Raag Bilaval Bani Part 2
Raag Bilaval Bani Part 2
Raag Bilaval Bani Part 2
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸਤਿਗੁਰ ਕਰਿ ਦੀਨੇ; ਅਸਥਿਰ ਘਰ ਬਾਰ ॥ ਰਹਾਉ ॥
ਸੱਚੇ ਗੁਰਾਂ ਨੇ ਮੇਰੇ ਘਰ ਬਾਰੇ ਸਦੀਵੀਂ ਸਥਿਰ ਫਰ ਦਿੱਤਾ ਹੈ। ਠਹਿਰਾਉ।
ਜੋ ਜੋ ਨਿੰਦ ਕਰੈ ਇਨ ਗ੍ਰਿਹਨ ਕੀ; ਤਿਸੁ ਆਗੈ ਹੀ ਮਾਰੈ ਕਰਤਾਰ ॥੧॥
ਜੋ ਇਨ੍ਹਾਂ ਘਰਾਂ ਦੀ ਬਦਖੋਈ ਕਰਦਾ ਹੈ, ਉਸ ਦਾ ਬਰਬਾਦ ਹੋਣਾ ਸਿਰਜਣਹਾਰ ਨੇ ਪਹਿਲਾਂ ਤੋਂ ਹੀ ਲਿਖਿਆ ਹੋਇਆ ਹੈ।
ਨਾਨਕ ਦਾਸ ਤਾ ਕੀ ਸਰਨਾਈ; ਜਾ ਕੋ ਸਬਦੁ ਅਖੰਡ ਅਪਾਰ ॥੨॥੯॥੨੭॥
ਨਫਰ ਨਾਨਕ ਨੇ ਉਸ ਦੀ ਪਨਾਹ ਲਈ ਹੈ, ਜਿਸ ਦਾ ਹੁਕਮ ਅਟੱਲ ਅਤੇ ਅਨੰਤ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਤਾਪ ਸੰਤਾਪ ਸਗਲੇ ਗਏ; ਬਿਨਸੇ ਤੇ ਰੋਗ ॥
ਸਾਰੀਆਂ ਤਕਲੀਫਾਂ ਤੇ ਦਰਦਾਂ ਮਿਟ ਗਈਆਂ ਹਨ ਅਤੇ ਬੀਮਾਰੀਆਂ ਦੂਰ ਹੋ ਗਈਆਂ ਹਨ।
ਪਾਰਬ੍ਰਹਮਿ ਤੂ ਬਖਸਿਆ; ਸੰਤਨ ਰਸ ਭੋਗ ॥ ਰਹਾਉ ॥
ਪਰਮ ਪ੍ਰਭੂ ਨੇ ਤੈਨੂੰ ਮਾਫ ਕਰ ਦਿੱਤਾ ਹੈ। ਤੂੰ ਹੁਣ ਸੰਤਾਂ ਵਾਲੀਆਂ ਮੌਜ-ਬਹਾਰਾਂ ਮਾਣ। ਠਹਿਰਾਉ।
ਸਰਬ ਸੁਖਾ ਤੇਰੀ ਮੰਡਲੀ; ਤੇਰਾ ਮਨੁ ਤਨੁ ਆਰੋਗ ॥
ਸਾਰੇ ਆਰਾਮ ਤੇਰੀ ਸੰਗਤ ਅੰਦਰ ਉਤਪੰਨ ਹੋ ਜਾਂਦੇ ਹਨ ਅਤੇ ਨਵਾਂ ਨਰੋਆ ਹੈ ਤੇਰਾ ਹਿਰਦਾ ਤੇ ਸਰੀਰ।
ਗੁਨ ਗਾਵਹੁ ਨਿਤ ਰਾਮ ਕੇ; ਇਹ ਅਵਖਦ ਜੋਗ ॥੧॥
ਤੂੰ ਸਦੀਵ ਹੀ ਸੁਆਮੀ ਦੀਆਂ ਸਿਫਤਾਂ ਗਾਇਨ ਕਰ। ਕੇਵਲ ਇਹ ਕਾਰਗਰ ਦਵਾਈ ਹੈ।
ਆਇ ਬਸਹੁ ਘਰ ਦੇਸ ਮਹਿ; ਇਹ ਭਲੇ ਸੰਜੋਗ ॥
ਤੂੰ ਆ ਕੇ ਆਪਣੇ ਗ੍ਰਿਹ ਅਤੇ ਵਤਨ ਅੰਦਰ ਨਿਵਾਸ ਕਰ। ਸੁਲੱਖਣੇ ਹਨ ਇਹ ਦਿਹਾੜੇ।
ਨਾਨਕ ਪ੍ਰਭ ਸੁਪ੍ਰਸੰਨ ਭਏ; ਲਹਿ ਗਏ ਬਿਓਗ ॥੨॥੧੦॥੨੮॥
ਨਾਨਕ, ਪ੍ਰਭੂ ਤੇਰੇ ਨਾਲ ਪਰਮ ਪਰਸੰਨ ਹੋ ਗਿਆ ਹੈ ਅਤੇ ਸਾਰੇ ਵਿਛੋੜੇ ਮੁੱਕ ਗਏ ਹਨ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਕਾਹੂ ਸੰਗਿ ਨ ਚਾਲਹੀ, ਮਾਇਆ ਜੰਜਾਲ ॥
ਧਨ-ਦੌਲਤ ਦੇ ਪੇਚੀਦਾ ਪੁਆੜੇ ਕਿਸੇ ਦੇ ਭੀ ਨਾਲ ਨਹੀਂ ਜਾਂਦੇ।
ਊਠਿ ਸਿਧਾਰੇ ਛਤ੍ਰਪਤਿ, ਸੰਤਨ ਕੈ ਖਿਆਲ ॥ ਰਹਾਉ ॥
ਸਾਧੂਆਂ ਦੀ ਵੀਚਾਰ ਅਨੁਸਾਰ, ਸਖਤ ਤਾਜ ਦੇ ਸੁਆਮੀ ਭੀ ਖਾਲੀ ਹੱਥੀਂ ਉਠ ਕੇ ਟੁਰ ਜਾਂਦੇ ਹਨ। ਠਹਿਰਾਉ।
ਅਹੰਬੁਧਿ ਕਉ ਬਿਨਸਨਾ, ਇਹ ਧੁਰ ਕੀ ਢਾਲ ॥
ਹੰਕਾਰ ਤਬਾਹੀ ਦੀ ਜੜ੍ਹ ਹੈ। ਇਹ ਆਦਿ ਦੀ ਮਰਿਆਦਾ ਹੈ।
ਬਹੁ ਜੋਨੀ ਜਨਮਹਿ ਮਰਹਿ, ਬਿਖਿਆ ਬਿਕਰਾਲ ॥੧॥
ਜੋ ਭਿਆਨਕ ਪਾਪਾਂ ਅੰਦਰ ਗਲਤਾਨ ਹਨ, ਉਹ ਅਨੇਕਾਂ ਜੂਨੀਆਂ ਦੇ ਆਵਾਗਉਣ ਵਿੱਚ ਪੈਂਦੇ ਹਨ।
ਸਤਿ ਬਚਨ ਸਾਧੂ ਕਹਹਿ, ਨਿਤ ਜਪਹਿ ਗੁਪਾਲ ॥
ਸੰਤ, ਸੱਚੇ ਬਚਨ ਬਿਲਾਸ ਉਚਾਰਦੇ ਹਨ ਅਤੇ ਸਦਾ ਹੀ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ ਸੁਆਮੀ ਦਾ ਸਿਮਰਨ ਕਰਦੇ ਹਨ।
ਸਿਮਰਿ ਸਿਮਰਿ ਨਾਨਕ ਤਰੇ, ਹਰਿ ਕੇ ਰੰਗ ਲਾਲ ॥੨॥੧੧॥੨੯॥
ਵਾਹਿਗੁਰੂ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਹੇ ਨਾਨਕ, ਸਾਧੂ ਪਾਰ ਉਤਰ ਅਤੇ ਉਸ ਦੇ ਪ੍ਰੇਮ ਨਾਲ ਕਿਰਮਚੀ ਰੰਗੇ ਗਏ ਹਨ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸਹਜ ਸਮਾਧਿ ਅਨੰਦ ਸੂਖ; ਪੂਰੇ ਗੁਰਿ ਦੀਨ ॥
ਪੂਰਨ ਗੁਰਾਂ ਨੇ ਮੈਨੂੰ ਅਫੁਰ ਤਾੜੀ, ਖੁਸ਼ੀ ਅਤੇ ਆਰਾਮ ਪਰਦਾਨ ਕੀਤੇ ਹਨ।
ਸਦਾ ਸਹਾਈ ਸੰਗਿ ਪ੍ਰਭ; ਅੰਮ੍ਰਿਤ ਗੁਣ ਚੀਨ ॥ ਰਹਾਉ ॥
ਸੁਆਮੀ ਹਮੇਸ਼ਾਂ ਹੀ ਮੇਰਾ ਸਹਾਇਕ ਅਤੇ ਸਾਥੀ ਹੈ ਅਤੇ ਮੈਂ ਉਸ ਦੀਆਂ ਸੁਧਾ ਸਰੂਪ ਨੇਕੀਆਂ ਤੂੰ ਵਿਚਾਰਦਾ ਹਾਂ। ਠਹਿਰਾਉ।
ਜੈ ਜੈ ਕਾਰੁ ਜਗਤ੍ਰ ਮਹਿ; ਲੋਚਹਿ ਸਭਿ ਜੀਆ ॥
ਫਤਿਹ ਦੇ ਜੈਕਾਰੇ ਜਹਾਨ ਅੰਦਰ ਮੇਰਾ ਸੁਆਗਣ ਕਰਦੇ ਹਨ ਅਤੇ ਸਾਰੇ ਜੀਵ ਮੈਨੂੰ ਚਾਹੁਦੇ ਹਨ।
ਸੁਪ੍ਰਸੰਨ ਭਏ ਸਤਿਗੁਰ ਪ੍ਰਭੂ; ਕਛੁ ਬਿਘਨੁ ਨ ਥੀਆ ॥੧॥
ਰੱਬ ਰੂਪ ਸੱਚੇ ਗੁਰੂ ਮੇਰੇ ਨਾਲ ਪਰਮ ਪਰਸੰਨ ਹੋ ਗਏ ਹਨ। ਅਤੇ ਮੈਨੂੰ ਕੋਈ ਐਕੜ ਪੇਸ਼ ਨਹੀਂ ਆਉਂਦੀ।
ਜਾ ਕਾ ਅੰਗੁ ਦਇਆਲ ਪ੍ਰਭ; ਤਾ ਕੇ ਸਭ ਦਾਸ ॥
ਜਿਸ ਦਾ ਪੱਖ ਮਿਹਰਬਾਨ ਮਾਲਕ ਲੈ ਲੈਂਦ ਹੈ; ਹਰ ਕੋਈ ਉਸ ਦਾ ਸੇਵਕ ਬਣ ਜਾਂਦਾ ਹੈ।
ਸਦਾ ਸਦਾ ਵਡਿਆਈਆ; ਨਾਨਕ, ਗੁਰ ਪਾਸਿ ॥੨॥੧੨॥੩੦॥
ਹਮੇਸ਼ਾਂ ਤੇ ਹਮੇਸ਼ਾਂ ਲਈ ਹੇ ਨਾਨਕ! ਬਜ਼ੁਰਗੀਆਂ ਗੁਰਾਂ ਅੰਦਰ ਨਿਵਾਸ ਕਰਦੀਆਂ ਹਨ।
ਰਾਗੁ ਬਿਲਾਵਲੁ ਮਹਲਾ ੫ ਘਰੁ ੫ ਚਉਪਦੇ
ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ ਚਉਪਦੇ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ।
ਮ੍ਰਿਤ ਮੰਡਲ ਜਗੁ ਸਾਜਿਆ; ਜਿਉ ਬਾਲੂ ਘਰ ਬਾਰ ॥
ਸੁਆਮੀ ਨੇ ਇਹ ਨਾਸਵੰਤ ਸੰਸਾਰ ਲੋਕ, ਰੇਤੇ ਦੇ ਮਕਾਨ ਦੀ ਮਾਨਿੰਦ ਬਣਾਇਆ ਹੈ।
ਬਿਨਸਤ ਬਾਰ ਨ ਲਾਗਈ; ਜਿਉ ਕਾਗਦ ਬੂੰਦਾਰ ॥੧॥
ਪਾਣੀ ਨਾਲ ਗੱਚ ਗੱਲ ਹੋਏ ਕਾਗਜ ਦੀ ਤਰ੍ਹਾਂ ਇਸ ਦ ਨਾਸ ਹੋਣ ਨੂੰ ਚਿਰ ਨਹੀਂ ਲੱਗਦਾ।
ਸੁਨਿ ਮੇਰੀ ਮਨਸਾ, ਮਨੈ ਮਾਹਿ; ਸਤਿ ਦੇਖੁ ਬੀਚਾਰਿ ॥
ਮੇਰੀ ਗੱਲ ਸੁਣ, ਹੇ ਇਨਸਾਨ! ਸੱਚੇ ਸਾਹਿਬ ਨੂੰ ਆਪਣੇ ਹਿਰਦੇ ਅੰਦਰ ਵੇਖ ਅਤੇ ਵੀਚਾਰ।
ਸਿਧ ਸਾਧਿਕ ਗਿਰਹੀ ਜੋਗੀ; ਤਜਿ ਗਏ ਘਰ ਬਾਰ ॥੧॥ ਰਹਾਉ ॥
ਪੂਰਨ ਪੁਰਸ਼, ਅਭਿਆਸੀ, ਗ੍ਰਿਹਸਤੀ ਅਤੇ ਯੋਗੀ, ਆਪਣੇ ਘਰ ਘਾਟ ਤਿਆਗ ਕੇ ਟੁਰ ਗਏ ਹਨ। ਠਹਿਰਾਉ।
ਜੈਸਾ ਸੁਪਨਾ ਰੈਨਿ ਕਾ; ਤੈਸਾ ਸੰਸਾਰ ॥
ਜਿਸ ਤਰ੍ਹਾਂ ਦਾ ਰਾਤ ਦਾ ਸੁਫਨਾ ਉਸੇ ਤਰ੍ਹਾਂ ਦੀ ਹੈ ਇਹ ਛਿਨ-ਭੰਗਰ ਦੁਨੀਆ।
ਦ੍ਰਿਸਟਿਮਾਨ ਸਭੁ ਬਿਨਸੀਐ; ਕਿਆ ਲਗਹਿ ਗਵਾਰ? ॥੨॥
ਜੋ ਕੁਝ ਦਿਸ ਆਉਂਦਾ ਹ, ਸਮੂਹ ਹੀ ਤਬਾਹ ਹੋ ਜਾਏਗਾ। ਤੂੰ ਇਸ ਦੇ ਨਾਲ ਕਿਉਂ ਚਿਮੜਿਆ ਹੋਇਆ ਹੈ, ਹੇ ਮੂਰਖ!
ਕਹਾ ਸੁ ਭਾਈ ਮੀਤ ਹੈ? ਦੇਖੁ ਨੈਨ ਪਸਾਰਿ ॥
ਕਿਥੇ ਹਨ ਤੇਰੇ ਵੀਰ ਅਤੇ ਮਿੱਤ੍ਰ? ਆਪਣੀਆਂ ਅੱਖਾਂ-ਖੋਲ੍ਹ ਕੇ ਵੇਖ।
ਇਕਿ ਚਾਲੇ, ਇਕਿ ਚਾਲਸਹਿ; ਸਭਿ ਅਪਨੀ ਵਾਰ ॥੩॥
ਕਈ ਚਲੇ ਗਏ ਹਨ, ਕਈ ਚਲੇ ਜਾਣਗੇ, ਹਰ ਕੋਈ ਆਪਣੀ ਵਾਰੀ ਸਿਰ।
ਜਿਨ ਪੂਰਾ ਸਤਿਗੁਰੁ ਸੇਵਿਆ; ਸੇ ਅਸਥਿਰੁ ਹਰਿ ਦੁਆਰਿ ॥
ਜੋ ਪੂਰਨ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ, ਉਹ ਵਾਹਿਗੁਰੂ ਦੇ ਦਰ ਤੇ ਸਦੀਵੀਂ ਸਥਿਰ ਰਹਿੰਦੇ ਹਨ।
ਜਨੁ ਨਾਨਕੁ ਹਰਿ ਕਾ ਦਾਸੁ ਹੈ; ਰਖੁ ਪੈਜ ਮੁਰਾਰਿ ॥੪॥੧॥੩੧॥
ਨੌਕਰ ਨਾਨਕ ਵਾਹਿਗੁਰੂ ਦਾ ਨਫਰ ਹੈ। ਹੇ ਹੰਕਾਰ ਦੇ ਵੈਰੀ, ਸੁਆਮੀ! ਤੂੰ ਉਸ ਦੀ ਪਤਿ-ਆਬਰੂ ਰੱਖ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਲੋਕਨ ਕੀਆ ਵਡਿਆਈਆ; ਬੈਸੰਤਰਿ ਪਾਗਉ ॥
ਸੰਸਾਰ ਦੀਆਂ ਸ਼ਾਨੌਕਤਾਂ, ਮੈਂ ਅੱਗ ਵਿੱਚ ਪਾਉਂਦੀ ਹਾਂ।
ਜਿਉ ਮਿਲੈ ਪਿਆਰਾ ਆਪਨਾ; ਤੇ ਬੋਲ ਕਰਾਗਉ ॥੧॥
ਮੈਂ ਉਹ ਬਚਨ ਬਿਲਾਸ ਕਰਦੀ ਹਾਂ, ਜਿਨ੍ਹਾਂ ਦੁਆਰਾ ਮੇਰਾ ਪ੍ਰੀਤਮ ਆ ਕੇ ਮੈਨੂੰ ਮਿਲ ਪਵੇ।
ਜਉ ਪ੍ਰਭ ਜੀਉ ਦਇਆਲ ਹੋਇ; ਤਉ ਭਗਤੀ ਲਾਗਉ ॥
ਜਦ ਮਹਾਰਾਜ ਮਾਲਕ, ਮਿਹਰਬਾਨ ਹੋ ਜਾਂਦਾ ਹੈ ਤਦ ਮੈਂ ਉਸ ਦੀ ਟਹਿਲ ਸੇਵਾ ਅੰਦਰ ਜੁੜਦਾ ਹਾਂ।
ਲਪਟਿ ਰਹਿਓ ਮਨੁ ਬਾਸਨਾ; ਗੁਰ ਮਿਲਿ ਇਹ ਤਿਆਗਉ ॥੧॥ ਰਹਾਉ ॥
ਮੇਰੀ ਆਤਮਾ ਸੰਸਾਰੀ ਖਹਿਸ਼ਾਂ ਨਾਲ ਚਿਮੜੀ ਹੋਈ ਹੈ। ਗੁਰਾਂ ਨਾਲ ਮਿਲ ਕੇ ਮੈਂ ਇਨ੍ਹਾਂ ਸਾਰੀਆਂ ਨੂੰ ਛੱਡ ਦਿੱਤਾ ਹੈ। ਠਹਿਰਾਉ।
ਕਰਉ ਬੇਨਤੀ ਅਤਿ ਘਨੀ; ਇਹੁ ਜੀਉ ਹੋਮਾਗਉ ॥
ਆਪਣੇ ਪ੍ਰੀਤਮ ਅੱਗੇ ਮੈਂ ਬਹੁਤ ਹੀ ਜ਼ਿਆਦਾ ਪ੍ਰਾਰਥਨਾਂ ਕਰਦੀ ਹਾਂ ਤੇ ਆਪਣੀ ਇਹ ਆਤਮਾ ਉਸ ਨੂੰ ਭੇਟਾ ਕਰਦੀ ਹਾਂ।
ਅਰਥ ਆਨ ਸਭਿ ਵਾਰਿਆ; ਪ੍ਰਿਅ ਨਿਮਖ ਸੋਹਾਗਉ ॥੨॥
ਆਪਣੇ ਦਿਲਦਾਰ ਦੇ ਇਕ ਮੁਹਤ ਦੇ ਮਿਲਾਪ ਦੀ ਖਾਤਰ ਮੈਂ ਹੋਰ ਸਾਰੇ ਪਦਾਰਥ ਕੁਰਬਾਨ ਕਰਦੀ ਹਾਂ।
ਪੰਚ ਸੰਗੁ ਗੁਰ ਤੇ ਛੁਟੇ; ਦੋਖ ਅਰੁ ਰਾਗਉ ॥
ਗੁਰਾਂ ਦੇ ਰਾਹੀਂ ਮੈਂ ਪੰਜੇ ਪਾਪਾਂ ਅਤੇ ਘਿਰਣਾ ਤੇ ਮੌਹ ਦੀ ਸੰਗਤ ਤੋਂ ਖਲਾਸੀ ਪਾ ਗਈ ਹਾਂ।
ਰਿਦੈ ਪ੍ਰਗਾਸੁ ਪ੍ਰਗਟ ਭਇਆ; ਨਿਸਿ ਬਾਸੁਰ ਜਾਗਉ ॥੩॥
ਮੇਰੇ ਪ੍ਰਕਾਸ਼ਵਾਨ ਹਿਰਦੇ ਅੰਦਰ ਪ੍ਰਭੂ ਜਾਹਰ ਹੋ ਗਿਆ ਹੈ ਅਤੇ ਰਾਤ ਦਿਨ ਮੈਂ ਜਾਗਦੀ ਰਹਿੰਦੀ ਹਾਂ।
ਸਰਣਿ ਸੋਹਾਗਨਿ ਆਇਆ; ਜਿਸੁ ਮਸਤਕਿ ਭਾਗਉ ॥
ਕੇਵਲ ਉਹ ਹੀ ਪ੍ਰਭੂ ਦੀ ਸੱਚੀ ਪਤਨੀ ਵੱਜੋਂ ਉਸ ਦੀ ਪਨਾਹ ਲੋੜਦੀ ਹੈ, ਜਿਸ ਦੇ ਮੱਥੇ ਉਤੇ ਚੰਗੇ ਭਾਗ ਲਿਖੇ ਹੋਏ ਹਨ।
ਕਹੁ ਨਾਨਕ, ਤਿਨਿ ਪਾਇਆ; ਤਨੁ ਮਨੁ ਸੀਤਲਾਗਉ ॥੪॥੨॥੩੨॥
ਗੁਰੂ ਜੀ ਆਖਦੇ ਹਨ, ਇਸ ਤਰ੍ਹਾਂ ਉਹ ਆਪਣੇ ਪਤੀ ਨੂੰ ਪਾ ਲੈਂਦੀ ਹੈ ਅਤੇ ਉਸ ਦੀ ਦੇਹ ਅਤੇ ਆਤਮਾ ਸ਼ਾਂਤ ਹੋ ਜਾਂਦੇ ਹਨ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਲਾਲ ਰੰਗੁ ਤਿਸ ਕਉ ਲਗਾ; ਜਿਸ ਕੇ ਵਡਭਾਗਾ ॥
ਜੋ ਪਰਮ ਚੰਗੇ ਨਸੀਬਾਂ ਵਾਲਾ ਹੈ, ਉਹ ਹੀ ਪ੍ਰੀਤਮ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ।
ਮੈਲਾ ਕਦੇ ਨ ਹੋਵਈ; ਨਹ ਲਾਗੈ ਦਾਗਾ ॥੧॥
ਇਹ ਰੰਗ ਕਦੇ ਭੀ ਗੰਦਾ ਨਹੀਂ ਹੁੰਦਾ, ਨਾਂ ਹੀ ਇਸ ਨੂੰ ਕੋਈ ਧੱਬਾ ਲੱਗਦਾ ਹੈ।
ਪ੍ਰਭੁ ਪਾਇਆ ਸੁਖਦਾਈਆ; ਮਿਲਿਆ ਸੁਖ ਭਾਇ ॥
ਉਹ ਆਪਣੇ ਆਰਾਮ ਦੇਣਦਾਰ ਸਾਹਿਬ ਨੂੰ ਪਾ ਲੈਂਦਾ ਹੈ ਅਤੇ ਸੁਭਾਵਕ ਹੀ ਉਸ ਦੇ ਨਾਲ ਮਿਲ ਜਾਂਦਾ ਹੈ।
ਸਹਜਿ ਸਮਾਨਾ ਭੀਤਰੇ; ਛੋਡਿਆ ਨਹ ਜਾਇ ॥੧॥ ਰਹਾਉ ॥
ਸਾਹਿਬ ਉਸ ਦੀ ਆਤਮਾ ਅੰਦਰ ਰਮ ਜਾਂਦਾ ਹੈ ਅਤੇ ਤਦ ਉਹ ਉਸ ਨੂੰ ਛੱਡ ਨਹੀਂ ਸਕਦਾ। ਠਹਿਰਾਉ।
ਜਰਾ ਮਰਾ ਨਹ ਵਿਆਪਈ; ਫਿਰਿ ਦੂਖੁ ਨ ਪਾਇਆ ॥
ਬੁਢੇਪਾ ਤੇ ਮੌਤ ਉਸ ਨੂੰ ਪੋਹ ਨਹੀਂ ਸਕਦੇ ਅਤੇ ਉਹ ਮੁੜ ਕੇ ਤਕਲੀਫ ਨਹੀਂ ਉਠਾਉਂਦਾ।
ਪੀ ਅੰਮ੍ਰਿਤੁ ਆਘਾਨਿਆ; ਗੁਰਿ ਅਮਰੁ ਕਰਾਇਆ ॥੨॥
ਪ੍ਰਭੂ ਦੇ ਸੁਧਾਰਸ ਨੂੰ ਪਾਨ ਕਰ ਕੇ ਉਹ ਤ੍ਰਿਪਤ ਹੋ ਜਾਂਦਾ ਹੈ। ਅਤੇ ਗੁਰੂ ਜੀ ਉਸ ਨੂੰ ਅਬਿਨਾਸੀ ਕਰ ਦਿੰਦੇ ਹਨ।
ਸੋ ਜਾਨੈ ਜਿਨਿ ਚਾਖਿਆ; ਹਰਿ ਨਾਮੁ ਅਮੋਲਾ ॥
ਕੇਵਲ ਉਹ ਹੀ ਜੋ ਅਮੋਲਕ ਨਾਮ ਨੂੰ ਚੱਖਦਾ ਹੈ, ਇਸ ਦੇ ਸੁਆਦ ਨੂੰ ਜਾਣਦਾ ਹੈ।
ਕੀਮਤਿ ਕਹੀ ਨ ਜਾਈਐ; ਕਿਆ ਕਹਿ ਮੁਖਿ ਬੋਲਾ? ॥੩॥
ਇਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ ਮੈਂ ਆਪਣੇ ਮੂੰਹ ਤੋਂ ਕੀ ਆਖਾਂ ਤੇ ਉਚਾਰਨ ਕਰਾਂ?
ਸਫਲ ਦਰਸੁ ਤੇਰਾ ਪਾਰਬ੍ਰਹਮ; ਗੁਣ ਨਿਧਿ ਤੇਰੀ ਬਾਣੀ ॥
ਫਲਦਾਇਕ ਹੈ ਤੇਰਾ ਦਰਸ਼ਨ, ਹੇ ਸ਼ਰੋਮਣੀ ਸਾਹਿਬ! ਅਤੇ ਨੇਕੀਆਂ ਦਾ ਖਜਾਨਾਂ ਹੈ ਤੇਰੀ ਗੁਰਬਾਣੀ!
ਪਾਵਉ ਧੂਰਿ ਤੇਰੇ ਦਾਸ ਕੀ; ਨਾਨਕ ਕੁਰਬਾਣੀ ॥੪॥੩॥੩੩॥
ਮੈਨੂੰ ਆਪਣੇ ਗੋਲੇ ਦੇ ਪੈਰਾਂ ਦੀ ਖਾਕ ਪਰਦਾਨ ਕਰ, ਹੇ ਪ੍ਰਭੂ! ਮੈਂ ਤੇਰੇ ਉਤੋਂ ਬਲਿਹਾਰਨੇ ਜਾਂਦਾ ਹਾਂ, ਗੁਰੂ ਜੀ ਆਖਦੇ ਹਨ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਰਾਖਹੁ ਅਪਨੀ ਸਰਣਿ ਪ੍ਰਭ! ਮੋਹਿ ਕਿਰਪਾ ਧਾਰੇ ॥
ਮੇਰੇ ਮਾਲਕ ਮਿਹਰਬਾਨੀ ਕਰ ਕੇ ਮੈਨੂੰ ਆਪਣੀ ਪਨਾਹ ਵਿੱਚ ਰੱਖ,
ਸੇਵਾ ਕਛੂ ਨ ਜਾਨਊ; ਨੀਚੁ ਮੂਰਖਾਰੇ ॥੧॥
ਮੈਨੂੰ ਤੇਰੀ ਚਾਕਰੀ ਕਮਾਉਣੀ ਨਹੀਂ ਆਉਂਦੀ, ਕਿਉਂਕਿ ਮੈਂ ਅਧਮ ਮੂਰਖ ਹਾਂ।
ਮਾਨੁ ਕਰਉ ਤੁਧੁ ਊਪਰੇ; ਮੇਰੇ ਪ੍ਰੀਤਮ ਪਿਆਰੇ! ॥
ਮੈਂ ਤੇਰੇ ਉਤੇ ਫਖਰ ਕਰਦਾ ਹਾਂ, ਹੇ ਮੇਰੇ ਲਾਡਲੇ ਦਿਲਬਰ!
