ਰਾਗ ਗਉੜੀ – ਬਾਣੀ ਸ਼ਬਦ-Part 10 – Raag Gauri – Bani

ਰਾਗ ਗਉੜੀ – ਬਾਣੀ ਸ਼ਬਦ-Part 10 – Raag Gauri – Bani

ਮ : ੪ ॥

ਚੋਥੀ ਪਾਤਸ਼ਾਹੀ।

ਜਿਨ ਕਉ ਆਪਿ ਦੇਇ ਵਡਿਆਈ; ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ ॥

ਜਿਨ੍ਹਾਂ ਨੂੰ ਪ੍ਰਭੂ ਖੁਦ ਬਜ਼ੁਰਗੀ ਬਖਸ਼ਦਾ ਹੈ, ਉਹ ਖੁਦ ਹੀ ਜਹਾਨ ਨੂੰ ਭੀ ਲਿਆ ਕੇ ਉਨ੍ਹਾਂ ਦੇ ਪੈਰੀ ਪਾਉਂਦਾ ਹੈ।

ਡਰੀਐ ਤਾਂ, ਜੇ ਕਿਛੁ ਆਪ ਦੂ ਕੀਚੈ; ਸਭੁ ਕਰਤਾ ਆਪਣੀ ਕਲਾ ਵਧਾਏ ॥

ਕੇਵਲ ਤਦ ਹੀ ਸਾਨੂੰ ਡਰਨਾ ਚਾਹੀਦਾ ਹੈ, ਜੇਕਰ ਅਸੀਂ ਖੁਦ ਕੁਛ ਕਰੀਏ। ਸਿਰਜਣਹਾਰ ਹਰ ਤਰ੍ਹਾਂ ਆਪਣੀ ਸੱਤਿਆ ਨੂੰ ਵਧਾ ਰਿਹਾ ਹੈ।

ਦੇਖਹੁ ਭਾਈ! ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ; ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ ॥

ਵੇਖੋ ਭਰਾਓ! ਇਹ ਜੋਰ-ਅਜ਼ਮਾਈ ਦਾ ਮੈਦਾਨ ਪਿਆਰੇ ਸੱਚੇ ਵਾਹਿਗੁਰੂ ਦਾ ਹੈ, ਜਿਸ ਨੇ ਆਪਣੀ ਤਾਕਤ ਦੁਆਰਾ ਸਾਰੇ ਆ ਝੁਕਾਏ ਹਨ।

ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ; ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ ॥

ਵਾਹਿਗੁਰੂ ਸੁਆਮੀ ਆਪਣੇ ਸੰਤਾਂ ਦੀ ਰਖਿਆ ਕਰਦਾ ਅਤੇ ਕਲੰਕ ਲਾਉਣੇ ਵਾਲਿਆਂ ਤੇ ਲੁੱਚਿਆਂ ਲੰਡਿਆਂ ਦੇ ਚਿਹਰੇ ਕਾਲੇ ਕਰਵਾਉਂਦਾ ਹੈ।

ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ; ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ ॥

ਸੱਚੇ ਗੁਰਾਂ ਦੀ ਮਹਾਨਤਾ ਦਿਨ-ਬ-ਦਿਨ ਵਧਦੀ ਜਾਂਦੀ ਹੈ। ਪ੍ਰੰਭੂ ਆਪਣੇ ਸਾਧੂਆਂ ਨੂੰ ਹਮੇਸ਼ਾਂ ਆਪਣਾ ਜੱਸ ਖੁਦ ਹੀ ਕਰਾਉਂਦਾ ਹੈ।

ਅਨਦਿਨੁ ਨਾਮੁ ਜਪਹੁ ਗੁਰਸਿਖਹੁ! ਹਰਿ ਕਰਤਾ ਸਤਿਗੁਰੁ ਘਰੀ ਵਸਾਏ ॥

ਤੁਸੀਂ ਹੋ ਗੁਰੂ ਦੇ ਸਿਖੋ ਰਾਤ ਦਿਨ ਨਾਮ ਦਾ ਉਚਾਰਨ ਕਰੋ ਅਤੇ ਸੱਚੇ ਗੁਰਾਂ ਦੇ ਰਾਹੀਂ ਵਾਹਿਗੁਰੂ ਸਿਰਜਣਹਾਰ ਨੂੰ ਆਪਣੇ ਦਿਲਾਂ ਅੰਦਰ ਅਸਥਾਪਨ ਕਰੋ।

ਸਤਿਗੁਰ ਕੀ ਬਾਣੀ, ਸਤਿ ਸਤਿ ਕਰਿ ਜਾਣਹੁ ਗੁਰਸਿਖਹੁ! ਹਰਿ ਕਰਤਾ ਆਪਿ ਮੁਹਹੁ ਕਢਾਏ ॥

ਹੇ ਗੁਰੂ ਦਿਓ ਮੁਰੀਦੋ! ਜਾਣ ਲਓ ਕਿ ਸਤਿਗੁਰਾਂ ਦੀ ਗੁਰਬਾਣੀ ਮੁਕੰਮਲ ਸੱਚ ਹੈ। ਵਾਹਿਗੁਰੂ ਸਿਰਜਣਹਾਰ ਖੁਦ ਇਸ ਨੂੰ ਗੁਰਾਂ ਦੇ ਮੁਖਾਰਬਿੰਦ ਤੋਂ ਉਚਾਰਨ ਕਰਵਾਉਂਦਾ ਹੈ।

ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ; ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ ॥

ਪ੍ਰੀਤਮ ਵਾਹਿਗੁਰੂ ਗੁਰੂ ਦੇ ਸਿੱਖਾਂ ਦੇ ਚਿਹਰੇ ਰੋਸ਼ਨ ਕਰਦਾ ਹੈ ਅਤੇ ਸਾਰੇ ਜਹਾਨ ਪਾਸੋਂ ਗੁਰਾਂ ਨੂੰ ਪ੍ਰਣਾਮ ਕਰਵਾਉਂਦਾ ਹੈ।

ਜਨੁ ਨਾਨਕੁ ਹਰਿ ਕਾ ਦਾਸੁ ਹੈ; ਹਰਿ ਦਾਸਨ ਕੀ ਹਰਿ ਪੈਜ ਰਖਾਏ ॥੨॥

ਨਫਰ ਨਾਨਕ ਵਾਹਿਗੁਰੂ ਦਾ ਸੇਵਕ ਹੈ। ਵਾਹਿਗੁਰੂ ਦੇ ਸੇਵਕਾਂ ਦੀ ਵਾਹਿਗੁਰੂ ਆਪ ਹੀ ਇੱਜ਼ਤ ਰੱਖਦਾ ਹੈ।


ਪਉੜੀ ॥

ਪਉੜੀ।

ਤੂ ਸਚਾ ਸਾਹਿਬੁ ਆਪਿ ਹੈ; ਸਚੁ ਸਾਹ ਹਮਾਰੇ ॥

ਹੇ ਮੇਰੇ ਸੱਚੇ ਪਾਤਸ਼ਾਹ! ਤੂੰ ਆਪੇ ਹੀ ਮੇਰਾ ਸੱਚਾ ਸੁਆਮੀ ਹੈ।

ਸਚੁ ਪੂਜੀ, ਨਾਮੁ ਦ੍ਰਿੜਾਇ ਪ੍ਰਭ; ਵਣਜਾਰੇ ਥਾਰੇ ॥

ਮੇਰੇ ਮਾਲਕ! ਮੈਂ ਤੇਰਾ ਵਾਪਾਰੀ ਹਾਂ। ਮੇਰੇ ਅੰਦਰ ਆਪਣੇ ਨਾਮ ਦੀ ਅਸਲੀ ਰਾਸ ਪੱਕੀ ਕਰ ਦੇ।

ਸਚੁ ਸੇਵਹਿ, ਸਚੁ ਵਣੰਜਿ ਲੈਹਿ; ਗੁਣ ਕਥਹ ਨਿਰਾਰੇ ॥

ਮੈਂ ਸਤਿਪੁਰਖ ਦੀ ਘਾਲ ਕਮਾਉਂਦਾ, ਸੱਚ ਦਾ ਵਾਪਾਰ ਕਰਦਾ ਹਾਂ ਅਤੇ ਅਦਭੁਤ ਸੁਆਮੀ ਦਾ ਜੱਸ ਉਚਾਰਦਾ ਹਾਂ।

ਸੇਵਕ ਭਾਇ ਸੇ ਜਨ ਮਿਲੇ; ਗੁਰ ਸਬਦਿ ਸਵਾਰੇ ॥

ਜਿਹੜੇ ਪੁਰਸ਼ ਗੁਰਾਂ ਦੇ ਦਿਤੇ ਹੋਏ ਨਾਮ ਨਾਲ ਸ਼ਿੰਗਾਰੇ ਹਨ, ਉਹ ਗੋਲਿਆਂ ਦੇ ਜਜਬੇ ਧਾਰਨ ਕਰਨਾ ਦੁਆਰਾ ਮਾਲਕ ਨੂੰ ਮਿਲ ਪੈਦੇ ਹਨ।

ਤੂ ਸਚਾ ਸਾਹਿਬੁ ਅਲਖੁ ਹੈ; ਗੁਰ ਸਬਦਿ ਲਖਾਰੇ ॥੧੪॥

ਤੂੰ ਹੇ ਸੱਚੇ ਸੁਆਮੀ! ਸੋਚ-ਵਿਚਾਰ ਤੋਂ ਪਰੇਡੇ ਹੈ। ਕੇਵਲ ਗੁਰਾਂ ਦੇ ਨਾਮ ਰਾਹੀਂ ਹੀ ਤੂੰ ਜਾਣਿਆ ਜਾਂਦਾ ਹੈ।


ਸਲੋਕ ਮ : ੪ ॥

ਸਲੋਕ ਚੋਥੀ ਪਾਤਸ਼ਾਹੀ।

ਜਿਸੁ ਅੰਦਰਿ ਤਾਤਿ ਪਰਾਈ ਹੋਵੈ; ਤਿਸ ਕਾ ਕਦੇ ਨ ਹੋਵੀ ਭਲਾ ॥

ਜਿਸ ਦਿਲ ਅੰਦਰ ਹੋਰਨਾ ਲਈ ਈਰਖਾ ਹੈ, ਉਸ ਦਾ ਕਦਾਚਿੱਤ ਚੰਗਾ ਨਹੀਂ ਹੁੰਦਾ।

ਓਸ ਦੈ ਆਖਿਐ ਕੋਈ ਨ ਲਗੈ; ਨਿਤ ਓਜਾੜੀ ਪੂਕਾਰੇ ਖਲਾ ॥

ਉਸ ਦੇ ਕਹੇ ਕੋਈ ਕੁਛ ਨਹੀਂ ਕਰਦਾ। ਉਹ ਮੂਰਖ ਹਮੇਸ਼ਾਂ ਹੀ ਬੀਆਬਾਨ ਵਿੱਚ ਚੀਕ-ਚਿਹਾੜਾ ਪਾਉਂਦਾ ਹੈ।

ਜਿਸੁ ਅੰਦਰਿ ਚੁਗਲੀ ਚੁਗਲੋ ਵਜੈ; ਕੀਤਾ ਕਰਤਿਆ ਓਸ ਦਾ ਸਭੁ ਗਇਆ ॥

ਜਿਸ ਦੇ ਦਿਲ ਅੰਦਰ ਲਾਇਤਬਾਰੀ ਹੈ, ਉਹ ਲਾਇਤਬਾਰ ਕਰਕੇ ਜਾਣਿਆ ਜਾਂਦਾ ਹੈ। ਸਾਰਾ ਕੁਛ ਜੋ ਉਸ ਨੇ ਕੀਤਾ ਹੈ, ਜਾ ਉਹ ਕਰਦਾ ਹੈ, ਬੇਫਾਇਦਾ ਜਾਂਦਾ ਹੈ।

ਨਿਤ ਚੁਗਲੀ ਕਰੇ ਅਣਹੋਦੀ ਪਰਾਈ; ਮੁਹੁ ਕਢਿ ਨ ਸਕੈ, ਓਸ ਦਾ ਕਾਲਾ ਭਇਆ ॥

ਉਹ ਸਦਾ ਬਿਲਾ-ਵਜਾ ਹੋਰਨਾ ਦੀ ਪਿੱਠ ਪਿਛੇ ਬਦਖੋਈ ਕਰਦਾ ਹੈ। ਉਹ ਆਪਣਾ ਮੂੰਹ ਕਿਸੇ ਨੂੰ ਵਿਖਾਲ ਨਹੀਂ ਸਕਦਾ, ਇਹ ਸਿਆਹ ਹੋ ਗਿਆ ਹੈ।

ਕਰਮ ਧਰਤੀ ਸਰੀਰੁ ਕਲਿਜੁਗ ਵਿਚਿ; ਜੇਹਾ ਕੋ ਬੀਜੇ, ਤੇਹਾ ਕੋ ਖਾਏ ॥

ਕਲਯੁਗ ਅੰਦਰ ਦੇਹਿ ਅਮਲਾ ਦਾ ਖੇਤ ਹੈ। ਉਸ ਵਿੱਚ ਜਿਹੋ ਜਿਹਾ ਕੋਈ ਬੋਦਾ ਹੈ, ਉਹੋ ਜਿਹਾ ਉਹ ਖਾ ਲੈਦਾ ਹੈ।

ਗਲਾ ਉਪਰਿ, ਤਪਾਵਸੁ ਨ ਹੋਈ; ਵਿਸੁ ਖਾਧੀ, ਤਤਕਾਲ ਮਰਿ ਜਾਏ ॥

ਮੂੰਹ-ਜ਼ਬਾਨੀ ਗੱਲਾਂ ਉਤੇ ਨਿਆਂ ਨਹੀਂ ਹੁੰਦਾ। ਜ਼ਹਿਰ ਖਾ ਕੇ ਆਦਮੀ ਇਕ ਦਮ ਮਰ ਜਾਂਦਾ ਹੈ।

ਭਾਈ! ਵੇਖਹੁ ਨਿਆਉ ਸਚੁ ਕਰਤੇ ਕਾ; ਜੇਹਾ ਕੋਈ ਕਰੇ ਤੇਹਾ ਕੋਈ ਪਾਏ ॥

ਮੇਰੇ ਭਰਾਓ! ਵੇਖੋ ਸੱਚੇ ਸਿਰਜਣਹਾਰ ਦਾ ਇਨਸਾਫ। ਜਿਹੋ ਜਿਹਾ ਕੋਈ ਕਰਦਾ ਹੈ, ਉਹੋ ਜਿਹਾ ਹੀ ਉਹ ਫਲ ਪਾਉਂਦਾ ਹੈ।

ਜਨ ਨਾਨਕ ਕਉ ਸਭ ਸੋਝੀ ਪਾਈ; ਹਰਿ ਦਰ ਕੀਆ ਬਾਤਾ ਆਖਿ ਸੁਣਾਏ ॥੧॥

ਗੋਲੇ ਨਾਨਕ ਨੂੰ ਵਾਹਿਗੁਰੂ ਨੇ ਸਾਰੀ ਸਮਝ ਪਰਦਾਨ ਕੀਤੀ ਹੈ ਅਤੇ ਉਸ ਦੇ ਦਰਬਾਰ ਦੀਆਂ ਗੱਲਾਂ ਕਹਿ ਕੇ ਸੁਣਾਉਂਦਾ ਹੈ।


ਮ : ੪ ॥

ਚੋਥੀ ਪਾਤਸ਼ਾਹੀ।

ਹੋਦੈ ਪਰਤਖਿ ਗੁਰੂ ਜੋ ਵਿਛੁੜੇ; ਤਿਨ ਕਉ ਦਰਿ ਢੋਹੀ ਨਾਹੀ ॥

ਜਿਹੜੇ ਗੁਰੂ ਦੇ ਸਾਮਰਤਖ ਹੁਦਿਆਂ ਉਸ ਨਾਲੋਂ ਵੱਖਰੇ ਹੋਏ ਹਨ, ਉਨ੍ਹਾਂ ਨੂੰ ਰੱਬ ਦੇ ਦਰਬਾਰ ਅੰਦਰ ਪਨਾਹ ਨਹੀਂ ਮਿਲਦੀ।

ਕੋਈ ਜਾਇ ਮਿਲੈ ਤਿਨ ਨਿੰਦਕਾ; ਮੁਹ ਫਿਕੇ ਥੁਕ ਥੁਕ ਮੁਹਿ ਪਾਹੀ ॥

ਜੇਕਰ ਕੋਈ ਜਾ ਕੇ ਉਨ੍ਹਾਂ ਫਿਕਲੇ ਚਿਹਰੇ ਵਾਲਿਆਂ ਨਿੰਦਕਾਂ ਨੂੰ ਮਿਲੇ ਤਾਂ ਉਹ ਉਨ੍ਹਾਂ ਦੇ ਮੂੰਹ ਨਿਰੀਆਂ ਥੁੱਕਾ ਹੀ ਪਾਏਗਾ।

ਜੋ ਸਤਿਗੁਰਿ ਫਿਟਕੇ, ਸੇ ਸਭ ਜਗਤਿ ਫਿਟਕੇ; ਨਿਤ ਭੰਭਲ ਭੂਸੇ ਖਾਹੀ ॥

ਜੋ ਸੱਚੇ ਗੁਰਾਂ ਦੇ ਫਿਟਕਾਰੇ ਹੋਏ ਹਨ, ਉਹ ਸਾਰੇ ਜਹਾਨ ਦੇ ਫਿਟਕਾਰੇ ਹੋਏ ਹਨ ਅਤੇ ਉਹ ਸਦੀਵ ਹੀ ਭਟਕਦੇ ਰਹਿੰਦੇ ਹਨ।

ਜਿਨ ਗੁਰੁ ਗੋਪਿਆ ਆਪਣਾ; ਸੇ ਲੈਦੇ ਢਹਾ ਫਿਰਾਹੀ ॥

ਜੋ ਪ੍ਰਤੱਖ ਤੌਰ ਤੇ ਆਪਣੇ ਗੁਰੂ ਨੂੰ ਤਸਲੀਮ ਨਹੀਂ ਕਰਦੇ, ਉਹ ਧਾਹਾਂ ਮਾਰਦੇ ਭਟਕਦੇ ਫਿਰਦੇ ਹਨ।

ਤਿਨ ਕੀ ਭੁਖ ਕਦੇ ਨ ਉਤਰੈ; ਨਿਤ ਭੁਖਾ ਭੁਖ ਕੂਕਾਹੀ ॥

ਉਨ੍ਹਾਂ ਦੀ ਭੁੱਖ ਕਦਾਚਿੱਤ ਦੂਰ ਨਹੀਂ ਹੁੰਦੀ ਅਤੇ ਭੁੱਖ ਤੇ ਥੁੜੇਵੇ ਦੇ ਮਾਰੇ ਹੋਏ ਉਹ ਹਮੇਸ਼ਾਂ ਚੀਕ ਚਿਹਾੜਾ ਪਾਉਂਦੇ ਹਨ।

ਓਨਾ ਦਾ ਆਖਿਆ, ਕੋ ਨਾ ਸੁਣੈ; ਨਿਤ ਹਉਲੇ ਹਉਲਿ ਮਰਾਹੀ ॥

ਕੋਈ ਭੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ ਉਹ ਹਮੇਸ਼ਾਂ ਭਿਆਨਕ ਡਰ ਨਾਲ ਮਰਦੇ ਰਹਿੰਦੇ ਹਨ।

ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ; ਓਨਾ ਅਗੈ ਪਿਛੈ ਥਾਉ ਨਾਹੀ ॥

ਉਹ ਸੱਚੇ ਗੁਰਾਂ ਦੀ ਮਹਾਨਤਾ ਨੂੰ ਸਹਾਰ ਨਹੀਂ ਸਕਦੇ। ਏਥੇ ਅਤੇ ਓਥੇ ਉਹ ਕੋਈ ਆਰਾਮ ਦਾ ਟਿਕਾਣਾ ਨਹੀਂ ਪਾਉਂਦੇ।

ਜੋ ਸਤਿਗੁਰਿ ਮਾਰੇ, ਤਿਨ ਜਾਇ ਮਿਲਹਿ; ਰਹਦੀ ਖੁਹਦੀ ਸਭ ਪਤਿ ਗਵਾਹੀ ॥

ਜਿਹੜੇ ਗੁਰਾਂ ਦੇ ਫਿਟਕਾਰੇ ਹੋਏ ਹਨ, ਜੋ ਕੋਈ ਭੀ ਉਨ੍ਹਾਂ ਨੂੰ ਜਾ ਕੇ ਮਿਲਦਾ ਹੈ, ਉਹ ਆਪਣੀ ਬਚੀ ਖੁਚੀ ਇੱਜ਼ਤ ਸਾਰੀ ਵੰਞਾ ਲੈਦਾ ਹੈ।

ਓਇ ਅਗੈ ਕੁਸਟੀ ਗੁਰ ਕੇ ਫਿਟਕੇ; ਜਿ ਓਸੁ ਮਿਲੈ ਤਿਸੁ ਕੁਸਟੁ ਉਠਾਹੀ ॥

ਗੁਰਾਂ ਦੇ ਧਿਰਕਾਰੇ ਹੋਏ ਉਹ ਅੱਗੇ ਹੀ ਕੋੜ੍ਹੀ ਹੋ ਗਏ ਹਨ। ਜਿਹੜਾ ਕੋਈ ਉਨ੍ਹਾਂ ਨੂੰ ਮਿਲਦਾ ਹੈ, ਉਸ ਨੂੰ ਭੀ ਕੋੜ੍ਹ ਲੱਗ ਜਾਂਦਾ ਹੈ।

ਹਰਿ ਤਿਨ ਕਾ ਦਰਸਨੁ ਨਾ ਕਰਹੁ; ਜੋ ਦੂਜੈ ਭਾਇ ਚਿਤੁ ਲਾਹੀ ॥

ਮੇਰੇ ਵਾਹਿਗੁਰੂ! ਮੈਂ ਉਨ੍ਹਾਂ ਦਾ ਦੀਦਾਰ ਨਹੀਂ ਕਰਦਾ ਜਿਹੜੇ ਆਪਣਾ ਮਨ ਹੋਰਸ ਦੀ ਪ੍ਰੀਤ ਨਾਲ ਜੋੜਦੇ ਹਨ।

ਧੁਰਿ ਕਰਤੈ ਆਪਿ ਲਿਖਿ ਪਾਇਆ; ਤਿਸੁ ਨਾਲਿ ਕਿਹੁ ਚਾਰਾ ਨਾਹੀ ॥

ਉਸ ਤੋਂ ਬਚਣ ਦਾ ਕੋਈ ਹੀਲਾ ਨਹੀਂ, ਜੋ ਮੁੱਢ ਤੋਂ ਖੁਦ ਸਿਰਜਣਹਾਰ ਨੇ ਲਿਖ ਛੱਡਿਆ ਹੈ।

ਜਨ ਨਾਨਕ ਨਾਮੁ ਅਰਾਧਿ ਤੂ; ਤਿਸੁ ਅਪੜਿ ਕੋ ਨ ਸਕਾਹੀ ॥

ਹੇ ਨੋਕਰ ਨਾਨਕ, ਤੂੰ ਵਾਹਿਗੁਰੂ ਦੇ ਨਾਮ ਦਾ ਭਜਨ ਕਰ। ਜਿਸ ਨੂੰ ਕੋਈ ਚੀਜ਼ ਪਹੁੰਚ ਨਹੀਂ ਸਕਦੀ।

ਨਾਵੈ ਕੀ ਵਡਿਆਈ ਵਡੀ ਹੈ; ਨਿਤ ਸਵਾਈ ਚੜੈ ਚੜਾਹੀ ॥੨॥

ਮਹਾਨ ਹੈ ਮਹਾਨਤਾ ਮਾਲਕ ਦੇ ਨਾਮ ਦੀ ਅਤੇ ਰੋਜ਼-ਬ-ਰੋਜ਼ ਇਹ ਵਧੇਰੇ ਹੁੰਦੀ ਜਾਂਦੀ ਹੈ।


ਮ : ੪ ॥

ਚੋਥੀ ਪਾਤਸ਼ਾਹੀ।

ਜਿ ਹੋਂਦੈ ਗੁਰੂ ਬਹਿ ਟਿਕਿਆ; ਤਿਸੁ ਜਨ ਕੀ ਵਡਿਆਈ ਵਡੀ ਹੋਈ ॥

ਸ਼ਾਨਦਾਰ ਹੈ ਸ਼ਾਨ-ਸ਼ੋਕਤ ਉਸ ਪੁਰਸ਼ ਦੀ, ਜਿਸ ਨੂੰ ਗੁਰੂ (ਅੰਨਦ ਦੇਵ) ਨੇ ਆਪਣੀ ਹਜ਼ੂਰੀ ਵਿੱਚ ਗੁਰਿਆਈ ਦਾ ਤਿਲਕ ਦਿੱਤਾ।

ਤਿਸੁ ਕਉ ਜਗਤੁ ਨਿਵਿਆ, ਸਭੁ ਪੈਰੀ ਪਇਆ; ਜਸੁ ਵਰਤਿਆ ਲੋਈ ॥

ਸੰਸਾਰ ਉਸ ਨੂੰ ਨਮਸਕਾਰ ਕਰਦਾ ਹੈ, ਸਾਰੇ ਉਸ ਦੇ ਪੈਰੀ ਪੈਦੇ ਹਨ ਅਤੇ ਉਸ ਦੀ ਕੀਰਤੀ ਜਹਾਨ ਵਿੱਚ ਪਰੀਪੂਰਨ ਹੋ ਰਹੀ ਹੈ।

ਤਿਸ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ; ਜਿਸ ਕੈ ਮਸਤਕਿ, ਹਥੁ ਧਰਿਆ ਗੁਰਿ ਪੂਰੈ; ਸੋ ਪੂਰਾ ਹੋਈ ॥

ਉਸ ਨੂੰ ਮਹਾਂਦੀਪ ਅਤੇ ਆਲਮ ਬੰਦਨਾ ਕਰਦੇ ਹਨ, ਜਿਸ ਦੇ ਮੱਥੇ ਉਤੇ ਪੂਰਨ ਗੁਰੂ ਆਪਣਾ ਹੱਥ ਰਖਦੇ ਹਨ, ਉਹ ਪੂਰਨ ਹੋ ਜਾਂਦਾ ਹੈ।

ਗੁਰ ਕੀ ਵਡਿਆਈ ਨਿਤ ਚੜੈ ਸਵਾਈ; ਅਪੜਿ ਕੋ ਨ ਸਕੋਈ ॥

ਗੁਰਾਂ ਦੀ ਵਿਸ਼ਾਲਤਾ ਦਿਨ-ਬਦਿਨ ਵਧਦੀ ਜਾ ਰਹੀ ਹੈ। ਕੋਈ ਭੀ ਇਸ ਦੀ ਤੁਲਨਾ ਨਹੀਂ ਕਰ ਸਕਦਾ।

ਜਨੁ ਨਾਨਕੁ ਹਰਿ ਕਰਤੈ ਆਪਿ ਬਹਿ ਟਿਕਿਆ; ਆਪੇ ਪੈਜ ਰਖੈ ਪ੍ਰਭੁ ਸੋਈ ॥੩॥

ਜੋ ਗੋਲੇ ਨਾਨਕ, ਵਾਹਿਗੁਰੂ ਸਿਰਜਣਹਾਰ ਨੇ ਖੁਦ (ਗੁਰੂ ਅਮਰਦਾਸ ਨੂੰ) ਨੀਅਤ ਕੀਤਾ ਹੈ ਅਤੇ ਖੁਦ ਹੀ ਉਹ ਸੁਆਮੀ ਉਸ ਦੀ ਇੱਜ਼ਤ ਰੱਖਦਾ ਹੈ।


ਪਉੜੀ ॥

ਪਉੜੀ।

ਕਾਇਆ ਕੋਟੁ ਅਪਾਰੁ ਹੈ; ਅੰਦਰਿ ਹਟਨਾਲੇ ॥

ਅੰਦਰਵਾਰ ਦੁਕਾਨਾਂ ਦੇ ਸਮੇਤ, ਮਨੁੱਖੀ ਦੇਹਿ ਇਕ ਵੱਡਾ ਕਿਲ੍ਹਾ ਹੈ।

ਗੁਰਮੁਖਿ ਸਉਦਾ ਜੋ ਕਰੇ; ਹਰਿ ਵਸਤੁ ਸਮਾਲੇ ॥

ਗੁਰੂ ਅਨੁਸਾਰੀ ਜੋ ਵਣਜ ਕਰਨ ਆਉਂਦਾ ਹੈ। ਵਾਹਿਗੁਰੂ ਦੇ ਨਾਮ ਦੇ ਮਾਲ ਨੂੰ ਸਾਂਭ ਲੈਦਾ ਹੈ।

ਨਾਮੁ ਨਿਧਾਨੁ ਹਰਿ ਵਣਜੀਐ; ਹੀਰੇ ਪਰਵਾਲੇ ॥

ਸਾਨੂੰ ਰੱਬ ਦੇ ਨਾਮ ਦੀਆਂ ਜਵੇਹਰਾਂ ਅਤੇ ਮੂੰਗਿਆਂ ਦੇ ਖ਼ਜ਼ਾਲਿਆਂ ਨੂੰ ਖਰੀਦਣਾ ਉਚਿੱਤ ਹੈ।

ਵਿਣੁ ਕਾਇਆ, ਜਿ ਹੋਰ ਥੈ ਧਨੁ ਖੋਜਦੇ; ਸੇ ਮੂੜ ਬੇਤਾਲੇ ॥

ਜੋ ਪ੍ਰਭੂ ਦੇ ਪਦਾਰਥ ਨੂੰ ਸਰੀਰ ਤੋਂ ਬਾਹਰ ਕਿਸੇ ਹੋਰ ਜਗ੍ਹਾ ਤੇ, ਲੱਭਦੇ ਹਨ, ਉਹ ਮੂਰਖ ਭੂਤਨੇ ਹਨ।

