ਰਾਗ ਭੈਰਉ – ਬਾਣੀ ਸ਼ਬਦ-Raag Bhairo – Bani

ਰਾਗ ਭੈਰਉ – ਬਾਣੀ ਸ਼ਬਦ-Raag Bhairo – Bani

ਰਾਗੁ ਭੈਰਉ ਮਹਲਾ ੧ ਘਰੁ ੧ ਚਉਪਦੇ

ਰਾਗ ਭੈਰਉ। ਪਹਿਲੀ ਪਾਤਿਸ਼ਾਹੀ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਹੈ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਤੁਝ ਤੇ ਬਾਹਰਿ, ਕਿਛੂ ਨ ਹੋਇ ॥

ਤੇਰੇ ਬਾਝੋਂ, ਹੇ ਸਾਈਂ! ਕੁਝ ਭੀ ਕੀਤਾ ਨਹੀਂ ਜਾ ਸਕਦਾ।

ਤੂ ਕਰਿ ਕਰਿ ਦੇਖਹਿ, ਜਾਣਹਿ ਸੋਇ ॥੧॥

ਜੀਵਾਂ ਨੂੰ ਰਚ ਕੇ ਤੂੰ ਉਨ੍ਹਾਂ ਸਾਰਿਆਂ ਨੂੰ ਵੇਖਦਾ ਅਤੇ ਸਮਝਦਾ ਹੈ।

ਕਿਆ ਕਹੀਐ? ਕਿਛੁ ਕਹੀ ਨ ਜਾਇ ॥

ਮੈਂ ਕੀ ਆਖਾਂ? ਮੈਂ ਭੋਰਾ ਭਰ ਭੀ ਆਖ ਨਹੀਂ ਸਕਦਾ।

ਜੋ ਕਿਛੂ ਅਹੈ, ਸਭ ਤੇਰੀ ਰਜਾਇ ॥੧॥ ਰਹਾਉ ॥

ਜਿਹੜਾ ਕੁਝ ਭੀ ਹੈ, ਸਮੂਹ ਤੇਰੇ ਭਾਣੇ ਅੰਦਰ ਹੈ। ਠਹਿਰਾਉ।

ਜੋ ਕਿਛੁ ਕਰਣਾ, ਸੁ ਤੇਰੈ ਪਾਸਿ ॥

ਜਿਹੜਾ ਕੁਝ ਕਰਨਾ ਹੈ, ਉਹ ਤੇਰੇ ਪਾਸੋਂ ਹੀ ਹੋਣਾ ਹੈ।

ਕਿਸੁ ਆਗੈ? ਕੀਚੈ ਅਰਦਾਸਿ ॥੨॥

ਮੈਂ ਹੋਰ ਕੀਹਦੇ ਮੂਹਰੇ ਪ੍ਰਾਰਥਨਾ ਕਰਾਂ?

ਆਖਣੁ ਸੁਨਣਾ, ਤੇਰੀ ਬਾਣੀ ॥

ਮੈਂ ਤੇਰੀ ਰੱਬੀ ਬਾਣੀ ਨੂੰ ਉਚਾਰਦਾ ਤੇ ਸੁਣਦਾ ਹਾਂ।

ਤੂ ਆਪੇ ਜਾਣਹਿ, ਸਰਬ ਵਿਡਾਣੀ ॥੩॥

ਤੂੰ ਖੁਦ ਹੀ ਆਪਣੀਆਂ ਸਾਰੀਆਂ ਅਦਭਬਤ ਖੇਲਾ ਨੂੰ ਜਾਣਦਾ ਹੈ।

ਕਰੇ ਕਰਾਏ, ਜਾਣੈ ਆਪਿ ॥

ਤੂੰ ਖੁਦ ਸਾਰਾ ਕੁਝ ਕਰਦਾ, ਕਰਾਉਂਦਾ ਅਤੇ ਜਾਣਦਾ ਹੈ।

ਨਾਨਕ, ਦੇਖੈ ਥਾਪਿ ਉਥਾਪਿ ॥੪॥੧॥

ਗੁਰੂ ਜੀ ਆਖਦੇ ਹਨ, “ਤੂੰ ਸਭਸ ਨੂੰ ਬਣਾਉਂਦਾ ਹੈ, ਢਾਹੁੰਦਾ ਅਤੇ ਵੇਖਦਾ ਹੈ।


ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਰਾਗੁ ਭੈਰਉ ਮਹਲਾ ੧ ਘਰੁ ੨ ॥

ਰਾਗ ਭੈਰਉ। ਪਹਿਲੀ ਪਾਤਿਸ਼ਾਹੀ।

ਗੁਰ ਕੈ ਸਬਦਿ ਤਰੇ ਮੁਨਿ ਕੇਤੇ; ਇੰਦ੍ਰਾਦਿਕ ਬ੍ਰਹਮਾਦਿ ਤਰੇ ॥

ਗੁਰਾਂ ਦੀ ਬਾਣੀ ਦੁਆਰਾ ਮੁਕਤ ਹੋ ਜਾਂਦੇ ਹਨ ਅਨੇਕਾਂ ਖਾਮੋਸ਼ ਰਿਸ਼ੀ ਅਤੇ ਇੰਦਰ, ਬ੍ਰਹਮਾ ਅਤੇ ਉਨ੍ਹਾਂ ਵਰਗੇ ਹੋਰ ਭੀ ਪਾਰ ਉਤਰ ਜਾਂਦੇ ਹਨ।

ਸਨਕ ਸਨੰਦਨ ਤਪਸੀ ਜਨ ਕੇਤੇ; ਗੁਰ ਪਰਸਾਦੀ ਪਾਰਿ ਪਰੇ ॥੧॥

ਸਨਕ, ਸਨੰਦਨ ਅਤੇ ਘਣੇਰੇ ਤਪਸਵੀ ਪੁਰਸ਼, ਗੁਰਾਂ ਦੀ ਦਇਆ ਦੁਆਰਾ ਬੰਦਖਲਾਸ ਹੋ ਗਏ ਹਨ।

ਭਵਜਲੁ, ਬਿਨੁ ਸਬਦੈ ਕਿਉ ਤਰੀਐ? ॥

ਸੁਆਮੀ ਦੇ ਨਾਮ ਦੇ ਬਗੈਰ ਭਿਆਨਕ ਸੰਸਾਰ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ?

ਨਾਮ ਬਿਨਾ ਜਗੁ ਰੋਗਿ ਬਿਆਪਿਆ; ਦੁਬਿਧਾ ਡੁਬਿ ਡੁਬਿ ਮਰੀਐ ॥੧॥ ਰਹਾਉ ॥

ਨਾਮ ਦੇ ਬਾਝੋਂ, ਦੁਨੀਆਂ ਦਵੈਤਭਾਵ ਦੀ ਬੀਮਾਰੀ ਅੰਦਰ ਫਾਥੀ ਹੋਈ ਹੈ ਅਤੇ ਡੁਬ ਡੁਬ ਕੇ ਮਰ ਜਾਂਦੀ ਹੈ। ਠਹਿਰਾਉ।

ਗੁਰੁ ਦੇਵਾ, ਗੁਰੁ ਅਲਖ ਅਭੇਵਾ; ਤ੍ਰਿਭਵਣ ਸੋਝੀ ਗੁਰ ਕੀ ਸੇਵਾ ॥

ਗੁਰੂ ਜੀ ਵਾਹਿਗੁਰੂ ਹਨ ਅਤੇ ਗੁਰੂ ਜੀ ਅਗਾਧ ਤੇ ਭੇਦ-ਰਹਿਤ ਹਨ। ਗੁਰਾਂ ਦੀ ਸੇਵਾ ਟਹਿਲ ਰਾਹੀਂ ਤਿੰਨਾਂ ਜਹਾਨਾਂ ਦੀ ਗਿਆਤ ਪ੍ਰਾਪਤ ਹੋ ਜਾਂਦੀ ਹੈ।

ਆਪੇ ਦਾਤਿ ਕਰੀ ਗੁਰਿ ਦਾਤੈ; ਪਾਇਆ ਅਲਖ ਅਭੇਵਾ ॥੨॥

ਦਾਤਾਰ ਗੁਰਾਂ ਨੇ ਆਪ ਹੀ ਮੈਨੂੰ ਦਾਨ ਪ੍ਰਦਾਨ ਕੀਤਾ ਹੈ ਅਤੇ ਮੈਂ ਅਦ੍ਰਿਸ਼ਟ ਅਤੇ ਗੈਬੀ ਪ੍ਰਭੂ ਨੂੰ ਪਾ ਲਿਆ ਹੈ।

ਮਨੁ ਰਾਜਾ, ਮਨੁ ਮਨ ਤੇ ਮਾਨਿਆ; ਮਨਸਾ ਮਨਹਿ ਸਮਾਈ ॥

ਮਨੂਆ ਪਾਤਿਸ਼ਾਹ ਹੈ। ਮਨੂਏ ਦੀ ਨਿਸ਼ਾ ਖੁਦ ਮਨੂਏ ਤੋਂ ਹੀ ਹੋ ਜਾਂਦੀ ਹੈ ਅਤੇ ਖਾਹਿਸ਼ ਮਨੂਏ ਦੇ ਅੰਦਰ ਹੀ ਮਰ ਮੁਕਦੀ ਹੈ।

ਮਨੁ ਜੋਗੀ, ਮਨੁ ਬਿਨਸਿ ਬਿਓਗੀ; ਮਨੁ ਸਮਝੈ ਗੁਣ ਗਾਈ ॥੩॥

ਜੋਗੀ = ਪ੍ਰਭੂ-ਚਰਨਾਂ ਵਿਚ ਮਿਲਿਆ ਹੋਇਆ। ਬਿਨਸਿ = ਬਿਨਸ ਕੇ, ਮਰ ਕੇ, ਆਪਾ-ਭਾਵ ਵਲੋਂ ਖ਼ਤਮ ਹੋ ਕੇ। ਬਿਓਗੀ = ਬਿਰਹੀ, ਪ੍ਰੇਮੀ। ਗਾਈ = ਗਾਏ, ਗਾਂਦਾ ਹੈ ॥੩॥

ਗੁਰ ਤੇ ਮਨੁ ਮਾਰਿਆ, ਸਬਦੁ ਵੀਚਾਰਿਆ; ਤੇ ਵਿਰਲੇ ਸੰਸਾਰਾ ॥

ਇਸ ਜਹਾਨ ਵਿੱਚ ਬਹੁਤ ਹੀ ਥੋੜੇ ਹਨ ਉਹ ਜੋ ਗੁਰਾਂ ਦੇ ਰਾਹੀਂ ਆਪਣੇ ਮਨੂਏ ਨੂੰ ਕਾਬੂ ਕਰਦੇ ਤੇ ਨਾਮ ਨੂੰ ਸਿਮਰਦੇ ਹਨ।

ਨਾਨਕ ਸਾਹਿਬੁ ਭਰਿਪੁਰਿ ਲੀਣਾ; ਸਾਚ ਸਬਦਿ ਨਿਸਤਾਰਾ ॥੪॥੧॥੨॥

ਨਾਨਕ ਸੁਆਮੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ ਅਤੇ ਸਚੇ ਨਾਮ ਦੁਆਰਾ ਇਨਸਾਨ ਦੀ ਕਲਿਆਣ ਹੋ ਜਾਂਦੀ ਹੈ।


ਭੈਰਉ ਮਹਲਾ ੧ ॥

ਭੈਰੋ ਪਹਿਲੀ ਪਾਤਿਸ਼ਾਹੀ।

ਨੈਨੀ ਦ੍ਰਿਸਟਿ ਨਹੀ, ਤਨੁ ਹੀਨਾ; ਜਰਿ ਜੀਤਿਆ, ਸਿਰਿ ਕਾਲੋ ॥੧॥

ਜਦ ਬੁਢੇਪਾ ਪ੍ਰਾਨੀ ਨੂੰ ਜਿੱਤ ਲੈਂਦਾ ਹੈ, ਉਸ ਨੂੰ ਅੱਖਾਂ ਤੋਂ ਦਿਸਦਾ ਨਹੀਂ ਉਸ ਦੀ ਦੇਹ ਸੁਕ ਸੜ ਜਾਂਦੀ ਹੈ ਅਤੇ ਮੌਤ ਉਸ ਦੇ ਸਿਰ ਤੇ ਮੰਡਲਾਉਂਦਾ ਹੈ।

ਰੂਪੁ ਰੰਗੁ ਰਹਸੁ ਨਹੀ ਸਾਚਾ; ਕਿਉ ਛੋਡੈ ਜਮ ਜਾਲੋ? ॥੧॥

ਸੁੰਦਰਤਾ, ਦੁਨਿਆਵੀ ਪਿਆਰ ਅਤੇ ਸੰਸਾਰੀ ਸੁਆਦ ਮਸਤਕਿਲ ਨਹੀਂ। ਇਨਸਾਨ ਮੌਤ ਦੀ ਫਾਹੀ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ?

ਪ੍ਰਾਣੀ! ਹਰਿ ਜਪਿ, ਜਨਮੁ ਗਇਓ ॥

ਹੇ ਫਾਨੀ ਬੰਦੇ! ਤੂੰ ਵਾਹਿਗੁਰੂ ਦਾ ਆਰਾਧਨ ਕਰ। ਤੇਰਾ ਜੀਵਨ ਬੀਤਦਾ ਜਾ ਰਿਹਾ ਹੈ।

ਸਾਚ ਸਬਦ ਬਿਨੁ ਕਬਹੁ ਨ ਛੂਟਸਿ; ਬਿਰਥਾ ਜਨਮੁ ਭਇਓ ॥੧॥ ਰਹਾਉ ॥

ਸੱਚੇ ਨਾਮ ਦੇ ਬਗੈਰ, ਕਦੇ ਭੀ ਤੇਰੀ ਬੰਦਖਲਾਸੀ ਨਹੀਂ ਹੋਣੀ ਅਤੇ ਨਿਸਫਲ ਹੋ ਜਾਏਗੀ ਤੇਰੀ ਜਿੰਦਗੀ। ਠਹਿਰਾਉ।

ਤਨ ਮਹਿ ਕਾਮੁ ਕ੍ਰੋਧੁ ਹਉ ਮਮਤਾ; ਕਠਿਨ ਪੀਰ ਅਤਿ ਭਾਰੀ ॥

ਤੇਰੀ ਦੇਹ ਅੰਦਰ ਸ਼ਹਵਤ ਗੁੱਸਾ ਹੰਗਤਾ ਅਤੇ ਸੰਸਾਰੀ ਲਗਨ ਹਨ ਬਹੁਤ ਜਿਆਦਾ ਅਤੇ ਸਹਾਰਨ ਨੂੰ ਔਖੀ ਹੈ ਉਨ੍ਹਾਂ ਦੀ ਪੀੜ।

ਗੁਰਮੁਖਿ ਰਾਮ ਜਪਹੁ ਰਸੁ ਰਸਨਾ; ਇਨ ਬਿਧਿ ਤਰੁ ਤੂ ਤਾਰੀ ॥੨॥

ਗੁਰਾਂ ਦੀ ਦਇਆ ਦੁਆਰਾ, ਆਪਣੀ ਜੀਹਭਾ ਨਾਲ ਤੂੰ ਪਿਆਰ ਸਹਿਤ ਸੁਆਮੀ ਦੇ ਨਾਮ ਦਾ ਉਚਾਰਨ ਕਰ। ਇਸ ਤਰੀਕੇ ਨਾਲ ਤੂੰ ਜਗਤ ਦੀ ਨਦੀ ਤੋਂ ਪਾਰ ਹੋ ਜਾਵੇਗਾ।

ਬਹਰੇ ਕਰਨ, ਅਕਲਿ ਭਈ ਹੋਛੀ; ਸਬਦ ਸਹਜੁ ਨਹੀ ਬੂਝਿਆ ॥

ਬੋਲੇ ਹੋ ਗਏ ਹਨ ਤੇਰੇ ਕੰਨ ਅਤੇ ਨਕਾਰੀ ਤੇਰੀ ਬੁੱਧੀ, ਪਰੰਤੂ ਤਾਂ ਭੀ ਤੂੰ ਆਪਣੇ ਸੁਆਮੀ ਮਾਲਕ ਨੂੰ ਨਹੀਂ ਜਾਣਦਾ।

ਜਨਮੁ ਪਦਾਰਥੁ ਮਨਮੁਖਿ ਹਾਰਿਆ; ਬਿਨੁ ਗੁਰ ਅੰਧੁ ਨ ਸੂਝਿਆ ॥੩॥

ਆਪ ਹੁਦਰਾ ਆਪਣੇ ਅਮੋਲਕ ਜੀਵਨ ਨੂੰ ਗੁਆ ਲੈਂਦਾ ਹੈ। ਮੁਨਾਖੇ ਮਨੁਸ਼ ਨੂੰ ਗੁਰਾਂ ਦੇ ਬਾਝੋਂ ਦਿਸ ਨਹੀਂ ਸਕਦਾ।

ਰਹੈ ਉਦਾਸੁ ਆਸ ਨਿਰਾਸਾ; ਸਹਜ ਧਿਆਨਿ ਬੈਰਾਗੀ ॥

ਜੋ ਕੋਈ ਭੀ ਖਾਹਿਸ਼ ਅੰਦਰ ਨਿਰਲੇਪ ਅਤੇ ਖਾਹਿਸ਼ ਰਹਿਤ ਰਹਿੰਦਾ ਹੈ ਅਤੇ ਪਿਆਰ ਨਾਲ ਆਪਣੇ ਸੁਆਮੀ ਨੂੰ ਸਿਮਰਦਾ ਹੈ,

ਪ੍ਰਣਵਤਿ ਨਾਨਕ, ਗੁਰਮੁਖਿ ਛੂਟਸਿ; ਰਾਮ ਨਾਮਿ ਲਿਵ ਲਾਗੀ ॥੪॥੨॥੩॥

ਗੁਰੂ ਜੀ ਬੇਨਤੀ ਕਰਦੇ ਹਨ, ਉਹ ਗੁਰਾਂ ਦੀ ਦਇਆ ਦੁਆਰਾ ਛੁਟ ਜਾਂਦਾ ਹੈ ਅਤੇ ਸਾਈਂ ਦੇ ਨਾਮ ਨਾਲ ਉਸ ਦਾ ਪ੍ਰੇਮ ਪੈ ਜਾਂਦਾ ਹੈ।


ਭੈਰਉ ਮਹਲਾ ੧ ॥

ਭੈਰਉ ਪਹਿਲੀ ਪਾਤਿਸ਼ਾਹੀ।

ਭੂੰਡੀ ਚਾਲ, ਚਰਣ ਕਰ ਖਿਸਰੇ; ਤੁਚਾ ਦੇਹ ਕੁਮਲਾਨੀ ॥

ਤੋਰ ਭੱਦੀ ਹੋ ਜਾਂਦੀ ਹੈ, ਪੈਰ ਤੇ ਹੱਥ ਕੰਬਣ ਲਗ ਜਾਂਦੇ ਹਨ ਅਤੇ ਸਰੀਰ ਦੀ ਖਲੜੀ ਵਿੱਚ ਝੁਰੜੀਆਂ ਪੈ ਜਾਂਦੀਆਂ ਹਨ।

ਨੇਤ੍ਰੀ ਧੁੰਧਿ, ਕਰਨ ਭਏ ਬਹਰੇ; ਮਨਮੁਖਿ ਨਾਮੁ ਨ ਜਾਨੀ ॥੧॥

ਅੱਖੀਆਂ ਧੁੰਦਲੀਆਂ ਹੋ ਜਾਂਦੀਆਂ ਹਨ ਅਤੇ ਕੰਨ ਬੋਲੇ ਅਤੇ ਤਾਂ ਭੀ ਪ੍ਰਤੀਕੂਲ ਪੁਰਸ਼ ਸੁਆਮੀ ਦੇ ਨਾਮ ਨੂੰ ਨਹੀਂ ਜਾਣਦਾ।

ਅੰਧੁਲੇ! ਕਿਆ ਪਾਇਆ? ਜਗਿ ਆਇ ॥

ਹੇ ਅੰਨ੍ਹੇ ਇਨਸਾਨ! ਸੰਸਾਰ ਵਿੱਚ ਆ ਕੇ ਤੂੰ ਕੀ ਪਰਾਪਤ ਕੀਤਾ ਹੈ?

ਰਾਮੁ ਰਿਦੈ ਨਹੀ ਗੁਰ ਕੀ ਸੇਵਾ; ਚਾਲੇ ਮੂਲੁ ਗਵਾਇ ॥੧॥ ਰਹਾਉ ॥

ਤੂੰ ਆਪਣੇ ਮਨ ਵਿੱਚ ਆਪਣੇ ਪ੍ਰਭੂ ਨੂੰ ਨਹੀਂ ਟਿਕਾਉਂਦਾ ਅਤੇ ਆਪਣੇ ਗੁਰਦੇਵ ਜੀ ਦੀ ਟਹਿਲ ਨਹੀਂ ਕਮਾਉਂਦਾ ਤੂੰ ਆਪਣੀ ਅਸਲ ਮੂੜੀ ਭੀ ਗੁਆ ਕੇ ਟੁਰ ਜਾਏਗਾ। ਠਹਿਰਾਉ।

ਜਿਹਵਾ, ਰੰਗਿ ਨਹੀ ਹਰਿ ਰਾਤੀ; ਜਬ ਬੋਲੈ, ਤਬ ਫੀਕੇ ॥

ਤੇਰੀ ਜੀਭ ਰੱਬ ਦੀ ਪ੍ਰੀਤ ਨਾਲ ਰੰਗੀ ਨਹੀਂ ਗਈ ਅਤੇ ਜਦ ਭੀ ਇਹ ਬੋਲਦੀ ਹੈ ਤਦ ਉਹ ਸਭ ਫਿੱਕਾ ਹੁੰਦਾ ਹੈ।

ਸੰਤ ਜਨਾ ਕੀ ਨਿੰਦਾ ਵਿਆਪਸਿ; ਪਸੂ ਭਏ, ਕਦੇ ਹੋਹਿ ਨ ਨੀਕੇ ॥੨॥

ਤੂੰ ਪਵਿੱਤਰ ਪੁਰਸ਼ਾਂ ਦੀ ਬਦਖੋਈ ਅੰਦਰ ਪ੍ਰਵਿਰਤ ਹੁੰਦਾ ਹੈ ਅਤੇ ਡੰਗਰ ਬਣ ਕੇ ਤੂੰ ਕਦੇ ਭੀ ਚੰਗਾ ਨਹੀਂ ਹੋਣਾ।

ਅੰਮ੍ਰਿਤ ਕਾ ਰਸੁ ਵਿਰਲੀ ਪਾਇਆ; ਸਤਿਗੁਰ ਮੇਲਿ ਮਿਲਾਏ ॥

ਸੱਚੇ ਗੁਰਾਂ ਦੀ ਸੰਗਤ ਨਾਲ ਜੁੜ ਕੇ ਬਹੁਤ ਹੀ ਥੋੜੇ ਨਾਮ-ਸੁਧਾਰਸ ਦੇ ਸੁਆਦਾਂ ਨੂੰ ਪਰਾਪਤ ਹੁੰਦੇ ਹਨ।

ਜਬ ਲਗੁ, ਸਬਦ ਭੇਦੁ ਨਹੀ ਆਇਆ; ਤਬ ਲਗੁ ਕਾਲੁ ਸੰਤਾਏ ॥੩॥

ਜਦ ਤਾਈ ਇਨਸਾਨ ਸੁਆਮੀ ਦੇ ਨਾਮ ਦੇ ਭੇਤ ਨੂੰ ਅਨੁਭਵ ਨਹੀਂ ਕਰਦਾ, ਉਦੋਂ ਤਾਈ ਮੌਤ ਉਸ ਨੂੰ ਦੁਖ ਦਿੰਦੀ ਰਹਿੰਦੀ ਹੈ।

ਅਨ ਕੋ ਦਰੁ ਘਰੁ, ਕਬਹੂ ਨ ਜਾਨਸਿ; ਏਕੋ ਦਰੁ ਸਚਿਆਰਾ ॥

ਜੋ ਕੋਈ ਭੀ ਇਕ ਸੱਚੇ ਸੁਆਮੀ ਦੇ ਬੂਹੇ ਨਾਲ ਜੁੜਿਆ ਹੈ, ਉਹ ਕਿਸੇ ਹੋਰਸ ਦੇ ਦਰਵਾਜੇ ਤੇ ਧਾਮ ਨੂੰ ਕਦਾਚਿਤ ਨਹੀਂ ਜਾਣਦਾ।

ਗੁਰ ਪਰਸਾਦਿ ਪਰਮ ਪਦੁ ਪਾਇਆ; ਨਾਨਕੁ ਕਹੈ ਵਿਚਾਰਾ ॥੪॥੩॥੪॥

ਗਰੀਬੜਾ ਨਾਨਕ ਆਖਦਾ ਹੈ ਗੁਰਾਂ ਦੀ ਦਇਆ ਦੁਆਰਾ ਮੈਂ ਮਹਾਨ ਮਰਤਬਾ ਪਾ ਲਿਆ ਹੈ।


ਭੈਰਉ ਮਹਲਾ ੧ ॥

ਭੈਰਊ ਪਹਿਲੀ ਪਾਤਿਸ਼ਾਹੀ।

ਸਗਲੀ ਰੈਣਿ ਸੋਵਤ ਗਲਿ ਫਾਹੀ; ਦਿਨਸੁ ਜੰਜਾਲਿ ਗਵਾਇਆ ॥

ਬੰਦਾ ਸਾਰੀ ਰਾਤ ਨੀਦ ਵਿੱਚ ਅਤੇ ਦਿਨ ਸੰਸਾਰੀ ਝਮੇਲਿਆਂ ਅੰਦਰ ਗੁਆ ਲੈਂਦਾ ਹੈ। ਇਸ ਤਰ੍ਹਾਂ ਉਸ ਦੀ ਗਰਦਨ ਦੁਆਲੇ ਫਾਸੀ ਪੈ ਜਾਂਦੀ ਹੈ।

ਖਿਨੁ ਪਲੁ ਘੜੀ ਨਹੀ ਪ੍ਰਭੁ ਜਾਨਿਆ; ਜਿਨਿ ਇਹੁ ਜਗਤੁ ਉਪਾਇਆ ॥੧॥

ਇਕ ਛਿਨ ਮੁਹਤ ਅਤੇ ਲਮ੍ਹੇ ਭਰ ਨਹੀਂ ਭੀ ਉਹ ਸਾਈਂ ਨੂੰ ਨਹੀਂ ਜਾਣਦਾ, ਜਿਸ ਨੇ ਇਹ ਸੰਸਾਰ ਰਚਿਆ ਹੈ।

ਮਨ ਰੇ! ਕਿਉ ਛੁਟਸਿ? ਦੁਖੁ ਭਾਰੀ ॥

ਹੇ ਮੇਰੀ ਜਿੰਦੜੀਏ! ਤੂੰ ਵੱਡੀ ਅਪਦਾ ਤੋਂ ਕਿਸ ਤਰ੍ਹਾਂ ਬਚੇਗੀ?

ਕਿਆ ਲੇ ਆਵਸਿ? ਕਿਆ ਲੇ ਜਾਵਸਿ? ਰਾਮ ਜਪਹੁ ਗੁਣਕਾਰੀ ॥੧॥ ਰਹਾਉ ॥

ਆਪਣੇ ਨਾਲ ਤੂੰ ਕੀ ਲਿਆਇਆ ਸੈ ਅਤੇ ਕੀ ਲੈ ਕੇ ਜਾਵੇਗਾ? ਤੂੰ ਆਪਣੇ ਗੁਣਵਾਨ ਪ੍ਰਭੂ ਦਾ ਸਿਮਰਨ ਕਰ। ਠਹਿਰਾਉ।

ਊਂਧਉ ਕਵਲੁ ਮਨਮੁਖ ਮਤਿ ਹੋਛੀ; ਮਨਿ ਅੰਧੈ ਸਿਰਿ ਧੰਧਾ ॥

ਮੂਧਾ ਹੈ ਕਮਲ ਰੂਪੀ ਦਿਲ ਆਪ-ਹੁਦਰੇ ਦਾ। ਤੁਛ ਹੈ ਉਸ ਸਦੀ ਬੁਧੀ ਅਤੇ ਅੰਨ੍ਹਾ ਹੈ ਉਸ ਦਾ ਮਨੂਆ। ਸਿਰ ਤੋਂ ਪੈਰਾਂ ਤਾਈ ਉਹ ਸੰਸਾਰੀ ਕੰਮਾਂ ਵਿੱਚ ਖੁਭਿਆ ਹੋਇਆ ਹੈ।

ਕਾਲੁ ਬਿਕਾਲੁ ਸਦਾ ਸਿਰਿ ਤੇਰੈ; ਬਿਨੁ ਨਾਵੈ ਗਲਿ ਫੰਧਾ ॥੨॥

ਮੌਤ ਅਤੇ ਪੈਦਾਇਸ਼ ਸਦੀਵ ਹੀ ਤੇਰੇ ਸਿਰ ਉਤੇ ਲਟਕਦੀਆਂ ਹਨ, ਹੇ ਬੰਦੇ! ਨਾਮ ਦੇ ਬਗੈਰ ਤੇਰੀ ਗਰਦਨ ਫਾਹੀ ਅੰਦਰ ਫਸ ਜਾਵੇਗੀ।

ਡਗਰੀ ਚਾਲ, ਨੇਤ੍ਰ ਫੁਨਿ ਅੰਧੁਲੇ; ਸਬਦ ਸੁਰਤਿ ਨਹੀ ਭਾਈ ॥

ਡਿਕੇਡੋਲੇ ਖਾਂਦੀ ਹੈ ਤੇਰੀ ਤੌਰ ਅਤੇ ਅੰਨ੍ਹੀਆਂ ਹਨ ਤੇਰੀਆਂ ਅੱਖਾਂ! ਤੈਨੂੰ ਸੁਆਮੀ ਦੇ ਨਾਮ ਦੀ ਗਿਆਤ ਨਹੀਂ, ਹੇ ਵੀਰ!

ਸਾਸਤ੍ਰ ਬੇਦ, ਤ੍ਰੈ ਗੁਣ ਹੈ ਮਾਇਆ; ਅੰਧੁਲਉ, ਧੰਧੁ ਕਮਾਈ ॥੩॥

ਸ਼ਾਸਤ੍ਰ ਅਤੇ ਵੇਦ ਬੰਦੇ ਨੂੰ ਤਿੰਨਾਂ ਅਵਸਥਾਵਾਂ ਵਾਲੀ ਮੋਹਨੀ ਨਾਲ ਬੰਨ੍ਹੀ ਰਖਦੇ ਹਨ ਅਤੇ ਉਹ ਅੰਨ੍ਹੇ ਕੰਮ ਕਰਦਾ ਹੈ।

ਖੋਇਓ ਮੂਲੁ, ਲਾਭੁ ਕਹ ਪਾਵਸਿ; ਦੁਰਮਤਿ ਗਿਆਨ ਵਿਹੂਣੇ ॥

ਬ੍ਰਹਮ ਵੀਚਾਰ ਤੋਂ ਸਖਣਾ, ਖੋਟੀ ਅਕਲ ਵਾਲਾ ਬੰਦਾ ਆਪਣੀ ਮੂੜੀ ਭੀ ਗੁਆ ਲੈਂਦਾ ਹੈ। ਉਹ ਨਫਾ ਕਿਸ ਤਰ੍ਹਾਂ ਕਮਾ ਸਕਦਾ ਹੈ?

