ਰਾਗ ਗਉੜੀ – ਬਾਣੀ ਸ਼ਬਦ-Part 7 – Raag Gauri – Bani

ਰਾਗ ਗਉੜੀ – ਬਾਣੀ ਸ਼ਬਦ-Part 7 – Raag Gauri – Bani

ਸਲੋਕੁ ॥

ਸਲੋਕ।

ਅਗਮ ਅਗਾਧਿ, ਪਾਰਬ੍ਰਹਮੁ ਸੋਇ ॥

ਉਹ ਪਰਮ ਪ੍ਰਭੂ ਪਹੁੰਚ ਤੋਂ ਪਰੇ ਅਤੇ ਬੇ-ਥਾਹ ਹੈ।

ਜੋ ਜੋ ਕਹੈ, ਸੁ ਮੁਕਤਾ ਹੋਇ ॥

ਜੋ ਕੋਈ ਭੀ ਉਸ ਦੇ ਨਾਮ ਨੂੰ ਜਪਦਾ ਹੈ, ਉਹ ਮੋਖਸ਼ ਹੋ ਜਾਂਦਾ ਹੈ।

ਸੁਨਿ ਮੀਤਾ! ਨਾਨਕੁ ਬਿਨਵੰਤਾ ॥

ਨਾਨਕ ਬੇਨਤੀ ਕਰਦਾ ਹੈ, ਹੇ ਮੇਰੀ ਮਿੱਤ੍ਰ!

ਸਾਧ ਜਨਾ ਕੀ, ਅਚਰਜ ਕਥਾ ॥੧॥

ਧਰਮਾਤਮਾ ਪੁਰਸ਼ਾਂ ਦੀ ਵਿਸਮਾਦ ਵਾਰਤਾ ਸ੍ਰਵਣ ਕਰ।


ਅਸਟਪਦੀ ॥

ਅਸਟਪਦੀ।

ਸਾਧ ਕੈ ਸੰਗਿ, ਮੁਖ ਊਜਲ ਹੋਤ ॥

ਸਤਿ ਸੰਗਤ ਅੰਦਰ ਚਿਹਰਾ ਰੋਸ਼ਨ ਹੋ ਜਾਂਦਾ ਹੈ।

ਸਾਧਸੰਗਿ, ਮਲੁ ਸਗਲੀ ਖੋਤ ॥

ਸਤਿ ਸੰਗਤ ਅੰਦਰ ਸਾਰੀ ਮੈਲ ਲਹਿ ਜਾਂਦੀ ਹੈ।

ਸਾਧ ਕੈ ਸੰਗਿ, ਮਿਟੈ ਅਭਿਮਾਨੁ ॥

ਸਤਿ ਸੰਗਤ ਅੰਦਰ ਹੰਕਾਰ ਨਵਿਰਤ ਹੋ ਜਾਂਦਾ ਹੈ।

ਸਾਧ ਕੈ ਸੰਗਿ, ਪ੍ਰਗਟੈ ਸੁਗਿਆਨੁ ॥

ਸਤਿ ਸੰਗਤ ਅੰਦਰ ਬ੍ਰਹਿਮ-ਵੀਚਾਰ ਜ਼ਾਹਿਰ ਹੋ ਜਾਂਦਾ ਹੈ।

ਸਾਧ ਕੈ ਸੰਗਿ, ਬੁਝੈ ਪ੍ਰਭੁ ਨੇਰਾ ॥

ਸਤਿ ਸੰਗਤ ਅੰਦਰ ਸੁਆਮੀ ਨੂੰ ਨੇੜੇ ਹੀ ਜਾਣ ਲਈਦਾ ਹੈ।

ਸਾਧਸੰਗਿ, ਸਭੁ ਹੋਤ ਨਿਬੇਰਾ ॥

ਸਤਿ ਸੰਗਤ ਅੰਦਰ ਸਾਰੇ ਬਖੇੜੇ ਨਿਬੜ ਜਾਂਦੇ ਹਨ।

ਸਾਧ ਕੈ ਸੰਗਿ, ਪਾਏ ਨਾਮ ਰਤਨੁ ॥

ਸਤਿ ਸੰਗਤ ਅੰਦਰ ਨਾਮ ਦਾ ਹੀਰਾ ਪ੍ਰਾਪਤ ਹੋ ਜਾਂਦਾ ਹੈ।

ਸਾਧ ਕੈ ਸੰਗਿ, ਏਕ ਊਪਰਿ ਜਤਨੁ ॥

ਸਤਿ ਸੰਗਤ ਅੰਦਰ ਬੰਦਾ ਕੇਵਲ ਇਕ ਸਾਈਂ ਲਈ ਹੀ ਉਪ੍ਰਾਲਾ ਕਰਦਾ ਹੈ।

ਸਾਧ ਕੀ ਮਹਿਮਾ, ਬਰਨੈ ਕਉਨੁ ਪ੍ਰਾਨੀ? ॥

ਕਿਹੜਾ ਜੀਵ ਸੰਤਾਂ ਦੀ ਕੀਰਤੀ ਨੂੰ ਬਿਆਨ ਕਰ ਸਕਦਾ ਹੈ?

ਨਾਨਕ, ਸਾਧ ਕੀ ਸੋਭਾ, ਪ੍ਰਭ ਮਾਹਿ ਸਮਾਨੀ ॥੧॥

ਨਾਨਕ ਸੰਤ ਦੀ ਵਡਿਆਈ ਸੁਆਮੀ ਦੀ ਵਡਿਆਈ ਅੰਦਰ ਹੀ ਲੀਨ ਹੋਈ ਹੋਈ ਹੈ।

ਸਾਧ ਕੈ ਸੰਗਿ, ਅਗੋਚਰੁ ਮਿਲੈ ॥

ਸੰਤਾਂ ਦੀ ਸੰਗਤ ਅੰਦਰ ਅਗਾਧ ਪ੍ਰਭੂ ਮਿਲ ਪੈਦਾ ਹੈ।

ਸਾਧ ਕੈ ਸੰਗਿ, ਸਦਾ ਪਰਫੁਲੈ ॥

ਸੰਤਾਂ ਦੀ ਸੰਗਤ ਅੰਦਰ ਪ੍ਰਾਣੀ ਹਮੇਸ਼ਾਂ ਫਲਦਾ ਫੁਲਦਾ ਹੈ।

ਸਾਧ ਕੈ ਸੰਗਿ, ਆਵਹਿ ਬਸਿ ਪੰਚਾ ॥

ਸੰਤਾਂ ਦੀ ਸੰਗਤ ਅੰਦਰ ਪੰਜ ਵੈਰੀ ਕਾਬੂ ਆ ਜਾਂਦੇ ਹਨ।

ਸਾਧਸੰਗਿ, ਅੰਮ੍ਰਿਤ ਰਸੁ ਭੁੰਚਾ ॥

ਸੰਤਾਂ ਦੀ ਸੰਗਤ ਅੰਦਰ ਬੰਦਾ ਸੁਧਾ ਰੂਪ ਨਾਮ ਦੇ ਜੋਹਰ ਨੂੰ ਮਾਣਦਾ ਹੈ।

ਸਾਧਸੰਗਿ, ਹੋਇ ਸਭ ਕੀ ਰੇਨ ॥

ਸੰਤਾ ਦੀ ਸੰਗਤ ਅੰਦਰ ਬੰਦਾ ਸਾਰਿਆਂ ਦੀ ਧੂੜ ਹੋ ਜਾਂਦਾ ਹੈ।

ਸਾਧ ਕੈ ਸੰਗਿ, ਮਨੋਹਰ ਬੈਨ ॥

ਸੰਤਾਂ ਦੀ ਸੰਗਤ ਅੰਦਰ ਬਾਣੀ ਮਣਮੋਹਣੀ ਹੋ ਜਾਂਦੀ ਹੈ।

ਸਾਧ ਕੈ ਸੰਗਿ, ਨ ਕਤਹੂੰ ਧਾਵੈ ॥

ਸੰਤਾਂ ਦੀ ਸੰਗਤ ਅੰਦਰ ਮਨੂਆ ਕਿਧਰੇ ਨਹੀਂ ਜਾਂਦਾ।

ਸਾਧਸੰਗਿ, ਅਸਥਿਤਿ ਮਨੁ ਪਾਵੈ ॥

ਸੰਤਾਂ ਦੀ ਸੰਗਤ ਅੰਦਰ ਮਨੂਆ ਅਡੋਲਤਾ ਪ੍ਰਾਪਤ ਕਰ ਲੈਦਾ ਹੈ। T

ਸਾਧ ਕੈ ਸੰਗਿ, ਮਾਇਆ ਤੇ ਭਿੰਨ ॥

ਸੰਤਾ ਦੀ ਸੰਗਤ ਅੰਦਰ ਇਹ ਸੰਸਾਰੀ ਪਦਾਰਥਾਂ ਤੋਂ ਖਲਾਸੀ ਪਾ ਜਾਂਦਾ ਹੈ।

ਸਾਧਸੰਗਿ ਨਾਨਕ, ਪ੍ਰਭ ਸੁਪ੍ਰਸੰਨ ॥੨॥

ਸੰਤਾਂ ਦੀ ਸੰਗਤ ਅੰਦਰ ਸੁਆਮੀ ਅਤਿ ਖੁਸ਼ ਹੋ ਜਾਂਦਾ ਹੈ।

ਸਾਧਸੰਗਿ, ਦੁਸਮਨ ਸਭਿ ਮੀਤ ॥

ਸੰਤਾਂ ਦੀ ਸੰਗਤ ਕਰਨ ਦੁਆਰਾ ਸਾਰੇ ਵੈਰੀ ਮਿੱਤ੍ਰ ਬਣ ਜਾਂਦੇ ਹਨ।

ਸਾਧੂ ਕੈ ਸੰਗਿ, ਮਹਾ ਪੁਨੀਤ ॥

ਸੰਤਾਂ ਦੀ ਸੰਗਤ ਕਰਨ ਦੁਆਰਾ ਪੁਰਸ਼ ਪਰਮ ਪਵਿੱਤ੍ਰ ਹੋ ਜਾਂਦਾ ਹੈ।

ਸਾਧਸੰਗਿ, ਕਿਸ ਸਿਉ ਨਹੀ ਬੈਰੁ ॥

ਸੰਤਾਂ ਦੀ ਸੰਗਤ ਕਰਨ ਦੁਆਰਾ ਉਹ ਕਿਸੇ ਨਾਲ ਦੁਸ਼ਮਨੀ ਨਹੀਂ ਕਰਦਾ।

ਸਾਧ ਕੈ ਸੰਗਿ, ਨ ਬੀਗਾ ਪੈਰੁ ॥

ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦਾ ਟੇਢੇ ਪੈਰ ਨਹੀਂ ਧਰਦਾ।

ਸਾਧ ਕੈ ਸੰਗਿ, ਨਾਹੀ ਕੋ ਮੰਦਾ ॥

ਸੰਤਾਂ ਦੀ ਸੰਗਤ ਕਰਨ ਦੁਆਰਾ ਕੋਈ ਜਣਾ ਬੁਰਾ ਮਾਲੂਮ ਨਹੀਂ ਹੁੰਦਾ।

ਸਾਧਸੰਗਿ, ਜਾਨੇ ਪਰਮਾਨੰਦਾ ॥

ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦਾ ਮਹਾਨ ਸੁਖਰੂਪ ਨੂੰ ਜਾਣ ਲੈਦਾ ਹੈ।

ਸਾਧ ਕੈ ਸੰਗਿ, ਨਾਹੀ ਹਉ ਤਾਪੁ ॥

ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦੇ ਦਾ ਹੰਕਾਰ ਦਾ ਬੁਖਾਰ ਲਹਿ ਜਾਂਦਾ ਹੈ।

ਸਾਧ ਕੈ ਸੰਗਿ, ਤਜੈ ਸਭੁ ਆਪੁ ॥

ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦਾ ਸਾਰੀ ਸਵੈ-ਹੰਗਤਾ ਨੂੰ ਛੱਡ ਦਿੰਦਾ ਹੈ।

ਆਪੇ ਜਾਨੈ, ਸਾਧ ਬਡਾਈ ॥

ਪ੍ਰਭੂ ਆਪ ਹੀ ਧਰਮਾਤਮਾ ਪੁਰਸ਼ ਦੀ ਵਿਸ਼ਾਲਤਾ ਨੂੰ ਜਾਣਦਾ ਹੈ।

ਨਾਨਕ, ਸਾਧ ਪ੍ਰਭੂ ਬਨਿ ਆਈ ॥੩॥

ਨਾਨਕ, ਨੇਕ ਪੁਰਸ਼ ਦੀ ਸੁਆਮੀ ਨਾਲ ਰਹਿ ਆਈ ਹੈ।

ਸਾਧ ਕੈ ਸੰਗਿ, ਨ ਕਬਹੂ ਧਾਵੈ ॥

ਪਵਿੱਤ੍ਰ ਪੁਰਸ਼ਾ ਦੇ ਸਮਾਗਮ ਅੰਦਰ ਮਨੂਆ ਕਦਾਚਿੱਤ ਭੰਬਲ ਭੂਸੇ ਨਹੀਂ ਖਾਂਦਾ।

ਸਾਧ ਕੈ ਸੰਗਿ, ਸਦਾ ਸੁਖੁ ਪਾਵੈ ॥

ਪਵਿੱਤ੍ਰ ਪੁਰਸ਼ਾਂ ਦੇ ਸਮਾਗਮ ਅੰਦਰ ਇਹ ਹਮੇਸ਼ਾਂ ਆਰਾਮ ਪਾਉਂਦਾ ਹੈ।

ਸਾਧਸੰਗਿ, ਬਸਤੁ ਅਗੋਚਰ ਲਹੈ ॥

ਪਵਿੱਤ੍ਰ ਪੁਰਸ਼ਾ ਦੇ ਸਮੇਲਨ ਅੰਦਰ ਇਨਸਾਨ ਅਗਾਧ ਵਸਤੂ ਨੂੰ ਪਾ ਲੈਦਾ ਹੈ।

ਸਾਧੂ ਕੈ ਸੰਗਿ, ਅਜਰੁ ਸਹੈ ॥

ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਆਦਮੀ ਨਾਂ ਸਹਾਰੇ ਜਾਣ ਵਾਲੇ ਨੂੰ ਬਰਦਾਸ਼ਤ ਕਰ ਲੈਦਾ ਹੈ।

ਸਾਧ ਕੈ ਸੰਗਿ, ਬਸੈ ਥਾਨਿ ਊਚੈ ॥

ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਪ੍ਰਾਣੀ ਉੱਚੀ ਥਾਂ ਤੇ ਨਿਵਾਸ ਰੱਖਦਾ ਹੈ।

ਸਾਧੂ ਕੈ ਸੰਗਿ, ਮਹਲਿ ਪਹੂਚੈ ॥

ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਪ੍ਰਾਣੀ ਸਾਹਿਬ ਦੇ ਮੰਦਰ ਤੇ ਪੁੱਜ ਜਾਂਦਾ ਹੈ।

ਸਾਧ ਕੈ ਸੰਗਿ, ਦ੍ਰਿੜੈ ਸਭਿ ਧਰਮ ॥

ਪਵਿੱਤ੍ਰ ਪੁਰਸ਼ਾਂ ਦੇ ਸਮੇਲਨ ਅੰਦਰ ਪ੍ਰਾਣੀ ਦਾ ਭਰੋਸਾ ਪੂਰੀ ਤਰ੍ਹਾਂ ਪੱਕਾ ਬੱਝ ਜਾਂਦਾ ਹੈ।

ਸਾਧ ਕੈ ਸੰਗਿ, ਕੇਵਲ ਪਾਰਬ੍ਰਹਮ ॥

ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਬੰਦਾ ਸਿਰਫ ਸ਼ਰੋਮਣੀ ਸਾਹਿਬ ਦਾ ਸਿਮਰਨ ਕਰਦਾ ਹੈ।

