ਰਾਗ ਭੈਰਉ – ਬਾਣੀ ਸ਼ਬਦ-Part 2 – Raag Bhairo – Bani

ਰਾਗ ਭੈਰਉ – ਬਾਣੀ ਸ਼ਬਦ-Part 2 – Raag Bhairo – Bani

ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਕੋਟਿ ਮਨੋਰਥ, ਆਵਹਿ ਹਾਥ ॥

ਸਾਹਿਬ ਦੇ ਸਿਮਰਨ ਰਾਹੀਂ ਕ੍ਰੋੜਾਂ ਹੀ ਮਨ ਦੀਆਂ ਚਾਹਣਾਂ ਪੂਰੀਆਂ ਹੋ ਜਾਂਦੀਆਂ ਹਨ।

ਜਮ ਮਾਰਗ ਕੈ, ਸੰਗੀ ਪਾਂਥ ॥੧॥

ਯਮ ਦੇ ਰਸਤੇ ਉਤੇ ਰੱਬ ਦਾ ਨਾਮ ਪ੍ਰਾਨੀ ਦਾ ਸਾਥੀ ਅਤੇ ਸਹਾਇਕ ਹੁੰਦਾ ਹੈ।

ਗੰਗਾ ਜਲੁ, ਗੁਰ ਗੋਬਿੰਦ ਨਾਮ ॥

ਵਿਸ਼ਾਲ ਵਾਹਿਗੁਰੂ ਦਾ ਨਾਮ ਗੰਗਾ ਦੇ ਪਾਣੀ ਦੀ ਮਾਨੰਦ ਹੈ।

ਜੋ ਸਿਮਰੈ, ਤਿਸ ਕੀ ਗਤਿ ਹੋਵੈ; ਪੀਵਤ, ਬਹੁੜਿ ਨ ਜੋਨਿ ਭ੍ਰਮਾਮ ॥੧॥ ਰਹਾਉ ॥

ਜਿਹੜਾ ਕੋਈ ਇਸ ਦੀ ਆਰਾਧਨਾ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਇਸ ਨੂੰ ਪਾਨ ਕਰਨ ਦੁਆਰਾ ਜੀਵ ਮੁੜ ਕੇ ਜੂਨੀਆਂ ਅੰਦਰ ਨਹੀਂ ਭਟਕਦਾ। ਠਹਿਰਾਉ।

ਪੂਜਾ ਜਾਪ ਤਾਪ, ਇਸਨਾਨ ॥

ਇਹ ਹੀ ਮੇਰੀ ਉਪਹਾਸ਼ਨਾ ਬੰਦਗੀ ਤਪੱਸਿਆ ਅਤੇ ਨਾਉਣ ਹੈ।

ਸਿਮਰਤ ਨਾਮ, ਭਏ ਨਿਹਕਾਮ ॥੨॥

ਨਾਮ ਦਾ ਚਿੰਤਨ ਕਰਨ ਦੁਆਰਾ ਮੈਂ ਖਾਹਿਸ਼ ਰਹਿਤ ਹੋ ਗਿਆ ਹਾਂ।

ਰਾਜ ਮਾਲ, ਸਾਦਨ ਦਰਬਾਰ ॥

ਧਨ-ਦੌਲਤ, ਮੰਦਰ, ਪਾਤਿਸ਼ਾਹੀ, ਕਚਿਹਰੀ,

ਸਿਮਰਤ ਨਾਮ, ਪੂਰਨ ਆਚਾਰ ॥੩॥

ਅਤੇ ਮੁਕੰਮਲ ਆਚਰਨ ਹੈ ਨਾਮ ਦਾ ਸਿਮਰਨ।

ਨਾਨਕ ਦਾਸ, ਇਹੁ ਕੀਆ ਬੀਚਾਰੁ ॥

ਯੋਗ ਸੋਚ ਵਿਚਾਰ ਮਗਰੋਂ ਗੋਲਾ ਨਾਨਕ ਇਸ ਨਤੀਜੇ ਤੇ ਪੁੱਜਾ ਹੈ,

ਬਿਨੁ ਹਰਿ ਨਾਮ, ਮਿਥਿਆ ਸਭ ਛਾਰੁ ॥੪॥੮॥

ਕਿ ਪ੍ਰਭੂ ਦੇ ਨਾਮ ਦੇ ਬਗੈਰ ਹੋਰ ਸਾਰਾ ਕੁਛ ਝੂਠ ਹੈ ਅਤੇ ਸੁਆਹ ਵਰਗਾ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਲੇਪੁ ਨ ਲਾਗੋ, ਤਿਲ ਕਾ ਮੂਲਿ ॥

