ਰਾਗ ਗਉੜੀ – ਬਾਣੀ ਸ਼ਬਦ-Part 12 – Raag Gauri – Bani

ਰਾਗ ਗਉੜੀ – ਬਾਣੀ ਸ਼ਬਦ-Part 12 – Raag Gauri – Bani

ਗਉੜੀ ॥

ਗਉੜੀ।

ਤਹ ਪਾਵਸ ਸਿੰਧੁ, ਧੂਪ ਨਹੀ ਛਹੀਆ; ਤਹ ਉਤਪਤਿ ਪਰਲਉ ਨਾਹੀ ॥

ਉਥੇ ਪ੍ਰਭੂ ਪਾਸ ਕੋਈ ਬਰਖਾ ਰੁੱਤ ਸਮੁੰਦਰ, ਧੁੱਪ ਅਤੇ ਛਾਂ ਨਹੀਂ। ਉਥੇ ਉਤਪਤੀ ਜਾਂ ਤਬਾਹੀ ਭੀ ਨਹੀਂ।

ਜੀਵਨ ਮਿਰਤੁ ਨ ਦੁਖੁ ਸੁਖੁ ਬਿਆਪੈ; ਸੁੰਨ ਸਮਾਧਿ ਦੋਊ ਤਹ ਨਾਹੀ ॥੧॥

ਉਥੇ ਜੰਮਣਾ ਤੇ ਮਰਣਾ ਨਹੀਂ ਨਾਂ ਹੀ ਗ਼ਮ ਜਾਂ ਖੁਸ਼ੀ ਮਹਿਸੂਸ ਹੁੰਦੀ ਹੈ।

ਸਹਜ ਕੀ ਅਕਥ ਕਥਾ ਹੈ, ਨਿਰਾਰੀ ॥

ਉਥੇ ਕੇਵਲ ਅਫੁਰ ਸਮਾਧੀ ਹੈ, ਅਤੇ ਦਵੈਤ-ਭਾਵ ਨਹੀਂ ਸਹਿਜ ਦੀ ਅਵਸਥਾ ਦੀ ਵਾਰਤਾ ਲਾਸਾਨੀ ਅਤੇ ਅਕਹਿ ਹੈ।

ਤੁਲਿ ਨਹੀ ਚਢੈ, ਜਾਇ ਨ ਮੁਕਾਤੀ; ਹਲੁਕੀ ਲਗੈ ਨ ਭਾਰੀ ॥੧॥ ਰਹਾਉ ॥

ਇਹ ਨ ਤੋਲੀ ਜਾਂਦੀ ਹੈ ਅਤੇ ਨਾਂ ਹੀ ਮੁਕਦੀ ਹੈ। ਨਾਂ ਇਹ ਹੌਲੀ ਹੈ ਅਤੇ ਨਾਂ ਹੀ ਬੋਝਲ। ਠਹਿਰਾਉ।

ਅਰਧ ਉਰਧ ਦੋਊ ਤਹ ਨਾਹੀ; ਰਾਤਿ ਦਿਨਸੁ ਤਹ ਨਾਹੀ ॥

ਹੇਠਲਾ ਲੋਕ ਅਤੇ ਉਪਰਲਾ ਦੋਨੋਂ ਹੀ ਉਥੇ ਨਹੀਂ। ਰੈਣ ਅਤੇ ਦਿਹੁੰ ਭੀ ਉਥੇ ਨਹੀਂ।

ਜਲੁ ਨਹੀ ਪਵਨੁ, ਪਾਵਕੁ ਫੁਨਿ ਨਾਹੀ; ਸਤਿਗੁਰ ਤਹਾ ਸਮਾਹੀ ॥੨॥

ਫਿਰ ਉਥੇ ਪਾਣੀ ਹਵਾ ਅਤੇ ਅੱਗ ਨਹੀਂ। ਸੱਚਾ ਗੁਰੂ ਉਥੇ ਰਮ ਰਿਹਾ ਹੈ।

ਅਗਮ ਅਗੋਚਰੁ ਰਹੈ ਨਿਰੰਤਰਿ; ਗੁਰ ਕਿਰਪਾ ਤੇ ਲਹੀਐ ॥

ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਪੁਰਖ ਉਥੇ ਆਪਣੇ ਆਪ ਦੇ ਅੰਦਰ ਨਿਵਾਸ ਰੱਖਦਾ ਹੈ।

ਕਹੁ ਕਬੀਰ ਬਲਿ ਜਾਉ ਗੁਰ ਅਪੁਨੇ; ਸਤਸੰਗਤਿ ਮਿਲਿ ਰਹੀਐ ॥੩॥੪॥੪੮॥

ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ ਕਬੀਰ ਜੀ ਆਖਦੇ ਹਨ, ਮੈਂ ਆਪਣੇ ਗੁਰਾਂ ਤੋਂ ਕੁਰਬਾਨ ਹਾਂ ਅਤੇ ਸਾਧ ਸੰਗਤ ਨਾਲ ਜੁੜਿਆ ਰਹਿੰਦਾ ਹਾਂ।


ਗਉੜੀ ॥

ਗਉੜੀ।

ਪਾਪੁ ਪੁੰਨੁ ਦੁਇ ਬੈਲ ਬਿਸਾਹੇ; ਪਵਨੁ ਪੂਜੀ ਪਰਗਾਸਿਓ ॥

ਦੋਨੋਂ ਨੇਕੀਆਂ ਅਤੇ ਬਦੀਆਂ ਨਾਲ ਦੇਹਿ ਦਾ ਬਲਦ ਮੁੱਲ ਲਿਆ ਗਿਆ ਹੈ ਅਤੇ ਜਿੰਦ ਜਾਨ ਰਾਸ ਵਜੋਂ ਪਰਗਟ ਹੋਈ ਹੈ।

ਤ੍ਰਿਸਨਾ ਗੂਣਿ ਭਰੀ ਘਟ ਭੀਤਰਿ; ਇਨ ਬਿਧਿ ਟਾਂਡ ਬਿਸਾਹਿਓ ॥੧॥

ਇਸ ਤਰੀਕੇ ਨਾਲ ਵੱਗ ਖਰੀਦਿਆਂ ਗਿਆ ਹੈ। ਬਲਦ ਦੀ ਪਿੱਠ ਉਪਰ ਦੀ ਦਿਲ ਦੀ ਬੋਰੀ ਅੰਦਰੋਂ ਖਾਹਿਸ਼ਾਂ ਨਾਲ ਭਰੀ ਹੋਈ ਹੈ।

ਐਸਾ ਨਾਇਕੁ, ਰਾਮੁ ਹਮਾਰਾ ॥

ਇਹੋ ਜਿਹਾ ਮਾਲਦਾਰ ਸ਼ਾਹੂਕਾਰ ਹੈ ਮੇਰਾ ਸੁਆਮੀ!

ਸਗਲ ਸੰਸਾਰੁ, ਕੀਓ ਬਨਜਾਰਾ ॥੧॥ ਰਹਾਉ ॥

ਸਾਰੇ ਜ਼ਹਾਨ ਨੂੰ ਉਸਨੇ ਆਪਣਾ ਛੋਟਾ ਹਟਵਾਣੀਆ ਬਣਾਇਆ ਹੋਇਆ ਹੈ। ਠਹਿਰਾਉ।

ਕਾਮੁ ਕ੍ਰੋਧੁ ਦੁਇ ਭਏ ਜਗਾਤੀ; ਮਨ ਤਰੰਗ ਬਟਵਾਰਾ ॥

ਵਿਸ਼ੇ-ਭੋਗ ਅਤੇ ਗੁੱਸਾ ਦੋਨੋਂ ਮਸੂਲੀਏ ਹਨ ਅਤੇ ਚਿੱਤ ਦੀਆਂ ਲਹਿਰਾਂ ਰਾਹ-ਮਾਰ ਡਾਕੂ ਬਣ ਗਈਆਂ ਹਨ।

ਪੰਚ ਤਤੁ ਮਿਲਿ ਦਾਨੁ ਨਿਬੇਰਹਿ; ਟਾਂਡਾ ਉਤਰਿਓ ਪਾਰਾ ॥੨॥

ਪੰਜ ਪ੍ਰਾਣ ਨਾਸਕ ਪਾਪ ਇਕੱਠੇ ਹੋ ਲੁੱਟ ਦੇ ਮਾਲ ਨੂੰ ਵੰਡ ਲੈਂਦੇ ਹਨ। ਇਸ ਤਰ੍ਹਾਂ ਵੱਗ ਪਾਰ ਲੰਘ ਜਾਂਦਾ (ਮਰ ਮੁਕਦਾ) ਹੈ।

ਕਹਤ ਕਬੀਰੁ ਸੁਨਹੁ ਰੇ ਸੰਤਹੁ! ਅਬ ਐਸੀ ਬਨਿ ਆਈ ॥

ਕਬੀਰ ਜੀ ਆਖਦੇ ਹਨ, ਸੁਣੋ ਹੇ ਸਾਧੂਓ! ਹੁਣ ਇਸ ਤਰ੍ਹਾਂ ਦੀ ਹਾਲਤ ਆ ਬਣੀ ਹੈ।

ਘਾਟੀ ਚਢਤ ਬੈਲੁ ਇਕੁ ਥਾਕਾ; ਚਲੋ ਗੋਨਿ ਛਿਟਕਾਈ ॥੩॥੫॥੪੯॥

ਉੱਚੀ ਪਹਾੜੀ ਤੇ ਚੜ੍ਹਦਿਆਂ ਇਕ ਬਲਦ ਹਾਰ ਗਿਆ ਹੈ ਅਤੇ ਆਪਣੀ ਬੋਰੀ ਸੁੱਟ ਕੇ ਉਹ ਆਪਣੇ ਸਫਰ ਤੇ ਚਲਦਾ ਬਣਿਆ ਹੈ।


ਗਉੜੀ ਪੰਚਪਦਾ ॥

ਗਉੜੀ ਪੰਚਪਦੇ।

ਪੇਵਕੜੈ ਦਿਨ ਚਾਰਿ ਹੈ; ਸਾਹੁਰੜੈ ਜਾਣਾ ॥

ਇਸਤ੍ਰੀ ਦੇ ਆਪਣੇ ਬਾਪੂ ਦੇ ਘਰ ਵਿੱਚ ਚਾਰ ਦਿਹਾੜੇ ਹਨ, ਉਸ ਨੂੰ ਸਹੁਰੇ ਘਰ ਜਾਣਾ ਪੈਣਾ ਹੈ।

ਅੰਧਾ ਲੋਕੁ ਨ ਜਾਣਈ; ਮੂਰਖੁ ਏਆਣਾ ॥੧॥

ਅੰਨ੍ਹੀ ਮੂਡ੍ਹ ਅਤੇ ਨਦਾਨ ਜਨਤਾ ਇਸ ਨੂੰ ਨਹੀਂ ਸਮਝਦੀ।

ਕਹੁ, ਡਡੀਆ ਬਾਧੈ ਧਨ ਖੜੀ ॥

ਦੱਸੋ! ਪਤਨੀ ਕਿਉਂ ਐਨੀ ਬੇਪਰਵਾਹੀ ਨਾਲ ਖਲੋ ਕੇ ਆਪਣੀ ਧੋਤੀ ਬੰਨ੍ਹ ਰਹੀ ਹੈ?

ਪਾਹੂ ਘਰਿ ਆਏ, ਮੁਕਲਾਊ ਆਏ ॥੧॥ ਰਹਾਉ ॥

ਪਰਾਹੁਣੇ ਘਰ ਪੁੱਜ ਗਏ ਹਨ ਅਤੇ ਉਸ ਦਾ ਖਸਮ ਉਸ ਨੂੰ ਲੈਣ ਲਈ ਆ ਗਿਆ ਹੈ। ਠਹਿਰਾਉ।

ਓਹ ਜਿ ਦਿਸੈ ਖੂਹੜੀ, ਕਉਨ ਲਾਜੁ ਵਹਾਰੀ? ॥

ਉਹ ਕੌਣ ਹੈ ਜੋ ਉਸ ਦਿੱਸ ਆਉਂਦੇ ਖੂਹ ਅੰਦਰ ਲੱਜ ਲਟਕਾ ਰਿਹਾ ਹੈ?

ਲਾਜੁ ਘੜੀ ਸਿਉ ਤੂਟਿ ਪੜੀ; ਉਠਿ ਚਲੀ ਪਨਿਹਾਰੀ ॥੨॥

ਲੱਜ ਤਾਣੀ ਵਾਲੀ ਮੱਘੀ ਨਾਲੋਂ ਟੁਟ ਜਾਂਦੀ ਹੈ ਅਤੇ ਪਾਣੀ ਭਰਨ ਵਾਲੀ ਖੜੀ ਹੋ ਟੁਰ ਜਾਂਦੀ ਹੈ।

ਸਾਹਿਬੁ ਹੋਇ ਦਇਆਲੁ, ਕ੍ਰਿਪਾ ਕਰੇ; ਅਪੁਨਾ ਕਾਰਜੁ ਸਵਾਰੇ ॥

ਜੇ ਕਰ ਸੁਆਮੀ ਮਿਹਰਬਾਨ ਹੋਵੇ ਅਤੇ ਆਪਣੀ ਮਿਹਰ ਧਾਰੇ ਤਾਂ ਇਸਤਰੀ ਆਪਣੇ ਕੰਮ ਸੁਆਰ ਲਵੇਗੀ।

ਤਾ ਸੋਹਾਗਣਿ ਜਾਣੀਐ; ਗੁਰ ਸਬਦੁ ਬੀਚਾਰੇ ॥੩॥

ਕੇਵਲ ਤਦ ਹੀ ਉਹ ਪ੍ਰਸੰਨ-ਪਤਨੀ ਜਾਣੀ ਜਾਂਦੀ ਹੈ, ਜੇਕਰ ਉਹ ਗੁਰਾਂ ਦੇ ਉਪਦੇਸ਼ ਨੂੰ ਸੋਚਦੀ ਸਮਝਦੀ ਹੈ।

ਕਿਰਤ ਕੀ ਬਾਂਧੀ ਸਭ ਫਿਰੈ; ਦੇਖਹੁ ਬੀਚਾਰੀ ॥

ਕੀਤੇ ਹੋਏ ਕਰਮਾਂ ਦਾ ਨਰੜਿਆ ਹੋਇਆ ਹਰ ਕੋਈ ਭਟਕ ਰਿਹਾ ਹੈ। ਅੱਖਾਂ ਖੋਲ੍ਹ ਕੇ ਤੁਸੀਂ ਇਸ ਵੱਲ ਧਿਆਨ ਦਿਉ।

ਏਸ ਨੋ ਕਿਆ ਆਖੀਐ? ਕਿਆ ਕਰੇ ਵਿਚਾਰੀ? ॥੪॥

ਇਸ ਨੂੰ ਕੀ ਕਹੀਏ? ਇਹ ਗਰੀਬਣੀ ਕੀ ਕਰ ਸਕਦੀ ਹੈ?

ਭਈ ਨਿਰਾਸੀ ਉਠਿ ਚਲੀ; ਚਿਤ ਬੰਧਿ ਨ ਧੀਰਾ ॥

ਬੇ-ਉਮੀਦ ਹੋ ਉਹ ਖੜੀ ਹੋ ਟੁਰ ਜਾਂਦੀ ਹੈ। ਉਸ ਦੇ ਮਨ ਅੰਦਰ ਕੋਈ ਆਸਰਾ ਤੇ ਸ਼ਾਤੀ ਨਹੀਂ।

ਹਰਿ ਕੀ ਚਰਣੀ ਲਾਗਿ ਰਹੁ; ਭਜੁ ਸਰਣਿ ਕਬੀਰਾ ॥੫॥੬॥੫੦॥

ਵਾਹਿਗੁਰੂ ਦੇ ਪੈਰਾ ਨਾਲ ਜੁੜਿਆ ਰਹੁ ਅਤੇ ਦੌੜ ਕੇ ਉਸ ਦੀ ਪਨਾਹ ਲੈ, ਹੇ ਕਬੀਰ!


ਗਉੜੀ ॥

ਗਉੜੀ।

ਜੋਗੀ ਕਹਹਿ ਜੋਗੁ ਭਲ ਮੀਠਾ; ਅਵਰੁ ਨ ਦੂਜਾ ਭਾਈ ॥

ਯੋਗੀ ਆਖਦਾ ਹੈ ਯੋਗ ਹੀ ਚੰਗਾ ਅਤੇ ਮਿੱਠਾ ਹੈ ਅਤੇ ਹੋਰ ਕੁਛ ਭੀ ਨਹੀਂ ਹੇ ਭਰਾ!

ਰੁੰਡਿਤ ਮੁੰਡਿਤ, ਏਕੈ ਸਬਦੀ; ਏਇ ਕਹਹਿ ਸਿਧਿ ਪਾਈ ॥੧॥

ਮੋਨੇ, ਅੰਗ ਭੰਗ ਤੇ ਇਕੋ ਸ਼ਬਦ ਬੋਲਣ ਵਾਲੇ ਇਹ ਆਖਦੇ ਹਨ ਕਿ ਉਨ੍ਹਾਂ ਨੇ ਪੂਰਨਤਾ ਪਰਾਪਤ ਕਰ ਲਈ ਹੈ।

ਹਰਿ ਬਿਨੁ, ਭਰਮਿ ਭੁਲਾਨੇ ਅੰਧਾ ॥

ਵਾਹਿਗੁਰੂ ਦੇ ਬਗੈਰ, ਅੰਨ੍ਹੇ ਮਨੁੱਖ, ਵਹਿਮ ਅੰਦਰ ਕੁਰਾਹੇ ਪਏ ਹੋਏ ਹਨ।

ਜਾ ਪਹਿ ਜਾਉ, ਆਪੁ ਛੁਟਕਾਵਨਿ; ਤੇ ਬਾਧੇ ਬਹੁ ਫੰਧਾ ॥੧॥ ਰਹਾਉ ॥

ਜਿਨ੍ਹਾਂ ਕੋਲ ਮੈਂ ਆਪਣੇ ਆਪ ਦੀ ਖਲਾਸੀ ਕਰਾਉਣ ਲਈ ਜਾਂਦਾ ਹਾਂ, ਉਹ ਆਪ ਬਹੁਤ ਸਾਰੀਆਂ ਜੰਜੀਰਾ ਨਾਲ ਜਕੜੇ ਹੋਏ ਹਨ। ਠਹਿਰਾੳ।

ਜਹ ਤੇ ਉਪਜੀ ਤਹੀ ਸਮਾਨੀ; ਇਹ ਬਿਧਿ ਬਿਸਰੀ ਤਬ ਹੀ ॥

ਜਦ ਬੰਦਾ ਇਸ ਕਿਸਮ ਦਾ ਹੰਕਾਰ ਭੁੱਲ ਜਾਂਦਾ ਹੈ, ਤਾਂ ਆਤਮਾ ਉਸ ਵਿੱਚ ਲੀਨ ਹੋ ਜਾਂਦੀ ਹੈ, ਜਿਥੋ ਇਹ ਪੈਦਾ ਹੋਈ ਸੀ।

ਪੰਡਿਤ ਗੁਣੀ ਸੂਰ ਹਮ ਦਾਤੇ; ਏਹਿ ਕਹਹਿ ਬਡ ਹਮ ਹੀ ॥੨॥

ਵਿਦਵਾਨ, ਨੇਕ, ਬਹਾਦਰ ਅਤੇ ਦਾਨੀ, ਇਹ ਆਖਦੇ ਹਨ ਕਿ ਕੇਵਲ ਅਸੀਂ ਹੀ ਵੱਡੇ ਹਾਂ।

ਜਿਸਹਿ ਬੁਝਾਏ ਸੋਈ ਬੂਝੈ; ਬਿਨੁ ਬੂਝੇ ਕਿਉ ਰਹੀਐ? ॥

ਕੇਵਲ ਉਹੀ ਵਾਹਿਗੁਰੂ ਨੂੰ ਸਮਝਦਾ ਹੈ, ਜਿਸ ਨੂੰ ਉਹ ਆਪਣਾ ਆਪ ਸਮਝਾਉਂਦਾ ਹੈ, ਉਸ ਨੂੰ ਸਮਝਣ ਦੇ ਬਗੈਰ ਬੰਦੇ ਦਾ ਕਿਸ ਤਰ੍ਹਾਂ ਸਰ ਸਕਦਾ ਹੈ?

