ਰਾਗ ਗਉੜੀ – ਬਾਣੀ ਸ਼ਬਦ-Part 5 – Raag Gauri – Bani

ਰਾਗ ਗਉੜੀ – ਬਾਣੀ ਸ਼ਬਦ-Part 5 – Raag Gauri – Bani

ਗਉੜੀ ਮਹਲਾ ੩ ॥

ਗਊੜੀ ਪਾਤਸ਼ਾਹੀ ਤੀਜੀ।

ਮਾਇਆ ਸਰੁ ਸਬਲੁ ਵਰਤੈ ਜੀਉ, ਕਿਉ ਕਰਿ ਦੁਤਰੁ ਤਰਿਆ ਜਾਇ? ॥

ਮੋਹਨੀ ਦਾ ਸਮੁੰਦਰ ਜਬਰਦਸਤ ਠਾਠਾ ਮਾਰ ਰਿਹਾ ਹੈ, ਭਿਆਨਕ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ?

ਰਾਮ ਨਾਮੁ ਕਰਿ ਬੋਹਿਥਾ ਜੀਉ, ਸਬਦੁ ਖੇਵਟੁ ਵਿਚਿ ਪਾਇ ॥

ਪਰਮੇਸ਼ਰ ਦੇ ਨਾਮ ਦਾ ਜਹਾਜ ਬਣਾ ਅਤੇ ਗੁਰਬਾਣੀ ਨੂੰ ਮਲਾਹ ਵਜੋਂ ਇਸ ਅੰਦਰ ਰੱਖ।

ਸਬਦੁ ਖੇਵਟੁ ਵਿਚਿ ਪਾਏ, ਹਰਿ ਆਪਿ ਲਘਾਏ; ਇਨ ਬਿਧਿ ਦੁਤਰੁ ਤਰੀਐ ॥

ਜਦ ਗੁਰਬਾਣੀ ਦਾ ਮਲਾਹ ਉਸ ਅੰਦਰ ਰੱਖ ਲਿਆ ਜਾਂਦਾ ਹੈ ਤਾਂ ਵਾਹਿਗੁਰੂ ਖੁਦ ਪਾਰ ਕਰ ਦਿੰਦਾ ਹੈ। ਇਸ ਤਰੀਕੇ ਨਾਲ ਨਾਂ-ਪਾਰ-ਹੋਣਹਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ।

ਗੁਰਮੁਖਿ ਭਗਤਿ ਪਰਾਪਤਿ ਹੋਵੈ; ਜੀਵਤਿਆ ਇਉ ਮਰੀਐ ॥

ਗੁਰਾਂ ਦੇ ਰਾਹੀਂ ਸਾਈਂ ਦੀ ਪ੍ਰੇਮ-ਮਈ ਸੇਵਾ ਪ੍ਰਾਪਤ ਹੁੰਦੀ ਹੈ ਅਤੇ ਇਸ ਤਰ੍ਹਾਂ ਆਦਮੀ ਜੀਉਂਦੇ ਜੀ ਮਰਿਆ ਰਹਿੰਦਾ ਹੈ।

ਖਿਨ ਮਹਿ ਰਾਮ ਨਾਮਿ ਕਿਲਵਿਖ ਕਾਟੇ; ਭਏ ਪਵਿਤੁ ਸਰੀਰਾ ॥

ਇਕ ਮੁਹਤ ਅੰਦਰ ਪ੍ਰਭੂ ਦਾ ਨਾਮ ਉਸ ਦੇ ਪਾਪ ਮੇਸ ਦਿੰਦਾ ਹੈ ਅਤੇ ਉਸ ਦੀ ਦੇਹਿ ਨਿਰਮਲ ਹੋ ਜਾਂਦੀ ਹੈ।

ਨਾਨਕ, ਰਾਮ ਨਾਮਿ ਨਿਸਤਾਰਾ; ਕੰਚਨ ਭਏ ਮਨੂਰਾ ॥੧॥

ਨਾਨਕ, ਪ੍ਰਮੇਸ਼ਰ ਦੇ ਨਾਮ ਰਾਹੀਂ ਪਾਰ ਉਤਾਰਾ ਹੋ ਜਾਂਦਾ ਹੈ ਅਤੇ ਲੋਹੇ ਦੀ ਮੈਲ ਸੋਨਾ ਹੋ ਜਾਂਦੀ ਹੈ।

ਇਸਤਰੀ ਪੁਰਖ ਕਾਮਿ ਵਿਆਪੇ ਜੀਉ, ਰਾਮ ਨਾਮ ਕੀ ਬਿਧਿ ਨਹੀ ਜਾਣੀ ॥

ਤ੍ਰੀਮਤਾਂ ਅਤੇ ਮਰਦ ਭੋਗ ਚੇਸਟਾ ਅੰਦਰ ਗਲਤਾਨ ਹੋਏ ਹੋਏ ਅਤੇ ਪ੍ਰਭੂ ਦੇ ਨਾਮ ਦੇ ਜਾਪ ਕਰਨ ਦਾ ਰਾਹ ਨਹੀਂ ਜਾਣਦੇ।

ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਉ, ਡੂਬਿ ਮੁਏ ਬਿਨੁ ਪਾਣੀ ॥

ਅੰਮੜੀ, ਬਾਬਲ, ਪੁਤ੍ਰ ਅਤੇ ਵੀਰ ਬੜੇ ਲਾਲਡੇ ਹਨ, ਪਰ ਉਹ ਜਲ ਦੇ ਬਗੈਰ ਹੀ ਡੁੱਬ ਮਰਦੇ ਹਨ।

ਡੂਬਿ ਮੁਏ ਬਿਨੁ ਪਾਣੀ, ਗਤਿ ਨਹੀ ਜਾਣੀ; ਹਉਮੈ ਧਾਤੁ ਸੰਸਾਰੇ ॥

ਜੋ ਮੋਖ਼ਸ਼ ਦੇ ਮਾਰਗ ਨੂੰ ਨਹੀਂ ਜਾਣਦੇ ਅਤੇ ਹੰਕਾਰ ਰਾਹੀਂ ਜਗਤ ਅੰਦਰ ਭਟਕਦੇ ਫਿਰਦੇ ਹਨ, ਉਹ ਜਲ ਦੇ ਬਾਝੋਂ ਹੀ ਡੁਬ ਕੇ ਮਰ ਜਾਂਦੇ ਹਨ।

ਜੋ ਆਇਆ, ਸੋ ਸਭੁ ਕੋ ਜਾਸੀ; ਉਬਰੇ ਗੁਰ ਵੀਚਾਰੇ ॥

ਜਿਹੜੇ ਕੌਈ ਭੀ ਜਹਾਨ ਅੰਦਰ ਆਏ ਹਨ ਉਹ ਸਾਰੇ ਟੁਰ ਜਾਣਗੇ। ਜੋਂ ਗੁਰਾਂ ਦਾ ਆਰਾਧਨ ਕਰਦੇ ਹਨ ਉਹ ਬਚ ਜਾਂਦੇ ਹਨ।

ਗੁਰਮੁਖਿ ਹੋਵੈ, ਰਾਮ ਨਾਮੁ ਵਖਾਣੈ; ਆਪਿ ਤਰੈ ਕੁਲ ਤਾਰੇ ॥

ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ ਅਤੇ ਸਾਹਿਬ ਦੇ ਨਾਮ ਦਾ ਉਚਾਰਨ ਕਰਦਾ ਹੈ ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਬਚਾ ਲੈਂਦਾ ਹੈ।

ਨਾਨਕ, ਨਾਮੁ ਵਸੈ ਘਟ ਅੰਤਰਿ; ਗੁਰਮਤਿ ਮਿਲੇ ਪਿਆਰੇ ॥੨॥

ਨਾਨਕ ਨਾਮ ਉਸਦੇ ਦਿਲ ਅੰਦਰ ਟਿਕ ਜਾਂਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਪ੍ਰੀਤਮ ਨੂੰ ਮਿਲ ਪੈਦਾ ਹੈ।

ਰਾਮ ਨਾਮ ਬਿਨੁ, ਕੋ ਥਿਰੁ ਨਾਹੀ ਜੀਉ, ਬਾਜੀ ਹੈ ਸੰਸਾਰਾ ॥

ਵਿਆਪਕ ਵਾਹਿਗੁਰੂ ਦੇ ਨਾਮ ਦੇ ਬਗੈਰ ਕੁਛ ਭੀ ਮੁਸਤਕਿਲ ਨਹੀਂ। ਇਹ ਜਹਾਨ ਇਕ ਖੇਡ ਹੀ ਹੈ।

ਦ੍ਰਿੜੁ ਭਗਤਿ ਸਚੀ ਜੀਉ, ਰਾਮ ਨਾਮੁ ਵਾਪਾਰਾ ॥

ਸੱਚੇ ਅਨੁਰਾਗ ਨੂੰ ਆਪਣੇ ਦਿਲ ਅੰਦਰ ਪੱਕੀ ਤਰ੍ਹਾਂ ਟਿਕਾ ਅਤੇ ਕੇਵਲ ਸੁਆਮੀ ਦੇ ਨਾਮ ਦਾ ਹੀ ਵਣਜ ਕਰ।

ਰਾਮ ਨਾਮੁ ਵਾਪਾਰਾ, ਅਗਮ ਅਪਾਰਾ; ਗੁਰਮਤੀ ਧਨੁ ਪਾਈਐ ॥

ਸਾਹਿਬ ਦੇ ਨਾਮ ਦੀ ਤਜਾਰਤ ਅਨੰਤ ਅਤੇ ਅਥਾਹ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦੇ ਨਾਮ ਦੀ ਦੌਲਤ ਪਰਾਪਤ ਹੁੰਦੀ ਹੈ।

ਸੇਵਾ ਸੁਰਤਿ ਭਗਤਿ ਇਹ ਸਾਚੀ; ਵਿਚਹੁ ਆਪੁ ਗਵਾਈਐ ॥

ਤੇਰੀ ਇਹ ਘਾਲ, ਸਿਮਰਨ ਅਤੇ ਸ਼ਰਧਾ ਪ੍ਰੇਮ ਸੱਚੇ ਹੋ ਜਾਣਗੇ, ਜੇਕਰ ਤੂੰ ਸਵੈ-ਹੰਗਤਾ ਨੂੰ ਆਪਣੇ ਅੰਦਰੋਂ ਦੁਰ ਕਰ ਦੇਵੇ।

ਹਮ ਮਤਿ ਹੀਣ, ਮੂਰਖ ਮੁਗਧ ਅੰਧੇ; ਸਤਿਗੁਰਿ ਮਾਰਗਿ ਪਾਏ ॥

ਮੈਂ ਬੁੱਧ-ਵਿਹੁਣ ਮੁੜ੍ਹ ਬੇਵਕੂਫ ਅਤੇ ਅੰਨ੍ਹਾ ਹਾਂ। ਸੱਚੇ ਗੁਰਾਂ ਨੇ ਮੈਨੂੰ ਠੀਕ ਰਸਤੇ ਪਾ ਦਿੱਤਾ ਹੈ।

ਨਾਨਕ, ਗੁਰਮੁਖਿ ਸਬਦਿ ਸੁਹਾਵੇ; ਅਨਦਿਨੁ ਹਰਿ ਗੁਣ ਗਾਏ ॥੩॥

ਨਾਨਕ, ਗੁਰੂ-ਅਨੁਸਾਰੀ ਵਾਹਿਗੁਰੂ ਦੇ ਨਾਮ ਨਾਲ ਸੁਸ਼ੋਭਤ ਹੋਏ ਹੋਏ ਹਨ ਅਤੇ ਦਿਨ ਰਾਤ ਰੱਬ ਦਾ ਜੱਸ ਗਾਇਨ ਕਰਦੇ ਹਨ।

ਆਪਿ ਕਰਾਏ ਕਰੇ ਆਪਿ ਜੀਉ, ਆਪੇ ਸਬਦਿ ਸਵਾਰੇ ॥

ਹਰੀ ਆਪੇ ਕਰਦਾ ਹੈ ਅਤੇ ਆਪੇ ਹੀ ਕਰਾਉਂਦਾ ਹੈ। ਉਹ ਖੁਦ ਹੀ ਬੰਦੇ ਨੂੰ ਆਪਣੇ ਨਾਮ ਨਾਲ ਸ਼ਿੰਗਾਰਦਾ ਹੈ।

ਆਪੇ ਸਤਿਗੁਰੁ ਆਪਿ ਸਬਦੁ ਜੀਉ; ਜੁਗੁ ਜੁਗੁ ਭਗਤ ਪਿਆਰੇ ॥

ਸਾਹਿਬ ਖੁਦ ਸੱਚਾ ਗੁਰੂ ਹੈ ਅਤੇ ਖੁਦ ਹੀ ਗੁਰਬਾਣੀ। ਹਰ ਯੁਗ ਅੰਦਰ ਉਸ ਦੇ ਸੰਤ ਉਸ ਦੇ ਲਾਡਲੇ ਹਨ।

ਜੁਗੁ ਜੁਗ ਭਗਤ ਪਿਆਰੇ, ਹਰਿ ਆਪਿ ਸਵਾਰੇ; ਆਪੇ ਭਗਤੀ ਲਾਏ ॥

ਹਰ ਸਮੇਂ ਅੰਦਰ ਉਹ ਆਪਣੇ ਸੰਤਾਂ, ਜਿਹੜੇ ਉਸ ਨੂੰ ਮਿੱਠੜੇ ਲਗਦੇ ਹਨ, ਨੂੰ ਖੁਦ ਸੁਸ਼ੋਭਤ ਕਰਦਾ ਹੈ ਉਹ ਆਪ ਹੀ ਉਨ੍ਹਾਂ ਨੂੰ ਆਪਣੇ ਸਿਮਰਨ ਅੰਦਰ ਜੋੜਦਾ ਹੈ।

ਆਪੇ ਦਾਨਾ, ਆਪੇ ਬੀਨਾ; ਆਪੇ ਸੇਵ ਕਰਾਏ ॥

ਉਹ ਆਪ ਕੁਲੀ ਸਿਆਣਾ, ਆਪ ਹੀ ਸਾਰਾ ਕੁਛ ਵੇਖਣਹਾਰ ਹੈ। ਉਹ ਆਪ ਹੀ ਬੰਦੇ ਕੋਲੋ ਆਪਣੀ ਟਹਿਲ ਕਰਵਾਉਂਦਾ ਹੈ।

ਆਪੇ ਗੁਣਦਾਤਾ ਅਵਗੁਣ ਕਾਟੇ; ਹਿਰਦੈ ਨਾਮੁ ਵਸਾਏ ॥

ਉਹ ਆਪ ਚੰਗਿਆਈਆਂ ਦਾ ਦਾਤਾਰ ਹੈ ਅਤੇ ਬਦੀਆਂ ਨੂੰ ਨਸ਼ਟ ਕਰਦਾ ਹੈ। ਆਪਣੇ ਨਾਮ ਨੂੰ ਉਹ ਖੁਦ ਹੀ ਬੰਦੇ ਦੇ ਚਿੱਤ ਅੰਦਰ ਟਿਕਾਉਂਦਾ ਹੈ।

ਨਾਨਕ, ਸਦ ਬਲਿਹਾਰੀ ਸਚੇ ਵਿਟਹੁ; ਆਪੇ ਕਰੇ ਕਰਾਏ ॥੪॥੪॥

ਨਾਨਕ ਹਮੇਸ਼ਾਂ ਹੀ ਸੱਚੇ ਸਾਹਿਬ ਉਤੇ ਕੁਰਬਾਨ ਜਾਂਦਾ ਹੈ, ਜੋ ਆਪ ਹੀ ਸਾਰਾ ਕੁਛ ਕਰਦਾ ਤੇ ਕਰਾਉਂਦਾ ਹੈ।


ਗਉੜੀ ਮਹਲਾ ੩ ॥

ਗਊੜੀ ਪਾਤਸ਼ਾਹੀ ਤੀਜੀ।

ਗੁਰ ਕੀ ਸੇਵਾ ਕਰਿ, ਪਿਰਾ ਜੀਉ! ਹਰਿ ਨਾਮੁ ਧਿਆਏ ॥

ਹੈ ਮੇਰੇ ਪਿਆਰੇ ਮਨ! ਤੂੰ ਗੁਰਾਂ ਦੀ ਘਾਲ ਕਮਾ ਅਤੇ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।

ਮੰਞਹੁ ਦੂਰਿ ਨ ਜਾਹਿ, ਪਿਰਾ ਜੀਉ! ਘਰਿ ਬੈਠਿਆ ਹਰਿ ਪਾਏ ॥

ਹੈ ਮੇਰੇ ਪਿਆਰੇ! ਮੇਰੇ ਕੋਲ ਤੂੰ ਦੁਰੇਡੇ ਨਹੀਂ ਜਾਣਾ ਗ੍ਰਹਿ ਵਿੱਚ ਬੈਠਾ ਹੋਇਆ ਹੀ ਤੂੰ ਆਪਣੇ ਸਾਈਂ ਨੂੰ ਪ੍ਰਾਪਤ ਹੈ।

ਘਰਿ ਬੈਠਿਆ ਹਰਿ ਪਾਏ, ਸਦਾ ਚਿਤੁ ਲਾਏ; ਸਹਜੇ ਸਤਿ ਸੁਭਾਏ ॥

ਸੁਭਾਵਕ ਹੀ ਸੱਚੀ ਭਾਵਨਾ ਨਾਲ, ਹਮੇਸ਼ਾਂ ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜਨ ਦੁਆਰਾ ਤੂੰ ਆਪਣੇ ਧਾਮ ਅੰਦਰ ਵਸਦਾ ਹੋਇਆ ਹੀ ਉਸ ਨੂੰ ਪਾ ਲਵੇਗਾ।

ਗੁਰ ਕੀ ਸੇਵਾ, ਖਰੀ ਸੁਖਾਲੀ; ਜਿਸ ਨੋ ਆਪਿ ਕਰਾਏ ॥

ਗੁਰਾਂ ਦੀ ਘਾਲ ਪਰਮ ਆਰਾਮ-ਬਖਸ਼ਣਹਾਰ ਹੈ। ਕੇਵਲ ਉਹੀ ਇਸ ਨੂੰ ਕਰਦਾ ਹੈ, ਜਿਸ ਪਾਸੋਂ ਪ੍ਰਭੂ ਆਪੇ ਕਰਵਾਉਂਦਾ ਹੈ।

ਨਾਮੋ ਬੀਜੇ, ਨਾਮੋ ਜੰਮੈ; ਨਾਮੋ ਮੰਨਿ ਵਸਾਏ ॥

ਉਹ ਨਾਮ ਨੂੰ ਬੀਜਦਾ ਹੈ, ਨਾਮ ਉਸ ਦੇ ਅੰਦਰ ਪੁੰਗਰ ਆਉਂਦਾ ਹੈ ਅਤੇ ਨਾਮ ਨੂੰ ਹੀ ਉਹ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।

ਨਾਨਕ, ਸਚਿ ਨਾਮਿ ਵਡਿਆਈ; ਪੂਰਬਿ ਲਿਖਿਆ ਪਾਏ ॥੧॥

ਨਾਨਕ ਬਜ਼ੁਰਗੀ ਸੱਚੇ ਨਾਮ ਵਿੱਚ ਹੈ। ਆਦਮੀ ਉਹੀ ਕੁਛ ਪਾਉਂਦਾ ਹੈ ਜੋ ਉਸ ਲਈ ਧੁਰ ਤੋਂ ਲਿਖਿਆ ਹੋਇਆ ਹੈ।

ਹਰਿ ਕਾ ਨਾਮੁ ਮੀਠਾ, ਪਿਰਾ ਜੀਉ! ਜਾ ਚਾਖਹਿ ਚਿਤੁ ਲਾਏ ॥

ਜਦ ਤੂੰ ਆਪਣੀ ਬਿਰਤੀ ਜੋੜਕੇ ਇਸ ਨੂੰ ਚੱਖੇ ਤੂੰ ਰੱਬ ਦੇ ਨਾਮ ਨੂੰ ਮਿੱਠਾ ਪਾਵੇਗਾ ਹੇ ਮੇਰੇ ਪਿਆਰੇ!

ਰਸਨਾ ਹਰਿ ਰਸੁ ਚਾਖੁ, ਮੁਯੇ ਜੀਉ! ਅਨ ਰਸ ਸਾਦ ਗਵਾਏ ॥

ਨੀ ਮਰ ਜਾਣੀਏ! ਆਪਣੀ ਜੀਭਾ ਨਾਲ ਵਾਹਿਗੁਰੂ ਅੰਮ੍ਰਿਤ ਚਖ ਅਤੇ ਹੋਰਨਾਂ ਨਿਆਮਤਾਂ ਦੇ ਸੁਆਦ ਨੂੰ ਤਿਆਗ ਦੇ।

ਸਦਾ ਹਰਿ ਰਸੁ ਪਾਏ, ਜਾ ਹਰਿ ਭਾਏ; ਰਸਨਾ ਸਬਦਿ ਸੁਹਾਏ ॥

ਜਦ ਵਾਹਿਗੁਰੂ ਨੂੰ ਚੰਗਾ ਲੱਗਾ, ਤੂੰ ਸਾਹਿਬ ਦੇ ਆਬਿ-ਹਿਯਾਤ ਨੂੰ ਹਮੇਸ਼ਾਂ ਲਈ ਪਾ ਲਵੇਗਾ ਅਤੇ ਤੇਰੀ ਜੀਭ ਉਸ ਦੇ ਨਾਮ ਨਾਲ ਸੁਹਾਵਣੀ ਹੋ ਜਾਵੇਗੀ।

ਨਾਮੁ ਧਿਆਏ, ਸਦਾ ਸੁਖੁ ਪਾਏ; ਨਾਮਿ ਰਹੈ ਲਿਵ ਲਾਏ ॥

ਜੋ ਨਾਮ ਨੂੰ ਸਿਮਰਦਾ ਹੈ ਅਤੇ ਆਪਣੀ ਪ੍ਰੀਤ ਨਾਮ ਉਤੇ ਕੇਂਦਰਿਤ ਕਰੀ ਰਖਦਾ ਹੈ, ਉਹ ਅਮਰ ਆਰਾਮ ਨੂੰ ਪਾ ਲੈਂਦਾ ਹੈ।

ਨਾਮੇ ਉਪਜੈ, ਨਾਮੇ ਬਿਨਸੈ; ਨਾਮੇ ਸਚਿ ਸਮਾਏ ॥

ਸਾਹਿਬ ਦੀ ਰਜ਼ਾ ਦੁਆਰਾ ਪ੍ਰਾਣੀ ਜੰਮਦਾ ਹੈ, ਉਸ ਦੀ ਰਜ਼ਾ ਉਹ ਮਰ ਜਾਂਦਾ ਹੈ ਅਤੇ ਉਸ ਦੀ ਰਜਾ ਦੁਆਰਾ ਹੀ ਉਹ ਸੱਚ ਅੰਦਰ ਲੀਨ ਹੁੰਦਾ ਹੈ।

ਨਾਨਕ, ਨਾਮੁ ਗੁਰਮਤੀ ਪਾਈਐ; ਆਪੇ ਲਏ ਲਵਾਏ ॥੨॥

ਨਾਨਕ ਨਾਮ ਗੁਰਾਂ ਦੀ ਸਿਖਿਆ ਦੁਆਰਾ ਪ੍ਰਾਪਤ ਹੁੰਦਾ ਹੈ। ਆਪਣੇ ਨਾਮ ਨਾਲ ਉਹ ਆਪ ਹੀ ਜੋੜਦਾ ਹੈ।

ਏਹ ਵਿਡਾਣੀ ਚਾਕਰੀ, ਪਿਰਾ ਜੀਉ! ਧਨ ਛੋਡਿ ਪਰਦੇਸਿ ਸਿਧਾਏ ॥

ਇਹ ਹੋਰਸ ਦੀ ਸੇਵਾ ਮਾੜੀ ਹੈ, ਹੇ ਪਿਆਰੇ! ਪਤਨੀ ਨੂੰ ਤਿਆਗ ਕੇ ਤੂੰ ਬਿਦੇਸ਼ ਨੂੰ ਚਲਾ ਗਿਆ ਹੈ।

ਦੂਜੈ ਕਿਨੈ ਸੁਖੁ ਨ ਪਾਇਓ, ਪਿਰਾ ਜੀਉ! ਬਿਖਿਆ ਲੋਭਿ ਲੁਭਾਏ ॥

ਦਵੈਤ-ਭਾਵ ਅੰਦਰ ਕਦੇ ਕਿਸੇ ਨੇ ਆਰਾਮ ਨਹੀਂ ਪਾਇਆ, ਹੇ ਪਿਆਰੇ! ਤੂੰ ਪਾਪ ਤੇ ਲਾਲਚ ਦੀ ਚਾਹਨਾ ਕਰਦਾ ਹੈ।

ਬਿਖਿਆ ਲੋਭਿ ਲੁਭਾਏ, ਭਰਮਿ ਭੁਲਾਏ; ਓਹੁ ਕਿਉ ਕਰਿ ਸੁਖੁ ਪਾਏ? ॥

ਜੋ ਜ਼ਹਿਰ ਤੇ ਤਮ੍ਹਾਂ ਦੇ ਬਹਿਕਾਏ ਹੋਏ ਹਨ ਅਤੇ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ, ਉਹ ਕਿਸ ਤਰ੍ਹਾਂ ਠੰਢ-ਚੈਨ ਪਾ ਸਕਦੇ ਹਨ?

ਚਾਕਰੀ ਵਿਡਾਣੀ, ਖਰੀ ਦੁਖਾਲੀ; ਆਪੁ ਵੇਚਿ ਧਰਮੁ ਗਵਾਏ ॥

ਹੋਰਸ ਦੀ ਨੌਕਰੀ ਬਹੁਤ ਦੁਖਦਾਈ ਹੈ। ਉਸ ਵਿੱਚ ਪ੍ਰਾਣੀ ਆਪਣੇ ਆਪ ਨੂੰ ਫ਼ਰੋਖ਼ਤ ਕਰ ਬਹਿੰਦਾ ਹੈ ਅਤੇ ਆਪਣਾ ਈਮਾਨ ਗੁਆ ਲੈਂਦਾ ਹੈ।

ਮਾਇਆ ਬੰਧਨ ਟਿਕੈ ਨਾਹੀ; ਖਿਨੁ ਖਿਨੁ ਦੁਖੁ ਸੰਤਾਏ ॥

ਸੰਸਾਰੀ ਪਦਾਰਥ ਦਾ ਨਰੜਿਆ ਹੋਇਆ ਮਨੂਆ ਅਸਥਿਰ ਨਹੀਂ ਰਹਿੰਦਾ। ਹਰ ਮੁਹਤ ਤਕਲਫ਼ਿ ਉਸ ਨੂੰ ਦੁਖਾਂਤ੍ਰ ਕਰਦੀ ਹੈ।

ਨਾਨਕ, ਮਾਇਆ ਕਾ ਦੁਖੁ ਤਦੇ ਚੂਕੈ; ਜਾ ਗੁਰ ਸਬਦੀ ਚਿਤੁ ਲਾਏ ॥੩॥

ਕੇਵਲ ਤਾਂ ਹੀ ਹੇ ਨਾਨਕ! ਧਨ ਦੌਲਤ ਦਾ ਦਰਦ ਦੂਰ ਹੁੰਦਾ ਹੈ, ਜਦ ਆਦਮੀ ਆਪਣੇ ਮਨ ਨੂੰ ਗੁਰਬਾਣੀ ਨਾਲ ਜੋੜ ਲੈਂਦਾ ਹੈ।

ਮਨਮੁਖ ਮੁਗਧ ਗਾਵਾਰੁ, ਪਿਰਾ ਜੀਉ! ਸਬਦੁ ਮਨਿ ਨ ਵਸਾਏ ॥

ਆਪ-ਹੁਦਰੀ, ਮੂਰਖ ਅਤੇ ਬੇ-ਸਮਝ ਹੈ ਤੂੰ ਹੇ ਮੇਰੀ ਪਿਆਰੀ ਜਿੰਦੜੀਏ! ਵਾਹਿਗੁਰੂ ਦੇ ਨਾਮ ਨੂੰ ਤੂੰ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦੀ।

ਮਾਇਆ ਕਾ ਭ੍ਰਮੁ ਅੰਧੁ, ਪਿਰਾ ਜੀਉ! ਹਰਿ ਮਾਰਗੁ ਕਿਉ ਪਾਏ? ॥

ਮੋਹਨੀ ਦੀ ਗਲਤ ਫਹਿਮੀ ਦੇ ਸਬੱਬ ਤੂੰ ਅੰਨ੍ਹੀ ਹੋ ਗਈ ਹੈ। ਹੇ ਮੇਰੀ ਪਿਆਰੀ! ਤੂੰ ਰੱਬ ਦਾ ਰਾਹ ਕਿਸ ਤਰ੍ਹਾਂ ਪਾ ਸਕਦੀ ਹੈ?

ਕਿਉ ਮਾਰਗੁ ਪਾਏ? ਬਿਨੁ ਸਤਿਗੁਰ ਭਾਏ; ਮਨਮੁਖਿ ਆਪੁ ਗਣਾਏ ॥

ਜਦ ਤਾਂਈ ਸੱਚੇ ਗੁਰਾਂ ਨੂੰ ਚੰਗਾ ਨਹੀਂ ਲੱਗਦਾ, ਤੂੰ ਰਸਤਾ ਕਿਸ ਤਰ੍ਹਾਂ ਲੱਭ ਸਕਦਾ ਹੈ? ਅਧਰਮੀ ਆਪਣੇ ਆਪ ਨੂੰ ਜਣਾਉਂਦਾ ਹੈ।

ਹਰਿ ਕੇ ਚਾਕਰ, ਸਦਾ ਸੁਹੇਲੇ; ਗੁਰ ਚਰਣੀ ਚਿਤੁ ਲਾਏ ॥

ਵਾਹਿਗੁਰੂ ਦੇ ਸੇਵਕ, ਸਦੀਵ ਹੀ ਸੁਖਾਲੇ ਹਨ। ਉਹ ਆਪਣੇ ਮਨ ਨੂੰ ਗੁਰਾਂ ਦੇ ਚਰਨਾਂ ਨਾਲ ਜੋੜਦੇ ਹਨ।

ਜਿਸ ਨੋ ਹਰਿ ਜੀਉ ਕਰੇ ਕਿਰਪਾ; ਸਦਾ ਹਰਿ ਕੇ ਗੁਣ ਗਾਏ ॥

ਜਿਸ ਉਤੇ ਵਾਹਿਗੁਰੂ ਮਿਹਰ ਧਾਰਦਾ ਹੈ, ਉਹ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।

ਨਾਨਕ, ਨਾਮੁ ਰਤਨੁ ਜਗਿ ਲਾਹਾ; ਗੁਰਮੁਖਿ ਆਪਿ ਬੁਝਾਏ ॥੪॥੫॥੭॥

ਨਾਨਕ, ਇਸ ਜਹਾਨ ਅੰਦਰ ਕੇਵਲ ਇਕੋ ਹੀ ਮੁਨਾਫਾ ਨਾਮ ਦੇ ਹੀਰੇ ਦਾ ਹੈ। ਗੁਰੂ ਅਨੁਸਾਰੀਆਂ ਨੂੰ ਪ੍ਰਭੂ ਖੁਦ ਇਹ ਸਮਝ ਦਰਸਾਉਂਦਾ ਹੈ।


ਰਾਗੁ ਗਉੜੀ ਛੰਤ ਮਹਲਾ ੫

ਰਾਗ ਗਊੜੀ ਛੰਤ ਪਾਤਸ਼ਾਹੀ ਪੰਜਵੀਂ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਮੇਰੈ ਮਨਿ, ਬੈਰਾਗੁ ਭਇਆ ਜੀਉ; ਕਿਉ ਦੇਖਾ? ਪ੍ਰਭ ਦਾਤੇ ॥

ਮੇਰੇ ਚਿੱਤ ਅੰਦਰ ਉਦਾਸੀਨਤਾ ਹੈ। ਮੈਂ ਕਿਸ ਤਰ੍ਹਾਂ ਆਪਣੇ ਦਾਤਾਰ ਸੁਆਮੀ ਨੂੰ ਵੇਖਾਂਗੀ?

