪੂਰਨਤਾ ਬਖਸ਼।
ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥
ਗਉੜੀ ਕਬੀਰ ਜੀ ਨਾਲ ਮਿਲਾ ਕੇ ਪੰਜਵੀਂ ਪਾਤਿਸ਼ਾਹੀ।
ਐਸੋ ਅਚਰਜੁ, ਦੇਖਿਓ ਕਬੀਰ ॥
ਕਬੀਰ ਐਹੋ ਜਿਹੇ ਅਸਚਰਜ ਵੇਖੇ ਹਨ।
ਦਧਿ ਕੈ ਭੋਲੈ, ਬਿਰੋਲੈ ਨੀਰੁ ॥੧॥ ਰਹਾਉ ॥
ਦਹੀਂ ਦੇ ਭੁਲੇਖੇ ਅੰਦਰ ਆਦਮੀ ਪਾਣੀ ਨੂੰ ਰਿੜਕ ਰਿਹਾ ਹੈ। ਠਹਿਰਾਓ।
ਹਰੀ ਅੰਗੂਰੀ, ਗਦਹਾ ਚਰੈ ॥
ਖੋਤਾ ਕੱਚੀਆਂ ਕਚਾਰ ਕਰੂੰਬਲਾਂ ਚਰਦਾ ਹੈ,
ਨਿਤ ਉਠਿ ਹਾਸੈ, ਹੀਗੈ ਮਰੈ ॥੧॥
ਅਤੇ ਹਰ ਰੋਜ਼ ਊਠ ਕੇ ਹੱਸਦਾ, ਹੀਗਦਾ ਅਤੇ ਓੜਕ ਮਰ ਜਾਂਦਾ ਹੈ।
ਮਾਤਾ ਭੈਸਾ, ਅੰਮੁਹਾ ਜਾਇ ॥
ਮਤਵਾਲਾ ਝੋਟਾ ਅਮੋੜ ਭੱਜਿਆ ਫਿਰਦਾ ਹੈ।
ਕੁਦਿ ਕੁਦਿ ਚਰੈ, ਰਸਾਤਲਿ ਪਾਇ ॥੨॥
ਉਹ ਨੱਚਦਾ ਟੱਪਦਾ, ਖਾਂਦਾ ਅਤੇ ਆਖਰ ਨੂੰ ਨਰਕ ਵਿੱਚ ਪੈ ਜਾਂਦਾ ਹੈ।
ਕਹੁ ਕਬੀਰ, ਪਰਗਟੁ ਭਈ ਖੇਡ ॥
ਕਬੀਰ ਜੀ ਆਖਦੇ ਹਨਇਕ ਅਤਭੁਤ ਖੇਲ ਜਾਹਰ ਹੋ ਆਈ ਹੈ,
ਲੇਲੇ ਕਉ, ਚੂਘੈ ਨਿਤ ਭੇਡ ॥੩॥
ਭੇਡ ਹਮੇਸ਼ਾਂ ਆਪਣੀ ਛੇਲੀ ਨੂੰ ਚੁੰਘਦੀ ਹੈ।
ਰਾਮ ਰਮਤ, ਮਤਿ ਪਰਗਟੀ ਆਈ ॥
ਸਾਈਂ ਦਾ ਨਾਮ ਉਚਾਰਨ ਕਰਨ ਨਾਲ ਮੇਰੀ ਬੁੱਧ ਰੌਸ਼ਨ ਹੋ ਗਈ ਹੈ।
ਕਹੁ ਕਬੀਰ, ਗੁਰਿ ਸੋਝੀ ਪਾਈ ॥੪॥੧॥੧੪॥
ਕਬੀਰ ਆਖਦਾ ਹੈ, ਗੁਰਾਂ ਨੇ ਮੈਨੂੰ ਸਮਝ ਦਰਸਾ ਦਿੱਤੀ ਹੈ।
ਗਉੜੀ ਕਬੀਰ ਜੀ ਪੰਚਪਦੇ ॥
ਗਉੜੀ ਕਬੀਰ ਜੀ। ਪੰਚਪਦੇ।
ਜਿਉ ਜਲ ਛੋਡਿ, ਬਾਹਰਿ ਭਇਓ ਮੀਨਾ ॥
ਮੈਂ ਉਸ ਮੱਛੀ ਦੀ ਮਾਨਿੰਦ ਹਾਂ, ਜੋ ਪਾਣੀ ਨੂੰ ਤਿਆਗ ਬਾਹਰਵਾਰ ਚਲੀ ਜਾਂਦੀ ਹੈ,
ਪੂਰਬ ਜਨਮ, ਹਉ ਤਪ ਕਾ ਹੀਨਾ ॥੧॥
ਕਿਉਂਕਿ ਮੈਂ ਪਿਛਲੇ ਜੀਵਨ ਵਿੱਚ ਕਰੜੀ ਘਾਲ ਨਹੀਂ ਕਮਾਈ ਸੀ।
ਅਬ ਕਹੁ, ਰਾਮ! ਕਵਨ ਗਤਿ ਮੋਰੀ? ॥
ਹੁਣ ਦੱਸ ਹੇ ਪ੍ਰਭੂ! ਮੇਰੀ ਦਸ਼ਾ ਕੀ ਹੋਏਗੀ?
ਤਜੀ ਲੇ ਬਨਾਰਸ, ਮਤਿ ਭਈ ਥੋਰੀ ॥੧॥ ਰਹਾਉ ॥
ਲੋਕ ਮੈਨੂੰ ਆਖਦੇ ਹਨ ਕਿ ਜਦ ਮੈਂ ਬਨਾਰਸ ਛੱਡਿਆ ਮੇਰੀ ਅਕਲ ਮਾਰੀ ਗਈ ਸੀ। ਠਹਿਰਾਓ।
ਸਗਲ ਜਨਮੁ, ਸਿਵ ਪੁਰੀ ਗਵਾਇਆ ॥
ਮੈਂ ਆਪਣਾ ਸਾਰਾ ਜੀਵਨ ਸ਼ਿਵਜੀ ਦੇ ਸ਼ਹਿਰ ਵਿੱਚ ਗੁਆ ਲਿਆ ਹੈ।
ਮਰਤੀ ਬਾਰ, ਮਗਹਰਿ ਉਠਿ ਆਇਆ ॥੨॥
ਮਰਨ ਵੇਲੇ ਮੈਂ ਮਗਹਰ ਨੂੰ ਉਠਾ ਕੇ ਆ ਗਿਆ ਹਾਂ।
ਬਹੁਤੁ ਬਰਸ, ਤਪੁ ਕੀਆ ਕਾਸੀ ॥
ਘਣੇਰੇ ਸਾਲ ਮੈਂ ਕਾਂਸ਼ੀ (ਬਨਾਰਸ) ਵਿੱਚ ਤਪੱਸਿਆ ਕੀਤੀ।
ਮਰਨੁ ਭਇਆ, ਮਗਹਰ ਕੀ ਬਾਸੀ ॥੩॥
ਹੁਣ ਜਦ ਮਰਨ ਨੂੰ ਆ ਢੁਕਿਆ ਹਾਂ, ਮੈਂ ਮਗਹਰ ਆ ਕੇ ਨਿਵਾਸ ਕਰ ਲਿਆ ਹੈ।
ਕਾਸੀ ਮਗਹਰ, ਸਮ ਬੀਚਾਰੀ ॥
ਬਨਾਰਸ ਅਤੇ ਮਗਹਰ ਮੈਂ ਇਕਸਾਰ ਖਿਆਲ ਕਰਦਾ ਹਾਂ।
ਓਛੀ ਭਗਤਿ, ਕੈਸੇ ਉਤਰਸਿ ਪਾਰੀ ॥੪॥
ਅਲਪ ਅਨੁਰਾਗ ਵਾਲਾ ਬੰਦਾ ਕਿਸ ਤਰ੍ਹਾਂ ਤਰ ਸਕਦਾ ਹੈ?
ਕਹੁ ਗੁਰ ਗਜ ਸਿਵ, ਸਭੁ ਕੋ ਜਾਨੈ ॥
ਕਬੀਰ ਜੀ ਆਖਦੇ ਹਨ, ਮੇਰਾ ਗੁਰੂ ਗਣੇਸ਼, ਸ਼ਿਵਜੀ ਅਤੇ ਸਾਰੇ ਹੀ ਜਾਣਦੇ ਹਨ,
ਮੁਆ ਕਬੀਰੁ, ਰਮਤ ਸ੍ਰੀ ਰਾਮੈ ॥੫॥੧੫॥
ਕਿ ਕਬੀਰ ਸੁਆਮੀ ਦੇ ਪਵਿੱਤਰ ਨਾਮ ਦਾ ਉਚਾਰਨ ਕਰਦਾ ਹੋਇਆ ਮਰ ਗਿਆ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਚੋਆ ਚੰਦਨ, ਮਰਦਨ ਅੰਗਾ ॥
ਜਿਸ ਦੇਹਿ ਦੇ ਅੰਗਾਂ ਨੂੰ ਚੰਨਣ ਦਾ ਅਰਕ ਮਲਿਆ ਜਾਂਦਾ ਹੈ,
ਸੋ ਤਨੁ ਜਲੈ, ਕਾਠ ਕੈ ਸੰਗਾ ॥੧॥
ਉਹ ਅੰਤ ਲਕੜੀਆਂ ਨਾਲ ਸਾੜ ਦਿੱਤੀ ਜਾਂਦੀ ਹੈ।
ਇਸੁ ਤਨ ਧਨ ਕੀ, ਕਵਨ ਬਡਾਈ? ॥
ਇਸ ਦੇਹਿ ਅਤੇ ਦੌਲਤ ਅੰਦਰ ਹੰਕਾਰ ਕਰਨ ਵਾਲੀ ਕਿਹੜੀ ਸ਼ੈ ਹੈ?
