ਰਾਗ ਗਉੜੀ - ਬਾਣੀ ਸ਼ਬਦ-Part 2 - Raag Gauri - Bani - Nitnem Path

ਰਾਗ ਗਉੜੀ – ਬਾਣੀ ਸ਼ਬਦ-Part 2 – Raag Gauri – Bani

ਰਾਗ ਗਉੜੀ – ਬਾਣੀ ਸ਼ਬਦ-Part 2 – Raag Gauri – Bani

ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਜਿਸ ਕਾ ਦੀਆ, ਪੈਨੈ ਖਾਇ ॥

ਜਿਸ ਦੀਆਂ ਦਾਤਾ ਆਦਮੀ ਪਹਿਨਦਾ ਤੇ ਖਾਂਦਾ ਹੈ,

ਤਿਸੁ ਸਿਉ ਆਲਸੁ, ਕਿਉ ਬਨੈ? ਮਾਇ! ॥੧॥

ਉਸ ਨਾਲ (ਉਹ ਦੀ ਸੇਵਾ ਵਿੱਚ) ਸੁਸਤੀ ਕਰਨੀ, ਕਿਸ ਤਰ੍ਹਾਂ ਆਦਮੀ ਲਈ ਵਾਜਬ ਹੈ, ਮੇਰੀ ਮਾਤਾ?

ਖਸਮੁ ਬਿਸਾਰਿ, ਆਨ ਕੰਮਿ ਲਾਗਹਿ ॥

ਜੋ ਆਪਣੇ ਕੰਤ ਨੂੰ ਭੁਲਾ ਕੇ ਹੋਰਨਾ ਕਾਰਾ ਵਿਹਾਰਾ ਨਾਲ ਜੁੜਦੀ ਹੈ,

ਕਉਡੀ ਬਦਲੇ, ਰਤਨੁ ਤਿਆਗਹਿ ॥੧॥ ਰਹਾਉ ॥

ਉਹ ਕੌਡੀ ਦੇ ਤਬਾਦਲੇ ਵਿੱਚ ਜਵੇਹਰ ਨੂੰ ਪਰੇ ਸੁਟ ਪਾਉਂਦੀ ਹੈ। ਠਹਿਰਾਉ।

ਪ੍ਰਭੂ ਤਿਆਗ, ਲਾਗਤ ਅਨ ਲੋਭਾ ॥

ਉਹ ਸੁਆਮੀ ਨੂੰ ਛੱਡ ਦਿੰਦੀ ਹੈ ਅਤੇ ਹੋਰਨਾ ਦੀ ਚਾਹਨਾ ਨਾਲ ਚਿਮੜੀ ਹੋਈ ਹੈ।

ਦਾਸਿ ਸਲਾਮੁ ਕਰਤ, ਕਤ ਸੋਭਾ ॥੨॥

ਪਰ ਮਾਲਕ ਦੀ ਬਜਾਏ ਉਸ ਦੇ ਗੋਲੇ ਨੂੰ ਬੰਦਨਾ ਕਰਨ ਦੁਆਰਾ ਕਿਸ ਨੇ ਮਾਣ ਪਾਇਆ ਹੈ।

ਅੰਮ੍ਰਿਤ ਰਸੁ, ਖਾਵਹਿ ਖਾਨ ਪਾਨ ॥

ਆਦਮੀ ਆਬਿ-ਹਿਯਾਤ ਵਰਗੇ ਸੁਆਦਲੇ ਖਾਣੇ ਤੇ ਪੀਣੇ ਭੁੰਚਦਾ ਹੈ।

ਜਿਨਿ ਦੀਏ, ਤਿਸਹਿ ਨ ਜਾਨਹਿ ਸੁਆਨ ॥੩॥

ਪਰ ਕੁਤਾ ਉਸ ਨੂੰ ਨਹੀਂ ਜਾਣਦਾ, ਜੋ (ਇਹ ਵਸਤੂਆਂ) ਬਖਸ਼ਸ਼ ਕਰਦਾ ਹੈ।

ਕਹੁ ਨਾਨਕ, ਹਮ ਲੂਣ ਹਰਾਮੀ ॥

ਨਾਨਕ ਆਖਦਾ ਹੈ, ਮੈਂ ਤੇਰਾ ਲੂਣ ਖਾ ਕੇ ਬੁਰਾ ਕਰਨ ਵਾਲਾ ਹਾਂ।

ਬਖਸਿ ਲੇਹੁ, ਪ੍ਰਭ ਅੰਤਰਜਾਮੀ! ॥੪॥੭੬॥੧੪੫॥

ਹੈ ਅੰਦਰ ਦੀ ਜਾਨਣਹਾਰ! ਮੇਰੇ ਮਾਲਕ, ਤੂੰ ਮੇਨੂੰ ਮਾਫ ਕਰ ਦੇ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਪ੍ਰਭ ਕੇ ਚਰਨ, ਮਨ ਮਾਹਿ ਧਿਆਨੁ ॥

ਠਾਕੁਰ ਦੇ ਚਰਨਾ ਦਾ ਮੈਂ ਆਪਣੇ ਚਿੱਤ ਵਿੱਚ ਚਿੰਤਨ ਕਰਦਾ ਹਾਂ।

ਸਗਲ ਤੀਰਥ, ਮਜਨ ਇਸਨਾਨੁ ॥੧॥

ਮੇਰੇ ਲਈ ਇਕ ਸਮੂਹ ਯਾਤ੍ਰਾ-ਅਸਥਾਨਾ ਤੇ ਗੁਸਲ ਤੇ ਨ੍ਹਾਉਣਾ ਹੈ।

ਹਰਿ ਦਿਨੁ, ਹਰਿ ਸਿਮਰਨੁ ਮੇਰੇ ਭਾਈ! ॥

ਹਰ ਰੋਜ਼ ਵਾਹਿਗੁਰੂ ਦਾ ਆਰਾਧਨ ਕਰ, ਹੈ ਮੇਰੇ ਵੀਰ।

ਕੋਟਿ ਜਨਮ ਕੀ, ਮਲੁ ਲਹਿ ਜਾਈ ॥੧॥ ਰਹਾਉ ॥

ਇੰਜ ਤੇਰੀ ਕ੍ਰੋੜਾ ਜਨਮਾ ਦੀ ਮਲੀਨਤਾ ਉਤਰ ਜਾਏਗੀ। ਠਹਿਰਾਉ।

ਹਰਿ ਕੀ ਕਥਾ, ਰਿਦ ਮਾਹਿ ਬਸਾਈ ॥

ਵਾਹਿਗੁਰੂ ਦਾ ਧਰਮ ਉਪਦੇਸ਼ ਆਪਦੇ ਮਲ ਅੰਦਰ ਟਿਕਾਉਣ ਦੁਆਰਾ,

ਮਨ ਬਾਂਛਤ, ਸਗਲੇ ਫਲ ਪਾਈ ॥੨॥

ਤੂੰ ਆਪਦੇ ਚਿੱਤ ਚਾਹੁੰਦੀਆਂ ਸਾਰੀਆਂ ਮੁਰਾਦਾ ਹਾਸਲ ਕਰ ਲਵੇਗਾ।

ਜੀਵਨ ਮਰਣੁ, ਜਨਮੁ ਪਰਵਾਨੁ ॥

ਸਵੀਕਾਰ ਯੋਗ ਹੈ ਉਸਦੀ ਜਿੰਦਗੀ, ਮੌਤ ਤੋਂ ਪੈਦਾਇਸ਼,

ਜਾ ਕੈ ਰਿਦੈ, ਵਸੈ ਭਗਵਾਨੁ ॥੩॥

ਜਿਸ ਦੇ ਚਿੱਤ ਅੰਦਰ ਮੁਬਾਰਕ ਮਾਲਕ ਨਿਵਾਸ ਰਖਦਾ ਹੈ।

ਕਹੁ ਨਾਨਕ, ਸੇਈ ਜਨ ਪੂਰੇ ॥

ਗੁਰੂ ਜੀ ਫਰਮਾਉਂਦੇ ਹਨ, ਪੂਰਨ ਹਨ ਉਹ ਪੁਰਸ਼,

ਜਿਨਾ ਪਰਾਪਤਿ, ਸਾਧੂ ਧੂਰੇ ॥੪॥੭੭॥੧੪੬॥

ਜਿਨ੍ਹਾਂ ਨੂੰ ਸੰਤਾ ਦੇ ਚਰਨਾ ਦੀ ਧੂੜੀ ਦੀ ਦਾਤ ਮਿਲੀ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਖਾਦਾ ਪੈਨਦਾ, ਮੂਕਰਿ ਪਾਇ ॥

ਜੋ ਭੁੰਚਦਾ, ਪਹਿਰਦਾ ਅਤੇ ਸਾਈਂ ਤੋਂ ਮੁਨਕਰ ਹੁੰਦਾ ਹੈ,

ਤਿਸ ਨੋ ਜੋਹਹਿ, ਦੂਤ ਧਰਮਰਾਇ ॥੧॥

ਉਸ ਨੂੰ ਧਰਮ ਰਾਜੇ ਦੇ ਕਾਸਦ ਤਕਾਉਂਦੇ ਹਨ।

ਤਿਸੁ ਸਿਉ ਬੇਮੁਖੁ, ਜਿਨਿ ਜੀਉ ਪਿੰਡੁ ਦੀਨਾ ॥

ਪ੍ਰਾਨੀ ਉਸ ਨਾਲ ਬੇਈਮਾਨ ਹੈ, ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿਤੇ ਹਨ।

ਕੋਟਿ ਜਨਮ, ਭਰਮਹਿ ਬਹੁ ਜੂਨਾ ॥੧॥ ਰਹਾਉ ॥

ਉਹ ਕ੍ਰੋੜਾਂ ਹੀ ਪੈਦਾਇਸ਼ ਅਤੇ ਘਲੇਰੀਆਂ ਜੂਨੀਆਂ ਅੰਦਰ ਭਟਕਦਾ ਹੈ। ਠਹਿਰਾਉ।

ਸਾਕਤ ਕੀ, ਐਸੀ ਹੈ ਰੀਤਿ ॥

ਐਹੋ ਜੇਹੇ ਹੈ ਜੀਵਨ-ਮਰਯਾਦਾ ਮਾਇਆ ਦੇ ਪੁਜਾਰੀ ਦੀ,

ਜੋ ਕਿਛੁ ਕਰੈ, ਸਗਲ ਬਿਪਰੀਤਿ ॥੨॥

ਜੋ ਕੁਛ ਭੀ ਉਹ ਕਰਦਾ ਹੈ, ਉਹ ਸਾਰੀ ਮੰਦੀ ਰੀਤ ਹੀ ਹੈ।

ਜੀਉ ਪ੍ਰਾਣ, ਜਿਨਿ ਮਨੁ ਤਨੁ ਧਾਰਿਆ ॥

ਜਿਸ ਨੇ ਉਸ ਦੀ ਆਤਮਾ, ਜਿੰਦ ਜਾਨ ਮਨੂਆ ਅਤੇ ਸਰੀਰ ਸਾਜੇ ਹਨ,

ਸੋਈ ਠਾਕੁਰੁ, ਮਨਹੁ ਬਿਸਾਰਿਆ ॥੩॥

ਆਪਦੇ ਚਿੱਤ ਅੰਦਰੋ ਇਨਸਾਨ ਉਸ ਪ੍ਰਭੂ ਨੂੰ ਭੁਲਾ ਦਿੰਦਾ ਹੈ।

ਬਧੇ ਬਿਕਾਰ, ਲਿਖੇ ਬਹੁ ਕਾਗਰ ॥

ਉਸ ਦੇ ਪਾਪ ਘਨੇਰੇ ਹੋ ਗਏ ਹਨ ਅਤੇ ਢੇਰ ਸਾਰੇ ਕਾਗਜ਼ਾਂ ਤੇ ਉਕਰੇ ਗਏ ਹਨ।

ਨਾਨਕ ਉਧਰੁ, ਕ੍ਰਿਪਾ ਸੁਖ ਸਾਗਰ ॥੪॥

ਨਾਨਕ ਆਰਾਮ ਦੇ ਸਮੁੰਦਰ ਦੀ ਦਇਆ ਦੁਆਰਾ ਪਾਪੀ ਪਾਰ ਉਤਰ ਜਾਂਦਾ ਹੈ।

ਪਾਰਬ੍ਰਹਮ! ਤੇਰੀ ਸਰਣਾਇ ॥

ਹੈ ਸ਼੍ਰੋਮਣੀ ਸਾਹਿਬ, ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।

ਬੰਧਨ ਕਾਟਿ, ਤਰੈ ਹਰਿ ਨਾਇ ॥੧॥ ਰਹਾਉ ਦੂਜਾ ॥੭੮॥੧੪੭॥

ਤੂੰ ਮੇਰੀਆਂ ਬੇੜੀਆਂ ਵਢ ਦੇ, ਤਾਂ ਜੋ ਰੱਬ ਦੇ ਨਾਮ ਨਾਲ ਮੈਂ ਤਰ ਕੇ ਪਾਰ ਹੋ ਜਾਵਾਂ। ਠਹਿਰਾਉ ਦੂਜਾ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਅਪਨੇ ਲੋਭ ਕਉ, ਕੀਨੋ ਮੀਤੁ ॥

ਆਪਣੇ ਭਲੇ ਲਈ ਆਦਮੀ ਵਾਹਿਗੁਰੂ ਨੂੰ ਆਪਦਾ ਮਿੱਤ੍ਰ ਬਦਾਉਂਦਾ ਹੈ।

ਸਗਲ ਮਨੋਰਥ, ਮੁਕਤਿ ਪਦੁ ਦੀਤੁ ॥੧॥

ਵਾਹਿਗੁਰੂ ਉਸ ਨੂੰ ਸਮੂਹ ਦੌਲਤ ਅਤੇ ਮੋਖਸ਼ ਦੀ ਪਦਵੀ ਪ੍ਰਦਾਨ ਕਰ ਦਿੰਦਾ ਹੈ।

ਐਸਾ ਮੀਤੁ, ਕਰਹੁ ਸਭੁ ਕੋਇ ॥

ਸਾਰੇ ਜਣੇ ਇਹੋ ਜਿਹੇ (ਵਾਹਿਗੁਰੂ) ਨੂੰ ਆਪਦਾ ਮਿਤ੍ਰ ਬਣਾਓ।

ਜਾ ਤੇ ਬਿਰਥਾ, ਕੋਇ ਨ ਹੋਇ ॥੧॥ ਰਹਾਉ ॥

ਜਿਸ ਦੇ ਕੋਲੋ ਕੋਈ ਭੀ ਖਾਲੀ ਹਥੀ ਨਹੀਂ ਮੁੜਦਾ। ਠਹਿਰਾਉ।

ਅਪੁਨੈ ਸੁਆਇ, ਰਿਦੈ ਲੈ ਧਾਰਿਆ ॥

ਜੋ ਆਪਣੇ ਨਿੱਜ ਦੇ ਮਤਲਬ ਲਈ ਭੀ ਉਸ ਨੂੰ ਆਪਦੇ ਦਿਲ ਅੰਦਰ ਟਿਕਾਉਂਦਾ ਹੈ,

ਦੂਖ ਦਰਦ ਰੋਗ, ਸਗਲ ਬਿਦਾਰਿਆ ॥੨॥

ਪ੍ਰਭੂ ਉਸ ਦੀ ਤਕਲੀਫ, ਪੀੜਾ ਅਤੇ ਸਾਰੀਆਂ ਬੀਮਾਰੀਆਂ, ਦੂਰ ਕਰ ਦਿੰਦਾ ਹੈ।

ਰਸਨਾ ਗੀਧੀ, ਬੋਲਤ ਰਾਮ ॥

ਜਿਸ ਦੀ ਜੀਭਾ ਨੂੰ ਸਾਈਂ ਦੇ ਨਾਮ ਦਾ ਉਚਾਰਨ ਕਰਨ ਦੀ ਹਿਲਤਰ ਪੈ ਗਈ ਹੈ,

ਪੂਰਨ ਹੋਏ, ਸਗਲੇ ਕਾਮ ॥੩॥

ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।

ਅਨਿਕ ਬਾਰ, ਨਾਨਕ ਬਲਿਹਾਰਾ ॥

ਕਈ ਦਫਾ ਨਾਨਕ ਆਪਦੇ ਸੁਆਮੀ ਉਤੋਂ ਕੁਰਬਾਨ ਜਾਂਦਾ ਹੈ,

ਸਫਲ ਦਰਸਨੁ, ਗੋਬਿੰਦੁ ਹਮਾਰਾ ॥੪॥੭੯॥੧੪੮॥

ਜਿਸ ਦਾ ਦੀਦਾਰ ਫਲ-ਦਾਇਕ ਹੈ, ਅਤੇ ਜੋ ਸ੍ਰਿਸ਼ਟੀ ਦਾ ਆਸਰਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਕੋਟਿ ਬਿਘਨ, ਹਿਰੇ ਖਿਨ ਮਾਹਿ ॥

ਇਕ ਮੁਹਤ ਵਿੱਚ ਉਸ ਦੀਆਂ ਕ੍ਰੋੜਾ ਹੀ ਔਕੜਾ ਮਿਟ ਜਾਂਦੀਆਂ ਹਲ,

ਹਰਿ ਹਰਿ ਕਥਾ, ਸਾਧਸੰਗਿ ਸੁਨਾਹਿ ॥੧॥

ਜੋ ਸਤਿਸੰਗਤ ਅੰਦਰ ਵਾਹਿਗੁਰੂ ਸੁਆਮੀ ਦੀ ਧਰਮ ਵਾਰਤਾ ਸਰਵਣ ਕਰਦਾ ਹੈ।

ਪੀਵਤ ਰਾਮ ਰਸੁ, ਅੰਮ੍ਰਿਤ ਗੁਣ ਜਾਸੁ ॥

ਉਹ ਸਾਹਿਬ ਦੀ ਸੁਧਾਰਸ ਨੂੰ ਪਾਨ ਕਰਦਾ ਹੈ, ਜਿਸ ਦੀ ਸਿਫ਼ਤ ਸੁਰਜੀਤ ਕਰ ਦੇਣਹਾਰ ਹੈ।

ਜਪਿ ਹਰਿ ਚਰਣ, ਮਿਟੀ ਖੁਧਿ ਤਾਸੁ ॥੧॥ ਰਹਾਉ ॥

ਵਾਹਿਗੁਰੂ ਦੇ ਚਰਨ ਦਾ ਧਿਆਨ ਧਾਰਨ ਦੁਆਰਾ, ਉਸ ਦੀ ਭੁਖ ਨਵਿਰਤ ਹੋ ਜਾਂਦੀ ਹੈ। ਠਹਿਰਾਉ।

ਸਰਬ ਕਲਿਆਣ, ਸੁਖ ਸਹਜ ਨਿਧਾਨ ॥

ਉਸ ਨੂੰ ਸਾਰੀਆਂ ਖੁਸ਼ੀਆਂ ਅਤੇ ਆਰਾਮ ਤੇ ਅਡੋਲਤਾ ਦੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ,

ਜਾ ਕੈ ਰਿਦੈ, ਵਸਹਿ ਭਗਵਾਨ ॥੨॥

ਜਿਸ ਦੇ ਹਿਰਦੇ ਅੰਦਰ ਭਾਗਾਂ ਵਾਲਾ ਪ੍ਰਭੂ ਨਿਵਾਸ ਰਖਦਾ ਹੈ।

ਅਉਖਧ ਮੰਤ੍ਰ, ਤੰਤ ਸਭਿ ਛਾਰੁ ॥

ਦਵਾਈਆਂ, ਜਾਦੂ ਅਤੇ ਟੂਣੇ ਟਾਮਣ, ਸਾਰੇ ਸੁਆਹ ਹਨ!

ਕਰਣੈਹਾਰੁ, ਰਿਦੇ ਮਹਿ ਧਾਰੁ ॥੩॥

ਸਿਰਜਣਹਾਰ ਨੂੰ ਆਪਣੇ ਦਿਲ ਅੰਦਰ ਅਸਥਾਪਨ ਕਰ।

ਤਜਿ ਸਭਿ ਭਰਮ, ਭਜਿਓ ਪਾਰਬ੍ਰਹਮੁ ॥

ਸਾਰੇ ਵਹਮਿ ਦੂਰ ਕਰ ਦੇ, ਅਤੇ ਪਰਸਿਧ ਪ੍ਰਭੂ ਦਾ ਸਿਮਰਨ ਕਰ।

ਕਹੁ ਨਾਨਕ, ਅਟਲ ਇਹੁ ਧਰਮੁ ॥੪॥੮੦॥੧੪੯॥

ਗੁਰੂ ਜੀ ਫੁਰਮਾਉਂਦੇ ਹਨ, ਸਦੀਵੀ ਸਥਿਰ ਹੈ ਇਹ ਮਜ਼ਹਬ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਕਰਿ ਕਿਰਪਾ, ਭੇਟੇ ਗੁਰ ਸੋਈ ॥

ਉਸ ਸਾਹਿਬ ਨੇ ਦਇਆ ਧਾਰ ਕੇ ਮੈਨੂੰ ਗੁਰਾਂ ਨਾਲ ਮਿਲ ਦਿੱਤਾ ਹੈ।

ਤਿਤੁ ਬਲਿ, ਰੋਗੁ ਨ ਬਿਆਪੈ ਕੋਈ ॥੧॥

ਉਸ ਦੀ ਤਾਕਤ ਦਾ ਸਦਕਾ ਮੈਨੂੰ ਕੋਈ ਬੀਮਾਰੀ ਨਹੀਂ ਚਿਮੜਦੀ।

ਰਾਮ ਰਮਣ, ਤਰਣ ਭੈ ਸਾਗਰ ॥

ਵਿਅਪਕ ਸੁਆਮੀ ਦਾ ਆਰਾਧਨ ਕਰਨ ਨਾਲ ਭਿਆਨਕ ਸਮੁੰਦਰ ਤਰਿਆ ਜਾਂਦਾ ਹੈ।

ਸਰਣਿ ਸੂਰ, ਫਾਰੇ ਜਮ ਕਾਗਰ ॥੧॥ ਰਹਾਉ ॥

ਸੂਰਮੇ ਗੁਰਾਂ ਦੀ ਸਰਪਰਸਤੀ ਰਾਹੀਂ ਮੌਤ ਦੇ ਲੇਖੇ ਪੱਤੇ ਦੇ ਕਾਗਜ ਪਾਟ ਜਾਂਦੇ ਹਨ। ਠਹਿਰਾਉ।

ਸਤਿਗੁਰਿ, ਮੰਤ੍ਰੁ ਦੀਉ ਹਰਿ ਨਾਮ ॥

ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦਾ ਮੰਤ੍ਰ ਬਖਸ਼ਿਆ ਹੈ।

ਇਹ ਆਸਰ, ਪੂਰਨ ਭਏ ਕਾਮ ॥੨॥

ਇਸ ਆਸਰੇ ਦੁਆਰਾ ਮੇਰੇ ਕਾਰਜ ਰਾਸ ਹੋ ਗਏ ਹਨ।

ਜਪ ਤਪ ਸੰਜਮ, ਪੂਰੀ ਵਡਿਆਈ ॥

ਮੈਨੂੰ ਸਿਮਰਨ, ਕਰੜੀ ਘਾਲ, ਸਵੈ-ਰੋਕਥਾਮ ਅਤੇ ਪੂਰਨ ਪ੍ਰਭਤਾ ਪ੍ਰਾਪਤ ਹੋ ਗਏ,

ਗੁਰ ਕਿਰਪਾਲ, ਹਰਿ ਭਏ ਸਹਾਈ ॥੩॥

ਜਦ, ਸਹਾਇਕ, ਗੁਰੂ-ਵਾਹਿਗੁਰੂ ਮਿਹਰਬਾਨ ਹੋ ਗਏ।

ਮਾਨ ਮੋਹ, ਖੋਏ ਗੁਰਿ ਭਰਮ ॥

ਮੇਰਾ ਹੰਕਾਰ, ਸੰਸਾਰੀ ਮਮਤਾ ਅਤੇ ਸੰਦੇਹ ਗੁਰਾਂ ਨਵਿਰਤ ਕਰ ਦਿਤੇ ਹਨ।

ਪੇਖੁ ਨਾਨਕ, ਪਸਰੇ ਪਾਰਬ੍ਰਹਮ ॥੪॥੮੧॥੧੫੦॥

ਨਾਨਕ ਪਰਮ-ਪ੍ਰਭੂ ਨੂੰ ਹਰ ਜਗ੍ਹਾ ਵਿਆਪਕ ਵੇਖਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਬਿਖੈ ਰਾਜ ਤੇ, ਅੰਧੁਲਾ ਭਾਰੀ ॥

ਅੰਨ੍ਹਾ ਆਦਮੀ ਪਾਪੀ ਪਾਤਸ਼ਾਹ ਨਾਲੋ ਚੰਗਾ ਹੈ।

ਦੁਖਿ ਲਾਗੈ, ਰਾਮ ਨਾਮੁ ਚਿਤਾਰੀ ॥੧॥

ਮੁਸੀਬਤ ਦਾ ਮਾਰਿਆ ਸੁਨਾਖਾ ਮਨੁੱਖ ਸਾਈਂ ਦੇ ਨਾਮ ਨੂੰ ਸਿਮਰਦਾ ਹੈ।

ਤੇਰੇ ਦਾਸ ਕਉ, ਤੁਹੀ ਵਡਿਆਈ ॥

ਆਪਣੇ ਗੋਲੇ ਦੀ ਹੈ ਸਾਈਂ! ਤੂੰ ਹੀ ਪਤ ਆਬਰੂ ਹੈਂ।

ਮਾਇਆ ਮਗਨੁ, ਨਰਕਿ ਲੈ ਜਾਈ ॥੧॥ ਰਹਾਉ ॥

ਧੰਨ ਦੌਲਤ ਦਾ ਨਸ਼ਾ, ਪ੍ਰਾਣੀ ਨੂੰ ਦੋਜਕ ਵਿੱਚ ਲੈ ਜਾਂਦਾ ਹੈ। ਠਹਿਰਾਉ।

ਰੋਗ ਗਿਰਸਤ, ਚਿਤਾਰੇ ਨਾਉ ॥

ਜਹਿਮਤ ਦਾ ਪਕੜਿਆ ਹੋਇਆ ਅੰਨ੍ਹਾ ਆਦਮੀ ਨਾਮ ਦਾ ਉਚਾਰਨ ਕਰਦਾ ਹੈ।

ਬਿਖੁ ਮਾਤੇ ਕਾ, ਠਉਰ ਨ ਠਾਉ ॥੨॥

ਪ੍ਰੰਤੂ ਗੁਨਾਹ ਨਾਲ ਮਤਵਾਲੇ (ਹੋਏ ਹੋਏ ਵਿਸ਼ਈ ਪੁਰਸ਼) ਦੀ ਕੋਈ ਸੁਖ ਦੀ ਥਾਂ ਜਾਂ ਜਗ੍ਹਾ ਨਹੀਂ।

ਚਰਨ ਕਮਲ ਸਿਉ, ਲਾਗੀ ਪ੍ਰੀਤਿ ॥

ਜੋ ਪ੍ਰਭੂ ਦੇ ਕੰਵਲ ਰੂਪੀ ਚਰਨ ਨਾਲ ਪ੍ਰੇਮ ਕਰਦਾ ਹੈ,

ਆਨ ਸੁਖਾ, ਨਹੀ ਆਵਹਿ ਚੀਤਿ ॥੩॥

ਉਹ ਹੋਰਲਾ ਆਰਾਮਾ ਦਾ ਖਿਆਲ ਹੀ ਨਹੀਂ ਕਰਦਾ।

ਸਦਾ ਸਦਾ, ਸਿਮਰਉ ਪ੍ਰਭ ਸੁਆਮੀ ॥

ਹਮੇਸ਼ਾਂ ਅਤੇ ਸਦੀਵ ਹੀ ਸਾਹਿਬ ਮਾਲਕ ਦਾ ਭਜਨ ਕਰ।

ਮਿਲੁ ਨਾਨਕ, ਹਰਿ ਅੰਤਰਜਾਮੀ ॥੪॥੮੨॥੧੫੧॥

ਹੈ ਨਾਨਕ! ਤੂੰ ਅੰਦਰ ਹੀ ਜਾਨਣਹਾਰ ਵਾਹਿਗੁਰੂ ਨਾਲ ਅਭੇਦ ਹੋ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਆਠ ਪਹਰ, ਸੰਗੀ ਬਟਵਾਰੇ ॥

ਦਿਨ ਰਾਤ, ਰਸਤੇ ਦੇ ਧਾੜਵੀ ਮੇਰੇ ਸਾਥੀ ਹਨ।

ਕਰਿ ਕਿਰਪਾ, ਪ੍ਰਭਿ ਲਏ ਨਿਵਾਰੇ ॥੧॥

ਆਪਣੀ ਮਿਹਰ ਧਾਰ ਕੇ ਠਾਕੁਰ ਨੇ ਉਨ੍ਹਾਂ ਨੂੰ ਬਿੱਤਰ ਕਰ ਦਿਤਾ ਹੈ।

ਐਸਾ ਹਰਿ ਰਸੁ, ਰਮਹੁ ਸਭੁ ਕੋਇ ॥

ਹਰ ਜਣੇ ਨੂੰ ਵਾਹਿਗੁਰੂ ਦੇ ਐਹੋ ਜੇਹੇ ਨਾਮ ਅੰਮ੍ਰਿਤ ਦਾ ਉਚਾਰਨ ਕਰਨਾ ਉਚਿਤ ਹੈ।

ਸਰਬ ਕਲਾ, ਪੂਰਨ ਪ੍ਰਭੁ ਸੋਇ ॥੧॥ ਰਹਾਉ ॥

ਉਹ ਸਾਹਿਬ ਸਮੂਹ ਸ਼ਕਤੀਆਂ ਨਾਲ ਪਰੀਪੂਰਨ ਹੈ। ਠਹਿਰਾਉ।

ਮਹਾ ਤਪਤਿ, ਸਾਗਰ ਸੰਸਾਰ ॥

ਪਰਮ ਸਾੜ ਸੁਟਣਹਾਰ ਹੈ ਜਗਤ ਸਮੁੰਦਰ।

ਪ੍ਰਭ, ਖਿਨ ਮਹਿ ਪਾਰਿ ਉਤਾਰਣਹਾਰ ॥੨॥

ਇਕ ਮੁਹਤ ਵਿੱਚ ਸੁਆਮੀ, ਪ੍ਰਾਣੀ ਨੂੰ ਪਾਰ ਕਰ ਦਿੰਦਾ ਹੈ।

ਅਨਿਕ ਬੰਧਨ, ਤੋਰੇ ਨਹੀ ਜਾਹਿ ॥

ਘਨੇਰੇ ਹਨ ਜ਼ੰਜੀਰ, ਜਿਹੜੇ ਕਟੇ ਨਹੀਂ ਜਾ ਸਕਦੇ।

ਸਿਮਰਤ ਨਾਮ, ਮੁਕਤਿ ਫਲ ਪਾਹਿ ॥੩॥

ਹਰੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਆਦਮੀ ਮੋਖਸ਼ ਦਾ ਮੇਵਾ ਹਾਸਲ ਕਰ ਲੈਂਦਾ ਹੈ।

ਉਕਤਿ ਸਿਆਨਪ, ਇਸ ਤੇ ਕਛੁ ਨਾਹਿ ॥

ਇਹ ਬੰਦਾ ਕਿਸੇ ਯੁਕਤੀ ਜਾ ਚਤੁਰਾਈ ਦੇ ਰਾਹੀਂ ਕੁਝ ਨਹੀਂ ਕਰ ਸਕਦਾ।

ਕਰਿ ਕਿਰਪਾ, ਨਾਨਕ ਗੁਣ ਗਾਹਿ ॥੪॥੮੩॥੧੫੨॥

ਨਾਨਕ ਉਤੇ ਰਹਿਮਤ ਧਾਰ, ਹੈ ਪ੍ਰਭੂ! ਤਾਂ ਜੋ ਉਹ ਤੇਰਾ ਜੱਸ ਗਾਇਨ ਕਰੇ!