ਮੇਰੇ ਮੀਤ ਸਖਾ ਹਰਿ ਜੀਉ; ਗੁਰ ਪੁਰਖ ਬਿਧਾਤੇ ॥

ਮਾਨਯੋਗ, ਵਿਸ਼ਾਲ ਅਤੇ ਸਰਬ-ਸ਼ਕਤੀਵਾਨ ਸਿਰਜਣਹਾਰ ਸੁਆਮੀ ਮੇਰਾ ਮਿੱਤਰ ਅਤੇ ਸਾਥੀ ਹੈ।

ਪੁਰਖੋ ਬਿਧਾਤਾ, ਏਕੁ ਸ੍ਰੀਧਰੁ; ਕਿਉ ਮਿਲਹ? ਤੁਝੈ ਉਡੀਣੀਆ ॥

ਹੇ ਕਿਸਮਤ ਦੇ ਲਿਖਾਰੀ ਅਤੇ ਲਖ਼ਸ਼ਮੀ ਦੇ ਸੁਆਮੀ! ਅਦੁੱਤੀ ਸਾਹਿਬ, ਮੈਂ ਨਿਮੋਝੂਣੀ, ਕਿਸ ਤਰ੍ਹਾਂ ਤੈਨੂੰ ਮਿਲ ਸਕਦੀ ਹਾਂ?

ਕਰ ਕਰਹਿ ਸੇਵਾ, ਸੀਸੁ ਚਰਣੀ; ਮਨਿ ਆਸ ਦਰਸ ਨਿਮਾਣੀਆ ॥

ਮੇਰੇ ਹੱਥ ਤੇਰੀ ਘਾਲ ਕਮਾਉਂਦੇ ਹਨ। ਮੇਰਾ ਸਿਰ ਤੇਰੇ ਪੈਰਾਂ ਉਤੇ ਹੈ ਅਤੇ ਮੇਰੇ ਮਸਕੀਨ ਮਨੂਏ ਅੰਦਰ ਤੇਰੇ ਦੀਦਾਰ ਦੀ ਉਮੀਦ ਹੈ।

ਸਾਸਿ ਸਾਸਿ, ਨ ਘੜੀ ਵਿਸਰੈ; ਪਲੁ ਮੂਰਤੁ ਦਿਨੁ ਰਾਤੇ ॥

ਇਕ ਸੁਆਸ ਦੇ ਵਕਫੇ ਅਤੇ ਇਕ ਮੁਹਤ ਭਰ ਲਈ ਭੀ ਮੈਂ ਤੈਨੂੰ ਨਹੀਂ ਭੁਲਾਉਂਦਾ। ਹਰ ਛਿਨ ਲਮ੍ਹੇ ਅਤੇ ਦਿਨ ਰਾਤ, ਮੈਂ ਤੈਨੂੰ ਯਾਦ ਕਰਦਾ ਹਾਂ, ਹੈ ਮਾਲਕ!

ਨਾਨਕ, ਸਾਰਿੰਗ ਜਿਉ ਪਿਆਸੇ; ਕਿਉ ਮਿਲੀਐ? ਪ੍ਰਭ ਦਾਤੇ ॥੧॥

ਪਪੀਹੇ ਦੀ ਤਰ੍ਹਾਂ ਨਾਨਕ ਤੇਰੇ ਲਈ ਤਿਹਾਇਆ ਹੈ। ਆਪਣੇ ਦਰਿਆ-ਦਿਲ ਸੁਆਮੀ ਨੂੰ ਉਹ ਕਿਸ ਤਰ੍ਹਾਂ ਭੇਟੇਗਾ?

ਇਕ ਬਿਨਉ ਕਰਉ ਜੀਉ! ਸੁਣਿ ਕੰਤ ਪਿਆਰੇ ॥

ਮੈਂ ਇਕ ਪ੍ਰਾਰਥਨਾ ਕਰਦੀ ਹਾਂ, ਇਸ ਨੂੰ ਸ੍ਰਵਣ ਕਰ, ਹੇ ਮੇਰੇ ਲਾਡਲੇ ਖ਼ਸਮ!

ਮੇਰਾ ਮਨੁ ਤਨੁ ਮੋਹਿ ਲੀਆ ਜੀਉ! ਦੇਖਿ ਚਲਤ ਤੁਮਾਰੇ ॥

ਤੇਰੀਆਂ ਅਦਭੁਤ ਖੇਡਾ ਵੇਖ ਕੇ ਮੇਰੀ ਆਤਮਾ ਅਤੇ ਦੇਹਿ ਫ਼ਰੇਫ਼ਤਾ ਹੋ ਗਏ ਹਨ।

ਚਲਤਾ ਤੁਮਾਰੇ ਦੇਖਿ ਮੋਹੀ; ਉਦਾਸ ਧਨ ਕਿਉ ਧਰਿਏ? ॥

ਤੇਰੀਆਂ ਅਸਚਰਜ ਖੇਡਾ ਤੱਕ ਮੈਂ ਮੋਹਿਤ ਹੋ ਗਈ ਹਾਂ। ਮੈਂ ਤੇਰੀ ਉਦਾਸੀਨ ਪਤਨੀ ਦਾ ਕਿਵੇ ਧੀਰਜ ਬੱਝੋ?

ਗੁਣਵੰਤ ਨਾਹ ਦਇਆਲੁ ਬਾਲਾ; ਸਰਬ ਗੁਣ ਭਰਪੂਰਏ ॥

ਮੇਰਾ ਚੰਗਿਆਈ-ਨਿਪੁੰਨ, ਮਿਹਰਬਾਨ ਅਤੇ ਸਦ-ਜੁਆਨ ਭਰਤਾ ਸਮੂਹ ਉਤਮਤਾਈਆਂ ਨਾਲ ਪਰੀ-ਪੂਰਨ ਹੈ।

ਪਿਰ ਦੋਸੁ ਨਾਹੀ, ਸੁਖਹ ਦਾਤੇ; ਹਉ ਵਿਛੁੜੀ ਬੁਰਿਆਰੇ ॥

ਆਰਾਮ-ਬਖਸ਼ਣਹਾਰ ਮੇਰੇ ਪਤੀ ਦਾ ਕਸੂਰ ਨਹੀਂ। ਆਪਣੇ ਪਾਪਾਂ ਦੁਆਰਾ ਮੈਂ ਉਸ ਨਾਲੋਂ ਜੁਦਾ ਹੋ ਗਈ ਹਾਂ।

ਬਿਨਵੰਤਿ ਨਾਨਕ, ਦਇਆ ਧਾਰਹੁ; ਘਰਿ ਆਵਹੁ ਨਾਹ ਪਿਆਰੇ ॥੨॥

ਨਾਨਕ ਜੋਦੜੀ ਕਰਦਾ ਹੈ, “ਦਇਆਵਾਨ ਹੋ ਅਤੇ ਗ੍ਰਹਿ ਨੂੰ ਮੋੜਾ ਪਾ, ਹੇ ਮੇਰੇ ਲਾਡਲੇ ਪਤੀ!

ਹਉ ਮਨੁ ਅਰਪੀ, ਸਭੁ ਤਨੁ ਅਰਪੀ; ਅਰਪੀ ਸਭਿ ਦੇਸਾ ॥

ਮੈਂ ਆਪਣੀ ਆਤਮਾ ਸਮਰਪਣ ਕਰਦਾ ਹਾਂ, ਮੈਂ ਆਪਣੀ ਸਾਰੀ ਦੇਹਿ ਸਮਰਪਣ ਕਰਦਾ ਹਾਂ ਅਤੇ ਸਮਰਪਣ ਕਰਦਾ ਹਾਂ ਮੈਂ ਆਪਣੀ ਸਮੂਹ ਜ਼ਮੀਨ।

ਹਉ ਸਿਰੁ ਅਰਪੀ, ਤਿਸੁ ਮੀਤ ਪਿਆਰੇ; ਜੋ ਪ੍ਰਭ ਦੇਇ ਸਦੇਸਾ ॥

ਮੈਂ ਆਪਣਾ ਸੀਸ ਉਸ ਲਾਲਡੇ ਮਿਤ੍ਰ ਨੂੰ ਭੇਟਾ ਕਰਦਾ ਹਾਂ, ਜਿਹੜਾ ਮੈਨੂੰ ਮੇਰੇ ਸੁਆਮੀ ਦਾ ਸੁਨੇਹਾ ਦੇਵੇ।

ਅਰਪਿਆ ਤ ਸੀਸੁ, ਸੁਥਾਨਿ ਗੁਰ ਪਹਿ; ਸੰਗਿ ਪ੍ਰਭੂ ਦਿਖਾਇਆ ॥

ਪਰਮ ਉਤਕ੍ਰਿਸਟ ਟਿਕਾਣੇ ਵਾਲੇ ਗੁਰਾਂ ਨੂੰ ਮੈਂ ਆਪਣਾ ਸਿਰ ਸਮਰਪਣ ਕੀਤਾ ਹੈ ਅਤੇ ਉਹਨਾਂ ਨੇ ਸੁਆਮੀ ਨੂੰ ਐਨ ਮੇਰੇ ਨਾਲ ਹੀ ਵਿਖਾਲ ਦਿਤਾ ਹੈ।

ਖਿਨ ਮਾਹਿ, ਸਗਲਾ ਦੂਖੁ ਮਿਟਿਆ; ਮਨਹੁ ਚਿੰਦਿਆ ਪਾਇਆ ॥

ਇਕ ਮੁਹਤ ਵਿੱਚ, ਮੇਰੇ ਸਾਰੇ ਦੁਖੜੇ ਦੂਰ ਹੋ ਗਏ ਹਨ ਅਤੇ ਸਾਰਾ ਕੁਛ ਜੋ ਮੇਰਾ ਚਿੱਤ ਚਾਹੁੰਦਾ ਸੀ, ਮੈਨੂੰ ਪ੍ਰਾਪਤ ਹੋ ਗਿਆ ਹੈ।

ਦਿਨੁ ਰੈਣਿ, ਰਲੀਆ ਕਰੈ ਕਾਮਣਿ; ਮਿਟੇ ਸਗਲ ਅੰਦੇਸਾ ॥

ਦਿਨ ਰਾਤ, ਹੁਣ ਪਤਨੀ ਮੌਜਾਂ ਮਾਣਦੀ ਹੈ ਅਤੇ ਉਸ ਦੇ ਸਾਰੇ ਫ਼ਿਕਰ ਮੁਕ ਗਏ ਹਨ।

ਬਿਨਵੰਤਿ ਨਾਨਕੁ, ਕੰਤੁ ਮਿਲਿਆ; ਲੋੜਤੇ ਹਮ ਜੈਸਾ ॥੩॥

ਗੁਰੂ ਜੀ ਬੇਨਤੀ ਕਰਦੇ ਹਨ ਕਿ ਉਨ੍ਹਾਂ ਨੂੰ ਆਪਣੀ ਮਨਸ਼ਾ ਪਸੰਦ ਪਤੀ ਪ੍ਰਾਪਤ ਹੋ ਗਿਆ ਹੈ।

ਮੇਰੈ ਮਨਿ ਅਨਦੁ ਭਇਆ ਜੀਉ; ਵਜੀ ਵਾਧਾਈ ॥

ਮੇਰੇ ਚਿੱਤ ਅੰਦਰ ਖੁਸ਼ੀ ਹੈ। ਅਤੇ ਮੁਬਾਰਕਬਾਦਾ ਮਿਲ ਰਹੀਆਂ ਹਨ।

ਘਰਿ ਲਾਲੁ ਆਇਆ ਪਿਆਰਾ; ਸਭ ਤਿਖਾ ਬੁਝਾਈ ॥

ਮੇਰਾ ਲਾਲਡਾ ਪ੍ਰੀਤਮ ਮੇਰੇ ਗ੍ਰਹਿ ਆ ਗਿਆ ਹੈ ਅਤੇ ਮੇਰੀ ਸਾਰੀ ਪਿਆਸ ਬੁਝ ਗਈ ਹੈ।

ਮਿਲਿਆ ਤ ਲਾਲੁ ਗੁਪਾਲੁ ਠਾਕੁਰੁ; ਸਖੀ ਮੰਗਲੁ ਗਾਇਆ ॥

ਮੈਂ ਜੱਗ ਦੇ ਪਾਲਣਹਾਰ ਆਪਣੇ ਮਿੱਠੜੇ ਮਾਲਕ ਨੂੰ ਮਿਲ ਪਈ ਹਾਂ ਅਤੇ ਮੇਰੀਆਂ ਸਹੇਲੀਆਂ ਖੁਸ਼ੀ ਦੇ ਗੀਤ ਗਾਉਂਦੀਆਂ ਹਨ।

ਸਭ ਮੀਤ ਬੰਧਪ ਹਰਖੁ ਉਪਜਿਆ; ਦੂਤ ਥਾਉ ਗਵਾਇਆ ॥

ਮੇਰੇ ਸਾਰੇ ਸੱਜਣ ਅਤੇ ਸਾਕ-ਸੈਨ ਅਨੰਦ ਅੰਦਰ ਹਨ ਅਤੇ ਮੇਰੇ ਕਟੜ ਵੈਰੀਆਂ ਦਾ ਨਾਮ ਨਿਸ਼ਾਨ ਤਕ ਮਿਟ ਗਿਆ ਹੈ।

ਅਨਹਤ ਵਾਜੇ ਵਜਹਿ ਘਰ ਮਹਿ; ਪਿਰ ਸੰਗਿ ਸੇਜ ਵਿਛਾਈ ॥

ਸੁਤੇ ਸਿਧ ਹੋਣ ਵਾਲਾ ਕੀਰਤਨ ਮੇਰੇ ਧਾਮ ਅੰਦਰ ਗੂੰਜ ਰਿਹਾ ਹੈ ਅਤੇ ਮੇਰੇ ਅਤੇ ਮੇਰੇ ਦਿਲਬਰ ਲਈ ਸਾਂਝੀ ਸੇਜ ਵਿਛਾਈ ਗਈ ਹੈ।

ਬਿਨਵੰਤਿ ਨਾਨਕੁ, ਸਹਜਿ ਰਹੈ; ਹਰਿ ਮਿਲਿਆ ਕੰਤੁ ਸੁਖਦਾਈ ॥੪॥੧॥

ਗੁਰੂ ਜੀ ਬੇਨਤੀ ਕਰਦੇ ਹਨ, ਹੁਣ ਮੈਂ ਬੈਕੁੰਠੀ ਅਨੰਦ ਅੰਦਰ ਵਿਚਰਦਾ ਹਾਂ। ਮੇਰਾ ਆਰਾਮ-ਬਖਸ਼ਣਹਾਰ ਭਰਤਾ ਵਾਹਿਗੁਰੂ ਮੈਨੂੰ ਮਿਲ ਪਿਆ ਹੈ।


ਗਉੜੀ ਮਹਲਾ ੫ ॥

ਗਉੜੀ ਪਾਤਿਸ਼ਾਹੀ ਪੰਜਵੀਂ।

ਮੋਹਨ! ਤੇਰੇ ਊਚੇ ਮੰਦਰ, ਮਹਲ ਅਪਾਰਾ ॥

ਹੇ ਦਿਲਜਾਨੀ! ਉਚੀਆਂ ਹਨ ਤੇਰੀਆਂ ਇਮਾਰਤਾਂ ਅਤੇ ਲਾਸਾਨੀ ਤੇਰੇ ਰਾਜਭਵਨ।

ਮੋਹਨ! ਤੇਰੇ ਸੋਹਨਿ ਦੁਆਰ ਜੀਉ; ਸੰਤ ਧਰਮ ਸਾਲਾ ॥

ਮੇਰੇ ਦਿਲ ਚੁਰਾਉਣਹਾਰ! ਸੁੰਦਰ ਹਨ ਤੇਰੇ ਦਰਵਾਜੇ। ਉਹ ਸਾਧੂਆਂ ਦੇ ਨਈ ਪੂਜਾ-ਅਸਥਾਨ ਹਨ।

ਧਰਮ ਸਾਲ ਅਪਾਰ, ਦੈਆਰ ਠਾਕੁਰ; ਸਦਾ ਕੀਰਤਨੁ ਗਾਵਹੇ ॥

ਤੇਰੇ ਮੰਦਰ ਅੰਦਰ ਸੰਤ, ਸਦੀਵ ਹੀ ਬੇਅੰਤ ਅਤੇ ਮਿਹਰਬਾਨ ਮਾਲਕ ਦਾ ਜੱਸ ਗਾਇਨ ਕਰਦੇ ਹਨ।

ਜਹ ਸਾਧ ਸੰਤ ਇਕਤ੍ਰ ਹੋਵਹਿ; ਤਹਾ ਤੁਝਹਿ ਧਿਆਵਹੇ ॥

ਜਿਥੇ ਭਗਤ ਅਤੇ ਨੇਕ ਪੁਰਸ਼ ਇਥੱਠੇ ਹੁੰਦੇ ਹਨ ਓਥੇ ਉਹ ਤੇਰਾ ਹੀ ਆਰਾਧਨ ਕਰਦੇ ਹਨ।

ਕਰਿ ਦਇਆ ਮਇਆ ਦਇਆਲ ਸੁਆਮੀ; ਹੋਹੁ ਦੀਨ ਕ੍ਰਿਪਾਰਾ ॥

ਰਹਿਮਤ ਤੇ ਮਿਹਰ ਧਾਰ ਹੇ ਮਿਹਰਬਾਨ ਮਾਲਕ! ਅਤੇ ਮਸਕੀਨਾਂ ਊਤੇ ਮਾਇਆਵਾਨ ਹੋ।

ਬਿਨਵੰਤਿ ਨਾਨਕ, ਦਰਸ ਪਿਆਸੇ; ਮਿਲਿ ਦਰਸਨ ਸੁਖੁ ਸਾਰਾ ॥੧॥

ਨਾਨਕ ਜੋਦੜੀ ਕਰਦਾ ਹੈ, ਮੈਂ ਤੇਰੇ ਦੀਦਾਰ ਲਈ ਤਿਹਾਇਆ ਹਾਂ। ਤੇਰਾ ਦੀਦਾਰ ਪ੍ਰਾਪਤ ਕਰਕੇ ਮੈਂ ਸਮੂਹ ਖੁਸ਼ੀ ਪਾ ਲੈਂਦਾ ਹਾਂ।

ਮੋਹਨ! ਤੇਰੇ ਬਚਨ ਅਨੂਪ, ਚਾਲ ਨਿਰਾਲੀ ॥

ਹੇ ਮੋਹਨ! ਉਪਮਾ-ਰਹਿਤ ਹੈ ਤੇਰੀ ਬੋਲ ਬਾਣੀ ਅਤੇ ਅਨੋਖੀ ਹੈ ਤੇਰੀ ਰਹਿਣੀ ਬਹਿਣੀ।

ਮੋਹਨ! ਤੂੰ ਮਾਨਹਿ ਏਕੁ ਜੀ; ਅਵਰ ਸਭ ਰਾਲੀ ॥

ਹੇ ਮੋਹਨ, ਤੂੰ ਇਕ ਵਾਹਿਗੁਰੂ ਨੂੰ ਹੀ ਮੰਨਦਾ ਹੈਂ। ਤੇਰੇ ਲਈ ਹੋਰ ਸਾਰਾ ਕੁਝ ਖੇਹ ਦੇ ਤੁੱਲ ਹੈ।

ਮਾਨਹਿ ਤ ਏਕੁ, ਅਲੇਖੁ ਠਾਕੁਰੁ; ਜਿਨਹਿ ਸਭ ਕਲ ਧਾਰੀਆ ॥

ਤੂੰ ਇਕ ਲੇਖੇ ਪੱਤੇ ਤੋਂ ਉਚੇਰੇ ਸਾਹਿਬ ਦੀ ਉਪਾਸ਼ਨਾ ਕਰਦਾ ਹੈਂ ਜੋ ਆਪਣੀ ਅਪਾਰ ਸ਼ਕਤੀ ਰਾਹੀਂ ਸਾਰੇ ਆਲਮ ਨੂੰ ਆਸਰਾ ਦੇ ਰਿਹਾ ਹੈ।

ਤੁਧੁ, ਬਚਨਿ ਗੁਰ ਕੈ ਵਸਿ ਕੀਆ; ਆਦਿ ਪੁਰਖੁ ਬਨਵਾਰੀਆ ॥

ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਮੁੱਢਲੀ ਵਿਅਕਤੀ ਸਿਰਜਣਹਾਰ ਦੇ ਦਿਲ ਨੂੰ ਜਿੱਤ ਲਿਆ ਹੈ।

ਤੂੰ ਆਪਿ ਚਲਿਆ, ਆਪਿ ਰਹਿਆ; ਆਪਿ ਸਭ ਕਲ ਧਾਰੀਆ ॥

ਮੇਰੇ ਮਾਲਕ ਤੂੰ ਖੁਦ ਹੀ ਟੁਰਦਾ ਹੈਂ, ਖੁਦ ਹੀ ਅਡੋਲ ਖਲੋਦਾਂ ਹੈ ਅਤੇ ਖੁਦ ਹੀ ਸਾਰੀ ਬਨਾਵਟ ਨੂੰ ਥੰਮ੍ਹ ਰਿਹਾ ਹੈਂ।

ਬਿਨਵੰਤਿ ਨਾਨਕ, ਪੈਜ ਰਾਖਹੁ; ਸਭ ਸੇਵਕ ਸਰਨਿ ਤੁਮਾਰੀਆ ॥੨॥

ਨਾਨਕ ਬੇਨਤੀ ਕਰਦਾ ਹੈ, ਮੇਰੀ ਪੱਤ-ਆਬਰੂ ਦੀ ਰਖਵਾਲੀ ਕਰ। ਤੇਰੇ ਸਾਰੇ ਗੋਲੇ ਤੇਰੀ ਪਨਾਹ ਲੋੜਦੇ ਹਨ।

ਮੋਹਨ! ਤੁਧੁ ਸਤਸੰਗਤਿ ਧਿਆਵੈ, ਦਰਸ ਧਿਆਨਾ ॥

ਹੇ ਮਨ ਨੂੰ ਵੱਸ ਕਰਨ ਵਾਲੇ ਸਾਧ ਸੰਗਤ ਤੈਨੂੰ ਸਿਮਰਦੀ ਹੈ ਅਤੇ ਤੇਰਾ ਦੀਦਾਰ ਦੇਖਣ ਦਾ ਖਿਆਲ ਧਾਰੀ ਬੈਠੀ ਹੋਈ ਹੈ।

ਮੋਹਨ! ਜਮੁ ਨੇੜਿ ਨ ਆਵੈ; ਤੁਧੁ ਜਪਹਿ ਨਿਦਾਨਾ ॥

ਮੌਤ ਦਾ ਫਰਿਸ਼ਤਾ ਉਸ ਦੇ ਲਾਗੇ ਨਹੀਂ ਲਗਦਾ, ਜੋ ਅਖੀਰ ਦੇ ਮੁਹਤ ਤੈਨੂੰ ਯਾਦ ਕਰਦਾ ਹੈ, ਹੇ ਚਿੱਤ ਚੁਰਾਉਣਹਾਰ!

ਜਮਕਾਲੁ ਤਿਨ ਕਉ ਲਗੈ ਨਾਹੀ; ਜੋ ਇਕ ਮਨਿ ਧਿਆਵਹੇ ॥

ਮੌਤ ਦਾ ਦੂਤ ਉਸ ਨੂੰ ਛੂੰਹਦਾ ਤੱਕ ਨਹੀਂ ਜੋ ਇਕ ਚਿੱਤ ਨਾਲ ਸਾਹਿਬ ਦਾ ਸਿਮਰਨ ਕਰਦਾ ਹੈ।

ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ; ਸੇ ਸਭੇ ਫਲ ਪਾਵਹੇ ॥

ਜੋ ਆਪਣੇ ਖਿਆਲ ਸ਼ਬਦ ਅਤੇ ਅਮਰ ਰਾਹੀਂ ਹੇ ਮਾਲਕ! ਤੈਨੂੰ ਧਿਆਉਂਦਾ ਹੈ, ਉਹ ਸਾਰੇ ਮੇਵੇ ਪਾ ਲੈਂਦਾ ਹੈ।

ਮਲ ਮੂਤ ਮੂੜ, ਜਿ ਮੁਗਧ ਹੋਤੇ; ਸਿ ਦੇਖਿ ਦਰਸੁ ਸੁਗਿਆਨਾ ॥

ਜੋ ਗੰਦਗੀ ਤੇ ਪਿਸ਼ਾਬ ਵਰਗੇ ਗੰਦੇ ਮੂਰਖ ਅਤੇ ਬੇਵਕੂਫ ਹਨ ਉਹ ਤੇਰਾ ਦਰਸ਼ਨ ਵੇਖ ਕੇ ਸਰੇਸ਼ਟ ਬ੍ਰਹਿਮਬੇਤਾ ਹੋ ਜਾਂਦੇ ਹਨ।

ਬਿਨਵੰਤਿ ਨਾਨਕ, ਰਾਜੁ ਨਿਹਚਲੁ; ਪੂਰਨ ਪੁਰਖ ਭਗਵਾਨਾ ॥੩॥

ਨਾਨਕ ਪ੍ਰਾਰਥਨਾਂ ਕਰਦਾ ਹੈ, ਹੇ ਮੇਰੇ ਪਰੀਪੂਰਨ ਵਾਹਿਗੁਰੂ ਸੁਆਮੀ! ਸਦੀਵੀ ਸਥਿਰ ਹੈ, ਤੇਰੀ ਪਾਤਿਸ਼ਾਹੀ।

ਮੋਹਨ! ਤੂੰ ਸੁਫਲੁ ਫਲਿਆ, ਸਣੁ ਪਰਵਾਰੇ ॥

ਹੇ ਮੋਹਨ! ਤੂੰ ਆਪਣੇ ਆਰ-ਪਰਵਾਰ ਸਹਿਤ ਲਾਭਦਾਇਕ ਤਰੀਕੇ ਨਾਲ ਪ੍ਰਫੁਲਤ ਹੋਇਆ ਹੈਂ।

ਮੋਹਨ! ਪੁਤ੍ਰ ਮੀਤ ਭਾਈ; ਕੁਟੰਬ ਸਭਿ ਤਾਰੇ ॥

ਹੇ ਮੋਹਨ! ਆਪਣੇ ਸੁਤ ਮਿੱਤਰ, ਭਰਾ ਅਤੇ ਸਕਾ-ਸੈਨ ਸਾਰੇ ਤੂੰ ਬਚਾ ਲਏ ਹਨ।

ਤਾਰਿਆ ਜਹਾਨੁ, ਲਹਿਆ ਅਭਿਮਾਨੁ; ਜਿਨੀ ਦਰਸਨੁ ਪਾਇਆ ॥

ਤੂੰ ਉਹਨਾਂ ਪੁਰਸ਼ਾਂ ਦਾ ਵੀ ਪਾਰ ਉਤਾਰ ਕਰ ਦਿੱਤਾ ਹੈ, ਜਿਨ੍ਹਾਂ ਨੇ ਤੇਰਾ ਦੀਦਾਰ ਪਾ ਕੇ ਆਪਣਾ ਹੰਕਾਰ ਛੱਡ ਦਿੱਤਾ ਹੈ।

ਜਿਨੀ ਤੁਧ ਨੋ ਧੰਨੁ ਕਹਿਆ; ਤਿਨ ਜਮੁ ਨੇੜਿ ਨ ਆਇਆ ॥

ਮੌਤ ਦਾ ਦੂਤ ਉਹਨਾਂ ਦੇ ਨੇੜੇ ਨਹੀਂ ਢੁਕਦਾ ਜਿਹੜੇ ਤੈਨੂੰ ਕੀਰਤੀਮਾਨ ਆਖਦੇ ਹਨ।

ਬੇਅੰਤ ਗੁਣ ਤੇਰੇ ਕਥੇ ਨ ਜਾਹੀ; ਸਤਿਗੁਰ ਪੁਰਖ ਮੁਰਾਰੇ ॥

ਅਨੰਤ ਹਨ ਤੇਰੀਆਂ ਚੰਗਿਆਈਆਂ, ਉਹ ਬਿਆਨ ਕੀਤੀਆਂ ਨਹੀਂ ਜਾ ਸਕਦੀਆਂ। ਹੇ ਵਾਹਿਗੁਰੂ ਸੁਆਮੀ! ਸੱਚੇ ਗੁਰੂ ਜੀ।

ਬਿਨਵੰਤਿ ਨਾਨਕ, ਟੇਕ ਰਾਖੀ; ਜਿਤੁ ਲਗਿ ਤਰਿਆ ਸੰਸਾਰੇ ॥੪॥੨॥

ਨਾਨਕ ਜੋਦੜੀ ਕਰਦਾ ਹੈ ਤੂੰ ਉਹ ਆਸਰਾ ਫੜਿਆ ਹੈ ਜਿਸ ਨਾਲ ਚਿੰਬੜ ਕੇ ਜਹਾਨ ਪਾਰ ਉਤਰ ਜਾਂਦਾ ਹੈ।


ਗਉੜੀ ਮਹਲਾ ੫ ॥

ਗਉੜੀ ਪਾਤਿਸ਼ਾਹੀ ਪੰਜਵੀਂ।

ਸਲੋਕੁ ॥

ਸਲੋਕ।

ਪਤਿਤ ਅਸੰਖ ਪੁਨੀਤ ਕਰਿ; ਪੁਨਹ ਪੁਨਹ ਬਲਿਹਾਰ ॥

ਅਣਗਿਣਤ ਪਾਪੀਆਂ ਨੂੰ ਤੂੰ ਪਵਿੱਤਰ ਕਰਦਾ ਹੈਂ, ਹੇ ਸਾਹਿਬ! ਤੇਰੇ ਉਤੋਂ ਮੈਂ ਮੁੜ ਮੁੜ ਕੇ ਕੁਰਬਾਨ ਜਾਂਦਾ ਹਾਂ।

ਨਾਨਕ, ਰਾਮ ਨਾਮੁ ਜਪਿ ਪਾਵਕੋ; ਤਿਨ ਕਿਲਬਿਖ ਦਾਹਨਹਾਰ ॥੧॥

ਨਾਨਕ ਸੁਆਮੀ ਦੇ ਨਾਮ ਦੇ ਸਿਮਰਨ ਦੀ ਅੱਗ ਪਾਪਾਂ ਦੇ ਫੂਸ ਨੂੰ ਸਾੜ ਸੁੱਟਣ ਵਾਲੀ ਹੈ।


ਛੰਤ ॥

ਛੰਤ।

ਜਪਿ ਮਨਾ! ਤੂੰ ਰਾਮ ਨਰਾਇਣੁ; ਗੋਵਿੰਦਾ ਹਰਿ ਮਾਧੋ ॥

ਮੇਰੀ ਜਿੰਦੜੀਏ! ਤੂੰ ਸਰਬ-ਵਿਆਪਕ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ, ਜੋ ਆਲਮ ਦਾ ਰੱਖਿਅਕ ਅਤੇ ਮਾਇਆ ਦਾ ਪਤੀ ਹੈ।

ਧਿਆਇ ਮਨਾ ਮੁਰਾਰਿ ਮੁਕੰਦੇ; ਕਟੀਐ ਕਾਲ ਦੁਖ ਫਾਧੋ ॥

ਮੇਰੀ ਜਿੰਦੇ! ਤੂੰ ਹੰਕਾਰ ਦੇ ਵੈਰੀ ਅਤੇ ਮੋਖਸ਼ ਦੇਣਹਾਰ ਸੁਆਮੀ ਦਾ ਆਰਾਧਨ ਕਰ, ਜੋ ਦੁਖਦਾਈ ਮੌਤ ਦੀ ਫਾਹੀ ਨੂੰ ਕੱਟ ਦਿੰਦਾ ਹੈ।

ਦੁਖਹਰਣ, ਦੀਨ ਸਰਣ ਸ੍ਰੀਧਰ; ਚਰਨ ਕਮਲ ਅਰਾਧੀਐ ॥

ਮਾਲਕ ਦੇ ਕੰਵਲ ਰੂਪੀ ਚਰਨਾਂ ਦਾ ਧਿਆਨ ਧਾਰ, ਜੋ ਕਲੇਸ਼-ਹਰਤਾ ਗਰੀਬਾਂ ਦੀ ਪਨਾਹ ਅਤੇ ਸਰੇਸ਼ਟਤਾ ਦਾ ਸੁਆਮੀ ਹੈ।