ਸਾਧ ਕੈ ਸੰਗਿ, ਪਾਏ ਨਾਮ ਨਿਧਾਨ ॥

ਸਤਿ ਸੰਗਤ ਅੰਦਰ ਬੰਦਾ ਨਾਮ ਦਾ ਖ਼ਜ਼ਾਨਾ ਪਾ ਲੈਦਾ ਹੈ।

ਨਾਨਕ, ਸਾਧੂ ਕੈ ਕੁਰਬਾਨ ॥੪॥

ਨਾਨਕ ਪਵਿੱਤ੍ਰ ਪੁਰਸ਼ਾਂ ਉਤੋਂ ਬਲਿਹਾਰਣੇ ਜਾਂਦਾ ਹੈ।

ਸਾਧ ਕੈ ਸੰਗਿ, ਸਭ ਕੁਲ ਉਧਾਰੈ ॥

ਸੰਤਾਂ ਦੀ ਸੰਗਤ ਦੁਆਰਾ ਆਦਮੀ ਦੀ ਸਮੂਹ ਵੰਸ਼ ਪਾਰ ਉਤਰ ਜਾਂਦੀ ਹੈ।

ਸਾਧਸੰਗਿ, ਸਾਜਨ ਮੀਤ ਕੁਟੰਬ ਨਿਸਤਾਰੈ ॥

ਸੰਤਾਂ ਦੀ ਸੰਗਤ ਦੁਆਰਾ ਇਨਸਾਨ ਦੇ ਦੋਸਤ -ਯਾਰ ਅਤੇ ਸਨਬੰਧੀ ਤਰ ਜਾਂਦੇ ਹਨ।

ਸਾਧੂ ਕੈ ਸੰਗਿ, ਸੋ ਧਨੁ ਪਾਵੈ ॥

ਸੰਤਾਂ ਦੀ ਸੰਗਤ ਦੁਆਰਾ ਉਹ ਦੌਲਤ ਪ੍ਰਾਪਤ ਹੁੰਦੀ ਹੈ,

ਜਿਸੁ ਧਨ ਤੇ, ਸਭੁ ਕੋ ਵਰਸਾਵੈ ॥

ਜਿਸ ਦੌਲਤ ਤੋਂ ਹਰ ਕੋਈ ਲਾਭ ਉਠਾਉਂਦਾ ਹੈ।

ਸਾਧਸੰਗਿ, ਧਰਮ ਰਾਇ ਕਰੇ ਸੇਵਾ ॥

ਧਰਮਰਾਜ ਉਸ ਦੀ ਟਹਿਲ ਕਮਾਉਂਦਾ ਹੈ, ਜੋ ਸੰਤਾਂ ਦੀ ਸੰਗਤ ਕਰਦਾ ਹੈ।

ਸਾਧ ਕੈ ਸੰਗਿ, ਸੋਭਾ ਸੁਰਦੇਵਾ ॥

ਫ਼ਰਿਸ਼ਤੇ ਅਤੇ ਦੇਵਤੇ ਉਸ ਦਾ ਜੱਸ ਗਾਇਨ ਕਰਦੇ ਹਨ, ਜੋ ਸੰਤਾਂ ਦੀ ਸੰਗਤ ਕਰਦਾ ਹੈ।

ਸਾਧੂ ਕੈ ਸੰਗਿ, ਪਾਪ ਪਲਾਇਨ ॥

ਸੰਤਾਂ ਦੀ ਸੰਗਤ ਕਰਨ ਦੁਆਰਾ ਕਸਮਲ ਦੌੜ ਜਾਂਦੇ ਹਨ।

ਸਾਧਸੰਗਿ, ਅੰਮ੍ਰਿਤ ਗੁਨ ਗਾਇਨ ॥

ਸੰਤਾਂ ਦੀ ਸੰਗਤ ਦੁਆਰਾ ਪ੍ਰਾਣੀ ਅੰਮ੍ਰਿਤਮਈ ਨਾਮੁ ਦਾ ਜੱਸ ਅਲਾਪਦਾ ਹੈ।

ਸਾਧ ਕੈ ਸੰਗਿ, ਸ੍ਰਬ ਥਾਨ ਗੰਮਿ ॥

ਸੰਤਾਂ ਦੀ ਸੰਗਤ ਦੁਆਰਾ ਆਦਮੀ ਦੀ ਸਾਰੀਆਂ ਥਾਵਾਂ ਤੇ ਪਹੁੰਚ ਹੋ ਜਾਂਦੀ ਹੈ।

ਨਾਨਕ, ਸਾਧ ਕੈ ਸੰਗਿ, ਸਫਲ ਜਨੰਮ ॥੫॥

ਸੰਤਾਂ ਦੀ ਸੰਗਤ ਕਰਨ ਦੁਆਰਾ ਨਾਨਕ, ਇਨਸਾਨ ਦਾ ਜਨਮ ਲਾਭਦਾਇਕ ਹੋ ਜਾਂਦਾ ਹੈ।

ਸਾਧ ਕੈ ਸੰਗਿ, ਨਹੀ ਕਛੁ ਘਾਲ ॥

ਸਤਿ ਸੰਗਤ ਅੰਦਰ ਆਦਮੀ ਕੋਈ ਮੁਸੀਬਤ ਨਹੀਂ ਉਠਾਉਂਦਾ।

ਦਰਸਨੁ ਭੇਟਤ, ਹੋਤ ਨਿਹਾਲ ॥

ਸੰਤਾਂ ਨੂੰ ਵੇਖਣ ਅਤੇ ਮਿਲਣ ਦੁਆਰਾ ਪ੍ਰਾਣੀ ਪਰਸੰਨ ਹੋ ਜਾਂਦਾ ਹੈ।

ਸਾਧ ਕੈ ਸੰਗਿ, ਕਲੂਖਤ ਹਰੈ ॥

ਸੰਤਾਂ ਦੀ ਸੰਗਤ ਕਰਨ ਦੁਆਰਾ ਕਲੰਕ ਧੋਤੇ ਜਾਂਦੇ ਹਨ।

ਸਾਧ ਕੈ ਸੰਗਿ, ਨਰਕ ਪਰਹਰੈ ॥

ਸੰਤਾਂ ਦੀ ਸੰਗਤ ਕਰਨ ਦੁਆਰਾ ਦੋਜ਼ਖ਼ ਤੋਂ ਬਚ ਜਾਈਦਾ ਹੈ।

ਸਾਧ ਕੈ ਸੰਗਿ, ਈਹਾ ਊਹਾ ਸੁਹੇਲਾ ॥

ਸੰਤਾਂ ਦੀ ਸੰਗਤ ਕਰਨ ਦੁਆਰਾ ਜੀਵ ਇਸ ਲੋਕ ਅਤੇ ਉਸ ਪ੍ਰਲੋਕ ਵਿੱਚ ਖੁਸ਼ ਰਹਿੰਦਾ ਹੈ।

ਸਾਧਸੰਗਿ, ਬਿਛੁਰਤ ਹਰਿ ਮੇਲਾ ॥

ਸੰਤਾਂ ਦੀ ਸੰਗਤ ਕਰਨ ਦੁਆਰਾ ਜੋ ਵਾਹਿਗੁਰੂ ਨਾਲੋਂ ਵਿਛੁੜੇ ਹਨ, ਉਹ ਉਸ ਨੂੰ ਮਿਲ ਪੈਦੇ ਹਨ।

ਜੋ ਇਛੈ, ਸੋਈ ਫਲੁ ਪਾਵੈ ॥

ਜੋ ਮੇਵਾ ਉਹ ਚਾਹੁੰਦਾ ਹੈ, ਉਹੀ ਪਾ ਲੈਦਾ ਹੈ,

ਸਾਧ ਕੈ ਸੰਗਿ, ਨ ਬਿਰਥਾ ਜਾਵੈ ॥

ਸੰਤਾਂ ਦੀ ਸੰਗਤ ਕਰਨ ਦੁਆਰਾ ਆਦਮੀ ਖਾਲੀ ਹੱਥੀ ਨਹੀਂ ਜਾਂਦਾ।

ਪਾਰਬ੍ਰਹਮੁ, ਸਾਧ ਰਿਦ ਬਸੈ ॥

ਸ਼ਰੋਮਣੀ ਸਾਹਿਬ ਸੰਤ ਦੇ ਮਨ ਅੰਦਰ ਨਿਵਾਸ ਰੱਖਦਾ ਹੈ।

ਨਾਨਕ ਉਧਰੈ, ਸਾਧ ਸੁਨਿ ਰਸੈ ॥੬॥

ਸੰਤਾਂ ਦੀ ਜੀਭਾ ਤੋਂ ਵਾਹਿਗੁਰੂ ਦਾ ਨਾਮ ਸ੍ਰਵਣ ਕਰਨ ਦੁਆਰਾ ਨਾਨਕ ਪਾਰ ਉਤਰ ਗਿਆ ਹੈ।

ਸਾਧ ਕੈ ਸੰਗਿ, ਸੁਨਉ ਹਰਿ ਨਾਉ ॥

ਸਤਿ ਸੰਗਤ ਅੰਦਰ ਰੱਬ ਦਾ ਨਾਮ ਸ੍ਰਵਣ ਕਰ।

ਸਾਧਸੰਗਿ, ਹਰਿ ਕੇ ਗੁਨ ਗਾਉ ॥

ਸਤਿ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕਰ।

ਸਾਧ ਕੈ ਸੰਗਿ, ਨ ਮਨ ਤੇ ਬਿਸਰੈ ॥

ਸਤਿ ਸੰਗਤ ਅੰਦਰ ਇਨਸਾਨ ਪ੍ਰਭੂ ਨੂੰ ਆਪਣੇ ਚਿੱਤੋ ਨਹੀਂ ਭੁਲਾਉਂਦਾ।

ਸਾਧਸੰਗਿ, ਸਰਪਰ ਨਿਸਤਰੈ ॥

ਸਤਿ ਸੰਗਤ ਅੰਦਰ ਉਹ ਨਿਸਚਿਤ ਹੀ ਪਾਰ ਉੱਤਰ ਜਾਂਦਾ ਹੈ।

ਸਾਧ ਕੈ ਸੰਗਿ, ਲਗੈ ਪ੍ਰਭੁ ਮੀਠਾ ॥

ਸਤਿ ਸੰਗਤ ਅੰਦਰ ਸੁਆਮੀ ਬੰਦੇ ਨੂੰ ਮਿੱਠਾ ਲੱਗਣ ਲੱਗ ਜਾਂਦਾ ਹੈ।

ਸਾਧੂ ਕੈ ਸੰਗਿ, ਘਟਿ ਘਟਿ ਡੀਠਾ ॥

ਸਤਿ ਸੰਗਤ ਅੰਦਰ ਵਾਹਿਗੁਰੂ ਹਰ ਦਿਲ ਵਿੱਚ ਦਿੱਸ ਆਉਂਦਾ ਹੈ।

ਸਾਧਸੰਗਿ, ਭਏ ਆਗਿਆਕਾਰੀ ॥

ਸਾਧ ਸੰਗਤ ਅੰਦਰ ਆਦਮੀ ਸੁਆਮੀ ਦਾ ਹੁਕਮ ਮੰਨਣ ਵਾਲਾ ਹੋ ਜਾਂਦਾ ਹੈ।

ਸਾਧਸੰਗਿ, ਗਤਿ ਭਈ ਹਮਾਰੀ ॥

ਸਾਧ ਸੰਗਤ ਅੰਦਰ ਮੈਂ ਮੁਕਤੀ ਪ੍ਰਾਪਤ ਕਰ ਲਈ ਹੈ।

ਸਾਧ ਕੈ ਸੰਗਿ, ਮਿਟੇ ਸਭਿ ਰੋਗ ॥

ਸਾਧ ਸੰਗਤ ਅੰਦਰ ਸਾਰੀਆਂ ਬੀਮਾਰੀਆਂ ਹਟ ਜਾਂਦੀਆਂ ਹਨ।

ਨਾਨਕ, ਸਾਧ ਭੇਟੇ ਸੰਜੋਗ ॥੭॥

ਨਾਨਕ ਚੰਗੀ ਕਿਸਮਤ ਦੁਆਰਾ ਸੰਤ ਮਿਲਦੇ ਹਨ।

ਸਾਧ ਕੀ ਮਹਿਮਾ, ਬੇਦ ਨ ਜਾਨਹਿ ॥

ਵੇਦ ਨੇਕ ਹਸਤੀਆਂ ਦੀ ਕੀਰਤੀ ਨੂੰ ਨਹੀਂ ਜਾਣਦੇ।

ਜੇਤਾ ਸੁਨਹਿ, ਤੇਤਾ ਬਖਿਆਨਹਿ ॥

ਉਹ ਉਨ੍ਹਾਂ ਨੂੰ ਓਨਾ ਬਿਆਨ ਕਰਦੇ ਹਨ, ਜਿਨਾ ਕੁ ਉਨ੍ਹਾਂ ਨੇ ਉਨ੍ਹਾਂ ਬਾਰੇ ਸੁਣਿਆ ਹੈ।

ਸਾਧ ਕੀ ਉਪਮਾ, ਤਿਹੁ ਗੁਣ ਤੇ ਦੂਰਿ ॥

ਸੰਤਾਂ ਦੀ ਵਡਿਆਈ ਤਿੰਨਾਂ ਹੀ ਲੱਛਣਾ ਤੋਂ ਪਰੇਡੇ ਹੈ।

ਸਾਧ ਕੀ ਉਪਮਾ, ਰਹੀ ਭਰਪੂਰਿ ॥

ਸਰਬ-ਵਿਆਪਕ ਹੈ ਸੰਤਾਂ ਦੀ ਮਹਿਮਾ।

ਸਾਧ ਕੀ ਸੋਭਾ ਕਾ, ਨਾਹੀ ਅੰਤ ॥

ਸੰਤ ਦੀ ਮਹੱਤਤਾ ਦਾ ਕੋਈ ਓੜਕ ਨਹੀਂ।

ਸਾਧ ਕੀ ਸੋਭਾ, ਸਦਾ ਬੇਅੰਤ ॥

ਹਮੇਸ਼ਾਂ ਹੀ ਬੇ-ਇਨਤਹਾ ਹੈ ਮਹਾਨਤਾ ਸੰਤ ਦੀ।

ਸਾਧ ਕੀ ਸੋਭਾ, ਊਚ ਤੇ ਊਚੀ ॥

ਸੰਤ ਦੀ ਵਡਿਆਈ ਉੱਚੀ ਤੋਂ ਉੱਚੀ ਹੈ।

ਸਾਧ ਕੀ ਸੋਭਾ, ਮੂਚ ਤੇ ਮੂਚੀ ॥

ਸੰਤ ਦੀ ਕੀਰਤੀ ਵਡਿਆ ਵਿੱਚੋਂ ਮਹਾਨ ਵੱਡੀ ਹੈ।

ਸਾਧ ਕੀ ਸੋਭਾ, ਸਾਧ ਬਨਿ ਆਈ ॥

ਸੰਤ ਦੀ ਕੀਰਤੀ ਕੇਵਲ ਸੰਤ ਨੂੰ ਹੀ ਫਬਦੀ ਹੈ।

ਨਾਨਕ, ਸਾਧ ਪ੍ਰਭ ਭੇਦੁ ਨ ਭਾਈ ॥੮॥੭॥

ਹੇ ਨਾਨਕ! ਉਸ ਦੇ ਸੰਤ ਅਤੇ ਸੁਆਮੀ ਵਿੱਚ ਕੋਈ ਫਰਕ ਨਹੀਂ, ਮੇਰੇ ਵੀਰ।


ਸਲੋਕੁ ॥

ਸਲੋਕ।

ਮਨਿ ਸਾਚਾ, ਮੁਖਿ ਸਾਚਾ ਸੋਇ ॥

ਜਿਸ ਦੇ ਹਿਰਦੇ ਅੰਦਰ ਸੱਚਾ ਨਾਮ ਹੈ, ਜੋ ਆਪਣੇ ਮੂੰਹ ਨਾਲ ਉਸ ਸੱਚੇ ਨਾਮ ਨੂੰ ਉਚਾਰਨ ਕਰਦਾ ਹੈ,

ਅਵਰੁ ਨ ਪੇਖੈ, ਏਕਸੁ ਬਿਨੁ ਕੋਇ ॥

ਅਤੇ ਜੋ ਅਦੁੱਤੀ ਸਾਹਿਬ ਬਿਨਾਂ ਕਿਸੇ ਹੋਰਸ ਨੂੰ ਵੇਖਦਾ ਹੀ ਨਹੀਂ।

ਨਾਨਕ, ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥

ਨਾਨਕ! ਇਹ ਹਨ ਗੁਣ ਵਾਹਿਗੁਰੂ ਨੂੰ ਜਾਨਣ ਵਾਲੇ ਬੰਦੇ ਦੇ।


ਅਸਟਪਦੀ ॥

ਅਸ਼ਟਪਦੀ।

ਬ੍ਰਹਮ ਗਿਆਨੀ, ਸਦਾ ਨਿਰਲੇਪ ॥

ਵਾਹਿਗੁਰੂ ਨੂੰ ਜਾਨਣ ਵਾਲਾ ਹਮੇਸ਼ਾਂ ਅਟੰਕ ਰਹਿਦਾ ਹੈ,

ਜੈਸੇ ਜਲ ਮਹਿ, ਕਮਲ ਅਲੇਪ ॥

ਜਿਸ ਤਰ੍ਹਾਂ ਪਾਣੀ ਵਿੱਚ ਕੰਵਲ ਅਤੀਤ ਵਿਚਰਦਾ ਹੈ।

ਬ੍ਰਹਮ ਗਿਆਨੀ, ਸਦਾ ਨਿਰਦੋਖ ॥

ਰੱਬ ਨੂੰ ਜਾਨਣ ਵਾਲਾ, ਸਦੀਵ ਬੇਦਾਗ ਹੈ,

ਜੈਸੇ ਸੂਰੁ, ਸਰਬ ਕਉ ਸੋਖ ॥

ਜਿਵੇ ਸੂਰਜ ਸਾਰਿਆਂ ਨੂੰ ਸੁਖ ਦਿੰਦਾ ਹੈ।

ਬ੍ਰਹਮ ਗਿਆਨੀ ਕੈ, ਦ੍ਰਿਸਟਿ ਸਮਾਨਿ ॥

ਵਾਹਿਗੁਰੂ ਨੂੰ ਜਾਨਣ ਵਾਲਾ ਸਾਰਿਆਂ ਨੂੰ ਇੱਕ ਅੱਖ ਨਾਲ ਵੇਖਦਾ ਹੈ,

ਜੈਸੇ, ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥

ਜਿਸ ਤਰ੍ਹਾਂ ਹਵਾਂ, ਰਾਜੇ ਅਤੇ ਕੰਗਾਲ ਨੂੰ ਇਕਸਾਰ ਲਗਦੀ ਹੈ।

ਬ੍ਰਹਮ ਗਿਆਨੀ ਕੈ, ਧੀਰਜੁ ਏਕ ॥

ਰੱਬ ਨਾਂ ਜਾਨਣ ਵਾਲੇ ਦੀ ਸਹਿਨੀਲਤਾ ਇਕਸਾਰ ਹੁੰਦੀ ਹੈ,

ਜਿਉ ਬਸੁਧਾ; ਕੋਊ ਖੋਦੈ, ਕੋਊ ਚੰਦਨ ਲੇਪ ॥

ਜਿਸ ਤਰ੍ਹਾਂ ਧਰਤੀ ਨੂੰ ਇਕ ਜਣਾ ਪੁਟਦਾ ਹੈ ਤੇ ਦੂਜਾ ਚੰਨਣ ਨਾਲ ਲਿਪਦਾ ਹੈ।

ਬ੍ਰਹਮ ਗਿਆਨੀ ਕਾ, ਇਹੈ ਗੁਨਾਉ ॥

ਇਹ ਹੈ ਗੁਣ ਵਾਹਿਗੁਰੂ ਨੂੰ ਜਾਣਨ ਵਾਲੇ ਦਾ।

ਨਾਨਕ, ਜਿਉ ਪਾਵਕ ਕਾ ਸਹਜ ਸੁਭਾਉ ॥੧॥

ਨਾਨਕ ਉਸ ਦਾ ਜਮਾਂਦਰੂ ਸੁਭਾਅ ਅੱਗ ਦੀ ਮਾਨਿਦ ਸਭਸ ਨੂੰ ਪਵਿੱਤ੍ਰ ਕਰਨ ਵਾਲਾ ਹੈ।

ਬ੍ਰਹਮ ਗਿਆਨੀ, ਨਿਰਮਲ ਤੇ ਨਿਰਮਲਾ ॥

ਬ੍ਰਹਮ-ਬੇਤਾ ਪਵਿੱਤ੍ਰਾਂ ਦਾ ਪਰਮ ਪਵਿੱਤ੍ਰ ਹੈ,

ਜੈਸੇ, ਮੈਲੁ ਨ ਲਾਗੈ ਜਲਾ ॥

ਜਿਸ ਤਰ੍ਹਾਂ ਪਾਣੀ ਨੂੰ ਗੰਦਗੀ ਨਹੀਂ ਚਿਮੜਦੀ।

ਬ੍ਰਹਮ ਗਿਆਨੀ ਕੈ ਮਨਿ, ਹੋਇ ਪ੍ਰਗਾਸੁ ॥

ਬ੍ਰਹਮ-ਬੇਤੇ ਦੇ ਚਿੱਤ ਅੰਦਰ ਚਾਨਣ ਹੋ ਜਾਂਦਾ ਹੈ,

ਜੈਸੇ, ਧਰ ਊਪਰਿ ਆਕਾਸੁ ॥

ਧਰਤੀ ਉਤੇ ਅਸਮਾਨ ਦੀ ਮਾਨਿੰਦ।

ਬ੍ਰਹਮ ਗਿਆਨੀ ਕੈ, ਮਿਤ੍ਰ ਸਤ੍ਰੁ ਸਮਾਨਿ ॥

ਬ੍ਰਹਮ-ਬੇਤੇ ਲਈ ਦੋਸਤ ਅਤੇ ਦੁਸਮਨ ਇਕ ਬਰਾਬਰ ਹਨ।

ਬ੍ਰਹਮ ਗਿਆਨੀ ਕੈ, ਨਾਹੀ ਅਭਿਮਾਨ ॥

ਬ੍ਰਹਮ-ਬੇਤੇ ਵਿੱਚ ਹੰਕਾਰ ਨਹੀਂ ਹੁੰਦਾ।

ਬ੍ਰਹਮ ਗਿਆਨੀ, ਊਚ ਤੇ ਊਚਾ ॥

ਬ੍ਰਹਮ-ਬੇਤਾ ਉਚਿਆਂ ਦਾ ਮਹਾਨ ਉਚਾ ਹੈ।

ਮਨਿ ਅਪਨੈ ਹੈ, ਸਭ ਤੇ ਨੀਚਾ ॥

ਆਪਣੇ ਚਿੱਤ ਅੰਦਰ ਉਹ ਸਾਰਿਆਂ ਨਾਲੋਂ ਨੀਵਾਂ ਹੈ।

ਬ੍ਰਹਮ ਗਿਆਨੀ, ਸੇ ਜਨ ਭਏ ॥

ਓਹੀ ਪੁਰਸ਼ ਵਾਹਿਗੁਰੂ ਨੂੰ ਜਾਨਣ ਵਾਲੇ ਥੀਵਦੇ ਹਨ,

ਨਾਨਕ, ਜਿਨ ਪ੍ਰਭੁ ਆਪਿ ਕਰੇਇ ॥੨॥

ਨਾਨਕ, ਕੇਵਲ ਜਿਨ੍ਹਾਂ ਨੂੰ ਸੁਆਮੀ ਖੁਦ ਐਹੋ ਜੇਹੇ ਬਣਾਉਂਦਾ ਹੈ।

ਬ੍ਰਹਮ ਗਿਆਨੀ, ਸਗਲ ਕੀ ਰੀਨਾ ॥

ਰੱਬ ਦਾ ਗਿਆਤਾ ਸਾਰਿਆਂ ਦੀ ਧੂੜ ਹੈ।

ਆਤਮ ਰਸੁ, ਬ੍ਰਹਮ ਗਿਆਨੀ ਚੀਨਾ ॥

ਰੱਬ ਦਾ ਗਿਆਤਾ ਰੂਹਾਨੀ ਅਨੰਦ ਨੂੰ ਅਨੁਭਵ ਕਰਦਾ ਹੈ।

ਬ੍ਰਹਮ ਗਿਆਨੀ ਕੀ, ਸਭ ਊਪਰਿ ਮਇਆ ॥

ਰੱਬ ਦਾ ਗਿਆਤਾ ਸਾਰਿਆਂ ਉਤੇ ਮਿਹਰਬਾਨੀ ਕਰਦਾ ਹੈ।

ਬ੍ਰਹਮ ਗਿਆਨੀ ਤੇ, ਕਛੁ ਬੁਰਾ ਨ ਭਇਆ ॥

ਰੱਬ ਦਾ ਗਿਆਤੇ ਪਾਸੋਂ ਕੋਈ ਬੁਰਾਈ ਨਹੀਂ ਹੁੰਦੀ।

ਬ੍ਰਹਮ ਗਿਆਨੀ, ਸਦਾ ਸਮਦਰਸੀ ॥

ਰੱਬ ਦਾ ਗਿਆਤਾ ਹਮੇਸ਼ਾ, ਪਖਪਾਤ-ਰਹਿਤ ਹੁੰਦਾ ਹੈ।

ਬ੍ਰਹਮ ਗਿਆਨੀ ਕੀ ਦ੍ਰਿਸਟਿ, ਅੰਮ੍ਰਿਤੁ ਬਰਸੀ ॥

ਜੋ ਰੱਬ ਨੂੰ ਜਾਣਦਾ ਹੈ, ਉਸ ਦੀ ਨਿਗਾ ਤੋਂ ਸੁਧਾਰਸ ਟਪਕਦਾ ਹੈ!

ਬ੍ਰਹਮ ਗਿਆਨੀ, ਬੰਧਨ ਤੇ ਮੁਕਤਾ ॥

ਵਾਹਿਗੁਰੂ ਨੂੰ ਜਾਨਣ ਵਾਲਾ ਉਲਝੇਵਿਆਂ ਤੋਂ ਆਜ਼ਾਦ ਹੁੰਦਾ ਹੈ।

ਬ੍ਰਹਮ ਗਿਆਨੀ ਕੀ, ਨਿਰਮਲ ਜੁਗਤਾ ॥

ਪਵਿੱਤ੍ਰ ਹੈ ਜੀਵਨ ਰਹੁ-ਰੀਤੀ ਰੱਬ ਨੂੰ ਜਾਨਣ ਵਾਲੇ ਦੀ।

ਬ੍ਰਹਮ ਗਿਆਨੀ ਕਾ, ਭੋਜਨੁ ਗਿਆਨ ॥

ਈਸ਼ਵਰੀ ਗਿਆਤ ਹੈ ਖਾਣਾ ਰੱਬ ਨੂੰ ਜਾਨਣ ਵਾਲੇ ਬੰਦੇ ਦਾ।

ਨਾਨਕ, ਬ੍ਰਹਮ ਗਿਆਨੀ ਕਾ, ਬ੍ਰਹਮ ਧਿਆਨੁ ॥੩॥

ਨਾਨਕ, ਸਾਹਿਬ ਨੂੰ ਜਾਨਣ ਵਾਲਾ ਸਾਹਿਬ ਦੇ ਸਿਮਰਨ ਅੰਦਰ ਹੀ ਲੀਨ ਹੁੰਦਾ ਹੈ।

ਬ੍ਰਹਮ ਗਿਆਨੀ, ਏਕ ਊਪਰਿ ਆਸ ॥

ਸੁਆਮੀ ਨੂੰ ਜਾਨਣ ਵਾਲੇ ਦੀ ਇਕ ਮਾਲਕ ਉਤੇ ਹੀ ਉਮੀਦ ਹੁੰਦੀ ਹੈ।

ਬ੍ਰਹਮ ਗਿਆਨੀ ਕਾ, ਨਹੀ ਬਿਨਾਸ ॥

ਸੁਆਮੀ ਨੂੰ ਜਾਨਣ ਵਾਲੇ ਦਾ ਨਾਸ ਨਹੀਂ ਹੁੰਦਾ।

ਬ੍ਰਹਮ ਗਿਆਨੀ ਕੈ, ਗਰੀਬੀ ਸਮਾਹਾ ॥

ਸੁਆਮੀ ਨੂੰ ਅਨੁਭਵ ਕਰਨ ਵਾਲਾ ਨਿਮਰਤਾ ਅੰਦਰ ਭਿੰਨਾ ਹੁੰਦਾ ਹੈ।

ਬ੍ਰਹਮ ਗਿਆਨੀ, ਪਰਉਪਕਾਰ ਉਮਾਹਾ ॥

ਸੁਆਮੀ ਨੂੰ ਅਨੁਭਵ ਕਰਨ ਵਾਲੇ ਨੂੰ ਹੋਰਨਾ ਦਾ ਭਲਾ ਕਰਨ ਵਿੱਚ ਖੁਸ਼ੀ ਹੁੰਦੀ ਹੈ।

ਬ੍ਰਹਮ ਗਿਆਨੀ ਕੈ, ਨਾਹੀ ਧੰਧਾ ॥

ਸੁਆਮੀ ਨੂੰ ਅਨੁਭਵ ਕਰਨ ਵਾਲੇ ਨੂੰ ਸੰਸਾਰੀ ਪੁਆੜੇ ਨਹੀਂ ਹੁੰਦੇ।

ਬ੍ਰਹਮ ਗਿਆਨੀ, ਲੇ ਧਾਵਤੁ ਬੰਧਾ ॥

ਸੁਆਮੀ ਨੂੰ ਅਨੁਭਵ ਕਰਨ ਵਾਲਾ ਆਪਣੇ ਭੱਜੇ ਫਿਰਦੇ ਮਨੂਏ ਨੂੰ ਕੈਦੀ ਬਣਾ ਲੈਦਾ ਹੈ।

ਬ੍ਰਹਮ ਗਿਆਨੀ ਕੈ, ਹੋਇ ਸੁ ਭਲਾ ॥

ਪਰਮ ਸਰੇਸ਼ਟ ਹਨ ਕਰਮ ਉਸ ਬੰਦੇ ਦੇ, ਜੋ ਸੁਆਮੀ ਨੂੰ ਅਨੁਭਵ ਕਰਦਾ ਹੈ।

ਬ੍ਰਹਮ ਗਿਆਨੀ, ਸੁਫਲ ਫਲਾ ॥

ਸੁਆਮੀ ਨੂੰ ਅਨੁਭਵ ਕਰਨ ਵਾਲਾ ਚੰਗੀ ਤਰ੍ਹਾਂ ਫਲਦਾ ਫੁਲਦਾ ਹੈ।

ਬ੍ਰਹਮ ਗਿਆਨੀ, ਸੰਗਿ ਸਗਲ ਉਧਾਰੁ ॥

ਸਾਹਿਬ ਨੂੰ ਅਨੁਭਵ ਕਰਨ ਵਾਲੇ ਦੀ ਸੰਗਤ ਅੰਦਰ ਸਾਰੇ ਪਾਰ ਉਤਰ ਜਾਂਦੇ ਹਨ।

ਨਾਨਕ, ਬ੍ਰਹਮ ਗਿਆਨੀ, ਜਪੈ ਸਗਲ ਸੰਸਾਰੁ ॥੪॥

ਨਾਨਕ, ਸਾਰਾ ਜਹਾਨ ਉਸ ਬੰਦੇ ਦੀ ਪਰਸੰਸਾ ਕਰਦਾ ਹੈ, ਜੋ ਆਪਣੇ ਸੁਆਮੀ ਨੂੰ ਸਮਝਦਾ ਹੈ।

ਬ੍ਰਹਮ ਗਿਆਨੀ ਕੈ, ਏਕੈ ਰੰਗ ॥

ਸਾਹਿਬ ਦਾ ਗਿਆਤਾ ਕੇਵਲ ਸਾਹਿਬ ਨਾਲ ਹੀ ਪ੍ਰੇਮ ਕਰਦਾ ਹੈ।

ਬ੍ਰਹਮ ਗਿਆਨੀ ਕੈ, ਬਸੈ ਪ੍ਰਭੁ ਸੰਗ ॥

ਸੁਆਮੀ ਉਸ ਨਾਲ ਵਸਦਾ ਹੈ ਜੋ ਵਾਹਿਗੁਰੂ ਨੂੰ ਜਾਨਦਾ ਹੈ।

ਬ੍ਰਹਮ ਗਿਆਨੀ ਕੈ, ਨਾਮੁ ਆਧਾਰੁ ॥

ਵਾਹਿਗੁਰੂ ਦਾ ਨਾਮ ਹੀ ਵਾਹਿਗੁਰੂ ਦੇ ਬੇਤੇ ਦਾ ਆਸਰਾ ਹੈ।

ਬ੍ਰਹਮ ਗਿਆਨੀ ਕੈ, ਨਾਮੁ ਪਰਵਾਰੁ ॥

ਵਾਹਿਗੁਰੂ ਦਾ ਨਾਮ ਪ੍ਰਭੂ ਨੂੰ ਸਮਝਦ ਵਾਲੇ ਜੀਵ ਦਾ ਟੱਬਰ ਕਬੀਲਾ ਹੈ।

ਬ੍ਰਹਮ ਗਿਆਨੀ, ਸਦਾ ਸਦ ਜਾਗਤ ॥

ਸਦੀਵ ਤੇ ਹਮੇਸ਼ਾ, ਸੁਆਮੀ ਦਾ ਵੇਤਾ ਚੇਤਨ ਹੁੰਦਾ ਹੈ।

ਬ੍ਰਹਮ ਗਿਆਨੀ, ਅਹੰਬੁਧਿ ਤਿਆਗਤ ॥

ਸੁਆਮੀ ਨੂੰ ਜਾਨਣ ਵਾਲਾ ਆਪਣੀ ਹੰਕਾਰ ਮੱਤ ਨੂੰ ਛੱਡ ਦਿੰਦਾ ਹੈ।

ਬ੍ਰਹਮ ਗਿਆਨੀ ਕੈ ਮਨਿ, ਪਰਮਾਨੰਦ ॥

ਸਾਈਂ ਦੇ ਗਿਆਤੇ ਦੇ ਹਿਰਦੇ ਅੰਦਰ ਮਹਾਨ ਪਰਸੰਨਤਾ ਹੁੰਦੀ ਹੈ।

ਬ੍ਰਹਮ ਗਿਆਨੀ ਕੈ ਘਰਿ, ਸਦਾ ਅਨੰਦ ॥

ਸੁਆਮੀ ਦੇ ਗਿਆਤੇ ਦੇ ਧਾਮ ਅੰਦਰ ਸਦੀਵੀ ਖੁਸ਼ੀ ਹੁੰਦੀ ਹੈ।

ਬ੍ਰਹਮ ਗਿਆਨੀ, ਸੁਖ ਸਹਜ ਨਿਵਾਸ ॥

ਜਿਹੜਾ ਬੰਦਾ ਰੱਬ ਨੂੰ ਜਾਣਦਾ ਹੈ, ਉਹ ਬੈਕੁੰਠੀ ਆਰਾਮ ਅੰਦਰ ਵਸਦਾ ਹੈ।

ਨਾਨਕ, ਬ੍ਰਹਮ ਗਿਆਨੀ ਕਾ, ਨਹੀ ਬਿਨਾਸ ॥੫॥

ਨਾਨਕ, ਰੱਬ ਨੂੰ ਜਾਨਣ ਵਾਲਾ ਮਰਦਾ ਨਹੀਂ।

ਬ੍ਰਹਮ ਗਿਆਨੀ, ਬ੍ਰਹਮ ਕਾ ਬੇਤਾ ॥

ਜੋ ਪੁਰਸ਼ ਪ੍ਰਭੂ ਨੂੰ ਜਾਣਦਾ ਹੈ, ਉਹ ਬ੍ਰਹਮ-ਗਿਆਨੀ ਆਖਿਆ ਜਾਂਦਾ ਹੈ।

ਬ੍ਰਹਮ ਗਿਆਨੀ, ਏਕ ਸੰਗਿ ਹੇਤਾ ॥

ਜੋ ਪੁਰਸ਼ ਪ੍ਰਭੂ ਨੂੰ ਜਾਣਦਾ ਹੈ, ਉਹ ਕੇਵਲ ਇੱਕ ਹਰੀ ਨੂੰ ਹੀ ਪਿਆਰ ਕਰਦਾ ਹੈ।

ਬ੍ਰਹਮ ਗਿਆਨੀ ਕੈ, ਹੋਇ ਅਚਿੰਤ ॥

ਜੋ ਪੁਰਸ਼ ਪ੍ਰਭੂ ਨੂੰ ਜਾਣਦਾ ਹੈ, ਉਹ ਬੇ-ਫਿਕਰ ਹੁੰਦਾ ਹੈ।

ਬ੍ਰਹਮ ਗਿਆਨੀ ਕਾ, ਨਿਰਮਲ ਮੰਤ ॥

ਪਵਿੱਤ੍ਰ ਹੈ ਉਸ ਦਾ ਉਪਦੇਸ਼ ਜੋ ਵਾਹਿਗੁਰੂ ਨੂੰ ਜਾਣਦਾ ਹੈ।

ਬ੍ਰਹਮ ਗਿਆਨੀ, ਜਿਸੁ ਕਰੈ ਪ੍ਰਭੁ ਆਪਿ ॥

ਉਹੀ ਬ੍ਰਹਮ ਗਿਆਨੀ ਹੈ ਜਿਸ ਨੂੰ ਸਾਈਂ ਖੁਦ ਐਸਾ ਬਣਾਉਂਦਾ ਹੈ।

ਬ੍ਰਹਮ ਗਿਆਨੀ ਕਾ, ਬਡ ਪਰਤਾਪ ॥

ਬੜਾ ਹੈ ਤੇਜ ਉਸ ਬੰਦੇ ਦਾ ਜੋ ਵਾਹਿਗੁਰੂ ਨੂੰ ਜਾਣਦਾ ਹੈ।

ਬ੍ਰਹਮ ਗਿਆਨੀ ਕਾ, ਦਰਸੁ ਬਡਭਾਗੀ ਪਾਈਐ ॥

ਜੋ ਇਨਸਾਨ ਵਾਹਿਗੁਰੂ ਨੂੰ ਜਾਣਦਾ ਹੈ, ਉਸ ਦਾ ਦਰਸ਼ਨ ਪਰਮ ਚੰਗੇ ਨਸੀਬਾਂ ਰਾਹੀਂ ਪ੍ਰਾਪਤ ਹੁੰਦਾ ਹੈ।

ਬ੍ਰਹਮ ਗਿਆਨੀ, ਕਉ ਬਲਿ ਬਲਿ ਜਾਈਐ ॥

ਤੂੰ ਉਸ ਆਦਮੀ ਉਤੋਂ ਸਦਕੇ ਅਤੇ ਕੁਰਬਾਨ ਹੋ, ਜੋ ਵਾਹਿਗੁਰੂ ਨੂੰ ਜਾਣਦਾ ਹੈ।

ਬ੍ਰਹਮ ਗਿਆਨੀ, ਕਉ ਖੋਜਹਿ ਮਹੇਸੁਰ ॥

ਵੱਡਾ ਦੇਵਤਾ, ਸ਼ਿਵਜੀ, ਉਸ ਇਨਸਾਨ ਦੀ ਭਾਲ ਕਰਦਾ ਹੈ, ਜੋ ਵਾਹਿਗੁਰੂ ਨੂੰ ਜਾਣਦਾ ਹੈ।

ਨਾਨਕ, ਬ੍ਰਹਮ ਗਿਆਨੀ, ਆਪਿ ਪਰਮੇਸੁਰ ॥੬॥

ਨਾਨਕ, ਬ੍ਰਹਮ ਗਿਆਨੀ ਖੁਦ ਹੀ ਪਰਮ ਪ੍ਰਭੂ ਹੈ।

ਬ੍ਰਹਮ ਗਿਆਨੀ ਕੀ, ਕੀਮਤਿ ਨਾਹਿ ॥

ਜੋ ਆਦਮੀ ਵਾਹਿਗੁਰੂ ਨੂੰ ਜਾਣਦਾ ਹੈ, ਉਹ ਅਮੋਲਕ ਹੈ।

ਬ੍ਰਹਮ ਗਿਆਨੀ ਕੈ, ਸਗਲ ਮਨ ਮਾਹਿ ॥

ਸਾਰਾ ਕੁਝ ਰੱਬ ਨੂੰ ਜਾਨਣ ਵਾਲੇ ਦੇ ਚਿੱਤ ਅੰਦਰ ਵਸਦਾ ਹੈ।

ਬ੍ਰਹਮ ਗਿਆਨੀ ਕਾ, ਕਉਨ ਜਾਨੈ ਭੇਦੁ? ॥

ਵਾਹਿਗੁਰੂ ਨੂੰ ਜਾਨਣ ਵਾਲੇ ਇਨਸਾਨ ਦੇ ਮਰਮ ਨੂੰ ਕੌਣ ਜਾਣ ਸਕਦਾ ਹੈ?

ਬ੍ਰਹਮ ਗਿਆਨੀ ਕਉ, ਸਦਾ ਅਦੇਸੁ ॥

ਬ੍ਰਹਮ-ਬੇਤੇ ਨੂੰ ਸਦੀਵ ਨਿਮਸਕਾਰ ਕਰ।

ਬ੍ਰਹਮ ਗਿਆਨੀ ਕਾ, ਕਥਿਆ ਨ ਜਾਇ ਅਧਾਖ੍ਯ੍ਯਰੁ ॥

ਬ੍ਰਹਮ ਬੇਤੇ ਦੀ ਕੀਰਤੀ ਦਾ ਇੱਕ ਅੱਧਾ ਅੱਖਰ ਭੀ ਬਿਆਨ ਕੀਤਾ ਨਹੀਂ ਜਾ ਸਕਦਾ।

ਬ੍ਰਹਮ ਗਿਆਨੀ, ਸਰਬ ਕਾ ਠਾਕੁਰੁ ॥

ਬ੍ਰਹਕ ਬੇਤਾ ਸਾਰਿਆਂ ਦਾ ਸੁਆਮੀ ਹੈ।

ਬ੍ਰਹਮ ਗਿਆਨੀ ਕੀ ਮਿਤਿ, ਕਉਨੁ ਬਖਾਨੈ? ॥

ਵਾਹਿਗੁਰੂ ਨੂੰ ਜਾਨਣ ਵਾਲੇ ਬੰਦੇ ਦੇ ਓੜਕ ਨੂੰ ਕੌਣ ਬਿਆਨ ਕਰ ਸਕਦਾ ਹੈ?

ਬ੍ਰਹਮ ਗਿਆਨੀ ਕੀ ਗਤਿ, ਬ੍ਰਹਮ ਗਿਆਨੀ ਜਾਨੈ ॥

ਕੇਵਲ ਬ੍ਰਹਮ ਗਿਆਨੀ ਹੀ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਜਾਣਦਾ ਹੈ।

ਬ੍ਰਹਮ ਗਿਆਨੀ ਕਾ, ਅੰਤੁ ਨ ਪਾਰੁ ॥

ਰੱਬ ਨੂੰ ਜਾਨਣ ਵਾਲੇ ਦਾ ਕੋਈ ਅਖੀਰ ਤੇ ਹੱਦ ਬੰਨਾ ਨਹੀਂ।

ਨਾਨਕ, ਬ੍ਰਹਮ ਗਿਆਨੀ ਕਉ, ਸਦਾ ਨਮਸਕਾਰੁ ॥੭॥

ਨਾਨਕ ਹਮੇਸ਼ਾਂ ਉਸ ਨੂੰ ਡੰਡਉਤ ਬੰਦਨ ਕਰਦਾ ਹੈ, ਜੋ ਸੁਆਮੀ ਨੂੰ ਸਿੰਞਾਣਦਾ ਹੈ।

ਬ੍ਰਹਮ ਗਿਆਨੀ, ਸਭ ਸ੍ਰਿਸਟਿ ਕਾ ਕਰਤਾ ॥

ਰੱਬ ਨੂੰ ਜਾਨਣ ਵਾਲਾ ਸਾਰੇ ਸੰਸਾਰ ਦਾ ਸਿਰਜਣਹਾਰ ਹੈ।

ਬ੍ਰਹਮ ਗਿਆਨੀ, ਸਦ ਜੀਵੈ ਨਹੀ ਮਰਤਾ ॥

ਰੱਬ ਨੂੰ ਜਾਨਣ ਵਾਲਾ ਹਮੇਸ਼ਾਂ ਹੀ ਜੀਉਂਦਾ ਹੈ ਅਤੇ ਮਰਦਾ ਨਹੀਂ।

ਬ੍ਰਹਮ ਗਿਆਨੀ, ਮੁਕਤਿ ਜੁਗਤਿ ਜੀਅ ਕਾ ਦਾਤਾ ॥

ਰੱਬ ਨੂੰ ਜਾਨਣ ਵਾਲਾ ਪ੍ਰਾਣੀਆਂ ਨੂੰ ਮੋਖ਼ਸ਼ ਦਾ ਰਸਤਾ ਦੇਣਹਾਰ ਹੈ।

ਬ੍ਰਹਮ ਗਿਆਨੀ, ਪੂਰਨ ਪੁਰਖੁ ਬਿਧਾਤਾ ॥

ਵਾਹਿਗੁਰੂ ਨੂੰ ਜਾਨਣ ਵਾਲਾ ਪੂਰਾ ਸੁਆਮੀ ਸਿਰਜਣਹਾਰ ਹੈ।

ਬ੍ਰਹਮ ਗਿਆਨੀ, ਅਨਾਥ ਕਾ ਨਾਥੁ ॥

ਵਾਹਿਗੁਰੂ ਨੂੰ ਜਾਨਣ ਵਾਲਾ ਨਿਖਸਮਿਆਂ ਦਾ ਖਸਮ ਹੈ।

ਬ੍ਰਹਮ ਗਿਆਨੀ ਕਾ, ਸਭ ਊਪਰਿ ਹਾਥੁ ॥

ਵਾਹਿਗੁਰੂ ਨੂੰ ਜਾਨਣ ਵਾਲੇ ਦਾ ਰਖਿਆ ਕਰਨ ਵਾਲਾ ਹੱਥ ਸਮੂਹ ਮਨੁੱਖ ਜਾਤੀ ਦੇ ਉਤੇ ਹੈ।

ਬ੍ਰਹਮ ਗਿਆਨੀ ਕਾ, ਸਗਲ ਅਕਾਰੁ ॥

ਵਾਹਿਗੁਰੂ ਨੂੰ ਜਾਨਣ ਵਾਲਾ ਸਾਰੇ ਸੰਸਾਰ ਦਾ ਮਾਲਕ ਹੈ।

ਬ੍ਰਹਮ ਗਿਆਨੀ, ਆਪਿ ਨਿਰੰਕਾਰੁ ॥

ਵਾਹਿਗੁਰੂ ਨੂੰ ਜਾਨਣ ਵਾਲਾ ਆਪੇ ਹੀ ਚਕ੍ਰ-ਚਿਨ੍ਹ-ਰਹਿਤ ਪ੍ਰਭੂ ਹੈ।

ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਨੀ ॥

ਬ੍ਰਹਮ ਗਿਆਨੀ ਦੀ ਵਡਿਆਈ ਕੇਵਲ ਬ੍ਰਹਮ ਗਿਆਨੀ ਨੂੰ ਸਜਦੀ ਹੈ।

ਨਾਨਕ, ਬ੍ਰਹਮ ਗਿਆਨੀ, ਸਰਬ ਕਾ ਧਨੀ ॥੮॥੮॥

ਨਾਨਕ ਜੋ ਇਨਸਾਨ ਵਾਹਿਗੁਰੂ ਨੂੰ ਜਾਣਦਾ ਹੈ, ਉਹ ਸਾਰਿਆਂ ਦਾ ਸੁਆਮੀ ਹੈ।


ਸਲੋਕੁ ॥

ਸਲੋਕ।

ਉਰਿ ਧਾਰੈ, ਜੋ ਅੰਤਰਿ ਨਾਮੁ ॥

ਜੋ ਆਪਣੇ ਦਿਲ ਅੰਦਰ ਨਾਮ ਨੂੰ ਟਿਕਾਉਂਦਾ ਹੈ,

ਸਰਬ ਮੈ ਪੇਖੈ, ਭਗਵਾਨੁ ॥

ਜੋ ਸਾਰਿਆਂ ਦੇ ਵਿੱਚ ਸੁਆਮੀ ਨੂੰ ਦੇਖਦਾ ਹੈ,

ਨਿਮਖ ਨਿਮਖ, ਠਾਕੁਰ ਨਮਸਕਾਰੈ ॥

ਅਤੇ ਜੋ ਹਰ-ਮੁਹਤ ਪ੍ਰਭੂ ਨੂੰ ਪ੍ਰਣਾਮ ਕਰਦਾ ਹੈ।

ਨਾਨਕ, ਓਹੁ ਅਪਰਸੁ; ਸਗਲ ਨਿਸਤਾਰੈ ॥੧॥

ਨਾਨਕ, ਐਹੋ ਜੇਹਾ ਕਿਸੇ ਨਾਲ ਨਾਂ ਲਗਣ ਵਾਲਾ ਸਾਧੂ ਸਾਰਿਆਂ ਨੂੰ ਤਾਰ ਦਿੰਦਾ ਹੈ।


ਅਸਟਪਦੀ ॥

ਅਸ਼ਟਪਦੀ।

ਮਿਥਿਆ ਨਾਹੀ, ਰਸਨਾ ਪਰਸ ॥

ਜਿਸ ਦੀ ਜੀਭਾ ਝੂਠ ਦੇ ਨਾਲ ਲਗਦੀ ਤਕ ਨਹੀਂ,

ਮਨ ਮਹਿ ਪ੍ਰੀਤਿ, ਨਿਰੰਜਨ ਦਰਸ ॥

ਜਿਸ ਦੇ ਚਿੱਤ ਅੰਦਰ ਪਵਿੱਤ੍ਰ ਪੁਰਖ ਦੇ ਦਰਸ਼ਨ ਦੇ ਲਈ ਪ੍ਰੇਮ ਹੈ।

ਪਰ ਤ੍ਰਿਅ ਰੂਪੁ, ਨ ਪੇਖੈ ਨੇਤ੍ਰ ॥

ਜਿਸ ਦੀਆਂ ਅੱਖਾਂ ਹੋਰਨਾਂ ਦੀਆਂ ਪਤਨੀਆਂ ਦੀ ਸੁੰਦਰਤਾ ਨੂੰ ਨਹੀਂ ਤਕਦੀਆਂ।

ਸਾਧ ਕੀ ਟਹਲ, ਸੰਤਸੰਗਿ ਹੇਤ ॥

ਜੋ ਨੇਕਾਂ ਦੀ ਸੇਵਾ ਕਰਦਾ ਹੈ ਅਤੇ ਸਾਧੂਆਂ ਨਾਲ ਪ੍ਰੇਮ ਕਰਦਾ ਹੈ,

ਕਰਨ ਨ ਸੁਨੈ, ਕਾਹੂ ਕੀ ਨਿੰਦਾ ॥

ਜੋ ਆਪਣੇ ਕੰਨਾਂ ਨਾਲ ਕਿਸੇ ਦੀ ਚੁਗਲੀ-ਬਖੀਲੀ ਨਹੀਂ ਸੁਣਦਾ,

ਸਭ ਤੇ ਜਾਨੈ, ਆਪਸ ਕਉ ਮੰਦਾ ॥

ਜੋ ਆਪਣੇ ਆਪ ਨੂੰ ਸਾਰਿਆਂ ਨਾਲੋਂ ਮਾੜਾ ਸਮਝਦਾ ਹੈ,

ਗੁਰ ਪ੍ਰਸਾਦਿ, ਬਿਖਿਆ ਪਰਹਰੈ ॥

ਜੋ ਗੁਰਾਂ ਦੀ ਦਇਆ ਦੁਆਰਾ ਬਦੀ ਨੂੰ ਤਿਆਗ ਦਿੰਦਾ ਹੈ,

ਮਨ ਕੀ ਬਾਸਨਾ, ਮਨ ਤੇ ਟਰੈ ॥

ਜੋ ਆਪਣੇ ਦਿਲ ਦੀਆਂ ਖਾਹਿਸ਼ਾਂ ਆਪਣੀ ਆਤਮਾ ਤੋਂ ਪਰੇ ਹਟਾ ਦਿੰਦਾ ਹੈ,

ਇੰਦ੍ਰੀ ਜਿਤ, ਪੰਚ ਦੋਖ ਤੇ ਰਹਤ ॥

ਅਤੇ ਜੋ ਆਪਣੇ ਕਾਮ-ਵੇਗ ਉਤੇ ਫਤਹ ਪਾ ਲੈਦਾ ਹੈ ਅਤੇ ਪੰਜਾਂ ਹੀ ਪ੍ਰਾਣ-ਨਾਸਕ ਪਾਪਾਂ ਤੋਂ ਬਚਿਆ ਹੋਇਆ ਹੈ।

