ਰਾਗ ਬਿਲਾਵਲੁ – ਬਾਣੀ ਸ਼ਬਦ-Part 5 – Raag Bilaval – Bani
ਰਾਗ ਬਿਲਾਵਲੁ – ਬਾਣੀ ਸ਼ਬਦ-Part 5 – Raag Bilaval – Bani
ਬਿਲਾਵਲੁ ਮਹਲਾ ੪ ਸਲੋਕੁ ॥
ਬਿਲਾਵਲ ਚੌਥੀ ਪਾਤਿਸ਼ਾਹੀ। ਸਲੋਕ।
ਹਰਿ ਪ੍ਰਭੁ ਸਜਣੁ ਲੋੜਿ ਲਹੁ; ਮਨਿ ਵਸੈ ਵਡਭਾਗੁ ॥
ਸੁਆਮੀ ਵਾਹਿਗੁਰੂ ਆਪਣੇ ਮਿਤ੍ਰ ਦੀ ਭਾਲ ਕਰ। ਪਰਮ ਚੰਗੇ ਨਸੀਬਾਂ ਰਾਹੀਂ ਉਹ ਚਿੱਤ ਅੰਦਰ ਟਿਕਦਾ ਹੈ।
ਗੁਰਿ ਪੂਰੈ ਵੇਖਾਲਿਆ; ਨਾਨਕ ਹਰਿ ਲਿਵ ਲਾਗੁ ॥੧॥
ਪੂਰਨ ਗੁਰਦੇਵ ਜੀ, ਹੇ ਨਾਨਕ! ਤੇਰਾ ਪ੍ਰਭੂ ਨਾਲ ਪਿਆਰ ਪਾ ਦੇਣਗੇ ਅਤੇ ਮੈਨੂੰ ਉਸ ਦਾ ਦੀਦਾਰ ਕਰਵਾ ਦੇਣਗੇ। ਛੰਤ।
ਛੰਤ ॥
ਛੰਤ।
ਮੇਰਾ ਹਰਿ ਪ੍ਰਭੁ ਰਾਵਣਿ ਆਈਆ; ਹਉਮੈ ਬਿਖੁ ਝਾਗੇ ਰਾਮ ॥
ਹੰਕਾਰ ਦੀ ਜ਼ਹਿਰ ਨੂੰ ਨਵਿਰਤ ਕਰ ਕੇ, ਪਤਨੀ ਆਪਣੇ ਸੁਆਮੀ ਮਾਲਕ ਨੂੰ ਮਾਣਨ ਲਈ ਆਈ ਹੈ।
ਗੁਰਮਤਿ ਆਪੁ ਮਿਟਾਇਆ; ਹਰਿ ਹਰਿ ਲਿਵ ਲਾਗੇ ਰਾਮ ॥
ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੇ ਆਪਣੇ ਆਪੇ ਨੂੰ ਮੇਟ ਦਿੱਤਾ ਹੈ, ਆਪਣੇ ਸੁਆਮੀ ਮਾਲਕ ਨਾਲ ਇਕਸੁਰ ਹੋ ਗਈ ਹੈ।
ਅੰਤਰਿ ਕਮਲੁ ਪਰਗਾਸਿਆ; ਗੁਰ ਗਿਆਨੀ ਜਾਗੇ ਰਾਮ ॥
ਉਸ ਦਾ ਦਿਲ ਕੰਵਲ ਪ੍ਰਫੁਲਤ ਹੋ ਗਿਆ ਹੈ ਅਤੇ ਗੁਰਾਂ ਦੀ ਦਿੱਤੀ ਹੋਈ ਬ੍ਰਹਮ ਵੀਚਾਰ ਉਸ ਅੰਦਰ ਜਾਗ ਪਈ ਹੈ।
ਜਨ ਨਾਨਕ ਹਰਿ ਪ੍ਰਭੁ ਪਾਇਆ; ਪੂਰੈ ਵਡਭਾਗੇ ਰਾਮ ॥੧॥
ਪੂਰਨ ਭਾਗਾਂ ਵਾਲਾ ਹੈ ਗੋਲਾ ਨਾਨਕ, ਜਿਸ ਨੇ ਆਪਣੇ ਸੁਆਮੀ ਮਾਲਕ ਨੂੰ ਪਰਾਪਤ ਕਰ ਲਿਆ ਹੈ।
ਹਰਿ ਪ੍ਰਭੁ ਹਰਿ ਮਨਿ ਭਾਇਆ; ਹਰਿ ਨਾਮਿ ਵਧਾਈ ਰਾਮ ॥
ਵਾਹਿਗੁਰੂ ਸੁਆਮੀ ਮਾਲਕ ਦਾ ਨਾਮ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ ਅਤੇ ਸੁਆਮੀ ਦੇ ਨਾਮ ਨਾਲ ਮੈਂ ਪਰਮ ਪ੍ਰਸਨ ਹੋ ਗਿਆ ਹਾਂ।
ਗੁਰਿ ਪੂਰੈ ਪ੍ਰਭੁ ਪਾਇਆ; ਹਰਿ ਹਰਿ ਲਿਵ ਲਾਈ ਰਾਮ ॥
ਆਪਣੇ ਪੂਰਨ ਗੁਰਾਂ ਦੇ ਰਾਹੀਂ ਮੈਂ ਸਾਹਿਬ ਨੂੰ ਪਾ ਲਿਆ ਹੈ ਅਤੇ ਮੇਰੀ ਸੁਆਮੀ ਵਾਹਿਗੁਰੂ ਨਾਲ ਪ੍ਰੀਤ ਪੈ ਗਈ ਹੈ।
ਅਗਿਆਨੁ ਅੰਧੇਰਾ ਕਟਿਆ; ਜੋਤਿ ਪਰਗਟਿਆਈ ਰਾਮ ॥
ਮੇਰਾ ਬੇ-ਸਮਝੀ ਦਾ ਅੰਨ੍ਹੇਰਾ ਦੂਰ ਹੋ ਗਿਆ ਹੈ ਅਤੇ ਰੱਬੀ ਨੂਰ ਮੇਰੇ ਤੇ ਨਾਜ਼ਲ ਹੋ ਗਿਆ ਹੈ।
ਜਨ ਨਾਨਕ ਨਾਮੁ ਅਧਾਰੁ ਹੈ; ਹਰਿ ਨਾਮਿ ਸਮਾਈ ਰਾਮ ॥੨॥
ਨੌਕਰ ਨਾਨਕ ਨੂੰ ਨਾਮ ਦਾ ਹੀ ਆਸਰਾ ਹੈ ਅਤੇ ਸਾਈਂ ਦੇ ਨਾਮ ਅੰਦਰ ਹੀ ਉਹ ਲੀਨ ਹੁੰਦਾ ਹੈ।
ਧਨ ਹਰਿ ਪ੍ਰਭਿ ਪਿਆਰੈ ਰਾਵੀਆ; ਜਾਂ ਹਰਿ ਪ੍ਰਭ ਭਾਈ ਰਾਮ ॥
ਪ੍ਰੀਤਮ ਵਾਹਿੁਗਰੂ ਸੁਆਮੀ ਪਤਨੀ ਨੂੰ ਮਾਣਦਾ ਹੈ, ਜਦ ਉਹ ਵਾਹਿਗੁਰੂ ਸੁਆਮੀ ਉਸ ਨਾਲ ਪ੍ਰਸੰਨ ਹੋ ਜਾਂਦਾ ਹੈ।
ਅਖੀ ਪ੍ਰੇਮ ਕਸਾਈਆ; ਜਿਉ ਬਿਲਕ ਮਸਾਈ ਰਾਮ ॥
ਮੇਰੇ ਨੇਤ੍ਰ ਪ੍ਰਭੂ ਦੀ ਪ੍ਰੀਤ ਵੱਲ ਐਉਂ ਖਿਚੇ ਹੋਏ ਹਨ, ਜਿਸ ਤਰ੍ਹਾਂ ਬਿੱਲੀ ਦੇ ਚੂਹੇ ਵੱਲ।
ਗੁਰਿ ਪੂਰੈ ਹਰਿ ਮੇਲਿਆ; ਹਰਿ ਰਸਿ ਆਘਾਈ ਰਾਮ ॥
ਪੂਰਨ ਗੁਰਾਂ ਨੇ ਮੈਨੂੰ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ ਅਤੇ ਸੁਆਮੀ ਦੇ ਅੰਮ੍ਰਿਤ ਨਾਲ ਮੈਂ ਰੱਜ ਗਿਆ ਹਾਂ।
ਜਨ ਨਾਨਕ ਨਾਮਿ ਵਿਗਸਿਆ; ਹਰਿ ਹਰਿ ਲਿਵ ਲਾਈ ਰਾਮ ॥੩॥
ਗੋਲਾ ਨਾਨਕ ਨਾਮ ਦੇ ਰਾਹੀਂ ਪ੍ਰਸੰਨ ਹੋ ਗਿਆ ਹੈ ਅਤੇ ਰੱਬ ਦੇ ਨਾਮ ਨਾਲ ਹੀ ਉਸ ਨੇ ਪਿਆਰ ਪਾਇਆ ਹੈ।
ਹਮ ਮੂਰਖ ਮੁਗਧ ਮਿਲਾਇਆ; ਹਰਿ ਕਿਰਪਾ ਧਾਰੀ ਰਾਮ ॥
ਵਾਹਿਗੁਰੂ ਨੇ ਆਪਣੀ ਰਹਿਮਤ ਕੀਤੀ ਹੈ ਅਤੇ ਮੈਂ ਬੇਵਕੂਫ ਤੇ ਬੁੱਧੂ ਨੂੰ ਆਪਣੇ ਨਾਲ ਮਿਲਾ ਲਿਆ ਹੈ।
ਧਨੁ ਧੰਨੁ ਗੁਰੂ ਸਾਬਾਸਿ ਹੈ; ਜਿਨਿ ਹਉਮੈ ਮਾਰੀ ਰਾਮ ॥
ਵਾਹ, ਵਾਹ ਹਨ ਮੁਬਾਰਕ ਗੁਰਦੇਵ ਜੀ, ਜਿਨ੍ਹਾਂ ਨੇ ਮੇਰੇ ਅੰਦਰੋਂ ਹੰਕਾਰ ਮਾਰ ਮੁਕਾਇਆ ਹੈ!
ਜਿਨ੍ਹ੍ਹ ਵਡਭਾਗੀਆ ਵਡਭਾਗੁ ਹੈ; ਹਰਿ ਹਰਿ ਉਰ ਧਾਰੀ ਰਾਮ ॥
ਪਰਮ ਚੰਗੇ ਨਸੀਬਾਂ ਵਾਲੇ, ਜਿਨ੍ਹਾਂ ਦੀ ਸਰੇਸ਼ਟ ਪ੍ਰਾਲਭਧ ਹੈ, ਸੁਆਮੀ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
ਜਨ ਨਾਨਕ ਨਾਮੁ ਸਲਾਹਿ ਤੂ; ਨਾਮੇ ਬਲਿਹਾਰੀ ਰਾਮ ॥੪॥੨॥੪॥
ਤੂੰ ਪ੍ਰਭੂ ਦੇ ਨਾਮ ਦੀ ਉਸਤਤੀ ਕਰ, ਹੇ ਗੋਲੇ ਨਾਨਕ! ਅਤੇ ਪ੍ਰਭੂ ਦੇ ਨਾਮ ਉਤੋਂ ਕੁਰਬਾਨ ਹੋ ਜਾ।
ਬਿਲਾਵਲੁ ਮਹਲਾ ੫ ਛੰਤ
ਬਿਲਾਵਲ ਪੰਜਵੀਂ ਪਾਤਿਸ਼ਾਹੀ। ਛੰਤ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਮੰਗਲ ਸਾਜੁ ਭਇਆ; ਪ੍ਰਭੁ ਅਪਨਾ ਗਾਇਆ ਰਾਮ ॥
ਖੁਸ਼ੀ ਦਾ ਅਵਸਰ ਆ ਬਣਿਆ ਹੈ ਅਤੇ ਮੈਂ ਆਪਣੇ ਸੁਆਮੀ ਦੀ ਕੀਰਤੀ ਗਾਉਂਦਾ ਹੈ।
ਅਬਿਨਾਸੀ ਵਰੁ ਸੁਣਿਆ; ਮਨਿ ਉਪਜਿਆ ਚਾਇਆ ਰਾਮ ॥
ਮੈਂ ਆਪਣੇ ਅਮਰ ਲਾੜੇ ਸਾਰੇ ਸੁਣਿਆ ਹੈ ਅਤੇ ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ।
ਮਨਿ ਪ੍ਰੀਤਿ ਲਾਗੈ, ਵਡੈ ਭਾਗੈ; ਕਬ ਮਿਲੀਐ ਪੂਰਨ ਪਤੇ ॥
ਮੇਰੇ ਚਿੱਤ ਅੰਦਰ ਪ੍ਰੇਮ ਹੈ। ਸਰੇਸ਼ਟ ਪ੍ਰਾਲਭਧ ਰਾਹੀਂ ਮੈਂ ਆਪਣੇ ਮੁਕੰਮਲ ਮਾਲਕ ਨਾਲ ਕਦੋਂ ਮਿਲਾਂਗੀ?
ਸਹਜੇ ਸਮਾਈਐ, ਗੋਵਿੰਦੁ ਪਾਈਐ; ਦੇਹੁ ਸਖੀਏ ਮੋਹਿ ਮਤੇ ॥
ਹੇ ਮੇਰੀ ਸਹੇਲੀਏ! ਤੂੰ ਮੈਨੂੰ ਇਸ ਤਰ੍ਹਾਂ ਦੀ ਸਿੱਖ-ਮਤ ਦੇ ਕਿ ਮੈਂ ਆਲਮ ਦੇ ਸੁਆਮੀ ਨੂੰ ਪਾ ਲਵਾਂ ਅਤੇ ਸੁਖੈਨ ਹੀ ਉਸ ਅੰਦਰ ਲੀਨ ਹੋ ਜਾਵਾਂ।
ਦਿਨੁ ਰੈਣਿ ਠਾਢੀ ਕਰਉ ਸੇਵਾ; ਪ੍ਰਭੁ, ਕਵਨ ਜੁਗਤੀ ਪਾਇਆ? ॥
ਦਿਨ ਰਾਤ ਖਲੋ ਕੇ ਮੈਂ ਆਪਣੇ ਸੁਆਮੀ ਦੀ ਘਾਲ ਕਮਾਉਂਦੀ ਹਾਂ। ਕਿਸ ਤਰੀਕੇ ਨਾਲ ਮੈਂ ਆਪਣੇ ਕੰਤ ਨੂੰ ਪਾ ਸਕਦੀ ਹਾਂ?
ਬਿਨਵੰਤਿ ਨਾਨਕ, ਕਰਹੁ ਕਿਰਪਾ; ਲੈਹੁ ਮੋਹਿ ਲੜਿ ਲਾਇਆ ॥੧॥
ਗੁਰੂ ਜੀ ਬਿਨੇ ਕਰਦੇ ਹਨ, ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ, ਹੇ ਸੁਆਮੀ!
ਭਇਆ ਸਮਾਹੜਾ, ਹਰਿ ਰਤਨੁ ਵਿਸਾਹਾ ਰਾਮ ॥
ਖੁਸ਼ੀ ਉਤਪੰਨ ਹੋ ਗਈ ਹੈ, ਕਿ ਮੈਂ ਵਾਹਿਗੁਰੂ ਦੇ ਜਵੇਹਰ ਨੂੰ ਖਰੀਦ ਲਿਆ ਹੈ।
ਖੋਜੀ ਖੋਜਿ ਲਧਾ, ਹਰਿ ਸੰਤਨ ਪਾਹਾ ਰਾਮ ॥
ਖੋਜੀ ਨੇ ਖੋਜ ਕੱਢ ਕੇ, ਜਵੇਹਰ ਨੂੰ ਸਾਧੂਆਂ ਕੋਲੋਂ ਲੱਭ ਲਿਆ ਹੈ।
ਮਿਲੇ ਸੰਤ ਪਿਆਰੇ, ਦਇਆ ਧਾਰੇ; ਕਥਹਿ ਅਕਥ ਬੀਚਾਰੋ ॥
ਮਿਹਰਬਾਨੀ ਕਰ ਕੇ ਲਾਡਲੇ ਸਾਧੂ ਮੈਨੂੰ ਮਿਲ ਪਏ ਅਤੇ ਮੈਂ ਹੁਣ ਸੁਆਮੀ ਦੀ ਅਕਹਿ ਕਥਾ-ਵਾਰਤਾ ਨੂੰ ਸੋਚਦਾ ਸਮਝਦਾ ਹਾਂ।
ਇਕ ਚਿਤਿ ਇਕ ਮਨਿ ਧਿਆਇ ਸੁਆਮੀ; ਲਾਇ ਪ੍ਰੀਤਿ ਪਿਆਰੋ ॥
ਇਕਾਗਰ ਮਨ ਅਤੇ ਇਕ ਦਿਲ ਨਾਲ ਮੈਂ ਮੁਹੱਬਤ ਤੇ ਪ੍ਰੇਮ ਨਾਲ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ।
ਕਰ ਜੋੜਿ, ਪ੍ਰਭ ਪਹਿ ਕਰਿ ਬਿਨੰਤੀ, ਮਿਲੈ ਹਰਿ ਜਸੁ ਲਾਹਾ ॥
ਹੱਥ ਬੰਨ੍ਹ ਕੇ, ਮੈਂ ਸੁਆਮੀ ਮੂਹਰੇ ਪ੍ਰਾਰਥਨਾ ਕਰਦਾ ਹਾਂ, “ਹੇ ਵਾਹਿਗੁਰੂ! ਮੈਨੂੰ ਆਪਣੀ ਸਿਫ਼ਤ-ਸ਼ਲਾਘਾ ਦਾ ਨਫਾ ਪ੍ਰਦਾਨ ਕਰ।
ਬਿਨਵੰਤਿ ਨਾਨਕ, ਦਾਸੁ ਤੇਰਾ; ਮੇਰਾ ਪ੍ਰਭੁ ਅਗਮ ਅਥਾਹਾ ॥੨॥
ਨਾਨਕ ਬੇਨਤੀ ਕਰਦਾ ਹੈ, “ਮੈਂ ਤੇਰਾ ਗੋਲਾ ਹਾਂ ਅਤੇ ਤੂੰ ਮੇਰਾ ਬੇਅੰਤ ਅਤੇ ਬੇਥਾਹ ਸੁਆਮੀ ਹੈਂ।
ਸਾਹਾ ਅਟਲੁ ਗਣਿਆ, ਪੂਰਨ ਸੰਜੋਗੋ ਰਾਮ ॥
ਮੇਰੀ ਮਿਲਾਪ ਦੀ ਮਿਥੀ ਹੋਈ ਤਰੀਕ ਅਮੇਟ ਹੈ ਅਤੇ ਸੰਪੂਰਨ ਹੈ ਮੇਰੇ ਸੁਆਮੀ ਨਾਲ ਮੇਰਾ ਮਿਲਾਪ।
ਸੁਖਹ ਸਮੂਹ ਭਇਆ, ਗਇਆ ਵਿਜੋਗੋ ਰਾਮ ॥
ਮੈਂ ਮੁਕੰਮਲ ਆਰਾਮ ਅੰਦਰ ਹਾਂ ਅਤੇ ਉਸ ਨਾਲੋਂ ਮੇਰਾ ਵਿਛੋੜਾ ਮੁੱਕ ਗਿਆ।
ਮਿਲਿ ਸੰਤ ਆਏ, ਪ੍ਰਭ ਧਿਆਏ; ਬਣੇ ਅਚਰਜ ਜਾਞੀਆ ॥
ਸਾਧੂ ਇਕੱਠੇ ਹੋ ਆਉਂਦੇ ਹਨ ਅਤੇ ਸਾਹਿਬ ਦਾ ਸਿਮਰਨ ਕਰਦੇ ਹਨ। ਉਹ ਬਰਾਤ ਦੇ ਅਦਭੁਤ ਜਾਂਞੀ ਬਣਦੇ ਹਨ।
ਮਿਲਿ ਇਕਤ੍ਰ ਹੋਏ, ਸਹਜਿ ਢੋਏ; ਮਨਿ ਪ੍ਰੀਤਿ ਉਪਜੀ ਮਾਞੀਆ ॥
ਇਕੱਠੇ ਹੋ ਕੇ ਉਹ ਪਤਨੀ ਦੇ ਨਿਵਾਸ ਅਸਥਾਨ ਤੇ ਸ਼ਾਂਤੀ ਨਾਲ ਜਾ ਢੁੱਕਦੇ ਹਨ ਅਤੇ ਮੇਰੀ, ਦਿਲੀ ਪਿਆਰ ਨਾਲ, ਉਨ੍ਹਾਂ ਦਾ ਸੁਆਗਤ ਕਰਦੇ ਹਨ।
ਮਿਲਿ ਜੋਤਿ ਜੋਤੀ, ਓਤਿ ਪੋਤੀ; ਹਰਿ ਨਾਮੁ ਸਭਿ ਰਸ ਭੋਗੋ ॥
ਤਾਣੇ ਪੇਟੇ ਦੀ ਤਰ੍ਹਾਂ ਪਤਨੀ ਦਾ ਨੂਰ ਉਸ ਦੇ ਸੁਆਮੀ ਦੇ ਨੂਰ ਨਾਲ ਅਭੇਦ ਹੋ ਜਾਂਦਾ ਹੈ ਅਤੇ ਸਾਰੇ ਪੁਰਸ਼ ਵਾਹਿਗੁਰੂ ਦੇ ਨਾਮ ਦੇ ਅੰਮ੍ਰਿਤ ਨੂੰ ਛੱਕਦੇ ਹਨ।
ਬਿਨਵੰਤਿ ਨਾਨਕ, ਸਭ ਸੰਤਿ ਮੇਲੀ; ਪ੍ਰਭੁ ਕਰਣ ਕਾਰਣ ਜੋਗੋ ॥੩॥
ਨਾਨਕ ਬੇਨਤੀ ਕਰਦਾ ਹੈ, ਸਾਧੂ ਨੇ ਮੈਨੂੰ ਪੂਰਨ ਤੌਰ ਤੇ ਮੇਰੇ ਸੁਆਮੀ ਨਾਲ ਮਿਲਾ ਦਿੱਤਾ ਹੈ, ਜੋ ਸਾਰੇ ਕਾਰਜ ਕਰਨ ਨੂੰ ਸਮਰਥ ਹੈ।
ਭਵਨੁ ਸੁਹਾਵੜਾ, ਧਰਤਿ ਸਭਾਗੀ ਰਾਮ ॥
ਸੁੰਦਰ ਹੈ ਮੇਰਾ ਘਰ ਅਤੇ ਸੁਲੱਖਣਾ ਹੈ ਮੇਰਾ ਵਿਹੜਾ।
ਪ੍ਰਭੁ ਘਰਿ ਆਇਅੜਾ, ਗੁਰ ਚਰਣੀ ਲਾਗੀ ਰਾਮ ॥
ਗੁਰਾਂ ਦੇ ਪੈਰੀ ਪੈਣ ਦੁਆਰਾ, ਮੇਰਾ ਸੁਆਮੀ ਮੇਰੇ ਘਰ ਅੰਦਰ ਆ ਗਿਆ ਹੈ।
ਗੁਰ ਚਰਣੀ ਲਾਗੀ, ਸਹਜਿ ਜਾਗੀ; ਸਗਲ ਇਛਾ ਪੁੰਨੀਆ ॥
ਗੁਰਾਂ ਦੇ ਪੈਰੀ ਡਿੱਗ ਕੇ ਮੈਂ ਆਰਾਮ ਅਤੇ ਅਡੋਲਤਾ ਅੰਦਰ ਜਾਗ ਉਠੀ ਹਾਂ ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
ਮੇਰੀ ਆਸ ਪੂਰੀ, ਸੰਤ ਧੂਰੀ; ਹਰਿ ਮਿਲੇ ਕੰਤ ਵਿਛੁੰਨਿਆ ॥
ਸਾਧੂਆਂ ਦੇ ਪੈਰਾਂ ਦੀ ਧੂੜ ਨਾਲ ਮੇਰੀ ਉਮੀਦ ਪੂਰੀ ਹੋ ਗਈ ਹੈ ਅਤੇ ਮੈਂ ਚਿਰ ਦੇ ਵਿਛੋੜੇ ਮਗਰੋਂ ਵਾਹਿਗੁਰੂ ਆਪਣੇ ਭਰਤੇ, ਨੂੰ ਮਿਲ ਪਈ ਹਾਂ।
ਆਨੰਦ ਅਨਦਿਨੁ ਵਜਹਿ ਵਾਜੇ; ਅਹੰ ਮਤਿ ਮਨ ਕੀ ਤਿਆਗੀ ॥
ਰਾਤ ਦਿਨ ਮੈਂ ਖੁਸ਼ੀ ਅੰਦਰ ਵਸਦੀ ਹਾਂ ਅਤੇ ਬੈਕੰੁੰਠੀ ਕੀਰਤਨ ਗੂੰਜ ਰਿਹਾ ਹੈ। ਆਪਣੇ ਮਨੂਏ ਦੀ ਹੰਕਾਰੀ ਬੁੱਧ ਮੈਂ ਛੱਡ ਦਿੱਤੀ ਹੈ।
ਬਿਨਵੰਤਿ ਨਾਨਕ, ਸਰਣਿ ਸੁਆਮੀ; ਸੰਤਸੰਗਿ ਲਿਵ ਲਾਗੀ ॥੪॥੧॥
ਨਾਨਕ ਪ੍ਰਾਰਥਨਾ ਕਰਦਾ ਹੈ, “ਮੈਂ ਪ੍ਰਭੂ ਦੀ ਪਨਾਹ ਲਈ ਹੈ ਅਤੇ ਸਤਿ ਸੰਗਤ ਅੰਦਰ ਮੈਂ ਉਸ ਨਾਲ ਇਕ-ਸੁਰ ਹੋ ਗਈ ਹਾਂ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਭਾਗ ਸੁਲਖਣਾ, ਹਰਿ ਕੰਤੁ ਹਮਾਰਾ ਰਾਮ ॥
ਮੈਂ ਮੁਬਾਰਕ ਪ੍ਰਾਲਭਧ ਵਾਲਾ ਹਾਂ ਕਿਉਂ ਜੋ ਮੇਰਾ ਵਾਹਿਗੁਰੂ ਮੇਰਾ ਭਰਤਾ ਹੈ।
ਅਨਹਦ ਬਾਜਿਤ੍ਰਾ, ਤਿਸੁ ਧੁਨਿ ਦਰਬਾਰਾ ਰਾਮ ॥
ਉਸ ਦੀ ਦਰਗਾਹ ਅੰਦਰ ਸੁਤੇ ਹੀ ਇਕ-ਰਸ ਇਲਾਹੀ ਕੀਰਤਨ ਹੋ ਰਿਹਾ ਹੈ।
ਆਨੰਦ ਅਨਦਿਨੁ ਵਜਹਿ ਵਾਜੇ; ਦਿਨਸੁ ਰੈਣਿ ਉਮਾਹਾ ॥
ਖੁਸ਼ੀ ਅੰਦਰ ਸਦੀਵ ਹੀ ਸੰਗੀਤਕ ਸਾਜ਼ਾਂ ਦਾ ਵੱਜਣਾ ਸੁਣਦਾ ਹੋਇਆ, ਮੈਂ ਰਾਤ ਦਿਨ ਪ੍ਰਸੰਨਤਾ ਅੰਦਰ ਵਸਦਾ ਹਾਂ।
ਤਹ ਰੋਗ ਸੋਗ ਨ ਦੂਖੁ ਬਿਆਪੈ; ਜਨਮ ਮਰਣੁ ਨ ਤਾਹਾ ॥
ਬੀਮਾਰੀ, ਅਫਸੋਸ ਅਤੇ ਪੀੜ ਉਥੇ ਦੁਖੀ ਨਹੀਂ ਕਰਦੇ, ਨਾਂ ਹੀ ਉਥੇ ਪੈਦਾਇਸ਼ ਜਾਂ ਮੌਤ ਹੈ।
ਰਿਧਿ ਸਿਧਿ, ਸੁਧਾ ਰਸੁ ਅੰਮ੍ਰਿਤੁ; ਭਗਤਿ ਭਰੇ ਭੰਡਾਰਾ ॥
ਉਥੇ ਧਨਸੰਪ੍ਰਦਾ, ਕਰਾਮਾਤੀ ਸ਼ਕਤੀਆਂ, ਆਬਿ-ਹਿਯਾਤ, ਅਮਿਉਂ ਅਤੇ ਪ੍ਰਭੂ ਦੀ ਪ੍ਰੇਮ-ਮਈ ਸੇਵਾ ਦੇ ਨਾਲ ਖਜਾਨੇ ਪਰੀਪੂਰਨ ਹਨ।
ਬਿਨਵੰਤਿ ਨਾਨਕ, ਬਲਿਹਾਰਿ ਵੰਞਾ; ਪਾਰਬ੍ਰਹਮ ਪ੍ਰਾਨ ਅਧਾਰਾ ॥੧॥
ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਆਪਣੀ ਜਿੰਦ-ਜਾਨ ਦੇ ਆਸਰੇ, ਪਰਮ ਪ੍ਰਭੂ ਉਤੋਂ ਕੁਰਬਾਨ ਜਾਂਦਾ ਹਾਂ।
ਸੁਣਿ ਸਖੀਅ ਸਹੇਲੜੀਹੋ! ਮਿਲਿ ਮੰਗਲੁ ਗਾਵਹ ਰਾਮ ॥
ਸ੍ਰਵਣ ਕਰੋ, ਹੇ ਮੇਰੀ ਸੱਜਣੀਓ ਤੇ ਸਹੇਲੀਓ! ਆਓ ਆਪਾਂ ਮਿਲ ਕੇ ਖੁਸ਼ੀ ਦਾ ਗੀਤ ਗਾਇਨ ਕਰੀਏ।
ਮਨਿ ਤਨਿ ਪ੍ਰੇਮੁ ਕਰੇ; ਤਿਸੁ ਪ੍ਰਭ ਕਉ ਰਾਵਹ ਰਾਮ ॥
ਆਤਮਾ ਅਤੇ ਦੇਹ ਨਾਲ ਉਸ ਆਪਣੇ ਸੁਆਮੀ ਨੂੰ ਪਿਆਰ ਕਰ ਕੇ, ਆਓ ਆਪਣਾ ਉਸ ਦਾ ਅਨੰਦ ਮਾਣੀਏ।
ਕਰਿ ਪ੍ਰੇਮੁ ਰਾਵਹ, ਤਿਸੈ ਭਾਵਹ; ਇਕ ਨਿਮਖ ਪਲਕ ਨ ਤਿਆਗੀਐ ॥
ਉਸ ਨੂੰ ਪਿਆਰ ਨਾਲ ਯਾਦ ਕਰਨ ਦੁਆਰਾ, ਅਸੀਂ ਉਸ ਨੂੰ ਚੰਗੀਆਂ ਲੱਗਦੀਆਂ ਹਾਂ ਅਤੇ ਇਕ ਮੁਹਤ ਤੇ ਛਿਨ ਭਰ ਲਈ ਭੀ ਉਸ ਨੂੰ ਨਹੀਂ ਭੁਲਾਉਂਦੀਆਂ।
ਗਹਿ ਕੰਠਿ ਲਾਈਐ, ਨਹ ਲਜਾਈਐ; ਚਰਨ ਰਜ ਮਨੁ ਪਾਗੀਐ ॥
ਆਓ ਆਪਾਂ ਉਸ ਨੂੰ ਆਪਣੀ ਛਾਤੀ ਨਾਲ ਘੁੱਟਕੇ ਲਾਈਏ, ਸੰਗ ਨਾਂ ਕਰੀਏ, ਅਤੇ ਆਪਣੀ ਆਤਮਾ ਨੂੰ ਉਸ ਦੇ ਪੈਰਾਂ ਦੀ ਧੂੜ ਵਿੱਚ ਨੁਹਾਈਏ।
ਭਗਤਿ ਠਗਉਰੀ ਪਾਇ ਮੋਹਹ; ਅਨਤ ਕਤਹੂ ਨ ਧਾਵਹ ॥
ਆਓ ਆਪਾਂ ਸ਼ਰਧਾ ਪ੍ਰੇਮ ਦੀ ਨਸ਼ੀਲੀ ਬੂਟੀ ਵਰਤ ਕੇ ਉਸ ਨੂੰ ਮੋਹਿਤ ਕਰ ਲਈਏ ਅਤੇ ਹੋਰ ਕਿਧਰੇ ਭੰਬਲਭੂਸੇ ਨਾਂ ਖਾਈਏ।
ਬਿਨਵੰਤਿ ਨਾਨਕ, ਮਿਲਿ ਸੰਗਿ ਸਾਜਨ; ਅਮਰ ਪਦਵੀ ਪਾਵਹ ॥੨॥
ਗੁਰੂ ਜੀ ਬੇਨਤੀ ਕਰਦੇ ਹਨ, ਵਾਹਿਗੁਰੂ ਮਿੱਤ੍ਰ ਨਾਲ ਮਿਲ ਕੇ ਆਓ ਆਪਾਂ ਅਬਿਨਾਸੀ ਮਰਤਬੇ ਨੂੰ ਪਰਾਪਤ ਕਰੀਏ।
ਬਿਸਮਨ ਬਿਸਮ ਭਈ; ਪੇਖਿ, ਗੁਣ ਅਬਿਨਾਸੀ ਰਾਮ ॥
ਅਸਚਰਜ, ਅਸਚਰਜ ਮੈਂ ਹੋ ਗਈ ਹਾਂ, ਆਪਣੇ ਅਮਰ ਸੁਆਮੀ ਦੀਆਂ ਖੂਬੀਆਂ ਵੇਖ ਕੇ।
ਕਰੁ ਗਹਿ ਭੁਜਾ ਗਹੀ; ਕਟਿ ਜਮ ਕੀ ਫਾਸੀ ਰਾਮ ॥
ਉਸ ਨੇ ਮੇਰਾ ਹੱਥ ਫੜ ਲਿਆ, ਬਾਂਹ ਪਕੜ ਲਈ ਅਤੇ ਮੇਰੀ ਮੌਤ ਦੀ ਫਾਹੀ ਵੱਢ ਸੁੱਟੀ ਹੈ।
ਗਹਿ ਭੁਜਾ ਲੀਨ੍ਹ੍ਹੀ, ਦਾਸਿ ਕੀਨ੍ਹ੍ਹੀ; ਅੰਕੁਰਿ ਉਦੋਤੁ ਜਣਾਇਆ ॥
ਮੈਨੂੰ ਬਾਂਹੋਂ ਪਕੜ ਕੇ ਸੁਆਮੀ ਨੇ ਮੈਨੂੰ ਆਪਣੀ ਨੌਕਰਾਣੀ ਬਣਾ ਲਿਆ ਹੈ ਅਤੇ ਮੇਰੀ ਪ੍ਰਾਲਭਧ ਦਾ ਅੰਗੂਰ ਪੁੰਗਰ ਕੇ ਦਿਸ ਪਿਆ ਹੈ।
ਮਲਨ ਮੋਹ ਬਿਕਾਰ ਨਾਠੇ; ਦਿਵਸ ਨਿਰਮਲ ਆਇਆ ॥
ਮਲੀਨਤਾ, ਸੰਸਾਰੀ ਮਮਤਾ ਅਤੇ ਪਾਪ ਦੌੜ ਗਏ ਹਨ ਅਤੇ ਚੰਗਾ ਦਿਹਾੜਾ ਚੜ੍ਹ ਪਿਆ ਹੈ।
ਦ੍ਰਿਸਟਿ ਧਾਰੀ, ਮਨਿ ਪਿਆਰੀ; ਮਹਾ ਦੁਰਮਤਿ ਨਾਸੀ ॥
ਸਾਈਂ ਨੇ ਆਪਣੀ ਮਿਹਰ ਦੀ ਨਿਗ੍ਹਾ ਕੀਤੀ ਹੈ, ਉਹ ਮੈਨੂੰ ਦਿਲੋਂ ਪਿਆਰ ਕਰਦਾ ਹੈ ਅਤੇ ਮੇਰੀ ਪਰਮ ਮੰਦੀ-ਅਕਲ ਦੂਰ ਹੋ ਗਈ ਹੈ।
ਬਿਨਵੰਤਿ ਨਾਨਕ, ਭਈ ਨਿਰਮਲ; ਪ੍ਰਭ ਮਿਲੇ ਅਬਿਨਾਸੀ ॥੩॥
ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਪਵਿੱਤਰ ਹੋ ਗਈ ਆਂ ਅਤੇ ਆਪਣੇ ਅਮਰ ਸੁਆਮੀ ਨਾਲ ਮਿਲ ਗਈ ਹਾਂ।
ਸੂਰਜ ਕਿਰਣਿ ਮਿਲੇ, ਜਲ ਕਾ ਜਲੁ ਹੂਆ ਰਾਮ ॥
ਜਿਸ ਤਰ੍ਹਾਂ ਕਿਰਨ ਸੂਰਜ ਨਾਲ ਅਭੇਦ ਹੋ ਜਾਂਦੀ ਹੈ ਅਤੇ ਪਾਣੀ ਪਾਣੀ ਹੀ ਹੋ ਜਾਂਦਾ ਹੈ,
ਜੋਤੀ ਜੋਤਿ ਰਲੀ, ਸੰਪੂਰਨੁ ਥੀਆ ਰਾਮ ॥
ਇਸੇ ਤਰ੍ਹਾਂ ਹੀ ਮਨੁੱਖੀ-ਪ੍ਰਕਾਸ਼, ਪਰਮ ਪਰਕਾਸ਼ ਅੰਦਰ ਲੀਨ ਹੋ ਕੇ ਮੁਕੰਮਲ ਹੋ ਜਾਂਦਾ ਹੈ।
ਬ੍ਰਹਮੁ ਦੀਸੈ, ਬ੍ਰਹਮੁ ਸੁਣੀਐ; ਏਕੁ ਏਕੁ ਵਖਾਣੀਐ ॥
ਮੈਂ ਹੁਣ ਪ੍ਰਭੂ ਨੂੰ ਵੇਖਦਾ ਹਾਂ, ਪ੍ਰਭੂ ਬਾਰੇ ਹੀ ਸੁਣਦਾ ਹਾਂ ਅਤੇ ਕੇਵਲ ਇਕ ਪ੍ਰਭੂ ਨੂੰ ਹੀ ਵਰਣਨ ਕਰਦਾ ਹਾਂ।
ਆਤਮ ਪਸਾਰਾ ਕਰਣਹਾਰਾ; ਪ੍ਰਭ ਬਿਨਾ ਨਹੀ ਜਾਣੀਐ ॥
ਪਰਮ ਆਤਮਾ ਹੀ ਸੰਸਾਰ ਦੀ ਸਿਰਜਣਹਾਰ ਹੈ। ਸੁਆਮੀ ਦੇ ਬਾਝੋਂ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।
ਆਪਿ ਕਰਤਾ, ਆਪਿ ਭੁਗਤਾ; ਆਪਿ ਕਾਰਣੁ ਕੀਆ ॥
ਸਾਈਂ ਆਪੇ ਸਿਰਜਣਹਾਰ ਹੈ ਤੇ ਆਪੇ ਹੀ ਅਨੰਦ ਮਾਣਨ ਵਾਲਾ ਹੈ। ਉਸ ਨੇ ਆਪ ਹੀ ਆਲਮ ਬਣਾਇਆ ਹੈ।
ਬਿਨਵੰਤਿ ਨਾਨਕ, ਸੇਈ ਜਾਣਹਿ; ਜਿਨ੍ਹ੍ਹੀ ਹਰਿ ਰਸੁ ਪੀਆ ॥੪॥੨॥
ਗੁਰੂ ਜੀ ਬਿਨੈ ਕਰਦੇ ਹਨ, ਕੇਵਲ ਉਹ ਹੀ ਇਸ ਭੇਤ ਨੂੰ ਸਮਝਦੇ ਹਨ ਜੋ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ।
ਬਿਲਾਵਲੁ ਮਹਲਾ ੫ ਛੰਤ
ਬਿਲਾਵਲ ਪੰਜਵੀਂ ਪਾਤਿਸ਼ਾਹੀ ਛੰਤ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਸਖੀ ਆਉ ਸਖੀ! ਵਸਿ ਆਉ ਸਖੀ! ਅਸੀ ਪਿਰ ਕਾ ਮੰਗਲੁ ਗਾਵਹ ॥
ਆ ਸਹੀਏ! ਮੇਰੀ ਸਹੀਏ! ਤੂੰ ਸੁਆਮੀ ਦੀ ਰਜ਼ਾ ਦੇ ਤਾਬੇ ਆ, ਹੇ ਮੇਰੀਏ ਸਹੀਏ! ਆਓ! ਆਪਾਂ ਆਪਣੇ ਕੰਤ ਦੀ ਮਹਿਮਾ ਗਾਇਨ ਕਰੀਏ।
ਤਜਿ ਮਾਨੁ ਸਖੀ! ਤਜਿ ਮਾਨੁ ਸਖੀ! ਮਤੁ ਆਪਣੇ ਪ੍ਰੀਤਮ ਭਾਵਹ ॥
ਆਪਣੀ ਹੰਗਤਾ ਛੱਡ ਦੇ, ਹੇ ਸਹੇਲੀਏ! ਤੂੰ ਆਪਣੀ ਹੰਗਤਾ ਛੱਡ ਕੇ, ਹੇ ਸਹੇਲੀਏ! ਸ਼ਾਇਦ ਤੂੰ ਆਪਣੇ ਪਿਆਰੇ ਨੂੰ ਚੰਗੀ ਲੱਗਣ ਲੱਗ ਪਈ ਹੈ।
ਤਜਿ ਮਾਨੁ ਮੋਹੁ ਬਿਕਾਰੁ ਦੂਜਾ; ਸੇਵਿ ਏਕੁ ਨਿਰੰਜਨੋ ॥
ਤੂੰ ਆਪਣੀ ਸਵੈ-ਹੰਗਤਾ, ਸੰਸਾਰੀ ਮਮਤਾ, ਪਾਪ ਅਤੇ ਦਵੈਤ-ਭਾਵ ਨੂੰ ਤਲਾਂਜਲੀ ਦੇ ਅਤੇ ਕੇਵਲ ਆਪਣੇ ਪਵਿੱਤਰ ਪ੍ਰਭੂ ਦੀ ਘਾਲ ਕਮਾ।
ਲਗੁ ਚਰਣ ਸਰਣ, ਦਇਆਲ ਪ੍ਰੀਤਮ; ਸਗਲ ਦੁਰਤ ਬਿਖੰਡਨੋ ॥
ਤੂੰ ਸਦੀਵ ਹੀ ਆਪਣੇ ਮਿਹਰਬਾਨ ਪਿਆਰੇ ਦੇ ਪੈਰਾਂ ਦੀ ਪਨਾਹ ਹੇਠਾਂ ਟਿਕੀ ਰਹੁ ਜੋ ਸਾਰਿਆਂ ਪਾਪਾਂ ਦਾ ਨਾਸ ਕਰਨਹਾਰ ਹੈ।
ਹੋਇ ਦਾਸ ਦਾਸੀ, ਤਜਿ ਉਦਾਸੀ; ਬਹੁੜਿ ਬਿਧੀ ਨ ਧਾਵਾ ॥
ਤੂੰ ਸੁਆਮੀ ਦੇ ਗੋਲੇ ਦੀ ਗੋਲੀ ਹੋ ਜਾ ਅਤੇ ਆਪਣੀ ਉਦਾਸੀਨਤਾ ਨੂੰ ਛੱਡ ਦੇ। ਇਸ ਤਰ੍ਹਾਂ ਤੂੰ ਮੁੜ ਕੇ ਕੁਮਾਰਗਾਂ ਅੰਦਰ ਨਹੀਂ ਭਟਕੇਂਗੀ।
ਨਾਨਕੁ ਪਇਅੰਪੈ, ਕਰਹੁ ਕਿਰਪਾ; ਤਾਮਿ ਮੰਗਲੁ ਗਾਵਾ ॥੧॥
ਗੁਰੂ ਜੀ ਆਖਦੇ ਹਨ, ਮੇਰੇ ਮਾਲਕ, ਮੇਰੇ ਉਤੇ ਮਿਹਰ ਧਾਰ ਤਾਂ ਜੋ ਮੈਂ ਤੇਰੀ ਕੀਰਤੀ ਗਾਇਨ ਕਰ ਸਕਾਂ।
ਅੰਮ੍ਰਿਤੁ ਪ੍ਰਿਅ ਕਾ ਨਾਮੁ, ਮੈ ਅੰਧੁਲੇ ਟੋਹਨੀ ॥
ਮੇਰੇ ਪਿਆਰੇ ਪ੍ਰਭੂ ਦਾ ਸੁਧਾਸਰੂਪ ਨਾਮ ਮੇਰੇ ਲਈ ਅੰਨ੍ਹੇ ਦੀ ਡੰਗੋਰੀ ਦੀ ਤਰ੍ਹਾਂ ਹੈ।
ਓਹ ਜੋਹੈ ਬਹੁ ਪਰਕਾਰ, ਸੁੰਦਰਿ ਮੋਹਨੀ ॥
ਇਕ ਸੋਹਣੀ ਸੁਨੱਖੀ ਮੁਟਿਆਰ ਦੀ ਤਰ੍ਹਾਂ, ਉਹ ਮਾਇਆ ਇਨਸਾਨ ਨੂੰ ਘਣੇਰੇ ਤਰੀਕਿਆਂ ਨਾਲ ਵਰਗਲਾਉਂਦੀ ਹੈ।
ਮੋਹਨੀ ਮਹਾ ਬਚਿਤ੍ਰਿ ਚੰਚਲਿ; ਅਨਿਕ ਭਾਵ ਦਿਖਾਵਏ ॥
ਮਾਇਆ ਪਰਮ ਅਸਚਰਜ ਅਤੇ ਚੁਲਬਲੀ ਹੈ ਤੇ ਅਨੇਕਾਂ ਹੀ ਨਾਜ਼-ਨਖਰੇ ਵਿਖਾਲਦੀ ਹੈ।
ਹੋਇ ਢੀਠ, ਮੀਠੀ ਮਨਹਿ ਲਾਗੈ; ਨਾਮੁ ਲੈਣ ਨ ਆਵਏ ॥
ਬੇਸ਼ਰਮ ਮਾਇਆ ਮਨੁੱਖ ਦੇ ਮਨ ਨੂੰ ਮਿੱਠੀ ਲੱਗਦੀ ਹੈ ਅਤੇ ਉਹ ਪ੍ਰਭੂ ਦੇ ਨਾਮ ਦਾ ਉਚਾਰਨ ਨਹੀਂ ਕਰਦਾ।
ਗ੍ਰਿਹ ਬਨਹਿ ਤੀਰੈ ਬਰਤ ਪੂਜਾ; ਬਾਟ ਘਾਟੈ ਜੋਹਨੀ ॥
ਘਰ ਤੇ ਜੰਗਲਾਂ ਵਿੱਚ, ਤੀਰਥਾਂ ਦੇ ਕਿਨਾਰਿਆਂ ਉਤੇ, ਨਿਰਾਹਾਰ ਰਹਿੰਦਿਆਂ, ਪਾਠ ਪੂਜਾ ਕਰਦਿਆਂ ਰਸਤੇ ਉਤੇ ਅਤੇ ਪੱਤਣ ਦੇ, ਇਹ ਬੰਦਿਆਂ ਨੂੰ ਠੱਗਦੀ ਹੈ।
ਨਾਨਕੁ ਪਇਅੰਪੈ, ਦਇਆ ਧਾਰਹੁ; ਮੈ ਨਾਮੁ ਅੰਧੁਲੇ ਟੋਹਨੀ ॥੨॥
ਗੁਰੂ ਜੀ ਫੁਰਮਾਉਂਦੇ ਹਨ, ਤੂੰ ਆਪਣੀ ਰਹਿਮਤ ਮੇਰੇ ਉਤੇ ਨਿਛਾਵਰ ਕਰ, ਹੇ ਸਾਈਂ! ਮੈਂ ਅੰਨ੍ਹੇ ਮਨੁੱਖ ਲਈ ਤੇਰੇ ਨਾਮ ਇਕ ਡੰਗੋਰੀ ਹੈ।
ਮੋਹਿ ਅਨਾਥ, ਪ੍ਰਿਅ ਨਾਥ! ਜਿਉ ਜਾਨਹੁ ਤਿਉ ਰਖਹੁ ॥
ਮੇਰੇ ਪ੍ਰੀਤਮ ਪ੍ਰਭੂ! ਮੈਂ ਨਿਖਸਮੀ ਹਾਂ, ਜਿਵੇਂ ਜਾਣੋ ਉਵੇਂ ਹੀ ਤੂੰ ਮੇਰੀ ਰੱਖਿਆ ਕਰ।
ਚਤੁਰਾਈ ਮੋਹਿ ਨਾਹਿ, ਰੀਝਾਵਉ ਕਹਿ ਮੁਖਹੁ ॥
ਸਿਆਣਪ ਮੇਰੇ ਵਿੱਚ ਹੈ ਹੀ ਨਹੀਂ, ਮੈਂ ਕਿਹੜੇ ਮੂੰਹ ਨਾਲ ਤੈਨੂੰ ਪ੍ਰਸੰਨ ਕਰ ਸਕਦੀ ਹਾਂ?
ਨਹ ਚਤੁਰਿ ਸੁਘਰਿ ਸੁਜਾਨ ਬੇਤੀ; ਮੋਹਿ ਨਿਰਗੁਨਿ ਗੁਨੁ ਨਹੀ ॥
ਮੈਂ ਪਰਬੀਨ, ਸੁਚੱਜੀ, ਸਿਆਣੀ ਅਤੇ ਗਿਆਨਵਾਨ ਨਹੀਂ। ਮੈਂ, ਗੁਣ ਵਿਹੂਣ ਵਿੱਚ ਕੋਈ ਨੇਕੀ ਨਹੀਂ।
ਨਹ ਰੂਪ ਧੂਪ ਨ ਨੈਣ ਬੰਕੇ; ਜਹ ਭਾਵੈ, ਤਹ ਰਖੁ ਤੁਹੀ ॥
ਮੇਰੇ ਪੱਲੇ ਸੁਗੰਧਤ ਸੁੰਦਰਤਾ ਨਹੀਂ ਨਾਂ ਹੀ ਮੇਰੀਆਂ ਸੁਹਣੀਆਂ ਅੱਖੀਆਂ ਹਨ। ਤੂੰ ਮੈਨੂੰ ਓਥੇ ਰੱਖ ਜਿਥੇ ਤੈਨੂੰ ਚੰਗਾ ਲੱਗਦਾ ਹੈ, ਹੇ ਸੁਆਮੀ!
ਜੈ ਜੈ ਜਇਅੰਪਹਿ, ਸਗਲ ਜਾ ਕਉ; ਕਰੁਣਾਪਤਿ, ਗਤਿ ਕਿਨਿ ਲਖਹੁ? ॥
ਮੈਂ ਰਹਿਮਤ ਦੇ ਸੁਆਮੀ ਦੀ ਅਵਸਥਾ ਨੂੰ ਕਿਸ ਤਰ੍ਹਾਂ ਜਾਣ ਸਕਦਾ ਹਾਂ ਜਿਸ ਦੀ ਜਿਤ, ਜਿੱਤ, ਜਿੱਤ ਦੇ ਸਾਰੇ ਜਣੇ ਨਾਅਰੇ ਲਾਉਂਦੇ ਹਨ।
ਨਾਨਕੁ ਪਇਅੰਪੈ, ਸੇਵ ਸੇਵਕੁ; ਜਿਉ ਜਾਨਹੁ, ਤਿਉ ਮੋਹਿ ਰਖਹੁ ॥੩॥
ਗੁਰੂ ਜੀ ਫੁਰਮਾਉਂਦੇ ਹਨ, ਹੇ ਪ੍ਰਭੂ! ਮੈਂ ਤੇਰੇ ਗੋਲਿਆਂ ਦਾ ਗੋਲਾ ਹਾਂ। ਜਿਕਰ ਜਾਣਦਾ ਹੈਂ, ਉਵੇਂ ਹੀ ਤੂੰ ਮੇਰੀ ਰੱਖਿਆ ਕਰ।
ਮੋਹਿ ਮਛੁਲੀ, ਤੁਮ ਨੀਰ; ਤੁਝ ਬਿਨੁ ਕਿਉ ਸਰੈ? ॥
ਮੈਂ ਮੱਛੀ ਹਾਂ ਅਤੇ ਤੂੰ ਪਾਣੀ, ਹੇ ਸੁਆਮੀ! ਤੇਰੇ ਬਿਨਾ ਮੇਰਾ ਗੁਜਾਰਾ ਕਿਸ ਤਰ੍ਹਾਂ ਹੋ ਸਕਦਾ ਹੈ?
ਮੋਹਿ ਚਾਤ੍ਰਿਕ ਤੁਮ੍ਹ੍ਹ ਬੂੰਦ; ਤ੍ਰਿਪਤਉ ਮੁਖਿ ਪਰੈ ॥
ਮੈਂ ਪਪੀਹਾ ਹਾਂ ਅਤੇ ਤੂੰ ਮੀਂਹ ਦੀ ਕਣੀ। ਜੇਕਰ ਇਹ ਮੇਰੇ ਮੂੰਹ ਵਿੱਚ ਪੈ ਜਾਵੇ ਤਦ ਮੈਂ ਜੱਰ ਜਾਂਦਾ ਹਾਂ।
ਮੁਖਿ ਪਰੈ ਹਰੈ ਪਿਆਸ ਮੇਰੀ; ਜੀਅ ਹੀਆ ਪ੍ਰਾਨਪਤੇ ॥
ਮੇਰੇ ਮੂੰਹ ਵਿੱਚ ਪੈ ਕੇ, ਇਹ ਮੇਰੀ ਤਰੇਹ ਨੂੰ ਬੁਝਾ ਦਿੰਦੀ ਹੈ ਤੂੰ ਮੇਰੀ ਆਤਮਾ ਹਿਰਦੇ ਅਤੇ ਜਿੰਦ-ਜਾਨ ਦਾ ਸੁਆਮੀ ਹੈ।
ਲਾਡਲੇ, ਲਾਡ ਲਡਾਇ ਸਭ ਮਹਿ; ਮਿਲੁ ਹਮਾਰੀ ਹੋਇ ਗਤੇ ॥
ਤੂੰ ਮੈਨੂੰ ਪਿਆਰ ਕਰ, ਹੇ ਮੇਰੇ ਪ੍ਰੀਤਮ! ਮੈਂ ਤੈਨੂੰ ਸਾਰਿਆਂ ਅੰਦਰ ਵੇਖਦਾ ਹਾਂ। ਤੂੰ ਮੈਨੂੰ ਮਿਲ ਤਾਂ ਜੋ ਮੇਰਾ ਕਲਿਆਣ ਹੋ ਜਾਵੇ।
ਚੀਤਿ ਚਿਤਵਉ ਮਿਟੁ ਅੰਧਾਰੇ; ਜਿਉ ਆਸ ਚਕਵੀ ਦਿਨੁ ਚਰੈ ॥
ਆਪਣੇ ਆਤਮਕ ਅਨ੍ਹੇਰੇ ਨੂੰ ਦੂਰ ਕਰਨ ਲਈ ਆਪਣੇ ਮਨ ਅੰਦਰ ਮੈਂ ਸੁਰਖਬਾਣੀ ਦੀ ਤਰ੍ਹਾਂ ਜਿਸ ਨੇ ਦਿਨ ਚੜਨ ਦੀ ਉਮੀਦ ਲਾਈ ਹੋਈ ਹੈ, ਸਦੀਵ ਹੀ ਤੈਨੂੰ ਯਾਦ ਕਰਦੀ ਹਾਂ।
ਨਾਨਕੁ ਪਇਅੰਪੈ ਪ੍ਰਿਅ ਸੰਗਿ ਮੇਲੀ; ਮਛੁਲੀ ਨੀਰੁ ਨ ਵੀਸਰੈ ॥੪॥
ਗੁਰੂ ਜੀ ਆਖਦੇ ਹਨ, ਹੇ ਮੇਰੇ ਪ੍ਰੀਤਮ! ਤੂੰ ਮੈਨੂੰ ਆਪਣੇ ਨਾਲ ਮਿਲਾ ਲੈ। ਜਿਸ ਤਰ੍ਹਾਂ ਮੱਛੀ ਪਾਣੀ ਨੂੰ ਨਹੀਂ ਭੁਲਾਉਂਦੀ, ਉਸੇ ਤਰ੍ਹਾਂ ਮੈਂ ਤੈਨੂੰ ਨਹੀਂ ਵਿਸਾਰਦੀ।
ਧਨਿ ਧੰਨਿ ਹਮਾਰੇ ਭਾਗ; ਘਰਿ ਆਇਆ ਪਿਰੁ ਮੇਰਾ ॥
ਸੁਲੱਖਣੀ, ਸੁਲੱਖਣੀ ਹੈ ਮੇਰੀ ਪ੍ਰਾਲਭਧ ਕਿ ਮੇਰਾ ਪਤੀ ਮੇਰੇ ਗ੍ਰਹਿ ਵਿੱਚ ਆਇਆ।
ਸੋਹੇ ਬੰਕ ਦੁਆਰ; ਸਗਲਾ ਬਨੁ ਹਰਾ ॥
ਕਿੰਨਾ ਸ਼ਸ਼ੋਭਤ ਦਿੱਸਦਾ ਹੈ ਕਿ ਮੇਰਾ ਸੁੰਦਰ ਮਹਿਲ ਅਤੇ ਮੇਰਾ ਸਾਰਾ ਬਾਗ ਹਰਾ ਭਰਾ ਹੋ ਗਿਆ ਹੈ।
ਹਰ ਹਰਾ ਸੁਆਮੀ, ਸੁਖਹ ਗਾਮੀ; ਅਨਦ ਮੰਗਲ ਰਸੁ ਘਣਾ ॥
ਆਰਾਮ ਬਖਸ਼ਣਹਾਰ ਸਾਹਿਬ ਨੇ ਮੈਨੂੰ ਪ੍ਰਫੁਲਤ ਕਰ ਦਿੱਤਾ ਹੈ। ਮੈਨੂੰ ਅਤਿਅੰਤ ਖੁਸ਼ੀ, ਪ੍ਰਸੰਨਤਾ ਅਤੇ ਪ੍ਰੀਤ ਬਖਸ਼ੀ ਹੈ।
ਨਵਲ ਨਵਤਨ ਨਾਹੁ ਬਾਲਾ; ਕਵਨ ਰਸਨਾ? ਗੁਨ ਭਣਾ ॥
ਮੇਰਾ ਨੌਜਵਾਨ ਪਤੀ ਸਦੀਵੀ-ਨਵੀਨ ਅਤੇ ਤਰੋ-ਤਾਜਾ ਦੇਹ ਵਾਲਾ ਹੈ। ਕਿਹੜੀ ਜੀਭ ਨਾਲ ਮੈਂ ਉਸ ਦੀ ਮਹਿਮਾ ਉਚਾਰਨ ਕਰ ਸਕਦੀ ਹਾਂ?