ਹਮ ਅਪਰਾਧੀ, ਸਦ ਭੂਲਤੇ; ਤੁਮ੍ਹ੍ਹ ਬਖਸਨਹਾਰੇ ॥੧॥ ਰਹਾਉ ॥
ਮੈਂ ਪਾਪੀ ਹਾਂ ਅਤੇ ਹਮੇਸ਼ਾਂ ਗਲਤੀਆਂ ਕਰਦਾ ਹਾਂ। ਤੂੰ ਸਦੀਵ ਹੀ ਮੈਨੂੰ ਮਾਫੀ ਦੇਣਹਾਰ ਹੈ। ਠਹਿਰਾਉ।
ਹਮ ਅਵਗਨ ਕਰਹ ਅਸੰਖ ਨੀਤਿ; ਤੁਮ੍ਹ੍ਹ ਨਿਰਗੁਨ ਦਾਤਾਰੇ ॥
ਮੈਂ ਹਰ ਰੋਜ਼ ਅਣਗਿਣਤ ਹੀ ਪਾਪ ਕਮਾਉਂਦਾ ਹਾਂ ਅਤੇ ਤੂੰ ਮੈਂ ਗੁਣ-ਵਿਹੂਣ ਦਾ ਸਖੀ-ਸੁਆਮੀ ਹੈਂ।
ਦਾਸੀ ਸੰਗਤਿ, ਪ੍ਰਭੂ ਤਿਆਗਿ; ਏ ਕਰਮ ਹਮਾਰੇ ॥੨॥
ਤੈਨੂੰ ਛੱਡ ਕੇ, ਹੇ ਸੁਆਮੀ! ਮੇਰਾ, ਤੇਰੀ ਗੋਲੀ, ਮਾਇਆ ਨਾਲ ਮੇਲ-ਮਿਲਾਪ ਹੈ। ਇਹੋ ਜਿਹੇ ਹਨ ਮੇਰੇ ਅਮਲ।
ਤੁਮ੍ਹ੍ਹ ਦੇਵਹੁ ਸਭੁ ਕਿਛੁ, ਦਇਆ ਧਾਰਿ; ਹਮ ਅਕਿਰਤਘਨਾਰੇ ॥
ਆਪਣੀ ਕਿਰਪਾ ਕਰ ਕੇ ਤੂੰ ਮੈਂ ਨਾਂ-ਸ਼ੁਕਰੇ ਨੂੰ ਹਰ ਵਸਤੂ ਪ੍ਰਦਾਨ ਕਰਦਾ ਹੈ।
ਲਾਗਿ ਪਰੇ ਤੇਰੇ ਦਾਨ ਸਿਉ; ਨਹ ਚਿਤਿ ਖਸਮਾਰੇ ॥੩॥
ਮੈਂ ਤੇਰੀਆਂ ਦਾਤਾਂ ਨਾਲ ਚਿਮੜ ਗਿਆ ਹਾਂ ਅਤੇ ਤੈਨੂੰ ਚੇਤੇ ਨਹੀਂ ਕਰਦਾ, ਹੇ ਮੇਰੇ ਮਾਲਕ!
ਤੁਝ ਤੇ ਬਾਹਰਿ ਕਿਛੁ ਨਹੀ; ਭਵ ਕਾਟਨਹਾਰੇ! ॥
ਹੇ ਜਨਮ-ਮਰਨ ਮੇਟਣ ਵਾਲੇ! ਤੇਰੇ ਬਗੈਰ ਹੋਰ ਕੋਈ ਨਹੀਂ।
ਕਹੁ ਨਾਨਕ, ਸਰਣਿ ਦਇਆਲ ਗੁਰ! ਲੇਹੁ ਮੁਗਧ ਉਧਾਰੇ ॥੪॥੪॥੩੪॥
ਗੁਰੂ ਜੀ ਆਖਦੇ ਹਨ, ਮੈਂ ਮੇਰੀ ਓਟ ਟਿਕਾਈ ਹੈ, ਹੇ ਮਇਆਵਾਨ ਗੁਰਦੇਵ! ਤੂੰ ਮੈਂ ਮੂਰਖ ਦਾ ਪਾਰ ਉਤਾਰਾ ਕਰ ਦੇ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਦੋਸੁ ਨ ਕਾਹੂ ਦੀਜੀਐ; ਪ੍ਰਭੁ ਅਪਨਾ ਧਿਆਈਐ ॥
ਤੂੰ ਕਿਸੇ ਤੇ ਇਲਜ਼ਾਮ ਨਾਂ ਲਾ ਅਤੇ ਆਪਣੇ ਸੁਆਮੀ ਦਾ ਸਿਮਰਨ ਕਰ।
ਜਿਤੁ ਸੇਵਿਐ ਸੁਖੁ ਹੋਇ ਘਨਾ; ਮਨ ਸੋਈ ਗਾਈਐ ॥੧॥
ਹੇ ਮੇਰੀ ਜਿੰਦੜੀਏ! ਤੂੰ ਉਸ ਦਾ ਜੱਸ ਗਾਇਨ ਕਰ, ਜਿਸ ਦੀ ਘਾਲ ਕਮਾਉਣ ਦੁਆਰਾ ਬਹੁਤੀ ਖੁਸ਼ੀ ਪ੍ਰਾਪਤ ਹੁੰਦੀ ਹੈ।
ਕਹੀਐ ਕਾਇ ਪਿਆਰੇ! ਤੁਝੁ ਬਿਨਾ ॥
ਹੇ ਮੇਰੇ ਪ੍ਰੀਤਮਾਂ! ਤੇਰੇ ਬਗੈਰ, ਮੈਂ ਹੋਰ ਕਿਸੇ ਕੋਲ ਮਾਫੀ ਮੰਗਾਂ?
ਤੁਮ੍ਹ੍ਹ ਦਇਆਲ ਸੁਆਮੀ; ਸਭ ਅਵਗਨ ਹਮਾ ॥੧॥ ਰਹਾਉ ॥
ਤੂੰ ਮੇਰੇ ਮਿਹਰਬਾਨ ਮਾਲਕ ਹੈਂ। ਮੇਰੇ ਵਿੱਚ ਸਾਰੀਆਂ ਬੁਰਿਆਈਆਂ ਹਨ। ਠਹਿਰਾਉ।
ਜਿਉ ਤੁਮ੍ਹ੍ਹ ਰਾਖਹੁ, ਤਿਉ ਰਹਾ; ਅਵਰੁ ਨਹੀ ਚਾਰਾ ॥
ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈ ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਹੋਰ ਕੋਈ ਹੀਲਾ ਨਹੀਂ।
ਨੀਧਰਿਆ ਧਰ ਤੇਰੀਆ; ਇਕ ਨਾਮ ਅਧਾਰਾ ॥੨॥
ਨਿਆਸਰਿਆਂ ਦਾ, ਹੇ ਸਾਈਂ! ਸਿਰਫ ਤੂੰ ਹੀ ਆਸਰਾ ਹੈਂ, ਕੇਵਲ ਤੇਰਾ ਨਾਮ ਹੀ ਮੇਰਾ ਅਹਾਰ ਹੈ।
ਜੋ ਤੁਮ੍ਹ੍ਹ ਕਰਹੁ ਸੋਈ ਭਲਾ; ਮਨਿ ਲੇਤਾ, ਮੁਕਤਾ ॥
ਜੋ ਕੁਛ ਭੀ ਤੂੰ ਕਰਦਾ ਹੈਂ, ਜਿਹੜਾ ਉਸ ਨੂੰ ਚੰਗਾ ਜਾਣ ਕੇ ਸਵੀਕਾਰ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ।
ਸਗਲ ਸਮਗ੍ਰੀ ਤੇਰੀਆ; ਸਭ ਤੇਰੀ ਜੁਗਤਾ ॥੩॥
ਸਮੂਹ ਰਚਨਾ ਤੇਰੀ ਮਲਕੀਅਤ ਹੈ ਅਤੇ ਸਾਰੇ ਹੀ ਤੇਰੀ ਹਕੂਮਤ ਦੇ ਅਧੀਨ ਹਨ।
ਚਰਨ ਪਖਾਰਉ ਕਰਿ ਸੇਵਾ; ਜੇ ਠਾਕੁਰ ਭਾਵੈ ॥
ਜੇਕਰ ਤੈਨੂੰ ਚੰਗਾ ਲੱਗੇ, ਹੇ ਪ੍ਰਭੂ! ਮੈਂ ਤੇਰੇ ਪੈਰ ਧੌਵਾਂਗਾ ਅਤੇ ਸੇਵਾ ਟਹਿਲ ਕਮਾਵਾਂਗਾ।
ਹੋਹੁ ਕ੍ਰਿਪਾਲ ਦਇਆਲ ਪ੍ਰਭ; ਨਾਨਕੁ ਗੁਣ ਗਾਵੈ ॥੪॥੫॥੩੫॥
ਤੂੰ ਦਇਆਵਾਨ ਹੋ, ਹੇ ਮਿਹਰਬਾਨ ਮਾਲਕ! ਤਾਂ ਜੋ ਨਾਨਕ ਸਦਾ ਹੀ ਤੇਰੀ ਸਿਫ਼ਤ-ਸ਼ਲਾਘਾ ਗਾਇਨ ਕਰੇ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਮਿਰਤੁ ਹਸੈ ਸਿਰ ਊਪਰੇ; ਪਸੂਆ ਨਹੀ ਬੂਝੈ ॥
ਮੌਤ ਬੰਦੇ ਨੂੰ ਮੂੰਡ ਉਤੇ ਹੱਸਦੀ ਹੈ, ਪ੍ਰੰਤੂ ਡੰਗਰ ਇਸ ਨੂੰ ਨਹੀਂ ਸਮਝਦਾ।
ਬਾਦ ਸਾਦ ਅਹੰਕਾਰ ਮਹਿ; ਮਰਣਾ ਨਹੀ ਸੂਝੈ ॥੧॥
ਬਖੇੜਿਆਂ, ਸੁਆਦਾਂ ਅਤੇ ਹੰਗਤਾ ਅੰਦਰ ਫਾਥਾ ਹੋਇਆ ਉਹ ਮੌਤ ਦਾ ਖਿਆਲ ਹੀ ਨਹੀਂ ਕਰਦਾ।
ਸਤਿਗੁਰੁ ਸੇਵਹੁ ਆਪਨਾ; ਕਾਹੇ ਫਿਰਹੁ ਅਭਾਗੇ ॥
ਆਪਣੇ ਸੱਚੇ ਗੁਰਾਂ ਦੀ ਟਹਿਲ ਸੇਵਾ ਕਮਾ। ਤੂੰ ਐਵੇਂ ਕਿਉਂ ਭਟਕਦਾ ਫਿਰਦਾ ਹੈ, ਹੇ ਨਿਕਰਮਣਜੀਵ?
ਦੇਖਿ ਕਸੁੰਭਾ ਰੰਗੁਲਾ; ਕਾਹੇ ਭੂਲਿ ਲਾਗੇ ॥੧॥ ਰਹਾਉ ॥
ਸੋਹਣੇ ਕਸੁੰਭੇ ਦੇ ਫੁੱਲ ਨੂੰ ਵੇਖ ਕੇ ਤੂੰ ਇਸ ਨਾਲ ਜੁੜਨ ਦੀ ਕਿਉਂ ਗਲਤੀ ਕਰਦਾ ਹੇ? ਠਹਿਰਾਉ।
ਕਰਿ ਕਰਿ ਪਾਪ ਦਰਬੁ ਕੀਆ; ਵਰਤਣ ਕੈ ਤਾਈ ॥
ਪਾਪ ਕਮਾ ਕਮਾ ਕੇ ਤੂੰ ਖਰਚਣ ਲਈ ਮਾਲ ਧਨ ਇਕੱਤਰ ਕੀਤਾ ਹੈ।
ਮਾਟੀ ਸਿਉ ਮਾਟੀ ਰਲੀ; ਨਾਗਾ ਉਠਿ ਜਾਈ ॥੨॥
ਤੇਰੀ ਮਿੱਟੀ, ਮਿੱਟੀ ਨਾਲ ਮਿਲ ਜਾਏਗੀ ਅਤੇ ਤੂੰ ਨੰਗ-ਧੜੰਗਾ ਟੁਰ ਜਾਏਗਾ।
ਜਾ ਕੈ ਕੀਐ ਸ੍ਰਮੁ ਕਰੈ; ਤੇ ਬੈਰ ਬਿਰੋਧੀ ॥
ਜਿਨ੍ਹਾਂ ਦੀ ਖਾਤਿਰ ਤੂੰ ਮਿਹਨਤ ਮੁਸ਼ੱਕਤ ਕਰਦਾ ਹੈ, ਉਨ੍ਹਾਂ ਦੀ ਤੇਰੇ ਨਾਲ ਅਣਬਣ ਅਤੇ ਦੁਸ਼ਮਣੀ ਹੈ।
ਅੰਤ ਕਾਲਿ ਭਜਿ ਜਾਹਿਗੇ; ਕਾਹੇ ਜਲਹੁ ਕਰੋਧੀ ॥੩॥
ਅਖੀਰ ਦੇ ਵੇਲੇ ਉਹ ਤੇਰੇ ਕੋਲੋਂ ਦੋੜ ਜਾਣਗੇ ਤੇ ਉਨ੍ਹਾਂ ਦੇ ਲਈ ਕਿਉਂ ਸੜਦਾ-ਬਲਦਾ ਹੈ? ਹੇ ਇਨਸਾਨ!
ਦਾਸ ਰੇਣੁ ਸੋਈ ਹੋਆ; ਜਿਸੁ ਮਸਤਕਿ ਕਰਮਾ ॥
ਕੇਵਲ ਉਹ ਹੀ ਸਾਹਿਬ ਦੇ ਗੋਲੇ ਦੇ ਪੈਰਾਂ ਦੀ ਧੂੜ ਹੁੰਦਾ ਹੈ, ਜਿਸ ਦੇ ਮੱਥੇ ਉਤੇ ਐਸੀ ਪ੍ਰਾਲਭਧ ਲਿਖੀ ਹੋਈ ਹੈ।
ਕਹੁ ਨਾਨਕ, ਬੰਧਨ ਛੁਟੇ; ਸਤਿਗੁਰ ਕੀ ਸਰਨਾ ॥੪॥੬॥੩੬॥
ਗੁਰੂ ਜੀ ਫੁਰਮਾਉਂਦੇ ਹਨ, ਸੱਚੇ ਗੁਰਾਂ ਦੀ ਸ਼ਰਣਾਗਤ ਵਿੱਚ ਪ੍ਰਾਣੀ ਬੇੜੀਆਂ ਤੋਂ ਖਲਾਸੀ ਪਾ ਜਾਂਦਾ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਪਿੰਗੁਲ, ਪਰਬਤ ਪਾਰਿ ਪਰੇ; ਖਲ ਚਤੁਰ ਬਕੀਤਾ ॥
ਲੰਗੜਾ ਪਹਾੜ ਤੋਂ ਪਾਰ ਹੋ ਜਾਂਦਾ ਹੈ, ਬੁੱਧੂ ਸਿਆਣਾ ਪੁਰਸ਼ ਹੋ ਜਾਂਦਾ ਹੈ,
ਅੰਧੁਲੇ, ਤ੍ਰਿਭਵਣ ਸੂਝਿਆ; ਗੁਰ ਭੇਟਿ ਪੁਨੀਤਾ ॥੧॥
ਅਤੇ ਅੰਨ੍ਹਾਂ ਆਦਮੀ ਤਿੰਨਾਂ ਹੀ ਜਹਾਨਾਂ ਨੂੰ ਵੇਖ ਲੈਂਦਾ ਹੈ, ਪਵਿੱਤਰ ਗੁਰਾਂ ਨਾਲ ਮਿਲ ਪੈਂਣ ਦੁਆਰਾ।
ਮਹਿਮਾ ਸਾਧੂ ਸੰਗ ਕੀ; ਸੁਨਹੁ ਮੇਰੇ ਮੀਤਾ! ॥
ਤੁਸੀਂ ਸਤਿ ਸੰਗਤ ਦੀ ਵਡਿਆਈ ਸ੍ਰਵਣ ਕਰੋ, ਹੇ ਮੇਰੇ ਮਿੱਤਰੋ!
ਮੈਲੁ ਖੋਈ, ਕੋਟਿ ਅਘ ਹਰੇ; ਨਿਰਮਲ ਭਏ ਚੀਤਾ ॥੧॥ ਰਹਾਉ ॥
ਗੰਦਗੀ ਧੋਤੀ ਜਾਂਦੀ ਹੈ, ਕ੍ਰੋੜਾਂ ਹੀ ਪਾਪ ਦੂਰ ਹੋ ਜਾਂਦੇ ਹਨ ਅਤੇ ਆਤਮਾ ਪਵਿੱਤਰ ਹੋ ਜਾਂਦੀ ਹੈ। ਠਹਿਰਾਉ।
ਐਸੀ ਭਗਤਿ ਗੋਵਿੰਦ ਕੀ; ਕੀਟਿ ਹਸਤੀ ਜੀਤਾ ॥
ਇਹੋ ਜਿਹੀ ਹੈ ਪ੍ਰੇਮਮਈ ਸੇਵਾ ਸ਼੍ਰਿਸ਼ਟੀ ਦੇ ਸੁਆਮੀ ਦੀ ਕਿ ਕੀੜੀ ਹਾਥੀ ਉਤੇ ਜਿੱਤ ਪਰਾਪਤ ਕਰ ਨੈਂਦੀ ਹੈ।
ਜੋ ਜੋ ਕੀਨੋ ਆਪਨੋ; ਤਿਸੁ ਅਭੈ ਦਾਨੁ ਦੀਤਾ ॥੨॥
ਜਿਸ ਕਿਸੇ ਨੂੰ ਪ੍ਰਭੂ ਆਪਣਾ ਨਿੱਜ ਦਾ ਬਣਾ ਲੈਂਦਾ ਹੈ; ਉਸ ਨੂੰ ਉਹ ਨਿਰਭੈਤਾ ਦੀ ਦਾਤ ਬਖਸ਼ ਦਿੰਦਾ ਹੈ।
ਸਿੰਘੁ ਬਿਲਾਈ ਹੋਇ ਗਇਓ; ਤ੍ਰਿਣੁ ਮੇਰੁ ਦਿਖੀਤਾ ॥
ਉਸ ਲਈ ਸ਼ੇਰ ਇਕ ਬਿੱਲੀ ਬਣ ਜਾਂਦਾ ਹੈ ਅਤੇ ਪਹਾੜ ਇਕ ਘਾਅ ਦੀ ਤਿੜ ਦਿੱਸਦਾ ਹੈ।
ਸ੍ਰਮੁ ਕਰਤੇ ਦਮ ਆਢ ਕਉ; ਤੇ ਗਨੀ ਧਨੀਤਾ ॥੩॥
ਜੋ ਇਕ ਅੱਧੀ ਕਉਡੀ ਦੇ ਲਈ ਭੀ ਮੁਸ਼ੱਕਰ ਕਰਦੇ ਸਨ, ਉਹ ਦੌਲਤਮੰਦ ਗਿਣੇ ਜਾਂਦੇ ਹਨ।
ਕਵਨ ਵਡਾਈ ਕਹਿ ਸਕਉ? ਬੇਅੰਤ ਗੁਨੀਤਾ ॥
ਮੈਂ ਤੇਰੀਆਂ ਕਿਹੜੀਆ ਸਿਫਤਾਂ ਵਰਣਨ ਕਰ ਸਕਦਾ ਹਾਂ, ਹੇ ਤੂੰ ਅਨੰਤ ਬਜ਼ੁਰਗੀਆਂ ਵਾਲੇ!
ਕਰਿ ਕਿਰਪਾ, ਮੁਹਿ ਨਾਮੁ ਦੇਹੁ; ਨਾਨਕ ਦਰ ਸਰੀਤਾ ॥੪॥੭॥੩੭॥
ਹੇ ਨਾਨਕ! ਮਿਹਰ ਧਾਰ ਕੇ ਮੈਨੂੰ ਆਪਣਾ ਨਾਮ ਬਖਸ਼, ਮੈਂ ਜੋ ਤੇਰੇ ਦਰਸ਼ਨ ਤੋਂ ਵਾਝਿਆ ਹੋਇਆ ਹਾਂ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਅਹੰਬੁਧਿ ਪਰਬਾਦ ਨੀਤ; ਲੋਭ ਰਸਨਾ ਸਾਦਿ ॥
ਪ੍ਰਾਣੀ ਹਮੇਸ਼ਾਂ ਹੰਕਾਰ, ਝਗੜੇ, ਲਾਲਚ ਅਤੇ ਜੀਭ ਦੇ ਸੁਆਦ ਅੰਦਰ ਗਲਤਾਨ ਰਹਿੰਦਾ ਹੈ।
ਲਪਟਿ ਕਪਟਿ ਗ੍ਰਿਹਿ ਬੇਧਿਆ; ਮਿਥਿਆ ਬਿਖਿਆਦਿ ॥੧॥
ਮੁੱਢ ਤੋਂ ਹੀ ਉਹ ਠੱਗੀ-ਬੱਗੀ, ਵਲਛਲ, ਕਬੀਲਦਾਰੀ ਅਤੇ ਕੂੜੇ ਪਾਪਾਂ ਅੰਦਰ ਫਾਥਾ ਹੋਇਆ ਹੈ।
ਐਸੀ ਪੇਖੀ ਨੇਤ੍ਰ ਮਹਿ; ਪੂਰੇ ਗੁਰ ਪਰਸਾਦਿ ॥
ਪੂਰਨ ਗੁਰਾਂ ਦੀ ਦਇਆ ਦੁਆਰਾ ਮੇਰੀਆਂ ਅੱਖਾਂ ਨੇ ਇਸ ਤਰ੍ਹਾਂ ਵੇਖ ਲਿਆ ਹੈ,
ਰਾਜ ਮਿਲਖ ਧਨ ਜੋਬਨਾ; ਨਾਮੈ ਬਿਨੁ ਬਾਦਿ ॥੧॥ ਰਹਾਉ ॥
ਕਿ ਨਾਮ ਦੇ ਬਗੈਰ ਪਾਤਿਸ਼ਾਹੀ, ਜਾਇਦਾਦ, ਮਾਲ-ਦੌਲਤ ਅਤੇ ਜੁਆਨੀ ਸਭ ਫਜ਼ੂਲ ਹਨ। ਠਹਿਰਾਉ।
ਰੂਪ ਧੂਪ ਸੋਗੰਧਤਾ; ਕਾਪਰ ਭੋਗਾਦਿ ॥
ਸੁੰਦਰ ਵਸਤੂਆਂ, ਅੱਤਰ, ਖੁਸ਼ਬੂਆਂ ਬਸਤਰ ਅਤੇ ਭੋਜਨ,
ਮਿਲਤ ਸੰਗਿ ਪਾਪਿਸਟ ਤਨ; ਹੋਏ ਦੁਰਗਾਦਿ ॥੨॥
ਮਹਾਨ ਪਾਪੀ ਦੇ ਸਰੀਰ ਨਾਲ ਮਿਲ ਕੇ ਬਦਬੂਦਾਰ ਹੋ ਜਾਂਦੇ ਹਨ।
ਫਿਰਤ ਫਿਰਤ ਮਾਨੁਖੁ ਭਇਆ; ਖਿਨ ਭੰਗਨ, ਦੇਹਾਦਿ ॥
ਭਟਕਦਾ ਤੇ ਭਰਮਦਾ ਹੋਇਆ, ਉਹ ਇਨਸਾਨ ਬਣ ਜਾਂਦਾ ਹੈ ਅਤੇ ਨਿਮੱਖ ਵਿੱਚ ਨਾਸ ਹੋਣ ਵਾਲੀ ਹੈ ਉਸ ਦੀ ਇਹ ਦੇਹ।
ਇਹ ਅਉਸਰ ਤੇ ਚੂਕਿਆ; ਬਹੁ ਜੋਨਿ ਭ੍ਰਮਾਦਿ ॥੩॥
ਇਸ ਮੌਕੇ ਨੂੰ ਗੁਆ ਕੇ, ਉਹ ਅਨੇਕਾਂ ਜੂਨੀਆਂ ਅੰਦਰ ਚੱਕਰ ਕੱਟਦਾ ਹੈ।
ਪ੍ਰਭ ਕਿਰਪਾ ਤੇ ਗੁਰ ਮਿਲੇ; ਹਰਿ ਹਰਿ ਬਿਸਮਾਦ ॥
ਸੁਆਮੀ ਦੀ ਦਇਆ ਦੁਆਰਾ ਗੁਰਾਂ ਨੂੰ ਮਿਲ ਕੇ ਪ੍ਰਾਣੀ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਅਤੇ ਅਦਭੁਤ ਅਵਸਥਾ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
ਸੂਖ ਸਹਜ ਨਾਨਕ ਅਨੰਦ; ਤਾ ਕੈ ਪੂਰਨ ਨਾਦ ॥੪॥੮॥੩੮॥
ਉਸ ਨੂੰ ਆਰਾਮ, ਅਡੋਲਤਾ ਅਤੇ ਖੁਸ਼ੀ ਦੀ ਦਾਤ ਮਿਲਦੀ ਹੈ ਅਤੇ ਉਹ ਉਤਕ੍ਰਿਸਟ ਬੈਕੁੰਠੀ ਕੀਰਤਨ ਸੁਣਦਾ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਚਰਨ ਭਏ ਸੰਤ ਬੋਹਿਥਾ; ਤਰੇ ਸਾਗਰੁ ਜੇਤ ॥
ਸਾਧੂਆਂ ਦੇ ਪੈਰ ਜਹਾਜ਼ ਹਨ, ਜਿਨ੍ਹਾਂ ਦੇ ਨਾਲ ਸੰਸਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ।
ਮਾਰਗ ਪਾਏ ਉਦਿਆਨ ਮਹਿ; ਗੁਰਿ ਦਸੇ ਭੇਤ ॥੧॥
ਗੁਰੂ ਬੀਆਬਾਨ ਵਿੱਚ, ਬੰਦੇ ਨੂੰ ਪ੍ਰਭੂ ਦੇ ਰਸਤੇ ਪਾਉਂਦੇ ਅਤੇ ਉਸ ਨੂੰ ਪ੍ਰਭੂ ਦੇ ਰਾਜ ਤੋਂ ਜਾਣੂ ਕਰਦੇ ਹਨ।
ਹਰਿ ਹਰਿ ਹਰਿ ਹਰਿ ਹਰਿ ਹਰੇ; ਹਰਿ ਹਰਿ ਹਰਿ ਹੇਤ ॥
ਹਰੀ, ਹਰੀ, ਹਰੀ, ਹਰੀ, ਹਰੀ, ਹਰੀ, ਹਰੀ, ਹਰੀ, ਹਰੀ ਦੇ ਨਾਲ, ਹੇ ਬੰਦੇ! ਤੂੰ ਪਿਰਹੜੀ ਪਾ।
ਊਠਤ ਬੈਠਤ ਸੋਵਤੇ; ਹਰਿ ਹਰਿ ਹਰਿ ਚੇਤ ॥੧॥ ਰਹਾਉ ॥
ਖਲੋਤਿਆਂ, ਬਹਿੰਦਿਆਂ ਅਤੇ ਸੁੱਤਿਆਂ ਤੂੰ ਆਪਣੇ ਸੁਆਮੀ ਵਾਹਿਗੁਰੂ ਸਿਰਜਣਹਾਰ ਦਾ ਸਿਮਰਨ ਕਰ। ਠਹਿਰਾਉ।
ਪੰਚ ਚੋਰ ਆਗੈ ਭਗੇ; ਜਬ ਸਾਧਸੰਗੇਤ ॥
ਪੰਜੇ ਚੋਰ ਭੱਜ ਜਾਂਦੇ ਹਨ, ਜਦ ਪ੍ਰਾਣੀ ਸਤਿ ਸੰਗਤ ਅੰਦਰ ਜੁੜ ਜਾਂਦਾ ਹੈ।
ਪੂੰਜੀ ਸਾਬਤੁ ਘਣੋ ਲਾਭੁ; ਗ੍ਰਿਹਿ ਸੋਭਾ ਸੇਤ ॥੨॥
ਉਸ ਦੀ ਰਾਸ ਸਹੀ ਸਲਾਮਤ ਰਹਿੰਦੀ ਹੈ ਉਹ ਬਹੁਤ ਨਫਾ ਖੱਟਦਾ ਹੈ ਅਤੇ ਇੱਜ਼ਤ-ਆਬਰੂ ਨਾਲ ਆਪਣੇ ਘਰ ਨੂੰ ਜਾਂਦਾ ਹੈ।
ਨਿਹਚਲ ਆਸਣੁ ਮਿਟੀ ਚਿੰਤ; ਨਾਹੀ ਡੋਲੇਤ ॥
ਅਹਿੱਲ ਹੋ ਜਾਂਦਾ ਹੈ ਉਸ ਦਾ ਟਿਕਾਣਾ, ਉਸ ਦਾ ਫਿਕਰ ਮਿਟ ਜਾਂਦਾ ਹੈ ਅਤੇ ਉਹ ਡਿਕਡੋਲੇ ਨਹੀਂ ਖਾਂਦਾ।
ਭਰਮੁ ਭੁਲਾਵਾ ਮਿਟਿ ਗਇਆ; ਪ੍ਰਭ ਪੇਖਤ ਨੇਤ ॥੩॥
ਉਸ ਦਾ ਸੰਦੇਹ ਅਤੇ ਭੁਲੇਖਾ ਦੂਰ ਹੋ ਜਾਂਦਾ ਹੈ ਅਤੇ ਉਹ ਸਦਾ ਹੀ ਸੁਆਮੀ ਨੂੰ ਵੇਖਦਾ ਹੈ।
ਗੁਣ ਗਭੀਰ ਗੁਨ ਨਾਇਕਾ; ਗੁਣ ਕਹੀਅਹਿ ਕੇਤ ॥
ਤੂੰ ਨੇਕੀਆਂ ਅਤੇ ਖੂਬੀਆਂ ਦਾ ਧੀਰਜਵਾਨ ਸੁਆਮੀ ਹੈਂ। ਮੈਂ ਤੇਰੀਆਂ ਕਿੰਨੀਆਂ ਕੁ ਵਡਿਆਈਆਂ ਵਰਣਨ ਕਰਾਂ?