ਸਤਿਗੁਰੁ ਮਿਲੈ ਅੰਧੇਰਾ ਚੂਕੈ; ਇਨ ਬਿਧਿ ਮਾਣਕੁ ਲਹੀਐ ॥੩॥

ਸੱਚੇ ਗੁਰਾਂ ਨੂੰ ਮਿਲਣ ਦੁਆਰਾ ਅਨ੍ਹੇਰਾ ਦੂਰ ਹੋ ਜਾਂਦਾ ਹੈ। ਇਸ ਤਰੀਕੇ ਨਾਲ ਪ੍ਰਭੂ ਹੀਰਾ ਪਰਾਪਤ ਹੋ ਜਾਂਦਾ ਹੈ।

ਤਜਿ ਬਾਵੇ ਦਾਹਨੇ ਬਿਕਾਰਾ; ਹਰਿ ਪਦੁ ਦ੍ਰਿੜੁ ਕਰਿ ਰਹੀਐ ॥

ਆਪਣੇ ਖੱਬੇ ਹੱਥ ਅਤੇ ਸੱਚੇ ਦੇ ਪਾਪਾਂ ਨੂੰ ਛੱਡ ਦੇ ਅਤੇ ਵਾਹਿਗੁਰੂ ਦੇ ਚਰਨ ਘੁੱਟ ਕੇ ਫੜੀ ਰੱਖ।

ਕਹੁ ਕਬੀਰ ਗੂੰਗੈ ਗੁੜੁ ਖਾਇਆ; ਪੂਛੇ ਤੇ ਕਿਆ ਕਹੀਐ? ॥੪॥੭॥੫੧॥

ਕਬੀਰ ਜੀ ਆਖਦੇ ਹਨ, ਗੂੰਗੇ ਆਦਮੀ ਨੇ ਗੁੜ ਖਾਧਾ ਹੈ, ਪਰ ਪੁੱਛੇ ਜਾਣ ਤੇ ਉਹ ਕੀ ਆਖ ਸਕਦਾ ਹੈ?


ਗਉੜੀ ॥

ਗਉੜੀ।

ਸੁਰਤਿ ਸਿਮ੍ਰਿਤਿ ਦੁਇ, ਕੰਨੀ ਮੁੰਦਾ; ਪਰਮਿਤਿ ਬਾਹਰਿ, ਖਿੰਥਾ ॥

ਰੱਬ ਦੀ ਬੰਦਗੀ ਅਤੇ ਸਿਮਰਨ ਮੇਰੇ ਕੰਨਾਂ ਦੀਆਂ ਦੋ ਮੁੰਦ੍ਰਾ ਹਨ ਅਤੇ ਯਥਾਰਥ ਗਿਆਨ ਮੇਰੀ ਬਾਹਰਲੀ ਖਫਣੀ ਹੈ।

ਸੁੰਨ ਗੁਫਾ ਮਹਿ ਆਸਣੁ ਬੈਸਣੁ; ਕਲਪ ਬਿਬਰਜਿਤ ਪੰਥਾ ॥੧॥

ਧਿਆਨ ਅਵਸਥਾ ਮੇਰਾ ਚੁਪ ਚਾਪ ਕੰਦਰਾ ਅੰਦਰ ਦਾ ਵਸੇਬਾ ਹੈ ਅਤੇ ਖਾਹਿਸ਼ ਦਾ ਤਿਆਗਣਾ ਮੇਰਾ ਮਜਹਬੀ ਮਾਰਗ ਹੈ।

ਮੇਰੇ ਰਾਜਨ! ਮੈ ਬੈਰਾਗੀ ਜੋਗੀ ॥

ਮੇਰੇ ਪਾਤਸ਼ਾਹ ਮੈਂ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਯੋਗੀ ਹਾਂ।

ਮਰਤ ਨ, ਸੋਗ ਬਿਓਗੀ ॥੧॥ ਰਹਾਉ ॥

ਮੈਂ ਮੌਤ, ਅਫਸੋਸ ਅਤੇ ਵਿਛੋੜੇ ਤੋਂ ਉਚੇਰਾ ਹਾਂ। ਠਹਿਰਾਉ।

ਖੰਡ ਬ੍ਰਹਮੰਡ ਮਹਿ ਸਿੰਙੀ; ਮੇਰਾ ਬਟੂਆ, ਸਭੁ ਜਗੁ ਭਸਮਾਧਾਰੀ ॥

ਆਲਮ ਤੇ ਇਸ ਦਿਆਂ ਭਾਗਾਂ ਅੰਦਰ ਮੈਂ ਆਪਣਾ ਸਿੰਗ ਪਾਇਆ ਹੈ ਅਤੇ ਸਾਰਾ ਜਹਾਨ ਸੁਆਹ ਰੱਖਣ ਲਈ ਮੇਰਾ ਥੈਲਾ ਹੈ।

ਤਾੜੀ ਲਾਗੀ ਤ੍ਰਿਪਲੁ ਪਲਟੀਐ; ਛੂਟੈ ਹੋਇ ਪਸਾਰੀ ॥੨॥

ਤਿੰਨਾਂ ਗੁਣਾ ਤੋਂ ਖਲਾਸੀ ਅਤੇ ਸੰਸਾਰ ਤੋਂ ਛੁਟਕਾਰਾ ਮੇਰਾ ਸਮਾਧੀ ਲਾਉਣਾ ਹੈ।

ਮਨੁ ਪਵਨੁ ਦੁਇ ਤੂੰਬਾ ਕਰੀ ਹੈ; ਜੁਗ ਜੁਗ ਸਾਰਦ ਸਾਜੀ ॥

ਆਪਣੇ ਚਿੱਤ ਅਤੇ ਸੁਆਸ ਨੂੰ ਵੀਣਾ ਦੇ ਦੋ ਤੂੰਬੇ ਬਣਾਇਆ ਹੈ ਅਤੇ ਸਾਰਿਆਂ ਯੁਗਾਂ ਦੇ ਸੁਆਮੀ ਨੂੰ ਮੈਂ ਇਸ ਦੀ ਡੰਡੀ ਬਣਾਇਆ ਹੈ।

ਥਿਰੁ ਭਈ ਤੰਤੀ ਤੂਟਸਿ ਨਾਹੀ; ਅਨਹਦ ਕਿੰਗੁਰੀ ਬਾਜੀ ॥੩॥

ਸਥਿਰ ਹੋ ਗਈ ਹੈ ਤਾਰ ਅਤੇ ਟੁੱਟਦੀ ਨਹੀਂ ਅਤੇ ਵੀਣਾ ਸੁੱਤੇ-ਸਿੱਧ ਹੀ ਵਜ ਰਹੀ ਹੈ।

ਸੁਨਿ ਮਨ, ਮਗਨ ਭਏ ਹੈ ਪੂਰੇ; ਮਾਇਆ ਡੋਲ ਨ ਲਾਗੀ ॥

ਇਸ ਨੂੰ ਸੁਣਨ ਦੁਆਰਾ ਪੂਰਨ ਪੁਰਸ਼ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ ਅਤੇ ਮੋਹਨੀ ਦੇ ਹਲੂਣੇ ਉਸ ਨੂੰ ਨਹੀਂ ਲਗਦੇ।

ਕਹੁ ਕਬੀਰ, ਤਾ ਕਉ ਪੁਨਰਪਿ ਜਨਮੁ ਨਹੀ; ਖੇਲਿ ਗਇਓ ਬੈਰਾਗੀ ॥੪॥੨॥੫੩॥

ਕਬੀਰ ਜੀ ਆਖਦੇ ਹਨ ਕਿ ਇਛਾ-ਰਹਿਤ ਆਤਮਾ, ਜੋ ਇਹੋ ਜਿਹੀ ਖੇਡ ਖੇਡ ਗਈ ਹੈ, ਮੁੜ ਕੇ ਜਨਮ ਨਹੀਂ ਧਾਰਦੀ।


ਗਉੜੀ ॥

ਗਉੜੀ।

ਗਜ ਨਵ, ਗਜ ਦਸ, ਗਜ ਇਕੀਸ; ਪੁਰੀਆ ਏਕ ਤਨਾਈ ॥

ਨੋ ਗਜਾਂ, ਦੱਸ ਗਜਾਂ ਅਤੇ ਇਕੀ ਗਜਾਂ ਦਾ ਇਕ ਪੂਰਾ ਥਾਨ ਬੁਣ ਦੇ।

ਸਾਠ ਸੂਤ, ਨਵ ਖੰਡ ਬਹਤਰਿ; ਪਾਟੁ ਲਗੋ ਅਧਿਕਾਈ ॥੧॥

ਸੱਠਾਂ ਧਾਗਿਆਂ ਦੇ ਤਾਣੇ ਅਤੇ ਬਹੱਤਰਾਂ ਦੇ ਪੇਟੇ ਨਾਲ ਨੌ ਜੋੜ ਹੋਰ ਮਿਲਾ ਦੇ।

ਗਈ ਬੁਨਾਵਨ ਮਾਹੋ ॥

ਸੂਤ ਬੁਣਾਉਣ ਲਈ ਗਈ ਹੋਈ ਆਤਮਾ ਨੇ ਆਖਿਆ।

ਘਰ ਛੋਡਿਐ ਜਾਇ ਜੁਲਾਹੋ ॥੧॥ ਰਹਾਉ ॥

ਆਪਣੇ ਪੁਰਾਣੇ ਗ੍ਰਹਿ ਨੂੰ ਤਿਆਗ ਕੇ ਆਤਮਾ ਜੁਲਾਹੇ ਦੇ ਉਣੇ ਹੋਏ ਵਿੱਚ ਚਲੀ ਜਾਂਦੀ ਹੈ। ਠਹਿਰਾਉ।

ਗਜੀ ਨ ਮਿਨੀਐ, ਤੋਲਿ ਨ ਤੁਲੀਐ; ਪਾਚਨੁ ਸੇਰ ਅਢਾਈ ॥

ਦੇਹਿ ਗੱਜਾਂ ਨਾਲ ਮਾਪੀ ਜਾ ਵੱਟਿਆ ਨਾਲ ਜੋਖੀ ਨਹੀਂ ਜਾਂਦੀ। ਇਸ ਦੀ ਖੁਰਾਕ ਢਾਈ ਸੇਰ ਹੈ।

ਜੌ ਕਰਿ ਪਾਚਨੁ ਬੇਗਿ ਨ ਪਾਵੈ; ਝਗਰੁ ਕਰੈ ਘਰਹਾਈ ॥੨॥

ਜੇਕਰ ਦੇਹਿ ਨੂੰ ਖੁਰਾਕ ਛੇਤੀ ਨਾਂ ਮਿਲੇ ਤਾਂ ਆਤਮਾ ਲੜਾਈ ਕਰਦੀ ਹੈ ਅਤੇ ਸਰੀਰ ਦਾ ਘਰ ਬਿਨਸ ਜਾਂਦਾ ਹੈ।

ਦਿਨ ਕੀ ਬੈਠ ਖਸਮ ਕੀ ਬਰਕਸ; ਇਹ ਬੇਲਾ ਕਤ ਆਈ ॥

ਹੇ ਸਾਹਿਬ ਦੇ ਉਲਟ ਆਤਮਾ! ਤੂੰ ਕਿੰਨੇ ਦਿਹਾੜੇ ਏਥੇ ਬੈਠ ਰਹਿਣਾ ਹੈ? ਇਹ ਮੋਕਾ ਤੈਨੂੰ ਮੁੜ ਕੇ ਕਦੋ ਮਿਲੇਗਾ?

ਛੂਟੇ ਕੂੰਡੇ, ਭੀਗੈ ਪੁਰੀਆ; ਚਲਿਓ ਜੁਲਾਹੋ ਰੀਸਾਈ ॥੩॥

ਭਾਂਡੇ ਅਤੇ ਗਿੱਲੀਆਂ ਨਲੀਆਂ ਨੂੰ ਛੱਡ ਕੇ ਜੁਲਾਹੀ ਆਤਮਾ ਗੁੱਸੇ ਵਿੱਚ ਟੁਰ ਜਾਂਦੀ ਹੈ।

ਛੋਛੀ ਨਲੀ, ਤੰਤੁ ਨਹੀ ਨਿਕਸੈ; ਨਤਰ ਰਹੀ ਉਰਝਾਈ ॥

ਸਾਹ ਦਾ ਧਾਗਾ ਖਾਲੀ ਹਵਾ ਦੀ ਨਾਲੀ ਵਿਚੋਂ ਨਹੀਂ ਨਿਕਲਦਾ। ਉਲਝ ਕੇ, ਸੁਆਸ ਦਾ ਧਾਗਾ ਟੁੱਟ ਗਿਆ ਹੈ।

ਛੋਡਿ ਪਸਾਰੁ, ਈਹਾ ਰਹੁ ਬਪੁਰੀ; ਕਹੁ ਕਬੀਰ ਸਮਝਾਈ ॥੪॥੩॥੫੪॥

ਹੇ ਨਿਕਰਮਣ ਆਤਮਾ! ਏਥੇ ਰਹਿੰਦੀ ਹੋਈ ਤੂੰ ਸੰਸਾਰ ਨੂੰ ਤਿਆਗ ਦੇ। ਤੈਨੂੰ ਇਹ ਸਮਝਾਉਣ ਲਈ ਕਬੀਰ ਇਹ ਆਖਦਾ ਹੈ।


ਗਉੜੀ ॥

ਗਉੜੀ।

ਏਕ ਜੋਤਿ ਏਕਾ ਮਿਲੀ; ਕਿੰਬਾ ਹੋਇ, ਮਹੋਇ ॥

ਇਕ ਰੋਸ਼ਨੀ ਹੋਰਸ ਰੋਸ਼ਨੀ ਨਾਲ ਮਿਲ ਜਾਂਦੀ ਹੈ। ਕੀ ਇਹ ਮੁੜ ਕੇ ਵੱਖਰੀ ਹੋ ਸਕਦੀ ਹੈ ਜਾ ਨਹੀਂ?

ਜਿਤੁ ਘਟਿ ਨਾਮੁ ਨ ਊਪਜੈ; ਫੂਟਿ ਮਰੈ ਜਨੁ ਸੋਇ ॥੧॥

ਜਿਸ ਇਨਸਾਨ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਨਹੀਂ ਪੁੰਗਰਦਾ ਉਹ ਰੱਬ ਕਰੇ ਫੁੱਟ ਕੇ ਮਰ ਜਾਵੇ।

ਸਾਵਲ ਸੁੰਦਰ ਰਾਮਈਆ! ॥

ਹੇ ਮੇਰੇ ਸ਼ਾਮ ਤੇ ਸੁਨੱਖੇ ਸੁਆਮੀ,

ਮੇਰਾ ਮਨੁ ਲਾਗਾ, ਤੋਹਿ ॥੧॥ ਰਹਾਉ ॥

ਮੇਰਾ ਚਿੱਤ ਤੇਰੇ ਨਾਲ ਜੁੜਿਆ ਹੋਇਆ ਹੈ। ਠਹਿਰਾਉ।

ਸਾਧੁ ਮਿਲੈ ਸਿਧਿ ਪਾਈਐ; ਕਿ ਏਹੁ ਜੋਗੁ ਕਿ ਭੋਗੁ ॥

ਸੰਤਾਂ ਨੂੰ ਭੇਟਣ ਦੁਆਰਾ ਪੂਰਨਤਾ ਪਰਾਪਤ ਹੁੰਦੀ ਹੈ। ਕੀ ਲਾਭ ਹੈ ਇਸ ਯੋਗ-ਮਾਰਗ ਦਾ ਅਤੇ ਕੀ ਰੰਗ-ਰਲੀਆਂ ਦਾ?

ਦੁਹੁ ਮਿਲਿ ਕਾਰਜੁ ਊਪਜੈ; ਰਾਮ ਨਾਮ ਸੰਜੋਗੁ ॥੨॥

ਜਦ ਗੁਰੂ ਤੇ ਚੇਲਾ ਦੋਨੋਂ ਮਿਲ ਪੈਦੇ ਹਨ, ਤਾਂ ਕੰਮ ਰਾਸ ਹੋ ਜਾਂਦਾ ਹੈ ਅਤੇ ਸੁਆਮੀ ਦੇ ਨਾਮ ਨਾਲ ਸੰਬੰਧ ਕਾਇਮ ਹੋ ਜਾਂਦਾ ਹੈ।

ਲੋਗੁ ਜਾਨੈ, ਇਹੁ ਗੀਤੁ ਹੈ; ਇਹੁ ਤਉ ਬ੍ਰਹਮ ਬੀਚਾਰ ॥

ਲੋਕੀਂ ਸਮਝਦੇ ਹਨ ਕਿ ਇਹ ਇਕ ਗਾਉਣ ਹੈ, ਪ੍ਰੰਤੂ ਇਹ ਤਾਂ ਸੁਆਮੀ ਦਾ ਸਿਮਰਨ ਹੈ।

ਜਿਉ ਕਾਸੀ ਉਪਦੇਸੁ ਹੋਇ; ਮਾਨਸ ਮਰਤੀ ਬਾਰ ॥੩॥

ਇਹ ਉਸ ਸਿਖਿਆ ਦੀ ਤਰ੍ਹਾਂ ਹੈ ਜੋ ਬਨਾਰਸ ਵਿੱਚ ਬੰਦੇ ਨੂੰ ਮਰਨ ਵੇਲੇ ਦਿੱਤੀ ਜਾਂਦੀ ਹੈ।

ਕੋਈ ਗਾਵੈ, ਕੋ ਸੁਣੈ; ਹਰਿ ਨਾਮਾ ਚਿਤੁ ਲਾਇ ॥

ਜੋ ਕੋਈ ਬਿਰਤੀ ਜੋੜ ਸੁਆਮੀ ਦੇ ਨਾਮ ਨੂੰ ਗਾਇਨ ਕਰਦਾ ਜਾ ਸੁਣਦਾ ਹੈ,

ਕਹੁ ਕਬੀਰ ਸੰਸਾ ਨਹੀ; ਅੰਤਿ ਪਰਮ ਗਤਿ ਪਾਇ ॥੪॥੧॥੪॥੫੫॥

ਕਬੀਰ ਜੀ ਆਖਦੇ ਹਨ, ਉਹ ਨਿਰ-ਸੰਦੇਹ ਹੀ ਓੜਕ ਮਹਾਨ ਪਦਵੀ ਨੂੰ ਪਾ ਲੈਦਾ ਹੈ।


ਗਉੜੀ ॥

ਗਉੜੀ।

ਜੇਤੇ ਜਤਨ ਕਰਤ ਤੇ ਡੂਬੇ; ਭਵ ਸਾਗਰੁ ਨਹੀ ਤਾਰਿਓ ਰੇ ॥

ਜਿਤਨੇ ਭੀ ਰਬ ਦੇ ਨਾਮ ਦੇ ਬਗੈਰ ਉਪਰਾਲੇ ਕਰਦੇ ਹਨ, ਉਹ ਡੁੱਬ ਜਾਂਦੇ ਹਨ ਅਤੇ ਭਿਆਨਕ ਸਮੁੰਦਰ ਤੋਂ ਪਾਰ ਨਹੀਂ ਹੁੰਦੇ ਹਨ।

ਕਰਮ ਧਰਮ ਕਰਤੇ ਬਹੁ ਸੰਜਮ; ਅਹੰਬੁਧਿ ਮਨੁ ਜਾਰਿਓ ਰੇ ॥੧॥

ਜੋ ਧਾਰਮਕ ਕਰਮ ਕਾਂਡ ਅਤੇ ਭਾਰੀ ਸਵੈ ਅਧਿਆਪਨ ਕਰਦੇ ਹਨ, ਹੰਕਾਰੀ-ਮਤ ਉਨ੍ਹਾਂ ਦੀ ਆਤਮਾ ਸਾੜ ਸੁੱਟਦੀ ਹੈ।

ਸਾਸ ਗ੍ਰਾਸ ਕੋ ਦਾਤੋ ਠਾਕੁਰੁ; ਸੋ ਕਿਉ ਮਨਹੁ ਬਿਸਾਰਿਓ ਰੇ? ॥

ਹੇ ਬੰਦੇ! ਤੂੰ ਉਸ ਸੁਆਮੀ ਨੂੰ ਆਪਣੇ ਚਿੱਤ ਵਿਚੋਂ ਕਿਉਂ ਭੁਲਾਇਆ ਹੈ ਜਿਸ ਨੇ ਤੈਨੂੰ ਜਿੰਦਗੀ ਅਤੇ ਰੋਜ਼ੀ ਦਿੱਤੀ ਹੈ?