ਮੇਰੀ ਸੇਜ ਸੋਹੀ, ਦੇਖਿ ਮੋਹੀ; ਸਗਲ ਸਹਸਾ ਦੁਖੁ ਹਰਾ ॥
ਸੁਭਾਇਮਾਨ ਹੈ ਮੇਰਾ ਪਲੰਘ ਉਸ ਨੂੰ ਵੇਖ ਕੇ ਮੈਂ ਫਰੇਫਤਾ ਹੋ ਗਈ ਹਾਂ ਅਤੇ ਮੇਰਾ ਸਮੂਹ ਸੰਦੇਹ ਤੇ ਪੀੜ ਦੂਰ ਹੋ ਗਏ ਹਨ।
ਨਾਨਕੁ ਪਇਅੰਪੈ ਮੇਰੀ ਆਸ ਪੂਰੀ; ਮਿਲੇ ਸੁਆਮੀ ਅਪਰੰਪਰਾ ॥੫॥੧॥੩॥
ਗੁਰੂ ਜੀ ਫੁਰਮਾਉਂਦੇ ਹਨ, ਮੇਰੀ ਉਮੀਦ ਪੂਰਨ ਹੋ ਗਈ ਹੈ ਅਤੇ ਮੇਰਾ ਹੱਦਬੰਨਾ-ਰਹਿਤ ਪ੍ਰਭੂ ਮੈਨੂੰ ਮਿਲ ਪਿਆ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਹਰਿ ਖੋਜਹੁ ਵਡਭਾਗੀਹੋ; ਮਿਲਿ ਸਾਧੂ ਸੰਗੇ ਰਾਮ ॥
ਹੇ ਪਰਮ ਚੰਗੇ ਕਰਮਾਂ ਵਾਲਿਓ! ਸੰਤਾਂ ਨਾਲ ਮਿਲ ਕੇ, ਤੁਸੀਂ ਆਪਣੇ ਸੁਆਮੀ ਦੀ ਖੋਜ ਭਾਲ ਕਰੋ।
ਗੁਨ ਗੋਵਿਦ ਸਦਾ ਗਾਈਅਹਿ; ਪਾਰਬ੍ਰਹਮ ਕੈ ਰੰਗੇ ਰਾਮ ॥
ਸ਼ਰੋਮਣੀ ਸਾਹਿਬ ਦੇ ਪ੍ਰੇਮ ਨਾਲ ਰੰਗੀਜ, ਹਮੇਸ਼ਾਂ ਸ਼੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰੋ।
ਸੋ ਪ੍ਰਭੁ ਸਦ ਹੀ ਸੇਵੀਐ; ਪਾਈਅਹਿ ਫਲ ਮੰਗੇ ਰਾਮ ॥
ਹਮੇਸ਼ਾਂ ਉਸ ਸਾਹਿਬ ਘਾਲ ਕਮਾਉਣ ਦੁਆਰਾ ਚਿੱਤ ਚਾਹੁੰਦੇ ਮੇਵੇ ਪਰਾਪਤ ਹੋ ਜਾਂਦੇ ਹਨ।
ਨਾਨਕ, ਪ੍ਰਭ ਸਰਨਾਗਤੀ; ਜਪਿ ਅਨਤ ਤਰੰਗੇ ਰਾਮ ॥੧॥
ਨਾਨਕ, ਤੂੰ ਸੁਆਮੀ ਦੀ ਸ਼ਰਣ ਸੰਭਾਲ ਅਤੇ ਸੁਆਮੀ ਦਾ ਹੀ ਸਿਮਰਨ ਕਰ, ਜੋ ਅਨੇਕਾਂ ਤਰੀਕਿਆਂ ਨਾਲ ਖੇਡਾਂ ਖੇਲਦਾ ਹੈ।
ਇਕੁ ਤਿਲੁ ਪ੍ਰਭੂ ਨ ਵੀਸਰੈ; ਜਿਨਿ ਸਭੁ ਕਿਛੁ ਦੀਨਾ ਰਾਮ ॥
ਇਕ ਮੁਹਤ ਭਰ ਲਈ ਭੀ ਮੈਂ ਆਪਣੇ ਸੁਆਮੀ ਨੂੰ ਨਹੀਂ ਭੁਲਾਉਂਦੀ ਜਿਸ ਨੇ ਮੈਨੂੰ ਸਾਰਾ ਕੁਛ ਬਖਸ਼ਿਆ ਹੈ।
ਵਡਭਾਗੀ ਮੇਲਾਵੜਾ; ਗੁਰਮੁਖਿ ਪਿਰੁ ਚੀਨ੍ਹ੍ਹਾ ਰਾਮ ॥
ਚੰਗੇ ਨਸੀਬਾਂ ਦੁਆਰਾ ਮੈਂ ਆਪਣੇ ਪਤੀ ਨੂੰ ਮਿਲ ਪਈ ਹਾਂ ਅਤੇ ਗੁਰਾਂ ਦੀ ਦਇਆ ਦੁਆਰਾ, ਮੈਂ ਉਸ ਦਾ ਆਰਾਧਨ ਕੀਤੀ ਹੈ।
ਬਾਹ ਪਕੜਿ ਤਮ ਤੇ ਕਾਢਿਆ; ਕਰਿ ਅਪੁਨਾ ਲੀਨਾ ਰਾਮ ॥
ਬਾਂਹ ਤੋਂ ਫੜ ਕੇ ਮੇਰੇ ਪਤੀ ਨੂੰ ਮੈਨੂੰ ਅਨ੍ਹੇਰੇ ਵਿਚੋਂ ਬਾਹਰ ਧੂ ਲਿਆ ਹੈ ਅਤੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
ਨਾਮੁ ਜਪਤ ਨਾਨਕ ਜੀਵੈ; ਸੀਤਲੁ ਮਨੁ ਸੀਨਾ ਰਾਮ ॥੨॥
ਨਾਨਕ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ ਅਤੇ ਇਸ ਤਰ੍ਹਾਂ ਉਸ ਦਾ ਚਿੱਤ ਅਤੇ ਛਾਤੀ ਠੰਢੇ ਹੋ ਗਏ ਹਨ।
ਕਿਆ ਗੁਣ ਤੇਰੇ ਕਹਿ ਸਕਉ? ਪ੍ਰਭ ਅੰਤਰਜਾਮੀ! ਰਾਮ ॥
ਹੇ ਦਿਲਾਂ ਦੀਆਂ ਜਾਨਣਹਾਰ, ਸੁਆਮੀ ਮਾਲਕ! ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਦਾ ਵਰਣਨ ਕਰ ਸਕਦਾ ਹਾਂ?
ਸਿਮਰਿ ਸਿਮਰਿ ਨਾਰਾਇਣੈ; ਭਏ ਪਾਰਗਰਾਮੀ ਰਾਮ ॥
ਸਾਈਂ ਦਾ ਭਜਨ ਤੇ ਨਿਰੰਤਰ ਭਜਨ ਕਰਨ ਦੁਆਰਾ ਮੈਂ ਪਰਲੇ ਕੱਢੇ ਤੇ ਪੁੱਜ ਗਿਆ ਹਾਂ।
ਗੁਨ ਗਾਵਤ ਗੋਵਿੰਦ ਕੇ; ਸਭ ਇਛ ਪੁਜਾਮੀ ਰਾਮ ॥
ਆਲਮ ਦੇ ਮਾਲਕ ਦੀ ਉਸਤਤੀ ਗਾਇਨ ਕਰਨ ਦੁਆਰਾ ਮੇਰੀਆਂ ਸਾਰੀਆਂ ਚਾਹਨਾਂ ਪੂਰੀਆਂ ਹੋ ਗਈਆਂ ਹਨ।
ਨਾਨਕ ਉਧਰੇ ਜਪਿ ਹਰੇ; ਸਭਹੂ ਕਾ ਸੁਆਮੀ ਰਾਮ ॥੩॥
ਨਾਨਕ, ਸਾਰਿਆਂ ਦੇ ਮਾਲਕ, ਵਾਹਿਗੁਰੂ ਦਾ ਭਜਨ ਕਰਨ ਦੁਆਰਾ ਪਾਰ ਉਤਰ ਗਿਆ ਹੈ।
ਰਸ ਭਿੰਨਿਅੜੇ ਅਪੁਨੇ ਰਾਮ ਸੰਗੇ; ਸੇ ਲੋਇਣ ਨੀਕੇ ਰਾਮ ॥
ਸਰੇਸ਼ਟ ਹਨ ਉਹ ਨੇਤ੍ਰ, ਜੋ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਤਰੋਤਰ ਹੋਏ ਹੋਏ ਹਨ।
ਪ੍ਰਭ ਪੇਖਤ ਇਛਾ ਪੁੰਨੀਆ; ਮਿਲਿ ਸਾਜਨ ਜੀ ਕੇ ਰਾਮ ॥
ਆਪਣੇ ਸਾਹਿਬ ਨੂੰ ਵੇਖ ਅਤੇ ਆਪਣੀ ਆਤਮਾ ਦੇ ਮਿੱਤਰ ਨੂੰ ਮਿਲ ਕੇ ਮੇਰੀਆਂ ਕਾਮਨਾ ਪੂਰੀਆਂ ਹੋ ਗਈਆਂ ਹਨ।
ਅੰਮ੍ਰਿਤ ਰਸੁ ਹਰਿ ਪਾਇਆ; ਬਿਖਿਆ ਰਸ ਫੀਕੇ ਰਾਮ ॥
ਮੈਂ ਵਾਹਿਗੁਰੂ ਦੇ ਪ੍ਰੇਮ ਦਾ ਆਬਿ-ਹਿਯਾਤ ਪਰਾਪਤ ਕਰ ਲਿਆ ਹੈ ਅਤੇ ਪਾਪਾਂ ਦੇ ਸੁਆਦ ਮੈਨੂੰ ਫਿਕੇ ਭਾਸਦੇ ਹਨ।
ਨਾਨਕ, ਜਲੁ ਜਲਹਿ ਸਮਾਇਆ; ਜੋਤੀ ਜੋਤਿ ਮੀਕੇ ਰਾਮ ॥੪॥੨॥੫॥੯॥
ਨਾਨਕ, ਪਾਣੀ ਦੇ ਪਾਣੀ ਨਾਲ ਮਿਲਣ ਦੇ ਮਾਨਿੰਦ ਮੇਰਾ ਪ੍ਰਕਾਸ਼ ਪਰਮ-ਪ੍ਰਕਾਸ਼ ਨਾਲ ਅਭੇਦ ਹੋ ਗਿਆ ਹੈ।
ਬਿਲਾਵਲ ਕੀ ਵਾਰ ਮਹਲਾ ੪
ਬਿਲਾਵਲ ਦੀ ਵਾਰ ਚੌਥੀ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਸਲੋਕ ਮ : ੪ ॥
ਸਲੋਕ ਚੌਥੀ ਪਾਤਿਸ਼ਾਹੀ।
ਹਰਿ ਉਤਮੁ ਹਰਿ ਪ੍ਰਭੁ ਗਾਵਿਆ; ਕਰਿ ਨਾਦੁ ਬਿਲਾਵਲੁ ਰਾਗੁ ॥
ਬਿਲਾਵਲ ਰਾਗੁ ਅੰਦਰ ਗਾਇਨ ਕਰ ਕੇ ਮੈਂ ਸਰੇਸ਼ਟ ਵਾਹਿਗੁਰੂ, ਆਪਣੇ ਸੁਆਮੀ ਮਾਲਕ, ਦਾ ਜੱਸ ਅਲਾਪਦਾ ਹਾਂ।
ਉਪਦੇਸੁ ਗੁਰੂ ਸੁਣਿ ਮੰਨਿਆ; ਧੁਰਿ ਮਸਤਕਿ ਪੂਰਾ ਭਾਗੁ ॥
ਗੁਰਾਂ ਦੀ ਸਿਖ-ਮਤ ਸ੍ਰਵਣ ਕਰ ਕੇ, ਮੈਂ ਉਸ ਉਤੇ ਅਮਲ ਕੀਤਾ ਹੈ। ਇਹੋ ਜਿਹੀ ਪੂਰਨ ਪ੍ਰਾਲਭਧ, ਆਦਿ ਪ੍ਰਭੂ ਨੇ ਮੇਰੇ ਹੱਥ ਉਤੇ ਲਿਖੀ ਹੋਈ ਹੈ।
ਸਭ ਦਿਨਸੁ ਰੈਣਿ ਗੁਣ ਉਚਰੈ; ਹਰਿ ਹਰਿ ਹਰਿ ਉਰਿ ਲਿਵ ਲਾਗੁ ॥
ਸਮੂਹ ਦਿਨ ਤੇ ਰਾਤ ਮੈਂ ਪ੍ਰਭੂ ਦਾ ਜੱਸ ਉਚਾਰਨ ਕਰਦਾ ਹਾਂ ਅਤੇ ਆਪਣੇ ਮਨ ਅੰਦਰ ਵਾਹਿਗੁਰੂ ਸੁਆਮੀ ਮਾਲਕ ਨਾਲ ਮੈਂ ਪਿਰਹੜੀ ਪਾਉਂਦਾ ਹੈ।
ਸਭੁ ਤਨੁ ਮਨੁ ਹਰਿਆ ਹੋਇਆ; ਮਨੁ ਖਿੜਿਆ ਹਰਿਆ ਬਾਗੁ ॥
ਮੇਰੀ ਦੇਹ ਤੇ ਆਤਮਾ ਸਮੂਹ ਸਰਸਬਜ ਹੋ ਗਏ ਹਨ ਅਤੇ ਮੇਰੇ ਦਿਲ ਦਾ ਹਰਾ ਭਰਾ ਬਗੀਚਾ ਪ੍ਰਫੁਲਤ ਹੋ ਗਿਆ ਹੈ।
ਅਗਿਆਨੁ ਅੰਧੇਰਾ ਮਿਟਿ ਗਇਆ; ਗੁਰ ਚਾਨਣੁ ਗਿਆਨੁ ਚਰਾਗੁ ॥
ਗੁਰਾਂ ਦੇ ਬ੍ਰਹਿਮ ਵੀਚਾਰ ਦੇ ਦੀਵੇ ਦੇ ਪ੍ਰਕਾਸ਼ ਨਾਲ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ।
ਜਨੁ ਨਾਨਕੁ ਜੀਵੈ ਦੇਖਿ ਹਰਿ; ਇਕ ਨਿਮਖ ਘੜੀ ਮੁਖਿ ਲਾਗੁ ॥੧॥
ਹੇ ਹਰੀ! ਗੋਲਾ ਨਾਨਕ ਤੈਨੂੰ ਵੇਖ ਕੇ ਜੀਉਂਦਾ ਹੈ। ਇਕ ਮੁਹਤ ਤੇ ਛਿਨ ਭਰ ਲਈ ਹੀ ਤੂੰ ਮੈਨੂੰ ਆਪਣਾ ਮੁਖੜਾ ਵਿਖਾਲ।
ਮ : ੩ ॥
ਤੀਜੀ ਪਾਤਿਸ਼ਾਹੀ।
ਬਿਲਾਵਲੁ ਤਬ ਹੀ ਕੀਜੀਐ; ਜਬ ਮੁਖਿ ਹੋਵੈ ਨਾਮੁ ॥
ਕੇਵਲ ਤਦ ਹੀ ਤੂੰ ਖੁਸ਼ੀ ਮਨਾ, ਜਦ ਤੇਰੇ ਮੂੰਹ ਵਿੱਚ ਪ੍ਰਭੂ ਦਾ ਨਾਮ ਹੈ।
ਰਾਗ ਨਾਦ ਸਬਦਿ ਸੋਹਣੇ; ਜਾ ਲਾਗੈ ਸਹਜਿ ਧਿਆਨੁ ॥
ਸੁੰਦਰ ਹਨ ਤਰਾਨੇ ਅਤੇ ਲੈ, ਜੇਕਰ ਗੁਰਾਂ ਦੀ ਬਾਣੀ ਰਾਹੀਂ ਬੰਦਾ ਸਾਹਿਬ ਅੰਦਰ ਆਪਣੀ ਬਿਰਤੀ ਜੋੜ ਲਵੇ।
ਰਾਗ ਨਾਦ ਛੋਡਿ ਹਰਿ ਸੇਵੀਐ; ਤਾ ਦਰਗਹ ਪਾਈਐ ਮਾਨੁ ॥
ਤਰਾਨੇ ਤੇ ਸੁਰਤਾਲ ਦੇ ਬਿਨਾਂ ਭੀ ਜੇਕਰ ਇਨਸਾਨ ਆਪਣੇ ਵਾਹਿਗੁਰੂ ਦੀ ਘਾਲ ਕਮਾਉਂਦਾ ਹੈ, ਤਦ ਉਹ ਸਾਹਿਬ ਦੇ ਦਰਬਾਰ ਅੰਦਰ ਇੱਜ਼ਤ ਪਾਉਂਦਾ ਹੈ।
ਨਾਨਕ, ਗੁਰਮੁਖਿ ਬ੍ਰਹਮੁ ਬੀਚਾਰੀਐ; ਚੂਕੈ ਮਨਿ ਅਭਿਮਾਨੁ ॥੨॥
ਨਾਨਕ ਗੁਰਾਂ ਦੀ ਮਿਹਰ ਦੁਆਰਾ ਸੁਆਮੀ ਦੀ ਸੋਚ ਵੀਚਾਰ ਕਰਨ ਦੁਆਰਾ, ਬੰਦੇ ਦੇ ਚਿੱਤ ਦਾ ਹੰਕਾਰ ਦੂਰ ਹੋ ਜਾਂਦਾ ਹੈ।
ਪਉੜੀ ॥
ਪਉੜੀ।
ਤੂ ਹਰਿ ਪ੍ਰਭੁ ਆਪਿ ਅਗੰਮੁ ਹੈ; ਸਭਿ ਤੁਧੁ ਉਪਾਇਆ ॥
ਹੇ ਸੁਆਮੀ ਵਾਹਿਗੁਰੂ! ਤੂੰ ਖੁਦ ਪਹੁੰਚ ਤੋਂ ਪਰੇ ਹੈ ਅਤੇ ਤੂੰ ਹੀ ਸਾਰਿਆਂ ਨੂੰ ਸਿਰਜਿਆ ਹੈ।
ਤੂ ਆਪੇ ਆਪਿ ਵਰਤਦਾ; ਸਭੁ ਜਗਤੁ ਸਬਾਇਆ ॥
ਤੂੰ ਖੁਦ ਹੀ ਸਾਰੇ ਆਲਮ ਅੰਦਰ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ।
ਤੁਧੁ ਆਪੇ ਤਾੜੀ ਲਾਈਐ; ਆਪੇ ਗੁਣ ਗਾਇਆ ॥
ਤੂੰ ਆਪ ਹੀ ਧਿਆਨ ਅਵਸਥਾ ਧਾਰਨ ਕਰਦਾ ਹੈ ਅਤੇ ਆਪ ਹੀ ਆਪਣੀ ਕੀਰਤੀ ਗਾਇਨ ਕਰਦਾ ਹੈ।
ਹਰਿ ਧਿਆਵਹੁ ਭਗਤਹੁ! ਦਿਨਸੁ ਰਾਤਿ; ਅੰਤਿ ਲਏ ਛਡਾਇਆ ॥
ਆਪਣੇ ਵਾਹਿਗੁਰੂ ਦਾ ਦਿਨ ਰਾਤ ਸਿਮਰਨ ਕਰੋ, ਹੇ ਸਾਧੂਓ! ਅਖੀਰ ਨੂੰ ਉਹ ਤੁਹਾਨੂੰ ਬੰਦ-ਖਲਾਸ ਕਰਾ ਦੇਵੇਗਾ।
ਜਿਨਿ ਸੇਵਿਆ ਤਿਨਿ ਸੁਖੁ ਪਾਇਆ; ਹਰਿ ਨਾਮਿ ਸਮਾਇਆ ॥੧॥
ਜੋ ਪ੍ਰਭੂ ਦੀ ਚਾਕਰੀ ਵਜਾਉਂਦਾ ਹੈ, ਉਹ ਆਰਾਮ ਪਾਉਂਦਾ ਹੈ ਅਤੇ ਉਸ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
ਸਲੋਕ ਮ :੩ ॥
ਸਲੋਕ ਤੀਜੀ ਪਾਤਿਸ਼ਾਹੀ।
ਦੂਜੈ ਭਾਇ ਬਿਲਾਵਲੁ ਨ ਹੋਵਈ; ਮਨਮੁਖਿ ਥਾਇ ਨ ਪਾਇ ॥
ਹੋਰਸ ਦੀ ਪ੍ਰੀਤ ਰਾਹੀਂ ਖੁਸ਼ੀ ਪਰਾਪਤ ਨਹੀਂ ਹੁੰਦੀ ਅਤੇ ਅਧਰਮੀ ਨੂੰ ਕੋਈ ਥਾਂ ਨਹੀਂ ਮਿਲਦੀ।
ਪਾਖੰਡਿ ਭਗਤਿ ਨ ਹੋਵਈ; ਪਾਰਬ੍ਰਹਮੁ ਨ ਪਾਇਆ ਜਾਇ ॥
ਦੰਭ ਦੇ ਰਾਹੀਂ ਸਾਈਂ ਦੀ ਪ੍ਰੇਮਾ-ਭਗਤੀ ਨਹੀਂ ਹੁੰਦੀ ਅਤੇ ਨਾਂ ਹੀ ਸ਼੍ਰੋਮਣੀ ਸਾਹਿਬ ਪਰਾਪਤ ਹੁੰਦਾ ਹੈ।
ਮਨਹਠਿ ਕਰਮ ਕਮਾਵਣੇ; ਥਾਇ ਨ ਕੋਈ ਪਾਇ ॥
ਜੇਕਰ ਬੰਦਾ ਚਿੱਤ ਦੀ ਜਿੱਦ ਰਾਹੀਂ ਧਾਰਮਕ ਕੰਮ ਕਰੇ, ਉਨ੍ਹਾਂ ਨੂੰ ਪ੍ਰਭੂ ਪਰਵਾਨ ਨਹੀਂ ਕਰਦਾ।
ਨਾਨਕ, ਗੁਰਮੁਖਿ ਆਪੁ ਬੀਚਾਰੀਐ; ਵਿਚਹੁ ਆਪੁ ਗਵਾਇ ॥
ਨਾਨਕ, ਗੁਰਾਂ ਦੀ ਦਇਆ ਰਾਹੀਂ ਆਪਣੇ ਆਪ ਨੂੰ ਸਮਝਣ ਦੁਆਰਾ, ਬੰਦੇ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ।
ਆਪੇ ਆਪਿ ਪਾਰਬ੍ਰਹਮੁ ਹੈ; ਪਾਰਬ੍ਰਹਮੁ ਵਸਿਆ ਮਨਿ ਆਇ
॥
ਉਹ ਖੁਦ ਸ਼ਰੋਮਣੀ ਸਾਹਿਬ ਹੈ ਅਤੇ ਸ਼ਰੋਮਣੀ ਸਾਹਿਬ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
ਜੰਮਣੁ ਮਰਣਾ ਕਟਿਆ; ਜੋਤੀ ਜੋਤਿ ਮਿਲਾਇ ॥੧॥
ਉਸ ਦਾ ਜੰਮਣਾ ਤੇ ਮਰਨਾ ਮੁੱਕ ਜਾਂਦੇ ਹਨ ਅਤੇ ਉਸ ਦਾ ਪਰਮ ਪ੍ਰਕਾਸ਼ ਨਾਲ ਅਭੇਦ ਹੋ ਜਾਂਦਾ ਹੈ।
ਮ : ੩ ॥
ਤੀਜੀ ਪਾਤਿਸ਼ਾਹੀ।
ਬਿਲਾਵਲੁ ਕਰਿਹੁ ਤੁਮ੍ਹ੍ਹ ਪਿਆਰਿਹੋ! ਏਕਸੁ ਸਿਉ ਲਿਵ ਲਾਇ ॥
ਇਕ ਸੁਆਮੀ ਨਾਲ ਪ੍ਰੇਮ ਪਾ ਕੇ, ਤੁਸੀਂ ਅਨੰਦ ਮਾਣੋ, ਹੇ ਮੇਰੇ ਪਿਆਰਿਓ!
ਜਨਮ ਮਰਣ ਦੁਖੁ ਕਟੀਐ; ਸਚੇ ਰਹੈ ਸਮਾਇ ॥
ਤੁਹਾਡੀ ਜੰਮਣ ਤੇ ਮਰਨ ਦੀ ਦੀ ਪੀੜ ਨਵਿਰਤ ਹੋ ਜਾਏਗੀ ਅਤੇ ਤੁਸੀਂ ਸੱਚੇ ਸੁਆਮੀ ਅੰਦਰ ਲੀਨ ਰਹੋਗੇ।
ਸਦਾ ਬਿਲਾਵਲੁ ਅਨੰਦੁ ਹੈ; ਜੇ ਚਲਹਿ ਸਤਿਗੁਰ ਭਾਇ ॥
ਜੇਕਰ ਤੁਸੀਂ ਸੱਚੇ ਗੁਰਾਂ ਦੀ ਰਜ਼ਾ ਅੰਦਰ ਤੁਰੋਗੇ ਤਾਂ ਤੁਸੀਂ ਹਮੇਸ਼ਾਂ ਖੁਸ਼ੀ ਤੇ ਪਰਸੰਨਤਾ ਅੰਦਰ ਵਿਚਰੋਗੇ।
ਸਤਸੰਗਤੀ ਬਹਿ ਭਾਉ ਕਰਿ; ਸਦਾ ਹਰਿ ਕੇ ਗੁਣ ਗਾਇ ॥
ਸਾਧ ਸੰਗਤ ਅੰਦਰ ਬੈਠ ਕੇ, ਹੇ ਬੰਦੇ! ਤੂੰ ਸਦੀਵ ਦੀ ਵਾਹਿਗੁਰੂ ਦੀਆਂ ਸਿਫਤਾਂ ਪਿਆਰ ਨਾਲ ਗਾਇਨ ਕਰ।
ਨਾਨਕ, ਸੇ ਜਨ ਸੋਹਣੇ; ਜਿ ਗੁਰਮੁਖਿ ਮੇਲਿ ਮਿਲਾਇ ॥੨॥
ਨਾਨਕ, ਸੁੰਦਰ ਹਨ ਉਹ ਪੁਰਸ਼, ਜੋ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਮਿਲਾਪ ਅੰਦਰ ਮਿਲ ਜਾਂਦੇ ਹਨ।
ਪਉੜੀ ॥
ਪਉੜੀ।
ਸਭਨਾ ਜੀਆ ਵਿਚਿ ਹਰਿ ਆਪਿ; ਸੋ ਭਗਤਾ ਕਾ ਮਿਤੁ ਹਰਿ ॥
ਸੁਆਮੀ ਵਾਹਿਗੁਰੂ, ਜੋ ਖੁਦ ਸਾਰਿਆਂ ਜੀਵਾਂ ਦੇ ਅੰਦਰ ਹੈ; ਉਹ ਆਪਣੇ ਸ਼ਰਧਾਲੂ ਪ੍ਰੇਮੀਆਂ ਦਾ ਮਿੱਤਰ ਹੈ।
ਸਭੁ ਕੋਈ ਹਰਿ ਕੈ ਵਸਿ; ਭਗਤਾ ਕੈ ਅਨੰਦੁ ਘਰਿ ॥
ਹਰ ਕੋਈ ਪ੍ਰਭੂ ਦੇ ਇਖਤਿਹਾਰ ਵਿੱਚ ਹੈ। ਸੰਤਾਂ ਦੇ ਘਰ ਅੰਦਰ ਖੁਸ਼ੀ ਵਰਤਦੀ ਹੈ।
ਹਰਿ ਭਗਤਾ ਕਾ ਮੇਲੀ, ਸਰਬਤ ਸਉ; ਨਿਸੁਲ ਜਨ, ਟੰਗ ਧਰਿ ॥
ਵਾਹਿਗੁਰੂ ਆਪਣੇ ਸੰਤਾਂ ਦਾ ਹਮਜੋਲੀ ਹੈ, ਇਸ ਲਈ ਉਸ ਦੇ ਸਾਰੇ ਗੋਲੇ ਲੱਤ ਤੇ ਲੱਤ ਰੱਖ ਕੇ ਸਿੱਧੇ ਸੌਂਦੇ ਹਨ।
ਹਰਿ ਸਭਨਾ ਕਾ ਹੈ ਖਸਮੁ; ਸੋ ਭਗਤ ਜਨ ਚਿਤਿ ਕਰਿ ॥
ਵਾਹਿੁਗੁਰੂ ਸਾਰਿਆਂ ਦਾ ਮਾਲਕ ਹੈ। ਹੇ ਨੇਕ ਪੁਰਸ਼! ਤੂੰ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾ।
ਤੁਧੁ ਅਪੜਿ ਕੋਇ ਨ ਸਕੈ; ਸਭ ਝਖਿ ਝਖਿ ਪਵੈ ਝੜਿ ॥੨॥
ਕੋਈ ਭੀ ਤੇਰੀ ਬਰਾਬਰੀ ਨਹੀਂ ਕਰ ਸਕਦਾ, ਹੇ ਸੁਆਮੀ! ਬੇਫਾਇਦਾ ਖਪ ਕੇ ਹਰ ਕੋਈ ਅਖੀਰ ਨੂੰ ਨਾਸ ਹੋ ਜਾਂਦਾ ਹੈ।
ਸਲੋਕ ਮ :
ਸਲੋਕ ਤੀਜੀ ਪਾਤਿਸ਼ਾਹੀ।
ਬ੍ਰਹਮੁ ਬਿੰਦਹਿ, ਤੇ ਬ੍ਰਾਹਮਣਾ; ਜੇ ਚਲਹਿ ਸਤਿਗੁਰ ਭਾਇ ॥
ਜੇਕਰ ਉਹ ਸ਼ਰੋਮਣੀ ਸਾਹਿਬ ਨੂੰ ਜਾਣਦਾ ਹੈ ਅਤੇ ਸੱਚੇ ਗੁਰਾਂ ਦੀ ਰਜ਼ਾ ਅੰਦਰ ਤੁਰਦਾ ਹੈ, ਕੇਵਲ ਤਦ ਹੀ ਉਹ ਬ੍ਰਾਹਮਣ ਹੈ। ੩ ॥
ਜਿਨ ਕੈ ਹਿਰਦੈ ਹਰਿ ਵਸੈ; ਹਉਮੈ ਰੋਗੁ ਗਵਾਇ ॥
ਜਿਨ੍ਹਾਂ ਦੇ ਮਨ ਅੰਦਰ ਪ੍ਰਭੂ ਨਿਵਾਸ ਰੱਖਦਾ ਹੈ, ਉਹ ਸਵੈ-ਹੰਗਤਾ ਦੀ ਬੀਮਾਰੀ ਤੋਂ ਛੁੱਟਕਾਰਾ ਪਾ ਜਾਂਦੇ ਹਨ।
ਗੁਣ ਰਵਹਿ, ਗੁਣ ਸੰਗ੍ਰਹਹਿ; ਜੋਤੀ ਜੋਤਿ ਮਿਲਾਇ ॥
ਉਹ ਪ੍ਰਭੂ ਦੀਆਂ ਸਿਫਤਾਂ ਉਚਾਰਨ ਕਰਦੇ ਹਨ, ਨੇਕੀਆਂ ਇਕੱਤਰ ਕਰਦੇ ਹਨ ਅਤੇ ਉਨ੍ਹਾਂ ਆਤਮਾ ਪਰਮ-ਆਤਮਾ ਨਾਲ ਅਭੇਦ ਹੋ ਜਾਂਦੀ ਹੈ।
ਇਸੁ ਜੁਗ ਮਹਿ ਵਿਰਲੇ ਬ੍ਰਾਹਮਣ; ਬ੍ਰਹਮੁ ਬਿੰਦਹਿ ਚਿਤੁ ਲਾਇ ॥
ਇਸ ਯੁੱਗ ਅੰਦਰ ਬਹੁਤ ਹੀ ਥੋੜੇ ਹਨ ਬ੍ਰਾਹਮਣ ਜੋ ਬਿਰਤੀ ਜੋੜ ਕੇ ਆਪਣੇ ਸੁਆਮੀ ਨੂੰ ਯਾਦ ਕਰਦੇ ਹਨ।
ਨਾਨਕ, ਜਿਨ੍ਹ੍ਹ ਕਉ ਨਦਰਿ ਕਰੇ ਹਰਿ ਸਚਾ; ਸੇ ਨਾਮਿ ਰਹੇ ਲਿਵ ਲਾਇ ॥੧॥
ਹੇ ਨਾਨਕ! ਜਿਨ੍ਹਾਂ ਉਤੇ ਸੱਚਾ ਵਾਹਿਗੁਰੂ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਉਹ ਨਾਮ ਨਾਲ ਹੀ ਪ੍ਰੀਤ ਲਾਈ ਰੱਖਦੇ ਹਨ।
ਮ: ੩ ॥
ਤੀਜੀ ਪਾਤਿਸ਼ਾਹੀ।
ਸਤਿਗੁਰ ਕੀ ਸੇਵ ਨ ਕੀਤੀਆ; ਸਬਦਿ ਨ ਲਗੋ ਭਾਉ ॥
ਜੋ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਉਂਦਾ ਅਤੇ ਗੁਰਾਂ ਦੀ ਬਾਣੀ ਨਾਲ ਪਿਰਹੜੀ ਨਹੀਂ ਪਾਉਂਦਾ।
ਹਉਮੈ ਰੋਗੁ ਕਮਾਵਣਾ; ਅਤਿ ਦੀਰਘੁ ਬਹੁ ਸੁਆਉ ॥
ਉਹ ਸਵੈ-ਹੰਗਤਾ ਦੀ ਪਰਮ ਲੰਮੀ ਬੀਮਾਰੀ ਦੀ ਖੱਟੀ ਖੱਟਦਾ ਹੈ ਅਤੇ ਬਹੁਤ ਹੀ ਮਤਲਵ ਪ੍ਰਸਤ ਹੈ।
ਮਨਹਠਿ ਕਰਮ ਕਮਾਵਣੇ; ਫਿਰਿ ਫਿਰਿ ਜੋਨੀ ਪਾਇ ॥
ਚਿੱਤ ਦੀ ਜਿੱਦ ਰਾਹੀਂ ਕੰਮ ਕਰਨ ਦੁਆਰਾ ਇਨਸਾਨ ਜੂਨੀਆਂ ਅੰਦਰ ਮੁੜ ਮੁੜ ਦੇ ਧੱਕਿਆ ਜਾਂਦਾ ਹੈ।
ਗੁਰਮੁਖਿ ਜਨਮੁ ਸਫਲੁ ਹੈ; ਜਿਸ ਨੋ ਆਪੇ ਲਏ ਮਿਲਾਇ ॥
ਫਲਦਾਇਕ ਹੈ, ਜੰਮਣਾ ਗੁਰੂ-ਸਮਰਪਣ ਦਾ, ਜਿਸ ਨੂੰ ਪ੍ਰਭੂ ਖੁਦ-ਬ-ਖੁਦ ਹੀ ਆਪਣੇ ਨਾਲ ਮਿਲਾ ਲੈਂਦਾ ਹੈ।
ਨਾਨਕ, ਨਦਰੀ ਨਦਰਿ ਕਰੇ; ਤਾ ਨਾਮ ਧਨੁ ਪਲੈ ਪਾਇ ॥੨॥
ਹੇ ਨਾਨਕ! ਜੇਕਰ ਮਿਹਰਬਾਨ ਮਾਲਕ ਆਪਣੀ ਮਿਹਰ ਧਾਰੇ, ਤਦ ਇਨਸਾਨ ਨਾਮ ਦੀ ਦੌਲਤ ਨੂੰ ਪਰਾਪਤ ਕਰ ਲੈਂਦਾ ਹੈ।
ਪਉੜੀ ॥
ਪਉੜੀ।
ਸਭ ਵਡਿਆਈਆ ਹਰਿ ਨਾਮ ਵਿਚਿ; ਹਰਿ ਗੁਰਮੁਖਿ ਧਿਆਈਐ ॥
ਸਾਰੀਆਂ ਬਜ਼ੁਰਗੀਆਂ ਪ੍ਰਭੂ ਦੇ ਨਾਮ ਵਿੱਚ ਹਨ, ਇਸ ਲਈ ਗੁਰਾਂ ਦੇ ਰਾਹੀਂ ਤੂੰ ਆਪਣੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
ਜਿ ਵਸਤੁ ਮੰਗੀਐ, ਸਾਈ ਪਾਈਐ; ਜੇ ਨਾਮਿ ਚਿਤੁ ਲਾਈਐ ॥
ਜੇਕਰ ਬੰਦਾ ਆਪਣਾ ਮਨ ਆਪਣੇ ਹਰੀ ਦੇ ਨਾਮ ਨਾਲ ਜੋੜ ਲਵੇ ਤਾਂ ਉਸ ਨੂੰ ਮੂੰਹ-ਮੰਗੀਆਂ ਸਾਰੀਆਂ ਸ਼ੈਆਂ ਮਿਲ ਜਾਂਦੀਆਂ ਹਨ।
