ਰਾਗ ਗਉੜੀ – ਬਾਣੀ ਸ਼ਬਦ-Part 8 – Raag Gauri – Bani

ਰਾਗ ਗਉੜੀ – ਬਾਣੀ ਸ਼ਬਦ-Part 8 – Raag Gauri – Bani

ਸਲੋਕੁ ॥

ਸਲੋਕ।

ਰੂਪੁ ਨ ਰੇਖ, ਨ ਰੰਗੁ ਕਿਛੁ; ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥

ਸੁਆਮੀ ਦਾ ਨਾਂ ਕੋਈ ਸਰੂਪ ਜਾ ਨੁਹਾਰ ਹੈ ਤੇ ਨਾਂ ਹੀ ਕੋਈ ਰੰਗਤ। ਉਹ ਤਿੰਨ ਲੱਛਣਾ ਤੋਂ ਰਹਿਤ ਹੈ।

ਤਿਸਹਿ ਬੁਝਾਏ ਨਾਨਕਾ; ਜਿਸੁ ਹੋਵੈ ਸੁਪ੍ਰਸੰਨ ॥੧॥

ਹੇ ਨਾਨਕ! ਜਿਸ ਦੇ ਨਾਲ ਉਹ ਪਰਮ-ਪਰਸੰਨ ਹੁੰਦਾ ਹੈ, ਉਸ ਨੂੰ ਉਹ ਆਪਣੇ ਆਪ ਨੂੰ ਦਰਸਾਉਂਦਾ ਹੈ।


ਅਸਟਪਦੀ ॥

ਅਸ਼ਟਪਦੀ।

ਅਬਿਨਾਸੀ, ਪ੍ਰਭੁ ਮਨ ਮਹਿ ਰਾਖੁ ॥

ਸਦੀਵੀ ਸਥਿਰ ਸੁਆਮੀ ਨੂੰ ਤੂੰ ਆਪਣੇ ਚਿੱਤ ਅੰਦਰ ਟਿੱਕਾ,

ਮਾਨੁਖ ਕੀ, ਤੂ ਪ੍ਰੀਤਿ ਤਿਆਗੁ ॥

ਅਤੇ ਤੂੰ ਇਨਸਾਨ ਦੀ ਮੁਹੱਬਰ ਨੂੰ ਛੱਡ ਦੇ।

ਤਿਸ ਤੇ ਪਰੈ, ਨਾਹੀ ਕਿਛੁ ਕੋਇ ॥

ਉਸ ਤੋਂ ਪਰੇਡੇ ਹੋਰ ਕੁਝ ਨਹੀਂ।

ਸਰਬ ਨਿਰੰਤਰਿ, ਏਕੋ ਸੋਇ ॥

ਉਹ ਇਕ ਪ੍ਰਭੂ ਸਾਰਿਆਂ ਅੰਦਰ ਰਮਿਆ ਹੋਇਆ ਹੈ।

ਆਪੇ ਬੀਨਾ, ਆਪੇ ਦਾਨਾ ॥

ਉਹ ਆਪ ਸਾਰਾ ਕੁਛ ਦੇਖਣ ਵਾਲਾ ਤੇ ਆਪ ਹੀ ਸਰਾ ਕੁਛ ਜਾਨਣ ਵਾਲਾ ਹੈ।

ਗਹਿਰ ਗੰਭੀਰੁ, ਗਹੀਰੁ ਸੁਜਾਨਾ ॥

ਉਹ ਅਥਾਹ, ਸੰਜੀਦਾ, ਡੂੰਘਾ ਅਤੇ ਸਰਬ-ਸਿਆਣਾ ਹੈ।

ਪਾਰਬ੍ਰਹਮ, ਪਰਮੇਸੁਰ ਗੋਬਿੰਦ ॥

ਉਹ ਸ਼ਰੋਮਣੀ ਸਾਹਿਬ, ਪਰਮ-ਪੁਰਖ ਅਤੇ ਸ੍ਰਿਸ਼ਟੀ ਦਾ ਮਾਲਕ ਹੈ।

ਕ੍ਰਿਪਾ ਨਿਧਾਨ, ਦਇਆਲ ਬਖਸੰਦ ॥

ਵਾਹਿਗੁਰੂ ਰਹਿਮਤ ਦਾ ਖ਼ਜ਼ਾਨਾ, ਮਿਹਰਬਾਨ ਅਤੇ ਮਾਫੀ ਦੇਣਹਾਰ ਹੈ।

ਸਾਧ ਤੇਰੇ ਕੀ, ਚਰਨੀ ਪਾਉ ॥

ਤੇਰੇ ਸੰਤਾਂ ਦੇ ਪੈਰੀ ਢਹਿ ਪਵਾਂ,

ਨਾਨਕ ਕੈ ਮਨਿ, ਇਹੁ ਅਨਰਾਉ ॥੧॥

ਨਾਨਕ ਦੇ ਹਿਰਦੇ ਅੰਦਰ ਇਹ ਸੱਧਰ ਹੈ (ਹੇ ਪ੍ਰਭੂ)।

ਮਨਸਾ ਪੂਰਨ, ਸਰਨਾ ਜੋਗ ॥

ਵਾਹਿਗੁਰੂ ਖਾਹਿਸ਼ ਪੂਰੀ ਕਰਨ ਵਾਲਾ ਅਤੇ ਪਨਾਹ ਦੇਣ ਦੇ ਲਾਇਕ ਹੈ।

ਜੋ ਕਰਿ ਪਾਇਆ, ਸੋਈ ਹੋਗੁ ॥

ਜਿਹੜਾ ਕੁਛ ਸਾਹਿਬ ਨੇ ਆਪਣੇ ਹੱਥ ਨਾਲ ਉੱਕਰ ਛਡਿਆ ਹੈ, ਓਹੀ ਹੁੰਦਾ ਹੈ।

ਹਰਨ ਭਰਨ, ਜਾ ਕਾ ਨੇਤ੍ਰ ਫੋਰੁ ॥

ਉਹ ਇਕ ਅੱਖ ਦੇ ਫੋਰੇ ਵਿੱਚ ਪਰੀਪੂਰਨ ਤੇ ਖਾਲੀ ਕਰ ਦਿੰਦਾ ਹੈ।

ਤਿਸ ਕਾ ਮੰਤ੍ਰੁ, ਨ ਜਾਨੈ ਹੋਰੁ ॥

ਹੋਰ ਕੋਈ ਉਸ ਦੇ ਇਰਾਦੇ ਨੂੰ ਨਹੀਂ ਜਾਣਦਾ।

ਅਨਦ ਰੂਪ, ਮੰਗਲ ਸਦ ਜਾ ਕੈ ॥

ਉਹ ਖੁਸ਼ੀ ਦਾ ਸਰੂਪ ਹੈ ਅਤੇ ਉਸ ਦੇ ਮੰਦਰ ਅੰਦਰ ਸਦੀਵੀ ਪਰਸੰਨਤਾ ਹੈ।

ਸਰਬ ਥੋਕ, ਸੁਨੀਅਹਿ ਘਰਿ ਤਾ ਕੈ ॥

ਸਾਰੀਆਂ ਵਸਤੂਆਂ, ਮੈਂ ਸੁਣਿਆ ਹੈ, ਉਸ ਦੇ ਮਹਿਲ ਵਿੱਚ ਹਨ।

ਰਾਜ ਮਹਿ ਰਾਜੁ, ਜੋਗ ਮਹਿ ਜੋਗੀ ॥

ਪਾਤਸ਼ਾਹਾਂ ਵਿੱਚ ਉਹ ਮਹਾਨ ਪਾਤਸ਼ਾਹ ਅਤੇ ਯੋਗੀਆਂ ਅੰਦਰ ਪਰਮਯੋਗੀ ਹੈ।

ਤਪ ਮਹਿ ਤਪੀਸਰੁ, ਗ੍ਰਿਹਸਤ ਮਹਿ ਭੋਗੀ ॥

ਤਪੀਆਂ ਅੰਦਰ ਉਹ ਵੱਡਾ ਤਪੀ ਹੈ ਅਤੇ ਘਰ-ਬਾਰੀਆਂ ਵਿੱਚ ਮੌਜਾਂ ਮਾਨਣ ਵਾਲਾ ਹੈ।

ਧਿਆਇ ਧਿਆਇ, ਭਗਤਹ ਸੁਖੁ ਪਾਇਆ ॥

ਇਕ ਰਸ ਸਿਮਰਨ ਦੁਆਰਾ ਸਾਧੂ ਸ਼ਾਂਤੀ ਪਾਉਂਦੇ ਹਨ।

ਨਾਨਕ, ਤਿਸੁ ਪੁਰਖ ਕਾ; ਕਿਨੈ ਅੰਤੁ ਨ ਪਾਇਆ ॥੨॥

ਨਾਨਕ, ਉਸ ਸੁਆਮੀ ਦਾ ਕਿਸੇ ਨੂੰ ਭੀ ਓੜਕ ਨਹੀਂ ਲੱਭਾ।

ਜਾ ਕੀ ਲੀਲਾ ਕੀ, ਮਿਤਿ ਨਾਹਿ ॥

ਉਸ ਦੇ ਕੌਤਕ ਦਾ ਕੋਈ ਹੱਦ ਬੰਨਾ ਨਹੀਂ।

ਸਗਲ ਦੇਵ, ਹਾਰੇ ਅਵਗਾਹਿ ॥

ਸਾਰੇ ਦੇਵਤੇ ਖੋਜ ਭਾਲ ਕਰਦੇ ਥੱਕ ਗਏ ਹਨ।

ਪਿਤਾ ਕਾ ਜਨਮੁ, ਕਿ ਜਾਨੈ ਪੂਤੁ ॥

ਆਪਣੇ ਬਾਪੂ ਦੀ ਪੈਦਾਇਸ਼ ਬਾਰੇ ਪੁਤ੍ਰ ਕੀ ਜਾਣਦਾ ਹੈ?

ਸਗਲ ਪਰੋਈ, ਅਪੁਨੈ ਸੂਤਿ ॥

ਸਾਰੀਆਂ ਚੀਜਾਂ ਹਰੀ ਨੇ ਆਪਣੇ ਧਾਗੇ ਵਿੱਚ ਪ੍ਰੋਤੀਆਂ ਹੋਈਆਂ ਹਨ।

ਸੁਮਤਿ ਗਿਆਨੁ ਧਿਆਨੁ, ਜਿਨ ਦੇਇ ॥

ਜਿਨ੍ਹਾਂ ਨੂੰ ਸੁਆਮੀ ਚੰਗੀ ਅਕਲ, ਬ੍ਰਹਿਮ-ਵੀਚਾਰ ਅਤੇ ਬੰਦਗੀ ਬਖਸ਼ਦਾ ਹੈ,

ਜਨ ਦਾਸ, ਨਾਮੁ ਧਿਆਵਹਿ ਸੇਇ ॥

ਉਹ ਗੋਲੇ ਉਸ ਦੇ ਨਾਮ ਦਾ ਸਿਮਰਨ ਕਰਦੇ ਹਨ।

ਤਿਹੁ ਗੁਣ ਮਹਿ, ਜਾ ਕਉ ਭਰਮਾਏ ॥

ਜਿਸ ਨੂੰ ਸੁਆਮੀ ਤਿੰਨਾਂ ਗੁਣਾ ਅੰਦਰ ਭਟਕਾਉਂਦਾ ਹੈ,

ਜਨਮਿ ਮਰੈ, ਫਿਰਿ ਆਵੈ ਜਾਏ ॥

ਉਹ ਮਰਦਾ ਤੇ ਮੁੜ ਜੰਮਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਊਚ ਨੀਚ, ਤਿਸ ਕੇ ਅਸਥਾਨ ॥

ਉਚੀਆਂ ਤੇ ਨੀਵੀਆਂ ਥਾਵਾਂ ਉਸ ਦੀਆਂ ਹਨ।

ਜੈਸਾ ਜਨਾਵੈ, ਤੈਸਾ ਨਾਨਕ ਜਾਨ ॥੩॥

ਨਾਨਕ ਵਾਹਿਗੁਰੂ ਨੂੰ ਓਹੋ ਜੇਹਾ ਜਾਣਦਾ ਹੈ, ਜਿਹੋ ਜਿਹਾ ਉਸ ਨੂੰ ਦਰਸਾਉਂਦਾ ਹੈ।

ਨਾਨਾ ਰੂਪ, ਨਾਨਾ ਜਾ ਕੇ ਰੰਗ ॥

ਅਨੇਕਾਂ ਸਰੂਪ ਹਨ ਅਤੇ ਅਨੇਕਾਂ ਉਸ ਦੀਆਂ ਰੰਗਤਾਂ ਹਨ।

ਨਾਨਾ ਭੇਖ, ਕਰਹਿ ਇਕ ਰੰਗ ॥

ਅਨੇਕਾਂ ਵੇਸ ਧਾਰਦੇ ਹੋਏ ਉਹ ਫਿਰ ਭੀ ਐਨ ਇਕੋ ਹੀ ਰਹਿੰਦਾ ਹੈ।

ਨਾਨਾ ਬਿਧਿ, ਕੀਨੋ ਬਿਸਥਾਰੁ ॥

ਅਣਗਿਣਤ ਢੰਗਾ ਨਾਲ ਪਸਾਰਿਆ ਹੋਇਆ ਹੈ,

ਪ੍ਰਭੁ ਅਬਿਨਾਸੀ, ਏਕੰਕਾਰੁ ॥

ਆਪ ਅਮਰ ਅਦੁੱਤੀ ਸਾਹਿਬ।

ਨਾਨਾ ਚਲਿਤ ਕਰੇ, ਖਿਨ ਮਾਹਿ ॥

ਇਕ ਮੁਹਤ ਵਿੱਚ ਉਹ ਅਣਗਿਣਤ ਖੇਡਾਂ ਰਚ ਦਿੰਦਾ ਹੈ।

ਪੂਰਿ ਰਹਿਓ, ਪੂਰਨੁ ਸਭ ਠਾਇ ॥

ਮੁਕੰਮਲ ਮਾਲਕ ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ।

ਨਾਨਾ ਬਿਧਿ ਕਰਿ, ਬਨਤ ਬਨਾਈ ॥

ਅਨੇਕਾਂ ਤਰੀਕਿਆਂ ਨਾਲ ਉਸ ਨੇ ਰਚਨਾ ਰਚੀ ਹੈ।

ਅਪਨੀ ਕੀਮਤਿ, ਆਪੇ ਪਾਈ ॥

ਆਪਣਾ ਮੁਲ ਉਸ ਨੇ ਆਪ ਹੀ ਪਾਇਆ ਹੈ।

ਸਭ ਘਟ ਤਿਸ ਕੇ, ਸਭ ਤਿਸ ਕੇ ਠਾਉ ॥

ਸਾਰੇ ਦਿਲ ਉਸਦੇ ਹਨ ਤੇ ਉਸ ਦੀਆਂ ਹੀ ਹਨ ਸਾਰੀਆਂ ਥਾਵਾਂ।

ਜਪਿ ਜਪਿ ਜੀਵੈ ਨਾਨਕ, ਹਰਿ ਨਾਉ ॥੪॥

ਵਾਹਿਗੁਰੂ ਦਾ ਨਾਮ ਇਕ ਰਸ ਉਚਾਰਨ ਕਰਨ ਦੁਆਰਾ ਨਾਨਕ ਜੀਊਦਾ ਹੈ।

ਨਾਮ ਕੇ ਧਾਰੇ, ਸਗਲੇ ਜੰਤ ॥

ਨਾਮ ਨੇ ਹੀ ਸਾਰਿਆਂ ਜੀਵਾਂ ਨੂੰ ਸਹਾਰਾ ਦਿਤਾ ਹੋਇਆ ਹੈ।

ਨਾਮ ਕੇ ਧਾਰੇ, ਖੰਡ ਬ੍ਰਹਮੰਡ ॥

ਨਾਮ ਦੇ ਹੀ ਥੰਮੇ ਹੋਏ ਹਨ ਧਰਤੀ ਦੇ ਖਿੱਤੇ ਅਤੇ ਸੂਰਜ ਮੰਡਲ।

ਨਾਮ ਕੇ ਧਾਰੇ, ਸਿਮ੍ਰਿਤਿ ਬੇਦ ਪੁਰਾਨ ॥

ਰੱਬ ਦੇ ਨਾਮ ਹੀ ਸਿੰਮ੍ਰਤੀਆਂ, ਵੇਦਾਂ ਅਤੇ ਪੁਰਾਣਾ ਨੂੰ ਆਸਰਾ ਦਿਤਾ ਹੋਇਆ ਹੈ।

ਨਾਮ ਕੇ ਧਾਰੇ, ਸੁਨਨ ਗਿਆਨ ਧਿਆਨ ॥

ਨਾਮ ਦੇ ਆਸਰੇ ਦੁਆਰਾ ਪ੍ਰਾਣੀ ਬ੍ਰਹਿਮ-ਵੀਚਾਰ ਅਤੇ ਬੰਦਗੀ ਦੇ ਮੁਤਅਲਕ ਸੁਣਦੇ ਹਨ।

ਨਾਮ ਕੇ ਧਾਰੇ, ਆਗਾਸ ਪਾਤਾਲ ॥

ਸੁਆਮੀ ਦਾ ਨਾਮ ਹੀ ਅਸਮਾਨਾਂ ਅਤੇ ਪਇਆਲਾ ਦਾ ਆਸਰਾ ਹੈ।

ਨਾਮ ਕੇ ਧਾਰੇ, ਸਗਲ ਆਕਾਰ ॥

ਸਾਹਿਬ ਦਾ ਨਾਮ ਸਾਰਿਆਂ ਸਰੀਰਾਂ ਦਾ ਆਸਰਾ ਹੈ।

ਨਾਮ ਕੇ ਧਾਰੇ, ਪੁਰੀਆ ਸਭ ਭਵਨ ॥

ਸਾਰੇ ਜਹਾਨ ਅਤੇ ਮੰਡਲ ਨਾਮ ਦੇ ਟਿਕਾਏ ਹੋਏ ਹਨ।

ਨਾਮ ਕੈ ਸੰਗਿ, ਉਧਰੇ ਸੁਨਿ ਸ੍ਰਵਨ ॥

ਨਾਮ ਦੀ ਸੰਗਤ ਕਰਨ ਅਤੇ ਕੰਨਾਂ ਨਾਲ ਇਸ ਨੂੰ ਸੁਣਨ ਦੁਆਰਾ ਇਨਸਾਨ ਪਾਰ ਉਤਰ ਗਏ ਹਨ।

ਕਰਿ ਕਿਰਪਾ, ਜਿਸੁ ਆਪਨੈ ਨਾਮਿ ਲਾਏ ॥

ਜਿਸ ਨੂੰ ਮਾਲਕ ਮਿਹਰ ਧਾਰ ਕੇ ਆਪਣੇ ਨਾਮ ਨਾਲ ਜੋੜਦਾ ਹੈ,

ਨਾਨਕ, ਚਉਥੇ ਪਦ ਮਹਿ; ਸੋ ਜਨੁ ਗਤਿ ਪਾਏ ॥੫॥

ਹੇ ਨਾਨਕ! ਉਹ ਸੇਵਕ ਮੁਕਤੀ ਪਾ ਲੈਦਾ ਹੈ ਅਤੇ ਪਰਮ-ਪਰੰਸਨਤਾ ਦੀ ਚੌਥੀ ਹਾਲਤ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।

ਰੂਪੁ ਸਤਿ, ਜਾ ਕਾ ਸਤਿ ਅਸਥਾਨੁ ॥

ਸੱਚ ਹੈ ਉਸ ਦਾ ਸਰੂਪ ਅਤੇ ਸੱਚਾ ਉਸ ਦਾ ਟਿਕਾਣਾ।

ਪੁਰਖੁ ਸਤਿ, ਕੇਵਲ ਪਰਧਾਨੁ ॥

ਸੱਚੀ ਹੈ ਉਸ ਦੀ ਸ਼ਖਸੀਅਤ ਅਤੇ ਸਿਰਫ ਉਹੀ ਸ਼ਰੋਮਣੀ ਹੈ।

ਕਰਤੂਤਿ ਸਤਿ, ਸਤਿ ਜਾ ਕੀ ਬਾਣੀ ॥

ਉਸ ਦੇ ਕਰਤਬ ਸੱਚੇ ਹਨ ਅਤੇ ਸੱਚੇ ਹਨ ਉਸ ਦੇ ਬੋਲ।

ਸਤਿ ਪੁਰਖ, ਸਭ ਮਾਹਿ ਸਮਾਣੀ ॥

ਸੱਚਾ ਸਾਹਿਬ ਸਾਰਿਆਂ ਅੰਦਰ ਰਮਿਆ ਹੋਇਆ ਹੈ।

ਸਤਿ ਕਰਮੁ, ਜਾ ਕੀ ਰਚਨਾ ਸਤਿ ॥

ਉਸ ਦੇ ਅਮਲ ਸੱਚੇ ਹਨ ਅਤੇ ਸੱਚੀ ਹੈ ਉਸ ਦੀ ਸ੍ਰਿਸ਼ਟੀ।

ਮੂਲੁ ਸਤਿ, ਸਤਿ ਉਤਪਤਿ ॥

ਸੱਚੀ ਹੈ ਉਸ ਦੀ ਬੁਨਿਆਦ ਅਤੇ ਸੱਚਾ ਜਿਹੜਾ ਕੁਛ ਉਸ ਤੋਂ ਉਤਪੰਨ ਹੁੰਦਾ ਹੈ।

ਸਤਿ ਕਰਣੀ, ਨਿਰਮਲ ਨਿਰਮਲੀ ॥

ਸੱਚੀ ਹੈ ਉਸ ਦੀ ਜੀਵਨ ਰਹੁ-ਰੀਤੀ, ਪਵਿੱਤ੍ਰਾਂ ਦੀ ਪਰਮ ਪਵਿੱਤ੍ਰ।

ਜਿਸਹਿ ਬੁਝਾਏ, ਤਿਸਹਿ ਸਭ ਭਲੀ ॥

ਹਰ ਸ਼ੈ ਉਸ ਲਈ ਚੰਗੀ ਹੋ ਆਉਂਦੀ ਹੈ, ਜਿਸ ਨੂੰ ਸੁਆਮੀ ਦਰਸਾਉਂਦਾ ਹੈ।

ਸਤਿ ਨਾਮੁ, ਪ੍ਰਭ ਕਾ ਸੁਖਦਾਈ ॥

ਸੁਆਮੀ ਦਾ ਸੱਚਾ ਨਾਮ ਆਰਾਮ ਦੇਣ ਵਾਲਾ ਹੈ।

ਬਿਸ੍ਵਾਸੁ ਸਤਿ ਨਾਨਕ, ਗੁਰ ਤੇ ਪਾਈ ॥੬॥

ਸੱਚਾ ਈਮਾਨ, ਨਾਨਕ ਨੇ ਗੁਰਾਂ ਪਾਸੋ ਪ੍ਰਾਪਤ ਕੀਤਾ ਹੈ।

ਸਤਿ ਬਚਨ, ਸਾਧੂ ਉਪਦੇਸ ॥

ਸੱਚੇ ਹਨ ਸੰਤ ਦੇ ਸ਼ਬਦ ਅਤੇ ਸਿੱਖਿਆ।

ਸਤਿ ਤੇ ਜਨ, ਜਾ ਕੈ ਰਿਦੈ ਪ੍ਰਵੇਸ ॥

ਸੱਚੇ ਹਨ ਉਹ ਪੁਰਸ਼ ਜਿਨ੍ਹਾਂ ਦੇ ਅੰਤਰ-ਆਤਮੇ ਸੁਆਮੀ ਦਾਖਲ ਹੁੰਦਾ ਹੈ।

ਸਤਿ ਨਿਰਤਿ, ਬੂਝੈ ਜੇ ਕੋਇ ॥

ਜੇਕਰ ਕੋਈ ਜਣਾ ਸੱਚ ਨੂੰ ਸਮਝੇ ਅਤੇ ਪਰਮ-ਪਿਆਰ ਕਰੇ,

ਨਾਮੁ ਜਪਤ, ਤਾ ਕੀ ਗਤਿ ਹੋਇ ॥

ਤਦ ਉਹ ਨਾਮ ਦਾ ਸਿਮਰਨ ਕਰਨ ਦੁਆਰਾ ਮੁਕਤੀ ਪਾ ਲੈਦਾ ਹੈ।

ਆਪਿ ਸਤਿ, ਕੀਆ ਸਭੁ ਸਤਿ ॥

ਪ੍ਰਭੂ ਖੁਦ ਸੱਚਾ ਹੈ ਅਤੇ ਸੱਚੀ ਹੈ ਹਰ ਵਸਤੂ ਜੋ ਉਸ ਨੇ ਰਚੀ ਹੈ।

ਆਪੇ ਜਾਨੈ, ਅਪਨੀ ਮਿਤਿ ਗਤਿ ॥

ਉਹ ਆਪ ਹੀ ਆਪਣੇ ਅੰਦਾਜ਼ੇ ਅਤੇ ਦਸ਼ਾ ਨੂੰ ਜਾਣਦਾ ਹੈ।

ਜਿਸ ਕੀ ਸ੍ਰਿਸਟਿ, ਸੁ ਕਰਣੈਹਾਰੁ ॥

ਜਿਸ ਦਾ ਜਹਾਨ ਮਲਕੀਅਤ ਹੈ, ਉਹੀ ਉਸ ਦਾ ਸਿਰਜਣਹਾਰ ਹੈ।

ਅਵਰ ਨ ਬੂਝਿ, ਕਰਤ ਬੀਚਾਰੁ ॥

ਕੋਈ ਹੋਰ ਉਸ ਨੂੰ ਨਹੀਂ ਸਮਝਦਾ, ਭਾਵੇਂ ਉਹ ਕਿਵੇਂ ਪਿਆ ਸੋਚੇ।

ਕਰਤੇ ਕੀ ਮਿਤਿ, ਨ ਜਾਨੈ ਕੀਆ ॥

ਕਰਤਾਰ ਦਾ ਵਿਸਥਾਰ, ਉਸ ਦਾ ਕੀਤਾ ਹੋਇਆ ਨਹੀਂ ਜਾਣ ਸਕਦਾ।

ਨਾਨਕ, ਜੋ ਤਿਸੁ ਭਾਵੈ; ਸੋ ਵਰਤੀਆ ॥੭॥

ਨਾਨਕ ਜਿਹੜਾ ਕੁਝ ਉਸ ਨੂੰ ਭਾਉਂਦਾ ਹੈ, ਕੇਵਲ ਉਹੀ ਪਰਵਿਰਤ ਹੁੰਦਾ ਹੈ।

ਬਿਸਮਨ ਬਿਸਮ, ਭਏ ਬਿਸਮਾਦ ॥

ਸਾਹਿਬ ਦੇ ਅਦਭੁਤ ਅਚਰਜ ਤੱਕ ਕੇ ਮੈਂ ਹੈਰਾਨ ਹੋ ਗਿਆ ਹਾਂ।

ਜਿਨਿ ਬੂਝਿਆ, ਤਿਸੁ ਆਇਆ ਸ੍ਵਾਦ ॥

ਜੋ ਸੁਆਮੀ ਨੂੰ ਸਮਝਦਾ ਹੈ, ਉਹੀ ਅਨੰਦ ਨੂੰ ਮਾਨਦਾ ਹੈ।

ਪ੍ਰਭ ਕੈ ਰੰਗਿ, ਰਾਚਿ ਜਨ ਰਹੇ ॥

ਪ੍ਰਭੂ ਦੇ ਗੋਲੇ ਉਸ ਦੇ ਪ੍ਰੇਮ ਅੰਦਰ ਲੀਨ ਰਹਿੰਦੇ ਹਨ।

ਗੁਰ ਕੈ ਬਚਨਿ, ਪਦਾਰਥ ਲਹੇ ॥

ਗੁਰਾਂ ਦੇ ਉਪਦੇਸ਼ ਰਾਹੀਂ ਉਹ ਚਾਰ ਉਤੱਮ ਦਾਤਾਂ ਨੂੰ ਪਰਾਪਤ ਕਰ ਲੈਂਦੇ ਹਨ।

ਓਇ ਦਾਤੇ, ਦੁਖ ਕਾਟਨਹਾਰ ॥

ਉਹੀ ਦਾਨੀ ਅਤੇ ਤਕਲੀਫ ਦੂਰ ਕਰਨ ਵਾਲੇ ਹਨ।

ਜਾ ਕੈ ਸੰਗਿ, ਤਰੈ ਸੰਸਾਰ ॥

ਉਨ੍ਹਾਂ ਦੀ ਸੰਗਤ ਅੰਦਰ ਜਹਾਨ ਪਾਰ ਉਤਰ ਜਾਂਦਾ ਹੈ।

ਜਨ ਕਾ ਸੇਵਕੁ, ਸੋ ਵਡਭਾਗੀ ॥

ਉਹ ਜੋ ਸਾਈਂ ਦੇ ਗੁਮਾਸ਼ਤੇ ਦਾ ਟਹਿਲੂਆ ਹੈ, ਭਾਰੇ ਭਾਗਾਂ ਵਾਲਾ ਹੈ।

ਜਨ ਕੈ ਸੰਗਿ, ਏਕ ਲਿਵ ਲਾਗੀ ॥

ਉਸ ਦੇ ਗੁਮਾਸ਼ਤੇ ਦੀ ਸੰਗਤ ਅੰਦਰ, ਇਨਸਾਨ ਦੀ ਪ੍ਰੀਤ ਇਕ ਸਾਈਂ ਨਾਲ ਪੈ ਜਾਂਦੀ ਹੈ।

ਗੁਨ ਗੋਬਿਦ, ਕੀਰਤਨੁ ਜਨੁ ਗਾਵੈ ॥

ਸੁਆਮੀ ਦਾ ਗੋਲਾ ਉਸ ਦੀਆਂ ਖੂਬੀਆਂ ਅਤੇ ਕੀਰਤੀਆਂ ਗਾਇਨ ਕਰਦਾ ਹੈ।

ਗੁਰ ਪ੍ਰਸਾਦਿ ਨਾਨਕ, ਫਲੁ ਪਾਵੈ ॥੮॥੧੬॥

ਗੁਰਾਂ ਦੀ ਦਇਆ ਦੁਆਰਾ, ਹੇ ਨਾਨਕ! ਉਹ ਇਨਾਮ ਹਾਸਲ ਕਰ ਲੈਦਾ ਹੈ।


ਸਲੋਕੁ ॥

ਸਲੋਕ।

ਆਦਿ ਸਚੁ, ਜੁਗਾਦਿ ਸਚੁ ॥

ਪ੍ਰਾਰੰਭ ਵਿੱਚ ਸੱਚਾ ਯੁਗਾਂ ਦੇ ਸ਼ੁਰੂ ਵਿੱਚ ਸੱਚਾ, ਸੱਚਾ ਉਹ ਹੁਣ ਭੀ ਹੈ,

ਹੈ ਭਿ ਸਚੁ; ਨਾਨਕ, ਹੋਸੀ ਭਿ ਸਚੁ ॥੧॥

ਅਤੇ ਨਿਸਚਿਤ ਹੀ ਉਹ ਸੱਚਾ ਹੋਵੇਗਾ, ਹੇ ਨਾਨਕ!