ਨਾਨਕ ਪਾਇਆ ਸਾਧਸੰਗਿ; ਹਰਿ ਹਰਿ ਅੰਮ੍ਰੇਤ ॥੪॥੯॥੩੯॥
ਸਤਿ ਸੰਗਤ ਅੰਦਰ ਨਾਨਕ ਨੇ ਵਾਹਿਗੁਰੂ ਦੇ ਨਾਮ ਦਾ ਆਬਿ-ਹਿਯਾਤ ਪਰਾਪਤ ਕਰ ਲਿਆ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਬਿਨੁ ਸਾਧੂ ਜੋ ਜੀਵਨਾ; ਤੇਤੋ ਬਿਰਥਾਰੀ ॥
ਵਿਅਰਥ ਹੈ ਜਿੰਦਗੀ, ਜੋ ਸਤਿ ਸੰਗਤ ਦੇ ਬਾਝੋਂ ਬਤੀਤ ਹੋ ਜਾਂਦੀ ਹੈ।
ਮਿਲਤ ਸੰਗਿ ਸਭਿ ਭ੍ਰਮ ਮਿਟੇ; ਗਤਿ ਭਈ ਹਮਾਰੀ ॥੧॥
ਉਨ੍ਹਾਂ ਦੀ ਸੰਗਤ ਨਾਲ ਮਿਲ ਕੇ ਸਾਰੇ ਸੰਦੇਹ ਦੂਰ ਹੋ ਜਾਂਦੇ ਹਨ ਤੇ ਮੈਂ ਮੁਕਤ ਹੋ ਜਾਂਦਾ ਹਾਂ।
ਜਾ ਦਿਨੁ ਭੇਟੇ ਸਾਧ ਮੋਹਿ; ਉਆ ਦਿਨ ਬਲਿਹਾਰੀ ॥
ਜਿਸ ਦਿਹਾੜੇ ਮੈਂ ਸੰਤਾਂ ਨਾਲ ਮਿਲਦਾ ਹਾਂ ਉਸ ਦਿਹਾੜੇ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
ਤਨੁ ਮਨੁ ਅਪਨੋ ਜੀਅਰਾ; ਫਿਰਿ ਫਿਰਿ ਹਉ ਵਾਰੀ ॥੧॥ ਰਹਾਉ ॥
ਮੁੜ ਮੁੜ ਕੇ ਮੈਂ ਆਪਣਾ ਸਰੀਰ, ਚਿੱਤ ਅਤੇ ਜਿੰਦੜੀ ਉਨ੍ਹਾਂ ਉਤੋਂ ਘੋਲ ਘੁਮਾਉਂਦਾ ਹਾਂ। ਠਹਿਰਾਉ।
ਏਤ ਛਡਾਈ ਮੋਹਿ ਤੇ; ਇਤਨੀ ਦ੍ਰਿੜਤਾਰੀ ॥
ਇਹ ਹੰਗਤਾ, ਗੁਰਾਂ ਨੇ ਮੇਰੇ ਵਿਚੋਂ ਕੰਢ ਛੱਡੀ ਅਤੇ ਐਨੀ ਕੁ ਨਿਮਰਤਾ ਮੇਰੇ ਅੰਦਰ ਪੱਕੀ ਕਰ ਦਿੱਤੀ ਹੈ।
ਸਗਲ ਰੇਨ ਇਹੁ ਮਨੁ ਭਇਆ; ਬਿਨਸੀ ਅਪਧਾਰੀ ॥੨॥
ਇਹ ਮਨੂਆ ਸਮੂਹ ਜੀਵਾਂ ਦੇ ਪੈਰਾਂ ਦੀ ਧੂੜ ਹੋ ਗਿਆ ਹੈ ਅਤੇ ਮੇਰੀ ਸਵੈ-ਹੰਗਤਾ ਨਵਿਰਤ ਹੋ ਗਈ ਹੈ।
ਨਿੰਦ ਚਿੰਦ ਪਰ ਦੂਖਨਾ; ਏ ਖਿਨ ਮਹਿ ਜਾਰੀ ॥
ਬਦਖੋਈ ਦਾ ਖਿਆਲ ਅਤੇ ਹੋਰਨਾਂ ਦਾ ਬੁਰਾ, ਇਹ ਮੈਂ ਇਕ ਛਿਨ ਵਿੱਚ ਸਾੜ ਸੁੱਟੇ ਹਨ।
ਦਇਆ ਮਇਆ ਅਰੁ ਨਿਕਟਿ ਪੇਖੁ; ਨਾਹੀ ਦੂਰਾਰੀ ॥੩॥
ਦਇਆਲਤਾ ਅਤੇ ਕਿਰਪਾਲਤਾ ਦੇ ਸੁਆਮੀ ਨੂੰ ਮੈਂ ਬਣਾ ਹੀ ਨੇੜੇ ਵੇਖਦਾ ਹਾਂ। ਉਹ ਦੂਰ ਨਹੀਂ।
ਤਨ ਮਨ ਸੀਤਲ ਭਏ ਅਬ; ਮੁਕਤੇ ਸੰਸਾਰੀ ॥
ਮੇਰੀ ਦੇਹ ਅਤੇ ਆਤਮਾ ਠੰਢੇ ਠਾਰ ਹੋ ਗਏ ਹਨ ਅਤੇ ਹੁਣ ਮੈਂ ਦੁਨੀਆਂ ਤੋਂ ਖਲਾਸੀ ਪਾ ਗਿਆ ਹਾਂ।
ਹੀਤ ਚੀਤ ਸਭ ਪ੍ਰਾਨ ਧਨ; ਨਾਨਕ ਦਰਸਾਰੀ ॥੪॥੧੦॥੪੦॥
ਸੁਆਮੀ ਦਾ ਦਰਸ਼ਨ ਹੀ ਨਾਨਕ ਦੀ ਪ੍ਰੀਤ ਆਤਮਾ, ਜਿੰਦ-ਜਾਨ, ਦੌਲਤ ਅਤੇ ਸਾਰਾ ਕੁਛ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਟਹਲ ਕਰਉ ਤੇਰੇ ਦਾਸ ਕੀ; ਪਗ ਝਾਰਉ ਬਾਲ ॥
ਮੈਂ ਤੇਰੇ ਗੋਲੇ ਦੀ ਸੇਵਾ ਕਮਾਉਂਦਾ ਹਾਂ, ਹੇ ਸੁਆਮੀ! ਅਤੇ ਆਪਣੇ ਕੇਸਾਂ ਨਾਲ ਉਸ ਦੇ ਪੈਰ ਝਾੜਦਾ ਹਾਂ।
ਮਸਤਕੁ ਅਪਨਾ ਭੇਟ ਦੇਉ; ਗੁਨ ਸੁਨਉ ਰਸਾਲ ॥੧॥
ਮੈਂ ਉਸ ਨੂੰ ਆਪਣਾ ਸਿਰ ਸਮਰਪਨ ਕਰਦਾ ਹਾਂ ਅਤੇ ਉਸ ਪਾਸੋਂ ਖੁਸ਼ੀ ਦੇ ਘਰ ਦੀਆਂ ਸਿਫਤਾਂ ਸੁਣਦਾ ਹਾਂ।
ਤੁਮ੍ਹ੍ਹ ਮਿਲਤੇ ਮੇਰਾ ਮਨੁ ਜੀਓ; ਤੁਮ੍ਹ੍ਹ ਮਿਲਹੁ ਦਇਆਲ ॥
ਤੈਨੂੰ ਭੇਟ ਕੇ ਮੇਰੀ ਆਤਮਾ ਸੁਰਜੀਤ ਹੋ ਜਾਂਦੀ ਹੈ। ਇਸ ਲਈ ਤੂੰ ਮੈਨੂੰ ਮਿਲ ਪਉ, ਹੇ ਮਿਹਰਬਾਨ ਸੁਆਮੀ!
ਨਿਸਿ ਬਾਸੁਰ ਮਨਿ ਅਨਦੁ ਹੋਤ; ਚਿਤਵਤ ਕਿਰਪਾਲ ॥੧॥ ਰਹਾਉ ॥
ਦਇਆਲੂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੇਰਾ ਚਿੱਤ ਰਾਤ ਦਿਨ ਮੌਜਾਂ ਮਾਣਦਾ ਹੈ। ਠਹਿਰਾਉ।
ਜਗਤ ਉਧਾਰਨ ਸਾਧ ਪ੍ਰਭ; ਤਿਨ੍ਹ੍ਹ ਲਾਗਹੁ ਪਾਲ ॥
ਤੇਰੇ ਸੰਤ, ਹੇ ਸਾਈਂ! ਸੰਸਾਰ ਦਾ ਪਾਰ ਉਤਾਰਾ ਕਰਨ ਵਾਲੇ ਹਨ, ਇਸ ਲਈ ਮੈਂ ਉਨ੍ਹਾਂ ਦੇ ਪੱਲੇ ਨਾਲ ਜੁੜਦਾ ਹਾਂ।
ਮੋ ਕਉ ਦੀਜੈ ਦਾਨੁ ਪ੍ਰਭ; ਸੰਤਨ ਪਗ ਰਾਲ ॥੨॥
ਮੇਰੇ ਮਾਲਕ! ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਦਾਤ ਪਰਦਾਨ ਕਰ।
ਉਕਤਿ ਸਿਆਨਪ ਕਛੁ ਨਹੀ; ਨਾਹੀ ਕਛੁ ਘਾਲ ॥
ਮੇਰੇ ਵਿੱਚ ਕੋਈ ਹੁਨਰ ਅਤੇ ਅਕਲਮੰਦੀ ਨਹੀਂ, ਨਾਂ ਹੀ ਮੇਰੇ ਪੱਲੇ ਕੋਈ ਟਹਿਲ ਸੇਵਾ ਹੈ।
ਭ੍ਰਮ ਭੈ ਰਾਖਹੁ ਮੋਹ ਤੇ; ਕਾਟਹੁ ਜਮ ਜਾਲ ॥੩॥
ਤੂੰ ਸੰਦੇਹ, ਡਰ ਅਤੇ ਸੰਸਾਰੀ ਲਗਨ ਤੋਂ ਮੇਰੀ ਰੱਖਿਆ ਕਰ, ਅਤੇ ਮੇਰੀ ਮੌਤ ਦੀ ਫਾਹੀ ਕੱਟ ਦੇ, ਹੇ ਮੇਰੇ ਪ੍ਰਭੂ!
ਬਿਨਉ ਕਰਉ ਕਰੁਣਾਪਤੇ! ਪਿਤਾ! ਪ੍ਰਤਿਪਾਲ ॥
ਮੈਂ ਪ੍ਰਾਰਥਨਾ ਕਰਦਾ ਹਾਂ, ਹੇ ਰਹਿਮਤ ਦੇ ਸੁਆਮੀ ਮੇਰੇ ਬਾਬਲ! ਤੂੰ ਮੇਰੀ ਪਰਵਰਸ਼ ਕਰ।
ਗੁਣ ਗਾਵਉ ਤੇਰੇ ਸਾਧਸੰਗਿ; ਨਾਨਕ ਸੁਖ ਸਾਲ ॥੪॥੧੧॥੪੧॥
ਹੇ ਪਰਸੰਨਤਾ ਦੇ ਘਰ, ਮੇਰੇ ਸੁਆਮੀ! ਸਤਿ ਸੰਗਤ ਅੰਦਰ ਮੈਂ ਤੇਰੀਆਂ ਸਿਫਤਾਂ ਗਾਇਨ ਕਰਦਾ ਹਾਂ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਕੀਤਾ ਲੋੜਹਿ ਸੋ ਕਰਹਿ; ਤੁਝ ਬਿਨੁ ਕਛੁ ਨਾਹਿ ॥
ਜੋ ਤੂੰ ਕਰਨਾ ਚਾਹੁੰਦਾ ਹੈ, ਉਹ ਹੀ ਤੂੰ ਕਰਦਾ ਹੈਂ, ਹੇ ਪ੍ਰਭੂ! ਤੇਰੇ ਬਗੈਰ ਹੋਰ ਕੁਝ ਭੀ ਨਹੀਂ।
ਪਰਤਾਪੁ ਤੁਮ੍ਹ੍ਹਾਰਾ ਦੇਖਿ ਕੈ; ਜਮਦੂਤ ਛਡਿ ਜਾਹਿ ॥੧॥
ਤੇਰਾ ਤਪ, ਤੇਜ, ਤੱਕ ਕੇ, ਮੌਤ ਦਾ ਮੰਤ੍ਰੀ ਪ੍ਰਾਣੀ ਨੂੰ ਛੱਡ ਕੇ ਭੱਜ ਜਾਂਦਾ ਹੈ।
ਤੁਮ੍ਹ੍ਹਰੀ ਕ੍ਰਿਪਾ ਤੇ ਛੂਟੀਐ; ਬਿਨਸੈ ਅਹੰਮੇਵ ॥
ਤੇਰੀ ਦਇਆ ਦੁਆਰਾ, ਹੇ ਸੁਆਮੀ! ਪ੍ਰਾਣੀ ਬੰਦ ਖਲਾਸ ਹੋ ਜਾਂਦਾ ਹੈ ਅਤੇ ਉਸ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ।
ਸਰਬ ਕਲਾ ਸਮਰਥ ਪ੍ਰਭ; ਪੂਰੇ ਗੁਰਦੇਵ ॥੧॥ ਰਹਾਉ ॥
ਸਾਰੀਆਂ ਸ਼ਕਤੀਆਂ ਦਾ ਮਾਲਕ ਸਰਬ ਸ਼ਕਤੀਮਾਨ ਸੁਆਮੀ ਪੂਰਨ ਪ੍ਰਕਾਸ਼ਮਾਨ ਗੁਰਾਂ ਦੇ ਰਾਹੀਂ ਮਿਲਦਾ ਹੈ। ਠਹਿਰਾਉ।
ਖੋਜਤ ਖੋਜਤ ਖੋਜਿਆ; ਨਾਮੈ ਬਿਨੁ ਕੂਰੁ ॥
ਭਾਲ, ਭਾਲ ਅਤੇ ਭਾਲ ਕੇ ਮੈਨੂੰ ਪਤਾ ਲੱਗਦਾ ਹੈ ਕਿ ਨਾਮ ਦਦੇ ਬਾਝੋਂ ਹੋਰ ਸਾਰਾ ਕੁਛ ਕੂੜ ਹੈ।
ਜੀਵਨ ਸੁਖੁ ਸਭੁ ਸਾਧਸੰਗਿ; ਪ੍ਰਭ ਮਨਸਾ ਪੂਰੁ ॥੨॥
ਸਤਿ-ਸੰਗਤ ਅੰਦਰ ਜਿੰਦਗੀ ਦੇ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ। ਸੁਆਮੀ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈ।
ਜਿਤੁ ਜਿਤੁ ਲਾਵਹੁ, ਤਿਤੁ ਤਿਤੁ ਲਗਹਿ; ਸਿਆਨਪ ਸਭ ਜਾਲੀ ॥
ਜਿਸ ਕਿਸੇ ਨਾਲ ਤੂੰ ਮੈਨੂੰ ਜੋੜਦਾ ਹੈ, ਉਸ ਨਾਲ ਹੀ ਮੈਂ ਜੁੜ ਜਾਂਦਾ ਹਾਂ। ਮੈਂ ਆਪਣੀ ਚਤੁਰਾਈ ਸਾਰੀ ਸਾੜ ਸੁੱਟੀ ਹੈ।
ਜਤ ਕਤ ਤੁਮ੍ਹ੍ਹ ਭਰਪੂਰ ਹਹੁ; ਮੇਰੇ ਦੀਨ ਦਇਆਲੀ ॥੩॥
ਹੇ ਮਸਕੀਨਾਂ ਦੇ ਮਿਹਰਬਾਨ, ਮੇਰੇ ਮਾਲਕ! ਤੂੰ ਹਰ ਜਗ੍ਹਾ ਪਰੀਪੂਰਨ ਹੋ ਰਿਹਾ ਹੈ।
ਸਭੁ ਕਿਛੁ ਤੁਮ ਤੇ ਮਾਗਨਾ; ਵਡਭਾਗੀ ਪਾਏ ॥
ਹਰ ਸ਼ੈ ਦੀ ਮੈਂ ਤੇਰੇ ਕੋਲੋਂ ਯਾਚਨਾ ਕਰਦਾ ਹਾਂ। ਭਾਰੇ ਨਸੀਬਾਂ ਵਾਲੇ ਤੇਰੇ ਪਾਸੋਂ ਉਹ ਕੁਝ ਪਾ ਲੈਂਦੇ ਹਨ, ਜੋ ਉਹ ਲੋੜਦੇ ਹਨ, ਹੇ ਸੁਆਮੀ!
ਨਾਨਕ ਕੀ ਅਰਦਾਸਿ ਪ੍ਰਭ; ਜੀਵਾ ਗੁਨ ਗਾਏ ॥੪॥੧੨॥੪੨॥
ਇਹ ਹੈ ਨਾਨਕ ਦੀ ਪ੍ਰਾਰਥਨਾ, “ਹੇ ਸੁਆਮੀ! ਮੈਂ ਤੇਰੀਆਂ ਸਿਫਤਾਂ ਗਾਇਨ ਕਰਕੇ ਜੀਉਂਦਾ ਹਾਂ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸਾਧਸੰਗਤਿ ਕੈ ਬਾਸਬੈ; ਕਲਮਲ ਸਭਿ ਨਸਨਾ ॥
ਸਤਿ ਸੰਗਤ ਅੰਦਰ ਵਸਣ ਦੁਆਰਾ ਸਾਰੇ ਪਾਪ ਦੌੜ ਜਾਂਦੇ ਹਨ।
ਪ੍ਰਭ ਸੇਤੀ ਰੰਗਿ ਰਾਤਿਆ; ਤਾ ਤੇ ਗਰਭਿ ਨ ਗ੍ਰਸਨਾ ॥੧॥
ਜੇਕਰ ਬੰਦਾ ਪ੍ਰਭੂ ਦੇ ਪ੍ਰੇਮ ਨਾਲ ਰੰਗੀਜ ਜਾਵੇ, ਤਦ ਉਸ ਨੂੰ ਉਦਰ ਵਿੱਚ ਪਾਇਆ ਨਹੀਂ ਜਾਂਦਾ।
ਨਾਮੁ ਕਹਤ ਗੋਵਿੰਦ ਕਾ; ਸੂਚੀ ਭਈ ਰਸਨਾ ॥
ਸ਼੍ਰਿਸ਼ਟੀ ਦੇ ਸੁਆਮੀ ਦਾ ਨਾਮ ਉਚਾਰਨ ਕਰਨ ਦੁਆਰਾ ਇਨਸਾਨ ਦੀ ਜੀਭ ਪਵਿੱਤਰ ਹੋ ਜਾਂਦੀ ਹੈ।
ਮਨ ਤਨ ਨਿਰਮਲ ਹੋਈ ਹੈ; ਗੁਰ ਕਾ ਜਪੁ ਜਪਨਾ ॥੧॥ ਰਹਾਉ ॥
ਗੁਰਾਂ ਦੇ ਸ਼ਬਦ ਉਚਾਰਨ ਕਰਨ ਦੁਆਰਾ ਆਤਮਾ ਅਤੇ ਦੇਹ ਪਾਕ-ਪਾਵਨ ਹੋ ਜਾਂਦੀਆਂ ਹਨ। ਠਹਿਰਾਉ।
ਹਰਿ ਰਸੁ ਚਾਖਤ ਧ੍ਰਾਪਿਆ; ਮਨਿ ਰਸੁ ਲੈ ਹਸਨਾ ॥
ਪ੍ਰਭੂ ਦੇ ਅੰਮ੍ਰਿਤ ਨੂੰ ਚੱਖ ਕੇ ਬੰਦਾ ਰੱਜ ਜਾਂਦਾ ਹੈ ਅਤੇ ਇਸ ਅੰਮ੍ਰਿਤ ਨੂੰ ਪਰਾਪਤ ਕਰ, ਉਸ ਦੀ ਆਤਮਾ ਪ੍ਰਫੁਲਤ ਹੋ ਜਾਂਦੀ ਹੈ।
ਬੁਧਿ ਪ੍ਰਗਾਸ ਪ੍ਰਗਟ ਭਈ; ਉਲਟਿ ਕਮਲੁ ਬਿਗਸਨਾ ॥੨॥
ਉਸ ਦੀ ਅਕਲ ਰੋਸ਼ਨ ਤੇ ਨਾਮਵਰ ਹੋ ਜਾਂਦੀ ਹੈ, ਅਤੇ ਦੁਨੀਆਂ ਵੱਲੋਂ ਮੁੜਕੇ ਉਸ ਦਾ ਹਿਰਦੇ-ਕੰਵਲ ਖਿੜ ਜਾਂਦਾ ਹੈ।
ਸੀਤਲ ਸਾਂਤਿ ਸੰਤੋਖੁ ਹੋਇ; ਸਭ ਬੂਝੀ ਤ੍ਰਿਸਨਾ ॥
ਉਹ ਠੰਢਾ, ਚੁੱਪ-ਚਾਪ ਅਤ ਸੰਤੁਸ਼ਟ ਹੋ ਜਾਂਦਾ ਹੈ ਅਤੇ ਉਸ ਦੀ ਸਾਰੀ ਪਿਆਸ ਬੁੱਝ ਜਾਂਦੀ ਹੈ।
ਦਹ ਦਿਸ ਧਾਵਤ ਮਿਟਿ ਗਏ; ਨਿਰਮਲ ਥਾਨਿ ਬਸਨਾ ॥੩॥
ਉਸ ਦੇ ਮਨ ਦਾ ਦਸੀਂ ਪਾਸੀਂ ਭਟਕਣਾ ਮੁੱਕ ਜਾਂਦਾ ਹੈ ਅਤੇ ਉਹ ਪਵਿੱਤਰ ਅਸਥਾਨ ਤੇ ਵਸਦਾ ਹੈ।
ਰਾਖਨਹਾਰੈ ਰਾਖਿਆ; ਭਏ ਭ੍ਰਮ ਭਸਨਾ ॥
ਰੱਖਣ ਵਾਲਾ ਸਾਹਿਬ ਉਸ ਦੀ ਰੱਖਿਆ ਕਰਦਾ ਹੈ ਅਤੇ ਉਸ ਦੇ ਸੰਦੇਹ ਸੜ ਕੇ ਸੁਆਹ ਹੋ ਜਾਂਦੇ ਹਨ।
ਨਾਮੁ ਨਿਧਾਨ ਨਾਨਕ ਸੁਖੀ; ਪੇਖਿ ਸਾਧ ਦਰਸਨਾ ॥੪॥੧੩॥੪੩॥
ਨਾਨਕ ਨੂੰ ਨਾਮ ਦੇ ਖਜਾਨੇ ਦੀ ਦਾਤ ਮਿਲੀ ਹੈ ਅਤੇ ਸੰਤਾਂ ਦੀ ਦੀਦਾਰ ਦੇਖ ਕੇ ਉਹ ਆਰਾਮ ਵਿੱਚ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਪਾਣੀ ਪਖਾ ਪੀਸੁ ਦਾਸ ਕੈ; ਤਬ ਹੋਹਿ ਨਿਹਾਲੁ ॥
ਪ੍ਰਭੂ ਦੇ ਗੋਲੇ ਲਈ ਜਲ ਢੋ, ਉਸ ਨੂੰ ਪੱਖੀ ਝੱਲ ਅਤੇ ਉਸ ਲਈ ਪੀਹਣ ਪੀਹ ਅਤੇ ਤਦ ਤੂੰ ਖੁਸ਼ ਹੋਵੇਂਗਾ।
ਰਾਜ ਮਿਲਖ ਸਿਕਦਾਰੀਆ; ਅਗਨੀ ਮਹਿ ਜਾਲੁ ॥੧॥
ਤੂੰ ਆਪਣੇ ਰਾਜਭਾਗ, ਜਾਇਦਾਦ ਅਤੇ ਚੌਧਰਪੁਣੇ ਨੂੰ ਅੱਗ ਵਿੱਚ ਸਾੜ ਸੁੱਟ।
ਸੰਤ ਜਨਾ ਕਾ ਛੋਹਰਾ; ਤਿਸੁ ਚਰਣੀ ਲਾਗਿ ॥
ਨੇਕ ਇਨਸਾਨ ਦਾ ਨੌਕਰ, ਤੂੰ ਉਸ ਦੇ ਪੈਰੀ ਢਹਿ ਪਉ।
ਮਾਇਆਧਾਰੀ ਛਤ੍ਰਪਤਿ; ਤਿਨ੍ਹ੍ਹ ਛੋਡਉ ਤਿਆਗਿ ॥੧॥ ਰਹਾਉ ॥
ਅਮੀਰ ਆਦਮੀ ਅਤੇ ਚੋਰ-ਤਖਤ ਦੇ ਮਾਲਕਾਂ; ਉਨ੍ਹਾਂ ਨੂੰ ਫਾਰਖਤੀ ਤੇ ਤਲਾਂਜਲੀ ਦੇ ਦੇ। ਠਹਿਰਾਉ।
ਸੰਤਨ ਕਾ ਦਾਨਾ ਰੂਖਾ; ਸੋ ਸਰਬ ਨਿਧਾਨ ॥
ਸਾਧੂਆਂ ਦੀ ਰੁੱਖੀ ਰੋਟੀ, ਉਹ ਸਾਰਿਆਂ ਖਜਾਨਿਆਂ ਦੇ ਤੁੱਲ ਹੈ।
ਗ੍ਰਿਹਿ ਸਾਕਤ ਛਤੀਹ ਪ੍ਰਕਾਰ; ਤੇ ਬਿਖੂ ਸਮਾਨ ॥੨॥
ਮਾਇਆ ਦੇ ਉਪਾਸ਼ਕ ਦੇ ਘਰ ਛੱਤੀ ਕਿਸਮਾਂ ਦੇ ਭੋਜਨ; ਉਹ ਜ਼ਹਿਰ ਦੀ ਮਾਨਿੰਦ ਹਨ।
ਭਗਤ ਜਨਾ ਕਾ ਲੂਗਰਾ; ਓਢਿ ਨਗਨ ਨ ਹੋਈ ॥
ਪਵਿੱਤਰ ਪੁਰਸ਼ਾਂ ਦੀ ਪੁਰਾਣੀ ਕੰਬਲੀ ਨੂੰ ਓੜ੍ਹ ਕੇ ਪ੍ਰਾਣੀ ਨੰਗਾ ਨਹੀਂ ਹੁੰਦਾ।
ਸਾਕਤ ਸਿਰਪਾਉ ਰੇਸਮੀ; ਪਹਿਰਤ ਪਤਿ ਖੋਈ ॥੩॥
ਉਹ ਮਾਇਆ ਦੇ ਪੁਜਾਰੀ ਦੀ ਪੱਟ ਦੀ ਪੁਸ਼ਾਕ ਪਹਿਨ ਕੇ ਆਪਣੀ ਇੱਜ਼ਤ-ਆਬਰੂ ਗੁਆ ਲੈਂਦਾ ਹੈ।
ਸਾਕਤ ਸਿਉ ਮੁਖਿ ਜੋਰਿਐ; ਅਧ ਵੀਚਹੁ ਟੂਟੈ ॥
ਅਧਰਮੀ ਨਾਲ ਲਾਈ ਹੋਈ ਯਾਰੀ ਦੀ ਅੱਧ-ਵਿਚਾਲਿਓ ਹੀ ਤੋੜ-ਵਿਛੋੜੀ ਹੋ ਜਾਂਦੀ ਹੈ।
ਹਰਿ ਜਨ ਕੀ ਸੇਵਾ ਜੋ ਕਰੇ; ਇਤ ਊਤਹਿ ਛੂਟੈ ॥੪॥
ਜੋ ਕੋਈ ਭੀ ਵਾਹਿਗੁਰੂ ਦੇ ਗੋਲੇ ਦੀ ਟਹਿਲ ਸੇਵਾ ਕਰਦਾ ਹੈ, ਉਹ ਏਥੇ ਅਤੇ ਓਥੇ ਬੰਦ-ਖਲਾਸ ਹੋ ਜਾਂਦਾ ਹੈ।
ਸਭ ਕਿਛੁ ਤੁਮ੍ਹ੍ਹ ਹੀ ਤੇ ਹੋਆ; ਆਪਿ ਬਣਤ ਬਣਾਈ ॥
ਹਰ ਵਸਤੂ ਤੇਰੇ ਤੋਂ ਉਤਪੰਨ ਹੋਈ ਹੈ, ਹੇ ਸੁਆਮੀ! ਤੂੰ ਆਪੇ ਹੀ ਰਚਨਾ ਰਚੀ ਹੈ।
ਦਰਸਨੁ ਭੇਟਤ ਸਾਧ ਕਾ; ਨਾਨਕ ਗੁਣ ਗਾਈ ॥੫॥੧੪॥੪੪॥
ਸੰਤਾਂ ਦਾ ਦੀਦਾਰ ਪਾ ਕੇ ਨਾਨਕ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸ੍ਰਵਨੀ ਸੁਨਉ ਹਰਿ ਹਰਿ ਹਰੇ; ਠਾਕੁਰ ਜਸੁ ਗਾਵਉ ॥