ਸੇ ਉਝੜਿ ਭਰਮਿ ਭਵਾਈਅਹਿ; ਜਿਉ ਝਾੜ ਮਿਰਗੁ ਭਾਲੇ ॥੧੫॥

ਹਰਨ ਦੀ ਮਾਨਿੰਦ, ਜੋ ਕਸਤੂਰੀ ਨੂੰ ਝਾੜੀਆਂ ਅੰਦਰ ਲੱਭਦਾ ਹੈ, ਉਹ ਵਹਿਮ ਅੰਦਰ ਬੀਆਬਾਨ ਵਿੱਚ ਭਟਕਦੇ ਫਿਰਦੇ ਹਨ।


ਸਲੋਕ ਮ : ੪ ॥

ਸਲੋਕ ਚੋਥੀ ਪਾਤਸ਼ਾਹੀ।

ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ; ਸੁ ਅਉਖਾ ਜਗ ਮਹਿ ਹੋਇਆ ॥

ਜੋ ਪੂਰਨ ਸੱਚੇ ਗੁਰੂ ਦੀ ਬਦਖੋਈ ਕਰਦਾ ਹੈ, ਉਸ ਨੂੰ ਜਹਾਨ ਅੰਦਰ ਮੁਸ਼ਕਲ ਬਣ ਜਾਂਦੀ ਹੈ।

ਨਰਕ ਘੋਰੁ ਦੁਖ ਖੂਹੁ ਹੈ; ਓਥੈ ਪਕੜਿ ਓਹੁ ਢੋਇਆ ॥

ਉਸ ਨੂੰ ਫੜ ਕੇ ਭਿਆਨਕ ਦੋਜ਼ਕ ਵਿੱਚ ਸੁਟਿਆ ਜਾਂਦਾ ਹੈ, ਜੋ ਮੁਸੀਬਤਾਂ ਦਾ ਖੂਹ ਹੈ।

ਕੂਕ ਪੁਕਾਰ ਕੋ ਨ ਸੁਣੇ; ਓਹੁ ਅਉਖਾ ਹੋਇ ਹੋਇ ਰੋਇਆ ॥

ਉਸ ਦੇ ਚੀਕ-ਚਿਹਾੜੇ ਤੇ ਵਿਰਲਾਪ ਨੂੰ ਕੋਈ ਨਹੀਂ ਸੁਣਦਾ। ਉਹ ਦੁਖੀ ਹੋ ਕੇ ਰੌਦਾ-ਪਿੱਟਦਾ ਹੈ।

ਓਨਿ ਹਲਤੁ ਪਲਤੁ ਸਭੁ ਗਵਾਇਆ; ਲਾਹਾ ਮੂਲੁ ਸਭੁ ਖੋਇਆ ॥

ਉਹ ਇਹ ਜਹਾਨ ਤੇ ਪ੍ਰਲੋਕ ਮੁਕੰਮਲ ਗੁਆ ਲੈਦਾ ਹੈ। ਅਸਲ ਜ਼ਰ ਤੇ ਮੁਨਾਫਾ ਸਾਰੇ ਉਸ ਨੇ ਵੰਞਾ ਲਏ ਹਨ।

ਓਹੁ ਤੇਲੀ ਸੰਦਾ ਬਲਦੁ ਕਰਿ; ਨਿਤ ਭਲਕੇ ਉਠਿ ਪ੍ਰਭਿ ਜੋਇਆ ॥

ਉਹ ਤੇਲੀ ਦੇ ਬੈਲ ਦੀ ਮਾਨਿੰਦ ਹੈ। ਸਵੇਰੇ ਉਠ ਕੇ ਉਸ ਦਾ ਮਾਲਕ ਉਸ ਨੂੰ ਸਦਾ ਹੀ ਜੋੜ ਦਿੰਦਾ ਹੈ।

ਹਰਿ ਵੇਖੈ ਸੁਣੈ ਨਿਤ ਸਭੁ ਕਿਛੁ; ਤਿਦੂ ਕਿਛੁ ਗੁਝਾ ਨ ਹੋਇਆ ॥

ਵਾਹਿਗੁਰੂ ਹੇਮਸ਼ਾਂ ਸਾਰਾ ਕੁਛ ਵੇਖਦਾ ਤੇ ਸੁਣਦਾ ਹੈ। ਉਸ ਪਾਸੋਂ ਕੁਝ ਭੀ ਲੁਕਿਆ ਹੋਇਆ ਨਹੀਂ ਰਹਿੰਦਾ।

ਜੈਸਾ ਬੀਜੇ, ਸੋ ਲੁਣੈ; ਜੇਹਾ ਪੁਰਬਿ ਕਿਨੈ ਬੋਇਆ ॥

ਜਿਹੋ ਜਿਹਾ ਬੰਦਾ ਬੀਜਦਾ ਹੈ, ਉਹੋ ਜਿਹਾ ਹੀ ਵੱਢੇਗਾ। ਜਿਸ ਤਰ੍ਹਾਂ ਕਿ ਪਿਛਲਾ ਬੀਜਿਆ ਹੋਇਆ ਉਹ ਹੁਣ ਵੱਢ ਰਿਹਾ ਹੈ।

ਜਿਸੁ ਕ੍ਰਿਪਾ ਕਰੇ ਪ੍ਰਭੁ ਆਪਣੀ; ਤਿਸੁ ਸਤਿਗੁਰ ਕੇ ਚਰਣ ਧੋਇਆ ॥

ਜਿਸ ਉਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ, ਉਹ ਸੱਚੇ ਗੁਰਾਂ ਦੇ ਪੈਰ ਧੋਦਾ ਹੈ।

ਗੁਰ ਸਤਿਗੁਰ ਪਿਛੈ ਤਰਿ ਗਇਆ; ਜਿਉ ਲੋਹਾ ਕਾਠ ਸੰਗੋਇਆ ॥

ਲੱਕੜ ਦੇ ਨਾਲ ਲੱਗੇ ਹੋਏ ਲੋਹੇ ਦੀ ਮਾਨਿੰਦ ਉਹ ਵੱਡੇ ਸੱਚੇ ਗੁਰਾਂ ਦੇ ਮਗਰ ਲੱਗ ਕੇ ਪਾਰ ਉਤਰ ਜਾਂਦਾ ਹੈ।

ਜਨ ਨਾਨਕ ਨਾਮੁ ਧਿਆਇ ਤੂ; ਜਪਿ ਹਰਿ ਹਰਿ ਨਾਮਿ ਸੁਖੁ ਹੋਇਆ ॥੧॥

ਹੇ ਗੋਲੇ ਨਾਨਕ! ਤੂੰ ਨਾਮ ਦਾ ਆਰਾਧਨ ਕਰ। ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਆਰਾਮ ਪਰਾਪਤ ਹੁੰਦਾ ਹੈ।


ਮ : ੪ ॥

ਚੋਥੀ ਪਾਤਸ਼ਾਹੀ।

ਵਡਭਾਗੀਆ ਸੋਹਾਗਣੀ; ਜਿਨਾ ਗੁਰਮੁਖਿ ਮਿਲਿਆ ਹਰਿ ਰਾਇ ॥

ਬੜੀਆਂ ਨਸੀਬਾਂ ਵਾਲੀਆਂ ਹਨ ਉਹ ਵਹੁਟੀਆਂ ਜੋ ਗੁਰਾਂ ਦੇ ਰਾਹੀਂ ਆਪਣੇ ਸੁਆਮੀ ਪਾਤਸ਼ਾਹ ਨੂੰ ਮਿਲ ਪਈਆਂ ਹਨ।

ਅੰਤਰ ਜੋਤਿ ਪ੍ਰਗਾਸੀਆ; ਨਾਨਕ, ਨਾਮਿ ਸਮਾਇ ॥੨॥

ਨਾਨਕ, ਵਾਹਿਗੁਰੂ ਦੇ ਨੂਰ ਨੇ ਉਨ੍ਹਾਂ ਦਾ ਦਿਲ ਰੋਸ਼ਨ ਕਰ ਦਿਤਾ ਹੈ, ਤੇ ਉਹ ਉਸ ਦੇ ਨਾਮ ਵਿੱਚ ਲੀਨ ਹੋ ਗਈਆਂ ਹਨ।


ਪਉੜੀ ॥

ਪਉੜੀ।

ਇਹੁ ਸਰੀਰੁ ਸਭੁ ਧਰਮੁ ਹੈ; ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥

ਇਹ ਦੇਹਿ ਜਿਸ ਦੇ ਦਿਲ ਵਿੱਚ ਸਤਿਪੁਰਖ ਦਾ ਚਾਨਣ ਹੈ, ਸੰਪੂਰਨ ਤੌਰ ਤੇ ਨੇਕੀ ਕਮਾਉਣ ਲਈ ਹੈ।

ਗੁਹਜ ਰਤਨ ਵਿਚਿ ਲੁਕਿ ਰਹੇ; ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥

ਇਸ ਦੇ ਅੰਦਰ ਗੈਬੀ ਜਵਾਹਿਰਾਤ ਛੁਪੇ ਹੋਏ ਹਨ। ਕੋਈ ਵਿਰਲਾ ਗੋਲਾ ਹੀ ਗੁਰਾਂ ਦੇ ਰਾਹੀਂ, ਉਨ੍ਹਾਂ ਨੂੰ ਖੁਣ ਕੇ ਕੱਢਦਾ ਹੈ!

ਸਭੁ ਆਤਮ ਰਾਮੁ ਪਛਾਣਿਆ; ਤਾਂ ਇਕੁ ਰਵਿਆ ਇਕੋ ਓਤਿ ਪੋਤਿ ॥

ਜਦ ਪ੍ਰਾਣੀ ਸਰਬ-ਵਿਆਪਕ ਰੂਹ ਨੂੰ ਅਨੁਭਵ ਕਰਦਾ ਹੈ, ਤਦ ਉਹ ਇਕ ਸੁਆਮੀ ਨੂੰ ਹਰ ਥਾਂ ਰਮਿਆ ਹੋਇਆ ਅਤੇ ਇੱਕ ਨੂੰ ਹੀ ਤਾਣੇ ਪੇਟੇ ਦੀ ਮਾਨੰਦ ਉਣਿਆ ਹੋਇਆ ਵੇਖਦਾ ਹੈ।

ਇਕੁ ਦੇਖਿਆ, ਇਕੁ ਮੰਨਿਆ; ਇਕੋ ਸੁਣਿਆ ਸ੍ਰਵਣ ਸਰੋਤਿ ॥

ਉਹ ਇਕ ਪ੍ਰਭੂ ਨੂੰ ਵੇਖਦਾ ਹੈ, ਉਹ ਇਕ ਪ੍ਰਭੂ ਉਤੇ ਹੀ ਭਰੋਸਾ ਰੱਖਦਾ ਹੈ ਅਤੇ ਆਪਣੇ ਕੰਨਾਂ ਨਾਲ ਕੇਵਲ ਪ੍ਰਭੂ ਦੀਆਂ ਹੀ ਕਨਸੋਆਂ ਸੁਣਦਾ ਹੈ।

ਜਨ ਨਾਨਕ ਨਾਮੁ ਸਲਾਹਿ ਤੂ; ਸਚੁ ਸਚੇ ਤੇਰੀ ਹੋਤਿ ॥੧੬॥

ਤੂੰ ਪ੍ਰਭੂ ਦੇ ਨਾਮ ਦੀ ਪਰਸੰਸਾ ਕਰ, ਹੇ ਗੋਲੇ ਇਹ ਹੈ ਤੇਰੀ ਘਾਲ ਸਚਿਆਰਾ ਦੇ ਪਰਮ ਸਚਿਆਰ ਦੀ।


ਸਲੋਕ ਮ : ੪ ॥

ਸਲੋਕ ਚੋਥੀ ਪਾਤਸ਼ਾਹੀ।

ਸਭਿ ਰਸ ਤਿਨ ਕੈ ਰਿਦੈ ਹਹਿ; ਜਿਨ ਹਰਿ ਵਸਿਆ ਮਨ ਮਾਹਿ ॥

ਸਾਰੀਆਂ ਖੁਸ਼ੀਆਂ ਉਨ੍ਹਾਂ ਦੇ ਚਿੱਤ ਅੰਦਰ ਹਨ ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਨਿਵਾਸ ਰੱਖਦਾ ਹੈ।

ਹਰਿ ਦਰਗਹਿ ਤੇ ਮੁਖ ਉਜਲੇ; ਤਿਨ ਕਉ ਸਭਿ ਦੇਖਣ ਜਾਹਿ ॥

ਰੱਬ ਦੇ ਦਰਬਾਰ ਅੰਦਰ ਉਨ੍ਹਾਂ ਦੇ ਚਿਹਰੇ ਰੋਸ਼ਨ ਹਨ ਅਤੇ ਸਾਰੇ ਉਨ੍ਹਾਂ ਨੂੰ ਵੇਖਣ ਨੂੰ ਜਾਂਦੇ ਹਨ।

ਜਿਨ ਨਿਰਭਉ ਨਾਮੁ ਧਿਆਇਆ; ਤਿਨ ਕਉ ਭਉ ਕੋਈ ਨਾਹਿ ॥

ਜੋ ਨਿਡਰ ਪੁਰਖ ਦੇ ਨਾਮ ਦਾ ਆਰਾਧਨ ਕਰਦੇ ਹਨ, ਉਨ੍ਹਾਂ ਨੂੰ ਕੋਈ ਡਰ ਨਹੀਂ।

ਹਰਿ ਉਤਮੁ ਤਿਨੀ ਸਰੇਵਿਆ; ਜਿਨ ਕਉ ਧੁਰਿ ਲਿਖਿਆ ਆਹਿ ॥

ਜਿਨ੍ਹਾਂ ਲਈ ਮੁੱਢ ਦੀ ਐਸੀ ਲਿਖਤਾਕਾਰ ਹੈ, ਉਹ ਸਰੇਸ਼ਟ ਸੁਆਮੀ ਦਾ ਸਿਮਰਨ ਕਰਦੇ ਹਨ।

ਤੇ ਹਰਿ ਦਰਗਹਿ ਪੈਨਾਈਅਹਿ; ਜਿਨ ਹਰਿ ਵੁਠਾ ਮਨ ਮਾਹਿ ॥

ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਵਸਦਾ ਹੈ, ਉਹ ਵਾਹਿਗੁਰੂ ਦੇ ਦਰਬਾਰ ਅੰਦਰ ਪਹਿਰਾਏ ਜਾਂਦੇ ਹਨ।

ਓਇ ਆਪਿ ਤਰੇ ਸਭ ਕੁਟੰਬ ਸਿਉ; ਤਿਨ ਪਿਛੈ ਸਭੁ ਜਗਤੁ ਛਡਾਹਿ ॥

ਉਹ ਆਪਣੇ ਸਾਰੇ ਪਰਵਾਰ ਸਮੇਤ ਪਾਰ ਉਤਰ ਜਾਂਦੇ ਹਨ ਅਤੇ ਉਨ੍ਹਾਂ ਦੇ ਮਗਰ ਲੱਗ ਕੇ ਸਮੂਹ ਸੰਸਾਰ ਬਚ ਜਾਂਦਾ ਹੈ।

ਜਨ ਨਾਨਕ ਕਉ ਹਰਿ ਮੇਲਿ ਜਨ; ਤਿਨ ਵੇਖਿ ਵੇਖਿ ਹਮ ਜੀਵਾਹਿ ॥੧॥

ਮੇਰੇ ਵਾਹਿਗੁਰੂ ਨੌਕਰ ਨਾਨਕ ਨੂੰ ਆਪਣੇ ਗੋਲਿਆਂ ਨਾਲ ਜੋੜ, ਜਿਨ੍ਹਾਂ ਨੂੰ ਲਗਾਤਾਰ ਤੱਕ ਕੇ ਉਹ ਜੀਊਦਾ ਹੈ।


ਮ : ੪ ॥

ਚੋਥੀ ਪਾਤਸ਼ਾਹੀ।

ਸਾ ਧਰਤੀ ਭਈ ਹਰੀਆਵਲੀ; ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥

ਉਹ ਜ਼ਿਮੀ ਜਿਥੇ ਮੇਰਾ ਸੱਚਾ ਗੁਰੂ ਆ ਕੇ ਬੈਠਦਾ ਹੈ, ਹਰੀ ਭਰੀ ਹੋ ਜਾਂਦੀ ਹੈ।

ਸੇ ਜੰਤ ਭਏ ਹਰੀਆਵਲੇ; ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥

ਜੀਵ ਜੰਤੂ ਜੋ ਜਾਂ ਕੇ ਸੱਚੇ ਗੁਰਾਂ ਦਾ ਦੀਦਾਰ ਪਾਉਂਦੇ ਹਨ ਉਹ ਸਰਸਬਜ਼ ਹੋ ਜਾਂਦੇ ਹਨ।

ਧਨੁ ਧੰਨੁ ਪਿਤਾ, ਧਨੁ ਧੰਨੁ ਕੁਲੁ; ਧਨੁ ਧਨੁ ਸੁ ਜਨਨੀ, ਜਿਨਿ ਗੁਰੂ ਜਣਿਆ ਮਾਇ ॥

ਹੇ ਅੰਮੜੀਏ, ਸ਼ਾਬਾਸ਼, ਸ਼ਾਬਾਸ਼ ਹੈ ਪਿਤਾ ਨੂੰ, ਸ਼ਾਬਾਸ਼ ਸ਼ਾਬਾਸ਼ ਹੈ ਖਾਨਦਾਨ ਨੂੰ ਸ਼ਾਬਾਸ਼, ਸ਼ਾਬਾਸ਼ ਹੈ ਉਹ ਚੰਗੀ ਮਾਤਾ ਨੂੰ ਜਿਸ ਨੇ ਗੁਰਾਂ ਨੂੰ ਜਨਮ ਦਿੱਤਾ ਹੈ।

ਧਨੁ ਧੰਨੁ ਗੁਰੂ, ਜਿਨਿ ਨਾਮੁ ਅਰਾਧਿਆ; ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ ॥

ਮੁਬਾਰਕ, ਮੁਬਾਰਕ ਹੈ ਗੁਰੂ ਜੋ ਨਾਮ ਦਾ ਸਿਮਰਨ ਕਰਦਾ ਹੈ। ਉਹ ਖੁਦ ਤਰ ਜਾਂਦਾ ਹੈ ਅਤੇ ਜੋ ਉਸ ਨੂੰ ਵੇਖਦੇ ਹਨ, ਉਨ੍ਹਾਂ ਨੂੰ ਭੀ ਤਾਰ ਦਿੰਦਾ ਹੈ।

ਹਰਿ ਸਤਿਗੁਰੁ ਮੇਲਹੁ ਦਇਆ ਕਰਿ; ਜਨੁ ਨਾਨਕੁ ਧੋਵੈ ਪਾਇ ॥੨॥

ਹੇ ਵਾਹਿਗੁਰੂ! ਮਿਹਰ ਧਾਰ ਕੇ ਮੈਨੂੰ ਗੁਰਾਂ ਨਾਲ ਮਿਲਾ ਦੇ, ਤਾਂ ਜੋ ਨਫਰ ਨਾਨਕ ਉਨ੍ਹਾਂ ਦੇ ਚਰਨ ਪਾਣੀ ਨਾਲ ਸਾਫ਼ ਕਰੇ।


ਪਉੜੀ ॥

ਪਉੜੀ।

ਸਚੁ ਸਚਾ ਸਤਿਗੁਰੁ ਅਮਰੁ ਹੈ; ਜਿਸੁ ਅੰਦਰਿ ਹਰਿ ਉਰਿ ਧਾਰਿਆ ॥

ਸਚਿਆ ਦਾ ਪਰਮ ਸੱਚਾ ਹੈ ਅਬਿਨਾਸੀ ਸਤਿਗੁਰੂ, ਜਿਸ ਨੇ ਵਾਹਿਗੁਰੂ ਨੂੰ ਆਪਣੇ ਦਿਲ ਵਿੱਚ ਟਿਕਾਇਆ ਹੈ।

ਸਚੁ ਸਚਾ ਸਤਿਗੁਰੁ ਪੁਰਖੁ ਹੈ; ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ ॥

ਸੱਚਿਆਂ ਦਾ ਪਰਮ ਸੱਚਾ ਹੈ ਸਰਬ-ਸ਼ਕਤੀਵਾਨ ਜਿਸ ਨੇ ਭੋਗ-ਵੇਗ, ਗੁੱਸੇ ਅਤੇ ਗੁਨਾਹ ਦਾ ਨਾਸ ਕੀਤਾ ਹੈ।

ਜਾ ਡਿਠਾ ਪੂਰਾ ਸਤਿਗੁਰੂ; ਤਾਂ ਅੰਦਰਹੁ ਮਨੁ ਸਾਧਾਰਿਆ ॥

ਜਦ ਮੈਂ ਪੂਰਨ ਸੱਚੇ ਗੁਰਾਂ ਨੂੰ ਵੇਖਦਾ ਹਾਂ, ਤਦ ਮੇਰਾ ਮਨੂਆ ਅੰਦਰੋਂ ਆਸਰੇ-ਸਹਿਤ ਹੋ ਜਾਂਦਾ ਹੈ।

ਬਲਿਹਾਰੀ ਗੁਰ ਆਪਣੇ; ਸਦਾ ਸਦਾ ਘੁਮਿ ਵਾਰਿਆ ॥

ਮੈਂ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ ਅਤੇ ਸਦੀਵ ਤੇ ਹਮੇਸ਼ਾਂ ਉਨ੍ਹਾਂ ਉਤੋਂ ਸਦਕੇ ਤੇ ਸਮਰਪਣ ਹਾਂ।

ਗੁਰਮੁਖਿ ਜਿਤਾ; ਮਨਮੁਖਿ ਹਾਰਿਆ ॥੧੭॥

ਗੁਰੂ-ਅਨੁਸਾਰੀ ਜੀਵਨ ਦੀ ਖੇਡ ਨੂੰ ਜਿੱਤ ਲੈਂਦੇ ਹਨ ਅਤੇ ਆਪ-ਹੁਦਰੇ ਇਸ ਨੂੰ ਹਾਰ ਦਿੰਦੇ ਹਨ।


ਸਲੋਕ ਮ : ੪ ॥

ਸਲੋਕ ਚੌਥੀ ਪਾਤਸ਼ਾਹੀ।

ਕਰਿ ਕਿਰਪਾ ਸਤਿਗੁਰੁ ਮੇਲਿਓਨੁ; ਮੁਖਿ ਗੁਰਮੁਖਿ ਨਾਮੁ ਧਿਆਇਸੀ ॥

ਜਿਸ ਨੂੰ ਸੁਆਮੀ, ਆਪਣੀ ਦਇਆ ਦੁਆਰਾ ਸੱਚੇ ਗੁਰਾਂ ਨਾਲ ਮਿਲਾਉਂਦੇ ਹਨ, ਉਹ ਗੁਰਾਂ ਦੇ ਰਾਹੀਂ, ਆਪਣੇ ਮੂੰਹ ਨਾਲ, ਨਾਮ ਦਾ ਉਚਾਰਨ ਕਰਦਾ ਹੈ।

ਸੋ ਕਰੇ ਜਿ ਸਤਿਗੁਰ ਭਾਵਸੀ; ਗੁਰੁ ਪੂਰਾ ਘਰੀ ਵਸਾਇਸੀ ॥

ਉਹ ਉਹੋ ਕੁਛ ਕਰਦਾ ਹੈ, ਜੋ ਸੱਚੇ ਗੁਰਾਂ ਨੂੰ ਚੰਗਾ ਲੱਗਦਾ ਹੈ ਅਤੇ ਪੂਰਨ ਗੁਰੂ ਉਸ ਨੂੰ ਉਸ ਦੇ ਗ੍ਰਹਿ ਵਿੱਚ ਟਿਕਾਣਾ ਬਖਸ਼ਦੇ ਹਨ।

ਜਿਨ ਅੰਦਰਿ ਨਾਮੁ ਨਿਧਾਨੁ ਹੈ; ਤਿਨ ਕਾ ਭਉ ਸਭੁ ਗਵਾਇਸੀ ॥

ਪ੍ਰਭੂ ਉਨ੍ਹਾਂ ਦਾ ਸਾਰਾ ਡਰ ਦੂਰ ਕਰ ਦਿੰਦਾ ਹੈ, ਜਿਨ੍ਹਾਂ ਦੇ ਦਿਲ ਵਿੱਚ ਨਾਮ ਦਾ ਖ਼ਜ਼ਾਨਾ ਹੈ।

ਜਿਨ ਰਖਣ ਕਉ ਹਰਿ ਆਪਿ ਹੋਇ; ਹੋਰ ਕੇਤੀ ਝਖਿ ਝਖਿ ਜਾਇਸੀ ॥

ਜਿਨ੍ਹਾਂ ਦੀ ਸੁਆਮੀ ਖੁਦ ਰੱਖਿਆ ਕਰਦਾ ਹੈ, ਅਨੇਕਾਂ ਹੀ ਉਨ੍ਹਾਂ ਨੂੰ ਨੁਕਸਾਨ ਪੁਚਾਉਣ ਦੀ ਕੋਸ਼ਿਸ਼ ਵਿੱਚ ਖੱਪ ਕੇ ਮਰ ਜਾਂਦੇ ਹਨ।

ਜਨ ਨਾਨਕ ਨਾਮੁ ਧਿਆਇ ਤੂ; ਹਰਿ ਹਲਤਿ ਪਲਤਿ ਛੋਡਾਇਸੀ ॥੧॥

ਹੇ ਗੋਲੇ ਨਾਨਕ! ਤੂੰ ਨਾਮ ਦਾ ਆਰਾਧਨ ਕਰ ਅਤੇ ਪ੍ਰਭੂ ਤੇਰੀ ਏਥੇ ਅਤੇ ਓਥੇ ਬੰਦ-ਖਲਾਸੀ ਕਰ ਦੇਵੇਗਾ।


ਮ : ੪ ॥

ਚੋਥੀ ਪਾਤਸ਼ਾਹੀ!