ਜਹਿਰ ਨੇ ਹਦੋ ਹੀ ਇੱਕ ਭੋਰਾ ਭੀ ਬੁਰਾ ਅਸਰ ਨਾਂ ਕੀਤਾ,

ਦੁਸਟੁ ਬ੍ਰਾਹਮਣੁ ਮੂਆ, ਹੋਇ ਕੈ ਸੂਲ ॥੧॥

ਪਰ ਪਾਬਰ ਬ੍ਰਾਹਮਣ ਉਠ ਕੇ ਮਰ ਗਿਆ।

ਹਰਿ ਜਨ ਰਾਖੇ, ਪਾਰਬ੍ਰਹਮਿ ਆਪਿ ॥

ਪ੍ਰਭੂ ਨੇ ਗੋਲੇ ਨੂੰ ਪ੍ਰਭੂ ਨੇ ਖੁਦ ਹੀ ਬਚਾ ਲਿਆ ਹੈ।

ਪਾਪੀ ਮੂਆ, ਗੁਰ ਪਰਤਾਪਿ ॥੧॥ ਰਹਾਉ ॥

ਗੁਨਾਹਗਾਰ ਗੁਰਾ ਦੀ ਸੱਤਿਆ ਦੁਆਰੇ ਨਸ਼ਟ ਹੋ ਗਿਆ। ਠਹਿਰਾਉ।

ਅਪਣਾ ਖਸਮੁ, ਜਨਿ ਆਪਿ ਧਿਆਇਆ ॥

ਗੋਲਾ ਖੁਦ ਹੀ ਆਪਣੇ ਸੁਆਮੀ ਨੂੰ ਯਾਦ ਕਰਦਾ ਹੈ।

ਇਆਣਾ ਪਾਪੀ, ਓਹੁ ਆਪਿ ਪਚਾਇਆ ॥੨॥

ਮੂਰਖ ਗੁਨਾਹਗਾਰ ਨੂੰ ਉਸ ਸਾਈਂ ਨੇ ਆਪੇ ਹੀ ਨਸ਼ਟ ਕਰ ਦਿੱਤਾ ਹੈ।

ਪ੍ਰਭ ਮਾਤ ਪਿਤਾ, ਅਪਣੇ ਦਾਸ ਕਾ ਰਖਵਾਲਾ ॥
ਸੁਆਮੀ ਆਪਣੇ ਸੇਵਕਾਂ ਦੀ ਅੰਮੜੀ ਬਾਬਲ ਅਤੇ ਰਾਖਾ ਹੈ।
ਨਿੰਦਕ ਕਾ ਮਾਥਾ, ਈਹਾਂ ਊਹਾ ਕਾਲਾ ॥੩॥

ਬਦਖੋਈ ਕਰਨ ਵਾਲੇ ਦਾ ਚਿਹਰਾ ਏਥੋਂ ਅਤੇ ਓਥੇ ਕਾਲਾ ਕੀਤਾ ਜਾਂਦਾ ਹੈ।

ਜਨ ਨਾਨਕ ਕੀ, ਪਰਮੇਸਰਿ ਸੁਣੀ ਅਰਦਾਸਿ ॥

ਸ਼ਰੋਮਣੀ ਸਾਹਿਬ ਨੇ ਗੋਲੇ ਨਾਨਕ ਦੀ ਪ੍ਰਾਰਥਨਾਂ ਸੁਣ ਲਈ ਹੈ।

ਮਲੇਛੁ ਪਾਪੀ ਪਚਿਆ, ਭਇਆ ਨਿਰਾਸੁ ॥੪॥੯॥

ਨਾਉਮੀਦ ਹੋ ਕੇ ਨੀਚ ਗੁਨਾਹਗਾਰ ਮਰ ਮੁਕ ਗਿਆ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਖੂਬੁ ਖੂਬੁ ਖੂਬੁ ਖੂਬੁ, ਖੂਬੁ ਤੇਰੋ ਨਾਮੁ ॥

ਪਬਮ ਸਰੇਸ਼ਟ, ਪਰਮ ਸ਼ਰੇਸਟ, ਪਰਮ ਸਰੇਸ਼ਟ, ਪਰਮ ਸਰੇਸ਼ਟ, ਪਰਮ ਸਰੇਸ਼ਟ ਹੈ ਤੇਰਾ ਨਾਮ।

ਝੂਠੁ ਝੂਠੁ ਝੂਠੁ ਝੂਠੁ, ਦੁਨੀ ਗੁਮਾਨੁ ॥੧॥ ਰਹਾਉ ॥

ਕੂੜੀ, ਕੂੜੀ ਕੂੜੀ, ਕੂੜੀ ਹੈ ਸੰਸਾਰੀ ਹੰਗਤਾ। ਠਹਿਰਾਉ।

ਨਗਜ ਤੇਰੇ ਬੰਦੇ, ਦੀਦਾਰੁ ਅਪਾਰੁ ॥

ਅਮੋਲਕ ਹੈ ਦਰਸ਼ਨ ਤੇਰੇ ਗੋਲਿਆਂ ਦਾ, ਹੇ ਬੇਅੰਤ ਸੁਆਮੀ!

ਨਾਮ ਬਿਨਾ, ਸਭ ਦੁਨੀਆ ਛਾਰੁ ॥੧॥

ਨਾਮ ਦੇ ਬਗੈਰ ਸਾਰਾ ਸੰਸਾਰ ਨਿਰਾ ਪੁਰਾ ਸੁਆਹ ਹੀ ਹੈ!

