ਰਾਗ ਬਿਲਾਵਲੁ – ਬਾਣੀ ਸ਼ਬਦ-Raag Bilaval – Bani
ਰਾਗ ਬਿਲਾਵਲੁ – ਬਾਣੀ ਸ਼ਬਦ-Raag Bilaval – Bani
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਹੈ ਉਸ ਦਾ ਸਰੂਪ। ਉਹ ਨਿਡੱਰ, ਦੁਸ਼ਮਣੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਪਰਾਪਤ ਹੁੰਦਾ ਹੈ।
ਰਾਗੁ ਬਿਲਾਵਲੁ ਮਹਲਾ ੧ ਚਉਪਦੇ ਘਰੁ ੧ ॥
ਰਾਗੁ ਬਿਲਾਵਲੁ ਪਹਿਲੀ ਪਾਤਿਸ਼ਾਹੀ। ਚਉਪਦੇ।
ਤੂ ਸੁਲਤਾਨੁ, ਕਹਾ ਹਉ ਮੀਆ; ਤੇਰੀ ਕਵਨ ਵਡਾਈ? ॥
ਤੂੰ ਸ਼ਹਿਨਸਾਹ ਹੈਂ ਅਤੇ ਮੈਂ ਤੈਨੂੰ ਚੌਧਰੀ ਆਖਦਾ ਹਾਂ। ਇਸ ਵਿੱਚ ਤੇਰੀ ਪ੍ਰਭਤਾ ਹੈ?
ਜੋ ਤੂ ਦੇਹਿ, ਸੁ ਕਹਾ ਸੁਆਮੀ! ਮੈ ਮੂਰਖ ਕਹਣੁ ਨ ਜਾਈ ॥੧॥
ਜਿਸ ਤਰ੍ਹਾਂ ਤੂੰ ਮੈਨੂੰ ਦਰਸਾਉਂਦਾ ਹੈਂ, ਉਸੇ ਤਰ੍ਹਾਂ ਹੀ ਮੈਂ ਤੇਰੀ ਪ੍ਰਸੰਸਾ ਕਰਦਾ ਹਾਂ, ਹੇ ਸਾਹਿਬ! ਖੁਦ ਮੈਂ ਬੇਸਮਝ ਹਾਂ ਅਤੇ ਤੇਰੀਆਂ ਸਿਫਤਾਂ ਆਖ ਨਹੀਂ ਸਕਦਾ।
ਤੇਰੇ ਗੁਣ ਗਾਵਾ, ਦੇਹਿ ਬੁਝਾਈ ॥
ਆਪਣੀਆਂ ਸਿਫਤਾਂ ਗਾਇਨ ਕਰਨ ਦੀ ਤੂੰ ਮੈਨੂੰ ਸਮਝ ਪਰਦਾਨ ਕਰ,
ਜੈਸੇ ਸਚ ਮਹਿ ਰਹਉ ਰਜਾਈ ॥੧॥ ਰਹਾਉ ॥
ਤਾਂ ਜੋ ਮੈਂ ਤੇਰੀ ਰਜ਼ਾ ਅਨੁਸਾਰ ਸੱਚ ਅੰਦਰ ਵੱਸਾਂ, ਹੇ ਸੁਆਮੀ! ਠਹਿਰਾਉ।
ਜੋ ਕਿਛੁ ਹੋਆ, ਸਭੁ ਕਿਛੁ ਤੁਝ ਤੇ; ਤੇਰੀ ਸਭ ਅਸਨਾਈ ॥
ਜਿਹੜਾ ਕੁਝ ਹੋਇਆ ਹੈ ਉਹ ਸਾਰਾ ਤੇਰੇ ਕੋਲੋਂ ਆਇਆ ਹੈ। ਸਾਰਿਆਂ ਨਾਲ ਹੀ ਤੇਰੀ ਦੋਸਤੀ ਹੈ।
ਤੇਰਾ ਅੰਤੁ ਨ ਜਾਣਾ ਮੇਰੇ ਸਾਹਿਬ! ਮੈ ਅੰਧੁਲੇ ਕਿਆ ਚਤੁਰਾਈ? ॥੨॥
ਮੈਂ ਤੇਰਾ ਪਾਰਾਵਾਰ ਨੂੰ ਨਹੀਂ ਜਾਣਦਾ, ਹੇ ਮੇਰੇ ਸੁਆਮੀ! ਮੈਂ ਅੰਨ੍ਹੇ ਇਨਸਾਨ ਵਿੱਚ ਕਿਹੜੀ ਸਿਆਣਪ ਹੈ?
ਕਿਆ ਹਉ ਕਥੀ? ਕਥੇ ਕਥਿ ਦੇਖਾ; ਮੈ ਅਕਥੁ ਨ ਕਥਨਾ ਜਾਈ ॥
ਮੈਂ ਕੀ ਆਖਾਂ? ਤੈਨੂੰ ਵਰਣਨ ਕਰਦਾ ਹੋਇਆ ਮੈਂ ਵੇਖਦਾ ਹਾਂ ਕਿ ਮੈਂ ਅਕਹਿ ਸੁਆਮੀ ਨੂੰ ਬਿਆਨ ਨਹੀਂ ਕਰ ਸਕਦਾ।
ਜੋ ਤੁਧੁ ਭਾਵੈ, ਸੋਈ ਆਖਾ; ਤਿਲੁ ਤੇਰੀ ਵਡਿਆਈ ॥੩॥
ਜੋ ਕੁਛ ਤੈਨੂੰ ਚੰਗਾ ਲੱਗਦਾ ਹੈ, ਮੈਂ ਕੇਵਲ ਉਹ ਹੀ ਕਹਿੰਦਾ ਹਾਂ ਅਤੇ ਉਹ ਤੇਰੀ ਬਜ਼ੁਗਰ ਦਾ ਇਕ ਕਿਣਕਾ ਹੀ ਹੈ।
ਏਤੇ ਕੂਕਰ, ਹਉ ਬੇਗਾਨਾ; ਭਉਕਾ ਇਸੁ ਤਨ ਤਾਈ ॥
ਐਨਿਆਂ ਕੁੱਤਿਆਂ ਵਿਚੋਂ ਮੈਂ ਇਕ ਓਪਰਾ ਕੁੱਤਾ ਹਾਂ ਅਤੇ ਆਪਣੀ ਇਸ ਦੇਹ ਦੇ ਢਿੱਡ ਦੀ ਖਾਤਰ ਭੌਂਕਦਾ ਹਾਂ।
ਭਗਤਿ ਹੀਣੁ ਨਾਨਕੁ ਜੇ ਹੋਇਗਾ; ਤਾ ਖਸਮੈ ਨਾਉ ਨ ਜਾਈ ॥੪॥੧॥
ਭਾਵੇਂ ਨਾਨਕ ਸਾਹਿਬ ਨੇ ਸਿਮਰਨ ਤੋਂ ਸੱਖਣਾ ਭੀ ਹੋਵੇ, ਤਦ ਭੀ ਉਹ ਆਪਣੇ ਮਾਲਕ ਦੇ ਨਾਮ ਨਾਲ ਹੀ ਸੰਬੰਧਤ ਰਹੇਗਾ।
ਬਿਲਾਵਲੁ ਮਹਲਾ ੧ ॥
ਬਿਲਾਵਲ ਪਹਿਲੀ ਪਾਤਿਸ਼ਾਹੀ।
ਮਨੁ ਮੰਦਰੁ, ਤਨੁ ਵੇਸ ਕਲੰਦਰੁ; ਘਟ ਹੀ ਤੀਰਥਿ ਨਾਵਾ ॥
ਆਪਣੇ ਸਰੀਰ ਨੂੰ ਮੈਂ ਫਕੀਰਾਂ ਵਾਲੇ ਕਪੜੇ ਪਾਏ ਹੋਏ ਹਨ, ਮੇਰਾ ਹਿਰਦਾ ਠਾਕੁਰ-ਦੁਆਰਾ ਹੈ ਅਤੇ ਮੈਂ ਆਪਣੇ ਦਿਲ ਦੇ ਧਰਮ ਅਸਥਾਨ ਅੰਦਰ ਇਸ਼ਨਾਨ ਕਰਦਾ ਹਾਂ।
ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ; ਬਾਹੁੜਿ ਜਨਮਿ ਨ ਆਵਾ ॥੧॥
ਇਕ ਸੁਆਮੀ ਦਾ ਨਾਮ ਮੇਰੇ ਮਨ ਅੰਦਰ ਵਸਦਾ ਹੈ ਅਤੇ ਮੈਂ ਮੁੜ ਕੇ ਜਨਮ ਨਹੀਂ ਧਾਰਾਂਗਾ।
ਮਨੁ ਬੇਧਿਆ, ਦਇਆਲ ਸੇਤੀ ਮੇਰੀ ਮਾਈ! ॥
ਮੇਰੀ ਆਤਮਾ ਮਿਹਰਬਾਨ ਮਾਲਕ ਨੇ ਵਿੰਨ੍ਹ ਲਈ ਹੈ, ਹੇ ਮੇਰੀ ਅੰਮੜੀਏ!
ਕਉਣੁ ਜਾਣੈ? ਪੀਰ ਪਰਾਈ ॥
ਹੋਰਸ ਦੀ ਪੀੜ ਨੂੰ ਕੌਣ ਜਾਣਦਾ ਹੈ?
ਹਮ ਨਾਹੀ ਚਿੰਤ ਪਰਾਈ ॥੧॥ ਰਹਾਉ ॥
ਸਾਈਂ ਦੇ ਬਗੈਰ, ਮੈਂ ਹੋਰ ਕਿਸੇ ਦਾ ਖਿਆਲ ਨਹੀਂ ਕਰਦਾ। ਠਹਿਰਾਉ।
ਅਗਮ ਅਗੋਚਰ ਅਲਖ ਅਪਾਰਾ; ਚਿੰਤਾ ਕਰਹੁ ਹਮਾਰੀ ॥
ਹੇ ਮੇਰੇ ਅਪੁੱਜ, ਅਗਾਧ, ਅਦ੍ਰਿਸ਼ਟ ਅਤੇ ਅਨੰਤ ਸੁਆਮੀ! ਤੂੰ ਮੇਰਾ ਫਿਕਰ ਕਰ।
ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ; ਘਟਿ ਘਟਿ ਜੋਤਿ ਤੁਮ੍ਹ੍ਹਾਰੀ ॥੨॥
ਤੂੰ ਸਮੁੰਦਰ, ਧਰਤੀ, ਪਾਤਾਲ, ਅਤੇ ਆਕਾਸ਼ ਅੰਦਰ ਪੂਰੀ ਤਰ੍ਹਾਂ ਲੀਨ ਹੋਇਆ ਹੋਇਆ ਹੈਂ ਅਤੇ ਹਰ ਦਿਲ ਅੰਦਰ ਤੇਰਾ ਪ੍ਰਕਾਸ਼ ਹੈ।
ਸਿਖ ਮਤਿ ਸਭ ਬੁਧਿ ਤੁਮ੍ਹ੍ਹਾਰੀ; ਮੰਦਿਰ ਛਾਵਾ ਤੇਰੇ ॥
ਮੇਰੀ ਸਿੱਖਿਆ ਅਤੇ ਸਮਝ ਸਮੂਹ ਤੇਰੀਆਂ ਹੀ ਹਨ। ਮੇਰੇ ਮਹਿਲ ਤੇ ਪਨਾਹਾਂ ਤੇਰੀ ਹੀ ਮਲਕੀਅਤ ਹਨ।
ਤੁਝ ਬਿਨੁ ਅਵਰੁ ਨ ਜਾਣਾ ਮੇਰੇ ਸਾਹਿਬਾ! ਗੁਣ ਗਾਵਾ ਨਿਤ ਤੇਰੇ ॥੩॥
ਤੇਰੇ ਬਗੈਰ, ਹੇ ਮੇਰੇ ਸੁਆਮੀ! ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦਾ। ਮੈਂ ਸਦੀਵ ਹੀ ਤੇਰੀਆਂ ਸਿਫਤਾਂ ਗਾਇਨ ਕਰਦਾ ਹਾਂ।
ਜੀਅ ਜੰਤ ਸਭਿ ਸਰਣਿ ਤੁਮ੍ਹ੍ਹਾਰੀ; ਸਰਬ ਚਿੰਤ ਤੁਧੁ ਪਾਸੇ ॥
ਇਨਸਾਨ ਅਤੇ ਹੋਰ ਪ੍ਰਾਣਧਾਰੀ ਸਮੂਹ ਤੇਰੀ ਪਨਾਹ ਲੋੜਦੇ ਹਨ। ਉਨ੍ਹਾਂ ਸਾਰਿਆਂ ਦਾ ਫਿਕਰ ਤੈਨੂੰ ਹੀ ਹੈ।
ਜੋ ਤੁਧੁ ਭਾਵੈ ਸੋਈ ਚੰਗਾ; ਇਕ ਨਾਨਕ ਕੀ ਅਰਦਾਸੇ ॥੪॥੨॥
ਜਿਹੜਾ ਕੁਛ ਤੈਨੂੰ ਚੰਗਾ ਲੱਗਦਾ ਹੈ, ਹੇ ਸੁਆਮੀ! ਉਹ ਹੀ ਭਲਾ ਹੈ। ਕੇਵਲ ਇਹ ਹੀ ਨਾਨਕ ਦੀ ਪ੍ਰਾਰਥਨਾ ਹੈ।
ਬਿਲਾਵਲੁ ਮਹਲਾ ੧ ॥
ਬਿਲਾਵਲ ਪਹਿਲੀ ਪਾਤਿਸ਼ਾਹੀ।
ਆਪੇ ਸਬਦੁ, ਆਪੇ ਨੀਸਾਨੁ ॥
ਪ੍ਰਭੂ ਆਮ ਰੱਬੀ ਕਲਾਮ ਹੈ ਅਤੇ ਆਪ ਹੀ ਪਰਵਾਨਗੀ ਦਾ ਚਿੰਨ੍ਹ।
ਆਪੇ ਸੁਰਤਾ, ਆਪੇ ਜਾਨੁ ॥
ਉਹ ਆਪ ਸੁਣਨ ਵਾਲਾ ਅਤੇ ਆਪ ਹੀ ਜਾਨਣ ਵਾਲਾ ਹੈ।
ਆਪੇ, ਕਰਿ ਕਰਿ ਵੇਖੈ ਤਾਣੁ ॥
ਆਪ ਹੀ ਦ੍ਰਿਸ਼ਟੀ ਨੂੰ ਸਾਜ ਕੇ ਸਾਹਿਬ ਆਪਣੀ ਸ਼ਕਤੀ ਨੂੰ ਵੇਖਦਾ ਹੈ।
ਤੂ ਦਾਤਾ, ਨਾਮੁ ਪਰਵਾਣੁ ॥੧॥
ਤੂੰ ਦਰਿਆਦਿਲ ਸੁਆਮੀ ਹੈਂ ਤੇਰੇ ਦਰ ਤੇ ਕੇਵਲ ਨਾਮੀ ਹੀ ਕਬੂਲ ਪੈਂਦਾ ਹੈ।
ਐਸਾ ਨਾਮੁ, ਨਿਰੰਜਨ ਦੇਉ ॥
ਇਹੋ ਜਿਹਾ ਹੈ ਨਾਮ ਪਵਿੱਤਰ ਪ੍ਰਕਾਸ਼ਵਾਨ ਪ੍ਰਭੂ ਦਾ।
ਹਉ ਜਾਚਿਕੁ, ਤੂ ਅਲਖ ਅਭੇਉ ॥੧॥ ਰਹਾਉ ॥
ਮੈਂ ਤੇਰਾ ਮੰਗਤਾ ਹਾਂ ਅਤੇ ਤੂੰ ਮੇਰਾ ਅਦ੍ਰਿਸ਼ਟ ਅਤੇ ਸਾਹਿਬ ਹੈਂ ਜਿਸ ਦਾ ਭੇਦ ਨਹੀਂ ਜਾਣਿਆ ਜਾ ਸਕਦਾ। ਠਹਿਰਾਉ।
ਮਾਇਆ ਮੋਹੁ, ਧਰਕਟੀ ਨਾਰਿ ॥
ਸੰਸਾਰੀ ਪਦਾਰਥਾਂ ਦਾ ਪਿਆਰ ਉਸ ਤੁਲ ਹੈ ਜੋ ਇਕ ਭ੍ਰਿਸ਼ਟੀ ਹੋਈ,
ਭੂੰਡੀ ਕਾਮਣਿ, ਕਾਮਣਿਆਰਿ ॥
ਕੋਝੀ, ਪਲੀਤ ਅਤੇ ਟੂਣੇਹਾਰ ਤ੍ਰੀਮਤ ਨੂੰ ਕੀਤਾ ਜਾਂਦਾ ਹੈ।
ਰਾਜੁ ਰੂਪੁ ਝੂਠਾ, ਦਿਨ ਚਾਰਿ ॥
ਪਾਤਿਸ਼ਾਹੀ ਅਤੇ ਸੁੰਦਰਤਾ ਕੂੜੇ ਵਿੱਚ ਅਤੇ ਕੇਵਲ ਚਾਰ ਦਿਹਾੜੇ ਹੀ ਰਹਿੰਦੇ ਹਨ।
ਨਾਮੁ ਮਿਲੈ, ਚਾਨਣੁ ਅੰਧਿਆਰਿ ॥੨॥
ਜੇਕਰ ਬੰਦੇ ਨੂੰ ਨਾਮ ਪਰਾਪਤ ਹੋ ਜਾਵੇ ਤਾਂ ਉਸ ਦਾ ਅੰਦਰਲਾ ਅਨ੍ਹੇਰਾ ਰੋਸ਼ਨ ਹੋ ਜਾਂਦਾ ਹੈ।
ਚਖਿ ਛੋਡੀ, ਸਹਸਾ ਨਹੀ ਕੋਇ ॥
ਮੈਂ ਅਜਮਾ ਕੇ ਮਾਇਆ ਨੂੰ ਤਿਆਗਿਆ ਹੈ, ਇਸ ਲਈ ਮੇਰੇ ਚਿੱਤ ਵਿੱਚ ਕੋਈ ਸੰਦੇਹ ਨਹੀਂ ਰਿਹਾ।
ਬਾਪੁ ਦਿਸੈ, ਵੇਜਾਤਿ ਨ ਹੋਇ ॥
ਜਿਸ ਦਾ ਪਿਉ ਪ੍ਰਗਟ ਹੈ, ਉਹ ਦੋਗਲਾ ਨਹੀ ਹੋ ਸਕਦਾ।
ਏਕੇ ਕਉ, ਨਾਹੀ ਭਉ ਕੋਇ ॥
ਇਕ ਸੁਆਮੀ ਨੂੰ ਕੋਈ ਡਰ ਨਹੀਂ।
ਕਰਤਾ ਕਰੇ, ਕਰਾਵੈ ਸੋਇ ॥੩॥
ਉਹ ਸਿਰਜਣਹਾਰ ਸਾਰਾ ਕੁਝ ਕਰਦਾ ਹੈ ਅਤੇ ਹੋਰਨਾਂ ਤੋਂ ਕਰਾਉਂਦਾ ਹੈ।
ਸਬਦਿ ਮੁਏ; ਮਨੁ, ਮਨ ਤੇ ਮਾਰਿਆ ॥
ਜੋ ਨਾਮ ਦੁਆਰਾ ਮਰ ਜਾਂਦਾ ਹੈ; ਉਹ ਮਨੂਏ ਰਾਹੀਂ ਹੀ ਆਪਣੇ ਮਨੂਏ ਨੂੰ ਜਿੱਤ ਲੈਂਦਾ ਹੈ।
ਠਾਕਿ ਰਹੇ ਮਨੁ, ਸਾਚੈ ਧਾਰਿਆ ॥
ਇਸ ਤਰ੍ਹਾਂ ਆਪਣੇ ਮਨ ਨੂੰ ਹੋੜ ਕੇ ਉਹ ਇਸ ਨੂੰ ਸੱਚੇ ਸਾਹਿਬ ਅੰਦਰ ਟਿਕਾਈ ਰੱਖਦਾ ਹੈ।
ਅਵਰੁ ਨ ਸੂਝੈ, ਗੁਰ ਕਉ ਵਾਰਿਆ ॥
ਉਹ ਹੋਰਸ ਕਿਸੇ ਨੂੰ ਨਹੀਂ ਜਾਣਦਾ ਅਤੇ ਆਪਣੇ ਗੁਰਾਂ ਉਤੋਂ ਘੋਲੀ ਜਾਂਦਾ ਹੈ।
ਨਾਨਕ, ਨਾਮਿ ਰਤੇ ਨਿਸਤਾਰਿਆ ॥੪॥੩॥
ਨਾਮ ਨਾਲ ਰੰਗੀਜਣ ਦੁਆਰਾ, ਹੇ ਨਾਨਕ! ਉਹ ਪਾਰ ਉਤਰ ਜਾਂਦਾ ਹੈ।
ਬਿਲਾਵਲੁ ਮਹਲਾ ੧ ॥
ਬਿਲਾਵਲ ਪਹਿਲੀ ਪਾਤਿਸ਼ਾਹੀ।
ਗੁਰ ਬਚਨੀ, ਮਨੁ ਸਹਜ ਧਿਆਨੇ ॥
ਗੁਰਾਂ ਦੇ ਉਪਦੇਸ਼ ਦੁਆਰਾ, ਇਨਸਾਨ ਸੁਆਮੀ ਦੇ ਸਿਮਰਨ ਨੂੰ ਪਰਾਪਤ ਕਰ ਲੈਂਦਾ ਹੈ।
ਹਰਿ ਕੈ ਰੰਗਿ ਰਤਾ, ਮਨੁ ਮਾਨੇ ॥
ਪ੍ਰਭੂ ਦੇ ਪ੍ਰੈਮ ਨਾਲ ਰੰਗੀਜ, ਇਨਸਾਨ ਰੱਜ ਜਾਂਦਾ ਹੈ।
ਮਨਮੁਖ, ਭਰਮਿ ਭੁਲੇ ਬਉਰਾਨੇ ॥
ਝੱਲੇ, ਆਪ-ਹੁਦਰੇ ਸੰਦੇਹ ਅੰਦਰ ਭਟਕਦੇ ਹਨ।
ਹਰਿ ਬਿਨੁ, ਕਿਉ ਰਹੀਐ? ਗੁਰ ਸਬਦਿ ਪਛਾਨੇ ॥੧॥
ਰੱਬ ਦੇ ਬਗੈਰ ਆਦਮੀ ਕਿਸ ਤਰ੍ਹਾਂ ਰਹਿ ਸਕਦਾ ਹੈ? ਉਹ ਗੁਰਾਂ ਦੇ ਉਪਦੇਸ਼ ਰਾਹੀਂ ਅਨੁਭਵ ਕੀਤਾ ਜਾਂਦਾ ਹੈ।
ਬਿਨੁ ਦਰਸਨ, ਕੈਸੇ ਜੀਵਉ ਮੇਰੀ ਮਾਈ ॥
ਪ੍ਰਭੂ ਦੇ ਦੀਦਾਰ ਬਾਝੋਂ, ਮੈਂ ਕਿਸ ਤਰ੍ਹਾਂ ਜੀਉਂਦਾ ਰਹਿ ਸਕਦਾ ਹਾਂ, ਹੇ ਮੇਰੀ ਮਾਤਾ?
ਹਰਿ ਬਿਨੁ ਜੀਅਰਾ ਰਹਿ ਨ ਸਕੈ ਖਿਨੁ; ਸਤਿਗੁਰਿ ਬੂਝ ਬੁਝਾਈ ॥੧॥ ਰਹਾਉ ॥
ਵਾਹਿਗੁਰੂ ਦੇ ਬਾਝੋਂ ਮੇਰੀ ਜਿੰਦੜੀ ਇਕ ਮੁਹਤ ਹਭਰ ਲਈ ਭੀ ਬਚ ਨਹੀਂ ਸਕਦੀ। ਸੱਚੇ ਗੁਰਾਂ ਨੇ ਮੈਨੂੰ ਇਹ ਸੱਚੀ ਸਮਝ ਦਰਸਾ ਦਿੱਤੀ ਹੈ। ਠਹਿਰਾਉ।
ਮੇਰਾ ਪ੍ਰਭੁ ਬਿਸਰੈ, ਹਉ ਮਰਉ ਦੁਖਾਲੀ ॥
ਆਪਣੇ ਸੁਆਮੀ ਭੁਲਾ ਕੇ ਮੈਂ ਤਕਲੀਫ ਅੰਦਰ ਮਰਦੀ ਹਾਂ।
ਸਾਸਿ ਗਿਰਾਸਿ ਜਪਉ, ਅਪੁਨੇ ਹਰਿ ਭਾਲੀ ॥
ਆਪਣੇ ਹਰ ਇਕ ਸੁਆਸ ਅਤੇ ਬੁਰਕੀ ਨਾਲ ਮੈਂ ਆਪਣੇ ਵਾਹਿਗੁਰੂ ਨੂੰ ਸਿਮਰਦੀ ਅਤੇ ਭਾਲਦੀ ਹਾਂ।
ਸਦ ਬੈਰਾਗਨਿ, ਹਰਿ ਨਾਮੁ ਨਿਹਾਲੀ ॥
ਮੈਂ ਸਦੀਵ ਹੀ ਨਿਰਲੇਪ ਰਹਿੰਦੀ ਹਾਂ ਅਤੇ ਵਾਹਿਗੁਰੂ ਦੇ ਨਾਮ ਨਾਲ ਪਰਸੰਨ ਹੁੰਦੀ ਹਾਂ।
ਅਬ ਜਾਨੇ ਗੁਰਮੁਖਿ, ਹਰਿ ਨਾਲੀ ॥੨॥
ਗੁਰਾਂ ਦੀ ਦਇਆ ਦੁਆਰਾ ਹੁਣ ਮੈਂ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਅਨੁਭਵ ਕਰ ਲਿਆ ਹੈ।
ਅਕਥ ਕਥਾ, ਕਹੀਐ ਗੁਰ ਭਾਇ ॥
ਗੁਰਾਂ ਦੀ ਰਜ਼ਾ ਅੰਦਰ ਵਸਦ ਦੁਆਰਾ ਪ੍ਰਭੂ ਦੀ ਅਕਹਿ ਵਾਰਤਾ ਵਰਣਨ ਕੀਤੀ ਜਾਂਦੀ ਹੈ।
ਪ੍ਰਭੁ ਅਗਮ ਅਗੋਚਰੁ, ਦੇਇ ਦਿਖਾਇ ॥
ਗੁਰੂ ਜੀ ਅਥਾਹ ਅਤੇ ਅਗਾਧ ਸੁਆਮੀ ਨੂੰ ਵਿਖਾਲ ਦਿੰਦੇ ਹਨ।
ਬਿਨੁ ਗੁਰ ਕਰਣੀ, ਕਿਆ ਕਾਰ ਕਮਾਇ? ॥
ਗੁਰਾਂ ਦੇ ਬਗੈਰ, ਜੀਵਨ ਦੀ ਕਿਹੜੀ ਰਹਿਣੀ-ਬਹਿਣੀ ਅਤੇ ਸੇਵਾ ਕਮਾਈ ਜਾ ਸਕਦੀ ਹੈ?