ਜਮ ਪੰਥੁ ਬਿਖੜਾ, ਅਗਨਿ ਸਾਗਰੁ; ਨਿਮਖ ਸਿਮਰਤ ਸਾਧੀਐ ॥

ਇਕ ਮੁਹਤ ਭਰ ਲਈ ਹਰੀ ਨੂੰ ਯਾਦ ਕਰਨ ਦੁਆਰਾ ਮੌਤ ਦੇ ਕਠਨ ਰਸਤੇ ਅਤੇ ਅੱਗ ਦੇ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।

ਕਲਿਮਲਹ ਦਹਤਾ, ਸੁਧੁ ਕਰਤਾ; ਦਿਨਸੁ ਰੈਣਿ ਅਰਾਧੋ ॥

ਦਿਨ ਰਾਤ ਹੇ ਬੰਦੇ! ਵਾਹਿਗੁਰੂ ਦਾ ਚਿੰਤਨ ਕਰ, ਜੋ ਕਲਪਨਾ ਨੂੰ ਹਰਨਹਾਰ ਅਤੇ ਪੁਲੀਤਪੁਣੇ ਨੂੰ ਪਵਿੱਤਰ ਕਰਨ ਵਾਲਾ ਹੈ।

ਬਿਨਵੰਤਿ ਨਾਨਕ, ਕਰਹੁ ਕਿਰਪਾ; ਗੋਪਾਲ ਗੋਬਿੰਦ ਮਾਧੋ ॥੧॥

ਨਾਨਕ ਪ੍ਰਾਰਥਨਾਂ ਕਰਦਾ ਹੈ, ਮੇਰੇ ਉਤੇ ਤਰਸ ਕਰ, ਤੂੰ ਹੇ ਸ੍ਰਿਸ਼ਟੀ ਦੇ ਪਾਲਣਹਾਰ! ਆਲਮ ਦੇ ਮਾਲਕ ਅਤੇ ਮਾਇਆ ਦੇ ਪਤੀ।

ਸਿਮਰਿ ਮਨਾ! ਦਾਮੋਦਰੁ ਦੁਖਹਰੁ; ਭੈ ਭੰਜਨੁ ਹਰਿ ਰਾਇਆ ॥

ਹੇ ਮੇਰੇ ਮਨੂਏ! ਤੂੰ ਵਾਹਿਗੁਰੂ ਸੁਆਮੀ ਪਾਤਿਸ਼ਾਹ ਦੀ ਬੰਦਗੀ ਕਰ ਜੋ ਪੀੜ ਨਵਿਰਤ ਕਰਨਹਾਰ ਹੈ ਅਤੇ ਡਰ ਨੂੰ ਨਾਸ਼ ਕਰਨ ਵਾਲਾ ਹੈ।
ਸ੍ਰੀਰੰਗੋ ਦਇਆਲ ਮਨੋਹਰੁ; ਭਗਤਿ ਵਛਲੁ ਬਿਰਦਾਇਆ ॥

ਆਪਣੇ ਸੁਭਾਅ ਅਨੁਸਾਰ ਮਿਹਰਬਾਨ ਮਾਲਕ ਉਚਿਤਾ ਦਾ ਆਸ਼ਕ, ਮਨ ਨੂੰ ਚੁਰਾਉਣ ਵਾਲਾ ਅਤੇ ਸੰਤਾਂ ਦੀ ਢਾਲ ਹੈ।

ਭਗਤਿ ਵਛਲ ਪੁਰਖ ਪੂਰਨ; ਮਨਹਿ ਚਿੰਦਿਆ ਪਾਈਐ ॥

ਮੁਕੰਮਲ ਮਾਲਕ ਸ਼ਰਧਾ-ਪਰੇਮ ਦਾ ਪ੍ਰੇਮੀ ਹੈ, ਉਸ ਪਾਸੋਂ ਚਿੱਤ ਚਾਹੁੰਦੀਆਂ ਮੁਰਾਦਾ ਪ੍ਰਾਪਤ ਹੁੰਦੀਆਂ ਹਨ।

ਤਮ ਅੰਧ ਕੂਪ ਤੇ ਉਧਾਰੈ; ਨਾਮੁ ਮੰਨਿ ਵਸਾਈਐ ॥

ਵਾਹਿਗੁਰੂ ਬੰਦੇ ਨੂੰ ਅਨ੍ਹੇਰੇ ਅੰਨ੍ਹੇ ਖੂਹ ਤੋਂ ਬਾਹਰ ਕੱਢ ਲੈਂਦਾ ਹੈ। ਉਸ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾ।

ਸੁਰ ਸਿਧ ਗਣ ਗੰਧਰਬ ਮੁਨਿ ਜਨ; ਗੁਣ ਅਨਿਕ ਭਗਤੀ ਗਾਇਆ ॥

ਦੇਵਤੇ ਪੂਰਨ ਪੁਰਸ਼, ਦੇਵਤਿਆਂ ਦੇ ਸੇਵਕ, ਸਵਰਗੀ ਗਵੱਈਏ, ਚੁੱਪ-ਕੀਤੇ ਰਿਸ਼ੀ ਅਤੇ ਸਾਧੂ ਤੇਰੇ ਅਨੇਕ ਜੱਸ ਗਾਇਨ ਕਰਦੇ ਹਨ, ਹੇ ਸੁਆਮੀ!

ਬਿਨਵੰਤਿ ਨਾਨਕ, ਕਰਹੁ ਕਿਰਪਾ; ਪਾਰਬ੍ਰਹਮ ਹਰਿ ਰਾਇਆ ॥੨॥

ਹੇ ਮੇਰੇ ਪਾਤਸ਼ਾਹ ਪਰਮ ਪ੍ਰਭੂ ਪਰਮੇਸ਼ਰ! ਨਾਨਕ ਬੇਨਤੀ ਕਰਦਾ ਹੈ, ਮੇਰੇ ਉਤੇ ਆਪਣੀ ਰਹਿਮਤ ਧਾਰ।

ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ; ਸਰਬ ਕਲਾ ਜਿਨਿ ਧਾਰੀ ॥

ਮੇਰੀ ਜਿੰਦੜੀਏ ਉਸ ਵਿਸ਼ਾਲ ਵਾਹਿਗੁਰੂ, ਪਰਮ ਪ੍ਰਭੂ ਦਾ ਚਿੰਤਨ ਕਰ ਸਾਰੀ ਤਾਕਤ ਜਿਸ ਦੇ ਹੱਥ ਵਿੱਚ ਹੈ।

ਕਰੁਣਾ ਮੈ ਸਮਰਥੁ ਸੁਆਮੀ; ਘਟ ਘਟ ਪ੍ਰਾਣ ਅਧਾਰੀ ॥

ਸਾਹਿਬ ਸਰਬ-ਸ਼ਕਤੀਵਾਨ ਅਤੇ ਦਇਆ ਦਾ ਪੁੰਜ ਹੈ। ਉਹ ਹਰ ਦਿਲ ਦੀ ਜਿੰਦ ਜਾਨ ਦਾ ਆਸਰਾ ਹੈ।

ਪ੍ਰਾਣ ਮਨ ਤਨ ਜੀਅ ਦਾਤਾ; ਬੇਅੰਤ ਅਗਮ ਅਪਾਰੋ ॥

ਅਨੰਤ ਪਹੁੰਚ ਤੋਂ ਪਰ੍ਹੇ ਅਤੇ ਹੱਦਬੰਨਾ-ਰਹਿਤ ਪ੍ਰਭੂ ਜਿੰਦਗੀ ਚਿੱਤ, ਦੇਹਿ ਤੇ ਆਤਮਾ ਦੇਣਹਾਰ ਹੈ।

ਸਰਣਿ ਜੋਗੁ ਸਮਰਥੁ ਮੋਹਨੁ; ਸਰਬ ਦੋਖ ਬਿਦਾਰੋ ॥

ਸ਼ਰਨਾਰਥੀ-ਰਖਿਅਕ, ਸਰਬ-ਸ਼ਕਤੀਵਾਨ ਤੇ ਮਨ ਚੁਰਾਉਣ ਵਾਲਾ ਸਮੁਹ ਗਮ ਦੂਰ ਕਰ ਦਿੰਦਾ ਹੈ।

ਰੋਗ ਸੋਗ ਸਭਿ ਦੋਖ ਬਿਨਸਹਿ; ਜਪਤ ਨਾਮੁ ਮੁਰਾਰੀ ॥

ਸਾਰੀਆਂ ਜਹਿਮਤਾਂ, ਵਿਰਲਾਪ ਅਤੇ ਬਦੀਆਂ ਮੁਰ ਰਾਖਸ਼ ਨੂੰ ਮਾਰਨ ਵਾਲੇ ਸਾਈਂ ਦੇ ਨਾਮ ਦਾ ਜਾਪ ਕਰਨ ਨਾਲ ਨਾਸ ਹੋ ਜਾਂਦੀਆਂ ਹਨ।

ਬਿਨਵੰਤਿ ਨਾਨਕ, ਕਰਹੁ ਕਿਰਪਾ; ਸਮਰਥ ਸਭ ਕਲ ਧਾਰੀ ॥੩॥

ਨਾਨਕ ਬੇਨਤੀ ਕਰਦਾ ਹੈ, ਮੇਰੇ ਉਤੇ ਤਰਸ ਕਰ ਹੇ ਮੇਰੇ ਸਰਬ-ਸ਼ਕਤੀਵਾਨ ਸੁਆਮੀ! ਸਾਰੀ ਤਾਕਤ ਤੇਰੇ ਹੱਥਾਂ ਵਿੱਚ ਹੈ।

ਗੁਣ ਗਾਉ ਮਨਾ! ਅਚੁਤ ਅਬਿਨਾਸੀ; ਸਭ ਤੇ ਊਚ ਦਇਆਲਾ ॥

ਮੇਰੀ ਜਿੰਦੇ! ਤੂੰ ਅਹਿੱਲ, ਅਮਰ ਅਤੇ ਮਿਹਰਬਾਨ ਮਾਲਕ ਦੇ ਗੁਣਾਵਾਦ ਗਾਇਨ ਕਰ, ਜੋ ਸਾਰਿਆਂ ਨਾਲੋਂ ਬੁਲੰਦ ਹੈ।

ਬਿਸੰਭਰੁ ਦੇਵਨ ਕਉ ਏਕੈ; ਸਰਬ ਕਰੈ ਪ੍ਰਤਿਪਾਲਾ ॥

ਕੇਵਲ ਪ੍ਰਭੂ ਹੀ ਸੰਸਾਰ ਨੂੰ ਭਰਨ ਵਾਲਾ ਤੇ ਦੇਣਹਾਰ ਹੈ ਅਤੇ ਉਹ ਸਾਰਿਆਂ ਦੀ ਪਾਲਣ ਪੋਸਣਾ ਕਰਦਾ ਹੈ।

ਪ੍ਰਤਿਪਾਲ ਮਹਾ ਦਇਆਲ ਦਾਨਾ; ਦਇਆ ਧਾਰੇ ਸਭ ਕਿਸੈ ॥

ਪਰਮ ਕ੍ਰਿਪਾਲੂ ਅਤੇ ਸਿਆਣਾ ਸ੍ਰਿਸ਼ਟੀ ਦਾ ਪਾਲਣਹਾਰ ਸਾਰਿਆਂ ਤੇ ਤਰਸ ਕਰਦਾ ਹੈ।

ਕਾਲੁ ਕੰਟਕੁ ਲੋਭੁ ਮੋਹੁ ਨਾਸੈ; ਜੀਅ ਜਾ ਕੈ ਪ੍ਰਭੁ ਬਸੈ ॥

ਦੁਖਦਾਈ ਮੌਤ, ਲਾਲਚ ਅਤੇ ਸੰਸਾਰੀ ਮਮਤਾ ਉਸ ਕੋਲੋਂ ਦੌੜ ਜਾਂਦੇ ਹਨ, ਜਿਸ ਦੇ ਚਿੱਤ ਅੰਦਰ ਠਾਕੁਰ ਵਸਦਾ ਹੈ।

ਸੁਪ੍ਰਸੰਨ ਦੇਵਾ, ਸਫਲ ਸੇਵਾ; ਭਈ ਪੂਰਨ ਘਾਲਾ ॥

ਜਿਸ ਨਾਲ ਉਹ ਸਾਹਿਬ ਖ਼ੁਸ਼ ਹੋ ਜਾਂਦਾ ਹੈ, ਉਸ ਦੀ ਚਾਕਰੀ ਫਲਦਾਇਕ ਤੇ ਮੁਸ਼ੱਕਤ ਸੰਪੂਰਨ ਹੋ ਜਾਂਦੀ ਹੈ।

ਬਿਨਵੰਤਿ ਨਾਨਕ, ਇਛ ਪੁਨੀ; ਜਪਤ ਦੀਨ ਦੈਆਲਾ ॥੪॥੩॥

ਨਾਨਕ ਪ੍ਰਾਰਥਨਾ ਕਰਦਾ ਹੈ, ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਜੋ ਮਸਕੀਨਾ ਤੇ ਮਿਹਰਬਾਨ ਹੈ, ਮੇਰੀ ਖਾਹਿਸ਼ ਪੂਰੀ ਹੋ ਗਈ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਸੁਣਿ ਸਖੀਏ! ਮਿਲਿ ਉਦਮੁ ਕਰੇਹਾ; ਮਨਾਇ ਲੈਹਿ ਹਰਿ ਕੰਤੈ ॥

ਕੰਨ ਕਰੋ ਮੇਰੀਓ ਸਈਓ! ਆਓ ਆਪਾਂ ਰਲ ਕੇ ਉਪਰਾਲਾ ਕਰੀਏ ਅਤੇ ਆਪਣੇ ਪਤੀ ਪਰਮੇਸ਼ਰ ਨੂੰ ਰਾਜ਼ੀ ਕਰੀਏ।

ਮਾਨੁ ਤਿਆਗਿ, ਕਰਿ ਭਗਤਿ ਠਗਉਰੀ; ਮੋਹਹ ਸਾਧੂ ਮੰਤੈ ॥

ਆਪਣੀ ਹੰਗਤਾ ਮੇਟਣ ਅਤੇ ਸ਼ਰਧਾ-ਪਰੇਮ ਤੇ ਸੰਤਾਂ ਦੀ ਕਲਾਮ ਦਾ ਮੰਤਰ ਪਿਲਾਉਣ ਦੁਆਰਾ, ਆਓ ਆਪਾਂ ਉਸ ਨੂੰ ਫਰੇਫਤਾ ਕਰ ਲਈਏ।

ਸਖੀ ਵਸਿ ਆਇਆ, ਫਿਰਿ ਛੋਡਿ ਨ ਜਾਈ; ਇਹ ਰੀਤਿ ਭਲੀ ਭਗਵੰਤੈ ॥

ਹੇ ਮੇਰੀ ਸਈਓ! ਜੇਕਰ ਉਹ ਇਕ ਵਾਰ ਆਪਣੇ ਅਖਤਿਆਰ ਵਿੱਚ ਹੋ ਜਾਵੇ, ਉਹ ਮੁੜ ਕੇ ਸਾਨੂੰ ਤਿਆਗ ਕੇ ਨਹੀਂ ਜਾਵੇਗਾ। ਭਾਗਾਂ ਵਾਲੇ ਸਾਈਂ ਦਾ ਇਹ ਚੰਗਾ ਰਿਵਾਜ ਹੈ।

ਨਾਨਕ, ਜਰਾ ਮਰਣ ਭੈ ਨਰਕ ਨਿਵਾਰੈ; ਪੁਨੀਤ ਕਰੈ ਤਿਸੁ ਜੰਤੈ ॥੧॥

ਨਾਨਕ, ਠਾਕਰ ਉਸ ਪ੍ਰਾਣੀ ਦਾ ਬੁਢੇਪਾ, ਮੌਤ ਅਤੇ ਦੋਜ਼ਕ ਦਾ ਡਰ ਦੂਰ ਕਰ ਦਿੰਦਾ ਹੈ, ਜਿਸ ਉਤੇ ਉਹ ਪ੍ਰਸੰਨ ਹੁੰਦਾ ਹੈ ਤੇ ਉਸ ਨੂੰ ਪਵਿੱਤਰ ਕਰ ਦਿੰਦਾ ਹੈ।

ਸੁਣਿ ਸਖੀਏ! ਇਹ ਭਲੀ ਬਿਨੰਤੀ; ਏਹੁ ਮਤਾਂਤੁ ਪਕਾਈਐ ॥

ਮੇਰੀਓ ਸਾਥਣੋਂ! ਮੇਰੀ ਚੰਗੀ ਪ੍ਰਾਰਥਨਾ ਵੱਲ ਕੰਨ ਦਿਓ। ਆਓ ਆਪਾਂ ਇੰਜ ਪੱਕਾ ਫੈਸਲਾ ਕਰੀਏ।

ਸਹਜਿ ਸੁਭਾਇ, ਉਪਾਧਿ ਰਹਤ ਹੋਇ; ਗੀਤ ਗੋਵਿੰਦਹਿ ਗਾਈਐ ॥

ਰੋਗਾਂ ਤੋਂ ਮੁਬੱਰਾ ਹੋ ਕੇ ਆਓ ਆਪਾਂ ਸੁਭਾਵਕ ਹੀ ਸ੍ਰਿਸ਼ਟੀ ਦੇ ਸੁਆਮੀ ਦੇ ਜੱਸ ਦੇ ਗਾਉਣ ਗਾਈਏ।

ਕਲਿ ਕਲੇਸ ਮਿਟਹਿ, ਭ੍ਰਮ ਨਾਸਹਿ; ਮਨਿ ਚਿੰਦਿਆ ਫਲੁ ਪਾਈਐ ॥

ਸਾਡੇ ਬਖੇੜੇ ਅਤੇ ਲੜਾਈ ਝਗੜੇ ਦੂਰ ਹੋ ਜਾਣਗੇ, ਸੰਦੇਹ ਮਿਟ ਜਾਣਗੇ ਅਤੇ ਅਸੀਂ ਚਿੱਤ ਚਾਹੁੰਦੀਆਂ ਮੁਰਾਦਾਂ ਪਾ ਲਵਾਂਗੇ।

ਪਾਰਬ੍ਰਹਮ ਪੂਰਨ ਪਰਮੇਸਰ; ਨਾਨਕ, ਨਾਮੁ ਧਿਆਈਐ ॥੨॥

ਹੇ ਨਾਨਕ, ਆਓ ਆਪਾਂ ਉਤਕ੍ਰਿਸ਼ਟ, ਸਰਬ ਵਿਆਪਕ ਅਤੇ ਸ਼੍ਰੋਮਣੀ ਸਾਹਿਬ ਦੇ ਨਾਮ ਦਾ ਸਿਮਰਨ ਕਰੀਏ।

ਸਖੀ! ਇਛ ਕਰੀ, ਨਿਤ ਸੁਖ ਮਨਾਈ; ਪ੍ਰਭ ਮੇਰੀ ਆਸ ਪੁਜਾਏ ॥

ਹੇ ਮੇਰੀ ਸਹੇਲੀਏ! ਮੈਂ ਸਦੀਵ ਹੀ ਉਸ ਨੂੰ ਲੋਚਦੀ ਹਾਂ ਅਤੇ ਉਸ ਪਾਸੋਂ ਖੈਰ-ਖੈਰੀਅਤ ਮੰਗਦੀ ਹਾਂ। ਠਾਕੁਰ ਮੇਰੀ ਉਮੀਦ ਪੂਰੀ ਕਰੇ।

ਚਰਨ ਪਿਆਸੀ, ਦਰਸ ਬੈਰਾਗਨਿ; ਪੇਖਉ ਥਾਨ ਸਬਾਏ ॥

ਮੈਂ ਸੁਆਮੀ ਦੇ ਚਰਨਾਂ ਲਈ ਤਿਹਾਈ ਹਾਂ ਅਤੇ ਉਸ ਦੇ ਦੀਦਾਰ ਨੂੰ ਲੋਚਦੀ ਹਾਂ। ਉਸ ਨੂੰ ਮੈਂ ਸਾਰਿਆਂ ਥਾਵਾਂ ਵਿੱਚ ਵੇਖਦੀ ਹਾਂ।

ਖੋਜਿ ਲਹਉ, ਹਰਿ ਸੰਤ ਜਨਾ ਸੰਗੁ; ਸੰਮ੍ਰਿਥ ਪੁਰਖ ਮਿਲਾਏ ॥

ਰੱਬ ਦਾ ਖੁਰਾ ਮੈਂ ਨੇਕ ਪੁਰਸ਼ਾਂ ਦੇ ਸਾਥ ਨਾਲ ਭਾਲ ਲਵਾਂਗੀ। ਸਾਧੂ, ਪ੍ਰਾਣੀ ਨੂੰ, ਸਰਬ-ਸ਼ਕਤੀਵਾਨ ਸੁਆਮੀ ਨਾਲ ਜੋੜ ਦਿੰਦਾ ਹੈ।

ਨਾਨਕ, ਤਿਨ ਮਿਲਿਆ ਸੁਰਿਜਨੁ ਸੁਖਦਾਤਾ; ਸੇ ਵਡਭਾਗੀ ਮਾਏ ॥੩॥

ਨਾਨਕ, ਜਿਨ੍ਹਾਂ ਨੂੰ ਆਰਾਮ ਦੇਣਹਾਰ ਪਵਿੱਤਰ ਪੁਰਸ਼ ਮਿਲ ਪੈਦਾ ਹੈ, ਉਹ ਪਰਮ ਚੰਗੇ ਕਰਮਾਂ ਵਾਲੇ ਹਨ, ਹੇ ਮਾਤਾ!

ਸਖੀ! ਨਾਲਿ ਵਸਾ ਅਪੁਨੇ ਨਾਹ ਪਿਆਰੇ; ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ ॥

ਹੇ ਮੇਰੀ ਸਹੇਲੀਏ! ਮੈਂ ਹੁਣ ਆਪਣੇ ਪ੍ਰੀਤਵਾਨ ਪਤੀ ਨਾਲ ਰਹਿੰਦੀ ਹਾਂ। ਮੇਰੀ ਆਤਮਾ ਅਤੇ ਦੇਹਿ ਵਾਹਿਗੁਰੂ ਨਾਲ ਗਿੱਝ ਗਏ ਹਨ।

ਸੁਣਿ ਸਖੀਏ! ਮੇਰੀ ਨੀਦ ਭਲੀ; ਮੈ ਆਪਨੜਾ ਪਿਰੁ ਮਿਲਿਆ ॥

ਸ੍ਰਵਣ ਕਰ ਹੇ ਮੇਰੇ ਮਿੱਤਰ! ਮੇਰੀ ਨੀਦਰ ਸ਼੍ਰੇਸ਼ਟ ਹੈ, ਕਿਉਂਕਿ ਮੈਨੂੰ ਆਪਣਾ ਪਿਆਰਾ ਪਤੀ ਮਿਲ ਪਿਆ ਹੈ।

ਭ੍ਰਮੁ ਖੋਇਓ, ਸਾਂਤਿ ਸਹਜਿ ਸੁਆਮੀ; ਪਰਗਾਸੁ ਭਇਆ, ਕਉਲੁ ਖਿਲਿਆ ॥

ਮੇਰਾ ਸੰਦੇਹ ਦੂਰ ਹੋ ਗਿਆ ਹੈ। ਮੈਨੂੰ ਠੰਢ-ਚੈਨ ਤੇ ਆਰਾਮ ਪ੍ਰਾਪਤ ਹੋ ਗਏ ਹਨ। ਸੁਆਮੀ ਮੇਰੇ ਉਤੇ ਜ਼ਾਹਰ ਹੋ ਗਿਆ ਹੈ ਅਤੇ ਮੇਰਾ ਕੰਵਲ ਰੂਪੀ ਦਿਲ ਖਿੜ ਗਿਆ ਹੈ।

ਵਰੁ ਪਾਇਆ ਪ੍ਰਭੁ ਅੰਤਰਜਾਮੀ; ਨਾਨਕ, ਸੋਹਾਗੁ ਨ ਟਲਿਆ ॥੪॥੪॥੨॥੫॥੧੧॥

ਦਿਲ ਦੇ ਜਾਨਣਹਾਰ ਸਾਹਿਬ ਨੂੰ ਮੈਂ ਆਪਣੇ ਕੰਤ ਵਜੋਂ ਪ੍ਰਾਪਤ ਕਰ ਲਿਆ ਹੈ। ਹੇ ਨਾਨਕ! ਮੇਰਾ ਵਿਆਹੁਤਾ ਜੀਵਨ ਕਦਾਚਿੱਤ ਖਤਮ ਨਹੀਂ ਹੋਵੇਗਾ।


ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਗਉੜੀ ਬਾਵਨ ਅਖਰੀ ਮਹਲਾ ੫ ॥

ਗਉੜੀ ਬਵੰਜਾ ਅੱਖਰਾਂ ਵਾਲੀ ਪਾਤਸ਼ਾਹੀ ਪੰਜਵੀਂ।

ਸਲੋਕੁ ॥

ਸਲੋਕ।

ਗੁਰਦੇਵ ਮਾਤਾ, ਗੁਰਦੇਵ ਪਿਤਾ; ਗੁਰਦੇਵ ਸੁਆਮੀ ਪਰਮੇਸੁਰਾ ॥

ਰੱਬ ਰੂਪ ਗੁਰੂ ਮੇਰੀ ਅੰਮੜੀ ਹੈ, ਰੱਬ ਰੂਪ ਗੁਰੂ ਮੇਰਾ ਬਾਬਲ, ਅਤੇ ਰੱਬ ਰੂਪ ਗੁਰੂ ਹੀ ਮੇਰਾ ਪ੍ਰਭੂ ਅਤੇ ਪਰਮ ਵਾਹਿਗੁਰੂ ਹੈ।

ਗੁਰਦੇਵ ਸਖਾ, ਅਗਿਆਨ ਭੰਜਨੁ; ਗੁਰਦੇਵ ਬੰਧਿਪ ਸਹੋਦਰਾ ॥

ਰੱਬ ਰੂਪ ਗੁਰੂ ਆਤਮਕ ਬੇਸਮਝੀ ਦੂਰ ਕਰਨ ਵਾਲਾ ਮੇਰਾ ਸਾਥੀ ਹੈ ਅਤੇ ਰੱਬ ਰੂਪ ਗੁਰੂ ਹੀ ਮੇਰਾ ਸਨਬੰਧੀ ਤੇ ਭਰਾ ਹੈ।

ਗੁਰਦੇਵ ਦਾਤਾ, ਹਰਿ ਨਾਮੁ ਉਪਦੇਸੈ; ਗੁਰਦੇਵ ਮੰਤੁ, ਨਿਰੋਧਰਾ ॥

ਰੱਬ ਰੂਪ ਗੁਰੂ ਵਾਹਿਗੁਰੂ ਦੇ ਨਾਮ ਦਾ ਦਾਤਾਰ ਅਤੇ ਪ੍ਰਚਾਰਕ ਹੈ, ਅਤੇ ਰੱਬ ਰੂਪ ਗੁਰੂ ਹੀ ਮੇਰਾ ਅਚੂਕ ਮੰਤ੍ਰ ਹੈ।

ਗੁਰਦੇਵ ਸਾਂਤਿ, ਸਤਿ ਬੁਧਿ ਮੂਰਤਿ; ਗੁਰਦੇਵ ਪਾਰਸ ਪਰਸ ਪਰਾ ॥

ਰੱਬ ਰੂਪ ਗੁਰੂ ਠੰਢ-ਚੈਨ, ਸੱਚ ਤੇ ਦਾਨਾਈ ਦੀ ਤਸਵੀਰ ਹੈ। ਰੱਬ ਰੂਪ ਗੁਰੂ ਅਮੋਲਕ ਪੱਥਰ ਹੈ, ਜਿਸ ਨਾਲ ਛੂਹ ਕੇ ਪ੍ਰਾਣੀ ਬਚ ਜਾਂਦਾ ਹੈ।

ਗੁਰਦੇਵ ਤੀਰਥੁ, ਅੰਮ੍ਰਿਤ ਸਰੋਵਰੁ; ਗੁਰ ਗਿਆਨ ਮਜਨੁ ਅਪਰੰਪਰਾ ॥

ਰੱਬ ਰੂਪ ਗੁਰੂ ਧਰਮ ਅਸਥਾਨ ਤੇ ਆਬਿਹਿਯਾਤ ਦਾ ਤਾਲਾਬ ਹੈ। ਗੁਰਾਂ ਦੇ ਬ੍ਰਹਮ-ਬੋਧ ਵਿੱਚ ਨ੍ਹਾਉਣ ਦੁਆਰਾ ਬੰਦਾ ਬੇਅੰਤ ਮਾਲਕ ਨੂੰ ਮਿਲ ਪੈਦਾ ਹੈ।

ਗੁਰਦੇਵ ਕਰਤਾ, ਸਭਿ ਪਾਪ ਹਰਤਾ; ਗੁਰਦੇਵ, ਪਤਿਤ ਪਵਿਤ ਕਰਾ ॥

ਰੱਬ ਰੂਪ ਗੁਰੂ ਜੀ ਸਿਰਜਣਹਾਰ, ਅਤੇ ਸਮੂਹ ਗੁਨਾਹਾਂ ਦੇ ਨਾਸ ਕਰਨ ਵਾਲੇ ਹਨ ਅਤੇ ਰੱਬ ਰੂਪ ਗੁਰੂ ਜੀ ਅਪਵਿੱਤ੍ਰ ਨੂੰ ਪਵਿੱਤ੍ਰ ਕਰਨਹਾਰ ਹਨ।

ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ; ਗੁਰਦੇਵ ਮੰਤੁ ਹਰਿ, ਜਪਿ ਉਧਰਾ ॥

ਰੱਬ ਰੂਪ ਗੁਰੂ ਐਨ ਆਰੰਭ, ਯੁੱਗਾਂ ਦੇ ਅਰੰਭ ਤੋਂ ਅਤੇ ਹਰ ਯੁਗ ਵਿੱਚ ਹਨ। ਨਿਰੰਕਾਰ ਸਰੂਪ ਗੁਰੂ ਰੱਬ ਦੇ ਨਾਮ ਦਾ ਮੰਤ੍ਰ ਹੈ, ਜਿਸ ਨੂੰ ਉਚਾਰਣ ਕਰਨ ਦੁਆਰਾ ਪ੍ਰਾਣੀ ਦਾ ਪਾਰ ਉਤਾਰਾ ਹੋ ਜਾਂਦਾ ਹੈ।

ਗੁਰਦੇਵ! ਸੰਗਤਿ ਪ੍ਰਭ ਮੇਲਿ, ਕਰਿ ਕਿਰਪਾ; ਹਮ ਮੂੜ ਪਾਪੀ, ਜਿਤੁ ਲਗਿ ਤਰਾ ॥

ਹੇ ਮੇਰੇ ਮਾਲਕ, ਰਹਿਮ ਕਰ ਅਤੇ ਮੈਂ ਬੁੱਧੂ ਅਤੇ ਗੁਨਾਹਗਾਰ ਨੂੰ ਗੁਰਾਂ ਦੇ ਸਮੇਲਣ ਨਾਲ ਜੋੜ ਦੇ, ਜਿਸ ਨਾਲ ਜੁੜ ਕੇ ਮੈਂ ਜੀਵਨ ਦੇ ਸਮੁੰਦਰ ਤੋਂ ਪਾਰ ਹੋ ਜਾਵਾਂ।

ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ; ਗੁਰਦੇਵ ਨਾਨਕ ਹਰਿ, ਨਮਸਕਰਾ ॥੧॥

ਨਿਰੰਕਾਰ ਸਰੂਪ ਗੁਰੂ, ਸੱਚਾ ਗੁਰੂ, ਖੁਦ ਉਤਕ੍ਰਿਸ਼ਟ ਸਾਹਿਬ ਤੇ ਵੱਡਾ ਵਾਹਿਗੁਰੂ ਹੈ। ਈਸ਼ਵਰੀ ਤੇ ਰੱਬ ਰੂਪ ਗੁਰੂ ਨੂੰ ਨਾਨਕ ਬੰਦਨਾ ਕਰਦਾ ਹੈ।


ਸਲੋਕੁ ॥

ਸਲੋਕ।

ਆਪਹਿ ਕੀਆ ਕਰਾਇਆ; ਆਪਹਿ ਕਰਨੈ ਜੋਗੁ ॥

ਵਾਹਿਗੁਰੂ ਆਪੇ ਕਰਦਾ ਅਤੇ ਬੰਦਿਆਂ ਤੋਂ ਕਰਾਉਂਦਾ ਹੈ। ਉਹ ਆਪੇ ਹੀ ਹਰ ਸ਼ੈ ਕਰਨ ਦੇ ਸਮਰੱਥ ਹੈ।

ਨਾਨਕ, ਏਕੋ ਰਵਿ ਰਹਿਆ; ਦੂਸਰ ਹੋਆ ਨ ਹੋਗੁ ॥੧॥

ਨਾਨਕ ਇਕ ਪ੍ਰਭੂ ਹਰਿ ਥਾਂ ਵਿਆਪਕ ਹੋ ਰਿਹਾ ਹੈ। ਹੋਰ ਕੋਈ ਨਾਂ ਸੀ ਤੇ ਨਾਂ ਹੀ ਹੋਵੇਗਾ।


ਪਉੜੀ ॥

ਪਊੜੀ।

ਓਅੰ ਸਾਧ, ਸਤਿਗੁਰ ਨਮਸਕਾਰੰ ॥

ਮੈਂ ਇਕ ਵਾਹਿਗੁਰੂ ਅਤੇ ਸੰਤ ਸਰੂਪ ਸੱਚੇ ਗੁਰਾਂ ਨੂੰ ਬੰਦਨਾ ਕਰਦਾ ਹਾਂ!