ਅਸਟਪਦੀ ॥

ਅਸ਼ਟਪਦੀ।

ਚਰਨ ਸਤਿ, ਸਤਿ ਪਰਸਨਹਾਰ ॥

ਸੱਚੇ ਹਨ ਪ੍ਰਭੂ ਦੇ ਪੈਰ ਅਤੇ ਸੱਚਾ ਹੈ ਉਹ ਜੋ ਉਨ੍ਹਾਂ ਨੂੰ ਛੂੰਹਦਾ।

ਪੂਜਾ ਸਤਿ, ਸਤਿ ਸੇਵਦਾਰ ॥

ਸੱਚੀ ਹੈ ਉਸ ਦੀ ਉਪਾਸ਼ਨਾ ਅਤੇ ਸੱਚਾ ਹੈ ਉਪਾਸ਼ਨਾ ਕਰਨ ਵਾਲਾ।

ਦਰਸਨੁ ਸਤਿ, ਸਤਿ ਪੇਖਨਹਾਰ ॥

ਸੱਚਾ ਹੈ ਉਸ ਦਾ ਦੀਦਾਰ ਅਤੇ ਸੱਚਾ ਉਸ ਨੂੰ ਦੇਖਣ ਵਾਲਾ।

ਨਾਮੁ ਸਤਿ, ਸਤਿ ਧਿਆਵਨਹਾਰ ॥

ਸੱਚਾ ਹੈ ਉਸ ਦਾ ਨਾਮ ਅਤੇ ਸੱਚਾ ਹੈ ਉਹ ਜੋ ਇਸ ਦਾ ਸਿਮਰਨ ਕਰਦਾ ਹੈ।

ਆਪਿ ਸਤਿ, ਸਤਿ ਸਭ ਧਾਰੀ ॥

ਉਹ ਖੁਦ ਸੱਚਾ ਹੈ, ਸੱਚੀ ਹੈ ਹਰ ਵਸਤੂ ਜਿਸ ਨੂੰ ਉਸਨੇ ਆਸਰਾ ਦਿੱਤਾ ਹੋਇਆ।

ਆਪੇ ਗੁਣ, ਆਪੇ ਗੁਣਕਾਰੀ ॥

ਉਹ ਆਪ ਹੀ ਚੰਗਿਆਈ ਹੈ ਅਤੇ ਆਪ ਹੀ ਚੰਗਿਆਈ ਦੇਣਹਾਰ।

ਸਬਦੁ ਸਤਿ, ਸਤਿ ਪ੍ਰਭੁ ਬਕਤਾ ॥

ਸੱਚੀ ਹੈ, ਸੁਆਮੀ ਦੀ ਬਾਣੀ ਅਤੇ ਸੱਚਾ ਇਸ ਨੂੰ ਉਚਾਰਨ ਕਰਨ ਵਾਲਾ।

ਸੁਰਤਿ ਸਤਿ, ਸਤਿ ਜਸੁ ਸੁਨਤਾ ॥

ਸੱਚੇ ਹਨ ਕੰਨ ਜੋ ਸਤਿਪੁਰਖ ਦੀ ਕੀਰਤੀ ਸ੍ਰਵਣ ਕਰਦੇ ਹਨ।

ਬੁਝਨਹਾਰ ਕਉ, ਸਤਿ ਸਭ ਹੋਇ ॥

ਜੋ ਸਾਹਿਬ ਨੂੰ ਸਮਝਦਾ ਹੈ, ਉਸ ਲਈ ਸਮੂਹ ਸੱਚ ਹੀ ਹੈ।

ਨਾਨਕ, ਸਤਿ ਸਤਿ ਪ੍ਰਭੁ ਸੋਇ ॥੧॥

ਨਾਨਕ, ਸੱਚਾ ਹੈ, ਸੱਚਾ ਹੈ ਉਹ ਸੁਆਮੀ।

ਸਤਿ ਸਰੂਪੁ, ਰਿਦੈ ਜਿਨਿ ਮਾਨਿਆ ॥

ਜੋ ਆਪਣੇ ਦਿਲ ਅੰਦਰ ਸੱਚ ਦੇ ਰੂਪ (ਵਾਹਿਗੁਰੂ) ਉਤੇ ਭਰੋਸਾ ਧਾਰਦਾ ਹੈ,

ਕਰਨ ਕਰਾਵਨ, ਤਿਨਿ ਮੂਲੁ ਪਛਾਨਿਆ ॥

ਉਹ ਹੇਤੂਆਂ ਦੇ ਹੇਤੂ ਨੂੰ ਸਭਸ ਦਾ ਮੁੱਢ ਸਮਝਦਾ ਹੈ।

ਜਾ ਕੈ ਰਿਦੈ, ਬਿਸ੍ਵਾਸੁ ਪ੍ਰਭ ਆਇਆ ॥

ਜਿਸ ਦੇ ਦਿਲ ਅੰਦਰ ਸੁਆਮੀ ਵਿੱਚ ਨਿਸਚਾ ਪ੍ਰਵੇਸ਼ ਕਰ ਗਿਆ ਹੈ,

ਤਤੁ ਗਿਆਨੁ, ਤਿਸੁ ਮਨਿ ਪ੍ਰਗਟਾਇਆ ॥

ਬ੍ਰਹਮ ਵੀਚਾਰ ਦਾ ਸਾਰ-ਅੰਸ਼ ਉਸ ਦੇ ਅੰਤਸ਼ ਕਰਣ ਅੰਦਰ ਪਰਤੱਖ ਹੁੰਦਾ ਹੈ।

ਭੈ ਤੇ ਨਿਰਭਉ, ਹੋਇ ਬਸਾਨਾ ॥

ਡਰ ਨੂੰ ਤਿਆਗ ਕੇ ਉਹ ਨਿਡੱਰ ਹੋ ਵਸਦਾ ਹੈ,

ਜਿਸ ਤੇ ਉਪਜਿਆ, ਤਿਸੁ ਮਾਹਿ ਸਮਾਨਾ ॥

ਅਤੇ ਜਿਸ ਤੋਂ ਉਹ ਉਤਪੰਨ ਹੋਇਆ ਸੀ, ਉਸੇ ਵਿੱਚ ਹੀ ਲੀਨ ਹੋ ਜਾਂਦਾ ਹੈ।

ਬਸਤੁ ਮਾਹਿ, ਲੇ ਬਸਤੁ ਗਡਾਈ ॥

ਜਦ ਇਕ ਵਸਤੂ ਆਪਣੀ ਕਿਸਮ ਦੀ ਹੋਰਸ ਨਾਲ ਮਿਲ ਜਾਂਦੀ ਹੈ,

ਤਾ ਕਉ, ਭਿੰਨ ਨ ਕਹਨਾ ਜਾਈ ॥

ਤਾਂ ਉਹ ਇਸ ਨਾਲੋਂ ਵੱਖਰੀ ਨਹੀਂ ਆਖੀ ਜਾ ਸਕਦੀ।

ਬੂਝੈ, ਬੂਝਨਹਾਰੁ, ਬਿਬੇਕ ॥

ਕੇਵਲ ਤੀਬਰ ਵੀਚਾਰਵਾਨ ਹੀ ਇਸ ਨੂੰ ਸਮਝਦਾ ਹੈ।

ਨਾਰਾਇਨ ਮਿਲੇ ਨਾਨਕ, ਏਕ ॥੨॥

ਸਰਬ-ਵਿਆਪਕ ਸੁਆਮੀ ਨੂੰ ਮਿਲ ਕੇ, ਨਾਨਕ ਉਸ ਨਾਲ ਇਕ ਮਿਕ ਹੋ ਗਿਆ ਹੈ।

ਠਾਕੁਰ ਕਾ ਸੇਵਕੁ, ਆਗਿਆਕਾਰੀ ॥

ਸਾਹਿਬ ਦਾ ਗੋਲਾ ਹਮੇਸ਼ਾਂ ਉਸ ਦਾ ਤਾਬੇਦਾਰ ਹੈ।

ਠਾਕੁਰ ਕਾ ਸੇਵਕੁ, ਸਦਾ ਪੂਜਾਰੀ ॥

ਸਾਹਿਬ ਦਾ ਗੋਲਾ ਸਦੀਵ ਹੀ ਉਸ ਦਾ ਉਪਾਸ਼ਕ ਹੈ।

ਠਾਕੁਰ ਕੇ ਸੇਵਕ ਕੈ, ਮਨਿ ਪਰਤੀਤਿ ॥

ਸਾਹਿਬ ਦੇ ਗੋਲੇ ਦੇ ਚਿੱਤ ਅੰਦਰ ਭਰੋਸਾ ਹੁੰਦਾ ਹੈ।

ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ ॥

ਪਵਿੱਤ੍ਰ ਹੁੰਦੀ ਹੈ ਜੀਵਨ ਰਹੁ-ਰੀਤੀ, ਸਾਹਿਬ ਦੇ ਗੋਲੇ ਦੀ।

ਠਾਕੁਰ ਕਉ ਸੇਵਕੁ, ਜਾਨੈ ਸੰਗਿ ॥

ਗੋਲਾ ਜਾਣਦਾ ਹੈ ਕਿ ਉਸ ਦਾ ਸੁਆਮੀ ਹਮੇਸ਼ਾਂ ਉਸ ਦੇ ਨਾਲ ਹੈ।

ਪ੍ਰਭ ਕਾ ਸੇਵਕੁ, ਨਾਮ ਕੈ ਰੰਗਿ ॥

ਸੁਆਮੀ ਦਾ ਦਾਸ ਉਸ ਦੇ ਨਾਮ ਦੀ ਪ੍ਰੀਤ ਅੰਦਰ ਵਸਦਾ ਹੈ।

ਸੇਵਕ ਕਉ, ਪ੍ਰਭ ਪਾਲਨਹਾਰਾ ॥

ਆਪਣੇ ਦਾਸ ਦਾ ਸੁਆਮੀ ਪਾਲਣ-ਪੋਸਣਹਾਰ ਹੈ।

ਸੇਵਕ ਕੀ, ਰਾਖੈ ਨਿਰੰਕਾਰਾ ॥

ਅਕਾਰ-ਰਹਿਤ ਪ੍ਰਭੂ ਆਪਣੇ ਨੌਕਰ ਦੀ ਇੱਜ਼ਤ ਰੱਖਦਾ ਹੈ।

ਸੋ ਸੇਵਕੁ, ਜਿਸੁ ਦਇਆ ਪ੍ਰਭੁ ਧਾਰੈ ॥

ਉਹੀ ਨੌਕਰ ਹੈ, ਜਿਸ ਉਤੇ ਸਾਈਂ ਮਿਹਰ ਕਰਦਾ ਹੈ।

ਨਾਨਕ, ਸੋ ਸੇਵਕੁ; ਸਾਸਿ ਸਾਸਿ ਸਮਾਰੈ ॥੩॥

ਨਾਨਕ, ਉਹ ਗੋਲਾ ਹਰ ਸਾਹ ਨਾਲ ਸਾਈਂ ਨੂੰ ਯਾਦ ਕਰਦਾ ਹੈ।

ਅਪੁਨੇ ਜਨ ਕਾ, ਪਰਦਾ ਢਾਕੈ ॥

ਪ੍ਰਭੂ ਆਪਣੇ ਗੁਮਾਸ਼ਤੇ ਦੇ ਕਸੂਰਾਂ ਨੂੰ ਕੱਜ ਦਿੰਦਾ ਹੈ।

ਅਪਨੇ ਸੇਵਕ ਕੀ, ਸਰਪਰ ਰਾਖੈ ॥

ਉਹ ਆਪਣੇ ਗੁਮਾਸ਼ਤੇ ਦੀ ਨਿਸ਼ਚਿਤ ਹੀ ਇੱਜ਼ਤ ਰੱਖਦਾ ਹੈ।

ਅਪਨੇ ਦਾਸ ਕਉ, ਦੇਇ ਵਡਾਈ ॥

ਆਪਣੇ ਟਹਿਲੂਏ ਤੇ ਸਾਈਂ ਪ੍ਰਭੁਤਾ ਨਿਛਾਵਰ ਕਰਦਾ ਹੈ।

ਅਪਨੇ ਸੇਵਕ ਕਉ, ਨਾਮੁ ਜਪਾਈ ॥

ਆਪਣੇ ਟਹਿਲੂਏ ਪਾਸੋਂ ਉਹ ਆਪਣੇ ਨਾਮ ਦਾ ਸਿਮਰਨ ਕਰਵਾਉਂਦਾ ਹੈ।

ਅਪਨੇ ਸੇਵਕ ਕੀ, ਆਪਿ ਪਤਿ ਰਾਖੈ ॥

ਆਪਣੇ ਨਫਰ ਦੀ ਉਹ ਆਪੇ ਹੀ ਇੱਜ਼ਤ ਰੱਖਦਾ ਹੈ।

ਤਾ ਕੀ ਗਤਿ ਮਿਤਿ, ਕੋਇ ਨ ਲਾਖੈ ॥

ਉਸ ਦੀ ਦਸ਼ਾ ਤੇ ਅੰਦਾਜੇ ਨੂੰ ਕੋਈ ਨਹੀਂ ਜਾਣਦਾ।

ਪ੍ਰਭ ਕੇ ਸੇਵਕ ਕਉ, ਕੋ ਨ ਪਹੂਚੈ ॥

ਕੋਈ ਭੀ ਸੁਆਮੀ ਦੇ ਦਾਸ ਦੀ ਬਰਾਬਰੀ ਨਹੀਂ ਕਰ ਸਕਦਾ।

ਪ੍ਰਭ ਕੇ ਸੇਵਕ, ਊਚ ਤੇ ਊਚੇ ॥

ਸਾਹਿਬ ਦੇ ਗੋਲੇ ਉਚਿੱਆਂ ਤੋਂ ਪਰਮ ਉੱਚੇ ਹਨ।

ਜੋ ਪ੍ਰਭਿ, ਅਪਨੀ ਸੇਵਾ ਲਾਇਆ ॥

ਜਿਸ ਨੂੰ ਸੁਆਮੀ ਆਪਣੀ ਟਹਿਲ ਅੰਦਰ ਜੋੜਦਾ ਹੈ।

ਨਾਨਕ, ਸੋ ਸੇਵਕੁ; ਦਹ ਦਿਸਿ ਪ੍ਰਗਟਾਇਆ ॥੪॥

ਨਾਨਕ ਉਹ ਟਹਿਲੂਆ ਦੱਸੀ ਪਾਸੀ ਉਘਾ ਹੋ ਜਾਂਦਾ ਹੈ।

ਨੀਕੀ ਕੀਰੀ ਮਹਿ, ਕਲ ਰਾਖੈ ॥

ਜੇਕਰ ਵਾਹਿਗੁਰੂ ਨਿੱਕੀ ਜੇਹੀ ਕੀੜੀ ਵਿੱਚ ਸੱਤਿਆ ਟਿਕਾ ਦੇਵੇ,

ਭਸਮ ਕਰੈ, ਲਸਕਰ ਕੋਟਿ ਲਾਖੈ ॥

ਤਾਂ ਇਹ ਕ੍ਰੋੜਾਂ ਬੰਦਿਆਂ ਦੀ ਫੌਜ ਨੂੰ ਸੁਆਹ ਬਣਾ ਸਕਦੀ ਹੈ।

ਜਿਸ ਕਾ ਸਾਸੁ, ਨ ਕਾਢਤ ਆਪਿ ॥

ਜਿਸ ਦੇ ਸੁਆਸ (ਜੀਵਨ) ਸੁਆਮੀ ਖੁਦ ਮੁਕਾਉਣਾ ਨਹੀਂ ਚਾਹੁੰਦਾ,

ਤਾ ਕਉ ਰਾਖਤ, ਦੇ ਕਰਿ ਹਾਥ ॥

ਉਸ ਨੂੰ ਉਹ ਆਪਣਾ ਹੱਥ ਦੇ ਕੇ ਬਚਾ ਲੈਦਾ ਹੈ।

ਮਾਨਸ, ਜਤਨ ਕਰਤ ਬਹੁ ਭਾਤਿ ॥

ਆਦਮੀ ਅਨੇਕਾਂ ਤ੍ਰੀਕਿਆਂ ਨਾਲ ਉਪਰਾਲੇ ਕਰਦਾ ਹੈ,

ਤਿਸ ਕੇ ਕਰਤਬ, ਬਿਰਥੇ ਜਾਤਿ ॥

ਪਰ ਉਸ ਦੇ ਕੰਮ ਨਿਸਫਲ ਜਾਂਦੇ ਹਨ।

ਮਾਰੈ ਨ ਰਾਖੈ, ਅਵਰੁ ਨ ਕੋਇ ॥

(ਵਾਹਿਗੁਰੂ ਦੇ ਬਾਝੋਂ) ਹੋਰ ਕੋਈ ਮਾਰ ਜਾ ਰੱਖ ਨਹੀਂ ਸਕਦਾ।

ਸਰਬ ਜੀਆ ਕਾ, ਰਾਖਾ ਸੋਇ ॥

ਸਮੂਹ ਪ੍ਰਾਣਧਾਰੀਆਂ ਦਾ ਉਹ ਪ੍ਰਭੂ ਹੀ ਰਖਵਾਲਾ ਹੈ।

ਕਾਹੇ ਸੋਚ ਕਰਹਿ, ਰੇ ਪ੍ਰਾਣੀ! ॥

ਤੂੰ ਕਿਉਂ ਫ਼ਿਕਰ ਅੰਦੇਸਾ ਕਰਦਾ ਹੈ, ਹੇ ਫ਼ਾਨੀ ਬੰਦੇ?

ਜਪਿ ਨਾਨਕ, ਪ੍ਰਭ ਅਲਖ ਵਿਡਾਣੀ ॥੫॥

ਨਾਨਕ ਤੂੰ ਅਣਡਿੱਠ ਅਤੇ ਅਸਚਰਜ ਸੁਆਮੀ ਦਾ ਸਿਮਰਨ ਕਰ।

ਬਾਰੰ ਬਾਰ, ਬਾਰ ਪ੍ਰਭੁ ਜਪੀਐ ॥

ਮੁੜ ਮੁੜ ਤੇ ਮੁੜ ਕੇ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ।

ਪੀ ਅੰਮ੍ਰਿਤੁ, ਇਹੁ ਮਨੁ ਤਨੁ ਧ੍ਰਪੀਐ ॥

ਨਾਮ ਸੁਧਾਰਸ ਪਾਨ ਕਰਨ ਦੁਆਰਾ ਇਹ ਆਤਮਾ ਤੇ ਦੇਹਿ ਰੱਜ ਜਾਂਦੇ ਹਨ।

ਨਾਮ ਰਤਨੁ, ਜਿਨਿ ਗੁਰਮੁਖਿ ਪਾਇਆ ॥

ਜਿਸ ਨੂੰ ਨਾਮ ਦਾ ਹੀਰਾ ਪ੍ਰਾਪਤ ਹੋਇਆ ਹੈ,

ਤਿਸੁ, ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥

ਉਹ ਗੁਰੂ-ਸਮਰਪਣ ਰੱਬ ਬਿਨਾ ਹੋਰ ਕਿਸੇ ਨੂੰ ਨਹੀਂ ਦੇਖਦਾ।

ਨਾਮੁ ਧਨੁ, ਨਾਮੋ ਰੂਪੁ ਰੰਗੁ ॥

ਨਾਮ ਉਸ ਦੀ ਦੌਲਤ ਹੈ ਅਤੇ ਨਾਮ ਹੀ ਉਸ ਦੀ ਸੁੰਦਰਤਾ ਤੇ ਖੁਸ਼ੀ।

ਨਾਮੋ ਸੁਖੁ, ਹਰਿ ਨਾਮ ਕਾ ਸੰਗੁ ॥

ਨਾਮ ਉਸ ਦਾ ਆਰਾਮ ਹੈ ਅਤੇ ਹਰੀ ਦਾ ਨਾਮ ਹੀ ਉਸ ਦਾ ਸਾਥੀ।

ਨਾਮ ਰਸਿ, ਜੋ ਜਨ ਤ੍ਰਿਪਤਾਨੇ ॥

ਜਿਹੜੇ ਪੁਰਸ਼ ਨਾਮ ਦੇ ਅੰਮ੍ਰਿਤ ਨਾਲ ਰੱਜੇ ਹਨ,

ਮਨ ਤਨ, ਨਾਮਹਿ ਨਾਮਿ ਸਮਾਨੇ ॥

ਉਨ੍ਹਾਂ ਦੀ ਆਤਮਾ ਤੇ ਦੇਹਿ ਕੇਵਲ ਨਾਮ ਅੰਦਰ ਲੀਨ ਹੋ ਜਾਂਦੇ ਹਨ।

ਊਠਤ ਬੈਠਤ, ਸੋਵਤ ਨਾਮ ॥

ਖਲੌਦਿਆਂ, ਬਹਿੰਦਿਆਂ ਅਤੇ ਸੁੱਤਿਆਂ ਨਾਮ ਦਾ ਉਚਾਰਣ ਕਰਨਾ,

ਕਹੁ ਨਾਨਕ, ਜਨ ਕੈ ਸਦ ਕਾਮ ॥੬॥

ਗੁਰੂ ਜੀ ਫੁਰਮਾਉਂਦੇ ਹਨ, ਰੱਬ ਦੇ ਗੋਲੇ ਦਾ ਨਿਤ ਦਾ ਵਿਹਾਰ ਹੈ।

ਬੋਲਹੁ ਜਸੁ ਜਿਹਬਾ, ਦਿਨੁ ਰਾਤਿ ॥

ਤੂੰ ਆਪਣੀ ਜੀਭ ਨਾਲ ਦਿਨ ਰਾਤ ਸੁਆਮੀ ਦੀ ਕੀਰਤੀ ਉਚਾਰ।

ਪ੍ਰਭਿ ਅਪਨੈ ਜਨ, ਕੀਨੀ ਦਾਤਿ ॥

ਇਹ ਬਖਸ਼ੀਸ਼, ਸੁਆਮੀ ਨੇ ਆਪਣੇ ਨਫ਼ਰ ਨੂੰ ਪਰਦਾਨ ਕੀਤੀ ਹੈ।

ਕਰਹਿ ਭਗਤਿ, ਆਤਮ ਕੈ ਚਾਇ ॥

ਉਹ ਦਿਲੀ, ਉਮਾਹ ਨਾਲ ਪ੍ਰੇਮ-ਮਈ ਸੇਵਾ ਕਮਾਉਂਦਾ ਹੈ,

ਪ੍ਰਭ ਅਪਨੇ ਸਿਉ, ਰਹਹਿ ਸਮਾਇ ॥

ਅਤੇ ਆਪਣੇ ਸੁਆਮੀ ਨਾਲ (ਅੰਦਰ) ਲੀਨ ਰਹਿੰਦਾ ਹੈ।

ਜੋ ਹੋਆ, ਹੋਵਤ ਸੋ ਜਾਨੈ ॥

ਉਹ ਭੂਤ ਤੇ ਵਰਤਮਾਨ ਨੂੰ ਜਾਣਦਾ ਹੈ,

ਪ੍ਰਭ ਅਪਨੇ ਕਾ, ਹੁਕਮੁ ਪਛਾਨੈ ॥

ਅਤੇ ਆਪਣੇ ਮਾਲਕ ਦੇ ਫੁਰਮਾਨ ਨੂੰ ਜਾਣਦਾ ਹੈ।

ਤਿਸ ਕੀ ਮਹਿਮਾ, ਕਉਨ ਬਖਾਨਉ? ॥

ਉਸ ਦੀ ਕੀਰਤੀ ਕੌਣ ਬਿਆਨ ਕਰ ਸਕਦਾ ਹੈ?

ਤਿਸ ਕਾ ਗੁਨੁ, ਕਹਿ ਏਕ ਨ ਜਾਨਉ ॥

ਉਸ ਦੀ ਇਕ ਵਡਿਆਈ ਨੂੰ ਭੀ ਮੈਂ ਵਰਨਣ ਕਰਨਾ ਨਹੀਂ ਜਾਣਦਾ।

ਆਠ ਪਹਰ, ਪ੍ਰਭ ਬਸਹਿ ਹਜੂਰੇ ॥

ਜੋ ਸਾਰੀ ਦਿਹਾੜੀ ਸੁਆਮੀ ਦੀ ਹਾਜ਼ਰੀ ਅੰਦਰ ਵਸਦੇ ਹਨ,

ਕਹੁ ਨਾਨਕ, ਸੇਈ ਜਨ ਪੂਰੇ ॥੭॥

ਗੁਰੂ ਜੀ ਫੁਰਮਾਉਂਦੇ ਹਨ, ਉਹ ਪੂਰਨ ਪੁਰਸ਼ ਹਨ।

ਮਨ ਮੇਰੇ! ਤਿਨ ਕੀ ਓਟ ਲੇਹਿ ॥

ਹੈ ਮੇਰੀ ਜਿੰਦੜੀਏ! ਤੂੰ ਉਨ੍ਹਾਂ ਦੀ ਪਨਾਹ ਲੈ।

ਮਨੁ ਤਨੁ ਅਪਨਾ, ਤਿਨ ਜਨ ਦੇਹਿ ॥

ਆਪਣਾ ਦਿਲ ਤੇ ਸਰੀਰ ਉਨ੍ਹਾਂ ਪੁਰਸ਼ਾਂ ਦੇ ਸਮਰਪਣ ਕਰ ਦੇ।

ਜਿਨਿ ਜਨਿ, ਅਪਨਾ ਪ੍ਰਭੂ ਪਛਾਤਾ ॥

ਜੋ ਇਨਸਾਨ ਆਪਣੇ ਸੁਆਮੀ ਨੂੰ ਸਿਆਣਦਾ ਹੈ,

ਸੋ ਜਨੁ, ਸਰਬ ਥੋਕ ਕਾ ਦਾਤਾ ॥

ਉਹ ਇਨਸਾਨ ਸਾਰੀਆਂ ਵਸਤੂਆਂ ਦੇਣਹਾਰ ਹੈ।

ਤਿਸ ਕੀ ਸਰਨਿ, ਸਰਬ ਸੁਖ ਪਾਵਹਿ ॥

ਉਸ ਦੀ ਸ਼ਰਣਾਗਤ ਅੰਦਰ ਤੂੰ ਸਾਰੇ ਆਰਾਮ ਪਾ ਲਵੇਗੀ।

ਤਿਸ ਕੈ ਦਰਸਿ, ਸਭ ਪਾਪ ਮਿਟਾਵਹਿ ॥

ਉਸ ਦੇ ਦੀਦਾਰ ਦੁਆਰਾ ਸਾਰੇ ਪਾਪ ਨਾਸ ਹੋ ਜਾਣਗੇ।

ਅਵਰ ਸਿਆਨਪ, ਸਗਲੀ ਛਾਡੁ ॥

ਤੂੰ ਹੋਰ ਸਾਰੀ ਚਤੁਰਾਈ ਤਿਆਗ ਦੇ।

ਤਿਸੁ ਜਨ ਕੀ, ਤੂ ਸੇਵਾ ਲਾਗੁ ॥

ਸੁਆਮੀ ਦੇ ਉਸ ਗੋਲੇ ਦੀ ਟਹਿਲ ਅੰਦਰ ਆਪਣੇ ਆਪ ਨੂੰ ਜੋੜ।

ਆਵਨੁ ਜਾਨੁ, ਨ ਹੋਵੀ ਤੇਰਾ ॥

ਤੇਰਾ ਆਉਣਾ ਤੇ ਜਾਣਾ ਮੁਕ ਜਾਏਗਾ।

ਨਾਨਕ, ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥

ਨਾਨਕ, ਸਦੀਵ ਹੀ ਸਾਹਿਬ ਦੇ ਉਸ ਗੋਲੇ ਦੇ ਚਰਨਾ ਦੀ ਉਪਾਸ਼ਨਾ ਕਰ।


ਸਲੋਕੁ ॥

ਸਲੋਕ।

ਸਤਿ ਪੁਰਖੁ ਜਿਨਿ ਜਾਨਿਆ; ਸਤਿਗੁਰੁ ਤਿਸ ਕਾ ਨਾਉ ॥

ਜਿਸ ਨੇ ਸੱਚੇ ਸੁਆਮੀ ਨੂੰ ਅਨੁਭਵ ਕਰ ਲਿਆ ਹੈ, ਉਸ ਦਾ ਨਾਮ ਸੱਚਾ ਹੈ।

ਤਿਸ ਕੈ ਸੰਗਿ ਸਿਖੁ ਉਧਰੈ; ਨਾਨਕ, ਹਰਿ ਗੁਨ ਗਾਉ ॥੧॥

ਉਸ ਦੀ ਸੰਗਤ ਅੰਦਰ, ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰ, ਉਸ ਦਾ ਸ਼ਿਸ਼ ਤਰ ਜਾਂਦਾ ਹੈ, ਹੇ ਨਾਨਕ!


ਅਸਟਪਦੀ ॥

ਅਸ਼ਟਪਦੀ।

ਸਤਿਗੁਰੁ ਸਿਖ ਕੀ, ਕਰੈ ਪ੍ਰਤਿਪਾਲ ॥

ਸੱਚੇ ਗੁਰੂ ਜੀ ਆਪਣੇ ਮੁਰੀਦ ਦੀ ਪਾਲਣਾ ਪੋਸਣਾ ਕਰਦੇ ਹਨ।

ਸੇਵਕ ਕਉ, ਗੁਰੁ ਸਦਾ ਦਇਆਲ ॥

ਆਪਣੇ ਟਹਿਲੂਏ ਉਤੇ ਗੁਰੂ ਜੀ ਹਮੇਸ਼ਾਂ ਮਿਹਰਬਾਨ ਹਨ।

ਸਿਖ ਕੀ ਗੁਰੁ, ਦੁਰਮਤਿ ਮਲੁ ਹਿਰੈ ॥

ਆਪਣੇ ਸਿੱਖ ਦੀ ਮੰਦੀ ਅਕਲ ਦੀ ਗੰਦਗੀ ਨੂੰ ਗੁਰੁ ਜੀ ਧੌ ਸੁਟਦੇ ਹਨ।

ਗੁਰ ਬਚਨੀ, ਹਰਿ ਨਾਮੁ ਉਚਰੈ ॥

ਗੁਰਾਂ ਦੇ ਉਪਦੇਸ਼ ਤਾਬੇ, ਉਹ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।

ਸਤਿਗੁਰੁ ਸਿਖ ਕੇ, ਬੰਧਨ ਕਾਟੈ ॥

ਗੁਰੂ ਜੀ ਆਪਣੇ ਸਿੱਖ ਦੀਆਂ ਬੇੜੀਆਂ ਕੱਟ ਦਿੰਦੇ ਹਨ।

ਗੁਰ ਕਾ ਸਿਖੁ, ਬਿਕਾਰ ਤੇ ਹਾਟੈ ॥

ਗੁਰੂ ਦਾ ਸਿੱਖ ਮੰਦੇ ਕਰਮਾਂ ਤੋਂ ਹਟ ਜਾਂਦਾ ਹੈ।

ਸਤਿਗੁਰੁ ਸਿਖ ਕਉ, ਨਾਮ ਧਨੁ ਦੇਇ ॥

ਆਪਣੇ ਸਿੱਖ ਨੂੰ ਸੱਚੇ ਗੁਰੂ ਜੀ ਵਾਹਿਗੁਰੂ ਦੇ ਨਾਮ ਦਾ ਦੌਲਤ ਦਿੰਦੇ ਹਨ।

ਗੁਰ ਕਾ ਸਿਖੁ, ਵਡਭਾਗੀ ਹੇ ॥

ਪਰਮ ਚੰਗੇ ਨਸੀਬਾਂ ਵਾਲਾ ਹੈ, ਗੁਰੂ ਦਾ ਸਿੱਖ।

ਸਤਿਗੁਰੁ ਸਿਖ ਕਾ, ਹਲਤੁ ਪਲਤੁ ਸਵਾਰੈ ॥

ਸੱਚੇ ਗੁਰੂ ਜੀ ਆਪਣੇ ਸਿੱਖ ਦਾ ਇਹ ਲੋਕ ਤੇ ਪ੍ਰਲੋਕ ਸੁਧਾਰ ਦਿੰਦੇ ਹਨ।

ਨਾਨਕ, ਸਤਿਗੁਰੁ ਸਿਖ ਕਉ; ਜੀਅ ਨਾਲਿ ਸਮਾਰੈ ॥੧॥

ਨਾਨਕ, ਤਨੋ ਮਨੋ ਹੋ ਕੇ, ਸੱਚੇ ਗੁਰੂ ਜੀ ਆਪਣੇ ਸਿੱਖ ਨੂੰ ਸੁਆਰਦੇ ਹਨ।

ਗੁਰ ਕੈ ਗ੍ਰਿਹਿ, ਸੇਵਕੁ ਜੋ ਰਹੈ ॥

ਜਿਹੜਾ ਟਹਿਲੂਆ ਗੁਰਾਂ ਦੇ ਘਰ ਵਿੱਚ ਰਹਿੰਦਾ ਹੈ,

ਗੁਰ ਕੀ ਆਗਿਆ, ਮਨ ਮਹਿ ਸਹੈ ॥

ਉਸ ਨੂੰ ਗੁਰਾਂ ਦਾ ਹੁਕਮ ਦਿਲੋਂ ਸਵੀਕਾਰ ਕਰਨਾ ਚਾਹੀਦਾ ਹੈ।

ਆਪਸ ਕਉ, ਕਰਿ ਕਛੁ ਨ ਜਨਾਵੈ ॥

ਉਸ ਨੂੰ ਆਪਣੇ ਆਪ ਨੂੰ ਕਿਸੇ ਤਰ੍ਹਾਂ ਭੀ ਜਤਲਾਉਣਾ ਨਹੀਂ ਚਾਹੀਦਾ।

ਹਰਿ ਹਰਿ ਨਾਮੁ, ਰਿਦੈ ਸਦ ਧਿਆਵੈ ॥

ਆਪਣੇ ਮਨ ਅੰਦਰ ਉਸ ਨੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਹਮੇਸ਼ਾਂ ਸਿਮਰਨ ਕਰਨਾ ਉਚਿੱਤ ਹੈ।