ਧਰਨਿ ਪਰੈ, ਉਰਵਾਰਿ ਨ ਜਾਈ ॥੧॥ ਰਹਾਉ ॥
ਉਹ ਜਮੀਨ ਤੇ ਪਏ ਰਹਿ ਜਾਂਦੇ ਹਨ ਅਤੇ ਪ੍ਰਾਣੀ ਦੇ ਨਾਲ ਪ੍ਰਲੋਕ ਨੂੰ ਨਹੀਂ ਜਾਂਦੇ। ਠਹਿਰਾਓ।
ਰਾਤਿ ਜਿ ਸੋਵਹਿ, ਦਿਨ ਕਰਹਿ ਕਾਮ ॥
ਜੋ ਰਾਤਰੀ ਨੂੰ ਸੌਦੇਂ ਹਨ ਤੇ ਦਿਨ ਨੂੰ ਕੰਮ ਕਰਦੇ ਹਨ,
ਇਕੁ ਖਿਨੁ ਲੇਹਿ ਨ, ਹਰਿ ਕੋ ਨਾਮ ॥੨॥
ਅਤੇ ਇਕ ਮੁਹਤ ਭਰ ਭੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਨਹੀਂ ਕਰਦੇ,
ਹਾਥਿ ਤ ਡੋਰ, ਮੁਖਿ ਖਾਇਓ ਤੰਬੋਰ ॥
ਜੋ ਆਪਣੇ ਹੱਥ ਵਿੱਚ ਪਤੰਗ ਦੀ ਰੱਸੀ ਫੜੀ ਰੱਖਦੇ ਹਨ ਅਤੇ ਆਪਣੇ ਮੂੰਹ ਨਾਲ ਪਾਨ ਚੱਬਦੇ ਹਨ,
ਮਰਤੀ ਬਾਰ, ਕਸਿ ਬਾਧਿਓ ਚੋਰ ॥੩॥
ਉਹ ਮਰਨ ਦੇ ਵੇਲੇ ਤਸਕਰਾਂ ਦੀ ਮਾਨਿੰਦ ਖਿੱਚ ਕੇ ਨਰੜੇ ਜਾਂਦੇ ਹਨ।
ਗੁਰਮਤਿ ਰਸਿ ਰਸਿ, ਹਰਿ ਗੁਨ ਗਾਵੈ ॥
ਗੁਰਾਂ ਦੀ ਸਿਖਿਆ ਤਾਬੇ ਅਤੇ ਪ੍ਰੇਮ ਅੰਦਰ ਭਿੱਜ ਜੇਕਰ ਤੂੰ ਹਰੀ ਦਾ ਜੱਸ ਗਾਇਨ ਕਰੇਂ,
ਰਾਮੈ ਰਾਮ ਰਮਤ, ਸੁਖੁ ਪਾਵੈ ॥੪॥
ਅਤੇ ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰੇਂ ਤਾਂ ਤੂੰ ਆਰਾਮ ਪ੍ਰਾਪਤ ਕਰ ਲਵੇਗਾਂ।
ਕਿਰਪਾ ਕਰਿ ਕੈ, ਨਾਮੁ ਦ੍ਰਿੜਾਈ ॥
ਜਿਸ ਦੇ ਅੰਦਰ ਮਿਹਰ ਧਾਰ ਕੇ ਪ੍ਰਭੂ ਆਪਣਾ ਨਾਮ ਪੱਕਾ ਕਰਦਾ ਹੈ,
ਹਰਿ ਹਰਿ ਬਾਸੁ, ਸੁਗੰਧ ਬਸਾਈ ॥੫॥
ਉਹ ਵਾਹਿਗੁਰੂ ਮਾਲਕ ਦੀ ਮਹਿਕ ਅਤੇ ਖੁਸ਼ਬੂ ਨੂੰ ਆਪਣੇ ਦਿਲ ਅੰਦਰ ਟਿਕਾ ਲੈਂਦਾ ਹੈ।
ਕਹਤ ਕਬੀਰ, ਚੇਤਿ ਰੇ ਅੰਧਾ! ॥
ਕਬੀਰ ਜੀ ਆਖਦੇ ਹਨ, ਤੂੰ ਆਪਣੇ ਸੁਆਮੀ ਦਾ ਚਿੰਤਨ ਕਰ, ਹੇ ਮੁਨਾਖੇ ਮਨੁੱਖ!
ਸਤਿ ਰਾਮੁ, ਝੂਠਾ ਸਭੁ ਧੰਧਾ ॥੬॥੧੬॥
ਸੱਚਾ ਹੈ ਸੁਆਮੀ ਅਤੇ ਕੂੜੇ ਹਨ ਸਮੂਹ ਸੰਸਾਰੀ ਵਿਹਾਰ।
ਗਉੜੀ ਕਬੀਰ ਜੀ ਤਿਪਦੇ ਚਾਰਤੁਕੇ ॥
ਗਉੜੀ ਕਬੀਰ ਜੀ। ਤਿਪਦੇ ਅਤੇ ਚੌਪਦੇ।
ਜਮ ਤੇ ਉਲਟਿ, ਭਏ ਹੈ ਰਾਮ ॥
ਮੌਤ ਦੀ ਵੱਲ ਜਾਣ ਦੀ ਥਾਂ ਮੈਂ ਹੁਣ ਸੁਆਮੀ ਵੱਲ ਵਾਗ ਮੋੜ ਲਈ ਹੈ।
ਦੁਖ ਬਿਨਸੇ, ਸੁਖ ਕੀਓ ਬਿਸਰਾਮ ॥
ਪੀੜ ਮਿਟ ਗਈ ਹੈ ਅਤੇ ਮੈਂ ਆਰਾਮ ਅੰਦਰ ਵੱਸਦਾ ਹਾਂ।
ਬੈਰੀ ਉਲਟਿ, ਭਏ ਹੈ ਮੀਤਾ ॥
ਮੇਰੇ ਦੁਸ਼ਮਨ ਬਦਲ ਕੇ ਮੇਰੇ ਸਜਣ ਬਣ ਗਏ ਹਨ।
ਸਾਕਤ ਉਲਟਿ, ਸੁਜਨ ਭਏ ਚੀਤਾ ॥੧॥
ਪਤਿਤ ਪੁਰਸ਼ ਬਦਲ ਕੇ ਦਿਲੋਂ ਭਲੇ ਲੋਕ ਹੋ ਗਏ ਹਨ।
ਅਬ ਮੋਹਿ, ਸਰਬ ਕੁਸਲ ਕਰਿ ਮਾਨਿਆ ॥
ਮੈਂ ਹੁਣ, ਹਰ ਸ਼ੈ ਨੂੰ ਆਰਾਮ ਦੇਣ ਵਾਲੀ ਜਾਣਦਾ ਹਾਂ।
ਸਾਂਤਿ ਭਈ, ਜਬ ਗੋਬਿਦੁ ਜਾਨਿਆ ॥੧॥ ਰਹਾਉ ॥
ਜਦੋਂ ਦਾ ਮੈਂ ਸ੍ਰਿਸ਼ਟੀ ਦੇ ਰੱਖਿਅਕ ਨੂੰ ਅਨੁਭਵ ਕਰ ਲਿਆ ਹੈ, ਮੇਰੇ ਉਤੇ ਠੰਢ-ਚੈਨ ਵਰਤ ਗਈ ਹੈ। ਠਹਿਰਾਓ।
ਤਨ ਮਹਿ ਹੋਤੀ, ਕੋਟਿ ਉਪਾਧਿ ॥
ਸਰੀਰ ਅੰਦਰ ਕ੍ਰੋੜਾ ਹੀ ਰੋਗ ਸਨ।
ਉਲਟਿ ਭਈ, ਸੁਖ ਸਹਜਿ ਸਮਾਧਿ ॥
ਉਹ ਠੰਢ-ਚੈਨ ਅਤੇ ਸ਼ਾਤ ਇਕਾਗਰਤਾ ਵਿੱਚ ਬਦਲ ਗਏ ਹਨ।
ਆਪੁ ਪਛਾਨੈ, ਆਪੈ ਆਪ ॥
ਜਦ ਇਨਸਾਨ ਖੁਦ ਆਪਣੇ ਆਪ ਨੂੰ ਸਮਝ ਲੈਦਾ ਹੈ,
ਰੋਗੁ ਨ ਬਿਆਪੈ, ਤੀਨੌ ਤਾਪ ॥੨॥
ਉਸ ਨੂੰ ਬੀਮਾਰੀ ਅਤੇ ਤਿੰਨੇ ਬੁਖਾਰ ਨਹੀਂ ਚਿਮੜਦੇ।
ਅਬ ਮਨੁ ਉਲਟਿ, ਸਨਾਤਨੁ ਹੂਆ ॥
ਹੁਣ ਮੇਰੇ ਮਨੂਏ ਨੇ ਮੁੜ ਕੇ ਆਪਣੀ ਪੂਰਬਲੀ ਪਵਿੱਤ੍ਰਤਾ ਧਾਰਨ ਕਰ ਲਈ ਹੈ।
ਤਬ ਜਾਨਿਆ, ਜਬ ਜੀਵਤ ਮੂਆ ॥
ਜਦ ਮੈਂ ਜੀਉਂਦੇ ਜੀ ਮਰ ਗਿਆ, ਕੇਵਲ ਤਦ ਹੀ ਮੈਂ ਪ੍ਰਭੂ ਨੂੰ ਪਛਾਣਿਆ।
ਕਹੁ ਕਬੀਰ, ਸੁਖਿ ਸਹਜਿ ਸਮਾਵਉ ॥
ਕਬੀਰ ਜੀ ਫਰਮਾਉਂਦੇ ਹਨ, ਮੈਂ ਹੁਣ ਬੈਕੁੰਠੀ ਅਨੰਦ ਅੰਦਰ ਲੀਨ ਹੋ ਗਿਆ ਹਾਂ।
ਆਪਿ ਨ ਡਰਉ, ਨ ਅਵਰ ਡਰਾਵਉ ॥੩॥੧੭॥
ਮੈਂ ਖੁਦ ਕਿਸੇ ਕੋਲੋ ਨਹੀਂ ਡਰਦਾ ਅਤੇ ਨਾਂ ਹੀ ਮੈਂ ਕਿਸੇ ਹੋਰਸ ਨੂੰ ਡਰਾਉਂਦਾ ਹਾਂ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਪਿੰਡਿ ਮੂਐ, ਜੀਉ ਕਿਹ ਘਰਿ ਜਾਤਾ ॥
ਜਦ ਦੇਹਿ ਮਰ ਜਾਂਦੀ ਹੈ ਤਾਂ ਪਵਿੱਤ੍ਰ ਪੁਰਸ਼ ਦੀ ਆਤਮਾ ਕਿਹੜੇ ਟਿਕਾਣੇ ਤੇ ਚਲੀ ਜਾਂਦੀ ਹੈ?