ਆਪਣੇ ਕੰਨ ਨਾਲ ਮੈਂ ਸੁਆਮੀ ਵਾਹਿਗੁਰੂ ਦਾ ਨਾਮ ਸੁਣਦਾ ਹਾਂ ਅਤੇ ਆਪਣੀ ਜੀਭ੍ਹਾ ਨਾਲ ਮੈਂ ਸੁਆਮੀ ਦੀ ਕੀਰਤੀ ਗਾਉਂਦਾ ਹਾਂ।
ਸੰਤ ਚਰਣ ਕਰ ਸੀਸੁ ਧਰਿ; ਹਰਿ ਨਾਮੁ ਧਿਆਵਉ ॥੧॥
ਆਪਣੇ ਹੱਥਾਂ ਅਤੇ ਸਿਰ ਨੂੰ ਸਾਧੂਆਂ ਦੇ ਪੈਰਾਂ ਉਤੇ ਰੱਖਕੇ ਮੈਂ ਰਾਮ ਦੇ ਨਾਮ ਦਾ ਉਚਾਰਨ ਕਰਦਾ ਹਾਂ।
ਕਰਿ ਕਿਰਪਾ ਦਇਆਲ ਪ੍ਰਭ; ਇਹ ਨਿਧਿ ਸਿਧਿ ਪਾਵਉ ॥
ਮੇਰੇ ਮਿਹਰਬਾਨ ਸਾਈਂ ਮੇਰੇ ਉਤੇ ਰਹਿਮਤ ਧਾਰ ਕਿ ਮੈਨੂੰ ਇਸ ਦੌਲਤ ਅਤੇ ਕਾਮਯਾਬੀ ਦੀ ਦਾਤ ਪਰਾਪਤ ਹੋਵੇ।
ਸੰਤ ਜਨਾ ਕੀ ਰੇਣੁਕਾ; ਲੈ ਮਾਥੈ ਲਾਵਉ ॥੧॥ ਰਹਾਉ ॥
ਸਾਧਾਂ ਦੇ ਪੈਰਾਂ ਦੀ ਧੂੜ ਪਰਾਪਤ ਕਰ, ਮੈਂ ਇਸ ਨੂੰ ਆਪਣੇ ਮਸਤਕ ਤੇ ਲਾਉਂਦਾ ਹਾਂ। ਠਹਿਰਾਉ।
ਨੀਚ ਤੇ ਨੀਚੁ ਅਤਿ ਨੀਚੁ ਹੋਇ; ਕਰਿ ਬਿਨਉ ਬੁਲਾਵਉ ॥
ਨੀਵੀਆਂ ਤੋਂ ਨੀਵਾਂ ਅਤੇ ਪਰਮ ਆਜਿਜ਼ ਹੋ ਕੇ ਮੈਂ ਸਾਧੂਆਂ ਨੂੰ ਅਧੀਨਗੀ ਸਹਿਤ ਨਿਵੇਦਨ ਕਰਦਾ ਹਾਂ।
ਪਾਵ ਮਲੋਵਾ ਆਪੁ ਤਿਆਗਿ; ਸੰਤਸੰਗਿ ਸਮਾਵਉ ॥੨॥
ਆਪਣੀ ਹੰਗਤਾ ਨੂੰ ਛੱਡ ਕੇ ਮੈਂ ਉਨ੍ਹਾਂ ਦੇ ਪੈਰ ਧੋਂਦਾਂ ਅਤੇ ਸਾਧ ਸੰਗਤ ਅੰਦਰ ਲੀਨ ਹੁੰਦਾ ਹਾਂ।
ਸਾਸਿ ਸਾਸਿ ਨਹ ਵੀਸਰੈ; ਅਨ ਕਤਹਿ ਨ ਧਾਵਉ ॥
ਹਰ ਸੁਆਸ ਨਾਲ ਮੈਂ ਆਪਣੇ ਸੁਆਮੀ ਨੂੰ ਯਾਦ ਕਰਦਾ ਹਾਂ ਅਤੇ ਕਦੇ ਭੀ ਕਿਸੇ ਹੋਰਸ ਦੇ ਦੁਆਰੇ ਨਹੀਂ ਜਾਂਦਾ।
ਸਫਲ ਦਰਸਨ ਗੁਰੁ ਭੇਟੀਐ; ਮਾਨੁ ਮੋਹੁ ਮਿਟਾਵਉ ॥੩॥
ਗੁਰਾਂ ਦਾ ਅਮੋਘ ਦੀਦਾਰ ਪਰਾਪਤ ਕਰ, ਮੈਂ ਆਪਣੀ ਸਵੈ-ਹੰਗਤਾ ਤੇ ਸੰਸਾਰੀ ਮਮਤਾ ਨੂੰ ਦੂਰ ਕਰਦਾ ਹਾਂ।
ਸਤੁ ਸੰਤੋਖੁ ਦਇਆ ਧਰਮੁ; ਸੀਗਾਰੁ ਬਨਾਵਉ ॥
ਮੈਂ ਆਪਣੇ ਆਪ ਨੂੰ ਸੱਚਾਈ; ਸੰਤੁਸ਼ਟਤਾ ਰਹਿਮ ਅਤੇ ਪਵਿੱਤਰਤਾ ਨਾਲ ਸ਼ਸ਼ੋਭਤ ਕਰਦਾ ਹਾਂ।
ਸਫਲ ਸੁਹਾਗਣਿ ਨਾਨਕਾ, ਅਪੁਨੇ ਪ੍ਰਭ ਭਾਵਉ ॥੪॥੧੫॥੪੫॥
ਆਪਣੇ ਸੁਆਮੀ ਨੂੰ ਚੰਗੀ ਲੱਗ ਜਾਣ ਨਾਲ ਹੇ ਨਾਨਕ! ਮੇਰਾ ਵਿਆਹੁਤਾ ਜੀਵਨ ਫਲਦਾਇਕ ਹੋ ਗਿਆ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਅਟਲ ਬਚਨ ਸਾਧੂ ਜਨਾ; ਸਭ ਮਹਿ ਪ੍ਰਗਟਾਇਆ ॥
ਪਵਿੱਤਰ ਪੁਰਸ਼ਾਂ ਦੇ ਸ਼ਬਦ ਅਮਿੱਟ ਹਨ। ਸਾਰਿਆਂ ਨੂੰ ਜ਼ਾਹਿਰ ਹੈ।
ਜਿਸੁ ਜਨ ਹੋਆ ਸਾਧਸੰਗੁ; ਤਿਸੁ ਭੇਟੈ ਹਰਿ ਰਾਇਆ ॥੧॥
ਜਿਹੜਾ ਪੁਰਸ਼ ਸਤਿ-ਸੰਗਤ ਨਾਲ ਜੁੜਦਾ ਹੈ, ਉਸ ਨੂੰ ਵਾਹਿਗੁਰੂ ਪਾਤਿਸ਼ਾਹ ਮਿਲ ਪੈਂਦਾ ਹੈ।
ਇਹ ਪਰਤੀਤਿ ਗੋਵਿੰਦ ਕੀ; ਜਪਿ ਹਰਿ ਸੁਖੁ ਪਾਇਆ ॥
ਸ਼੍ਰਿਸ਼ਟੀ ਦੇ ਸੁਆਮੀ ਵਿੱਚ ਇਹ ਭਰੋਸਾ ਅਤੇ ਆਰਾਮ ਸਾਹਿਬ ਦਾ ਸਿਮਰਨ ਕਰਨ ਦੁਆਰਾ ਪਰਾਪਤ ਹੁੰਦਾ ਹੈ।
ਅਨਿਕ ਬਾਤਾ ਸਭਿ ਕਰਿ ਰਹੇ; ਗੁਰੁ ਘਰਿ ਲੈ ਆਇਆ ॥੧॥ ਰਹਾਉ ॥
ਹਰ ਜਣਾ ਅਨੇਕ ਤਰ੍ਹਾਂ ਗੱਲਾਂ ਕਰਦਾ ਰਿਹਾ ਹੈ ਪ੍ਰੰਤੂ ਗੁਰਾਂ ਨੇ ਪ੍ਰਭੂ ਨੂੰ ਮੇਰੇ ਹਿਰਦੇ ਦੇ ਗ੍ਰਿਹ ਅੰਦਰ ਲੈ ਆਉਂਦਾ ਹੈ। ਠਹਿਰਾਉ।
ਸਰਣਿ ਪਰੇ ਕੀ ਰਾਖਤਾ; ਨਾਹੀ ਸਹਸਾਇਆ ॥
ਇਸ ਵਿੱਚ ਕੋਈ ਸੰਦੇਹ ਨਹੀਂ ਕਿ ਪ੍ਰਭੂ ਉਸ ਦੀ ਪਤਿ-ਆਬਰੂ ਰੱਖਦਾ ਹੈ, ਜੋ ਉਸ ਦੀ ਪਨਾਹ ਲੈਂਦਾ ਹੈ।
ਕਰਮ ਭੂਮਿ ਹਰਿ ਨਾਮੁ ਬੋਇ; ਅਉਸਰੁ ਦੁਲਭਾਇਆ ॥੨॥
ਅਮਲਾਂ ਦੀ ਪੈਲੀ ਵਿੱਚ ਤੂੰ ਸੁਆਮੀ ਦਾ ਨਾਮ ਬੀਜ ਕਿਉਂਕਿ ਇਹ ਮੌਕਾ ਮੁੜ ਮਿਲਣਾ ਔਖਾ ਹੈ।
ਅੰਤਰਜਾਮੀ ਆਪਿ ਪ੍ਰਭੁ; ਸਭ ਕਰੇ ਕਰਾਇਆ ॥
ਸਾਹਿਬ ਖੁਦ ਦਿਲਾਂ ਦੀਆਂ ਜਾਨਣ ਵਾਲਾ ਹੈ। ਉਹ ਸਾਰਾ ਕੁਛ ਆਪ ਹੀ ਕਰਦਾ ਹੈ ਅਤੇ ਕਰਾਉਂਦਾ ਹੈ।
ਪਤਿਤ ਪੁਨੀਤ ਘਣੇ ਕਰੇ; ਠਾਕੁਰ ਬਿਰਦਾਇਆ ॥੩॥
ਅਨੇਕਾਂ ਪਾਪੀਆਂ ਨੂੰ ਪਵਿੱਤਰ ਕਰਨਾ, ਸੁਆਮੀ ਦਾ ਨਿਤਕ੍ਰਮ ਹੈ।
ਮਤ ਭੂਲਹੁ ਮਾਨੁਖ ਜਨ! ਮਾਇਆ ਭਰਮਾਇਆ ॥
ਸੰਸਾਰੀ ਪਦਾਰਥਾਂ ਦੇ ਵਲਛਲ ਦੁਆਰਾ, ਹੇ ਪ੍ਰਾਣੀ! ਤੂੰ ਕੁਰਾਹੇ ਨਾਂ ਪਉ।
ਨਾਨਕ, ਤਿਸੁ ਪਤਿ ਰਾਖਸੀ; ਜੋ ਪ੍ਰਭਿ ਪਹਿਰਾਇਆ ॥੪॥੧੬॥੪੬॥
ਨਾਨਕ, ਸੁਆਮੀ ਉਸ ਦੀ ਇੱਜ਼ਤ-ਆਬਰੂ ਬਚਾ ਲੈਂਦਾ ਹੈ, ਜਿਸ ਨੂੰ ਉਹ ਕਬੂਲ ਕਰ ਲੈਂਦਾ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਮਾਟੀ ਤੇ ਜਿਨਿ ਸਾਜਿਆ; ਕਰਿ ਦੁਰਲਭ ਦੇਹ ॥
ਜਿਸ ਨੇ ਤੈਨੂੰ ਮਿੱਟੀ ਤੋਂ ਬਣਾਇਆ ਹੈ, ਤੇਰਾ ਅਮੋਲਕ ਸਰੀਰ ਸਾਜਿਆ ਹੈ,
ਅਨਿਕ ਛਿਦ੍ਰ ਮਨ ਮਹਿ ਢਕੇ; ਨਿਰਮਲ ਦ੍ਰਿਸਟੇਹ ॥੧॥
ਤੇ ਘਣੇਰੇ ਪਾਪ ਤੇਰੇ ਚਿੱਤ ਅੰਦਰ ਕੱਜੇ ਹਨ ਅਤੇ ਜਿਸ ਦੀ ਦਇਆ ਦੁਆਰਾ ਤੂੰ ਪਵਿੱਤਰ ਦਿੱਸਦਾ ਹੈਂ;
ਕਿਉ ਬਿਸਰੈ ਪ੍ਰਭੁ ਮਨੈ ਤੇ? ਜਿਸ ਕੇ ਗੁਣ ਏਹ ॥
ਤੂੰ ਆਪਣੇ ਚਿੱਤ ਅੰਦਰੋਂ ਉਸ ਸਾਹਿਬ ਨੂੰ ਕਿਉਂ ਭੁਲਾਉਂਦਾ ਹੈ, ਜਿਸ ਨੇ ਤੇਰੇ ਨਾਲ ਐਨੀਆਂ ਨੇਕੀਆਂ ਕੀਤੀਆਂ ਹਨ?
ਪ੍ਰਭ ਤਜਿ ਰਚੇ ਜਿ ਆਨ ਸਿਉ; ਸੋ ਰਲੀਐ ਖੇਹ ॥੧॥ ਰਹਾਉ ॥
ਸੁਆਮੀ ਨੂੰ ਛੱਡ ਕੇ ਜੋ ਹੋਰਸ ਨਾਲ ਜੁੜਦਾ ਹੈ; ਉਹ ਮਿੱਟੀ ਨਾਲ ਮਿਲ ਜਾਂਦਾ ਹੈ। ਠਹਿਰਾਉ।
ਸਿਮਰਹੁ ਸਿਮਰਹੁ ਸਾਸਿ ਸਾਸਿ; ਮਤ ਬਿਲਮ ਕਰੇਹ ॥
ਹਰ ਸੁਆਸ ਨਾਲ, ਤੂੰ ਆਪਣੇ ਪ੍ਰਭੂ ਦਾ ਆਰਾਧਨ ਆਰਾਧਨ ਕਰ ਅਤੇ ਹਰਗਿਜ ਚਿਰ ਨਾਂ ਲਾ।
ਛੋਡਿ ਪ੍ਰਪੰਚੁ ਪ੍ਰਭ ਸਿਉ ਰਚਹੁ; ਤਜਿ ਕੂੜੇ ਨੇਹ ॥੨॥
ਜਗਤ ਦੇ ਧੰਦਿਆਂ ਨੂੰ ਤਿਆਗ ਕੇ ਅਤੇ ਝੂਠੇ ਮੋਹਾਂ ਨੂੰ ਤਲਾਕਜਲੀ ਦੇ ਕੇ ਤੂੰ ਸਾਹਿਬ ਅੰਦਰ ਲੀਨ ਹੋ ਜਾ।
ਜਿਨਿ ਅਨਿਕ ਏਕ, ਬਹੁ ਰੰਗ ਕੀਏ; ਹੈ ਹੋਸੀ ਏਹ ॥
ਜਿਸ ਨੇ ਇਕ ਅਤੇ ਅਨੇਕ ਹੁੰਦਿਆਂ ਹੋਇਆਂ ਕਈ ਖੇਲ ਰਚੇ ਹਨ, ਇਹੋ ਜਿਹਾ ਸਾਹਿਬ ਹੁਣ ਹੈ ਅਤੇ ਹੋਵੇਗਾ ਭੀ।
ਕਰਿ ਸੇਵਾ ਤਿਸੁ ਪਾਰਬ੍ਰਹਮ; ਗੁਰ ਤੇ ਮਤਿ ਲੇਹ ॥੩॥
ਗੁਰਾਂ ਪਾਸੋਂ ਉਪਦੇਸ਼ ਲੈ ਕੇ ਤੂੰ ਉਸ ਸ਼ਰੋਮਣੀ ਸਾਹਿਬ ਦੀ ਘੋਲ ਕਮਾ।
ਊਚੇ ਤੇ ਊਚਾ ਵਡਾ; ਸਭ ਸੰਗਿ ਬਰਨੇਹ ॥
ਉਚਿਆਂ ਦਾ ਪਰਮ ਉਚਾ, ਕੀਰਤੀਮਾਨ ਅਤੇ ਸਾਰਿਆਂ ਦਾ ਸੰਗੀ ਸੁਆਮੀ ਆਖਿਆ ਜਾਂਦਾ ਹੈ।
ਦਾਸ ਦਾਸ ਕੋ ਦਾਸਰਾ; ਨਾਨਕ ਕਰਿ ਲੇਹ ॥੪॥੧੭॥੪੭॥
ਹੇ ਪ੍ਰਭੂ! ਨਾਨਕ ਨੂੰ ਆਪਣੇ ਗੋਲਿਆਂ ਦੇ ਗੋਲੇ ਦਾ ਗੋਲਾ ਬਣਾ ਲੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਏਕ ਟੇਕ ਗੋਵਿੰਦ ਕੀ; ਤਿਆਗੀ ਅਨ ਆਸ ॥
ਸ਼੍ਰਿਸ਼ਟੀ ਦਾ ਸੁਆਮੀ ਹੀ ਮੇਰਾ ਇਕੋ ਇਕ ਆਸਰਾ ਹੈ। ਹੋਰ ਉਮੀਦਾਂ ਮੈਂ ਲਾਹ ਸੁੱਟੀਆਂ ਹਨ।
ਸਭ ਊਪਰਿ ਸਮਰਥ ਪ੍ਰਭ; ਪੂਰਨ ਗੁਣਤਾਸ ॥੧॥
ਸੰਪੂਰਨ ਨੇਕੀਆਂ ਦਾ ਖਜਾਨਾ ਸਾਹਿਬ ਸਾਰਿਆਂ ਉਪਰ ਬਲੀ ਹੈ।
ਜਨ ਕਾ ਨਾਮੁ ਅਧਾਰੁ ਹੈ; ਪ੍ਰਭ ਸਰਣੀ ਪਾਹਿ ॥
ਸਾਹਿਬ ਦੇ ਗੋਲੇ ਦਾ, ਜਿਸ ਨੇ ਉਸ ਦੀ ਪਨਾਹ ਲਈ ਹੈ, ਨਾਮ ਹੀ ਆਸਰਾ ਹੈ।
ਪਰਮੇਸਰ ਕਾ ਆਸਰਾ; ਸੰਤਨ ਮਨ ਮਾਹਿ ॥੧॥ ਰਹਾਉ ॥
ਸਾਧੂਆਂ ਦੇ ਦਿਲ ਅੰਦਰ ਸ਼ਰੋਮਣੀ ਸਾਹਿਬ ਦੀ ਹੀ ਟੇਕ ਹੈ। ਠਹਿਰਾਉ।
ਆਪਿ ਰਖੈ, ਆਪਿ ਦੇਵਸੀ; ਆਪੇ ਪ੍ਰਤਿਪਾਰੈ ॥
ਸਾਈਂ ਖੁਦ ਰਖਿਆ ਹੋਇਆ ਹੈ ਉਹ ਖੁਦ ਦਾਤਾਂ ਦਿੰਦਾ ਹੈ ਅਤੇ ਉਹ ਖੁਦ ਹੀ ਪਾਲਣ-ਪੋਸਣ ਕਰਦਾ ਹੈ।
ਦੀਨ ਦਇਆਲ ਕ੍ਰਿਪਾ ਨਿਧੇ; ਸਾਸਿ ਸਾਸਿ ਸਮ੍ਹ੍ਹਾਰੈ ॥੨॥
ਮਸਕੀਨਾਂ ਤੇ ਮਿਹਰਬਾਨ, ਅਤੇ ਰਹਿਮਤ ਦਾ ਖਜਾਨਾ ਸੁਆਮੀ ਹਰ ਸੁਆਸ ਸਾਡੀ ਰੱਖਿਆ ਕਰਦਾ ਹੈ।
ਕਰਣਹਾਰੁ ਜੋ ਕਰਿ ਰਹਿਆ; ਸਾਈ ਵਡਿਆਈ ॥
ਜਿਹੜਾ ਕੁਛ ਸਿਰਜਣਹਾਰ ਕਰ ਰਿਹਾ ਹੈ, ਉਸੇ ਵਿੱਚ ਸਾਡੀ ਬਿਹਤਰੀ ਹੈ।
ਗੁਰਿ ਪੂਰੈ ਉਪਦੇਸਿਆ; ਸੁਖੁ ਖਸਮ ਰਜਾਈ ॥੩॥
ਪੂਰਨ ਗੁਰਾਂ ਨੇ ਮੈਨੂੰ ਸਿੱਖ-ਮਤ ਦਿੱਤੀ ਹੈ ਕਿ ਆਰਾਮ, ਚੈਨ ਮਾਲਕ ਦੀ ਰਜ਼ਾ ਨੂੰ ਕਬੂਲ ਕਰਨ ਵਿੱਚ ਹੈ।
ਚਿੰਤ ਅੰਦੇਸਾ ਗਣਤ ਤਜਿ; ਜਨਿ ਹੁਕਮੁ ਪਛਾਤਾ ॥
ਫਿਕਰ ਸਾਹਸੇ ਅਤੇ ਗਿਣਤੀ ਮਿਣਤੀ ਨੂੰ ਛੱਡ ਕੇ, ਸਾਹਿਬ ਦਾ ਗੋਲਾ ਸਾਹਿਬ ਦੇ ਫੁਰਮਾਨ ਨੂੰ ਸਿੰਞਾਣਦਾ ਹੈ।
ਨਹ ਬਿਨਸੈ, ਨਹ ਛੋਡਿ ਜਾਇ; ਨਾਨਕ ਰੰਗਿ ਰਾਤਾ ॥੪॥੧੮॥੪੮॥
ਨਾਨਕ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ, ਜੋ ਨਾਂ ਨਾਸ ਹੁੰਦਾ ਹੈ ਨਾਂ ਹੀ ਉਸ ਨੂੰ ਤਿਆਗਦਾ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਮਹਾ ਤਪਤਿ ਤੇ ਭਈ ਸਾਂਤਿ; ਪਰਸਤ ਪਾਪ ਨਾਠੇ ॥
ਗੁਰਾਂ ਦੇ ਨਾਲ ਮਿਲਣ ਦੁਆਰਾ ਇਨਸਾਨ ਦੇ ਪਾਪ ਦੌੜ ਜਾਂਦੇ ਹਨ, ਉਸ ਦੀ ਸਖਤ ਅੱਗੇ ਅੱਗ ਬੁੱਝ ਜਾਂਦੀ ਹੈ ਅਤੇ ਉਹ ਸੁਖੀ ਹੋ ਜਾਂਦਾ ਹੈ।
ਅੰਧ ਕੂਪ ਮਹਿ ਗਲਤ ਥੇ; ਕਾਢੇ ਦੇ ਹਾਥੇ ॥੧॥
ਮੈਂ ਅੰਨ੍ਹੇ ਖੂਹ ਵਿੱਚ ਡਿੱਗਿਆ ਹੋਇਆ ਸਾ। ਆਪਣਾ ਹੱਥ ਦੇ ਕੇ ਗੁਰਾਂ ਨੇ ਮੈਨੂੰ ਬਾਹਰ ਕੱਢ ਲਿਆ ਹੈ।
ਓਇ ਹਮਾਰੇ ਸਾਜਨਾ; ਹਮ ਉਨ ਕੀ ਰੇਨ ॥
ਉਹ ਗੁਰੂ ਜੀ ਮੇਰੇ ਮਿੱਤ੍ਰ ਹਨ ਅਤੇ ਮੈਂ ਉਨ੍ਹਾਂ ਦੇ ਚਰਨਾਂ ਦੀ ਧੂੜ ਹਾਂ।
ਜਿਨ ਭੇਟਤ ਹੋਵਤ ਸੁਖੀ; ਜੀਅ ਦਾਨੁ ਦੇਨ ॥੧॥ ਰਹਾਉ ॥
ਜਿਨ੍ਹਾਂ ਨਾਲ ਮਿਲਣ ਦੁਆਰਾ ਮੈਂ ਆਰਾਮ ਵਿੱਚ ਹਾਂ ਅਤੇ ਜ ਮੈਨੂੰ ਰੂਹਾਨੀ ਜੀਵਨ ਦੀ ਦਾਤ ਬਖਸ਼ਦੇ ਹਨ। ਠਹਿਰਾਉ।
ਪਰਾ ਪੂਰਬਲਾ ਲੀਖਿਆ; ਮਿਲਿਆ ਅਬ ਆਇ ॥
ਮੈਂ ਹੁਣ ਉਹ ਕੁਛ ਪਰਾਪਤ ਕਰ ਲਿਆ ਹੈ ਜੋ ਮੇਰੇ ਲਈ ਐਨ ਆਰੰਭ ਤੋਂ ਲਿਖਿਆ ਹੋਇਆ ਸੀ।
ਬਸਤ ਸੰਗਿ ਹਰਿ ਸਾਧ ਕੈ; ਪੂਰਨ ਆਸਾਇ ॥੨॥
ਸੁਆਮੀ ਦੇ ਸੰਤਾਂ ਦੇ ਨਾਲ ਵਸਣ ਦੁਆਰਾ ਮਨ ਦੀਆਂ ਅਭਿਲਾਸ਼ਾ ਪੂਰੀਆਂ ਹੋ ਜਾਂਦੀਆਂ ਹਨ।
ਭੈ ਬਿਨਸੇ ਤਿਹੁ ਲੋਕ ਕੇ; ਪਾਏ ਸੁਖ ਥਾਨ ॥
ਮੇਰੇ ਤਿੰਨਾਂ ਜਹਾਨਾਂ ਦੇ ਡਰ ਦੂਰ ਹੋ ਗਏ ਅਤੇ ਮੈਨੂੰ ਆਰਾਮ ਦਾ ਟਿਕਾਣਾ ਮਿਲ ਗਿਆ ਹੈ।
ਦਇਆ ਕਰੀ ਸਮਰਥ ਗੁਰਿ; ਬਸਿਆ ਮਨਿ ਨਾਮ ॥੩॥
ਬਲਵਾਨ ਗੁਰਾਂ ਨੇ ਮੇਰੇ ਉਤੇ ਮਿਹਰ ਧਾਰੀ ਹੈ ਅਤੇ ਮੇਰੇ ਚਿੱਤ ਅੰਦਰ ਨਾਮ ਆ ਕੇ ਟਿਕ ਗਿਆ ਹੈ।
ਨਾਨਕ ਕੀ ਤੂ ਟੇਕ ਪ੍ਰਭ; ਤੇਰਾ ਆਧਾਰ ॥
ਹੇ ਸੁਆਮੀ, ਤੂੰ ਨਾਨਕ ਦੀ ਪਨਾਹ ਹੈਂ ਅਤੇ ਉਸ ਨੂੰ ਕੇਵਲ ਤੇਰਾ ਹੀ ਆਸਰਾ ਹੈ।
ਕਰਣ ਕਾਰਣ ਸਮਰਥ ਪ੍ਰਭ; ਹਰਿ ਅਗਮ ਅਪਾਰ ॥੪॥੧੯॥੪੯॥
ਸਰਬ-ਸ਼ਕਤੀਵਾਨ ਸੁਆਮੀ ਵਾਹਿਗੁਰੂ ਪਹੁੰਚ ਤੋਂ ਪਰੇ ਬੇਅੰਤ ਅਤੇ ਹੇਤੂਆਂ ਦਾ ਹੇਤੂ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸੋਈ ਮਲੀਨੁ ਦੀਨੁ ਹੀਨੁ; ਜਿਸੁ ਪ੍ਰਭੁ ਬਿਸਰਾਨਾ ॥
ਕੇਵਲ ਉਹ ਹੀ ਗੰਦਾ, ਗਰੀਬ ਅਤੇ ਨੀਚ ਹੈ ਜੋ ਆਪਣੇ ਸੁਆਮੀ ਨੂੰ ਭੁਲਾਉਂਦਾ ਹੈ।
ਕਰਨੈਹਾਰੁ ਨ ਬੂਝਈ; ਆਪੁ ਗਨੈ ਬਿਗਾਨਾ ॥੧॥
ਗਿਆਨੀ ਸਿਰਜਣਹਾਰ ਨੂੰ ਨਹੀਂ ਸਮਝਦਾ, ਸਗੋਂ ਆਪਣੇ ਆਪ ਨੂੰ ਕਰਨ ਵਾਲਾ ਗਿਣਤਾ ਹੈ।
ਦੂਖੁ ਤਦੇ ਜਦਿ ਵੀਸਰੈ; ਸੁਖੁ ਪ੍ਰਭ ਚਿਤਿ ਆਏ ॥
ਕੇਵਲ ਤਾਂ ਹੀ ਬੰਦਾ ਤਕਲੀਫ ਵਿੱਚ ਹੁੰਦਾ ਹੈ, ਜਦ ਉਹ ਸਾਈਂ ਨੂੰ ਭੁਲਾਉਂਦਾ ਹੈ। ਜਦ ਸਾਈਂ ਚੇਤੇ ਕੀਤਾ ਜਾਂਦਾ ਹੈ, ਆਰਾਮ ਉਤਪੰਨ ਹੁੰਦਾ ਹੈ।
ਸੰਤਨ ਕੈ ਆਨੰਦੁ ਏਹੁ; ਨਿਤ ਹਰਿ ਗੁਣ ਗਾਏ ॥੧॥ ਰਹਾਉ ॥
ਸਾਧੂ ਸਦੀਵ ਹੀ ਸਾਹਿਬ ਦੀ ਕੀਰਤੀ ਗਾਇਨ ਕਰਦੇ ਹਨ। ਕੇਵਲ ਇਸ ਅੰਦਰ ਉਨ੍ਹਾਂ ਦੀ ਖੁਸ਼ੀ ਹੈ। ਠਹਿਰਾਉ।
ਊਚੇ ਤੇ ਨੀਚਾ ਕਰੈ; ਨੀਚ ਖਿਨ ਮਹਿ ਥਾਪੈ ॥
ਉਚਿਆਂ ਨੂੰ ਸਾਈਂ ਨੀਵਾਂ ਕਰ ਦਿੰਦਾ ਹੈ ਅਤੇ ਨੀਵਿਆਂ ਨੂੰ ਉਹ ਇਕ ਮੁਹਤ ਵਿੱਚ ਉਚਾ ਅਸਥਾਪਨ ਕਰ ਦਿੰਦਾ ਹੈ।
ਕੀਮਤਿ ਕਹੀ ਨ ਜਾਈਐ; ਠਾਕੁਰ ਪਰਤਾਪੈ ॥੨॥
ਪ੍ਰਭੂ ਦੀ ਵਿਸ਼ਾਲਤਾ ਦਾ ਮੁੱਲ ਵਰਣਨ ਨਹੀਂ ਕੀਤਾ ਜਾ ਸਕਦਾ।
ਪੇਖਤ ਲੀਲਾ ਰੰਗ ਰੂਪ; ਚਲਨੈ ਦਿਨੁ ਆਇਆ ॥