ਮਨੁ ਬੇਚੈ, ਸਤਿਗੁਰ ਕੈ ਪਾਸਿ ॥

ਜੋ ਆਪਣੀ ਜਿੰਦੜੀ ਸੱਚੇ ਗੁਰਾਂ ਦੇ ਕੋਲ ਵੇਚ ਦਿੰਦਾ ਹੈ,

ਤਿਸੁ ਸੇਵਕ ਕੇ, ਕਾਰਜ ਰਾਸਿ ॥

ਉਸ ਗੋਲੇ ਦੇ ਕੰਮ ਸੌਰ ਜਾਂਦੇ ਹਨ।

ਸੇਵਾ ਕਰਤ, ਹੋਇ ਨਿਹਕਾਮੀ ॥

ਜੋ ਫਲ ਦੀ ਇੱਛਾ ਦਾ ਬਗੈਰ ਗੁਰਾਂ ਦੀ ਚਾਕਰੀ ਕਮਾਉਂਦਾ ਹੈ,

ਤਿਸ ਕਉ ਹੋਤ, ਪਰਾਪਤਿ ਸੁਆਮੀ ॥

ਉਹ ਪ੍ਰਭੂ ਨੂੰ ਪਾ ਲੈਦਾ ਹੈ।

ਅਪਨੀ ਕ੍ਰਿਪਾ, ਜਿਸੁ ਆਪਿ ਕਰੇਇ ॥

ਜਿਸ ਉਤੇ ਗੁਰੂ ਖੁਦ ਆਪਣੀ ਰਹਿਮਤ ਧਾਰਦੇ ਹਨ,

ਨਾਨਕ, ਸੋ ਸੇਵਕੁ; ਗੁਰ ਕੀ ਮਤਿ ਲੇਇ ॥੨॥

ਉਹ ਗੋਲਾ ਗੁਰਾਂ ਦੀ ਸਿਖਿਆ ਤੇ ਅਮਲ ਕਰਦਾ ਹੈ।

ਬੀਸ ਬਿਸਵੇ, ਗੁਰ ਕਾ ਮਨੁ ਮਾਨੈ ॥

ਜਿਹੜਾ ਦਾਸ ਗੁਰਾਂ ਦੇ ਚਿੱਤ ਨੂੰ ਪੂਰੀ ਤਰ੍ਹਾਂ ਰੀਝਾਂ ਲੈਦਾ ਹੈ,

ਸੋ ਸੇਵਕੁ, ਪਰਮੇਸਰੁ ਕੀ ਗਤਿ ਜਾਨੈ ॥

ਉਹ ਪਰਮ ਪੁਰਖ ਦੀ ਦਸ਼ਾ ਨੂੰ ਜਾਣ ਲੈਦਾ ਹੈ।

ਸੋ ਸਤਿਗੁਰੁ, ਜਿਸੁ ਰਿਦੈ ਹਰਿ ਨਾਉ ॥

ਉਹੀ ਸੱਚਾ ਗੁਰੂ ਹੈ, ਜਿਸ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਹੈ।

ਅਨਿਕ ਬਾਰ, ਗੁਰ ਕਉ ਬਲਿ ਜਾਉ ॥

ਅਨੇਕਾਂ ਵਾਰੀ ਮੈਂ ਆਪਣੇ ਗੁਰਾਂ ਤੋਂ ਘੋਲੀ ਜਾਂਦਾ ਹਾਂ।

ਸਰਬ ਨਿਧਾਨ, ਜੀਅ ਕਾ ਦਾਤਾ ॥

ਗੁਰੂ ਜੀ ਹਰਿ ਵਸਤੂ ਦੇ ਖਜਾਨੇ ਅਤੇ ਜੀਵਨ ਪਰਦਾਨ ਕਰਨ ਵਾਲੇ ਹਨ।

ਆਠ ਪਹਰ, ਪਾਰਬ੍ਰਹਮ ਰੰਗਿ ਰਾਤਾ ॥

ਦਿਨ ਦੇ ਅੱਠੇ ਪਹਿਰ ਹੀ ਉਹ ਪਰਮ ਪ੍ਰਭੂ ਦੇ ਪ੍ਰੇਮ ਨਾਲ ਰੰਗੀਜੇ ਰਹਿੰਦੇ ਹਨ।

ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮੁ ॥

ਸਾਧੂ ਸੁਆਮੀ ਅੰਦਰ ਵਸਦਾ ਹੈ ਅਤੇ ਸੁਆਮੀ ਸਾਧੂ ਵਿੱਚ।

ਏਕਹਿ ਆਪਿ, ਨਹੀ ਕਛੁ ਭਰਮੁ ॥

ਖੁਦ ਸੁਆਮੀ ਕੇਵਲ ਇਕ ਹੈ। ਇਸ ਵਿੱਚ ਕੋਈ ਸੰਦੇਹ ਨਹੀਂ।

ਸਹਸ ਸਿਆਨਪ, ਲਇਆ ਨ ਜਾਈਐ ॥

ਹਜਾਰਾ ਹੀ ਚਤੁਰਾਈਆਂ ਦੁਆਰਾ ਗੁਰੂ ਜੀ ਪਰਾਪਤ ਨਹੀਂ ਹੁੰਦੇ।

ਨਾਨਕ, ਐਸਾ ਗੁਰੁ ਬਡਭਾਗੀ ਪਾਈਐ ॥੩॥

ਨਾਨਕ ਪਰਮ ਚੰਗੇ ਨਸੀਬਾਂ ਦੁਆਰਾ ਐਹੋ ਜੇਹੇ ਗੁਰੂ ਜੀ ਪਾਏ ਜਾਂਦੇ ਹਨ।

ਸਫਲ ਦਰਸਨੁ, ਪੇਖਤ ਪੁਨੀਤ ॥

ਅਮੋਘ ਹੈ ਗੁਰਾਂ ਦਾ ਦੀਦਾਰ। ਇਸ ਨੂੰ ਵੇਖਣ ਦੁਆਰਾ ਇਨਸਾਨ ਪਵਿੱਤ੍ਰ ਹੋ ਜਾਂਦਾ ਹੈ।

ਪਰਸਤ ਚਰਨ, ਗਤਿ ਨਿਰਮਲ ਰੀਤਿ ॥

ਉਨ੍ਹਾਂ ਦੇ ਪੈਰਾ ਨੂੰ ਛੁਹਣ ਦੁਆਰਾ, ਆਦਮੀ ਦਾ ਆਚਰਣ ਅਤੇ ਜੀਵਨ ਰਹੁਰੀਤੀ ਬੇਦਾਗ ਹੋ ਜਾਂਦੇ ਹਨ।

ਭੇਟਤ ਸੰਗਿ, ਰਾਮ ਗੁਨ ਰਵੇ ॥

ਉਨ੍ਹਾਂ ਦੀ ਸੰਗਤ ਅੰਦਰ ਜੁੜ ਕੇ ਜੀਵ ਪ੍ਰਭੂ ਦਾ ਜੱਸ ਉਚਾਰਣ ਕਰਦਾ ਹੈ,

ਪਾਰਬ੍ਰਹਮ ਕੀ ਦਰਗਹ, ਗਵੇ ॥

ਅਤੇ ਸ਼ਰੋਮਣੀ ਸਾਹਿਬ ਦੇ ਦਰਬਾਰ ਵਿੱਚ ਜਾ ਪੁੱਜਦਾ ਹੈ।

ਸੁਨਿ ਕਰਿ ਬਚਨ, ਕਰਨ ਆਘਾਨੇ ॥

ਗੁਰਾਂ ਦੇ ਬਚਨ ਬਿਲਾਸ ਸ੍ਰਵਨ ਕਰਨ ਨਾਲ ਕੰਨ ਰੱਜ ਜਾਂਦੇ ਹਨ,

ਮਨਿ ਸੰਤੋਖੁ, ਆਤਮ ਪਤੀਆਨੇ ॥

ਚਿੱਤ ਨੂੰ ਸਬਰ ਸੰਤੋਖ ਆ ਜਾਂਦਾ ਹੈ ਅਤੇ ਆਤਮਾ ਤ੍ਰਿਪਤ ਹੋ ਜਾਂਦੀ ਹੈ।

ਪੂਰਾ ਗੁਰੁ, ਅਖ੍ਯ੍ਯਓ ਜਾ ਕਾ ਮੰਤ੍ਰ ॥

ਪੂਰਨ ਹਨ ਗੁਰੂ ਜੀ ਅਤੇ ਸਦੀਵੀ ਸੱਚਾ ਹੈ ਉਨ੍ਹਾਂ ਦਾ ਉਪਦੇਸ਼।

ਅੰਮ੍ਰਿਤ ਦ੍ਰਿਸਟਿ ਪੇਖੈ, ਹੋਇ ਸੰਤ ॥

ਜਿਸ ਨੂੰ ਉਹ ਆਪਣੀ ਅੰਮ੍ਰਿਤਮਈ ਨਿਗ੍ਹਾ ਨਾਲ ਦੇਖਦੇ ਹਨ, ਉਹ ਸਾਧੂ ਹੋ ਜਾਂਦਾ ਹੈ।

ਗੁਣ ਬਿਅੰਤ, ਕੀਮਤਿ ਨਹੀ ਪਾਇ ॥

ਬੇਓੜਕ ਹਨ ਗੁਰਾਂ ਦੀਆਂ ਸਰੇਸ਼ਟਤਾਈਆਂ। ਗੁਰਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ।

ਨਾਨਕ, ਜਿਸੁ ਭਾਵੈ; ਤਿਸੁ ਲਏ ਮਿਲਾਇ ॥੪॥

ਨਾਨਕ, ਜਿਹਡਾ ਉਸ ਨੂੰ ਚੰਗਾ ਲੱਗਦਾ ਹੈ, ਉਹ ਨੂੰ ਆਪਣੇ ਨਾਲ ਮਿਲਾ ਲੈਦਾ ਹੈ।

ਜਿਹਬਾ ਏਕ, ਉਸਤਤਿ ਅਨੇਕ ॥

ਜੀਭ ਇੱਕ ਹੈ ਪ੍ਰੰਤੂ ਬੇਅੰਤ ਹਨ ਵਾਹਿਗੁਰੂ ਦੀਆਂ ਸਿਫਤਾਂ।

ਸਤਿ ਪੁਰਖ, ਪੂਰਨ ਬਿਬੇਕ ॥

ਉਹ ਪੂਰੀ ਪਰਬੀਨਤਾ ਵਾਲਾ ਸੱਚਾ ਸਾਹਿਬ ਹੈ।

ਕਾਹੂ ਬੋਲ, ਨ ਪਹੁਚਤ ਪ੍ਰਾਨੀ ॥

ਕਿਸੇ ਭੀ ਬਚਨ ਬਿਲਾਸ ਰਾਹੀਂ ਜੀਵ ਮਾਲਕ ਨੂੰ ਪੁੱਜ ਨਹੀਂ ਸਕਦਾ।

ਅਗਮ ਅਗੋਚਰ, ਪ੍ਰਭ ਨਿਰਬਾਨੀ ॥

ਸੁਆਮੀ ਪਹੁੰਚ ਤੋਂ ਪਰੇ ਸੋਚ ਸਮਝ ਤੋਂ ਉਚੇਰਾ ਅਤੇ ਪਵਿੱਤ੍ਰ ਪਾਵਨ ਹੈ।

ਨਿਰਾਹਾਰ, ਨਿਰਵੈਰ ਸੁਖਦਾਈ ॥

ਉਸ ਨੂੰ ਭੋਜਨ ਦੀ ਲੋੜ ਨਹੀਂ ਉਹ ਦੁਸ਼ਮਨੀ ਰਹਿਤ ਅਤੇ ਆਰਾਮ ਦੇਣਹਾਰ ਹੈ।

ਤਾ ਕੀ ਕੀਮਤਿ, ਕਿਨੈ ਨ ਪਾਈ ॥

ਉਸ ਦਾ ਮੁੱਲ ਦਾ ਕਿਸੇ ਨੂੰ ਥਹੁ ਨਹੀਂ ਪਾਇਆ।

ਅਨਿਕ ਭਗਤ, ਬੰਦਨ ਨਿਤ ਕਰਹਿ ॥

ਅਨੇਕਾਂ ਅਨੁਰਾਗੀ ਉਸ ਨੂੰ ਸਦਾ ਨਿਮਸ਼ਕਾਰ ਕਰਦੇ ਹਨ।

ਚਰਨ ਕਮਲ, ਹਿਰਦੈ ਸਿਮਰਹਿ ॥

ਉਸ ਦੇ ਚਰਨ ਕੰਵਲ ਦਾ ਉਹ ਆਪਣੇ ਦਿਲ ਅੰਦਰ ਆਰਾਧਨ ਕਰਦੇ ਹਨ।

ਸਦ ਬਲਿਹਾਰੀ, ਸਤਿਗੁਰ ਅਪਨੇ ॥

ਹਮੇਸ਼ਾਂ ਆਪਣੇ ਸੱਚੇ ਗੁਰਾਂ ਉਤੋਂ ਸਦਕੇ ਜਾਂਦਾ ਹੈ

ਨਾਨਕ, ਜਿਸੁ ਪ੍ਰਸਾਦਿ, ਐਸਾ ਪ੍ਰਭੁ ਜਪਨੇ ॥੫॥

ਨਾਨਕ, ਜਿਨ੍ਹਾਂ ਦੀ ਦਇਆ ਦੁਆਰਾ ਉਹ ਇਹੋ ਜਿਹੇ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।

ਇਹੁ ਹਰਿ ਰਸੁ, ਪਾਵੈ ਜਨੁ ਕੋਇ ॥

ਇਹ ਈਸ਼ਵਰੀ ਅੰਮ੍ਰਿਤ ਕਿਸੇ ਵਿਰਲੇ ਪੁਰਸ਼ ਨੂੰ ਹੀ ਪ੍ਰਾਪਤ ਹੁੰਦਾ ਹੈ।

ਅੰਮ੍ਰਿਤੁ ਪੀਵੈ, ਅਵਰੁ ਸੋ ਹੋਇ ॥

ਜੋ ਇਸ ਆਬਿ-ਹਿਯਾਤ ਨੂੰ ਪਾਨ ਕਰਦਾ ਹੈ, ਉਹ ਮੌਤ-ਰਹਿਤ ਹੋ ਜਾਂਦਾ ਹੈ।

ਉਸੁ ਪੁਰਖ ਕਾ, ਨਾਹੀ ਕਦੇ ਬਿਨਾਸ ॥

ਉਹ ਇਨਸਾਨ ਕਦਾਚਿੱਤ ਨਾਸ ਨਹੀਂ ਹੁੰਦਾ,

ਜਾ ਕੈ ਮਨਿ, ਪ੍ਰਗਟੇ ਗੁਨਤਾਸ ॥

ਜਿਸ ਦੇ ਹਿਰਦੇ ਵਿੱਚ ਨੇਕੀਆਂ ਦਾ ਖ਼ਜ਼ਾਨਾ ਪਰਤੱਖ ਹੋ ਜਾਂਦਾ ਹੈ।

ਆਠ ਪਹਰ, ਹਰਿ ਕਾ ਨਾਮੁ ਲੇਇ ॥

ਅੱਠੇ ਪਹਿਰ ਹੀ ਉਹ ਵਾਹਿਗੁਰੂ ਦਾ ਨਾਮ ਲੈਦਾ ਹੈ,

ਸਚੁ ਉਪਦੇਸੁ, ਸੇਵਕ ਕਉ ਦੇਇ ॥

ਅਤੇ ਆਪਣੇ ਦਾਸ ਨੂੰ ਸਚੀ ਸਿਖ-ਮਤ ਦਿੰਦਾ ਹੈ।

ਮੋਹ ਮਾਇਆ ਕੈ, ਸੰਗਿ ਨ ਲੇਪੁ ॥

ਉਹ ਸੰਸਾਰੀ ਮਮਤਾ ਅਤੇ ਦੌਲਤ ਨਾਲ ਪਲੀਤ ਨਹੀਂ ਹੁੰਦਾ।

ਮਨ ਮਹਿ ਰਾਖੈ, ਹਰਿ ਹਰਿ ਏਕੁ ॥

ਉਹ ਆਪਣੇ ਚਿੱਤ ਵਿੱਚ ਇਕ ਵਾਹਿਗੁਰੂ ਸੁਆਮੀ ਨੂੰ ਹੀ ਟਿਕਾਉਂਦਾ ਹੈ।

ਅੰਧਕਾਰ, ਦੀਪਕ ਪਰਗਾਸੇ ॥

ਅਨ੍ਹੇਰ ਘੁੱਪ ਵਿੱਚ ਉਸ ਦੇ ਲਈ ਦੀਵਾ ਰੌਸ਼ਨ ਹੋ ਜਾਂਦਾ ਹੈ।

ਨਾਨਕ, ਭਰਮ ਮੋਹ ਦੁਖ; ਤਹ ਤੇ ਨਾਸੇ ॥੬॥

ਨਾਨਕ, ਸੰਦੇਹ, ਸੰਸਾਰੀ ਲਗਨ ਅਤੇ ਪੀੜ ਉਸ ਪਾਸੋਂ ਦੂਰ ਨੱਸ ਜਾਂਦੇ ਹਨ।

ਤਪਤਿ ਮਾਹਿ, ਠਾਢਿ ਵਰਤਾਈ ॥

ਗਰਮੀ ਵਿੱਚ ਠੰਢ ਵਰਤ ਜਾਂਦੀ ਹੈ,

ਅਨਦੁ ਭਇਆ, ਦੁਖ ਨਾਠੇ ਭਾਈ ॥

ਹੇ ਵੀਰ! ਪਰਸੰਨਤਾ ਉਤਪੰਨ ਹੋ ਜਾਂਦੀ ਹੈ, ਦਰਦ ਦੌੜ ਜਾਂਦਾ ਹੈ,

ਜਨਮ ਮਰਨ ਕੇ, ਮਿਟੇ ਅੰਦੇਸੇ ॥

ਅਤੇ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ,

ਸਾਧੂ ਕੇ, ਪੂਰਨ ਉਪਦੇਸੇ ॥

ਸੰਤ ਦੀ ਪੂਰੀ ਸਿਖ-ਮਤ ਦੁਆਰਾ।

ਭਉ ਚੂਕਾ, ਨਿਰਭਉ ਹੋਇ ਬਸੇ ॥

ਡਰ ਨਾਸ ਹੋ ਜਾਂਦਾ ਹੈ ਤੇ ਬੰਦਾ ਨਿੱਡਰ ਹੋ ਰਹਿੰਦਾ ਹੈ।

ਸਗਲ ਬਿਆਧਿ, ਮਨ ਤੇ ਖੈ ਨਸੇ ॥

ਸਾਰੀਆਂ ਬਦੀਆਂ ਤਬਾਹ ਅਤੇ ਚਿੱਤ ਤੋਂ ਅਲੋਪ ਹੋ ਜਾਂਦੀਆਂ ਹਨ।

ਜਿਸ ਕਾ ਸਾ, ਤਿਨਿ ਕਿਰਪਾ ਧਾਰੀ ॥

ਜਿਸ ਦੀ ਉਹ ਮਲਕੀਅਤ ਸੀ, ਉਸ ਨੇ ਉਸ ਉਤੇ ਮਿਹਰ ਕੀਤੀ ਹੈ,

ਸਾਧਸੰਗਿ, ਜਪਿ ਨਾਮੁ ਮੁਰਾਰੀ ॥

ਅਤੇ ਸਤਿ ਸੰਗਤ ਅੰਦਰ ਉਪ ਹੰਕਾਰ ਦੇ ਵੈਰੀ, ਵਾਹਿਗੁਰੂ ਦੇ ਨਾਮ, ਦਾ ਉਚਾਰਣ ਕਰਦਾ ਹੈ।

ਥਿਤਿ ਪਾਈ, ਚੂਕੇ ਭ੍ਰਮ ਗਵਨ ॥

ਨਿਹਚਲਤਾ ਪ੍ਰਾਪਤ ਹੋ ਜਾਂਦੀ ਹੈ ਅਤੇ ਸੰਦੇਹ ਤੇ ਭਟਕਣ ਮੁੱਕ ਜਾਂਦੇ ਹਨ,

ਸੁਨਿ ਨਾਨਕ, ਹਰਿ ਹਰਿ ਜਸੁ ਸ੍ਰਵਨ ॥੭॥

ਕੰਨਾਂ ਨਾਲ ਵਾਹਿਗੁਰੂ ਸੁਆਮੀ ਦੀ ਕੀਰਤੀ ਸ੍ਰਵਣ ਕਰਨ ਦੁਆਰਾ, ਹੇ ਨਾਨਕ!

ਨਿਰਗੁਨੁ ਆਪਿ, ਸਰਗੁਨੁ ਭੀ ਓਹੀ ॥

ਉਹ ਖੁਦ ਨਿਰਸੰਬੰਧਤ ਸੁਆਮੀ ਹੈ ਅਤੇ ਉਹ ਹੀ ਨਿਸਚਿਤ ਸੰਬੰਧਤ ਪੁਰਖ,

ਕਲਾ ਧਾਰਿ, ਜਿਨਿ ਸਗਲੀ ਮੋਹੀ ॥

ਜਿਸ ਨੇ ਆਪਣੀ ਸ਼ਕਤੀ ਪਰਗਟ ਕਰਕੇ ਸਾਰੀ ਸ੍ਰਿਸ਼ਟੀ ਨੂੰ ਮੋਹਿਤ ਕਰ ਲਿਆ ਹੈ।

ਅਪਨੇ ਚਰਿਤ, ਪ੍ਰਭਿ ਆਪਿ ਬਨਾਏ ॥

ਆਪਣੇ ਕੌਤਕ ਸੁਆਮੀ ਨੇ ਆਪੇ ਹੀ ਰਚੇ ਹਨ।

ਅਪੁਨੀ ਕੀਮਤਿ, ਆਪੇ ਪਾਏ ॥

ਆਪਣਾ ਮੁੱਲ ਉਹ ਆਪੇ ਹੀ ਜਾਣਦਾ ਹੈ।

ਹਰਿ ਬਿਨੁ ਦੂਜਾ, ਨਾਹੀ ਕੋਇ ॥

ਵਾਹਿਗੁਰੂ ਦੇ ਬਾਝੋਂ ਹੋਰ ਕੋਈ ਨਹੀਂ।

ਸਰਬ ਨਿਰੰਤਰਿ, ਏਕੋ ਸੋਇ ॥

ਉਹ ਅਦੁੱਤੀ ਸਾਹਿਬ ਸਾਰਿਆਂ ਦੇ ਅੰਦਰ ਹੈ।

ਓਤਿ ਪੋਤਿ, ਰਵਿਆ ਰੂਪ ਰੰਗ ॥

ਤਾਣੇ ਪੇਟੇ ਦੀ ਤਰ੍ਹਾਂ ਉਹ ਸਾਰੀਆਂ ਸ਼ਕਲਾਂ ਅਤੇ ਰੰਗਤਾਂ ਅੰਦਰ ਰਮਿਆ ਹੋਇਆ ਹੈ।

ਭਏ ਪ੍ਰਗਾਸ, ਸਾਧ ਕੈ ਸੰਗ ॥

ਸੰਤਾਂ ਦੀ ਸੰਗਤ ਕਰਨ ਦੁਆਰਾ ਉਹ ਪਰਗਟ ਹੋ ਜਾਂਦਾ ਹੈ।

ਰਚਿ ਰਚਨਾ, ਅਪਨੀ ਕਲ ਧਾਰੀ ॥

ਸ੍ਰਿਸ਼ਟੀ ਨੂੰ ਸਾਜ ਕੇ ਸੁਆਮੀ ਨੇ ਆਪਣੀ ਸਤਿਆ ਇਸ ਅੰਦਰ ਫੂਕੀ ਹੈ।

ਅਨਿਕ ਬਾਰ ਨਾਨਕ, ਬਲਿਹਾਰੀ ॥੮॥੧੮॥

ਨਾਨਕ ਉਸ ਉਤੋਂ ਬਹੁਤੀ ਵਾਰੀ ਕੁਰਬਾਨ ਜਾਂਦਾ ਹੈ।


ਸਲੋਕੁ ॥

ਸਲੋਕ।

ਸਾਥਿ ਨ ਚਾਲੈ ਬਿਨੁ ਭਜਨ; ਬਿਖਿਆ ਸਗਲੀ ਛਾਰੁ ॥

ਸੁਆਮੀ ਦੇ ਸਿਮਰਨ ਦੇ ਬਿਨਾ ਤੇਰੇ ਨਾਲ ਕੁਛ ਨਹੀਂ ਜਾਣਾ, ਹੇ ਬੰਦੇ! ਪ੍ਰਾਣ-ਨਾਸਕ ਪਾਪ ਸਾਰੇ ਸੁਆਹ ਹਨ।

ਹਰਿ ਹਰਿ ਨਾਮੁ ਕਮਾਵਨਾ; ਨਾਨਕ, ਇਹੁ ਧਨੁ ਸਾਰੁ ॥੧॥

ਤੂੰ ਸੁਆਮੀ ਮਾਲਕ ਦੇ ਨਾਮ ਦਾ ਅਭਿਆਸ ਕਰ। ਇਹੀ ਅਤੇ ਉਤਮ ਦੌਲਤ ਹੈ।


ਅਸਟਪਦੀ ॥

ਅਸ਼ਟਪਦੀ।

ਸੰਤ ਜਨਾ ਮਿਲਿ, ਕਰਹੁ ਬੀਚਾਰੁ ॥

ਪਵਿਤ੍ਰ ਪੁਰਸ਼ਾਂ ਦੀ ਸੰਗਤ ਅੰਦਰ ਵਾਹਿਗੁਰੂ ਦਾ ਚਿੰਤਨ ਕਰ।

ਏਕੁ ਸਿਮਰਿ, ਨਾਮ ਆਧਾਰੁ ॥

ਇਕ ਸੁਆਮੀ ਨੂੰ ਯਾਦ ਕਰ, ਅਤੇ ਨਾਮ ਦਾ ਆਸਰਾ ਲੈ।

ਅਵਰਿ ਉਪਾਵ, ਸਭਿ ਮੀਤ ਬਿਸਾਰਹੁ ॥

ਹੋਰ ਸਾਰੇ ਉਪਰਾਲੇ ਭੁਲਾ ਦੇ, ਹੇ ਮੇਰੇ ਮਿੱਤ੍ਰ!

ਚਰਨ ਕਮਲ, ਰਿਦ ਮਹਿ ਉਰਿ ਧਾਰਹੁ ॥

ਸਾਈਂ ਦੇ ਚਰਨ ਕੰਵਲ ਆਪਣੇ ਮਨ ਤੇ ਦਿਲ ਵਿੱਚ ਟਿਕਾ।

ਕਰਨ ਕਾਰਨ, ਸੋ ਪ੍ਰਭੁ ਸਮਰਥੁ ॥

ਉਹ ਸੁਆਮੀ ਸਾਰੇ ਕੰਮ ਕਰਨ ਦੇ ਲਾਇਕ ਹੈ।

ਦ੍ਰਿੜੁ ਕਰਿ ਗਹਹੁ, ਨਾਮੁ ਹਰਿ ਵਥੁ ॥

ਰੱਬ ਦੇ ਨਾਮ ਦੀ ਵਸਤੂ ਨੂੰ ਤੂੰ ਘੁੱਟ ਕੇ ਪਕੜ ਲੈ।

ਇਹੁ ਧਨੁ ਸੰਚਹੁ, ਹੋਵਤੁ ਭਗਵੰਤ ॥

ਇਸ ਦੌਲਤ ਨੂੰ ਇਕੱਤਰ ਕਰ ਅਤੇ ਭਾਗਾਂ ਵਾਲਾ ਹੋ।

ਸੰਤ ਜਨਾ ਕਾ, ਨਿਰਮਲ ਮੰਤ ॥

ਪਵਿੱਤ੍ਰ ਹੈ ਉਪਦੇਸ਼ ਸਾਧ ਰੂਪ ਪੁਰਸ਼ਾਂ ਦਾ।

ਏਕ ਆਸ, ਰਾਖਹੁ ਮਨ ਮਾਹਿ ॥

ਇੱਕ ਸਾਹਿਬ ਦੀ ਉਮੀਦ ਆਪਣੇ ਚਿੱਤ ਅੰਦਰ ਰੱਖ।

ਸਰਬ ਰੋਗ ਨਾਨਕ, ਮਿਟਿ ਜਾਹਿ ॥੧॥

ਨਾਨਕ, ਤੇਰੀਆਂ ਸਾਰੀਆਂ ਬੀਮਾਰੀਆਂ ਹਟ ਜਾਣਗੀਆਂ।

ਜਿਸੁ ਧਨ ਕਉ, ਚਾਰਿ ਕੁੰਟ ਉਠਿ ਧਾਵਹਿ ॥

ਜਿਸ ਪਦਾਰਥ ਲਈ ਤੂੰ ਚਹੂੰ ਪਾਸੀ ਭੱਜਿਆ ਫਿਰਦਾ ਹੈ,

ਸੋ ਧਨੁ, ਹਰਿ ਸੇਵਾ ਤੇ ਪਾਵਹਿ ॥

ਉਹ ਪਦਾਰਥ ਤੈਨੂੰ ਵਾਹਿਗੁਰੂ ਦੀ ਟਹਿਲ ਦੁਆਰਾ ਪ੍ਰਾਪਤ ਹੋਵੇਗਾ।

ਜਿਸੁ ਸੁਖ ਕਉ, ਨਿਤ ਬਾਛਹਿ ਮੀਤ ॥

ਜਿਸ ਆਰਾਮ ਦੀ ਤੂੰ ਨਿਤਾ ਪ੍ਰਤੀ ਇੱਛਾ ਧਾਰਦਾ ਹੈ, ਹੇ ਮਿੱਤ੍ਰ!