ਗੁਰਸਿਖਾ ਕੈ ਮਨਿ ਭਾਵਦੀ; ਗੁਰ ਸਤਿਗੁਰ ਕੀ ਵਡਿਆਈ ॥

ਵੱਡੇ ਸੱਚੇ ਗੁਰਾਂ ਦੀ ਕੀਰਤੀ ਗੁਰੂ ਦੇ ਸਿੱਖਾਂ ਦੇ ਚਿੱਤ ਨੂੰ ਚੰਗੀ ਲੱਗਦੀ ਹੈ।

ਹਰਿ ਰਾਖਹੁ ਪੈਜ ਸਤਿਗੁਰੂ ਕੀ; ਨਿਤ ਚੜੈ ਸਵਾਈ ॥

ਵਾਹਿਗੁਰੂ ਸੱਚੇ ਗੁਰਾਂ ਦੀ ਇੱਜ਼ਤ ਰੱਖਦਾ ਹੈ, ਜੋ ਹਰ ਰੋਜ਼ ਵਧਦੀ ਜਾਂਦੀ ਹੈ।

ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ; ਪਾਰਬ੍ਰਹਮੁ ਛਡਾਈ ॥

ਵਿਸ਼ਾਲ ਸਤਿਗੁਰਾਂ ਦੇ ਹਿਰਦੇ ਅੰਦਰ ਪਰਮ ਪ੍ਰਭੂ ਵਸਦਾ ਹੈ ਅਤੇ ਪਰਮ ਪ੍ਰਭੂ ਹੀ ਉਨ੍ਹਾਂ ਦੀ ਰੱਖਿਆ ਕਰਦਾ ਹੈ।

ਗੁਰ ਸਤਿਗੁਰੁ ਤਾਣੁ ਦੀਬਾਣੁ ਹਰਿ; ਤਿਨਿ ਸਭ ਆਣਿ ਨਿਵਾਈ ॥

ਵੱਡੇ ਸੱਚੇ ਗੁਰਾਂ ਦਾ ਵਾਹਿਗੁਰੂ ਬਲ ਅਤੇ ਆਸਰਾ ਹੈ। ਸਾਰਿਆਂ ਨੂੰ ਲਿਆ ਕੇ ਉਸ ਨੇ ਉਨ੍ਹਾਂ ਮੂਹਰੇ ਨਿਵਾ ਦਿੱਤਾ ਹੈ।

ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ; ਤਿਨ ਕੇ ਸਭਿ ਪਾਪ ਗਵਾਈ ॥

ਜਿਨ੍ਹਾਂ ਨੇ ਮੇਰੇ ਸੱਚੇ ਗੁਰਾਂ ਨੂੰ ਪਿਆਰ ਨਾਲ ਵੇਖ ਲਿਆ ਹੈ, ਪ੍ਰਭੂ ਉਨ੍ਹਾਂ ਦੇ ਸਮੂਹ ਗੁਨਾਹ ਮੇਟ ਸੁੱਟਦਾ ਹੈ।

ਹਰਿ ਦਰਗਹ ਤੇ ਮੁਖ ਉਜਲੇ; ਬਹੁ ਸੋਭਾ ਪਾਈ ॥

ਰੋਸ਼ਨ ਹੋ ਜਾਂਦੇ ਹਨ, ਉਨ੍ਹਾਂ ਦੇ ਚਿਹਰੇ ਹਰੀ ਦੇ ਦਰਬਾਰ ਅੰਦਰ ਅਤੇ ਉਹ ਘਣੀ ਵਡਿਆਈ ਪਾਉਂਦੇ ਹਨ।

ਜਨੁ ਨਾਨਕੁ ਮੰਗੈ ਧੂੜਿ ਤਿਨ; ਜੋ ਗੁਰ ਕੇ ਸਿਖ ਮੇਰੇ ਭਾਈ ॥੨॥

ਨਫ਼ਰ ਨਾਨਕ ਉਨ੍ਹਾਂ ਆਪਣੇ ਭਰਾਵਾਂ ਦੀ ਖਾਕ ਦੀ ਯਾਚਨਾ ਕਰਦਾ ਹੈ ਜੋ ਗੁਰੂ ਦੇ ਮੁਰੀਦ ਹਨ।


ਪਉੜੀ ॥

ਪਉੜੀ।

ਹਉ ਆਖਿ ਸਲਾਹੀ ਸਿਫਤਿ ਸਚੁ; ਸਚੁ ਸਚੇ ਕੀ ਵਡਿਆਈ ॥

ਮੈਂ ਸਤਿਪੁਰਖ ਦੀ ਕੀਰਤੀ ਕਹਿੰਦਾ ਤੇ ਵਡਿਆਉਂਦਾ ਹਾਂ। ਸੱਚੀ ਹੈ ਪ੍ਰਭੁਤਾ ਸੱਚੇ ਸੁਆਮੀ ਦੀ।

ਸਾਲਾਹੀ ਸਚੁ ਸਲਾਹ ਸਚੁ; ਸਚੁ ਕੀਮਤਿ ਕਿਨੈ ਨ ਪਾਈ ॥

ਮੈਂ ਸੱਚੇ ਸਾਈਂ ਅਤੇ ਸੱਚੇ ਸਾਈਂ ਦੀ ਕੀਰਤੀ ਦਾ ਜੱਸ ਕਰਦਾ ਹਾਂ। ਸਤਿਪੁਰਖ ਦੇ ਮੁੱਲ ਨੂੰ ਕੋਈ ਨਹੀਂ ਜਾਣਦਾ।

ਸਚੁ ਸਚਾ ਰਸੁ ਜਿਨੀ ਚਖਿਆ; ਸੇ ਤ੍ਰਿਪਤਿ ਰਹੇ ਆਘਾਈ ॥

ਜੋ ਸੱਚੇ ਸਾਹਿਬ ਦੇ ਸੱਚੇ ਅੰਮ੍ਰਿਤ ਨੂੰ ਮਾਣਦੇ ਹਨ, ਉਹ ਰੱਜੇ ਤੇ ਧਰਾਪੇ ਰਹਿੰਦੇ ਹਨ।

ਇਹੁ ਹਰਿ ਰਸੁ ਸੇਈ ਜਾਣਦੇ; ਜਿਉ ਗੂੰਗੈ ਮਿਠਿਆਈ ਖਾਈ ॥

ਗੁੰਗੇ ਪੁਰਸ਼ ਦੇ ਮਿਠਿਆਈ ਖਾਣ ਦੀ ਤਰ੍ਹਾਂ ਉਹ ਵਾਹਿਗੁਰੂ ਦੇ ਇਸ ਅੰਮ੍ਰਿਤ ਦੇ ਸੁਆਦ ਨੂੰ ਕੇਵਲ ਅਨੁਭਵ ਹੀ ਕਰ ਸਕਦੇ ਹਨ।

ਗੁਰਿ ਪੂਰੈ ਹਰਿ ਪ੍ਰਭੁ ਸੇਵਿਆ; ਮਨਿ ਵਜੀ ਵਾਧਾਈ ॥੧੮॥

ਪੂਰਨ ਗੁਰੂ ਵਾਹਿਗੁਰੂ ਸੁਆਮੀ ਦੀ ਘਾਲ ਕਮਾਉਣਾ ਹੈ ਅਤੇ ਲੋਕ ਉਸ ਨੂੰ ਮੁਬਾਰਕਬਾਦ ਦਿੰਦੇ ਹਨ।


ਸਲੋਕ ਮ : ੪ ॥

ਸਲੋਕ ਚੋਥੀ ਪਾਤਸ਼ਾਹੀ।

ਜਿਨਾ ਅੰਦਰਿ ਉਮਰਥਲ; ਸੇਈ ਜਾਣਨਿ ਸੂਲੀਆ ॥

ਜਿਨ੍ਹਾਂ ਦੇ ਅੰਦਰ ਗਦੋਧਾਣਾ ਹੈ, ਉਹ ਇਸ ਦੀ ਪੀੜ ਨੂੰ ਸਮਝਦੇ ਹਨ।

ਹਰਿ ਜਾਣਹਿ ਸੇਈ ਬਿਰਹੁ; ਹਉ ਤਿਨ ਵਿਟਹੁ ਸਦ ਘੁਮਿ ਘੋਲੀਆ ॥

ਮੈਂ ਉਨ੍ਹਾਂ ਉਤੋਂ ਹਮੇਸ਼ਾਂ ਬਲਿਹਾਰਨੇ ਜਾਂਦਾ ਹਾਂ, ਜੋ ਵਾਹਿਗੁਰੂ ਨਾਲੋਂ ਵਿਛੋੜੇ ਦੀ ਪੀੜ ਨੂੰ ਅਨੁਭਵ ਕਰਦੇ ਹਨ।

ਹਰਿ ਮੇਲਹੁ ਸਜਣੁ ਪੁਰਖੁ; ਮੇਰਾ ਸਿਰੁ, ਤਿਨ ਵਿਟਹੁ ਤਲ ਰੋਲੀਆ ॥

ਹੇ ਸਰਬ-ਸ਼ਕਤੀਵਾਨ ਵਾਹਿਗੁਰੂ ਮੇਨੂੰ ਗੁਰੂ ਮਿੱਤ੍ਰ ਨਾਲ ਮਿਲਾ ਦੇ। ਮੇਰਾ ਸੀਸ ਤਿੰਨ੍ਹਾਂ ਉਤੋਂ ਕੁਰਬਾਨ ਹੈ ਅਤੇ ਉਨ੍ਹਾਂ ਦੇ ਪੈਰਾਂ ਹੇਠ ਰੁਲੇਗਾ।

ਜੋ ਸਿਖ, ਗੁਰ ਕਾਰ ਕਮਾਵਹਿ; ਹਉ ਗੁਲਮੁ ਤਿਨਾ ਕਾ ਗੋਲੀਆ ॥

ਮੈਂ ਉਨ੍ਹਾਂ ਗੁਰੂ ਦੇ ਮੁਰੀਦਾ ਦੇ ਸੇਵਕਾਂ ਦਾ ਸੇਵਕ ਹਾਂ, ਜੋ ਗੁਰਾਂ ਦੀ ਚਾਕਰੀ ਬਜਾਉਂਦੇ ਹਨ।

ਹਰਿ ਰੰਗਿ ਚਲੂਲੈ ਜੋ ਰਤੇ; ਤਿਨ ਭਿਨੀ ਹਰਿ ਰੰਗਿ ਚੋਲੀਆ ॥

ਜੋ ਪ੍ਰਭੂ ਦੀ ਪੱਕੀ ਲਾਲ ਰੰਗਤ ਨਾਲ ਰੰਗੀਜੇ ਹਨ, ਉਨ੍ਹਾਂ ਦੇ ਪੁਸ਼ਾਕੇ ਵਾਹਿਗੁਰੂ ਦੀ ਪ੍ਰੀਤ ਅੰਦਰ ਗੱਚ ਹਨ।

ਕਰਿ ਕਿਰਪਾ ਨਾਨਕ ਮੇਲਿ; ਗੁਰ ਪਹਿ, ਸਿਰੁ ਵੇਚਿਆ ਮੋਲੀਆ ॥੧॥

ਮੇਰੇ ਮਾਲਕ ਮਿਹਰਬਾਨੀ ਕਰਕੇ ਨਾਨਕ ਨੂੰ ਗੁਰਾਂ ਨਾਲ ਮਿਲਾ ਦੇ ਜਿਨ੍ਹਾਂ ਦੇ ਕੋਲ ਉਸਨੇ ਆਪਣਾ ਸੀਸ ਰਕਮ ਵਸੂਲ ਪਾ ਕੇ ਫਰੋਖਤ ਕਰ ਦਿੱਤਾ ਹੈ।


ਮ : ੪ ॥

ਪਾਤਸ਼ਾਹੀ ਚੋਥੀ।

ਅਉਗਣੀ ਭਰਿਆ ਸਰੀਰੁ ਹੈ; ਕਿਉ ਸੰਤਹੁ! ਨਿਰਮਲੁ ਹੋਇ? ॥

ਦੇਹਿ ਪਾਪਾ ਨਾਲ ਪਰੀ-ਪੂਰਨ ਹੈ। ਇਹ ਕਿਸ ਤਰ੍ਹਾਂ ਪਵਿੱਤ੍ਰ ਹੋ ਸਕਦੀ ਹੈ, ਹੇ ਸਾਧੂਓ?

ਗੁਰਮੁਖਿ ਗੁਣ ਵੇਹਾਝੀਅਹਿ; ਮਲੁ ਹਉਮੈ ਕਢੈ ਧੋਇ ॥

ਗੁਰਾਂ ਦੇ ਰਾਹੀਂ, ਨੇਕੀਆਂ ਖਰੀਦੀਆਂ ਜਾਂਦੀਆਂ ਹਨ, ਜੋ ਹੰਕਾਰ ਦੀ ਮੈਲ ਨੂੰ ਧੋ ਕੇ ਕੱਢ ਸੁੱਟਦੀਆਂ ਹਨ।

ਸਚੁ ਵਣੰਜਹਿ ਰੰਗ ਸਿਉ; ਸਚੁ ਸਉਦਾ ਹੋਇ ॥

ਸੱਚੇ ਸੁਆਮੀ ਨੂੰ ਪਿਆਰ ਨਾਲ ਮੁੱਲ ਲੈਣ ਦਾ ਵਣਜ ਸੱਚਾ ਹੈ।

ਤੋਟਾ ਮੂਲਿ ਨ ਆਵਈ; ਲਾਹਾ ਹਰਿ ਭਾਵੈ ਸੋਇ ॥

ਇਸ ਤਰ੍ਹਾਂ ਬੰਦੇ ਨੂੰ ਕਦਾਚਿੱਤ ਘਾਟਾ ਨਹੀਂ ਪੈਦਾ ਅਤੇ ਜਿਸ ਤਰ੍ਹਾਂ ਉਸ ਪ੍ਰਭੂ ਦੀ ਰਜ਼ਾ ਹੈ, ਉਹ ਨਫ਼ਾ ਕਮਾਉਂਦਾ ਹੈ।

ਨਾਨਕ, ਤਿਨ ਸਚੁ ਵਣੰਜਿਆ; ਜਿਨਾ ਧੁਰਿ ਲਿਖਿਆ ਪਰਾਪਤਿ ਹੋਇ ॥੨॥

ਨਾਨਕ, ਕੇਵਲ ਓਹੀ ਸੱਚੇ ਨਾਮ ਨੂੰ ਵਿਹਾਝਦੇ ਹਨ, ਜਿਨ੍ਹਾਂ ਦੇ ਪੱਲੇ ਮੁੱਢ ਦੀ ਲਿਖੀ ਹੋਈ ਐਸੀ ਲਿਖਤਾਕਾਰ ਹੈ।


ਪਉੜੀ ॥

ਪਉੜੀ।

ਸਾਲਾਹੀ ਸਚੁ ਸਾਲਾਹਣਾ; ਸਚੁ ਸਚਾ ਪੁਰਖੁ ਨਿਰਾਲੇ ॥

ਮੈਂ ਉਪਮਾ ਯੋਗ ਸਤਿਪੁਰਖ ਦੀ ਉਪਮਾ ਕਰਦਾ ਹਾਂ। ਸੱਚਾ ਸੁਆਮੀ ਨਿਸਚਿਤ ਹੀ, ਬੇਨਜ਼ੀਰ ਹੈ।

ਸਚੁ ਸੇਵੀ ਸਚੁ ਮਨਿ ਵਸੈ; ਸਚੁ ਸਚਾ ਹਰਿ ਰਖਵਾਲੇ ॥

ਸਤਿਪੁਰਖ ਦੀ ਟਹਿਲ ਕਮਾਉਣ ਦੁਆਰਾ, ਸੱਚ ਚਿੱਤ ਅੰਦਰ ਟਿਕ, ਜਾਂਦਾ ਹੈ, ਸੱਚਿਆਂ ਦਾ ਪਰਮ ਸੱਚਾ ਵਾਹਿਗੁਰੂ ਮੇਰਾ ਰਖਿਅਕ ਹੈ।

ਸਚੁ ਸਚਾ ਜਿਨੀ ਅਰਾਧਿਆ; ਸੇ ਜਾਇ ਰਲੇ ਸਚ ਨਾਲੇ ॥

ਜੋ ਸਚਿਆਰਾ ਦੇ ਮਹਾਂ ਸਚਿਆਰ ਦਾ ਸਿਮਰਨ ਕਰਦੇ ਹਨ, ਉਹ ਜਾ ਕੇ ਸੱਚੇ ਸੁਆਮੀ ਨਾਲ ਅਭੇਦ ਹੋ ਜਾਂਦੇ ਹਨ।

ਸਚੁ ਸਚਾ ਜਿਨੀ ਨ ਸੇਵਿਆ; ਸੇ ਮਨਮੁਖ ਮੂੜ ਬੇਤਾਲੇ ॥

ਜੋ ਸਚਿਆਰਾ ਦੇ ਮਹਾਂ ਸਚਿਆਰ ਦੀ ਘਾਲ ਨਹੀਂ ਕਮਾਉਂਦੇ, ਉਹ ਮੂਰਖ ਅਤੇ ਆਪ-ਹੁਦਰੇ ਭੂਤਨੇ ਹਨ।

ਓਹ ਆਲੁ ਪਤਾਲੁ ਮੁਹਹੁ ਬੋਲਦੇ; ਜਿਉ ਪੀਤੈ ਮਦਿ ਮਤਵਾਲੇ ॥੧੯॥

ਸ਼ਰਾਬ ਪੀ ਕੇ ਗੁਟ ਹੋਏ ਹੋਏ ਸ਼ਰਾਬੀ ਦੀ ਤਰ੍ਹਾਂ ਉਹ ਆਪਣੇ ਮੂੰਹ ਨਾਲ ਉਲਟ ਪੁਲਟ ਬੋਲਦੇ ਹਨ।


ਸਲੋਕ ਮਹਲਾ ੩ ॥

ਸਲੋਕ ਤੀਜੀ ਪਾਤਸ਼ਾਹੀ।

ਗਉੜੀ ਰਾਗਿ ਸੁਲਖਣੀ; ਜੇ ਖਸਮੈ ਚਿਤਿ ਕਰੇਇ ॥

ਗਉੜੀ ਰਾਗ ਮੁਬਾਰਕ ਹੈ ਜੇਕਰ ਇਸ ਵਿੱਚ ਇਨਸਾਨ ਆਪਣੇ ਮਾਲਕ ਨੂੰ ਚੇਤੇ ਕਰੇ।

ਭਾਣੈ ਚਲੈ ਸਤਿਗੁਰੂ ਕੈ; ਐਸਾ ਸੀਗਾਰੁ ਕਰੇਇ ॥

ਉਹ ਗੁਰਾਂ ਦੀ ਰਜ਼ਾ ਅੰਦਰ ਟੁਰੇ। ਐਹੋ ਜੇਹਾ ਹਾਰਸ਼ਿੰਗਾਰ ਉਸ ਨੂੰ ਕਰਣਾ ਉਚਿਤ ਹੈ।

ਸਚਾ ਸਬਦੁ ਭਤਾਰੁ ਹੈ; ਸਦਾ ਸਦਾ ਰਾਵੇਇ ॥

ਸੱਚਾ ਸ਼ਬਦ ਪ੍ਰਾਣੀ ਦਾ ਕੰਤ ਹੈ। ਹਮੇਸ਼ਾਂ ਤੇ ਹਮੇਸ਼ਾਂ ਉਸ ਨੂੰ ਉਸੇ ਦਾ ਆਨੰਦ ਲੈਣਾ ਚਾਹੀਦਾ ਹੈ।

ਜਿਉ ਉਬਲੀ ਮਜੀਠੈ ਰੰਗੁ ਗਹਗਹਾ; ਤਿਉ ਸਚੇ ਨੋ ਜੀਉ ਦੇਇ ॥

ਜਿਸ ਤਰ੍ਹਾਂ ਦਾ ਗੂੜ੍ਹਾ ਲਾਲ ਰੰਗ ਉਬਲੀ ਹੋਈ ਮਜੀਠ ਦਾ ਹੈ, ਸੱਚੇ ਸਾਹਿਬ ਨੂੰ ਆਪਣੀ ਆਤਮਾ ਸਮਰਪਣ ਕਰਨ ਦੁਆਰ ਤੇਰਾ ਉਹੋ ਜਿਹਾ ਰੰਗ ਹੋ ਜਾਵੇਗਾ।

ਰੰਗਿ ਚਲੂਲੈ ਅਤਿ ਰਤੀ; ਸਚੇ ਸਿਉ ਲਗਾ ਨੇਹੁ ॥

ਜੋ ਸਤਿਪੁਰਖ ਨੂੰ ਪਿਆਰ ਕਰਦੀ ਹੈ, ਉਹ ਪੋਸਤ ਦੇ ਫੁੱਲ ਦੀ ਰੰਗਤ ਦੀ ਤਰ੍ਹਾਂ ਚੰਗੀ ਤਰ੍ਹਾਂ ਚੰਗੀ ਜਾਂਦੀ ਹੈ।

ਕੂੜੁ ਠਗੀ ਗੁਝੀ ਨਾ ਰਹੈ; ਕੂੜੁ ਮੁਲੰਮਾ ਪਲੇਟਿ ਧਰੇਹੁ ॥

ਝੂਠੀ ਗਿਲਟ ਨਾਲ ਲਪੇਟੇ ਹੋਏ, ਝੂਠ ਅਤੇ ਵਲਛਲ ਲੁਕੇ ਨਹੀਂ ਰਹਿੰਦੇ।

ਕੂੜੀ ਕਰਨਿ ਵਡਾਈਆ; ਕੂੜੇ ਸਿਉ ਲਗਾ ਨੇਹੁ ॥

ਝੂਠ ਹੈ ਉਨ੍ਹਾਂ ਦੀ ਸਿਫ਼ਤ ਕਰਨੀ, ਜਿਨ੍ਹਾਂ ਦਾ ਝੂਠ ਨਾਲ ਪਿਆਰ ਹੈ।

ਨਾਨਕ, ਸਚਾ ਆਪਿ ਹੈ; ਆਪੇ ਨਦਰਿ ਕਰੇਇ ॥੧॥

ਨਾਨਕ, ਕੇਵਲ ਵਾਹਿਗੁਰੂ ਦੀ ਸੱਚਾ ਹੈ ਅਤੇ ਉਹ ਆਪ ਹੀ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ।


ਮ : ੪ ॥

ਚੋਥੀ ਪਾਤਸ਼ਾਹੀ।

ਸਤਸੰਗਤਿ ਮਹਿ ਹਰਿ ਉਸਤਤਿ ਹੈ; ਸੰਗਿ ਸਾਧੂ ਮਿਲੇ ਪਿਆਰਿਆ ॥

ਸਤਿ ਸੰਗਤ ਅੰਦਰ ਰੱਬ ਦਾ ਜੱਸ ਗਾਇਨ ਹੁੰਦਾ ਹੈ। ਸੰਤਾਂ ਨਾਲ ਸੰਗਤ ਕਰਨ ਦੁਆਰਾ ਪ੍ਰੀਤਮ ਮਿਲਦਾ ਹੈ।

ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ; ਉਪਦੇਸੁ ਕਰਹਿ ਪਰਉਪਕਾਰਿਆ ॥

ਬੰਦਿਆਂ ਵਿਚੋਂ ਉਹ ਫਾਨੀ ਜੀਵ ਮੁਬਾਰਕ ਹੈ, ਜੋ ਹੋਰਨਾਂ ਦੇ ਭਲੇ ਲਈ ਸਿੱਖ-ਮਤ ਦਿੰਦਾ ਹੈ।

ਹਰਿ ਨਾਮੁ ਦ੍ਰਿੜਾਵਹਿ, ਹਰਿ ਨਾਮੁ ਸੁਣਾਵਹਿ; ਹਰਿ ਨਾਮੇ ਜਗੁ ਨਿਸਤਾਰਿਆ ॥

ਰੱਬ ਦੇ ਨਾਮ ਦੀ ਉਹ ਤਾਕੀਦ ਕਰਦਾ ਹੈ ਅਤੇ ਰੱਬ ਦਾ ਨਾਮ ਹੀ ਉਹ ਪਰਚਾਰਦਾ ਹੈ। ਰੱਬ ਦੇ ਨਾਮ ਰਾਹੀਂ ਹੀ ਦੁਨੀਆਂ ਬੰਦ-ਖਲਾਸ ਹੁੰਦੀ ਹੈ।

ਗੁਰ ਵੇਖਣ ਕਉ ਸਭੁ ਕੋਈ ਲੋਚੈ; ਨਵ ਖੰਡ ਜਗਤਿ ਨਮਸਕਾਰਿਆ ॥

ਸਾਰੇ ਹੀ ਗੁਰਾਂ ਨੂੰ ਦੇਖਣਾ ਲੋੜਦੇ ਹਨ ਨੌ ਮਹਾਂ ਦੀਪਾਂ ਵਾਲਾ ਸੰਸਾਰ ਉਨ੍ਹਾਂ ਨੂੰ ਬੰਦਨਾਂ ਕਰਦਾ ਹੈ।

ਤੁਧੁ ਆਪੇ ਆਪੁ, ਰਖਿਆ ਸਤਿਗੁਰ ਵਿਚਿ; ਗੁਰੁ ਆਪੇ ਤੁਧੁ ਸਵਾਰਿਆ ॥

ਆਪਣੇ ਆਪ ਨੂੰ ਤੂੰ ਸੱਚੇ ਗੁਰਾਂ ਅੰਦਰ ਟਿਕਾਇਆ ਹੈ ਅਤੇ ਤੂੰ ਆਪ ਹੀ ਗੁਰਾਂ ਨੂੰ ਸੁਸ਼ੋਭਤ ਕੀਤਾ ਹੈ, ਹੇ ਸੁਆਮੀ!

ਤੂ ਆਪੇ ਪੂਜਹਿ, ਪੂਜ ਕਰਾਵਹਿ; ਸਤਿਗੁਰ ਕਉ ਸਿਰਜਣਹਾਰਿਆ ॥

ਮੇਰੇ ਕਰਤਾਰ, ਤੂੰ ਆਪ ਸੱਚੇ ਗੁਰਾਂ ਦੀ ਉਪਾਸ਼ਨਾ ਕਰਦਾ ਹੈ ਅਤੇ ਹੋਰਨਾ ਤੋਂ ਉਨ੍ਹਾਂ ਦੀ ਉਪਾਸ਼ਨਾ ਕਰਵਾਉਂਦਾ ਹੈ।

ਕੋਈ ਵਿਛੁੜਿ ਜਾਇ ਸਤਿਗੁਰੂ ਪਾਸਹੁ; ਤਿਸੁ ਕਾਲਾ ਮੁਹੁ ਜਮਿ ਮਾਰਿਆ ॥

ਜੇਕਰ ਕੋਈ ਸੱਚੇ ਗੁਰਾਂ ਨਾਲੋਂ ਵੱਖਰਾ ਹੋ ਜਾਵੇ, ਉਸ ਦਾ ਮੂੰਹ ਸਿਆਹ ਹੋ ਜਾਂਦਾ ਹੈ ਅਤੇ ਮੌਤ ਦਾ ਦੂਤ ਉਸ ਨੂੰ ਨਾਸ ਕਰ ਦਿੰਦਾ ਹੈ।

ਤਿਸੁ ਅਗੈ ਪਿਛੈ ਢੋਈ ਨਾਹੀ; ਗੁਰਸਿਖੀ ਮਨਿ ਵੀਚਾਰਿਆ ॥

ਗੁਰੂ ਦਿਆਂ ਮੁਰੀਦਾ ਨੇ ਆਪਣੇ ਚਿੱਤ ਵਿੱਚ ਅਨੁਭਵ ਕਰ ਲਿਆ ਹੈ, ਕਿ ਇਥੇ ਅਤੇ ਉਥੇ ਉਸ ਨੂੰ ਕੋਈ ਪਨਾਹ ਨਹੀਂ ਲੱਭਣੀ।

ਸਤਿਗੁਰੂ ਨੋ ਮਿਲੇ ਸੇਈ ਜਨ ਉਬਰੇ; ਜਿਨ ਹਿਰਦੈ ਨਾਮੁ ਸਮਾਰਿਆ ॥

ਜਿਹੜਾ ਇਨਸਾਨ ਸੱਚੇ ਗੁਰਾਂ ਨੂੰ ਮਿਲਦਾ ਹੈ ਅਤੇ ਆਪਣੇ ਚਿੱਤ ਅੰਦਰ ਨਾਮ ਦਾ ਚਿੰਤਨ ਕਰਦਾ ਹੈ, ਉਹ ਤਰ ਜਾਂਦਾ ਹੈ।

ਜਨ ਨਾਨਕ ਕੇ ਗੁਰਸਿਖ ਪੁਤਹਹੁ! ਹਰਿ ਜਪਿਅਹੁ, ਹਰਿ ਨਿਸਤਾਰਿਆ ॥੨॥

ਹੇ ਤੁਸੀਂ ਗੁਰੂ ਦੇ ਸਿੱਖੋਂ ਅਤੇ ਪੁਤਰੋ! ਵਾਹਿਗੁਰੂ ਸੁਆਮੀ ਦਾ ਸਿਮਰਨ ਕਰੋ ਅਤੇ ਉਹ ਤੁਹਾਡਾ ਪਾਰ ਉਤਾਰਾ ਕਰੇਗਾ, ਗੋਲਾ ਨਾਨਕ ਆਖਦਾ ਹੈ।


ਮਹਲਾ ੩ ॥

ਤੀਜੀ ਪਾਤਸ਼ਾਹੀ।

ਹਉਮੈ ਜਗਤੁ ਭੁਲਾਇਆ; ਦੁਰਮਤਿ ਬਿਖਿਆ ਬਿਕਾਰ ॥

ਹੰਕਾਰ, ਮੰਦੀ ਅਕਲ ਅਤੇ ਪਾਪ ਦੀ ਜ਼ਹਿਰ ਨੇ ਸੰਸਾਰ ਨੂੰ ਕੁਰਾਹੇ ਪਾਇਆ ਹੋਇਆ ਹੈ।

ਸਤਿਗੁਰੁ ਮਿਲੈ ਤ ਨਦਰਿ ਹੋਇ; ਮਨਮੁਖ ਅੰਧ ਅੰਧਿਆਰ ॥

ਜੇਕਰ ਅਧਰਮੀ, ਜੋ ਮੁਕੰਮਲ ਅਨ੍ਹੇਰੇ ਵਿੱਚ ਹੈ, ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਸ ਨੂੰ ਨਜ਼ਰ ਆਉਣ ਲੱਗ ਜਾਂਦਾ ਹੈ।

ਨਾਨਕ, ਆਪੇ ਮੇਲਿ ਲਏ; ਜਿਸ ਨੋ ਸਬਦਿ ਲਾਏ ਪਿਆਰੁ ॥੩॥

ਨਾਨਕ ਪ੍ਰਭੂ ਉਸ ਜੀਵ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ, ਜਿਸ ਨੂੰ ਉਹ ਆਪਣੇ ਨਾਮ ਦਾ ਪ੍ਰੇਮ ਲਾਉਂਦਾ ਹੈ।


ਪਉੜੀ ॥

ਪਉੜੀ।

ਸਚੁ ਸਚੇ ਕੀ ਸਿਫਤਿ ਸਲਾਹ ਹੈ; ਸੋ ਕਰੇ ਜਿਸੁ ਅੰਦਰੁ ਭਿਜੈ ॥

ਸੱਚੀ ਹੈ ਕੀਰਤੀ ਤੇ ਉਸਤਤੀ ਸਤਿਪੁਰਖ ਦੀ ਕੇਵਲ ਓਹੀ ਇਸ ਨੂੰ ਕਰਦਾ ਹੈ, ਜਿਸ ਦਾ ਮਨ ਨਰਮ ਹੋਇਆ ਹੋਇਆ ਹੈ।