ਸੁੰਦਰ ਖੇਡਾਂ ਅਤੇ ਰੰਗ-ਰਲੀਆਂ ਵੇਖਦਿਆਂ ਹੋਇਆਂ ਨੂੰ ਕੂਚ ਦਾ ਦਿਹਾੜਾ ਆ ਜਾਂਦਾ ਹੈ।
ਸੁਪਨੇ ਕਾ ਸੁਪਨਾ ਭਇਆ; ਸੰਗਿ ਚਲਿਆ ਕਮਾਇਆ ॥੩॥
ਸੁਫਨਾ ਸੁਫਨਾ ਹੀ ਹੋ ਜਾਂਦਾ ਹੈ ਅਤੇ ਪ੍ਰਾਣੀ ਦੇ ਅਮਲ ਉਸ ਦੇ ਨਾਲ ਜਾਂਦੇ ਹਨ।
ਕਰਣ ਕਾਰਣ ਸਮਰਥ ਪ੍ਰਭ! ਤੇਰੀ ਸਰਣਾਈ ॥
ਤੂੰ, ਹੇ ਸੁਆਮੀ! ਸਾਰੇ ਕਾਰਜ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਮੈਂ ਤੇਰੀ ਪਨਾਹ ਲੋੜਦਾ ਹਾਂ।
ਹਰਿ ਦਿਨਸੁ ਰੈਣਿ ਨਾਨਕੁ ਜਪੈ; ਸਦ ਸਦ ਬਲਿ ਜਾਈ ॥੪॥੨੦॥੫੦॥
ਦਿਨ ਅਤੇ ਰਾਤ ਨਾਨਕ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਅਤੇ ਹਮੇਸ਼ਾ, ਹਮੇਸ਼ਾਂ ਉਸ ਉਤੋਂ ਕੁਰਬਾਨ ਜਾਂਦਾ ਹਾਂ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਜਲੁ ਢੋਵਉ, ਇਹੁ ਸੀਸ ਕਰਿ; ਕਰ ਪਗ ਪਖਲਾਵਉ ॥
ਆਪਣੇ ਇਸ ਸਿਰ ਨਾਲ ਮੈਂ ਸੰਤਾਂ ਲਈ ਪਾਣੀ ਢੋਂਦਾ ਹਾਂ ਅਤੇ ਆਪਣਿਆਂ ਹੱਥਾਂ ਨਾਲ ਉਨ੍ਹਾਂ ਦੇ ਪੈਰ ਧੋਂਦਾ ਹਾਂ।
ਬਾਰਿ ਜਾਉ ਲਖ ਬੇਰੀਆ; ਦਰਸੁ ਪੇਖਿ ਜੀਵਾਵਉ ॥੧॥
ਲੱਖਾਂ ਵਾਰੀ ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ ਅਤੇ ਉਨ੍ਹਾਂ ਦਾ ਦਰਸ਼ਨ ਦੇਖ ਕੇ ਮੈਂ ਜੀਉਂਦਾ ਹਾਂ।
ਕਰਉ ਮਨੋਰਥ ਮਨੈ ਮਾਹਿ; ਅਪਨੇ ਪ੍ਰਭ ਤੇ ਪਾਵਉ ॥
ਸਾਰੀਆਂ ਅਭਿਲਾਸ਼ਾਂ ਜਿਹੜੀਆਂ ਮੈਂ ਆਪਣੇ ਚਿੱਤ ਅੰਦਰ ਧਾਰਨ ਕਰਦਾ ਹਾਂ, ਮੇਰਾ ਸੁਆਮੀ ਉਨ੍ਹਾਂ ਸਾਰੀਆਂ ਨੂੰ ਪੂਰੀਆਂ ਕਰ ਦਿੰਦਾ ਹੈ।
ਦੇਉ ਸੂਹਨੀ ਸਾਧ ਕੈ; ਬੀਜਨੁ ਢੋਲਾਵਉ ॥੧॥ ਰਹਾਉ ॥
ਝਾੜੂ ਨਾਲ ਮੈਂ ਸੰਤਾਂ ਦਾ ਨਿਵਾਸ-ਅਸਥਾਨ ਸੰਵਰਦਾ ਹਾਂ, ਅਤੇ ਉਨ੍ਹਾਂ ਨੂੰ ਪੱਖਾ ਝੱਲਦਾ ਹਾਂ।
ਅੰਮ੍ਰਿਤ ਗੁਣ ਸੰਤ ਬੋਲਤੇ; ਸੁਣਿ ਮਨਹਿ ਪੀਲਾਵਉ ॥
ਸਾਧੂ ਵਾਹਿਗੁਰੂ ਦੀ ਅੰਮ੍ਰਿਤਮਈ ਕੀਰਤੀ ਉਚਾਰਦੇ ਹਨ, ਮੈਂ ਇਸ ਨੂੰ ਸੁਣਦਾ ਅਤੇ ਆਪਣੀ ਆਤਮਾ ਨੂੰ ਪਿਆਉਂਦਾ ਹਾਂ।
ਉਆ ਰਸ ਮਹਿ ਸਾਂਤਿ ਤ੍ਰਿਪਤਿ ਹੋਇ; ਬਿਖੈ ਜਲਨਿ ਬੁਝਾਵਉ ॥੨॥
ਉਸ ਅੰਮ੍ਰਿਤ ਨਾਲ ਮੈਂ ਸੀਤਲ ਅਤੇ ਸੰਤੁਸ਼ਟ ਹੋ ਜਾਂਦਾ ਹਾਂ ਅਤੇ ਪਾਪਾਂ ਦੀ ਅੱਗ ਨੂੰ ਬੁਝਾਉਂਦਾ ਹਾਂ।
ਜਬ ਭਗਤਿ ਕਰਹਿ ਸੰਤ ਮੰਡਲੀ; ਤਿਨ੍ਹ੍ਹ ਮਿਲਿ ਹਰਿ ਗਾਵਉ ॥
ਜਦ ਸਾਧ ਸੰਗਤ ਮੇਰੇ ਸਾਈਂ ਦੀ ਉਪਾਸ਼ਨਾ ਕਰਦੀ ਹੈ, ਉਨ੍ਹਾਂ ਸੰਤਾਂ ਨਾਲ ਮਿਲ ਕੇ ਮੈਂ ਵੀ ਉਸ ਦਾ ਜੱਸ ਗਾਉਂਦਾ ਹਾਂ।
ਕਰਉ ਨਮਸਕਾਰ ਭਗਤ ਜਨ; ਧੂਰਿ ਮੁਖਿ ਲਾਵਉ ॥੩॥
ਮੈਂ ਪਵਿੱਤ੍ਰ ਪੁਰਸ਼ਾਂ ਨੂੰ ਪ੍ਰਣਾਮ ਕਰਦਾ ਹਾਂ ਅਤੇ ਉਨ੍ਹਾਂ ਦੇ ਪੈਰਾਂ ਦੀ ਧੂੜ ਆਪਣੇ ਚਿਹਰੇ ਨੂੰ ਲਾਉਂਦਾ ਹਾਂ।
ਊਠਤ ਬੈਠਤ ਜਪਉ ਨਾਮੁ; ਇਹੁ ਕਰਮੁ ਕਮਾਵਉ ॥
ਖਲੋਤਿਆਂ ਅਤੇ ਬਹਿੰਦਿਆਂ ਮੈਂ ਤੇਰੇ ਨਾਮ ਨੂੰ ਉਚਾਰਦਾ ਹਾਂ, ਕੇਵਲ ਇਹ ਅਮਲ ਹੀ ਮੈਂ ਕਮਾਉਂਦਾ ਹਾਂ,
ਨਾਨਕ ਕੀ ਪ੍ਰਭ ਬੇਨਤੀ; ਹਰਿ ਸਰਨਿ ਸਮਾਵਉ ॥੪॥੨੧॥੫੧॥
ਹੇ ਮੇਰੇ ਸੁਆਮੀ ਵਾਹਿਗੁਰੂ! ਨਾਨਕ ਦੀ ਅਰਦਾਸ ਹੈ ਕਿ ਉਹ ਤੇਰੀ ਸ਼ਰਣਾਗਤ ਅੰਦਰ ਲੀਨ ਹੋ ਜਾਵੇ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਇਹੁ ਸਾਗਰੁ ਸੋਈ ਤਰੈ; ਜੋ ਹਰਿ ਗੁਣ ਗਾਏ ॥
ਕੇਵਲ ਉਹ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਹੁੰਦਾ ਹੈ, ਜੋ ਪ੍ਰਭੂ ਦੀਆਂ ਸਿਫਤਾਂ ਗਾਇਨ ਕਰਦਾ ਹੈ।
ਸਾਧਸੰਗਤਿ ਕੈ ਸੰਗਿ; ਵਸੈ ਵਡਭਾਗੀ ਪਾਏ ॥੧॥
ਉਹ ਸਤਿ ਸੰਗਤ ਨਾਲ ਵੱਸਦਾ ਹੈ ਅਤੇ ਪਰਮ ਚੰਗੇ ਨਸੀਬਾਂ ਦੁਆਰਾ ਪ੍ਰਭੂ ਨੂੰ ਪਰਾਪਤ ਕਰ ਲੈਂਦਾ ਹੈ।
ਸੁਣਿ ਸੁਣਿ ਜੀਵੈ ਦਾਸੁ ਤੁਮ੍ਹ੍ਹ; ਬਾਣੀ ਜਨ ਆਖੀ ॥
ਤੇਰਾ ਗੋਲਾ, ਹੇ ਸੁਆਮੀ! ਸੰਤ ਗੁਰਾਂ ਦੀ ਉਚਾਰੀ ਹੋਈ ਤੇਰੀ ਗੁਰਬਾਣੀ ਨੂੰ ਇਕ-ਰਸ ਸੁਣ ਕੇ ਜੀਉਂਦਾ ਹੈ।
ਪ੍ਰਗਟ ਭਈ ਸਭ ਲੋਅ ਮਹਿ; ਸੇਵਕ ਕੀ ਰਾਖੀ ॥੧॥ ਰਹਾਉ ॥
ਗੁਰਾਂ ਦੀ ਮਹਿਮਾ ਸਾਰਿਆਂ ਜਹਾਨਾਂ ਅੰਦਰ ਪਰਸਿੱਧ ਹੈ ਅਤੇ ਉਹ ਆਪਣੇ ਨਫਰ ਦੀ ਲੱਜਿਆ ਰੱਖਦੇ ਹਨ। ਠਹਿਰਾਉ।
ਅਗਨਿ ਸਾਗਰ ਤੇ ਕਾਢਿਆ; ਪ੍ਰਭਿ ਜਲਨਿ ਬੁਝਾਈ ॥
ਸੁਆਮੀ ਨੂੰ ਮੈਨੂੰ ਅੱਗ ਦੇ ਸਮੁੰਦਰ ਵਿਚੋਂ ਬਾਹਰ ਕੱਢ ਲਿਆ ਹੈ ਅਤੇ ਮੇਰੀ ਸੜ੍ਹਾਂਦ ਬੁਝਾ ਦਿੱਤੀ ਹੈ।
ਅੰਮ੍ਰਿਤ ਨਾਮੁ ਜਲੁ ਸੰਚਿਆ; ਗੁਰ ਭਏ ਸਹਾਈ ॥੨॥
ਗੁਰਾਂ ਨੇ ਨਾਮ ਦੇ ਸੁਧਾਰਸ ਦਾ ਪਾਣੀ ਛਿੜਕਿਆਂ ਹੈ ਅਤੇ ਉਹ ਮੇਰੇ ਸਹਾਇਕ ਹੋ ਗਏ ਹਨ।
ਜਨਮ ਮਰਣ ਦੁਖ ਕਾਟਿਆ; ਸੁਖ ਕਾ ਥਾਨੁ ਪਾਇਆ ॥
ਮੇਰੀ ਜੰਮਣ ਅਤੇ ਮਰਨ ਦੀ ਤਕਲੀਫ ਕੱਟੀ ਗਈ ਹੈ ਅਤੇ ਮੈਨੂੰ ਆਰਾਮ ਦਾ ਟਿਕਾਣਾ ਪਰਾਪਤ ਹੋ ਗਿਆ ਹੈ।
ਕਾਟੀ ਸਿਲਕ ਭ੍ਰਮ ਮੋਹ ਕੀ; ਅਪਨੇ ਪ੍ਰਭ ਭਾਇਆ ॥੩॥
ਮੇਰੇ ਸੰਦੇਹ ਅਤੇ ਸੰਸਾਰੀ ਲਗਨ ਦੀ ਫਾਹੀ ਕੱਟੀ ਗਈ ਹੈ ਅਤੇ ਮੈਂ ਆਪਣੇ ਮਾਲਕ ਨੂੰ ਚੰਗਾ ਲੱਗਣ ਲੱਗ ਪਿਆ ਹਾਂ।
ਮਤ ਕੋਈ ਜਾਣਹੁ ਅਵਰੁ ਕਛੁ; ਸਭ ਪ੍ਰਭ ਕੈ ਹਾਥਿ ॥
ਸਾਰਾ ਕੁਝ ਸਾਹਿਬ ਦੇ ਹੱਥ ਵਿੱਚ ਹੈ। ਕੋਈ ਕਿਸੇ ਹੋਰਸ ਦਾ ਖਿਆਲ ਨਾਂ ਕਰੇ।
ਸਰਬ ਸੂਖ ਨਾਨਕ ਪਾਏ; ਸੰਗਿ ਸੰਤਨ ਸਾਥਿ ॥੪॥੨੨॥੫੨॥
ਸੰਤਾਂ ਦੀ ਸੰਗਤ ਅੰਦਰ ਨਾਨਕ ਨੇ ਸਾਰੇ ਆਰਾਮ ਪਰਾਪਤ ਕਰ ਲਏ ਹਨ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਬੰਧਨ ਕਾਟੇ ਆਪਿ ਪ੍ਰਭਿ; ਹੋਆ ਕਿਰਪਾਲ ॥
ਮਿਹਰਬਾਨ ਹੋ ਕੇ, ਮਾਲਕ ਨੇ ਖੁਦ ਹੀ ਮੇਰੇ ਜੁੜ ਕੱਟ ਛੱਡੇ ਹਨ।
ਦੀਨ ਦਇਆਲ ਪ੍ਰਭ ਪਾਰਬ੍ਰਹਮ; ਤਾ ਕੀ ਨਦਰਿ ਨਿਹਾਲ ॥੧॥
ਸ਼ਰੋਮਣੀ ਸਾਹਿਬ ਮਾਲਕ ਮਸਕੀਨਾ ਤੇ ਮਿਹਰਬਾਨ ਹੈ। ਉਸ ਦੀ ਦਇਆ-ਦ੍ਰਿਸ਼ਟੀ ਦੁਆਰਾ ਮੈਂ ਪਰਮ ਪ੍ਰਸੰਨ ਹੋ ਗਿਆ ਹਾਂ।
ਗੁਰਿ ਪੂਰੈ ਕਿਰਪਾ ਕਰੀ; ਕਾਟਿਆ ਦੁਖੁ ਰੋਗੁ ॥
ਪੂਰਨ ਗੁਰਾਂ ਨੇ ਮੇਰੇ ਉਤੇ ਮਿਹਰ ਧਾਰੀ ਹੈ ਅਤੇ ਮੇਰੀਆਂ ਪੀੜਾਂ ਤੇ ਬੀਮਾਰੀਆਂ ਕੱਟ ਦਿੱਤੀਆਂ ਹਨ।
ਮਨੁ ਤਨੁ ਸੀਤਲੁ ਸੁਖੀ ਭਇਆ; ਪ੍ਰਭ ਧਿਆਵਨ ਜੋਗੁ ॥੧॥ ਰਹਾਉ ॥
ਸਿਮਰਨ ਕਰਨ ਦੇ ਲਾਇਕ ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੇਰੀ ਆਤਮਾ ਤੇ ਦੇਹ ਸ਼ਾਂਤ ਅਤੇ ਸੁਖਾਲੇ ਹੋ ਗਏ ਹਨ। ਠਹਿਰਾਉ।
ਅਉਖਧੁ ਹਰਿ ਕਾ ਨਾਮੁ ਹੈ; ਜਿਤੁ ਰੋਗੁ ਨ ਵਿਆਪੈ ॥
ਰੱਬ ਦਾ ਨਾਮ ਇਕ ਦਵਾਈ ਹੈ, ਜਿਸ ਦੀ ਬਰਕਤ ਦੁਆਰਾ ਪ੍ਰਾਣੀ ਨੂੰ ਕੋਈ ਬੀਮਾਰੀ ਨਹੀਂ ਸਤਾਉਂਦੀ।
ਸਾਧਸੰਗਿ ਮਨਿ ਤਨਿ ਹਿਤੈ; ਫਿਰਿ ਦੂਖੁ ਨ ਜਾਪੈ ॥੨॥
ਸਤਿ ਸੰਗਤ ਅੰਦਰ ਇਨਸਾਨ ਦੀ ਜਿੰਦੜੀ ਤੇ ਦੇਹ ਪ੍ਰਭੂ ਦੇ ਪ੍ਰੇਮ ਨਾਲ ਰੰਗੇ ਜਾਂਦੇ ਹਨ ਅਤੇ ਉਹ ਮੁੜ ਕੇ ਤਕਲੀਫ ਨਹੀਂ ਉਠਾਉਂਦੇ।
ਹਰਿ ਹਰਿ ਹਰਿ ਹਰਿ ਜਾਪੀਐ; ਅੰਤਰਿ ਲਿਵ ਲਾਈ ॥
ਆਪਣੇ ਮਨ ਅੰਦਰ ਪ੍ਰੀਤ ਧਾਰਨ ਕਰ ਕੇ, ਮੈਂ ਸੁਆਮੀ ਮਾਲਕ ਵਾਹਿਗੁਰੂ ਦਾ ਨਾਮ ਦਾ ਉਚਾਰਨ ਕਰਦਾ ਹਾਂ।
ਕਿਲਵਿਖ ਉਤਰਹਿ ਸੁਧੁ ਹੋਇ; ਸਾਧੂ ਸਰਣਾਈ ॥੩॥
ਸੰਤਾਂ ਦੀ ਪਨਾਹ ਲੈਣ ਦੁਆਰਾ ਮੇਰੇ ਪਾਪ ਦੂਰ ਹੋ ਗਏ ਹਨ ਅਤੇ ਮੈਂ ਪਵਿੱਤਰ ਹੋ ਗਿਆ ਹਾਂ।
ਸੁਨਤ ਜਪਤ, ਹਰਿ ਨਾਮ ਜਸੁ; ਤਾ ਕੀ ਦੂਰਿ ਬਲਾਈ ॥
ਜੋ ਰੱਬ ਦੇ ਨਾਮ ਦੀ ਮਹਿਮਾ ਨੂੰ ਸੁਣਦਾ ਤੇ ਉਚਾਰਨ ਕਰਦਾ ਹੈ ਉਸ ਦੇ ਦੁਖ ਦੂਰ ਹੋ ਜਾਂਦੇ ਹਨ।
ਮਹਾ ਮੰਤ੍ਰੁ ਨਾਨਕੁ ਕਥੈ; ਹਰਿ ਕੇ ਗੁਣ ਗਾਈ ॥੪॥੨੩॥੫੩॥
ਗੁਰੂ ਜੀ ਮੁਖ ਉਪਦੇਸ਼ ਇਹ ਦੇਂਦੇ ਹਨ ਕਿ ਇਨਸਾਨ ਤੂੰ ਸੁਆਮੀ ਦੀ ਸਿਫ਼ਤ-ਸ਼ਲਾਘਾ ਅਲਾਪ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਭੈ ਤੇ ਉਪਜੈ ਭਗਤਿ ਪ੍ਰਭ; ਅੰਤਰਿ ਹੋਇ ਸਾਂਤਿ ॥
ਪ੍ਰਭੂ ਦੇ ਡਰ ਤੋਂ ਉਸ ਦਾ ਅਨੁਰਾਗ ਉਤਪੰਨ ਹੁੰਦਾ ਹੈ ਅਤੇ ਆਦਮੀ ਅੰਦਰੋਂ ਸੀਤਲ ਹੋ ਜਾਂਦਾ ਹੈ।
ਨਾਮੁ ਜਪਤ ਗੋਵਿੰਦ ਕਾ; ਬਿਨਸੈ ਭ੍ਰਮ ਭ੍ਰਾਂਤਿ ॥੧॥
ਸ਼੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਦੇ ਸੰਦੇਹ ਅਤੇ ਗਲਤ-ਫਹਿਮੀਆਂ ਦੂਰ ਹੋ ਜਾਂਦੀਆਂ ਹਨ।
ਗੁਰੁ ਪੂਰਾ ਜਿਸੁ ਭੇਟਿਆ; ਤਾ ਕੈ ਸੁਖਿ ਪਰਵੇਸੁ ॥
ਜੋ ਪੂਰਨ ਗੁਰਾਂ ਨਾਲ ਮਿਲ ਪੈਂਦਾ ਹੈ, ਉਸ ਦੇ ਮਨ ਅੰਦਰ ਠੰਢ-ਚੈਨ ਵਰਤ ਜਾਂਦੀ ਹੈ।
ਮਨ ਕੀ ਮਤਿ ਤਿਆਗੀਐ; ਸੁਣੀਐ ਉਪਦੇਸੁ ॥੧॥ ਰਹਾਉ ॥
ਤੂੰ ਆਪਣੇ ਚਿੱਤ ਦੀ ਚਤੁਰਾਈ ਨੂੰ ਛੱਡ ਦੇ ਅਤੇ ਗੁਰਾਂ ਦੀ ਸਿੱਖ-ਮਤ ਨੂੰ ਸ੍ਰਵਣ ਕਰ। ਠਹਿਰਾਉ।
ਸਿਮਰਤ ਸਿਮਰਤ ਸਿਮਰੀਐ; ਸੋ ਪੁਰਖੁ ਦਾਤਾਰੁ ॥
ਤੂੰ ਆਪਣੇ ਉਸ ਦਾਤੇ ਸੁਆਮੀ ਦਾ ਆਰਾਧਨ ਆਰਾਧਨ, ਆਰਾਧਨ ਕਰ।
ਮਨ ਤੇ ਕਬਹੁ ਨ ਵੀਸਰੈ; ਸੋ ਪੁਰਖੁ ਅਪਾਰੁ ॥੨॥
ਉਸ ਬੇਅੰਤ ਸੁਆਮੀ ਨੂੰ ਮੈਂ ਆਪਣੇ ਚਿੱਤ ਵਿੱਚ ਕਦੇ ਭੀ ਨਹੀਂ ਭੁਲਾਉਂਦਾ।
ਚਰਨ ਕਮਲ ਸਿਉ ਰੰਗੁ ਲਗਾ; ਅਚਰਜ ਗੁਰਦੇਵ ॥
ਅਦਭੁਤ ਪ੍ਰਕਾਸ਼ਵਾਨ ਗੁਰਾਂ ਦੇ ਕੰਵਲ ਰੂਪੀ ਪੈਰਾਂ ਨਾਲ ਮੇਰਾ ਪਿਆਰ ਹੋ ਗਿਆ ਹੈ।
ਜਾ ਕਉ ਕਿਰਪਾ ਕਰਹੁ ਪ੍ਰਭ; ਤਾ ਕਉ ਲਾਵਹੁ ਸੇਵ ॥੩॥
ਜਿਸ ਉਤੇ ਤੂੰ ਮਿਹਰ ਧਾਰਦਾ ਹੈ, ਹੇ ਸੁਆਮੀ! ਉਸ ਨੂੰ ਤੂੰ ਆਪਣੀ ਟਹਿਲ ਸੇਵਾ ਅੰਦਰ ਜੋੜਦਾ ਹੈ।
ਨਿਧਿ ਨਿਧਾਨ ਅੰਮ੍ਰਿਤੁ ਪੀਆ; ਮਨਿ ਤਨਿ ਆਨੰਦ ॥
ਮੈਂ ਧਨ-ਦੌਲਤ ਦੇ ਖਜਾਨੇ ਨਾਮ-ਸੁਧਾਰਸ ਨੂੰ ਪਾਨ ਕੀਤਾ ਹੈ ਅਤੇ ਮੇਰੀ ਆਤਮਾ ਤੇ ਦੇਹ ਪ੍ਰਸੰਨ ਹਨ।
ਨਾਨਕ ਕਬਹੁ ਨ ਵੀਸਰੈ; ਪ੍ਰਭ ਪਰਮਾਨੰਦ ॥੪॥੨੪॥੫੪॥
ਮਹਾਨ ਪਰਸੰਨਤਾ ਦੇ ਸੁਆਮੀ ਨੂੰ ਨਾਨਕ ਕਦਾਚਿਤ ਨਹੀਂ ਭੁਲਾਉਂਦਾ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਤ੍ਰਿਸਨ ਬੁਝੀ ਮਮਤਾ ਗਈ; ਨਾਠੇ ਭੈ ਭਰਮਾ ॥
ਮੇਰੀ ਖਾਹਿਸ਼ ਬੁੱਝ ਗਈ ਹੈ, ਮੇਰੀ ਮੇਰ ਤੇਰ ਜਾਂਦੀ ਰਹੀ ਅਤੇ ਮੇਰਾ ਡਰ ਤੇ ਸ਼ੱਕ-ਸੁਬ੍ਹਾ ਦੌੜ ਗਿਆ ਹੈ।
ਥਿਤਿ ਪਾਈ ਆਨਦੁ ਭਇਆ; ਗੁਰਿ ਕੀਨੇ ਧਰਮਾ ॥੧॥
ਮੈਂ ਅਸਥਿਰਤਾ ਪਾ ਲਈ ਹੈ ਅਤੇ ਸੁੱਖ ਭੋਗਦਾ ਹਾਂ। ਗੁਰਾਂ ਨੇ ਮੇਰੇ ਤੇ ਭਾਰੀ ਨੇਕੀ ਕੀਤੀ ਹੈ।
ਗੁਰੁ ਪੂਰਾ ਆਰਾਧਿਆ; ਬਿਨਸੀ ਮੇਰੀ ਪੀਰ ॥
ਪੂਰਨ ਗੁਰਾਂ ਦਾ ਧਿਆਨ ਧਾਰਨ ਦੁਆਰਾ ਮੇਰਾ ਦਰਦ ਮਿਟ ਗਿਆ ਹੈ।
ਤਨੁ ਮਨੁ ਸਭੁ ਸੀਤਲੁ ਭਇਆ; ਪਾਇਆ ਸੁਖੁ ਬੀਰ ॥੧॥ ਰਹਾਉ ॥
ਮੇਰੀ ਦੇਹ ਅਤੇ ਆਤਮਾ ਠੰਢੜੇ ਹੋ ਗਏ ਹਨ ਅਤੇ ਮੈਂ ਆਰਾਮ ਪਰਾਪਤ ਕਰ ਲਿਆ ਹੈ, ਹੇ ਭਾਰਾਵਾਂ! ਠਹਿਰਾਉ।
ਸੋਵਤ ਹਰਿ ਜਪਿ ਜਾਗਿਆ; ਪੇਖਿਆ ਬਿਸਮਾਦੁ ॥
ਸੁਆਮੀ ਦਾ ਸਿਮਰਨ ਕਰਨ ਦੁਆਰਾ ਮੈਂ ਸੁੱਤਾ ਪਿਆ ਜਾਗ ਉਠਿਆਂ ਅਤੇ ਉਸ ਨੂੰ ਵੇਖ ਕੇ ਅਸਚਰਲ ਹੋ ਗਿਆ ਹੈ।
ਪੀ ਅੰਮ੍ਰਿਤੁ ਤ੍ਰਿਪਤਾਸਿਆ; ਤਾ ਕਾ ਅਚਰਜ ਸੁਆਦੁ ॥੨॥
ਨਾਮ-ਸੁਧਾਰਸ ਨੂੰ ਪਾਨ ਕਰ ਕੇ ਮੈਂ ਰੱਜ ਗਿਆ ਹਾਂ, ਓ! ਅਦਭੁਤ ਹੈ ਉਸ ਦੀ ਲੱਜਤ।
ਆਪਿ ਮੁਕਤੁ ਸੰਗੀ ਤਰੇ; ਕੁਲ ਕੁਟੰਬ ਉਧਾਰੇ ॥
ਮੈਂ ਖੁਦ ਮੁਕਤ ਹੋ ਗਿਆ ਹਾਂ, ਪਾਰ ਉਤਰ ਗਏ ਹਨ ਮੇਰੇ ਸਾਥੀ ਅਤੇ ਮੇਰੀ ਵੰਸ਼ ਤੇ ਟੱਬਰ-ਕਬੀਲਾ ਭੀ ਬੰਦ-ਖਲਾਸ ਹੋ ਗਏ ਹਨ।
ਸਫਲ ਸੇਵਾ ਗੁਰਦੇਵ ਕੀ; ਨਿਰਮਲ ਦਰਬਾਰੇ ॥੩॥
ਫਲਦਾਇਕ ਹੈ ਪ੍ਰਕਾਸ਼ਵਾਨ ਗੁਰਾਂ ਦੀ ਘਾਲ, ਜਿਸ ਨੈ ਮੈਨੂੰ ਸੁਆਮੀ ਦੀ ਦਰਗਾਹ ਵਿੱਚ ਪਵਿੱਤਰ ਕਰ ਦਿੱਤਾ ਹੈ।
ਨੀਚੁ ਅਨਾਥੁ ਅਜਾਨੁ ਮੈ; ਨਿਰਗੁਨੁ ਗੁਣਹੀਨੁ ॥
ਮੈਂ ਨੀਵਾਂ, ਨਿਖਸਮਾ, ਅਣਜਾਣਾ, ਨੇਕੀ-ਵਿਹੂਣਾ ਅਤੇ ਖੂਬੀਆਂ ਤੋਂ ਸੱਖਣਾ ਹਾਂ।