ਸੋ ਸੁਖੁ, ਸਾਧੂ ਸੰਗਿ ਪਰੀਤਿ ॥

ਉਹ ਆਰਾਮ ਤੈਨੂੰ ਸਾਧ ਸੰਗਤ ਨਾਲ ਪ੍ਰੇਮ ਕਰਨ ਨਾਲ ਮਿਲੇਗਾ।

ਜਿਸੁ ਸੋਭਾ ਕਉ, ਕਰਹਿ ਭਲੀ ਕਰਨੀ ॥

ਜਿਸ ਪ੍ਰਭੂਤਾ ਲਈ ਤੂੰ ਚੰਗੇ ਕਰਮ ਕਮਾਉਂਦਾ ਹੈ,

ਸਾ ਸੋਭਾ, ਭਜੁ ਹਰਿ ਕੀ ਸਰਨੀ ॥

ਉਹ ਪ੍ਰਭੂਤਾ, ਤੂੰ ਨੱਸ ਕੇ, ਵਾਹਿਗੁਰੂ ਦੀ ਪਨਾਹ ਲੈਣ ਨਾਲ ਪਾਵੇਗਾ।

ਅਨਿਕ ਉਪਾਵੀ, ਰੋਗੁ ਨ ਜਾਇ ॥

ਜਿਹੜੀ ਬੀਮਾਰੀ ਘਣੇਰੇ ਇਲਾਜਾ ਦੁਆਰਾ ਨਹੀਂ ਮਿਟਦੀ,

ਰੋਗੁ ਮਿਟੈ, ਹਰਿ ਅਵਖਧੁ ਲਾਇ ॥

ਉਹ ਬੀਮਾਰੀ ਵਾਹਿਗੁਰੂ ਦੇ ਨਾਮ ਦੀ ਦਵਾਈ ਲਾਉਣ ਦੁਆਰਾ ਹਟ ਜਾਂਦੀ ਹੈ।

ਸਰਬ ਨਿਧਾਨ ਮਹਿ, ਹਰਿ ਨਾਮੁ ਨਿਧਾਨੁ ॥

ਸਾਰਿਆਂ ਖ਼ਜ਼ਾਨਿਆਂ ਵਿਚੋਂ ਵਾਹਿਗੁਰੂ ਦਾ ਨਾਮ ਪਰਮ ਸਰੇਸ਼ਟ ਖ਼ਜ਼ਾਨਾ ਹੈ।

ਜਪਿ ਨਾਨਕ, ਦਰਗਹਿ ਪਰਵਾਨੁ ॥੨॥

ਇਸ ਸਦਾ ਉਚਾਰਨ ਕਰ, ਹੇ ਨਾਨਕ! ਤੂੰ ਰੱਬ ਦੇ ਦਰਬਾਰ ਅੰਦਰ ਕਬੂਲ ਪੈ ਜਾਵੇਗਾ।

ਮਨੁ ਪਰਬੋਧਹੁ, ਹਰਿ ਕੈ ਨਾਇ ॥

ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਦੁਆਰਾ ਸਿਖ-ਮਤ ਦੇ।

ਦਹ ਦਿਸਿ ਧਾਵਤ, ਆਵੈ ਠਾਇ ॥

ਦਸੀਂ ਪਾਸੀਂ ਭਟਕਦਾ ਹੋਇਆ, ਇਹ ਇਸ ਤਰ੍ਹਾਂ ਆਪਣੇ ਘਰ ਆ ਜਾਏਗਾ।

ਤਾ ਕਉ ਬਿਘਨੁ, ਨ ਲਾਗੈ ਕੋਇ ॥

ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ,

ਜਾ ਕੈ ਰਿਦੈ, ਬਸੈ ਹਰਿ ਸੋਇ ॥

ਜਿਸ ਦੇ ਦਿਲ ਵਿੱਚ ਉਹ ਵਾਹਿਗੁਰੂ ਵਸਦਾ ਹੈ।

ਕਲਿ ਤਾਤੀ, ਠਾਂਢਾ ਹਰਿ ਨਾਉ ॥

ਇਹ ਕਲਜੁਗ ਤੱਤਾ ਹੈ ਅਤੇ ਠੰਢਾ ਹੈ ਰੱਬ ਦਾ ਨਾਮ।

ਸਿਮਰਿ ਸਿਮਰਿ, ਸਦਾ ਸੁਖ ਪਾਉ ॥

ਯਾਦ ਕਰ, ਯਾਦ ਕਰ ਇਸ ਨੂੰ ਅਤੇ ਸਦੀਵੀ ਆਰਾਮ ਨੂੰ ਪ੍ਰਾਪਤ ਹੋ।

ਭਉ ਬਿਨਸੈ, ਪੂਰਨ ਹੋਇ ਆਸ ॥

ਤੇਰਾ ਡਰ ਦੂਰ ਹੋ ਜਾਵੇਗਾ ਅਤੇ ਤੇਰੀ ਉਮੀਦ ਪੂਰੀ ਹੋ ਜਾਵੇਗੀ।

ਭਗਤਿ ਭਾਇ, ਆਤਮ ਪਰਗਾਸ ॥

ਅਨੁਰਾਗੀ ਸੇਵਾ ਅਤੇ ਪ੍ਰਭੂ ਪ੍ਰੀਤ ਦੁਆਰਾ ਤੇਰੀ ਆਤਮਾ ਰੌਸ਼ਨ ਹੋ ਜਾਵੇਗੀ।

ਤਿਤੁ ਘਰਿ, ਜਾਇ ਬਸੈ ਅਬਿਨਾਸੀ ॥

ਤੂੰ ਜਾ ਕੇ ਉਸ ਨਿਹਚਲ ਗ੍ਰਹਿ ਅੰਦਰ ਵਸੇਬਾ ਪਾ ਲਵੇਗਾ,

ਕਹੁ ਨਾਨਕ, ਕਾਟੀ ਜਮ ਫਾਸੀ ॥੩॥

ਅਤੇ ਗੁਰੂ ਜੀ ਆਖਦੇ ਹਨ, ਫਿਰ ਤੇਰੀ ਮੌਤ ਦੀ ਫਾਹੀ ਕੱਟੀ ਜਾਵੇਗੀ।

ਤਤੁ ਬੀਚਾਰੁ, ਕਹੈ ਜਨੁ ਸਾਚਾ ॥

ਓਹੀ ਸੱਚਾ ਇਨਸਾਨ ਹੈ, ਜੋ ਸਾਰ-ਵਸਤੂ ਦੇ ਸਿਮਰਨ ਦਾ ਉਪਦੇਸ਼ ਦਿੰਦਾ ਹੈ।

ਜਨਮਿ ਮਰੈ, ਸੋ ਕਾਚੋ ਕਾਚਾ ॥

ਕੂੜਿਆਂ ਦਾ ਵੱਡਾ ਕੂੜਾ ਹੈ ਉਹ, ਜੋ ਆਵਾਗਉਣ ਵਿੱਚ ਪੈਂਦਾ ਹੈ।

ਆਵਾ ਗਵਨੁ, ਮਿਟੈ ਪ੍ਰਭ ਸੇਵ ॥

ਸੁਆਮੀ ਦੀ ਟਹਿਲ ਸੇਵਾ ਦੁਆਰਾ ਆਉਣਾ ਤੇ ਜਾਣਾ ਮੁਕ ਜਾਂਦੇ ਹਨ।

ਆਪੁ ਤਿਆਗਿ, ਸਰਨਿ ਗੁਰਦੇਵ ॥

ਆਪਣੀ ਸਵੈ-ਹੰਗਤਾ ਛੱਡ ਦੇ, ਅਤੇ ਨਿਰੰਕਾਰੀ ਗੁਰਾਂ ਦੀ ਪਨਾਹ ਲੈ।

ਇਉ ਰਤਨ ਜਨਮ ਕਾ, ਹੋਇ ਉਧਾਰੁ ॥

ਇਸ ਤਰ੍ਹਾਂ ਤੇਰੇ ਅਣਮੁੱਲੇ ਜੀਵਨ ਦਾ ਪਾਰ ਉਤਾਰਾ ਹੋ ਜਾਵੇਗਾ।

ਹਰਿ ਹਰਿ ਸਿਮਰਿ, ਪ੍ਰਾਨ ਆਧਾਰੁ ॥

ਤੂੰ ਸੁਆਮੀ ਮਾਲਕ ਦਾ ਆਰਾਧਨ ਕਰ, ਜੋ ਤੇਰੀ ਜਿੰਦ-ਜਾਨ ਦਾ ਆਸਰਾ ਹੈ।

ਅਨਿਕ ਉਪਾਵ, ਨ ਛੂਟਨਹਾਰੇ ॥

ਆਦਮੀ ਦਾ ਬਚਾਅ ਨਹੀਂ ਹੋ ਸਕਦਾ ਅਨੇਕਾਂ ਉਪਰਾਲਿਆਂ ਅਤੇ

ਸਿੰਮ੍ਰਿਤਿ ਸਾਸਤ, ਬੇਦ ਬੀਚਾਰੇ ॥

ਸਿੰਮ੍ਰਤੀਆਂ, ਸ਼ਾਸਤਰਾਂ ਤੇ ਵੇਦਾਂ ਨੂੰ ਘੋਖਣ ਦੁਆਰਾ ।

ਹਰਿ ਕੀ ਭਗਤਿ, ਕਰਹੁ ਮਨੁ ਲਾਇ ॥

ਤੂੰ ਦਿਲ ਲਾ ਕੇ ਵਾਹਿਗੁਰੂ ਦਾ ਸਿਮਰਨ ਕਰ।

ਮਨਿ ਬੰਛਤ, ਨਾਨਕ ਫਲ ਪਾਇ ॥੪॥

ਇੰਜ ਤੂੰ ਆਪਣੇ ਚਿੱਤ-ਚਾਹੁੰਦਾ ਮੇਵਾ ਪਾ ਲਵੇਗਾ, ਹੇ ਨਾਨਕ!

ਸੰਗਿ ਨ ਚਾਲਸਿ, ਤੇਰੈ ਧਨਾ ॥

ਦੌਲਤ ਤੇਰੇ ਨਾਲ ਨਹੀਂ ਜਾਣੀ।

ਤੂੰ ਕਿਆ ਲਪਟਾਵਹਿ? ਮੂਰਖ ਮਨਾ! ॥

ਤੂੰ ਇਸ ਨੂੰ ਕਿਉਂ ਚਿਮੜੀ ਹੋਈ ਹੈ, ਹੇ ਮੂੜ੍ਹ ਜਿੰਦੜੀਏ?

ਸੁਤ ਮੀਤ, ਕੁਟੰਬ ਅਰੁ ਬਨਿਤਾ ॥

ਪੁਤ੍ਰ ਮਿਤ੍ਰ, ਟੱਬਰ ਕਬੀਲਾ ਅਤੇ ਵਹੁਟੀ,

ਇਨ ਤੇ ਕਹਹੁ ਤੁਮ, ਕਵਨ ਸਨਾਥਾ? ॥

ਇਨ੍ਹਾਂ ਕੋਲੋ, ਤੂੰ ਦੱਸ, ਕੌਣ ਕਦੋ ਕਿਰਤਾਰਥ ਹੋਇਆ ਹੈ?

ਰਾਜ ਰੰਗ, ਮਾਇਆ ਬਿਸਥਾਰ ॥

ਪਾਤਸ਼ਾਹੀ, ਰੰਗ-ਰਲੀਆਂ ਅਤੇ ਧਨ-ਦੌਲਤ ਦਾ ਖਿਲਾਰਾ,

ਇਨ ਤੇ ਕਹਹੁ, ਕਵਨ ਛੁਟਕਾਰ? ॥

ਇਨ੍ਹਾਂ ਕੋਲੋ ਦੱਸੋ ਕੌਣ ਕਦੋ ਬਚਿਆ ਹੈ?

ਅਸੁ ਹਸਤੀ, ਰਥ ਅਸਵਾਰੀ ॥

ਘੋੜੇ, ਹਾਥੀ, ਗੱਡੀਆਂ ਅਤੇ ਸ਼ਾਨਦਾਰ ਸਵਾਰੀਆਂ,

ਝੂਠਾ ਡੰਫੁ, ਝੂਠੁ ਪਾਸਾਰੀ ॥

ਕੂੜੇ ਦਿਖਾਵੇ ਅਤੇ ਕੂੜੇ ਖਿਲਾਰੇ ਹਨ।

ਜਿਨਿ ਦੀਏ, ਤਿਸੁ ਬੁਝੈ ਨ ਬਿਗਾਨਾ ॥

ਬੇਸਮਝ ਬੰਦਾ ਉਸ ਨੂੰ ਨਹੀਂ ਜਾਣਦਾ ਜਿਸ ਨੇ ਉਹ ਦਿੱਤੇ ਹਨ।

ਨਾਮੁ ਬਿਸਾਰਿ, ਨਾਨਕ ਪਛੁਤਾਨਾ ॥੫॥

ਨਾਮ ਨੂੰ ਭੁਲਾ ਕੇ, ਹੇ ਨਾਨਕ! ਪ੍ਰਾਣੀ, ਆਖਰਕਾਰ ਪਸਚਾਤਾਪ ਕਰਦਾ ਹੈ।

ਗੁਰ ਕੀ ਮਤਿ, ਤੂੰ ਲੇਹਿ ਇਆਨੇ ॥

ਤੂੰ ਗੁਰਾਂ ਦੀ ਸਿਖ-ਮਤ ਲੈ, ਹੈ ਭੋਲੇ ਬੰਦੇ!

ਭਗਤਿ ਬਿਨਾ, ਬਹੁ ਡੂਬੇ ਸਿਆਨੇ ॥

ਸਾਈਂ ਦੇ ਸਿਮਰਨ ਦੇ ਬਾਝੋਂ ਘਣੇਰੇ ਅਕਲਮੰਦ ਇਨਸਾਨ ਡੁੱਬ ਗਏ ਹਨ।

ਹਰਿ ਕੀ ਭਗਤਿ, ਕਰਹੁ ਮਨ ਮੀਤ! ॥

ਆਪਣੇ ਦਿਲ ਨਾਲ ਵਾਹਿਗੁਰੂ ਦੀ ਸੇਵਾ ਕਮਾ, ਹੇ ਮੇਰੇ ਮਿੱਤ੍ਰ!

ਨਿਰਮਲ ਹੋਇ, ਤੁਮ੍ਹ੍ਹਾਰੋ ਚੀਤ ॥

ਅਤੇ ਤੇਰਾ ਮਨ ਪਵਿੱਤ੍ਰ ਹੋ ਜਾਏਗਾ।

ਚਰਨ ਕਮਲ, ਰਾਖਹੁ ਮਨ ਮਾਹਿ ॥

ਸਾਈਂ ਦੇ ਚਰਨ ਕੰਵਲ ਆਪਣੇ ਹਿਰਦੇ ਅੰਦਰ ਟਿਕਾ,

ਜਨਮ ਜਨਮ ਕੇ, ਕਿਲਬਿਖ ਜਾਹਿ ॥

ਅਤੇ ਤੇਰੇ ਸਾਰੇ ਜਨਮਾਂ ਦੇ ਪਾਪ ਦੂਰ ਹੋ ਜਾਣਗੇ।

ਆਪਿ ਜਪਹੁ, ਅਵਰਾ ਨਾਮੁ ਜਪਾਵਹੁ ॥

ਖੁਦ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰ ਅਤੇ ਹੋਰਨਾਂ ਪਾਸੋ ਇਸ ਦਾ ਉਚਾਰਣ ਕਰਵਾ।

ਸੁਨਤ ਕਹਤ, ਰਹਤ ਗਤਿ ਪਾਵਹੁ ॥

ਸੁਣਨ, ਆਖਣ ਅਤੇ ਇਸ ਅਨੁਸਾਰ ਰਹਿਣ ਦੁਆਰਾ ਤੂੰ ਮੁਕਤੀ ਪਾ ਲਵੇਗਾ।

ਸਾਰ ਭੂਤ, ਸਤਿ ਹਰਿ ਕੋ ਨਾਉ ॥

ਅਸਲ ਵਸਤੂ ਵਾਹਿਗੁਰੂ ਦਾ ਸੱਚਾ ਨਾਮ ਹੈ।

ਸਹਜਿ ਸੁਭਾਇ, ਨਾਨਕ ਗੁਨ ਗਾਉ ॥੬॥

ਕੁਦਰੀਤ ਟਿਕਾਉ ਨਾਲ ਸੁਆਮੀ ਦਾ ਜੱਸ ਗਾਇਨ ਕਰ, ਹੇ ਨਾਨਕ!

ਗੁਨ ਗਾਵਤ, ਤੇਰੀ ਉਤਰਸਿ ਮੈਲੁ ॥

ਰੱਬ ਦੀ ਉਪਮਾ ਗਾਇਨ ਕਰਨ ਦੁਆਰਾ ਤੇਰੀ (ਮਨ ਦੀ) ਮਲੀਨਤਾ ਧੋਤੀ ਜਾਏਗੀ,

ਬਿਨਸਿ ਜਾਇ, ਹਉਮੈ ਬਿਖੁ ਫੈਲੁ ॥

ਅਤੇ ਸਾਰੇ ਫੈਲੀ ਹੋਈ ਹੰਕਾਰ ਦੀ ਜ਼ਹਿਰ ਦੂਰ ਹੋ ਜਾਏਗੀ।

ਹੋਹਿ ਅਚਿੰਤੁ, ਬਸੈ ਸੁਖ ਨਾਲਿ ॥

ਤੂੰ ਨਿਸਚਿੰਤ ਹੋ ਜਾਵੇਗਾ ਅਤੇ ਆਰਾਮ ਅੰਦਰ ਵੱਸੇਗਾ,

ਸਾਸਿ ਗ੍ਰਾਸਿ, ਹਰਿ ਨਾਮੁ ਸਮਾਲਿ ॥

ਹਰ ਸੁਆਸ ਤੇ ਬੁਰਕੀ ਨਾਲ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ।

ਛਾਡਿ ਸਿਆਨਪ, ਸਗਲੀ ਮਨਾ ॥

ਹੇ ਬੰਦੇ! ਤੂੰ ਆਪਣੀ ਸਾਰੀ ਚਤੁਰਾਈ ਤਿਆਗ ਦੇ।

ਸਾਧਸੰਗਿ, ਪਾਵਹਿ ਸਚੁ ਧਨਾ ॥

ਸਤਿ ਸੰਗਤ ਅੰਦਰ ਤੂੰ ਸੱਚੀ ਦੌਲਤ ਪ੍ਰਾਪਤ ਕਰ ਲਵੇਗਾ।

ਹਰਿ ਪੂੰਜੀ, ਸੰਚਿ ਕਰਹੁ ਬਿਉਹਾਰੁ ॥

ਵਾਹਿਗੁਰੂ ਦੇ ਨਾਮ ਦੀ ਰਾਸ ਇਕਤ੍ਰ ਕਰ ਅਤੇ ਉਸੇ ਦਾ ਹੀ ਵਣਜ ਵਾਪਾਰ ਕਰ।

ਈਹਾ ਸੁਖੁ, ਦਰਗਹ ਜੈਕਾਰੁ ॥

ਤੂੰ ਇਥੇ ਆਰਾਮ ਪਾਵੇਗਾ ਅਤੇ ਸਾਬਾਸ਼ ਰੱਬ ਦੇ ਦਰਬਾਰ ਅੰਦਰ।

ਸਰਬ ਨਿਰੰਤਰਿ, ਏਕੋ ਦੇਖੁ ॥

ਉਹ ਇਕ ਸੁਆਮੀ ਨੂੰ ਸਾਰਿਆਂ ਅੰਦਰ ਵੇਖਦਾ ਹੈ,

ਕਹੁ ਨਾਨਕ, ਜਾ ਕੈ ਮਸਤਕਿ ਲੇਖੁ ॥੭॥

ਜਿਸ ਦੇ ਮੱਥੇ ਉਤੇ ਐਸੇ ਭਾਗ ਲਿਖੇ ਹੋਏ ਹਨ, ਗੁਰੂ ਜੀ ਫੁਰਮਾਉਂਦੇ ਹਨ।

ਏਕੋ ਜਪਿ, ਏਕੋ ਸਾਲਾਹਿ ॥

ਤੂੰ ਇਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਕੇਵਲ ਉਸ ਦੀ ਹੀ ਪਰਸੰਸਾ ਕਰ।

ਏਕੁ ਸਿਮਰਿ, ਏਕੋ ਮਨ ਆਹਿ ॥

ਇਕ ਵਾਹਿਗੁਰੂ ਦਾ ਚਿੰਤਨ ਕਰ ਅਤੇ ਕੇਵਲ ਉਸੇ ਦੀ ਹੀ ਆਪਣੇ ਚਿੱਤ ਵਿੱਚ ਤਾਂਘ ਰੱਖ।

ਏਕਸ ਕੇ ਗੁਨ, ਗਾਉ ਅਨੰਤੁ ॥

ਬੇਅੰਤ ਇਕ ਸੁਆਮੀ ਦੀਆਂ ਖੂਬੀਆਂ ਗਾਇਨ ਕਰ।

ਮਨਿ ਤਨਿ ਜਾਪਿ, ਏਕ ਭਗਵੰਤ ॥

ਰਿਦੇ ਤੇ ਦੇਹਿ ਨਾਲ ਤੂੰ ਇਕ ਭਾਗਾਂ ਵਾਲੇ ਸਾਈਂ ਨੂੰ ਚੇਤੇ ਕਰ।

ਏਕੋ ਏਕੁ, ਏਕੁ ਹਰਿ ਆਪਿ ॥

ਵਾਹਿਗੁਰੂ ਖੁਦ ਇੱਕੋ, ਇੱਕੋ, ਇੱਕੋ ਹੀ ਹੈ।

ਪੂਰਨ ਪੂਰਿ, ਰਹਿਓ ਪ੍ਰਭੁ ਬਿਆਪਿ ॥

ਵਿਆਪਕ ਸਾਈਂ ਹਰ ਥਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।

ਅਨਿਕ ਬਿਸਥਾਰ, ਏਕ ਤੇ ਭਏ ॥

ਇਕ ਪ੍ਰਭੂ ਤੋਂ ਘਣੇਰੇ ਖਿਲਾਰੇ ਹੋਏ ਹਨ।

ਏਕੁ ਅਰਾਧਿ, ਪਰਾਛਤ ਗਏ ॥

ਅਦੁੱਤੀ ਪੁਰਖ ਦਾ ਭਜਨ ਕਰਨ ਦੁਆਰਾ ਪਾਪ ਦੂਰ ਹੋ ਜਾਂਦੇ ਹਨ।

ਮਨ ਤਨ ਅੰਤਰਿ, ਏਕੁ ਪ੍ਰਭੁ ਰਾਤਾ ॥

ਮੇਰੀ ਆਤਮਾ ਤੇ ਦੇਹਿ ਇਕ ਠਾਕੁਰ ਅੰਦਰ ਰੰਗੇ ਹੋਏ ਹਨ।

ਗੁਰ ਪ੍ਰਸਾਦਿ, ਨਾਨਕ ਇਕੁ ਜਾਤਾ ॥੮॥੧੯॥

ਗੁਰਾਂ ਦੀ ਦਇਆ ਦੁਆਰਾ ਨਾਨਕ ਨੇ ਕੇਵਲ ਇਕ ਵਾਹਿਗੁਰੂ ਨੂੰ ਹੀ ਜਾਣਿਆ ਹੈ।


ਸਲੋਕੁ ॥

ਸਲੋਕ।

ਫਿਰਤ ਫਿਰਤ ਪ੍ਰਭ ਆਇਆ; ਪਰਿਆ ਤਉ ਸਰਨਾਇ ॥

ਭਟਕ, ਭਟਕ ਕੇ ਹੇ ਸੁਆਮੀ! ਮੈਂ ਆ ਕੇ ਤੇਰੀ ਪਨਾਹ ਲਈ ਹੈ।

ਨਾਨਕ, ਕੀ ਪ੍ਰਭ ਬੇਨਤੀ; ਅਪਨੀ ਭਗਤੀ ਲਾਇ ॥੧॥

ਹੇ ਮਾਲਕ! ਨਾਨਕ ਦੀ ਪ੍ਰਾਰਥਨਾ ਹੈ, ਮੈਨੂੰ ਆਪਣੀ ਅਨੁਰਾਗੀ ਸੇਵਾ ਅੰਦਰ ਜੋੜ ਲੈ।


ਅਸਟਪਦੀ ॥

ਅਸ਼ਟਪਦੀ।

ਜਾਚਕ ਜਨੁ, ਜਾਚੈ ਪ੍ਰਭ ਦਾਨੁ ॥

ਮੈਂ ਇਕ ਮੰਗਤਾ ਮਨੁੱਖ, ਤੇਰੇ ਕੋਲੋ ਇਕ ਦਾਤ ਮੰਗਦਾ ਹਾਂ, ਹੇ ਸੁਆਮੀ।

ਕਰਿ ਕਿਰਪਾ, ਦੇਵਹੁ ਹਰਿ ਨਾਮੁ ॥

ਰਹਿਮਤ ਧਾਰ ਅਤੇ ਮੈਨੂੰ ਆਪਣਾ ਨਾਮ ਪਰਦਾਨ ਕਰ।

ਸਾਧ ਜਨਾ ਕੀ, ਮਾਗਉ ਧੂਰਿ ॥

ਮੈਂ ਪਵਿੱਤ੍ਰ ਪੁਰਸ਼ਾਂ ਦੇ ਪੈਰਾਂ ਦੀ ਘੂੜ ਦੀ ਯਾਚਨਾ ਕਰਦਾ ਹਾਂ।

ਪਾਰਬ੍ਰਹਮੁ! ਮੇਰੀ ਸਰਧਾ ਪੂਰਿ ॥

ਮੇਰੇ ਸ਼ਰੋਮਣੀ ਸਾਹਿਬ ਮੇਰੀ ਸੱਧਰ ਪੂਰੀ ਕਰ।

ਸਦਾ ਸਦਾ, ਪ੍ਰਭ ਕੇ ਗੁਨ ਗਾਵਉ ॥

ਹਮੇਸ਼ਾਂ, ਹਮੇਸ਼ਾਂ, ਮੈਂ ਸਾਹਿਬ ਦੀਆਂ ਸਰੇਸ਼ਟਤਾਈਆਂ ਅਲਾਪਦਾ ਰਹਾ।

ਸਾਸਿ ਸਾਸਿ, ਪ੍ਰਭ ਤੁਮਹਿ ਧਿਆਵਉ ॥

ਹਰ ਸੁਆਸ ਨਾਲ ਮੈਂ ਤੇਰੇ ਸਿਮਰਨ ਕਰਾ ਹੇ ਸਾਹਿਬ!

ਚਰਨ ਕਮਲ ਸਿਉ, ਲਾਗੈ ਪ੍ਰੀਤਿ ॥

ਤੇਰੇ ਕੰਵਲ ਰੂਪੀ ਪੈਰਾਂ ਨਾਲ ਮੇਰੀ ਪਿਰਹੜੀ ਪਈ ਹੋਈ ਹੈ।

ਭਗਤਿ ਕਰਉ, ਪ੍ਰਭ ਕੀ ਨਿਤ ਨੀਤਿ ॥

ਸਦਾ ਤੇ ਹਮੇਸ਼ਾਂ ਮੈਂ ਸਾਹਿਬ ਦੀ ਸੇਵਾ ਕਮਾਉਂਦਾ ਹਾਂ।

ਏਕ ਓਟ, ਏਕੋ ਆਧਾਰੁ ॥

ਤੂੰ ਹੀ ਮੇਰੀ ਕੱਲਮਕੱਲੀ ਟੇਕ ਤੇ ਕੱਲਮਕੱਲਾ ਆਸਰਾ ਹੈ, ਹੇ ਸੁਆਮੀ!

ਨਾਨਕੁ ਮਾਗੈ, ਨਾਮੁ ਪ੍ਰਭ ਸਾਰੁ ॥੧॥

ਨਾਨਕ ਤੇਰੇ ਪਰਮ ਸ਼੍ਰੇਸ਼ਟ ਨਾਮ ਦੀ ਯਾਚਨਾ ਕਰਦਾ ਹੈ, ਮੇਰੇ ਮਾਲਕ।

ਪ੍ਰਭ ਕੀ ਦ੍ਰਿਸਟਿ, ਮਹਾ ਸੁਖੁ ਹੋਇ ॥

ਸੁਆਮੀ ਦੀ ਮਿਹਰ ਦੀ ਨਜ਼ਰ ਅੰਦਰ ਪਰਮ ਆਰਾਮ ਹੈ।

ਹਰਿ ਰਸੁ ਪਾਵੈ, ਬਿਰਲਾ ਕੋਇ ॥

ਕੋਈ ਟਾਵਾ ਪੁਰਸ਼ ਹੀ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਉਂਦਾ ਹੈ।

ਜਿਨ ਚਾਖਿਆ, ਸੇ ਜਨ ਤ੍ਰਿਪਤਾਨੇ ॥

ਜੋ ਇਸ ਨੂੰ ਪਾਨ ਕਰਦੇ ਹਨ ਹਨ, ਉਹ ਜੀਵ ਰੱਜ ਜਾਂਦੇ ਹਨ।

ਪੂਰਨ ਪੁਰਖ, ਨਹੀ ਡੋਲਾਨੇ ॥

ਉਹ ਮੁਕੰਮਲ ਇਨਸਾਨ ਹੋ ਜਾਂਦੇ ਹਨ ਅਤੇ ਡਿੱਕਡੋਲੇ ਨਹੀਂ ਖਾਂਦੇ।

ਸੁਭਰ ਭਰੇ, ਪ੍ਰੇਮ ਰਸ ਰੰਗਿ ॥

ਉਹ ਪ੍ਰਭੂ ਦੀ ਪ੍ਰੀਤ ਦੀ ਮਿਠਾਸ ਅਤੇ ਖੁਸ਼ੀ ਨਾਲ ਮੁਕੰਮਲ ਤੌਰ ਤੇ ਪੂਰਨ ਹੋਏ ਹੋਏ ਹਨ।

ਉਪਜੈ ਚਾਉ, ਸਾਧ ਕੈ ਸੰਗਿ ॥

ਸਤਿ ਸੰਗਤ ਵਿੱਚ ਉਨ੍ਹਾਂ ਦੇ ਮਨ ਅੰਦਰ ਰੂਹਾਨੀ ਖੁਸ਼ੀ ਪੈਦਾ ਹੋ ਜਾਂਦੀ ਹੈ।

ਪਰੇ ਸਰਨਿ, ਆਨ ਸਭ ਤਿਆਗਿ ॥

ਹੋਰ ਸਾਰਿਆਂ ਨੂੰ ਛੱਡ ਕੇ ਉਹ ਸੁਆਮੀ ਦੀ ਸਰਣਾਗਤ ਸੰਭਾਲਦੇ ਹਨ।

ਅੰਤਰਿ ਪ੍ਰਗਾਸ, ਅਨਦਿਨੁ ਲਿਵ ਲਾਗਿ ॥

ਉਨ੍ਹਾਂ ਦਾ ਦਿਲ ਰੌਸ਼ਨ ਹੋ ਜਾਂਦਾ ਹੈ ਅਤੇ ਦਿਨ ਰਾਤ ਉਹ ਆਪਣੀ ਬਿਰਤੀ ਸੁਆਮੀ ਨਾਲ ਜੋੜਦੇ ਹਨ।

ਬਡਭਾਗੀ, ਜਪਿਆ ਪ੍ਰਭੁ ਸੋਇ ॥

ਪਰਮ ਚੰਗੇ ਨਸੀਬਾਂ ਦੁਆਰਾ ਉਹ ਸਾਹਿਬ ਸਿਮਰਿਆ ਜਾਂਦਾ ਹੈ।

ਨਾਨਕ, ਨਾਮਿ ਰਤੇ ਸੁਖੁ ਹੋਇ ॥੨॥

ਜੋ ਨਾਮ ਨਾਲ ਰੰਗੀਜੇ ਹਨ, ਹੇ ਨਾਨਕ! ਉਹ ਆਰਾਮ ਪਾਉਂਦੇ ਹਨ।

ਸੇਵਕ ਕੀ ਮਨਸਾ, ਪੂਰੀ ਭਈ ॥

ਸਾਹਿਬ ਦੇ ਗੋਲੇ ਦੀ ਖਾਹਿਸ਼ ਪੂਰਨ ਹੋ ਗਈ ਹੈ,

ਸਤਿਗੁਰ ਤੇ, ਨਿਰਮਲ ਮਤਿ ਲਈ ॥

ਅਤੇ ਸੱਚੇ ਗੁਰਾਂ ਪਾਸੋ ਉਸ ਨੇ ਪਵਿੱਤ੍ਰ ਸਿਖ-ਮਤ ਪ੍ਰਾਪਤ ਕਰ ਲਈ ਹੈ।

ਜਨ ਕਉ ਪ੍ਰਭੁ, ਹੋਇਓ ਦਇਆਲੁ ॥

ਆਪਣੇ ਗੋਲੇ ਉਤੇ ਮਾਲਕ ਮਿਹਰਬਾਨ ਹੋ ਗਿਆ ਹੈ।

ਸੇਵਕੁ ਕੀਨੋ, ਸਦਾ ਨਿਹਾਲੁ ॥

ਆਪਣੇ ਦਾਸ ਨੂੰ ਉਸ ਨੇ ਸਦੀਵੀ ਪ੍ਰਸੰਨ ਕਰ ਦਿੱਤਾ ਹੈ।

ਬੰਧਨ ਕਾਟਿ, ਮੁਕਤਿ ਜਨੁ ਭਇਆ ॥

ਦਾਸ ਦੀਆਂ ਬੇੜੀਆਂ ਕਟੀਆਂ ਗਈਆਂ ਹਨ ਅਤੇ ਉਹ ਮੌਖਸ਼ ਨੂੰ ਪ੍ਰਾਪਤ ਹੋ ਗਿਆ ਹੈ।

ਜਨਮ ਮਰਨ, ਦੂਖੁ ਭ੍ਰਮੁ ਗਇਆ ॥

ਉਸ ਦਾ ਜੰਮਣਾ, ਮਰਣਾ, ਤਕਲੀਫ ਅਤੇ ਵਹਿਮ ਦੂਰ ਹੋ ਗਏ ਹਨ।

ਇਛ ਪੁਨੀ, ਸਰਧਾ ਸਭ ਪੂਰੀ ॥

ਉਸ ਦੀ ਖਾਹਿਸ਼ ਤ੍ਰਿਪਤ ਹੋ ਗਈ ਹੈ ਅਤੇ ਭਰੋਸਾ ਸਮੂਹ ਸੰਪੂਰਨ ਹੋ ਗਿਆ ਹੈ।

ਰਵਿ ਰਹਿਆ, ਸਦ ਸੰਗਿ ਹਜੂਰੀ ॥

ਉਹ ਹਰੀ ਅੰਦਰ ਰਮਿਆ ਰਹਿੰਦਾ ਹੈ ਅਤੇ ਹਮੇਸ਼ਾਂ ਉਸ ਦੇ ਨਾਲ ਅਤੇ ਉਸ ਦੀ ਹਾਜ਼ਰੀ ਵਿੱਚ ਰਹਿੰਦਾ ਹੈ।

ਜਿਸ ਕਾ ਸਾ, ਤਿਨਿ ਲੀਆ ਮਿਲਾਇ ॥

ਜਿਸ ਦਾ ਉਹ ਹੈ, ਉਸ ਨੇ ਉਸ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।

ਨਾਨਕ, ਭਗਤੀ ਨਾਮਿ ਸਮਾਇ ॥੩॥

ਨਾਨਕ ਪ੍ਰਭੂ ਦੇ ਅਨੁਰਾਗ ਅਤੇ ਨਾਮ ਵਿੱਚ ਲੀਨ ਹੋਇਆ ਹੋਇਆ ਹੈ।

ਸੋ ਕਿਉ ਬਿਸਰੈ? ਜਿ ਘਾਲ ਨ ਭਾਨੈ ॥

ਉਸ ਨੂੰ ਕਿਉਂ ਭੁਲਾਈਏ ਜੋ ਪ੍ਰਾਣੀ ਦੀ ਸੇਵਾ ਨੂੰ ਅੱਖੋ ਉਹਲੇ ਨਹੀਂ ਕਰਦਾ?

ਸੋ ਕਿਉ ਬਿਸਰੈ? ਜਿ ਕੀਆ ਜਾਨੈ ॥

ਉਸ ਨੂੰ ਕਿਉਂ ਭੁਲਾਈਏ, ਜੋ ਉਸ ਲਈ ਕੀਤੀ ਗਈ ਕਾਰ ਦੀ ਕਦਰ ਕਰਦਾ ਹੈ?

ਸੋ ਕਿਉ ਬਿਸਰੈ? ਜਿਨਿ ਸਭੁ ਕਿਛੁ ਦੀਆ ॥

ਉਸ ਨੂੰ ਕਿਉਂ ਭੁਲਾਈਏ ਜਿਸ ਨੇ ਸਾਨੂੰ ਸਭ ਕੁਝ ਦਿਤਾ ਹੈ?

ਸੋ ਕਿਉ ਬਿਸਰੈ? ਜਿ ਜੀਵਨ ਜੀਆ ॥

ਉਸ ਨੂੰ ਕਿਉਂ ਭੁਲਾਈਏ ਜੋ ਪ੍ਰਾਣ-ਧਾਰੀਆਂ ਦੀ ਜਿੰਦ ਜਾਨ ਹੈ?

