ਰਾਗ ਭੈਰਉ – ਬਾਣੀ ਸ਼ਬਦ-Part 4 – Raag Bhairo – Bani

ਰਾਗ ਭੈਰਉ – ਬਾਣੀ ਸ਼ਬਦ-Part 4 – Raag Bhairo – Bani

ਗੰਗ ਗੁਸਾਇਨਿ, ਗਹਿਰ ਗੰਭੀਰ ॥

ਗੰਗਾ ਮਾਈ ਡੂੰਘੀ ਅਤੇ ਅਗਾਧ ਹੈ।

ਜੰਜੀਰ ਬਾਂਧਿ ਕਰਿ, ਖਰੇ ਕਬੀਰ ॥੧॥

ਸੰਗਲਾਂ ਨਾਲ ਨਰੜ ਕੇ ਉਹ ਕਬੀਰ ਨੂੰ ਓਥੇ ਲੈ ਗਏ।

ਮਨੁ ਨ ਡਿਗੈ, ਤਨੁ ਕਾਹੇ ਕਉ ਡਰਾਇ ॥

ਮੇਰਾ ਦਿਲ ਡਿਗਿਆ ਹੋਇਆ ਨਹੀਂ, ਮੇਰੀ ਦੇਹਿ ਕਿਉਂ ਪੈ ਕਰੇ?

ਚਰਨ ਕਮਲ, ਚਿਤੁ ਰਹਿਓ ਸਮਾਇ ॥ ਰਹਾਉ ॥

ਮੇਰਾ ਮਨ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਅੰਦਰ ਲੀਨ ਹੋਇਆ ਹੋਇਆ ਹੈ। ਠਹਿਰਾਉ।

ਗੰਗਾ ਕੀ ਲਹਰਿ, ਮੇਰੀ ਟੁਟੀ ਜੰਜੀਰ ॥

ਗੰਗਾਂ ਦੇ ਤਰੰਗਾਂ ਨਾਲ ਮੇਰੇ ਸੰਗਲ ਟੁਟ ਭੱਜ ਗਏ,

ਮ੍ਰਿਗਛਾਲਾ ਪਰ, ਬੈਠੇ ਕਬੀਰ ॥੨॥

ਅਤੇ ਮੈਂ ਆਪਣੇ ਆਪ ਨੂੰ ਹਰਨ ਦੀ ਖੱਲ ਉਤੇ ਬੈਠਾ ਦੇਖਿਆ।

ਕਹਿ ਕੰਬੀਰ, ਕੋਊ ਸੰਗ ਨ ਸਾਥ ॥

ਕਬੀਰ ਜੀ ਆਖਦੇ ਹਨ, ਮੇਰਾ ਕੋਈ ਮਿੱਤਰ ਅਤੇ ਸਾਥੀ ਨਹੀਂ।

ਜਲ ਥਲ ਰਾਖਨ ਹੈ ਰਘੁਨਾਥ ॥੩॥੧੦॥੧੮॥

ਰਾਘਵਾਂ ਦਾ ਸੁਆਮੀ, ਵਾਹਿਗੁਰੂ ਪਾਣੀ ਅਤੇ ਧਰਤੀ ਉਤੇ ਮੇਰਾ ਰਖਵਾਲਾ ਹੈ।


ਭੈਰਉ ਕਬੀਰ ਜੀਉ ਅਸਟਪਦੀ ਘਰੁ ੨

ਭੈਰਉ ਕਬੀਰ ਜੀ ਅਸਟਪਦੀਆਂ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਅਗਮ ਦ੍ਰੁਗਮ ਗੜਿ, ਰਚਿਓ ਬਾਸ ॥

ਪ੍ਰਭੂ ਨੇ ਆਪਣੀ ਰਿਹਾਇਸ ਲਈ ਇਕ ਬੇ-ਮਿਸਾਲ ਅਤੇ ਅਪੁੱਜ ਕਿਲ੍ਹਾ ਬਣਾਇਆ,

ਜਾ ਮਹਿ, ਜੋਤਿ ਕਰੇ ਪਰਗਾਸ ॥

ਜਿਸ ਵਿੱਚ ਉਸ ਦਾ ਨੂਰ ਚਾਨਣ ਕਰਦਾ ਹੈ।

ਬਿਜੁਲੀ ਚਮਕੈ, ਹੋਇ ਅਨੰਦੁ ॥

ਉਸ ਥਾਂ ਤੇ ਦਾਮਨੀ ਲਿਸ਼ਕਦੀ ਹੈ ਅਤੇ ਖੁਸ਼ੀ ਹੁੰਦੀ ਹੈ,

ਜਿਹ ਪਉੜ੍ਹ੍ਹੇ, ਪ੍ਰਭ ਬਾਲ ਗੋਬਿੰਦ ॥੧॥

ਜਿਥੇ ਮੇਰਾ ਨੌਜਵਾਨ ਸੁਆਮੀ ਮਾਲਕ ਵਸਦਾ ਹੈ।

ਇਹੁ ਜੀਉ, ਰਾਮ ਨਾਮ ਲਿਵ ਲਾਗੈ ॥

ਜੇਕਰ ਇਹ ਆਤਮਾ ਪ੍ਰਭੂ ਦੇ ਨਾਮ ਨੂੰ ਪਿਆਰ ਕਰਨ ਲਗ ਜਾਵੇ,

ਜਰਾ ਮਰਨੁ ਛੂਟੈ, ਭ੍ਰਮੁ ਭਾਗੈ ॥੧॥ ਰਹਾਉ ॥

ਤਾਂ ਬੰਦਾ ਬੁਢੇਪੇ ਅਤੇ ਮੌਤ ਤੋਂ ਖਲਾਸੀ ਪਾ ਜਾਂਦਾ ਹੈ ਅਤੇ ਉਸ ਦਾ ਸੰਦੇਹ ਦੋੜ ਜਾਂਦਾ ਹੈ। ਠਹਿਰਾਉ।

ਅਬਰਨ ਬਰਨ ਸਿਉ, ਮਨ ਹੀ ਪ੍ਰੀਤਿ ॥

ਜਿਸ ਦਾ ਚਿੱਤ ਨੀਵੀ ਜਾਤੀ ਅਤੇ ਉਚੀ ਜਾਤੀ ਜਾਨਣ ਨੂੰ ਪਿਆਰ ਕਰਦਾ ਹੈ,

ਹਉਮੈ ਗਾਵਨਿ, ਗਾਵਹਿ ਗੀਤ ॥

ਉਹ ਹੰਕਾਰ ਦੇ ਸੋਹਲੇ ਅਤੇ ਗੀਤ ਗਾਉਂਦਾ ਹੈ।

ਅਨਹਦ ਸਬਦ, ਹੋਤ ਝੁਨਕਾਰ ॥

ਉਸ ਅਸਥਾਨ ਤੇ ਸੁਤੇ ਸਿਧ ਕੀਰਤਨ ਦੀ ਧੁਨੀ ਗੂੰਜਦੀ ਹੈ,

ਜਿਹ ਪਉੜ੍ਹ੍ਹੇ, ਪ੍ਰਭ ਸ੍ਰੀ ਗੋਪਾਲ ॥੨॥

ਜਿਥੇ ਜਗਤ ਦਾ ਪਾਲਣ-ਪੋਸ਼ਣਹਾਰ ਪੂਜਯ ਪ੍ਰਭੂ ਵਸਦਾ ਹੈ।

ਖੰਡਲ ਮੰਡਲ, ਮੰਡਲ ਮੰਡਾ ॥

ਉਹ ਪ੍ਰਭੂ ਮਹਾਂ ਦੀਪਾਂ, ਪੁਰੀਆਂ ਅਤੇ ਆਲਮਾਂ ਨੂੰ ਰਚਦਾ ਹੈ,

ਤ੍ਰਿਅ ਅਸਥਾਨ, ਤੀਨਿ ਤ੍ਰਿਅ ਖੰਡਾ ॥

ਅਤੇ ਤਿੰਨਾਂ ਜਹਾਨਾਂ ਤਿੰਨਾਂ ਦੇਵਤਿਆਂ ਅਤੇ ਤਿੰਨਾਂ ਹੀ ਲੱਛਣਾ ਨੂੰ ਨਾਸ ਕਰਦਾ ਹੈ।

ਅਗਮ ਅਗੋਚਰੁ, ਰਹਿਆ ਅਭ ਅੰਤ ॥

ਉਹ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਪ੍ਰਭੂ ਹਿਰਦੇ ਅੰਦਰ ਵਸਦਾ ਹੈ।

ਪਾਰੁ ਨ ਪਾਵੈ ਕੋ, ਧਰਨੀਧਰ ਮੰਤ ॥੩॥

ਕੋਈ ਜਣਾ ਭੀ ਧਰਤੀ ਨੂੰ ਥੰਮਣਹਾਰ ਦੇ ਓੜਕ ਅਤੇ ਭੇਤ ਨੂੰ ਨਹੀਂ ਪਾ ਸਕਦਾ।

ਕਦਲੀ ਪੁਹਪ, ਧੂਪ ਪਰਗਾਸ ॥

ਸੁਆਮੀ ਕੋਲੋ ਫੁੱਲ ਅਤੇ ਧੁੱਪ ਅੰਦਰ ਚਮਕਦਾ ਹੈ।

ਰਜ ਪੰਕਜ ਮਹਿ, ਲੀਓ ਨਿਵਾਸ ॥

ਉਸ ਨੇ ਕੰਵਲ ਫੁੱਲ ਦੀ ਧੁਰ ਅੰਦਰ ਵਾਸਾ ਲਿਆ ਹੋਇਆ ਹੈ।

ਦੁਆਦਸ ਦਲ, ਅਭ ਅੰਤਰਿ ਮੰਤ ॥

ਸੁਆਮੀ ਦਾ ਮੰਤ੍ਰ ਦਿਲ ਦੀਆਂ ਬਾਰਾ ਪੰਖੜੀਆਂ ਵਿੱਚ ਹੈ,

ਜਹ ਪਉੜੇ, ਸ੍ਰੀ ਕਮਲਾ ਕੰਤ ॥੪॥

ਜਿਸ ਜਗ੍ਰਾ ਵਿੱਚ ਲਖਸ਼ਮੀ ਦਾ ਮਹਾਰਾਜ ਮਾਲਕ ਬਿਸਰਾਮ ਕਰਦਾ ਹੈ।

ਅਰਧ ਉਰਧ, ਮੁਖਿ ਲਾਗੋ ਕਾਸੁ ॥

ਸੁਆਮੀ, ਜੋ ਆਕਾਸ਼-ਵੱਤ ਹੇਠਲੇ, ਉਪਰਲੇ ਅਤੇ ਵਿਚਕਾਰਲੇ ਲੋਆ ਅੰਦਰ ਵਿਆਪਕ ਹੈ,

ਸੁੰਨ ਮੰਡਲ ਮਹਿ, ਕਰਿ ਪਰਗਾਸੁ ॥

ਉਹ ਹੀ ਦਸਮ ਦੁਆਰ ਹੀ ਖਾਮੋਸ਼ ਪੂਰੀ ਅੰਦਰ ਰੋਸ਼ਨੀ ਕਰਦਾ ਹੈ।

ਊਹਾਂ, ਸੂਰਜ ਨਾਹੀ ਚੰਦ ॥

ਉਥੇ ਭਾਨ ਅਤੇ ਚੰਦਰਮਾ ਨਹੀਂ,

ਆਦਿ ਨਿਰੰਜਨੁ, ਕਰੈ ਅਨੰਦ ॥੫॥

ਪਰੰਤੂ ਓਥੇ ਪਰਾਪੂਰਬਲਾ ਪਵਿੱਤ੍ਰ ਪ੍ਰਭੂ ਮੌਜਾ ਮਾਣਦਾ ਹੈ।

ਸੋ ਬ੍ਰਹਮੰਡਿ, ਪਿੰਡਿ ਸੋ ਜਾਨੁ ॥

ਤੂੰ ਉਸ ਨੂੰ ਆਲਮ ਅੰਦਰ ਸਮਝ ਅਤੇ ਉਸ ਨੂੰ ਦੇਹਿ ਅੰਦਰ ਭੀ।

ਮਾਨ ਸਰੋਵਰਿ, ਕਰਿ ਇਸਨਾਨੁ ॥

ਤੂੰ ਸੁਆਮੀ ਦੇ ਮਾਨਸਰੋਵਰ ਵਿੱਚ ਮੱਜਨ ਕਰ।

ਸੋਹੰ ਸੋ, ਜਾ ਕਉ ਹੈ ਜਾਪ ॥

ਤੂੰ ਉਸ ਦਾ ਸਿਮਰਨ ਕਰ, ਜਿਸ ਦਾ ਮੰਤ੍ਰ ਹੈ “ਉਹ ਮੈਂ ਹੀ ਹਾਂ।

ਜਾ ਕਉ ਲਿਪਤ ਨ ਹੋਇ, ਪੁੰਨ ਅਰੁ ਪਾਪ ॥੬॥

ਇਹੋ ਜਿਹਾ ਹੈ ਸੁਅਮਾੀ, ਜਿਸ ਨੂੰ ਨੇਕੀਆਂ ਅਤੇ ਬਦੀਆਂ ਦੀ ਕੋਈ ਮੈਲ ਨਹੀਂ ਚਿਮੜਦੀ।

ਅਬਰਨ ਬਰਨ, ਘਾਮ ਨਹੀ ਛਾਮ ॥

ਪ੍ਰਭੂ ਜਿਸ ਨੂੰ ਨੀਵੀਂ ਜਾਤੀ, ਉਚੀ ਜਾਤੀ ਧੁਪ ਅਤੇ ਛਾਂ ਪੋਹਦੀਆਂ ਨਹੀਂ,

ਅਵਰ ਨ ਪਾਈਐ, ਗੁਰ ਕੀ ਸਾਮ ॥

ਗੁਰਾਂ ਦੀ ਸ਼ਰਣ ਅੰਦਰ ਪਾਇਆ ਜਾਂਦਾ ਹੈ ਅਤੇ ਹੋਰ ਕਿਧਰੇ ਨਹੀਂ।

ਟਾਰੀ ਨ ਟਰੈ, ਆਵੈ ਨ ਜਾਇ ॥

ਸੁਆਮੀ ਨਾਲ ਜੁੜਿਆ ਧਿਆਨ ਹਟਾਉਣ ਤੇ ਵੀ ਹਟਦਾ ਨਹੀਂ, ਇਸ ਤਰ੍ਹਾਂ ਬੰਦਾ ਆਵਾਗਉਣ ਤੋਂ ਖਲਾਸੀ ਪਾ ਜਾਂਦਾ ਹੈ,

ਸੁੰਨ ਸਹਜ ਮਹਿ ਰਹਿਓ ਸਮਾਇ ॥੭॥

ਅਤੇ ਉਹ ਸੂਖਲ ਹੀ ਸੁਅਮੀ ਅੰਦਰ ਲੀਨ ਹੋਇਆ ਰਹਿੰਦਾ ਹੈ।

ਮਨ ਮਧੇ, ਜਾਨੈ ਜੇ ਕੋਇ ॥

ਜੇਕਰ ਕੋਈ ਜਣਾ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਅਨੁਭਵ ਕਰ ਲਵੇ, ਉਹ ਸੰਪੂਰਨ ਹੋ ਜਾਂਦਾ ਹੈ।