ਨਾਨਕ, ਕੋਟਿ ਮਧੇ, ਕੋ ਐਸਾ ਅਪਰਸ ॥੧॥

ਨਾਨਕ, ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਐਹੋ ਜਿਹਾ ਅਪਰਸ ਹੈ।

ਬੈਸਨੋ ਸੋ, ਜਿਸੁ ਊਪਰਿ ਸੁਪ੍ਰਸੰਨ ॥

ਓਹੀ ਵੈਸ਼ਨਵ ਹੈ, ਜਿਸ ਉਤੇ ਉਹ ਸੁਆਮੀ ਖੁਸ਼ ਹੈ।

ਬਿਸਨ ਕੀ ਮਾਇਆ ਤੇ, ਹੋਇ ਭਿੰਨ ॥

ਜੋ ਵਾਹਿਗੁਰੂ ਦੀ ਮੋਹਨੀ ਤੋਂ ਅਲਗ ਰਹਿੰਦਾ ਹੈ,

ਕਰਮ ਕਰਤ, ਹੋਵੈ ਨਿਹਕਰਮ ॥

ਅਤੇ ਜੋ ਚੰਗੇ ਅਮਲ ਕਮਾਉਂਦਾ ਹੋਇਆ ਫਲ ਦੀ ਚਾਹਣਾ ਨਹੀਂ ਕਰਦਾ।

ਤਿਸੁ ਬੈਸਨੋ ਕਾ, ਨਿਰਮਲ ਧਰਮ ॥

ਪਵਿੱਤ੍ਰ ਹੈ ਈਮਾਨ ਉਸ ਵਿਸ਼ਨੂੰ ਦੇ ਉਪਾਸ਼ਕ ਦਾ।

ਕਾਹੂ ਫਲ ਕੀ, ਇਛਾ ਨਹੀ ਬਾਛੈ ॥

ਉਹ ਕਿਸੇ ਚੀਜ਼ ਲਈ ਭੀ ਸਿਲੇ ਦੀ ਖ਼ਾਹਿਸ਼ ਨਹੀਂ ਕਰਦਾ।

ਕੇਵਲ ਭਗਤਿ, ਕੀਰਤਨ ਸੰਗਿ ਰਾਚੈ ॥

ਉਹ ਸਿਰਫ ਸਾਹਿਬ ਦੇ ਸਿਮਰਨ ਅਤੇ ਉਸ ਦਾ ਜੱਸ ਗਾਉਣ ਵਿੱਚ ਰਮਿਆ ਹੋਇਆ ਹੈ।

ਮਨ ਤਨ ਅੰਤਰਿ, ਸਿਮਰਨ ਗੋਪਾਲ ॥

ਉਸ ਦੀ ਆਤਮਾ ਅਤੇ ਦੇਹਿ ਅੰਦਰ ਸ੍ਰਿਸ਼ਟੀ ਦੇ ਪਾਲਣਹਾਰ ਦੀ ਬੰਦਗੀ ਹੈ।

ਸਭ ਊਪਰਿ, ਹੋਵਤ ਕਿਰਪਾਲ ॥

ਉਹ ਸਾਰਿਆਂ ਜੀਵਾਂ ਉਤੇ ਮਿਹਰਬਾਨ ਹੈ।

ਆਪਿ ਦ੍ਰਿੜੈ, ਅਵਰਹ ਨਾਮੁ ਜਪਾਵੈ ॥

ਉਹ ਖੁਦ ਸੁਆਮੀ ਦੇ ਨਾਮ ਪੱਕੀ ਤਰ੍ਹਾਂ ਫੜੀ ਰਖਦਾ ਹੈ ਅਤੇ ਹੋਰਨਾਂ ਤੋਂ ਨਾਮ ਦਾ ਜਾਪ ਕਰਵਾਉਂਦਾ ਹੈ।

ਨਾਨਕ, ਓਹੁ ਬੈਸਨੋ, ਪਰਮ ਗਤਿ ਪਾਵੈ ॥੨॥

ਨਾਨਕ ਇਹੋ ਜਿਹਾ ਵੈਸ਼ਨਵ ਮਹਾਨ ਮੁਕਤੀ ਨੂੰ ਪਾਂਦਾ ਹੈ।

ਭਗਉਤੀ ਭਗਵੰਤ, ਭਗਤਿ ਕਾ ਰੰਗੁ ॥

ਉਹ ਹੀ ਸੁਆਮੀ ਦਾ ਉਪਾਸ਼ਕ ਹੈ, ਜਿਸ ਨੂੰ ਸਾਹਿਬ ਦੀ ਅਨੁਰਾਗੀ ਸੇਵਾ ਲਈ ਪ੍ਰੀਤ ਹੈ।

ਸਗਲ ਤਿਆਗੈ, ਦੁਸਟ ਕਾ ਸੰਗੁ ॥

ਉਹ ਸਮੂਹ ਬਦ-ਚਲਣ ਬੰਦਿਆਂ ਦੀ ਉਠਕ ਬੈਠਕ ਛੱਡ ਦਿੰਦਾ ਹੈ,

ਮਨ ਤੇ ਬਿਨਸੈ, ਸਗਲਾ ਭਰਮੁ ॥

ਅਤੇ ਉਸ ਚਿੱਤ ਤੋਂ ਸਾਰਾ ਸੰਦੇਹ ਦੂਰ ਹੋ ਗਿਆ ਹੈ।

ਕਰਿ ਪੂਜੈ, ਸਗਲ ਪਾਰਬ੍ਰਹਮੁ ॥

ਉਹ ਪਰਮ ਪ੍ਰਭੂ ਨੂੰ ਸਾਰਿਆਂ ਅੰਦਰ ਅਨੁਭਵ ਕਰਦਾ ਹੈ ਅਤੇ ਕੇਵਲ ਉਸੇ ਦੀ ਹੀ ਉਪਾਸ਼ਨਾ ਕਰਦਾ ਹੈ।

ਸਾਧਸੰਗਿ, ਪਾਪਾ ਮਲੁ ਖੋਵੈ ॥

ਸਤਿ ਸੰਗਤ ਅੰਦਰ ਉਹ ਗੁਨਾਹਾਂ ਦੀ ਗਿਲਾਜ਼ਤ ਨੂੰ ਧੋ ਸੁਟਦਾ ਹੈ।

ਤਿਸੁ ਭਗਉਤੀ ਕੀ, ਮਤਿ ਊਤਮ ਹੋਵੈ ॥

ਸ਼੍ਰੇਸ਼ਟ ਹੋ ਜਾਂਦੀ ਹੈ ਇਹੋ ਜਿਹੇ ਭਗਉਤੀ ਦੀ ਸੋਚ-ਸਮਝ।

ਭਗਵੰਤ ਕੀ ਟਹਲ, ਕਰੈ ਨਿਤ ਨੀਤਿ ॥

ਸਦਾ ਤੇ ਹਮੇਸ਼ਾਂ ਲਈ ਉਹ ਆਪਣੇ ਸਾਈਂ ਦੀ ਸੇਵਾ ਕਮਾਉਂਦਾ ਹੈ।

ਮਨੁ ਤਨੁ ਅਰਪੈ, ਬਿਸਨ ਪਰੀਤਿ ॥

ਆਪਣੀ ਆਤਮਾ ਅਤੇ ਦੇਹਿ ਉਹ ਆਪਣੇ ਪ੍ਰਭੂ ਪ੍ਰੇਮ ਦੇ ਸਮਰਪਣ ਕਰ ਦਿੰਦਾ ਹੈ।

ਹਰਿ ਕੇ ਚਰਨ, ਹਿਰਦੈ ਬਸਾਵੈ ॥

ਵਾਹਿਗੁਰੂ ਦੇ ਚਰਨ ਉਹ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।

ਨਾਨਕ, ਐਸਾ ਭਗਉਤੀ, ਭਗਵੰਤ ਕਉ ਪਾਵੈ ॥੩॥

ਨਾਨਕ, ਐਹੋ ਜੇਹਾ ਭਗਉਤੀ ਭਗਵਾਨ, ਸਾਹਿਬ ਨੂੰ ਪ੍ਰਾਪਤ ਹੋ ਜਾਂਦਾ ਹੈ।

ਸੋ ਪੰਡਿਤੁ, ਜੋ ਮਨੁ ਪਰਬੋਧੈ ॥

ਉਹ ਹੀ ਵਿਦਵਾਨ ਹੈ, ਜਿਹੜਾ ਆਪਣੀ ਜਿੰਦਗੀ ਨੂੰ ਸਮਝਾਉਂਦਾ ਹੈ।

ਰਾਮ ਨਾਮੁ, ਆਤਮ ਮਹਿ ਸੋਧੈ ॥

ਉਹ ਸੁਆਮੀ ਦੇ ਨਾਮ ਲਈ ਆਪਣੇ ਦਿਲ ਅੰਦਰ ਪੜਤਾਲ ਕਰਦਾ ਹੈ,

ਰਾਮ ਨਾਮ, ਸਾਰੁ ਰਸੁ ਪੀਵੈ ॥

ਅਤੇ ਮਾਲਕ ਦੇ ਨਾਮ ਦੇ ਸ਼੍ਰੇਸ਼ਟ ਅੰਮ੍ਰਿਤ ਪਾਨ ਕਰਦਾ ਹੈ।

ਉਸੁ ਪੰਡਿਤ ਕੈ ਉਪਦੇਸਿ, ਜਗੁ ਜੀਵੈ ॥

ਉਸ ਪੰਡਤ ਦੀ ਸਿਖ-ਮਤ ਦੁਆਰਾ ਦੁਨੀਆਂ ਜੀਉਂਦੀ ਹੈ।

ਹਰਿ ਕੀ ਕਥਾ, ਹਿਰਦੈ ਬਸਾਵੈ ॥

ਵਾਹਿਗੁਰੂ ਦੀ ਕਥਾ ਵਾਰਤਾ ਨੂੰ ਆਪਣੇ ਦਿਲ ਅੰਦਰ ਇਸਥਿਤ ਕਰਦਾ ਹੈ,

ਸੋ ਪੰਡਿਤੁ, ਫਿਰਿ ਜੋਨਿ ਨ ਆਵੈ ॥

ਉਹ ਪੰਡਤ ਮੁੜ ਕੇ ਜੂਨੀਆਂ ਅੰਦਰ ਪਰਵੇਸ਼ ਨਹੀਂ ਕਰਦਾ।

ਬੇਦ ਪੁਰਾਨ ਸਿਮ੍ਰਿਤਿ, ਬੂਝੈ ਮੂਲ ॥

ਉਹ ਵੇਦਾਂ, ਪੁਰਾਣਾ ਅਤੇ ਸਿੰਮ੍ਰਤੀਆਂ ਦੇ ਸਾਰ ਤੱਤ ਨੂੰ ਸਮਝਦਾ ਹੈ,

ਸੂਖਮ ਮਹਿ, ਜਾਨੈ ਅਸਥੂਲੁ ॥

ਦ੍ਰਿਸ਼ਟਮਾਨ ਨੂੰ ਅਦ੍ਰਿਸ਼ਟ ਪੁਰਖ ਅੰਦਰ ਅਨੁਭਵ ਕਰਦਾ ਹੈ,

ਚਹੁ ਵਰਨਾ ਕਉ, ਦੇ ਉਪਦੇਸੁ ॥

ਅਤੇ ਚਾਰੋਂ ਹੀ ਜਾਤੀਆਂ ਸਮੂਹ ਨੂੰ ਸਿਖ-ਮਤ ਦਿੰਦਾ ਹੈ,

ਨਾਨਕ, ਉਸੁ ਪੰਡਿਤ ਕਉ, ਸਦਾ ਅਦੇਸੁ ॥੪॥

ਨਾਨਕ, ਉਸ ਪੰਡਤ ਨੂੰ ਹਮੇਸ਼ਾਂ ਹੀ ਪ੍ਰਣਾਮ ਕਰਦਾ ਹਾਂ

ਬੀਜ ਮੰਤ੍ਰੁ, ਸਰਬ ਕੋ ਗਿਆਨੁ ॥

ਰੱਬ ਦੇ ਨਾਮ ਦੇ ਬੀ ਦੀ ਗਿਆਤ ਹਰ ਇਕਸ ਨੂੰ ਦਰਸਾਈ ਗਈ ਹੈ।

ਚਹੁ ਵਰਨਾ ਮਹਿ, ਜਪੈ ਕੋਊ ਨਾਮੁ ॥

ਚਾਰਾ ਹੀ ਜਾਤਾਂ ਵਿਚੋਂ ਕੋਈ ਭੀ ਨਾਮ ਦਾ ਉਚਾਰਨ ਕਰੇ।

ਜੋ ਜੋ ਜਪੈ, ਤਿਸ ਕੀ ਗਤਿ ਹੋਇ ॥

ਜੋ ਕੋਈ ਭੀ ਇਸ ਨੂੰ ਉਚਾਰਦਾ ਹੈ, ਉਹ ਮੁਕਤ ਹੋ ਜਾਂਦਾ ਹੈ।

ਸਾਧਸੰਗਿ, ਪਾਵੈ ਜਨੁ ਕੋਇ ॥

ਕੋਈ ਵਿਰਲਾ ਪੁਰਸ਼ ਹੀ ਇਸ ਨੂੰ ਸਤਿਸੰਗਤ ਦੁਆਰਾ ਪ੍ਰਾਪਤ ਹੁੰਦਾ ਹੈ।

ਕਰਿ ਕਿਰਪਾ, ਅੰਤਰਿ ਉਰ ਧਾਰੈ ॥

ਆਪਣੀ ਦਇਆ ਦੁਆਰਾ ਸਾਹਿਬ ਆਪਣੇ ਆਪ ਨੂੰ ਚਿੱਤ ਵਿੱਚ ਟਿਕਾਉਂਦਾ ਹੈ

ਪਸੁ ਪ੍ਰੇਤ, ਮੁਘਦ ਪਾਥਰ ਕਉ ਤਾਰੈ ॥

ਅਤੇ ਉਸ ਦੇ ਨਾਲ ਡੰਗਰ ਭੂਤ ਪੱਥਰ ਵਰਗੇ ਜੜ੍ਹ ਭੀ ਪਾਰ ਉਤਰ ਜਾਂਦੇ ਹਨ।

ਸਰਬ ਰੋਗ ਕਾ, ਅਉਖਦੁ ਨਾਮੁ ॥

ਸੁਆਮੀ ਦਾ ਨਾਮ ਸਾਰੀਆਂ ਬੀਮਾਰੀਆਂ ਦਾ ਦਾਰੂ ਹੈ।

ਕਲਿਆਣ ਰੂਪ, ਮੰਗਲ ਗੁਣ ਗਾਮ ॥

ਸੁਆਮੀ ਦੀ ਕੀਰਤੀ ਗਾਇਨ ਕਰਨਾ ਪਰਮ-ਪਰਸੰਨਤਾ ਅਤੇ ਮੁਕਤੀ ਦਾ ਸਰੂਪ ਹੈ।

ਕਾਹੂ ਜੁਗਤਿ, ਕਿਤੈ ਨ ਪਾਈਐ ਧਰਮਿ ॥

ਕਿਸੇ ਹੋਰ ਤਰੀਕੇ ਜਾਂ ਹੋਰਸ ਧਾਰਮਕਤਾ ਦੁਆਰਾ ਵਾਹਿਗੁਰੂ ਦਾ ਨਾਮ ਪ੍ਰਾਪਤ ਕੀਤਾ ਨਹੀਂ ਜਾ ਸਕਦਾ।

ਨਾਨਕ, ਤਿਸੁ ਮਿਲੈ, ਜਿਸੁ ਲਿਖਿਆ ਧੁਰਿ ਕਰਮਿ ॥੫॥

ਨਾਨਕ, ਕੇਵਲ ਉਹੀ ਇਸ ਨੂੰ ਪ੍ਰਾਪਤ ਕਰਦਾ ਹੈ, ਜਿਸ ਦੇ ਭਾਗਾਂ, ਵਿੱਚ ਐਨ ਆਰੰਭ ਤੋਂ ਐਸਾ ਲਿਖਿਆ ਹੋਇਆ ਹੁੰਦਾ ਹੈ।