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਥਾਤੀ ਪਾਈ, ਹਰਿ ਕੋ ਨਾਮ ॥

ਜਿਸ ਨੂੰ ਰੱਬ ਦੇ ਨਾਮ ਦੀ ਦੌਲਤ ਪ੍ਰਾਪਤ ਹੁੰਦੀ ਹੈ,

ਬਿਚਰੁ ਸੰਸਾਰ, ਪੂਰਨ ਸਭਿ ਕਾਮ ॥੧॥

ਉਹ ਬੇ-ਰੋਕ ਟੌਕ ਜਹਾਨ ਅੰਦਰ ਫਿਰਦਾ ਹੈ ਅਤੇ ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।

ਵਡਭਾਗੀ, ਹਰਿ ਕੀਰਤਨੁ ਗਾਈਐ ॥

ਬਹੁਤ ਚੰਗੇ ਭਾਗਾਂ ਰਾਹੀਂ ਵਾਹਿਗੁਰੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ।

ਪਾਰਬ੍ਰਹਮ! ਤੂੰ ਦੇਹਿ ਤ ਪਾਈਐ ॥੧॥ ਰਹਾਉ ॥

ਮੇਰੇ ਪਰਮ ਪ੍ਰਭੂ, ਜੇਕਰ ਤੂੰ ਦੇਵੇ, ਤਦ ਬੰਦਾ (ਤੇਰੇ ਜੰਸ ਗਾਇਨ ਕਰਨ ਨੂੰ) ਪ੍ਰਾਪਤ ਹੁੰਦਾ ਹੈ। ਠਹਿਰਾਉ।

ਹਰਿ ਕੇ ਚਰਣ, ਹਿਰਦੈ ਉਰਿ ਧਾਰਿ ॥

ਵਾਹਿਗੁਰੂ ਦੇ ਚਰਨ ਤੂੰ ਆਪਣੇ ਦਿਲ ਅਤੇ ਮਨ ਅੰਦਰ ਟਿਕਾ।

ਭਵ ਸਾਗਰੁ, ਚੜਿ ਉਤਰਹਿ ਪਾਰਿ ॥੨॥

ਵਾਹਿਗੁਰੂ ਦੇ ਚਰਨਾ ਦੇ ਜਹਾਜ਼ ਤੇ ਚੜ੍ਹਕੇ ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਵੇਗਾ।

ਸਾਧੂ ਸੰਗੁ, ਕਰਹੁ ਸਭੁ ਕੋਇ ॥

ਹਰ ਇਨਸਾਨ ਨੂੰ ਸਤਿਸੰਗਤ ਨਾਲ ਜੁੜਨਾ ਉਚਿੱਤ ਹੈ,

ਸਦਾ ਕਲਿਆਣ, ਫਿਰਿ ਦੂਖੁ ਨ ਹੋਇ ॥੩॥

ਜਿਸ ਦੁਆਰਾ ਸਦੀਵੀ ਸੁਖ ਮਿਲਦਾ ਹੈ, ਅਤੇ ਮੁੜ ਕੇ, ਤਕਲੀਫ ਦੁਖਾਤ੍ਰ ਨਹੀਂ ਕਰਦੀ।

ਪ੍ਰੇਮ ਭਗਤਿ, ਭਜੁ ਗੁਣੀ ਨਿਧਾਨੁ ॥

ਪਰੇਮ-ਮਈ ਸੇਵਾ ਰਾਹੀਂ ਖੂਬੀਆਂ ਦੇ ਖਜਾਨੇ ਦਾ ਆਰਾਧਨ ਕਰ।

ਨਾਨਕ, ਦਰਗਹ ਪਾਈਐ ਮਾਨੁ ॥੪॥੮੪॥੧੫੩॥

ਇਸ ਤਰ੍ਹਾਂ, ਹੈ ਨਾਨਕ! ਸੁਆਮੀ ਦੇ ਦਰਬਾਰ ਅੰਦਰ ਇੱਜ਼ਤ ਆਬਰੂ ਪ੍ਰਾਪਤ ਹੁੰਦੀ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਜਲਿ ਥਲਿ ਮਹੀਅਲਿ, ਪੂਰਨ ਹਰਿ ਮੀਤ ॥

ਪਾਣੀ ਧਰਤੀ ਅਤੇ ਅਸਮਾਨ ਅੰਦਰ ਮਿਤ੍ਰ ਵਾਹਿਗੁਰੂ ਪਰੀਪੂਰਨ ਹੋ ਰਿਹਾ ਹੈ।

ਭ੍ਰਮ ਬਿਨਸੇ, ਗਾਏ ਗੁਣ ਨੀਤ ॥੧॥

ਸਦਾ ਸਾਈਂ ਦਾ ਜੱਸ ਗਾਇਨ ਕਰਨ ਦੁਆਰਾ ਸੰਦੇਹ ਦੂਰ ਹੋ ਜਾਂਦੇ ਹਨ।

ਊਠਤ ਸੋਵਤ, ਹਰਿ ਸੰਗਿ ਪਹਰੂਆ ॥

ਜਾਗਦਿਆਂ ਤੇ ਸੁੱਤਿਆਂ ਵਾਹਿਗੁਰੂ ਬੰਦੇ ਦਾ ਸੰਗੀ ਅਤੇ ਪਹਿਰੇਦਾਰ ਹੈ।

ਜਾ ਕੈ ਸਿਮਰਣਿ, ਜਮ ਨਹੀ ਡਰੂਆ ॥੧॥ ਰਹਾਉ ॥

ਉਸ ਦਾ ਭਜਨ ਕਰਨ ਦੁਆਰਾ ਬੰਦਾ ਮੌਤ ਦੇ ਦੂਤ ਦੇ ਡਰ ਤੋਂ ਰਹਿਤ ਹੋ ਜਾਂਦਾ ਹੈ। ਠਹਿਰਾਉ।

ਚਰਣ ਕਮਲ ਪ੍ਰਭ, ਰਿਦੈ ਨਿਵਾਸੁ ॥

ਸੁਆਮੀ ਦੇ ਕੇਵਲ ਰੂਪੀ ਚਰਨ ਮਨ ਵਿੱਚ ਟਿਕਾਉਣ ਦੁਆਰਾ,

ਸਗਲ ਦੂਖ ਕਾ, ਹੋਇਆ ਨਾਸੁ ॥੨॥

ਸਾਰੇ ਦੁਖੜੇ ਮੁਕ ਜਾਂਦੇ ਹਨ।

ਆਸਾ ਮਾਣੁ ਤਾਣੁ ਧਨੁ ਏਕ ॥

ਇਕ ਸਾਈਂ ਹੀ ਮੇਰੀ ਊਮੇਦ, ਇੱਜ਼ਤ, ਜ਼ੋਰ ਅਤੇ ਦੌਲਤ ਹੈ।

ਸਾਚੇ ਸਾਹ ਕੀ, ਮਨ ਮਹਿ ਟੇਕ ॥੩॥

ਮੇਰੇ ਚਿੱਤ ਅੰਦਰ ਸੱਚੇ ਸਾਹੂਕਾਰ ਦਾ ਹੀ ਆਸਰਾ ਹੈ।

ਮਹਾ ਗਰੀਬ, ਜਨ ਸਾਧ ਅਨਾਥ ॥

ਸੁਆਮੀ ਦੇ ਸੰਤਾਂ ਵਿਚੋਂ ਮੈਂ ਇਕ ਪਰਮ ਗਰੀਬੜਾ ਤੇ ਮਿੱਤ੍ਰ-ਬਿਹੁਨ ਪੁਰਸ਼ ਹਾਂ।

ਨਾਨਕ, ਪ੍ਰਭਿ ਰਾਖੇ ਦੇ ਹਾਥ ॥੪॥੮੫॥੧੫੪॥

ਪਰ, ਸਾਹਿਬ ਨੇ ਆਪਦਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ, ਹੈ ਨਾਨਕ!


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਹਰਿ ਹਰਿ ਨਾਮਿ, ਮਜਨੁ ਕਰਿ ਸੂਚੇ ॥

ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਇਸ਼ਨਾਨ ਕਰਨ ਦੁਆਰਾ ਮੈਂ ਪਵਿੱਤਰ ਹੋ ਗਿਆ ਹਾਂ।

ਕੋਟਿ ਗ੍ਰਹਣ, ਪੁੰਨ ਫਲ ਮੂਚੇ ॥੧॥ ਰਹਾਉ ॥

ਭਾਰਾ ਹੈ ਇਸ ਦਾ ਸਿਲਾ, ਕ੍ਰੋੜਾ ਗ੍ਰਹਿਣਾ ਉਤੇ ਦਾਨ ਕਰਨ ਨਾਲੋ ਵੀ ਜਿਅਦਾ ਠਹਿਰਾਉ।

ਹਰਿ ਕੇ ਚਰਣ, ਰਿਦੇ ਮਹਿ ਬਸੇ ॥

ਵਾਹਿਗੁਰੂ ਦੇ ਚਰਨ ਅੰਤਹਕਰਨ ਅੰਦਰ ਟਿਕਾਉਣ ਦੁਆਰਾ,

ਜਨਮ ਜਨਮ ਕੇ, ਕਿਲਵਿਖ ਨਸੇ ॥੧॥

ਅਨੇਕਾ ਪੈਦਾਇਸ਼ਾਂ ਦੇ ਪਾਪ ਦੌੜ ਜਾਂਦੇ ਹਨ।

ਸਾਧਸੰਗਿ ਕੀਰਤਨ, ਫਲੁ ਪਾਇਆ ॥

ਸਤਿਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕਰਨ ਦਾ ਇਨਾਮ ਇਕਰਾਮ ਮੈਨੂੰ ਮਿਲ ਗਿਆ ਹੈ,

ਜਮ ਕਾ ਮਾਰਗੁ, ਦ੍ਰਿਸਟਿ ਨ ਆਇਆ ॥੨॥

ਅਤੇ ਇਸ ਲਈ ਮੌਤ ਦਾ ਰਸਤਾ ਮੇਰੀ ਨਿਗ੍ਹਾਂ ਹੀ ਨਹੀਂ ਪੈਦਾ।

ਮਨ ਬਚ ਕ੍ਰਮ, ਗੋਵਿੰਦ ਅਧਾਰੁ ॥

ਹੈ ਬੰਦੇ! ਆਪਦੇ ਖਿਆਲ, ਬਚਨ ਅਤੇ ਅਮਲ ਅੰਦਰ ਸ੍ਰਿਸ਼ਟੀ ਦੇ ਸੁਆਮੀ ਦਾ ਆਸਰਾ ਸੰਭਾਲ

ਤਾ ਤੇ ਛੁਟਿਓ, ਬਿਖੁ ਸੰਸਾਰੁ ॥੩॥

ਅਤੇ ਉਸ ਨਾਲ ਤੂੰ ਜਹਿਰੀਲੀ ਦੁਨੀਆਂ ਤੋਂ ਖਲਾਸੀ ਪਾ ਜਾਵੇਗਾ।

ਕਰਿ ਕਿਰਪਾ, ਪ੍ਰਭਿ ਕੀਨੋ ਅਪਨਾ ॥

ਆਪਣੀ ਦਇਆ ਦੁਆਰਾ ਸਾਹਿਬ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।

ਨਾਨਕ, ਜਾਪੁ ਜਪੇ ਹਰਿ ਜਪਨਾ ॥੪॥੮੬॥੧੫੫॥

ਨਾਨਕ! ਸਿਮਰਨ-ਯੋਗ ਵਾਹਿਗੁਰੂ ਦੇ ਨਾਮ ਦਾ ਸਿਮਰਣ ਕਰਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਿਸਾਹੀ ਪੰਜਵੀ।

ਪਉ ਸਰਣਾਈ, ਜਿਨਿ ਹਰਿ ਜਾਤੇ ॥

ਤੂੰ ਉਹਨਾਂ ਦੀ ਪਨਾਹ ਲੈ ਜਿਨ੍ਹਾਂ ਨੇ ਪ੍ਰਭੂ ਨੂੰ ਅਨੁਭਵ ਕੀਤਾ ਹੈ।

ਮਨੁ ਤਨੁ ਸੀਤਲੁ, ਚਰਣ ਹਰਿ ਰਾਤੇ ॥੧॥

ਆਤਮਾ ਤੇ ਦੇਹਿ ਠੰਢੇ ਠਾਰ ਹੋ ਜਾਂਦੇ ਹਨ, ਜੇਕਰ ਆਦਮੀ ਵਾਹਿਗੁਰੂ ਦੇ ਚਰਨਾ ਨਾਲ ਰੰਗਿਆ ਜਾਵੇ।

ਭੈ ਭੰਜਨ ਪ੍ਰਭ, ਮਨਿ ਨ ਬਸਾਹੀ ॥

ਡਰ ਦੇ ਨਾਸ ਕਰਨਹਾਰ ਨੂੰ ਤੂੰ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦਾ,

ਡਰਪਤ ਡਰਪਤ, ਜਨਮ ਬਹੁਤੁ ਜਾਹੀ ॥੧॥ ਰਹਾਉ ॥

ਤ੍ਰਾਹ ਅਤੇ ਭੈ ਦੇ ਵਿੱਚ ਤੇਰੇ ਅਨੇਕਾ ਜੀਵਨ ਲੰਘ ਜਾਣਗੇ। ਠਹਿਰਾਉ।

ਜਾ ਕੈ ਰਿਦੈ, ਬਸਿਓ ਹਰਿ ਨਾਮ ॥

ਜਿਸ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਨਿਵਾਸ ਰਖਦਾ ਹੈ,

ਸਗਲ ਮਨੋਰਥ ਤਾ ਕੇ ਪੂਰਨ ਕਾਮ ॥੨॥

ਉਸ ਦੀਆਂ ਸਾਰੀਆਂ ਖਾਹਿਸ਼ਾਂ ਤੇ ਕਾਰਜ ਸੰਪੂਰਨ ਹੋ ਜਾਂਦੇ ਹਨ।

ਜਨਮੁ ਜਰਾ ਮਿਰਤੁ ਜਿਸੁ ਵਾਸਿ ॥

ਜਿਸ ਦੇ ਅਖਤਿਆਰ ਵਿੱਚ ਹੈ, ਪੈਦਾਇਸ਼ ਬੁਢੇਪਾ ਤੇ ਮੌਤ,

ਸੋ ਸਮਰਥੁ, ਸਿਮਰਿ ਸਾਸਿ ਗਿਰਾਸਿ ॥੩॥

ਉਸ ਸਰਬ-ਸ਼ਕਤੀਵਾਨ ਸੁਆਮੀ ਨੂੰ ਤੂੰ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਯਾਦ ਯਾਦ ਕਰ।

ਮੀਤੁ ਸਾਜਨੁ ਸਖਾ ਪ੍ਰਭੁ ਏਕ ॥

ਇਕ ਸੁਆਮੀ ਹੀ ਮੇਰਾ ਯਾਰ, ਦੌਸਤ ਅਤੇ ਸਾਥੀ ਹੈ।

ਨਾਮੁ ਸੁਆਮੀ ਕਾ, ਨਾਨਕ ਟੇਕ ॥੪॥੮੭॥੧੫੬॥

ਮਾਲਕ ਦਾ ਨਾਮ ਹੀ ਨਾਨਕ ਦਾ ਆਸਰਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਬਾਹਰਿ ਰਾਖਿਓ, ਰਿਦੈ ਸਮਾਲਿ ॥

ਬਾਹਰਵਾਰ (ਸਾਧੂ) ਸ੍ਰਿਸ਼ਟੀ ਦੇ ਸੁਆਮੀ ਨੂੰ ਗਹੁ ਨਾਲ ਆਪਦੇ ਮਨ ਵਿੱਚ ਟਿਕਾਈ ਰਖਦੇ ਹਨ।

ਘਰਿ ਆਏ, ਗੋਵਿੰਦੁ ਲੈ ਨਾਲਿ ॥੧॥

ਘਰ ਨੂੰ ਮੁੜਦੇ ਹੋਏ ਉਹ ਉਸ ਨੂੰ ਸਾਥ ਲਈ ਆਉਂਦੇ ਹਨ।

ਹਰਿ ਹਰਿ ਨਾਮੁ, ਸੰਤਨ ਕੈ ਸੰਗਿ ॥

ਵਾਹਿਗੁਰੂ ਸੁਆਮੀ ਦਾ ਨਾਮ ਸਾਧੂਆਂ ਦਾ ਸੰਗੀ ਹੈ।

ਮਨੁ ਤਨੁ ਰਾਤਾ, ਰਾਮ ਕੈ ਰੰਗਿ ॥੧॥ ਰਹਾਉ ॥

ਉਨ੍ਹਾਂ ਦੀ ਆਤਮਾ ਤੇ ਦੇਹਿ ਸਰਬ-ਵਿਆਪਕ ਸੁਆਮੀ ਦੇ ਨਾਮ-ਪ੍ਰੀਤ ਨਾਲ ਰੰਗੇ ਹੋਏ ਹਨ। ਠਹਿਰਾਉ।

ਗੁਰ ਪਰਸਾਦੀ, ਸਾਗਰੁ ਤਰਿਆ ॥

ਗੁਰਾਂ ਦੀ ਦਇਆ ਦੁਆਰਾ ਸੰਸਾਰ-ਸੰਮੁਦਰ ਤੋਂ ਪਾਰ ਉਤਰਿਆ ਜਾਂਦਾ ਹੈ,

ਜਨਮ ਜਨਮ ਕੇ, ਕਿਲਵਿਖ ਸਭਿ ਹਿਰਿਆ ॥੨॥

ਅਤੇ ਅਨੇਕਾ ਜਨਮਾਂ ਦੇ ਸਮੂਹ ਪਾਪ ਧੋਤੇ ਜਾਂਦੇ ਹਨ।

ਸੋਭਾ ਸੁਰਤਿ, ਨਾਮਿ ਭਗਵੰਤੁ ॥

ਮੁਬਾਰਕ ਮਾਲਕ ਦੇ ਨਾਮ ਰਾਹੀਂ ਇੱਜਤ ਆਬਰੂ ਅਤੇ ਈਸ਼ਵਰੀ ਗਿਆਤ ਪ੍ਰਾਪਤ ਹੁੰਦੇ ਹਨ।

ਪੂਰੇ ਗੁਰ ਕਾ, ਨਿਰਮਲ ਮੰਤੁ ॥੩॥

ਪਵਿੱਤਰ ਹੈ ਪੂਰਨ ਗੁਰਾਂ ਦਾ ਉਪਦੇਸ਼।

ਚਰਣ ਕਮਲ, ਹਿਰਦੇ ਮਹਿ ਜਾਪੁ ॥

ਸਾਈਂ ਦੇ ਕੰਵਲ ਰੂਪੀ ਚਰਨਾਂ ਦਾ ਤੂੰ ਆਪਦੇ ਚਿੱਤ ਅੰਦਰ ਸਿਮਰਨ ਕਰ।

ਨਾਨਕੁ, ਪੇਖਿ ਜੀਵੈ ਪਰਤਾਪੁ ॥੪॥੮੮॥੧੫੭॥

ਨਾਨਕ ਪ੍ਰਭੂ ਦੀ ਤਪਤੇਜ ਵੇਖ ਕੇ ਜੀਊਂਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਧੰਨੁ ਇਹੁ ਥਾਨੁ, ਗੋਵਿੰਦ ਗੁਣ ਗਾਏ ॥

ਮੁਬਾਰਕ ਹੈ ਇਹ ਜਗ੍ਹਾ ਜਿਥੇ ਉਹ ਸ੍ਰਿਸ਼ਟੀ ਦੇ ਮਾਲਕ ਦਾ ਜੱਸ ਗਾਇਨ ਕਰਦੇ ਹਨ।

ਕੁਸਲ ਖੇਮ, ਪ੍ਰਭਿ ਆਪਿ ਬਸਾਏ ॥੧॥ ਰਹਾਉ ॥

ਸੁਆਮੀ ਖੁਦ ਉਨ੍ਹਾਂ ਨੂੰ ਸੁਖ ਤੇ ਅਨੰਦ ਅੰਦਰ ਵਰਸਾਉਂਦਾ ਹੈ। ਠਹਿਰਾਉ।

ਬਿਪਤਿ ਤਹਾ, ਜਹਾ ਹਰਿ ਸਿਮਰਨੁ ਨਾਹੀ ॥

ਮੁਸੀਬਤ ਉਥੇ ਹੇ ਜਿਥੇ ਵਾਹਿਗੁਰੂ ਦੀ ਬੰਦਗੀ ਨਹੀਂ ਹੈ।

ਕੋਟਿ ਅਨੰਦ, ਜਹ ਹਰਿ ਗੁਨ ਗਾਹੀ ॥੨॥

ਕ੍ਰੋੜਾਂ ਹੀ ਖੁਸ਼ੀਆਂ ਹਨ, ਜਿਕੇ ਨਾਰਾਇਣ ਦੀ ਮਹਿਮਾਂ ਆਲਾਪੀ ਜਾਂਦੀ ਹੈ।

ਹਰਿ ਬਿਸਰਿਐ, ਦੁਖ ਰੋਗ ਘਨੇਰੇ ॥

ਰੱਬ ਨੂੰ ਭੁਲਾਉਣ ਦੁਆਰਾ ਆਦਮੀ ਨੂੰ ਬਹੁਤੀਆਂ ਤਕਲੀਫਾਂ ਤੇ ਬੀਮਾਰੀਆਂ ਆ ਚਿਮੜਦੀਆਂ ਹਨ।

ਪ੍ਰਭ ਸੇਵਾ, ਜਮੁ ਲਗੈ ਨ ਨੇਰੇ ॥੩॥

ਸੁਆਮੀ ਦੀ ਚਾਕਰੀ ਦੀ ਬਰਕਤ ਨਾਲ ਮੌਤ ਦਾ ਦੂਤ ਪ੍ਰਾਣੀ ਦੇ ਨੇੜੇ ਨਹੀਂ ਢੁਕਦਾ।

ਸੋ ਵਡਭਾਗੀ, ਨਿਹਚਲ ਥਾਨੁ ॥

ਭਾਰੇ ਨਸੀਬਾਂ ਵਾਲੀ ਅਤੇ ਅਸਥਿਰ ਹੈ ਉਹ ਜਗ੍ਹਾ,

ਜਹ ਜਪੀਐ, ਪ੍ਰਭ ਕੇਵਲ ਨਾਮੁ ॥੪॥

ਜਿਥੇ ਸਿਰਫ ਸੁਆਮੀ ਦੇ ਨਾਮ ਦਾ ਹੀ ਉਚਾਰਨ ਹੁੰਦਾ ਹੈ।

ਜਹ ਜਾਈਐ, ਤਹ ਨਾਲਿ ਮੇਰਾ ਸੁਆਮੀ ॥

ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਮੇਰਾ ਮਾਲਕ ਮੇਰੇ ਸਾਥ ਹੁੰਦਾ ਹੈ।

ਨਾਨਕ ਕਉ ਮਿਲਿਆ, ਅੰਤਰਜਾਮੀ ॥੪॥੮੯॥੧੫੮॥

ਨਾਨਕ ਨੂੰ ਦਿਲਾਂ ਦਾ ਜਾਨਣਹਾਰ ਮਿਲ ਪਿਆ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਜੋ ਪ੍ਰਾਣੀ, ਗੋਵਿੰਦੁ ਧਿਆਵੈ ॥

ਜਿਹੜਾ ਜੀਵ ਸ੍ਰਿਸ਼ਟੀ ਦੇ ਰਖਿਅਕ ਦਾ ਸਿਮਰਨ ਕਰਦਾ ਹੈ,

ਪੜਿਆ ਅਣਪੜਿਆ, ਪਰਮ ਗਤਿ ਪਾਵੈ ॥੧॥

ਉਹ ਭਾਵੇਂ ਇਲਮਦਾਰ ਹੋਵੇ ਜਾਂ ਅਨ-ਪੜ੍ਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।

ਸਾਧੂ ਸੰਗਿ, ਸਿਮਰਿ ਗੋਪਾਲ ॥

ਸਤਿ ਸੰਗਤ ਅੰਦਰ ਤੂੰ ਸ੍ਰਿਸ਼ਟੀ ਦੇ ਪਾਲਨ-ਪੋਸ਼ਣਹਾਰ ਦਾ ਆਰਾਧਨ ਕਰ।

ਬਿਨੁ ਨਾਵੈ, ਝੂਠਾ ਧਨੁ ਮਾਲੁ ॥੧॥ ਰਹਾਉ ॥

ਨਾਮ ਦੇ ਬਗੈਰ ਦੌਲਤ ਅਤੇ ਜਾਇਦਾਦ ਕੂੜੀਆਂ ਹਨ। ਠਹਿਰਾਉ।

ਰੂਪਵੰਤੁ, ਸੋ ਚਤੁਰੁ ਸਿਆਣਾ ॥

ਕੇਵਲ ਉਹੀ ਆਦਮੀ ਸੁੰਦਰ, ਹੁਸ਼ਿਆਰ ਅਤੇ ਅਕਲਮੰਦ ਹੈ,

ਜਿਨਿ ਜਨਿ ਮਾਨਿਆ, ਪ੍ਰਭ ਕਾ ਭਾਣਾ ॥੨॥

ਜੋ ਸੁਆਮੀ ਦੀ ਰਜ਼ਾ ਨੂੰ ਸਵੀਕਾਰ ਕਰਦਾ ਹੈ।

ਜਗ ਮਹਿ ਆਇਆ, ਸੋ ਪਰਵਾਣੁ ॥

ਇਸ ਜਹਾਨ ਅੰਦਰ ਉਸ ਦਾ ਆਗਮਨ ਕਬੂਲ ਪੈਦਾ ਹੈ,

ਘਟਿ ਘਟਿ ਅਪਣਾ, ਸੁਆਮੀ ਜਾਣੁ ॥੩॥

ਜੋ ਹਰ ਦਿਲ ਅੰਦਰ ਆਪਣੇ ਪ੍ਰਭੂ ਨੂੰ ਪਛਾਣਦਾ ਹੈ।

ਕਹੁ ਨਾਨਕ, ਜਾ ਕੇ ਪੂਰਨ ਭਾਗ ॥

ਗੁਰੂ ਜੀ ਆਖਦੇ ਹਨ, ਜਿਸਦੇ ਮੁਕੰਮਲ ਚੰਗੇ ਕਰਮ ਹਨ,

ਹਰਿ ਚਰਣੀ, ਤਾ ਕਾ ਮਨੁ ਲਾਗ ॥੪॥੯੦॥੧੫੯॥

ਉਹ ਹੀ ਵਾਹਿਗੁਰੂ ਦੇ ਚਰਨਾਂ ਨਾਲ ਆਪਦੇ ਚਿੱਤ ਨੂੰ ਜੋੜਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਹਰਿ ਕੇ ਦਾਸ ਸਿਉ, ਸਾਕਤ ਨਹੀ ਸੰਗੁ ॥