ਸੋ ਕਿਉ ਬਿਸਰੈ? ਜਿ ਅਗਨਿ ਮਹਿ ਰਾਖੈ ॥

ਉਸ ਨੂੰ ਕਿਉਂ ਭੁਲਾਈਏ, ਜੋ ਉਦਰ ਦੀ ਅੱਗ ਵਿੱਚ ਸਾਡੀ ਰਖਿਆ ਕਰਦਾ ਹੈ?

ਗੁਰ ਪ੍ਰਸਾਦਿ, ਕੋ ਬਿਰਲਾ ਲਾਖੈ ॥

ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਹੀ ਉਸ ਨੂੰ ਵੇਖਦਾ ਹੈ।

ਸੋ ਕਿਉ ਬਿਸਰੈ? ਜਿ ਬਿਖੁ ਤੇ ਕਾਢੈ ॥

ਉਸ ਨੂੰ ਕਿਉਂ ਭੁਲਾਈਏ ਜੋ ਬੰਦੇ ਨੂੰ ਪਾਪ ਤੋਂ ਬਚਾਉਂਦਾ ਹੈ,

ਜਨਮ ਜਨਮ ਕਾ, ਟੂਟਾ ਗਾਢੈ ॥

ਅਤੇ ਆਪਣੇ ਨਾਲੋ ਅਨੇਕਾਂ ਜਨਮ ਤੋਂ ਵਿਛੁੜੇ ਹੋਏ ਨੂੰ ਆਪਣੇ ਨਾਲ ਮਿਲਾ ਲੈਦਾ ਹੈ?

ਗੁਰਿ ਪੂਰੈ, ਤਤੁ ਇਹੈ ਬੁਝਾਇਆ ॥

ਪੂਰਨ ਗੁਰਾਂ ਨੇ ਮੈਨੂੰ ਇਹ ਅਸਲੀਅਤ ਦਰਸਾਈ ਹੈ।

ਪ੍ਰਭੁ ਅਪਨਾ, ਨਾਨਕ ਜਨ ਧਿਆਇਆ ॥੪॥

ਨਫਰ ਨਾਨਕ ਨੇ ਆਪਣੇ ਸਾਹਿਬ ਦਾ ਸਿਮਰਨ ਕੀਤਾ ਹੈ।

ਸਾਜਨ ਸੰਤ! ਕਰਹੁ ਇਹੁ ਕਾਮੁ ॥

ਹੇ ਮਿਤ੍ਰ ਸਾਧੂਓ! ਇਹ ਕੰਮ ਕਰੋ।

ਆਨ ਤਿਆਗਿ, ਜਪਹੁ ਹਰਿ ਨਾਮੁ ॥

ਹੋਰ ਸਾਰਾ ਕੁਛ ਛਡ ਦਿਓ ਅਤੇ ਰੱਬ ਦੇ ਨਾਮ ਦਾ ਉਚਾਰਨ ਕਰੋ।

ਸਿਮਰਿ ਸਿਮਰਿ, ਸਿਮਰਿ ਸੁਖ ਪਾਵਹੁ ॥

ਨਾਮ ਦਾ ਚਿੰਤਨ, ਚਿੰਤਨ, ਚਿੰਤਨ ਕਰ ਅਤੇ ਆਰਾਮ ਨੂੰ ਪ੍ਰਾਪਤ ਹੋ।

ਆਪਿ ਜਪਹੁ, ਅਵਰਹ ਨਾਮੁ ਜਪਾਵਹੁ ॥

ਖੁਦ ਨਾਮ ਦਾ ਉਚਾਰਨ ਕਰ ਅਤੇ ਹੋਰਨਾਂ ਤੋਂ ਇਸ ਦਾ ਉਚਾਰਣ ਕਰਵਾ।

ਭਗਤਿ ਭਾਇ, ਤਰੀਐ ਸੰਸਾਰੁ ॥

ਸਿਮਰਨ ਅਤੇ ਪ੍ਰਭੂ-ਪ੍ਰੇਮ ਦੁਆਰਾ ਤੂੰ ਜਗਤ-ਸਮੁੰਦਰ ਤੋਂ ਪਾਰ ਹੋ ਜਾਵੇਗਾ।

ਬਿਨੁ ਭਗਤੀ, ਤਨੁ ਹੋਸੀ ਛਾਰੁ ॥

ਸਿਮਰਨ ਦੇ ਬਾਝੋਂ ਦੇਹਿ ਸੁਆਹ ਹੋ ਜਾਏਗੀ।

ਸਰਬ ਕਲਿਆਣ, ਸੂਖ ਨਿਧਿ ਨਾਮੁ ॥

ਸੁਆਮੀ ਦਾ ਨਾਮ ਸਾਰਿਆਂ ਆਰਾਮਾ ਅਤੇ ਖੁਸ਼ੀਆਂ ਦਾ ਖ਼ਜ਼ਾਨਾ ਹੈ,

ਬੂਡਤ ਜਾਤ, ਪਾਏ ਬਿਸ੍ਰਾਮੁ ॥

ਡੁਬਦਾ ਹੋਇਆ ਜੀਵ ਭੀ ਇਸ ਵਿੱਚ ਆਰਾਮ ਪਾ ਲੈਦਾ ਹੈ।

ਸਗਲ ਦੂਖ ਕਾ, ਹੋਵਤ ਨਾਸੁ ॥

ਤੂੰ ਗੁਣਾ ਦੇ ਸੁਆਮੀ ਦੇ ਨਾਮ ਦਾ ਉਚਾਰਣ ਕਰ,

ਨਾਨਕ, ਨਾਮੁ ਜਪਹੁ ਗੁਨਤਾਸੁ ॥੫॥

ਤੇਰੇ ਸਾਰੇ ਗ਼ਮ ਅਲੋਪ ਹੋ ਜਾਣਗੇ। ਹੇ ਨਾਨਕ!

ਉਪਜੀ ਪ੍ਰੀਤਿ, ਪ੍ਰੇਮ ਰਸੁ ਚਾਉ ॥

ਪਿਰਹੜੀ ਅਤੇ ਪਿਆਰ ਦਾ ਸੁਆਦ ਅਤੇ ਵਾਹਿਗੁਰੂ ਲਈ ਲਾਲਸਾ ਮੇਰੇ ਅੰਦਰ ਉਤਪੰਨ ਹੋ ਗਏ ਹਨ।

ਮਨ ਤਨ ਅੰਤਰਿ, ਇਹੀ ਸੁਆਉ ॥

ਮੇਰੀ ਆਤਮਾ ਤੇ ਦੇਹਿ ਵਿੱਚ ਐਨ ਏਹੀ ਪ੍ਰਯੋਜਨ ਹੈ।

ਨੇਤ੍ਰਹੁ ਪੇਖਿ ਦਰਸੁ, ਸੁਖੁ ਹੋਇ ॥

ਆਪਣੀਆਂ ਅੱਖਾਂ ਨਾਲ ਸੁਆਮੀ ਦਾ ਦੀਦਾਰ ਵੇਖ ਕੇ ਮੈਂ ਆਰਾਮ ਪਾਉਂਦਾ ਹਾਂ।

ਮਨੁ ਬਿਗਸੈ, ਸਾਧ ਚਰਨ ਧੋਇ ॥

ਸੰਤਾਂ ਦੇ ਪੈਰ ਧੋ ਕੇ ਮੇਰੀ ਜਿੰਦੜੀ ਪਰਸੰਨ ਹੋ ਗਈ ਹੈ।

ਭਗਤ ਜਨਾ ਕੈ, ਮਨਿ ਤਨਿ ਰੰਗੁ ॥

ਪਵਿੱਤ੍ਰ ਪੁਰਸ਼ਾਂ ਦੀ ਆਤਮਾ ਅਤੇ ਦੇਹਿ ਅੰਦਰ ਪ੍ਰਭੂ ਦੀ ਪ੍ਰੀਤ ਹੈ।

ਬਿਰਲਾ ਕੋਊ, ਪਾਵੈ ਸੰਗੁ ॥

ਕੋਈ ਟਾਂਵਾਂ ਪੁਰਸ਼ ਹੀ ਉਨ੍ਹਾਂ ਦੀ ਸੰਗਤ ਨੂੰ ਪ੍ਰਾਪਤ ਹੁੰਦਾ ਹੈ।

ਏਕ ਬਸਤੁ, ਦੀਜੈ ਕਰਿ ਮਇਆ ॥

ਹੇ ਸੁਆਮੀ! ਮਿਹਰ ਧਾਰ ਕੇ ਤੂੰ ਮੈਨੂੰ ਇਕ ਸ਼ੈ ਪ੍ਰਦਾਨ ਕਰ,

ਗੁਰ ਪ੍ਰਸਾਦਿ, ਨਾਮੁ ਜਪਿ ਲਇਆ ॥

ਕਿ ਗੁਰਾਂ ਦੀ ਦਇਆ ਦੁਆਰਾ ਮੈਂ ਤੇਰੇ ਨਾਮ ਦਾ ਉਚਾਰਨ ਕਰਾਂ।

ਤਾ ਕੀ ਉਪਮਾ, ਕਹੀ ਨ ਜਾਇ ॥

ਉਸ ਦੀ ਉਸਤਤੀ ਆਖੀ ਨਹੀਂ ਜਾ ਸਕਦੀ।

ਨਾਨਕ, ਰਹਿਆ ਸਰਬ ਸਮਾਇ ॥੬॥

ਨਾਨਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ।

ਪ੍ਰਭ ਬਖਸੰਦ, ਦੀਨ ਦਇਆਲ ॥

ਸਾਹਿਬ ਮਾਫ ਕਰ ਦੇਣ ਵਾਲਾ ਅਤੇ ਮਸਕੀਨਾ ਤੇ ਮਿਹਰਬਾਨ ਹੈ।

ਭਗਤਿ ਵਛਲ, ਸਦਾ ਕਿਰਪਾਲ ॥

ਉਹ ਸਾਧੂਆਂ ਤੇ ਆਸ਼ਕ ਅਤੇ ਸਦੀਵ ਮਾਇਆਵਾਨ ਹੈ।

ਅਨਾਥ ਨਾਥ, ਗੋਬਿੰਦ ਗੁਪਾਲ ॥

ਉਹ ਨਿਖਸਮਿਆਂ ਦਾ ਖਸਮ, ਸੰਸਾਰ ਦਾ ਰਖਿਅਕ, ਅਤੇ ਜਗਤ ਦਾ ਪਾਲਣ-ਪੋਸਣਹਾਰ ਹੈ।

ਸਰਬ ਘਟਾ, ਕਰਤ ਪ੍ਰਤਿਪਾਲ ॥

ਉਹ ਸਾਰਿਆਂ ਜੀਵਾਂ ਦੀ ਪਰਵਰਿਸ਼ ਕਰਦਾ ਹੈ।

ਆਦਿ ਪੁਰਖ, ਕਾਰਣ ਕਰਤਾਰ ॥

ਉਹ ਮੁਢਲੀ ਵਿਅਕਤੀ ਅਤੇ ਸ੍ਰਿਸ਼ਟੀ ਦਾ ਸਿਰਜਣਹਾਰ ਹੈ।

ਭਗਤ ਜਨਾ ਕੇ, ਪ੍ਰਾਨ ਅਧਾਰ ॥

ਉਹ ਨੇਕ ਪੁਰਸ਼ਾਂ ਦੀ ਜਿੰਦ-ਜਾਨ ਦਾ ਆਸਰਾ ਹੈ।

ਜੋ ਜੋ ਜਪੈ, ਸੁ ਹੋਇ ਪੁਨੀਤ ॥

ਜੋ ਕੋਈ ਭੀ ਉਸ ਦਾ ਸਿਮਰ9ਨ ਕਰਦਾ ਹੈ, ਉਹ ਪਵਿੱਤ੍ਰ ਹੋ ਜਾਂਦਾ ਹੈ।

ਭਗਤਿ ਭਾਇ, ਲਾਵੈ ਮਨ ਹੀਤ ॥

ਉਹ ਆਪਣਾ ਦਿਲੀ-ਪਿਆਰ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਤੇ ਕੇਂਦਰਿਤ ਕਰਦਾ ਹੈ।

ਹਮ ਨਿਰਗੁਨੀਆਰ, ਨੀਚ ਅਜਾਨ ॥

ਮੈਂ ਨੇਕੀ-ਵਿਹੂਣ, ਨੀਵਾਂ ਅਤੇ ਬੇਸਮਝ ਹਾਂ।

ਨਾਨਕ ਤੁਮਰੀ ਸਰਨਿ, ਪੁਰਖ ਭਗਵਾਨ! ॥੭॥

ਹੈ ਸਰਬ-ਸ਼ਕਤੀਵਾਨ, ਨਾਨਕ ਨੇ ਮੁਬਾਰਕ ਮਾਲਕ ਤੇਰੀ ਸ਼ਰਣਾਗਤ ਸੰਭਾਲੀ ਹੈ।

ਸਰਬ ਬੈਕੁੰਠ, ਮੁਕਤਿ ਮੋਖ ਪਾਏ ॥

ਜੀਵ ਸਾਰਾ ਕੁਝ; ਸਵਰਗ, ਮੋਖਸ਼ ਅਤੇ ਕਲਿਆਣ ਪਰਾਪਤ ਕਰ ਲੈਦਾ ਹੈ,

ਏਕ ਨਿਮਖ, ਹਰਿ ਕੇ ਗੁਨ ਗਾਏ ॥

ਇਕ ਮੁਹਤ ਭਰ ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਗਾਇਨ ਕਰਨ ਦੁਆਰਾ।

ਅਨਿਕ ਰਾਜ, ਭੋਗ ਬਡਿਆਈ ॥

ਉਹ ਅਨੇਕਾਂ ਪਾਤਸ਼ਾਹੀਆਂ ਨਿਆਮਤਾਂ ਅਤੇ ਇੱਜ਼ਤਾਂ ਮਾਣਦਾ ਹੈ,

ਹਰਿ ਕੇ ਨਾਮ ਕੀ ਕਥਾ, ਮਨਿ ਭਾਈ ॥

ਜਿਸ ਦੇ ਰਿਦੇ ਨੂੰ ਵਾਹਿਗੁਰੂ ਦੇ ਨਾਮ ਦੀ ਵਾਰਤਾ ਚੰਗੀ ਲੱਗਦੀ ਹੈ।

ਬਹੁ ਭੋਜਨ, ਕਾਪਰ ਸੰਗੀਤ ॥

ਉਹ ਬਹੁਤੇ ਭੋਜਨਾਂ ਬਸਤਰਾਂ ਅਤੇ ਰਾਗਾਂ ਦਾ ਅਨੰਦ ਲੈਦਾ ਹੈ,

ਰਸਨਾ ਜਪਤੀ, ਹਰਿ ਹਰਿ ਨੀਤ ॥

ਜਿਸ ਦੀ ਜੀਭ ਹਮੇਸ਼ਾਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੀ ਹੈ।

ਭਲੀ ਸੁ ਕਰਨੀ, ਸੋਭਾ ਧਨਵੰਤ ॥

ਚੰਗੇ ਹਨ ਉਸ ਦੇ ਅਮਲ ਅਤੇ ਸੁਭਾਇਮਾਨ ਤੇ ਦੌਲਤਮੰਦ ਹੈ ਉਹ,

ਹਿਰਦੈ ਬਸੇ, ਪੂਰਨ ਗੁਰ ਮੰਤ ॥

ਜਿਸ ਦੇ ਅੰਤਹਕਰਣ ਅੰਦਰ ਪੂਰੇ ਗੁਰਾਂ ਦਾ ਉਪਦੇਸ਼ ਵਸਦਾ ਹੈ।

ਸਾਧਸੰਗਿ, ਪ੍ਰਭ! ਦੇਹੁ ਨਿਵਾਸ ॥

ਸਤਿਸੰਗਤ ਅੰਦਰ ਵਾਸਾ ਬਖਸ਼ (ਹੇ ਪ੍ਰਭੂ!),

ਸਰਬ ਸੂਖ ਨਾਨਕ, ਪਰਗਾਸ ॥੮॥੨੦॥

ਜਿਸ ਦੁਆਰਾ ਨਾਨਕ ਨੂੰ ਸਾਰੇ ਆਰਾਮ ਉਸ ਉਤੇ ਨਾਜ਼ਲ ਹੋ ਜਾਣਗੇ।


ਸਲੋਕੁ ॥

ਸਲੋਕ।

ਸਰਗੁਨ ਨਿਰਗੁਨ ਨਿਰੰਕਾਰ; ਸੁੰਨ ਸਮਾਧੀ ਆਪਿ ॥

ਰੂਪ-ਰਹਿਤ ਸੁਆਮੀ ਖੁਦ ਹੀ ਸੰਬੰਧਤ ਤੇ ਅਸੰਬੰਧਤ ਹੈ। ਉਹ ਆਪ ਹੀ ਅਫੁਰ ਤਾੜੀ ਅੰਦਰ ਹੈ।

ਆਪਨ ਕੀਆ ਨਾਨਕਾ; ਆਪੇ ਹੀ ਫਿਰਿ ਜਾਪਿ ॥੧॥

ਨਾਨਕ, ਆਪਣੀ ਨਿਜ ਦੀ ਰਚਨਾ ਰਾਹੀਂ, ਉਹ ਮੁੜ ਆਪਣੇ ਆਪ ਦਾ ਆਰਾਧਨ ਕਰਦਾ ਹੈ।


ਅਸਟਪਦੀ ॥

ਅਸ਼ਟਪਦੀ।

ਜਬ ਅਕਾਰੁ ਇਹੁ, ਕਛੁ ਨ ਦ੍ਰਿਸਟੇਤਾ ॥

ਜਦ ਇਹ ਸੰਸਾਰ ਕਿਸੇ ਤਰ੍ਹਾਂ ਜ਼ਾਹਰ ਨਹੀਂ ਸੀ ਹੋਇਆ,

ਪਾਪ ਪੁੰਨ, ਤਬ ਕਹ ਤੇ ਹੋਤਾ ॥

ਉਦੋਂ ਮੰਦੇ ਕਰਮ ਤੇ ਚੰਗੇ ਅਮਲ ਕਿਸ ਕੋਲੋ ਹੁੰਦੇ ਸਨ?

ਜਬ ਧਾਰੀ, ਆਪਨ ਸੁੰਨ ਸਮਾਧਿ ॥

ਜਦ ਸੁਆਮੀ ਆਪ ਡੂੰਘੀ ਇਕਾਗਰਤਾ ਵਿੱਚ ਸੀ,

ਤਬ ਬੈਰ ਬਿਰੋਧ, ਕਿਸੁ ਸੰਗਿ ਕਮਾਤਿ? ॥

ਤਦ ਦੁਸ਼ਮਨੀ ਤੇ ਈਰਖਾ ਕਿਸ ਦੇ ਖਿਲਾਫ ਰਖੇ ਜਾਂਦੇ ਸਨ?

ਜਬ ਇਸ ਕਾ ਬਰਨੁ, ਚਿਹਨੁ ਨ ਜਾਪਤ ॥

ਜਦ ਇਸ ਇਨਸਾਨ ਦਾ ਕੋਈ ਰੰਗ ਜਾ ਮੁਹਾਦਰਾ ਨਹੀਂ ਸੀ ਦਿਸਦਾ,

ਤਬ ਹਰਖ ਸੋਗ, ਕਹੁ ਕਿਸਹਿ ਬਿਆਪਤ? ॥

ਦਸੋ ਉਦੋਂ ਖੁਸ਼ੀ ਤੇ ਗਮੀ ਕਿਸ ਨੂੰ ਵਾਪਰਦੀ ਸੀ?

ਜਬ ਆਪਨ ਆਪ, ਆਪਿ ਪਾਰਬ੍ਰਹਮ ॥

ਜਦ ਸ਼੍ਰੋਮਣੀ ਸਾਹਿਬ ਖੁਦ ਹੀ ਸਾਰਾ ਕੁਛ ਸੀ,

ਤਬ ਮੋਹ ਕਹਾ? ਕਿਸੁ ਹੋਵਤ ਭਰਮ? ॥

ਉਦੋਂ ਸੰਸਾਰੀ ਮਮਤਾ ਕਿਥੇ ਸੀ ਅਤੇ ਸੰਦੇਹ ਕਿਸ ਨੂੰ ਵਿਆਪਦਾ ਸੀ?

ਆਪਨ ਖੇਲੁ, ਆਪਿ ਵਰਤੀਜਾ ॥

ਆਪਣੀ ਖੇਡ ਉਸ ਨੇ ਆਪ ਹੀ ਵਰਤਾਈ ਹੋਈ ਹੈ।

ਨਾਨਕ, ਕਰਨੈਹਾਰੁ ਨ ਦੂਜਾ ॥੧॥

ਨਾਨਕ, ਹੋਰ ਕੋਈ ਸਿਰਜਣਹਾਰ ਨਹੀਂ।

ਜਬ ਹੋਵਤ, ਪ੍ਰਭ ਕੇਵਲ ਧਨੀ ॥

ਜਦ ਠਾਕੁਰ ਹੀ ਕੱਲਮਕੱਲਾ ਮਾਲਕ ਸੀ,

ਤਬ ਬੰਧ ਮੁਕਤਿ, ਕਹੁ ਕਿਸ ਕਉ ਗਨੀ? ॥

ਤਦ ਦੱਸੋ ਕੌਣ ਬੱਝਿਆ ਹੋਹਿਆ ਜਾਂ ਬੰਦਖਲਾਸ ਗਿਣਿਆਂ ਜਾਂਦਾ ਸੀ?

ਜਬ ਏਕਹਿ, ਹਰਿ ਅਗਮ ਅਪਾਰ ॥

ਜਦ ਕੇਵਲ ਇਕ ਪਹੁੰਚ ਤੋਂ ਪਰੇ ਤੇ ਬੇਅੰਤ ਪ੍ਰਭੂ ਸੀ,

ਤਬ ਨਰਕ ਸੁਰਗ, ਕਹੁ ਕਉਨ ਅਉਤਾਰ? ॥

ਤਦ ਦਸੋ ਕੌਣ ਦੋਜਖ ਤੇ ਬਹਿਸ਼ਤ ਵਿੱਚ ਪੈਦਾ ਸੀ?

ਜਬ ਨਿਰਗੁਨ, ਪ੍ਰਭ ਸਹਜ ਸੁਭਾਇ ॥

ਜਦ ਲੱਛਣਾ-ਰਹਿਤ ਸਾਹਿਬ ਆਪਦੇ ਪ੍ਰਕਿਰਤੀ ਸੁਭਾਵ ਸਹਿਤ ਸੀ,

ਤਬ ਸਿਵ ਸਕਤਿ, ਕਹਹੁ ਕਿਤੁ ਠਾਇ ॥

ਤਦ ਦੱਸੋ ਮਨ ਕਿਹੜੇ ਥਾਂ ਤੇ ਸੀ ਅਤੇ ਮਾਦਾ ਕਿੱਥੇ ਸੀ?

ਜਬ ਆਪਹਿ ਆਪਿ, ਅਪਨੀ ਜੋਤਿ ਧਰੈ ॥

ਜਦ ਉਸ ਦਾ ਆਪਦਾ ਨਿਜ ਦਾ ਪ੍ਰਕਾਸ਼ ਉਸ ਦੇ ਆਪਦੇ ਆਪ ਵਿੱਚ ਹੀ ਰੱਖਿਆ ਹੋਇਆ ਸੀ,

ਤਬ ਕਵਨ ਨਿਡਰੁ? ਕਵਨ ਕਤ ਡਰੈ? ॥

ਤਦ ਕੌਣ ਨਿਧੜਕ ਸੀ ਅਤੇ ਕੌਣ ਕਿਸੇ ਕੋਲੋ ਡਰਦਾ ਸੀ?

ਆਪਨ ਚਲਿਤ, ਆਪਿ ਕਰਨੈਹਾਰ ॥

ਆਪਣਿਆਂ ਕੌਤਕਾਂ ਦਾ ਉਹ ਆਪੇ ਹੀ ਰਚਣਹਾਰ ਹੈ।

ਨਾਨਕ, ਠਾਕੁਰ ਅਗਮ ਅਪਾਰ ॥੨॥

ਨਾਨਕ, ਪ੍ਰਭੂ ਪਹੁੰਚ ਤੋਂ ਪਰੇ ਅਤੇ ਆਰਪਾਰ ਰਹਿਤ ਹੈ।

ਅਬਿਨਾਸੀ ਸੁਖ, ਆਪਨ ਆਸਨ ॥

ਜਦ ਅਮਰ ਸੁਆਮੀ ਆਪਦੇ ਸੁਖਦਾਈ ਟਿਕਾਣੇ ਤੇ ਬਿਰਾਜਮਾਨ ਸੀ,

ਤਹ ਜਨਮ ਮਰਨ, ਕਹੁ ਕਹਾ ਬਿਨਾਸਨ ॥

ਦੱਸੋ ਉਦੋਂ ਆਵਾਗਉਣ ਅਤੇ ਤਬਾਹੀ ਕਿੱਥੇ ਸਨ?

ਜਬ ਪੂਰਨ, ਕਰਤਾ ਪ੍ਰਭੁ ਸੋਇ ॥

ਜਦ ਕੇਵਲ ਉਹ ਮੁਕੰਮਲ ਮਾਲਕ ਸਿਰਜਣਹਾਰ ਹੀ ਸੀ,

ਤਬ ਜਮ ਕੀ ਤ੍ਰਾਸ, ਕਹਹੁ ਕਿਸੁ ਹੋਇ? ॥

ਦੰਸੋ ਓਦੋ ਮੌਤ ਦਾ ਡਰ ਕਿਸ ਨੂੰ ਵਾਪਰਦਾ ਸੀ?

ਜਬ ਅਬਿਗਤ, ਅਗੋਚਰ ਪ੍ਰਭ ਏਕਾ ॥

ਜਦ ਕੇਵਲ ਇਕ ਅਦ੍ਰਿਸ਼ਟ ਅਤੇ ਸਮਝ ਸੋਚ ਤੋਂ ਉਚੇਰਾ ਪ੍ਰਭੂ ਹੀ ਸੀ,

ਤਬ ਚਿਤ੍ਰ ਗੁਪਤ, ਕਿਸੁ ਪੂਛਤ ਲੇਖਾ? ॥

ਉਦੋਂ ਅਮਲਾਂ ਦੇ ਲਿਖਾਰੀ ਫ਼ਰਿਸ਼ਤੇ ਹਿਸਾਬ ਕਿਤਾਬ ਕੀਹਦੇ ਕੋਲੋ ਪੁਛਦੇ ਸਨ?

ਜਬ ਨਾਥ ਨਿਰੰਜਨ, ਅਗੋਚਰ ਅਗਾਧੇ ॥

ਜਦ ਕੇਵਲ ਪਵਿੱਤ੍ਰ, ਅਲਖ ਅਤੇ ਅਥਾਹ ਮਾਲਕ ਹੀ ਸੀ,

ਤਬ ਕਉਨ ਛੁਟੇ? ਕਉਨ ਬੰਧਨ ਬਾਧੇ? ॥

ਉਦੋਂ ਕਿਹੜਾ ਬੰਦਖਲਾਸ ਸੀ ਅਤੇ ਕਿਹੜਾ ਬੇੜੀਆਂ ਨਾਲ ਜਕੜਿਆਂ ਹੋਇਆ ਸੀ?

ਆਪਨ ਆਪ ਆਪ, ਹੀ ਅਚਰਜਾ ॥

ਸੁਆਮੀ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ, ਉਹ ਆਪੇ ਹੀ ਅਦਭੁਤ ਹੈ।

ਨਾਨਕ, ਆਪਨ ਰੂਪ, ਆਪ ਹੀ ਉਪਰਜਾ ॥੩॥

ਨਾਨਕ ਆਪਣਾ ਸਰੂਪ, ਉਸ ਨੇ ਆਪੇ ਹੀ ਸਾਜਿਆ ਹੈ।

ਜਹ ਨਿਰਮਲ ਪੁਰਖੁ, ਪੁਰਖ ਪਤਿ ਹੋਤਾ ॥

ਜਿਥੇ ਇਨਸਾਨਾਂ ਦਾ ਸੁਆਮੀ ਕੇਵਲ ਪਵਿੱਤ੍ਰ ਵਿਅਕਤੀ ਹੀ ਸੀ,

ਤਹ ਬਿਨੁ ਮੈਲੁ ਕਹਹੁ, ਕਿਆ ਧੋਤਾ? ॥

ਅਤੇ ਉਥੇ ਕੋਈ ਮਲੀਨਤਾ ਨਹੀਂ ਸੀ, ਦੱਸੋ! ਤਦ ਉਥੇ ਸਾਫ-ਸੁਥਰਾ ਕਰਨ ਨੂੰ ਕੀ ਸੀ?

ਜਹ ਨਿਰੰਜਨ, ਨਿਰੰਕਾਰ ਨਿਰਬਾਨ ॥

ਜਿਥੇ ਕੇਵਲ ਉਜਲ, ਆਕਾਰ-ਰਹਿਤ ਅਤੇ ਨਿਰਲੇਪ ਪੁਰਖ ਹੀ ਸੀ,

ਤਹ ਕਉਨ ਕਉ ਮਾਨ? ਕਉਨ ਅਭਿਮਾਨ? ॥

ਉੱਥੇ ਕਿਸ ਦੀ ਇੱਜ਼ਤ ਅਤੇ ਕਿਸ ਦੀ ਬੇਇਜ਼ਤ ਹੁੰਦੀ ਸੀ?

ਜਹ ਸਰੂਪ, ਕੇਵਲ ਜਗਦੀਸ ॥

ਜਿਥੇ ਸਿਰਫ ਸ੍ਰਿਸ਼ਟੀ ਦੇ ਸੁਆਮੀ ਦਾ ਹੀ ਰੂਪ ਸੀ,

ਤਹ ਛਲ ਛਿਦ੍ਰ, ਲਗਤ ਕਹੁ ਕੀਸ ॥

ਉੱਥੇ ਧੋਖਾ-ਫਰੇਬ ਅਤੇ ਪਾਪ ਕਿਸੇ ਨੂੰ ਦੁਖਾਂਤ੍ਰ ਕਰਦੇ ਸਨ?

ਜਹ ਜੋਤਿ ਸਰੂਪੀ, ਜੋਤਿ ਸੰਗਿ ਸਮਾਵੈ ॥

ਜਿਥੇ ਚਾਨਣ ਰੂਪ ਆਪਦੇ ਨੂਰ ਨਾਲ ਹੀ ਰਮਿਆ ਹੋਇਆ ਸੀ,

ਤਹ ਕਿਸਹਿ ਭੂਖ? ਕਵਨੁ ਤ੍ਰਿਪਤਾਵੈ? ॥

ਤਦ ਉਥੇ ਕਿਸ ਨੂੰ ਭੁੱਖ ਲੱਗਦੀ ਸੀ ਤੇ ਕਿਸ ਨੂੰ ਰੱਜ ਆਉਂਦਾ ਸੀ?

ਕਰਨ ਕਰਾਵਨ, ਕਰਨੈਹਾਰੁ ॥

ਹੇਤੂਆਂ ਦਾ ਹੇਤੂ ਸਿਰਜਣਹਾਰ ਹੈ।

ਨਾਨਕ, ਕਰਤੇ ਕਾ ਨਾਹਿ ਸੁਮਾਰੁ ॥੪॥

ਨਾਨਕ, ਕਰਤਾਰ ਗਿਣਤੀ ਮਿਣਤੀ ਤੋਂ ਪਰੇ ਹੈ।

ਜਬ ਅਪਨੀ ਸੋਭਾ, ਆਪਨ ਸੰਗਿ ਬਨਾਈ ॥

ਜਦ ਵਾਹਿਗੁਰੂ ਦੀ ਪ੍ਰਭੁਤਾ ਕੇਵਲ ਉਸਦੇ ਆਪਣੇ ਆਪ ਨਾਲ ਹੀ ਸੀ,

ਤਬ ਕਵਨ ਮਾਇ ਬਾਪ? ਮਿਤ੍ਰ ਸੁਤ ਭਾਈ ॥

ਤਦ ਮਾਂ, ਪਿਉ, ਦੋਸਤ, ਪੁਤ੍ਰ ਅਤੇ ਭਰਾ ਕੌਣ ਸਨ?

ਜਹ ਸਰਬ ਕਲਾ, ਆਪਹਿ ਪਰਬੀਨ ॥

ਜਿਥੇ ਉਹ ਖੁਦ ਹੀ ਸਾਰੀਆਂ ਸ਼ਕਤੀਆਂ ਅੰਦਰ ਪੂਰੀ ਤਰ੍ਹਾਂ ਮਾਹਿਰ ਸੀ,

ਤਹ ਬੇਦ ਕਤੇਬ, ਕਹਾ ਕੋਊ ਚੀਨ ॥

ਉਥੋ ਤਦ ਕੋਈ ਜਣਾ ਕਿਉਂ ਵੇਦ ਅਤੇ ਪੱਛਮੀ ਕਿਤਾਬਾਂ ਵੇਖਦਾ ਸੀ?