ਜਿਸ ਕੈ ਮਨਿ, ਪਾਰਬ੍ਰਹਮ ਕਾ ਨਿਵਾਸੁ ॥

ਜਿਸ ਦੇ ਚਿੱਤ ਅੰਦਰ ਸ਼੍ਰੋਮਣੀ ਸਾਹਿਬ ਨੇ ਵਾਸਾ ਕਰ ਲਿਆ ਹੈ,

ਤਿਸ ਕਾ ਨਾਮੁ, ਸਤਿ ਰਾਮਦਾਸੁ ॥

ਉਸ ਦਾ ਨਾਮ ਸੁਆਮੀ ਦਾ ਸੱਚਾ ਸੇਵਕ ਹੈ।

ਆਤਮ ਰਾਮੁ, ਤਿਸੁ ਨਦਰੀ ਆਇਆ ॥

ਉਹ ਸਰਬ-ਵਿਆਪਕ ਰੂਹ ਨੂੰ ਵੇਖ ਲੈਂਦਾ ਹੈ।

ਦਾਸ ਦਸੰਤਣ ਭਾਇ, ਤਿਨਿ ਪਾਇਆ ॥

ਸਾਈਂ ਦੇ ਗੋਲੇ ਦੇ ਗੋਲੇ ਵਾਲੇ ਵਲਵਲੇ ਦੁਆਰਾ ਉਹ ਉਸ ਨੂੰ ਪਾ ਲੈਂਦਾ ਹੈ।

ਸਦਾ ਨਿਕਟਿ, ਨਿਕਟਿ ਹਰਿ ਜਾਨੁ ॥

ਵਾਹਿਗੁਰੂ ਦਾ ਉਹ ਨਫ਼ਰ, ਜੋ ਸਦੀਵ, ਉਸ ਨੂੰ ਨੇੜੇ ਨਾਲੋਂ ਪਰਮ ਨੇੜੇ ਸਮਝਦਾ ਹੈ,

ਸੋ ਦਾਸੁ, ਦਰਗਹ ਪਰਵਾਨੁ ॥

ਉਸ ਦੇ ਦਰਬਾਰ ਵਿੱਚ ਕਬੂਲ ਪੈ ਜਾਂਦਾ ਹੈ।

ਅਪੁਨੇ ਦਾਸ ਕਉ, ਆਪਿ ਕਿਰਪਾ ਕਰੈ ॥

ਆਪਣੇ ਸੇਵਕ ਉਤੇ ਮਾਲਕ ਆਪੇ ਹੀ ਮਿਹਰ ਕਰਦਾ ਹੈ।

ਤਿਸੁ ਦਾਸ ਕਉ, ਸਭ ਸੋਝੀ ਪਰੈ ॥

ਤਦ ਉਸ ਸੇਵਕ ਨੂੰ ਸਮੂਹ ਗਿਆਤ ਹੋ ਜਾਂਦੀ ਹੈ।

ਸਗਲ ਸੰਗਿ, ਆਤਮ ਉਦਾਸੁ ॥

ਸਾਰਿਆਂ ਆਦਮੀਆਂ ਨਾਲ ਮਿਲਦਾ ਵਰਤਦਾ ਹੋਇਆ ਉਹ ਆਪਣੇ ਦਿਲ ਵਿੱਚ ਨਿਰਲੇਪ ਵਿਚਰਦਾ ਹੈ,

ਐਸੀ ਜੁਗਤਿ ਨਾਨਕ, ਰਾਮਦਾਸੁ ॥੬॥

ਹੇ ਨਾਨਕ! ਇਹੋ ਜਿਹੀ ਮਰਿਆਦਾ ਹੈ ਸੁਆਮੀ ਦੇ ਬੰਦੇ ਦੀ।

ਪ੍ਰਭ ਕੀ ਆਗਿਆ, ਆਤਮ ਹਿਤਾਵੈ ॥

ਜਿਸ ਦੇ ਦਿਲ ਨੂੰ ਸੁਆਮੀ ਦਾ ਹੁਕਮ ਪਿਆਰਾ ਲੱਗਦਾ ਹੈ,

ਜੀਵਨ ਮੁਕਤਿ, ਸੋਊ ਕਹਾਵੈ ॥

ਉਹ ਜੀਉਂਦੇ ਜੀ ਮੁਕਤ ਹੋਇਆ ਆਖਿਆ ਜਾਂਦਾ ਹੈ।

ਤੈਸਾ ਹਰਖੁ, ਤੈਸਾ ਉਸੁ ਸੋਗੁ ॥

ਜੇਹੋ ਜੇਹੀ ਉਸ ਨੂੰ ਖੁਸ਼ੀ ਹੈ, ਉਹੋ ਜੇਹੀ ਹੀ ਗ਼ਮੀ।

ਸਦਾ ਅਨੰਦੁ, ਤਹ ਨਹੀ ਬਿਓਗੁ ॥

ਉਸ ਹਾਲਤ ਵਿੱਚ ਸਦੀਵੀ ਪਰਸੰਨਤਾ ਹੈ ਅਤੇ ਵਾਹਿਗੁਰੂ ਨਾਲੋਂ ਕੋਈ ਵਿਛੋੜਾ ਨਹੀਂ।

ਤੈਸਾ ਸੁਵਰਨੁ, ਤੈਸੀ ਉਸੁ ਮਾਟੀ ॥

ਜਿਹੋ ਜਿਹਾ ਉਸ ਨੂੰ ਸੋਨਾ ਹੈ, ਉਹੋ ਜਿਹਾ ਹੀ ਮਿੱਟੀ ਘੱਟਾ।

ਤੈਸਾ ਅੰਮ੍ਰਿਤੁ, ਤੈਸੀ ਬਿਖੁ ਖਾਟੀ ॥

ਉਸ ਦੇ ਲਈ ਇਹੋ ਜਿਹਾ ਸੁਧਾਰਸ ਹੈ, ਉਹੋ ਜੇਹੀ ਹੀ ਹੈ ਖੱਟੀ ਜ਼ਹਿਰ।

ਤੈਸਾ ਮਾਨੁ, ਤੈਸਾ ਅਭਿਮਾਨੁ ॥

ਉਸ ਦੇ ਲਈ ਓਹੋ ਜਿਹੀ ਹੈ ਇਜ਼ਤ ਅਤੇ ਉਹੋ ਜਿਹੀ ਬੇਇਜ਼ਤੀ।

ਤੈਸਾ ਰੰਕੁ, ਤੈਸਾ ਰਾਜਾਨੁ ॥

ਜੇਹੋ ਜੇਹਾ ਕੰਗਲਾ ਹੈ, ਉਹੋ ਜੇਹਾ ਹੀ ਬਾਦਸ਼ਾਹ।

ਜੋ ਵਰਤਾਏ, ਸਾਈ ਜੁਗਤਿ ॥

ਜੋ ਵਾਹਿਗੁਰੂ ਦੇ ਕੀਤੇ ਨੂੰ ਠੀਕ ਰਸਤਾ ਸਮਝਦਾ ਹੈ,

ਨਾਨਕ, ਓਹੁ ਪੁਰਖੁ ਕਹੀਐ, ਜੀਵਨ ਮੁਕਤਿ ॥੭॥

ਹੇ ਨਾਨਕ! ਉਹ ਇਨਸਾਨ, ਜੀਊਦੇ ਜੀ ਮੁਕਤ ਆਖਿਆ ਜਾਂਦਾ ਹੈ।

ਪਾਰਬ੍ਰਹਮ ਕੇ, ਸਗਲੇ ਠਾਉ ॥

ਸਾਰੀਆਂ ਥਾਵਾਂ ਸ਼੍ਰੋਮਣੀ ਸਾਹਿਬ ਦੀਆਂ ਮਲਕੀਅਤ ਹਨ।

ਜਿਤੁ ਜਿਤੁ ਘਰਿ ਰਾਖੈ, ਤੈਸਾ ਤਿਨ ਨਾਉ ॥

ਜਿਹੋ ਜਿਹੇ ਘਰਾਂ ਵਿੱਚ ਸਾਹਿਬ ਜੀਵਾਂ ਨੂੰ ਰਖਦਾ ਹੈ ਉਹੋ ਜਿਹਾ ਹੀ ਨਾਮ ਉਹ ਧਾਰਨ ਕਰ ਲੈਂਦੇ ਹਨ।

ਆਪੇ, ਕਰਨ ਕਰਾਵਨ ਜੋਗੁ ॥

ਪ੍ਰਭੂ ਖੁਦ ਕੰਮ ਕਰਨ ਅਤੇ ਕਰਾਉਣ ਦੇ ਸਮਰਥ ਹੈ।

ਪ੍ਰਭ ਭਾਵੈ, ਸੋਈ ਫੁਨਿ ਹੋਗੁ ॥

ਜੋ ਕੁਛ ਮਾਲਕ ਨੂੰ ਚੰਗਾ ਲੱਗਦਾ, ਓਹੀ, ਆਖਰਕਾਰ ਹੁੰਦਾ ਹੈ।

ਪਸਰਿਓ ਆਪਿ, ਹੋਇ ਅਨਤ ਤਰੰਗ ॥

ਵਾਹਿਗੁਰੂ ਨੇ ਆਪਣੇ ਆਪ ਨੂੰ ਬੇਅੰਤ ਲਹਿਰਾਂ ਅੰਦਰ ਹੋ ਕੇ ਫੈਲਾਇਆ ਹੋਇਆ ਹੈ।

ਲਖੇ ਨ ਜਾਹਿ, ਪਾਰਬ੍ਰਹਮ ਕੇ ਰੰਗ ॥

ਪਰਮ ਪੁਰਖ ਦੇ ਕਉਤਕ ਜਾਣੇ ਨਹੀਂ ਜਾ ਸਕਦੇ।

ਜੈਸੀ ਮਤਿ ਦੇਇ, ਤੈਸਾ ਪਰਗਾਸ ॥

ਜਿਹੋ ਜਿਹੀ ਸਮਝ ਵਾਹਿਗੁਰੂ ਪ੍ਰਦਾਨ ਕਰਦਾ ਹੈ, ਉਹੋ ਜਿਹਾ ਹੀ ਪਰਕਾਸ਼ ਹੁੰਦਾ ਹੈ।

ਪਾਰਬ੍ਰਹਮੁ ਕਰਤਾ, ਅਬਿਨਾਸ ॥

ਸਿਰਜਣਹਾਰ ਸ਼੍ਰੋਮਣੀ ਸਾਹਿਬ ਅਮਰ ਹੈ।

ਸਦਾ ਸਦਾ ਸਦਾ, ਦਇਆਲ ॥

ਹਮੇਸ਼ਾਂ, ਹਮੇਸ਼ਾਂ, ਹਮੇਸ਼ਾਂ ਉਹ ਮਇਆਵਾਨ ਹੈ।

ਸਿਮਰਿ ਸਿਮਰਿ, ਨਾਨਕ ਭਏ ਨਿਹਾਲ ॥੮॥੯॥

ਉਸ ਦਾ ਆਰਾਧਨ ਤੇ ਆਰਾਧਨ ਕਰਨ ਦੁਆਰਾ ਨਾਨਕ ਪਰਮ ਪਰਸੰਨ ਹੋ ਗਿਆ ਹੈ।


ਸਲੋਕੁ ॥

ਸਲੋਕੁ ॥
ਸਲੋਕ।

ਉਸਤਤਿ ਕਰਹਿ ਅਨੇਕ ਜਨ; ਅੰਤੁ ਨ ਪਾਰਾਵਾਰ ॥

ਬਹੁਤ ਸਾਰੇ ਇਨਸਾਨ ਸਾਹਿਬ ਦਾ ਜੱਸ ਕਰਦੇ ਹਨ, ਜਿਸ ਦਾ ਨਾਂ ਕੋਈ ਅਖੀਰ ਤੇ ਨਾਂ ਹੀ ਓੜਕ ਹੈ।

ਨਾਨਕ, ਰਚਨਾ ਪ੍ਰਭਿ ਰਚੀ; ਬਹੁ ਬਿਧਿ ਅਨਿਕ ਪ੍ਰਕਾਰ ॥੧॥

ਮਾਲਕ ਨੇ ਬਹੁਤਿਆਂ ਤਰੀਕਿਆਂ ਨਾਲ ਅਨੇਕਾਂ ਵੰਨਗੀਆਂ ਦੀ ਉਤਪਤੀ ਕੀਤੀ ਹੈ।


ਅਸਟਪਦੀ ॥

ਅਸ਼ਟਪਦੀ।

ਕਈ ਕੋਟਿ, ਹੋਏ ਪੂਜਾਰੀ ॥

ਅਨੇਕਾਂ ਕ੍ਰੋੜਾਂ ਉਸ ਦੀ ਉਪਾਸ਼ਨਾ ਕਰਨ ਵਾਲੇ ਹਨ।

ਕਈ ਕੋਟਿ, ਆਚਾਰ ਬਿਉਹਾਰੀ ॥

ਕਈ ਕ੍ਰੋੜ ਹਨ, ਧਾਰਮਕ ਅਤੇ ਸੰਸਾਰੀ ਕਰਮ ਕਰਨ ਵਾਲੇ।

ਕਈ ਕੋਟਿ, ਭਏ ਤੀਰਥ ਵਾਸੀ ॥

ਅਨੇਕਾਂ ਕ੍ਰੋੜਾਂ ਯਾਤ੍ਰਾ-ਅਸਥਾਨਾਂ ਉਤੇ ਰਹਿਣ ਵਾਲੇ ਹੋ ਗਏ ਹਨ।

ਕਈ ਕੋਟਿ, ਬਨ ਭ੍ਰਮਹਿ ਉਦਾਸੀ ॥

ਅਨੇਕਾਂ ਕ੍ਰੋੜ ਵੈਰਾਗੀ ਹੋ ਜੰਗਲ ਵਿੱਚ ਭੌਦੇਂ ਫਿਰਦੇ ਹਨ।

ਕਈ ਕੋਟਿ, ਬੇਦ ਕੇ ਸ੍ਰੋਤੇ ॥

ਅਨੇਕਾਂ ਕ੍ਰੋੜ ਵੇਦਾਂ ਨੂੰ ਸੁਣਨ ਵਾਲੇ ਹਨ।

ਕਈ ਕੋਟਿ, ਤਪੀਸੁਰ ਹੋਤੇ ॥

ਅਨੇਕਾਂ ਕ੍ਰੋੜ ਤਪੀ ਬਣ ਜਾਂਦੇ ਹਨ।

ਕਈ ਕੋਟਿ, ਆਤਮ ਧਿਆਨੁ ਧਾਰਹਿ ॥

ਅਨੇਕਾਂ ਕ੍ਰੋੜ ਆਪਣੇ ਦਿਲਾਂ ਅੰਦਰ ਸੁਆਮੀ ਦਾ ਸਿਮਰਨ ਟਿਕਾਉਂਦੇ ਹਨ।

ਕਈ ਕੋਟਿ, ਕਬਿ ਕਾਬਿ ਬੀਚਾਰਹਿ ॥

ਅਨੇਕਾਂ ਕ੍ਰੋੜ ਕਵੀਸ਼ਰ ਕਵੀਸ਼ਰੀ ਰਾਹੀਂ ਸਾਹਿਬ ਨੂੰ ਸੋਚਦੇ ਸਮਝਦੇ ਹਨ।

ਕਈ ਕੋਟਿ, ਨਵਤਨ ਨਾਮ ਧਿਆਵਹਿ ॥

ਅਨੇਕਾਂ ਕ੍ਰੋੜ ਉਸ ਦੇ ਨਿਤ ਨਾਵਾਂ ਦਾ ਆਰਾਧਨ ਕਰਦੇ ਹਨ।

ਨਾਨਕ, ਕਰਤੇ ਕਾ ਅੰਤੁ ਨ ਪਾਵਹਿ ॥੧॥

ਤਾਂ ਭੀ, ਹੇ ਨਾਨਕ! ਉਹ ਸਿਰਜਣਹਾਰ ਦਾ ਓੜਕ ਨਹੀਂ ਪਾਉਂਦੇ।

ਕਈ ਕੋਟਿ, ਭਏ ਅਭਿਮਾਨੀ ॥

ਅਨੇਕਾਂ ਕ੍ਰੋੜਾਂ ਸਵੈ-ਹੰਕਾਰੀ ਹਨ।

ਕਈ ਕੋਟਿ, ਅੰਧ ਅਗਿਆਨੀ ॥

ਅਨੇਕਾਂ ਕ੍ਰੋੜ, ਅੰਨ੍ਹੇ ਬੇਸਮਝ ਹਨ।

ਕਈ ਕੋਟਿ, ਕਿਰਪਨ ਕਠੋਰ ॥

ਅਨੇਕ ਕ੍ਰੋੜ ਪੱਥਰ-ਦਿਲ ਕੰਜੂਸ ਹਨ।

ਕਈ ਕੋਟਿ, ਅਭਿਗ ਆਤਮ ਨਿਕੋਰ ॥

ਅਨੇਕਾਂ ਕ੍ਰੋੜ ਰੁੱਖੇ ਅਤੇ ਨਾਂ-ਗ੍ਰਹਿਣ ਕਰਨ ਵਾਲੇ ਮਿਲਦੇ ਹਨ।

ਕਈ ਕੋਟਿ, ਪਰ ਦਰਬ ਕਉ ਹਿਰਹਿ ॥

ਅਨੇਕਾਂ ਕਰੋੜ ਹੋਰਨਾ ਦਾ ਧੰਨ ਚੁਰਾਉਂਦੇ ਹਨ।

ਕਈ ਕੋਟਿ, ਪਰ ਦੂਖਨਾ ਕਰਹਿ ॥

ਅਨੇਕਾਂ ਕ੍ਰੋੜ ਹੋਰਨਾਂ ਦੀ ਨਿੰਦਾ ਕਰਦੇ ਹਨ।

ਕਈ ਕੋਟਿ, ਮਾਇਆ ਸ੍ਰਮ ਮਾਹਿ ॥

ਅਨੇਕਾਂ ਕ੍ਰੋੜ ਧੰਨ ਇਕੱਤ੍ਰ ਕਰਨ ਵਿੱਚ ਕਸ਼ਟ ਉਠਾਉਂਦੇ ਹਨ।

ਕਈ ਕੋਟਿ, ਪਰਦੇਸ ਭ੍ਰਮਾਹਿ ॥

ਅਨੇਕਾਂ ਕ੍ਰੋੜ ਬਾਹਰਲੇ ਮੁਲਕਾਂ ਅੰਦਰ ਫਿਰਦੇ ਹਨ।

ਜਿਤੁ ਜਿਤੁ ਲਾਵਹੁ, ਤਿਤੁ ਤਿਤੁ ਲਗਨਾ ॥

ਜਿਥੇ ਕਿਤੇ ਤੂੰ ਪ੍ਰਾਣੀਆਂ ਨੂੰ ਲਾਉਂਦਾ ਹੈ, ਉਥੇ ਉਥੇ ਉਹ ਲੱਗਦੇ ਹਨ।

ਨਾਨਕ, ਕਰਤੇ ਕੀ ਜਾਨੈ ਕਰਤਾ ਰਚਨਾ ॥੨॥

ਨਾਨਕ, ਕੇਵਲ ਸਿਰਜਣਹਾਰ ਹੀ ਸਿਰਜਣਹਾਰ ਦੀ ਖਲਕਤ ਨੂੰ ਜਾਣਦਾ ਹੈ।

ਕਈ ਕੋਟਿ, ਸਿਧ ਜਤੀ ਜੋਗੀ ॥

ਕਈ ਕ੍ਰੋੜ ਹਨ, ਕ੍ਰਾਮਾਤੀ ਬੰਦੇ, ਬ੍ਰਹਿਮਚਾਰੀ ਅਤੇ ਯੋਗੀ।

ਕਈ ਕੋਟਿ, ਰਾਜੇ ਰਸ ਭੋਗੀ ॥

ਕਈ ਕ੍ਰੋੜ ਹਨ ਪਾਤਸ਼ਾਹ ਜੋ ਰੰਗ ਰਲੀਆਂ ਮਾਣਦੇ ਹਨ।

ਕਈ ਕੋਟਿ, ਪੰਖੀ ਸਰਪ ਉਪਾਏ ॥

ਅਨੇਕਾਂ ਕ੍ਰੋੜ ਪੰਛੀ ਅਤੇ ਸੱਪ ਪੈਦਾ ਕੀਤੇ ਗਏ ਹਨ।

ਕਈ ਕੋਟਿ, ਪਾਥਰ ਬਿਰਖ ਨਿਪਜਾਏ ॥

ਅਨੇਕਾਂ ਕ੍ਰੋੜ ਪੱਥਰ ਅਤੇ ਰੁੱਖ ਪੈਦਾ ਕੀਤੇ ਗਏ ਹਨ।

ਕਈ ਕੋਟਿ, ਪਵਣ ਪਾਣੀ ਬੈਸੰਤਰ ॥

ਕਈ ਕ੍ਰੋੜ ਹਨ, ਹਵਾਵਾਂ, ਜਲ ਅਤੇ ਅੱਗਾਂ।

ਕਈ ਕੋਟਿ, ਦੇਸ ਭੂ ਮੰਡਲ ॥

ਕਈ ਕ੍ਰੋੜ ਹਨ ਮੁਲਕ ਅਤੇ ਧਰਤੀ ਦੇ ਖੰਡ।

ਕਈ ਕੋਟਿ, ਸਸੀਅਰ ਸੂਰ ਨਖ੍ਯ੍ਯਤ੍ਰ ॥

ਅਨੇਕ ਕ੍ਰੋੜ ਹਨ ਚੰਦ੍ਰਮੇ, ਸੂਰਜ ਅਤੇ ਤਾਰੇ।

ਕਈ ਕੋਟਿ, ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥

ਕਈ ਕ੍ਰੋੜ ਹਨ ਦੇਵਤੇ, ਰਾਖਸ਼ ਅਤੇ ਸੀਸ ਉਤੇ ਤਾਜ ਧਾਰਨ ਕਰਨ ਵਾਲੇ।

ਸਗਲ ਸਮਗ੍ਰੀ, ਅਪਨੈ ਸੂਤਿ ਧਾਰੈ ॥

ਸੁਆਮੀ ਨੇ ਸਾਰੀ ਰਚਨਾ ਆਪਣੇ ਧਾਗੇ ਵਿੱਚ ਪਰੋਤੀ ਹੋਈ ਹੈ।

ਨਾਨਕ, ਜਿਸੁ ਜਿਸੁ ਭਾਵੈ, ਤਿਸੁ ਤਿਸੁ ਨਿਸਤਾਰੈ ॥੩॥

ਜਿਸ ਕਿਸੇ ਦੇ ਨਾਲ ਸੁਆਮੀ ਪਰਸੰਨ ਹੁੰਦਾ ਹੈ, ਉਸ ਨੂੰ ਉਹ ਪਾਰ ਕਰ ਦਿੰਦਾ ਹੈ।

ਕਈ ਕੋਟਿ, ਰਾਜਸ ਤਾਮਸ ਸਾਤਕ ॥

ਕਈ ਕ੍ਰੋੜ ਹੀ ਤੁੰਦੀ ਹਨ੍ਹੇਰੇ ਅਤੇ ਸ਼ਾਂਤੀ ਦੇ ਸੁਭਾਵਾਂ ਅੰਦਰ ਵੱਸਦੇ ਹਨ।

ਕਈ ਕੋਟਿ, ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ ॥

ਕਈ ਕ੍ਰੋੜ ਹਨ ਵੇਦ, ਪੁਰਾਣ, ਸਿੰਮ੍ਰਤੀਆਂ ਅਤੇ ਸ਼ਾਸਤਰ।

ਕਈ ਕੋਟਿ, ਕੀਏ ਰਤਨ ਸਮੁਦ ॥

ਕਈ ਕ੍ਰੋੜ ਮੋਤੀਆਂ ਵਾਲੇ ਸਮੁੰਦਰ ਸਾਜੇ ਗਏ ਹਨ।

ਕਈ ਕੋਟਿ, ਨਾਨਾ ਪ੍ਰਕਾਰ ਜੰਤ ॥

ਅਨੇਕਾਂ ਕ੍ਰੋੜ ਹਨ ਅਨੇਕਾਂ ਭਾਤਾਂ ਦੇ ਜੀਵ।

ਕਈ ਕੋਟਿ, ਕੀਏ ਚਿਰ ਜੀਵੇ ॥

ਅਨੇਕਾਂ ਕ੍ਰੋੜ ਵਧੇਰਾ ਚਿਰ ਜੀਉਣ ਵਾਲੇ ਬਣਾਏ ਗਏ ਹਨ।

ਕਈ ਕੋਟਿ, ਗਿਰੀ ਮੇਰ ਸੁਵਰਨ ਥੀਵੇ ॥

(ਪ੍ਰਭੂ ਦੇ ਹੁਕਮ ਦੁਆਰਾ) ਅਨੇਕਾਂ ਕ੍ਰੋੜ ਪਹਾੜੀਆਂ ਤੇ ਪਹਾੜ ਸੋਨੇ ਦੇ ਹੋ ਗਏ ਹਨ।

ਕਈ ਕੋਟਿ, ਜਖ੍ਯ੍ਯ ਕਿੰਨਰ ਪਿਸਾਚ ॥

ਅਨੇਕਾਂ ਕ੍ਰੋੜ ਹਨ ਉਚੇ ਮਰਤਬੇ ਦੇ ਦੇਵਤੇ, ਸਵਰਗੀ ਗਵੱਈਏ ਅਤੇ ਸ਼ੈਤਾਨ।

ਕਈ ਕੋਟਿ, ਭੂਤ ਪ੍ਰੇਤ ਸੂਕਰ ਮ੍ਰਿਗਾਚ ॥

ਅਨੇਕਾਂ ਕ੍ਰੋੜ ਹਨ ਜਿੰਨ-ਭੂਤ, ਚੁੜੇਲਾਂ, ਸੂਰ ਅਤੇ ਸ਼ੇਰ।

ਸਭ ਤੇ ਨੇਰੈ, ਸਭਹੂ ਤੇ ਦੂਰਿ ॥

ਸੁਆਮੀ ਸਾਰਿਆਂ ਦੇ ਨੇੜੇ ਹੈ, ਤਦਯਪ ਸਾਰਿਆਂ ਤੋਂ ਦੁਰੇਡੇ।

ਨਾਨਕ, ਆਪਿ ਅਲਿਪਤੁ ਰਹਿਆ ਭਰਪੂਰਿ ॥੪॥

ਨਾਨਕ ਸੁਆਮੀ ਹਰ ਇਕਸ ਅੰਦਰ ਪਰੀਪੂਰਨ ਹੋ ਰਿਹਾ ਹੈ, ਤਦਯਪ ਉਹ ਖੁਦ ਨਿਰਲੇਪ ਰਹਿੰਦਾ ਹੈ।

ਕਈ ਕੋਟਿ, ਪਾਤਾਲ ਕੇ ਵਾਸੀ ॥

ਕ੍ਰੋੜਾਂ ਉਤੇ ਕ੍ਰੋੜਾਂ ਹੀ ਪਇਆਲ ਦੇ ਰਹਿਣ ਵਾਲੇ ਹਨ।

ਕਈ ਕੋਟਿ, ਨਰਕ ਸੁਰਗ ਨਿਵਾਸੀ ॥

ਕ੍ਰੋੜਾਂ ਉਤੋਂ ਕ੍ਰੋੜਾਂ ਰਸਤਾਲ ਅਤੇ ਬਹਿਸ਼ਤ ਦੇ ਰਹਿਣ ਵਾਲੇ ਹਨ।

ਕਈ ਕੋਟਿ, ਜਨਮਹਿ ਜੀਵਹਿ ਮਰਹਿ ॥

ਕ੍ਰੋੜਾਂ ਉਤੇ ਕ੍ਰੋੜਾਂ ਜੰਮਦੇ ਜੀਉਂਦੇ ਅਤੇ ਮਰਦੇ ਹਨ।

ਕਈ ਕੋਟਿ, ਬਹੁ ਜੋਨੀ ਫਿਰਹਿ ॥

ਕ੍ਰੋੜਾਂ ਉਤੇ ਕ੍ਰੋੜਾਂ ਘਣੇਰੀਆਂ ਜੂਨੀਆਂ ਵਿੱਚ ਚੱਕਰ ਕੱਟਦੇ ਹਨ।

ਕਈ ਕੋਟਿ, ਬੈਠਤ ਹੀ ਖਾਹਿ ॥

ਅਨੇਕਾਂ ਕ੍ਰੋੜ ਵਿਹਲੇ ਬਹਿ ਕੇ ਖਾਂਦੇ ਹਨ।

ਕਈ ਕੋਟਿ, ਘਾਲਹਿ ਥਕਿ ਪਾਹਿ ॥

ਅਨੇਕਾਂ ਕ੍ਰੋੜ ਮੁਸ਼ੱਕਤ ਨਾਲ ਹਾਰ ਹੁਟ ਜਾਂਦੇ ਹਨ।

ਕਈ ਕੋਟਿ, ਕੀਏ ਧਨਵੰਤ ॥

ਅਨੇਕਾਂ ਕ੍ਰੋੜ ਧਨਾਢ ਬਣਾਏ ਗਏ ਹਨ।

ਕਈ ਕੋਟਿ, ਮਾਇਆ ਮਹਿ ਚਿੰਤ ॥

ਅਨੇਕਾਂ ਕ੍ਰੋੜ ਧਨ-ਦੌਲਤ ਦੇ ਫਿਕਰ ਅੰਦਰ ਗਲਤਾਨ ਹਨ।

ਜਹ ਜਹ ਭਾਣਾ, ਤਹ ਤਹ ਰਾਖੇ ॥

ਜਿਥੇ ਕਿਤੇ ਸੁਆਮੀ ਚਾਹੁੰਦਾ ਹੈ, ਉਥੇ ਹੀ ਉਹ ਪ੍ਰਾਣੀਆਂ ਨੂੰ ਰਖਦਾ ਹੈ।

ਨਾਨਕ, ਸਭੁ ਕਿਛੁ ਪ੍ਰਭ ਕੈ ਹਾਥੈ ॥੫॥

ਨਾਨਕ, ਸਾਰਾ ਕੁਛ ਸਾਹਿਬ ਦੇ ਹੱਥਾਂ ਵਿੱਚ ਹੈ।

ਕਈ ਕੋਟਿ, ਭਏ ਬੈਰਾਗੀ ॥

ਅਨੇਕਾਂ ਕ੍ਰੋੜ ਪ੍ਰਭੂ ਦੇ ਪ੍ਰੀਤਵਾਨ ਹੋ ਗਏ ਹਨ।

ਰਾਮ ਨਾਮ ਸੰਗਿ, ਤਿਨਿ ਲਿਵ ਲਾਗੀ ॥

ਸੁਆਮੀ ਦੇ ਨਾਮ ਨਾਲ ਉਨ੍ਹਾਂ ਦਾ ਪ੍ਰੇਮ ਪੈ ਜਾਂਦਾ ਹੈ।

ਕਈ ਕੋਟਿ, ਪ੍ਰਭ ਕਉ ਖੋਜੰਤੇ ॥

ਅਨੇਕਾਂ ਕ੍ਰੋੜਾਂ ਸੁਆਮੀ ਨੂੰ ਲਭਦੇ ਹਨ,

ਆਤਮ ਮਹਿ, ਪਾਰਬ੍ਰਹਮੁ ਲਹੰਤੇ ॥

ਅਤੇ ਪਰਮ ਪੁਰਖ ਨੂੰ ਆਪਣੇ ਅੰਤਰ ਆਤਮੇ ਹੀ ਪਾ ਲੈਂਦੇ ਹਨ।

ਕਈ ਕੋਟਿ, ਦਰਸਨ ਪ੍ਰਭ ਪਿਆਸ ॥

ਅਨੇਕਾਂ ਕ੍ਰੋੜਾਂ ਨੂੰ ਸਾਹਿਬ ਦੇ ਦੀਦਾਰ ਦੀ ਤਰੇਹ ਹੈ।

ਤਿਨ ਕਉ ਮਿਲਿਓ, ਪ੍ਰਭੁ ਅਬਿਨਾਸ ॥

ਉਨ੍ਹਾਂ ਨੂੰ ਅਮਰ ਸੁਆਮੀ ਮਿਲ ਪੈਦਾ ਹੈ।

ਕਈ ਕੋਟਿ, ਮਾਗਹਿ ਸਤਸੰਗੁ ॥

ਕਈ ਕ੍ਰੋੜ ਸਾਧ ਸੰਗਤ ਦੀ ਯਾਚਨਾ ਕਰਦੇ ਹਨ।

ਪਾਰਬ੍ਰਹਮ, ਤਿਨ ਲਾਗਾ ਰੰਗੁ ॥

ਉਹ ਪਰਮ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਜਾਂਦੇ ਹਨ।

ਜਿਨ ਕਉ ਹੋਏ, ਆਪਿ ਸੁਪ੍ਰਸੰਨ ॥

ਜਿਨ੍ਹਾਂ ਨਾਲ ਸਾਹਿਬ ਖੁਦ ਪਰਮ ਖੁਸ਼ ਹੈ,

ਨਾਨਕ, ਤੇ ਜਨ ਸਦਾ ਧਨਿ ਧੰਨਿ ॥੬॥

ਨਾਨਕ ਉਹ ਪੁਰਸ਼ਾਂ ਨੂੰ ਹਮੇਸ਼ਾਂ ਲਈ ਮੁਬਾਰਕ, ਮੁਬਰਰਕ ਦੇਂਦਾ ਹੈ।

ਕਈ ਕੋਟਿ, ਖਾਣੀ ਅਰੁ ਖੰਡ ॥

ਅਨੇਕਾਂ ਕ੍ਰੋੜਾਂ ਹਨ ਉਤਪਤੀ ਦੇ ਸੋਮੇ ਅਤੇ ਮਹਾਂ ਦੀਪ।

ਕਈ ਕੋਟਿ, ਅਕਾਸ ਬ੍ਰਹਮੰਡ ॥

ਕਈ ਕ੍ਰੋੜ ਹਨ ਅਸਮਾਨ ਅਤੇ ਸੂਰਜ-ਬੰਧਾਨ।

ਕਈ ਕੋਟਿ, ਹੋਏ ਅਵਤਾਰ ॥

ਅਨੇਕਾਂ ਕ੍ਰੋੜ ਪੈਗੰਬਰ ਹੋ ਗੁਜ਼ਰੇ ਹਨ।

ਕਈ ਜੁਗਤਿ, ਕੀਨੋ ਬਿਸਥਾਰ ॥

ਅਨੇਕਾਂ ਤ੍ਰੀਕਿਆਂ ਨਾਲ ਸੁਆਮੀ ਨੇ ਆਪਣੇ ਆਪ ਨੂੰ ਖਿਲਾਰਿਆ ਹੋਇਆ ਹੈ।

ਕਈ ਬਾਰ, ਪਸਰਿਓ ਪਾਸਾਰ ॥

ਬਹੁਤੀ ਵਾਰੀ ਖਿਲਾਰਾ ਖਿਲਾਰਿਆ ਗਿਆ ਹੈ।

ਸਦਾ ਸਦਾ, ਇਕੁ ਏਕੰਕਾਰ ॥

ਅਦੁੱਤੀ ਪ੍ਰਭੂ ਹਮੇਸ਼ਾਂ ਹਮੇਸ਼ਾਂ ਹੀ ਇਕਸਾਰ ਰਹਿੰਦਾ ਹੈ।

ਕਈ ਕੋਟਿ, ਕੀਨੇ ਬਹੁ ਭਾਤਿ ॥

ਅਨੇਕਾਂ ਕ੍ਰੋੜ ਜੀਵ ਪ੍ਰਭੂ ਨੇ ਬਹੁਤੀਆਂ ਵੰਨਗੀਆਂ ਦੇ ਰਚੇ ਹਨ।

ਪ੍ਰਭ ਤੇ ਹੋਏ, ਪ੍ਰਭ ਮਾਹਿ ਸਮਾਤਿ ॥

ਪਰਮੇਸ਼ਰ ਤੋਂ ਉਹ ਉਤਪੰਨ ਹੋਏ ਹਨ ਅਤੇ ਪਰਮੇਸ਼ਰ ਅੰਦਰ ਹੀ ਉਹ ਲੀਨ ਹੋ ਜਾਣਗੇ।

ਤਾ ਕਾ ਅੰਤੁ, ਨ ਜਾਨੈ ਕੋਇ ॥

ਉਸ ਦੇ ਓੜਕ ਨੂੰ ਕੋਈ ਨਹੀਂ ਜਾਣਦਾ।

ਆਪੇ ਆਪਿ ਨਾਨਕ, ਪ੍ਰਭੁ ਸੋਇ ॥੭॥

ਨਾਨਕ ਉਹ ਪਰਮੇਸ਼ਰ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।

ਕਈ ਕੋਟਿ, ਪਾਰਬ੍ਰਹਮ ਕੇ ਦਾਸ ॥

ਕ੍ਰੋੜਾਂ ਉਤੇ ਕ੍ਰੋੜਾਂ ਹੀ ਹਨ ਪਰਮ ਪ੍ਰਭੂ ਦੇ ਗੋਲੇ,

ਤਿਨ ਹੋਵਤ, ਆਤਮ ਪਰਗਾਸ ॥

ਅਤੇ ਉਨ੍ਹਾਂ ਦੇ ਮਨ ਰੋਸ਼ਨ ਹੋ ਜਾਂਦੇ ਹਨ।

ਕਈ ਕੋਟਿ, ਤਤ ਕੇ ਬੇਤੇ ॥

ਅਨੇਕਾਂ ਕ੍ਰੋੜ ਹਨ ਅਸਲੀਅਤ ਨੂੰ ਜਾਨਣ ਵਾਲੇ,

ਸਦਾ ਨਿਹਾਰਹਿ, ਏਕੋ ਨੇਤ੍ਰੇ ॥

ਅਤੇ ਆਪਣੀਆਂ ਅੱਖਾਂ ਨਾਲ ਉਹ ਹਮੇਸ਼ਾਂ ਇਕ ਸਾਈਂ ਨੂੰ ਦੇਖਦੇ ਹਨ।

ਕਈ ਕੋਟਿ, ਨਾਮ ਰਸੁ ਪੀਵਹਿ ॥

ਅਨੇਕਾਂ ਕ੍ਰੋੜ ਨਾਮ ਅੰਮ੍ਰਿਤ ਨੂੰ ਪਾਨ ਕਰਦੇ ਹਨ।

ਅਮਰ ਭਏ, ਸਦ ਸਦ ਹੀ ਜੀਵਹਿ ॥

ਉਹ ਸਦੀਵੀ ਸਥਿਰ ਹੋ ਜਾਂਦੇ ਹਨ ਅਤੇ ਹਮੇਸ਼ਾਂ ਹਮੇਸ਼ਾਂ ਲਈ ਜੀਉਂਦੇ ਰਹਿੰਦੇ ਹਨ।

ਕਈ ਕੋਟਿ, ਨਾਮ ਗੁਨ ਗਾਵਹਿ ॥

ਕ੍ਰੋੜਾਂ ਉਤੇ ਕ੍ਰੋੜਾਂ ਨਾਮ ਦਾ ਜੱਸ ਗਾਇਨ ਕਰਦੇ ਹਨ।

ਆਤਮ ਰਸਿ, ਸੁਖਿ ਸਹਜਿ ਸਮਾਵਹਿ ॥

ਉਹ ਈਸ਼ਵਰੀ ਅਨੰਦ ਤੇ ਸਦੀਵੀ ਪਰਮ ਪ੍ਰਸੰਨਤਾ ਅੰਦਰ ਲੀਨ ਹੋ ਜਾਂਦੇ ਹਨ।

ਅਪੁਨੇ ਜਨ ਕਉ, ਸਾਸਿ ਸਾਸਿ ਸਮਾਰੇ ॥

ਆਪਣੇ ਸੇਵਕਾਂ ਨੂੰ ਉਹ ਹਰ ਸੁਆਸ ਨਾਲ ਯਾਦ ਕਰਦਾ ਹੈ।

ਨਾਨਕ, ਓਇ ਪਰਮੇਸੁਰ ਕੇ ਪਿਆਰੇ ॥੮॥੧੦॥

ਨਾਨਕ ਉਹ ਸ਼ਰੋਮਣੀ ਸਾਹਿਬ ਦੇ ਮਾਸ਼ੂਕ ਹਨ।


ਸਲੋਕੁ ॥

ਸਲੋਕ।

ਕਰਣ ਕਾਰਣ ਪ੍ਰਭੁ ਏਕੁ ਹੈ; ਦੂਸਰ ਨਾਹੀ ਕੋਇ ॥

ਕੇਵਲ ਸੁਆਮੀ ਹੀ ਕੰਮਾਂ ਦੇ ਕਰਨ ਵਾਲਾ ਹੈ। ਉਸ ਦੇ ਬਿਨਾ ਹੋਰ ਕੋਈ ਨਹੀਂ।

ਨਾਨਕ, ਤਿਸੁ ਬਲਿਹਾਰਣੈ; ਜਲਿ ਥਲਿ ਮਹੀਅਲਿ ਸੋਇ ॥੧॥

ਨਾਨਕ ਉਸ ਉਤੋਂ ਕੁਰਬਾਨ ਜਾਂਦਾ ਹੈ, ਉਹ ਸੁਆਮੀ ਪਾਣੀ, ਧਰਤੀ, ਪਾਤਾਲ ਅਤੇ ਅਸਮਾਨ ਅੰਦਰ ਵਿਆਪਕ ਹੈ।


ਅਸਟਪਦੀ ॥

ਅਸ਼ਟਪਦੀ।

ਕਰਨ ਕਰਾਵਨ, ਕਰਨੈ ਜੋਗੁ ॥

ਕੰਮਾਂ ਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਸਾਰਾ ਕੁਛ ਕਰਨ ਦੇ ਸਮਰਥ ਹੈ।

ਜੋ ਤਿਸੁ ਭਾਵੈ, ਸੋਈ ਹੋਗੁ ॥

ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਉਹੀ ਹੁੰਦਾ ਹੈ।

ਖਿਨ ਮਹਿ ਥਾਪਿ, ਉਥਾਪਨਹਾਰਾ ॥

ਇਕ ਮੁਹਤ ਵਿੱਚ ਉਹ ਬਣਾਉਣ ਅਤੇ ਢਾਉਣ ਵਾਲਾ ਹੈ।

ਅੰਤੁ ਨਹੀ ਕਿਛੁ, ਪਾਰਾਵਾਰਾ ॥

ਉਸ ਦਾ ਕੋਈ ਅਖੀਰ ਜਾਂ ਹੱਦਬੰਨਾ ਨਹੀਂ।

ਹੁਕਮੇ ਧਾਰਿ, ਅਧਰ ਰਹਾਵੈ ॥

ਆਪਣੇ ਫੁਰਮਾਨ ਦੁਆਰਾ ਉਸ ਨੇ ਧਰਤੀ ਨੂੰ ਅਸਥਾਪਨ ਕੀਤਾ ਹੈ ਅਤੇ ਬਿਨਾਂ ਕਿਸੇ ਆਸਰੇ ਦੇ ਇਸ ਨੂੰ ਰਖਿਆ ਹੋਇਆ ਹੈ।

ਹੁਕਮੇ ਉਪਜੈ, ਹੁਕਮਿ ਸਮਾਵੈ ॥

ਜੋ ਕੁਛ ਉਸ ਦੇ ਅਮਰ ਦੁਆਰਾ ਉਤਪੰਨ ਹੋਇਆ ਹੈ, ਓੜਕ ਨੂੰ ਉਸਦੇ ਅਮਰ ਅੰਦਰ ਲੀਨ ਹੋ ਜਾਂਦਾ ਹੈ।

ਹੁਕਮੇ, ਊਚ ਨੀਚ ਬਿਉਹਾਰ ॥

ਚੰਗੇ ਤੇ ਮੰਦੇ ਕਾਰ-ਵਿਹਾਰ ਉਸ ਦੀ ਰਜਾ ਅਨੁਸਾਰ ਹਨ।

ਹੁਕਮੇ, ਅਨਿਕ ਰੰਗ ਪਰਕਾਰ ॥

ਉਸ ਦੇ ਫੁਰਮਾਨ ਦੁਆਰਾ ਅਨੇਕਾਂ ਰੰਗ ਅਤੇ ਵੰਨਗੀਆਂ ਦੇ ਜੀਵ ਸਾਜੇ ਜਾਂਦੇ ਹਨ।

ਕਰਿ ਕਰਿ ਦੇਖੈ, ਅਪਨੀ ਵਡਿਆਈ ॥

ਰਚਨਾ ਨੂੰ ਰਚ ਕੇ ਉਹ ਆਪਣੀ ਨਿੱਜ ਦੀ ਵਿਸ਼ਾਲਤਾ ਨੂੰ ਵੇਖਦਾ ਹੈ।

ਨਾਨਕ, ਸਭ ਮਹਿ ਰਹਿਆ ਸਮਾਈ ॥੧॥

ਨਾਨਕ ਵਾਹਿਗੁਰੂ ਸਾਰੀਆਂ ਵਸਤੂਆਂ ਅੰਦਰ ਵਿਆਪਕ ਹੋ ਰਿਹਾ ਹੈ।

ਪ੍ਰਭ ਭਾਵੈ, ਮਾਨੁਖ ਗਤਿ ਪਾਵੈ ॥

ਜੇਕਰ ਸੁਆਮੀ ਨੂੰ ਚੰਗਾ ਲਗੇ, ਬੰਦਾ ਮੁਕਤੀ ਪਾ ਲੈਦਾ ਹੈ।

ਪ੍ਰਭ ਭਾਵੈ, ਤਾ ਪਾਥਰ ਤਰਾਵੈ ॥

ਜੇਕਰ ਸੁਆਮੀ ਨੂੰ ਚੰਗਾ ਲਗੇ ਤਦ ਉਹ ਪੱਥਰਾਂ ਨੂੰ ਤਾਰ ਦਿੰਦਾ ਹੈ।

ਪ੍ਰਭ ਭਾਵੈ, ਬਿਨੁ ਸਾਸ ਤੇ ਰਾਖੈ ॥

ਜੇਕਰ ਸੁਆਮੀ ਨੂੰ ਚੰਗਾ ਲਗੇ ਤਾਂ ਉਹ ਦੇਹਿ ਨੂੰ ਬਿਨਾਂ ਸਾਹ ਦੇ ਬਚਾਈ ਰਖਦਾ ਹੈ।

ਪ੍ਰਭ ਭਾਵੈ, ਤਾ ਹਰਿ ਗੁਣ ਭਾਖੈ ॥

ਜੇਕਰ ਸਾਈਂ ਨੂੰ ਚੰਗਾ ਲਗੇ ਤਦ, ਬੰਦਾ ਵਾਹਿਗੁਰੂ ਦਾ ਜੱਸ ਉਚਾਰਨ ਕਰਦਾ ਹੈ।

ਪ੍ਰਭ ਭਾਵੈ, ਤਾ ਪਤਿਤ ਉਧਾਰੈ ॥

ਜੇਕਰ ਸਾਈਂ ਨੂੰ ਚੰਗਾ ਲੱਗੇ ਤਦ ਉਹ ਪਾਪੀਆਂ ਨੂੰ ਤਾਰ ਦਿੰਦਾ ਹੈ।

ਆਪਿ ਕਰੈ, ਆਪਨ ਬੀਚਾਰੈ ॥

ਠਾਕੁਰ ਆਪੇ ਕਰਦਾ ਹੈ ਅਤੇ ਆਪੇ ਹੀ ਸੋਚਦਾ ਸਮਝਦਾ ਹੈ।

ਦੁਹਾ ਸਿਰਿਆ ਕਾ, ਆਪਿ ਸੁਆਮੀ ॥

ਉਹ ਖੁਦ ਦੋਨਾ ਕਿਨਾਰਿਆਂ (ਜਹਾਨਾ) ਦਾ ਸਾਹਿਬ ਹੈ।

ਖੇਲੈ ਬਿਗਸੈ, ਅੰਤਰਜਾਮੀ ॥

ਦਿਲਾਂ ਦੀਆਂ ਜਾਨਣਹਾਰ ਖੇਡਦਾ ਅਤੇ ਖੁਸ਼ ਹੁੰਦਾ ਹੈ।

ਜੋ ਭਾਵੈ, ਸੋ ਕਾਰ ਕਰਾਵੈ ॥

ਉਹ ਬੰਦੇ ਪਾਸੋਂ ਉਹ ਕੰਮ ਕਰਵਾਉਂਦਾ ਹੈ ਜਿਹੜਾ ਉਸ ਨੂੰ ਭਾਉਂਦਾ ਹੈ।

ਨਾਨਕ, ਦ੍ਰਿਸਟੀ ਅਵਰੁ ਨ ਆਵੈ ॥੨॥

ਨਾਨਕ ਨੂੰ ਉਸ ਦੇ ਬਾਝੋਂ ਹੋਰ ਕੋਈ ਨਹੀਂ ਦਿਸਦਾ।

ਕਹੁ, ਮਾਨੁਖ ਤੇ ਕਿਆ ਹੋਇ ਆਵੈ? ॥

ਦੱਸੋ! ਆਦਮੀ ਪਾਸੋਂ ਕੀ ਹੋ ਸਕਦਾ ਹੈ?