ਮਾਇਆ ਦਾ ਉਪਾਸਕ, ਵਾਹਿਗੁਰੂ ਦੇ ਸੇਵਕ ਨਾਲ ਮੇਲ ਜੋਲ ਨਹੀਂ ਰੱਖਦਾ।

ਓਹੁ ਬਿਖਈ, ਓਸੁ ਰਾਮ ਕੋ ਰੰਗੁ ॥੧॥ ਰਹਾਉ ॥

ਉਹ (ਪਹਿਲਾ) ਵਿਸ਼ਈ ਹੈ ਅਤੇ ਉਸ (ਦੂਜੇ) ਦਾ ਸਾਂਹੀ ਨਾਲ ਪ੍ਰੇਮ ਹੈ। ਠਹਿਰਾਉ।

ਮਨ ਅਸਵਾਰ, ਜੈਸੇ ਤੁਰੀ ਸੀਗਾਰੀ ॥

(ਉਨ੍ਹਾਂ ਦਾ ਮਿਲਾਪ ਇੰਜ ਹੈ) ਜਿਸ ਤਰ੍ਹਾਂ ਇਕ ਖਿਆਲੀ ਸਵਾਰ ਸ਼ਿੰਗਾਰੀ ਹੋਈ ਘੋੜੀ ਦੀ ਅਸਵਾਰੀ ਕਰਦਾ ਹੈ।

ਜਿਉ ਕਾਪੁਰਖੁ, ਪੁਚਾਰੈ ਨਾਰੀ ॥੧॥

ਜਿਸ ਤਰ੍ਹਾਂ ਇਕ ਹੀਜੜਾ ਇਸਤਰੀ ਨੂੰ ਲਾਭ ਪਿਆਰ ਕਰਦਾ ਹੈ।

ਬੈਲ ਕਉ, ਨੇਤ੍ਰਾ ਪਾਇ ਦੁਹਾਵੈ ॥

ਜਿਸ ਤਰ੍ਹਾਂ ਨਿਆਣਾ ਪਾ ਕੇ, ਇਕ ਬਲਦ ਚੋਇਆ ਜਾਂਦਾ ਹੈ।

ਗਊ ਚਰਿ, ਸਿੰਘ ਪਾਛੈ ਪਾਵੈ ॥੨॥

ਜਿਸ ਤਰ੍ਹਾਂ ਗਾਂ ਉਤੇ ਚੜ੍ਹ ਕੇ, ਆਦਮੀ ਸ਼ੇਰ ਦਾ ਪਿੱਛਾ ਕਰਦਾ ਹੈ।

ਗਾਡਰ ਲੇ; ਕਾਮਧੇਨੁ ਕਰਿ, ਪੂਜੀ ॥

ਜਿਸ ਤਰ੍ਹਾਂ ਭੇਡ ਨੂੰ ਲੈ ਕੇ, ਬੰਦਾ ਇਸ ਦੀ ਸਵਰਗੀ ਗਾਂ ਦੀ ਮਾਨੰਦ ਪ੍ਰਸਤਸ਼ ਕਰਦਾ ਹੈ।

ਸਉਦੇ ਕਉ ਧਾਵੈ, ਬਿਨੁ ਪੂੰਜੀ ॥੩॥

ਜਾਂ ਜਿਸ ਤਰ੍ਹਾਂ ਰੁਪਏ ਪੈਸੇ ਦੇ ਬਗੈਰ, ਬੰਦਾ ਸੌਦਾ ਸੂਤ ਖਰੀਦਣ ਲਈ ਜਾਂਦਾ ਹੈ।

ਨਾਨਕ, ਰਾਮ ਨਾਮੁ ਜਪਿ ਚੀਤ ॥

ਆਪਣੇ ਮਨ ਅੰਦਰ ਹੈ ਨਾਨਕ! ਤੂੰ ਵਿਆਪਕ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।

ਸਿਮਰਿ ਸੁਆਮੀ, ਹਰਿ ਸਾ ਮੀਤ ॥੪॥੯੧॥੧੬੦॥

ਤੂੰ ਮਿਤ੍ਰ ਦੀ ਮਾਨੰਦ, ਮਾਲਕ ਵਾਹਿਗੁਰੂ ਦਾ ਆਰਾਧਨ ਕਰ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਸਾ ਮਤਿ ਨਿਰਮਲ, ਕਹੀਅਤ ਧੀਰ ॥

ਉਹ ਅਕਲ ਪਵਿੱਤਰ ਤੇ ਧੀਰਜਵਾਨ ਆਖੀ ਜਾਂਦੀ ਹੈ,

ਰਾਮ ਰਸਾਇਣੁ, ਪੀਵਤ ਬੀਰ ॥੧॥

ਜਿਹੜੀ ਸੁਆਮੀ ਦੇ ਅੰਮ੍ਰਿਤ ਨੂੰ ਪਾਨ ਕਰਦੀ ਹੈ, ਹੈ ਭਰਾ!

ਹਰਿ ਕੇ ਚਰਣ, ਹਿਰਦੈ ਕਰਿ ਓਟ ॥

ਆਪਣੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾ ਦਾ ਆਸਰਾ ਲੈ,

ਜਨਮ ਮਰਣ ਤੇ, ਹੋਵਤ ਛੋਟ ॥੧॥ ਰਹਾਉ ॥

ਅਤੇ ਤੂੰ ਜੰਮਣ ਅਤੇ ਮਰਨ ਤੋਂ ਖਲਾਸੀ ਪਾ ਜਾਵੇਗਾ। ਠਹਿਰਾਉ।

ਸੋ ਤਨੁ ਨਿਰਮਲੁ, ਜਿਤੁ ਉਪਜੈ ਨ ਪਾਪੁ ॥

ਉਹ ਸਰੀਰ ਬੇਦਾਗ ਹੈ, ਜਿਸ ਅੰਦਰ ਗੁਨਾਹ ਪੈਦਾ ਨਹੀਂ ਹੁੰਦਾ।

ਰਾਮ ਰੰਗਿ, ਨਿਰਮਲ ਪਰਤਾਪੁ ॥੨॥

ਪ੍ਰਭੂਫ ਦੀ ਪ੍ਰੀਤ ਰਾਹੀਂ ਪਵਿੱਤ੍ਰ ਪ੍ਰਭੁਤਾ ਪ੍ਰਾਪਤ ਹੁੰਦੀ ਹੈ।

ਸਾਧਸੰਗਿ, ਮਿਟਿ ਜਾਤ ਬਿਕਾਰ ॥

ਸਤਿ ਸੰਗਤ ਅੰਦਰ ਪਾਪ ਨਸ਼ਟ ਹੋ ਜਾਂਦਾ ਹੈ।

ਸਭ ਤੇ ਊਚ, ਏਹੋ ਉਪਕਾਰ ॥੩॥

ਸਾਹਿਬ ਦਾ ਸਾਰਿਆਂ ਤੋਂ ਵੱਡਾ ਪਰਉਪਕਾਰ ਤੇਰੇ ਉਤੇ ਇਹ ਹੈ।

ਪ੍ਰੇਮ ਭਗਤਿ, ਰਾਤੇ ਗੋਪਾਲ ॥

ਜੋ ਸ੍ਰਿਸ਼ਟੀ ਦੇ ਪਾਲਣ ਪੋਸਣਹਾਰ ਦੀ ਪ੍ਰੀਤ ਭਰੀ ਪੂਜਾ ਨਾਲ ਰੰਗੇ ਹੋਏ ਹਨ,

ਨਾਨਕ ਜਾਚੈ, ਸਾਧ ਰਵਾਲ ॥੪॥੯੨॥੧੬੧॥

ਨਾਨਕ ਐਸੇ ਸੰਤਾ ਦੇ ਚਰਨਾ ਦੀ ਧੂੜ ਮੰਗਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਐਸੀ ਪ੍ਰੀਤਿ, ਗੋਵਿੰਦ ਸਿਉ ਲਾਗੀ ॥

ਇਹੋ ਜੇਹੀ ਪਿਰਹੜੀ ਮੇਰੀ ਸ਼ਿਸ਼ਟੀ ਦੇ ਸੁਆਮੀ ਨਾਲ ਪੈ ਗਈ ਹੈ,

ਮੇਲਿ ਲਏ, ਪੂਰਨ ਵਡਭਾਗੀ ॥੧॥ ਰਹਾਉ ॥

ਕਿ ਉਸ ਨੇ ਮੈਨੂੰ ਆਪਦੇ ਨਾਲ ਮਿਲਾ ਲਿਆ ਹੈ ਅਤੇ ਮੈਂ ਮੁਕੰਮਲ ਤੋਰ ਤੇ ਭਾਰੇ ਕਰਮਾਂ ਵਾਲਾ ਹੋ ਗਿਆ ਹਾਂ। ਠਹਿਰਾਉ।

ਭਰਤਾ ਪੇਖਿ, ਬਿਗਸੈ ਜਿਉ ਨਾਰੀ ॥

ਜਿਸ ਤਰ੍ਹਾਂ ਵਹੁਟੀ ਆਪਣੇ ਕੰਤ ਨੂੰ ਵੇਖ ਕੇ ਖੁਸ਼ ਹੁੰਦੀ ਹੈ,

ਤਿਉ ਹਰਿ ਜਨੁ ਜੀਵੈ, ਨਾਮੁ ਚਿਤਾਰੀ ॥੧॥

ਇਸ ਤਰ੍ਹਾਂ ਹੀ ਰੱਬ ਦਾ ਗੋਲਾ ਉਸ ਦੇ ਨਾਮ ਨੂੰ ਉਚਾਰਨ ਕਰਨ ਦੁਆਰਾ ਜੀਉਂਦਾ ਹੈ।

ਪੂਤ ਪੇਖਿ, ਜਿਉ ਜੀਵਤ ਮਾਤਾ ॥

ਜਿਸ ਤਰ੍ਹਾਂ ਆਪਣੇ ਪੁਤਰ ਨੂੰ ਵੇਖ ਕੇ, ਮਾਂ ਸੁਰਜੀਤ ਹੋ ਜਾਂਦੀ ਹੈ,

ਓਤਿ ਪੋਤਿ, ਜਨੁ ਹਰਿ ਸਿਉ ਰਾਤਾ ॥੨॥

ਏਸੇ ਤਰ੍ਹਾਂ ਹੀ ਰੱਬ ਦਾ ਨਫਰ ਉਸ ਨਾਲ ਤਾਣੇ-ਪੇਟੇ ਦੀ ਤਰ੍ਹਾਂ ਰੰਗੀਜਿਆਂ ਹੋਇਆ ਹੈ।

ਲੋਭੀ ਅਨਦੁ ਕਰੈ, ਪੇਖਿ ਧਨਾ ॥

ਜਿਸ ਤਰ੍ਹਾਂ ਲਾਲਚੀ ਆਦਮੀ ਦੌਲਤ ਨੂੰ ਤੱਕ ਕੇ ਖੁਸ਼ੀ ਕਰਦਾ ਹੈ,

ਜਨ ਚਰਨ ਕਮਲ ਸਿਉ, ਲਾਗੋ ਮਨਾ ॥੩॥

ਏਸੇ ਤਰ੍ਹਾਂ ਪ੍ਰਭੂ ਦੇ ਸੇਵਕ ਦੀ ਆਤਮਾ, ਉਸ ਦੇ ਕੇਵਲ ਰੂਪੀ ਚਰਨਾਂ ਨਾਲ ਜੁੜੀ ਹੋਈ ਹੈ।

ਬਿਸਰੁ ਨਹੀ, ਇਕੁ ਤਿਲੁ ਦਾਤਾਰ ॥

ਮੈਨੂੰ ਤੂੰ ਇਕ ਛਿਨ ਭਰ ਲਈ ਭੀ ਨਾਂ ਭੁੱਲੇ ਹੇ ਮੇਰੇ ਬਖਸ਼ਸ਼ ਕਰਨ ਵਾਲੇ ਸੁਆਮੀ!

ਨਾਨਕ ਕੇ, ਪ੍ਰਭ ਪ੍ਰਾਨ ਅਧਾਰ ॥੪॥੯੩॥੧੬੨॥

ਨਾਨਕ ਦਾ ਮਾਲਕ ਉਸ ਦੀ ਜਿੰਦ ਜਾਨ ਦਾ ਆਸਰਾ ਹੈ।


ਗਉੜੀ ਮਹਲਾ ੫ ॥

ਗਉੜੀ ਪਾਤਸ਼ਾਹੀ ਪੰਜਵੀ।

ਰਾਮ ਰਸਾਇਣਿ, ਜੋ ਜਨ ਗੀਧੇ ॥

ਜਿਹੜੇ ਸਾਧੂ ਪ੍ਰਭੂ ਦੇ ਅੰਮ੍ਰਿਤ ਨਾਲ ਹਿਲੇ ਹੋਏ ਹਨ,

ਚਰਨ ਕਮਲ, ਪ੍ਰੇਮ ਭਗਤੀ ਬੀਧੇ ॥੧॥ ਰਹਾਉ ॥

ਉਹ ਉਸ ਦੇ ਚਰਨ ਕਤਵਲਾ ਦੀ ਅਨੁਰਾਗੀ ਸੇਵਾ ਨਾਲ ਵਿੰਨ੍ਹੇ ਹੋਏ ਹਨ। ਠਹਿਰਾਉ।

ਆਨ ਰਸਾ, ਦੀਸਹਿ ਸਭਿ ਛਾਰੁ ॥

ਹੋਰ ਸਾਰੇ ਭੋਗ ਬਿਲਾਸ ਸੁਆਹ ਦੀ ਮਾਨੰਦ ਮਾਲੂਮ ਹੁੰਦੇ ਹਨ।

ਨਾਮ ਬਿਨਾ, ਨਿਹਫਲ ਸੰਸਾਰ ॥੧॥

ਹਰੀ ਨਾਮ ਦੇ ਬਾਝੋਂ ਇਸ ਜਹਾਨ ਅੰਦਰ ਆਉਣਾ ਨਿਸਫਲ ਹੈ।

ਅੰਧ ਕੂਪ ਤੇ, ਕਾਢੇ ਆਪਿ ॥

ਸੁਆਮੀ ਖੁਦ ਹੀ ਅੰਨ੍ਹੇ ਖੂਹ ਵਿਚੋਂ ਬਾਹਰ ਕਢਦਾ ਹੈ।

ਗੁਣ ਗੋਵਿੰਦ, ਅਚਰਜ ਪਰਤਾਪ ॥੨॥

ਅਦਭੁਤ ਹਨ ਸ੍ਰਿਸ਼ਟੀ ਦੇ ਸੁਆਮੀ ਦੀ ਮਹਿਮਾ ਅਤੇ ਤਪ ਤੇਜ।

ਵਣਿ ਤ੍ਰਿਣਿ ਤ੍ਰਿਭਵਣਿ, ਪੂਰਨ ਗੋਪਾਲ ॥

ਜੰਗਲਾਂ ਬਨਾਸਪਤੀ ਅਤੇ ਤਿੰਨਾ ਜਹਾਨਾ ਅੰਦਰ ਆਲਮ ਦਾ ਪਾਲਣਹਾਰ ਪੂਰੀ ਤਰ੍ਹਾਂ ਵਿਆਪਕ ਹੈ।

ਬ੍ਰਹਮ ਪਸਾਰੁ, ਜੀਅ ਸੰਗਿ ਦਇਆਲ ॥੩॥

ਰਚਨਾ ਦਾ ਮਿਹਰਬਾਨ ਮਾਲਕ, ਪ੍ਰਾਣੀ ਦੇ ਨਾਲ ਹੈ।

ਕਹੁ ਨਾਨਕ, ਸਾ ਕਥਨੀ ਸਾਰੁ ॥

ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਉਹੀ ਬੋਲ-ਬਾਣੀ ਸ਼੍ਰੇਸ਼ਟ ਹੈ,

ਮਾਨਿ ਲੇਤੁ, ਜਿਸੁ ਸਿਰਜਨਹਾਰੁ ॥੪॥੯੪॥੧੬੩॥

ਜਿਸ ਨੂੰ ਕਰਤਾਰ ਪਰਵਾਨ ਕਰ ਲੈਂਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਨਿਤਪ੍ਰਤਿ ਨਾਵਣੁ, ਰਾਮ ਸਰਿ ਕੀਜੈ ॥

ਹਰ ਰੋਜ ਪ੍ਰਭੂ ਦੇ ਸਰੋਵਰ ਅੰਦਰ ਇਸ਼ਨਾਨ ਕਰ।

ਝੋਲਿ ਮਹਾ ਰਸੁ, ਹਰਿ ਅੰਮ੍ਰਿਤੁ ਪੀਜੈ ॥੧॥ ਰਹਾਉ ॥

ਇਸ ਨੂੰ ਹਿਲਾ ਕੇ, ਪਰਮ ਸੁਆਦਲੇ ਵਾਹਿਗੁਰੂ ਦੇ ਆਬਿ-ਹਯਾਤ ਨੂੰ ਛੱਕ। ਠਹਿਰਾਉ।

ਨਿਰਮਲ ਉਦਕੁ, ਗੋਵਿੰਦ ਕਾ ਨਾਮ ॥

ਪਵਿੱਤ੍ਰ ਹੈ ਪਾਣੀ ਪ੍ਰਭੂ ਦੇ ਨਾਮ ਦਾ।

ਮਜਨੁ ਕਰਤ, ਪੂਰਨ ਸਭਿ ਕਾਮ ॥੧॥

ਉਸ ਵਿੱਚ ਇਸ਼ਨਾਨ ਕਰਨ ਦੁਆਰਾ, ਸਾਰੇ ਕਾਰਜ ਸਿਧ ਹੋ ਜਾਂਦੇ ਹਨ।

ਸੰਤਸੰਗਿ, ਤਹ ਗੋਸਟਿ ਹੋਇ ॥

ਸਾਧ ਸੰਗਤ ਵਿੱਚ ਉਥੇ ਈਸ਼ਵਰੀ ਕਥਾ ਵਾਰਤਾ ਹੁੰਦੀ ਹੈ,

ਕੋਟਿ ਜਨਮ ਕੇ, ਕਿਲਵਿਖ ਖੋਇ ॥੨॥

ਅਤੇ ਕ੍ਰੋੜਾ ਜਨਮਾਂ ਦੇ ਪਾਪ ਮਿਟ ਜਾਂਦੇ ਹਨ।

ਸਿਮਰਹਿ ਸਾਧ, ਕਰਹਿ ਆਨੰਦੁ ॥

ਸੰਤ ਹਰੀ ਨੂੰ ਯਾਦ ਕਰਦੇ ਹਨ ਅਤੇ ਮੌਜਾਂ ਮਾਣਦੇ ਹਨ।

ਮਨਿ ਤਨਿ ਰਵਿਆ, ਪਰਮਾਨੰਦੁ ॥੩॥

ਉਨ੍ਹਾਂ ਦੀ ਆਤਮਾ ਅਤੇ ਦੇਹਿ ਮਹਾਨ ਪਰਸੰਨਤਾ ਅੰਦਰ ਗੱਚ ਰਹਿੰਦੇ ਹਨ।

ਜਿਸਹਿ ਪਰਾਪਤਿ, ਹਰਿ ਚਰਣ ਨਿਧਾਨ ॥

ਜਿਸ ਨੇ ਵਾਹਿਗੁਰੂ ਦੇ ਚਰਨਾਂ ਦਾ ਖਜਾਨਾ ਹਾਸਲ ਕੀਤਾ ਹੈ,

ਨਾਨਕ ਦਾਸ, ਤਿਸਹਿ ਕੁਰਬਾਨ ॥੪॥੯੫॥੧੬੪॥

ਨੌਕਰ ਨਾਨਕ ਉਸ ਉਤੋਂ ਬਲਿਹਾਰੇ ਜਾਂਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਸੋ ਕਿਛੁ ਕਰਿ, ਜਿਤੁ ਮੈਲੁ ਨ ਲਾਗੈ ॥

ਤੂੰ ਕੇਵਲ ਉਹੀ ਕੁਝ ਕਰ, ਜਿਸ ਨਾਲ ਤੈਨੂੰ ਗੰਦਗੀ ਨਾਂ ਚਿਮੜੇ,

ਹਰਿ ਕੀਰਤਨ ਮਹਿ, ਏਹੁ ਮਨੁ ਜਾਗੈ ॥੧॥ ਰਹਾਉ ॥

ਤੇ ਤੇਰੀ ਇਹ ਆਤਮਾ ਵਾਹਿਗੁਰੂ ਦਾ ਜੱਸ ਗਾਇਨ ਕਰਨ ਵਿੱਚ ਜਾਗਦੀ ਰਹੇ। ਠਹਿਰਾਉ।

ਏਕੋ ਸਿਮਰਿ, ਨ ਦੂਜਾ ਭਾਉ ॥

ਇਕ ਸਾਹਿਬ ਦਾ ਭਜਨ ਕਰ ਅਤੇ ਦਵੈਤ-ਭਾਵ ਦਾ ਖਿਆਲ ਨਾਂ ਕਰ।

ਸੰਤਸੰਗਿ, ਜਪਿ ਕੇਵਲ ਨਾਉ ॥੧॥

ਸਤਿਸੰਗਤ ਅੰਦਰ ਸਿਰਫ ਨਾਮ ਦਾ ਉਚਾਰਨ ਕਰ।

ਕਰਮ ਧਰਮ, ਨੇਮ ਬ੍ਰਤ ਪੂਜਾ ॥

ਕਰਮ ਕਾਂਡ, ਫਰਜ, ਮਜ਼ਹਬੀ-ਸੰਸਕਾਰ, ਉਪਹਾਸ ਤੇ ਉਪਾਸਨਾ,

ਪਾਰਬ੍ਰਹਮ ਬਿਨੁ, ਜਾਨੁ ਨ ਦੂਜਾ ॥੨॥

ਇਹ ਸਭ ਪ੍ਰਭੂ ਦੇ ਬਗੈਰ ਕਿਸੇ ਹੋਰ ਦੀ ਸਿੰਞਾਣ ਨਾਂ ਕਰਨ ਵਿੱਚ ਆ ਜਾਂਦੇ ਹਨ।

ਤਾ ਕੀ, ਪੂਰਨ ਹੋਈ ਘਾਲ ॥

ਉਸ ਦੀ ਮੁਸ਼ਕੱਤ ਕਬੂਲ ਪੈ ਜਾਂਦੀ ਹੈ,

ਜਾ ਕੀ ਪ੍ਰੀਤਿ, ਅਪੁਨੇ ਪ੍ਰਭ ਨਾਲਿ ॥੩॥

ਜਿਸ ਦਾ ਪਿਆਰ ਆਪਦੇ ਨਿਜ ਦੇ ਮਾਲਕ ਨਾਲ ਹੈ।

ਸੋ ਬੈਸਨੋ ਹੈ, ਅਪਰ ਅਪਾਰੁ ॥

ਬੇਅੰਤ ਅਣਮੁੱਲਾ ਹੈ ਉਹ ਮਾਸ-ਤਿਆਗੀ,

ਕਹੁ ਨਾਨਕ, ਜਿਨਿ ਤਜੇ ਬਿਕਾਰ ॥੪॥੯੬॥੧੬੫ ॥

ਗੁਰੂ ਜੀ ਫੁਰਮਾਉਂਦੇ ਹਨ, ਜਿਸ ਨੇ ਪਾਪ ਛੱਡ ਦਿਤੇ ਹਨ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਜੀਵਤ, ਛਾਡਿ ਜਾਹਿ ਦੇਵਾਨੇ ॥

ਤੇਰੀ ਜਿੰਦਗੀ ਵਿੱਚ ਹੀ ਸਨਬੰਧੀ ਤੈਨੂੰ ਤਿਆਗ ਜਾਂਦੇ ਹਨ, ਹੈ ਝੱਲੇ।

ਮੁਇਆ ਉਨ ਤੇ, ਕੋ ਵਰਸਾਂਨੇ ॥੧॥

ਮਰਨ ਮਗਰੋ ਕੀ ਕੋਈ ਜਣਾ ਉਨ੍ਹਾਂ ਤੋਂ ਲਾਭ ਉਠਾ ਸਕਦਾ ਹੈ?

ਸਿਮਰਿ ਗੋਵਿੰਦੁ, ਮਨਿ ਤਨਿ ਧੁਰਿ ਲਿਖਿਆ ॥

ਜਿਸ ਦੇ ਲਈ ਐਸਾ ਮੁੱਢ ਤੋਂ ਲਿਖਿਆ ਹੋਇਆ ਹੈ, ਉਹ ਆਪਦੀ ਆਤਮਾ ਤੇ ਦੇਹਿ ਨਲਾ ਸ੍ਰਿਸ਼ਟੀ ਦੇ ਸੁਆਮੀ ਨੂੰ ਯਾਦ ਕਰਦਾ ਹੈ।

ਕਾਹੂ ਕਾਜ, ਨ ਆਵਤ ਬਿਖਿਆ ॥੧॥ ਰਹਾਉ ॥

ਪ੍ਰਾਣ-ਨਾਸਕ ਪਾਪ ਕਿਸੇ ਕੰਮ ਨਹੀਂ ਆਉਂਦੇ। ਠਹਿਰਾਉ।

ਬਿਖੈ ਠਗਉਰੀ, ਜਿਨਿ ਜਿਨਿ ਖਾਈ ॥

ਜਿਸ ਕਿਸੇ ਨੇ ਠੱਗੀ ਫਰੇਬ ਦੀ ਜ਼ਹਿਰ ਖਾਧੀ ਹੈ,

ਤਾ ਕੀ ਤ੍ਰਿਸਨਾ, ਕਬਹੂੰ ਨ ਜਾਈ ॥੨॥

ਉਸ ਦੀ ਪਿਆਸ ਕਦਾਚਿੱਤ ਦੂਰ ਨਹੀਂ ਹੁੰਦੀ।

ਦਾਰਨ ਦੁਖ, ਦੁਤਰ ਸੰਸਾਰੁ ॥

ਕਠਨ ਜਗਤ ਸਮੁੰਦਰ ਭਿਆਨਕ ਦੁਖੜਿਆਂ ਨਾਲ ਭਰਿਆਂ ਹੋਇਆ ਹੈ।

ਰਾਮ ਨਾਮ ਬਿਨੁ, ਕੈਸੇ ਉਤਰਸਿ ਪਾਰਿ ॥੩॥

ਵਿਆਪਕ ਵਾਹਿਗੁਰੂ ਦੇ ਨਾਮ ਦੇ ਬਾਝੋਂ ਪ੍ਰਾਣੀ ਇਸ ਤੋਂ ਕਿਸ ਤਰ੍ਹਾਂ ਪਾਰ ਹੋਵੇਗਾ?