ਨਾਨਕ ਕਉ ਕਿਰਪਾ ਭਈ; ਦਾਸੁ ਅਪਨਾ ਕੀਨੁ ॥੪॥੨੫॥੫੫॥
ਸੁਆਮੀ ਨੇ ਨਾਨਕ ਉਤੇ ਰਹਿਮਤ ਧਾਰੀ ਹੈ ਅਤੇ ਉਸ ਨੂੰ ਆਪਣਾ ਨਿੱਜ ਦਾ ਗੋਲਾ ਬਣਾ ਗਿਆ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਹਰਿ ਭਗਤਾ ਕਾ ਆਸਰਾ; ਅਨ ਨਾਹੀ ਠਾਉ ॥
ਵਾਹਿਗੁਰੂ ਆਪਣੇ ਸ਼ਰਧਾਵਾਨਾਂ ਦੀ ਓਟ ਹੈ। ਉਨ੍ਹਾਂ ਨੂੰ ਜਾਣ ਲਈ ਹੋਰ ਕੋਈ ਜਗ੍ਹਾ ਨਹੀਂ।
ਤਾਣੁ ਦੀਬਾਣੁ ਪਰਵਾਰ ਧਨੁ; ਪ੍ਰਭ! ਤੇਰਾ ਨਾਉ ॥੧॥
ਤੇਰਾ ਨਾਮ ਹੀ, ਹੇ ਮਾਲਕ! ਤੇਰੀ ਤਾਕਤ ਪਾਤਿਸ਼ਾਹੀ, ਸਾਕ-ਸੈਨਾ ਅਤੇ ਧਨ-ਦੌਲਤ ਹੈ।
ਕਰਿ ਕਿਰਪਾ ਪ੍ਰਭਿ ਆਪਣੀ; ਅਪਨੇ ਦਾਸ ਰਖਿ ਲੀਏ ॥
ਆਪਣੀ ਰਹਿਮਤ ਧਾਰ ਕੇ ਸਾਹਿਬ ਨੇ ਆਪਣੇ ਗੋਲਿਆਂ ਦੀ ਰੱਖਿਆ ਕੀਤੀ ਹੈ।
ਨਿੰਦਕ ਨਿੰਦਾ ਕਰਿ ਪਚੇ; ਜਮਕਾਲਿ ਗ੍ਰਸੀਏ ॥੧॥ ਰਹਾਉ ॥
ਕਲੰਕ ਲਾਉਣ ਵਾਲੇ ਕਲੰਕ ਲਾਉਣ ਵਿੱਚ ਹੀ ਗਲ-ਸੜ ਜਾਂਦੇ ਹਨ ਅਤੇ ਮੌਤ ਦਾ ਫਰੇਸ਼ਤਾ ਉਨ੍ਹਾਂ ਨੂੰ ਪਕੜ ਲੈਂਦਾ ਹੈ। ਠਹਿਰਾਉ।
ਸੰਤਾ ਏਕੁ ਧਿਆਵਨਾ; ਦੂਸਰ ਕੋ ਨਾਹਿ ॥
ਸਾਧੂ ਇਕ ਸੁਆਮੀ ਦਾ ਹੀ ਸਿਮਰਨ ਕਰਦੇ ਹਨ ਅਤੇ ਕਿਸੇ ਹੋਰਸ ਦਾ ਖਿਆਲ ਨਹੀਂ ਕਰਦੇ।
ਏਕਸੁ ਆਗੈ ਬੇਨਤੀ; ਰਵਿਆ ਸ੍ਰਬ ਥਾਇ ॥੨॥
ਉਹ ਅਦੁੱਤੀ ਪ੍ਰਭੂ ਮੂਹਰੇ ਪ੍ਰਾਰਥਨਾ ਕਰਦੇ ਹਨ, ਜੋ ਸਾਰਿਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
ਕਥਾ ਪਰਾਤਨ ਇਉ ਸੁਣੀ; ਭਗਤਨ ਕੀ ਬਾਨੀ ॥
ਅਨੁਰਾਗੀਆਂ ਦੀ ਕਥਨ ਕੀਤੀ ਹੋਈ ਇਹ ਇਕ ਪੁਰਾਣੀ ਕਹਾਣੀ ਸੁਣੀ ਹੈ,
ਸਗਲ ਦੁਸਟ ਖੰਡ ਖੰਡ ਕੀਏ; ਜਨ ਲੀਏ ਮਾਨੀ ॥੩॥
ਕਿ ਸੁਆਮੀ ਸਾਰਿਆਂ ਬੱਚਿਆਂ-ਲੰਡਰਾਂ ਨੂੰ ਟੋਟੇ ਟੇਟੇ ਕਰ ਦਿੰਦਾ ਹੈ ਅਤੇ ਆਪਣਿਆਂ ਗੋਲਿਆਂ ਨੂੰ ਇੱਜ਼ਤ-ਆਬਰੂ ਬਖਸ਼ਦਾ ਹੈ।
ਸਤਿ ਬਚਨ ਨਾਨਕੁ ਕਹੈ; ਪਰਗਟ ਸਭ ਮਾਹਿ ॥
ਨਾਨਕ ਸੱਚੇ ਸ਼ਬਦ ਉਚਾਰਨ ਕਰਦਾ ਹੈ ਜੋ ਸਾਰਿਆਂ ਵਿੱਚ ਐਨ ਸਪੱਸ਼ਟ ਹਨ।
ਪ੍ਰਭ ਕੇ ਸੇਵਕ ਸਰਣਿ ਪ੍ਰਭ; ਤਿਨ ਕਉ ਭਉ ਨਾਹਿ ॥੪॥੨੬॥੫੬॥
ਸਾਈਂ ਦੇ ਨਫਰ ਜੋ ਸਾਈਂ ਦੀ ਪਨਾਹ ਤਾਬੇ ਹਨ, ਉਨ੍ਹਾਂ ਨੂੰ ਉਕਾ ਹੀ ਕੋਈ ਡਰ ਨਹੀਂ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਬੰਧਨ ਕਾਟੈ ਸੋ ਪ੍ਰਭੂ; ਜਾ ਕੈ ਕਲ ਹਾਥ ॥
ਉਹ ਸੁਆਮੀ ਹੀ ਜਿਸ ਦੇ ਹੱਥ ਵਿੱਚ ਸਾਰੀਆਂ ਸ਼ਕਤੀਆਂ ਹਨ, ਸਾਰੀਆਂ ਬੇੜੀਆਂ ਕੱਟਦਾ ਹੈ।
ਅਵਰ ਕਰਮ ਨਹੀ ਛੂਟੀਐ; ਰਾਖਹੁ ਹਰਿ ਨਾਥ ॥੧॥
ਹੋਰਨਾਂ ਅਮਲਾਂ ਦੁਆਰਾ ਪ੍ਰਾਣੀ ਦੀ ਬੰਦ-ਖਲਾਸੀ ਨਹੀਂ ਹੁੰਦੀ। ਤੂੰ ਮੇਰੀ ਰੱਖਿਆ ਕਰ, ਹੇ ਮੇਰੇ ਸੁਆਮੀ ਵਾਹਿਗੁਰੂ!
ਤਉ ਸਰਣਾਗਤਿ ਮਾਧਵੇ! ਪੂਰਨ ਦਇਆਲ ॥
ਮੈਂ ਤੇਰੀ ਪਨਾਹ ਲਈ ਹੈ, ਹੇ ਮੇਰੇ ਪੂਰੇ ਮਿਹਰਬਾਨ ਮਾਇਆ ਦੇ ਸੁਆਮੀ!
ਛੂਟਿ ਜਾਇ ਸੰਸਾਰ ਤੇ; ਰਾਖੈ ਗੋਪਾਲ ॥੧॥ ਰਹਾਉ ॥
ਜਿਸ ਦੀ ਤੂੰ ਰੱਖਿਆ ਕਰਦਾ ਹੈ, ਹੇ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ, ਉਹ ਜਗ ਦੇ ਜਾਲ ਵਿੱਚ ਨਹੀਂ ਫਸਦਾ। ਠਹਿਰਾਉ।
ਆਸਾ ਭਰਮ ਬਿਕਾਰ ਮੋਹ; ਇਨ ਮਹਿ ਲੋਭਾਨਾ ॥
ਉਮੀਦ, ਸੰਦੇਹ ਪਾਪ ਅਤੇ ਸੰਸਾਰੀ ਲਗਨ ਇਨ੍ਹਾਂ ਵਿੱਚ ਪ੍ਰਾਣੀ ਗਲਤਾਨ ਹੋਇਆ ਹੋਇਆ ਹੈ।
ਝੂਠੁ ਸਮਗ੍ਰੀ ਮਨਿ ਵਸੀ; ਪਾਰਬ੍ਰਹਮੁ ਨ ਜਾਨਾ ॥੨॥
ਕੂੜੀ ਦੁਨੀਆਂ ਉਸ ਦੇ ਹਿਰਦੇ ਅੰਦਰ ਵਸਦੀ ਹੈ ਅਤੇ ਉਹ ਸੁੱਚੇ ਸਾਹਿਬ ਨੂੰ ਨਹੀਂ ਸਮਝਦਾ।
ਪਰਮ ਜੋਤਿ ਪੂਰਨ ਪੁਰਖ; ਸਭਿ ਜੀਅ ਤੁਮ੍ਹ੍ਹਾਰੇ ॥
ਹੇ ਸ਼ਰੋਮਣੀ ਪ੍ਰਕਾਸ਼ ਵਾਲੇ ਪੂਰੇ ਪ੍ਰਭੂ! ਸਮੂਹ ਜੀਵ-ਜੰਤੂ ਤੇਰੇ ਹਨ।
ਜਿਉ ਤੂ ਰਾਖਹਿ ਤਿਉ ਰਹਾ; ਪ੍ਰਭ ਅਗਮ ਅਪਾਰੇ ॥੩॥
ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ, ਹੇ ਮੇਰੇ ਹਦਬੰਨਾ-ਰਹਿਤ ਅਤੇ ਬੇਅੰਤ ਸੁਆਮੀ!
ਕਰਣ ਕਾਰਣ ਸਮਰਥ ਪ੍ਰਭ; ਦੇਹਿ ਅਪਨਾ ਨਾਉ ॥
ਹੇ ਤੂੰ ਹੇਤੂਆਂ ਦੇ ਹੇਤੂ, ਮੇਰੇ ਸਰਬ-ਸ਼ਕਤੀਵਾਨ ਸੁਆਮੀ! ਤੂੰ ਮੈਨੂੰ ਆਪਣਾ ਨਾਮ ਪਰਦਾਨ ਕਰ।
ਨਾਨਕ ਤਰੀਐ ਸਾਧਸੰਗਿ; ਹਰਿ ਹਰਿ ਗੁਣ ਗਾਉ ॥੪॥੨੭॥੫੭॥
ਸਤਿ ਸੰਗਤ ਅੰਦਰ ਸੁਆਮੀ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਨਾਨਕ ਪਾਰ ਉਤਰ ਗਿਆ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਕਵਨੁ ਕਵਨੁ ਨਹੀ ਪਤਰਿਆ? ਤੁਮ੍ਹ੍ਹਰੀ ਪਰਤੀਤਿ ॥
ਤੇਰੇ ਤੇ ਭਰੋਸਾ ਧਾਰ ਕੇ, ਹੇ ਮੇਰੇ ਮਨੂਏ! ਕਉਣ ਹੈ ਜੋ ਡਿੱਗਿਆ ਨਹੀਂ?
ਮਹਾ ਮੋਹਨੀ ਮੋਹਿਆ; ਨਰਕ ਕੀ ਰੀਤਿ ॥੧॥
ਤੈਨੂੰ ਵਿਸ਼ਾਲ ਮਾਇਆ ਨੇ ਫਰੇਫਤਾ ਕਰ ਲਿਆ ਹੈ। ਇਹ ਹੈ ਦੋਜਕ ਦਾ ਰਸਤਾ।
ਮਨ ਖੁਟਹਰ! ਤੇਰਾ ਨਹੀ ਬਿਸਾਸੁ; ਤੂ ਮਹਾ ਉਦਮਾਦਾ ॥
ਹੇ ਪਾਂਬਰ ਮਨੂਏ! ਤੇਰੇ ਉਤੇ ਇਤਬਾਰ ਕੀਤਾ ਨਹੀਂ ਜਾ ਸਕਦਾ। ਤੂੰ ਪਾਪ ਨਾਲ ਪਰਮ ਮਤਵਾਲਾ ਹੋਇਆ ਹੋਇਆ ਹੈ।
ਖਰ ਕਾ ਪੈਖਰੁ ਤਉ ਛੁਟੈ; ਜਉ ਊਪਰਿ ਲਾਦਾ ॥੧॥ ਰਹਾਉ ॥
ਖੋਤੇ ਦੇ ਪੈਰਾਂ ਦੀ ਜੰਜੀਰ ਕੇਵਲ ਉਦੋਂ ਹੀ ਲਾਹੀ ਜਾਂਦੀ ਹੈ, ਜਦ ਉਸ ਦੀ ਪਿੱਠ ਉਤੇ ਪਹਿਲਾਂ ਬੋਝ ਰੱਖ ਲਿਆ ਜਾਂਦਾ ਹੈ। ਠਹਿਰਾਉ।
ਜਪ ਤਪ ਸੰਜਮ ਤੁਮ੍ਹ੍ਹ ਖੰਡੇ; ਜਮ ਕੇ ਦੁਖ ਡਾਂਡ ॥
ਤੂੰ ਸਿਮਰਨ, ਤਪੱਸਿਆ ਅਤੇ ਸਵੈ-ਰਿਆਜ਼ਤ ਦੇ ਫਲ ਨੂੰ ਨਾਸ ਕਰ ਦਿੰਦਾ ਹੈ। ਤੂੰ ਯਮ ਦੇ ਡੰਡੇ ਦਾ ਕਸ਼ਟ ਉਠਾਵੇਂਗਾ।
ਸਿਮਰਹਿ ਨਾਹੀ ਜੋਨਿ ਦੁਖ; ਨਿਰਲਜੇ ਭਾਂਡ ॥੨॥
ਹੇ ਬੇਸ਼ਰਮ ਭੜੂਏ! ਤੂੰ ਕਿਉਂ ਸੁਆਮੀ ਦਾ ਆਰਾਧਨ ਨਹੀਂ ਕਰਦਾ? ਤੂੰ ਗਰਭ ਅਤੇ ਤਸੀਹੇ ਉਠਾਵੇਂਗਾ।
ਹਰਿ ਸੰਗਿ ਸਹਾਈ ਮਹਾ ਮੀਤੁ; ਤਿਸ ਸਿਉ ਤੇਰਾ ਭੇਦੁ ॥
ਵਾਹਿਗੁਰੂ ਤੇਰਾ ਸਾਥੀ, ਮਦਦਗਾਰ ਅਤੇ ਪਰਮ ਮਿੱਤਰ ਹੈ। ਉਸ ਦੇ ਨਾਲ ਤੇਰਾ ਵਿਰੋਧ ਹੈ।
ਬੀਧਾ ਪੰਚ ਬਟਵਾਰਈ; ਉਪਜਿਓ ਮਹਾ ਖੇਦੁ ॥੩॥
ਪੰਜਾਂ ਰਸਤੇ ਦੇ ਧਾੜਵੀਆਂ ਨਾਲ ਤੇਰਾ ਪਿਆਰ ਹੈ। ਉਸ ਤੋਂ ਪਰਮ ਕਸ਼ਟ ਪੈਂਦਾ ਹੋਵੇਗਾ।
ਨਾਨਕ, ਤਿਨ ਸੰਤਨ ਸਰਣਾਗਤੀ; ਜਿਨ ਮਨੁ ਵਸਿ ਕੀਨਾ ॥
ਨਾਨਕ ਉਨ੍ਹਾਂ ਸਾਧੂਆਂ ਦੀ ਪਨਾਹ ਲੋੜਦਾ ਹੈ, ਜਿਨ੍ਹਾਂ ਨੇ ਆਪਣਾ ਮਨੂਅ ਕਾਬੂ ਕੀਤਾ ਹੈ।
ਤਨੁ ਧਨੁ ਸਰਬਸੁ ਆਪਣਾ; ਪ੍ਰਭਿ, ਜਨ ਕਉ ਦੀਨ੍ਹ੍ਹਾ ॥੪॥੨੮॥੫੮॥
ਉਹ ਆਪਣੀ ਦੇਹ ਦੌਲਤ ਅਤੇ ਹਰ ਸ਼ੈ ਸਾਹਿਬ ਦੇ ਗੋਲਿਆਂ ਦੇ ਸਮਰਪਨ ਕਰਦਾ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਉਦਮੁ ਕਰਤ ਆਨਦੁ ਭਇਆ; ਸਿਮਰਤ ਸੁਖ ਸਾਰੁ ॥
ਆਰਾਮ ਦੇ ਜੌਹਰ ਦੀ ਬੰਦਗੀ ਦਾ ਉਪਰਾਲਾ ਕਰਨ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ।
ਜਪਿ ਜਪਿ ਨਾਮੁ ਗੋਬਿੰਦ ਕਾ; ਪੂਰਨ ਬੀਚਾਰੁ ॥੧॥
ਸ਼੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਸਿਮਰਨ ਅਤੇ ਆਰਾਧਨ ਕਰਨ ਦੁਆਰਾ ਪੂਰੀ ਸਮਝ ਪਰਾਪਤ ਹੋ ਜਾਂਦੀ ਹੈ।
ਚਰਨ ਕਮਲ ਗੁਰ ਕੇ ਜਪਤ; ਹਰਿ ਜਪਿ ਹਉ ਜੀਵਾ ॥
ਮੈਂ ਗੁਰਾਂ ਦੇ ਕੰਵਲ ਰੂਪੀ ਪੈਰਾਂ ਦਾ ਧਿਆਨ ਧਾਰ ਕੇ ਸੁਆਮੀ ਦਾ ਚਿੰਤਨ ਕਰਨ ਦੁਆਰਾ ਜੀਉਂਦਾ ਹਾਂ।
ਪਾਰਬ੍ਰਹਮੁ ਆਰਾਧਤੇ; ਮੁਖਿ ਅੰਮ੍ਰਿਤੁ ਪੀਵਾ ॥੧॥ ਰਹਾਉ ॥
ਪਰਮ ਪ੍ਰਭੂ ਦਾ ਨਾਮ ਸ੍ਰਵਣ ਕਰਨ ਦੁਆਰਾ, ਮੈਂ ਆਪਣੇ ਮੂੰਹ ਨਾਲ ਸੁਧਾਰਸ ਪਾਨ ਕਰਦਾ ਹਾਂ।
ਜੀਅ ਜੰਤ ਸਭਿ ਸੁਖਿ ਬਸੇ; ਸਭ ਕੈ ਮਨਿ ਲੋਚ ॥
ਸਾਰੇ ਪ੍ਰਾਣਧਾਰੀ ਆਰਾਮ ਅੰਦਰ ਵਸਦੇ ਹਨ ਅਤੇ ਸਾਰਿਆਂ ਦੇ ਚਿੱਤ ਅੰਦਰ ਤੇਰੀ ਚਾਹਨਾ ਹੈ।
ਪਰਉਪਕਾਰੁ ਨਿਤ ਚਿਤਵਤੇ; ਨਾਹੀ ਕਛੁ ਪੋਚ ॥੨॥
ਗੁਰੂ-ਪਿਆਰੇ ਸਦਾ ਹੋਰਨਾਂ ਦਾ ਭਲਾ ਕਰਨਾ ਸੋਚਦੇ ਹਨ। ਉਹ ਕਿਸੇ ਦਾ ਭੀ ਬੁਰਾ ਨਹੀਂ ਲੋੜਦੇ।
ਧੰਨੁ ਸੁ ਥਾਨੁ, ਬਸੰਤ ਧੰਨੁ; ਜਹ ਜਪੀਐ ਨਾਮੁ ॥
ਸੁਲੱਖਣਾ ਹੈ ਉਹ ਅਸਥਾਨ ਅਤੇ ਸੁਲੱਖਣੇ ਹਨ ਰਹਿਣ ਵਾਲੇ, ਜਿਸ ਵਿੱਚ ਸੁਆਮੀ ਦੇ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ।
ਕਥਾ ਕੀਰਤਨੁ ਹਰਿ ਅਤਿ ਘਨਾ; ਸੁਖ ਸਹਜ ਬਿਸ੍ਰਾਮੁ ॥੩॥
ਵਾਹਿਗੁਰੂ ਦੀ ਕਥਾ-ਵਾਰਤਾ ਅਤੇ ਉਸ ਦੀ ਮਹਿਮਾ ਉਥੇ ਬਹੁਤ ਹੀ ਵਾਰੀ ਹੁੰਦੀਆਂ ਹਨ ਅਤੇ ਉਥੇ ਕੇਵਲ ਅਨੰਦ, ਅਡੋਲਤਾ ਅਤੇ ਆਰਾਮ ਹੀ ਹਨ।
ਮਨ ਤੇ ਕਦੇ ਨ ਵੀਸਰੈ; ਅਨਾਥ ਕੋ ਨਾਥ ॥
ਆਪਣੇ ਚਿੱਤ ਅੰਦਰ ਮੈਂ ਸੁਆਮੀ ਨੂੰ ਕਦਾਚਿੱਤ ਨਹੀਂ ਭੁਲਾਉਂਦਾ। ਉਹ ਨਿਖਸਮਿਆਂ ਦਾ ਖਸਮ ਹੈ।
ਨਾਨਕ ਪ੍ਰਭ ਸਰਣਾਗਤੀ; ਜਾ ਕੈ ਸਭੁ ਕਿਛੁ ਹਾਥ ॥੪॥੨੯॥੫੯॥
ਨਾਨਕ ਨੇ ਸੁਆਮੀ ਦੀ ਪਨਾਹ ਲਈ ਹੈ, ਜਿਸ ਦੇ ਹੱਥ ਵਿੱਚ ਹਰ ਵਸਤੂ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਜਿਨਿ ਤੂ ਬੰਧਿ ਕਰਿ ਛੋਡਿਆ; ਫੁਨਿ ਸੁਖ ਮਹਿ ਪਾਇਆ ॥
ਜਿਸ ਨੇ ਤੈਨੂੰ ਉਦਰ ਅੰਦਰ ਹਦਬੰਦ ਕੀਤਾ ਸੀ ਅਤੇ ਮੁੜ ਮੈਨੂੰ ਛੱਡ ਕੇ ਆਰਾਮ ਦੇ ਜਹਾਨ ਵਿੱਚ ਟਿਕਾਇਆ ਹੈ।
ਸਦਾ ਸਿਮਰਿ ਚਰਣਾਰਬਿੰਦ; ਸੀਤਲ ਹੋਤਾਇਆ ॥੧॥
ਤੂੰ ਹਮੇਸ਼ਾਂ ਉਸ ਦੇ ਕੰਵਲ ਪੈਰਾਂ ਦਾ ਆਰਾਧਨ ਕਰ ਤਾਂ ਜੋ ਤੂੰ ਠੰਢਾ-ਠਾਰ ਹੋ ਜਾਵੇ।
ਜੀਵਤਿਆ ਅਥਵਾ ਮੁਇਆ; ਕਿਛੁ ਕਾਮਿ ਨ ਆਵੈ ॥
ਜਿੰਦਗੀ ਵਿੱਚ ਅਤੇ ਮੌਤ ਮਗਰੋਂ ਇਹ ਮਾਇਆ ਕਿਸੇ ਕੰਮ ਨਹੀਂ ਆਉਂਦੀ।
ਜਿਨਿ ਏਹੁ ਰਚਨੁ ਰਚਾਇਆ; ਕੋਊ ਤਿਸ ਸਿਉ ਰੰਗੁ ਲਾਵੈ ॥੧॥ ਰਹਾਉ ॥
ਜਿਸ ਨੇ ਇਹ ਰਚਨਾ ਰਚੀ ਹੈ, ਕੋਈ ਵਿਰਲਾ ਹੀ ਉਸ ਨਾਲ ਪਿਰਹੜੀ ਪਾਉਂਦਾ ਹੈ। ਠਹਿਰਾਉ।
ਰੇ ਪ੍ਰਾਣੀ! ਉਸਨ ਸੀਤ ਕਰਤਾ ਕਰੈ; ਘਾਮ ਤੇ ਕਾਢੈ ॥
ਹੇ ਫਾਨੀ ਬੰਦੇ! ਸਿਰਜਣਹਾਰ ਨੇ ਗਰਮੀ ਤੇ ਸਰਦੀ ਦੀਆਂ ਰੁੱਤਾਂ ਬਣਾਈਆਂ ਹਨ ਅਤੇ ਉਹ ਹੀ ਤੈਨੂੰ ਗਰਮੀ ਤੋਂ ਬਚਾਉਂਦਾ ਹੈ।
ਕੀਰੀ ਤੇ ਹਸਤੀ ਕਰੈ; ਟੂਟਾ ਲੇ ਗਾਢੈ ॥੨॥
ਕੀੜੀ ਤੋਂ ਉਹ ਹਾਥੀ ਬਣਾ ਦਿੰਦਾ ਹੈ ਅਤੇ ਵਿਛੜਿਆਂ ਹੋਇਆਂ ਨੂੰ ਮਿਲਾ ਲੈਂਦਾ ਹੈ।
ਅੰਡਜ ਜੇਰਜ ਸੇਤਜ ਉਤਭੁਜਾ; ਪ੍ਰਭ ਕੀ ਇਹ ਕਿਰਤਿ ॥
ਆਂਡੇ, ਉਦਰ, ਮੁੜਕੇ ਅਤੇ ਧਰਤੀ ਤੋਂ ਉਤਪਤੀ ਦੇ ਸੋਮੇ; ਇਹ ਸਾਰੇ ਸੁਆਮੀ ਦੀ ਹੀ ਕਾਰੀਗਰੀ ਹੈ।
ਕਿਰਤ ਕਮਾਵਨ ਸਰਬ ਫਲ; ਰਵੀਐ ਹਰਿ ਨਿਰਤਿ ॥੩॥
ਅਬਿਨਾਸੀ ਸੁਆਮੀ ਦੇ ਸਿਮਰਨ ਦੇ ਕਾਰਜ ਦੀ ਕਮਾਈ ਸਾਰਿਆਂ ਲਈ ਫਲਦਾਇਕ ਹੈ।
ਹਮ ਤੇ ਕਛੂ ਨ ਹੋਵਨਾ; ਸਰਣਿ ਪ੍ਰਭ ਸਾਧ ॥
ਮੇਰੇ ਕੋਲੋਂ ਵੀ ਨਹੀਂ ਹੋ ਸਕਦਾ। ਹੇ ਸਆਮੀ! ਮੈਂ ਤੇਰੇ ਸੰਤਾਂ ਦੀ ਓਟ ਲਈ ਹੈ।
ਮੋਹ ਮਗਨ ਕੂਪ ਅੰਧ ਤੇ; ਨਾਨਕ ਗੁਰ ਕਾਢ ॥੪॥੩੦॥੬੦॥
ਗੁਰੂ ਨਾਨਕ ਨੇ ਮੈਨੂੰ ਸੰਸਾਰੀ ਮਮਤਾ ਦੀ ਮਸਤੀ ਦੇ ਅੰਨ੍ਹੇ ਖੂਹ ਵਿਚੋਂ ਬਾਹਰ ਕੱਢ ਲਿਆ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਖੋਜਤ ਖੋਜਤ ਮੈ ਫਿਰਾ; ਖੋਜਉ ਬਨ ਥਾਨ ॥
ਆਪਣੇ ਸੁਆਮੀ ਦੀ ਭਾਲ, ਭਾਲ, ਭਾਲ ਅੰਦਰ ਮੈਂ ਜੰਗਲਾਂ-ਬੇਲਿਆਂ ਅਤੇ ਹੋਰ ਥਾਵਾਂ ਵਿੱਚ ਫਿਰਦਾ ਹਾਂ।
ਅਛਲ ਅਛੇਦ ਅਭੇਦ ਪ੍ਰਭ; ਐਸੇ ਭਗਵਾਨ ॥੧॥
ਇਹੋ ਜਿਹੇ ਹੈ ਮੇਰਾ ਭਾਗਾਂ ਵਾਲਾ ਸੁਆਮੀ ਕਿ ਉਹ ਨਾਂ-ਠੱਗੇ ਜਾਣ ਵਾਲਾ, ਅਬਿਨਾਸੀ ਅਤੇ ਅਭੇਦ-ਰਹਿਤ ਹੈ।
ਕਬ ਦੇਖਉ ਪ੍ਰਭੁ ਆਪਨਾ; ਆਤਮ ਕੈ ਰੰਗਿ ॥
ਮੈਂ ਆਪਣੇ ਸੁਆਮੀ ਨੂੰ ਆਪਣੀ ਆਤਮਾ ਦੀ ਖੁਸ਼ੀ ਨਾਲ ਕਦੋਂ ਵੇਖਾਂਗਾ?