ਜਿਨੀ ਇਕ ਮਨਿ ਇਕੁ ਅਰਾਧਿਆ; ਤਿਨ ਕਾ ਕੰਧੁ ਨ ਕਬਹੂ ਛਿਜੈ ॥

ਜੋ ਇਕ ਚਿੱਤ ਨਾਲ ਅਦੁੱਤੀ ਪੁਰਖ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੀ ਦੇਹਿ ਕਦਾਚਿੱਤ ਨਾਸ ਨਹੀਂ ਹੁੰਦੀ।

ਧਨੁ ਧਨੁ ਪੁਰਖ ਸਾਬਾਸਿ ਹੈ; ਜਿਨ ਸਚੁ ਰਸਨਾ ਅੰਮ੍ਰਿਤੁ ਪਿਜੈ ॥

ਮੁਬਾਰਕ! ਮੁਬਾਰਕ! ਤੇ ਉਪਮਾਯੋਗ ਹੈ ਉਹ ਪੁਰਸ਼, ਜੋ ਆਪਣੀ ਜੀਭਾ ਨਾਲ ਸਤਿਨਾਮ ਦੇ ਸੁਧਾਰਸ ਨੂੰ ਚਖਦਾ ਹੈ।

ਸਚੁ ਸਚਾ ਜਿਨ ਮਨਿ ਭਾਵਦਾ; ਸੇ ਮਨਿ ਸਚੀ ਦਰਗਹ ਲਿਜੈ ॥

ਉਹ ਪੁਰਸ਼, ਜਿਸ ਦੇ ਚਿੱਤ ਨੂੰ ਸੱਚਿਆ ਦਾ ਮਹਾਂ ਸੱਚਾ ਚੰਗਾ ਲਗਦਾ ਹੈ, ਸੱਚੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ।

ਧਨੁ ਧੰਨੁ ਜਨਮੁ ਸਚਿਆਰੀਆ; ਮੁਖ ਉਜਲ ਸਚੁ ਕਰਿਜੈ ॥੨੦॥

ਸ਼ਾਬਾਸ਼! ਸ਼ਾਬਾਸ਼! ਹੈ ਸੱਚੇ ਪੁਰਸ਼ਾਂ ਦੀ ਪੈਦਾਇਸ਼ ਨੂੰ ਜਿਨ੍ਹਾਂ ਦੇ ਚਿਹਰੇ ਨੂੰ ਸੱਚਾ ਸੁਆਮੀ ਰੋਸ਼ਨ ਕਰ ਦਿੰਦਾ ਹੈ।


ਸਲੋਕ ਮ : ੪ ॥

ਸਲੋਕ ਚੋਥੀ ਪਾਤਸ਼ਾਹੀ।

ਸਾਕਤ ਜਾਇ ਨਿਵਹਿ ਗੁਰ ਆਗੈ; ਮਨਿ ਖੋਟੇ ਕੂੜਿ ਕੂੜਿਆਰੇ ॥

ਮਾਇਆ ਦੇ ਪੁਜਾਰੀ ਜਾ ਕੇ ਗੁਰਾਂ ਅਗੇ ਨਮਸਕਾਰ ਕਰਦੇ ਹਨ, ਪਰ ਉਨ੍ਹਾਂ ਦਾ ਚਿੱਤ ਕਮੀਨਾ ਹੈ ਅਤੇ ਨਿਰੋਲ ਝੂਠ ਨਾਲ ਭਰਿਆ ਹੋਇਆ ਹੈ।

ਜਾ ਗੁਰੁ ਕਹੈ, ਉਠਹੁ ਮੇਰੇ ਭਾਈ! ਬਹਿ ਜਾਹਿ ਘੁਸਰਿ, ਬਗੁਲਾਰੇ ॥

ਜਦ ਗੁਰੂ ਆਖਦਾ ਹੈ, “ਉਠੋ ਤੇ ਕੰਮ ਕਰੋ, ਮੇਰੇ ਭਰਾਓ!” ਉਹ ਕਿਵੇ ਨਾਂ ਕਿਵੇ ਵਿੱਚ ਘੁਸੜ ਕੇ ਬਗਲੇ ਦੀ ਤਰ੍ਹਾਂ ਬੈਠ ਜਾਂਦੇ ਹਨ।

ਗੁਰਸਿਖਾ ਅੰਦਰਿ ਸਤਿਗੁਰੁ ਵਰਤੈ; ਚੁਣਿ ਕਢੇ, ਲਧੋਵਾਰੇ ॥

ਸੱਚਾ ਗੁਰੂ ਆਪਣੇ ਸਿੱਖਾਂ ਅੰਦਰ ਵਸਦਾ ਹੈ। ਅਵਾਰਾ-ਗਰਦਾ ਨੂੰ ਚੁਣ ਕੇ ਉਹ ਬਾਹਰ ਕੱਢ ਦਿੰਦੇ ਹਨ।

ਓਇ ਅਗੈ ਪਿਛੈ ਬਹਿ, ਮੁਹੁ ਛਪਾਇਨਿ; ਨ ਰਲਨੀ ਖੋਟੇਆਰੇ ॥

ਇਥੇ ਉਥੇ ਬੈਠ ਕੇ ਉਹ ਆਪਣਾ ਮੂੰਹ ਲੁਕਾਂਦੇ ਹਨ ਅਤੇ ਖੋਟੇ ਹੋਣ ਕਰਕੇ ਉਹ ਖਰਿਆਂ ਨਾਲ ਨਹੀਂ ਰਲਦੇ।

ਓਨਾ ਦਾ ਭਖੁ, ਸੁ ਓਥੈ ਨਾਹੀ; ਜਾਇ ਕੂੜੁ ਲਹਨਿ, ਭੇਡਾਰੇ ॥

ਉਨ੍ਹਾਂ ਦਾ ਖਾਜਾ ਉਥੇ ਨਹੀਂ ਹੈ। ਝੂਠੇ ਭੇਡਾ ਦੀ ਤਰ੍ਹਾਂ ਜਾ ਕੇ ਗੰਦਗੀ ਲੱਭ ਲੈਂਦੇ ਹਨ।

ਜੇ ਸਾਕਤੁ ਨਰੁ ਖਾਵਾਈਐ ਲੋਚੀਐ; ਬਿਖੁ ਕਢੈ ਮੁਖਿ ਉਗਲਾਰੇ ॥

ਜੇਕਰ ਅਸੀਂ ਅਧਰਮੀ ਪੁਰਸ਼ ਨੂੰ ਖੁਆਲਣਾ ਚਾਹੀਏ ਤਾਂ ਉਹ ਉਗਲ ਕੇ ਆਪਣੇ ਮੂੰਹ ਰਾਹੀਂ ਜ਼ਹਿਰ ਬਾਹਰ ਕਢੇਗਾ।

ਹਰਿ ਸਾਕਤ ਸੇਤੀ ਸੰਗੁ ਨ ਕਰੀਅਹੁ; ਓਇ ਮਾਰੇ ਸਿਰਜਣਹਾਰੇ ॥

ਹੇ ਵਾਹਿਗੁਰੂ! ਮੈਨੂੰ ਮਾਇਆ ਦੇ ਉਪਾਸ਼ਕ ਦੀ ਸੰਗਤ ਨਾਂ ਦੇ। ਉਹ ਰਚਣਹਾਰ ਦਾ ਫਿਟਕਾਰਿਆ ਹੋਇਆ ਹੈ।

ਜਿਸ ਕਾ ਇਹੁ ਖੇਲੁ, ਸੋਈ ਕਰਿ ਵੇਖੈ; ਜਨ ਨਾਨਕ ਨਾਮੁ ਸਮਾਰੇ ॥੧॥

ਜਿਸ ਦੀ ਮਲਕੀਅਤ ਇਹ ਖੇਡ ਹੈ, ਉਹੀ ਇਸ ਨੂੰ ਰਚਦਾ ਅਤੇ ਦੇਖਦਾ ਹੈ, ਨੌਕਰ ਨਾਨਕ ਸਾਈਂ ਦੇ ਨਾਮ ਦਾ ਸਿਮਰਨ ਕਰਦਾ ਹੈ।


ਮ : ੪ ॥

ਚੋਥੀ ਪਾਤਸ਼ਾਹੀ।

ਸਤਿਗੁਰੁ ਪੁਰਖੁ ਅਗੰਮੁ ਹੈ; ਜਿਸੁ ਅੰਦਰਿ ਹਰਿ ਉਰਿ ਧਾਰਿਆ ॥

ਅਥਾਹ ਹੈ ਸੱਚੇ ਗੁਰਾਂ ਦੀ ਵਿਅਕਤੀ, ਜਿਨ੍ਹਾਂ ਨੇ ਆਪਣੇ ਦਿਲ ਵਿੱਚ ਵਾਹਿਗੁਰੂ ਟਿਕਾਇਆ ਹੋਇਆ ਹੈ।

ਸਤਿਗੁਰੂ ਨੋ ਅਪੜਿ ਕੋਇ ਨ ਸਕਈ; ਜਿਸੁ ਵਲਿ ਸਿਰਜਣਹਾਰਿਆ ॥

ਕੋਈ ਭੀ ਸੱਚੇ ਗੁਰਾਂ ਦੀ ਬਰਾਬਰੀ ਨਹੀਂ ਕਰ ਸਕਦਾ, ਜਿਨ੍ਹਾਂ ਦੇ ਪੱਖ ਤੇ ਖੁਦ ਕਰਤਾਰ ਹੈ।

ਸਤਿਗੁਰੂ ਕਾ ਖੜਗੁ ਸੰਜੋਉ, ਹਰਿ ਭਗਤਿ ਹੈ; ਜਿਤੁ ਕਾਲੁ ਕੰਟਕੁ ਮਾਰਿ ਵਿਡਾਰਿਆ ॥

ਵਾਹਿਗੁਰੂ ਦਾ ਸਿਮਰਨ ਸੱਚੇ ਗੁਰਾਂ ਦੀ ਤਲਵਾਰ ਅਤੇ ਜ਼ਰ੍ਹਾਂ-ਬਕਤਰ ਹੈ, ਜਿਸ ਦੇ ਨਾਲ ਉਨ੍ਹਾਂ ਨੇ ਦੁਖ ਦੇਣਹਾਰ ਮੌਤ ਨੂੰ ਨਸ਼ਟ ਕਰਕੇ ਪਰੇ ਸੁਟ ਦਿੱਤਾ ਹੈ।

ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ; ਸਤਿਗੁਰੂ ਕੈ ਪਿਛੈ, ਹਰਿ ਸਭਿ ਉਬਾਰਿਆ ॥

ਵਾਹਿਗੁਰੂ ਖੁਦ ਸੱਚੇ ਗੁਰਾਂ ਦੀ ਰਖਿਆ ਕਰਨ ਵਾਲਾ ਹੈ। ਪ੍ਰਭੂ ਉਨ੍ਹਾਂ ਸਾਰਿਆਂ ਨੂੰ ਬਚਾ ਲੈਦਾ ਹੈ, ਜੋ ਸੱਚੇ ਗੁਰਾਂ ਦੇ ਮਗਰ ਲੱਗਦੇ ਹਨ।

ਜੋ ਮੰਦਾ ਚਿਤਵੈ, ਪੂਰੇ ਸਤਿਗੁਰੂ ਕਾ; ਸੋ ਆਪਿ ਉਪਾਵਣਹਾਰੈ ਮਾਰਿਆ ॥

ਰਚਣਹਾਰ ਆਪੇ ਹੀ ਉਸ ਨੂੰ ਨਸ਼ਟ ਕਰ ਦਿੰਦਾ ਹੈ ਜੋ ਪੁਰਨ ਸੱਚੇ ਗੁਰਾਂ ਦਾ ਬੁਰਾ ਸੋਚਦਾ ਹੈ।

ਏਹ ਗਲ ਹੋਵੈ ਹਰਿ ਦਰਗਹ ਸਚੇ ਕੀ; ਜਨ ਨਾਨਕ ਅਗਮੁ ਵੀਚਾਰਿਆ ॥੨॥

ਇਹ ਬਚਨ ਸੱਚੇ ਵਾਹਿਗੁਰੂ ਦੇ ਦਰਬਾਰ ਦਾ ਹੈ। ਨੌਕਰ ਨਾਨਕ ਇਹ ਪੜਦੇ ਦੀ ਗੱਲ ਉਚਾਰਦਾ ਹੈ।


ਪਉੜੀ ॥

ਪਉੜੀ।

ਸਚੁ ਸੁਤਿਆ ਜਿਨੀ ਅਰਾਧਿਆ; ਜਾ ਉਠੇ, ਤਾ ਸਚੁ ਚਵੇ ॥

ਜੋ ਸੁਤਿਆਂ ਸੱਚੇ ਸੁਆਮੀ ਨੂੰ ਸਿਮਰਦੇ ਹਨ, ਜਦ ਉਹ ਜਾਗਦੇ ਹਨ ਤਾਂ ਭੀ ਉਹ ਸਤਿਨਾਮ ਦਾ ਉਚਾਰਨ ਕਰਦੇ ਹਨ।

ਸੇ ਵਿਰਲੇ ਜੁਗ ਮਹਿ ਜਾਣੀਅਹਿ; ਜੋ ਗੁਰਮੁਖਿ ਸਚੁ ਰਵੇ ॥

ਬਹੁਤ ਥੋੜੇ ਜੀਵ ਇਹੋ ਜਿਹੇ ਇਸ ਜਹਾਨ ਅੰਦਰ ਜਾਣੇ ਜਾਂਦੇ ਹਨ, ਜੋ ਗੁਰਾਂ ਦੇ ਰਾਹੀਂ ਸੱਚੇ ਸਾਈਂ ਦਾ ਚਿੰਤਨ ਕਰਦੇ ਹਨ।

ਹਉ ਬਲਿਹਾਰੀ ਤਿਨ ਕਉ; ਜਿ ਅਨਦਿਨੁ ਸਚੁ ਲਵੇ ॥

ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ, ਜੋ ਰੈਣ ਤੇ ਦਿਨ ਸੱਚੇ ਨਾਮ ਦਾ ਜਾਪ ਕਰਦੇ ਹਨ।

ਜਿਨ ਮਨਿ ਤਨਿ ਸਚਾ ਭਾਵਦਾ; ਸੇ ਸਚੀ ਦਰਗਹ ਗਵੇ ॥

ਜਿਨ੍ਹਾਂ ਦੀ ਆਤਮਾ ਅਤੇ ਦੇਹਿ ਨੂੰ ਸੱਚਾ ਸੁਆਮੀ ਚੰਗਾ ਲੱਗਦਾ ਹੈ, ਉਹ ਸੱਚੇ ਦਰਬਾਰ ਤੇ ਅਪੜ ਜਾਂਦੇ ਹਨ।

ਜਨੁ ਨਾਨਕੁ ਬੋਲੈ ਸਚੁ ਨਾਮੁ; ਸਚੁ ਸਚਾ ਸਦਾ ਨਵੇ ॥੨੧॥

ਗੋਲਾ ਨਾਨਕ ਸਤਿਨਾਮ ਦਾ ਉਚਾਰਨ ਕਰਦਾ ਹੈ। ਨਿਸਚਿਤ ਹੀ ਸੱਚਾ ਸੁਆਮੀ, ਸਦੀਵ ਹੀ ਨਵਾਂ ਨਰੋਆ ਹੈ।


ਸਲੋਕੁ ਮ : ੪ ॥

ਸਲੋਕ ਚੋਥੀ ਪਾਤਸ਼ਾਹੀ।

ਕਿਆ ਸਵਣਾ? ਕਿਆ ਜਾਗਣਾ? ਗੁਰਮੁਖਿ ਤੇ ਪਰਵਾਣੁ ॥

ਕੀ ਸਊਣਾ ਹੈ ਅਤੇ ਕੀ ਜਾਗਣਾ? ਜੋ ਗੁਰਾਂ ਵਲ ਮੁੜੇ ਹਨ, ਉਹ ਕਬੂਲ ਪੈ ਜਾਂਦੇ ਹਨ।

ਜਿਨਾ ਸਾਸਿ ਗਿਰਾਸਿ ਨ ਵਿਸਰੈ; ਸੇ ਪੂਰੇ ਪੁਰਖ ਪਰਧਾਨ ॥

ਜੋ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਪ੍ਰਭੂ ਨੂੰ ਨਹੀਂ ਭੁਲਾਉਂਦੇ ਉਹ ਪੂਰਨ ਅਤੇ ਪਰਸਿਧ ਪੁਰਸ਼ ਹਨ।

ਕਰਮੀ ਸਤਿਗੁਰੁ ਪਾਈਐ; ਅਨਦਿਨੁ ਲਗੈ ਧਿਆਨੁ ॥

ਵਾਹਿਗੁਰੂ ਦੀ ਦਇਆ ਦੁਆਰਾ ਉਹ ਸੱਚੇ ਗੁਰਾਂ ਨੂੰ ਪਰਾਪਤ ਹੁੰਦੇ ਹਨ ਅਤੇ ਰਾਤ ਦਿਨ ਹਰੀ ਨਾਲ ਆਪਣੀ ਬਿਰਤੀ ਜੋੜਦੇ ਹਨ।

ਤਿਨ ਕੀ ਸੰਗਤਿ ਮਿਲਿ ਰਹਾ; ਦਰਗਹ ਪਾਈ ਮਾਨੁ ॥

ਮੈਂ ਉਨ੍ਹਾਂ ਪੁਰਸ਼ਾਂ ਦੇ ਮੇਲ-ਮਿਲਾਪ ਅੰਦਰ ਜੁੜਿਆ ਰਹਿੰਦਾ ਹਾਂ ਅਤੇ ਮੈਂ ਰੱਬ ਦੇ ਦਰਬਾਰ ਵਿੱਚ ਇੱਜ਼ਤ ਪਾਉਂਦਾ ਹਾਂ।

ਸਉਦੇ ਵਾਹੁ ਵਾਹੁ ਉਚਰਹਿ; ਉਠਦੇ ਭੀ ਵਾਹੁ ਕਰੇਨਿ ॥

ਸੁੱਤੇ ਹੋਏ ਉਹ ਸਾਹਿਬ ਦੀ ਸਿਫ਼ਤ ਸ਼ਲਾਘਾ ਉਚਾਰਦੇ ਹਨ ਅਤੇ ਜਾਗਦੇ ਹੋਏ ਭੀ ਉਸ ਦਾ ਜੱਸ ਕਰਦੇ ਹਨ।

ਨਾਨਕ, ਤੇ ਮੁਖ ਉਜਲੇ; ਜਿ ਨਿਤ ਉਠਿ ਸੰਮਾਲੇਨਿ ॥੧॥

ਨਾਨਕ ਰੋਸ਼ਨ ਹਨ ਉਨ੍ਹਾਂ ਦੇ ਚਿਹਰੇ ਜੋ ਹਰ ਰੋਜ਼ ਸਵੇਰੇ ਜਾਗ ਕੇ ਵਾਹਿਗੁਰੂ ਨੂੰ ਸਿਮਰਦੇ ਹਨ।


ਮ : ੪ ॥

ਚੋਥੀ ਪਾਤਸ਼ਾਹੀ।

ਸਤਿਗੁਰੁ ਸੇਵੀਐ ਆਪਣਾ; ਪਾਈਐ ਨਾਮੁ ਅਪਾਰੁ ॥

ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਆਦਮੀ ਬੇਅੰਤ ਸੁਆਮੀ ਦੇ ਨਾਮ ਨੂੰ ਪਾ ਲੈਦਾ ਹੈ।

ਭਉਜਲਿ ਡੁਬਦਿਆ ਕਢਿ ਲਏ; ਹਰਿ ਦਾਤਿ ਕਰੇ ਦਾਤਾਰੁ ॥

ਦਾਤਾ ਗੁਰਦੇਵ ਵਾਹਿਗੁਰੂ ਦੇ ਨਾਮ ਦੀ ਬਖਸ਼ੀਸ਼ ਬਖਸ਼ਦਾ ਹੈ ਅਤੇ ਡੁਬਦੇ ਹੋਏ ਬੰਦੇ ਨੂੰ ਭਿਆਨਕ ਸੰਸਾਰ-ਸਮੁੰਦਰ ਵਿੱਚ ਕੱਢ ਲੈਦਾ ਹੈ।

ਧੰਨੁ ਧੰਨੁ ਸੇ ਸਾਹ ਹੈ; ਜਿ ਨਾਮਿ ਕਰਹਿ ਵਾਪਾਰੁ ॥

ਮੁਬਾਰਕ, ਮੁਬਾਰਕ ਹਨ, ਉਹ ਸ਼ਾਹੂਕਾਰ ਜੋ ਵਾਹਿਗੁਰੂ ਦੇ ਨਾਮ ਦਾ ਵਣਜ ਕਰਦੇ ਹਨ।

ਵਣਜਾਰੇ ਸਿਖ ਆਵਦੇ; ਸਬਦਿ ਲਘਾਵਣਹਾਰੁ ॥

ਸਿੱਖ ਵਾਪਾਰੀ ਆਉਂਦੇ ਹਨ, ਅਤੇ ਰੱਬ ਦੇ ਨਾਮ ਨਾਲ ਗੁਰੂ ਉਨ੍ਹਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।

ਜਨ ਨਾਨਕ ਜਿਨ ਕਉ ਕ੍ਰਿਪਾ ਭਈ; ਤਿਨ ਸੇਵਿਆ ਸਿਰਜਣਹਾਰੁ ॥੨॥

ਕੇਵਲ ਓਹੀ ਕਰਤਾਰ ਦੀ ਟਹਿਲ ਕਮਾਉਂਦੇ ਹਨ, ਹੇ ਗੋਲੇ ਨਾਨਕ! ਜਿਨ੍ਹਾਂ ਉਤੇ ਹਰੀ ਦੀ ਮਿਹਰ ਹੈ।


ਪਉੜੀ ॥

ਪਉੜੀ।

ਸਚੁ ਸਚੇ ਕੇ ਜਨ ਭਗਤ ਹਹਿ; ਸਚੁ ਸਚਾ ਜਿਨੀ ਅਰਾਧਿਆ ॥

ਜੋ ਸਚਿਆਰਾ ਦੇ ਪਰਮ ਸਚਿਆਰ ਦਾ ਸਿਮਰਨ ਕਰਦੇ ਹਨ, ਉਹ ਸੱਚੇ ਸੁਆਮੀ ਦੇ ਨਿਸਚਿਤ ਹੀ ਵਫਾਦਾਰ ਗੋਲੇ ਹਨ।

ਜਿਨ ਗੁਰਮੁਖਿ ਖੋਜਿ ਢੰਢੋਲਿਆ; ਤਿਨ ਅੰਦਰਹੁ ਹੀ ਸਚੁ ਲਾਧਿਆ ॥

ਗੁਰੂ-ਸਮਰਪਣ ਜੋ ਪੂਰੀ ਖੋਜ ਭਾਲ ਕਰਦੇ ਹਨ, ਉਹ ਆਪਣੇ ਅੰਦਰੋਂ ਹੀ ਸਤਿਪੁਰਖ ਨੂੰ ਪਾ ਲੈਂਦੇ ਹਨ।

ਸਚੁ ਸਾਹਿਬੁ ਸਚੁ ਜਿਨੀ ਸੇਵਿਆ; ਕਾਲੁ ਕੰਟਕੁ ਮਾਰਿ ਤਿਨੀ ਸਾਧਿਆ ॥

ਜੋ ਸੱਚੇ ਦਿਲੋਂ ਸੱਚੇ ਮਾਲਕ ਦੀ ਘਾਲ ਕਮਾਉਂਦੇ ਹਨ, ਉਹ ਕੰਡਿਆਲੀ ਮੌਤ ਨੂੰ ਕਾਬੂ ਤੇ ਅਧੀਨ ਕਰ ਲੈਂਦੇ ਹਨ।

ਸਚੁ ਸਚਾ ਸਭ ਦੂ ਵਡਾ ਹੈ; ਸਚੁ ਸੇਵਨਿ ਸੇ ਸਚਿ ਰਲਾਧਿਆ ॥

ਨਿਸਚਿਤ ਹੀ ਸੱਚਾ ਸਾਈਂ ਸਾਰਿਆਂ ਨਾਲੋਂ ਉੱਚਾ ਹੈ। ਜੋ ਸਤਿਪੁਰਖ ਨੂੰ ਸੇਵਦੇ ਹਨ, ਉਹ ਸਤਿਪੁਰਖ ਨਾਲ ਰਲ ਜਾਂਦੇ ਹਨ।

ਸਚੁ ਸਚੇ ਨੋ ਸਾਬਾਸਿ ਹੈ; ਸਚੁ ਸਚਾ ਸੇਵਿ ਫਲਾਧਿਆ ॥੨੨॥

ਧੰਨਤਾਯੋਗ ਹੈ, ਸਚਿਆਰਾਂ ਦਾ ਮਹਾਂ ਸਚਿਆਰ। ਸਚਿਆ ਦੇ ਪਰਮ ਸੱਚੇ ਦੀ ਟਹਿਲ ਕਰਨ ਦੁਆਰਾ ਆਦਮੀ ਫਲਦਾ ਫੁਲਦਾ ਹੈ।


ਸਲੋਕ ਮ : ੪ ॥

ਸਲੋਕ ਚੋਥੀ ਪਾਤਸ਼ਾਹੀ।

ਮਨਮੁਖੁ ਪ੍ਰਾਣੀ ਮੁਗਧੁ ਹੈ; ਨਾਮਹੀਣ ਭਰਮਾਇ ॥

ਮੁਰਖ ਹੈ, ਮਨ ਮਗਰ ਲੱਗਣ ਵਾਲਾ ਪੁਰਸ਼, ਸੁਆਮੀ ਦੇ ਨਾਮ ਦੇ ਬਾਝੋਂ ਉਹ ਭਟਕਦਾ ਫਿਰਦਾ ਹੈ।

ਬਿਨ ਗੁਰ ਮਨੂਆ ਨਾ ਟਿਕੈ; ਫਿਰਿ ਫਿਰਿ ਜੂਨੀ ਪਾਇ ॥

ਗੁਰਾਂ ਦੇ ਬਗੈਰ ਉਸ ਦਾ ਮਨ ਸਥਿਰ ਨਹੀਂ ਹੁੰਦਾ ਅਤੇ ਉਹ ਮੁੜ ਮੁੜ ਕੇ ਗਰਭ ਵਿੱਚ ਪੈਦਾ ਹੈ।

ਹਰਿ ਪ੍ਰਭੁ ਆਪਿ ਦਇਆਲ ਹੋਹਿ; ਤਾਂ ਸਤਿਗੁਰੁ ਮਿਲਿਆ ਆਇ ॥

ਜਦ ਵਾਹਿਗੁਰੂ ਸਾਈਂ ਖੁਦ ਮਿਹਰਬਾਨ ਹੁੰਦਾ ਹੈ, ਕੇਵਲ ਤਦ ਹੀ ਗੁਰੂ ਜੀ ਆ ਕੇ ਬੰਦੇ ਨੂੰ ਮਿਲਦੇ ਹਨ।

ਜਨ ਨਾਨਕ ਨਾਮੁ ਸਲਾਹਿ ਤੂ; ਜਨਮ ਮਰਣ ਦੁਖੁ ਜਾਇ ॥੧॥

ਹੇ ਗੋਲੇ ਨਾਨਕ ਤੂੰ ਨਾਮ ਦੀ ਪਰਸੰਸਾ ਕਰ, ਤਾਂ ਜੋ ਤੇਰੀ ਜੰਮਣ ਤੇ ਮਰਨ ਦੀ ਤਕਲੀਫ ਮਿਟ ਜਾਂਵੇ।


ਮ : ੪ ॥

ਚੋਥੀ ਪਾਤਸ਼ਾਹੀ।

ਗੁਰੁ ਸਾਲਾਹੀ ਆਪਣਾ; ਬਹੁ ਬਿਧਿ ਰੰਗਿ ਸੁਭਾਇ ॥

ਬੜੇ ਪਰੇਮ ਨਾਲ ਮੈਂ ਆਪਣੇ ਗੁਰਾਂ ਦੀ ਅਨੇਕ ਤਰੀਕਿਆਂ ਨਾਲ ਵਡਿਆਈ ਕਰਦਾ ਹਾਂ।

ਸਤਿਗੁਰ ਸੇਤੀ ਮਨੁ ਰਤਾ; ਰਖਿਆ ਬਣਤ ਬਣਾਇ ॥

ਸੱਚੇ ਗੁਰਾਂ ਨਾਲ ਮੇਰੀ ਜਿੰਦੜੀ ਰੰਗੀ ਗਈ ਹੈ। ਗੁਰਾਂ ਨੇ ਇਸ ਨੂੰ ਸੁਹਣਾ ਬਣਾ ਕੇ ਰੱਖਿਆ ਹੈ।

ਜਿਹਵਾ ਸਾਲਾਹਿ ਨ ਰਜਈ; ਹਰਿ ਪ੍ਰੀਤਮ ਚਿਤੁ ਲਾਇ ॥

ਗੁਰਾਂ ਦੀ ਤਾਰੀਫ ਉਚਾਰਦਿਆਂ ਮੇਰੀ ਜੀਭ ਨੂੰ ਰੱਜ ਨਹੀਂ ਆਉਂਦਾ, ਜਿਨ੍ਹਾਂ ਨੇ ਮੇਰਾ ਮਨ ਹਰੀ ਪਿਆਰੇ ਨਾਲ ਜੋੜ ਦਿੱਤਾ ਹੈ।