ਜਬ ਆਪਨ ਆਪੁ, ਆਪਿ ਉਰਿ ਧਾਰੈ ॥

ਜਦ ਵਾਹਿਗੁਰੂ ਆਪਣੇ ਆਪ ਨੂੰ ਆਪਦੇ ਚਿੱਤ ਵਿੱਚ ਹੀ ਰੱਖਦਾ ਸੀ,

ਤਉ ਸਗਨ ਅਪਸਗਨ, ਕਹਾ ਬੀਚਾਰੈ ॥

ਤਦੋਂ ਸ਼ੁਭ ਅਤੇ ਅਸ਼ੁਭ ਲਗਨਾ ਦਾ ਕਿਸ ਨੂੰ ਖਿਆਲ ਆਉਂਦਾ ਸੀ।

ਜਹ ਆਪਨ ਊਚ, ਆਪਨ ਆਪਿ ਨੇਰਾ ॥

ਜਿਥੇ ਸਾਹਿਬ ਖੁਦ ਹੀ ਬੁਲੰਦ ਅਤੇ ਖੁਦ ਹੀ ਨੀਵਾ ਸੀ,

ਤਹ ਕਉਨ ਠਾਕੁਰੁ? ਕਉਨੁ ਕਹੀਐ ਚੇਰਾ? ॥

ਉਥੇ ਕਿਹੜਾ ਮਾਲਕ ਤੇ ਕਿਹੜਾ ਨੌਕਰ ਆਖਿਆ ਜਾ ਸਕਦਾ ਸੀ?

ਬਿਸਮਨ ਬਿਸਮ, ਰਹੇ ਬਿਸਮਾਦ ॥

ਮੈਂ ਸੁਆਮੀ ਦੀ ਅਸਚਰਜ ਅਦਭੁਤਤਾ ਉਤੇ ਹੈਰਾਨ ਹੋ ਰਿਹਾ ਹਾਂ।

ਨਾਨਕ, ਅਪਨੀ ਗਤਿ ਜਾਨਹੁ ਆਪਿ ॥੫॥

ਨਾਨਕ ਆਪਣੀ ਹਾਲਤ ਨੂੰ ਆਪ ਹੀ ਜਾਣਦਾ ਹੈ ਹੇ ਪ੍ਰਭੂ।

ਜਹ, ਅਛਲ ਅਛੇਦ ਅਭੇਦ ਸਮਾਇਆ ॥

ਜਿਥੇ ਨਾਂ ਠੱਗਿਆ ਜਾਣ ਵਾਲਾ, ਵਿੰਨ੍ਹੇ ਜਾਣ ਰਹਿਤ ਅਤੇ ਭੇਤ-ਰਹਿਤ ਸੁਆਮੀ ਆਪਦੇ ਆਪ ਵਿੱਚ ਲੀਨ ਸੀ,

ਊਹਾ, ਕਿਸਹਿ ਬਿਆਪਤ ਮਾਇਆ? ॥

ਉਥੇ ਮੌਹਣੀ ਕੀਹਦੇ ਉਤੇ ਅਸਰ ਕਰਦੀ ਸੀ?

ਆਪਸ ਕਉ, ਆਪਹਿ ਆਦੇਸੁ ॥

ਜਦ ਖੁਦ ਵਾਹਿਗੁਰੂ ਆਪਣੇ ਆਪ ਨੂੰ ਹੀ ਨਮਸਕਾਰ ਕਰਦਾ ਸੀ,

ਤਿਹੁ ਗੁਣ ਕਾ, ਨਾਹੀ ਪਰਵੇਸੁ ॥

ਤਦ ਤਿੰਨੇ ਲੱਛਣ ਜੱਗ ਵਿੱਚ ਦਾਖਲ ਨਹੀਂ ਹੋਏ ਸਨ।

ਜਹ ਏਕਹਿ ਏਕ, ਏਕ ਭਗਵੰਤਾ ॥

ਜਿਥੇ ਕੇਵਲ ਇਕ ਅਦੁੱਤੀ ਸਾਹਿਬ ਸੀ,

ਤਹ ਕਉਨੁ ਅਚਿੰਤੁ? ਕਿਸੁ ਲਾਗੈ ਚਿੰਤਾ? ॥

ਉੱਥੇ ਕੌਣ ਬੇਫਿਕਰ ਸੀ ਅਤੇ ਕਿਸ ਨੂੰ ਫਿਕਰ ਲੱਗਿਆ ਹੋਇਆ ਸੀ?

ਜਹ ਆਪਨ ਆਪੁ, ਆਪਿ ਪਤੀਆਰਾ ॥

ਜਿੱਥੇ ਸੁਆਮੀ ਆਪਣੇ ਆਪ ਨਾਲ ਖੁਦ ਸੰਤੁਸ਼ਟ ਸੀ,

ਤਹ ਕਉਨੁ ਕਥੈ? ਕਉਨੁ ਸੁਨਨੈਹਾਰਾ? ॥

ਉੱਥੇ ਕੌਣ ਕਹਿਣ ਵਾਲਾ ਅਤੇ ਕੌਣ ਸੁਣਨ ਵਾਲਾ ਸੀ?

ਬਹੁ ਬੇਅੰਤ, ਊਚ ਤੇ ਊਚਾ ॥

ਪ੍ਰਭੂ ਪਰਮ ਅਨੰਤ ਅਤੇ ਬੁਲੰਦਾਂ ਦਾ ਮਹਾਂ ਬੁਲੰਦ ਹੈ।

ਨਾਨਕ, ਆਪਸ ਕਉ; ਆਪਹਿ ਪਹੂਚਾ ॥੬॥

ਨਾਨਕ, ਕੇਵਲ ਉਹੀ, ਆਪਣੇ ਆਪ ਤੱਕ ਪਹੁੰਚਦਾ ਹੈ।

ਜਹ ਆਪਿ ਰਚਿਓ, ਪਰਪੰਚੁ ਅਕਾਰੁ ॥

ਜਦ ਸੁਆਮੀ ਨੇ ਖੁਦ ਸੰਸਾਰ ਅਤੇ ਸਰੂਪ ਸਾਜੇ,

ਤਿਹੁ ਗੁਣ ਮਹਿ, ਕੀਨੋ ਬਿਸਥਾਰੁ ॥

ਉਸ ਨੇ ਜਹਾਨ ਨੂੰ ਤਿੰਨਾਂ ਸੁਭਾਵਾਂ ਵਿੱਚ (ਅਧੀਨ) ਕਰ ਦਿੱਤਾ।

ਪਾਪੁ ਪੁੰਨੁ, ਤਹ ਭਈ ਕਹਾਵਤ ॥

ਬਦੀਆਂ ਤੇ ਨੇਕੀਆਂ ਦੀ ਤਦ ਕਹੌਤ ਆਰੰਭ ਹੋਈ।

ਕੋਊ ਨਰਕ, ਕੋਊ ਸੁਰਗ ਬੰਛਾਵਤ ॥

ਕੋਈ ਦੋਜ਼ਖ਼ ਜਾਂਦੇ ਹਨ ਤੇ ਕੋਈ ਬਹਿਸ਼ਤ ਦੀ ਲਾਲਸਾ ਕਰਦੇ ਹਨ।

ਆਲ ਜਾਲ, ਮਾਇਆ ਜੰਜਾਲ ॥

ਵਾਹਿਗੁਰੂ ਨੇ ਸੰਸਾਰੀ ਪੁਆੜੇ ਧਨ-ਦੌਲਤ ਦੇ ਅਲਸੇਟੇ,

ਹਉਮੈ ਮੋਹ, ਭਰਮ ਭੈ ਭਾਰ ॥

ਹੰਕਾਰ, ਸੰਸਾਰੀ ਮਮਤਾ, ਸੰਦੇਹ, ਅਤੇ ਡਰ ਦੇ ਬੋਝ ਬਣਾ ਦਿੱਤੇ।

ਦੂਖ ਸੂਖ, ਮਾਨ ਅਪਮਾਨ ॥

ਬੇਅਰਾਮੀ ਅਤੇ ਆਰਾਮ, ਇੱਜ਼ਤ ਅਤੇ ਬੇਇਜ਼ਤੀ,

ਅਨਿਕ ਪ੍ਰਕਾਰ, ਕੀਓ ਬਖ੍ਯ੍ਯਾਨ ॥

ਅਨੇਕਾਂ ਤਰੀਕਿਆਂ ਨਾਲ ਵਰਨਣ ਹੋਣੇ ਆਰੰਭ ਹੋ ਗਏ।

ਆਪਨ ਖੇਲੁ, ਆਪਿ ਕਰਿ ਦੇਖੈ ॥

ਆਪਣੀ ਖੇਡ, ਸੁਆਮੀ ਆਪੇ ਹੀ ਰਚਦਾ ਅਤੇ ਵੇਖਦਾ ਹੈ।

ਖੇਲੁ ਸੰਕੋਚੈ, ਤਉ ਨਾਨਕ, ਏਕੈ ॥੭॥

ਜਦ ਵਾਹਿਗੁਰੂ ਖੇਡ ਨੂੰ ਸਮੇਟ ਲੈਦਾ ਹੈ, ਤਦ ਹੇ ਨਾਨਕ! ਕੇਵਲ ਓਹੀ ਰਹਿ ਜਾਂਦਾ ਹੈ।

ਜਹ ਅਬਿਗਤੁ, ਭਗਤੁ ਤਹ ਆਪਿ ॥

ਜਿਥੇ ਕਿਤੇ ਅਬਿਨਾਸੀ ਪ੍ਰਭੂ ਦਾ ਸੰਤ ਹੈ, ਉਥੇ ਉਹ ਖੁਦ ਹੀ ਹੈ।

ਜਹ ਪਸਰੈ ਪਾਸਾਰੁ, ਸੰਤ ਪਰਤਾਪਿ ॥

ਜਿਥੇ ਕਿਤੇ ਉਹ ਰਚਨਾ ਖਿਲਾਰਦਾ ਹੈ, ਉਹ ਉਸ ਦੇ ਸਾਧੂ ਦੇ ਤੇਜ ਲਈ ਹੈ।

ਦੁਹੂ ਪਾਖ ਕਾ, ਆਪਹਿ ਧਨੀ ॥

ਦੋਨੋ ਪਾਸਿਆਂ ਦਾ ਉਹ ਆਪੇ ਹੀ ਮਾਲਕ ਹੈ।

ਉਨ ਕੀ ਸੋਭਾ, ਉਨਹੂ ਬਨੀ ॥

ਉਸ ਦੀ ਕੀਰਤੀ ਕੇਵਲ ਉਸੇ ਨੂੰ ਹੀ ਫੱਬਦੀ ਹੈ।

ਆਪਹਿ ਕਉਤਕ ਕਰੈ, ਅਨਦ ਚੋਜ ॥

ਪ੍ਰਭੂ ਆਪੇ ਹੀ ਲੀਲ੍ਹਾ, ਦਿਲ ਬਹਿਲਾਵੇ ਅਤੇ ਖੇਡਾਂ ਕਰਦਾ ਹੈ।

ਆਪਹਿ ਰਸ, ਭੋਗਨ ਨਿਰਜੋਗ ॥

ਉਹ ਆਪੇ ਹੀ ਮੌਜਾਂ ਮਾਣਦਾ ਹੈ ਅਤੇ ਫਿਰ ਭੀ ਨਿਰਲੇਪ ਵਿਚਰਦਾ ਹੈ।

ਜਿਸੁ ਭਾਵੈ, ਤਿਸੁ ਆਪਨ ਨਾਇ ਲਾਵੈ ॥

ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਆਪਣੇ ਨਾਮ ਨਾਲ ਜੋੜ ਲੈਦਾ ਹੈ।

ਜਿਸੁ ਭਾਵੈ, ਤਿਸੁ ਖੇਲ ਖਿਲਾਵੈ ॥

ਜਿਸ ਕਿਸੇ ਨੂੰ ਉਹ ਚਾਹੀਦਾ ਹੈ, ਉਸ ਨੂੰ ਜਗਤ ਦੀ ਖੇਡ ਖਿਡਾਉਂਦਾ ਹੈ।

ਬੇਸੁਮਾਰ ਅਥਾਹ, ਅਗਨਤ ਅਤੋਲੈ ॥

ਵਾਹਿਗੁਰੂ ਗਿਣਤੀ ਬਾਹਰਾ, ਬੇਥਾਹ ਸੰਖਿਆ-ਰਹਿਤ ਅਤੇ ਅਮਾਪ ਹੈ।

ਜਿਉ ਬੁਲਾਵਹੁ, ਤਿਉ ਨਾਨਕ ਦਾਸ ਬੋਲੈ ॥੮॥੨੧॥

ਜਿਸ ਤਰ੍ਹਾਂ ਤੂੰ ਹੈ ਸਾਹਿਬ! ਬੁਲਾਉਂਦਾ ਹੈ, ਉਸੇ ਤਰ੍ਹਾਂ ਹੀ ਗੋਲਾ ਨਾਨਕ ਬੋਲਦਾ ਹੈ।


ਸਲੋਕੁ ॥

ਸਲੋਕ।

ਜੀਅ ਜੰਤ ਕੇ ਠਾਕੁਰਾ; ਆਪੇ ਵਰਤਣਹਾਰ ॥

ਹੇ ਬੰਦਿਆਂ ਤੇ ਹੋਰਨਾਂ ਜੀਵਾਂ ਦੇ ਸੁਆਮੀ! ਤੂੰ ਖੁਦ ਹੀ ਸਾਰਿਆਂ ਅੰਦਰ ਸਮਾਇਆ ਹੋਇਆ ਹੈ!

ਨਾਨਕ, ਏਕੋ ਪਸਰਿਆ; ਦੂਜਾ ਕਹ ਦ੍ਰਿਸਟਾਰ ॥੧॥

ਨਾਨਕ, ਇਕ ਸੁਆਮੀ ਹੀ ਸਰਬ ਵਿਆਪਕ ਹੈ। ਹੋਰ ਕੋਈ ਕਿੱਥੇ ਦਿਖਾਈ ਦਿੰਦਾ ਹੈ?


ਅਸਟਪਦੀ ॥

ਅਸ਼ਟਪਦੀ।

ਆਪਿ ਕਥੈ, ਆਪਿ ਸੁਨਨੈਹਾਰੁ ॥

ਉਹ ਖੁਦ ਬਕਤਾ ਹੈ ਅਤੇ ਖੁਦ ਹੀ ਸਰੋਤਾ।

ਆਪਹਿ ਏਕੁ, ਆਪਿ ਬਿਸਥਾਰੁ ॥

ਉਹ ਆਪੇ ਹੀ ਇਕੱਲਾ ਹੈ ਅਤੇ ਆਪੇ ਹੀ ਅਨੇਕ।

ਜਾ ਤਿਸੁ ਭਾਵੈ, ਤਾ ਸ੍ਰਿਸਟਿ ਉਪਾਏ ॥

ਜਦ ਉਸ ਨੂੰ ਚੰਗਾ ਲੱਗਦਾ ਹੈ, ਤਦ ਉਹ ਜੱਗ ਨੂੰ ਰਚ ਦਿੰਦਾ ਹੈ।

ਆਪਨੈ ਭਾਣੈ, ਲਏ ਸਮਾਏ ॥

ਆਪਣੀ ਰਜ਼ਾ ਦੁਆਰਾ ਉਹ ਇਸ ਨੂੰ ਆਪਦੇ ਵਿੱਚ ਲੀਨ ਕਰ ਲੈਦਾ ਹੈ।

ਤੁਮ ਤੇ ਭਿੰਨ, ਨਹੀ ਕਿਛੁ ਹੋਇ ॥

ਤੇਰੇ ਬਿਨਾ ਕੁਝ ਭੀ ਕੀਤਾ ਨਹੀਂ ਜਾ ਸਕਦਾ।

ਆਪਨ ਸੂਤਿ, ਸਭੁ ਜਗਤੁ ਪਰੋਇ ॥

ਆਪਦੇ ਧਾਗੇ ਅੰਦਰ ਤੂੰ ਸਾਰੇ ਜੱਗ ਨੂੰ ਪ੍ਰੋਤਾ ਹੋਇਆ ਹੈ।

ਜਾ ਕਉ ਪ੍ਰਭ ਜੀਉ, ਆਪਿ ਬੁਝਾਏ ॥

ਜਿਸ ਨੂੰ ਪੂਜਯ ਪ੍ਰਭੂ ਖੁਦ ਸਿਖ-ਮਤ ਦਿੰਦਾ ਹੈ।

ਸਚੁ ਨਾਮੁ, ਸੋਈ ਜਨੁ ਪਾਏ ॥

ਉਹ ਆਦਮੀ ਸਤਿਨਾਮ ਨੂੰ ਪ੍ਰਾਪਤ ਕਰ ਲੈਦਾ ਹੈ।

ਸੋ ਸਮਦਰਸੀ, ਤਤ ਕਾ ਬੇਤਾ ॥

ਉਹ ਇਕਸਾਰ ਵੇਖਣ ਵਾਲਾ ਤੇ ਅਸਲੀਅਤ ਦੇ ਜਾਨਣ ਵਾਲਾ ਹੈ।

ਨਾਨਕ, ਸਗਲ ਸ੍ਰਿਸਟਿ ਕਾ ਜੇਤਾ ॥੧॥

ਨਾਨਕ, ਉਹ ਸਾਰੇ ਸੰਸਾਰ ਨੂੰ ਜਿੱਤਣ ਵਾਲਾ ਹੈ।

ਜੀਅ ਜੰਤ੍ਰ, ਸਭ ਤਾ ਕੈ ਹਾਥ ॥

ਸਾਰੇ ਇਨਸਾਨ ਅਤੇ ਪਸ਼ੂ ਪੰਛੀ ਉਸ ਦੇ ਹੱਥਾਂ ਵਿੱਚ ਹਨ।

ਦੀਨ ਦਇਆਲ, ਅਨਾਥ ਕੋ ਨਾਥੁ ॥

ਉਹ ਮਸਕੀਨਾਂ ਤੇ ਮਿਹਰਬਾਨ ਹੈ ਅਤੇ ਨਿਖ਼ਸਮਿਆਂ ਦਾ ਖ਼ਸਮ ਹੈ।

ਜਿਸੁ ਰਾਖੈ, ਤਿਸੁ ਕੋਇ ਨ ਮਾਰੈ ॥

ਉਸ ਨੂੰ ਕੋਈ ਨਹੀਂ ਮਾਰ ਸਕਦਾ ਜਿਸ ਨੂੰ ਵਾਹਿਗੁਰੂ ਰਖਦਾ ਹੈ।

ਸੋ ਮੂਆ, ਜਿਸੁ ਮਨਹੁ ਬਿਸਾਰੈ ॥

ਜਿਸ ਨੂੰ ਸੁਆਮੀ ਆਪਦੇ ਚਿੱਤ ਵਿਚੋਂ ਭੁਲਾ ਦਿੰਦਾ ਹੈ, ਉਹ ਅੱਗੇ ਹੀ ਮਰਿਆ ਹੈ।

ਤਿਸੁ ਤਜਿ, ਅਵਰ ਕਹਾ ਕੋ ਜਾਇ ॥

ਉਸ ਨੂੰ ਛੱਡ ਕੇ, ਕੋਈ ਜਣਾ ਹੋਰਸ ਕੋਲ ਕਿਉਂ ਜਾਵੇ?

ਸਭ ਸਿਰਿ, ਏਕੁ ਨਿਰੰਜਨ ਰਾਇ ॥

ਸਾਰਿਆਂ ਦੇ ਸਿਰਾਂ ਉਤੇ ਇਕ ਪਵਿੱਤ੍ਰ ਪਾਤਸ਼ਾਹ ਹੈ।

ਜੀਅ ਕੀ ਜੁਗਤਿ, ਜਾ ਕੈ ਸਭ ਹਾਥਿ ॥

ਜਿਸ ਦੇ ਵੱਸ ਵਿੱਚ ਪ੍ਰਾਣੀ ਦੀਆਂ ਸਾਰੀਆਂ ਤਦਬੀਰਾਂ ਹਨ,

ਅੰਤਰਿ ਬਾਹਰਿ, ਜਾਨਹੁ ਸਾਥਿ ॥

ਜਾਣ ਲੈ ਕਿ ਉਹ ਅੰਦਰ ਤੇ ਬਾਹਰ ਤੇਰੇ ਨਾਲ ਹੈ।

ਗੁਨ ਨਿਧਾਨ, ਬੇਅੰਤ ਅਪਾਰ ॥

ਉਹ ਗੁਣਾ ਦਾ ਸਮੁੰਦਰ, ਅਨੰਤ ਅਤੇ ਓੜਕ-ਰਹਿਤ ਹੈ।

ਨਾਨਕ ਦਾਸ, ਸਦਾ ਬਲਿਹਾਰ ॥੨॥

ਨਫ਼ਰ ਨਾਨਕ ਹਮੇਸ਼ਾਂ ਉਸ ਉਤੋਂ ਕੁਰਬਾਨ ਜਾਂਦਾ ਹੈ।

ਪੂਰਨ, ਪੂਰਿ ਰਹੇ ਦਇਆਲ ॥

ਮੁਕੰਮਲ ਮਿਹਰਬਾਨ ਮਾਲਕ ਹਰ ਥਾਂ ਪਰੀਪੂਰਨ ਹੋ ਰਿਹਾ ਹੈ,

ਸਭ ਊਪਰਿ, ਹੋਵਤ ਕਿਰਪਾਲ ॥

ਅਤੇ ਸਾਰਿਆਂ ਉਤੇ ਮੇਹਰਵਾਨ ਹੈ।

ਅਪਨੇ ਕਰਤਬ, ਜਾਨੈ ਆਪਿ ॥

ਆਪਣੇ ਕੰਮ ਉਹ ਆਪੇ ਹੀ ਜਾਣਦਾ ਹੈ।

ਅੰਤਰਜਾਮੀ, ਰਹਿਓ ਬਿਆਪਿ ॥

ਦਿਲਾਂ ਦੀਆਂ ਜਾਨਣਹਾਰ ਹਰ ਵਸਤੂ ਅੰਦਰ ਰਮਿਆ ਹੋਇਆ ਹੈ।

ਪ੍ਰਤਿਪਾਲੈ, ਜੀਅਨ ਬਹੁ ਭਾਤਿ ॥

ਸੁਆਮੀ ਅਨੇਕਾਂ ਤਰੀਕਿਆਂ ਨਾਲ ਜੀਵਾਂ ਦੀ ਪਰਵਰਸ਼ ਕਰਦਾ ਹੈ।

ਜੋ ਜੋ ਰਚਿਓ, ਸੁ ਤਿਸਹਿ ਧਿਆਤਿ ॥

ਜਿਸ ਕਿਸੇ ਨੂੰ ਉਸ ਨੇ ਬਣਾਇਆ ਹੈ, ਉਹ ਉਸ ਨੂੰ ਸਿਮਰਦਾ ਹੈ।

ਜਿਸੁ ਭਾਵੈ, ਤਿਸੁ ਲਏ ਮਿਲਾਇ ॥

ਜਿਹੜਾ ਕੋਈ ਉਸ ਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਆਪਣੇ ਨਾਲ ਅਭੇਦ ਕਰ ਲੈਦਾ ਹੈ।

ਭਗਤਿ ਕਰਹਿ, ਹਰਿ ਕੇ ਗੁਣ ਗਾਇ ॥

ਐਸਾ ਪੁਰਸ਼ ਵਾਹਿਗੁਰੂ ਦੀ ਸੇਵਾ ਕਮਾਉਂਦਾ ਹੈ ਅਤੇ ਉਸ ਦੇ ਜੰਸ ਗਾਇਨ ਕਰਦਾ ਹੈ।

ਮਨ ਅੰਤਰਿ, ਬਿਸ੍ਵਾਸੁ ਕਰਿ ਮਾਨਿਆ ॥

ਆਪਣੇ ਚਿੱਤ ਅੰਦਰ ਭਰੋਸਾ ਧਾਰਕੇ ਉਹ ਸੁਆਮੀ ਦੀ ਪੂਜਾ ਕਰਦਾ ਹੈ।

ਕਰਨਹਾਰੁ ਨਾਨਕ, ਇਕੁ ਜਾਨਿਆ ॥੩॥

ਇਕ ਮਾਲਕ ਨੂੰ ਹੀ ਨਾਨਕ, ਸਿਰਜਣਹਾਰ ਕਰਕੇ ਜਾਣਦਾ ਹੈ।

ਜਨੁ ਲਾਗਾ, ਹਰਿ ਏਕੈ ਨਾਇ ॥

ਸੁਆਮੀ ਦਾ ਗੋਲਾ ਕੇਵਲ ਉਸ ਦੇ ਨਾਮ ਨਾਲ ਹੀ ਜੁੜਿਆ ਹੋਇਆ ਹੈ।

ਤਿਸ ਕੀ ਆਸ, ਨ ਬਿਰਥੀ ਜਾਇ ॥

ਉਸ ਦੀ ਉਮੈਦ ਵਿਅਰਥ ਨਹੀਂ ਜਾਂਦੀ।

ਸੇਵਕ ਕਉ, ਸੇਵਾ ਬਨਿ ਆਈ ॥

ਟਹਿਲੂਏ ਨੂੰ ਟਹਿਲ ਕਰਨੀ ਹੀ ਸ਼ੋਭਦੀ ਹੈ।

ਹੁਕਮੁ ਬੂਝਿ, ਪਰਮ ਪਦੁ ਪਾਈ ॥

ਹਰੀ ਦੇ ਫੁਰਮਾਨ ਦੀ ਪਾਲਣਾ ਕਰਕੇ ਉਹ ਮਹਾਨ ਮਰਤਬਾ ਪਾ ਲੈਦਾ ਹੈ।

ਇਸ ਤੇ ਊਪਰਿ, ਨਹੀ ਬੀਚਾਰੁ ॥

(ਉਸ ਲਈ) ਇਸ ਤੋਂ ਉਚੇਰਾ ਹੋਰ ਕੋਈ ਸਿਮਰਨ ਨਹੀਂ,

ਜਾ ਕੈ ਮਨਿ, ਬਸਿਆ ਨਿਰੰਕਾਰੁ ॥

ਜਿਸ ਦੇ ਚਿੱਤ ਅੰਦਰ ਆਕਾਰ-ਰਹਿਤ ਸਾਈਂ ਵਸਦਾ ਹੈ।

ਬੰਧਨ ਤੋਰਿ, ਭਏ ਨਿਰਵੈਰ ॥

ਉਹ ਆਪਦੀਆਂ ਬੇੜੀਆਂ ਕੱਟ ਸੁੱਟਦਾ ਹੈ, ਦੁਸ਼ਮਨੀ-ਰਹਿਤ ਹੋ ਜਾਂਦਾ ਹੈ,

ਅਨਦਿਨੁ ਪੂਜਹਿ, ਗੁਰ ਕੇ ਪੈਰ ॥

ਅਤੇ ਰੈਣ ਦਿਹੁੰ ਗੁਰਾਂ ਦੇ ਪੈਰਾਂ ਦੀ ਉਪਾਸ਼ਨਾ ਕਰਦਾ ਹੈ।

ਇਹ ਲੋਕ ਸੁਖੀਏ, ਪਰਲੋਕ ਸੁਹੇਲੇ ॥

ਉਹ ਇਸ ਜਹਾਨ ਅੰਦਰ ਸੁਖੀ ਅਤੇ ਅਗਲੇ ਜਹਾਨ ਵਿੱਚ ਖੁਸ਼ ਪ੍ਰਸੰਨ ਹੋਵੇਗਾ।

ਨਾਨਕ, ਹਰਿ ਪ੍ਰਭਿ ਆਪਹਿ ਮੇਲੇ ॥੪॥

ਨਾਨਕ ਵਾਹਿਗੁਰੂ ਸੁਆਮੀ ਉਸ ਨੂੰ ਆਪਣੇ ਨਾਲ ਮਿਲਾ ਲੈਦਾ ਹੈ।

ਸਾਧਸੰਗਿ ਮਿਲਿ, ਕਰਹੁ ਅਨੰਦ ॥

ਸਤਿ ਸੰਗਤ ਅੰਦਰ ਖੁਸ਼ੀਆਂ ਮਾਣ।

ਗੁਨ ਗਾਵਹੁ, ਪ੍ਰਭ ਪਰਮਾਨੰਦ ॥

ਤੂੰ ਮਹਾਨ ਪਰਸੰਨਤਾ ਸਰੂਪ ਸੁਆਮੀ ਦੇ ਗੁਣ ਗਾਇਨ ਕਰ।

ਰਾਮ ਨਾਮ, ਤਤੁ ਕਰਹੁ ਬੀਚਾਰੁ ॥

ਸਾਰਵਸਤੂ, ਵਾਹਿਗੁਰੂ ਦੇ ਨਾਮ ਦੀ ਤੂੰ ਬੰਦਗੀ ਅਖਤਿਆਰ ਕਰ।

ਦ੍ਰੁਲਭ ਦੇਹ ਕਾ, ਕਰਹੁ ਉਧਾਰੁ ॥

ਇਸ ਤਰ੍ਹਾਂ ਤੂੰ ਆਪਣੇ ਮੁਸ਼ਕਲ ਨਾਲ ਮਿਲਣ ਵਾਲੇ ਮਨੁੱਖੀ ਸਰੀਰ ਦਾ ਪਾਰ ਉਤਾਰਾ ਕਰ ਲੈ।

ਅੰਮ੍ਰਿਤ ਬਚਨ, ਹਰਿ ਕੇ ਗੁਨ ਗਾਉ ॥

ਤੂੰ ਵਾਹਿਗੁਰੂ ਦੀ ਕੀਰਤੀ ਦੇ ਸੁਧਾ-ਸਰੂਪ ਸ਼ਬਦ ਗਾਇਨ ਕਰ।

ਪ੍ਰਾਨ ਤਰਨ ਕਾ, ਇਹੈ ਸੁਆਉ ॥

ਆਪਣੀ ਆਤਮਾ ਦਾ ਪਾਰ ਉਤਾਰਾ ਕਰਨ ਦਾ ਕੇਵਲ ਏਹੀ ਤ੍ਰੀਕਾ ਹੈ।

ਆਠ ਪਹਰ, ਪ੍ਰਭ ਪੇਖਹੁ ਨੇਰਾ ॥

ਸਾਰਾ ਦਿਹਾੜਾ ਤੂੰ ਹੀ ਸਾਹਿਬ ਨੂੰ ਐਨ ਨੇੜੇ ਦੇਖ।

ਮਿਟੈ ਅਗਿਆਨੁ, ਬਿਨਸੈ ਅੰਧੇਰਾ ॥

ਤੇਰੀ ਬੇਸਮਝੀ ਦੂਰ ਹੋ ਜਾਏਗੀ ਅਤੇ ਅੰਨ੍ਹੇਰਾ ਮਿਟ ਜਾਏਗਾ।

ਸੁਨਿ ਉਪਦੇਸੁ, ਹਿਰਦੈ ਬਸਾਵਹੁ ॥

ਤੂੰ ਗੁਰਾਂ ਦੀ ਸਿਖ-ਮਤ ਸ੍ਰਵਣ ਕਰ ਅਤੇ ਇਸ ਨੂੰ ਆਪਣੇ ਦਿਲ ਅੰਦਰ ਟਿਕਾ।

ਮਨ ਇਛੇ ਨਾਨਕ, ਫਲ ਪਾਵਹੁ ॥੫॥

ਐਸ ਤਰ੍ਹਾਂ ਤੂੰ ਹੇ ਨਾਨਕ! ਆਪਣੇ ਚਿੱਤ ਚਾਹੁੰਦਾ ਮੇਵਾ ਪ੍ਰਾਪਤ ਕਰ ਲਵੇਗਾ।

ਹਲਤੁ ਪਲਤੁ, ਦੁਇ ਲੇਹੁ ਸਵਾਰਿ ॥

ਆਪਣੇ ਇਸ ਲੋਕ ਤੇ ਪ੍ਰਲੋਕ ਦੋਨਾਂ ਦਾ ਸੁਧਾਰ ਕਰ ਲੈ,

ਰਾਮ ਨਾਮੁ, ਅੰਤਰਿ ਉਰਿ ਧਾਰਿ ॥

ਸੁਆਮੀ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਣ ਦੁਆਰਾ।

ਪੂਰੇ ਗੁਰ ਕੀ, ਪੂਰੀ ਦੀਖਿਆ ॥

ਪੂਰਨ ਗੁਰਾਂ ਦਾ ਪੂਰਨ ਉਪਦੇਸ਼ ਹੈ।

ਜਿਸੁ ਮਨਿ ਬਸੈ, ਤਿਸੁ ਸਾਚੁ ਪਰੀਖਿਆ ॥

ਜਿਸ ਦੇ ਦਿਲ ਅੰਦਰ ਇਹ ਵਸਦਾ ਹੈ। ਉਹ ਸੱਚ ਦੀ ਜਾਚ-ਪੜਤਾਲ ਕਰ ਲੈਦਾ ਹੈ।

ਮਨਿ ਤਨਿ, ਨਾਮੁ ਜਪਹੁ ਲਿਵ ਲਾਇ ॥

ਆਪਣੀ ਆਤਮਾ ਤੇ ਦੇਹਿ ਨਾਲ ਪਿਆਰ-ਸਹਿਤ ਹਰੀ ਦੇ ਨਾਮ ਦਾ ਉਚਾਰਨ ਕਰ।

ਦੂਖੁ ਦਰਦੁ, ਮਨ ਤੇ ਭਉ ਜਾਇ ॥

ਐਸ ਤਰ੍ਹਾਂ ਗਮ, ਪੀੜ ਤੇ ਡਰ ਤੇਰੇ ਚਿੱਤ ਤੋਂ ਦੂਰ ਹੋ ਜਾਣਗੇ।

ਸਚੁ ਵਾਪਾਰੁ ਕਰਹੁ, ਵਾਪਾਰੀ! ॥

ਤੂੰ ਸੱਚਾ ਵਣਜ ਕਰ, ਹੈ ਵਣਜਾਰੇ!