ਹੀਰਾ ਲਾਲੁ ਅਮੋਲੁ ਜਨਮੁ ਹੈ; ਕਉਡੀ ਬਦਲੈ ਹਾਰਿਓ ਰੇ ॥੧॥ ਰਹਾਉ ॥

ਮਨੁੱਖਾ ਜਨਮ ਅਣਮੁੱਲਾ ਮਾਣਕ ਤੇ ਜਵਾਹਰ ਨਿਕੰਮੀ ਕੌੜੀ ਵਾਸਤੇ ਤੂੰ ਇਸ ਨੂੰ ਹਾਰ ਦਿੱਤਾ ਹੈ। ਠਹਿਰਾਉ।

ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ; ਹਿਰਦੈ ਨਾਹਿ ਬੀਚਾਰਿਓ ਰੇ ॥

ਤੈਨੂੰ ਖ਼ਾਹਿਸ਼ ਦੀ ਤੇਹ ਅਤੇ ਵਹਿਮ ਦੀ ਭੁੱਖ ਦਾ ਦੁੱਖ ਲੱਗਾ ਹੋਇਆ ਹੈ, ਕਿਉਂਕਿ ਆਪਣੇ ਰਿਦੇ ਅੰਦਰ ਤੂੰ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕਰਦਾ।

ਉਨਮਤ ਮਾਨ ਹਿਰਿਓ; ਮਨ ਮਾਹੀ, ਗੁਰ ਕਾ ਸਬਦੁ ਨ ਧਾਰਿਓ ਰੇ ॥੨॥

ਸਵੈ-ਪੂਜਾ ਦਾ ਨਸ਼ਾਂ ਉਨ੍ਹਾਂ ਨੂੰ ਠੱਗ ਲੈਦਾ ਹੈ, ਜੋ ਗੁਰਾਂ ਦਾ ਉਪਦੇਸ਼ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦੇ।

ਸੁਆਦ ਲੁਭਤ ਇੰਦ੍ਰੀ ਰਸ ਪ੍ਰੇਰਿਓ; ਮਦ ਰਸ ਲੈਤ ਬਿਕਾਰਿਓ ਰੇ ॥

ਪਾਪੀ ਹਨ ਉਹ ਜੋ ਸੰਸਾਰੀ ਖੁਸ਼ੀਆਂ ਅੰਦਰ ਗੁਮਰਾਹ ਹਨ। ਜੋ ਵਿਸ਼ੇ ਭੋਗ ਦੇ ਸੁਆਦਾਂ ਅੰਦਰ ਮਨੇ ਹਨ ਅਤੇ ਜੋ ਸ਼ਰਾਬ ਦਾ ਸੁਆਦ ਲੈਂਦੇ ਹਨ।

ਕਰਮ ਭਾਗ ਸੰਤਨ ਸੰਗਾਨੇ; ਕਾਸਟ ਲੋਹ ਉਧਾਰਿਓ ਰੇ ॥੩॥

ਜੋ ਉਤਮ ਨਸੀਬਾਂ ਅਤੇ ਕਿਸਮਤ ਰਾਹੀਂ ਸਾਧ ਸੰਗਤ ਨਾਲ ਜੁੜਦੇ ਹਨ, ਉਹ ਲੱਕੜ ਨਾਲ ਲੱਗੇ ਹੋਏ ਲੋਹੇ ਵਾਙ ਪਾਰ ਉਤਰ ਜਾਂਦੇ ਹਨ।

ਧਾਵਤ ਜੋਨਿ ਜਨਮ ਭ੍ਰਮਿ ਥਾਕੇ; ਅਬ ਦੁਖ ਕਰਿ ਹਮ ਹਾਰਿਓ ਰੇ ॥

ਭੁਲੇਖੇ ਰਾਹੀਂ ਮੈਂ ਅਨੇਕਾਂ ਜੂਨੀਆਂ ਦੀਆਂ ਪੈਦਾਇਸ਼ਾਂ ਅੰਦਰ ਭਟਕਦਾ ਹੰਭ ਗਿਆ ਹਾਂ। ਹੁਣ ਮੈਂ ਪੀੜ ਨਾਲ ਹਰ ਹੁਟ ਗਿਆ ਹਾਂ।

ਕਹਿ ਕਬੀਰ, ਗੁਰ ਮਿਲਤ ਮਹਾ ਰਸੁ; ਪ੍ਰੇਮ ਭਗਤਿ ਨਿਸਤਾਰਿਓ ਰੇ ॥੪॥੧॥੫॥੫੬॥

ਕਬੀਰ ਜੀ ਆਖਦੇ ਹਨ, ਗੁਰਾਂ ਨੂੰ ਭੇਟਣ ਦੁਆਰਾ ਮੈਨੂੰ ਪਰਮ ਅਨੰਦ ਪਰਾਪਤ ਹੋਇਆ ਹੈ, ਅਤੇ ਪ੍ਰੀਤ ਅਤੇ ਅਨੁਰਾਗ ਨੇ ਮੈਨੂੰ ਬਚਾ ਲਿਆ ਹੈ।


ਗਉੜੀ ॥

ਗਉੜੀ।

ਕਾਲਬੂਤ ਕੀ ਹਸਤਨੀ, ਮਨ ਬਉਰਾ ਰੇ! ਚਲਤੁ ਰਚਿਓ ਜਗਦੀਸ ॥

ਹੱਥਨੀ ਦੇ ਢਾਚੇ ਦੀ ਤਰ੍ਹਾਂ ਹੇ ਕਮਲੀ ਜਿੰਦੜੀਏ! ਸ੍ਰਿਸ਼ਟੀ ਦੇ ਸੁਆਮੀ ਨੇ ਇਹ ਜਗਤ-ਖੇਡ ਬਣਾਈ ਹੈ।

ਕਾਮ ਸੁਆਇ ਗਜ ਬਸਿ ਪਰੇ, ਮਨ ਬਉਰਾ ਰੇ! ਅੰਕਸੁ ਸਹਿਓ ਸੀਸ ॥੧॥

ਵਿਸ਼ੇ ਦੇ ਸੁਆਦ ਦੇ ਅਧੀਨ ਹਾਥੀ ਕਾਬੂ ਵਿੱਚ ਆ ਜਾਂਦਾ ਹੈ, ਹੇ ਮੇਰੀ ਕਮਲੀ ਜਿੰਦੜੀਏ! ਅਤੇ ਉਸ ਨੂੰ ਸਿਰ ਤੇ ਕੁੰਡਾ ਸਹਾਰਨਾ ਪੈਦਾ ਹੈ।

ਬਿਖੈ ਬਾਚੁ, ਹਰਿ ਰਾਚੁ; ਸਮਝੁ ਮਨ ਬਉਰਾ ਰੇ! ॥

ਪਾਪ ਤੋਂ ਬਚ, ਵਾਹਿਗੁਰੂ ਅੰਦਰ ਲੀਨ ਹੋ ਅਤੇ ਇਹ ਸਿਖ-ਮਤ ਧਾਰਨ ਕਰ, ਹੇ ਮੇਰੀ ਕਮਲੀ ਜਿੰਦੜੀਏ!

ਨਿਰਭੈ ਹੋਇ, ਨ ਹਰਿ ਭਜੇ ਮਨ ਬਉਰਾ ਰੇ! ਗਹਿਓ ਨ ਰਾਮ ਜਹਾਜੁ ॥੧॥ ਰਹਾਉ ॥

ਤੂੰ ਨਿਡੱਰ ਹੋ ਕੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਅਤੇ ਸਾਹਿਬ ਦੇ ਬੋਹਿਥ ਉੱਤੇ ਸਵਾਰ ਨਹੀਂ ਹੋਈ, ਹੇ ਮੇਰੀ ਕਮਲੀ ਜਿੰਦੜੀਏ! ਠਹਿਰਾਉ।

ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ! ਲੀਨੀ ਹਾਥੁ ਪਸਾਰਿ ॥

ਹੇ ਮੇਰੀ ਕਮਲੀ ਜਿੰਦੜੀਏ! ਆਪਣਾ ਹੱਥ ਅਗਾਂਹਾਂ ਕਰ ਕੇ ਬਾਦਰ ਦਾਣਿਆਂ ਦੀ ਮੁੱਠੀ ਭਰ ਲੈਦਾ ਹੈ।

ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ! ਨਾਚਿਓ ਘਰ ਘਰ ਬਾਰਿ ॥੨॥

ਖਲਾਸੀ ਪਾਉਣ ਦੀ ਚਿੰਤਾ ਧਾਰਨ ਕਰ ਹੇ ਮੇਰੀ ਕਮਲੀ ਜਿੰਦੜੀਏ! ਉਸ ਨੂੰ ਹਰ ਮਕਾਨ ਦੇ ਬੂਹੇ ਮੂਹਰੇ ਨਚਣਾ ਪੈਦਾ ਹੈ।

ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ! ਮਾਯਾ ਇਹੁ ਬਿਉਹਾਰੁ ॥

ਜਿਸ ਤਰ੍ਹਾਂ ਕੁੜਿੱਕੀ ਦੇ ਜ਼ਰੀਏ ਤੋਤਾ ਪਕੜਿਆ ਜਾਂਦਾ ਹੈ, ਹੇ ਮੇਰੀ ਕਮਲੀ ਜਿੰਦੜੀਏ! ਏਸ ਤਰ੍ਹਾਂ ਹੀ ਸੰਸਾਰੀ ਕਾਰ-ਵਿਹਾਰ ਨਾਲ ਇਨਸਾਨ ਜਕੜਿਆਂ ਜਾਂਦਾ ਹੈ।

ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ! ਤਿਉ ਪਸਰਿਓ ਪਾਸਾਰੁ ॥੩॥

ਜਿਸ ਤਰ੍ਹਾਂ ਉਡ ਪੁਡ ਜਾਣ ਵਾਲੀ ਹੈ ਰੰਗਤ ਕੁਸੰਭੇ ਦੇ ਫੁੱਲ ਦੀ, ਹੇ ਮੇਰੀ ਕਮਲੀ ਜਿੰਦੜੀਏ! ਉਸੇ ਤਰ੍ਹਾਂ ਦਾ ਹੈ ਜਗਤ ਦਾ ਖਿਲਾਰਾ।

ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ! ਪੂਜਨ ਕਉ ਬਹੁ ਦੇਵ ॥

ਹੇ ਮੇਰੀ ਕਮਲੀ ਜਿੰਦੇ ਇਸ਼ਨਾਨ ਕਰਨ ਲਈ ਬਹੁਤੇ ਧਰਮ ਅਸਥਾਨ ਹਨ ਅਤੇ ਉਪਾਸ਼ਨਾ ਕਰਨ ਲਈ ਅਨੇਕਾਂ ਦੇਵਤੇ।

ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ! ਛੂਟਨੁ ਹਰਿ ਕੀ ਸੇਵ ॥੪॥੧॥੬॥੫੭॥

ਕਬੀਰ ਜੀ ਆਖਦੇ ਹਨ ਤੇਰਾ ਇਸ ਤਰ੍ਹਾਂ ਛੁਟਕਾਰਾ ਨਹੀਂ ਹੋਣਾ, ਹੇ ਮੇਰੀ ਕਮਲੀ ਜਿੰਦੇ! ਰੱਬ ਦੀ ਸੇਵਾ ਦੁਆਰਾ ਹੀ ਤੇਰਾ ਖਲਾਸੀ ਹੋਏਗੀ।


ਗਉੜੀ ॥

ਗਉੜੀ।

ਅਗਨਿ ਨ ਦਹੈ, ਪਵਨੁ ਨਹੀ ਮਗਨੈ; ਤਸਕਰੁ ਨੇਰਿ ਨ ਆਵੈ ॥

ਅੱਗ ਇਸ ਨੂੰ ਫੁਕਦੀ ਨਹੀਂ ਨਾਂ ਹੀ ਹਵਾ ਇਸ ਨੂੰ ਉਡਾ ਕੇ ਲੈ ਜਾਂਦੀ ਹੈ। ਚੋਰ ਇਸ ਦੇ ਨੇੜੇ ਨਹੀਂ ਲਗਦਾ।

ਰਾਮ ਨਾਮ ਧਨੁ ਕਰਿ ਸੰਚਉਨੀ; ਸੋ ਧਨੁ ਕਤ ਹੀ ਨ ਜਾਵੈ ॥੧॥

ਸੁਆਮੀ ਦੇ ਨਾਮ ਦੀ ਐਸੀ ਦੌਲਤ ਇਕੱਤ੍ਰ ਕਰ। ਉਹ ਦੌਲਤ ਕਿਧਰੇ ਨਹੀਂ ਜਾਂਦੀ।

ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ; ਇਹੈ ਸਾਰ ਧਨੁ ਕਹੀਐ ॥

ਮਾਇਆ ਦਾ ਸੁਆਮੀ, ਆਲਮ ਦਾ ਮਾਲਕ ਅਤੇ ਧਰਤੀ ਦਾ ਆਸਰਾ, ਵਾਹਿਗੁਰੂ ਮੇਰੀ ਦੌਲਤ ਹੈ। ਇਹੀ ਅਸਲੀ ਦੌਲਤ ਆਖੀ ਜਾਂਦੀ ਹੈ।

ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ; ਸੋ ਸੁਖੁ ਰਾਜਿ ਨ ਲਹੀਐ ॥੧॥ ਰਹਾਉ ॥

ਜੋ ਠੰਢ ਚੈਨ ਸੁਆਮੀ ਮਾਲਕ ਦੀ ਘਾਲ ਅੰਦਰ ਪਰਾਪਤ ਹੁੰਦੀ ਹੈ, ਉਹ ਠੰਢ ਚੈਨ ਪਾਤਸ਼ਾਹੀ ਵਿੱਚ ਨਹੀਂ ਲੱਭਦੀ। ਠਹਿਰਾਉ।

ਇਸੁ ਧਨ ਕਾਰਣਿ ਸਿਵ ਸਨਕਾਦਿਕ; ਖੋਜਤ ਭਏ ਉਦਾਸੀ ॥

ਸ਼ਿਵਜੀ ਅਤੇ ਸਨਕ ਆਦਿਕ ਇਸ ਦੌਲਤ ਦੀ ਖੋਜ ਭਾਲ ਖਾਤਰ ਜਗਤ-ਤਿਆਗੀ ਹੋ ਗਏ।

ਮਨਿ ਮੁਕੰਦੁ ਜਿਹਬਾ ਨਾਰਾਇਨੁ; ਪਰੈ ਨ ਜਮ ਕੀ ਫਾਸੀ ॥੨॥

ਜਿਸ ਦੇ ਦਿਲ ਅੰਦਰ ਮੁਕਤੀ ਦੇਣਹਾਰ ਅਤੇ ਜਿਸ ਦੀ ਜੀਭ ਉਤੇ ਸਰਬ-ਵਿਆਪਕ ਸੁਆਮੀ ਹੈ, ਉਹ ਮੌਤ ਦੀ ਫਾਹੀ ਵਿੱਚ ਨਹੀਂ ਪੈਦਾ।

ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ; ਤਾਸੁ ਸੁਮਤਿ ਮਨੁ ਲਾਗਾ ॥

ਗੁਰਾਂ ਦੀ ਦਿੱਤੀ ਹੋਈ ਸੁਆਮੀ ਦੀ ਸੇਵਾ ਅਤੇ ਬ੍ਰਹਮ ਬੀਚਾਰ ਮੇਰੀ ਜ਼ਾਤੀ ਦੌਲਤ ਹੈ। ਉਸ ਸਰੇਸ਼ਟ ਸਿਖਿਆ ਨਾਲ ਮੇਰਾ ਚਿੱਤ ਜੁੜਿਆ ਹੋਇਆ ਹੈ।

ਜਲਤ ਅੰਭ ਥੰਭਿ ਮਨੁ ਧਾਵਤ; ਭਰਮ ਬੰਧਨ ਭਉ ਭਾਗਾ ॥੩॥

ਸਾਈਂ ਦਾ ਨਾਮ ਸੜਦੀ ਹੋਈ ਰੂਹ ਨਹੀਂ ਪਾਣੀ ਹੈ ਅਤੇ ਭੱਜੇ ਫਿਰਦੇ ਮਨੂਏ ਲਈ ਥੰਮ। ਉਸ ਨਾਲ ਵਹਿਮ ਦੇ ਡਰ ਅਤੇ ਜੂੜ ਉਡ ਪੁੱਡ ਜਾਂਦੇ ਹਨ।

ਕਹੈ ਕਬੀਰੁ ਮਦਨ ਕੇ ਮਾਤੇ; ਹਿਰਦੈ ਦੇਖੁ ਬੀਚਾਰੀ ॥

ਕਬੀਰ ਜੀ ਆਖਦੇ ਹਨ, “ਓ ਤੂੰ ਕਾਮ ਦੇ ਮੱਤੇ ਹੋਏ ਬੰਦੇ! ਆਪਣੇ ਚਿੱਤ ਵਿੱਚ ਸੋਚ ਸਮਝ ਤੇ ਵੇਖ”।

ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ; ਹਮ ਘਰਿ ਏਕੁ ਮੁਰਾਰੀ ॥੪॥੧॥੭॥੫੮॥

ਤੇਰੇ ਗ੍ਰਹਿ ਵਿੱਚ ਲੱਖਾਂ ਅਤੇ ਕ੍ਰੋੜਾਂ ਹੀ ਕੋਤਲ ਅਤੇ ਹਾਥੀ ਹਨ। ਮੇਰੇ ਘਰ ਵਿੱਚ ਮੁਰ ਰਾਖਸ਼ ਨੂੰ ਮਾਰਨ ਵਾਲਾ ਇਕ ਪ੍ਰਭੂ ਹੀ ਹੈ।