ਨਾਨਕ, ਨਾਵੈ ਕੀ ਮਨਿ ਭੁਖ ਹੈ; ਮਨੁ ਤ੍ਰਿਪਤੈ ਹਰਿ ਰਸੁ ਖਾਇ ॥੨॥

ਨਾਨਕ! ਚਿੱਤ ਨੂੰ ਨਾਮ ਦੀ ਭੁੱਖ ਹੈ ਅਤੇ ਚਿੱਤ ਵਾਹਿਗੁਰੂ ਅੰਮ੍ਰਿਤ ਨੂੰ ਪਾਨ ਕਰਨ ਦੁਆਰਾ ਸੰਤੁਸ਼ਟ ਹੋਦਾਂ ਹੈ।


ਪਉੜੀ ॥

ਪਉੜੀ।

ਸਚੁ ਸਚਾ ਕੁਦਰਤਿ ਜਾਣੀਐ; ਦਿਨੁ ਰਾਤੀ ਜਿਨਿ ਬਣਾਈਆ ॥

ਸੱਚਾ ਸੁਆਮੀ, ਜਿਸ ਨੇ ਦਿਨ ਅਤੇ ਰੈਣ ਸਾਜੇ ਹਨ, ਨਿਸਚੇ ਕਰਕੇ ਉਸ ਦਾ ਅਪਾਰ ਸ਼ਕਤੀ ਰਾਹੀਂ ਜਾਣਿਆ ਜਾਂਦਾ ਹੈ।

ਸੋ ਸਚੁ ਸਲਾਹੀ ਸਦਾ ਸਦਾ; ਸਚੁ ਸਚੇ ਕੀਆ ਵਡਿਆਈਆ ॥

ਹਮੇਸ਼ਾਂ, ਹਮੇਸ਼ਾਂ ਮੈਂ ਉਸ ਸਤਿਪੁਰਖ ਦੀ ਕੀਰਤੀ ਕਰਦਾ ਹਾਂ। ਸਚੀਆਂ ਹਨ ਕੀਰਤੀਆਂ ਸਤਿਪੁਰਖ ਦੀਆਂ।

ਸਾਲਾਹੀ ਸਚੁ ਸਲਾਹ ਸਚੁ; ਸਚੁ ਕੀਮਤਿ ਕਿਨੈ ਨ ਪਾਈਆ ॥

ਸਚਾ ਹੈ ਉਪਮਾ-ਯੋਗ ਸੁਆਮੀ ਤੇ ਸਚੀ ਹੈ ਉਸ ਦੀ ਉਪਮਾ। ਸਚੇ ਸਾਹਿਬ ਦੇ ਮੁਲ ਦਾ ਕਦੇ ਕਿਸੇ ਨੂੰ ਪਤਾ ਨਹੀਂ ਲਗਾ।

ਜਾ ਮਿਲਿਆ ਪੂਰਾ ਸਤਿਗੁਰੂ; ਤਾ ਹਾਜਰੁ ਨਦਰੀ ਆਈਆ ॥

ਜਦ ਪੂਰਨ ਸਚੇ ਗੁਰੂ ਮਿਲ ਪੈਦੇ ਹਨ, ਤਦ ਐਨ ਪ੍ਰਗਟ ਦਿਸ ਪੈਦੀਆਂ ਹਨ ਉਸ ਦੀਆਂ ਵਡਿਆਈਆਂ।

ਸਚੁ ਗੁਰਮੁਖਿ ਜਿਨੀ ਸਲਾਹਿਆ; ਤਿਨਾ ਭੁਖਾ ਸਭਿ ਗਵਾਈਆ ॥੨੩॥

ਗੁਰੂ-ਸਮਰਪਣ, ਜੋ ਸਚੇ ਸੁਆਮੀ ਦਾ ਜੱਸ ਗਾਉਂਦੇ ਹਨ, ਉਨ੍ਹਾਂ ਦੀਆਂ ਸਾਰੀਆਂ ਭੁੱਖਾਂ ਨਵਿਰਤ ਹੋ ਜਾਂਦੀਆਂ ਹਨ।


ਸਲੋਕ ਮ : ੪ ॥

ਸਲੋਕ ਚੋਥੀ ਪਾਤਸ਼ਾਹੀ।

ਮੈ ਮਨੁ ਤਨੁ ਖੋਜਿ ਖੋਜੇਦਿਆ; ਸੋ ਪ੍ਰਭੁ ਲਧਾ ਲੋੜਿ ॥

ਆਪਣੀ ਆਤਮਾ ਅਤੇ ਦੇਹਿ ਨੂੰ ਚੰਗੀ ਤਰ੍ਹਾਂ ਢੁੰਡ ਕੇ ਮੈਂ ਉਸ ਸਾਹਿਬ ਨੂੰ ਲਭ ਲਿਆ ਹੈ, ਜਿਸ ਨੂੰ ਮੈਂ ਚਾਹੁਦਾ ਸਾਂ।

ਵਿਸਟੁ ਗੁਰੂ ਮੈ ਪਾਇਆ; ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥੧॥

ਮੈਨੂੰ ਵਿਚੋਲੇ ਗੁਰੂ ਜੀ ਪ੍ਰਾਪਤ ਹੋ ਗਏ ਹਨ, ਜਿਨ੍ਹਾਂ ਨੇ ਮੈਨੂੰ ਵਾਹਿਗੁਰੂ ਸੁਆਮੀ ਨਾਲ ਮਿਲਾ ਦਿੱਤਾ ਹੈ।


ਮ : ੩ ॥

ਤੀਜੀ ਪਾਤਸ਼ਾਹੀ

ਮਾਇਆਧਾਰੀ, ਅਤਿ ਅੰਨਾ ਬੋਲਾ ॥

ਮਾਇਆ ਦੀ ਪਕੜ ਵਾਲਾ ਮਹਾਂ ਅੰਨ੍ਹਾ ਅਤੇ ਡੋਰਾ ਹੈ।

ਸਬਦੁ ਨ ਸੁਣਈ, ਬਹੁ ਰੋਲ ਘਚੋਲਾ ॥

ਉਹ ਨਾਮ ਨੂੰ ਸੁਣਦਾ ਨਹੀਂ ਅਤੇ ਬੜਾ ਸ਼ੋਰ-ਸ਼ਰਾਬਾ ਕਰਦਾ ਹੈ।

ਗੁਰਮੁਖਿ ਜਾਪੈ, ਸਬਦਿ ਲਿਵ ਲਾਇ ॥

ਪ੍ਰਭੂ ਦੇ ਨਾਮ ਨਾਲ ਪ੍ਰੇਮ ਪਾਉਣ ਦੁਆਰਾ ਪਵਿੱਤ੍ਰ ਪੁਰਸ਼ ਜਾਣੇ ਜਾਂਦੇ ਹਨ।

ਹਰਿ ਨਾਮੁ ਸੁਣਿ ਮੰਨੇ, ਹਰਿ ਨਾਮਿ ਸਮਾਇ ॥

ਉਹ ਰੱਬ ਦੇ ਨਾਮ ਨੂੰ ਸੁਣਦੇ ਅਤੇ ਉਸ ਵਿੱਚ ਭਰੋਸਾ ਰੱਖਦੇ ਹਨ ਅਤੇ ਰੱਬ ਦੇ ਨਾਮ ਵਿੱਚ ਹੀ ਉਹ ਲੀਨ ਹੋ ਜਾਂਦੇ ਹਨ।

ਜੋ ਤਿਸੁ ਭਾਵੈ, ਸੁ ਕਰੇ ਕਰਾਇਆ ॥

ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ ਉਸ ਨੂੰ ਉਹ ਕਰਦਾ ਅਤੇ ਕਰਵਾਉਂਦਾ ਹੈ।

ਨਾਨਕ, ਵਜਦਾ ਜੰਤੁ ਵਜਾਇਆ ॥੨॥

ਨਾਨਕ, ਜੀਵ ਰੂਪੀ ਵਾਜਾ ਉਸੇ ਤਰ੍ਹਾਂ ਵਜਦਾ ਹੈ, ਜਿਸ ਤਰ੍ਹਾਂ ਪ੍ਰਭੂ ਉਸ ਨੂੰ ਵਜਾਉਂਦਾ ਹੈ।


ਪਉੜੀ ॥

ਪਉੜੀ।

ਤੂ ਕਰਤਾ ਸਭੁ ਕਿਛੁ ਜਾਣਦਾ; ਜੋ ਜੀਆ ਅੰਦਰਿ ਵਰਤੈ ॥

ਤੂੰ ਹੇ ਸਿਰਜਣਹਾਰ! ਸਾਰਾ ਕੁਝ ਜਾਣਦਾ ਹੈ ਜੋ ਜੀਵਾਂ ਦੇ ਚਿੱਤਾਂ ਅੰਦਰ ਹੋ ਰਿਹਾ ਹੈ।

ਤੂ ਕਰਤਾ ਆਪਿ ਅਗਣਤੁ ਹੈ; ਸਭੁ ਜਗੁ ਵਿਚਿ ਗਣਤੈ ॥

ਤੂੰ ਖੁਦ ਹੇ ਕਰਤਾਰ! ਗਿਣਤੀ-ਰਹਿਤ ਹੈ। ਸਾਰਾ ਜਹਾਨ ਗਿਣਤੀ ਮਿਣਤੀ ਵਿੱਚ ਹੈ।

ਸਭੁ ਕੀਤਾ ਤੇਰਾ ਵਰਤਦਾ; ਸਭ ਤੇਰੀ ਬਣਤੈ ॥

ਜਿਸ ਤਰ੍ਹਾਂ ਤੂੰ ਕਰਾਉਂਦਾ ਹੈ, ਸਾਰਾ ਕੁਛ ਉਸੇ ਤਰ੍ਹਾਂ ਹੀ ਹੁੰਦਾ ਹੈ, ਸਾਰੀ ਹੀ ਤੇਰੀ ਰਚਨਾ ਹੈ।

ਤੂ ਘਟਿ ਘਟਿ ਇਕੁ ਵਰਤਦਾ; ਸਚੁ ਸਾਹਿਬ ਚਲਤੈ ॥

ਹੇ ਸੱਚੇ ਸੁਆਮੀ! ਕੇਵਲ ਤੂੰ ਹੀ ਹਰ ਦਿਲ ਅੰਦਰ ਰਮਿਆ ਹੋਇਆ ਹੈ। ਇਹ ਖੇਡ ਸਾਰੀ ਤੇਰੀ ਹੀ ਹੈ।

ਸਤਿਗੁਰ ਨੋ ਮਿਲੇ, ਸੁ ਹਰਿ ਮਿਲੇ; ਨਾਹੀ ਕਿਸੈ ਪਰਤੈ ॥੨੪॥

ਜੋ ਸੱਚੇ ਗੁਰਾਂ ਨੂੰ ਮਿਲਦਾ ਹੈ, ਉਹ ਵਾਹਿਗੁਰੂ ਨੂੰ ਮਿਲ ਪੈਦਾ ਹੈ ਅਤੇ ਉਸ ਨੂੰ ਕੋਈ ਪਿਛੇ ਨਹੀਂ ਮੋੜਦਾ।


ਸਲੋਕੁ ਮ : ੪ ॥

ਸਲੋਕ ਚੋਥੀ ਪਾਤਸ਼ਾਹੀ।

ਇਹੁ ਮਨੂਆ ਦ੍ਰਿੜੁ ਕਰਿ ਰਖੀਐ; ਗੁਰਮੁਖਿ ਲਾਈਐ ਚਿਤੁ ॥

ਮਨ ਨੂੰ ਸਥਿਰ ਰੱਖ ਅਤੇ ਗੁਰਾਂ ਦੇ ਰਾਹੀਂ ਬ੍ਰਿਤੀ ਪ੍ਰਭੂ ਉਤੇ ਕੇਦ੍ਰਿਤ ਕਰ।

ਕਿਉ ਸਾਸਿ ਗਿਰਾਸਿ ਵਿਸਾਰੀਐ? ਬਹਦਿਆ ਉਠਦਿਆ ਨਿਤ ॥

ਬੈਠਿਆਂ ਤੇ ਪਲੋਤਿਆਂ ਆਪਣੇ ਹਰ ਇਕ ਸੁਆਸ ਅਤੇ ਬੁਰਕੀ ਨਾਲ ਅਸੀਂ ਕਿਉਂ ਉਸ ਨੂੰ ਕਦੇ ਭੁਲਾਈਏ?

ਮਰਣ ਜੀਵਣ ਕੀ ਚਿੰਤਾ ਗਈ; ਇਹੁ ਜੀਅੜਾ ਹਰਿ ਪ੍ਰਭ ਵਸਿ ॥

ਹੁਣ ਜਦ ਕਿ ਮੈਂ ਆਪਣੀ ਇਹ ਆਤਮਾ ਵਾਹਿਗੁਰੂ ਸੁਆਮੀ ਦੇ ਅਖਤਿਆਰ ਵਿੱਚ ਕਰ ਦਿੱਤੀ ਹੈ, ਮੇਰਾ ਮਰਨ ਜੰਮਣ ਦਾ ਫਿਕਰ ਮਿਟ ਗਿਆ ਹੈ।

ਜਿਉ ਭਾਵੈ ਤਿਉ ਰਖੁ ਤੂ; ਜਨ ਨਾਨਕ ਨਾਮੁ ਬਖਸਿ ॥੧॥

ਜਿਸ ਤਰ੍ਹਾ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਤੂੰ ਗੋਲੇ ਨਾਨਕ ਦਾ ਪਾਰ ਉਤਾਰਾ ਕਰ, ਅਤੇ ਉਸ ਨੂੰ ਆਪਣਾ ਨਾਮ ਪ੍ਰਦਾਨ ਕਰ।


ਮ : ੩ ॥

ਤੀਜੀ ਪਾਤਸ਼ਾਹੀ।

ਮਨਮੁਖੁ ਅਹੰਕਾਰੀ ਮਹਲੁ ਨ ਜਾਣੈ; ਖਿਨੁ ਆਗੈ, ਖਿਨੁ ਪੀਛੈ ॥

ਮਗਰੂਰ ਅਧਰਮੀ ਗੁਰਾਂ ਦੇ ਦਰਬਾਰ ਨੂੰ ਨਹੀਂ ਸਮਝਦਾ। ਉਹ ਰਤਾ ਭਰ ਇਧਰ ਜਾ ਰਤਾ ਭਰ ਉਧਰ ਹੀ ਰਹਿੰਦਾ ਹੈ।

ਸਦਾ ਬੁਲਾਈਐ ਮਹਲਿ ਨ ਆਵੈ; ਕਿਉ ਕਰਿ ਦਰਗਹ ਸੀਝੈ? ॥

ਹਮੇਸ਼ਾਂ ਹੀ ਸੱਦੇ ਜਾਣ ਦੇ ਬਾਵਜੂਦ ਉਹ ਗੁਰਾਂ ਦੇ ਦਰਬਾਰ ਹਾਜ਼ਰ ਨਹੀਂ ਹੁੰਦਾ। ਰੱਬ ਦੀ ਕਚਹਿਰੀ ਵਿੱਚ ਉਹ ਕਿਸ ਤਰ੍ਹਾਂ ਪਰਵਾਨ ਹੋਏਗਾ?

ਸਤਿਗੁਰ ਕਾ ਮਹਲੁ ਵਿਰਲਾ ਜਾਣੈ; ਸਦਾ ਰਹੈ ਕਰ ਜੋੜਿ ॥

ਕੋਈ ਟਾਵਾਂ ਹੀ ਗੁਰਾਂ ਦੇ ਦਰਬਾਰ ਨੂੰ ਜਾਣਦਾ ਹੈ ਤੇ ਜੋ ਜਾਣਦਾ ਹੈ ਤੇ ਜੋ ਜਾਣਦਾ ਹੈ, ਉਹ ਹਮੇਸ਼ਾਂ ਹੱਥ ਬੰਨ੍ਹ ਕੇ ਖੜਾ ਰਹਿੰਦਾ ਹੈ।

ਆਪਣੀ ਕ੍ਰਿਪਾ ਕਰੇ ਹਰਿ ਮੇਰਾ; ਨਾਨਕ ਲਏ ਬਹੋੜਿ ॥੨॥

ਨਾਨਕ, ਜੇਕਰ ਮੇਰਾ ਵਾਹਿਗੁਰੂ ਆਪਣੀ ਮਿਹਰ ਧਾਰੇ, ਤਾਂ ਉਹ ਬੰਦੇ ਨੂੰ ਗੁਰਾਂ ਦੇ ਦਰਬਾਰ ਵਿੱਚ ਮੌੜ ਲੈ ਆਉਂਦਾ ਹੈ।


ਪਉੜੀ ॥

ਪਉੜੀ।

ਸਾ ਸੇਵਾ ਕੀਤੀ ਸਫਲ ਹੈ; ਜਿਤੁ ਸਤਿਗੁਰ ਕਾ ਮਨੁ ਮੰਨੇ ॥

ਫਲਦਾਇਕ ਹੈ ਉਸ ਘਾਲ ਦਾ ਕਮਾਉਣਾ ਜਿਸ ਨਾਲ ਗੁਰਾਂ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ।

ਜਾ ਸਤਿਗੁਰ ਕਾ ਮਨੁ ਮੰਨਿਆ; ਤਾ ਪਾਪ ਕਸੰਮਲ ਭੰਨੇ ॥

ਜਦ ਸੱਚੇ ਗੁਰਾਂ ਦਾ ਮਨ ਪਤੀਜ ਜਾਂਦਾ ਹੈ, ਤਦ ਗੁਨਾਹ ਅਤੇ ਮੰਦੇ-ਅਮਲ ਦੌੜ ਜਾਂਦੇ ਹਨ।

ਉਪਦੇਸੁ ਜਿ ਦਿਤਾ ਸਤਿਗੁਰੂ; ਸੋ ਸੁਣਿਆ ਸਿਖੀ ਕੰਨੇ ॥

ਜਿਹੜੀ ਸਿੱਖ-ਮਤ ਸੱਚੇ ਗੁਰੂ ਜੀ ਦਿੰਦੇ ਹਨ, ਸਿੱਖ ਉਸ ਨੂੰ ਆਪਣੇ ਕੰਨਾਂ ਨਾਲ ਸ੍ਰਵਨ ਕਰਦੇ ਹਨ।

ਜਿਨ ਸਤਿਗੁਰ ਕਾ ਭਾਣਾ ਮੰਨਿਆ; ਤਿਨ ਚੜੀ ਚਵਗਣਿ ਵੰਨੇ ॥

ਜੋ ਗੁਰਾਂ ਦੀ ਰਜਾ ਮੂਹਰੇ ਸਿਰ ਨਿਵਾਉਂਦੇ ਹਨ, ਉਨ੍ਹਾਂ ਨੂੰ ਚਾਰ ਗੁਣਾ (ਪਿਆਰ ਦਾ) ਰੰਗ ਚੜ੍ਹ ਜਾਂਦਾ ਹੈ।

ਇਹ ਚਾਲ ਨਿਰਾਲੀ ਗੁਰਮੁਖੀ; ਗੁਰ ਦੀਖਿਆ ਸੁਣਿ ਮਨੁ ਭਿੰਨੇ ॥੨੫॥

ਸੱਚੇ ਸਿੱਖਾਂ ਦੀ ਇਹ ਅਨੋਖੀ ਜੀਵਨ ਰਹੁ ਰੀਤੀ ਹੈ, ਕਿ ਗੁਰਾਂ ਦਾ ਉਪਦੇਸ਼ ਸੁਣ ਕੇ ਉਨ੍ਹਾਂ ਦੀ ਆਤਮਾ ਪਰਫੁਲਤ ਹੋ ਜਾਂਦੀ ਹੈ।


ਸਲੋਕੁ ਮ : ੩ ॥

ਸਲੋਕ ਤੀਜੀ ਪਾਤਸ਼ਾਹੀ।

ਜਿਨਿ, ਗੁਰੁ ਗੋਪਿਆ ਆਪਣਾ; ਤਿਸੁ ਠਉਰ ਨ ਠਾਉ ॥

ਜੋ ਆਪਣੇ ਗੁਰੂ ਤੋਂ ਮੁਨਕਰ ਹੁੰਦਾ ਹੈ, ਉਸ ਨੂੰ ਕੋਈ ਥਾਂ ਜਾ ਟਿਕਾਣਾ ਨਹੀਂ ਲੱਭਦਾ।

ਹਲਤੁ ਪਲਤੁ ਦੋਵੈ ਗਏ; ਦਰਗਹ ਨਾਹੀ ਥਾਉ ॥

ਇਹ ਲੋਕ ਅਤੇ ਪ੍ਰਲੋਕ ਉਹ ਦੋਨੋਂ ਹੀ ਗਵਾ ਲੈਦਾ ਹੈ, ਅਤੇ ਰੱਬ ਦੇ ਦਰਬਾਰ ਅੰਦਰ ਉਸ ਨੂੰ ਜਗ੍ਹਾ ਨਹੀਂ ਮਿਲਦੀ।

ਓਹ ਵੇਲਾ ਹਥਿ ਨ ਆਵਈ; ਫਿਰਿ ਸਤਿਗੁਰ ਲਗਹਿ ਪਾਇ ॥

ਸੱਚੇ ਗੁਰਾਂ ਦੇ ਚਰਨਾਂ ਤੇ ਡਿੱਗਣ ਦਾ ਇਹ ਮੌਕਾ ਮੁੜ ਕੇ ਪਰਾਪਤ ਨਹੀਂ ਹੋਣਾ।

ਸਤਿਗੁਰ ਕੀ ਗਣਤੈ ਘੁਸੀਐ; ਦੁਖੇ ਦੁਖਿ ਵਿਹਾਇ ॥

ਜੇਕਰ ਬੰਦਾ ਸੱਚੇ ਗੁਰਾਂ ਦੇ ਮੁਰੀਦਾਂ ਦੀ ਗਿਣਤੀ ਵਿੱਚ ਆਉਣੋ ਰਹਿ ਜਾਵੇ, ਤਾਂ ਉਸ ਦੀ ਉਮਰ ਬੜੇ ਅਫਸੋਸ ਅੰਦਰ ਗੁਜਰਦੀ ਹੈ।

ਸਤਿਗੁਰੁ ਪੁਰਖੁ ਨਿਰਵੈਰੁ ਹੈ; ਆਪੇ ਲਏ ਜਿਸੁ ਲਾਇ ॥

ਸਰਬ-ਸ਼ਕਤੀਵਾਨ ਸਤਿਗੁਰੂ ਦੁਸ਼ਮਨੀ-ਰਹਿਤ ਹੈ। ਜਿਸ ਕਿਸੇ ਨੂੰ ਉਹ ਚਾਹੁੰਦਾ ਹੈ ਉਹ ਆਪਣੇ ਨਾਲ ਜੋੜ ਲੈਦਾ ਹੈ।

ਨਾਨਕ, ਦਰਸਨੁ ਜਿਨਾ ਵੇਖਾਲਿਓਨੁ; ਤਿਨਾ ਦਰਗਹ ਲਏ ਛਡਾਇ ॥੧॥

ਨਾਨਕ ਵਾਹਿਗੁਰੂ ਦੇ ਦਰਬਾਰ ਅੰਦਰ ਗੁਰੂ ਉਨ੍ਹਾਂ ਦੀ ਖਲਾਸੀ ਕਰਵਾ ਲੈਦਾ ਹੈ, ਜਿਨ੍ਹਾਂ ਨੂੰ ਉਹ ਸਾਈਂ ਦਾ ਦੀਦਾਰ ਕਰਵਾ ਦਿੰਦਾ ਹੈ।


ਮ : ੩ ॥

ਤੀਜੀ ਪਾਤਸ਼ਾਹੀ।

ਮਨਮੁਖੁ ਅਗਿਆਨੁ, ਦੁਰਮਤਿ ਅਹੰਕਾਰੀ ॥

ਆਪ-ਹੁਦਰਾ ਪੁਰਸ਼ ਆਤਮਕ ਤੌਰ ਤੇ ਅੰਨ੍ਹਾ ਖੋਟੀ ਬਧ ਵਾਲਾ ਅਤੇ ਮਗਰੂਰ ਹੈ।

ਅੰਤਰਿ ਕ੍ਰੋਧੁ, ਜੂਐ ਮਤਿ ਹਾਰੀ ॥

ਉਸ ਦੇ ਅੰਦਰ ਰੋਹ ਹੈ ਅਤੇ ਉਹ ਮਾਨੋ ਜੂਏ ਵਿੱਚ ਆਪਣੀ ਸੁਰਤ ਗੁਆ ਲੈਦਾ ਹੈ।

ਕੂੜੁ ਕੁਸਤੁ, ਓਹੁ ਪਾਪ ਕਮਾਵੈ ॥

ਉਹ ਝੂਠ ਅਤੇ ਅਪਵਿੱਤ੍ਰਤਾ ਦੇ ਗੁਨਾਹ ਕਰਦਾ ਹੈ।

ਕਿਆ ਓਹੁ ਸੁਣੈ? ਕਿਆ ਆਖਿ ਸੁਣਾਵੈ? ॥

ਉਹ ਕੀ ਸੁਣ ਸਕਦਾ ਹੈ ਤੇ ਕੀ ਹੋਰਨਾਂ ਨੂੰ ਦੱਸ ਸਕਦਾ ਹੈ?

ਅੰਨਾ ਬੋਲਾ, ਖੁਇ ਉਝੜਿ ਪਾਇ ॥

ਉਹ ਅੰਨ੍ਹਾ ਅਤੇ ਡੋਰਾ ਹੈ ਅਤੇ ਰਾਹੋਂ ਘੁਸ ਕੇ ਉਜਾੜ ਅੰਦਰ ਭਟਕਦਾ ਹੈ।

ਮਨਮੁਖੁ ਅੰਧਾ, ਆਵੈ ਜਾਇ ॥

ਅੰਨ੍ਹਾ ਅਧਰਮੀ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਬਿਨੁ ਸਤਿਗੁਰ ਭੇਟੇ, ਥਾਇ ਨ ਪਾਇ ॥

ਸੱਚੇ ਗੁਰਾਂ ਨੂੰ ਮਿਲਣ ਦੇ ਬਾਝੋਂ ਉਸ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ।

ਨਾਨਕ, ਪੂਰਬਿ ਲਿਖਿਆ ਕਮਾਇ ॥੨॥

ਨਾਨਕ ਉਹ ਧੁਰ ਦੀ ਲਿਖੀ ਲਿਖਤ ਅਨੁਸਾਰ ਕਰਮ ਕਰਦਾ ਹੈ।


ਪਉੜੀ ॥

ਪਉੜੀ।

ਜਿਨ ਕੇ ਚਿਤ ਕਠੋਰ ਹਹਿ; ਸੇ ਬਹਹਿ ਨ ਸਤਿਗੁਰ ਪਾਸਿ ॥

ਜਿਨ੍ਹਾਂ ਦੇ ਦਿਲ ਸਖਤ ਹਨ, ਉਹ ਸੱਚੇ ਗੁਰਾਂ ਕੋਲ ਨਹੀਂ ਬਹਿੰਦੇ।

ਓਥੈ ਸਚੁ ਵਰਤਦਾ; ਕੂੜਿਆਰਾ ਚਿਤ ਉਦਾਸਿ ॥

ਉਥੇ ਸੱਚ ਪਰਵਿਰਤ ਹੋ ਰਿਹਾ ਹੈ ਅਤੇ ਝੂਠੇ ਮਾਨਸਕ ਤੌਰ ਤੇ ਨਿੰਮੋਝੁਣੇ ਰਹਿੰਦੇ ਹਨ।

ਓਇ ਵਲੁ ਛਲੁ ਕਰਿ ਝਤਿ ਕਢਦੇ; ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥

ਉਹ ਹੇਰਾਫੇਰੀ ਕਰਕੇ ਵਕਤ ਗੁਜਾਰਦੇ ਹਨ ਅਤੇ ਮੁੜ ਕੇ ਜਾ ਕੇ ਝੂਠਿਆ ਦੇ ਕੋਲ ਬੈਠ ਜਾਂਦੇ ਹਨ।

ਵਿਚਿ ਸਚੇ ਕੂੜੁ ਨ ਗਡਈ; ਮਨਿ ਵੇਖਹੁ ਕੋ ਨਿਰਜਾਸਿ ॥

ਸੱਚ ਅੰਦਰ ਝੂਠ ਨਹੀਂ ਮਿਲਦਾ, ਹੇ ਮੇਰੀ ਜਿੰਦੇ! ਤੂੰ ਨਿਰਣਯ ਕਰਕੇ ਦੇਖ ਲੈ।

ਕੂੜਿਆਰ ਕੂੜਿਆਰੀ ਜਾਇ ਰਲੇ; ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥

ਝੂਠੇ ਜਾ ਕੇ ਝੁਠਿਆਂ ਨਾਲ ਮਿਲ ਜਾਂਦੇ ਹਨ। ਸੱਚੇ ਸਿੱਖ, ਸੱਚੇ ਗੁਰੂ ਮਹਾਰਾਜ ਜੀ ਦੇ ਕੋਲ ਬਹਿੰਦੇ ਹਨ।


ਸਲੋਕੁ ਮ : ੫ ॥

ਸਲੋਕ ਪੰਜਵੀਂ ਪਾਤਸ਼ਾਹੀ।

ਰਹਦੇ ਖੁਹਦੇ ਨਿੰਦਕ ਮਾਰਿਅਨੁ; ਕਰਿ ਆਪੇ ਆਹਰੁ ॥

ਉਪਰਾਲਾ ਕਰਕੇ ਸੁਆਮੀ ਨੇ ਆਪ ਹੀ ਬਚਦੇ-ਖੁਚਦੇ ਬਦਖੋਈ ਕਰਨ ਵਾਲੇ ਮਾਰ ਸੁੱਟੇ ਹਨ।

ਸੰਤ ਸਹਾਈ ਨਾਨਕਾ; ਵਰਤੈ ਸਭ ਜਾਹਰੁ ॥੧॥

ਨਾਨਕ! ਸਾਧੂਆਂ ਦਾ ਸਹਾਇਕ ਸੁਆਮੀ ਹਰ ਥਾਂ ਤੇ ਪਰਗਟ ਹੀ ਵਿਆਪਕ ਹੋ ਰਿਹਾ ਹੈ।


ਮ : ੫ ॥

ਪੰਜਵੀਂ ਪਾਤਸ਼ਾਹੀ।

ਮੁੰਢਹੁ ਭੁਲੇ ਮੁੰਢ ਤੇ; ਕਿਥੈ ਪਾਇਨਿ ਹਥੁ ॥

ਜੋ ਆਰੰਭ ਤੋਂ ਹੀ ਆਦਿ ਪੁਰਖ ਪਾਸੋਂ ਖੁੰਝ ਗਏ ਹਨ, ਉਹ ਕਿਥੇ ਪਨਾਹ ਹਾਸਲ ਕਰ ਸਕਦੇ ਹਨ?