ਜੋ ਤਿਸੁ ਭਾਵੈ, ਸੋਈ ਕਰਾਵੈ ॥

ਜਿਹੜਾ ਕੁਛ ਉਸ ਨੂੰ ਭਾਉਂਦਾ ਹੈ, ਉਹ ਓਹੀ ਕੁਛ ਕਰਵਾਉਂਦਾ ਹੈ।

ਇਸ ਕੈ ਹਾਥਿ ਹੋਇ, ਤਾ ਸਭੁ ਕਿਛੁ ਲੇਇ ॥

ਜੇਕਰ ਇਹ ਪ੍ਰਾਣੀ ਦੇ ਹੱਥ ਵਿੱਚ ਹੁੰਦਾ ਤਾਂ ਉਹ ਹਰ ਸ਼ੈ ਲੈ ਲੈਂਦਾ।

ਜੋ ਤਿਸੁ ਭਾਵੈ, ਸੋਈ ਕਰੇਇ ॥

ਜਿਹੜਾ ਕੁਝ ਉਸ ਨੂੰ ਚੰਗਾ ਲਗਦਾ ਉਹ ਉਹੀ ਕੁਝ ਕਰਦਾ।

ਅਨਜਾਨਤ, ਬਿਖਿਆ ਮਹਿ ਰਚੈ ॥

ਸਮਝ ਨਾਂ ਹੋਣ ਕਰਕੇ ਬੰਦਾ ਪਾਪ ਅੰਦਰ ਖੱਚਤ ਹੁੰਦਾ ਹੈ।

ਜੇ ਜਾਨਤ, ਆਪਨ ਆਪ ਬਚੈ ॥

ਜੇਕਰ ਉਹ (ਹਰੀ ਨੂੰ) ਪਛਾਣੇ, ਤਾਂ ਉਹ ਆਪਣੇ ਆਪ ਨੂੰ ਬਚਾ ਲਵੇ।

ਭਰਮੇ ਭੂਲਾ, ਦਹ ਦਿਸਿ ਧਾਵੈ ॥

ਸੰਦੇਹ ਦਾ ਬਹਿਕਾਇਆ ਹੋਇਆ ਉਸ ਦਾ ਮਨ ਦਸੀਂ ਪਾਸੀਂ ਭਟਕਦਾ ਹੈ।

ਨਿਮਖ ਮਾਹਿ, ਚਾਰਿ ਕੁੰਟ ਫਿਰਿ ਆਵੈ ॥

ਚੋਹੀਂ ਨੁੱਕਰੀ ਚੱਕਰ ਕੱਟ ਕੇ, ਇਹ ਇਕ ਮੁਹਤ ਅੰਦਰ ਵਾਪਸ ਮੁੜ ਆਉਂਦਾ ਹੈ।

ਕਰਿ ਕਿਰਪਾ, ਜਿਸੁ ਅਪਨੀ ਭਗਤਿ ਦੇਇ ॥

ਜਿਸ ਨੂੰ ਦਇਆ ਧਾਰ ਕੇ, ਪ੍ਰਭੂ ਆਪਣਾ ਸਿਮਰਨ ਪ੍ਰਦਾਨ ਕਰਦਾ ਹੈ,

ਨਾਨਕ, ਤੇ ਜਨ ਨਾਮਿ ਮਿਲੇਇ ॥੩॥

ਹੇ ਨਾਨਕ, ਉਹ ਪੁਰਸ਼ ਨਾਮ ਅੰਦਰ ਲੀਨ ਹੋ ਜਾਂਦਾ ਹੈ।

ਖਿਨ ਮਹਿ, ਨੀਚ ਕੀਟ ਕਉ ਰਾਜ ॥

ਇਕ ਮੁਹਤ ਵਿੱਚ ਉਹ ਇਕ ਨੀਵੇਂ ਕੀੜੇ ਨੂੰ ਰਾਜਾ ਬਣਾ ਸਕਦਾ ਹੈ।

ਪਾਰਬ੍ਰਹਮ, ਗਰੀਬ ਨਿਵਾਜ ॥

ਪਰਮ-ਪ੍ਰਭੂ ਮਸਕੀਨਾਂ ਨੂੰ ਮਾਣ ਬਖਸ਼ਣ ਵਾਲਾ ਹੈ।

ਜਾ ਕਾ ਦ੍ਰਿਸਟਿ, ਕਛੂ ਨ ਆਵੈ ॥

ਜੋ ਮੁਲੋਂ ਹੀ ਕਿਸੇ ਦੀ ਨਿਗ੍ਹਾ ਨਹੀਂ ਚੜ੍ਹਦਾ,

ਤਿਸੁ ਤਤਕਾਲ, ਦਹ ਦਿਸ ਪ੍ਰਗਟਾਵੈ ॥

ਸੁਆਮੀ, ਝਟਪਟ ਹੀ ਉਸ ਨੂੰ ਦਸੀਂ ਪਾਸੀਂ ਪਰਸਿਧ ਕਰ ਸਕਦਾ ਹੈ।

ਜਾ ਕਉ, ਅਪੁਨੀ ਕਰੈ ਬਖਸੀਸ ॥

ਜਿਸ ਉਤੇ ਉਹ ਆਪਣੀ ਮਿਹਰ ਧਾਰਦਾ ਹੈ,

ਤਾ ਕਾ ਲੇਖਾ, ਨ ਗਨੈ ਜਗਦੀਸ ॥

ਸ੍ਰਿਸ਼ਟੀ ਦਾ ਸੁਆਮੀ ਉਸ ਦਾ ਹਿਸਾਬ ਕਿਤਾਬ ਨਹੀਂ ਗਿਣਦਾ।

ਜੀਉ ਪਿੰਡੁ, ਸਭ ਤਿਸ ਕੀ ਰਾਸਿ ॥

ਜਿੰਦੜੀ ਅਤੇ ਦੇਹਿ ਸਭ ਉਸੇ ਦੀ ਪੂੰਜੀ ਹਨ।

ਘਟਿ ਘਟਿ, ਪੂਰਨ ਬ੍ਰਹਮ ਪ੍ਰਗਾਸ ॥

ਹਰ ਦਿਲ ਨੂੰ ਮੁਕੰਮਲ ਮਾਲਕ ਰੋਸ਼ਨ ਕਰਦਾ ਹੈ।

ਅਪਨੀ ਬਣਤ, ਆਪਿ ਬਨਾਈ ॥

ਆਪਣੀ ਨਿੱਜ ਦੀ ਬਣਤਰ, ਉਸ ਨੇ ਖੁਦ ਹੀ ਬਣਾਈ ਹੈ।

ਨਾਨਕ, ਜੀਵੈ ਦੇਖਿ ਬਡਾਈ ॥੪॥

ਨਾਨਕ ਉਸ ਦੀ ਮਹਾਨਤਾ ਨੂੰ ਵੇਖ ਕੇ ਜੀਊਦਾ ਹੈ।

ਇਸ ਕਾ ਬਲੁ, ਨਾਹੀ ਇਸੁ ਹਾਥ ॥

ਇਸ ਪ੍ਰਾਣੀ ਦੀ ਤਾਕਤ ਇਸ ਦੇ ਆਪਣੇ ਹੱਥ ਵਿੱਚ ਨਹੀਂ।

ਕਰਨ ਕਰਾਵਨ, ਸਰਬ ਕੋ ਨਾਥ ॥

ਹੇਤੂਆਂ ਦਾ ਹੇਤੂ ਸਾਰਿਆਂ ਦਾ ਸੁਆਮੀ ਹੈ।

ਆਗਿਆਕਾਰੀ, ਬਪੁਰਾ ਜੀਉ ॥

ਨਿਹੱਥਲ ਪ੍ਰਾਣੀ ਸੁਆਮੀ ਦੇ ਫੁਰਮਾਨ ਦੇ ਤਾਬੇ ਹੈ।

ਜੋ ਤਿਸੁ ਭਾਵੈ, ਸੋਈ ਫੁਨਿ ਥੀਉ ॥

ਜੋ ਕੁਛ ਉਸ ਨੂੰ ਭਾਉਂਦਾ ਹੈ, ਆਖਰਕਾਰ, ਉਹੀ ਹੁੰਦਾ ਹੈ।

ਕਬਹੂ, ਊਚ ਨੀਚ ਮਹਿ ਬਸੈ ॥

ਕਦੇ ਆਦਮੀ ਉਚਤਾ ਅਤੇ ਕਦੇ ਨੀਚਤਾ ਅੰਦਰ ਵਸਦਾ ਹੈ।

ਕਬਹੂ, ਸੋਗ ਹਰਖ ਰੰਗਿ ਹਸੈ ॥

ਕਦੇ ਉਹ ਗਮੀਂ ਨਾਲ ਦੁਖਾਂਤ ਹੁੰਦਾ ਹੈ ਅਤੇ ਕਦੇ ਖੁਸ਼ੀ ਤੇ ਪਰਸੰਨਤਾ ਨਾਲ ਹੱਸਦਾ ਹੈ।

ਕਬਹੂ, ਨਿੰਦ ਚਿੰਦ ਬਿਉਹਾਰ ॥

ਕਦੇ ਕਲੰਕ ਲਾਉਣ ਤੇ ਚਿੰਤਾ ਫਿਕਰ ਉਸ ਦਾ ਪੇਸ਼ਾ ਹੁੰਦੇ ਹਨ।

ਕਬਹੂ, ਊਭ ਅਕਾਸ ਪਇਆਲ ॥

ਕਦੇ ਉਹ ਉਤੇ ਅਸਮਾਨ ਵਿੱਚ ਹੁੰਦਾ ਹੈ ਅਤੇ ਕਦੇ ਹੇਠਾਂ ਪਾਤਾਲ ਵਿੱਚ।

ਕਬਹੂ, ਬੇਤਾ ਬ੍ਰਹਮ ਬੀਚਾਰ ॥

ਕਦੇ ਉਹ ਪ੍ਰਭੂ ਦੀ ਗਿਆਤ ਦਾ ਜਾਣੂ ਹੁੰਦਾ ਹੈ।

ਨਾਨਕ, ਆਪਿ ਮਿਲਾਵਣਹਾਰ ॥੫॥

ਨਾਨਕ ਸੁਆਮੀ ਬੰਦੇ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ।

ਕਬਹੂ, ਨਿਰਤਿ ਕਰੈ ਬਹੁ ਭਾਤਿ ॥

ਕਦੇ ਆਦਮੀ ਅਨੇਕਾਂ ਤ੍ਰੀਕਿਆਂ ਨਾਲ ਨੱਚਦਾ ਹੈ।

ਕਬਹੂ, ਸੋਇ ਰਹੈ ਦਿਨੁ ਰਾਤਿ ॥

ਕਦੇ ਉਹ ਦਿਨ ਰਾਤ ਸੁੱਤਾ ਰਹਿੰਦਾ ਹੈ।

ਕਬਹੂ, ਮਹਾ ਕ੍ਰੋਧ ਬਿਕਰਾਲ ॥

ਕਦੇ ਉਹ ਆਪਣੇ ਜਬਰਦਸਤ ਗੁੱਸੇ ਵਿੱਚ ਭਿਆਨਕ ਹੁੰਦਾ ਹੈ।

ਕਬਹੂੰ, ਸਰਬ ਕੀ ਹੋਤ ਰਵਾਲ ॥

ਕਦੇ ਉਹ ਸਾਰਿਆਂ ਬੰਦਿਆਂ ਦੇ ਪੈਰਾਂ ਦੀ ਧੂੜ ਹੁੰਦਾ ਹੈ।

ਕਬਹੂ, ਹੋਇ ਬਹੈ ਬਡ ਰਾਜਾ ॥

ਕਦੇ ਉਹ ਵੱਡਾ ਪਾਤਸ਼ਾਹ ਹੋ ਬੈਠਦਾ ਹੈ।

ਕਬਹੁ, ਭੇਖਾਰੀ ਨੀਚ ਕਾ ਸਾਜਾ ॥

ਕਦੇ ਉਹ ਨੀਵੇਂ ਮੰਗਤੇ ਦੀ ਪੁਸ਼ਾਕ ਪਾ ਲੈਦਾ ਹੈ।

ਕਬਹੂ, ਅਪਕੀਰਤਿ ਮਹਿ ਆਵੈ ॥

ਕਦੇ ਉਹ ਬਦਨਾਮੀ ਅੰਦਰ ਆ ਜਾਂਦਾ ਹੈ।

ਕਬਹੂ, ਭਲਾ ਭਲਾ ਕਹਾਵੈ ॥

ਕਦੇ ਉਹ ਪਰਮ ਚੰਗਾ ਆਖਿਆ ਜਾਂਦਾ ਹੈ।

ਜਿਉ ਪ੍ਰਭੁ ਰਾਖੈ, ਤਿਵ ਹੀ ਰਹੈ ॥

ਜਿਸ ਤਰ੍ਹਾਂ ਸੁਆਮੀ ਉਸ ਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਉਹ ਰਹਿੰਦਾ ਹੈ।

ਗੁਰ ਪ੍ਰਸਾਦਿ ਨਾਨਕ, ਸਚੁ ਕਹੈ ॥੬॥

ਗੁਰਾਂ ਦੀ ਰਹਿਮਤ ਸਦਕਾ, ਨਾਨਕ ਸੱਚ ਆਖਦਾ ਹੈ।

ਕਬਹੂ, ਹੋਇ ਪੰਡਿਤੁ ਕਰੇ ਬਖ੍ਯ੍ਯਾਨੁ ॥

ਕਦੇ ਬੰਦਾ ਬਤੌਰ ਵਿੱਦਵਾਨ ਦੇ ਲੈਕਚਰ ਦਿੰਦਾ ਹੈ।

ਕਬਹੂ, ਮੋਨਿਧਾਰੀ ਲਾਵੈ ਧਿਆਨੁ ॥

ਕਦੇ ਉਹ ਚੁੱਪ ਕੀਤੇ ਸਾਧੂ ਵਜੋਂ ਬਿਰਤੀ ਜੋੜਦਾ ਹੈ।

ਕਬਹੂ, ਤਟ ਤੀਰਥ ਇਸਨਾਨ ॥

ਕਦੇ ਉਹ ਯਾਤ੍ਰਾਂ ਅਸਥਾਨਾ ਦੇ ਕਿਨਾਰਿਆਂ ਉਤੇ ਨ੍ਹਾਉਂਦਾ ਹੈ।

ਕਬਹੂ, ਸਿਧ ਸਾਧਿਕ ਮੁਖਿ ਗਿਆਨ ॥

ਕਦੇ ਉਹ ਕਰਾਮਾਤੀ ਬੰਦੇ ਅਤੇ ਅਭਿਆਸੀ ਦੇ ਤੌਰ ਤੇ ਆਪਣੇ ਮੂੰਹੋਂ ਰੱਬੀ ਭਜਨ ਪ੍ਰਚਾਰਦਾ ਹੈ।

ਕਬਹੂ, ਕੀਟ ਹਸਤਿ ਪਤੰਗ ਹੋਇ ਜੀਆ ॥

ਕਦੇ ਆਦਮੀ ਕੀੜਾ, ਹਾਥੀ ਜਾ ਪਰਵਾਨਾ ਹੁੰਦਾ ਹੈ,

ਅਨਿਕ ਜੋਨਿ, ਭਰਮੈ ਭਰਮੀਆ ॥

ਅਤੇ ਅਨੇਕਾਂ ਜੂਨੀਆਂ ਅੰਦਰ ਲਗਾਤਾਰ ਭਟਕਦਾ ਹੈ।

ਨਾਨਾ ਰੂਪ, ਜਿਉ ਸ੍ਵਾਗੀ ਦਿਖਾਵੈ ॥

ਬਹੂ-ਰੂਪੀਏ ਵਾਂਗ ਉਹ ਘਣੇਰੇ ਸਰੂਪ ਧਾਰਨ ਕਰਦਾ ਹੋਇਆ ਦਿਸਦਾ ਹੈ।

ਜਿਉ ਪ੍ਰਭ ਭਾਵੈ, ਤਿਵੈ ਨਚਾਵੈ ॥

ਜਿਸ ਤਰ੍ਹਾਂ ਸੁਆਮੀ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਉਹ ਬੰਦੇ ਨੂੰ ਨਚਾਉਂਦਾ ਹੈ।

ਜੋ ਤਿਸੁ ਭਾਵੈ, ਸੋਈ ਹੋਇ ॥

ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ।

ਨਾਨਕ, ਦੂਜਾ ਅਵਰੁ ਨ ਕੋਇ ॥੭॥

ਨਾਨਕ ਉਸ ਦੇ ਬਾਝੋਂ ਹੋਰ ਦੂਸਰਾ ਕੋਈ ਨਹੀਂ।

ਕਬਹੂ, ਸਾਧਸੰਗਤਿ ਇਹੁ ਪਾਵੈ ॥

ਕਦੇ ਇਹ ਇਨਸਾਨ ਸਤਿਸੰਗਤ ਨੂੰ ਪ੍ਰਾਪਤ ਹੋ ਜਾਂਦਾ ਹੈ।

ਉਸੁ ਅਸਥਾਨ ਤੇ, ਬਹੁਰਿ ਨ ਆਵੈ ॥

ਓਸ ਥਾਂ ਤੋਂ ਫੇਰ ਉਹ ਮੁੜ ਕੇ ਨਹੀਂ ਆਉਂਦਾ।

ਅੰਤਰਿ ਹੋਇ, ਗਿਆਨ ਪਰਗਾਸੁ ॥

ਉਸ ਦੇ ਮਨ ਅੰਦਰ ਬ੍ਰਹਮ-ਗਿਆਨ ਦਾ ਚਾਨਣ ਆਉਂਦਾ ਹੈ।

ਉਸੁ ਅਸਥਾਨ ਕਾ, ਨਹੀ ਬਿਨਾਸੁ ॥

ਉਹ ਟਿਕਾਣਾ ਅਬਿਨਾਸੀ ਹੈ।

ਮਨ ਤਨ, ਨਾਮਿ ਰਤੇ ਇਕ ਰੰਗਿ ॥

ਉਸ ਦੀ ਜਿੰਦ ਤੇ ਦੇਹਿ ਇਕ ਦੇ ਨਾਮ ਦੇ ਪ੍ਰੇਮ ਨਾਲ ਰੰਗੇ ਹੋਏ ਹਨ।

ਸਦਾ ਬਸਹਿ, ਪਾਰਬ੍ਰਹਮ ਕੈ ਸੰਗਿ ॥

ਉਹ ਹਮੇਸ਼ਾਂ ਸ਼ਰੋਮਣੀ ਸਾਹਿਬ ਦੇ ਨਾਲ ਰਹਿੰਦਾ ਹੈ।

ਜਿਉ ਜਲ ਮਹਿ, ਜਲੁ ਆਇ ਖਟਾਨਾ ॥

ਜਿਸ ਤਰ੍ਹਾਂ ਪਾਣੀ ਆ ਕੇ ਪਾਣੀ ਨਾਲ ਮਿਲ ਜਾਂਦਾ ਹੈ,

ਤਿਉ ਜੋਤੀ ਸੰਗਿ, ਜੋਤਿ ਸਮਾਨਾ ॥

ਏਸੇ ਤਰ੍ਹਾਂ ਹੀ ਉਸ ਦਾ ਨੂਰ ਪਰਮ-ਨੂਰ ਨਾਲ ਅਭੇਦ ਹੋ ਜਾਂਦਾ ਹੈ।

ਮਿਟਿ ਗਏ ਗਵਨ, ਪਾਏ ਬਿਸ੍ਰਾਮ ॥

ਉਸ ਦਾ ਆਉਣਾ ਤੇ ਜਾਣਾ ਮੁਕ ਜਾਂਦਾ ਹੈ ਅਤੇ ਉਹ ਆਰਾਮ ਪਾ ਲੈਦਾ ਹੈ।

ਨਾਨਕ, ਪ੍ਰਭ ਕੈ ਸਦ ਕੁਰਬਾਨ ॥੮॥੧੧॥

ਨਾਨਕ ਸੁਆਮੀ ਉਤੋਂ ਸਦੀਵ ਸਦਕੇ ਜਾਂਦਾ ਹੈ।


ਸਲੋਕੁ ॥

ਸਲੋਕ।

ਸੁਖੀ ਬਸੈ ਮਸਕੀਨੀਆ; ਆਪੁ ਨਿਵਾਰਿ ਤਲੇ ॥

ਮਸਕੀਨ ਮਨੁੱਖ ਆਰਾਮ ਅੰਦਰ ਵੱਸਦਾ ਹੈ। ਆਪਣੇ ਹੰਕਾਰ ਨੂੰ ਛੱਡ ਕੇ ਉਹ ਆਜਜ ਹੋ ਵਰਤਦਾ ਹੈ।

ਬਡੇ ਬਡੇ ਅੰਹਕਾਰੀਆ; ਨਾਨਕ, ਗਰਬਿ ਗਲੇ ॥੧॥

ਭਾਰੇ ਆਕੜ ਖਾਂ ਪੁਰਸ਼, ਹੇ ਨਾਨਕ, ਆਪਣੀ ਹੰਗਤਾ ਰਾਹੀਂ ਗਲ ਸੜ ਗਏ ਹਨ।


ਅਸਟਪਦੀ ॥

ਅਸ਼ਟਪਦੀ।

ਜਿਸ ਕੈ ਅੰਤਰਿ, ਰਾਜ ਅਭਿਮਾਨੁ ॥

ਜਿਸ ਦੇ ਮਨ ਵਿੱਚ ਪਾਤਸ਼ਾਹੀ ਦਾ ਹੰਕਾਰ ਹੈ,

ਸੋ ਨਰਕਪਾਤੀ, ਹੋਵਤ ਸੁਆਨੁ ॥

ਉਹ ਦੌਜ਼ਕ-ਵਾਸੀ ਅਤੇ ਕੁੱਤਾ ਹੋ ਜਾਂਦਾ ਹੈ।

ਜੋ ਜਾਨੈ, ਮੈ ਜੋਬਨਵੰਤੁ ॥

ਜੋ ਹੰਕਾਰਿਆਂ ਹੋਇਆ ਆਪਣੇ ਆਪ ਨੂੰ ਜੁਆਨ ਸਮਝਦਾ ਹੈ,

ਸੋ ਹੋਵਤ, ਬਿਸਟਾ ਕਾ ਜੰਤੁ ॥

ਉਹ ਗੰਦਗੀ ਦਾ ਕੀੜਾ ਹੁੰਦਾ ਹੈ।

ਆਪਸ ਕਉ, ਕਰਮਵੰਤੁ ਕਹਾਵੈ ॥

ਜੋ ਆਪਣੇ ਆਪ ਨੂੰ ਚੰਗੇ ਅਮਲਾਂ ਵਾਲਾ ਅਖਵਾਉਂਦਾ ਹੈ,

ਜਨਮਿ ਮਰੈ, ਬਹੁ ਜੋਨਿ ਭ੍ਰਮਾਵੈ ॥

ਉਹ ਆਉਂਦਾ ਜਾਂਦਾ ਅਤੇ ਬਹੁਤੀਆਂ ਜੂਨੀਆਂ ਅੰਦਰ ਭੌਦਾਂ ਹੈ।

ਧਨ ਭੂਮਿ ਕਾ, ਜੋ ਕਰੈ ਗੁਮਾਨੁ ॥

ਜੋ ਆਪਣੀ ਦੌਲਤ ਅਤੇ ਜਮੀਨ ਦਾ ਹੰਕਾਰ ਕਰਦਾ ਹੈ,

ਸੋ ਮੂਰਖੁ, ਅੰਧਾ ਅਗਿਆਨੁ ॥

ਉਹ ਮੂੜ੍ਹ ਅੰਨਾ ਅਤੇ ਬੇਸਮਝ ਹੈ।

ਕਰਿ ਕਿਰਪਾ, ਜਿਸ ਕੈ ਹਿਰਦੈ ਗਰੀਬੀ ਬਸਾਵੈ ॥

ਜਿਸ ਦੇ ਦਿਲ ਅੰਦਰ ਮਿਹਰ ਧਾਰ ਕੇ ਸੁਆਮੀ ਨਿਰਮਾਣਤਾ ਅਸਥਾਪਨ ਕਰਦਾ ਹੈ,

ਨਾਨਕ, ਈਹਾ ਮੁਕਤੁ, ਆਗੈ ਸੁਖੁ ਪਾਵੈ ॥੧॥

ਨਾਨਾਕ, ਉਹ ਏਥੇ ਮੋਖ਼ਸ਼ ਅਤੇ ਅੱਗੇ ਆਰਾਮ ਪਾਉਂਦਾ ਹੈ।

ਧਨਵੰਤਾ ਹੋਇ ਕਰਿ, ਗਰਬਾਵੈ ॥

ਜੋ ਧਨਾਢ ਆਪਣੀ ਦੌਲਤ ਦਾ ਗੁਮਾਨ ਕਰਦਾ ਹੈ,

ਤ੍ਰਿਣ ਸਮਾਨਿ, ਕਛੁ ਸੰਗਿ ਨ ਜਾਵੈ ॥

ਇਕ ਤੀਲ੍ਹੇ ਦੇ ਬਰਾਬਰ ਭੀ ਕੁਝ ਉਸ ਦੇ ਨਾਲ ਨਹੀਂ ਜਾਣਾ।

ਬਹੁ ਲਸਕਰ, ਮਾਨੁਖ ਊਪਰਿ ਕਰੇ ਆਸ ॥

ਜੋ ਬਹੁਤੀ ਫੌਜ ਅਤੇ ਬੰਦਿਆਂ ਉਤੇ ਉਮੀਦ ਬੰਨ੍ਹਦਾ ਹੈ,

ਪਲ ਭੀਤਰਿ, ਤਾ ਕਾ ਹੋਇ ਬਿਨਾਸ ॥

ਉਹ ਇਕ ਮੁਹਤ ਵਿੱਚ ਤਬਾਹ ਹੋ ਜਾਏਗਾ।

ਸਭ ਤੇ ਆਪ, ਜਾਨੈ ਬਲਵੰਤੁ ॥

ਜੋ ਆਪਣੇ ਆਪ ਨੂੰ ਸਾਰਿਆਂ ਨਾਲੋਂ ਜ਼ੋਰਾਵਰ ਸਮਝਦਾ ਹੈ,

ਖਿਨ ਮਹਿ, ਹੋਇ ਜਾਇ ਭਸਮੰਤੁ ॥

ਉਹ ਇਕ ਛਿਨ ਵਿੱਚ ਸੁਆਹ ਬਣ ਜਾਏਗਾ।

ਕਿਸੈ ਨ ਬਦੈ, ਆਪਿ ਅਹੰਕਾਰੀ ॥

ਜੋ ਆਪਣੇ ਗਰੂਰ ਅੰਦਰ ਕਿਸੇ ਨੂੰ ਕੁਛ ਭੀ ਨਹੀਂ ਬਿੱਦਦਾ,

ਧਰਮ ਰਾਇ, ਤਿਸੁ ਕਰੇ ਖੁਆਰੀ ॥

ਧਰਮ ਰਾਜਾ ਉਸ ਨੂੰ ਖੱਜਲ-ਖੁਆਰ ਕਰੇਗਾ।

ਗੁਰ ਪ੍ਰਸਾਦਿ, ਜਾ ਕਾ ਮਿਟੈ ਅਭਿਮਾਨੁ ॥

ਜਿਸ ਪੁਰਸ਼ ਦੀ ਸਵੈ-ਹੰਗਤਾ ਗੁਰਾਂ ਦੀ ਦਇਆ ਦੁਆਰਾ ਦੂਰ ਹੋ ਗਈ ਹੈ,

ਸੋ ਜਨੁ ਨਾਨਕ, ਦਰਗਹ ਪਰਵਾਨੁ ॥੨॥

ਉਹ ਵਾਹਿਗੁਰੂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ, ਹੇ ਨਾਨਕ!

ਕੋਟਿ ਕਰਮ ਕਰੈ, ਹਉ ਧਾਰੇ ॥

ਜੇਕਰ ਬੰਦਾ ਕ੍ਰੋੜਾਂ ਚੰਗੇ ਕੰਮ ਕਰਦਾ ਹੋਇਆ ਹੰਕਾਰ ਕਰੇ,

ਸ੍ਰਮੁ ਪਾਵੈ, ਸਗਲੇ ਬਿਰਥਾਰੇ ॥

ਉਹ ਤਕਲੀਫ ਹੀ ਉਠਾਉਂਦਾ ਹੈ ਤੇ ਉਸ ਦੇ ਸਾਰੇ ਕੰਮ ਵਿਅਰਥ ਹਨ।

ਅਨਿਕ ਤਪਸਿਆ, ਕਰੇ ਅਹੰਕਾਰ ॥

ਜੋ ਹੰਕਾਰ ਅੰਦਰ ਘਣੇਰੀਆਂ ਮੁਸ਼ੱਕਤਾ ਘਾਲਦਾ ਹੈ,

ਨਰਕ ਸੁਰਗ, ਫਿਰਿ ਫਿਰਿ ਅਵਤਾਰ ॥

ਉਹ ਮੁੜ ਮੁੜ ਕੇ ਦੋਜ਼ਕ ਤੇ ਬਹਿਸ਼ਤ ਵਿੱਚ ਜੰਮਦਾ ਹੈ।

ਅਨਿਕ ਜਤਨ ਕਰਿ, ਆਤਮ ਨਹੀ ਦ੍ਰਵੈ ॥

ਜਿਸ ਦਾ ਹਿਰਦਾ, ਬਹੁਤੇ ਉਪਰਾਲੇ ਕਰਨ ਦੇ ਬਾਵਜੂਦ ਭੀ ਨਰਮ ਨਹੀਂ ਹੁੰਦਾ,

ਹਰਿ ਦਰਗਹ, ਕਹੁ ਕੈਸੇ ਗਵੈ ॥

ਦੱਸੋ, ਉਹ ਜੀਵ, ਕਿਸ ਤਰ੍ਹਾਂ ਰੱਬ ਦੇ ਦਰਬਾਰ ਵਿੱਚ ਜਾ ਸਕਦਾ ਹੈ?

ਆਪਸ ਕਉ, ਜੋ ਭਲਾ ਕਹਾਵੈ ॥

ਜੋ ਆਪਣੇ ਆਪ ਨੂੰ ਚੰਗਾ ਅਖਵਾਉਂਦਾ ਹੈ,

ਤਿਸਹਿ ਭਲਾਈ, ਨਿਕਟਿ ਨ ਆਵੈ ॥

ਚਗਿਆਈ ਉਸ ਦੇ ਨੇੜੇ ਨਹੀਂ ਲਗਦੀ।

ਸਰਬ ਕੀ ਰੇਨ, ਜਾ ਕਾ ਮਨੁ ਹੋਇ ॥

ਜਿਸ ਦਾ ਮਨੂਆ ਸਾਰੇ ਆਦਮੀਆਂ ਦੇ ਪੈਰਾਂ ਦੀ ਧੂੜ ਹੋ ਗਿਆ ਹੈ,

ਕਹੁ ਨਾਨਕ, ਤਾ ਕੀ ਨਿਰਮਲ ਸੋਇ ॥੩॥

ਗੁਰੂ ਜੀ ਫੁਰਮਾਉਂਦੇ ਹਨ, ਪਵਿੱਤ੍ਰ ਹੈ ਉਸ ਦੀ ਕੀਰਤੀ।

ਕਹੁ ਨਾਨਕ, ਤਾ ਕੀ ਨਿਰਮਲ ਸੋਇ ॥੩॥

ਗੁਰੂ ਜੀ ਫੁਰਮਾਉਂਦੇ ਹਨ, ਪਵਿੱਤ੍ਰ ਹੈ ਉਸ ਦੀ ਕੀਰਤੀ।

ਜਬ ਲਗੁ ਜਾਨੈ, ਮੁਝ ਤੇ ਕਛੁ ਹੋਇ ॥

ਜਦ ਤਾਂਈ ਉਹ ਖਿਆਲ ਕਰਦਾ ਹੈ, ਕਿ ਉਹ ਕੁਛ ਕਰ ਸਕਦਾ ਹੈ,

ਤਬ ਇਸ ਕਉ, ਸੁਖੁ ਨਾਹੀ ਕੋਇ ॥

ਉਦੋਂ ਤਾਂਈ ਉਸ ਨੂੰ ਕੋਈ ਆਰਾਮ ਨਹੀਂ ਹੁੰਦਾ।

ਜਬ ਇਹ ਜਾਨੈ, ਮੈ ਕਿਛੁ ਕਰਤਾ ॥

ਜਦ ਤਕ ਆਦਮੀ ਇਹ ਸਮਝਦਾ ਹੈ ਕਿ ਉਹ ਕਿਸੇ ਸ਼ੈ ਦੇ ਕਰਨ ਵਾਲਾ ਹੈ,

ਤਬ ਲਗੁ, ਗਰਭ ਜੋਨਿ ਮਹਿ ਫਿਰਤਾ ॥

ਤਦ ਤਕ ਉਹ ਗਰਭ ਦੀਆਂ ਜੂਨਾਂ ਅੰਦਰ ਭਟਕਦਾ ਹੈ।

ਜਬ ਧਾਰੈ, ਕੋਊ ਬੈਰੀ ਮੀਤੁ ॥

ਜਦ ਤਾਈਂ ਉਹ ਇਕ ਬੰਦੇ ਨੂੰ ਦੁਸ਼ਮਨ ਤੇ ਹੋਰਸ ਨੂੰ ਦੋਸਤ ਸਮਝਦਾ ਹੈ,

ਤਬ ਲਗੁ, ਨਿਹਚਲੁ ਨਾਹੀ ਚੀਤੁ ॥

ਉਦੋਂ ਤਾਈਂ ਉਸ ਦਾ ਮਨ ਸਥਿਰ ਨਹੀਂ ਹੁੰਦਾ।

ਜਬ ਲਗੁ, ਮੋਹ ਮਗਨ ਸੰਗਿ ਮਾਇ ॥

ਜਦ ਤੋੜੀ ਇਨਸਾਨ ਮਾਇਆ ਦੀ ਮੁਹੱਬਤ ਨਾਲ ਮਤਵਾਲਾ ਹੋਇਆ ਹੋਇਆ ਹੈ,

ਤਬ ਲਗੁ, ਧਰਮੁ ਰਾਇ ਦੇਇ ਸਜਾਇ ॥

ਤਦ ਤੋੜੀ ਕਾਨੂੰਨ ਦਾ ਸੁਆਮੀ ਉਸ ਨੂੰ ਸਜ਼ਾ ਦਿੰਦਾ ਹੈ।

ਪ੍ਰਭ ਕਿਰਪਾ ਤੇ, ਬੰਧਨ ਤੂਟੈ ॥

ਸੁਆਮੀ ਦੀ ਦਇਆ ਦੁਆਰਾ ਪ੍ਰਾਣੀ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।

ਗੁਰ ਪ੍ਰਸਾਦਿ ਨਾਨਕ, ਹਉ ਛੂਟੈ ॥੪॥

ਗੁਰਾਂ ਦੀ ਮਿਹਰ ਸਦਕਾ ਹੇ ਨਾਨਕ! ਹੰਕਾਰ ਨਵਿਰਤ ਹੋ ਜਾਂਦਾ ਹੈ।

ਸਹਸ ਖਟੇ, ਲਖ ਕਉ ਉਠਿ ਧਾਵੈ ॥

ਹਜ਼ਾਰਾਂ ਕਮਾ ਕੇ ਬੰਦਾ ਲੱਖ ਮਗਰ ਉਠ ਭਜਦਾ ਹੈ।

ਤ੍ਰਿਪਤਿ ਨ ਆਵੈ, ਮਾਇਆ ਪਾਛੈ ਪਾਵੈ ॥

ਦੌਲਤ ਦੀ ਖੌਜ ਭਾਲ ਅੰਦਰ ਉਸ ਨੂੰ ਰੱਜ ਨਹੀਂ ਆਉਂਦਾ।

ਅਨਿਕ ਭੋਗ, ਬਿਖਿਆ ਕੇ ਕਰੈ ॥

ਆਦਮੀ ਘਨੇਰੇ ਮੰਦ ਵਿਸ਼ੇ-ਵੇਗ ਮਾਨਣ ਵਿੱਚ ਲੱਗਾ ਹੋਇਆ ਹੈ,

ਨਹ ਤ੍ਰਿਪਤਾਵੈ, ਖਪਿ ਖਪਿ ਮਰੈ ॥

ਪ੍ਰੰਤੂ ਉਹ ਸੰਤੁਸ਼ਟ ਨਹੀਂ ਹੁੰਦਾ ਅਤੇ ਉਨ੍ਹਾਂ ਦੀ ਲਾਲਸਾ ਕਰਦਾ ਹੋਇਆ ਹੀ ਮਰ ਮੁਕਦਾ ਹੈ।

ਬਿਨਾ ਸੰਤੋਖ, ਨਹੀ ਕੋਊ ਰਾਜੈ ॥

ਸੰਤੁਸ਼ਟਤਾ ਦੇ ਬਾਝੋਂ ਕਿਸੇ ਨੂੰ ਰੱਜ ਨਹੀਂ ਆਉਂਦਾ।

ਸੁਪਨ ਮਨੋਰਥ, ਬ੍ਰਿਥੇ ਸਭ ਕਾਜੈ ॥

ਸੁਪਨੇ ਦੇ ਪਰਯੋਜਨਾ ਦੀ ਤਰ੍ਹਾਂ ਉਸ ਦੇ ਸਾਰੇ ਕੰਮ ਬੇਫਾਇਦਾ ਹਨ।

ਨਾਮ ਰੰਗਿ, ਸਰਬ ਸੁਖੁ ਹੋਇ ॥

ਹਰੀ ਦੇ ਨਾਮ ਦੀ ਪ੍ਰੀਤ ਰਾਹੀਂ ਸਮੂਹ ਆਰਾਮ ਪ੍ਰਾਪਤ ਹੋ ਜਾਂਦਾ ਹੈ।

ਬਡਭਾਗੀ ਕਿਸੈ, ਪਰਾਪਤਿ ਹੋਇ ॥

ਪਰਮ ਚੰਗੇ ਨਸੀਬਾਂ ਦੁਆਰਾ, ਵਿਰਲੇ ਹੀ ਨਾਮ ਨੂੰ ਹਾਸਲ ਕਰਦੇ ਹਨ।

ਕਰਨ ਕਰਾਵਨ, ਆਪੇ ਆਪਿ ॥

ਪ੍ਰਭੂ ਖੁਦ ਹੀ ਸਬੱਬਾਂ ਦਾ ਸਬੱਬ ਹੈ।

ਸਦਾ ਸਦਾ ਨਾਨਕ, ਹਰਿ ਜਾਪਿ ॥੫॥

ਹਮੇਸ਼ਾਂ ਤੇ ਸਦੀਵ ਲਈ ਹੇ ਨਾਨਕ! ਰੱਬ ਦੇ ਨਾਮ ਦਾ ਉਚਾਰਨ ਕਰ।

ਕਰਨ ਕਰਾਵਨ, ਕਰਨੈਹਾਰੁ ॥

ਕਰਨ ਵਾਲਾ ਅਤੇ ਕਰਾਉਣ ਵਾਲਾ ਕੇਵਲ ਕਰਤਾਰ ਹੈ।

ਇਸ ਕੈ ਹਾਥਿ, ਕਹਾ ਬੀਚਾਰੁ ॥

ਉਹ ਕਿਹੜੀ ਸੋਚ-ਵਿਚਾਰ ਹੈ, ਜਿਹੜੀ ਏਸ ਬੰਦੇ ਦੇ ਹੱਥ ਵਿੱਚ ਹੈ?