ਜੋ ਬੋਲੈ, ਸੋ ਆਪੈ ਹੋਇ ॥

ਜਿਹੜਾ ਕੁਛ ਉਹ ਆਖਦਾ ਹੈ, ਉਹ ਖੁਦ-ਬ-ਖੁਦ ਹੀ ਹੋ ਜਾਂਦਾ ਹੈ।

ਜੋਤਿ ਮੰਤ੍ਰਿ, ਮਨਿ ਅਸਥਿਰੁ ਕਰੈ ॥

ਜੋ ਕੋਈ ਭੀ ਪ੍ਰਭੂ ਦੇ ਪਰਕਾਸ਼ ਅਤੇ ਨਾਮ ਨੂੰ ਆਪਣੇ ਚਿੱਤ ਵਿੱਚ ਪੱਕੀ ਤਰ੍ਹਾ ਟਿਕਾ ਲੈਂਦਾ ਹੈ,

ਕਹਿ ਕਬੀਰ, ਸੋ ਪ੍ਰਾਨੀ ਤਰੈ ॥੮॥੧॥

ਕਬੀਰ ਜੀ ਆਖਦੇ ਹਨ, ਉਹ ਜੀਵ ਜਗਤ ਸਮੁੰਦਰ ਤੋਂ ਉਤਰ ਜਾਂਦਾ ਹੈ।


ਕੋਟਿ ਸੂਰ, ਜਾ ਕੈ ਪਰਗਾਸ ॥

ਇਹੋ ਜਿਹਾ ਹੈ ਮੇਰਾ ਪ੍ਰਭੂ ਜਿਸ ਲਈ ਕ੍ਰੋੜਾਂ ਹੀ ਸੂਰਜ ਪ੍ਰਕਾਸ਼ਦੇ ਹਨ,

ਕੋਟਿ ਮਹਾਦੇਵ, ਅਰੁ ਕਬਿਲਾਸ ॥

ਅਤੇ ਜਿਸ ਕੋਲ ਕ੍ਰੋੜਾਂ ਹੀ ਸ਼ਿਵਜੀ ਅਤੇ ਕੈਲਾਸ਼ ਹਨ, ਜਿਕੇ ਸ਼ਿਵਜੀ ਰਹਿੰਦਾ ਹੈ।

ਦੁਰਗਾ ਕੋਟਿ, ਜਾ ਕੈ ਮਰਦਨੁ ਕਰੈ ॥

ਐਸਾ ਹੈ ਉਹ ਕ੍ਰੋੜਾਂ ਹੀ ਦੇਵੀਆਂ ਜਿਸ ਦੇ ਪੈਰ ਝੱਸਦੀਆਂ ਹਨ,

ਬ੍ਰਹਮਾ ਕੋਟਿ, ਬੇਦ ਉਚਰੈ ॥੧॥

ਅਤੇ ਜਿਸ ਦੇ ਲਈ ਕ੍ਰੋੜਾਂ ਹੀ ਬ੍ਰਹਮੇ ਵੇਦ ਉਚਾਰਨ ਕਰਦੇ ਹਨ।

ਜਉ ਜਾਚਉ, ਤਉ ਕੇਵਲ ਰਾਮ ॥

ਜਦ ਮੈਂ ਮੰਗਦਾ ਹਾਂ, ਤਾਂ ਸਿਰਫ ਸਾਂਹੀ ਦਾ ਨਾਮ ਹੀ ਮੰਗਦਾ ਹਾਂ।

ਆਨ ਦੇਵ ਸਿਉ, ਨਾਹੀ ਕਾਮ ॥੧॥ ਰਹਾਉ ॥

ਕਿਸੇ ਹੋਰ ਦੇਵਤੇ ਨਾਲ ਮੇਰਾ ਕੋਈ ਕੰਮ ਨਹੀਂ। ਠਹਿਰਾਉ।

ਕੋਟਿ ਚੰਦ੍ਰਮੇ, ਕਰਹਿ ਚਰਾਕ ॥

ਕ੍ਰੋੜਾਂ ਹੀ ਚੰਦ ਪ੍ਰਭੂ ਦੀ ਰਜ਼ਾ ਅੰਦਰ ਚਮਕਦੇ ਹਨ।

ਸੁਰ ਤੇਤੀਸਉ, ਜੇਵਹਿ ਪਾਕ ॥

ਤੇਤੀ ਸੋ ਹਜ਼ਾਰ ਦੇਵਤੇ ਉਸ ਦਾ ਭੋਜਨ ਖਾਂਦੇ ਹਨ।

ਨਵ ਗ੍ਰਹ ਕੋਟਿ, ਠਾਢੇ ਦਰਬਾਰ ॥

ਨੋ ਤਾਰਿਆਂ ਦੇ ਕ੍ਰੋੜਾਂ ਹੀ ਸਮੂਦਾਇ ਉਸ ਦੇ ਬੂਹੇ ਤੇ ਖੜ੍ਹੇ ਹਨ।

ਧਰਮ ਕੋਟਿ, ਜਾ ਕੈ ਪ੍ਰਤਿਹਾਰ ॥੨॥

ਕ੍ਰੋੜਾਂ ਹੀ ਧਰਮਰਾਜੇ ਉਸ ਦੇ ਦਰਬਾਨ ਹਨ।

ਪਵਨ ਕੋਟਿ, ਚਉਬਾਰੇ ਫਿਰਹਿ ॥

ਕ੍ਰੋੜਾਂ ਹੀ ਹਵਾਵਾਂ ਉਸ ਦੇ ਉਦਾਲੇ ਚੋਹੀ ਪਾਸੀ ਵਗਦੀਆਂ ਹਨ।

ਬਾਸਕ ਕੋਟਿ, ਸੇਜ ਬਿਸਥਰਹਿ ॥

ਕ੍ਰੋੜਾਂ ਹੀ ਸਰਪ ਉਸ ਦਾ ਬਿਸਤਰਾ ਵਛਾਉਂਦੇ ਹਨ।

ਸਮੁੰਦ ਕੋਟਿ, ਜਾ ਕੇ ਪਾਨੀਹਾਰ ॥

ਕ੍ਰੋੜਾਂ ਹੀ ਸਮੁੰਦਰ ਹਨ ਜਿਸ ਦਾ ਪਾਣੀ ਭਰਨ ਵਾਲੇ।

ਰੋਮਾਵਲਿ ਕੋਟਿ, ਅਠਾਰਹ ਭਾਰ ॥੩॥

ਬਨਾਸਪਤੀ ਦੇ ਅਠਾਹਰਾ ਕ੍ਰੋੜ ਬੋਝ ਉਸ ਦੇ ਰੋਮ ਹਨ।

ਕੋਟਿ ਕਮੇਰ, ਭਰਹਿ ਭੰਡਾਰ ॥

ਕ੍ਰੋੜਾਂ ਹੀ ਖਜਾਨਚੀ ਉਸ ਦੇ ਖਜਾਨੇ ਪਰੀਪੂਰਨ ਕਰ ਰਹੇ ਹਨ।

ਕੋਟਿਕ ਲਖਿਮੀ, ਕਰੈ ਸੀਗਾਰ ॥

ਕ੍ਰੋੜਾਂ ਲਕਸ਼ਮੀਆਂ ਉਸ ਨੂੰ ਪ੍ਰਸੰਨ ਕਰਨ ਲਹੀ ਹਾਰ-ਸ਼ਿੰਗਾਰ ਲਾਉਂਦੀਆਂ ਹਨ।

ਕੋਟਿਕ ਪਾਪ ਪੁੰਨ, ਬਹੁ ਹਿਰਹਿ ॥

ਅਨੇਕਾਂ ਹੀ ਕ੍ਰੋੜ ਬਦੀਆਂ ਅਤੇ ਨੇਕੀਆਂ ਉਸ ਵਲ ਤਕਦੀਆਂ ਹਨ।

ਇੰਦ੍ਰ ਕੋਟਿ, ਜਾ ਕੇ ਸੇਵਾ ਕਰਹਿ ॥੪॥

ਕ੍ਰੋੜਾਂ ਹੀ ਇੰਦ੍ਰ ਜਿਸ ਦੀ ਘਾਲ ਕਮਾਉਂਦੇ ਹਨ।

ਛਪਨ ਕੋਟਿ, ਜਾ ਕੈ ਪ੍ਰਤਿਹਾਰ ॥

ਛਪੰਜਾ ਕ੍ਰੋੜ ਹਨ, ਜਿਸ ਦੇ ਬੱਦਲ।

ਨਗਰੀ ਨਗਰੀ, ਖਿਅਤ ਅਪਾਰ ॥

ਹਰ ਸ਼ਹਿਰ ਅੰਦਰ ਉਸ ਦੀ ਬੇਅੰਤ ਕੀਰਤੀ ਹੈ।

ਲਟ ਛੂਟੀ, ਵਰਤੈ ਬਿਕਰਾਲ ॥

ਆਪਣੀਆਂ ਖਿਲਰੀਆਂ ਹੋਈਆਂ ਬੋਦੀਆਂ ਨਾਲ ਭਿਆਨਕ ਮੌਤ ਉਸ ਦੇ ਮੂਹਰੇ ਕੰਮ ਕਰਦੀ ਹੈ।

ਕੋਟਿ ਕਲਾ, ਖੇਲੈ ਗੋਪਾਲ ॥੫॥

ਕ੍ਰੋੜਾਂ ਹੀ ਤਰੀਕਿਆਂ ਨਾਲ ਸੁਅਮੀ ਖੇਡਦਾ ਹੈ।

ਕੋਟਿ ਜਗ, ਜਾ ਕੈ ਦਰਬਾਰ ॥

ਉਸ ਦੀ ਦਰਗਾਹ ਅੰਦਰ ਕ੍ਰੋੜਾਂ ਹੀ ਸਦਾ-ਵਰਤ ਲਗੇ ਹੋਏ ਹਨ,

ਗੰਧ੍ਰਬ ਕੋਟਿ, ਕਰਹਿ ਜੈਕਾਰ ॥

ਅਤੇ ਕ੍ਰੋੜਾਂ ਹੀ ਸਵਰਗੀ-ਗਵੱਈਏ ਉਸ ਨੂੰ ਵਾਹ ਵਾਹ ਕਰਦੇ ਹਨ।

ਬਿਦਿਆ ਕੋਟਿ, ਸਭੈ ਗੁਨ ਕਹੈ ॥

ਕ੍ਰੋੜਾਂ ਹੀ ਇਲਮ ਸਮੂਹ ਉਸ ਦਾ ਜੱਸ ਉਚਾਰਦੇ ਹਨ।

ਤਊ ਪਾਰਬ੍ਰਹਮ ਕਾ, ਅੰਤੁ ਨ ਲਹੈ ॥੬॥

ਤਾਂ ਭੀ ਉਹ ਸ਼ਰੋਮਣੀ ਸਾਹਿਬ ਦੇ ਓੜਕ ਨੂੰ ਨਹੀਂ ਪਾ ਸਕਦੇ।

ਬਾਵਨ ਕੋਟਿ, ਜਾ ਕੈ ਰੋਮਾਵਲੀ ॥

ਉਸ ਦੇ ਇਕ ਰੋਮ ਵਿੱਚ ਹਨ ਕ੍ਰੋੜਾਂ ਹੀ ਬਾਵਨ ਦੇ ਅਵਤਾਰ,

ਰਾਵਨ ਸੈਨਾ, ਜਹ ਤੇ ਛਲੀ ॥

ਰਾਮਚੰਦ੍ਰ, ਜਿਸ ਨੇ ਰਾਵਣ ਦੀ ਫੌਜ ਨੀਤੀ ਨਾਲ ਹਰਾਈ ਸੀ,

ਸਹਸ ਕੋਟਿ, ਬਹੁ ਕਹਤ ਪੁਰਾਨ ॥

ਹਜਾਰਾ ਹੀ ਕ੍ਰੋੜ ਪੁਰਾਣ ਜੋ ਉਸ ਦੀ ਬਹੁਤ ਹੀ ਪ੍ਰਸੰਸਾ ਕਰਦੇ ਹਨ,

ਦੁਰਜੋਧਨ ਕਾ, ਮਥਿਆ ਮਾਨੁ ॥੭॥

ਅਤੇ ਕ੍ਰਿਸ਼ਨ, ਜਿਸ ਨੇ ਦਰਯੋਧਨ ਦਾ ਹੰਕਾਰ ਤੋੜਿਆ ਸੀ।

ਕੰਦ੍ਰਪ ਕੋਟਿ, ਜਾ ਕੈ ਲਵੈ ਨ ਧਰਹਿ ॥

ਕ੍ਰੋੜਾਂ ਹੀ ਕਾਮ ਦੇਵ ਉਸ ਦਾ ਮੁਕਾਬਲਾ ਨਹੀਂ ਕਰ ਸਕਦੇ।

ਅੰਤਰ ਅੰਤਰਿ, ਮਨਸਾ ਹਰਹਿ ॥

ਉਹ ਇਨਸਾਨ ਦੇ ਐਨ ਅੰਦਰਲੇ ਦਿਲ ਨੂੰ ਚੁਰਾ ਲੈਂਦਾ ਹੈ।

ਕਹਿ ਕਬੀਰ, ਸੁਨਿ ਸਾਰਿਗਪਾਨ! ॥

ਕਬੀਰ ਜੀ ਆਖਦੇ ਹਨ, ਹੈ ਸੰਸਾਰ ਦੇ ਸੁਆਮੀ ਵਾਹਿਗੁਰੂ! ਤੂੰ ਮੇਰੀ ਪ੍ਰਾਰਥਨਾ ਸੁਣ।

ਦੇਹਿ ਅਭੈ ਪਦੁ, ਮਾਂਗਉ ਦਾਨ ॥੮॥੨॥੧੮॥੨੦॥

ਮੈਂ ਤੇਰੇ ਕੋਲੋ ਇਹ ਦਾਤ ਮੰਗਦਾ ਹਾ, ਤੂੰ ਮੈਨੂੰ ਭੈ-ਰਹਿਤ ਪਦਵੀ ਪ੍ਰਦਾਨ ਕਰ।


ਭੈਰਉ ਬਾਣੀ ਨਾਮਦੇਉ ਜੀਉ ਕੀ ਘਰੁ ੧

ਭੈਰਉ ਨਾਮਦੇਵ ਜੀ ਦੇ ਸ਼ਬਦ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਰੇ ਜਿਹਬਾ! ਕਰਉ ਸਤ ਖੰਡ ॥

ਹੇ ਜੀਭੇ! ਮੈਂ ਤੇਰੇ ਸੋ ਟੋਟੇ ਕਰ ਦੇਵਾਗਾਂ,

ਜਾਮਿ ਨ ਉਚਰਸਿ, ਸ੍ਰੀ ਗੋਬਿੰਦ ॥੧॥

ਜੇਕਰ ਤੂੰ ਮਹਾਰਾਜ ਸੁਆਮੀ ਦੇ ਨਾਮ ਨੂੰ ਉਚਾਰਨ ਨਹੀਂ ਕਰਦੀ।

ਰੰਗੀ ਲੇ ਜਿਹਬਾ! ਹਰਿ ਕੈ ਨਾਇ ॥

ਹੇ ਮੇਰੀ ਜੀਭੈ! ਤੂੰ ਹਰੀ ਦੇ ਨਾਮ ਨਾਲ ਰੰਗੀਜਿਆ ਜਾ।

ਸੁਰੰਗ ਰੰਗੀਲੇ, ਹਰਿ ਹਰਿ ਧਿਆਇ ॥੧॥ ਰਹਾਉ ॥

ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਤੂੰ ਚੰਗੇ ਰੰਗ ਨਾਲ ਰੰਗੀ ਜਾ। ਠਹਿਰਾਉ।

