ਰਾਗ ਗਉੜੀ – ਬਾਣੀ ਸ਼ਬਦ-Part 3 – Raag Gauri – Bani

ਰਾਗ ਗਉੜੀ – ਬਾਣੀ ਸ਼ਬਦ-Part 3 – Raag Gauri – Bani

ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਦਇਆ ਮਇਆ ਕਰਿ ਪ੍ਰਾਨਪਤਿ ਮੋਰੇ! ਮੋਹਿ ਅਨਾਥ ਸਰਣਿ ਪ੍ਰਭ ਤੋਰੀ ॥

ਹੈ ਮੇਰੀ ਜਿੰਦ ਜਾਨ ਦੇ ਸੁਆਮੀ! ਮੇਰੇ ਉਤੇ ਮਿਹਰ ਅਤੇ ਰਹਿਮਤ ਧਾਰ। ਮੈਂ ਮਾਂ-ਮਹਿੱਟਰ ਨੇ ਤੇਰੀ ਪਨਾਹ ਲਈ ਹੈ, ਹੇ ਮਾਲਕ!

ਅੰਧ ਕੂਪ ਮਹਿ ਹਾਥ ਦੇ ਰਾਖਹੁ; ਕਛੂ ਸਿਆਨਪ ਉਕਤਿ ਨ ਮੋਰੀ ॥੧॥ ਰਹਾਉ ॥

ਆਪਣਾ ਹੱਥ ਦੇ ਕੇ ਅੰਨ੍ਹੇ ਖੂਹ ਦੇ ਵਿਚੋਂ ਮੈਨੂੰ ਬਾਹਰ ਕੱਢ ਲੈ, ਕੁਝ ਭੀ ਅਕਲਮੰਦੀ ਤੇ ਅਟਕਲ ਮੇਰੇ ਵਿੱਚ ਨਹੀਂ। ਠਹਿਰਾਉ।

ਕਰਨ ਕਰਾਵਨ ਸਭ ਕਿਛੁ ਤੁਮ ਹੀ; ਤੁਮ ਸਮਰਥ ਨਾਹੀ ਅਨ ਹੋਰੀ ॥

ਤੂੰ ਢੋ ਮੇਲ ਜੋੜਨਹਾਰ ਹੈ। ਸਾਰਾ ਕੁਝ ਤੂੰ ਹੀ ਹੈ, ਤੂੰ ਸਰਬ-ਸ਼ਕਤੀਵਾਨ ਹੈ। ਤੇਰੇ ਬਾਝੋਂ ਹੋਰ ਕੋਈ ਭੀ ਨਹੀਂ, ਹੇ ਸੁਆਮੀ!

ਤੁਮਰੀ ਗਤਿ ਮਿਤਿ ਤੁਮ ਹੀ ਜਾਨੀ; ਸੇ ਸੇਵਕ ਜਿਨ ਭਾਗ ਮਥੋਰੀ ॥੧॥

ਤੇਰੀ ਦਸ਼ਾ ਅਤੇ ਵਿਸਥਾਰ, ਕੇਵਲ ਤੂੰ ਹੀ ਜਾਣਦਾ ਹੈਂ। ਕੇਵਲ ਉਹੀ ਤੇਰੇ ਨਫ਼ਰ ਬਣਦੇ ਹਨ ਜਿਨ੍ਹਾਂ ਦੇ ਮੱਥੇ ਤੇ ਚੰਗੀ ਕਿਸਮਤ ਲਿਖੀ ਹੋਈ ਹੈ।

ਅਪੁਨੇ ਸੇਵਕ ਸੰਗਿ ਤੁਮ ਪ੍ਰਭ ਰਾਤੇ; ਓਤਿ ਪੋਤਿ ਭਗਤਨ ਸੰਗਿ ਜੋਰੀ ॥

ਆਪਣੇ ਟਹਿਲੂਏ ਨਾਲ ਤੂੰ ਰੰਗੀਜਿਆਂ ਹੋਇਆ ਹੈ, ਹੇ ਸਾਹਿਬ! ਤਾਣੇ ਪੇਟੇ ਦੀ ਮਾਨੰਦ ਤੂੰ ਆਪਣੇ ਅਨੁਰਾਗੀਆਂ ਨਾਲ ਇਕ-ਮਿੱਕ ਹੋਇਆ ਹੈ।

ਪ੍ਰਿਉ ਪ੍ਰਿਉ ਨਾਮੁ ਤੇਰਾ ਦਰਸਨੁ ਚਾਹੈ; ਜੈਸੇ ਦ੍ਰਿਸਟਿ, ਓਹ ਚੰਦ ਚਕੋਰੀ ॥

ਉਹ ਤੇਰੇ ਪਿਆਰੇ ਮਿਠੜੇ ਨਾਮ ਅਤੇ ਦੀਦਾਰ ਨੂੰ ਇਉ ਤਾਂਘਦੇ ਹਨ ਜਿਸ ਤਰ੍ਹਾਂ ਲਾਲ ਲੱਤਾ ਵਾਲਾ ਤਿੱਤਰ ਉਸ ਚੰਦ ਨੂੰ ਵੇਖਣ ਲਈ ਲੋਚਦਾ ਹੈ।

ਰਾਮ ਸੰਤ ਮਹਿ, ਭੇਦੁ ਕਿਛੁ ਨਾਹੀ; ਏਕੁ ਜਨੁ, ਕਈ ਮਹਿ ਲਾਖ ਕਰੋਰੀ ॥

ਵਿਆਪਕ ਪ੍ਰਭੂ ਅਤੇ ਉਸ ਦੇ ਸਾਧੂ ਵਿੱਚ ਕੋਈ ਫ਼ਰਕ ਨਹੀਂ, ਕਈ ਇਕ ਲਖਾਂ, ਅਤੇ ਕ੍ਰੋੜਾ ਹੀ ਪ੍ਰਾਣੀਆਂ ਵਿਚੋਂ ਕੋਈ ਇਕ ਅੱਧਾ ਹੀ ਸਾਹਿਬ ਦਾ ਸਾਧੂ ਹੈ।

ਜਾ ਕੈ ਹੀਐ, ਪ੍ਰਗਟੁ ਪ੍ਰਭੁ ਹੋਆ; ਅਨਦਿਨੁ ਕੀਰਤਨੁ, ਰਸਨ ਰਮੋਰੀ ॥੩॥

ਜਿਸ ਦੇ ਅੰਤਰ-ਆਤਮੇ ਸਾਹਿਬ ਜ਼ਾਹਿਰ ਹੋਇਆ ਹੈ, ਉਹ ਦਿਨ ਰਾਤ ਆਪਦੀ ਜੀਭਾ ਨਾਲ ਉਸ ਦਾ ਜੱਸ ਗਾਇਨ ਕਰਦਾ ਹੈ।

ਤੁਮ ਸਮਰਥ ਅਪਾਰ ਅਤਿ ਊਚੇ; ਸੁਖਦਾਤੇ ਪ੍ਰਭ ਪ੍ਰਾਨ ਅਧੋਰੀ ॥

ਮੇਰ ਮਾਲਕ, ਤੂੰ ਸਰਬ-ਸ਼ਕਤੀਵਾਨ ਬੇਅੰਤ, ਪਰਮ ਬੁਲੰਦ, ਆਰਾਮ ਦੇਣਹਾਰ ਅਤੇ ਜਿੰਦਜਾਨ ਦਾ ਆਸਰਾ ਹੈ।

ਨਾਨਕ ਕਉ ਪ੍ਰਭ ਕੀਜੈ ਕਿਰਪਾ; ਉਨ ਸੰਤਨ ਕੈ ਸੰਗਿ ਸੰਗੋਰੀ ॥੪॥੧੩॥੧੩੪॥
ਨਾਨਕ ਉਤੇ ਮਿਹਰ ਧਾਰ, ਹੇ ਸੁਆਮੀ! ਤਾਂ ਜੋ ਉਹ ਪਵਿੱਤ੍ਰ ਪੁਰਸ਼ਾਂ ਦੀ ਸੰਗਤ ਨਾਲ ਜੁੜਿਆ ਰਹੇ।

ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਤੁਮ ਹਰਿ ਸੇਤੀ ਰਾਤੇ ਸੰਤਹੁ! ॥

ਹੈ ਸਾਧੂ-ਗੁਰਦੇਵ! ਤੁਸੀਂ ਵਾਹਿਗੁਰੂ ਨਾਲ ਰੰਗੇ ਹੋਏ ਹੋ।

ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ! ਓੜਿ ਪਹੁਚਾਵਹੁ ਦਾਤੇ ॥੧॥ ਰਹਾਉ ॥

ਹੈ ਮੇਰੇ ਦਾਤਾਰ! ਕਿਸਮਤ ਦੇ ਲਿਖਾਰੀ ਵਾਹਿਗੁਰੂ-ਗੁਰੂ ਮੇਰਾ ਪੱਖ ਪੂਰ ਅਤੇ ਮੈਨੂ ਮੇਰੀ ਅਖੀਰੀ ਮੰਜ਼ਲ ਤੇ ਪਹੁੰਚਾ ਦੇ। ਠਹਿਰਾਉ।

ਤੁਮਰਾ ਮਰਮੁ, ਤੁਮਾ ਹੀ ਜਾਨਿਆ; ਤੁਮ ਪੂਰਨ ਪੁਰਖ ਬਿਧਾਤੇ ॥

ਤੇਰਾ ਭੇਤ, ਕੇਵਲ ਤੂੰ ਹੀ ਜਾਣਦਾ ਹੈ, ਹੈ ਮੇਰੇ ਗੁਰਦੇਵ! ਤੂੰ ਸਰਬ-ਵਿਆਪਕ ਸਾਹਿਬ ਸਿਰਜਨਹਾਰ ਹੈ।

ਰਾਖਹੁ ਸਰਣਿ ਅਨਾਥ ਦੀਨ ਕਉ; ਕਰਹੁ ਹਮਾਰੀ ਗਾਤੇ ॥੧॥

ਮੈਂ ਨਿਰਬਲ ਯਤੀਮ, ਨੂੰ ਆਪਣੀ ਪਨਾਹ ਹੇਠਾ ਰੱਖ ਅਤੇ ਮੈਨੂੰ ਬੰਦਖਲਾਸ ਕਰ।

ਤਰਣ ਸਾਗਰ ਬੋਹਿਥ ਚਰਣ ਤੁਮਾਰੇ; ਤੁਮ ਜਾਨਹੁ ਅਪੁਨੀ ਭਾਤੇ ॥

ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਤੇਰੇ ਚਰਨ ਇਕ ਜਹਾਜ਼ ਹਨ। ਆਪਣੀ ਰੀਤੀ ਨੂੰ ਤੂੰ ਆਪ ਹੀ ਜਾਣਦਾ ਹੈ।

ਕਰਿ ਕਿਰਪਾ, ਜਿਸੁ ਰਾਖਹੁ ਸੰਗੇ; ਤੇ ਤੇ ਪਾਰਿ ਪਰਾਤੇ ॥੨॥

ਉਹ ਸਾਰੇ ਜਿਨ੍ਹਾਂ ਨੂੰ ਤੂੰ ਦਇਆ ਧਾਰ ਕੇ ਆਪਣੇ ਨਾਲ ਰਖਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।

ਈਤ ਊਤ ਪ੍ਰਭ ਤੁਮ ਸਮਰਥਾ; ਸਭੁ ਕਿਛੁ ਤੁਮਰੈ ਹਾਥੇ ॥

ਇਥੇ ਅਤੇ ਉਥੇ ਹੈ ਸੁਆਮੀ ਤੂੰ ਸਰਬ-ਸ਼ਕਤੀਵਾਨ ਹੈ। ਸਾਰਾ ਕੁਝ ਤੇਰੇ ਹੀ ਹੱਥ ਵਿੱਚ ਹੈ।

ਐਸਾ ਨਿਧਾਨੁ ਦੇਹੁ ਮੋ ਕਉ, ਹਰਿ ਜਨ! ਚਲੈ ਹਮਾਰੈ ਸਾਥੇ ॥੩॥

ਹੈ ਰੱਬ ਦੇ ਭਗਤ ਜਨੋ, ਮੈਨੂੰ ਇਹੋ ਜਿਹਾ ਖ਼ਜ਼ਾਨਾ ਬਖ਼ਸ਼ੋ, ਜਿਹੜਾ ਮੇਰੇ ਨਾਲ ਜਾਵੇ।

ਨਿਰਗੁਨੀਆਰੇ ਕਉ ਗੁਨੁ ਕੀਜੈ; ਹਰਿ ਨਾਮੁ ਮੇਰਾ ਮਨੁ ਜਾਪੇ ॥

ਮੈਂ ਨੇਕੀ-ਵਿਹੁਣ ਨੂੰ ਨੇਕੀ ਪਰਦਾਨ ਕਰ, ਤਾਂ ਜੋ ਮੇਰੇ ਚਿੱਤ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰੇ।

ਸੰਤ ਪ੍ਰਸਾਦਿ, ਨਾਨਕ ਹਰਿ ਭੇਟੇ; ਮਨ ਤਨ ਸੀਤਲ ਧ੍ਰਾਪੇ ॥੪॥੧੪॥੧੩੫॥

ਸਾਧੂਆਂ ਦੀ ਦਇਆ ਦੁਆਰਾ ਨਾਨਕ ਵਾਹਿਗੁਰੂ ਨੂੰ ਮਿਲ ਪਿਆ ਹੈ ਅਤੇ ਉਸ ਦੀ ਆਤਮਾ ਤੇ ਦੇਹਿ ਠੰਢੇ ਠਾਰ ਹੋ ਰੱਜ ਗਏ ਹਨ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਸਹਜਿ ਸਮਾਇਓ ਦੇਵ ॥

ਮੈਂ ਸੁਖੈਨ ਹੀ ਪ੍ਰਭੂ ਅੰਦਰ ਲੀਨ ਹੋ ਗਿਆ ਹਾਂ, ਕਿਉਂ ਕਿ,

ਮੋ ਕਉ, ਸਤਿਗੁਰ ਭਏ ਦਇਆਲ ਦੇਵ ॥੧॥ ਰਹਾਉ ॥

ਮੇਰੇ ਉਤੇ ਰੱਬ ਰੂਪ ਸੱਚੇ ਗੁਰੂ ਜੀ ਮਿਹਰਵਾਨ ਹੋ ਗਏ ਹਨ। ਠਹਿਰਾਉ।

ਕਾਟਿ ਜੇਵਰੀ ਕੀਓ ਦਾਸਰੋ; ਸੰਤਨ ਟਹਲਾਇਓ ॥

ਫਾਹੀ ਦਾ ਰੱਸਾ ਵੱਢ ਕੇ, ਗੁਰਾਂ ਨੇ ਮੈਨੂੰ ਆਪਣਾ ਗੋਲਾ ਬਣਾ ਲਿਆ ਹੈ ਅਤੇ ਸਾਧੂਆਂ ਦੀ ਸੇਵਾ ਵਿੱਚ ਲਾ ਦਿੱਤਾ ਹੈ।

ਏਕ ਨਾਮ ਕੋ ਥੀਓ ਪੂਜਾਰੀ; ਮੋ ਕਉ ਅਚਰਜੁ ਗੁਰਹਿ ਦਿਖਾਇਓ ॥੧॥

ਮੈਂ ਕੇਵਲ ਨਾਮ ਦਾ ਹੀ ਉਪਾਸ਼ਕ ਹੋ ਗਿਆ ਹਾਂ, ਅਤੇ ਗੁਰਾਂ ਨੇ ਮੈਨੂੰ ਅਦਭੁਤ ਵਸਤੂ ਵਿਖਾਲ ਦਿੱਤੀ ਹੈ।

ਭਇਓ ਪ੍ਰਗਾਸੁ ਸਰਬ ਉਜੀਆਰਾ; ਗੁਰ ਗਿਆਨੁ ਮਨਹਿ ਪ੍ਰਗਟਾਇਓ ॥

ਗੁਰਾਂ ਨੇ ਮੇਰੇ ਹਿਰਦੇ ਅੰਦਰ ਬ੍ਰਹਮ-ਬੁੱਧ ਪਰਤੱਖ ਕਰ ਦਿੱਤਾ ਹੈ, ਅਤੇ ਹੁਣ ਸਭ ਪਾਸੀਂ ਰੋਸ਼ਨੀ ਤੇ ਚਾਨਣ ਹੈ।

ਅੰਮ੍ਰਿਤੁ ਨਾਮੁ ਪੀਓ, ਮਨੁ ਤ੍ਰਿਪਤਿਆ; ਅਨਭੈ ਠਹਰਾਇਓ ॥੨॥

ਨਾਮੁ ਸੁਧਾਰਸ ਨੂੰ ਪਾਨ ਕਰਨ ਦੁਆਰਾ ਮੇਰੀ ਆਤਮਾ ਰੱਜ ਗਈ ਹੈ ਅਤੇ ਹੋਰ ਡਰ ਪਰੇ ਹਟ ਗਏ ਹਨ।

ਮਾਨਿ ਆਗਿਆ ਸਰਬ ਸੁਖ ਪਾਏ; ਦੂਖਹ ਠਾਉ ਗਵਾਇਓ ॥

ਗੁਰਾਂ ਦੇ ਹੁਕਮਾਂ ਤੇ ਅਮਲ ਕਰਨ ਦੁਆਰਾ ਮੈਂ ਸਾਰੇ ਆਰਾਮ ਪਾ ਲਏ ਹਨ ਅਤੇ ਦੁਖੜਿਆਂ ਦਾ ਡੇਰਾ ਢਾ ਸੁਟਿਆ ਹੈ।

ਜਉ ਸੁਪ੍ਰਸੰਨ ਭਏ ਪ੍ਰਭ ਠਾਕੁਰ; ਸਭੁ ਆਨਦ ਰੂਪੁ ਦਿਖਾਇਓ ॥੩॥

ਜਦ ਸੁਆਮੀ ਮਾਲਕ ਪਰਮ ਪਰਸੰਨ ਹੋ ਗਿਆ, ਉਸ ਨੇ ਹਰ ਸ਼ੈ ਮੈਨੂੰ ਅਨੰਦਤਾ ਦੇ ਸਰੂਪ ਵਿੱਚ ਵਿਖਾਲ ਦਿੱਤੀ।

ਨਾ ਕਿਛੁ ਆਵਤ, ਨਾ ਕਿਛੁ ਜਾਵਤ; ਸਭੁ ਖੇਲੁ ਕੀਓ ਹਰਿ ਰਾਇਓ ॥

ਨਾਂ ਕੁਝ ਆਉਂਦਾ ਹੈ ਤੇ ਨਾਂ ਹੀ ਕੁਝ ਜਾਂਦਾ ਹੈ। ਇਹ ਸਾਰੀ ਖੇਡ ਵਾਹਿਗੁਰੂ ਪਾਤਸ਼ਾਹ ਨੇ ਜਾਰੀ ਕੀਤੀ ਹੈ।

ਕਹੁ ਨਾਨਕ, ਅਗਮ ਅਗਮ ਹੈ ਠਾਕੁਰ; ਭਗਤ ਟੇਕ ਹਰਿ ਨਾਇਓ ॥੪॥੧੫॥੧੩੬॥

ਗੁਰੂ ਜੀ ਫੁਰਮਾਉਂਦੇ ਹਨ, ਪਹੁੰਚ ਤੋਂ ਪਰੇ ਤੇ ਖੋਜ ਰਹਿਤ ਹੈ ਸੁਆਮੀ। ਉਸ ਦੇ ਅਨੁਰਾਗੀਆਂ ਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਪਾਰਬ੍ਰਹਮ ਪੂਰਨ ਪਰਮੇਸੁਰ; ਮਨ! ਤਾ ਕੀ ਓਟ ਗਹੀਜੈ ਰੇ ॥

ਪਰਮ ਪ੍ਰਭੂ ਮੁਕੰਮਲ ਮਾਲਕ ਹੈ; ਹੈ ਮੇਰੀ ਜਿੰਦੇ! ਉਸ ਦੀ ਪਨਾਹ ਨੂੰ ਘੁੱਟ ਕੇ ਫੜੀ ਰਖ,

ਜਿਨਿ ਧਾਰੇ ਬ੍ਰਹਮੰਡ ਖੰਡ, ਹਰਿ; ਤਾ ਕੋ ਨਾਮੁ ਜਪੀਜੈ ਰੇ ॥੧॥ ਰਹਾਉ ॥

ਜਿਸ ਨੇ ਆਲਮ ਅਤੇ ਬਰਿ-ਆਜ਼ਮ ਅਸਥਾਪਨ ਕੀਤੇ ਹਨ; ਹੇ ਬੰਦੇ! ਤੂੰ ਉਸ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ। ਠਹਿਰਾਉ।

ਮਨ ਕੀ ਮਤਿ ਤਿਆਗਹੁ ਹਰਿ ਜਨ! ਹੁਕਮੁ ਬੂਝਿ ਸੁਖੁ ਪਾਈਐ ਰੇ ॥

ਓ ਵਾਹਿਗੁਰੂ ਦੇ ਗੋਲਿਓ! ਚਿੱਤ ਦੀ ਚਤੁਰਾਈ ਨੂੰ ਛੱਡ ਦਿਓ। ਉਸ ਦੀ ਰਜ਼ਾ ਅਨੁਭਵ ਕਰਨ ਦੁਆਰਾ ਆਰਾਮ ਮਿਲਦਾ ਹੈ।

ਜੋ ਪ੍ਰਭੁ ਕਰੈ, ਸੋਈ ਭਲ ਮਾਨਹੁ; ਸੁਖਿ ਦੁਖਿ ਓਹੀ ਧਿਆਈਐ ਰੇ ॥੧॥

ਜੋ ਕੁਛ ਸੁਆਮੀ ਕਰਦਾ ਹੈ, ਉਸ ਨੂੰ ਖਿੜੇ ਮੱਥੇ ਪਰਵਾਨ ਕਰ। ਖ਼ੁਸ਼ੀ ਤੇ ਗ਼ਮੀ ਵਿੱਚ ਉਸੇ ਸਾਹਿਬ ਦਾ ਸਿਮਰਨ ਕਰ, ਹੈ ਬੰਦੇ!

ਕੋਟਿ ਪਤਿਤ ਉਧਾਰੇ ਖਿਨ ਮਹਿ; ਕਰਤੇ ਬਾਰ ਨ ਲਾਗੈ ਰੇ ॥

ਕ੍ਰੋੜਾਂ ਹੀ ਪਾਪੀਆਂ ਨੂੰ ਸਿਰਜਣਹਾਰ ਇੱਕ ਮੁਹਤ ਵਿੱਚ ਤਾਰ ਦਿੰਦਾ ਹੈ ਅਤੇ ਉਸ ਵਿੱਚ ਕੋਈ ਦੇਰੀ ਨਹੀਂ ਲਗਦੀ।

ਦੀਨ ਦਰਦ ਦੁਖ ਭੰਜਨ ਸੁਆਮੀ; ਜਿਸੁ ਭਾਵੈ ਤਿਸਹਿ ਨਿਵਾਜੈ ਰੇ ॥੨॥

ਮਸਕੀਨਾ ਦੀ ਪੀੜਾ ਅਤੇ ਬੀਮਾਰੀ ਦੂਰ ਕਰਨ ਵਾਲਾ ਪ੍ਰਭੂ ਜਿਸ ਤੇ ਪ੍ਰਸੰਨ ਹੁੰਦਾ ਹੈ, ਉਸ ਨੂੰ ਵਡਿਆਈ ਬਖ਼ਸ਼ਦਾ ਹੈ।

ਸਭ ਕੋ ਮਾਤ ਪਿਤਾ ਪ੍ਰਤਿਪਾਲਕ; ਜੀਅ ਪ੍ਰਾਨ ਸੁਖ ਸਾਗਰੁ ਰੇ ॥

ਸਾਹਿਬ ਸਾਰਿਆਂ ਦੀ ਮਾਂ, ਪਿਓ ਅਤੇ ਪਾਲਣਹਾਰ ਹੈ। ਉਹ ਸਾਰੇ ਜੀਵਾਂ ਦੀ ਜਿੰਦ ਜਾਨ ਤੇ ਆਰਾਮ ਦਾ ਸਮੁੰਦਰ ਹੈ।

ਦੇਂਦੇ ਤੋਟਿ ਨਾਹੀ ਤਿਸੁ ਕਰਤੇ; ਪੂਰਿ ਰਹਿਓ ਰਤਨਾਗਰੁ ਰੇ ॥੩॥

ਦੇਣ ਦੁਆਰਾ ਉਸ ਸਿਰਜਣਹਾਰ ਨੂੰ ਕੋਈ ਕਮੀ ਨਹੀਂ ਵਾਪਰਦੀ। ਹੀਰਿਆਂ ਦੀ ਕਾਨ ਵਾਹਿਗੁਰੂ ਸਰਬ-ਵਿਆਪਕ ਹੈ।

ਜਾਚਿਕੁ ਜਾਚੈ ਨਾਮੁ ਤੇਰਾ ਸੁਆਮੀ; ਘਟ ਘਟ ਅੰਤਰਿ ਸੋਈ ਰੇ ॥

ਮੰਗਤਾ ਤੇਰੇ ਨਾਮ ਦੀ ਖ਼ੈਰ ਮੰਗਦਾ ਹੈ, ਹੈ ਮਾਲਕ! ਉਹ ਸੁਆਮੀ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।

ਨਾਨਕ ਦਾਸੁ, ਤਾ ਕੀ ਸਰਣਾਈ; ਜਾ ਤੇ ਬ੍ਰਿਥਾ ਨ ਕੋਈ ਰੇ ॥੪॥੧੬॥੧੩੭॥

ਗੋਲੇ ਨਾਨਕ ਨੇ ਉਸ ਦੀ ਸ਼ਰਣਾਗਤਿ ਸੰਭਾਲੀ ਹੈ, ਜਿਸ ਦੇ ਬੂਹੇ ਤੋਂ ਕੋਈ ਭੀ ਖ਼ਾਲੀ ਹੱਥੀ ਨਹੀਂ ਮੁੜਦਾ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਮਨ! ਧਰ ਤਰਬੇ ਹਰਿ ਨਾਮ ਨੋ ॥

ਹੈ ਬੰਦੇ! ਤੂੰ ਵਾਹਿਗੁਰੂ ਦੇ ਨਾਮ ਦੇ ਆਸਰੇ ਨਾਲ ਪਾਰ ਉਤਰ ਜਾਵੇਗਾ।

ਸਾਗਰ ਲਹਰਿ ਸੰਸਾ ਸੰਸਾਰੁ; ਗੁਰੁ ਬੋਹਿਥੁ ਪਾਰ ਗਰਾਮਨੋ ॥੧॥ ਰਹਾਉ ॥

ਵਹਿਮ ਦੀਆਂ ਮੌਜਾ ਨਾਲ ਭਰੇ ਹੋਏ ਜਗਤ ਸਮੁੰਦਰ ਤੋਂ ਪਾਰ ਉਤਰਨ ਲਈ ਗੁਰੂ ਜੀ ਜਹਾਜ਼ ਹਨ। ਠਹਿਰਾਉ।

ਕਲਿ ਕਾਲਖ, ਅੰਧਿਆਰੀਆ ॥

ਕਲਜੁਗ ਅੰਦਰ ਅਨ੍ਹੇਰਾ ਘੁੱਪ ਹੈ।

ਗੁਰ ਗਿਆਨ ਦੀਪਕ, ਉਜਿਆਰੀਆ ॥੧॥

ਗੁਰਾਂ ਦੇ ਦਿੱਤੇ ਹੋਏ ਬ੍ਰਹਮ ਵੀਚਾਰ ਦਾ ਦੀਵਾ ਇਸ ਨੂੰ ਰੋਸ਼ਨ ਕਰ ਦਿੰਦਾ ਹੈ।

ਬਿਖੁ ਬਿਖਿਆ, ਪਸਰੀ ਅਤਿ ਘਨੀ ॥

ਮਾਇਆ ਦੀ ਜ਼ਹਿਰ ਬਹੁਤ ਜ਼ਿਆਦਾ ਫੈਲੀ ਹੋਈ ਹੈ।

ਉਬਰੇ, ਜਪਿ ਜਪਿ ਹਰਿ ਗੁਨੀ ॥੨॥

ਨੇਕ ਪੁਰਸ਼ ਵਾਹਿਗੁਰੂ ਦਾ ਲਗਾਤਾਰ ਸਿਮਰਨ ਕਰਨ ਦੁਆਰਾ ਬਚ ਜਾਂਦੇ ਹਨ।

ਮਤਵਾਰੋ, ਮਾਇਆ ਸੋਇਆ ॥

ਮੋਹਨੀ ਦਾ ਨਸ਼ਈ ਕੀਤਾ ਹੋਇਆ ਬੰਦਾ ਸੁੱਤਾ ਪਿਆ ਹੈ।

ਗੁਰ ਭੇਟਤ, ਭ੍ਰਮੁ ਭਉ ਖੋਇਆ ॥੩॥

ਗੁਰਾਂ ਨੂੰ ਮਿਲਣ ਦੁਆਰਾ ਸੰਸਾ ਤੇ ਡਰ ਦੁਰ ਹੋ ਜਾਂਦੇ ਹਨ।

ਕਹੁ ਨਾਨਕ, ਏਕੁ ਧਿਆਇਆ ॥

ਗੁਰੂ ਜੀ ਆਖਦੇ ਹਨ ਮੈਂ ਇਕ ਸਾਈਂ ਦਾ ਸਿਮਰਨ ਕੀਤਾ ਹੈ।

ਘਟਿ ਘਟਿ, ਨਦਰੀ ਆਇਆ ॥੪॥੨॥੧੪੦॥

ਹਰ ਦਿਲ ਅੰਦਰ ਮੈਂ ਉਸ ਨੂੰ ਵੇਖ ਲਿਆ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਦੀਬਾਨੁ ਹਮਾਰੋ, ਤੁਹੀ ਏਕ ॥

ਕੇਵਲ ਤੂੰ ਹੀ ਮੇਰਾ ਵੱਡਾ ਦੀਵਾਨ ਹੈ।

ਸੇਵਾ ਥਾਰੀ, ਗੁਰਹਿ ਟੇਕ ॥੧॥ ਰਹਾਉ ॥

ਗੁਰਾਂ ਦੇ ਆਸਰੇ ਮੈਂ ਤੇਰੀ ਘਾਲ ਕਮਾਉਂਦਾ ਹਾਂ। ਠਹਿਰਾਉ।

ਅਨਿਕ ਜੁਗਤਿ, ਨਹੀ ਪਾਇਆ ॥

ਅਨੇਕਾਂ ਢੰਗਾਂ ਦੁਆਰਾ ਮੈਂ ਤੈਨੂੰ ਪ੍ਰਾਪਤ ਨ ਕਰ ਸਕਿਆ।

ਗੁਰਿ, ਚਾਕਰ ਲੈ ਲਾਇਆ ॥੧॥

ਗੁਰਾਂ ਨੇ ਪਕੜ ਕੇ ਮੈਨੂੰ ਤੇਰਾ ਗੋਲਾ ਲਾ ਦਿਤਾ ਹੈ।

ਮਾਰੇ ਪੰਚ ਬਿਖਾਦੀਆ ॥

ਮੈਂ ਪੰਜਾਂ ਜ਼ਾਲਮਾਂ ਦਾ ਖ਼ਾਤਮਾ ਕਰ ਦਿੱਤਾ ਹੈ।

ਗੁਰ ਕਿਰਪਾ ਤੇ, ਦਲੁ ਸਾਧਿਆ ॥੨॥

ਗੁਰਾਂ ਦੀ ਦਇਆ ਦੁਆਰਾ ਮੈਂ ਬਦੀ ਦੀ ਸੈਨਾ ਨੂੰ ਹਰਾ ਦਿਤਾ ਹੈ।

ਬਖਸੀਸ ਵਜਹੁ, ਮਿਲਿ ਏਕੁ ਨਾਮ ॥

ਮੈਨੂੰ ਇਕ ਨਾਮ, ਪ੍ਰਭੂ ਦੀ ਖ਼ੈਰਾਤ ਵਜੋਂ ਪ੍ਰਾਪਤ ਹੋਇਆ ਹੈ।

ਸੂਖ ਸਹਜ, ਆਨੰਦ ਬਿਸ੍ਰਾਮ ॥੩॥

ਆਰਾਮ, ਅਡੋਲਤਾ ਅਤੇ ਪਰਸੰਨਤਾ ਅੰਦਰ ਮੇਰਾ ਹੁਣ ਵਾਸਾ ਹੈ।

ਪ੍ਰਭ ਕੇ ਚਾਕਰ, ਸੇ ਭਲੇ ॥

ਜਿਹੜੇ ਸੁਆਮੀ ਦੇ ਨਫ਼ਰ ਹਨ, ਉਹ ਚੰਗੇ ਹਨ।

ਨਾਨਕ, ਤਿਨ ਮੁਖ ਊਜਲੇ ॥੪॥੩॥੧੪੧॥

ਨਾਨਕ ਰੋਸ਼ਨ (ਸੂਰਖ਼ਰੂ) ਹੋ ਜਾਂਦੇ ਹਨ, ਉਨ੍ਹਾਂ ਦੇ ਚਿਹਰੇ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਜੀਅਰੇ! ਓਲ੍ਹ੍ਹਾ ਨਾਮ ਕਾ ॥