ਜੈਸੀ ਦ੍ਰਿਸਟਿ ਕਰੇ, ਤੈਸਾ ਹੋਇ ॥

ਜਿਹੋ ਜਿਹੀ ਨਿਗ੍ਹਾ ਹਰੀ ਧਾਰਦਾ ਹੈ, ਉਹੋ ਜਿਹਾ ਹੀ ਬੰਦਾ ਹੋ ਜਾਂਦਾ ਹੈ।

ਆਪੇ ਆਪਿ, ਆਪਿ ਪ੍ਰਭੁ ਸੋਇ ॥

ਉਹ ਮਾਲਕ ਸਾਰਾ ਕੁਝ ਖੁਦ ਹੀ ਹੈ।

ਜੋ ਕਿਛੁ ਕੀਨੋ, ਸੁ ਅਪਨੈ ਰੰਗਿ ॥

ਜਿਹੜਾ ਕੁਛ ਉਸ ਨੇ ਕੀਤਾ ਹੈ, ਉਹ ਉਸ ਦੀ ਰਜ਼ਾ ਦੇ ਅਨੁਕੁਲ ਹੈ।

ਸਭ ਤੇ ਦੂਰਿ, ਸਭਹੂ ਕੈ ਸੰਗਿ ॥

ਉਹ ਸਾਰਿਆਂ ਤੋਂ ਪਰੇਡੇ ਹੈ, ਫਿਰ ਭੀ ਸਾਰਿਆਂ ਨਾਲ ਹੈ।

ਬੂਝੈ ਦੇਖੈ, ਕਰੈ ਬਿਬੇਕ ॥

ਉਹ ਸਮਝਦਾ, ਵੇਖਦਾ ਅਤੇ ਨਿਰਣਯ ਕਰਦਾ ਹੈ।

ਆਪਹਿ ਏਕ, ਆਪਹਿ ਅਨੇਕ ॥

ਉਹ ਆਪੇ ਇਕ ਅਤੇ ਆਪੇ ਹੀ ਬਹੁਤੇ ਹੈ।

ਮਰੈ ਨ ਬਿਨਸੈ, ਆਵੈ ਨ ਜਾਇ ॥

ਉਹ ਨ ਮਰਦਾ ਹੈ, ਨਾਂ ਹੀ ਨਾਸ ਹੁੰਦਾ ਹੈ। ਉਹ ਨਾਂ ਹੀ, ਆਉਂਦਾ ਹੈ ਤੇ ਨਾਂ ਹੀ ਜਾਂਦਾ ਹੈ।

ਨਾਨਕ, ਸਦ ਹੀ ਰਹਿਆ ਸਮਾਇ ॥੬॥

ਨਾਨਕ, ਉਹ ਹਮੇਸ਼ਾਂ ਸਾਰਿਆਂ ਅੰਦਰ ਰਮਿਆ ਰਹਿੰਦਾ ਹੈ।

ਆਪਿ ਉਪਦੇਸੈ, ਸਮਝੈ ਆਪਿ ॥

ਉਹ ਆਪੇ ਸਿਖ-ਮਤ ਦਿੰਦਾ ਹੈ ਅਤੇ ਆਪੇ ਹੀ ਸੋਚਦਾ ਸਮਝਦਾ ਹੈ।

ਆਪੇ ਰਚਿਆ, ਸਭ ਕੈ ਸਾਥਿ ॥

ਸੁਆਮੀ ਖੁਦ ਹੀ ਸਾਰਿਆਂ ਨਾਲ ਅਭੇਦ ਹੋਇਆ ਹੋਇਆ ਹੈ।

ਆਪਿ ਕੀਨੋ, ਆਪਨ ਬਿਸਥਾਰੁ ॥

ਆਪਣਾ ਪਸਾਰਾ ਉਸ ਨੇ ਆਪੇ ਹੀ ਕੀਤਾ ਹੈ।

ਸਭੁ ਕਛੁ ਉਸ ਕਾ, ਓਹੁ ਕਰਨੈਹਾਰੁ ॥

ਹਰ ਵਸਤੂ ਉਸ ਦੀ ਹੈ, ਉਹ ਸਿਰਜਣਹਾਰ ਹੈ।

ਉਸ ਤੇ ਭਿੰਨ, ਕਹਹੁ! ਕਿਛੁ ਹੋਇ ॥

ਦਸੋ! ਕੀ ਕੋਈ ਚੀਜ਼ ਉਸ ਦੇ ਬਾਝੋਂ ਕੀਤੀ ਜਾ ਸਕਦੀ ਹੈ?

ਥਾਨ ਥਨੰਤਰਿ, ਏਕੈ ਸੋਇ ॥

ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਵਿੱਚ ਉਹ ਇਕ ਸਾਈਂ ਵਿਆਪਕ ਹੈ।

ਅਪੁਨੇ ਚਲਿਤ, ਆਪਿ ਕਰਣੈਹਾਰ ॥

ਆਪਣਿਆਂ ਰੂਪਕਾਂ ਦਾ ਉਹ ਆਪੇ ਹੀ ਕਲਾਕਾਰ ਹੈ।

ਕਉਤਕ ਕਰੈ, ਰੰਗ ਅਪਾਰ ॥

ਉਹ ਨਾਟਕ ਰਚਦਾ ਹੈ ਅਤੇ ਬੇਅੰਤ ਹਨ ਉਸ ਦੀਆਂ ਮਨਮੌਜਾਂ।

ਮਨ ਮਹਿ ਆਪਿ, ਮਨ ਅਪੁਨੇ ਮਾਹਿ ॥

ਉਹ ਆਤਮਾ ਅੰਦਰ ਹੈ ਅਤੇ ਆਤਮਾ ਉਸ ਦੇ ਆਪਣੇ ਆਪੇ ਵਿੱਚ ਹੈ।

ਨਾਨਕ, ਕੀਮਤਿ ਕਹਨੁ ਨ ਜਾਇ ॥੭॥

ਨਾਨਕ ਉਸ ਦਾ ਮੁੱਲ ਦਸਿਆ ਨਹੀਂ ਜਾ ਸਕਦਾ।

ਸਤਿ ਸਤਿ, ਸਤਿ ਪ੍ਰਭੁ ਸੁਆਮੀ ॥

ਸੱਚਾ, ਸੱਚਾ, ਸੱਚਾ ਹੈ ਪਾਰਬ੍ਰਹਮ ਪਰਮੇਸ਼ਰ।

ਗੁਰ ਪਰਸਾਦਿ, ਕਿਨੈ ਵਖਿਆਨੀ ॥

ਗੁਰਾਂ ਦੀ ਮਿਹਰ ਦੁਆਰਾ ਕੋਈ ਵਿਰਲਾ ਹੀ ਉਸ ਨੂੰ ਬਿਆਨ ਕਰਦਾ ਹੈ।

ਸਚੁ ਸਚੁ, ਸਚੁ ਸਭੁ ਕੀਨਾ ॥

ਸੱਚਾ, ਸੱਚਾ, ਸੱਚਾ ਹੈ ਉਹ ਜਿਸ ਨੇ ਸਾਰਿਆਂ ਨੂੰ ਸਾਜਿਆ ਹੈ।

ਕੋਟਿ ਮਧੇ, ਕਿਨੈ ਬਿਰਲੈ ਚੀਨਾ ॥

ਕ੍ਰੋੜਾਂ ਵਿਚੋਂ ਕੋਈ ਟਾਵਾਂ ਜਣਾ ਹੀ ਉਸ ਨੂੰ ਜਾਣਦਾ ਹੈ।

ਭਲਾ ਭਲਾ, ਭਲਾ ਤੇਰਾ ਰੂਪ ॥

ਸੁਹਣਾ, ਸੁਹਣਾ, ਸੁਹਣਾ ਹੈ ਤੇਰਾ ਸਰੂਪ, ਹੇ ਸੁਆਮੀ!

ਅਤਿ ਸੁੰਦਰ, ਅਪਾਰ ਅਨੂਪ ॥

ਤੂੰ ਪਰਮ ਖੂਬਸੂਰਤ, ਬੇਹੱਦ ਅਤੇ ਬੇਮਿਸਾਲ ਹੈ।

ਨਿਰਮਲ ਨਿਰਮਲ, ਨਿਰਮਲ ਤੇਰੀ ਬਾਣੀ ॥

ਪਵਿੱਤ੍ਰ, ਪਵਿੱਤ੍ਰ ਪਵਿੱਤ੍ਰ ਹੈ ਤੇਰੀ ਗੁਰਬਾਣੀ।

ਘਟਿ ਘਟਿ ਸੁਨੀ, ਸ੍ਰਵਨ ਬਖ੍ਯ੍ਯਾਣੀ ॥

ਹਰਿ ਜਣਾ ਜੋ ਇਸ ਨੂੰ ਉਚਾਰਦਾ ਤੇ ਆਪਣੇ ਕੰਨਾਂ ਨਾਲ ਸੁਣਦਾ ਹੈ,

ਪਵਿਤ੍ਰ ਪਵਿਤ੍ਰ, ਪਵਿਤ੍ਰ ਪੁਨੀਤ ॥

ਪਾਵਨ, ਪਾਵਨ, ਪਾਵਨ, ਹੋ ਜਾਂਦਾ ਹੈ।

ਨਾਮੁ ਜਪੈ ਨਾਨਕ, ਮਨਿ ਪ੍ਰੀਤਿ ॥੮॥੧੨॥

ਦਿਲੀ ਪ੍ਰੇਮ ਨਾਲ, ਨਾਨਕ ਨਾਮ ਦਾ ਉਚਾਰਨ ਕਰਦਾ ਹੈ।


ਸਲੋਕੁ ॥

ਸਲੋਕ।

ਸੰਤ ਸਰਨਿ ਜੋ ਜਨੁ ਪਰੈ; ਸੋ ਜਨੁ ਉਧਰਨਹਾਰ ॥

ਜਿਹੜਾ ਪੁਰਸ਼ ਸਾਧੂਆਂ ਦੀ ਸ਼ਰਣਾਗਤ ਸੰਭਾਲਦਾ ਹੈ, ਉਹ ਪੁਰਸ਼ ਪਾਰ ਉਤਰ ਜਾਂਦਾ ਹੈ।

ਸੰਤ ਕੀ ਨਿੰਦਾ ਨਾਨਕਾ; ਬਹੁਰਿ ਬਹੁਰਿ ਅਵਤਾਰ ॥੧॥

ਸਾਧੂਆਂ ਦੀ ਬਦਖੋਈ ਕਰਨ ਦੁਆਰਾ, ਹੇ ਨਾਨਕ! ਪ੍ਰਾਣੀ ਮੁੜ ਮੁੜ ਕੇ ਜੰਮਦਾ ਹੈ।


ਅਸਟਪਦੀ ॥

ਅਸ਼ਟਪਦੀ।

ਸੰਤ ਕੈ ਦੂਖਨਿ, ਆਰਜਾ ਘਟੈ ॥

ਸਾਧੂਆਂ ਤੇ ਦੂਸ਼ਨ ਲਾਉਣ ਨਾਲ ਬੰਦੇ ਦੀ ਉਮਰ ਘੱਟ ਜਾਂਦੀ ਹੈ।

ਸੰਤ ਕੈ ਦੂਖਨਿ, ਜਮ ਤੇ ਨਹੀ ਛੁਟੈ ॥

ਸਾਧੂਆਂ ਤੇ ਦੂਸਨ ਲਾਉਣ ਨਾਲ ਆਦਮੀ ਮੌਤ ਦੇ ਦੂਤਾਂ ਤੋਂ ਨਹੀਂ ਬਚ ਸਕਦਾ।

ਸੰਤ ਕੈ ਦੂਖਨਿ, ਸੁਖੁ ਸਭੁ ਜਾਇ ॥

ਸਾਧੂਆਂ ਤੇ ਦੂਸਨ ਲਾਉਣ ਨਾਲ ਸਾਰੀ ਖੁਸ਼ੀ ਅਲੋਪ ਹੋ ਜਾਂਦੀ ਹੈ।

ਸੰਤ ਕੈ ਦੂਖਨਿ, ਨਰਕ ਮਹਿ ਪਾਇ ॥

ਸਾਧੂਆਂ ਤੇ ਦੂਸਨ ਲਾਉਣ ਨਾਲ ਜੀਵ ਦੋਜ਼ਕ ਵਿੱਚ ਜਾ ਪੈਦਾ ਹੈ।

ਸੰਤ ਕੈ ਦੂਖਨਿ, ਮਤਿ ਹੋਇ ਮਲੀਨ ॥

ਸਾਧੂਆਂ ਤੇ ਦੂਸਨ ਲਾਉਣ ਨਾਲ ਸਮਝ ਪਲੀਤ ਹੋ ਜਾਂਦੀ ਹੈ।

ਸੰਤ ਕੈ ਦੂਖਨਿ, ਸੋਭਾ ਤੇ ਹੀਨ ॥

ਸਾਧੂਆਂ ਤੇ ਦੂਸ਼ਨ ਲਾਉਣ ਨਾਲ ਬੰਦਾ ਆਪਣੀ ਕੀਰਤੀ ਗੁਆ ਲੈਦਾ ਹੈ।

ਸੰਤ ਕੇ ਹਤੇ ਕਉ, ਰਖੈ ਨ ਕੋਇ ॥

ਸਾਧੂਆਂ ਦੇ ਧ੍ਰਿਕਾਰੇ ਹੋਏ ਨੂੰ ਕੋਈ ਭੀ ਬਚਾ ਨਹੀਂ ਸਕਦਾ।

ਸੰਤ ਕੈ ਦੂਖਨਿ, ਥਾਨ ਭ੍ਰਸਟੁ ਹੋਇ ॥

ਸਾਧੂਆਂ ਤੇ ਦੂਸਨ ਲਾਉਣ ਨਾਲ ਥਾਂ ਗੰਦੀ ਹੋ ਜਾਂਦੀ ਹੈ।

ਸੰਤ ਕ੍ਰਿਪਾਲ, ਕ੍ਰਿਪਾ ਜੇ ਕਰੈ ॥

ਜੇਕਰ ਮਿਹਰਬਾਨ ਸਾਧੂ ਉਸ ਤੇ ਮਿਹਰ ਧਾਰਨ,

ਨਾਨਕ, ਸੰਤਸੰਗਿ ਨਿੰਦਕੁ ਭੀ ਤਰੈ ॥੧॥

ਨਾਨਕ, ਤਾਂ ਸਤਿ ਸੰਗਤ ਅੰਦਰ ਕਲੰਕ ਲਾਉਣ ਵਾਲਾ ਭੀ ਪਾਰ ਉਤਰ ਜਾਂਦਾ ਹੈ।

ਸੰਤ ਕੇ ਦੂਖਨ ਤੇ, ਮੁਖੁ ਭਵੈ ॥

ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਦਾ ਮੂੰਹ ਵਿੰਗਾ ਹੋ ਜਾਂਦਾ ਹੈ।

ਸੰਤਨ ਕੈ ਦੂਖਨਿ, ਕਾਗ ਜਿਉ ਲਵੈ ॥

ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਕਾਂ ਦੀ ਤਰ੍ਹਾਂ ਕਾਂ ਕਾਂ ਕਰਦਾ ਹੈ।

ਸੰਤਨ ਕੈ ਦੂਖਨਿ, ਸਰਪ ਜੋਨਿ ਪਾਇ ॥

ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਸੱਪ ਦੀ ਜੂਨੀ ਵਿੱਚ ਪੈਦਾ ਹੈ।

ਸੰਤ ਕੈ ਦੂਖਨਿ, ਤ੍ਰਿਗਦ ਜੋਨਿ ਕਿਰਮਾਇ ॥

ਸਾਧੂਆਂ ਦੀ ਨਿੰਦਾ ਕਰਨ ਨਾਲ ਬੰਦਾ ਕੀੜੇ ਵਰਗੀਆਂ ਰੀਗਣ ਵਾਲੀਆਂ ਜੂਨੀਆਂ ਵਿੱਚ ਜੰਮਦਾ ਹੈ।

ਸੰਤਨ ਕੈ ਦੂਖਨਿ, ਤ੍ਰਿਸਨਾ ਮਹਿ ਜਲੈ ॥

ਸਾਧੂਆਂ ਦੀ ਨਿੰਦਾ ਕਰਨ ਨਾਲ ਬੰਦਾ ਉਹ ਖਾਹਿਸ਼ ਦੀ ਅੱਗ ਵਿੱਚ ਸੜਦਾ ਹੈ।

ਸੰਤ ਕੈ ਦੂਖਨਿ, ਸਭੁ ਕੋ ਛਲੈ ॥

ਸਾਧੂਆਂ ਦੀ ਨਿੰਦਾ ਕਰਨ ਵਾਲਾ ਹਰ ਇਕਸ ਨਾਲ ਠੱਗੀ ਠੋਰੀ ਕਰਦਾ ਹੈ।

ਸੰਤ ਕੈ ਦੂਖਨਿ, ਤੇਜੁ ਸਭੁ ਜਾਇ ॥

ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਦਾ ਸਾਰਾ ਰਸੂਖ ਖਤਮ ਹੋ ਜਾਂਦਾ ਹੈ।

ਸੰਤ ਕੈ ਦੂਖਨਿ, ਨੀਚੁ ਨੀਚਾਇ ॥

ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਕਮੀਨਿਆਂ ਦਾ ਪਰਮ ਕਮੀਨਾ ਹੋ ਜਾਂਦਾ ਹੈ।

ਸੰਤ ਦੋਖੀ ਕਾ, ਥਾਉ ਕੋ ਨਾਹਿ ॥

ਸਾਧੂ ਦੇ ਨਿੰਦਕ ਲਈ ਕੋਈ ਆਰਾਮ ਦੀ ਥਾਂ ਨਹੀਂ।

ਨਾਨਕ, ਸੰਤ ਭਾਵੈ; ਤਾ ਓਇ ਭੀ ਗਤਿ ਪਾਹਿ ॥੨॥

ਨਾਨਕ, ਜੇਕਰ ਸਾਧੂ ਨੂੰ ਚੰਗਾ ਲੱਗੇ, ਤਦ ਉਹ ਭੀ ਮੁਕਤੀ ਪਾ ਲੈਦਾ ਹੈ।

ਸੰਤ ਕਾ ਨਿੰਦਕੁ, ਮਹਾ ਅਤਤਾਈ ॥

ਸਾਧੂ ਦੀ ਨਿੰਦਾ ਕਰਨ ਵਾਲਾ ਅੱਤ ਦਾ ਭੈੜ ਕਰਨ ਵਾਲਾ ਹੈ।

ਸੰਤ ਕਾ ਨਿੰਦਕੁ, ਖਿਨੁ ਟਿਕਨੁ ਨ ਪਾਈ ॥

ਸਾਧੂ ਦੀ ਨਿੰਦਾ ਕਰਨ ਵਾਲੇ ਨੂੰ ਪਲ ਭਰ ਭੀ ਆਰਾਮ ਨਹੀਂ ਮਿਲਦਾ।

ਸੰਤ ਕਾ ਨਿੰਦਕੁ, ਮਹਾ ਹਤਿਆਰਾ ॥

ਸਾਧੂ ਦੀ ਨਿੰਦਾ ਕਰਨ ਵਾਲਾ ਵੱਡਾ ਕਸਾਈ ਹੈ।

ਸੰਤ ਕਾ ਨਿੰਦਕੁ, ਪਰਮੇਸੁਰਿ ਮਾਰਾ ॥

ਸਾਧੂ ਦੀ ਨਿੰਦਾ ਕਰਨ ਵਾਲਾ ਪਾਰਬ੍ਰਹਮ ਦਾ ਮਾਰਿਆ ਹੋਇਆ ਹੈ।

ਸੰਤ ਕਾ ਨਿੰਦਕੁ, ਰਾਜ ਤੇ ਹੀਨੁ ॥

ਸਾਧੂ ਦੀ ਨਿੰਦਾ ਕਰਨ ਵਾਲਾ ਆਪਣੀ ਪਾਤਸ਼ਾਹੀ ਗੁਆ ਲੈਦਾ ਹੈ।

ਸੰਤ ਕਾ ਨਿੰਦਕੁ, ਦੁਖੀਆ ਅਰੁ ਦੀਨੁ ॥

ਸਾਧੂ ਦੀ ਨਿੰਦਾ ਕਰਨ ਵਾਲਾ ਪੀੜਤ ਅਤੇ ਕੰਗਾਲ ਹੋ ਜਾਂਦਾ ਹੈ।

ਸੰਤ ਕੇ ਨਿੰਦਕ ਕਉ, ਸਰਬ ਰੋਗ ॥

ਸਾਧੂ ਦੀ ਨਿੰਦਾ ਕਰਨ ਵਾਲੇ ਨੂੰ ਸਾਰੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ।

ਸੰਤ ਕੇ ਨਿੰਦਕ ਕਉ, ਸਦਾ ਬਿਜੋਗ ॥

ਸਾਧੂ ਦੀ ਨਿੰਦਾ ਕਰਨ ਵਾਲਾ ਹਮੇਸ਼ਾਂ ਵਿਛੋੜਾ ਸਹਾਰਦਾ ਹੈ।

ਸੰਤ ਕੀ ਨਿੰਦਾ, ਦੋਖ ਮਹਿ ਦੋਖੁ ॥

ਸਾਧੂ ਦੀ ਬਦਖੋਈ ਸਾਰਿਆਂ ਪਾਪਾਂ ਦਾ ਪਾਪ ਹੈ।

ਨਾਨਕ, ਸੰਤ ਭਾਵੈ; ਤਾ ਉਸ ਕਾ ਭੀ ਹੋਇ ਮੋਖੁ ॥੩॥

ਨਾਨਕ ਜੇਕਰ ਸਾਧੂ ਨੂੰ ਚੰਗਾ ਲਗੇ ਤਦ ਉਹ ਭੀ ਮੋਖ਼ਸ਼ ਹੋ ਜਾਵੇਗਾ।

ਸੰਤ ਕਾ ਦੋਖੀ, ਸਦਾ ਅਪਵਿਤੁ ॥

ਸਾਧੂ ਦਾ ਨਿੰਦਕ ਹਮੇਸ਼ਾਂ ਪਲੀਤ ਹੁੰਦਾ ਹੈ।

ਸੰਤ ਕਾ ਦੋਖੀ, ਕਿਸੈ ਕਾ ਨਹੀ ਮਿਤੁ ॥

ਸਾਧੂ ਦਾ ਨਿੰਦਕ ਕਿਸੇ ਬੰਦੇ ਦਾ ਮਿੱਤ੍ਰ ਨਹੀਂ ਹੁੰਦਾ।

ਸੰਤ ਕੇ ਦੋਖੀ ਕਉ, ਡਾਨੁ ਲਾਗੈ ॥

ਸਾਧੂ ਦੇ ਨਿੰਦਕ ਨੂੰ ਸਜ਼ਾ ਮਿਲਦੀ ਹੈ।

ਸੰਤ ਕੇ ਦੋਖੀ ਕਉ, ਸਭ ਤਿਆਗੈ ॥

ਸਾਧੂ ਦੇ ਨਿੰਦਕ ਨੂੰ ਸਾਰੇ ਛੱਡ ਜਾਂਦੇ ਹਨ।

ਸੰਤ ਕਾ ਦੋਖੀ, ਮਹਾ ਅਹੰਕਾਰੀ ॥

ਸਾਧੂ ਦਾ ਨਿੰਦਕ ਵੱਡਾ ਮਗਰੂਰ ਹੁੰਦਾ ਹੈ।

ਸੰਤ ਕਾ ਦੋਖੀ, ਸਦਾ ਬਿਕਾਰੀ ॥

ਸਾਧੂ ਦਾ ਨਿੰਦਕ ਹਮੇਸ਼ਾਂ ਪਾਪੀ ਹੁੰਦਾ ਹੈ।

ਸੰਤ ਕਾ ਦੋਖੀ, ਜਨਮੈ ਮਰੈ ॥

ਸਾਧੂ ਦਾ ਨਿੰਦਕ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਸੰਤ ਕੀ ਦੂਖਨਾ, ਸੁਖ ਤੇ ਟਰੈ ॥