ਸਬਦੁ ਬੀਚਾਰਿ ਰਾਮ ਰਸੁ ਚਾਖਿਆ; ਨਾਨਕ ਸਾਚਿ ਪਤੀਣੇ ॥੪॥੪॥੫॥

ਨਾਮ ਦਾ ਸਿਮਰਨ ਕਰਨਾ ਦੁਆਰਾ, ਬੰਦਾ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ ਲੈਂਦਾ ਹੈ, ਅਤੇ ਸੱਚ ਨਾਲ ਪ੍ਰਸੰਨ ਹੋ ਜਾਂਦਾ ਹੈ, ਹੇ ਨਾਨਕ।


ਭੈਰਉ ਮਹਲਾ ੧ ॥

ਭੈਰੋ ਪਹਿਲੀ ਪਾਤਿਸ਼ਾਹੀ।

ਗੁਰ ਕੈ ਸੰਗਿ ਰਹੈ ਦਿਨੁ ਰਾਤੀ; ਰਾਮ ਰਸਨਿ ਰੰਗਿ ਰਾਤਾ ॥

ਜੋ ਕੋਈ ਦਿਨ ਅਤੇ ਰੈਣ ਗੁਰਾਂ ਨਾਲ ਵਸਦਾ ਹੈ, ਜਿਸ ਦੀ ਜੀਭ ਪ੍ਰਭੂ ਪ੍ਰੀਤ ਨਾਲ ਰੰਗੀ ਹੋਈ ਹੈ,

ਅਵਰੁ ਨ ਜਾਣਸਿ, ਸਬਦੁ ਪਛਾਣਸਿ; ਅੰਤਰਿ ਜਾਣਿ ਪਛਾਤਾ ॥੧॥

ਹੋਰਸ ਨੂੰ ਨਹੀਂ ਜਾਣਦਾ, ਪ੍ਰੰਤੂ ਕੇਵਲ ਨਾਮ ਨੂੰ ਹੀ ਸਿੰਞਾਣਦਾ ਹੈ, ਉਹ ਪ੍ਰਭੂ ਨੂੰ ਅੰਦਰ ਅਨੁਭਵ ਕਰਦਾ ਹੈ।

ਸੋ ਜਨੁ ਐਸਾ, ਮੈ ਮਨਿ ਭਾਵੈ ॥

ਉਹ ਇਹੋ ਜਿਹਾ ਪੁਰਸ਼, ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।

ਆਪੁ ਮਾਰਿ ਅਪਰੰਪਰਿ ਰਾਤਾ; ਗੁਰ ਕੀ ਕਾਰ ਕਮਾਵੈ ॥੧॥ ਰਹਾਉ ॥

ਉਹ ਆਪਣੇ ਆਪੇ ਨੂੰ ਮਾਰਦਾ ਹੈ ਹੱਦ ਬੰਨਾ-ਰਹਿਤ ਸਾਈਂ ਨਾਲ ਰੰਗੀਜਿਆਂ ਰਹਿੰਦਾ ਹੈ ਅਤੇ ਗੁਰਾਂ ਦੀ ਸੇਵਾ ਕਰਦਾ ਹੈ। ਠਹਿਰਾਉ।

ਅੰਤਰਿ ਬਾਹਰਿ ਪੁਰਖੁ ਨਿਰੰਜਨੁ; ਆਦਿ ਪੁਰਖੁ ਆਦੇਸੋ ॥

ਅੰਦਰ ਅਤੇ ਬਾਹਰ ਉਹ ਪਵਿੱਤ੍ਰ ਪ੍ਰਭੂ ਹੀ ਹੈ। ਉਸ ਪਰਾਪੂਰਬਲੀ ਵਿਅਕਤੀ ਨੂੰ ਮੈਂ ਪ੍ਰਣਾਮ ਕਰਦਾ ਹਾਂ।

ਘਟ ਘਟ ਅੰਤਰਿ, ਸਰਬ ਨਿਰੰਤਰਿ; ਰਵਿ ਰਹਿਆ ਸਚੁ ਵੇਸੋ ॥੨॥

ਸੱਚ ਸਰੂਪ ਵਾਹਿਗੁਰੂ ਹਰ ਦਿਲ ਵਿੱਚ ਅਤੇ ਸਾਰਿਆਂ ਅੰਦਰ ਰਮ ਰਿਹਾ ਹੈ।

ਸਾਚਿ ਰਤੇ ਸਚੁ ਅੰਮ੍ਰਿਤੁ ਜਿਹਵਾ; ਮਿਥਿਆ ਮੈਲੁ ਨ ਰਾਈ ॥

ਜੋ ਸੱਚ ਨਾਲ ਰੰਗੀਜੇ ਹਨ, ਉਨ੍ਹਾਂ ਦੀ ਜੀਹਭਾ ਸੁਧਾ ਸਰਜੂਪ ਸੱਚੇ ਨਾਮ ਦਾ ਉਚਾਰਨ ਕਰਦੀ ਹੈ ਅਤੇ ਉਹਨਾਂ ਦੇ ਅੰਦਰ ਰਤੀ ਭਰ ਭੀ ਝੂਠ ਦੀ ਮਲੀਨਤਾ ਨਹੀਂ ਹੁੰਦੀ।

ਨਿਰਮਲ ਨਾਮੁ ਅੰਮ੍ਰਿਤ ਰਸੁ ਚਾਖਿਆ; ਸਬਦਿ ਰਤੇ ਪਤਿ ਪਾਈ ॥੩॥

ਉਹ ਪਵਿੱਤ੍ਰ ਨਾਮ ਦੇ ਮਿੱਠੇ ਆਬਿਹਿਯਾਤ ਨੂੰ ਪਾਨ ਕਰਦੇ ਹਨ ਅਤੇ ਨਾਮ ਨਾਲ ਰੰਗੀਜ ਇੱਜ਼ਤ ਆਬਰੂ ਪਾਉਂਦੇ ਹਨ।

ਗੁਣੀ ਗੁਣੀ ਮਿਲਿ ਲਾਹਾ ਪਾਵਸਿ; ਗੁਰਮੁਖਿ ਨਾਮਿ ਵਡਾਈ ॥

ਨੇਕ ਨੇਕਾਂ ਨਾਲ ਮਿਲ ਕੇ ਨਫਾ ਕਮਾਉਂਦੇ ਹਨ, ਪ੍ਰੰਤੂ ਨਾਮ ਦੀ ਵਿਸ਼ਾਲਤਾ ਕੇਵਲ ਗੁਰਾਂ ਦੀ ਦਇਆ ਦੁਆਰਾ ਹੀ ਪਰਾਪਤ ਹੁੰਦਾ ਹੈ।

ਸਗਲੇ ਦੂਖ ਮਿਟਹਿ ਗੁਰ ਸੇਵਾ; ਨਾਨਕ, ਨਾਮੁ ਸਖਾਈ ॥੪॥੫॥੬॥

ਨਾਨਕ ਗੁਰਾਂ ਦੀ ਸੇਵਾ ਟਹਿਲ ਰਾਹੀਂ ਸਾਰੇ ਦੁਖੜੇ ਦੁਰ ਹੋ ਜਾਂਦੇ ਹਨ ਅਤੇ ਨਾਮ ਇਨਸਾਨ ਦਾ ਸਹਾਇਕ ਹੋ ਜਾਂਦਾ ਹੈ।


ਭੈਰਉ ਮਹਲਾ ੧ ॥

ਭੈਰਊ ਪਹਿਲੀ ਪਾਤਿਸ਼ਾਹੀ।

ਹਿਰਦੈ ਨਾਮੁ ਸਰਬ ਧਨੁ ਧਾਰਣੁ; ਗੁਰ ਪਰਸਾਦੀ ਪਾਈਐ ॥

ਸੁਆਮੀ ਦਾ ਨਾਮ ਜੋ ਸਾਰਿਆਂ ਦਾ ਮਾਲ ਧਨ ਅਤੇ ਆਸਰਾ ਹੈ, ਗੁਰਾਂ ਦੀ ਦਇਆ ਦੁਆਰਾ ਮਨ ਅੰਦਰ ਪਾਇਆ ਜਾਂਦਾ ਹੈ।

ਅਮਰ ਪਦਾਰਥ ਤੇ ਕਿਰਤਾਰਥ; ਸਹਜ ਧਿਆਨਿ ਲਿਵ ਲਾਈਐ ॥੧॥

ਜੋ ਨਾਮ ਦੀ ਅਬਿਨਾਸੀ ਦੌਲਤ ਨੂੰ ਪਾ ਲੈਂਦਾ ਹੈ, ਉਹ ਸਫਲ ਹੋ ਜਾਂਦਾ ਹੈ ਅਤੇ ਭਜਨ ਬੰਦਗੀ ਦੇ ਰਾਹੀਂ ਉਸ ਦਾ ਪ੍ਰਭੂ ਨਾਲ ਪ੍ਰੇਮ ਪੈ ਜਾਂਦਾ ਹੈ।

ਮਨ ਰੇ! ਰਾਮ ਭਗਤਿ ਚਿਤੁ ਲਾਈਐ ॥

ਹੇ ਬੰਦੇ! ਤੂੰ ਆਪਣੇ ਮਨੈ ਨੂੰ ਪ੍ਰਭੂ ਦੀ ਪ੍ਰੇਮਮਈ ਸੇਵਾ ਅੰਦਰ ਜੋੜ।

ਗੁਰਮੁਖਿ ਰਾਮ ਨਾਮੁ ਜਪਿ ਹਿਰਦੈ; ਸਹਜ ਸੇਤੀ ਘਰਿ ਜਾਈਐ ॥੧॥ ਰਹਾਉ ॥

ਗੁਰਾਂ ਦੀ ਦਇਆ ਦੁਆਰਾ ਦਿਲ ਨਾਲ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਨੀ ਆਰਾਮ ਨਾਲ ਆਪਣੇ ਨਿਜ ਦੇ ਗ੍ਰਹਿ ਨੂੰ ਚਲਿਆ ਜਾਂਦਾ ਹੈ। ਠਹਿਰਾਉ।

ਭਰਮੁ ਭੇਦੁ ਭਉ ਕਬਹੁ ਨ ਛੂਟਸਿ; ਆਵਤ ਜਾਤ ਨ ਜਾਨੀ ॥

ਜਦ ਤਾਈ ਇਨਸਾਨ ਆਪਣੇ ਪ੍ਰਭੂ ਨੂੰ ਨਹੀਂ ਜਾਣਦਾ, ਉਹ ਸੰਦੇਹ ਵਿਛੋੜੇ ਅਤੇ ਡਰ ਤੋਂ ਕਦਾਚਿਤ ਖਲਾਸੀ ਨਹੀਂ ਪਾਉਂਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵਸਿ; ਡੂਬਿ ਮੁਏ ਬਿਨੁ ਪਾਨੀ ॥੨॥

ਪ੍ਰਭੂ ਦੇ ਨਾਮ ਦੇ ਬਗੈਰ ਕਿਸੇ ਨੂੰ ਭੀ ਮੌਖਸ਼ ਪ੍ਰਾਪਤ ਨਹੀਂ ਹੁੰਦਾ ਅਤੇ ਸਾਰੇ ਹੀ ਪਾਣੀ ਦੇ ਬਗੈਰ ਹੀ ਡੁਬ ਕੇ ਮਰ ਜਾਂਦੇ ਹਨ।

ਧੰਧਾ ਕਰਤ ਸਗਲੀ ਪਤਿ ਖੋਵਸਿ; ਭਰਮੁ ਨ ਮਿਟਸਿ ਗਵਾਰਾ ॥

ਸੰਸਾਰੀ ਵਿਹਾਰ ਕਰਦਾ ਹੋਇਆ ਬੇਸਮਝ ਬੰਦਾ ਆਪਣੀ ਸਾਰੀ ਇੱਜ਼ਤ ਆਬਰੂ ਗੁਆ ਲੇਦਾ ਹੈ, ਅਤੇ ਉਸ ਦਾ ਸੰਦੇਹ ਦੂਰ ਨਹੀਂ ਂ ਹੁੰਦਾ।

ਬਿਨੁ ਗੁਰ ਸਬਦ ਮੁਕਤਿ ਨਹੀ ਕਬ ਹੀ; ਅੰਧੁਲੇ ਧੰਧੁ ਪਸਾਰਾ ॥੩॥

ਗੁਰਾਂ ਦੀ ਬਾਣੀ ਦੇ ਬਗੈਰ ਪ੍ਰਾਨੀ ਕਦੇ ਭੀ ਮੁਕਤ ਨਹੀਂ ਹੁੰਦਾ ਅਤੇ ਵਿਸਥਾਰ ਵਾਲੇ ਅੰਨ੍ਹੇ ਕੰਮਾਂ ਅੰਦਰ ਗਲਤਾਨ ਹੋ ਜਾਂਦਾ ਹੈ।

ਅਕੁਲ ਨਿਰੰਜਨ ਸਿਉ ਮਨੁ ਮਾਨਿਆ; ਮਨ ਹੀ ਤੇ ਮਨੁ ਮੂਆ ॥

ਮੇਰੀ ਆਤਮਾ ਕੁਲ-ਰਹਤਿ ਪਵਿੱਤ੍ਰ ਪ੍ਰੰਭੂ ਨਾਲ ਪ੍ਰਸੰਨ ਹੋ ਗਈ ਹੈ ਅਤੇ ਮੇਰਾ ਮਨੂਆ ਮਨੂਏ ਦੇ ਰਾਹੀਂ ਹੀ ਮਰ ਗਿਆ ਹੈ।

ਅੰਤਰਿ ਬਾਹਰਿ ਏਕੋ ਜਾਨਿਆ; ਨਾਨਕ, ਅਵਰੁ ਨ ਦੂਆ ॥੪॥੬॥੭॥

ਅੰਦਰ ਅਤੇ ਬਾਹਰ ਮੈਂ ਕੇਵਲ ਇਕ ਪ੍ਰਭੂ ਨੂੰ ਹੀ ਜਾਣਦਾ ਹਾਂ। ਹੇ ਨਾਨਕ! ਕੋਈ ਹੋਰ ਹੈ ਹੀ ਨਹੀਂ।


ਭੈਰਉ ਮਹਲਾ ੧ ॥

ਭੈਰਊ ਪਹਿਲੀ ਪਾਤਿਸ਼ਾਹੀ।

ਜਗਨ ਹੋਮ ਪੁੰਨ ਤਪ ਪੂਜਾ; ਦੇਹ ਦੁਖੀ, ਨਿਤ ਦੂਖ ਸਹੈ ॥

ਭਾਵੇਂ ਬੰਦਾ ਪਬੰਨਾਰਥੀ ਸਦਾਵਰਤ ਲਾਵੇ, ਹਵਨ ਕਰੇ, ਦਾਨ ਦੇਵੇ, ਤਪੱਸਿਆ ਤੇ ਉਪਾਸ਼ਨਾ ਕਰੇ ਅਤੇ ਹਮੇਸ਼ਾਂ ਸਰੀਰਕ ਕਸ਼ਟ ਅਤੇ ਤਸੀਹਾ ਸਹਾਰੇ।

ਰਾਮ ਨਾਮ ਬਿਨੁ ਮੁਕਤਿ ਨ ਪਾਵਸਿ; ਮੁਕਤਿ ਨਾਮਿ ਗੁਰਮੁਖਿ ਲਹੈ ॥੧॥

ਪ੍ਰੰਤੂ ਪ੍ਰਭੂ ਦੇ ਨਾਮ ਦੇ ਬਗੈਰ ਉਸ ਨੂੰ ਕਲਿਆਣ ਪ੍ਰਾਪਤ ਨਹੀਂ ਹੁੰਦਾ ਅਤੇ ਮੁਕਤ ਕਰਨ ਵਾਲਾ ਨਾਮ ਬੰਦੇ ਨੂੰ ਗੁਰਾਂ ਦੀ ਦਇਆ ਦੁਆਰਾ ਮਿਲਦਾ ਹੈ।

ਰਾਮ ਨਾਮ ਬਿਨੁ, ਬਿਰਥੇ ਜਗਿ ਜਨਮਾ ॥

ਸਾਈਂ ਦੇ ਨਾਮ ਦੇ ਬਾਝੋਂ ਵਿਅਰਥ ਹੈ ਬੰਦੇ ਦਾ ਜਗਤ ਅੰਦਰ ਜਨਮ।

ਬਿਖੁ ਖਾਵੈ, ਬਿਖੁ ਬੋਲੀ ਬੋਲੈ; ਬਿਨੁ ਨਾਵੈ ਨਿਹਫਲੁ ਮਰਿ ਭ੍ਰਮਨਾ ॥੧॥ ਰਹਾਉ ॥

ਸੁਆਮੀ ਦੇ ਨਾਮ ਦੇ ਬਾਝੋਂ, ਬੰਦਾ ਜ਼ਹਿਰ ਖਾਂਦਾ ਹੈ, ਜ਼ਹਿਰੀਲੇ ਬਚਨ ਉਚਾਰਦਾ ਹੈ ਅਤੇ ਜੂਨੀਆਂ ਅੰਦਰ ਭਟਕਣ ਨਹੀਂ ਨਿਰਲਾਭਦਾਇਕ ਮੌਤੇ ਕਰਦਾ ਹੈ। ਠਹਿਰਾਉ।

ਪੁਸਤਕ ਪਾਠ, ਬਿਆਕਰਣ ਵਖਾਣੈ; ਸੰਧਿਆ ਕਰਮ ਤਿਕਾਲ ਕਰੈ ॥

ਧਾਰਮਕ ਗ੍ਰੰਥ ਪੜ੍ਹਨ ਵਿਆਕਰਣ ਵਿਚਾਰਨ ਅਤੇ ਤਿੰਨ ਵੇਲੇ ਪ੍ਰਾਰਥਨਾ ਕਰਨ ਦਾ ਕੋਈ ਲਾਭ ਨਹੀਂ।

ਬਿਨੁ ਗੁਰ ਸਬਦ, ਮੁਕਤਿ ਕਹਾ ਪ੍ਰਾਣੀ! ਰਾਮ ਨਾਮ ਬਿਨੁ ਉਰਝਿ ਮਰੈ ॥੨॥

ਗੁਰਾਂ ਦੀ ਬਾਣੀ ਦੇ ਬਗੈਰ ਮੁਕਤੀ ਕਿੱਥੇ ਹੈ? ਹੇ ਫਾਨੀ ਬੰਦੇ! ਪ੍ਰਭੂ ਤੇ ਨਾਮ ਦੇ ਬਾਝੋਂ, ਇਨਸਾਨ ਫਸ ਕੇ ਮਰ ਜਾਂਦਾ ਹੈ।

ਡੰਡ ਕਮੰਡਲ ਸਿਖਾ ਸੂਤੁ ਧੋਤੀ; ਤੀਰਥਿ ਗਵਨੁ ਅਤਿ ਭ੍ਰਮਨੁ ਕਰੈ ॥

ਵਿਰਕਤ ਦਾ ਡੰਡਾ, ਮੰਗਣ ਵਾਲੀ ਚਿੱਪੀ, ਬੋਦੀ, ਜੰਞੂ ਤੇੜ ਦੀ ਧੋਤੀ, ਧਰਮ ਅਸਥਾਨਾਂ ਦੀ ਯਾਤ੍ਰਾ ਅਤੇ ਪ੍ਰਦੇਸੀ ਪਰਮ ਭਟਕਣ ਦੁਆਰਾ ਠੰਖ-ਚੈਨ ਪਰਾਪਤ ਨਹੀਂ ਹੁੰਦੀ।

ਰਾਮ ਨਾਮ ਬਿਨੁ ਸਾਂਤਿ ਨ ਆਵੈ; ਜਪਿ ਹਰਿ ਹਰਿ ਨਾਮੁ, ਸੁ ਪਾਰਿ ਪਰੈ ॥੩॥

ਸੁਆਮੀ ਦੇ ਨਾਮ ਦੇ ਬਾਝੋਂ ਸ਼ਾਤੀ ਪਾਈ ਨਹੀਂ ਜਾਂਦੀ। ਜੋ ਭੀ ਸਾਈਂ ਹਰੀ ਦੇ ਨਾਮ ਨੂੰ ਉਚਾਰਨ ਕਰਦਾ ਹੈ, ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ।

ਜਟਾ ਮੁਕਟੁ, ਤਨਿ ਭਸਮ ਲਗਾਈ; ਬਸਤ੍ਰ ਛੋਡਿ, ਤਨਿ ਨਗਨੁ ਭਇਆ ॥

ਭਾਵੇਂ ਆਦਮੀ ਆਪਣੀ ਜਟਾਂ ਨੂੰ ਗੁੰਦ ਕੇ ਤਾਜ ਬਣਾ ਲਵੇ, ਆਪਣੀ ਦੇਹ ਨੂੰ ਸੁਆਹ ਮਲੇ ਅਤੇ ਕਪੜੇ ਉਤਾਰ ਆਪਣੀ ਦੇਹ ਨੂੰ ਨੰਗਿਆ ਕਰ ਲਵੇ।

ਰਾਮ ਨਾਮ ਬਿਨੁ ਤ੍ਰਿਪਤਿ ਨ ਆਵੈ; ਕਿਰਤ ਕੈ ਬਾਂਧੇ ਭੇਖੁ ਭਇਆ ॥੪॥

ਫਿਰ ਭੀ ਸੁਆਮੀ ਦੇ ਨਾਮ ਦੇ ਬਾਝੋਂ ਉਸ ਨੂੰ ਰੱਜ ਨਹੀਂ ਆਉਂਦਾ। ਪੂਰਬਲੇ ਕਰਮਾਂ ਨਾਲ ਜਕੜਿਆਂ ਹੋਇਆ ਉਹ ਸੰਸਪ੍ਰਦਾਈ ਬਾਣਾ ਧਾਰਨ ਕਰਦਾ ਹੈ।

ਜੇਤੇ ਜੀਅ ਜੰਤ ਜਲਿ ਥਲਿ ਮਹੀਅਲਿ; ਜਤ੍ਰ ਕਤ੍ਰ ਤੂ ਸਰਬ ਜੀਆ ॥

ਜਿੰਨੇ ਭੀ ਜੀਵ ਜੰਤੂ ਅਤੇ ਪ੍ਰਾਣਧਾਰੀ ਸਮੁੰਦਰ, ਧਰਤੀ, ਪਾਤਾਲ ਅਤੇ ਅਸਮਾਨ ਵਿੱਚ ਹਨ ਜਾਂ ਜਿਥੇ ਕਿਤੇ ਭੀ ਉਹ ਹਨ, ਉਨ੍ਹਾਂ ਸਾਰਿਆਂ ਅੰਦਰ ਤੂੰ ਹੇ ਸੁਆਮੀ! ਰਮ ਰਿਹਾ ਹੈ।

ਗੁਰ ਪਰਸਾਦਿ ਰਾਖਿ ਲੇ ਜਨ ਕਉ; ਹਰਿ ਰਸੁ ਨਾਨਕ ਝੋਲਿ ਪੀਆ ॥੫॥੭॥੮॥

ਗੁਰਾਂ ਦੀ ਦਇਆ ਦੁਆਰਾ ਹੇ ਸੁਆਮੀ! ਤੂੰ ਆਪਣੇ ਗੋਲੇ ਨਾਨਕ ਦੀ ਰੱਖਿਆ ਕਰ। ਤੇਰੇ ਅੰਮ੍ਰਿਤ ਨੂੰ ਝਕੋਲ ਨਾਨਕ ਨੇ ਇਸ ਨੂੰ ਪਾਨ ਕੀਤਾ ਹੈ।


ਰਾਗੁ ਭੈਰਉ ਮਹਲਾ ੩ ਚਉਪਦੇ ਘਰੁ ੧

ਰਾਗੁ ਭੈਰਉ ਤੀਜੀ ਪਾਤਿਸ਼ਾਹੀ। ਚਊਪਦੇ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥

ਕਿਸੇ ਨੂੰ ਭੀ ਆਪਣੀ ਜਾਤੀ ਦਾ ਹੰਕਾਰ ਕਰਨਾ ਉਚਿਤ ਨਹੀਂ।

ਬ੍ਰਹਮੁ ਬਿੰਦੇ, ਸੋ ਬ੍ਰਾਹਮਣੁ ਹੋਈ ॥੧॥

ਕੇਵਲ ਉਹ ਹੀ ਬ੍ਰਾਹਮਣ ਹੈ, ਜੋ ਆਪਣੇ ਪ੍ਰਭੂ ਨੂੰ ਜਾਣਦਾ ਹੈ।

ਜਾਤਿ ਕਾ ਗਰਬੁ ਨ ਕਰਿ, ਮੂਰਖ ਗਵਾਰਾ! ॥

ਹੇ ਉਜੱਡਾ, ਮੂੜ੍ਹ! ਤੂੰ ਆਪਣੀ ਜਾਤ ਵਰਨ ਦਾ ਹੰਕਾਰ ਨਾਂ ਕਰ।

ਇਸੁ ਗਰਬ ਤੇ, ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥

ਇਸ ਹੰਕਾਰ ਤੋਂ ਘਣੇਰੇ ਪਾਪ ਉਤਪੰਨ ਹੁੰਦੇ ਹਨ। ਠਹਿਰਾਉ।

ਚਾਰੇ ਵਰਨ, ਆਖੈ ਸਭੁ ਕੋਈ ॥

ਹਰ ਕੋਈ ਆਖਦਾ ਹੈ ਕਿ ਚਾਰ ਜਾਤਾਂ ਹਨ।

ਬ੍ਰਹਮੁ ਬਿੰਦ ਤੇ, ਸਭ ਓਪਤਿ ਹੋਈ ॥੨॥

ਪਰ ਉਹ ਸਾਰੇ ਪ੍ਰਭੂ ਦੇ ਬੀਜ ਤੋਂ ਉਤਪੰਨ ਹੁੰਦੇ ਹਨ।

ਮਾਟੀ ਏਕ, ਸਗਲ ਸੰਸਾਰਾ ॥

ਸਾਰਾ ਜਹਾਨ ਇਕ ਹੀ ਮਿੱਟੀ ਤੋਂ ਬਣਿਆ ਹੋਇਆ ਹੈ।

ਬਹੁ ਬਿਧਿ ਭਾਂਡੇ ਘੜੈ ਕੁਮ੍ਹ੍ਹਾਰਾ ॥੩॥

ਪ੍ਰੰਤੂ ਘੁਮਾਰ ਨੇ ਇਸ ਦੇ ਅਨੇਕਾਂ ਕਿਸਮਾਂ ਦੇ ਬਰਤਨ ਬਦਾ ਦਿਤੇ ਹਨ।

ਪੰਚ ਤਤੁ ਮਿਲਿ, ਦੇਹੀ ਕਾ ਆਕਾਰਾ ॥

ਪੰਜ ਮੂਲ ਅੰਸ਼ ਮਿਲ ਕੇ ਕਾਇਆ ਦੇ ਸਰੂਪ ਨੂੰ ਬਣਾਉਂਦੇ ਹਨ।

ਘਟਿ ਵਧਿ, ਕੋ ਕਰੈ ਬੀਚਾਰਾ ॥੪॥

ਕੋਈ ਜਣਾ ਆਖ ਨਹੀਂ ਸਕਦਾ ਕਿ ਕੋਈ ਮੂਲ ਅੰਸ਼ ਇਕ ਵਿੱਚ ਥੋੜਾ ਹੈ ਅਤੇ ਹੋਰਸ ਵਿੱਚ ਵਧੇਰੇ।

ਕਹਤੁ ਨਾਨਕ, ਇਹੁ ਜੀਉ ਕਰਮ ਬੰਧੁ ਹੋਈ ॥

ਗੁਰੂ ਜੀ ਆਖਦੇ ਹਨ ਇਹ ਆਤਮਾ ਆਪਣੇ ਅਮਲਾਂ ਦੀ ਜਕੜੀ ਹੋਈ ਹੈ।

ਬਿਨੁ ਸਤਿਗੁਰ ਭੇਟੇ, ਮੁਕਤਿ ਨ ਹੋਈ ॥੫॥੧॥

ਸੱਚੇ ਗੁਰਾਂ ਨੂੰ ਮਿਲਣ ਦੇ ਬਗੈਰ ਇਸ ਦੀ ਕਲਿਆਣ ਨਹੀਂ ਹੁੰਦੀ।


ਭੈਰਉ ਮਹਲਾ ੩ ॥

ਭੈਰਉ ਤੀਜੀ ਪਾਤਿਸ਼ਾਹੀ।

ਜੋਗੀ ਗ੍ਰਿਹੀ ਪੰਡਿਤ ਭੇਖਧਾਰੀ ॥

ਯੋਗੀ ਘਰਬਾਰੀ, ਵਿਦਵਾਨ ਅਤੇ ਸੰਪ੍ਰਦਾਈ,

ਏ ਸੂਤੇ, ਅਪਣੈ ਅਹੰਕਾਰੀ ॥੧॥

ਇਹ ਸਾਰੇ ਆਪਣੀ ਸਵੈ-ਹੰਗਤਾ ਅੰਦਰ ਸੁੱਤੇ ਪਏ ਹਨ ਤੇ,

ਮਾਇਆ ਮਦਿ ਮਾਤਾ, ਰਹਿਆ ਸੋਇ ॥

ਉਹ ਧੰਨ-ਦੋਲਤ ਦੀ ਹੰਗਤਾ ਦੀ ਖੁਮਾਰੀ ਅੰਦਰ ਸੌ ਰਹੇ ਹਨ।

ਜਾਗਤੁ ਰਹੈ, ਨ ਮੂਸੈ ਕੋਇ ॥੧॥ ਰਹਾਉ ॥

ਕੋਈ ਭੀ ਜੋ ਜਾਗਦਾ ਰਹਿੰਦਾ ਹੈ, ਉਹ ਲੁੱਟਿਆ ਪੁਟਿਆ ਨਹੀਂ ਜਾਂਦਾ। ਠਹਿਰਾਉ।

ਸੋ ਜਾਗੈ, ਜਿਸੁ ਸਤਿਗੁਰੁ ਮਿਲੈ ॥

ਕੇਵਲ ਉਹ ਹੀ ਖਬਰਦਾਰ ਰਹਿੰਦਾ ਹੈ ਜਿਸ ਨੂੰ ਸੱਚੇ ਗੁਰੂ ਜੀ ਮਿਲ ਪੈਦੇ ਹਨ।

ਪੰਚ ਦੂਤ, ਓਹੁ ਵਸਗਤਿ ਕਰੈ ॥੨॥

ਐਸਾ ਇਨਸਾਨ ਪੰਜਾ ਭੁਤਨਿਆਂ ਨੂੰ ਕਾਬੂ ਕਰ ਲੈਂਦਾ ਹੈ।

ਸੋ ਜਾਗੈ, ਜੋ ਤਤੁ ਬੀਚਾਰੈ ॥

ਕੇਵਲ ਉਹ ਹੀ ਜਾਗਦਾ ਰਹਿੰਦਾ ਹੈ ਜੋ ਅਸਲੀਅਤ ਨੂੰ ਸੋਚਦਾ ਸਮਝਦਾ ਹੈ।

ਆਪਿ ਮਰੈ, ਅਵਰਾ ਨਹ ਮਾਰੈ ॥੩॥

ਉਹ ਆਪਣੇ ਆਪੇ ਨੂੰ ਮਾਰਦਾ ਹੈ ਅਤੇ ਹੋਰਨਾ ਨੂੰ ਨਹੀਂ ਮਾਰਦਾ।

ਸੋ ਜਾਗੈ, ਜੋ ਏਕੋ ਜਾਣੈ ॥

ਕੇਵਲ ਉਹ ਹੀ ਚੌਕਸ ਰਹਿੰਦਾ ਹੈ ਜੋ ਇਕ ਸਾਈਂ ਨੂੰ ਜਾਣਦਾ ਹੈ।

ਪਰਕਿਰਤਿ ਛੋਡੈ, ਤਤੁ ਪਛਾਣੈ ॥੪॥

ਉਹ ਹੋਰਨਾ ਦੀ ਸੇਵਾ ਨੂੰ ਛੱਡ ਦਿੰਦਾ ਹੈ ਅਤੇ ਅਸਲ ਵਸਤੂ ਨੂੰ ਅਨੁਭਵ ਕਰਦਾ ਹੈ।

ਚਹੁ ਵਰਨਾ ਵਿਚਿ, ਜਾਗੈ ਕੋਇ ॥

ਚੌਹਾਂ ਜਾਤਾਂ ਵਿਚੋਂ ਜੇ ਕੋਈ ਭੀ ਜਾਗਦਾ ਰਹਿੰਦਾ ਹੈ,

ਜਮੈ ਕਾਲੈ ਤੇ, ਛੂਟੈ ਸੋਇ ॥੫॥

ਉਹ ਜੰਮਣ ਤੇ ਮਰਨ ਤੋਂ ਛੁਟ ਜਾਂਦਾ ਹੈ।

ਕਹਤ ਨਾਨਕ, ਜਨੁ ਜਾਗੈ ਸੋਇ ॥

ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਉਹ ਪੁਰਸ਼ ਹੀ ਖਬਰਦਾਰ ਰਹਿੰਦੇ ਹੈ,

ਗਿਆਨ ਅੰਜਨੁ, ਜਾ ਕੀ ਨੇਤ੍ਰੀ ਹੋਇ ॥੬॥੨॥

ਜੋ ਆਪਣੀਆਂ ਅੱਖਾਂ ਵਿੱਚ ਬ੍ਰਹਮ ਬੋਧ ਦਾ ਸੁਰਮਾ ਪਾਉਂਦਾ ਹੈ।


ਭੈਰਉ ਮਹਲਾ ੩ ॥

ਭੈਰਊ ਤੀਜੀ ਪਾਤਿਸ਼ਾਹੀ।

ਜਾ ਕਉ ਰਾਖੈ, ਅਪਣੀ ਸਰਣਾਈ ॥

ਜਿਸ ਕਿਸੇ ਨੂੰ ਸੁਆਮੀ ਆਪਣੀ ਛਤ੍ਰ ਛਾਇਆ ਹੇਠ ਰੱਖਦਾ ਹੈ,

ਸਾਚੇ ਲਾਗੈ, ਸਾਚਾ ਫਲੁ ਪਾਈ ॥੧॥

ਉਹ ਸੱਚੇ ਨਾਮ ਨਾਲ ਜੁੜ ਜਾਂਦਾ ਹੈ ਅਤੇ ਸੱਚਾ ਮੇਵਾ ਪਰਾਪਤ ਕਰ ਲੈਂਦਾ ਹੈ।

ਰੇ ਜਨ! ਕੈ ਸਿਉ ਕਰਹੁ ਪੁਕਾਰਾ ॥

ਹੇ ਬੰਦੇ! ਤੂੰ ਕੀਹਦੇ ਮੂਹਰੇ ਫਰਿਆਦ ਕਰਨੀ ਹੈ?