ਹੈ ਬੰਦੇ! ਤੇਰਾ ਆਸਰਾ ਕੇਵਲ ਮਾਲਕ ਦਾ ਨਾਮ ਹੀ ਹੈ।

ਅਵਰੁ ਜਿ ਕਰਨ ਕਰਾਵਨੋ; ਤਿਨ ਮਹਿ ਭਉ ਹੈ ਜਾਮ ਕਾ ॥੧॥ ਰਹਾਉ ॥

ਹੋਰ ਜੋ ਕੁਛ ਭੀ ਕੀਤਾ ਅਤੇ ਕਰਾਇਆ ਜਾਂਦਾ ਹੈ, ਉਨ੍ਹਾਂ ਵਿੱਚ ਮੌਤ ਦੇ ਦੂਤ ਦਾ ਡਰ ਹੈ। ਠਹਿਰਾਉ।

ਵਰ ਜਤਨਿ, ਨਹੀ ਪਾਈਐ ॥

ਹੋਰਸੁ ਉਪਰਾਲੇ ਦੁਆਰਾ ਸਾਹਿਬ ਪ੍ਰਾਪਤ ਨਹੀਂ ਹੁੰਦਾ।

ਵਡੈ ਭਾਗਿ, ਹਰਿ ਧਿਆਈਐ ॥੧॥

ਪਰਮ ਚੰਗੇ ਨਸੀਬਾਂ ਰਾਹੀਂ ਵਾਹਿਗੁਰੂ ਸਿਮਰਿਆ ਜਾਂਦਾ ਹੈ।

ਲਾਖ ਹਿਕਮਤੀ, ਜਾਨੀਐ ॥

ਆਦਮੀ ਲਖਾਂ ਅਟਕਲਾਂ ਜਾਣਦਾ ਹੋਵੇ,

ਆਗੈ, ਤਿਲੁ ਨਹੀ ਮਾਨੀਐ ॥੨॥

ਪਰ ਭੋਰਾ ਭਰ ਭੀ ਅਗੇ ਕੋਈ ਕਾਰਗਰ ਨਹੀਂ ਹੁੰਦੀ।

ਅਹੰਬੁਧਿ ਕਰਮ ਕਮਾਵਨੇ ॥

ਹੰਕਾਰੀ ਮਤ ਨਾਲ ਕੀਤੇ ਹੋਏ ਚੰਗੇ ਕੰਮ ਇੰਜ ਰੁੜ੍ਹ ਜਾਂਦੇ ਹਨ,

ਗ੍ਰਿਹ ਬਾਲੂ, ਨੀਰਿ ਬਹਾਵਨੇ ॥੩॥

ਜਿਸ ਤਰ੍ਹਾਂ ਰੇਤ ਦਾ ਘਰ ਪਾਣੀ ਨਾਲ।

ਪ੍ਰਭੁ ਕ੍ਰਿਪਾਲੁ, ਕਿਰਪਾ ਕਰੈ ॥

ਜਦ ਮਿਹਰਬਾਨ ਮਾਲਕ ਮਇਆ ਧਰਦਾ ਹੈ,

ਨਾਮੁ ਨਾਨਕ, ਸਾਧੂ ਸੰਗਿ ਮਿਲੈ ॥੪॥੪॥੧੪੨॥

ਸਤਿਸੰਗਤ ਅੰਦਰ ਨਾਨਕ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪਜੰਵੀਂ।

ਬਾਰਨੈ, ਬਲਿਹਾਰਨੈ; ਲਖ ਬਰੀਆ ॥

ਮੈਂ ਆਪਣੇ ਸੁਆਮੀ ਉਤੋਂ ਲਖੂਖਾਂ ਵਾਰੀ ਸਦਕੇ ਤੇ ਕੁਰਬਾਨ ਜਾਂਦਾ ਹਾਂ,

ਨਾਮੋ ਹੋ, ਨਾਮੁ ਸਾਹਿਬ ਕੋ; ਪ੍ਰਾਨ ਅਧਰੀਆ ॥੧॥ ਰਹਾਉ ॥

ਜਿਸ ਦਾ ਨਾਮ, ਕੇਵਲ ਨਾਮ ਹੀ ਮੇਰੀ ਜਿੰਦ ਜਾਨ ਦਾ ਆਸਰਾ ਹੈ। ਠਹਿਰਾਉ।

ਕਰਨ ਕਰਾਵਨ, ਤੁਹੀ ਏਕ ॥

ਕੇਵਲ ਤੂੰ ਹੀ ਕਰਨ ਵਾਲਾ ਤੇ ਕਰਾਉਣ ਵਾਲਾ ਹੈ।

ਜੀਅ ਜੰਤ ਕੀ, ਤੁਹੀ ਟੇਕ ॥੧॥

ਪ੍ਰਾਣੀਆਂ ਅਤੇ ਹੋਰ ਜੰਤੂਆਂ ਦਾ ਤੂੰ ਹੀ ਆਸਰਾ ਹੈ।

ਰਾਜ ਜੋਬਨ, ਪ੍ਰਭ ਤੂੰ ਧਨੀ ॥

ਮੇਰੇ ਸੁਆਮੀ ਮਾਲਕ ਤੂੰ ਮੇਰੀ ਪਾਤਸ਼ਾਹੀ ਤੇ ਜੁਆਨੀ ਹੈ।

ਤੂੰ ਨਿਰਗੁਨ, ਤੂੰ ਸਰਗੁਨੀ ॥੨॥

ਤੂੰ ਨਿਰਾਕਾਰ ਸੁਆਮੀ ਹੈ ਅਤੇ ਤੂੰ ਹੀ ਅਨੇਕਾਂ ਆਕਾਰਾ ਵਾਲਾ।

ਈਹਾ ਊਹਾ, ਤੁਮ ਰਖੇ ॥

ਏਥੇ ਅਤੇ ਉਥੇ ਤੂੰ ਮੇਰਾ ਰਾਖਾ ਹੈ।

ਗੁਰ ਕਿਰਪਾ ਤੇ, ਕੋ ਲਖੇ ॥੩॥

ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਤੈਨੂੰ ਸਮਝਦਾ ਹੈ।

ਅੰਤਰਜਾਮੀ, ਪ੍ਰਭ ਸੁਜਾਨੁ ॥

ਸਰਬੱਗ ਸੁਆਮੀ ਦਿਲਾਂ ਦੀਆਂ ਜਾਨਣਹਾਰ ਹੈ।

ਨਾਨਕ ਤਕੀਆ, ਤੁਹੀ ਤਾਣੁ ॥੪॥੫॥੧੪੩॥

ਤੂੰ ਹੀ ਨਾਨਕ ਦਾ ਆਸਰਾ ਅਤੇ ਤਾਕਤ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਹਰਿ ਹਰਿ ਹਰਿ ਆਰਾਧੀਐ ॥

ਤੂੰ ਵਾਹਿਗੁਰੂ ਸੁਆਮੀ ਮਾਲਕ ਦਾ ਸਿਰਮਣ ਕਰ।

ਸੰਤਸੰਗਿ ਹਰਿ ਮਨਿ ਵਸੈ; ਭਰਮੁ ਮੋਹੁ ਭਉ ਸਾਧੀਐ ॥੧॥ ਰਹਾਉ ॥

ਸਾਧ ਸੰਗਤ ਦੇ ਰਾਹੀਂ ਵਾਹਿਗੁਰੂ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਸਹਿਸਾ, ਸੰਸਾਰੀ ਲਗਨ ਅਤੇ ਡਰ ਸਰ ਹੋ ਜਾਂਦੇ ਹਨ। ਠਹਿਰਾਉ।

ਬੇਦ ਪੁਰਾਣ ਸਿਮ੍ਰਿਤਿ ਭਨੇ ॥

ਵੇਦ, ਪੁਰਾਣ ਅਤੇ ਸਿਮਰਤੀਆਂ ਪੁਕਾਰਦੇ ਹਨ,

ਸਭ ਊਚ ਬਿਰਾਜਿਤ, ਜਨ ਸੁਨੇ ॥੧॥

ਕਿ ਰਬ ਦੇ ਗੋਲੇ ਸਾਰਿਆਂ ਤੋਂ ਉਚੇ ਵਸਦੇ ਸੁਣੇ ਜਾਂਦੇ ਹਨ।

ਸਗਲ ਅਸਥਾਨ, ਭੈ ਭੀਤ ਚੀਨ ॥

ਜਾਣ ਲੈ ਕਿ ਸਾਰੇ ਟਿਕਾਣੇ ਡਰ ਨਾਲ ਸਹਿਮੇ ਹੋਏ ਹਨ।

ਰਾਮ ਸੇਵਕ, ਭੈ ਰਹਤ ਕੀਨ ॥੨॥

ਸਾਈਂ ਦੇ ਗੁਮਾਸ਼ਤੇ ਡਰ ਤੋਂ ਮੁਕਤ ਕੀਤੇ ਹੋਏ ਹਨ।

ਲਖ ਚਉਰਾਸੀਹ, ਜੋਨਿ ਫਿਰਹਿ ॥

ਚੁਰਾਸੀ ਲੱਖ ਜੂਨੀਆਂ ਅੰਦਰ ਪ੍ਰਾਣੀ ਭਟਕਦੇ ਹਨ।

ਗੋਬਿੰਦ ਲੋਕ, ਨਹੀ ਜਨਮਿ ਮਰਹਿ ॥੩॥

ਸਾਹਿਬ ਦੇ ਗੋਲੇ ਆਉਂਦੇ ਤੇ ਜਾਂਦੇ ਨਹੀਂ।

ਬਲ ਬੁਧਿ ਸਿਆਨਪ, ਹਉਮੈ ਰਹੀ ॥

ਜ਼ੋਰ-ਬੰਦੀ, ਅਕਲਮੰਦੀ, ਚਤੁਰਾਈ ਅਤੇ ਹੰਕਾਰ ਝੜ ਪਏ ਹਨ,

ਹਰਿ ਸਾਧ ਸਰਣਿ, ਨਾਨਕ ਗਹੀ ॥੪॥੬॥੧੪੪॥

ਨਾਨਕ ਦੇ ਜਦ ਉਸ ਨੇ ਰੱਬ ਦੇ ਸੰਤਾ ਦੀ ਪਨਾਹ ਪਕੜੀ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਮਨ! ਰਾਮ ਨਾਮ ਗੁਨ ਗਾਈਐ ॥

ਮੇਰੀ ਜਿੰਦੇ, ਵਿਆਪਕ ਵਾਹਿਗੁਰੂ ਦੇ ਨਾਮ ਦਾ ਜੱਸ ਗਾਇਨ ਕਰ।

ਨੀਤ ਨੀਤ ਹਰਿ ਸੇਵੀਐ; ਸਾਸਿ ਸਾਸਿ ਹਰਿ ਧਿਆਈਐ ॥੧॥ ਰਹਾਉ ॥

ਸਦਾ ਅਤੇ ਸਦਾ ਹੀ ਵਾਹਿਗੁਰੂ ਦੀ ਟਹਿਲ ਕਮਾ ਅਤੇ ਆਪਣੇ ਹਰ ਸੁਆਸ ਨਾਲ ਸਾਹਿਬ ਦਾ ਸਿਮਰਨ ਕਰ। ਠਹਿਰਾਉ।

ਸੰਤਸੰਗਿ, ਹਰਿ ਮਨਿ ਵਸੈ ॥

ਸਾਧੂਆਂ ਦੀ ਸੰਗਤ ਦੁਆਰਾ ਭਗਵਾਨ ਰਿਦੇ ਵਿੱਚ ਟਿਕ ਜਾਂਦਾ ਹੈ,

ਦੁਖੁ ਦਰਦੁ ਅਨੇਰਾ ਭ੍ਰਮੁ ਨਸੈ ॥੧॥

ਅਤੇ ਸੰਕਟ, ਪੀੜ ਅੰਧੇਰਾ ਤੇ ਸ਼ੰਕਾ ਦੌੜ ਜਾਂਦੇ ਹਨ।

ਸੰਤ ਪ੍ਰਸਾਦਿ, ਹਰਿ ਜਾਪੀਐ ॥

ਜੋ ਸਾਧੂ ਦੀ ਕਿਰਪਾ ਰਾਹੀਂ ਵਾਹਿਗੁਰੂ ਨੂੰ ਅਰਾਧਦਾ ਹੈ,

ਸੋ ਜਨੁ, ਦੂਖਿ ਨ ਵਿਆਪੀਐ ॥੨॥

ਉਹ ਪੁਰਸ਼ ਮਹਾਂਕਸ਼ਟ ਨਾਲ ਦੁਖਾਂਤ੍ਰ ਨਹੀਂ ਹੁੰਦਾ।

ਜਾ ਕਉ, ਗੁਰੁ ਹਰਿ ਮੰਤੁ੍ਰ ਦੇ ॥

ਜਿਸ ਨੂੰ ਗੁਰੂ ਜੀ ਵਾਹਿਗੁਰੂ ਦਾ ਨਾਮ ਦਿੰਦੇ ਹਨ,

ਸੋ ਉਬਰਿਆ, ਮਾਇਆ ਅਗਨਿ ਤੇ ॥੩॥

ਉਹ ਮੋਹਣੀ ਦੀ ਅੱਗ ਤੋਂ ਬਚ ਜਾਂਦਾ ਹੈ।

ਨਾਨਕ ਕਉ, ਪ੍ਰਭ! ਮਇਆ ਕਰਿ ॥

ਹੈ ਠਾਕੁਰ, ਨਾਨਕ ਉਤੇ ਰਹਿਮਤ ਧਾਰ,

ਮੇਰੈ ਮਨਿ ਤਨਿ, ਵਾਸੈ ਨਾਮੁ ਹਰਿ ॥੪॥੭॥੧੪੫॥

ਤਾਂ ਜੋ ਵਾਹਿਗੁਰੂ ਦਾ ਨਾਮ ਉਸ ਦੀ ਆਤਮਾ ਅਤੇ ਦੇਹਿ ਅੰਦਰ ਨਿਵਾਸ ਕਰ ਲਵੇ।


ਗਉੜੀ ਮਹਲਾ ੫ ॥

ਗਵੂੜੀ ਪਾਤਸ਼ਾਹੀ ਪੰਜਵੀਂ।

ਰਸਨਾ ਜਪੀਐ, ਏਕੁ ਨਾਮ ॥

ਆਪਣੀ ਜੀਭ ਨਾਲ ਤੂੰ ਇਕ ਨਾਮ ਦਾ ਉਚਾਰਨ ਕਰ,

ਈਹਾ ਸੁਖੁ ਆਨੰਦੁ ਘਨਾ; ਆਗੈ ਜੀਅ ਕੈ ਸੰਗਿ ਕਾਮ ॥੧॥ ਰਹਾਉ ॥

ਏਥੇ ਇਹ ਤੈਨੂੰ ਆਰਾਮ ਅਤੇ ਬਹੁ ਖ਼ੁਸ਼ੀ ਬਖ਼ਸ਼ੇਗਾ ਅਤੇ ਅਗੇ ਤੇਰੀ ਆਤਮਾ ਦੇ ਲਾਭਦਾਇਕ ਹੋਵੇਗਾ ਅਤੇ ਇਸ ਦੇ ਸਾਥ ਰਹੇਗਾ। ਠਹਿਰਾਉ।

ਕਟੀਐ ਤੇਰਾ, ਅਹੰ ਰੋਗੁ ॥

ਤੇਰੀ ਹੰਕਾਰ ਦੀ ਬੀਮਾਰੀ ਨਵਿਰਤਾ ਹੋ ਜਾਏਗੀ।

ਤੂੰ ਗੁਰ ਪ੍ਰਸਾਦਿ, ਕਰਿ ਰਾਜ ਜੋਗੁ ॥੧॥

ਗੁਰਾਂ ਦੀ ਰਹਿਮਤ ਸਦਕਾ ਤੂੰ ਸੰਸਾਰੀ ਅਤੇ ਰੂਹਾਨੀ ਪਾਤਸ਼ਾਹੀ ਮਾਣੇਗਾ।

ਹਰਿ ਰਸੁ, ਜਿਨਿ ਜਨਿ ਚਾਖਿਆ ॥

ਜਿਹੜੇ ਪੁਰਸ਼ ਨੇ ਵਾਹਿਗੁਰੂ ਅੰਮ੍ਰਿਤ ਦਾ ਸੁਆਦ ਮਾਣਿਆ ਹੈ,

ਤਾ ਕੀ, ਤ੍ਰਿਸਨਾ ਲਾਥੀਆ ॥੨॥

ਉਸ ਦੀ ਖਾਹਿਸ਼ ਮਿਟ ਜਾਂਦੀ ਹੈ।

ਹਰਿ, ਬਿਸ੍ਰਾਮ ਨਿਧਿ ਪਾਇਆ ॥

ਜਿਸ ਨੇ ਆਰਾਮ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਿਆ ਹੈ,

ਸੋ, ਬਹੁਰਿ ਨ ਕਤ ਹੀ ਧਾਇਆ ॥੩॥

ਉਹ ਮੁੜ ਕੇ ਹੋਰ ਕਿਧਰੇ ਨਹੀਂ ਜਾਂਦਾ।

ਹਰਿ ਹਰਿ ਨਾਮੁ, ਜਾ ਕਉ ਗੁਰਿ ਦੀਆ ॥

ਜਿਸ ਨੂੰ ਗੁਰੂ ਜੀ ਵਾਹਿਗੁਰੂ ਸੁਆਮੀ ਦਾ ਨਾਮ ਦਿੰਦੇ ਹਨ,

ਨਾਨਕ, ਤਾ ਕਾ ਭਉ ਗਇਆ ॥੪॥੮॥੧੪੬॥

ਹੇ ਨਾਨਕ! ਉਸ ਦਾ ਡਰ ਦੂਰ ਹੋ ਜਾਂਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਜਾ ਕਉ ਬਿਸਰੈ ਰਾਮ ਨਾਮ; ਤਾਹੂ ਕਉ ਪੀਰ ॥

ਪੀੜ ਉਸ ਨੂੰ ਵਿਆਪਦੀ ਹੈ, ਜੋ ਸਾਹਿਬ ਦੇ ਨਾਮ ਨੂੰ ਭੁਲਾਉਂਦਾ ਹੈ।

ਸਾਧਸੰਗਤਿ ਮਿਲਿ ਹਰਿ ਰਵਹਿ; ਸੇ ਗੁਣੀ ਗਹੀਰ ॥੧॥ ਰਹਾਉ ॥

ਜੋ ਸਤਿ ਸੰਗਤ ਨਾਲ ਜੁੜ ਕੇ ਵਾਹਿਗੁਰੂ ਨੂੰ ਸਿਮਰਦੇ ਹਨ, ਉਹ ਚੰਗਿਆਈਆਂ ਦੇ ਸਮੁੰਦਰ ਹਨ। ਠਹਿਰਾਉ।

ਜਾ ਕਉ ਗੁਰਮੁਖਿ, ਰਿਦੈ ਬੁਧਿ ॥

ਗੁਰਾਂ ਦੀ ਮਿਹਰ ਸਦਕਾ ਜਿਸ ਦੇ ਹਿਰਦੇ ਅੰਦਰ ਬ੍ਰਹਿਮ-ਗਿਆਤ ਹੈ,

ਤਾ ਕੈ ਕਰ ਤਲ, ਨਵ ਨਿਧਿ ਸਿਧਿ ॥੧॥

ਉਸ ਦੇ ਹੱਥ ਦੀ ਹਥੇਲੀ ਉਤੇ ਨੌ ਖ਼ਜ਼ਾਨੇ ਅਤੇ ਕਰਾਮਾਤੀ ਸ਼ਕਤੀਆਂ ਹਨ।

ਜੋ ਜਾਨਹਿ, ਹਰਿ ਪ੍ਰਭ ਧਨੀ ॥

ਜੋ ਵਾਹਿਗੁਰੂ ਨੂੰ ਆਪਣਾ ਮਾਲਕ ਕਰਕੇ ਜਾਣਦਾ ਹੈ,

ਕਿਛੁ ਨਾਹੀ, ਤਾ ਕੈ ਕਮੀ ॥੨॥

ਉਸ ਨੂੰ ਕਿਸੇ ਭੀ ਚੀਜ਼ ਦਾ ਘਾਟਾ ਨਹੀਂ।

ਕਰਣੈਹਾਰੁ ਪਛਾਨਿਆ ॥

ਜੋ ਸਿਰਜਣਹਾਰ ਨੂੰ ਅਨੁਭਵ ਕਰ ਲੈਂਦਾ ਹੈ,

ਸਰਬ ਸੂਖ ਰੰਗ ਮਾਣਿਆ ॥੩॥

ਉਹ ਸਾਰੇ ਆਰਾਮ ਤੇ ਖੁਸ਼ੀਆਂ ਭੋਗਦਾ ਹੈ।

ਹਰਿ ਧਨੁ, ਜਾ ਕੈ ਗ੍ਰਿਹਿ ਵਸੈ ॥

ਗੁਰੂ ਜੀ ਆਖਦੇ ਹਨ, ਉਸ ਦੀ ਸੰਗਤ ਵਿੱਚ ਤਕਲੀਫ ਦੂਰ ਹੋ ਜਾਂਦੀ ਹੈ,

ਕਹੁ ਨਾਨਕ, ਤਿਨ ਸੰਗਿ ਦੁਖੁ ਨਸੈ ॥੪॥੯॥੧੪੭॥

ਜਿਸ ਦੇ ਦਿਲ-ਘਰ ਅੰਦਰ ਵਾਹਿਗੁਰੂ ਦਾ ਪਦਾਰਥ ਪਰੀਪੂਰਨ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਗਰਬੁ ਬਡੋ, ਮੂਲੁ ਇਤਨੋ ॥

ਹੈ ਪ੍ਰਾਣੀ! ਬੜਾ ਹੈ ਤੇਰਾ ਹੰਕਾਰ, ਇਤਨੇ ਤੁੱਛ ਅਮਲੇ ਤੋ।

ਰਹਨੁ ਨਹੀ, ਗਹੁ ਕਿਤਨੋ ॥੧॥ ਰਹਾਉ ॥

ਤੂੰ ਠਹਿਰਣਾ ਨਹੀਂ ਜਿੰਨਾ ਮਰਜ਼ੀ ਹੀ ਤੂੰ ਸੰਸਾਰ ਨੂੰ ਪਕੜ ਲੈ। ਠਹਿਰਾਉ।

ਬੇਬਰਜਤ ਬੇਦ ਸੰਤਨਾ; ਉਆਹੂ ਸਿਉ ਰੇ ਹਿਤਨੋ ॥

ਜਿਹੜਾ ਕੁਛ ਵੇਦਾਂ ਤੇ ਸਾਧੂਆਂ ਨੇ ਮਨ੍ਹਾਂ ਕੀਤਾ ਹੈ, ਉਸ ਨਾਲ, ਹੇ ਪ੍ਰਾਣੀ, ਤੂੰ ਮੁਹੁੱਬਤ ਪਾਈ ਹੋਈ ਹੈ।

ਹਾਰ ਜੂਆਰ ਜੂਆ ਬਿਧੇ; ਇੰਦ੍ਰੀ ਵਸਿ ਲੈ ਜਿਤਨੋ ॥੧॥

ਜਿਸ ਤਰ੍ਹਾਂ ਜੂਏ ਦੀ ਖੇਡ, ਹਾਰਣ ਵਾਲੇ ਜੁਆਰੀਰੇ ਨੂੰ ਭੀ ਆਪਣੇ ਨਾਲ ਜੋੜੀ ਰਖਦੀ ਹੈ, ਏਸੇ ਤਰ੍ਹਾਂ ਭੋਗ-ਅੰਗ ਤੈਨੂੰ ਜਿਤ ਕੇ ਆਪਣੇ ਕਾਬੂ ਕਰੀ ਰਖਦੇ ਹਨ।

ਹਰਨ ਭਰਨ ਸੰਪੂਰਨਾ; ਚਰਨ ਕਮਲ ਰੰਗਿ ਰਿਤਨੋ ॥

ਜੋ ਖ਼ਾਲੀ ਤੇ ਪਰੀਪੂਰਨ ਕਰਨ ਲਈ ਪੂਰੀ ਤਰ੍ਹਾਂ ਸਮਰਥ ਹੈ, ਤੂੰ ਉਸਦੇ ਕੰਵਲ ਰੂਪੀ ਚਰਨ ਦੀ ਪ੍ਰੀਤ ਤੋਂ ਸੱਖਣਾ ਹੈ।

ਨਾਨਕ, ਉਧਰੇ ਸਾਧਸੰਗਿ; ਕਿਰਪਾ ਨਿਧਿ ਮੈ ਦਿਤਨੋ ॥੨॥੧੦॥੧੪੮॥

ਰਹਿਮਤ ਦੇ ਖਜ਼ਾਨੇ ਨੇ ਮੈਂ ਨਾਨਕ ਨੂੰ ਸਤਿਸੰਗਤ ਬਖਸ਼ੀ ਹੈ, ਜਿਸ ਦੁਆਰਾ ਮੈਂ ਪਾਰ ਉਤਰ ਗਿਆ ਹਾਂ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਮੋਹਿ ਦਾਸਰੋ ਠਾਕੁਰ ਕੋ ॥

ਮੈਂ ਆਪਣੇ ਮਾਲਕ ਦਾ ਸੇਵਕ ਹਾਂ।

ਧਾਨੁ ਪ੍ਰਭ ਕਾ ਖਾਨਾ ॥੧॥ ਰਹਾਉ ॥

ਜੋ ਕੁਛ ਮੈਨੂੰ ਦਾਨ ਵਜੋਂ ਪ੍ਰਮਾਤਮਾ ਦਿੰਦਾ ਹੈ, ਮੈਂ ਉਹ ਖਾਂਦਾ ਹਾਂ। ਠਹਿਰਾਉ।

ਐਸੋ ਹੈ ਰੇ! ਖਸਮੁ ਹਮਾਰਾ ॥

ਇਹੋ ਜਿਹਾ ਹੈ, ਮੇਰਾ ਪਤੀ, ਹੇ ਲੋਕੋ।

ਖਿਨ ਮਹਿ ਸਾਜਿ, ਸਵਾਰਣਹਾਰਾ ॥੧॥

ਇਕ ਮੁਹਤ ਵਿੱਚ ਉਹ ਰਚਨ ਤੇ ਸ਼ਿੰਗਾਰਨ ਵਾਲਾ ਹੈ।

ਕਾਮੁ ਕਰੀ, ਜੇ ਠਾਕੁਰ ਭਾਵਾ ॥

ਮੈਂ ਉਹ ਕੰਮ ਕਰਦਾ ਹਾਂ ਜਿਹੜਾ ਮੇਰੇ ਪ੍ਰਭੂ ਨੂੰ ਚੰਗਾ ਲਗਦਾ ਹੈ।

ਗੀਤ ਚਰਿਤ, ਪ੍ਰਭ ਕੇ ਗੁਨ ਗਾਵਾ ॥੨॥

ਮੈਂ ਸੁਆਮੀ ਦੇ ਜੱਸ ਅਤੇ ਅਦਭੁਤ ਕਉਤਕਾ ਦੇ ਗਾਉਣ ਗਾਇਨ ਕਰਦਾ ਹਾਂ।

ਸਰਣਿ ਪਰਿਓ, ਠਾਕੁਰ ਵਜੀਰਾ ॥

ਮੈਂ ਪ੍ਰਭੂ ਦੇ ਮੰਤ੍ਰੀ (ਗੁਰਾਂ) ਦੀ ਪਨਾਹ ਲਈ ਹੈ।

ਤਿਨਾ ਦੇਖਿ, ਮੇਰਾ ਮਨੁ ਧੀਰਾ ॥੩॥

ਉਨ੍ਹਾਂ ਨੂੰ ਵੇਖ ਕੇ ਮੇਰਾ ਚਿੱਤ ਧੀਰਜਵਾਨ ਹੋ ਗਿਆ ਹੈ।

ਏਕ ਟੇਕ, ਏਕੋ ਆਧਾਰਾ ॥

ਇਕ ਸਾਈਂ ਦੀ ਸ਼ਰਣ ਤੇ ਇਕ ਦਾ ਹੀ ਆਸਰਾ (ਨਾਨਕ) ਲੋੜਦਾ ਹੈ,

ਜਨ ਨਾਨਕ ਹਰਿ ਕੀ ਲਾਗਾ ਕਾਰਾ ॥੪॥੧੧॥੧੪੯॥

ਗੋਲਾ ਨਾਨਕ ਕੇਵਲ ਵਾਹਿਗੁਰੂ ਦੀ ਸੇਵਾ ਅੰਦਰ ਹੀ ਜੁੜਿਆ ਹੋਇਆ ਹੈ!


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਹੈ ਕੋਈ ਐਸਾ, ਹਉਮੈ ਤੋਰੈ ॥

ਕੀ ਕੋਈ ਇਹੋ ਜੇਹਾ ਜਣਾ ਹੈ ਜੋ ਆਪਣੀ ਹੰਗਤਾ ਪਾਸ਼ ਪਾਸ਼ ਕਰ ਦੇਵੇ,

ਇਸੁ ਮੀਠੀ ਤੇ, ਇਹੁ ਮਨੁ ਹੋਰੈ ॥੧॥ ਰਹਾਉ ॥

ਅਤੇ ਇਹ ਮਿਠੜੀ ਮਾਇਆ ਤੋਂ ਆਪਣੀ ਇਹ ਆਤਮਾ ਨੂੰ ਹੋੜ ਲਵੇ? ਠਹਿਰਾਉ।

ਅਗਿਆਨੀ ਮਾਨੁਖੁ ਭਇਆ; ਜੋ ਨਾਹੀ, ਸੋ ਲੋਰੈ ॥

ਆਦਮੀ ਰੂਹਾਨੀ ਤੌਰ ਤੇ ਬੇ-ਸਮਝ ਹੋ ਗਿਆ ਹੈ ਅਤੇ ਉਸ ਨੂੰ ਭਾਲਦਾ ਹੈ, ਜਿਹੜਾ ਹੈ ਹੀ ਨਹੀਂ।

ਰੈਣਿ ਅੰਧਾਰੀ ਕਾਰੀਆ; ਕਵਨ ਜੁਗਤਿ? ਜਿਤੁ ਭੋਰੈ ॥੧॥

ਰਾਤ ਅਨ੍ਹੇਰੀ ਤੇ ਕਾਲੀ ਬੋਲੀ ਹੈ। ਉਹ ਕਿਹੜਾ ਤਰੀਕਾ ਹੈ ਜਿਸ ਦੁਆਰਾ ਉਸ ਲਈ ਸਵੇਰ ਚੜ੍ਹ ਪਵੇ?