ਤਿੰਨੈ ਮਾਰੇ ਨਾਨਕਾ, ਜਿ ਕਰਣ ਕਾਰਣ ਸਮਰਥੁ ॥੨॥

ਨਾਨਕ, ਤਿੰਨਾਂ ਨੂੰ ਉਸ ਨੇ ਮਾਰਿਆਂ ਹੈ ਜੋ ਸਾਰੇ ਕੰਮਾਂ ਦੇ ਕਰਨ ਨੂੰ ਸਰਬ-ਸ਼ਕਤੀਵਾਨ ਹੈ।


ਪਉੜੀ ੫ ॥

ਪਉੜੀ ਪੰਜਵੀਂ ਪਾਤਸ਼ਾਹੀ।

ਲੈ ਫਾਹੇ ਰਾਤੀ ਤੁਰਹਿ; ਪ੍ਰਭੁ ਜਾਣੈ ਪ੍ਰਾਣੀ ॥

ਕੰਮਦਾ ਲੈ ਕੇ ਬੰਦੇ ਰਾਤ ਨੂੰ ਹੋਰਨਾ ਨੂੰ ਫਾਹੇ ਲਾਉਣ ਲਈ ਤੁਰਦੇ ਹਨ ਪਰ ਸੁਆਮੀ ਸਾਰਾ ਕੁਛ ਜਾਣਦਾ ਹੈ, ਹੇ ਜੀਵ!

ਤਕਹਿ ਨਾਰਿ ਪਰਾਈਆ; ਲੁਕਿ ਅੰਦਰਿ ਠਾਣੀ ॥

ਥਾਵਾਂ ਅੰਦਰ ਛੁਪ ਕੇ, ਉਹ ਹੋਰਨਾਂ ਦੀਆਂ ਤੀਵੀਆਂ ਨੂੰ ਵੇਖਦੇ ਹਨ!

ਸੰਨ੍ਹ੍ਹੀ ਦੇਨ੍ਹ੍ਹਿ ਵਿਖੰਮ ਥਾਇ; ਮਿਠਾ ਮਦੁ ਮਾਣੀ ॥

ਉਹ ਪਹੁੰਚਣ ਨੂੰ ਐਖੀਆਂ ਥਾਵਾਂ ਤੇ ਪਾੜ ਲਾਉਂਦੇ ਹਨ ਅਤੇ ਸ਼ਰਾਬ ਨੂੰ ਮਿੱਠੀ ਜਾਣ ਮਾਣਦੇ ਹਨ।

ਕਰਮੀ ਆਪੋ ਆਪਣੀ; ਆਪੇ ਪਛੁਤਾਣੀ ॥

ਆਪੋ ਆਪਣੇ ਮੰਦੇ ਅਮਲਾਂ ਦੀ ਖਾਤਰ ਉਹ ਉਹ ਮਗਰੋਂ ਆਪ ਹੀ ਪਸਚਾਤਾਪ ਕਰਨਗੇ।

ਅਜਰਾਈਲੁ ਫਰੇਸਤਾ; ਤਿਲ ਪੀੜੇ ਘਾਣੀ ॥੨੭॥

ਅਜਰਾਈਲ, ਮੌਤ ਦਾ ਫਰੇਸ਼ਤਾ, ਉਨ੍ਹਾਂ ਨੂੰ ਕੂੰਜਦਾ ਦੇ ਪਰਾਗੇ ਦੇ ਵਾਙੂ ਪੀੜ ਸੁਟੇਗਾ।


ਸਲੋਕ ਮ : ੫ ॥

ਸਲੋਕ ਪੰਜਵੀਂ ਪਾਤਸ਼ਾਹੀ।

ਸੇਵਕ ਸਚੇ ਸਾਹ ਕੇ; ਸੇਈ ਪਰਵਾਣੁ ॥

ਜੋ ਸੱਚੇ ਪਾਤਸ਼ਾਹ ਦੇ ਨੌਕਰ ਹਨ, ਉਹ ਕਬੂਲ ਪੈ ਜਾਂਦੇ ਹਨ।

ਦੂਜਾ ਸੇਵਨਿ ਨਾਨਕਾ; ਸੇ ਪਚਿ ਪਚਿ ਮੁਏ ਅਜਾਣ ॥੧॥

ਨਾਨਕ ਅਣਜਾਣ ਬੰਦੇ ਜੋ ਹੋਰਨਾਂ ਦੀ ਟਹਿਲ ਕਰਦੇ ਹਨ, ਉਹ ਗਲ ਸੜ ਕੇ ਮਰ ਜਾਂਦੇ ਹਨ।


ਮ : ੫ ॥

ਪੰਜਵੀਂ ਪਾਤਸ਼ਾਹੀ।

ਜੋ ਧੁਰਿ ਲਿਖਿਆ ਲੇਖੁ ਪ੍ਰਭ; ਮੇਟਣਾ ਨ ਜਾਇ ॥

ਜਿਹੜੀ ਲਿਖਤਾਕਾਰ ਸੁਆਮੀ ਨੇ ਮੁੱਢ ਤੋਂ ਲਿਖ ਛੱਡੀ ਹੈ, ਉਹ ਮੇਟੀ ਨਹੀਂ ਜਾ ਸਕਦੀ।

ਰਾਮ ਨਾਮੁ ਧਨੁ ਵਖਰੋ; ਨਾਨਕ ਸਦਾ ਧਿਆਇ ॥੨॥

ਵਿਆਪਕ ਵਾਹਿਗੁਰੂ ਦੇ ਨਾਮ ਦੀ ਦੌਲਤ ਨਾਨਕ ਦੀ ਪੂੰਜੀ ਹੈ ਅਤ ਉਹ ਸਦੀਵ ਹੀ ਇਸ ਦਾ ਸਿਮਰਨ ਕਰਦਾ ਹੈ।


ਪਉੜੀ ੫ ॥

ਪਉੜੀ ਪੰਜਵੀਂ ਪਾਤਸ਼ਾਹੀ।

ਨਾਰਾਇਣਿ, ਲਇਆ ਨਾਠੂੰਗੜਾ; ਪੈਰ ਕਿਥੈ ਰਖੈ ॥

ਜਿਸ ਨੂੰ ਪਰਮੇਸ਼ਰ ਨੇ ਠੁੱਡਾ ਮਾਰਿਆਂ ਹੈ, ਉਹ ਕਿਸ ਥਾਂ ਤੇ ਪੈਰ ਟਿੱਕਾ ਸਕਦਾ ਹੈ?

ਕਰਦਾ ਪਾਪ ਅਮਿਤਿਆ; ਨਿਤ ਵਿਸੋ ਚਖੈ ॥

ਉਹ ਅਣਗਿਣਤ ਗੁਨਾਹ ਕਰਦਾ ਹੈ ਅਤੇ ਸਦਾ ਜਹਿਰ ਖਾਂਦਾ ਹੈ।

ਨਿੰਦਾ ਕਰਦਾ ਪਚਿ ਮੁਆ; ਵਿਚਿ ਦੇਹੀ ਭਖੈ ॥

ਹੋਰਨਾ ਦੀ ਬਦਖੋਈ ਕਰਦਾ ਹੋਇਆ ਉਹ ਗਲ ਕੇ ਮਰ ਜਾਂਦਾ ਹੈ।

ਸਚੈ ਸਾਹਿਬ ਮਾਰਿਆ; ਕਉਣੁ ਤਿਸ ਨੋ ਰਖੈ? ॥

ਆਪਣੇ ਸਰੀਰ ਅੰਦਰ ਉਹ ਸੜਦਾ ਰਹਿੰਦਾ ਹੈ। ਉਸ ਨੂੰ ਕੌਣ ਬਚਾ ਸਕਦਾ ਹੈ, ਜਿਸ ਨੂੰ ਸੱਚੇ ਸੁਆਮੀ ਨੇ ਮਲੀਆਮੇਟ ਕੀਤਾ ਹੈ।

ਨਾਨਕ, ਤਿਸੁ ਸਰਣਾਗਤੀ; ਜੋ ਪੁਰਖੁ ਅਲਖੈ ॥੨੮॥

ਨਾਨਕ ਨੇ ਉਸ ਦੀ ਸ਼ਰਣ ਸੰਭਾਲੀ ਹੈ ਜਿਹੜਾ ਅਦ੍ਰਿਸ਼ਟ ਸੁਆਮੀ ਹੈ।


ਸਲੋਕ ਮ : ੫ ॥

ਸਲੋਕ ਪੰਜਵੀਂ ਪਾਤਸ਼ਾਹੀ।

ਨਰਕ ਘੋਰ ਬਹੁ ਦੁਖ ਘਣੇ; ਅਕਿਰਤਘਣਾ ਕਾ ਥਾਨੁ ॥

ਭਿਆਨਕ ਦੋਜ਼ਕ ਵਿੱਚ ਅਤੀ ਬਹੁਤੀ ਤਕਲੀਫ ਹੈ। ਇਹ ਨਾਸ਼ੁਕਰਿਆਂ ਦੇ ਰਹਿਣ ਦੀ ਥਾਂ ਹੈ।

ਤਿਨਿ ਪ੍ਰਭਿ ਮਾਰੇ ਨਾਨਕਾ; ਹੋਇ ਹੋਇ ਮੁਏ ਹਰਾਮੁ ॥੧॥

ਉਸ ਸਾਹਿਬ ਨੇ ਉਨ੍ਹਾਂ ਨੂੰ ਮਾਰਿਆਂ ਹੈ ਅਤੇ ਉਹ ਕੁਮੈਤੇ ਮਰਦੇ ਹਨ, ਹੇ ਨਾਨਕ!


ਮ : ੫ ॥

ਪੰਜਵੀਂ ਪਾਤਸ਼ਾਹੀ।

ਅਵਖਧ ਸਭੇ ਕੀਤਿਅਨੁ; ਨਿੰਦਕ ਕਾ ਦਾਰੂ ਨਾਹਿ ॥

ਸਾਰੀਆਂ ਕਿਸਮਾਂ ਦੀਆਂ ਦਵਾਈਆਂ ਕੀਤੀਆਂ ਜਾਂਦੀਆਂ ਹਨ ਪਰ ਕਲੰਕ ਲਾਉਣ ਵਾਲੇ ਦਾ ਕੋਈ ਇਲਾਜ ਨਹੀਂ।

ਆਪਿ ਭੁਲਾਏ ਨਾਨਕਾ, ਪਚਿ ਪਚਿ ਜੋਨੀ ਪਾਹਿ ॥੨॥

ਜਿਨ੍ਹਾਂ ਨੂੰ ਸੁਆਮੀ ਖੁਦ ਕੁਰਾਹੇ ਪਾਉਂਦਾ ਹੈ, ਉਹ ਜੂਨੀਆਂ ਅੰਦਰ ਗਲਦੇ ਹਨ, ਹੇ ਨਾਨਕ!


ਪਉੜੀ ੫ ॥

ਪਉੜੀ ਪੰਜਵੀਂ ਪਾਤਸ਼ਾਹੀ।

ਤੁਸਿ ਦਿਤਾ ਪੂਰੈ ਸਤਿਗੁਰੂ; ਹਰਿ ਧਨੁ ਸਚੁ ਅਖੁਟੁ ॥

ਆਪਣੀ ਕਿਰਪਾ ਦੁਆਰਾ ਪੂਰਨ ਸਤਿਗੁਰਾਂ ਨੇ ਮੈਨੂੰ ਸੱਚੇ ਵਾਹਿਗੁਰੂ ਦੇ ਨਾਮ ਦੀ ਅਤੁਟ ਦੌਲਤ ਬਖਸ਼ੀ ਹੈ।

ਸਭਿ ਅੰਦੇਸੇ ਮਿਟਿ ਗਏ; ਜਮ ਕਾ ਭਉ ਛੁਟੁ ॥

ਮੇਰੇ ਸਾਰੇ ਫਿਕਰ ਦੂਰ ਹੋ ਗਏ ਹਨ ਅਤੇ ਮੈਂ ਮੌਤ ਦੇ ਡਰ ਤੋਂ ਖਲਾਸੀ ਪਾ ਲਈ ਹੈ।

ਕਾਮ ਕ੍ਰੋਧ ਬੁਰਿਆਈਆ; ਸੰਗਿ ਸਾਧੂ ਤੁਟੁ ॥

ਵਿਸ਼ੇ ਭੋਗ, ਗੁੱਸੇ ਅਤੇ ਹੋਰ ਬਦੀਆਂ, ਸਤਿ-ਸੰਗਤਿ ਅੰਦਰ ਮਿੱਟ ਜਾਂਦੀਆਂ ਹਨ।

ਵਿਣੁ ਸਚੇ ਦੂਜਾ ਸੇਵਦੇ; ਹੁਇ ਮਰਸਨਿ ਬੁਟੁ ॥

ਸੱਚੇ ਸੁਆਮੀ ਦੇ ਬਗੈਰ ਜੋ ਹੋਰਸ ਦੀ ਸੇਵਾ ਕਰਦੇ ਹਨ, ਉਹ ਬੋਟ ਦੀ ਤਰ੍ਹਾਂ ਮਰ ਜਾਂਦੇ ਹਨ

ਨਾਨਕ, ਕਉ ਗੁਰਿ ਬਖਸਿਆ; ਨਾਮੈ ਸੰਗਿ ਜੁਟੁ ॥੨੯॥

ਗੁਰੂ ਨੇ ਨਾਨਕ ਨੂੰ ਮਾਫੀ ਦੇ ਦਿੱਤੀ ਹੈ ਅਤੇ ਉਹ ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ ਹੈ।


ਸਲੋਕ ਮ : ੪ ॥

ਸਲੋਕ ਚੋਥੀ ਪਾਤਸ਼ਾਹੀ।

ਤਪਾ ਨ ਹੋਵੈ, ਅੰਦ੍ਰਹੁ ਲੋਭੀ; ਨਿਤ ਮਾਇਆ ਨੋ ਫਿਰੈ, ਜਜਮਾਲਿਆ ॥

ਉਹ ਤਪੱਸਵੀ ਨਹੀਂ ਜਿਸ ਦਾ ਦਿਲ ਲਾਲਚੀ ਹੈ, ਅਤੇ ਜਿਹੜਾ ਕੋੜ੍ਹੀ ਦੀ ਤਰ੍ਹਾਂ ਸਦਾ ਦੌਲਤ ਮਗਰ ਭਟਕਦਾ ਫਿਰਦਾ ਹੈ।

ਅਗੋ ਦੇ ਸਦਿਆ, ਸਤੈ ਦੀ ਭਿਖਿਆ ਲਏ ਨਾਹੀ; ਪਿਛੋ ਦੇ ਪਛੁਤਾਇ ਕੈ, ਆਣਿ ਤਪੈ ਪੁਤੁ ਵਿਚਿ ਬਹਾਲਿਆ ॥

ਜਦੋਂ ਉਸ ਨੂੰ ਪਹਿਲਾ ਬੁਲਾਇਆ ਗਿਆ ਉਸ ਨੇ ਆਦਰ ਦਾ ਦਾਨ ਲੈਣ ਤੋਂ ਨਾਹ ਕਰ ਦਿਤੀ, ਪਰ ਮਗਰੋਂ ਪਸਚਾਤਾਪ ਕਰਕੇ ਉਸ ਨੇ ਆਪਣੇ ਲੜਕੇ ਨੂੰ ਲਿਆ ਕੇ ਸੰਗਤ ਵਿੱਚ ਬਿਠਾਲ ਦਿੱਤਾ।

ਪੰਚ ਲੋਗ ਸਭਿ ਹਸਣ ਲਗੇ; ਤਪਾ ਲੋਭਿ ਲਹਰਿ ਹੈ ਗਾਲਿਆ ॥

ਪਿੰਡ ਦੇ ਸਿਆਣੇ ਇਹ ਕਹਿ ਕੇ ਹੱਸਣ ਲੱਗ ਪਏ ਕਿ ਲਾਲਚ ਦੀ ਤ੍ਰੰਗ ਨੇ ਤਪੱਸਵੀ ਨੂੰ ਤਬਾਹ ਕਰ ਦਿੱਤਾ ਹੈ।

ਜਿਥੈ ਥੋੜਾ ਧਨੁ ਵੇਖੈ, ਤਿਥੈ ਤਪਾ ਭਿਟੇ ਨਾਹੀ; ਧਨਿ ਬਹੁਤੈ ਡਿਠੈ, ਤਪੈ ਧਰਮੁ ਹਾਰਿਆ ॥

ਜਿਥੇ ਤਪੀਸਰ ਘੱਟ ਪਦਾਰਥ ਦੇਖਦਾ ਹੈ, ਉਸ ਥਾਂ ਦੇ ਉਹ ਨੇੜੇ ਨਹੀਂ ਜਾਂਦਾ। ਬਹੁਤੀ ਦੌਲਤ ਤੱਕ ਕੇ ਤਪੀਆ ਆਪਣਾ ਈਮਾਨ ਹਾਰ ਦਿੰਦਾ ਹੈ।

ਭਾਈ! ਏਹੁ ਤਪਾ ਨ ਹੋਵੀ, ਬਗੁਲਾ ਹੈ; ਬਹਿ ਸਾਧ ਜਨਾ ਵੀਚਾਰਿਆ ॥

ਹੇ ਭਰਾ! ਉਹ ਤਪੀਸਰ ਨਹੀਂ ਪ੍ਰੰਤੂ ਇਕ ਬਗੁ ਹੈ। ਸੰਤ ਸਰੂਪ ਪੁਰਸ਼ਾਂ ਨੇ ਇਕੱਠੇ ਬੈਠ ਕੇ ਇਹ ਫੈਸਲਾ ਕੀਤਾ ਹੈ।

ਸਤ ਪੁਰਖ ਕੀ ਤਪਾ ਨਿੰਦਾ ਕਰੈ; ਸੰਸਾਰੈ ਕੀ ਉਸਤਤੀ ਵਿਚਿ ਹੋਵੈ; ਏਤੁ ਦੋਖੈ, ਤਪਾ ਦਯਿ ਮਾਰਿਆ ॥

ਤਪੀਆ ਸੱਚੇ ਪੁਰਸ਼ ਦੀ ਬਦਖੋਈ ਕਰਦਾ ਹੈ, ਅਤੇ ਜਗਤ ਦਾ ਜੱਸ ਗਾਉਂਦਾ ਹੈ। ਇਸ ਪਾਪ ਕਾਰਨ ਪ੍ਰਭੂ ਨੇ ਉਸ ਨੂੰ ਦੁਰਕਾਰ ਛੱਡਿਆ ਹੈ।

ਮਹਾ ਪੁਰਖਾਂ ਕੀ ਨਿੰਦਾ ਕਾ; ਵੇਖੁ, ਜਿ ਤਪੇ ਨੋ ਫਲੁ ਲਗਾ; ਸਭੁ ਗਇਆ ਤਪੇ ਕਾ ਘਾਲਿਆ ॥

ਵਿਸ਼ਾਲ ਪੁਰਸ਼ਾਂ ਦੀ ਬਦਖੋਈ ਕਰਨ ਦਾ ਮੇਵਾ ਜੋ ਤਪੀਏ ਨੂੰ ਪਰਾਪਤ ਹੋਇਆ ਹੈ, ਉਸ ਨੂੰ ਤੱਕੋ ਤਪੇ ਦੀ ਸਾਰੀ ਸੇਵਾ ਨਿਸਫਲ ਚਲੀ ਗਈ ਹੈ।

ਬਾਹਰਿ ਬਹੈ, ਪੰਚਾ ਵਿਚਿ ਤਪਾ ਸਦਾਏ ॥

ਜਦ ਉਹ ਬਾਹਰਵਾਰ ਮੁਖੀਆਂ ਨਾਲ ਬੈਠਦਾ ਹੈ, ਉਹ ਤਪੀਸਰ ਅਖਵਾਉਂਦਾ ਹੈ।

ਅੰਦਰਿ ਬਹੈ, ਤਪਾ ਪਾਪ ਕਮਾਏ ॥

ਜਦ ਉਹ ਅੰਦਰਵਾਰ ਬੈਠਦਾ ਹੈ, ਤਪੀਆਂ ਗੁਨਾਹ ਕਰਦਾ ਹੈ।

ਹਰਿ ਅੰਦਰਲਾ ਪਾਪੁ; ਪੰਚਾ ਨੋ ਉਘਾ ਕਰਿ ਵੇਖਾਲਿਆ ॥

ਵਾਹਿਗੁਰੂ ਨੇ ਉਸ ਦਾ ਗੁਝਾ ਗੁਨਾਹ ਮੁਖੀਆਂ ਨੂੰ ਨੰਗਾ ਕਰਕੇ ਦਿਖਾਲ ਦਿਤਾ ਹੈ।

ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ; ਏਸੁ ਤਪੇ ਨੋ, ਤਿਥੈ ਖੜਿ ਪਾਇਹੁ; ਜਿਥੈ, ਮਹਾ ਮਹਾਂ ਹਤਿਆਰਿਆ ॥

ਧਰਮ ਰਾਜੇ ਨੇ ਮੌਤ ਦੇ ਦੂਤਾਂ ਨੂੰ ਆਖਿਆ, ਯਇਸ ਤਪੱਸਵੀ ਨੂੰ ਲੈ ਜਾ ਕੇ ਓਥੇ ਪਾਉਣਾ (ਰਖਣਾ) ਜਿਥੇ ਪਰਮ ਵਡੇ ਤੋਂ ਵੀ ਵੱਡੇ ਕਾਤਲ ਹਨ”।

ਫਿਰਿ, ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ; ਏਹੁ ਸਤਿਗੁਰਿ ਹੈ ਫਿਟਕਾਰਿਆ ॥

ਮੁੜ ਇਸ ਤਪੀਏ ਦਾ ਚਿਹਰਾ ਕੋਈ ਨਾਂ ਦੇਖੋ। ਇਹ ਸੱਚੇ ਗੁਰਾਂ ਦਾ ਧਿਰਕਾਰਿਆਂ ਹੋਇਆ ਹੈ।

ਹਰਿ ਕੈ ਦਰਿ ਵਰਤਿਆ; ਸੁ ਨਾਨਕਿ ਆਖਿ ਸੁਣਾਇਆ ॥

ਜੋ ਕੁਛ ਰੱਬ ਦੇ ਦਰਬਾਰ ਵਿੱਚ ਹੋਇਆ ਹੈ, ਉਸ ਨੂੰ ਨਾਨਕ ਆਖ ਕੇ ਸੁਣਾਉਂਦਾ ਹੈ।

ਸੋ ਬੂਝੈ, ਜੁ ਦਯਿ ਸਵਾਰਿਆ ॥੧॥

ਕੇਵਲ ਓਹੀ ਇਸ ਨੂੰ ਸਮਝਦਾ ਹੈ, ਜਿਸ ਨੂੰ ਰੱਬ ਨੇ ਸੁਧਾਰਿਆ ਹੈ।


ਮ : ੪ ॥

ਚੋਥੀ ਪਾਤਸ਼ਾਹੀਂ।

ਹਰਿ ਭਗਤਾਂ ਹਰਿ ਆਰਾਧਿਆ; ਹਰਿ ਕੀ ਵਡਿਆਈ ॥

ਵਾਹਿਗੁਰੂ ਦੇ ਸਾਧੂ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਅਤੇ ਵਾਹਿਗੁਰੂ ਦਾ ਜੱਸ ਗਾਉਂਦੇ ਹਨ।

ਹਰਿ ਕੀਰਤਨੁ ਭਗਤ ਨਿਤ ਗਾਂਵਦੇ; ਹਰਿ ਨਾਮੁ ਸੁਖਦਾਈ ॥

ਅਨੁਰਾਗੀ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ। ਵਾਹਿਗੁਰੂ ਦਾ ਨਾਮ ਆਰਾਮ ਬਖਸ਼ਣਹਾਰ ਹੈ।

ਹਰਿ ਭਗਤਾਂ ਨੋ, ਨਿਤ ਨਾਵੈ ਦੀ ਵਡਿਆਈ ਬਖਸੀਅਨੁ; ਨਿਤ ਚੜੈ ਸਵਾਈ ॥

ਆਪਣੇ ਸੰਤਾ ਨੂੰ ਵਾਹਿਗੁਰੂ ਹਮੇਸ਼ਾਂ, ਨਾਮ ਦੀ ਬਜੁਰਗੀ ਪਰਦਾਨ ਕਰਦਾ ਹੈ, ਜੋ ਦਿਨ-ਬ-ਦਿਨ ਵਧਦੀ ਜਾਂਦੀ ਹੈ।

ਹਰਿ ਭਗਤਾਂ ਨੋ, ਥਿਰੁ ਘਰੀ ਬਹਾਲਿਅਨੁ; ਅਪਣੀ ਪੈਜ ਰਖਾਈ ॥

ਵਾਹਿਗੁਰੂ ਆਪਣੇ ਸੰਤਾਂ ਨੂੰ ਅਡੋਲ ਆਪਣੇ ਧਾਮ ਵਿੱਚ ਬਿਠਾਉਂਦਾ ਹੈ ਅਤੇ ਆਪਣੀ ਇੱਜ਼ਤ ਰੱਖਦਾ ਹੈ।

ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ; ਬਹੁ ਦੇਇ ਸਜਾਈ ॥

ਬਦਖੋਈ ਕਰਨ ਵਾਲਿਆਂ ਕੋਲੋਂ ਪ੍ਰਭੂ ਹਿਸਾਬ ਕਿਤਾਬ ਪੁਛੇਗਾ ਅਤੇ ਉਨ੍ਹਾਂ ਨੂੰ ਸਖਤ ਡੰਡ ਦੇਵੇਗਾ।

ਜੇਹਾ ਨਿੰਦਕ ਅਪਣੈ ਜੀਇ ਕਮਾਵਦੇ; ਤੇਹੋ ਫਲੁ ਪਾਈ ॥

ਜਿਹੋ ਜਿਹਾ ਕਲੰਕ ਲਾਉਣ ਵਾਲੇ ਆਪਣੇ ਚਿਤੋਂ ਕਰਦੇ ਹਨ, ਉਹੋ ਜਿਹਾ ਹੀ ਉਹ ਇਵਜਾਨਾ ਪਾਉਂਦੇ ਹਨ।

ਅੰਦਰਿ ਕਮਾਣਾ ਸਰਪਰ ਉਘੜੈ; ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥

ਪੜਦੇ ਅੰਦਰ ਕੀਤਾ ਹੋਇਆ ਕੰਮ ਨਿਸਚਿਤ ਹੀ ਜ਼ਾਹਰ ਹੋ ਜਾਂਦਾ ਹੈ, ਭਾਵੇਂ ਕੋਈ ਇਸ ਨੂੰ ਜਿਮੀ ਹੇਠਾਂ ਪਿਆ ਕਰੇ।

ਜਨ ਨਾਨਕੁ ਦੇਖਿ ਵਿਗਸਿਆ; ਹਰਿ ਕੀ ਵਡਿਆਈ ॥੨॥

ਭਗਵਾਨ ਦੀ ਸ਼ਾਨੋ-ਸ਼ੋਕਤ ਤੱਕ ਕੇ ਨਫਰ ਨਾਨਕ ਗਦਗਦ ਹੋ ਗਿਆ ਹੈ।


ਪਉੜੀ ਮ : ੫ ॥

ਪਉੜੀ ਪੰਜਵੀਂ ਪਾਤਸ਼ਾਹੀ।

ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ; ਕਿਆ ਪਾਪੀ ਕਰੀਐ? ॥

ਆਪਣੇ ਸਾਧ ਸਰੂਪ ਪੁਰਸ਼ਾਂ ਦਾ ਰਖਵਾਲਾ ਵਾਹਿਗੁਰੂ ਆਪ ਹੀ ਹੈ। ਗੁਨਾਹਗਾਰ ਕੀ ਕਰ ਸਕਦਾ ਹੈ?