ਹਉਮੈ ਮੇਟਿ ਚਲੈ, ਗੁਰ ਸਬਦਿ ਸਮਾਇ ॥੩॥
ਆਪਣੀ ਹੰਗਤਾ ਮਾਰ ਕੇ ਅਤੇ ਗੁਰਾਂ ਦੇ ਮਾਰਗ ਤੇ ਟੁਰ ਕੇ ਮੈਂ ਨਾਮ ਅੰਦਰ ਲੀਨ ਹੋ ਗਿਆ ਹਾਂ।
ਮਨਮੁਖੁ ਵਿਛੁੜੈ, ਖੋਟੀ ਰਾਸਿ ॥
ਅਧਰਮੀ ਪ੍ਰਭੂ ਨਾਲੋਂ ਵਿਛੜ ਗਏ ਹਨ ਅਤੇ ਕੂੜੀ ਪੂੰਜੀ ਇਕੱਤਰ ਕਰਦੇ ਹਨ।
ਗੁਰਮੁਖਿ ਨਾਮਿ, ਮਿਲੈ ਸਾਬਾਸਿ ॥
ਗੁਰੂ-ਸਮਰਪਣਾਂ ਨੂੰ ਪ੍ਰਭੂ ਦੇ ਨਾਮ ਦੀ ਪ੍ਰਭਤਾ ਪਰਾਪਤ ਹੁੰਦੀ ਹੈ।
ਹਰਿ ਕਿਰਪਾ ਧਾਰੀ, ਦਾਸਨਿ ਦਾਸ ॥
ਵਾਹਿਗੁਰੂ ਨੇ ਮੇਰੇ ਉਤੇ ਮਿਹਰ ਕੀਤੀ ਹੈ ਅਤੇ ਮੈਨੂੰ ਆਪਣਿਆਂ ਗੋਲਿਆਂ ਦਾ ਗੋਲਾ ਬਣਾ ਲਿਆ ਹੈ।
ਜਨ ਨਾਨਕ, ਹਰਿ ਨਾਮ ਧਨੁ ਰਾਸਿ ॥੪॥੪॥
ਸੁਆਮੀ ਦਾ ਨਾਮ ਨਫਰ ਨਾਨਕ ਦੀ ਦੋਲਤ ਅਤੇ ਪੂੰਜੀ ਹੈ।
ਬਿਲਾਵਲੁ ਮਹਲਾ ੩ ਘਰੁ ੧
ਬਿਲਾਵਲ ਤੀਜੀ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਧ੍ਰਿਗੁ ਧ੍ਰਿਗੁ ਖਾਇਆ, ਧ੍ਰਿਗੁ ਧ੍ਰਿਗੁ ਸੋਇਆ; ਧ੍ਰਿਗੁ ਧ੍ਰਿਗੁ, ਕਾਪੜੁ ਅੰਗਿ ਚੜਾਇਆ ॥
ਲਾਨ੍ਹਤ, ਲਾਨ੍ਹਤ ਹੈ ਖਾਧ ਖੁਰਾਕ ਨੂੰ, ਲਾਨ੍ਹਤ, ਲਾਨ੍ਹਤ ਨੀਂਦਰ ਨੂੰ ਅਤੇ ਲਾਨ੍ਹਤ ਲਾਨ੍ਹਤ ਪੁਸ਼ਾਕ ਨੂੰ, ਜੋ ਆਦਮੀ ਸਰੀਰ ਉਤੇ ਪਾਉਂਦਾ ਹੈ।
ਧ੍ਰਿਗੁ ਸਰੀਰੁ, ਕੁਟੰਬ ਸਹਿਤ ਸਿਉ; ਜਿਤੁ ਹੁਣਿ ਖਸਮੁ ਨ ਪਾਇਆ ॥
ਧ੍ਰਿਕਾਰ ਹੈ ਟੱਬਰ ਕਬੀਲੇ ਅਤੇ ਮਿੱਤਰਤਾ ਸਮੇਤ ਦੇਹ ਨੂੰ, ਜਦ ਕਿ ਇਨਸਾਨ, ਹੁਣ ਆਪਣੇ ਸੁਆਮੀ ਨੂੰ ਪਰਾਪਤ ਨਹੀਂ ਕਰਦਾ।
ਪਉੜੀ ਛੁੜਕੀ, ਫਿਰਿ ਹਾਥਿ ਨ ਆਵੈ; ਅਹਿਲਾ ਜਨਮੁ ਗਵਾਇਆ ॥੧॥
ਮੌਕਾ ਗੁਆਚਿਆ ਹੋਇਆ, ਮੁੜ ਕੇ ਹੱਥ ਨਹੀਂ ਲੱਗਦਾ ਅਤੇ ਆਦਮੀ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ।
ਦੂਜਾ ਭਾਉ ਨ ਦੇਈ ਲਿਵ ਲਾਗਣਿ; ਜਿਨਿ ਹਰਿ ਕੇ ਚਰਣ ਵਿਸਾਰੇ ॥
ਜਿਸ ਨੇ ਸਾਈਂ ਦੇ ਚਰਨ ਭੁਲਾ ਦਿੱਤੇ ਹਨ, ਦਵੈਤ-ਭਾਵ ਉਸ ਦਾ ਪ੍ਰੇਮ ਪ੍ਰਭੂ ਨਾਲ ਨਹੀਂ ਪੈਣ ਦਿੰਦਾ।
ਜਗਜੀਵਨ ਦਾਤਾ ਜਨ ਸੇਵਕ ਤੇਰੇ; ਤਿਨ ਕੇ ਤੈ ਦੂਖ ਨਿਵਾਰੇ ॥੧॥ ਰਹਾਉ ॥
ਜੇ ਜਗਤ ਨੂੰ ਜਿੰਦ-ਜਾਨ ਬਖਸ਼ਣਹਾਰ ਸੁਆਮੀ! ਤੇਰੇ ਅਣਗਿਣਤ ਨੌਕਰ ਅਤੇ ਨਫਰ ਹਨ। ਤੂੰ ਉਨ੍ਹਾਂ ਨੂੰ ਸਾਰੇ ਦੁਖੜੇ ਦੂਰ ਕਰਦਾ ਹੈਂ। ਠਹਿਰਾਉ।
ਤੂ ਦਇਆਲੁ ਦਇਆਪਤਿ ਦਾਤਾ; ਕਿਆ ਏਹਿ ਜੰਤ ਵਿਚਾਰੇ? ॥
ਮੇਰੇ ਦਾਤਾਰ ਮਾਲਕ! ਤੂੰ ਮੇਰਾ ਮਿਹਰਬਾਨ ਰਹਿਮਤ ਦਾ ਸੁਆਮੀ ਹੈ, ਇਹ ਗਰੀਬ ਜੀਵ ਤੇਰੇ ਅੱਗੇ ਕੀ ਹਨ?
ਮੁਕਤ ਬੰਧ ਸਭਿ ਤੁਝ ਤੇ ਹੋਏ; ਐਸਾ ਆਖਿ ਵਖਾਣੇ ॥
ਬੰਦਖਲਾਸ ਅਤੇ ਬੱਝੇ ਹੋਏ ਸਮੂਹ ਤੇਰੇ ਤੋਂ ਹੀ ਹਨ। ਇੰਜ ਹੀ ਕਹਿਣਾ ਅਤੇ ਆਖਣਾ ਮੁਨਾਸਬ ਹੈ।
ਗੁਰਮੁਖਿ ਹੋਵੈ ਸੋ ਮੁਕਤੁ ਕਹੀਐ; ਮਨਮੁਖ ਬੰਧ ਵਿਚਾਰੇ ॥੨॥
ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਬੰਦਖਲਾਸ ਆਖਿਆ ਜਾਂਦਾ ਹੈ ਅਤੇ ਨਿਹੱਥਲ ਆਪ-ਹੁਦਰੇ ਨਰੜ ਲਏ ਜਾਂਦੇ ਹਨ।
ਸੋ ਜਨੁ ਮੁਕਤੁ, ਜਿਸੁ ਏਕ ਲਿਵ ਲਾਗੀ; ਸਦਾ ਰਹੈ ਹਰਿ ਨਾਲੇ ॥
ਕੇਵਲ ਉਹ ਜਣਾ ਹੀ ਬੰਦਖਲਾਸ ਹੈ, ਜਿਸ ਦੀ ਪ੍ਰੀਤ ਇਕ ਸਾਹਿਬ ਨਾਲ ਲੱਗੀ ਹੋਈ ਹੈ ਅਤੇ ਜੋ ਹਮੇਸ਼ਾਂ ਸਾਹਿਬ ਨਾਲ ਵੱਸਦਾ ਹੈ।
ਤਿਨ ਕੀ ਗਹਣ ਗਤਿ, ਕਹੀ ਨ ਜਾਈ; ਸਚੈ ਆਪਿ ਸਵਾਰੇ ॥
ਉਸ ਦੀ ਡੂੰਘਾਈ ਅਤੇ ਉਚਾਈ ਵਰਣਨ ਕੀਤੀ ਨਹੀਂ ਜਾ ਸਕਦੀ। ਸੱਚਾ ਸੁਆਮੀ ਖੁਦ ਉਸ ਨੂੰ ਸ਼ਸ਼ੋਭਤ ਕਰਦਾ ਹੈ।
ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ; ਨਾ ਉਰਵਾਰਿ, ਨ ਪਾਰੇ ॥੩॥
ਜੋ ਵਹਿਮ ਅੰਦਰ ਭਟਕਦੇ ਹਨ, ਉਹ ਅਧਰਮੀ ਆਖਾ ਜਾਂਦੇ ਹਨ। ਉਹ ਨਾਂ ਉਰਲੇ ਕਿਨਾਰੇ ਤੇਹਨ ਅਤੇ ਨਾਂ ਹੀ ਪਰਲੇ ਤੇ।
ਜਿਸ ਨੋ ਨਦਰਿ ਕਰੇ ਸੋਈ ਜਨੁ ਪਾਏ; ਗੁਰ ਕਾ ਸਬਦੁ ਸਮ੍ਹ੍ਹਾਲੇ ॥
ਜਿਸ ਤੇ ਸੁਆਮੀ ਮਿਹਰ ਧਾਰਦਾ ਹੈ, ਉਹ ਪੁਰਸ਼ ਨੂੰ ਪਾ ਲੈਂਦਾ ਹੈ ਅਤੇ ਗੁਰਾਂ ਦੀ ਬਾਣੀ ਦਾ ਧਿਆਨ ਧਾਰਦਾ ਹੈ।
ਹਰਿ ਜਨ, ਮਾਇਆ ਮਾਹਿ ਨਿਸਤਾਰੇ ॥
ਮੋਹਨੀ ਅੰਦਰ ਰਹਿੰਦਾ ਹੋਇਆ ਸੁਆਮੀ ਦਾ ਗੋਲਾ ਪਾਰ ਉਤਰ ਜਾਂਦਾ ਹੈ।
ਨਾਨਕ, ਭਾਗੁ ਹੋਵੈ ਜਿਸੁ ਮਸਤਕਿ; ਕਾਲਹਿ ਮਾਰਿ ਬਿਦਾਰੇ ॥੪॥੧॥
ਨਾਨਕ, ਜਿਸ ਦੇ ਮੱਥੇ ਉਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਹ ਮੌਤ ਨੂੰ ਤਬਾਹ ਅਤੇ ਬਰਬਾਦ ਕਰ ਦਿੰਦਾ ਹੈ।
ਬਿਲਾਵਲੁ ਮਹਲਾ ੩ ॥
ਬਿਲਾਵਲ ਤੀਜੀ ਪਾਤਿਸ਼ਾਹੀ।
ਅਤੁਲੁ, ਕਿਉ ਤੋਲਿਆ ਜਾਇ? ॥
ਅਜੋਖ ਸੁਆਮੀ ਕਿਸ ਤਰ੍ਹਾਂ ਜੋਖਿਆ ਜਾ ਸਕਦਾ ਹੈ।
ਦੂਜਾ ਹੋਇ, ਤ ਸੋਝੀ ਪਾਇ ॥
ਜੇਕਰ ਕੋਈ ਹੋਰ ਉਸ ਜਿੱਡਾ ਵੱਡਾ ਹੋਵੇ, ਕੇਵਲ ਤਦ ਹੀ ਉਹ ਉਸ ਨੂੰ ਸਮਝ ਸਕਦਾ ਹੈ।
ਤਿਸ ਤੇ ਦੂਜਾ ਨਾਹੀ ਕੋਇ ॥
ਉਸ ਦੇ ਬਗੈਰ ਹੋਰ ਕੋਈ ਨਹੀਂ।
ਤਿਸ ਦੀ ਕੀਮਤਿ ਕਿਕੂ ਹੋਇ ॥੨॥
ਉਸ ਦਾ ਮੁੱਲ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
ਗੁਰ ਪਰਸਾਦਿ ਵਸੈ ਮਨਿ ਆਇ ॥
ਗੁਰਾਂ ਦੀ ਦਇਆ ਦੁਆਰਾ ਸਾਈਂ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ।
ਤਾ ਕੋ ਜਾਣੈ, ਦੁਬਿਧਾ ਜਾਇ ॥੧॥ ਰਹਾਉ ॥
ਜੇਕਰ ਬੰਦੇ ਦਾ ਦਵੈਤ-ਭਾਵ ਦੂਰ ਹੋ ਜਾਂਦਾ ਹੈ, ਕੇਵਲ ਤਦ ਹੀ ਉਹ ਸਾਹਿਬ ਨੂੰ ਸਮਝਦਾ ਹੈ। ਠਹਿਰਾਉ।
ਆਪਿ ਸਰਾਫੁ ਕਸਵਟੀ ਲਾਏ ॥
ਸਾਹਿਬ ਖੁਦ ਹੀ ਪਾਰਖੂ ਹੈ ਅਤੇ ਘਸਵਟੀ ਉਤੇ ਲਾਉਂਦਾ ਹੈ।
ਆਪੇ ਪਰਖੇ ਆਪਿ ਚਲਾਏ ॥
ਉਹ ਆਪ ਹੀ ਰੁਪਏ ਦੀ ਜਾਂਚ ਪੜਤਾਲ ਕਰ ਕੇ ਆਪ ਹੀ ਇਸ ਨੂੰ ਚਲਾਉਂਦਾ ਹੈ।
ਆਪੇ ਤੋਲੇ ਪੂਰਾ ਹੋਇ ॥
ਪੂਰਨ ਤੋਲਾ ਬਣ ਕੇ, ਸੁਆਮੀ ਖੁਦ ਹੀ ਤੋਲਦਾ ਹੈ।
ਆਪੇ ਜਾਣੈ ਏਕੋ ਸੋਇ ॥੨॥
ਉਹ ਅਦੁੱਤੀ ਸੁਆਮੀ ਆਪ ਹੀ ਹਰ ਸ਼ੈ ਜਾਣਦਾ ਹੈ।
ਮਾਇਆ ਕਾ ਰੂਪੁ, ਸਭੁ ਤਿਸ ਤੇ ਹੋਇ ॥
ਮੋਹਨੀ ਦੇ ਸਾਰੇ ਸਰੂਪ ਉਸ ਤੋਂ ਹੀ ਉਤਪੰਨ ਹੁੰਦੇ ਹਨ।
ਜਿਸ ਨੋ ਮੇਲੇ, ਸੁ ਨਿਰਮਲੁ ਹੋਇ ॥
ਕੇਵਲ ਉਹ ਹੀ ਪਵਿੱਤਰ ਹੁੰਦਾ ਹੈ, ਜਿਸ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ ਹੈ।
ਜਿਸ ਨੋ ਲਾਏ, ਲਗੈ ਤਿਸੁ ਆਇ ॥
ਮਾਇਆ ਉਸ ਨੂੰ ਚਿਮੜਦੀ ਹੈ ਜਿਸ ਨਾਲ ਪ੍ਰਭੂ ਇਯ ਨੂੰ ਚਮੇੜਦਾ ਹੈ।
ਸਭੁ ਸਚੁ ਦਿਖਾਲੇ, ਤਾ ਸਚਿ ਸਮਾਇ ॥੩॥
ਜਦ ਉਹ ਆਪਣਾ ਸਮੂਹ ਸੱਚ ਇਨਸਾਨ ਨੂੰ ਵਿਖਾਲ ਦਿੰਦਾ ਹੈ ਜਦ ਉਹ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
ਆਪੇ ਲਿਵ, ਧਾਤੁ ਹੈ ਆਪੇ ॥
ਸਾਹਿਬ ਆਪ ਪਰਮਾਰਥ ਹੈ ਅਤੇ ਆਪੇ ਹੀ ਮਾਦਾ-ਪ੍ਰਸਤੀ।
ਆਪਿ ਬੁਝਾਏ, ਆਪੇ ਜਾਪੇ ॥
ਉਹ ਆਪੇ ਦਰਸਾਉਂਦਾ ਹੈ ਤੇ ਆਪਹੀ ਪ੍ਰਗਟ ਹੋ ਜਾਂਦਾ ਹੈ।
ਆਪੇ ਸਤਿਗੁਰੁ, ਸਬਦੁ ਹੈ ਆਪੇ ॥
ਪ੍ਰਭੂ ਆਪ ਸੱਚਾ ਗੁਰੂ ਹੈ ਅਤੇ ਆਪ ਹੀ ਗੁਰਬਾਣੀ।
ਨਾਨਕ, ਆਖਿ ਸੁਣਾਏ ਆਪੇ ॥੪॥੨॥
ਨਾਨਕ, ਪ੍ਰਭੂ ਆਪ ਹੀ ਗੁਰਬਾਣੀ ਨੂੰ ਉਚਾਰਦਾ ਹੈ ਅਤੇ ਪ੍ਰਚਾਰਦਾ ਹੈ।
ਬਿਲਾਵਲੁ ਮਹਲਾ ੩ ॥
ਬਿਲਾਵਲ ਤੀਜੀ ਪਾਤਿਸ਼ਾਹੀ।
ਸਾਹਿਬ ਤੇ ਸੇਵਕੁ, ਸੇਵ ਸਾਹਿਬ ਤੇ; ਕਿਆ ਕੋ ਕਹੈ ਬਹਾਨਾ? ॥
ਮੇਰੇ ਸੁਆਮੀ ਨੇ ਮੈਨੂੰ ਆਪਣਾ ਗੋਲਾ ਬਣਾ ਲਿਆ ਹੈ ਅਤੇ ਸੁਆਮੀ ਨੇ ਹੀ ਮੈਨੂੰ ਆਪਣੀ ਸੇਵਾ ਬਖਸ਼ੀ ਹੈ। ਹੋਰ ਕਿਹੜੀ ਦਲੀਲ ਕੋਈ ਦੇ ਸਕਦਾ ਹੈ?
ਐਸਾ ਇਕੁ ਤੇਰਾ ਖੇਲੁ ਬਨਿਆ ਹੈ; ਸਭ ਮਹਿ ਏਕੁ ਸਮਾਨਾ ॥੧॥
ਤੇਰੀ ਇਹੋ ਜਿਹੀ ਖੇਡ ਹੈ ਜੇ ਮੇਰੇ ਅਦੁੱਤੀ ਪ੍ਰਭੂ! ਕਿ ਤੂੰ ਸਾਰਿਆਂ ਅੰਦਰ ਰਮਿਆ ਹੋਇਆ ਹੈਂ।
ਸਤਿਗੁਰਿ ਪਰਚੈ, ਹਰਿ ਨਾਮਿ ਸਮਾਨਾ ॥
ਜਦ ਸੱਚੇ ਗੁਰੂ ਜੀ ਰੀਝ ਜਾਂਦੇ ਹਨ ਤਾਂ ਇਨਸਾਨ ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
ਜਿਸੁ ਕਰਮੁ ਹੋਵੈ, ਸੋ ਸਤਿਗੁਰੁ ਪਾਏ; ਅਨਦਿਨੁ ਲਾਗੈ ਸਹਜ ਧਿਆਨਾ ॥੧॥ ਰਹਾਉ ॥
ਜਿਸ ਉਤੇ ਵਾਹਿਗੁਰੂ ਦੀ ਰਹਿਮਤ ਹੈ, ਉਹ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ ਅਤੇ ਰਾਤ ਦਿਨ ਉਹ ਸੁਖੈਨ ਹੀ ਸਿਮਰਨ ਵਿੱਚ ਲੀਨ ਰਹਿੰਦਾ ਹੈ। ਠਹਿਰਾਉ।
ਕਿਆ ਕੋਈ ਤੇਰੀ ਸੇਵਾ ਕਰੇ? ਕਿਆ ਕੋ ਕਰੇ ਅਭਿਮਾਨਾ? ॥
ਆਦਮੀ ਕਿਸ ਤਰ੍ਹਾਂ ਤੇਰੀ ਟਹਿਲ ਕਮਾ ਸਕਦਾ ਹੈ, ਹੇ ਸਾਈਂ? ਕਿਸ ਤਰ੍ਹਾਂ ਉਹ ਆਪਣੇ ਉਦਮ ਤੇ ਹੰਕਾਰ ਕਰ ਸਕਦਾ ਹੈ?
ਜਬ ਅਪੁਨੀ ਜੋਤਿ, ਖਿੰਚਹਿ ਤੂ ਸੁਆਮੀ! ਤਬ ਕੋਈ, ਕਰਉ ਦਿਖਾ ਵਖਿਆਨਾ ॥੨॥
ਜਦ ਤੂੰ ਆਪਣੀ ਸੱਤਿਆ ਖਿੱਚ ਲੈਂਦਾ ਹੈ ਤਦ ਕੀ ਕੋਈ ਬੋਲ ਕੇ ਵਿਖਾਲ ਸਕਦਾ ਹੈ, ਹੇ ਪ੍ਰਭੂ!
ਆਪੇ ਗੁਰੁ, ਚੇਲਾ ਹੈ ਆਪੇ; ਆਪੇ ਗੁਣੀ ਨਿਧਾਨਾ ॥
ਹੇ ਮਾਲਕ! ਤੂੰ ਆਪ ਗੁਰੂ ਹੈ ਆਪ ਹੀ ਮੁਰੀਦ ਅਤੇ ਆਪ ਹੀ ਨੇਕੀਆਂ ਦਾ ਖਜਾਨਾ ਹੈ।
ਜਿਉ ਆਪਿ ਚਲਾਏ, ਤਿਵੈ ਕੋਈ ਚਾਲੈ; ਜਿਉ ਹਰਿ ਭਾਵੈ ਭਗਵਾਨਾ ॥੩॥
ਜਿਸ ਤਰ੍ਹਾਂ ਤੂੰ ਟੋਰਦਾ ਹੈ ਅਤੇ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਹੇ ਭਾਗਾਂ ਵਾਲੇ ਪ੍ਰਭੂ! ਉਸੇ ਤਰ੍ਹਾਂ ਹੀ ਕੋਈ ਟੁਰਦਾ ਹੈ।
ਕਹਤ ਨਾਨਕੁ, ਤੂ ਸਾਚਾ ਸਾਹਿਬੁ; ਕਉਣੁ ਜਾਣੈ ਤੇਰੇ ਕਾਮਾਂ? ॥
ਗੁਰੂ ਜੀ ਫੁਰਮਾਉਂਦੇ ਹਨ ਤੂੰ ਸੱਚਾ ਸੁਆਮੀ ਹੈਂ ਤੇਰੇ ਕੰਮਾਂ-ਕਾਜਾਂ ਨੂੰ ਕੌਣ ਜਾਣਦਾ ਹੈ?