ਆਦਿ ਮਧਿ, ਅੰਤਿ ਨਿਰੰਕਾਰੰ ॥

ਆਕਾਰ-ਰਹਿਤ ਪੁਰਖ ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਹੈ।

ਆਪਹਿ ਸੁੰਨ, ਆਪਹਿ ਸੁਖ ਆਸਨ ॥

ਪ੍ਰਭੂ ਖੁਦ ਆਫੁਰ ਤਾੜੀ ਅੰਦਰ ਹੈ ਅਤੇ ਖੁਦ ਹੀ ਸ਼ਾਂਤ ਸਮਾਧ ਵਿੱਚ ਹੈ।

ਆਪਹਿ ਸੁਨਤ, ਆਪ ਹੀ ਜਾਸਨ ॥

ਆਪਣਾ ਜੱਸ ਉਹ ਆਪ ਹੀ ਸ੍ਰਵਣ ਕਰਦਾ ਹੈ।

ਆਪਨ ਆਪੁ, ਆਪਹਿ ਉਪਾਇਓ ॥

ਆਪਣਾ ਆਪ ਉਸ ਨੇ ਆਪੇ ਹੀ ਪੈਦਾ ਕੀਤਾ ਹੈ।

ਆਪਹਿ ਬਾਪ, ਆਪ ਹੀ ਮਾਇਓ ॥

ਉਹ ਆਪ ਆਪਣਾ ਪਿਤਾ ਹੈ ਅਤੇ ਆਪ ਹੀ ਆਪਣੀ ਮਾਤਾ।

ਆਪਹਿ ਸੂਖਮ, ਆਪਹਿ ਅਸਥੂਲਾ ॥

ਉਹ ਖੁਦ ਹੀ ਮਹੀਨ ਹੈ ਅਤੇ ਖੁਦ ਹੀ ਵੱਡਾ।

ਲਖੀ ਨ ਜਾਈ, ਨਾਨਕ ਲੀਲਾ ॥੧॥

ਨਾਨਕ ਉਸ ਦੀ ਖੇਡ ਸਮਝੀ ਨਹੀਂ ਜਾ ਸਕਦੀ।

ਕਰਿ ਕਿਰਪਾ, ਪ੍ਰਭ ਦੀਨ ਦਇਆਲਾ ॥

ਗਰੀਬਾਂ ਤੇ ਮਾਇਆਵਾਨ ਹੇ ਸੁਆਮੀ! ਮੇਰੇ ਉਤੇ ਰਹਿਮ ਧਾਰ,

ਤੇਰੇ ਸੰਤਨ ਕੀ, ਮਨੁ ਹੋਇ ਰਵਾਲਾ ॥ ਰਹਾਉ ॥

ਤਾਂ ਜੋ ਮੇਰਾ ਦਿਲ ਤੇਰੇ ਸਾਧੂਆਂ ਦੇ ਪੈਰਾਂ ਦੀ ਧੂੜ ਹੋ ਜਾਵੇ। ਠਹਿਰਾਉ।


ਸਲੋਕੁ ॥

ਸਲੋਕ।

ਨਿਰੰਕਾਰ ਆਕਾਰ ਆਪਿ; ਨਿਰਗੁਨ ਸਰਗੁਨ ਏਕ ॥

ਅਦੁੱਤੀ ਸਾਹਿਬ ਸਰੂਪ-ਰਹਿਤ ਹੈ ਅਤੇ ਫਿਰ ਭੀ ਸਰੂਪ ਸਹਿਤ। ਉਹ ਲੱਛਣਾ-ਵਿਹੂਣ ਹੈ ਅਤੇ ਨਾਲੇ ਲੱਛਣ-ਸੰਯੁਕਤ।

ਏਕਹਿ ਏਕ ਬਖਾਨਨੋ; ਨਾਨਕ, ਏਕ ਅਨੇਕ ॥੧॥

ਨਾਨਕ, ਅਦੁੱਤੀ ਸਾਹਿਬ ਨੂੰ ਬਿਲਕੁਲ ਇਕੱਲਾ ਹੀ ਬਿਆਨ ਕਰ, ਉਹ ਸਾਹਿਬ ਇਕ ਅਤੇ ਅਨੇਕ ਹੈ।


ਪਉੜੀ ॥

ਪਊੜੀ।

ਓਅੰ, ਗੁਰਮੁਖਿ ਕੀਓ ਅਕਾਰਾ ॥

ਵੱਡੇ ਗੁਰੂ, ਇਕ ਪ੍ਰਭੂ ਨੇ ਸਮੂਹ ਸਰੂਪ ਸਾਜੇ ਹਨ।

ਏਕਹਿ ਸੂਤਿ, ਪਰੋਵਨਹਾਰਾ ॥

ਉਸ ਨੇ ਉਨ੍ਹਾਂ ਸਾਰਿਆਂ ਨੂੰ ਇਕ ਧਾਗੇ ਵਿੱਚ ਪਰੋਤਾ ਹੋਇਆ ਹੈ।

ਭਿੰਨ ਭਿੰਨ, ਤ੍ਰੈ ਗੁਣ ਬਿਸਥਾਰੰ ॥

ਤਿੰਨ ਹੀ ਲੱਛਣ ਉਸ ਨੇ ਵਖੋ ਵੱਖਰੇ ਫੈਲਾਏ ਹੋਏ ਹਨ।

ਨਿਰਗੁਨ ਤੇ, ਸਰਗੁਨ ਦ੍ਰਿਸਟਾਰੰ ॥

ਗੁਣਾ-ਵਿਹੂਣ ਤੋਂ ਉਹ ਗੁਣਾ-ਸੰਯੁਕਤ ਨਜ਼ਰੀਂ ਪੈਦਾ ਹੈ।

ਸਗਲ ਭਾਤਿ ਕਰਿ, ਕਰਹਿ ਉਪਾਇਓ ॥

ਰਚਣਹਾਰ ਨੇ ਰਚਨਾ ਸਮੂਹ ਪਰਕਾਰ ਦੀ ਰਚੀ ਹੈ।

ਜਨਮ ਮਰਨ, ਮਨ ਮੋਹੁ ਬਢਾਇਓ ॥

ਜੰਮਣ, ਮਰਣ ਦੀ ਜੜ੍ਹ, ਸੰਸਾਰੀ ਮਮਤਾ, ਮਾਲਕ ਨੇ ਮਨੁੱਸ਼ ਦੇ ਮਨੂਏ ਅੰਦਰ ਘਨੇਰੀ ਕਰ ਦਿਤੀ ਹੈ।

ਦੁਹੂ ਭਾਤਿ ਤੇ, ਆਪਿ ਨਿਰਾਰਾ ॥

ਦੋਨਾਂ ਕਿਸਮਾਂ ਤੋਂ ਉਹ ਖੁਦ ਅਟੰਕ ਹੈ।

ਨਾਨਕ, ਅੰਤੁ ਨ ਪਾਰਾਵਾਰਾ ॥੨॥

ਨਾਨਕ ਸਾਈਂ ਦਾ ਕੋਈ ਓੜਕ ਅਤੇ ਇਹ ਜਾਂ ਓਹ ਕਿਨਾਰਾ ਨਹੀਂ।


ਸਲੋਕੁ ॥

ਸਲੋਕ।

ਸੇਈ ਸਾਹ, ਭਗਵੰਤ ਸੇ; ਸਚੁ ਸੰਪੈ ਹਰਿ ਰਾਸਿ ॥

ਉਹ ਦੌਲਤਮੰਦ ਹਨ ਅਤੇ ਉਹੀ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਕੋਲ ਸੱਚ ਦੀ ਦੌਲਤ ਅਤੇ ਰੱਬ ਦੀ ਨਾਮ ਦੀ ਪੂੰਜੀ ਹੈ?

ਨਾਨਕ, ਸਚੁ ਸੁਚਿ ਪਾਈਐ; ਤਿਹ ਸੰਤਨ ਕੈ ਪਾਸਿ ॥੧॥

ਨਾਨਕ, ਸੱਚਾਈ ਅਤੇ ਪਵਿੱਤ੍ਰਤਾ ਉਨ੍ਹਾਂ ਸਾਧਾਂ ਪਾਸੋਂ ਪ੍ਰਾਪਤ ਹੁੰਦੀਆਂ ਹਨ।


ਪਵੜੀ ॥

ਪਊੜੀ।

ਸਸਾ, ਸਤਿ ਸਤਿ ਸਤਿ ਸੋਊ ॥

ਸ-ਸੱਚਾ, ਸੱਚਾ, ਸੱਚਾ ਹੈ ਉਹ ਸੁਆਮੀ।

ਸਤਿ ਪੁਰਖ ਤੇ, ਭਿੰਨ ਨ ਕੋਊ ॥

ਕੋਈ ਭੀ ਸੱਚੇ ਸੁਆਮੀ ਨਾਲੋਂ ਵੱਖਰਾ ਨਹੀਂ।

ਸੋਊ ਸਰਨਿ ਪਰੈ, ਜਿਹ ਪਾਯੰ ॥

ਕੇਵਲ ਉਹੀ ਉਸ ਦੀ ਛਤ੍ਰ ਛਾਇਆ ਹੇਠ ਆਉਂਦਾ ਹੈ, ਜਿਸ ਨੂੰ ਉਹ ਲਿਆਉਂਦਾ ਹੈ।

ਸਿਮਰਿ ਸਿਮਰਿ, ਗੁਨ ਗਾਇ ਸੁਨਾਯੰ ॥

ਉਹ ਸਾਹਿਬ ਦੀਆਂ ਵਡਿਆਈਆਂ ਨੂੰ ਗਾਉਂਦਾ ਪ੍ਰਚਾਰਦਾ ਅਤੇ ਇਕ-ਰਸ ਵੀਚਾਰਦਾ ਹੈ।

ਸੰਸੈ ਭਰਮੁ, ਨਹੀ ਕਛੁ ਬਿਆਪਤ ॥

ਸੰਦੇਹ ਤੇ ਵਹਿਮ ਉਸ ਨੂੰ ਉੱਕੇ ਹੀ ਨਹੀਂ ਚਿਮੜਦੇ।

ਪ੍ਰਗਟ ਪ੍ਰਤਾਪੁ, ਤਾਹੂ ਕੋ ਜਾਪਤ ॥

ਉਸ ਨੂੰ ਰੱਬੀ ਤੇਜ ਪਰਤੱਖ ਹੀ ਜ਼ਾਹਰ ਦਿਸਦਾ ਹੈ।

ਸੋ ਸਾਧੂ, ਇਹ ਪਹੁਚਨਹਾਰਾ ॥

ਉਹੀ ਸੰਤ ਹੈ ਜਿਹੜਾ ਇਸ ਮੰਜ਼ਲ ਨੂੰ ਪਹੁੰਚਦਾ ਹੈ।

ਨਾਨਕ, ਤਾ ਕੈ ਸਦ ਬਲਿਹਾਰਾ ॥੩॥

ਨਾਨਕ ਹਮੇਸ਼ਾਂ, ਉਸ ਉਤੋਂ ਕੁਰਬਾਨ ਜਾਂਦਾ ਹੈ।


ਸਲੋਕੁ ॥

ਸਲੋਕ।

ਧਨੁ ਧਨੁ ਕਹਾ ਪੁਕਾਰਤੇ; ਮਾਇਆ ਮੋਹ ਸਭ ਕੂਰ ॥

ਤੂੰ ਦੌਲਤ ਤੇ ਦਰਬ ਲਈ ਕਿਉਂ ਦੁਹਾਈ ਪਾਈ ਹੋਈ ਹੈ? ਸੰਸਾਰੀ ਪਦਾਰਥ ਦੀ ਲਗਨ ਸਾਰੀ ਹੀ ਝੂਠੀ ਹੈ।

ਨਾਮ ਬਿਹੂਨੇ ਨਾਨਕਾ; ਹੋਤ ਜਾਤ ਸਭੁ ਧੂਰ ॥੧॥

ਰੱਬ ਦੇ ਨਾਮ ਦੇ ਬਗੈਰ ਹੇ ਨਾਨਕ! ਸਾਰੇ ਮਿੱਟੀ ਹੁੰਦੇ ਜਾ ਰਹੇ ਹਨ।


ਪਵੜੀ ॥

ਪਉੜੀ।

ਧਧਾ, ਧੂਰਿ ਪੁਨੀਤ ਤੇਰੇ ਜਨੂਆ ॥

ਧ-ਪਵਿਤ੍ਰ ਹੈ ਤੇਰੇ ਗੋਲਿਆਂ ਦੇ ਪੈਰਾਂ ਦੀ ਧੂੜ, ਹੇ ਸੁਆਮੀ!

ਧਨਿ ਤੇਊ, ਜਿਹ ਰੁਚ ਇਆ ਮਨੂਆ ॥

ਮੁਬਾਰਕ ਹਨ ਉਹ ਜਿਨ੍ਹਾਂ ਦੇ ਚਿੱਤ ਅੰਦਰ ਇਹ ਚਾਹਨਾ ਹੈ।

ਧਨੁ ਨਹੀ ਬਾਛਹਿ, ਸੁਰਗ ਨ ਆਛਹਿ ॥

ਉਹ ਦਰਬ ਨਹੀਂ ਚਾਹੁੰਦੇ ਅਤੇ ਬਹਿਸ਼ਤ ਨਹੀਂ ਲੋੜਦੇ।

ਅਤਿ ਪ੍ਰਿਅ ਪ੍ਰੀਤਿ, ਸਾਧ ਰਜ ਰਾਚਹਿ ॥

ਉਹ ਪ੍ਰੀਤਮ ਦੇ ਪਰਮ-ਪ੍ਰੇਮ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਨਾਲ ਫ਼ਰੇਫ਼ਤਾ ਹੋਏ ਹੋਏ ਹਨ।

ਧੰਧੇ ਕਹਾ, ਬਿਆਪਹਿ ਤਾਹੂ ॥

ਸੰਸਾਰੀ ਕਾਰ-ਵਿਹਾਰ ਉਨ੍ਹਾਂ ਉਤੇ ਕਿਸ ਤਰ੍ਹਾਂ ਅਸਰ ਕਰ ਸਕਦੇ ਹਨ,

ਜੋ ਏਕ ਛਾਡਿ, ਅਨ ਕਤਹਿ ਨ ਜਾਹੂ ॥

ਜੋ ਇਕ ਪ੍ਰਭੂ ਨੂੰ ਤਿਆਗ ਕੇ ਹੋਰ ਕਿਧਰੇ ਨਹੀਂ ਜਾਂਦੇ?

ਜਾ ਕੈ ਹੀਐ, ਦੀਓ ਪ੍ਰਭ ਨਾਮ ॥

ਜਿਸ ਦੇ ਅੰਤਰ ਆਤਮੇ ਸਾਹਿਬ ਨੇ ਆਪਣਾ ਨਾਮ ਰਖਿਆ ਹੈ,

ਨਾਨਕ, ਸਾਧ ਪੂਰਨ ਭਗਵਾਨ ॥੪॥

ਉਹ ਰੱਬ ਦਾ ਮੁਕੰਮਲ ਸੰਤ ਹੈ, ਹੇ ਨਾਨਕ!


ਸਲੋਕ ॥

ਸਲੋਕ।

ਅਨਿਕ ਭੇਖ ਅਰੁ ਙਿਆਨ ਧਿਆਨ; ਮਨਹਠਿ ਮਿਲਿਅਉ ਨ ਕੋਇ ॥

ਘਨੇਰੇ ਧਾਰਮਕ-ਪਹਿਰਾਵੇ, ਗਿਆਤ, ਇਕਾਗਰਤਾ ਅਤੇ ਚਿੱਤ ਦੀ ਜਿੱਦ ਰਾਹੀਂ ਕੋਈ ਭੀ ਸਾਹਿਬ ਨੂੰ ਪ੍ਰਾਪਤ ਨਹੀਂ ਹੋਇਆ।

ਕਹੁ ਨਾਨਕ, ਕਿਰਪਾ ਭਈ; ਭਗਤੁ ਙਿਆਨੀ ਸੋਇ ॥੧॥

ਗੁਰੂ ਜੀ ਫੁਰਮਾਉਂਦੇ ਹਨ, ਜਿਸ ਉਤੇ ਸੁਆਮੀ ਦੀ ਮਿਹਰ ਹੈ, ਉਹੀ ਸੰਤ ਅਤੇ ਬ੍ਰਹਿਮ-ਬੇਤਾ ਹੈ।


ਪਉੜੀ ॥

ਪਉੜੀ।

ਙੰਙਾ, ਙਿਆਨੁ ਨਹੀ ਮੁਖ ਬਾਤਉ ॥

ਬ੍ਰਹਿਮ ਗਿਆਨ ਮੂੰਹ ਜ਼ਬਾਨੀ ਦੀਆਂ ਗੱਲਾਂ ਨਾਲ ਹਾਸਲ ਨਹੀਂ ਹੁੰਦਾ।

ਅਨਿਕ ਜੁਗਤਿ, ਸਾਸਤ੍ਰ ਕਰਿ ਭਾਤਉ ॥

ਸ਼ਾਸਤਰਾਂ ਦੀਆਂ ਦੱਸੀਆਂ ਹੋਈਆਂ ਅਨੇਕਾਂ ਕਿਸਮਾਂ ਦੀਆਂ ਦਲੀਲਾਂ ਰਾਹੀਂ ਭੀ ਇਹ ਪ੍ਰਾਪਤ ਨਹੀਂ ਹੁੰਦਾ।

ਙਿਆਨੀ ਸੋਇ, ਜਾ ਕੈ ਦ੍ਰਿੜ ਸੋਊ ॥

ਕੇਵਲ ਉਹੀ ਬ੍ਰਹਿਮ-ਬੇਤਾ ਹੈ, ਜਿਸ ਦੇ ਚਿੱਤ ਅੰਦਰ ਉਹ ਸਾਹਿਬ ਪੱਕੀ ਤਰ੍ਹਾਂ ਟਿਕਿਆ ਹੋਇਆ ਹੈ।

ਕਹਤ ਸੁਨਤ, ਕਛੁ ਜੋਗੁ ਨ ਹੋਊ ॥

ਆਖਣ ਅਤੇ ਸ੍ਰੋਤ ਰਾਹੀਂ ਇਨਸਾਨ ਮੂਲੋਂ ਹੀ ਲਾਇਕ ਨਹੀਂ ਹੁੰਦਾ।

ਙਿਆਨੀ ਰਹਤ, ਆਗਿਆ ਦ੍ਰਿੜੁ ਜਾ ਕੈ ॥

ਉਹੀ ਵਾਹਿਗੁਰੂ ਦਾ ਵੀਚਾਰਵਾਨ ਹੈ, ਜੋ ਪ੍ਰਭੂ ਦਾ ਹੁਕਮ ਮੰਨਣ ਵਿੱਚ ਤਤਪਰ ਰਹਿੰਦਾ ਹੈ।

ਉਸਨ ਸੀਤ, ਸਮਸਰਿ ਸਭ ਤਾ ਕੈ ॥

ਗਰਮੀ ਅਤੇ ਸਰਦੀ ਸਮੂਹ ਉਸ ਨੂੰ ਇਕ ਸਮਾਨ ਹੈ।

ਙਿਆਨੀ ਤਤੁ, ਗੁਰਮੁਖਿ ਬੀਚਾਰੀ ॥

ਜੋ ਗੁਰਾਂ ਦੇ ਰਾਹੀਂ ਮਾਲਕ ਦਾ ਚਿੰਤਨ ਕਰਦਾ ਹੈ,

ਨਾਨਕ, ਜਾ ਕਉ ਕਿਰਪਾ ਧਾਰੀ ॥੫॥

ਹੇ ਨਾਨਕ! ਉਹ ਅਸਲ ਬ੍ਰਹਿਮ-ਬੇਤਾ ਹੈ ਜਿਸ ਉਤੇ ਉਹ ਆਪਣੀ ਰਹਿਮਤ ਕਰਦਾ ਹੈ।


ਸਲੋਕੁ ॥

ਸਲੋਕ।

ਆਵਨ ਆਏ ਸ੍ਰਿਸਟਿ ਮਹਿ; ਬਿਨੁ ਬੂਝੇ ਪਸੁ ਢੋਰ ॥

ਆਉਣ ਵਾਲੇ ਜਹਾਨ ਅੰਦਰ ਆਉਂਦੇ ਹਨ ਪਰ ਹਰੀ ਨੂੰ ਜਾਨਣ ਦੇ ਬਾਝੋਂ ਉਹ ਪਸੂਆਂ ਤੇ ਡੰਗਰਾਂ ਦੀ ਮਨਿੰਦ ਹਨ।

ਨਾਨਕ, ਗੁਰਮੁਖਿ ਸੋ ਬੁਝੈ; ਜਾ ਕੈ ਭਾਗ ਮਥੋਰ ॥੧॥

ਨਾਨਕ, ਗੁਰਾਂ ਦੇ ਰਾਹੀਂ ਕੇਵਲ ਉਹੀ ਸਾਹਿਬ ਨੂੰ ਸਮਝਦਾ ਹੈ ਜਿਸ ਦੇ ਮੱਥੇ ਤੇ ਚੰਗੀ ਕਿਸਮਤ ਲਿਖੀ ਹੋਈ ਹੈ।


ਪਉੜੀ ॥

ਪਉੜੀ।

ਯਾ ਜੁਗ ਮਹਿ, ਏਕਹਿ ਕਉ ਆਇਆ ॥

ਇਸ ਜਹਾਨ ਅੰਦਰ, ਪ੍ਰਾਣੀ ਕੇਵਲ ਸਾਹਿਬ ਦਾ ਸਿਮਰਨ ਕਰਨ ਲਈ ਆਇਆ ਹੈ।

ਜਨਮਤ ਮੋਹਿਓ, ਮੋਹਨੀ ਮਾਇਆ ॥

ਜੰਮਣ ਵੇਲੇ ਤੋਂ ਹੀ ਮੋਹ ਲੇਣ ਵਾਲੀ ਮੋਹਨੀ ਨੇ ਉਸ ਨੂੰ ਫ਼ਰੋਫ਼ਤਾ ਕਰ ਲਿਆ ਹੈ।

ਗਰਭ ਕੁੰਟ ਮਹਿ, ਉਰਧ ਤਪ ਕਰਤੇ ॥

ਬੱਚੇਦਾਨੀ ਦੇ ਟੋਏ ਵਿੱਚ ਪੁੱਠਾ ਹੋਇਆ ਹੋਇਆ ਪ੍ਰਾਣੀ ਤਪੱਸਿਆ ਕਰਦਾ ਸੀ।

ਸਾਸਿ ਸਾਸਿ, ਸਿਮਰਤ ਪ੍ਰਭੁ ਰਹਤੇ ॥

ਉਥੇ ਉਹ ਆਪਣੇ ਹਰ ਸੁਆਸ ਨਾਲ ਸਾਹਿਬ ਦਾ ਆਰਾਧਨ ਕਰਦਾ ਰਹਿੰਦਾ ਸੀ।

ਉਰਝਿ ਪਰੇ, ਜੋ ਛੋਡਿ ਛਡਾਨਾ ॥

ਉਹ ਉਸ ਨਾਲ ਉਲਝ ਗਿਆ ਹੈ, ਜੋ ਉਸ ਨੂੰ ਜਰੂਰ ਛੱਡਣਾ ਪੈਣਾ ਹੈ।

ਦੇਵਨਹਾਰੁ, ਮਨਹਿ ਬਿਸਰਾਨਾ ॥

ਦਾਤਾਰ ਨੂੰ ਉਹ ਆਪਣੇ ਚਿੱਤ ਵਿਚੋਂ ਭੁਲਾ ਦਿੰਦਾ ਹੈ।

ਧਾਰਹੁ ਕਿਰਪਾ, ਜਿਸਹਿ ਗੁਸਾਈ ॥

ਜਿਸ ਉਤੇ ਤੂੰ ਰਹਿਮ ਕਰਦਾ ਹੈਂ, ਹੇ ਧਰਤੀ ਦੇ ਸੁਆਮੀ!

ਇਤ ਉਤ ਨਾਨਕ, ਤਿਸੁ ਬਿਸਰਹੁ ਨਾਹੀ ॥੬॥

ਏਥੇ ਅਤੇ ਉਥੇ ਉਹ ਤੈਨੂੰ ਨਹੀਂ ਭੁਲਾਉਂਦਾ, ਹੇ ਨਾਨਕ!


ਸਲੋਕੁ ॥

ਸਲੋਕ।

ਆਵਤ ਹੁਕਮਿ, ਬਿਨਾਸ ਹੁਕਮਿ; ਆਗਿਆ ਭਿੰਨ ਨ ਕੋਇ ॥

ਬੰਦਾ ਸਾਈਂ ਦੇ ਹੁਕਮ ਦੁਆਰਾ ਜੰਮਦਾ ਹੈ ਸਾਈਂ ਦੇ ਹੁਕਮ ਦੁਆਰਾ ਉਹ ਮਰਦਾ ਹੈ। ਉਸ ਦੇ ਹੁਕਮ ਬਾਹਰ ਕੋਈ ਭੀ ਨਹੀਂ।

ਆਵਨ ਜਾਨਾ ਤਿਹ ਮਿਟੈ; ਨਾਨਕ, ਜਿਹ ਮਨਿ ਸੋਇ ॥੧॥

ਆਉਣਾ ਤੇ ਜਾਣਾ, ਹੇ ਨਾਨਕ! ਉਸ ਦਾ ਮੁਕ ਜਾਂਦਾ ਹੈ, ਜਿਸ ਦੇ ਦਿਲ ਉਹ ਸਾਹਿਬ ਵਸਦਾ ਹੈ।


ਪਉੜੀ ॥

ਪਉੜੀ।

ਏਊ ਜੀਅ, ਬਹੁਤੁ ਗ੍ਰਭ ਵਾਸੇ ॥

ਇਹ ਆਤਮਾ ਅਨੇਕਾਂ ਰਹਿਮਾਂ ਅੰਦਰ ਰਹਿ ਆਈ ਹੈ।

ਮੋਹ ਮਗਨ, ਮੀਠ ਜੋਨਿ ਫਾਸੇ ॥

ਮਿੱਠੀ ਸੰਸਾਰੀ ਲਗਨ ਦੀ ਮਸਤ ਕੀਤੀ ਹੋਈ ਇਹ ਆਤਮਾ ਉਨ੍ਹਾਂ ਜੂਨੀਆਂ ਅੰਦਰ ਫਾਥੀ ਰਹੀ।

ਇਨਿ ਮਾਇਆ, ਤ੍ਰੈ ਗੁਣ ਬਸਿ ਕੀਨੇ ॥

ਇਸ ਮੋਹਨੀ ਨੇ ਤਿੰਨਾਂ ਲਛਣਾ ਵਾਲੇ ਪ੍ਰਾਣੀਆਂ ਨੂੰ ਕਾਬੂ ਕੀਤਾ ਹੋਇਆ ਹੈ।

ਆਪਨ ਮੋਹ, ਘਟੇ ਘਟਿ ਦੀਨੇ ॥

ਆਪਣੀ ਮੁਹੱਬਤ ਇਸ ਨੇ ਹਰ ਦਿਲ ਅੰਦਰ ਪਾਈ ਹੋਈ ਹੈ।

ਏ ਸਾਜਨ! ਕਛੁ ਕਹਹੁ ਉਪਾਇਆ ॥

ਹੇ ਮਿੱਤ੍ਰ! ਮੈਨੂੰ ਕੋਈ ਤਰਕੀਬ ਦੱਸ।

ਜਾ ਤੇ ਤਰਉ, ਬਿਖਮ ਇਹ ਮਾਇਆ ॥

ਜਿਸ ਦੁਆਰਾ ਮੈਂ ਮੋਹਨੀ ਦੇ ਇਸ ਕਠਨ ਸਮੁੰਦਰ ਤੋਂ ਪਾਰ ਹੋ ਜਾਵਾਂ।

ਕਰਿ ਕਿਰਪਾ, ਸਤਸੰਗਿ ਮਿਲਾਏ ॥

ਜਿਸ ਨੂੰ ਸੁਆਮੀ, ਆਪਣੀ ਮਿਹਰ ਧਾਰ ਕੇ ਸਤਿ-ਸੰਗਤ ਨਾਲ ਜੋੜਦਾ ਹੈ,

ਨਾਨਕ, ਤਾ ਕੈ ਨਿਕਟਿ ਨ ਮਾਏ ॥੭॥

ਨਾਨਕ, ਉਸ ਦੇ ਨੇੜੇ ਮਾਇਆ ਨਹੀਂ ਲਗਦੀ।


ਸਲੋਕੁ ॥

ਸਲੋਕ।

ਕਿਰਤ ਕਮਾਵਨ ਸੁਭ ਅਸੁਭ; ਕੀਨੇ ਤਿਨਿ ਪ੍ਰਭਿ ਆਪਿ ॥

ਉਹ ਸਾਹਿਬ ਖੁਦ ਬੰਦੇ ਪਾਸੋਂ ਚੰਗੇ ਤੇ ਮੰਦੇ ਕਰਮਾਂ ਦੇ ਅਮਲ ਕਰਵਾਉਂਦਾ ਹੈ।

ਪਸੁ ਆਪਨ ਹਉ ਹਉ ਕਰੈ; ਨਾਨਕ, ਬਿਨੁ ਹਰਿ ਕਹਾ ਕਮਾਤਿ ॥੧॥

ਡੰਗਰ ਸਵੈ-ਹੰਗਤਾ ਤੇ ਗ਼ਰੂਰ ਅੰਦਰ ਵਿਚਰਦਾ ਹੈ। ਨਾਨਕ, ਵਾਹਿਗੁਰੂ ਦੇ ਬਗੈਰ ਉਹ ਕੀ ਕਰ ਸਕਦਾ ਹੈ?