ਗੁਮਾਨੁ ਕਰਹਿ ਮੂੜ ਗੁਮਾਨੀਆ; ਵਿਸੁ ਖਾਧੀ ਮਰੀਐ ॥

ਮਗਰੂਰ ਮੂਰਖ ਹੰਕਾਰ ਕਰਦਾ ਹੈ ਅਤੇ ਜ਼ਹਿਰ ਖਾ ਕੇ ਮਰ ਜਾਂਦਾ ਹੈ।

ਆਇ ਲਗੇ ਨੀ ਦਿਹ ਥੋੜੜੇ; ਜਿਉ ਪਕਾ ਖੇਤੁ, ਲੁਣੀਐ ॥

ਜੀਵਨ ਦੇ ਥੋੜੇ ਦਿਹਾੜੇ ਜੋ ਉਸ ਨੇ ਬਤੀਤ ਕਰਨੇ ਸਨ, ਮੁੱਕ ਗਏ ਹਨ ਅਤੇ ਉਹ ਪੱਕੀ ਪੈਲੀ ਵਾਂਗ ਵੱਢ ਲਿਆ ਜਾਏਗਾ।

ਜੇਹੇ ਕਰਮ ਕਮਾਵਦੇ; ਤੇਵੇਹੋ ਭਣੀਐ ॥

ਜਿਹੋ ਜਿਹੇ ਅਮਲ ਬੰਦਾ ਕਮਾਉਂਦਾ ਹੈ, ਉਹੋ ਜਿਹਾ ਹੀ ਉਹ ਆਖਿਆ ਜਾਂਦਾ ਹੈ।

ਜਨ ਨਾਨਕ ਕਾ ਖਸਮੁ ਵਡਾ ਹੈ; ਸਭਨਾ ਦਾ ਧਣੀਐ ॥੩੦॥

ਮਹਾਨ ਹੈ ਨੌਕਰ ਨਾਨਕ ਦਾ ਕੰਤ। ਉਹ ਸਾਰਿਆਂ ਦਾ ਮਾਲਕ ਹੈ।


ਸਲੋਕ ਮ : ੪ ॥

ਸਲੋਕ ਚੋਥੀ ਪਾਤਸ਼ਾਹੀ।

ਮਨਮੁਖ ਮੂਲਹੁ ਭੁਲਿਆ; ਵਿਚਿ ਲਬੁ ਲੋਭੁ ਅਹੰਕਾਰੁ ॥

ਤਮ੍ਹਾ ਲਾਲਚ ਅਤੇ ਹੰਗਤਾ ਅੰਦਰ ਆਪ-ਹੁਦਰੇ ਆਦੀ ਸਾਹਿਬ ਨੂੰ ਵਿਸਾਰ ਦਿੰਦੇ ਹਨ।

ਝਗੜਾ ਕਰਦਿਆ ਅਨਦਿਨੁ ਗੁਦਰੈ; ਸਬਦਿ ਨ ਕਰਹਿ ਵੀਚਾਰੁ ॥

ਬਖੇੜਾ ਕਰਦਿਆਂ, ਉਨ੍ਹਾਂ ਦੇ ਰਾਤ ਤੇ ਦਿਨ ਬੀਤ ਜਾਂਦੇ ਹਨ ਅਤੇ ਉਹ ਨਾਮ ਦਾ ਚਿੰਤਨ ਨਹੀਂ ਕਰਦੇ।

ਸੁਧਿ ਮਤਿ ਕਰਤੈ ਸਭ ਹਿਰਿ ਲਈ; ਬੋਲਨਿ ਸਭੁ ਵਿਕਾਰੁ ॥

ਸਿਰਜਣਹਾਰ ਨੇ ਉਨ੍ਹਾਂ ਦੀ ਸਾਰੀ ਪਵਿੱਤ੍ਰ ਸਮਝ ਖੋਹ ਲਈ ਹੈ ਅਤੇ ਉਹ ਸਮੂਹ ਮੰਦਾ ਹੀ ਬੋਲਦੇ ਹਨ।

ਦਿਤੈ ਕਿਤੈ ਨ ਸੰਤੋਖੀਅਹਿ; ਅੰਤਰਿ ਤਿਸਨਾ ਬਹੁ ਅਗਿਆਨੁ ਅੰਧ੍ਯ੍ਯਾਰੁ ॥

ਕਿਸੇ ਭੀ ਦਾਤ ਨਾਲ ਉਹ ਸੰਤੁਸ਼ਟ ਨਹੀਂ ਹੁੰਦੇ। ਉਨ੍ਹਾਂ ਦੇ ਦਿਲ ਵਿੱਚ ਅਤਿਅੰਤ ਖਾਹਿਸ਼ ਬੇਸਮਝੀ ਅਤੇ ਅਨ੍ਹੇਰਾ ਹੈ।

ਨਾਨਕ, ਮਨਮੁਖਾ ਨਾਲੋ ਤੁਟੀ ਭਲੀ; ਜਿਨ ਮਾਇਆ ਮੋਹ ਪਿਆਰੁ ॥੧॥

ਨਾਨਕ ਆਪ-ਹੁਦਰੇ ਪੁਰਸ਼ਾਂ ਨਾਲ ਤੋੜ ਵਿਛੋੜੀ ਹੀ ਚੰਗੀ ਹੈ, ਜਿਨ੍ਹਾਂ ਦੀ ਧਨ-ਦੌਲਤ ਨਾਲ ਪ੍ਰੀਤ ਤੇ ਲਗਨ ਹੈ।


ਮ : ੪ ॥

ਚੋਥੀ ਪਾਤਸ਼ਾਹੀ।

ਜਿਨਾ ਅੰਦਰਿ ਦੂਜਾ ਭਾਉ ਹੈ; ਤਿਨ੍ਹ੍ਹਾ ਗੁਰਮੁਖਿ ਪ੍ਰੀਤਿ ਨ ਹੋਇ ॥

ਜਿਨ੍ਹਾਂ ਦੇ ਅੰਦਰ ਹੋਰਨਾ ਦੀ ਮੁਹੱਬਤ ਹੈ, ਉਹ ਪਵਿਤ੍ਰ ਪੁਰਸ਼ਾਂ ਨੂੰ ਪਿਆਰ ਨਹੀਂ ਕਰਦੇ।

ਓਹੁ ਆਵੈ ਜਾਇ ਭਵਾਈਐ; ਸੁਪਨੈ ਸੁਖੁ ਨ ਕੋਇ ॥

ਉਹ ਆਉਂਦੇ ਤੇ ਜਾਂਦੇ ਅਤੇ ਆਵਾਗਉਣ ਵਿੱਚ ਭਟਕਦੇ ਹਨ ਅਤੇ ਸੁਪਨੇ ਵਿੱਚ ਭੀ ਉਨ੍ਹਾਂ ਨੂੰ ਆਰਾਮ ਨਹੀਂ ਮਿਲਦਾ।

ਕੂੜੁ ਕਮਾਵੈ, ਕੂੜੁ ਉਚਰੈ; ਕੂੜਿ ਲਗਿਆ ਕੂੜੁ ਹੋਇ ॥

ਉਹ ਝੂਠ ਕਮਾਉਂਦੇ ਹਨ, ਉਹ ਝੁਠ ਬੋਲਦੇ ਹਨ ਅਤੇ ਝੁਠ ਨਾਲ ਜੁੜ ਕੇ ਉਹ ਝੁਠੇ ਹੋ ਜਾਂਦੇ ਹਨ।

ਮਾਇਆ ਮੋਹੁ ਸਭੁ ਦੁਖੁ ਹੈ; ਦੁਖਿ ਬਿਨਸੈ ਦੁਖੁ ਰੋਇ ॥

ਧਨ-ਦੌਲਤ ਦੀ ਲਗਨ ਸਮੂਹ ਤਕਲੀਫ ਹੀ ਹੈ। ਤਕਲੀਫ ਰਾਹੀਂ ਇਨਸਾਨ ਮਰਦਾ ਹੈ ਅਤੇ ਤਕਲੀਫ ਰਾਹੀਂ ਹੀ ਉਹ ਵਿਰਲਾਪ ਕਰਦਾ ਹੈ।

ਨਾਨਕ, ਧਾਤੁ ਲਿਵੈ ਜੋੜੁ ਨ ਆਵਈ; ਜੇ ਲੋਚੈ ਸਭੁ ਕੋਇ ॥

ਨਾਨਕ ਦੁਨੀਆਂਦਾਰੀ ਅਤੇ ਵਾਹਿਗੁਰੂ ਦੇ ਪ੍ਰੇਮ ਵਿਚਕਾਰ ਕੋਈ ਮੇਲ ਨਹੀਂ, ਭਾਵੇਂ ਸਾਰੇ ਜਣੇ ਚਾਹੁੰਦੇ ਹੋਣ।

ਜਿਨ ਕਉ ਪੋਤੈ ਪੁੰਨੁ ਪਇਆ; ਤਿਨਾ ਗੁਰ ਸਬਦੀ ਸੁਖੁ ਹੋਇ ॥੨॥

ਜਿਨ੍ਹਾਂ ਦੇ ਖ਼ਜ਼ਾਨੇ ਵਿੱਚ ਨੇਕ ਅਮਲ ਹਨ, ਉਹ ਗੁਰਾਂ ਦੀ ਸਿਖਿਆ ਰਾਹੀਂ ਆਰਾਮ ਚੈਨ ਪਾਉਂਦੇ ਹਨ।


ਪਉੜੀ ਮ : ੫ ॥

ਪਉੜੀ ਪੰਜਵੀਂ ਪਾਤਸ਼ਾਹੀ।

ਨਾਨਕ ਵੀਚਾਰਹਿ ਸੰਤ ਮੁਨਿ ਜਨਾਂ; ਚਾਰਿ ਵੇਦ ਕਹੰਦੇ ॥

ਨਾਨਕ, ਸਾਧੂ ਤੇ ਖਾਮੋਸ਼ ਰਿਸ਼ੀ ਖਿਆਲ ਕਰਦੇ ਹਨ ਅਤੇ ਚਾਰੇ ਵੇਦ ਆਖਦੇ ਹਨ,

ਭਗਤ ਮੁਖੈ ਤੇ ਬੋਲਦੇ; ਸੇ ਵਚਨ ਹੋਵੰਦੇ ॥

ਕਿ ਜਿਹੜੇ ਸ਼ਬਦ ਸੰਤ ਮੂੰਹੋਂ ਉਚਾਰਦੇ ਹਨ, ਉਹ ਪੂਰੇ ਹੋ ਜਾਂਦੇ ਹਨ।

ਪਰਗਟ ਪਾਹਾਰੈ ਜਾਪਦੇ; ਸਭਿ ਲੋਕ ਸੁਣੰਦੇ ॥

ਆਪਣੇ ਕਾਰਖਾਨੇ ਅੰਦਰ ਉਹ ਜ਼ਾਹਰਾ ਦਿਸਦਾ ਹੈ। ਸਾਰੇ ਲੋਕੀਂ ਇਹ ਸੁਣਦੇ ਹਨ।

ਸੁਖੁ ਨ ਪਾਇਨਿ ਮੁਗਧ; ਨਰ ਸੰਤ ਨਾਲਿ ਖਹੰਦੇ ॥

ਬੁਧੂ ਬੰਦੇ ਜੋ ਸਾਧੂਆਂ ਨਾਲ ਟੱਕਰ ਲੈਂਦੇ ਹਨ, ਆਰਾਮ ਨਹੀਂ ਪਾਉਂਦੇ।

ਓਇ ਲੋਚਨਿ ਓਨਾ ਗੁਣਾ ਨੋ; ਓਇ ਅਹੰਕਾਰਿ ਸੜੰਦੇ ॥

ਉਹ (ਸੰਤ) ਉਨ੍ਹਾਂ ਲਈ ਭਲਿਆਈ ਲੋੜਦੇ ਹਨ ਅਤੇ ਉਹ ਸਵੈ-ਹੰਗਤਾ ਨਾਲ ਸੜਦੇ ਹਨ।

ਓਇ ਵੇਚਾਰੇ ਕਿਆ ਕਰਹਿ? ਜਾਂ ਭਾਗ ਧੁਰਿ ਮੰਦੇ ॥

ਉਹ ਨਿਕਰਮਣ ਕੀ ਕਰ ਸਕਦੇ ਹਨ, ਚੂੰਕਿ ਮੁੱਢ ਤੋਂ ਹੀ ਉਨ੍ਹਾਂ ਦੀ ਕਿਸਮਤ ਮਾੜੀ ਹੈ?

ਜੋ ਮਾਰੇ ਤਿਨਿ ਪਾਰਬ੍ਰਹਮਿ; ਸੇ ਕਿਸੈ ਨ ਸੰਦੇ ॥

ਜਿਨ੍ਹਾਂ ਨੂੰ ਉਸ ਸ਼ਰੋਮਣੀ ਸਾਹਿਬ ਨੇ ਨਾਸ ਕੀਤਾ ਹੈ, ਉਹ ਕਿਸੇ ਦੇ ਭੀ ਨਹੀਂ ਹਨ।

ਵੈਰੁ ਕਰਨਿ ਨਿਰਵੈਰ ਨਾਲਿ; ਧਰਮਿ ਨਿਆਇ ਪਚੰਦੇ ॥

ਇਹ ਅਸਲ ਇਨਸਾਫ ਹੈ ਕਿ ਜੋ ਦੁਸ਼ਮਨੀ-ਰਹਿਤ ਨਾਲ ਦੁਸ਼ਮਨੀ ਕਰਦੇ ਹਨ, ਉਹ ਤਬਾਹ ਹੋ ਜਾਣ।

ਜੋ ਜੋ ਸੰਤਿ ਸਰਾਪਿਆ; ਸੇ ਫਿਰਹਿ ਭਵੰਦੇ ॥

ਜਿਨ੍ਹਾਂ ਨੂੰ ਸਾਧੂਆਂ ਨੇ ਫਿਟਕਾਰਿਆਂ ਹੈ, ਉਹ ਭਟਕਦੇ ਫਿਰਦੇ ਹਨ।

ਪੇਡੁ ਮੁੰਢਾਹੂ ਕਟਿਆ; ਤਿਸੁ ਡਾਲ ਸੁਕੰਦੇ ॥੩੧॥

ਜਦ ਬ੍ਰਿਛ ਜੜ੍ਹਾ ਤੋਂ ਵੱਢ ਦਿੱਤਾ ਜਾਂਦਾ ਹੈ ਤਾਂ ਇਸ ਦੀਆਂ ਟਹਿਣੀਆਂ ਸੁੱਕ ਜਾਂਦੀਆਂ ਹਨ।


ਸਲੋਕ ਮ : ੫ ॥

ਸਲੋਕ ਪੰਜਵੀਂ ਪਾਤਸ਼ਾਹੀ।

ਗੁਰ ਨਾਨਕ, ਹਰਿ ਨਾਮੁ ਦ੍ਰਿੜਾਇਆ; ਭੰਨਣ ਘੜਣ ਸਮਰਥੁ ॥

ਮੇਰੇ ਅੰਦਰ ਗੁਰੂ ਨਾਨਕ ਨੇ ਵਾਹਿਗੁਰੂ ਦਾ ਨਾਮ ਪੱਕਾ ਕੀਤਾ ਹੈ, ਜੋ ਉਸਾਰਨ ਅਤੇ ਢਾਹੁਣ ਦੇ ਯੋਗ ਹੈ।

ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ! ਦੁਖੁ ਸਬਾਇਆ ਲਥੁ ॥੧॥

ਮੇਰੇ ਸੱਜਣਾ, ਜੇਕਰ ਤੂੰ ਸਦਾ ਹੀ ਸੁਆਮੀ ਦਾ ਸਿਮਰਨ ਕਰੇ ਤਾਂ ਤੇਰੇ ਸਾਰੇ ਦੁਖੜੇ ਦੂਰ ਹੋ ਜਾਣ।


ਮ : ੫ ॥

ਪਾਤਸ਼ਾਹੀ ਪੰਜਵੀਂ।

ਖੁਧਿਆਵੰਤੁ ਨ ਜਾਣਈ; ਲਾਜ ਕੁਲਾਜ ਕੁਬੋਲੁ ॥

ਭੁਖਾ ਆਦਮੀ ਇਜ਼ਤ, ਬੇਇਜ਼ਤ ਅਤੇ ਮੰਦੇ ਬਚਨਾਂ ਦੀ ਪਰਵਾਹ ਨਹੀਂ ਕਰਦਾ।

ਨਾਨਕੁ ਮਾਂਗੈ ਨਾਮੁ ਹਰਿ; ਕਰਿ ਕਿਰਪਾ ਸੰਜੋਗੁ ॥੨॥

ਨਾਨਕ ਤੇਰੇ ਨਾਮ ਦੀ ਯਾਚਨਾ ਕਰਦਾ ਹੈ, ਹੇ ਵਾਹਿਗੁਰੂ! ਆਪਣੀ ਰਹਿਮਤ ਧਾਰ ਅਤੇ ਮੈਨੂੰ ਆਪਣੇ ਨਾਲ ਮਿਲਾ ਲੈ।


ਪਉੜੀ ॥

ਪਉੜੀ।

ਜੇਵੇਹੇ ਕਰਮ ਕਮਾਵਦਾ; ਤੇਵੇਹੇ ਫਲਤੇ ॥

ਜਿਹੋ ਜਿਹੇ ਅਮਲ ਬੰਦਾ ਕਰਦਾ ਹੈ, ਉਹੋ ਜਿਹੇ ਹੀ ਫਲ ਉਹ ਪਰਾਪਤ ਕਰਦਾ ਹੈ।

ਚਬੇ ਤਤਾ ਲੋਹ ਸਾਰੁ; ਵਿਚਿ ਸੰਘੈ ਪਲਤੇ ॥

ਜੇਕਰ ਬੰਦਾ ਗਰਮ ਫੌਲਾਦੀ ਲੋਹ ਚੱਬੇ ਤਾਂ ਇਹ ਗਲੇ ਨੂੰ ਅੰਦਰੋਂ ਸਾੜ ਸੁੱਟਦਾ ਹੈ।

ਘਤਿ ਗਲਾਵਾਂ ਚਾਲਿਆ; ਤਿਨਿ ਦੂਤਿ ਅਮਲ ਤੇ ॥

ਉਸ ਦੇ ਮੰਦੇ ਕਰਮਾਂ ਦੇ ਸਬੱਬ, ਉਸ ਦੇ ਗੱਲ ਦੁਆਲੇ ਰੱਸਾ ਪਾ ਕੇ ਮੌਤ ਦਾ ਫਰਿਸ਼ਤਾ ਉਸ ਨੂੰ ਅੱਗੇ ਨੂੰ ਧੱਕ ਦਿੰਦਾ ਹੈ।

ਕਾਈ ਆਸ, ਨ ਪੁੰਨੀਆ; ਨਿਤ ਪਰ ਮਲੁ ਹਿਰਤੇ ॥

ਉਸ ਦੀ ਕੋਈ ਭੀ ਉਮੀਦ ਪੂਰੀ ਨਹੀਂ ਹੁੰਦੀ ਉਹ ਹਮੇਸ਼ਾਂ ਹੋਰਨਾ ਦੀ ਗੰਦਗੀ ਚੋਰੀ ਕਰਦਾ ਹੈ।

ਕੀਆ ਨ ਜਾਣੈ ਅਕਿਰਤਘਣ; ਵਿਚਿ ਜੋਨੀ ਫਿਰਤੇ ॥

ਨਸ਼ੁਕਰਾ ਬੰਦਾ ਕੀਤੀਆਂ ਹੋਈਆਂ ਨੇਕੀਆਂ ਲਈ ਅਹਿਸਾਨਮੰਦ ਨਹੀਂ ਹੁੰਦਾ ਅਤੇ ਜੂਨੀਆਂ ਅੰਦਰ ਭਟਕਦਾ ਹੈ।

ਸਭੇ ਧਿਰਾਂ ਨਿਖੁਟੀਅਸੁ; ਹਿਰਿ ਲਈਅਸੁ, ਧਰ ਤੇ ॥

ਜਦ ਇਸ ਸੁਆਮੀ ਦਾ ਆਸਰਾ ਉਸ ਪਾਸੋਂ ਖੋਹ ਲਿਆ ਜਾਂਦਾ ਹੈ ਉਸ ਦੇ ਸਾਰੇ ਆਸਰੇ ਖੁਸ ਜਾਂਦੇ ਹਨ।

ਵਿਝਣ ਕਲਹ, ਨ ਦੇਵਦਾ; ਤਾਂ ਲਇਆ ਕਰਤੇ ॥

ਉਹ ਲੜਾਈ ਦੀ ਅੱਗ ਨੂੰ ਬੁਝਣ ਨਹੀਂ ਸੀ ਦਿੰਦਾ, ਇਸ ਲਈ ਸਿਰਜਣਹਾਰ ਨੇ ਉਸ ਨੂੰ ਸਮੇਟ ਲਿਆ ਹੈ।

ਜੋ ਜੋ ਕਰਤੇ ਅਹੰਮੇਉ; ਝੜਿ, ਧਰਤੀ ਪੜਤੇ ॥੩੨॥

ਜਿਹੜੇ ਭੀ ਹੰਕਾਰ ਕਰਦੇ ਹਨ, ਉਹ ਭੁਰ ਕੇ ਜਿਮੀ ਤੇ ਡਿੱਗ ਪੈਦੇ ਹਨ।


ਸਲੋਕ ਮ : ੩ ॥

ਸਲੋਕ ਤੀਜੀ ਪਾਤਸ਼ਾਹੀਂ।

ਗੁਰਮੁਖਿ ਗਿਆਨੁ, ਬਿਬੇਕ ਬੁਧਿ ਹੋਇ ॥

ਗੁਰੂ-ਸਮਰਪਣ ਨੂੰ ਬ੍ਰਹਿਮ ਬੀਚਾਰ ਅਤੇ ਪ੍ਰਬੀਨ ਅਕਲ ਦੀ ਦਾਤ ਮਿਲੀ ਹੁੰਦੀ ਹੈ।

ਹਰਿ ਗੁਣ ਗਾਵੈ, ਹਿਰਦੈ ਹਾਰੁ ਪਰੋਇ ॥

ਉਹ ਵਾਹਿਗੁਰੂ ਦੀਆਂ ਕੀਰਤੀਆਂ ਗਾਇਨ ਕਰਦਾ ਹੈ ਅਤੇ ਆਪਣੇ ਰਿਦੇ ਵਿੱਚ ਉਨ੍ਹਾਂ ਦੀ ਮਾਲਾ ਪ੍ਰੋਦਾ ਹੈ।

ਪਵਿਤੁ ਪਾਵਨੁ, ਪਰਮ ਬੀਚਾਰੀ ॥

ਉਹ ਪਵਿੱਤ੍ਰਾ ਦਾ ਮਹਾਂ ਪਵਿੱਤ੍ਰ ਅਤੇ ਮਹਾਨ ਉਚੀ ਸਮਝ ਵਾਲਾ ਹੋ ਜਾਂਦਾ ਹੈ।

ਜਿ ਓਸੁ ਮਿਲੈ, ਤਿਸੁ ਪਾਰਿ ਉਤਾਰੀ ॥

ਜੋ ਉਸ ਨੂੰ ਮਿਲਦਾ ਹੈ, ਉਸ ਨੂੰ ਉਹ ਤਾਰ ਦਿੰਦਾ ਹੈ।

ਅੰਤਰਿ ਹਰਿ ਨਾਮੁ, ਬਾਸਨਾ ਸਮਾਣੀ ॥

ਉਸ ਦੇ ਦਿਲ ਅੰਦਰ ਰੱਬ ਦੇ ਨਾਮ ਦੀ ਖੁਸ਼ਬੋਈ ਰਮੀ ਹੋਈ ਹੈ।

ਹਰਿ ਦਰਿ ਸੋਭਾ, ਮਹਾ ਉਤਮ ਬਾਣੀ ॥

ਉਹ ਵਾਹਿਗੁਰੂ ਦੇ ਦਰਬਾਰ ਅੰਦਰ ਪੱਤ ਆਬਰੂ ਪਾਉਂਦਾ ਹੈ ਅਤੇ ਪ੍ਰਮ ਸ਼੍ਰੇਸ਼ਟ ਹੈ ਉਸ ਦੀ ਬੋਲਚਾਲ।

ਜਿ ਪੁਰਖੁ ਸੁਣੈ, ਸੁ ਹੋਇ ਨਿਹਾਲੁ ॥

ਜੋ ਪੁਰਸ਼ ਉਸ ਨੂੰ ਸੁਣਦਾ ਹੈ ਉਹ ਪਰਮ ਪਰਸੰਨ ਹੋ ਜਾਂਦਾ ਹੈ।

ਨਾਨਕ, ਸਤਿਗੁਰ ਮਿਲਿਐ, ਪਾਇਆ ਨਾਮੁ ਧਨੁ ਮਾਲੁ ॥੧॥

ਸੱਚੇ ਗੁਰਾਂ ਨੂੰ ਮਿਲਣ ਦੁਆਰਾ ਨਾਨਕ ਨੇ ਰੱਬ ਦੇ ਨਾਮ ਦੀ ਦੌਲਤ ਅਤੇ ਜਾਇਦਾਦ ਪਰਾਪਤ ਕੀਤੀ ਹੈ।


ਮ : ੪ ॥

ਚੋਥੀ ਪਾਤਸ਼ਾਹੀ।

ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ; ਕਿ ਪੂਰੈ ਸਤਿਗੁਰ ਭਾਵੈ ॥

ਕੋਈ ਜਣਾ ਭੀ ਪੂਰਨ ਸਚੇ ਗੁਰਾਂ ਦੇ ਮਨ ਦੀ ਦਸ਼ਾਂ ਅਤੇ ਕੀ ਉਨ੍ਹਾਂ ਨੂੰ ਚੰਗਾ ਲੱਗਦਾ ਹੈ, ਨੂੰ ਨਹੀਂ ਜਾਣਦਾ।

ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ; ਜੋ ਸਿਖਾਂ ਨੋ ਲੋਚੈ, ਸੋ ਗੁਰ ਖੁਸੀ ਆਵੈ ॥

ਸੱਚੇ ਗੁਰੂ, ਗੁਰੂ ਦੇ ਸਿੱਖਾਂ ਦੇ ਦਿਲਾਂ ਅੰਦਰ ਰਮ ਰਹੇ ਹਨ। ਗੁਰੂ ਜੀ ਉਸ ਉਤੇ ਖੁਸ਼ ਹੁੰਦੇ ਹਨ, ਜੋ ਸਿੱਖਾਂ ਨੂੰ ਚਾਹੁੰਦਾ ਹੈ।

ਸਤਿਗੁਰੁ ਆਖੈ, ਸੁ ਕਾਰ ਕਮਾਵਨਿ, ਸੁ ਜਪੁ ਕਮਾਵਹਿ; ਗੁਰਸਿਖਾਂ ਕੀ ਘਾਲ, ਸਚਾ ਥਾਇ ਪਾਵੈ ॥

ਉਹ ਉਹ ਸੇਵਾ ਕਰਦੇ ਹਨ ਅਤੇ ਉਹ ਰਹਿਰਾਸ ਉਚਾਰਦੇ ਹਨ ਜੋ ਸੱਚਾ ਗੁਰੂ ਆਗਿਆ ਕਰਦਾ ਹੈ। ਸੱਚਾ ਸੁਆਮੀ ਉਹ ਉਨ੍ਹਾਂ ਦੀ ਚਾਕਰੀ ਨੂੰ ਪਰਵਾਨ ਕਰ ਲੈਦਾ ਹੈ।

ਵਿਣੁ ਸਤਿਗੁਰ ਕੇ ਹੁਕਮੈ, ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ; ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥

ਗੁਰਾਂ ਦਾ ਮੁਰੀਦ, ਮੁੜ ਕੇ ਉਸ ਦੇ ਲਾਗੇ ਨਹੀਂ ਲੱਗਦਾ, ਜੋ ਸੱਚੇ ਗੁਰਾਂ ਦੇ ਫੁਰਮਾਨ ਦੇ ਬਗੈਰ ਗੁਰੂ ਦੇ ਸਿੱਖਾਂ ਕੋਲੋਂ ਕੋਈ ਕਾਰਜ ਕਰਾਉਣਾ ਚਾਹੁੰਦਾ ਹੈ।

ਗੁਰ ਸਤਿਗੁਰ ਅਗੈ, ਕੋ ਜੀਉ ਲਾਇ ਘਾਲੈ; ਤਿਸੁ ਅਗੈ ਗੁਰਸਿਖੁ ਕਾਰ ਕਮਾਵੈ ॥

ਜੋ ਪੁਰਸ਼ ਸੱਚੇ ਦਿਲੋ ਵਿਸ਼ਾਲ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ, ਗੁਰਾਂ ਦਾ ਸਿੱਖ ਉਸ ਦੀ ਚਾਕਰੀ ਵਜਾਉਂਦਾ ਹੈ।