ਭ੍ਰਮਤੋ ਭ੍ਰਮਤੋ ਹਾਰਿਆ; ਅਨਿਕ ਬਿਧੀ ਕਰਿ ਟੋਰੈ ॥

ਫਿਰਦਾ ਤੇ ਭਟਕਦਾ ਮੈਂ ਹਾਰ ਹੁਟ ਗਿਆ ਹਾਂ। ਅਨੇਕਾਂ ਢੰਗ ਅਖ਼ਤਿਆਰ ਕਰਕੇ ਮੈਂ ਸਾਈਂ ਨੂੰ ਢੂੰਡਿਆ ਹੈ।

ਕਹੁ ਨਾਨਕ, ਕਿਰਪਾ ਭਈ; ਸਾਧਸੰਗਤਿ ਨਿਧਿ ਮੋਰੈ ॥੨॥੧੨॥੧੫੦॥

ਗੁਰੂ ਜੀ ਆਖਦੇ ਹਨ, ਸਾਹਿਬ ਨੇ ਮੇਰੇ ਉਤੇ ਮਿਹਰ ਕੀਤੀ ਹੈ ਤੇ ਮੈਨੂੰ ਸਤਿ ਸੰਗਤ ਦਾ ਖ਼ਜ਼ਾਨਾ ਪ੍ਰਾਪਤ ਹੋ ਗਿਆ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਚਿੰਤਾਮਣਿ ਕਰੁਣਾ ਮਏ ॥੧॥ ਰਹਾਉ ॥

ਪ੍ਰਭੂ ਕਾਮਨਾ ਪੁਰਕ ਰਤਨ ਅਤੇ ਰਹਿਮਤ ਦਾ ਪੁੰਜ ਹੈ। ਠਹਿਰਾਉ।

ਦੀਨ ਦਇਆਲਾ ਪਾਰਬ੍ਰਹਮ ॥

ਬੁਲੰਦ ਸੁਆਮੀ ਮਸਕੀਨ ਉਤੇ ਮਿਹਰਬਾਨ ਹੈ,

ਜਾ ਕੈ ਸਿਮਰਣਿ, ਸੁਖ ਭਏ ॥੧॥

ਜਿਸ ਦੀ ਬੰਦਗੀ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।

ਅਕਾਲ ਪੁਰਖ, ਅਗਾਧਿ ਬੋਧ ॥

ਅਬਿਨਾਸੀ ਸਾਹਿਬ ਦੀ ਗਿਆਤ ਸਮਝ ਸੋਚ ਤੋਂ ਪਰੇ ਹੈ।

ਸੁਨਤ ਜਸੋ, ਕੋਟਿ ਅਘ ਖਏ ॥੨॥

ਉਸ ਦੀ ਕੀਰਤੀ ਸ੍ਰਵਣ ਕਰਨ ਦੁਆਰਾ ਕ੍ਰੋੜਾ ਹੀ ਪਾਪ ਮਿਟ ਜਾਂਦੇ ਹਨ।

ਕਿਰਪਾ ਨਿਧਿ ਪ੍ਰਭ! ਮਇਆ ਧਾਰਿ ॥

ਹੇ ਰਹਿਮਤ ਦੇ ਖ਼ਜ਼ਾਨੇ ਮਾਲਕ! ਮਿਹਰ ਕਰ,

ਨਾਨਕ, ਹਰਿ ਹਰਿ ਨਾਮ ਲਏ ॥੩॥੧੩॥੧੫੧॥

ਨਾਨਕ ਉਤੇ, ਤਾਂ ਜੋ ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਣ ਕਰੇ।


ਰਾਗੁ ਗਉੜੀ ਮਹਲਾ ੫

ਰਾਗੁ ਗਊੜੀ ਪਾਤਸ਼ਾਹੀ ਪੰਜਵੀਂ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮਿਹਰ ਰਾਹੀਂ ਉਹ ਪਰਾਪਤ ਹੁੰਦਾ ਹੈ।

ਤ੍ਰਿਸਨਾ, ਬਿਰਲੇ ਹੀ ਕੀ ਬੁਝੀ ਹੇ ॥੧॥ ਰਹਾਉ ॥

ਤ੍ਰੇਹ ਬਹੁਤ ਹੀ ਥੋੜਿਆਂ ਦੀ ਨਵਿਰਤਾ ਹੋਈ ਹੈ। ਠਹਿਰਾਉ।

ਕੋਟਿ ਜੋਰੇ, ਲਾਖ ਕ੍ਰੋਰੇ; ਮਨੁ ਨ ਹੋਰੇ ॥

ਇਨਸਾਨ ਕ੍ਰੋੜਾਂ ਅਤੇ ਲਖਾਂ ਕ੍ਰੋੜਾ ਇਕਤਰ ਕਰਦਾ ਹੈ, ਪਰ ਆਪਣੇ ਮਨੂਏ ਨੂੰ ਨਹੀਂ ਰੋਕਦਾ,

ਪਰੈ ਪਰੈ ਹੀ ਕਉ ਲੁਝੀ ਹੇ ॥੧॥

ਤੇ ਉਹ ਹੋਰ ਤੇ ਹੋਰ ਲਈ ਲਲਚਾਉਂਦਾ ਹੈ।

ਸੁੰਦਰ ਨਾਰੀ, ਅਨਿਕ ਪਰਕਾਰੀ; ਪਰ ਗ੍ਰਿਹ ਬਿਕਾਰੀ ॥

ਉਸ ਦੇ ਕੋਲ ਕਈ ਤਰ੍ਹਾ ਦੀਆਂ ਸੁਹਣੀਆਂ ਇਸਤਰੀਆਂ ਹਨ ਫਿਰ ਭੀ ਉਹ ਹੋਰਨਾ ਦੇ ਘਰਾਂ ਵਿੱਚ ਵਿਭਚਾਰ ਕਰਦਾ ਹੈ।

ਬੁਰਾ ਭਲਾ, ਨਹੀ ਸੁਝੀ ਹੇ ॥੨॥

ਮੰਦੇ ਅਤੇ ਚੰਗੇ ਦੀ ਉਹ ਪਛਾਣ ਹੀ ਨਹੀਂ ਕਰਦਾ।

ਅਨਿਕ ਬੰਧਨ ਮਾਇਆ, ਭਰਮਤੁ ਭਰਮਾਇਆ; ਗੁਣ ਨਿਧਿ ਨਹੀ ਗਾਇਆ ॥

ਮੋਹਣੀ ਦੀਆਂ ਅਨੇਕਾਂ ਬੇੜੀਆਂ ਦਾ ਭਟਕਾਇਆ ਹੋਇਆ ਉਹ ਭਟਕਦਾ ਫਿਰਦਾ ਹੈ ਅਤੇ ਚੰਗਿਆਈਆਂ ਦੇ ਖ਼ਜ਼ਾਨੇ ਦੀ ਕੀਰਤੀ ਗਾਇਨ ਨਹੀਂ ਕਰਦਾ।

ਮਨ, ਬਿਖੈ ਹੀ ਮਹਿ ਲੁਝੀ ਹੇ ॥੩॥

ਉਸ ਦਾ ਮਨੂਆ ਮੰਦੇ ਅਮਲਾ ਅੰਦਰ ਖਚਤ ਹੋਇਆ ਹੋਇਆ ਹੈ।

ਜਾ ਕਉ ਰੇ! ਕਿਰਪਾ ਕਰੈ, ਜੀਵਤ ਸੋਈ ਮਰੈ; ਸਾਧਸੰਗਿ ਮਾਇਆ ਤਰੈ ॥

ਜਿਸ ਉਤੇ ਸੁਆਮੀ ਮਿਹਰ ਧਾਰਦਾ ਹੈ, ਉਹ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਸਤਿਸੰਗਤ ਨਾਲ ਜੁੜਕੇ ਮੋਹਨੀ ਦੇ ਸਮੁੰਦਰ ਤੋਂ ਪਾ ਹੋ ਜਾਂਦਾ ਹੈ।

ਨਾਨਕ, ਸੋ ਜਨੁ ਦਰਿ ਹਰਿ ਸਿਝੀ ਹੇ ॥੪॥੧॥੧੫੪॥

ਨਾਨਕ ਉਹ ਇਨਸਾਨ ਰੱਬ ਦੇ ਦਰਬਾਰ ਅੰਦਰ ਸੁਰਖਰੂ ਹੋ ਜਾਂਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਸਭਹੂ ਕੋ, ਰਸੁ ਹਰਿ ਹੋ ॥੧॥ ਰਹਾਉ ॥

ਵਾਹਿਗੁਰੂ ਹਰਿ ਸ਼ੈ ਦਾ ਨਚੋੜ ਹੈ। ਠਹਿਰਾਉ।

ਕਾਹੂ ਜੋਗ, ਕਾਹੂ ਭੋਗ; ਕਾਹੂ ਗਿਆਨ, ਕਾਹੂ ਧਿਆਨ ॥

ਕਈ ਯੋਗ ਦੀ ਵਿਦਿਆ ਕਈ ਖਾਹਿਸ਼ਾਂ ਦੀ ਪੂਰਤੀ, ਕਈ ਬ੍ਰਹਿਮ-ਵੀਚਾਰ ਤੇ ਕਈ ਸਿਮਰਣ ਦਾ ਅਭਿਆਸ ਕਰਦੇ ਹਨ।

ਕਾਹੂ ਹੋ, ਡੰਡ ਧਰਿ ਹੋ ॥੧॥

ਕਈ ਸੋਟਾ ਰਖਣ ਵਾਲੇ ਸਾਧੂ ਹੋਣਾ ਪਸੰਦ ਕਰਦੇ ਹਨ।

ਕਾਹੂ ਜਾਪ, ਕਾਹੂ ਤਾਪ; ਕਾਹੂ ਪੂਜਾ ਹੋਮ ਨੇਮ ॥

ਕਈ ਮੂਹ ਜ਼ਬਾਨੀ ਉਚਾਰਣ ਕਈ ਤਪੱਸਿਆ ਅਤੇ ਕਈ ਉਪਾਸਨਾ ਹਵਨ ਤੇ ਨਿਤ ਕਰਮਾਂ ਨੂੰ ਪਿਆਰ ਕਰਦੇ ਹਨ।

ਕਾਹੂ ਹੋ, ਗਉਨੁ ਕਰਿ ਹੋ ॥੨॥

ਕਈਆਂ ਨੂੰ ਫਿਰਨ ਤੁਰਨ ਵਾਲਾ ਜੀਵਨ ਭਾਉਂਦਾ ਹੈ।

ਕਾਹੂ ਤੀਰ, ਕਾਹੂ ਨੀਰ; ਕਾਹੂ ਬੇਦ ਬੀਚਾਰ ॥

ਕਈ ਕਿਨਾਰੇ ਨੂੰ ਪਿਆਰ ਕਰਦੇ ਹਨ, ਕਈ ਪਾਣੀ ਤੇ ਕਈ ਵੇਦਾ ਦੇ ਪੜ੍ਹਨ ਨੂੰ।

ਨਾਨਕਾ, ਭਗਤਿ ਪ੍ਰਿਅ ਹੋ ॥੩॥੨॥੧੫੫॥

ਨਾਨਕ ਨੂੰ ਵਾਹਿਗੁਰੂ ਦੀ ਅਨੁਰਾਗੀ ਸੇਵਾ ਪਿਆਰੀ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਗੁਨ ਕੀਰਤਿ, ਨਿਧਿ ਮੋਰੀ ॥੧॥ ਰਹਾਉ ॥

ਸੁਆਮੀ ਦਾ ਜੱਸ ਗਾਇਨ ਕਰਨਾ ਮੇਰਾ ਖ਼ਜ਼ਾਨਾ ਹੈ। ਠਹਿਰਾਉ।

ਤੂੰਹੀ ਰਸ, ਤੂੰਹੀ ਜਸ; ਤੂੰਹੀ ਰੂਪ, ਤੂਹੀ ਰੰਗ ॥

ਤੂੰ ਮੇਰੀ ਖੁਸ਼ੀ ਹੈ, ਤੂੰ ਮੇਰੀ ਮਹਿਮਾ, ਤੂੰ ਮੇਰੀ ਸੁੰਦਰਤਾ ਤੇ ਤੂੰ ਹੀ ਮੇਰੀ ਪ੍ਰੀਤ।

ਆਸ ਓਟ, ਪ੍ਰਭ! ਤੋਰੀ ॥੧॥

ਤੂੰ ਹੇ, ਸੁਆਮੀ ਮੇਰੀ ਉਮੈਦ ਤੇ ਪਨਾਹ ਹੈਂ।

ਤੂਹੀ ਮਾਨ, ਤੂੰਹੀ ਧਾਨ; ਤੂਹੀ ਪਤਿ, ਤੂਹੀ ਪ੍ਰਾਨ ॥

ਤੂੰ ਮੇਰਾ ਫਖਰ ਹੈਂ ਤੂੰ ਮੇਰੀ ਦੌਲਤ ਹੈਂ ਅਤੇ ਤੂੰ ਮੇਰੀ ਇੱਜ਼ਤ ਆਬਰੂ ਹੈਂ ਅਤੇ ਤੂੰ ਹੀ ਮੇਰੀ ਜਿੰਦਜਾਨ ਹੈਂ।

ਗੁਰਿ, ਤੂਟੀ ਲੈ ਜੋਰੀ ॥੨॥

ਗੁਰਾਂ ਨੇ ਮੈਨੂੰ ਤੇਰੇ ਨਾਲ ਜੋੜ ਦਿਤਾ ਹੈ, ਜਿਸ ਨਾਲੋਂ ਮੈਂ ਵੱਖਰਾਂ ਹੋ ਗਿਆ ਸਾਂ।

ਤੂਹੀ ਗ੍ਰਿਹਿ, ਤੂਹੀ ਬਨਿ; ਤੂਹੀ ਗਾਉ, ਤੂਹੀ ਸੁਨਿ ॥

ਤੂੰ ਹੀ ਘਰ ਵਿੱਚ ਹੈਂ, ਤੂੰ ਹੀ ਜੰਗਲ ਵਿੱਚ ਤੂੰ ਹੀ ਪਿੰਡ ਵਿੱਚ ਅਤੇ ਤੂੰ ਹੀ ਸੁੰਨਸਾਨ ਥਾਂ ਅੰਦਰ।

ਹੈ ਨਾਨਕ, ਨੇਰ ਨੇਰੀ ॥੩॥੩॥੧੫੬॥

ਨੇੜੇ, ਕਿੰਨਾ ਨੇੜੇ ਤੂੰ ਹੈਂ, ਹੈ ਪ੍ਰਭੂ!


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਮਾਤੋ, ਹਰਿ ਰੰਗਿ ਮਾਤੋ ॥੧॥ ਰਹਾਉ ॥

ਮੈਂ ਵਾਹਿਗੁਰੂ ਦੀ ਪ੍ਰੀਤ ਵਿੱਚ ਮਤਵਾਲਾ, ਮਤਵਾਲਾ ਹੋਇਆ ਹੋਇਆ ਹਾਂ। ਠਹਿਰਾਉ।

ਓੁਹੀ ਪੀਓ, ਓੁਹੀ ਖੀਓ; ਗੁਰਹਿ ਦੀਓ, ਦਾਨੁ ਕੀਓ ॥

ਉਸ (ਪ੍ਰੀਤ ਦੀ ਸ਼ਰਾਬ) ਨੂੰ ਮੈਂ ਪੀਂਦਾ ਹਾਂ, ਉਸ ਨਾਲ ਮੈਂ ਮਸਤ ਹੋਇਆ ਹਾਂ, ਗੁਰਾਂ ਨੇ ਮੈਨੂੰ ਉਹ ਖ਼ੈਰਾਤ ਵਜੋ ਦਿੱਤੀ ਹੈ।

ਉਆਹੂ ਸਿਉ, ਮਨੁ ਰਾਤੋ ॥੧॥

ਉਸ ਨਾਲ ਮੇਰੀ ਆਤਮਾ ਰੰਗੀ ਗਈ ਹੈ।

ਓੁਹੀ ਭਾਠੀ, ਓੁਹੀ ਪੋਚਾ; ਉਹੀ ਪਿਆਰੋ, ਉਹੀ ਰੂਚਾ ॥

ਉਹੀ ਸਾਹਿਬ ਮੇਰੀ ਭੱਠੀ ਹੈ, ਉਹੀ ਠੰਢਾ ਕਰਨ ਵਾਲਾ ਲੇਪਨ, ਉਹੀ ਪਿਆਲਾ, ਤੇ ਉਹ ਮੇਰੀ ਰੁਚੀ।

ਮਨਿ, ਓਹੋ ਸੁਖੁ ਜਾਤੋ ॥੨॥

ਮੇਰੀ ਆਤਮਾ ਉਸ ਨੂੰ ਹੀ ਆਰਾਮ ਜਾਣਦੀ ਹੈ।

ਸਹਜ ਕੇਲ, ਅਨਦ ਖੇਲ; ਰਹੇ ਫੇਰ, ਭਏ ਮੇਲ ॥

ਮੈਂ ਮਾਲਕ ਨਾਲ ਅਨੰਦ ਮਾਣਦਾ ਅਤੇ ਖੁਸ਼ੀ ਅੰਦਰ ਖੇਡਦਾ ਮਲਦਾ ਹਾਂ, ਮੇਰਾ ਗੇੜਾ ਮੁਕ ਗਿਆ ਹੈ ਤੇ ਮੈਂ ਉਸ ਨਾਲ ਅਭੇਦ ਹੋ ਗਿਆ ਹਾਂ।

ਨਾਨਕ, ਗੁਰ ਸਬਦਿ ਪਰਾਤੋ ॥੩॥੪॥੧੫੭॥

ਗੁਰਾਂ ਦੀ ਬਾਣੀ ਨਾਲ ਨਾਨਕ ਵਿੰਨਿ੍ਹਆ ਗਿਆ ਹੈ।


ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।

ਰਾਗੁ ਗਉੜੀ ਮਹਲਾ ੯ ॥

ਰਾਗ ਗਊੜੀ ਪਾਤਸ਼ਾਹੀ ਨੌਵੀਂ।

ਸਾਧੋ! ਮਨ ਕਾ ਮਾਨੁ ਤਿਆਗਉ ॥

ਹੈ ਸੰਤੋ! ਆਪਣੇ ਮਾਨਸਕ ਹੰਕਾਰ ਨੂੰ ਛੱਡ ਦਿਓ।

ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ; ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ ॥

ਮਿਥਨ ਹੁਲਾਸ, ਗੁੱਸੇ ਅਤੇ ਮੰਦੇ ਪੁਰਸ਼ਾਂ ਦੇ ਮੇਲ-ਮਿਲਾਪ, ਉਨ੍ਹਾਂ ਤੋਂ ਤੂੰ ਦਿਨ ਰੈਣ ਦੂਰ ਭੱਜ ਜਾ। ਠਹਿਰਾਉ।

ਸੁਖੁ ਦੁਖੁ ਦੋਨੋ ਸਮ ਕਰਿ ਜਾਨੈ; ਅਉਰੁ ਮਾਨੁ ਅਪਮਾਨਾ ॥

ਜੋ ਕੋਈ ਦੋਨਾਂ ਹੀ ਖੁਸ਼ੀ ਤੇ ਗਮੀ ਅਤੇ ਇੱਜ਼ਤ ਤੇ ਬੇਇਜ਼ਤ ਨੂੰ ਇਕ ਸਮਾਨ ਕਰ ਕੇ ਸਮਝਦਾ ਹੈ,

ਹਰਖ ਸੋਗ ਤੇ ਰਹੈ ਅਤੀਤਾ; ਤਿਨਿ ਜਗਿ ਤਤੁ ਪਛਾਨਾ ॥੧॥

ਤੇ ਜੋ ਅਨੰਦ ਅਤੇ ਅਫਸੋਸ ਤੋਂ ਅਟੰਕ ਰਹਿੰਦਾ ਹੈ, ਉਹ ਸੰਸਾਰ ਅੰਦਰ ਅਸਲ ਵਸਤੂ ਨੂੰ ਅਨੁਭਵ ਕਰ ਲੈਂਦਾ ਹੈ।

ਉਸਤਤਿ ਨਿੰਦਾ ਦੋਊ ਤਿਆਗੈ; ਖੋਜੈ ਪਦੁ ਨਿਰਬਾਨਾ ॥

ਬੰਦੇ ਨੂੰ ਕਿਸੇ ਦੀ ਉਪਮਾ ਤੇ ਬਦਖੋਹੀ ਕਰਨੀ ਦੋਨੋ ਹੀ ਛੱਡਣੇ ਯੋਗ ਹਨ ਅਤੇ ਉਸ ਨੂੰ ਮੁਕਤੀ ਦੇ ਦਰਜੇ ਨੂੰ ਭਾਲਣਾ ਉਚਿੱਤ ਹੈ।

ਜਨ ਨਾਨਕ ਇਹੁ ਖੇਲੁ ਕਠਨੁ ਹੈ; ਕਿਨਹੂੰ ਗੁਰਮੁਖਿ ਜਾਨਾ ॥੨॥੧॥

ਹੈ ਨਫ਼ਰ ਨਾਨਕ! ਇਹ ਖੇਡ ਔਖੀ ਹੈ। ਕੋਈ ਵਿਰਲਾ ਹੀ ਗੁਰਾਂ ਦੇ ਰਾਹੀਂ ਇਸ ਨੂੰ ਜਾਣਦਾ ਹੈ।


ਗਉੜੀ ਮਹਲਾ ੯ ॥

ਗਊੜੀ ਪਾਤਸ਼ਾਹੀ ਨੌਵੀਂ।

ਸਾਧੋ! ਰਚਨਾ ਰਾਮ ਬਨਾਈ ॥

ਹੇ ਭਲਿਓ ਲੋਕੋ! ਵਿਆਪਕ ਵਾਹਿਗੁਰੂ ਨੇ ਦੁਨੀਆਂ ਸਾਜੀ ਹੈ।

ਇਕਿ ਬਿਨਸੈ, ਇਕ ਅਸਥਿਰੁ ਮਾਨੈ; ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥

ਇਕ ਮਰ ਜਾਂਦਾ ਹੈ ਅਤੇ ਇਕ ਆਪਣੇ ਆਪ ਨੂੰ ਸਦੀਵ-ਸਥਿਰ ਸਮਝਦਾ ਹੈ। ਇਹ ਇਕ ਅਚੰਭਾ ਹੈ, ਜਿਹੜਾ ਜਾਣਿਆ ਨਹੀਂ ਜਾ ਸਕਦਾ। ਠਹਿਰਾਓ।

ਕਾਮ ਕ੍ਰੋਧ ਮੋਹ ਬਸਿ ਪ੍ਰਾਨੀ; ਹਰਿ ਮੂਰਤਿ ਬਿਸਰਾਈ ॥

ਜੀਵ ਕਾਮ ਚੇਸ਼ਟਾ, ਗੁੱਸੇ ਅਤੇ ਸੰਸਾਰੀ ਮਮਤਾ ਦੇ ਅਖਤਿਆਰ ਵਿੱਚ ਹੈ ਅਤੇ ਉਹ ਵਾਹਿਗੁਰੂ ਦੀ ਵਿਅਕਤੀ ਨੂੰ ਭੁੱਲ ਗਿਆ ਹੈ।

ਝੂਠਾ ਤਨੁ ਸਾਚਾ ਕਰਿ ਮਾਨਿਓ; ਜਿਉ ਸੁਪਨਾ ਰੈਨਾਈ ॥੧॥

ਦੋਹਿ ਨੂੰ ਜੋ ਰਾਤ੍ਰੀ ਦੇ ਸੁਪਨੇ ਦੀ ਤਰ੍ਹਾਂ ਕੁੜੀ ਹੈ, ਆਦਮੀ ਸੱਚੀ ਕਰ ਕੇ ਸਮਝਦਾ ਹੈ।

ਜੋ ਦੀਸੈ ਸੋ ਸਗਲ ਬਿਨਾਸੈ; ਜਿਉ ਬਾਦਰ ਕੀ ਛਾਈ ॥

ਜੋ ਕੁਝ ਭੀ ਦਿਸਦਾ ਹੈ, ਉਹ ਬੱਦਲ ਦੀ ਛਾਂ ਦੀ ਤਰ੍ਹਾਂ ਸਾਰਾ ਅਲੋਪ ਹੋ ਜਾਏਗਾ।

ਜਨ ਨਾਨਕ ਜਗੁ ਜਾਨਿਓ ਮਿਥਿਆ; ਰਹਿਓ ਰਾਮ ਸਰਨਾਈ ॥੨॥੨॥

ਹੈ ਗੋਲੇ ਨਾਨਕ! ਜੋ ਸੰਸਾਰ ਨੂੰ ਅਨਿਸਥਰ ਜਾਣਦਾ ਹੈ, ਉਹ ਪ੍ਰਭੂ ਦੀ ਪਨਾਹ ਹੇਠ ਵਿਚਰਦਾ ਹੈ।


ਗਉੜੀ ਮਹਲਾ ੯ ॥

ਗਊੜੀ ਪਾਤਸ਼ਾਹੀ ਨੌਵੀਂ।

ਪ੍ਰਾਨੀ ਕਉ, ਹਰਿ ਜਸੁ ਮਨਿ ਨਹੀ ਆਵੈ ॥

ਜੀਵ ਵਾਹਿਗੁਰੂ ਦੀ ਮਹਿਮਾ ਨੂੰ ਆਪਣੇ ਚਿੱਤ ਵਿੱਚ ਨਹੀਂ ਟਿਕਾਉਂਦਾ।

ਅਹਿਨਿਸਿ ਮਗਨੁ ਰਹੈ ਮਾਇਆ ਮੈ; ਕਹੁ ਕੈਸੇ ਗੁਨ ਗਾਵੈ ॥੧॥ ਰਹਾਉ ॥

ਦਿਨ ਰੈਣ ਉਹ ਧਨ-ਦੌਲਤ ਅੰਦਰ ਖਚਤ ਰਹਿੰਦਾ ਹੈ। ਦਸੋ, ਉਹ ਕਿਸ ਤਰ੍ਹਾਂ ਰਬ ਦੀ ਕੀਰਤੀ ਗਾਇਨ ਕਰ ਸਕਦਾ ਹੈ। ਠਹਿਰਾਉ।

ਪੂਤ ਮੀਤ ਮਾਇਆ ਮਮਤਾ ਸਿਉ; ਇਹ ਬਿਧਿ ਆਪੁ ਬੰਧਾਵੈ ॥

ਇਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਬੱਚਿਆਂ, ਮਿੱਤ੍ਰਾਂ, ਦੁਨੀਆਂਦਾਰੀ ਅਤੇ ਅਪਣੱਤ ਨਾਲ ਬੰਨ੍ਹ ਲੈਂਦਾ ਹੈ।

ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ; ਦੇਖਿ ਤਾਸਿ ਉਠਿ ਧਾਵੈ ॥੧॥

ਹਰਨ ਤੇ ਛਲਾਵੇ ਦੀ ਤਰ੍ਹਾਂ ਇਹ ਸੰਸਾਰ ਕੂੜਾ ਹੈ। ਫਿਰ ਭੀ ਉਸ ਨੂੰ ਤੱਕ ਕੇ ਪ੍ਰਾਣੀ ਇਸ ਪਿਛੇ ਭੱਜਦਾ ਹੈ।

ਭੁਗਤਿ ਮੁਕਤਿ ਕਾ ਕਾਰਨੁ ਸੁਆਮੀ; ਮੂੜ ਤਾਹਿ ਬਿਸਰਾਵੈ ॥

ਪ੍ਰਭੂ ਸੰਸਾਰੀ ਆਰਾਮ ਅਤੇ ਕਲਿਆਣ ਦਾ ਸਬੱਬ ਹੈ। ਉਸ ਨੂੰ ਮੂਰਖ ਵਿਸਾਰਦਾ ਹੈ।

ਜਨ ਨਾਨਕ ਕੋਟਨ ਮੈ ਕੋਊ; ਭਜਨ ਰਾਮ ਕੋ ਪਾਵੈ ॥੨॥੩॥

ਹੇ ਨੌਕਰ ਨਾਨਕ! ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਪ੍ਰਾਣੀ ਹੈ, ਜੋ ਸੁਆਮੀ ਦੇ ਸਿਮਰਨ ਨੂੰ ਪ੍ਰਾਪਤ ਕਰਦਾ ਹੈ।


ਗਉੜੀ ਮਹਲਾ ੯ ॥

ਗਊੜੀ ਪਾਤਸ਼ਾਹੀ ਨੌਵੀਂ।

ਸਾਧੋ! ਇਹੁ ਮਨੁ ਗਹਿਓ ਨ ਜਾਈ ॥

ਹੇ ਸੰਤੋ! ਇਹ ਮਨੂਆਂ ਰੋਕਿਆ ਨਹੀਂ ਜਾ ਸਕਦਾ।

ਚੰਚਲ ਤ੍ਰਿਸਨਾ ਸੰਗਿ ਬਸਤੁ ਹੈ; ਯਾ ਤੇ ਥਿਰੁ ਨ ਰਹਾਈ ॥੧॥ ਰਹਾਉ ॥

ਚੁਲ ਬੁਲਾ ਲਾਲਚ ਇਸ ਦੇ ਨਾਲ ਰਹਿੰਦਾ ਹੈ। ਇਸ ਲਈ ਇਹ ਅਸਥਿਰ ਨਹੀਂ ਰਹਿੰਦਾ। ਠਹਿਰਾਉ।

ਕਠਨ ਕਰੋਧ ਘਟ ਹੀ ਕੇ ਭੀਤਰਿ; ਜਿਹ ਸੁਧਿ ਸਭ ਬਿਸਰਾਈ ॥

ਤੁੰਦ ਰੋਹ ਦਿਲ ਦੇ ਵਿੱਚ ਹੈ, ਜਿਹੜਾ ਸਾਰੀ ਹੋਸ਼ ਨੂੰ ਭੁਲਾ ਦਿੰਦਾ ਹੈ।

ਰਤਨੁ ਗਿਆਨੁ ਸਭ ਕੋ ਹਿਰਿ ਲੀਨਾ; ਤਾ ਸਿਉ ਕਛੁ ਨ ਬਸਾਈ ॥੧॥

ਇਸ ਗੁੱਸੇ ਨੇ ਸਾਰਿਆਂ ਦਾ ਬ੍ਰਹਿਮ ਬੋਧ ਦਾ ਹੀਰਾ ਖੋਹ ਖਿੰਜ ਲਿਆ ਹੈ। ਇਸ ਦੇ ਅੱਗੇ ਕਿਸੇ ਦੀ ਭੀ ਪੇਸ਼ ਨਹੀਂ ਜਾਂਦੀ।

ਜੋਗੀ ਜਤਨ ਕਰਤ ਸਭਿ ਹਾਰੇ; ਗੁਨੀ ਰਹੇ ਗੁਨ ਗਾਈ ॥

ਯੋਗੀ ਸਮੂਹ ਉਪਰਾਲੇ ਕਰਦੇ ਹੋਏ ਹਾਰ ਗਏ ਹਨ। ਗੁਣਵਾਣ ਰੱਬ ਦੀਆਂ ਸਿਫਤਾ ਗਾਇਨ ਕਰਦੇ ਹੋਏ ਹੰਭ ਹੁੱਟ ਗਏ ਹਨ।

ਜਨ ਨਾਨਕ ਹਰਿ ਭਏ ਦਇਆਲਾ; ਤਉ ਸਭ ਬਿਧਿ ਬਨਿ ਆਈ ॥੨॥੪॥

ਜਦ ਵਾਹਿਗੁਰੂ ਮਇਆਵਾਨ ਹੋ ਜਾਂਦਾ ਹੈ, ਹੇ ਗੋਲੇ ਨਾਨਕ! ਤਦ ਹਰ ਤਰੀਕਾ ਕਾਮਯਾਬ ਹੋ ਜਾਂਦਾ ਹੈ।


ਗਉੜੀ ਮਹਲਾ ੯ ॥

ਗਊੜੀ ਪਾਤਸ਼ਾਹੀ ਨੌਵੀਂ।

ਸਾਧੋ! ਗੋਬਿੰਦ ਕੇ ਗੁਨ ਗਾਵਉ ॥

ਹੇ ਸੰਤੋ! ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰੋ।

ਮਾਨਸ ਜਨਮੁ ਅਮੋਲਕੁ ਪਾਇਓ; ਬਿਰਥਾ ਕਾਹਿ ਗਵਾਵਉ ॥੧॥ ਰਹਾਉ ॥

ਤੁਹਾਨੂੰ ਅਣਮੁੱਲਾ ਮਨੁੱਖਾ ਜੀਵਨ ਮਿਲਿਆ ਹੈ। ਇਸ ਨੂੰ ਵਿਅਰਥ ਕਿਉਂ ਗਵਾਉਂਦੇ ਹੋ? ਠਹਿਰਾਉ।

ਪਤਿਤ ਪੁਨੀਤ ਦੀਨ ਬੰਧ ਹਰਿ; ਸਰਨਿ ਤਾਹਿ ਤੁਮ ਆਵਉ ॥

ਵਾਹਿਗੁਰੂ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ, ਅਤੇ ਮਸਕੀਨਾਂ ਦਾ ਸਨਬੰਧੀ ਹੈ। ਤੁਸੀਂ ਉਸਦੀ ਛਤ੍ਰਛਾਇਆ ਹੇਠ ਆਓ!

ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ; ਤੁਮ ਕਾਹੇ ਬਿਸਰਾਵਉ ॥੧॥

ਕਾਹਦੇ ਲਈ ਤੁਸੀਂ ਉਸਨੂੰ ਭੁਲਾਉਂਦੇ ਹੋ, ਜਿਸ ਦਾ ਚਿੰਤਨ ਕਰਨ ਦੁਆਰਾ ਹਾਥੀ ਦਾ ਡਰ ਦੂਰ ਹੋ ਗਿਆ ਸੀ?

ਤਜਿ ਅਭਿਮਾਨ ਮੋਹ ਮਾਇਆ ਫੁਨਿ; ਭਜਨ ਰਾਮ ਚਿਤੁ ਲਾਵਉ ॥

ਹੰਕਾਰ, ਸੰਸਾਰੀ ਮਮਤਾ ਅਤੇ ਦੁਨਿਆਵੀ ਪਦਾਰਥਾ ਨੂੰ ਛੱਡ ਦਿਉ ਤੇ ਤਦ, ਸੁਆਮੀ ਦੇ ਸਿਮਰਨ ਨਾਲ ਆਪਣੇ ਮਨ ਨੂੰ ਜੋੜੋ।

ਨਾਨਕ ਕਹਤ, ਮੁਕਤਿ ਪੰਥ ਇਹੁ; ਗੁਰਮੁਖਿ ਹੋਇ ਤੁਮ ਪਾਵਉ ॥੨॥੫॥

ਗੁਰੂ ਜੀ ਆਖਦੇ ਹਨ, ਇਹ ਹੈ ਕਲਿਆਣ ਦਾ ਰਸਤਾ। ਤੁਸੀਂ ਗੁਰੂ ਕੇ ਸਿੱਖ ਬਣ ਕੇ ਇਸ ਨੂੰ ਪ੍ਰਾਪਤ ਹੋਵੋ।


ਗਉੜੀ ਮਹਲਾ ੯ ॥

ਗਊੜੀ ਪਾਤਸ਼ਾਹੀ ਨੌਵੀਂ।

ਕੋਊ ਮਾਈ! ਭੂਲਿਓ ਮਨੁ ਸਮਝਾਵੈ ॥

ਹੈ ਮਾਤਾ! ਕੋਈ ਆਪਣੀ ਕੁਰਾਹੇ ਪਏ ਮਨੂਏ ਨੂੰ ਰਾਹੇ ਪਾਵੋ!

ਬੇਦ ਪੁਰਾਨ ਸਾਧ ਮਗ ਸੁਨਿ ਕਰਿ; ਨਿਮਖ ਨ ਹਰਿ ਗੁਨ ਗਾਵੈ ॥੧॥ ਰਹਾਉ ॥

ਇਨਸਾਨ ਵੇਦ, ਪੁਰਾਣ ਅਤੇ ਪਵਿੱਤ੍ਰ ਪੁਰਸ਼ਾਂ ਦੀ ਜੀਵਨ ਰਹੁ-ਰੀਤੀ ਨੂੰ ਸੁਣਦਾ ਹੈ, ਫਿਰ ਭੀ ਉਹ ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦੀ ਕੀਰਤੀ ਗਾਇਨ ਨਹੀਂ ਕਰਦਾ। ਠਹਿਰਾਉ।

ਦੁਰਲਭ ਦੇਹ ਪਾਇ ਮਾਨਸ ਕੀ; ਬਿਰਥਾ ਜਨਮੁ ਸਿਰਾਵੈ ॥

ਸ਼ਕਲ ਨਾਲ ਹੱਥ ਲਗਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰ ਕੇ, ਉਹ ਜਿੰਦਗੀ ਨੂੰ ਵਿਅਰਥ ਬਿਤਾਈ ਜਾਂਦਾ ਹੈ।

ਮਾਇਆ ਮੋਹ, ਮਹਾ ਸੰਕਟ ਬਨ; ਤਾ ਸਿਉ ਰੁਚ ਉਪਜਾਵੈ ॥੧॥

ਧਨ-ਦੌਲਤ ਦੀ ਪ੍ਰੀਤ ਪਰਮ ਦੁਖਦਾਈ ਜੰਗਲ ਹੈ, ਤਾਂ ਭੀ ਬੰਦਾ ਉਸ ਨਾਲ ਪਿਆਰ ਪੈਦਾ ਕਰਦਾ ਹੈ।

ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ; ਤਾ ਸਿਉ ਨੇਹੁ ਨ ਲਾਵੈ ॥

ਅੰਦਰ ਤੇ ਬਾਹਰ ਮਾਲਕ, ਸਦੀਵ ਹੀ ਜੀਵ ਦੇ ਨਾਲ ਹੈ। ਉਸ ਨਾਲ ਉਹ ਮੁਹੱਬਤ ਨਹੀਂ ਗੰਢਦਾ।

ਨਾਨਕ, ਮੁਕਤਿ ਤਾਹਿ ਤੁਮ ਮਾਨਹੁ; ਜਿਹ ਘਟਿ ਰਾਮੁ ਸਮਾਵੈ ॥੨॥੬॥

ਨਾਨਕ ਉਸ ਨੂੰ ਮੁਕਤ ਹੋਇਆ ਖਿਆਲ ਕਰ, ਜਿਸ ਦੇ ਦਿਲ ਅੰਦਰ ਸਰਬ-ਵਿਆਪਕ ਸੁਆਮੀ ਰਮਿਆ ਹੋਇਆ ਹੈ।


ਗਉੜੀ ਮਹਲਾ ੯ ॥

ਗਊੜੀ ਪਾਤਸ਼ਾਹੀ ਨੌਵੀਂ।

ਸਾਧੋ! ਰਾਮ ਸਰਨਿ ਬਿਸਰਾਮਾ ॥

ਹੇ ਸੰਤੋ! ਸਾਹਿਬ ਦੀ ਸ਼ਰਣਾਗਤ ਅੰਦਰ ਆਰਾਮ ਹੈ।

ਬੇਦ ਪੁਰਾਨ ਪੜੇ ਕੋ ਇਹ ਗੁਨ; ਸਿਮਰੇ ਹਰਿ ਕੋ ਨਾਮਾ ॥੧॥ ਰਹਾਉ ॥

ਵੇਦਾਂ ਅਤੇ ਪੁਰਾਣਾ ਨੂੰ ਵਾਚਣ ਦਾ ਲਾਭ ਇਹ ਹੈ ਕਿ ਪ੍ਰਾਣੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੇ। ਠਹਿਰਾਉ।

ਲੋਭ ਮੋਹ ਮਾਇਆ ਮਮਤਾ ਫੁਨਿ; ਅਉ ਬਿਖਿਅਨ ਕੀ ਸੇਵਾ ॥

ਲਾਲਚ, ਸੰਸਾਰੀ ਲਗਨ, ਧਨ ਦੌਲਤ, ਅਪਣੱਤ, ਬਦੀਆਂ ਦੀ ਚਾਕਰੀ,

ਹਰਖ ਸੋਗ ਪਰਸੈ ਜਿਹ ਨਾਹਨਿ; ਸੋ ਮੂਰਤਿ ਹੈ ਦੇਵਾ ॥੧॥

ਅਤੇ ਫਿਰ ਖੁਸ਼ੀ ਤੇ ਗਮੀ ਜਿਸ ਨੂੰ ਨਹੀਂ ਛੋਹੰਦੀ, ਉਹ ਪੁਰਸ਼ ਪ੍ਰਕਾਸ਼ਵਾਨ-ਪ੍ਰਭੂ ਦਾ ਸਰੂਪ ਹੈ।

ਸੁਰਗ ਨਰਕ, ਅੰਮ੍ਰਿਤ ਬਿਖੁ, ਏ ਸਭ; ਤਿਉ ਕੰਚਨ ਅਰੁ ਪੈਸਾ ॥

ਬਹਿਸ਼ਤ ਤੇ ਦੋਜ਼ਕ, ਸੁਧਾਰਸ ਤੇ ਜ਼ਹਿਰ ਅਤੇ ਸੋਨਾ ਤੇ ਪੈਸਾ ਇਹ ਸਾਰੇ ਉਸ ਨੂੰ ਇਕ ਸਮਾਨ ਹਨ।

ਉਸਤਤਿ ਨਿੰਦਾ ਏ ਸਮ ਜਾ ਕੈ; ਲੋਭੁ ਮੋਹੁ ਫੁਨਿ ਤੈਸਾ ॥੨॥

ਜਿਸ ਨੂੰ ਉਪਮਾ ਤੇ ਨਿੰਦਿਆ, ਲਾਲਚ ਤੇ ਸੰਤੁਸ਼ਟਤਾ, ਲਗਨ ਤੇ ਅਲੇਪਤਾ ਇਕੋ ਜੇਹੀਆਂ ਹਨ,

ਦੁਖੁ ਸੁਖੁ ਏ ਬਾਧੇ ਜਿਹ ਨਾਹਨਿ; ਤਿਹ ਤੁਮ ਜਾਨਉ ਗਿਆਨੀ ॥

ਅਤੇ ਜਿਸ ਨੂੰ ਇਹ ਪੀੜ ਤੇ ਪਰਸੰਨਤਾ ਬੰਨ੍ਹਦੀਆਂ ਨਹੀਂ, ਉਸ ਨੂੰ ਤੂੰ ਬ੍ਰਹਿਮ ਬੇਤਾ ਕਰ ਕੇ ਸਮਝ ਲੈ।

ਨਾਨਕ, ਮੁਕਤਿ ਤਾਹਿ ਤੁਮ ਮਾਨਉ; ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥

ਨਾਨਕ ਤੂੰ ਉਸ ਨੂੰ ਮੁਕਤ ਹੋਇਆ ਖਿਆਲ ਕਰ, ਜਿਹੜਾ ਜੀਵ ਇਸ ਪਰਕਾਰ ਦਾ ਹੈ।


ਗਉੜੀ ਮਹਲਾ ੯ ॥

ਗਊੜੀ ਪਾਤਸ਼ਾਹੀ ਨੌਵੀਂ।

ਮਨ ਰੇ! ਕਹਾ ਭਇਓ ਤੈ ਬਉਰਾ ॥

ਹੇ ਇਨਸਾਨਾਂ ਤੂੰ ਝੱਲਾ ਕਿਉਂ ਹੋ ਗਿਆ ਹੈਂ?

ਅਹਿਨਿਸਿ ਅਉਧ ਘਟੈ, ਨਹੀ ਜਾਨੈ; ਭਇਓ ਲੋਭ ਸੰਗਿ ਹਉਰਾ ॥੧॥ ਰਹਾਉ ॥

ਤੂੰ ਨਹੀਂ ਸਮਝਦਾ ਕਿ ਦਿਨ ਰਾਤ ਤੇਰੀ ਆਰਬਲਾ ਘਟਦੀ ਜਾ ਰਹੀ ਹੈ। ਲਾਲਚ ਦੇ ਨਾਲ ਤੂੰ ਤੁੱਛ ਹੋ ਗਿਆ ਹੈਂ। ਠਹਿਰਾਉ।

ਜੋ ਤਨ ਤੈ ਅਪਨੋ ਕਰਿ ਮਾਨਿਓ; ਅਰੁ ਸੁੰਦਰ ਗ੍ਰਿਹ ਨਾਰੀ ॥

ਉਹ ਦੇਹਿ ਅਤੇ ਸੁਹਣਾ ਘਰ ਤੇ ਘਰਵਾਲੀ ਜਿਨ੍ਹਾਂ ਨੂੰ ਤੂੰ ਆਪਣੇ ਨਿਜ ਦੇ ਕਰ ਕੇ ਜਾਣਦਾ ਹੈ,

ਇਨ ਮੈਂ ਕਛੁ ਤੇਰੋ ਰੇ ਨਾਹਨਿ; ਦੇਖੋ ਸੋਚ ਬਿਚਾਰੀ ॥੧॥

ਇਨ੍ਹਾਂ ਵਿੱਚ ਤੇਰਾ ਕੁਝ ਭੀ ਨਹੀਂ। ਵੇਖ ਅਤੇ ਗਹੁ ਨਾਲ ਸੋਚ ਸਮਝ।

ਰਤਨ ਜਨਮੁ ਅਪਨੋ ਤੈ ਹਾਰਿਓ; ਗੋਬਿੰਦ ਗਤਿ ਨਹੀ ਜਾਨੀ ॥

ਤੂੰ ਆਪਣਾ ਕੀਮਤੀ ਮਨੁੱਖੀ-ਜੀਵਨ ਗੁਆ ਲਿਆ ਹੈ, ਸ੍ਰਿਸ਼ਟੀ ਦੇ ਸੁਆਮੀ ਦਾ ਮਾਰਗ ਨਹੀਂ ਸਿੰਞਾਣਿਆ।

ਨਿਮਖ ਨ ਲੀਨ ਭਇਓ ਚਰਨਨ ਸਿਂਉ; ਬਿਰਥਾ ਅਉਧ ਸਿਰਾਨੀ ॥੨॥

ਇਕ ਮੁਹਤ ਭਰ ਲਈ ਭੀ ਤੂੰ ਸੁਆਮੀ ਦੇ ਚਰਨਾਂ ਨਾਲ (ਅੰਦਰ) ਨਹੀਂ ਸਮਾਇਆ। ਤੇਰੀ ਉਮਰ ਬੇਫਾਇਦਾ ਹੀ ਬੀਤ ਗਈ ਹੈ।

ਕਹੁ ਨਾਨਕ, ਸੋਈ ਨਰੁ ਸੁਖੀਆ; ਰਾਮ ਨਾਮ ਗੁਨ ਗਾਵੈ ॥

ਗੁਰੂ ਜੀ ਆਖਦੇ ਹਨ, ਉਹੀ ਇਨਸਾਨ ਅਨੰਦ-ਪ੍ਰਸੰਨ ਹੈ, ਜੋ ਪ੍ਰਭੂ ਦਾ ਨਾਮ ਅਤੇ ਜੱਸ ਗਾਇਨ ਕਰਦਾ ਹੈ।

ਅਉਰ ਸਗਲ ਜਗੁ ਮਾਇਆ ਮੋਹਿਆ; ਨਿਰਭੈ ਪਦੁ ਨਹੀ ਪਵੈ ॥੩॥੮॥

ਹੋਰ ਸਾਰੇ ਇਨਸਾਨ ਮੋਹਨੀ ਨੇ ਲੱਟੂ ਬਣਾਏ ਹੋਏ ਹਨ। ਉਹ ਡਰ-ਰਹਿਤ ਮਰਤਬੇ ਨੂੰ ਪ੍ਰਾਪਤ ਨਹੀਂ ਹੁੰਦੇ।


ਗਉੜੀ ਮਹਲਾ ੯ ॥

ਗਊੜੀ ਪਾਤਸ਼ਾਹੀ ਨੌਵੀਂ।

ਨਰ ਅਚੇਤ! ਪਾਪ ਤੇ ਡਰੁ ਰੇ ॥

ਹੇ ਬੇਖ਼ਬਰ ਬੰਦੇ! ਤੂੰ ਗੁਨਾਹ ਤੋਂ ਭੈ ਕਰ।

ਦੀਨ ਦਇਆਲ ਸਗਲ ਭੈ ਭੰਜਨ; ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥

ਜੋ ਗਰੀਬਾਂ ਦੇ ਉਤੇ ਮਇਆਵਾਨ ਅਤੇ ਸਮੂਹ ਡਰ ਨਾਸ ਕਰਨ ਵਾਲਾ ਹੈ, ਤੂੰ ਉਸ ਦੀ ਸ਼ਰਣਾਗਤ ਸੰਭਾਲ। ਠਹਿਰਾਉ।

ਬੇਦ ਪੁਰਾਨ ਜਾਸ ਗੁਨ ਗਾਵਤ; ਤਾ ਕੋ ਨਾਮੁ ਹੀਐ ਮੋ ਧਰੁ ਰੇ ॥

ਆਪਣੇ ਅੰਤਹਕਰਨ ਅੰਦਰ ਤੂੰ ਉਸ ਦੇ ਨਾਮ ਨੂੰ ਟਿਕਾ, ਜਿਸ ਦੀ ਉਪਮਾ ਵੇਦ ਤੇ ਪੁਰਾਣ ਗਾਇਨ ਕਰਦੇ ਹਨ।

ਪਾਵਨ ਨਾਮੁ ਜਗਤਿ ਮੈ ਹਰਿ ਕੋ; ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥੧॥

ਪਵਿੱਤਰ ਹੈ ਨਾਮ ਵਾਹਿਗੁਰੂ ਦਾ ਜਹਾਨ ਅੰਦਰ। ਇਸ ਨੂੰ ਉਚਾਰਨ ਅਤੇ ਆਰਾਧਨ ਕਰਨ ਦੁਆਰਾ ਤੂੰ ਆਪਣੇ ਸਾਰੇ ਪਾਪ ਧੋਸੁਟੇਗਾ।

ਮਾਨਸ ਦੇਹ ਬਹੁਰਿ ਨਹ ਪਾਵੈ; ਕਛੂ ਉਪਾਉ ਮੁਕਤਿ ਕਾ ਕਰੁ ਰੇ ॥

ਹੇ ਬੰਦੇ! ਮਨੁੱਖੀ ਸਰੀਰ, ਮੁੜ ਤੈਨੂੰ ਹੱਥ ਨਹੀਂ ਆਉਣਾ। ਆਪਣੀ ਕਲਿਆਣ ਵਾਸਤੇ ਕੁਝ ਉਪਰਾਲਾ ਕਰ।

ਨਾਨਕ ਕਹਤ, ਗਾਇ ਕਰੁਨਾ ਮੈ; ਭਵਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥

ਗੁਰੂ ਜੀ ਫੁਰਮਾਉਂਦੇ ਹਨ, ਤੂੰ ਰਹਿਮਤ ਦੇ ਪੁੰਜ ਦੀ ਉਸਤਤੀ ਗਾਇਨ ਕਰ ਅਤੇ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾ।


ਗਉੜੀ ਮਹਲਾ ੧ ॥

ਗਊੜੀ ਪਾਤਸ਼ਾਹੀ ਪਹਿਲੀ।

ਦੂਜੀ ਮਾਇਆ, ਜਗਤ ਚਿਤ ਵਾਸੁ ॥

ਹੋਰਸ ਦੀ ਪ੍ਰੀਤ ਅਤੇ ਦੋਲਤ ਸੰਸਾਰ ਦੇ ਮਨੁੱਖਾਂ ਦੇ ਮਨ ਵਿੱਚ ਵਸਦੇ ਹਨ।

ਕਾਮ ਕ੍ਰੋਧ, ਅਹੰਕਾਰ ਬਿਨਾਸੁ ॥੧॥

ਭੋਗ ਬਿਲਾਸ, ਗੁੱਸੇ ਅਤੇ ਹੰਕਾਰ ਨੇ ਉਨ੍ਹਾਂ ਨੂੰ ਤਬਾਹ ਕਰ ਦਿਤਾ ਹੈ।

ਦੂਜਾ ਕਉਣੁ? ਕਹਾ ਨਹੀ ਕੋਈ ॥

ਮੈਂ ਦੂਸਰਾ ਕਿਸ ਨੂੰ ਆਖਾ, ਜਦ ਹੋਰ ਕੋਈ ਹੈ ਹੀ ਨਹੀਂ?

ਸਭ ਮਹਿ ਏਕੁ, ਨਿਰੰਜਨੁ ਸੋਈ ॥੧॥ ਰਹਾਉ ॥

ਸਾਰਿਆਂ ਅੰਦਰ ਵਿਆਪਕ ਹੈ, ਉਹ ਇਕ ਪਵਿੱਤ੍ਰ ਪ੍ਰਭੂ। ਠਹਿਰਾਉ।

ਦੂਜੀ ਦੁਰਮਤਿ, ਆਖੈ ਦੋਇ ॥੧॥

ਦੁਸਰੀ ਖੋਟੀ ਬੁਧੀ ਹੈ, ਜੋ ਹੋਰਸ ਦਾ ਜ਼ਿਕਰ ਕਰਦੀ ਹੈ।

ਆਵੈ ਜਾਇ, ਮਰਿ ਦੂਜਾ ਹੋਇ ॥੨॥

ਆਉਂਦਾ ਜਾਂਦਾ ਅਤੇ ਮਰਦਾ ਹੈ, ਉਹ, ਜੋ ਹੋਰਸ ਦੀ ਪ੍ਰੀਤ ਧਾਰਨ ਕਰਦਾ ਹੈ।

ਧਰਣਿ ਗਗਨ, ਨਹ ਦੇਖਉ ਦੋਇ ॥

ਧਰਤੀ ਤੇ ਅਸਮਾਨ ਉਤੇ ਮੈਨੂੰ ਹੋਰਸੁ ਕੋਈ ਦਿੱਸ ਨਹੀਂ ਆਉਂਦਾ।

ਨਾਰੀ ਪੁਰਖ, ਸਬਾਈ ਲੋਇ ॥੩॥

ਸਾਰੀਆਂ ਇਸਤ੍ਰੀਆਂ ਤੇ ਮਰਦਾ ਅੰਦਰ, ਪ੍ਰਭੂ ਦਾ ਪ੍ਰਕਾਸ਼ ਰਮਿਆ ਹੋਇਆ।

ਰਵਿ ਸਸਿ ਦੇਖਉ, ਦੀਪਕ ਉਜਿਆਲਾ ॥

ਸੂਰਜ ਚੰਦ ਅਤੇ ਦੀਵਿਆਂ ਅੰਦਰ ਮੈਂ ਪ੍ਰਭੂ ਦਾ ਪ੍ਰਕਾਸ਼ ਤੱਕਦਾ ਹਾਂ।

ਸਰਬ ਨਿਰੰਤਰਿ, ਪ੍ਰੀਤਮੁ ਬਾਲਾ ॥੪॥

ਸਾਰਿਆਂ ਅੰਦਰ ਮੇਰਾ ਸਦਾ-ਜੁਆਨ ਦਿਲਜਾਨੀ ਹੈ।

ਕਰਿ ਕਿਰਪਾ, ਮੇਰਾ ਚਿਤੁ ਲਾਇਆ ॥

ਆਪਣੀ ਰਹਿਮਤ ਧਾਰ ਕੇ ਗੁਰਾਂ ਨੇ ਮੇਰਾ ਮਨ ਸੁਆਮੀ ਨਾਲ ਸੁਰਤਾਲ ਵਿੱਚ ਕਰ ਦਿਤਾ ਹੈ।

ਸਤਿਗੁਰਿ ਮੋ ਕਉ, ਏਕੁ ਬੁਝਾਇਆ ॥੪॥

ਸੱਚੇ ਗੁਰਾਂ ਨੇ ਮੈਨੂੰ ਇਕ ਮਾਲਕ ਦਰਸਾ ਦਿਤਾ ਹੈ।

ਏਕੁ ਨਿਰੰਜਨੁ, ਗੁਰਮੁਖਿ ਜਾਤਾ ॥

ਪਵਿੱਤ੍ਰ ਮਨੁੱਖ ਕੇਵਲ ਪਾਵਨ ਪੁਰਖ ਨੂੰ ਹੀ ਜਾਣਦਾ ਹੈ।

ਦੂਜਾ ਮਾਰਿ, ਸਬਦਿ ਪਛਾਤਾ ॥੬॥

ਸੰਸਾਰੀ, ਲਗਨ ਨੂੰ ਮੇਸ ਕੇ, ਉਹ ਸਾਹਿਬ ਨੂੰ ਅਨੁਭਵ ਕਰਦਾ ਹੈ।

ਏਕੋ ਹੁਕਮੁ, ਵਰਤੈ ਸਭ ਲੋਈ ॥

ਸੁਆਮੀ ਦਾ ਹੁਕਮ ਹੀ ਕੇਵਲ, ਸਾਰਿਆਂ ਜਹਾਨਾ ਅੰਦਰ ਪਰਚਲਤ ਹੈ!

ਏਕਸੁ ਤੇ, ਸਭ ਓਪਤਿ ਹੋਈ ॥੧॥

ਇਕ ਪ੍ਰਭੂ ਤੋਂ ਹੀ ਸਾਰੇ ਉਤਪੰਨ ਹੋਏ ਹਨ।

ਰਾਹ ਦੋਵੈ, ਖਸਮੁ ਏਕੋ ਜਾਣੁ ॥

ਰਸਤੇ ਦੋ ਹਨ, ਪਰ ਸਮਝ ਲੈ ਕਿ ਉਨ੍ਹਾਂ ਦਾ ਮਾਲਕ ਇਕੋ ਹੀ ਹੈ।

ਗੁਰ ਕੈ ਸਬਦਿ, ਹੁਕਮੁ ਪਛਾਣੁ ॥੮॥

ਗੁਰਾਂ ਦੇ ਉਪਦੇਸ਼ ਤਾਬੇ ਉਸ ਦੇ ਫੁਰਮਾਨ ਨੂੰ ਸਿੰਞਾਣ।

ਸਗਲ ਰੂਪ, ਵਰਨ ਮਨ ਮਾਹੀ ॥

ਜੋ ਸਮੂਹ ਸ਼ਕਲਾਂ ਰੰਗ ਅਤੇ ਦਿਲਾਂ ਅੰਦਰ ਵਿਆਪਕ ਹੈ,

ਕਹੁ ਨਾਨਕ, ਏਕੋ ਸਾਲਾਹੀ ॥੯॥੫॥

ਗੁਰੂ ਜੀ ਫੁਰਮਾਉਂਦੇ ਹਨ, ਮੈਂ ਉਸ ਇਕ ਸੁਆਮੀ ਦੀ ਸਿਫ਼ਤ ਕਰਦਾ ਹਾਂ।


ਗਉੜੀ ਮਹਲਾ ੧ ॥

ਗਊੜੀ ਪਾਤਸ਼ਾਹੀ ਪਹਿਲੀ

ਅਧਿਆਤਮ ਕਰਮ ਕਰੇ, ਤਾ ਸਾਚਾ ॥

ਜੇਕਰ ਬੰਦਾ ਰੂਹਾਨੀ ਅਮਲ ਕਮਾਵੇ, ਕੇਵਲ ਤਦ ਹੀ ਉਹ ਸੱਚਾ ਹੈ।

ਮੁਕਤਿ ਭੇਦੁ, ਕਿਆ ਜਾਣੈ ਕਾਚਾ? ॥੧॥

ਕੁੜਾ ਆਦਮੀ ਮੋਖ਼ਸ਼ ਦੇ ਭੇਤ ਨੂੰ ਕੀ ਜਾਣ ਸਕਦਾ ਹੈ?

ਐਸਾ ਜੋਗੀ, ਜੁਗਤਿ ਬੀਚਾਰੈ ॥

ਇਹੋ ਜਿਹਾ ਇਨਸਾਨ ਯੋਗੀ ਹੈ, ਜੋ ਰੱਬ ਦੇ ਮਿਲਾਪ ਦੇ ਰਸਤੇ ਦਾ ਖਿਆਲ ਕਰਦਾ ਹੈ।

ਪੰਚ ਮਾਰਿ, ਸਾਚੁ ਉਰਿ ਧਾਰੈ ॥੧॥ ਰਹਾਉ ॥

ਉਹ ਪੰਜੇ ਕੱਟੜ ਵੈਰੀਆਂ ਨੂੰ ਮਾਰ ਸੁਟਦਾ ਹੈ ਅਤੇ ਸੱਚੇ ਸੁਆਮੀ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ। ਠਹਿਰਾਉ।

ਜਿਸ ਕੈ ਅੰਤਰਿ, ਸਾਚੁ ਵਸਾਵੈ ॥

ਜਿਸ ਦੇ ਮਨ ਵਿੱਚ ਹਰੀ ਸੱਚ ਨੂੰ ਟਿਕਾਉਂਦਾ ਹੈ,

ਜੋਗ ਜੁਗਤਿ ਕੀ, ਕੀਮਤਿ ਪਾਵੈ ॥੨॥

ਉਹ ਉਸ ਦੇ ਨਾਲ ਮਿਲਾਪ ਦੇ ਮਾਰਗ ਦੀ ਕਦਰ ਨੂੰ ਅਨੁਭਵ ਕਰ ਲੈਂਦਾ ਹੈ।

ਰਵਿ ਸਸਿ ਏਕੋ, ਗ੍ਰਿਹ ਉਦਿਆਨੈ ॥

ਇਕ ਸੁਆਮੀ ਨੂੰ ਉਹ ਸੂਰਜ, ਚੰਦ, ਘਰ ਅਤੇ ਬੀਆਬਾਨ ਅੰਦਰ ਵੇਖਦਾ ਹੈ।

ਕਰਣੀ ਕੀਰਤਿ, ਕਰਮ ਸਮਾਨੈ ॥੩॥

ਉਸ ਦੇ ਕਰਮਕਾਂਡ, ਵਾਹਿਗੁਰੂ ਦਾ ਜੱਸ ਆਲਾਪਣ ਦੇ ਨਿਤ ਦੀ ਰਹੁ-ਰੀਤੀ ਅੰਦਰ ਲੈ ਹੋ ਜਾਂਦੇ ਹਨ।

ਏਕ ਸਬਦ, ਇਕ ਭਿਖਿਆ ਮਾਗੈ ॥

ਉਹ ਕੇਵਲ ਨਾਮ ਦਾ ਸਿਮਰਨ ਕਰਦਾ ਹੈ ਅਤੇ ਇਕ ਹੀ ਰੱਬ ਦੇ ਨਾਮ ਦੀ ਖ਼ੈਰ ਮੰਗਦਾ ਹੈ।

ਗਿਆਨੁ ਧਿਆਨੁ, ਜੁਗਤਿ ਸਚੁ ਜਾਗੈ ॥੪॥

ਬ੍ਰਹਿਮ ਵੀਚਾਰ, ਸਿਮਰਨ ਅਤੇ ਸੱਚੀ ਜੀਵਨ ਰਹੁ-ਰੀਤੀ ਅੰਦਰ ਉਹ ਜਾਗਦਾ ਰਹਿੰਦਾ ਹੈ!