ਇਕਨਾ ਘਰ ਮਹਿ ਦੇ ਵਡਿਆਈ; ਇਕਿ ਭਰਮਿ ਭਵਹਿ ਅਭਿਮਾਨਾ ॥੪॥੩॥
ਕਈਆਂ ਨੂੰ ਤੂੰ ਉਨ੍ਹਾਂ ਦੇ ਘਰ ਅੰਦਰ ਹੀ ਪ੍ਰਭਤਾ ਬਖਸ਼ਦਾ ਹੈਂ ਅਤੇ ਕਈ ਵਹਿਮ ਅਤੇ ਹੰਕਾਰ ਅੰਦਰ ਭਟਕਦੇ ਹਨ।
ਬਿਲਾਵਲੁ ਮਹਲਾ ੩ ॥
ਬਿਲਾਵਲ ਤੀਜੀ ਪਾਤਿਸ਼ਾਹੀ।
ਪੂਰਾ ਥਾਟੁ ਬਣਾਇਆ ਪੂਰੈ; ਵੇਖਹੁ ਏਕ ਸਮਾਨਾ ॥
ਪੂਰਨ ਪ੍ਰਭੂ ਨੇ ਪੂਰੀ ਬਣਾਵਟ ਬਣਾਈ ਹੈ। ਤੂੰ ਇਕ ਪ੍ਰਭੂ ਨੂੰ ਹੀ ਸਾਰੇ ਰਮਿਆ ਹੋਟਿਆ ਦੇਖ।
ਇਸੁ ਪਰਪੰਚ ਮਹਿ, ਸਾਚੇ ਨਾਮ ਕੀ ਵਡਿਆਈ; ਮਤੁ ਕੋ ਧਰਹੁ ਗੁਮਾਨਾ ॥੧॥
ਇਹ ਖੇਡ (ਜਹਾਨ ਅੰਦਰ ਪ੍ਰਭਤਾ ਸੱਚੇ ਨਾਮ ਦੀ ਹੈ। ਇਸ ਲਈ ਕੋਈ ਜਣਾ ਆਪਣੇ ਆਪ ਤੇ ਹੰਕਾਰ ਨਾਂ ਕਰੇ।
ਸਤਿਗੁਰ ਕੀ ਜਿਸ ਨੋ ਮਤਿ ਆਵੈ; ਸੋ ਸਤਿਗੁਰ ਮਾਹਿ ਸਮਾਨਾ ॥
ਜੋ ਸੱਚੇ ਗੁਰਾਂ ਦੀ ਸਿਆਣਪ ਨੂੰ ਧਾਰਨ ਕਰ ਲੈਂਦਾ ਹੈ, ਉਹ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦਾ ਹੈ।
ਇਹ ਬਾਣੀ ਜੋ ਜੀਅਹੁ ਜਾਣੈ; ਤਿਸੁ ਅੰਤਰਿ ਰਵੈ ਹਰਿ ਨਾਮਾ ॥੧॥ ਰਹਾਉ ॥
ਜੋ ਇਸ ਗੁਰਬਾਣੀ ਨੂੰ ਦਿਲੋਂ ਅਨੁਭਵ ਕਰਦਾ ਹੈ ਉਸ ਦੇ ਹਿਰਦੇ ਅੰਦਰ ਸੁਆਮੀ ਦਾ ਨਾਮ ਵਸ ਜਾਂਦਾ ਹੈ। ਠਹਿਰਾਉ।
ਚਹੁ ਜੁਗਾ ਕਾ ਹੁਣਿ ਨਿਬੇੜਾ; ਨਰ ਮਨੁਖਾ ਨੋ, ਏਕੁ ਨਿਧਾਨਾ ॥
ਹੁਣ ਚਾਰਾਂ ਹੀ ਯੁੱਗਾਂ ਦੇ ਤਜਰਬੇ ਦਾ ਸਾਰ ਤੱਤ ਇਹ ਹੈ ਕਿ ਇਨਸਾਨ ਜਾਤੀ ਲਈ ਕੇਵਲ ਇਕ ਪ੍ਰਭੂ ਦਾ ਨਾਮ ਹੀ ਬਰਕਤਾਂ ਦਾ ਖਜਾਨਾ ਹੈ।
ਜਤੁ ਸੰਜਮ ਤੀਰਥ, ਓਨਾ ਜੁਗਾ ਕਾ ਧਰਮੁ ਹੈ; ਕਲਿ ਮਹਿ ਕੀਰਤਿ ਹਰਿ ਨਾਮਾ ॥੨॥
ਪਾਕ ਦਾਮਨੀ, ਸਵੈ-ਜ਼ਬਤ ਅਤੇ ਧਰਮ-ਅਸਥਾਨਾਂ ਦੀ ਯਾਤ੍ਰਾ ਉਨ੍ਹਾਂ ਯੁੱਗਾਂ ਦਾ ਈਮਾਨ ਹੈ। ਕਲਯੁਗ ਅੰਦਰ ਕੇਵਲ ਇਕ ਪ੍ਰਭੂ ਦੇ ਨਾਮ ਦੀ ਮਹਿਮਾ ਹੀ ਸੱਚਾ ਸੁੱਚਾ ਕਰਮ ਹੈ।
ਜੁਗਿ ਜੁਗਿ ਆਪੋ ਆਪਣਾ ਧਰਮੁ ਹੈ; ਸੋਧਿ ਦੇਖਹੁ ਬੇਦ ਪੁਰਾਨਾ ॥
ਹਰ ਇਕ ਯੁੱਗ ਦਾ ਆਪਣਾ ਨਿੱਜ ਦਾ ਈਮਾਨ ਹੈ। ਤੂੰ ਵੇਦਾਂ ਅਤੇ ਪੁਰਾਣਾਂ ਨੂੰ ਨਿਰਣਯ ਕਰ ਕੇ ਵੇਖ ਲੈ।
ਗੁਰਮੁਖਿ ਜਿਨੀ, ਧਿਆਇਆ ਹਰਿ ਹਰਿ; ਜਗਿ ਤੇ ਪੂਰੇ ਪਰਵਾਨਾ ॥੩॥
ਇਸ ਸੰਸਾਰ ਦੇ ਵਿੱਚ ਪੂਰਨ ਅਤੇ ਪਰਵਾਣਿਤ ਕੇਵਲ ਉਹ ਹਨ, ਜੋ ਗੁਰਾਂ ਦੇ ਰਾਹੀਂ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
ਕਹਤ ਨਾਨਕੁ, ਸਚੇ ਸਿਉ ਪ੍ਰੀਤਿ ਲਾਏ; ਚੂਕੈ ਮਨਿ ਅਭਿਮਾਨਾ ॥
ਗੁਰੂ ਜੀ ਫੁਰਮਾਉਂਦੇ ਹਨ, ਸੱਚੇ ਸੁਆਮੀ ਨਾਲ ਪ੍ਰੇਮ ਪਾਉਣ ਦੁਆਰਾ ਚਿੱਤ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ।
ਕਹਤ ਸੁਣਤ ਸਭੇ ਸੁਖ ਪਾਵਹਿ; ਮਾਨਤ ਪਾਹਿ ਨਿਧਾਨਾ ॥੪॥੪॥
ਜੋ ਨਾਮ ਨੂੰ ਉਚਾਰਦੇ ਅਤੇ ਸੁਣਦੇ ਹਨ, ਉਹ ਆਰਾਮ ਪਾਉਂਦੇ ਹਨ ਅਤੇ ਜੋ ਇਸ ਵਿੱਚ ਨਿਸਚਾ ਧਾਰਨ ਕਰਦੇ ਹਨ ਉਹ ਸਮੂਹ ਖਜਾਨੇ ਨੂੰ ਪ੍ਰਾਪਤ ਕਰ ਲੈਂਦੇ ਹਨ।
ਬਿਲਾਵਲੁ ਮਹਲਾ ੩ ॥
ਬਿਲਾਵਲ ਤੀਜੀ ਪਾਤਿਸ਼ਾਹੀ।
ਗੁਰਮੁਖਿ ਪ੍ਰੀਤਿ, ਜਿਸ ਨੋ ਆਪੇ ਲਾਏ ॥
ਜਿਸ ਨੂੰ ਮੁਖੀ-ਗੁਰੂ ਜੀ ਖੁਦ ਪ੍ਰਭੂ ਦੇ ਪ੍ਰੇਮ ਨਾਲ ਰੰਗਦੇ ਹਨ;
ਤਿਤੁ ਘਰਿ ਬਿਲਾਵਲੁ, ਗੁਰ ਸਬਦਿ ਸੁਹਾਏ ॥
ਉਸ ਦੇ ਧਾਮ ਅੰਦਰ ਸਮੂਹ ਖੁਸ਼ੀ ਹੈ ਅਤੇ ਉਹ ਗੁਰਾਂ ਦੀ ਬਾਣੀ ਨਾਲ ਸ਼ਸ਼ੋਭਤ ਹੋ ਜਾਂਦਾ ਹੈ।
ਮੰਗਲੁ, ਨਾਰੀ ਗਾਵਹਿ ਆਏ ॥
ਇਸਤ੍ਰੀਆਂ ਆ ਕੇ ਸੁਆਮੀ ਦੀ ਉਸਤਤੀ ਗਾਇਨ ਕਰਦੀਆਂ ਹਨ।
ਮਿਲਿ ਪ੍ਰੀਤਮ, ਸਦਾ ਸੁਖੁ ਪਾਏ ॥੧॥
ਪਿਆਰੇ ਨਾਲ ਮਿਲਣ ਦੁਆਰਾ ਸਦੀਵੀ ਸ਼ਾਂਤੀ ਪਰਾਪਤ ਹੁੰਦੀ ਹੈ।
ਹਉ ਤਿਨ ਬਲਿਹਾਰੈ, ਜਿਨ੍ਹ੍ਹ ਹਰਿ ਮੰਨਿ ਵਸਾਏ ॥
ਮੈਂ ਉਨ੍ਹਾਂ ਉਤੋਂ ਵਾਰਨੇ ਜਾਂਦਾ ਹਾਂ, ਜੋ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
ਹਰਿ ਜਨ ਕਉ ਮਿਲਿਆ, ਸੁਖੁ ਪਾਈਐ; ਹਰਿ ਗੁਣ ਗਾਵੈ ਸਹਜਿ ਸੁਭਾਏ ॥੧॥ ਰਹਾਉ ॥
ਸਾਈਂ ਦੇ ਗੋਲੋ ਨੂੰ ਮਿਲ ਕੇ ਠੰਢ-ਚੈਨ ਪਰਾਪਤ ਹੁੰਦੀ ਹੈ ਅਤੇ ਪ੍ਰਾਣੀ ਸੁਤੇਸਿਧ ਹੀ ਹਰੀ ਦਾ ਜੱਸ ਗਾਇਨ ਕਰਦਾ ਹੈ। ਠਹਿਰਾਉ।
ਸਦਾ ਰੰਗਿ ਰਾਤੇ, ਤੇਰੈ ਚਾਏ ॥
ਜੋ ਸਦੀਵ ਹੀ ਤੇਰੀ ਪ੍ਰੀਤ ਅਤੇ ਖੁਸ਼ੀ ਅੰਦਰ ਰੰਗੇ ਰਹਿੰਦੇ ਹਨ,
ਹਰਿ ਜੀਉ, ਆਪਿ ਵਸੈ ਮਨਿ ਆਏ ॥
ਹੇ ਪੂਜਯ ਪ੍ਰਭੂ! ਤੂੰ ਖੁਦ ਹੀ ਆ ਕੇ ਉਨ੍ਹਾਂ ਦੇ ਹਿਰਦੇ ਅੰਦਰ ਨਿਵਾਸ ਕਰ ਲੈਂਦਾ ਹੈਂ।
ਆਪੇ, ਸੋਭਾ ਸਦ ਹੀ ਪਾਏ ॥
ਉਹ ਖੁਦ ਹੀ ਸਦੀਵੀ ਕੀਰਤੀ ਨੂੰ ਪਰਾਪਤ ਹੋ ਜਾਂਦੇ ਹਨ।
ਗੁਰਮੁਖਿ ਮੇਲੈ, ਮੇਲਿ ਮਿਲਾਏ ॥੨॥
ਮੁੱਖੀ ਗੁਰਦੇਵ ਜੀ ਉਨ੍ਹਾਂ ਨੂੰ ਮਾਲਕ ਨਾਲ ਜੋੜ ਅਤੇ ਉਸ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
ਗੁਰਮੁਖਿ ਰਾਤੇ, ਸਬਦਿ ਰੰਗਾਏ ॥
ਗੁਰਾਂ ਦੀ ਦਇਆ ਦੁਆਰਾ ਉਹ ਸਾਹਿਬ ਦੇ ਨਾਮ ਨਾਲ ਰੰਗੀਜ, ਰੰਗੀਜ ਜਾਂਦੇ ਹਨ।
ਨਿਜ ਘਰਿ ਵਾਸਾ, ਹਰਿ ਗੁਣ ਗਾਏ ॥
ਉਹ ਆਪਣੇ ਨਿੱਜ ਦੇ ਧਾਮ ਅੰਦਰ ਵਸਦੇ ਹਨ ਅਤੇ ਵਾਹਿਗੁਰੂ ਦੀ ਮਹਿਮਾ ਗਾਇਨ ਕਰਦੇ ਹਨ।
ਰੰਗਿ ਚਲੂਲੈ, ਹਰਿ ਰਸਿ ਭਾਏ ॥
ਪ੍ਰਭੂ ਦੇ ਪ੍ਰੇਮ ਦੇ ਗੂੜ੍ਹੀ ਗੁਲਾਨਾਰੀ ਰੰਗਤ ਨਾਲ ਉਹ ਸੁਹਣੇ ਲੱਗਦੇ ਹਨ।
ਇਹੁ ਰੰਗੁ ਕਦੇ ਨ ਉਤਰੈ, ਸਾਚਿ ਸਮਾਏ ॥੩॥
ਇਹ ਰੰਗਤ ਕਦਚਿਤ ਲਹਿੰਦੀ ਨਹੀਂ ਅਤੇ ਉਹ ਸੱਚੇ ਸੁਆਮੀ ਅੰਰਦ ਲੀਨ ਹੋ ਜਾਂਦੇ ਹਨ।
ਅੰਤਰਿ ਸਬਦੁ, ਮਿਟਿਆ ਅਗਿਆਨੁ ਅੰਧੇਰਾ ॥
ਜਦ ਪ੍ਰਭੂ ਦਾ ਨਾਮ ਹਿਰਦੇ ਅੰਦਰ ਵਸ ਜਾਂਦਾ ਹੈ, ਤਾਂ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
ਸਤਿਗੁਰ ਗਿਆਨੁ, ਮਿਲਿਆ ਪ੍ਰੀਤਮੁ ਮੇਰਾ ॥
ਆਪਣੇ ਮਿੱਤ੍ਰ, ਸੱਚੇ ਗੁਰਾਂ ਨਾਲ ਮਿਲ ਕੇ ਮੈਨੂੰ ਬ੍ਰਹਿਮ ਬੋਧ ਪਰਾਪਤ ਹੋ ਗਿਆ ਹੈ।
ਜੋ ਸਚਿ ਰਾਤੇ, ਤਿਨ ਬਹੁੜਿ ਨ ਫੇਰਾ ॥
ਜੋ ਸੱਚੇ ਨਾਮ ਨਾਲ ਰੰਗੇ ਹਨ, ਉਹ ਮੁੜ ਕੇ ਆਵਾਗਉਣ ਦੇ ਚੱਕਰ ਵਿੱਚ ਨਹੀਂ ਪੈਂਦੇ।
ਨਾਨਕ ਨਾਮੁ ਦ੍ਰਿੜਾਏ, ਪੂਰਾ ਗੁਰੁ ਮੇਰਾ ॥੪॥੫॥
ਨਾਨਕ, ਮੇਰੇ ਪੂਰਨ ਗੁਰਦੇਵ ਜੀ ਪ੍ਰਾਣੀ ਦੇ ਅੰਦਰ ਨਾਮ ਨੂੰ ਪੱਕਾ ਕਰਦੇ ਹਨ।
ਬਿਲਾਵਲੁ ਮਹਲਾ ੩ ॥
ਬਿਲਾਵਲ ਤੀਜੀ ਪਾਤਿਸ਼ਾਹੀ।
ਪੂਰੇ ਗੁਰ ਤੇ, ਵਡਿਆਈ ਪਾਈ ॥
ਪੂਰਨ ਗੁਰਾਂ ਪਾਸੋਂ ਮੈਂ ਪ੍ਰਭਤਾ ਪਰਾਪਤ ਕੀਤੀ ਹੈ।
ਅਚਿੰਤ, ਨਾਮੁ ਵਸਿਆ ਮਨਿ ਆਈ ॥
ਖੁਦ-ਬ-ਖੁਦ ਹੀ ਨਾਮ ਆ ਕੇ ਮੇਰੇ ਚਿੱਤ ਅੰਦਰ ਟਿਕ ਗਿਆ ਹੈ।
ਹਉਮੈ ਮਾਇਆ, ਸਬਦਿ ਜਲਾਈ ॥
ਹੰਕਾਰ ਅਤੇ ਮੋਹਨੀ ਮੈਂ ਹੰਕਾਰ ਨਾਮ ਨਾਲ ਸਾੜ ਸੁੱਟੇ ਹਨ।
ਦਰਿ, ਸਾਚੈ ਗੁਰ ਤੇ ਸੋਭਾ ਪਾਈ ॥੧॥
ਗੁਰਾਂ ਦੇ ਰਾਹੀਂ, ਮੈਂਨੂੰ ਸੱਚੇ ਦਰਬਾਰ ਅੰਦਰ ਆਬਰੂ ਪਰਾਪਤ ਹੋਈ ਹੈ।
ਜਗਦੀਸ ਸੇਵਉ, ਮੈ ਅਵਰੁ ਨ ਕਾਜਾ ॥
ਹੁਣ ਮੈਂ ਸ਼੍ਰਿਸ਼ਟੀ ਦੇ ਸੁਆਮੀ ਦੀ ਟਹਿਲ ਕਮਾਉਂਦਾ ਹਾਂ। ਮੈਨੂੰ ਹੋਰ ਕੋਈ ਕੰਮ ਨਹੀਂ।
ਅਨਦਿਨੁ ਅਨਦੁ ਹੋਵੈ ਮਨਿ ਮੇਰੈ; ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ ॥
ਰੈਣ ਦਿਹੁੰ ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੁੰਦੀ ਹੈ ਅਤੇ ਗੁਰਾਂ ਦੇ ਰਾਹੀਂ ਮੈਂ ਮੇਰੇ ਖੁਸ਼ੀ ਦੇਣਦਾਰ ਨਾਮ ਦੀ ਦਾਤ ਦੀ ਯਾਚਨਾ ਕਰਦਾ ਹਾਂ। ਠਹਿਰਾਉ।
ਮਨ ਕੀ ਪਰਤੀਤਿ, ਮਨ ਤੇ ਪਾਈ ॥
ਚਿੱਤ ਦਾ ਭਰੋਸਾ ਮੈਂ ਆਪਣੇ ਚਿੱਤ ਤੋਂ ਹੀ ਪਰਾਪਤ ਕੀਤਾ ਹੈ।
ਪੂਰੇ ਗੁਰ ਤੇ, ਸਬਦਿ ਬੁਝਾਈ ॥
ਪੂਰਨ ਗੁਰਾਂ ਦੇ ਰਾਹੀਂ ਮੈਂ ਨਾਮ ਨੂੰ ਅਨੁਭਵ ਕਰ ਲਿਆ ਹੈ।
ਜੀਵਣ ਮਰਣੁ, ਕੋ ਸਮਸਰਿ ਵੇਖੈ ॥
ਕੋਈ ਵਿਰਲਾ ਜਣਾ ਹੀ ਜਿੰਦਗੀ ਤੇ ਮੌਤ ਨੂੰ ਇਕ ਸਮਾਨ ਵੇਖਦਾ ਹੈ।
ਬਹੁੜਿ ਨ ਮਰੈ, ਨਾ ਜਮੁ ਪੇਖੈ ॥੨॥
ਉਹ ਨਾਂ ਮੁੜ ਮਰਦਾ ਹੈ ਅਤੇ ਨਾਂ ਹੀ ਮੌਤ ਦੇ ਫਰੇਸ਼ਤੇ ਨੂੰ ਵੇਖਦਾ ਹੈ।
ਘਰ ਹੀ ਮਹਿ, ਸਭਿ ਕੋਟ ਨਿਧਾਨ ॥
ਅੰਤਹਕਰਣ ਅੰਦਰ ਹੀ ਸਾਰਿਆਂ ਖਜਾਨਿਆਂ ਦੇ ਕਿਲ੍ਹੇ ਹਨ।
ਸਤਿਗੁਰਿ ਦਿਖਾਏ, ਗਇਆ ਅਭਿਮਾਨੁ ॥
ਸੱਚੇ ਗੁਰਾਂ ਨੇ ਉਹ ਮੈਨੂੰ ਵਿਖਾਲ ਦਿੱਤੇ ਹਨ ਅਤੇ ਮੇਰਾ ਹੰਕਾਰ ਨਵਿਰਤ ਹੋ ਗਿਆ ਹੈ।
ਸਦ ਹੀ ਲਾਗਾ, ਸਹਜਿ ਧਿਆਨ ॥
ਇਸ ਲਈ ਮੇਰੀ ਬਿਰਤੀ ਹਮੇਸ਼ਾਂ ਸ਼ਰੋਮਣੀ ਸੁਆਮੀ ਨਾਲ ਜੁੜੀ ਰਹਿੰਦੀ ਹੈ,
ਅਨਦਿਨੁ ਗਾਵੈ, ਏਕੋ ਨਾਮ ॥੩॥
ਅਤੇ ਰਾਮ ਦਿਨ ਮੈਂ ਕੇਵਲ ਨਾਮ ਨੂੰ ਹੀ ਗਾਉਂਦਾ ਹਾਂ।
ਇਸੁ ਜੁਗ ਮਹਿ, ਵਡਿਆਈ ਪਾਈ ॥
ਇਸ ਯੁੱਗ ਅੰਦਰ ਮੈਂ ਮਹਾਨਤਾ ਪਰਾਪਤ ਕਰ ਲਈ ਹੈ,
ਪੂਰੇ ਗੁਰ ਤੇ, ਨਾਮੁ ਧਿਆਈ ॥
ਪੂਰਨ ਗੁਰਾਂ ਦੇ ਰਾਹੀਂ ਨਾਮ ਸਿਮਰਨ ਕਰਨ ਦੁਆਰਾ।
ਜਹ ਦੇਖਾ, ਤਹ ਰਹਿਆ ਸਮਾਈ ॥
ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਹੀ ਮੈਂ ਸਾਈਂ ਨੂੰ ਵਿਆਪਕ ਪਾਉਂਦਾ ਹਾਂ।
ਸਦਾ ਸੁਖਦਾਤਾ, ਕੀਮਤਿ ਨਹੀ ਪਾਈ ॥੪॥
ਉਹ ਹਮੇਸ਼ਾਂ ਆਰਾਮ ਬਖਸ਼ਣਹਾਰ ਹੈ। ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
ਪੂਰੈ ਭਾਗਿ, ਗੁਰੁ ਪੂਰਾ ਪਾਇਆ ॥
ਪੂਰਨ ਚੰਗੇ ਨਸੀਬਾਂ ਦੁਆਰਾ ਮੈਨੂੰ ਪੂਰਨ ਗੁਰਦੇਵ ਜੀ ਪਰਾਪਤ ਹੋਏ ਹਨ।
ਅੰਤਰਿ ਨਾਮੁ, ਨਿਧਾਨੁ ਦਿਖਾਇਆ ॥
ਅਤੇ ਉਨ੍ਹਾਂ ਨੇ ਮੈਨੂੰ ਮੇਰੇ ਹਿਰਦੇ ਅੰਦਰ ਹੀ ਨਾਮ ਦਾ ਖਜਾਨਾ ਵਿਖਾਲ ਦਿੱਤਾ ਹੈ।
ਗੁਰ ਕਾ ਸਬਦੁ, ਅਤਿ ਮੀਠਾ ਲਾਇਆ ॥
ਗੁਰਾਂ ਦੀ ਬਾਣੀ ਮੈਨੂੰ ਪਰਮ ਮਿੱਠੀ ਲੱਗਦੀ ਹੈ।
ਨਾਨਕ, ਤ੍ਰਿਸਨ ਬੁਝੀ; ਮਨਿ ਤਨਿ ਸੁਖੁ ਪਾਇਆ ॥੫॥੬॥੪॥੬॥੧੦॥
ਨਾਨਕ, ਮੇਰੀ ਖਾਹਿਸ਼ ਬੁਝ ਗਈ ਹੈ ਅਤੇ ਮੇਰੀ ਜਿੰਦੜੀ ਤੇ ਜਿਸਮ ਨੂੰ ਠੰਢ-ਚੈਨ ਪਰਾਪਤ ਹੋ ਗਈ ਹੈ।
ਰਾਗੁ ਬਿਲਾਵਲੁ ਮਹਲਾ ੪ ਘਰੁ ੩
ਰਾਗੁ ਬਿਲਾਵਲ। ਚੌਥੀ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਉਦਮ ਮਤਿ, ਪ੍ਰਭ ਅੰਤਰਜਾਮੀ; ਜਿਉ ਪ੍ਰੇਰੇ ਤਿਉ ਕਰਨਾ ॥
ਉਪਰਾਲਾ ਅਤੇ ਅਕਲ ਦਿਲਾਂ ਦੀਆਂ ਜਾਨਣਹਾਰ ਸੁਆਮੀ ਦੀਆਂ ਦਾਤਾਂ ਹਨ। ਜਿਸ ਤਰ੍ਹਾਂ ਉਹ ਉਨ੍ਹਾਂ ਦੇ ਚਿੱਤ ਵਿੱਚ ਪਾਉਂਦਾ ਹੈ, ਉਸੇ ਤਰ੍ਹਾਂ ਹੀ ਬੰਦ ਕਰਦੇ ਹਨ।
ਜਿਉ ਨਟੂਆ ਤੰਤੁ ਵਜਾਏ ਤੰਤੀ; ਤਿਉ ਵਾਜਹਿ ਜੰਤ ਜਨਾ ॥੧॥
ਜਿਸ ਤਰ੍ਹਾਂ ਸਤਾਰ ਦਾ ਬਜੰਤਰੀ ਸਤਾਰ ਦੀਆਂ ਤਾਰਾਂ ਨੂੰ ਵਜਾਉਂਦਾ ਹੈ ਉਸੇ ਤਰ੍ਹਾਂ ਹੀ ਮਨੁੱਖ-ਵਾਜੇ ਸੁਆਮੀ ਦੇ ਹੱਥਾਂ ਵਿੱਚ ਵੱਜਦੇ ਹਨ।
ਜਪਿ ਮਨ! ਰਾਮ ਨਾਮੁ ਰਸਨਾ ॥
ਹੇ ਬੰਦੇ! ਤੂੰ ਆਪਣੀ ਜੀਭ੍ਹਾ ਨਾਲ ਆਪਣੇ ਸੁਆਮੀ ਦੇ ਨਾਮ ਦਾ ਉਚਾਰਨ ਕਰ।
ਮਸਤਕਿ ਲਿਖਤ ਲਿਖੇ ਗੁਰੁ ਪਾਇਆ; ਹਰਿ ਹਿਰਦੈ ਹਰਿ ਬਸਨਾ ॥੧॥ ਰਹਾਉ ॥
ਆਪਣੇ ਮੱਥੇ ਉਤੇ ਉਕਰੀ ਹੋਈ ਲਿਖਤਾਕਾਰ ਦੀ ਬਰਕਤ ਦੁਆਰਾ, ਮੈਂ ਆਪਣੇ ਗੁਰਾਂ ਨੂੰ ਪਰਾਪਤ ਕਰ ਲਿਆ ਹੈ ਅਤੇ ਸੁਆਮੀ ਵਾਹਿਗੁਰੂ ਮੇਰੇ ਰਿਦੇ ਅੰਦਰ ਟਿਕ ਗਿਅ ਹੈ। ਠਹਿਰਾਉ।
ਮਾਇਆ ਗਿਰਸਤਿ ਭ੍ਰਮਤੁ ਹੈ ਪ੍ਰਾਨੀ; ਰਖਿ ਲੇਵਹੁ ਜਨੁ ਅਪਨਾ ॥
ਸੰਸਾਰੀ ਪਦਾਰਥਾਂ ਅੰਦਰ ਉਲਝਿਆ ਹੋਇਆ ਜੀਵ ਭਟਕਦਾ ਫਿਰਦਾ ਹੈ। ਹੇ ਸੁਆਮੀ ਵਾਹਿਗੁਰੂ! ਤੂੰ ਉਸ ਦੀ ਰੱਖਿਆ ਕਰ, ਕਿਉਂ ਜੋ ਉਹ ਤੇਰਾ ਹੀ ਨੌਕਰ ਹੈ।
ਜਿਉ ਪ੍ਰਹਿਲਾਦੁ ਹਰਣਾਖਸਿ ਗ੍ਰਸਿਓ; ਹਰਿ ਰਾਖਿਓ ਹਰਿ ਸਰਨਾ ॥੨॥
ਜਿਸ ਤਰ੍ਹਾਂ ਤੂੰ ਪ੍ਰਹਿਲਾਦ ਨੂੰ ਹਰਨਾਖਸ਼ ਦੇ ਪੰਜੇ ਤੋਂ ਬਚਾਇਆ ਸੀ ਅਤੇ ਉਸ ਨੂੰ ਆਪਣੀ ਪਨਾਹ ਦਿੱਤੀ ਸੀ।
ਕਵਨ ਕਵਨ ਕੀ ਗਤਿ ਮਿਤਿ ਕਹੀਐ? ਹਰਿ ਕੀਏ ਪਤਿਤ ਪਵੰਨਾ ॥
ਕਿੰਨਿਆਂ ਕੁ ਪਾਪੀਆਂ ਦੀ ਅਵਸਥਾ ਅਤੇ ਜੀਵਨ-ਮਰਯਾਦਾ ਮੈਂ ਵਰਣਨ ਕਰਾਂ, ਜਿਨ੍ਹਾਂ ਨੂੰ ਤੂੰ, ਹੇ ਸੁਆਮੀ! ਪਵਿੱਤਰ ਕੀਤਾ ਹੈ।
ਓਹੁ ਢੋਵੈ ਢੋਰ, ਹਾਥਿ ਚਮੁ ਚਮਰੇ; ਹਰਿ ਉਧਰਿਓ ਪਰਿਓ ਸਰਨਾ ॥੩॥
(ਰਵਿਦਾਸ) ਚੁਮਾਰ, ਜਿਸ ਦੇ ਹੱਥ ਵਿੱਚ ਚਮੜਾ ਰਹਿੰਦਾ ਸੀ ਅਤੇ ਜੋ ਮਰੇ ਹੋਏ ਡੰਗਰ ਢੌਂਦਾ ਸੀ, ਨੇ ਵਾਹਿਗੁਰੂ ਦੀ ਪਨਾਹ ਲੈ ਲਈ ਹੈ ਅਤੇ ਪਾਰ ਉਤਰ ਗਿਆ ਹੈ।
ਪ੍ਰਭ ਦੀਨ ਦਇਆਲ ਭਗਤ ਭਵ ਤਾਰਨ; ਹਮ ਪਾਪੀ ਰਾਖੁ ਪਪਨਾ ॥
ਹੇ ਮਸਕੀਨਾ ਤੇ ਮਿਹਰਬਾਨ ਸੁਆਮੀ! ਤੂੰ ਆਪਣੇ ਅਨੁਰਾਗੀਆਂ ਨੂੰ ਜਗਤ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਮੈਂ ਗੁਨਾਹਗਾਰ ਨੂੰ, ਗੁਨਾਹਾਂ ਤੋਂ ਬਚਾ।
ਹਰਿ ਦਾਸਨ ਦਾਸ ਦਾਸ ਹਮ ਕਰੀਅਹੁ; ਜਨ ਨਾਨਕ ਦਾਸ ਦਾਸੰਨਾ ॥੪॥੧॥
ਮੇਰੇ ਵਾਹਿਗੁਰੂ, ਮੈਨੂੰ ਆਪਣੇ ਗੋਲਿਆਂ ਦੇ ਗੋਲੇ ਦਾ ਗੋਲਾ ਬਣਾ ਲੈ, ਨਫਰ ਨਾਨਕ ਤੇਰਾ ਸੇਵਾਕ ਦੱਸਿਆ ਜਾਂਦਾ ਹੈ।
ਬਿਲਾਵਲੁ ਮਹਲਾ ੪ ॥
ਬਿਲਾਵਲ ਚੌਥੀ ਪਾਤਿਸ਼ਾਹੀ।
ਹਮ ਮੂਰਖ ਮੁਗਧ ਅਗਿਆਨ ਮਤੀ; ਸਰਣਾਗਤਿ ਪੁਰਖ ਅਜਨਮਾ ॥
ਮੈਂ ਮੂੜ੍ਹ, ਬੇਵਕੂਫ ਅਤੇ ਨਾਦਾਨ ਸਮਝ ਵਾਲਾ ਹਾਂ। ਮੈਂ ਤੇਰੀ ਪਨਾਹ ਲੋੜਦਾ ਹਾਂ, ਹੇ ਮੇਰੇ ਅਜੂਨੀ ਸਾਹਿਬ!
ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ! ਹਮ ਪਾਥਰ, ਹੀਨ, ਅਕਰਮਾ ॥੧॥
ਮੇਰੇ ਉਤੇ ਤਰਸ ਕਰ, ਹੇ ਮੇਰੇ ਮਾਲਕ! ਅਤੇ ਤੂੰ ਮੈਨੂੰ ਬਚਾ ਲੈ। ਮੈਂ ਨਿਕਰਮਣਾ, ਨੀਵਾਂ ਅਤੇ ਨਿਰਾਪੁਰਾ ਪੱਥਰ ਹੀ ਹਾਂ।
ਮੇਰੇ ਮਨ! ਭਜੁ ਰਾਮ ਨਾਮੈ ਰਾਮਾ ॥
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰ।
ਗੁਰਮਤਿ ਹਰਿ ਰਸੁ ਪਾਈਐ; ਹੋਰਿ ਤਿਆਗਹੁ ਨਿਹਫਲ ਕਾਮਾ ॥੧॥ ਰਹਾਉ ॥
ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਦਾ ਅੰਮ੍ਰਿਤ ਪਰਾਪਤ ਹੁੰਦਾ ਹੈ। ਤੂੰ ਹੋਰਸ ਨਿਸਫਲ ਕੰਮਾਂ-ਕਾਜਾਂ ਨੂੰ ਛੱਡ ਦੇ। ਠਹਿਰਾਉ।
ਹਰਿ ਜਨ ਸੇਵਕ, ਸੇ ਹਰਿ ਤਾਰੇ; ਹਮ ਨਿਰਗੁਨ ਰਾਖੁ ਉਪਮਾ ॥
ਸਾਹਿਬ ਦੇ ਗੋਲਿਆਂ ਅਤੇ ਨਫਰਾਂ, ਉਨ੍ਹਾਂ ਦੀ ਸਾਹਿਬ ਰੱਖਿਆ ਕਰਦਾ ਹੈ। ਮੈਂ, ਨੇਕੀ-ਵਿਹੂਣ ਦੀ ਰੱਖਿਆ ਕਰਨ ਵਿੱਚ, ਹੇ ਸੁਆਮੀ! ਤੇਰੀ ਸ਼ੋਭਾ ਹੈ।
ਤੁਝ ਬਿਨੁ ਅਵਰੁ ਨ ਕੋਈ ਮੇਰੇ ਠਾਕੁਰ; ਹਰਿ ਜਪੀਐ ਵਡੇ ਕਰੰਮਾ ॥੨॥
ਤੇਰੇ ਬਗੈਰ ਮੇਰਾ ਹੋਰ ਕੋਈ ਨਹੀਂ, ਹੇ ਸਾਹਿਬ! ਭਾਰੇ ਚੰਗੇ ਨਸੀਬਾਂ ਦੁਆਰਾ, ਵਾਹਿਗੁਰੂ ਦਾ ਸਿਮਰਨ ਕੀਤਾ ਜਾਂਦਾ ਹੈ।
ਨਾਮਹੀਨ ਧ੍ਰਿਗੁ ਜੀਵਤੇ; ਤਿਨ ਵਡ ਦੂਖ ਸਹੰਮਾ ॥
ਲਾਨ੍ਹਤ ਹੈ ਉਨ੍ਹਾਂ ਦੇ ਜੀਊਣ ਨੂੰ ਜੋ ਨਾਮ ਤੋਂ ਸੱਖਣੇ ਹਨ। ਉਹ ਭਾਰਾ ਕਸ਼ਟ ਸਹਾਰਦੇ ਹਨ।
ਓਇ ਫਿਰਿ ਫਿਰਿ ਜੋਨਿ ਭਵਾਈਅਹਿ; ਮੰਦਭਾਗੀ ਮੂੜ ਅਕਰਮਾ ॥੩॥
ਉਹ ਮੁੜ ਮੁੜ ਕੇ ਜੂਨੀਆਂ ਅੰਦਰ ਧੱਕੇ ਜਾਂਦੇ ਹਨ। ਕਿਉਂ ਜੋ ਉਹ ਨਿਕਰਮਣ ਮੂਰਖ ਰੱਬ ਦੀ ਮਿਹਰ ਤੋਂ ਸੱਖਣੇ ਹਨ।
ਹਰਿ ਜਨ ਨਾਮੁ ਅਧਾਰੁ ਹੈ; ਧੁਰਿ ਪੂਰਬਿ ਲਿਖੇ ਵਡ ਕਰਮਾ ॥
ਸਾਹਿਬ ਦੇ ਗੁਮਾਸ਼ਤਿਆਂ ਦਾ ਨਾਮ ਆਸਰਾ ਹੈ। ਉਨ੍ਹਾਂ ਲਈ ਵਾਹਿਗੁਰੂ ਨੇ ਮੁੱਢ ਤੋਂ ਹੀ ਚੰਗੇ ਭਾਗ ਲਿੱਖੇ ਹੋਏ ਹਨ।
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ; ਜਨ ਨਾਨਕ ਸਫਲੁ ਜਨੰਮਾ ॥੪॥੨॥
ਫਲਦਾਇਕ ਹੈ ਉਨ੍ਹਾਂ ਦਾ ਜੀਵਨ, ਹੇ ਗੋਲੇ ਨਾਨਕ! ਜਿਨ੍ਹਾਂ ਦੇ ਅੰਦਰ ਵੱਡੇ ਸੱਚੇ ਗੁਰਾਂ ਨੇ ਸੁਆਮੀ ਦਾ ਨਾਮ ਪੱਕਾ ਕੀਤਾ ਹੈ।
ਬਿਲਾਵਲੁ ਮਹਲਾ ੪ ॥
ਬਿਲਾਵਲ ਚੌਥੀ ਪਾਤਿਸ਼ਾਹੀ।
ਹਮਰਾ ਚਿਤੁ ਲੁਭਤ ਮੋਹਿ ਬਿਖਿਆ; ਬਹੁ ਦੁਰਮਤਿ ਮੈਲੁ ਭਰਾ ॥
ਮੇਰੇ ਮਨੂਏ ਨੂੰ ਸੰਸਾਰੀ ਮਮਤਾ ਤੇਪਾਪ ਨੇ ਲੁਭਾਇਮਾਨ ਕੀਤਾ ਹੋਇਆ ਹੈ। ਇਹ ਮੰਦੀ ਅਕਲ ਦੀ ਗੰਦਗੀ ਨਾਲ ਪਰੀਪੂਰਨ ਹੈ।
ਤੁਮ੍ਹ੍ਹਰੀ ਸੇਵਾ ਕਰਿ ਨ ਸਕਹ ਪ੍ਰਭ! ਹਮ, ਕਿਉ ਕਰਿ ਮੁਗਧ ਤਰਾ? ॥੧॥
ਮੇਰੀ ਘਾਲ ਮੈਂ ਕਮਾ ਨਹੀਂ ਸਕਦਾ, ਹੇ ਸੁਆਮੀ! ਮੈਂ ਬੇਸਮਝ ਬੰਦਾ, ਕਿਸ ਤਰ੍ਹਾਂ ਪਾਰ ਉਤਰ ਸਕਦਾ ਹਾਂ?