ਹੁਕਮੇ ਹੋਆ, ਹੁਕਮੇ ਵਰਤਾਰਾ ॥੧॥ ਰਹਾਉ ॥

ਪ੍ਰਭੂ ਦੀ ਰਜ਼ਾ ਅੰਦਰ ਹਰ ਸ਼ੈ ਹੁੰਦੀ ਹੈ ਅਤੇ ਪ੍ਰਭੂ ਦੀ ਰਾ ਅੰਦਰ ਹੀ ਕਾਰ-ਵਿਹਾਰ ਸੌਰਦੇ ਹਨ। ਠਹਿਰਾਉ।

ਏਹੁ ਆਕਾਰੁ, ਤੇਰਾ ਹੈ ਧਾਰਾ ॥

ਮੇਰੇ ਮਾਲਕ, ਇਹ ਜਗ ਤੇਰਾ ਅਸਥਾਪਨ ਕੀਤਾ ਹੋਇਆ ਹੈ।

ਖਿਨ ਮਹਿ ਬਿਨਸੈ, ਕਰਤ ਨ ਲਾਗੈ ਬਾਰਾ ॥੨॥

ਤੂੰ ਇਸ ਨੂੰ ਇਕ ਮੁਹਤ ਵਿੱਚ ਨਾਸ ਕਰ ਦਿੰਦਾ ਹੈ ਅਤੇ ਦੇਰੀ ਲਾਉਣ ਦੇ ਬਗੈਰ ਮੁੜ ਇਸ ਨੂੰ ਰਚ ਦਿੰਦਾ ਹੈ।

ਕਰਿ ਪ੍ਰਸਾਦੁ, ਇਕੁ ਖੇਲੁ ਦਿਖਾਇਆ ॥

ਆਪਣੀ ਖੁਸ਼ੀ ਦੁਆਰਾ ਸੁਆਮੀ ਨੇ ਇਕ ਖੇਡ ਰਚਾਈ ਹੈ।

ਗੁਰ ਕਿਰਪਾ ਤੇ, ਪਰਮ ਪਦੁ ਪਾਇਆ ॥੩॥

ਗੁਰਾਂ ਦੀ ਦਇਆ ਦੁਆਰਾ ਮੈਂ ਮਹਾਨ ਮਰਤਬਾ ਪਾ ਲਿਆ ਹੈ।

ਕਹਤ ਨਾਨਕੁ, ਮਾਰਿ ਜੀਵਾਲੇ ਸੋਇ ॥

ਗੁਰੂ ਜੀ ਫੁਰਮਾਉਂਦੇ ਹਨ, ਉਹ ਸੁਆਮੀ ਹੀ ਸਾਰਿਆਂ ਨੂੰ ਨਾਸ ਕਰਦਾ ਤੇ ਰਚਦਾ ਹੈ।

ਐਸਾ ਬੂਝਹੁ, ਭਰਮਿ ਨ ਭੂਲਹੁ ਕੋਇ ॥੪॥੩॥

ਇਸ ਨੂੰ ਤੂੰ ਇਸ ਤਰ੍ਹਾਂ ਜਾਣ। ਕੋਈ ਜਣਾ ਵਹਿਮ ਅੰਦਰ ਕੁਰਾਹੇ ਨਾਂ ਪਵੇ।


ਭੈਰਉ ਮਹਲਾ ੩ ॥

ਭੈਰਉ ਤੀਜੀ ਪਾਤਿਸ਼ਾਹੀ।

ਮੈ ਕਾਮਣਿ, ਮੇਰਾ ਕੰਤੁ ਕਰਤਾਰੁ ॥

ਮੈਂ ਪਤਨੀ ਹਾਂ। ਮੇਰਾ ਪਤੀ ਸਿਰਜਣਹਾਰ ਸੁਆਮੀ ਹੈ।

ਜੇਹਾ ਕਰਾਏ, ਤੇਹਾ ਕਰੀ ਸੀਗਾਰੁ ॥੧॥

ਜਿਸ ਤਰ੍ਹਾਂ ਉਹ ਕਰਵਾਉਂਦਾ ਹੈ ਉਹੋ ਜਿਹਾ ਹੀ ਮੈਂ ਹਾਰਸ਼ਿੰਗਾਰ ਕਰਦੀ ਹਾਂ।

ਜਾਂ ਤਿਸੁ ਭਾਵੈ, ਤਾਂ ਕਰੇ ਭੋਗੁ ॥

ਜਦ ਉਸ ਨੂੰ ਚੰਗਾ ਲਗਦਾ ਹੈਤਦ ਉਹ ਮੈਂਨੂੰ ਮਾਣਦਾ ਹੈ।

ਤਨੁ ਮਨੁ ਸਾਚੇ ਸਾਹਿਬ ਜੋਗੁ ॥੧॥ ਰਹਾਉ ॥

ਆਪਣੀ ਦੇਹ ਅਤੇ ਆਤਮਾ ਮੈਂ ਆਪਣੇ ਸੱਚੇ ਸੁਆਮੀ ਦੇ ਸਮਰਪਣ ਕਰ ਦਿੱਤੀਆਂ ਹਨ। ਠਹਿਰਾਉ।

ਉਸਤਤਿ ਨਿੰਦਾ, ਕਰੇ ਕਿਆ ਕੋਈ? ॥

ਕੋਈ ਕਿਸੇ ਦੀ ਵਡਿਆਈ ਜਾ ਬਦਖੋਈ ਕਿਸ ਤਰ੍ਹਾਂ ਕਰ ਸਕਦਾ ਹੈ,

ਜਾਂ ਆਪੇ ਵਰਤੈ, ਏਕੋ ਸੋਈ ॥੨॥

ਜਦ ਉਹ ਇਕ ਸਾਈਂ ਖੁਦ ਹੀ ਸਮੂਹ ਵਿੱਚ ਰਮ ਰਿਹਾ ਹੈ।

ਗੁਰ ਪਰਸਾਦੀ, ਪਿਰਮ ਕਸਾਈ ॥

ਗੁਰਾਂ ਦੀ ਰਹਿਮਤ ਸਦਕਾ, ਮੈਨੂੰ ਆਪਣੇ ਪਤੀ ਦੇ ਪਿਆਰ ਨੇ ਖਿਚ ਲਿਆ ਹੈ।

ਮਿਲਉਗੀ ਦਇਆਲ, ਪੰਚ ਸਬਦ ਵਜਾਈ ॥੩॥

ਪੰਜ ਧੁਨੀਆਂ ਆਲਾਪਦੀ ਹੋਈ ਮੈਂ ਆਪਣੇ ਮਿਹਰਬਾਨ ਮਾਲਕ ਨੂੰ ਮਿਲ ਪਵਾਂਗੀ।

ਭਨਤਿ ਨਾਨਕੁ, ਕਰੇ ਕਿਆ ਕੋਇ? ॥

ਗੁਰੂ ਜੀ ਆਖਦੇ ਹਨ, ਕੋਈ ਜਣਾ ਕੀ ਕਰ ਸਕਦਾ ਹੈ?

ਜਿਸ ਨੋ ਆਪਿ ਮਿਲਾਵੈ ਸੋਇ ॥੪॥੪॥

ਕੇਵਲ ਉਹ ਹੀ ਉਸ ਨੂੰ ਮਿਲਦਾ ਹੈ, ਜਿਸ ਨੂੰ ਉਹ ਸਾਈਂ ਖੁਦ ਆਪਣੇ ਨਾਲ ਮਿਲਾਉਂਦਾ ਹੈ।


ਭੈਰਉ ਮਹਲਾ ੩ ॥

ਭੈਰਉ ਤੀਜੀ ਪਾਤਿਸ਼ਾਹੀ

ਸੋ ਮੁਨਿ, ਜਿ ਮਨ ਕੀ ਦੁਬਿਧਾ ਮਾਰੇ ॥

ਕੇਵਲ ਉਹ ਹੀ ਖਾਮੋਸ਼ ਰਿਸ਼ੀ ਹੈ, ਜੋ ਆਪਣੇ ਮਨੂਏ ਦੇ ਦਵੈਤ-ਭਾਵ ਨੂੰ ਦੂਰ ਕਰਦਾ ਹੈ।

ਦੁਬਿਧਾ ਮਾਰਿ, ਬ੍ਰਹਮੁ ਬੀਚਾਰੇ ॥੧॥

ਆਪਣੇ ਦਵੈਤ-ਭਾਵ ਨੂੰ ਮਾਰ ਕੇ ਉਹ ਸਾਈਂ ਦਾ ਧਿਆਨ ਧਾਰਦਾ ਹੈ।

ਇਸੁ ਮਨ ਕਉ, ਕੋਈ ਖੋਜਹੁ ਭਾਈ ॥

ਕੋਈ ਜਣਾ ਆਪਣੇ ਇਸ ਮਨੂਏ ਦੀ ਖੋਜ ਪੜਤਾਲ ਕਰੇ ਹੇ ਵੀਰ!

ਮਨੁ ਖੋਜਤ, ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥

ਆਪਣੇ ਮਨੂਏ ਦੀ ਖੋਜ ਪੜਤਾਲ ਕਰਨ ਦੁਆਰਾ ਉਹ ਨਾਮ ਦੇ ਨੌ ਖ਼ਜ਼ਾਨੇ ਪ੍ਰਾਪਤ ਕਰ ਲੈਂਦਾ ਹੈ। ਠਹਿਰਾਉ।

ਮੂਲੁ ਮੋਹੁ ਕਰਿ, ਕਰਤੈ ਜਗਤੁ ਉਪਾਇਆ ॥

ਸਿਰਜਣਹਾਰ ਸੁਆਮੀ ਨੇ ਸੰਸਾਰੀ ਲਗਨ ਦੀ ਨੀਂਹ ਉਤੇ ਸੰਸਾਰ ਰਚਿਆ ਹੈ।

ਮਮਤਾ ਲਾਇ, ਭਰਮਿ ਭੋੁਲਾਇਆ ॥੨॥

ਸੰਸਾਰ ਨੂੰ ਅਪਣਤ ਨਾਲ ਜੋੜ, ਉਸ ਨੇ ਇਸ ਨੂੰ ਸੰਦੇਹ ਅੰਦਰ ਗੁਮਰਾਹ ਕੀਤਾ ਹੈ।

ਇਸੁ ਮਨ ਤੇ, ਸਭ ਪਿੰਡ ਪਰਾਣਾ ॥

ਇਸ ਮਨੂਏ ਤੋਂ ਹੀ ਸਮੂਹ ਸਰੀਰ ਅਤੇ ਜੀਵਨ ਸੁਆਸ ਹਨ।

ਮਨ ਕੈ ਵੀਚਾਰਿ, ਹੁਕਮੁ ਬੁਝਿ ਸਮਾਣਾ ॥੩॥

ਦਿਲੀ ਸਿਮਰਨ ਰਾਹੀਂ ਂ ਪ੍ਰਭੂ ਦੀ ਰਜਾ ਨੂੰ ਅਨੁਭਵ ਕਰਨ ਦੁਆਰਾ ਬੰਦਾ ਉਸ ਅੰਦਰ ਲੀਨ ਹੋ ਜਾਂਦਾ ਹੈ।

ਕਰਮੁ ਹੋਵੈ, ਗੁਰੁ ਕਿਰਪਾ ਕਰੈ ॥

ਜਿਸ ਕਿਸੇ ਦੀ ਚੰਗੀ ਪ੍ਰਾਲਭਦ ਹੈ, ਉਸ ਉਤੇ ਗੁਰੂ ਜੀ ਆਪਣੀ ਮਿਹਰ ਧਾਰਦੇ ਹਨ।

ਇਹੁ ਮਨੁ ਜਾਗੈ, ਇਸੁ ਮਨ ਕੀ ਦੁਬਿਧਾ ਮਰੈ ॥੪॥

ਤਦ ਇਹ ਮਨੂਆ ਜਾਗ ਉਠਦਾ ਹੈ ਅਤੇ ਮਿਟ ਜਾਂਦੀ ਹੈ ਮਨੂਏ ਦੀ ਦਵੈਤ-ਭਾਵਨਾ।

ਮਨ ਕਾ ਸੁਭਾਉ, ਸਦਾ ਬੈਰਾਗੀ ॥

ਮਨੂਏ ਦੀ ਜਮਾਂਦਰੂ ਖਸਲਤ ਸਦੀਵੀ ਹੀ ਨਿਰਲੇਪ ਰਹਿਣਾ ਹੈ।

ਸਭ ਮਹਿ ਵਸੈ, ਅਤੀਤੁ ਅਨਰਾਗੀ ॥੫॥

ਮੈਲ-ਰਹਿਤ ਅਤੇ ਵਿਰਕਤ ਪ੍ਰਭੂ ਸਰਿਆਂ ਦਿਲਾਂ ਅੰਦਰ ਵਸਦਾ ਹੈ।

ਕਹਤ ਨਾਨਕੁ, ਜੋ ਜਾਣੈ ਭੇਉ ॥

ਗੁਰੂ ਜੀ ਆਖਦੇ ਹਨ, ਜੋ ਇਸ ਭੈਤ ਨੂੰ ਸਮਝਦਾ ਹੈ,

ਆਦਿ ਪੁਰਖੁ, ਨਿਰੰਜਨ ਦੇਉ ॥੬॥੫॥

ਉਹ ਪਰਾਪੂਰਬਲੀ ਵਿਅਕਤੀ, ਪਵਿੱਤਰ ਪ੍ਰਭੂ ਦਾ ਪਵਿਤਰ ਪ੍ਰਭੂ ਦਾ ਸਰੂਪ ਹੋ ਜਾਂਦਾ ਹੈ।


ਭੈਰਉ ਮਹਲਾ ੩ ॥

ਭੈਰਉ ਤੀਜੀ ਪਾਤਿਸ਼ਾਹੀ।

ਰਾਮ ਨਾਮੁ ਜਗਤ ਨਿਸਤਾਰਾ ॥

ਸੰਸਾਰ ਦੀ ਕਲਿਆਣ ਪ੍ਰਭੂ ਦੇ ਨਾਮ ਦੇ ਰਾਹੀਂ ਹੀ ਹੈ।

ਭਵਜਲੁ ਪਾਰਿ ਉਤਾਰਣਹਾਰਾ ॥੧॥

ਇਹ ਪ੍ਰਾਣੀ ਦਾ, ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ।

ਗੁਰ ਪਰਸਾਦੀ, ਹਰਿ ਨਾਮੁ ਸਮ੍ਹ੍ਹਾਲਿ ॥

ਗੁਰਾਂ ਦੀ ਦਇਆ ਦੁਆਰਾ ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ,

ਸਦ ਹੀ ਨਿਬਹੈ, ਤੇਰੈ ਨਾਲਿ ॥੧॥ ਰਹਾਉ ॥

ਇਹ ਸਦੀਵ ਹੀ ਤੇਰਾ ਪੱਖ ਪੂਰੇਗਾ। ਠਹਿਰਾਓ।

ਨਾਮੁ ਨ ਚੇਤਹਿ, ਮਨਮੁਖ ਗਾਵਾਰਾ! ॥

ਆਪ-ਹੁਦਰੇ ਮੂਰਖ ਨਾਮ ਦਾ ਆਰਾਧਨ ਨਹੀਂ ਕਰਦੇ,

ਬਿਨੁ ਨਾਵੈ, ਕੈਸੇ ਪਾਵਹਿ ਪਾਰਾ ॥੨॥

ਸੁਆਮੀ ਦੇ ਨਾਮ ਦੇ ਬਗੈਰ ਉਹ ਕਿਸ ਤਰ੍ਹਾਂ ਪਾਰ ਲੰਘਣਗੇ?

ਆਪੇ ਦਾਤਿ ਕਰੇ ਦਾਤਾਰੁ ॥

ਦੇਣਹਾਰ ਸੁਆਮੀ ਖੁਦ ਹੀ ਬਖਸ਼ੀਸ਼ਾਂ ਬਖਸ਼ਦਾ ਹੈ।

ਦੇਵਣਹਾਰੇ ਕਉ ਜੈਕਾਰੁ ॥੩॥

ਵਾਹੁ, ਵਾਹੁ ਹੇ ਦਾਤਾਰੂ ਸੁਆਮੀ ਨੂੰ।

ਨਦਰਿ ਕਰੇ, ਸਤਿਗੁਰੂ ਮਿਲਾਏ ॥

ਆਪਣੀ ਮਿਹਰ ਧਾਰ ਕੇ ਪ੍ਰਭੂ ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ,

ਨਾਨਕ, ਹਿਰਦੈ ਨਾਮੁ ਵਸਾਏ ॥੪॥੬॥

ਅਤੇ ਨਾਮ ਨੂੰ ਉਸ ਦੇ ਦਿਲ ਅੰਦਰ ਟਿਕਾ ਦਿੰਦਾ ਹੇ, ਹੇ ਨਾਨਕ!


ਭੈਰਉ ਮਹਲਾ ੩ ॥

ਭੈਰਉ ਤੀਜੀ ਪਾਤਿਸ਼ਾਹੀ।

ਨਾਮੇ ਉਧਰੇ, ਸਭਿ ਜਿਤਨੇ ਲੋਅ ॥

ਸਾਰੇ ਜੀਵ ਇਨ੍ਹਾਂ ਦਾ ਪਾਰ ਉਤਾਰਾ ਹੋਇਆ ਹੈ, ਨਾਮ ਦੇ ਰਾਹੀਂ ਹੀ ਪਾਰ ਉਤਾਰਾ ਹੋਇਆ ਹੈ।

ਗੁਰਮੁਖਿ, ਜਿਨਾ ਪਰਾਪਤਿ ਹੋਇ ॥੧॥

ਜਿਨ੍ਹਾਂ ਨੂੰ ਇਸ ਦੀ ਦਾਤ ਮਿਲਦੀ ਹੈ, ਉਨ੍ਹਾਂ ਨੂੰ ਗੁਰਾਂ ਦੀ ਦਇਆ ਦੁਆਰਾ ਹੀ ਮਿਲਦੀ ਹੈ।

ਹਰਿ ਜੀਉ, ਅਪਣੀ ਕ੍ਰਿਪਾ ਕਰੇਇ ॥

ਜਦ ਮਹਾਰਾਜ ਮਾਲਕ ਆਪਣੀ ਮਿਹਰ ਧਾਰਦਾ ਹੈ,

ਗੁਰਮੁਖਿ, ਨਾਮੁ ਵਡਿਆਈ ਦੇਇ ॥੧॥ ਰਹਾਉ ॥

ਤਦ ਗੁਰਾਂ ਦੇ ਰਾਹੀਂ ਉਹ ਬੰਦੇ ਨੂੰ ਨਾਮ ਦੀ ਬਜੂਰਗੀ ਪਰਦਾਨ ਕਰਦਾ ਹੈ। ਠਹਿਰਾਉ।

ਰਾਮ ਨਾਮਿ, ਜਿਨ ਪ੍ਰੀਤਿ ਪਿਆਰੁ ॥

ਜੋ ਪ੍ਰਭੂ ਦੇ ਪਿਆਰੇ ਨਾਮ ਨਾਲ ਪ੍ਰੇਮ ਕਰਦੇ ਹਨ,

ਆਪਿ ਉਧਰੇ, ਸਭਿ ਕੁਲ ਉਧਾਰਣਹਾਰੁ ॥੨॥

ਉਹ ਖੁਦ ਬਚ ਜਾਂਦੇ ਹਨ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲੈਂਦੇ ਹਨ।

ਬਿਨੁ ਨਾਵੈ, ਮਨਮੁਖ ਜਮ ਪੁਰਿ ਜਾਹਿ ॥

ਨਾਮ ਦੇ ਬਾਝੋਂ ਆਪ-ਹੁਦਰੇ ਯਮ ਦੇ ਸ਼ਹਿਰ ਨੂੰ ਜਾਂਦੇ ਹਨ।

ਅਉਖੇ ਹੋਵਹਿ, ਚੋਟਾ ਖਾਹਿ ॥੩॥

ਉਹ ਦੁਖ ਉਠਾਉਂਦੇ ਅਤੇ ਸੱਟਾਂ ਸਹਾਰਦੇ ਹਨ।

ਆਪੇ ਕਰਤਾ ਦੇਵੈ ਸੋਇ ॥

ਜਦ ਉਹ ਸਿਰਜਣਹਾਰ ਸੁਆਮੀ ਆਪ ਦਿੰਦਾ ਹੈ,

ਨਾਨਕ, ਨਾਮੁ ਪਰਾਪਤਿ ਹੋਇ ॥੪॥੭॥

ਕੇਵਲ ਤਾਂ ਹੀ, ਹੇ ਨਾਨਕ! ਇਨਸਾਨ ਨਾਮ ਨੂੰ ਪਾਉਂਦਾ ਹੈ।


ਭੈਰਉ ਮਹਲਾ ੩ ॥

ਭੈਰਉ ਤੀਜੀ ਪਾਤਿਸ਼ਾਹੀ।

ਗੋਵਿੰਦ ਪ੍ਰੀਤਿ, ਸਨਕਾਦਿਕ ਉਧਾਰੇ ॥

ਪ੍ਰਭੂ ਦੇ ਪ੍ਰੇਮ ਨੇ ਸਨਕ ਅਤੇ ਉਸ ਦੇ ਵਰਗਿਆਂ ਦਾ ਪਾਰ ਉਤਾਰਾ ਕਰ ਦਿੱਤਾ ਹੈ,

ਰਾਮ ਨਾਮ, ਸਬਦਿ ਬੀਚਾਰੇ ॥੧॥

ਤਾਂ ਕੇ ਉਨ੍ਹਾਂ ਨੇ ਆਪਣੇ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕੀਤਾ ਸੀ।

ਹਰਿ ਜੀਉ! ਅਪਣੀ ਕਿਰਪਾ ਧਾਰੁ ॥

ਹੇ ਮਹਾਰਾਜ ਸੁਆਮੀ! ਤੂੰ ਮੇਰੇ ਉਤੇ ਆਪਣੀ ਮਿਹਰ ਕਰ,

ਗੁਰਮੁਖਿ, ਨਾਮੇ ਲਗੈ ਪਿਆਰੁ ॥੧॥ ਰਹਾਉ ॥

ਤਾਂ ਜੋ ਗੁਰਾਂ ਦੀ ਦਇਆ ਦੁਆਰਾ ਮੇਰੀ ਤੇਰੇ ਨਾਮ ਨਾਲ ਪ੍ਰੀਤ ਪੈ ਜਾਵੇ। ਠਹਿਰਾਉ।

ਅੰਤਰਿ ਪ੍ਰੀਤਿ, ਭਗਤਿ ਸਾਚੀ ਹੋਇ ॥

ਜਿਸ ਕਿਸੇ ਦੇ ਹਿਰਦੇ ਅੰਦਰ ਸੱਚੀ ਪ੍ਰੇਮ-ਮਈ ਉਪਾਸ਼ਨਾ ਹੈ,

ਪੂਰੈ ਗੁਰਿ, ਮੇਲਾਵਾ ਹੋਇ ॥੨॥

ਪੂਰਨ ਗੁਰਾਂ ਦੇ ਰਾਹੀਂ ਉਹ ਆਪਣੇ ਪ੍ਰਭੂ ਨਾਲ ਮਿਲ ਜਾਂਦਾ ਹੈ।

ਨਿਜ ਘਰਿ ਵਸੈ, ਸਹਜਿ ਸੁਭਾਇ ॥

ਉਹ ਸੁਭਾਵਕ ਹੀ ਆਪਣੇ ਨਿਜ ਦੇ ਘਰ ਵਿੱਚ ਵਸਦਾ ਹੈ।

ਗੁਰਮੁਖਿ, ਨਾਮੁ ਵਸੈ ਮਨਿ ਆਇ ॥੩॥

ਗੁਰਾਂ ਦੀ ਦਇਆ ਦੁਆਰਾ ਨਾਮ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।

ਆਪੇ ਵੇਖੈ ਵੇਖਣਹਾਰੁ ॥

ਦੇਖਣ ਵਾਲਾ ਸੁਆਮੀ ਖੁਦ ਹੀ ਸਾਰਿਆਂ ਨੂੰ ਵੇਖਦਾ ਹੈ।

ਨਾਨਕ, ਨਾਮੁ ਰਖਹੁ ਉਰ ਧਾਰਿ ॥੪॥੮॥

ਉਸ ਦੇ ਨਾਮ ਨੂੰ ਤੂੰ ਆਪਣੇ ਦਿਲ ਨਾਲ ਲਾਈ ਰਖ, ਹੇ ਨਾਨਕ।


ਭੈਰਉ ਮਹਲਾ ੩ ॥

ਭੈਰਉ ਤੀਜੀ ਪਾਤਿਸ਼ਾਹੀ।

ਕਲਜੁਗ ਮਹਿ, ਰਾਮ ਨਾਮੁ ਉਰ ਧਾਰੁ ॥

ਕਲਯੁਗ ਅੰਦਰ ਤੂੰ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਅਸਥਾਪਨ ਕਰ।

ਬਿਨੁ ਨਾਵੈ, ਮਾਥੈ ਪਾਵੈ ਛਾਰੁ ॥੧॥

ਨਾਮ ਦੇ ਬਾਝੋਂ ਬੰਦਾ ਆਪਣੇ ਮੂੰਹ ਤੇ ਸੁਆਹ ਪਾਉਂਦਾ ਹੈ।

ਰਾਮ ਨਾਮੁ, ਦੁਲਭੁ ਹੈ ਭਾਈ ॥

ਮੁਸ਼ਕਲ ਨਾਲ ਮਿਲਣ ਵਾਲਾ ਹੇ ਸਾਈਂ ਦਾ ਨਾਮ, ਹੇ ਵੀਰ!