ਗਉੜੀ ॥

ਗਉੜੀ।

ਜਿਉ ਕਪਿ ਕੇ ਕਰ ਮੁਸਟਿ ਚਨਨ ਕੀ; ਲੁਬਧਿ ਨ ਤਿਆਗੁ ਦਇਓ ॥

ਜਿਸ ਤਰ੍ਹਾਂ ਲਾਲਚ ਕਰਕੇ ਬਾਂਦਰ ਆਪਣੇ ਹੱਥ ਦੀ ਛੱਲਿਆਂ ਦੀ ਮੁੱਠੀ ਨੂੰ ਨਹੀਂ ਛੱਡਦਾ,

ਜੋ ਜੋ ਕਰਮ ਕੀਏ ਲਾਲਚ ਸਿਉ; ਤੇ ਫਿਰਿ ਗਰਹਿ ਪਰਿਓ ॥੧॥

ਅਤੇ ਉਸ ਕਰਕੇ ਫਸ ਜਾਂਦਾ ਹੈ, ਇਸੇ ਤਰ੍ਹਾਂ ਹੀ ਸਾਰੇ ਅਮਲ ਜੋ ਹਿਰਸ ਰਾਹੀਂ ਬੰਦਾ ਕਮਾਉਂਦਾ ਹੈ, ਉਹ ਆਖਰ ਨੂੰ ਉਸ ਦੀ ਗਰਦਨ ਦੁਆਲੇ ਦੀ ਫਾਹੀ ਬਣ ਜਾਂਦੇ ਹਨ।

ਭਗਤਿ ਬਿਨੁ; ਬਿਰਥੇ ਜਨਮੁ ਗਇਓ ॥

ਵਾਹਿਗੁਰੂ ਦੀ ਅਨੁਰਾਗੀ ਸੇਵਾ ਦੇ ਬਗੈਰ ਮਨੁੱਖੀ ਜੀਵਨ ਬੇਅਰਥ ਬੀਤ ਜਾਂਦਾ ਹੈ।

ਸਾਧਸੰਗਤਿ ਭਗਵਾਨ ਭਜਨ ਬਿਨੁ; ਕਹੀ ਨ ਸਚੁ ਰਹਿਓ ॥੧॥ ਰਹਾਉ ॥

ਸਚਿਆਰਾ ਦੀ ਸੰਗਤ ਅਤੇ ਭਾਗਾਂ ਵਾਲੇ ਸੁਆਮੀ ਦੇ ਸਿਮਰਨ ਦੇ ਬਗੈਰ ਹੋਰ ਕਿਧਰੇ ਸੱਚ ਨਿਵਾਸ ਨਹੀਂ ਰਖਦਾ। ਠਹਿਰਾਉ।

ਜਿਉ ਉਦਿਆਨ ਕੁਸਮ ਪਰਫੁਲਿਤ; ਕਿਨਹਿ ਨ ਘ੍ਰਾਉ ਲਇਓ ॥

ਜਿਸ ਤਰ੍ਹਾਂ ਬੀਅਬਾਨ ਵਿੱਚ ਫੁਲ ਖਿੜਦਾ ਹੈ ਅਤੇ ਕੋਈ ਭੀ ਉਸ ਦੀ ਸੁੰਗਧੀ ਨਹੀਂ ਮਾਣਦਾ,

ਤੈਸੇ ਭ੍ਰਮਤ ਅਨੇਕ ਜੋਨਿ ਮਹਿ; ਫਿਰਿ ਫਿਰਿ ਕਾਲ ਹਇਓ ॥੨॥

ਇਸੇ ਤਰ੍ਹਾਂ ਆਦਮੀ ਕਈ ਜੂਨੀਆਂ ਅੰਦਰ ਭਟਕਦਾ ਹੈ ਅਤੇ ਮੌਤ ਉਸ ਨੂੰ ਬਾਰੰਬਰ ਤਬਾਹ ਕਰਦੀ ਹੈ।

ਇਆ ਧਨ ਜੋਬਨ, ਅਰੁ ਸੁਤ ਦਾਰਾ; ਪੇਖਨ ਕਉ ਜੁ ਦਇਓ ॥

ਇਹ ਦੌਲਤ, ਜੁਆਨੀ, ਪੁਤ੍ਰ ਅਤੇ ਪਤਨੀ, ਜੋ ਸੁਆਮੀ ਦੇ ਦਿਤੇ ਹਨ, ਕੇਵਲ ਇਕ ਬੀਤ ਜਾਣ ਵਾਲਾ ਨਜ਼ਾਰਾ ਹੈ।

ਤਿਨ ਹੀ ਮਾਹਿ ਅਟਕਿ ਜੋ ਉਰਝੇ; ਇੰਦ੍ਰੀ ਪ੍ਰੇਰਿ ਲਇਓ ॥੩॥

ਜੋ ਇਨ੍ਹਾਂ ਅੰਦਰ ਫਸ ਅਤੇ ਉਲਝ ਜਾਂਦੇ ਹਨ, ਉਨ੍ਹਾਂ ਨੂੰ ਇੰਦਰੇ ਉਕਸਾ ਕੇ ਕੁਰਾਹੇ ਪਾ ਦਿੰਦੇ ਹਨ।

ਅਉਧ ਅਨਲ, ਤਨੁ ਤਿਨ ਕੋ ਮੰਦਰੁ; ਚਹੁ ਦਿਸ ਠਾਟੁ ਠਇਓ ॥

ਉਮਰ ਅੱਗ ਹੈ, ਦੇਹਿ ਫੂਸ ਦਾ ਘਰ ਹੈ। ਚੌਹੀ ਪਾਸੀਂ ਸਾਰੇ ਇਹ ਬਨਾਵਟ ਬਣੀ ਹੋਈ ਹੈ।

ਕਹਿ ਕਬੀਰ ਭੈ ਸਾਗਰ ਤਰਨ ਕਉ; ਮੈ ਸਤਿਗੁਰ ਓਟ ਲਇਓ ॥੪॥੧॥੮॥੫੯॥

ਕਬੀਰ ਜੀ ਆਖਦੇ ਹਨ ਕਿ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਮੈਂ ਸੱਚੇ ਗੁਰਾਂ ਦੀ ਪਨਾਹ ਲਈ ਹੈ।


ਗਉੜੀ ॥

ਗਉੜੀ।

ਪਾਨੀ ਮੈਲਾ, ਮਾਟੀ ਗੋਰੀ ॥

ਪਾਣੀ ਵਰਗਾ ਵੀਰਜ ਗੰਦਾ ਹੈ ਅਤੇ ਅੰਡ ਥੈਲੀ ਦੀ ਰਤੂਬਤ ਲਾਲ।

ਇਸ ਮਾਟੀ ਕੀ, ਪੁਤਰੀ ਜੋਰੀ ॥੧॥

ਇਸ ਮਿੱਟੀ ਤੋਂ ਪੁਤਲੀ ਬਣਾਈ ਗਈ ਹੈ।

ਮੈ ਨਾਹੀ, ਕਛੁ ਆਹਿ ਨ ਮੋਰਾ ॥

ਮੈਂ ਕੁਝ ਭੀ ਨਹੀਂ ਅਤੇ ਕੋਈ ਸ਼ੈ ਮੇਰੀ ਨਹੀਂ।

ਤਨੁ ਧਨੁ ਸਭੁ ਰਸੁ, ਗੋਬਿੰਦ ਤੋਰਾ ॥੧॥ ਰਹਾਉ ॥

ਮੇਰੀ ਦੇਹਿ, ਦੌਲਤ ਅਤੇ ਸਾਰੀਆਂ ਨਿਆਮ੍ਹਤਾ ਤੇਰੀਆਂ ਹਨ ਹੇ ਜਗਤ ਦੇ ਰਖਿਅਕ! ਠਹਿਰਾਉ।

ਇਸ ਮਾਟੀ ਮਹਿ, ਪਵਨੁ ਸਮਾਇਆ ॥

ਇਸ ਮਿਟੀ (ਦੇਹਿ) ਅੰਦਰ ਸੁਆਸ ਪਾ ਦਿੱਤਾ ਗਿਆ ਹੈ।

ਝੂਠਾ ਪਰਪੰਚੁ, ਜੋਰਿ ਚਲਾਇਆ ॥੨॥

ਆਪਣੀ ਸੱਤਿਆ ਦੁਆਰਾ ਤੂੰ ਝੂਠੀ ਬਣਤਰ ਨੂੰ ਚਾਲੂ ਕਰ ਛੱਡਿਆ ਹੈ।

ਕਿਨਹੂ, ਲਾਖ ਪਾਂਚ ਕੀ ਜੋਰੀ ॥

ਕਈ ਪੰਜ ਲੱਖ ਰੁਪਏ ਜਮ੍ਹਾਂ ਕਰਦੇ ਹਨ।

ਅੰਤ ਕੀ ਬਾਰ, ਗਗਰੀਆ ਫੋਰੀ ॥੩॥

ਅਖੀਰ ਨੂੰ ਘੜਾ (ਸਰੀਰ) ਫੁੱਟ ਜਾਂਦਾ ਹੈ।

ਕਹਿ ਕਬੀਰ, ਇਕ ਨੀਵ ਉਸਾਰੀ ॥

ਕਬੀਰ ਜੀ ਆਖਦੇ ਹਨ, ਕਿ ਇਕ ਬੁਨਿਆਦ, ਜਿਹੜੀ ਤੂੰ ਰੱਖੀ ਹੈ,

ਖਿਨ ਮਹਿ, ਬਿਨਸਿ ਜਾਇ ਅਹੰਕਾਰੀ ॥੪॥੧॥੯॥੬੦॥

ਇਕ ਮੁਹਤ ਵਿੱਚ ਤਬਾਹ ਹੋ ਜਾਏਗੀ, ਹੇ ਮਗਰੂਰ ਬੰਦੇ।


ਗਉੜੀ ॥

ਗਉੜੀ।

ਰਾਮ ਜਪਉ ਜੀ! ਐਸੇ ਐਸੇ ॥

ਹੇ ਮੇਰੀ ਜਿੰਦੇ! ਇਸ ਤਰ੍ਹਾਂ ਸਾਹਿਬ ਦਾ ਸਿਮਰਨ ਕਰ,

ਧ੍ਰੂ ਪ੍ਰਹਿਲਾਦ, ਜਪਿਓ ਹਰਿ ਜੈਸੇ ॥੧॥

ਜਿਸ ਤਰ੍ਹਾਂ ਧਰੂ ਅਤੇ ਪ੍ਰਹਿਲਾਦ ਨੇ ਵਾਹਿਗੁਰੂ ਨੂੰ ਆਰਾਧਿਆ ਸੀ।

ਦੀਨ ਦਇਆਲ, ਭਰੋਸੇ ਤੇਰੇ ॥

ਹੇ ਗਰੀਬਾਂ ਦੇ ਮਿਹਰਬਾਨ! ਤੇਰੇ ਉਤੇ ਧਕੀਨ ਧਾਰ ਕੇ,

ਸਭੁ ਪਰਵਾਰੁ, ਚੜਾਇਆ ਬੇੜੇ ॥੧॥ ਰਹਾਉ ॥

ਮੈਂ ਆਪਣਾ ਸਮੂਹ ਟੱਬਰ ਕਬੀਲਾ ਤੇਰੇ ਜਹਾਜ਼ ਤੇ ਚਾੜ੍ਹ ਦਿੱਤਾ ਹੈ। ਠਹਿਰਾਉ।

ਜਾ ਤਿਸੁ ਭਾਵੈ, ਤਾ ਹੁਕਮੁ ਮਨਾਵੈ ॥

ਜਦ ਉਸ ਨੂੰ ਚੰਗਾ ਲੱਗਦਾ ਹੈ, ਤਦ ਉਹ ਆਪਣੇ ਫੁਰਮਾਨ ਤੇ ਅਮਲ ਕਰਾਉਂਦਾ ਹੈ,

ਇਸ ਬੇੜੇ ਕਉ, ਪਾਰਿ ਲਘਾਵੈ ॥੨॥

ਅਤੇ ਉਹ ਇਸ ਜਹਾਜ ਨੂੰ ਪਾਰ ਕਰ ਦਿੰਦਾ ਹੈ।

ਗੁਰ ਪਰਸਾਦਿ, ਐਸੀ ਬੁਧਿ ਸਮਾਨੀ ॥

ਗੁਰਾਂ ਦੀ ਦਇਆ ਦੁਆਰਾ ਮੇਰੇ ਅੰਦਰ ਐਸੀ ਸਮਝ ਟਿਕ ਗਈ ਹੈ,

ਚੂਕਿ ਗਈ, ਫਿਰਿ ਆਵਨ ਜਾਨੀ ॥੩॥

ਕਿ ਮੇਰਾ ਮੁੜ ਕੇ ਆਉਣਾ ਤੇ ਜਾਣਾ ਮੁਕ ਗਿਆ ਹੈ।

ਕਹੁ ਕਬੀਰ, ਭਜੁ ਸਾਰਿਗਪਾਨੀ ॥

ਕਬੀਰ ਜੀ ਆਖਦੇ ਹਨ, ਤੂੰ ਧਰਤੀ ਦੇ ਥੰਮ੍ਹਣਹਾਰ ਵਾਹਿਗੁਰੂ ਦਾ ਸਿਮਰਨ ਕਰ।

ਉਰਵਾਰਿ ਪਾਰਿ, ਸਭ ਏਕੋ ਦਾਨੀ ॥੪॥੨॥੧੦॥੬੧॥

ਇਸ ਲੋਕ, ਪਰਲੋਕ ਅਤੇ ਹਰ ਥਾਂ ਕੇਵਲ ਓਹੀ ਦਾਤਾਰ ਹੈ।


ਗਉੜੀ ੯ ॥

ਗਉੜੀ 9।

ਜੋਨਿ ਛਾਡਿ, ਜਉ ਜਗ ਮਹਿ ਆਇਓ ॥

ਗਰਭ ਨੂੰ ਛੱਡ ਕੇ ਜਦ ਪ੍ਰਾਣੀ ਜਹਾਨ ਅੰਦਰ ਆਉਂਦਾ ਹੈ,

ਲਾਗਤ ਪਵਨ, ਖਸਮੁ ਬਿਸਰਾਇਓ ॥੧॥

ਹਵਾ ਦੇ ਲਗਦਿਆਂ ਹੀ ਉਹ ਆਪਣੇ ਮਾਲਕ ਨੂੰ ਭੁਲਾ ਦਿੰਦਾ ਹੈ।

ਜੀਅਰਾ! ਹਰਿ ਕੇ ਗੁਨਾ ਗਾਉ ॥੧॥ ਰਹਾਉ ॥

ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦਾ ਜੱਸ ਗਾਇਨ ਕਰ। ਠਹਿਰਾਉ।

ਗਰਭ ਜੋਨਿ ਮਹਿ, ਉਰਧ ਤਪੁ ਕਰਤਾ ॥

ਜਦ ਤੂੰ ਬੱਚੇਦਾਨੀ ਦੇ ਜੀਵਨ ਅੰਦਰ ਪੁੱਠਾ ਲਟਕਿਆ ਹੋਇਆ ਤਪੱਸਿਆ ਕਰਦਾ ਸੈਂ,

ਤਉ, ਜਠਰ ਅਗਨਿ ਮਹਿ ਰਹਤਾ ॥੨॥

ਤਾਂ ਤੂੰ ਪੇਟ ਦੀ ਅੱਗ ਵਿਚੋਂ ਬਚ ਨਿਕਲਿਆਂ ਸੈਂ।

ਲਖ ਚਉਰਾਸੀਹ ਜੋਨਿ ਭ੍ਰਮਿ ਆਇਓ ॥

ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦਾ ਹੋਇਆ ਤੂੰ ਆਇਆ ਹੈ।

ਅਬ ਕੇ ਛੁਟਕੇ, ਠਉਰ ਨ ਠਾਇਓ ॥੩॥

ਜੇ ਤੂੰ ਹੁਣ ਠੋਕਰ ਖਾ ਗਿਆ ਤੈਨੂੰ ਕੋਈ ਜਗ੍ਹਾ ਜਾਂ ਘਰ ਹੱਥ ਨਹੀਂ ਲੱਗਣਾ।

ਕਹੁ ਕਬੀਰ, ਭਜੁ ਸਾਰਿਗਪਾਨੀ ॥

ਕਬੀਰ ਜੀ ਆਖਦੇ ਹਨ, ਤੂੰ ਆਪਣੇ ਸਾਈਂ ਦਾ ਸਿਮਰਨ ਕਰ,

ਆਵਤ ਦੀਸੈ, ਜਾਤ ਨ ਜਾਨੀ ॥੪॥੧॥੧੧॥੬੨॥

ਜੋ ਆਉਂਦਾ ਅਤੇ ਜਾਂਦਾ ਦਿਸਦਾ ਨਹੀਂ ਅਤੇ ਜੋ ਸਾਰਾ ਕੁਛ ਜਾਣਦਾ ਹੈ।


ਗਉੜੀ ॥

ਗਉੜੀ।

ਰੇ ਮਨ! ਤੇਰੋ ਕੋਇ ਨਹੀ; ਖਿੰਚਿ ਲੇਇ ਜਿਨਿ ਭਾਰੁ ॥

ਮੇਰੀ ਜਿੰਦੜੀਏ! ਕੋਈ ਜਣਾ ਜਿਸ ਦਾ ਬੋਝ ਤੂੰ ਚੁਕਦਾ ਹੈ, ਤੇਰਾ ਨਹੀਂ।

ਬਿਰਖ ਬਸੇਰੋ ਪੰਖਿ ਕੋ; ਤੈਸੋ ਇਹੁ ਸੰਸਾਰੁ ॥੧॥

ਜਿਸ ਤਰ੍ਹਾਂ ਪੰਛੀ ਦਾ ਰੁਖ ਉਤੇ ਬੈਠਣਾ ਹੈ, ਉਸੇ ਤਰ੍ਹਾਂ ਦਾ ਇਹ ਜਹਾਨ ਹੈ।

ਰਾਮ ਰਸੁ ਪੀਆ ਰੇ ॥

ਪ੍ਰਭੂ ਦਾ ਅੰਮ੍ਰਿਤ ਮੈਂ ਪਾਨ ਕੀਤਾ ਹੈ,

ਜਿਹ ਰਸ, ਬਿਸਰਿ ਗਏ ਰਸ ਅਉਰ ॥੧॥ ਰਹਾਉ ॥

ਜਿਸ ਆਬਿ-ਹਿਯਾਤ ਦੁਆਰਾ ਮੈਨੂੰ ਹੋਰ ਸੁਆਦ ਭੁੱਲ ਗਏ ਹਨ। ਠਹਿਰਾਉ।

ਅਉਰ ਮੁਏ ਕਿਆ ਰੋਈਐ? ਜਉ ਆਪਾ ਥਿਰੁ ਨ ਰਹਾਇ ॥

ਜਦ ਕਿ ਅਸੀਂ ਖੁਦ ਮੁਸਤਕਿਲ ਨਹੀਂ ਹੋਰਨਾਂ ਦੇ ਮਰਨ ਉਤੇ ਅਸੀਂ ਕਿਉਂ ਵਿਰਲਾਪ ਕਰੀਏ?