ਗੁਹਜ ਗਲ ਜੀਅ ਕੀ, ਕੀਚੈ ਸਤਿਗੁਰੂ ਪਾਸਿ; ਤਾ ਸਰਬ ਸੁਖੁ ਪਾਈਐ ॥
ਜੇਕਰ ਬੰਦਾ ਆਪਣੇ ਦਿਲ ਦੀ ਗੁੱਝੀ ਬਾਤ ਸੱਚੇ ਗੁਰਾਂ ਕੋਲ ਕਰੇ, ਤਦ ਉਸ ਨੂੰ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।
ਗੁਰੁ ਪੂਰਾ ਹਰਿ ਉਪਦੇਸੁ ਦੇਇ; ਸਭ ਭੁਖ ਲਹਿ ਜਾਈਐ ॥
ਜਦ ਪੂਰਨ ਗੁਰੂ ਜੀ ਈਸ਼ਵਰੀ ਸਿਖ-ਮਤ ਦਿੰਦੇ ਹਨ ਤਾਂ ਸਾਰੀ ਭੁੱਖ ਨਵਿਰਤ ਹੋ ਜਾਂਦੀ ਹੈ।
ਜਿਸੁ ਪੂਰਬਿ ਹੋਵੈ ਲਿਖਿਆ; ਸੋ ਹਰਿ ਗੁਣ ਗਾਈਐ ॥੩॥
ਜਿਸ ਦੇ ਭਾਗਾਂ ਵਿੱਚ ਮੁੱਢੋ ਇਹੋ ਜਿਹੀ ਲਿਖਤਾਕਾਰ ਹੈ; ਉਹ ਆਪਣੇ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
ਸਲੋਕ ਮ : ੩ ॥
ਸਲੋਕ ਤੀਜੀ ਪਾਤਿਸ਼ਾਹੀ।
ਸਤਿਗੁਰ ਤੇ ਖਾਲੀ ਕੋ ਨਹੀ; ਮੇਰੈ ਪ੍ਰਭਿ ਮੇਲਿ ਮਿਲਾਏ ॥
ਸੱਚੇ ਗੁਰਾਂ ਦੇ ਦਰ ਤੋਂ ਕੋਈ ਭੀ ਸੱਖਣੇ ਹੱਥ ਨਹੀਂ ਮੁੜਦਾ। ਉਹ ਇਨਸਾਨ ਨੂੰ ਮੇਰੇ ਮਾਲਕ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
ਸਤਿਗੁਰ ਕਾ ਦਰਸਨੁ ਸਫਲੁ ਹੈ; ਜੇਹਾ ਕੋ ਇਛੇ, ਤੇਹਾ ਫਲੁ ਪਾਏ ॥
ਫਲਦਾਇਕ ਹੈ ਸੱਚੇ ਗੁਰਾਂ ਦਾ ਦੀਦਾਰ। ਉਨ੍ਹਾਂ ਦਾ ਪਾਸੋਂ ਆਦਮੀ ਉਹ ਮੇਵਾ ਪਾ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ।
ਗੁਰ ਕਾ ਸਬਦੁ ਅੰਮ੍ਰਿਤੁ ਹੈ; ਸਭ ਤ੍ਰਿਸਨਾ ਭੁਖ ਗਵਾਏ ॥
ਸੁਧਾ-ਰਸ ਵਰਗੀ ਮਿੱਠੜੀ ਹੈ ਗੁਰਾਂ ਦੀ ਬਾਣੀ। ਇਹ ਖਾਹਿਸ਼ ਅਤੇ ਭੁੱਖ ਨੂੰ ਦੂਰ ਕਰ ਦਿੰਦੀ ਹੈ।
ਹਰਿ ਰਸੁ ਪੀ ਸੰਤੋਖੁ ਹੋਆ; ਸਚੁ ਵਸਿਆ ਮਨਿ ਆਏ ॥
ਸਾਈਂ ਦਾ ਅੰਮ੍ਰਿਤ ਪਾਨ ਕਰ ਕੇ, ਬੰਦਾ ਸੰਤੁਸ਼ਟ ਹੋ ਜਾਂਦਾ ਹੈ ਅਤੇ ਸੁਆਮੀ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
ਸਚੁ ਧਿਆਇ ਅਮਰਾ ਪਦੁ ਪਾਇਆ; ਅਨਹਦ ਸਬਦ ਵਜਾਏ ॥
ਸੱਚੇ ਸਾਈਂ ਨੂੰ ਸਿਮਰ ਕੇ, ਮੈਂ ਅਬਿਨਾਸੀ ਦਰਜਾ ਪਾ ਲਿਆ ਹੈ ਅਤੇ ਮੇਰੇ ਅੰਦਰ ਬੈਕੁੰਠੀ ਕੀਤਰਨ ਗੂੰਜਦਾ ਹੈ।
ਸਚੋ ਦਹ ਦਿਸਿ ਪਸਰਿਆ; ਗੁਰ ਕੈ ਸਹਜਿ ਸੁਭਾਏ ॥
ਸੱਚਾ ਸੁਆਮੀ ਦਸੀਂ ਪਾਸੀਂ ਵਿਆਪਕ ਹੋ ਰਿਹਾ ਹੈ। ਗੁਰਾਂ ਦੇ ਰਾਹੀਂ ਮੈਨੂੰ ਅਡੋਲ ਸਮਾਧੀ ਦੀ ਦਾਤ ਪਰਾਪਤ ਹੋਈ ਹੈ।
ਨਾਨਕ, ਜਿਨ ਅੰਦਰਿ ਸਚੁ ਹੈ; ਸੇ ਜਨ, ਛਪਹਿ ਨ ਕਿਸੈ ਦੇ ਛਪਾਏ ॥੧॥
ਨਾਨਕ, ਜਿਨ੍ਹਾਂ ਦੇ ਹਿਰਦੇ ਅੰਦਰ ਸੱਚ ਹੈ, ਉਹ ਪੁਰਸ਼ ਕਿਸੇ ਦੇ ਲੁਕਾਏ ਹੋਏ ਲੁਕਦੇ ਨਹੀਂ।
ਮ : ੩ ॥
ਤੀਜੀ ਪਾਤਿਸ਼ਾਹੀ।
ਗੁਰ ਸੇਵਾ ਤੇ ਹਰਿ ਪਾਈਐ; ਜਾ ਕਉ ਨਦਰਿ ਕਰੇਇ ॥
ਜਿਨ੍ਹਾਂ ਉਤੇ ਵਾਹਿਗੁਰੂ ਦੀ ਰਹਿਮਤ ਹੈ, ਉਹ ਗੁਰਾਂ ਦੀ ਘਾਲ ਕਮਾਉਣ ਦੁਆਰਾ ਉਸ ਨੂੰ ਪਾ ਲੈਂਦੇ ਹਨ।
ਮਾਨਸ ਤੇ ਦੇਵਤੇ ਭਏ; ਸਚੀ ਭਗਤਿ ਜਿਸੁ ਦੇਇ ॥
ਜਿਨ੍ਹਾਂ ਨੂੰ ਸਾਹਿਬ ਆਪਣੀ ਸੱਚੀ ਸ਼ਰਧਾ ਦੀ ਪ੍ਰੀਤ ਬਖਸ਼ਦਾ ਹੈ; ਆਦਮੀਆਂ ਤੋਂ ਉਹ ਫਰੇਸ਼ਤੇ ਬਣ ਜਾਂਦੇ ਹਨ।
ਹਉਮੈ ਮਾਰਿ ਮਿਲਾਇਅਨੁ; ਗੁਰ ਕੈ ਸਬਦਿ ਸੁਚੇਇ ॥
ਉਨ੍ਹਾਂ ਦੀ ਹੰਗਤਾ ਨੂੰ ਨਾਸ ਕਰ ਕੇ ਹਰੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ ਉਹ ਸੱਚੇ ਸੁੱਚੇ ਹੋ ਜਾਂਦੇ ਹਨ।
ਨਾਨਕ, ਸਹਜੇ ਮਿਲਿ ਰਹੇ; ਨਾਮੁ ਵਡਿਆਈ ਦੇਇ ॥੨॥
ਗੁਰੂ ਜੀ ਉਨ੍ਹਾਂ ਨੂੰ ਨਾਮ ਦੀ ਪ੍ਰਭਤਾ ਪਰਦਾਨ ਕਰਦੇ ਹਨ ਅਤੇ ਹੇ ਨਾਨਕ! ਉਹ ਪ੍ਰਭੂ ਅੰਦਰ ਲੀਨ ਹੋਏ ਰਹਿੰਦੇ ਹਨ।
ਪਉੜੀ ॥
ਪਉੜੀ।
ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ ਵਡਿਆਈ; ਹਰਿ ਕਰਤੈ ਆਪਿ ਵਧਾਈ ॥
ਵੱਡੇ ਸੱਚੇ ਗੁਰਾਂ ਅੰਦਰ ਨਾਮ ਦੀ ਭਾਰੀ ਬਜ਼ੁਰਗੀ ਹੈ। ਸੁਆਮੀ-ਸਿਰਜਣਹਾਰ ਨੇ ਆਪੇ ਹੀ ਵਧੇਰੇ ਕੀਤਾ ਹੈ।
ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨ੍ਹ੍ਹਿ; ਓਨ੍ਹ੍ਹਾ ਅੰਦਰਿ ਹਿਰਦੈ ਭਾਈ ॥
ਉਨ੍ਹਾਂ ਦੇ ਸਾਰੇ ਦਾਸ ਅਤੇ ਮੁਰੀਦ ਇਸ ਨੂੰ ਦੇਖ ਅਤੇ ਤੱਕ ਕੇ ਜੀਉਂਦੇ ਹਨ। ਇਹ ਉਨ੍ਹਾਂ ਦੇ ਮਨ ਨੂੰ ਚੰਗੀ ਲੱਗਦੀ ਹੈ।
ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ; ਓਨ੍ਹ੍ਹਾ ਪਰਾਇਆ ਭਲਾ ਨ ਸੁਖਾਈ ॥
ਬਦਖੋਈ ਕਰਨ ਵਾਲੇ ਅਤੇ ਕੁਕਰਮੀ ਬੰਦੇ ਗੁਰਾਂ ਦੀ ਬਜ਼ੁਰਗੀ ਨੂੰ ਦੇਖ ਨਹੀਂ ਸਕਦੇ। ਉਨ੍ਹਾਂ ਨੂੰ ਹੋਰਨਾ ਦੀ ਚੰਗਿਆਈ ਚੰਗੀ ਨਹੀਂ ਲੱਗਦੀ।
ਕਿਆ ਹੋਵੈ? ਕਿਸ ਹੀ ਕੀ ਝਖ ਮਾਰੀ? ਜਾ ਸਚੇ ਸਿਉ ਬਣਿ ਆਈ ॥
ਕਿਸ ਜਣੇ ਦੇ ਬਕਵਾਸ ਕਰਨ ਨਾਲ ਕੀ ਬਣ ਸਕਦਾ ਹੈ, ਜਦ ਗੁਰਦੇਵ ਜੀ ਦੀ ਸੱਚੇ ਸੁਆਮੀ ਦੇ ਨਾਲ ਪ੍ਰੀਤ ਹੈ।
ਜਿ ਗਲ ਕਰਤੇ ਭਾਵੈ, ਸਾ ਨਿਤ ਨਿਤ ਚੜੈ ਸਵਾਈ; ਸਭ ਝਖਿ ਝਖਿ ਮਰੈ ਲੋਕਾਈ ॥੪॥
ਜਿਹੜੀ ਦਾਤ, ਸਿਰਜਣਹਾਰ ਨੂੰ ਚੰਗੀ ਲੱਗਦੀ ਹੈ; ਉਹ ਦਿਨ-ਬ-ਦਿਨ ਤਰੱਕੀ ਕਰਦੀ ਜਾਂਦੀ ਹੈ। ਭਾਵੇਂ ਸਾਰੇ ਲੋਕੀਂ ਬੇਹੁਦਾ ਬਕਵਾਸ ਪਏ ਕਰਨ।
ਸਲੋਕ ਮ : ੩ ॥
ਸਲੋਕ ਤੀਜੀ ਪਾਤਿਸ਼ਾਹੀ।
ਧ੍ਰਿਗੁ ਏਹ ਆਸਾ ਦੂਜੇ ਭਾਵ ਕੀ; ਜੋ ਮੋਹਿ ਮਾਇਆ ਚਿਤੁ ਲਾਏ ॥
ਲੱਖਲਾਨ੍ਹਤ ਹੈ ਇਸ ਹੋਰ ਦੀ ਪ੍ਰੀਤ ਦੀ ਚਾਹਨਾ ਨੂੰ, ਜੋ ਮਨੁੱਖ ਦੇ ਮਨ ਨੂੰ ਧਨ-ਦੌਲਤ ਦੇ ਪਿਆਰ ਨਾਲ ਜੋੜਦੀ ਹੈ।
ਹਰਿ ਸੁਖੁ ਪਲ੍ਹ੍ਹਰਿ ਤਿਆਗਿਆ; ਨਾਮੁ ਵਿਸਾਰਿ ਦੁਖੁ ਪਾਏ ॥
ਜੋ ਜਗ ਦੇ ਕੱਖ-ਤੀਲੇ ਦੀ ਖਾਤਿਰ, ਪ੍ਰਭੂ ਦੇ ਅਨੰਦ ਨੂੰ ਛੱਡਦਾ ਹੈ, ਉਹ ਨਾਮ ਨੂੰ ਭੁਲਾ ਕੇ ਤਕਲੀਫ ਉਠਾਉਂਦਾ ਹੈ।
ਮਨਮੁਖ ਅਗਿਆਨੀ ਅੰਧੁਲੇ; ਜਨਮਿ ਮਰਹਿ ਫਿਰਿ ਆਵੈ ਜਾਏ ॥
ਬੇਸਮਝ ਪ੍ਰਤੀਕੂਲ ਪੁਰਸ਼ ਅੰਨ੍ਹੇ ਹਨ। ਉਹ ਜੰਮਦੇ ਮਰਦੇ ਅਤੇ ਮੁੜ ਮੁੜ ਕੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
ਕਾਰਜ ਸਿਧਿ ਨ ਹੋਵਨੀ; ਅੰਤਿ ਗਇਆ ਪਛੁਤਾਏ ॥
ਉਨ੍ਹਾਂ ਦਾ ਕੰਮ ਸੌਰਦਾ ਨਹੀਂ ਅਤੇ ਅਖੀਰ ਨੂੰ ਅਫਸੋਸ ਕਰ ਕੇ ਟੁਰ ਜਾਂਦੇ ਹਨ।
ਜਿਸੁ ਕਰਮੁ ਹੋਵੈ, ਤਿਸੁ ਸਤਿਗੁਰੁ ਮਿਲੈ; ਸੋ ਹਰਿ ਹਰਿ ਨਾਮੁ ਧਿਆਏ ॥
ਜਿਸ ਉਤੇ ਵਾਹਿਗੁਰੂ ਦੀ ਮਿਹਰ ਹੈ, ਉਹ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ। ਕੇਵਲ ਉਹ ਹੀ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
ਨਾਮਿ ਰਤੇ ਜਨ, ਸਦਾ ਸੁਖੁ ਪਾਇਨ੍ਹ੍ਹਿ; ਜਨ ਨਾਨਕ ਤਿਨ ਬਲਿ ਜਾਏ ॥੧॥
ਜਿਹੜੇ ਬੰਦੇ ਨਾਮ ਨਾਲ ਰੰਗੀਜੇ ਹਨ; ਉਹ ਹਮੇਸ਼ਾਂ ਆਰਾਮ ਪਾਉਂਦੇ ਹਨ। ਗੋਲਾ ਨਾਨਕ ਉਨ੍ਹਾਂ ਤੋਂ ਘੋਲੀ ਜਾਂਦਾ ਹੈ।
ਮ : ੩ ॥
ਤੀਜੀ ਪਾਤਿਸ਼ਾਹੀ।
ਆਸਾ ਮਨਸਾ ਜਗਿ ਮੋਹਣੀ; ਜਿਨਿ ਮੋਹਿਆ ਸੰਸਾਰੁ ॥
ਉਮੀਦ ਅਤੇ ਖਾਹਿਸ਼ ਪ੍ਰਾਣੀਆਂ ਨੂੰ ਮੋਹਿਤ ਕਰ ਲੈਣ ਵਾਲੀਆਂ ਹਨ, ਜਿਨ੍ਹਾਂ ਨੇ ਸਾਰੇ ਜਹਾਨ ਨੂੰ ਫਰੇਫਤਾ ਕਰ ਲਿਆ ਹੈ।
ਆਸਭੁ ਕੋ ਜਮ ਕੇ ਚੀਰੇ ਵਿਚਿ ਹੈ; ਜੇਤਾ ਸਭੁ ਆਕਾਰੁ ॥
ਹਰ ਕੋਈ ਅਤੇ ਸਮੂਹੀ ਜੋ ਸਰੂਪ ਵਿੱਚ ਹੈ, ਮੌਤ ਦੀ ਲਪੇਟ ਅੰਦਰ ਹੈ।
ਹੁਕਮੀ ਹੀ ਜਮੁ ਲਗਦਾ; ਸੋ ਉਬਰੈ, ਜਿਸੁ ਬਖਸੈ ਕਰਤਾਰੁ ॥
ਸਾਈਂ ਦੇ ਹੁਕਮ ਦੁਆਰਾ ਮੌਤ ਪ੍ਰਾਣੀ ਨੂੰ ਪਕੜਦੀ ਹੈ। ਕੇਵਲ ਉਹ ਹੀ ਬਚਦਾ ਹੈ, ਜਿਸ ਨੂੰ ਕਰਤਾ ਮਾਫ ਕਰ ਦਿੰਦਾ ਹੈ।
ਨਾਨਕ, ਗੁਰ ਪਰਸਾਦੀ ਏਹੁ ਮਨੁ ਤਾਂ ਤਰੈ; ਜਾ ਛੋਡੈ ਅਹੰਕਾਰੁ ॥
ਨਾਨਕ, ਕੇਵਲ ਤਦ ਹੀ, ਇਹ ਬੰਦਾ ਗੁਰਾਂ ਦੀ ਦਇਆ ਦੁਆਰਾ ਪਾਰ ਉਤਰਦਾ ਹੈ, ਜੇਕਰ ਉਹ ਆਪਣੀ ਹੰਗਤਾ ਤਿਆਗ ਦੇਵੇ।
ਆਸਾ ਮਨਸਾ ਮਾਰੇ, ਨਿਰਾਸੁ ਹੋਇ; ਗੁਰ ਸਬਦੀ ਵੀਚਾਰੁ ॥੨॥
ਗੁਰਾਂ ਦੀ ਬਾਣੀ ਦਾ ਵੀਚਾਰ ਕਰਨ ਦੁਆਰਾ, ਤੂੰ ਆਪਣੀ ਉਮੀਦ ਅਤੇ ਖਾਹਿਸ਼ਾਂ ਨੂੰ ਨਾਸ ਕਰਦੀ ਹੈ ਨਿਰਲੇਪ ਹੋ ਕੇ ਵਿਚਰ।
ਪਉੜੀ ॥
ਪਉੜੀ।
ਜਿਥੈ ਜਾਈਐ ਜਗਤ ਮਹਿ; ਤਿਥੈ ਹਰਿ ਸਾਈ ॥
ਜਿਥੇ ਕਿਤੇ ਇਸ ਸੰਸਾਰ ਅੰਦਰ ਮੈਂ ਜਾਂਦਾ ਹਾਂ, ਉਥੇ ਹੀ ਸੁਆਮੀ ਵਾਹਿਗੁਰੂ ਹੈ।
ਅਗੈ ਸਭੁ ਆਪੇ ਵਰਤਦਾ; ਹਰਿ ਸਚਾ ਨਿਆਈ ॥
ਲੋਕ ਵਿੱਚ ਭੀ ਸੱਚਾ ਨਿਆਇਕਾਰੀ ਵਾਹਿਗੁਰੂ ਖੁਦ ਹੀ ਸਾਰੇ ਵਿਆਪਕ ਹੋ ਰਿਹਾ ਹੈ।
ਕੂੜਿਆਰਾ ਕੇ ਮੁਹ ਫਿਟਕੀਅਹਿ; ਸਚੁ ਭਗਤਿ ਵਡਿਆਈ ॥
ਭ੍ਰਿਸ਼ਟੇ ਹੋਏ ਹਨ ਚਿਹਰੇ ਝੂਠਿਆਂ ਦੇ ਅਤੇ ਸ਼ਰਧਾ-ਪ੍ਰੇਮ ਵਾਲਿਆਂ ਨੂੰ ਸੱਚੀ ਪ੍ਰਭਤਾ ਦੀ ਦਾਤ ਮਿਲਦੀ ਹੈ।
ਸਚੁ ਸਾਹਿਬੁ ਸਚਾ ਨਿਆਉ ਹੈ; ਸਿਰਿ ਨਿੰਦਕ ਛਾਈ ॥
ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਦਾ ਇਨਸਾਫ। ਬਦਖੋਈ ਕਰਨ ਵਾਲੇ ਦੇ ਸਿਰ ਤੇ ਸੁਆਹ ਪੈਂਦੀ ਹੈ।
ਜਨ ਨਾਨਕ ਸਚੁ ਅਰਾਧਿਆ; ਗੁਰਮੁਖਿ ਸੁਖੁ ਪਾਈ ॥੫॥
ਗੁਰਾਂ ਦੇ ਰਾਹੀਂ ਸੱਚੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਨਫਰ ਨਾਨਕ ਨੇ ਆਰਾਮ ਪ੍ਰਾਪਤ ਕਰ ਲਿਆ ਹੈ।
ਸਲੋਕ ਮ : ੩ ॥
ਸਲੋਕ ਤੀਜੀ ਪਾਤਿਸ਼ਾਹੀ।
ਪੂਰੈ ਭਾਗਿ ਸਤਿਗੁਰੁ ਪਾਈਐ; ਜੇ ਹਰਿ ਪ੍ਰਭੁ ਬਖਸ ਕਰੇਇ ॥
ਜੇਕਰ ਵਾਹਿਗੁਰੂ ਸੁਆਮੀ ਆਪਣੀ ਮਿਹਰ ਧਾਰੇ, ਤਾਂ ਪੂਰਨ ਚੰਗੀ ਕਿਸਮਤ ਦੁਆਰਾ ਸੱਚੇ ਗੁਰੂ ਜੀ ਮਿਲਦੇ ਹਨ।
ਓਪਾਵਾ ਸਿਰਿ ਓਪਾਉ ਹੈ; ਨਾਉ ਪਰਾਪਤਿ ਹੋਇ ॥
ਸਾਰਿਆਂ ਉਪਰਾਲਿਆਂ ਦਾ ਸ਼ਰੋਮਣੀ ਉਪਰਾਲਾ ਸੁਆਮੀ ਦੇ ਨਾਮ ਦੀ ਪਰਾਪਤੀ ਹੈ।
ਅੰਦਰੁ ਸੀਤਲੁ ਸਾਂਤਿ ਹੈ; ਹਿਰਦੈ ਸਦਾ ਸੁਖੁ ਹੋਇ ॥
ਤਦ ਪ੍ਰਾਣੀ ਦੇ ਅੰਦਰ ਠੰਢ-ਚੈਨ ਹੁੰਦੀ ਹੈ ਅਤੇ ਉਸ ਦਾ ਮਨ ਹਮੇਸ਼ਾਂ ਸੁਖੀ ਹੁੰਦਾ ਹੈ।
ਅੰਮ੍ਰਿਤੁ ਖਾਣਾ ਪੈਨ੍ਹ੍ਹਣਾ; ਨਾਨਕ, ਨਾਇ ਵਡਿਆਈ ਹੋਇ ॥੧॥
ਤਾਂ ਉਹ ਆਬਿ-ਹਿਯਾਤ ਨੂੰ ਭੁੰਚਦਾ ਅਤੇ ਪਹਿਰਦਾ ਹੈ। ਨਾਨਕ ਨਾਮ ਦੇ ਰਾਹੀਂ ਹੀ ਉਸ ਦੀ ਮਾਨ-ਮਹੱਤਤਾ ਹੈ।
ਮ : ੩ ॥
ਤੀਜੀ ਪਾਤਿਸ਼ਾਹੀ।
ਏ ਮਨ! ਗੁਰ ਕੀ ਸਿਖ ਸੁਣਿ; ਪਾਇਹਿ ਗੁਣੀ ਨਿਧਾਨੁ ॥
ਹੇ ਬੰਦੇ! ਗੁਰਾਂ ਦਾ ਉਪਦੇਸ਼ ਸ੍ਰਵਣ ਕਰਨ ਦੁਆਰਾ, ਤੂੰ ਨੇਕੀਆਂ ਦੇ ਖਜਾਨੇ ਨੂੰ ਪਾ ਲਵੇਂਗਾ।
ਸੁਖਦਾਤਾ ਤੇਰੈ ਮਨਿ ਵਸੈ; ਹਉਮੈ ਜਾਇ ਅਭਿਮਾਨੁ ॥
ਆਰਾਮ ਦੇਣਹਾਰ ਤੇਰੇ ਚਿੱਤ ਅੰਦਰ ਟਿਕ ਜਾਵੇਗਾ ਅਤੇ ਤੇਰਾ ਹੰਕਾਰ ਤੇ ਗਰੂਰ ਦੂਰ ਹੋ ਜਾਵੇਗਾ।
ਨਾਨਕ, ਨਦਰੀ ਪਾਈਐ; ਅੰਮ੍ਰਿਤੁ ਗੁਣੀ ਨਿਧਾਨੁ ॥੨॥
ਨਾਨਕ ਨੇਕੀਆਂ ਦੇ ਖਜਾਨੇ ਦੀ ਰਹਿਮਤ ਦੁਆਰਾ ਨਾਮ ਸੁਧਾ-ਰਸ ਦੀ ਦਾਤ ਪਰਾਪਤ ਹੁੰਦੀ ਹੈ।
ਪਉੜੀ ॥
ਪਉੜੀ।
ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ; ਤਿਤਨੇ ਸਭਿ ਹਰਿ ਕੇ ਕੀਏ ॥
ਸਾਰੇ ਮਾਹਰਾਜੇ, ਸ਼ਾਹੂਕਾਰ, ਬਾਦਸ਼ਾਹ, ਸਰਦਾਰ, ਨਵਾਬ ਅਤੇ ਚੌਧਰੀ ਜਿਹੜੇ ਭੀ ਹਨ, ਉਹ ਸਾਰੇ ਸੁਆਮੀ ਦੀ ਰਚਨਾ ਹਨ।
ਜੋ ਕਿਛੁ ਹਰਿ ਕਰਾਵੈ, ਸੁ ਓਇ ਕਰਹਿ; ਸਭਿ ਹਰਿ ਕੇ ਅਰਥੀਏ ॥
ਜਿਹੜਾ ਕੁਝ ਹਰੀ ਉਨ੍ਹਾਂ ਪਾਸੋਂ ਕਰਵਾਉਂਦਾ ਹੈ, ਕੇਵਲ ਉਹ ਹੀ ਕਰਦੇ ਹਨ। ਉਹ ਸਾਰੇ ਸੁਆਮੀ ਦੇ ਮੰਗਦੇ ਹਨ।
ਸੋ ਐਸਾ ਹਰਿ ਸਭਨਾ ਕਾ ਪ੍ਰਭੁ, ਸਤਿਗੁਰ ਕੈ ਵਲਿ ਹੈ; ਤਿਨਿ ਸਭਿ ਵਰਨ, ਚਾਰੇ ਖਾਣੀ, ਸਭ ਸ੍ਰਿਸਟਿ ਗੋਲੇ ਕਰਿ; ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ ॥
ਉਹ ਇਹੋ ਜਿਹਾ ਵਾਹਿਗੁਰੂ, ਸਾਰਿਆਂ ਦਾ ਸੁਆਮੀ, ਸੱਚੇ ਗੁਰਾਂ ਦੇ ਪੱਖ ਤੇ ਹੈ। ਸਮੂਹ ਜਾਤਾਂ, ਚਾਰੇ ਉਤਪਤੀ ਦੇ ਸੋਮੇ ਅਤੇ ਸਾਰਾ ਸੰਸਾਰ, ਉਸ ਨੇ ਸੱਚੇ ਗੁਰਾਂ ਦੇ ਮੂਹਰੇ ਟਹਿਲ ਕਰਨ ਲਈ ਗੁਲਾਮ ਬਣਾ ਛੱਡੇ ਹਨ।
ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ! ਜਿਨਿ ਵਿਚਹੁ ਕਾਇਆ ਨਗਰੀ, ਦੁਸਮਨ ਦੂਤ ਸਭਿ ਮਾਰਿ ਕਢੀਏ ॥
ਹੇ ਰੱਬ ਦੇ ਸਾਧੂਓ! ਵਾਹਿਗੁਰੂ ਦੀ ਟਹਿਲ ਸੇਵਾ ਕਰਨ ਦਾ ਇਹੋ ਜਿਹਾ ਪਰਤਾਪ ਵੇਖੋ, ਜਿਸ ਨੇ ਸਰੀਰ ਦੇ ਪਿੰਡ ਵਿਚੋਂ ਸਮੂਹ ਵੈਰੀ ਅਤੇ ਕੁਕਰਮੀ ਮਾਰ ਕੇ ਬਾਹਰ ਕੱਢ ਛੱਡੇ ਹਨ।
ਹਰਿ ਹਰਿ ਕਿਰਪਾਲੁ ਹੋਆ ਭਗਤ ਜਨਾ ਉਪਰਿ; ਹਰਿ ਆਪਣੀ ਕਿਰਪਾ ਕਰਿ, ਹਰਿ ਆਪਿ ਰਖਿ ਲੀਏ ॥੬॥
ਪ੍ਰਭੂ ਪਰਮੇਸ਼ਰ ਸੰਤ-ਸਰੂਪ ਪੁਰਸ਼ਾ ਉਤੇ ਮਿਹਰਬਾਨ ਹੋ ਗਿਆ ਹੈ। ਆਪਣੀ ਰਹਿਮਤ ਧਾਰ ਕੇ ਸੁਆਮੀ ਵਾਹਿਗੁਰੂ ਨੇ ਖੁਦ ਉਨ੍ਹਾਂ ਦੀ ਰੱਖਿਆ ਕੀਤੀ ਹੈ।
ਸਲੋਕ ਮ : ੩ ॥
ਸਲੋਕ ਤੀਜੀ ਪਾਤਿਸ਼ਾਹੀ।
ਅੰਦਰਿ ਕਪਟੁ ਸਦਾ ਦੁਖੁ ਹੈ; ਮਨਮੁਖ ਧਿਆਨੁ ਨ ਲਾਗੈ ॥
ਆਪ-ਹੁਦਰੇ ਦੇ ਹਿਰਦੇ ਅੰਦਰ ਵਲ ਛਲ ਦੀ ਹਮੇਸ਼ਾਂ ਰਹਿਣ ਵਾਲੀ ਪੀੜ ਹੈ, ਇਸ ਲਈ ਉਹ ਸੁਆਮੀ ਦਾ ਸਿਮਰਨ ਧਾਰਨ ਨਹੀਂ ਕਰਦਾ।
ਦੁਖ ਵਿਚਿ ਕਾਰ ਕਮਾਵਣੀ; ਦੁਖੁ ਵਰਤੈ ਦੁਖੁ ਆਗੈ ॥
ਪੀੜ ਅੰਦਰ ਉਹ ਕੰਮ ਕਰਦਾ ਹੈ, ਪੀੜ ਅੰਦਰ ਉਹ ਵਸਦਾ ਹੈ, ਅਤੇ ਪੀੜ ਹੀ ਉਹ ਅੱਗੇ ਨੂੰ ਸਹਾਰੇਗਾ।
ਕਰਮੀ ਸਤਿਗੁਰੁ ਭੇਟੀਐ; ਤਾ ਸਚਿ ਨਾਮਿ ਲਿਵ ਲਾਗੈ ॥
ਹਰੀ ਦੀ ਦਇਆ ਦੁਆਰਾ ਉਹ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਸ ਦਾ ਸਤਿਨਾਮ ਨਾਲ ਪਿਆਰ ਪੈ ਜਾਂਦਾ ਹੈ।
ਨਾਨਕ, ਸਹਜੇ ਸੁਖੁ ਹੋਇ; ਅੰਦਰਹੁ ਭ੍ਰਮੁ ਭਉ ਭਾਗੈ ॥੧॥
ਨਾਨਕ ਤਦ ਉਹ ਸੁਖ਼ੈਨ ਹੀ ਆਰਾਮ ਪਾ ਲੈਂਦਾ ਹੈ ਅਤੇ ਉਸ ਦੇ ਅੰਦਰ ਸੰਦੇਹ ਅਤੇ ਡਰ ਦੌੜ ਜਾਂਦੇ ਹਨ।
ਮ :੩ ॥
ਤੀਜੀ ਪਾਤਿਸ਼ਾਹੀ।
ਗੁਰਮੁਖਿ ਸਦਾ ਹਰਿ ਰੰਗੁ ਹੈ; ਹਰਿ ਕਾ ਨਾਉ ਮਨਿ ਭਾਇਆ ॥
ਪਵਿੱਤਰ ਪੁਰਸ਼ ਸਦੀਵ ਹੀ ਵਾਹਿਗੁਰੂ ਦੇ ਪ੍ਰੇਮ ਵਿੱਚ ਵਿਚਰਦਾ ਹੈ। ਸਾਹਿਬ ਦਾ ਨਾਮ ਉਸ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
ਗੁਰਮੁਖਿ ਵੇਖਣੁ ਬੋਲਣਾ; ਨਾਮੁ ਜਪਤ ਸੁਖੁ ਪਾਇਆ ॥
ਉਹ ਸ਼ਰੋਮਣੀ ਗੁਰਾਂ ਦੀ ਰਜ਼ਾ ਅੰਦਰ ਤੱਕਦਾ ਤੇ ਡੋਲਦਾ ਹੈ ਅਤੇ ਨਾਮ ਦਾ ਉਚਾਰਨ ਕਰਨ ਦੁਆਰਾ ਆਰਾਮ ਪਾਉਂਦਾ ਹੈ।
ਨਾਨਕ, ਗੁਰਮੁਖਿ ਗਿਆਨੁ ਪ੍ਰਗਾਸਿਆ; ਤਿਮਰ ਅਗਿਆਨੁ ਅੰਧੇਰੁ ਚੁਕਾਇਆ ॥੨॥
ਨਾਨਕ, ਗੁਰਾਂ ਦੇ ਰਾਹੀਂ, ਬ੍ਰਹਿਮ ਵੀਚਾਰ ਪਰਗਟ ਹੋ ਜਾਂਦੀ ਹੈ ਅਤੇ ਬੇਸਮਝੀ ਦੀ ਕਾਲਖ ਅਤੇ ਅਨ੍ਹੇਰਾ ਦੂਰ ਹੋ ਜਾਂਦੇ ਹਨ।
ਮ : ੩ ॥
ਤੀਜੀ ਪਾਤਿਸ਼ਾਹੀ।
ਮਨਮੁਖ ਮੈਲੇ, ਮਰਹਿ ਗਵਾਰ ॥
ਗੰਦੇ ਅਤੇ ਬੇਸਮਝ ਆਪ-ਹੁਦਰੇ ਬੇਇੱਜ਼ਤ ਹੋ ਮਰਦੇ ਹਨ।
ਗੁਰਮੁਖਿ ਨਿਰਮਲ, ਹਰਿ ਰਾਖਿਆ ਉਰ ਧਾਰਿ ॥
ਗੁਰੂ-ਸਮਰਪਨ ਪਵਿੱਤਰ ਹਨ, ਕਿਉਂ ਜੋ ਉਹ ਪ੍ਰਭੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
ਭਨਤਿ ਨਾਨਕੁ, ਸੁਣਹੁ ਜਨ ਭਾਈ! ॥
ਗੁਰੂ ਜੀ ਆਖਦੇ ਹਨ, ਸੁਣੋ ਹੇ ਲੋਕੋ! ਮੇਰੇ ਭਰਾਵ!