ਪਉੜੀ ॥

ਪਉੜੀ।

ਏਕਹਿ ਆਪਿ, ਕਰਾਵਨਹਾਰਾ ॥

ਕੇਵਲ ਪ੍ਰਭੂ ਹੀ ਪ੍ਰਾਣੀਆਂ ਪਾਸੋਂ ਕਾਰਜ ਕਰਵਾਉਂਦਾ ਹੈ।

ਆਪਹਿ, ਪਾਪ ਪੁੰਨ ਬਿਸਥਾਰਾ ॥

ਉਹ ਆਪੇ ਹੀ ਬਦੀਆਂ ਤੇ ਨੇਕੀਆਂ ਫੈਲਾਉਂਦਾ ਹੈ।

ਇਆ ਜੁਗ ਜਿਤੁ ਜਿਤੁ, ਆਪਹਿ ਲਾਇਓ ॥

ਇਸ ਯੁਗ ਅੰਦਰ ਆਦਮੀ ਉਸ ਨਾਲ ਜੂੜਦਾ ਹੈ, ਜਿਸ ਨਾਲ ਖੁਦ ਸੁਆਮੀ ਉਸ ਨੂੰ ਜੋੜਦਾ ਹੈ।

ਸੋ ਸੋ ਪਾਇਓ, ਜੁ ਆਪਿ ਦਿਵਾਇਓ ॥

ਉਹ ਉਹੀ ਕੁਛ ਪਾਉਂਦਾ ਹੈ, ਜਿਹੜਾ ਕੁਛ ਹਰੀ ਆਪੇ ਦਿੰਦਾ ਹੈ।

ਉਆ ਕਾ ਅੰਤੁ, ਨ ਜਾਨੈ ਕੋਊ ॥

ਉਸ ਦਾ ਓੜਕ ਕੋਈ ਨਹੀਂ ਜਾਣਦਾ।

ਜੋ ਜੋ ਕਰੈ, ਸੋਊ ਫੁਨਿ ਹੋਊ ॥

ਜਿਹੜਾ ਕੁਛ ਸੁਆਮੀ ਕਰਦਾ ਹੈ, ਆਖਰਕਾਰ ਉਹੀ ਹੁੰਦਾ ਹੈ।

ਏਕਹਿ ਤੇ, ਸਗਲਾ ਬਿਸਥਾਰਾ ॥

ਕੇਵਲ ਇਕ ਤੋਂ ਹੀ ਸਾਰਾ ਖਿਲਾਰਾ ਹੋਇਆ ਹੈ।

ਨਾਨਕ, ਆਪਿ ਸਵਾਰਨਹਾਰਾ ॥੮॥

ਨਾਨਕ, ਸਾਈਂ ਖੁਦ ਹੀ ਸੁਧਰਨਹਾਰ ਹੈ।


ਸਲੋਕੁ ॥

ਸਲੋਕ।

ਰਾਚਿ ਰਹੇ ਬਨਿਤਾ ਬਿਨੋਦ; ਕੁਸਮ ਰੰਗ, ਬਿਖ ਸੋਰ ॥

ਇਨਸਾਨ ਤ੍ਰੀਮਤਾਂ ਅਤੇ ਅਨੰਦ-ਦਾਇਕ ਖੇਡਾਂ ਅੰਦਰ ਗ਼ਲਤਾਨ ਰਹਿੰਦਾ ਹੈ। ਵਿਸ਼ਿਆਂ ਦਾ ਸ਼ੋਰ-ਸ਼ਰਾਬਾ ਕਸੁੰਭੇ ਦੇ ਫੁੱਲ ਦੀ ਭਾਅ ਵਰਗਾ ਹੈ।

ਨਾਨਕ, ਤਿਹ ਸਰਨੀ ਪਰਉ; ਬਿਨਸਿ ਜਾਇ ਮੈ ਮੋਰ ॥੧॥

ਨਾਨਕ ਉਸ ਦੀ ਪਨਾਹ ਲੈ ਅਤੇ ਤੇਰੀ ਸਵੈ-ਹੰਗਤਾ ਤੇ ਅਪਣੱਤਾ ਦੂਰ ਹੋ ਜਾਣਗੇ।


ਪਉੜੀ ॥

ਪਉੜੀ।

ਰੇ ਮਨ! ਬਿਨੁ ਹਰਿ ਜਹ ਰਚਹੁ; ਤਹ ਤਹ ਬੰਧਨ ਪਾਹਿ ॥

ਹੇ ਮੇਰੀ ਜਿੰਦੇ! ਰੱਬ ਦੇ ਬਗੈਰ ਜਿਸ ਕਾਸੇ ਵਿੱਚ ਭੀ ਤੂੰ ਪਰਵਿਰਤ ਹੁੰਦੀ ਹੈ, ਉਥੇ ਹੀ ਤੈਨੂੰ ਜ਼ੰਜੀਰਾਂ ਪੈਦੀਆਂ ਹਨ।

ਜਿਹ ਬਿਧਿ ਕਤਹੂ ਨ ਛੂਟੀਐ; ਸਾਕਤ ਤੇਊ ਕਮਾਹਿ ॥

ਮਾਇਆ ਦਾ ਉਪਾਸ਼ਕ ਐਨ ਉਹੀ ਕੰਮ ਕਰਦਾ ਹੈ, ਜਿਨ੍ਹਾਂ ਦੁਆਰਾ ਉਸ ਦੀ ਕਦਾਚਿੱਤ ਖ਼ਲਾਸੀ ਨਹੀਂ ਹੋ ਸਕਦੀ।

ਹਉ ਹਉ ਕਰਤੇ ਕਰਮ ਰਤ; ਤਾ ਕੋ ਭਾਰੁ ਅਫਾਰ ॥

ਕਰਮ ਕਾਂਡਾਂ ਦੇ ਆਸ਼ਕ ਜੋ ਹੰਕਾਰ ਕਰਦੇ ਹਨ, ਉਹ ਅਸਹਿ ਬੋਝ ਬਰਦਾਸ਼ਤ ਕਰਦੇ ਹਨ।

ਪ੍ਰੀਤਿ ਨਹੀ ਜਉ ਨਾਮ ਸਿਉ; ਤਉ ਏਊ ਕਰਮ ਬਿਕਾਰ ॥

ਜਦ ਰੱਬ ਦੇ ਨਾਮ ਨਾਲ ਪਿਰਹੜੀ ਨਹੀਂ, ਤਦ ਇਹ ਕਰਮ ਕਾਂਡ ਪਾਪ ਭਰੇ ਹਨ।

ਬਾਧੇ ਜਮ ਕੀ ਜੇਵਰੀ; ਮੀਠੀ ਮਾਇਆ ਰੰਗ ॥

ਜੋ ਮਿੱਠੇ ਸੰਸਾਰੀ ਪਦਾਰਥਾਂ ਨੂੰ ਪ੍ਰੀਤ ਕਰਦੇ ਹਨ ਉਹ ਮੌਤ ਦੇ ਰੱਸੇ ਨਾਲ ਜਕੜੇ ਹੋਏ ਹਨ।

ਭ੍ਰਮ ਕੇ ਮੋਹੇ ਨਹ ਬੁਝਹਿ; ਸੋ ਪ੍ਰਭੁ ਸਦਹੂ ਸੰਗ ॥

ਵਹਿਮ ਦੇ ਬਹਿਕਾਏ ਹੋਏ ਉਹ ਸਮਝਦੇ ਨਹੀਂ ਕਿ ਉਹ ਠਾਕੁਰ ਹਮੇਸ਼ਾਂ ਹੀ ਉਨ੍ਹਾਂ ਦੇ ਨਾਲ ਹੈ।

ਲੇਖੈ ਗਣਤ ਨ ਛੂਟੀਐ; ਕਾਚੀ ਭੀਤਿ ਨ ਸੁਧਿ ॥

ਜਦ ਉਨ੍ਹਾਂ ਦਾ ਲੇਖਾ ਪੱਤਾ ਗਿਣਿਆ ਗਿਆ, ਉਨ੍ਹਾਂ ਨੇ ਬਰੀ ਨਹੀਂ ਹੋਣਾ। ਕੱਚੀ ਕੰਧ ਕਦਾਚਿੱਤ ਸਾਫ਼ ਸੁਥਰੀ ਨਹੀਂ ਹੋ ਸਕਦੀ।

ਜਿਸਹਿ ਬੁਝਾਏ ਨਾਨਕਾ; ਤਿਹ ਗੁਰਮੁਖਿ ਨਿਰਮਲ ਬੁਧਿ ॥੯॥

ਜਿਸ ਨੂੰ ਵਾਹਿਗੁਰੂ ਸਮਝ ਪ੍ਰਦਾਨ ਕਰਦਾ ਹੈ, ਗੁਰਾਂ ਦੇ ਰਾਹੀਂ ਹੇ ਨਾਨਕ! ਉਹ ਪਵਿੱਤਰ ਸੋਚ ਵਿਚਾਰ ਨੂੰ ਪ੍ਰਾਪਤ ਹੋ ਜਾਂਦਾ ਹੈ।


ਸਲੋਕੁ ॥

ਸਲੋਕ।

ਟੂਟੇ ਬੰਧਨ ਜਾਸੁ ਕੇ; ਹੋਆ ਸਾਧੂ ਸੰਗੁ ॥

ਜਿਸ ਦੀਆਂ ਬੇੜੀਆਂ ਕਟੀਆਂ ਗਈਆਂ ਹਨ, ਉਹ ਸਤਿਸੰਗਤ ਨਾਲ ਜੁੜਦਾ ਹੈ।

ਜੋ ਰਾਤੇ ਰੰਗ ਏਕ ਕੈ; ਨਾਨਕ, ਗੂੜਾ ਰੰਗੁ ॥੧॥

ਜੋ ਇਕ ਸੁਆਮੀ ਦੀ ਪ੍ਰੀਤ ਨਾਲ ਰੰਗੀਜੇ ਹਨ, ਉਨ੍ਹਾਂ ਦੀ ਪੱਕੀ ਤੇ ਡੂੰਘੀ ਰੰਗਤ ਹੁੰਦੀ ਹੈ।


ਪਉੜੀ ॥

ਪਉੜੀ।

ਰਾਰਾ ਰੰਗਹੁ, ਇਆ ਮਨੁ ਅਪਨਾ ॥

ਰ-ਇਸ ਆਪਣੇ ਦਿਲ ਨੂੰ ਪ੍ਰਭੂ ਦੀ ਪ੍ਰੀਤ ਨਾਲ ਰੰਗ।

ਹਰਿ ਹਰਿ ਨਾਮੁ, ਜਪਹੁ ਜਪੁ ਰਸਨਾ ॥

ਵਾਹਿਗੁਰੂ ਸੁਆਮੀ ਦੇ ਨਾਮ ਨੂੰ ਤੂੰ ਆਪਣੀ ਜੀਭਾ ਨਾਲ ਬਾਰੰਬਾਰ ਉਚਾਰਨ ਕਰ।

ਰੇ ਰੇ ਦਰਗਹ, ਕਹੈ ਨ ਕੋਊ ॥

ਰੱਬ ਦੇ ਦਰਬਾਰ ਅੰਦਰ ਤੈਨੂੰ ਕੋਈ ਨਿਰਾਦਰੀ ਨਾਲ ਨਹੀਂ ਬੁਲਾਏਗਾ।

ਆਉ ਬੈਠੁ, ਆਦਰੁ ਸੁਭ ਦੇਊ ॥

ਸਾਰੇ ਇਹ ਆਖ ਕੇ ਤੇਰੀ ਆਓ-ਭਗਤ ਕਰਨਗੇ, “ਆਓ ਜੀ, ਬੈਠੋ”।

ਉਆ ਮਹਲੀ, ਪਾਵਹਿ ਤੂ ਬਾਸਾ ॥

ਸਾਈਂ ਦੇ ਉਸ ਮੰਦਰ ਅੰਦਰ ਤੈਨੂੰ ਵਸੇਬਾ ਮਿਲੇਗਾ।

ਜਨਮ ਮਰਨ, ਨਹ ਹੋਇ ਬਿਨਾਸਾ ॥

ਉਥੇ ਕੋਈ ਪੈਦਾਇਸ਼, ਮੌਤ ਅਤੇ ਬਰਬਾਦੀ ਨਹੀਂ।

ਮਸਤਕਿ ਕਰਮੁ, ਲਿਖਿਓ ਧੁਰਿ ਜਾ ਕੈ ॥

ਜਿਸ ਦੇ ਮੱਥੇ ਉਤੇ ਚੰਗੇ ਭਾਗ ਮੁੱਢ ਤੋਂ ਲਿਖੇ ਹੋਏ ਹਨ,

ਹਰਿ ਸੰਪੈ ਨਾਨਕ, ਘਰਿ ਤਾ ਕੈ ॥੧੦॥

ਰੱਬ ਦਾ ਧਨ ਉਸ ਦੇ ਗ੍ਰਹਿ ਵਿੱਚ ਹੈ, ਹੇ ਨਾਨਕ!


ਸਲੋਕੁ ॥

ਸਲੋਕ।

ਲਾਲਚ ਝੂਠ ਬਿਕਾਰ ਮੋਹ; ਬਿਆਪਤ ਮੂੜੇ ਅੰਧ ॥

ਲੋਭ, ਕੂੜ, ਪਾਪ ਅਤੇ ਸੰਸਾਰੀ ਮਮਤਾ, ਅੰਨ੍ਹੇ ਮੂਰਖ ਨੂੰ ਆ ਚਿਮੜਦੇ ਹਨ।

ਲਾਗਿ ਪਰੇ ਦੁਰਗੰਧ ਸਿਉ; ਨਾਨਕ, ਮਾਇਆ ਬੰਧ ॥੧॥

ਮੋਹਨੀ ਦੇ ਨਰੜੇ ਹੋਏ ਉਹ ਮੰਦੀ ਵਾਸ਼ਨਾ ਨੂੰ ਚਿਮੜੇ ਹੋਏ ਹਨ


ਪਉੜੀ ॥

ਪਉੜੀ।

ਲਲਾ, ਲਪਟਿ ਬਿਖੈ ਰਸ ਰਾਤੇ ॥

ਲ-ਇਨਸਾਨ ਪਾਪ ਭਰੀਆਂ ਮੌਜਾਂ ਅੰਦਰ ਫਾਬੇ ਅਤੇ ਰੰਗੇ ਹੋਏ ਹਨ।

ਅਹੰਬੁਧਿ, ਮਾਇਆ ਮਦ ਮਾਤੇ ॥

ਉਹ ਅੰਹਕਾਰ-ਮਤੀ ਅਕਲ ਅਤੇ ਧਨ-ਦੌਲਤ ਦੀ ਸ਼ਰਾਬ ਨਾਲ ਗੁੱਟ ਹੋਏ ਹੋਏ ਹਨ।

ਇਆ ਮਾਇਆ ਮਹਿ, ਜਨਮਹਿ ਮਰਨਾ ॥

ਇਸ ਮੋਹਨੀ ਅੰਦਰ ਪ੍ਰਾਣੀ ਆਉਂਦਾ ਅਤੇ ਜਾਂਦਾ ਰਹਿੰਦਾ ਹੈ।

ਜਿਉ ਜਿਉ ਹੁਕਮੁ, ਤਿਵੈ ਤਿਉ ਕਰਨਾ ॥

ਜਿਸ ਜਿਸ ਤਰ੍ਹਾਂ ਸਾਈਂ ਦੀ ਆਗਿਆ ਹੈ, ਉਸੇ ਤਰ੍ਹਾਂ ਹੀ ਬੰਦੇ ਕਰਦੇ ਹਨ।

ਕੋਊ ਊਨ, ਨ ਕੋਊ ਪੂਰਾ ॥

ਕੋਈ ਨਾਂ-ਮੁਕੰਮਲ ਨਹੀਂ ਅਤੇ ਕੋਈ ਮੁਕੰਮਲ ਨਹੀਂ।

ਕੋਊ ਸੁਘਰੁ, ਨ ਕੋਊ ਮੂਰਾ ॥

ਆਪਣੇ ਆਪ ਨਾਂ ਕੋਈ ਸਿਆਣਾ ਹੈ ਤੇ ਨਾਂ ਹੀ ਕੋਈ ਮੂਰਖ,

ਜਿਤੁ ਜਿਤੁ ਲਾਵਹੁ, ਤਿਤੁ ਤਿਤੁ ਲਗਨਾ ॥

ਜਿਥੇ ਕਿਤੇ ਭੀ ਤੂੰ ਬੰਦੇ ਨੂੰ ਜੋੜਦਾ ਹੈ, ਉਥੇ ਉਹ ਜੁੜ ਜਾਂਦਾ ਹੈ।

ਨਾਨਕ, ਠਾਕੁਰ ਸਦਾ ਅਲਿਪਨਾ ॥੧੧॥

ਨਾਨਕ ਪ੍ਰਭੂ ਹਮੇਸ਼ਾਂ ਅਟੰਕ ਰਹਿੰਦਾ ਹੈ।


ਸਲੋਕੁ ॥

ਸਲੋਕ।

ਲਾਲ ਗੁਪਾਲ ਗੋਬਿੰਦ ਪ੍ਰਭ; ਗਹਿਰ ਗੰਭੀਰ ਅਥਾਹ ॥

ਸ੍ਰਿਸ਼ਟੀ ਦਾ ਪਾਲਣਹਾਰ ਅਤੇ ਆਲਮ ਦਾ ਰੱਖਿਅਕ ਮੇਰਾ ਪ੍ਰੀਤਮ, ਮਾਲਕ, ਡੂੰਘਾ ਧੀਰਜਵਾਨ ਅਤੇ ਬੇਓੜਕ ਹੈ।

ਦੂਸਰ ਨਾਹੀ ਅਵਰ ਕੋ; ਨਾਨਕ, ਬੇਪਰਵਾਹ ॥੧॥

ਹੋਰ ਕੋਈ ਦੂਜਾ ਉਸ ਦੀ ਮਾਨਿੰਦੇ ਨਹੀਂ। ਨਾਨਕ ਉਹ ਬਿਲਕੁਲ ਬੇਮੁਥਾਜ ਹੈ।


ਪਉੜੀ ॥

ਪਉੜੀ।

ਲਲਾ, ਤਾ ਕੈ ਲਵੈ ਨ ਕੋਊ ॥

ਲ-ਉਸ ਦੇ ਬਰਾਬਰ ਹੋਰ ਕੋਈ ਨਹੀਂ।

ਏਕਹਿ ਆਪਿ, ਅਵਰ ਨਹ ਹੋਊ ॥

ਉਹ ਕੇਵਲ ਇਕ ਹੈ, ਹੋਰ ਕੋਈ ਹੋਵੇਗਾ ਹੀ ਨਹੀਂ।

ਹੋਵਨਹਾਰੁ, ਹੋਤ ਸਦ ਆਇਆ ॥

ਉਹ ਹੁਣ ਹੈ, ਉਹ ਹੋਵੇਗਾ ਤੇ ਹਮੇਸ਼ਾਂ ਹੁੰਦਾ ਆਇਆ ਹੈ।

ਉਆ ਕਾ ਅੰਤੁ, ਨ ਕਾਹੂ ਪਾਇਆ ॥

ਉਸ ਦਾ ਓੜਕ, ਕਦੇ ਕਿਸੇ ਨੂੰ ਨਹੀਂ ਲੱਭਾ।

ਕੀਟ ਹਸਤਿ ਮਹਿ, ਪੂਰ ਸਮਾਨੇ ॥

ਇਕ ਕੀੜੀ ਤੇ ਇਕ ਹਾਥੀ ਵਿੱਚ ਉਹ ਪੂਰੀ ਤਰ੍ਹਾਂ ਰਮਿਆ ਹੋਇਆ ਹੈ।

ਪ੍ਰਗਟ ਪੁਰਖ, ਸਭ ਠਾਊ ਜਾਨੇ ॥

ਕੀਰਤੀਮਾਨ ਪ੍ਰਭੂ ਹਰ ਥਾਂ ਉੱਘਾ ਹੈ।

ਜਾ ਕਉ ਦੀਨੋ, ਹਰਿ ਰਸੁ ਅਪਨਾ ॥

ਜਿਸ ਨੂੰ ਰੱਬ ਨੇ ਆਪਣੀ ਪ੍ਰੀਤ ਬਖਸ਼ੀ ਹੈ,

ਨਾਨਕ, ਗੁਰਮਖਿ ਹਰਿ ਹਰਿ ਤਿਹ ਜਪਨਾ ॥੧੨॥

ਉਹ, ਹੇ ਨਾਨਕ, ਗੁਰਾਂ ਦੇ ਰਾਹੀਂ ਸੁਆਮੀ ਮਾਲਕ ਦਾ ਨਾਮ ਉਚਾਰਦਾ ਹੈ।


ਸਲੋਕੁ ॥

ਸਲੋਕ।

ਆਤਮ ਰਸੁ ਜਿਹ ਜਾਨਿਆ; ਹਰਿ ਰੰਗ ਸਹਜੇ ਮਾਣੁ ॥

ਜੋ ਸਾਹਿਬ ਦੇ ਅੰਮ੍ਰਿਤ ਦੇ ਸੁਆਦ ਨੂੰ ਜਾਣਦਾ ਹੈ ਉਹ ਸੁਭਾਵਕ ਹੀ ਪ੍ਰਭੂ ਦੀ ਪ੍ਰੀਤ ਦਾ ਅਨੰਦ ਲੈਦਾ ਹੈ।

ਨਾਨਕ, ਧਨਿ ਧਨਿ ਧੰਨਿ ਜਨ; ਆਏ ਤੇ ਪਰਵਾਣੁ ॥੧॥

ਮੁਬਾਰਕ, ਮੁਬਾਰਕ, ਮੁਬਾਰਕ ਹਨ ਸਾਹਿਬ ਦੇ ਗੁਮਾਸ਼ਤੇ ਤੇ ਮਕਬੂਲ ਹੈ ਉਨ੍ਹਾਂ ਦਾ ਆਗਮਨ ਇਸ ਜਹਾਨ ਅੰਦਰ, ਹੇ ਨਾਨਕ!


ਪਉੜੀ ॥

ਪਉੜੀ।

ਆਇਆ ਸਫਲ, ਤਾਹੂ ਕੋ ਗਨੀਐ ॥

ਉਸ ਦਾ ਆਗਮਨ ਲਾਭਦਾਇਕ ਗਿਣਿਆ ਜਾਂਦਾ ਹੈ,

ਜਾਸੁ ਰਸਨ, ਹਰਿ ਹਰਿ ਜਸੁ ਭਨੀਐ ॥

ਜਿਸ ਦੀ ਜੀਭ ਵਾਹਿਗੁਰੂ ਸੁਆਮੀ ਦੀ ਕੀਰਤੀ ਗਾਉਂਦੀ ਹੈ।

ਆਇ ਬਸਹਿ, ਸਾਧੂ ਕੈ ਸੰਗੈ ॥

ਉਹ ਆ ਕੇ ਸੰਤਾਂ ਨਾਲ ਮੇਲ-ਮਿਲਾਪ ਕਰਦਾ ਹੈ,

ਅਨਦਿਨੁ, ਨਾਮ ਧਿਆਵਹਿ ਰੰਗੇ ॥

ਅਤੇ ਰਾਤ ਦਿਨ, ਪਿਆਰ ਨਾਲ, ਨਾਮ ਦਾ ਜਾਪ ਕਰਦਾ ਹੈ।

ਆਵਤ ਸੋ, ਜਨੁ ਨਾਮਹਿ ਰਾਤਾ ॥

ਸਫਲ ਹੈ ਉਸ ਇਨਸਾਨ ਦਾ ਜਨਮ ਜਿਹੜਾ ਰੱਬ ਦੇ ਨਾਮ ਨਾਲ ਰੰਗਿਆ ਹੋਇਆ ਹੈ,

ਜਾ ਕਉ, ਦਇਆ ਮਇਆ ਬਿਧਾਤਾ ॥

ਅਤੇ ਜਿਸ ਉਤੇ ਕਿਸਮਤ ਦੇ ਲਿਖਾਰੀ, ਵਾਹਿਗੁਰੂ ਦੀ ਮਿਹਰ ਅਤੇ ਰਹਿਮਤ ਹੈ।

ਏਕਹਿ ਆਵਨ, ਫਿਰਿ ਜੋਨਿ ਨ ਆਇਆ ॥

ਉਹ ਕੇਵਲ ਇਕ ਵਾਰੀ ਹੀ ਪੈਦਾ ਹੋਇਆ ਹੈ, ਤੇ ਮੁੜ ਕੇ ਜੂਨੀ ਵਿੱਚ ਨਹੀਂ ਪੈਦਾ।

ਨਾਨਕ, ਹਰਿ ਕੈ ਦਰਸਿ ਸਮਾਇਆ ॥੧੩॥

ਨਾਨਕ ਉਹ ਵਾਹਿਗੁਰੂ ਦੇ ਦੀਦਾਰ ਅੰਦਰ ਲੀਨ ਹੋ ਜਾਂਦਾ ਹੈ।


ਸਲੋਕੁ ॥

ਸਲੋਕ।

ਯਾਸੁ ਜਪਤ ਮਨਿ ਹੋਇ ਅਨੰਦੁ; ਬਿਨਸੈ ਦੂਜਾ ਭਾਉ ॥

ਜਿਸ ਦੇ ਉਚਾਰਨ ਕਰਨ ਦੁਆਰਾ ਜਿੰਦਗੀ ਪਰਸੰਨ ਹੋ ਜਾਂਦੀ ਹੈ, ਹੋਰਸ ਦਾ ਪਿਆਰ ਮਿਟ ਜਾਂਦਾ ਹੈ,

ਦੂਖੁ ਦਰਦ ਤ੍ਰਿਸਨਾ ਬੁਝੈ; ਨਾਨਕ, ਨਾਮਿ ਸਮਾਉ ॥੧॥

ਅਤੇ ਪੀੜ ਕਲੇਸ਼ ਤੇ ਸੰਸਾਰੀ ਖਾਹਿਸ਼ਾਂ ਮੁੱਕ ਜਾਂਦੀਆਂ ਹਨ; ਨਾਨਕ! ਉਸ ਨਾਮ ਵਿੱਚ ਲੀਨ ਹੋ।


ਪਉੜੀ ॥

ਪਉੜੀ।

ਯਯਾ, ਜਾਰਉ ਦੁਰਮਤਿ ਦੋਊ ॥

ਯ-ਆਪਣੀ ਮੰਦੀ ਅਕਲ ਤੇ ਦਵੈਤ-ਭਾਵ ਨੂੰ ਸਾੜ ਸੁਟ।

ਤਿਸਹਿ ਤਿਆਗਿ, ਸੁਖ ਸਹਜੇ ਸੋਊ ॥

ਇਨ੍ਹਾਂ ਨੂੰ ਛੱਡ ਦੇ ਅਤੇ ਆਰਾਮ ਅਤੇ ਅਡੋਲਤਾ ਅੰਦਰ ਸੌਂ।

ਯਯਾ, ਜਾਇ ਪਰਹੁ ਸੰਤ ਸਰਨਾ ॥

ਯ-ਜਾਹ ਜਾ ਕੇ ਸਾਧੂਆਂ ਦੀ ਸ਼ਰਣਾਗਤ ਸੰਭਾਲ,

ਜਿਹ ਆਸਰ, ਇਆ ਭਵਜਲੁ ਤਰਨਾ ॥

ਜਿਨ੍ਹਾਂ ਦੀ ਮਦਦ ਨਾਲ ਤੂੰ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ।

ਯਯਾ, ਜਨਮਿ ਨ ਆਵੈ ਸੋਊ ॥

ਯ- ਉਹ ਮੁੜ ਕੇ ਦੇਹਿ ਨਹੀਂ ਧਾਰਦਾ,

ਏਕ ਨਾਮ, ਲੇ ਮਨਹਿ ਪਰੋਊ ॥

ਜੋ ਇਕ ਨਾਮ ਨੂੰ ਲੈ ਕੇ, ਆਪਣੇ ਦਿਲ ਅੰਦਰ ਪਰੋ ਲੈਂਦਾ ਹੈ।

ਯਯਾ, ਜਨਮੁ ਨ ਹਾਰੀਐ; ਗੁਰ ਪੂਰੇ ਕੀ ਟੇਕ ॥

ਯ-ਪੂਰਨ ਗੁਰਾਂ ਦੇ ਆਸਰੇ ਰਾਹੀਂ, ਤੂੰ ਆਪਣਾ ਮਨੁੱਖੀ ਜੀਵਨ ਨਹੀਂ ਹਾਰੇਗਾ।

ਨਾਨਕ, ਤਿਹ ਸੁਖੁ ਪਾਇਆ; ਜਾ ਕੈ ਹੀਅਰੈ ਏਕ ॥੧੪॥

ਨਾਨਕ ਜਿਸ ਦੇ ਦਿਲ ਅੰਦਰ ਕੇਵਲ ਇਕ ਪ੍ਰਭੂ ਹੈ ਉਹ ਆਰਾਮ ਪਾ ਲੈਦਾ ਹੈ।


ਸਲੋਕੁ ॥

ਸਲੋਕ।

ਅੰਤਰਿ ਮਨ ਤਨ ਬਸਿ ਰਹੇ; ਈਤ ਊਤ ਕੇ ਮੀਤ ॥

ਜੋ ਇਸ ਲੋਕ ਅਤੇ ਪਰਲੋਕ ਵਿੱਚ ਆਦਮੀ ਦਾ ਮਿੱਤਰ ਹੈ, ਉਹ ਉਸ ਦੀ ਆਤਮਾ ਅਤੇ ਦੇਹਿ ਅੰਦਰ ਰਹਿੰਦਾ ਹੈ।

ਗੁਰਿ ਪੂਰੈ ਉਪਦੇਸਿਆ; ਨਾਨਕ, ਜਪੀਐ ਨੀਤ ॥੧॥

ਪੂਰਨ ਗੁਰਾਂ ਨੇ ਹੇ ਨਾਨਕ! ਹਮੇਸ਼ਾਂ ਸਾਹਿਬ ਦਾ ਸਿਮਰਨ ਕਰਨ ਦੀ ਮੈਨੂੰ ਸਿਖ ਮਤ ਦਿੱਤੀ ਹੈ।


ਪਉੜੀ ॥

ਪਉੜੀ।

ਅਨਦਿਨੁ ਸਿਮਰਹੁ ਤਾਸੁ ਕਉ; ਜੋ ਅੰਤਿ ਸਹਾਈ ਹੋਇ ॥

ਰਾਤ ਦਿਨ ਉਸਦਾ ਆਰਾਧਨ ਕਰ, ਜੋ ਅਖੀਰ ਦੇ ਵੇਲੇ ਤੇਰਾ ਸਹਾਇਕ ਹੋਵੇਗਾ।

ਇਹ ਬਿਖਿਆ ਦਿਨ ਚਾਰਿ ਛਿਅ; ਛਾਡਿ ਚਲਿਓ ਸਭੁ ਕੋਇ ॥

ਇਹ ਜਹਿਰ ਕੇਵਲ ਚਾਰ ਜਾ ਛਿਆਂ ਦਿਹਾੜੀਆਂ ਲਈ ਹੈ। ਸਾਰੇ ਹੀ ਇਸ ਨੂੰ ਛੱਡ ਕੇ ਟੁਰ ਜਾਣਗੇ।

ਕਾ ਕੋ, ਮਾਤ ਪਿਤਾ ਸੁਤ ਧੀਆ ॥

ਕਿਸ ਦੇ ਹਨ ਮਾਈ, ਬਾਪ, ਪੁੱਤ ਅਤੇ ਲੜਕੀਆਂ?

ਗ੍ਰਿਹ ਬਨਿਤਾ, ਕਛੁ ਸੰਗਿ ਨ ਲੀਆ ॥

ਘਰ, ਪਤਨੀ ਅਤੇ ਹੋਰ ਕੁਝ ਉਸ ਨਾਲ ਨਹੀਂ ਲਿਜਾਂਦਾ।

ਐਸੀ ਸੰਚਿ, ਜੁ ਬਿਨਸਤ ਨਾਹੀ ॥

ਐਹੋ ਜੇਹੀ ਦੌਲਤ ਇਕੱਠੀ ਕਰ ਜੋ ਨਾਸ ਨਹੀਂ ਹੁੰਦੀ,

ਪਤਿ ਸੇਤੀ, ਅਪੁਨੈ ਘਰਿ ਜਾਹੀ ॥

ਤਾਂ ਜੋ ਤੂੰ ਆਪਣੇ ਧਾਮ ਨੂੰ ਇੱਜਤ ਆਬਰੂ ਨਾਲ ਜਾਵੇਂ।

ਸਾਧਸੰਗਿ, ਕਲਿ ਕੀਰਤਨੁ ਗਾਇਆ ॥

ਜੋ ਇਸ ਕਲਜੁਗ ਅੰਦਰ ਸਤਿ ਸੰਗਤ ਵਿੱਚ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ,

ਨਾਨਕ, ਤੇ ਤੇ; ਬਹੁਰਿ ਨ ਆਇਆ ॥੧੫॥

ਹੇ ਨਾਨਕ! ਉਹ ਮੁੜ ਕੇ ਇਸ ਜਗ ਵਿੱਚ ਨਹੀਂ ਆਉਂਦੇ।


ਸਲੋਕੁ ॥

ਸਲੋਕ।

ਅਤਿ ਸੁੰਦਰ, ਕੁਲੀਨ, ਚਤੁਰ; ਮੁਖਿ ਙਿਆਨੀ, ਧਨਵੰਤ ॥

ਭਾਵੇਂ ਇਨਸਾਨ ਪਰਮ ਸੁਨੱਖਾ, ਵੱਡਾ ਖਾਨਾਦਾਨੀ, ਸਿਆਣਾ ਅਤੇ ਚੋਟੀ ਦਾ ਬ੍ਰਹਿਮ-ਬੇਤਾ ਅਤੇ ਅਮੀਰ ਹੋਵੇ,

ਮਿਰਤਕ ਕਹੀਅਹਿ ਨਾਨਕਾ; ਜਿਹ ਪ੍ਰੀਤਿ ਨਹੀ ਭਗਵੰਤ ॥੧॥

ਤਾਂ ਭੀ ਉਹ ਮੁਰਦਾ ਆਖਿਆ ਜਾਏਗਾ ਜੇਕਰ ਉਸ ਦੀ ਮੁਹੱਬਤ ਮੁਬਾਰਕ ਮਾਲਕ ਨਾਲ ਨਹੀਂ, ਹੇ ਨਾਨਕ!