ਜੋ ਉਪਜੈ ਸੋ ਬਿਨਸਿ ਹੈ; ਦੁਖੁ ਕਰਿ ਰੋਵੈ ਬਲਾਇ ॥੨॥

ਜੋ ਕੋਈ ਭੀ ਜੰਮਿਆ ਹੈ, ਉਹ ਮਰ ਜਾਸੀ। ਇਸ ਦੁਖੜੇ ਕਾਰਨ ਮੇਰੇ ਭੂਤ ਪ੍ਰੇਤ ਰੋਣ।

ਜਹ ਕੀ ਉਪਜੀ ਤਹ ਰਚੀ; ਪੀਵਤ ਮਰਦਨ ਲਾਗ ॥

ਜਦ ਆਦਮੀ ਨੇਕ ਬੰਦਿਆਂ ਨਾਲ ਜੁੜ ਜਾਂਦਾ ਹੈ ਅਤੇ ਨਾਮ ਅੰਮ੍ਰਿਤ ਪਾਨ ਕਰਦਾ ਹੈ, ਉਸ ਦੀ ਆਤਮਾ ਉਸ ਅੰਦਰ ਲੀਨ ਹੋ ਜਾਂਦੀ ਹੈ, ਜਿਸ ਤੋਂ ਉਹ ਪੈਦਾ ਹੋਈ ਸੀ।

ਕਹਿ ਕਬੀਰ ਚਿਤਿ ਚੇਤਿਆ; ਰਾਮ ਸਿਮਰਿ ਬੈਰਾਗ ॥੩॥੨॥੧੩॥੬੪॥

ਕਬੀਰ ਜੀ ਆਖਦੇ ਹਨ, ਮੈਂ ਆਪਣੇ ਮਨ ਵਿੱਚ ਵਿਆਪਕ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਅਤੇ ਉਸ ਨੂੰ ਪਿਆਰ ਨਾਲ ਯਾਦ ਕਰਦਾ ਹਾਂ।


ਰਾਗੁ ਗਉੜੀ ॥

ਰਾਗ ਗਉੜੀ।

ਪੰਥੁ ਨਿਹਾਰੈ ਕਾਮਨੀ; ਲੋਚਨ ਭਰੀ, ਲੇ ਉਸਾਸਾ ॥

ਹਊਕੇ ਭਰਦੀ ਅਤੇ ਅੱਥਰੂ ਭਰੀਆਂ ਅੱਖਾਂ ਨਾਲ ਪਤਨੀ ਰਾਹ ਤਕਾਉਂਦੀ ਹੈ।

ਉਰ ਨਾ ਭੀਜੈ, ਪਗੁ ਨ ਖਿਸੈ; ਹਰਿ ਦਰਸਨ ਕੀ ਆਸਾ ॥੧॥

ਉਸ ਦਾ ਚਿੱਤ ਪ੍ਰਸੰਨ ਨਹੀਂ ਅਤੇ ਆਪਣੇ ਸੁਆਮੀ ਨੂੰ ਦੇਖਣ ਦੀ ਉਮੀਦ ਵਿੱਚ ਉਹ ਆਪਣੇ ਪੈਰ ਪਿਛੇ ਨਹੀਂ ਹਟਾਉਂਦੀ।

ਉਡਹੁ ਨ, ਕਾਗਾ ਕਾਰੇ! ॥

ਉਡ ਜਾ, ਹੇ ਕਾਲੇ ਕਾਂ!

ਬੇਗਿ ਮਿਲੀਜੈ, ਅਪੁਨੇ ਰਾਮ ਪਿਆਰੇ ॥੧॥ ਰਹਾਉ ॥

ਤਾਂ ਜੋ ਮੈਂ ਆਪਣੇ ਪ੍ਰੀਤਮ ਸੁਆਮੀ ਨੂੰ ਛੇਤੀ ਮਿਲ ਪਵਾਂ। ਠਹਿਰਾਉ।

ਕਹਿ ਕਬੀਰ, ਜੀਵਨ ਪਦ ਕਾਰਨਿ; ਹਰਿ ਕੀ ਭਗਤਿ ਕਰੀਜੈ ॥

ਕਬੀਰ ਆਖਦਾ ਹੈ, ਸਦੀਵੀ ਜੀਵਨ ਦੀ ਪਦਵੀ ਹਾਸਲ ਕਰਨ ਲਈ ਸਾਈਂ ਦੀ ਅਨੁਰਾਗੀ ਸੇਵਾ ਕਰ।

ਏਕੁ ਆਧਾਰੁ ਨਾਮੁ ਨਾਰਾਇਨ; ਰਸਨਾ ਰਾਮੁ ਰਵੀਜੈ ॥੨॥੧॥੧੪॥੬੫॥

ਵਿਆਪਕ ਵਾਹਿਗੁਰੂ ਦਾ ਨਾਮ ਹੀ ਮੇਰਾ ਇਕੋ ਇਕ ਆਸਰਾ ਹੈ ਅਤੇ ਆਪਣੀ ਜੀਭ ਨਾਲ ਮੈਂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।


ਰਾਗੁ ਗਉੜੀ ੧੧ ॥

੧੧ = ‘ਘਰ’ ਗਿਆਰ੍ਹਵਾਂ।

ਆਸ ਪਾਸ ਘਨ ਤੁਰਸੀ ਕਾ ਬਿਰਵਾ; ਮਾਝ ਬਨਾ ਰਸਿ ਗਾਊਂ ਰੇ ॥

ਆਲੇ ਦੁਆਲੇ ਸੰਘਣੀਆਂ ਮਿੱਠੇ ਨਿਆਜ਼ਬੋ ਦੀਆਂ ਝਾੜੀਆਂ ਹਨ। ਉਨ੍ਹਾਂ ਦੇ ਵਿੱਚ ਇਕ ਉਮਦਾ ਪਿੰਡ ਬਣਿਆ ਹੋਇਆ ਹੈ।

ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ; ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥੧॥

ਉਸ ਦੀ ਸੁੰਦਰਤਾ ਵੇਖ ਕੇ ਗੁਆਲਣ ਫ਼ਰੇਫਤਾ ਹੋ ਗਈ “ਮੈਨੂੰ ਨਾਂ ਛੱਡ ਅਤੇ ਕਿਧਰੇ ਨਾਂ ਜਾ”।

ਤੋਹਿ ਚਰਨ, ਮਨੁ ਲਾਗੋ ਸਾਰਿੰਗਧਰ ॥

ਮੇਰੀ ਆਤਮਾ ਤੇਰੇ ਚਰਨਾਂ ਨਾਲ ਜੁੜੀ ਹੋਈ ਹੈ, ਹੇ ਧਨੁਖ-ਧਾਰੀ!

ਸੋ ਮਿਲੈ, ਜੋ ਬਡਭਾਗੋ ॥੧॥ ਰਹਾਉ ॥

ਕੇਵਲ ਓਹੀ ਤੈਨੂੰ ਮਿਲਦਾ ਹੈ, ਜਿਹੜਾ ਸ਼੍ਰੇਸ਼ਟ ਨਸੀਬਾਂ ਵਾਲਾ ਹੈ। ਠਹਿਰਾਉ।

ਬਿੰਦ੍ਰਾਬਨ ਮਨ ਹਰਨ ਮਨੋਹਰ; ਕ੍ਰਿਸਨ ਚਰਾਵਤ ਗਾਊ ਰੇ ॥

ਮਨ ਨੂੰ ਲੁਭਾਉਣ ਵਾਲਾ ਹੈ ਬ੍ਰਿੰਦਾਬਨ, ਜਿਥੇ ਮਨ-ਮੋਹਨ ਮਾਲਕ ਗਈਆਂ ਚਾਰਦਾ ਹੈ।

ਜਾ ਕਾ ਠਾਕੁਰੁ ਤੁਹੀ ਸਾਰਿੰਗਧਰ; ਮੋਹਿ ਕਬੀਰਾ ਨਾਊ ਰੇ ॥੨॥੨॥੧੫॥੬੬॥

ਮੇਰਾ ਨਾਮ ਕਬੀਰ ਹੈ, ਜਿਸ ਦਾ ਮਾਲਕ, ਹੇ ਕਮਾਨ ਚੁਕਣ ਵਾਲੇ ਤੂੰ ਹੈ।


ਗਉੜੀ ੧੨ ॥

ਗਉੜੀ।

ਮਨ ਰੇ! ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ; ਇਆ ਮਾਇਆ ਕੇ ਡਾਂਡੇ ॥

ਹੇ ਇਹ ਮਾਇਆ ਦੇ ਸ਼ਿਕਾਰ ਬੰਦੇ! ਸਹਿਸਾ ਤਿਆਗ ਦੇ ਅਤੇ ਜ਼ਾਹਰਾ ਤੌਰ ਤੇ ਨਿਰਤਕਾਰੀ ਕਰ।

ਸੂਰੁ ਕਿ, ਸਨਮੁਖ ਰਨ ਤੇ ਡਰਪੈ; ਸਤੀ ਕਿ, ਸਾਂਚੈ ਭਾਂਡੇ ॥੧॥

ਉਹ ਕਾਹਦਾ ਸੂਰਮਾ ਹੈ ਜੋ ਆਮੋ-ਸਾਮ੍ਹਣੇ ਲੜਾਈ ਤੋਂ ਡਰਦਾ ਹੈ, ਅਤੇ ਉਹ ਕਿਸ ਤਰ੍ਹਾਂ ਦੀ ਜਾਂ-ਨਿਸਾਰ ਪਤਨੀ ਹੈ, ਜੋ ਜਦ ਸੱਦਾ ਆਉਂਦਾ ਹੈ, ਬਰਤਨ ਇਕੱਤ੍ਰ ਕਰਨ ਲੱਗ ਜਾਂਦੀ ਹੈ?

ਡਗਮਗ ਛਾਡਿ, ਰੇ ਮਨ ਬਉਰਾ! ॥

ਡਿੱਕੋ ਡੋਲੇ ਖਾਣੇ ਛੱਡ ਦੇ, ਹੇ ਬੇਵਕੂਫ ਬੰਦੇ!

ਅਬ ਤਉ ਜਰੇ ਮਰੇ ਸਿਧਿ ਪਾਈਐ; ਲੀਨੋ ਹਾਥਿ ਸੰਧਉਰਾ ॥੧॥ ਰਹਾਉ ॥

ਹੁਣ ਜਦ ਤੂੰ ਸੰਧੂਰ ਆਪਣੇ ਹੱਥ ਵਿੱਚ ਲੈ ਲਿਆ ਹੈ, ਪੂਰਨਤਾ ਪ੍ਰਾਪਤ ਕਰਨ ਲਈ ਸੜ ਕੇ ਮਰ ਜਾ। ਠਹਿਰਾਉ।

ਕਾਮ ਕ੍ਰੋਧ ਮਾਇਆ ਕੇ ਲੀਨੇ; ਇਆ ਬਿਧਿ ਜਗਤੁ ਬਿਗੂਤਾ ॥

ਸੰਸਾਰ ਵਿਸ਼ੇ ਭੋਗ, ਗੁੱਸੇ ਤੇ ਧਨ-ਦੌਲਤ ਅੰਦਰ ਖਚਤ ਹੋਇਆ ਹੋਇਆ ਹੈ। ਇਸ ਤਰ੍ਹਾਂ ਇਹ ਤਬਾਹ ਹੋ ਗਿਆ ਹੈ।

ਕਹਿ ਕਬੀਰ ਰਾਜਾ ਰਾਮ ਨ ਛੋਡਉ; ਸਗਲ ਊਚ ਤੇ ਊਚਾ ॥੨॥੨॥੧੭॥੬੮॥

ਕਬੀਰ ਜੀ ਆਖਦੇ ਹਨ, ਤੂੰ ਪਾਤਸ਼ਾਹ ਪਰਮੇਸ਼ਰ ਨੂੰ ਨਾਂ ਤਿਆਗ, ਜੋ ਸਾਰਿਆਂ ਉਚਿਆਂ ਨਾਲੋਂ ਪਰਮ ਉੱਚਾ ਹੈ।


ਗਉੜੀ ੧੩ ॥

੧੩ = ‘ਘਰ’ ਤੇਰ੍ਹਵਾਂ।

ਫੁਰਮਾਨੁ ਤੇਰਾ ਸਿਰੈ ਊਪਰਿ; ਫਿਰਿ ਨ ਕਰਤ ਬੀਚਾਰ ॥

ਤੇਰਾ ਹੁਕਮ ਮੇਰੇ ਸੀਸ ਉਤੇ ਹੈ ਅਤੇ ਮੁੜ ਇਸ ਦੀ ਯੋਗਤਾ ਵੱਲ ਮੈਂ ਧਿਆਨ ਹੀ ਨਹੀਂ ਦਿੰਦਾ।

ਤੁਹੀ ਦਰੀਆ, ਤੁਹੀ ਕਰੀਆ; ਤੁਝੈ ਤੇ ਨਿਸਤਾਰ ॥੧॥

ਤੂੰ ਦਰਿਆ ਹੈ ਅਤੇ ਤੂੰ ਹੀ ਮਲਾਹ। ਤੇਰੇ ਤੋਂ ਹੀ ਮੇਰਾ ਕਲਿਆਨ ਹੈ।

ਬੰਦੇ! ਬੰਦਗੀ ਇਕਤੀਆਰ ॥

ਹੇ ਇਨਸਾਨ! ਸਾਹਿਬ ਦਾ ਸਿਮਰਨ ਅਖਤਿਆਰ ਕਰ।

ਸਾਹਿਬੁ ਰੋਸੁ ਧਰਉ, ਕਿ ਪਿਆਰੁ ॥੧॥ ਰਹਾਉ ॥

ਭਾਵੇਂ ਤੇਰਾ ਸੁਆਮੀ ਤੇਰੇ ਨਾਲ ਗੁੱਸੇ ਹੋਵੇ ਜਾਂ ਤੈਨੂੰ ਮੁਹੱਬਤ ਕਰੇ। ਠਹਿਰਾਉ।

ਨਾਮੁ ਤੇਰਾ, ਆਧਾਰੁ ਮੇਰਾ; ਜਿਉ ਫੂਲੁ ਜਈ ਹੈ ਨਾਰਿ ॥

ਜਿਸ ਤਰ੍ਹਾਂ ਪੁਸ਼ਪ ਪਾਣੀ ਅੰਦਰ ਪ੍ਰਫੁੱਲਤ ਹੁੰਦਾ ਹੈ, ਇਸ ਤਰ੍ਹਾਂ ਹੀ ਤੇਰਾ ਨਾਮ ਮੇਰਾ ਆਸਰਾ ਹੈ।

ਕਹਿ ਕਬੀਰ ਗੁਲਾਮੁ ਘਰ ਕਾ; ਜੀਆਇ ਭਾਵੈ ਮਾਰਿ ॥੨॥੧੮॥੬੯॥

ਕਬੀਰ ਆਖਦਾ ਹੈ, ਮੈਂ ਤੇਰੇ ਘਰ ਦਾ ਗੁਮਾਸ਼ਤਾ ਹਾਂ। ਮੇਰੀ ਰਖਿਆ ਕਰ ਤੇ ਭਾਵੇਂ ਮੈਨੂੰ ਮਾਰ ਸੁੱਟ।


ਗਉੜੀ ॥

ਗਉੜੀ।

ਲਖ ਚਉਰਾਸੀਹ ਜੀਅ ਜੋਨਿ ਮਹਿ; ਭ੍ਰਮਤ ਨੰਦ, ਬਹੁ ਥਾਕੋ ਰੇ ॥

ਚੁਰਾਸੀ ਲੱਖ ਪ੍ਰਾਣਧਾਰੀ ਜੂਨੀਆਂ ਅੰਦਰ ਭਟਕਦਾ ਹੋਇਆ, ਕ੍ਰਿਸ਼ਨ ਦਾ ਪਾਲਣ ਵਾਲਾ ਪਿਤਾ, ਨੰਦ ਬਹੁਤ ਹੰਭ ਗਿਆ ਸੀ।

ਭਗਤਿ ਹੇਤਿ ਅਵਤਾਰੁ ਲੀਓ ਹੈ; ਭਾਗੁ ਬਡੋ ਬਪੁਰਾ ਕੋ ਰੇ ॥੧॥

ਉਸ ਦੇ ਅਨੁਰਾਗ ਦੇ ਕਾਰਨ ਕ੍ਰਿਸ਼ਨ ਨੇ ਉਸ ਦੇ ਘਰ ਜਨਮ ਧਾਰਿਆ। ਗਰੀਬ ਬੰਦੇ ਦੇ ਚੰਗੇ ਸਰੇਸ਼ਟ ਨਸੀਬ ਸਨ।

ਤੁਮ੍ਹ੍ਹ ਜੁ ਕਹਤ, ਹਉ ਨੰਦ ਕੋ ਨੰਦਨੁ; ਨੰਦ ਸੁ ਨੰਦਨੁ, ਕਾ ਕੋ ਰੇ ॥

ਤੁਸੀਂ ਕਹਿੰਦੇ ਹੋ ਕਿ ਕ੍ਰਿਸ਼ਨ ਨੰਦ ਦਾ ਪੁਤ੍ਰ ਸੀ, ਉਹ ਨੰਦ ਆਪ ਕੀਹਦਾ ਪੁਤ੍ਰ ਸੀ?