ਸਤਿਗੁਰੁ ਸੇਵਿਹੁ, ਹਉਮੈ ਮਲੁ ਜਾਈ ॥
ਜੇਕਰ ਤੁਸੀਂ ਸੱਚੇ ਗੁਰਾਂ ਦੀ ਟਹਿਲ ਸੇਵਾ ਕਰੋ, ਤੁਹਾਡੀ ਹੰਕਾਰ ਦੀ ਮੈਂਲ ਧੋਤੀ ਜਾਵੇਗੀ।
ਅੰਦਰਿ ਸੰਸਾ ਦੂਖੁ ਵਿਆਪੇ; ਸਿਰਿ ਧੰਧਾ ਨਿਤ ਮਾਰ ॥
ਮਨੁੱਖ ਦੇ ਮਨ ਅੰਦਰ ਸੰਦੇਹ ਦੀ ਪੀੜ ਵਾਪਰਦੀ ਰਹਿੰਦੀ ਹੈ ਅਤੇ ਉਹ ਸਦਾ ਹੀ ਸੰਸਾਰੀ ਵਿਹਾਰਾਂ ਅੰਦਰ ਆਪਣਾ ਸਿਰ ਖੁਪਾਉਂਦਾ ਹੈ।
ਦੂਜੈ ਭਾਇ, ਸੂਤੇ ਕਬਹੁ ਨ ਜਾਗਹਿ; ਮਾਇਆ ਮੋਹ ਪਿਆਰ ॥
ਜੋ ਦਵੈਤ-ਭਾਵ ਅੰਦਰ ਸੁੱਤੇ ਹਨ, ਉਹ ਕਦੇ ਭੀ ਜਾਗਦੇ ਨਹੀਂ। ਉਨ੍ਹਾਂ ਦੀ ਮੁਹੱਬਤ ਧਨ-ਦੌਲਤ ਅਤੇ ਸੰਸਾਰੀ ਲਗਨ ਨਾਲ ਹੈ।
ਨਾਮੁ ਨ ਚੇਤਹਿ, ਸਬਦੁ ਨ ਵੀਚਾਰਹਿ; ਇਹੁ ਮਨਮੁਖ ਕਾ ਬੀਚਾਰ ॥
ਉਹ ਨਾਮ ਦਾ ਸਿਮਰਨ ਨਹੀਂ ਕਰਦਾ ਹੈ ਅਤੇ ਗੁਰਾਂ ਦੀ ਬਾਣੀ ਨੂੰ ਸੋਚਦਾ ਵਿਚਾਰਦਾ ਨਹੀਂ। ਇਹ ਹੈ ਨਜ਼ਰੀਆ ਪ੍ਰਤੀਕੂਲ ਪੁਰਸ਼ ਦਾ।
ਹਰਿ ਨਾਮੁ ਨ ਭਾਇਆ, ਬਿਰਥਾ ਜਨਮੁ ਗਵਾਇਆ; ਨਾਨਕ, ਜਮੁ ਮਾਰਿ ਕਰੇ ਖੁਆਰ ॥੩॥
ਉਹ ਵਾਹਿਗੁਰੂ ਦੇ ਨਾਮ ਨੂੰ ਪਿਆਰ ਨਹੀਂ ਕਰਦਾ ਤੇ ਆਪਣ ਜੀਵਨ ਵਿਅਰਥ ਗੁਆ ਲੈਂਦਾ ਹੈ। ਮੌਤ ਦਾ ਦੂਤ ਉਸ ਨੂੰ ਕੁੱਟਦਾ ਮਾਰਦਾ ਤੇ ਖੱਜਲ-ਖੁਆਰ ਕਰਦਾ ਹੈ, ਹੇ ਨਾਨਕ!
ਪਉੜੀ ॥
ਪਉੜੀ।
ਜਿਸ ਨੋ ਹਰਿ ਭਗਤਿ ਸਚੁ ਬਖਸੀਅਨੁ; ਸੋ ਸਚਾ ਸਾਹੁ ॥
ਕੇਵਲ ਉਹ ਹੀ ਸੱਚਾ ਬਾਦਸ਼ਾਹ ਹੈ, ਜਿਸ ਨੂੰ ਪ੍ਰਭੂ ਆਪਣਾ ਸੱਚਾ ਅਨੁਰਾਗ ਪ੍ਰਦਾਨ ਕਰਦਾ ਹੈ।
ਤਿਸ ਕੀ ਮੁਹਤਾਜੀ ਲੋਕੁ ਕਢਦਾ; ਹੋਰਤੁ ਹਟਿ ਨ ਵਥੁ, ਨ ਵੇਸਾਹੁ ॥
ਇਨਸਾਨ ਉਸ ਦੀ ਤਾਬੇਦਾਰੀ ਕਰਦੇ ਹਨ। ਕੋਈ ਹੋਰ ਦੁਕਾਨ ਨਾਂ ਇਹ ਮਾਲ ਰੱਖਦੀ ਹੈ ਅਤੇ ਨਾਂ ਹੀ ਇਸ ਦਾ ਵਪਾਰ ਕਰਦੀ ਹੈ।
ਭਗਤ ਜਨਾ ਕਉ ਸਨਮੁਖੁ ਹੋਵੈ; ਸੁ ਹਰਿ ਰਾਸਿ ਲਏ, ਵੇਮੁਖ ਭਸੁ ਪਾਹੁ ॥
ਜੋ ਪਵਿੱਤਰ ਪੁਰਸ਼ਾਂ ਦਾ ਸ਼ਰਧਾਲੂ ਹੈ, ਉਹ ਵਾਹਿਗੁਰੂ ਦੇ ਪਦਾਰਥ ਨੂੰ ਪਾ ਲੈਂਦਾ ਹੈ। ਸ਼ਰਧਾ-ਹੀਣ ਦੇ ਪੱਲੇ ਕੇਵਲ ਸੁਆਹ ਹੀ ਪੈਂਦੀ ਹੈ।
ਹਰਿ ਕੇ ਨਾਮ ਕੇ ਵਾਪਾਰੀ ਹਰਿ ਭਗਤ ਹਹਿ; ਜਮੁ ਜਾਗਾਤੀ ਤਿਨਾ ਨੇੜਿ ਨ ਜਾਹੁ ॥
ਵਾਹਿਗੁਰੂ ਦੇ ਸੰਤ ਪ੍ਰਭੂ ਦੇ ਨਾਮ ਦੇ ਵਣਜਾਰੇ ਹਨ। ਮੌਤ ਦਾ ਦੂਤ, ਮਸੂਲੀਆ, ਉਨ੍ਹਾਂ ਦੇ ਲਾਗੇ ਨਹੀਂ ਲੱਗਦਾ।
ਜਨ ਨਾਨਕਿ ਹਰਿ ਨਾਮ ਧਨੁ ਲਦਿਆ; ਸਦਾ ਵੇਪਰਵਾਹੁ ॥੭॥
ਨਫਰ ਨਾਨਕ ਨੇ ਸਦੀਵੀ ਮੁਛੰਗਦੀ-ਰਹਿਤ ਸਾਹਿਬ ਦੇ ਨਾਮ ਦੀ ਦੌਲਤ ਲੱਦੀ ਹੈ।
ਸਲੋਕ ਮ : ੩ ॥
ਸਲੋਕ ਤੀਜੀ ਪਾਤਿਸ਼ਾਹੀ।
ਇਸੁ ਜੁਗ ਮਹਿ ਭਗਤੀ ਹਰਿ ਧਨੁ ਖਟਿਆ; ਹੋਰੁ ਸਭੁ ਜਗਤੁ ਭਰਮਿ ਭੁਲਾਇਆ ॥
ਇਸ ਯੁੱਗ ਅੰਦਰ ਕੇਵਲ ਸਾਧੂ ਹੀ ਪ੍ਰਭੂ ਦੇ ਪਦਾਰਥ ਦੀ ਖੱਟੀ ਖੱਟਦਾ ਹੈ। ਹੋਰ ਸਾਰੇ ਲੋਕੀਂ ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ।
ਗੁਰ ਪਰਸਾਦੀ ਨਾਮੁ ਮਨਿ ਵਸਿਆ; ਅਨਦਿਨੁ ਨਾਮੁ ਧਿਆਇਆ ॥
ਗੁਰਾਂ ਦੀ ਦਇਆ ਦੁਆਰਾ, ਨਾਮ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ ਅਤੇ ਰਾਤ ਦਿਨ, ਉਹ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
ਬਿਖਿਆ ਮਾਹਿ ਉਦਾਸ ਹੈ; ਹਉਮੈ ਸਬਦਿ ਜਲਾਇਆ ॥
ਉਹ ਮਾਇਆ ਅੰਦਰ ਨਿਰਲੇਪ ਰਹਿੰਦਾ ਹੈ ਅਤੇ ਨਾਮ ਨਾਲ ਆਪਣੀ ਹੰਗਤਾ ਨੂੰ ਸਾੜ ਸੁੱਟਦਾ ਹੈ।
ਆਪਿ ਤਰਿਆ ਕੁਲ ਉਧਰੇ; ਧੰਨੁ ਜਣੇਦੀ ਮਾਇਆ ॥
ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਬਚਾ ਲੈਂਦਾ ਹੈ।
ਸਦਾ ਸਹਜੁ ਸੁਖੁ ਮਨਿ ਵਸਿਆ; ਸਚੇ ਸਿਉ ਲਿਵ ਲਾਇਆ ॥
ਸੁਲੱਖਣੀ ਹੈ ਉਸ ਦੀ ਮਾਤਾ, ਜਿਸ ਨੇ ਉਸ ਨੂੰ ਜਨਮ ਦਿੱਤਾ ਹੈ। ਅਡੋਲ ਤੇ ਆਰਾਮ ਹਮੇਸ਼ਾਂ ਉਸ ਦੇ ਚਿੱਤ ਵਿੱਚ ਵਸਦੇ ਹਨ ਅਤੇ ਸੱਚੇ ਸਾਹਿਬ ਨਾਲ ਉਸ ਦਾ ਪ੍ਰੇਮ ਪੈਂ ਜਾਂਦਾ ਹੈ।
ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਭੁਲੇ; ਹਉਮੈ ਮੋਹੁ ਵਧਾਇਆ ॥
ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਤਿੰਨਾਂ ਸੁਭਾਵਾਂ ਅੰਦਰ ਭਟਕਦੇ ਹਨ ਅਤੇ ਆਪਣੇ ਹੰਕਾਰ ਅਤੇ ਖਾਹਿਸ਼ ਨੂੰ ਵਧਾਉਂਦੇ ਹਨ।
ਪੰਡਿਤ ਪੜਿ ਪੜਿ ਮੋਨੀ ਭੁਲੇ; ਦੂਜੈ ਭਾਇ ਚਿਤੁ ਲਾਇਆ ॥
ਆਪਣਿਆਂ ਨੂੰ ਗ੍ਰੰਥਾਂ ਨੂੰ ਵਾਚਦੇ ਤੇ ਉਚਾਰਦੇ ਹੋਏ, ਪੰਡਤ ਅਤੇ ਖਾਮੋਸ਼ ਰਿਸ਼ੀ ਕੁਰਾਹੇ ਪਏ ਹੋਏ ਹਨ। ਉਹ ਆਪਣਾ ਮਨ ਉਸ ਦੀ ਪ੍ਰੀਤ ਨਾਲ ਜੋੜਦੇ ਹਨ।
ਜੋਗੀ ਜੰਗਮ ਸੰਨਿਆਸੀ ਭੁਲੇ; ਵਿਣੁ ਗੁਰ ਤਤੁ ਨ ਪਾਇਆ ॥
ਠੱਗੇ ਹੋਏ ਹਨ ਤਿਆਗੀ, ਯਾਤਰੂ ਅਤੇ ਇਕਾਂਤੀ ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਅਸਲੀਅਤ ਪਰਾਪਤ ਨਹੀਂ ਹੁੰਦੀ।
ਮਨਮੁਖ ਦੁਖੀਏ ਸਦਾ ਭ੍ਰਮਿ ਭੁਲੇ; ਤਿਨ੍ਹ੍ਹੀ ਬਿਰਥਾ ਜਨਮੁ ਗਵਾਇਆ ॥
ਕਸ਼ਟ ਪੀੜਤ ਅਧਰਮੀ ਹਮੇਸ਼ਾਂ ਹੀ ਸੰਦੇਹ ਅੰਦਰ ਗੁੰਮਰਾਹ ਹੋਏ ਹਨ ਤੇ ਉਹ ਆਪਣਾ ਜੀਵਨ ਨਿਸਫਲ ਗੁਆ ਲੈਂਦੇ ਹਨ।
ਨਾਨਕ ਨਾਮਿ ਰਤੇ, ਸੇਈ ਜਨ ਸਮਧੇ; ਜਿ ਆਪੇ ਬਖਸਿ ਮਿਲਾਇਆ ॥੧॥
ਨਾਨਕ, ਜਿਹੜੇ ਇਨਸਾਨ ਨਾਮ ਨਾਲ ਰੰਗੀਜੇ ਹਨ, ਉਹ ਅਡੋਲ ਰਹਿੰਦੇ ਹਨ। ਮੁਆਫੀ ਦੇ ਕੇ ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਕਰ ਲੈਂਦਾ ਹੈ।
ਮ : ੩ ॥
ਤੀਜੀ ਪਾਤਿਸ਼ਾਹੀ।
ਨਾਨਕ, ਸੋ ਸਾਲਾਹੀਐ; ਜਿਸੁ ਵਸਿ ਸਭੁ ਕਿਛੁ ਹੋਇ ॥
ਨਾਨਕ ਨੂੰ ਉਸ ਦੀ ਉਸਤਤੀ ਕਰ, ਜਿਸ ਦੇ ਇਖਤਿਆਰ ਵਿੱਚ ਸਾਰਾ ਕੁਝ ਹੈ।
ਤਿਸਹਿ ਸਰੇਵਹੁ ਪ੍ਰਾਣੀਹੋ! ਤਿਸੁ ਬਿਨੁ ਅਵਰੁ ਨ ਕੋਇ ॥
ਉਹ ਸਾਹਿਬ ਦਾ ਸਿਮਰਨ ਕਰੋ, ਹੇ ਫਾਨੀ ਬੰਦਿਓ! ਜਿਸ ਦੇ ਬਗੈਰ ਹੋਰ ਕੋਈ ਨਹੀਂ।
ਗੁਰਮੁਖਿ ਅੰਤਰਿ ਮਨਿ ਵਸੈ; ਸਦਾ ਸਦਾ ਸੁਖੁ ਹੋਇ ॥੨॥
ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਹਿਰਦੇ ਅੰਦਰ ਟਿਕ ਜਾਂਦਾ ਹੈ ਅਤੇ ਇਨਸਾਨ ਹਮੇਸ਼ਾ, ਹਮੇਸ਼ਾਂ ਹੀ ਆਰਾਮ ਅੰਦਰ ਵਸਦਾ ਹੈ।
ਪਉੜੀ ॥
ਪਉੜੀ।
ਜਿਨੀ ਗੁਰਮੁਖਿ, ਹਰਿ ਨਾਮ ਧਨੁ ਨ ਖਟਿਓ; ਸੇ ਦੇਵਾਲੀਏ ਜੁਗ ਮਾਹਿ ॥
ਜੋ ਗੁਰਾਂ ਦੇ ਰਾਹੀਂ ਪ੍ਰਭੂ ਦੇ ਨਾਮ ਦੀ ਦੌਲਤ ਨੂੰ ਨਹੀਂ ਕਮਾਉਂਦੇ; ਉਹ ਇਸ ਯੁੱਗ ਅੰਦਰ ਨੰਗ-ਮਲੰਗ ਹਨ।
ਓਇ ਮੰਗਦੇ ਫਿਰਹਿ ਸਭ ਜਗਤ ਮਹਿ; ਕੋਈ ਮੁਹਿ ਥੁਕ ਨ ਤਿਨ ਕਉ ਪਾਹਿ ॥
ਉਹ ਸਾਰੇ ਜਹਾਨ ਅੰਦਰ ਮੰਗਦੇ ਪਿੰਨਦੇ ਫਿਰਦੇ ਹਨ ਅਤੇ ਕੋਈ ਉਨ੍ਹਾਂ ਦੇ ਮੂੰਹ ਵਿੱਚ ਥੁੱਕਦਾ ਤੱਕ ਨਹੀਂ।
ਪਰਾਈ ਬਖੀਲੀ ਕਰਹਿ, ਆਪਣੀ ਪਰਤੀਤਿ ਖੋਵਨਿ; ਸਗਵਾ ਭੀ ਆਪੁ ਲਖਾਹਿ ॥
ਉਹ ਹੋਰਨਾਂ ਦੀ ਚੁੱਗਲੀ ਕਰਦੇ ਹਨ, ਆਪਣਾ ਇਤਬਾਰ ਗੁਆ ਲੈਂਦੇ ਹਨ। ਸਗੋਂ ਆਪਣੇ ਆਪ ਨੂੰ ਨੰਗਾ ਭੀ ਕਰ ਲੈਂਦੇ ਹਨ।
ਜਿਸੁ ਧਨ ਕਾਰਣਿ ਚੁਗਲੀ ਕਰਹਿ, ਸੋ ਧਨ ਚੁਗਲੀ ਹਥਿ ਨ ਆਵੈ; ਓਇ ਭਾਵੈ ਤਿਥੈ ਜਾਹਿ ॥
ਜਿਸ ਧਨ ਪਦਾਰਥ ਦੀ ਖਾਤਿਰ ਉਹ ਹੋਰਨਾਂ ਦੀ ਨਿੰਦਾ ਕਰਦੇ ਹਨ, ਉਹ ਧਨ ਪਦਾਰਥ ਚੁਗਲੀ ਬਖੀਲੀ ਰਾਹੀਂ ਉਨ੍ਹਾਂ ਦੇ ਹੱਥ ਨਹੀਂ ਲੱਗਦਾ, ਭਾਵੇਂ ਉਹ ਜਿਥੇ ਭੀ ਚਾਹੁੱ ਭਟਕਦੇ ਫਿਰਨ।
ਗੁਰਮੁਖਿ ਸੇਵਕ ਭਾਇ, ਹਰਿ ਧਨੁ ਮਿਲੈ; ਤਿਥਹੁ ਕਰਮਹੀਣ ਲੈ ਨ ਸਕਹਿ; ਹੋਰ ਥੈ ਦੇਸ ਦਿਸੰਤਰਿ, ਹਰਿ ਧਨੁ ਨਾਹਿ ॥੮॥
ਗੁਰਾਂ ਦੀ ਦਇਆ ਦੁਆਰਾ, ਵਾਹਿਗੁਰੂ ਦਾ ਪਦਾਰਥ ਦਾਸ-ਭਾਵਨ ਰਾਹੀਂ ਪਰਪਾਤ ਹੁੰਦਾ ਹੈ, ਪਰ ਨਿਕਰਮਣ ਜੀਵ ਇਸ ਨੂੰ ਉਥੋਂ ਪਰਾਪਤ ਨਹੀਂ ਕਰ ਸਕਦੇ। ਮੁਲਕ ਅਤੇ ਪ੍ਰਦੇਸ਼ ਵਿੱਚ ਕਿਸੇ ਹੋਰਸ ਜਗ੍ਹਾ ਤੇ ਇਹ ਈਸ਼ਵਰੀ ਦੌਲਤ ਨਹੀਂ ਮਿਲਦੀ।
ਸਲੋਕ ਮ: ੩ ॥
ਸਲੋਕ ਤੀਜੀ ਪਾਤਿਸ਼ਾਹੀ।
ਗੁਰਮੁਖਿ ਸੰਸਾ ਮੂਲਿ ਨ ਹੋਵਈ; ਚਿੰਤਾ ਵਿਚਹੁ ਜਾਇ ॥
ਗੁਰਾਂ ਦੇ ਸੱਚੇ ਸਿੱਖ ਨੂੰ ਸੰਦੇਹ ਕਦੇ ਨਹੀਂ ਵਿਆਪਦਾ ਅਤੇ ਫਿਕਰ ਚਿੰਤਾ, ਉਸ ਦੇ ਅੰਦਰੋਂ ਦੂਰ ਹੋ ਜਾਂਦੀ ਹੈ।
ਜੋ ਕਿਛੁ ਹੋਇ ਸੁ ਸਹਜੇ ਹੋਇ; ਕਹਣਾ ਕਿਛੂ ਨ ਜਾਇ ॥
ਜਿਹੜਾ ਕੁਝ ਉਹ ਕਰਦਾ ਹੈ, ਉਸ ਨੂੰ ਉਹ ਅਡੋਲਤਾ ਅੰਦਰ ਕਰਦਾ ਹੈ। ਉਸ ਦੀ ਮਹਿਮਾ ਸਬੰਧੀ ਬੰਦਾ ਕੁਝ ਆਖ ਹੀ ਨਹੀਂ ਸਕਦਾ।
ਨਾਨਕ, ਤਿਨ ਕਾ ਆਖਿਆ ਆਪਿ ਸੁਣੇ; ਜਿ ਲਇਅਨੁ ਪੰਨੈ ਪਾਇ ॥੧॥
ਨਾਨਕ, ਸਾਹਿਬ ਖੁਦ ਉਨ੍ਹਾਂ ਦੀ ਅਰਦਾਸ ਸੁਣਦਾ ਹੈ, ਜਿਨ੍ਹਾਂ ਨੂੰ ਉਹ ਆਪਣੇ ਨਿੱਜ ਦੇ ਬਣਾ ਲੈਂਦਾ ਹੈ।
ਮ : ੩ ॥
ਤੀਜੀ ਪਾਤਿਸ਼ਾਹੀ।
ਕਾਲੁ ਮਾਰਿ ਮਨਸਾ ਮਨਹਿ ਸਮਾਣੀ; ਅੰਤਰਿ ਨਿਰਮਲੁ ਨਾਉ ॥
ਜਿਸ ਦੇ ਹਿਰਦੇ ਅੰਦਰ ਪਵਿੱਤਰ ਨਾਮ ਹੈ, ਉਹ ਆਪਣੀ ਖਾਹਿਸ਼ ਨੂੰ ਆਪਣੇ ਮਨ ਅੰਦਰ ਹੀ ਮਾਰ ਕੇ ਮੌਤ ਦੇ ਕਾਬੂ ਪਾ ਲੈਂਦਾ ਹੈ।
ਅਨਦਿਨੁ ਜਾਗੈ, ਕਦੇ ਨ ਸੋਵੈ; ਸਹਜੇ ਅੰਮ੍ਰਿਤੁ ਪਿਆਉ ॥
ਉਹ ਰਾਤ ਦੇ ਦਿਨ ਜਾਗਦਾ ਹੈ, ਕਦਾਚਿਤ ਸੌਂਦਾ ਨਹੀਂ ਅਤੇ ਉਹ ਸੁਖੈਨ ਹੀ ਸੁਧਾਰਸ ਨੂੰ ਪਾਨ ਕਰਦਾ ਹੈ।
ਮੀਠਾ ਬੋਲੇ ਅੰਮ੍ਰਿਤ ਬਾਣੀ; ਅਨਦਿਨੁ ਹਰਿ ਗੁਣ ਗਾਉ ॥
ਉਹ ਮਿੱਠਾ ਬੋਲਦਾ ਹੈ, ਸੁਧਾਸਰੂਪ ਹਨ ਉਸ ਦੇ ਬਚਨ-ਬਿਲਾਸ ਅਤੇ ਰਾਤ ਦਿਨ ਉਹ ਆਪਣੇ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
ਨਿਜ ਘਰਿ ਵਾਸਾ ਸਦਾ ਸੋਹਦੇ; ਨਾਨਕ, ਤਿਨ ਮਿਲਿਆ ਸੁਖੁ ਪਾਉ ॥੨॥
ਉਹ ਨਿੱਜ ਦੇ ਗ੍ਰਹਿ ਅੰਦਰ ਵਸਦਾ ਹੈ ਅਤੇ ਹਮੇਸ਼ਾਂ ਸੁੰਦਰ ਲੱਗਦਾ ਹੈ। ਉਸ ਨਾਲ ਮਿਲ ਕੇ ਨਾਨਕ ਆਰਾਮ ਪਾਉਂਦਾ ਹੈ।
ਪਉੜੀ ॥
ਪਉੜੀ।
ਹਰਿ ਧਨੁ ਰਤਨ ਜਵੇਹਰੀ; ਸੋ ਗੁਰਿ ਹਰਿ ਧਨੁ, ਹਰਿ ਪਾਸਹੁ ਦੇਵਾਇਆ ॥
ਵਾਹਿਗੁਰੂ ਦੇ ਨਾਮ ਦੀ ਦੌਲਤ ਜਵਾਹਿਰਾਤ ਤੇ ਲਾਲਾਂ ਦੀ ਤਰ੍ਹਾਂ ਹੈ। ਵਾਹਿਗੁਰੂ ਦੇ ਨਾਮ ਦੀ ਉਹ ਦੌਲਤ ਗੁਰੂ ਮਹਾਰਾਜ ਨੇ ਮੈਨੂੰ ਪ੍ਰਭੂ ਕੋਲੋਂ ਦਿਵਾ ਦਿੱਤੀ ਹੈ।
ਜੇ ਕਿਸੈ ਕਿਹੁ ਦਿਸਿ ਆਵੈ, ਤਾ ਕੋਈ ਕਿਹੁ ਮੰਗਿ ਲਏ; ਅਕੈ ਕੋਈ ਕਿਹੁ ਦੇਵਾਏ; ਏਹੁ ਹਰਿ ਧਨੁ ਜੋਰਿ ਕੀਤੈ, ਕਿਸੈ ਨਾਲਿ ਨ ਜਾਇ ਵੰਡਾਇਆ ॥
ਜੇਕਰ ਕਿਸੇ ਜਣੇ ਕੋਲ ਕੁਛ ਚੀਜ਼ ਨਜ਼ਰੀ ਪਵੇ, ਤਦ ਇਨਸਾਨ ਉਸ ਚੀਜ਼ ਨੂੰ ਮੰਗ ਲਵੇ, ਜਾਂ ਕੋਈ ਪੁਰਸ਼ ਉਸ ਚੀਜ਼ ਨੂੰ ਦਿਵਾ ਦੇਵੇ। ਇਹ ਰੱਬ ਦੇ ਨਾਮ ਦੀ ਦੌਲਤ, ਧਿੰਗੋ-ਜ਼ੋਰੀ ਕਿਰੇ ਹੋਰਸ ਨਾਲੋਂ ਵੰਡਾਈ ਨਹੀਂ ਜਾ ਸਕਦੀ।
ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ; ਤਿਸੁ ਹਰਿ ਧਨ ਕੀ ਵੰਡ ਹਥਿ ਆਵੈ; ਜਿਸ ਨੋ ਕਰਤੈ, ਧੁਰਿ ਲਿਖਿ ਪਾਇਆ ॥
ਕੇਵਲ ਉਹ ਹੀ ਵਾਹਿਗੁਰੂ ਦੇ ਨਾਮ ਦੀ ਦੌਲਤ ਵਿਚੋਂ ਹਿੱਸਾ ਪ੍ਰਾਪਤ ਕਰਦਾ ਹੈ, ਜਿਸ ਨੂੰ ਸੁਆਮੀ ਸਿਰਜਣਹਾਰ ਸੱਚੇ ਗੁਰਾਂ ਵਿੱਚ ਪ੍ਰੇਮ ਭਰੋਸਾ ਪ੍ਰਦਾਨ ਕਰਦਾ ਹੈ ਅਤੇ ਜਿਸ ਲਈ ਮੁੱਢ ਤੋਂ ਐਸਾ ਲਿਖਿਆ ਹੋਇਆ ਹੈ।
ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ; ਕਿਸੈ ਕਾ ਖਤੁ ਨਾਹੀ, ਕਿਸੈ ਕੈ ਸੀਵ ਬੰਨੈ ਰੋਲੁ ਨਾਹੀ; ਜੇ ਕੋ ਹਰਿ ਧਨ ਕੀ ਬਖੀਲੀ ਕਰੇ; ਤਿਸ ਕਾ ਮੁਹੁ, ਹਰਿ ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥
ਇਸ ਵਾਹਿਗੁਰੂ ਦੇ ਨਾਮ ਦੀ ਦੌਲਤ ਦਾ ਕੋਈ ਭਾਈਵਾਲ ਨਹੀਂ ਨਾਂ ਹੀ ਕਿਸੇ ਕੋਲ ਇਸ ਦਾ ਮਲਕੀਅਤੀ ਪਟਾ ਹੈ। ਇਸ ਦੀ ਹੱਦ ਅਤੇ ਵੱਟ ਸੰਬੰਧੀ ਕਿਸੇ ਜਣੇ ਨਾਲ ਕੋਈ ਲੜਾਈ ਝਗੜਾ ਨਹੀਂ। ਜੇਕਰ ਕੋਈ ਜਣਾ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਬਦਖੋਈ ਕਰਦਾ ਹੈ ਤਾਂ ਸਾਹਿਬ ਉਸ ਦੇ ਚਿਹਰੇ ਨੂੰ ਚੌਹਾਂ ਹੀ ਪਾਸਿਆਂ ਅੰਦਰ ਸਿਆਹ ਕਰਵਾਉਂਦਾ ਹੈ।
ਹਰਿ ਕੇ ਦਿਤੇ ਨਾਲਿ, ਕਿਸੈ ਜੋਰੁ ਬਖੀਲੀ ਨ ਚਲਈ; ਦਿਹੁ ਦਿਹੁ ਨਿਤ ਨਿਤ ਚੜੈ ਸਵਾਇਆ ॥੯॥
ਵਾਹਿਗੁਰੂ ਦੀਆਂ ਦਾਤਾਂ ਦੇ ਉਲਟ ਕਿਸੇ ਬੰਦੇ ਦਾ ਬਲ ਅਤੇ ਬਦਖੋਈ ਕਰਨਾ ਕਾਮਯਾਬ ਨਹੀਂ ਹੁੰਦਾ। ਪ੍ਰਭੂ ਦੀਆਂ ਇਹ ਦਾਤਾਂ ਦਿਨ-ਬ-ਦਿਨ ਸਦਾ, ਸਦਾ ਹੀ ਵਧੇਰੀਆਂ ਹੰਦੀਆਂ ਜਾਂਦੀਆਂ ਹਨ।
ਸਲੋਕ ਮ : ੩ ॥
ਸਲੋਕ ਤੀਜੀ ਪਾਤਿਸ਼ਾਹੀ।
ਜਗਤੁ ਜਲੰਦਾ ਰਖਿ ਲੈ; ਆਪਣੀ ਕਿਰਪਾ ਧਾਰਿ ॥
ਹੇ ਸੁਆਮੀ! ਸੰਸਾਰ ਸੜ ਬਲ ਰਿਹਾ ਹੈ। ਆਪਣੀ ਰਹਿਮਤ ਕਰ ਕੇ ਤੂੰ ਇਸ ਦੀ ਰੱਖਿਆ ਕਰ।
ਜਿਤੁ ਦੁਆਰੈ ਉਬਰੈ; ਤਿਤੈ ਲੈਹੁ ਉਬਾਰਿ ॥
ਜਿਸ ਕਿਸੇ ਰਸਤੇ ਭੀ ਇਸ ਦਾ ਬਚਾਅ ਹੋ ਸਕਦਾ ਹੈ, ਉਸੇ ਤਰ੍ਹਾਂ ਹੀ ਇਸ ਦਾ ਬਚਾਅ ਕਰ।
ਸਤਿਗੁਰਿ ਸੁਖੁ ਵੇਖਾਲਿਆ; ਸਚਾ ਸਬਦੁ ਬੀਚਾਰਿ ॥
ਸੱਚੇ ਗੁਰਦੇਵ ਜੀ, ਸੱਚੇ ਨਾਮ ਦੇ ਸਿਮਰਨ ਵਿੱਚ ਹੀ ਅਰਾਮ ਦਾ ਮਾਰਗ ਵਿਖਾਲਦੇ ਹਨ।
ਨਾਨਕ, ਅਵਰੁ ਨ ਸੁਝਈ; ਹਰਿ ਬਿਨੁ ਬਖਸਣਹਾਰੁ ॥੧॥
ਸੁਆਮੀ ਦੇ ਬਾਝੋਂ, ਨਾਨਕ ਨੂੰ ਕੋਈ ਹੋਰ ਮੁਆਫੀ ਦੇਣ ਵਾਲਾ ਨਹੀਂ ਦਿੱਸਦਾ।
ਮ : ੩ ॥
ਤੀਜੀ ਪਾਤਿਸ਼ਾਹੀ।
ਹਉਮੈ ਮਾਇਆ ਮੋਹਣੀ; ਦੂਜੈ ਲਗੈ ਜਾਇ ॥
ਮੋਹਿਤ ਕਰ ਲੈਣ ਵਾਲੀ ਮੋਹਨੀ ਦੇ ਰਾਹੀਂ ਹੰਕਾਰ ਉਤਪੰਨ ਹੁੰਦਾ ਹੈ ਅਤੇ ਇਨਸਾਨ ਦਵੈਤ-ਭਾਵ ਨਾਲ ਜੁੜ ਜਾਂਦਾ ਹੈ।
ਨਾ ਇਹ ਮਾਰੀ ਨ ਮਰੈ; ਨਾ ਇਹ ਹਟਿ ਵਿਕਾਇ ॥
ਨਸ਼ਟ ਕਰਨ ਦੁਆਰਾ ਇਹ ਨਸ਼ਟ ਨਹੀਂ ਹੁੰਦੀ, ਨਾਂ ਹੀ ਇਹ ਕਿਸੇ ਦੁਕਾਨ ਤੇ ਵੇਚੀ ਜਾ ਸਕਦੀ ਹੈ।
ਗੁਰ ਕੈ ਸਬਦਿ ਪਰਜਾਲੀਐ; ਤਾ ਇਹ ਵਿਚਹੁ ਜਾਇ ॥
ਜਦ ਬੰਦਾ ਇਸ ਨੂੰ ਗੁਰਬਾਣੀ ਨਾਲ ਸਾੜ ਸੁੱਟਦਾ ਹੈ, ਕੇਵਲ ਤਦ ਹੀ ਇਹ ਉਸ ਦੇ ਅੰਦਰੋਂ ਦਫਾ ਹੁੰਦੀ ਹੈ।
ਤਨੁ ਮਨੁ ਹੋਵੈ ਉਜਲਾ; ਨਾਮੁ ਵਸੈ ਮਨਿ ਆਇ ॥
ਉਸ ਦੀ ਦੇਹ ਅਤੇ ਆਤਮਾ ਪਵਿੱਤਰ ਹੋ ਜਾਂਦੇ ਹਨ ਅਤੇ ਨਾਮ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
ਨਾਨਕ, ਮਾਇਆ ਕਾ ਮਾਰਣੁ ਸਬਦੁ ਹੈ; ਗੁਰਮੁਖਿ ਪਾਇਆ ਜਾਇ ॥੨॥
ਨਾਨਕ, ਪ੍ਰਭੂ ਦਾ ਨਾਮ ਮੋਹਨੀ ਨੂੰ ਨਾਸ ਕਰਨਹਾਰ ਹੈ ਅਤੇ ਇਹ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ।
ਪਉੜੀ ॥
ਪਉੜੀ।
ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ; ਧੁਰਹੁ ਹੁਕਮੁ ਬੁਝਿ ਨੀਸਾਣੁ ॥
ਆਦਿ ਪ੍ਰਭੂ ਦੀ ਸਪਸ਼ਟ ਰਜ਼ਾ ਅਨੁਭਵ ਕਰ ਕੇ ਸੱਚੇ ਗੁਰਾਂ ਨੇ ਸੱਚੇ ਗੁਰੂ ਦੀ ਪ੍ਰਭੁਤਾ, ਗੁਰੂ (ਅਮਰਦਾਸ) ਜੀ ਨੇ ਬਖਸ਼ ਦਿੱਤੀ ਹੈ।
ਪੁਤੀ ਭਾਤੀਈ ਜਾਵਾਈ ਸਕੀ; ਅਗਹੁ ਪਿਛਹੁ ਟੋਲਿ ਡਿਠਾ; ਲਾਹਿਓਨੁ ਸਭਨਾ ਕਾ ਅਭਿਮਾਨੁ ॥
ਗੁਰੂ ਜੀ ਨੇ ਆਪਣੇ ਪੁੱਤ੍ਰਾਂ, ਭਤੀਜਿਆਂ, ਜੁਆਈਆਂ ਅਤੇ ਅਗਲੇ ਪਿਛਲੇ ਸਾਕਾਂ-ਸਨਬੰਧੀਆਂ ਦੀ ਪੂਰੀ ਪ੍ਰੀਖਿਆ ਕੀਤੀ ਅਤੇ ਉਨ੍ਹਾਂ ਸਾਰਿਆਂ ਦਾ ਹੰਕਾਰ ਨਵਿਰਤ ਕਰ ਦਿੱਤਾ ਹੈ।
ਜਿਥੈ ਕੋ ਵੇਖੈ, ਤਿਥੈ ਮੇਰਾ ਸਤਿਗੁਰੂ; ਹਰਿ ਬਖਸਿਓਸੁ ਸਭੁ ਜਹਾਨੁ ॥
ਜਿਥੇ ਕਿਤੇ ਭੀ ਬੰਦਾ ਦੇਖਦਾ ਹੈ, ਉਥੇ ਉਹ ਸੱਚੇ ਗੁਰਾਂ ਨੂੰ ਹੀ ਦੇਖਦਾ ਹੈ। ਸਾਹਿਬ ਨੇ ਗੁਰੂ ਮਹਾਰਾਜ ਨੂੰ ਸਾਰੇ ਸੰਸਾਰ ਦਾ ਪਦਾਰਥ ਪ੍ਰਦਾਨ ਕੀਤਾ ਹੈ।
ਜਿ ਸਤਿਗੁਰ ਨੋ ਮਿਲਿ ਮੰਨੇ, ਸੁ ਹਲਤਿ ਪਲਤਿ ਸਿਝੈ; ਜਿ ਵੇਮੁਖੁ ਹੋਵੈ, ਸੁ ਫਿਰੈ ਭਰਿਸਟ ਥਾਨੁ ॥
ਜੋ ਸੱਚੇ ਗੁਰਾਂ ਨਾਲ ਮਿਲਦਾ ਅਤੇ ਉਨ੍ਹਾਂ ਤੇ ਭਰੋਸਾ ਧਾਰਦਾ ਹੈ, ਉਹ ਮਾਤਲੋਕ ਅਤੇ ਪ੍ਰਲੋਕ ਅੰਦਰ ਸ਼ਸ਼ਭੋਤ ਹੋ ਜਾਂਦਾ ਹੈ। ਜੋ ਗੁਰਾਂ ਵੱਲ ਪਿੱਠ ਕਰਦਾ ਹੈ, ਉਹ ਪਲੀਤ ਦੀ ਥਾਂ ਅੰਦਰ ਭਟਕਦਾ ਹੈ।
ਜਨ ਨਾਨਕ ਕੈ ਵਲਿ ਹੋਆ ਮੇਰਾ ਸੁਆਮੀ; ਹਰਿ ਸਜਣ ਪੁਰਖੁ ਸੁਜਾਨੁ ॥
ਪ੍ਰਭੂ ਗੋਲੇ ਨਾਨਕ ਦੇ ਪੱਖ ਤੇ ਹੈ, ਉਹ ਸਰਬ-ਸ਼ਕਤੀਮਾਨ ਅਤੇ ਸਰਬੱਗ ਵਾਹਿਗੁਰੂ ਮੇਰਾ ਮਿੱਤਰ ਹੈ।
ਪਉਦੀ ਭਿਤਿ ਦੇਖਿ ਕੈ; ਸਭਿ ਆਇ ਪਏ ਸਤਿਗੁਰ ਕੀ ਪੈਰੀ; ਲਾਹਿਓਨੁ ਸਭਨਾ ਕਿਅਹੁ ਮਨਹੁ ਗੁਮਾਨੁ ॥੧੦॥
ਗੁਰੂ ਦਾ ਲੰਗਰ ਵਰਤਦਾ ਵੇਖ ਕੇ, ਸਾਰੇ ਜਣੇਆਂ ਸੱਚੇ ਗੁਰਾਂ ਦੇ ਚਰਨਾਂ ਤੇ ਢਹਿ ਪਏ ਅਤੇ ਉਨ੍ਹਾਂ ਨੇ ਉਨ੍ਹਾਂ ਸਾਰਿਆ ਦੇ ਮਨਾਂ ਤੋਂ ਹੰਕਾਰ ਦੂਰ ਕਰ ਦਿੱਤਾ ਹੈ।
ਸਲੋਕ ਮ : ੧ ॥
ਸਲੋਕ ਪਹਿਲੀ ਪਾਤਿਸ਼ਾਹੀ।
ਕੋਈ ਵਾਹੇ, ਕੋ ਲੁਣੈ; ਕੋ ਪਾਏ ਖਲਿਹਾਨਿ ॥
ਕੋਈ ਜਣਾ ਬੀਜ ਬੀਜਦਾ ਹੈ ਅਤੋ ਕੋਈ ਹੋਰ ਜਣਾ ਫਸਲ ਨੂੰ ਵੱਢਦਾ ਹੈ ਅਤੇ ਬਿਲਕੁਲ ਹੋਰ ਹੀ ਕੋਈ ਦਾਣੇ ਕੱਢਦਾ ਹੈ।
ਨਾਨਕ, ਏਵ ਨ ਜਾਪਈ; ਕੋਈ ਖਾਇ ਨਿਦਾਨਿ ॥੧॥
ਨਾਨਕ ਏਨਾ ਕੁ ਭੀ ਨਹੀਂ ਜਾਣਿਆ ਜਾ ਸਕਦਾ ਕਿ ਅੰਤ ਨੂੰ ਅੰਨ ਨੂੰ ਕੌਣ ਖਾਏਗਾ।
ਮ : ੧ ॥
ਪਹਿਲੀ ਪਾਤਿਸ਼ਾਹੀ।
ਜਿਸੁ ਮਨਿ ਵਸਿਆ, ਤਰਿਆ ਸੋਇ ॥
ਜਿਸ ਦੇ ਹਿਰਦੇ ਅੰਦਰ ਪ੍ਰਭੂ ਨਿਵਾਸ ਰੱਖਦਾ ਹੈ, ਕੇਵਲ ਉਹ ਹੀ ਪਾਰ ਉਤਰਦਾ ਹੈ।
ਨਾਨਕ, ਜੋ ਭਾਵੈ, ਸੋ ਹੋਇ ॥੨॥
ਜਿਹੜਾ ਕੁਛ ਸੁਆਮੀ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਹੁੰਦਾ ਹੈ, ਹੇ ਨਾਨਕ!
ਪਉੜੀ ॥
ਪਉੜੀ।
ਪਾਰਬ੍ਰਹਮਿ ਦਇਆਲਿ, ਸਾਗਰੁ ਤਾਰਿਆ ॥
ਮਿਹਰਬਾਨ ਪਰਮ ਪ੍ਰਭੂ ਨੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
ਗੁਰਿ ਪੂਰੈ ਮਿਹਰਵਾਨਿ, ਭਰਮੁ ਭਉ ਮਾਰਿਆ ॥
ਦਇਆਵਾਨ ਪੂਰਨ ਗੁਰਾਂ ਨੇ ਮੇਰਾ ਸੰਦੇਹ ਤੇ ਡਰ ਦੂਰ ਕਰ ਦਿੱਤਾ ਹੈ।
ਕਾਮ ਕ੍ਰੋਧੁ ਬਿਕਰਾਲੁ, ਦੂਤ ਸਭਿ ਹਾਰਿਆ ॥
ਭੋਗ ਬਿਲਾਸ ਅਤੇ ਗੁੱਸੇ ਵਰਗੇ ਭਿਆਨਕ ਭੂਤਨੇ ਸਾਰੇ ਕਾਬੂ ਵਿੱਚ ਆ ਗਏ ਹਨ।
ਅੰਮ੍ਰਿਤ ਨਾਮੁ ਨਿਧਾਨੁ, ਕੰਠਿ ਉਰਿ ਧਾਰਿਆ ॥
ਮੈਂ ਸੁਧਾ-ਸਰੂਪ ਨਾਮ ਦੇ ਖਜਾਨੇ ਨੂੰ ਆਪਣੇ ਗਲੇ ਅਤੇ ਦਿਲ ਅੰਦਰ ਟਿਕਾਇਆ ਹੈ।
ਨਾਨਕ, ਸਾਧੂ ਸੰਗਿ; ਜਨਮੁ ਮਰਣੁ ਸਵਾਰਿਆ ॥੧੧॥
ਨਾਨਕ, ਸਤਿਸੰਗਤ ਅੰਦਰ ਮੈਂ ਆਪਣੇ ਜੰਮਣਾ ਅਤੇ ਮਰਨ ਨੂੰ ਸ਼ਸ਼ੋਭਤ ਕਰ ਲਿਆ ਹੈ।
ਸਲੋਕ ਮ : ੩ ॥
ਸਲੋਕ ਤੀਜੀ ਪਾਤਿਸ਼ਾਹੀ।
ਜਿਨ੍ਹ੍ਹੀ ਨਾਮੁ ਵਿਸਾਰਿਆ; ਕੂੜੇ ਕਹਣ ਕਹੰਨ੍ਹ੍ਹਿ ॥
ਜੋ ਆਪਣੇ ਸੁਆਮੀ ਦੇ ਨਾਮ ਨੂੰ ਭੁਲਾਉਂਦੇ ਹਨ, ਉਹ ਝੂਠੇ ਆਖੇ ਜਾਂਦੇ ਹਨ।
ਪੰਚ ਚੋਰ ਤਿਨਾ ਘਰੁ ਮੁਹਨ੍ਹ੍ਹਿ; ਹਉਮੈ ਅੰਦਰਿ ਸੰਨ੍ਹ੍ਹਿ ॥
ਪੰਜ ਚੋਰ ਉਨ੍ਹਾਂ ਦੇ ਗ੍ਰਹਿ ਨੂੰ ਲੁੱਟ ਲੈਂਦੇ ਹਨ ਅਤੇ ਸਵੈ-ਹੰਗਤਾ ਇਸ ਦੇ ਅੰਦਰ ਸੰਨ੍ਹ ਲਾਉਂਦੀ ਹੈ।
ਸਾਕਤ ਮੁਠੇ ਦੁਰਮਤੀ; ਹਰਿ ਰਸੁ ਨ ਜਾਣੰਨ੍ਹ੍ਹਿ ॥
ਮਾਇਆ ਦੇ ਪੁਜਾਰੀ ਵਾਹਿਗੁਰੂ ਦੇ ਸੁਆਦ ਨੂੰ ਨਹੀਂ ਜਾਣਦੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਮੰਦੀ ਖਸਲਤ ਨੇ ਠੱਗ ਲਿਆ ਹੈ।
ਜਿਨ੍ਹ੍ਹੀ ਅੰਮ੍ਰਿਤੁ ਭਰਮਿ ਲੁਟਾਇਆ; ਬਿਖੁ ਸਿਉ ਰਚਹਿ ਰਚੰਨ੍ਹ੍ਹਿ ॥
ਜੋ ਸੁਧਾ-ਸਰੂਪ ਨਾਮ ਨੂੰ ਸੰਦੇਹ ਦੇ ਰਾਹੀਂ ਗੁਆ ਲੈਂਦੇ ਹਨ। ਉਹ ਪਾਪ ਅੰਦਰ ਪੂਰੀ ਤਰ੍ਹਾਂ ਗੁਲਤਾਨ ਰਹਿੰਦੇ ਹਨ।
ਦੁਸਟਾ ਸੇਤੀ ਪਿਰਹੜੀ; ਜਨ ਸਿਉ ਵਾਦੁ ਕਰੰਨ੍ਹ੍ਹਿ ॥
ਉਹ ਪਾਂਬਰਾਂ ਨਾਲ ਪਿਆਰ ਪਾਉਂਦੇ ਹਨ ਅਤੇ ਸਾਹਿਬ ਦੇ ਗੋਲਿਆਂ ਨਾਲ ਝਗੜ ਪੈਂਦੇ ਹਨ।
ਨਾਨਕ, ਸਾਕਤ ਨਰਕ ਮਹਿ; ਜਮਿ ਬਧੇ ਦੁਖ ਸਹੰਨ੍ਹ੍ਹਿ ॥
ਨਾਨਕ, ਮਾਇਆ ਦੇ ਆਸ਼ਕਾਂ ਨੂੰ ਮੌਤ ਦਾ ਦੂਤ ਨਰੜ ਲੈਂਦਾ ਹੈ ਅਤੇ ਉਹ ਦੋਜ਼ਕ ਅੰਦਰ ਤਕਲੀਫ ਉਠਾਉਂਦੇ ਹਨ।
ਪਇਐ ਕਿਰਤਿ ਕਮਾਵਦੇ; ਜਿਵ ਰਾਖਹਿ ਤਿਵੈ ਰਹੰਨ੍ਹ੍ਹਿ ॥੧॥
ਉਹ ਆਪਣੇ ਪੂਰਬਲੇ ਅਮਲਾਂ ਦੇ ਅਨੁਸਾਰ ਕਰਮ ਕਰਦੇ ਹਨ। ਜਿਵੇਂ ਸਾਈਂ ਉਨ੍ਹਾਂ ਨੂੰ ਰੱਖਦਾ ਹੈ, ਉਵੇਂ ਹੀ ਉਹ ਰਹਿੰਦੇ ਹਨ।
ਮ : ੩ ॥
ਤੀਜੀ ਪਾਤਿਸ਼ਾਹੀ।
ਜਿਨ੍ਹ੍ਹੀ ਸਤਿਗੁਰੁ ਸੇਵਿਆ; ਤਾਣੁ ਨਿਤਾਣੇ ਤਿਸੁ ॥
ਜੋ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਹ ਨਿਜੋਰਿਆਂ ਤੋਂ ਜ਼ੋਰਾਵਰ ਹੋ ਜਾਂਦੇ ਹਨ।
ਸਾਸਿ ਗਿਰਾਸਿ ਸਦਾ ਮਨਿ ਵਸੈ; ਜਮੁ ਜੋਹਿ ਨ ਸਕੈ ਤਿਸੁ ॥
ਹਰ ਸੁਆਸ ਅਤੇ ਬੁਰਕੀ ਨਾਲ, ਸੁਆਮੀ ਸਦੀਵ ਹੀ ਉਨ੍ਹਾਂ ਦੇ ਹਿਰਦੇ ਅੰਦਰ ਵਸਦਾ ਹੈ ਅਤੇ ਮੌਤ ਦਾ ਦੂਤ ਉਨ੍ਹਾਂ ਵੱਲ ਝਾਕ ਨਹੀਂ ਸਕਦਾ।
ਹਿਰਦੈ ਹਰਿ ਹਰਿ ਨਾਮ ਰਸੁ; ਕਵਲਾ ਸੇਵਕਿ ਤਿਸੁ ॥
ਸੁਆਮੀ ਵਹਿਗੁਰੂ ਦਾ ਨਾਮ-ਅੰਮ੍ਰਿਤ ਉਨ੍ਹਾਂ ਦੇ ਮਨ ਅੰਦਰ ਨਿਵਾਸ ਰੱਖਦਾ ਹੈ ਅਤੇ ਮਾਇਆ ਦੀ ਦੇਵੀ ਉਨ੍ਹਾਂ ਦੀ ਨੌਕਰਾਣੀ ਹੈ।
ਹਰਿ ਦਾਸਾ ਕਾ ਦਾਸੁ ਹੋਇ; ਪਰਮ ਪਦਾਰਥੁ ਤਿਸੁ ॥
ਜੋ ਵਾਹਿਗੁਰੂ ਦੇ ਗੋਲਿਆਂ ਦਾ ਗੋਲਾ ਹੋ ਜਾਂਦਾ ਹੈ, ਉਹ ਮਹਾਨ ਮਾਲ-ਧਨ ਨੂੰ ਪਰਾਪਤ ਕਰ ਲੈਂਦਾ ਹੈ।
ਨਾਨਕ, ਮਨਿ ਤਨਿ ਜਿਸੁ ਪ੍ਰਭੁ ਵਸੈ; ਹਉ ਸਦ ਕੁਰਬਾਣੈ ਤਿਸੁ ॥
ਨਾਨਕ, ਮੈਂ ਹਮੇਸ਼ਾਂ ਉਸ ਉਤੋਂ ਘੋਲੀ ਜਾਂਦਾ ਹਾਂ, ਜਿਸ ਦੀ ਆਤਮਾ ਅਤੇ ਦੇਹ ਅੰਦਰ ਸੁਆਮੀ ਨਿਵਾਸ ਰੱਖਦਾ ਹੈ।
ਜਿਨ੍ਹ੍ਹ ਕਉ ਪੂਰਬਿ ਲਿਖਿਆ; ਰਸੁ ਸੰਤ ਜਨਾ ਸਿਉ ਤਿਸੁ ॥੨॥
ਜਿਨ੍ਹਾਂ ਦੀ ਪ੍ਰਾਲਭਧ ਵਿੱਚ ਪਿਛਲੀ ਐਸੀ ਲਿਖਤਾਕਾਰ ਹੈ; ਕੇਵਲ ਉਨ੍ਹਾਂ ਦਾ ਹੀ ਸਾਧੂਆਂ ਨਾਲ ਪਿਆਰ ਪੈਂਦਾ ਹੈ।
ਪਉੜੀ ॥
ਪਉੜੀ।
ਜੋ ਬੋਲੇ ਪੂਰਾ ਸਤਿਗੁਰੂ; ਸੋ ਪਰਮੇਸਰਿ ਸੁਣਿਆ ॥
ਜੋ ਕੁਝ ਪੂਰਨ ਸੱਚੇ ਗੁਰੂ ਜੀ ਉਚਾਰਨ ਕਰਦੇ ਹਨ, ਉਸ ਨੂੰ ਸ਼ਰੋਮਣੀ ਸਾਹਿਬ ਸੁਣਦਾ ਹੈ।
ਸੋਈ ਵਰਤਿਆ ਜਗਤ ਮਹਿ; ਘਟਿ ਘਟਿ ਮੁਖਿ ਭਣਿਆ ॥
ਗੁਰੂ ਦੀ ਉਹ ਬਾਣੀ ਸੰਸਾਰ ਅੰਦਰ ਵਿਆਪਕ ਹੈ ਅਤੇ ਹਰ ਜਣਾ ਇਸ ਨੂੰ ਆਪਣੇ ਮੂੰਹ ਨਾਲ ਉਚਾਰਦਾ ਹੈ।
ਬਹੁਤੁ ਵਡਿਆਈਆ ਸਾਹਿਬੈ; ਨਹ ਜਾਹੀ ਗਣੀਆ ॥
ਘਣੇਰੀਆਂ ਹਨ ਪ੍ਰਭੂ ਦੀਆਂ ਬਜ਼ੁਰਗੀਆਂ। ਉਹ ਗਿਣੀਆਂ ਨਹੀਂ ਜਾ ਸਕਦੀਆਂ।
ਸਚੁ ਸਹਜੁ ਅਨਦੁ, ਸਤਿਗੁਰੂ ਪਾਸਿ; ਸਚੀ ਗੁਰ ਮਣੀਆ ॥
ਸੱਚੇ ਗੁਰਾਂ ਕੋਲ ਸੱਚ, ਅਡੋਲਤਾ ਤੇ ਖੁਸ਼ੀ ਹੈ ਅਤੇ ਉਹ (ਆਪਣੇ ਸਿੱਖ ਨੂੰ) ਨਾਮਾ ਦਾ ਮਾਣਕ (ਬਖਸ਼ਦੇ ਹਨ)।
ਨਾਨਕ, ਸੰਤ ਸਵਾਰੇ ਪਾਰਬ੍ਰਹਮਿ; ਸਚੇ ਜਿਉ ਬਣਿਆ ॥੧੨॥
ਨਾਨਕ, ਸ਼ਰੋਮਣੀ ਸਾਹਿਬ ਸਾਧੂਆਂ ਨੂੰ ਸ਼ਸ਼ੋਭਤ ਕਰ ਦਿੰਦਾ ਹੈ ਅਤੇ ਉਹ ਸੱਚੇ ਸੁਆਮੀ ਵਰਗੇ ਹੀ ਹੋ ਜਾਂਦੇ ਹਨ।
ਸਲੋਕ ਮ : ੩ ॥
ਸਲੋਕ ਤੀਜੀ ਪਾਤਿਸ਼ਾਹੀ।
ਅਪਣਾ ਆਪੁ ਨ ਪਛਾਣਈ; ਹਰਿ ਪ੍ਰਭੁ ਜਾਤਾ ਦੂਰਿ ॥
ਪ੍ਰਾਣੀ ਆਪਣੇ ਆਪ ਨੂੰ ਸਮਝਦਾ ਨਹੀਂ ਅਤੇ ਵਾਹਿਗੁਰੂ ਸੁਆਮੀ ਨੂੰ ਦੁਰੇਡੇ ਜਾਣਦਾ ਹੈ।
ਗੁਰ ਕੀ ਸੇਵਾ ਵਿਸਰੀ; ਕਿਉ ਮਨੁ ਰਹੈ ਹਜੂਰਿ? ॥
ਉਹ ਗੁਰਾਂ ਦੀ ਟਹਿਲ ਸੇਵਾਂ ਨੂੰ ਭੁਲਾ ਦਿੰਦਾ ਹੈ। ਉਸ ਦਾ ਮਨੂਆ ਕਿਸ ਤਰ੍ਹਾਂ ਸਾਈਂ ਦੀ ਹਾਜ਼ਰੀ ਵਿੱਚ ਵਸ ਸਕਦਾ ਹੈ?