ਸਾਧ ਸੰਗਿ ਮਿਲਿ, ਦੁਇ ਕੁਲ ਸਾਧਿ ॥

ਸਤਿ ਸੰਗਤ ਨਾਲ ਜੁੜ ਕੇ ਆਪਦੀਆਂ ਦੋਨੋ ਪੀੜ੍ਹੀਆਂ ਦਾ ਪਾਰ ਉਤਾਰਾ ਕਰ ਲੈ,

ਰਾਮ ਨਾਮ, ਨਾਨਕ ਆਰਾਧਿ ॥੪॥੯੭॥੧੬੬॥

ਹੇ ਨਾਨਕ! ਸੁਆਮੀ ਦੇ ਨਾਮ ਸਿਮਰਨ ਕਰਨ ਦੁਆਰਾ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਗਰੀਬਾ ਉਪਰਿ, ਜਿ ਖਿੰਜੈ ਦਾੜੀ ॥

ਜੇ ਕੋਈ ਗਰੀਬੜਿਆਂ ਉਤੇ ਆਪਣੀ ਦਾੜ੍ਹੀ ਤੇ ਹੈਕੜ ਨਾਲ ਹੱਥ ਫੇਰਦਾ ਹੈ,

ਪਾਰਬ੍ਰਹਮਿ, ਸਾ ਅਗਨਿ ਮਹਿ ਸਾੜੀ ॥੧॥

ਤਾਂ ਉਸ ਦਾੜ੍ਹੀ ਨੂੰ ਬੁਲੰਦ ਪ੍ਰਭੂ ਅੱਗ ਵਿੱਚ ਸਾੜ ਸੁੱਟਦਾ ਹੈ।

ਪੂਰਾ ਨਿਆਉ, ਕਰੇ ਕਰਤਾਰੁ ॥

ਸਿਰਜਣਹਾਰ ਮੁਕੰਮਲ ਇਨਸਾਫ ਕਰਦਾ ਹੈ।

ਅਪੁਨੇ ਦਾਸ ਕਉ, ਰਾਖਨਹਾਰੁ ॥੧॥ ਰਹਾਉ ॥

ਉਹ ਆਪਣੇ ਗੋਲੇ ਦੀ ਰਖਿਆ ਕਰਨ ਵਾਲਾ ਹੈ ਠਹਿਰਾਉ।

ਆਦਿ ਜੁਗਾਦਿ, ਪ੍ਰਗਟਿ ਪਰਤਾਪੁ ॥

ਸ਼ੁਰੂ ਤੋਂ ਅਤੇ ਯੁਗਾਂ ਆਦਿਕਾਂ ਦੇ ਆਰੰਭ ਤੋਂ ਉਸ ਦਾ ਤਪ ਤੇਜ ਉਜਾਗਰ ਹੈ।

ਨਿੰਦਕੁ ਮੁਆ, ਉਪਜਿ ਵਡ ਤਾਪੁ ॥੨॥

ਕਲੰਕ ਲਾਉਣ ਵਾਲਾ ਭਾਰੀ ਬੁਖਾਰ ਚਾੜ੍ਹ ਕੇ ਮਰ ਜਾਂਦਾ ਹੈ।

ਤਿਨਿ ਮਾਰਿਆ, ਜਿ ਰਖੈ ਨ ਕੋਇ ॥

ਉਸ ਨੂੰ ਉਸ ਨੇ ਮਾਰਿਆ ਹੈ, ਜਿਸ ਦੇ ਮਾਰੇ ਹੋਏ ਨੂੰ ਕੋਈ ਬਚਾ ਨਹੀਂ ਸਕਦਾ।

ਆਗੈ ਪਾਛੈ, ਮੰਦੀ ਸੋਇ ॥੩॥

ਏਥੇ ਤੇ ਅੱਗੇ ਭੈੜੀ ਹੈ ਉਸ ਦੀ ਸੂਹਰਤ।

ਅਪੁਨੇ ਦਾਸ, ਰਾਖੈ ਕੰਠਿ ਲਾਇ ॥

ਆਪਣੇ ਨਫਰਾਂ ਨੂੰ ਪ੍ਰਭੂ ਆਪਣੇ ਗਲੇ ਨਾਲ ਲਾਈ ਰਖਦਾ ਹੈ।

ਸਰਣਿ ਨਾਨਕ, ਹਰਿ ਨਾਮੁ ਧਿਆਇ ॥੪॥੯੮॥੧੬੭॥

ਨਾਨਕ ਹਰੀ ਦੀ ਸਰਣਾਗਤ ਸੰਭਾਲਦਾ ਅਤੇ ਉਸਦੇ ਨਾਮ ਦਾ ਸਿਮਰਨ ਕਰਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਮਹਜਰੁ ਝੂਠਾ, ਕੀਤੋਨੁ ਆਪਿ ॥

ਸਾਹਿਬ ਨੇ ਖੁਦ ਮੇਜਰਨਾਮੇ ਨੂੰ ਕੂੜਾ ਸਾਬਤ ਕਰ ਦਿਤਾ।

ਪਾਪੀ ਕਉ, ਲਾਗਾ ਸੰਤਾਪੁ ॥੧॥

ਗੁਨਹਾਗਾਰ ਨੂੰ ਆਪਦਾ ਚਿਮੜ ਗਈ।

ਜਿਸਹਿ ਸਹਾਈ, ਗੋਬਿਦੁ ਮੇਰਾ ॥

ਜਿਸ ਦਾ ਸਹਾਇਕ ਮੇਰਾ ਸੁਆਮੀ ਹੈ,

ਤਿਸੁ ਕਉ ਜਮੁ ਨਹੀ ਆਵੈ ਨੇਰਾ ॥੧॥ ਰਹਾਉ ॥

ਮੌਤ ਉਸ ਦੇ ਨੇੜੇ ਨਹੀਂ ਢੁਕਦੀ। ਠਹਿਰਾਉ।

ਸਾਚੀ ਦਰਗਹ, ਬੋਲੈ ਕੂੜੁ ॥

ਅੰਨ੍ਹਾ ਮੂਰਖ ਸੱਚੇ ਦਰਬਾਰ ਅੰਦਰ ਝੂਠ ਬਕਦਾ ਹੈ,

ਸਿਰੁ ਹਾਥ ਪਛੋੜੈ, ਅੰਧਾ ਮੂੜੁ ॥੨॥

ਅਤੇ ਆਪਣੇ ਹੱਥਾਂ ਨਾਲ ਆਪਣੇ ਸਿਰ ਨੂੰ ਪਿਟਦਾ ਹੈ।

ਰੋਗ ਬਿਆਪੇ, ਕਰਦੇ ਪਾਪ ॥

ਬੀਮਾਰੀਆਂ ਉਨ੍ਹਾਂ ਨੂੰ ਲਗਦੀਆਂ ਹਨ, ਜੋ ਗੁਨਾਹ ਕਮਾਉਂਦੇ ਹਨ।

ਅਦਲੀ ਹੋਇ ਬੈਠਾ, ਪ੍ਰਭੁ ਆਪਿ ॥੩॥

ਸੁਆਮੀ ਖੁਦ ਹੀ ਮੁਨਿਸਫ ਹੋ ਕੇ ਬੈਠਦਾ ਹੈ।

ਅਪਨ ਕਮਾਇਐ, ਆਪੇ ਬਾਧੇ ॥

ਆਪਣੇ ਅਮਲਾ ਦੇ ਕਾਰਨ ਉਹ ਆਪ ਹੀ ਬਝ ਗਏ ਹਨ।

ਦਰਬੁ ਗਇਆ, ਸਭੁ ਜੀਅ ਕੈ ਸਾਥੈ ॥੪॥

ਸਾਰਾ ਧਨ ਪਦਾਰਥ ਜਿੰਦਗੀ ਦੇ ਨਾਲ ਹੀ ਚਲਿਆ ਜਾਂਦਾ ਹੈ।

ਨਾਨਕ, ਸਰਨਿ ਪਰੇ ਦਰਬਾਰਿ ॥

ਨਾਨਕ ਨੇ ਸਾਈਂ ਦੀ ਦਰਗਾਹ ਦੀ ਪਨਾਹ ਲਈ ਹੈ।

ਰਾਖੀ ਪੈਜ, ਮੇਰੈ ਕਰਤਾਰਿ ॥੫॥੯੯॥੧੬੮॥

ਮੇਰੇ ਸਿਰਜਣਹਾਰ ਨੇ ਮੇਰੀ ਇੱਜ਼ਤ ਰਖ ਲਈ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਜਨ ਕੀ ਧੂਰਿ, ਮਨ ਮੀਠ ਖਟਾਨੀ ॥

ਸਾਧੂ ਦੇ ਪੈਰਾਂ ਦੀ ਖਾਕ ਮੇਰੇ ਚਿੱਤ ਨੂੰ ਮਿੱਠੀ ਲਗਦੀ ਹੈ।

ਪੂਰਬਿ ਕਰਮਿ, ਲਿਖਿਆ ਧੁਰਿ ਪ੍ਰਾਨੀ ॥੧॥ ਰਹਾਉ ॥

ਜੀਵ ਦੀ (ਮੇਰੀ) ਕਿਸਮਤ ਵਿੱਚ, ਆਦਿ ਪੁਰਖ ਨੇ ਮੁਢ ਤੋਂ ਐਸਾ ਲਿਖਿਆ ਹੋਇਆ ਸੀ। ਠਹਿਰਾਉ।

ਅਹੰਬੁਧਿ, ਮਨ ਪੂਰਿ ਥਿਧਾਈ ॥

ਹਿਰਦਾ ਹੰਕਾਰੀ ਮਤਿ ਦੀ ਬਿੰਧਿਆਈ ਨਾਲ ਪਰੀ-ਪੂਰਨ ਹੈ।

ਸਾਧ ਧੂਰਿ, ਕਰਿ ਸੁਧ ਮੰਜਾਈ ॥੧॥

ਸੰਤਾਂ ਦੇ ਪੈਰਾਂ ਦੀ ਘੂੜ ਨਾਲ ਮਾਂਜ ਕੇ ਇਹ ਸਾਫ ਸੁਥਰਾ ਹੋ ਜਾਂਦਾ ਹੈ।

ਅਨਿਕ ਜਲਾ, ਜੇ ਧੋਵੈ ਦੇਹੀ ॥

ਕਈ ਪਾਣੀਆਂ ਨਾਲ ਜੇਕਰ ਸਰੀਰ ਧੋਤਾ ਜਾਵੇ,

ਮੈਲੁ ਨ ਉਤਰੈ, ਸੁਧੁ ਨ ਤੇਹੀ ॥੨॥

ਉਸ ਨਾਲ ਇਸ ਦੀ ਗਿਲਾਜ਼ਤ ਨਹੀਂ ਲਹਿੰਦੀ ਅਤੇ ਇਹ ਸਾਫ ਨਹੀਂ ਹੁੰਦਾ।

ਸਤਿਗੁਰੁ ਭੇਟਿਓ, ਸਦਾ ਕ੍ਰਿਪਾਲ ॥

ਮੈਂ ਸਦੀਵੀ ਮਿਹਰਬਾਨ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ,

ਹਰਿ ਸਿਮਰਿ ਸਿਮਰਿ, ਕਾਟਿਆ ਭਉ ਕਾਲ ॥੩॥

ਅਤੇ ਵਾਹਿਗੁਰੂ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਮੈਂ ਮੌਤ ਦੇ ਡਰ ਨੂੰ ਦੂਰ ਕਰ ਦਿੱਤਾ ਹੈ।

ਮੁਕਤਿ ਭੁਗਤਿ, ਜੁਗਤਿ ਹਰਿ ਨਾਉ ॥

ਮੋਖ਼ਸ਼, ਨਿਆਮ੍ਹਤਾ ਅਤੇ ਸੰਸਾਰਕ-ਸਿਧਤਾ ਸਭ ਵਾਹਿਗੁਰੂ ਦੇ ਨਾਮ ਵਿੱਚ ਹਨ।

ਪ੍ਰੇਮ ਭਗਤਿ, ਨਾਨਕ ਗੁਣ ਗਾਉ ॥੪॥੧੦੦॥੧੬੯॥

ਅਨੁਰਾਗੀ ਪ੍ਰੀਤ ਨਾਲ ਹੈ ਨਾਨਕ, ਵਾਹਿਗੁਰੂ ਦਾ ਜੱਸ ਗਾਇਨ ਕਰ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਜੀਵਨ ਪਦਵੀ, ਹਰਿ ਕੇ ਦਾਸ ॥

ਵਾਹਿਗੁਰੂ ਦੇ ਗੋਲੇ ਅਮਰ-ਮਰਤਬੇ ਨੂੰ ਪਾ ਲੈਂਦੇ ਹਨ।

ਜਿਨ ਮਿਲਿਆ, ਆਤਮ ਪਰਗਾਸੁ ॥੧॥

ਉਨ੍ਹਾਂ ਨੂੰ ਭੇਟਣ ਦੁਆਰਾ ਆਤਮਾ ਪ੍ਰਕਾਸ਼ ਹੋ ਜਾਂਦੀ ਹੈ।

ਹਰਿ ਕਾ ਸਿਮਰਨੁ, ਸੁਨਿ ਮਨ ਕਾਨੀ ॥

ਆਪਣੇ ਚਿੱਤ ਤੇ ਕੰਨਾਂ ਨਾਲ ਵਾਹਿਗੁਰੂ ਦਾ ਨਾਮ ਸ੍ਰਵਣ ਕਰ,

ਸੁਖੁ ਪਾਵਹਿ, ਹਰਿ ਦੁਆਰ ਪਰਾਨੀ! ॥੧॥ ਰਹਾਉ ॥

ਅਤੇ ਤੂੰ ਵਾਹਿਗੁਰੂ ਦੇ ਦਰਵਾਜੇ ਉਤੇ ਆਰਾਮ ਪਾਵੇਂਗਾ ਹੈ ਫਾਨੀ ਬੰਦੇ! ਠਹਿਰਾਉ।

ਆਠ ਪਹਰ, ਧਿਆਈਐ ਗੋਪਾਲੁ ॥

ਅੱਠੇ ਪਹਿਰ ਹੀ ਸ੍ਰਿਸ਼ਟੀ ਦੇ ਪਾਲਣ-ਪੋਸਣਹਾਰ ਦਾ ਆਰਾਧਨ ਕਰ।

ਨਾਨਕ, ਦਰਸਨੁ ਦੇਖਿ ਨਿਹਾਲੁ ॥੨॥੧੦੧॥੧੭੦॥

ਸਾਹਿਬ ਦਾ ਦੀਦਾਰ ਤੱਕਣ ਦੁਆਰਾ ਨਾਨਕ ਪਰਮ ਪਰਸੰਨ ਹੋ ਗਿਆ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਸਾਂਤਿ ਭਈ, ਗੁਰ ਗੋਬਿਦਿ ਪਾਈ ॥

ਠੰਢ-ਚੈਨ ਪੈ ਗਈ ਹੈ। ਗੁਰੂ-ਵਾਹਿਗੁਰੂ ਨੇ ਇਸ ਨੂੰ ਵਰਸਾਇਆ ਹੈ।

ਤਾਪ ਪਾਪ, ਬਿਨਸੇ ਮੇਰੇ ਭਾਈ! ॥੧॥ ਰਹਾਉ ॥

ਮੇਰੀ ਜਲਨ ਤੇ ਗੁਨਾਹ ਨਾਸ ਹੋ ਗਏ ਹਨ, ਹੇ ਮੇਰੇ ਵੀਰ! ਠਹਿਰਾਉ।

ਰਾਮ ਨਾਮੁ, ਨਿਤ ਰਸਨ ਬਖਾਨ ॥

ਆਪਣੀ ਜੀਭਾ ਨਾਲ ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਣ ਕਰ।

ਬਿਨਸੇ ਰੋਗ, ਭਏ ਕਲਿਆਨ ॥੧॥

ਤੇਰੀਆਂ ਜਹਿਮਤਾ ਟੁਰ ਜਾਣਗੀਆਂ ਅਤੇ ਤੂੰ ਮੁਕਤ ਹੋ ਜਾਵੇਗਾ।

ਪਾਰਬ੍ਰਹਮ, ਗੁਣ ਅਗਮ ਬੀਚਾਰ ॥

ਅਖੋਜ ਸ਼ਰੋਮਣੀ ਸਾਹਿਬ ਦੀਆਂ ਵਡਿਆਈਆਂ ਦਾ ਧਿਆਨ ਧਾਰ।

ਸਾਧੂ ਸੰਗਮਿ, ਹੈ ਨਿਸਤਾਰ ॥੨॥

ਸਤਿਸੰਗਤ ਅੰਦਰ ਕਲਿਆਣ ਦੀ ਪ੍ਰਾਪਤੀ ਹੁੰਦੀ ਹੈ।

ਨਿਰਮਲ ਗੁਣ, ਗਾਵਹੁ ਨਿਤ ਨੀਤ ॥

ਹੈ ਮੇਰੇ ਮਿੱਤ੍ਰ! ਜਿਹੜਾ ਪੁਰਸ਼, ਸਦੀਵ ਤੇ ਹਮੇਸ਼ਾਂ ਹੀ ਹਰੀ ਦੀ ਪਵਿੱਤਰ ਕੀਰਤੀ ਗਾਇਨ ਕਰਦਾ ਹੈ,

ਗਈ ਬਿਆਧਿ, ਉਬਰੇ ਜਨ ਮੀਤ ॥੩॥

ਉਸ ਦੇ ਰੋਗ ਦੂਰ ਹੋ ਜਾਂਦੇ ਹਨ ਅਤੇ ਉਹ ਬੱਚ ਜਾਂਦਾ ਹੈ।

ਮਨ ਬਚ ਕ੍ਰਮ, ਪ੍ਰਭੁ ਅਪਨਾ ਧਿਆਈ ॥

ਖਿਆਲ, ਬਚਨ ਅਤੇ ਅਮਲ ਨਾਲ ਮੈਂ ਆਪਣੇ ਮਾਲਕ ਦਾ ਆਰਾਧਨ ਕਰਦਾ ਹਾਂ।

ਨਾਨਕ ਦਾਸ, ਤੇਰੀ ਸਰਣਾਈ ॥੪॥੧੦੨॥੧੭੧॥

ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ, ਹੈ ਸਾਹਿਬ!


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥

ਰੱਬ ਰੂਪ ਗੁਰਾਂ ਨੇ ਅੱਖੀਆਂ ਖੋਲ੍ਹ ਦਿੱਤੀਆਂ ਹਨ।

ਭਰਮ ਗਏ, ਪੂਰਨ ਭਈ ਸੇਵ ॥੧॥ ਰਹਾਉ ॥

ਮੇਰੇ ਸੰਦੇਹ ਦੌੜ ਗਏ ਹਨ ਅਤੇ ਮੇਰੀ ਘਾਲ ਸਫਲ ਹੋ ਗਈ ਹੈ। ਠਹਿਰਾਉ।

ਸੀਤਲਾ ਤੇ, ਰਖਿਆ ਬਿਹਾਰੀ ॥

ਚੀਚਕ ਤੋਂ ਅਨੰਦ ਦੇਣ ਵਾਲੇ ਨੇ ਬਚਾ ਲਿਆ ਹੈ।

ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥੧॥

ਉੱਚੇ ਸੁਆਮੀ, ਮਾਲਕ ਨੇ ਆਪਣੀ ਮਿਹਰ ਕੀਤੀ ਹੈ।

ਨਾਨਕ, ਨਾਮੁ ਜਪੈ ਸੋ ਜੀਵੈ ॥

ਨਾਨਕ ਕੇਵਲ ਉਹੀ ਜੀਊਂਦਾ ਹੈ ਜੋ ਸਾਈਂ ਦੇ ਨਾਮ ਨੂੰ ਉਚਾਰਦਾ ਹੈ।

ਸਾਧਸੰਗਿ, ਹਰਿ ਅੰਮ੍ਰਿਤੁ ਪੀਵੈ ॥੨॥੧੦੩॥੧੭੨॥

ਪਵਿੱਤਰ ਪੁਰਸ਼ਾਂ ਦੀ ਸਭਾ ਅੰਦਰ ਉਹ ਵਾਹਿਗੁਰੂ ਸੁਧਾਰਸ ਨੂੰ ਪਾਨ ਕਰਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪਜੰਵੀ।

ਧਨੁ ਓਹੁ ਮਸਤਕੁ, ਧਨੁ ਤੇਰੇ ਨੇਤ ॥

ਮੁਬਾਰਕ ਹੈ ਉਹ ਮੱਥਾ (ਜਿਹੜਾ ਤੇਰੇ ਅੱਗੇ ਨਿਉਂਦਾ ਹੈ) ਅਤੇ ਮੁਬਾਰਕ ਹਨ ਉਹ ਅੱਖਾਂ (ਜਿਹੜੀਆਂ) ਤੇਰੇ (ਦੀਦਾਰ ਨੂੰ ਵੇਖਦੀਆਂ ਹਨ ਹੈ ਪ੍ਰਭੂ!)।

ਧਨੁ ਓਇ ਭਗਤ, ਜਿਨ ਤੁਮ ਸੰਗਿ ਹੇਤ ॥੧॥

ਮੁਬਾਰਕ ਹਨ ਉਹ ਸਾਧੂ, ਜਿਨ੍ਹਾਂ ਦਾ ਤੇਰੇ ਨਾਲ ਪਿਆਰ ਹੈ।

ਨਾਮ ਬਿਨਾ, ਕੈਸੇ ਸੁਖੁ ਲਹੀਐ ॥

ਨਾਮ ਦੇ ਬਗੈਰ, ਆਰਾਮ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ?

ਰਸਨਾ, ਰਾਮ ਨਾਮ ਜਸੁ ਕਹੀਐ ॥੧॥ ਰਹਾਉ ॥

ਆਪਣੀ ਜੀਭ ਨਾਲ ਤੂੰ ਸੁਆਮੀ ਦੇ ਨਾਮ ਦੀ ਮਹਿਮਾ ਉਚਾਰਣ ਕਰ। ਠਹਿਰਾਉ।

ਤਿਨ ਊਪਰਿ, ਜਾਈਐ ਕੁਰਬਾਣੁ ॥

ਨਾਨਕ ਉਨ੍ਹਾਂ ਉਤੇ ਬਲਿਹਾਰਨੇ ਜਾਂਦਾ ਹੈ,

ਨਾਨਕ, ਜਿਨਿ ਜਪਿਆ ਨਿਰਬਾਣੁ ॥੨॥੧੦੪॥੧੭੩॥

ਜਿਨ੍ਹਾਂ ਨੇ ਪਵਿੱਤ੍ਰ ਪ੍ਰਭੂ ਦਾ ਸਿਮਰਨ ਕੀਤਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਤੂੰਹੈ ਮਸਲਤਿ, ਤੂੰਹੈ ਨਾਲਿ ॥

ਤੂੰ ਮੇਰਾ ਸਲਾਹਕਾਰ ਹੈ ਤੇ ਤੂੰ ਹੀ ਸਦਾ ਮੇਰੇ ਸੰਗ ਹੈ।

ਤੂਹੈ ਰਾਖਹਿ, ਸਾਰਿ ਸਮਾਲਿ ॥੧॥

ਕੇਵਲ ਤੂੰ ਹੀ ਗਹੁ ਨਾਲ ਮੇਰੀ ਰੱਖਿਆ ਕਰਦਾ ਹੈ।

ਐਸਾ ਰਾਮੁ, ਦੀਨ ਦੁਨੀ ਸਹਾਈ ॥

ਐਹੋ ਜੇਹਾ ਹੈ ਮੇਰਾ ਸਰਬ-ਵਿਆਪਕ ਸੁਆਮੀ, ਜੋ ਪ੍ਰਲੋਕ ਤੇ ਇਸ ਲੋਕ ਵਿੱਚ ਮੇਰਾ ਮਦਦਗਾਰ ਹੈ।

ਦਾਸ ਕੀ ਪੈਜ, ਰਖੈ ਮੇਰੇ ਭਾਈ! ॥੧॥ ਰਹਾਉ ॥

ਉਹ ਆਪਣੇ ਸੇਵਕ ਦੀ ਲੱਜਿਆ ਰਖਦਾ ਹੈ, ਹੈ ਮੇਰੇ ਵੀਰ! ਠਹਿਰਾਉ।

ਆਗੈ ਆਪਿ, ਇਹੁ ਥਾਨੁ ਵਸਿ ਜਾ ਕੈ ॥

ਕੇਵਲ ਉਹੀ ਅੱਗੇ ਹੈ, ਜਿਸ ਦੀ ਅਖਤਿਆਰ ਵਿੱਚ ਇਹ ਅਸਥਾਨ ਹੈ।

ਆਠ ਪਹਰ, ਮਨੁ ਹਰਿ ਕਉ ਜਾਪੈ ॥੨॥

ਦਿਨ ਰਾਤ, ਹੈ ਮੇਰੀ ਆਤਮਾ! ਤੂੰ ਵਾਹਿਗੁਰੂ ਦਾ ਆਰਾਧਨ ਕਰ।

ਪਤਿ ਪਰਵਾਣੁ, ਸਚੁ ਨੀਸਾਣੁ ॥

ਉਸ ਦੀ ਇੱਜ਼ਤ ਕਬੂਲ ਪੇਂਦੀ ਹੈ ਅਤੇ ਉਸੇ ਨੂੰ ਹੀ ਸਤਿਨਾਮ ਦਾ ਚਿੰਨ੍ਹ ਲਗਦਾ ਹੈ,

ਜਾ ਕਉ ਆਪਿ ਕਰਹਿ ਫੁਰਮਾਨੁ ॥੩॥

ਜਿਸ ਦੇ ਲਈ ਪ੍ਰਭੂ ਖੁਦ ਹੁਕਮ ਜਾਰੀ ਕਰਦਾ ਹੈ।

ਆਪੇ ਦਾਤਾ, ਆਪਿ ਪ੍ਰਤਿਪਾਲਿ ॥

ਠਾਕੁਰ-ਖੁਦ ਦਾਤਾਰ ਹੈ ਅਤੇ ਖੁਦ ਹੀ ਪਾਲਣ-ਪੋਸਣਹਾਰ।

ਨਿਤ ਨਿਤ ਨਾਨਕ, ਰਾਮ ਨਾਮੁ ਸਮਾਲਿ ॥੪॥੧੦੫॥੧੭੪॥

ਹਰ ਰੋਜ ਤੇ ਹਮੇਸ਼ਾਂ ਹੈ ਨਾਨਕ! ਸੁਆਮੀ ਦੇ ਨਾਮ ਦਾ ਸਿਮਰਨ ਕਰ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਸਤਿਗੁਰੁ ਪੂਰਾ, ਭਇਆ ਕ੍ਰਿਪਾਲੁ ॥

ਜਦ ਪੂਰਨ ਸੱਚੇ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ,

ਹਿਰਦੈ ਵਸਿਆ, ਸਦਾ ਗੁਪਾਲੁ ॥੧॥

ਤਾਂ ਆਲਮ ਦੀ ਪਰਵਰਸ਼ ਕਰਨ ਵਾਲਾ ਵਾਹਿਗੁਰੂ ਬੰਦੇ ਦੇ ਚਿੱਤ ਅੰਦਰ ਹਮੇਸ਼ਾਂ ਲਈ ਟਿਕ ਜਾਂਦਾ ਹੈ।

ਰਾਮੁ ਰਵਤ, ਸਦ ਹੀ ਸੁਖੁ ਪਾਇਆ ॥

ਵਿਆਪਕ ਪ੍ਰਭੂ ਦਾ ਚਿੰਤਨ ਕਰਨ ਦੁਆਰਾ, ਮੈਂ ਸਦੀਵੀ ਆਰਾਮ ਨੂੰ ਪ੍ਰਾਪਤ ਹੋ ਗਿਆ ਹਾਂ।

ਮਇਆ ਕਰੀ, ਪੂਰਨ ਹਰਿ ਰਾਇਆ ॥੧॥ ਰਹਾਉ ॥

ਪੂਰੇ ਪਾਤਸ਼ਾਹ, ਵਾਹਿਗੁਰੂ ਨੇ ਮੇਰੇ ਉਤੇ ਰਹਿਮਤ ਧਾਰੀ ਹੈ। ਠਹਿਰਾਉ।

ਕਹੁ ਨਾਨਕ, ਜਾ ਕੇ ਪੂਰੇ ਭਾਗ ॥

ਗੁਰੂ ਜੀ ਫੁਰਮਾਉਂਦੇ ਹਨ, ਜਿਸਦੀ ਪੂਰਨ ਪ੍ਰਾਲਬਧ ਹੈ,

ਹਰਿ ਹਰਿ ਨਾਮੁ, ਅਸਥਿਰੁ ਸੋਹਾਗੁ ॥੨॥੧੦੬॥

ਉਹ ਸਦੀਵੀ ਸਥਿਰ, ਭਰਤੇ, ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਧੋਤੀ ਖੋਲਿ, ਵਿਛਾਏ ਹੇਠਿ ॥

ਬ੍ਰਾਹਮਣ ਆਪਣੇ ਤੇੜ ਦੀ ਚਾਦਰ ਖੋਲ੍ਹ ਕੇ ਆਪਣੇ ਥਲੇ ਵਿਛਾ ਲੈਂਦਾ ਹੈ।

ਗਰਧਪ ਵਾਂਗੂ, ਲਾਹੇ ਪੇਟਿ ॥੧॥

ਜੋ ਕੁਝ ਉਸ ਨੂੰ ਹੱਥ ਆਉਂਦਾ ਹੈ, ਉਹ ਖੋਤੇ ਵਾਙੂ ਆਪਣੇ ਢਿੱਡ ਵਿੱਚ ਉਤਾਰੀ ਜਾਂਦਾ ਹੈ।

ਬਿਨੁ ਕਰਤੂਤੀ, ਮੁਕਤਿ ਨ ਪਾਈਐ ॥

ਚੰਗੇ ਅਮਲਾਂ ਦੇ ਬਗੈਰ ਮੋਖਸ਼ ਦੀ ਪ੍ਰਾਪਤੀ ਨਹੀਂ ਹੁੰਦੀ।

ਮੁਕਤਿ ਪਦਾਰਥੁ, ਨਾਮੁ ਧਿਆਈਐ ॥੧॥ ਰਹਾਉ ॥

ਕਲਿਆਣ ਦੀ ਦੌਲਤ, ਨਾਮ ਦਾ ਆਰਾਧਨ ਕਰਨ ਦੁਆਰਾ ਮਿਲਦੀ ਹੈ। ਠਹਿਰਾਉ।

ਪੂਜਾ ਤਿਲਕ, ਕਰਤ ਇਸਨਾਨਾਂ ॥

ਉਹ ਪੂਜਾ ਤੇ ਇਸ਼ਨਾਨ ਕਰਦਾ ਹੈ ਅਤੇ ਆਪਣੇ ਮੱਥੇ ਉਤੇ ਟਿੱਕਾ ਲਾਉਂਦਾ ਹੈ।

ਛੁਰੀ ਕਾਢਿ, ਲੇਵੈ ਹਥਿ ਦਾਨਾ ॥੨॥

ਪੁੰਨ ਦਾਨ ਲੈਣ ਲਈ ਉਹ ਆਪਣੇ ਹੱਥ ਵਿੱਚ ਕਰਦ ਕਢ ਲੇਂਦਾ ਹੈ।

ਬੇਦੁ ਪੜੈ, ਮੁਖਿ ਮੀਠੀ ਬਾਣੀ ॥

ਮੂੰਹ ਦੀ ਮਿੱਠੜੀ ਸੁਰ ਨਾਲ ਉਹ ਵੇਦਾਂ ਦਾ ਪਾਠ ਕਰਦਾ ਹੈ।

ਜੀਆ ਕੁਹਤ, ਨ ਸੰਗੈ ਪਰਾਣੀ ॥੩॥

ਫਾਨੀ ਬੰਦਾ ਪ੍ਰਾਣ-ਧਾਰੀਆਂ ਨੂੰ ਮਾਰਨੋ ਸੰਕੋਚ ਨਹੀਂ ਕਰਦਾ।

ਕਹੁ ਨਾਨਕ, ਜਿਸੁ ਕਿਰਪਾ ਧਾਰੈ ॥

ਗੁਰੂ ਜੀ ਆਖਦੇ ਹਨ, ਜਿਸ ਉਤੇ ਹਰੀ ਮਿਹਰ ਕਰਦਾ ਹੈ,

ਹਿਰਦਾ ਸੁਧੁ, ਬ੍ਰਹਮੁ ਬੀਚਾਰੈ ॥੪॥੧੦੭॥

ਉਹ ਆਪਣੇ ਮਨ ਵਿੱਚ ਪਵਿੱਤ੍ਰ ਹੈ ਤੇ ਸਾਈਂ ਦਾ ਸਿਮਰਨ ਕਰਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਥਿਰੁ ਘਰਿ ਬੈਸਹੁ, ਹਰਿ ਜਨ ਪਿਆਰੇ ॥

ਟਿਕ ਕੇ ਧਾਮ ਅੰਦਰ ਬੈਠੋ, ਹੇ ਵਾਹਿਗੁਰੂ ਦੇ ਲਾਡਲੇ ਗੋਲਿਓ!