ਭੈ ਰਚਿ ਰਹੈ, ਨ ਬਾਹਰਿ ਜਾਇ ॥

ਹਰੀ ਦੇ ਡਰ ਅੰਦਰ ਉਹ ਲੀਨ ਰਹਿੰਦਾ ਅਤੇ ਕਦੇ ਭੀ ਉਸ ਡਰ ਤੋਂ ਬਾਹਰ ਨਹੀਂ ਹੁੰਦਾ।

ਕੀਮਤਿ ਕਉਣ? ਰਹੈ ਲਿਵ ਲਾਇ ॥੫॥

ਉਹ ਪ੍ਰਭੂ ਦੀ ਪ੍ਰੀਤ ਵਿੱਚ ਜੁੜਿਆ ਰਹਿੰਦਾ ਹੈ। ਉਸ ਦਾ ਮੁੱਲ ਕੌਣ ਪਾ ਸਕਦਾ ਹੈ।

ਆਪੇ ਮੇਲੇ, ਭਰਮੁ ਚੁਕਾਏ ॥

ਸਾਈਂ ਉਸ ਦਾ ਸੰਦੇਹ ਦੂਰ ਕਰ ਦਿੰਦਾ ਹੈ ਅਤੇ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

ਗੁਰ ਪਰਸਾਦਿ, ਪਰਮ ਪਦੁ ਪਾਏ ॥੬॥

ਗੁਰਾਂ ਦੀ ਦਇਆ ਦੁਆਰਾ ਉਹ ਮਹਾਨ ਮਰਤਬਾ ਪ੍ਰਾਪਤ ਕਰ ਲੈਂਦਾ ਹੈ।

ਗੁਰ ਕੀ ਸੇਵਾ, ਸਬਦੁ ਵੀਚਾਰੁ ॥

ਗੁਰਾਂ ਦੀ ਘਾਲ ਕਮਾਈ ਸ਼ਬਦ ਦੇ ਅਭਿਆਸ ਵਿੱਚ ਹੈ।

ਹਉਮੈ ਮਾਰੇ, ਕਰਣੀ ਸਾਰੁ ॥੭॥

ਆਪਣੀ ਹੰਗਤਾ ਨੂੰ ਦੂਰ ਕਰਨ ਅਤੇ ਸ੍ਰੇਸ਼ਟ ਕਰਮ ਕਮਾਉਣ ਵਿੱਚ ਹੈ।

ਜਪ ਤਪ ਸੰਜਮ, ਪਾਠ ਪੁਰਾਣੁ ॥

ਪੂਜਾ, ਤਪੱਸਿਆ, ਸਵੈ-ਰਿਆਜ਼ਤ ਅਤੇ ਪੁਰਾਣਾ ਦਾ ਪੜ੍ਹਨਾ,

ਕਹੁ ਨਾਨਕ, ਅਪਰੰਪਰ ਮਾਨੁ ॥੮॥੬॥

ਪਰੇ ਤੋਂ ਪਰੇ ਸਾਹਿਬ ਵਿੱਚ ਭਰੋਸਾ ਧਾਰਨ ਅੰਦਰ ਆ ਜਾਂਦੇ ਹਨ, ਗੁਰੂ ਜੀ ਆਖਦੇ ਹਨ।


ਗਉੜੀ ਮਹਲਾ ੧ ॥

ਗਊੜੀ ਪਾਤਸ਼ਾਹੀ ਪਹਿਲੀ।

ਖਿਮਾ ਗਹੀ, ਬ੍ਰਤੁ ਸੀਲ ਸੰਤੋਖੰ ॥

ਮਾਫੀ ਕਰ ਦੇਣ ਦਾ ਸੁਭਾਵ ਧਾਰਨ ਕਰਨਾ ਮੇਰੇ ਲਈ ਉਪਹਾਸ ਉਤਮ ਆਚਰਨ ਅਤੇ ਸੰਤੁਸ਼ਟਤਾ ਹੈ।

ਰੋਗੁ ਨ ਬਿਆਪੈ, ਨਾ ਜਮ ਦੋਖੰ ॥

ਇਸ ਲਈ ਨਾਂ ਬੀਮਾਰੀ ਤੇ ਨਾਂ ਹੀ ਮੌਤ ਦੀ ਪੀੜ ਮੈਨੂੰ ਸਤਾਉਂਦੀ ਹੈ।

ਮੁਕਤ ਭਏ, ਪ੍ਰਭ ਰੂਪ ਨ ਰੇਖੰ ॥੧॥

ਮੈਂ ਸ਼ਕਲ ਤੇ ਨੁਹਾਰ ਰਹਿਤ ਸੁਆਮੀ ਅੰਦਰ ਲੀਨ ਹੋ ਕੇ ਮੁਕਤ ਹੋ ਗਿਆ ਹਾਂ।

ਜੋਗੀ ਕਉ, ਕੈਸਾ ਡਰੁ ਹੋਇ ॥

ਯੋਗੀ ਨੂੰ ਕਾਹਦਾ ਭੈ ਹੋ ਸਕਦਾ ਹੈ,

ਰੂਖਿ ਬਿਰਖਿ, ਗ੍ਰਿਹਿ ਬਾਹਰਿ ਸੋਇ ॥੧॥ ਰਹਾਉ ॥

ਜਦ ਉਹ ਪ੍ਰਭੂ ਦਰਖਤਾਂ, ਪੌਦਿਆਂ ਅਤੇ ਘਰ ਦੇ ਅੰਦਰ ਤੇ ਬਾਹਰਵਾਰ ਵਿਆਪਕ ਹੈ। ਠਹਿਰਾਉ।

ਨਿਰਭਉ ਜੋਗੀ, ਨਿਰੰਜਨੁ ਧਿਆਵੈ ॥

ਯੋਗੀ ਡਰ-ਰਹਿਤ ਅਤੇ ਪਵਿੱਤ੍ਰ ਪ੍ਰਭੂ ਦਾ ਸਿਮਰਨ ਕਰਦਾ ਹੈ।

ਅਨਦਿਨੁ ਜਾਗੈ, ਸਚਿ ਲਿਵ ਲਾਵੈ ॥

ਰਾਤ ਦਿਨ ਉਹ ਖਬਰਦਾਰ ਰਹਿੰਦਾ ਹੈ ਅਤੇ ਸੱਚੇ ਨਾਮ ਨਾਲ ਪਿਰਹੜੀ ਪਾਉਂਦਾ ਹੈ।

ਸੋ ਜੋਗੀ, ਮੇਰੈ ਮਨਿ ਭਾਵੈ ॥੨॥

ਇਹੋ ਜਿਹਾ ਯੋਗੀ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।

ਕਾਲੁ ਜਾਲੁ, ਬ੍ਰਹਮ ਅਗਨੀ ਜਾਰੇ ॥

ਮੌਤ ਦੀ ਫਾਹੀ ਨੂੰ ਉਹ ਸੁਆਮੀ ਦੀ ਅੱਗ ਨਾਲ ਸਾੜ ਦਿੰਦਾ ਹੈ।

ਜਰਾ ਮਰਣ, ਗਤੁ ਗਰਬੁ ਨਿਵਾਰੇ ॥

ਉਹ ਬੁਢੇਪੇ ਅਤੇ ਮੌਤ ਦੇ ਡਰ ਨੂੰ ਨਵਿਰਤ ਕਰ ਦਿੰਦਾ ਹੈ ਅਤੇ ਆਪਣੀ ਹੰਗਤਾ ਨੂੰ ਮੇਟ ਸੁਟਦਾ ਹੈ।

ਆਪਿ ਤਰੈ, ਪਿਤਰੀ ਨਿਸਤਾਰੇ ॥੩॥

ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੇ ਵਡੇ ਵਡੇਰਿਆ ਨੂੰ ਭੀ ਬਚਾ ਲੈਂਦਾ ਹੈ।

ਸਤਿਗੁਰੁ ਸੇਵੇ, ਸੋ ਜੋਗੀ ਹੋਇ ॥

ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਉਹ ਯੋਗੀ ਹੋ ਜਾਂਦਾ ਹੈ।

ਭੈ ਰਚਿ ਰਹੈ, ਸੁ ਨਿਰਭਉ ਹੋਇ ॥

ਜੋ ਸਾਹਿਬ ਦੇ ਡਰ ਅੰਦਰ ਲੀਨ ਰਹਿੰਦਾ ਹੈ, ਉਹ ਨਿਡੱਰ ਹੋ ਜਾਂਦਾ ਹੈ।

ਜੈਸਾ ਸੇਵੈ, ਤੈਸੋ ਹੋਇ ॥੪॥

ਜਿਹੋ ਜਿਹਾ ਉਹ ਹੈ, ਜਿਸ ਨੂੰ ਉਹ ਸੇਵਦਾ ਹੈ, ਉਹੋ ਜਿਹਾ ਹੀ ਉਹ ਆਪ ਹੋ ਜਾਂਦਾ ਹੈ।

ਨਰ ਨਿਹਕੇਵਲ, ਨਿਰਭਉ ਨਾਉ ॥

ਰੱਬ ਦੇ ਨਾਮ ਬੰਦੇ ਨੂੰ ਪਵਿੱਤ੍ਰ ਅਤੇ ਭੈ-ਰਹਿਤ ਕਰ ਦਿੰਦਾ ਹੈ।

ਅਨਾਥਹ ਨਾਥ ਕਰੇ, ਬਲਿ ਜਾਉ ॥

ਸਾਹਿਬ ਨਿਖ਼ਸਮਿਆਂ ਨੂੰ ਸਾਰਿਆਂ ਦਾ ਖ਼ਸਮ ਬਣਾ ਦਿੰਦਾ ਹੈ। ਮੈਂ ਉਸ ਉਤੋਂ ਕੁਰਬਾਨ ਹਾਂ।

ਪੁਨਰਪਿ ਜਨਮੁ ਨਾਹੀ, ਗੁਣ ਗਾਉ ॥੫॥

ਉਸ ਦੀ ਕੀਰਤੀ ਗਾਇਨ ਕਰਨ ਦੁਆਰਾ, ਬੰਦਾ ਮੁੜ ਕੇ ਜਨਮ ਨਹੀਂ ਧਾਰਦਾ।

ਅੰਤਰਿ ਬਾਹਰਿ, ਏਕੋ ਜਾਣੈ ॥

ਜੋ ਅੰਦਰ ਤੇ ਬਾਹਰ ਇਕ ਸਾਹਿਬ ਨੂੰ ਸਿੰਞਾਣਦਾ ਹੈ,

ਗੁਰ ਕੈ ਸਬਦੇ, ਆਪੁ ਪਛਾਣੈ ॥

ਤੇ ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਆਪ ਨੂੰ ਸਮਝਦਾ ਹੈ,

ਸਾਚੈ ਸਬਦਿ, ਦਰਿ ਨੀਸਾਣੈ ॥੬॥

ਮਾਲਕ ਦੇ ਦਰਬਾਰ ਅੰਦਰ ਉਸ ਉਤੇ ਸਤਿਨਾਮ ਦਾ ਚਿੰਨ੍ਹ ਹੁੰਦਾ ਹੈ।

ਸਬਦਿ ਮਰੈ, ਤਿਸੁ ਨਿਜ ਘਰਿ ਵਾਸਾ ॥

ਜੋ ਰੱਬ ਦੇ ਨਾਮ ਨਾਲ ਮਰਦਾ ਹੈ, ਉਹ ਸੁਆਮੀ ਦੀ ਹਜ਼ੂਰੀ ਅੰਦਰ ਵਸਦਾ ਹੈ।

ਆਵੈ ਨ ਜਾਵੈ, ਚੂਕੈ ਆਸਾ ॥

ਉਹ ਆਉਂਦਾ ਤੇ ਜਾਂਦਾ ਨਹੀਂ ਤੇ ਉਸ ਦੀ ਖਾਹਿਸ਼ ਮਿਟ ਜਾਂਦੀ ਹੈ,

ਗੁਰ ਕੈ ਸਬਦਿ, ਕਮਲੁ ਪਰਗਾਸਾ ॥੨॥

ਗੁਰਾਂ ਦੀ ਸਿਖਮਤ ਰਾਹੀਂ ਉਸ ਦਾ ਕੰਵਲ ਰੂਪੀ ਦਿਲ ਖਿੜ ਜਾਂਦਾ ਹੈ।

ਜੋ ਦੀਸੈ, ਸੋ ਆਸ ਨਿਰਾਸਾ ॥

ਜਿਹੜਾ ਕੋਈ ਭੀ ਦਿਸਦਾ ਹੈ, ਉਹ ਉਮੀਦ ਬੇਉਮੀਦੀ,

ਕਾਮ ਕਰੋਧ, ਬਿਖੁ ਭੂਖ ਪਿਆਸਾ ॥

ਕਾਮ ਚੇਸ਼ਟਾ, ਗੁੱਸੇ ਮਾਇਆ, ਭੁੱਖ ਅਤੇ ਤ੍ਰੇਹ ਦਾ ਪਕੜਿਆ ਹੋਇਆ ਹੈ।

ਨਾਨਕ, ਬਿਰਲੇ ਮਿਲਹਿ ਉਦਾਸਾ ॥੮॥੭॥

ਨਾਨਕ ਕੋਈ ਟਾਵਾਂ ਜਗਤ ਦਾ ਤਿਆਗੀ ਹੀ ਪ੍ਰਭੂ ਨੂੰ ਮਿਲਦਾ ਹੈ।


ਗਉੜੀ ਮਹਲਾ ੧ ॥

ਗਊੜੀ ਪਾਤਸ਼ਾਹੀ ਪਹਿਲੀ।

ਐਸੋ ਦਾਸੁ ਮਿਲੈ, ਸੁਖੁ ਹੋਈ ॥

ਸੱਚੇ ਸਾਹਿਬ ਦੇ ਐਸੇ ਗੋਲੇ ਨੂੰ ਜਿਸ ਨੇ ਉਸ ਨੂੰ ਪਾ ਲਿਆ ਹੈ, ਮਿਲਣ ਦੁਆਰਾ,

ਦੁਖੁ ਵਿਸਰੈ, ਪਾਵੈ ਸਚੁ ਸੋਈ ॥੧॥

ਆਰਾਮ ਹਾਸਲ ਹੁੰਦਾ ਹੈ, ਅਤੇ ਦਰਦ ਭੁੱਲ ਜਾਂਦਾ ਹੈ।

ਦਰਸਨੁ ਦੇਖਿ, ਭਈ ਮਤਿ ਪੂਰੀ ॥

ਉਸ ਦਾ ਦੀਦਾਰ ਕਰਨ ਦੁਆਰਾ ਮੇਰੀ ਸਮਝ ਪੂਰਨ ਹੋ ਗਈ ਹੈ।

ਅਠਸਠਿ ਮਜਨੁ, ਚਰਨਹ ਧੂਰੀ ॥੧॥ ਰਹਾਉ ॥

ਅਠਾਹਠ ਤੀਰਥਾਂ ਦਾ ਇਸ਼ਨਾਨ ਉਸ ਦੇ ਪੈਰਾਂ ਦੀ ਖ਼ਾਕ ਅੰਦਰ ਹੈ। ਠਹਿਰਾਉ।

ਨੇਤ੍ਰ ਸੰਤੋਖੇ, ਏਕ ਲਿਵ ਤਾਰਾ ॥

ਇਕ ਵਾਹਿਗੁਰੂ ਦੀ ਲਗਾਤਾਰ ਪ੍ਰੀਤ ਨਾਲ ਮੇਰੀਆਂ ਅੱਖੀਆਂ ਸੰਤੁਸ਼ਟ ਹੋ ਗਈਆਂ ਹਨ।

ਜਿਹਵਾ ਸੂਚੀ, ਹਰਿ ਰਸ ਸਾਰਾ ॥੨॥

ਸਾਈਂ ਦੇ ਸ੍ਰੇਸ਼ਟ ਅੰਮ੍ਰਿਤ ਨਾਲ ਮੇਰੀ ਜੀਭ ਸੱਚੀ ਸੁੱਚੀ ਹੋ ਗਈ ਹੈ।

ਸਚੁ ਕਰਣੀ, ਅਭ ਅੰਤਰਿ ਸੇਵਾ ॥

ਸੱਚੇ ਹਨ ਮੇਰੇ ਅਮਲ ਅਤੇ ਮੇਰੇ ਰਿਦੇ ਅੰਦਰ ਹੈ ਪ੍ਰਭੂ ਦੀ ਚਾਕਰੀ।

ਮਨੁ ਤ੍ਰਿਪਤਾਸਿਆ, ਅਲਖ ਅਭੇਵਾ ॥੩॥

ਖੋਜ-ਰਹਿਤ ਅਤੇ ਭੇਦ-ਰਹਿਤ ਮਾਲਕ ਨਾਲ ਮੇਰੀ ਆਤਮਾ ਧ੍ਰਾਪ ਗਈ ਹੈ।

ਜਹ ਜਹ ਦੇਖਉ, ਤਹ ਤਹ ਸਾਚਾ ॥

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇਂ ਮੈਂ ਸੱਚੇ ਸਾਈਂ ਨੂੰ ਤਕਦਾ ਹਾਂ।

ਬਿਨ ਬੂਝੇ, ਝਗਰਤ ਜਗੁ ਕਾਚਾ ॥੪॥

ਉਸ ਨੂੰ ਸਮਝਣ ਦੇ ਬਗੈਰ ਕੂੜੀ ਦੁਨੀਆਂ ਬਖੇੜਾ ਕਰਦੀ ਹੈ।

ਗੁਰੁ ਸਮਝਾਵੈ, ਸੋਝੀ ਹੋਈ ॥

ਜਦ ਗੁਰੂ ਜੀ ਸਿਖ-ਮਤ ਦਿੰਦੇ ਹਨ ਤਾਂ ਸਮਝ ਪ੍ਰਾਪਤ ਹੋ ਜਾਂਦੀ ਹੈ।

ਗੁਰਮੁਖਿ ਵਿਰਲਾ, ਬੁਝੈ ਕੋਈ ॥੫॥

ਗੁਰਾਂ ਦੇ ਰਾਹੀਂ ਕੋਈ ਇਕ ਅੱਧਾ ਹੀ ਪ੍ਰਭੂ ਨੂੰ ਸਿੰਞਾਣਦਾ ਹੈ।

ਕਰਿ ਕਿਰਪਾ, ਰਾਖਹੁ ਰਖਵਾਲੇ ॥

ਮਿਹਰ ਧਾਰ ਹੈ ਬਚਾਉਣਹਾਰ ਅਤੇ ਮੇਰੀ ਰਖਿਆ ਕਰ।

ਬਿਨ ਬੂਝੇ, ਪਸੂ ਭਏ ਬੇਤਾਲੇ ॥੬॥

ਮਾਲਕ ਨੂੰ ਜਾਨਣ ਦੇ ਬਗੈਰ, ਪ੍ਰਾਣੀ ਡੰਗਰ ਅਤੇ ਭੂਤਨੇ ਬਣ ਗਏ ਹਨ।

ਗੁਰਿ ਕਹਿਆ, ਅਵਰੁ ਨਹੀ ਦੂਜਾ ॥

ਗੁਰੂ ਜੀ ਨੇ ਫੁਰਮਾਇਆ ਹੈ, “ਸਾਹਿਬ ਦੇ ਬਗੈਰ ਕੋਈ ਹੋਰ ਹੈ ਹੀ ਨਹੀਂ”।

ਕਿਸੁ ਕਹੁ ਦੇਖਿ? ਕਰਉ ਅਨ ਪੂਜਾ ॥੭॥

ਦਸੋ ਹੋਰ ਕਿਸ ਨੂੰ ਵੇਖਾਂ ਅਤੇ ਹੋਰ ਕੀਹਦੀ ਉਪਾਸ਼ਨਾ ਕਰਾਂ?

ਸੰਤ ਹੇਤਿ, ਪ੍ਰਭਿ ਤ੍ਰਿਭਵਣ ਧਾਰੇ ॥

ਸਾਧੂਆਂ ਦੀ ਖਾਤਰ, ਠਾਕੁਰ ਨੇ ਤਿੰਨੇ ਜਹਾਨ ਅਸਥਾਪਨ ਕੀਤੇ ਹਨ।

ਆਤਮੁ ਚੀਨੈ, ਸੁ ਤਤੁ ਬੀਚਾਰੇ ॥੮॥

ਜੋ ਆਪਣੇ ਆਪ ਨੂੰ ਸਮਝਦਾ ਹੈ, ਉਹ ਅਸਲੀਅਤ ਨੂੰ ਜਾਣ ਲੈਂਦਾ ਹੈ।

ਸਾਚੁ ਰਿਦੈ, ਸਚੁ ਪ੍ਰੇਮ ਨਿਵਾਸ ॥

ਜਿਸ ਦੇ ਹਿਰਦੇ ਅੰਦਰ ਸੱਚ ਅਤੇ ਦਿਲੀ ਰੱਬੀ ਪਿਆਰ ਵਸਦਾ ਹੈ,

ਪ੍ਰਣਵਤਿ ਨਾਨਕ, ਹਮ ਤਾ ਕੇ ਦਾਸ ॥੯॥੮॥

ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਉਸ ਦਾ ਸੇਵਕ ਹਾਂ।


ਗਉੜੀ ਮਹਲਾ ੧ ॥

ਗਊੜੀ ਪਾਤਸ਼ਾਹੀ ਪਹਿਲੀ।

ਬ੍ਰਹਮੈ ਗਰਬੁ ਕੀਆ, ਨਹੀ ਜਾਨਿਆ ॥

ਬ੍ਰਹਿਮਾ ਨੇ ਹੰਕਾਰ ਕੀਤਾ ਅਤੇ ਉਸ ਨੇ ਪਾਰਬ੍ਰਹਿਮ ਨੂੰ ਨਾਂ ਸਮਝਿਆ।

ਬੇਦ ਕੀ ਬਿਪਤਿ ਪੜੀ, ਪਛੁਤਾਨਿਆ ॥

ਵੇਦਾਂ ਦੇ ਗੁਆਚਣ ਦੀ ਮੁਸੀਬਤ ਪੈ ਜਾਣ ਤੇ ਉਸ ਨੇ ਪਸਚਾਤਾਪ ਕੀਤਾ।

ਜਹ ਪ੍ਰਭ ਸਿਮਰੇ, ਤਹੀ ਮਨੁ ਮਾਨਿਆ ॥੧॥

ਜੇ ਕੋਈ ਸਾਹਿਬ ਨੂੰ ਸਿਮਰਦਾ ਹੈ ਉਸ ਦੀ ਆਤਮਾ ਰਸ ਜਾਂਦੀ ਹੈ।

ਐਸਾ ਗਰਬੁ ਬੁਰਾ, ਸੰਸਾਰੈ ॥

ਇਹੋ ਜਿਹਾ ਹਾਨੀਕਾਰਕ ਹੈ, ਹੰਕਾਰ ਇਸ ਜਗ ਅੰਦਰ।

ਜਿਸੁ ਗੁਰੁ ਮਿਲੈ, ਤਿਸੁ ਗਰਬੁ ਨਿਵਾਰੈ ॥੧॥ ਰਹਾਉ ॥

ਗੁਰੂ ਜੀ ਉਸ ਦੀ ਹੰਗਤਾ ਦੂਰ ਕਰ ਦਿੰਦੇ ਹਨ ਜਿਸ ਨੂੰ ਉਹ ਮਿਲ ਪੈਂਦੇ ਹਨ। ਠਹਿਰਾਉ।

ਬਲਿ ਰਾਜਾ, ਮਾਇਆ ਅਹੰਕਾਰੀ ॥

ਬਲ, ਪਾਤਸ਼ਾਹ ਨੂੰ ਧਨ ਦੌਲਤ ਦਾ ਗੁਮਾਨ ਸੀ।

ਜਗਨ ਕਰੈ, ਬਹੁ ਭਾਰ ਅਫਾਰੀ ॥

ਹੰਕਾਰ ਨਾਲ ਆਫ਼ਰ ਅਤੇ ਘਣਾ-ਭਾਰੂ ਹੋ ਉਸ ਨੇ ਯਗ ਕੀਤੇ।

ਬਿਨੁ ਗੁਰ ਪੂਛੇ, ਜਾਇ ਪਇਆਰੀ ॥੨॥
ਗੁਰੂ ਦੀ ਸਲਾਹ ਮਸ਼ਵਰੇ ਤੋਂ ਸੱਖਣਾ ਹੋਣ ਕਾਰਨ ਉਸ ਨੂੰ ਪਾਤਾਲ ਵਿੱਚ ਜਾਣਾ ਪਿਆ।
ਹਰੀਚੰਦੁ ਦਾਨੁ ਕਰੈ, ਜਸੁ ਲੇਵੈ ॥

ਹਰੀ ਚੰਦ ਨੇ ਖ਼ੈਰਾਤ ਕੀਤੀ ਅਤੇ ਨੇਕ ਨਾਮੀ ਖੱਟੀ।

ਬਿਨੁ ਗੁਰ, ਅੰਤੁ ਨ ਪਾਇ ਅਭੇਵੈ ॥

ਗੁਰੂ ਦੇ ਬਾਝੋਂ ਉਸ ਨੂੰ ਭੇਦ-ਰਹਿਤ ਪ੍ਰਭੂ ਦੇ ਓੜਕ ਦਾ ਪਤਾ ਨਾਂ ਲੱਗਾ।

ਆਪਿ ਭੁਲਾਇ, ਆਪੇ ਮਤਿ ਦੇਵੈ ॥੩॥

ਪ੍ਰਭੂ ਖੁਦ ਗੁਮਰਾਹ ਕਰਦਾ ਹੈ ਅਤੇ ਖੁਦ ਹੀ ਸਮਝ ਪ੍ਰਦਾਨ ਕਰਦਾ ਹੈ।

ਦੁਰਮਤਿ, ਹਰਣਾਖਸੁ ਦੁਰਾਚਾਰੀ ॥

ਮੰਦੀ ਅਕਲ ਵਾਲਾ ਹਰਨਾਖਸ਼ ਦੁਸ਼ਟ ਅਮਲ ਕਮਾਉਂਦਾ ਸੀ।

ਪ੍ਰਭੁ ਨਾਰਾਇਣੁ, ਗਰਬ ਪ੍ਰਹਾਰੀ ॥

ਵਿਆਪਕ ਮਾਲਕ ਪਰਮਾਤਮਾ ਹੰਕਾਰ ਨੂੰ ਨਾਸ ਕਰਣਹਾਰ ਹੈ।

ਪ੍ਰਹਲਾਦ ਉਧਾਰੇ, ਕਿਰਪਾ ਧਾਰੀ ॥੪॥

ਸਾਈਂ ਨੇ ਆਪਣੀ ਮਿਹਰ ਕੀਤੀ ਅਤੇ ਪ੍ਰਹਲਾਦ ਨੂੰ ਬਚਾ ਲਿਆ।

ਭੂਲੋ ਰਾਵਣੁ, ਮੁਗਧੁ ਅਚੇਤਿ ॥

ਬੇਵਕੂਫ ਤੇ ਬੇਸਮਝ ਰਾਵਨ ਨੇ ਪ੍ਰਭੂ ਨੂੰ ਵਿਸਾਰ ਦਿਤਾ।

ਲੂਟੀ ਲੰਕਾ, ਸੀਸ ਸਮੇਤਿ ॥

ਲੰਕਾ ਉਸ ਦੇ ਸਿਰ ਦੇ ਸਣੇ ਲੁਟੀ ਪੁਟੀ ਗਈ।

ਗਰਬਿ ਗਇਆ, ਬਿਨੁ ਸਤਿਗੁਰ ਹੇਤਿ ॥੫॥

ਉਹ ਹੰਕਾਰੀ ਅਤੇ ਗੁਰੂ ਦੀ ਪ੍ਰੀਤ ਤੋਂ ਵਾਂਝਾ ਸੀ।

ਸਹਸਬਾਹੁ, ਮਧੁ ਕੀਟ ਮਹਿਖਾਸਾ ॥

ਪ੍ਰਭੂ ਨੇ ਹਜ਼ਾਰਾਂ ਬਾਂਹਾ ਵਾਲਾ ਅਰਜਨ ਅਤੇ ਮਧ ਕੰਟਬ ਤੇ ਮੈਹੇ ਵਰਗਾ ਮਹਿਖਸਵਾਂ, ਦੈਂਤ ਮਾਰ ਸੁਟੇ।