ਸਬਦਿ ਅਤੀਤਿ, ਅਨਾਹਦਿ ਰਾਤਾ ॥
ਇਹ ਨਿਰਲੇਪ ਅਤੇ ਅਬਿਨਾਸੀ ਪ੍ਰਭੂ ਅੰਦਰ ਲੀਨ ਹੋ ਜਾਂਦੀ ਹੈ।
ਜਿਨਿ ਰਾਮੁ ਜਾਨਿਆ, ਤਿਨਹਿ ਪਛਾਨਿਆ ॥
ਜੋ ਸੁਆਮੀ ਨੂੰ ਸਮਝਦਾ ਹੈ, ਉਹੀ ਉਸ ਦੇ ਸੁਆਦ ਨੂੰ ਅਨੁਭਵ ਕਰਦਾ ਹੈ।
ਜਿਉ ਗੂੰਗੇ, ਸਾਕਰ ਮਨੁ ਮਾਨਿਆ ॥੧॥
ਉਸ ਦੀ ਆਤਮਾ ਗੂੰਗੇ ਆਦਮੀ ਦੇ ਸ਼ੱਕਰ ਖਾਣ ਦੀ ਤਰ੍ਹਾਂ ਸੰਤੁਸ਼ਟ ਹੋ ਜਾਂਦੀ ਹੈ।
ਐਸਾ ਗਿਆਨੁ, ਕਥੈ ਬਨਵਾਰੀ ॥
ਐਹੋ ਜੇਹਾ ਬ੍ਰਹਿਮ-ਬੋਧ ਪ੍ਰਭੂ ਹੀ ਦਰਸਾਉਂਦਾ ਹੈ।
ਮਨ ਰੇ! ਪਵਨ ਦ੍ਰਿੜ, ਸੁਖਮਨ ਨਾਰੀ ॥੧॥ ਰਹਾਉ ॥
ਹੇ ਬੰਦੇ! ਤੂੰ ਆਪਣੇ ਸੁਆਸ ਨੂੰ ਹਵਾ ਦੀ ਮਧ ਦੀ ਨਾੜੀ ਵਿੱਚ ਟਿਕਾ। ਠਹਿਰਾਉਂ।
ਸੋ ਗੁਰੁ ਕਰਹੁ, ਜਿ ਬਹੁਰਿ ਨ ਕਰਨਾ ॥
ਐਸਾ ਗੁਰੂ ਧਾਰ ਜੋ ਤੈਨੂੰ ਮੁੜ ਕੇ ਹੋਰ ਨਾਂ ਧਾਰਨਾ ਪਵੇ।
ਸੋ ਪਦੁ ਰਵਹੁ, ਜਿ ਬਹੁਰਿ ਨ ਰਵਨਾ ॥
ਐਸਾ ਸ਼ਬਦ ਉਚਾਰਨ ਕਰ ਤਾਂ ਜੋ ਤੈਨੂੰ ਮੁੜ ਕੇ ਹੋਰ ਉਚਾਰਨ ਕਰਨਾ ਨਾਂ ਪਵੇ।
ਸੋ ਧਿਆਨੁ ਧਰਹੁ, ਜਿ ਬਹੁਰਿ ਨ ਧਰਨਾ ॥
ਐਸਾ ਸਿਮਰਨ ਅਖਤਿਆਰ ਕਰ ਤਾਂ ਜੋ ਤੈਨੂੰ ਮੁੜ ਕੇ ਹੋਰਸ ਅਖਤਿਆਰ ਨਾਂ ਕਰਨਾ ਪਵੇ।
ਐਸੇ ਮਰਹੁ, ਜਿ ਬਹੁਰਿ ਨ ਮਰਨਾ ॥੨॥
ਐਸ ਤਰੀਕੇ ਨਾਲ ਮਰ ਕਿ ਤੈਨੂੰ ਮਰਨਾ ਨਾਂ ਪਵੇ।
ਉਲਟੀ ਗੰਗਾ, ਜਮੁਨ ਮਿਲਾਵਉ ॥
ਆਪਣੇ ਸੁਆਸਾਂ ਨੂੰ ਇੜਾ ਤੇ ਪਿੰਗਲਾ ਤੋਂ ਉਲਟਾ ਕੇ ਕੇਂਦਰਲੀ ਸੁਰ ਵਿੱਚ ਜੋੜ।
ਬਿਨੁ ਜਲ ਸੰਗਮ, ਮਨ ਮਹਿ ਨ੍ਹ੍ਹਾਵਉ ॥
ਆਪਣੇ ਚਿੱਤ ਅੰਦਰ ਅਤੇ ਉਨ੍ਹਾਂ ਦੇ ਮਿਲਾਪ ਅਸਥਾਨ ਤੇ ਤੂੰ ਪਾਣੀ ਦੇ ਬਗੈਰ ਹੀ ਇਸ਼ਨਾਨ ਕਰ।
ਲੋਚਾ ਸਮਸਰਿ, ਇਹੁ ਬਿਉਹਾਰਾ ॥
ਸਾਰਿਆਂ ਨੂੰ ਉਸੇ ਅੱਖ ਨਾਲ ਵੇਖਣਾ, ਇਹ ਤੇਰਾ ਰੋਜ਼ ਦਾ ਕਾਰ-ਵਿਹਾਰ ਹੋਵੇ।
ਤਤੁ ਬੀਚਾਰਿ, ਕਿਆ ਅਵਰਿ ਬੀਚਾਰਾ? ॥੩॥
ਅਸਲੀਅਤ ਦੀ ਵੀਚਾਰ ਕਰ, ਹੋਰ ਸੋਚਣ ਸਮਝ ਲਈ ਹੈ ਭੀ ਕੀ?
ਅਪੁ ਤੇਜੁ ਬਾਇ, ਪ੍ਰਿਥਮੀ ਆਕਾਸਾ ॥
ਪਾਣੀ, ਅੱਗ, ਹਵਾ ਧਰਤੀ ਅਤੇ ਅਸਮਾਨ।
ਐਸੀ ਰਹਤ, ਰਹਉ ਹਰਿ ਪਾਸਾ ॥
ਉਹੋ ਜੇਹੀ ਜੀਵਨ ਰਹੁ-ਰੀਤੀ ਧਾਰਨ ਕਰ ਜੇਹੋ ਜੇਹੀ ਉਨ੍ਹਾਂ ਦੀ ਹੈ ਅਤੇ ਤੂੰ ਰੱਬ ਦੇ ਨੇੜੇ ਹੋਵੇਗਾ।
ਕਹੈ ਕਬੀਰ, ਨਿਰੰਜਨ ਧਿਆਵਉ ॥
ਤੂੰ ਪਵਿਤ੍ਰ ਪ੍ਰਭੂ ਦਾ ਸਿਮਰਨ ਕਰ, ਕਬੀਰ ਜੀ ਆਖਦੇ ਹਨ।
ਤਿਤੁ ਘਰਿ ਜਾਉ, ਜਿ ਬਹੁਰਿ ਨ ਆਵਉ ॥੪॥੧੮॥
ਉਸ ਗ੍ਰਹਿ ਤੇ ਅੱਪੜ ਜਿਥੋਂ ਮੁੜ ਕੇ ਵਾਪਸ ਆਉਣਾ ਨਾਂ ਪਵੇ।
ਗਉੜੀ ਕਬੀਰ ਜੀ ਤਿਪਦੇ ॥
ਗਉੜੀ ਕਬੀਰ ਜੀ ਤਿਪਦੇ।
ਕੰਚਨ ਸਿਉ, ਪਾਈਐ ਨਹੀ ਤੋਲਿ ॥
ਆਪਣੇ ਭਾਰ ਜਿੰਨਾ ਸੋਨਾ ਦਾਨ ਦੇਣ ਦੁਆਰਾ ਪ੍ਰਭੂ ਪਰਾਪਤ ਨਹੀਂ ਹੁੰਦਾ।
ਮਨੁ ਦੇ, ਰਾਮੁ ਲੀਆ ਹੈ ਮੋਲਿ ॥੧॥
ਆਪਣੀ ਆਤਮਾ ਦੇ ਕੇ ਮੈਂ ਮਾਲਕ ਨੂੰ ਖਰੀਦਿਆਂ ਹੈ।
ਅਬ ਮੋਹਿ ਰਾਮੁ, ਅਪੁਨਾ ਕਰਿ ਜਾਨਿਆ ॥
ਹੁਣ ਮੈਂ ਪ੍ਰਭੂ ਨੂੰ ਆਪਣਾ ਨਿੱਜ ਦਾ ਕਰਕੇ ਜਾਣਦਾ ਹਾਂ।
ਸਹਜ ਸੁਭਾਇ, ਮੇਰਾ ਮਨੁ ਮਾਨਿਆ ॥੧॥ ਰਹਾਉ ॥
ਮੇਰਾ ਮਨੂਆ ਕੁਦਰਤੀ ਤੌਰ ਤੇ ਉਸ ਨਾਲ ਪ੍ਰਸੰਨ ਹੈ। ਠਹਿਰਾਉ।
ਬ੍ਰਹਮੈ ਕਥਿ ਕਥਿ, ਅੰਤੁ ਨ ਪਾਇਆ ॥
ਉਸ ਦੀ ਮੁੜ ਮੁੜ ਵਰਨਣ ਕਰਨ ਦੁਆਰਾ ਬਰ੍ਹਮੇ ਨੂੰ ਵਾਹਿਗੁਰੂ ਦਾ ਓੜਕ ਪਤਾ ਨਹੀਂ ਲੱਗਾ।
ਰਾਮ ਭਗਤਿ, ਬੈਠੇ ਘਰਿ ਆਇਆ ॥੨॥
ਪ੍ਰੰਤੂ ਪ੍ਰੇਮ-ਮਈ ਸੇਵਾ ਦੀ ਬਰਕਤ ਨਾਲ ਸੁਆਮੀ ਆ ਕੇ ਮੇਰੇ ਗ੍ਰਹਿ ਵਿੱਚ ਬੈਠ ਗਿਆ ਹੈ।
ਕਹੁ ਕਬੀਰ, ਚੰਚਲ ਮਤਿ ਤਿਆਗੀ ॥
ਕਬੀਰ ਜੀ ਆਖਦੇ ਹਨ, ਮੈਂ ਆਪਣਾ ਚੁਲਬੁਲਾ ਸੁਭਾਅ ਛੱਡ ਦਿੱਤਾ ਹੈ।
ਕੇਵਲ ਰਾਮ ਭਗਤਿ, ਨਿਜ ਭਾਗੀ ॥੩॥੧॥੧੯॥
ਸਿਰਫ ਸੁਆਮੀ ਦੀ ਸੇਵਾ ਹੀ ਮੇਰੇ ਆਪਣੇ ਨਸੀਬਾਂ ਵਿੱਚ ਆਈ ਹੈ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਜਿਹ ਮਰਨੈ, ਸਭੁ ਜਗਤੁ ਤਰਾਸਿਆ ॥
ਜਿਸ ਮੌਤ ਤੋਂ ਸਾਰਾ ਜਹਾਨ ਭੈ-ਭੀਤ ਹੋਇਆ ਹੋਇਆ ਹੈ,
ਸੋ ਮਰਨਾ, ਗੁਰ ਸਬਦਿ ਪ੍ਰਗਾਸਿਆ ॥੧॥
ਉਸ ਮੌਤ ਦੀ ਅਸਲੀਅਤ ਗੁਰਾਂ ਦੇ ਉਪਦੇਸ਼ ਦੁਆਰਾ ਮੈਨੂੰ ਜ਼ਾਹਰ ਹੋ ਗਈ ਹੈ।
ਅਬ ਕੈਸੇ ਮਰਉ, ਮਰਨਿ ਮਨੁ ਮਾਨਿਆ ॥
ਹੁਣ ਮੈਂ ਕਿਸ ਤਰ੍ਹਾਂ ਮਰਾਂਗਾ? ਮੇਰੇ ਮਨੂਏ ਨੇ ਮੌਤ ਨੂੰ ਕਬੂਲ ਕਰ ਲਿਆ ਹੈ।
ਮਰਿ ਮਰਿ ਜਾਤੇ, ਜਿਨ ਰਾਮੁ ਨ ਜਾਨਿਆ ॥੧॥ ਰਹਾਉ ॥
ਕੇਵਲ ਓਹੀ ਜੋ ਵਿਆਪਕ ਵਾਹਿਗੁਰੂ ਨੂੰ ਨਹੀਂ ਜਾਣਦਾ ਬਾਰੰਬਾਰ ਮਰਦੇ ਜਾਂਦੇ ਹਨ। ਠਹਿਰਾਉ।
ਮਰਨੋ ਮਰਨੁ, ਕਹੈ ਸਭੁ ਕੋਈ ॥
ਹਰ ਕੋਈ ਆਖਦਾ ਹੈ, “ਮੈਂ ਮਰ ਜਾਣਾ ਹੈ, ਮੈਂ ਮਰ ਜਾਣਾ ਹੈ”।
ਸਹਜੇ ਮਰੈ, ਅਮਰੁ ਹੋਇ ਸੋਈ ॥੨॥
ਕੇਵਲ ਓਹੀ ਅਬਿਨਾਸੀ ਹੁੰਦਾ ਹੈ, ਜੋ ਬ੍ਰਹਿਮ ਗਿਆਤ ਅੰਦਰ ਮਰਦਾ ਹੈ।
ਕਹੁ ਕਬੀਰ, ਮਨਿ ਭਇਆ ਅਨੰਦਾ ॥
ਕਬੀਰ ਜੀ ਆਖਦੇ ਹਨ, “ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਆਈ ਹੈ,
ਗਇਆ ਭਰਮੁ, ਰਹਿਆ ਪਰਮਾਨੰਦਾ ॥੩॥੨੦॥
ਮੇਰਾ ਵਹਿਮ ਦੂਰ ਹੋ ਗਿਆ ਹੈ ਅਤੇ ਪਰਮ ਪਰਸੰਨਤਾ ਇਸ ਵਿੱਚ ਵਸਦੀ ਹੈ।।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਕਤ ਨਹੀ ਠਉਰ, ਮੂਲੁ ਕਤ ਲਾਵਉ ॥
ਕੋਈ ਖਾਸ ਥਾਂ ਨਹੀਂ ਜਿਥੇ ਕਿ ਆਤਮਾ ਨੂੰ ਪੀੜ ਹੁੰਦੀ ਹੈ। ਮੈਂ ਦਵਾਈ ਕਿੱਥੇ ਲਾਵਾਂ?