ਜਿ ਠਗੀ ਆਵੈ, ਠਗੀ ਉਠਿ ਜਾਇ; ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ ॥

ਜੋ ਵਲ ਛਲ ਲਈ ਆਉਂਦਾ ਹੈ, ਅਤੇ ਵਲ ਛਲ ਲਈ ਹੀ ਖੜਾ ਹੋ ਟੁਰ ਜਾਂਦਾ ਹੈ, ਉਸ ਦੇ ਲਾਗੇ ਗੁਰਾਂ ਦਾ ਮੁਰੀਦ ਕਦਾਚਿਤ ਨਹੀਂ ਲੱਗਦਾ।

ਬ੍ਰਹਮੁ ਬੀਚਾਰੁ, ਨਾਨਕੁ ਆਖਿ ਸੁਣਾਵੈ ॥

ਪ੍ਰਭੂ ਦੀ ਵਾਰਤਾ ਨਾਨਕ ਪੁਕਾਰਦਾ ਅਤੇ ਪਰਚਾਰਦਾ ਹੈ।

ਜਿ ਵਿਣੁ ਸਤਿਗੁਰ ਕੇ ਮਨੁ ਮੰਨੇ ਕੰਮੁ ਕਰਾਏ; ਸੋ ਜੰਤੁ ਮਹਾ ਦੁਖੁ ਪਾਵੈ ॥੨॥

ਜੋ ਬਿਨਾ ਸੱਚੇ ਗੁਰਾਂ ਦੇ ਚਿੱਤ ਨੂੰ ਰੀਝਾਉਣ ਦੇ ਕੋਈ ਕਾਰਜ ਕਰਦਾ ਹੈ, ਉਹ ਜੀਵ ਘਣਾ ਕਸ਼ਟ ਉਠਾਉਂਦਾ ਹੈ।


ਪਉੜੀ ॥

ਪਉੜੀ।

ਤੂੰ ਸਚਾ ਸਾਹਿਬੁ ਅਤਿ ਵਡਾ; ਤੁਹਿ ਜੇਵਡੁ ਤੂੰ ਵਡ ਵਡੇ ॥

ਤੂੰ ਹੇ ਸੱਚੇ ਸੁਆਮੀ! ਮਹਾਨ ਵਿਸ਼ਾਲ ਹੈ। ਤੇਰੇ ਜਿੱਡਾ ਵਿਸ਼ਾਲ ਕੇਵਲ ਤੂੰ ਹੀ ਹੈ। ਤੂੰ ਪਰਧਾਨਾਂ ਦਾ ਪਰਮ ਪਰਧਾਨ ਹੈ।

ਜਿਸੁ ਤੂੰ ਮੇਲਹਿ ਸੋ ਤੁਧੁ ਮਿਲੈ; ਤੂੰ ਆਪੇ ਬਖਸਿ ਲੈਹਿ, ਲੇਖਾ ਛਡੇ ॥

ਜਿਸ ਨੂੰ ਤੂੰ ਆਪਣੇ ਨਾਲ ਮਿਲਾਉਣਾ ਹੈ, ਉਹ ਤੇਰੇ ਨਾਲ ਮਿਲਦਾ ਹੈ, ਤੂੰ ਖੁਦ ਉਸ ਨੂੰ ਮਾਫੀ ਦੇ ਦਿੰਦਾ ਹੈ ਅਤੇ ਉਸ ਦਾ ਹਿਸਾਬ ਕਿਤਾਬ ਨਹੀਂ ਦੇਖਦਾ।

ਜਿਸ ਨੋ ਤੂੰ ਆਪਿ ਮਿਲਾਇਦਾ; ਸੋ ਸਤਿਗੁਰੁ ਸੇਵੇ ਮਨੁ ਗਡ ਗਡੇ ॥

ਜਿਸ ਨੂੰ ਤੂੰ ਆਪਣੇ ਨਾਲ ਜੋੜਦਾ ਹੈ, ਉਹ ਦਿਲ ਖੁਭੋ ਕੇ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ।

ਤੂੰ ਸਚਾ ਸਾਹਿਬੁ ਸਚੁ ਤੂ; ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ ॥

ਤੂੰ ਸਤਿ ਹੈ। ਤੂੰ ਸੱਚਾ ਸੁਆਮੀ ਹੈ। ਮੇਰੀ ਆਤਮਾ, ਦੇਹਿ ਖਲੜੀ ਅਤੇ ਹੱਡੀਆਂ ਸਮੂਹ ਤੇਰੀਆਂ ਹਨ।

ਜਿਉ ਭਾਵੈ ਤਿਉ ਰਖੁ ਤੂੰ ਸਚਿਆ! ਨਾਨਕ ਮਨਿ ਆਸ ਤੇਰੀ ਵਡ ਵਡੇ ॥੩੩॥੧॥ ਸੁਧੁ ॥

ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਮੇਰੀ ਰਖਿਆ ਕਰ ਹੇ ਮੇਰੇ ਸੱਚੇ ਸੁਆਮੀ! ਹੇ ਉੱਚਿਆਂ ਦੇ ਮਹਾਨ ਉਚੇ ਨਾਨਕ ਦੇ ਚਿੱਤ ਅੰਦਰ ਕੇਵਲ ਤੇਰੀ ਹੀ ਉਮੀਦ ਹੈ।


ਗਉੜੀ ਕੀ ਵਾਰ ਮਹਲਾ ੫ ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ

ਗਉੜੀ ਕੀ ਵਾਰ ਪੰਜਵੀਂ ਪਾਤਸ਼ਾਹੀ। ਰਾਇ ਕਮਾਲ ਮੋਜਦੀ ਦੀ ਵਾਰ ਦੀ ਸੁਰਿ ਉਤੇ ਗਾਇਨ ਕਰਨੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਸਲੋਕ ਮ : ੫ ॥

ਸਲੋਕ ਪੰਜਵੀਂ ਪਾਤਸ਼ਾਹੀ।

ਹਰਿ ਹਰਿ ਨਾਮੁ ਜੋ ਜਨੁ ਜਪੈ; ਸੋ ਆਇਆ ਪਰਵਾਣੁ ॥

ਕਬੂਲ ਹੈ ਉਸ ਬੰਦੇ ਦਾ ਆਗਮਨ, ਜੋ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਦਾ ਹੈ।

ਤਿਸੁ ਜਨ ਕੈ ਬਲਿਹਾਰਣੈ; ਜਿਨਿ ਭਜਿਆ ਪ੍ਰਭੁ ਨਿਰਬਾਣੁ ॥

ਮੈਂ ਉਸ ਪੁਰਸ਼ ਉਤੋਂ ਕੁਰਬਾਨ ਜਾਂਦਾ ਹਾਂ ਜੋ ਨਿਰਲੇਪ ਸੁਆਮੀ ਦਾ ਆਰਾਧਨ ਕਰਦਾ ਹੈ।

ਜਨਮ ਮਰਨ ਦੁਖੁ ਕਟਿਆ; ਹਰਿ ਭੇਟਿਆ ਪੁਰਖੁ ਸੁਜਾਣੁ ॥

ਉਸ ਦੀ ਪੈਦਾਇਸ਼ ਤੇ ਮੌਤ ਦਾ ਕਸ਼ਟ ਨਵਿਰਤ ਹੌ ਜਾਂਦਾ ਹੈ ਅਤੇ ਵਾਹਿਗੁਰੂ, ਸਰਬੱਗ ਸੁਆਮੀ ਨੂੰ ਮਿਲ ਪੈਦਾ ਹੈ।

ਸੰਤ ਸੰਗਿ ਸਾਗਰੁ ਤਰੇ; ਜਨ ਨਾਨਕ ਸਚਾ ਤਾਣੁ ॥੧॥

ਸਾਧ ਸੰਗਤ ਨਾਲ ਜੁੜਨ ਦੁਆਰਾ ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ ਅਤੇ ਹੇ ਗੋਲੇ ਨਾਨਕ ਉਸ ਨੂੰ ਇਕ ਹਰੀ ਦਾ ਹੀ ਸੱਚਾ ਆਸਰਾ ਹੈ।


ਮ : ੫ ॥

ਪੰਜਵੀਂ ਪਾਤਸ਼ਾਹੀ।

ਭਲਕੇ ਉਠਿ ਪਰਾਹੁਣਾ; ਮੇਰੈ ਘਰਿ ਆਵਉ ॥

ਸਾਜਰੇ ਉਠ ਕੇ ਰਬ ਦਾ ਸਾਧੂ ਮੇਰੇ ਗ੍ਰਹਿ ਮਹਿਮਾਨ ਦੀ ਤਰ੍ਹਾਂ ਆਵੇ।

ਪਾਉ ਪਖਾਲਾ ਤਿਸ ਕੇ; ਮਨਿ ਤਨਿ ਨਿਤ ਭਾਵਉ ॥

ਮੈਂ ਉਸ ਦੇ ਚਰਨ ਧੋਦਾ ਹਾਂ ਅਤੇ ਉਹ ਮੇਰੀ ਆਤਮਾ ਤੇ ਦੇਹਿ ਨੂੰ ਸਦਾ ਚੰਗਾ ਲਗਦਾ ਹੈ।

ਨਾਮੁ ਸੁਣੇ, ਨਾਮੁ ਸੰਗ੍ਰਹੈ; ਨਾਮੇ ਲਿਵ ਲਾਵਉ ॥

ਨਾਮ ਮੈਂ ਸੁਣਦਾ ਹਾਂ, ਨਾਮ ਮੈਂ ਇਕਤ੍ਰ ਕਰਦਾ ਹਾਂ ਅਤੇ ਨਾਮ ਨਾਲ ਹੀ ਮੈਂ ਪਿਰਹੜੀ ਪਾਉਂਦਾ ਹਾਂ।

ਗ੍ਰਿਹੁ ਧਨੁ ਸਭੁ ਪਵਿਤ੍ਰੁ ਹੋਇ; ਹਰਿ ਕੇ ਗੁਣ ਗਾਵਉ ॥

ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦੁਆਰਾ ਮੇਰਾ ਘਰ ਤੇ ਦੌਲਤ ਸਾਰੇ ਪਾਕ ਹੋ ਗਏ ਹਨ।

ਹਰਿ ਨਾਮ ਵਾਪਾਰੀ ਨਾਨਕਾ; ਵਡਭਾਗੀ ਪਾਵਉ ॥੨॥

ਰਬ ਦੇ ਨਾਮ ਦਾ ਵਣਜਾਰਾ ਹੇ ਨਾਨਕ! ਪਰਮ ਚੰਗੇ ਨਸੀਬਾਂ ਦੁਆਰਾ ਪਰਾਪਤ ਹੁੰਦਾ ਹੈ।


ਪਉੜੀ ॥

ਪਉੜੀ।

ਜੋ ਤੁਧੁ ਭਾਵੈ ਸੋ ਭਲਾ; ਸਚੁ ਤੇਰਾ ਭਾਣਾ ॥

ਜਿਹੜਾ ਕੁਛ ਤੈਨੂੰ ਚੰਗਾ ਲਗਦਾ ਹੈ, ਉਹੀ ਸ਼੍ਰੇਸ਼ਟ ਹੈ, ਸਦੀਵੀ-ਸਤਿ ਹੈ ਮੇਰੀ ਰਜਾ।

ਤੂ ਸਭ ਮਹਿ ਏਕੁ ਵਰਤਦਾ; ਸਭ ਮਾਹਿ ਸਮਾਣਾ ॥

ਕੇਵਲ ਤੂੰ ਹੀ ਸਾਰਿਆਂ ਅੰਦਰ ਕੰਮ ਕਰ ਰਿਹਾ ਹੈ ਅਤੇ ਹਰ ਸ਼ੈ ਵਿੱਚ ਰਮਿਆ ਹੋਇਆ ਹੈ।

ਥਾਨ ਥਨੰਤਰਿ ਰਵਿ ਰਹਿਆ; ਜੀਅ ਅੰਦਰਿ ਜਾਣਾ ॥

ਤੂੰ ਸਾਰੀਆਂ ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਵਿੱਚ ਰਮਿਆ ਹੋਇਆ ਹੈਂ ਅਤੇ ਤੂੰ ਹੀ ਪ੍ਰਾਣੀਆਂ ਅੰਦਰ ਜਾਣਿਆ ਜਾਂਦਾ ਹੈ।

ਸਾਧਸੰਗਿ ਮਿਲਿ ਪਾਈਐ; ਮਨਿ ਸਚੇ ਭਾਣਾ ॥

ਉਸ ਦੀ ਰਜ਼ਾ ਨੂੰ ਕਬੂਲ ਕਰਨ ਦੁਆਰਾ, ਸੱਚਾ ਸਾਈਂ ਸਤਿ ਸੰਗਤ ਨਾਲ ਜੁੜ ਕੇ ਪਰਾਪਤ ਹੁੰਦਾ ਹੈ।

ਨਾਨਕ, ਪ੍ਰਭ ਸਰਣਾਗਤੀ; ਸਦ ਸਦ ਕੁਰਬਾਣਾ ॥੧॥

ਨਾਨਕ ਸਾਹਿਬ ਦੀ ਸ਼ਰਣ ਲੋੜਦਾ ਹੈ, ਅਤੇ ਸਦੀਵ, ਸਦੀਵ ਹੀ ਉਸ ਤੋਂ ਸਦਕੇ ਜਾਂਦਾ ਹੈ।


ਸਲੋਕ ਮ : ੫ ॥

ਸਲੋਕ ਪੰਜਵੀਂ ਪਾਤਸ਼ਾਹੀ।

ਚੇਤਾ ਈ ਤਾਂ ਚੇਤਿ; ਸਾਹਿਬੁ ਸਚਾ, ਸੋ ਧਣੀ ॥

ਜੇਕਰ ਤੈਨੂੰ ਇਹ ਗੱਲ ਸੁਝਦੀ ਹੈ ਤਦ ਆਪਣੇ ਮਾਲਕ ਉਸ ਸੱਚੇ ਸੁਆਮੀ ਦਾ ਸਿਮਰਨ ਕਰ।

ਨਾਨਕ, ਸਤਿਗੁਰੁ ਸੇਵਿ; ਚੜਿ ਬੋਹਿਥਿ, ਭਉਜਲੁ ਪਾਰਿ ਪਉ ॥੧॥

ਸੱਚੇ ਗੁਰਾਂ ਦੀ ਚਾਕਰੀ ਦੇ ਜਹਾਜ ਉਤੇ ਸਵਾਰ ਹੋ ਜਾ ਅਤੇ ਭਿਆਨਕ ਸੰਸਾਰ-ਸੰਮੁਦਰ ਨੂੰ ਤਰ ਜਾਂ।


ਮ : ੫ ॥

ਪੰਜਵੀਂ ਪਾਤਸ਼ਾਹੀ।

ਵਾਊ ਸੰਦੇ ਕਪੜੇ; ਪਹਿਰਹਿ ਗਰਬਿ ਗਵਾਰ ॥

ਆਕੜ ਖਾਂ ਮੂਰਖ ਹਵਾ ਦੇ ਬਸਤ੍ਰ ਪਹਿਨਦੇ ਹਨ।

ਨਾਨਕ, ਨਾਲਿ ਨ ਚਲਨੀ; ਜਲਿ ਬਲਿ ਹੋਏ ਛਾਰੁ ॥੨॥

ਨਾਨਕ ਉਹ ਪ੍ਰਾਣੀ ਦੇ ਸਾਥ ਨਹੀਂ ਜਾਂਦੇ ਅਤੇ ਸੜ ਕੇ ਸੁਆਹ ਜਾਂਦੇ ਹਨ।


ਪਉੜੀ ॥

ਪਉੜੀ।

ਸੇਈ ਉਬਰੇ ਜਗੈ ਵਿਚਿ; ਜੋ ਸਚੈ ਰਖੇ ॥

ਕੇਵਲ ਓਹੀ ਇਸ ਜਹਾਨ ਵਿੱਚ ਸੁਰਖਰੂ ਹੁੰਦੇ ਹਨ, ਜਿਨ੍ਹਾਂ ਦੀ ਸੱਚਾ ਸੁਆਮੀ ਰਖਿਆ ਕਰਦਾ ਹੈ।

ਮੁਹਿ ਡਿਠੈ ਤਿਨ ਕੈ ਜੀਵੀਐ; ਹਰਿ ਅੰਮ੍ਰਿਤੁ ਚਖੇ ॥

ਮੈਂ ਉਨ੍ਹਾਂ ਦੇ ਮੁਖੜੇ ਵੇਖ ਕੇ ਜੀਉਂਦਾ ਹਾਂ ਜੋ ਵਾਹਿਗੁਰੂ ਦੇ ਸੁਧਾਰਸ ਨੂੰ ਪਾਨ ਕਰਦੇ ਹਨ।

ਕਾਮੁ ਕ੍ਰੋਧੁ ਲੋਭੁ ਮੋਹੁ; ਸੰਗਿ ਸਾਧਾ ਭਖੇ ॥

ਵਿਸ਼ੇ ਭੋਗ, ਗੁੱਸਾ ਲਾਲਾਚ ਅਤੇ ਸੰਸਾਰੀ ਮਮਤਾ ਸਤਿ ਸੰਗਤ ਅੰਦਰ ਸੜ ਜਾਂਦੇ ਹਨ।

ਕਰਿ ਕਿਰਪਾ ਪ੍ਰਭਿ ਆਪਣੀ; ਹਰਿ ਆਪਿ ਪਰਖੇ ॥

ਵਾਹਿਗੁਰੂ ਸੁਆਮੀ ਖੁਦ ਉਨ੍ਹਾਂ ਦੀ ਜਾਂਚ ਪੜਤਾਲ ਕਰਦਾ ਹੈ, ਜਿਨ੍ਹਾਂ ਉਤੇ ਉਹ ਆਪਣੀ ਰਹਿਮਤ ਧਾਰਦਾ ਹੈ।

ਨਾਨਕ, ਚਲਤ ਨ ਜਾਪਨੀ; ਕੋ ਸਕੈ ਨ ਲਖੇ ॥੨॥

ਨਾਨਕ ਸੁਆਮੀ ਦੇ ਖੇਲ ਜਾਣੇ ਨਹੀਂ ਜਾਂਦੇ। ਕੋਈ ਕੀ ਉਨ੍ਹਾਂ ਨੂੰ ਸਮਝ ਨਹੀਂ ਸਕਦਾ।


ਸਲੋਕ ਮ : ੫ ॥

ਸਲੋਕ ਪੰਜਵੀਂ ਪਾਤਸ਼ਾਹੀ।

ਨਾਨਕ, ਸੋਈ ਦਿਨਸੁ ਸੁਹਾਵੜਾ; ਜਿਤੁ ਪ੍ਰਭੁ ਆਵੈ ਚਿਤਿ ॥

ਨਾਨਕ ਸੁਹਣਾ ਹੈ ਉਹ ਦਿਹਾੜਾ, ਜਦੋਂ ਪ੍ਰਭੂ ਮਨ ਅੰਦਰ ਆਉਂਦਾ ਹੈ।

ਜਿਤੁ ਦਿਨਿ ਵਿਸਰੈ ਪਾਰਬ੍ਰਹਮੁ; ਫਿਟੁ ਭਲੇਰੀ ਰੁਤਿ ॥੧॥

ਪਰ ਧਿਰਕਾਰ ਯੋਗ ਹੈ ਉਹ ਚੰਗਾ ਦਿਨ ਅਤੇ ਮੌਸਮ, ਜਦ ਸ਼ਰੋਮਣੀ ਸਾਹਿਬ ਭੁੱਲ ਜਾਂਦਾ ਹੈ।


ਮ : ੫ ॥

ਪੰਜਵੀਂ ਪਾਤਸ਼ਾਹੀ।

ਨਾਨਕ, ਮਿਤ੍ਰਾਈ ਤਿਸੁ ਸਿਉ; ਸਭ ਕਿਛੁ ਜਿਸ ਕੈ ਹਾਥਿ ॥

ਉਸ ਨਾਲ ਯਾਰੀ ਗੰਢ ਹੇ ਨਾਨਕ! ਜਿਸ ਦੇ ਹੱਥਾਂ ਵਿੱਚ ਹਰ ਸ਼ੈ ਹੈ।

ਕੁਮਿਤ੍ਰਾ ਸੇਈ ਕਾਂਢੀਅਹਿ; ਇਕ ਵਿਖ ਨ ਚਲਹਿ ਸਾਥਿ ॥

ਉਹ ਝੂਠੇ ਸਜਣ ਗਿਣੇ ਜਾਂਦੇ ਹਨ ਜੋ ਇਕ ਕਦਮ ਭੀ ਬੰਦੇ ਦੇ ਨਾਲ ਨਹੀਂ ਟੁਰਦੇ।


ਪਉੜੀ ॥

ਪਉੜੀ।

ਅੰਮ੍ਰਿਤੁ ਨਾਮੁ ਨਿਧਾਨੁ ਹੈ; ਮਿਲਿ ਪੀਵਹੁ ਭਾਈ ॥

ਸੁਧਾਰਸ ਹੈ ਵਾਹਿਗੁਰੂ ਦੇ ਨਾਮ ਦਾ ਖ਼ਜ਼ਾਨਾ। ਰਲ ਮਿਲ ਕੇ ਹੈ ਮੇਰੇ ਵੀਰਨੋ! ਇਸ ਨੂੰ ਪਾਨ ਕਰੋ।

ਜਿਸੁ ਸਿਮਰਤ ਸੁਖੁ ਪਾਈਐ; ਸਭ ਤਿਖਾ ਬੁਝਾਈ ॥

ਜਿਸ ਦਾ ਆਰਾਧਨ ਕਰਨ ਦੁਆਰਾ ਆਰਾਮ ਪਰਾਪਤ ਹੁੰਦਾ ਹੈ ਅਤੇ ਸਾਰੀ ਤੇਹ ਬੁੱਝ ਜਾਂਦੀ ਹੈ।

ਕਰਿ ਸੇਵਾ ਪਾਰਬ੍ਰਹਮ ਗੁਰ; ਭੁਖ ਰਹੈ ਨ ਕਾਈ ॥

ਤੂੰ ਪਰਮ ਪ੍ਰਭੂ ਅਤੇ ਗੁਰਾਂ ਦੀ ਚਾਕਰੀ ਕਰ, ਤਾਂ ਜੋ ਤੈਨੂੰ ਕੋਈ ਭੀ ਭੁੱਖ ਨਾਂ ਰਹੇ।

ਸਗਲ ਮਨੋਰਥ ਪੁੰਨਿਆ; ਅਮਰਾ ਪਦੁ ਪਾਈ ॥

ਤੇਰੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਜਾਣਗੀਆਂ ਅਤੇ ਤੂੰ ਅਬਿਨਾਸ਼ੀ ਮਰਤਬੇ ਨੂੰ ਪਾ ਲਵੇਗਾ।

ਤੁਧੁ ਜੇਵਡੁ ਤੂਹੈ ਪਾਰਬ੍ਰਹਮ; ਨਾਨਕ ਸਰਣਾਈ ॥੩॥

ਤੇਰੇ ਜਿੱਡਾ ਵੱਡਾ ਕੇਵਲ ਤੂੰ ਹੀ ਹੈ, ਹੇ ਮੇਰੇ ਸ਼ਰੋਮਣੀ ਸਾਹਿਬ! ਨਾਨਕ ਤੇਰੀ ਪਨਾਹ ਲੋੜਦਾ ਹੈ।


ਸਲੋਕ ਮ : ੫ ॥

ਸਲੋਕ ਪੰਜਵੀਂ ਪਾਤਸ਼ਾਹੀ।

ਡਿਠੜੋ ਹਭ ਠਾਇ; ਊਣ ਨ ਕਾਈ ਜਾਇ ॥

ਮੈਂ ਸਾਰੇ ਥਾਂ ਵੇਖੇ ਹਨ, ਕੋਈ ਥਾਂ ਭੀ ਮਾਲਕ ਦੇ ਬਗੈਰ ਨਹੀਂ।

ਨਾਨਕ ਲਧਾ ਤਿਨ ਸੁਆਉ; ਜਿਨਾ ਸਤਿਗੁਰੁ ਭੇਟਿਆ ॥੧॥

ਨਾਨਕ ਜੋ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਉਹ ਆਪਣੇ ਮਨੋਰਥ ਨੂੰ ਪਾ ਲੈਂਦੇ ਹਨ।


ਮ : ੫ ॥

ਪੰਜਵੀਂ ਪਾਤਸ਼ਾਹੀ।

ਦਾਮਨੀ ਚਮਤਕਾਰ; ਤਿਉ ਵਰਤਾਰਾ ਜਗ ਖੇ ॥

ਬਿਜਲੀ ਦੇ ਲਿਸ਼ਕਾਰੇ ਵਾਙੂ ਛਿਨਭੰਗਰ ਹਨ ਸੰਸਾਰੀ ਅਡੰਬਰ।

ਵਥੁ ਸੁਹਾਵੀ ਸਾਇ; ਨਾਨਕ, ਨਾਉ ਜਪੰਦੋ ਤਿਸੁ ਧਣੀ ॥੨॥

ਮਨ ਭਾਉਂਦੀ ਕੇਵਲ ਓਹੀ ਚੀਜ਼ ਹੈ, ਹੇ ਨਾਨਕ! ਜਿਸ ਦੁਆਰਾ ਉਸ ਮਾਲਕ ਦੇ ਨਾਮ ਦਾ ਆਰਾਧਨ ਹੋਵੇ।


ਪਉੜੀ ॥

ਪਉੜੀ।

ਸਿਮ੍ਰਿਤਿ ਸਾਸਤ੍ਰ ਸੋਧਿ ਸਭਿ; ਕਿਨੈ ਕੀਮ ਨ ਜਾਣੀ ॥

ਇਨਸਾਨਾਂ ਨੇ ਸਾਰੀਆਂ ਸਿਮਰਤੀਆਂ ਅਤੇ ਸ਼ਾਸਤਰ ਖੋਜੇ ਹਨ ਪਰ ਕਿਸੇ ਨੂੰ ਭੀ ਪ੍ਰਭੂ ਦੀ ਕੀਮਤ ਦਾ ਪਤਾ ਨਹੀਂ ਲੱਗਾ।

ਜੋ ਜਨੁ ਭੇਟੈ ਸਾਧਸੰਗਿ; ਸੋ ਹਰਿ ਰੰਗੁ ਮਾਣੀ ॥

ਜੋ ਪੁਰਸ਼ ਸਤਿ ਸੰਗਤ ਨਾਲ ਮਿਲਦਾ ਹੈ, ਉਹ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਭੋਗਦਾ ਹੈ।

ਸਚੁ ਨਾਮੁ ਕਰਤਾ ਪੁਰਖੁ; ਏਹ ਰਤਨਾ ਖਾਣੀ ॥

ਸੱਚਾ ਹੈ ਨਾਮ ਸਰਬ-ਸ਼ਕਤੀਵਾਨ ਸਿਰਜਣਹਾਰ ਦਾ। ਇਹ ਜਵਾਹਿਰਾਤ ਦੀ ਖਾਣ ਹੈ।

ਮਸਤਕਿ ਹੋਵੈ ਲਿਖਿਆ; ਹਰਿ ਸਿਮਰਿ ਪਰਾਣੀ ॥

ਜਿਸ ਜੀਵ ਦੇ ਮੱਥੇ ਉਤੇ ਐਸੀ ਕਿਸਮਤ ਲਿਖੀ ਹੋਈ ਹੈ ਉਹ ਵਾਹਿਗੁਰੂ ਦਾ ਚਿੰਤਨ ਕਰਦਾ ਹੈ।

ਤੋਸਾ ਦਿਚੈ ਸਚੁ ਨਾਮੁ; ਨਾਨਕ ਮਿਹਮਾਣੀ ॥੪॥

ਹੇ ਸੁਆਮੀ! ਆਪਣੇ ਪਰਾਹੁਣੇ ਨਾਨਕ ਨੂੰ ਸਤਿਨਾਮ ਸਫ਼ਰ-ਖ਼ਰਚ ਵਜੋਂ ਬਖ਼ਸ਼।


ਸਲੋਕ ਮ : ੫ ॥

ਸਲੋਕ ਪੰਜਵੀਂ ਪਾਤਸ਼ਾਹੀ।

ਅੰਤਰਿ ਚਿੰਤਾ ਨੈਣੀ ਸੁਖੀ; ਮੂਲਿ ਨ ਉਤਰੈ ਭੁਖ ॥

ਆਦਮੀ ਦੇ ਅੰਦਰ ਫ਼ਿਕਰ ਹੈ, ਪ੍ਰੰਤੂ ਅੱਖੀ ਵੇਖਣ ਨੂੰ ਉਹ ਖ਼ੁਸ਼ ਮਲੂਮ ਹੁੰਦਾ ਹੈ ਅਤੇ ਉਸ ਦੀ ਭੁੱਖ ਕਦਾਚਿੱਤ ਦੂਰ ਨਹੀਂ ਹੁੰਦੀ।

ਨਾਨਕ, ਸਚੇ ਨਾਮ ਬਿਨੁ; ਕਿਸੈ ਨ ਲਥੋ ਦੁਖੁ ॥੧॥

ਨਾਨਕ ਸੱਚੇ ਨਾਮ ਦੇ ਬਗੈਰ ਕਦੇ ਕਿਸੇ ਦਾ ਗਮ ਦੁਰ ਨਹੀਂ ਹੋਇਆ।

1
2
3
4
5
6
7
8
9
10
11
12