ਪਉੜੀ ॥

ਪਉੜੀ।

ਙੰਙਾ, ਖਟੁ ਸਾਸਤ੍ਰ ਹੋਇ ਙਿਆਤਾ ॥

ਬੰਦਾ ਛਿਆਂ ਹੀ ਫਲਸਫੇ ਦੇ ਗ੍ਰੰਥਾਂ ਦਾ ਜਾਣੂ ਹੋਵੇ।

ਪੂਰਕੁ ਕੁੰਭਕ ਰੇਚਕ, ਕਰਮਾਤਾ ॥

ਉਹ (ਜੋਗੀ ਦੀ ਤਰ੍ਹਾਂ) ਸੁਆਸ ਅੰਦਰ ਖਿੱਚਣ, ਬਾਹਰ ਕੱਢਣ ਅਤੇ ਟਿਕਾਉਣ ਦਾ ਕੰਮ ਕਰਦਾ ਹੋਵੇ।

ਙਿਆਨ ਧਿਆਨ, ਤੀਰਥ ਇਸਨਾਨੀ ॥

ਉਹ ਬ੍ਰਹਿਮ ਵੀਚਾਰ, ਬੰਦਗੀ, ਯਾਤ੍ਰਵਾਂ ਅਤੇ ਨ੍ਹਾਉਣ ਕਰਦਾ ਹੋਵੇ।

ਸੋਮਪਾਕ, ਅਪਰਸ ਉਦਿਆਨੀ ॥

ਉਹ ਆਪਣਾ ਭੋਜਨ ਆਪ ਪਕਾਉਂਦਾ ਹੋਵੇ, ਕਿਸੇ ਦੇ ਨਾਲ ਨ ਲਗਦਾ ਹੋਵੇ ਅਤੇ ਬੀਆਬਾਨ ਵਿੱਚ ਵਸਦਾ ਹੋਵੇ।

ਰਾਮ ਨਾਮ ਸੰਗਿ, ਮਨਿ ਨਹੀ ਹੇਤਾ ॥

ਜੇਕਰ ਉਸ ਦੇ ਦਿਲ ਅੰਦਰ ਸੁਆਮੀ ਦੇ ਨਾਮ ਨਾਲ ਪ੍ਰੀਤ ਨਹੀਂ

ਜੋ ਕਛੁ ਕੀਨੋ, ਸੋਊ ਅਨੇਤਾ ॥

ਤਾਂ ਸਾਰਾ ਕੁਝ ਜੋਂ ਉਹ ਕਰਦਾ ਹੈ, ਉਹ ਨਾਸਵੰਤ ਹੈ।

ਉਆ ਤੇ, ਊਤਮੁ ਗਨਉ ਚੰਡਾਲਾ ॥

ਉਸ ਨਾਲੋਂ ਵਧੇਰੇ ਸਰੇਸ਼ਟ ਤੂੰ ਉਸ ਕਮੀਣ ਨੂੰ ਜਾਣ,

ਨਾਨਕ, ਜਿਹ ਮਨਿ ਬਸਹਿ ਗੁਪਾਲਾ ॥੧੬॥

ਜਿਸ ਦੇ ਦਿਲ ਵਿੱਚ ਆਲਮ ਨੂੰ ਪਾਲਣਹਾਰ ਵਾਹਿਗੁਰੂ ਨਿਵਾਸ ਰਖਦਾ ਹੈ।


ਸਲੋਕੁ ॥

ਸਲੋਕ।

ਕੁੰਟ ਚਾਰਿ ਦਹ ਦਿਸਿ ਭ੍ਰਮੇ; ਕਰਮ ਕਿਰਤਿ ਕੀ ਰੇਖ ॥

ਆਪਣੇ ਕੀਤੇ ਹੋਏ ਅਮਲਾਂ ਦੇ ਨਿਸ਼ਾਨ ਧਾਰਨ ਕਰਦਾ ਹੋਇਆ ਪ੍ਰਾਣੀ ਦੁਨੀਆਂ ਦੇ ਚੌਹਂ ਤਰਫੀ ਅਤੇ ਦੱਸੀ ਪਾਸੀਂ ਭਟਕਦਾ ਫਿਰਦਾ ਹੈ।

ਸੂਖ ਦੂਖ ਮੁਕਤਿ ਜੋਨਿ; ਨਾਨਕ, ਲਿਖਿਓ ਲੇਖ ॥੧॥

ਖੁਸ਼ੀ ਤੇ ਗ਼ਮੀ, ਮੋਖ਼ਸ਼ ਤੇ ਆਵਾਗਉਣ, ਹੇ ਨਾਨਕ! ਉਕਰੀ ਹੋਈ ਲਿਖਤਾਕਾਰ ਅਨੁਸਾਰ ਹਨ।


ਪਵੜੀ ॥

ਪਉੜੀ।

ਕਕਾ, ਕਾਰਨ ਕਰਤਾ ਸੋਊ ॥

ਕ-ਉਹ ਸੁਆਮੀ ਸਿਰਜਣਹਾਰ ਤੇ ਮੂਲ ਹੇਤੂ ਹੈ।

ਲਿਖਿਓ ਲੇਖੁ, ਨ ਮੇਟਤ ਕੋਊ ॥

ਉਕਰੀ ਹੋਈ ਲਿਖਤ ਨੂੰ ਕੋਈ ਭੀ ਮੇਟ ਨਹੀਂ ਸਕਦਾ।

ਨਹੀ ਹੋਤ, ਕਛੁ ਦੋਊ ਬਾਰਾ ॥

ਦੂਜੀ ਵਾਰੀ ਕੁਝ ਭੀ ਨਹੀਂ ਹੋ ਸਕਦਾ।

ਕਰਨੈਹਾਰੁ, ਨ ਭੂਲਨਹਾਰਾ ॥

ਕਰਤਾਰ ਗਲਤੀ ਨਹੀਂ ਕਰਦਾ।

ਕਾਹੂ ਪੰਥੁ, ਦਿਖਾਰੈ ਆਪੈ ॥

ਕਈਆਂ ਨੂੰ ਉਹ ਆਪ ਹੀ ਮਾਰਗ ਵਿਖਾਲ ਦਿੰਦਾ ਹੈ।

ਕਾਹੂ, ਉਦਿਆਨ ਭ੍ਰਮਤ ਪਛੁਤਾਪੈ ॥

ਕਈਆਂ ਨੂੰ ਉਹ ਸ਼ੋਕਾਤਰ ਕਰ ਉਜਾੜ ਅੰਦਰ ਭਟਕਾਉਂਦਾ ਹੈ।

ਆਪਨ ਖੇਲੁ, ਆਪ ਹੀ ਕੀਨੋ ॥

ਆਪਣੀ ਖੇਡ ਉਸ ਨੇ ਆਪੇ ਹੀ ਰਚ ਰੱਖੀ ਹੈ।

ਜੋ ਜੋ ਦੀਨੋ; ਸੁ ਨਾਨਕ ਲੀਨੋ ॥੧੭॥

ਜੋ ਕੁਛ ਭੀ ਸਾਹਿਬ ਦਿੰਦਾ ਹੈ ਉਹੀ ਨਾਨਕ ਆਦਮੀ ਲੈਦਾ ਹੈ।


ਸਲੋਕੁ ॥

ਸਲੋਕ।

ਖਾਤ ਖਰਚਤ ਬਿਲਛਤ ਰਹੇ; ਟੂਟਿ ਨ ਜਾਹਿ ਭੰਡਾਰ ॥

ਆਦਮੀ ਖਾਂਦੇ, ਖਰਚਦੇ ਅਤੇ ਭੋਗਦੇ ਰਹਿੰਦੇ ਹਨ, ਪਰ ਵਾਹਿਗੁਰੂ ਦੇ ਮਾਲ-ਗੁਦਾਮ ਖਤਮ ਨਹੀਂ ਹੁੰਦੇ।

ਹਰਿ ਹਰਿ ਜਪਤ ਅਨੇਕ ਜਨ; ਨਾਨਕ, ਨਾਹਿ ਸੁਮਾਰ ॥੧॥

ਰੱਬ ਦੇ ਨਾਮ ਦਾ ਅਨੇਕਾਂ ਹੀ ਇਨਸਾਨ ਜਾਪ ਕਰਦੇ ਹਨ। ਉਨ੍ਹਾਂ ਦੀ ਗਿਣਤੀ, ਹੇ ਨਾਨਕ! ਜਾਣੀ ਨਹੀਂ ਜਾ ਸਕਦੀ।


ਪਉੜੀ ॥

ਪਉੜੀ।

ਖਖਾ, ਖੂਨਾ ਕਛੁ ਨਹੀ; ਤਿਸੁ ਸੰਮ੍ਰਥ ਕੈ ਪਾਹਿ ॥

ਖ- ਉਸ ਸਰਬ ਸ਼ਕਤੀਵਾਨ ਸੁਆਮੀ ਦੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ।

ਜੋ ਦੇਨਾ, ਸੋ ਦੇ ਰਹਿਓ; ਭਾਵੈ ਤਹ ਤਹ ਜਾਹਿ ॥

ਜੋ ਕੁਝ ਪ੍ਰਭੂ ਨੇ ਦੇਣਾ ਹੈ, ਉਹ ਦੇਈ ਜਾ ਰਿਹਾ ਹੈ। ਬੰਦਾ ਬੇਸ਼ਕ ਜਿਥੇ ਜੀ ਕਰਦਾ ਹੈ, ਉਥੇ ਤੁਰਿਆ ਫਿਰੇ।

ਖਰਚੁ ਖਜਾਨਾ ਨਾਮ ਧਨੁ; ਇਆ ਭਗਤਨ ਕੀ ਰਾਸਿ ॥

ਨਾਮ ਦੀ ਦੌਲਤ, ਸਾਧੂਆਂ ਕੋਲ ਖਰਚਣ ਲਈ ਤੋਸ਼ਾਖਾਨਾ ਹੈ। ਇਹ ਉਨ੍ਹਾਂ ਦੀ ਪੂੰਜੀ ਹੈ।

ਖਿਮਾ ਗਰੀਬੀ ਅਨਦ ਸਹਜ; ਜਪਤ ਰਹਹਿ ਗੁਣਤਾਸ ॥

ਸਹਿਨਸ਼ੀਲਤਾ, ਨਿੰਮ੍ਰਿਤਾ, ਖੁਸ਼ੀ ਅਤੇ ਅਡੋਲਤਾ ਨਾਲ ਉਹ ਗੁਣਾ ਦੇ ਖਜਾਨੇ ਪ੍ਰਭੂ ਦਾ ਸਿਮਰਨ ਕਰੀ ਜਾਂਦੇ ਹਨ।

ਖੇਲਹਿ ਬਿਗਸਹਿ ਅਨਦ ਸਿਉ; ਜਾ ਕਉ ਹੋਤ ਕ੍ਰਿਪਾਲ ॥

ਜਿਨ੍ਹਾਂ ਉਤੇ ਹਰੀ ਮਿਹਰਵਾਨ ਹੁੰਦਾ ਹੈ, ਉਹ ਖੁਸ਼ੀ ਨਾਲ (ਵਿੱਚ) ਖੇਡਦੇ ਮੱਲ੍ਹਦੇ ਤੇ ਖਿੜਦੇ ਹਨ।

ਸਦੀਵ ਗਨੀਵ ਸੁਹਾਵਨੇ; ਰਾਮ ਨਾਮ ਗ੍ਰਿਹਿ ਮਾਲ ॥

ਜਿਨ੍ਹਾਂ ਦੇ ਘਰ ਵਿੱਚ ਪ੍ਰਭੂ ਦੇ ਨਾਮ ਦਾ ਪਦਾਰਥ ਹੈ, ਉਹ ਹਮੇਸ਼ਾਂ ਹੀ ਧਨਾਢ ਅਤੇ ਸੁੰਦਰ ਹਨ।

ਖੇਦੁ ਨ ਦੂਖੁ, ਨ ਡਾਨੁ ਤਿਹ; ਜਾ ਕਉ ਨਦਰਿ ਕਰੀ ॥

ਜਿਨ੍ਹਾਂ ਉਤੇ ਵਾਹਿਗੁਰੂ ਮਿਹਰ ਦੀ ਨਜ਼ਰ ਧਾਰਦਾ ਹੈ, ਉਨ੍ਹਾਂ ਨੂੰ ਨਾਂ ਕਸ਼ਟ ਅਤੇ ਨਾਂ ਹੀ ਤਕਲੀਫ ਤੇ ਸਜ਼ਾ ਮਿਲਦੀ ਹੈ।

ਨਾਨਕ, ਜੋ ਪ੍ਰਭ ਭਾਣਿਆ; ਪੂਰੀ ਤਿਨਾ ਪਰੀ ॥੧੮॥

ਨਾਨਕ, ਜੋ ਸੁਆਮੀ ਨੂੰ ਚੰਗੇ ਲਗਦੇ ਹਨ, ਉਹ ਪੂਰੀ ਤਰ੍ਹਾਂ ਕਾਮਯਾਬ ਹੋ ਜਾਂਦੇ ਹਨ।


ਸਲੋਕੁ ॥

ਸਲੋਕ।

ਗਨਿ ਮਿਨਿ ਦੇਖਹੁ ਮਨੈ ਮਾਹਿ; ਸਰਪਰ ਚਲਨੋ ਲੋਗ ॥

ਆਪਣੇ ਚਿੱਤ ਅੰਦਰ ਗਿਣਤੀ ਮਿਣਤੀ ਕਰ ਕੇ ਵੇਖ ਲੈ, ਕਿ ਲੋਕਾਂ ਨੇ ਜਰੂਰ ਨਿਸਚਿਤ ਹੀ ਟੁਰ ਜਾਣਾ ਹੈ।

ਆਸ ਅਨਿਤ ਗੁਰਮੁਖਿ ਮਿਟੈ; ਨਾਨਕ, ਨਾਮ ਅਰੋਗ ॥੧॥

ਨਾਸਵੰਤ ਚੀਜ਼ਾਂ ਦੀ ਖਾਹਿਸ਼, ਗੁਰਾਂ ਦੇ ਰਾਹੀਂ ਮਿਟਦੀ ਹੈ। ਕੇਵਲ ਨਾਮ ਅੰਦਰ ਹੀ ਤੰਦਰੁਸਤੀ ਹੈ।

ਪਉੜੀ ॥

ਪਉੜੀ।

ਗਗਾ, ਗੋਬਿਦ ਗੁਣ ਰਵਹੁ; ਸਾਸਿ ਸਾਸਿ ਜਪਿ ਨੀਤ ॥

ਗ- ਤੂੰ ਆਪਣੇ ਹਰ ਸੁਆਸ ਨਾਲ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਉਚਾਰਣ ਕਰ ਅਤੇ ਹਮੇਸ਼ਾਂ ਉਸ ਦਾ ਸਿਮਰਨ ਕਰ।

ਕਹਾ ਬਿਸਾਸਾ ਦੇਹ ਕਾ; ਬਿਲਮ ਨ ਕਰਿਹੋ ਮੀਤ ॥

ਸਰੀਰ ਦੇ ਉਤੇ ਕੀ ਭਰੋਸਾ ਕੀਤਾ ਜਾ ਸਕਦਾ ਹੈ? ਦੇਰੀ ਨਾਂ ਕਰ ਹੇ ਮੇਰੇ ਮਿਤ੍ਰ,

ਨਹ ਬਾਰਿਕ, ਨਹ ਜੋਬਨੈ; ਨਹ ਬਿਰਧੀ ਕਛੁ ਬੰਧੁ ॥

ਮੌਤ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਨਾਂ ਬਚਪਣੇ, ਨਾਂ ਹੀ ਜੁਆਨੀ ਅਤੇ ਨਾਂ ਹੀ ਬੁਢੇਪੇ ਵਿੱਚ।

ਓਹ ਬੇਰਾ ਨਹ ਬੂਝੀਐ; ਜਉ ਆਇ ਪਰੈ ਜਮ ਫੰਧੁ ॥

ਉਹ ਵੇਲਾ ਜਾਣਿਆ ਨਹੀਂ ਜਾ ਸਕਦਾ ਕਿ ਕਦੋਂ ਮੌਤ ਦੀ ਫਾਹੀ ਤੇਰੇ ਉਤੇ ਆ ਪੈਣੀ ਹੈ।

ਗਿਆਨੀ ਧਿਆਨੀ ਚਤੁਰ ਪੇਖਿ; ਰਹਨੁ ਨਹੀ ਇਹ ਠਾਇ ॥

ਵੇਖ ਲੈ ਕਿ ਵਿਚਾਰਵਾਨਾਂ, ਬਿਰਤੀ ਜੋੜਣ ਵਾਲਿਆਂ ਅਤੇ ਚਾਤਰਾਂ ਨੇ ਇਸ ਜਗ੍ਹਾ ਤੇ ਨਹੀਂ ਰਹਿਣਾ।

ਛਾਡਿ ਛਾਡਿ ਸਗਲੀ ਗਈ; ਮੂੜ ਤਹਾ ਲਪਟਾਹਿ ॥

ਮੂਰਖ ਉਸ ਨੂੰ ਚਿਮੜਦਾ ਹੈ, ਜਿਸ ਨੂੰ ਹਰ ਕੋਈ ਪਿਛੇ ਛੱਡ ਕੇ ਟੁਰ ਗਿਆ ਹੈ।

ਗੁਰ ਪ੍ਰਸਾਦਿ ਸਿਮਰਤ ਰਹੈ; ਜਾਹੂ ਮਸਤਕਿ ਭਾਗ ॥

ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ, ਉਹ ਗੁਰਾਂ ਦੀ ਦਇਆ ਦੁਆਰਾ ਰੱਬ ਦਾ ਚਿੰਤਨ ਕਰਦਾ ਰਹਿੰਦਾ ਹੈ।

ਨਾਨਕ, ਆਏ ਸਫਲ ਤੇ; ਜਾ ਕਉ ਪ੍ਰਿਅਹਿ ਸੁਹਾਗ ॥੧੯॥

ਨਾਨਕ ਲਾਭਦਾਇ ਹੈ ਇਸ ਜਹਾਨ ਵਿੱਚ ਉਨ੍ਹਾਂ ਦਾ ਆਗਮਨ, ਜੋ ਪਿਆਰੇ ਪ੍ਰਭੂ ਨੂੰ ਆਪਣੇ ਕੰਤ ਵਜੋਂ ਪ੍ਰਾਪਤ ਕਰ ਲੈਂਦੇ ਹਨ।


ਸਲੋਕੁ ॥

ਸਲੋਕ।

ਘੋਖੇ ਸਾਸਤ੍ਰ ਬੇਦ ਸਭ; ਆਨ ਨ ਕਥਤਉ ਕੋਇ ॥

ਮੈਂ ਸਾਰੇ ਸ਼ਾਸਤਰ ਅਤੇ ਵੇਦ ਪੜਤਾਲ ਲਏ ਹਨ। ਇਸ ਦੇ ਬਗੈਰ ਉਹ ਹੋਰ ਕੁਛ ਨਹੀਂ ਆਖਦੇ।

ਆਦਿ ਜੁਗਾਦੀ ਹੁਣਿ ਹੋਵਤ; ਨਾਨਕ, ਏਕੈ ਸੋਇ ॥੧॥

ਉਹ ਅਦੁੱਤੀ ਸੁਆਮੀ ਆਰੰਭ ਵਿੱਚ ਯੁਗਾਂ ਦੇ ਆਰੰਭ ਵਿੱਚ ਸੀ, ਹੁਣ ਹੈ ਅਤੇ ਸਦੀਵ ਹੀ ਅੱਗੇ ਨੂੰ ਹੋਵੇਗਾ, ਹੇ ਨਾਨਕ!


ਪਉੜੀ ॥

ਪਉੜੀ।

ਘਘਾ, ਘਾਲਹੁ ਮਨਹਿ ਏਹ; ਬਿਨੁ ਹਰਿ ਦੂਸਰ ਨਾਹਿ ॥

ਘ-ਆਪਣੇ ਚਿੱਤ ਵਿੱਚ ਇਹ ਗੱਲ ਪਾ ਲੈ। ਕਿ ਰੱਬ ਦੇ ਬਗੈਰ ਹੋਰ ਕੋਈ ਨਹੀਂ।

ਨਹ ਹੋਆ ਨਹ ਹੋਵਨਾ; ਜਤ ਕਤ ਓਹੀ ਸਮਾਹਿ ॥

ਨਾਂ ਕੋਈ ਸੀ ਤੇ ਨਾਂ ਹੀ ਅੱਗੇ ਨੂੰ ਕੋਈ ਹੋਵੇਗਾ, ਹਰ ਥਾਂ ਕੇਵਲ ਓਹ ਹੀ ਵਿਆਪਕ ਹੋ ਰਿਹਾ ਹੈ।

ਘੂਲਹਿ ਤਉ ਮਨ, ਜਉ ਆਵਹਿ ਸਰਨਾ ॥

ਤਦ ਤੂੰ ਉਸ ਅੰਦਰ ਲੀਨ ਹੋਵੇਗਾ ਹੇ ਬੰਦੇ, ਜੇਕਰ ਤੂੰ ਉਸ ਦੀ ਸ਼ਰਣਾਗਤ ਸੰਭਾਲੇਗਾ।

ਨਾਮ ਤਤੁ, ਕਲਿ ਮਹਿ; ਪੁਨਹਚਰਨਾ ॥

ਇਸ ਕਲਜੁਗ ਅੰਦਰ ਰੱਬ ਦਾ ਨਾਮ ਹੀ ਅਸਲੀ ਪ੍ਰਾਸਚਿਤ ਕਰਮ ਹੈ।

ਘਾਲਿ ਘਾਲਿ, ਅਨਿਕ ਪਛੁਤਾਵਹਿ ॥

ਵਹਿਮ ਅੰਦਰ ਮਿਹਨਤ ਤੇ ਮੁਸ਼ੱਕਤ ਕਰ ਕੇ ਅਨੇਕਾ ਪਸਚਾਤਾਪ ਕਰਦੇ ਹਨ।

ਬਿਨੁ ਹਰਿ ਭਗਤਿ, ਕਹਾ ਥਿਤਿ ਪਾਵਹਿ ॥

ਰੱਬ ਦੇ ਸਿਮਰਨ ਦੇ ਬਾਝੋਂ ਉਹ ਕਿਸ ਤਰ੍ਹਾਂ ਇਸਥਿਤੀ ਨੂੰ ਪਾ ਸਕਦੇ ਹਨ?

ਘੋਲਿ ਮਹਾ ਰਸੁ, ਅੰਮ੍ਰਿਤੁ ਤਿਹ ਪੀਆ ॥

ਉਹ ਪਰਮ ਅੰਮ੍ਰਿਤ-ਮਈ ਜੌਹਰ ਨੂੰ ਹਿਲਾ ਕੇ ਪਾਨ ਕਰਦਾ ਹੈ,

ਨਾਨਕ, ਹਰਿ ਗੁਰਿ ਜਾ ਕਉ ਦੀਆ ॥੨੦॥

ਹੇ ਨਾਨਕ! ਜਿਸ ਨੂੰ ਰੱਬ ਰੂਪ ਗੁਰੂ ਜੀ ਦਿੰਦੇ ਹਨ।


ਸਲੋਕੁ ॥

ਸਲੋਕ।

ਙਣਿ ਘਾਲੇ ਸਭ ਦਿਵਸ ਸਾਸ; ਨਹ ਬਢਨ ਘਟਨ ਤਿਲੁ ਸਾਰ ॥

ਸਮੂਹ ਦਿਨ ਅਤੇ ਸੁਆਸ ਸੁਆਮੀ ਲੇ ਗਿਣ ਕੇ ਆਦਮੀ ਵਿੱਚ ਪਾਏ ਹਨ। ਉਹ ਇਕ ਕੂੰਜਦ ਮਾਤ੍ਰ ਭੀ ਨ ਵਧਦੇ ਹਨ ਤੇ ਨਾਂ ਹੀ ਘਟਦੇ ਹਨ।

ਜੀਵਨ ਲੋਰਹਿ ਭਰਮ ਮੋਹ; ਨਾਨਕ, ਤੇਊ ਗਵਾਰ ॥੧॥

ਜੋ ਵਹਿਮ ਤੇ ਸੰਸਾਰੀ ਮਮਤਾ ਅੰਦਰ ਜੀਉਣਾ ਚਾਹੁੰਦੇ ਹਨ, ਹੇ ਨਾਨਕ! ਉਹ ਮੂਰਖ ਹਨ।

ਪਉੜੀ ॥

ਪਉੜੀ।

ਙੰਙਾ, ਙ੍ਰਾਸੈ ਕਾਲੁ ਤਿਹ; ਜੋ ਸਾਕਤ ਪ੍ਰਭਿ ਕੀਨ ॥

ਮੌਤ ਉਸ ਨੂੰ ਪਕੜ ਲੈਂਦੀ ਹੈ, ਜਿਸ ਨੂੰ ਠਾਕੁਰ ਨੇ ਮਾਇਆ ਦਾ ਉਪਾਸ਼ਕ ਬਣਾ ਦਿੰਤਾ ਹੈ।

ਅਨਿਕ ਜੋਨਿ ਜਨਮਹਿ ਮਰਹਿ; ਆਤਮ ਰਾਮੁ ਨ ਚੀਨ ॥

ਜੋ ਸਰਬ-ਵਿਆਪਕ ਰੂਹ ਨੂੰ ਅਨੁਭਵ ਨਹੀਂ ਕਰਦਾ ਉਹ ਅਨੇਕਾਂ ਜੂਨੀਆਂ ਅੰਦਰ ਜੰਮਦਾ ਤੇ ਮਰਦਾ ਹੈ।

ਙਿਆਨ ਧਿਆਨ, ਤਾਹੂ ਕਉ ਆਏ ॥

ਕੇਵਲ ਉਹੀ ਬ੍ਰਹਿਮ ਗਿਆਨ ਅਤੇ ਸਿਮਰਨ ਨੂੰ ਹਾਸਲ ਕਰਦਾ ਹੈ,

ਕਰਿ ਕਿਰਪਾ, ਜਿਹ ਆਪਿ ਦਿਵਾਏ ॥

ਜਿਸ ਨੂੰ ਸੁਆਮੀ ਖੁਦ ਮਿਹਰ ਧਾਰ ਕੇ ਦਿੰਦਾ ਹੈ।

ਙਣਤੀ ਙਣੀ, ਨਹੀ ਕੋਊ ਛੂਟੈ ॥

ਲੇਖਾ-ਪੱਤਾ ਕਰਨ ਦੁਆਰਾ ਕੋਈ ਭੀ ਬੰਦ-ਖਲਾਸ ਨਹੀਂ ਹੋ ਸਕਦਾ।

ਕਾਚੀ ਗਾਗਰਿ, ਸਰਪਰ ਫੂਟੈ ॥

ਮਿੱਟੀ ਦਾ ਸਰੀਰ ਘੜਾ ਨਿਸਚਿਤ ਹੀ ਟੁੱਟ ਜਾਵੇਗਾ।

ਸੋ ਜੀਵਤ, ਜਿਹ ਜੀਵਤ ਜਪਿਆ ॥

ਕੇਵਲ ਓਹੀ ਜੀਉਂਦਾ ਹੈ ਜੋ ਜੀਊਦੇ ਜੀ ਸਾਹਿਬ ਦਾ ਸਿਮਰਨ ਕਰਦਾ ਹੈ।

ਪ੍ਰਗਟ ਭਏ ਨਾਨਕ, ਨਹ ਛਪਿਆ ॥੨੧॥

ਉਹ ਉਜਾਗਰ ਹੋ ਜਾਂਦਾ ਹੈ ਅਤੇ ਗੁੱਝਾ ਛੁਪਿਆ ਨਹੀਂ ਰਹਿੰਦਾ, ਹੇ ਨਾਨਕ!