ਖੋਜਤ ਤਨ ਮਹਿ, ਠਉਰ ਨ ਪਾਵਉ ॥੧॥
ਮੈਂ ਆਪਣੀ ਦੇਹਿ ਦੀ ਢੂੰਡ ਭਾਲ ਕਰ ਲਈ ਹੈ, ਪਰ ਮੈਨੂੰ ਕੋਈ ਐਸੀ ਥਾਂ ਨਹੀਂ ਮਿਲੀ।
ਲਾਗੀ ਹੋਇ, ਸੁ ਜਾਨੈ ਪੀਰ ॥
ਜਿਸ ਨੂੰ ਇਹ ਪੀੜ ਲੱਗੀ ਹੈ, ਓਹੀ ਇਸ ਨੂੰ ਜਾਣਦਾ ਹੈ,
ਰਾਮ ਭਗਤਿ, ਅਨੀਆਲੇ ਤੀਰ ॥੧॥ ਰਹਾਉ ॥
ਤਿੱਖੇ ਹਨ ਬਾਣ, ਸੁਆਮੀ ਦੀ ਪ੍ਰੇਮ-ਮਈ ਸੇਵਾ ਦੇ। ਠਹਿਰਾਉ।
ਏਕ ਭਾਇ, ਦੇਖਉ ਸਭ ਨਾਰੀ ॥
ਮੈਂ ਸਾਰੀਆਂ ਜਨਾਨੀਆਂ (ਮਨੁੱਖਾਂ) ਨੂੰ ਇਕੋ ਜਿਹੀ ਨਜ਼ਰ ਨਾਲ ਵੇਖਦਾ ਹਾਂ।
ਕਿਆ ਜਾਨਉ? ਸਹ ਕਉਨ ਪਿਆਰੀ? ॥੨॥
ਮੈਂ ਕੀ ਜਾਣਦਾ ਹਾਂ ਕਿ ਕੰਤ (ਪਰਮਾਤਮਾ) ਦੀ ਕਿਹੜੀ ਲਾਡਲੀ ਹੈ?
ਕਹੁ ਕਬੀਰ, ਜਾ ਕੈ ਮਸਤਕਿ ਭਾਗੁ ॥
ਕਬੀਰ ਜੀ ਆਖਦੇ ਹਨ, ਸਾਰੀਆਂ ਨੂੰ ਛੱਡ ਕੇ ਪਤੀ (ਪ੍ਰਭੂ) ਉਸ ਨੂੰ ਮਿਲਦਾ ਹੈ,
ਸਭ ਪਰਹਰਿ, ਤਾ ਕਉ ਮਿਲੈ ਸੁਹਾਗੁ ॥੩॥੨੧॥
ਜਿਸ ਦੇ ਮੱਥੇ ਉਤੇ ਐਸੀ ਕਿਸਮਤ ਲਿਖੀ ਹੋਈ ਹੈ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਜਾ ਕੈ, ਹਰਿ ਸਾ ਠਾਕੁਰੁ ਭਾਈ! ॥
ਜਿਸ ਦਾ ਮਾਲਕ, ਵਾਹਿਗੁਰੂ ਵਰਗਾ ਹੈ, ਹੇ ਵੀਰ!
ਮੁਕਤਿ ਅਨੰਤੁ, ਪੁਕਾਰਣਿ ਜਾਈ ॥੧॥
ਬਿਅੰਤ ਮੁਕਤੀਆਂ ਉਸ ਦੇ ਦਰ ਤੇ ਹਾਕਾਂ ਮਾਰਦੀਆਂ ਹਨ।
ਅਬ ਕਹੁ, ਰਾਮ! ਭਰੋਸਾ ਤੋਰਾ ॥
ਦੱਸੋ! ਹੁਣ ਜਦ ਮੇਰਾ ਯਕੀਨ ਤੇਰੇ ਉਤੇ ਹੀ ਹੈ, ਹੇ ਸਾਹਿਬ!
ਤਬ ਕਾਹੂ ਕਾ, ਕਵਨੁ ਨਿਹੋਰਾ? ॥੧॥ ਰਹਾਉ ॥
ਤਦ, ਮੈਨੂੰ ਕਿਸੇ ਹੋਰ ਦੀ ਕੀ ਮੁਛੰਦਗੀ ਹੈ? ਠਹਿਰਾਉ।
ਤੀਨਿ ਲੋਕ, ਜਾ ਕੈ ਹਹਿ ਭਾਰ ॥
ਸੁਆਮੀ ਜੋ ਤਿੰਨਾਂ ਜਹਾਨ ਦਾ ਬੋਝ ਬਰਦਾਸ਼ਤ ਕਰ ਰਿਹਾ ਹੈ,
ਸੋ, ਕਾਹੇ ਨ ਕਰੈ ਪ੍ਰਤਿਪਾਰ ॥੨॥
ਮੇਰੀ ਕਿਉਂ ਪ੍ਰਤਿਪਾਲਣਾ ਨਾਂ ਕਰੇਗਾ?
ਕਹੁ ਕਬੀਰ, ਇਕ ਬੁਧਿ ਬੀਚਾਰੀ ॥
ਕਬੀਰ ਜੀ ਆਖਦੇ ਹਨ, ਸੋਚ ਵਿਚਾਰ ਦੁਆਰਾ ਮੈਂ ਇਕ ਗਿਆਤ ਪ੍ਰਾਪਤ ਕੀਤੀ ਹੈ,
ਕਿਆ ਬਸੁ? ਜਉ ਬਿਖੁ ਦੇ ਮਹਤਾਰੀ ॥੩॥੨੨॥
ਜੇਕਰ ਮਾਂ ਆਪਣੇ ਬੱਚੇ ਨੂੰ ਹੀ ਜ਼ਹਿਰ ਦੇਵੇ ਤਾਂ ਅਸੀਂ ਕੀ ਕਰ ਸਕਦੇ ਹਾਂ?
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਬਿਨੁ ਸਤ, ਸਤੀ ਹੋਇ ਕੈਸੇ ਨਾਰਿ ॥
ਪਵਿਤ੍ਰਤਾ ਦੇ ਬਾਝੋਂ, ਪਤਨੀ ਪਤਿਬ੍ਰਤਾ ਕਿਸ ਤਰ੍ਹਾ ਹੋ ਸਕਦੀ ਹੈ?
ਪੰਡਿਤ! ਦੇਖਹੁ ਰਿਦੈ ਬੀਚਾਰਿ ॥੧॥
ਹੇ ਪੰਡਤ ਵੇਖ ਅਤੇ ਇਸ ਨੂੰ ਆਪਣੇ ਚਿੱਤ ਅੰਦਰ ਸੋਚ ਸਮਝ।
ਪ੍ਰੀਤਿ ਬਿਨਾ, ਕੈਸੇ ਬਧੈ ਸਨੇਹੁ ॥
ਜੇ ਪਤਨੀ ਦਾ ਪਤੀ ਨਾਲ ਪਿਆਰ ਨਹੀਂ ਤਾਂ ਪਤੀ ਦਾ ਉਸ ਲਈ ਪਿਆਰ ਕਿਸ ਤਰ੍ਹਾਂ ਵਧ ਸਕਦਾ ਹੈ?
ਜਬ ਲਗੁ ਰਸੁ, ਤਬ ਲਗੁ ਨਹੀ ਨੇਹੁ ॥੧॥ ਰਹਾਉ ॥
ਜਦ ਤਾਂਈ ਸੰਸਾਰੀ ਲਗਨ ਹੈ, ਤਦ ਤਾਂਈ ਈਸ਼ਵਰੀ ਪ੍ਰੀਤ ਨਹੀਂ ਹੋ ਸਕਦੀ। ਠਹਿਰਾਉ।
ਸਾਹਨਿ ਸਤੁ ਕਰੈ, ਜੀਅ ਅਪਨੈ ॥
ਜੋ ਆਪਣੇ ਚਿੱਤ ਵਿੱਚ ਮਾਇਆ ਨੂੰ ਸੱਚੀ ਸਮਝਦਾ ਹੈ,
ਸੋ ਰਮਯੇ ਕਉ, ਮਿਲੈ ਨ ਸੁਪਨੈ ॥੨॥
ਉਹ ਵਿਆਪਕ ਸੁਆਮੀ ਨੂੰ ਆਪਣੇ ਸੁਪਨੇ ਵਿੱਚ ਭੀ ਨਹੀਂ ਮਿਲਦਾ।
ਤਨੁ ਮਨੁ ਧਨੁ, ਗ੍ਰਿਹੁ ਸਉਪਿ ਸਰੀਰੁ ॥
ਜੋ ਆਪਣੀ ਦੇਹਿ, ਆਤਮਾ, ਦੌਲਤ ਘਰ ਅਤੇ ਆਪਣਾ ਆਪ ਆਪਣੇ ਮਾਲਕ ਦੇ ਸਮਰਪਣ ਕਰਦੀ ਹੈ,
ਸੋਈ ਸੁਹਾਗਨਿ, ਕਹੈ ਕਬੀਰੁ ॥੩॥੨੩॥
ਕਬੀਰ ਉਸ ਨੂੰ ਸੱਚੀ ਵਹੁਟੀ ਆਖਦਾ ਹੈ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਬਿਖਿਆ ਬਿਆਪਿਆ, ਸਗਲ ਸੰਸਾਰੁ ॥
ਸਾਰਾ ਜਗ ਪ੍ਰਾਣਨਾਸਕ ਪਾਪਾਂ ਅੰਦਰ ਗਲਤਾਨ ਹੈ।
ਬਿਖਿਆ ਲੈ, ਡੂਬੀ ਪਰਵਾਰੁ ॥੧॥
ਪਾਪਾ ਨੇ ਟੱਬਰਾਂ ਦੇ ਟੱਬਰ ਡੋਬ ਛੱਡੇ ਹਨ।
ਰੇ ਨਰ! ਨਾਵ ਚਉੜਿ ਕਤ ਬੋੜੀ ॥
ਹੇ ਬੰਦੇ! ਤੂੰ ਆਪਣੀ ਬੇੜੀ ਕਿੱਥੇ ਤਬਾਹ ਅਤੇ ਗਰਕ ਕਰ ਛੱਡੀ ਹੈ?