ਹਰਣਾਖਸੁ, ਲੇ ਨਖਹੁ ਬਿਧਾਸਾ ॥

ਉਸ ਨੂੰ ਪਕੜ ਕੇ, ਵਾਹਿਗੁਰੂ ਨੇ ਹਰਨਾਖਸ਼ ਨੂੰ ਨੌਹਾਂ ਨਾਲ ਪਾੜ ਸੁਟਿਆ।

ਦੈਤ ਸੰਘਾਰੇ, ਬਿਨੁ ਭਗਤਿ ਅਭਿਆਸਾ ॥੬॥

ਸਾਹਿਬ ਦੇ ਸਿਮਰਨ ਦੀ ਸਾਧਨਾ ਦੇ ਬਗੈਰ ਰਾਖਸ਼ ਮਾਰ ਦਿਤੇ ਗਏ।

ਜਰਾਸੰਧਿ, ਕਾਲਜਮੁਨ ਸੰਘਾਰੇ ॥

ਦੈਂਤ ਜਰਾਸੰਧ ਤੇ ਕਾਲ ਜਮਨ ਨਾਸ ਕਰ ਦਿਤੇ ਗਏ।

ਰਕਤਬੀਜੁ, ਕਾਲੁਨੇਮੁ ਬਿਦਾਰੇ ॥

ਰਕਤਬੀਜ ਤੇ ਕਾਲਨੇਮ ਰਾਖਸ਼ ਮੁਕਾ ਦਿਤੇ ਗਏ।

ਦੈਤ ਸੰਘਾਰਿ, ਸੰਤ ਨਿਸਤਾਰੇ ॥੭॥

ਰਾਖਸ਼ਾਂ ਨੂੰ ਮਾਰ ਕੇ, ਪ੍ਰਭੂ ਨੇ ਸਾਧੂਆਂ ਦੀ ਰੱਖਿਆ ਕੀਤੀ।

ਆਪੇ ਸਤਿਗੁਰੁ, ਸਬਦੁ ਬੀਚਾਰੇ ॥

ਖੁਦ ਹੀ ਸੁਆਮੀ, ਬਤੌਰ ਸੱਚੇ ਗੁਰਦੇਵ ਜੀ ਦੇ, ਆਪਣੇ ਨਾਮ ਦਾ ਸਿਮਰਨ ਕਰਦਾ ਹੈ।

ਦੂਜੈ ਭਾਇ, ਦੈਤ ਸੰਘਾਰੇ ॥

ਦਵੈਤਭਾਵ ਦੇ ਕਾਰਨ, ਵਾਹਿਗੁਰੂ ਨੇ ਰਾਖਸ਼ ਤਬਾਹ ਕਰ ਦਿਤੇ।

ਗੁਰਮੁਖਿ ਸਾਚਿ ਭਗਤਿ, ਨਿਸਤਾਰੇ ॥੮॥

ਉਨ੍ਹਾਂ ਦੇ ਸੱਚੇ ਅਨੁਰਾਗ ਖ਼ਾਤਰ ਸੁਆਮੀ ਨੇ ਗੁਰੂ ਅਨੁਸਾਰੀਆਂ ਨੂੰ ਤਾਰ ਦਿਤਾ।

ਬੂਡਾ ਦੁਰਜੋਧਨੁ, ਪਤਿ ਖੋਈ ॥

ਹੰਕਾਰ ਅਦਰਿ ਡੁੱਬ ਕੇ ਦਰਯੋਧਨ ਨੇ ਆਪਣੀ ਇੱਜ਼ਤ ਵੰਞਾ ਲਈ।

ਰਾਮੁ ਨ ਜਾਨਿਆ, ਕਰਤਾ ਸੋਈ ॥

ਉਸ ਨੇ ਉਸ ਸਰਬ ਵਿਆਪੀ ਸੁਆਮੀ ਸਿਰਜਣਹਾਰ ਨੂੰ ਅਨੁਭਵ ਨਾਂ ਕੀਤਾ।

ਜਨ ਕਉ ਦੂਖਿ ਪਚੈ, ਦੁਖੁ ਹੋਈ ॥੯॥

ਜੋ ਰਬ ਦੇ ਗੋਲੇ ਨੂੰ ਦੁਖ ਦਿੰਦਾ ਹੈ, ਉਹ ਖੁਦ ਪੀੜਾ ਅੰਦਰ ਗਲ ਸੜ ਜਾਂਦਾ ਹੈ।

ਜਨਮੇਜੈ, ਗੁਰ ਸਬਦੁ ਨ ਜਾਨਿਆ ॥

ਜਨਮੇਜੇ ਨੇ ਗੁਰੂ ਦੇ ਬਚਨ ਨੂੰ ਅਨੁਭਵ ਨਾਂ ਕੀਤਾ।

ਕਿਉ ਸੁਖੁ ਪਾਵੈ? ਭਰਮਿ ਭੁਲਾਨਿਆ ॥

ਸੰਦੇਹ ਵਿੱਚ ਕੁਰਾਹੇ ਪਿਆ ਹੋਇਆ ਉਹ ਆਰਾਮ ਕਿਸ ਤਰ੍ਹਾਂ ਪਾ ਸਕਦਾ ਸੀ।

ਇਕੁ ਤਿਲੁ ਭੂਲੈ, ਬਹੁਰਿ ਪਛੁਤਾਨਿਆ ॥੧੦॥

ਸਾਹਿਬ ਨੂੰ ਇਕ ਮੁਹਤ ਭਰ ਲਈ ਵਿਸਾਰਨ ਕਰ ਕੇ ਇਨਸਾਨ ਮਗਰੋਂ ਪਸਚਾਤਾਪ ਕਰਦਾ ਹੈ।

ਕੰਸੁ ਕੇਸੁ, ਚਾਂਡੂਰੁ ਨ ਕੋਈ ॥

ਕੰਸ ਕੇਸ ਅਤੇ ਚਾਂਡੂਰ ਦੇ ਤੁੱਲ ਕੋਈ ਨਹੀਂ ਸੀ।

ਰਾਮੁ ਨ ਚੀਨਿਆ, ਅਪਨੀ ਪਤਿ ਖੋਈ ॥

ਸਰਬ-ਵਿਆਪਕ ਸੁਆਮੀ ਨੂੰ ਜਾਨਣ ਦੇ ਬਗ਼ੈਰ ਉਨ੍ਹਾਂ ਨੇ ਆਪਣੀ ਇੱਜ਼ਤ ਆਬਰੂ ਗੁਆ ਲਈ।

ਬਿਨੁ ਜਗਦੀਸ, ਨ ਰਾਖੈ ਕੋਈ ॥੧੧॥

ਆਲਮ ਦੇ ਸੁਆਮੀ ਦੇ ਬਾਝੋਂ ਕੋਈ ਭੀ ਪ੍ਰਾਣੀ ਨੂੰ ਬਚਾ ਨਹੀਂ ਸਕਦਾ।

ਬਿਨੁ ਗੁਰ ਗਰਬੁ, ਨ ਮੇਟਿਆ ਜਾਇ ॥

ਗੁਰਾਂ ਦੇ ਬਗੈਰ ਸਵੈ-ਹੰਗਤਾ ਮੇਸੀ ਨਹੀਂ ਜਾ ਸਕਦੀ।

ਗੁਰਮਤਿ ਧਰਮੁ, ਧੀਰਜੁ ਹਰਿ ਨਾਇ ॥

ਗੁਰਾਂ ਦੀ ਸਿਖਮਤ ਦੁਆਰਾ ਈਮਾਨ, ਤਸੱਲੀ ਅਤੇ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦੇ ਹਨ।

ਨਾਨਕ, ਨਾਮੁ ਮਿਲੈ ਗੁਣ ਗਾਇ ॥੧੨॥੯॥

ਨਾਨਕ, ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਨਾਮ ਪ੍ਰਾਪਤ ਹੁੰਦਾ ਹੈ।


ਗਉੜੀ ਮਹਲਾ ੧ ॥

ਗਊੜੀ ਪਾਤਸ਼ਾਹੀ ਪਹਿਲੀ।

ਚੋਆ ਚੰਦਨੁ, ਅੰਕਿ ਚੜਾਵਉ ॥

ਮੈਂ ਅਗਰ ਤੇ ਚੰਨਣ ਦਾ ਅਤਰ ਆਪਣੀ ਦੇਹਿ ਦੇ ਅੰਗਾਂ ਨੂੰ ਮਲਾਂ।

ਪਾਟ ਪਟੰਬਰ, ਪਹਿਰਿ ਹਢਾਵਉ ॥

ਆਪਣੀ ਦੇਹਿ ਨੂੰ ਰੇਸ਼ਮ ਅਤੇ ਰੇਸ਼ਮੀ ਬਸਤਰ ਪਾਵਾਂ ਓਢਾਂ।

ਬਿਨੁ ਹਰਿ ਨਾਮ, ਕਹਾ ਸੁਖੁ ਪਾਵਉ ॥੧॥

ਰਬ ਦੇ ਨਾਮ ਦੇ ਬਗੈਰ ਮੈਂ ਕਿਥੇ ਆਰਾਮ ਪਾ ਸਕਦਾ ਹਾਂ?

ਕਿਆ ਪਹਿਰਉ? ਕਿਆ ਓਢਿ ਦਿਖਾਵਉ? ॥

ਮੈਂ ਕੀ ਪਹਿਨਾਂ ਅਤੇ ਕਿਹੜੀ ਪੁਸ਼ਾਕ ਵਿੱਚ ਆਪਣੇ ਆਪ ਨੂੰ ਜ਼ਾਹਰ ਕਰਾਂ?

ਬਿਨੁ ਜਗਦੀਸ, ਕਹਾ ਸੁਖੁ ਪਾਵਉ ॥੧॥ ਰਹਾਉ ॥

ਸ੍ਰਿਸ਼ਟੀ ਦੇ ਸੁਆਮੀ ਦੇ ਬਾਝੋਂ ਮੈਂ ਠੰਢ-ਚੈਨ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਵਾਂਗਾ?

ਕਾਨੀ ਕੁੰਡਲ, ਗਲਿ ਮੋਤੀਅਨ ਕੀ ਮਾਲਾ ॥

ਮੇਰੇ ਕੰਨੀ ਮੂਰਕੀਆਂ ਹੋਣ ਅਤੇ ਗਲ ਉਦਾਲੇ ਹੀਰਿਆਂ ਦਾ ਹਾਰ।

ਲਾਲ ਨਿਹਾਲੀ, ਫੂਲ ਗੁਲਾਲਾ ॥

ਮੇਰੇ ਪਾਸ ਸੂਹਾ ਪਲੰਘ-ਪੋਸ਼, ਪੁਸ਼ਪ ਅਤੇ ਸੂਹਾ ਧੂੜਾ ਹੋਵੇ।

ਬਿਨੁ ਜਗਦੀਸ, ਕਹਾ ਸੁਖੁ ਭਾਲਾ ॥੨॥

ਸ੍ਰਿਸ਼ਟੀ ਦੇ ਮਾਲਕ ਦੇ ਬਗੈਰ, ਮੈਂ ਖੁਸ਼ੀ ਕਿੱਥੇ ਲੱਭ ਸਕਦਾ ਹਾਂ?

ਨੈਨ ਸਲੋਨੀ, ਸੁੰਦਰ ਨਾਰੀ ॥

ਮੇਰੇ ਕੋਲ ਮੋਹਨੀਆਂ ਅੱਖਾਂ ਵਾਲੀ ਰੂਪਵੰਤੀ ਇਸਤਰੀ ਹੋਵੇ।

ਖੋੜ ਸੀਗਾਰ ਕਰੈ, ਅਤਿ ਪਿਆਰੀ ॥

ਉਹ ਸੋਲਾਂ ਪਰਕਾਰ ਦਾ ਹਾਰਸ਼ਿੰਗਾਰ ਲਾਵੇ ਅਤੇ ਆਪਣੇ ਆਪ ਨੂੰ ਪਰਮ ਮਨ ਮੋਹ ਲੈਣ ਵਾਲੀ ਬਣਾ ਲਵੇ।

ਬਿਨੁ ਜਗਦੀਸ ਭਜੇ, ਨਿਤ ਖੁਆਰੀ ॥੩॥

ਜਹਾਨ ਦੇ ਮਾਲਕ ਦਾ ਆਰਾਧਨ ਕਰਨ ਬਗੈਰ ਇਨਸਾਨ ਸਦੀਵ ਹੀ ਖੱਜਲ-ਖੁਆਰ ਹੁੰਦਾ ਹੈ।

ਦਰ ਘਰ ਮਹਲਾ, ਸੇਜ ਸੁਖਾਲੀ ॥

ਆਪਣੇ ਘਰ ਬੂਹੇ ਤੇ ਮੰਦਰ ਅੰਦਰ ਬੰਦੇ ਕੋਲ ਆਰਾਮ-ਦਿਹ ਪਲੰਘ ਹੋਣ।

ਅਹਿਨਿਸਿ, ਫੂਲ ਬਿਛਾਵੈ ਮਾਲੀ ॥

ਦਿਨ ਰੈਣ ਮਾਲਣ ਉਸ ਉਤੇ ਪੁਸ਼ਪ ਖਿਲਾਰਦੀ ਹੋਵੇ।

ਬਿਨੁ ਹਰਿ ਨਾਮ, ਸੁ ਦੇਹ ਦੁਖਾਲੀ ॥੪॥

ਰੱਬ ਦੇ ਨਾਮ ਬਗ਼ੈਰ ਉਸਦਾ ਸਰੀਰ ਦੁਖੀ ਹੋਵੇਗਾ।

ਹੈਵਰ ਗੈਵਰ, ਨੇਜੇ ਵਾਜੇ ॥

ਵਧੀਆ ਕੋਤਲ, ਉਮਦਾ ਹਾਥੀ, ਬਰਛੇ, ਸੰਗੀਤਕ ਬੈਂਡ,

ਲਸਕਰ ਨੇਬ, ਖਵਾਸੀ ਪਾਜੇ ॥

ਫ਼ੌਜਾਂ, ਚੋਬਦਾਰ, ਪਾਤਸ਼ਾਹੀ ਅਹਿਲਕਾਰ ਅਤੇ ਕੂੜੇ ਅਡੰਬਰ,

ਬਿਨੁ ਜਗਦੀਸ, ਝੂਠੇ ਦਿਵਾਜੇ ॥੫॥

ਸ੍ਰਿਸ਼ਟੀ ਦੇ ਸੁਆਮੀ ਦੇ ਬਾਝੋਂ ਇਹ ਕਾਰ ਵਿਹਾਰ ਫ਼ਜ਼ੂਲ ਹਨ।

ਸਿਧੁ ਕਹਾਵਉ, ਰਿਧਿ ਸਿਧਿ ਬੁਲਾਵਉ ॥

ਮੈਂ ਕਰਾਮਾਤੀ ਬੰਦਾ ਅਖਵਾਵਾਂ ਅਤੇ ਧਨ-ਦੌਲਤ ਤੇ ਗ਼ੈਬੀ ਸ਼ਕਤੀਆਂ ਨੂੰ ਆਪਣੇ ਕੋਲ ਸੱਦ ਲਵਾਂ।

ਤਾਜ ਕੁਲਹ, ਸਿਰਿ ਛਤ੍ਰੁ ਬਨਾਵਉ ॥

ਆਪਣੇ ਸੀਸ ਲਈ ਮੈਂ ਰਾਜਸੀ ਮੁਕਟ, ਸ਼ਾਹਾਨਾ ਟੋਪ ਅਤੇ ਪਾਤਸ਼ਾਹੀ ਸਰਗਸ਼ਤ ਬਣਵਾ ਲਵਾਂ।

ਬਿਨੁ ਜਗਦੀਸ, ਕਹਾ ਸਚੁ ਪਾਵਉ ॥੬॥

ਪ੍ਰੰਤੂ ਆਲਮ ਦੇ ਸੁਆਮੀ ਦੇ ਬਗੈਰ ਮੈਂ ਕਿੱਥੇ ਸੱਚੀ ਖੁਸ਼ੀ ਪਾ ਸਕਦਾ ਹਾਂ?

ਖਾਨੁ ਮਲੂਕੁ, ਕਹਾਵਉ ਰਾਜਾ ॥

ਮੈਂ ਸਰਦਾਰ, ਸ਼ਹਿਨਸ਼ਾਹ ਅਤੇ ਪਾਤਸ਼ਾਹ ਕਰ ਕੇ ਸੱਦਿਆਂ ਜਾਂਦਾ ਹੋਵਾਂ।

ਅਬੇ ਤਬੇ, ਕੂੜੇ ਹੈ ਪਾਜਾ ॥

ਹੰਕਾਰ ਅੰਦਰ ਮੈਂ ਹੋਰਨਾਂ ਨੂੰ “ਹਮਕੀ ਤੁਮਕੀ” ਕਰਾਂ, ਪਰ ਇਹ ਸਾਰਾ ਕੁਛ ਝੂਠਾ ਦਿਖਾਵਾ ਹੈ।

ਬਿਨੁ ਗੁਰ ਸਬਦ, ਨ ਸਵਰਸਿ ਕਾਜਾ ॥੭॥

ਗੁਰਾਂ ਦੇ ਉਪਦੇਸ਼ ਦੇ ਬਗ਼ੈਰ ਕਾਰਜ ਰਾਸ ਨਹੀਂ ਆਉਂਦਾ।

ਹਉਮੈ ਮਮਤਾ, ਗੁਰ ਸਬਦਿ ਵਿਸਾਰੀ ॥

ਹੰਕਾਰ ਤੇ ਅਪਣੱਤ ਮੈਂ ਗੁਰਾਂ ਦੇ ਉਪਦੇਸ਼ ਤਾਬੇ ਭੁਲਾ ਛੱਡੀਆਂ ਹਨ।

ਗੁਰਮਤਿ ਜਾਨਿਆ, ਰਿਦੈ ਮੁਰਾਰੀ ॥

ਗੁਰਾਂ ਦੀ ਸਿਖ-ਮਤ ਦੁਆਰਾ ਮੁਰ, ਦੈਂਤ, ਦੇ ਮਾਰਣ ਵਾਲੇ ਹਰੀ ਨੂੰ ਆਪਣੇ ਹਿਰਦੇ ਵਿੱਚ ਹੀ ਮੈਂ ਜਾਣ ਲਿਆ ਹੈ।

ਪ੍ਰਣਵਤਿ ਨਾਨਕ, ਸਰਣਿ ਤੁਮਾਰੀ ॥੮॥੧੦॥

ਨਾਨਕ ਬੇਨਤੀ ਕਰਦਾ ਹੈ, “ਹੈ ਮਾਲਕ! ਮੈਂ ਤੇਰੀ ਪਨਾਹ ਮੰਗਦਾ ਹਾਂ”।


ਗਉੜੀ ਮਹਲਾ ੧ ॥

ਗਊੜੀ ਪਾਤਸ਼ਾਹੀ ਪਹਿਲੀ।

ਸੇਵਾ ਏਕ, ਨ ਜਾਨਸਿ ਅਵਰੇ ॥

ਜੋ ਇਕ ਸੁਆਮੀ ਦੀ ਟਹਿਲ ਕਮਾਉਂਦਾ ਹੈ, ਉਹ ਹੋਰਸ ਨੂੰ ਨਹੀਂ ਜਾਣਦਾ।

ਪਰਪੰਚ ਬਿਆਧਿ, ਤਿਆਗੈ ਕਵਰੇ ॥

ਉਹ ਕੌੜੇ ਸੰਸਾਰੀ ਬਖੇੜੇ ਛੱਡ ਦਿੰਦਾ ਹੈ।

ਭਾਇ ਮਿਲੈ, ਸਚੁ ਸਾਚੈ ਸਚੁ ਰੇ ॥੧॥

ਪ੍ਰੀਤ ਤੇ ਸੱਚ ਦੁਆਰਾ ਉਹ ਸੱਚਿਆਰਾ ਦੇ ਪਰਮ ਸੱਚਿਆਰ ਨੂੰ ਮਿਲ ਪੈਦਾ ਹੈ।

ਐਸਾ, ਰਾਮ ਭਗਤੁ ਜਨੁ ਹੋਈ ॥

ਇਹੋ ਜਿਹਾ ਹੈ ਜਾ-ਨਿਸਾਰ ਗੋਲਾ ਸਰਬ-ਵਿਆਪਕ ਸੁਆਮੀ ਦਾ।

ਹਰਿ ਗੁਣ ਗਾਇ, ਮਿਲੈ ਮਲੁ ਧੋਈ ॥੧॥ ਰਹਾਉ ॥

ਉਹ ਆਪਣੀ ਮਲੀਨਤਾ ਧੋ ਸੁਟਦਾ ਹੈ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰਕੇ ਉਸ ਨੂੰ ਮਿਲ ਪੈਦਾ ਹੈ। ਠਹਿਰਾਉ।

ਊਂਧੋ ਕਵਲੁ, ਸਗਲ ਸੰਸਾਰੈ ॥

ਮੂਧਾ ਹੈ ਦਿਲ-ਕਮਲ ਸਾਰੇ ਜਹਾਨ ਦਾ।

ਦੁਰਮਤਿ ਅਗਨਿ, ਜਗਤ ਪਰਜਾਰੈ ॥

ਮੰਦੀ ਅਕਲ ਦੀ ਅੱਗ ਸੰਸਾਰ ਨੂੰ ਸਾੜ ਰਹੀ ਹੈ।

ਸੋ ਉਬਰੈ; ਗੁਰ ਸਬਦੁ ਬੀਚਾਰੈ ॥੨॥

ਉਹ ਬਚ ਜਾਂਦਾ ਹੈ, ਜੋ ਗੁਰਾਂ ਦੇ ਸ਼ਬਦ ਦਾ ਧਿਆਨ ਧਾਰਦਾ ਹੈ।

ਭ੍ਰਿੰਗ ਪਤੰਗੁ, ਕੁੰਚਰੁ ਅਰੁ ਮੀਨਾ ॥

ਭੋਰਾ, ਪਰਵਾਨ, ਹਾਥੀ, ਮੱਛੀ,

ਮਿਰਗੁ ਮਰੈ, ਸਹਿ ਅਪੁਨਾ ਕੀਨਾ ॥

ਅਤੇ ਹਰਨ ਆਪਣੇ ਕੀਤੇ ਦਾ ਫਲ ਪਾਉਂਦੇਂ ਹਨ ਅਤੇ ਮਰ ਜਾਂਦੇ ਹਨ।

ਤ੍ਰਿਸਨਾ ਰਾਚਿ, ਤਤੁ ਨਹੀ ਬੀਨਾ ॥੩॥

ਖ਼ਾਹਿਸ਼ ਅੰਦਰ ਗ਼ਲਤਾਨ ਉਹ ਅਸਲੀਅਤ ਨੂੰ ਨਹੀਂ ਵੇਖਦੇ।

ਕਾਮੁ ਚਿਤੈ, ਕਾਮਣਿ ਹਿਤਕਾਰੀ ॥

ਤ੍ਰੀਮਤ ਦਾ ਆਸ਼ਕ, ਭੋਗ-ਬਿਲਾਸ ਦਾ ਖਿਆਲ ਕਰਦਾ ਹੈ।

ਕ੍ਰੋਧੁ ਬਿਨਾਸੈ, ਸਗਲ ਵਿਕਾਰੀ ॥

ਗੁੱਸਾ ਸਾਰੇ ਗੁਨਹਿਗਾਰਾਂ ਨੂੰ ਤਬਾਹ ਕਰ ਦਿੰਦਾ ਹੈ।

ਪਤਿ ਮਤਿ ਖੋਵਹਿ, ਨਾਮੁ ਵਿਸਾਰੀ ॥੪॥

ਨਾਮ ਨੂੰ ਭੁਲਾ ਕੇ ਇਨਸਾਨ ਆਪਣੀ ਇੱਜ਼ਤ ਤੇ ਅਕਲ ਗੁਆ ਲੈਂਦਾ ਹੈ।

ਪਰ ਘਰਿ ਚੀਤੁ, ਮਨਮੁਖਿ ਡੋਲਾਇ ॥

ਅਧਰਮੀ ਦਾ ਮਨ ਪਰਾਈ ਇਸਤਰੀ ਦੀ ਹਿਰਸ ਕਰਦਾ ਹੈ।

ਗਲਿ ਜੇਵਰੀ, ਧੰਧੈ ਲਪਟਾਇ ॥

ਉਸ ਦੀ ਗਰਦਨ ਦੁਆਲੇ ਫਾਹੀ ਦਾ ਰੱਸਾ ਹੈ, ਅਤੇ ਉਸ ਸੰਸਾਰੀ ਬਖੇੜਿਆਂ ਅੰਦਰ ਫਾਥਾ ਹੋਇਆ ਹੈ।

ਗੁਰਮੁਖਿ ਛੂਟਸਿ, ਹਰਿ ਗੁਣ ਗਾਇ ॥੫॥

ਗੁਰੂ ਅਨੁਸਾਰੀ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਬੰਦ ਖ਼ਲਾਸ ਹੋ ਜਾਂਦਾ ਹੈ।

ਜਿਉ ਤਨੁ ਬਿਧਵਾ, ਪਰ ਕਉ ਦੇਈ ॥

ਜਿਸ ਤਰ੍ਹਾਂ ਇਕ ਬਦਚਲਣ ਇਸਤਰੀ, ਜੋ ਆਪਣੀ ਦੇਹਿ ਪਰਾਏ ਨੂੰ ਦੇ ਦਿੰਦੀ ਹੈ,

ਕਾਮਿ ਦਾਮਿ, ਚਿਤੁ ਪਰ ਵਸਿ ਸੇਈ ॥

ਅਤੇ ਭੋਗਬਿਲਾਸ ਜਾਂ ਦੌਲਤ ਦੀ ਖ਼ਾਤਰ ਜਿਸ ਦਾ ਮਨ ਹੋਰਸ ਦੇ ਅਖ਼ਤਿਆਰ ਵਿੱਚ ਹੋ ਜਾਂਦਾ ਹੈ,

ਬਿਨੁ ਪਿਰ, ਤ੍ਰਿਪਤਿ ਨ ਕਬਹੂੰ ਹੋਈ ॥੬॥

ਨੂੰ ਕਦਾਚਿੱਤ ਆਪਣੇ ਪਤੀ ਬਿਨਾ ਰੱਜ ਨਹੀਂ ਆਉਂਦਾ। (ਉਸੇ ਤਰ੍ਹਾਂ ਦਾ ਹੈ ਦਵੈਤ-ਭਾਵ ਵਾਲਾ ਬੰਦਾ)।

ਪੜਿ ਪੜਿ ਪੋਥੀ, ਸਿੰਮ੍ਰਿਤਿ ਪਾਠਾ ॥

ਜੀਵ ਪੁਸਤਕਾਂ ਨੂੰ ਪੜ੍ਹਦਾ ਤੇ ਵਾਚਦਾ ਹੈ, ਸਿਮ੍ਰਤੀਆਂ ਦਾ ਪਾਠ ਕਰਦਾ ਹੈ,

ਬੇਦ ਪੁਰਾਣ, ਪੜੈ ਸੁਣਿ ਥਾਟਾ ॥

ਅਤੇ ਵੇਦਾਂ, ਪੁਰਾਣਾਂ ਅਤੇ ਹੋਰ ਰਚਨਾਵਾਂ ਨੂੰ ਵਾਚਦਾ ਤੇ ਸ੍ਰਵਣ ਕਰਦਾ ਹੈ;

ਬਿਨੁ ਰਸ ਰਾਤੇ, ਮਨੁ ਬਹੁ ਨਾਟਾ ॥੭॥

ਪ੍ਰੰਤੂ ਵਾਹਿਗੁਰੂ ਅੰਮ੍ਰਿਤ ਦੇ ਨਾਲ ਰੰਗੇ ਜਾਣ ਬਿਨਾ ਮਨੂਆ ਬਹੁਤ ਡੋਲਦਾ ਹੈ।

ਜਿਉ ਚਾਤ੍ਰਿਕ, ਜਲ ਪ੍ਰੇਮ ਪਿਆਸਾ ॥

ਜਿਸ ਤਰ੍ਹਾਂ ਪਪੀਹੇ ਦੀ ਮੀਂਹ ਦੀਆਂ ਕਣੀਆਂ ਲਈ ਪ੍ਰੀਤ ਅਤੇ ਤੇਹ ਹੈ।

ਜਿਉ ਮੀਨਾ, ਜਲ ਮਾਹਿ ਉਲਾਸਾ ॥

ਜਿਸ ਤਰ੍ਹਾਂ ਮੱਛੀ ਪਾਣੀ ਵਿੱਚ ਖ਼ੁਸ਼ ਹੁੰਦੀ ਹੈ,

ਨਾਨਕ ਹਰਿ ਰਸੁ ਪੀ, ਤ੍ਰਿਪਤਾਸਾ ॥੮॥੧੧॥

ਓਸੇ ਤਰ੍ਹਾਂ ਹੀ ਨਾਨਕ ਹਰੀ ਆਬਿ-ਹਿਯਾਤ ਨੂੰ ਪਾਨ ਕਰ ਕੇ ਰੱਜ ਗਿਆ ਹੈ।


ਗਉੜੀ ਮਹਲਾ ੧ ॥

ਗਊੜੀ ਪਾਤਸ਼ਾਹੀ ਪਹਿਲੀ।

ਹਠੁ ਕਰਿ ਮਰੈ, ਨ ਲੇਖੈ ਪਾਵੈ ॥

ਜੋ ਅੜੀ ਕਰ ਕੇ ਮਰਦਾ ਹੈ, ਉਹ ਕਬੂਲ ਨਹੀਂ ਪੈਦਾ,

ਵੇਸ ਕਰੈ, ਬਹੁ ਭਸਮ ਲਗਾਵੈ ॥

ਭਾਵੇਂ ਉਹ ਧਾਰਮਕ ਲਿਬਾਸ ਪਹਿਨ ਲਵੇ, ਜਾਂ ਆਪਣੇ ਪਿੰਡੇ ਨੂੰ ਬਹੁਤੀ ਸੁਆਹ ਮਲ ਲਵੇ।

ਨਾਮੁ ਬਿਸਾਰਿ, ਬਹੁਰਿ ਪਛੁਤਾਵੈ ॥੧॥

ਨਾਮ ਨੂੰ ਭੁਲਾ ਕੇ, ਉਹ ਅਖ਼ੀਰ ਨੂੰ ਅਫ਼ਸੋਸ ਕਰਦਾ ਹੈ।

ਤੂੰ ਮਨਿ ਹਰਿ ਜੀਉ! ਤੂੰ ਮਨਿ ਸੂਖ ॥

ਤੂੰ ਪੂਜਯ ਪ੍ਰਭੂ ਦੀ ਪੂਜਾ ਕਰ ਅਤੇ ਤੂੰ ਆਪਣੇ ਮਨ ਅੰਦਰ ਆਰਾਮ ਨੂੰ ਪ੍ਰਾਪਤ ਕਰ।

ਨਾਮੁ ਬਿਸਾਰਿ, ਸਹਹਿ ਜਮ ਦੂਖ ॥੧॥ ਰਹਾਉ ॥

ਨਾਮ ਨੂੰ ਭੁਲਾ ਕੇ ਤੂੰ ਮੌਤ ਦਾ ਕਸ਼ਟ ਬਰਦਾਸ਼ਤ ਕਰੇਗਾਂ। ਠਹਿਰਾਉ।

ਚੋਆ ਚੰਦਨ, ਅਗਰ ਕਪੂਰਿ ॥

ਚੰਨਣ, ਊਦ ਦੀ ਲੱਕੜ, ਮੁਸ਼ਕ ਕਾਫੂਰ ਦੇ ਅਤਰ,

ਮਾਇਆ ਮਗਨੁ, ਪਰਮ ਪਦੁ ਦੂਰਿ ॥

ਅਤੇ ਸੰਸਾਰੀ ਪਦਾਰਥਾਂ ਦੀ ਮਸਤੀ, ਇਨਸਾਨ ਨੂੰ ਮਹਾਨ ਮਰਤਬੇ ਤੋਂ ਬੜਾ ਦੁਰੇਡੇ ਲੈ ਜਾਂਦੀ ਹੈ।

ਨਾਮਿ ਬਿਸਾਰਿਐ, ਸਭੁ ਕੂੜੋ ਕੂਰਿ ॥੨॥

ਨਾਮ ਨੂੰ ਭੁਲਾ ਕੇ ਉਹ ਸਮੂਹ ਝੂਠਿਆਂ ਦਾ ਝੂਠਾ ਹੋ ਜਾਂਦਾ ਹੈ।

ਨੇਜੇ ਵਾਜੇ, ਤਖਤਿ ਸਲਾਮੁ ॥

ਬਰਛੇ, ਬੈਡਂ ਬਾਜੇ, ਰਾਜਸਿੰਘਾਸਣ ਅਤੇ ਦੂਜਿਆਂ ਵਲੋਂ ਨਮਸਕਾਰਾਂ,

ਅਧਕੀ ਤ੍ਰਿਸਨਾ, ਵਿਆਪੈ ਕਾਮੁ ॥

ਖ਼ਾਹਿਸ਼ ਨੂੰ ਵਧਾਉਂਦੇ ਹਨ, ਤੇ ਪ੍ਰਾਣੀ ਕਾਮਚੇਸ਼ਟਾ ਅੰਦਰ ਗ਼ਲਤਾਨ ਹੋ ਜਾਂਦਾ ਹੈ।

ਬਿਨੁ ਹਰਿ ਜਾਚੇ, ਭਗਤਿ ਨ ਨਾਮੁ ॥੩॥

ਵਾਹਿਗੁਰੂ ਮੂਹਰੇ ਪ੍ਰਾਰਥਨਾ ਕਰਨ ਦੇ ਬਗੈਰ ਉਸ ਦੀ ਪ੍ਰੇਮ-ਮਈ ਸੇਵਾ ਅਤੇ ਨਾਮ ਪ੍ਰਾਪਤ ਨਹੀਂ ਹੁੰਦੇ।

ਵਾਦਿ ਅਹੰਕਾਰਿ, ਨਾਹੀ ਪ੍ਰਭ ਮੇਲਾ ॥

ਬਹਿਸ ਮੁਬਾਹਿਸੇ ਅਤੇ ਗਰਬ ਗ਼ਰੂਰ ਰਾਹੀਂ ਮਾਲਕ ਦਾ ਮਿਲਾਪ ਪ੍ਰਾਪਤ ਨਹੀਂ ਹੁੰਦਾ।

ਮਨੁ ਦੇ, ਪਾਵਹਿ ਨਾਮੁ ਸੁਹੇਲਾ ॥

ਆਪਣੀ ਆਤਮਾ ਨੂੰ ਸਾਹਿਬ ਦੇ ਸਮਰਪਣ ਕਰਨ ਦੁਆਰਾ, ਆਦਮੀ ਆਰਾਮ ਬਖਸ਼ਣਹਾਰ ਨਾਮ ਨੂੰ ਪਾ ਲੈਂਦਾ ਹੈ।

ਦੂਜੈ ਭਾਇ, ਅਗਿਆਨੁ ਦੁਹੇਲਾ ॥੪॥

ਬੇਸਮਝੀ ਰਾਹੀਂ, ਜੀਵ ਹੋਰਸ ਦੀ ਮੁਹੱਬਤ ਵਿੱਚ ਉਲਝ ਜਾਂਦਾ ਹੈ, ਜਿਹੜੀ ਉਸ ਨੂੰ ਦੁਖੀ ਕਰ ਦਿੰਦੀ ਹੈ।

ਬਿਨੁ ਦਮ ਕੇ, ਸਉਦਾ ਨਹੀ ਹਾਟ ॥

ਰਕਮ ਬਗੈਰ ਦੁਕਾਨ ਤੋਂ ਸੌਦਾ ਸੂਤ ਲਿਆ ਨਹੀਂ ਜਾ ਸਕਦਾ।

ਬਿਨੁ ਬੋਹਿਥ, ਸਾਗਰ ਨਹੀ ਵਾਟ ॥

ਕਿਸ਼ਤੀ ਦੇ ਬਗੈਰ ਸਮੁੰਦਰ ਦਾ ਸਫ਼ਰ ਕੀਤਾ ਨਹੀਂ ਜਾ ਸਕਦਾ।

ਬਿਨੁ ਗੁਰ ਸੇਵੇ, ਘਾਟੇ ਘਾਟਿ ॥੫॥

ਗੁਰਾਂ ਦੀ ਘਾਲ ਕਮਾਉਣ ਬਾਝੋਂ ਮੁਕੰਮਲ ਘਾਟਾ ਹੈ।

ਤਿਸ ਕਉ ਵਾਹੁ ਵਾਹੁ, ਜਿ ਵਾਟ ਦਿਖਾਵੈ ॥

ਸ਼ਾਬਾਸ਼! ਸ਼ਾਬਾਸ਼! ਹੈ ਉਸ ਨੂੰ ਜੋ ਮਾਰਗ ਵਿਖਾਲਦਾ ਹੈ।

ਤਿਸ ਕਉ ਵਾਹੁ ਵਾਹੁ, ਜਿ ਸਬਦੁ ਸੁਣਾਵੈ ॥

ਸ਼ਾਬਾਸ਼! ਸ਼ਾਬਾਸ਼! ਹੈ ਉਸ ਨੂੰ ਜਿਹੜਾ ਮੈਨੂੰ ਨਾਮ ਸ੍ਰਵਣ ਕਰਾਉਂਦਾ ਹੈ।

ਤਿਸ ਕਉ ਵਾਹੁ ਵਾਹੁ, ਜਿ ਮੇਲਿ ਮਿਲਾਵੈ ॥੬॥

ਸਾਬਾਸ਼! ਸ਼ਾਬਾਸ਼! ਹੈ ਉਸ ਨੂੰ ਜਿਹੜਾ ਮੈਨੂੰ ਮਾਲਕ ਦੇ ਮਿਲਾਪ ਨਾਲ ਮਿਲਾਉਣਾ ਹੈ।

ਵਾਹੁ ਵਾਹੁ ਤਿਸ ਕਉ, ਜਿਸ ਕਾ ਇਹੁ ਜੀਉ ॥

ਸ਼ਾਬਾਸ਼! ਸ਼ਾਬਾਸ਼! ਹੈ ਉਸ ਨੂੰ ਜਿਸ ਦੀ ਇਹ ਜਿੰਦੜੀ ਮਲਕੀਅਤ ਹੈ।

ਗੁਰ ਸਬਦੀ, ਮਥਿ ਅੰਮ੍ਰਿਤੁ ਪੀਉ ॥

ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਸੁਧਾਰਸ ਨੂੰ ਸਿਮਰ ਤੇ ਪਾਨ ਕਰ।

ਨਾਮ ਵਡਾਈ, ਤੁਧੁ ਭਾਣੈ ਦੀਉ ॥੭॥

ਨਾਮ ਦੀ ਸ਼ੋਭਾ ਤੇਰੀ ਰਜ਼ਾ ਦੁਆਰਾ ਪਰਦਾਨ ਹੁੰਦੀ ਹੈ, ਹੈ ਸਾਹਿਬ!