ਮਨਮੁਖਿ ਜਨਮੁ ਗਵਾਇਆ; ਝੂਠੈ ਲਾਲਚਿ ਕੂਰਿ ॥
ਆਪ-ਹੁਦਰਾ ਪੁਰਸ਼ ਆਪਣਾ ਜੀਵਨ ਅਸੱਤਿ ਲੋਭ ਅਤੇ ਕੂੜ ਕੁਸੱਤ ਅੰਦਰ ਗੁਆ ਲੈਂਦਾ ਹੈ।
ਨਾਨਕ, ਬਖਸਿ ਮਿਲਾਇਅਨੁ; ਸਚੈ ਸਬਦਿ ਹਦੂਰਿ ॥੧॥
ਨਾਨਕ ਸੱਚੇ ਨਾਮ ਦੇ ਰਾਹੀਂ ਪ੍ਰਭੂ ਪ੍ਰਾਣੀ ਨੂੰ ਮੁਆਫ ਕਰ ਦਿੰਦਾ ਹੈ ਅਤੇ ਆਪਣੀ ਹਜ਼ੂਰੀ ਵਿੱਚ ਬੁਲਾ ਕੇ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਮ : ੩ ॥
ਤੀਜੀ ਪਾਤਿਸ਼ਾਹੀ।
ਹਰਿ ਪ੍ਰਭੁ ਸਚਾ ਸੋਹਿਲਾ; ਗੁਰਮੁਖਿ ਨਾਮੁ ਗੋਵਿੰਦੁ ॥
ਸੱਚੀ ਹੈ ਵਾਹਿਗੁਰੂ ਸੁਆਮੀ ਦੀ ਕੀਰਤੀ। ਗੁਰਾਂ ਦੀ ਰਹਿਮਤ ਸਦਕਾ ਬੰਦਾ ਜੱਗ ਦੇ ਮਾਲਕ ਦਾ ਨਾਮ ਉਚਾਰਦਾ ਹੈ।
ਅਨਦਿਨੁ ਨਾਮੁ ਸਲਾਹਣਾ; ਹਰਿ ਜਪਿਆ ਮਨਿ ਆਨੰਦੁ ॥
ਰਾਤ ਦਿਨ ਨਾਮ ਦਾ ਜੱਸ ਕਰਨ ਅਤੇ ਵਾਹਿਗੁਰੂ ਦੇ ਸਿਮਰਨ ਦੁਆਰਾ, ਚਿੱਤ, ਪ੍ਰਸੰਨ ਹੋ ਜਾਂਦਾ ਹੈ।
ਵਡਭਾਗੀ ਹਰਿ ਪਾਇਆ; ਪੂਰਨੁ ਪਰਮਾਨੰਦੁ ॥
ਭਾਰੀ ਚੰਗੀ ਪ੍ਰਾਲਭਧ ਦੁਆਰਾ, ਮੈਂ ਆਪਣੇ ਮੁਕੰਮਲ ਮਹਾ ਅਨੰਦ ਸਰੂਪ ਵਾਹਿਗੁਰੂ ਨੂੰ ਪਾ ਲਿਆ ਹੈ।
ਜਨ ਨਾਨਕ ਨਾਮੁ ਸਲਾਹਿਆ; ਬਹੁੜਿ ਨ ਮਨਿ ਤਨਿ ਭੰਗੁ ॥੨॥
ਨਫਰ ਨਾਨਕ ਨੇ ਪ੍ਰਭੂ ਦੇ ਨਾਮ ਦਾ ਜੱਸ ਗਾਇਨ ਕੀਤਾ ਹੈ ਅਤੇ ਉਸ ਦੀ ਆਤਮਾ ਤੇ ਦੇਹ ਮੁੜ ਕੇ ਬਰਬਾਦ ਨਹੀਂ ਹੋਣਗੇ।
ਪਉੜੀ ॥
ਪਉੜੀ।
ਕੋਈ ਨਿੰਦਕੁ ਹੋਵੈ ਸਤਿਗੁਰੂ ਕਾ; ਫਿਰਿ ਸਰਣਿ ਗੁਰ ਆਵੈ ॥
ਜੇਕਰ ਕੋਈ ਜਣਾ ਗੁਰਾਂ ਦੀ ਬਦਖੋਈ ਕਰਦਾ ਹੈ, ਅਤੇ ਮੁੜ ਕੇ ਗੁਰਾਂ ਦੀ ਪਨਾਹ ਲੈਂਦਾ ਹੈ।
ਪਿਛਲੇ ਗੁਨਹ ਸਤਿਗੁਰੁ ਬਖਸਿ ਲਏ; ਸਤਸੰਗਤਿ ਨਾਲਿ ਰਲਾਵੈ ॥
ਉਸ ਦੇ ਪਿਛਲੇ ਪਾਪ ਸੱਚੇ ਗੁਰੂ ਜੀ ਮੁਆਫ ਕਰ ਦਿੰਦੇ ਹਨ ਅਤ ਉਸ ਨੂੰ ਸਾਧ ਸੰਗਤ ਨਾਲ ਜੋੜ ਦਿੰਦੇ ਹਨ।
ਜਿਉ ਮੀਹਿ ਵੁਠੈ, ਗਲੀਆ ਨਾਲਿਆ ਟੋਭਿਆ ਕਾ ਜਲੁ; ਜਾਇ ਪਵੈ ਵਿਚਿ ਸੁਰਸਰੀ; ਸੁਰਸਰੀ ਮਿਲਤ, ਪਵਿਤ੍ਰੁ ਪਾਵਨੁ ਹੋਇ ਜਾਵੈ ॥
ਜਿਸ ਤਰ੍ਹਾਂ ਬਾਰਸ਼ ਪੈਣ ਨਾਲ ਕੂਚਿਆਂ, ਨਦੀਆਂ ਅਤੇ ਛੱਪੜਾਂ ਦਾ ਪਾਣੀ ਗੰਗਾ ਵਿੱਚ ਪੈਂਦਾ ਹੈ, ਅਤੇ ਗੰਗਾ ਵਿੱਚ ਪੈਣ ਨਾਲ ਇਹ ਪਾਕ ਅਤੇ ਪੁਨੀਤ ਹੋ ਜਾਂਦਾ ਹੈ।
ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ; ਜਿਤੁ ਮਿਲਿਐ ਤਿਸਨਾ ਭੁਖ ਉਤਰੈ, ਹਰਿ ਸਾਂਤਿ ਤੜ ਆਵੈ ॥
ਇਹੋ ਜਿਹੀ ਹੈ ਬਜ਼ੁਰਗੀ ਦੁਸ਼ਮਨੀ-ਰਹਿਤ ਸੱਚੇ ਗੁਰਾਂ ਵਿੱਚ ਕਿ ਉਨ੍ਹਾਂ ਨਾਲ ਮਿਲਣ ਦੁਆਰਾ ਤਰੇਹ ਤੇ ਭੁੱਖ ਦੂਰ ਹੋ ਜਾਂਦੀਆਂ ਹਨ ਅਤੇ ਬੰਦਾ ਤੁਰੰਤ ਹੀ ਰੱਬੀ ਠੰਢ-ਚੈਨ ਨੂੰ
ਪਰਾਪਤ ਹੋ ਜਾਂਦਾ ਹੈ। ਨਾਨਕ, ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ; ਜਿ ਸਤਿਗੁਰੂ ਨੋ ਮੰਨੈ, ਸੁ ਸਭਨਾਂ ਭਾਵੈ ॥੧੩॥੧॥ ਸੁਧੁ ॥
ਨਾਨਕ, ਤੂੰ ਵਾਹਿਗੁਰੂ, ਮੇਰੇ ਸੱਚੇ ਪਾਤਿਸ਼ਾਹ ਦਾ ਇਹ ਅਸਚਰਜ ਵੇਖ ਕੇ ਜੋ ਕੋਈ ਸੱਚੇ ਗੁਰਾਂ ਦੀ ਆਗਿਆ ਪਾਲਣ ਕਰਦਾ ਹੈ, ਉਸ ਨੂੰ ਹਰ ਕੋਈ ਪਿਆਰ ਕਰਦਾ ਹੈ।
ਬਿਲਾਵਲੁ ਬਾਣੀ ਭਗਤਾ ਕੀ ॥
ਬਿਲਾਵਲ ਭਗਤਾਂ ਦੇ ਸ਼ਬਦ।
ਕਬੀਰ ਜੀਉ ਕੀ
ਕਬੀਰ ਜੀ ਦੇ।
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਐਸੋ ਇਹੁ ਸੰਸਾਰੁ ਪੇਖਨਾ; ਰਹਨੁ ਨ ਕੋਊ ਪਈਹੈ ਰੇ ॥
ਇਹ ਜਗਤ ਇਹੋ ਜਿਹਾ ਖੇਲ੍ਹ ਹੈ ਜਿਥੇ ਕੋਈ ਭੀ ਠਹਿਰ ਨਹੀਂ ਸਕਦਾ।
ਸੂਧੇ ਸੂਧੇ ਰੇਗਿ ਚਲਹੁ ਤੁਮ; ਨਤਰ ਕੁਧਕਾ ਦਿਵਈਹੈ ਰੇ ॥੧॥ ਰਹਾਉ ॥
ਸਿੱਧੇ, ਤੂੰ ਸਿੱਧੇ ਰਸਤੇ ਟੁਰਿਆ ਚਲ ਨਹੀਂ ਤਾਂ ਤੈਨੂੰ ਸਖਤ ਧੱਕਾ ਲੱਗੇਗਾ। ਰਹਾਉ।
ਬਾਰੇ ਬੂਢੇ ਤਰੁਨੇ ਭਈਆ; ਸਭਹੂ ਜਮੁ ਲੈ ਜਈਹੈ ਰੇ ॥
ਬੱਚਿਆਂ, ਬੁੱਢਿਆਂ ਅਤੇ ਜੁਆਨਾਂ ਸਾਰਿਆਂ ਨੂੰ, ਹੇ ਮੇਰੇ ਵੀਰ! ਮੌਤ ਨੇ ਲੈ ਜਾਣਾ ਹੈ।
ਮਾਨਸੁ ਬਪੁਰਾ ਮੂਸਾ ਕੀਨੋ; ਮੀਚੁ ਬਿਲਈਆ ਖਈਹੈ ਰੇ ॥੧॥
ਗਰੀਬ ਬੰਦੇ ਨੂੰ ਸਾਈਂ ਨੇ ਚੂਹੇ ਵਰਗਾ ਬਣਾਇਆ ਹੈ ਅਤੇ ਮੌਤ ਦੀ ਬਿੱਲੀ ਇਸ ਨੂੰ ਖਾ ਜਾਂਦੀ ਹੈ।
ਧਨਵੰਤਾ ਅਰੁ ਨਿਰਧਨ ਮਨਈ; ਤਾ ਕੀ ਕਛੂ ਨ ਕਾਨੀ ਰੇ ॥
ਅਮੀਰ ਅਤੇ ਗਰੀਬ ਪੁਰਸ਼, ਉਨ੍ਹਾਂ ਦੀ ਉਹ ਕੋਈ ਮੁਛੰਦਗੀ ਨਹੀਂ ਧਰਾਉਂਦੀ।
ਰਾਜਾ ਪਰਜਾ ਸਮ ਕਰਿ ਮਾਰੈ; ਐਸੋ ਕਾਲੁ ਬਡਾਨੀ ਰੇ ॥੨॥
ਉਹ ਪਾਤਿਸ਼ਾਹ ਅਤੇ ਉਸ ਦੀ ਰਿਆਇਆ ਨੂੰ ਇਕ ਸਮਾਨ ਨਾਜ ਕਰਦੀ ਹੈ। ਇਹ ਜਿਹੀ ਬਲਵਾਨ ਹੈ ਮੌਤ।
ਹਰਿ ਕੇ ਸੇਵਕ ਜੋ ਹਰਿ ਭਾਏ; ਤਿਨ੍ਹ੍ਹ ਕੀ ਕਥਾ ਨਿਰਾਰੀ ਰੇ ॥
ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ, ਉਹ ਵਾਹਿਗੁਰੂ ਦੇ ਦਾਸ ਹੋ ਜਾਂਦੇ ਹਨ, ਉਨ੍ਹਾਂ ਦਾ ਪ੍ਰਸੰਗ ਅਨੋਖਾ ਹੈ।
ਆਵਹਿ ਨ ਜਾਹਿ ਨ ਕਬਹੂ ਮਰਤੇ; ਪਾਰਬ੍ਰਹਮ ਸੰਗਾਰੀ ਰੇ ॥੩॥
ਉਹ ਆਉਂਦੇ ਤੇ ਜਾਂਦੇ ਨਹੀਂ, ਨਾਂ ਹੀ ਉਹ ਕਦੇ ਮਰਦੇ ਹਨ। ਉਹ ਸ਼ਰੋਮਣੀ ਸਾਹਿਬ ਦੇ ਨਾਲ ਵਸਦੇ ਹਨ।
ਪੁਤ੍ਰ ਕਲਤ੍ਰ ਲਛਿਮੀ ਮਾਇਆ; ਇਹੈ ਤਜਹੁ ਜੀਅ ਜਾਨੀ ਰੇ ॥
ਤੂੰ ਆਪਣੇ ਚਿੱਤ ਅੰਦਰ ਇਹ ਜਾਣ ਲੈ ਕਿ ਪੁਤ੍ਰ, ਪਤਨੀ, ਧਨੋ-ਦੌਲਤ ਅਤੇ ਜਾਇਦਾਦ ਨੂੰ ਛੱਡਕੇ,
ਕਹਤ ਕਬੀਰੁ ਸੁਨਹੁ ਰੇ ਸੰਤਹੁ! ਮਿਲਿਹੈ ਸਾਰਿਗਪਾਨੀ ਰੇ ॥੪॥੧॥
ਤੂੰ ਧਰਮੀ ਨੂੰ ਥੱਮਣਹਾਰ ਸੁਆਮੀ ਨੂੰ ਮਿਲ ਪਵੇਂਗਾ। ਕਬੀਰ ਜੀ ਆਖਦੇ ਹਨ, ਇਹ ਸ੍ਰਵਣ ਕਰੋ, ਤੁਸੀਂ ਹੇ ਸਾਧੂਓ!
ਬਿਲਾਵਲੁ ॥
ਬਿਲਾਵਲ।
ਬਿਦਿਆ ਨ ਪਰਉ, ਬਾਦੁ ਨਹੀ ਜਾਨਉ ॥
ਮੈਂ ਇਲਮ ਦੀਆਂ ਕਿਤਾਬਾਂ ਨਹੀਂ ਪੜ੍ਹਦਾ, ਨਾਂ ਹੀ ਮੈਂ ਵਾਦ-ਵਿਵਾਦ ਨੂੰ ਜਾਣਦਾ ਹਾਂ।
ਹਰਿ ਗੁਨ ਕਥਤ ਸੁਨਤ, ਬਉਰਾਨੋ ॥੧॥
ਵਾਹਿਗੁਰੂ ਦੀਆਂ ਸਿਫਤਾਂ ਉਚਾਰਨ ਤੇ ਸ੍ਰਵਣ ਕਰਨ ਦੁਆਰਾ ਮੈਂ ਪਗਲਾ ਹੋ ਗਿਆ ਹਾਂ।
ਮੇਰੇ ਬਾਬਾ! ਮੈ ਬਉਰਾ; ਸਭ ਖਲਕ ਸੈਆਨੀ, ਮੈ ਬਉਰਾ ॥
ਮੇਰੇ ਬਾਬਲ! ਮੈਂ ਕਮਲਾ ਹਾਂ ਸਾਰਾ ਸੰਸਾਰ ਸਿਆਣਾ ਹੈ, ਮੈਂ ਕਮਲਾ ਹਾਂ।
ਮੈ ਬਿਗਰਿਓ, ਬਿਗਰੈ ਮਤਿ ਅਉਰਾ ॥੧॥ ਰਹਾਉ ॥
ਮੈਂ ਵਿਗੜ ਗਿਆ ਹਾਂ, ਕੋਈ ਹੋਰ ਜਣਾ ਇਸ ਤਰ੍ਹਾਂ ਨਾਂ ਵਿਗੜੇ। ਠਰਿਹਾਉ।
ਆਪਿ ਨ ਬਉਰਾ, ਰਾਮ ਕੀਓ ਬਉਰਾ ॥
ਮੈਂ ਆਪਣੀ ਮਰਜ਼ੀ ਨਾਲ ਝੱਲਾ ਨਹੀਂ ਹੋਇਆ। ਸਰਬ ਵਿਆਪਕ ਸਾਹਿਬ ਨੇ ਮੈੌਨੂੰ ਕਮਲਾ ਕੀਤਾ ਹੈ।
ਸਤਿਗੁਰੁ ਜਾਰਿ ਗਇਓ, ਭ੍ਰਮੁ ਮੋਰਾ ॥੨॥
ਸੱਚੇ ਗੁਰਾਂ ਨੇ ਮੇਰਾ ਵਹਿਮ ਸਾੜ ਸੁੱਟਿਆ ਹੈ।
ਮੈ ਬਿਗਰੇ, ਅਪਨੀ ਮਤਿ ਖੋਈ ॥
ਮੈਂ ਵਿਗੜ ਗਿਆ ਹਾਂ ਅਤੇ ਮੈਂ ਸੰਦੇਹ ਅੰਦਰ ਆਪਣੀ ਅਕਲ ਗੁਆ ਲਈ ਹੈ।
ਮੇਰੇ ਭਰਮਿ, ਭੂਲਉ ਮਤਿ ਕੋਈ ॥੩॥
ਕੋਈ ਜਣਾ ਮੇਰੀ ਤਰ੍ਹਾਂ ਸੰਦੇਹ ਅੰਦਰ ਕੁਰਾਹੇ ਨਾਂ ਪਵੇ।
ਸੋ ਬਉਰਾ, ਜੋ ਆਪੁ ਨ ਪਛਾਨੈ ॥
ਕੇਵਲ ਉਹ ਹੀ ਪਗਲਾ ਹੈ, ਜੋ ਆਪਣੇ ਆਪ ਨੂੰ ਨਹੀਂ ਸਮਝਦਾ। ਆਪੁ ਪਛਾਨੈ, ਤ ਏਕੈ ਜਾਨੈ ॥੪॥
ਆਪੁ ਪਛਾਨੈ, ਤ ਏਕੈ ਜਾਨੈ ॥੪॥
ਜਦ ਆਪਣੇ ਆਪ ਨੂੰ ਜਾਣ ਲੈਂਦਾ ਹੈ, ਤਦ ਉਹ ਇਕ ਸੁਆਮੀ ਨੂੰ ਭੀ ਜਾਣ ਲੈਂਦਾ ਹੈ।
ਅਬਹਿ ਨ ਮਾਤਾ, ਸੁ ਕਬਹੁ ਨ ਮਾਤਾ ॥
ਜੋ ਪ੍ਰਭੂ ਦੀ ਪ੍ਰੀਤ ਨਾਲ ਹੁਣ ਮਤਵਾਲਾ ਨਹੀਂ ਹੋਇਆ ਉਹ ਫਿਰ ਕਦੇ ਭੀ ਮਤਵਾਲਾ ਨਹੀਂ ਹੋਣਾ।
ਕਹਿ ਕਬੀਰ, ਰਾਮੈ ਰੰਗਿ ਰਾਤਾ ॥੫॥੨॥
ਕਬੀਰ ਜੀ ਆਖਦੇ ਹਨ, ਮੈਂ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਹਾਂ।
ਬਿਲਾਵਲੁ ॥
ਬਿਲਾਵਲ।
ਗ੍ਰਿਹੁ ਤਜਿ ਬਨ ਖੰਡ ਜਾਈਐ, ਚੁਨਿ ਖਾਈਐ ਕੰਦਾ ॥
ਆਪਣਾ ਘਰ ਛੱਡ ਕੇ ਭਾਵੇਂ ਮੈਂ ਜੰਗਲ ਦੇ ਖਿੱਤੇ ਵਿੱਚ ਚਲਿਆ ਜਾਵਾਂ ਅਤੇ ਫਲ ਫੁਲ ਚੁਗ ਕੇ ਖਾਵਾਂ,
ਅਜਹੁ ਬਿਕਾਰ ਨ ਛੋਡਈ, ਪਾਪੀ ਮਨੁ ਮੰਦਾ ॥੧॥
ਤਦ ਭੀ ਮੇਰਾ ਗੁਨਾਹਗਾਰ ਅਤੇ ਦੁਸ਼ਟ ਮਨੂਆ ਕੁਕਰਮਾਂ ਨੂੰ ਨਹੀਂ ਤਿਆਗਦਾ।
ਕਿਉ ਛੁਟਉ? ਕੈਸੇ ਤਰਉ? ਭਵਜਲ ਨਿਧਿ ਭਾਰੀ ॥
ਮੈਂ ਕਿਸ ਤਰ੍ਹਾਂ ਬੰਦਖਲਾਸੀ ਹੋ ਸਕਦਾ ਹਾਂ? ਮੈਂ ਕਿਸ ਤਰ੍ਹਾਂ ਵੱਡੇ ਅਤੇ ਭਿਆਨਕ ਸੰਸਾਰ ਸਮੁੰਦਰ, ਪਾਣੀ ਦੇ ਖਜਾਨੇ ਤੋਂ ਪਾਰ ਹੋ ਸਕਦਾ ਹਾਂ?
ਰਾਖੁ ਰਾਖੁ ਮੇਰੇ ਬੀਠੁਲਾ! ਜਨੁ ਸਰਨਿ ਤੁਮ੍ਹ੍ਹਾਰੀ ॥੧॥ ਰਹਾਉ ॥
ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਹੇ ਪ੍ਰਭੂ! ਮੈਂ ਤੇਰੇ ਗੋਲੇ ਨੇ, ਤੇਰੀ ਪਨਾਹ ਲਈ ਹੈ। ਠਹਿਰਾਉ।
ਬਿਖੈ ਬਿਖੈ ਕੀ ਬਾਸਨਾ, ਤਜੀਅ ਨਹ ਜਾਈ ॥
ਮੈਂ ਪ੍ਰਾਣਨਾਸਿਕ ਪਾਪਾਂ ਨੂੰ ਕਮਾਉਣ ਦੀ ਖਾਹਿਸ਼ ਨੂੰ ਛੱਡ ਨਹੀਂ ਸਕਦਾ।
ਅਨਿਕ ਜਤਨ ਕਰਿ ਰਾਖੀਐ, ਫਿਰਿ ਫਿਰਿ ਲਪਟਾਈ ॥੨॥
ਭਾਵੇਂ ਮੈਂ ਆਪਣੇ ਮਨ ਨੂੰ ਰੋਕਣ ਦੇ ਘਣੇਰੇ ਉਪਰਾਲੇ ਕਰਦਾ ਹਾਂ, ਪ੍ਰੰਤੂ ਇਹ ਮੁੜ ਮੁੜ ਕੇ ਉਨ੍ਹਾਂ ਨੂੰ ਚਿਮੜਦਾ ਹੈ।
ਜਰਾ ਜੀਵਨ ਜੋਬਨੁ ਗਇਆ, ਕਿਛੁ ਕੀਆ ਨ ਨੀਕਾ ॥
ਮੇਰੀ ਜਿੰਦਗੀ, ਜੁਆਨੀ ਤੇ ਬਿਰਧ ਅਵਸਥਾ ਬੀਤ ਗਏ ਹਨ। ਪ੍ਰੰਤੂ ਮੈਂ ਕੋਈ ਨੇਕੀ ਨਹੀਂ ਕੀਤੀ।
ਇਹੁ ਜੀਅਰਾ ਨਿਰਮੋਲਕੋ, ਕਉਡੀ ਲਗਿ ਮੀਕਾ ॥੩॥
ਇਹ ਅਮੋਲਕ ਆਤਮਾ, ਕੌਡੀ ਨਾਲ ਜੁੜ ਕੇ ਇਸ ਵਰਗੀ ਹੀ ਹੋ ਜਾਂਦੀ ਹੈ।
ਕਹੁ ਕਬੀਰ ਮੇਰੇ ਮਾਧਵਾ! ਤੂ ਸਰਬ ਬਿਆਪੀ ॥
ਕਬੀਰ ਜੀ ਆਖਦੇ ਹਨ, ਹੇ ਮਾਇਆ ਦੇ ਸੁਆਮੀ, ਮੇਰੇ ਵਾਹਿਗੁਰੂ! ਤੂੰ ਸਾਰਿਆਂ ਅੰਦਰ ਰਮ ਰਿਹਾ ਹੈ।
ਤੁਮ ਸਮਸਰਿ ਨਾਹੀ ਦਇਆਲੁ; ਮੋਹਿ ਸਮਸਰਿ ਪਾਪੀ ॥੪॥੩॥
ਹੇ ਸੁਆਮੀ! ਤੇਰੇ ਵਰਗਾ ਕੋਈ ਮਿਹਰਬਾਨ ਨਹੀਂ ਅਤੇ ਮੇਰੇ ਵਰਗਾ ਕੋਈ ਗੁਨਾਹਗਾਰ।
ਬਿਲਾਵਲੁ ॥
ਬਿਲਾਵਲ।
ਨਿਤ ਉਠਿ ਕੋਰੀ ਗਾਗਰਿ ਆਨੈ; ਲੀਪਤ ਜੀਉ ਗਇਓ ॥
ਸਾਝਰੇ ਉਠ ਕੇ, ਕਬੀਰ ਨਿਤਾ ਪ੍ਰਤੀ ਨਵਾਂ ਬਰਤਨ ਲਿਆਉਂਦਾ ਹੈ ਅਤੇ ਇਸ ਨੂੰ ਲਿਪਦਿਆਂ ਉਸ ਦੀ ਉਮਰ ਲੰਘੀ ਜਾਂਦੀ ਹੈ।
ਤਾਨਾ ਬਾਨਾ ਕਛੂ ਨ ਸੂਝੈ; ਹਰਿ ਹਰਿ ਰਸਿ ਲਪਟਿਓ ॥੧॥
ਉਹ ਤਾਣੇ ਅਤੇ ਪੇਟੇ ਵੱਲ ਉਕਾ ਹੀ ਧਿਆਨ ਨਹੀਂ ਦਿੰਦਾ ਅਤੇ ਹਰੀ ਦੇ ਨਾਮ ਦੇ ਅੰਮ੍ਰਿਤ ਵਿੱਚ ਲੀਨ ਰਹਿੰਦਾ ਹੈ।
ਹਮਾਰੇ ਕੁਲ, ਕਉਨੇ ਰਾਮੁ ਕਹਿਓ? ॥
ਸਾਡੀ ਵੰਸ਼ ਵਿੱਚ ਕਦੋਂ ਕਿਸੇ ਨੇ ਸੁਆਮੀ ਦੇ ਨਾਮ ਦਾ ਉਚਾਰਨ ਕੀਤਾ ਹੈ?
ਜਬ ਕੀ ਮਾਲਾ ਲਈ ਨਿਪੂਤੇ; ਤਬ ਤੇ ਸੁਖੁ ਨ ਭਇਓ ॥੧॥ ਰਹਾਉ ॥
ਜਦੋਂ ਦੀ ਮੇਰੇ ਇਸ ਨਿਕੰਮੇ ਪੁੱਤ ਨੇ ਜਪੁਣੀ ਲਈ ਹੈ, ਉਦੋਂ ਦਾ ਸਾਨੂੰ ਕੋਈ ਆਰਾਮ ਨਹੀਂ ਮਿਲਿਆ।
ਸੁਨਹੁ ਜਿਠਾਨੀ! ਸੁਨਹੁ ਦਿਰਾਨੀ! ਅਚਰਜੁ ਏਕੁ ਭਇਓ ॥
ਸੁਣ, ਹੇ ਮੇਰੇ ਜੇਠ ਦੀਏ ਪਤਨੀਏ! ਸੁਣ! ਹੇ ਮੇਰੇ ਦੇਵਰ ਦੀਏ ਪਤਨੀਏ! ਇਕ ਅਸਚਰਜ ਗੱਲ ਹੋ ਗਈ ਹੈ।
ਸਾਤ ਸੂਤ ਇਨਿ ਮੁਡੀਂਏ ਖੋਏ; ਇਹੁ ਮੁਡੀਆ ਕਿਉ ਨ ਮੁਇਓ? ॥੨॥
ਇਸ ਮੁੰਡੇ ਨੇ ਸਾਡਾ ਸੱਤਾ ਧਾਗਿਆਂ ਦਾ ਥਿਉਹਾਰ (ਉਣਨ) ਬਰਬਾਦ ਕਰ ਛੱਡਿਆ ਹੈ। ਇਹ ਛੋਕਰਾ ਮਰ ਮੁੱਕ ਕਿਉਂ ਨਾਂ ਗਿਆ?