ਹਰਿ ਸਿਉ ਤੋੜਿ, ਬਿਖਿਆ ਸੰਗਿ ਜੋੜੀ ॥੧॥ ਰਹਾਉ ॥
ਰੱਬ ਨਾਲੋਂ ਤੋੜ ਵਿਛੋੜੀ ਕਰਕੇ ਤੂੰ ਗੁਨਾਹਾਂ ਨਾਲ ਗੰਢ ਜੋੜ ਕਰ ਲਿਆ ਹੈ। ਠਹਿਰਾਉ।
ਸੁਰਿ ਨਰ ਦਾਧੇ, ਲਾਗੀ ਆਗਿ ॥
ਅੱਗ ਲੱਗੀ ਹੋਈ ਹੈ ਅਤੇ ਦੇਵਤੇ ਤੇ ਇਨਸਾਨ ਉਸ ਅੰਦਰ ਸੜ ਰਹੇ ਹਨ।
ਨਿਕਟਿ ਨੀਰੁ, ਪਸੁ ਪੀਵਸਿ ਨ ਝਾਗਿ ॥੨॥
ਸਾਈਂ ਦੇ ਨਾਮ ਦਾ ਪਾਣੀ ਨੇੜੇ ਹੀ ਹੈ। ਮੰਦ ਵੇਗਾਂ ਦੀ ਝੱਗ ਨੂੰ ਪਰੇ ਹਟਾ ਕੇ, ਡੰਗਰ ਇਸ ਨੂੰ ਪਾਨ ਨਹੀਂ ਕਰਦਾ।
ਚੇਤਤ ਚੇਤਤ, ਨਿਕਸਿਓ ਨੀਰੁ ॥
ਲਗਾਤਾਰ ਸਿਮਰਨ ਕਰਨ ਰਾਹੀਂ ਸੁਆਮੀ ਦੇ ਨਾਮ ਦਾ ਪਾਣੀ ਨਿਕਲ ਆਉਂਦਾ ਹੈ।
ਸੋ ਜਲੁ ਨਿਰਮਲੁ, ਕਥਤ ਕਬੀਰੁ ॥੩॥੨੪॥
ਪਵਿੱਤ੍ਰ ਹੈ ਉਹ ਪਾਣੀ, ਕਬੀਰ ਜੀ ਫੁਰਮਾਉਂਦੇ ਹਨ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਜਿਹ ਕੁਲਿ ਪੂਤੁ, ਨ ਗਿਆਨ ਬੀਚਾਰੀ ॥
ਉਸ ਖਾਨਦਾਨ ਦੇ ਪੁਤ੍ਰ ਨੂੰ ਬ੍ਰਹਿਮ-ਬੋਧ ਨਹੀਂ ਅਤੇ ਜੋ ਸਾਈਂ ਦੇ ਨਾਮ ਦਾ ਸਿਮਰਨ ਨਹੀਂ ਕਰਦਾ,
ਬਿਧਵਾ ਕਸ ਨ ਭਈ, ਮਹਤਾਰੀ ॥੧॥
ਉਸ ਦੀ ਮਾਤਾ ਰੰਡੀ ਕਿਉਂ ਨਾਂ ਹੋ ਗਈ।
ਜਿਹ ਨਰ, ਰਾਮ ਭਗਤਿ ਨਹਿ ਸਾਧੀ ॥
ਐਸੇ ਗੁਨਾਹਗਾਰ ਬੰਦੇ ਨੇ ਜਿਸ ਨੇ ਸਾਹਿਬ ਦੀ ਸੇਵਾ ਨਹੀਂ ਕਮਾਈ,
ਜਨਮਤ ਕਸ ਨ ਮੁਓ, ਅਪਰਾਧੀ ॥੧॥ ਰਹਾਉ ॥
ਉਹ ਗੁਨਾਗਾਰ ਜੰਮਦੇ ਸਾਰ ਹੀ ਕਿਉਂ ਨਾਂ ਮਰ ਗਿਆ? ਠਹਿਰਾਉ।
ਮੁਚੁ ਮੁਚੁ ਗਰਭ ਗਏ, ਕੀਨ ਬਚਿਆ ॥
ਹਮਲ ਬਹੁਤੀ ਵਾਰੀ ਗਿਰ ਜਾਂਦੇ ਹਨ, ਉਹ ਕਿਉਂ ਬਚ ਗਿਆ ਹੈ?
ਬੁਡਭੁਜ ਰੂਪ, ਜੀਵੇ ਜਗ ਮਝਿਆ ॥੨॥
ਡਰਾਉਣੀ ਸ਼ਕਲ ਵਾਲਾ ਪੁਰਸ਼ ਜਗਤ ਵਿੱਚ ਨੀਚ ਜੀਵਨ ਬਤੀਤ ਕਰ ਰਿਹਾ ਹੈ।
ਕਹੁ ਕਬੀਰ, ਜੈਸੇ ਸੁੰਦਰ ਸਰੂਪ ॥
ਕਬੀਰ ਜੀ ਆਖਦੇ ਹਨ, ਜਿਨੇ ਸੁਹਣੇ ਨਕਸ਼ਾਂ ਵਾਲੇ ਪੁਰਸ਼ ਹਨ,
ਨਾਮ ਬਿਨਾ, ਜੈਸੇ ਕੁਬਜ ਕੁਰੂਪ ॥੩॥੨੫॥
ਉਨੇ ਹੀ ਉਹ ਕੋਝੇ ਤੇ ਕੁੱਬੇ ਹਨ, ਵਾਹਿਗੁਰੂ ਦੇ ਨਾਮ ਦੇ ਬਗੈਰ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਜੋ ਜਨ ਲੇਹਿ, ਖਸਮ ਕਾ ਨਾਉ ॥
ਮੈਂ ਹਮੇਸ਼ਾਂ ਉਨ੍ਹਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ,
ਤਿਨ ਕੈ, ਸਦ ਬਲਿਹਾਰੈ ਜਾਉ ॥੧॥
ਜੋ ਆਪਣੇ ਮਾਲਕ ਦਾ ਨਾਮ ਲੈਂਦੇ ਹਨ।
ਸੋ ਨਿਰਮਲੁ, ਨਿਰਮਲ ਹਰਿ ਗੁਨ ਗਾਵੈ ॥
ਉਹ ਪਵਿੱਤ੍ਰ ਹੇ ਜੋ ਵਾਹਿਗੁਰੂ ਦਾ ਪਵਿੱਤ੍ਰ ਜੱਸ ਗਾਇਨ ਕਰਦਾ ਹੈ,
ਸੋ ਭਾਈ, ਮੇਰੈ ਮਨਿ ਭਾਵੈ ॥੧॥ ਰਹਾਉ ॥
ਉਹ ਮੇਰਾ ਵੀਰ ਹੈ ਅਤੇ ਮੇਰੇ ਦਿਲ ਨੂੰ ਪਿਆਰਾ ਲਗਦਾ ਹੈ। ਠਹਿਰਾਉ।
ਜਿਹ ਘਟ, ਰਾਮੁ ਰਹਿਆ ਭਰਪੂਰਿ ॥
ਜਿਨ੍ਹਾਂ ਦੇ ਦਿਲ ਵਿਆਪਕ ਵਾਹਿਗੁਰੂ ਨਾਲ ਪਰੀਪੂਰਨ ਹਨ,
ਤਿਨ ਕੀ ਪਗ ਪੰਕਜ, ਹਮ ਧੂਰਿ ॥੨॥
ਮੈਂ ਉਨ੍ਹਾਂ ਦੇ ਕੰਵਲ ਰੂਪੀ ਚਰਨਾ ਦੀ ਧੂੜ ਹਾਂ।
ਜਾਤਿ ਜੁਲਾਹਾ, ਮਤਿ ਕਾ ਧੀਰੁ ॥
ਮੈਂ ਜਾਤੀ ਤੋਂ ਕਪੜੇ ਉਣਨ ਵਾਲਾ ਹਾਂ ਅਤੇ ਸੁਭਾਵ ਤੋਂ ਧੀਰਜਵਾਨ ਹਾਂ।
ਸਹਜਿ ਸਹਜਿ, ਗੁਣ ਰਮੈ ਕਬੀਰੁ ॥੩॥੨੬॥
ਕਬੀਰ ਧੀਰੇ ਧੀਰੇ ਸਾਹਿਬ ਦੀਆਂ ਵਡਿਆਈਆਂ ਉਚਾਰਨ ਕਰਦਾ ਹੈ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਗਗਨਿ ਰਸਾਲ, ਚੁਐ ਮੇਰੀ ਭਾਠੀ ॥
ਦਸਮ ਦੁਆਰ ਪਰਮ ਅਨੰਦ ਦਾ ਘਰ-ਮੇਰੀ ਭੱਠੀ ਹੈ, ਜਿਸ ਵਿਚੋਂ ਸ਼ਰਾਬ ਟਪਕ ਰਹੀ ਹੈ।
ਸੰਚਿ ਮਹਾ ਰਸੁ, ਤਨੁ ਭਇਆ ਕਾਠੀ ॥੧॥
ਆਪਣੇ ਸਰੀਰ ਨੂੰ ਬਾਲਣ ਬਣਾ ਕੇ ਮੈਂ ਸੁਆਮੀ ਦੇ ਨਾਮ ਦੀ ਪਰਮ ਸ਼ਰਾਬ ਨੂੰ ਇਕੱਤ੍ਰ ਕੀਤਾ ਹੈ।
ਉਆ ਕਉ ਕਹੀਐ, ਸਹਜ ਮਤਵਾਰਾ ॥
ਕੇਵਲ ਓਹੀ ਅਸਲੀ ਸ਼ਰਾਬੀ ਆਖਿਆ ਜਾਂਦਾ ਹੈ,
ਪੀਵਤ ਰਾਮ ਰਸੁ, ਗਿਆਨ ਬੀਚਾਰਾ ॥੧॥ ਰਹਾਉ ॥
ਜੋ ਸੁਆਮੀ ਦੇ ਨਾਮ ਦੀ ਸ਼ਰਾਬ ਪੀਦਾ ਹੈ ਅਤੇ ਬ੍ਰਹਿਮ-ਗਿਆਤ ਦਾ ਧਿਆਨ ਧਾਰਦਾ ਹੈ। ਠਹਿਰਾਉ।
ਸਹਜ ਕਲਾਲਨਿ, ਜਉ ਮਿਲਿ ਆਈ ॥
ਹੁਣ ਜਦ ਗਿਆਨ ਦੀ ਕਲਾਲੀ ਨੇ ਸਾਈਂ ਦੇ ਨਾਮ ਦੀ ਸ਼ਰਾਬ ਮੈਨੂੰ ਆ ਕੇ ਦਿੱਤੀ ਹੈ,
ਆਨੰਦਿ ਮਾਤੇ, ਅਨਦਿਨੁ ਜਾਈ ॥੨॥
ਮੇਰੇ ਰੈਣ ਤੇ ਦਿਨ ਖੁਸ਼ੀ ਅੰਦਰ ਮਸਤ ਬੀਤ ਰਹੇ ਹਨ।
ਚੀਨਤ ਚੀਤੁ, ਨਿਰੰਜਨ ਲਾਇਆ ॥
ਜਦ ਸਿਮਰਨ ਦੁਆਰਾ ਮੈਂ ਆਪਣਾ ਮਨ ਪਵਿੱਤ੍ਰ ਪੁਰਖ ਨਾਲ ਜੋੜ ਲਿਆ,
ਕਹੁ ਕਬੀਰ, ਤੌ ਅਨਭਉ ਪਾਇਆ ॥੩॥੨੭॥
ਕਬੀਰ ਆਖਦਾ ਹੈ, ਤਦ ਮੈਂ ਨਿਡੱਰ ਪ੍ਰਭੂ ਨੂੰ ਪਰਾਪਤ ਹੋ ਗਿਆ ਹੈ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਮਨ ਕਾ ਸੁਭਾਉ, ਮਨਹਿ ਬਿਆਪੀ ॥
ਮਨੂਏ ਦੀ ਖ਼ਸਲਤ ਹੈ, ਮਨੂਏ ਦੇ ਪਿਛੇ ਪੈਣਾ ਅਤੇ ਇਸ ਦਾ ਸੁਧਾਰ ਕਰਨਾ।
ਮਨਹਿ ਮਾਰਿ, ਕਵਨ ਸਿਧਿ ਥਾਪੀ? ॥੧॥
ਆਪਣੇ ਮਨੂਏ ਨੂੰ ਮਾਰ ਕੇ ਕੌਣ ਪੂਰਨ ਪੁਰਸ਼ ਬਣਿਆ ਹੈ?