ਜਾਗਨ ਤੇ ਸੁਪਨਾ ਭਲਾ; ਬਸੀਐ ਪ੍ਰਭ ਸੰਗਿ ॥੧॥ ਰਹਾਉ ॥
ਜਾਗਦੇ ਰਹਿਣ ਨਾਲੋਂ ਸੁਫਨਾ ਚੰਗਾ ਹੈ, ਜਿਸ ਵਿੱਚ ਮੈਂ ਆਪਣੇ ਮਾਲਕ ਦੇ ਨਾਲ ਵਸਦਾ ਹਾਂ। ਠਹਿਰਾਉ।
ਬਰਨ ਆਸ੍ਰਮ ਸਾਸਤ੍ਰ ਸੁਨਉ; ਦਰਸਨ ਕੀ ਪਿਆਸ ॥
ਚਾਰਾਂ ਹੀ ਜਾਤਾਂ ਅਤੇ ਚਾਰਾਂ ਹੀ ਜੀਵਨ ਦੀਆਂ ਅਵਸਥਾਵਾਂ ਮੁਤਅਲਕ ਸ਼ਾਸਤਰਾਂ ਨੂੰ ਸੁਣ ਕੇ ਮੇਰੀ ਪ੍ਰਭੂ ਦੇ ਦੀਦਾਰ ਦੀ ਤਰੇਹ ਖਤਮ ਨਹੀਂ ਹੁੰਦੀ।
ਰੂਪੁ ਨ ਰੇਖ ਨ ਪੰਚ ਤਤ; ਠਾਕੁਰ ਅਬਿਨਾਸ ॥੨॥
ਅਮਰ ਪ੍ਰਭੂ ਦਾ ਸਰੂਪ ਜਾਂ ਨੁਹਾਰ ਨਹੀਂ, ਨਾਂ ਹੀ ਉਹ ਪੰਜਾਂ ਸਾਰ-ਅੰਸ਼ਾਂ ਦਾ ਬਣਿਆ ਹੋਇਆ ਹੈ।
ਓਹੁ ਸਰੂਪੁ ਸੰਤਨ ਕਹਹਿ; ਵਿਰਲੇ ਜੋਗੀਸੁਰ ॥
ਬਹੁਤ ਹੀ ਥੋੜੇ ਹਨ ਉਹ ਸਾਧੂ ਅਤੇ ਵੱਡੇ ਯੋਗੀ, ਜੋ ਸੁਆਮੀ ਦਾ ਇਹੋ ਜਿਹਾ ਰੂਪ ਵਰਣਨ ਕਰਦੇ ਹਨ।
ਕਰਿ ਕਿਰਪਾ ਜਾ ਕਉ ਮਿਲੇ; ਧਨਿ ਧਨਿ ਤੇ, ਈਸੁਰ ॥੩॥
ਮੁਬਾਰਕ, ਮੁਬਾਰਕ ਹਨ ਉਹ ਜਿਨ੍ਹਾਂ ਨੂੰ ਸੁਆਮੀ ਆਪਣੀ ਰਹਿਮਤ ਦੁਆਰਾ ਮਿਲ ਪੈਂਦਾ ਹੈ।
ਸੋ ਅੰਤਰਿ ਸੋ ਬਾਹਰੇ; ਬਿਨਸੇ ਤਹ ਭਰਮਾ ॥
ਉਹ ਸੁਆਮੀ ਨੂੰ ਅੰਦਰਵਾਰ ਵੇਖਦੇ ਹਨ, ਉਹ ਉਸ ਨੂੰ ਬਾਹਰਵਾਰ ਵੇਖਦੇ ਹਨ ਅਤੇ ਨਾਸ ਹੋ ਜਾਂਦੇ ਹਨ ਉਨ੍ਹਾਂ ਦੇ ਸੰਦੇਹ।
ਨਾਨਕ ਤਿਸੁ ਪ੍ਰਭੁ ਭੇਟਿਆ; ਜਾ ਕੇ ਪੂਰਨ ਕਰਮਾ ॥੪॥੩੧॥੬੧॥
ਨਾਨਕ, ਜਿਸ ਦੇ ਭਾਗ ਮੁਕੰਮਲ ਹਨ, ਉਸ ਨੂੰ ਸੁਆਮੀ ਮਿਲ ਪੈਂਦਾ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਜੀਅ ਜੰਤ ਸੁਪ੍ਰਸੰਨ ਭਏ; ਦੇਖਿ ਪ੍ਰਭ ਪਰਤਾਪ ॥
ਸਾਹਿਬ ਦਾ ਤਪਤੇਜ ਤੱਕ ਹੈ, ਸਾਰੇ ਪ੍ਰਾਣਧਾਰੀ ਪਰਮ ਪਰੰਸਨ ਹੋ ਗਏ ਹਨ।
ਕਰਜੁ ਉਤਾਰਿਆ ਸਤਿਗੁਰੂ; ਕਰਿ ਆਹਰੁ ਆਪ ॥੧॥
ਖੁਦ ਉਪਰਾਲਾ ਕਰ ਕੇ, ਮੇਰੇ ਸੱਚੇ ਗੁਰਾਂ ਨੇ ਮੇਰਾ ਕਰਜ਼ ਲਾਹ ਦਿੱਤਾ ਹੈ।
ਖਾਤ ਖਰਚਤ ਨਿਬਹਤ ਰਹੈ; ਗੁਰ ਸਬਦੁ ਅਖੂਟ ॥
ਅਮੁੱਕ ਹੈ ਗੁਰਾਂ ਦੀ ਬਾਣੀ ਦੀ ਦੌਲਤ। ਮੇਰੇ ਖਾਣ ਤੇ ਖਰਚਣ ਦੇ ਬਾਵਜੂਦ, ਉਹ ਅਖੀਰ ਤੱਕ ਰਹਿੰਦੀ ਹੈ।
ਪੂਰਨ ਭਈ ਸਮਗਰੀ; ਕਬਹੂ ਨਹੀ ਤੂਟ ॥੧॥ ਰਹਾਉ ॥
ਮੁਕੰਮਲ ਹੈ ਹਰ ਸ਼ੈ, ਜੋ ਕਦੇ ਭੀ ਨਿਖੁਟਦੀ ਨਹੀਂ। ਠਹਿਰਾਉ।
ਸਾਧਸੰਗਿ ਆਰਾਧਨਾ; ਹਰਿ ਨਿਧਿ ਆਪਾਰ ॥
ਸਤਿ ਸੰਗਤ ਅੰਦਰ ਮੈਂ ਸੁਆਮੀ ਦਾ ਸਿਮਰਨ ਕਰਦਾ ਹਾਂ, ਬੇ-ਅੰਦਾਜ ਹੈ ਜਿਸ ਦਾ ਖਜਾਨਾ।
ਧਰਮ ਅਰਥ ਅਰੁ ਕਾਮ ਮੋਖ; ਦੇਤੇ ਨਹੀ ਬਾਰ ॥੨॥
ਮੈਨੂੰ ਈਮਾਨ, ਦੌਲਤ, ਕਾਮਯਾਬੀ ਅਤੇ ਮੁਕਤੀ ਪਰਦਾਨ ਕਰਨ ਵਿੱਚ ਸੁਆਮੀ ਕੋਈ ਚਿਰ ਨਹੀਂ ਲਾਉਂਦਾ।
ਭਗਤ ਅਰਾਧਹਿ ਏਕ ਰੰਗਿ; ਗੋਬਿੰਦ ਗੁਪਾਲ ॥
ਇਕ-ਚਿੱਤ ਪ੍ਰੇਮ ਨਾਲ ਸੰਤ ਸਆਮੀ ਮਾਲਕ ਦਾ ਸਿਮਰਨ ਕਰਦੇ ਹਨ।
ਰਾਮ ਨਾਮ ਧਨੁ ਸੰਚਿਆ; ਜਾ ਕਾ ਨਹੀ ਸੁਮਾਰੁ ॥੩॥
ਉਹ ਸਾਹਿਬ ਦੇ ਨਾਮ ਦੀ ਦੌਲਤ ਇਕੱਤ੍ਰ ਕਰਦੇ ਹਨ, ਜਿਸ ਦਾ ਕੋਈ ਅੰਦਾਜ਼ਾ ਹੀ ਨਹੀਂ।
ਸਰਨਿ ਪਰੇ ਪ੍ਰਭ ਤੇਰੀਆ; ਪ੍ਰਭ ਕੀ ਵਡਿਆਈ ॥
ਮੇਰੇ ਸਾਹਿਬ ਮਾਲਕ! ਮੈਂ ਤੇਰੀ ਪਨਾਹ ਲੈਂਦਾ ਅਤੇ ਤੇਰੀ ਕੀਰਤੀ ਗਾਉਂਦਾ ਹਾਂ।
ਨਾਨਕ, ਅੰਤੁ ਨ ਪਾਈਐ; ਬੇਅੰਤ ਗੁਸਾਈ ॥੪॥੩੨॥੬੨॥
ਹੇ ਮੇਰੇ ਅਨੰਦ ਸ਼੍ਰਿਸ਼ਟੀ ਦੇ ਸੁਆਮੀ, ਮੈਂ ਤੇਰਾ ਓੜਕ ਨਹੀਂ ਪਾ ਸਕਦਾ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸਿਮਰਿ ਸਿਮਰਿ ਪੂਰਨ ਪ੍ਰਭੂ; ਕਾਰਜ ਭਏ ਰਾਸਿ ॥
ਪੂਰੇ ਸਾਹਿਬ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ ਮੇਰੇ ਸਾਰੇ ਕੰਮ-ਕਾਜ ਸ਼ੋਰ ਹ ਗਏ ਹਨ।
ਕਰਤਾਰ ਪੁਰਿ ਕਰਤਾ ਵਸੈ; ਸੰਤਨ ਕੈ ਪਾਸਿ ॥੧॥ ਰਹਾਉ ॥
ਸਿਰਜਣਹਾਰ ਕੇ ਸ਼ਹਿਰ ਅੰਦਰ, ਸਾਧੂ ਸਿਰਜਣਹਾਰ ਸੁਆਮੀ ਦੇ ਨਾਲ ਵਸਦੇ ਹਨ। ਠਹਿਰਾਉ।
ਬਿਘਨੁ ਨ ਕੋਊ ਲਾਗਤਾ; ਗੁਰ ਪਹਿ ਅਰਦਾਸਿ ॥
ਗੁਰਾਂ ਅੱਗੇ ਬੇਨਤੀ ਕਰਨ ਦੁਆਰਾ, ਇਨਸਾਨ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
ਰਖਵਾਲਾ ਗੋਬਿੰਦ ਰਾਇ; ਭਗਤਨ ਕੀ ਰਾਸਿ ॥੧॥
ਵਾਹਿਗੁਰੂ, ਪਾਤਿਸ਼ਾਹਾਂ ਆਪਣੇ ਸੰਤਾਂ ਦੀ ਪੂੰਜੀ ਦਾ ਰਖਿਅਕ ਹੈ।
ਤੋਟਿ ਨ ਆਵੈ ਕਦੇ ਮੂਲਿ; ਪੂਰਨ ਭੰਡਾਰ ॥
ਸੁਆਮੀ ਦੇ ਪਰੀਪੂਰਨ ਖਜਾਨਿਆਂ ਵਿੱਚ ਅਸਲੋ ਹੀ ਕਦਾਚਿੱਚ ਕੋਈ ਕਮੀ ਨਹੀਂ ਵਾਪਰਦੀ।
ਚਰਨ ਕਮਲ ਮਨਿ ਤਨਿ ਬਸੇ; ਪ੍ਰਭ ਅਗਮ ਅਪਾਰ ॥੨॥
ਸੁਆਮੀ ਕੰਵਲ ਰੂਪੀ ਪੈਰ ਮੇਰੀ ਆਤਮਾ ਤੇ ਦੇਹ ਅੰਦਰ ਟਿਕੇ ਹੋਏ ਹਨ। ਉਹ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।
ਬਸਤ ਕਮਾਵਤ ਸਭਿ ਸੁਖੀ; ਕਿਛੁ ਊਨ ਨ ਦੀਸੈ ॥
ਜੋ ਸਾਈਂ ਦੀ ਸੇਵਾ ਕਰਦੇ ਹਨ, ਉਹ ਸਾਰੇ ਆਰਾਮ ਵਿੱਚ ਵਸਦੇ ਹਨ। ਉਨ੍ਹਾਂ ਨੂੰ ਕਿਸੇ ਸ਼ੈ ਦੀ ਭੀ ਕਮੀ ਨਹੀਂ ਦਿੱਸਦੀ।
ਸੰਤ ਪ੍ਰਸਾਦਿ ਭੇਟੇ ਪ੍ਰਭੂ; ਪੂਰਨ ਜਗਦੀਸੈ ॥੩॥
ਸਾਧੂਆਂ ਦੀ ਦਇਆ ਦੁਆਰਾ ਮੈਂ ਆਲਮ ਦੇ ਮੁਕੰਮਲ ਸੁਆਮੀ ਮਾਲਕ ਨੂੰ ਮਿਲ ਪਿਆ ਹਾਂ।
ਜੈ ਜੈ ਕਾਰੁ ਸਭੈ ਕਰਹਿ; ਸਚੁ ਥਾਨੁ ਸੁਹਾਇਆ ॥
ਮੇਰੀ ਜਿੱਤ ਤੇ ਮੈਨੂੰ ਸਾਰੇ ਹੀ ਵਧਾਈਆਂ ਦਿੰਦੇ ਹਨ। ਸੁੰਦਰ ਹੈ ਸੱਚੇ ਸੁਆਮੀ ਦਾ ਨਿਵਾਸ ਅਸਥਾਨ।
ਜਪਿ ਨਾਨਕ ਨਾਮੁ, ਨਿਧਾਨ ਸੁਖ; ਪੂਰਾ ਗੁਰੁ ਪਾਇਆ ॥੪॥੩੩॥੬੩॥
ਪੂਰਨ ਗੁਰਾਂ ਨੂੰ ਪਰਾਪਤ ਕਰਨ, ਨਾਨਕ ਠੰਢ-ਚੈਨ ਦੇ ਖਜਾਨੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਹਰਿ ਹਰਿ ਹਰਿ ਆਰਾਧੀਐ; ਹੋਈਐ ਆਰੋਗ ॥
ਸੁਆਮੀ ਮਾਲਕ ਵਾਹਿਗੁਰੂ ਨੂੰ ਸਿਮਰ ਕੇ ਪ੍ਰਾਣੀ ਨਰੋਆ ਹੋ ਜਾਂਦਾ ਹੈ।
ਰਾਮਚੰਦ ਕੀ ਲਸਟਿਕਾ; ਜਿਨਿ ਮਾਰਿਆ ਰੋਗੁ ॥੧॥ ਰਹਾਉ ॥
ਇਹ ਸਾਹਿਬ ਦੀ ਰਾਜ-ਸੋਟੀ ਹੈ, ਜਿਸ ਨਾਲ ਸਾਰੀਆਂ ਬੀਮਾਰੀਆਂ ਨਸ਼ਟ ਕੀਤੀਆਂ ਜਾਂਦੀਆਂ ਹਨ। ਠਹਿਰਾਉ।
ਗੁਰੁ ਪੂਰਾ ਹਰਿ ਜਾਪੀਐ; ਨਿਤ ਕੀਚੈ ਭੋਗੁ ॥
ਪੂਰਨ ਈਸ਼ਵਰ ਸਰੂਪ ਗੁਰਾਂ ਦਾ ਧਿਆਨ ਧਾਰਨ ਦੁਆਰਾ ਜੀਵ ਸਦੀਵ ਹੀ ਆਰਾਮ-ਚੈਨ ਮਾਣਦਾ ਹੈ।
ਸਾਧਸੰਗਤਿ ਕੈ ਵਾਰਣੈ; ਮਿਲਿਆ ਸੰਜੋਗੁ ॥੧॥
ਮੈਂ ਸਤਿ ਸੰਗਤ ਉਤੋਂ ਸਦਕੇ ਜਾਂਦਾ ਹਾਂ ਜਿਸ ਦੁਆਰਾ ਮੈਨੂੰ ਆਪਣੇ ਪ੍ਰਭੂ ਦਾ ਮਿਲਾਪ ਪਰਾਪਤ ਹੋ ਗਿਆ ਹੈ।
ਜਿਸੁ ਸਿਮਰਤ ਸੁਖੁ ਪਾਈਐ; ਬਿਨਸੈ ਬਿਓਗੁ ॥
ਜਿਸ ਦਾ ਆਰਾਧਨ ਕਰਨ ਦੁਆਰਾ, ਆਰਾਮ ਪਰਾਪਤ ਹੁੰਦਾ ਹੈ ਅਤੇ ਉਸ ਨਾਲੋਂ ਵਿਛੋੜਾ ਮਿਟ ਜਾਂਦਾ ਹੈ।
ਨਾਨਕ ਪ੍ਰਭ ਸਰਣਾਗਤੀ; ਕਰਣ ਕਾਰਣ ਜੋਗੁ ॥੨॥੩੪॥੬੪॥
ਨਾਨਕ ਨਾਂ ਸਾਹਿਬ ਦੀ ਸ਼ਰਣ ਲਈ ਹੈ, ਜੋ ਸਾਰੇ ਕੰਮਾਂ ਦੇ ਕਰਨ ਨੂੰ ਸਰਬ-ਸ਼ਕਤੀਵਾਨ ਹੈ।
ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੫
ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ ਦੁਪਦੇ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਅਵਰਿ ਉਪਾਵ ਸਭਿ ਤਿਆਗਿਆ; ਦਾਰੂ ਨਾਮੁ ਲਇਆ ॥
ਮੈਂ ਹੋਰ ਸਾਰੇ ਉਪਰਾਲੇ ਛੱਡ ਦਿੱਤੇ ਹਨ ਅਤੇ ਕੇਵਲ ਨਾਮ ਦੀ ਹੀ ਦਵਾਈ ਲਈ ਹੈ।
ਤਾਪ ਪਾਪ ਸਭਿ ਮਿਟੇ ਰੋਗ; ਸੀਤਲ ਮਨੁ ਭਇਆ ॥੧॥
ਬੁਖਾਰ, ਪਾਪ ਅਤੇ ਸਾਰੀਆਂ ਬੀਮਾਰੀਆਂ ਨਾਸ ਹੋ ਗਈਆਂ ਹਨ ਅਤੇ ਮੇਰੀ ਜਿੰਦੜੀ ਠੰਡੀਠਾਰ ਹੋ ਗਈ ਹੈ।
ਗੁਰੁ ਪੂਰਾ ਆਰਾਧਿਆ; ਸਗਲਾ ਦੁਖੁ ਗਇਆ ॥
ਪੂਰਨ ਗੁਰਾਂ ਦਾ ਚਿੰਤਨ ਕਰਨ ਦੁਆਰਾ ਮੇਰੀਆਂ ਸਾਰੀਆਂ ਪੀੜਾਂ ਦੂਰ ਹੋ ਗਈਆਂ ਹਨ।
ਰਾਖਨਹਾਰੈ ਰਾਖਿਆ; ਅਪਨੀ ਕਰਿ ਮਇਆ ॥੧॥ ਰਹਾਉ ॥
ਆਪਣੀ ਰਹਿਮਤ ਧਾਰ ਕੇ ਬਚਾਉਣਹਾਰ ਸੁਆਮੀ ਨੇ ਮੈਨੂੰ ਬਚਾ ਲਿਆ ਹੈ। ਠਹਿਰਾਉ।
ਬਾਹ ਪਕੜਿ ਪ੍ਰਭਿ ਕਾਢਿਆ; ਕੀਨਾ ਅਪਨਇਆ ॥
ਭੁਜਾ ਤੋਂ ਫੜ ਕੇ ਸੁਆਮੀ ਨੇ ਮੈਨੂੰ ਸੰਸਾਰ ਦੀ ਘਾਣੀ ਵਿਚੋਂ ਬਾਹਰ ਕੱਢ ਲਿਆ ਹੈ ਅਤੇ ਮੈਨੂੰ ਆਪਣਾ ਨਿੱਜ ਦਾ ਬੜਾ ਲਿਆ ਹੈ।
ਸਿਮਰਿ ਸਿਮਰਿ ਮਨ ਤਨ ਸੁਖੀ; ਨਾਨਕ ਨਿਰਭਇਆ ॥੨॥੧॥੬੫॥
ਸਾਹਿਬ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ ਨਾਨਕ ਦੀ ਆਤਮਾ ਅਤੇ ਦੇਹ ਆਰਾਮ ਵਿੱਚ ਹਨ ਅਤੇ ਉਹ ਨਿਡਰ ਹੋ ਗਿਆ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਕਰੁ ਧਰਿ ਮਸਤਕਿ, ਥਾਪਿਆ; ਨਾਮੁ ਦੀਨੋ ਦਾਨਿ ॥
ਮੇਰੇ ਮੱਥੇ ਉਤੇ ਆਪਣਾ ਹੱਥ ਰੱਖ, ਪ੍ਰਭੂ ਨੇ ਮੈਨੂੰ ਅਸਥਾਪਨ ਕੀਤਾ ਹੈ ਅਤੇ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੀ ਹੈ।
ਸਫਲ ਸੇਵਾ ਪਾਰਬ੍ਰਹਮ ਕੀ; ਤਾ ਕੀ ਨਹੀ ਹਾਨਿ ॥੧॥
ਜੋ ਸੱਚੇ ਸੁਆਮੀ ਦੀ ਫਲਦਾਇਕ ਘਾਲ ਕਮਾਉਂਦਾ ਹੈ; ਉਸ ਕੋਈ ਘਾਟਾ ਨਹੀਂ ਪੈਂਦਾ।
ਆਪੇ ਹੀ ਪ੍ਰਭੁ ਰਾਖਤਾ; ਭਗਤਨ ਕੀ ਆਨਿ ॥
ਸੁਆਮੀ ਖੁਦ ਹੀ ਆਪਣੇ ਸੰਤਾਂ ਦੀ ਇੱਜ਼ਤ ਰੱਖਦਾ ਹੈ।
ਜੋ ਜੋ ਚਿਤਵਹਿ ਸਾਧ ਜਨ; ਸੋ ਲੇਤਾ ਮਾਨਿ ॥੧॥ ਰਹਾਉ ॥
ਜਿਹੜਾ ਕੁਛ ਭੀ ਨੇਕ ਬੰਦੇ ਚਾਹੁੰਦੇ ਹਨ, ਉਹ ਕੁਛ ਸਾਹਿਬ ਉਨ੍ਹਾਂ ਨੂੰ ਬਖਸ਼ ਦਿੰਦਾ ਹੈ। ਠਹਿਰਾਉ।
ਸਰਣਿ ਪਰੇ ਚਰਣਾਰਬਿੰਦ; ਜਨ ਪ੍ਰਭ ਕੇ ਪ੍ਰਾਨ ॥
ਸਾਹਿਬ ਦੇ ਗੋਲੇ, ਜੋ ਉਸ ਦੇ ਕੰਵਲ ਰੂਪੀ ਪੈਰਾਂ ਦੀ ਪਨਾਹ ਲੈਂਦੇ ਹਨ, ਉਸ ਨੂੰ ਪਿਆਰੇ ਲੱਗਦੇ ਹਨ।
ਸਹਜਿ ਸੁਭਾਇ ਨਾਨਕ ਮਿਲੇ; ਜੋਤੀ ਜੋਤਿ ਸਮਾਨ ॥੨॥੨॥੬੬॥
ਨਾਨਕ, ਉਹ ਆਪਣੇ ਆਪ ਹੀ ਸਾਹਿਬ ਨਾਲ ਮਿਲ ਜਾਂਦੇ ਹਨ ਅਤੇ ਉਨ੍ਹਾਂ ਦਾ ਨੂਰ ਨਾਲ ਅਭੇਦ ਹੋ ਜਾਂਦਾ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਚਰਣ ਕਮਲ ਕਾ ਆਸਰਾ; ਦੀਨੋ ਪ੍ਰਭਿ ਆਪਿ ॥
ਪ੍ਰਭੂ ਨੇ ਆਪੇ ਹੀ ਆਪਣੇ ਕੰਵਲ ਰੂਪੀ ਪੈਰਾਂ ਦੀ ਟੈਕ ਮੈਨੂੰ ਬਖਸ਼ੀ ਹੈ।
ਪ੍ਰਭ ਸਰਣਾਗਤਿ ਜਨ ਪਰੇ; ਤਾ ਕਾ ਸਦ ਪਰਤਾਪੁ ॥੧॥
ਸੁਆਮੀ ਦੇ ਗੋਲੇ, ਜੋ ਉਸ ਦੀ ਸ਼ਰਣ ਲੈਂਦੇ ਹਨ, ਉਹ ਹਮੇਸ਼ਾਂ ਹੀ ਨਾਮਵਰ ਹੋ ਜਾਂਦੇ ਹਨ।
ਰਾਖਨਹਾਰ ਅਪਾਰ ਪ੍ਰਭ; ਤਾ ਕੀ ਨਿਰਮਲ ਸੇਵ ॥
ਸੁਆਮੀ ਰੱਖਿਅਕ ਅਤੇ ਲਾਸਾਨੀ ਹੈ। ਪਾਵਨ ਪਵਿੱਤਰ ਹੈ ਉਸ ਦੀ ਟਹਿਲ ਸੇਵਾ।
ਰਾਮ ਰਾਜ, ਰਾਮਦਾਸ ਪੁਰਿ; ਕੀਨ੍ਹ੍ਹੇ ਗੁਰਦੇਵ ॥੧॥ ਰਹਾਉ ॥
ਗੁਰੂ ਪਰਵੇਸ਼ਰ ਨੇ ਰਾਮਦਾਸ ਦੇ ਸ਼ਹਿਰ ਨੂੰ ਵਾਹਿਗੁਰੂ ਦੀ ਪਾਤਿਸ਼ਾਹੀ ਬਣਾਇਆ ਹੈ। ਠਹਿਰਾਉ।
ਸਦਾ ਸਦਾ ਹਰਿ ਧਿਆਈਐ; ਕਿਛੁ ਬਿਘਨੁ ਨ ਲਾਗੈ ॥
ਹਮੇਸ਼ਾ, ਹਮੇਸ਼ਾਂ ਹੀ ਤੂੰ ਆਪਣੇ ਵਾਹਿਗੁਰੂ ਦਾ ਆਰਾਧਨ ਕਰ ਇੰਜ ਤੈਨੂੰ ਕੋਈ ਔਕੜ ਪੇਸ਼ ਨਹੀਂ ਆਵੇਗੀ।
ਨਾਨਕ, ਨਾਮੁ ਸਲਾਹੀਐ; ਭਇ ਦੁਸਮਨ ਭਾਗੈ ॥੨॥੩॥੬੭॥
ਨਾਨਕ ਨਾਮ ਦੀ ਸਿਫ਼ਤ ਕਰਨ ਦੁਆਰਾ, ਵੈਰੀਆਂ ਦਾ ਡਰ ਦੌੜ ਜਾਂਦਾ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਮਨਿ ਤਨਿ ਪ੍ਰਭੁ ਆਰਾਧੀਐ; ਮਿਲਿ ਸਾਧ ਸਮਾਗੈ ॥
ਸਤਿ ਸੰਗਤ ਨਾਲ ਜੁੜ ਕੇ, ਤੂੰ ਆਪਣੀ ਜਿੰਦੜੀ ਤੇ ਦੇਹ ਨਾਲ ਆਪਣੇ ਸੁਆਮੀ ਦਾ ਸਿਮਰਨ ਕਰ।
ਉਚਰਤ ਗੁਨ ਗੋਪਾਲ ਜਸੁ; ਦੂਰ ਤੇ ਜਮੁ ਭਾਗੈ ॥੧॥
ਸੰਸਾਰ ਦੇ ਪਾਲਣ-ਪੋਸਣਹਾਰ ਦੀਆਂ ਵਡਿਆਈਆਂ ਅਤੇ ਸਿਫਤਾਂ ਉਚਾਰਨ ਕਰਨ ਦੁਆਰਾ, ਮੌਤ ਦਾ ਦੂਤ ਦੂਰ ਤੋਂ ਹੀ ਦੌੜ ਜਾਂਦਾ ਹੈ।