ਸਤਿਗੁਰਿ, ਤੁਮਰੇ ਕਾਜ ਸਵਾਰੇ ॥੧॥ ਰਹਾਉ ॥

ਸੱਚੇ ਗੁਰਾਂ ਨੇ ਤੁਹਾਡੇ ਕਾਰਜ ਰਾਸ ਕਰ ਦਿਤੇ ਹਨ। ਠਹਿਰਾਉ।

ਦੁਸਟ ਦੂਤ, ਪਰਮੇਸਰਿ ਮਾਰੇ ॥

ਸੁਆਮੀ ਨੇ ਬਦਮਾਸ਼ ਅਤੇ ਬਦਕਾਰ ਨੂੰ ਨਾਸ ਕਰ ਦਿੱਤਾ ਹੈ।

ਜਨ ਕੀ ਪੈਜ, ਰਖੀ ਕਰਤਾਰੇ ॥੧॥

ਆਪਣੇ ਗੋਲੇ ਦੀ ਇੱਜ਼ਤ ਸਿਰਜਣਹਾਰ ਨੇ ਬਚਾ ਲਈ ਹੈ।

ਬਾਦਿਸਾਹ ਸਾਹ, ਸਭ ਵਸਿ ਕਰਿ ਦੀਨੇ ॥

ਪਾਤਸ਼ਾਹ ਤੇ ਮਹਾਰਾਜੇ ਪ੍ਰਭੂ ਨੇ ਆਪਣੇ ਗੋਲੇ ਦੇ ਸਾਰੇ ਅਧੀਨ ਕਰ ਦਿਤੇ ਹਨ।

ਅੰਮ੍ਰਿਤ ਨਾਮ, ਮਹਾ ਰਸ ਪੀਨੇ ॥੨॥

ਉਸ ਨੇ ਸੁਧਾਸਰੂਪ ਨਾਮ ਦਾ ਪਰਮ ਜੌਹਰ ਪਾਨ ਕੀਤਾ ਹੈ।

ਨਿਰਭਉ ਹੋਇ, ਭਜਹੁ ਭਗਵਾਨ ॥

ਨਿਡੱਰ ਹੋ ਕੇ ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕਰ।

ਸਾਧਸੰਗਤਿ ਮਿਲਿ, ਕੀਨੋ ਦਾਨੁ ॥੩॥

ਸਤਿ ਸੰਗਤ ਅੰਦਰ ਜੁੜ ਅਤੇ ਸੁਆਮੀ ਦੇ ਸਿਮਰਨ ਦੀ ਇਹ ਦਾਤ ਹੋਰਨਾ ਨੂੰ ਦੇਹ।

ਸਰਣਿ ਪਰੇ, ਪ੍ਰਭ ਅੰਤਰਜਾਮੀ ॥

ਨਾਨਕ ਨੇ ਅੰਦਰ ਦੀ ਜਾਨਣਹਾਰ ਠਾਕੁਰ ਦੀ ਸਰਣਾਗਤ ਸੰਭਾਲੀ ਹੈ,

ਨਾਨਕ, ਓਟ ਪਕਰੀ ਪ੍ਰਭ ਸੁਆਮੀ ॥੪॥੧੦੮॥

ਅਤੇ ਸਾਹਿਬ ਮਾਲਕ ਦਾ ਆਸਰਾ ਪਕੜਿਆ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਹਰਿ ਸੰਗਿ ਰਾਤੇ, ਭਾਹਿ ਨ ਜਲੈ ॥

ਜੋ ਵਾਹਿਗੁਰੂ ਦੇ ਪਿਆਰ ਨਾਲ ਰੰਗਿਆ ਹੈ, ਉਹ ਅੱਗ ਵਿੱਚ ਨਹੀਂ ਸੜਦਾ।

ਹਰਿ ਸੰਗਿ ਰਾਤੇ, ਮਾਇਆ ਨਹੀ ਛਲੈ ॥

ਜੋ ਵਾਹਿਗੁਰੂ ਦੇ ਪਿਆਰ ਨਾਲ ਰੰਗਿਆ ਹੈ, ਉਸ ਨੂੰ ਮੋਹਨੀ ਠਗਦੀ ਨਹੀਂ।

ਹਰਿ ਸੰਗਿ ਰਾਤੇ, ਨਹੀ ਡੂਬੈ ਜਲਾ ॥

ਜਿਹੜਾ ਰੱਬ ਦੀ ਪ੍ਰੀਤ ਨਾਲ ਰੰਗੀਜਿਆ ਹੈ, ਉਹ ਪਾਣੀ ਵਿੱਚ ਨਹੀਂ ਡੁਬਦਾ।

ਹਰਿ ਸੰਗਿ ਰਾਤੇ, ਸੁਫਲ ਫਲਾ ॥੧॥

ਜਿਹੜਾ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਿਆਂ ਹੈ, ਉਸ ਨੂੰ ਸਰੇਸ਼ਟ ਫਲ ਲਗਦੇ ਹਨ।

ਸਭ ਭੈ ਮਿਟਹਿ, ਤੁਮਾਰੈ ਨਾਇ ॥

ਤੇਰੇ ਨਾਮ ਨਾਲ ਸਾਰੇ ਡਰ ਨਾਸ ਹੋ ਜਾਂਦੇ ਹਨ।

ਭੇਟਤ ਸੰਗਿ, ਹਰਿ ਹਰਿ ਗੁਨ ਗਾਇ ॥ ਰਹਾਉ ॥

ਸਾਧ ਸੰਗਤ ਨਾਲ ਮਿਲ ਕੇ ਹੇ ਬੰਦੇ! ਤੂੰ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰ। ਠਹਿਰਾਉ।

ਹਰਿ ਸੰਗਿ ਰਾਤੇ, ਮਿਟੈ ਸਭ ਚਿੰਤਾ ॥

ਜੋ ਵਾਹਿਗੁਰੂ ਦੀ ਮੁਹੱਬਤ ਨਾਲ ਰੰਗੀਜਿਆ ਹੈ, ਉਸ ਦੇ ਸਾਰੇ ਫ਼ਿਕਰ ਦੂਰ ਹੋ ਜਾਂਦੇ ਹਨ।

ਹਰਿ ਸਿਉ ਸੋ ਰਚੈ, ਜਿਸੁ ਸਾਧ ਕਾ ਮੰਤਾ ॥

ਕੇਵਲ ਓਹੀ ਸੁਆਮੀ ਦੇ ਸਨੇਹ ਅੰਦਰ ਰਮਦਾ ਹੈ, ਜਿਸ ਨੂੰ ਸੰਤ ਸਰੂਪ ਗੁਰਾਂ ਦੇ ਉਪਦੇਸ਼ ਦੀ ਦਾਤ ਮਿਲੀ ਹੈ।

ਹਰਿ ਸੰਗਿ ਰਾਤੇ, ਜਮ ਕੀ ਨਹੀ ਤ੍ਰਾਸ ॥

ਪ੍ਰਭੂ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ ਮੌਤ ਦਾ ਡਰ ਨਹੀਂ ਸਤਾਉਂਦਾ।

ਹਰਿ ਸੰਗਿ ਰਾਤੇ, ਪੂਰਨ ਆਸ ॥੨॥

ਵਾਹਿਗੁਰੂ ਦੀ ਪਿਰਹੜੀ ਦੇ ਨਾਲ ਰੰਗੀਜਣ ਦੁਆਰਾ ਉਮੈਂ ਦਾ ਪੂਰੀਆਂ ਹੋ ਜਾਂਦੀਆਂ ਹਨ।

ਹਰਿ ਸੰਗਿ ਰਾਤੇ, ਦੂਖੁ ਨ ਲਾਗੈ ॥

ਰੱਬ ਨਾਲ ਰੰਗੇ ਜਾਣ ਨਾਲ ਕਸ਼ਟ ਨਹੀਂ ਵਿਆਪਦਾ।

ਹਰਿ ਸੰਗਿ ਰਾਤਾ, ਅਨਦਿਨੁ ਜਾਗੈ ॥

ਰੱਬ ਨਾਲ ਰੰਗਿਆ ਹੋਇਆ ਬੰਦਾ ਰੈਣ ਦਿਹੂੰ ਖਬਰਦਾਰ ਰਹਿੰਦਾ ਹੈ।

ਹਰਿ ਸੰਗਿ ਰਾਤਾ, ਸਹਜ ਘਰਿ ਵਸੈ ॥

ਰੱਬ ਨਾਲ ਰੰਗਿਆ ਹੋਇਆ ਬੰਦਾ ਸੁੱਖਦੇ ਟਿਕਾਣੇ ਅੰਦਰ ਟਿਕਦਾ ਹੈ।

ਹਰਿ ਸੰਗਿ ਰਾਤੇ, ਭ੍ਰਮੁ ਭਉ ਨਸੈ ॥੩॥

ਰੱਬ ਨਾਲ ਰੰਗੀਜਣ ਨਾਲ ਬੰਦੇ ਦਾ ਸੰਦੇਹ ਤੇ ਤ੍ਰਾਹ ਦੌੜ ਜਾਂਦੇ ਹਨ।

ਹਰਿ ਸੰਗਿ ਰਾਤੇ, ਮਤਿ ਊਤਮ ਹੋਇ ॥

ਪ੍ਰਭੂ ਦੇ ਨਾਲ ਰੰਗੇ ਜਾਣ ਦੁਆਰਾ ਅਕਲ ਸਰੇਸ਼ਟ ਹੋ ਜਾਂਦੀ ਹੈ।

ਹਰਿ ਸੰਗਿ ਰਾਤੇ, ਨਿਰਮਲ ਸੋਇ ॥

ਪ੍ਰਭੂ ਦੇ ਨਾਲ ਰੰਗੇ ਜਾਣ ਦੁਆਰਾ, ਪਵਿੱਤ੍ਰ ਹੋ ਜਾਂਦੀ ਹੈ ਸ਼ੁਹਰਤ।

ਕਹੁ ਨਾਨਕ, ਤਿਨ ਕਉ ਬਲਿ ਜਾਈ ॥

ਗੁਰੂ ਜੀ ਫੁਰਮਾਉਂਦੇ ਹਨ ਮੈਂ ਉਨ੍ਹਾਂ ਉਤੇ ਸਦਕੇ ਜਾਂਦਾ ਹਾਂ,

ਜਿਨ ਕਉ ਪ੍ਰਭੁ ਮੇਰਾ, ਬਿਸਰਤ ਨਾਹੀ ॥੪॥੧੦੯॥

ਜੋ ਮੇਰੇ ਸਾਹਿਬ ਨੂੰ ਨਹੀਂ ਭੁਲਾਉਂਦੇ।


ਗਉੜੀ ਮਹਲਾ ੫ ॥

ਗਉੜੀ ਪਾਤਸ਼ਾਹੀ ਪੰਜਵੀ।

ਉਦਮੁ ਕਰਤ, ਸੀਤਲ ਮਨ ਭਏ ॥

ਨੇਕ ਬਨਣ ਲਈ) ਉਪਰਾਲਾ ਕਰਨ ਦੁਆਰਾ ਆਤਮਾ ਸ਼ਾਤ ਹੋ ਜਾਂਦੀ ਹੈ।

ਮਾਰਗਿ ਚਲਤ, ਸਗਲ ਦੁਖ ਗਏ ॥

ਰੱਬ ਦੇ ਰਾਹੇ ਟੁਰਨ ਦੁਆਰਾ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।

ਨਾਮੁ ਜਪਤ, ਮਨਿ ਭਏ ਅਨੰਦ ॥

ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਚਿੱਤ ਪ੍ਰਸੰਨ ਹੋ ਜਾਂਦਾ ਹੈ।

ਰਸਿ ਗਾਏ, ਗੁਨ ਪਰਮਾਨੰਦ ॥੧॥

ਪਿਆਰ ਨਾਲ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਮਹਾਨ ਅਨੰਦ ਪ੍ਰਾਪਤ ਹੋ ਜਾਂਦਾ ਹੈ।

ਖੇਮ ਭਇਆ, ਕੁਸਲ ਘਰਿ ਆਏ ॥

ਹਰ ਪਾਸੇ ਖੁਸ਼ੀ ਹੋ ਗਈ ਹੈ ਅਤੇ ਪਰਮ ਪਰਸੰਨਤਾ ਮੇਰੇ ਗ੍ਰਹਿ ਅੰਦਰ ਆ ਗਈ ਹੈ।

ਭੇਟਤ ਸਾਧਸੰਗਿ, ਗਈ ਬਲਾਏ ॥ ਰਹਾਉ ॥

ਸਤਿ ਸੰਗਤ ਨਾਲ ਮਿਲਣ ਦੁਆਰਾ ਮੇਰੀ ਆਫਤ ਦੌੜ ਗਈ ਹੈ। ਠਹਿਰਾਉ।

ਨੇਤ੍ਰ ਪੁਨੀਤ, ਪੇਖਤ ਹੀ ਦਰਸ ॥

ਗੁਰਾਂ ਦਾ ਦੀਦਾਰ ਦੇਖਦੇ ਸਾਰ ਹੀ ਅੱਖਾਂ ਪਵਿੱਤ੍ਰ ਹੋ ਜਾਂਦੀਆਂ ਹਨ।

ਧਨਿ ਮਸਤਕ, ਚਰਨ ਕਮਲ ਹੀ ਪਰਸ ॥

ਗੁਰਾਂ ਦੇ ਚਰਨ ਕੰਵਲਾਂ ਨੂੰ ਛੂੰਹਦੇ ਸਾਰ ਹੀ ਮੱਥਾ ਸ਼ਲਾਘਾ ਯੋਗ ਹੋ ਜਾਂਦਾ ਹੈ।

ਗੋਬਿੰਦ ਕੀ ਟਹਲ, ਸਫਲ ਇਹ ਕਾਂਇਆ ॥

ਜਗਤ ਦੇ ਮਾਲਕ ਦੀ ਘਾਲ ਕਮਾਉਣ ਦੁਆਰਾ ਫਲ ਦਾਇਕ ਹੋ ਜਾਂਦੀ ਹੈ, ਇਹ ਦੇਹਿ।

ਸੰਤ ਪ੍ਰਸਾਦਿ, ਪਰਮ ਪਦੁ ਪਾਇਆ ॥੨॥

ਸਾਧੂ ਦੀ ਦਇਆ ਦੁਆਰਾ, ਮੈਂ ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ।

ਜਨ ਕੀ ਕੀਨੀ, ਆਪਿ ਸਹਾਇ ॥

ਆਪਣੇ ਨਫਰਾਂ ਨੂੰ ਸਾਹਿਬ ਆਪੇ ਹੀ ਸਹਾਇਤਾ ਦਿੰਦਾ ਹੈ।

ਸੁਖੁ ਪਾਇਆ, ਲਗਿ ਦਾਸਹ ਪਾਇ ॥

ਉਸ ਦੇ ਸੇਵਕਾਂ ਦੇ ਪੈਰੀ ਪੈ ਕੇ ਮੈਂ ਆਰਾਮ ਪ੍ਰਾਪਤ ਕੀਤਾ ਹੈ।

ਆਪੁ ਗਇਆ, ਤਾ ਆਪਹਿ ਭਏ ॥

ਜਦ ਹੰਕਾਰ ਚਲਿਆ ਜਾਂਦਾ ਹੈ, ਤਦ ਇਨਸਾਨ ਖੁਦ ਹੀ ਸਾਹਿਬ ਹੋ ਜਾਂਦਾ ਹੈ,

ਕ੍ਰਿਪਾ ਨਿਧਾਨ ਕੀ, ਸਰਨੀ ਪਏ ॥੩॥

ਅਤੇ ਰਹਿਮਤ ਦੇ ਖ਼ਜ਼ਾਨੇ ਦੀ ਸਰਣਾਗਤ ਸੰਭਾਲ ਲੈਂਦਾ ਹੈ।

ਜੋ ਚਾਹਤ, ਸੋਈ ਜਬ ਪਾਇਆ ॥

ਜਦ ਆਦਮੀ ਉਸ ਨੂੰ ਪਾ ਲੈਂਦਾ ਹੈ, ਜਿਸ ਲਈ ਉਹ ਤਾਂਘਦਾ ਹੈ,

ਤਬ ਢੂੰਢਨ, ਕਹਾ ਕੋ ਜਾਇਆ ॥

ਤਦ, ਉਹ ਉਸ ਨੂੰ ਲੱਭਣ ਲਈ ਕਿਸ ਜਗ੍ਹਾਂ ਨੂੰ ਜਾਵੇ?

ਅਸਥਿਰ ਭਏ, ਬਸੇ ਸੁਖ ਆਸਨ ॥

ਉਹ ਅਮਰ ਹੋ ਜਾਂਦਾ ਹੈ ਅਤੇ ਆਰਾਮ ਦੇ ਟਿਕਾਣੇ ਅੰਦਰ ਵਸਦਾ ਹੈ।

ਗੁਰ ਪ੍ਰਸਾਦਿ, ਨਾਨਕ ਸੁਖ ਬਾਸਨ ॥੪॥੧੧੦॥

ਗੁਰਾਂ ਦੀ ਮਿਹਰ ਸਦਕਾ, ਨਾਨਕ ਪ੍ਰਸੰਨਤਾ ਦੇ ਘਰ ਅੰਦਰ ਦਾਖਿਲ ਹੋ ਗਿਆ ਹੈ!


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਕੋਟਿ ਮਜਨ, ਕੀਨੋ ਇਸਨਾਨ ॥

ਤੀਰਥਾਂ ਤੇ ਕ੍ਰੋੜਾਂ ਹੀ ਨ੍ਹਾਉਣਾ ਤੇ ਗੁਸਲ ਕਰਨ,

ਲਾਖ ਅਰਬ ਖਰਬ, ਦੀਨੋ ਦਾਨੁ ॥

ਅਤੇ ਲੱਖਾਂ ਅਰਬਾਂ ਤੇ ਖਰਬਾ ਪੁੰਨਦਾਨ ਦਾਣ ਦਾ,

ਜਾ ਮਨਿ ਵਸਿਓ, ਹਰਿ ਕੋ ਨਾਮੁ ॥੧॥

ਇਹ ਸਭ ਫਲ ਉਹ ਪ੍ਰਾਪਤ ਕਰ ਲੈਂਦਾ ਹੈ ਜਿਸ ਦੇ ਦਿਲ ਵਿੱਚ ਵਾਹਿਗੁਰੂ ਦਾ ਨਾਮ ਨਿਵਾਸ ਹੈ।

ਸਗਲ ਪਵਿਤ, ਗੁਨ ਗਾਇ ਗੁਪਾਲ ॥

ਜੋ ਸ੍ਰਿਸ਼ਟੀ ਦੇ ਪਾਲਣਹਾਰ ਦਾ ਜੱਸ ਗਾਇਨ ਕਰਦੇ ਹਨ, ਉਹ ਸਮੂਹ ਪੁਨੀਤ ਹਨ।

ਪਾਪ ਮਿਟਹਿ, ਸਾਧੂ ਸਰਨਿ ਦਇਆਲ ॥ ਰਹਾਉ ॥

ਕ੍ਰਿਪਾਲੂ ਸੰਤਾਂ ਦੀ ਪਨਾਹ ਲੈਣ ਦੁਆਰਾ ਪਾਪ ਨੇਸਤੋ-ਨਾਬੂਦ ਹੋ ਜਾਂਦੇ ਹਨ। ਠਹਿਰਾਉ।

ਬਹੁਤੁ ਉਰਧ ਤਪ, ਸਾਧਨ ਸਾਧੇ ॥

ਘਨੇਰੀਆਂ ਮੂਧੇ ਮੂੰਹ ਕਰੜੀਆਂ ਘਾਲਾ ਤੇ ਸ਼੍ਰੇਸ਼ਟ ਕਰਮ ਕਮਾਉਣ,

ਅਨਿਕ ਲਾਭ, ਮਨੋਰਥ ਲਾਧੇ ॥

ਅਤੇ ਅਨੇਕਾਂ ਮੁਨਾਫੇ ਤੇ ਦਿਲ ਦੀਆਂ ਅਭਿਲਾਸ਼ਾ ਪ੍ਰਾਪਤ ਹੋਣ ਦਾ ਫਲ,

ਹਰਿ ਹਰਿ ਨਾਮ, ਰਸਨ ਆਰਾਧੇ ॥੨॥

ਜੀਭ ਨਾਲ ਵਾਹਿਗੁਰੂ ਸੁਆਮੀ ਦਾ ਨਾਮ ਜਪਨ ਦੁਆਰਾ ਮਿਲ ਜਾਂਦਾ ਹੈ।

ਸਿੰਮ੍ਰਿਤਿ ਸਾਸਤ, ਬੇਦ ਬਖਾਨੇ ॥

ਜਾਣ ਲਓ ਕਿ ਉਸ ਨੇ ਸਿਮ੍ਰਤੀਆਂ ਸ਼ਾਸ਼ਤਰ ਅਤੇ ਵੇਦ ਪੜ੍ਹ ਲਏ ਹਨ,

ਜੋਗ ਗਿਆਨ, ਸਿਧ ਸੁਖ ਜਾਨੇ ॥

ਅਤੇ ਯੋਗ ਵਿਦਿਆ, ਬ੍ਰਹਿਮ ਵੀਚਾਰ ਅਤੇ ਕਰਾਮਾਤਾਂ ਕਮਾਉਣ ਦੀ ਖੁਸ਼ੀ ਨੂੰ ਅਨੁਭਵ ਕਰ ਲਿਆ ਹੈ,

ਨਾਮੁ ਜਪਤ, ਪ੍ਰਭ ਸਿਉ ਮਨ ਮਾਨੇ ॥੩॥

ਜਦ ਬੰਦਾ ਸੁਆਮੀ ਨਾਲ ਸੰਤੁਸ਼ਟ ਹੋ ਜਾਂਦਾ ਹੈ, ਅਤੇ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ।

ਅਗਾਧਿ ਬੋਧਿ, ਹਰਿ ਅਗਮ ਅਪਾਰੇ ॥

ਪਹੁੰਚ ਤੋਂ ਪਰੇ ਅਤੇ ਹਦ ਬੰਨਾ-ਰਹਿਤ ਵਾਹਿਗੁਰੂ ਦੀ ਗਿਆਤ ਸੋਚ ਸਮਝ ਤੋਂ ਦੂਰ ਹੈ।

ਨਾਮੁ ਜਪਤ, ਨਾਮੁ ਰਿਦੇ ਬੀਚਾਰੇ ॥

ਉਹ (ਨਾਨਾਕ) ਹਰੀ ਨਾਮ ਨੂੰ ਉਚਾਰਦਾ ਹੈ ਅਤੇ ਆਪਣੇ ਚਿੱਤ ਵਿੱਚ ਹਰੀ ਦਾ ਹੀ ਧਿਆਨ ਧਾਰਦਾ ਹੈ,

ਨਾਨਕ ਕਉ, ਪ੍ਰਭ ਕਿਰਪਾ ਧਾਰੇ ॥੪॥੧੧੧॥

ਨਾਨਕ ਉਤੇ ਸਾਹਿਬ ਨੇ ਮਿਹਰ ਕੀਤੀ ਹੈ।


ਗਉੜੀ ਮ :੫ ॥

ਗਊੜੀ ਪਾਤਸ਼ਾਹੀ ਪੰਜਵੀ।

ਸਿਮਰਿ ਸਿਮਰਿ, ਸਿਮਰਿ ਸੁਖੁ ਪਾਇਆ ॥

ਰੱਬ ਦਾ ਆਰਾਧਨ, ਆਰਾਧਨ, ਆਰਾਧਨ ਕਰਨ ਦੁਆਰਾ ਮੈਂ ਆਰਾਮ ਪ੍ਰਾਪਤ ਕੀਤਾ ਹੈ।

ਚਰਨ ਕਮਲ, ਗੁਰ ਰਿਦੈ ਬਸਾਇਆ ॥੧॥

ਗੁਰਾਂ ਦੇ ਕੰਵਲ ਰੂਪੀ ਚਰਨ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਏ ਹਨ।

ਗੁਰ ਗੋਬਿੰਦੁ, ਪਾਰਬ੍ਰਹਮੁ ਪੂਰਾ ॥

ਸ਼੍ਰੋਮਣੀ ਸਾਹਿਬ ਸਰੂਪ, ਗੁਰੂ-ਵਾਹਿਗੁਰੂ ਪੁਰਨ ਹਨ।

ਤਿਸਹਿ ਅਰਾਧਿ, ਮੇਰਾ ਮਨੁ ਧੀਰਾ ॥ ਰਹਾਉ ॥

ਉਸ ਦਾ ਚਿੰਤਨ ਕਰਨ ਦੁਆਰਾ ਮੇਰੀ ਆਤਮਾ ਧੀਰਜਵਾਨ ਹੋ ਗਈ ਹੈ। ਠਹਿਰਾਉ।

ਅਨਦਿਨੁ ਜਪਉ, ਗੁਰੂ ਗੁਰ ਨਾਮ ॥

ਰਾਤ ਦਿਨ ਮੈਂ ਵਡੇ ਗੁਰਾਂ ਦੇ ਨਾਮ ਦਾ ਸਿਮਰਨ ਕਰਦਾ ਹਾਂ।

ਤਾ ਤੇ ਸਿਧਿ ਭਏ, ਸਗਲ ਕਾਂਮ ॥੨॥

ਜਿਸ ਦੁਆਰਾ ਮੈਰੇ ਸਾਰੇ ਕਾਰਜ ਸੰਪੂਰਨ ਹੋ ਗਏ ਹਨ।

ਦਰਸਨ ਦੇਖਿ, ਸੀਤਲ ਮਨ ਭਏ ॥

ਗੁਰਾਂ ਦਾ ਦੀਦਾਰ ਵੇਖ ਕੇ ਮੇਰਾ ਚਿੱਤ ਸ਼ਾਂਤਿ ਹੋ ਗਿਆ ਹੈ,

ਜਨਮ ਜਨਮ ਕੇ, ਕਿਲਬਿਖ ਗਏ ॥੩॥

ਅਤੇ ਮੇਰੇ ਅਨੇਕਾਂ ਜਨਮਾ ਦੇ ਪਾਪ ਧੋਤੇ ਗਏ ਹਨ।

ਕਹੁ ਨਾਨਕ, ਕਹਾ ਭੈ ਭਾਈ ॥

ਗੁਰੂ ਜੀ ਆਖਦੇ ਹਨ, ਮੇਰੇ ਲਈ, ਹੁਣ ਡਰ ਕਿੱਥੇ ਹੇ, ਹੇ ਭਰਾ?