ਸਾਧੂ ਦਾ ਨਿੰਦਕ ਆਰਾਮ ਤੋਂ ਸੱਖਣਾ ਹੋ ਜਾਂਦਾ ਹੈ।

ਸੰਤ ਕੇ ਦੋਖੀ ਕਉ, ਨਾਹੀ ਠਾਉ ॥

ਸਾਧੂ ਦੇ ਨਿੰਦਕ ਨੂੰ ਕੋਈ ਰਹਿਣ ਦੀ ਥਾਂ ਨਹੀਂ ਮਿਲਦੀ।

ਨਾਨਕ, ਸੰਤ ਭਾਵੈ; ਤਾ ਲਏ ਮਿਲਾਇ ॥੪॥

ਜੇਕਰ ਸਾਧੂ ਨੂੰ ਇਸ ਤਰ੍ਹਾਂ ਚੰਗਾ ਲੱਗੇ, ਤਦ ਉਹ ਉਸ ਨੂੰ ਆਪਣੇ ਨਾਲ ਮਿਲਾ ਲੈਦਾ ਹੈ, ਹੇ ਨਾਨਕ।

ਸੰਤ ਕਾ ਦੋਖੀ, ਅਧ ਬੀਚ ਤੇ ਟੂਟੈ ॥

ਸਾਧੂ ਦਾ ਨਿੰਦਕ ਅਧ-ਵਾਟਿਓ ਹੀ ਟੁੱਟ ਜਾਂਦਾ ਹੈ।

ਸੰਤ ਕਾ ਦੋਖੀ, ਕਿਤੈ ਕਾਜਿ ਨ ਪਹੂਚੈ ॥

ਸਾਧੂ ਦਾ ਨਿੰਦਕ ਕੋਈ ਕੰਮ ਨੇਪਰੇ ਨਹੀਂ ਚਾੜ੍ਹ ਸਕਦਾ।

ਸੰਤ ਕੇ ਦੋਖੀ ਕਉ, ਉਦਿਆਨ ਭ੍ਰਮਾਈਐ ॥

ਸਾਧੂ ਦਾ ਬੁਰਾ ਚਿਤਵਨ ਵਾਲੇ ਨੂੰ ਬੀਆਬਾਨ ਅੰਦਰ ਭਟਕਾਇਆ ਜਾਂਦਾ ਹੈ।

ਸੰਤ ਕਾ ਦੋਖੀ, ਉਝੜਿ ਪਾਈਐ ॥

ਸਾਧੂ ਦਾ ਬੁਰਾ ਚਿਤਵਨ ਵਾਲਾ ਉਜਾੜੂ ਥਾਂ ਵਿੱਚ ਸੁਟਿਆ ਜਾਂਦਾ ਹੈ।

ਸੰਤ ਕਾ ਦੋਖੀ, ਅੰਤਰ ਤੇ ਥੋਥਾ ॥

ਸਾਧੂ ਦਾ ਬੁਰਾ ਚਿਤਵਨ ਵਾਲਾ ਅੰਦਰ ਤੋਂ ਖਾਲੀ ਹੁੰਦਾ ਹੈ,

ਜਿਉ ਸਾਸ ਬਿਨਾ, ਮਿਰਤਕ ਕੀ ਲੋਥਾ ॥

ਜਿਸ ਤਰ੍ਹਾਂ ਮਰੇ ਹੋਏ ਬੰਦੇ ਦੀ ਲਾਸ਼ ਸਾਹ ਦੇ ਬਗੈਰ ਹੁੰਦਾ ਹੈ।

ਸੰਤ ਕੇ ਦੋਖੀ ਕੀ, ਜੜ ਕਿਛੁ ਨਾਹਿ ॥

ਸਾਧੂ ਦੇ ਨਿੰਦਕ ਦੀ ਜੜ ਬਿਲਕੁਲ ਹੀ ਨਹੀਂ ਹੁੰਦੀ।

ਆਪਨ ਬੀਜਿ, ਆਪੇ ਹੀ ਖਾਹਿ ॥

ਜੋ ਕੁਛ ਉਸ ਨੇ ਖੁਦ ਬੀਜਿਆ ਸੀ, ਉਹ ਖੁਦ ਹੀ ਖਾਂਦਾ ਹੈ।

ਸੰਤ ਕੇ ਦੋਖੀ ਕਉ, ਅਵਰੁ ਨ ਰਾਖਨਹਾਰੁ ॥

ਸਾਧੂ ਦੇ ਨਿੰਦਕ ਨੂੰ ਕੋਈ ਹੋਰ ਬਚਾਉਣ ਵਾਲਾ ਨਹੀਂ ਹੋ ਸਕਦਾ।

ਨਾਨਕ, ਸੰਤ ਭਾਵੈ; ਤਾ ਲਏ ਉਬਾਰਿ ॥੫॥

ਨਾਨਕ, ਜੇਕਰ ਇਹ ਸਾਧੂ ਨੂੰ ਚੰਗਾ ਲੱਗੇ, ਤਦ ਉਹ ਉਸ ਨੂੰ ਬਚਾ ਲੈਦਾ ਹੈ।

ਸੰਤ ਕਾ ਦੋਖੀ, ਇਉ ਬਿਲਲਾਇ ॥

ਸਾਧੂ ਨੂੰ ਇਲਜਾਮ ਲਾਉਣ ਵਾਲਾ ਐਉ ਵਿਰਲਾਪ ਕਰਦਾ ਹੈ,

ਜਿਉ ਜਲ ਬਿਹੂਨ, ਮਛੁਲੀ ਤੜਫੜਾਇ ॥

ਜਿਸ ਤਰ੍ਹਾਂ ਪਾਣੀ ਦੇ ਬਿਨਾ ਮੱਛੀ ਦੁੱਖ ਵਿੱਚ ਤੜਫਦੀ ਹੈ।

ਸੰਤ ਕਾ ਦੋਖੀ, ਭੂਖਾ ਨਹੀ ਰਾਜੈ ॥

ਸਾਧੂ ਦਾ ਨਿੰਦਕ ਹਮੇਸ਼ਾਂ ਭੁਖਾ ਹੁੰਦਾ ਹੈ ਅਤੇ ਰੱਜਦਾ ਨਹੀਂ,

ਜਿਉ ਪਾਵਕੁ, ਈਧਨਿ ਨਹੀ ਧ੍ਰਾਪੈ ॥

ਜਿਸ ਤਰ੍ਹਾਂ ਅੱਗ ਬਾਲਣ ਨਾਲ ਨਹੀਂ ਰੱਜਦੀ।

ਸੰਤ ਕਾ ਦੋਖੀ, ਛੁਟੈ ਇਕੇਲਾ ॥

ਸਾਧੂ ਦਾ ਨਿੰਦਕ ਕੱਲਮਕੱਲਾ ਛੱਡਿਆ ਜਾਂਦਾ ਹੈ,

ਜਿਉ ਬੂਆੜੁ ਤਿਲੁ, ਖੇਤ ਮਾਹਿ ਦੁਹੇਲਾ ॥

ਜਿਵੇਂ ਪੈਲੀ ਅੰਦਰ ਤਿਲ ਦੇ ਥੋਬੇ ਦਾ ਦੁਖੀ ਬੂਟਾ।

ਸੰਤ ਕਾ ਦੋਖੀ, ਧਰਮ ਤੇ ਰਹਤ ॥

ਸਾਧੂ ਦਾ ਨਿੰਦਕ ਸਿਦਕ-ਈਮਾਨ ਤੋਂ ਸੱਖਣਾ ਹੁੰਦਾ ਹੈ।

ਸੰਤ ਕਾ ਦੋਖੀ, ਸਦ ਮਿਥਿਆ ਕਹਤ ॥

ਸਾਧੂ ਦਾ ਨਿੰਦਕ ਹਮੇਸ਼ਾਂ ਝੂਠ ਬੋਲਦਾ ਹੈ।

ਕਿਰਤੁ ਨਿੰਦਕ ਕਾ, ਧੁਰਿ ਹੀ ਪਇਆ ॥

ਕਲੰਕ ਲਾਉਣ ਵਾਲੇ ਦੀ ਕਿਸਮਤ ਮੁਢ ਤੋਂ ਹੀ ਐਸੀ ਲਿਖੀ ਹੋਈ ਹੈ।

ਨਾਨਕ, ਜੋ ਤਿਸੁ ਭਾਵੈ; ਸੋਈ ਥਿਆ ॥੬॥

ਨਾਨਕ ਜਿਹੜਾ ਕੁਛ ਉਸ (ਹਰੀ) ਨੂੰ ਚੰਗਾ ਲਗਦਾ ਹੈ ਉਹੀ ਹੁੰਦਾ ਹੈ।

ਸੰਤ ਕਾ ਦੋਖੀ, ਬਿਗੜ ਰੂਪੁ ਹੋਇ ਜਾਇ ॥

ਸਾਧੁਆਂ ਤੇ ਊਝ ਲਾਉਣ ਵਾਲਾ ਕੋਝੀ ਸ਼ਕਲ ਵਾਲਾ ਹੋ ਜਾਂਦਾ ਹੈ।

ਸੰਤ ਕੇ ਦੋਖੀ ਕਉ, ਦਰਗਹ ਮਿਲੈ ਸਜਾਇ ॥

ਸਾਧੂਆਂ ਤੇ ਊਝ ਲਾਉਣ ਵਾਲੇ ਨੂੰ ਵਾਹਿਗੁਰੁ ਦੇ ਦਰਬਾਰ ਅੰਦਰ ਸਜਾ ਮਿਲਦੀ ਹੈ।

ਸੰਤ ਕਾ ਦੋਖੀ, ਸਦਾ ਸਹਕਾਈਐ ॥

ਸਾਧੂਆਂ ਤੇ ਊਝ ਲਾਉਣ ਵਾਲਾ ਹਮੇਸ਼ਾਂ ਮਰਨ-ਕਿਨਾਰੇ ਹੁੰਦਾ ਹੈ।

ਸੰਤ ਕਾ ਦੋਖੀ, ਨ ਮਰੈ ਨ ਜੀਵਾਈਐ ॥

ਸਾਧੂਆਂ ਤੇ ਊਝ ਲਾਉਣ ਵਾਲਾ ਜਿੰਦਗੀ ਤੇ ਮੌਤ ਦੇ ਵਿਚਕਾਰ ਲਟਕਦਾ ਹੈ।

ਸੰਤ ਕੇ ਦੋਖੀ ਕੀ, ਪੁਜੈ ਨ ਆਸਾ ॥

ਸਾਧੂਆਂ ਤੇ ਊਝ ਲਾਉਣ ਵਾਲੇ ਦੀ ਉਮੀਦ ਪੂਰੀ ਨਹੀਂ ਹੁੰਦੀ।

ਸੰਤ ਕਾ ਦੋਖੀ, ਉਠਿ ਚਲੈ ਨਿਰਾਸਾ ॥

ਸਾਧੂਆਂ ਤੇ ਉਝ ਲਾਉਣ ਵਾਲਾ ਨਾਂ ਉਮੀਦ ਟੁਰ ਜਾਂਦਾ ਹੈ।

ਸੰਤ ਕੈ ਦੋਖਿ, ਨ ਤ੍ਰਿਸਟੈ ਕੋਇ ॥

ਸਾਧੂਆਂ ਤੇ ਉਝ ਲਾਉਣ ਦੁਆਰਾ ਕਿਸੇ ਨੂੰ ਭੀ ਸਥਿਰਤਾ ਪ੍ਰਾਪਤ ਨਹੀਂ ਹੁੰਦੀ।

ਜੈਸਾ ਭਾਵੈ, ਤੈਸਾ ਕੋਈ ਹੋਇ ॥

ਜਿਸ ਤਰ੍ਹਾਂ ਸਾਈਂ ਦੀ ਰਜਾ ਹੁੰਦੀ ਹੈ, ਉਹੋ ਜਿਹਾ ਹੀ ਬੰਦਾ ਹੋ ਜਾਂਦਾ ਹੈ।

ਪਇਆ ਕਿਰਤੁ, ਨ ਮੇਟੈ ਕੋਇ ॥

ਕੋਈ ਜਣਾ ਪੂਰਬਲੇ ਕਰਮਾਂ ਨੂੰ ਮੇਟ ਨਹੀਂ ਸਕਦਾ।

ਨਾਨਕ, ਜਾਨੈ ਸਚਾ ਸੋਇ ॥੭॥

ਨਾਨਕ, ਉਹ, ਸੱਚਾ ਸਾਹਿਬ ਸਾਰਾ ਕੁਛ ਜਾਣਦਾ ਹੈ।

ਸਭ ਘਟ ਤਿਸ ਕੇ, ਓਹੁ ਕਰਨੈਹਾਰੁ ॥

ਸਾਰੇ ਦਿਲ ਉਸ ਦੇ ਹਨ, ਉਹ ਸਿਰਜਣਹਾਰ ਹੈ।

ਸਦਾ ਸਦਾ, ਤਿਸ ਕਉ ਨਮਸਕਾਰੁ ॥

ਹਮੇਸ਼ਾਂ ਤੇ ਹਮੇਸ਼ਾਂ ਮੈਂ ਉਸ ਨੂੰ ਪ੍ਰਣਾਮ ਕਰਦਾ ਹਾਂ।

ਪ੍ਰਭ ਕੀ ਉਸਤਤਿ, ਕਰਹੁ ਦਿਨੁ ਰਾਤਿ ॥

ਦਿਨ ਰਾਤ ਤੂੰ ਸਾਹਿਬ ਦੀ ਕੀਰਤੀ ਕਰ।

ਤਿਸਹਿ ਧਿਆਵਹੁ, ਸਾਸਿ ਗਿਰਾਸਿ ॥

ਆਪਣੇ ਹਰ ਸੁਆਸ ਤੇ ਬੁਰਕੀ ਨਾਲ ਉਸ ਦਾ ਸਿਮਰਨ ਕਰ।

ਸਭੁ ਕਛੁ ਵਰਤੈ, ਤਿਸ ਕਾ ਕੀਆ ॥

ਸਭ ਕੁਝ ਜੋ ਉਹ ਕਰਨਾ ਲੋੜਦਾ ਹੈ, ਹੋ ਜਾਂਦਾ ਹੈ।

ਜੈਸਾ ਕਰੇ, ਤੈਸਾ ਕੋ ਥੀਆ ॥

ਜਿਸ ਤਰ੍ਹਾਂ ਦਾ ਹਰੀ ਬੰਦੇ ਨੂੰ ਬਣਾਉਂਦਾ ਹੈ, ਉਹੋ ਜਿਹਾ ਹੀ ਉਹ ਬਣ ਜਾਂਦਾ ਹੈ।

ਅਪਨਾ ਖੇਲੁ, ਆਪਿ ਕਰਨੈਹਾਰੁ ॥

ਆਪਣੀ ਖੇਡ ਦਾ ਉਹ ਆਪੇ ਹੀ ਰਚਨਹਾਰ ਹੈ।

ਦੂਸਰ, ਕਉਨੁ ਕਹੈ ਬੀਚਾਰੁ? ॥

ਹੋਰ ਕਿਹੜਾ ਇਸ ਨੂੰ ਆਖ ਜਾ ਸੋਚ ਸਕਦਾ ਹੈ?

ਜਿਸ ਨੋ ਕ੍ਰਿਪਾ ਕਰੈ, ਤਿਸੁ ਆਪਨ ਨਾਮੁ ਦੇਇ ॥

ਵਾਹਿਗੁਰੂ ਉਨ੍ਹਾਂ ਨੂੰ ਆਪਣਾ ਨਾਮ ਦਿੰਦਾ ਹੈ, ਜਿਨ੍ਹਾਂ ਉਤੇ ਆਪਣੀ ਰਹਿਮਤ ਧਾਰਦਾ ਹੈ।

ਬਡਭਾਗੀ ਨਾਨਕ, ਜਨ ਸੇਇ ॥੮॥੧੩॥

ਹੇ ਨਾਨਕ! ਉਹ ਪੁਰਸ਼ ਚੰਗੇ ਭਾਗਾਂ ਵਾਲੇ ਹਨ।


ਸਲੋਕੁ ॥

ਸਲੋਕ।

ਤਜਹੁ ਸਿਆਨਪ, ਸੁਰਿ ਜਨਹੁ; ਸਿਮਰਹੁ ਹਰਿ ਹਰਿ ਰਾਇ ॥

ਹੇ ਨੇਕ ਬੰਦਿਓ! ਆਪਣੀ ਚਤੁਰਾਈ ਛੱਡ ਕੇ, ਵਾਹਿਗੁਰੂ ਸੁਆਮੀ ਪਾਤਸ਼ਾਹ ਦਾ ਆਰਾਧਨ ਕਰੋ।

ਏਕ ਆਸ ਹਰਿ ਮਨਿ ਰਖਹੁ; ਨਾਨਕ, ਦੂਖੁ ਭਰਮੁ ਭਉ ਜਾਇ ॥੧॥

ਆਪਣੇ ਦਿਲ ਅੰਦਰ ਆਪਣੀ ਉਮੀਦ ਇਕ ਵਾਹਿਗੁਰੂ ਵਿੱਚ ਰੱਖ ਅਤੇ ਤੇਰੀ ਪੀੜ ਸੰਦੇਹ ਅਤੇ ਡਰ ਦੂਰ ਹੋ ਜਾਣਗੇ, ਹੇ ਨਾਨਕ!


ਅਸਟਪਦੀ ॥

ਅਸ਼ਟਪਦੀ।

ਮਾਨੁਖ ਕੀ ਟੇਕ, ਬ੍ਰਿਥੀ ਸਭ ਜਾਨੁ ॥

ਜਾਣ ਲੈ ਕਿ ਬੰਦੇ ਉਤੇ ਭਰੋਸਾ ਰੱਖਣ ਉੱਕਾ ਹੀ ਬੇਫਾਇਦਾ ਹੈ।

ਦੇਵਨ ਕਉ, ਏਕੈ ਭਗਵਾਨੁ ॥

ਕੇਵਲ ਪਰਸਿੱਧ-ਪ੍ਰਭੂ ਹੀ ਦੇਣ ਵਾਲਾ ਹੈ

ਜਿਸ ਕੈ ਦੀਐ, ਰਹੈ ਅਘਾਇ ॥

ਜਿਸ ਦੀਆਂ ਦਾਤਾਂ ਦੁਆਰਾ ਆਦਮੀ ਰੱਜਿਆ ਰਹਿੰਦਾ ਹੈ,

ਬਹੁਰਿ ਨ, ਤ੍ਰਿਸਨਾ ਲਾਗੈ ਆਇ ॥

ਅਤੇ ਮੁੜ ਉਸ ਨੂੰ ਤਰੇਹ ਨਹੀਂ ਵਿਆਪਦੀ।

ਮਾਰੈ ਰਾਖੈ, ਏਕੋ ਆਪਿ ॥

ਇਕ ਪ੍ਰਭੂ ਆਪੇ ਹੀ ਮਾਰਦਾ ਤੇ ਰਖਿਆ ਕਰਦਾ ਹੈ।

ਮਾਨੁਖ ਕੈ, ਕਿਛੁ ਨਾਹੀ ਹਾਥਿ ॥

ਆਦਮੀ ਦੇ ਹੱਥ ਵਿੱਚ ਕੁਛ ਭੀ ਨਹੀਂ।

ਤਿਸ ਕਾ ਹੁਕਮੁ, ਬੂਝਿ ਸੁਖੁ ਹੋਇ ॥

ਉਸ ਦਾ ਫੁਰਮਾਨ ਸਮਝਣ ਦੁਆਰਾ ਆਰਾਮ ਉਤਪੰਨ ਹੁੰਦਾ ਹੈ।

ਤਿਸ ਕਾ ਨਾਮੁ, ਰਖੁ ਕੰਠਿ ਪਰੋਇ ॥

ਉਸ ਦੇ ਨਾਮ ਨੂੰ ਗੁੰਥਨ ਕਰ ਅਤੇ ਇਸ ਨੂੰ ਆਪਣੀ ਗਰਦਨ ਦੁਆਲੇ ਪਾਈ ਰੱਖ।

ਸਿਮਰਿ ਸਿਮਰਿ, ਸਿਮਰਿ ਪ੍ਰਭੁ ਸੋਇ ॥

ਯਾਦ ਕਰ, ਯਾਦ ਕਰ, ਯਾਦ ਕਰ ਉਸ ਸੁਆਮੀ ਨੂੰ,

ਨਾਨਕ, ਬਿਘਨੁ ਨ ਲਾਗੈ ਕੋਇ ॥੧॥

ਹੇ ਨਾਨਕ! ਇੰਝ ਕੋਈ ਰੁਕਾਵਟ ਤੇਰੇ ਰਾਹ ਵਿੱਚ ਨਹੀਂ ਆਵੇਗੀ।

ਉਸਤਤਿ ਮਨ ਮਹਿ, ਕਰਿ ਨਿਰੰਕਾਰ ॥

ਆਪਣੇ ਦਿਲ ਅੰਦਰ ਆਕਾਰ-ਰਹਤਿ ਪੁਰਖ ਦਾ ਜੱਸ ਉਚਾਰਣ ਕਰ।

ਕਰਿ ਮਨ ਮੇਰੇ! ਸਤਿ ਬਿਉਹਾਰ ॥

ਮੇਰੀ ਜਿੰਦੜੀਏ! ਤੂੰ ਸੱਚਾਈ ਦਾ ਕਾਰ ਵਿਹਾਰ ਅਖਤਿਆਰ ਕਰ।

ਨਿਰਮਲ ਰਸਨਾ, ਅੰਮ੍ਰਿਤੁ ਪੀਉ ॥

ਨਾਮ ਦਾ ਆਬਿ-ਹਿਯਾਤ ਪਾਨ ਕਰਨ ਨਾਲ ਤੇਰੀ ਜੀਭ ਪਵਿੱਤ੍ਰ ਹੋ ਜਾਏਗੀ,

ਸਦਾ ਸੁਹੇਲਾ, ਕਰਿ ਲੇਹਿ ਜੀਉ ॥

ਅਤੇ ਤੂੰ ਆਪਣੀ ਆਤਮਾ ਨੂੰ ਹਮੇਸ਼ਾਂ ਲਈ ਸੁਖਾਲੀ ਬਣਾ ਲਵੇਗਾ।

ਨੈਨਹੁ ਪੇਖੁ, ਠਾਕੁਰ ਕਾ ਰੰਗੁ ॥

ਆਪਣੀਆਂ ਅੱਖਾਂ ਨਾਲ ਸੁਆਮੀ ਦਾ ਕਉਤਕ ਦੇਖ।

ਸਾਧਸੰਗਿ, ਬਿਨਸੈ ਸਭ ਸੰਗੁ ॥

ਸਤਿਸੰਗਤ ਨਾਲ ਮਿਲਣ ਦੁਆਰਾ ਹੋਰ ਸਾਰੇ ਮੇਲ-ਮਿਲਾਪ ਅਲੋਪ ਹੋ ਜਾਂਦੇ ਹਨ।

ਚਰਨ ਚਲਉ, ਮਾਰਗਿ ਗੋਬਿੰਦ ॥

ਆਪਣੇ ਪੈਰਾਂ ਨਾਲ ਸ੍ਰਿਸ਼ਟੀ ਦੇ ਸੁਆਮੀ ਦੇ ਰਸਤੇ ਤੁਰ।

ਮਿਟਹਿ ਪਾਪ, ਜਪੀਐ ਹਰਿ ਬਿੰਦ ॥

ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਪਾਪ ਧੋਤੇ ਜਾਂਦੇ ਹਨ।

ਕਰ ਹਰਿ ਕਰਮ, ਸ੍ਰਵਨਿ ਹਰਿ ਕਥਾ ॥

ਰੱਬ ਦੀ ਟਹਿਲ ਕਮਾ ਅਤੇ ਰੱਬ ਦੀ ਹੀ ਵਾਰਤਾ ਸੁਣ।

ਹਰਿ ਦਰਗਹ ਨਾਨਕ, ਊਜਲ ਮਥਾ ॥੨॥

ਇਸ ਤਰ੍ਹਾਂ ਤੇਰਾ ਚਿਹਰਾ, ਰੱਬ ਦੇ ਦਰਬਾਰ ਵਿੱਚ ਰੋਸ਼ਨ ਹੋ ਜਾਵੇਗਾ, ਹੇ ਨਾਨਕ!

ਬਡਭਾਗੀ, ਤੇ ਜਨ ਜਗ ਮਾਹਿ ॥

ਉਹ ਪੁਰਸ਼ ਇਸ ਜਹਾਨ ਅੰਦਰ ਭਾਰੇ ਨਸੀਬਾਂ ਵਾਲੇ ਹਨ,

ਸਦਾ ਸਦਾ, ਹਰਿ ਕੇ ਗੁਨ ਗਾਹਿ ॥

ਜੋ ਹਮੇਸ਼ਾਂ ਤੇ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ।

ਰਾਮ ਨਾਮ, ਜੋ ਕਰਹਿ ਬੀਚਾਰ ॥

ਜੋ ਸਾਹਿਬ ਦੇ ਨਾਮ ਦਾ ਸਿਮਰਨ ਕਰਦੇ ਹਨ,

ਸੇ ਧਨਵੰਤ, ਗਨੀ ਸੰਸਾਰ ॥

ਉਹ ਜਗਤ ਅੰਦਰ ਦੌਲਤਮੰਦ ਗਿਣੇ ਜਾਂਦੇ ਹਨ।

ਮਨਿ ਤਨਿ ਮੁਖਿ, ਬੋਲਹਿ ਹਰਿ ਮੁਖੀ ॥

ਜੋ ਆਪਣੀ ਆਤਮਾ, ਦੇਹਿ ਅਤੇ ਮੂੰਹ ਨਾਲ ਸ਼ਰੋਮਣੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ,

ਸਦਾ ਸਦਾ, ਜਾਨਹੁ ਤੇ ਸੁਖੀ ॥

ਸਮਝ ਲਓ ਕਿ ਉਹ ਸਦੀਵ ਤੇ ਹਮੇਸ਼ਾਂ ਲਈ ਪ੍ਰਸੰਨ ਹਨ।

ਏਕੋ ਏਕੁ, ਏਕੁ ਪਛਾਨੈ ॥

ਜੋ ਕੇਵਲ ਇਕ ਅਤੇ ਇਕ ਅਦੁਤੀ ਸਾਹਿਬ ਨੂੰ ਹੀ ਸਿੰਝਾਣਦਾ ਹੈ,

ਇਤ ਉਤ ਕੀ, ਓਹੁ ਸੋਝੀ ਜਾਨੈ ॥

ਉਹ ਇਸ ਲੋਕ ਅਤੇ ਪ੍ਰਲੋਕ ਦੀ ਗਿਆਤ ਪ੍ਰਾਪਤ ਕਰ ਲੈਦਾ ਹੈ।

ਨਾਮ ਸੰਗਿ, ਜਿਸ ਕਾ ਮਨੁ ਮਾਨਿਆ ॥

ਜਿਸ ਦਾ ਮਨੂਆ ਨਾਮ ਵੱਲ ਮਾਇਲ ਹੋ ਗਿਆ ਹੈ,

ਨਾਨਕ, ਤਿਨਹਿ ਨਿਰੰਜਨੁ ਜਾਨਿਆ ॥੩॥

ਹੇ ਨਾਨਕ! ਉਹ ਪਵਿੱਤ੍ਰ-ਪੁਰਖ ਨੂੰ ਜਾਣ ਲੈਦਾ ਹੈ।

ਗੁਰ ਪ੍ਰਸਾਦਿ, ਆਪਨ ਆਪੁ ਸੁਝੈ ॥

ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਸਮਝ ਲੈਦਾ ਹੈ,

ਤਿਸ ਕੀ ਜਾਨਹੁ, ਤ੍ਰਿਸਨਾ ਬੁਝੈ ॥

ਜਾਣ ਲਉ ਕਿ ਉਸ ਦੀ ਖਾਹਿਸ਼ ਮਿਟ ਗਈ ਹੈ।

ਸਾਧਸੰਗਿ, ਹਰਿ ਹਰਿ ਜਸੁ ਕਹਤ ॥

ਉਹ ਰੱਬ ਦਾ ਬੰਦਾ ਜੋ ਸਤਿਸੰਗਤ ਅੰਦਰ ਵਾਹਿਗੁਰੂ ਸੁਆਮੀ ਦੀ ਕੀਰਤੀ ਉਚਾਰਨ ਕਰਦਾ ਹੈ,

ਸਰਬ ਰੋਗ ਤੇ, ਓਹੁ ਹਰਿ ਜਨੁ ਰਹਤ ॥

ਉਹ ਸਾਰੀਆਂ ਬੀਮਾਰੀਆਂ ਤੋਂ ਖਲਾਸੀ ਪਾ ਜਾਂਦਾ ਹੈ।

ਅਨਦਿਨੁ ਕੀਰਤਨੁ, ਕੇਵਲ ਬਖ੍ਯ੍ਯਾਨੁ ॥

ਜੋ ਰਾਤ ਦਿਨ, ਸਿਰਫ ਸਾਹਿਬ ਦੀ ਮਹਿਮਾ ਹੀ ਗਾਇਨ ਕਰਦਾ ਹੈ,

ਗ੍ਰਿਹਸਤ ਮਹਿ, ਸੋਈ ਨਿਰਬਾਨੁ ॥

ਉਹ ਆਪਣੇ ਘਰ ਬਾਰ ਵਿੱਚ ਹੀ ਨਿਰਲੇਪ ਰਹਿੰਦਾ ਹੈ।

ਏਕ ਊਪਰਿ, ਜਿਸੁ ਜਨ ਕੀ ਆਸਾ ॥

ਜਿਸ ਇਨਸਾਨ ਨੇ ਕੇਵਲ ਵਾਹਿਗੁਰੂ ਉਤੇ ਉਮੀਦ ਰੱਖੀ ਹੈ,

ਤਿਸ ਕੀ ਕਟੀਐ, ਜਮ ਕੀ ਫਾਸਾ ॥

ਉਸ ਲਈ ਮੌਤ ਦੀ ਫਾਹੀ ਕੱਟੀ ਜਾਂਦੀ ਹੈ।

ਪਾਰਬ੍ਰਹਮ ਕੀ, ਜਿਸੁ ਮਨਿ ਭੂਖ ॥

ਜਿਸ ਦੇ ਚਿੱਤ ਅੰਦਰ ਪਰਮ ਪ੍ਰਭੂ ਦੀ ਭੁਖ ਹੈ,

ਨਾਨਕ, ਤਿਸਹਿ ਨ ਲਾਗਹਿ ਦੂਖ ॥੪॥

ਉਸ ਨੂੰ ਹੇ ਨਾਨਕ! ਕੋਈ ਪੀੜ ਨਹੀਂ ਵਾਪਰਦੀ।

ਜਿਸ ਕਉ ਹਰਿ ਪ੍ਰਭੁ, ਮਨਿ ਚਿਤਿ ਆਵੈ ॥

ਜੋ ਆਪਣੇ ਹਿਰਦੇ ਅਤੇ ਦਿਲ ਅੰਦਰ ਵਾਹਿਗੁਰੂ ਸੁਆਮੀ ਨੂੰ ਸਿਮਰਦਾ ਹੈ,

ਸੋ ਸੰਤੁ ਸੁਹੇਲਾ, ਨਹੀ ਡੁਲਾਵੈ ॥

ਉਹ, ਸਾਧੂ, ਸੁਖਾਲਾ ਹੁੰਦਾ ਹੈ ਅਤੇ ਡਿਕਡੋਲੇ ਨਹੀਂ ਖਾਂਦਾ।

ਜਿਸੁ ਪ੍ਰਭੁ ਅਪੁਨਾ, ਕਿਰਪਾ ਕਰੈ ॥

ਉਹ ਦਾਸ, ਜਿਸ ਉਤੇ ਉਸ ਦਾ ਮਾਲਕ ਮਿਹਰ ਧਾਰਦਾ ਹੈ,

ਸੋ ਸੇਵਕੁ, ਕਹੁ ਕਿਸ ਤੇ ਡਰੈ? ॥

ਦੱਸੋ ਖਾਂ, ਉਸ ਕਿਸ ਕੋਲੋ ਭੈ ਖਾਵੇ?