ਕਵਨੁ ਸੁ ਮੁਨਿ? ਜੋ ਮਨੁ ਮਾਰੈ ॥
ਉਹ ਕਿਹੜਾ ਚੁੱਪ ਕੀਤਾ ਰਿਸ਼ੀ ਹੈ, ਜਿਸ ਨੇ ਆਪਣੇ ਮਨੂਏ ਦਾ ਅਭਾਵ ਕਰ ਦਿਤਾ ਹੈ?
ਮਨ ਕਉ ਮਾਰਿ, ਕਹਹੁ ਕਿਸੁ ਤਾਰੈ? ॥੧॥ ਰਹਾਉ ॥
ਮਨੂਏ ਨੂੰ ਤਬਾਹ ਕਰਕੇ, ਦੱਸੋ ਉਹ ਹੋਰ ਕੀਹਦਾ ਪਾਰ ਉਤਾਰਾ ਕਰਾਏਗਾ? ਠਹਿਰਾਉ।
ਮਨ ਅੰਤਰਿ, ਬੋਲੈ ਸਭੁ ਕੋਈ ॥
ਮਨੁਏ ਦੇ ਰਾਹੀਂ ਹੀ ਹਰ ਕੋਈ ਬੋਲਦਾ ਹੈ।
ਮਨ ਮਾਰੇ ਬਿਨੁ, ਭਗਤਿ ਨ ਹੋਈ ॥੨॥
ਮਨੁਏ ਦੀ ਬਦੀ ਤਬਾਹ ਕੀਤੇ ਬਗੈਰ ਸੁਆਮੀ ਦੀ ਪ੍ਰੇਮ-ਮਈ ਸੇਵਾ ਨਹੀਂ ਹੁੰਦੀ।
ਕਹੁ ਕਬੀਰ, ਜੋ ਜਾਨੈ ਭੇਉ ॥
ਕਬੀਰ ਜੀ ਆਖਦੇ ਹਨ, ਜੋ ਇਸ ਭੇਤ ਨੂੰ ਸਮਝਦਾ ਹੈ,
ਮਨੁ ਮਧੁਸੂਦਨੁ, ਤ੍ਰਿਭਵਣ ਦੇਉ ॥੩॥੨੮॥
ਉਹ ਆਪਣੇ ਮਨੂਏ ਅੰਦਰ ਹੀ ਤਿੰਨਾਂ ਜਹਾਨਾਂ ਦੇ ਸੁਆਮੀ ਵਾਹਿਗੁਰੂ ਨੂੰ ਵੇਖ ਲੈਦਾ ਹੈ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਓਇ ਜੁ ਦੀਸਹਿ, ਅੰਬਰਿ ਤਾਰੇ ॥
ਉਹ ਜੋ ਦਿਸ ਰਹੇ ਅਸਮਾਨ ਵਿੱਚ ਨਛਤ੍ਰ ਹਨ,
ਕਿਨਿ ਓਇ ਚੀਤੇ? ਚੀਤਨਹਾਰੇ ॥੧॥
ਉਹ ਕਿਹੜੇ ਚਿੱਤਰਕਾਰ ਨੇ ਚਿਤਰੇ ਹਨ?
ਕਹੁ ਰੇ ਪੰਡਿਤ! ਅੰਬਰੁ ਕਾ ਸਿਉ ਲਾਗਾ ॥
ਦੱਸ ਹੇ ਪੰਡਤ! ਅਸਮਾਨ ਕਾਹਦੇ ਨਾਲ ਜੁੜਿਆ ਹੋਇਆ ਹੈ।
ਬੂਝੈ, ਬੂਝਨਹਾਰੁ ਸਭਾਗਾ ॥੧॥ ਰਹਾਉ ॥
ਵੱਡੇ ਭਾਗਾਂ ਵਾਲਾ ਹੈ ਉਹ ਜਾਨਣ ਵਾਲਾ ਜੋ ਇਸ ਨੂੰ ਜਾਣਦਾ ਹੈ। ਠਹਿਰਾਉ।
ਸੂਰਜ ਚੰਦੁ, ਕਰਹਿ ਉਜੀਆਰਾ ॥
ਸੂਰਜ ਅਤੇ ਚੰਦ੍ਰਮਾ ਚਾਨਣ ਕਰਦੇ ਹਨ।
ਸਭ ਮਹਿ ਪਸਰਿਆ, ਬ੍ਰਹਮ ਪਸਾਰਾ ॥੨॥
ਹਰ ਸ਼ੈ ਅੰਦਰ ਪ੍ਰਭੂ ਦਾ ਹੀ ਪਸਾਰਾ ਫੈਲਿਆ ਹੋਇਆ ਹੈ।
ਕਹੁ ਕਬੀਰ, ਜਾਨੈਗਾ ਸੋਇ ॥
ਕਬੀਰ ਜੀ ਆਖਦੇ ਹਨ, ਕੇਵਲ ਓਹੀ ਇਸ ਨੂੰ ਸਮਝੇਗਾ,
ਹਿਰਦੈ ਰਾਮੁ, ਮੁਖਿ ਰਾਮੈ ਹੋਇ ॥੩॥੨੯॥
ਜਿਸ ਦੇ ਦਿਲ ਵਿੱਚ ਪ੍ਰਭੂ ਹੈ ਅਤੇ ਜਿਸ ਦੇ ਮੂੰਹ ਵਿੱਚ ਭੀ ਪ੍ਰਭੂ ਹੈ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਬੇਦ ਕੀ ਪੁਤ੍ਰੀ, ਸਿੰਮ੍ਰਿਤਿ ਭਾਈ ॥
ਸਿੰਮ੍ਰਤੀ, ਵੇਦਾਂ ਦੀ ਲੜਕੀ ਹੈ, ਹੇ ਵੀਰ!
ਸਾਂਕਲ ਜੇਵਰੀ, ਲੈ ਹੈ ਆਈ ॥੧॥
ਉਹ ਆਦਮੀਆਂ ਲਈ ਜੰਜੀਰ ਤੇ ਰੱਸਾ ਲੈ ਕੇ ਆਈ ਹੈ।
ਆਪਨ ਨਗਰੁ, ਆਪ ਤੇ ਬਾਧਿਆ ॥
ਉਸ ਨੇ ਖੁਦ ਉਨ੍ਹਾਂ ਨੂੰ ਆਪਣੇ ਸ਼ਹਿਰ ਵਿੱਚ ਕੈਦ ਕਰ ਲਿਆ ਹੈ।
ਮੋਹ ਕੈ ਫਾਧਿ, ਕਾਲ ਸਰੁ ਸਾਂਧਿਆ ॥੧॥ ਰਹਾਉ ॥
ਉਸ ਨੇ ਸੰਸਾਰੀ ਮਮਤਾ ਦੀ ਫਾਹੀ ਲਾਈ ਹੈ, ਅਤੇ ਮੌਤ ਦਾ ਤੀਰ ਚਲਾਇਆ ਹੈ। ਠਹਿਰਾਉ।
ਕਟੀ ਨ ਕਟੈ, ਤੂਟਿ ਨਹ ਜਾਈ ॥
ਵਢਿਆਂ ਉਹ ਵੱਢੀ ਨਹੀਂ ਜਾ ਸਕਦੀ ਅਤੇ ਟੁਟਦੀ ਭੀ ਨਹੀਂ।
ਸਾ ਸਾਪਨਿ ਹੋਇ, ਜਗ ਕਉ ਖਾਈ ॥੨॥
ਨਾਗਣ ਬਣ ਕੇ ਉਹ ਸੰਸਾਰ ਨੂੰ ਖਾ ਰਹੀ ਹੈ।
ਹਮ ਦੇਖਤ, ਜਿਨਿ ਸਭੁ ਜਗੁ ਲੂਟਿਆ ॥
ਜਿਸ ਨੇ ਮੇਰੀਆਂ ਅੱਖਾਂ ਦੇ ਸਾਮ੍ਹਣੇ ਸਾਰਾ ਜਹਾਨ ਲੁਟ ਲਿਆ ਹੈ,
ਕਹੁ ਕਬੀਰ, ਮੈ ਰਾਮ ਕਹਿ ਛੂਟਿਆ ॥੩॥੩੦॥
ਮੈਂ ਉਸ ਤੋਂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਖਲਾਸੀ ਪਾਈ ਹੈ, ਕਬੀਰ ਜੀ ਆਖਦੇ ਹਨ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਦੇਇ ਮੁਹਾਰ, ਲਗਾਮੁ ਪਹਿਰਾਵਉ ॥
ਸੰਸਾਰੀ ਮੌਹ ਨੂੰ ਸ਼ਿਕਸਤ ਦੇਣੀ ਆਪਣੇ ਮਨ-ਕੋਤਲ ਨੂੰ ਕੰਡਿਆਲਾ ਪਾਉਣਾ ਹੈ,
ਸਗਲ ਤਜੀਨੁ, ਗਗਨ ਦਉਰਾਵਉ ॥੧॥
ਅਤੇ ਸਭ ਕੁਛ ਦਾ ਤਿਆਗ ਇਸ ਨੂੰ ਅਸਮਾਨ ਵਿੱਚ ਭਜਾਉਣਾ ਹੈ।
ਅਪਨੈ ਬੀਚਾਰਿ, ਅਸਵਾਰੀ ਕੀਜੈ ॥
ਸਵੈ-ਸੋਚ-ਬੀਚਾਰ ਨੂੰ ਮੈਂ ਆਪਣੀ ਸਵਾਰੀ ਬਣਾਇਆ ਹੈ।
ਸਹਜ ਕੈ ਪਾਵੜੈ, ਪਗੁ ਧਰਿ ਲੀਜੈ ॥੧॥ ਰਹਾਉ ॥
ਬ੍ਰਹਮ-ਗਿਆਨ ਦੀ ਰਕਾਬ ਵਿੱਚ ਮੈਂ ਆਪਣਾ ਪੈਰ ਟਿਕਾ ਲਿਆ ਹੈ। ਠਹਿਰਾਉ।
ਚਲੁ ਰੇ ਬੈਕੁੰਠ, ਤੁਝਹਿ ਲੇ ਤਾਰਉ ॥
ਆ ਹੇ ਕੋਤਲ! ਮੈਂ ਤੈਨੂੰ ਮਾਲਕ ਦੇ ਮੰਦਰ ਨੂੰ ਲੈ ਚੱਲਾ।