ਅਪਨੇ ਸੇਵਕ ਕੀ, ਆਪਿ ਪੈਜ ਰਖਾਈ ॥੪॥੧੧੨॥

ਆਪਣੇ ਟਹਿਲੁਏ ਦੀ ਗੁਰਾਂ ਨੇ ਆਪੇ ਹੀ ਇੱਜ਼ਤ ਰੱਖੀ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਅਪਨੇ ਸੇਵਕ ਕਉ, ਆਪਿ ਸਹਾਈ ॥

ਆਪਣੇ ਗੋਲੇ ਦਾ ਪ੍ਰਭੂ ਆਪੇ ਹੀ ਸਹਾਇਕ ਹੈ।

ਨਿਤ ਪ੍ਰਤਿਪਾਰੈ, ਬਾਪ ਜੈਸੇ ਮਾਈ ॥੧॥

ਪਿਓ ਤੇ ਮਾਂ ਦੀ ਤਰ੍ਹਾਂ ਉਹ ਸਦੀਵ ਹੀ ਉਸ ਦੀ ਪ੍ਰਵਰਸ਼ ਕਰਦਾ ਹੈ।

ਪ੍ਰਭ ਕੀ ਸਰਨਿ, ਉਬਰੈ ਸਭ ਕੋਇ ॥

ਸਾਹਿਬ ਦੀ ਸਰਣਾਗਤ ਦੁਆਰਾ ਹਰ ਕੋਈ ਬਚ ਜਾਂਦਾ ਹੈ।

ਕਰਨ ਕਰਾਵਨ, ਪੂਰਨ ਸਚੁ ਸੋਇ ॥ ਰਹਾਉ ॥

ਉਹ ਮੁਕੰਮਲ ਸੱਚਾ ਮਾਲਕ, ਕੰਮਾਂ ਦੇ ਕਰਨ ਵਾਲਾ ਤੇ ਕਰਾਉਣ ਵਾਲਾ ਹੈ।

ਅਬ ਮਨਿ ਬਸਿਆ, ਕਰਨੈਹਾਰਾ ॥

ਹੁਣ ਮੇਰੀ ਆਤਮਾ ਸਿਰਜਣਹਾਰ ਅੰਦਰ ਵਸਦੀ ਹੈ।

ਭੈ ਬਿਨਸੇ, ਆਤਮ ਸੁਖ ਸਾਰਾ ॥੨॥

ਡਰ ਨਾਸ ਹੋ ਗਏ ਹਨ ਅਤੇ ਆਤਮਾ ਨੂੰ ਸਰੇਸ਼ਟ ਠੰਢ-ਚੈਨ ਪ੍ਰਾਪਤ ਹੋ ਗਈ ਹੈ।

ਕਰਿ ਕਿਰਪਾ, ਅਪਨੇ ਜਨ ਰਾਖੇ ॥

ਆਪਣੇ ਗੁਮਾਸ਼ਤਿਆਂ ਨੂੰ ਸਾਹਿਬ ਨੇ ਦਇਆ ਧਾਰ ਕੇ ਬਚਾ ਲਿਆ ਹੈ।

ਜਨਮ ਜਨਮ ਕੇ, ਕਿਲਬਿਖ ਲਾਥੇ ॥੩॥

ਉਨ੍ਹਾਂ ਦੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਗਏ ਹਨ।

ਕਹਨੁ ਨ ਜਾਇ, ਪ੍ਰਭ ਕੀ ਵਡਿਆਈ ॥

ਸੁਆਮੀ ਦੀ ਕੀਰਤੀ ਬਿਆਨ ਨਹੀਂ ਕੀਤੀ ਜਾ ਸਕਦੀ।

ਨਾਨਕ ਦਾਸ, ਸਦਾ ਸਰਨਾਈ ॥੪॥੧੧੩॥

ਨੋਕਰ ਨਾਨਕ, ਹਮੇਸ਼ਾਂ ਕੀ ਸੁਆਮੀ ਦੀ ਪਨਾਹ ਵਿੱਚ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਭੁਜ ਬਲ ਬੀਰ, ਬ੍ਰਹਮ ਸੁਖ ਸਾਗਰ! ਗਰਤ ਪਰਤ, ਗਹਿ ਲੇਹੁ ਅੰਗੁਰੀਆ ॥੧॥ ਰਹਾਉ ॥

ਹੇ ਮੇਰੇ ਬਲਵਾਨ ਬਾਹਾਂ ਵਾਲੇ ਸ਼ਾਂਤੀ ਦੇ ਸਮੁੰਦਰ! ਤਾਕਤਵਰ ਸੁਆਮੀ! ਮੈਂ ਟੌਏ ਵਿੱਚ ਡਿਗ ਰਿਹਾ ਹਾਂ ਮੈਨੂੰ ਉਂਗਲੀ ਤੋਂ ਪਕੜ ਲੈ। ਠਹਿਰਾਉ।

ਸ੍ਰਵਨਿ ਨ ਸੁਰਤਿ, ਨੈਨ ਸੁੰਦਰ ਨਹੀ; ਆਰਤ ਦੁਆਰਿ, ਰਟਤ ਪਿੰਗੁਰੀਆ ॥੧॥

ਮੇਰਿਆਂ ਕੰਨਾਂ ਨੂੰ ਹੋਸ਼ ਨਹੀਂ, ਮੇਰੇ ਲੋਚਣ ਸੁਹਣੇ ਨਹੀਂ, ਅਤੇ ਮੈਂ, ਦੁਖੀ ਤੇ ਪਿੰਗਲਾ, ਤੇਰੇ ਬੂਹੇ ਤੇ ਪੁਕਾਰਦਾ ਹਾਂ।

ਦੀਨਾ ਨਾਥ, ਅਨਾਥ ਕਰੁਣਾ ਮੈ! ਸਾਜਨ, ਮੀਤ, ਪਿਤਾ, ਮਹਤਰੀਆ ॥

ਹੈ ਗਰੀਬਾਂ ਤੇ ਨਿਖਸਮਿਆਂ ਦੇ ਖਸਮ ਅਤੇ ਦਇਆਲਤਾ ਦੇ ਸਰੂਪ, ਤੂੰ ਮੇਰਾ ਦੋਸਤ, ਮਿੱਤ੍ਰ ਬਾਬਲ ਅਤੇ ਅੰਮੜੀ ਹੈ।

ਚਰਨ ਕਵਲ, ਹਿਰਦੈ ਗਹਿ ਨਾਨਕ; ਭੈ ਸਾਗਰ, ਸੰਤ ਪਾਰਿ ਉਤਰੀਆ ॥੨॥੨॥੧੧੫॥

ਨਾਨਕ, ਸਾਹਿਬ ਦੇ ਚਰਨ ਕੰਵਲਾਂ ਨੂੰ ਆਪਣੇ ਦਿਲ ਨਾਲ ਘੁਟ ਕੇ ਲਾਈ ਰਖ, ਜੋ ਆਪਣੇ ਸਾਧੂਆਂ ਨੂੰ ਭਿਆਨਕ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਪ੍ਰਭ ਮਿਲਬੇ ਕਉ; ਪ੍ਰੀਤਿ ਮਨਿ ਲਾਗੀ ॥

ਸੁਆਮੀ ਨੂੰ ਮਿਲਣ ਲਈ ਮੇਰੇ ਚਿੱਤ ਵਿੱਚ ਪਿਆਰ ਪੈਦਾ ਹੋ ਗਿਆ ਹੈ।

ਪਾਇ ਲਗਉ, ਮੋਹਿ ਕਰਉ ਬੇਨਤੀ; ਕੋਊ ਸੰਤੁ ਮਿਲੈ ਬਡਭਾਗੀ ॥੧॥ ਰਹਾਉ ॥

ਮੈਂ ਉਸ ਦੇ ਪੈਰੀ ਪੈਂਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ। ਵੱਡੀ ਚੰਗੀ ਕਿਸਮਤ ਦੁਆਰਾ ਕੋਈ ਸਾਧੂ ਆ ਕੇ ਮੈਨੂੰ ਮਿਲ ਪਵੇ ਠਹਿਰਾਉ।

ਮਨੁ ਅਰਪਉ, ਧਨੁ ਰਾਖਉ ਆਗੈ; ਮਨ ਕੀ ਮਤਿ ਮੋਹਿ ਸਗਲ ਤਿਆਗੀ ॥

ਮੈਂ ਆਪਣਾ ਦਿਲ ਉਸ ਨੂੰ ਸਮਰਪਣ ਕਰਦੀ ਹਾਂ, ਉਸਦੇ ਮੂਹਰੇ ਮੈਂ ਆਪਣੀ ਦੌਲਤ ਧਰਦੀ ਹਾਂ ਅਤੇ ਆਪਣਾ ਆਪਾ ਮੈਂ ਸਮੂਹ ਛੱਡ ਦਿਤਾ ਹੈ।

ਜੋ ਪ੍ਰਭ ਕੀ ਹਰਿ ਕਥਾ ਸੁਨਾਵੈ; ਅਨਦਿਨੁ ਫਿਰਉ, ਤਿਸੁ ਪਿਛੈ ਵਿਰਾਗੀ ॥੧॥

ਜਿਹੜਾ ਮੈਨੂੰ ਵਾਹਿਗੁਰੂ ਸੁਆਮੀ ਦੀ ਧਰਮ ਵਾਰਤਾ ਪ੍ਰਚਾਰਦਾ ਹੈ। ਪ੍ਰੀਤ ਅੰਦਰ ਲੀਨ ਹੋ, ਦਿਨ ਤੇ ਰਾਤ ਮੈਂ ਉਸ ਦੇ ਮਗਰ ਮਗਰ ਫਿਰਦੀ ਹਾਂ।

ਪੂਰਬ ਕਰਮ ਅੰਕੁਰ ਜਬ ਪ੍ਰਗਟੇ; ਭੇਟਿਓ ਪੁਰਖੁ ਰਸਿਕ ਬੈਰਾਗੀ ॥

ਜਦ ਪਿਛਲੇ ਅਮਲਾਂ ਦੀ ਕਰੂੰਬਲੀ ਫੁਟ ਪਈ ਤਾਂ ਮੈਂ ਆਨੰਦ ਮਾਨਣਹਾਰ ਤੇ ਨਿਰਲੇਪ ਸੁਆਮੀ ਨੂੰ ਮਿਲ ਪਈ।

ਮਿਟਿਓ ਅੰਧੇਰੁ, ਮਿਲਤ ਹਰਿ ਨਾਨਕ; ਜਨਮ ਜਨਮ ਕੀ ਸੋਈ ਜਾਗੀ ॥੨॥੨॥੧੧੯॥

ਵਾਹਿਗੁਰੂ ਨੂੰ ਮਿਲ ਪੈਣ ਤੇ ਮੇਰਾ ਅੰਨ੍ਹੇਰਾ ਦੂਰ ਹੋ ਗਿਆ ਹੈ, ਹੈ ਨਾਨਕ ਅਤੇ ਅਨਗਿਣਤ ਜਨਮਾਂ ਦੀ ਸੁੱਤੀ ਹੋਈ ਮੈਂ ਜਾਗ ਪਈ ਹਾਂ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਨਿਕਸੁ ਰੇ ਪੰਖੀ! ਸਿਮਰਿ ਹਰਿ ਪਾਂਖ ॥

ਵਾਹਿਗੁਰੂ ਦੇ ਸਿਮਰਨ ਨੂੰ ਆਪਣੇ ਪਰ ਬਣਾ ਕੇ, ਹੇ ਮੇਰੇ ਆਤਮਾ ਰੂਪੀ ਪੰਛੀ! ਤੂੰ ਆਪਣੇ ਆਪ ਨੂੰ ਬਚਾ ਲੈ।

ਮਿਲਿ ਸਾਧੂ, ਸਰਣਿ ਗਹੁ ਪੂਰਨ; ਰਾਮ ਰਤਨੁ ਹੀਅਰੇ ਸੰਗਿ ਰਾਖੁ ॥੧॥ ਰਹਾਉ ॥

ਸੰਤ ਗੁਰਾਂ ਨੂੰ ਭੇਟ, ਉਨ੍ਹਾਂ ਦੀ ਸ਼ਰਣਾਗਤਿ ਸੰਭਾਲ ਅਤੇ ਪ੍ਰਭੂ ਦੇ ਮੁਕੰਮਲ ਜਵੇਹਰ ਨੂੰ ਆਪਣੇ ਦਿਲ ਨਾਲ ਲਾਈ ਰਖ। ਠਹਿਰਾਉ।

ਭ੍ਰਮ ਕੀ ਕੂਈ, ਤ੍ਰਿਸਨਾ ਰਸ ਪੰਕਜ; ਅਤਿ ਤੀਖ੍ਯ੍ਯਣ ਮੋਹ ਕੀ ਫਾਸ ॥

ਸ਼ੱਕ ਸੰਦੇਹ ਦੀ ਖੂਹੀ ਹੈ, ਖੁਸ਼ੀਆਂ ਮਾਨਣ ਦੀ ਪਿਆਸ ਇਸ ਦਾ ਚਿੱਕੜ ਹੈ ਅਤੇ ਸੰਸਾਰੀ ਮਮਤਾ ਦੀ ਬੜੀ ਤਿੱਖੀ ਫਾਹੀ ਹੈ।

ਕਾਟਨਹਾਰ ਜਗਤ ਗੁਰ ਗੋਬਿਦ; ਚਰਨ ਕਮਲ ਤਾ ਕੇ ਕਰਹੁ ਨਿਵਾਸ ॥੧॥

ਇਸ ਨੂੰ ਵੱਢਣ ਵਾਲਾ ਹੈ ਸੁਆਮੀ ਸੰਸਾਰ ਦਾ ਗੁਰੂ। ਉਸ ਦੇ ਕੰਵਲ ਰੂਪੀ ਚਰਨਾ ਵਿੱਚ ਤੂੰ ਵਾਸਾ ਕਰ।

ਕਰਿ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ; ਦੀਨਾ ਨਾਥ ਸੁਨਹੁ ਅਰਦਾਸਿ ॥

ਹੈ ਆਲਮ ਦੇ ਮਾਲਕ! ਗਰੀਬਾਂ ਦੇ ਸਰਪ੍ਰਸਤ! ਮੇਰੇ ਪਿਆਰੇ ਸਾਹਿਬ, ਮਿਹਰ ਧਾਰ ਕੇ ਮੇਰੀ ਬੇਨਤੀ ਸ੍ਰਵਣ ਕਰ!

ਕਰੁ ਗਹਿ ਲੇਹੁ, ਨਾਨਕ ਕੇ ਸੁਆਮੀ; ਜੀਉ ਪਿੰਡੁ ਸਭੁ ਤੁਮਰੀ ਰਾਸਿ ॥੨॥੩॥੧੨੦॥

ਮੈਨੂੰ ਹਥ ਤੋਂ ਪਕੜ ਲੈ, ਹੈ ਨਾਨਕ ਦੇ ਸਾਹਿਬ, ਮੇਰੀ ਆਤਮਾ ਅਤੇ ਦੇਹਿ ਸਮੂਹ ਤੇਰੀ ਪੂੰਜੀ ਹਨ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਹਰਿ ਪੇਖਨ ਕਉ, ਸਿਮਰਤ ਮਨੁ ਮੇਰਾ ॥

ਵਾਹਿਗੁਰੂ ਦਾ ਦਰਸ਼ਨ ਦੇਖਣ ਲਈ, ਮੇਰੀ ਆਤਮਾ ਉਸ ਦਾ ਆਰਾਧਨ ਕਰਦੀ ਹੈ।

ਆਸ ਪਿਆਸੀ ਚਿਤਵਉ ਦਿਨੁ ਰੈਨੀ; ਹੈ ਕੋਈ ਸੰਤੁ, ਮਿਲਾਵੈ ਨੇਰਾ ॥੧॥ ਰਹਾਉ ॥

ਆਪਣੇ ਸਿਰ ਦੇ ਸਾਈਂ ਨੂੰ ਵੇਖਣ ਦੀ ਉਮੈਦ ਅਤੇ ਪਿਆਸ ਅੰਦਰ ਮੈਂ ਦਿਨ ਰਾਤ ਉਸ ਨੂੰ ਚਿੰਤਨ ਕਰਦੀ ਹਾਂ। ਕੀ ਕੋਈ ਸਾਧੂ ਹੈ ਜੋ ਮੈਨੂੰ ਨੇੜਿਓ ਹੀ ਉਸ ਨਾਲ ਮਿਲਾ ਦੇਵੇ? ਠਹਿਰਾਉ।

ਸੇਵਾ ਕਰਉ ਦਾਸ ਦਾਸਨ ਕੀ; ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥

ਮੈਂ ਸੁਆਮੀ ਦੇ ਗੋਲਿਆਂ ਦੇ ਗੋਲਿਆਂ ਦੀ ਟਹਿਲ ਕਮਾਉਂਦੀ ਹਾਂ ਅਤੇ ਕਈ ਤਰੀਕਿਆਂ ਨਾਲ ਉਸ ਅੱਗੇ ਜੋਦੜੀ ਕਰਦੀ ਹਾਂ।

ਤੁਲਾ ਧਾਰਿ, ਤੋਲੇ ਸੁਖ ਸਗਲੇ; ਬਿਨੁ ਹਰਿ ਦਰਸ, ਸਭੋ ਹੀ ਥੋਰਾ ॥੧॥

ਤੱਕੜੀ ਵਿੱਚ ਧਰ ਕੇ ਮੈਂ ਸਾਰੇ ਆਰਾਮ ਜੋਖੇ ਹਨ, ਵਾਹਿਗੁਰੂ ਦੇ ਦੀਦਾਰ ਦੇ ਬਗੈਰ ਸਾਰੇ ਹੀ ਘਟ ਹਨ।

ਸੰਤ ਪ੍ਰਸਾਦਿ, ਗਾਏ ਗੁਨ ਸਾਗਰ; ਜਨਮ ਜਨਮ ਕੋ ਜਾਤ ਬਹੋਰਾ ॥

ਸਾਧੂਆਂ ਦੀ ਦਇਆ ਦੁਆਰਾ ਮੈਂ ਵਡਿਆਈਆਂ ਦੇ ਸਮੁੰਦਰ ਦਾ ਜੱਸ ਗਾਇਨ ਕੀਤਾ ਹੈ ਅਤੇ ਅਣਗਿਣਤ ਜਨਮਾ ਨੂੰ ਜਾਂਦਾ ਹੋਇਆ ਮੈਂ ਮੋੜ ਲਿਆਂਦਾ ਗਿਆ ਹਾਂ।

ਆਨਦ ਸੂਖ, ਭੇਟਤ ਹਰਿ ਨਾਨਕ; ਜਨਮੁ ਕ੍ਰਿਤਾਰਥੁ ਸਫਲੁ ਸਵੇਰਾ ॥੨॥੪॥੧੨੧॥

ਵਾਹਿਗੁਰੂ ਨੂੰ ਮਿਲਣ ਦੁਆਰਾ ਨਾਨਕ ਨੇ ਖੁਸ਼ੀ ਤੇ ਠੰਡ ਚੈਨ ਪ੍ਰਾਪਤ ਕਰ ਲਏ ਹਨ ਅਤੇ ਅਮੋਘ ਹੋ ਗਿਆ ਹੈ ਉਸ ਦਾ ਆਗਮਨ ਤੇ ਫਲਦਾਇਕ ਉਸ ਦਾ ਅਵਸਰ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਐਸੋ ਪਰਚਉ ਪਾਇਓ ॥

ਅਹੋ ਜੇਹੀ ਯਾਰੀ ਮੇਰੀ ਸਾਹਿਬ ਨਾਲ ਪੈ ਗਈ ਹੈ,

ਕਰੀ ਕ੍ਰਿਪਾ ਦਇਆਲ ਬੀਠੁਲੈ; ਸਤਿਗੁਰ ਮੁਝਹਿ ਬਤਾਇਓ ॥੧॥ ਰਹਾਉ ॥

ਆਪਣੀ ਦਇਆ ਦੁਆਰਾ, ਮਿਹਰਬਾਨ ਪ੍ਰੀਤਮ ਨੇ ਮੈਨੂੰ ਸੱਚੇ ਗੁਰਾਂ ਦਾ ਪਤਾ ਦੇ ਦਿੱਤਾ ਹੈ। ਠਹਿਰਾਉ।

ਜਤ ਕਤ ਦੇਖਉ, ਤਤ ਤਤ ਤੁਮ ਹੀ; ਮੋਹਿ ਇਹੁ ਬਿਸੁਆਸੁ ਹੋਇ ਆਇਓ ॥

ਜਿਥੇ ਕਿਤੇ ਮੈਂ ਤੱਕਦਾ ਹਾਂ, ਉਥੇ ਮੈਂ ਤੈਨੂੰ ਹੀ ਪਾਉਂਦਾ ਹਾਂ। ਮੇਰਾ ਹੁਣ ਪੱਕਾ ਯਕੀਨ ਬੱਝ ਗਿਆ ਹੈ।

ਕੈ ਪਹਿ ਕਰਉ ਅਰਦਾਸਿ ਬੇਨਤੀ; ਜਉ ਸੁਨਤੋ ਹੈ ਰਘੁਰਾਇਓ ॥੧॥

ਮੈਂ ਕੀਹਦੇ ਪਾਸ ਜੋਦੜੀ ਤੇ ਪ੍ਰਾਰਥਾ ਕਰਾਂ, ਜਦ ਪ੍ਰਭੂ ਸਾਰਾ ਕੁਝ ਖੁਦ ਸੁਣ ਰਿਹਾ ਹੈ।

ਲਹਿਓ ਸਹਸਾ ਬੰਧਨ ਗੁਰਿ ਤੋਰੇ; ਤਾਂ ਸਦਾ ਸਹਜ ਸੁਖੁ ਪਾਇਓ ॥

ਮੇਰਾ ਫਿਕਰ ਦੂਰ ਹੋ ਗਿਆ ਹੈ। ਗੁਰਾਂ ਨੇ ਮੇਰੀਆਂ ਬੇੜੀਆਂ ਕਟ ਛਡੀਆਂ ਹਨ। ਇਸ ਲਈ ਮੈਂ ਸਦੀਵੀ ਸਥਿਰ ਪਰਮਆਨੰਦ ਪਾ ਲਿਆ ਹੈ।

ਹੋਣਾ ਸਾ, ਸੋਈ ਫੁਨਿ ਹੋਸੀ; ਸੁਖੁ ਦੁਖੁ ਕਹਾ ਦਿਖਾਇਓ ॥੨॥

ਜੋ ਕੁਛ ਭੀ ਹੋਣਾ ਹੈ, ਆਖਰਕਾਰ ਜਰੂਰ ਹੋਵੇਗਾ। ਖੁਸ਼ੀ ਅਤੇ ਗ਼ਮੀ ਤਦੋਂ ਕਿੱਥੇ ਵੇਖੀ ਜਾ ਸਕਦੀ ਹੈ?

ਖੰਡ ਬ੍ਰਹਮੰਡ ਕਾ ਏਕੋ ਠਾਣਾ; ਗੁਰਿ ਪਰਦਾ ਖੋਲਿ ਦਿਖਾਇਓ ॥

ਸੰਸਾਰੀ ਖਿੱਤਿਆਂ ਅਤੇ ਸੂਰਜ ਮੰਡਲਾਂ ਦਾ ਇਕ ਪ੍ਰਭੂ ਹੀ ਆਸਰਾ ਹੈ। ਪੜਦਾ ਪਰੇ ਕਰ ਕੇ, ਗੁਰਾਂ ਨੇ ਮੈਨੂੰ ਇਹ ਵਿਖਾਲ ਦਿਤਾ ਹੈ।

ਨਉ ਨਿਧਿ ਨਾਮੁ ਨਿਧਾਨੁ, ਇਕ ਠਾਈ; ਤਉ ਬਾਹਰਿ ਕੈਠੈ ਜਾਇਓ ॥੩॥

ਨਾਮ ਦੀ ਦੌਲਤ ਦੇ ਨੌ ਖ਼ਜ਼ਾਨੇ ਇਕ ਜਗ੍ਹਾਂ (ਮਨ) ਵਿੱਚ ਹਨ। ਤਦ, ਬੰਦਾ ਕਿਹੜੀ ਬਾਹਰਲੀ ਜਗ੍ਹਾਂ ਨੂੰ ਜਾਵੇ?