ਧਰਨਿ ਅਕਾਸੁ ਦਸੋ ਦਿਸ ਨਾਹੀ; ਤਬ ਇਹੁ ਨੰਦੁ, ਕਹਾ ਥੋ ਰੇ ॥੧॥ ਰਹਾਉ ॥

ਜਦ ਕੋਈ ਧਰਤੀ ਅਸਮਾਨ ਅਤੇ ਦੱਸ ਪਾਸੇ ਨਹੀਂ ਹੁੰਦੇ ਸਨ, ਉਦੋਂ ਇਹ ਨੰਦ ਕਿਥੇ ਸੀ? ਠਹਿਰਾਉ।

ਸੰਕਟਿ ਨਹੀ ਪਰੈ, ਜੋਨਿ ਨਹੀ ਆਵੈ; ਨਾਮੁ ਨਿਰੰਜਨ ਜਾ ਕੋ ਰੇ ॥

ਜਿਸ ਦਾ ਨਾਮ ਪਵਿੱਤ੍ਰ ਪ੍ਰਭੂ ਹੈ, ਉਹ ਤਕਲੀਫ ਵਿੱਚ ਨਹੀਂ ਪੈਦਾ ਅਤੇ ਜਨਮ ਨਹੀਂ ਧਾਰਦਾ।

ਕਬੀਰ ਕੋ ਸੁਆਮੀ ਐਸੋ ਠਾਕੁਰੁ; ਜਾ ਕੈ ਮਾਈ ਨ ਬਾਪੋ ਰੇ ॥੨॥੧੯॥੭੦॥

ਕਬੀਰ ਦਾ ਮਾਲਕ ਇਹੋ ਜਿਹਾ ਸਾਹਿਬ ਹੈ, ਜਿਸ ਦੀ ਨਾਂ ਕੋਈ ਮਾਤਾ ਹੈ ਤੇ ਨਾਂ ਹੀ ਪਿਤਾ।


ਗਉੜੀ ॥

ਗਉੜੀ।

ਨਿੰਦਉ ਨਿੰਦਉ, ਮੋ ਕਉ ਲੋਗੁ ਨਿੰਦਉ ॥

ਦੂਸ਼ਨ ਲਾਓ, ਦੂਸ਼ਨ ਲਾਓ, ਮੈਨੂੰ ਤੁਸੀਂ ਲੋਕੋ ਦੂਸ਼ਨ ਲਾਓ।

ਨਿੰਦਾ ਜਨ ਕਉ, ਖਰੀ ਪਿਆਰੀ ॥

ਬਦਖੋਈ ਰੱਬ ਦੇ ਨੌਕਰ ਨੂੰ ਬੜੀ ਮਿੱਠੀ ਲੱਗਦੀ ਹੈ।

ਨਿੰਦਾ ਬਾਪੁ, ਨਿੰਦਾ ਮਹਤਾਰੀ ॥੧॥ ਰਹਾਉ ॥

ਬਦਖੋਈ ਮੇਰਾ ਪਿਤਾ ਹੈ ਅਤੇ ਬਦਖੋਈ ਹੀ ਮੇਰੀ ਮਾਤਾ। ਠਹਿਰਾਉ।

ਨਿੰਦਾ ਹੋਇ, ਤ ਬੈਕੁੰਠਿ ਜਾਈਐ ॥

ਜੇ ਮੈਨੂੰ ਤੁਹਮਤ ਲੱਗੇ ਤਾਂ ਮੈਂ ਰੱਬ ਦੇ ਘਰ ਜਾਂਦਾ ਹਾਂ,

ਨਾਮੁ ਪਦਾਰਥੁ, ਮਨਹਿ ਬਸਾਈਐ ॥

ਅਤੇ ਨਾਮ ਦੀ ਦੌਲਤ ਮੇਰੇ ਚਿੱਤ ਵਿੱਚ ਟਿਕ ਜਾਂਦੀ ਹੈ।

ਰਿਦੈ ਸੁਧ, ਜਉ ਨਿੰਦਾ ਹੋਇ ॥

ਜੇਕਰ ਮੇਰੇ ਤੇ ਉਦੋਂ ਤੁਹਮਤ ਲੱਗਦੀ ਹੈ, ਜਦ ਮੇਰਾ ਮਨ ਪਵਿੱਤ੍ਰ ਹੈ,

ਹਮਰੇ ਕਪਰੇ, ਨਿੰਦਕੁ ਧੋਇ ॥੧॥

ਤਾਂ ਕਲੰਕ ਲਾਉਣ ਵਾਲਾ ਮੇਰੇ ਕਪੜੇ ਧੋਂਦਾ ਹੈ।

ਨਿੰਦਾ ਕਰੈ, ਸੁ ਹਮਰਾ ਮੀਤੁ ॥

ਜੋ ਮੈਨੂੰ ਕਲੰਕ ਲਾਉਂਦਾ ਹੈ, ਉਹ ਮੇਰਾ ਦੋਸਤ ਹੈ।

ਨਿੰਦਕ ਮਾਹਿ, ਹਮਾਰਾ ਚੀਤੁ ॥

ਤੁਹਮਤ ਲਾਉਣ ਵਾਲੇ ਨਾਲ ਮੇਰਾ ਮਨ ਪ੍ਰਸੰਨ ਹੈ।

ਨਿੰਦਕੁ ਸੋ, ਜੋ ਨਿੰਦਾ ਹੋਰੈ ॥

ਕਲੰਕ ਲਾਉਣ ਵਾਲਾ ਉਹ ਹੈ, ਜੋ ਮੇਰੀ ਬਦਖੋਈ ਹੁੰਦੀ ਨੂੰ ਹੋੜਦਾ ਹੈ।

ਹਮਰਾ ਜੀਵਨੁ, ਨਿੰਦਕੁ ਲੋਰੈ ॥੨॥

ਇਲਜ਼ਾਮ ਲਾਉਣ ਵਾਲਾ ਮੇਰੀ ਲੰਮੀ ਉਮਰ ਲੋੜਦਾ ਹੈ।

ਨਿੰਦਾ ਹਮਰੀ, ਪ੍ਰੇਮ ਪਿਆਰੁ ॥

ਮੈਂ ਉਸ ਨਾਲ ਪ੍ਰੀਤ ਤੇ ਨੇਹੂੰ ਕਰਦਾ ਹਾਂ, ਜੋ ਮੇਰੀ ਨਿੰਦਾ ਕਰਦਾ ਹੈ।

ਨਿੰਦਾ ਹਮਰਾ, ਕਰੈ ਉਧਾਰੁ ॥

ਨਿੰਦਾ ਮੇਰੀ ਮੁਕਤੀ ਕਰਦੀ ਹੈ।

ਜਨ ਕਬੀਰ ਕਉ, ਨਿੰਦਾ ਸਾਰੁ ॥

ਗੋਲੇ ਕਬੀਰ ਲਈ ਨਿੰਦਾ ਸਾਰਿਆਂ ਤੋਂ ਚੰਗੀ ਸ਼ੈ ਹੈ।

ਨਿੰਦਕੁ ਡੂਬਾ, ਹਮ ਉਤਰੇ ਪਾਰਿ ॥੩॥੨੦॥੭੧॥

ਨਿੰਦਕ ਡੁੱਬ ਗਿਆ ਹੈ ਅਤੇ ਮੈਂ ਤਰ ਗਿਆ ਹਾਂ।


ਰਾਜਾ ਰਾਮ! ਤੂੰ ਐਸਾ ਨਿਰਭਉ; ਤਰਨ ਤਾਰਨ, ਰਾਮ ਰਾਇਆ! ॥੧॥ ਰਹਾਉ ॥

ਮੇਰੇ ਪਾਤਸ਼ਾਹ ਪ੍ਰਭੂ! ਤੂੰ ਬਹੁਤ ਹੀ ਨਿਡੱਰ ਹੈਂ। ਪਾਰ ਉਤਰਨ ਲਈ ਤੂੰ ਇਕ ਬੇੜੀ ਹੈ, ਹੇ ਵਾਹਿਗੁਰੂ ਰਾਜੇ! ਠਹਿਰਾਉ।

ਜਬ ਹਮ ਹੋਤੇ, ਤਬ ਤੁਮ ਨਾਹੀ; ਅਬ ਤੁਮ ਹਹੁ ਹਮ ਨਾਹੀ ॥

ਜਦ ਮੈਂ ਹੰਕਾਰੀ ਸਾਂ ਤੂੰ ਮੇਰੇ ਵਿੱਚ ਨਹੀਂ ਸੈਂ। ਹੁਣ ਜਦ ਤੂੰ ਮੇਰੇ ਵਿੱਚ ਹੈਂ ਮੈਂ ਮਗ਼ਰੂਰ ਨਹੀਂ ਹਾਂ।

ਅਬ ਹਮ ਤੁਮ, ਏਕ ਭਏ ਹਹਿ; ਏਕੈ ਦੇਖਤ ਮਨੁ ਪਤੀਆਹੀ ॥੧॥

ਹੁਣ ਤੂੰ ਤੇ ਮੈਂ ਇਕ ਹੋ ਗਏ ਹਾਂ, ਇਹ ਵੇਖ ਕੇ ਕਿ ਅਸੀਂ ਦੋਨੋਂ ਇਕ ਮਿਕ ਹੋ ਗਏ ਹਾਂ, ਮੇਰਾ ਚਿੱਤ ਪਤੀਜ ਗਿਆ ਹੈ।

ਜਬ ਬੁਧਿ ਹੋਤੀ, ਤਬ ਬਲੁ ਕੈਸਾ; ਅਬ ਬੁਧਿ, ਬਲੁ ਨ ਖਟਾਈ ॥

ਜਦ ਸੰਸਾਰੀ ਸਿਆਣਪ ਹੈ ਤਾਂ ਰੂਹਾਨੀ ਸੱਤਿਆਂ ਕਿਸ ਤਰ੍ਹਾਂ ਹੋ ਸਕਦੀ ਹੈ? ਹੁਣ (ਜਦ ਮੇਰੇ ਪੱਲੇ ਆਤਮਕ ਅਕਲਮੰਦੀ ਹੈ) ਤਾਂ ਦੁਨਿਆਵੀ ਤਾਕਤ ਰਹਿ ਨਹੀਂ ਸਕਦੀ।

ਕਹਿ ਕਬੀਰ, ਬੁਧਿ ਹਰਿ ਲਈ ਮੇਰੀ; ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥

ਕਬੀਰ ਜੀ ਆਖਦੇ ਹਨ, ਪਰਮੇਸ਼ਰ ਨੇ ਮੇਰੀ ਸੰਸਾਰੀ ਸਿਆਣਪ ਲੈ ਲਈ ਹੈ ਅਤੇ ਉਸ ਦੀ ਥਾਂ ਮੈਨੂੰ ਪੂਰਨਤਾ ਪਰਾਪਤ ਹੋ ਗਈ ਹੈ।


ਗਉੜੀ ॥

ਗਉੜੀ।

ਖਟ ਨੇਮ ਕਰਿ ਕੋਠੜੀ ਬਾਂਧੀ; ਬਸਤੁ ਅਨੂਪੁ ਬੀਚ ਪਾਈ ॥

ਸਿਰਜਣਹਾਰ ਨੇ ਛਿਆਂ ਚੱਕਰਾਂ ਵਾਲੀ ਸਰੀਰਕ ਕੋਠੜੀ ਬਣਾਈ ਹੈ ਅਤੇ ਇਸ ਵਿੱਚ ਉਸ ਨੇ ਇਕ ਲਾਸਾਨੀ ਸ਼ੈ ਪਾਈ ਹੈ।

ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ; ਕਰਤੇ ਬਾਰ ਨ ਲਾਈ ॥੧॥

ਜਿੰਦੇ ਅਤੇ ਚਾਬੀ ਦੀ ਤਰ੍ਹਾਂ ਜਿੰਦੜੀ ਉਸ ਦੀ ਚੌਕੀਦਾਰ ਬਣਾਈ ਗਈ ਹੈ। ਇਸ ਤਰ੍ਹਾਂ ਕਰਨ ਵਿੱਚ ਕਰਤਾਰ ਨੇ ਕੋਈ ਦੇਰੀ ਨਹੀਂ ਲਾਈ।

ਅਬ ਮਨ, ਜਾਗਤ ਰਹੁ ਰੇ ਭਾਈ! ॥

ਹੇ ਵੀਰ! ਹੁਣ ਤੂੰ ਆਪਣੀ ਆਤਮਾ ਨੂੰ ਜਾਗਦੀ ਰੱਖ।

ਗਾਫਲੁ ਹੋਇ ਕੈ ਜਨਮੁ ਗਵਾਇਓ; ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥

ਬੇਪਰਵਾਹ ਹੋ ਕੇ ਤੂੰ ਆਪਣਾ ਮਨੁੱਖੀ-ਜੀਵਨ ਗੁਆ ਲਿਆ ਹੈ। ਤੇਰਾ ਘਰ ਚੋਰ ਲੁੱਟੀ ਜਾ ਰਹੇ ਹਨ। ਠਹਿਰਾਉ।

ਪੰਚ ਪਹਰੂਆ ਦਰ ਮਹਿ ਰਹਤੇ; ਤਿਨ ਕਾ ਨਹੀ ਪਤੀਆਰਾ ॥

ਪੰਜ ਗਿਆਨ ਇੰਦਰੇ ਦਰਵਾਜੇ ਉਤੇ ਪਹਿਰੇਦਾਰ ਖੜੇ ਹਨ, ਪਰ ਉਨ੍ਹਾਂ ਉਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ।

ਚੇਤਿ ਸੁਚੇਤ, ਚਿਤ ਹੋਇ ਰਹੁ; ਤਉ ਲੈ ਪਰਗਾਸੁ ਉਜਾਰਾ ॥੨॥

ਜਦ ਤਾਂਈ ਤੂੰ ਆਪਣੇ ਚੋਕਸ ਮਨ ਅੰਦਰ ਜਾਗਦਾ ਹੈ, ਤੈਨੂੰ ਨੂਰ ਤੇ ਚਾਨਣ ਪਰਾਪਤ ਹੋਵੇਗਾ।

ਨਉ ਘਰ ਦੇਖਿ ਜੁ ਕਾਮਨਿ ਭੂਲੀ; ਬਸਤੁ ਅਨੂਪ ਨ ਪਾਈ ॥

ਪਤਨੀ ਜਿਹੜੀ ਨੌ ਗੋਲਕਾਂ ਵਾਲੀ ਦੇਹਿ ਨੂੰ ਵੇਖ ਕੇ ਕੁਰਾਹੇ ਪੈ ਗਈ ਹੈ, ਉਹ ਰੱਬ ਦੇ ਨਾਮ ਦੀ ਲਾਸਾਨੀ ਵਸਤੂ ਨੂੰ ਨਹੀਂ ਪਾਉਂਦੀ।

ਕਹਤੁ ਕਬੀਰ ਨਵੈ ਘਰ ਮੂਸੇ; ਦਸਵੈਂ ਤਤੁ ਸਮਾਈ ॥੩॥੨੨॥੭੩॥

ਅਸਲ ਵਸਤੂ ਜੋ ਦਸਮ ਦੁਆਰ ਅੰਦਰ ਰਮੀ ਹੋਈ ਹੈ, ਦੇ ਬਿਨਾ ਚੋਰ ਨਵਾ ਗੋਲਕਾਂ ਵਾਲੇ ਸਰੀਰ ਨੂੰ ਲੁਟ ਲੈਂਦੇ ਹਨ, ਕਬੀਰ ਜੀ ਆਖਦੇ ਹਨ।


ਗਉੜੀ ॥

ਗਉੜੀ।

ਮਾਈ! ਮੋਹਿ ਅਵਰੁ ਨ ਜਾਨਿਓ, ਆਨਾਨਾਂ ॥

ਮੇਰੀ ਮਾਤਾ, ਮੈਂ ਪ੍ਰਭੂ ਦੇ ਬਗੈਰ ਹੋਰ ਕਿਸੇ ਨੂੰ ਨਹੀਂ ਜਾਣਦਾ।

ਸਿਵ ਸਨਕਾਦਿ ਜਾਸੁ ਗੁਨ ਗਾਵਹਿ; ਤਾਸੁ ਬਸਹਿ ਮੋਰੇ ਪ੍ਰਾਨਾਨਾਂ ॥ ਰਹਾਉ ॥

ਮੇਰੀ ਆਤਮਾ ਉਸ ਅੰਦਰ ਰਹਿੰਦੀ ਹੈ, ਜਿਸ ਦੀ ਕੀਰਤੀ ਸ਼ਿਵਜੀ ਅਤੇ ਸਨਕ ਆਦਿਕ ਗਾਇਨ ਕਰਦੇ ਹਨ। ਠਹਿਰਾਉ।

ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ; ਗਗਨ ਮੰਡਲ ਮਹਿ ਧਿਆਨਾਨਾਂ ॥

ਗੁਰਾਂ ਨੂੰ ਮਿਲ ਪੈਣ ਤੇ ਬ੍ਰਹਿ-ਬੋਧ ਦਾ ਚਾਨਣ ਮੇਰੇ ਅੰਤਰਿ ਆਤਮੇ ਪ੍ਰਵੇਸ਼ ਕਰ ਗਿਆ ਹੈ ਅਤੇ ਮੇਰੀ ਬਿਰਤੀ ਦਸਮ ਦੁਆਰ ਅੰਦਰ ਸਥਿਰ ਹੋ ਗਈ ਹੈ।

ਬਿਖੈ ਰੋਗ ਭੈ ਬੰਧਨ ਭਾਗੇ; ਮਨ ਨਿਜ ਘਰਿ ਸੁਖੁ ਜਾਨਾਨਾ ॥੧॥

ਪਾਪ ਦੀ ਬੀਮਾਰੀ, ਡਰ ਅਤੇ ਸੰਸਾਰੀ ਅਲਸੇਟੇ ਦੌੜ ਗਏ ਹਨ ਅਤੇ ਮੇਰੀ ਆਤਮਾ ਨੇ ਆਪਣੇ ਨਿੱਜ ਦੇ ਗ੍ਰਹਿ ਵਿੱਚ ਹੀ ਆਰਾਮ ਅਨੁਭਵ ਕਰ ਲਿਆ ਹੈ।

ਏਕ ਸੁਮਤਿ ਰਤਿ, ਜਾਨਿ ਮਾਨਿ ਪ੍ਰਭ; ਦੂਸਰ ਮਨਹਿ, ਨ ਆਨਾਨਾ ॥

ਸਰੇਸ਼ਟ ਅਕਲ ਨਾਲ ਰੰਗੀਜਣ ਕਾਰਨ ਮੈਂ ਇਕ ਸੁਆਮੀ ਨੂੰ ਹੀ ਪਛਾਣਦਾ ਅਤੇ ਮੰਨਦਾ ਹਾਂ ਅਤੇ ਕਿਸੇ ਹੋਰਸ! ਆਪਦੇ ਚਿੱਤ ਅੰਦਰ ਨਹੀਂ ਆਉਣ ਦਿੰਦਾ।

ਚੰਦਨ ਬਾਸੁ ਭਏ ਮਨ ਬਾਸਨ; ਤਿਆਗਿ ਘਟਿਓ ਅਭਿਮਾਨਾਨਾ ॥੨॥

ਆਪਣੇ ਮਾਨਸਕ ਹੰਕਾਰ ਨੂੰ ਛੱਡ ਕੇ, ਮੇਰੀ ਆਤਮਾ ਚੰਨਣ ਦੀ ਮਹਿਕ ਨਾਲ ਖੁਸ਼ਬੂਦਾਰ ਹੋ ਗਈ ਹੈ।

ਜੋ ਜਨ ਗਾਇ ਧਿਆਇ ਜਸੁ ਠਾਕੁਰ; ਤਾਸੁ ਪ੍ਰਭੂ ਹੈ ਥਾਨਾਨਾਂ ॥

ਜੋ ਪੁਰਸ਼ ਸੁਆਮੀ ਦੀਆਂ ਉਤਮਤਾਈਆਂ ਦਾ ਗਾਇਨ ਤੇ ਚਿੰਤਨ ਕਰਦਾ ਹੈ, ਉਸ ਦੇ ਅੰਦਰ ਮਾਲਕ ਦਾ ਨਿਵਾਸ ਹੈ।

ਤਿਹ ਬਡ ਭਾਗ, ਬਸਿਓ ਮਨਿ ਜਾ ਕੈ; ਕਰਮ ਪ੍ਰਧਾਨ ਮਥਾਨਾਨਾ ॥੩॥

ਜਿਸ ਦੇ ਦਿਲ ਅੰਦਰ ਸੁਆਮੀ ਵਸਦਾ ਹੈ, ਭਾਰੀ ਚੰਗੀ ਕਿਸਮਤ ਹੈ ਉਸ ਦੀ। ਪਰਮ ਪਰਸਿਧ ਹੈ ਉਸ ਦੇ ਮੱਥੇ ਤੇ (ਲਿਖੀ) ਪ੍ਰਾਲਬਧ।

ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ; ਏਕੈ ਏਕ ਸਮਾਨਾਨਾ ॥

ਮਾਇਆ ਨੂੰ ਮੈਂ ਮੇਟ ਸੁਟਿਆ ਹੈ। ਸਾਹਿਬ ਦੀ ਗਿਆਤ ਮੇਰੇ ਹਿਰਦੇ ਅੰਦਰ ਰੌਸ਼ਨ ਹੋ ਗਈ ਹੈ ਅਤੇ ਮੈਂ ਇਕ ਮਾਲਕ ਅੰਦਰ ਲੀਨ ਹੋ ਗਿਆ ਹਾਂ।

ਕਹਿ ਕਬੀਰ ਗੁਰ ਭੇਟਿ ਮਹਾ ਸੁਖ; ਭ੍ਰਮਤ ਰਹੇ ਮਨੁ ਮਾਨਾਨਾਂ ॥੪॥੨੩॥੭੪॥

ਕਬੀਰ ਜੀ ਆਖਦੇ ਹਨ, ਗੁਰਾਂ ਨੂੰ ਮਿਲ ਕੇ ਮੈਨੂੰ ਪਰਮ ਆਨੰਦ ਪਰਾਪਤ ਹੋ ਗਿਆ ਹੈ। ਮੇਰਾ ਮਨੂਆ ਭਟਕਣੋ ਹੱਟ ਗਿਆ ਹੈ ਅਤੇ ਖੁਸ਼ ਹੋ ਗਿਆ ਹੈ।


ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਰਾਗੁ ਗਉੜੀ ਥਿਤੀਂ ਕਬੀਰ ਜੀ ਕੀਂ ॥

ਰਾਗ ਗਉੜੀ ਤਿਥਾਂ ਕਬੀਰ ਜੀ ਦੀਆਂ।

ਸਲੋਕੁ ॥

ਸਲੋਕ।

ਪੰਦ੍ਰਹ ਥਿਤੀਂ, ਸਾਤ ਵਾਰ ॥

ਪੰਦਰਾਂ ਚੰਦ ਦੇ ਦਿਹਾੜੇ ਅਤੇ ਸਤ ਹਫਤੇ ਦੇ ਦਿਹਾੜੇ ਹਨ।

ਕਹਿ ਕਬੀਰ, ਉਰਵਾਰ ਨ ਪਾਰ ॥

ਕਬੀਰ ਆਖਦਾ ਹੈ, ਵਾਹਿਗੁਰੂ ਦਾ ਇਹ ਜਾ ਉਹ ਕਿਨਾਰਾ ਨਹੀਂ।

ਸਾਧਿਕ ਸਿਧ, ਲਖੈ ਜਉ ਭੇਉ ॥

ਅਭਿਆਸੀ ਅਤੇ ਪੂਰਨ ਪੁਰਸ਼ ਜਦ ਹਰੀ ਦੇ ਭੇਤ ਨੂੰ ਜਾਣ ਲੈਂਦੇ ਹਨ,

ਆਪੇ ਕਰਤਾ, ਆਪੇ ਦੇਉ ॥੧॥

ਉਹ ਆਪ ਸਿਰਜਣਹਾਰ ਅਤੇ ਆਪੇ ਹੀ ਸੁਆਮੀ ਹੋ ਜਾਂਦੇ ਹਨ।


ਥਿਤੀਂ ॥

ਤਿੱਥ।

ਅੰਮਾਵਸ ਮਹਿ, ਆਸ ਨਿਵਾਰਹੁ ॥

ਮੱਸਿਆ ਦੇ ਦਿਨ ਆਪਣੀਆਂ ਖਾਹਿਸ਼ਾਂ ਨੂੰ ਛੱਡ ਦੇ।

ਅੰਤਰਜਾਮੀ, ਰਾਮੁ ਸਮਾਰਹੁ ॥

ਤੂੰ ਦਿਲਾਂ ਦੀਆਂ ਜਾਨਣਹਾਰ ਸਾਈਂ ਨੂੰ ਚੇਤੇ ਕਰ।

ਜੀਵਤ ਪਾਵਹੁ, ਮੋਖ ਦੁਆਰ ॥

ਇਸ ਤਰ੍ਹਾਂ ਜੀਉਂਦੇ ਜੀ ਤੂੰ ਮੁਕਤੀ ਦਾ ਦਰਵਾਜ਼ਾ,

ਅਨਭਉ ਸਬਦੁ, ਤਤੁ ਨਿਜੁ ਸਾਰ ॥੧॥

ਨਿਡੱਰ ਸਾਹਿਬ ਦਾ ਨਾਮ, ਅਤੇ ਆਪਣੇ ਨਿੱਜ ਦੀ ਅਸਲੀਅਤ ਦੀ ਗਿਆਤ, ਪਰਾਪਤ ਕਰ ਲਵੇਗਾ।


ਚਰਨ ਕਮਲ, ਗੋਬਿੰਦ ਰੰਗੁ ਲਾਗਾ ॥

ਜੋ ਪ੍ਰਭੂ ਦੇ ਕੰਵਲ ਰੂਪੀ ਚਰਨਾ ਨਾਲ ਪਿਰਹੜੀ ਪਾਉਂਦਾ ਹੈ,

ਸੰਤ ਪ੍ਰਸਾਦਿ ਭਏ ਮਨ ਨਿਰਮਲ; ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥

ਅਤੇ ਸਾਧੂਆਂ ਦੀ ਦਇਆ ਦੁਆਰਾ ਜਿਸ ਦਾ ਚਿੱਤ ਪਵਿੱਤ੍ਰ ਹੋਇਆ ਹੈ, ਉਹ ਰਾਤ ਤੇ ਦਿਨ ਹਰੀ ਦਾ ਜੱਸ ਗਾਇਨ ਕਰਨ ਵਿੱਚ ਜਾਗਦਾ ਰਹਿੰਦਾ ਹੈ। ਠਹਿਰਾਉ।