ਗੁਰ ਪਰਸਾਦਿ, ਵਸੈ ਮਨਿ ਆਈ ॥੧॥ ਰਹਾਉ ॥

ਗੁਰਾਂ ਦੀ ਦਇਆ ਦੁਆਰਾ ਇਹ ਆ ਕੇ ਰਿਦੇ ਅੰਦਰ ਟਿਕ ਜਾਂਦਾ ਹੈ। ਠਹਿਰਾਉ।

ਰਾਮ ਨਾਮੁ, ਜਨ ਭਾਲਹਿ ਸੋਇ ॥

ਕੇਵਲ ਉਹ ਪੁਰਸ਼ ਹੀ ਪ੍ਰਭੂ ਦੇ ਨਾਮ ਦੀ ਤਲਾਸ਼ ਕਰਦਾ ਹੈ,

ਪੂਰੇ ਗੁਰ ਤੇ, ਪ੍ਰਾਪਤਿ ਹੋਇ ॥੨॥

ਜਿਸ ਦੇ ਭਾਗਾਂ ਵਿੱਚ ਪੂਰਨ ਗੁਰਾਂ ਪਾਸੋਂ ਇਸ ਦੀ ਪਰਾਪਤੀ ਲਿਖੀ ਹੋਈ ਹੈ।

ਹਰਿ ਕਾ ਭਾਣਾ ਮੰਨਹਿ, ਸੇ ਜਨ ਪਰਵਾਣੁ ॥

ਪ੍ਰਮਾਣੀਕ ਹਨ ਉਹ ਪੁਰਸ਼, ਜੋ ਪ੍ਰਭੂ ਦੀ ਰਜਾ ਨੂੰ ਮੰਨਦੇ ਹਨ।

ਗੁਰ ਕੈ ਸਬਦਿ, ਨਾਮ ਨੀਸਾਣੁ ॥੩॥

ਗੁਰਾਂ ਦੀ ਬਾਣੀ ਰਾਹੀਂ ਉਨ੍ਹਾਂ ਉਤੇ ਨਾਮ ਦਾ ਨਿਰਾਲਾ ਚਿੰਨ੍ਹ ਲਗ ਜਾਂਦਾ ਹੈ।

ਸੋ ਸੇਵਹੁ, ਜੋ ਕਲ ਰਹਿਆ ਧਾਰਿ ॥

ਤੂੰ ਉਸ ਦੀ ਸੇਵਾ ਕਰ, ਜੋ ਆਪਣੀ ਸ਼ਕਤੀ ਦੁਆਰਾ ਆਲਮ ਨੂੰ ਆਸਰਾ ਦੇ ਰਿਹਾ ਹੈ।

ਨਾਨਕ, ਗੁਰਮੁਖਿ ਨਾਮੁ ਪਿਆਰਿ ॥੪॥੯॥

ਹੇ ਨਾਨਕ! ਗੁਰਾਂ ਦੀ ਦਇਆ ਦੁਆਰਾ ਤੂੰ ਪ੍ਰਭੂ ਦੇ ਨਾਮ ਨਾਲ ਪ੍ਰੇਮ ਕਰ।


ਭੈਰਉ ਮਹਲਾ ੩ ॥

ਭੈਰਉ ਤੀਜੀ ਪਾਤਿਸ਼ਾਹੀ।

ਕਲਜੁਗ ਮਹਿ, ਬਹੁ ਕਰਮ ਕਮਾਹਿ ॥

ਕਲਯੁਗ ਅੰਦਰ ਇਨਸਾਨ ਘਣੇਰੇ ਕਰਮ ਕਾਂਡ ਕਰਦੇ ਹਨ,

ਨਾ ਰੁਤਿ; ਨ ਕਰਮ, ਥਾਇ ਪਾਹਿ ॥੧॥

ਉਹ ਇਸ ਨੂੰ ਮੁਨਾਸਬ ਮੌਸਮ ਨਹੀਂ ਸਮਝਦੇ ਅਤੇ ਇਸ ਨਹੀਂ ਉਹ ਅਮਲ ਫਲਦਾਇਕ ਨਹੀਂ ਹੁੰਦੇ।

ਕਲਜੁਗ ਮਹਿ, ਰਾਮ ਨਾਮੁ ਹੈ ਸਾਰੁ ॥

ਇਸ ਕਾਲੇ ਸਮੇਂ ਅੰਦਰ ਪਰਮ ਸ਼ੇਸ਼ਟ ਹੈ, ਸੁਆਮੀ ਦਾ ਨਾਮ।

ਗੁਰਮੁਖਿ, ਸਾਚਾ ਲਗੈ ਪਿਆਰੁ ॥੧॥ ਰਹਾਉ ॥

ਗੁਰਾਂ ਦੀ ਦਇਆ ਦੁਆਰਾ ਪ੍ਰਾਨੀ ਦੀ ਸੱਚ ਨਾਲ ਪ੍ਰੀਤ ਪੈ ਜਾਂਦੀ ਹੈ। ਠਹਿਰਾਉ।

ਤਨੁ ਮਨੁ ਖੋਜਿ, ਘਰੈ ਮਹਿ ਪਾਇਆ ॥

ਆਪਣੀ ਦੇਹ ਅਤੇ ਚਿੱਤ ਦੀ ਖੋਜ ਭਾਲ ਕਰਨ ਦੁਆਰਾ ਮੈਂ ਪ੍ਰਭੂ ਨੂੰ ਆਪਣੇ ਘਰ ਅੰਦਰ ਹੀ ਪਾ ਲਿਆ ਹੈ!

ਗੁਰਮੁਖਿ, ਰਾਮ ਨਾਮਿ ਚਿਤੁ ਲਾਇਆ ॥੨॥

ਪਵਿੱਤ੍ਰ ਪੁਰਸ਼ ਆਪਣੇ ਮਨ ਨੂੰ ਸੁਆਮੀ ਦੇ ਨਾਮ ਨਾਲ ਜੋੜਦਾ ਹੈ।

ਗਿਆਨ ਅੰਜਨੁ, ਸਤਿਗੁਰ ਤੇ ਹੋਇ ॥

ਬ੍ਰਹਮ ਗਿਆਤ ਦਾ ਸੁਰਮਾ, ਸੰਚੇ ਗੁਰਾਂ ਪਾਸੋਂ ਪਰਾਪਤ ਹੁੰਦਾ ਹੈ।

ਰਾਮ ਨਾਮੁ ਰਵਿ, ਰਹਿਆ ਤਿਹੁ ਲੋਇ ॥੩॥

ਪ੍ਰਭੂ ਦਾ ਨਾਮ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ।

ਕਲਿਜੁਗ ਮਹਿ ਹਰਿ ਜੀਉ ਏਕੁ, ਹੋਰ ਰੁਤਿ ਨ ਕਾਈ ॥

ਕਲਯੁਗ ਇਕ ਪ੍ਰਭੂ ਦੇ ਨਾਮ ਨੂੰ ਹਿਰਦੇ ਅੰਦਰ ਬੀਜਣ ਦਾ ਸਮਾਂ ਹੈ। ਇਹ ਹੋਰ ਕੁਛ ਬੀਜਣ ਦਾ ਮੌਸਮ ਨਹੀਂ।

ਨਾਨਕ, ਗੁਰਮੁਖਿ ਹਿਰਦੈ; ਰਾਮ ਨਾਮੁ ਲੇਹੁ ਜਮਾਈ ॥੪॥੧੦॥

ਗੁਰਾਂ ਦੀ ਦਇਆ ਦੁਆਰਾ ਹੇ ਨਾਨਕ! ਤੂੰ ਆਪਣੇ ਰਿਦੇ ਅੰਦਰ ਪ੍ਰਭੂ ਦੇ ਨਾਮ ਨੂੰ ਪੈਦਾ ਕਰ।


ਭੈਰਉ ਮਹਲਾ ੩ ਘਰ ੨

ਭੈਰਉ। ਤੀਜੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਦੁਬਿਧਾ ਮਨਮੁਖ ਰੋਗਿ ਵਿਆਪੇ; ਤ੍ਰਿਸਨਾ ਜਲਹਿ ਅਧਿਕਾਈ ॥

ਅਧਰਮੀ ਦਵੈਤਭਾਵ ਦੀ ਬੀਮਾਰੀ ਨਾਲ ਗ੍ਰਸੇ ਹੋਏ ਹਨ ਅਤੇ ਖਾਹਿਸ਼ ਅੰਦਰ ਬਹੁਤ ਹੀ ਮਚਦੇ ਹਨ।

ਮਰਿ ਮਰਿ ਜੰਮਹਿ, ਠਉਰ ਨ ਪਾਵਹਿ; ਬਿਰਥਾ ਜਨਮੁ ਗਵਾਈ ॥੧॥

ਉਹ ਮੁੜ ਮੁੜ ਕੇ ਮਰਦੇ ਅਤੇ ਜੰਮਦੇ ਹਨ ਅਤੇ ਉਨ੍ਹਾਂ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ। ਆਪਣੇ ਜੀਵਨ ਨੂੰ ਬੇਫਾਇਦਾ ਹੀ ਵੰਞਾ ਲੈਂਦੇ ਹਨ।

ਮੇਰੇ ਪ੍ਰੀਤਮ! ਕਰਿ ਕਿਰਪਾ, ਦੇਹੁ ਬੁਝਾਈ ॥

ਮੇਰੇ ਪਿਆਰਿਆ, ਆਪਣੀ ਮਿਹਰ ਧਾਰ ਕੇ ਤੂੰ ਮੈਂਨੂੰ ਆਪਣੇ ਆਪ ਦਰਸਾ ਦੇ।

ਹਉਮੈ ਰੋਗੀ ਜਗਤੁ ਉਪਾਇਆ; ਬਿਨੁ ਸਬਦੈ ਰੋਗੁ ਨ ਜਾਈ ॥੧॥ ਰਹਾਉ ॥

ਹੇ ਸੁਆਮੀ! ਤੇਰੀ ਰਚੀ ਹੋਈ ਦੁਨੀਆਂ ਸਵੈ-ਹੰਗਤਾ ਦੀ ਬੀਮਾਰੀ ਅੰਦਰ ਗ੍ਰਸੀ ਹੋਈ ਹੈ ਅਤੇ ਨਾਮ ਦੇ ਬਗੈਰ ਇਹ ਬੀਮਾਰੀ ਦੂਰ ਨਹੀਂ ਹੁੰਦੀ। ਠਹਿਰਾਉ।

ਸਿੰਮ੍ਰਿਤਿ ਸਾਸਤ੍ਰ ਪੜਹਿ ਮੁਨਿ ਕੇਤੇ; ਬਿਨੁ ਸਬਦੈ ਸੁਰਤਿ ਨ ਪਾਈ ॥

ਅਨੇਕਾਂ ਹੀ ਖਾਮੋਸ਼ ਰਿਸ਼ੀ ਸਿਮ੍ਰਤੀਆਂ ਅਤੇ ਸਿਤਾਰਾ ਨੂੰ ਵਾਚਦੇ ਹਨ ਪ੍ਰੰਤੂ ਪ੍ਰਭੂ ਦੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਗਿਆਤ ਪਰਾਪਤ ਨਹੀਂ ਂ ਹੁੰਦੀ।

ਤ੍ਰੈ ਗੁਣ ਸਭੇ ਰੋਗਿ ਵਿਆਪੇ; ਮਮਤਾ ਸੁਰਤਿ ਗਵਾਈ ॥੨॥

ਤਿੰਨਾਂ ਲਛਣਾ ਵਾਲੇ ਸਮੂਹ ਪ੍ਰਾਨੀ ਬੀਮਾਰੀ ਅੰਦਰ ਗ੍ਰਸੇ ਹੋਏ ਹਨ ਅਤੇ ਸੰਸਾਰੀ ਮੋਹ ਰਾਹੀਂ ਆਪਣੀ ਈਸ਼ਵਰੀ-ਗਿਆਤ ਨੂੰ ਗੁਆ ਲੈਂਦੇ ਹਨ।

ਇਕਿ ਆਪੇ ਕਾਢਿ ਲਏ, ਪ੍ਰਭਿ ਆਪੇ; ਗੁਰ ਸੇਵਾ ਪ੍ਰਭਿ ਲਾਏ ॥

ਹੇ ਸੁਆਮੀ ਮਾਲਕ! ਕਈਆਂ ਨੂੰ ਤੂੰ ਖੁਦ ਹੀ ਕਢ ਲੈਂਦਾ ਹੈ ਅਤੇ ਖੁਦ ਹੀ ਉਨ੍ਹਾਂ ਨੂੰ ਗੁਰਾਂ ਦੀ ਟਹਿਲ ਸੇਵਾ ਅੰਦਰ ਜੋੜ ਦਿੰਦਾ ਹੈ।

ਹਰਿ ਕਾ ਨਾਮੁ ਨਿਧਾਨੋ ਪਾਇਆ; ਸੁਖੁ ਵਸਿਆ ਮਨਿ ਆਏ ॥੩॥

ਉਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਖਜਾਨਾ ਪਰਦਾਨ ਹੋ ਜਾਂਦਾ ਹੈ ਅਤੇ ਠੰਢ-ਚੈਨ ਆ ਕੇ ਉਨ੍ਹਾਂ ਦੇ ਹਿਰਦੇ ਅੰਦਰ ਟਿਕ ਜਾਂਦੀ ਹੈ।

ਚਉਥੀ ਪਦਵੀ ਗੁਰਮੁਖਿ ਵਰਤਹਿ; ਤਿਨ ਨਿਜ ਘਰਿ ਵਾਸਾ ਪਾਇਆ ॥

ਗੁਰੂ-ਸਮਰਪਣ ਚੌਥੀ ਅਵਸਥਾ ਅੰਦਰ ਵਿਚਰਦੇ ਹਨ। ਉਨ੍ਹਾਂ ਨੂੰ ਆਪਣੇ ਨਿਜ ਦੇ ਗ੍ਰਿਹ ਅੰਦਰ ਵਸੇਬਾ ਪਰਾਪਤ ਹੋ ਜਾਂਦਾ ਹੈ।

ਪੂਰੈ ਸਤਿਗੁਰਿ ਕਿਰਪਾ ਕੀਨੀ; ਵਿਚਹੁ ਆਪੁ ਗਵਾਇਆ ॥੪॥

ਪੂਰਨ ਸੱਚੇ ਗੁਰੂ ਜੀ ਉਨ੍ਹਾਂ ਤੇ ਮਿਹਰ ਧਾਰਦੇ ਹਨ ਅਤੇ ਉਹ ਆਪਣੀ ਸਵੈ-ਹੰਗਤਾ ਨੂੰ ਆਪਣੇ ਅੰਦਰੋ ਦੂਰ ਕਰ ਦਿੰਦੇ ਹਨ।

ਏਕਸੁ ਕੀ, ਸਿਰਿ ਕਾਰ ਏਕ; ਜਿਨਿ, ਬ੍ਰਹਮਾ ਬਿਸਨੁ ਰੁਦ੍ਰੁ ਉਪਾਇਆ ॥

ਇਕ ਸੁਆਮੀ ਨੇ, ਜਿਸ ਨੇ ਬ੍ਰਹਮਾ, ਵਿਸ਼ਨਨੂੰ ਅਤੇ ਸ਼ਿਵ ਰਚੇ ਹਨ, ਹਰ ਜਦੇ ਦੇ ਜਿਮੇ ਕੇਵਲ ਆਪਣੀ ਸੇਵਾ ਹੀ ਲਾਈ ਹੈ।

ਨਾਨਕ, ਨਿਹਚਲੁ ਸਾਚਾ ਏਕੋ; ਨਾ ਓਹੁ ਮਰੈ, ਨ ਜਾਇਆ ॥੫॥੧॥੧੧॥

ਨਾਨਕ ਸਦੀਵੀ ਸਥਿਰ ਹੈ ਇਕ ਸੱਚਾ ਸੁਆਮੀ, ਉਹ ਨਾਂ ਮਰਦਾ ਹੈ ਅਤੇ ਨਾਂ ਹੀ ਜੰਮਦਾ ਹੈ।


ਭੈਰਉ ਮਹਲਾ ੩ ॥

ਭੈਰਉ ਤੀਜੀ ਪਾਤਿਸ਼ਾਹੀ।

ਮਨਮੁਖਿ ਦੁਬਿਧਾ ਸਦਾ ਹੈ ਰੋਗੀ; ਰੋਗੀ ਸਗਲ ਸੰਸਾਰਾ ॥

ਆਪ ਹੁਦਰਾ ਦਵੈਤ-ਭਾਵ ਹੀ ਬੀਮਾਰੀ ਲਾਲ ਸਦੀਵ ਹੀ ਬੀਮਾਰ ਰਹਿੰਦਾ ਹੈ। ਇਸ ਬੀਮਾਰੀ ਲਾਲ ਸਾਰਾ ਜਹਾਨ ਹੀ ਬੀਮਾਰ ਹੋਇਆ ਹੋਇਆ ਹੈ।

ਗੁਰਮੁਖਿ ਬੂਝਹਿ ਰੋਗੁ ਗਵਾਵਹਿ; ਗੁਰ ਸਬਦੀ ਵੀਚਾਰਾ ॥੧॥

ਅਸਲੀਅਤ ਨੂੰ ਅਨੁਭਵ ਕਰਨ, ਗੁਰਾਂ ਦੀ ਬਾਣੀ ਨੂੰ ਸੋਚਣ ਸਮਝਨ ਤੇ ਸੁਆਮੀ ਨੂੰ ਜਾਣਨ ਵਾਲਾ ਜੀਵ ਇਸ ਜਹਿਮਤ ਤੋਂ ਖਲਾਸੀ ਪਾ ਜਾਂਦਾ ਹੈ।

ਹਰਿ ਜੀਉ! ਸਤਸੰਗਤਿ ਮੇਲਾਇ ॥

ਮੇਰੇ ਪੂਜਯ ਪ੍ਰਭੂ! ਤੂੰ ਮੈਨੂੰ ਸਾਧ ਸੰਗਤ ਨਾਲ ਜੋੜ ਦੇ।

ਨਾਨਕ, ਤਿਸ ਨੋ ਦੇਇ ਵਡਿਆਈ; ਜੋ ਰਾਮ ਨਾਮਿ ਚਿਤੁ ਲਾਇ ॥੧॥ ਰਹਾਉ ॥

ਹੇ ਨਾਨਕ! ਪ੍ਰਭੂ ਉਸ ਨੂੰ ਪ੍ਰਭਤਾ ਪਰਦਾਨ ਕਰਦਾ ਹੈ, ਜੋ ਉਸ ਦੇ ਨਾਮ ਨਾਲ ਆਪਣੇ ਮਨ ਨੂੰ ਜੋੜਦਾ ਹੈ। ਠਹਿਰਾਉ।

ਮਮਤਾ ਕਾਲਿ ਸਭਿ ਰੋਗਿ ਵਿਆਪੇ; ਤਿਨ ਜਮ ਕੀ ਹੈ ਸਿਰਿ ਕਾਰਾ ॥

ਉਨ੍ਹਾਂ ਸਾਰਿਆਂ ਨੂੰ ਮੌਤ ਸਜਾ ਦਿੰਦੀ ਹੈ ਜੋ ਸੰਸਾਰੀ ਮੋਹ ਦੀ ਬੀਮਾਰੀ ਅੰਦਰ ਗ੍ਰਸੇ ਹੋਏ ਹਨ। ਉਹ ਮੌਤ ਦੇ ਦੂਤ ਦੀ ਪਰਜਾ ਹਨ।

ਗੁਰਮੁਖਿ ਪ੍ਰਾਣੀ ਜਮੁ ਨੇੜਿ ਨ ਆਵੈ; ਜਿਨ ਹਰਿ ਰਾਖਿਆ ਉਰਿ ਧਾਰਾ ॥੨॥

ਮੌਤ ਦਾ ਫਰਿਸ਼ਤਾ ਉਸ ਨੇਕ ਬੰਦੇ ਦੇ ਨਜਦੀਕ ਨਹੀਂ ਆਉਂਦਾ ਜੋ ਵਾਹਿਗੁਰੂ ਨੂੰ ਆਪਣੇ ਦਿਲ ਅੰਦਰ ਟਿਕਾਈ ਰਖਦਾ ਹੈ।

ਜਿਨ ਹਰਿ ਕਾ ਨਾਮੁ ਨ ਗੁਰਮੁਖਿ ਜਾਤਾ; ਸੇ ਜਗ ਮਹਿ ਕਾਹੇ ਆਇਆ ॥

ਜੋ ਗੁਰਾਂ ਦੇ ਰਾਹੀਂ ਪ੍ਰਭੂ ਦੇ ਨਾਮ ਨੂੰ ਨਹੀਂ ਜਾਣਦਾ, ਉਹ ਇਸ ਜਹਾਨ ਵਿੱਚ ਕਿਉਂ ਆਇਆ ਸੀ?

ਗੁਰ ਕੀ ਸੇਵਾ ਕਦੇ ਨ ਕੀਨੀ; ਬਿਰਥਾ ਜਨਮੁ ਗਵਾਇਆ ॥੩॥

ਉਹ ਕਦਾਚਿਤ ਗੁਰਾਂ ਦੀ ਘਾਲ ਨਹੀਂ ਕਮਾਉਂਦਾ ਅਤੇ ਆਪਣਾ ਜੀਵਨ ਬੇਫਾਇਦਾ ਗੁਆ ਲੈਂਦਾ ਹੈ।

ਨਾਨਕ ਸੇ ਪੂਰੇ ਵਡਭਾਗੀ; ਸਤਿਗੁਰ ਸੇਵਾ ਲਾਏ ॥

ਨਾਨਕ ਪੂਰਨ ਚੰਗੇ ਨਸੀਬਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਸਚੇ ਗੁਰੂ ਜੀ ਆਪਣੀ ਘਾਲ ਨਾਲ ਜੋੜਦੇ ਹਨ।

ਜੋ ਇਛਹਿ, ਸੋਈ ਫਲੁ ਪਾਵਹਿ; ਗੁਰਬਾਣੀ ਸੁਖੁ ਪਾਏ ॥੪॥੨॥੧੨॥

ਜਿਹੜਾ ਮੇਵਾ ਉਹ ਚਾਹੁੰਦੇ ਹਨ, ਉਸ ਨੂੰ ਹੀ ਉਹ ਪਾ ਲੈਂਦੇ ਹਨ। ਗੁਰਾਂ ਦੀ ਬਾਣੀ ਰਾਹੀਂ ਉਨ੍ਹਾਂ ਨੂੰ ਠੰਢ-ਚੈਨ ਦੀ ਦਾਤ ਮਿਲਦੀ ਹੈ।


ਭੈਰਉ ਮਹਲਾ ੩ ॥

ਭੈਰਉ ਤੀਜੀ ਪਾਤਿਸ਼ਾਹੀ।

ਦੁਖ ਵਿਚਿ ਜੰਮੈ, ਦੁਖਿ ਮਰੈ; ਦੁਖ ਵਿਚਿ ਕਾਰ ਕਮਾਇ ॥

ਤਕਲੀਫ ਅੰਦਰ ਇਨਸਾਨ ਜੰਮਦਾ ਹੈ, ਤਕਲੀਫ ਅੰਦਰ ਉਹ ਮਰ ਜਾਂਦਾ ਹੈ ਅਤੇ ਤਕਲੀਫ ਅੰਦਰ ਹੀ ਉਹ ਆਪਣੇ ਵਿਹਾਰ ਕਰਦਾ ਹੈ।

ਗਰਭ ਜੋਨੀ ਵਿਚਿ ਕਦੇ ਨ ਨਿਕਲੈ; ਬਿਸਟਾ ਮਾਹਿ ਸਮਾਇ ॥੧॥

ਉਸ ਦੀ ਪੇਟ ਦੀਆਂ ਜੂਨੀਆਂ ਵਿਚੋਂ ਕਦਾਚਿਤ ਖਲਾਸੀ ਨਹੀਂ ਹੁੰਦੀ ਅਤੇ ਉਹ ਗੰਦਗੀ ਅੰਦਰ ਹੀ ਗਲ-ਸੜ ਜਾਂਦਾ ਹੈ।

ਧ੍ਰਿਗੁ ਧ੍ਰਿਗੁ ਮਨਮੁਖਿ ਜਨਮੁ ਗਵਾਇਆ ॥

ਲਾਣ੍ਹਤ ਮਾਰਿਆ ਲਾਣ੍ਹਣ ਮਾਰਿਆ ਹੈ ਆਪ-ਹੁਦਰਾ ਜੋ ਆਪਣੇ ਜੀਵਨ ਨੂੰ ਗੁਆ ਲੈਂਦਾ ਹੈ।

ਪੂਰੇ ਗੁਰ ਕੀ ਸੇਵ ਨ ਕੀਨੀ; ਹਰਿ ਕਾ ਨਾਮੁ ਨ ਭਾਇਆ ॥੧॥ ਰਹਾਉ ॥

ਉਹ ਪੂਰਨ ਗੁਰਾਂ ਦੀ ਘਾਲ ਨਹੀਂ ਕਮਾਉਂਦਾ ਅਤੇ ਪ੍ਰਭੂ ਦੇ ਨਾਮ ਨੂੰ ਪਿਆਰ ਨਹੀਂ ਕਰਦਾ। ਠਹਿਰਾਉ।

ਗੁਰ ਕਾ ਸਬਦੁ ਸਭਿ ਰੋਗ ਗਵਾਏ; ਜਿਸ ਨੋ ਹਰਿ ਜੀਉ ਲਾਏ ॥

ਗੁਰਾਂ ਦੀ ਬਾਣੀ ਸਾਰੀਆਂ ਬੀਮਾਰੀਆਂ ਨੂੰ ਦੂਰ ਕਰ ਦਿੰਦੀ ਹੈ। ਕੇਵਲ ਉਹ ਹੀ ਬਾਣੀ ਨਾਲ ਜੁੜਦਾ ਹੈ, ਜਿਸ ਨੂੰ ਪੂਜਯ ਪ੍ਰਭੂ ਜੋੜਦਾ ਹੈ।

ਨਾਮੇ ਨਾਮਿ ਮਿਲੈ ਵਡਿਆਈ; ਜਿਸ ਨੋ ਮੰਨਿ ਵਸਾਏ ॥੨॥

ਨਾਮ-ਸਰੂਪ ਸਾਈਂ ਦੇ ਨਾਮ ਰਾਹੀਂ ਇਜ਼ਤ-ਆਬਰੂ ਪ੍ਰਾਪਤ ਹੁੰਦੀ ਹੈ। ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ, ਜਿਸ ਦੇ ਰਿਦੇ ਅੰਦਰ ਪ੍ਰਭੂ ਆਪਣਾ ਨਾਮ ਟਿਕਾਉਂਦਾ ਹੈ।

ਸਤਿਗੁਰੁ ਭੇਟੈ, ਤਾ ਫਲੁ ਪਾਏ; ਸਚੁ ਕਰਣੀ ਸੁਖ ਸਾਰੁ ॥

ਜੇਕਰ ਬੰਦਾ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਹ ਮੇਵਾ ਪਾ ਲੈਂਦਾ ਹੈ। ਸੱਚੀ ਜੀਵਨ ਰਹੁ ਰੀਤੀ ਹੀ ਪਰਮ ਸਰੇਸ਼ਟ ਖੁਸ਼ੀ ਹੈ।

ਸੇ ਜਨ ਨਿਰਮਲ, ਜੋ ਹਰਿ ਲਾਗੇ; ਹਰਿ ਨਾਮੇ ਧਰਹਿ ਪਿਆਰੁ ॥੩॥

ਪਵਿੱਤਰ ਹਨ ਉਹ ਪੁਰਸ਼, ਜੋ ਸਾਈਂ ਹਰੀ ਨਾਲ ਜੁੜੇ ਹੋਏ ਹਨ ਅਤੇ ਜੋ ਉਸ ਦੇ ਨਾਮ ਨਾਲ ਪ੍ਰੇਮ ਕਰਦੇ ਹਨ।

ਤਿਨ ਕੀ ਰੇਣੁ ਮਿਲੈ, ਤਾਂ ਮਸਤਕਿ ਲਾਈ; ਜਿਨ ਸਤਿਗੁਰੁ ਪੂਰਾ ਧਿਆਇਆ ॥

ਜੇਕਰ ਮੈਨੂੰ ਉਨ੍ਹਾਂ ਦੇ ਪੈਰਾਂ ਦੀ ਧੂੜ ਪਰਾਪਤ ਹੋ ਜਾਵੇ ਜੋ ਮੇਰੇ ਪੂਰਨ ਸਚੇ ਗੁਰਾਂ ਨੂੰ ਆਰਾਧਦੇ ਹਨ, ਤਦ ਉਸ ਨੂੰ ਮੈਂ ਆਪਣੇ ਮੱਥੇ ਨੂੰ ਲਾਵਾਗਾ।

ਨਾਨਕ, ਤਿਨ ਕੀ ਰੇਣੁ ਪੂਰੈ ਭਾਗਿ ਪਾਈਐ; ਜਿਨੀ ਰਾਮ ਨਾਮਿ ਚਿਤੁ ਲਾਇਆ ॥੪॥੩॥੧੩॥

ਨਾਨਕ, ਪੂਰਨ ਪ੍ਰਾਲਭਦ ਰਾਹੀਂ ਉਨ੍ਹਾਂ ਦੇ ਪੈਰਾ ਦੀ ਧੂੜ ਪਰਾਪਤ ਹੁੰਦੀ ਹੈ ਜੋ ਪ੍ਰਭੂ ਦੇ ਨਾਮ ਨਾਲ ਆਪਣੇ ਮਨ ਨੂੰ ਜੋੜਦੇ ਹਨ।


ਭੈਰਉ ਮਹਲਾ ੩ ॥

ਭੈਰਉ ਤੀਜੀ ਪਾਤਿਸ਼ਾਹੀ।

ਸਬਦੁ ਬੀਚਾਰੇ ਸੋ ਜਨੁ ਸਾਚਾ; ਜਿਨ ਕੈ ਹਿਰਦੈ ਸਾਚਾ ਸੋਈ ॥

ਸੱਚਾ ਹੈ ਉਹ ਪੁਰਸ਼ ਜੋ ਨਾਮ ਦਾ ਚਿੰਤਨ ਕਰਦਾ ਹੈ ਅਤੇ ਜਿਸ ਦੇ ਮਨ ਅੰਦਰ ਉਹ ਸੱਚਾ ਸੁਆਮੀ ਹੈ।

ਸਾਚੀ ਭਗਤਿ ਕਰਹਿ ਦਿਨੁ ਰਾਤੀ; ਤਾਂ ਤਨਿ ਦੂਖੁ ਨ ਹੋਈ ॥੧॥

ਜੇਕਰ ਬੰਦਾ ਦਿਨ ਰਾਤ ਸੁਆਮੀ ਦੀ ਸੱਚੀ ਸੇਵਾ ਕਮਾਵੇ ਤਦ ਉਸ ਦਾ ਸਰੀਰ ਤਕਲੀਫ ਨਹੀਂ ਉਠਾਉਂਦਾ।

ਭਗਤੁ ਭਗਤੁ, ਕਹੈ ਸਭੁ ਕੋਈ ॥

ਹਰ ਕੋਈ ਆਖਦਾ ਹੈ ਕਿ ਉਹ ਰੱਬ ਦਾ ਸ਼ਰਧਾਲੂ ਰੱਬ ਦਾ ਸਰਧਾਲੂ ਹੈ।

ਬਿਨੁ ਸਤਿਗੁਰ ਸੇਵੇ, ਭਗਤਿ ਨ ਪਾਈਐ; ਪੂਰੈ ਭਾਗਿ ਮਿਲੈ ਪ੍ਰਭੁ ਸੋਈ ॥੧॥ ਰਹਾਉ ॥

ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਾਝੋਂ ਰੱਬੀ ਅਨੁਰਾਗ ਪਾਇਆ ਨਹੀਂ ਜਾਂਦਾ। ਪੂਰਨ ਪ੍ਰਾਲਭਦ ਰਾਹੀਂ ਉਹ ਸਾਈਂ ਮਿਲਦਾ ਹੈ। ਠਹਿਰਾਉ।

ਮਨਮੁਖ ਮੂਲੁ ਗਵਾਵਹਿ, ਲਾਭੁ ਮਾਗਹਿ; ਲਾਹਾ ਲਾਭੁ ਕਿਦੂ ਹੋਈ ॥

ਪ੍ਰਤੀਕੂਲ ਪੁਰਸ਼ ਆਪਣੀ ਮੂੜੀ ਗੁਆ ਲੈਂਦੇ ਹਨ ਅਤੇ ਮੁਨਾਫਾ ਮੰਗਦੇ ਹਨ। ਉਨ੍ਹਾਂ ਨੂੰ ਮੁਨਾਫਾ ਕਿਥੋ ਹੋ ਸਕਦਾ ਹੈ?