ਹਿਚਹਿ, ਤ ਪ੍ਰੇਮ ਕੈ ਚਾਬੁਕ ਮਾਰਉ ॥੨॥
ਜੇਕਰ ਤੂੰ ਅੜੀ ਕਰੇਗਾ ਤਾਂ ਮੈਂ ਤੈਨੂੰ ਪ੍ਰਭੂ ਦੀ ਪ੍ਰੀਤ ਦੀ ਚਾਬਕ ਮਾਰਾਂਗਾ।
ਕਹਤ ਕਬੀਰ, ਭਲੇ ਅਸਵਾਰਾ ॥
ਕਬੀਰ ਜੀ ਆਖਦੇ ਹਨ, ਉਹ ਚੰਗੇ ਸਵਾਰ ਹਨ,
ਬੇਦ ਕਤੇਬ ਤੇ, ਰਹਹਿ ਨਿਰਾਰਾ ॥੩॥੩੧॥
ਜੋ ਵੇਦਾਂ ਅਤੇ ਮੁਸਲਮਾਨੀ ਮਜ਼ਹਬੀ ਪੁਸਤਕਾਂ ਤੋਂ ਅਟੰਕ ਵਿਚਰਦੇ ਹਨ।
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਜਿਹ ਮੁਖਿ, ਪਾਂਚਉ ਅੰਮ੍ਰਿਤ ਖਾਏ ॥
ਜਿਹੜਾ ਮੂੰਹ ਪੰਜ ਨਿਆਮ੍ਹਤਾਂ ਖਾਂਦਾ ਹੁੰਦਾ ਸੀ,
ਤਿਹ ਮੁਖ ਦੇਖਤ, ਲੂਕਟ ਲਾਏ ॥੧॥
ਮੈਂ ਉਸ ਮੂੰਹ ਨੂੰ ਲਾਬੂ ਲਗਦਾ ਵੇਖਿਆ ਹੈ।
ਇਕੁ ਦੁਖੁ ਰਾਮ ਰਾਇ! ਕਾਟਹੁ ਮੇਰਾ ॥
ਹੇ ਸ਼ਹਿਨਸ਼ਾਹ ਸੁਆਮੀ! ਮੇਰੀ ਇਕ ਤਕਲੀਫ ਰਫਾ ਕਰ ਦੇ,
ਅਗਨਿ ਦਹੈ, ਅਰੁ ਗਰਭ ਬਸੇਰਾ ॥੧॥ ਰਹਾਉ ॥
ਗਰਭ ਅੰਦਰ ਵਸਣ ਅਤੇ ਅੱਗ ਵਿੱਚ ਸੜਣ ਦੀ। ਠਹਿਰਾਉ।
ਕਾਇਆ ਬਿਗੂਤੀ, ਬਹੁ ਬਿਧਿ ਭਾਤੀ ॥
ਅੰਤ ਨੂੰ ਸਰੀਰ ਅਨੇਕਾਂ ਢੰਗ ਅਤੇ ਤਰੀਕਿਆਂ ਨਾਲ ਖਤਮ ਕੀਤਾ ਜਾਂਦਾ ਹੈ।
ਕੋ ਜਾਰੇ, ਕੋ ਗਡਿ ਲੇ ਮਾਟੀ ॥੨॥
ਕਈ ਇਸ ਨੂੰ ਫੁਕਦੇ ਹਨ ਅਤੇ ਕਈ ਇਸ ਨੂੰ ਜਮੀਨ ਵਿੱਚ ਦਬਦੇ ਹਨ।
ਕਹੁ ਕਬੀਰ, ਹਰਿ! ਚਰਣ ਦਿਖਾਵਹੁ ॥
ਕਬੀਰ ਜੀ ਆਖਦੇ ਹਨ, ਹੇ ਵਾਹਿਗੁਰੂ! ਮੈਨੂੰ ਆਪਣੇ ਪੈਰ ਵਿਖਾਲ।
ਪਾਛੈ ਤੇ, ਜਮੁ ਕਿਉ ਨ ਪਠਾਵਹੁ ॥੩॥੩੨॥
ਮਗਰੋਂ ਭਾਵੇਂ ਮੌਤ ਹੀ ਕਿਉਂ ਨਾ ਘਲ ਦੇਈਂ?
Raag Gauri Bani Part 11
ਗਉੜੀ ਕਬੀਰ ਜੀ ॥
ਗਉੜੀ ਕਬੀਰ ਜੀ।
ਆਪੇ ਪਾਵਕੁ, ਆਪੇ ਪਵਨਾ ॥
ਹਰੀ ਖੁਦ ਅੱਗ ਹੈ, ਖੁਦ ਹੀ ਹਵਾ।
ਜਾਰੈ ਖਸਮੁ, ਤ ਰਾਖੈ ਕਵਨਾ? ॥੧॥
ਜਦ ਮਾਲਕ ਹੀ ਸਾੜਨਾ ਲੋੜਦਾ ਹੈ, ਤਦ ਕੌਣ ਬਚਾ ਸਕਦਾ ਹੈ?
ਰਾਮ ਜਪਤ, ਤਨੁ ਜਰਿ ਕੀ ਨ ਜਾਇ ॥
ਸੁਆਮੀ ਦੇ ਨਾਮ ਦਾ ਉਚਾਰਨ ਕਰਦਿਆਂ, ਕੀ ਹੋਇਆ, ਭਾਵੇਂ ਮੇਰਾ ਸਰੀਰ ਭੀ ਬੇਸ਼ਕ ਸੜ ਜਾਵੇ?
ਰਾਮ ਨਾਮ, ਚਿਤੁ ਰਹਿਆ ਸਮਾਇ ॥੧॥ ਰਹਾਉ ॥
ਮਾਲਕ ਦੇ ਨਾਮ ਅੰਦਰ ਮੇਰਾ ਮਨ ਲੀਨ ਰਹਿੰਦਾ ਹੈ। ਠਹਿਰਾਉ।
ਕਾ ਕੋ ਜਰੈ, ਕਾਹਿ ਹੋਇ ਹਾਨਿ ॥
ਕੀਹਦਾ ਘਰ ਸੜਦਾ ਹੈ ਤੇ ਕਿਸ ਦਾ ਨੁਕਸਾਨ ਹੁੰਦਾ ਹੈ?
ਨਟ ਵਟ ਖੇਲੈ, ਸਾਰਿਗਪਾਨਿ ॥੨॥
ਮਦਾਰੀ ਦੇ ਵੱਟੇ ਵਾਙੂ ਹਰੀ ਖੇਡਦਾ ਹੈ।
ਕਹੁ ਕਬੀਰ, ਅਖਰ ਦੁਇ ਭਾਖਿ ॥
ਕਬੀਰ ਜੀ ਆਖਦੇ ਹਨ, ਤੂੰ (ਰਾਮ ਦੇ) ਦੋ ਅੱਖਰ ਉਚਾਰਨ ਕਰ।
ਹੋਇਗਾ ਖਸਮੁ, ਤ ਲੇਇਗਾ ਰਾਖਿ ॥੩॥੩੩॥
ਜੇਕਰ ਵਾਹਿਗੁਰੂ ਮੇਰਾ ਮਾਲਕ ਹੈ, ਤਾਂ ਉਹ ਮੈਨੂੰ ਬਚਾ ਲਏਗਾ।
ਗਉੜੀ ਕਬੀਰ ਜੀ ਦੁਪਦੇ ॥
ਗਉੜੀ ਕਬੀਰ ਜੀ ਦੁਪਦੇ।
ਨਾ ਮੈ, ਜੋਗ ਧਿਆਨ ਚਿਤੁ ਲਾਇਆ ॥
ਮੈਂ ਯੋਗ ਦੀ ਵਿਦਿਆ ਫਲ ਆਪਣਾ ਖਿਆਲ ਜਾ ਮਨ ਨਹੀਂ ਦਿਤਾ।
ਬਿਨੁ ਬੈਰਾਗ, ਨ ਛੂਟਸਿ ਮਾਇਆ ॥੧॥
ਪ੍ਰਭੂ ਦੀ ਪ੍ਰੀਤ ਦੇ ਬਗੈਰ, ਮੈਂ ਮੋਹਨੀ ਪਾਸੋਂ ਖਲਾਸੀ ਨਹੀਂ ਪਾ ਸਕਦਾ।
ਕੈਸੇ ਜੀਵਨੁ, ਹੋਇ ਹਮਾਰਾ ॥
ਮੇਰੀ ਜਿੰਦਗੀ ਕਿਸ ਤਰ੍ਹਾਂ ਬਤੀਤ ਹੋਵੇਗੀ,
ਜਬ ਨ ਹੋਇ, ਰਾਮ ਨਾਮ ਅਧਾਰਾ ॥੧॥ ਰਹਾਉ ॥
ਜਦ ਕਿ ਸੁਆਮੀ ਦੇ ਨਾਮ ਦਾ ਆਸਰਾ ਮੇਰੇ ਪੱਲੇ ਨਹੀਂ। ਠਹਿਰਾਉ।
ਕਹੁ ਕਬੀਰ, ਖੋਜਉ ਅਸਮਾਨ ॥
ਕਬੀਰ ਜੀ ਆਖਦੇ ਹਨ ਮੈਂ ਆਕਾਸ਼ (ਆਲਮ) ਢੂੰਡਿਆ ਹੈ,
ਰਾਮ ਸਮਾਨ, ਨ ਦੇਖਉ ਆਨ ॥੨॥੩੪॥
ਅਤੇ ਵਿਆਪਕ ਵਾਹਿਗੁਰੂ ਦੇ ਤੁੱਲ ਮੈਂ ਹੋਰ ਕੋਈ ਨਹੀਂ ਵੇਖਿਆ।
ਗਉੜੀ ਕਬੀਰ ਜੀ ॥
ਗਉੜੀ ਕੀਬਰ ਜੀ।
ਜਿਹ ਸਿਰਿ, ਰਚਿ ਰਚਿ ਬਾਧਤ ਪਾਗ ॥
ਕਾਂ ਉਸ ਸਿਰ ਦੇ ਉਤੇ ਆਪਣੀ ਚੁੰਝ ਸੰਵਾਰਦਾ ਹੈ,
ਸੋ ਸਿਰੁ, ਚੁੰਚ ਸਵਾਰਹਿ ਕਾਗ ॥੧॥
ਜਿਸ ਸਿਰ ਉਤੇ ਕਿਸੇ ਵੇਲੇ ਬਣਾ ਸੰਵਾਰ ਕੇ ਸਾਫਾ ਬੰਨਿ੍ਹਆ ਜਾਂਦਾ ਸੀ।
ਇਸੁ ਤਨ ਧਨ ਕੋ, ਕਿਆ ਗਰਬਈਆ? ॥
ਇਸ ਸਰੀਰ ਅਤੇ ਦੌਲਤ ਤੇ ਕੀ ਹੰਕਾਰ ਕੀਤਾ ਜਾ ਸਕਦਾ ਹੈ?