ਦਰਗਹ ਨਿਬਹੈ, ਖੇਪ ਤੁਮਾਰੀ ॥

ਤੇਰਾ ਸੌਦਾ ਸੂਤ ਰੱਬ ਦੇ ਦਰਬਾਰ ਵਿੱਚ ਸਹੀ-ਸਲਾਮਤ ਪੁੱਜ ਜਾਵੇਗਾ।

ਏਕਾ ਟੇਕ, ਰਖਹੁ ਮਨ ਮਾਹਿ ॥

ਇਕ ਪ੍ਰਭੂ ਦਾ ਆਸਰਾ ਆਪਣੇ ਚਿੱਤ ਅੰਦਰ ਰੱਖ।

ਨਾਨਕ, ਬਹੁਰਿ ਨ ਆਵਹਿ ਜਾਹਿ ॥੬॥

ਨਾਨਕ, ਤੇਰਾ ਮੁੜ ਕੇ ਆਉਣਾ ਤੇ ਜਾਣਾ ਨਹੀਂ ਹੋਵੇਗਾ।

ਤਿਸ ਤੇ ਦੂਰਿ, ਕਹਾ ਕੋ ਜਾਇ ॥

ਉਸ ਪਾਸੋ ਦੁਰੇਡੇ ਕੋਈ ਜਣਾ ਕਿੱਥੇ ਜਾ ਸਕਦਾ ਹੈ?

ਉਬਰੈ, ਰਾਖਨਹਾਰੁ ਧਿਆਇ ॥

ਰੱਖਣ ਵਾਲੇ ਦਾ ਚਿੰਤਨ ਕਰਨ ਦੁਆਰਾ ਬੰਦਾ ਬੱਚ ਜਾਂਦਾ ਹੈ।

ਨਿਰਭਉ ਜਪੈ, ਸਗਲ ਭਉ ਮਿਟੈ ॥

ਨਿਡਰ ਸੁਆਮੀ ਦਾ ਸਿਮਰਨ ਕਰਨ ਦੁਆਰਾ ਸਾਰਾ ਡਰ ਦੂਰ ਹੋ ਜਾਂਦਾ ਹੈ।

ਪ੍ਰਭ ਕਿਰਪਾ ਤੇ, ਪ੍ਰਾਣੀ ਛੁਟੈ ॥

ਸੁਆਮੀ ਦੀ ਦਇਆ ਦੁਆਰਾ ਜੀਵ ਬੰਦ-ਖਲਾਸ ਹੋ ਜਾਂਦਾ ਹੈ।

ਜਿਸੁ ਪ੍ਰਭੁ ਰਾਖੈ, ਤਿਸੁ ਨਾਹੀ ਦੂਖ ॥

ਜਿਸ ਦੀ ਸਾਈਂ ਰਖਿਆ ਕਰਦਾ ਹੈ, ਉਸ ਨੂੰ ਤਕਲੀਫ ਨਹੀਂ ਵਾਪਰਦੀ।

ਨਾਮੁ ਜਪਤ, ਮਨਿ ਹੋਵਤ ਸੂਖ ॥

ਨਾਮ ਦਾ ਆਰਾਧਨ ਕਰਨ ਦੁਆਰਾ ਚਿੱਤ ਨੂੰ ਠੰਢ ਚੈਨ ਪਰਾਪਤ ਹੋ ਜਾਂਦੀ ਹੈ।

ਚਿੰਤਾ ਜਾਇ, ਮਿਟੈ ਅਹੰਕਾਰੁ ॥

ਫ਼ਿਕਰ ਦੂਰ ਹੋ ਜਾਂਦਾ ਹੈ ਤੇ ਹੰਗਤਾ ਨਵਿਰਤ ਹੋ ਜਾਂਦੀ ਹੈ।

ਤਿਸੁ ਜਨ ਕਉ, ਕੋਇ ਨ ਪਹੁਚਨਹਾਰੁ ॥

ਉਸ ਰੱਬ ਦੇ ਗੋਲੇ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ।

ਸਿਰ ਊਪਰਿ, ਠਾਢਾ ਗੁਰੁ ਸੂਰਾ ॥

ਉਸ ਦੇ ਸੀਸ ਉਤੇ ਸੂਰਮਾ ਗੁਰੂ ਖਲੋਤਾ ਹੈ।

ਨਾਨਕ, ਤਾ ਕੇ ਕਾਰਜ ਪੂਰਾ ॥੭॥

ਉਸ ਦੇ ਕੰਮ ਹੇ ਨਾਨਕ! ਸਾਰੇ ਰਾਸ ਹੋ ਜਾਂਦੇ ਹਨ।

ਮਤਿ ਪੂਰੀ, ਅੰਮ੍ਰਿਤੁ ਜਾ ਕੀ ਦ੍ਰਿਸਟਿ ॥

ਜਿਨ੍ਹਾਂ (ਗੁਰਾਂ) ਦੀ ਸਮਝ ਪੂਰਨ ਹੈ ਅਤੇ ਜਿਨ੍ਹਾਂ ਦੀ ਨਿਗ੍ਹਾ ਆਬਿ-ਹਿਯਾਤ,

ਦਰਸਨੁ ਪੇਖਤ, ਉਧਰਤ ਸ੍ਰਿਸਟਿ ॥

ਉਨ੍ਹਾਂ ਦਾ ਦੀਦਾਰ ਦੇਖ ਕੇ ਦੁਨੀਆਂ ਪਾਰ ਉਤਰ ਜਾਂਦੀ ਹੈ।

ਚਰਨ ਕਮਲ, ਜਾ ਕੇ ਅਨੂਪ ॥

ਉਨ੍ਹਾਂ ਦੇ ਕੰਵਲ ਰੂਪੀ ਪੈਰ ਕਥਨ-ਰਹਿਤ ਸੁੰਦਰ ਹਨ।

ਸਫਲ ਦਰਸਨੁ, ਸੁੰਦਰ ਹਰਿ ਰੂਪ ॥

ਅਮੋਘ ਹੈ ਉਨ੍ਹਾਂ ਦਾ ਦੀਦਾਰ ਅਤੇ ਵਾਹਿਗੁਰੂ-ਵਰਗਾ ਮਨਮੋਹਣਾ ਹੈ ਉਨ੍ਹਾਂ ਦਾ ਸਰੂਪ।

ਧੰਨੁ ਸੇਵਾ, ਸੇਵਕੁ ਪਰਵਾਨੁ ॥

ਮੁਬਾਰਕ ਹੈ ਉਨ੍ਹਾਂ ਦੀ ਚਾਕਰੀ ਤੇ ਮਕਬੂਲ ਉਨ੍ਹਾਂ ਦਾ ਚਾਕਰ।

ਅੰਤਰਜਾਮੀ, ਪੁਰਖੁ ਪ੍ਰਧਾਨੁ ॥

ਗੁਰੂ ਜੀ ਦਿਲਾਂ ਦੀਆਂ ਜਾਨਣਹਾਰ ਅਤੇ ਪਰਮ ਉਤਕ੍ਰਿਸ਼ਟ ਪੁਰਸ਼ ਹਨ।

ਜਿਸੁ ਮਨਿ ਬਸੈ, ਸੁ ਹੋਤ ਨਿਹਾਲੁ ॥

ਜਿਸ ਦੇ ਚਿੱਤ ਅੰਦਰ ਗੁਰੂ ਜੀ ਨਿਵਾਸ ਰੱਖਦੇ ਹਨ, ਉਹ ਪ੍ਰਸੰਨ ਹੋ ਜਾਂਦਾ ਹੈ।

ਤਾ ਕੈ ਨਿਕਟਿ, ਨ ਆਵਤ ਕਾਲੁ ॥

ਮੌਤ ਉਸ ਦੇ ਲਾਗੇ ਨਹੀਂ ਲਗਦੀ।

ਅਮਰ ਭਏ, ਅਮਰਾ ਪਦੁ ਪਾਇਆ ॥

ਮੈਂ ਅਬਿਨਾਸੀ ਹੋ ਗਿਆ ਹਾਂ ਅਤੇ ਅਬਿਨਾਸੀ ਮਰਤਬਾ ਪਾ ਲਿਆ ਹੈ,

ਸਾਧਸੰਗਿ ਨਾਨਕ, ਹਰਿ ਧਿਆਇਆ ॥੮॥੨੨॥

ਸਤਿ ਸੰਗਤ ਅੰਦਰ ਵਾਹਿਗੁਰੂ ਦਾ ਸਿਮਰਨ ਕਰਕੇ, ਹੇ ਨਾਨਕ!


ਸਲੋਕੁ ॥

ਸਲੋਕ।

ਗਿਆਨ ਅੰਜਨੁ ਗੁਰਿ ਦੀਆ; ਅਗਿਆਨ ਅੰਧੇਰ ਬਿਨਾਸੁ ॥

ਗੁਰਾਂ ਨੇ ਮੈਨੂੰ ਬ੍ਰਹਿਮ ਬੋਧ ਦਾ ਸੁਰਮਾ ਦਿੱਤਾ ਹੈ, ਜਿਸ ਦੁਆਰਾ ਮੇਰਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ।

ਹਰਿ ਕਿਰਪਾ ਤੇ ਸੰਤ ਭੇਟਿਆ; ਨਾਨਕ, ਮਨਿ ਪਰਗਾਸੁ ॥੧॥

ਵਾਹਿਗੁਰੂ ਦੀ ਦਇਆ ਦੇ ਜਰੀਏ, ਮੈਂ ਸਾਧੂ (ਗੁਰਾਂ) ਨੂੰ ਮਿਲ ਪਿਆ ਹਾਂ ਅਤੇ ਮੇਰਾ ਚਿੱਤ, ਹੇ ਨਾਨਕ ਰੋਸ਼ਨ ਹੋ ਗਿਆ ਹੈ।


ਅਸਟਪਦੀ ॥

ਅਸ਼ਟਪਦੀ।

ਸੰਤਸੰਗਿ, ਅੰਤਰਿ ਪ੍ਰਭੁ ਡੀਠਾ ॥

ਸਤਿ ਸੰਗਤ ਅੰਦਰ ਮੈਂ ਸੁਆਮੀ ਨੂੰ ਆਪਣੇ ਅੰਦਰ ਵੇਖ ਲਿਆ ਹੈ।

ਨਾਮੁ ਪ੍ਰਭੂ ਕਾ, ਲਾਗਾ ਮੀਠਾ ॥

ਸੁਆਮੀ ਦਾ ਨਾਮ ਮੈਨੂੰ ਮਿੱਠਾ ਲੱਗ ਪਿਆ ਹੈ।

ਸਗਲ ਸਮਿਗ੍ਰੀ, ਏਕਸੁ ਘਟ ਮਾਹਿ ॥

ਇਕ ਸੁਆਮੀ ਦੇ ਹੀ ਚਿੱਤ ਅੰਦਰ ਹਨ ਸਾਰੀਆਂ ਵਸਤੂਆਂ,

ਅਨਿਕ ਰੰਗ, ਨਾਨਾ ਦ੍ਰਿਸਟਾਹਿ ॥

ਜੋ ਘਣੇਰੀਆਂ ਤੇ ਮੁਖਤਲਿਫ ਰੰਗਤਾਂ ਵਿੱਚ ਦਿਸਦੀਆਂ ਹਨ।

ਨਉ ਨਿਧਿ ਅੰਮ੍ਰਿਤੁ, ਪ੍ਰਭ ਕਾ ਨਾਮੁ ॥

ਨੋ ਖ਼ਜ਼ਾਨੇ ਤੇ ਸੁਧਾਰਸ ਸਾਈਂ ਦੇ ਨਾਮ ਵਿੱਚ ਹਨ।

ਦੇਹੀ ਮਹਿ, ਇਸ ਕਾ ਬਿਸ੍ਰਾਮੁ ॥

ਮਨੁੱਖਾ ਸ਼ਰੀਰ ਅੰਦਰ ਹੀ ਇਸਦਾ ਟਿਕਾਣਾ ਹੈ।

ਸੁੰਨ ਸਮਾਧਿ, ਅਨਹਤ ਤਹ ਨਾਦ ॥

ਓਥੇ ਅਫੁਰ ਸਿਮਰਨ ਅਤੇ ਬੈਕੁੰਠੀ ਕੀਰਤਨ ਦੀ ਧੁਨੀ ਸ਼ੋਭਦੀ ਹੈ।

ਕਹਨੁ ਨ ਜਾਈ, ਅਚਰਜ ਬਿਸਮਾਦ ॥

ਇਸ ਦੀ ਅਦਭੁੱਤਤਾ ਅਤੇ ਅਸਚਰਜਤਾ ਵਰਨਣ ਨਹੀਂ ਕੀਤੀ ਜਾ ਸਕਦੀ।

ਤਿਨਿ ਦੇਖਿਆ, ਜਿਸੁ ਆਪਿ ਦਿਖਾਏ ॥

ਜਿਸ ਨੂੰ ਵਾਹਿਗੁਰੂ ਖੁਦ ਵਿਖਾਲਦਾ ਹੈ, ਉਹੀ ਇਸ ਨੂੰ ਵੇਖਦਾ ਹੈ।

ਨਾਨਕ, ਤਿਸੁ ਜਨ ਸੋਝੀ ਪਾਏ ॥੧॥

ਨਾਨਕ ਐਸਾ ਪੁਰਸ਼ ਗਿਆਤ ਨੂੰ ਪ੍ਰਾਪਤ ਹੋ ਜਾਂਦਾ ਹੈ।

ਸੋ ਅੰਤਰਿ, ਸੋ ਬਾਹਰਿ ਅਨੰਤੁ ॥

ਉਹ ਬੇਅੰਤ ਸੁਆਮੀ ਅੰਦਰ ਵੀ ਹੈ ਤੇ ਬਾਹਰ ਵੀ ਹੈ।

ਘਟਿ ਘਟਿ, ਬਿਆਪਿ ਰਹਿਆ ਭਗਵੰਤ ॥

ਮੁਬਾਰਕ ਮਾਲਕ ਹਰ ਦਿਲ ਅੰਦਰ ਰਮਿਆ ਹੋਇਆ ਹੈ।

ਧਰਨਿ ਮਾਹਿ, ਆਕਾਸ ਪਇਆਲ ॥

ਉਹ ਧਰਤੀ, ਅਸਮਾਨ ਅਤੇ ਪਾਤਾਲ ਵਿੱਚ ਹੈ।

ਸਰਬ ਲੋਕ, ਪੂਰਨ ਪ੍ਰਤਿਪਾਲ ॥

ਸਾਰਿਆਂ ਜਹਾਨਾਂ ਦਾ ਉਹ ਮੁਕੰਮਲ ਪਾਲਣਹਾਰ ਹੈ।

ਬਨਿ ਤਿਨਿ ਪਰਬਤਿ ਹੈ, ਪਾਰਬ੍ਰਹਮੁ ॥

ਜੰਗਲਾਂ, ਘਾਹ ਦੀਆਂ ਤਿੜਾਂ ਅਤੇ ਪਹਾੜਾਂ ਅੰਦਰ ਸ਼੍ਰੋਮਣੀ ਸਾਹਿਬ ਵਿਆਪਕ ਹੈ।

ਜੈਸੀ ਆਗਿਆ, ਤੈਸਾ ਕਰਮੁ ॥

ਜੇਹੋ ਜਿਹੀ ਉਸ ਦੀ ਰਜ਼ਾ ਹੈ, ਉਹੋ ਜਿਹੇ ਹਨ ਉਸ ਦੇ ਜੀਆਂ ਦੇ ਅਮਲ।

ਪਉਣ ਪਾਣੀ, ਬੈਸੰਤਰ ਮਾਹਿ ॥

ਸੁਆਮੀ ਹਵਾ, ਜਲ ਅਤੇ ਅੱਗ ਅੰਦਰ ਹੈ।

ਚਾਰਿ ਕੁੰਟ, ਦਹ ਦਿਸੇ ਸਮਾਹਿ ॥

ਉਹ ਚਰੀ ਪਾਸੀ ਅਤੇ ਦਸੀ ਤਰਫੀ ਰਮਿਆ ਹੋਇਆ ਹੈ।

ਤਿਸ ਤੇ ਭਿੰਨ, ਨਹੀ ਕੋ ਠਾਉ ॥

ਉਸ ਦੇ ਬਗੈਰ ਕੋਈ ਜਗ੍ਹਾਂ ਨਹੀਂ।

ਗੁਰ ਪ੍ਰਸਾਦਿ ਨਾਨਕ, ਸੁਖੁ ਪਾਉ ॥੨॥

ਗੁਰਾਂ ਦੀ ਦਇਆ ਦੁਆਰਾ ਨਾਨਕ ਨੇ ਆਰਾਮ ਪਾ ਲਿਆ ਹੈ।

ਬੇਦ ਪੁਰਾਨ, ਸਿੰਮ੍ਰਿਤਿ ਮਹਿ ਦੇਖੁ ॥

ਉਸ ਨੂੰ ਵੇਦਾਂ, ਪੁਰਾਣਾ ਤੇ ਸਿੰਮ੍ਰਤੀਆਂ ਵਿੱਚ ਤੱਕ।

ਸਸੀਅਰ ਸੂਰ, ਨਖ੍ਯ੍ਯਤ੍ਰ ਮਹਿ ਏਕੁ ॥

ਚੰਦਰਮੇ, ਸੂਰਜ ਅਤੇ ਤਾਰਿਆਂ ਅੰਦਰ ਓਹੀ ਇਕ ਸਾਹਿਬ ਹੈ।

ਬਾਣੀ ਪ੍ਰਭ ਕੀ, ਸਭੁ ਕੋ ਬੋਲੈ ॥

ਸਾਹਿਬ ਦੀ ਗੁਰਬਾਣੀ ਨੂੰ ਹਰ ਕੋਈ ਉਚਾਰਨ ਕਰਦਾ ਹੈ।

ਆਪਿ ਅਡੋਲੁ, ਨ ਕਬਹੂ ਡੋਲੈ ॥

ਉਹ ਅਸਥਿਰ ਹੈ ਅਤੇ ਕਦਾਚਿੱਤ ਡਿਕਡੋਲੇ ਨਹੀਂ ਖਾਂਦਾ।

ਸਰਬ ਕਲਾ ਕਰਿ, ਖੇਲੈ ਖੇਲ ॥

ਸਾਰੀ ਕਾਰੀਗਰੀ ਨਾਲ ਉਹ ਆਪਣੀਆਂ ਖੇਡਾਂ ਖੇਡਦਾ ਹੈ।

ਮੋਲਿ ਨ ਪਾਈਐ, ਗੁਣਹ ਅਮੋਲ ॥

ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਅਣਮੁੱਲੀਆਂ ਹਨ ਉਸ ਦੀਆਂ ਖੂਬੀਆਂ।

ਸਰਬ ਜੋਤਿ ਮਹਿ, ਜਾ ਕੀ ਜੋਤਿ ॥

ਸਾਰਿਆਂ ਪ੍ਰਕਾਸ਼ਾਂ ਅੰਦਰ ਉਸ ਦਾ ਪ੍ਰਕਾਸ਼ ਹੈ।

ਧਾਰਿ ਰਹਿਓ ਸੁਆਮੀ, ਓਤਿ ਪੋਤਿ ॥

ਸੰਸਾਰ ਦਾ ਤਾਣਾ ਪੇਟਾ ਪ੍ਰਭੂ ਨੇ ਆਪਣੇ ਵਸ ਵਿੱਚ ਰਖਿਆ ਹੋਇਆ ਹੈ।

ਗੁਰ ਪਰਸਾਦਿ, ਭਰਮ ਕਾ ਨਾਸੁ ॥

ਗੁਰਾਂ ਦੀ ਦਇਆ ਦੁਆਰਾ ਜਿਨ੍ਹਾਂ ਦਾ ਸੰਦੇਹ ਮਿਟ ਗਿਆ ਹੈ,

ਨਾਨਕ, ਤਿਨ ਮਹਿ ਏਹੁ ਬਿਸਾਸੁ ॥੩॥

ਉਨ੍ਹਾਂ ਅੰਦਰ ਹੇ ਨਾਨਕ! ਇਹ ਪੱਕਾ ਭਰੋਸਾ ਹੈ।

ਸੰਤ ਜਨਾ ਕਾ ਪੇਖਨੁ, ਸਭੁ ਬ੍ਰਹਮ ॥

ਧਰਮਾਤਮਾ ਦੀ ਨਿਗ੍ਹਾ ਅੰਦਰ ਹਰ ਸ਼ੈ ਵਿੱਚ ਸੁਆਮੀ ਹੈ।

ਸੰਤ ਜਨਾ ਕੈ ਹਿਰਦੈ, ਸਭਿ ਧਰਮ ॥

ਧਰਮਾਤਮਾ ਦੇ ਮਨ ਅੰਦਰ ਸਮੂਹ ਸ਼ਰਧਾ-ਭਾਵਨਾ ਹੁੰਦੀ ਹੈ।

ਸੰਤ ਜਨਾ, ਸੁਨਹਿ ਸੁਭ ਬਚਨ ॥

ਧਰਮਾਤਮਾ ਸਰੇਸ਼ਟ ਬਚਨ ਬਿਲਾਸ ਸੁਣਦਾ ਹੈ।

ਸਰਬ ਬਿਆਪੀ, ਰਾਮ ਸੰਗਿ ਰਚਨ ॥

ਉਹ ਸਾਰੇ ਰਮੇ ਹੋਏ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।

ਜਿਨਿ ਜਾਤਾ, ਤਿਸ ਕੀ ਇਹ ਰਹਤ ॥

ਇਹ ਉਸ ਦੀ ਜੀਵਨ ਰਹੁ-ਰੀਤੀ ਹੈ ਜੋ ਪ੍ਰਭੂ ਨੂੰ ਜਾਣਦਾ ਹੈ।

ਸਤਿ ਬਚਨ, ਸਾਧੂ ਸਭਿ ਕਹਤ ॥

ਸੱਚੇ ਹੁੰਦੇ ਹਨ ਸਾਰੇ ਸ਼ਬਦ ਜੋ ਸੰਤ ਉਚਾਰਨ ਕਰਦਾ ਹੈ।

ਜੋ ਜੋ ਹੋਇ, ਸੋਈ ਸੁਖੁ ਮਾਨੈ ॥

ਜੋ ਕੁਛ ਭੀ ਹੁੰਦਾ ਹੈ ਉਹ ਉਸ ਨੂੰ ਪਰਮ ਚੰਗਾ ਕਰ ਕੇ ਜਾਣਦਾ ਹੈ।

ਕਰਨ ਕਰਾਵਨਹਾਰੁ, ਪ੍ਰਭੁ ਜਾਨੈ ॥

ਉਹ ਸਮਝਦਾ ਹੈ ਕਿ ਸੁਆਮੀ ਕੰਮਾਂ ਦੇ ਕਰਨ ਵਾਲਾ ਹੈ।

ਅੰਤਰਿ ਬਸੇ, ਬਾਹਰਿ ਭੀ ਓਹੀ ॥

ਉਹ ਅੰਦਰ ਵਸਦਾ ਹੈ ਅਤੇ ਬਾਹਰਵਾਰ ਭੀ ਉਹ ਹੀ ਹੈ।

ਨਾਨਕ, ਦਰਸਨੁ ਦੇਖਿ ਸਭ ਮੋਹੀ ॥੪॥

ਨਾਨਕ ਉਸ ਦਾ ਦੀਦਾਰ ਤੱਕ ਕੇ ਹਰ ਕੋਈ ਫ਼ਰੇਫਤਾ ਹੋ ਜਾਂਦਾ ਹੈ।

ਆਪਿ ਸਤਿ, ਕੀਆ ਸਭੁ ਸਤਿ ॥

ਉਹ ਖੁਦ ਸੱਚਾ ਹੈ ਅਤੇ ਸੱਚਾ ਹੈ ਸਾਰਾ ਕੁਛ ਜੋ ਉਸ ਨੇ ਸਾਜਿਆ ਹੈ।

ਤਿਸੁ ਪ੍ਰਭ ਤੇ, ਸਗਲੀ ਉਤਪਤਿ ॥

ਉਸ ਸੁਆਮੀ ਤੋਂ ਸਮੂਹ ਰਚਨਾ ਉਤਪੰਨ ਹੋਈ ਹੈ।

ਤਿਸੁ ਭਾਵੈ, ਤਾ ਕਰੇ ਬਿਸਥਾਰੁ ॥

ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਖਿਲਾਰਾ ਖਿਲਾਰਦਾ ਹੈ।

ਤਿਸੁ ਭਾਵੈ, ਤਾ ਏਕੰਕਾਰੁ ॥

ਜੇਕਰ ਉਸ ਨੂੰ ਭਾਵੇਂ ਤਦ ਉਹ ਕੱਲਮਕੱਲਾ ਹੋ ਜਾਂਦਾ ਹੈ।

ਅਨਿਕ ਕਲਾ, ਲਖੀ ਨਹ ਜਾਇ ॥

ਘਣੇਰੀਆਂ ਹਨ ਉਸ ਦੀਆਂ ਸ਼ਕਤੀਆਂ ਜੋ ਜਾਣੀਆਂ ਨਹੀਂ ਜਾ ਸਕਦੀਆਂ।

ਜਿਸੁ ਭਾਵੈ, ਤਿਸੁ ਲਏ ਮਿਲਾਇ ॥

ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਆਪਣੇ ਨਾਲ ਮਿਲਾ ਲੈਦਾ ਹੈ।

ਕਵਨ ਨਿਕਟਿ? ਕਵਨ ਕਹੀਐ ਦੂਰਿ? ॥

ਕੌਣ ਨੇੜੇ ਹੈ ਅਤੇ ਕੌਣ ਉਸ ਤੋਂ ਦੁਰੇਡੇ ਆਖਿਆ ਜਾ ਸਕਦਾ ਹੈ?

ਆਪੇ ਆਪਿ, ਆਪ ਭਰਪੂਰਿ ॥

ਆਪਣੇ ਆਪ ਤੋਂ ਹੀ ਉਹ ਹਰ ਥਾਂ ਪਰੀਪੂਰਨ ਹੋ ਰਿਹਾ ਹੈ।

ਅੰਤਰਗਤਿ, ਜਿਸੁ ਆਪਿ ਜਨਾਏ ॥

ਹਰੀ ਉਸ ਬੰਦੇ ਨੂੰ ਆਪਣੇ ਆਪ ਨੂੰ ਜਣਾਉਂਦਾ ਹੈ,

ਨਾਨਕ, ਤਿਸੁ ਜਨ ਆਪਿ ਬੁਝਾਏ ॥੫॥

ਨਾਨਕ, ਜਿਸ ਨੂੰ ਉਹ ਦਰਸਾਉਂਦਾ ਹੈ ਕਿ ਉਹ ਖੁਦ ਉਸ ਦੇ ਅੰਦਰ ਹੈ।

ਸਰਬ ਭੂਤ, ਆਪਿ ਵਰਤਾਰਾ ॥

ਸਾਰਿਆਂ ਸਰੂਪ ਅੰਦਰ ਸੁਆਮੀ ਖੁਦ ਹੀ ਰਮਿਆ ਹੋਇਆ ਹੈ।

ਸਰਬ ਨੈਨ, ਆਪਿ ਪੇਖਨਹਾਰਾ ॥

ਸਾਰੀਆਂ ਅੱਖਾਂ ਰਾਹੀਂ ਉਹ ਆਪੇ ਹੀ ਵੇਖਣ ਵਾਲਾ ਹੈ।

ਸਗਲ ਸਮਗ੍ਰੀ, ਜਾ ਕਾ ਤਨਾ ॥

ਸਾਰੀ ਰਚਨਾ ਉਸ ਦੀ ਦੇਹਿ ਹੈ।

ਆਪਨ ਜਸੁ, ਆਪ ਹੀ ਸੁਨਾ ॥

ਆਪਣੀ ਕੀਰਤੀ ਉਹ ਆਪੇ ਹੀ ਸੁਣਦਾ ਹੈ।

ਆਵਨ ਜਾਨੁ, ਇਕੁ ਖੇਲੁ ਬਨਾਇਆ ॥

ਆਉਣਾ ਤੇ ਜਾਣਾ ਉਸ ਨੇ ਇਕ ਖੇਡ ਬਣਾਈ ਹੈ।

ਆਗਿਆਕਾਰੀ, ਕੀਨੀ ਮਾਇਆ ॥

ਮੋਹਣੀ ਨੂੰ ਉਸ ਨੇ ਆਪਣੇ ਹੁਕਮ ਤਾਬੇ ਕੀਤਾ ਹੋਇਆ ਹੈ।

ਸਭ ਕੈ ਮਧਿ, ਅਲਿਪਤੋ ਰਹੈ ॥

ਸਾਰਿਆਂ ਦੇ ਅੰਦਰ ਹੁੰਦਾ ਹੋਇਆ ਉਹ ਨਿਰਲੇਪ ਵਿਚਰਦਾ ਹੈ।

ਜੋ ਕਿਛੁ ਕਹਣਾ, ਸੁ ਆਪੇ ਕਹੈ ॥

ਜੋ ਕੁਝ ਕਹਿਣਾ ਹੁੰਦਾ ਹੈ, ਉਹ ਆਪ ਹੀ ਕਹਿੰਦਾ ਹੈ।

ਆਗਿਆ ਆਵੈ, ਆਗਿਆ ਜਾਇ ॥

ਉਸ ਦੇ ਹੁਕਮ ਤਾਬੇ ਪ੍ਰਾਣੀ ਆਉਂਦਾ ਹੈ, ਤੇ ਹੁਕਮ ਤਾਬੇ ਚਲਿਆ ਜਾਂਦਾ ਹੈ।

ਨਾਨਕ, ਜਾ ਭਾਵੈ, ਤਾ ਲਏ ਸਮਾਇ ॥੬॥

ਨਾਨਕ ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਪ੍ਰਾਣੀ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ।

ਇਸ ਤੇ, ਹੋਇ ਸੁ ਨਾਹੀ ਬੁਰਾ ॥

ਜੋ ਕੁਛ ਉਸ ਪਾਸੋ ਆਉਂਦਾ ਹੈ, ਉਹ ਮਾੜਾ ਨਹੀਂ ਹੋ ਸਕਦਾ।

ਓਰੈ ਕਹਹੁ, ਕਿਨੈ ਕਛੁ ਕਰਾ ॥

ਉਸ ਦੇ ਬਿਨਾਂ, ਦਸ, ਕਦੇ ਕਿਸੇ ਨੇ ਕੁਝ ਕੀਤਾ ਹੈ?