ਏਕੈ ਕਨਿਕ, ਅਨਿਕ ਭਾਤਿ ਸਾਜੀ; ਬਹੁ ਪਰਕਾਰ ਰਚਾਇਓ ॥

ਓਹੀ ਸੋਨਾ ਅਨੇਕਾਂ ਸਰੂਪ ਵਿੱਚ ਘੜਿਆ ਜਾਂਦਾ ਹੈ। ਏਸੇ ਤਰ੍ਹਾਂ ਕੇਵਲ ਆਪਣੇ ਵਿਚੋਂ ਹੀ ਪ੍ਰਭ੍ਰੂ ਨੇ ਅਨੇਕਾਂ ਵੰਨਗੀਆਂ ਦੀ ਰਚਨਾ ਬਣਾਈ ਹੈ।

ਕਹੁ ਨਾਨਕ, ਭਰਮੁ ਗੁਰਿ ਖੋਈ ਹੈ; ਇਵ ਤਤੈ ਤਤੁ ਮਿਲਾਇਓ ॥੪॥੨॥੧੨੩॥

ਗੁਰੂ ਜੀ ਫੁਰਮਾਉਂਦੇ ਹਨ, ਗੁਰਾਂ ਨੇ ਮੇਰਾ ਵਹਿਮ ਦੂਰ ਕਰ ਦਿਤਾ ਹੈ। ਸੋਨੇ ਦੇ ਜੇਵਰ ਅੰਤ ਨੂੰ ਸੋਨਾ ਹੋ ਜਾਂਦੇ ਹਨ। ਏਸੇ ਤਰ੍ਹਾਂ ਮਨੁਖੀ ਅਸਲੀਅਤ, ਆਖਰਕਾਰ ਈਸ਼ਵਰੀ ਅਸਲੀਅਤ ਨਾਲ ਅਭੇਦ ਹੋ ਜਾਂਦੀ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਅਉਧ ਘਟੈ, ਦਿਨਸੁ ਰੈਨਾਰੇ ॥

ਦਿਨ ਰਾਤ ਉਮਰ ਘਟ ਹੁੰਦੀ ਜਾ ਰਹੀ ਹੈ।

ਮਨ! ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥

ਹੇ ਬੰਦੇ! ਗੁਰਾਂ ਨੂੰ ਭੇਟਣ ਦੁਆਰਾ ਤੂੰ ਆਪਣੇ ਕਾਰਜ ਰਾਸ ਕਰ ਲੈ। ਠਹਿਰਾਉ।

ਕਰਉ ਬੇਨੰਤੀ, ਸੁਨਹੁ ਮੇਰੇ ਮੀਤਾ! ਸੰਤ ਟਹਲ ਕੀ ਬੇਲਾ ॥

ਮੈਂ ਪ੍ਰਾਰਥਨਾ ਕਰਦਾ ਹਾਂ, ਸ੍ਰਵਣ ਕਰ ਹੈ ਮੇਰੇ ਮਿਤ੍ਰ ਸਾਧੂਆਂ ਦੀ ਸੇਵਾ ਕਰਨ ਦਾ ਇਹ ਸੁਹਾਉਣਾ ਸਮਾਂ ਹੈ।

ਈਹਾ ਖਾਟਿ ਚਲਹੁ ਹਰਿ ਲਾਹਾ; ਆਗੈ ਬਸਨੁ ਸੁਹੇਲਾ ॥੧॥

ਏਥੋ ਰੱਬ ਦੇ ਨਾਮ ਦੀ ਖੱਟੀ ਖਟ ਕੇ ਚਾਲੇ ਪਾ। ਪ੍ਰਲੋਕ ਵਿੱਚ ਤੈਨੂੰ ਸਸ਼ੋਭਤ ਨਿਵਾਸ ਅਸਥਾਨ ਮਿਲੇਗਾ।

ਇਹੁ ਸੰਸਾਰੁ ਬਿਕਾਰੁ ਸਹਸੇ ਮਹਿ; ਤਰਿਓ ਬ੍ਰਹਮ ਗਿਆਨੀ ॥

ਇਹ ਜਹਾਨ ਬਦਫੈਲੀ ਅਤੇ ਸੰਦੇਹ ਅੰਦਰ ਗਲਤਾਨ ਹੈ। ਕੇਵਲ ਰੱਬ ਨੂੰ ਜਾਨਣ ਵਾਲੇ ਦਾ ਹੀ ਬਚਾ ਹੁੰਦਾ ਹੈ।

ਜਿਸਹਿ ਜਗਾਏ, ਪੀਆਏ ਹਰਿ ਰਸੁ; ਅਕਥ ਕਥਾ ਤਿਨਿ ਜਾਨੀ ॥੨॥

ਜਿਸ ਨੂੰ ਹਰੀ ਜਗਾ ਕੇ ਆਪਣੇ ਨਾਮ ਦਾ ਇਹ ਜੌਹਰ ਛਕਾਉਂਦਾ ਹੈ ਉਹ ਨਾਂ ਬਿਆਨ ਹੋ ਸਕਣ ਵਾਲੇ ਪ੍ਰਭੂ ਦੀ ਗਿਆਨ ਗੋਸ਼ਟ ਨੂੰ ਸਮਝ ਲੈਂਦਾ ਹੈ।

ਜਾ ਕਉ ਆਏ, ਸੋਈ ਵਿਹਾਝਹੁ; ਹਰਿ ਗੁਰ ਤੇ ਮਨਹਿ ਬਸੇਰਾ ॥

ਕੇਵਲ ਉਹੀ ਸੌਦਾ ਖਰੀਦ ਜਿਸ ਲਈ ਤੂੰ ਆਇਆ ਹੈ। ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਤੇਰੇ ਦਿਲ ਅੰਦਰ ਨਿਵਾਸ ਕਰ ਲਵੇਗਾ।

ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ; ਬਹੁਰਿ ਨ ਹੋਇਗੋ ਫੇਰਾ ॥੩॥

ਆਪਣੇ ਨਿਜ ਦੇ ਗ੍ਰਹਿ ਅੰਦਰ ਹੀ ਤੂੰ ਆਰਾਮ ਚੈਨ ਨਾਲ ਸੁਆਮੀ ਦੀ ਹਜ਼ੂਰੀ ਨੂੰ ਪ੍ਰਾਪਤ ਹੋ ਜਾਵੇਗਾ ਅਤੇ ਤੈਨੂੰ ਮੁੜ ਕੇ ਗੇੜਾ ਨਹੀਂ ਪਵੇਗਾ।

ਅੰਤਰਜਾਮੀ! ਪੁਰਖ ਬਿਧਾਤੇ! ਸਰਧਾ ਮਨ ਕੀ ਪੂਰੇ ॥

ਹੈ ਦਿਲਾਂ ਦੀਆਂ ਜਾਨਣ ਵਾਲੇ ਅਤੇ ਢੋ ਮੇਲ ਮੇਲਣਹਾਰ ਪ੍ਰਭੂ ਤੂੰ ਮੇਰੇ ਦਿਲ ਦੀ ਸੱਧਰ ਪੂਰੀ ਕਰ।

ਨਾਨਕੁ ਦਾਸੁ ਇਹੀ ਸੁਖੁ ਮਾਗੈ; ਮੋ ਕਉ ਕਰਿ, ਸੰਤਨ ਕੀ ਧੂਰੇ ॥੪॥੩॥੧੨੪॥

ਨੋਕਰ ਨਾਨਕ ਇਸ ਖੁਸ਼ੀ ਦੀ ਯਾਚਨਾ ਕਰਦਾ ਹੈ ਕਿ ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਬਣਾ ਲੈ, ਹੇ ਸੁਆਮੀ!


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਰਾਖੁ ਪਿਤਾ ਪ੍ਰਭ ਮੇਰੇ! ॥

ਮੇਰੀ ਰਖਿਆ ਕਰ ਹੈ ਮੇਰੇ ਬਾਬਲ ਪਰਮੇਸ਼ਰ!

ਮੋਹਿ ਨਿਰਗੁਨੁ, ਸਭ ਗੁਨ ਤੇਰੇ ॥੧॥ ਰਹਾਉ ॥

ਮੈਂ ਨੇਕੀ ਵਿਹੁਣ ਹਾਂ, ਸਾਰੀਆਂ ਨੇਕੀਆਂ ਤੇਰੇ ਵਿੱਚ ਹਨ। ਠਹਿਰਾੳ।

ਪੰਚ ਬਿਖਾਦੀ, ਏਕੁ ਗਰੀਬਾ; ਰਾਖਹੁ ਰਾਖਨਹਾਰੇ ॥

ਹੈ ਬਚਾਉਣਹਾਰ! ਪੰਜ ਝਗੜਾਲੂ ਪਾਪ, ਮੈਂ ਇਕੱਲੜੀ ਗਰੀਬ ਜਿੰਦੜੀ ਦੇ ਦੁਸ਼ਮਨ ਹਨ ਮੈਨੂੰ ਉਨ੍ਹਾਂ ਪਾਸੋਂ ਬਚਾ ਲੈ।

ਖੇਦੁ ਕਰਹਿ ਅਰੁ ਬਹੁਤੁ ਸੰਤਾਵਹਿ; ਆਇਓ ਸਰਨਿ ਤੁਹਾਰੇ ॥੧॥

ਉਹ ਮੈਨੂੰ ਦੁਖ ਦਿੰਦੇ ਹਨ ਅਤੇ ਅਤਿਅੰਤ ਤੰਗ ਕਰਦੇ ਹਨ, ਇਸ ਲਈ ਮੈਂ ਤੇਰੀ ਪਨਾਹ ਲਈ ਹੈ।

ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ; ਛੋਡਹਿ ਕਤਹੂੰ ਨਾਹੀ ॥

ਮੈਂ ਅਨੇਕਾਂ ਤੇ ਬਹੁਤ ਢੰਗ ਕਰ ਕੇ ਹਾਰ ਹੁਟ ਗਿਆ ਹਾਂ, ਪਰ ਉਹ ਕਿਸੇ ਤਰ੍ਹਾਂ ਭੀ ਮੇਰਾ ਖਹਿੜਾ ਨਹੀਂ ਛਡਦੇ।

ਏਕ ਬਾਤ ਸੁਨਿ, ਤਾਕੀ ਓਟਾ; ਸਾਧਸੰਗਿ ਮਿਟਿ ਜਾਹੀ ॥੨॥

ਮੈਂ ਇਕ ਗੱਲ ਸੁਣੀ ਹੈ ਕਿ ਸੰਤਾਂ ਦੀ ਸੰਗਤਿ ਅੰਦਿਰ ਉਨ੍ਹਾਂ ਦੀ ਜੜ੍ਹ ਪੁਟੀ ਜਾਂਦੀ ਹੈ। ਇਸ ਲਈ ਮੈਂ ਉਨ੍ਹਾਂ ਦੀ ਪਨਾਹ ਲਈ ਹੈ।

ਕਰਿ ਕਿਰਪਾ, ਸੰਤ ਮਿਲੇ ਮੋਹਿ; ਤਿਨ ਤੇ ਧੀਰਜੁ ਪਾਇਆ ॥

ਦਇਆ ਧਾਰ ਕੇ ਸਾਧੂ ਮੈਨੂੰ ਮਿਲ ਪਏ ਹਨ। ਉਨ੍ਹਾਂ ਪਾਸੋਂ ਮੈਨੂੰ ਤਸੱਲੀ ਪ੍ਰਾਪਤ ਹੋ ਗਈ ਹੈ।

ਸੰਤੀ, ਮੰਤੁ ਦੀਓ ਮੋਹਿ ਨਿਰਭਉ; ਗੁਰ ਕਾ ਸਬਦੁ ਕਮਾਇਆ ॥੩॥

ਸਾਧੂਆਂ ਨੇ ਮੈਨੂੰ ਭੈ-ਰਹਿਤ ਸੁਆਮੀ ਦਾ ਨਾਮ ਦਿਤਾ ਹੈ, ਅਤੇ ਮੈਂ ਗੁਰਾਂ ਦੇ ਬਚਨ ਦੀ ਕਮਾਈ ਕੀਤੀ ਹੈ।

ਜੀਤਿ ਲਏ ਓਇ ਮਹਾ ਬਿਖਾਦੀ; ਸਹਜ ਸੁਹੇਲੀ ਬਾਣੀ ॥

ਮੈਂ ਉਨ੍ਹਾਂ ਵਡੇ ਭੈੜਿਆਂ ਉਤੇ ਫਤਿਹ ਪਾ ਲਈ ਹੈ ਅਤੇ ਕੁਦਰਤੀ ਤੌਰ ਤੇ ਮੇਰੀ ਬੋਲ ਬਾਣੀ ਮਿਠੜੀ ਹੋ ਗਈ ਹੈ।

ਕਹੁ ਨਾਨਕ, ਮਨਿ ਭਇਆ ਪਰਗਾਸਾ; ਪਾਇਆ ਪਦੁ ਨਿਰਬਾਣੀ ॥੪॥੪॥੧੨੫॥

ਗੁਰੂ ਜੀ ਫੁਰਮਾਊਦੇ ਹਨ, ਮੇਰੇ ਚਿੱਤ ਤੇ ਰੱਬੀ ਨੂਰ ਉਦੇ ਹੋ ਆਇਆ ਹੈ ਅਤੇ ਮੈਂ ਭੈ-ਰਹਿਤ ਮਰਤਬਾ ਪ੍ਰਾਪਤ ਕਰ ਲਿਆ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਓਹੁ ਅਬਿਨਾਸੀ ਰਾਇਆ ॥

ਓ ਮੇਰੇ ਸਦੀਵੀ ਸਥਿਰ ਪਾਤਸ਼ਾਹ,

ਨਿਰਭਉ ਸੰਗਿ ਤੁਮਾਰੈ ਬਸਤੇ; ਇਹੁ ਡਰਨੁ ਕਹਾ ਤੇ ਆਇਆ ॥੧॥ ਰਹਾਉ ॥

ਅਸੀਂ ਨਿਡੱਰ ਹੋ ਤੇਰੇ ਨਾਲ ਵਸਦੇ ਹਾਂ, ਇਹ ਡਰ ਕਿੱਥੋ ਆਉਂਦਾ ਹੈ? ਠਹਿਰਾਉ।

ਏਕ ਮਹਲਿ ਤੁੰ ਅਫਾਰੋ; ਏਕ ਮਹਲਿ ਨਿਮਾਨੋ ॥

ਇਕ ਸਰੀਰ ਵਿੱਚ ਤੂੰ ਆਕੜ ਖਾਂ ਹੈ ਅਤੇ ਹੋਰਸ ਸਰੀਰ ਅੰਦਰ ਮਸਕੀਨ।

ਏਕ ਮਹਲਿ ਤੂੰ ਆਪੇ ਆਪੇ; ਏਕ ਮਹਲਿ ਗਰੀਬਾਨੋ ॥੧॥

ਇਕ ਪੁਰਸ਼ ਅੰਦਰ ਤੂੰ ਸਾਰਾ ਕੁਛ ਆਪ ਹੀ ਹੈ ਅਤੇ ਹੋਰਸ ਪੁਰਸ਼ ਅੰਦਰ ਤੂੰ ਗਰੀਬ ਹੈ।

ਏਕ ਮਹਲਿ ਤੂੰ ਪੰਡਿਤੁ ਬਕਤਾ; ਏਕ ਮਹਲਿ ਖਲੁ ਹੋਤਾ ॥

ਇਕ ਪੁਰਸ਼ ਅੰਦਰ ਤੂੰ ਵਿਦਵਾਨ ਅਤੇ ਪ੍ਰਚਾਰਕ ਹੈ। ਇਕ ਪੁਰਸ਼ ਅੰਦਰ ਤੂੰ ਮੂਰਖ ਹੈ।

ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ; ਏਕ ਮਹਲਿ ਕਛੂ ਨ ਲੇਤਾ ॥੨॥

ਇਕ ਦੇਹਿ ਅੰਦਰ ਤੂੰ ਸਾਰਾ ਕੁਝ ਗ੍ਰਹਿਣ ਕਰ ਲੈਂਦਾ ਹੈ ਤੇ ਇਕ ਦੇਹਿ ਅੰਦਰ ਤੂੰ ਕੁਝ ਭੀ ਅੰਗੀਕਾਰ ਨਹੀਂ ਕਰਦਾ।

ਕਾਠ ਕੀ ਪੁਤਰੀ, ਕਹਾ ਕਰੈ ਬਪੁਰੀ; ਖਿਲਾਵਨਹਾਰੋ ਜਾਨੈ ॥

ਵਿਚਾਰੀ ਲਕੜ ਦੀ ਗੁਡੀ ਕੀ ਕਰ ਸਕਦੀ ਹੈ? ਖਿਡਾਉਣ ਵਾਲਾ ਸਭ ਕੁਝ ਜਾਣਦਾ ਹੈ।

ਜੈਸਾ ਭੇਖੁ ਕਰਾਵੈ ਬਾਜੀਗਰੁ; ਓਹੁ ਤੈਸੋ ਹੀ ਸਾਜੁ ਆਨੈ ॥੩॥

ਜੇਹੋ ਜੇਹੀ ਪੁਸ਼ਾਕ ਗੁੱਡੀਆਂ ਨੂੰ ਨਚਾਉਣ ਵਾਲਾ ਗੁੱਡੀ ਨੂੰ ਪਾਉਂਦਾ ਹੈ, ਉਹੋ ਜੇਹਾ ਹੀ ਕਿਰਦਾਰ ਉਹ ਗੁੱਡੀ ਅਦਾ ਕਰਦੀ ਹੈ।

ਅਨਿਕ ਕੋਠਰੀ ਬਹੁਤੁ ਭਾਤਿ ਕਰੀਆ; ਆਪਿ ਹੋਆ ਰਖਵਾਰਾ ॥

ਸਾਹਿਬ ਨੇ ਅਨੇਕਾਂ ਕੋਠੜੀਆਂ, ਬੜੀਆਂ ਵੰਨਗੀਆਂ ਦੀਆਂ ਸਾਜੀਆਂ ਹਨ ਅਤੇ ਖੁਦ ਉਨ੍ਹਾਂ ਦਾ ਰਖਵਾਲਾ ਹੈ।

ਜੈਸੇ ਮਹਲਿ ਰਾਖੈ ਤੈਸੇ ਰਹਨਾ; ਕਿਆ ਇਹੁ ਕਰੈ ਬਿਚਾਰਾ? ॥੪॥

ਜੇਹੋ ਜੇਹੇ ਮੰਦਰ ਵਿੱਚ ਪ੍ਰਭੂ ਪ੍ਰਾਣੀ ਨੂੰ ਰਖਦਾ ਹੈ, ਉਹੋ ਜੇਹੇ ਵਿੱਚ ਹੀ ਉਹ ਵਸਦਾ ਹੈ। ਇਹ ਗਰੀਬ ਪ੍ਰਾਣੀ ਕੀ ਕਰ ਸਕਦਾ ਹੈ?

ਜਿਨਿ ਕਿਛੁ ਕੀਆ ਸੋਈ ਜਾਨੈ; ਜਿਨਿ ਇਹ ਸਭ ਬਿਧਿ ਸਾਜੀ ॥

ਜਿਸ ਨੇ ਕੁਝ ਬਣਾਇਆ ਹੈ ਅਤੇ ਜਿਸ ਨੇ ਇਹ ਸਾਰੀ ਬਨਾਵਟ ਰਚੀ ਹੈ, ਉਹੀ ਇਸ ਨੂੰ ਸਮਝਦਾ ਹੈ।

ਕਹੁ ਨਾਨਕ, ਅਪਰੰਪਰ ਸੁਆਮੀ; ਕੀਮਤਿ ਅਪੁਨੇ ਕਾਜੀ ॥੫॥੫॥੧੨੬॥

ਗੁਰੂ ਜੀ ਫੁਰਮਾਉਂਦੇ ਹਨ, ਬੇਅੰਤ ਹੈ ਪ੍ਰਭੂ। ਆਪਣੇ ਕੰਮਾਂ ਦਾ ਮੁਲ ਉਹ ਆਪ ਹੀ ਜਾਣਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਛੋਡਿ ਛੋਡਿ ਰੇ! ਬਿਖਿਆ ਕੇ ਰਸੂਆ ॥

ਤਿਆਗ ਦੇ, ਤਿਆਗ ਦੇ, ਤੂੰ ਹੇ ਬੰਦੇ! ਵਿਸ਼ਿਆਂ ਦੇ ਸੁਆਦ।

ਉਰਝਿ ਰਹਿਓ ਰੇ ਬਾਵਰ ਗਾਵਰ! ਜਿਉ ਕਿਰਖੈ ਹਰਿਆਇਓ ਪਸੂਆ ॥੧॥ ਰਹਾਉ ॥

ਹੈ ਮੂਰਖ ਤੇ ਝੱਲੇ ਬੰਦੇ! ਹਰਿਆਏ ਡੰਗਰ ਦੇ ਪੈਲੀ ਨਾਲ ਚਿਮੜਨ ਦੀ ਤਰ੍ਹਾਂ, ਤੂੰ ਮੰਦ ਅਮਲਾ ਅੰਦਰ, ਫਾਬਾ ਹੋਇਆ ਹੈ। ਠਹਿਰਾਉ।

ਜੋ ਜਾਨਹਿ ਤੂੰ ਅਪੁਨੇ ਕਾਜੈ; ਸੋ ਸੰਗਿ ਨ ਚਾਲੈ ਤੇਰੈ ਤਸੂਆ ॥

ਜਿਸ ਨੂੰ ਤੂੰ ਆਪਣੇ ਕਾਰ-ਆਮਦ ਖਿਆਲ ਕਰਦਾ ਹੈ, ਉਹ ਇੰਚ ਭਰ ਭੀ ਤੇਰੇ ਨਾਲ ਨਹੀਂ ਜਾਂਦੀ।

ਨਾਗੋ ਆਇਓ, ਨਾਗ ਸਿਧਾਸੀ; ਫੇਰਿ ਫਿਰਿਓ ਅਰੁ ਕਾਲਿ ਗਰਸੂਆ ॥੧॥

ਨੰਗਾ ਤੂੰ ਆਇਆ ਸੈ ਅਤੇ ਨਾਗੜਾ ਹੀ ਟੁਰ ਜਾਏਗਾ। ਤੂੰ ਜੰਮਣ ਮਰਣ ਦੇ ਗੇੜ ਵਿੱਚ ਚੱਕਰ ਕੱਟੇਗਾ ਅਤੇ ਮੌਤ ਦੀ ਗਰਾਹੀ ਹੋ ਜਾਵੇਗਾ।

ਪੇਖਿ ਪੇਖਿ ਰੇ! ਕਸੁੰਭ ਕੀ ਲੀਲਾ; ਰਾਚਿ ਮਾਚਿ ਤਿਨਹੂੰ ਲਉ ਹਸੂਆ ॥

ਹੈ ਬੰਦੇ! ਕਸੁੰਭ ਦੇ ਫੁਲ ਵਾਂਙੂ ਛਿਨ-ਭੰਗਰ ਸੰਸਾਰੀ ਖੇਡਾਂ ਨੂੰ ਤਕ ਕੇ ਵੇਖ ਕੇ ਤੂੰ ਉਨ੍ਹਾਂ ਨਾਲ ਘਿਓ ਖਿਚੜੀ ਹੋਇਆ ਹੋਇਆ ਹੈ ਤੇ ਜਦ ਤੋੜੀ ਉਹ ਕਾਇਮ ਹਨ ਤੂੰ ਹਸਦਾ ਤੇ ਖੇਡਦਾ ਹੈ।

ਛੀਜਤ ਡੋਰਿ, ਦਿਨਸੁ ਅਰੁ ਰੈਨੀ; ਜੀਅ ਕੋ ਕਾਜੁ ਨ ਕੀਨੋ ਕਛੂਆ ॥੨॥

ਆਰਬਲਾ ਦੀ ਰੱਸੀ ਦਿਨ ਅਤੇ ਰੈਣ ਭੁਰਦੀ ਜਾ ਰਹੀ ਹੈ, ਅਤੇ ਤੂੰ ਆਪਣੀ ਆਤਮਾ ਲਈ ਕੋਈ ਗੱਲ ਭੀ ਨਹੀਂ ਕੀਤੀ।

ਕਰਤ ਕਰਤ ਇਵ ਹੀ ਬਿਰਧਾਨੋ; ਹਾਰਿਓ ਉਕਤੇ, ਤਨੁ ਖੀਨਸੂਆ ॥

ਸੰਸਾਰੀ ਕੰਮ ਕਰਦਾ ਹੋਇਆ ਤੂੰ ਇਸ ਤਰ੍ਹਾਂ ਬੁੱਢਾ ਹੋ ਗਿਆ ਹੈ ਤੇਰੀ ਬੋਲ-ਬਾਣੀ ਹਾਰ ਹੁੱਟ ਗਈ ਹੈ ਅਤੇ ਤੇਰਾ ਸਰੀਰ ਕਮਜ਼ੋਰ ਹੋ ਗਿਆ ਹੈ।

ਜਿਉ ਮੋਹਿਓ ਉਨਿ ਮੋਹਨੀ ਬਾਲਾ; ਉਸ ਤੇ ਘਟੈ ਨਾਹੀ ਰੁਚ ਚਸੂਆ ॥੩॥

ਜਿਸ ਤਰ੍ਹਾਂ ਤੈਨੂੰ ਉਸ ਮਾਇਆ ਨੇ ਬਚਪਣ ਵਿੱਚ ਫ਼ਰੇਫ਼ਤਾ ਕਰ ਲਿਆ ਸੀ, ਉਸ ਲੋਭ ਵਿੱਚ ਹੁਣ ਤਾਂਈ ਇਕ ਭੋਰਾ ਭਰ ਭੀ ਕਮੀ ਨਹੀਂ ਹੋਈ।

ਜਗੁ ਐਸਾ, ਮੋਹਿ ਗੁਰਹਿ ਦਿਖਾਇਓ; ਤਉ ਸਰਣਿ ਪਰਿਓ, ਤਜਿ ਗਰਬਸੂਆ ॥

ਜਦ ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਕਿ ਸੰਸਾਰ ਇਹੋ ਜਿਹਾ ਹੈ ਤਾਂ ਮੈਂ ਹੰਕਾਰ ਦੀ ਥਾਂ ਨੂੰ ਤਲਾਂਜਲੀ ਦੇ ਕੇ ਤੇਰੀ ਪਨਾਹ ਆ ਲਈ, ਹੈ ਸੁਆਮੀ।

ਮਾਰਗੁ ਪ੍ਰਭ ਕੋ, ਸੰਤਿ ਬਤਾਇਓ; ਦ੍ਰਿੜੀ ਨਾਨਕ ਦਾਸ, ਭਗਤਿ ਹਰਿ ਜਸੂਆ ॥੪॥੬॥੧੨੭॥

ਸਾਧੂ ਨੇ ਮੈਨੂੰ ਸਾਹਿਬ ਦਾ ਰਸਤਾ ਵਿਖਾਲ ਦਿਤਾ ਹੈ। ਗੋਲੇ ਨਾਨਕ ਨੇ ਆਪਣੇ ਅੰਦਰ ਰਬ ਦੀ ਸੇਵਾ ਤੇ ਜੱਸ ਪੱਕਾ ਕਰ ਲਿਆ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਤੁਝ ਬਿਨੁ, ਕਵਨੁ ਹਮਾਰਾ? ॥

ਤੇਰੇ ਬਾਝੋਂ ਹੇ ਸੁਆਮੀ! ਹੋਰ ਕੌਣ ਮੇਰਾ ਹੈ?

ਮੇਰੇ ਪ੍ਰੀਤਮ ਪ੍ਰਾਨ ਅਧਾਰਾ! ॥੧॥ ਰਹਾਉ ॥

ਮੇਰੇ ਦਿਲਬਰ ਤੂੰ ਮੇਰੀ ਜਿੰਦ ਜਾਨ ਦਾ ਆਸਰਾ ਹੈ। ਠਹਿਰਾਉ।

ਅੰਤਰ ਕੀ ਬਿਧਿ ਤੁਮ ਹੀ ਜਾਨੀ; ਤੁਮ ਹੀ ਸਜਨ ਸੁਹੇਲੇ ॥

ਮੇਰੇ ਦਿਲ ਦੀ ਦਸ਼ਾ ਨੂੰ ਕੇਵਲ ਤੂੰ ਹੀ ਜਾਣਦਾ ਹੈ ਤੂੰ ਹੀ ਮੇਰਾ ਸ਼ੁਭਾਇਮਾਨ ਮਿੱਤ੍ਰ ਹੈ।

ਸਰਬ ਸੁਖਾ, ਮੈ ਤੁਝ ਤੇ ਪਾਏ; ਮੇਰੇ ਠਾਕੁਰ ਅਗਹ ਅਤੋਲੇ ॥੧॥

ਸਮੂਹ ਆਰਾਮ ਮੈਂ ਤੇਰੇ ਪਾਸੋਂ ਪ੍ਰਾਪਤ ਕੀਤੇ ਹਨ ਮੇਰੇ ਅਥਾਹ ਅਤੇ ਅਮਾਪ ਪ੍ਰਭੂ।

ਬਰਨਿ ਨ ਸਾਕਉ ਤੁਮਰੇ ਰੰਗਾ; ਗੁਣ ਨਿਧਾਨ ਸੁਖਦਾਤੇ ॥

ਮੈਂ ਤੇਰੇ ਕੌਤਕ ਬਿਆਨ ਨਹੀਂ ਕਰ ਸਕਦਾ ਹੈ ਖੁਬੀਆਂ ਦੇ ਖ਼ਜ਼ਾਨੇ ਅਤੇ ਠੰਡ-ਚੈਨ ਬਖਸ਼ਣਹਾਰ।

ਅਗਮ ਅਗੋਚਰ ਪ੍ਰਭ ਅਬਿਨਾਸੀ; ਪੂਰੇ ਗੁਰ ਤੇ ਜਾਤੇ ॥੨॥

ਪਹੁੰਚ ਤੋਂ ਪਰ੍ਹੇ, ਸੋਚ ਸਮਝ ਤੋਂ ਉਚੇਰੇ ਅਤੇ ਸਦੀਵੀ ਸੁਰਜੀਤ ਸੁਆਮੀ ਨੂੰ ਪੂਰਨ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ।

ਭ੍ਰਮੁ ਭਉ ਕਾਟਿ ਕੀਏ ਨਿਹਕੇਵਲ; ਜਬ ਤੇ ਹਉਮੈ ਮਾਰੀ ॥

ਜਦੋਂ ਦੀ ਮੈਂ ਆਪਣੀ ਸਵੈ-ਹੰਗਤਾ ਦੂਰ ਕੀਤੀ ਹੈ, ਮੇਰਾ ਵਹਿਮ ਤੇ ਡਰ ਨਾਸ ਕਰ ਕੇ, ਹਰੀ ਨੇ ਮੈਨੂੰ ਪਵਿਤ੍ਰ ਕਰ ਦਿਤਾ ਹੈ।

ਜਨਮ ਮਰਣ ਕੋ ਚੂਕੋ ਸਹਸਾ; ਸਾਧਸੰਗਤਿ ਦਰਸਾਰੀ ॥੩॥

ਤੇਰੇ ਦਰਸ਼ਨ ਸਤਿ ਸੰਗਤਿ ਅੰਦਰ ਵੇਖ ਕੇ, ਮੇਰਾ ਪੈਦਾਇਸ਼ ਅਤੇ ਮੌਤ ਦਾ ਫ਼ਿਕਰ ਮੁਕ ਗਿਆ ਹੈ, ਹੈ ਸਾਈਂ।

ਚਰਣ ਪਖਾਰਿ ਕਰਉ ਗੁਰ ਸੇਵਾ; ਬਾਰਿ ਜਾਉ ਲਖ ਬਰੀਆ ॥

ਮੈਂ ਗੁਰਾਂ ਦੇ ਚਰਨ ਧੌਦਾ ਅਤੇ ਉਨ੍ਹਾਂ ਦੀ ਟਹਿਲ ਕਮਾਉਂਦਾ ਹਾਂ ਅਤੇ ਸੈਕੜੇ ਹਜ਼ਾਰ ਵਾਰੀ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ।

ਜਿਹ ਪ੍ਰਸਾਦਿ ਇਹੁ ਭਉਜਲੁ ਤਰਿਆ; ਜਨ ਨਾਨਕ ਪ੍ਰਿਅ ਸੰਗਿ ਮਿਰੀਆ ॥੪॥੭॥੧੨੮॥

ਜਿਨ੍ਹਾਂ ਦੀ ਦਇਆ ਦੁਆਰਾ ਨੌਕਰ ਨਾਨਕ ਨੇ ਇਹ ਭਿਆਨਕ ਸੰਸਾਰ ਸਮੁੰਦਰ ਪਾਰ ਕਰ ਲਿਆ ਹੈ ਅਤੇ ਉਹ ਆਪਣੇ ਪਿਆਰੇ ਨਾਲ ਜੁੜ ਗਿਆ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਤੁਝ ਬਿਨੁ, ਕਵਨੁ ਰੀਝਾਵੈ ਤੋਹੀ? ॥

ਤੇਰੇ ਬਗੈਰ ਤੈਨੂੰ ਕੌਣ ਖੁਸ਼ ਕਰ ਸਕਦਾ ਹੈ?