ਮਿਥਿਆ ਜਿਹਬਾ! ਅਵਰੇਂ ਕਾਮ ॥

ਕੂੜੇ ਹਨ ਹੇ ਮੇਰੀ ਜੀਭੇ ਹੋਰ ਕਾਰਵਿਹਾਰ।

ਨਿਰਬਾਣ ਪਦੁ, ਇਕੁ ਹਰਿ ਕੋ ਨਾਮੁ ॥੨॥

ਅਬਿਨਾਸ਼ੀ ਮਰਤਬਾ ਕੇਵਲ ਸਾਈਂ ਦੇ ਨਾਮ ਰਾਹੀਂ ਹੀ ਪਰਾਪਤ ਹੁੰਦਾ ਹੈ।

ਅਸੰਖ ਕੋਟਿ, ਅਨ ਪੂਜਾ ਕਰੀ ॥

ਅਣਗਿਣਤ ਕ੍ਰੋੜਾਂ ਹੋਰ ਉਪਸ਼ਨਾਵਾਂ ਦਾ ਕਰਨਾ,

ਏਕ ਨ ਪੂਜਸਿ, ਨਾਮੈ ਹਰੀ ॥੩॥

ਇਕ ਪ੍ਰਭੂ ਦੇ ਨਾਮ ਦੇ ਸਿਮਰਨ ਕਰਨ ਦੇ ਤੁਲ ਨਹੀਂ।

ਪ੍ਰਣਵੈ ਨਾਮਦੇਉ, ਇਹੁ ਕਰਣਾ ॥

ਨਾਮ ਦੇਵ ਬਿਨੇ ਕਰਦਾ ਹੈ, ਇਹ ਹੈ ਤੇਰਾ ਕੰਮ ਕਿ ਤੂੰ ਨਾਮ ਦਾ ਉਚਾਰਨ ਕਰਦਾ ਰਹੁ।

ਅਨੰਤ ਰੂਪ ਤੇਰੇ ਨਾਰਾਇਣਾ ॥੪॥੧॥

ਹੇ ਸਾਈਂ! ਅੰਤ-ਰਤਿਹ ਹਨ ਤੇਰੇ ਸਰੂਪ।

ਪਰ ਧਨ, ਪਰ ਦਾਰਾ, ਪਰਹਰੀ ॥

ਜੋ ਪਰਾਈ ਦੌਲਤ ਅਤੇ ਪਰਾਈ ਇਸਤਰੀ ਨੂੰ ਤਿਆਗ ਦਿੰਦਾ ਹੈ,

ਤਾ ਕੈ ਨਿਕਟਿ ਬਸੈ, ਨਰਹਰੀ ॥੧॥

ਮਨੁਸ਼-ਸ਼ੋਰ-ਸਰੂਪ ਮੇਰਾ ਸਾਈਂ ਉਸ ਦੇ ਨੇੜੇ ਹੀ ਵਸਦਾ ਹੈ।

ਜੋ ਨ ਭਜੰਤੇ, ਨਾਰਾਇਣਾ ॥

ਜੋ ਆਪਣੇ ਸਾਹਿਬ ਦਾ ਸਿਮਰਨ ਨਹੀਂ ਕਰਦੇ,

ਤਿਨ ਕਾ, ਮੈ ਨ ਕਰਉ ਦਰਸਨਾ ॥੧॥ ਰਹਾਉ ॥

ਉਹਨਾਂ ਦਾ ਦੀਦਾਰ ਮੈਂ ਕਰਨਾ ਨਹੀਂ ਚਾਹੁੰਦਾ। ਠਹਿਰਾਉ।

ਜਿਨ ਕੈ ਭੀਤਰਿ ਹੈ, ਅੰਤਰਾ ॥

ਉਹ ਜਿਨ੍ਹਾਂ ਦੇ ਅੰਦਰ ਸੁਆਮੀ ਤੋਂ ਵਿਤਕਰਾ ਹੈ,

ਜੈਸੇ ਪਸੁ, ਤੈਸੇ ਓਇ ਨਰਾ ॥੨॥

ਉਹੋ ਜੇਹੇ ਮਨੁੱਖ ਡੰਗਰ ਸਮਾਨ ਹਨ।

ਪ੍ਰਣਵਤਿ ਨਾਮਦੇਉ, ਨਾਕਹਿ ਬਿਨਾ ॥

ਨਾਮਦੇਵ ਬੇਨਤੀ ਕਰਦਾ ਹੈ ਕਿ ਨੱਕ ਦੇ ਬਗੈਰ,

ਨਾ ਸੋਹੈ, ਬਤੀਸ ਲਖਨਾ ॥੩॥੨॥

ਇਨਸਾਨ ਚੰਗਾ ਨਹੀਂ ਲਗਦਾ, ਭਾਵੇਂ ਉਸ ਕੋਲ ਬੱਤੀ ਹੋਰ ਸੁੰਦਰ ਲਛਣ ਹੋਣ।

ਦੂਧੁ ਕਟੋਰੈ, ਗਡਵੈ ਪਾਨੀ ॥

ਇਕ ਕੌਲ ਦੁਧ ਦਾ ਅਤੇ ਇਕ ਗੜਵਾ ਪਾਣੀ ਦਾ ਲੈ ਆਇਆ,

ਕਪਲ ਗਾਇ, ਨਾਮੈ ਦੁਹਿ ਆਨੀ ॥੧॥

ਨਾਮਦੇਵ, ਬੂਰੀ ਗਊ ਨੂੰ ਚੋ ਕੇ।

ਦੂਧੁ ਪੀਉ, ਗੋਬਿੰਦੇ ਰਾਇ ॥

ਤੂੰ ਦੁਧ ਪੀ ਲੈ, ਹੇ ਮੇਰੇ ਪਾਤਿਸ਼ਾਹ ਪਰਮੇਸ਼ਰ!

ਦੂਧੁ ਪੀਉ, ਮੇਰੋ ਮਨੁ ਪਤੀਆਇ ॥

ਜੇ ਤੂੰ ਦੁਧ ਪੀਵੇਂ ਤਾਂ ਮੇਰਾ ਚਿੱਤ ਪ੍ਰਸੰਨ ਹੋਵੇਗਾ,

ਨਾਹੀ ਤ, ਘਰ ਕੋ ਬਾਪੁ ਰਿਸਾਇ ॥੧॥ ਰਹਾਉ ॥

ਨਹੀਂ ਤਾਂ ਘਰ ਦਾ ਸਾਂਹੀ ਮੇਰਾ ਪਿਤਾ, ਮੈਨੂੰ ਗੁੱਸੇ ਹੋਵੇਗਾ। ਠਹਿਰਾਉ।

ਸੋੁਇਨ ਕਟੋਰੀ, ਅੰਮ੍ਰਿਤ ਭਰੀ ॥

ਸੁਨਹਿਰੀ ਕੋਲ ਲੈ ਕੇ ਨਾਮੇ ਨੇ ਇਸ ਨੂੰ ਅੰਮ੍ਰਿਤਮਈ ਦੁੱਧ ਨਾਲ ਭਰਿਆ,

ਲੈ ਨਾਮੈ, ਹਰਿ ਆਗੈ ਧਰੀ ॥੨॥

ਅਤੇ ਆਪਣੇ ਸੁਆਮੀ ਅਗੇ ਇਸ ਨੂੰ ਰੱਖ ਦਿਤਾ।

ਏਕੁ ਭਗਤੁ, ਮੇਰੇ ਹਿਰਦੇ ਬਸੈ ॥

ਕੇਵਲ ਸਾਧੂ ਹੀ ਮੇਰੇ ਚਿੱਤ ਅੰਦਰ ਵਸਦਾ ਹੈ।

ਨਾਮੇ ਦੇਖਿ, ਨਰਾਇਨੁ ਹਸੈ ॥੩॥

ਨਾਮੇ ਨੂੰ ਵੇਖ ਕੇ ਸੁਆਮੀ ਹੱਸ ਪਿਆ।

ਦੂਧੁ ਪੀਆਇ, ਭਗਤੁ ਘਰਿ ਗਇਆ ॥

ਪ੍ਰਭੂ ਨੂੰ ਦੁਧ ਪਿਲਾ ਕੇ, ਸ਼ਰਧਾਲੂ ਘਰ ਨੂੰ ਮੁੜ ਆਇਆ,

ਨਾਮੇ, ਹਰਿ ਕਾ ਦਰਸਨੁ ਭਇਆ ॥੪॥੩॥

ਅਤੇ ਇਸ ਤਰ੍ਹਾਂ ਨਾਮੇ ਨੇ ਪ੍ਰਭੂ ਦਾ ਦੀਦਾਰ ਦੇਖ ਲਿਆ।

ਮੈ ਬਉਰੀ, ਮੇਰਾ ਰਾਮੁ ਭਤਾਰੁ ॥

ਮੈਂ ਕਮਲੀ ਹਾਂ ਅਤੇ ਸਾਹਿਬ ਮੇਰਾ ਕੰਤ।

ਰਚਿ ਰਚਿ ਤਾ ਕਉ, ਕਰਉ ਸਿੰਗਾਰੁ ॥੧॥

ਉਸ ਲਈ ਮੈਂ ਆਪਣੇ ਆਪ ਨੂੰ ਬਣਾ ਸੁਆਰ ਕੇ ਸ਼ਿੰਗਾਰਦੀ ਹਾਂ।

ਭਲੇ ਨਿੰਦਉ, ਭਲੇ ਨਿੰਦਉ; ਭਲੇ ਨਿੰਦਉ ਲੋਗੁ ॥

ਚੰਗੀ ਰਤ੍ਹਾਂ ਬੁਗੋਵੇ, ਚੰਗੀ ਤਰ੍ਹਾ ਬੁਗੋਵੇ, ਮੈਨੂੰ ਚੰਗੀ ਤਰ੍ਹਾਂ ਬੁਗੋਵੇ, ਹੇ ਲੋਕੋ!

ਤਨੁ ਮਨੁ, ਰਾਮ ਪਿਆਰੇ ਜੋਗੁ ॥੧॥ ਰਹਾਉ ॥

ਮੇਰੀ ਦੇਹਿ ਅਤੇ ਜਿੰਦੜੀ ਮੇਰੇ ਪ੍ਰਪੁ ਪ੍ਰੀਤਮ ਲਈ ਹੈ। ਠਹਿਰਾਉ।

ਬਾਦੁ ਬਿਬਾਦੁ, ਕਾਹੂ ਸਿਉ ਨ ਕੀਜੈ ॥

ਤੂੰ ਕਿਸੇ ਨਾਲ ਭੀ ਬਹਿਸ ਅਤੇ ਮੁਬਾਹਸਾ ਨ ਕਰ।

ਰਸਨਾ, ਰਾਮ ਰਸਾਇਨੁ ਪੀਜੈ ॥੨॥

ਆਪਣੀ ਜੀਹਭਾ ਨਾਲ ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ।

ਅਬ ਜੀਅ ਜਾਨਿ, ਐਸੀ ਬਨਿ ਆਈ ॥

ਹੁਣ ਮੈਂ ਆਪਣੇ ਚਿੱਤ ਅੰਦਰ ਜਾਣਦਾ ਹਾਂ ਕਿ ਐਹੋ ਜੇਹਾ ਪ੍ਰਬੰਧ ਬਣ ਗਿਆ ਹੈ,

ਮਿਲਉ ਗੁਪਾਲ, ਨੀਸਾਨੁ ਬਜਾਈ ॥੩॥

ਜਿਸ ਦੁਆਰਾ ਮੈਂ ਆਪਣੇ ਪ੍ਰਭੂ ਨੂੰ ਵਜਦੇ ਨਗਾਰੇ ਮਿਲ ਪਵਾਂਗਾ।

ਉਸਤਤਿ ਨਿੰਦਾ, ਕਰੈ ਨਰੁ ਕੋਈ ॥

ਭਾਵੇਂ ਕੋਈ ਮੇਰੀ ਵਡਿਆਈ ਕਰੇ ਜਾ ਬਦਖੋਈ,

ਨਾਮੇ, ਸ੍ਰੀਰੰਗੁ ਭੇਟਲ ਸੋਈ ॥੪॥੪॥

ਨਾਮਾ ਵਡਿਆਈ ਦੇ ਪਿਆਰੇ ਉਸ ਸੁਆਮੀ ਨੂੰ ਮਿਲ ਪਿਆ ਹੈ।

ਕਬਹੂ, ਖੀਰਿ ਖਾਡ ਘੀਉ ਨ ਭਾਵੈ ॥

ਕਦੇ ਤਾਂ ਬੰਦੇ ਨੂੰ ਦੁੱਧ ਖੰਡ ਅਤੇ ਘਿਉ ਭੀ ਚੰਗੇ ਨਹੀਂ ਲਗਦੇ।

ਕਬਹੂ, ਘਰ ਘਰ ਟੂਕ ਮਗਾਵੈ ॥

ਕਦੇ ਪ੍ਰਭੂ ਉਸ ਪਾਸੋ ਬੂਹੇ ਬੂਹੇ ਤੇ ਟੁੱਕਰ ਮੰਗਵਾਉਂਦੇ ਹੈ।

ਕਬਹੂ, ਕੂਰਨੁ ਚਨੇ ਬਿਨਾਵੈ ॥੧॥

ਕਦੇ ਉਹ ਸੂਹੜੀ ਵਿਚੋਂ ਛੋਲੇ ਚੁਗਦਾ ਹੈ।

ਜਿਉ ਰਾਮੁ ਰਾਖੈ, ਤਿਉ ਰਹੀਐ ਰੇ ਭਾਈ! ॥

ਜਿਸ ਤਰ੍ਹਾਂ ਸੁਆਮੀ ਮੈਨੂੰ ਰਖਦਾ ਹੈ, ਓਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ, ਹੈ ਵੀਰ!