ਜਮਕਾਲੁ ਸਦਾ ਹੈ ਸਿਰ ਊਪਰਿ; ਦੂਜੈ ਭਾਇ ਪਤਿ ਖੋਈ ॥੨॥

ਮੌਤ ਦਾ ਦੂਤ ਹਮੇਸ਼ਾਂ ਹੀ ਉਨ੍ਹਾਂ ਦੇ ਸਿਰ ਤੇ ਹੈ ਅਤੇ ਦਵੈਤ-ਭਾਵ ਅੰਦਰ ਉਹ ਆਪਣੀ ਇਜ਼ਤ ਗੁਆ ਲੈਂਦੇ ਹਨ।

ਬਹਲੇ ਭੇਖ ਭਵਹਿ ਦਿਨੁ ਰਾਤੀ; ਹਉਮੈ ਰੋਗੁ ਨ ਜਾਈ ॥

ਬਹੁਤੇ ਭੇਸ ਧਾਰ ਕੇ ਉਹ ਦਿਨ ਭਟਕਦੇ ਫਿਰਦੇ ਹਨ ਅਤੇ ਉਨ੍ਹਾਂ ਦੀ ਹੰਗਤਾ ਦੀ ਬੀਮਾਰੀ ਦੂਰ ਨਹੀਂ ਹੁੰਦੀ।

ਪੜਿ ਪੜਿ ਲੂਝਹਿ, ਬਾਦੁ ਵਖਾਣਹਿ; ਮਿਲਿ ਮਾਇਆ ਸੁਰਤਿ ਗਵਾਈ ॥੩॥

ਬਹੁਤ ਲਿਖ ਪੜ੍ਹ ਕੇ ਉਹੀ ਬਖੇੜੇ ਕਰਦੇ ਅਤੇ ਬਹਿਸ-ਮੁਬਾਹਿਸਿਆਂ ਵਿੱਚ ਜੁਟਦੇ ਹਨ ਅਤੇ ਧਨ-ਦੌਲਤ ਨਾਲ ਜੁੜ ਕੇ ਉਹ ਆਪਣੀ ਰੱਬੀ ਗਿਆਤ ਗੁਆ ਬਹਿੰਦੇ ਹਨ।

ਸਤਿਗੁਰੁ ਸੇਵਹਿ, ਪਰਮ ਗਤਿ ਪਾਵਹਿ; ਨਾਮਿ ਮਿਲੈ ਵਡਿਆਈ ॥

ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਮਹਾਨ ਮਰਤਬੇ ਦੀ ਦਾਤ ਮਿਲਦੀ ਹੈ ਅਤੇ ਨਾਮ ਦੇ ਰਾਹੀਂ ਉਹ ਪ੍ਰਭਤਾ ਨੂੰ ਪਰਾਪਤ ਹੁੰਦੇ ਹਨ।

ਨਾਨਕ, ਨਾਮੁ ਜਿਨਾ ਮਨਿ ਵਸਿਆ; ਦਰਿ ਸਾਚੈ ਪਤਿ ਪਾਈ ॥੪॥੪॥੧੪॥

ਨਾਨਕ ਜਿਨ੍ਹਾਂ ਦੇ ਚਿੱਤ ਅੰਦਰ ਨਾਮ ਵਸਦਾ ਹੈ, ਉਹ ਸੱਚੇ ਦਰਬਾਰ ਅੰਦਰ ਮਾਣ ਪ੍ਰਤਿਸ਼ਟਾ ਪਾਉਂਦੇ ਹਨ।


ਭੈਰਉ ਮਹਲਾ ੩ ॥

ਭੈਰਊ ਤੀਜੀ ਪਾਤਿਸ਼ਾਹੀ।

ਮਨਮੁਖ ਆਸਾ ਨਹੀ ਉਤਰੈ; ਦੂਜੈ ਭਾਇ ਖੁਆਏ ॥

ਆਪ-ਹੁਦਰਿਆਂ ਦੀ ਉਮੀਦ ਤੋਂ ਖਲਾਸੀ ਨਹੀਂ ਹੁੰਦੀ। ਹੋਰਸ ਦੀ ਪ੍ਰੀਤ ਨੇ ਉਨ੍ਹਾਂ ਨੂੰ ਤਬਾਹ ਕਰ ਛਡਿਆ ਹੈ।

ਉਦਰੁ ਨੈ ਸਾਣੁ ਨ ਭਰੀਐ ਕਬਹੂ; ਤ੍ਰਿਸਨਾ ਅਗਨਿ ਪਚਾਏ ॥੧॥

ਨਦੀ ਦੀ ਨਿਆਈ ਉਸ ਦਾ ਢਿਡ ਕਦੇ ਭੀ ਨਹੀਂ ਭਰਦਾ ਅਤੇ ਖਾਹਿਸ਼ ਦੀ ਅੱਗ ਉਸ ਨੂੰ ਖਾਈ ਜਾਂਦੀ ਹੈ।

ਸਦਾ ਅਨੰਦੁ, ਰਾਮ ਰਸਿ ਰਾਤੇ ॥

ਸਦੀਵੀ ਪ੍ਰਸੰਨ ਹਨ ਉਹ ਜੋ ਸੁਆਮੀ ਦੇ ਅੰਮ੍ਰਿਤ ਨਾਲ ਰੰਗੀਜੇ ਹਨ।

ਹਿਰਦੈ ਨਾਮੁ ਦੁਬਿਧਾ ਮਨਿ ਭਾਗੀ; ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਤੇ ॥੧॥ ਰਹਾਉ ॥

ਉਨ੍ਹਾਂ ਦੇ ਦਿਲ ਅੰਦਰ ਸੁਆਮੀ ਦਾ ਨਾਮ ਹੈ, ਅਤੇ ਦਵੈਤ-ਭਾਵ ਉਨ੍ਹਾਂ ਕੋਲੋਂ ਦੌੜ ਜਾਂਦਾ ਹੈ। ਸੁਆਮੀ ਹਰੀ ਦੇ ਸੁਧਾਰਸ ਨੂੰ ਪਾਨ ਕਰ ਉਹ ਰੱਜੇ ਰਹਿੰਦੇ ਹਨ। ਠਹਿਰਾਉ।

ਆਪੇ ਪਾਰਬ੍ਰਹਮੁ ਸ੍ਰਿਸਟਿ ਜਿਨਿ ਸਾਜੀ; ਸਿਰਿ ਸਿਰਿ ਧੰਧੈ ਲਾਏ ॥

ਪਰਮ ਪ੍ਰਭੂ ਜਿਸ ਨੇ ਸੰਸਾਰ ਰਚਿਆ ਹੈ, ਖੁਦ ਹੀ ਸਮੂਹ ਜੀਵਾਂ ਨੂੰ ਕੰਮੀ-ਕਾਜੀ ਲਾਉਂਦਾ ਹੈ।

ਮਾਇਆ ਮੋਹੁ ਕੀਆ ਜਿਨਿ ਆਪੇ; ਆਪੇ ਦੂਜੈ ਲਾਏ ॥੨॥

ਉਹ ਸੁਆਮੀ, ਜਿਸ ਨੇ ਖੁਦ ਧਨ-ਦੌਲਤ ਦਾ ਪਿਆਰ ਪੈਦਾ ਕੀਤਾ ਹੈ, ਖੁਦ ਹੀ ਪ੍ਰਾਨੀਆਂ ਨੂੰ ਹੋਰਸ ਦੀ ਪ੍ਰੀਤ ਨਾਲ ਜੋੜਦਾ ਹੈ।

ਤਿਸ ਨੋ ਕਿਹੁ ਕਹੀਐ, ਜੇ ਦੂਜਾ ਹੋਵੈ; ਸਭਿ ਤੁਧੈ ਮਾਹਿ ਸਮਾਏ ॥

ਜੇਕਰ ਕੋਈ ਹੋਰ ਜਣਾ ਹੋਵੇ, ਮੈਂ ਉਸ ਨੂੰ ਕੁਛ ਕਹਾਂ। ਓੜਕ ਨੂੰ ਸਾਰੇ ਤੇਰੇ ਅੰਦਰ ਹੀ ਲੀਨ ਹੋ ਜਾਂਦੇ ਹਨ।

ਗੁਰਮੁਖਿ ਗਿਆਨੁ ਤਤੁ ਬੀਚਾਰਾ; ਜੋਤੀ ਜੋਤਿ ਮਿਲਾਏ ॥੩॥

ਰੱਬ ਨੂੰ ਜਾਣਨ ਵਾਲਾ ਜੀਵ ਬ੍ਰਹਮ ਵੀਚਾਰ ਦੀ ਅਸਲੀਅਤ ਨੂੰ ਸੋਚਦਾ ਸਮਝਦਾ ਹੈ, ਤੇ ਉਸ ਦਾ ਨੂਰ ਪਰਮ ਨੂਰ ਨਾਲ ਮਿਲ ਜਾਂਦਾ ਹੈ।

ਸੋ ਪ੍ਰਭੁ ਸਾਚਾ, ਸਦ ਹੀ ਸਾਚਾ; ਸਾਚਾ ਸਭੁ ਆਕਾਰਾ ॥

ਸੱਚਾ ਸਦੀਵ ਹੀ ਸੱਚਾ ਹੈ ਉਹ ਸੁਆਮੀ। ਉਸ ਤੋਂ ਉਤਪੰਨ ਹੋਣ ਕਾਰਣ ਸਾਰੇ ਸਰੂਪ ਸੱਚੇ ਹਨ।

ਨਾਨਕ, ਸਤਿਗੁਰਿ ਸੋਝੀ ਪਾਈ; ਸਚਿ ਨਾਮਿ ਨਿਸਤਾਰਾ ॥੪॥੫॥੧੫॥

ਨਾਨਕ ਸੱਚੇ ਗੁਰਾਂ ਨੇ ਮੈਨੂੰ ਸਮਝ ਦਰਸਾਈਂ ਹੈ ਕਿ ਸੱਚੇ ਨਾਮ ਦੇ ਰਾਹੀਂ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ।


ਭੈਰਉ ਮਹਲਾ ੩ ॥

ਭੈਰਊ ਤੀਜੀ ਪਾਤਿਸ਼ਾਹੀ।

ਕਲਿ ਮਹਿ ਪ੍ਰੇਤ, ਜਿਨ੍ਹ੍ਹੀ ਰਾਮੁ ਨ ਪਛਾਤਾ; ਸਤਜੁਗਿ ਪਰਮ ਹੰਸ ਬੀਚਾਰੀ ॥

ਸੁਨਹਿਰੀ ਸਮੇਂ ਅੰਦਰ ਲੋਕ ਰਾਜ ਹੰਸ ਸਨ, ਕਿਉਂ ਜੋ ਉਹ ਸੁਆਮੀ ਦਾ ਸਿਮਰਨ ਕਰਦੇ ਸਨ। ਕਾਲੇ ਸਮੇਂ ਅੰਦਰ ਜੋ ਸਾਈਂ ਨੂੰ ਅਨੁਭਵ ਨਹੀਂ ਕਰਦੇ, ਉਹ ਨਿਰੇ ਜਿੰਨ-ਭੂਤ ਹਨ।

ਦੁਆਪੁਰਿ ਤ੍ਰੇਤੈ ਮਾਣਸ ਵਰਤਹਿ; ਵਿਰਲੈ ਹਉਮੈ ਮਾਰੀ ॥੧॥

ਤਿੰਨਾਂ ਗੁਣਾ ਵਾਲੇ ਸਮੇਂ ਅਤੇ ਦੋ ਗੁਣਾ ਵਾਲੇ ਸਮੇਂ ਅੰਦਰ ਮਨੁਸ਼ ਕੇਵਲ ਮਨੁਸ਼ ਹੀ ਸੈਨ ਪੰਤੂ ਕੋਈ ਇਕ ਅੱਧਾ ਹੀ ਆਪਣੀ ਹੰਗਤਾ ਨੂੰ ਮਾਰਦਾ ਸੀ।

ਕਲਿ ਮਹਿ, ਰਾਮ ਨਾਮਿ ਵਡਿਆਈ ॥

ਕਾਲੇ ਯੁਗ ਅੰਦਰ ਇਨਸਾਨ ਨੂੰ ਪ੍ਰਭੂ ਦੇ ਨਾਮ ਦੇ ਰਾਹੀਂ ਪ੍ਰਭਤਾ ਪਰਾਪਤ ਹੁੰਦੀ ਹੈ।

ਜੁਗਿ ਜੁਗਿ ਗੁਰਮੁਖਿ ਏਕੋ ਜਾਤਾ; ਵਿਣੁ ਨਾਵੈ ਮੁਕਤਿ ਨ ਪਾਈ ॥੧॥ ਰਹਾਉ ॥

ਹਰ ਯੁਗ ਅੰਦਰ ਪਵਿੱਤ੍ਰ ਪੁਰਸ਼ ਕੇਵਲ ਇਕ ਵਾਹਿਗੁਰੂ ਨੂੰ ਹੀ ਜਾਣਦੇ ਹਨ। ਜਿਸ ਦੇ ਨਾਮ ਦੇ ਬਗੈਰ ਕਲਿਆਣ ਪਰਾਪਤ ਨਹੀਂ ਹੁੰਦਾ। ਠਹਿਰਾਉ।

ਹਿਰਦੈ ਨਾਮੁ ਲਖੈ ਜਨੁ ਸਾਚਾ; ਗੁਰਮੁਖਿ ਮੰਨਿ ਵਸਾਈ ॥

ਪ੍ਰਭੂ ਦੇ ਸੱਚੇ ਗੋਲੇ ਦੇ ਅੰਤਰ-ਆਤਮੇ ਨਾਲ ਪ੍ਰਗਟ ਹੋ ਜਾਂਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਇਹ ਉਸ ਦੇ ਦਿਲ ਅੰਦਰ ਟਿਕ ਜਾਂਦਾ ਹੈ।

ਆਪਿ ਤਰੇ, ਸਗਲੇ ਕੁਲ ਤਾਰੇ; ਜਿਨੀ ਰਾਮ ਨਾਮਿ ਲਿਵ ਲਾਈ ॥੨॥

ਜੋ ਸੁਆਮੀ ਦੇ ਨਾਮ ਨਾਲ ਪਿਰਹੜ ਪਾਉਂਦੇ ਹਨ ਉਹ ਖੁਦ ਪਾਰ ਉਤਰ ਜਾਂਦੇ ਹਨ ਅਤੇ ਆਪਣੀਆਂ ਸਾਰੀਆਂ ਪੀੜ੍ਹੀਆਂ ਦਾ ਭੀ ਪਾਰ ਉਤਾਰਾ ਕਰ ਦਿੰਦੇ ਹਨ।

ਮੇਰਾ ਪ੍ਰਭੁ ਹੈ ਗੁਣ ਕਾ ਦਾਤਾ; ਅਵਗਣ ਸਬਦਿ ਜਲਾਏ ॥

ਮੇਰੇ ਸੁਆਮੀ ਨੇਕੀਆਂ ਬਖਸ਼ਣਹਾਰ ਹੈ ਅਤੇ ਆਪਣੇ ਨਾਮ ਰਾਹੀਂ ਬਦੀਆਂ ਨੂੰ ਸਾੜ ਸੁਟਦਾ ਹੈ।

ਜਿਨ ਮਨਿ ਵਸਿਆ, ਸੇ ਜਨ ਸੋਹੇ; ਹਿਰਦੈ ਨਾਮੁ ਵਸਾਏ ॥੩॥

ਸੁੰਦਰ ਹਨ ਉਹ ਪੁਰਸ਼ ਜਿਨ੍ਹਾਂ ਦੇ ਦਿਲ ਅੰਦਰ ਨਾਮ ਵਸਦਾ ਹੈ। ਨਾਮ ਨੂੰ ਉਹ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ।

ਘਰੁ ਦਰੁ ਮਹਲੁ ਸਤਿਗੁਰੂ ਦਿਖਾਇਆ; ਰੰਗ ਸਿਉ ਰਲੀਆ ਮਾਣੈ ॥

ਸੱਚੇ ਗੁਰਾਂ ਨੇ ਮੈਨੂੰ ਸੁਆਮੀ ਦਾ ਧਾਮ, ਦਰਬਾਰ ਅਤੇ ਮੰਦਰ ਵਿਖਾਲ ਦਿਤਾ ਹੈ ਅਤੇ ਮੈਂ ਪਿਆਰ ਨਾਲ ਮੌਜਾਂ ਮਾਣਦਾ ਹਾਂ।

ਜੋ ਕਿਛੁ ਕਹੈ, ਸੁ ਭਲਾ ਕਰਿ ਮਾਨੈ; ਨਾਨਕ ਨਾਮੁ ਵਖਾਣੈ ॥੪॥੬॥੧੬॥

ਜਿਹੜਾ ਕੁਛ ਸੁਆਮੀ ਆਖਦਾ ਹੈ, ਨਾਨਕ ਉਸ ਨੂੰ ਚੰਗਾ ਜਾਣ ਕਬੂਲ ਕਰਦਾ ਤੇ ਨਾਮ ਨੂੰ ਉਚਾਰਦਾ ਹੈ।


ਭੈਰਉ ਮਹਲਾ ੩ ॥

ਰਉ ਤੀਜੀ ਪਾਤਿਸ਼ਾਹੀ।

ਮਨਸਾ ਮਨਹਿ ਸਮਾਇ ਲੈ; ਗੁਰ ਸਬਦੀ ਵੀਚਾਰ ॥

ਗੁਰਾਂ ਦੀ ਬਾਣੀ ਦਾ ਧਿਆਨ ਧਾਰ ਆਪਣੇ ਮਨ ਦੀਆਂ ਖਾਹਿਸ਼ਾਂ ਨੂੰ ਤੂੰ ਆਪਦੇ ਮਨ ਅੰਦਰ ਹੀ ਲੀਨ ਕਰ ਲੈ।

ਗੁਰ ਪੂਰੇ ਤੇ ਸੋਝੀ ਪਵੈ; ਫਿਰਿ ਮਰੈ ਨ ਵਾਰੋ ਵਾਰ ॥੧॥

ਪੂਰਨ ਗੁਰਾ ਪਾਸੋਂ ਸਮਝ ਪ੍ਰਾਪਤ ਹੁੰਦੀ ਹੈ ਅਤੇ ਤਦ ਬੰਦਾ ਮੁੜ ਮੁੜ ਕੇ ਨਹੀਂ ਮਰਦਾ।

ਮਨ ਮੇਰੇ! ਰਾਮ ਨਾਮੁ ਆਧਾਰੁ ॥

ਮੇਰੇ ਚਿੱਤ ਵਿੱਚ ਪ੍ਰਭੂ ਦੇ ਨਾਮ ਦਾ ਆਸਰਾ ਹੈ।

ਗੁਰ ਪਰਸਾਦਿ ਪਰਮ ਪਦੁ ਪਾਇਆ; ਸਭ ਇਛ ਪੁਜਾਵਣਹਾਰੁ ॥੧॥ ਰਹਾਉ ॥

ਗੁਰਾਂ ਦੀ ਰਹਿਮਤ ਸਦਕਾ, ਮੈਨੂੰ ਮਹਾਨ ਮਰਤਬੇ ਦੀ ਦਾਤ ਪ੍ਰਾਪਤ ਹੋਈ ਹੈ। ਪ੍ਰੰਤੂ ਸਮੂਹ ਅਭਿਅਸ਼ਾ ਪੂਰੀਆਂ ਕਰਨ ਵਾਲਾ ਹੈ। ਠਹਿਰਾਉ।

ਸਭ ਮਹਿ ਏਕੋ ਰਵਿ ਰਹਿਆ; ਗੁਰ ਬਿਨੁ ਬੂਝ ਨ ਪਾਇ ॥

ਇਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ। ਪੰਤੂ ਗੁਰਾਂ ਦੇ ਬਗੈਰ ਇਹ ਸਮਝ ਪ੍ਰਾਪਤ ਨਹੀਂ ਹੁੰਦੀ।

ਗੁਰਮੁਖਿ ਪ੍ਰਗਟੁ ਹੋਆ ਮੇਰਾ ਹਰਿ ਪ੍ਰਭੁ; ਅਨਦਿਨੁ ਹਰਿ ਗੁਣ ਗਾਇ ॥੨॥

ਗੁਰਾਂ ਦੀ ਦਇਆ ਦੁਆਰਾ ਮੇਰਾ ਵਾਹਿਗੁਰੂ ਸੁਅਮਾੀ ਮੇਰੇ ਤੇ ਨਾਜ਼ਲ ਹੋ ਗਿਆ ਹੈ ਅਤੇ ਮੈਂ ਹੁਣ ਰਾਤ ਦਿਨ ਵਾਹਿਗੁਰੂ ਦੀ ਮਹਿਮਾਂ ਗਾਇਨ ਕਰਦਾ ਹਾਂ।

ਸੁਖਦਾਤਾ ਹਰਿ ਏਕੁ ਹੈ; ਹੋਰ ਥੈ ਸੁਖੁ ਨ ਪਾਹਿ ॥

ਆਰਾਮ ਬਖਸ਼ਣਹਾਰ ਕੇਵਲ ਇਕ ਸੁਆਮੀ ਹੀ ਹੈ। ਕਿਸੇ ਹੋਰਸ ਥਾਂ ਤੋਂ ਆਰਾਮ ਪਰਾਪਤ ਨਹੀਂ ਹੋ ਸਕਦਾ।

ਸਤਿਗੁਰੁ ਜਿਨੀ ਨ ਸੇਵਿਆ ਦਾਤਾ; ਸੇ ਅੰਤਿ ਗਏ ਪਛੁਤਾਹਿ ॥੩॥

ਜੋ ਦਾਤਾਰ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ ਉਹ ਅਖੀਰ ਨੂੰ ਅਫਸੋਸ ਕਰਦੇ ਹੋਏ ਟੁਰ ਜਾਂਦੇ ਹਨ।

ਸਤਿਗੁਰੁ ਸੇਵਿ ਸਦਾ ਸੁਖੁ ਪਾਇਆ; ਫਿਰਿ ਦੁਖੁ ਨ ਲਾਗੈ ਧਾਇ ॥

ਸੱਚੇ ਗੁਰਾਂ ਘਾਲ ਕਮਾਉਣ ਦੁਆਰਾ ਬੰਦੇ ਨੂੰ ਸਦੀਵ ਹੀ ਖੁਸ਼ੀ ਪਰਾਪਤ ਹੁੰਦੀ ਹੈ ਅਤੇ ਮੁੜ ਕੇ ਉਸ ਨੂੰ ਦੁਖੜਾ ਨਹੀਂ ਵਿਆਪਦਾ।

ਨਾਨਕ, ਹਰਿ ਭਗਤਿ ਪਰਾਪਤਿ ਹੋਈ; ਜੋਤੀ ਜੋਤਿ ਸਮਾਇ ॥੪॥੭॥੧੭॥

ਨਾਨਕ ਨੂੰ ਹਰੀ ਦੀ ਬੰਦਗੀ ਦੀ ਦਾਤ ਪਰਦਾਨ ਹੋਈ ਹੈ ਅਤੇ ਉਸ ਦੀ ਆਤਮਾ ਪਰਮ ਆਤਮਾ ਅੰਦਰ ਲੀਨ ਹੋ ਗਈ ਹੈ।


ਭੈਰਉ ਮਹਲਾ ੩ ॥

ਭੈਰਉ ਤੀਜੀ ਪਾਤਿਸ਼ਾਹੀ।

ਬਾਝੁ ਗੁਰੂ ਜਗਤੁ ਬਉਰਾਨਾ; ਭੂਲਾ ਚੋਟਾ ਖਾਈ ॥

ਗੁਰਾਂ ਦੇ ਬਿਨਾਂ ਦੁਨੀਆਂ ਸ਼ੁਦਾਈ ਹੋ ਗਈ ਹੈ ਅਤੇ ਕੁਰਾਹੇ ਪੈ ਸੱਟਾਂ ਸਹਾਰਦੀ ਹੈ।

ਮਰਿ ਮਰਿ ਜੰਮੈ ਸਦਾ ਦੁਖੁ ਪਾਏ; ਦਰ ਕੀ ਖਬਰਿ ਨ ਪਾਈ ॥੧॥

ਇਹ ਮੁੜ ਮੁੜ ਕੇ ਮਰਦੀ, ਜੰਮਦੀ ਅਤੇ ਹਮੇਸ਼ਾਂ ਤਕਲੀਫ ਊਠਾਉਂਦੀ ਹੈ, ਪ੍ਰੰਤੂ ਇਸ ਨੂੰ ਪ੍ਰਭੂ ਦੇ ਬੂਹੇ ਦੀ ਕੋਈ ਗਿਆਤ ਨਹੀਂ।

ਮੇਰੇ ਮਨ! ਸਦਾ ਰਹਹੁ, ਸਤਿਗੁਰ ਕੀ ਸਰਣਾ ॥

ਹੇ ਮੇਰੀ ਜਿੰਦੜੀਏ! ਤੂੰ ਸਦੀਵ ਹੀ ਸੱਚੇ ਗੁਰਾਂ ਦੀ ਛਤਰ ਛਾਇਆ ਹੇਠ ਵਿਚਰ।

ਹਿਰਦੈ ਹਰਿ ਨਾਮੁ ਮੀਠਾ ਸਦ ਲਾਗਾ; ਗੁਰ ਸਬਦੇ ਭਵਜਲੁ ਤਰਣਾ ॥੧॥ ਰਹਾਉ ॥

ਜਿਨ੍ਹਾਂ ਦੇ ਚਿੱਤ ਨੂੰ ਵਾਹਿਗੁਰੂ ਦਾ ਨਾਮ ਸਦੀਵ ਹੀ ਮਿੱਠਾ ਲੱਗਦਾ ਹੈ, ਗੁਰਾਂ ਦੀ ਬਾਣੀ ਰਾਹੀਂ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਊਤਰ ਜਾਂਦੇ ਹਨ। ਠਹਿਰਾਉ।

ਭੇਖ ਕਰੈ, ਬਹੁਤੁ ਚਿਤੁ ਡੋਲੈ; ਅੰਤਰਿ ਕਾਮੁ ਕ੍ਰੋਧੁ ਅਹੰਕਾਰੁ ॥

ਪ੍ਰਾਣੀ ਧਾਰਮਕ ਲਿਬਾਸ ਧਾਰਨ ਕਰਦਾ ਹੈ। ਊਸ ਦਾ ਮਨੂਆ ਘਣੇਰੇ ਡਿਕਡੋਲੇ ਖਾਂਦਾ ਹੈ ਅਤੇ ਉਸ ਦੇ ਰਿਦੇ ਅੰਦਰ ਕਾਮਚੇਸ਼ਟ, ਗੁੱਸਾ ਤੇ ਹੰਗਤਾ ਹੈ।

ਅੰਤਰਿ ਤਿਸਾ ਭੂਖ, ਅਤਿ ਬਹੁਤੀ; ਭਉਕਤ ਫਿਰੈ ਦਰ ਬਾਰੁ ॥੨॥

ਊਸ ਦੇ ਅੰਦਰ ਨਿਹਾਇਤ ਜਿਆਦਾ ਤਰੇਹ ਅਤੇ ਭੁੱਖ ਹੈ ਅਤੇ ਊਹ ਬੂਹੇ ਬੂਹੇ ਭਟਕਦਾ ਫਿਰਦਾ ਹੈ।

ਗੁਰ ਕੈ ਸਬਦਿ ਮਰਹਿ, ਫਿਰਿ ਜੀਵਹਿ; ਤਿਨ ਕਉ ਮੁਕਤਿ ਦੁਆਰਿ ॥

ਜੋ ਗੁਰਾਂ ਦੀ ਬਾਣੀ ਦੁਆਰਾ ਮਰਦੇ ਹਨ, ਊਹ ਮੁੜ ਸੁਰਜੀਤ ਹੋ ਜਾਂਦੇ ਹਨ ਅਤੇ ਮੋਖਸ਼ ਦੇ ਦਰਵਾਜੇ ਨੂੰ ਪਾ ਲੈਂਦੇ ਹਨ।

ਅੰਤਰਿ ਸਾਂਤਿ ਸਦਾ ਸੁਖੁ ਹੋਵੈ; ਹਰਿ ਰਾਖਿਆ ਉਰ ਧਾਰਿ ॥੩॥

ਉਹਨਾਂ ਨੂੰ ਮਾਨਸਿਕ ਠੰਢ ਚੈਨ ਅਤੇ ਸਦੀਵੀ ਆਰਾਮ ਪ੍ਰਾਪਤ ਹੁੰਦਾ ਹੈ ਅਤੇ ਊਹ ਹਰੀ ਨੂੰ ਆਪਦੇ ਦਿਲ ਨਾਲ ਲਾਈ ਰੱਖਦੇ ਹਨ।

ਜਿਉ ਤਿਸੁ ਭਾਵੈ, ਤਿਵੈ ਚਲਾਵੈ; ਕਰਣਾ ਕਿਛੂ ਨ ਜਾਈ ॥

ਜਿਸ ਤਰ੍ਹਾਂ ਊਸ ਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਤੋਰਦਾ ਹੈ। ਹੋਰ ਕੁਝ ਕੀਤਾ ਨਹੀਂ ਜਾ ਸਕਦਾ।

ਨਾਨਕ, ਗੁਰਮੁਖਿ ਸਬਦੁ ਸਮ੍ਹ੍ਹਾਲੇ; ਰਾਮ ਨਾਮਿ ਵਡਿਆਈ ॥੪॥੮॥੧੮॥

ਨਾਨਕ ਗੁਰਾਂ ਦੀ ਦਇਆ ਦੁਆਰਾ, ਜੀਵ ਨਾਮ ਦਾ ਸਿਮਰਨ ਕਰਦਾ ਹੈ ਅਤੇ ਤਦ ਊਸ ਨੂੰ ਸਾਈਂ ਦੇ ਨਾਮ ਦੀ ਬਜੁਰਗੀ ਦੀ ਦਾਤ ਪਰਦਾਨ ਹੋ ਜਾਂਦੀ ਹੈ।


ਭੈਰਉ ਮਹਲਾ ੩ ॥

ਭੈਰਉ ਤੀਜੀ ਪਾਤਸ਼ਾਹੀ।

ਹਉਮੈ ਮਾਇਆ ਮੋਹਿ ਖੁਆਇਆ; ਦੁਖੁ ਖਟੇ ਦੁਖ ਖਾਇ ॥

ਜੋ ਕੋਈ ਹੰਗਤਾ, ਧਨ ਦੌਲਤ ਅਤੇ ਸੰਸਾਰੀ ਮਮਤਾ ਅੰਦਰ ਭੁਲਿਆ ਹੋਇਆ ਹੈ ਊਹ ਪੀੜ ਦੀ ਕਮਾਈ ਕਰਦਾ ਹੈ ਅਤੇ ਪੀੜ ਭੋਗਦਾ ਹੈ।