ਸਲੋਕੁ ॥

ਸਲੋਕ।

ਚਿਤਿ ਚਿਤਵਉ ਚਰਣਾਰਬਿੰਦ; ਊਧ ਕਵਲ ਬਿਗਸਾਂਤ ॥

ਆਪਣੇ ਚਿੱਤ ਅੰਦਰ ਸਾਹਿਬ ਦੇ ਕੰਵਲ ਰੂਪੀ ਪੈਰਾ ਦਾ ਸਿਮਰਨ ਕਰਨ ਦੁਆਰਾ ਮੇਰਾ ਮੂਧਾ ਦਿਲ ਕੰਵਲ ਖਿੜ ਗਿਆ ਹੈ।

ਪ੍ਰਗਟ ਭਏ ਆਪਹਿ ਗੋੁਬਿੰਦ; ਨਾਨਕ, ਸੰਤ ਮਤਾਂਤ ॥੧॥

ਸਾਧੂਆਂ ਦੇ ਉਪਦੇਸ਼ ਦੁਆਰਾ, ਹੇ ਨਾਨਕ! ਸ੍ਰਿਸ਼ਟੀ ਦਾ ਸੁਆਮੀ ਖੁਦ ਹੀ ਪਰਤੱਖ ਹੋ ਜਾਂਦਾ ਹੈ।


ਪਉੜੀ ॥

ਪਉੜੀ।

ਚਚਾ, ਚਰਨ ਕਮਲ ਗੁਰ ਲਾਗਾ ॥

ਚ- ਜਦ ਮੈਂ ਗੁਰਾਂ ਦੇ ਕੰਵਲ ਰੂਪੀ ਪੈਰਾ ਨਾਲ ਜੁੜਿਆਂ,

ਧਨਿ ਧਨਿ ਉਆ ਦਿਨ, ਸੰਜੋਗ ਸਭਾਗਾ ॥

ਮੁਬਾਰਕ, ਮੁਬਾਰਕ, ਹੈ ਉਹ ਦਿਹਾੜਾ ਅਤੇ ਵਡਭਾਗਾ ਹੈ ਉਹ ਢੋ-ਮੇਲ।

ਚਾਰਿ ਕੁੰਟ, ਦਹ ਦਿਸਿ ਭ੍ਰਮਿ ਆਇਓ ॥

ਮੈਂ ਚੋਹੀਂ ਪਾਸੀਂ ਅਤੇ ਦਸੀਂ ਤਰਫੀਂ ਭਟਕ ਕੇ ਆਇਆ ਹਾਂ,

ਭਈ ਕ੍ਰਿਪਾ, ਤਬ ਦਰਸਨੁ ਪਾਇਓ ॥

ਜਦ ਰੱਬ ਨੇ ਰਹਿਮਤ ਕੀਤੀ, ਤਦ ਮੈਨੂੰ ਗੁਰਾਂ ਦਾ ਦੀਦਾਰ ਪ੍ਰਾਪਤ ਹੋਇਆ।

ਚਾਰ ਬਿਚਾਰ, ਬਿਨਸਿਓ ਸਭ ਦੂਆ ॥

ਸਰੇਸ਼ਟ ਸਿਮਰਨ ਦੁਆਰਾ ਸਮੂਹ ਦਵੈਤ-ਭਾਵ ਦੂਰ ਹੋ ਗਿਆ ਹੈ।

ਸਾਧਸੰਗਿ, ਮਨੁ ਨਿਰਮਲ ਹੂਆ ॥

ਸਤਿ ਸੰਗਤ ਅੰਦਰ ਮੇਰਾ ਚਿੱਤ ਸੁੱਧ ਹੋ ਗਿਆ ਹੈ।

ਚਿੰਤ ਬਿਸਾਰੀ, ਏਕ ਦ੍ਰਿਸਟੇਤਾ ॥

ਉਹ ਫ਼ਿਕਰ-ਚਿੰਤਾ ਨੂੰ ਭੁੱਲ ਜਾਂਦਾ ਹੈ ਅਤੇ ਇਕ ਸੁਆਮੀ ਨੂੰ ਵੇਖ ਲੈਦਾ ਹੈ,

ਨਾਨਕ, ਗਿਆਨ ਅੰਜਨੁ ਜਿਹ ਨੇਤ੍ਰਾ ॥੨੨॥

ਨਾਨਕ, ਜਿਸ ਦੀਆਂ ਅੱਖਾਂ ਵਿੱਚ ਬ੍ਰਹਿਮ ਬੀਚਾਰ ਦਾ ਸੁਰਮਾ ਪੈ ਜਾਂਦਾ ਹੈ।


ਸਲੋਕੁ ॥

ਸਲੋਕ।

ਛਾਤੀ ਸੀਤਲ ਮਨੁ ਸੁਖੀ; ਛੰਤ ਗੋਬਿਦ ਗੁਨ ਗਾਇ ॥

ਸ੍ਰਿਸ਼ਟੀ ਦੇ ਸੁਆਮੀ ਦੇ ਜੱਸ ਦੇ ਛੰਦ ਗਾਇਨ ਕਰਨ ਦੁਆਰਾ ਹਿੱਕ ਠੰਡੀਠਾਰ ਅਤੇ ਆਤਮਾ ਪਰਸੰਨ ਹੋ ਜਾਂਦੀ ਹੈ।

ਐਸੀ ਕਿਰਪਾ ਕਰਹੁ ਪ੍ਰਭ! ਨਾਨਕ, ਦਾਸ ਦਸਾਇ ॥੧॥

ਇਹੋ ਜਿਹੀ ਰਹਿਮਤ ਧਾਰ ਹੇ ਮੇਰੇ ਸੁਆਮੀ! ਕਿ ਨਾਨਕ ਤੇਰੇ ਗੋਲਿਆਂ ਦਾ ਗੋਲਾ ਹੋ ਜਾਵੇ।


ਪਉੜੀ ॥

ਪਉੜੀ।

ਛਛਾ, ਛੋਹਰੇ ਦਾਸ ਤੁਮਾਰੇ ॥

ਛ- ਮੈਂ ਤੇਰਾ ਗੁਲਾਮ ਛੋਕਰਾ ਹਾਂ।

ਦਾਸ ਦਾਸਨ ਕੇ, ਪਾਨੀਹਾਰੇ ॥

ਮੈਂ ਤੇਰੇ ਨਫਰਾਂ ਦੇ ਨਫਰ ਦਾ ਜਲ-ਢੋਣ ਵਾਲਾ ਹਾਂ।

ਛਛਾ, ਛਾਰੁ ਹੋਤ ਤੇਰੇ ਸੰਤਾ ॥

ਛ- ਤਾਂ ਜੋ ਮੈਂ ਤੇਰੇ ਸਾਧੂਆਂ ਦੇ ਪੈਰਾ ਦੀ ਧੂੜ ਹੋ ਜਾਵਾਂ,

ਅਪਨੀ ਕ੍ਰਿਪਾ ਕਰਹੁ ਭਗਵੰਤਾ! ॥

ਮੇਰੇ ਉਤੇ ਆਪਣੀ ਦਇਆ ਧਾਰ, ਹੇ ਮੇਰੇ ਮੁਬਾਰਕ ਮਾਲਕ!

ਛਾਡਿ ਸਿਆਨਪ, ਬਹੁ ਚਤੁਰਾਈ ॥

ਮੈਂ ਆਪਣੀ ਘਨੇਰੀ ਅਕਲਮੰਦੀ ਅਤੇ ਚਾਲਾਕੀ ਤਿਆਗ ਦਿੱਤੀ ਹੈ,

ਸੰਤਨ ਕੀ, ਮਨ ਟੇਕ ਟਿਕਾਈ ॥

ਅਤੇ ਆਪਣੇ ਚਿੱਤ ਨੂੰ ਸਾਧੂਆਂ ਦੇ ਆਸਰੇ ਦਾ ਸਹਾਰਾ ਦਿੱਤਾ ਹੈ।

ਛਾਰੁ ਕੀ ਪੁਤਰੀ, ਪਰਮ ਗਤਿ ਪਾਈ ॥

ਸੁਆਹ ਦੀ ਪੁਤਲੀ ਜਿਸ ਦੀ ਸਾਧੂ ਇਮਦਾਦ ਕਰਦੇ ਹਨ,

ਨਾਨਕ, ਜਾ ਕਉ ਸੰਤ ਸਹਾਈ ॥੨੩॥

ਸ਼ਰੋਮਣੀ ਮਰਤਬਾ ਪਾ ਲੈਂਦੀ ਹੈ, ਹੇ ਨਾਨਕ!


ਸਲੋਕੁ ॥

ਸਲੋਕ।

ਜੋਰ ਜੁਲਮ ਫੂਲਹਿ ਘਨੋ; ਕਾਚੀ ਦੇਹ ਬਿਕਾਰ ॥

ਜੋਰਾਵਰੀ ਅਤੇ ਅਤਿਆਚਾਰ ਕਮਾ ਕੇ, ਪ੍ਰਾਣੀ ਬੜਾ ਹੀ ਫੁਲਦਾ ਹੈ ਅਤੇ ਆਪਣੇ ਬੋਦੇ ਸਰੀਰ ਨਾਲ ਪਾਪ ਕਰਦਾ ਹੈ।

ਅਹੰਬੁਧਿ ਬੰਧਨ ਪਰੇ; ਨਾਨਕ, ਨਾਮ ਛੁਟਾਰ ॥੧॥

ਹੰਕਾਰੀ-ਮਤਿ ਦੇ ਰਾਹੀਂ ਉਹ ਨਰੜਿਆ ਜਾਂਦਾ ਹੈ। ਨਾਨਕ, ਛੁਟਕਾਰਾ ਕੇਵਲ ਸਾਈਂ ਦੇ ਨਾਮ ਰਾਹੀਂ ਹੀ ਹੈ।


ਪਉੜੀ ॥

ਪਉੜੀ।

ਜਜਾ, ਜਾਨੈ ਹਉ ਕਛੁ ਹੂਆ ॥

ਜ-ਜਦ ਇਨਸਾਨ ਖਿਆਲ ਕਰਦਾ ਹੈ ਕਿ ਮੈਂ ਕੁਝ ਬਣ ਗਿਆ ਹਾਂ,

ਬਾਧਿਓ, ਜਿਉ ਨਲਿਨੀ ਭ੍ਰਮਿ ਸੂਆ ॥

ਗਲਤ-ਫਹਿਮੀ ਰਾਹੀਂ, ਤਦ ਉਹ ਤੋਤੇ ਦੀ ਮਾਨਿੰਦ ਕੁੜਿੱਕੀ ਵਿੱਚ ਫਸ ਜਾਂਦਾ ਹੈ।

ਜਉ ਜਾਨੈ, ਹਉ ਭਗਤੁ ਗਿਆਨੀ ॥

ਜਦ ਉਹ ਆਪਣੇ ਆਪ ਨੂੰ ਸੰਤ ਅਤੇ ਬ੍ਰਹਿਮਬੇਤਾ ਸਮਝਦਾ ਹੈ,

ਆਗੈ ਠਾਕੁਰਿ, ਤਿਲੁ ਨਹੀ ਮਾਨੀ ॥

ਪ੍ਰਲੋਕ ਅੰਦਰ ਪ੍ਰਭੂ ਨੇ ਉਸ ਨੂੰ ਇਕ ਕੂੰਜਦ ਮਾਤ੍ਰ ਭੀ ਮਾਣ ਨਹੀਂ ਦੇਣਾ।

ਜਉ ਜਾਨੈ, ਮੈ ਕਥਨੀ ਕਰਤਾ ॥

ਜਦ ਉਹ ਆਪਣੇ ਆਪ ਨੂੰ ਪ੍ਰਚਾਰਕ ਖਿਆਲ ਕਰਦਾ ਹੈ,

ਬਿਆਪਾਰੀ, ਬਸੁਧਾ ਜਿਉ ਫਿਰਤਾ ॥

ਤਾਂ ਉਹ ਨਿਰਾਪੁਰਾ ਇਕ ਵਣਜਾਰੇ ਦੀ ਤਰ੍ਹਾਂ ਧਰਤੀ ਤੇ ਭਟਕਦਾ ਫਿਰਦਾ ਹੈ।

ਸਾਧਸੰਗਿ, ਜਿਹ ਹਉਮੈ ਮਾਰੀ ॥

ਜੋ ਸਤਿਸੰਗਤ ਅੰਦਰ ਆਪਣੀ ਸਵੈ-ਹੰਗਤਾ ਨੂੰ ਨਾਸ ਕਰ ਦਿੰਦਾ ਹੈ,

ਨਾਨਕ, ਤਾ ਕਉ ਮਿਲੇ ਮੁਰਾਰੀ ॥੨੪॥

ਹੇ ਨਾਨਕ! ਉਸ ਨੂੰ ਮੁਰ (ਰਾਖਸ਼) ਦੇ ਮਾਰਨ ਵਾਲਾ ਪ੍ਰਭੂ ਮਿਲ ਪੈਦਾ ਹੈ।


ਸਲੋਕੁ ॥

ਸਲੋਕ।

ਝਾਲਾਘੇ ਉਠਿ ਨਾਮੁ ਜਪਿ; ਨਿਸਿ ਬਾਸੁਰ ਆਰਾਧਿ ॥

ਅੰਮ੍ਰਿਤ ਵੇਲੇ ਜਾਗ, ਨਾਮ ਦਾ ਉਚਾਰਨ ਕਰ ਅਤੇ ਰਾਤ ਦਿਨ ਸਾਹਿਬ ਦਾ ਸਿਮਰਨ ਕਰ।

ਕਾਰ੍ਹਾ ਤੁਝੈ ਨ ਬਿਆਪਈ; ਨਾਨਕ, ਮਿਟੈ ਉਪਾਧਿ ॥੧॥

ਤੈਨੂੰ ਕੋਈ ਫਿਕਰ ਚਿੰਤਾ ਨਹੀਂ ਵਾਪਰੇਗੀ ਅਤੇ ਮੁਸੀਬਤ ਅਲੋਪ ਹੋ ਜਾਏਗੀ।
hr>

ਪਉੜੀ ॥

ਪਉੜੀ।

ਝਝਾ, ਝੂਰਨੁ ਮਿਟੈ ਤੁਮਾਰੋ ॥

ਝ – ਤੇਰਾ ਪਸਚਾਤਾਪ ਮੁਕ ਜਾਵੇਗਾ,

ਰਾਮ ਨਾਮ ਸਿਉ, ਕਰਿ ਬਿਉਹਾਰੋ ॥

ਸਾਈਂ ਦੇ ਨਾਮ ਦਾ ਵਣਜ-ਵਪਾਰ ਕਰਨ ਦੁਆਰਾ।

ਝੂਰਤ ਝੂਰਤ, ਸਾਕਤ ਮੂਆ ॥

ਉਹ ਬੜੇ ਰੰਜ-ਗ਼ਮ ਅੰਦਰ ਮਰ ਜਾਂਦਾ ਹੈ,

ਜਾ ਕੈ ਰਿਦੈ, ਹੋਤ ਭਾਉ ਬੀਆ ॥

ਜਿਸ ਅਧਰਮੀ ਦੇ ਦਿਲ ਅੰਦਰ ਹੋਰਸ ਦੀ ਪ੍ਰੀਤ ਹੈ।

ਝਰਹਿ ਕਸੰਮਲ ਪਾਪ ਤੇਰੇ, ਮਨੂਆ! ॥

ਤੇਰੇ ਮੰਦੇ ਅਮਲ ਅਤੇ ਗੁਨਾਹ ਝੜ ਜਾਣਗੇ, ਹੇ ਮੇਰੀ ਜਿੰਦੜੀਏ,

ਅੰਮ੍ਰਿਤ ਕਥਾ, ਸੰਤਸੰਗਿ ਸੁਨੂਆ ॥

ਸਤ ਸੰਗਤ ਅੰਦਰ ਸੁਧਾ ਸਰੂਪ ਰੱਬੀ ਵਾਰਤਾ ਸੁਣਨ ਦੁਆਰਾ।

ਝਰਹਿ, ਕਾਮ ਕ੍ਰੋਧ ਦ੍ਰੁਸਟਾਈ ॥

ਉਸ ਦਾ ਗੁੱਸਾ, ਵਿਸ਼ੇ ਭੋਗ, ਅਤੇ ਕੁਟਲਤਾਈਆਂ ਝੜ ਪੈਦੀਆਂ ਹਨ,

ਨਾਨਕ, ਜਾ ਕਉ ਕ੍ਰਿਪਾ ਗੁਸਾਈ ॥੨੫॥

ਨਾਨਕ, ਜਿਸ ਉਤੇ ਸ੍ਰਿਸ਼ਟੀ ਦੇ ਸੁਆਮੀ ਦੀ ਦਇਆਲਤਾ ਹੈ।


ਸਲੋਕੁ ॥

ਸਲੋਕ।

ਞਤਨ ਕਰਹੁ ਤੁਮ ਅਨਿਕ ਬਿਧਿ; ਰਹਨੁ ਨ ਪਾਵਹੁ ਮੀਤ ॥

ਭਾਵੇਂ ਤੂੰ ਅਨੇਕਾਂ ਕਿਸਮਾਂ ਦੇ ਉਪਰਾਲੇ ਕਰੇ, ਤੂੰ ਠਹਿਰਣ ਨਹੀਂ ਪਾਵੇਗਾ, ਹੈ ਮੇਰੇ ਮਿੱਤ੍ਰ!

ਜੀਵਤ ਰਹਹੁ, ਹਰਿ ਹਰਿ ਭਜਹੁ; ਨਾਨਕ, ਨਾਮ ਪਰੀਤਿ ॥੧॥

ਜੇਕਰ ਤੂੰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰੇ, ਅਤੇ ਨਾਮ ਨੂੰ ਪਿਆਰ ਕਰੇ, ਹੇ ਨਾਨਕ! ਤੂੰ ਸਦਾ ਲਈ ਜੀਊਦਾ ਰਹੇਗਾ।


ਪਵੜੀ ॥

ਪਉੜੀ।

ਞੰਞਾ, ਞਾਣਹੁ ਦ੍ਰਿੜੁ ਸਹੀ; ਬਿਨਸਿ ਜਾਤ ਏਹ ਹੇਤ ॥

ਇਹ ਪੂਰਨ ਤੌਰ ਤੇ ਠੀਕ ਜਾਣ ਲੈ ਕਿ ਇਹ ਸੰਸਾਰੀ ਲਗਨ ਟੁਟ ਜਾਏਗੀ।

ਗਣਤੀ ਗਣਉ ਨ ਗਣਿ ਸਕਉ; ਊਠਿ ਸਿਧਾਰੇ ਕੇਤ ॥

ਭਾਵੇਂ ਮੈਂ ਗਿਣਤੀਆਂ ਪਿਆ ਕਰਾਂ, ਪਰ ਮੈਂ ਗਿਣ ਨਹੀਂ ਸਕਦਾ ਕਿ ਕਿੰਨੇ ਕੁ ਉਠ ਕੇ ਟੁਰ ਗਏ ਹਨ?

ਞੋ ਪੇਖਉ, ਸੋ ਬਿਨਸਤਉ; ਕਾ ਸਿਉ ਕਰੀਐ ਸੰਗੁ ॥

ਜਿਸ ਕਿਸੇ ਨੂੰ ਭੀ ਮੈਂ ਵੇਖਦਾ ਹਾਂ, ਉਹ ਨਾਸ ਹੋ ਜਾਏਗਾ। ਮੈਂ ਇਸ ਲਈ ਕੀਹਦੇ ਨਾਲ ਸੰਗਤਿ ਕਰਾਂ?

ਞਾਣਹੁ ਇਆ ਬਿਧਿ, ਸਹੀ ਚਿਤ; ਝੂਠਉ ਮਾਇਆ ਰੰਗੁ ॥

ਇਸ ਪਰਕਾਰ ਆਪਣੇ ਮਨ ਅੰਦਰ ਦਰੁਸਤ ਜਾਣ ਲੈ ਕਿ ਸੰਸਾਰੀ ਪਦਾਰਥਾਂ ਦੀ ਪ੍ਰੀਤ ਕੂੜੀ ਹੈ।

ਞਾਣਤ ਸੋਈ ਸੰਤੁ ਸੁਇ; ਭ੍ਰਮ ਤੇ ਕੀਚਿਤ ਭਿੰਨ ॥

ਕੇਵਲ ਉਹੀ ਜਾਣਦਾ ਹੈ ਤੇ ਕੇਵਲ ਉਹੀ ਸਾਧੂ ਹੈ, ਜਿਸ ਨੂੰ ਸੁਆਮੀ ਨੇ ਸੰਦੇਹ ਤੋਂ ਸੱਖਣਾ ਕੀਤਾ ਹੈ।

ਅੰਧ ਕੂਪ ਤੇ ਤਿਹ ਕਢਹੁ; ਜਿਹ ਹੋਵਹੁ ਸੁਪ੍ਰਸੰਨ ॥

ਜਿਸ ਦੇ ਨਾਲ ਤੂੰ ਪਰਮ ਪਰਸੰਨ ਹੁੰਦਾ ਹੈ, ਹੇ ਵਾਹਿਗੁਰੂ! ਉਸ ਨੂੰ ਤੂੰ ਅਨ੍ਹੇ ਖੂਹ ਵਿਚੋਂ ਬਾਹਰ ਖਿਚ ਲੈਦਾ ਹੈ।

ਞਾ ਕੈ ਹਾਥਿ ਸਮਰਥ ਤੇ; ਕਾਰਨ ਕਰਨੈ ਜੋਗ ॥

ਜਿਸ ਦਾ ਹੱਥ ਸਰਬ-ਸ਼ਕਤੀਵਾਨ ਹੈ, ਉਹ ਸੰਸਾਰ ਨੂੰ ਸਾਜਣ ਦੇ ਲਾਇਕ ਹੈ।

ਨਾਨਕ, ਤਿਹ ਉਸਤਤਿ ਕਰਉ; ਞਾਹੂ ਕੀਓ ਸੰਜੋਗ ॥੨੬॥

ਨਾਨਕ ਤੂੰ ਉਸ ਦੀ ਪਰਸੰਸਾ ਕਰ ਜੋ ਆਪਣੇ ਨਾਲ ਤੇਰਾ ਮਿਲਾਪ ਕਰਣਹਾਰ ਹੈ।


ਸਲੋਕੁ ॥

ਸਲੋਕ।

ਟੂਟੇ ਬੰਧਨ ਜਨਮ ਮਰਨ; ਸਾਧ ਸੇਵ ਸੁਖੁ ਪਾਇ ॥

ਸੰਤਾ ਦੀ ਘਾਲ ਕਮਾਉਣ ਦੁਆਰਾ ਜੰਮਣ ਅਤੇ ਮਰਣ ਦੇ ਜੂੜ ਵੱਢੇ ਜਾਂਦੇ ਹਨ ਅਤੇ ਆਦਮੀ ਆਰਾਮ ਪਾ ਲੈਦਾ ਹੈ।

ਨਾਨਕ, ਮਨਹੁ ਨ ਬੀਸਰੈ; ਗੁਣ ਨਿਧਿ ਗੋਬਿਦ ਰਾਇ ॥੧॥

ਰੱਬ ਕਰੇ, ਨਾਨਕ ਆਪਣੇ ਚਿੱਤ ਅੰਦਰ ਨੇਕੀ ਦੇ ਖ਼ਜ਼ਾਨੇ ਸ੍ਰਿਸ਼ਟੀ ਦੇ ਸੁਆਮੀ ਪਾਤਸ਼ਾਹ ਨੂੰ ਨਾਂ ਭੁੱਲੇ।


ਪਉੜੀ ॥

ਪਉੜੀ।

ਟਹਲ ਕਰਹੁ ਤਉ ਏਕ ਕੀ; ਜਾ ਤੇ ਬ੍ਰਿਥਾ ਨ ਕੋਇ ॥

ਤੂੰ ਇਕ ਸੁਆਮੀ ਦੀ ਸੇਵਾ ਕਰ, ਜਿਸ ਪਾਸੋਂ ਕੋਈ ਭੀ ਖਾਲੀ ਹੱਥੀ ਨਹੀਂ ਮੁੜਦਾ।

ਮਨਿ ਤਨਿ ਮੁਖਿ ਹੀਐ ਬਸੈ; ਜੋ ਚਾਹਹੁ ਸੋ ਹੋਇ ॥

ਜੇਕਰ ਹਰੀ ਤੇਰੀ ਆਤਮਾ, ਦੇਹਿ ਮੂੰਹ ਅਤੇ ਰਿਦੇ ਅੰਦਰ ਟਿਕ ਜਾਵੇ ਤਾਂ ਜਿਹੜਾ ਕੁਛ ਤੂੰ ਚਾਹੁੰਦਾ ਹੈ, ਉਹੀ ਹੋ ਜਾਵੇਗਾ।

ਟਹਲ ਮਹਲ ਤਾ ਕਉ ਮਿਲੈ; ਜਾ ਕਉ ਸਾਧ ਕ੍ਰਿਪਾਲ ॥

ਕੇਵਲ ਉਹੀ ਪ੍ਰਭੂ ਦੀ ਟਹਿਲ ਸੇਵਾ ਅਤੇ ਮੰਦਰ ਨੂੰ ਪਰਾਪਤ ਕਰਦਾ ਹੈ, ਜਿਸ ਉਤੇ ਸੰਤ ਦਇਆਲ ਹੈ।

ਸਾਧੂ ਸੰਗਤਿ ਤਉ ਬਸੈ; ਜਉ ਆਪਨ ਹੋਹਿ ਦਇਆਲ ॥

ਕੇਵਲ ਤਦੋ ਹੀ ਪ੍ਰਾਣੀ ਸਤਿ ਸੰਗਤ ਅੰਦਰ ਨਿਵਾਸ ਕਰਦਾ ਹੈ, ਜਦੋ ਪ੍ਰਭੂ ਖੁਦ ਮਿਹਰਬਾਨ ਹੁੰਦਾ ਹੈ।

ਟੋਹੇ ਟਾਹੇ ਬਹੁ ਭਵਨ; ਬਿਨੁ ਨਾਵੈ ਸੁਖੁ ਨਾਹਿ ॥

ਮੈਂ ਅਨੇਕਾਂ ਜਹਾਨ ਖੋਜੇ ਭਾਲੇ ਹਨ, ਪ੍ਰੰਤੂ ਸੁਆਮੀ ਦੇ ਨਾਮ ਬਾਝੋਂ ਠੰਢ-ਚੈਨ ਨਹੀਂ।

ਟਲਹਿ ਜਾਮ ਕੇ ਦੂਤ ਤਿਹ; ਜੁ ਸਾਧੂ ਸੰਗਿ ਸਮਾਹਿ ॥

ਮੌਤ ਦੇ ਮੰਤ੍ਰੀ ਉਸ ਪਾਸੋਂ ਪਰੇ ਹਟ ਜਾਂਦੇ ਹਨ, ਜਿਹੜਾ ਸਤਿਸੰਗਤ ਅੰਦਰ ਵਸਦਾ ਹੈ।

ਬਾਰਿ ਬਾਰਿ ਜਾਉ, ਸੰਤ ਸਦਕੇ ॥

ਮੁੜ ਮੁੜ ਕੇ ਮੈਂ ਸਾਧੂਆਂ ਉਤੇ ਘੋਲੀ ਜਾਂਦਾ ਹਾਂ,

ਨਾਨਕ, ਪਾਪ ਬਿਨਾਸੇ ਕਦਿ ਕੇ ॥੨੭॥

ਜਿਨ੍ਹਾਂ ਦੇ ਰਾਹੀਂ, ਹੇ ਨਾਨਕ! ਮੇਰੇ ਕਦੇ ਦੇ ਪੁਰਾਣੇ ਗੁਨਾਹ ਕੱਟੇ ਗਏ ਹਨ।


ਸਲੋਕੁ ॥

ਸਲੋਕ।

ਠਾਕ ਨ ਹੋਤੀ ਤਿਨਹੁ ਦਰਿ; ਜਿਹ ਹੋਵਹੁ ਸੁਪ੍ਰਸੰਨ ॥

ਜਿਨ੍ਹਾਂ ਨਾਲ ਉਹ ਪ੍ਰਭੂ ਖੁਸ਼ ਹੈ, ਉਨ੍ਹਾਂ ਨੂੰ ਉਸ ਦੇ ਬੂਹੇ ਤੇ ਰੁਕਾਵਟ ਨਹੀਂ ਹੁੰਦੀ।

ਜੋ ਜਨ ਪ੍ਰਭਿ ਅਪੁਨੇ ਕਰੇ; ਨਾਨਕ, ਤੇ ਧਨਿ ਧੰਨਿ ॥੧॥

ਮੁਬਾਰਕ, ਮੁਬਾਰਕ! ਹਨ ਉਹ ਪੁਰਸ਼, ਹੈ ਨਾਨਕ, ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਿੱਜ ਦੇ ਬਣਾ ਲਿਆ ਹੈ।


ਪਉੜੀ ॥

ਪਉੜੀ

ਠਠਾ, ਮਨੂਆ ਠਾਹਹਿ ਨਾਹੀ ॥

ਠ- ਉਹ ਕਿਸੇ ਦਾ ਭੀ ਦਿਲ ਨਹੀਂ ਦੁਖਾਉਂਦੇ,

ਜੋ ਸਗਲ ਤਿਆਗਿ, ਏਕਹਿ ਲਪਟਾਹੀ ॥

ਜਿਹੜੇ ਸਾਰਾ ਕੁਛ ਛੱਡ ਕੇ, ਅਦੁੱਤੀ ਪੁਰਖ ਨਾਲ ਜੁੜੇ ਹਨ।

ਠਹਕਿ ਠਹਕਿ, ਮਾਇਆ ਸੰਗਿ ਮੂਏ ॥

ਜਿਹੜੇ ਸੰਸਾਰੀ ਧੰਨ-ਦੌਲਤ ਨਾਲ ਬਹੁਤ ਉਲਝੇ ਹੋਏ ਹਨ, ਉਹ ਮੁਰਦੇ ਹਨ,

ਉਆ ਕੈ ਕੁਸਲ, ਨ ਕਤਹੂ ਹੂਏ ॥

ਅਤੇ ਉਹਨਾਂ ਨੂੰ ਕਿਧਰੇ ਭੀ ਪਰਸੰਨਤਾ ਨਹੀਂ ਮਿਲਦੀ।

ਠਾਂਢਿ ਪਰੀ, ਸੰਤਹ ਸੰਗਿ ਬਸਿਆ ॥

ਜੋ ਸਤਿ ਸੰਗਤ ਅੰਦਰ ਵਸਦਾ ਹੈ, ਉਹ ਸੀਤਲ ਹੋ ਜਾਂਦਾ ਹੈ,

ਅੰਮ੍ਰਿਤ ਨਾਮੁ, ਤਹਾ ਜੀਅ ਰਸਿਆ ॥

ਅਤੇ ਨਾਮ ਸੁਧਾਰਸ ਉਸ ਦੀ ਆਤਮਾ ਨੂੰ ਮਿੱਠਾ ਲੱਗਦਾ ਹੈ।

ਠਾਕੁਰ ਅਪੁਨੇ, ਜੋ ਜਨੁ ਭਾਇਆ ॥

ਜਿਹੜਾ ਪੁਰਸ਼ ਆਪਣੇ ਪ੍ਰਭੂ ਨੂੰ ਚੰਗਾ ਲਗਦਾ ਹੈ,

ਨਾਨਕ, ਉਆ ਕਾ ਮਨੁ ਸੀਤਲਾਇਆ ॥੧੮॥

ਹੇ ਨਾਨਕ! ਉਸ ਦਾ ਚਿੱਤ ਠੰਡਾ-ਠਾਰ ਹੋ ਜਾਂਦਾ ਹੈ।


ਸਲੋਕੁ ॥

ਸਲੋਕ।

ਡੰਡਉਤਿ ਬੰਦਨ ਅਨਿਕ ਬਾਰ; ਸਰਬ ਕਲਾ ਸਮਰਥ ॥

ਮੈਂ ਲੰਮੇ ਪੈ ਕੇ ਨਮਸ਼ਕਾਰ ਅਤੇ ਪ੍ਰਣਾਮ, ਅਨੇਕਾਂ ਵਾਰੀ, ਸਾਰੀਆਂ ਤਾਕਤਾ ਵਾਲੇ, ਸਰਬ-ਸ਼ਕਤੀਵਾਨ ਸੁਆਮੀ ਮੁਹਰੇ, ਕਰਦਾ ਹਾਂ।

ਡੋਲਨ ਤੇ ਰਾਖਹੁ ਪ੍ਰਭੂ! ਨਾਨਕ, ਦੇ ਕਰਿ ਹਥ ॥੧॥

ਮੈਨੂੰ ਆਪਣਾ ਹੱਥ ਦੇ ਹੇ ਸੁਆਮੀ! ਤੇ ਡਿਕੋਡੋਲੇ ਖਾਣ ਤੋਂ ਮੇਰੀ ਰੱਖਿਆ ਕਰ, ਗੁਰੂ ਜੀ ਫੁਰਮਾਉਂਦੇ ਹਨ।


ਪਉੜੀ ॥

ਪਉੜੀ।

ਡਡਾ, ਡੇਰਾ ਇਹੁ ਨਹੀ; ਜਹ ਡੇਰਾ ਤਹ ਜਾਨੁ ॥

ਡ-ਤੇਰਾ ਟਿਕਾਣਾ ਇਹ ਨਹੀਂ, ਉਸ ਜਗ੍ਹਾ ਨੂੰ ਸਮਝ, ਜਿਥੇ ਤੇਰਾ ਟਿਕਾਣਾ ਹੈ।

ਉਆ ਡੇਰਾ ਕਾ ਸੰਜਮੋ; ਗੁਰ ਕੈ ਸਬਦਿ ਪਛਾਨੁ ॥

ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਉਸ ਟਿਕਾਣੇ ਨੂੰ ਪਹੁੰਚਣ ਦਾ ਤਰੀਕਾ ਜਾਣ ਲੈ।

ਇਆ ਡੇਰਾ ਕਉ, ਸ੍ਰਮੁ ਕਰਿ ਘਾਲੈ ॥

ਇਹ ਟਿਕਾਣਾ ਜਿਸ ਨੂੰ ਉਹ ਮਿਹਨਤ ਮੁਸ਼ੱਕਤ ਕਰ ਕੇ ਬਣਾਉਂਦਾ ਹੈ,

ਜਾ ਕਾ, ਤਸੂ ਨਹੀ ਸੰਗਿ ਚਾਲੈ ॥

ਇਸ ਦਾ ਇਕ ਭੋਰਾ ਭਰ ਭੀ ਉਸ ਦੇ ਨਾਲ ਨਹੀਂ ਜਾਣਾ।

ਉਆ ਡੇਰਾ ਕੀ, ਸੋ ਮਿਤਿ ਜਾਨੈ ॥

ਉਸ ਨਿਵਾਸ ਅਸਥਾਨ ਦੀ ਕਦਰ ਉਹੀ ਜਾਣਦਾ ਹੈ,

ਜਾ ਕਉ ਦ੍ਰਿਸਟਿ, ਪੂਰਨ ਭਗਵਾਨੈ ॥

ਜਿਸ ਉਤੇ ਮੁਕੰਮਲ ਮੁਬਾਰਕ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ।

ਡੇਰਾ ਨਿਹਚਲੁ ਸਚੁ, ਸਾਧਸੰਗ ਪਾਇਆ ॥

ਇਹ ਨਿਵਾਸ ਅਸਥਾਨ ਮੁਸਤਕਿਲ ਤੇ ਸੱਚਾ ਹੈ, ਅਤੇ ਸਤਿਸੰਗਤ ਰਾਹੀਂ ਪ੍ਰਾਪਤ ਹੁੰਦਾ ਹੈ।

ਨਾਨਕ, ਤੇ ਜਨ ਨਹ ਡੋਲਾਇਆ ॥੨੯॥

ਨਾਨਕ, ਉਹ ਗੋਲੇ ਜੋ ਇਸ ਨੂੰ ਪਾ ਲੈਂਦੇ ਹਨ, ਡਿਕੋਡੋਲੇ ਨਹੀਂ ਖਾਂਦੇ।


ਸਲੋਕੁ ॥

ਸਲੋਕ।

ਢਾਹਨ ਲਾਗੇ ਧਰਮ ਰਾਇ; ਕਿਨਹਿ ਨ ਘਾਲਿਓ ਬੰਧ ॥

ਜਦ ਧਰਮ ਰਾਜਾ ਗਿਰਾਉਣ ਲਗਦਾ ਹੈ, ਕੋਈ ਭੀ ਉਸ ਦੇ ਰਾਹ ਵਿੱਚ ਰੁਕਾਵਟ ਨਹੀਂ ਪਾ ਸਕਦਾ।

ਨਾਨਕ, ਉਬਰੇ ਜਪਿ ਹਰੀ; ਸਾਧਸੰਗਿ ਸਨਬੰਧ ॥੧॥

ਜੋ ਸਤਿ ਸੰਗਤ ਨਾਲ ਨਾਤਾ ਗੰਢ ਕੇ, ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਨਾਨਕ, ਉਹ ਪਾਰ ਉਤਰ ਜਾਂਦੇ ਹਨ।


ਪਉੜੀ ॥

ਪਉੜੀ।

ਢਢਾ, ਢੂਢਤ ਕਹ ਫਿਰਹੁ; ਢੂਢਨੁ ਇਆ ਮਨ ਮਾਹਿ ॥

ਢ-ਤੂੰ ਲੱਭਣ ਲਈ ਕਿੱਥੇ ਜਾਂਦਾ ਹੈ? ਢੂੰਢ ਭਾਲ ਤਾਂ ਇਸ ਚਿੱਤ ਅੰਦਰ ਹੀ ਕਰਨੀ ਹੈ।

ਸੰਗਿ ਤੁਹਾਰੈ ਪ੍ਰਭੁ ਬਸੈ; ਬਨੁ ਬਨੁ ਕਹਾ ਫਿਰਾਹਿ ॥

ਸੁਆਮੀ ਤੇਰੇ ਨਾਲ ਹੀ ਰਹਿੰਦਾ ਹੈ, ਤੂੰ ਜੰਗਲ ਜੰਗਲ ਕਿਉਂ ਭਟਕਦਾ ਫਿਰਦਾ ਹੈ?