ਹਰਿ ਕੀ ਮਹਿਮਾ, ਕਿਛੁ ਕਥਨੁ ਨ ਜਾਈ ॥੧॥ ਰਹਾਉ ॥

ਵਾਹਿਗੁਰੂ ਦੀ ਪ੍ਰਭਤਾ ਥੋੜੀ ਜਿੰਨੀ ਭੀ ਵਰਣਨ ਨਹੀਂ ਕੀਤੀ ਜਾ ਸਕਦੀ। ਠਹਿਰਾਉ।

ਕਬਹੂ, ਤੁਰੇ ਤੁਰੰਗ ਨਚਾਵੈ ॥

ਕਦੇ ਆਦਮੀ ਘੋੜੇ ਤੇ ਕੌਤਲ (ਉਤੇ ਚੜ੍ਹ ਕੇ ਉਨ੍ਹਾਂ ਨੂੰ) ਨਚਾਉਂਦਾ ਹੈ।

ਕਬਹੂ, ਪਾਇ ਪਨਹੀਓ ਨ ਪਾਵੈ ॥੨॥

ਕਦੇ ਉਸ ਨੂੰ ਆਪਦੇ ਪੈਰਾ ਲਹੀ ਜੁੱਤੀ ਭੀ ਨਹੀਂ ਮਿਲਦੀ।

ਕਬਹੂ, ਖਾਟ ਸੁਪੇਦੀ ਸੁਵਾਵੈ ॥

ਕਦੇ, ਪ੍ਰਭੂ ਇਨਸਾਨ ਨੂੰ ਚਿੱਟੀ ਚਾਦਰ ਵਾਲੇ ਪਲੰਘ ਤੇ ਸੁਆਲਦਾ ਹੈ।

ਕਬਹੂ, ਭੂਮਿ ਪੈਆਰੁ ਨ ਪਾਵੈ ॥੩॥

ਕਦੇ, ਉਸ ਨੂੰ ਧਰਤੀ ਤੇ ਪੈਣ ਲਈ ਪਰਾਲੀ ਭੀ ਨਹੀਂ ਮਿਲਦੀ।

ਭਨਤਿ ਨਾਮਦੇਉ, ਇਕੁ ਨਾਮੁ ਨਿਸਤਾਰੈ ॥

ਨਾਮਦੇਵ ਆਖਦਾ ਹੈ, ਕੇਵਲ ਸਾਈਂ ਦਾ ਨਾਮ ਹੀ ਬੰਦੇ ਦੀ ਰੱਖਿਆ ਕਰਦਾ ਹੈ।

ਜਿਹ ਗੁਰੁ ਮਿਲੈ, ਤਿਹ ਪਾਰਿ ਉਤਾਰੈ ॥੪॥੫॥

ਜਿਸ ਨੂੰ ਗੁਰੂ ਜੀ ਮਿਲ ਪੈਦੇ ਹਨ, ਉਸ ਨੂੰ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।

ਹਸਤ ਖੇਲਤ, ਤੇਰੇ ਦੇਹੁਰੇ ਆਇਆ ॥

ਹੰਸਦੜੀ ਅਤੇ ਖਿਲੰਦੜੀ ਦਸ਼ਾ ਅੰਦਰ ਮੈਂ ਤੇਰੇ ਮੰਦਰ ਨੂੰ ਆਇਆ ਹੈ, ਹੇ ਸੁਆਮੀ!

ਭਗਤਿ ਕਰਤ, ਨਾਮਾ ਪਕਰਿ ਉਠਾਇਆ ॥੧॥

ਜਦ ਨਾਮਾ ਉਪਾਸ਼ਨਾ ਕਰ ਰਿਹਾ ਸੀ, ਉਸ ਨੂੰ ਫੜ ਕੇ ਬਾਹਰ ਕਢ ਦਿਤਾ ਗਿਆ।

ਹੀਨੜੀ ਜਾਤਿ ਮੇਰੀ, ਜਾਦਿਮ ਰਾਇਆ! ॥

ਨੀਵੀ ਹੈ ਜਾਤੀ ਮੇਰੀ, ਹੇ ਮੇਰੇ ਪ੍ਰਭੂ! ਯਾਂਦਵਾਂ ਦੇ ਪਾਤਿਸ਼ਾਹ।

ਛੀਪੇ ਕੇ ਜਨਮਿ, ਕਾਹੇ ਕਉ ਆਇਆ ॥੧॥ ਰਹਾਉ ॥

ਮੇਰੀ ਪੈਦਾਇਸ਼ ਛੀਬੇ ਦੇ ਘਰ ਕਿਉਂ ਹੋਈ? ਠਹਿਰਾਉ।

ਲੈ ਕਮਲੀ, ਚਲਿਓ ਪਲਟਾਇ ॥

ਆਪਣੀ ਕੰਬਲੀ ਚੁਕ ਕੇ ਨਾਮਾ ਪਿਛੇ ਮੁੜ ਆਇਆ,

ਦੇਹੁਰੈ ਪਾਛੈ, ਬੈਠਾ ਜਾਇ ॥੨॥

ਅਤੇ ਮੰਦਰ ਦੇ ਪਿਛਲੇ ਪਾਸੇ ਜਾਂ ਕੇ ਉਥੇ ਬੈਠ ਗਿਆ ਹੈ।

ਜਿਉ ਜਿਉ ਨਾਮਾ, ਹਰਿ ਗੁਣ ਉਚਰੈ ॥

ਜਿਉ ਜਿਉ ਨਾਮਦੇਵ ਪ੍ਰਭੂ ਦਾ ਜੱਸ ਉਚਾਰਨ ਕਰਦਾ ਸੀ,

ਭਗਤ ਜਨਾਂ ਕਉ, ਦੇਹੁਰਾ ਫਿਰੈ ॥੩॥੬॥

ਤਿਉ ਤਿਉ ਹੀ ਮੰਦਰ ਸੰਤ ਸਰੂਪ ਪੁਰਸ਼ ਵਲ ਮੁੜਦਾ ਜਾਂਦਾ ਸੀ।


ਭੈਰਉ ਨਾਮਦੇਉ ਜੀਉ ਘਰੁ ੨

ਭੈਰਉ ਨਾਮਦੇਵ ਜੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਜੈਸੀ, ਭੂਖੇ ਪ੍ਰੀਤਿ ਅਨਾਜ ॥