ਅੰਤਰਿ ਲੋਭ ਹਲਕੁ ਦੁਖੁ ਭਾਰੀ; ਬਿਨੁ ਬਿਬੇਕ ਭਰਮਾਇ ॥੧॥

ਉਸ ਦੇ ਅੰਦਰ ਲਾਲਚ ਦੇ ਹਲਕੇਪਣ ਦੀ ਵੱਡੀ ਬੀਮਾਰੀ ਹੈ ਅਤੇ ਰੱਬੀ ਗਿਆਤ ਦੇ ਬਗੈਰ ਊਹ ਟੱਕਰਾਂ ਮਾਰਦਾ ਫਿਰਦਾ ਹੈ।

ਮਨਮੁਖਿ, ਧ੍ਰਿਗੁ ਜੀਵਣੁ ਸੈਸਾਰਿ ॥

ਭ੍ਰਿਸ਼ਟ ਹੈ ਆਪ ਹੁਦਰੇ ਦੀ ਜਿੰਦਗੀ ਇਸ ਜਹਾਜਨ ਵਿੱਚ।

ਰਾਮ ਨਾਮੁ ਸੁਪਨੈ ਨਹੀ ਚੇਤਿਆ; ਹਰਿ ਸਿਉ ਕਦੇ ਨ ਲਾਗੈ ਪਿਆਰੁ ॥੧॥ ਰਹਾਉ ॥

ਸੁਆਮੀ ਦੇ ਨਾਮ ਨੂੰ ਊਹ ਸੁਫਨੇ ਵਿੱਚ ਭੀ ਯਾਦ ਨਹੀਂ ਕਰਦਾ ਅਤੇ ਕਦਾਚਿਤ ਵਾਹਿਗੁਰੂ ਦੇ ਨਾਲ ਪਿਰਹੜੀ ਨਹੀਂ ਪਾਉਂਦਾ। ਠਹਿਰਾਉ।

ਪਸੂਆ ਕਰਮ ਕਰੈ ਨਹੀ ਬੂਝੈ; ਕੂੜੁ ਕਮਾਵੈ, ਕੂੜੋ ਹੋਇ ॥

ਉਹ ਡੰਗਰ ਵਾਲੇ ਕੰਮ ਕਰਦਾ ਹੈ ਅਤੇ ਸਮਝਦਾ ਨਹੀਂ। ਝੂਠ ਦੀ ਕਮਾਈ ਕਰਨ ਦੁਆਰਾ ਊਹ ਝੂਠਾ ਹੋ ਜਾਂਦਾ ਹੈ।

ਸਤਿਗੁਰੁ ਮਿਲੈ ਤ ਉਲਟੀ ਹੋਵੈ; ਖੋਜਿ ਲਹੈ ਜਨੁ ਕੋਇ ॥੨॥

ਜਦ ਜੀਵ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ। ਕੋਈ ਵਿਰਲਾ ਪੁਰਸ਼ ਹੀ ਖੋਜ ਭਾਲ ਕੇ ਸੁਆਮੀ ਨੂੰ ਪ੍ਰਾਪਤ ਕਰਦਾ ਹੈ।

ਹਰਿ ਹਰਿ ਨਾਮੁ ਰਿਦੈ ਸਦ ਵਸਿਆ; ਪਾਇਆ ਗੁਣੀ ਨਿਧਾਨੁ ॥

ਜਿਸ ਦੇ ਹਿਰਦੇ ਅੰਦਰ ਹਮੇਸ਼ਾਂ ਸਾਈਂ ਹਰੀ ਦਾ ਨਾਮ ਵੱਸਦਾ ਹੈ, ਉਹ ਨੇਕੀਆਂ ਦੇ ਖਜਾਨੇ ਸਾਈਂ ਨੂੰ ਪਾ ਲੈਂਦਾ ਹੈ।

ਗੁਰ ਪਰਸਾਦੀ ਪੂਰਾ ਪਾਇਆ; ਚੂਕਾ ਮਨ ਅਭਿਮਾਨੁ ॥੩॥

ਗੁਰਾਂ ਦੀ ਦਇਆ ਦੁਆਰਾ ਪੂਰਨ ਪ੍ਰਭੂ ਨੂੰ ਪ੍ਰਾਪਤ ਹੋ ਮਨੁੱਖ ਦੀ ਮਾਨਸਿਕ ਹੰਗਤਾ ਨਾਸ ਹੋ ਜਾਂਦੀ ਹੈ।

ਆਪੇ ਕਰਤਾ ਕਰੇ ਕਰਾਏ; ਆਪੇ ਮਾਰਗਿ ਪਾਏ ॥

ਸਿਰਜਣਹਾਰ ਖੁਦ ਹੀ ਕਰਦਾ ਅਤੇ ਕਰਾਉਂਦਾ ਹੈ, ਅਤੇ ਖੁਦ ਹੀ ਠੀਕ ਰਸਤੇ ਪਾਉਂਦਾ ਹੈ।

ਆਪੇ ਗੁਰਮੁਖਿ ਦੇ ਵਡਿਆਈ; ਨਾਨਕ, ਨਾਮਿ ਸਮਾਏ ॥੪॥੯॥੧੯॥

ਹੇ ਨਾਨਕ! ਹਰੀ ਆਪ ਹੀ ਨੇਕ ਪ੍ਰਾਣੀ ਨੂੰ ਪ੍ਰਭਤਾ ਬਖਸ਼ਦਾ ਹੈ ਅਤੇ ਊਸ ਨੂੰ ਆਪਦੇ ਅੰਦਰ ਲੀਨ ਕਰ ਦਿੰਦਾ ਹੈ।


ਭੈਰਉ ਮਹਲਾ ੩ ॥

ਭੈਰਉ ਤੀਜੀ ਪਾਤਿਸ਼ਾਹੀ।

ਮੇਰੀ ਪਟੀਆ ਲਿਖਹੁ, ਹਰਿ ਗੋਵਿੰਦ ਗੋਪਾਲਾ ॥

ਮੇਰੀ ਫੱਟੀ ਉਤੇ ਕੇਵਲ ਸ਼੍ਰਿਸ਼ਟੀ ਦੇ ਸੁਆਮੀ ਅਤੇ ਆਲਮ ਦੇ ਪਾਲਣ ਪੋਸਣਹਾਰ ਵਾਹਿਗੁਰੂ ਦਾ ਨਾਮ ਹੀ ਲਿਖੋ।

ਦੂਜੈ ਭਾਇ, ਫਾਥੇ ਜਮ ਜਾਲਾ ॥

ਹੋਰਸ ਦੀ ਪ੍ਰੀਤ ਰਾਹੀਂ, ਇਨਸਾਨ ਮੌਤ ਦੀ ਫਾਹੀ ਵਿੱਚ ਫਸ ਜਾਂਦਾ ਹੈ।

ਸਤਿਗੁਰੁ ਕਰੇ, ਮੇਰੀ ਪ੍ਰਤਿਪਾਲਾ ॥

ਕੇਵਲ ਸੱਚੇ ਗੁਰੂ ਹੀ ਮੇਰੀ ਪਰਵਰਿਸ਼ ਕਰਦੇ ਹਨ।

ਹਰਿ ਸੁਖਦਾਤਾ, ਮੇਰੈ ਨਾਲਾ ॥੧॥

ਆਰਾਮ ਬਖਸ਼ਣਹਾਰ ਸਾਈਂ ਸਦਾ ਹੀ ਮੇਰੇ ਅੰਗ ਸੰਗ ਹੈ।

ਗੁਰ ਉਪਦੇਸਿ, ਪ੍ਰਹਿਲਾਦੁ ਹਰਿ ਉਚਰੈ ॥

ਆਪਣੇ ਗੁਰੂ ਦੀ ਸਿੱਖ ਮੱਤ ਦੇ ਅਨੁਸਾਰ ਬੱਚਾ ਪ੍ਰਹਿਲਾਦ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ,

ਸਾਸਨਾ ਤੇ, ਬਾਲਕੁ ਗਮੁ ਨ ਕਰੈ ॥੧॥ ਰਹਾਉ ॥

ਅਤੇ ਊਸਤਾਦ ਦੀ ਤਾੜਨਾ ਤੋਂ ਨਹੀਂ ਡਰਦਾ। ਠਹਿਰਾਉ।

ਮਾਤਾ ਉਪਦੇਸੈ, ਪ੍ਰਹਿਲਾਦ ਪਿਆਰੇ! ॥

ਮਾਂ ਆਪਣੇ ਪਿਆਰੇ ਪੁੱਤਰ, ਪ੍ਰਹਿਲਾਦ ਨੂੰ ਸਿੱਖ ਮੱਤ ਦਿੰਦੀ ਹੈ:

ਪੁਤ੍ਰ! ਰਾਮ ਨਾਮੁ ਛੋਡਹੁ, ਜੀਉ ਲੇਹੁ ਉਬਾਰੇ ॥

ਮੇਰੇ ਬੱਚਿਆ! ਤੂੰ ਪ੍ਰਭੂ ਦੇ ਨਾਮ ਨੂੰ ਤਿਆਗ ਦੇ ਆਪਦੀ ਜਾਨ ਬਚਾਅ ਲੈ।

ਪ੍ਰਹਿਲਾਦੁ ਕਹੈ, ਸੁਨਹੁ ਮੇਰੀ ਮਾਇ! ॥

ਪ੍ਰਹਿਲਾਦ ਆਖਦਾ ਹੈ, ਤੂੰ ਸੁਣ, ਹੇ ਮੇਰੀ ਅੰਮੜੀਏ!

ਰਾਮ ਨਾਮੁ ਨ ਛੋਡਾ, ਗੁਰਿ ਦੀਆ ਬੁਝਾਇ ॥੨॥

ਪ੍ਰਭੂ ਦੇ ਨਾਮ ਨੂੰ ਮੈਂ ਨਹੀਂ ਛੱਡਾਂਗਾ, ਮੇਰੇ ਗੁਰਾਂ ਨੇ ਮੈਨੂੰ ਇਸ ਤਰ੍ਹਾਂ ਸਿੱਖ ਮਤ ਦਿੱਤੀ ਹੈ।

ਸੰਡਾ ਮਰਕਾ, ਸਭਿ ਜਾਇ ਪੁਕਾਰੇ ॥

ਸੰਡੇ ਅਤੇ ਮਰਕੇ, ਪ੍ਰਹਿਲਾਦ ਦੇ ਅਧਿਆਪਕਾਂ ਨੇ ਰਾਜੇ ਦੀ ਸਭਾ ਵਿੱਚ ਜਾ ਕੇ ਸ਼ਿਕਾਇਤ ਕੀਤੀ।

ਪ੍ਰਹਿਲਾਦੁ ਆਪਿ ਵਿਗੜਿਆ, ਸਭਿ ਚਾਟੜੇ ਵਿਗਾੜੇ ॥

ਪ੍ਰਹਿਲਾਦ ਖੁਦ ਕੁਰਾਹੇ ਪੈ ਗਿਆ ਅਤੇ ਹੋਰ ਸਾਰਿਆਂ ਸ਼ਗਿਰਦਾਂ ਨੂੰ ਭੀ ਕੁਰਾਹੇ ਪਾਉਂਦਾ ਹੈ।

ਦੁਸਟ ਸਭਾ ਮਹਿ, ਮੰਤ੍ਰੁ ਪਕਾਇਆ ॥

ਬਦਕਾਰਾਂ ਦੇ ਦਰਬਾਰ ਵਿੱਚ ਇੱਕ ਮਨਸੂਬਾ ਗੁੰਦਿਆ ਗਿਆ।

ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥੩॥

ਰਾਘਵਾਂ ਦਾ ਰਾਜਾ ਵਾਹਿਗੁਰੂ ਪ੍ਰਹਿਲਾਦ ਦਾ ਰਖਵਾਲਾ ਹੋ ਜਾਂਦਾ ਹੈ।

ਹਾਥਿ ਖੜਗੁ ਕਰਿ ਧਾਇਆ, ਅਤਿ ਅੰਹਕਾਰਿ ॥

ਹਰਨਾਕਸ਼ ਹੱਥ ਵਿੱਚ ਤਲਵਾਰ ਫੜ੍ਹ ਕੇ ਪ੍ਰਹਿਲਾਦ ਨੂੰ ਮਾਰ ਦੇਣ ਨਹੀਂ ਦੌੜਿਆ ਅਤੇ ਵੱਡੀ ਮਗਰੂਰੀ ਨਾਲ ਉਸ ਕਿਹਾ:

ਹਰਿ ਤੇਰਾ ਕਹਾ, ਤੁਝੁ ਲਏ ਉਬਾਰਿ ॥

ਕਿਥੇ ਹੈ ਤੇਰਾ ਵਾਹਿਗੁਰੂ, ਜੋ ਤੇਰੀ ਰੱਖਿਆ ਕਰੇਗਾ?

ਖਿਨ ਮਹਿ, ਭੈਆਨ ਰੂਪੁ; ਨਿਕਸਿਆ ਥੰਮ੍ਹ੍ਹ ਉਪਾੜਿ ॥

ਸਤੂਨ ਨੂੰ ਪਾੜ ਕੇ ਇੱਕ ਮੁਹਤ ਵਿੱਚ ਵਾਹਿਗੁਰੂ ਭਿਆਨਕ ਸਰੂਪ ਵਿੱਚ ਆ ਪ੍ਰਗਟਿਆ।

ਹਰਣਾਖਸੁ ਨਖੀ ਬਿਦਾਰਿਆ, ਪ੍ਰਹਲਾਦੁ ਲੀਆ ਉਬਾਰਿ ॥੪॥

ਹਰਨਾਕਸ਼ ਨੌਹਾਂ ਨਾਲ ਪਾੜ ਦਿੱਤਾ ਗਿਆ ਅਤੇ ਪ੍ਰਹਿਲਾਦ ਦਾ ਪਾਰ ਉਤਾਰ ਹੋ ਗਿਆ।

ਸੰਤ ਜਨਾ ਕੇ, ਹਰਿ ਜੀਉ ਕਾਰਜ ਸਵਾਰੇ ॥

ਮਹਾਰਾਜ ਮਾਲਕ ਸਾਧ ਸਰੂਪ ਪੁਰਸ਼ਾਂ ਦੇ ਸਾਰੇ ਕੰਮ ਰਾਸ ਕਰ ਦਿੰਦਾ ਹੈ,

ਪ੍ਰਹਲਾਦ ਜਨ ਕੇ, ਇਕੀਹ ਕੁਲ ਉਧਾਰੇ ॥

ਅਤੇ ਉਸ ਨੇ ਸੰਤ ਪ੍ਰਹਿਲਾਦ ਦੀਆਂ ਇੱਕੀ ਪੀੜ੍ਹੀਆਂ ਨੂੰ ਤਾਰ ਦਿੱਤਾ।

ਗੁਰ ਕੈ ਸਬਦਿ, ਹਉਮੈ ਬਿਖੁ ਮਾਰੇ ॥

ਗੁਰਾਂ ਦੀ ਬਾਣੀ ਦੁਆਰਾ ਸਵੈ ਹੰਗਤਾ ਦੀ ਵਿਹੁੰ ਨਵਿਰਤ ਹੋ ਜਾਂਦੀ ਹੈ।

ਨਾਨਕ, ਰਾਮ ਨਾਮਿ ਸੰਤ ਨਿਸਤਾਰੇ ॥੫॥੧੦॥੨੦॥

ਨਾਨਕ, ਪ੍ਰਭੂ ਦੇ ਨਾਮ ਰਾਹੀਂ, ਸਾਧੂਆਂ ਦਾ ਪਾਰ ਉਤਾਰਾ ਹੋ ਜਾਂਣਾ ਹੈ।


ਭੈਰਉ ਮਹਲਾ ੩ ॥

ਭੈਰਉ ਤੀਜੀ ਪਾਤਸ਼ਾਹੀ।

ਆਪੇ ਦੈਤ ਲਾਇ ਦਿਤੇ ਸੰਤ ਜਨਾ ਕਉ; ਆਪੇ ਰਾਖਾ ਸੋਈ ॥

ਸੁਆਮੀ ਆਪ ਹੀ ਨੇਕ ਪੁਰਸ਼ ਮਗਰ ਭੂਤਨਿਆਂ ਨੂੰ ਲਾ ਦਿੰਦਾ ਹੈ ਅਤੇ ਉਹ ਆਪ ਹੀ ਉਹਨਾਂ ਦੀ ਰੱਖਿਆ ਕਰਦਾ ਹੈ।

ਜੋ ਤੇਰੀ ਸਦਾ ਸਰਣਾਈ; ਤਿਨ ਮਨਿ ਦੁਖੁ ਨ ਹੋਈ ॥੧॥

ਜੋ ਸਦੀਵ ਹੀ ਤੇਰੀ ਛਤਰ ਛਾਇਆ ਹੇਠ ਵੱਸਦੇ ਹਨ, ਹੇ ਪ੍ਰਭੂ! ਉਹਨਾਂ ਦੇ ਚਿੱਤ ਨੂੰ ਕੋਈ ਕਲੇਸ਼ ਨਹੀਂ ਵਾਪਰਦਾ।

ਜੁਗਿ ਜੁਗਿ, ਭਗਤਾ ਕੀ ਰਖਦਾ ਆਇਆ ॥

ਹਰ ਯੁਗ ਅੰਦਰ ਪ੍ਰਭੂ ਆਪਣੇ ਸ਼ਰਧਾਲੂਆਂ ਦੀ ਪਤਿ ਆਬਰੂ ਬਚਾਉਂਦਾ ਰਿਹਾ ਹੈ।

ਦੈਤ ਪੁਤ੍ਰੁ ਪ੍ਰਹਲਾਦੁ, ਗਾਇਤ੍ਰੀ ਤਰਪਣੁ ਕਿਛੂ ਨ ਜਾਣੈ; ਸਬਦੇ ਮੇਲਿ ਮਿਲਾਇਆ ॥੧॥ ਰਹਾਉ ॥

ਰਾਖਸ਼ ਦਾ ਪੁਤਰ ਪ੍ਰਹਿਲਾਦ ਗਾਇਤਰੀ ਮੰਤਰ ਅਤੇ ਪਿਤਰਾਂ ਨੂੰ ਪਾਣੀ ਦੇਣ ਬਾਰੇ ਕੁਝ ਭੀ ਨਹੀਂ ਸੀ ਜਾਣਦਾ। ਨਾਮ ਦੇ ਰਾਹੀਂ ਢਉਹ ਮਾਜਲਕ ਦੇ ਮਿਲਾਪ ਅੰਦਰ ਮਿਲ ਗਿਆ। ਠਹਿਰਾਉ।

ਅਨਦਿਨੁ ਭਗਤਿ ਕਰਹਿ ਦਿਨ ਰਾਤੀ; ਦੁਬਿਧਾ ਸਬਦੇ ਖੋਈ ॥

ਦਿਨ ਰਾਤ ਊਹ ਸਦੀਵੀ ਹੀ ਸੁਆਮੀ ਦੇ ਸਿਮਰਨ ਵਿੱਚ ਜੁੜਿਆ ਰਹਿੰਦਾ ਸੀ ਅਤੇ ਨਾਮ ਦੇ ਰਾਹੀਂ ਊਸ ਨੇ ਹੋਰਾਂ ਦੀ ਪ੍ਰੀਤ ਛੱਡ ਦਿੱਤੀ ਸੀ।

ਸਦਾ ਨਿਰਮਲ ਹੈ, ਜੋ ਸਚਿ ਰਾਤੇ; ਸਚੁ ਵਸਿਆ ਮਨਿ ਸੋਈ ॥੨॥

ਸਦੀਵੀ ਪਵਿੱਤਰ ਹਨ ਉਹ ਜੋ ਸੱਚ ਨਾਲ ਰੰਗੇ ਹੋਏ ਹਨ। ਉਹ ਸੱਚਾ ਸੁਆਮੀ ਉਹਨਾਂ ਦੇ ਅੰਤਸ਼ਕਰਣ ਅੰਦਰ ਵੱਸਦਾ ਹੈ।

ਮੂਰਖ ਦੁਬਿਧਾ ਪੜ੍ਹਹਿ, ਮੂਲੁ ਨ ਪਛਾਣਹਿ; ਬਿਰਥਾ ਜਨਮੁ ਗਵਾਇਆ ॥

ਮੂੜ੍ਹ ਸੰਸਾਰੀ ਲਾਭ ਦੀ ਖਾਤਰ ਪੜ੍ਹਦੇ ਹਨ ਅਤੇ ਆਦੀ ਪ੍ਰਭੂ ਨੂੰ ਅਨੁਭਵ ਨਹੀਂ ਕਰਦੇ। ਸੋ ਊਹ ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ।

ਸੰਤ ਜਨਾ ਕੀ ਨਿੰਦਾ ਕਰਹਿ; ਦੁਸਟੁ ਦੈਤੁ ਚਿੜਾਇਆ ॥੩॥

ਬਦਕਾਰ ਭੂਤਨਾ ਧਰਮਾਤਮਾਂ ਪੁਰਸ਼ ਦੀ ਬਦਖੋਈ ਕਰਦਾ ਅਤੇ ਸਤਾਉਂਦਾ ਸੀ।

ਪ੍ਰਹਲਾਦੁ ਦੁਬਿਧਾ ਨ ਪੜੈ, ਹਰਿ ਨਾਮੁ ਨ ਛੋਡੈ; ਡਰੈ ਨ ਕਿਸੈ ਦਾ ਡਰਾਇਆ ॥

ਪ੍ਰਹਿਲਾਦ ਦਵੈਤ ਭਾਵ ਬਾਰੇ ਨਹੀਂ ਪੜ੍ਹਦਾ। ਪ੍ਰਭੂ ਦੇ ਨਾਮ ਨੂੰ ਨਹੀਂ ਤਿਆਗਦਾ ਅਤੇ ਕਿਸੇ ਦੇ ਡਰਾਇਆਂ ਭੈ ਭੀਤ ਨਹੀਂ ਹੁੰਦਾ।

ਸੰਤ ਜਨਾ ਕਾ ਹਰਿ ਜੀਉ ਰਾਖਾ; ਦੈਤੈ ਕਾਲੁ ਨੇੜਾ ਆਇਆ ॥੪॥

ਪੂਜਨੀਯ ਪ੍ਰਭੂ ਪਵਿੱਤਰ ਪੁਰਸ਼ ਦਾ ਰਖਵਾਲਾ ਹੋ ਗਿਆ ਅਤੇ ਭੂਤਨੇ ਦੀ ਮੌਤ ਲਾਗੇ ਆ ਲੱਗੀ।

ਆਪਣੀ ਪੈਜ ਆਪੇ ਰਾਖੈ; ਭਗਤਾਂ ਦੇਇ ਵਡਿਆਈ ॥

ਸਾਹਿਬ ਆਪ ਹੀ ਆਪਣੀ ਪਤਿ ਆਬਰੂ ਰੱਖਦਾ ਹੈ ਅਤੇ ਆਪਣੇ ਸੰਤਾਂ ਨੂੰ ਪ੍ਰਭਤਾ ਬਖਸ਼ਦਾ ਹੈ।

ਨਾਨਕ, ਹਰਣਾਖਸੁ ਨਖੀ ਬਿਦਾਰਿਆ; ਅੰਧੈ, ਦਰ ਕੀ ਖਬਰਿ ਨ ਪਾਈ ॥੫॥੧੧॥੨੧॥

ਹੇ ਨਾਨਕ! ਪ੍ਰਭੂ ਨੇ ਆਪਣੇ ਨੌਹਾਂ ਨਾਲ ਹਰਣਾਖਸ਼ ਨੂੰ ਪਾੜ ਸੁਟਿਆ। ਅੰਨ੍ਹਾਂ ਰਾਖਸ਼ ਪ੍ਰਭੂ ਦੇ ਦਰਬਾਰ ਨੂੰ ਨਹੀਂ ਸਮਝਦਾ।


ਰਾਗੁ ਭੈਰਉ ਮਹਲਾ ੪ ਚਉਪਦੇ ਘਰੁ ੧

ਰਾਗ ਭੈਰਉ। ਚੌਥੀ ਪਾਤਿਸ਼ਾਹੀ। ਚਉਪਦੇ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਊਹ ਪਾਇਆ ਜਾਂਦਾ ਹੈ।

ਹਰਿ ਜਨ ਸੰਤ ਕਰਿ ਕਿਰਪਾ, ਪਗਿ ਲਾਇਣੁ ॥

ਆਪਣੀ ਰਹਿਮਤ ਧਾਰ ਕੇ ਵਾਹਿਗੁਰੂ ਪ੍ਰਾਨੀਆਂ ਨੂੰ ਸਾਧੂਆਂ ਦੇ ਪੈਰਾਂ ਨਾਲ ਜੋੜ ਦਿੰਦਾ ਹੈ।

ਗੁਰ ਸਬਦੀ ਹਰਿ ਭਜੁ, ਸੁਰਤਿ ਸਮਾਇਣੁ ॥੧॥

ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਲੀਨ ਬਿਰਤੀ ਨਾਲ ਆਪਣੇ ਵਾਹਿਗੁਰੂ ਦਾ ਅਰਾਧਨ ਕਰ।

ਮੇਰੇ ਮਨ! ਹਰਿ ਭਜੁ ਨਾਮੁ ਨਰਾਇਣੁ ॥

ਹੇ ਮੇਰੀ ਜਿੰਦੜੀਏ! ਤੂੰ ਆਪਣੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰ।

ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ; ਗੁਰਮੁਖਿ ਭਵਜਲੁ ਹਰਿ ਨਾਮਿ ਤਰਾਇਣੁ ॥੧॥ ਰਹਾਉ ॥

ਜੇਕਰ ਪਰਸੰਨਤਾ ਪ੍ਰਦਾਨ ਕਰਨਹਾਰ ਸੁਆਮੀ ਮਾਲਕ ਮਿਹਰ ਧਾਰੇ, ਪ੍ਰਭੂ ਦੇ ਨਾਂਮ ਦੇ ਰਾਹੀਂ, ਗੁਰਾਂ ਦੀ ਦਇਆ ਦੁਆਰਾ ਬੰਦਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਠਹਿਰਾਉ।

ਸੰਗਤਿ ਸਾਧ ਮੇਲਿ, ਹਰਿ ਗਾਇਣੁ ॥

ਸਤਿਸੰਗਤ ਨਾਲ ਮਿਲ ਕੇ ਤੂੰ ਸੁਆਮੀ ਦੀ ਮਹਿਮਾ ਗਾਇਨ ਕਰ,

ਗੁਰਮਤੀ, ਲੇ ਰਾਮ ਰਸਾਇਣੁ ॥੨॥

ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਅੰਮ੍ਰਿਤ ਦੇ ਘਰ ਪ੍ਰਭੂ ਨੂੰ ਪਰਾਪਤ ਹੋ।

ਗੁਰ ਸਾਧੂ; ਅੰਮ੍ਰਿਤ ਗਿਆਨ ਸਰਿ, ਨਾਇਣੁ ॥

ਹੇ ਬੰਦੇ! ਤੂੰ ਸੰਤ ਗੁਰਾਂ ਦੇ ਬ੍ਰਹਮ ਬੋਧ ਦੇ ਅੰਮ੍ਰਿਤਮਈ ਸਰੋਵਰ ਅੰਦਰ ਇਸ਼ਨਾਨ ਕਰ।

ਸਭਿ ਕਿਲਵਿਖ ਪਾਪ ਗਏ ਗਾਵਾਇਣੁ ॥੩॥

ਇਸ ਤਰ੍ਹਾਂ ਤੇਰੇ ਸਾਰੇ ਕਸਮਲ ਅਤੇ ਗੁਨਾਹ ਨਸ਼ਟ ਅਤੇ ਦੂਰ ਹੋ ਜਾਣਗੇ।

ਤੂ ਆਪੇ ਕਰਤਾ, ਸ੍ਰਿਸਟਿ ਧਰਾਇਣੁ ॥

ਤੂੰ ਆਪ ਹੀ ਹੇ ਸਿਰਜਣਹਾਰ! ਸੰਸਾਰ ਦਾ ਆਸਰਾ ਹੈ।

ਜਨੁ ਨਾਨਕੁ ਮੇਲਿ, ਤੇਰਾ ਦਾਸ ਦਸਾਇਣੁ ॥੪॥੧॥

ਮੇਰੇ ਮਾਲਕ! ਤੂੰ ਆਪਣੇ ਗੋਲੇ ਨਾਨਕ ਨੂੰ ਆਪਣੇ ਨਾਲ ਮਿਲਾ ਲੈ, ਜੋ ਤੇਰਿਆਂ ਨਫਰਾਂ ਦਾ ਨਫਰ ਹੈ।


ਭੈਰਉ ਮਹਲਾ ੪ ॥

ਭੈਰਉ ਚੌਥੀ ਪਾਤਿਸ਼ਾਹੀ।

ਬੋਲਿ ਹਰਿ ਨਾਮੁ, ਸਫਲ ਸਾ ਘਰੀ ॥

ਫਲਦਾਇਕ ਹੈ ਉਹ ਮੁਹਤ, ਜਦ ਪ੍ਰਭੂ ਦਾ ਨਾਮ ਊਚਾਰਨ ਕੀਤਾ ਜਾਂਦਾ ਹੈ।

ਗੁਰ ਉਪਦੇਸਿ, ਸਭਿ ਦੁਖ ਪਰਹਰੀ ॥੧॥

ਗੁਰਾਂ ਦੀ ਸਿੱਖਮਤ ਰਾਹੀਂ ਦੁਖੜੇ ਦੂਰ ਹੋ ਜਾਂਦੇ ਹਨ।

ਮੇਰੇ ਮਨ! ਹਰਿ ਭਜੁ ਨਾਮੁ ਨਰਹਰੀ ॥

ਹੇ ਮੇਰੀ ਜਿੰਦੜੀਏ! ਤੂੰ ਮਨੁਸ਼ ਸ਼ੇਰ ਸਰੂਪ ਆਪਣੇ ਵਾਹਿਗੁਰੂ ਦੇ ਨਾਮ ਦਾ ਊਚਾਰਨ ਕਰ।

ਕਰਿ ਕਿਰਪਾ, ਮੇਲਹੁ ਗੁਰੁ ਪੂਰਾ; ਸਤਸੰਗਤਿ ਸੰਗਿ, ਸਿੰਧੁ ਭਉ ਤਰੀ ॥੧॥ ਰਹਾਉ ॥

ਮਿਹਰ ਧਾਰ ਕੇ ਤੂੰ ਮੈਨੂੰ ਪੂਰਨ ਗੁਰਾਂ ਨਾਲ ਮਿਲਾ ਦੇ। ਹੇ ਸਾਈਂ! ਸਾਧ ਸੰਗਤ ਨਾਲ ਮਿਲ ਕੇ ਮੈਂ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਵਾਗਾ। ਠਹਿਰਾਉ।