ਢੇਰੀ ਢਾਹਹੁ ਸਾਧਸੰਗਿ; ਅਹੰਬੁਧਿ ਬਿਕਰਾਲ ॥

ਸਤਿ ਸੰਗਤਿ ਅੰਦਰ ਆਪਣੇ ਮਾਨਸਕ ਹੰਕਾਰ ਦੇ ਭਿਆਨਕ ਟਿੱਬੇ ਨੂੰ ਪਧਰਾ ਕਰ ਦੇ।

ਸੁਖੁ ਪਾਵਹੁ ਸਹਜੇ ਬਸਹੁ; ਦਰਸਨੁ ਦੇਖਿ ਨਿਹਾਲ ॥

ਇੰਜ ਤੂੰ ਆਰਾਮ ਪਾਵੇਗਾ, ਠੰਢ-ਚੈਨ ਅੰਦਰ ਵਸੇਗਾ ਅਤੇ ਸਾਹਿਬ ਦਾ ਦੀਦਾਰ ਵੇਖ ਕੇ ਪਰਸੰਨ ਹੋਵੇਗਾ।

ਢੇਰੀ ਜਾਮੈ ਜਮਿ ਮਰੈ; ਗਰਭ ਜੋਨਿ ਦੁਖ ਪਾਇ ॥

ਜਿਸ ਦੇ ਅੰਦਰ ਇਹ ਅੰਬਾਰ ਹੈ, ਉਹ ਜੰਮਦਾ ਤੇ ਮਰਦਾ ਹੈ ਅਤੇ ਬੱਚੇਦਾਨੀ ਦੇ ਜੀਵਨ ਦਾ ਕਸ਼ਟ ਉਠਾਉਂਦਾ ਹੈ!

ਮੋਹ ਮਗਨ ਲਪਟਤ ਰਹੈ; ਹਉ ਹਉ ਆਵੈ ਜਾਇ ॥

ਜੋ ਸੰਸਾਰੀ ਮਮਤਾ ਨਾਲ ਮਤਵਾਲਾ ਹੋਇਆ ਹੋਇਆ ਹੈ ਅਤੇ ਹੰਕਾਰ ਤੇ ਸਵੈ-ਹੰਗਤਾ ਅੰਦਰ ਫਾਬਾ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਢਹਤ ਢਹਤ ਅਬ ਢਹਿ ਪਰੇ; ਸਾਧ ਜਨਾ ਸਰਨਾਇ ॥

ਮੈਂ ਹੁਣ ਧੀਰੇ ਧੀਰੇ, ਪਵਿੱਤ੍ਰ ਪੁਰਸ਼ਾਂ ਦੀ ਪਨਾਹ ਹੇਠਾਂ ਆ ਡਿੱਗਾ ਹਾਂ।

ਦੁਖ ਕੇ ਫਾਹੇ ਕਾਟਿਆ; ਨਾਨਕ, ਲੀਏ ਸਮਾਇ ॥੩੦॥

ਮਾਲਕ ਨੇ ਮੇਰੇ ਕਲੇਸ਼ ਦੀਆਂ ਫਾਹੀਆਂ ਕਟ ਛੱਡੀਆਂ ਹਨ ਅਤੇ ਮੈਨੂੰ ਆਪਣੇ ਵਿੱਚ ਲੀਨ ਕਰ ਲਿਆ ਹੈ, ਹੇ ਨਾਨਕ!


ਸਲੋਕੁ ॥

ਸਲੋਕ।

ਜਹ ਸਾਧੂ ਗੋਬਿਦ ਭਜਨੁ; ਕੀਰਤਨੁ ਨਾਨਕ ਨੀਤ ॥

ਹੇ ਨਾਨਕ! ਜਿਥੇ ਸੰਤ, ਨਿਤਾਪ੍ਰਤੀ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਅਤੇ ਜੱਸ ਦਾ ਉਚਾਰਨ ਕਰਦੇ ਹਨ।

ਣਾ ਹਉ, ਣਾ ਤੂੰ, ਣਹ ਛੁਟਹਿ; ਨਿਕਟਿ ਨ ਜਾਈਅਹੁ ਦੂਤ! ॥੧॥

ਧਰਮ ਰਾਜਾ ਆਖਦਾ ਹੈ, “ਉਸ ਥਾਂ ਦੇ ਨੇੜੇ ਨ ਜਾਣਾ, ਹੈ ਫਰਿਸ਼ਤਿਓ! ਨਹੀਂ ਤਾਂ, ਨਾਂ ਮੇਰਾ ਤੇ ਨਾਂ ਹੀ ਤੁਹਾਡਾ ਖਹਿੜਾ ਛੁਟੇਗਾ”।


ਪਉੜੀ ॥

ਪਉੜੀ।

ਣਾਣਾ, ਰਣ ਤੇ ਸੀਝੀਐ; ਆਤਮ ਜੀਤੈ ਕੋਇ ॥

ਣ-ਕੋਈ ਜਣਾ, ਜੋ ਆਪਣੇ ਮਨੂਏ ਤੇ ਕਾਬੂ ਪਾ ਲੈਦਾ ਹੈ, ਉਹ ਜੀਵਨ ਦੀ ਲੜਾਈ ਨੂੰ ਜਿੱਤ ਲੈਦਾ ਹੈ।

ਹਉਮੈ, ਅਨ ਸਿਉ ਲਰਿ ਮਰੈ; ਸੋ ਸੋਭਾ ਦੂ ਹੋਇ ॥

ਜੋ ਆਪਣੀ ਸਵੈ ਹੰਗਤਾ ਅਤੇ ਦਵੈਤ-ਭਾਵ ਦੇ ਨਾਲ ਲੜਦਾ ਮਰ ਜਾਂਦਾ ਹੈ, ਉਹ ਪਰਮ ਸਰੇਸ਼ਟ ਹੋ ਜਾਂਦਾ ਹੈ।

ਮਣੀ ਮਿਟਾਇ, ਜੀਵਤ ਮਰੈ; ਗੁਰ ਪੂਰੇ ਉਪਦੇਸ ॥

ਜੋ ਆਪਣੀ ਹੰਗਤਾ ਨੂੰ ਤਿਆਗ ਦਿੰਦਾ ਹੈ, ਉਹ ਗੁਰਾਂ ਦੇ ਉਪਦੇਸ਼ ਤਾਬੇ ਜੀਉਂਦੇ ਜੀ ਮਰਿਆ ਰਹਿੰਦਾ ਹੈ।

ਮਨੂਆ ਜੀਤੈ, ਹਰਿ ਮਿਲੈ; ਤਿਹ ਸੂਰਤਣ ਵੇਸ ॥

ਉਹ ਆਪਣੇ ਮਨ ਨੂੰ ਫਤਹ ਕਰ ਲੈਦਾ ਹੈ, ਵਾਹਿਗੁਰੂ ਨੂੰ ਮਿਲ ਪੈਦਾ ਹੈ ਅਤੇ ਉਸ ਦੀ ਬਹਾਦਰੀ ਲਈ ਉਸ ਨੂੰ ਇੱਜ਼ਤ ਦੀ ਪੁਸ਼ਾਕ ਮਿਲਦੀ ਹੈ।

ਣਾ ਕੋ ਜਾਣੈ ਆਪਣੋ; ਏਕਹਿ ਟੇਕ ਅਧਾਰ ॥

ਕਿਸੇ ਸ਼ੈ ਨੂੰ ਭੀ ਉਹ ਆਪਣੀ ਨਿੱਜ ਦੀ ਨਹੀਂ ਸਮਝਦਾ। ਇਕ ਪ੍ਰਭੂ ਹੀ ਉਸ ਦੀ ਓਟ ਤੇ ਆਸਰਾ ਹੈ।

ਰੈਣਿ ਦਿਣਸੁ ਸਿਮਰਤ ਰਹੈ; ਸੋ ਪ੍ਰਭੁ ਪੁਰਖੁ ਅਪਾਰ ॥

ਰਾਤ ਦਿਨ ਉਹ ਉਸ ਬਲਵਾਨ ਤੇ ਬੇਅੰਤ ਸੁਆਮੀ ਦਾ ਆਰਾਧਨ ਕਰਦਾ ਰਹਿੰਦਾ ਹੈ।

ਰੇਣ ਸਗਲ, ਇਆ ਮਨੁ ਕਰੈ; ਏਊ ਕਰਮ ਕਮਾਇ ॥

ਆਪਣੇ ਇਸ ਮਨੂਏ ਨੂੰ ਉਹ ਸਾਰਿਆਂ ਦੀ ਧੂੜ ਬਣਾ ਦਿੰਦਾ ਹੈ ਇਹੋ ਜਿਹੇ ਅਮਲ ਉਹ ਕਮਾਉਂਦਾ ਹੈ।

ਹੁਕਮੈ ਬੂਝੈ ਸਦਾ ਸੁਖੁ; ਨਾਨਕ, ਲਿਖਿਆ ਪਾਇ ॥੩੧॥

ਸਾਹਿਬ ਦੇ ਫੁਰਮਾਨ ਨੂੰ ਸਮਝ ਕੇ ਉਹ ਸਦੀਵੀ ਆਰਾਮ ਨੂੰ ਪ੍ਰਾਪਤ ਹੁੰਦਾ ਹੈ, ਹੇ ਨਾਨਕ! ਅਤੇ ਜੋ ਕੁਛ ਉਸ ਲਈ ਲਿਖਿਆ ਹੋਇਆ ਹੁੰਦਾ ਹੈ, ਉਸ ਨੂੰ ਪਾ ਲੈਦਾ ਹੈ।


ਸਲੋਕੁ ॥

ਸਲੋਕ।

ਤਨੁ ਮਨੁ ਧਨੁ ਅਰਪਉ ਤਿਸੈ; ਪ੍ਰਭੂ ਮਿਲਾਵੈ ਮੋਹਿ ॥

ਮੈਂ ਆਪਣੀ ਦੇਹਿ, ਆਤਮਾ ਅਤੇ ਦੌਲਤ ਉਸ ਨੂੰ ਸਮਰਪਣ ਕਰਦਾ ਹਾਂ, ਜੋ ਮੈਨੂੰ ਮੇਰੇ ਮਾਲਕ ਨਾਲ ਮਿਲਾ ਦੇਵੇ!

ਨਾਨਕ, ਭ੍ਰਮ ਭਉ ਕਾਟੀਐ; ਚੂਕੈ ਜਮ ਕੀ ਜੋਹ ॥੧॥

ਨਾਨਕ ਮੇਰਾ ਸੰਦੇਹ ਤੇ ਡਰ ਦੂਰ ਹੋ ਗਏ ਹਨ ਅਤੇ ਮੌਤ ਦਾ ਫਰੇਸ਼ਤਾ ਹੁਣ ਮੈਨੂੰ ਨਹੀਂ ਤਕਾਉਂਦਾ।


ਪਉੜੀ ॥

ਪਉੜੀ।

ਤਤਾ, ਤਾ ਸਿਉ ਪ੍ਰੀਤਿ ਕਰਿ; ਗੁਣ ਨਿਧਿ ਗੋਬਿਦ ਰਾਇ ॥

ਤ- ਉਸ ਪਾਤਸ਼ਾਹ ਨਾਲ ਪਿਰਹੜੀ ਪਾ ਜੋ ਖੂਬੀਆਂ ਦਾ ਖਜਾਨਾ ਅਤੇ ਸ੍ਰਿਸ਼ਟੀ ਦਾ ਸੁਆਮੀ ਹੈ।

ਫਲ ਪਾਵਹਿ ਮਨ ਬਾਛਤੇ; ਤਪਤਿ ਤੁਹਾਰੀ ਜਾਇ ॥

ਤੂੰ ਆਪਣੇ ਚਿੱਤ-ਚਾਹੁੰਦੀਆਂ ਮੁਰਾਦਾ ਪਾ ਲਵੇਗਾ ਅਤੇ ਤੇਰੀ ਜਲਣ ਮਿਟ ਜਾਏਗੀ।

ਤ੍ਰਾਸ ਮਿਟੈ ਜਮ ਪੰਥ ਕੀ; ਜਾਸੁ ਬਸੈ ਮਨਿ ਨਾਉ ॥

ਜਿਸ ਦੇ ਦਿਲ ਵਿੱਚ ਨਾਮ ਨਿਵਾਸ ਰਖਦਾ ਹੈ, ਉਸ ਨੂੰ ਮੌਤ ਵਾਲੀ ਸੜਕ ਤੇ ਡਰ ਨਹੀਂ ਵਾਪਰਦਾ।

ਗਤਿ ਪਾਵਹਿ, ਮਤਿ ਹੋਇ ਪ੍ਰਗਾਸ; ਮਹਲੀ ਪਾਵਹਿ ਠਾਉ ॥

ਉਹ ਮੁਕਤੀ ਹਾਸਲ ਕਰ ਲਵੇਗਾ, ਉਸ ਦੀ ਸੁਰਤੀ ਪ੍ਰਕਾਸ਼ਵਾਨ ਹੋ ਜਾਏਗੀ ਅਤੇ ਉਸ ਨੂੰ ਮਾਲਕ ਦੇ ਮੰਦਰ ਅੰਦਰ ਟਿਕਾਣਾ ਮਿਲ ਜਾਏਗਾ।

ਤਾਹੂ ਸੰਗਿ ਨ ਧਨੁ ਚਲੈ; ਗ੍ਰਿਹ ਜੋਬਨ ਨਹ ਰਾਜ ॥

ਤੇਰੇ ਨਾਲ ਨਾਂ ਦੌਲਤ, ਨਾਂ ਘਰ, ਨਾਂ ਜੁਆਨੀ, ਨਾਂ ਹੀ ਪਾਤਸ਼ਾਹੀ ਜਾਵੇਗੀ।

ਸੰਤਸੰਗਿ ਸਿਮਰਤ ਰਹਹੁ; ਇਹੈ ਤੁਹਾਰੈ ਕਾਜ ॥

ਸਾਧ ਸੰਗਤ ਅੰਦਰ ਵਾਹਿਗੁਰੂ ਦਾ ਭਜਨ ਕਰਦਾ ਰਹੁ ਕੇਵਲ ਇਹੀ ਤੇਰੇ ਕੰਮ ਆਏਗਾ।

ਤਾਤਾ ਕਛੂ ਨ ਹੋਈ ਹੈ; ਜਉ ਤਾਪ ਨਿਵਾਰੈ ਆਪ ॥

ਜਦ ਪ੍ਰਭੂ ਖੁਦ ਤੇਰਾ ਬੁਖਾਰ ਉਤਾਰੇਗਾ, ਤਾਂ ਹੰਢੋ ਹੀ ਕੋਈ ਸੜੇਵਾਂ ਨਹੀਂ ਹੋਵੇਗਾ।

ਪ੍ਰਤਿਪਾਲੈ ਨਾਨਕ ਹਮਹਿ; ਆਪਹਿ ਮਾਈ ਬਾਪ ॥੩੨॥

ਨਾਨਕ, ਵਾਹਿਗੁਰੂ ਆਪੇ ਹੀ ਸਾਨੂੰ ਪਾਲਦਾ ਪੋਸਦਾ ਹੈ। ਉਹ ਸਾਡੀ ਅੰਮੜੀ ਅਤੇ ਬਾਬਲ ਹੈ।


ਸਲੋਕੁ ॥

ਸਲੋਕ।

ਥਾਕੇ ਬਹੁ ਬਿਧਿ ਘਾਲਤੇ; ਤ੍ਰਿਪਤਿ ਨ ਤ੍ਰਿਸਨਾ ਲਾਥ ॥

ਅਧਰਮੀ ਅਨੇਕਾਂ ਤਰੀਕਿਆਂ ਨਾਲ ਮਿਹਨਤ ਕਰਨ ਦੁਆਰਾ ਹਾਰ ਹੁੱਟ ਗਏ ਹਨ। ਉਨ੍ਹਾਂ ਨੂੰ ਰੱਜ ਨਹੀਂ ਆਇਆ ਅਤੇ ਨਾਂ ਹੀ ਉਨ੍ਹਾਂ ਦੀ ਤਰੇਹ ਬੁੱਝੀ ਹੈ।

ਸੰਚਿ ਸੰਚਿ ਸਾਕਤ ਮੂਏ; ਨਾਨਕ, ਮਾਇਆ ਨ ਸਾਥ ॥੧॥

ਇਕੱਠੀ ਤੇ ਇਕੱਤ੍ਰ ਕਰਦੇ ਕਰਦੇ ਮਾਇਆ ਦੇ ਪੁਜਾਰੀ ਮਰ ਜਾਂਦੇ ਹਨ ਅਤੇ ਮਾਲ ਧਨ ਉਨ੍ਹਾਂ ਦੇ ਨਾਲ ਨਹੀਂ ਜਾਂਦਾ।


ਪਉੜੀ ॥

ਪਉੜੀ।

ਥਥਾ, ਥਿਰੁ ਕੋਊ ਨਹੀ; ਕਾਇ ਪਸਾਰਹੁ ਪਾਵ ॥

ਥ-ਕੋਈ ਭੀ ਅਸਥਿਰ ਨਹੀਂ, ਤੂੰ ਕਿਉਂ ਆਪਣੇ ਪੈਰ ਖਿਲਾਰਦਾ ਹੈ?

ਅਨਿਕ ਬੰਚ, ਬਲ ਛਲ ਕਰਹੁ; ਮਾਇਆ ਏਕ ਉਪਾਵ ॥

ਕੇਵਲ ਦੌਲਤ ਦੇ ਉਪਰਾਲੇ ਦੀ ਖਾਤਰ ਤੂੰ ਬੜੇ ਧੋਖੇ ਅਤੇ ਠੱਗੀਆਂ-ਬੱਗੀਆਂ ਕਰਦਾ ਹੈ।

ਥੈਲੀ ਸੰਚਹੁ ਸ੍ਰਮੁ ਕਰਹੁ; ਥਾਕਿ ਪਰਹੁ ਗਾਵਾਰ ॥

ਤੂੰ ਗੁਥਲੀ ਭਰਨ ਲਈ ਮੁਸ਼ੱਕਤ ਕਰਦਾ ਹੈ ਹੇ ਮੂਰਖ ਅਤੇ ਫਿਰ ਹਾਰ ਹੁਟ ਕੇ ਡਿਗ ਪੈਦਾ ਹੈ।

ਮਨ ਕੈ ਕਾਮਿ ਨ ਆਵਈ; ਅੰਤੇ ਅਉਸਰ ਬਾਰ ॥

ਉਹ ਅਖੀਰ ਦੇ ਮੂਹਤ ਵੇਲੇ ਤੇਰੀ ਆਤਮਾ ਦੇ ਕਿਸੇ ਕੰਮ ਨਹੀਂ ਆਉਣੀ।

ਥਿਤਿ ਪਾਵਹੁ, ਗੋਬਿਦ ਭਜਹੁ; ਸੰਤਹ ਕੀ ਸਿਖ ਲੇਹੁ ॥

ਸ੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਅਤੇ ਸਾਧੂਆਂ ਦੇ ਉਪਦੇਸ਼ ਨੂੰ ਮੰਨਣ ਦੁਆਰਾ ਤੂੰ ਅਸਥਿਰਤਾ ਨੂੰ ਪ੍ਰਾਪਤ ਹੋ ਜਾਵੇਗਾ।

ਪ੍ਰੀਤਿ ਕਰਹੁ ਸਦ ਏਕ ਸਿਉ; ਇਆ ਸਾਚਾ ਅਸਨੇਹੁ ॥

ਹਮੇਸ਼ਾਂ ਇਕ ਸੁਆਮੀ ਨਾਲ ਪਿਰਹੜੀ ਪਾ! ਏਹੀ ਸੱਚਾ ਪ੍ਰੇਮ ਹੈ।

ਕਾਰਨ ਕਰਨ ਕਰਾਵਨੋ; ਸਭ ਬਿਧਿ ਏਕੈ ਹਾਥ ॥

ਵਾਹਿਗੁਰੂ ਕੰਮਾਂ ਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ, ਸਾਰੀਆਂ ਯੁਕਤੀਆਂ ਕੇਵਲ ਉਸੇ ਦੇ ਹੱਥ ਵਿੱਚ ਹਨ।

ਜਿਤੁ ਜਿਤੁ ਲਾਵਹੁ, ਤਿਤੁ ਤਿਤੁ ਲਗਹਿ; ਨਾਨਕ, ਜੰਤ ਅਨਾਥ ॥੩੩॥

ਜਿਥੇ ਜਿਥੇ ਤੂੰ ਉਸ ਨੂੰ ਲਾਉਂਦਾ ਹੈ, ਉਥੇ ਉਥੇ ਉਹ ਲਗ ਜਾਂਦਾ ਹੈ, ਹੇ ਸੁਆਮੀ! ਜੀਵ, ਹੇ ਨਾਨਕ! ਨਿਹੱਥਲ ਹੈ।


ਸਲੋਕੁ ॥

ਸਲੋਕ।

ਦਾਸਹ ਏਕੁ ਨਿਹਾਰਿਆ; ਸਭੁ ਕਛੁ ਦੇਵਨਹਾਰ ॥

ਉਸ ਦੇ ਗੋਲਿਆਂ ਨੇ ਇਕ ਮਾਲਕ ਨੂੰ ਵੇਖਿਆ ਹੈ, ਜੋ ਸਾਰਾ ਕੁਛ ਦੇਣ ਵਾਲਾ ਹੈ।

ਸਾਸਿ ਸਾਸਿ ਸਿਮਰਤ ਰਹਹਿ; ਨਾਨਕ, ਦਰਸ ਅਧਾਰ ॥੧॥

ਹਰ ਸੁਆਸ ਨਾਲ ਉਹ ਵਾਹਿਗੁਰੂ ਦਾ ਚਿੰਤਨ ਕਰੀ ਜਾਂਦੇ ਹਨ। ਨਾਨਕ ਉਸ ਦਾ ਦੀਦਾਰ ਉਨ੍ਹਾਂ ਦਾ ਆਸਰਾ ਹੈ।


ਪਉੜੀ ॥

ਪਉੜੀ।

ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ ॥

ਦ-ਅਦੁੱਤੀ ਸਾਹਿਬ ਦੀ ਦਾਤਾਰ ਹੈ। ਉਹ ਸਾਰਿਆਂ ਨੂੰ ਦੇਣ ਵਾਲਾ ਹੈ।

ਦੇਂਦੇ ਤੋਟਿ ਨ ਆਵਈ; ਅਗਨਤ ਭਰੇ ਭੰਡਾਰ ॥

ਉਸ ਦੇ ਦੇਣ ਵਿੱਚ ਕਮੀ ਨਹੀਂ। ਅਨਗਿਣਤ ਹਨ ਉਸ ਦੇ ਪਰੀਪੂਰਨ ਖ਼ਜ਼ਾਨੇ।

ਦੈਨਹਾਰੁ, ਸਦ ਜੀਵਨਹਾਰਾ ॥

ਦੇਣ ਵਾਲਾ ਸਦੀਵੀ ਸੁਰਜੀਤ ਹੈ।

ਮਨ ਮੂਰਖ! ਕਿਉ ਤਾਹਿ ਬਿਸਾਰਾ? ॥

ਹੈ ਮੂੜ ਮਨੁੱਖ! ਤੂੰ ਉਸ ਨੂੰ ਕਿਉਂ ਭੁਲਾ ਦਿੱਤਾ ਹੈ।

ਦੋਸੁ ਨਹੀ, ਕਾਹੂ ਕਉ ਮੀਤਾ! ॥

ਕਿਸੇ ਦਾ ਕਸੂਰ ਨਹੀਂ, ਹੈ ਮੇਰੀ ਮਿੱਤ੍ਰ!

ਮਾਇਆ ਮੋਹ, ਬੰਧੁ ਪ੍ਰਭਿ ਕੀਤਾ ॥

ਮੋਹਨੀ ਦੀ ਲਗਨ ਦੀਆਂ ਬੇੜੀਆਂ ਸਾਹਿਬ ਨੇ ਹੀ ਘੜੀਆਂ ਹਨ।

ਦਰਦ ਨਿਵਾਰਹਿ, ਜਾ ਕੇ ਆਪੇ ॥

ਜਿਸ ਦਾ ਉਹ ਆਪ ਦੁਖ ਦੂਰ ਕਰ ਦਿੰਦਾ ਹੈ,

ਨਾਨਕ, ਤੇ ਤੇ ਗੁਰਮੁਖਿ ਧ੍ਰਾਪੇ ॥੩੪॥

ਉਹ ਗੁਰੂ-ਅਨੁਸਾਰੀ ਰੱਜ ਜਾਂਦਾ ਹੈ, ਹੇ ਨਾਨਕ!


ਸਲੋਕੁ ॥

ਸਲੋਕ।

ਧਰ ਜੀਅਰੇ, ਇਕ ਟੇਕ ਤੂ; ਲਾਹਿ ਬਿਡਾਨੀ ਆਸ ॥

ਹੈ ਮੇਰੀ ਜਿੰਦੜੀਏ! ਤੂੰ ਇਕ ਵਾਹਿਗੁਰੂ ਦਾ ਆਸਰਾ ਪਕੜ। ਹੋਰਸ ਦੀ ਉਮੀਦ ਨੂੰ ਤਿਆਗ ਦੇ।

ਨਾਨਕ, ਨਾਮੁ ਧਿਆਈਐ; ਕਾਰਜੁ ਆਵੈ ਰਾਸਿ ॥੧॥

ਨਾਨਕ, ਨਾਮ ਦਾ ਆਰਾਧਨ ਕਰਨ ਦੁਆਰਾ ਕੰਮ ਠੀਕ ਹੋ ਜਾਂਦੇ ਹਨ।


ਪਉੜੀ ॥

ਪਉੜੀ।

ਧਧਾ, ਧਾਵਤ ਤਉ ਮਿਟੈ; ਸੰਤਸੰਗਿ ਹੋਇ ਬਾਸੁ ॥

ਧ- ਕੇਵਲ ਤਦੇ ਹੀ ਭਟਕਣ ਮੁਕਦੀ ਹੈ, ਤਦ ਇਨਸਾਨ ਨੂੰ ਸਤਿਸੰਗਤ ਵਿੱਚ ਵਾਸਾ ਪ੍ਰਾਪਤ ਹੋ ਜਾਂਦਾ ਹੈ।

ਧੁਰ ਤੇ ਕਿਰਪਾ ਕਰਹੁ ਆਪਿ; ਤਉ ਹੋਇ ਮਨਹਿ ਪਰਗਾਸੁ ॥

ਜੇਕਰ ਸਾਹਿਬ ਖੁਦ ਮੁੱਢ ਤੋਂ ਹੀ ਦਇਆ ਧਾਰੇ ਤਦ ਹੀ ਅੰਤਹਕਰਣ ਪ੍ਰਕਾਸ਼ਵਾਨ ਹੁੰਦਾ ਹੈ।

ਧਨੁ ਸਾਚਾ, ਤੇਊ ਸਚ ਸਾਹਾ ॥

ਜਿਨ੍ਹਾਂ ਕੋਲ ਸੱਚੀ ਦੌਲਤ ਹੈ, ਉਹੀ ਸੱਚੇ ਸਾਹੂਕਾਰ ਹਨ।

ਹਰਿ ਹਰਿ ਪੂੰਜੀ, ਨਾਮ ਬਿਸਾਹਾ ॥

ਮਾਲਕ ਸੁਆਮੀ ਦਾ ਨਾਮ ਉਨ੍ਹਾਂ ਦੀ ਰਕਮ-ਰਾਸ ਹੈ ਅਤੇ ਉਹ ਉਸ ਦੇ ਨਾਮ ਦਾ ਵਣਜ ਕਰਦੇ ਹਨ।

ਧੀਰਜੁ ਜਸੁ, ਸੋਭਾ; ਤਿਹ ਬਨਿਆ ॥

ਸਹਿਨਸ਼ਕਤੀ, ਉਪਮਾ ਅਤੇ ਇੱਜ਼ਤ ਉਸ ਨੂੰ ਫਬਦੀਆਂ ਹਨ,

ਹਰਿ ਹਰਿ ਨਾਮੁ, ਸ੍ਰਵਨ ਜਿਹ ਸੁਨਿਆ ॥

ਜੋ ਆਪਣੇ ਕੰਨਾਂ ਨਾਲ ਵਾਹਿਗੁਰੂ ਸੁਆਮੀ ਦਾ ਨਾਮ ਸ੍ਰਵਣ ਕਰਦਾ ਹੈ।

ਗੁਰਮੁਖਿ ਜਿਹ ਘਟਿ, ਰਹੇ ਸਮਾਈ ॥

ਜਿਸ ਪੁਰਸ਼ ਦੇ ਦਿਲ ਅੰਦਰ ਮੁਖੀ ਮਾਲਕ ਰਮਿਆ ਹੋਇਆ ਹੈ,

ਨਾਨਕ, ਤਿਹ ਜਨ ਮਿਲੀ ਵਡਾਈ ॥੩੫॥

ਹੇ ਨਾਨਕ! ਉਹ ਮਹਿਮਾ ਨੂੰ ਪਰਾਪਤ ਹੋ ਜਾਂਦਾ ਹੈ।

1
2
3
4
5
6
7
8
9
10
11
12