ਨਾਮ ਬਿਨਾ, ਕਿਉ ਜੀਵਾ ਮਾਇ? ॥

ਨਾਮ ਦੇ ਬਾਝੋਂ ਮੈਂ ਕਿਸ ਤਰ੍ਹਾਂ ਜਿਉ ਸਕਦਾ ਹਾਂ ਹੈ ਮਾਤਾ?

ਅਨਦਿਨੁ ਜਪਤੁ ਰਹਉ, ਤੇਰੀ ਸਰਣਾਇ ॥

ਰਾਤ ਦਿਨ ਮੈਂ ਨਾਮ ਦਾ ਉਚਾਰਣ ਕਰਦਾ ਹਾਂ ਅਤੇ ਤੇਰੀ ਪਨਾਹ ਹੇਠਾ ਵਿਚਰਦਾ ਹਾਂ, ਹੈ ਮੇਰੇ ਮਾਲਕ।

ਨਾਨਕ, ਨਾਮਿ ਰਤੇ ਪਤਿ ਪਾਇ ॥੮॥੧੨॥

ਨਾਨਕ, ਨਾਮ ਨਾਲ ਰੰਗੀਜਣ ਦੁਆਰਾ ਆਦਮੀ ਇੱਜ਼ਤ ਪਾ ਲੈਂਦਾ ਹੈ।


>ਗਉੜੀ ਮਹਲਾ ੧ ॥

ਗਉੜੀ ਪਾਤਸ਼ਾਹੀ ਪਹਿਲੀ।

ਹਉਮੈ ਕਰਤ, ਭੇਖੀ ਨਹੀ ਜਾਨਿਆ ॥

ਹੰਕਾਰ ਅੰਦਰ ਪਰਵਿਰਤ ਹੋਣ ਨਾਲ ਆਦਮੀ ਸਾਹਿਬ ਨੂੰ ਨਹੀਂ ਜਾਣਦਾ, ਭਾਵੇਂ ਉਹ ਕੋਈ ਧਾਰਮਕ ਵਿਖਾਵਾ ਕਰ ਲਵੇ।

ਗੁਰਮੁਖਿ ਭਗਤਿ, ਵਿਰਲੇ ਮਨੁ ਮਾਨਿਆ ॥੧॥

ਕੋਈ ਟਾਂਵਾਂ ਹੀ ਪੁਰਸ਼ ਹੈ ਜਿਸ ਦੀ ਆਤਮਾ ਗੁਰਾਂ ਦੀ ਅਗਵਾਈ ਦੁਆਰਾ ਸਾਈਂ ਦੇ ਸਿਮਰਨ ਨਾਲ ਤ੍ਰਿਪਤ ਹੋਈ ਹੈ।

ਹਉ ਹਉ ਕਰਤ, ਨਹੀ ਸਚੁ ਪਾਈਐ ॥

ਮੈਂ ਮੇਰੀ ਦੀ ਕਰਣੀ ਦੁਆਰਾ ਸੱਚਾ ਸੁਆਮੀ ਪ੍ਰਾਪਤ ਨਹੀਂ ਹੁੰਦਾ।

ਹਉਮੈ ਜਾਇ, ਪਰਮ ਪਦੁ ਪਾਈਐ ॥੧॥ ਰਹਾਉ ॥

ਜਦ ਸਵੈ-ਹੰਗਤਾ ਦੁਰ ਹੋ ਜਾਂਦੀ ਹੈ ਤਾਂ ਮਹਾਨ ਮਰਤਬਾ ਹਾਸਲ ਹੋ ਜਾਂਦਾ ਹੈ। ਠਹਿਰਾਉ।

ਹਉਮੈ ਕਰਿ, ਰਾਜੇ ਬਹੁ ਧਾਵਹਿ ॥

ਪਾਤਸ਼ਾਹ ਹੰਕਾਰ ਕਰਦੇ ਹਨ ਅਤੇ ਕਈ ਚੜ੍ਹਾਈਆਂ ਕਰਦੇ ਹਨ।

ਹਉਮੈ ਖਪਹਿ, ਜਨਮਿ ਮਰਿ ਆਵਹਿ ॥੨॥

ਹੰਕਾਰ ਦੁਆਰਾ ਉਹ ਬਰਬਾਦ ਹੋ ਜਾਂਦੇ ਹਨ ਅਤੇ ਉਹ ਮਰ ਕੇ ਮੁੜ ਆਉਣ ਲਈ ਪੈਦਾ ਹੁੰਦੇ ਹਨ।

ਹਉਮੈ ਨਿਵਰੈ, ਗੁਰ ਸਬਦੁ ਵੀਚਾਰੈ ॥

ਗੁਰਾਂ ਦੀ ਬਾਣੀ ਨੂੰ ਸੋਚਣ ਸਮਝਣ ਦੁਆਰਾ ਹੰਕਾਰ ਨਵਿਰਤ ਹੋ ਜਾਂਦਾ ਹੈ।

ਚੰਚਲ ਮਤਿ ਤਿਆਗੈ, ਪੰਚ ਸੰਘਾਰੈ ॥੩॥

ਜੋ ਆਪਣੇ ਚੁਲਬੁਲੇ ਮਨੂਏ ਨੂੰ ਰੋਕ ਰਖਦਾ ਹੈ, ਅਤੇ ਆਪਣੇ ਪੰਜ ਵਿਸ਼ੇ ਵੇਗਾਂ ਨੂੰ ਮਾਰ ਲੈਂਦਾ ਹੈ,

ਅੰਤਰਿ ਸਾਚੁ, ਸਹਜ ਘਰਿ ਆਵਹਿ ॥

ਅਤੇ ਉਹ ਜਿਸ ਦੇ ਹਿਰਦੇ ਅੰਦਰ ਸੱਚਾ ਨਾਮ ਹੈ, ਉਹ ਮਾਲਕ ਦੇ ਮੰਦਰ ਵਿੱਚ ਪੁਜ ਜਾਂਦਾ ਹੈ।

ਰਾਜਨੁ ਜਾਣਿ, ਪਰਮ ਗਤਿ ਪਾਵਹਿ ॥੪॥

ਪਾਤਸ਼ਾਹ ਨੂੰ ਸਮਝ ਕੇ, ਉਹ ਮਹਾਨ ਰੁਤਬੇ ਨੂੰ ਪ੍ਰਾਪਤ ਕਰ ਲੈਂਦਾ ਹੈ।

ਸਚੁ ਕਰਣੀ, ਗੁਰੁ ਭਰਮੁ ਚੁਕਾਵੈ ॥

ਗੁਰੂ ਉਸ ਦਾ ਸੰਦੇਹ ਦੂਰ ਕਰ ਦਿੰਦਾ ਹੈ, ਜਿਸ ਦੇ ਅਮਲ ਸੱਚੇ ਹਨ।

ਨਿਰਭਉ ਕੈ ਘਰਿ, ਤਾੜੀ ਲਾਵੈ ॥੫॥

ਉਹ ਨਿਡੱਰ ਪੁਰਖ ਦੇ ਗ੍ਰਹਿ ਤੇ ਆਪਣੀ ਬਿਰਤੀ ਜੋੜਦਾ ਹੈ।

ਹਉ ਹਉ ਕਰਿ, ਮਰਣਾ ਕਿਆ ਪਾਵੈ? ॥

ਜਿਹੜਾ ਗ਼ਰੂਰ ਅਤੇ ਸਵੈ-ਹੰਗਤਾ ਕਰਦਾ ਹੋਇਆ ਮਰ ਜਾਂਦਾ ਹੈ, ਉਹ ਕੀ ਖੱਟੀ ਖੱਟਦਾ ਹੈ?

ਪੂਰਾ ਗੁਰੁ ਭੇਟੇ, ਸੋ ਝਗਰੁ ਚੁਕਾਵੈ ॥੬॥

ਜੋ ਪੂਰਨ ਗੁਰਾਂ ਨੂੰ ਮਿਲ ਪੈਦਾ ਹੈ, ਉਹ ਆਪਣੇ ਬਖੇੜੇ ਮੁਕਾ ਲੈਂਦਾ ਹੈ।

ਜੇਤੀ ਹੈ, ਤੇਤੀ ਕਿਹੁ ਨਾਹੀ ॥

ਜੋ ਕੁਛ ਭੀ ਹੈ, ਉਹ ਦਰਅਸਲ ਕੁੱਝ ਭੀ ਨਹੀਂ।

ਗੁਰਮੁਖਿ ਗਿਆਨ ਭੇਟਿ, ਗੁਣ ਗਾਹੀ ॥੨॥

ਗੁਰਾਂ ਪਾਸੋਂ ਰੱਬੀ ਗਿਆਤ ਪ੍ਰਾਪਤ ਕਰਕੇ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ।

ਹਉਮੈ ਬੰਧਨ, ਬੰਧਿ ਭਵਾਵੈ ॥

ਹੰਕਾਰ ਆਦਮੀ ਨੂੰ ਜੰਜੀਰਾਂ ਅੰਦਰ ਜਕੜ ਦਿੰਦਾ ਹੈ, ਅਤੇ ਉਸ ਨੂੰ ਆਵਾਗਉਣ ਅੰਦਰ ਭਟਕਾਉਂਦਾ ਹੈ।

ਨਾਨਕ, ਰਾਮ ਭਗਤਿ ਸੁਖੁ ਪਾਵੈ ॥੮॥੧੩॥

ਸਾਹਿਬ ਦੀ ਬੰਦਗੀ ਰਾਹੀਂ ਨਾਨਕ ਨੇ ਆਰਾਮ ਪ੍ਰਾਪਤ ਕੀਤਾ ਹੈ।


ਗਉੜੀ ਮਹਲਾ ੧ ॥

ਗਉੜੀ ਪਾਤਸ਼ਾਹੀ ਪਹਿਲੀ।

ਹਉਮੈ ਕਰਤ, ਭੇਖੀ ਨਹੀ ਜਾਨਿਆ ॥

ਹੰਕਾਰ ਅੰਦਰ ਪਰਵਿਰਤ ਹੋਣ ਨਾਲ ਆਦਮੀ ਸਾਹਿਬ ਨੂੰ ਨਹੀਂ ਜਾਣਦਾ, ਭਾਵੇਂ ਉਹ ਕੋਈ ਧਾਰਮਕ ਵਿਖਾਵਾ ਕਰ ਲਵੇ।

ਗੁਰਮੁਖਿ ਭਗਤਿ, ਵਿਰਲੇ ਮਨੁ ਮਾਨਿਆ ॥੧॥

ਕੋਈ ਟਾਂਵਾਂ ਹੀ ਪੁਰਸ਼ ਹੈ ਜਿਸ ਦੀ ਆਤਮਾ ਗੁਰਾਂ ਦੀ ਅਗਵਾਈ ਦੁਆਰਾ ਸਾਈਂ ਦੇ ਸਿਮਰਨ ਨਾਲ ਤ੍ਰਿਪਤ ਹੋਈ ਹੈ।

ਹਉ ਹਉ ਕਰਤ, ਨਹੀ ਸਚੁ ਪਾਈਐ ॥

ਮੈਂ ਮੇਰੀ ਦੀ ਕਰਣੀ ਦੁਆਰਾ ਸੱਚਾ ਸੁਆਮੀ ਪ੍ਰਾਪਤ ਨਹੀਂ ਹੁੰਦਾ।

ਹਉਮੈ ਜਾਇ, ਪਰਮ ਪਦੁ ਪਾਈਐ ॥੧॥ ਰਹਾਉ ॥

ਜਦ ਸਵੈ-ਹੰਗਤਾ ਦੁਰ ਹੋ ਜਾਂਦੀ ਹੈ ਤਾਂ ਮਹਾਨ ਮਰਤਬਾ ਹਾਸਲ ਹੋ ਜਾਂਦਾ ਹੈ। ਠਹਿਰਾਉ।

ਹਉਮੈ ਕਰਿ, ਰਾਜੇ ਬਹੁ ਧਾਵਹਿ ॥

ਪਾਤਸ਼ਾਹ ਹੰਕਾਰ ਕਰਦੇ ਹਨ ਅਤੇ ਕਈ ਚੜ੍ਹਾਈਆਂ ਕਰਦੇ ਹਨ।

ਹਉਮੈ ਖਪਹਿ, ਜਨਮਿ ਮਰਿ ਆਵਹਿ ॥੨॥

ਹੰਕਾਰ ਦੁਆਰਾ ਉਹ ਬਰਬਾਦ ਹੋ ਜਾਂਦੇ ਹਨ ਅਤੇ ਉਹ ਮਰ ਕੇ ਮੁੜ ਆਉਣ ਲਈ ਪੈਦਾ ਹੁੰਦੇ ਹਨ।

ਹਉਮੈ ਨਿਵਰੈ, ਗੁਰ ਸਬਦੁ ਵੀਚਾਰੈ ॥

ਗੁਰਾਂ ਦੀ ਬਾਣੀ ਨੂੰ ਸੋਚਣ ਸਮਝਣ ਦੁਆਰਾ ਹੰਕਾਰ ਨਵਿਰਤ ਹੋ ਜਾਂਦਾ ਹੈ।

ਚੰਚਲ ਮਤਿ ਤਿਆਗੈ, ਪੰਚ ਸੰਘਾਰੈ ॥੩॥

ਜੋ ਆਪਣੇ ਚੁਲਬੁਲੇ ਮਨੂਏ ਨੂੰ ਰੋਕ ਰਖਦਾ ਹੈ, ਅਤੇ ਆਪਣੇ ਪੰਜ ਵਿਸ਼ੇ ਵੇਗਾਂ ਨੂੰ ਮਾਰ ਲੈਂਦਾ ਹੈ,

ਅੰਤਰਿ ਸਾਚੁ, ਸਹਜ ਘਰਿ ਆਵਹਿ ॥

ਅਤੇ ਉਹ ਜਿਸ ਦੇ ਹਿਰਦੇ ਅੰਦਰ ਸੱਚਾ ਨਾਮ ਹੈ, ਉਹ ਮਾਲਕ ਦੇ ਮੰਦਰ ਵਿੱਚ ਪੁਜ ਜਾਂਦਾ ਹੈ।

ਰਾਜਨੁ ਜਾਣਿ, ਪਰਮ ਗਤਿ ਪਾਵਹਿ ॥੪॥

ਪਾਤਸ਼ਾਹ ਨੂੰ ਸਮਝ ਕੇ, ਉਹ ਮਹਾਨ ਰੁਤਬੇ ਨੂੰ ਪ੍ਰਾਪਤ ਕਰ ਲੈਂਦਾ ਹੈ।

ਸਚੁ ਕਰਣੀ, ਗੁਰੁ ਭਰਮੁ ਚੁਕਾਵੈ ॥

ਗੁਰੂ ਉਸ ਦਾ ਸੰਦੇਹ ਦੂਰ ਕਰ ਦਿੰਦਾ ਹੈ, ਜਿਸ ਦੇ ਅਮਲ ਸੱਚੇ ਹਨ।

ਨਿਰਭਉ ਕੈ ਘਰਿ, ਤਾੜੀ ਲਾਵੈ ॥੫॥

ਉਹ ਨਿਡੱਰ ਪੁਰਖ ਦੇ ਗ੍ਰਹਿ ਤੇ ਆਪਣੀ ਬਿਰਤੀ ਜੋੜਦਾ ਹੈ।

ਹਉ ਹਉ ਕਰਿ, ਮਰਣਾ ਕਿਆ ਪਾਵੈ? ॥

ਜਿਹੜਾ ਗ਼ਰੂਰ ਅਤੇ ਸਵੈ-ਹੰਗਤਾ ਕਰਦਾ ਹੋਇਆ ਮਰ ਜਾਂਦਾ ਹੈ, ਉਹ ਕੀ ਖੱਟੀ ਖੱਟਦਾ ਹੈ?

ਪੂਰਾ ਗੁਰੁ ਭੇਟੇ, ਸੋ ਝਗਰੁ ਚੁਕਾਵੈ ॥੬॥

ਜੋ ਪੂਰਨ ਗੁਰਾਂ ਨੂੰ ਮਿਲ ਪੈਦਾ ਹੈ, ਉਹ ਆਪਣੇ ਬਖੇੜੇ ਮੁਕਾ ਲੈਂਦਾ ਹੈ।

ਜੇਤੀ ਹੈ, ਤੇਤੀ ਕਿਹੁ ਨਾਹੀ ॥

ਜੋ ਕੁਛ ਭੀ ਹੈ, ਉਹ ਦਰਅਸਲ ਕੁੱਝ ਭੀ ਨਹੀਂ।

ਗੁਰਮੁਖਿ ਗਿਆਨ ਭੇਟਿ, ਗੁਣ ਗਾਹੀ ॥੨॥

ਗੁਰਾਂ ਪਾਸੋਂ ਰੱਬੀ ਗਿਆਤ ਪ੍ਰਾਪਤ ਕਰਕੇ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ।

ਹਉਮੈ ਬੰਧਨ, ਬੰਧਿ ਭਵਾਵੈ ॥

ਹੰਕਾਰ ਆਦਮੀ ਨੂੰ ਜੰਜੀਰਾਂ ਅੰਦਰ ਜਕੜ ਦਿੰਦਾ ਹੈ, ਅਤੇ ਉਸ ਨੂੰ ਆਵਾਗਉਣ ਅੰਦਰ ਭਟਕਾਉਂਦਾ ਹੈ।

ਨਾਨਕ, ਰਾਮ ਭਗਤਿ ਸੁਖੁ ਪਾਵੈ ॥੮॥੧੩॥

ਸਾਹਿਬ ਦੀ ਬੰਦਗੀ ਰਾਹੀਂ ਨਾਨਕ ਨੇ ਆਰਾਮ ਪ੍ਰਾਪਤ ਕੀਤਾ ਹੈ।


ਗਉੜੀ ਮਹਲਾ ੧ ॥

ਗਊੜੀ ਪਾਤਸ਼ਾਹੀ ਪਹਿਲੀ।

ਪ੍ਰਥਮੇ ਬ੍ਰਹਮਾ, ਕਾਲੈ ਘਰਿ ਆਇਆ ॥

ਅੱਵਲ ਬ੍ਰਹਮਾ ਮੌਤ ਗ੍ਰਿਹ ਵਿੱਚ ਵੜਿਆ (ਦੇ ਵਸ ਪਿਆ)।

ਬ੍ਰਹਮ ਕਮਲੁ, ਪਇਆਲਿ ਨ ਪਾਇਆ ॥

ਬ੍ਰਹਮਾ ਕੰਵਲ ਅੰਦਰ ਪ੍ਰਵੇਸ਼ ਕਰ ਗਿਆ ਅਤੇ ਪਾਤਾਲ ਨੂੰ ਖੋਜ ਕੇ ਭੀ ਉਸ ਨੂੰ ਸੁਆਮੀ ਦੇਅੰਤ ਦਾ ਪਤਾ ਨਾਂ ਲੱਗਾ।

ਆਗਿਆ ਨਹੀ ਲੀਨੀ, ਭਰਮਿ ਭੁਲਾਇਆ ॥੧॥

ਉਸ ਨੇ ਸਾਹਿਬ ਦਾ ਹੁਕਮ ਪਰਵਾਨ ਨਾਂ ਕੀਤਾ ਅਤੇ ਵਹਿਮ ਅੰਦਰ ਭਟਕਦਾ ਰਿਹਾ।

ਜੋ ਉਪਜੈ, ਸੋ ਕਾਲਿ ਸੰਘਾਰਿਆ ॥

ਜੇ ਕੋਈ ਭੀ ਸਾਜਿਆ ਗਿਆ ਹੈ, ਉਸ ਨੂੰ ਮੌਤ ਨਾਸ ਕਰ ਦਿੰਦੀ ਹੈ।

ਹਮ ਹਰਿ ਰਾਖੇ, ਗੁਰ ਸਬਦੁ ਬੀਚਾਰਿਆ ॥੧॥ ਰਹਾਉ ॥

ਵਾਹਿਗੁਰੂ ਨੇ ਮੇਰੀ ਰੱਖਿਆ ਕੀਤੀ ਹੈ, ਕਿਉਂ ਜੋ ਮੈਂ ਗੁਰਾਂ ਦੇ ਬਚਨ ਦਾ ਸਿਮਰਨ ਕੀਤਾ ਹੈ। ਠਹਿਰਾਉ।

ਮਾਇਆ ਮੋਹੇ, ਦੇਵੀ ਸਭਿ ਦੇਵਾ ॥

ਮੌਹਨੀ ਲੇ ਸਾਰੇ ਦੇਵੀ ਦੇਵਤਿਆਂ ਨੂੰ ਫਲ ਲਿਆ ਹੈ।

ਕਾਲੁ ਨ ਛੋਡੈ, ਬਿਨੁ ਗੁਰ ਕੀ ਸੇਵਾ ॥

ਗੁਰਾਂ ਦੀ ਚਾਕਰੀ ਦੇ ਬਾਝੋਂ ਮੌਤ ਕਿਸੇ ਨੂੰ ਨਹੀਂ ਛਡਦੀ।

ਓਹੁ ਅਬਿਨਾਸੀ, ਅਲਖ ਅਭੇਵਾ ॥੨॥

ਉਹ ਪ੍ਰਭੂ ਅਮਰ, ਅਦ੍ਰਿਸ਼ਟ ਅਤੇ ਅਭੇਦ-ਰਹਿਤ ਹੈ।

ਸੁਲਤਾਨ ਖਾਨ ਬਾਦਿਸਾਹ, ਨਹੀ ਰਹਨਾ ॥

ਮਹਾਰਾਜੇ, ਸਰਦਾਰ ਅਤੇ ਪਾਤਸ਼ਾਹ ਨਹੀਂ ਰਹਿਣਗੇ।

ਨਾਮਹੁ ਭੂਲੈ, ਜਮ ਕਾ ਦੁਖੁ ਸਹਨਾ ॥

ਨਾਮ ਨੂੰ ਭੁਲਾ ਕੇ ਉਹ ਮੌਤ ਦਾ ਕਸ਼ਟ ਸਹਾਰਣਗੇ।

ਮੈ ਧਰ ਨਾਮੁ, ਜਿਉ ਰਾਖਹੁ ਰਹਨਾ ॥੩॥

ਮੇਰਾ ਆਸਰਾ ਨਾਮ ਹੈ, ਜਿਸ ਤਰ੍ਹਾਂ ਤੂੰ ਮੈਨੂੰ ਰਖਦਾ ਹੈ, ਮੈਂ ਉਸੇ ਤਰ੍ਹਾਂ ਰਹਿੰਦਾ ਹਾਂ, ਹੇ ਸੁਆਮੀ!

ਚਉਧਰੀ ਰਾਜੇ, ਨਹੀ ਕਿਸੈ ਮੁਕਾਮੁ ॥

ਮੁੱਖੀਆਂ ਤੇ ਪਾਤਿਸ਼ਾਹ ਕਿਸੇ ਦਾ ਭੀ ਰਰਹਿਣ ਦਾ ਟਿਕਾਣਾ ਨਹੀਂ।

ਸਾਹ ਮਰਹਿ, ਸੰਚਹਿ ਮਾਇਆ ਦਾਮ ॥

ਸ਼ਾਹੂਕਾਰ ਪਦਾਰਥ ਅਤੇ ਧਨ ਜਮ੍ਹਾਂ ਕਰਕੇ ਮਰ ਜਾਂਦੇ ਹਨ।

ਮੈ ਧਨੁ ਦੀਜੈ, ਹਰਿ ਅੰਮ੍ਰਿਤ ਨਾਮੁ ॥੪॥

ਹੈ ਵਾਹਿਗੁਰੂ! ਮੈਨੂੰ ਆਪਦੇ ਅੰਮ੍ਰਿਤ-ਮਈ ਨਾਮ ਦੀ ਦੌਲਤ ਪ੍ਰਦਾਨ ਕਰ।

ਰਯਤਿ ਮਹਰ, ਮੁਕਦਮ ਸਿਕਦਾਰੈ ॥

ਰਿਆਇਆ ਸਰਦਾਰ, ਨੰਬਰਦਾਰ ਅਤੇ ਚਊਧਰੀ।

ਨਿਹਚਲੁ, ਕੋਇ ਨ ਦਿਸੈ ਸੰਸਾਰੈ ॥

ਕੋਈ ਭੀ ਜਗਤ ਅੰਦਰ ਮੁਸਤਕਿਲ ਨਹੀਂ ਦਿਸਦਾ।

ਅਫਰਿਉ ਕਾਲੁ, ਕੂੜੁ ਸਿਰਿ ਮਾਰੈ ॥੫॥

ਅਮੋੜ ਮੌਤ ਝੂਠੇ ਪ੍ਰਾਣੀਆਂ ਦੇ ਸਿਰ ਉਤੇ ਸੱਟ ਮਾਰਦੀ ਹੈ।

ਨਿਹਚਲੁ ਏਕੁ, ਸਚਾ ਸਚ ਸੋਈ ॥

ਕੇਵਲ ਉਹ ਸੁਅਠਾਮੀ, ਸੱਚਿਆਰਾ ਦਾ ਪਰਮ ਸੱਚਿਆਰ ਹੀ ਸਦੀਵੀ ਸਥਿਰ ਹੈ।

ਜਿਨਿ ਕਰਿ ਸਾਜੀ, ਤਿਨਹਿ ਸਭ ਗੋਈ ॥

ਜਿਸ ਨੇ ਬਣਾਇਆ ਤੇ ਰਚਿਆ ਹੈ, ਓਹੀ ਸਾਰਿਆਂ ਨੂੰ ਨਾਸ ਕਰ ਦੇਵੇਗਾ।

ਓਹੁ ਗੁਰਮੁਖਿ ਜਾਪੈ, ਤਾਂ ਪਤਿ ਹੋਈ ॥੩॥

ਜਦ ਉਹ ਸਾਹਿਬ, ਗੁਰਾਂ ਦੇ ਰਾਹੀਂ ਜਾਣ ਲਿਆ ਜਾਂਦਾ ਹੈ ਕੇਵਲ ਤਦ ਹੀ ਇੱਜ਼ਤ ਆਬਰੂ ਪ੍ਰਾਪਤ ਹੁੰਦੀ ਹੈ।