ਸਰਬ ਸੁਖਾ ਕਾ ਏਕੁ ਹਰਿ ਸੁਆਮੀ; ਸੋ ਗੁਰਿ ਨਾਮੁ ਦਇਓ ॥
ਕਬੀਰ, ਇਕ ਵਾਹਿਗੁਰੂ ਦੇ ਮੂਹਰੇ ਆਰਾਮ ਦਾ ਮਾਲਕ ਹੈ। ਗੁਰਦੇਵ ਜੀ ਨੇ ਮੈਨੂੰ ਉਸ ਦਾ ਨਾਮਹ ਪਰਦਾਨ ਕੀਤਾ ਹੈ।
ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ; ਹਰਨਾਖਸੁ, ਨਖ ਬਿਦਰਿਓ ॥੩॥
ਉਹ ਐਸਾ ਹੈ, ਜਿਸ ਨੇ ਸਾਧੂ ਪ੍ਰਹਿਲਾਦ ਦੀ ਲੱਜਿਆ ਰੱਖੀ ਅਤੇ ਹਰਨਾਸ਼ਖ ਨੂੰ ਆਪਣੇ ਨੋਹਾਂ ਨਾਲ ਨਾਸ ਕਰ ਦਿੱਤਾ।
ਘਰ ਕੇ ਦੇਵ ਪਿਤਰ ਕੀ ਛੋਡੀ; ਗੁਰ ਕੋ ਸਬਦੁ ਲਇਓ ॥
ਮੈਂ ਆਪਣੇ ਗ੍ਰਹਿ ਦੇ ਵੱਡੇ ਵਡੇਰਿਆਂ ਦੇ ਦੇਵਤਿਆਂ ਨੂੰ ਤਿਆਗ ਦਿੱਤਾ ਹੈ ਅਤੇ ਗੁਰਾਂ ਦਾ ਉਪਦੇਸ਼ ਧਾਰਨ ਕੀਤਾ ਹੈ।
ਕਹਤ ਕਬੀਰੁ, ਸਗਲ ਪਾਪ ਖੰਡਨੁ; ਸੰਤਹ ਲੈ ਉਧਰਿਓ ॥੪॥੪॥
ਕਬੀਰ ਜੀ ਆਖਦੇ ਹਨ, ਪ੍ਰਭੂ ਸਾਰੇ ਪਾਪਾਂ ਨੂੰ ਨਸ਼ਟ ਕਰਨ ਵਾਲਾ ਹੈ। ਆਪਣੇ ਸਾਧੂਆਂ ਦਾ ਉਹ ਪਾਰ ਉਤਾਰਾ ਕਰ ਦਿੰਦਾ ਹੈ।
ਬਿਲਾਵਲੁ ॥
ਬਿਲਾਵਲ।
ਕੋਊ, ਹਰਿ ਸਮਾਨਿ ਨਹੀ ਰਾਜਾ ॥
ਮੇਰੇ ਵਾਹਿਗੁਰੂ ਦੇ ਤੁੱਲ ਕੋਈ ਪਾਤਿਸ਼ਾਹ ਨਹੀਂ।
ਏ ਭੂਪਤਿ ਸਭ ਦਿਵਸ ਚਾਰਿ ਕੇ; ਝੂਠੇ ਕਰਤ ਦਿਵਾਜਾ ॥੧॥ ਰਹਾਉ ॥
ਇਹ ਸੰਸਾਰ ਦੇ ਸੁਆਮੀ ਸਾਰੇ ਹੀ ਕੇਵਲ ਚਹੁੰ ਦਿਹਾੜਿਆਂ ਲਈ ਹਨ। ਉਹ ਕੂੜੇ ਦਿਖਲਾਵੇ ਕਰਦੇ ਹਨ। ਠਹਿਰਾਉ।
ਤੇਰੋ ਜਨੁ ਹੋਇ, ਸੋਇ ਕਤ ਡੋਲੈ; ਤੀਨਿ ਭਵਨ ਪਰ ਛਾਜਾ ॥
ਤੂੰ ਹੇ ਸੁਆਮੀ! ਤਿੰਨਾਂ ਜਹਾਨਾਂ ਉਤੇ ਛਾਇਆ ਹੋਇਆ ਹੈ। ਜਿਹੜਾ ਤੇਰਾ ਗੋਲਾ ਹੈ, ਉਹ ਕਿਸ ਤਰ੍ਹਾਂ ਡਿਕਡੋਲੇ ਖਾ ਸਕਦਾ ਹੈ?
ਹਾਥੁ ਪਸਾਰਿ ਸਕੈ ਕੋ ਜਨ ਕਉ; ਬੋਲਿ ਸਕੈ ਨ ਅੰਦਾਜਾ ॥੧॥
ਸਾਹਿਬ ਦੇ ਗੋਲੇ ਦੇ ਖਿਲਾਫ ਕੌਣ ਹੱਥ ਉਲਾਰ ਸਕਦਾ ਹੈ? ਕੋਈ ਭੀ ਸੁਆਮੀ ਦਾ ਵਿਸਥਾਰ ਦਸ ਨਹੀਂ ਸਕਦਾ।
ਚੇਤਿ ਅਚੇਤ ਮੂੜ ਮਨ ਮੇਰੇ! ਬਾਜੇ ਅਨਹਦ ਬਾਜਾ ॥
ਮੇਰੀ ਬੇਖਬਰ ਅਤੇ ਬੇਵਕੂਫ ਜਿੰਦੇ! ਤੂੰ ਆਪਣੇ ਵਾਹਿਗੁਰੂ ਦਾ ਆਰਾਧਨ ਕਰ ਅਤੇ ਪ੍ਰਸੰਨਤਾ ਦਾ ਸੁਤੇ ਸਿੱਧ ਕੀਰਤਨ ਤੇਰੇ ਲਈ ਹੋਵੇਗਾ।
ਕਹਿ ਕਬੀਰ ਸੰਸਾ ਭ੍ਰਮੁ ਚੂਕੋ; ਧ੍ਰੂ ਪ੍ਰਹਿਲਾਦ ਨਿਵਾਜਾ ॥੨॥੫॥
ਕਬੀਰ ਜੀ ਫੁਰਮਾਉਂਦੇ ਹਨ, ਮੇਰਾ ਸੰਦੇਹ ਤੇ ਸ਼ੱਕ-ਸਭਾ ਦੂਰ ਹੋ ਗਏ ਹਨ ਅਤੇ ਸੁਆਮੀ ਨੇ ਮੈਨੂੰ ਧ੍ਰੂ ਅਤੇ ਪ੍ਰਹਿਲਾਦ ਦੀ ਤਰ੍ਹਾਂ ਮਾਣ ਬਖਸ਼ਿਆ ਹੈ।
ਬਿਲਾਵਲੁ ॥
ਬਿਲਾਵਲ।
ਰਾਖਿ ਲੇਹੁ, ਹਮ ਤੇ ਬਿਗਰੀ ॥
ਮੇਰੀ ਰੱਖਿਆ ਕਰ, ਹੇ ਸਾਈਂ! ਭਾਵੇਂ ਮੈਂ ਤੇਰੀ ਅਵੱਗਿਆ ਕੀਤੀ ਹੈ।
ਸੀਲੁ ਧਰਮੁ ਜਪੁ ਭਗਤਿ ਨ ਕੀਨੀ; ਹਉ ਅਭਿਮਾਨ ਟੇਢ ਪਗਰੀ ॥੧॥ ਰਹਾਉ ॥
ਮੈਂ ਨਿਮਰਤਾ, ਈਮਾਨ, ਉਪਾਸ਼ਨਾ ਅਤ ਪ੍ਰੇਮ-ਮਈ ਸੇਵਾ ਦੀ ਕਮਾਈ ਨਹੀਂ ਕੀਤੀ। ਮੈਂ ਹੰਕਾਰੀ ਹਾਂ ਅਤੇ ਮੈਂ ਟੇਖਤਾ ਪਕੜੀ ਹੋਈ ਹੈ। ਠਹਿਰਾਉ।
ਅਮਰ ਜਾਨਿ ਸੰਚੀ ਇਹ ਕਾਇਆ; ਇਹ ਮਿਥਿਆ ਕਾਚੀ ਗਗਰੀ ॥
ਇਹ ਦੇਹ ਨੂੰ ਅਬਿਨਾਸੀ ਮੰਨ ਕੇ, ਮੈਂ ਇਸ ਦੀ ਪਾਲਣਾ ਪੋਸਣਾ ਕੀਤੀ ਹੈ, ਪਰ ਇਹ ਨਾਸਵੰਤ ਤੇ ਕੱਚਾ ਬਰਤਨ ਹੈ।
ਜਿਨਹਿ ਨਿਵਾਜਿ ਸਾਜਿ ਹਮ ਕੀਏ; ਤਿਸਹਿ ਬਿਸਾਰਿ ਅਵਰ ਲਗਰੀ ॥੧॥
ਜਿਸ ਨੇ ਮੈਨੂੰ ਘੜਿਆ, ਰਚਿਆ ਅਤੇ ਸ਼ਸ਼ੋਭਤ ਕੀਤਾ ਹੈ; ਉਸ ਨੂੰ ਭੁਲਾ ਕੇ ਮੈਂ ਹੋਰਸ ਨਾਲ ਜੁੜ ਗਿਆ ਹਾਂ।
ਸੰਧਿਕ ਤੋਹਿ ਸਾਧ ਨਹੀ ਕਹੀਅਉ; ਸਰਨਿ ਪਰੇ ਤੁਮਰੀ ਪਗਰੀ ॥
ਮੈਂ ਚੋਰ ਹਾਂ ਅਤੇ ਤੇਰਾ ਸੰਤ ਨਹੀਂ ਆਖਿਆ ਜਾ ਸਕਦਾ। ਰੱਖਿਆ ਵਾਸਤੇ ਮੈਂ ਮੇਰੇ ਚਰਨਾਂ ਤੇ ਆ ਡਿੱਗਿਆ ਹਾਂ।
ਕਹਿ ਕਬੀਰ ਇਹ ਬਿਨਤੀ ਸੁਨੀਅਹੁ; ਮਤ ਘਾਲਹੁ ਜਮ ਕੀ ਖਬਰੀ ॥੨॥੬॥
ਕਬੀਰ ਜੀ ਆਖਦੇ ਹਨ, ਤੂੰ ਇਹ ਬੇਨਤੀ ਸੁਣ, ਹੇ ਸੁਆਮੀ! ਮੈਨੂੰ ਮੌਤ ਦੇ ਦੂਤ ਦੀ ਕਨਸੋਂ ਨਾਂ ਘੋਲਣੀ।
ਬਿਲਾਵਲੁ ॥
ਬਿਲਾਵਲ।
ਦਰਮਾਦੇ, ਠਾਢੇ ਦਰਬਾਰਿ ॥
ਨਿਮਰਤਾ ਸਹਿਤ ਮੈਂ ਤੇਰੀ ਕਚਹਿਰੀ ਮੂਹਰੇ ਖੜਾ ਹਾਂ, ਮੇਰੇ ਸੁਆਮੀ!
ਤੁਝ ਬਿਨੁ ਸੁਰਤਿ ਕਰੈ ਕੋ ਮੇਰੀ; ਦਰਸਨੁ ਦੀਜੈ ਖੋਲ੍ਹ੍ਹਿ ਕਿਵਾਰ ॥੧॥ ਰਹਾਉ ॥
ਤੇਰੇ ਬਗੈਰ ਮੇਰੀ ਕੌਣ ਸੰਭਾਲ ਸਕਦਾ ਹੈ। ਦਰਵਾਜਾ ਖੋਲ੍ਹ ਕੇ ਮੈਨੂੰ ਆਪਣਾ ਦੀਦਾਰ ਬਖਸ਼। ਠਹਿਰਾਉ।
ਤੁਮ ਧਨ ਧਨੀ, ਉਦਾਰ ਤਿਆਗੀ; ਸ੍ਰਵਨਨ੍ਹ੍ਹ ਸੁਨੀਅਤੁ ਸੁਜਸੁ ਤੁਮ੍ਹ੍ਹਾਰ ॥
ਤੂੰ ਅਮੀਰ ਦਾ ਵੱਡਾ ਅਮੀਰ, ਦਾਤਾਰ ਅਤੇ ਅਤੀਤ ਹੈ। ਆਪਣੇ ਕੰਨਾਂ ਨਾਲ ਮੈਂ ਤੇਰੀ ਵਿਸ਼ਾਲ ਕੀਰਤੀ ਸੁਣਦਾ ਹਾਂ। ਮੈਂ ਤੇਰੀ ਵਿਸ਼ਾਲ ਕੀਰਤੀ ਸੁਣਦਾ ਹਾਂ। ਮੈਂ ਕੀਹਦੇ ਕੋਲੋਂ ਮੰਗਾਂ?
ਮਾਗਉ ਕਾਹਿ, ਰੰਕ ਸਭ ਦੇਖਉ; ਤੁਮ੍ਹ੍ਹ ਹੀ ਤੇ ਮੇਰੋ ਨਿਸਤਾਰੁ ॥੧॥
ਮੈਂ ਹਰ ਕਿਸੇ ਨੂੰ ਕੰਗਲਾ ਵੇਖਦਾ ਹਾਂ। ਕੇਵਲ ਤੇਰੇ ਪਾਸੋਂ ਹੀ ਮੇਰਾ ਪਾਰ ਉਤਾਰਾ ਹੈ।
ਜੈਦੇਉ ਨਾਮਾ, ਬਿਪ ਸੁਦਾਮਾ; ਤਿਨ ਕਉ ਕ੍ਰਿਪਾ ਭਈ ਹੈ ਅਪਾਰ ॥
ਜੈਦੇਵ, ਨਾਮਦੇਵ ਅਤੇ ਸੁਦਾਮਾ, ਬ੍ਰਾਹਮਣ, ਉਨ੍ਹਾਂ ਉਤੇ ਤੂੰ ਬੇਅੰਤ ਰਹਿਮਤ ਕੀਤੀ ਹੈ।
ਕਹਿ ਕਬੀਰ, ਤੁਮ ਸੰਮ੍ਰਥ ਦਾਤੇ ਚਾਰਿ ਪਦਾਰਥ ਦੇਤ ਨ ਬਾਰ ॥੨॥੭॥
ਕਬੀਰ ਜੀ ਆਖਦੇ ਹਨ, ਤੂੰ ਸਰਬ-ਸ਼ਕਤੀਵਾਨ ਤੇ ਦਾਤਾਰ ਸੁਆਮੀ ਹੈਂ। ਤੂੰ ਬਿਨਾ ਕਿਸੇ ਦੇਰੀ ਦੇ ਚਾਰ ਦਾਤਾਂ ਬਖਸ਼ਦਾ ਹੈ।
ਬਿਲਾਵਲੁ ॥
ਬਿਲਾਵਲ।
ਡੰਡਾ ਮੁੰਦ੍ਰਾ ਖਿੰਥਾ ਆਧਾਰੀ ॥
ਯੋਗੀ, ਸੋਟੇ, ਕੰਨਾਂ ਦੀਆਂ ਮੁੰਦਰਾਂ, ਖਫਣੀ ਅਤੇ ਝੋਲੀ ਸਮੇਤ,
ਭ੍ਰਮ ਕੈ ਭਾਇ, ਭਵੈ ਭੇਖਧਾਰੀ ॥੧॥
ਯੋਗੀ ਦਾ ਭੇਸ ਪਹਿਨ ਕੇ, ਅਸ਼ੁੱਧ ਖਿਆਲ ਅੰਦਰ ਭਟਕਦਾ ਫਿਰਦਾ ਹੈ।
ਆਸਨੁ ਪਵਨ, ਦੂਰਿ ਕਰਿ ਬਵਰੇ ॥
ਆਪਣੇ ਬੈਠਣ ਦੇ ਢੰਗ ਅਤੇ ਸਵਾਸ ਦਾ ਰੋਕਣਾ ਛੱਡ ਦੇ, ਹੇ ਪਗਲੇ ਪੁਰਸ਼!
ਛੋਡਿ ਕਪਟੁ, ਨਿਤ ਹਰਿ ਭਜੁ ਬਵਰੇ ॥੧॥ ਰਹਾਉ ॥
ਤੂੰ ਆਪਣਾ ਵਲਛਲ ਤਿਆਗ ਦੇ ਅਤੇ ਹਮੇਸ਼ਾਂ ਵਾਹਿਗੁਰੂ ਦਾ ਸਿਮਰਨ ਕਰ, ਹੇ ਸ਼ੁਦਾਈ ਬੰਦੇ! ਠਹਿਰਾਉ।
ਜਿਹ ਤੂ ਜਾਚਹਿ, ਸੋ ਤ੍ਰਿਭਵਨ ਭੋਗੀ ॥
ਜਿਸ ਧਨ-ਦੌਲਤ ਨੂੰ ਤੂੰ ਮੰਗਦਾ ਹੈਂ, ਉਹ ਤਿੰਨਾਂ ਜਹਾਨਾਂ ਦੀ ਮਾਣੀ ਹੋਈ ਹੈ।
ਕਹਿ ਕਬੀਰ, ਕੇਸੌ ਜਗਿ ਜੋਗੀ ॥੨॥੮॥
ਕਬੀਰ ਜੀ ਆਖਦੇ ਹਨ, ਕੇਵਲ ਸੁਆਮੀ ਹੀ ਇਸ ਸੰਸਾਰ ਅੰਦਰ ਯੋਗੀ ਹੈ।
ਬਿਲਾਵਲੁ ॥
ਬਿਲਾਵਲ।
ਇਨ੍ਹ੍ਹਿ ਮਾਇਆ ਜਗਦੀਸ ਗੁਸਾਈ! ਤੁਮ੍ਹ੍ਹਰੇ ਚਰਨ ਬਿਸਾਰੇ ॥
ਹੇ ਸ਼੍ਰਿਸ਼ਟੀ ਦੇ ਸੁਆਮੀ ਅਤੇ ਆਲਮ ਦੇ ਮਾਲਕ! ਇਸ ਦੁਨੀਆਂਦਾਰੀ ਨੇ ਮੈਨੂੰ ਤੇਰੇ ਪੈਰ ਭੁਲਾ ਦਿੱਤੇ ਹਨ।
ਕਿੰਚਤ ਪ੍ਰੀਤਿ ਨ ਉਪਜੈ ਜਨ ਕਉ; ਜਨ ਕਹਾ ਕਰਹਿ ਬੇਚਾਰੇ ॥੧॥ ਰਹਾਉ ॥
ਤੇਰੇ ਲਈ ਇਕ ਭੋਰਾ ਭਰ ਭੀ ਪੇ੍ਰੇਮ ਤੇਰੇ ਗੋਲੇ ਅਦਰ ਉਤਪੰਨ ਨਹੀਂ ਹੁੰਦਾ। ਗਰੀਬੜਾ ਗੋਲਾ ਕੀ ਕਰ ਸਕਦਾ ਹੈ? ਠਾਹਿਰਾਉ।
ਧ੍ਰਿਗੁ ਤਨੁ, ਧ੍ਰਿਗੁ ਧਨੁ, ਧ੍ਰਿਗੁ ਇਹ ਮਾਇਆ; ਧ੍ਰਿਗੁ ਧ੍ਰਿਗੁ ਮਤਿ ਬੁਧਿ ਫੰਨੀ ॥
ਲਾਨ੍ਹਤ ਹੈ ਦੇਹ ਨੂੰ; ਲਾਨ੍ਹਤ ਹੈ ਦੌਲਤ ਨੂੰ, ਲਾਨ੍ਹਤ ਦੁਨੀਆਦਾਰੀ ਨੂੰ ਤੇ ਲਾਨ੍ਹਤ ਹੈ ਫਿਟਕਾਰ ਹੈ ਇਸ ਛਲੀਏ ਮਨ ਤੇ ਅਕਲ ਨੂੰ।
ਇਸ ਮਾਇਆ ਕਉ ਦ੍ਰਿੜੁ ਕਰਿ ਰਾਖਹੁ; ਬਾਂਧੇ ਆਪ ਬਚੰਨੀ ॥੧॥
ਹੇ ਬੰਦੇ! ਤੂੰ ਇਸ ਮੋਹਨੀ ਦੀ ਖਾਹਿਸ਼ ਪੱਕੀ ਤਰ੍ਹਾਂ ਰੋਕ ਕੇ ਰੱਖ। ਇਸ ਨੂੰ ਕਾਬੂ ਕਰਨ ਦੁਆਰਾ ਤੂੰ ਆਪਣੇ ਆਪ ਨੂੰ ਬਚਾ ਲਵੇਂਗਾ।
ਕਿਆ ਖੇਤੀ? ਕਿਆ ਲੇਵਾ ਦੇਈ; ਪਰਪੰਚ ਝੂਠੁ ਗੁਮਾਨਾ ॥
ਕੀ ਫਾਇਦਾ ਹੈ ਫਾਹੀ ਦਾ, ਕੀ ਵਣਜ ਵਪਾਰ ਦਾ? ਕੂੜਾ ਹੈ ਸੰਸਾਰੀ ਹੰਕਾਰ।
ਕਹਿ ਕਬੀਰ ਤੇ ਅੰਤਿ ਬਿਗੂਤੇ; ਆਇਆ ਕਾਲੁ ਨਿਦਾਨਾ ॥੨॥੯॥
ਕਬੀਰ ਜੀ ਆਖਦੇ ਹਨ, ਐਸੇ ਪੁਰਸ਼ ਓੜਕ ਨੂੰ ਤਬਾਹ ਹੋ ਜਾਂਦੇ ਹਨ ਅਤੇ ਆਖਰਕਾਰ ਉਨ੍ਹਾਂ ਨੂੰ ਮੌਤ ਆ ਜਾਂਦੀ ਹੈ।
ਬਿਲਾਵਲੁ ॥
ਬਿਲਾਵਲ।
ਸਰੀਰ ਸਰੋਵਰ ਭੀਤਰੇ; ਆਛੈ ਕਮਲ ਅਨੂਪ ॥
ਦੇਹ ਦੇ ਤਾਲਾਬ ਅੰਦਰ ਇਕ ਲਾਸਾਨੀ ਕੰਵਲ ਫੁੱਲ ਹੈ।
ਪਰਮ ਜੋਤਿ ਪੁਰਖੋਤਮੋ; ਜਾ ਕੈ ਰੇਖ ਨ ਰੂਪ ॥੧॥
ਪਰਮ-ਪ੍ਰਕਾਸ਼ ਅਤੇ ਸਰੇਸ਼ਟ-ਪੁਰਸ਼, ਵਾਹਿਗੁਰੂ ਜਿਸ ਦਾ ਕੋਈ ਚੱਕਰ ਚਿਹਨ ਜਾਂ ਸਰੂਪ ਨਹੀਂ, ਇਸ ਦੇ ਵਿੱਚ ਹੈ।
ਰੇ ਮਨ! ਹਰਿ ਭਜੁ, ਭ੍ਰਮੁ ਤਜਹੁ; ਜਗਜੀਵਨ ਰਾਮ ॥੧॥ ਰਹਾਉ ॥
ਹੇ ਮੇਰੀ ਜਿੰਦੜੀਏ! ਤੂੰ ਆਪਣਾ ਸੰਦੇਹ ਨਵਿਰਤ ਕਰ ਦੇ ਅਤੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ, ਜੋ ਸੰਸਾਰ ਦੀ ਜਿੰਦ-ਜਾਨ ਹੈ। ਠਹਿਰਾਉ।
ਆਵਤ ਕਛੂ ਨ ਦੀਸਈ; ਨਹ ਦੀਸੈ ਜਾਤ ॥
ਰੂਹ ਆਉਂਦੀ ਦਿੱਸਦੀ ਨਹੀਂ ਨਾਂ ਹੀ ਇਹ ਜਾਂਦੀ ਹੋਈ ਦਿੱਸਦੀ ਹੈ।
ਜਹ ਉਪਜੈ, ਬਿਨਸੈ ਤਹੀ; ਜੈਸੇ ਪੁਰਿਵਨ ਪਾਤ ॥੨॥
ਜਿਥੋਂ ਦੇਹ ਉਤਪੰਨ ਹੋਈ ਹੈ, ਨੀਲੋਫਰ ਦੇ ਪੱਤਿਆਂ ਦੀ ਤਰ੍ਹਾਂ ਉਥੇ ਹੀ ਇਹ ਨਾਸ ਹੋ ਜਾਂਦੀ ਹੈ।
ਮਿਥਿਆ ਕਰਿ ਮਾਇਆ ਤਜੀ; ਸੁਖ ਸਹਜ ਬੀਚਾਰਿ ॥
ਇਸ ਨੂੰ ਕੂੜੀ ਜਾਣ ਕੇ, ਜੋ ਧਨ-ਦੌਲਤ ਨੂੰ ਤਲਾਂਜਲੀ ਦੇ ਦਿੰਦਾ ਹੈ, ਉਹ ਪ੍ਰਭੂ ਦੇ ਸਿਮਰਨ ਦੇ ਆਰਾਮ ਨੂੰ ਪਾ ਲੈਂਦਾ ਹੈ।
ਕਹਿ ਕਬੀਰ, ਸੇਵਾ ਕਰਹੁ; ਮਨ ਮੰਝਿ ਮੁਰਾਰਿ ॥੩॥੧੦॥
ਕਬੀਰ ਜੀ ਆਖਦੇ ਹਨ, ਤੂੰ ਆਪਣੇ ਚਿੱਤ ਅੰਦਰ ਸੁਰ ਰਾਖਸ਼ ਨੂੰ ਮਾਰਨ ਵਾਲੇ ਪ੍ਰਭੂ ਦਾ ਟਹਿਲ ਸੇਵਾ ਕਰ।
ਬਿਲਾਵਲੁ ॥
ਬਿਲਾਵਲ।
ਜਨਮ ਮਰਨ ਕਾ ਭ੍ਰਮੁ ਗਇਆ; ਗੋਬਿਦ ਲਿਵ ਲਾਗੀ ॥
ਜਦ ਦੀ ਮੇਰੀ ਪ੍ਰੀਤ ਆਲਮ ਦੇ ਮਾਲਕ ਨਾਲ ਪੈ ਗਈ ਹੈ, ਮੇਰਾ ਜੰਮਣ ਅਤੇ ਮਰਨ ਦਾ ਸੰਦੇਹ ਦੂਰ ਹੋ ਗਿਆ ਹੈ।
ਜੀਵਤ ਸੁੰਨਿ ਸਮਾਨਿਆ; ਗੁਰ ਸਾਖੀ ਜਾਗੀ ॥੧॥ ਰਹਾਉ ॥
ਆਪਣੀ ਜਿੰਦਗੀ ਵਿੱਚ ਹੀ, ਮੈਂ ਅਫੁਰ, ਸੁਆਮੀ ਅੰਦਰ ਲੀਨ ਹੋ ਗਿਆ ਹਾਂ ਅਤੇ ਗੁਰਾਂ ਦੇ ਉਪਦੇਸ਼ ਨੇ ਮੈਨੂੰ ਜਗਾ ਦਿੱਤਾ ਹੈ। ਠਹਿਰਾਉ।
ਕਾਸੀ ਤੇ ਧੁਨਿ ਊਪਜੈ; ਧੁਨਿ ਕਾਸੀ ਜਾਈ ॥
ਜਿਹੜੀ ਆਵਾਜ਼ ਕੈਹੇਂ ਤੋਂ ਪੈਦਾ ਹੁੰਦੀ ਹੈ, ਉਹ ਆਵਾਜ਼ ਮੁੜ ਕੇ ਕੈਹੇਂ ਨਾਲ ਹੀ ਅਭੇਦ ਹੋ ਜਾਂਦੀ ਹੈ।
ਕਾਸੀ ਫੂਟੀ ਪੰਡਿਤਾ! ਧੁਨਿ ਕਹਾਂ ਸਮਾਈ ॥੧॥
ਜਦ ਕੈਹਾ ਟੁੱਟ ਜਾਂਦਾ ਹੈ, ਆਵਾਜ਼ ਕਾਹਦੇ ਵਿੱਚ ਲੀਨ ਹੋ ਜਾਂਦੀ ਹੈ, ਹੇ ਪੰਡਤ?
ਤ੍ਰਿਕੁਟੀ ਸੰਧਿ ਮੈ ਪੇਖਿਆ; ਘਟ ਹੂ ਘਟ ਜਾਗੀ ॥
ਤਿੰਨਾਂ ਗੁਣਾਂ ਦੇ ਸੰਗਮ, ਸੰਸਾਰ ਵਿੱਚ ਮੈਂ ਸੁਆਮੀ ਨੂੰ ਵੇਖ ਲਿਆ ਹੈ। ਉਹ ਸਾਰਿਆਂ ਦਿਲਾਂ ਅੰਦਰ ਜਾਗ ਰਿਹਾ ਹੈ।
ਐਸੀ ਬੁਧਿ ਸਮਾਚਰੀ; ਘਟ ਮਾਹਿ ਤਿਆਗੀ ॥੨॥
ਹੁਣ, ਇਹੋ ਜਿਹੀ ਸਮਝ ਪ੍ਰਗਟ ਹੋ ਗਈ ਹੈ ਕਿ ਮੈਂ ਆਪਣੇ ਮਨ ਅੰਦਰ ਹੀ ਅਟੰਕ ਹੋ ਗਿਆ ਹਾਂ।
ਆਪੁ ਆਪ ਤੇ ਜਾਨਿਆ; ਤੇਜ ਤੇਜੁ ਸਮਾਨਾ ॥
ਆਪਣੇ ਆਪ ਨੂੰ ਸਮਝ ਲਿਆ ਹੈ ਅਤੇ ਮੇਰਾ ਪ੍ਰਕਾਸ਼ ਸਮੂਹ ਪ੍ਰਕਾਸ਼ ਵਿੱਚ ਲੀਨ ਹੋ ਗਿਆ ਹੈ।
ਕਹੁ ਕਬੀਰ, ਅਬ ਜਾਨਿਆ; ਗੋਬਿਦ ਮਨੁ ਮਾਨਾ ॥੩॥੧੧॥
ਕਬੀਰ ਜੀ ਆਖਦੇ ਹਨ, ਮੈਂ ਹੁਣ ਸ਼੍ਰਿਸ਼ਟੀ ਦੇ ਸੁਆਮੀ ਨੂੰ ਅਨੁਭਵ ਕਰ ਲਿਆ ਹੈ ਅਤੇ ਮੇਰੇ ਚਿੱਤ ਦੀ ਨਿਸ਼ਾ ਹੋ ਗਈ ਹੈ।