ਜਗਜੀਵਨੁ ਧਿਆਇ ਮਨਿ, ਹਰਿ ਸਿਮਰੀ ॥

ਹੇ ਮੇਰੇ ਮਨੂਏ! ਤੂੰ ਜਗਤ ਦੀ ਜਿੰਦ ਜਾਨ ਆਪਣੇ ਵਾਹਿਗੁਰੂ ਦਾ ਆਰਾਧਨ ਅਤੇ ਚਿੰਤਨ ਕਰ।

ਕੋਟਿ ਕੋਟੰਤਰ ਤੇਰੇ ਪਾਪ ਪਰਹਰੀ ॥੨॥

ਇੰਜ ਤੇਰੇ ਕ੍ਰੋੜਾਂ ਤੇ ਕ੍ਰੋੜਾਂ ਹੀ ਪਾਪ ਧੋਤੇ ਜਾਣਗੇ।

ਸਤਸੰਗਤਿ, ਸਾਧ ਧੂਰਿ ਮੁਖਿ ਪਰੀ ॥

ਜਦ ਸਾਧ ਸੰਗਤ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਜੀਵ ਦੇ ਚਿਹਰੇ ਤੇ ਪੈਦੀ ਹੈ,

ਇਸਨਾਨੁ ਕੀਓ, ਅਠਸਠਿ ਸੁਰਸਰੀ ॥੩॥

ਤਦ ਇਹ ਜਾਣ ਲਿਆ ਜਾਂਦਾ ਹੈ ਕਿ ਉਸ ਨੇ ਅਠਾਹਟ ਤੀਰਥਾਂ ਅਤੇ ਗੰਗਾ ਦਾ ਨਾਉਣ ਕਰ ਲਿਆ ਹੈ।

ਹਮ ਮੂਰਖ ਕਉ, ਹਰਿ ਕਿਰਪਾ ਕਰੀ ॥

ਮੈਂ ਮੂੜ੍ਹ ਉਤੇ ਵਾਹਿਗੁਰੂ ਨੇ ਆਪਣੀ ਮਿਹਰ ਧਾਰੀ ਹੈ।

ਜਨੁ ਨਾਨਕੁ ਤਾਰਿਓ, ਤਾਰਣ ਹਰੀ ॥੪॥੨॥

ਰੱਖਿਆ ਕਰਨ ਵਾਲੇ ਸੁਆਮੀ ਨੇ ਆਪਣੇ ਗੋਲੇ ਨਾਨਕ ਨੂੰ ਤਾਰ ਦਿੱਤਾ ਹੈ।


ਭੈਰਉ ਮਹਲਾ ੪ ॥

ਭੈਰਉ ਚੌਥੀ ਪਾਤਿਸ਼ਾਹੀ।

ਸੁਕ੍ਰਿਤੁ ਕਰਣੀ, ਸਾਰੁ ਜਪਮਾਲੀ ॥

ਨੇਕ ਅਮਲਾਂ ਦਾ ਕਮਾਉਣਾ ਹੀ ਸਰੇਸ਼ਟ ਮਾਲਾ ਹੈ।

ਹਿਰਦੈ ਫੇਰਿ, ਚਲੈ ਤੁਧੁ ਨਾਲੀ ॥੧॥

ਆਪਣੇ ਦਿਲ ਨਾਲ ਤੂੰ ਇਸ ਦਾ ਜਾਪ ਕਰ ਅਤੇ ਇਹ ਤੇਰੇ ਨਾਲ ਜਾਵੇਗੀ।

ਹਰਿ ਹਰਿ ਨਾਮੁ ਜਪਹੁ, ਬਨਵਾਲੀ ॥

ਤੂੰ ਫੁਲਾਂ ਨਾਲ ਗੁੰਦੇ ਹੋਏ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰ।

ਕਰਿ ਕਿਰਪਾ, ਮੇਲਹੁ ਸਤਸੰਗਤਿ; ਤੂਟਿ ਗਈ ਮਾਇਆ ਜਮ ਜਾਲੀ ॥੧॥ ਰਹਾਉ ॥

ਤੂੰ ਮੇਰੇ ਤੇ ਤਰਸ ਕਰ ਹੇ ਸੁਆਮੀ! ਅਤੇ ਮੈਨੂੰ ਸਤਿਸੰਗਤ ਨਾਲ ਜੋੜ ਦੇ, ਤਾਂ ਜੋ ਮੇਰੀ ਪ੍ਰਾਨ ਨਾਸ਼ਕ ਮੋਹਣੀ ਦੀ ਫਾਹੀ ਕੱਟੀ ਜਾਵੇ। ਠਹਿਰਾਉ।

ਗੁਰਮੁਖਿ, ਸੇਵਾ ਘਾਲ ਜਿਨਿ ਘਾਲੀ ॥

ਜੋ ਕੋਈ ਭੀ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੀ ਟਹਿਲ ਅਤੇ ਕਾਰ ਖਿਦਮਤ ਕਮਾਉਂਦਾ ਹੈ,

ਤਿਸੁ ਘੜੀਐ ਸਬਦੁ, ਸਚੀ ਟਕਸਾਲੀ ॥੨॥

ਊਹ ਪ੍ਰਭੂ ਦੀ ਸੈਂਚੀ ਟਕਸਾਲ ਅੰਦਰ ਨਵੇਂ ਸਿਰਿਓ ਘੜਿਆ ਜਾਂਦਾ ਹੈ।

ਹਰਿ ਅਗਮ ਅਗੋਚਰੁ, ਗੁਰਿ ਅਗਮ ਦਿਖਾਲੀ ॥

ਗੁਰਾਂ ਨੇ ਮੈਨੂੰ ਪਹੁੰਚ ਤੋਂ ਪਰੇਸੋਚ ਸਮਝ ਤੋਂ ਉਚੇਰੇ ਅਤੇ ਗਮ ਰਹਿਤ ਸੁਆਮੀ ਨੂੰ ਵਿਖਾਲ ਦਿੱਤਾ ਹੈ।

ਵਿਚਿ ਕਾਇਆ ਨਗਰ, ਲਧਾ ਹਰਿ ਭਾਲੀ ॥੩॥

ਸਰੀਰ ਦੇ ਸ਼ਹਿਰ ਦੇ ਅੰਦਰ ਖੋਜ ਭਾਲ ਕਰਨ ਦੁਆਰਾ ਮੈਂ ਆਪਣੇ ਵਾਹਿਗੁਰੂ ਨੂੰ ਲੱਭ ਲਿਆ ਹੈ।

ਹਮ ਬਾਰਿਕ, ਹਰਿ ਪਿਤਾ ਪ੍ਰਤਿਪਾਲੀ ॥

ਮੈਂ ਇੱਕ ਬੱਚਾ ਹਾਂ ਤੇ ਵਾਹਿਗੁਰੂ ਮੇਰਾ ਪਾਲਣ ਪੋਸਣਹਾਰ ਬਾਪੂ ਹੈ।

ਜਨ ਨਾਨਕ, ਤਾਰਹੁ ਨਦਰਿ ਨਿਹਾਲੀ ॥੪॥੩॥

ਹੇ ਬਾਬਲ! ਆਪਣੀ ਮਿਹਰ ਦੀ ਅੱਖ ਨਾਲ ਉਸ ਨੂੰ ਤੱਕ ਕੇ ਤੂੰ ਆਪਣੇ ਗੋਲੇ ਨਾਨਕ ਦਾ ਪਾਰ ਉਤਾਰਾ ਕਰ ਦੇ।


ਭੈਰਉ ਮਹਲਾ ੪ ॥

ਭੈਰਉ ਚੌਥੀ ਪਾਤਸ਼ਾਹੀ।

ਸਭਿ ਘਟ ਤੇਰੇ, ਤੂ ਸਭਨਾ ਮਾਹਿ ॥

ਹੇ ਵਾਹਿਗੁਰੂ! ਸਾਰੇ ਦਿਲ ਤੇਰੇ ਹਨ ਅਤੇ ਤੂੰ ਸਾਰਿਆਂ ਅੰਦਰ ਵੱਸਦਾ ਹੈ।

ਤੁਝ ਤੇ ਬਾਹਰਿ ਕੋਈ ਨਾਹਿ ॥੧॥

ਕੋਈ ਭੀ ਐਸਾ ਨਹੀਂ ਜੋ ਤੇਰੇ ਬਗੈਰ ਹੈ।

ਹਰਿ ਸੁਖਦਾਤਾ, ਮੇਰੇ ਮਨ ਜਾਪੁ ॥

ਹੇ ਮੇਰੀ ਜਿੰਦੜੀਏ! ਤੂੰ ਆਰਾਮ ਬਖਸ਼ਣਹਾਰ ਵਾਹਿਗੁਰੂ ਦਾ ਅਰਾਧਨ ਕਰ।

ਹਉ ਤੁਧੁ ਸਾਲਾਹੀ, ਤੂ ਮੇਰਾ ਹਰਿ ਪ੍ਰਭੁ ਬਾਪੁ ॥੧॥ ਰਹਾਉ ॥

ਮੈਂ ਤੇਰੀ ਉਸਤਤੀ ਕਰਦਾ ਹੈ। ਤੂੰ ਮੇਰਾ ਵਾਹਿਗੁਰੂ ਸੁਆਮੀ ਮੇਰਾ ਪਿਤਾ ਹੈ। ਠਹਿਰਾਉ।

ਜਹ ਜਹ ਦੇਖਾ, ਤਹ ਹਰਿ ਪ੍ਰਭੁ ਸੋਇ ॥

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਕੇਵਲ ਉਸ ਵਾਹਿਗੁਰੂ ਸੁਆਮੀ ਨੂੰ ਹੀ ਵੇਖਦਾ ਹਾਂ।

ਸਭ ਤੇਰੈ ਵਸਿ, ਦੂਜਾ ਅਵਰੁ ਨ ਕੋਇ ॥੨॥

ਸਾਰੇ ਤੇਰੇ ਇਖਤਿਆਰ ਵਿੱਚ ਹਨ। ਹੋਰ ਦੂਸਰਾ ਕੋਈ ਹੈ ਹੀ ਨਹੀਂ।

ਜਿਸ ਕਉ ਤੁਮ ਹਰਿ ਰਾਖਿਆ ਭਾਵੈ ॥

ਜਿਸ ਨੂੰ ਤੂੰ ਬਚਾਉਣਾ ਚਾਹੁੰਦਾ ਹੈ, ਹੇ ਸੁਆਮੀ!

ਤਿਸ ਕੈ ਨੇੜੈ, ਕੋਇ ਨ ਜਾਵੈ ॥੩॥

ਉਸ ਦੇ ਨਜਦੀਕ ਕੋਈ ਨਹੀਂ ਆ ਸਕਦਾ।

ਤੂ ਜਲਿ ਥਲਿ ਮਹੀਅਲਿ, ਸਭ ਤੈ ਭਰਪੂਰਿ ॥

ਤੂੰ ਹੇ ਸਾਈਂ! ਪਾਣੀ ਸੁੱਕੀ ਧਰਤੀ ਪਾਤਾਲ ਆਕਾਸ਼ ਅਤੇ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ।

ਜਨ ਨਾਨਕ, ਹਰਿ ਜਪਿ ਹਾਜਰਾ ਹਜੂਰਿ ॥੪॥੪॥

ਹੇ ਗੋਲੇ ਨਾਨਕ! ਤੂੰ ਆਪਣੇ ਸਦੀਵੀ ਹਾਜਰ ਨਾਜਰ ਸੁਆਮੀ ਦਾ ਸਿਮਰਨ ਕਰ।


ਭੈਰਉ ਮਹਲਾ ੪ ਘਰੁ ੨

ਭੈਰਉ। ਚੌਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਹਰਿ ਕਾ ਸੰਤੁ ਹਰਿ ਕੀ ਹਰਿ ਮੂਰਤਿ; ਜਿਸੁ ਹਿਰਦੈ ਹਰਿ ਨਾਮੁ ਮੁਰਾਰਿ ॥

ਵਾਹਿਗੁਰੂ ਦਾ ਸਾਧੂ ਸੁਆਮੀ ਵਾਹਿਗੁਰੂ ਦਾ ਹੀ ਸਰੂਪ ਹੈ, ਉਹ ਜਿਸ ਦੇ ਮਨ ਅੰਦਰ ਹੰਕਾਰ ਦੇ ਵੈਰੀ ਵਾਹਿਗੁਰੂ ਦਾ ਨਾਮ ਵੱਸਦਾ ਹੈ।

ਮਸਤਕਿ ਭਾਗੁ ਹੋਵੈ ਜਿਸੁ ਲਿਖਿਆ; ਸੋ ਗੁਰਮਤਿ ਹਿਰਦੈ ਹਰਿ ਨਾਮੁ ਸਮ੍ਹ੍ਹਾਰਿ ॥੧॥

ਜਿਸ ਦੇ ਮੱਥੇ ਉਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ, ਗੁਰਾਂ ਦੇ ਉਪਦੇਸ਼ ਰਾਹੀਂ ਉਹ ਆਪਣੇ ਮਨ ਅੰਦਰ ਵਾਹਿਗੁਰੂ ਦੇ ਨਾਮ ਨੂੰ ਆਰਾਧਦਾ ਹੈ।

ਮਧੁਸੂਦਨੁ ਜਪੀਐ ਉਰ ਧਾਰਿ ॥

ਆਪਣੇ ਦਿਲ ਅੰਦਰ ਟਿਕ ਕੇ, ਹੇ ਜੀਵ! ਤੂੰ ਅੰਮ੍ਰਿਤ ਦੇ ਪਿਆਰੇ ਆਪਣੇ ਵਾਹਿਗੁਰੂ ਦਾ ਸਿਮਰਨ ਕਰ।

ਦੇਹੀ ਨਗਰਿ ਤਸਕਰ ਪੰਚ ਧਾਤੂ; ਗੁਰ ਸਬਦੀ, ਹਰਿ ਕਾਢੇ ਮਾਰਿ ॥੧॥ ਰਹਾਉ ॥

ਸਰੀਰ ਦੇ ਸ਼ਹਿਰ ਅੰਦਰ ਪੰਜ ਭਜ ਜਾਣ ਵਾਲੇ ਚੋਰ ਵੱਸਦੇ ਹਨ। ਗੁਰਾਂ ਦੇ ਈਸ਼ਵਰੀ ਊਪਦੇਸ਼ਾਂ ਦੁਆਰਾ ਮੈਂ ਊਨ੍ਹਾਂ ਨੂੰ ਮਾਰ ਕੱਢ ਦਿੱਤਾ ਹੈ। ਠਹਿਰਾਉ।

ਜਿਨ ਕਾ ਹਰਿ ਸੇਤੀ ਮਨੁ ਮਾਨਿਆ; ਤਿਨ ਕਾਰਜ ਹਰਿ ਆਪਿ ਸਵਾਰਿ ॥

ਜਿਨ੍ਹਾਂ ਦਾ ਚਿੱਤ ਆਪਣੇ ਵਾਹਿਗੁਰੂ ਨਾਲ ਪਤੀਜ ਗਿਆ ਹੈ ਊਨ੍ਹਾਂ ਦੇ ਕੰਮ ਵਾਹਿਗੁਰੂ ਰਾਸ ਕਰਦਾ ਹੈ।

ਤਿਨ ਚੂਕੀ ਮੁਹਤਾਜੀ ਲੋਕਨ ਕੀ; ਹਰਿ ਅੰਗੀਕਾਰੁ ਕੀਆ ਕਰਤਾਰਿ ॥੨॥

ਜਿਨ੍ਹਾਂ ਦਾ ਪੱਖ ਸਿਰਜਣਹਾਰ ਸੁਆਮੀ ਲੈਂਦਾ ਹੈ, ਉਨ੍ਹਾਂ ਦੀ ਲੋਕਾਂ ਦੀ ਮੁਛੰਦਗੀ ਮੁਕ ਜਾਂਦੀ ਹੈ।

ਮਤਾ ਮਸੂਰਤਿ ਤਾਂ ਕਿਛੁ ਕੀਜੈ; ਜੇ ਕਿਛੁ ਹੋਵੈ ਹਰਿ ਬਾਹਰਿ ॥

ਜੇਕਰ ਕੁਝ ਭੀ ਸੁਆਮੀ ਦੇ ਇਖਤਿਆਰ ਤੋਂ ਬਾਹਰ ਹੋਵੇ, ਕੇਵਲ ਤਦ ਹੀ ਸਾਨੂੰ ਕੋਈ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ।

ਜੋ ਕਿਛੁ ਕਰੇ, ਸੋਈ ਭਲ ਹੋਸੀ; ਹਰਿ ਧਿਆਵਹੁ ਅਨਦਿਨੁ ਨਾਮੁ ਮੁਰਾਰਿ ॥੩॥

ਜਿਹੜਾ ਕੁਝ ਸੁਆਮੀ ਕਰਦਾ ਹੈ, ਕੇਵਲ ਉਹ ਹੀ ਚੰਗਾ ਹੈ। ਹੇ ਪ੍ਰਾਣੀ ਰੈਣ ਅਤੇ ਦਿਨ ਤੂੰ ਹੰਕਾਰ ਦੇ ਵੈਰੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।

ਹਰਿ ਜੋ ਕਿਛੁ ਕਰੇ, ਸੁ ਆਪੇ ਆਪੇ; ਓਹੁ ਪੂਛਿ ਨ ਕਿਸੈ ਕਰੇ ਬੀਚਾਰਿ ॥

ਜਿਹੜਾ ਕੁਝ ਸਾਈਂ ਕਰਦਾ ਹੈ ਉਸ ਨੂੰ ਉਹ ਆਪਣੇ ਆਪ ਹੀ ਕਰਦਾ ਹੈ। ਉਹ ਕਿਸੇ ਨੂੰ ਪੁਛਦਾ ਅਤੇ ਕਿਸੇ ਨਾਲ ਸਲਾਹ ਨਹੀਂ ਕਰਦਾ।

ਨਾਨਕ, ਸੋ ਪ੍ਰਭੁ ਸਦਾ ਧਿਆਈਐ; ਜਿਨਿ ਮੇਲਿਆ ਸਤਿਗੁਰੁ ਕਿਰਪਾ ਧਾਰਿ ॥੪॥੧॥੫॥

ਸਦੀਵ ਹੀ ਹੇ ਨਾਨਕ! ਤੂੰ ਉਸ ਸੁਆਮੀ ਦਾ ਸਿਮਰਨ ਕਰ, ਜਿਸ ਨੇ ਆਪਣੀ ਰਹਿਮਤ ਦੁਆਰਾ ਤੈਨੂੰ ਤੋਰ ਸੱਚੇ ਗੁਰਾਂ ਨਾਲ ਮਿਲਾ ਦਿੱਤਾ ਹੈ।


ਭੈਰਉ ਮਹਲਾ ੪ ॥

ਭੈਰਉ ਚੌਥੀ ਪਾਤਿਸ਼ਾਹੀ।

ਤੇ ਸਾਧੂ ਹਰਿ ਮੇਲਹੁ ਸੁਆਮੀ! ਜਿਨ ਜਪਿਆ ਗਤਿ ਹੋਇ ਹਮਾਰੀ ॥

ਮੇਰੇ ਹਰੀ ਸਾਈਂ! ਮੈਨੂੰ ਊਨ੍ਹਾਂ ਸੰਤਾਂ ਨਾਲ ਮਿਲਾ ਦੇ ਜਿਨ੍ਹਾਂ ਨਾਲ ਮਿਲ ਕੇ ਤੇਰਾ ਸਿਮਰਨ ਕਰਨ ਦੁਆਰਾ ਮੇਰੀ ਕਲਿਆਣ ਹੁੰਦੀ ਹੈ।

ਤਿਨ ਕਾ ਦਰਸੁ ਦੇਖਿ ਮਨੁ ਬਿਗਸੈ; ਖਿਨੁ ਖਿਨੁ ਤਿਨ ਕਉ ਹਉ ਬਲਿਹਾਰੀ ॥੧॥

ਉਨ੍ਹਾਂ ਦਾ ਦਰਸ਼ਨ ਵੇਖ ਮੇਰਾ ਚਿੱਤ ਪ੍ਰਫੁਲਤ ਹੋ ਗਿਆ ਹੈ। ਹਰ ਮੁਹਤ ਤੇ ਛਿਨ ਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ।

ਹਰਿ ਹਿਰਦੈ ਜਪਿ ਨਾਮੁ ਮੁਰਾਰੀ ॥

ਆਪਣੇ ਮਨ ਅੰਦਰ ਤੂੰ ਮੁਰ ਰਾਖਸ਼ ਨੂੰ ਮਾਰਨ ਵਾਲੇ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।

ਕ੍ਰਿਪਾ ਕ੍ਰਿਪਾ ਕਰਿ ਜਗਤ ਪਿਤ ਸੁਆਮੀ! ਹਮ ਦਾਸਨਿ ਦਾਸ ਕੀਜੈ ਪਨਿਹਾਰੀ ॥੧॥ ਰਹਾਉ ॥

ਹੇ ਆਲਮ ਦੇ ਸਾਈਂ! ਹੇ ਬਾਬਲ! ਤੂੰ ਮੇਰੇ ਉਤੇ ਮਿਹਰ, ਮਿਹਰ ਧਾਰ ਅਤੇ ਮੈਨੂੰ ਆਪਣੇ ਗੋਲਿਆਂ ਦੇ ਗੋਲਿਆਂ ਦਾ ਪਾਣੀ ਢੋਣ ਵਾਲਾ ਬਣਾ ਦੇ। ਠਹਿਰਾਉ।

ਤਿਨ ਮਤਿ ਊਤਮ, ਤਿਨ ਪਤਿ ਊਤਮ; ਜਿਨ ਹਿਰਦੈ ਵਸਿਆ ਬਨਵਾਰੀ ॥

ਸਰੇਸ਼ਟ ਹੈ ਉਨ੍ਹਾਂ ਦੀ ਅਕਲ ਅਤੇ ਸਰੇਸ਼ਟ ਊਨ੍ਹਾਂ ਦੀ ਇੱਜਤ ਆਬਰੂ, ਜਿਨ੍ਹਾਂ ਦੇ ਮਨ ਅੰਦਰ ਫੁਲਾਂ ਨਾਲ ਗੁੰਦਿਆ ਹੋਇਆ ਸਾਈਂ ਵੱਸਦਾ ਹੈ।

ਤਿਨ ਕੀ ਸੇਵਾ ਲਾਇ ਹਰਿ ਸੁਆਮੀ! ਤਿਨ ਸਿਮਰਤ ਗਤਿ ਹੋਇ ਹਮਾਰੀ ॥੨॥

ਮੇਰੇ ਹਰੀ ਸਾਂਈਂ, ਤੂੰ ਮੈਨੂੰ ਉਹਨਾਂ ਦੀ ਟਹਿਲ ਅੰਦਰ ਜੋੜ ਦੇ ਉਹਨਾਂ ਦੀ ਸੰਗਤ ਅੰਦਰ ਤੇਰਾ ਆਰਾਧਨ ਕਰ ਨ ਦੁਆਰਾ ਮੈਂ ਮੁਕਤ ਹੋ ਜਾਊਗਾਂ।

ਜਿਨ ਐਸਾ ਸਤਿਗੁਰੁ ਸਾਧੁ ਨ ਪਾਇਆ; ਤੇ ਹਰਿ ਦਰਗਹ ਕਾਢੇ ਮਾਰੀ ॥

ਜੋ ਇਹੋ ਜਿਹੇ ਸੰਤ ਸੱਚੇ ਗੁਰਾਂ ਨੂੰ ਪ੍ਰਾਪਤ ਨਹੀਂ ਹੁੰਦੇ ਉਹ ਵਾਹਿਗੁਰੂ ਦੇ ਦਰਬਾਰ ਵਿੱਚੋਂ ਮਾਰ ਕੁਟ ਕੇ ਕੱਢ ਦਿੱਤੇ ਜਾਂਦੇ ਹਨ।

ਤੇ ਨਰ ਨਿੰਦਕ ਸੋਭ ਨ ਪਾਵਹਿ; ਤਿਨ ਨਕ ਕਾਟੇ ਸਿਰਜਨਹਾਰੀ ॥੩॥

ਉਹ ਬਦਖੋਈ ਕਰਨ ਵਾਲੇ ਪੁਰਸ਼ ਪ੍ਰਤਭਾ ਨਹੀਂ ਪਾਉਂਦੇ। ਉਹਨਾਂ ਦੇ ਨੱਕ ਕਰਤਾਰ ਵੱਢ ਸੁਟਦਾ ਹੈ।

ਹਰਿ ਆਪਿ ਬੁਲਾਵੈ, ਆਪੇ ਬੋਲੈ; ਹਰਿ ਆਪਿ ਨਿਰੰਜਨੁ ਨਿਰੰਕਾਰੁ ਨਿਰਾਹਾਰੀ ॥

ਵਾਹਿਗੁਰੂ ਖੁਦ ਬੋਲਦਾ ਅਤੇ ਖੁਦ ਹੀ ਬੰਦਿਆਂ ਨੂੰ ਬੁਲਾਉਂਦਾ ਹੈ ਭੋਜਨ ਨੂੰ ਛਕਣਹਾਰ ਸੁਆਮੀ ਖੁਦ ਪਵਿਛਰ ਅਤੇ ਸਰੂਪ ਰਹਿਤ ਹੈ।

ਹਰਿ! ਜਿਸੁ ਤੂ ਮੇਲਹਿ, ਸੋ ਤੁਧੁ ਮਿਲਸੀ; ਜਨ ਨਾਨਕ, ਕਿਆ ਏਹਿ ਜੰਤ ਵਿਚਾਰੀ? ॥੪॥੨॥੬॥

ਹੇ ਹਰੀ! ਕੇਵਲ ਉਹ ਹੀ ਤੇਰੇ ਨਾਲ ਮਿਲਦਾ ਹੈ, ਜਿਸ ਨੂੰ ਤੂੰ ਮਿਲਾਉਂਦਾ ਹੈ। ਗੋਲਾ ਨਾਨਕ ਆਖਦਾ ਹੈ: ਇਹ ਗਰੀਬੜਾ ਜੀਵ ਤੇਰੇ ਮੂਹਰੇ ਕੀ ਹੈ?


ਭੈਰਉ ਮਹਲਾ ੪ ॥

ਭੈਰਉ ਚੌਥੀ ਪਾਤਿਸ਼ਾਹੀ।

ਸਤਸੰਗਤਿ ਸਾਈ ਹਰਿ ਤੇਰੀ; ਜਿਤੁ ਹਰਿ ਕੀਰਤਿ ਹਰਿ ਸੁਨਣੇ ॥

ਹੇ ਵਾਹਿਗੁਰੂ! ਕੇਵਲ ਓਹੀ ਹੀ ਹੈ ਤੇਰੀ ਸਾਧ ਸੰਗਤ ਜਿਥੇ ਸੁਆਮੀ ਵਾਹਿਗੁਰੂ ਦਾ ਜੱਸ ਸੁਣਿਆਂ ਜਾਂਦਾ ਹੈ।

ਜਿਨ ਹਰਿ ਨਾਮੁ ਸੁਣਿਆ ਮਨੁ ਭੀਨਾ; ਤਿਨ ਹਮ ਸ੍ਰੇਵਹ ਨਿਤ ਚਰਣੇ ॥੧॥

ਜੋ ਰੱਬ ਦਾ ਨਾਮ ਸੁਣਦੇ ਹਨ, ਉਹਨਾਂ ਦਾ ਹਿਰਦਾ ਖੁਸ਼ੀ ਨਾਲ ਗੱਚ ਹੋ ਜਾਂਦਾ ਹੈ। ਉਹਨਾ ਦੇ ਪੈਰ ਮੈਂ ਸਦਾ ਹੀ ਪੂਜਦਾ ਹਾਂ।

ਜਗਜੀਵਨੁ ਹਰਿ, ਧਿਆਇ ਤਰਣੇ ॥

ਜਗਤ ਦੀ ਜਿੰਦ ਜਾਨ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਪਾਰ ਉਤਰ ਜਾਂਦਾ ਹੈ।

ਅਨੇਕ ਅਸੰਖ ਨਾਮ ਹਰਿ ਤੇਰੇ; ਨ ਜਾਹੀ ਜਿਹਵਾ ਇਤੁ ਗਨਣੇ ॥੧॥ ਰਹਾਉ ॥

ਕ੍ਰੋੜਾਂ ਹੀ ਅਤੇ ਅਣਗਿਣਤ ਹਨ ਤੇਰੇ ਨਾਮ ਹੇ ਸੁਆਮੀ! ਮੇਰੀ ਇਹ ਜੀਭ ਉਨ੍ਹਾਂ ਨੂੰ ਗਿਣ ਨਹੀਂ ਸਕਦੀ। ਠਹਿਰਾਉ।

ਗੁਰਸਿਖ! ਹਰਿ ਬੋਲਹੁ, ਹਰਿ ਗਾਵਹੁ; ਲੇ ਗੁਰਮਤਿ ਹਰਿ ਜਪਣੇ ॥

ਹੇ ਗੁਰੂ ਦਿਓ ਸਿਖੋ! ਗੁਰਾਂ ਤੋਂ ਉਪਦੇਸ਼ ਲੈ ਕੇ ਤੁਸੀਂ ਸਾਈਂ ਦੇ ਨਾਮ ਦਾ ਉਚਾਰਨ ਕਰੋ। ਤੁਸੀਂ ਸਾਈਂ ਦੀ ਕੀਰਤੀ ਗਾਓ ਅਤੇ ਤੁਸੀਂ ਸਾਈਂ ਨੂੰ ਹੀ ਆਰਾਧੋ।

ਜੋ ਉਪਦੇਸੁ ਸੁਣੇ ਗੁਰ ਕੇਰਾ; ਸੋ ਜਨੁ ਪਾਵੈ ਹਰਿ ਸੁਖ ਘਣੇ ॥੨॥

ਜੋ ਕੋਈ ਭੀ ਗੁਰਾਂ ਦੀ ਸਿਖ ਮਤ ਸੁਣਦਾ ਹੈ, ਉਸ ਜੀਵ ਨੂੰ ਸਾਈਂ ਪਾਸੋਂ ਬਹੁਤੇ ਆਰਾਮ ਪ੍ਰਾਪਤ ਹੁੰਦੇ ਹਨ।

ਧੰਨੁ ਸੁ ਵੰਸੁ, ਧੰਨੁ ਸੁ ਪਿਤਾ; ਧੰਨੁ ਸੁ ਮਾਤਾ, ਜਿਨਿ ਜਨ ਜਣੇ ॥

ਮੁਬਾਬਿਕ ਹੈ ਉਹ ਕੁਲ, ਮੁਬਾਰਿਕ ਉਹ ਪਿਓ ਤੇ ਮੁਬਾਰਿਕ ਊਹ ਮਾਂ ਜਿਸ ਨੇ ਰੱਬ ਦੇ ਗੋਲੇ ਨੂੰ ਜਨਮ ਦਿੱਤਾ ਹੈ।