ਜਿਸ ਤਰ੍ਹਾਂ ਭੁਖਾ ਆਦਮੀ ਭੋਜਨ ਨੂੰ ਪਿਆਰ ਕਰਦਾ ਹੈ,

ਤ੍ਰਿਖਾਵੰਤ, ਜਲ ਸੇਤੀ ਕਾਜ ॥

ਜਿਸ ਤਰ੍ਹਾਂ ਤਿਹਾਏ ਆਦਮੀ ਦਾ ਪਾਣੀ ਨਾਲ ਵਿਹਾਰ ਹੈ,

ਜੈਸੀ, ਮੂੜ ਕੁਟੰਬ ਪਰਾਇਣ ॥

ਅਤੇ ਜਿਸ ਤਰ੍ਹਾਂ ਮੂਰਖ ਆਪਣੇ ਪਰਵਾਰ ਦੇ ਸਮਰਪਨ ਹੋਇਆ ਹਇਆ ਹੈ,

ਐਸੀ, ਨਾਮੇ ਪ੍ਰੀਤਿ ਨਰਾਇਣ ॥੧॥

ਏਸੇ ਤਰ੍ਹਾਂ ਹੀ ਨਾਮੇ ਨੂੰ ਪ੍ਰਭੂ ਪਿਆਰਾ ਹੈ।

ਨਾਮੇ ਪ੍ਰੀਤਿ, ਨਾਰਾਇਣ ਲਾਗੀ ॥

ਨਾਮੇ ਦਾ ਪਿਆਰ ਆਪਣੇ ਪ੍ਰਭੂ ਨਾਲ ਹੈ।

ਸਹਜ ਸੁਭਾਇ, ਭਇਓ ਬੈਰਾਗੀ ॥੧॥ ਰਹਾਉ ॥

ਉਹ ਸੁਖੈਨ ਹੀ ਉਪਰਾਮ ਹੋ ਗਿਆ ਹੈ। ਠਹਿਰਾਉ।

ਜੈਸੀ, ਪਰ ਪੁਰਖਾ ਰਤ ਨਾਰੀ ॥

ਜਿਸ ਤਰ੍ਹਾਂ ਇਸਤ੍ਰੀ ਪਰਾਏ ਪੁਰਸ਼ ਦੇ ਪਿਆਰ ਵਿੱਚ ਰੰਗੀ ਹੋਵੇ,

ਲੋਭੀ ਨਰੁ, ਧਨ ਕਾ ਹਿਤਕਾਰੀ ॥

ਜਿਸ ਤਰ੍ਹਾਂ ਕਿ ਲਾਲਚੀ ਆਦਮੀ ਦੌਲਤ ਨੂੰ ਪਿਆਰ ਕਰਦਾ ਹੈ,

ਕਾਮੀ ਪੁਰਖ, ਕਾਮਨੀ ਪਿਆਰੀ ॥

ਤੇ ਜਿਸ ਤਰ੍ਹਾਂ ਵਿਸ਼ਈ ਇਨਸਾਨ ਇਸਤਰੀ ਨੂੰ ਪਿਆਰ ਕਰਦਾ ਹੈ,

ਐਸੀ, ਨਾਮੇ ਪ੍ਰੀਤਿ ਮੁਰਾਰੀ ॥੨॥

ਇਸ ਤਰ੍ਹਾਂ ਹੀ ਨਾਮਾ ਹੰਕਾਰ ਦੇ ਵੈਰੀ ਆਪਣੇ ਪ੍ਰਭੂ ਨੂੰ ਪਿਆਰ ਕਰਦਾ ਹੈ।

ਸਾਈ ਪ੍ਰੀਤਿ, ਜਿ ਆਪੇ ਲਾਏ ॥

ਉਹ ਹੀ ਅਸਲੀ ਪਿਆਰ ਹੈ, ਜਿਸ ਦੁਆਰਾ ਪ੍ਰਭੂ ਪ੍ਰਾਣੀ ਨੂੰ ਆਪਦੇ ਨਾਲ ਜੋੜ ਲੈਂਦਾ ਹੈ,

ਗੁਰ ਪਰਸਾਦੀ, ਦੁਬਿਧਾ ਜਾਏ ॥

ਅਤੇ ਜਿਸ ਦੁਆਰਾ ਗੁਰਾਂ ਦੀ ਮਿਹਰ ਸਦਕਾ ਦਵੈਤ-ਭਾਵ ਦੂਰ ਹੋ ਜਾਂਦਾ ਹੈ।

ਕਬਹੁ ਨ ਤੂਟਸਿ, ਰਹਿਆ ਸਮਾਇ ॥

ਨਾਮੇ ਦੀ ਪਿਰਹੜੀ ਕਦੇ ਭੀ ਟੁਟਦੀ ਨਹੀਂ ਅਤੇ ਉਹ ਆਪਣੇ ਪ੍ਰਭੂ ਅੰਦਰ ਲੀਨ ਰਹਿੰਦਾ ਹੈ।

ਨਾਮੇ ਚਿਤੁ ਲਾਇਆ, ਸਚਿ ਨਾਇ ॥੩॥

ਨਾਮੇ ਨੇ ਆਪਣਾ ਮਨ ਸਚੇ ਨਾਮ ਨਾਲ ਜੋੜ ਲਿਆ ਹੈ।

ਜੈਸੀ ਪ੍ਰੀਤਿ, ਬਾਰਿਕ ਅਰੁ ਮਾਤਾ ॥

ਜੇਹੋ ਜੇਹੀ ਮੁਹੱਬਤ ਹੈ ਬੱਚੇ ਅਤੇ ਉਸ ਦੀ ਅੰਮੜੀ ਵਿਚਕਾਰ,

ਐਸਾ, ਹਰਿ ਸੇਤੀ ਮਨੁ ਰਾਤਾ ॥

ਏਸੇ ਤਰ੍ਹਾਂ ਹੀ ਮੇਰੀ ਜਿੰਦੜੀ ਹਰੀ ਨਾਲ ਰੰਗੀ ਹੋਈ ਹੈ।

ਪ੍ਰਣਵੈ ਨਾਮਦੇਉ, ਲਾਗੀ ਪ੍ਰੀਤਿ ॥

ਨਾਮ ਦੇਵ ਪ੍ਰਾਰਥਨਾ ਕਰਦਾ ਹੈ ਕਿ ਮੇਰੀ ਪਿਰਹੜੀ ਪੈ ਗਈ ਹੈ,

ਗੋਬਿਦੁ ਬਸੈ, ਹਮਾਰੈ ਚੀਤਿ ॥੪॥੧॥੭॥

ਸ਼੍ਰਿਸ਼ਟੀ ਦੇ ਸੁਆਮੀ ਨਾਲ ਜੋ ਕਿ ਮੇਰੇ ਮਨ ਅੰਦਰ ਵਸਦਾ ਹੈ।

ਘਰ ਕੀ ਨਾਰਿ, ਤਿਆਗੈ ਅੰਧਾ ॥

ਮਨ ਦਾ ਅੰਨ੍ਹਾ ਇਨਸਾਨ ਆਪਣੇ ਘਰ ਦੀ ਵਹੁਟੀ ਨੂੰ ਛੱਡ ਦਿੰਦਾ ਹੈ,

ਪਰ ਨਾਰੀ ਸਿਉ, ਘਾਲੈ ਧੰਧਾ ॥

ਅਤੇ ਹੋਰਸ ਦੀ ਇਸਤ੍ਰੀ ਨਾਲ ਵਿਹਾਰ ਪਾ ਲੈਂਦਾ ਹੈ।

ਜੈਸੇ ਸਿੰਬਲੁ ਦੇਖਿ, ਸੂਆ ਬਿਗਸਾਨਾ ॥

ਉਹ ਉਸ ਤੋਤੇ ਵਰਗਾ ਹੈ, ਜੋ ਸਿੰਮਲ ਦੇ ਰੁਖ ਨੂੰ ਵੇਖ ਕੇ ਖੁਸ਼ ਹੁੰਦਾ ਹੈ,

ਅੰਤ ਕੀ ਬਾਰ, ਮੂਆ ਲਪਟਾਨਾ ॥੧॥

ਪ੍ਰੰਤੁ ਅਖੀਰ ਨੂੰ ਇਸ ਨਾਲ ਚਿਮੜ ਕੇ ਮਰ ਜਾਂਦਾ ਹੈ।

ਪਾਪੀ ਕਾ ਘਰੁ, ਅਗਨੇ ਮਾਹਿ ॥

ਗੁਨਾਹਗਾਰ ਦਾ ਘਰ ਅੱਗ ਵਿੱਚ ਹੈ।

ਜਲਤ ਰਹੈ, ਮਿਟਵੈ ਕਬ ਨਾਹਿ ॥੧॥ ਰਹਾਉ ॥

ਇਹ ਮਚਦਾ ਰਹਿੰਦਾ ਹੈ ਅਤੇ ਇਸ ਦੀ ਅੱਗ ਕਦੇ ਭੀ ਬੁਝਦੀ ਨਹੀਂ। ਠਹਿਰਾਉ।

ਹਰਿ ਕੀ ਭਗਤਿ, ਨ ਦੇਖੈ ਜਾਇ ॥

ਉਹ ਪ੍ਰਭੂ ਦੀ ਉਪਾਸ਼ਨਾ ਹੁੰਦੀ ਵੇਖਣ ਨੂੰ ਨਹੀਂ ਜਾਂਦਾ।

ਮਾਰਗੁ ਛੋਡਿ, ਅਮਾਰਗਿ ਪਾਇ ॥

ਉਹ ਪ੍ਰਭੂ ਦੇ ਰਸਤੇ ਨੂੰ ਤਿਆਗ, ਕੁਰਾਹੇ ਜਾਂਦਾ ਹੈ।

ਮੂਲਹੁ ਭੂਲਾ, ਆਵੈ ਜਾਇ ॥

ਆਦੀ ਪ੍ਰਭੂ ਨੂੰ ਭੁਲਾ ਕੇ ਉਹ ਆਵਾਗਉਣ ਵਿੱਚ ਪੈਦਾ ਹੈ।

ਅੰਮ੍ਰਿਤੁ ਡਾਰਿ, ਲਾਦਿ ਬਿਖੁ ਖਾਇ ॥੨॥

ਉਹ ਅੰਮ੍ਰਿਤਮਈ ਨਾਮ ਨੂੰ ਸੁਟ ਪਾਉਂਦਾ ਹੈ ਅਤੇ ਜ਼ਹਿਰ ਨੂੰ ਲੱਦਦਾ ਅਤੇ ਖਾਂਦਾ ਹੈ।

ਜਿਉ ਬੇਸ੍ਵਾ ਕੇ, ਪਰੈ ਅਖਾਰਾ ॥

ਉਹ ਉਸ ਕੰਜਰੀ ਦੀ ਮਾਨੰਦ ਹੈ ਜੋ ਨਾਚ-ਅਖਾੜੇ ਨੂੰ ਆਉਣ ਲਗੀ,

ਕਾਪਰੁ ਪਹਿਰਿ, ਕਰਹਿ ਸਂ​ੀਗਾਰਾ ॥

ਸੋਹਣੇ ਕਪੜੇ ਪਾਉਂਦੀ ਤੇ ਆਪਣੇ ਆਪ ਨੂੰ ਸ਼ਿੰਗਾਰਦੀ ਹੈ।

ਪੂਰੇ ਤਾਲ, ਨਿਹਾਲੇ ਸਾਸ ॥

ਉਹ ਸੁਰ ਤਾਲ ਨਾਲ ਨੱਚਦੀ ਹੈ ਅਤੇ ਉਸ ਨੂੰ ਸਾਹ ਲੈਦਿਆਂ ਵੇਖ ਉਸ ਦਾ ਆਸ਼ਕ ਬਹੁਤ ਖੁਸ਼ ਹੁੰਦਾ ਹੈ।

ਵਾ ਕੇ ਗਲੇ, ਜਮ ਕਾ ਹੈ ਫਾਸ ॥੩॥

ਪ੍ਰੰਤੂ ਉਸ ਦੀ ਗਰਦਨ ਦੁਆਲੇ ਮੌਤ ਦੇ ਦੂਤ ਦੀ ਫਾਹੀ ਹੈ।

ਜਾ ਕੇ ਮਸਤਕਿ, ਲਿਖਿਓ ਕਰਮਾ ॥

ਜਿਸ ਦੇ ਮਥੇ ਉਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ,

ਸੋ ਭਜਿ ਪਰਿ ਹੈ, ਗੁਰ ਕੀ ਸਰਨਾ ॥

ਉਹ ਦੌੜ ਕੇ ਗੁਰਾਂ ਦੀ ਸ਼ਰਣਾਗਤ ਆ ਪੈਦਾ ਹੈ।

ਕਹਤ ਨਾਮਦੇਉ, ਇਹੁ ਬੀਚਾਰੁ ॥

ਨਾਮਦੇਵ ਜੀ ਆਖਦੇ ਹਨ, ਹੇ ਸਾਧੂਓ! ਇਹ ਹੈ ਮੇਰੀ ਸੋਚ ਵਿਚਾਰ,

ਇਨ ਬਿਧਿ ਸੰਤਹੁ! ਉਤਰਹੁ ਪਾਰਿ ॥੪॥੨॥੮॥

ਕਿ ਕੇਵਲ ਇਸ ਤਰੀਕੇ ਨਾਲ ਹੀ ਤੁਹਾਡਾ ਪਾਰ ਉਤਾਰਾ ਹੋਵੇਗਾ।

ਸੰਡਾ ਮਰਕਾ, ਜਾਇ ਪੁਕਾਰੇ ॥

ਸੰਡੇ ਤੇ ਮਰਕੇ ਨੇ ਜਾ ਕੇ ਹਰਨਾਖਸ਼ ਕੋਲ ਸ਼ਿਕਾਇਤ ਕੀਤੀ:

ਪੜੈ ਨਹੀ, ਹਮ ਹੀ ਪਚਿ ਹਾਰੇ ॥

ਤੇਰਾ ਪੁੱਤਰ ਪੜ੍ਹਦਾ ਨਹੀਂ, ਅਸੀਂ ਬਿਲਕੁਲ ਹੀ ਹਾਰਹੁਟ ਗਏ ਹਾਂ,

ਰਾਮੁ ਕਹੈ, ਕਰ ਤਾਲ ਬਜਾਵੈ; ਚਟੀਆ ਸਭੈ ਬਿਗਾਰੇ ॥੧॥

ਉਹ ਸਾਈਂ ਦਾ ਨਾਮ ਉਚਾਰਦਾ ਹੈ ਅਤੇ ਸੁਰ ਤਾਲ ਅੰਦਰ ਆਪਣੇ ਹਥ ਵਜਾਉਂਦਾ ਹੈ ਤੇ ਉਸ ਨੇ ਸਾਰੇ ਵਿਦਿਆਰਥੀ ਵਿਗਾੜ ਛੱਡੇ ਹਨ;

ਰਾਮ ਨਾਮਾ, ਜਪਿਬੋ ਕਰੈ ॥

ਉਹ ਪ੍ਰਭੂ ਦੇ ਨਾਮ ਨੂੰ ਜਪਦਾ ਹੈ,

ਹਿਰਦੈ, ਹਰਿ ਜੀ ਕੋ ਸਿਮਰਨੁ ਧਰੈ ॥੧॥ ਰਹਾਉ ॥

ਅਤੇ ਆਪਣੇ ਮਨ ਵਿੱਚ ਉਸ ਨੇ ਮਹਾਰਾਜ ਮਾਲਕ ਦੀ ਬੰਦਗੀ ਨੂੰ ਟਿਕਾ ਲਿਆ ਹੈ”। ਠਹਿਰਾਉ।

ਬਸੁਧਾ ਬਸਿ ਕੀਨੀ ਸਭ ਰਾਜੇ; ਬਿਨਤੀ ਕਰੈ ਪਟਰਾਨੀ ॥

ਵਡੀ ਰਾਣੀ ਨਿਮ੍ਰਤਾ ਨਾਲ ਪ੍ਰਹਿਲਾਦ ਨੂੰ ਆਖਦੀ ਹੈ, “ਪਾਤਿਸ਼ਾਹ ਨੇ ਸਾਰੀ ਧਰਤੀ ਨੂੰ ਆਪਣੇ ਅਧੀਨ ਕੀਤਾ ਹੋਇਆ ਹੈ,

ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ; ਤਿਨਿ ਤਉ ਅਉਰੈ ਠਾਨੀ ॥੨॥

ਪਰ ਤੂੰ, ਹੇ ਮੇਰੇ ਪੁਤ੍ਰ-ਪ੍ਰਹਿਲਾਦ, ਉਸ ਦੇ ਆਖੇ ਨਹੀਂ ਲਗਦਾ; ਇਸ ਲਈ ਉਸ ਨੇ ਤੇਰੇ ਨਾਲ ਹੋਰ ਹੀ ਤਰ੍ਹਾਂ ਦਾ ਸਲੂਕ ਕਰਨ ਦਾ ਇਰਾਦਾ ਕੀਤਾ ਹੋਇਆ ਹੈ”।

ਦੁਸਟ ਸਭਾ ਮਿਲਿ, ਮੰਤਰ ਉਪਾਇਆ; ਕਰਸਹ ਅਉਧ ਘਨੇਰੀ ॥

ਪਾਂਬਰਾਂ ਦੀ ਮੰਡਲੀ ਨੇ ਇਕੱਤਰ ਹੋ ਪ੍ਰਹਿਲਾਦ ਦੀ ਉਮਰ ਵਧੇਰੀ ਕਰ ਦੇਣ ਦਾ ਮਤਾ ਪਾਸ ਕਰ ਦਿੱਤਾ ਹੈ।

ਗਿਰਿ ਤਰ ਜਲ ਜੁਆਲਾ ਭੈ ਰਾਖਿਓ; ਰਾਜਾ ਰਾਮਿ ਮਾਇਆ ਫੇਰੀ ॥੩॥

ਵਾਹਿਗੁਰੂ ਪਾਤਿਸ਼ਾਹ ਨੇ ਪ੍ਰਹਲਿਾਦ ਦੀ ਖਾਤਰ, ਕਾਨੂੰਨ ਕੁਦਰਤ ਬਦਲ ਦਿਤੇ ਅਤੇ ਬਾਵਜੂਦ ਪਹਾੜ ਤੇ ਦਰਖਤੋ ਹੇਠਾਂ ਸੁਟਣ, ਪਾਣੀ ਤੇ ਅੱਗ ਵਿੱਚ ਪਾਣ ਅਤੇ ਮੌਤ ਦਾ ਡਰ ਦਿਤੇ ਜਾਣ ਦੇ, ਸੁਆਮੀ ਨੇ ਉਸ ਦੀ ਰਖਿਆ ਕੀਤੀ।

ਕਾਢਿ ਖੜਗੁ, ਕਾਲੁ ਭੈ ਕੋਪਿਓ; ਮੋਹਿ ਬਤਾਉ ਜੁ ਤੁਹਿ ਰਾਖੈ ॥

ਗੁੱਸੇ ਨਾਲ ਲੋਹਾ ਲਾਖਾ ਹੈ, ਹਰਨਾਖਸ਼ ਨੇ ਆਪਦੀ ਤਲਵਾਰ ਖਿੱਚ ਲਈ ਅਤੇ ਪ੍ਰਹਿਲਾਦ ਨੂੰ ਮੌਤ ਦੇ ਡਰ ਦੀ ਧਮਕੀ ਦਿਤੀ ਅਤੇ ਗੱਜਿਆ, “ਮੈਨੂੰ ਦੱਸ ਤੈਨੂੰ ਕੌਣ ਬਚਾ ਸਕਦਾ ਹੈ?

ਪੀਤ ਪੀਤਾਂਬਰ ਤ੍ਰਿਭਵਣ ਧਣੀ; ਥੰਭ ਮਾਹਿ ਹਰਿ ਭਾਖੈ ॥੪॥

ਪ੍ਰਹਿਲਾਦ ਨੇ ਆਖਿਆ, “ਹੜਤਾਲ ਵਰਗੇ ਪੀਲੇ ਬਸਤਰਾਂ ਵਾਲਾ ਤਿੰਨਾਂ ਜਹਾਨਾ ਦਾ ਮਾਲਕ ਵਾਹਿਗੁਰੂ ਥੰਮ੍ਹ ਵਿੱਚ ਹੈ, ਜਿਸ ਨਾਲ ਮੈਂ ਬੰਨਿ੍ਹਆ ਹੋਇਆ ਹਾਂ।

ਹਰਨਾਖਸੁ ਜਿਨਿ ਨਖਹ ਬਿਦਾਰਿਓ; ਸੁਰਿ ਨਰ ਕੀਏ ਸਨਾਥਾ ॥

ਜਿਸ ਨੇ ਹਰਨਾਖਸ਼ ਨੂੰ ਆਪਣੇ ਨੋਹਾਂ ਨਾਲ ਪਾੜ ਸੁਟਿਆ ਸੀ ਉਸ ਨੇ ਆਪਣੇ ਆਪ ਨੂੰ ਦੇਵਤਿਆਂ ਤੇ ਮਨੁੱਖ ਦਾ ਸੁਆਮੀ ਪਰਗਟ ਕੀਤਾ ਸੀ।

ਕਹਿ ਨਾਮਦੇਉ ਹਮ ਨਰਹਰਿ ਧਿਆਵਹ; ਰਾਮੁ ਅਭੈ ਪਦ ਦਾਤਾ ॥੫॥੩॥੯॥

ਨਾਮਦੇਵ ਜੀ ਆਖਦੇ ਹਨ, ਮੈਂ ਉਸ ਮਨੁੱਸ਼-ਸ਼ੇਰ ਸੁਆਮੀ ਦਾ ਸਿਮਰਨ ਕਰਦਾ ਹਾਂ, ਜੋ ਡਰ-ਰਹਿਤ ਮਰਤਬੇ ਦਾ ਦੇਣ ਵਾਲਾ ਹੈ।

ਸੁਲਤਾਨੁ ਪੂਛੈ, ਸੁਨੁ ਬੇ ਨਾਮਾ! ॥

ਬਾਦਸ਼ਾਹ ਨੇ ਆਖਿਆ: “ਤੂੰ ਸੁਣ ਓਇ ਨਾਮਿਆ!

ਦੇਖਉ, ਰਾਮੁ ਤੁਮ੍ਹ੍ਹਾਰੇ ਕਾਮਾ ॥੧॥

ਵੇਖਦਾ ਹਾਂ, ਮੈਂ ਤੇਰੇ ਪ੍ਰਭੂ ਦੇ ਕੰਮ”।

ਨਾਮਾ, ਸੁਲਤਾਨੇ ਬਾਧਿਲਾ ॥

ਬਾਦਸ਼ਾਹ ਨੇ ਨਾਮੇ ਨੂੰ ਪਕੜ ਲਿਆ ਅਤੇ ਆਖਿਆ:

ਦੇਖਉ, ਤੇਰਾ ਹਰਿ ਬੀਠੁਲਾ ॥੧॥ ਰਹਾਉ ॥

ਵੇਖਦਾ ਹਾਂ, ਮੈਂ ਤੇਰੇ ਪਿਆਰੇ ਵਾਹਿਗੁਰੂ ਨੂੰ! ਠਹਿਰਾਉ।

ਬਿਸਮਿਲਿ ਗਊ, ਦੇਹੁ ਜੀਵਾਇ ॥

ਇਸ ਜ਼ਿਬ੍ਹਾ ਕੀਤੀ ਹੋਈ ਗਾਂ ਨੂੰ ਜੀਉਂਦੀ ਕਰ ਦੇ,

ਨਾਤਰੁ, ਗਰਦਨਿ ਮਾਰਉ ਠਾਂਇ ॥੨॥

ਨਹੀਂ ਤਾਂ ਏਸੇ ਥਾਂ ਤੇ ਤੇਰਾ ਸਿਰ ਲਾਹ ਸੁਟਾਂਗਾ”।

ਬਾਦਿਸਾਹ! ਐਸੀ ਕਿਉ ਹੋਇ? ॥

ਨਾਮੇ ਨੇ ਉਤਰ ਦਿੱਤਾ: “ਹੈ ਪਾਤਿਸ਼ਾਹ ਇੰਜ ਕਿਸ ਤਰ੍ਹਾਂ ਹੋ ਸਕਦਾ ਹੈ?

ਬਿਸਮਿਲਿ ਕੀਆ, ਨ ਜੀਵੈ ਕੋਇ ॥੩॥

ਕੋਈ ਜਣਾ ਜਿਬ੍ਹਾ ਕੀਤੇ ਹੋਏ ਨੂੰ ਸੁਰਜੀਤ ਨਹੀਂ ਕਰ ਸਕਦਾ?

ਮੇਰਾ ਕੀਆ, ਕਛੂ ਨ ਹੋਇ ॥

ਮੇਰੇ ਕਰਨ ਦੁਆਰਾ ਕੁਝ ਭੀ ਨਹੀਂ ਹੋ ਸਕਦਾ।

ਕਰਿ ਹੈ ਰਾਮੁ, ਹੋਇ ਹੈ ਸੋਇ ॥੪॥

ਜਿਹੜਾ ਕੁਛ ਪ੍ਰਭੂ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ”।

ਬਾਦਿਸਾਹੁ, ਚੜ੍ਹ੍ਹਿਓ ਅਹੰਕਾਰਿ ॥

ਪਾਤਿਸ਼ਾਹ ਹੰਕਾਰ ਵਿੱਚ ਆ ਗਿਆ।

ਗਜ ਹਸਤੀ, ਦੀਨੋ ਚਮਕਾਰਿ ॥੫॥

ਉਸ ਨੇ ਇਕ ਵਡੇ ਹਾਥੀ ਨੂੰ ਅੱਗ-ਬਗੌਲਾ ਕਰ ਦਿਤਾ।

ਰੁਦਨੁ ਕਰੈ, ਨਾਮੇ ਕੀ ਮਾਇ ॥

ਨਾਮੇ ਦੀ ਮਾਤਾ ਰੋਣ ਲਗ ਗਈ ਅਤੇ ਉਸ ਨੇ ਆਖਿਆ,

ਛੋਡਿ ਰਾਮੁ, ਕੀ ਨ ਭਜਹਿ ਖੁਦਾਇ ॥੬॥

ਤੂੰ ਹਿੰਦੂਆ ਦੇ ਰਾਮ ਨੂੰ ਛੱਡ ਕੇ ਮੁਸਲਮਾਨਾਂ ਦੇ ਖੁਦਾ ਦਾ ਉਚਾਰਨ ਕਿਉਂ ਨਹੀਂ ਕਰਦਾ?