ਮੇਰੇ ਮਨ! ਜਪਿ; ਨਰਹਰ ਨਾਮੁ, ਨਰਹਰਾ ॥
ਹੇ ਮੇਰੀ ਜਿੰਦੜੀਏ! ਤੂੰ ਆਪਣੇ ਸੁਆਮੀ, ਇਨਜਾਨਾਂ ਦੇ ਸੁਆਮੀ ਦੇ ਨਾਮ ਦਾ ਸਿਮਰਨ ਕਰ।
ਜਨ ਊਪਰਿ ਕਿਰਪਾ ਪ੍ਰਭਿ ਧਾਰੀ; ਮਿਲਿ ਸਤਿਗੁਰ ਪਾਰਿ ਪਰਾ ॥੧॥ ਰਹਾਉ ॥
ਸੁਆਮੀ ਨੇ ਅਪਣੇ ਗੋਲੇ ਉਤੇ ਰਹਿਮਤ ਕੀਤੀ ਹੈ ਅਤੇ ਸੱਚੇ ਗੁਰਾਂ ਨਾਲ ਮਿਲ ਕੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ। ਠਹਿਰਾਉ।
ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ! ਹਰਿ ਦੇਹੁ ਮਤੀ, ਜਸੁ ਕਰਾ ॥
ਮੇਰੇ ਸੁਆਮੀ ਵਾਹਿਗੁਰੂ! ਮੇਰੇ ਬਾਬਲ ਅਤੇ ਮੇਰੇ ਨਿਰੰਕਾਰ ਮਾਲਕ, ਤੂੰ ਮੈਨੂੰ ਐਸੀ ਸਮਝ ਬਖਸ਼ ਕਿ ਮੈਂ ਤੇਰੀ ਕੀਰਤੀ ਗਾਇਨ ਕਰਾਂ।
ਤੁਮ੍ਹ੍ਹਰੈ ਸੰਗਿ ਲਗੇ, ਸੇ ਉਧਰੇ; ਜਿਉ ਸੰਗਿ ਕਾਸਟ ਲੋਹ ਤਰਾ ॥੨॥
ਜੋ ਤੇਰੇ ਨਾਲ ਜੁੜੇ ਹਨ, ਹੇ ਸੁਆਮੀ! ਉਹ ਬਚ ਜਾਂਦੇ ਹਨ ਜਿਸ ਤਰ੍ਹਾਂ ਲੱਕੜ ਨਾਲ ਲੱਗ ਕੇ ਲੋਹਾ ਪਾਰ ਉਤਰ ਜਾਂਦਾ ਹੈ।
ਸਾਕਤ ਨਰ ਹੋਛੀ ਮਤਿ ਮਧਿਮ; ਜਿਨ੍ਹ੍ਹ ਹਰਿ ਹਰਿ ਸੇਵ ਨ ਕਰਾ ॥
ਤੁੱਛ ਅਤੇ ਨੀਵੀਂ ਹੈ ਸਮਝ ਪ੍ਰਤੀਕੂਲ ਪੁਰਸ਼ਾਂ ਦੀ। ਉਹ ਸੁਆਮੀ ਮਾਲਕ ਦੀ ਟਹਿਲ ਨਹੀਂ ਕਮਾਉਂਦੇ।
ਤੇ ਨਰ ਭਾਗਹੀਨ ਦੁਹਚਾਰੀ; ਓਇ ਜਨਮਿ ਮੁਏ ਫਿਰਿ ਮਰਾ ॥੩॥
ਨਿਕਰਮਣਾ ਅਤੇ ਦੁਰਾਚਾਰੀ ਹਨ ਉਹ ਪੁਰਸ਼। ਉਹ ਮਰ ਜਾਂਦੇ ਹਨ ਅਤੇ ਮੁੜ ਮੁੜ ਕੇ ਆਵਾਗਉਣੇ ਵਿੱਚ ਪੈ ਜਾਂਦੇ ਹਨ।
ਜਿਨ ਕਉ ਤੁਮ੍ਹ੍ਹ ਹਰਿ ਮੇਲਹੁ ਸੁਆਮੀ! ਤੇ ਨ੍ਹ੍ਹਾਏ ਸੰਤੋਖ ਗੁਰ ਸਰਾ ॥
ਜਿਨ੍ਹਾਂ ਨੂੰ ਹੇ ਸਾਹਿਬ! ਤੂੰ ਆਪਣੇ ਨਾਲ ਮਿਲਾ ਲੈਂਦਾ ਹੈਂ, ਉਹ ਗੁਰਾਂ ਦੇ ਸਬਰ ਸਿਦਕ ਦੇ ਸਰੋਵਰ ਅੰਦਰ ਇਸ਼ਨਾਨ ਕਰਦੇ ਹਨ।
ਦੁਰਮਤਿ ਮੈਲੁ ਗਈ ਹਰਿ ਭਜਿਆ; ਜਨ ਨਾਨਕ ਪਾਰਿ ਪਰਾ ॥੪॥੩॥
ਵਾਹਿਗੁਰੂ ਦੇ ਸਿਮਰਨ ਦੁਆਰਾ ਮੰਦੀ ਸਮਝ ਦੀ ਗੰਦਗੀ ਧੋਤੀ ਜਾਂਦੀ ਹੈ ਅਤੇ ਗੋਲਾ ਨਾਨਕ ਪਾਰ ਉਤਰ ਜਾਂਦਾ ਹੈ।
ਬਿਲਾਵਲੁ ਮਹਲਾ ੪ ॥
ਬਿਲਾਵਲ ਚੌਥੀ ਪਾਤਿਸ਼ਾਹੀ।
ਆਵਹੁ ਸੰਤ ਮਿਲਹੁ ਮੇਰੇ ਭਾਈ! ਮਿਲਿ ਹਰਿ ਹਰਿ ਕਥਾ ਕਰਹੁ ॥
ਆਓ ਸਾਧੂਓ! ਮੇਰੇ ਭਰਾਓ, ਆਪਾਂ ਮਿਲ ਕੇ ਸੁਆਮੀ ਵਾਹਿਗੁਰੂ ਦੀ ਕਥਾ-ਵਾਰਤਾ ਕਰੀਏ।
ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ; ਖੇਵਟੁ, ਗੁਰ ਸਬਦਿ ਤਰਹੁ ॥੧॥
ਕਲਯੁੱਗ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਜਹਾਜ਼ ਹੈ ਅਤੇ ਗੁਰੂ ਜੀ ਮਲਾਹ। ਗੁਰਾਂ ਦੀ ਬਾਣੀ ਰਾਹੀਂ ਤੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ।
ਮੇਰੇ ਮਨ! ਹਰਿ ਗੁਣ ਹਰਿ ਉਚਰਹੁ ॥
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਮਾਲਕ ਦਾ ਜੱਸ ਉਚਾਰਨ ਕਰ।
ਮਸਤਕਿ ਲਿਖਤ ਲਿਖੇ ਗੁਨ ਗਾਏ; ਮਿਲਿ ਸੰਗਤਿ ਪਾਰਿ ਪਰਹੁ ॥੧॥ ਰਹਾਉ ॥
ਮੱਥੇ ਉਤੇ ਲਿਖੀ ਹੋਈ ਲਿਖਤਾਕਾਰ ਦੀ ਬਦੌਲਤ, ਸਾਧ ਸਭਾ ਅੰਦਰ, ਵਾਹਿਗੁਰੂ ਦਾ ਜੱਸ ਗਾਇਨ ਕਰਨ ਰਾਹੀਂ ਤੂੰ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾ। ਠਹਿਰਾਉ।
ਕਾਇਆ ਨਗਰ ਮਹਿ ਰਾਮ ਰਸੁ ਊਤਮੁ; ਕਿਉ ਪਾਈਐ? ਉਪਦੇਸੁ ਜਨ! ਕਰਹੁ ॥
ਦੇਹ ਦੇ ਸ਼ਹਿਰ ਅੰਦਰ ਸੁਆਮੀ ਦਾ ਸਰੇਸ਼ਟ ਅੰਮ੍ਰਿਤ ਹੈ, ਹੇ ਸਾਧੂਓ! ਮੈਨੂੰ ਸਿਖ-ਮੱਤ ਦਿਓ, ਕੈਂ ਕਿਸ ਤਰ੍ਹਾਂ ਇਸ ਨੂੰ ਪਰਾਪਤ ਕਰਾਂ?
ਸਤਿਗੁਰੁ ਸੇਵਿ ਸਫਲ ਹਰਿ ਦਰਸਨੁ; ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥੨॥
ਸੱਚੇ ਗੁਰਾਂ ਦੀ ਚਾਕਰੀ ਕਮਾ ਕੇ ਤੂੰ ਹਰੀ ਦੇ ਫਲਦਾਇਕ ਦੀਦਾਰ ਨੂੰ ਪਰਾਪਤ ਕਰ ਅਤੇ ਉਨ੍ਹਾਂ ਨੂੰ ਮਿਲ ਕੇ ਤੂੰ ਸੁਰਜੀਤ ਕਰਨਹਾਰ ਸਾਈਂ ਦੇ ਆਬਿ-ਹਿਯਾਤ ਨੂੰ ਪਾਨ ਕਰ।
ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ; ਹਰਿ ਸੰਤਹੁ! ਚਾਖਿ ਦਿਖਹੁ ॥
ਸੁਆਮੀ ਮਾਲਕ ਵਾਹਿਗੁਰੂ ਦਾ ਨਾਮ ਮਿੱਠਾ ਆਬਿ-ਹਿਯਾਤ ਹੈ, ਹੇ ਵਾਹਿਗੁਰੂ ਦੇ ਸਾਧੂਓ! ਇਸ ਨੂੰ ਚੱਖ ਕੇ ਵੇਖੋ।
ਗੁਰਮਤਿ ਹਰਿ ਰਸੁ ਮੀਠਾ ਲਾਗਾ; ਤਿਨ ਬਿਸਰੇ ਸਭਿ ਬਿਖ ਰਸਹੁ ॥੩॥
ਗੁਰਾਂ ਦੇ ਉਪਦੇਸ਼ ਦੁਆਰਾ ਸਾਈਂ ਦਾ ਅੰਮ੍ਰਿਤ ਮਿੱਠਾ ਲੱਗਦਾ ਹੈ। ਇਸ ਨਾਲ ਸਾਰੇ ਸ਼ਹਿਵਤੀ ਸੁਆਦ ਭੁੱਲ ਜਾਂਦੇ ਹਨ।
ਰਾਮ ਨਾਮੁ ਰਸੁ ਰਾਮ ਰਸਾਇਣੁ; ਹਰਿ ਸੇਵਹੁ ਸੰਤ ਜਨਹੁ! ॥
ਸੁਆਮੀ ਮਾਲਕ ਦੇ ਨਾਮ ਦਾ ਅੰਮ੍ਰਿਤ ਸਾਰਿਆਂ ਰੋਗਾਂ ਦੀ ਦਵਾਈ ਹੈ। ਪ੍ਰਭੂ ਦੀ ਟਹਿਲ ਕਮਾਓ, ਤੁਸੀਂ ਹੇ ਸਾਧੂਓ!
ਚਾਰਿ ਪਦਾਰਥ ਚਾਰੇ ਪਾਏ; ਗੁਰਮਤਿ ਨਾਨਕ, ਹਰਿ ਭਜਹੁ ॥੪॥੪॥
ਚਾਰ ਉਤਮ ਦਾਤਾਂ ਹਨ, ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਚਾਰੇ ਹੀ ਪ੍ਰਾਪਤ ਹੋ ਜਾਂਦੀਆਂ ਹਨ।
ਬਿਲਾਵਲੁ ਮਹਲਾ ੪ ॥
ਬਿਲਾਵਲ ਚੌਥੀ ਪਾਤਿਸ਼ਾਹੀ।
ਖਤ੍ਰੀ ਬ੍ਰਹਮਣੁ ਸੂਦੁ ਵੈਸੁ; ਕੋ ਜਾਪੈ ਹਰਿ ਮੰਤ੍ਰੁ ਜਪੈਨੀ ॥
ਖਤ੍ਰੀਆਂ, ਵਿਦਵਾਨਾਂ, ਕਿਸਾਨਾਂ ਅਤੇ ਸੂਦਰਾਂ ਵਿਚੋਂ ਕੋਈ ਜਣਾ ਭੀ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦਾ ਅਧਿਕਾਰ ਹੈ, ਜੋ ਨਾਮ ਸਿਮਰਨ ਦੇ ਯੋਗ ਹੈ।
ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ; ਨਿਤ ਸੇਵਹੁ ਦਿਨਸੁ ਸਭ ਰੈਨੀ ॥੧॥
ਵਿਸ਼ਾਲ ਸੱਚੇ ਗੁਰਾਂ ਨੂੰ ਸ਼ਰੋਮਣੀ ਸੁਆਮੀ ਜਾਣ ਕੇ ਤੂੰ ਉਨ੍ਹਾਂ ਦੀ ਉਪਾਸ਼ਨਾ ਕਰ ਅਤੇ ਸਮੂਹ ਦਿਨਰਾਤ ਹਮੇਸ਼ਾਂ ਹੀ ਉਨ੍ਹਾਂ ਦੀ ਘਾਲ ਕਮਾ।
ਹਰਿ ਜਨ ਦੇਖਹੁ, ਸਤਿਗੁਰੁ ਨੈਨੀ ॥
ਹੇ ਰੱਬ ਦੇ ਬੰਦਿਓ! ਤੁਸੀਂ ਆਪਣੀਆਂ ਅੱਖਾਂ ਨਾਲ ਸੱਚੇ ਗੁਰਾਂ ਨੂੰ ਵੇਖੋ।
ਜੋ ਇਛਹੁ, ਸੋਈ ਫਲੁ ਪਾਵਹੁ; ਹਰਿ ਬੋਲਹੁ ਗੁਰਮਤਿ ਬੈਨੀ ॥੧॥ ਰਹਾਉ ॥
ਗੁਰਾਂ ਦੇ ਉਪਦੇਸ਼ ਰਾਹੀਂ ਗੁਰਾਂ ਦੀ ਰੱਬੀ ਬਾਣੀ ਦਾ ਉਚਾਰਨ ਕਰਨ ਦੁਆਰਾ ਤੁਸੀਂ ਉਹ ਮੇਵੇਪਾ ਲਵੋਗੇ ਜਿਹੜੇ ਤੁਸੀਂ ਲੋੜਦੇ ਹੋ। ਠਹਿਰਾਉ।
ਅਨਿਕ ਉਪਾਵ ਚਿਤਵੀਅਹਿ ਬਹੁਤੇਰੇ; ਸਾ ਹੋਵੈ, ਜਿ ਬਾਤ ਹੋਵੈਨੀ ॥
ਪ੍ਰਾਣੀ ਅਨੇਕਾਂ ਅਤੇ ਘਣੇਰੇ ਉਪਰਾਲੇ ਸੋਚਦਾ ਹੈ ਪ੍ਰੰਤੂ ਕੇਵਲ ਉਹ ਹੀ ਹੁੰਦਾ ਹੈ ਜੋ ਕਿ ਹੋਣਾ ਹੈ।
ਅਪਨਾ ਭਲਾ ਸਭੁ ਕੋਈ ਬਾਛੈ; ਸੋ ਕਰੇ, ਜਿ ਮੇਰੈ ਚਿਤਿ ਨ ਚਿਤੈਨੀ ॥੨॥
ਸਾਰੇ ਇਨਸਾਨ ਆਪਣੀ ਭਲਿਆਈ ਲੋੜਦੇ ਹਨ। ਪ੍ਰੰਤੂ ਸੁਆਮੀ ਉਹ ਕੁਛ ਕਰਦਾ ਹੈ ਜਿਹੜੀ ਮੇਰੇ ਚਿੱਤ ਚੇਤੇ ਭੀ ਨਹੀਂ।
ਮਨ ਕੀ ਮਤਿ ਤਿਆਗਹੁ ਹਰਿ ਜਨ! ਏਹਾ ਬਾਤ ਕਠੈਨੀ ॥
ਹੇ ਬੰਦੇ! ਤੂੰ ਆਪਣੇ ਚਿੱਤ ਦੀ ਚਾਲਾਕੀ ਛੱਡ ਦੇ ਭਾਵੇਂ ਇਹ ਕਿੰਨਾ ਹੀ ਔਖਾ ਕੰਮ ਕਿਉਂ ਨਾਂ ਹੋਵੇ।
ਅਨਦਿਨੁ ਹਰਿ ਹਰਿ ਨਾਮੁ ਧਿਆਵਹੁ; ਗੁਰ ਸਤਿਗੁਰ ਕੀ ਮਤਿ ਲੈਨੀ ॥੩॥
ਵੱਡੇ ਸੱਚੇ ਗੁਰਾਂ ਪਾਸੋਂ ਸਿੱਖ-ਮਤ ਲੈ ਕੇ ਤੂੰ ਰੈਣ ਦਿਹੁੰ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
ਮਤਿ ਸੁਮਤਿ ਤੇਰੈ ਵਸਿ ਸੁਆਮੀ; ਹਮ ਜੰਤ, ਤੂ ਪੁਰਖੁ ਜੰਤੈਨੀ ॥
ਸਿਆਣਪ ਤੇ ਸਰੇਸ਼ਟ ਸਿਆਣਪ ਤੇਰੇ ਇਖਤਿਆਰ ਵਿੱਚ ਹਨ, ਹੇ ਸਾਹਿਬ! ਮੈਂ ਇਕ ਵਾਜਾ ਹਾਂ ਅਤੇ ਤੂੰ ਵਜਾਉਣ ਵਾਲਾ ਹੈਂ।
ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ! ਜਿਉ ਭਾਵੈ, ਤਿਵੈ ਬੁਲੈਨੀ ॥੪॥੫॥
ਹੇ ਗੋਲੇ ਨਾਨਕ ਦੇ ਸਿਰਜਣਹਾਰ ਸੁਆਮੀ ਮਾਲਕ! ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਮੈਂ ਬੋਲਦਾ ਹਾਂ।
ਬਿਲਾਵਲੁ ਮਹਲਾ ੪ ॥
ਬਿਲਾਵਲ ਚੌਥੀ ਪਾਤਿਸ਼ਾਹੀ।
ਅਨਦ ਮੂਲੁ ਧਿਆਇਓ ਪੁਰਖੋਤਮੁ; ਅਨਦਿਨੁ ਅਨਦ ਅਨੰਦੇ ॥
ਮੈਂ ਖੁਸ਼ੀ ਦੇ ਸੋਮੇ, ਸਰੇਸ਼ਟ ਪੁਰਸ਼ ਦਾ ਸਿਮਰਨ ਕਰਦਾ ਹਾਂ, ਅਤੇ ਹਮੇਸ਼ਾਂ ਖੁਸ਼ ਤੇ ਪਰਸੰਨ ਹਾਂ।
ਧਰਮ ਰਾਇ ਕੀ ਕਾਣਿ ਚੁਕਾਈ; ਸਭਿ ਚੂਕੇ ਜਮ ਕੇ ਛੰਦੇ ॥੧॥
ਧਰਮ ਰਾਜੇ ਦੀ ਹਕੂਮਤ ਮੇਰੇ ਉਤੇ ਨਹੀਂ ਰਹੀ ਅਤੇ ਮੌਤ ਦੇ ਦੂਤ ਦੀ ਸਾਰੀ ਮੁਛੰਦਗੀ ਮੈਂ ਲਾਹ ਸੁੱਟੀ ਹੈ।
ਜਪਿ ਮਨ! ਹਰਿ ਹਰਿ ਨਾਮੁ ਗੋੁਬਿੰਦੇ ॥
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਮਾਲਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।
ਵਡਭਾਗੀ ਗੁਰੁ ਸਤਿਗੁਰੁ ਪਾਇਆ; ਗੁਣ ਗਾਏ ਪਰਮਾਨੰਦੇ ॥੧॥ ਰਹਾਉ ॥
ਭਾਰੇ ਚੰਗੇ ਨਸੀਬਾਂ ਦੁਆਰਾ ਪਰਮ-ਅਨੰਦ ਦੇ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ। ਠਹਿਰਾਉ।
ਸਾਕਤ ਮੂੜ ਮਾਇਆ ਕੇ ਬਧਿਕ; ਵਿਚਿ ਮਾਇਆ ਫਿਰਹਿ ਫਿਰੰਦੇ ॥
ਮੂਰਖ ਮਨਮੁੱਖ ਮੋਹਨੀ ਦੇ ਕੈਦੀ ਹਨ ਅਤੇ ਮੋਹਨੀ ਅੰਦਰ ਹੀ ਭਟਕਦੇ ਰਹਿੰਦੇ ਹਨ।
ਤ੍ਰਿਸਨਾ ਜਲਤ, ਕਿਰਤ ਕੇ ਬਾਧੇ; ਜਿਉ ਤੇਲੀ ਬਲਦ ਭਵੰਦੇ ॥੨॥
ਖਾਹਿਸ਼ ਨਾਲ ਸੜੇ ਹੋਏ ਅਤੇ ਆਪਣੇ ਪੂਰਬਲੇ ਕਰਮਾਂ ਨਾਲ ਜਕੜੇ ਹੋਏ, ਉਹ ਤੇਲੀ ਦੇ ਢੱਗੇ ਦੀ ਤਰ੍ਹਾਂ ਚੱਕਰ ਕੱਟਦੇ ਹਨ।
ਗੁਰਮੁਖਿ ਸੇਵ ਲਗੇ, ਸੇ ਉਧਰੇ; ਵਡਭਾਗੀ ਸੇਵ ਕਰੰਦੇ ॥
ਗੁਰੂ-ਸਮਰਪਨ, ਜੋ ਗੁਰਾਂ ਦੀ ਚਾਕਰੀ ਕਰਦੇ ਹਨ, ਪਾਰ ਉਤਰ ਜਾਂਦੇ ਹਨ। ਪਰਮ ਚੰਗੇ ਕਰਮਾਂ ਵਾਲੇ ਗੁਰਾਂ ਦੀ ਟਹਿਲ ਸੇਵਾ ਕਮਾਉਂਦੇ ਹਨ।
ਜਿਨ ਹਰਿ ਜਪਿਆ, ਤਿਨ ਫਲੁ ਪਾਇਆ; ਸਭਿ ਤੂਟੇ ਮਾਇਆ ਫੰਦੇ ॥੩॥
ਜੋ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਹ ਮੇਵੇ ਨੂੰ ਪਾ ਲੈਂਦੇ ਹਨ ਅਤੇ ਉਨ੍ਹਾਂ ਦੇ ਮਾਇਆ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ।
ਆਪੇ ਠਾਕੁਰੁ, ਆਪੇ ਸੇਵਕੁ; ਸਭੁ ਆਪੇ ਆਪਿ ਗੋਵਿੰਦੇ ॥
ਵਾਹਿਗੁਰੂ ਖੁਦ ਮਾਲਕ ਹੈ ਅਤੇ ਖੁਦ ਹੀ ਟਹਿਲੂਆ। ਸ਼੍ਰਿਸ਼ਟੀ ਦਾ ਸੁਆਮੀ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।
ਜਨ ਨਾਨਕ ਆਪੇ ਆਪਿ ਸਭੁ ਵਰਤੈ; ਜਿਉ ਰਾਖੈ, ਤਿਵੈ ਰਹੰਦੇ ॥੪॥੬॥
ਹੋ ਗੋਲੇ ਨਾਨਕ! ਖੁਦ-ਬ-ਖੁਦ ਸਾਈਂ ਸਾਰੇ ਵਿਆਪਕ ਹੋ ਰਿਹਾ ਹੈ। ਜਿਸ ਤਰ੍ਹਾਂ ਉਹ ਸਾਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਅਸੀਂ ਰਹਿੰਦੇ ਹਾਂ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ॥
ਬਿਲਾਵਲ ਚੌਥੀ ਪਾਤਿਸ਼ਾਹੀ।
ਬੋਲਹੁ ਭਈਆ! ਰਾਮ ਨਾਮੁ ਪਤਿਤ ਪਾਵਨੋ ॥
ਹੇ ਵੀਰ! ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ ਜੋ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
ਹਰਿ ਸੰਤ ਭਗਤ ਤਾਰਨੋ ॥
ਵਾਹਿਗੁਰੂ ਆਪਣੇ ਸਾਧੂਆਂ ਅਤੇ ਸ਼ਰਧਾਲੂਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
ਹਰਿ, ਭਰਿਪੁਰੇ ਰਹਿਆ ॥
ਸੁਆਮੀ ਸਾਰੇ ਪਰੀਪੂਰਨ ਹੋ ਰਿਹਾ ਹੈ।
ਜਲਿ ਥਲੇ, ਰਾਮ ਨਾਮੁ ॥
ਸਾਈਂ ਦਾ ਨਾਮ ਸਮੁੰਦਰ ਅਤੇ ਧਰਤੀ ਅੰਦਰ ਵਿਆਪਕ ਹੈ।
ਨਿਤ ਗਾਈਐ, ਹਰਿ ਦੂਖ ਬਿਸਾਰਨੋ ॥੧॥ ਰਹਾਉ ॥
ਹੇ ਬੰਦੇ! ਤੂੰ ਸਦਾ ਹੀ ਵਾਹਿਗੁਰੂ ਦਾ ਜੱਸ ਗਾਇਨ ਕਰ, ਜੋ ਦੁੱਖੜੇ ਦੂਰ ਕਰਨ ਵਾਲਾ ਹੈ। ਠਹਿਰਾਉ।
ਹਰਿ ਕੀਆ ਹੈ, ਸਫਲ ਜਨਮੁ ਹਮਾਰਾ ॥
ਪ੍ਰਭੂ ਨੇ ਮੇਰਾ ਜੀਵਨ ਫਲਦਾਇਕ ਬਣਾ ਦਿੱਤਾ ਹੈ।
ਹਰਿ ਜਪਿਆ, ਹਰਿ ਦੂਖ ਬਿਸਾਰਨਹਾਰਾ ॥
ਮੈਂ ਦਰਦ ਦੂਰ ਕਰਨਹਾਰ ਸੁਆਮੀ ਵਾਹਿਗੁਰੂ ਦਾ ਆਰਾਧਨ ਕਰਦਾ ਹਾਂ।
ਗੁਰੁ ਭੇਟਿਆ ਹੈ ਮੁਕਤਿ ਦਾਤਾ ॥
ਮੈਂ ਮੌਖਸ਼ਸ਼ ਦੇਣਹਾਰ ਗੁਰਾਂ ਨੂੰ ਮਿਲ ਪਿਆ ਹਾਂ।
ਹਰਿ ਕੀਈ ਹਮਾਰੀ ਸਫਲ ਜਾਤਾ ॥
ਸਾਈਂ ਨੇ ਮੇਰੀ ਯਾਤ੍ਰਾ ਲਾਭਦਾਇਕ ਬਣਾ ਦਿੱਤੀ ਹੈ।
ਮਿਲਿ ਸੰਗਤੀ ਗੁਨ ਗਾਵਨੋ ॥੧॥
ਸਤਿ ਸੰਗਤ ਨਾਲ ਮਿਲ ਕੇ ਮੈਂ ਹਰੀ ਦੀ ਮਹਿਮਾ ਗਾਉਂਦਾ ਹਾਂ।
ਮਨ! ਰਾਮ ਨਾਮ ਕਰਿ ਆਸਾ ॥
ਹੇ ਮੇਰੀ ਜਿੰਦੇ ਤੂੰ ਆਪਣੀ ਉਮੈਦ ਸੁਆਮੀ ਦੇ ਨਾਮ ਤੇ ਬੰਨ੍ਹ,
ਭਾਉ ਦੂਜਾ, ਬਿਨਸਿ ਬਿਨਾਸਾ ॥
ਤਾਂ ਜੋ ਤੇਰਾ ਹੋਰਸ ਦਾ ਪਿਆਰ ਨਾਂ ਹੋ ਜਾਵੇ।
ਵਿਚਿ ਆਸਾ, ਹੋਇ ਨਿਰਾਸੀ ॥
ਜੋ ਉਮੈਦ ਅੰਦਰ ਬੇ-ਉਮੈਦ ਵਿਚਰਦਾ ਹੈ;
ਸੋ ਜਨੁ ਮਿਲਿਆ, ਹਰਿ ਪਾਸੀ ॥
ਉਹ ਪੁਰਸ਼ ਆਪਣੇ ਵਾਹਿਗੁਰੂ ਨਾਲ ਮਿਲ ਜਾਂਦਾ ਹੈ।
ਕੋਈ, ਰਾਮ ਨਾਮ ਗੁਨ ਗਾਵਨੋ ॥
ਜੇ ਕੋਈ ਸਾਹਿਬ ਦੇ ਨਾਮ ਦੀਆਂ ਸਿਫਤਾਂ ਗਾਇਨ ਕਰਦਾ ਹੈ,
ਜਨੁ ਨਾਨਕੁ, ਤਿਸੁ ਪਗਿ ਲਾਵਨੋ ॥੨॥੧॥੭॥੪॥੬॥੭॥੧੭॥
ਗੋਲੇ ਨਾਨਕ ਉੇਸ ਦੇ ਪੈਰੀਂ ਪੈਂਦਾ ਹੈ।
ਰਾਗੁ ਬਿਲਾਵਲੁ ਮਹਲਾ ੫ ਚਉਪਦੇ ਘਰੁ ੧
ਰਾਗੁ ਬਿਲਾਵਲ ਪੰਜਵੀਂ ਪਾਤਿਸ਼ਾਹੀ ਚਉਪਦੇ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਨਦਰੀ ਆਵੈ, ਤਿਸੁ ਸਿਉ ਮੋਹੁ ॥
ਪ੍ਰਾਣੀ ਉਸ ਨਾਲ ਪਿਆਰ ਪਾਉਂਦਾ ਹੈ, ਜੋ ਉਸ ਨੂੰ ਦ੍ਰਿਸ਼ਟੀ ਆਉਂਦਾ ਹੈ।
ਕਿਉ ਮਿਲੀਐ? ਪ੍ਰਭ ਅਬਿਨਾਸੀ! ਤੋਹਿ ॥
ਮੈਂ ਤੈਨੂੰ ਕਿਸ ਤਰ੍ਹਾਂ ਮਿਲ ਸਕਦਾ ਹਾਂ ਜਦ ਕਿ ਤੂੰ ਮੈਨੂੰ ਦਿਸਦਾ ਹੀ ਨਹੀਂ?