ਜੈਸਾ ਸਾ, ਤੈਸਾ ਦ੍ਰਿਸਟਾਇਆ ॥

ਜਿਹੋ ਜਿਹਾ ਵਾਹਿਗੁਰੂ ਹੈ, ਉਹੋ ਜਿਹਾ ਹੀ ਉਸ ਨੂੰ ਨਿਗ੍ਹ੍ਰਾ ਆਉਂਦਾ ਹੈ।

ਅਪੁਨੇ ਕਾਰਜ ਮਹਿ, ਆਪਿ ਸਮਾਇਆ ॥

ਆਪਣੀ ਰਚਨਾ ਅੰਦਰ ਮਾਲਕ ਆਪੇ ਹੀ ਰਮਿਆ ਹੋਇਆ ਹੈ।

ਸੋਧਤ ਸੋਧਤ, ਸੋਧਤ ਸੀਝਿਆ ॥

ਭਾਲਦਾ, ਭਾਲਦਾ ਅਤੇ ਭਾਲਦਾ ਹੋਇਆ, ਓੜਕ ਨੂੰ ਜੀਵ ਕਾਮਯਾਬ ਹੋ ਜਾਂਦਾ ਹੈ।

ਗੁਰ ਪ੍ਰਸਾਦਿ, ਤਤੁ ਸਭੁ ਬੂਝਿਆ ॥

ਗੁਰਾਂ ਦੀ ਮਿਹਰ ਸਦਕਾ ਉਹ ਸਾਰੀ ਅਸਲੀਅਤ ਨੂੰ ਜਾਣ ਲੈਦਾ ਹੈ।

ਜਬ ਦੇਖਉ, ਤਬ ਸਭੁ ਕਿਛੁ ਮੂਲੁ ॥

ਜਦ ਮੈਂ ਵੇਖਦਾ ਹਾਂ, ਤਦ ਮੈਂ ਹਰ ਵਸਤੂ ਦੀ ਜੜ੍ਹ ਵਾਹਿਗੁਰੂ ਨੂੰ ਦੇਖਦਾ ਹਾਂ।

ਨਾਨਕ, ਸੋ ਸੂਖਮੁ; ਸੋਈ ਅਸਥੂਲੁ ॥੫॥

ਨਾਨਕ ਉਹ ਆਪੇ ਹੀ ਬਾਰੀਕ ਅਤੇ ਆਪੇ ਹੀ ਵਿਸ਼ਾਲ ਹੈ।

ਨਹ ਕਿਛੁ ਜਨਮੈ, ਨਹ ਕਿਛੁ ਮਰੈ ॥

ਨਾਂ ਕੁਝ ਜੰਮਦਾ ਹੈ ਅਤੇ ਨਾਂ ਹੀ ਕੁਝ ਮਰਦਾ ਹੈ।

ਆਪਨ ਚਲਿਤੁ, ਆਪ ਹੀ ਕਰੈ ॥

ਆਪਣੇ ਕੌਤਕ ਉਹ ਆਪੇ ਹੀ ਰਚਦਾ ਹੈ।

ਆਵਨੁ ਜਾਵਨੁ, ਦ੍ਰਿਸਟਿ ਅਨਦ੍ਰਿਸਟਿ ॥

ਆਉਣ ਤੇ ਜਾਣ, ਪਰਤੱਖ ਤੇ ਗੁਪਤ,

ਆਗਿਆਕਾਰੀ, ਧਾਰੀ ਸਭ ਸ੍ਰਿਸਟਿ ॥

ਅਤੇ ਸਮੂਹ ਜਹਾਨ ਉਸ ਨੇ ਆਪਣੇ ਫਰਮਾਂਬਰਦਾਰ ਬਣਾਏ ਹੋਏ ਹਨ।

ਆਪੇ ਆਪਿ, ਸਗਲ ਮਹਿ ਆਪਿ ॥

ਸਾਰਾ ਕੁਛ ਉਹ ਆਪਣੇ ਆਪ ਤੋਂ ਹੀ ਹੈ! ਆਪੇ ਹੀ ਉਹ ਸਾਰਿਆਂ ਅੰਦਰ ਰਮਿਆ ਹੋਇਆ ਹੈ।

ਅਨਿਕ ਜੁਗਤਿ, ਰਚਿ ਥਾਪਿ ਉਥਾਪਿ ॥

ਅਨੇਕਾਂ ਤਰੀਕੇ ਅਖਤਿਆਰ ਕਰਕੇ, ਉਹ ਬਣਾਉਂਦਾ ਅਤੇ ਢਾਉਂਦਾ ਹੈ।

ਅਬਿਨਾਸੀ, ਨਾਹੀ ਕਿਛੁ ਖੰਡ ॥

ਉਹ ਅਮਰ ਹੈ ਅਤੇ ਕੁਝ ਭੀ ਉਸ ਦਾ ਟੁਟਣ ਵਾਲਾ ਨਹੀਂ।

ਧਾਰਣ ਧਾਰਿ ਰਹਿਓ ਬ੍ਰਹਮੰਡ ॥

ਉਹ ਸੰਸਾਰ ਨੂੰ ਆਸਰਾ ਦੇ ਰਿਹਾ ਹੈ।

ਅਲਖ ਅਭੇਵ, ਪੁਰਖ ਪਰਤਾਪ ॥

ਸੁਆਮੀ ਦਾ ਤਪ ਤੇਜ ਅਗਾਧ ਅਤੇ ਭੇਦ-ਰਹਿਤ ਹੈ।

ਆਪਿ ਜਪਾਏ, ਤ ਨਾਨਕ, ਜਾਪ ॥੬॥

ਨਾਨਕ ਜੇਕਰ ਉਹ ਬੰਦੇ ਪਾਸੋਂ ਆਪਣਾ ਸਿਮਰਨ ਕਰਾਵੇ ਤਦ ਹੀ ਉਹ ਸਿਮਰਨ ਕਰਦਾ ਹੈ।

ਜਿਨ ਪ੍ਰਭੁ ਜਾਤਾ, ਸੁ ਸੋਭਾਵੰਤ ॥

ਜੋ ਠਾਕੁਰ ਨੂੰ ਜਾਣਦੇ ਹਨ, ਉਹ ਸੁਭਾਇਮਾਨ ਹਨ।

ਸਗਲ ਸੰਸਾਰੁ, ਉਧਰੈ ਤਿਨ ਮੰਤ ॥

ਸਾਰਾ ਜਹਾਨ ਉਨ੍ਹਾਂ ਦੇ ਉਪਦੇਸ਼ ਦੁਆਰਾ ਬਚ ਜਾਂਦਾ ਹੈ।

ਪ੍ਰਭ ਕੇ ਸੇਵਕ, ਸਗਲ ਉਧਾਰਨ ॥

ਸਾਹਿਬ ਦੇ ਗੋਲੇ ਸਾਰਿਆਂ ਨੂੰ ਬਚਾ ਲੈਂਦੇ ਹਨ।

ਪ੍ਰਭ ਕੇ ਸੇਵਕ, ਦੂਖ ਬਿਸਾਰਨ ॥

ਸਾਹਿਬ ਦੇ ਗੋਲਿਆਂ ਦੀ ਸੰਗਤ ਦੁਆਰਾ ਮੁਸੀਬਤ ਭੁੱਲ ਜਾਂਦੀ ਹੈ।

ਆਪੇ ਮੇਲਿ ਲਏ, ਕਿਰਪਾਲ ॥

ਮਿਹਰਬਾਨ ਮਾਲਕ ਉਨ੍ਹਾਂ ਨੂੰ ਆਪਣੇ ਨਾਲ ਅਪੇਦ ਕਰ ਲੈਦਾ ਹੈ।

ਗੁਰ ਕਾ ਸਬਦੁ ਜਪਿ, ਭਏ ਨਿਹਾਲ ॥

ਗੁਰਬਾਣੀ ਦਾ ਉਚਾਰਨ ਕਰਨ ਦੁਆਰਾ ਉਹ ਪਰਸੰਨ ਹੋ ਜਾਂਦੇ ਹਨ।

ਉਨ ਕੀ ਸੇਵਾ, ਸੋਈ ਲਾਗੈ ॥

ਕੇਵਲ ਓਹੀ ਬੰਦਾ ਉਸ ਦੀ ਟਹਿਲ ਅੰਦਰ ਜੁੜਦਾ ਹੈ,

ਜਿਸ ਨੋ, ਕ੍ਰਿਪਾ ਕਰਹਿ ਬਡਭਾਗੈ ॥

ਜਿਸ ਚੰਗੇ ਕਰਮਾ ਵਾਲੇ ਤੇ ਹਰੀ ਮਿਹਰ ਧਾਰਦਾ ਹੈ।

ਨਾਮੁ ਜਪਤ, ਪਾਵਹਿ ਬਿਸ੍ਰਾਮੁ ॥

ਜੋ ਨਾਮ ਦਾ ਉਚਾਰਨ ਕਰਦੇ ਹਨ, ਉਹ ਆਰਾਮ ਪਾਉਂਦੇ ਹਨ।

ਨਾਨਕ, ਤਿਨ ਪੁਰਖ ਕਉ; ਊਤਮ ਕਰਿ ਮਾਨੁ ॥੭॥

ਨਾਨਕ ਉਨ੍ਹਾਂ ਪੁਰਸ਼ਾਂ ਨੂੰ ਸਰੇਸ਼ਟ ਕਰਕੇ ਜਾਣ।

ਜੋ ਕਿਛੁ ਕਰੈ, ਸੁ ਪ੍ਰਭ ਕੈ ਰੰਗਿ ॥

ਜਿਹੜਾ ਕੁਝ ਸਾਧੂ ਕਰਦਾ ਹੈ, ਉਹ ਪ੍ਰਭੂ ਦੀ ਪ੍ਰੀਤ ਲਈ ਕਰਦਾ ਹੈ।

ਸਦਾ ਸਦਾ, ਬਸੈ ਹਰਿ ਸੰਗਿ ॥

ਸਦੀਵ ਤੇ ਹਮੇਸ਼ਾਂ ਲਈ ਉਹ ਵਾਹਿਗੁਰੂ ਨਾਲ ਵਸਦਾ ਹੈ।

ਸਹਜ ਸੁਭਾਇ ਹੋਵੈ, ਸੋ ਹੋਇ ॥

ਉਹ ਉਸ ਦੇ ਹੋਣ ਤੇ ਖੁਸ਼ ਹੁੰਦਾ ਹੈ ਜੋ ਕੁਦਰਤੀ ਤੌਰ ਤੇ ਹੋਣਾ ਹੈ।

ਕਰਣੈਹਾਰੁ, ਪਛਾਣੈ ਸੋਇ ॥

ਉਹ ਉਸ ਨੂੰ ਸਿਰਜਣਹਾਰ ਕਰਕੇ ਜਾਣਦਾ ਹੈ।

ਪ੍ਰਭ ਕਾ ਕੀਆ, ਜਨ ਮੀਠ ਲਗਾਨਾ ॥

ਸਾਹਿਬ ਦਾ ਕਰਨਾ ਉਸ ਦੇ ਗੋਲੇ ਨੂੰ ਮਿੱਠਾ ਲਗਦਾ ਹੈ।

ਜੈਸਾ ਸਾ, ਤੈਸਾ ਦ੍ਰਿਸਟਾਨਾ ॥

ਜਿਹੋ ਜਿਹਾ ਸੁਆਮੀ ਹੈ, ਓਹੋ ਜਿਹਾ ਹੀ ਉਸ ਨੂੰ ਨਜ਼ਰ ਆਉਂਦਾ ਹੈ।

ਜਿਸ ਤੇ ਉਪਜੇ, ਤਿਸੁ ਮਾਹਿ ਸਮਾਏ ॥

ਉਹ ਉਸ ਅੰਦਰ ਲੀਨ ਹੋ ਜਾਂਦਾ ਹੈ, ਜਿਸ ਤੋਂ ਉਹ ਪੈਦਾ ਹੋਇਆ ਸੀ।

ਓਇ ਸੁਖ ਨਿਧਾਨ, ਉਨਹੂ ਬਨਿ ਆਏ ॥

ਉਹ ਠੰਢ-ਚੈਨ ਦਾ ਖ਼ਜ਼ਾਨਾ ਹੈ। ਇਹ ਇਜ਼ਤ ਕੇਵਲ ਉਸ ਨੂੰ ਹੀ ਫਬਦੀ ਹੈ।

ਆਪਸ ਕਉ, ਆਪਿ ਦੀਨੋ ਮਾਨੁ ॥

ਆਪਣੇ ਗੋਲੇ ਨੂੰ ਵਾਹਿਗੁਰੂ ਨੇ ਆਪੇ ਹੀ ਇਜ਼ਤ ਬਖ਼ਸ਼ੀ ਹੈ।

ਨਾਨਕ, ਪ੍ਰਭ ਜਨੁ; ਏਕੋ ਜਾਨੁ ॥੮॥੧੪॥

ਨਾਨਕ! ਸਮਝ ਲੈ ਕਿ ਠਾਕੁਰ ਅਤੇ ਉਸ ਦਾ ਗੋਲਾ ਐਨ ਇਕੋ ਹੀ ਹੈ।


ਸਲੋਕੁ ॥

ਸਲੋਕ।

ਸਰਬ ਕਲਾ ਭਰਪੂਰ ਪ੍ਰਭ; ਬਿਰਥਾ ਜਾਨਨਹਾਰ ॥

ਸੁਆਮੀ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ ਅਤੇ ਸਾਡੀਆਂ ਤਕਲੀਫਾਂ ਨੂੰ ਜਾਨਣ ਵਾਲਾ ਹੈ।

ਜਾ ਕੈ ਸਿਮਰਨਿ ਉਧਰੀਐ; ਨਾਨਕ, ਤਿਸੁ ਬਲਿਹਾਰ ॥੧॥

ਨਾਨਕ ਉਸ ਉਤੋਂ ਕੁਰਬਾਨ ਜਾਂਦਾ ਹੈ ਜਿਸ ਦੀ ਬੰਦਗੀ ਦੁਆਰਾ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ।


ਅਸਟਪਦੀ ॥

ਅਸ਼ਟਪਦੀ।

ਟੂਟੀ, ਗਾਢਨਹਾਰ ਗੋੁਪਾਲ ॥

ਸ੍ਰਿਸ਼ਟੀ ਦਾ ਪਾਲਣਹਾਰ ਟੁੱਟਿਆ ਨੂੰ ਜੋੜਨ ਵਾਲਾ ਹੈ।

ਸਰਬ ਜੀਆ, ਆਪੇ ਪ੍ਰਤਿਪਾਲ ॥

ਉਹ ਆਪ ਹੀ ਸਾਰੇ ਪ੍ਰਾਣ-ਧਾਰੀਆਂ ਨੂੰ ਪਾਲਦਾ ਪੋਸਦਾ ਹੈ।

ਸਗਲ ਕੀ ਚਿੰਤਾ, ਜਿਸੁ ਮਨ ਮਾਹਿ ॥

ਜਿਸ ਦੇ ਚਿੱਤ ਵਿੱਚ ਸਾਰਿਆਂ ਦਾ ਫਿਕਰ ਹੈ,

ਤਿਸ ਤੇ ਬਿਰਥਾ, ਕੋਈ ਨਾਹਿ ॥

ਉਸ ਪਾਸੋਂ, ਕੋਈ ਜਣਾ, ਖਾਲੀ-ਹੱਥੀ ਨਹੀਂ ਮੁੜਦਾ।

ਰੇ ਮਨ ਮੇਰੇ! ਸਦਾ ਹਰਿ ਜਾਪਿ ॥

ਹੇ ਮੇਰੀ ਜਿੰਦੇ! ਤੂੰ ਸਦੀਵ ਹੀ ਸੁਆਮੀ ਦਾ ਸਿਮਰਨ ਕਰ।

ਅਬਿਨਾਸੀ, ਪ੍ਰਭੁ ਆਪੇ ਆਪਿ ॥

ਅਮਰ ਮਾਲਕ ਸਾਰਾ ਕੁਛ ਆਪ ਹੀ ਹੈ।

ਆਪਨ ਕੀਆ, ਕਛੂ ਨ ਹੋਇ ॥

ਜੀਵ ਦੇ ਆਪਣੇ ਕਰਨ ਨਾਲ ਕੁਝ ਨਹੀਂ ਹੋ ਸਕਦਾ,

ਜੇ ਸਉ ਪ੍ਰਾਨੀ, ਲੋਚੈ ਕੋਇ ॥

ਭਾਵੇਂ ਉਹ ਸੈਕੜੇ ਵਾਰੀ ਇਸ ਨੂੰ ਪਿਆ ਚਾਹੇ।

ਤਿਸੁ ਬਿਨੁ ਨਾਹੀ, ਤੇਰੈ ਕਿਛੁ ਕਾਮ ॥

ਉਸ ਦੇ ਬਾਝੋਂ ਕੁਝ ਭੀ ਤੇਰੇ ਕੰਮ ਦਾ ਨਹੀਂ।

ਗਤਿ ਨਾਨਕ, ਜਪਿ ਏਕ ਹਰਿ ਨਾਮ ॥੧॥

ਹੇ ਨਾਨਕ! ਕੇਵਲ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਨ ਦੁਆਰਾ, ਮੁਕਤੀ ਪ੍ਰਾਪਤ ਹੁੰਦੀ ਹੈ।

ਰੂਪਵੰਤੁ ਹੋਇ, ਨਾਹੀ ਮੋਹੈ ॥

ਜੇਕਰ ਜੀਵ ਸੁੰਦਰ ਹੈ, ਤਾਂ ਆਪਣੇ ਆਪ ਉਹ ਹੋਰਨਾ ਨੂੰ ਫਰੇਫਤਾ ਨਹੀਂ ਕਰਦਾ।

ਪ੍ਰਭ ਕੀ ਜੋਤਿ, ਸਗਲ ਘਟ ਸੋਹੈ ॥

ਪ੍ਰਭੂ ਦਾ ਪ੍ਰਕਾਸ਼ ਹੀ ਸਾਰਿਆਂ ਸਰੀਰਾਂ ਅੰਦਰ ਸੁਹਣਾ ਲਗਦਾ ਹੈ।

ਧਨਵੰਤਾ ਹੋਇ, ਕਿਆ ਕੋ ਗਰਬੈ? ॥

ਅਮੀਰ ਬਣ ਕੇ ਕੋਈ ਜਣਾ ਕਿਉਂ ਹੰਕਾਰੀ ਹੋਵੇ,

ਜਾ ਸਭੁ ਕਿਛੁ, ਤਿਸ ਕਾ ਦੀਆ ਦਰਬੈ ॥

ਜਦ ਸਾਰੀਆਂ ਦੌਲਤਾਂ ਉਸ ਦੀਆਂ ਦਾਤਾਂ ਹਨ।

ਅਤਿ ਸੂਰਾ, ਜੇ ਕੋਊ ਕਹਾਵੈ ॥

ਜੇਕਰ ਕੋਈ ਆਪਣੇ ਆਪ ਨੂੰ ਵੱਡਾ ਬਹਾਦਰ ਅਖਵਾਉਂਦਾ ਹੋਵੇ,

ਪ੍ਰਭ ਕੀ ਕਲਾ ਬਿਨਾ, ਕਹ ਧਾਵੈ ॥

ਸੁਆਮੀ ਤੋਂ ਸਤਿਆ ਲਏ ਬਾਝੋਂ ਉਹ ਕੀ ਆਹਰ ਕਰ ਸਕਦਾ ਹੈ?

ਜੇ ਕੋ, ਹੋਇ ਬਹੈ ਦਾਤਾਰੁ ॥

ਜੇਕਰ ਕੋਈ ਜਣਾ ਦਾਨੀ ਬਣ ਬੈਠੇ,

ਤਿਸੁ, ਦੇਨਹਾਰੁ ਜਾਨੈ ਗਾਵਾਰੁ ॥

ਤਾਂ ਦਾਤਾ ਵਾਹਿਗੁਰੂ ਉਸ ਨੂੰ ਮੂਰਖ ਸਮਝਦਾ ਹੈ।

ਜਿਸੁ, ਗੁਰ ਪ੍ਰਸਾਦਿ ਤੂਟੈ ਹਉ ਰੋਗੁ ॥

ਗੁਰਾਂ ਦੀ ਦਇਆ ਦੁਆਰਾ ਜਿਸ ਦੀ ਹੰਕਾਰ ਦੀ ਬੀਮਾਰੀ ਹਟ ਗਈ ਹੈ,

ਨਾਨਕ, ਸੋ ਜਨੁ ਸਦਾ ਅਰੋਗੁ ॥੨॥

ਨਾਨਕ, ਉਹ ਇਨਸਾਨ ਹਮੇਸ਼ਾਂ ਤੰਦਰੁਸਤ ਹੈ।

ਜਿਉ ਮੰਦਰ ਕਉ, ਥਾਮੈ ਥੰਮਨੁ ॥

ਜਿਸ ਤਰ੍ਹਾਂ ਇਕ ਥੰਮ ਮਹਿਲ ਨੂੰ ਆਸਰਾ ਦਿੰਦਾ ਹੈ,

ਤਿਉ ਗੁਰ ਕਾ ਸਬਦੁ, ਮਨਹਿ ਅਸਥੰਮਨੁ ॥

ਇਸ ਤਰ੍ਹਾਂ ਹੀ ਗੁਰਾਂ ਦੀ ਬਾਣੀ ਜਿੰਦੜੀ ਨੂੰ ਆਸਰਾ ਦਿੰਦੀ ਹੈ।

ਜਿਉ ਪਾਖਾਣੁ, ਨਾਵ ਚੜਿ ਤਰੈ ॥

ਜਿਸ ਤਰ੍ਹਾਂ ਪੱਥਰ ਬੇੜੀ ਵਿੱਚ ਰਖਿਆ ਪਾਰ ਹੋ ਜਾਂਦਾ ਹੈ,

ਪ੍ਰਾਣੀ ਗੁਰ ਚਰਣ ਲਗਤੁ, ਨਿਸਤਰੈ ॥

ਉਸੇ ਤਰ੍ਹਾਂ ਜੀਵ ਗੁਰਾਂ ਦੇ ਪੈਰਾਂ ਨਾਲ ਲੱਗ ਕੇ ਪਾਰ ਉਤਰ ਜਾਂਦਾ ਹੈ।

ਜਿਉ ਅੰਧਕਾਰ, ਦੀਪਕ ਪਰਗਾਸੁ ॥

ਜਿਸ ਤਰ੍ਹਾਂ ਲੈਂਪ ਅਨ੍ਹੇਰੇ ਵਿੱਚ ਚਾਨਣ ਕਰ ਦਿੰਦਾ ਹੈ,

ਗੁਰ ਦਰਸਨੁ ਦੇਖਿ, ਮਨਿ ਹੋਇ ਬਿਗਾਸੁ ॥

ਇਸੇ ਤਰ੍ਹਾਂ ਹੀ ਗੁਰਾਂ ਦਾ ਦੀਦਾਰ ਤੱਕ ਕੇ ਆਤਮਾ ਖਿੜ ਜਾਂਦੀ ਹੈ।

ਜਿਉ ਮਹਾ ਉਦਿਆਨ ਮਹਿ, ਮਾਰਗੁ ਪਾਵੈ ॥

ਜਿਸ ਤਰ੍ਹਾਂ ਬੰਦੇ ਨੂੰ ਭਾਰੇ ਬੀਆਬਾਨ ਅੰਦਰ ਰਸਤਾ ਲੱਭ ਪੈਦਾ ਹੈ,

ਤਿਉ ਸਾਧੂ ਸੰਗਿ ਮਿਲਿ, ਜੋਤਿ ਪ੍ਰਗਟਾਵੈ ॥

ਇਸੇ ਤਰ੍ਹਾਂ ਹੀ ਸਾਧ ਸੰਗਤਿ ਨਾਲ ਜੁੜ ਕੇ ਉਸ ਦਾ ਨੂਰ ਚਮਕ ਆਉਂਦਾ ਹੈ।

ਤਿਨ ਸੰਤਨ ਕੀ, ਬਾਛਉ ਧੂਰਿ ॥

ਉਨ੍ਹਾਂ ਸਾਧੂਆਂ ਦੇ ਚਰਨਾਂ ਦੀ ਮੈਂ ਧੂੜ ਲੋੜਦਾ ਹਾਂ,

ਨਾਨਕ ਕੀ, ਹਰਿ ਲੋਚਾ ਪੂਰਿ ॥੩॥

ਨਾਨਕ ਦੀ ਮਨਸਾ ਪੂਰਨ ਕਰ, ਹੈ ਵਾਹਿਗੁਰੂ!

ਮਨ ਮੂਰਖ! ਕਾਹੇ ਬਿਲਲਾਈਐ ॥

ਹੇ ਬੇਵਕੂਫ ਬੰਦੇ! ਤੂੰ ਕਿਉਂ ਵਿਰਲਾਪ ਕਰਦਾ ਹੈ?

ਪੁਰਬ ਲਿਖੇ ਕਾ, ਲਿਖਿਆ ਪਾਈਐ ॥

ਤੈਨੂੰ ਉਹੋ ਕੁਛ ਮਿਲੇਗਾ, ਜੋ ਤੇਰੇ ਲਈ, ਮੁੱਢ ਤੋਂ ਤੇਰੀ ਪ੍ਰਾਲਬਧ ਵਿੱਚ ਲਿਖਿਆ ਹੋਇਆ ਹੈ।

ਦੂਖ ਸੂਖ, ਪ੍ਰਭ ਦੇਵਨਹਾਰੁ ॥

ਸੁਆਮੀ ਗ਼ਮੀ ਤੇ ਖੁਸ਼ੀ ਦੇਣ ਵਾਲਾ ਹੈ।

ਅਵਰ ਤਿਆਗਿ, ਤੂ ਤਿਸਹਿ ਚਿਤਾਰੁ ॥

ਹੋਰਨਾਂ ਨੂੰ ਛੱਡ ਦੇ, ਅਤੇ ਤੂੰ ਕੇਵਲ ਉਸੇ ਦਾ ਹੀ ਸਿਮਰਨ ਕਰ।

ਜੋ ਕਛੁ ਕਰੈ, ਸੋਈ ਸੁਖੁ ਮਾਨੁ ॥

ਜਿਹੜਾ ਕੁਝ ਉਹ ਕਰਦਾ ਹੈ ਉਸ ਨੂੰ ਭਲਾ ਕਰਕੇ ਜਾਣ।

ਭੂਲਾ ਕਾਹੇ ਫਿਰਹਿ, ਅਜਾਨ! ॥

ਤੂੰ ਕਿਉਂ ਕੁਰਾਹੇ ਭਟਕਦਾ ਫਿਰਦਾ ਹੈ, ਹੇ ਬੇਸਮਝ ਬੰਦੇ!

ਕਉਨ ਬਸਤੁ ਆਈ? ਤੇਰੈ ਸੰਗ ॥

ਕਿਹੜੀ ਚੀਜ਼ ਤੇਰੇ ਨਾਲ ਆਈ ਹੈ,

ਲਪਟਿ ਰਹਿਓ ਰਸਿ, ਲੋਭੀ ਪਤੰਗ! ॥

ਹੇ ਲਾਲਚੀ ਪਰਵਾਨੇ! ਤੂੰ ਜੋ ਸੰਸਾਰੀ ਰੰਗ-ਰਲੀਆਂ ਨਾਲ ਚਿਮੜ ਰਿਹਾ ਹੈ?

ਰਾਮ ਨਾਮ, ਜਪਿ ਹਿਰਦੇ ਮਾਹਿ ॥

ਤੂੰ ਆਪਣੇ ਮਨ ਵਿੱਚ ਸਾਹਿਬ ਦੇ ਨਾਮ ਦਾ ਸਿਮਰਨ ਕਰ।

ਨਾਨਕ, ਪਤਿ ਸੇਤੀ ਘਰਿ ਜਾਹਿ ॥੪॥

ਨਾਨਕ, ਐਸ ਤਰ੍ਹਾਂ ਤੂੰ ਇੱਜ਼ਤ ਨਾਲ ਆਪਣੇ ਧਾਮ ਨੂੰ ਜਾਵੇਗਾ।

ਜਿਸੁ ਵਖਰ ਕਉ, ਲੈਨਿ ਤੂ ਆਇਆ ॥

ਉਹ ਸੌਦਾ-ਸੂਤ ਜਿਸ ਨੂੰ ਹਾਸਲ ਕਰਨ ਲਈ ਤੂੰ ਜਹਾਨ ਵਿੱਚ ਆਇਆ ਹੈ,

ਰਾਮ ਨਾਮੁ, ਸੰਤਨ ਘਰਿ ਪਾਇਆ ॥

ਸਾਧੂਆਂ ਦੇ ਗ੍ਰਹਿ ਅੰਦਰ ਸਰਬ-ਵਿਆਪਕ ਸੁਆਮੀ ਦਾ ਨਾਮ ਲੱਭਦਾ ਹੈ।

ਤਜਿ ਅਭਿਮਾਨੁ, ਲੇਹੁ ਮਨ ਮੋਲਿ ॥

ਆਪਣੀ ਸਵੈ-ਹੰਗਤਾ ਛੱਡ ਦੇ, ਤੇ ਮਨ ਦੇ ਵਟੇ ਖਰੀਦ ਲੈ;

ਰਾਮ ਨਾਮੁ, ਹਿਰਦੇ ਮਹਿ ਤੋਲਿ ॥

ਸੁਆਮੀ ਦੇ ਨਾਮ ਆਪਣੇ ਮਨ ਅੰਦਰ ਜੋਖ ਅਤੇ ਆਪਣੀ ਜਿੰਦੜੀ ਨਾਲ ਇਸ ਨੂੰ ਖਰੀਦ।

ਲਾਦਿ ਖੇਪ, ਸੰਤਹ ਸੰਗਿ ਚਾਲੁ ॥

ਆਪਣਾ ਸੌਦਾ-ਸੂਤ ਲੱਦ ਲੈ ਅਤੇ ਸਾਧੂਆਂ ਦੇ ਨਾਲ ਤੁਰ ਪਉ।

ਅਵਰ ਤਿਆਗਿ, ਬਿਖਿਆ ਜੰਜਾਲ ॥

ਪ੍ਰਾਣ-ਨਾਸਕ ਪਾਪਾਂ ਦੇ ਹੋਰ ਪੁਆੜੇ ਛੱਡ ਦੇ।

ਧੰਨਿ ਧੰਨਿ, ਕਹੈ ਸਭੁ ਕੋਇ ॥

ਮੁਬਾਰਕ, ਮੁਬਾਰਕ! ਹਰ ਕੋਈ ਤੈਨੂੰ ਕਹੇਗਾ।

ਮੁਖ ਊਜਲ, ਹਰਿ ਦਰਗਹ ਸੋਇ ॥

ਉਸ ਵਾਹਿਗੁਰੂ ਦੇ ਦਰਬਾਰ ਅੰਦਰ ਤੇਰਾ ਮੂੰਹ ਰੋਸ਼ਨ ਹੋਵੇਗਾ।

ਇਹੁ ਵਾਪਾਰੁ, ਵਿਰਲਾ ਵਾਪਾਰੈ ॥

ਬਹੁਤ ਹੀ ਥੋੜੇ ਇਸ ਵਣਜ ਦੀ ਸੁਦਾਗਰੀ ਕਰਦੇ ਹਨ।

ਨਾਨਕ, ਤਾ ਕੈ ਸਦ ਬਲਿਹਾਰੈ ॥੫॥

ਨਾਨਕ! ਉਨ੍ਹਾਂ ਉਤੋਂ ਹਮੇਸ਼ਾਂ ਸਦਕੇ ਜਾਂਦਾ ਹੈ।

ਚਰਨ ਸਾਧ ਕੇ, ਧੋਇ ਧੋਇ ਪੀਉ ॥

ਧੋ ਧੋ ਤੂੰ ਸੰਤਾਂ ਦੇ ਪੈਰ, ਅਤੇ ਪਾਨ ਕਰ ਉਸ ਧੌਣ ਨੂੰ।

ਅਰਪਿ ਸਾਧ ਕਉ, ਅਪਨਾ ਜੀਉ ॥

ਆਪਣੀ ਆਤਮਾ ਸੰਤ ਨੂੰ ਸਮਰਪਣ ਕਰ ਦੇ।

ਸਾਧ ਕੀ ਧੂਰਿ, ਕਰਹੁ ਇਸਨਾਨੁ ॥

ਸੰਤ ਦੇ ਚਰਨਾਂ ਦੀ ਧੂੜ ਅੰਦਰ ਮਜਨ ਕਰ।

ਸਾਧ ਊਪਰਿ, ਜਾਈਐ ਕੁਰਬਾਨੁ ॥

ਤੂੰ ਸੰਤ ਉਤੋਂ ਬਲਿਹਾਰਨੇ ਹੋ ਜਾ।

ਸਾਧ ਸੇਵਾ, ਵਡਭਾਗੀ ਪਾਈਐ ॥

ਸੰਤ ਦੀ ਟਹਿਲ ਸੇਵਾ ਪਰਮ ਚੰਗੇ ਨਸੀਬਾਂ ਦੁਆਰਾ ਪ੍ਰਾਪਤ ਹੁੰਦੀ ਹੈ।

ਸਾਧਸੰਗਿ, ਹਰਿ ਕੀਰਤਨੁ ਗਾਈਐ ॥

ਸਤਿ ਸੰਗਤ ਅੰਦਰ ਹਰੀ ਦਾ ਜੱਸ ਗਾਇਨ ਹੁੰਦਾ ਹੈ।

ਅਨਿਕ ਬਿਘਨ ਤੇ, ਸਾਧੂ ਰਾਖੈ ॥

ਅਨੇਕਾਂ ਖਤਰਿਆ ਤੋਂ ਸੰਤ ਬੰਦੇ ਨੂੰ ਬਚਾਉਂਦਾ ਹੈ।

ਹਰਿ ਗੁਨ ਗਾਇ, ਅੰਮ੍ਰਿਤ ਰਸੁ ਚਾਖੈ ॥

ਜੋ ਵਾਹਿਗੁਰੂ ਦੀਆਂ ਚੰਗਿਆਈਆਂ ਅਲਾਪਦਾ ਹੈ, ਉਹ ਆਬਿ-ਹਿਯਾਤ ਦੀ ਮਿਠਾਸ ਨੂੰ ਚੱਖਦਾ ਹੈ।

ਓਟ ਗਹੀ, ਸੰਤਹ ਦਰਿ ਆਇਆ ॥

ਜੋ ਸਾਧੂਆਂ ਦੇ ਦੁਆਰੇ ਆਉਂਦਾ ਤੇ ਉਨ੍ਹਾਂ ਦੀ ਪਨਾਹ ਲੈਦਾ ਹੈ।

ਸਰਬ ਸੂਖ ਨਾਨਕ, ਤਿਹ ਪਾਇਆ ॥੬॥

ਹੇ ਨਾਨਕ! ਉਹ ਸਾਰੇ ਆਰਾਮ ਪਾ ਲੈਦਾ ਹੈ।

ਮਿਰਤਕ ਕਉ, ਜੀਵਾਲਨਹਾਰ ॥

ਵਾਹਿਗੁਰੂ ਮੁਰਦਿਆਂ ਨੂੰ ਸੁਰਜੀਤ ਕਰਨ ਵਾਲਾ ਹੈ।

ਭੂਖੇ ਕਉ, ਦੇਵਤ ਅਧਾਰ ॥

ਉਹ ਖੁਦਿਅਵੰਤ ਨੂੰ ਭੋਜਨ ਦਿੰਦਾ ਹੈ।

ਸਰਬ ਨਿਧਾਨ, ਜਾ ਕੀ ਦ੍ਰਿਸਟੀ ਮਾਹਿ ॥

ਸਾਰੇ ਖ਼ਜ਼ਾਨੇ ਉਸ ਦੀ ਮਿਹਰ ਦੀ ਨਿਗਾਹ ਵਿੱਚ ਹਨ।

ਪੁਰਬ ਲਿਖੇ ਕਾ, ਲਹਣਾ ਪਾਹਿ ॥

ਆਦਮੀ ਉਸੇ ਖੇਪ ਨੂੰ ਪਾਉਂਦਾ ਹੈ, ਜੋ ਮੁੱਢ ਤੋਂ ਉਸ ਲਈ ਲਿਖੀ ਹੋਈ ਹੈ।

ਸਭੁ ਕਿਛੁ ਤਿਸ ਕਾ, ਓਹੁ ਕਰਨੈ ਜੋਗੁ ॥

ਸਾਰਾ ਕੁਝ ਉਸ ਦੀ ਮਲਕੀਅਤ ਹੈ, ਉਹ ਸਰਬ-ਸ਼ਕਤੀਵਾਨ ਹੈ।

ਤਿਸੁ ਬਿਨੁ, ਦੂਸਰ ਹੋਆ ਨ ਹੋਗੁ ॥

ਉਸ ਦੇ ਬਾਝੋਂ ਹੋਰ ਦੂਜਾ ਨਾਂ ਕੋਈ ਹੈਸੀ ਤੇ ਨਾਂ ਹੀ ਹੋਵੇਗਾ।

ਜਪਿ ਜਨ! ਸਦਾ ਸਦਾ ਦਿਨੁ ਰੈਣੀ ॥

ਹਮੇਸ਼ਾਂ ਤੇ ਹਮੇਸ਼ਾ, ਹੇ ਬੰਦੇ! ਦਿਨ ਰਾਤ ਉਸ ਦਾ ਆਰਾਧਨ ਕਰ।

ਸਭ ਤੇ ਊਚ, ਨਿਰਮਲ ਇਹ ਕਰਣੀ ॥

ਸਾਰਿਆਂ ਨਾਲੋ ਉਚੇਰੀ ਤੇ ਪਵਿੱਤ੍ਰ ਹੈ, ਇਹ ਜੀਵਨ ਰਹੁ-ਰੀਤੀ।

ਕਰਿ ਕਿਰਪਾ, ਜਿਸ ਕਉ ਨਾਮੁ ਦੀਆ ॥

ਜਿਸ ਪੁਰਸ਼ ਨੂੰ ਸੁਆਮੀ ਨੇ ਹਿਮਰ ਧਾਰ ਕੇ ਆਪਣਾ ਨਾਮ ਬਖਸ਼ਿਆ ਹੈ,

ਨਾਨਕ, ਸੋ ਜਨੁ ਨਿਰਮਲੁ ਥੀਆ ॥੭॥

ਉਹ ਪਵਿੱਤ੍ਰ ਹੋ ਜਾਂਦਾ ਹੈ, ਹੇ ਨਾਨਕ!

ਜਾ ਕੈ ਮਨਿ, ਗੁਰ ਕੀ ਪਰਤੀਤਿ ॥

ਜਿਸ ਦੇ ਦਿਲ ਅੰਦਰ ਗੁਰਾਂ ਉਤੇ ਭਰੋਸਾ ਹੈ,

ਤਿਸੁ ਜਨ ਆਵੈ, ਹਰਿ ਪ੍ਰਭੁ ਚੀਤਿ ॥

ਉਹ ਆਦਮੀ ਵਾਹਿਗੁਰੂ ਸੁਆਮੀ ਨੂੰ ਚੇਤੇ ਕਰਨ ਲੱਗ ਜਾਂਦਾ ਹੈ।

ਭਗਤੁ ਭਗਤੁ, ਸੁਨੀਐ ਤਿਹੁ ਲੋਇ ॥

ਉਹ ਤਿੰਨਾਂ ਜਹਾਨਾਂ ਅੰਦਰ ਸੰਤ ਤੇ ਅਨੁਰਾਗੀ ਪਰਸਿਧ ਹੋ ਜਾਂਦਾ ਹੈ,

ਜਾ ਕੈ ਹਿਰਦੈ, ਏਕੋ ਹੋਇ ॥

ਜਿਸ ਦੇ ਅੰਤਰ ਆਤਮੇ ਅਦੁਤੀ ਸਾਹਿਬ ਹੈ।

ਸਚੁ ਕਰਣੀ, ਸਚੁ ਤਾ ਕੀ ਰਹਤ ॥

ਸੱਚੀ ਹੈ ਉਸ ਦੀ ਕਰਤੂਤ ਅਤੇ ਸੱਚਾ ਹੈ ਉਸ ਦਾ ਜੀਵਨ-ਮਾਰਗ।

ਸਚੁ ਹਿਰਦੈ, ਸਤਿ ਮੁਖਿ ਕਹਤ ॥

ਸੱਚ ਹੈ ਉਸ ਦੇ ਮਨ ਅੰਦਰ ਅਤੇ ਸੱਚ ਹੀ ਉਹ ਆਪਣੇ ਮੂੰਹ ਤੋਂ ਬੋਲਦਾ ਹੈ।

ਸਾਚੀ ਦ੍ਰਿਸਟਿ, ਸਾਚਾ ਆਕਾਰੁ ॥

ਸੱਚੀ ਹੈ ਉਸ ਦੀ ਨਜ਼ਰ ਤੇ ਸੱਚਾ ਹੈ ਉਸ ਦਾ ਸਰੂਪ।

ਸਚੁ ਵਰਤੈ, ਸਾਚਾ ਪਾਸਾਰੁ ॥

ਉਹ ਸੱਚ ਵਰਤਾਉਂਦਾ ਹੈ ਤੇ ਸੱਚ ਹੀ ਫੈਲਾਉਂਦਾ ਹੈ।

ਪਾਰਬ੍ਰਹਮੁ, ਜਿਨਿ ਸਚੁ ਕਰਿ ਜਾਤਾ ॥

ਜੋ ਪਰਮ ਪ੍ਰਭੂ ਨੂੰ ਸੱਤ ਕਰਕੇ ਜਾਣਦਾ ਹੈ,

ਨਾਨਕ, ਸੋ ਜਨੁ ਸਚਿ ਸਮਾਤਾ ॥੮॥੧੫॥

ਨਾਨਕ, ਉਹ ਇਨਸਾਨ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।

1
2
3
4
5
6
7
8
9
10
11
12