ਨ ਹਉ ਤੇਰਾ ਪੂੰਗੜਾ, ਨ ਤੂ ਮੇਰੀ ਮਾਇ ॥

ਨਾਮੇ ਨੇ ਉਤਰ ਦਿਤਾ: “ਮੈਂ ਤੇਰਾ ਪੁਤ ਨਹੀਂ, ਨਾਂ ਹੀ ਤੂੰ ਮੇਰੀ ਮਾਤਾ ਹੈ;

ਪਿੰਡੁ ਪੜੈ, ਤਉ ਹਰਿ ਗੁਨ ਗਾਇ ॥੭॥

ਭਾਵੇਂ ਮੇਰੀ ਦੇਹਿ ਭੀ ਨਸ਼ਟ ਹੋ ਜਾਵੇ, ਤਾਂ ਭੀ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਰਹਾਗਾ”।

ਕਰੈ ਗਜਿੰਦੁ, ਸੁੰਡ ਕੀ ਚੋਟ ॥

ਹਾਥੀ ਉਸ ਨੂੰ ਆਪਣੀ ਸੁੰਡ ਨਾਲ ਸੱਟ ਮਾਰਦਾ ਸੀ,

ਨਾਮਾ ਉਬਰੈ, ਹਰਿ ਕੀ ਓਟ ॥੮॥

ਪ੍ਰੰਤੂ ਪ੍ਰਭੂ ਦੀ ਪਨਾਹ ਰਾਹੀਂ ਨਾਮਾ ਬਚ ਗਿਆ।

ਕਾਜੀ ਮੁਲਾਂ, ਕਰਹਿ ਸਲਾਮੁ ॥

ਬਾਦਸ਼ਾਹ ਨੇ ਆਖਿਆ: “ਕਾਜ਼ੀ ਅਤੇ ਮੁੱਲਾ ਮੈਨੂੰ ਬੰਦਨਾ ਕਰਦੇ ਹਨ,

ਇਨਿ ਹਿੰਦੂ, ਮੇਰਾ ਮਲਿਆ ਮਾਨੁ ॥੯॥

ਪ੍ਰੰਤੂ ਇਸ ਹਿੰਦੂ ਨੇ ਮੇਰੀ ਇੱਜ਼ਤ ਆਬਰੂ ਲਤਾੜ ਛੱਡੀ ਹੈ”।

ਬਦਿਸਾਹ! ਬੇਨਤੀ ਸੁਨੇਹੁ ॥

ਹਿੰਦੂਆਂ ਨੇ ਆਖਿਆ: “ਹੇ ਪਾਤਿਸ਼ਾਹ! ਤੂੰ ਸਾਡੀ ਪ੍ਰਾਰਥਨਾ ਸੁਣ,

ਨਾਮੇ ਸਰ ਭਰਿ, ਸੋਨਾ ਲੇਹੁ ॥੧੦॥

ਨਾਮੇ ਦੇ ਭਾਰ ਦਾ ਤੂੰ ਸੋਨਾ ਲੈ ਲੈ, ਅਤੇ ਇਸ ਨੂੰ ਛਡ ਦੇ”।

ਮਾਲੁ ਲੇਉ, ਤਉ ਦੋਜਕਿ ਪਰਉ ॥

ਬਾਦਸ਼ਾਹ ਨੇ ਆਖਿਆ: “ਜੇਕਰ ਮੈਂ ਦੌਲਤਾਂ ਲੈ ਲਵਾਂ ਤਾਂ ਮੈਂ ਨਰਕ ਵਿੱਚ ਪਵਾਂਗਾ।

ਦੀਨੁ ਛੋਡਿ, ਦੁਨੀਆ ਕਉ ਭਰਉ ॥੧੧॥

ਆਪਣੇ ਧਰਮ ਨੂੰ ਤਿਆਗ ਕੇ ਕੀ ਮੈਂ ਸੰਸਾਰੀ ਮਾਲ-ਮੱਤਾ ਇਕੱਤਰ ਕਰਾਂ?

ਪਾਵਹੁ ਬੇੜੀ, ਹਾਥਹੁ ਤਾਲ ॥

ਪੈਰੀ ਬੇਡੀਆਂ ਲੱਗੀਆਂ ਹੋਈਆਂ ਸਮੇਤ, ਹੱਥਾਂ ਨਾਲ ਸੁਰਤਾਲ ਮੇਲ,

ਨਾਮਾ ਗਾਵੈ, ਗੁਨ ਗੋਪਾਲ ॥੧੨॥

ਨਾਮਾ ਆਪਦੇ ਪ੍ਰੰਭੂ ਦਾ ਜੱਸ ਗਾਉਂਦਾ ਸੀ।

ਗੰਗ ਜਮੁਨ, ਜਉ ਉਲਟੀ ਬਹੈ ॥

ਨਾਮਦੇਵ ਨੇ ਆਖਿਆ:”ਜੇਕਰ ਗੰਗਾ ਅਤੇ ਜਮਨਾ ਪਿਛੇਲ ਪਾਸੇ ਨੂੰ ਵਗਣ ਲਗ ਜਾਣ,

ਤਉ ਨਾਮਾ, ਹਰਿ ਕਰਤਾ ਰਹੈ ॥੧੩॥

ਤਾਂ ਭੀ, ਮੈ ਨਾਮਾ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਰਹਾਗਾਂ”। (ਨੋਟ-ਨਾਮੇ ਨੂੰ ਗਾਂ ਸੁਰਜੀਤ ਕਰਨ ਲਈ ਕੇਵਲ ਤਿੰਨ ਘੰਟੇ ਦਿਤੇ ਗਏ ਸਨ)।

ਸਾਤ ਘੜੀ, ਜਬ ਬੀਤੀ ਸੁਣੀ ॥

ਜਦ ਸੱਤ ਘੜੀਆਂ ਲੰਘੀਆਂ ਹੋਈਆਂ ਸੁਣੀਆਂ ਗਹੀਆਂ,

ਅਜਹੁ ਨ ਆਇਓ, ਤ੍ਰਿਭਵਣ ਧਣੀ ॥੧੪॥

ਉਦੋਂ ਤਾਂਈ ਭੀ ਤਿਨਾਂ ਜਹਾਨਾਂ ਦਾ ਸੁਆਮੀ ਨਹੀਂ ਸੀ ਪੁੱਜਾ। (ਨੋਟ-ਇਕ ਘੜੀ 24 ਮਿੰਟਾਂ ਦੇ ਬਰਾਬਰ ਹੁੰਦੀ ਹੈ)।

ਪਾਖੰਤਣ, ਬਾਜ ਬਜਾਇਲਾ ॥

ਖੰਭਾਂ ਦਾ ਵਾਜਾ ਵਜਾਉਂਦਾ ਹੋਇਆ,

ਗਰੁੜ ਚੜ੍ਹ੍ਹੇ, ਗੋਬਿੰਦ ਆਇਲਾ ॥੧੫॥

ਅਤੇ ਨੀਲਕੰਠ ਤੇ ਸਵਾਰ ਹੋ, ਸੰਸਾਰ ਦਾ ਸੁਆਮੀ ਆ ਗਿਆ।

ਅਪਨੇ ਭਗਤ ਪਰਿ, ਕੀ ਪ੍ਰਤਿਪਾਲ ॥

ਜਗਤ ਦੇ ਪਾਲਣਹਾਰ ਵਾਹਿਗੁਰੂ ਨੇ ਆਪਣੇ ਸਾਧੂ ਉਤੇ ਰਹਿਮਤ ਕੀਤੀ,

ਗਰੁੜ ਚੜ੍ਹ੍ਹੇ, ਆਏ ਗੋਪਾਲ ॥੧੬॥

ਅਤੇ ਨੀਲਕੰਠ ਤੇ ਸਵਾਰ ਹੋ ਕੇ ਆ ਗਿਆ ਹੈ।

ਕਹਹਿ ਤ, ਧਰਣਿ ਇਕੋਡੀ ਕਰਉ ॥

ਪ੍ਰਭੂ ਨੇ ਫੁਰਮਾਇਆ: “ਜੇਕਰ ਤੂੰ ਆਖੇ, ਮੈਂ ਧਰਤੀ ਨੂੰ ਟੇਢੀ ਕਰ ਦਿਆਂ,

ਕਹਹਿ ਤ, ਲੇ ਕਰਿ ਊਪਰਿ ਧਰਉ ॥੧੭॥

ਜੇ ਤੂੰ ਆਖੇ ਤਾਂ ਮੇ ਹਿਸ ਦਾ ਉਪਰਲਾ ਪਾਸਾ ਹੇਠਾਂ ਕਰਕੇ ਰਖ ਦਿਆਂ।

ਕਹਹਿ ਤ, ਮੁਈ ਗਊ ਦੇਉ ਜੀਆਇ ॥

ਜੇ ਤੂੰ ਆਖੇ ਤਾਂ ਮੈਂ ਮਰੀ ਹੋਈ ਗਾਂ ਨੂੰ ਜੀਉਂਦੀ ਕਰ ਦਿਆਂ,

ਸਭੁ ਕੋਈ ਦੇਖੈ, ਪਤੀਆਇ ॥੧੮॥

ਤਾਂ ਜੋ ਹਰ ਜਣਾ ਵੇਖ ਕੇ ਪਤੀਜ ਜਾਵੇ”।

ਨਾਮਾ ਪ੍ਰਣਵੈ, ਸੇਲ ਮਸੇਲ ॥

ਨਾਮਾ ਬੇਨਤੀ ਕਰਦਾ ਹੈ” “ਹੇ ਪ੍ਰਭੂ! ਗਾਂ ਨੂੰ ਚੋਣ ਲਈ ਤੂੰ ਇਸ ਨੂੰ ਨਿਆਣਾ ਪਾ ਦੇ”।

ਗਊ ਦੁਹਾਈ, ਬਛਰਾ ਮੇਲਿ ॥੧੯॥

ਵੱਛਾ ਛੱਡ ਕੇ ਗਾਂ ਦੀ ਧਾਰ ਕੱਢ ਲਈ ਗਈ।

ਦੂਧਹਿ ਦੁਹਿ, ਜਬ ਮਟੁਕੀ ਭਰੀ ॥

ਜਦ ਚੋਏ ਹੋਏ ਦੁੱਧ ਨਾਲ ਮਟਕੀ ਭਰ ਗਈ,

ਲੇ, ਬਾਦਿਸਾਹ ਕੇ ਆਗੇ ਧਰੀ ॥੨੦॥

ਤਾਂ ਨਾਮੇ ਨੇ ਇਸ ਨੂੰ ਲੈ ਕੇ ਪਾਤਿਸ਼ਾਹ ਦੇ ਮੂਹਰੇ ਰਖ ਦਿਤਾ।

ਬਾਦਿਸਾਹੁ, ਮਹਲ ਮਹਿ ਜਾਇ ॥

ਫਿਰ ਪਾਤਿਸ਼ਾਹ ਆਪਣੇ ਰਾਜ ਭਵਨ ਵਿੱਚ ਚਲਿਆ ਗਿਆ,

ਅਉਘਟ ਕੀ ਘਟ, ਲਾਗੀ ਆਇ ॥੨੧॥

ਅਤੇ ਉਸ ਤੇ ਮੁਸੀਬਤ ਦੀ ਘੜੀ ਆ ਪੁੱਜੀ।

ਕਾਜੀ ਮੁਲਾਂ ਬਿਨਤੀ ਫੁਰਮਾਇ ॥

ਕਾਜ਼ੀਆਂ ਅਤੇ ਮੁੱਲਾਂ ਦੇ ਰਾਹੀਂ ਪਾਤਿਸ਼ਾਹ ਨੇ ਪ੍ਰਾਰਥਨਾ ਕੀਤੀ:

ਬਖਸੀ ਹਿੰਦੂ! ਮੈ ਤੇਰੀ ਗਾਇ ॥੨੨॥

ਮੈਨੂੰ ਮਾਫ ਕਰ ਦੇ, ਤੂੰ ਹੈ ਹਿੰਦੁ! ਮੈਂ ਤੇਰੀ ਗਾਂ ਹਾਂ।

ਨਾਮਾ ਕਹੈ, ਸੁਨਹੁ ਬਾਦਿਸਾਹ ॥

ਨਾਮੇ ਨੇ ਆਖਿਆ: “ਤੂੰ ਸੁਣ, ਹੇ ਪਾਤਿਸ਼ਾਹ!

ਇਹੁ ਕਿਛੁ ਪਤੀਆ, ਮੁਝੈ ਦਿਖਾਇ ॥੨੩॥

ਕੀ ਇਹ ਕਰਾਮਾਤ ਮੈਂ ਵਿਖਾਲੀ ਹੈ?

ਇਸ ਪਤੀਆ ਕਾ, ਇਹੈ ਪਰਵਾਨੁ ॥

ਇਸ ਕਰਾਮਾਤ ਦਾ ਇਹ ਮਲੋਰਥ ਹੈ,

ਸਾਚਿ ਸੀਲਿ, ਚਾਲਹੁ ਸੁਲਿਤਾਨ ॥੨੪॥

ਕਿ ਤੈਨੂੰ ਹੇ ਬਾਦਸ਼ਾਹ! ਸੱਚ ਅਤੇ ਲਿਮਰਤਾ ਦੇ ਰਸਤੇ ਟੁਰਨਾ ਚਾਹੀਦਾ ਹੈ।

ਨਾਮਦੇਉ, ਸਭ ਰਹਿਆ ਸਮਾਇ ॥

ਉਸ ਤੋਂ ਮਗਰੋ, ਨਾਮਦੇਵ ਸਾਰੇ ਪ੍ਰਸਿੱਧ ਹੋ ਗਿਆ।

ਮਿਲਿ ਹਿੰਦੂ ਸਭ, ਨਾਮੇ ਪਹਿ ਜਾਹਿ ॥੨੫॥

ਸਾਰੇ ਹਿੰਦੁ ਇਕੱਠੇ ਹੋ ਨਾਮੇ ਕੋਲ ਗਏ ਅਤੇ ਉਹ ਆਪੇ ਵਿੱਚ ਗੱਲਾਂ ਕਰਦੇ ਸਨ,

ਜਉ ਅਬ ਕੀ ਬਾਰ, ਨ ਜੀਵੈ ਗਾਇ ॥

ਕਿ ਜੇਕਰ ਇਸ ਦਫਾ ਗਾਂ ਸੁਰਜੀਤ ਨਾਂ ਹੁੰਦੀ,

ਤ ਨਾਮਦੇਵ ਕਾ, ਪਤੀਆ ਜਾਇ ॥੨੬॥

ਤਾਂ ਨਾਮਦੇਵ ਉਤੋਂ ਲੋਕਾਂ ਦਾ ਭਰੋਸਾ ਉਠ ਜਾਣਾ ਸੀ।

ਨਾਮੇ ਕੀ ਕੀਰਤਿ, ਰਹੀ ਸੰਸਾਰਿ ॥

ਨਾਮਦੇਵ ਦਾ ਜੱਸ ਜਹਾਨ ਅੰਦਰ ਫੈਲ ਗਿਆ।

ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥

ਪਵਿੱਤ੍ਰ ਪੁਰਸ਼ਾਂ ਨੂੰ ਨਾਲ ਲੈ ਕੇ ਨਾਮਾ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ।