ਕਰਿ ਕਿਰਪਾ, ਮੋਹਿ ਮਾਰਗਿ ਪਾਵਹੁ ॥
ਹੇ ਮੇਰੇ ਸੁਆਮੀ! ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਆਪਣੇ ਰਸਤੇ ਤੇ ਪਾ,
ਸਾਧਸੰਗਤਿ ਕੈ, ਅੰਚਲਿ ਲਾਵਹੁ ॥੧॥
ਅਤੇ ਮੈਨੂੰ ਸਤਿ ਸੰਗਤ ਦੇ ਪੱਲੇ ਨਾਲ ਜੋੜ ਦੇ।
ਕਿਉ ਤਰੀਐ? ਬਿਖਿਆ ਸੰਸਾਰੁ ॥
ਜ਼ਹਿਰ ਦਾ ਜਗਤ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ?
ਸਤਿਗੁਰੁ ਬੋਹਿਥੁ, ਪਾਵੈ ਪਾਰਿ ॥੧॥ ਰਹਾਉ ॥
ਸੱਚੇ ਗੁਰਾਂ ਦਾ ਜਹਾਜ਼ ਪ੍ਰਾਣੀ ਦਾ ਪਾਰ ਉਤਾਰਾ ਕਰ ਦਿੰਦਾ ਹੈ। ਠਹਿਰਾਉ।
ਪਵਨ ਝੁਲਾਰੇ, ਮਾਇਆ ਦੇਇ ॥
ਸੰਸਾਰੀ ਪਦਾਰਥ ਬੰਦੇ ਨੂੰ ਹਵਾ ਦੀ ਤਰ੍ਹਾਂ ਹਲੂਣੇ ਦਿੰਦੇ ਹਨ।
ਹਰਿ ਕੇ ਭਗਤ, ਸਦਾ ਥਿਰੁ ਸੇਇ ॥
ਵਾਹਿਗੁਰੂ ਦੇ ਸੰਤ ਸਦੀਵੀਂ ਸਥਿਰ ਰਹਿੰਦੇ ਹਨ।
ਹਰਖ ਸੋਗ ਤੇ, ਰਹਹਿ ਨਿਰਾਰਾ ॥
ਖੁਸ਼ੀ ਤੇ ਗਮੀ ਵਿੱਚ ਉਹ ਨਿਰਲੇਪ ਵਿਚਰਦੇ ਹਨ।
ਸਿਰ ਊਪਰਿ, ਆਪਿ ਗੁਰੂ ਰਖਵਾਰਾ ॥੨॥
ਉਨ੍ਹਾਂ ਦੇ ਸੀਸ ਉਤੇ ਗੁਰੂ ਜੀ ਖੁਦ ਉਨ੍ਹਾਂ ਦੇ ਰਖਵਾਲੇ ਹਨ।
ਪਾਇਆ ਵੇੜੁ, ਮਾਇਆ ਸਰਬ ਭੁਇਅੰਗਾ ॥
ਮਾਇਆ ਰੂਪੀ ਸਰਪਣੀ ਨੇ ਸਾਰਿਆਂ ਨੂੰ ਆਪਣੇ ਲਪੇਟ ਵਿੱਚ ਲਿਆ ਹੋਇਆ ਹੈ।
ਹਉਮੈ ਪਚੇ, ਦੀਪਕ ਦੇਖਿ ਪਤੰਗਾ ॥
ਦੀਵੇ ਨੂੰ ਵੇਖ ਕੇ, ਪਰਵਾਨੇ ਦੇ ਸੜ ਜਾਣ ਦੀ ਵਾਂਗ ਲੋਕ ਹੰਕਾਰ ਅੰਦਰ ਸੜ ਮਰਦੇ ਹਨ।
ਸਗਲ ਸੀਗਾਰ ਕਰੇ, ਨਹੀ ਪਾਵੈ ॥
ਭਾਵੇਂ ਆਦਮੀ ਸਾਰੇ ਹਾਰ-ਸ਼ਿੰਗਾਰ ਲਾ ਲਵੇ, ਤਾਂ ਉਹ ਆਪਣੇ ਪ੍ਰਭੂ ਪਰਾਪਤ ਨਹੀਂ ਹੁੰਦਾ।
ਜਾ ਹੋਇ ਕ੍ਰਿਪਾਲੁ, ਤਾ ਗੁਰੂ ਮਿਲਾਵੈ ॥੩॥
ਜਦ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਤਦ ਉਹ ਉਸ ਨੂੰ ਪ੍ਰਭੂ ਨਾਲ ਮਿਲਾ ਦਿੰਦ ਹਨ।
ਹਉ ਫਿਰਉ ਉਦਾਸੀ, ਮੈ ਇਕੁ ਰਤਨੁ ਦਸਾਇਆ ॥
ਦਿਲੋਂ ਗਮਗੀਨ ਹੋ ਮੈਂ ਆਪਣੇ ਸੁਆਮੀ ਦੇ ਜਵੇਹਰ ਬਾਰੇ ਪੁੱਛਦੀ ਫਿਰਦੀ ਹਾਂ।
ਨਿਰਮੋਲਕੁ ਹੀਰਾ, ਮਿਲੈ ਨ ਉਪਾਇਆ ॥
ਅਣਮੁੱਲਾਂ ਜਵੇਹਰ ਕਿਸੇ ਉਪਰਾਲੇ ਨਾਲ ਪਰਾਪਤ ਨਹੀਂ ਹੁੰਦਾ।
ਹਰਿ ਕਾ ਮੰਦਰੁ, ਤਿਸੁ ਮਹਿ ਲਾਲੁ ॥
ਦੇਹ ਸੁਆਮੀ ਦਾ ਮਹਿਲ ਹੈ, ਉਸ ਦੇ ਅੰਦਰ ਸੁਆਮੀ, ਜਵੇਹਰ ਵਸਦਾ ਹੈ।
ਗੁਰਿ ਖੋਲਿਆ ਪੜਦਾ, ਦੇਖਿ ਭਈ ਨਿਹਾਲੁ ॥੪॥
ਗੁਰਾਂ ਨੇ ਪਰਦਾ ਦੂਰ ਕਰ ਦਿੱਤਾ ਹੈ ਅਤੇ ਮੈਂ ਜਵੇਹਰ ਨੂੰ ਵੇਖ ਕੇ ਪ੍ਰਸੰਨ ਹੋ ਗਈ ਹਾਂ।
ਜਿਨਿ ਚਾਖਿਆ, ਤਿਸੁ ਆਇਆ ਸਾਦੁ ॥
ਜੋ ਇਸ ਨੂੰ ਚੱਖਦਾ ਹੈ, ਉਹ ਇਸ ਦੇ ਸੁਆਦ ਨੂੰ ਜਾਣਦਾ ਹੈ,
ਜਿਉ ਗੂੰਗਾ, ਮਨ ਮਹਿ ਬਿਸਮਾਦੁ ॥
ਗੂੰਗੇ ਆਦਮੀ ਦੇ ਆਪਣੇ ਚਿੱਤ ਵਿੱਚ ਹੈਰਾਨੀ ਦੀ ਨਿਆਈਂ।
ਆਨਦ ਰੂਪੁ, ਸਭੁ ਨਦਰੀ ਆਇਆ ॥
ਪ੍ਰਸੰਨਤਾ ਸਰੂਪ ਵਾਹਿਗੁਰੂ ਨੂੰ ਮੈਂ ਹਰ ਜਗ੍ਹਾ ਵੇਖਦਾ ਹਾਂ।
ਜਨ ਨਾਨਕ, ਹਰਿ ਗੁਣ ਆਖਿ ਸਮਾਇਆ ॥੫॥੧॥
ਵਾਹਿਗੁਰੂ ਦਾ ਜੱਸ ਉਚਾਰ, ਗੋਲਾ ਨਾਨਕ ਉਸ ਵਿੱਚ ਲੀਨ ਹੋ ਗਿਆ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸਰਬ ਕਲਿਆਣ, ਕੀਏ ਗੁਰਦੇਵ ॥
ਪ੍ਰਕਾਸ਼ਵਾਨ ਗੁਰਾਂ ਨੇ ਮੈਨੂੰ ਸਮੂਹ-ਖੁਸ਼ੀ ਪਰਦਾਨ ਕੀਤੀ ਹੈ।
ਸੇਵਕੁ, ਅਪਨੀ ਲਾਇਓ ਸੇਵ ॥
ਆਪਣੇ ਟਹਿਲੂਏ ਨੂੰ ਉਸ ਨੇ ਆਪਣੀ ਟਹਿਲ ਸੇਵਾ ਤੇ ਲਾ ਲਿਆ ਹੈ।
ਬਿਘਨੁ ਨ ਲਾਗੈ, ਜਪਿ ਅਲਖ ਅਭੇਵ ॥੧॥
ਅਗਾਧ ਅਤੇ ਭੇਦ-ਰਹਿਤ ਸਾਹਿਬ ਦਾ ਸਿਮਰਨ ਕਰਨ ਦੁਆਰਾ ਇਨਸਾਨ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ।
ਧਰਤਿ ਪੁਨੀਤ ਭਈ, ਗੁਨ ਗਾਏ ॥
ਪ੍ਰਭੂ ਦੀ ਉਸਤਤੀ ਗਾਇਨ ਕਰਨ ਦੁਆਰਾ, (ਜਿੰਦੜੀ ਦੀ) ਜ਼ਿਮੀ ਪਵਿੱਤਰ ਹੋ ਜਾਂਦੀ ਹੈ।
ਦੁਰਤੁ ਗਇਆ, ਹਰਿ ਨਾਮੁ ਧਿਆਏ ॥੧॥ ਰਹਾਉ ॥
ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਪਾਪ ਮਿਟ ਜਾਂਦੇ ਹਨ। ਠਹਿਰਾਉ।
ਸਭਨੀ ਥਾਂਈ, ਰਵਿਆ ਆਪਿ ॥
ਸਾਈਂ ਖੁਦ ਸਾਰੀਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ,
ਆਦਿ ਜੁਗਾਦਿ, ਜਾ ਕਾ ਵਡ ਪਰਤਾਪੁ ॥
ਜਿਸ ਦਾ ਅਨੰਦ ਤਪਹੇਜ ਐਨ ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਪਰਗਟ ਹੈ।
ਗੁਰ ਪਰਸਾਦਿ, ਨ ਹੋਇ ਸੰਤਾਪੁ ॥੨॥
ਗੁਰਾਂ ਦੀ ਰਹਿਮਤ ਸਦਕਾ ਪ੍ਰਾਣੀ ਨੂੰ ਗਮ ਨਹੀਂ ਵਾਪਰਦਾ।
ਗੁਰ ਕੇ ਚਰਨ, ਲਗੇ ਮਨਿ ਮੀਠੇ ॥
ਗੁਰਾਂ ਦੇ ਚਰਨ ਮੇਰੇ ਚਿੱਤ ਨੂੰ ਮਿੱਠੜੇ ਲੱਗਦੇ ਹਨ।
ਨਿਰਬਿਘਨ ਹੋਇ, ਸਭ ਥਾਂਈ ਵੂਠੇ ॥
ਬਿਨਾ ਕਿਸੇ ਰੋਕ ਟੋਕ ਦੇ ਸੁਆਮੀ ਸਾਰਿਆਂ ਥਾਵਾਂ ਅੰਦਰ ਵਸਦਾ ਹੈ।
ਸਭਿ ਸੁਖ ਪਾਏ, ਸਤਿਗੁਰ ਤੂਠੇ ॥੩॥
ਜਦ ਸੱਚੇ ਗੁਰੂ ਜੀ ਪਰਮ ਪਰਸੰਨ ਹੋ ਜਾਂਦੇ ਹਨ, ਮੈਨੂੰ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।
ਪਾਰਬ੍ਰਹਮ ਪ੍ਰਭ, ਭਏ ਰਖਵਾਲੇ ॥
ਪਰਮ ਪ੍ਰਭੂ ਮੇਰਾ ਰਖਵਾਲਾ ਹੋ ਗਿਆ ਹੈ।
ਜਿਥੈ ਕਿਥੈ, ਦੀਸਹਿ ਨਾਲੇ ॥
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਮੈਂ ਉਸ ਨੂੰ ਆਪਣੇ ਨਾਲ ਵੇਖਦਾ ਹਾਂ।
ਨਾਨਕ, ਦਾਸ ਖਸਮਿ ਪ੍ਰਤਿਪਾਲੇ ॥੪॥੨॥
ਗੁਰੂ ਜੀ ਆਖਦੇ ਹਨ, ਆਪਣੇ ਨਫਰਾਂ ਦੀ ਪ੍ਰਭੂ ਪਾਲਣਾ-ਪੋਸਣਾ ਕਰਦਾ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸੁਖ ਨਿਧਾਨ, ਪ੍ਰੀਤਮ ਪ੍ਰਭ ਮੇਰੇ! ॥
ਹੇ ਮੇਰੇ ਪਿਆਰੇ ਪ੍ਰਭੂ! ਤੂੰ ਖੁਸ਼ੀ ਦਾ ਖਜਾਨਾ ਹੈਂ।
ਅਗਨਤ ਗੁਣ, ਠਾਕੁਰ ਪ੍ਰਭ ਤੇਰੇ ॥
ਬੇਅੰਤ ਹਨ ਤੇਰੀਆਂ ਚੰਗਿਆਈਆਂ, ਹੇ ਮੇਰੇ ਸੁਆਮੀ ਮਾਲਕ!
ਮੋਹਿ ਅਨਾਥ, ਤੁਮਰੀ ਸਰਣਾਈ ॥
ਮੈਂ, ਯਤੀਮ ਨੇ ਤੇਰੀ ਪਨਾਹ ਲਈ ਹੈ।
ਕਰਿ ਕਿਰਪਾ, ਹਰਿ ਚਰਨ ਧਿਆਈ ॥੧॥
ਹੇ ਪ੍ਰਭੂ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੈਂ ਤੇਰੇ ਚਰਨਾਂ ਦਾ ਆਰਾਧਨ ਕਰਾਂ।
ਦਇਆ ਕਰਹੁ! ਬਸਹੁ ਮਨਿ ਆਇ ॥
ਮੇਰੇ ਮਾਲਕ, ਮੇਰੇ ਉਤੇ ਦਰਸ ਦਰ ਅਤੇ ਤੂੰ ਮੇਰੇ ਹਿਰਦੇ ਅੰਦਰ ਆ ਕੇ ਟਿਕ ਜਾ,
ਮੋਹਿ ਨਿਰਗੁਨ, ਲੀਜੈ ਲੜਿ ਲਾਇ ॥ ਰਹਾਉ ॥
ਅਤੇ ਮੈਂ ਗੁਣ-ਵਿਹੂਣੇ ਨੂੰ ਆਪਣੇ ਪੱਲੇ ਨਾਲ ਜੋੜ ਲੈ। ਠਹਿਰਾਉ।
ਪ੍ਰਭੁ ਚਿਤਿ ਆਵੈ, ਤਾ ਕੈਸੀ ਭੀੜ ॥
ਜੇਕਰ ਮੈਂ ਪ੍ਰਭੂ ਦਾ ਆਰਾਧਨ ਕਰਾਂ ਤਦ ਮੈਨੂੰ ਕਿਹੜੀ ਬਿਪਤਾ ਵਾਪਰ ਸਕਦੀ ਹੈ।
ਹਰਿ ਸੇਵਕ, ਨਾਹੀ ਜਮ ਪੀੜ ॥
ਰੱਬ ਦਾ ਗੋਲਾ ਯੱਮ ਦਾ ਦੁੱਖ ਨਹੀਂ ਉਠਾਉਂਦਾ।
ਸਰਬ ਦੂਖ, ਹਰਿ ਸਿਮਰਤ ਨਸੇ ॥
ਉਸ ਦੀਆਂ ਸਾਰੀਆਂ ਤਕਲੀਫਾਂ ਦੌੜ ਜਾਂਦੀਆਂ ਹਨ,
ਜਾ ਕੇ ਸੰਗਿ, ਸਦਾ ਪ੍ਰਭੁ ਬਸੈ ॥੨॥
ਜੋ ਵਾਹਿਗੁਰੂ ਦਾ ਭਜਨ ਕਰਦਾ ਹੈ ਅਤੇ ਜਿਸ ਦੇ ਨਾਲ ਸੁਆਮੀ ਸਦੀਵ ਹੀ ਨਿਵਾਸ ਰੱਖਦਾ ਹੈ।
ਪ੍ਰਭ ਕਾ ਨਾਮੁ, ਮਨਿ ਤਨਿ ਆਧਾਰੁ ॥
ਸਾਹਿਬ ਦਾ ਨਾਮ ਮੇਰੀ ਜਿੰਦੜੀ ਅਤੇ ਦੇਹ ਦਾ ਆਸਰਾ ਹੈ,
ਬਿਸਰਤ ਨਾਮੁ, ਹੋਵਤ ਤਨੁ ਛਾਰੁ ॥
ਅਤੇ ਨਾਮ ਨੂੰ ਭੁਲਾ ਕੇ ਦੇਹ ਸੁਆਹ ਹੋ ਜਾਂਦੀ ਹੈ।
ਪ੍ਰਭ ਚਿਤਿ ਆਏ, ਪੂਰਨ ਸਭ ਕਾਜ ॥
ਸਾਈਂ ਦਾ ਸਿਮਰਨ ਕਰਨ ਦੁਆਰਾ ਸਾਰਜੇ ਕਾਰਜ ਰਾਸ ਹੋ ਜਾਂਦੇ ਹਨ।
ਹਰਿ ਬਿਸਰਤ, ਸਭ ਕਾ ਮੁਹਤਾਜ ॥੩॥
ਆਪਣੇ ਪ੍ਰਭੂ ਨੂੰ ਭੁੱਲਾ, ਪ੍ਰਾਣੀ ਸਾਰਿਆਂ ਦੇ ਅਧੀਨ ਹੋ ਜਾਂਦਾ ਹੈ।
ਚਰਨ ਕਮਲ ਸੰਗਿ, ਲਾਗੀ ਪ੍ਰੀਤਿ ॥
ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਪ੍ਰੇਮ ਪਾਉਣ ਦੁਆਰਾ,
ਬਿਸਰਿ ਗਈ, ਸਭ ਦੁਰਮਤਿ ਰੀਤਿ ॥
ਮੈਂ ਮੰਦੇ ਖਿਆਲਾਂ ਅਤੇ ਰਹੁ-ਰੀਤੀਆਂ ਤੋਂ ਖਲਾਸੀ ਪਾ ਗਿਆ ਹਾਂ।
ਮਨ ਤਨ ਅੰਤਰਿ, ਹਰਿ ਹਰਿ ਮੰਤ ॥
ਮੇਰੇ ਹਿਰਦੇ ਅਤੇ ਸਰੀਰ ਦੇ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਹੈ।
ਨਾਨਕ, ਭਗਤਨ ਕੈ ਘਰਿ ਸਦਾ ਅਨੰਦ ॥੪॥੩॥
ਨਾਨਕ, ਸਾਹਿਬ ਦੇ ਗੋਲਿਆਂ ਦੇ ਗ੍ਰਹਿ ਅੰਦਰ ਕਾਲ-ਸਥਾਈ ਪ੍ਰਸੰਨਤਾ ਵਸਦੀ ਹੈ।
ਰਾਗੁ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ ਗਾਵਣਾ
ਰਾਗੁ ਬਿਲਾਵਲ ਪੰਜਵੀਂ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਮੈ ਮਨਿ ਤੇਰੀ ਟੇਕ ਮੇਰੇ ਪਿਆਰੇ! ਮੈ ਮਨਿ ਤੇਰੀ ਟੇਕ ॥
ਮੇਰੇ ਚਿੱਤ ਅੰਦਰ ਤੇਰਾ ਆਸਰਾ ਹੈ, ਹੇ ਮੇਰੇ ਪ੍ਰੀਤਮ! ਮੇਰੇ ਚਿੱਤ ਅੰਦਰ ਤੇਰਾ ਆਸਰਾ ਹੈ।
ਅਵਰ ਸਿਆਣਪਾ ਬਿਰਥੀਆ ਪਿਆਰੇ! ਰਾਖਨ ਕਉ ਤੁਮ ਏਕ ॥੧॥ ਰਹਾਉ ॥
ਬੇ-ਫਾਇਦਾ ਹਨ ਹੋਰ ਅਕਲਮੰਦੀਆਂ, ਹੇ ਮੇਰੇ ਪ੍ਰੀਤਮ! ਕੇਵਲ ਤੂੰ ਹੀ ਮੇਰਾ ਰਖਵਾਲਾ ਹੈ। ਠਹਿਰਾਉ।
ਸਤਿਗੁਰੁ ਪੂਰਾ ਜੇ ਮਿਲੈ ਪਿਆਰੇ! ਸੋ ਜਨੁ ਹੋਤ ਨਿਹਾਲਾ ॥
ਜਿਸ ਨੂੰ ਪੂਰਨ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਹੇ ਮੇਰੇ ਪਿਆਰਿਆ! ਉਹ ਪੁਰਸ਼ ਪਰਸੰਨ ਹੋ ਜਾਂਦਾ ਹੈ।
ਗੁਰ ਕੀ ਸੇਵਾ ਸੋ ਕਰੇ ਪਿਆਰੇ! ਜਿਸ ਨੋ ਹੋਇ ਦਇਆਲਾ ॥
ਕੇਵਲ ਉਹ ਹੀ ਗੁਰਾਂ ਦੀ ਘਾਲ ਕਮਾਉਂਦਾ ਹੈ, ਹੇ ਪਿਆਰਿਆ! ਜਿਸ ਉਤੇ ਮਾਲਕ ਮਿਹਰਬਾਨ ਹੋ ਜਾਂਦਾ ਹੈ।
ਸਫਲ ਮੂਰਤਿ ਗੁਰਦੇਉ ਸੁਆਮੀ; ਸਰਬ ਕਲਾ ਭਰਪੂਰੇ ॥
ਅਮੋਘ ਹੈ ਵਿਅਕਤੀ ਪ੍ਰਕਾਸ਼ਵਾਨ ਗੁਰੂ-ਪਰਮੇਸ਼ਰ ਦੀ, ਜੋ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ।
ਨਾਨਕ, ਗੁਰੁ ਪਾਰਬ੍ਰਹਮੁ ਪਰਮੇਸਰੁ; ਸਦਾ ਸਦਾ ਹਜੂਰੇ ॥੧॥
ਨਾਨਕ ਗੁਰੂ ਜੀ ਖੁਦ ਹੀ ਸ਼ਰੋਮਣੀ ਸਾਹਿਬ ਮਾਲਕ ਹਨ। ਸਦੀਵੀ, ਸਦੀਵੀਂ-ਅੰਗ ਸੰਗ ਹਨ, ਉਹ ਗੁਰਦੇਵ ਜੀ।
ਸੁਣਿ ਸੁਣਿ ਜੀਵਾ ਸੋਇ ਤਿਨਾ ਕੀ; ਜਿਨ੍ਹ੍ਹ ਅਪੁਨਾ ਪ੍ਰਭੁ ਜਾਤਾ ॥
ਮੈਂ ਉਨ੍ਹਾਂ ਦੀ ਸ਼ੋਭਾ ਇਕ-ਰਸ ਸੁਣ ਕੇ ਜੀਉਂਦਾ ਹਾਂ ਜੋ ਆਪਣੇ ਸੁਆਮੀ ਨੂੰ ਜਾਣਦੇ ਹਨ।
ਹਰਿ ਨਾਮੁ ਅਰਾਧਹਿ ਨਾਮੁ ਵਖਾਣਹਿ; ਹਰਿ ਨਾਮੇ ਹੀ ਮਨੁ ਰਾਤਾ ॥
ਵਾਹਿਗੁਰੂ ਦੇ ਨਾਮ ਨੂੰ ਉਹ ਸਿਮਰਦੇ ਹਨ, ਵਾਹਿਗੁਰੂ ਦੇ ਨਾਮ ਨੂੰ ਉਹ ਉਚਾਰਦੇ ਹਨ ਅਤੇ ਵਾਹਿਗੁਰੂ ਦੇ ਨਾਮ ਨਾਲ ਹੀ ਉਨ੍ਹਾਂ ਦੀ ਆਤਮਾ ਰੰਗੀ ਹੋਈ ਹੈ।
ਸੇਵਕੁ ਜਨ ਕੀ ਸੇਵਾ ਮਾਗੈ; ਪੂਰੈ ਕਰਮਿ ਕਮਾਵਾ ॥
ਮੈਂ ਤੇਰਾ ਗੋਲਾ, ਤੇਰੇ ਸਾਧੂਆਂ ਦੀ ਟਹਿਲ ਸੇਵਾ ਦੀ ਯਾਚਨਾ ਕਰਦਾ ਹਾਂ। ਤੇਰੀ ਪੂਰਨ ਰਹਿਮਤ ਰਾਹੀਂ ਹੀ ਐਸੀ ਘਾਲ ਕਮਾਈ ਜਾਂਦੀ ਹੈ।
ਨਾਨਕ ਕੀ ਬੇਨੰਤੀ ਸੁਆਮੀ! ਤੇਰੇ ਜਨ ਦੇਖਣੁ ਪਾਵਾ ॥੨॥
ਇਹ ਹੈ ਨਾਨਕ ਦੀ ਪ੍ਰਾਰਥਨਾ, “ਹੇ ਸੁਆਮੀ! ਮੈਨੂੰ ਤੇਰੇ ਸਾਧੂਆਂ ਦਾ ਦਰਸ਼ਨ ਵੇਖਣ ਨਸੀਬ ਹੋਵੇ।
ਵਡਭਾਗੀ ਸੇ ਕਾਢੀਅਹਿ ਪਿਆਰੇ! ਸੰਤਸੰਗਤਿ ਜਿਨਾ ਵਾਸੋ ॥
ਚੰਗੀ ਕਿਸਮਤ ਵਾਲੇ ਆਖਾ ਜਾਂਦੇ ਹਨ, ਹੇ ਪਿਆਰਿਆ! ਉਹ, ਜੋ ਸਾਧ ਸੰਗਤ ਅੰਦਰ ਵਸਦੇ ਹਨ।
ਅੰਮ੍ਰਿਤ ਨਾਮੁ ਅਰਾਧੀਐ; ਨਿਰਮਲੁ ਮਨੈ ਹੋਵੈ ਪਰਗਾਸੋ ॥
ਅੰਮ੍ਰਿਤਮਈ ਅਤੇ ਪਵਿੱਤਰ ਨਾਮ ਦਾ ਚਿੰਤਨ ਕਰਨ ਦੁਆਰਾ ਆਤਮਾ ਪ੍ਰਕਾਸ਼ਵਾਨ ਹੋ ਜਾਂਦੀ ਹੈ।
ਜਨਮ ਮਰਣ ਦੁਖੁ ਕਾਟੀਐ ਪਿਆਰੇ! ਚੂਕੈ ਜਮ ਕੀ ਕਾਣੇ ॥
ਜੰਮਣ ਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ ਅਤੇ ਯੱਮ ਦਾ ਡਰ ਮਿੱਟ ਜਾਂਦਾ ਹੈ, ਹੇ ਪ੍ਰੀਤਮ!