ਆਪਿ ਭਲਾ, ਕਰਤੂਤਿ ਅਤਿ ਨੀਕੀ ॥

ਉਹ ਖੁਦ ਚੰਗਾ ਅਤੇ ਪਰਮ ਚੰਗੇ ਹਨ ਉਸ ਦੇ ਕਰਮ।

ਆਪੇ ਜਾਨੈ, ਅਪਨੇ ਜੀ ਕੀ ॥

ਕੇਵਲ ਓਹੀ ਜਾਣਦਾ ਹੈ ਕਿ ਉਸ ਦੇ ਚਿੱਤ ਵਿੱਚ ਕੀ ਹੈ।

ਆਪਿ ਸਾਚੁ, ਧਾਰੀ ਸਭ ਸਾਚੁ ॥

ਉਹ ਖੁਦ ਸੱਚਾ ਹੈ ਅਤੇ ਸੱਚੀ ਹੈ ਹਰ ਵਸਤੂ ਜੋ ਉਸ ਨੇ ਟਿਕਾਈ ਹੋਈ ਹੈ।

ਓਤਿ ਪੋਤਿ, ਆਪਨ ਸੰਗਿ ਰਾਚੁ ॥

ਤਾਣੇ ਪੇਟੇ ਦੀ ਮਾਨਿੰਦ ਉਹ ਆਪਣੇ ਆਪ ਨਾਲ ਰਮਿਆ ਹੋਇਆ ਹੈ।

ਤਾ ਕੀ ਗਤਿ ਮਿਤਿ, ਕਹੀ ਨ ਜਾਇ ॥

ਉਸ ਦੀ ਦਸ਼ਾਂ ਤੇ ਵਿਸਥਾਰਂ ਆਖੇ ਨਹੀਂ ਜਾ ਸਕਦੇ।

ਦੂਸਰ ਹੋਇ, ਤ ਸੋਝੀ ਪਾਇ ॥

ਜੇਕਰ ਕੋਈ ਹੋਰ ਉਸ ਵਰਗਾ ਹੁੰਦਾ, ਤਦ ਉਹ ਉਸ ਨੂੰ ਸਮਝ ਸਕਦਾ।

ਤਿਸ ਕਾ ਕੀਆ, ਸਭੁ ਪਰਵਾਨੁ ॥

ਸਾਰਾ ਕੁਛ ਜੋ ਉਹ ਕਰਦਾ ਹੈ ਮੰਨਣਾ ਪਏਗਾ,

ਗੁਰ ਪ੍ਰਸਾਦਿ ਨਾਨਕ, ਇਹੁ ਜਾਨੁ ॥੭॥

ਗੁਰਾਂ ਦੀ ਮਿਹਰ ਸਦਕਾ ਨਾਨਕ ਨੇ ਇਹ ਜਾਣ ਲਿਆ ਹੈ।

ਜੋ ਜਾਨੈ, ਤਿਸੁ ਸਦਾ ਸੁਖੁ ਹੋਇ ॥

ਜੋ ਉਸ ਨੂੰ ਸਮਝਦਾ ਹੈ, ਉਸ ਨੂੰ ਸਦੀਵੀ ਆਰਾਮ ਹੁੰਦਾ ਹੈ।

ਆਪਿ ਮਿਲਾਇ ਲਏ, ਪ੍ਰਭੁ ਸੋਇ ॥

ਉਹ ਸਾਹਿਬ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ।

ਓਹੁ, ਧਨਵੰਤੁ ਕੁਲਵੰਤੁ ਪਤਿਵੰਤੁ ॥

ਉਹ ਮਾਲਦਾਰ, ਖਾਨਦਾਨੀ ਅਤੇ ਇੱਜ਼ਤ ਵਾਲਾ ਹੈ,

ਧੰਨੁ ਧੰਨੁ, ਧੰਨੁ ਜਨੁ ਆਇਆ ॥

ਮੁਬਾਰਕ! ਮੁਬਾਰਕ! ਮੁਬਾਰਕ! ਹੈ ਸਾਈਂ ਦੇ ਗੋਲੇ ਦਾ ਆਗਮਨ,

ਜਿਸੁ ਪ੍ਰਸਾਦਿ, ਸਭੁ ਜਗਤੁ ਤਰਾਇਆ ॥

ਜਿਸ ਦੀ ਮਿਹਰ ਦੁਆਰਾ ਸਾਰਾ ਸੰਸਾਰ ਤਰ ਜਾਂਦਾ ਹੈ।

ਜਨ ਆਵਨ ਕਾ, ਇਹੈ ਸੁਆਉ ॥

ਸਾਹਿਬ ਦੇ ਗੋਲੇ ਦੇ ਆਗਮਨ ਦਾ ਪ੍ਰਯੋਜਨ ਇਹ ਹੈ,

ਜਨ ਕੈ ਸੰਗਿ, ਚਿਤਿ ਆਵੈ ਨਾਉ ॥

ਕਿ ਸਾਹਿਬ ਦੇ ਗੋਲੇ ਦੀ ਸੰਗਤ ਅੰਦਰ ਨਾਮ ਦਾ ਆਰਾਧਨ ਹੁੰਦਾ ਹੈ।

ਆਪਿ ਮੁਕਤੁ, ਮੁਕਤੁ ਕਰੈ ਸੰਸਾਰੁ ॥

ਉਹ ਖੁਦ ਬੰਦ-ਖਲਾਸ ਹੈ ਅਤੇ ਜਗਤ ਨੂੰ ਬੰਦ-ਖਲਾਸ ਕਰਾਉਂਦਾ ਹੈ।

ਨਾਨਕ, ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥

ਸਾਹਿਬ ਦੇ ਉਸ ਨਫਰ ਨੂੰ ਨਾਨਕ, ਹਮੇਸ਼ਾਂ ਹੀ, ਪ੍ਰਣਾਮ ਕਰਦਾ ਹੈ।


ਸਲੋਕੁ ॥

ਸਲੋਕ।

ਪੂਰਾ ਪ੍ਰਭੁ ਆਰਾਧਿਆ; ਪੂਰਾ ਜਾ ਕਾ ਨਾਉ ॥

ਮੈਂ ਮੁਕੰਮਲ ਮਾਲਕ ਦਾ ਸਿਮਰਨ ਕੀਤਾ ਹੈ, ਮੁਕੰਮਲ ਹੈ ਜਿਸ ਦਾ ਨਾਮ।

ਨਾਨਕ, ਪੂਰਾ ਪਾਇਆ; ਪੂਰੇ ਕੇ ਗੁਨ ਗਾਉ ॥੧॥

ਪੂਰਨ ਪੁਰਖ ਦਾ ਜੱਸ ਗਾਇਨ ਕਰਨ ਦੁਆਰਾ ਨਾਨਕ ਨੇ ਮੁਕੰਮਲ ਮਾਲਕ ਨੂੰ ਪਾ ਲਿਆ ਹੈ।


ਅਸਟਪਦੀ ॥

ਅਸ਼ਟਪਦੀ।

ਪੂਰੇ ਗੁਰ ਕਾ, ਸੁਨਿ ਉਪਦੇਸੁ ॥

ਤੂੰ ਪੂਰਨ ਗੁਰਾਂ ਦੀ ਸਿੱਖਿਆ ਨੂੰ ਸ੍ਰਵਣ ਕਰ।

ਪਾਰਬ੍ਰਹਮੁ, ਨਿਕਟਿ ਕਰਿ ਪੇਖੁ ॥

ਸ਼ਰੋਮਣੀ ਸਾਹਿਬ ਨੂੰ ਆਪਣੇ ਨੇੜੇ ਕਰਕੇ ਵੇਖ।

ਸਾਸਿ ਸਾਸਿ, ਸਿਮਰਹੁ ਗੋਬਿੰਦ ॥

ਹਰ ਸੁਆਸ ਨਾਲ ਸ੍ਰਿਸ਼ਟੀ ਦੇ ਸੁਆਮੀ ਦਾ ਆਰਾਧਨ ਕਰ।

ਮਨ ਅੰਤਰ ਕੀ, ਉਤਰੈ ਚਿੰਦ ॥

ਤੇਰੇ ਚਿੱਤ ਤੇ ਦਿਲ ਦਾ ਫ਼ਿਕਰ ਦੂਰ ਹੋ ਜਾਵੇਗਾ।

ਆਸ ਅਨਿਤ, ਤਿਆਗਹੁ ਤਰੰਗ ॥

ਅਨ-ਸਥਿਰ ਖਾਹਿਸ਼ਾਂ ਦੀਆਂ ਲਹਿਰਾਂ ਨੂੰ ਛੱਡ ਦੇ,

ਸੰਤ ਜਨਾ ਕੀ, ਧੂਰਿ ਮਨ ਮੰਗ ॥

ਅਤੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਦਿਲੋ ਯਾਚਨਾ ਕਰ।

ਆਪੁ ਛੋਡਿ, ਬੇਨਤੀ ਕਰਹੁ ॥

ਆਪਣੀ ਹੰਗਤਾ ਨੂੰ ਤਿਆਗ ਕੇ ਪ੍ਰਾਰਥਨਾ ਕਰ।

ਸਾਧਸੰਗਿ, ਅਗਨਿ ਸਾਗਰੁ ਤਰਹੁ ॥

ਸਤਿ ਸੰਗਤ ਰਾਹੀਂ ਅੱਗ ਦੇ ਸਮੁੰਦਰ ਤੋਂ ਪਾਰ ਹੋ ਜਾ।

ਹਰਿ ਧਨ ਕੇ, ਭਰਿ ਲੇਹੁ ਭੰਡਾਰ ॥

ਵਾਹਿਗੁਰੂ ਦੀ ਦੌਲਤ ਨਾਲ ਆਪਣੇ ਖ਼ਜ਼ਾਨੇ ਭਰਪੂਰ ਕਰ ਲੈ।

ਨਾਨਕ, ਗੁਰ ਪੂਰੇ ਨਮਸਕਾਰ ॥੧॥

ਨਾਨਕ ਪੂਰਨ ਗੁਰਾਂ ਨੂੰ ਬੰਦਨਾ ਕਰਦਾ ਹੈ।

ਖੇਮ ਕੁਸਲ, ਸਹਜ ਆਨੰਦ ॥

ਮੁਕਤੀ, ਖੁਸ਼ੀ, ਸ਼ਾਤੀ ਅਤੇ ਪਰਸੰਨਤਾ ਨੂੰ ਪਰਾਪਤ ਹੋ ਜਾਵੇਗਾ,

ਸਾਧਸੰਗਿ, ਭਜੁ ਪਰਮਾਨੰਦ ॥

ਸਤਿ ਸੰਗਤ ਅੰਦਰ ਮਹਾਂ ਅਨੰਦ ਸਰੂਪ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ।

ਨਰਕ ਨਿਵਾਰਿ, ਉਧਾਰਹੁ ਜੀਉ ॥

ਦੋਜ਼ਕ ਤੋਂ ਬਚ ਜਾਵੇਗਾ ਤੇ ਤੇਰੀ ਆਤਮਾ ਪਾਰ ਉਤਰ ਜਾਏਗੀ,

ਗੁਨ ਗੋਬਿੰਦ, ਅੰਮ੍ਰਿਤ ਰਸੁ ਪੀਉ ॥

ਸੁਆਮੀ ਦੇ ਜੱਸ ਦੇ ਆਬਿ-ਹਿਯਾਤੀ ਅਰਕ ਨੂੰ ਪਾਨ ਕਰ।

ਚਿਤਿ ਚਿਤਵਹੁ, ਨਾਰਾਇਣ ਏਕ ॥

ਆਪਣੇ ਮਨ ਅੰਦਰ ਇਕ ਵਿਆਪਕ ਸੁਆਮੀ ਦਾ ਸਿਮਰਨ ਕਰ,

ਏਕ ਰੂਪ, ਜਾ ਕੇ ਰੰਗ ਅਨੇਕ ॥

ਜਿਸ ਦਾ ਸਰੂਪ ਇਕ ਤੇ ਅਨੇਕਾਂ ਦ੍ਰਿਸ਼ ਹਨ।

ਗੋਪਾਲ ਦਾਮੋਦਰ, ਦੀਨ ਦਇਆਲ ॥

ਉਹ ਸੰਸਾਰ ਦਾ ਪਾਲਣ-ਪੋਸਣਹਾਰ ਬ੍ਰਹਮੰਡ ਨੂੰ ਉਦਰ ਵਿੱਚ ਰਖਣਹਾਰ,

ਦੁਖ ਭੰਜਨ, ਪੂਰਨ ਕਿਰਪਾਲ ॥

ਗਰੀਬਾਂ ਤੇ ਮਿਹਰਬਾਨ, ਪੀੜ ਨਾਸ ਕਰਨ ਵਾਲਾ ਅਤੇ ਪੂਰਾ ਦਇਆਲੂ ਹੈ।

ਸਿਮਰਿ ਸਿਮਰਿ, ਨਾਮੁ ਬਾਰੰ ਬਾਰ ॥

ਮੁੜ ਮੁੜ ਕੇ ਨਾਮ ਦਾ ਸਿਮਰਨ ਤੇ ਆਰਾਧਨ ਕਰ।

ਨਾਨਕ, ਜੀਅ ਕਾ ਇਹੈ ਅਧਾਰ ॥੨॥

ਨਾਨਕ ਜਿੰਦੜੀ ਦਾ ਇਹੀ ਇਕੋ ਆਸਰਾ ਹੈ।

ਉਤਮ ਸਲੋਕ, ਸਾਧ ਕੇ ਬਚਨ ॥

ਸੰਤ ਦੇ ਕਥਨ ਸਰੇਸ਼ਟ ਸ਼ਬਦ ਹਨ।

ਅਮੁਲੀਕ ਲਾਲ, ਏਹਿ ਰਤਨ ॥

ਅਮੋਲਕ ਹਨ ਇਹ ਹੀਰੇ ਤੇ ਜਵਾਹਰ।

ਸੁਨਤ ਕਮਾਵਤ, ਹੋਤ ਉਧਾਰ ॥

ਜੋ ਉਨ੍ਹਾਂ ਨੂੰ ਸੁਣਦਾ ਅਤੇ ਉਨ੍ਹਾਂ ਤੇ ਅਮਲ ਕਰਦਾ ਹੈ, ਉਹ ਬਚ ਜਾਂਦਾ ਹੈ।

ਆਪਿ ਤਰੈ, ਲੋਕਹ ਨਿਸਤਾਰ ॥

ਉਹ ਖੁਦ ਤਰ ਜਾਂਦਾ ਤੇ ਹੋਰਨਾਂ ਲੋਕਾਂ ਨੂੰ ਤਾਰ ਲੈਂਦਾ ਹੈ।

ਸਫਲ ਜੀਵਨੁ, ਸਫਲੁ ਤਾ ਕਾ ਸੰਗੁ ॥

ਫਲਦਾਇਕ ਹੈ ਉਸ ਦੀ ਜਿੰਦਗੀ ਅਤੇ ਲਾਭਦਾਇਕ ਉਸ ਦੀ ਸੰਗਤ,

ਜਾ ਕੈ ਮਨਿ, ਲਾਗਾ ਹਰਿ ਰੰਗੁ ॥

ਜਿਸ ਦਾ ਦਿਲ ਵਾਹਿਗੁਰੂ ਦੇ ਪ੍ਰੇਮ ਨਾਲ ਰੰਗੀਜਿਆ ਹੈ।

ਜੈ ਜੈ, ਸਬਦੁ ਅਨਾਹਦੁ ਵਾਜੈ ॥

ਸ਼ਾਬਾਸ਼, ਸ਼ਾਬਾਸ਼ ਹੈ ਉਸ ਨੂੰ ਜਿਸ ਲਈ ਬੈਕੁੰਠੀ ਕੀਰਤਨ ਹੁੰਦਾ ਹੈ।

ਸੁਨਿ ਸੁਨਿ, ਅਨਦ ਕਰੇ ਪ੍ਰਭੁ ਗਾਜੈ ॥

ਉਹ ਇਸ ਨੂੰ ਇਕ ਰਸ ਸ੍ਰਵਨ ਕਰਦਾ, ਮੌਜਾਂ ਮਾਣਦਾ ਅਤੇ ਸੁਆਮੀ ਦੀ ਕੀਰਤੀ ਦਾ ਹੌਕਾ ਦਿੰਦਾ ਹੈ।

ਪ੍ਰਗਟੇ ਗੁਪਾਲ, ਮਹਾਂਤ ਕੈ ਮਾਥੇ ॥

ਸੁਆਮੀ ਆਪਣੇ ਆਪ ਨੂੰ ਪਵਿੱਤ੍ਰ ਪੁਰਸ਼ ਦੇ ਮਸਤਕ ਉਤੇ ਜ਼ਾਹਰ ਕਰਦਾ ਹੈ।

ਨਾਨਕ ਉਧਰੇ, ਤਿਨ ਕੈ ਸਾਥੇ ॥੩॥

ਉਨ੍ਹਾਂ ਦੀ ਸੰਗਤ ਅੰਦਰ ਨਾਨਕ ਪਾਰ ਉਤਰ ਜਾਂਦਾ ਹੈ।

ਸਰਨਿ ਜੋਗੁ ਸੁਨਿ, ਸਰਨੀ ਆਏ ॥

ਇਹ ਸੁਣ ਕੇ ਕਿ ਵਾਹਿਗੁਰੂ ਪਨਾਹ-ਦੇਣ ਦੇ ਲਾਇਕ ਹੈ ਮੈਂ ਉਸ ਦੀ ਪਨਾਹ ਲਈ ਹੈ।

ਕਰਿ ਕਿਰਪਾ, ਪ੍ਰਭ ਆਪ ਮਿਲਾਏ ॥

ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਆਪਣੇ ਨਾਲ ਇਕ-ਮਿਕ ਕਰ ਲਿਆ ਹੈ।

ਮਿਟਿ ਗਏ ਬੈਰ, ਭਏ ਸਭ ਰੇਨ ॥

ਮੇਰੀ ਦੁਸ਼ਮਨੀ ਚਲੀ ਗਈ ਹੈ ਅਤੇ ਮੈਂ ਸਾਰਿਆਂ ਦੀ ਧੂੜ ਹੋ ਗਿਆ ਹਾਂ।

ਅੰਮ੍ਰਿਤ ਨਾਮੁ, ਸਾਧਸੰਗਿ ਲੈਨ ॥

ਸਤਿ ਸੰਗਤ ਅੰਦਰ ਮੈਂ ਅੰਮ੍ਰਿਤਮਈ ਨਾਮ ਪ੍ਰਾਪਤ ਕਰ ਲਿਆ ਹੈ।

ਸੁਪ੍ਰਸੰਨ, ਭਏ ਗੁਰਦੇਵ ॥

ਈਸ਼ਵਰੀ ਗੁਰੂ ਮੇਰੇ ਤੇ ਪਰਮ ਖੁਸ਼ ਹੋ ਗਏ ਹਨ,

ਪੂਰਨ ਹੋਈ, ਸੇਵਕ ਕੀ ਸੇਵ ॥

ਅਤੇ ਟਹਿਲੂਏ ਦੀ ਟਹਿਲ ਸਫਲ ਹੋ ਗਈ ਹੈ।

ਆਲ ਜੰਜਾਲ, ਬਿਕਾਰ ਤੇ ਰਹਤੇ ॥

ਸੰਸਾਰੀ ਪੁਆੜਿਆਂ ਅਤੇ ਪਾਪਾਂ ਤੋਂ ਬੱਚ ਗਿਆ ਹਾਂ,

ਰਾਮ ਨਾਮ ਸੁਨਿ, ਰਸਨਾ ਕਹਤੇ ॥

ਸਾਹਿਬ ਦਾ ਨਾਮ ਸੁਣ ਕੇ ਅਤੇ ਆਪਣੀ ਜੀਭਾ ਨਾਲ ਇਸ ਨੂੰ ਉਚਾਰਣ ਕਰਨ ਦੁਆਰਾ।

ਕਰਿ ਪ੍ਰਸਾਦੁ, ਦਇਆ ਪ੍ਰਭਿ ਧਾਰੀ ॥

ਆਪ ਦੀ ਦਇਆ ਦੁਆਰਾ ਸਾਈਂ ਨੇ ਮੇਰੇ ਉਤੇ ਮਿਹਰ ਕੀਤੀ ਹੈ।

ਨਾਨਕ, ਨਿਬਹੀ ਖੇਪ ਹਮਾਰੀ ॥੪॥

ਨਾਨਕ, ਮੇਰਾ ਵੱਖਰ ਸਹੀ-ਸਲਾਮਤ ਪੁੱਜ ਗਿਆ ਹੈ।

ਪ੍ਰਭ ਕੀ ਉਸਤਤਿ, ਕਰਹੁ ਸੰਤ ਮੀਤ! ॥

ਹੇ ਮਿੱਤ੍ਰ ਸਾਧੂਓ! ਸਾਹਿਬ ਦੀ ਮਹਿਮਾ ਗਾਇਨ ਕਰੋ,

ਸਾਵਧਾਨ, ਏਕਾਗਰ ਚੀਤ ॥

ਚੇਤੰਨ ਅਤੇ ਇੱਕ ਮਨ ਹੋ ਕੇ।

ਸੁਖਮਨੀ ਸਹਜ, ਗੋਬਿੰਦ ਗੁਨ ਨਾਮ ॥

ਸੁਖਮਨੀ ਵਿੱਚ ਆਰਾਮ ਚੈਨ, ਸੁਆਮੀ ਦਾ ਜੱਸ ਅਤੇ ਨਾਮ ਹੈ।

ਜਿਸੁ ਮਨਿ ਬਸੈ, ਸੁ ਹੋਤ ਨਿਧਾਨ ॥

ਜਿਸ ਦੇ ਚਿੱਤ ਵਿੱਚ ਇਹ ਵਸਦੀ ਹੈ, ਉਹ ਧਨਾਢ ਹੋ ਜਾਂਦਾ ਹੈ।

ਸਰਬ ਇਛਾ, ਤਾ ਕੀ ਪੂਰਨ ਹੋਇ ॥

ਉਸ ਦੀਆਂ ਸਾਰੀਆਂ ਖਾਹਿਸ਼ਾ ਪੂਰੀਆਂ ਹੋ ਜਾਂਦੀਆਂ ਹਨ।

ਪ੍ਰਧਾਨ ਪੁਰਖੁ, ਪ੍ਰਗਟੁ ਸਭ ਲੋਇ ॥

ਉਹ ਮੁਖੀਆਂ ਪੁਰਸ਼ ਹੋ ਜਾਂਦਾ ਹੈ ਅਤੇ ਸਾਰੇ ਸੰਸਾਰ ਅੰਦਰ ਉੱਘਾ ਹੋ ਜਾਂਦਾ ਹੈ।

ਸਭ ਤੇ ਊਚ, ਪਾਏ ਅਸਥਾਨੁ ॥

ਉਹ ਸਾਰਿਆਂ ਤੋਂ ਉੱਚਾ ਟਿਕਾਣਾ ਪਾ ਲੈਦਾ ਹੈ।

ਬਹੁਰਿ ਨ ਹੋਵੈ, ਆਵਨ ਜਾਨੁ ॥

ਉਹ ਮੁੜ ਕੇ, ਆਉਂਦਾ ਤੇ ਜਾਂਦਾ ਨਹੀਂ।

ਹਰਿ ਧਨੁ ਖਾਟਿ, ਚਲੈ ਜਨੁ ਸੋਇ ॥

ਰੱਬ ਦੇ ਨਾਮ ਦੀ ਦੌਲਤ ਕਮਾ ਕੇ ਟੁਰਦਾ ਹੈ,

ਨਾਨਕ, ਜਿਸਹਿ ਪਰਾਪਤਿ ਹੋਇ ॥੫॥

ਨਾਨਕ, ਜੋ (ਸੁਖਮਨੀ ਨੂੰ) ਪ੍ਰਾਪਤ ਕਰਦਾ ਹੈ।

ਖੇਮ ਸਾਂਤਿ, ਰਿਧਿ ਨਵ ਨਿਧਿ ॥

ਆਰਾਮ ਚੈਨ, ਸ਼ਾਂਤੀ, ਦੌਲਤ ਨੋਖ਼ਜ਼ਾਨੇ ਸੋਚ ਸਮਝ,

ਬੁਧਿ ਗਿਆਨੁ, ਸਰਬ ਤਹ ਸਿਧਿ ॥

ਬ੍ਰਹਿਮ ਵੀਚਾਰ, ਸਮੂਹ ਤਤਪਰ ਕਰਾਮਾਤੀ ਸ਼ਕਤੀਆਂ,

ਬਿਦਿਆ ਤਪੁ, ਜੋਗੁ ਪ੍ਰਭ ਧਿਆਨੁ ॥

ਇਲਮ, ਤਪੱਸਿਆ, ਮਾਲਕ ਦਾ ਮਿਲਾਪ ਅਤੇ ਸਿਮਰਨ,

ਗਿਆਨੁ ਸ੍ਰੇਸਟ, ਊਤਮ ਇਸਨਾਨੁ ॥

ਉਤਕ੍ਰਿਸ਼ਟਤ ਰੱਬੀ ਗਿਆਤ, ਸਰੇਸ਼ਟ ਨ੍ਹਾਉਣੇ ਧੋਣੇ;

ਚਾਰਿ ਪਦਾਰਥ, ਕਮਲ ਪ੍ਰਗਾਸ ॥

ਚਾਰ ਉਤੱਮ ਦਾਤਾਂ, ਦਿਲ ਕੰਵਲ ਦਾ ਖਿੜਨਾ,

ਸਭ ਕੈ ਮਧਿ, ਸਗਲ ਤੇ ਉਦਾਸ ॥

ਸਮੁਹ ਅੰਦਰ ਰਹਿੰਦਿਆਂ ਹੋਇਆ ਸਮੂਹ ਤੋਂ ਨਿਰਲੇਪਤਾ;

ਸੁੰਦਰੁ ਚਤੁਰੁ, ਤਤ ਕਾ ਬੇਤਾ ॥

ਖੂਬਸੂਰਤ, ਪ੍ਰਬੀਨ ਤੇ ਅਸਲੀਅਤ ਦਾ ਜਾਣੂ,

ਸਮਦਰਸੀ, ਏਕ ਦ੍ਰਿਸਟੇਤਾ ॥

ਇਕ ਸਾਰ ਵੇਖਣ ਵਾਲਾ ਅਤੇ ਇਕ ਵਾਹਿਗੁਰੂ ਨੂੰ ਦੇਖਣਹਾਰ,

ਇਹ ਫਲ, ਤਿਸੁ ਜਨ ਕੈ ਮੁਖਿ ਭਨੇ ॥

ਇਹ ਦਾਤਾਂ ਉਸ ਇਨਸਾਨ ਨੂੰ ਮਿਲਦੀਆਂ ਹਨ,

ਗੁਰ ਨਾਨਕ ਨਾਮ, ਬਚਨ ਮਨਿ ਸੁਨੇ ॥੬॥

ਜੋ ਆਪਣੇ ਮੂੰਹ ਨਾਲ (ਸੁਖਮਨੀ ਦਾ) ਉਚਾਰਣ ਕਰਦਾ ਹੈ ਅਤੇ ਗੁਰੂ ਨਾਨਕ ਜੀ ਦੀ ਰੱਬ ਦੇ ਨਾਮ ਦੀ ਮਹਿਮਾ ਦੀ ਬਾਣੀ ਦਿਲ ਲਾ ਕੇ ਸੁਣਦਾ ਹੈ।

ਇਹੁ ਨਿਧਾਨੁ, ਜਪੈ ਮਨਿ ਕੋਇ ॥

ਕੋਈ ਜੀਵ ਇਸ ਨਾਮ ਦੇ ਖ਼ਜ਼ਾਨੇ ਦਾ ਦਿਲੋ ਸਿਮਰਨ ਕਰੇ।

ਸਭ ਜੁਗ ਮਹਿ, ਤਾ ਕੀ ਗਤਿ ਹੋਇ ॥

ਉਹ ਸਾਰਿਆਂ ਯੁਗਾਂ ਅੰਦਰ ਮੁਕਤੀ ਨੂੰ ਪ੍ਰਾਪਤ ਹੋਵੇਗਾ।

ਗੁਣ ਗੋਬਿੰਦ, ਨਾਮ ਧੁਨਿ ਬਾਣੀ ॥

ਇਹ ਰਚਨਾ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਅਤੇ ਨਾਮ ਦਾ ਅਲਾਪ ਹੈ,

ਸਿਮ੍ਰਿਤਿ ਸਾਸਤ੍ਰ, ਬੇਦ ਬਖਾਣੀ ॥

ਜਿਸ ਬਾਰੇ ਸਿਮ੍ਰਤੀਆਂ, ਸ਼ਾਸਤ੍ਰ ਅਤੇ ਵੇਦ ਜ਼ਿਕਰ ਕਰਦੇ ਹਨ।

ਸਗਲ ਮਤਾਂਤ, ਕੇਵਲ ਹਰਿ ਨਾਮ ॥

ਸਾਰਿਆਂ ਮਜ਼ਹਬਾਂ ਦਾ ਸਾਰ-ਤੱਤ, ਸਿਰਫ ਵਾਹਿਗੁਰੂ ਦਾ ਨਾਮ ਹੀ ਹੈ।

ਗੋਬਿੰਦ ਭਗਤ ਕੈ, ਮਨਿ ਬਿਸ੍ਰਾਮ ॥

ਇਹ ਸੁਆਮੀ ਦੇ ਸ਼ਰਧਾਲੂ ਦੇ ਚਿੱਤ ਵਿੱਚ ਨਿਵਾਸ ਰੱਖਦਾ ਹੈ।

ਕੋਟਿ ਅਪ੍ਰਾਧ, ਸਾਧਸੰਗਿ ਮਿਟੈ ॥

ਕ੍ਰੋੜਾਂ ਹੀ ਪਾਪ ਸਤਿਸੰਗਤ ਅੰਦਰ ਨਾਸ (ਮਾਫ) ਹੋ ਜਾਂਦੇ ਹਨ।

ਸੰਤ ਕ੍ਰਿਪਾ ਤੇ, ਜਮ ਤੇ ਛੁਟੈ ॥

ਸਾਧੂ ਦੀ ਦਇਆ ਦੁਆਰਾ ਬੰਦਾ ਮੌਤ ਦੇ ਦੂਤ ਤੋਂ ਬਚ ਜਾਂਦਾ ਹੈ।

ਜਾ ਕੈ ਮਸਤਕਿ, ਕਰਮ ਪ੍ਰਭਿ ਪਾਏ ॥

ਜਿਨ੍ਹਾਂ ਦੇ ਮੱਥੇ ਉਤੇ ਸੁਆਮੀ ਨੇ ਐਸੇ ਭਾਗ ਲਿਖੇ ਹਨ,

ਸਾਧ ਸਰਣਿ ਨਾਨਕ, ਤੇ ਆਏ ॥੭॥

ਉਹ ਹੇ ਨਾਨਕ! ਸਾਧੂਆਂ ਦੀ ਸ਼ਰਣਾਗਤ ਸੰਭਾਲਦੇ ਹਨ।

ਜਿਸੁ ਮਨਿ ਬਸੈ, ਸੁਨੈ ਲਾਇ ਪ੍ਰੀਤਿ ॥

ਉਹ ਜਿਸ ਦੇ ਅੰਤਰ ਆਤਮੇ ਸੁਖਮਨੀ ਨਿਵਾਸ ਰੱਖਦੀ ਹੈ,

ਤਿਸੁ ਜਨ ਆਵੈ, ਹਰਿ ਪ੍ਰਭੁ ਚੀਤਿ ॥

ਅਤੇ ਜੋ ਇਸ ਨੂੰ ਪ੍ਰੇਮ ਨਾਲ ਸ੍ਰਵਣ ਕਰਦਾ ਹੈ, ਉਹ ਪ੍ਰਾਣੀ ਸੁਆਮੀ ਮਾਲਕ ਨੂੰ ਚੇਤੇ ਕਰਦਾ ਹੈ।

ਜਨਮ ਮਰਨ, ਤਾ ਕਾ ਦੂਖੁ ਨਿਵਾਰੈ ॥

ਉਸ ਦੇ ਜੰਮਣ ਤੇ ਮਰਨ ਦੇ ਦੁਖੜੇ ਨਾਸ ਹੋ ਜਾਂਦੇ ਹਨ।

ਦੁਲਭ ਦੇਹ, ਤਤਕਾਲ ਉਧਾਰੈ ॥

ਐਨ ਔਖਾ ਹੱਥ ਲੱਗਣ ਵਾਲਾ ਉਸ ਦਾ ਸਰੀਰ (ਜੀਵਨਂ) ਤੱਤਪਰ ਸੁਰਖਰੂ ਹੋ ਜਾਂਦਾ ਹੈ।

ਨਿਰਮਲ ਸੋਭਾ, ਅੰਮ੍ਰਿਤ ਤਾ ਕੀ ਬਾਨੀ ॥

ਬੇਦਾਗ ਹੈ ਉਸ ਦੀ ਸੁਹਰਤ ਅਤੇ ਮਿੱਠੜੀ ਉਸ ਦੀ ਬੋਲੀ।

ਏਕੁ ਨਾਮੁ, ਮਨ ਮਾਹਿ ਸਮਾਨੀ ॥

ਕੇਵਲ ਨਾਮ ਦੀ ਉਸ ਦੇ ਅੰਤਰ-ਆਤਮੇ ਰਮਿਆ ਹੋਇਆ ਹੈ।

ਦੂਖ ਰੋਗ, ਬਿਨਸੇ ਭੈ ਭਰਮ ॥

ਗਮ, ਬੀਮਾਰੀ, ਡਰ ਤੇ ਸੰਦੇਹ ਉਸ ਕੋਲੋ ਦੁਰ ਹੋ ਜਾਂਦੇ ਹਨ।

ਸਾਧ ਨਾਮ, ਨਿਰਮਲ ਤਾ ਕੇ ਕਰਮ ॥

ਸੰਤ ਉਸ ਦਾ ਨਾਮ ਪੈ ਜਾਂਦਾ ਹੈ ਅਤੇ ਉਸ ਦੇ ਅਮਲ ਪਵਿੱਤ੍ਰ ਹੁੰਦੇ ਹਨ।

ਸਭ ਤੇ ਊਚ, ਤਾ ਕੀ ਸੋਭਾ ਬਨੀ ॥

ਸਾਰਿਆਂ ਤੋਂ ਉੱਚੀ ਹੋ ਜਾਂਦੀ ਹੈ ਉਸ ਦੀ ਮਾਨ ਪ੍ਰਤਿਸ਼ਟਾ।

ਨਾਨਕ, ਇਹ ਗੁਣਿ; ਨਾਮੁ ਸੁਖਮਨੀ ॥੮॥੨੪॥

ਇਨ੍ਹਾਂ ਨੇਕੀਆਂ ਦੇ ਸਬੱਬ ਹੇ ਨਾਨਕ! ਇਹ ਆਰਾਮ ਚੈਨ ਦੇਣ ਵਾਲੀ ਬਾਣੀ ਆਖੀ ਜਾਂਦੀ ਹੈ।

1
2
3
4
5
6
7
8
9
10
11
12