ਸਗਲ ਕਲੇਸ, ਨਿੰਦਕ ਭਇਆ ਖੇਦੁ ॥

ਸਾਰੀ ਤਕਲੀਫ ਅਤੇ ਕਸ਼ਟ ਕਲੰਕ ਲਾਉਣ ਵਾਲੇ ਨੂੰ ਆ ਵਾਪਰੇ।

ਨਾਮੇ ਨਾਰਾਇਨ, ਨਾਹੀ ਭੇਦੁ ॥੨੮॥੧॥੧੦॥

ਨਾਮਦੇਵ ਅਤੇ ਪ੍ਰਭੂ ਦੇ ਵਿਚਕਾਰ ਕੋਈ ਭਿੰਨ-ਭੇਦ ਨਹੀਂ।


ਘਰੁ ੨ ॥

ਘਰ 2।

ਜਉ ਗੁਰਦੇਉ, ਤ ਮਿਲੈ ਮੁਰਾਰਿ ॥

ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦਾ ਹੈ, ਤਦ ਹੰਕਾਰ ਦਾ ਵੈਰੀ, ਵਾਹਿਗੁਰੂ ਬੰਦੇ ਨੂੰ ਮਿਲ ਪੈਦਾ ਹੈ।

ਜਉ ਗੁਰਦੇਉ, ਤ ਉਤਰੈ ਪਾਰਿ ॥

ਜਦ ਗੁਰੂ-ਪ੍ਰੇਮਸ਼ਰ ਮਿਹਰਬਾਨ ਹੁੰਦੇ ਹਨ ਤਾਂ ਬੰਦਾ ਪਾਰ ਉਤਰ ਜਾਂਦਾ ਹੈ।

ਜਉ ਗੁਰਦੇਉ, ਤ ਬੈਕੁੰਠ ਤਰੈ ॥

ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦੇ ਹਨ ਤਦ ਜੀਵ ਬ੍ਰਹਮ ਲੋਕ ਨੂੰ ਤਰ ਜਾਂਦਾ ਹੈ।

ਜਉ ਗੁਰਦੇਉ, ਤ ਜੀਵਤ ਮਰੈ ॥੧॥

ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦੇ ਹਨ ਤਦ ਜੀਵ ਜੀਉਂਦੇ ਜੀ ਮਰਿਆ ਰਹਿੰਦਾ ਹੈ।

ਸਤਿ ਸਤਿ ਸਤਿ, ਸਤਿ ਸਤਿ ਗੁਰਦੇਵ ॥

ਸੱਚੇ, ਸੱਚੇ, ਸੱਚੇ, ਸੱਚੇ, ਸੱਚੇ ਹਨ ਰੱਬ ਰੂਪ ਗੁਰੂ ਜੀ।

ਝੂਠੁ ਝੂਠੁ ਝੂਠੁ ਝੂਠੁ, ਆਨ ਸਭ ਸੇਵ ॥੧॥ ਰਹਾਉ ॥

ਕੂੜੀ, ਕੂੜੀ, ਕੂੜੀ, ਕੂੜੀ ਤੇ ਹੋਰ ਸਾਰੀ ਟਹਿਲ ਸੇਵਾ। ਠਹਿਰਾਉ।

ਜਉ ਗੁਰਦੇਉ, ਤ ਨਾਮੁ ਦ੍ਰਿੜਾਵੈ ॥

ਜਦ ਗੁਰੂ-ਪ੍ਰਮੇਸ਼ਰ ਮਿਹਰਬਬਾਨ ਹੋ ਜਾਂਦੇ ਹਨ ਤਦ ਉਹ ਜੀਵ ਅੰਦਰ ਨਾਮ ਪੱਕਾ ਕਰ ਦਿੰਦੇ ਹਨ।

ਜਉ ਗੁਰਦੇਉ, ਨ ਦਹ ਦਿਸ ਧਾਵੈ ॥

ਜਦ ਗੁਰੂ ਪ੍ਰਮੇਸ਼ਰ ਜੀ ਮਿਹਰਬਾਨ ਹੋ ਜਾਂੇਦ ਹਨ, ਇਨਸਾਨ ਦਸੀ ਪਾਸੀ ਨਹੀਂ ਭਟਕਦਾ।

ਜਉ ਗੁਰਦੇਉ, ਪੰਚ ਤੇ ਦੂਰਿ ॥

ਜਦ ਰੱਬ ਰੂਪ ਗੁਰੂ ਜੀ ਮਿਹਰਬਾਨ ਹੁੰਦੇ ਹਨ, ਪ੍ਰਾਣੀ ਪੰਜਾਂ ਭੂਤਨਿਆਂ ਤੋਂ ਪਰੇ ਹੋ ਜਾਂਦਾ ਹੈ।

ਜਉ ਗੁਰਦੇਉ, ਨ ਮਰਿਬੋ ਝੂਰਿ ॥੨॥

ਜਦ ਰੱਬ ਰੂਪ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਉਹ ਅਫਸੋਸ ਕਰਦਾ ਹੋਇਆ ਨਹੀਂ ਮਰਦਾ।

ਜਉ ਗੁਰਦੇਉ, ਤ ਅੰਮ੍ਰਿਤ ਬਾਨੀ ॥

ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੋ ਜਾਂਦੇ ਹਨ, ਜੀਵ ਨੂੰ ਅੰਮ੍ਰਿਤਮਈ ਗੁਰਬਾਣੀ ਦੀ ਦਾਤ ਮਿਲਦੀ ਹੈ।

ਜਉ ਗੁਰਦੇਉ, ਤ ਅਕਥ ਕਹਾਨੀ ॥

ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੋ ਜਾਂਦੇ ਹਨ ਤਾਂ ਉਹ ਅਕਹਿ ਪ੍ਰਭੂ ਦੀ ਵਾਰਤਾ ਵਰਨਣ ਕਰਦਾ ਹੈ।

ਜਉ ਗੁਰਦੇਉ, ਤ ਅੰਮ੍ਰਿਤ ਦੇਹ ॥

ਜਦ ਗੁਰੂ-ਪ੍ਰਮੇਸ਼ਰ ਮਇਆਵਾਨ ਹੋ ਜਾਂਦੇ ਹਨ, ਤਾਂ ਜੀਵ ਦੀ ਕਾਇਆ ਅਬਿਨਾਸ਼ੀ ਹੋ ਜਾਂਦਾ ਹੈ।

ਜਉ ਗੁਰਦੇਉ, ਨਾਮੁ ਜਪਿ ਲੇਹਿ ॥੩॥

ਜਦ ਗੁਰੂ ਪ੍ਰਮੇਸ਼ਰ ਮਇਆਵਾਨ ਹੁੰਦੇ ਹਨ ਤਾਂ ਉਹ ਪ੍ਰਭੁ ਦੇ ਨਾਮ ਦਾ ਉਚਾਰਨ ਕਰਦਾ ਹੈ।

ਜਉ ਗੁਰਦੇਉ, ਭਵਨ ਤ੍ਰੈ ਸੂਝੈ ॥

ਜਦ ਬੰਦਾ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ ਉਹ ਤਿੰਨਾਂ ਜਹਾਨਾਂ ਨੂੰ ਵੇਖ ਲੈਂਦਾ ਹੈ।

ਜਉ ਗੁਰਦੇਉ, ਊਚ ਪਦ ਬੂਝੈ ॥

ਜਦ ਉਹ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ ਉਹ ਮਹਾਨ ਮਰਤਬੇ ਨੂੰ ਸਮਝ ਲੈਂਦਾ ਹੈ।

ਜਉ ਗੁਰਦੇਉ, ਤ ਸੀਸੁ ਅਕਾਸਿ ॥

ਜਦ ਜੀਵ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ, ਤਦ ਉਸ ਦਾ ਸਿਰ ਅਸਮਾਨ ਨੂੰ ਜਾ ਲਗਦਾ ਹੈ।

ਜਉ ਗੁਰਦੇਉ, ਸਦਾ ਸਾਬਾਸਿ ॥੪॥

ਜਦ ਜੀਵ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ, ਉਸ ਨੂੰ ਸਦੀਵ ਹੀ ਵਧਾਈਆਂ ਮਿਲਦੀਆਂ ਹਨ।

ਜਉ ਗੁਰਦੇਉ, ਸਦਾ ਬੈਰਾਗੀ ॥

ਜਦ ਰੱਬ ਰੂਪ ਗੁਰੂ ਜੀ ਦਇਆਲ ਹੋ ਜਾਂਦੇ ਹੇਨ, ਪ੍ਰਾਨੀ ਹਮੇਸ਼ਾਂ ਨਿਰਲੇਪ ਰਹਿੰਦਾ ਹੈ।

ਜਉ ਗੁਰਦੇਉ, ਪਰ ਨਿੰਦਾ ਤਿਆਗੀ ॥

ਜਦ ਰੱਬ ਰੂਪ ਗੁਰੂ ਜੀ ਦਇਆਲ ਹੁੰਦੇ ਹਨ ਤਾਂ ਪ੍ਰਾਨੀ ਹੋਰਨਾਂ ਦੀ ਬਦਖੋਈ ਛੱਡ ਦਿੰਦਾ ਹੈ।

ਜਉ ਗੁਰਦੇਉ, ਬੁਰਾ ਭਲਾ ਏਕ ॥

ਜਦ ਰੱਬ ਰੂਪ ਗੁਰੂ ਜੀ ਦਇਆਲ ਹੁੰਦੇ ਹਨ, ਬੰਦਾ ਮੰਦੇ ਤੇ ਚੰਗੇ ਨੂੰ ਇਕ ਜੈਸਾ ਜਾਣਦਾ ਹੈ।

ਜਉ ਗੁਰਦੇਉ, ਲਿਲਾਟਹਿ ਲੇਖ ॥੫॥

ਜਦ ਰਬ ਰੂਪ ਗੁਰੂ ਜੀ ਦਇਆਲ ਹੁੰਦੇ ਹਨ ਤਾਂ ਉਸ ਦੇ ਮਥੇ ਤੇ ਚੰਗੀ ਪ੍ਰਾਲਭਧ ਲਿਖੀ ਹੁੰਦੀ ਹੈ।

ਜਉ ਗੁਰਦੇਉ, ਕੰਧੁ ਨਹੀ ਹਿਰੈ ॥

ਜਦ ਗੁਰੂ-ਪ੍ਰਮੇਸ਼ਰ ਦਇਆਲ ਹੁੰਦੇ ਹਨ ਦੇਹਿ ਕੰਧ ਭੁਰਤੀ ਨਹੀਂ।

ਜਉ ਗੁਰਦੇਉ, ਦੇਹੁਰਾ ਫਿਰੈ ॥

ਜਦ ਗੁਰੂ-ਪ੍ਰਮੇਸ਼ਰ ਦਇਆਲ ਹੁੰਦੇ ਹਨ ਤਾਂ ਮੰਦਰ ਪ੍ਰਾਨੀ ਵੱਲ ਨੂੰ ਘੁੰਮ ਜਾਂਦਾ ਹੈ।

ਜਉ ਗੁਰਦੇਉ, ਤ ਛਾਪਰਿ ਛਾਈ ॥

ਜਦ ਗੁਰੂ-ਪ੍ਰਮੇਸ਼ਰ ਦਇਆਲ ਹੁੰਦੇ ਹਨ ਤਾ ਛਪਰ ਬੰਨ੍ਹ ਦਿਤਾ ਜਾਂਦਾ ਹੈ।

ਜਉ ਗੁਰਦੇਉ, ਸਿਹਜ ਨਿਕਸਾਈ ॥੬॥

ਜਦ ਗੁਰੂ-ਪ੍ਰਮੇਸ਼ਰ ਦਇਆਲ ਹੋ ਜਾਂਦੇ ਹਨ ਤਾਂ ਪੰਜਾ ਪਾਣੀ ਵਿਚੋਂ ਨਿਕਲ ਆਉਂਦਾ ਹੈ।

ਜਉ ਗੁਰਦੇਉ, ਤ ਅਠਸਠਿ ਨਾਇਆ ॥

ਜਦ ਰਬ ਰੂਪ ਗੁਰੂ ਰਹਿਮਤ ਦੇ ਘਰ ਆਉਂਦੇ ਹਨ ਤਾਂ ਅਠਾਹਟ ਦੀਰਥਾਂ ਦਾ ਇਸ਼ਨਾਨ ਕਰ ਲਿਆ ਮੰਨਿਆ ਜਾਂਦਾ ਹੈ।

ਜਉ ਗੁਰਦੇਉ, ਤਨਿ ਚਕ੍ਰ ਲਗਾਇਆ ॥

ਜਦ ਈਸ਼ਵਰ ਰੂਪ ਗੁਰੂ ਮਿਹਰ ਦੇ ਘਰ ਆਉਂਦੇ ਹਨ ਤਾਂ ਬੰਦੇ ਦਾ ਆਪਣੇ ਸਰੀਰ ਤੇ ਚੱਕਰ ਦਾ ਲਾਉਣਾ ਜਾਣ ਲਿਆ ਜਾਂਦਾ ਹੈ।

ਜਉ ਗੁਰਦੇਉ, ਤ ਦੁਆਦਸ ਸੇਵਾ ॥

ਜਦ ਰਬ ਰੂਪ ਗੁਰੂ ਜੀ ਮਿਹਰ ਦੇ ਘਰ ਆਉਂਦੇ ਹਨ ਤਾਂ ਬੰਦੇ ਦੀਆਂ ਬਾਰਾ ਉਪਾਸ਼ਨਾ ਕੀਤੀਆਂ ਜਾਣ ਲਈਆਂ ਜਾਂਦੀਆਂ ਹਨ।

ਜਉ ਗੁਰਦੇਉ, ਸਭੈ ਬਿਖੁ ਮੇਵਾ ॥੭॥

ਜਦ ਈਸ਼ਵਰ ਸਰੂਪ ਗੁਰੂ ਜੀ ਰਹਿਮਤ ਦੇ ਘਰ ਵਸਦੇ ਹਨ, ਸਾਰੀਆਂ ਜ਼ਹਿਰਾਂ ਅੰਮ੍ਰਿਤਮਈ ਫਲ ਬਣ ਜਾਂਦੀਆਂ ਹਨ।

ਜਉ ਗੁਰਦੇਉ, ਤ ਸੰਸਾ ਟੂਟੈ ॥

ਜਦ ਗੁਰੂ-ਪ੍ਰਮੇਸ਼ਰ ਦਇਆਲ ਹੋ ਜਾਂਦੇ ਹਨ ਤਾਂ ਜੀਵ ਦਾ ਭਰਮ ਦੂਰ ਹੋ ਜਾਂਦਾ ਹੈ।

ਜਉ ਗੁਰਦੇਉ, ਤ ਜਮ ਤੇ ਛੂਟੈ ॥

ਜਦ ਗੁਰੂ-ਪ੍ਰਮੇਸ਼ਰ ਦਇਆਲ ਹੋ ਜਾਂਦੇ ਹਨ ਤਾਂ ਉਹ ਮੌਤ ਦੇ ਦੂਤ ਤੋਂ ਖਲਾਸੀ ਪਾ ਜਾਂਦਾ ਹੈ।

ਜਉ ਗੁਰਦੇਉ, ਤ ਭਉਜਲ ਤਰੈ ॥

ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦੇ ਹਨ ਤਦ ਬੰਦਾ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।