ਤਿਨਾ ਪਰਾਪਤਿ ਦਰਸਨੁ ਨਾਨਕ; ਜੋ ਪ੍ਰਭ ਅਪਣੇ ਭਾਣੇ ॥੩॥
ਕੇਵਲ ਉਹ ਹੀ ਉਸ ਦੇ ਦੀਦਾਰ ਨੂੰ ਪਾਉਂਦੇ ਹਨ, ਹੇ ਨਾਨਕ! ਜਿਹੜੇ ਆਪਣੇ ਸੁਆਮੀ ਨੂੰ ਚੰਗੇ ਲੱਗਦੇ ਹਨ।
ਊਚ ਅਪਾਰ ਬੇਅੰਤ ਸੁਆਮੀ! ਕਉਣੁ ਜਾਣੈ ਗੁਣ ਤੇਰੇ? ॥
ਹੇ ਮੇਰੇ ਬੁਲੰਦ, ਲਾਸਾਨੀ ਅਤੇ ਅਨੰਤ ਸਾਹਿਬ! ਤੇਰੀਆਂ ਨੇਕੀਆਂ ਨੂੰ ਕੌਣ ਜਾਣ ਸਕਦਾ ਹੈ?
ਗਾਵਤੇ ਉਧਰਹਿ, ਸੁਣਤੇ ਉਧਰਹਿ; ਬਿਨਸਹਿ ਪਾਪ ਘਨੇਰੇ ॥
ਜੋ ਤੇਰੀਆਂ ਵਡਿਆਈਆਂ ਗਾਇਨ ਕਰਦੇ ਹਨ ਉਹ ਬੱਚ ਜਾਂਦੇ ਹਨ, ਬੱਚ ਜਾਂਦੇ ਉਹ ਜੋ ਉਨ੍ਹਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਦੇ ਸਾਰੇ ਪਾਪ ਕੱਟੇ ਜਾਂਦੇ ਹਨ। ਹੇ ਪ੍ਰਭੂ!
ਪਸੂ ਪਰੇਤ ਮੁਗਧ ਕਉ ਤਾਰੇ; ਪਾਹਨ ਪਾਰਿ ਉਤਾਰੈ ॥
ਤੂੰ ਡੰਗਰਾਂ, ਭੂਤਾਂ ਅਤੇ ਮੂਰਖਾਂ ਨੂੰ ਤਾਰ ਦਿੰਦਾ ਹੈਂ ਅਤੇ ਪੱਥਰਾਂ ਨੂੰ ਭੀ ਪਾਰ ਕਰ ਦਿੰਦਾ ਹੈ।
ਨਾਨਕ ਦਾਸ, ਤੇਰੀ ਸਰਣਾਈ; ਸਦਾ ਸਦਾ ਬਲਿਹਾਰੈ ॥੪॥੧॥੪॥
ਗੋਲਾ ਨਾਨਕ ਤੇਰੀ ਸਰਣਾਗਤ ਲੋੜਦਾ ਹੈ, ਹੇ ਸੁਆਮੀ! ਅਤੇ ਹਮੇਸ਼ਾ, ਹਮੇਸ਼ਾਂ ਤੇਰੇ ਉਤੋਂ ਘੋਲੀ ਜਾਂਦਾ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਬਿਖੈ ਬਨੁ ਫੀਕਾ ਤਿਆਗਿ ਰੀ ਸਖੀਏ! ਨਾਮੁ ਮਹਾ ਰਸੁ ਪੀਓ ॥
ਤੂੰ ਪਾਪ ਦੇ ਫਿਕਲੇ ਪਾਣੀ ਨੂੰ ਛੱਡ ਦੇ, ਨੀ ਮੇਰੀ ਸਹੇਲੀਏ! ਅਤੇ ਤੂੰ ਪ੍ਰਭੂ ਦੇ ਨਾਮ ਦੇ ਪਰਮ ਅੰਮ੍ਰਿਤ ਨੂੰ ਪਾਨ ਕਰ।
ਬਿਨੁ ਰਸ ਚਾਖੇ ਬੁਡਿ ਗਈ ਸਗਲੀ; ਸੁਖੀ ਨ ਹੋਵਤ ਜੀਓ ॥
ਨਾਮ ਦੇ ਅੰਮ੍ਰਿਤ ਨੂੰ ਚੱਖਣ ਦੇ ਬਗੈਰ ਸਾਰੀਆਂ ਹੀ ਡੁੱਬ ਗਈਆਂ ਹਨ ਅਤੇ ਉਨ੍ਹਾਂ ਦੀ ਆਤਮਾ ਪ੍ਰਸੰਨ ਨਹੀਂ ਹੁੰਦੀ।
ਮਾਨੁ ਮਹਤੁ ਨ ਸਕਤਿ ਹੀ ਕਾਈ; ਸਾਧਾ ਦਾਸੀ ਥੀਓ ॥
ਤੇਰੀ ਕੋਈ ਇੱਜ਼ਤ ਆਬਰੂ, ਪ੍ਰਭਤਾ ਅਤੇ ਤਾਕਤਾਂ ਨਹੀਂ ਇਸ ਲਈ ਤੂੰ ਸੰਤਾਂ ਦੀ ਬਾਂਦੀ ਬਣ ਜਾ।
ਨਾਨਕ, ਸੇ ਦਰਿ ਸੋਭਾਵੰਤੇ; ਜੋ ਪ੍ਰਭਿ ਅਪੁਨੈ ਕੀਓ ॥੧॥
ਨਾਨਕ, ਜਿਨ੍ਹਾਂ ਨੂੰ ਪ੍ਰਭੂ ਆਪਣੇ ਨਿੱਜ ਦੇ ਬਣਾ ਲੈਂਦਾ ਹੈ, ਉਹ ਉਸ ਦੇ ਦਰਬਾਰ ਅੰਦਰ ਸੁੰਦਰ ਲੱਗਦੇ ਹਨ।
ਹਰਿਚੰਦਉਰੀ ਚਿਤ ਭ੍ਰਮੁ ਸਖੀਏ! ਮ੍ਰਿਗ ਤ੍ਰਿਸਨਾ ਦ੍ਰੁਮ ਛਾਇਆ ॥
ਦ੍ਰਿਸ਼ਅਕ ਮੁਗਾਲਤਾ, ਹਰਨ ਦਾ ਝੱਲਾਪਣ ਅਤੇ ਰੁੱਖ ਦੀ ਛਾਂ ਨੇ ਬੰਦੇ ਦੇ ਮਨ ਨੂੰ ਗੁੰਮਰਾਹ ਕਰ ਲਿਆ ਹੈ, ਨੀ ਮੇਰੀ ਸਹੇਲੀਏ!
ਚੰਚਲਿ ਸੰਗਿ ਨ ਚਾਲਤੀ ਸਖੀਏ! ਅੰਤਿ ਤਜਿ ਜਾਵਤ ਮਾਇਆ ॥
ਨੀ ਸਹੇਲੀਏ! ਚੁਲਬਲੀ ਦੌਲਤ ਬੰਦੇ ਦੇ ਨਾਲ ਨਹੀਂ ਜਾਂਦੀ ਅਤੇ ਓੜਕ ਨੂੰ ਉਸ ਨੂੰ ਛੱਡ ਜਾਂਦੀ ਹੈ।
ਰਸਿ ਭੋਗਣ ਅਤਿ ਰੂਪ ਰਸ ਮਾਤੇ; ਇਨ ਸੰਗਿ ਸੂਖੁ ਨ ਪਾਇਆ ॥
ਮੌਜ ਬਹਾਰਾਂ ਮਾਨਣ ਅਤੇ ਪਰਮ ਸੁੰਦਰ ਮੁਟਿਆਰਾਂ ਨਾਲ ਭੋਗ-ਬਿਲਾਸ ਕਰਨ, ਇਨ੍ਹਾਂ ਦੀ ਸੰਗਤ ਅੰਦਰ ਕਦੇ ਕੋਈ ਆਰਾਮ ਨੂੰ ਪਰਾਪਤ ਨਹੀਂ ਹੁੰਦਾ।
ਧੰਨਿ ਧੰਨਿ ਹਰਿ ਸਾਧ ਜਨ ਸਖੀਏ! ਨਾਨਕ ਜਿਨੀ ਨਾਮੁ ਧਿਆਇਆ ॥੨॥
ਗੁਰੂ ਜੀ ਫੁਰਮਾਉਂਦੇ ਹਨ, ਸੁਲੱਖਣੇ, ਸੁਲੱਖਣੇ ਹਨ, ਨੀ ਮੇਰੀ ਸਹੇਲੀਏ! ਸਾਈਂ ਦੇ ਸੰਤ ਸਰੂਪ ਬੰਦੇ ਜੋ ਨਾਮ ਦਾ ਸਿਮਰਨ ਕਰਦੇ ਹਨ।
ਜਾਇ ਬਸਹੁ ਵਡਭਾਗਣੀ ਸਖੀਏ! ਸੰਤਾ ਸੰਗਿ ਸਮਾਈਐ ॥
ਹੇ ਮੇਰੀ ਭਾਰੇ ਭਾਗਾਂ ਵਾਲੀਏ ਸਹੇਲੀਏ! ਆਪਣੇ ਸੁਆਮੀ ਵਿੱਚ ਲੀਨ ਹੋਣ ਲਈ ਤੂੰ ਸਾਧੂਆਂ ਦੇ ਨਾਂਲ ਜਾ ਕੇ ਵਸ ਪਉ।
ਤਹ ਦੂਖ ਨ ਭੂਖ, ਨ ਰੋਗੁ ਬਿਆਪੈ; ਚਰਨ ਕਮਲ ਲਿਵ ਲਾਈਐ ॥
ਨਾਂ ਪੀੜ ਨਾਂ ਭੁੱਖ, ਨਾਂ ਹੀ ਬੀਮਾਰੀ ਬੰਦੇ ਨੂੰ ਉਥੇ ਵਾਪਰਦੀ ਹੈ ਅਤੇ ਉਸ ਦਾ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਪ੍ਰੇਮ ਪੈ ਜਾਂਦਾ ਹੈ।
ਤਹ ਜਨਮ ਨ ਮਰਣੁ, ਨ ਆਵਣ ਜਾਣਾ; ਨਿਹਚਲੁ ਸਰਣੀ ਪਾਈਐ ॥
ਉਥੇ ਨਾਂ ਪੈਦਾਇਸ਼ ਨਾਂ ਮੌਤ, ਨਾਂ ਹੀ ਆਉਣ ਅਤੇ ਜਾਣਾ ਹੈ ਅਤੇ ਇਨਸਾਨ ਪ੍ਰਭੂ ਦੀ ਕਾਲ-ਸਥਾਈ ਪਨਾਹ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
ਪ੍ਰੇਮ ਬਿਛੋਹੁ ਨ ਮੋਹੁ ਬਿਆਪੈ; ਨਾਨਕ, ਹਰਿ ਏਕੁ ਧਿਆਈਐ ॥੩॥
ਇਕ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਮਨੁੱਖ ਦੀ ਪ੍ਰੀਤ ਟੁੱਟਦੀ ਨਹੀਂ ਨਾਂ ਹੀ ਸੰਸਾਰੀ ਲਗਨ ਉਸ ਨੂੰ ਸਤਾਉਂਦੀ ਹੈ।
ਦ੍ਰਿਸਟਿ ਧਾਰਿ, ਮਨੁ ਬੇਧਿਆ ਪਿਆਰੇ! ਰਤੜੇ ਸਹਜਿ ਸੁਭਾਏ ॥
ਆਪਣੀ ਮਿਹਰ ਦੀ ਨਿਗ੍ਹਾ ਕਰ ਕੇ ਪ੍ਰੀਤਮ ਨੇ ਮੇਰੀ ਆਤਮਾ ਨੂੰ ਵਿੰਨ੍ਹ ਸੁਟਿਆ ਹੈ ਅਤੇ ਮੈਂ ਹੁਣ ਸੁਭਾਵਕ ਹੀ ਉਸਦੇ ਪ੍ਰੇਮ ਨਾਲ ਰੰਗੀ ਗਈ ਹਾਂ।
ਸੇਜ ਸੁਹਾਵੀ ਸੰਗਿ ਮਿਲਿ ਪ੍ਰੀਤਮ; ਅਨਦ ਮੰਗਲ ਗੁਣ ਗਾਏ ॥
ਆਪਣੇ ਪਿਆਰੇ ਦੇ ਨਾਲ ਮਿਲ ਕੇ ਮੇਰਾ ਪਲੰਘ ਸੁਹਾਵਣਾ ਹੋ ਗਿਆ ਹੈ ਅਤੇ ਮੈਂ ਹੁਣ ਉਸ ਦੀ ਮਹਿਮਾ ਖੁਸ਼ੀ ਤੇ ਉਮਾਹ ਨਾਲ ਗਾਉਂਦੀ ਹਾਂ।
ਸਖੀ ਸਹੇਲੀ ਰਾਮ ਰੰਗਿ ਰਾਤੀ; ਮਨ ਤਨ ਇਛ ਪੁਜਾਏ ॥
ਮੇਰੀਓ ਸੱਜਣੀਓ! ਅਤੇ ਹਮਜੋਲੜੋ, ਮੈਂ ਆਪਣੇ ਪ੍ਰਭੂ ਦੇ ਪਿਆਰ ਨਾਲ ਰੰਗੀ ਗਈ ਹਾਂ ਅਤੇ ਮੇਰੇ ਚਿੱਤ ਤੇ ਸਰੀਰ ਦੀ ਸੱਧਰ ਪੂਰੀ ਹੋ ਗਈ ਹੈ।
ਨਾਨਕ ਅਚਰਜੁ, ਅਚਰਜ ਸਿਉ ਮਿਲਿਆ; ਕਹਣਾ ਕਛੂ ਨ ਜਾਏ ॥੪॥੨॥੫॥
ਨਾਨਕ ਅਦਭੁਤ ਆਤਮਾ, ਅਦਭੁਤ ਪ੍ਰਭੂ ਦੇਨਾਲ ਅਭੇਦ ਹੋ ਗਈ ਹੈ ਅਤੇ ਉਹ ਅਵਸਥਾ ਕਿਸੇ ਤਰ੍ਹਾਂ ਭੀ ਵਰਣਨ ਨਹੀਂ ਕੀਤੀ ਜਾ ਸਕਦੀ।
ਰਾਗੁ ਬਿਲਾਵਲੁ ਮਹਲਾ ੫ ਘਰੁ ੪
ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਏਕ ਰੂਪ, ਸਗਲੋ ਪਾਸਾਰਾ ॥
ਸਾਰਾ ਆਲਮ ਇਕ ਵਾਹਿਗੁਰੂ ਦਾ ਸਰੂਪ ਹੈ।
ਆਪੇ ਬਨਜੁ, ਆਪਿ ਬਿਉਹਾਰਾ ॥੧॥
ਪ੍ਰਭੂ ਆਪ ਇਕ ਵਪਾਰ ਹੈ ਅਤੇ ਆਪੇ ਹੀ ਵਪਾਰੀ।
ਐਸੋ ਗਿਆਨੁ, ਬਿਰਲੋ ਈ ਪਾਏ ॥
ਇਹੋ ਜਿਹੀ ਸਮਝ ਕਿਸੇ ਵਿਰਲੇ ਪੁਰਸ਼ ਨੂੰ ਹੀ ਪਰਾਪਤ ਹੁੰਦੀ ਹੈ,
ਜਤ ਜਤ ਜਾਈਐ, ਤਤ ਦ੍ਰਿਸਟਾਏ ॥੧॥ ਰਹਾਉ ॥
ਜਿਥੇ ਕਿਤੇ ਭੀ ਮੈਂ ਜਾਂਦਾ ਹਾਂ ਉਥੇ ਹੀ ਮੈਂ ਉਸ ਨੂੰ ਵੇਖਦਾ ਹਾਂ। ਠਹਿਰਾਉ।
ਅਨਿਕ ਰੰਗ, ਨਿਰਗੁਨ ਇਕ ਰੰਗਾ ॥
ਇਕ ਸਰੂਪ ਵਾਲਾ ਲੱਛਣ-ਰਹਿਤ ਸੁਆਮੀ ਲੱਛਣਾਂ-ਸੰਯੁਕਤ ਅਵਸਥਾ ਅੰਦਰ ਬੇਅੰਤ ਸਰੂਪ ਧਾਰਨ ਕਰ ਲੈਂਦਾ ਹੈ।
ਆਪੇ ਜਲੁ, ਆਪ ਹੀ ਤਰੰਗਾ ॥੨॥
ਉਹ ਖੁਦ ਹੀ ਪਾਣੀ ਅਤੇ ਖੁਦ ਹੀ ਲਹਿਰਾਂ।
ਆਪ ਹੀ ਮੰਦਰੁ, ਆਪਹਿ ਸੇਵਾ ॥
ਉਹ ਖੁਦ ਦੇਹੁਰਾ ਹੈ ਅਤੇ ਖੁਦ ਹੀ ਪੂਜਾ ਹੈ।
ਆਪ ਹੀ ਪੂਜਾਰੀ, ਆਪ ਹੀ ਦੇਵਾ ॥੩॥
ਉਹ ਖੁਦ ਉਪਾਸ਼ਨਾ ਕਰਨ ਵਾਲਾ ਹੈ ਅਤੇ ਖੁਦ ਹੀ ਪੱਥਰ ਦਾ ਦੇਵਤਾ।
ਆਪਹਿ ਜੋਗ, ਆਪ ਹੀ ਜੁਗਤਾ ॥
ਪ੍ਰਭੂ ਆਪ ਹੀ ਮਿਲਾਪ ਦੀ ਵਿਦਿਆ ਹੈ ਅਤੇ ਆਪ ਹੀ ਮਿਲਾਪ ਦਾ ਮਾਰਗ।
ਨਾਨਕ ਕੇ ਪ੍ਰਭ, ਸਦ ਹੀ ਮੁਕਤਾ ॥੪॥੧॥੬॥
ਸਦੀਵ ਹੀ ਨਿਰਲੇਪ ਹੈ, ਨਾਨਕ ਦਾ ਸੁਆਮੀ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਆਪਿ ਉਪਾਵਨ, ਆਪਿ ਸਧਰਨਾ ॥
ਖੁਦ ਪ੍ਰਭੂ ਪੈਂਦਾ ਕਰਦਾ ਹੈ ਅਤੇ ਉਹ ਖੁਦ ਹੀ ਆਸਰਾ ਦਿੰਦਾ ਹੈ।
ਆਪਿ ਕਰਾਵਨ, ਦੋਸੁ ਨ ਲੈਨਾ ॥੧॥
ਆਪੇ ਹੀ ਪ੍ਰਭੂ ਇਨਸਾਨਾਂ ਕੋਲੋਂ ਕੰਮ ਕਰਾਉਂਦਾ ਹੈ ਅਤੇ ਆਪਣੇ ਉਤੇ ਕੋਈ ਇਲਜ਼ਾਮ ਨਹੀਂ ਲੈਂਦਾ।
ਆਪਨ ਬਚਨੁ, ਆਪ ਹੀ ਕਰਨਾ ॥
ਉਹ ਆਪੇ ਹੀ ਸਿੱਖਿਆ ਹੈ ਅਤੇ ਆਪੇ ਹੀ ਸਿੱਖਿਆ ਦੇਣ ਵਾਲਾ ਹੈ।
ਆਪਨ ਬਿਭਉ, ਆਪ ਹੀ ਜਰਨਾ ॥੧॥ ਰਹਾਉ ॥
ਉਹ ਆਪ ਤੇਜ਼ ਪਰਤਾਪ ਹੈ ਅਤੇ ਆਪ ਹੀ ਉਸ ਨੂੰ ਸੁਧਾਰਨ ਵਾਲਾ। ਠਹਿਰਾਉ।
ਆਪ ਹੀ ਮਸਟਿ, ਆਪ ਹੀ ਬੁਲਨਾ ॥
ਖੁਦ ਉਹ ਚੁੱਪ ਕੀਤਾ ਹੈ ਅਤੇ ਖੁਦ ਹੀ ਬੋਲਣ ਵਾਲਾ।
ਆਪ ਹੀ ਅਛਲੁ, ਨ ਜਾਈ ਛਲਨਾ ॥੨॥
ਆਪੇ ਉਹ ਨਾਂ-ਠੱਗਿਆ ਜਾਣ ਵਾਲਾ ਹੈ ਅਤੇ ਠੱਗਿਆ ਨਹੀਂ ਜਾ ਸਕਦਾ।
ਆਪ ਹੀ ਗੁਪਤ, ਆਪਿ ਪਰਗਟਨਾ ॥
ਖੁਦ ਉਹ ਅਲੋਪ ਹੈ ਅਤੇ ਖੁਦ ਹੀ ਸਪੱਸ਼ਟ।
ਆਪ ਹੀ ਘਟਿ ਘਟਿ, ਆਪਿ ਅਲਿਪਨਾ ॥੩॥
ਆਪੇ ਉਹ ਸਾਰਿਆਂ ਦਿਲਾਂ ਅੰਦਰ ਵਿਆਪਕ ਹੈ ਅਤੇ ਆਪ ਹੀ ਅਟੇਕ ਵਿਚਰਦਾ ਹੈ।
ਆਪੇ ਅਵਿਗਤੁ, ਆਪ ਸੰਗਿ ਰਚਨਾ ॥
ਉਹ ਖੁਦ ਨਿਰ-ਸੰਬੰਧਤ ਹੈ ਅਤੇ ਖੁਦ ਹੀ ਉਹ ਸੰਸਾਰ ਦੇ ਨਾਲ ਹੈ।
ਕਹੁ ਨਾਨਕ, ਪ੍ਰਭ ਕੇ ਸਭਿ ਜਚਨਾ ॥੪॥੨॥੭॥
ਗੁਰੂ ਜੀ ਫੁਰਮਾਉਂਦੇ ਹਨ, ਸਾਰੇ ਹੀ ਸੁਆਮੀ ਦੇ ਮੰਗਤੇ ਹਨ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਭੂਲੇ ਮਾਰਗੁ, ਜਿਨਹਿ ਬਤਾਇਆ ॥
ਜੋ ਭੁੱਲੇ ਹੋਏ ਪ੍ਰਾਣੀ ਨੂੰ ਮਾਲਕ ਦਾ ਰਸਤਾ ਵਿਖਾਲਦਾ ਹੈ,
ਐਸਾ ਗੁਰੁ, ਵਡਭਾਗੀ ਪਾਇਆ ॥੧॥
ਇਹੋ ਜਿਹਾ ਗੁਰੂ ਪਰਮ ਚੰਗੇ ਕਰਮਾਂ ਦੁਆਰਾ ਪਰਾਪਤ ਹੁੰਦਾ ਹੈ।
ਸਿਮਰਿ ਮਨਾ! ਰਾਮ ਨਾਮੁ ਚਿਤਾਰੇ ॥
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੇ ਨਾਮ ਦਾ ਆਰਾਧਨ ਅਤੇ ਉਚਾਰਨ ਕਰ।
ਬਸਿ ਰਹੇ ਹਿਰਦੈ, ਗੁਰ ਚਰਨ ਪਿਆਰੇ ॥੧॥ ਰਹਾਉ ॥
ਗੁਰਾਂ ਦੇ ਲਾਡਲੇ ਚਰਨ ਮੇਰੇ ਅੰਤਹਕਰਣ ਅੰਦਰ ਟਿਕੇ ਹੋਏ ਹਨ। ਠਹਿਰਾਉ।
ਕਾਮਿ ਕ੍ਰੋਧਿ ਲੋਭਿ, ਮੋਹਿ ਮਨੁ ਲੀਨਾ ॥
ਵਿਸ਼ੇ ਭੋਗ, ਗੁੱਸਾ, ਲਾਲਚ ਅਤੇ ਸੰਸਾਰੀ ਲਗਨ ਅੰਦਰ ਮੇਰਾ ਚਿੱਤ ਖਚਤ ਹੋਇਆ ਹੋਇਆ ਹੈ।
ਬੰਧਨ ਕਾਟਿ, ਮੁਕਤਿ ਗੁਰਿ ਕੀਨਾ ॥੨॥
ਬੇੜੀਆਂ ਕੱਟ ਕੇ ਗੁਰਾਂ ਨੇ ਮੈਨੂੰ ਬੰਦ-ਖਲਾਸ ਕਰ ਦਿੱਤਾ ਹੈ।
ਦੁਖ ਸੁਖ ਕਰਤ, ਜਨਮਿ ਫੁਨਿ ਮੂਆ ॥
ਖੁਸ਼ੀ ਤੇ ਗਮੀ ਸਹਾਰਦਾ ਹੋਇਆ ਪ੍ਰਾਣੀ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਚਰਨ ਕਮਲ, ਗੁਰਿ ਆਸ੍ਰਮੁ ਦੀਆ ॥੩॥
ਗੁਰਾਂ ਦੇ ਕੰਵਲ ਰੂਪੀ ਚਰਨ ਉਸ ਨੂੰ ਠੰਢ-ਚੈਨ ਪਰਦਾਨ ਕਰਦੇ ਹਨ।
ਅਗਨਿ ਸਾਗਰ, ਬੂਡਤ ਸੰਸਾਰਾ ॥
ਅੱਗ ਦੇ ਸਮੁੰਦਰ ਵਿੱਚ ਜਗਤ ਡੁੱਬਦਾ ਜਾ ਰਿਹਾ ਹੈ।
ਨਾਨਕ, ਬਾਹ ਪਕਰਿ; ਸਤਿਗੁਰਿ ਨਿਸਤਾਰਾ ॥੪॥੩॥੮॥
ਭੁਜਾ ਤੋਂ ਫੜ ਕੇ ਸੱਚੇ ਗੁਰਾਂ ਨੇ ਮੈਨੂੰ ਬਚਾ ਲਿਆ ਹੈ, ਹੇ ਨਾਨਕ!
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਤਨੁ ਮਨੁ ਧਨੁ, ਅਰਪਉ ਸਭੁ ਅਪਨਾ ॥
ਆਪਣੀ ਦੇਹ, ਆਤਮਾ ਅਤੇ ਸਮੂਹ ਧਨ-ਦੌਲਤ ਮੈਂ ਆਪਣੇ ਸੁਆਮੀ ਦੇ ਸਮਰਪਨ ਕਰਦਾ ਹਾਂ।
ਕਵਨ ਸੁ ਮਤਿ? ਜਿਤੁ ਹਰਿ ਹਰਿ ਜਪਨਾ ॥੧॥
ਉਹ ਕਿਹੜੀ ਸਿਆਣਪ ਹੈ, ਜਿਸ ਦੁਆਰਾ ਮੈਂ ਆਪਣੇ ਮਾਲਕ ਦਾ ਸਿੋਮਰਨ ਕਰਾਂ?