ਰਾਮ ਨਾਮੁ ਜੋ ਜਨੁ ਜਪੈ; ਅਨਦਿਨੁ ਸਦ ਜਾਗੈ ॥
ਜਿਹੜਾ ਇਨਸਾਨ ਰਾਤ ਦਿਨ ਸੁਆਮੀ ਦੇ ਨਾਮ ਨੂੰ ਉਚਾਰਦਾ ਹੈ, ਉਹ ਸਦੀਵੀ ਹੀ ਖਬਰਦਾਰ ਰਹਿੰਦਾ ਹੈ।
ਤੰਤੁ ਮੰਤੁ ਨਹ ਜੋਹਈ; ਤਿਤੁ ਚਾਖੁ ਨ ਲਾਗੈ ॥੧॥ ਰਹਾਉ ॥
ਜਾਦੂ ਅਤੇ ਟੂਣੇ-ਟਾਂਮਣ, ਉਸ ਉਤੇ ਅਸਰ ਨਹੀਂ ਕਰਦੇ, ਨਾਂ ਹੀ ਬੁਰੀ ਨਜ਼ਰ ਉਸ ਦਾ ਕੋਈ ਨੁਕਸਾਨ ਕਰਦੀ ਹੈ। ਠਹਿਰਾਉ।
ਕਾਮ ਕ੍ਰੋਧ ਮਦ ਮਾਨ ਮੋਹ; ਬਿਨਸੇ ਅਨਰਾਗੈ ॥
ਪ੍ਰਭੂ ਦੀ ਪ੍ਰੀਤ ਦੁਆਰਾ, ਉਸ ਦਾ ਵਿਸ਼ੇ ਭੋਗ, ਗੁੱਸਾ, ਹੰਕਾਰ ਦੀ ਮਸਤੀ ਅਤੇ ਸੰਸਾਰੀ ਲਗਨ ਨਾਸ ਹੋ ਜਾਂਦੇ ਹਨ।
ਆਨੰਦ ਮਗਨ ਰਸਿ ਰਾਮ ਰੰਗਿ; ਨਾਨਕ ਸਰਨਾਗੈ ॥੨॥੪॥੬੮॥
ਜੋ ਸੁਆਮੀ ਦੀ ਪਨਾਹ ਲੈਂਦਾ ਹੈ, ਹੇ ਨਾਨਕ! ਉਹ ਉਸ ਦੇ ਪ੍ਰੇਮ ਦੇ ਅੰਮ੍ਰਿਤ ਦੀ ਖੁਸ਼ੀ ਵਿੱਚ ਲੀਨ ਰਹਿੰਦਾ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਜੀਅ ਜੁਗਤਿ ਵਸਿ ਪ੍ਰਭੂ ਕੈ; ਜੋ ਕਹੈ, ਸੁ ਕਰਨਾ ॥
ਜੀਵ ਤੇ ਉਨ੍ਹਾਂ ਦੀਆਂ ਤਦਬੀਰਾਂ ਸੁਆਮੀ ਦੇ ਇਖਤਿਆਰ ਵਿੱਚ ਹਨ। ਜਿਹੜਾ ਕੁਛ ਉਹ ਹੁਕਮ ਕਰਦਾ ਹੈ, ਉਹ ਹੀ ਉਹ ਕਰਦੇ ਹਨ।
ਭਏ ਪ੍ਰਸੰਨ ਗੋਪਾਲ ਰਾਇ; ਭਉ ਕਿਛੁ ਨਹੀ ਕਰਨਾ ॥੧॥
ਜਦ ਪ੍ਰਭੂ-ਪਾਤਿਸ਼ਾਹ ਖੁਸ਼ ਹੋ ਜਾਂਦਾ ਹੈ ਤਾਂ ਡਰਨ ਦੀ ਕੁਝ ਭੀ ਲੋੜ ਨਹੀਂ।
ਦੂਖੁ ਨ ਲਾਗੈ ਕਦੇ ਤੁਧੁ; ਪਾਰਬ੍ਰਹਮੁ ਚਿਤਾਰੇ ॥
ਪਰਮ ਪ੍ਰਭੂ ਨੂੰ ਯਾਦ ਕਰਨ ਦੁਆਰਾ, ਹੇ ਪ੍ਰਾਣੀ! ਤੈਨੂੰ ਕਦਾਚਿਤ ਕੋਈ ਤਕਲੀਫ ਨਹੀਂ ਵਾਪਰੇਗੀ।
ਜਮਕੰਕਰੁ ਨੇੜਿ ਨ ਆਵਈ; ਗੁਰਸਿਖ ਪਿਆਰੇ ॥੧॥ ਰਹਾਉ ॥
ਮੌਤ ਦਾ ਦੂਤ ਗੁਰਾਂ ਦੇ ਲਾਡਲੇ ਸਿੱਖਾਂ ਦੇ ਲਾਗੇ ਨਹੀਂ ਲੱਗਦਾ। ਠਹਿਰਾਉ।
ਕਰਣ ਕਾਰਣ ਸਮਰਥੁ ਹੈ; ਤਿਸੁ ਬਿਨੁ ਨਹੀ ਹੋਰੁ ॥
ਸਰਬ-ਸ਼ਕਤੀਵਾਨ ਹੈ ਹੇਤੂਆਂ ਦਾ ਹੇਤੂ, ਉਸ ਦੇ ਬਾਝੋਂ ਹੋਰਸ ਕੋਈ ਹੈ ਹੀ ਨਹੀਂ।
ਨਾਨਕ ਪ੍ਰਭ ਸਰਣਾਗਤੀ; ਸਾਚਾ ਮਨਿ ਜੋਰੁ ॥੨॥੫॥੬੯॥
ਨਾਨਕ ਨੇ ਸੁਆਮੀ ਦੀ ਓਟ ਲਈ ਹੈ ਅਤੇ ਸਤਿ ਪੁਰਖ ਦੀ ਸਤਿਆ ਦਾ ਹੀ ਉਸ ਦੇ ਚਿੱਤ ਅੰਦਰ ਆਸਰਾ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸਿਮਰਿ ਸਿਮਰਿ ਪ੍ਰਭੁ ਆਪਨਾ; ਨਾਠਾ ਦੁਖ ਠਾਉ ॥
ਆਪਣੇ ਸੁਆਮੀ ਦਾ ਚਿੰਤਨ ਅਤੇ ਆਰਾਧਨ ਕਰਨ ਦੁਆਰਾ ਪੀੜ ਦਾ ਟਿਕਾਣਾ ਦੂਰ ਹੋ ਗਿਆ ਹੈ।
ਬਿਸ੍ਰਾਮ ਪਾਏ ਮਿਲਿ ਸਾਧਸੰਗਿ; ਤਾ ਤੇ ਬਹੁੜਿ ਨ ਧਾਉ ॥੧॥
ਸਤਿ ਸੰਗਤ ਨਾਲ ਮਿਲ ਕੇ ਮੈਂ ਆਰਾਮ ਪਰਾਪਤ ਕਰ ਲਿਆ ਹੈ ਅਤੇ ਓਥੋਂ ਮੈਂ ਫਿਰ ਹੋਰ ਕਿਧਰੇ ਨਹੀਂ ਭਟਕਾਂਗਾ।
ਬਲਿਹਾਰੀ ਗੁਰ ਆਪਨੇ; ਚਰਨਨ੍ਹ੍ਹ ਬਲਿ ਜਾਉ ॥
ਮੈਂ ਆਪਣੇ ਗੁਰਾਂ ਉਤੋਂ ਸਦਕੇ ਜਾਂਦਾ ਹਾਂ ਅਤੇ ਉਨ੍ਹਾਂ ਦੇ ਪੈਰਾਂ ਤੋਂ ਕੁਰਬਾਨ ਹਾਂ।
ਅਨਦ ਸੂਖ ਮੰਗਲ ਬਨੇ; ਪੇਖਤ ਗੁਨ ਗਾਉ ॥੧॥ ਰਹਾਉ ॥
ਗੁਰਾਂ ਨੂੰ ਵੇਖ ਕੇ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ ਅਤੇ ਮੈਨੂੰ ਪਰਸੰਨਤਾ, ਆਰਾਮ, ਚੈਨ ਤੇ ਖੁਸ਼ੀ ਦੀ ਦਾਤ ਮਿਲਦੀ ਹੈ। ਠਹਿਰਾਉ।
ਕਥਾ ਕੀਰਤਨੁ ਰਾਗ ਨਾਦ ਧੁਨਿ; ਇਹੁ ਬਨਿਓ ਸੁਆਉ ॥
ਸੁਆਮੀ ਦੀ ਗਿਆਨ ਗੋਸ਼ਟ ਤੇ ਕੀਰਤੀ ਵਰਣਨ ਕਰਨੀ ਅਤੇ ਉਸ ਦੇ ਸੁਰੀਲੇ ਤਰਾਨੇ ਦੀ ਗੂੰਜ ਸੁਣਨੀ, ਇਹ ਮੇਰੇ ਜੀਵਨ ਦਾ ਮਨੋਰਥ ਬਣ ਗਿਆ ਹੈ।
ਨਾਨਕ, ਪ੍ਰਭ ਸੁਪ੍ਰਸੰਨ ਭਏ; ਬਾਂਛਤ ਫਲ ਪਾਉ ॥੨॥੬॥੭੦॥
ਨਾਨਕ, ਪ੍ਰਭੂ ਮੇਰੇ ਉਤੇ ਪਰਮ ਪਰਸੰਨ ਹੋ ਗਿਆ ਹੈ ਅਤੇ ਮੈਂ ਆਪਣੇ ਚਿੱਤ-ਚਾਹੁੰਦੇ ਮੇਵੇ ਪਰਾਪਤ ਕਰ ਲਏ ਹਨ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਦਾਸ ਤੇਰੇ ਕੀ ਬੇਨਤੀ; ਰਿਦ ਕਰਿ ਪਰਗਾਸੁ ॥
ਇਹ ਹੈ ਤੇਰੇ ਸੇਵਕ ਦੀ ਪ੍ਰਾਰਥਨਾ, “ਹੇ ਸ਼ਰੋਮਣੀ ਸਾਹਿਬ! ਤੂੰ ਮੇਰੇ ਹਿਰਦੇ ਨੂੰ ਰੋਸ਼ਨ ਕਰ।
ਤੁਮ੍ਹ੍ਹਰੀ ਕ੍ਰਿਪਾ ਤੇ ਪਾਰਬ੍ਰਹਮ! ਦੋਖਨ ਕੋ ਨਾਸੁ ॥੧॥
ਤੇਰੀ ਰਹਿਮਤ ਦੁਆਰਾ, ਮੇਰੇ ਸਾਰੇ ਪਾਪ ਨਸ਼ਟ ਹੋ ਜਾਣਗੇ।
ਚਰਨ ਕਮਲ ਕਾ ਆਸਰਾ; ਪ੍ਰਭ ਪੁਰਖ ਗੁਣਤਾਸੁ ॥
ਮੈਨੂੰ ਨੇਕੀਆਂ ਦੇ ਖਜਾਨੇ, ਸਰਬ-ਸ਼ਕਤੀਵਾਨ ਸੁਆਮੀ ਦੇ ਕੰਵਲ ਰੂਪੀ ਪੈਰਾਂ ਦੀ ਓਟ ਹੈ।
ਕੀਰਤਨ ਨਾਮੁ ਸਿਮਰਤ ਰਹਉ; ਜਬ ਲਗੁ ਘਟਿ ਸਾਸੁ ॥੧॥ ਰਹਾਉ ॥
ਜਦ ਤਾਈਂ ਮੇਰੀ ਦੇਹ ਵਿੱਚ ਸੁਆਸ ਹੈ, ਮੈਂ ਤੇਰੇ ਨਾਮ ਦੀ ਮਹਿਮਾ ਦਾ ਚਿੰਤਨ ਕਰਦਾ ਰਹਾਂਗਾ। ਠਹਿਰਾਉ।
ਮਾਤ ਪਿਤਾ ਬੰਧਪ ਤੂਹੈ; ਤੂ ਸਰਬ ਨਿਵਾਸੁ ॥
ਤੂੰ ਮੇਰੀ ਅੰਮੜੀ, ਬਾਬਲ ਅਤੇ ਸਾਕ-ਸੈਨ ਹੈਂ ਅਤੇ ਤੂੰ ਹੀ ਸਾਰਿਆਂ ਅੰਦਰ ਵਸਦਾ ਹੈ।
ਨਾਨਕ ਪ੍ਰਭ ਸਰਣਾਗਤੀ; ਜਾ ਕੋ ਨਿਰਮਲ ਜਾਸੁ ॥੨॥੭॥੭੧॥
ਨਾਨਕ ਨੇ ਉਸ ਪ੍ਰਭੂ ਦੀ ਪਨਾਹ ਲਈ ਹੈ, ਪਾਵਨ ਪਵਿੱਤਰ ਹੈ ਜਿਸ ਦੀ ਕੀਰਤੀ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸਰਬ ਸਿਧਿ ਹਰਿ ਗਾਈਐ; ਸਭਿ ਭਲਾ ਮਨਾਵਹਿ ॥
ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਪ੍ਰਾਣੀ ਸਮੂਹ ਪੂਰਨਤਾਈਆਂ ਪਾ ਲੈਂਦਾ ਹੈ ਅਤੇ ਹਰ ਕੋਈ ਉਸ ਦੀ ਭਲਿਆਈ ਲੋੜਦਾ ਹੈ।
ਸਾਧੁ ਸਾਧੁ ਮੁਖ ਤੇ ਕਹਹਿ; ਸੁਣਿ ਦਾਸ ਮਿਲਾਵਹਿ ॥੧॥
ਆਪਣੇ ਮੂੰਹ ਨਾਲ ਸਾਰੇ ਹੀ ਉਸ ਨੂੰ ਸੰਤ, ਸੰਤ ਕਰਕੇ ਨਿਵੇਦਨ ਕਰਦੇ ਹਨ ਅਤੇ ਉਸ ਬਾਰੇ ਸੁਣ ਕੇ ਪ੍ਰਭੂ ਦੇ ਗੋਲੇ ਉਸ ਨੂੰ ਮਿਲਣ ਆਉਂਦੇ ਹਨ।
ਸੂਖ ਸਹਜ ਕਲਿਆਣ ਰਸ; ਪੂਰੈ ਗੁਰਿ ਕੀਨ੍ਹ੍ਹ ॥
ਪੂਰਨ ਗੁਰਦੇਵ ਜੀ ਉਸ ਨੂੰ ਆਰਾਮ, ਅਡੋਲਤਾ, ਮੁਕਤੀ ਅਤੇ ਪ੍ਰਸੰਨਤਾ ਦੀ ਬਖਸ਼ਿਸ਼ ਕਰਦੇ ਹਨ।
ਜੀਅ ਸਗਲ ਦਇਆਲ ਭਏ; ਹਰਿ ਹਰਿ ਨਾਮੁ ਚੀਨ੍ਹ੍ਹ ॥੧॥ ਰਹਾਉ ॥
ਸਾਰੇ ਜੀਵ ਉਸ ਉਤੇ ਮਿਹਰਬਾਨ ਹੋ ਜਾਂਦੇ ਹਨ ਅਤੇ ਉਹ ਸਦਾ ਹੀ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਹੈ। ਠਹਿਰਾਉ।
ਪੂਰਿ ਰਹਿਓ ਸਰਬਤ੍ਰ ਮਹਿ; ਪ੍ਰਭ ਗੁਣੀ ਗਹੀਰ ॥
ਗੁਣਾਂ ਦਾ ਸਮੁੰਦਰ, ਸਾਡਾ ਸੁਆਮੀ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।
ਨਾਨਕ, ਭਗਤ ਆਨੰਦ ਮੈ; ਪੇਖਿ ਪ੍ਰਭ ਕੀ ਧੀਰ ॥੨॥੮॥੭੨॥
ਨਾਨਕ, ਸੁਆਮੀ ਦੀ ਸਹਿਨਸ਼ੀਲਤਾ ਵੇਖ, ਉਸ ਦੇ ਸ਼ਰਧਾਲੂ ਖੁਸ਼ੀ ਅੰਦਰ ਵਸਦੇ ਹਨ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਅਰਦਾਸਿ ਸੁਣੀ ਦਾਤਾਰਿ ਪ੍ਰਭਿ; ਹੋਏ ਕਿਰਪਾਲ ॥
ਮਿਹਰਬਾਨ ਹੋ ਕੇ ਮੇਰੇ ਸਖੀ ਸੁਆਮੀ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ।
ਰਾਖਿ ਲੀਆ ਅਪਨਾ ਸੇਵਕੋ; ਮੁਖਿ ਨਿੰਦਕ ਛਾਰੁ ॥੧॥
ਸਾਹਿਬ ਨੇ ਆਪਣੇ ਗੋਲੇ ਦੀ ਰੱਖਿਆ ਕੀਤੀ ਹੈ ਅਤੇ ਬਦਖੋਈ ਕਰਨ ਵਾਲੇ ਦੇ ਮੂੰਹ ਵਿੱਚ ਸੁਆਹ ਪਾ ਦਿੱਤੀ ਹੈ।
ਤੁਝਹਿ ਨ ਜੋਹੈ ਕੋ ਮੀਤ ਜਨ! ਤੂੰ ਗੁਰ ਕਾ ਦਾਸ ॥
ਹੇ ਇਨਸਾਨ ਮੇਰੇ ਮਿੱਤ੍ਰ, ਕੋਈ ਜਣਾ ਹੁਣ ਤੈਨੂੰ ਤੱਕ ਨਹੀਂ ਸਕਦਾ ਕਿਉਂਕਿ ਤੂੰ ਗੁਰਾਂ ਦਾ ਗੁਮਾਸ਼ਤਾ ਹੈ।
ਪਾਰਬ੍ਰਹਮਿ ਤੂ ਰਾਖਿਆ; ਦੇ ਅਪਨੇ ਹਾਥ ॥੧॥ ਰਹਾਉ ॥
ਆਪਣਾ ਹੱਥ ਦੇ ਕੇ ਪਰਮ ਪ੍ਰਭੂ ਨੇ ਤੇਰੀ ਰਖਿਆ ਕੀਤੀ ਹੈ। ਠਹਿਰਾਉ।
ਜੀਅਨ ਕਾ ਦਾਤਾ ਏਕੁ ਹੈ; ਬੀਆ ਨਹੀ ਹੋਰੁ ॥
ਇਕ ਸੁਆਮੀ ਹੀ ਸਾਰਿਆਂ ਜੀਵਾਂ ਨੂੰ ਦੇਣ ਵਾਲਾ ਹੈ। ਹੋਰ ਦੂਸਰਾ ਕੋਈ ਨਹੀਂ।
ਨਾਨਕ ਕੀ ਬੇਨੰਤੀਆ; ਮੈ ਤੇਰਾ ਜੋਰੁ ॥੨॥੯॥੭੩॥
ਗੁਰੂ ਜੀ ਪ੍ਰਾਰਥਨਾ ਕਰਦੇ ਹਨ: “ਹੇ ਸੁਆਮੀ! ਕੇਵਲ ਤੂੰ ਹੀ ਮੇਰੀ ਤਾਕਤ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਮੀਤ ਹਮਾਰੇ ਸਾਜਨਾ; ਰਾਖੇ ਗੋਵਿੰਦ ॥
ਆਲਮ ਦੇ ਸੁਆਮੀ ਨੇ ਮੇਰੇ ਮਿੱਤਰਾਂ ਅਤੇ ਦੋਸਤਾਂ ਦੀ ਰਖਿਆ ਕੀਤੀ ਹੈ।
ਨਿੰਦਕ ਮਿਰਤਕ ਹੋਇ ਗਏ; ਤੁਮ੍ਹ੍ਹ ਹੋਹੁ ਨਿਚਿੰਦ ॥੧॥ ਰਹਾਉ ॥
ਦੂਸ਼ਨ ਲਾਉਣ ਵਾਲੇ ਮਰ ਗਏ ਹਨ, ਇਸ ਲਈ ਤੂੰ ਹੁਣ ਬੇਫਿਕਰ ਹੋ ਜਾ। ਠਹਿਰਾਉ।
ਸਗਲ ਮਨੋਰਥ ਪ੍ਰਭਿ ਕੀਏ; ਭੇਟੇ ਗੁਰਦੇਵ ॥
ਸਾਹਿਬ ਨੇ ਮੇਰੀਆਂ ਸਾਰੀਆਂ ਅਭਿਲਾਸ਼ਾਂ ਪੂਰਨ ਕਰ ਦਿੱਤੀਆਂ ਹਨ ਅਤੇ ਮੈਂ ਗੁਰੂ-ਪਰਮੇਸ਼ਰ ਨੂੰ ਮਿਲ ਪਿਆ ਹਾਂ।
ਜੈ ਜੈ ਕਾਰੁ ਜਗਤ ਮਹਿ; ਸਫਲ ਜਾ ਕੀ ਸੇਵ ॥੧॥
ਇਸ ਸੰਸਾਰ ਅੰਰਦ ਮਹਿਮਾ ਸੁਆਮੀ ਦੀ ਹੈ। ਫਲਦਾਇਕ ਹੈ ਜਿਸ ਦੀ ਟਹਿਲ ਸੇਵਾ।
ਊਚ ਅਪਾਰ ਅਗਨਤ ਹਰਿ; ਸਭਿ ਜੀਅ ਜਿਸੁ ਹਾਥਿ ॥
ਬੁਲੰਦ ਬੇਅੰਤ ਅਤੇ ਬੇਅੰਦਾਜ ਹੈ ਪ੍ਰਭੂ, ਜਿਸ ਦੇ ਹੱਥ ਅੰਦਰ ਹਨ ਸਾਰੇ ਜੀਵ-ਜੰਤੂ।
ਨਾਨਕ ਪ੍ਰਭ ਸਰਣਾਗਤੀ; ਜਤ ਕਤ ਮੇਰੈ ਸਾਥਿ ॥੨॥੧੦॥੭੪॥
ਨਾਨਕ ਨੇ ਸਾਹਿਬ ਦੀ ਸ਼ਰਣ ਲਈ ਹੈ, ਜੋ ਹਰ ਥਾਂ ਉਸ ਦੇ ਅੰਗ ਸੰਗ ਹੈ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਗੁਰੁ ਪੂਰਾ ਆਰਾਧਿਆ; ਹੋਏ ਕਿਰਪਾਲ ॥
ਮੈਂ ਪੂਰਨ ਗੁਰਾਂ ਦਾ ਚਿੰਤਨ ਕੀਤਾ ਹੈ ਅਤੇ ਉਹ ਮੇਰੇ ਉਤੇ ਮਿਹਰਬਾਨ ਹੋ ਗਏ ਹਨ।
ਮਾਰਗੁ ਸੰਤਿ ਬਤਾਇਆ; ਤੂਟੇ ਜਮ ਜਾਲ ॥੧॥
ਸਾਧੂ ਨੇ ਮੈਨੂੰ ਰਸਤਾ ਵਿਖਾਲ ਦਿੱਤਾ ਹੈ ਅਤੇ ਮੇਰੇ ਲਈ ਮੌਤ ਦੀ ਫਾਹੀ ਕੱਟੀ ਗਈ ਹੈ।
ਦੂਖ ਭੂਖ ਸੰਸਾ ਮਿਟਿਆ; ਗਾਵਤ ਪ੍ਰਭ ਨਾਮ ॥
ਸਾਈਂ ਦੇ ਨਾਮ ਦਾ ਜੱਸ ਗਾਇਨ ਕਰਨ ਦੁਆਰਾ, ਮੇਰੀ ਪੀੜ, ਭੁੱਖ ਅਤੇ ਵਹਿਮ ਦੂਰ ਹੋ ਗਏ ਹਨ।
ਸਹਜ ਸੂਖ ਆਨੰਦ ਰਸ; ਪੂਰਨ ਸਭਿ ਕਾਮ ॥੧॥ ਰਹਾਉ ॥
ਮੈਨੂੰ ਅਡੋਲਤਾ, ਠੰਢ-ਚੈਨ, ਖੁਸ਼ੀ ਅਤੇ ਆਰਾਮ ਪਰਾਪਤ ਹੋ ਗਏ ਹਨ ਅਤੇ ਮੇਰੇ ਸਾਰੇ ਕਾਰਜ ਸੌਰ ਗਏ ਹਨ। ਠਹਿਰਾਉ।
ਜਲਨਿ ਬੁਝੀ ਸੀਤਲ ਭਏ; ਰਾਖੇ ਪ੍ਰਭਿ ਆਪ ॥
ਅੱਗ ਬੁੱਝ ਗਈ ਹੈ। ਮੈਂ ਠੰਡਾ-ਠਾਰ ਹੋ ਗਿਆ ਹਾਂ ਅਤੇ ਸੁਆਮੀ ਨੇ ਖੁਦ ਮੇਰੀ ਰਖਿਆ ਕੀਤੀ ਹੈ।
ਨਾਨਕ ਪ੍ਰਭ ਸਰਣਾਗਤੀ; ਜਾ ਕਾ ਵਡ ਪਰਤਾਪ ॥੨॥੧੧॥੭੫॥
ਨਾਨਕ ਨੇ ਸਾਹਿਬ ਦੀ ਓਟ ਲਈ ਹੈ, ਵਿਸ਼ਾਲ ਹੈ ਜਿਸ ਦਾ ਤਪ-ਤੇਜ।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਧਰਤਿ ਸੁਹਾਵੀ ਸਫਲ ਥਾਨੁ; ਪੂਰਨ ਭਏ ਕਾਮ ॥
ਦੇਹ-ਖੇਤ ਸੁਹਾਵਣਾ ਹੋ ਜਾਂਦਾ ਹੈ, ਹਿਰਦਾ-ਸਥਾਨ ਸੁਲੱਖਣਾ ਹੋ ਜਾਂਦਾ ਹੈ, ਕਾਰਜ ਸਿਰੇ ਚੜ੍ਹ ਜਾਂਦੇ ਹਨ,
ਭਉ ਨਾਠਾ ਭ੍ਰਮੁ ਮਿਟਿ ਗਇਆ; ਰਵਿਆ ਨਿਤ ਰਾਮ ॥੧॥
ਡਰ ਭੱਜ ਜਾਂਦੇ ਹੈ ਅਤੇ ਸੰਦੇਹ ਦੂਹ ਹੋ ਜਾਂਦੇ ਹਨ; ਸਦਾ ਸਾਹਿਬ ਦਾ ਸਿਮਰਨ ਕਰਨ ਦੁਆਰਾ।
ਸਾਧ ਜਨਾ ਕੈ ਸੰਗਿ ਬਸਤ; ਸੁਖ ਸਹਜ ਬਿਸ੍ਰਾਮ ॥
ਸੰਤ-ਸਰੂਪ ਪੁਰਸ਼ਾਂ ਨਾਲ ਵਸਣ ਦੁਆਰਾ, ਪ੍ਰਾਣੀ ਠੰਢ-ਚੈਨ ਅਤੇ ਅਡੋਲਤਾ ਅੰਦਰ ਆਰਾਮ ਪਾਉਂਦਾ ਹੈ।
ਸਾਈ ਘੜੀ ਸੁਲਖਣੀ; ਸਿਮਰਤ ਹਰਿ ਨਾਮ ॥੧॥ ਰਹਾਉ ॥
ਮੁਬਾਰਕ ਹੈ ਉਹ ਸਮਾਂ, ਜਦ ਸਾਹਿਬ ਨੇ ਨਾਮ ਦਾ ਆਰਾਧਨ ਕੀਤਾ ਜਾਂਦਾ ਹੈ। ਠਹਿਰਾਉ।
ਪ੍ਰਗਟ ਭਏ ਸੰਸਾਰ ਮਹਿ; ਫਿਰਤੇ ਪਹਨਾਮ ॥
ਉਹ ਜਗਤ ਵਿੱਚ ਨਾਮਵਰ ਹੋ ਜਾਂਦੇ ਹਨ, ਜਿਨ੍ਹਾਂ ਦਾ ਨਾਮ ਪਹਿਲਾਂ ਕੋਈ ਜਾਣਦਾ ਹੀ ਨਹੀਂ ਸੀ।
ਨਾਨਕ ਤਿਸੁ ਸਰਣਾਗਤੀ; ਘਟ ਘਟ ਸਭ ਜਾਨ ॥੨॥੧੨॥੭੬॥
ਨਾਨਕ ਨੇ ਉਸ ਦੀ ਪਨਾਹ ਲਈ ਹੈ, ਜੋ ਸਾਰੇ ਦਿਲਾਂ ਦੀਆਂ ਜਾਨਣਹਾਰ ਹੈ।