ਜਉ ਗੁਰਦੇਉ, ਤ ਜਨਮਿ ਨ ਮਰੈ ॥੮॥

ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦੇ ਹਨ, ਤਦ ਉਹ ਨਾਂ ਜੰਮਦਾ ਹੈ ਲਾ ਹੀ ਮਰਦਾ ਹੈ।

ਜਉ ਗੁਰਦੇਉ, ਅਠਦਸ ਬਿਉਹਾਰ ॥

ਜਦ ਗੁਰੂ-ਪ੍ਰਮੇਸ਼ਰ ਦਇਆਵਾਨ ਹੁੰਦੇ ਹਨ, ਇਨਸਾਨ ਅਠਾਰਾ ਪੁਰਾਣਾ ਦੇ ਕਾਰ-ਵਿਹਾਰਾਂ ਨੂੰ ਸਮਝ ਲੈਂਦਾ ਹੈ।

ਜਉ ਗੁਰਦੇਉ, ਅਠਾਰਹ ਭਾਰ ॥

ਜਦ ਗੁਰੂ-ਪ੍ਰਮੇਸ਼ਰ ਦਇਆਵਾਨ ਹੁੰਦੇ ਹਨ, ਇਨਸਾਨ ਦਾ ਅਠਾਰਾ ਬੋਝ ਬਨਾਸਪਤੀ ਦੇ ਭੇਟਾ ਨਾਲ ਵਾਹਿਗੁਰੂ ਦਾ ਪੁਜਣਾ ਜਾਣ ਲਿਆ ਜਾਂਦਾ ਹੈ।

ਬਿਨੁ ਗੁਰਦੇਉ, ਅਵਰ ਨਹੀ ਜਾਈ ॥

ਗੁਰੂ-ਪ੍ਰਮੇਸ਼ਰ ਦੇ ਬਗੈਰ ਹੋਰ ਕੋਈ ਆਰਾਮ ਦੀ ਜਗ੍ਹਾ ਨਹੀਂ।

ਨਾਮਦੇਉ, ਗੁਰ ਕੀ ਸਰਣਾਈ ॥੯॥੧॥੨॥੧੧॥

ਨਾਮਦੇਵ ਨੇ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੈ।


ਭੈਰਉ ਬਾਣੀ ਰਵਿਦਾਸ ਜੀਉ ਕੀ ਘਰੁ ੨

ਰਵਿਦਾਸ ਜੀ ਦੇ ਸ਼ਬਦ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਬਿਨੁ ਦੇਖੇ, ਉਪਜੈ ਨਹੀ ਆਸਾ ॥

ਪ੍ਰਭੂ ਨੂੰ ਵੇਖਣ ਦੇ ਬਗੈਰ ਉਸ ਨੂੰ ਮਿਲਣ ਦੀ ਚਾਹਨਾ ਉਤਪੰਨ ਨਹੀਂ ਹੁੰਦੀ।

ਜੋ ਦੀਸੈ, ਸੋ ਹੋਇ ਬਿਨਾਸਾ ॥

ਜਿਹੜਾ ਕੁਛ ਭੀ ਦਿਸਦਾ ਹੈ, ਉਹ ਨਾਸ ਹੋ ਜਾਏਗਾ।

ਬਰਨ ਸਹਿਤ, ਜੋ ਜਾਪੈ ਨਾਮੁ ॥

ਜੋ, ਪ੍ਰਭੂ ਦੇ ਨਾਮ ਦਾ ਉਪਮਾ ਨਾਲ ਉਚਾਰਨ ਕਰਦਾ ਹੈ,

ਸੋ ਜੋਗੀ, ਕੇਵਲ ਨਿਹਕਾਮੁ ॥੧॥

ਸਿਰਫ ਉਹ ਯੋਗੀ ਹੀ ਖਾਹਿਸ਼-ਰਹਿਤ ਹੈ।

ਪਰਚੈ ਰਾਮ ਰਵੈ, ਜਉ ਕੋਈ ॥

ਜਦ ਕੋਈ ਜਣਾ ਪਿਆਰ ਨਾਲ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ,

ਪਾਰਸੁ ਪਰਸੈ, ਦੁਬਿਧਾ ਨ ਹੋਈ ॥੧॥ ਰਹਾਉ ॥

ਵਾਹਿਗੁਰੂ ਰਸਾਇਣ ਨਾਲ ਛੂਹ ਕੇ, ਉਹ ਦਵੈਤ-ਭਾਵ ਤੋਂ ਛੁਟਕਾਰਾ ਪਾ ਜਾਂਦਾ ਹੈ। ਠਹਿਰਾਉ।

ਸੋ ਮੁਨਿ, ਮਨ ਕੀ ਦੁਬਿਧਾ ਖਾਇ ॥

ਕੇਵਲ ਉਹ ਹੀ ਖਾਮੌਸ਼ ਰਿਸ਼ੀ ਹੈ, ਜੋ ਆਪਣੇ ਮਨੂਏ ਦੇ ਦਵੈਤ-ਭਾਵ ਨੂੰ ਨਾਸ ਕਰ ਦਿੰਦਾ ਹੈ।

ਬਿਨੁ ਦੁਆਰੇ, ਤ੍ਰੈ ਲੋਕ ਸਮਾਇ ॥

ਗੁਰਾਂ ਦੇ ਦਰਵਾਜੇ ਦੀ ਪਨਾਹ ਲੈਨ ਦੇ ਬਗੈਰ, ਹੇ ਬੰਦੇ! ਤੂੰ ਕਿਸ ਤਰ੍ਹਾਂ ਤਿੰਨਾਂ ਜਹਾਨਾਂ ਦੇ ਸਾਈਂ ਵਿੱਚ ਲੀਨ ਹੋਵੇਗਾ?

ਮਨ ਕਾ ਸੁਭਾਉ, ਸਭੁ ਕੋਈ ਕਰੈ ॥

ਹਰ ਇਕ ਇਨਸਾਨ ਆਪਣੇ ਚਿੱਤ ਦੀ ਆਦਤ ਅਨੁਸਾਰ ਕੰਮ ਕਰਦਾ ਹੈ।

ਕਰਤਾ ਹੋਇ, ਸੁ ਅਨਭੈ ਰਹੈ ॥੨॥

ਜੋ, ਸਿਰਜਣਹਾਰ-ਸੁਆਮੀ ਦੇ ਨਾਲ ਜੁੜਿਆ ਹੋਇਆ ਹੈ, ਕੇਵਲ ਉਹ ਹੀ ਨਿੱਡਰ ਰਹਿੰਦਾ ਹੈ।

ਫਲ ਕਾਰਨ, ਫੂਲੀ ਬਨਰਾਇ ॥

ਬਨਾਸਪਤੀ ਫਲ ਪੈਦਾ ਕਰਨ ਲਈ ਪ੍ਰਫੁਲਤ ਹੁੰਦੀ ਹੈ।

ਫਲੁ ਲਾਗਾ, ਤਬ ਫੂਲੁ ਬਿਲਾਇ ॥

ਜਦ ਫਲ ਲੱਗ ਜਾਂਦਾ ਹੈ, ਤਦ ਫੁਲ ਨਾਸ ਹੋ ਜਾਂਦੇ ਹਨ।

ਗਿਆਨੈ ਕਾਰਨ, ਕਰਮ ਅਭਿਆਸੁ ॥

ਬ੍ਰਹਮ ਬੋਧ ਦੀ ਖਾਤਰ ਧਾਰਮਕ ਕੰਮ ਕਮਾਏ ਜਾਂਦੇ ਹਨ।

ਗਿਆਨੁ ਭਇਆ, ਤਹ ਕਰਮਹ ਨਾਸੁ ॥੩॥

ਜਦ ਬ੍ਰਹਮ-ਬੋਧ ਪਰਾਪਤ ਹੋ ਜਾਂਦਾ ਹੈ, ਤਦ ਕੰਮਾਂ ਦਾ ਖਾਤਮਾ ਹੋ ਜਾਂਦਾ ਹੇ।

ਘ੍ਰਿਤ ਕਾਰਨ, ਦਧਿ ਮਥੈ ਸਇਆਨ ॥

ਘਿਉ ਦੇ ਵਾਸਤੇ, ਸਿਆਣੇ ਬੰਦੇ ਦਹੀ ਨੂੰ ਰਿੜਕਦੇ ਹਨ।

ਜੀਵਤ ਮੁਕਤ, ਸਦਾ ਨਿਰਬਾਨ ॥

ਏਸੇ ਤਰ੍ਹਾਂ ਜਿਨ੍ਹਾਂ ਨੂੰ ਗਿਆਨ ਦੀ ਦਾਤ ਮਿਲ ਜਾਂਦੀ ਹੈ, ਉਹ ਜੀਉਂਦੇ ਜੀ ਮੁਕਤ ਹੋ ਜਾਂਦੇ ਹਨ ਅਤੇ ਸਦੀਵ ਹੀ ਨਿਰਲੇਪ ਰਹਿੰਦੇ ਹਨ।

ਕਹਿ ਰਵਿਦਾਸ, ਪਰਮ ਬੈਰਾਗ ॥

ਰਵਿਦਾਸ ਜੀ ਆਖਦੇ ਹਨ, ਹੇ ਨਿਕਰਮਣ ਬੰਦੇ!

ਰਿਦੈ ਰਾਮੁ, ਕੀ ਨ ਜਪਸਿ ਅਭਾਗ! ॥੪॥੧॥

ਤੂੰ ਕਿਉਂ ਆਪਣੇ ਹਿਰਦੇ ਅੰਦਰ ਕਾਮਲ ਪ੍ਰੀਤ ਨਾਲ ਸੁਆਮੀ ਦਾ ਸਿਮਰਨ ਨਹੀਂ ਕਰਦਾ!


ਨਾਮਦੇਵ ॥

ਨਾਮ ਦੇਵ।

ਆਉ ਕਲੰਦਰ ਕੇਸਵਾ! ॥

ਤੂੰ ਹੇ ਸੁੰਦਰ-ਕੇਸਾਂ ਵਾਲੇ ਵਾਹਿਗੁਰੂ ਮਦਾਰੀ,

ਕਰਿ ਅਬਦਾਲੀ ਭੇਸਵਾ ॥ ਰਹਾਉ ॥

ਸੰਤਾਂ ਵਾਲੀ ਪੁਸ਼ਾਕ ਪਹਿਰ ਕੇ ਆ ਜਾ! ਠਹਿਰਾਉ।

ਜਿਨਿ ਆਕਾਸ, ਕੁਲਹ ਸਿਰਿ ਕੀਨੀ; ਕਉਸੈ, ਸਪਤ ਪਯਾਲਾ ॥

ਤੂੰ ਉਹ ਸਾਹਿਬ ਹੈ ਜਿਸ ਨੇ ਆਪਣੇ ਸੀਸ ਉਤੇ ਅਸਮਾਨ ਦਾ ਕੁੱਲਾ ਪਾਇਆ ਹੋਇਆ ਹੈ ਅਤੇ ਜਿਸ ਕੋਲ ਸੱਤੇ ਪਾਤਾਲ ਸਲੀਪਰਾਂ ਵਜੋਂ ਹਨ।

ਚਮਰ ਪੋਸ ਕਾ ਮੰਦਰੁ ਤੇਰਾ; ਇਹ ਬਿਧਿ ਬਨੇ ਗੁਪਾਲਾ ॥੧॥

ਸਾਰੇ ਖੱਲ-ਪਹਿਰਣ ਵਾਲੇ ਤੇਰੇ ਮਹਿਲ ਹਨ। ਇਸ ਤਰੀਕੇ ਨਾਲ ਤੂੰ ਸੁੰਦਰ ਦਿਸੱਦਾ ਹੈਂ, ਹੈ ਸੰਸਾਰ ਦੇ ਪਾਲਣ ਪੋਸਣਹਾਰ!

ਛਪਨ ਕੋਟਿ ਕਾ ਪੇਹਨੁ ਤੇਰਾ; ਸੋਲਹ ਸਹਸ, ਇਜਾਰਾ ॥

ਛਪੰਜਾ ਕ੍ਰੋੜ ਬੱਦਲ ਤੇਰਾ ਚੋਗਾ ਹਨ, ਅਤੇ ਸੋਲਾਂ ਹਜਾਰ ਰਾਣੀਆਂ ਤੇਰਾ ਪਜਾਮਾ।

ਭਾਰ ਅਠਾਰਹ ਮੁਦਗਰੁ ਤੇਰਾ; ਸਹਨਕ ਸਭ ਸੰਸਾਰਾ ॥੨॥

ਅਠਾਰਾਂ ਬੋਝ ਬਨਾਸਪਤੀ ਤੇਰਾ ਮੁਤਕਹਰ ਹੈ ਅਤੇ ਸਾਰਾ ਜਹਾਨ ਤੇਰੀ ਥਾਲੀ ਹੈ।

ਦੇਹੀ ਮਹਜਿਦਿ, ਮਨੁ ਮਉਲਾਨਾ; ਸਹਜ, ਨਿਵਾਜ ਗੁਜਾਰੈ ॥

ਮਨੁਖਾ ਦੇਹ ਮਸੀਤ ਹੈ ਅਤੇ ਮਨੂਆ ਮੌਲਵੀ ਜੋ ਸ਼ਾਤੀ ਨਾਲ ਨਮਾਜ਼ ਪੜ੍ਹਦਾ ਹੈ।

ਬੀਬੀ ਕਉਲਾ ਸਉ, ਕਾਇਨੁ ਤੇਰਾ; ਨਿਰੰਕਾਰ ਆਕਾਰੈ ॥੩॥

ਬੇਗਮ ਲਖਸ਼ਮੀ ਨਾਲ ਤੇਰਾ ਵਿਆਹ ਹੋਇਆ ਹੋਇਆ ਹੈ ਅਤੇ ਉਸ ਦੇ ਰਾਹੀਂ, ਹੇ ਸਰੂਪ-ਰਹਿਤ ਸੁਆਮੀ! ਤੂੰ ਸਰੂਪ-ਰਹਿਤ ਜਾਪਦਾ ਹੈ।

ਭਗਤਿ ਕਰਤ, ਮੇਰੇ ਤਾਲ ਛਿਨਾਏ; ਕਿਹ ਪਹਿ ਕਰਉ ਪੁਕਾਰਾ ॥

ਜਦ ਮੈਂ ਤੇਰੀ ਪਿਆਰੀ-ਉਪਾਸ਼ਨਾ ਕਰ ਰਿਹਾ ਸੀ, ਤੂੰ ਮੇਰੇ ਛੈਣੇ ਖੁਹਾ ਦਿਤੇ। ਮੈਂ ਕੀਹਦੇ ਕੋਲ ਸ਼ਿਕਾਇਤ ਕਰਾਂ?

ਨਾਮੇ ਕਾ ਸੁਆਮੀ ਅੰਤਰਜਾਮੀ; ਫਿਰੇ ਸਗਲ ਬੇਦੇਸਵਾ ॥੪॥੧॥

ਦਿਲਾਂ ਦੀਆਂ ਜਾਣਨਹਾਰ, ਨਾਮੇ ਦਾ ਸਾਹਿਬ, ਮੁਲਕ-ਰਹਿਤ ਹੋਣ ਦੇ ਬਾਵਜੂਦ, ਹਰ ਥਾਂ ਰਟਨ ਕਰ ਰਿਹਾ ਹੈ।

1
2
3
4