ਕਰਿ ਆਸਾ, ਆਇਓ ਪ੍ਰਭ ਮਾਗਨਿ ॥
ਉਮੈਦ ਧਾਰ ਕੇ, ਮੈਂ ਸੁਆਮੀ ਕੋਲੋਂ ਮੰਗਣ ਲਈ ਆਇਆ ਹਾਂ,
ਤੁਮ੍ਹ੍ਹ ਪੇਖਤ, ਸੋਭਾ ਮੇਰੈ ਆਗਨਿ ॥੧॥ ਰਹਾਉ ॥
ਤੈਨੂੰ ਵੇਖ ਕੇ ਮੇਰਾ ਵਿਹੜਾ (ਹਿਰਦਾ) ਸ਼ਸ਼ੋਭਤ ਹੋ ਗਿਆ ਹੈ। ਠਹਿਰਾਉ।
ਅਨਿਕ ਜੁਗਤਿ ਕਰਿ, ਬਹੁਤੁ ਬੀਚਾਰਉ ॥
ਅਨੰਤ ਤਰੀਕੇ ਇਖਤਿਆਰ ਕਰ ਕੇ ਮੈਂ ਬੜਾ ਹੀ ਸਾਹਿਬ ਦੀ ਵੀਚਾਰ ਕਰਦਾ ਹਾਂ,
ਸਾਧਸੰਗਿ, ਇਸੁ ਮਨਹਿ ਉਧਾਰਉ ॥੨॥
ਅਤੇ ਸਤਿ ਸੰਗਤ ਅੰਦਰ ਆਪਣੀ ਇਸ ਆਤਮਾ ਦਾ ਪਾਰ ਉਤਾਰਾ ਕਰਦਾ ਹਾਂ।
ਮਤਿ ਬੁਧਿ ਸੁਰਤਿ, ਨਾਹੀ ਚਤੁਰਾਈ ॥
ਮੇਰੇ ਵਿੱਚ ਕੋਈ ਅਕਲ, ਸਿਆਣਪ, ਹੋਸ਼ ਅਤੇ ਹੁਸ਼ਿਆਰੀ ਨਹੀਂ।
ਤਾ ਮਿਲੀਐ, ਜਾ ਲਏ ਮਿਲਾਈ ॥੩॥
ਜੇਕਰ ਤੂੰ, ਹੇ ਸੁਆਮੀ! ਮੈਨੂੰ ਆਪਣੇ ਨਾਲ ਮਿਲਾ ਲਵੈ ਕੇਵਲ ਤਦ ਹੀ ਮੈਂ ਤੇਰੇ ਨਾਲ ਮਿਲ ਸਕਦਾ ਹਾਂ।
ਨੈਨ ਸੰਤੋਖੇ, ਪ੍ਰਭ ਦਰਸਨੁ ਪਾਇਆ ॥
ਜਿਸ ਦੀਆਂ ਅੱਖਾਂ ਸੁਆਮੀ ਦਾ ਦੀਦਾਰ ਵੇਖ ਕੇ ਤ੍ਰਿਪਤ ਹੋ ਗਈਆਂ ਹਨ,
ਕਹੁ ਨਾਨਕ, ਸਫਲੁ ਸੋ ਆਇਆ ॥੪॥੪॥੯॥
ਉਸ ਦਾ ਆਗਮਨ ਲਾਭਦਾਇਕ ਹੈ, ਗੁਰੂ ਜੀ ਫੁਰਮਵਾਉਂਦੇ ਹਨ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਮਾਤ ਪਿਤਾ ਸੁਤ, ਸਾਥਿ ਨ ਮਾਇਆ ॥
ਅੰਮੜੀ, ਬਾਬਲ, ਪੁਤ੍ਰ, ਅਤੇ ਧਨ-ਦੌਲਤ ਪ੍ਰਾਣੀ ਦੇ ਨਾਲ ਨਹੀਂ ਜਾਂਦੇ।
ਸਾਧਸੰਗਿ, ਸਭੁ ਦੂਖੁ ਮਿਟਾਇਆ ॥੧॥
ਸੰਤ ਸਮਾਗਮ ਅੰਦਰ ਸਾਰੇ ਦੁਖੜੇ ਨਾਸ ਹੋ ਜਾਂਦੇ ਹਨ।
ਰਵਿ ਰਹਿਆ ਪ੍ਰਭੁ, ਸਭ ਮਹਿ ਆਪੇ ॥
ਸਾਈਂ ਖੁਦ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
ਹਰਿ ਜਪੁ ਰਸਨਾ, ਦੁਖੁ ਨ ਵਿਆਪੇ ॥੧॥ ਰਹਾਉ ॥
ਪ੍ਰਭੂ ਦਾ ਨਾਮ ਜੀਭ ਨਾਲ ਉਚਾਰਨ ਕਰਨ ਨਾਲ ਪ੍ਰਾਣੀ ਨੂੰ ਕੋਈ ਤਕਲੀਫ ਨਹੀਂ ਵਾਪਰਦੀ। ਠਹਿਰਾਉ।
ਤਿਖਾ ਭੂਖ, ਬਹੁ ਤਪਤਿ ਵਿਆਪਿਆ ॥
ਜੋ ਤਰੇਹ ਅਤੇ ਖੁਧਿਆਂ ਦੀ ਬਹੁਤੀ ਅੱਗ ਅੰਦਰ ਲਪੇਟਿਆ ਹੋਇਆ ਹੈ,
ਸੀਤਲ ਭਏ, ਹਰਿ ਹਰਿ ਜਸੁ ਜਾਪਿਆ ॥੨॥
ਉਸ ਸੁਆਮੀ ਵਾਹਿਗੁਰੂ ਦੀ ਕੀਰਤੀ ਉਚਾਰਨ ਕਰਨ ਦੁਆਰਾ ਠੰਢਾ-ਠਾਰ ਹੋ ਜਾਂਦਾ ਹੈ।
ਕੋਟਿ ਜਤਨ, ਸੰਤੋਖੁ ਨ ਪਾਇਆ ॥
ਕ੍ਰੋੜਾਂ ਹੀ ਉਪਰਾਲਿਆਂ ਦੇ ਰਾਹੀਂ ਸੰਤੁਸ਼ਟਤਾ ਪ੍ਰਾਪਤ ਨਹੀਂ ਹੁੰਦੀ,
ਮਨੁ ਤ੍ਰਿਪਤਾਨਾ, ਹਰਿ ਗੁਣ ਗਾਇਆ ॥੩॥
ਪਰ ਸਾਹਿਬ ਦੀਆਂ ਸਿਫਤਾ ਗਾਇਨ ਕਰਨ ਦੁਆਰਾ ਜਿੰਦੜੀ ਰੱਜ ਜਾਂਦੀ ਹੈ।
ਦੇਹੁ ਭਗਤਿ, ਪ੍ਰਭ ਅੰਤਰਜਾਮੀ ॥
ਹੇ ਅੰਦਰ ਦੀਆਂ ਜਾਨਣਹਾਰ ਸੁਆਮੀ! ਤੂੰ ਮੈਨੂੰ ਆਪਣੀ ਪ੍ਰੇਮਮਈ ਸੇਵਾ ਪਰਦਾਨ ਕਰ।
ਨਾਨਕ ਕੀ, ਬੇਨੰਤੀ ਸੁਆਮੀ ॥੪॥੫॥੧੦॥
ਕੇਵਲ ਇਹ ਹੀ ਨਾਨਕ ਦੀ ਪ੍ਰਾਰਥਨਾ ਹੈ, ਹੇ ਮਾਲਕ!
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਗੁਰੁ ਪੂਰਾ, ਵਡਭਾਗੀ ਪਾਈਐ ॥
ਪਰਮ ਚੰਗੇ ਨਸੀਬਾਂ ਦੁਆਰਾ ਗੁਰਦੇਵ ਜੀ ਪਰਾਪਤ ਹੁੰਦੇ ਹਨ।
ਮਿਲਿ ਸਾਧੂ, ਹਰਿ ਨਾਮੁ ਧਿਆਈਐ ॥੧॥
ਸੰਤਾਂ ਨਾਲ ਮਿਲ ਕੇ ਤੂੰ ਪ੍ਰਭੂ ਦੇ ਨਾਮ ਦਾ ਆਰਾਧਨ ਕਰ।
ਪਾਰਬ੍ਰਹਮ ਪ੍ਰਭ! ਤੇਰੀ ਸਰਨਾ ॥
ਮੇਰੇ ਸ਼ਰੋਮਣੀ ਸਾਹਿਬ ਮਾਲਕ! ਮੈਂ ਤੇਰੀ ਪਨਾਹ ਲੋੜਦਾ ਹਾਂ।
ਕਿਲਬਿਖ ਕਾਟੈ, ਭਜੁ ਗੁਰ ਕੇ ਚਰਨਾ ॥੧॥ ਰਹਾਉ ॥
ਗੁਰਾਂ ਦੇ ਚਰਨਾਂ ਦਾ ਧਿਆਨ ਧਾਰਨ ਦੁਆਰਾ ਮੇਰੇ ਪਾਪ ਕੱਟੇ ਗਏ ਹਨ। ਠਹਿਰਾਉ।
ਅਵਰਿ ਕਰਮ, ਸਭਿ ਲੋਕਾਚਾਰ ॥
ਹੋਰ ਸਾਰੇ ਕਰਮਕਾਂਡ ਕੇਵਲ ਸੰਸਾਰੀ ਵਿਹਾਰ ਹਨ,
ਮਿਲਿ ਸਾਧੂ ਸੰਗਿ, ਹੋਇ ਉਧਾਰ ॥੨॥
ਸਤਿ ਸੰਗਤ ਨਾਲ ਮਿਲ ਕੇ ਬੰਦਾ ਤਰ ਜਾਂਦਾ ਹੈ।
ਸਿੰਮ੍ਰਿਤਿ ਸਾਸਤ, ਬੇਦ ਬੀਚਾਰੇ ॥
ਭਾਵੇਂ ਇਨਸਾਨ ਸਿਮਰਤੀਆਂ ਸ਼ਾਸਤਰਾਂ ਅਤੇ ਵੇਦਾਂ ਨੂੰ ਘੋਖ ਲਵੇ,
ਜਪੀਐ ਨਾਮੁ, ਜਿਤੁ ਪਾਰਿ ਉਤਾਰੇ ॥੩॥
ਪ੍ਰੰਤੂ ਕੇਵਲ ਨਾਮ ਦਾ ਸਿਮਰਨ ਹੀ ਹੈ, ਜੋ ਉਸ ਦਾ ਪਾਰ ਉਤਾਰਾ ਕਰਦਾ ਹੈ।
ਜਨ ਨਾਨਕ ਕਉ ਪ੍ਰਭ! ਕਿਰਪਾ ਕਰੀਐ ॥
ਹੇ ਸਾਹਿਬ! ਗੋਲੇ ਨਾਨਕ ਉਤੇ ਰਹਿਮਤ ਧਾਰ,
ਸਾਧੂ ਧੂਰਿ ਮਿਲੈ, ਨਿਸਤਰੀਐ ॥੪॥੬॥੧੧॥
ਤਾਂ ਜੋ ਉਹ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਪਰਾਪਤ ਕਰ ਕੇ ਪਾਰ ਉਤਰ ਜਾਵੇ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਗੁਰ ਕਾ ਸਬਦੁ, ਰਿਦੇ ਮਹਿ ਚੀਨਾ ॥
ਆਪਣੇ ਹਿਰਦੇ ਅੰਦਰ ਮੈਂ ਗੁਰਾਂ ਦੀ ਬਾਣੀ ਦਾ ਵੀਚਾਰ ਕੀਤਾ ਹੈ,
ਸਗਲ ਮਨੋਰਥ, ਪੂਰਨ ਆਸੀਨਾ ॥੧॥
ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਅਤੇ ਉਮੀਦਾਂ ਪੂਰੀਆਂ ਹੋ ਗਈਆਂ ਹਨ।
ਸੰਤ ਜਨਾ ਕਾ, ਮੁਖੁ ਊਜਲੁ ਕੀਨਾ ॥
ਸੁਆਮੀ ਨੇ ਪਵਿੱਤਰ ਪੁਰਸ਼ ਦਾ ਚਿਹਰਾ ਰੋਸ਼ਨ ਕਰ ਦਿੱਤਾ ਹੈ,
ਕਰਿ ਕਿਰਪਾ, ਅਪੁਨਾ ਨਾਮੁ ਦੀਨਾ ॥੧॥ ਰਹਾਉ ॥
ਅਤੇ ਮਿਹਰ ਧਾਰ ਕੇ ਉਨ੍ਹਾਂ ਨੂੰ ਆਪਣਾ ਨਾਮ ਬਖਸ਼ਿਆ ਹੈ। ਠਹਿਰਾਉ।
ਅੰਧ ਕੂਪ ਤੇ, ਕਰੁ ਗਹਿ ਲੀਨਾ ॥
ਹੱਥੋਂ ਫੜ ਕੇ, ਸੁਆਮੀ ਸੰਤਾ ਨੂੰ ਅੰਨ੍ਹੇ ਖੂਹ ਵਿਚੋਂ ਬਾਹਰ ਕੱਢ ਲੈਂਦਾ ਹੈ,
ਜੈ ਜੈ ਕਾਰੁ, ਜਗਤਿ ਪ੍ਰਗਟੀਨਾ ॥੨॥
ਅਤੇ ਉਨ੍ਹਾਂ ਦੀ ਜਿੱਤ ਸੰਸਾਰ ਵਿੱਚ ਪਰਸਿੱਧ ਹੋ ਜਾਂਦੀ ਹੈ।
ਨੀਚਾ ਤੇ ਊਚ, ਊਨ ਪੂਰੀਨਾ ॥
ਸਾਈਂ ਨੀਵਿਆਂ ਨੂੰ ਉਚਾ ਕਰ ਦਿੰਦਾ ਹੈ ਤੇ ਖਾਲੀਆਂ ਨੂੰ ਭਰ ਦਿੰਦਾ ਹੈ।
ਅੰਮ੍ਰਿਤ ਨਾਮੁ, ਮਹਾ ਰਸੁ ਲੀਨਾ ॥੩॥
ਮੈਂ ਸੁਰਜੀਤ ਕਰਨ ਵਾਲੇ ਨਾਮ ਦਾ ਪਰਮ ਅੰਮ੍ਰਿਤ ਪਰਾਪਤ ਕਰ ਲਿਆ ਹੈ।
ਕਹੁ ਨਾਨਕ, ਪ੍ਰਭ ਭਏ ਪ੍ਰਸੀਨਾ ॥੪॥੭॥੧੨॥
ਅਤੇ ਸੁਆਮੀ ਮੇਰੇ ਨਾਲ ਪਰਸੰਨ ਹੋ ਗਿਆ ਹੈ, ਗੁਰੂ ਜੀ ਫੁਰਮਾਉਂਦੇ ਹਨ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸਗਲ ਮਨੋਰਥ ਪਾਈਅਹਿ, ਮੀਤਾ! ॥
ਹੇ ਮੇਰੇ ਮਿੱਤਰ ਤੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਣਗੀਆਂ,
ਚਰਨ ਕਮਲ ਸਿਉ, ਲਾਈਐ ਚੀਤਾ ॥੧॥
ਆਪਣੀ ਬਿਰਤੀ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਜੋੜਨ ਦੁਆਰਾ।
ਹਉ ਬਲਿਹਾਰੀ, ਜੋ ਪ੍ਰਭੂ ਧਿਆਵਤ ॥
ਮੈਂ ਉਸ ਉਤੋਂ ਕੁਰਬਾਨ ਜਾਂਦਾ ਹਾਂ ਜੋ ਆਪਣੇ ਸੁਆਮੀ ਦਾ ਸਿਮਰਨ ਕਰਦਾ ਹੈ।
ਜਲਨਿ ਬੁਝੈ, ਹਰਿ ਹਰਿ ਗੁਨ ਗਾਵਤ ॥੧॥ ਰਹਾਉ ॥
ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਅੱਗ ਬੁਝ ਜਾਂਦੀ ਹੈ। ਠਹਿਰਾਉ।
ਸਫਲ ਜਨਮੁ, ਹੋਵਤ ਵਡਭਾਗੀ ॥
ਸਤਿ ਸੰਗਤ ਅੰਦਰ ਪ੍ਰਭੂ ਦੇ ਨਾਲ ਪਿਰਹੜੀ ਪੈ ਜਾਂਦੀ ਹੈ।
ਸਾਧਸੰਗਿ, ਰਾਮਹਿ ਲਿਵ ਲਾਗੀ ॥੨॥
ਪਰਮ ਚੰਗੇ ਨਸੀਬਾਂ ਦੁਆਰਾ ਇਨਸਾਨ ਦਾ ਜੀਵਨ ਫਲਦਾਇਕ ਹੁੰਦਾ ਹੈ।
ਮਤਿ ਪਤਿ ਧਨੁ, ਸੁਖ ਸਹਜ ਅਨੰਦਾ ॥
ਆਦਮੀ ਸਿਆਣਪ, ਇੱਜ਼ਤ-ਆਬਰੂ, ਦੌਲਤ, ਆਰਾਮ, ਅਤੇ ਬੈਕੁੰਠੀ ਖੁਸ਼ੀ ਨੂੰ ਪਾ ਲੈਂਦਾ ਹੈ,
ਇਕ ਨਿਮਖ ਨ ਵਿਸਰਹੁ, ਪਰਮਾਨੰਦਾ ॥੩॥
ਮਹਾਨ ਪ੍ਰਸੰਨਤਾ ਸਰੂਪ ਵਾਹਿਗੁਰੂ ਨੂੰ ਇਕ ਮੁਹਤ ਭਰ ਲਈ ਭੀ ਨਾਂ ਭੁਲਾਉਣ ਦੁਆਰਾ।
ਹਰਿ ਦਰਸਨ ਕੀ, ਮਨਿ ਪਿਆਸ ਘਨੇਰੀ ॥
ਸੁਆਮੀ ਦੇ ਦੀਦਾਰ ਲਈ ਮੇਰੇ ਚਿੱਤ ਅੰਦਰ ਬਹੁਤੀ ਤਰੇਹ ਹੈ।
ਭਨਤਿ ਨਾਨਕ, ਸਰਣਿ ਪ੍ਰਭ ਤੇਰੀ ॥੪॥੮॥੧੩॥
ਗੁਰੂ ਜੀ ਆਖਦੇ ਹਨ, ਹੇ ਵਾਹਿਗੁਰੂ! ਮੈਂ ਤੇਰੀ ਪਨਾਹ ਲੋੜਦਾ ਹਾਂ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਮੋਹਿ ਨਿਰਗੁਨ, ਸਭ ਗੁਣਹ ਬਿਹੂਨਾ ॥
ਮੈਂ ਨੇਕੀ-ਵਿਹੂਣਾ ਹਾਂ, ਹੇ ਸੁਆਮੀ! ਅਤੇ ਸਮੂਹ ਨੇਕੀਆਂ ਤੋਂ ਸੱਖਣਾ ਹਾਂ।
ਦਇਆ ਧਾਰਿ, ਅਪੁਨਾ ਕਰਿ ਲੀਨਾ ॥੧॥
ਆਪਣੀ ਕ੍ਰਿਪਾ ਕਰ ਕੇ ਤੂੰ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
ਮੇਰਾ ਮਨੁ ਤਨੁ, ਹਰਿ ਗੋਪਾਲਿ ਸੁਹਾਇਆ ॥
ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ, ਵਾਹਿਗੁਰੂ ਦੇ ਨਾਲ ਮੇਰੀ ਆਤਮਾ ਅਤੇ ਦੇਹ ਸੁੰਦਰ ਲੱਗਦੇ ਹਨ।
ਕਰਿ ਕਿਰਪਾ, ਪ੍ਰਭੁ ਘਰ ਮਹਿ ਆਇਆ ॥੧॥ ਰਹਾਉ ॥
ਆਪਣੀ ਮਿਹਰ ਧਾਰ ਕੇ ਸੁਆਮੀ ਮੇਰੇ ਧਾਮ ਅੰਦਰ ਆ ਗਿਆ ਹੈ। ਠਹਿਰਾਉ।
ਭਗਤਿ ਵਛਲ, ਭੈ ਕਾਟਨਹਾਰੇ ॥
ਸਾਹਿਬ ਆਪਣੇ ਸੰਤਾਂ ਦੀ ਢਾਲ ਅਤੇ ਡਰ ਦੇ ਨਾਸ ਕਰਨ ਵਾਲਾ ਹੈ।
ਸੰਸਾਰ ਸਾਗਰ, ਅਬ ਉਤਰੇ ਪਾਰੇ ॥੨॥
ਮੈਂ ਹੁਣ ਜਗਤ, ਸਮੁੰਦਰ ਤੋਂ ਪਾਰ ਹੋ ਗਿਆ ਹਾਂ।
ਪਤਿਤ ਪਾਵਨ, ਪ੍ਰਭ ਬਿਰਦੁ; ਬੇਦਿ ਲੇਖਿਆ ॥
ਪਾਪੀਆਂ ਨੂੰ ਪਵਿੱਤਰ ਕਰਨਾ ਸਾਹਿਬ ਦਾ ਧਰਮ ਹੈ, ਵੇਦ ਆਖਣੇ ਹਨ।
ਪਾਰਬ੍ਰਹਮੁ, ਸੋ ਨੈਨਹੁ ਪੇਖਿਆ ॥੩॥
ਉਸ ਪਰਮ ਪ੍ਰਭੂ ਨੂੰ ਮੈਂ ਅੱਖਾਂ ਨਾਲ ਵੇਖ ਲਿਆ ਹੈ।
ਸਾਧਸੰਗਿ, ਪ੍ਰਗਟੇ ਨਾਰਾਇਣ ॥
ਸਾਧ ਸਮੇਲਣ ਦੇ ਰਾਹੀਂ ਆਦਿ ਪ੍ਰਭੂ ਪਰਤੱਖ ਹੋ ਜਾਂਦਾ ਹੈ।
ਨਾਨਕ ਦਾਸ, ਸਭਿ ਦੂਖ ਪਲਾਇਣ ॥੪॥੯॥੧੪॥
ਗੋਲੇ ਨਾਨਕ ਦੇ ਸਾਰੇ ਦੁਖੜੇ ਦੂਰ ਹੋ ਗਏ ਹਨ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਕਵਨੁ ਜਾਨੈ? ਪ੍ਰਭ! ਤੁਮ੍ਹ੍ਹਰੀ ਸੇਵਾ ॥
ਹੇ ਸੁਆਮੀ! ਤੇਰੀ ਚਾਕਰੀ ਦੀ ਕਦਰ ਨੂੰ ਕੌਣ ਜਾਣ ਸਕਦਾ ਹੈ?
ਪ੍ਰਭ ਅਵਿਨਾਸੀ, ਅਲਖ ਅਭੇਵਾ ॥੧॥
ਮਾਲਕ ਅਮਰ, ਅਦ੍ਰਿਸ਼ਟ ਹੈ ਅਤੇ ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ।
ਗੁਣ ਬੇਅੰਤ ਪ੍ਰਭ, ਗਹਿਰ ਗੰਭੀਰੇ ॥
ਅਣਗਿਣਤ ਗੁਣ ਹਨ ਮੇਰੇ ਡੂੰਘੇ ਅਤੇ ਅਥਾਹ ਨਾਕਰ ਦੇ।
ਊਚ ਮਹਲ, ਸੁਆਮੀ ਪ੍ਰਭ ਮੇਰੇ ॥
ਉਚਿਆਂ ਦਾ ਪਰਮ ਉਚਾ ਹੈ ਮੇਰੇ ਸਾਹਿਬ ਮਾਲਕ ਦਾ ਮੰਦਰ।
ਤੂ ਅਪਰੰਪਰ, ਠਾਕੁਰ ਮੇਰੇ ॥੧॥ ਰਹਾਉ ॥
ਪਰੇਡਿਆਂ ਤੋਂ ਪਰਮ ਪਰੇਡੇ ਹੈਂ ਤੂੰ, ਹੇ ਮੇਰੇ ਸੁਆਮੀ! ਠਹਿਰਾਉ।
ਏਕਸ ਬਿਨੁ, ਨਾਹੀ ਕੋ ਦੂਜਾ ॥
ਇਕ ਸਾਹਿਬ ਦੇ ਬਗੈਰ ਹੋਰ ਕੋਈ ਨਹੀਂ।
ਤੁਮ੍ਹ੍ਹ ਹੀ ਜਾਨਹੁ, ਅਪਨੀ ਪੂਜਾ ॥੨॥
ਆਪਣੀ ਉਪਾਸ਼ਨਾ ਨੂੰ ਕੇਵਲ ਤੂੰ ਆਪ ਹੀ ਜਾਣਦਾ ਹੈ, ਹੇ ਪ੍ਰਭੂ!
ਆਪਹੁ, ਕਛੂ ਨ ਹੋਵਤ ਭਾਈ ॥
ਆਪਣੇ ਆਪ ਇਨਸਾਨ ਕੁਝ ਭੀ ਨਹੀਂ ਕਰ ਸਕਦਾ, ਹੇ ਵੀਰ!