ਕਾਜੀ ਸੇਖ, ਭੇਖ ਫਕੀਰਾ ॥

ਕਾਜ਼ੀ, ਸ਼ੇਖ ਅਤੇ ਧਾਰਮਕ ਲਿਬਾਸ ਅੰਦਰ ਫਕੀਰ,

ਵਡੇ ਕਹਾਵਹਿ, ਹਉਮੈ ਤਨਿ ਪੀਰਾ ॥

ਪਰ ਹੰਕਾਰ ਕਰਕੇ ਉਨ੍ਹਾਂ ਦੇ ਸਰੀਰ ਅੰਦਰ ਦਰਦ ਹੈ।

ਕਾਲੁ ਨ ਛੋਡੈ, ਬਿਨੁ ਸਤਿਗੁਰ ਕੀ ਧੀਰਾ ॥੧॥

ਸੱਚੇ ਗੁਰਾਂ ਦੇ ਆਸਰੇ ਬਗੈਰ ਮੌਤ ਉਨ੍ਹਾਂ ਨੂੰ ਨਹੀਂ ਛਡਦੀ।

ਕਾਲੁ ਜਾਲੁ, ਜਿਹਵਾ ਅਰੁ ਨੈਣੀ ॥

ਮੌਤ ਦੀ ਫਾਹੀ ਬੰਦੇ ਦੀ ਜੀਭ ਤੇ ਅੱਖਾਂੈਂ ਦੇ ਉਤੇ ਹੈ।

ਕਾਨੀ ਕਾਲੁ, ਸੁਣੈ ਬਿਖੁ ਬੈਣੀ ॥

ਮੌਤ ਉਸ ਦੇ ਕੰਨਾਂ ਤੇ ਹੈ ਜਦ ਉਹ ਵਿਸ਼ਈ ਗੱਲ ਬਾਤ ਸ੍ਰਵਣ ਕਰਦਾ ਹੈ।

ਬਿਨੁ ਸਬਦੈ, ਮੂਠੇ ਦਿਨੁ ਰੈਣੀ ॥੮॥

ਨਾਮ ਦੇ ਬਗੈਰ ਬੰਦਾ ਦਿਨ ਰਾਤ ਲੁੱਟਿਆ ਜਾ ਰਿਹਾ ਹੈ।

ਹਿਰਦੈ ਸਾਚੁ, ਵਸੈ ਹਰਿ ਨਾਇ ॥

ਜਿਸ ਦੇ ਦਿਲ ਵਿੱਚ ਰੱਬ ਦਾ ਸੱਚਾ ਨਾਮ ਰਹਿੰਦਾ ਹੈ,

ਕਾਲੁ ਨ ਜੋਹਿ ਸਕੈ, ਗੁਣ ਗਾਇ ॥

ਅਤੇ ਜੋ ਰੱਬ ਦਾ ਜੱਸ ਗਾਉਂਦਾ ਹੈ, ਉਸ ਨੂੰ ਮੌਤ ਤਾੜ ਨਹੀਂ ਸਕਦੀ।

ਨਾਨਕ, ਗੁਰਮੁਖਿ ਸਬਦਿ ਸਮਾਇ ॥੯ ॥੧੪॥

ਨਾਨਕ ਗੁਰੂ-ਅਨੁਸਾਰੀ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।


ਗਉੜੀ ਮਹਲਾ ੧ ॥

ਗਊੜੀ ਪਾਤਿਸਾਹੀ ਪਹਿਲੀ।

ਬੋਲਹਿ ਸਾਚੁ, ਮਿਥਿਆ ਨਹੀ ਰਾਈ ॥

ਜੋ ਸੱਚ ਬੋਲਦਾ ਹੈ, ਜਿਸ ਵਿੱਚ ਇਕ ਭੋਰਾ ਭਰ ਭੀ ਝੂਠ ਨਹੀਂ ਹੁੰਦਾ,

ਚਾਲਹਿ ਗੁਰਮੁਖਿ, ਹੁਕਮਿ ਰਜਾਈ ॥

ਅਤੇ, ਗੁਰੂ ਅਨੁਸਾਰੀ ਰਜਾ ਵਾਲੇ ਦੇ ਫੁਰਮਾਨ ਅਨੁਸਾਰ ਟੁਰਦਾ ਹੈ,

ਰਹਹਿ ਅਤੀਤ, ਸਚੇ ਸਰਣਾਈ ॥੧॥

ਉਹ ਸੱਚੇ ਸਾਈਂ ਦੀ ਪਨਾਹ ਵਿੱਚ ਅਟੰਕ ਵਿਚਰਦਾ ਹੈ।

ਸਚ ਘਰਿ ਬੈਸੈ, ਕਾਲੁ ਨ ਜੋਹੈ ॥

ਉਹ ਸੱਚੇ ਗ੍ਰਹਿ ਅੰਦਰ ਵਸਦਾ ਹੈ ਅਤੇ ਮੌਤ ਉਸ ਨੂੰ ਨਹੀਂ ਛੂੰਹਦੀ।

ਮਨਮੁਖ ਕਉ, ਆਵਤ ਜਾਵਤ ਦੁਖੁ ਮੋਹੈ ॥੧॥ ਰਹਾਉ ॥

ਅਧਰਮੀ ਆਉਂਦਾ ਤੇ ਜਾਂਦਾ ਹੈ ਅਤੇ ਸੰਸਾਰੀ ਮਮਤਾ ਦੀ ਪੀੜ ਸਹਾਰਦਾ ਹੈ। ਠਹਿਰਾਉ।

ਅਪਿਉ ਪੀਅਉ, ਅਕਥੁ ਕਥਿ ਰਹੀਐ ॥

ਅੰਮ੍ਰਿਤ ਪਾਨ ਕਰ ਅਤੇ ਅਕਹਿ ਸੁਆਮੀ ਦਾ ਉਚਾਰਨ ਕਰਦਾ ਰਹੁ।

ਨਿਜ ਘਰਿ ਬੈਸਿ, ਸਹਜ ਘਰੁ ਲਹੀਐ ॥

ਆਪਣੇ ਨਿੱਜ ਦੇ ਧਾਮ ਅੰਦਰ ਬੈਠ ਕੇ, ਪਰਸੰਨਤਾ ਦਾ ਗ੍ਰਹਿ ਪ੍ਰਾਪਤ ਕਰ ਸਕਦਾ ਹੈ।

ਹਰਿ ਰਸਿ ਮਾਤੇ, ਇਹੁ ਸੁਖੁ ਕਹੀਐ ॥੨॥

ਇਹ ਪਰਸੰਨਤਾ ਉਸ ਨੂੰ ਪ੍ਰਾਪਤ ਹੋਈ ਆਖੀ ਜਾਂਦੀ ਹੈ, ਜੋ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜਿਆ ਹੈ।

ਗੁਰਮਤਿ ਚਾਲ, ਨਿਹਚਲ ਨਹੀ ਡੋਲੈ ॥

ਜੀਵਨ ਰਹੁਰੀਤੀ ਨੂੰ ਗੁਰਾਂ ਦੀ ਸਿਖ-ਮਤ ਅਨੁਸਾਰ ਢਾਲਣ ਦੁਆਰਾ ਇਨਸਾਨ ਅਹਿੱਲ ਹੋ ਜਾਂਦਾ ਹੈ ਅਤੇ ਡਿੱਕਡੋਲੇ ਨਹੀਂ ਖਾਂਦਾ।

ਗੁਰਮਤਿ ਸਾਚਿ, ਸਹਜਿ ਹਰਿ ਬੋਲੈ ॥

ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੁਭਾਵਕ ਹੀ ਵਾਹਿਗੁਰੂ ਦੇ ਸੱਚੇ ਨਾਮ ਦਾ ਉਚਾਰਨ ਕਰਦਾ ਹੈ।

ਪੀਵੈ ਅੰਮ੍ਰਿਤੁ, ਤਤੁ ਵਿਰੋਲੈ ॥੩॥

ਉਹ ਆਬਿ-ਹਿਯਾਤ ਪਾਨ ਕਰਦਾ ਹੈ ਅਤੇ ਅਸਲੀਅਤ ਨੂੰ ਰਿੜਕ ਕੇ ਵੱਖਰੀ ਕੱਢ ਲੈਂਦਾ ਹੈ।

ਸਤਿਗੁਰੁ ਦੇਖਿਆ, ਦੀਖਿਆ ਲੀਨੀ ॥

ਸੱਚੇ ਗੁਰਾਂ ਨੂੰ ਵੇਖ ਕੇ, ਮੈਂ ਉਨ੍ਹਾਂ ਪਾਸੋਂ ਸਿੱਖਿਆ ਲਈ ਹੈ।

ਮਨੁ ਤਨੁ ਅਰਪਿਓ, ਅੰਤਰ ਗਤਿ ਕੀਨੀ ॥

ਮੈਂ ਆਪਣੀ ਆਤਮਾ ਤੇ ਦੇਹਿ ਗੁਰਾਂ ਨੂੰ ਅਰਪਨ ਕਰ ਕੇ, ਆਪਣੇ ਅੰਦਰਵਾਰ ਦੀ ਖੋਜ ਭਾਲ ਕਰ ਲਈ ਹੈ।

ਗਤਿ ਮਿਤਿ ਪਾਈ, ਆਤਮੁ ਚੀਨੀ ॥੪॥

ਆਪਣੇ ਆਪ ਨੂੰ ਸਮਝਦ ਦੁਆਰਾ ਮੈਂ ਮੁਕਤੀ ਦੀ ਕਦਰ ਨੂੰ ਅਨੁਭਵ ਕਰ ਲਿਆ ਹੈ।

ਭੋਜਨੁ, ਨਾਮੁ ਨਿਰੰਜਨ ਸਾਰੁ ॥

ਪਵਿੱਤ੍ਰ ਪ੍ਰਭੂ ਦਾ ਨਾਮ ਪਰੇਮ ਸਰੇਸ਼ਟ ਖਾਣਾ ਹੈ।

ਪਰਮ ਹੰਸੁ, ਸਚੁ ਜੋਤਿ ਅਪਾਰ ॥

ਪਵਿਤ੍ਰ ਪੁਰਸ਼ ਅਨੰਤ ਪ੍ਰਭੂ ਦੀ ਸੱਚੀ ਰੋਸ਼ਨੀ ਹੈ।

ਜਹ ਦੇਖਉ, ਤਹ ਏਕੰਕਾਰੁ ॥੫॥

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ ਉਥੇ ਮੈਂ ਇਕ ਸਾਈਂ ਨੂੰ ਪਾਉਂਦਾ ਹਾਂ।

ਰਹੈ ਨਿਰਾਲਮੁ, ਏਕਾ ਸਚੁ ਕਰਣੀ ॥

ਜੋ ਬੇਦਾਗ ਰਹਿੰਦਾ ਹੈ ਅਤੇ ਕੇਵਲ ਸੱਚੇ ਅਮਲ ਕਮਾਉਂਦਾ ਹੈ,

ਪਰਮ ਪਦੁ ਪਾਇਆ, ਸੇਵਾ ਗੁਰ ਚਰਣੀ ॥

ਉਹ ਮਹਾਨ ਮਰਤਬਾ ਪਾ ਲੈਂਦਾ ਹੈ, ਅਤੇ ਗੁਰਾਂ ਦੇ ਚਰਨਾਂ ਨੂੰ ਸੇਵਦਾ ਹੈ।

ਮਨ ਤੇ ਮਨੁ ਮਾਨਿਆ, ਚੂਕੀ ਅਹੰ ਭ੍ਰਮਣੀ ॥੬॥

ਮਨ ਤੋਂ ਹੀ ਉਸ ਦੇ ਮਨੂਏ ਦੀ ਸੰਤੁਸ਼ਟਤਾ ਹੋ ਜਾਂਦੀ ਹੈ, ਅਤੇ ਉਸ ਦੀ ਹੰਕਾਰ ਅੰਦਰ ਭਟਕਣ ਮੁਕ ਜਾਂਦੀ ਹੈ।

ਇਨ ਬਿਧਿ, ਕਉਣੁ ਕਉਣੁ ਨਹੀ ਤਾਰਿਆ? ॥

ਇਸ ਰੀਤੀ ਨਾਲ ਕਿਸ ਤੇ ਕਿਹੜੇ ਨੂੰ ਵਾਹਿਗੁਰੂ ਨੇ ਪਾਰ ਨਹੀਂ ਕੀਤਾ?

ਹਰਿ ਜਸਿ, ਸੰਤ ਭਗਤ ਨਿਸਤਾਰਿਆ ॥

ਵਾਹਿਗੁਰੂ ਦੀ ਕੀਰਤੀ ਨੇ ਉਸ ਦੇ ਸਾਧੂਆਂ ਅਤੇ ਅਨੁਰਾਗੀਆਂ ਦਾ ਪਾਰ ਉਤਾਰਾ ਕਰ ਦਿਤਾ ਹੈ।

ਪ੍ਰਭ ਪਾਏ ਹਮ, ਅਵਰੁ ਨ ਭਾਰਿਆ ॥੭॥

ਮਾਲਕ ਨੂੰ ਮੈਂ ਪਾ ਲਿਆ ਹੈ ਅਤੇ ਹੁਣ ਮੈਂ ਹੋਰਸ ਨੂੰ ਨਹੀਂ ਭਾਲਦਾ।

ਸਾਚ ਮਹਲਿ, ਗੁਰਿ ਅਲਖੁ ਲਖਾਇਆ ॥

ਗੁਰਾਂ ਨੇ ਮੈਨੂੰ ਅਦ੍ਰਿਸ਼ਟ ਪ੍ਰਭੂ ਨੂੰ ਸੱਚੇ ਮੰਦਰ ਅੰਦਰ ਵਿਖਾਲ ਦਿਤਾ ਹੈ।

ਨਿਹਚਲ ਮਹਲੁ, ਨਹੀ ਛਾਇਆ ਮਾਇਆ ॥

ਅਹਿੱਲ ਹੈ ਇਹ ਟਿਕਾਣਾ। ਇਹ ਮੋਹਨੀ ਦਾ ਪ੍ਰਤੀਬਿੰਬ ਨਹੀਂ।

ਸਾਚਿ ਸੰਤੋਖੇ, ਭਰਮੁ ਚੁਕਾਇਆ ॥੮॥

ਸੱਚਾਈ ਦੇ ਰਾਹੀਂ ਸੰਤੁਸ਼ਟਤਾ ਆ ਜਾਂਦੀ ਹੈ ਅਤੇ ਸੰਦੇਹ ਦੂਰ ਹੋ ਜਾਂਦਾ ਹੈ।

ਜਿਨ ਕੈ ਮਨਿ, ਵਸਿਆ ਸਚੁ ਸੋਈ ॥

ਜਿਨ੍ਹਾਂ ਦੇ ਅੰਤਰ-ਆਤਮੇ ਉਹ ਸੱਚਾ ਸਾਈਂ ਨਿਵਾਸ ਰੱਖਦਾ ਹੈ।

ਤਿਨ ਕੀ ਸੰਗਤਿ, ਗੁਰਮੁਖਿ ਹੋਈ ॥

ਉਨ੍ਹਾਂ ਦੇ ਮੇਲ ਮਿਲਾਪ ਅੰਦਰ ਪ੍ਰਾਣੀ ਧਰਮਾਤਮਾ ਹੋ ਜਾਂਦਾ ਹੈ।

ਨਾਨਕ, ਸਾਚਿ ਨਾਮਿ ਮਲੁ ਖੋਈ ॥੯॥੧੫॥

ਨਾਨਕ ਸੱਚ ਨਾਮ ਮੈਲ ਨੂੰ ਧੋ ਸੁਟਦਾ ਹੈ।


ਗਉੜੀ ਮਹਲਾ ੧ ॥

ਗਊੜੀ ਪਾਤਸ਼ਾਹੀ ਪਹਿਲੀ।

ਰਾਮਿ ਨਾਮਿ, ਚਿਤੁ ਰਾਪੈ ਜਾ ਕਾ ॥

ਜਿਸ ਦੀ ਆਤਮਾ ਪ੍ਰਭੂ ਦੇ ਨਾਮ ਨਾਲ ਰੰਗੀ ਹੋਈ ਹੈ।

ਉਪਜੰਪਿ, ਦਰਸਨੁ ਕੀਜੈ ਤਾ ਕਾ ॥੧॥

ਸਵੇਰੇ ਪਹੁ-ਫੁਟਾਲੇ ਉਸ ਦਾ ਦੀਦਾਰ ਦੇਖ।

ਰਾਮ ਨ ਜਪਹੁ, ਅਭਾਗੁ ਤੁਮਾਰਾ ॥

ਤੂੰ ਵਿਆਪਕ ਵਾਹਿਗੁਰੂ ਦਾ ਆਰਾਧਨ ਨਹੀਂ ਕਰਦਾ ਇਹ ਤੇਰੀ ਬਦਕਿਸਮਤੀ ਹੈ।

ਜੁਗਿ ਜੁਗਿ ਦਾਤਾ, ਪ੍ਰਭੁ ਰਾਮੁ ਹਮਾਰਾ ॥੧॥ ਰਹਾਉ ॥

ਹਰਿ ਯੁਗ ਅੰਦਰ ਮੇਰਾ ਸੁਆਮੀ ਮਾਲਕ ਬਖਸ਼ਸ਼ ਕਰਣਹਾਰ ਹੈ। ਠਹਿਰਾਉ।

ਗੁਰਮਤਿ, ਰਾਮੁ ਜਪੈ ਜਨੁ ਪੂਰਾ ॥

ਗੁਰਾਂ ਦੇ ਉਪਦੇਸ਼ ਤਾਬੇ ਪੂਰਨ ਪੁਰਸ਼ ਪ੍ਰਭੂ ਦਾ ਸਿਮਰਨ ਕਰਦਾ ਹੈ।

ਤਿਤੁ ਘਟ, ਅਨਹਤ ਬਾਜੇ ਤੂਰਾ ॥੨॥

ਉਸ ਦੇ ਚਿੱਤ ਅੰਦਰ ਬਿਨਾ ਵਜਾਏ ਸੁਰੀਲੇ ਵਾਜੇ ਵੱਜਦੇ ਹਨ।

ਜੋ ਜਨ, ਰਾਮ ਭਗਤਿ ਹਰਿ ਪਿਆਰਿ ॥

ਜਿਹੜੇ ਪੁਰਸ਼ ਵਾਹਿਗੁਰੂ ਅਤੇ ਸੁਆਮੀ ਦੀ ਪ੍ਰੇਮ-ਮਈ ਸੇਵਾ ਨੂੰ ਮੁਹੱਬਤ ਕਰਦੇ ਹਨ।

ਸੇ ਪ੍ਰਭਿ ਰਾਖੇ, ਕਿਰਪਾ ਧਾਰਿ ॥੩॥

ਉਨ੍ਹਾਂ ਨੂੰ ਮਾਲਕ ਮਿਹਰ ਕਰ ਕੇ ਬਚਾ ਲੈਂਦਾ ਹੈ।

ਜਿਨ ਕੈ ਹਿਰਦੈ, ਹਰਿ ਹਰਿ ਸੋਈ ॥

ਜਿਨ੍ਹਾਂ ਦੇ ਦਿਲ ਵਿੱਚ ਉਹ ਵਾਹਿਗੁਰੂ ਸੁਆਮੀ ਵਸਦਾ ਹੈ,

ਤਿਨ ਕਾ ਦਰਸੁ, ਪਰਸਿ ਸੁਖੁ ਹੋਈ ॥੪॥

ਉਨ੍ਹਾਂ ਦਾ ਦੀਦਾਰ ਦੇਖਣ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।

ਸਰਬ ਜੀਆ ਮਹਿ, ਏਕੋ ਰਵੈ ॥

ਸਮੂਹ ਜੀਵਾਂ ਅੰਦਰ ਇਕ ਸੁਆਮੀ ਰਮਿਆ ਹੋਇਆ ਹੈ।

ਮਨਮੁਖਿ ਅਹੰਕਾਰੀ, ਫਿਰਿ ਜੂਨੀ ਭਵੈ ॥੫॥

ਮਗ਼ਰੂਰ ਆਪ-ਹੁਦਰਾ ਪੁਰਸ਼, ਆਖ਼ਰਕਾਰ ਜੂਨੀਆਂ ਅੰਦਰ ਭਟਕਦਾ ਹੈ।

ਸੋ ਬੂਝੈ, ਜੋ ਸਤਿਗੁਰੁ ਪਾਏ ॥

ਕੇਵਲ ਉਹੀ ਸੁਆਮੀ ਨੂੰ ਸਮਝਦਾ ਹੈ ਜੋ ਸੱਚੇ ਗੁਰਾਂ ਨੂੰ ਪ੍ਰਾਪਤ ਕਰਦਾ ਹੈ।

ਹਉਮੈ ਮਾਰੇ, ਗੁਰ ਸਬਦੇ ਪਾਏ ॥੬॥

ਆਪਣੀ ਹੰਗਤਾ ਦੂਰ ਕਰਕੇ, ਉਹ ਗੁਰਾਂ ਦੇ ਸ਼ਬਦ ਨੂੰ ਪਾ ਲੈਂਦਾ ਹੈ।

ਅਰਧ ਉਰਧ ਕੀ ਸੰਧਿ, ਕਿਉ ਜਾਨੈ? ॥

ਨੀਵੇ ਇਨਸਾਨ ਦੇ ਉਚੇ ਸਾਹਿਬ ਨਾਲ ਮਿਲਾਪ ਬਾਰੇ ਪ੍ਰਾਣੀ ਕਿਸ ਤਰ੍ਹਾਂ ਜਾਣ ਸਕਦਾ ਹੈ।

ਗੁਰਮੁਖਿ ਸੰਧਿ, ਮਿਲੈ ਮਨੁ ਮਾਨੈ ॥੭॥

ਗੁਰਾਂ ਦੀ ਦਇਆ ਦੁਆਰਾ ਅਤੇ ਆਤਮਾ ਦੀ ਸੰਤੁਸ਼ਟਤਾ ਰਾਹੀਂ ਮਨੁੱਖ ਮਾਲਕ ਦੇ ਮਿਲਾਪ ਨਾਲ ਮਿਲ ਜਾਂਦਾ ਹੈ।

ਹਮ ਪਾਪੀ ਨਿਰਗੁਣ ਕਉ, ਗੁਣੁ ਕਰੀਐ ॥

ਮੈਂ ਚੰਗਿਆਈ-ਵਿਹੁਣ ਗੁਨਾਹਗਾਰ ਹਾਂ, ਹੈ ਮੇਰੇ ਮਾਲਕ! ਮੇਰੇ ਉਤੇ ਪਰਉਪਕਾਰ ਕਰ।

ਪ੍ਰਭ ਹੋਇ ਦਇਆਲੁ, ਨਾਨਕ ਜਨ ਤਰੀਐ ॥੮॥੧੬॥

ਜਦ ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਗੋਲਾ ਨਾਨਕ ਪਾਰ ਉਤਰ ਜਾਂਦਾ ਹੈ।

ਸੋਲਹ ਅਸਟਪਦੀਆ ਗੁਆਰੇਰੀ ਗਉੜੀ ਕੀਆ ॥

ਸੋਲਾਂ ਅਸ਼ਟਪਦੀਆਂ ਗੁਆਰੇਰੀ ਗਊੜੀ ਦੀਆਂ।


ਗਉੜੀ ਮਹਲਾ ੧ ॥

ਗਊੜੀ ਪਾਤਸ਼ਾਹੀ ਪਹਿਲੀ।

ਗੁਰ ਪਰਸਾਦੀ ਬੂਝਿ ਲੇ; ਤਉ ਹੋਇ ਨਿਬੇਰਾ ॥

ਜੇਕਰ ਗੁਰਾਂ ਦੀ ਦਇਆ ਦੁਆਰਾ, ਇਨਸਾਨ ਸਾਹਿਬ ਨੂੰ ਸਮਝ ਲਵੇ ਤਾਂ ਉਸ ਦਾ ਹਿਸਾਬ-ਕਿਤਾਬ ਬੇਬਾਕ ਹੋ ਜਾਂਦਾ ਹੈ।

ਘਰਿ ਘਰਿ ਨਾਮੁ ਨਿਰੰਜਨਾ; ਸੋ ਠਾਕੁਰੁ ਮੇਰਾ ॥੧॥

ਜਿਸ ਦਾ ਨਾਮ ਪਵਿੱਤ੍ਰ ਪੁਰਸ਼ ਹੈ ਅਤੇ ਜੋ ਹਰਿ ਦਿਲ ਅੰਦਰ ਸਮਾ ਰਿਹਾ ਹੈ, ਉਹ ਮੇਰਾ ਮਾਲਕ ਹੈ।

ਬਿਨੁ ਗੁਰ ਸਬਦ ਨ ਛੂਟੀਐ; ਦੇਖਹੁ ਵੀਚਾਰਾ ॥

ਗੁਰਾਂ ਦੇ ਉਪਦੇਸ਼ ਦੇ ਬਗ਼ੈਰ ਬੰਦੇ ਦੀ ਖਲਾਸੀ ਨਹੀਂ ਹੁੰਦੀ। ਇਸ ਨੂੰ ਸੋਚ ਸਮਝ ਕੇ ਵੇਖ ਲਉ।

ਜੇ ਲਖ ਕਰਮ ਕਮਾਵਹੀ; ਬਿਨ ਗੁਰ ਅੰਧਿਆਰਾ ॥੧॥ ਰਹਾਉ ॥

ਭਾਵੇਂ ਆਦਮੀ ਲੱਖਾਂ ਹੀ ਕਰਮਕਾਂਡ ਪਿਆ ਕਮਾਵੇ, ਪਰ ਗੁਰਾਂ ਦੇ ਬਗ਼ੈਰ ਸਭ ਹਨ੍ਹੇਰਾ ਹੀ ਹੈ। ਠਹਿਰਾਉ।

ਅੰਧੇ ਅਕਲੀ ਬਾਹਰੇ; ਕਿਆ ਤਿਨ ਸਿਉ ਕਹੀਐ? ॥

ਆਪਾਂ ਉਨ੍ਹਾਂ ਨੂੰ ਕੀ ਆਖੀਏ ਜਿਹੜੇ ਅੰਨ੍ਹੇ ਅਤੇ ਸਿਆਣਪ ਤੋਂ ਸੱਖਣੇ ਹਨ?

ਬਿਨੁ ਗੁਰ ਪੰਥੁ ਨ ਸੂਝਈ; ਕਿਤੁ ਬਿਧਿ ਨਿਰਬਹੀਐ ॥੨॥

ਗੁਰਾਂ ਦੇ ਬਾਝੋਂ ਰਸਤਾ ਦਿਖਾਈ ਨਹੀਂ ਦਿੰਦਾ ਤਦ ਆਦਮੀ ਦਾ ਕਿਸ ਤਰ੍ਹਾਂ ਗੁਜ਼ਾਰਾ ਚੱਲੇ?

ਖੋਟੇ ਕਉ ਖਰਾ ਕਹੈ; ਖਰੇ ਸਾਰ ਨ ਜਾਣੈ ॥

ਜਾਹਲੀ ਨੂੰ ਆਦਮੀ ਅਸਲੀ ਆਖਦਾ ਹੈ ਅਤੇ ਅਸਲੀ ਦੀ ਉਹ ਕਦਰ ਹੀ ਨਹੀਂ ਪਛਾਣਦਾ।

ਅੰਧੇ ਕਾ ਨਾਉ ਪਾਰਖੂ; ਕਲੀ ਕਾਲ ਵਿਡਾਣੈ ॥੩॥

ਅੰਨ੍ਹੇ ਮਨੁੱਖ ਦਾ ਨਾਮ ਜਾਂਚ ਪੜਤਾਲ ਕਰਨ ਵਾਲਾ ਹੈ। ਅਸਚਰਜ ਹੈ ਇਹ ਕਲਜੁਗ ਦਾ ਸਮਾਂ।

ਸੂਤੇ ਕਉ ਜਾਗਤੁ ਕਹੈ; ਜਾਗਤ ਕਉ ਸੂਤਾ ॥

ਸੁੱਤੇ ਹੋਏ ਨੂੰ ਜਾਗਦਾ ਆਖਦਾ ਹੈ ਅਤੇ ਜਾਗਦੇ ਨੂੰ ਸੁੱਤਾ ਪਿਆ ਕਹਿੰਦਾ ਹੈ।

ਜੀਵਤ ਕਉ ਮੂਆ ਕਹੈ; ਮੂਏ ਨਹੀ ਰੋਤਾ ॥੪॥

ਇਹ ਜੀਉਂਦੇ ਹੋਏ ਨੂੰ ਮੁਰਦਾ ਆਖਦਾ ਹੈ, ਅਤੇ ਦਰ ਅਸਲ ਮਰਿਆ ਹੋਇਆ ਲਈ ਵਿਰਲਾਪ ਨਹੀਂ ਕਰਦਾ।

ਆਵਤ ਕਉ ਜਾਤਾ ਕਹੈ; ਜਾਤੇ ਕਉ ਆਇਆ ॥

ਜੋ ਆ ਰਿਹਾ ਹੈ ਉਹ ਆਖਦਾ ਹੈ ਜਾ ਰਿਹਾ ਹੈ, ਅਤੇ ਜੋ ਗਿਆ ਹੋਇਆ ਹੈ ਉਸ ਨੂੰ ਆਇਆ ਕਹਿੰਦਾ ਹੈ।

ਪਰ ਕੀ ਕਉ ਅਪੁਨੀ ਕਹੈ; ਅਪੁਨੋ ਨਹੀ ਭਾਇਆ ॥੫॥

ਆਦਮੀ ਪਰਾਈ ਮਲਕੀਅਤ ਨੂੰ ਆਪਣੀ ਨਿੱਜ ਦੀ ਆਖਦਾ ਹੈ ਅਤੇ ਆਪਣੀ ਨਿੱਜ ਦੀ ਨੂੰ ਪਸੰਦ ਨਹੀਂ ਰਖਦਾ।

ਮੀਠੇ ਕਉ ਕਉੜਾ ਕਹੈ; ਕੜੂਏ ਕਉ ਮੀਠਾ ॥

ਜੋ ਮਿੱਠਾ ਹੈ ਉਸ ਨੂੰ ਉਹ ਕੋੜਾ ਆਖਦਾ ਹੈ ਅਤੇ ਕੌੜੇ ਨੂੰ ਉਹ ਮਿੱਠਾ ਦਸਦਾ ਹੈ।

ਰਾਤੇ ਕੀ ਨਿੰਦਾ ਕਰਹਿ; ਐਸਾ ਕਲਿ ਮਹਿ ਡੀਠਾ ॥੬॥

ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਦੀ ਉਹ ਬਦਖੋਹੀ ਕਰਦਾ ਹੈ। ਇਹੋ ਜਿਹਾ ਵਰਤਾਰਾ ਮੈਂ ਕਲਜੁਗ ਵਿੱਚ ਵੇਖਿਆ ਹੈ।

ਚੇਰੀ ਕੀ ਸੇਵਾ ਕਰਹਿ; ਠਾਕੁਰੁ ਨਹੀ ਦੀਸੈ ॥

ਇਨਸਾਨ ਨੌਕਰਾਣੀ ਦੀ ਟਹਿਲ ਕਮਾਉਂਦਾ ਹੈ ਪ੍ਰੰਤੂ ਮਾਲਕ ਨੂੰ ਉਹ ਵੇਖਦਾ ਹੀ ਨਹੀਂ।

ਪੋਖਰੁ ਨੀਰੁ ਵਿਰੋਲੀਐ; ਮਾਖਨੁ ਨਹੀ ਰੀਸੈ ॥੭॥

ਛੱਪੜ ਦਾ ਪਾਣੀ ਰਿੜਕਣ ਦੁਆਰਾ ਮੱਖਣ ਨਹੀਂ ਨਿਕਲਦਾ।

ਇਸੁ ਪਦ ਜੋ ਅਰਥਾਇ ਲੇਇ; ਸੋ ਗੁਰੂ ਹਮਾਰਾ ॥

ਜੋ ਇਸ ਅਵਸਥਾ ਦੇ ਅਰਥ ਸਮਝਦਾ ਹੈ, ਉਹ ਮੇਰਾ ਉਸਤਾਦ ਹੈ।

ਨਾਨਕ, ਚੀਨੈ ਆਪ ਕਉ; ਸੋ ਅਪਰ ਅਪਾਰਾ ॥੮॥

ਜੋ ਆਪਣੇ ਆਪ ਨੂੰ ਜਾਣਦਾ ਹੈ, ਹੈ ਨਾਨਕ! ਉਹ ਬੇਅੰਤ ਅਤੇ ਲਾਸਾਨੀ ਹੈ।

ਸਭੁ ਆਪੇ ਆਪਿ ਵਰਤਦਾ; ਆਪੇ ਭਰਮਾਇਆ ॥

ਖ਼ੁਦ-ਬ-ਖ਼ੁਦ ਹੀ ਸਾਹਿਬ ਸਾਰੇ ਵਿਆਪਕ ਹੋ ਰਿਹਾ ਹੈ ਤੇ ਉਹ ਖ਼ੁਦ ਹੀ ਪ੍ਰਾਣੀਆਂ ਨੂੰ ਕੁਰਾਹੇ ਭਟਕਾਉਂਦਾ ਹੈ।

ਗੁਰ ਕਿਰਪਾ ਤੇ ਬੂਝੀਐ; ਸਭੁ ਬ੍ਰਹਮੁ ਸਮਾਇਆ ॥੯॥੨॥੧੮॥

ਗੁਰਾਂ ਦੀ ਦਇਆ ਰਾਹੀਂ, ਇਨਸਾਨ ਵਿੱਚ ਸਮਝਦਾ ਹੈ ਕਿ ਸਾਰਿਆਂ ਅੰਦਰ ਸੁਆਮੀ ਰਮਿਆ ਹੋਇਆ ਹੈ।

1
2
3
4
5
6
7
8
9
10
11
12