ਪਰਿਵਾ, ਪ੍ਰੀਤਮ ਕਰਹੁ ਬੀਚਾਰ ॥

ਏਕਮ ਤਿੱਥ ਦੇ ਦਿਹਾੜੇ ਤੂੰ ਪਿਆਰੇ ਦਾ ਸਿਮਰਨ ਕਰ।

ਘਟ ਮਹਿ ਖੇਲੈ, ਅਘਟ ਅਪਾਰ ॥

ਸਰੀਰ-ਰਹਿਤ ਅਤੇ ਬੇਅੰਤ ਸੁਆਮੀ ਦਿਲ ਅੰਦਰ ਖੇਡ ਰਿਹਾ ਹੈ।

ਕਾਲ ਕਲਪਨਾ, ਕਦੇ ਨ ਖਾਇ ॥

ਮੌਤ ਦੀ ਪੀੜ ਉਸ ਨੂੰ ਕਦਾਚਿੱਤ ਖੈ ਨਹੀਂ ਕਰਦੀ,

ਆਦਿ ਪੁਰਖ ਮਹਿ, ਰਹੈ ਸਮਾਇ ॥੨॥

ਜੋ ਪ੍ਰਿਥਮ ਪੁਰਖ ਅੰਦਰ ਲੀਨ ਰਹਿੰਦਾ ਹੈ।


ਦੁਤੀਆ, ਦੁਹ ਕਰਿ ਜਾਨੈ ਅੰਗ ॥

ਦੂਜੀ ਥਿੱਤ- ਜਾਣ ਲੈ ਕਿ ਸਰੀਰ ਦੇ ਭਾਗ ਅੰਦਰ ਦੋ ਖੇਡ ਰਹੇ ਹਨ।

ਮਾਇਆ ਬ੍ਰਹਮ, ਰਮੈ ਸਭ ਸੰਗ ॥

ਮੋਹਣੀ ਅਤੇ ਵਾਹਿਗੁਰੂ ਹਰ ਸ਼ੈ ਨਾਲ ਅਭੇਦ ਹੋਏ ਹੋਏ ਹਨ।

ਨਾ ਓਹੁ ਬਢੈ, ਨ ਘਟਤਾ ਜਾਇ ॥

ਸਾਹਿਬ ਨਾਂ ਵਧਦਾ ਹੈ ਅਤੇ ਨਾਂ ਹੀ ਘਟਦਾ ਹੈ,

ਅਕੁਲ ਨਿਰੰਜਨ, ਏਕੈ ਭਾਇ ॥੩॥

ਉਹ ਅਗਾਧ, ਪਵਿੱਤ੍ਰ ਅਤੇ ਨਾਂ ਬਦਲਣ ਵਾਲਾ।


ਤ੍ਰਿਤੀਆ, ਤੀਨੇ ਸਮ ਕਰਿ ਲਿਆਵੈ ॥

ਤੀਜੀ ਤਿੱਥ-ਜੇਕਰ ਆਦਮੀ ਤਿੰਨਾਂ ਹੀ ਦਸ਼ਾਂ ਅੰਦਰ ਸਮ ਤੋਲ ਰਹੇ,

ਆਨਦ ਮੂਲ, ਪਰਮ ਪਦੁ ਪਾਵੈ ॥

ਤਾਂ ਉਹ ਪਰਸੰਨਤਾ ਦੀ ਜੜ੍ਹ ਅਤੇ ਮਹਾਨ ਮਰਤਬੇ ਨੂੰ ਪਾ ਲੈਦਾ ਹੈ।

ਸਾਧਸੰਗਤਿ, ਉਪਜੈ ਬਿਸ੍ਵਾਸ ॥

ਸਤਿ ਸੰਗਤ ਵਿੱਚ ਆਦਮੀ ਅੰਦਰ ਭਰੋਸਾ ਪੈਦਾ ਹੁੰਦਾ ਹੈ।

ਬਾਹਰਿ ਭੀਤਰਿ, ਸਦਾ ਪ੍ਰਗਾਸ ॥੪॥

ਹਮੇਸ਼ਾਂ ਹੀ, ਸਾਡੇ ਬਾਹਰ ਤੇ ਅੰਦਰ ਉਸ ਪ੍ਰਭੂ ਦਾ ਪਰਕਾਸ਼ ਹੈ।


ਚਉਥਹਿ, ਚੰਚਲ ਮਨ ਕਉ ਗਹਹੁ ॥

ਚੌਥੀ ਥਿੱਤ – ਆਪਣੇ ਚੁਲਬੁਲੇ ਮਨੂਏ ਨੂੰ ਰੋਕ ਕੇ ਰੱਖ,

ਕਾਮ ਕ੍ਰੋਧ ਸੰਗਿ, ਕਬਹੁ ਨ ਬਹਹੁ ॥

ਅਤੇ ਵਿਸ਼ੇ ਭੋਗ ਤੇ ਗੁੱਸੇ ਨਾਲ ਕਦਾਚਿੱਤ ਊਠਕ ਬੈਠਕ (ਸਾਂਝ) ਨਾਂ ਰੱਖ।

ਜਲ ਥਲ ਮਾਹੇ, ਆਪਹਿ ਆਪ ॥

ਸਮੁੰਦਰ ਅਤੇ ਧਰਤੀ ਵਿੱਚ ਪ੍ਰਭੂ ਸਾਰਾ ਕੁਛ ਖੁਦ ਹੀ ਹੈ।

ਆਪੈ ਜਪਹੁ, ਆਪਨਾ ਜਾਪ ॥੫॥

ਉਹ ਖੁਦ ਹੀ ਆਪਣਾ ਸਿਮਰਨ ਕਰਦਾ ਹੈ।


ਪਾਂਚੈ, ਪੰਚ ਤਤ ਬਿਸਥਾਰ ॥

ਪੰਜਵੀਂ ਥਿੱਤ-ਸੰਸਾਰ ਪੰਜਾਂ ਮੂਲ ਅੰਸ਼ਾਂ ਦਾ ਪਸਾਰਾ ਹੈ।

ਕਨਿਕ ਕਾਮਿਨੀ, ਜੁਗ ਬਿਉਹਾਰ ॥

ਸੋਨੇ ਅਤੇ ਇਸਤ੍ਰੀ ਦੀ ਤਲਾਸ਼ ਇਸ ਦੇ ਦੋ ਵਿਵਹਾਰ ਹਨ।

ਪ੍ਰੇਮ ਸੁਧਾ ਰਸੁ, ਪੀਵੈ ਕੋਇ ॥

ਕੋਈ ਵਿਰਲਾ ਪੁਰਸ਼ ਹੀ ਪ੍ਰਭੂ ਦੀ ਪ੍ਰੀਤ ਦਾ ਅੰਮ੍ਰਿਤ ਪਾਨ ਕਰਦਾ ਹੈ।

ਜਰਾ ਮਰਣ ਦੁਖੁ, ਫੇਰਿ ਨ ਹੋਇ ॥੬॥

ਉਹ ਮੁੜ ਕੇ ਬੁਢੇਪੇ ਤੇ ਮੌਤ ਦੀ ਤਕਲੀਫ ਨਹੀਂ ਉਠਾਉਂਦਾ।


ਛਠਿ, ਖਟੁ ਚਕ੍ਰ ਛਹੂੰ ਦਿਸ ਧਾਇ ॥

ਛੇਵੀ ਥਿੱਤ-ਛਿਆ ਕੁੰਡਲਾਂ ਵਾਲੀ ਦੇਹਿ ਛਿਆਂ ਹੀ ਪਾਸਿਆਂ ਵੱਲ ਭੱਜੀ ਫਿਰਦੀ ਹੈ।

ਬਿਨੁ ਪਰਚੈ, ਨਹੀ ਥਿਰਾ ਰਹਾਇ ॥

ਪ੍ਰਭੂ ਦੇ ਨਾਮ ਸ਼ੁਗਲ ਦੇ ਬਗੈਰ, ਇਹ ਅਸਥਿਰ ਨਹੀਂ ਰਹਿੰਦੀ।

ਦੁਬਿਧਾ ਮੇਟਿ, ਖਿਮਾ ਗਹਿ ਰਹਹੁ ॥

ਦਵੈਤ-ਭਾਵ ਨੂੰ ਮੇਟ ਦੇ ਅਤੇ ਸਹਿਨ-ਸ਼ੀਲਤਾ ਨੂੰ ਪਕੜ ਰੱਖ।

ਕਰਮ ਧਰਮ ਕੀ, ਸੂਲ ਨ ਸਹਹੁ ॥

ਤੂੰ ਕਰਮ-ਕਾਂਡਾਂ ਅਤੇ ਧਾਰਮਕ ਸੰਸਕਾਰਾਂ ਦੀ ਪੀੜ ਨੂੰ ਨਾਂ ਝੱਲ।


ਸਾਤੈਂ, ਸਤਿ ਕਰਿ ਬਾਚਾ ਜਾਣਿ ॥

ਸਤਵੀ ਤਿੱਥ-ਗੁਰਬਾਣੀ ਨੂੰ ਸੱਚੀ ਕਰਕੇ ਸਮਝ,

ਆਤਮ ਰਾਮੁ, ਲੇਹੁ ਪਰਵਾਣਿ ॥

ਅਤੇ ਵਿਆਪਕ ਰੂਹ ਤੈਨੂੰ ਕਬੂਲ ਕਰ ਲਵੇਗੀ।

ਛੂਟੈ ਸੰਸਾ, ਮਿਟਿ ਜਾਇ ਦੁਖ ॥

ਤੇਰਾ ਵਹਿਮ ਦੂਰ ਹੋ ਜਾਵੇਗਾ ਤੇ ਤਕਲੀਫ ਮਿਟ ਜਾਏਗੀ,

ਸੁੰਨ ਸਰੋਵਰਿ, ਪਾਵਹੁ ਸੁਖ ॥੮॥

ਅਤੇ ਤੂੰ ਬੈਕੁੰਠੀ ਸਮੁੰਦਰ ਦੇ ਆਰਾਮ ਨੂੰ ਪਰਾਪਤ ਕਰ ਲਵੇਗਾ।


ਅਸਟਮੀ, ਅਸਟ ਧਾਤੁ ਕੀ ਕਾਇਆ ॥

ਅੱਠਵੀ ਤਿੱਥ-ਸਰੀਰ ਅਠਾਂ ਅੰਗਾਂ ਦਾ ਬਣਿਆ ਹੋਇਆ ਹੈ।

ਤਾ ਮਹਿ, ਅਕੁਲ ਮਹਾ ਨਿਧਿ ਰਾਇਆ ॥

ਉਸ ਵਿੱਚ ਪਰਮ ਖ਼ਜ਼ਾਨੇ ਦਾ ਰਾਜਾ ਅਗਾਧ ਸਾਈਂ ਹੈ।

ਗੁਰ ਗਮ ਗਿਆਨ, ਬਤਾਵੈ ਭੇਦ ॥

ਬ੍ਰਹਿਮ ਗਿਆਤ ਨੂੰ ਪੁੱਜਿਆ ਹੋਇਆ ਗੁਰੂ ਇਸ ਭੇਤ ਨੂੰ ਦੱਸਦਾ ਹੈ।

ਉਲਟਾ, ਰਹੈ ਅਭੰਗ ਅਛੇਦ ॥੯॥

ਸੰਸਾਰ ਵਲੋਂ ਮੋੜਾ ਪਾ ਕੇ ਇਨਸਾਨ ਅਟੁੱਟ ਅਤੇ ਅਬੇਧ ਸੁਆਮੀ ਅੰਦਰ ਵਸਦਾ ਹੈ।


ਨਉਮੀ, ਨਵੈ ਦੁਆਰ ਕਉ ਸਾਧਿ ॥

ਨੌਵੀ ਥਿੱਤ-ਤੂੰ ਆਪਣੇ ਨਵਾਂ ਹੀ ਦਰਵਾਜਿਆਂ ਨੂੰ ਕਾਬੂ ਵਿੱਚ ਰੱਖ।

ਬਹਤੀ ਮਨਸਾ, ਰਾਖਹੁ ਬਾਂਧਿ ॥

ਆਪਣੀਆਂ ਵਗਦੀਆਂ ਹੋਈਆਂ ਖ਼ਾਹਿਸ਼ਾਂ ਨੂੰ ਬੰਨ੍ਹ ਕੇ ਰੱਖ।

ਲੋਭ ਮੋਹ, ਸਭ ਬੀਸਰਿ ਜਾਹੁ ॥

ਸਾਰੇ ਲਾਲਚ ਅਤੇ ਸੰਸਾਰੀ ਲਗਨਾਂ ਭੁਲਾ ਦੇ,

ਜੁਗੁ ਜੁਗੁ ਜੀਵਹੁ, ਅਮਰ ਫਲ ਖਾਹੁ ॥੧੦॥

ਅਤੇ ਤੂੰ ਸਦੀਵੀ ਸਥਿਰ ਕਰਨ ਵਾਲਾ ਫਲ ਖਾ ਲਵੇਗਾ ਅਤੇ ਸਾਰਿਆਂ ਯੁਗਾਂ ਅੰਦਰ ਜੀਊਦਾ ਰਹੇਗਾ।


ਦਸਮੀ, ਦਹ ਦਿਸ ਹੋਇ ਅਨੰਦ ॥

ਦੱਸਵੀ ਥਿੱਤ ਨੂੰ ਦੱਸੀ ਪਾਸੀ ਹੀ ਖੁਸ਼ੀ ਵਰਤਮਾਨ ਹੋ ਰਹੀ ਹੈ।

ਛੂਟੈ ਭਰਮੁ, ਮਿਲੈ ਗੋਬਿੰਦ ॥

ਸੰਦੇਹ ਦੂਰ ਹੋ ਗਿਆ ਹੈ ਤੇ ਸ੍ਰਿਸ਼ਟੀ ਦਾ ਸੁਆਮੀ ਮਿਲ ਪਿਆ ਹੈ।

ਜੋਤਿ ਸਰੂਪੀ, ਤਤ ਅਨੂਪ ॥

ਮਾਲਕ ਪ੍ਰਕਾਸ਼ ਦਾ ਸਾਰਿਆਂ ਦਾ ਜੌਹਰ ਅਤੇ ਲਾਸਾਨੀ ਹੈ।

ਅਮਲ ਨ ਮਲ, ਨ ਛਾਹ ਨਹੀ ਧੂਪ ॥੧੧॥

ਉਹ ਪਵਿੱਤ੍ਰ ਤੇ ਗੰਦਗੀ-ਰਹਿਤ ਹੈ ਜਿਥੇ ਉਹ ਵਸਦਾ ਹੈ, ਉਥੇ ਕੋਈ ਛਾਂ ਜਾਂ ਧੁੱਪ ਨਹੀਂ।


ਏਕਾਦਸੀ, ਏਕ ਦਿਸ ਧਾਵੈ ॥

ਗਿਆਰ੍ਹਵੀ ਤਿੱਥ ਦੇ ਦਿਨ ਜੇਕਰ ਇਨਸਾਨ, ਵਾਹਿਗੁਰੂ ਦੇ ਇਕੋ ਹੀ ਪਾਸੇ ਵਲ ਦੌੜੇ,

ਤਉ ਜੋਨੀ ਸੰਕਟ, ਬਹੁਰਿ ਨ ਆਵੈ ॥

ਤਾਂ ਉਹ ਮੁੜ ਕੇ ਜੂਨੀਆਂ ਦੇ ਦੁਖੜੇ ਨਹੀਂ ਸਹਾਰਦਾ।

ਸੀਤਲ ਨਿਰਮਲ, ਭਇਆ ਸਰੀਰਾ ॥

ਠੰਢੀ ਅਤੇ ਬੇਦਾਗ ਹੋ ਜਾਂਦੀ ਹੈ ਉਸ ਦੀ ਦੇਹਿ।

ਦੂਰਿ ਬਤਾਵਤ, ਪਾਇਆ ਨੀਰਾ ॥੧੨॥

ਰੱਬ ਜੋ ਦੁਰੇਡੇ ਆਖਿਆ ਜਾਂਦਾ ਹੈ, ਉਸ ਨੂੰ ਉਹ ਨੇੜਿਓ ਹੀ ਪਾ ਲੈਦਾ ਹੈ।


ਬਾਰਸਿ, ਬਾਰਹ ਉਗਵੈ ਸੂਰ ॥

ਬਾਰ੍ਹਵੀ ਥਿੱਤ-ਆਕਾਸ਼ ਵਿੱਚ ਬਾਰਾਂ ਸੂਰਜ ਚੜ੍ਹ ਪੈਦੇ ਹਨ।

ਅਹਿਨਿਸਿ ਬਾਜੇ, ਅਨਹਦ ਤੂਰ ॥

ਦਿਨ ਰਾਤ ਬੈਕੁੰਠੀ ਕੀਰਤਨ ਦੇ ਤੁਰਮ ਵੱਜਦੇ ਹਨ।

ਦੇਖਿਆ, ਤਿਹੂੰ ਲੋਕ ਕਾ ਪੀਉ ॥

ਪ੍ਰਾਣੀ ਤਦ ਤਿੰਨਾਂ ਜਹਾਨਾਂ ਦੇ ਪਿਤਾ ਨੂੰ ਵੇਖ ਲੈਦਾ ਹੈ।

ਅਚਰਜੁ ਭਇਆ, ਜੀਵ ਤੇ, ਸੀਉ ॥੧੩॥

ਅਸਚਰਜ ਗੱਲ ਬਣ ਆਈ ਹੈ, ਇਨਸਾਨ ਤੋਂ ਉਹ ਪਰਮੇਸ਼ਰ ਹੋ ਗਿਆ ਹੈ।


ਤੇਰਸਿ, ਤੇਰਹ ਅਗਮ ਬਖਾਣਿ ॥

ਤੇਰ੍ਹਵੀ ਤਿੱਥ ਨੂੰ, ਪਵਿੱਤ੍ਰ ਪੁਸਤਕ ਆਖਦੇ ਹਨ,

ਅਰਧ ਉਰਧ ਬਿਚਿ, ਸਮ ਪਹਿਚਾਣਿ ॥

ਕਿ ਪਾਤਾਲ ਅਤੇ ਆਕਾਸ਼ ਵਿੱਚ ਸੁਆਮੀ ਨੂੰ ਇਕ ਸਮਾਨ ਸਿਆਣ।

ਨੀਚ ਊਚ, ਨਹੀ ਮਾਨ ਅਮਾਨ ॥

ਉਸ ਦੇ ਲਈ ਕੋਈ ਉੱਚਾ ਜਾਂ ਨੀਵਾਂ ਅਤੇ ਨਾਂ ਹੀ ਇੱਜ਼ਤ ਵਾਲਾ ਜਾ ਬੇਇਜ਼ਤ ਹੈ।

ਬਿਆਪਿਕ ਰਾਮ, ਸਗਲ ਸਾਮਾਨ ॥੧੪॥

ਸਰਬ-ਵਿਆਪਕ ਸੁਆਮੀ ਸਾਰਿਆਂ ਅੰਦਰ ਇਕ-ਰਸ ਰਮਿਆ ਹੋਇਆ ਹੈ।


ਚਉਦਸਿ, ਚਉਦਹ ਲੋਕ ਮਝਾਰਿ ॥

ਚੋਧਵੀ ਤਿੱਥ – ਚੌਦਾ ਪੁਰੀਆਂ,

ਰੋਮ ਰੋਮ ਮਹਿ, ਬਸਹਿ ਮੁਰਾਰਿ ॥

ਅਤੇ ਹਰ ਵਾਲ ਅੰਦਰ, ਹੰਕਾਰ ਦਾ ਵੈਰੀ ਵਾਹਿਗੁਰੂ ਵਸਦਾ ਹੈ।

ਸਤ ਸੰਤੋਖ ਕਾ, ਧਰਹੁ ਧਿਆਨ ॥

ਆਪਣੀ ਬਿਰਤੀ ਸੱਚ ਅਤੇ ਸੰਤੁਸ਼ਟਤਾ ਨਾਲ ਜੋੜ।

ਕਥਨੀ ਕਥੀਐ, ਬ੍ਰਹਮ ਗਿਆਨ ॥੧੫॥

ਪਰਮੇਸ਼ਰ ਦੀ ਗਿਆਤ ਦੀ ਕਥਾ-ਵਾਰਤਾ ਉਚਾਰਨ ਕਰ।


ਪੂਨਿਉ, ਪੂਰਾ ਚੰਦ ਅਕਾਸ ॥

ਪੂਰਨਮਾਸ਼ੀ ਦੇ ਦਿਹਾੜੇ, ਅਸਮਾਨ ਵਿੱਚ ਚੰਨ ਪੂਰਾ ਹੁੰਦਾ ਹੈ।

ਪਸਰਹਿ ਕਲਾ, ਸਹਜ ਪਰਗਾਸ ॥

ਇਸ ਦੀ ਕਿਰਨਾਂ ਦੀ ਸ਼ਕਤੀ ਨਾਲ ਨਰਮ ਜੇਹੀ ਰੌਸ਼ਨੀ ਫੈਲ ਜਾਂਦੀ ਹੈ।

ਆਦਿ ਅੰਤਿ ਮਧਿ, ਹੋਇ ਰਹਿਆ ਥੀਰ ॥

ਆਰੰਭ, ਅਖੀਰ ਅਤੇ ਵਿਚਕਾਰ ਵਿੱਚ ਸੁਆਮੀ ਪੱਕੀ ਤਰ੍ਹਾਂ ਸਥਿਰ ਹੋ ਰਿਹਾ ਹੈ।

ਸੁਖ ਸਾਗਰ ਮਹਿ, ਰਮਹਿ ਕਬੀਰ ॥੧੬॥

ਕਬੀਰ ਪਰਸੰਨਤਾ ਦੇ ਸਮੁੰਦਰ ਅੰਦਰ ਲੀਨ ਹੋਇਆ ਹੋਇਆ ਹੈ।


ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਰਾਗੁ ਗਉੜੀ ਵਾਰ ਕਬੀਰ ਜੀਉ ਕੇ ੭ ॥

ਰਾਗ ਗਉੜੀ। ਸਪਤਾਹ ਦੇ ਦਿਨ ਕਬੀਰ ਜੀ ਦੇ।

ਬਾਰ ਬਾਰ, ਹਰਿ ਕੇ ਗੁਨ ਗਾਵਉ ॥

ਹਫਤੇ ਦੇ ਸਾਰੇ ਦਿਹੁੰ ਹਰੀ ਦਾ ਜੱਸ ਗਾਇਨ ਕਰ।

ਗੁਰ ਗਮਿ, ਭੇਦੁ ਸੁ ਹਰਿ ਕਾ ਪਾਵਉ ॥੧॥ ਰਹਾਉ ॥

ਗੁਰਾਂ ਨੂੰ ਮਿਲਣ ਦੁਆਰਾ ਤੂੰ ਵਾਹਿਗੁਰੂ ਦਾ ਭੇਤ ਪਰਾਪਤ ਕਰ। ਠਹਿਰਾਉ।


ਆਦਿਤ, ਕਰੈ ਭਗਤਿ ਆਰੰਭ ॥

ਐਤਵਾਰ ਨੂੰ ਪ੍ਰਭੂ ਦੀ ਪ੍ਰੇਮ ਮਈ ਸੇਵਾ ਸ਼ੁਰੂ ਕਰ,

ਕਾਇਆ ਮੰਦਰ, ਮਨਸਾ ਥੰਭ ॥

ਅਤੇ ਦੇਹਿ ਦੇ ਮਹਿਲ ਅੰਦਰ ਹੀ ਖ਼ਾਹਿਸ਼ਾਂ ਨੂੰ ਰੋਕ ਰੱਖ।

ਅਹਿਨਿਸਿ ਅਖੰਡ, ਸੁਰਹੀ ਜਾਇ ॥

ਜਦ ਦਿਨ ਰਾਤ ਇਨਸਾਨ ਦੀ ਬਿਰਤੀ ਅਬਿਨਾਸੀ ਥਾਂ ਤੇ ਜੁੜੀ ਰਹਿੰਦੀ ਹੈ,

ਤਉ ਅਨਹਦ ਬੇਣੁ, ਸਹਜ ਮਹਿ ਬਾਇ ॥੧॥

ਤਾਂ ਵੀਣਾ, ਸ਼ਾਤੀ ਅੰਦਰ ਈਸ਼ਵਰੀ ਕੀਰਤਨ ਉਚਾਰਨ ਕਰਦੀ ਹੈ।


ਸੋਮਵਾਰਿ, ਸਸਿ ਅੰਮ੍ਰਿਤੁ ਝਰੈ ॥

ਸੋਮਵਾਰ ਨੂੰ ਚੰਦਰਮੇ ਤੋਂ ਸੁਧਾਰਸ ਟਪਕਦਾ ਹੈ।

ਚਾਖਤ ਬੇਗਿ, ਸਗਲ ਬਿਖ ਹਰੈ ॥

ਜਦ ਚੱਖਿਆ ਜਾਂਦਾ ਹੈ, ਇਹ ਫੋਰਨ ਹੀ ਸਾਰੀ ਜ਼ਹਿਰ ਨੂੰ ਦੂਰ ਕਰ ਦਿੰਦਾ ਹੈ।

ਬਾਣੀ ਰੋਕਿਆ, ਰਹੈ ਦੁਆਰ ॥

ਗੁਰਬਾਣੀ ਦਾ ਵਰਜਿਆ ਹੋਇਆ ਮਨੂਆ ਦਰ ਦੇ ਅੰਦਰ ਰਹਿੰਦਾ ਹੈ,

ਤਉ ਮਨੁ ਮਤਵਾਰੋ, ਪੀਵਨਹਾਰ ॥੨॥

ਅਤੇ ਤਦੋਂ ਸੁਧਾਰਸ ਪਾਨ ਕਰਦਾ ਹੈ ਅਤੇ ਖੀਵਾ ਹੋ ਜਾਂਦਾ ਹੈ।


ਮੰਗਲਵਾਰੇ, ਲੇ ਮਾਹੀਤਿ ॥

ਮੰਗਲਵਾਰ ਨੂੰ ਅਸਲੀਅਤ ਅੰਦਰ ਝਾਤੀ ਪਾ,

ਪੰਚ ਚੋਰ ਕੀ, ਜਾਣੈ ਰੀਤਿ ॥

ਅਤੇ ਪੰਜਾ ਚੋਰਾਂ ਦੇ ਹਮਲਾ ਕਰਨ ਦੇ ਢੰਗ ਨੂੰ ਸਮਝ।

ਘਰ ਛੋਡੇਂ, ਬਾਹਰਿ ਜਿਨਿ ਜਾਇ ॥

ਆਪਣੇ ਝੁੱਗੇ ਨੂੰ ਛੱਡ ਕੇ ਬਾਹਰਵਾਰ ਕਦਾਚਿੱਤ ਨਾਂ ਭਟਕ,

ਨਾਤਰੁ ਖਰਾ, ਰਿਸੈ ਹੈ ਰਾਇ ॥੩॥

ਨਹੀਂ ਤਾਂ ਪਾਤਸ਼ਾਹ ਬਹੁਤ ਹੀ ਗੁੱਸੇ ਹੋਵੇਗਾ।


ਬੁਧਵਾਰਿ, ਬੁਧਿ ਕਰੈ ਪ੍ਰਗਾਸ ॥

ਬੁਧਵਾਰ ਨੂੰ ਬੰਦੇ ਨੂੰ ਆਪਣੀ ਸਮਝ ਉੱਜਲ ਕਰਨੀ ਉੱਚਿੱਤ ਹੈ।

ਹਿਰਦੈ ਕਮਲ ਮਹਿ, ਹਰਿ ਕਾ ਬਾਸ ॥

ਤਾਂ ਜੋ ਪ੍ਰਭੂ ਉਸ ਦੇ ਦਿਲ ਕੰਵਲ ਅੰਦਰ ਨਿਵਾਸ ਅਖਤਿਆਰ ਕਰ ਲਵੇ।

ਗੁਰ ਮਿਲਿ, ਦੋਊ ਏਕ ਸਮ ਧਰੈ ॥

ਗੁਰਾਂ ਨੂੰ ਭੈਟ ਕੇ, ਉਸ ਨੂੰ ਦੋਨੋਂ ਹੀ ਖੁਸ਼ੀ ਤੇ ਗ਼ਮੀ ਨੂੰ ਇਕਸਾਰ ਜਾਨਣਾ ਚਾਹੀਦਾ ਹੈ।

ਉਰਧ ਪੰਕ, ਲੈ ਸੂਧਾ ਕਰੈ ॥੪॥

ਆਪਣੇ ਦਿਲ ਦੇ ਮੂਧੇ ਕੰਵਲ ਨੂੰ ਲੈ ਕੇ ਸਿੱਧਾ ਕਰਨਾ ਚਾਹੀਦਾ ਹੈ।


ਬ੍ਰਿਹਸਪਤਿ, ਬਿਖਿਆ ਦੇਇ ਬਹਾਇ ॥

ਵੀਰਵਾਰ ਨੂੰ ਇਨਸਾਨ ਨੂੰ ਆਪਣੇ ਪਾਪ ਧੋ ਸੁਟਣੇ ਚਾਹੀਦੇ ਹਨ।

ਤੀਨਿ ਦੇਵ, ਏਕ ਸੰਗਿ ਲਾਇ ॥

ਤਿੰਨਾਂ ਦੇਵਤਿਆਂ ਨੂੰ ਛੱਡ ਕੇ ਉਸਨੂੰ ਇਕ ਵਾਹਿਗੁਰੂ ਨਾਲ ਜੁੜਨਾ ਚਾਹੀਦਾ ਹੈ।

ਤੀਨਿ ਨਦੀ, ਤਹ ਤ੍ਰਿਕੁਟੀ ਮਾਹਿ ॥

ਤਿੰਨਾਂ ਦਰਿਆਵਾਂ (ਗਿਆਨ, ਕਰਮ ਅਤੇ ਭਗਤੀ) ਦੇ ਸੰਗਮ ਵਿੱਚ,

ਅਹਿਨਿਸਿ, ਕਸਮਲ ਧੋਵਹਿ ਨਾਹਿ ॥੫॥

ਉਥੇ ਦਿਨ ਰਾਤ ਆਪਣੇ ਪਾਪ ਕਿਉਂ ਨਹੀਂ ਧੋਦਾ?


ਸੁਕ੍ਰਿਤੁ ਸਹਾਰੈ, ਸੁ ਇਹ ਬ੍ਰਤਿ ਚੜੈ ॥

ਉਸ ਦਾ ਇਹ ਉਪਹਾਸ ਕਾਮਯਾਬੀ ਨਾਲ ਸਿਰੇ ਚੜ੍ਹ ਜਾਂਦਾ ਹੈ ਜੋ ਸ਼ੁੱਕਰਵਾਰ ਨੂੰ ਜੋ ਸਹਿਨ-ਸ਼ੀਲਤਾ ਦੀ ਕਮਾਈ ਕਰਦਾ ਹੈ,

ਅਨਦਿਨ ਆਪਿ, ਆਪ ਸਿਉ ਲੜੈ ॥

ਅਤੇ ਜੋ ਰਾਤ ਦਿਨ ਆਪਣੇ ਆਪ ਨਾਲ ਯੁੱਧ ਕਰਦਾ ਹੈ।

ਸੁਰਖੀ ਪਾਂਚਉ, ਰਾਖੈ ਸਬੈ ॥

ਜੇਕਰ ਪ੍ਰਾਣੀ ਆਪਣੇ ਸਾਰੇ ਪੰਜਾਂ ਵਿਸ਼ਿਆਂ ਨੂੰ ਕਾਬੂ ਕਰ ਲਵੇ,

ਤਉ ਦੂਜੀ ਦ੍ਰਿਸਟਿ, ਨ ਪੈਸੈ ਕਬੈ ॥੬॥

ਤਦ ਉਹ ਕਦਾਚਿੱਤ ਕਿਸੇ ਹੋਰਸ ਵੱਲ ਝਾਤੀ ਨਹੀਂ ਪਾਵੇਗਾ।


ਥਾਵਰ, ਥਿਰੁ ਕਰਿ ਰਾਖੈ ਸੋਇ ॥

ਸਨਿੱਚਰਵਾਰ ਨੂੰ ਜੋ ਸਥਿਰ ਰੱਖਦਾ ਹੈ,

ਜੋਤਿ ਦੀ ਵਟੀ, ਘਟ ਮਹਿ ਜੋਇ ॥

ਹਰੀ ਦੇ ਨੂਰ ਦੀ ਬੱਤੀ ਜੋ ਉਸ ਦੇ ਅੰਤਰ ਆਤਮੇ ਹੈ,

ਬਾਹਰਿ ਭੀਤਰਿ, ਭਇਆ ਪ੍ਰਗਾਸੁ ॥

ਉਹ ਅੰਦਰੋਂ ਤੇ ਬਾਹਰੋਂ ਰੋਸ਼ਨ ਹੋ ਜਾਂਦਾ ਹੈ,

ਤਬ ਹੂਆ, ਸਗਲ ਕਰਮ ਕਾ ਨਾਸੁ ॥੭॥

ਤੇ ਤਦ, ਉਸ ਦੇ ਸਾਰੇ ਮੰਦੇ ਅਮਲ ਮਿਟ ਜਾਂਦੇ ਹਨ।


ਜਬ ਲਗੁ ਘਟ ਮਹਿ, ਦੂਜੀ ਆਨ ॥

ਸਮਝ ਲਓ ਕਿ ਜਦ ਤਾਈ ਆਪਣੇ ਦਿਲ ਅੰਦਰ ਆਦਮੀ ਹੋਰਨਾਂ ਦੀ ਸਰਣ ਲੋੜਦਾ ਹੈ,

ਤਉ ਲਉ ਮਹਲਿ, ਨ ਲਾਭੈ ਜਾਨ ॥

ਤਦ ਤਾਈ ਉਹ ਸਾਹਿਬ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦਾ।

ਰਮਤ ਰਾਮ ਸਿਉ, ਲਾਗੋ ਰੰਗੁ ॥

ਜਦ ਆਦਮੀ ਦਾ ਪ੍ਰੇਮ ਸਰਬ-ਵਿਆਪਕ ਸੁਆਮੀ ਨਾਲ ਪੈ ਜਾਂਦਾ ਹੈ,

ਕਹਿ ਕਬੀਰ, ਤਬ ਨਿਰਮਲ ਅੰਗ ॥੮॥੧॥

ਕਬੀਰ ਜੀ ਆਖਦੇ ਹਨ, ਤਦ ਉਸ ਦਾ ਦਿਲ ਪਵਿੱਤ੍ਰ ਹੋ ਜਾਂਦਾ ਹੈ।

1
2
3
4
5
6
7
8
9
10
11
12