ਤੇਰੋ ਰੂਪੁ, ਸਗਲ ਦੇਖਿ ਮੋਹੀ ॥੧॥ ਰਹਾਉ ॥

ਤੇਰੇ ਸੁਹੱਪਣ ਤੱਕ ਕੇ, ਹਰ ਕੋਈ ਫ਼ਰੇਫ਼ਤਾ ਹੋ ਗਿਆ ਹੈ। ਠਹਿਰਾਉ।

ਸੁਰਗ ਪਇਆਲ ਮਿਰਤ ਭੂਅ ਮੰਡਲ; ਸਰਬ ਸਮਾਨੋ ਏਕੈ ਓਹੀ ॥

ਬਹਿਸ਼ਤ, ਪਾਤਾਲ, ਮਾਤਲੋਕ ਅਤੇ ਬ੍ਰਹਮੰਡ ਵਿੱਚ, ਸਾਰੇ ਉਹ ਇਕ ਪ੍ਰਭੂ ਰਮਿਆ ਹੋਇਆ ਹੈ।

ਸਿਵ ਸਿਵ ਕਰਤ, ਸਗਲ ਕਰ ਜੋਰਹਿ; ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥

ਹੇ ਸਭ ਉਤੇ ਮਿਹਰਬਾਨ ਵਾਹਿਗੁਰੂ ਸੁਆਮੀ ਆਪਣੇ ਹੱਥ ਜੋੜ ਕੇ ਸਾਰੇ ਨਾਮ ਉਚਾਰਦੇ ਹਨ, ਅਤੇ ਤੇਰੀ ਸਹਾਇਤਾ ਲਈ ਪੁਕਾਰਦੇ ਹਨ।

ਪਤਿਤ ਪਾਵਨ, ਠਾਕੁਰ ਨਾਮੁ ਤੁਮਰਾ; ਸੁਖਦਾਈ ਨਿਰਮਲ ਸੀਤਲੋਹੀ ॥

ਹੈ ਆਰਾਮ ਬਖਸ਼ਣਹਾਰ ਬੇਦਾਗ ਅਤੇ ਠੰਢੇਠਾਰ ਮੇਰੇ ਮਾਲਕ, ਤੇਰਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।

ਗਿਆਨ ਧਿਆਨ ਨਾਨਕ ਵਡਿਆਈ; ਸੰਤ ਤੇਰੇ ਸਿਉ ਗਾਲ ਗਲੋਹੀ ॥੨॥੮॥੧੨੯॥

ਨਾਨਕ, ਬ੍ਰਹਮ-ਗਿਆਤ, ਸਿਮਰਨ ਅਤੇ ਮਾਨ-ਪ੍ਰਤਿਸ਼ਟ ਤੇਰੇ ਸਾਧੂੰਆਂ ਨਾਲ ਧਰਮ-ਵਾਰਤਾ ਕਰਨ ਵਿੱਚ ਵਸਦੇ ਹਨ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਮਿਲਹੁ ਪਿਆਰੇ ਜੀਆ! ॥

ਤੂੰ ਮੈਨੂੰ ਦਰਸ਼ਨ ਦੇ ਹੇ ਮੇਰੇ ਦਿਲੀ ਪ੍ਰੀਤਮ।

ਪ੍ਰਭ! ਕੀਆ ਤੁਮਾਰਾ ਥੀਆ ॥੧॥ ਰਹਾਉ ॥

ਜੋ ਕੁਛ ਤੂੰ ਕਹਿੰਦਾ ਹੈਂ ਹੇ ਸਾਈਂ! ਉਹੀ ਹੁੰਦਾ ਹੈ। ਠਹਿਰਾਉ।

ਅਨਿਕ ਜਨਮ ਬਹੁ ਜੋਨੀ ਭ੍ਰਮਿਆ; ਬਹੁਰਿ ਬਹੁਰਿ ਦੁਖੁ ਪਾਇਆ ॥

ਅਨੇਕਾਂ ਜਨਮਾਂ ਅੰਦਰ, ਬਹੁਤੀਆਂ ਜੂਨੀਆਂ ਵਿੱਚ ਭਟਕਦੇ ਹੋਏ, ਮੈਂ ਮੁੜ ਮੁੜ ਕੇ, ਤਸੀਹਾ ਕਟਿਆ ਹੈ।

ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ; ਦੇਹੁ ਦਰਸੁ ਹਰਿ ਰਾਇਆ ॥੧॥

ਤੇਰੀ ਦਇਆ ਦੁਆਰਾ ਮੈਨੂੰ ਮਨੁੱਖੀ ਸਰੀਰ ਪ੍ਰਾਪਤ ਹੋਇਆ ਹੈ। ਹੁਣ ਮੈਨੂੰ ਆਪਣਾ ਦੀਦਾਰ ਬਖਸ਼ ਹੈ ਮੇਰੇ ਪਾਤਸ਼ਾਹ, ਪਰਮੇਸ਼ਰ!

ਸੋਈ ਹੋਆ ਜੋ ਤਿਸੁ ਭਾਣਾ; ਅਵਰੁ ਨ ਕਿਨ ਹੀ ਕੀਤਾ ॥

ਜਿਹੜਾ ਕੁਝ ਉਸ ਨੂੰ ਚੰਗਾ ਲੱਗਾ, ਉਹ ਹੋ ਆਇਆ ਹੈ, ਹੋਰ ਕੋਈ ਕੁਛ ਭੀ ਨਹੀਂ ਕਰ ਸਕਦਾ।

ਤੁਮਰੈ ਭਾਣੈ ਭਰਮਿ ਮੋਹਿ ਮੋਹਿਆ; ਜਾਗਤੁ ਨਾਹੀ ਸੂਤਾ ॥੨॥

ਤੇਰੀ ਰਜ਼ਾ ਅੰਦਰ ਸੰਸਾਰੀ ਲਗਨ ਦੀ ਗਲਤ-ਫਹਿਮੀ ਦਾ ਬਹਿਕਾਇਆ ਹੋਇਆ ਪ੍ਰਾਣੀ ਸੁੱਤਾ ਪਿਆ ਹੈ ਤੇ ਜਾਗਦਾ ਨਹੀਂ।

ਬਿਨਉ ਸੁਨਹੁ ਤੁਮ ਪ੍ਰਾਨਪਤਿ ਪਿਆਰੇ! ਕਿਰਪਾ ਨਿਧਿ ਦਇਆਲਾ ॥

ਹੇ ਤੂੰ ਜਿੰਦਜਾਨ ਦੇ ਮਿਹਰਬਾਨ ਮਾਲਕ! ਮੇਰੇ ਪ੍ਰੀਤਮ, ਦਿਆਲਤਾ ਦੇ ਸਮੰਦਰ, ਮੇਰੀ ਪ੍ਰਾਰਥਨਾ ਸ੍ਰਵਣ ਕਰ।

ਰਾਖਿ ਲੇਹੁ ਪਿਤਾ ਪ੍ਰਭ ਮੇਰੇ! ਅਨਾਥਹ ਕਰਿ ਪ੍ਰਤਿਪਾਲਾ ॥੩॥

ਮੇਰੀ ਰਖਿਆ ਕਰ, ਹੈ ਮੇਰੇ ਬਾਪੂ! ਮੇਰੇ ਸੁਆਮੀ ਅਤੇ ਮੈਂ ਯਤੀਮ ਦੀ ਤੂੰ ਪਰਵਰਸ ਕਰ।

ਜਿਸ ਨੋ ਤੁਮਹਿ ਦਿਖਾਇਓ ਦਰਸਨੁ; ਸਾਧਸੰਗਤਿ ਕੈ ਪਾਛੈ ॥

ਹੇ ਪ੍ਰਭੂ! ਜਿਸ ਨੂੰ ਸਤਿਸੰਗਤ ਦਾ ਸਦਕਾ ਆਪਣਾ ਦੀਦਾਰ ਵਿਖਾਲਦਾ ਹੈਂ,

ਕਰਿ ਕਿਰਪਾ, ਧੂਰਿ ਦੇਹੁ ਸੰਤਨ ਕੀ; ਸੁਖੁ ਨਾਨਕੁ ਇਹੁ ਬਾਛੈ ॥੪॥੯॥੧੩੦॥

ਤੇ ਦਇਆ ਧਾਰ ਕੇ ਸਾਧੂਆਂ ਦੇ ਪੈਰਾ ਦੀ ਖਾਕ ਭੀ ਪ੍ਰਦਾਨ ਕਰਦਾ ਹੈ। ਇਹੀ ਠੰਢ-ਚੈਨ ਹੈ ਜਿਸ ਨੂੰ ਨਾਨਕ ਦਿਲੋ ਚਾਹੁੰਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਹਉ ਤਾ ਕੈ ਬਲਿਹਾਰੀ ॥

ਮੈਂ ਉਸ ਉਤੋਂ ਕੁਰਬਾਨ ਜਾਂਦਾ ਹਾਂ,

ਜਾ ਕੈ ਕੇਵਲ ਨਾਮੁ ਅਧਾਰੀ ॥੧॥ ਰਹਾਉ ॥

ਜਿਸ ਦਾ ਆਸਰਾ ਸਿਰਫ ਵਾਹਿਗੁਰੂ ਦਾ ਨਾਮ ਹੀ ਹੈ। ਠਹਿਰਾਉ।

ਮਹਿਮਾ ਤਾ ਕੀ ਕੇਤਕ ਗਨੀਐ; ਜਨ ਪਾਰਬ੍ਰਹਮ ਰੰਗਿ ਰਾਤੇ ॥

ਕਿਸ ਹੱਦ ਤਾਂਈ ਉਸ ਦੇ ਉਨ੍ਹਾਂ ਗੋਲਿਆਂ ਦੀ ਉਪਮਾ ਮੈਂ ਗਿਣ ਸਕਦਾ ਹਾਂ,

ਸੂਖ ਸਹਜ ਆਨੰਦ ਤਿਨਾ ਸੰਗਿ; ਉਨ ਸਮਸਰਿ ਅਵਰ ਨ ਦਾਤੇ ॥੧॥

ਜਿਹੜੇ ਪਰਮ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ। ਆਰਾਮ ਅਡੋਲਤਾ ਅਤੇ ਪਰਸੰਨਤਾ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਦੇ ਤੁੱਲ ਹੋਰ ਕੋਈ ਦਾਤਾਰ ਨਹੀਂ ਹਨ।

ਜਗਤ ਉਧਾਰਣ ਸੇਈ ਆਏ; ਜੋ ਜਨ ਦਰਸ ਪਿਆਸਾ ॥

ਵਾਹਿਗੁਰੂ ਦੇ ਗੁਮਾਸ਼ਤੇ, ਜਿਨ੍ਹਾਂ ਨੂੰ ਉਸ ਦੇ ਦੀਦਾਰ ਦੀ ਤਰੇਹ ਹੈ, ਉਹ ਸੰਸਾਰ ਨੂੰ ਤਾਰਨ ਲਈ ਆਏ ਹਨ।

ਉਨ ਕੀ ਸਰਣਿ ਪਰੈ ਸੋ ਤਰਿਆ; ਸੰਤਸੰਗਿ ਪੂਰਨ ਆਸਾ ॥੨॥

ਜੋ ਉਨ੍ਹਾਂ ਦੀ ਸ਼ਰਣਾਗਤਿ ਸੰਭਾਲਦਾ ਹੈ, ਉਹ ਪਾਰ ਉਤਰ ਜਾਂਦਾ ਹੈ ਅਤੇ ਸਤਿਸੰਗਤ ਅੰਦਰ ਉਸ ਦੀਆਂ ਉਮੈਦਾ ਪੂਰੀਆਂ ਹੋ ਜਾਂਦੀਆਂ ਹਨ।

ਤਾ ਕੈ ਚਰਣਿ ਪਰਉ ਤਾ ਜੀਵਾ; ਜਨ ਕੈ ਸੰਗਿ ਨਿਹਾਲਾ ॥

ਜੇਕਰ ਮੈਂ ਉਨ੍ਹਾਂ ਦੇ ਪੈਰੀ ਡਿੱਗ ਪਵਾਂ, ਕੇਵਲ ਤਦ ਹੀ ਮੈਂ ਜੀਉਂਦਾ ਹਾਂ ਰੱਬ ਦੇ ਸੇਵਕਾਂ ਦੀ ਸੰਗਤ ਅੰਦਰ ਮੈਂ ਖੁਸ਼ ਰਹਿੰਦਾ ਹਾਂ।

ਭਗਤਨ ਕੀ ਰੇਣੁ ਹੋਇ ਮਨੁ ਮੇਰਾ; ਹੋਹੁ ਪ੍ਰਭੂ ਕਿਰਪਾਲਾ ॥੩॥

ਹੇ ਸੁਆਮੀ! ਮੇਰ ਉਤੇ ਮਿਹਰਬਾਨ ਹੋ ਜਾਓ, ਤਾਂ ਜੋ ਮੇਰਾ ਮਨੂਆਂ ਤੇਰੇ ਅਨੁਰਾਗੀਆਂ ਦੇ ਚਰਨਾਂ ਦੀ ਧੂੜ ਹੋ ਜਾਵੇ।

ਰਾਜੁ ਜੋਬਨੁ ਅਵਧ ਜੋ ਦੀਸੈ; ਸਭੁ ਕਿਛੁ ਜੁਗ ਮਹਿ ਘਾਟਿਆ ॥

ਪਾਤਸ਼ਾਹੀ, ਜੁਆਨੀ ਅਤੇ ਆਰਬਲਾ ਜਿਹੜਾ ਕੁਛ ਭੀ ਜਹਾਨ ਵਿੱਚ ਦਿਸਦਾ ਹੈ, ਉਹ ਸਭ ਕੁਝ ਘਟਦਾ ਜਾ ਰਿਹਾ ਹੈ।

ਨਾਮੁ ਨਿਧਾਨੁ ਸਦ ਨਵਤਨੁ ਨਿਰਮਲੁ; ਇਹੁ ਨਾਨਕ, ਹਰਿ ਧਨੁ ਖਾਟਿਆ ॥੪॥੧੦॥੧੩੧॥

ਨਾਮ ਦਾ ਖ਼ਜ਼ਾਨਾ ਹਮੇਸ਼ਾਂ ਹੀ ਨਵਾਂ-ਨੁੱਕ ਅਤੇ ਪਵਿੱਤਰ ਹੈ। ਵਾਹਿਗੁਰੂ ਦੀ ਇਹ ਦੌਲਤ ਨਾਨਕ ਨੇ ਕਮਾਈ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਜੋਗ ਜੁਗਤਿ ਸੁਨਿ, ਆਇਓ ਗੁਰ ਤੇ ॥

ਮਾਲਕ ਨਾਲ ਮੇਲ-ਮਿਲਾਪ ਦਾ ਤਰੀਕਾ ਮੈਂ ਗੁਰਾਂ ਪਾਸੋਂ ਸੁਣ ਲਿਆ ਹੈ।

ਮੋ ਕਉ, ਸਤਿਗੁਰ ਸਬਦਿ ਬੁਝਾਇਓ ॥੧॥ ਰਹਾਉ ॥

ਮੈਨੂੰ ਸੱਚੇ ਗੁਰਾਂ ਨੇ ਇਹ ਆਪਣੇ ਉਪਦੇਸ਼ ਦੁਆਰਾ ਦਰਸਾ ਦਿੱਤਾ ਹੈ। ਠਹਿਰਾਉ।

ਨਉ ਖੰਡ ਪ੍ਰਿਥਮੀ ਇਸੁ ਤਨ ਮਹਿ ਰਵਿਆ; ਨਿਮਖ ਨਿਮਖ ਨਮਸਕਾਰਾ ॥

ਹਰ ਮੁਹਤ ਮੈਂ ਉਸ ਨੂੰ ਪ੍ਰਣਾਮ ਕਰਦਾ ਹਾਂ, ਜੋ ਧਰਤੀ ਦਿਆਂ ਨੌਵਾਂ ਹੀ ਖਿੱਤਿਆਂ ਅਤੇ ਇਸ ਦੇਹਿ ਅੰਦਰ ਰਮਿਆ ਹੋਇਆ ਹੈ।

ਦੀਖਿਆ ਗੁਰ ਕੀ ਮੁੰਦ੍ਰਾ ਕਾਨੀ; ਦ੍ਰਿੜਿਓ ਏਕੁ ਨਿਰੰਕਾਰਾ ॥੧॥

ਗੁਰਾਂ ਦੇ ਉਪਦੇਸ਼ ਨੂੰ ਆਪਦੇ ਕੰਨਾਂ ਦੀਆਂ ਮੁੰਦਾ ਬਣਾਇਆ ਹੈ ਅਤੇ ਇਕੱਲੇ ਅਕਾਰ-ਰਹਿਤ ਸਾਈਂ ਨੂੰ ਮੈਂ ਆਪਣੇ ਦਿਲ ਅੰਦਰ ਟਿਕਾ ਲਿਆ ਹੈ।

ਪੰਚ ਚੇਲੇ ਮਿਲਿ ਭਏ ਇਕਤ੍ਰਾ; ਏਕਸੁ ਕੈ ਵਸਿ ਕੀਏ ॥

ਪੰਜਾਂ ਮੁਰੀਦਾ ਨੂੰ ਇਕੱਠੇ ਜੋੜ ਕੇ, ਮੈਂ ਉਨ੍ਹਾਂ ਨੂੰ ਇਕ ਜ਼ਮੀਰ ਦੇ ਅਧੀਨ ਕਰ ਦਿੱਤਾ ਹੈ।

ਦਸ ਬੈਰਾਗਨਿ ਆਗਿਆਕਾਰੀ; ਤਬ ਨਿਰਮਲ ਜੋਗੀ ਥੀਏ ॥੨॥

ਜਦ (ਪੰਜ ਗਿਆਨ-ਇੰਦ੍ਰੀਆਂ ਅਤੇ ਪੰਜ ਕਰਮ ਇੰਦ੍ਰੀਆਂ) ਦਸ ਇਕਾਂਤਣਾ ਮੇਰੀਆਂ ਫਰਮ ਬਰਦਾਰ ਹੋ ਗਈਆਂ, ਤਦ, ਮੈਂ ਪਵਿੱਤ੍ਰ ਯੋਗੀ ਬਣ ਗਿਆ।

ਭਰਮੁ ਜਰਾਇ, ਚਰਾਈ ਬਿਭੂਤਾ; ਪੰਥੁ ਏਕੁ ਕਰਿ ਪੇਖਿਆ ॥

ਮੈਂ ਆਪਣਾ ਵਹਿਮ ਸਾੜ ਸੁਟਿਆ ਹੈ, ਅਤੇ ਇਸ ਦੀ ਸੁਆਹ ਮੈਂ ਆਪਣੀ ਦੇਹਿ ਨੂੰ ਮਲੀ ਹੈ। ਮੇਰਾ ਮਤ ਸੁਆਮੀ ਨੂੰ ਇਕ ਕਰ ਕੇ ਵੇਖਣਾ ਹੈ।

ਸਹਜ ਸੂਖ, ਸੋ ਕੀਨੀ ਭੁਗਤਾ; ਜੋ ਠਾਕੁਰਿ ਮਸਤਕਿ ਲੇਖਿਆ ॥੩॥

ਉਸ ਬੈਕੁੰਠੀ ਆਨੰਦ ਨੂੰ ਮੈਂ ਆਪਣਾ ਭੋਜਨ ਬਣਾਇਆ ਹੈ, ਜਿਹੜਾ ਕਿ ਸੁਆਮੀ ਨੇ ਮੇਰੇ ਲਈ ਮਥੇ ਉਤੇ ਲਿਖਿਆ ਹੋਇਆ ਸੀ।

ਜਹ ਭਉ ਨਾਹੀ, ਤਹਾ ਆਸਨੁ ਬਾਧਿਓ; ਸਿੰਗੀ ਅਨਹਤ ਬਾਨੀ ॥

ਜਿਥੇ ਡਰ ਨਹੀਂ, ਉਥੇ ਮੈਂ ਆਪਣਾ ਟਿਕਾਣਾ ਬਣਾਇਆ ਹੈ, ਆਤਮਕ ਮੰਡਲ ਦਾ ਸੰਗੀਤ ਮੇਰਾ ਜੋਗੀ ਦਾ ਸਿੰਗੁ ਹੈ।

ਤਤੁ ਬੀਚਾਰੁ ਡੰਡਾ ਕਰਿ ਰਾਖਿਓ; ਜੁਗਤਿ ਨਾਮੁ ਮਨਿ ਭਾਨੀ ॥੪॥

ਅਸਲੀਅਤ ਨੂੰ ਸੋਚਣ ਸਮਝਣ ਦਾ ਮੈਂ ਸੋਟਾ ਬਣਾਇਆ ਹੈ ਅਤੇ ਚਿੱਤ ਅੰਦਰ ਨਾਮ ਦੀ ਪ੍ਰੀਤ ਮੇਰੀ ਜੀਵਨ ਰਹੁ-ਰੀਤੀ ਹੈ।

ਐਸਾ ਜੋਗੀ ਵਡਭਾਗੀ ਭੇਟੈ; ਮਾਇਆ ਕੇ ਬੰਧਨ ਕਾਟੈ ॥

ਬਹੁਤ ਚੰਗੇ ਨਸੀਬਾਂ ਦੁਆਰਾ ਇਹੋ ਜਿਹਾ ਯੋਗੀ ਮਿਲਦਾ ਹੈ ਜਿਹੜਾ ਮੋਹਨੀ ਦੀਆਂ ਬੇੜੀਆਂ ਕਟ ਦੇਵੇ।

ਸੇਵਾ ਪੂਜ ਕਰਉ ਤਿਸੁ ਮੂਰਤਿ ਕੀ; ਨਾਨਕੁ ਤਿਸੁ ਪਗ ਚਾਟੈ ॥੫॥੧੧॥੧੩੨॥

ਨਾਨਕ ਇਸ ਵਿਅਕਤੀ ਦੀ ਟਹਿਲ ਅਤੇ ਉਪਾਸ਼ਨਾ ਕਰਦਾ ਅਤੇ ਉਸ ਦੇ ਪੈਰ ਚੱਟਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਅਨੂਪ ਪਦਾਰਥੁ ਨਾਮੁ ਸੁਨਹੁ; ਸਗਲ ਧਿਆਇਲੇ ਮੀਤਾ! ॥

ਵਾਹਿਗੁਰੂ ਦਾ ਨਾਮ ਇਕ ਉਪਮਾ-ਰਹਿਤ ਦੌਲਤ ਹੈ। ਸਾਰੇ ਹੀ ਇਸ ਦਾ ਸ੍ਰਵਣ ਤੇ ਸਿਮਰਨ ਕਰੋ, ਹੈ ਮਿੱਤਰੋ।

ਹਰਿ ਅਉਖਧੁ ਜਾ ਕਉ ਗੁਰਿ ਦੀਆ; ਤਾ ਕੇ ਨਿਰਮਲ ਚੀਤਾ ॥੧॥ ਰਹਾਉ ॥

ਜਿਨ੍ਹਾਂ ਨੂੰ ਗੁਰਦੇਵ ਜੀ ਵਾਹਿਗੁਰੂ ਦੀ ਦਵਾਈ ਦਿੰਦੇ ਹਨ, ਉਨ੍ਹਾਂ ਦੇ ਮਨ ਸਾਫ ਸੁਥਰੇ ਹੋ ਜਾਂਦੇ ਹਨ। ਠਹਿਰਾਉ।

ਅੰਧਕਾਰੁ ਮਿਟਿਓ ਤਿਹ ਤਨ ਤੇ; ਗੁਰਿ ਸਬਦਿ ਦੀਪਕੁ ਪਰਗਾਸਾ ॥

ਅਨ੍ਹੇਰਾ ਉਸ ਦੇਹਿ ਤੋਂ ਦੂਰ ਹੋ ਜਾਂਦਾ ਹੈ ਜਿਸ ਦੇ ਅੰਦਰ ਗੁਰਾਂ ਦੀ ਬਾਣੀ ਦੀ ਜੋਤ ਜਗਾ ਦਿਤੀ ਜਾਂਦੀ ਹੈ।

ਭ੍ਰਮ ਕੀ ਜਾਲੀ ਤਾ ਕੀ ਕਾਟੀ; ਜਾ ਕਉ ਸਾਧਸੰਗਤਿ ਬਿਸ੍ਵਾਸਾ ॥੧॥

ਉਸ ਦੀ ਸ਼ੱਕ-ਸੰਦੇਹ ਦੀ ਫਾਹੀ ਕੱਟੀ ਜਾਂਦੀ ਹੈ, ਜੋ ਸਤਿਸੰਗਤ ਅੰਦਰ ਭਰੋਸਾ ਧਾਰਦਾ ਹੈ।

ਤਾਰੀਲੇ ਭਵਜਲੁ ਤਾਰੂ ਬਿਖੜਾ; ਬੋਹਿਥ ਸਾਧੂ ਸੰਗਾ ॥

ਤਰਨ ਨੂੰ ਔਖਾ, ਭਿਆਨਕ ਸੰਸਾਰ ਸਮੁੰਦਰ ਸਤਿ ਸੰਗਤ ਦੇ ਜਹਾਜ਼ ਦੇ ਜ਼ਰੀਏ ਪਾਰ ਕੀਤਾ ਜਾਂਦਾ ਹੈ।

ਪੂਰਨ ਹੋਈ ਮਨ ਕੀ ਆਸਾ; ਗੁਰੁ ਭੇਟਿਓ ਹਰਿ ਰੰਗਾ ॥੨॥

ਵਾਹਿਗੁਰੂ ਵਿੱਚ ਪ੍ਰੀਤ ਰੱਖਣ ਵਾਲੇ ਗੁਰਾਂ ਨੂੰ ਮਿਲ ਕੇ ਮੇਰੇ ਚਿੱਤ ਦੀ ਮੁਰਾਦ ਪੂਰੀ ਹੋ ਗਈ ਹੈ।

ਨਾਮ ਖਜਾਨਾ ਭਗਤੀ ਪਾਇਆ; ਮਨ ਤਨ ਤ੍ਰਿਪਤਿ ਅਘਾਏ ॥

ਨਾਮ ਦਾ ਕੋਸ਼ ਸੰਤਾਂ ਨੇ ਪ੍ਰਾਪਤ ਕੀਤਾ ਹੈ ਅਤੇ ਉਨ੍ਹਾਂ ਦੀ ਆਤਮਾ ਤੇ ਦੇਹਿ ਰੱਜ ਤੇ ਧ੍ਰਾਪ ਗਏ ਹਨ।

ਨਾਨਕ, ਹਰਿ ਜੀਉ ਤਾ ਕਉ ਦੇਵੈ; ਜਾ ਕਉ ਹੁਕਮੁ ਮਨਾਏ ॥੩॥੧੨॥੧੩੩॥

ਨਾਨਕ ਪੂਜਯ ਪ੍ਰਭੂ ਇਹ ਕੇਵਲ ਉਸ ਨੂੰ ਦਿੰਦਾ ਹੈ, ਜਿਸ ਪਾਸੋਂ ਉਹ ਆਪਦੇ ਫੁਰਮਾਨ ਦੀ ਪਾਲਣਾ ਕਰਾਉਂਦਾ ਹੈ।

1
2
3
4
5
6
7
8
9
10
11
12