ਜਿਨ ਸਾਸਿ ਗਿਰਾਸਿ ਧਿਆਇਆ ਮੇਰਾ ਹਰਿ ਹਰਿ; ਸੇ ਸਾਚੀ ਦਰਗਹ ਹਰਿ ਜਨ ਬਣੇ ॥੩॥

ਜੋ ਹਰ ਸਾਹ ਅਤੇ ਬੁਰਕੀ ਨਾਲ ਮੇਰੇ ਹਰੀ ਸਾਈਂ ਨੂੰ ਸਿਮਰਦੇ ਹਨ ਊਹ ਰੱਬ ਦੇ ਬੰਦੇ ਸੱਚੇ ਦਰਬਾਰ ਅੰਦਰ ਸੁਨੱਖੇ ਲੱਗਦੇ ਹਨ।

ਹਰਿ ਹਰਿ ਅਗਮ ਨਾਮ ਹਰਿ ਤੇਰੇ; ਵਿਚਿ ਭਗਤਾ ਹਰਿ ਧਰਣੇ ॥

ਹੇ ਸੁਆਮੀ ਵਾਹਿਗੁਰੂ! ਹੇ ਮੇਰੇ ਸੁਆਮੀ ਵਾਹਿਗੁਰੂ ਬੇਅੰਤ ਹਨ ਤੇਰੇ ਨਾਮ। ਤੇਰਿਆਂ ਸੰਤਾਂ ਨੇ ਉਹਨਾਂ ਨੂੰ ਆਪਣੇ ਅੰਤਰ ਆਤਮੇ ਟਿਕਾਇਆ ਹੋਇਆ ਹੈ।

ਨਾਨਕ ਜਨਿ ਪਾਇਆ ਮਤਿ ਗੁਰਮਤਿ; ਜਪਿ ਹਰਿ ਹਰਿ ਪਾਰਿ ਪਵਣੇ ॥੪॥੩॥੭॥

ਊਪਦੇਸ਼ ਗੁਰਾਂ ਦੇ ਉਪਦੇਸ਼ ਰਾਹੀਂ ਨਫਰ ਨਾਨਕ ਨੇ ਨਾਮ ਨੂੰ ਪਾ ਲਿਆ ਹੈ ਅਤੇ ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਉਹ ਪਾਰ ਉਤਰ ਗਿਆਹੈ।


ਭੈਰਉ ਮਹਲਾ ੫ ਘਰੁ ੧

ਭੈਰਉ। ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਗਲੀ ਥੀਤਿ, ਪਾਸਿ ਡਾਰਿ ਰਾਖੀ ॥

ਸਾਰਿਆਂ ਤੱਥਾਂ ਨੂੰ ਪਰੇ ਸੁੱਟ ਕੇ ਤੂੰ ਆਖਦਾ ਹੈ,

ਅਸਟਮ ਥੀਤਿ, ਗੋਵਿੰਦ ਜਨਮਾ ਸੀ ॥੧॥

ਕਿ ਪ੍ਰਭੂ ਚੰਦੋ ਅਠਵੇ ਦਿਨ ਪੈਦਾ ਹੋਇਆ ਸੀ।

ਭਰਮਿ ਭੂਲੇ, ਨਰ ਕਰਤ ਕਚਰਾਇਣ ॥

ਸੰਦੇਹ ਅੰਦਰ ਭੁਲਿਆ ਹੋਇਆ ਬੰਦਾ ਕੂੜੀਆਂ ਗੱਲਾਂ ਕਰਦਾ ਹੈ।

ਜਨਮ ਮਰਣ ਤੇ, ਰਹਤ ਨਾਰਾਇਣ ॥੧॥ ਰਹਾਉ ॥

ਜੰਮਣ ਅਤੇ ਮਰਨ ਦੇ ਬਗੈਰ ਹੈ ਉਹ ਸਰਬ ਵਿਆਪਕ ਸੁਆਮੀ! ਠਹਿਰਾਉ।

ਕਰਿ ਪੰਜੀਰੁ, ਖਵਾਇਓ ਚੋਰ ॥

ਪੰਜੀਰੀ ਬਣਾ ਕੇ ਤੂੰ ਇਸ ਆਪਣੈ ਪੱਥਰ ਦੇ ਦੇਵਤੇ ਨੂੰ ਚੋਰੀਓ ਖਾਣ ਨੂੰ ਦਿੰਦਾ ਹੈ।

ਓਹੁ ਜਨਮਿ ਨ ਮਰੈ, ਰੇ ਸਾਕਤ ਢੋਰ! ॥੨॥

ਹੇ ਮੂਰਖ! ਮਾਇਆ ਦੇ ਪੁਜਾਰੀ! ਉਹ ਸੁਆਮੀ ਨਾਂ ਜਨਮ ਧਾਰਦਾ ਹੈ, ਨਾਂ ਹੀ ਮਰਦਾ ਹੈ।

ਸਗਲ ਪਰਾਧ, ਦੇਹਿ ਲੋਰੋਨੀ ॥

ਤੇਰੇ ਆਪਣੇ ਪੱਥਰ ਦੇ ਦੇਵਤੇ ਨੂੰ ਲੋਰੀ ਦੇਣ ਤੋਂ ਸਾਰੇ ਪਾਪ ਪੈਦਾ ਹੁੰਦੇ ਹਨ।

ਸੋ ਮੁਖੁ ਜਲਉ; ਜਿਤੁ ਕਹਹਿ ਠਾਕੁਰ ਜੋਨੀ ॥੩॥

ਹੇ ਸੜ ਜਾਵੇ ਉਹ ਮੂੰਹ ਜੋ ਆਖਦਾ ਹੈ ਕਿ ਪ੍ਰਭੂ ਜੂਨੀਆਂ ਅੰਦਰ ਪੈਦਾ ਹੈ।

ਜਨਮਿ ਨ ਮਰੈ; ਨ ਆਵੈ, ਨ ਜਾਇ ॥

ਉਹ ਜੰਮਦਾ ਨਹੀਂ, ਨਾਂ ਹੀ ਉਹ ਮਰਦਾ ਹੈ। ਉਹ ਆਉਂਦਾ ਤੇ ਜਾਂਦਾ ਨਹੀਂ।


ਨਾਨਕ ਕਾ ਪ੍ਰਭੁ, ਰਹਿਓ ਸਮਾਇ ॥੪॥੧॥

ਨਾਨਕ ਦਾ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ।

ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਊਠਤ ਸੁਖੀਆ, ਬੈਠਤ ਸੁਖੀਆ ॥

ਉਠਦਾ ਹੋਇਆ ਮੈਂ ਸੁਖੀ ਹਾਂ, ਸੁਖੀ ਹਾਂ ਮੈਂ ਬਹਿੰਦਾ ਹੋਇਆ,

ਭਉ ਨਹੀ ਲਾਗੈ, ਜਾਂ ਐਸੇ ਬੁਝੀਆ ॥੧॥

ਅਤੇ ਮੈਨੂੰ ਕੋਈ ਡਰ ਨਹੀਂ ਲੱਗਦਾ ਜਦ ਮੈਂ ਇਸ ਤਰ੍ਹਾਂ ਜਾਣ ਲੈਂਦਾ ਹਾਂ ਕਿ-

ਰਾਖਾ ਏਕੁ ਹਮਾਰਾ ਸੁਆਮੀ ॥

ਇਕ ਪ੍ਰਭੂ ਮੇਰਾ ਰਖਵਾਲਾ ਹੈ,

ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥

ਜੋ ਸਾਰਿਆਂ ਦਿਲਾਂ ਦੀਆਂ ਜਾਣਨਹਾਰ ਹੈ। ਠਹਿਰਾਉ।

ਸੋਇ ਅਚਿੰਤਾ, ਜਾਗਿ ਅਚਿੰਤਾ ॥

ਬੇਫਿਕਰ ਹੋ ਸੌਦਾ ਹਾਂ ਅਤੇ ਬੇਫਿਕਰ ਹੋ ਹੀ ਮੈਂ ਜਾਗਦਾ ਹਾਂ।

ਜਹ ਕਹਾਂ ਪ੍ਰਭੁ! ਤੂੰ ਵਰਤੰਤਾ ॥੨॥

ਤੂੰ ਹੇ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ।

ਘਰਿ ਸੁਖਿ ਵਸਿਆ, ਬਾਹਰਿ ਸੁਖੁ ਪਾਇਆ ॥

ਮੈਂ ਆਪਣੇ ਧਾਮ ਵਿੱਚ ਆਰਾਮ ਅੰਦਰ ਵੱਸਦਾ ਹਾਂ ਅਤੇ ਬਾਹਰ ਭੀ ਆਰਾਮ ਪਾਉਂਦਾ ਹਾਂ,

ਕਹੁ ਨਾਨਕ, ਗੁਰਿ ਮੰਤ੍ਰੁ ਦ੍ਰਿੜਾਇਆ ॥੩॥੨॥

ਜਦ ਦੀ ਗੁਰਾਂ ਨੇ ਮੇਰੇ ਮਨ ਅੰਦਰ ਗੁਰਬਾਣੀ ਪੱਕੀ ਤਰ੍ਹਾ ਟਿਕਾਈ ਹੈ, ਹੇ ਨਾਨਾਕ!


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਵਰਤ ਨ ਰਹਉ, ਨ ਮਹ ਰਮਦਾਨਾ ॥

ਮੈਂ ਵਰਤ ਰੱਖਦਾ ਹਾਂ, ਨਾਂ ਹੀ ਮੈਂ ਰਮਜਾਨ ਦੇ ਮਹੀਨੇ ਵੱਲ ਧਿਆਨ ਦਿੰਦਾ ਹਾਂ।

ਤਿਸੁ ਸੇਵੀ, ਜੋ ਰਖੈ ਨਿਦਾਨਾ ॥੧॥

ਮੈਂ ਕੇਵਲ ਉਸ ਦੀ ਟਹਿਲ ਕਰਦਾ ਹਾਂ, ਜੋ ਅਖੀਰ ਨੂੰ ਮੇਰੀ ਰੱਖਿਆ ਕਰੇਗਾ।

ਏਕੁ ਗੁਸਾਈ, ਅਲਹੁ ਮੇਰਾ ॥

ਸੰਸਾਰ ਦਾ ਇੱਕ ਸੁਆਮੀ ਹੀ ਮੇਰਾ ਵਾਹਿਗੁਰੂ ਹੈ।

ਹਿੰਦੂ ਤੁਰਕ, ਦੁਹਾਂ ਨੇਬੇਰਾ ॥੧॥ ਰਹਾਉ ॥

ਉਹ ਹਿੰਦੂਆਂ ਅਤੇ ਮੁਸਲਮਾਨਾ ਦੋਹਾਂ ਦਾ ਨਿਆਂ ਕਰਦਾ ਹੈ। ਠਹਿਰਾਉ।

ਹਜ ਕਾਬੈ ਜਾਉ ਨ, ਤੀਰਥ ਪੂਜਾ ॥

ਮੈਂ ਮੱਕੇ ਦੀ ਯਾਤਰਾ ਤੇ ਨਹੀਂ ਜਾਂਦਾ, ਨਾਂ ਹੀ ਮੈਂ ਧਰਮ ਅਸਥਾਨਾਂ ਤੇ ਉਪਾਸ਼ਨਾ ਕਰਦਹਾ ਹਾਂ।

ਏਕੋ ਸੇਵੀ, ਅਵਰੁ ਨ ਦੂਜਾ ॥੨॥

ਮੈਂ ਕੇਵਲ ਇੱਕ ਸੁਆਮੀ ਦੀ ਘਾਲ ਕਮਾਉਂਦਾ ਹਾਂ ਅਤੇ ਕਿਸੇ ਹੋਰਸ ਦੀ ਨਹੀਂ।

ਪੂਜਾ ਕਰਉ ਨ ਨਿਵਾਜ ਗੁਜਾਰਉ ॥

ਮੈਂ ਹਿੰਦੂ ਢੰਗ ਦੀ ਉਪਾਸ਼ਨਾ ਨਹੀਂ ਕਰਦਾ, ਨਾਂ ਹੀ ਮੈਂ ਮੁਸਲਮਾਨੀ ਨਮਾਜ ਪੜ੍ਹਦਾ ਹਾਂ।

ਏਕ ਨਿਰੰਕਾਰ, ਲੇ ਰਿਦੈ ਨਮਸਕਾਰਉ ॥੩॥

ਇੱਕ ਸਰੂ ਰਹਿਤ ਸਾਈਂ ਨੂੰ ਆਪਣੇ ਮਨ ਅੰਦਰ ਟਿਕਾ ਕੇ ਮੈਂ ਉਸ ਨੂੰ ਓਥੇ ਹੀ ਬੰਦਨਾ ਕਰਦਾ ਹਾਂ।

ਨਾ ਹਮ ਹਿੰਦੂ, ਨ ਮੁਸਲਮਾਨ ॥

ਨਾਂ ਮੈਂ ਹਿੰਦੂ ਹਾਂ, ਨਾਂ ਹੀ ਮੁਸਲਮਾਨ।

ਅਲਹ ਰਾਮ ਕੇ, ਪਿੰਡੁ ਪਰਾਨ ॥੪॥

ਮੇਰੀ ਦੇਹ ਅਤੇ ਜਿੰਦੜੀ ਉਸ ਦੀ ਮਲਕੀਅਤ ਹਨ ਜੋ ਮੁਸਲਮਾਨਾਂ ਦਾ ਖੁਦਾ ਅਤੇ ਹਿੰਦੂਆਂ ਦਾ ਪ੍ਰਭੂ ਆਖਿਆ ਜਾਂਦਾ ਹੈ।

ਕਹੁ ਕਬੀਰ, ਇਹੁ ਕੀਆ ਵਖਾਨਾ ॥

ਕਬੀਰ ਜੀ ਆਖਦੇ ਹਨ ਇਸ ਤਰ੍ਹਾਂ ਮੈਂ ਸੱਚ ਉਚਾਰਨ ਕਰਦਾ ਹਾਂ,

ਗੁਰ ਪੀਰ ਮਿਲਿ, ਖੁਦਿ ਖਸਮੁ ਪਛਾਨਾ ॥੫॥੩॥

ਕਿ ਗੁਰਦੇਵ ਜੀ ਪੈਗੰਬਰ ਨਾਲ ਮਿਲ ਕੇ ਮੈਂ ਆਪਣੇ ਸਾਈਂ ਨੂੰ ਅਨੁਭਵ ਕਰ ਲਿਆ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਦਸ ਮਿਰਗੀ, ਸਹਜੇ ਬੰਧਿ ਆਨੀ ॥

ਦਸ (ਕਰਮ ਅਤੇ ਗਿਆਨ ਇੰਦ੍ਰੀਆਂ) ਜਾਂ (ਹਰਨੀਆਂ) ਨੂੰ ਮੈਂ ਸੌਖੇ ਹੀ ਬੰਨ੍ਹ ਲਿਆ ਹੈ।

ਪਾਂਚ ਮਿਰਗ ਬੇਧੇ, ਸਿਵ ਕੀ ਬਾਨੀ ॥੧॥

ਪੰਜ (ਭੂਤਨਿਆਂ) ਜਾਂ (ਹਰਨਾਂ) ਨੂੰ ਮੈਂ ਰੱਬੀ ਬਾਣੀ ਨਾਲ ਵਿੰਨ੍ਹ ਸੁਟਿਆ ਹੈ।

ਸੰਤਸੰਗਿ, ਲੇ ਚੜਿਓ ਸਿਕਾਰ ॥

ਸਾਧੂਆਂ ਨੂੰ ਨਾਲ ਲੈ ਕੇ ਮੈਂ ਸ਼ਿਕਾਰ ਕਰਨ ਜਾਂਦਾ ਹਾਂ,

ਮ੍ਰਿਗ ਪਕਰੇ, ਬਿਨੁ ਘੋਰ ਹਥੀਆਰ ॥੧॥ ਰਹਾਉ ॥

ਅਤੇ ਘੋੜਿਆਂ ਤੇ ਸ਼ਸ਼ਤਰਾਂ ਦੇ ਬਗੈਰ ਹੀ ਹਰਨ ਫੜ ਲਏ ਜਾਂਦੇ ਹਨ। ਠਹਿਰਾਉ।

ਆਖੇਰ ਬਿਰਤਿ, ਬਾਹਰਿ ਆਇਓ ਧਾਇ ॥

ਮੇਰਾ ਸ਼ਿਕਾਰੀ ਮਨੂਆ ਪਹਿਲੇ ਬਾਹਰ ਭੱਜਿਆ ਫਿਰਦਾ ਸੀ।

ਅਹੇਰਾ ਪਾਇਓ, ਘਰ ਕੈ ਗਾਂਇ ॥੨॥

ਪਰ ਹੁਣ ਮੈਂ ਸ਼ਿਕਾਰ ਆਪਣੀ ਦੇਹ ਦੇ ਪਿੰਡ ਦੇ ਗ੍ਰਹਿ ਵਿੱਚ ਹੀ ਲੱਭ ਲਿਆ ਹੈ।

ਮ੍ਰਿਗ ਪਕਰੇ, ਘਰਿ ਆਣੇ ਹਾਟਿ ॥

ਸੰਸਾਰ ਵੱਲੋ ਹਟ ਕੇ ਮੈਂ ਹਰਨ ਪਕੜ ਕੇ ਆਪਣੇ ਗ੍ਰਹਿ ਵਿੱਚ ਲੈ ਆਂਦੇ ਹਨ।

ਚੁਖ ਚੁਖ ਲੇ ਗਏ, ਬਾਂਢੇ ਬਾਟਿ ॥੩॥

ਆਪਣਿਆਂ ਹਿੱਸਿਆਂ ਵਿੱਚ ਵੰਡ ਕੇ ਇਹ ਹਰਨ ਮੇਰੀਆਂ ਨੇਕੀਆਂ ਨੂੰ ਰਤਾ ਰਤਾ ਕਰ ਕੇ ਲੈ ਗਏ ਸਨ।

ਏਹੁ ਅਹੇਰਾ, ਕੀਨੋ ਦਾਨੁ ॥

ਸਾਈਂ ਨੇ ਇਸ ਸ਼ਿਕਾਰ ਦੀ ਦਾਤ ਬਖਸ਼ੀ ਹੈ,

ਨਾਨਕ ਕੈ ਘਰਿ, ਕੇਵਲ ਨਾਮੁ ॥੪॥੪॥

ਕਿ ਨਾਨਕ ਦੇ ਘਰ ਵਿੱਚ ਸਿਰਫ ਨਾਮ ਹੀ ਗੂੰਜਦਾ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਜੇ ਸਉ ਲੋਚਿ ਲੋਚਿ, ਖਾਵਾਇਆ ॥

ਭਾਵੇਂ ਮਾਇਆ ਦੇ ਪੁਜਾਰੀ ਨੂੰ ਸੈਂਕੜੇ ਚਾਹਨਾਂ ਤੇ ਸੱਧਰਾਂ ਨਾਲ ਖੁਲਾਇਆ ਜਾਵੇ,

ਸਾਕਤ, ਹਰਿ ਹਰਿ ਚੀਤਿ ਨ ਆਇਆ ॥੧॥

ਤਾਂ ਭੀ ਉਹ ਸੁਆਮੀ ਮਾਲਕ ਦਾ ਸਿਮਰਨ ਨਹੀਂ ਕਰਦਾ।

ਸੰਤ ਜਨਾ ਕੀ, ਲੇਹੁ ਮਤੇ ॥

ਹੇ ਬੰਦੇ! ਤੂੰ ਪੁਰਸ਼ਾਂ ਦੀ ਸਿੱਖ-ਮਤ ਧਾਰਨ ਕਰ।

ਸਾਧਸੰਗਿ, ਪਾਵਹੁ ਪਰਮ ਗਤੇ ॥੧॥ ਰਹਾਉ ॥

ਸਤਿਸੰਗਤ ਅੰਦਰ ਤੂੰ ਮਹਾਨ ਅਵਸਥਾ ਨੂੰ ਪ੍ਰਾਪਤ ਹੋ ਜਾਵੇਗਾ। ਠਹਿਰਾਉ।

ਪਾਥਰ ਕਉ, ਬਹੁ ਨੀਰੁ ਪਵਾਇਆ ॥

ਭਾਵੇਂ ਪੱਥਰ ਨੂੰ ਘਣੇਰਾ ਚਿਰ ਪਾਣੀ ਵਿੱਚ ਰੱਖਿਆ ਜਾਵੇ,

ਨਹ ਭੀਗੈ, ਅਧਿਕ ਸੂਕਾਇਆ ॥੨॥

ਤਾਂ ਭੀ ਇਹ ਗਿੱਲਾ ਨਹੀਂ ਹੁੰਦਾ ਅਤੇ ਨਿਹਾਇਤ ਸੁੱਕਾ ਰਹਿੰਦਾ ਹੈ।

ਖਟੁ ਸਾਸਤ੍ਰ, ਮੂਰਖੈ ਸੁਨਾਇਆ ॥

ਬੇਵਕੂਫ ਨੂੰ ਛੇ ਸ਼ਸਾਤਰਾਂ ਦਾ ਸੁਣਾਉਣਾ,

ਜੈਸੇ, ਦਹ ਦਿਸ ਪਵਨੁ ਝੁਲਾਇਆ ॥੩॥

ਹਵਾ ਦੇ ਦਸੀਂ ਪਾਸੀਂ ਚੱਲਣ ਦੀ ਨਿਆਈ ਹੈ।

ਬਿਨੁ ਕਣ, ਖਲਹਾਨੁ; ਜੈਸੇ ਗਾਹਨ ਪਾਇਆ ॥

ਜਿਸ ਤਰਾਂ ਦਾਣਿਆਂ ਤੋਂ ਸੱਖਣੀ ਫਸਲ ਨੂੰ ਗਾਹੁਣ ਦੁਆਰਾ ਕਿਸੇ ਨੂੰ ਕੁਛ ਨਹੀਂ ਮਿਲਦਾ,

ਤਿਉ ਸਾਕਤ ਤੇ, ਕੋ ਨ ਬਰਾਸਾਇਆ ॥੪॥

ਇਸੇ ਤਰ੍ਹਾਂ ਮਾਇਆ ਦੇ ਪੁਜਾਰੀ ਤੋਂ ਕਿਸੇ ਨੂੰ ਭੀ ਲਾਭ ਨਹੀਂ ਪਹੁੰਚਦਾ।

ਤਿਤ ਹੀ ਲਾਗਾ, ਜਿਤੁ ਕੋ ਲਾਇਆ ॥

ਹਰ ਕੋਈ ਉਸ ਨਾਲ ਜੁੜਦਾ ਹੈ, ਜਿਸ ਨਾਲ ਪ੍ਰਭੂ ਉਸ ਨੂੰ ਜੋੜਦਾ ਹੈ।

ਕਹੁ ਨਾਨਕ, ਪ੍ਰਭਿ ਬਣਤ ਬਣਾਇਆ ॥੫॥੫॥

ਗੁਰੂ ਜੀ ਫਰਮਾਉਂਦੇ ਹਨ, ਸੁਆਮੀ ਨੇ ਇਹੋ ਜਿਹੀ ਬਣਤਰ ਬਣਾਈ ਹੋਈ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਜੀਉ ਪ੍ਰਾਣ, ਜਿਨਿ ਰਚਿਓ ਸਰੀਰ ॥

ਜਿਸ ਨੇ ਇਨਸਾਨ ਦੀ ਜਿੰਦ ਜਾਨ ਅਤੇ ਦੇਹ ਸਾਜੇ ਹਨ ਅਤੇ ਜਿਸ ਨੇ ਉਸ ਨੂੰ ਪੈਦਾ ਕੀਤਾ ਹੈ,

ਜਿਨਹਿ ਉਪਾਏ, ਤਿਸ ਕਉ ਪੀਰ ॥੧॥

ਕੇਵਲ ਉਹ ਹੀ ਸੁੱਖ ਤੇ ਦੁਖ ਵਿੱਚ ਉਸ ਦੀ ਰੱਖਿਆ ਕਰਦਾ ਹੈ।

ਗੁਰੁ ਗੋਬਿੰਦੁ, ਜੀਅ ਕੈ ਕਾਮ ॥

ਗੁਰੂ ਪ੍ਰਮੇਸ਼ਵਰ ਸਦੀਵ ਹੀ ਜਿੰਦੜੀ ਦੇ ਕੰਮ ਆਉਂਦੇ ਹਨ।

ਹਲਤਿ ਪਲਤਿ, ਜਾ ਕੀ ਸਦ ਛਾਮ ॥੧॥ ਰਹਾਉ ॥

ਜਿੰਨਾਂ ਦੀ ਛਤਰ ਛਾਇਆ ਦੀ ਪ੍ਰਾਨੀ ਨੂੰ ਇਸ ਲੋਕ ਅਤੇ ਪ੍ਰਲੋਕ ਵਿੱਚ ਹਮੇਸ਼ਾਂ ਹੀ ਲੋੜ ਹੈ। ਠਹਿਰਾਉ।

ਪ੍ਰਭੁ ਆਰਾਧਨ, ਨਿਰਮਲ ਰੀਤਿ ॥

ਸੁਆਮੀ ਦਾ ਸਿਮਰਨ ਪਵਿੱਤਰ ਜੀਵਨ ਰਹੁਰੀਤੀ ਹੈ।

ਸਾਧਸੰਗਿ, ਬਿਨਸੀ ਬਿਪਰੀਤਿ ॥੨॥

ਸਤਿਸੰਗਤ ਅੰਦਰ ਇਨਸਾਨ ਹੋਰਸ ਦੇ ਪਿਆਰ ਤੋਂ ਖਲਾਸੀ ਪਾ ਜਾਂਦਾ ਹੈ।

ਮੀਤ ਹੀਤ ਧਨੁ, ਨਹ ਪਾਰਣਾ ॥

ਮਿੱਤਰ ਸ਼ੁੱਭ ਚਿੰਤਕ ਅਤੇ ਧਨ ਦੌਲਤ ਇਨਸਾਨ ਦਾ ਆਸਰਾ ਨਹੀਂ ਹਨ।

ਧੰਨਿ ਧੰਨਿ, ਮੇਰੇ ਨਾਰਾਇਣਾ ॥੩॥

ਸੁਬਹਾਨ ਸੁਬਹਾਨ ਹੈ ਮੇਰਾ ਸਰਬ ਵਿਆਪਕ ਸੁਆਮੀ।

ਨਾਨਕੁ ਬੋਲੈ, ਅੰਮ੍ਰਿਤ ਬਾਣੀ ॥

ਨਾਨਕ ਅੰਮ੍ਰਿਤਮਈ ਬਾਣੀ ਉਚਾਰਨ ਕਰਦਾ ਹੈ।

ਏਕ ਬਿਨਾ, ਦੂਜਾ ਨਹੀ ਜਾਣੀ ॥੪॥੬॥

ਇਕ ਹਰੀ ਦੇ ਬਗੈਰ ਉਹ ਹੋਰਸ ਨੂੰ ਨਹੀਂ ਜਾਣਦਾ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਆਗੈ ਦਯੁ, ਪਾਛੈ ਨਾਰਾਇਣ ॥

ਮੇਰੇ ਅੱਗੇ ਹਰੀ ਹੈ, ਮੇਰੇ ਪਿੱਛੇ ਹਰੀ ਹੈ,

ਮਧਿ ਭਾਗਿ, ਹਰਿ ਪ੍ਰੇਮ ਰਸਾਇਣ ॥੧॥

ਅਤੇ ਵਿਚਕਾਰਲੇ ਹਿੱਸੇ ਵਿੱਚ ਭੀ ਅੰਮ੍ਰਿਤ ਦਾ ਘਰ ਪਿਆਰਾ ਪ੍ਰਭੂ ਹੀ ਹੈ।

ਪ੍ਰਭੂ ਹਮਾਰੈ, ਸਾਸਤ੍ਰ ਸਉਣ ॥

ਸੁਆਮੀ ਮੇਰਾ ਸ਼ਾਸਤਰ ਅਤੇ ਸੁਲੱਖਣਾ ਸ਼ਗਨ ਹੈ।

ਸੂਖ ਸਹਜ ਆਨੰਦ, ਗ੍ਰਿਹ ਭਉਣ ॥੧॥ ਰਹਾਉ ॥

ਸੁਆਮੀ ਤੇ ਧਾਮ ਅਤੇ ਮੰਦਰ ਅੰਦਰ ਵੱਸਣ ਦੁਆਰਾ ਪ੍ਰਾਨੀ ਨੂੰ ਆਰਾਮ ਅਡੋਲਤਾ ਤੇ ਖੁਸ਼ੀ ਪ੍ਰਾਪਤ ਹੋ ਜਾਂਦੇ ਹਨ। ਠਹਿਰਾਉ।

ਰਸਨਾ ਨਾਮੁ, ਕਰਨ ਸੁਣਿ ਜੀਵੇ ॥

ਆਪਣੀ ਜੀਭਾ ਨਾਲ ਨਾਮ ਨੂੰ ਉਚਾਰ ਅਤੇ ਕੰਨਾਂ ਨਾਲ ਸੁਣ ਕੇ ਮੈਂ ਜਿਉਂਦਾ ਹਾਂ।

ਪ੍ਰਭੁ ਸਿਮਰਿ ਸਿਮਰਿ, ਅਮਰ ਥਿਰੁ ਥੀਵੇ ॥੨॥

ਸਾਈਂ ਦਾ ਚਿੰਤਨ ਅਤੇ ਆਰਾਧਨ ਕਰਨ ਦੁਆਰਾ ਮੈਂ ਅਬਿਨਾਸ਼ੀ ਤੇ ਸਦੀਵੀ ਸਥਿਰ ਹੋ ਗਿਆ ਹਾਂ।

ਜਨਮ ਜਨਮ ਕੇ, ਦੂਖ ਨਿਵਾਰੇ ॥

ਕ੍ਰੋੜਾਂ ਜਨਕਾਂ ਦਿਆਂ ਦੁਖੜਿਆਂ ਤੋਂ ਮੇਰਾ ਛੁਟਕਾਰਾ ਹੋ ਗਿਆ ਹੈ।

ਅਨਹਦ ਸਬਦ ਵਜੇ, ਦਰਬਾਰੇ ॥੩॥

ਸੁਆਮੀ ਦੀ ਦਰਗਾਹ ਦਾ ਬੈਕੁੰਠੀ ਕੀਰਤਨ ਹੁਣ ਮੇਰੇ ਨਹੀਂ ਹੁੰਦਾ ਹੈ।

ਕਰਿ ਕਿਰਪਾ, ਪ੍ਰਭਿ ਲੀਏ ਮਿਲਾਏ ॥

ਆਪਣੀ ਮਿਹਰ ਧਾਰ ਕੇ ਸਾਈਂ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।

ਨਾਨਕ, ਪ੍ਰਭ ਸਰਣਾਗਤਿ ਆਏ ॥੪॥੭॥
ਨਾਨਕ ਨੇ ਸੁਆਮੀ ਦੀ ਸ਼ਰਣ ਨਹੀਂ ਹੈ।

1
2
3
4