ਰਾਮ ਨਾਮੁ, ਕਾਹੇ ਨ ਦ੍ਰਿੜ੍ਹ੍ਹੀਆ ॥੧॥ ਰਹਾਉ ॥
ਤੂੰ ਸੁਆਮੀ ਦੇ ਨਾਮ ਨੂੰ ਕਿਉਂ ਪੱਕੀ ਤਰ੍ਹਾਂ ਨਹੀਂ ਪਕੜਦਾ? ਠਹਿਰਾਉ।
ਕਹਤ ਕਬੀਰ, ਸੁਨਹੁ ਮਨ ਮੇਰੇ! ॥
ਕਬੀਰ ਜੀ ਆਖਦੇ ਹਨ, ਸੁਣ ਹੇ ਮੇਰੀ ਜਿੰਦੜੀਏ,
ਇਹੀ ਹਵਾਲ, ਹੋਹਿਗੇ ਤੇਰੇ ॥੨॥੩੫॥
ਤੇਰੀ ਭੀ ਏਹੋ ਹੀ ਹਾਲਤ ਹੋਵੇਗੀ।
ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥
ਗਉੜੀ ਗੁਆਰੇਰੀ ਦੇ ਪੈਤੀਸ ਪਦੇ,
Raag Gauri Bani Part 11
ਗਉੜੀ ॥
ਗਉੜੀ।
ਝਗਰਾ ਏਕੁ ਨਿਬੇਰਹੁ, ਰਾਮ! ॥
ਇਕ ਬਖੇੜੇ ਦਾ ਫੈਸਲਾ ਕਰ, ਹੇ ਸੁਆਮੀ,
ਜਉ ਤੁਮ, ਅਪਨੇ ਜਨ ਸੌ ਕਾਮੁ ॥੧॥ ਰਹਾਉ ॥
ਜੇਕਰ ਤੂੰ ਮੇਰੇ ਆਪਣੇ ਗੋਲੇ ਪਾਸੋਂ ਕੋਈ ਸੇਵਾ ਲੈਣੀ ਹੈ। ਠਹਿਰਾਉ।
ਇਹੁ ਮਨੁ ਬਡਾ, ਕਿ ਜਾ ਸਉ ਮਨੁ ਮਾਨਿਆ ॥
ਕੀ ਇਹ ਆਤਮਾ ਵੱਡੀ ਹੈ ਜਾਂ ਉਹ ਜਿਸ ਨਾਲ ਇਹ ਆਤਮਾ ਹਿਲੀ ਹੋਈ ਹੈ?
ਰਾਮੁ ਬਡਾ, ਕੈ ਰਾਮਹਿ ਜਾਨਿਆ ॥੧॥
ਕੀ ਪ੍ਰਭੂ ਵਿਸ਼ਾਲ ਹੈ ਜਾ ਉਹ ਜੋ ਪ੍ਰਭੂ ਨੂੰ ਜਾਣਦਾ ਹੈ?
ਬ੍ਰਹਮਾ ਬਡਾ, ਕਿ ਜਾਸੁ ਉਪਾਇਆ ॥
ਬ੍ਰਹਿਮਾ ਵਿਸ਼ਾਲ ਹੈ ਜਾ ਉਹ ਜਿਸ ਨੇ ਉਸ ਨੂੰ ਪੈਦਾ ਕੀਤਾ ਹੈ?
ਬੇਦੁ ਬਡਾ, ਕਿ ਜਹਾਂ ਤੇ ਆਇਆ ॥੨॥
ਵੇਦ ਵੱਡਾ ਹੈ ਕਿ ਉਹ ਥਾਂ ਜਿਥੇ ਇਹ ਆਇਆ ਹੈ?
ਕਹਿ ਕਬੀਰ, ਹਉ ਭਇਆ ਉਦਾਸੁ ॥
ਕਬੀਰ ਜੀ ਆਖਦੇ ਹਨ, ਮੈਂ ਇਸ ਗੱਲ ਤੋਂ ਸ਼ੋਕਵਾਨ ਹੋਇਆ ਹੋਇਆ ਹਾਂ,
ਤੀਰਥੁ ਬਡਾ, ਕਿ ਹਰਿ ਕਾ ਦਾਸੁ ॥੩॥੪੨॥
ਯਾਤ੍ਰਾ ਅਸਥਾਨ ਵੱਡਾ ਹੈ, ਜਾ ਕਿ ਵਾਹਿਗੁਰੂ ਦਾ ਨੌਕਰ?
Raag Gauri Bani Part 11
ਗਉੜੀ ॥
ਗਉੜੀ।
ਜੀਵਤ ਮਰੈ, ਮਰੈ ਫੁਨਿ ਜੀਵੈ; ਐਸੇ ਸੁੰਨਿ ਸਮਾਇਆ ॥
ਆਦਮੀ ਨੂੰ ਜੀਉਦਿਆਂ ਮਰੇ ਰਹਿਣਾ ਚਾਹੀਦਾ ਹੈ ਅਤੇ ਮਰ ਕੇ, ਨਾਮ ਦੇ ਰਾਹੀਂ ਮੁੜ ਕੇ ਜੀਉਣਾ ਚਾਹੀਦਾ ਹੈ। ਐਸ ਤਰ੍ਹਾਂ ਉਹ ਨਿਰਗੁਣ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ।
ਅੰਜਨ ਮਾਹਿ ਨਿਰੰਜਨਿ ਰਹੀਐ; ਬਹੁੜਿ ਨ ਭਵਜਲਿ ਪਾਇਆ ॥੧॥
ਅਪਵਿੱਤਰਤਾ ਅੰਦਰ ਪਵਿੱਤਰ ਰਹਿਣ ਦੁਆਰਾ ਉਹ ਮੁੜ ਕੇ ਭਿਆਨਕ ਜਗਤ ਸਮੁੰਦਰ ਅੰਦਰ ਨਹੀਂ ਪੈਂਦਾ।
ਮੇਰੇ ਰਾਮ! ਐਸਾ ਖੀਰੁ ਬਿਲੋਈਐ ॥
ਮੇਰੇ ਮਾਲਕ! ਇਹੋ ਜਿਹਾ ਦੁਧ ਰਿੜਕਣਾ ਉਚਿਤ ਹੈ।
ਗੁਰਮਤਿ ਮਨੂਆ ਅਸਥਿਰੁ ਰਾਖਹੁ; ਇਨ ਬਿਧਿ ਅੰਮ੍ਰਿਤੁ ਪੀਓਈਐ ॥੧॥ ਰਹਾਉ ॥
ਗੁਰਾਂ ਦੇ ਉਪਦੇਸ਼ ਤਾਬੇ, ਤੂੰ ਆਪਣੇ ਮਨ ਨੂੰ ਅਹਿੱਲ ਰੱਖ। ਇਸ ਤਰੀਕੇ ਨਾਲ ਤੂੰ ਨਾਮ ਦੇ ਸੁਧਾਰਸ ਨੂੰ ਪਾਨ ਕਰ ਲਵੇਗਾ। ਠਹਿਰਾਉ।
ਗੁਰ ਕੈ ਬਾਣਿ ਬਜਰ ਕਲ ਛੇਦੀ; ਪ੍ਰਗਟਿਆ ਪਦੁ ਪਰਗਾਸਾ ॥
ਗੁਰਾਂ ਦੇ ਤੀਰ ਨੇ ਕਰੜੇ ਕਲਜੁਗ ਨੂੰ ਵਿੰਨ੍ਹ ਸੁਟਿਆ ਹੈ ਅਤੇ ਪਰਕਾਸ਼ ਦੀ ਅਵਸਥਾ ਮੇਰੇ ਉਤੇ ਆ ਉਦੈ ਹੋਈ ਹੈ।
ਸਕਤਿ ਅਧੇਰ ਜੇਵੜੀ ਭ੍ਰਮੁ ਚੂਕਾ; ਨਿਹਚਲੁ ਸਿਵ ਘਰਿ ਬਾਸਾ ॥੨॥
ਮਾਇਆ ਦੇ ਅਨ੍ਹੇਰੇ ਦੇ ਸਬੱਬ ਰੰਸੇ ਨੂੰ ਸੱਪ ਖਿਆਲ ਕਰਨ ਦੀ ਮੇਰੀ ਗਲਤ-ਫਹਿਮੀ ਦੂਰ ਹੋ ਗਈ ਹੈ ਅਤੇ ਮੈਂ ਹੁਣ ਸੁਆਮੀ ਦੇ ਸਦੀਵੀ ਸਥਿਰ ਮੰਦਰ ਅੰਦਰ ਵਸਦਾ ਹਾਂ।
ਤਿਨਿ ਬਿਨੁ ਬਾਣੈ ਧਨਖੁ ਚਢਾਈਐ; ਇਹੁ ਜਗੁ ਬੇਧਿਆ ਭਾਈ ॥
ਉਸ ਮਾਇਆ ਨੇ ਤੀਰ ਦੇ ਬਗੈਰ ਹੀ ਕਮਾਨ ਖਿੱਚੀ ਹੈ ਅਤੇ ਇਸ ਸੰਸਾਰ ਨੂੰ ਵਿੰਨ੍ਹ ਸੁੱਟਿਆ ਹੈ, ਹੇ ਮੇਰੇ ਭਰਾਓ।
ਦਹ ਦਿਸ ਬੂਡੀ ਪਵਨੁ ਝੁਲਾਵੈ; ਡੋਰਿ ਰਹੀ ਲਿਵ ਲਾਈ ॥੩॥
ਡੁੱਬਿਆ ਹੋਇਆ ਪ੍ਰਾਣੀ, ਹਵਾ ਵਿੱਚ ਦਸੀਂ ਪਾਸੀਂ ਹੁਲਾਰੇ ਖਾਂਦਾ ਹੈ, ਪਰ ਮੈਂ ਪ੍ਰਭੂ ਦੀ ਪ੍ਰੀਤ ਦੇ ਧਾਗੇ ਨਾਲ ਜੁੜਿਆ ਹੋਇਆ ਹਾਂ।
ਉਨਮਨਿ ਮਨੂਆ ਸੁੰਨਿ ਸਮਾਨਾ; ਦੁਬਿਧਾ ਦੁਰਮਤਿ ਭਾਗੀ ॥
ਉਖੜੀ ਹੋਈ ਆਤਮਾ ਸੁਆਮੀ ਅੰਦਰ ਲੀਨ ਹੋ ਗਈ ਹੈ ਅਤੇ ਦਵੈਤ-ਭਾਵ ਤੇ ਖੋਟੀ ਬੁੱਧੀ ਦੌੜ ਗਏ ਹਨ।
ਕਹੁ ਕਬੀਰ ਅਨਭਉ ਇਕੁ ਦੇਖਿਆ; ਰਾਮ ਨਾਮਿ ਲਿਵ ਲਾਗੀ ॥੪॥੨॥੪੬॥
ਕਬੀਰ ਜੀ ਆਖਦੇ ਹਨ ਕਿ ਸੁਆਮੀ ਦੇ ਨਾਮ ਨਾਲ ਪਿਆਰ ਪਾ ਕੇ ਮੈਂ ਨਿਡੱਰ ਅਦੁੱਤੀ ਵਾਹਿਗੁਰੂ ਨੂੰ ਵੇਖ ਲਿਆ ਹੈ।
Raag Gauri Bani Part 11