ਜਿਸੁ ਪ੍ਰਭੁ ਦੇਵੈ, ਸੋ ਨਾਮੁ ਪਾਈ ॥੩॥
ਜਿਸ ਨੂੰ ਠਾਕਰ ਨਾਮ ਪਰਦਾਨ ਕਰਦਾ ਹੈ, ਕੇਵਲ ਹੀ ਇਸ ਨੂੰ ਪਾਉਂਦਾ ਹੈ।
ਕਹੁ ਨਾਨਕ, ਜੋ ਜਨੁ ਪ੍ਰਭ ਭਾਇਆ ॥
ਗੁਰੂ ਜੀ ਫੁਰਮਾਉਂਦੇ ਹਨ, ਜਿਹੜਾ ਇਨਸਾਨ ਸੁਆਮੀ ਨੂੰ ਚੰਗਾ ਲੱਗਦਾ ਹੈ;
ਗੁਣ ਨਿਧਾਨ ਪ੍ਰਭੁ, ਤਿਨ ਹੀ ਪਾਇਆ ॥੪॥੧੦॥੧੫॥
ਕੇਵਲ ਉਹ ਹੀ ਨੇਕੀਆਂ ਦੇ ਖਜਾਨੇ ਸੁਆਮੀ ਨੂੰ ਪਰਾਪਤ ਹੁੰਦਾ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਮਾਤ ਗਰਭ ਮਹਿ, ਹਾਥ ਦੇ ਰਾਖਿਆ ॥
ਆਪਣਾ ਹੱਥ ਦੇ ਕੇ ਪ੍ਰਭੂ ਨੇ, ਤੇਰੀ ਮਾਤਾ ਦੇ ਉਦਰ ਵਿੱਚ ਉਦਰ ਵਿੱਚ ਤੇਰੀ ਰਖਿਆ ਕੀਤੀ।
ਹਰਿ ਰਸੁ ਛੋਡਿ, ਬਿਖਿਆ ਫਲੁ ਚਾਖਿਆ ॥੧॥
ਵਾਹਿਗੁਰੂ ਦੇ ਅੰਮ੍ਰਿਤ ਨੂੰ ਤਿਆਗ ਕੇ ਹੁਣ ਤੂੰ ਜ਼ਹਿਰ ਦੇ ਮੇਵੇ ਨੂੰ ਚੱਖਦਾ ਹੈ।
ਭਜੁ ਗੋਬਿਦ, ਸਭ ਛੋਡਿ ਜੰਜਾਲ ॥
ਤੂੰ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰ ਅਤੇ ਹੋਰ ਸਾਰੇ ਪੁਆੜੇ ਤਿਆਗ ਦੇ।
ਜਬ ਜਮੁ ਆਇ ਸੰਘਾਰੈ ਮੂੜੇ! ਤਬ ਤਨੁ ਬਿਨਸਿ ਜਾਇ ਬੇਹਾਲ ॥੧॥ ਰਹਾਉ ॥
ਜਦ ਮੌਤ ਦਾ ਦੂਤ ਆ ਕੇ ਤੇਰੀ ਜਾਨ ਕੱਢੇਗਾ ਹੇ ਮੂਰਖ! ਤਦ ਦੇਰਾ ਸਰੀਰ ਨਾਸ ਹੋ ਜਾਵੇਗਾ ਅਤੇ ਇਸ ਦੀ ਬੁਰੀ ਹਾਲਤ ਹੋਵੇਗੀ। ਠਹਿਰਾਉ।
ਤਨੁ ਮਨੁ ਧਨੁ, ਅਪਨਾ ਕਰਿ ਥਾਪਿਆ ॥
ਜਿਸਮ, ਚਿੱਤ ਅਤੇ ਮਾਲ ਮਿਲਖ ਨੂੰ ਆਪਣੇ ਨਿੱਜ ਦੇ ਜਾਣ ਤੂੰ ਉਨ੍ਹਾਂ ਦੀ ਸੰਭਾਲ ਕਰਦਾ ਹੈਂ,
ਕਰਨਹਾਰੁ, ਇਕ ਨਿਮਖ ਨ ਜਾਪਿਆ ॥੨॥
ਅਤੇ ਇਕ ਮੁਹਤ ਭਰ ਲਈ ਭੀ ਆਪਣੇ ਸਿਰਜਣਹਾਰ ਦਾ ਸਿਮਰਨ ਨਹੀਂ ਕਰਦਾ।
ਮਹਾ ਮੋਹ, ਅੰਧ ਕੂਪ ਪਰਿਆ ॥
ਤੂੰ ਪਰਮ ਸੰਸਾਰੀ ਮਮਤਾ ਦੇ ਅੰਨ੍ਹ ਖੂਹ ਵਿੱਚ ਡਿੱਗ ਪਿਆ ਹੈ।
ਪਾਰਬ੍ਰਹਮੁ, ਮਾਇਆ ਪਟਲਿ ਬਿਸਰਿਆ ॥੩॥
ਧਨ-ਦੌਤਲ ਦੇ ਪੜਦੇ ਦੇ ਕਾਰਨ ਤੂੰ ਸ਼ਰੋਮਣੀ ਸਾਹਿਬ ਨੂੰ ਭੁਲਾ ਛੱਡਿਆ ਹੈ।
ਵਡੈ ਭਾਗਿ, ਪ੍ਰਭ ਕੀਰਤਨੁ ਗਾਇਆ ॥
ਪਰਮ ਚੰਗੇ ਕਰਮਾਂ ਰਾਹੀਂ ਸੁਆਮੀ ਦੀ ਸਿਫ਼ਤ-ਸ਼ਲਾਘਾ ਗਾਇਨ ਕੀਤੀ ਜਾਂਦੀ ਹੈ।
ਸੰਤਸੰਗਿ, ਨਾਨਕ ਪ੍ਰਭੁ ਪਾਇਆ ॥੪॥੧੧॥੧੬॥
ਸਤਿ ਸੰਗਤ ਅੰਦਰ ਨਾਨਕ ਨੇ ਸਾਹਿਬ ਨੂੰ ਪਰਾਪਤ ਕਰ ਲਿਆ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਮਾਤ ਪਿਤਾ ਸੁਤ ਬੰਧਪ ਭਾਈ ॥
ਪ੍ਰਭੂ ਮੇਰੀ ਅੰਮੜੀ, ਬਾਬਲ, ਪੁਤ੍ਰ, ਸਨਬੰਧੀ ਅਤੇ ਵੀਰ ਹੈ।
ਨਾਨਕ, ਹੋਆ ਪਾਰਬ੍ਰਹਮੁ ਸਹਾਈ ॥੧॥
ਸ਼ਰੋਮਣੀ ਸਾਹਿਬ ਹੀ ਨਾਨਕ ਦਾ ਸਹਾਇਕ ਹੈ।
ਸੂਖ ਸਹਜ ਆਨੰਦ ਘਣੇ ॥
ਮੈਨੂੰ ਆਰਾਮ, ਅਡੋਲਤਾ ਅਤੇ ਅਨੇਕਾਂ ਖੁਸ਼ੀਆਂ ਪਰਾਪਤ ਹੋ ਗਈਆਂ ਹਨ।
ਗੁਰੁ ਪੂਰਾ, ਪੂਰੀ ਜਾ ਕੀ ਬਾਣੀ; ਅਨਿਕ ਗੁਣਾ ਜਾ ਕੇ ਜਾਹਿ ਨ ਗਣੇ ॥੧॥ ਰਹਾਉ ॥
ਪੂਰਨ ਹਨ ਗੁਰੂ ਜੀ ਅਤੇ ਪੂਰਨ ਹੈ ਉਨ੍ਹਾਂ ਦੀ ਗੁਰਬਾਣੀ। ਅਨੇਕਾਂ ਹਨ ਉਨ੍ਹਾਂ ਦੀਆਂ ਚੰਗਿਆਈਆਂ, ਜੋ ਕਿ ਗਿਣੀਆਂ ਨਹੀਂ ਜਾ ਸਕਦੀਆਂ। ਠਹਿਰਾਉ।
ਸਗਲ ਸਰੰਜਾਮ, ਕਰੇ ਪ੍ਰਭੁ ਆਪੇ ॥
ਸਾਰੇ ਇੰਤਜਾਮ ਸੁਆਮੀ ਆਪ ਹੀ ਕਰਦਾ ਹੈ।
ਭਏ ਮਨੋਰਥ, ਸੋ ਪ੍ਰਭੁ ਜਾਪੇ ॥੨॥
ਉਸ ਸਾਹਿਬ ਦਾ ਸਿਮਰਨ ਕਰਨ ਦੁਆਰਾ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
ਅਰਥ ਧਰਮ ਕਾਮ, ਮੋਖ ਕਾ ਦਾਤਾ ॥
ਪ੍ਰਭੂ ਧਨ-ਦੌਲਤ, ਸੱਚਾਈ, ਕਾਮਯਾਬੀ ਅਤੇ ਕਲਿਆਣ ਬਖਸ਼ਣ ਵਾਲਾ ਹੈ।
ਪੂਰੀ ਭਈ, ਸਿਮਰਿ ਸਿਮਰਿ ਬਿਧਾਤਾ ॥੩॥
ਸਿਰਜਣਹਾਰ ਦਾ ਆਰਾਧਨ ਤੇ ਚਿੰਤਨ ਕਰਨ ਦੁਆਰਾ ਮੈਂ ਪੂਰੀ ਤਰ੍ਹਾਂ ਕਾਮਯਾਬ ਹੋ ਗਿਆ ਹਾਂ।
ਸਾਧਸੰਗਿ, ਨਾਨਕਿ ਰੰਗੁ ਮਾਣਿਆ ॥
ਸੰਤ ਸਮਾਗਮ ਅੰਦਰ ਨਾਨਕ ਨੇ ਪ੍ਰਭੂ ਦੇ ਪ੍ਰੇਮ ਦਾ ਅਨੰਦ ਲਿਆ ਹੈ,
ਘਰਿ ਆਇਆ, ਪੂਰੈ ਗੁਰਿ ਆਣਿਆ ॥੪॥੧੨॥੧੭॥
ਅਤੇ ਪੂਰਨ ਗੁਰਾਂ ਦੇ ਰਾਹੀਂ ਉਹ ਆਪਣੇ ਧਾਮ ਅੰਦਰ ਅੱਪੜ ਗਿਆ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸ੍ਰਬ ਨਿਧਾਨ, ਪੂਰਨ ਗੁਰਦੇਵ ॥੧॥ ਰਹਾਉ ॥
ਪੂਰੇ ਪ੍ਰਕਾਸ਼ਵਾਨ ਗੁਰਾਂ ਅੰਦਰ ਸਾਰੇ ਖਜਾਨੇ ਹਨ। ਠਹਿਰਾਉ।
ਹਰਿ ਹਰਿ ਨਾਮੁ ਜਪਤ, ਨਰ ਜੀਵੇ ॥
ਬੰਦਾ ਕੇਵਲ ਤਾਂ ਹੀ ਜੀਉਂਦਾ ਹੈ ਜੇਕਰ ਉਹ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
ਮਰਿ ਖੁਆਰੁ, ਸਾਕਤ ਨਰ ਥੀਵੇ ॥੧॥
ਅਧਰਮੀ ਪੁਰਸ਼ ਮਰ ਜਾਂਦਾ ਅਤੇ ਆਵਾਜਾਰ ਹੁੰਦਾ ਹੈ।
ਰਾਮ ਨਾਮੁ, ਹੋਆ ਰਖਵਾਰਾ ॥
ਸਾਹਿਬ ਦਾ ਨਾਮ ਮੇਰਾ ਰਖਿਅਕ ਹੋ ਗਿਆ ਹੈ।
ਝਖ ਮਾਰਉ, ਸਾਕਤੁ ਵੇਚਾਰਾ ॥੨॥
ਬਦਬਖਤ ਮਾਇਆ ਦਾ ਪੁਜਾਰੀ ਨਿਰਾਪੁਣਾ ਬਕਵਾਸ ਹੀ ਕਰਦਾ ਹੈ।
ਨਿੰਦਾ ਕਰਿ ਕਰਿ, ਪਚਹਿ ਘਨੇਰੇ ॥
ਤੁਹਮਤ ਅਤੇ ਕਲੰਕ ਲਾਉਣ ਰਾਹੀਂ ਬਹੁਤ ਸਾਰੇ ਤਬਾਹ ਹੋ ਗਏ ਹਨ।
ਮਿਰਤਕ ਫਾਸ, ਗਲੈ ਸਿਰਿ ਪੈਰੇ ॥੩॥
ਉਨ੍ਹਾਂ ਦੀ ਗਰਦਨ, ਸਿਰ ਅਤੇ ਪੈਰ ਵਿੱਚ ਮੌਤ ਦੀ ਫਾਹੀ ਪਈ ਹੋਈ ਹੈ।
ਕਹੁ ਨਾਨਕ, ਜਪਹਿ ਜਨ ਨਾਮ ॥
ਗੁਰੂ ਜੀ ਫਰਮਾਉਂਦੇ ਹਨ, ਜੋ ਸੰਤ ਨਾਮ ਦਾ ਆਰਾਧਨ ਕਰਦੇ ਹਨ,
ਤਾ ਕੇ ਨਿਕਟਿ, ਨ ਆਵੈ ਜਾਮ ॥੪॥੧੩॥੧੮॥
ਮੌਤ ਦਾ ਫਰਿਸ਼ਤਾ ਉਨ੍ਹਾਂ ਦੇ ਨੇੜੇ ਨਹੀਂ ਆਉਂਦਾ।
ਰਾਗੁ ਬਿਲਾਵਲੁ ਮਹਲਾ ੫ ਘਰੁ ੪ ਦੁਪਦੇ
ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ ਦੁਪਦੇ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਕਵਨ ਸੰਜੋਗ? ਮਿਲਉ ਪ੍ਰਭ ਅਪਨੇ ॥
ਕਿਹੜੇ ਚੰਗੇ ਭਾਗਾਂ ਦੁਆਰਾ ਮੈਂ ਆਪਣੇ ਸੁਆਮੀ ਨੂੰ ਮਿਲ ਸਕਦਾ ਹਾਂ?
ਪਲੁ ਪਲੁ ਨਿਮਖ, ਸਦਾ ਹਰਿ ਜਪਨੇ ॥੧॥
ਹਰ ਮੁਹਤ ਅਤੇ ਹਰ ਚਸਾ ਮੈਂ ਸਦੀਵ ਹੀ ਸਾਹਿਬ ਦਾ ਸਿਮਰਨ ਕਰਦਾ ਹਾਂ।
ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ॥
ਮੈਂ ਸਦੀਵ ਹੀ ਸੁਆਮੀ ਦੇ ਕੰਵਲ ਰੂਪੀ ਪੈਂਰਾਂ ਨੂੰ ਸਿਮਰਦਾ ਹਾਂ।
ਕਵਨ ਸੁ ਮਤਿ? ਜਿਤੁ ਪ੍ਰੀਤਮੁ ਪਾਵਉ ॥੧॥ ਰਹਾਉ ॥
ਉਹ ਕਿਹੜੀ ਸਿਆਣਪ ਹੈ ਜਿਸ ਦੁਆਰਾ ਮੈਂ ਆਪਣੇ ਪਿਆਰੇ ਨੂੰ ਪਰਾਪਤ ਕਰ ਲਵਾਂ? ਠਹਿਰਾਉ।
ਐਸੀ ਕ੍ਰਿਪਾ ਕਰਹੁ ਪ੍ਰਭ ਮੇਰੇ ॥
ਮੇਰੇ ਉਤੇ ਇਹੋ ਜਿਹੀ ਰਹਿਮਤ ਧਾਰ, ਹੇ ਮੇਰੇ ਸੁਆਮੀ ਵਾਹਿਗੁਰੂ!
ਹਰਿ ਨਾਨਕ, ਬਿਸਰੁ ਨ ਕਾਹੂ ਬੇਰੇ ॥੨॥੧॥੧੯॥
ਕਿ ਨਾਨਕ ਤੈਨੂੰ ਕਿਸੇ ਵੇਲੇ ਭੀ ਨਾਂ ਭੁੱਲੇ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਚਰਨ ਕਮਲ ਪ੍ਰਭ ਹਿਰਦੈ ਧਿਆਏ ॥
ਆਪਣੇ ਚਿੱਤ ਅੰਦਰ ਮੈਂ ਸਾਈਂ ਦੇ ਕੰਵਲ ਰੂਪੀ ਪੈਰਾਂ ਨੂੰ ਸਿਮਰਦਾ ਹਾਂ।
ਰੋਗ ਗਏ, ਸਗਲੇ ਸੁਖ ਪਾਏ ॥੧॥
ਮੇਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ ਅਤੇ ਮੈਨੂੰ ਸਾਰੇ ਆਰਾਮ ਪਰਾਪਤ ਹੋ ਗਏ ਹਨ।
ਗੁਰਿ ਦੁਖੁ ਕਾਟਿਆ, ਦੀਨੋ ਦਾਨੁ ॥
ਗੁਰਾਂ ਨੇ ਮੇਰੇ ਦਰਦ ਦੂਰ ਕਰ ਦਿੱਤੇ ਹੈ ਅਤੇ ਮੈਨੂੰ ਪ੍ਰਭੂ ਦੇ ਨਾਮ ਦੀ ਦਾਤ ਬਖਸ਼ੀ ਹੈ।
ਸਫਲ ਜਨਮੁ, ਜੀਵਨ ਪਰਵਾਨੁ ॥੧॥ ਰਹਾਉ ॥
ਫਲ-ਦਾਇਕ ਹੋ ਗਿਆ ਹੈ ਮੇਰਾ ਆਗਮਨ ਅਤੇ ਪਰਵਾਣਿਤ ਹੈ ਮੇਰੀ ਜਿੰਦਗੀ। ਠਹਿਰਾਉ।
ਅਕਥ ਕਥਾ, ਅੰਮ੍ਰਿਤ ਪ੍ਰਭ ਬਾਨੀ ॥
ਅਕਹਿ ਹੈ ਸੁਆਮੀ ਦੀ ਕਥਾ-ਵਾਰਤਾ ਅਤੇ ਸੁਧਾ ਸਰੂਪ ਹੈ ਉਸ ਦੀ ਗੁਰਬਾਣੀ।
ਕਹੁ ਨਾਨਕ, ਜਪਿ ਜੀਵੇ ਗਿਆਨੀ ॥੨॥੨॥੨੦॥
ਗੁਰੂ ਜੀ ਫਰਮਾਉਂਦੇ ਹਨ, ਬ੍ਰਹਿਮ ਬੇਤਾ ਪ੍ਰਭੂ ਦਾ ਭਜਨ ਕਰਨ ਦੁਆਰਾ ਹੀ ਜੀਉਂਦਾ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸਾਂਤਿ ਪਾਈ, ਗੁਰਿ ਸਤਿਗੁਰਿ ਪੂਰੇ ॥
ਗੁਰਾਂ, ਪੂਰਨ ਸੱਚੇ ਗੁਰਾਂ ਮੈਨੂੰ ਠੰਢ-ਚੈਨ ਪਰਦਾਨ ਕੀਤੀ ਹੈ।
ਸੁਖ ਉਪਜੇ, ਬਾਜੇ ਅਨਹਦ ਤੂਰੇ ॥੧॥ ਰਹਾਉ ॥
ਖੁਸ਼ੀ ਉਤਪੰਨ ਹੋ ਗਈ ਹੈ ਅਤੇ ਖੁਸ਼ੀ ਦੇ ਤੁਰਮ ਇਕਰਸ ਵੱਜਦੇ ਹਨ। ਠਹਿਰਾਉ।
ਤਾਪ ਪਾਪ, ਸੰਤਾਪ ਬਿਨਾਸੇ ॥
ਮੇਰੇ ਦੁੱਖਦੇ, ਗੁਨਾਹ ਅਤੇ ਕਲੇਸ਼ ਨਾਸ ਹੋ ਗਏ ਹਨ।
ਹਰਿ ਸਿਮਰਤ, ਕਿਲਵਿਖ ਸਭਿ ਨਾਸੇ ॥੧॥
ਸਾਹਿਬ ਦਾ ਸਿਮਰਨ ਕਰਨ ਦੁਆਰਾ, ਮੇਰੇ ਸਾਰੇ ਪਾਪ ਦੌੜ ਗਏ ਹਨ।
ਅਨਦੁ ਕਰਹੁ ਮਿਲਿ, ਸੁੰਦਰ ਨਾਰੀ! ॥
ਇਕੱਠੀ ਹੋ ਕੇ ਹੇ ਸੋਹਣੀਓ ਸਹੇਲੀਓ! ਤੁਸੀਂ ਮੌਜਾਂ ਮਾਣੋ,
ਗੁਰਿ ਨਾਨਕਿ, ਮੇਰੀ ਪੈਜ ਸਵਾਰੀ ॥੨॥੩॥੨੧॥
ਗੁਰੂ ਨਾਨਕ ਨੇ ਮੇਰੀ ਪਤਿ-ਆਬਰੂ ਰੱਖ ਲਈ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਮਮਤਾ ਮੋਹ ਧ੍ਰੋਹ ਮਦਿ ਮਾਤਾ; ਬੰਧਨਿ ਬਾਧਿਆ ਅਤਿ ਬਿਕਰਾਲ ॥
ਸਨਬੰਧੀਆਂ ਨਾਲ ਪ੍ਰੀਤ, ਸੰਸਾਰੀ ਲਗਨਾਂ, ਛਲ ਅਤੇ ਹੰਕਾਰ ਨਾਲ ਮਤਵਾਲਾ ਹੋਇਆ ਹੋਇਆ ਅਤੇ ਜੂੜਾਂ ਨਾਲ ਜਕੜਿਆ ਹੋਇਆ ਬੰਦਾ ਬੜਾ ਹੀ ਡਰਾਉਣਾ ਦਿਸਦਾ ਹੈ।
ਦਿਨੁ ਦਿਨੁ ਛਿਜਤ, ਬਿਕਾਰ ਕਰਤ ਅਉਧ; ਫਾਹੀ ਫਾਥਾ ਜਮ ਕੈ ਜਾਲ ॥੧॥
ਪਾਪ ਕਮਾਉਂਦੇ ਹੀ ਪ੍ਰਾਣੀ ਦੀ ਉਮਰ ਰੋਜ-ਬ-ਰੋਜ਼ ਘਟਦੀ ਜਾ ਰਹੀ ਹੈ। ਅਤੇ ਉਹ ਮੌਤ ਦੀ ਕੁੜਿੱਕੀ ਅਤੇ ਫਾਂਸੀ ਅੰਦਰ ਫਸਿਆ ਹੋਇਆ ਹੈ।
ਤੇਰੀ ਸਰਣਿ ਪ੍ਰਭ ਦੀਨ ਦਇਆਲਾ ॥
ਮਸਕੀਨਾਂ ਤੇ ਮਿਹਰਬਾਨ ਮੇਰੇ ਮਾਲਕ! ਮੈਂ ਤੇਰੀ ਓਟ ਲਈ ਹੈ।
ਮਹਾ ਬਿਖਮ ਸਾਗਰੁ ਅਤਿ ਭਾਰੀ; ਉਧਰਹੁ ਸਾਧੂ ਸੰਗਿ ਰਵਾਲਾ ॥੧॥ ਰਹਾਉ ॥
ਸੰਤਾਂ ਦੀ ਧੂੜੀ ਨਾਲ, ਮੈਂ ਪਰਮ ਕਠਨ ਅਤੇ ਮਹਾਨ ਵਿਸ਼ਾਲ ਸੰਸਾਰ ਸਮੁੰਦਰ ਨੂੰ ਪਾਰ ਕਰ ਲਿਆ ਹੈ। ਠਹਿਰਾਉ।
ਪ੍ਰਭ ਸੁਖਦਾਤੇ ਸਮਰਥ ਸੁਆਮੀ; ਜੀਉ ਪਿੰਡੁ ਸਭੁ ਤੁਮਰਾ ਮਾਲ ॥
ਹੇ ਮੇਰੇ ਆਰਾਮ-ਦੇਣਹਾਰ ਅਤੇ ਸਰਬ-ਸ਼ਕਤੀਵਾਨ ਸਾਹਿਬ ਮਾਲਕ! ਮੇਰੀ ਜਿੰਦੜੀ, ਦੇਹ ਅਤੇ ਦੌਲਤ ਸਮੂਹ ਮੇਰੇ ਹੀ ਹਨ।
ਭ੍ਰਮ ਕੇ ਬੰਧਨ ਕਾਟਹੁ ਪਰਮੇਸਰ; ਨਾਨਕ ਕੇ ਪ੍ਰਭ ਸਦਾ ਕ੍ਰਿਪਾਲ ॥੨॥੪॥੨੨॥
ਹੇ ਤੂੰ ਸਦੀਵੀਂ ਮਿਹਰਬਾਨ ਨਾਨਕ ਦੇ ਸੁਆਮੀ ਮਾਲਕ! ਕਿਰਪਾ ਕਰ ਕੇ ਤੂੰ ਮੇਰੇ ਸੰਦੇਹ ਦੇ ਜੂੜ ਕੱਟ ਦੇ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸਗਲ ਅਨੰਦੁ ਕੀਆ ਪਰਮੇਸਰਿ; ਅਪਣਾ ਬਿਰਦੁ ਸਮ੍ਹ੍ਹਾਰਿਆ ॥
ਸ਼ਰੋਮਣੀ ਸਾਹਿਬ ਨੇ ਸਾਰੇ ਪਾਸੇ ਖੁਸ਼ੀ ਪਰਵਾਣਿਤ ਕਰ ਦਿੱਤੀ ਹੈ ਅਤੇ ਆਪਣੇ ਧਰਮ ਦੀ ਪਾਲਣਾ ਕੀਤੀ ਹੈ।
ਸਾਧ ਜਨਾ ਹੋਏ ਕਿਰਪਾਲਾ; ਬਿਗਸੇ ਸਭਿ ਪਰਵਾਰਿਆ ॥੧॥
ਨੇਕ ਪੁਰਸ਼ਾਂ ਤੇ ਸਾਹਿਬ ਮਿਹਰਬਾਨ ਹੋ ਗਿਆ ਹੈ ਅਤੇ ਮੇਰੇ ਸਾਰੇ ਸਨਬੰਧੀ ਖੁਸ਼ ਹਨ।
ਕਾਰਜੁ ਸਤਿਗੁਰਿ ਆਪਿ ਸਵਾਰਿਆ ॥
ਆਪੇ ਹੀ ਸੱਚੇ ਗੁਰਾਂ ਨੇ ਮੇਰਾ ਕੰਮ ਰਾਸ ਕਰ ਦਿੱਤਾ ਹੈ।
ਵਡੀ ਆਰਜਾ ਹਰਿ ਗੋਬਿੰਦ ਕੀ; ਸੂਖ ਮੰਗਲ ਕਲਿਆਣ ਬੀਚਾਰਿਆ ॥੧॥ ਰਹਾਉ ॥
ਸਾਹਿਬ ਨੇ ਹਹਿਗੋਬਿੰਦ ਨੂੰ ਲੰਮੀ ਉਮਰ ਬਖਸ਼ੀ ਹੈ ਅਤੇ ਉਸ ਨੇ ਮੇਰੇ ਆਰਾਮ, ਖੁਸ਼ੀ ਅਤੇ ਖੈਰੀਅਤ ਵੱਲ ਧਿਆਨ ਦਿੱਤਾ ਹੈ। ਠਹਿਰਾਉ।
ਵਣ ਤ੍ਰਿਣ ਤ੍ਰਿਭਵਣ ਹਰਿਆ ਹੋਏ; ਸਗਲੇ ਜੀਅ ਸਾਧਾਰਿਆ ॥
ਜੰਗਲ, ਬਨਾਸਪਤੀ ਅਤੇ ਤਿੰਨੇ ਜਹਾਨ ਸਰਸਬਜ਼ ਹੋ ਗਏ ਹਨ ਅਤੇ ਸੁਆਮੀ ਨੇ ਸਾਰੇ ਪ੍ਰਾਣਧਾਰੀਆਂ ਨੂੰ ਆਸਰਾ ਬਖਸ਼ਿਆ ਹੈ।
ਮਨ ਇਛੇ ਨਾਨਕ ਫਲ ਪਾਏ; ਪੂਰਨ ਇਛ ਪੁਜਾਰਿਆ ॥੨॥੫॥੨੩॥
ਨਾਨਕ ਨੂੰ ਉਸ ਦੇ ਚਿੱਤ-ਚਾਹੁੰਦੇ ਮੇਵੇ ਪਰਾਪਤ ਹੋ ਗਏ ਹਨ ਅਤੇ ਉਸ ਦੀਆਂ ਖਾਹਿਸ਼ਾਂ ਮੁਕੰਮਲ ਤੌਰ ਤੇ ਪੂਰੀਆਂ ਹੋ ਗਈਆਂ ਹਨ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਜਿਸੁ ਊਪਰਿ, ਹੋਵਤ ਦਇਆਲੁ ॥
ਜਿਸ ਉਤੇ ਸੁਆਮੀ ਮਿਹਰਬਾਨ ਹੋ ਜਾਂਦਾ ਹੈ,
ਹਰਿ ਸਿਮਰਤ, ਕਾਟੈ ਸੋ ਕਾਲੁ ॥੧॥ ਰਹਾਉ ॥
ਉਹ ਸੁਆਮੀ ਦਾ ਸਿਮਰਨ ਕਰਦਾ ਹੋਇਆ ਆਪਣਾ ਸਮਾ ਬਤੀਤ ਕਰਦਾ ਹੈ। ਠਹਿਰਾਉ।
ਸਾਧਸੰਗਿ, ਭਜੀਐ ਗੋਪਾਲੁ ॥
ਤੁੰ ਸਤਿਸੰਗਤ ਅੰਦਰ ਸੁਆਮੀ ਦਾ ਆਰਾਧਨ ਕਰ।
ਗੁਨ ਗਾਵਤ, ਤੂਟੈ ਜਮ ਜਾਲੁ ॥੧॥
ਸਾਈਂ ਦਾ ਜੱਸ ਗਾਉਣ ਦੁਆਰਾ, ਮੌਤ ਦੀ ਫਾਹੀ ਕੱਟੀ ਜਾਂਦੀ ਹੈ।
ਆਪੇ ਸਤਿਗੁਰੁ, ਆਪੇ ਪ੍ਰਤਿਪਾਲ ॥
ਪ੍ਰਭੂ ਆਪ ਸੱਚਾ ਗੁਰਦੇਵ ਹੈ ਅਤੇ ਆਪ ਹੀ ਪਾਲਣ-ਪੋਸਣਹਾਰ।
ਨਾਨਕੁ ਜਾਚੈ, ਸਾਧ ਰਵਾਲ ॥੨॥੬॥੨੪॥
ਨਾਨਕ ਸੰਤਾਂ ਦੇ ਪੈਰਾਂ ਦੀ ਧੂੜ ਮੰਗਦਾ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਮਨ ਮਹਿ ਸਿੰਚਹੁ, ਹਰਿ ਹਰਿ ਨਾਮ ॥
ਤੂੰ ਆਪਣੇ ਚਿੱਤ ਨੂੰ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਸਿੰਜ।
ਅਨਦਿਨੁ ਕੀਰਤਨੁ, ਹਰਿ ਗੁਣ ਗਾਮ ॥੧॥
ਰਾਤ ਦਿਨ ਤੂੰ ਵਾਹਿਗੁਰੂ ਦੀਆਂ ਸਿਫਤਾਂ ਅਤੇ ਬਜਰੰਗੀਆਂ ਦਾ ਗਾਇਨ ਕਰ।
ਐਸੀ ਪ੍ਰੀਤਿ ਕਰਹੁ ਮਨ ਮੇਰੇ! ॥
ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਨਾਲ ਇਹੋ ਜਿਹਾ ਪ੍ਰੇਮ ਪਾ,
ਆਠ ਪਹਰ ਪ੍ਰਭ ਜਾਨਹੁ ਨੇਰੇ ॥੧॥ ਰਹਾਉ ॥
ਕਿ ਦਿਨ ਦੇ ਅੱਠੇ ਪਹਿਰ ਉਹ ਤੈਨੂੰ ਐਨ ਨੇੜੇ ਮਲੂਮ ਹੋਵੇ।
ਕਹੁ ਨਾਨਕ, ਜਾ ਕੇ ਨਿਰਮਲ ਭਾਗ ॥
ਗੁਰੂ ਜੀ ਆਖਦੇ ਹਨ, ਜਿਸ ਦੀ ਪਵਿੱਤਰ ਪ੍ਰਾਲਬਧ ਹੈ,
ਹਰਿ ਚਰਨੀ, ਤਾ ਕਾ ਮਨੁ ਲਾਗ ॥੨॥੭॥੨੫॥
ਉਸ ਦੀ ਆਤਮਾ ਹੀ ਪ੍ਰਭੂ ਦੇ ਪੈਰਾਂ ਨਾਲ ਜੁੜਦੀ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਰੋਗੁ ਗਇਆ, ਪ੍ਰਭਿ ਆਪਿ ਗਵਾਇਆ ॥
ਜ਼ਹਿਮਤ ਦੂਰ ਹੋ ਗਈ ਹੈ, ਸਾਹਿਬ ਨੇ ਖੁਦ ਹੀ ਇਸ ਨੂੰ ਰਾਜ਼ੀ ਕੀਤਾ ਹੈ;
ਨੀਦ ਪਈ, ਸੁਖ ਸਹਜ ਘਰੁ ਆਇਆ ॥੧॥ ਰਹਾਉ ॥
ਮੈਂ ਠੰਢ-ਚੈਨ ਅੰਦਰ ਸੌਂਦਾ ਹਾਂ ਅਤੇ ਅਨੰਦ ਤੇ ਅਡੋਲਤਾ ਮੇਰੇ ਘਰ ਅੰਦਰ ਪ੍ਰਵੇਸ਼ ਕਰ ਗਏ ਹਨ। ਠਹਿਰਾਉ।
ਰਜਿ ਰਜਿ ਭੋਜਨੁ ਖਾਵਹੁ ਮੇਰੇ ਭਾਈ! ॥
ਤੁਸੀਂ ਰੱਜ-ਰੱਜ ਕੇ ਖਾਣਾ ਖਾਓ! ਹੇ ਮੇਰੇ ਭਰਾਵੋ!
ਅੰਮ੍ਰਿਤ ਨਾਮੁ, ਰਿਦ ਮਾਹਿ ਧਿਆਈ ॥੧॥
ਤੁਸੀਂ ਆਪਣੇ ਹਿਰਦੇ ਅੰਦਰ ਸੁਆਮੀ ਦੇ ਸੁਧਾ ਸਰੂਪ ਨਾਮ ਦਾ ਸਿਮਰਨ ਕਰੋ।
ਨਾਨਕ, ਗੁਰ ਪੂਰੇ ਸਰਨਾਈ ॥
ਨਾਨਕ ਨੇ ਪੂਰਨ ਗੁਰੂ ਦੀ ਪਨਾਹ ਲਈ ਹੈ,
ਜਿਨਿ ਅਪਨੇ ਨਾਮ ਕੀ ਪੈਜ ਰਖਾਈ ॥੨॥੮॥੨੬॥
ਜਿਸ ਨੇ ਆਪਣੇ ਨਿੱਜ ਦੇ ਨਾਮ ਦੀ ਇੱਜ਼ਤ-ਆਬਰੂ ਰੱਖ ਲਈ ਹੈ।