ਅਚਰਜੁ ਤੇਰੀ ਕੁਦਰਤਿ, ਤੇਰੇ ਕਦਮ ਸਲਾਹ ॥

ਅਸਚਰਜ ਹੈ ਤੇਰੀ ਅਪਾਰ ਸ਼ਕਤੀ ਅਤੇ ਸ਼ਲਾਘਾਯੋਗ ਹਨ ਤੇਰੇ ਪੈਰ।

ਗਨੀਵ ਤੇਰੀ ਸਿਫਤਿ, ਸਚੇ ਪਾਤਿਸਾਹ ॥੨॥

ਅਣਮੁੱਲੀ ਹੈ ਤੇਰੀ ਸਿਫ਼ਤ ਸ਼ਲਾਘਾ, ਹੇ ਸੱਚੇ ਸੁਲਤਾਨ!

ਨੀਧਰਿਆ ਧਰ, ਪਨਹ ਖੁਦਾਇ ॥

ਪ੍ਰਭੂ ਦੀ ਪਨਾਹ ਨਿਆਸਰਿਆਂ ਦਾ ਆਸਰਾ ਹੈ।

ਗਰੀਬ ਨਿਵਾਜੁ, ਦਿਨੁ ਰੈਣਿ ਧਿਆਇ ॥੩॥

ਦਿਨ ਅਤੇ ਰਾਤ ਨੂੰ ਮਸਕੀਨਾਂ ਨੂੰ ਮਾਣ ਬਖਸ਼ਣਹਾਰ ਵਾਹਿਗੁਰੂ ਦਾ ਸਿਮਰਨ ਕਰ।

ਨਾਨਕ ਕਉ ਖੁਦਿ ਖਸਮ ਮਿਹਰਵਾਨ ॥

ਸੁਆਮੀ ਆਪ ਨਾਨਕ ਉਤੇ ਦਇਆਵਾਨ ਹੈ।

ਅਲਹੁ ਨ ਵਿਸਰੈ, ਦਿਲ ਜੀਅ ਪਰਾਨ ॥੪॥੧੦॥

ਰੱਬ ਕਰੇ ਮੈਨੂੰ ਵਾਹਿਗੁਰੂ ਨਾਂ ਭੁਲੇ, ਜੋ ਮੇਰਾ ਮਨ ਆਤਮਾਂ ਅਤੇ ਜਿੰਦ ਜਾਨ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਸਾਚ ਪਦਾਰਥੁ, ਗੁਰਮੁਖਿ ਲਹਹੁ ॥

ਗੁਰਾਂ ਦੀ ਦਇਆ ਦੁਆਰਾ ਤੂੰ ਸੱਚੇ ਧਨ ਨੂੰ ਪ੍ਰਾਪਤ ਕਰ।

ਪ੍ਰਭ ਕਾ ਭਾਣਾ, ਸਤਿ ਕਰਿ ਸਹਹੁ ॥੧॥

ਸੁਆਮੀ ਦੀ ਰਜਾ ਨੂੰ ਸੱਚੀ ਤਸਲੀਮ ਕਰ ਕੇ ਤੂੰ ਇਸ ਨੂੰ ਸਿਰ ਮੱਥੇ ਤੇ ਸਹਾਰ ਹੇ ਬੰਦੇ।

ਜੀਵਤ ਜੀਵਤ, ਜੀਵਤ ਰਹਹੁ ॥

ਇਸ ਤਰ੍ਹਾਂ ਤੂੰ ਕਾਲ ਸਥਾਈ ਹੀ ਜਿਉਂਦਾ ਰਹੇਗਾ।

ਰਾਮ ਰਸਾਇਣੁ, ਨਿਤ ਉਠਿ ਪੀਵਹੁ ॥

ਹਰ ਰੋਜ ਸਾਜਰੇ ਉਠ ਕੇ ਤੂੰ ਸੁਆਮੀ ਦਾ ਅੰਮ੍ਰਿਤ ਪਾਨ ਕਰ।

ਹਰਿ ਹਰਿ ਹਰਿ, ਹਰਿ ਰਸਨਾ ਕਹਹੁ ॥੧॥ ਰਹਾਉ ॥

ਤੂੰ ਆਪਣੀ ਜੀਭ ਨਾਲ ਆਪਣੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੇ ਨਾਮ ਦਾ ਊਚਾਰਨ ਕਰ। ਠਹਿਰਾਉ।

ਕਲਿਜੁਗ ਮਹਿ, ਇਕ ਨਾਮਿ ਉਧਾਰੁ ॥

ਕਾਲੇ ਯੁਗ ਅੰਦਰ ਕੇਵਲ ਨਾਮ ਦੇ ਰਾਹੀਂ ਹੀ ਜੀਵ ਦਾ ਕਲਿਆਣ ਹੁੰਦਾ ਹੈ।

ਨਾਨਕੁ ਬੋਲੈ, ਬ੍ਰਹਮ ਬੀਚਾਰੁ ॥੨॥੧੧॥

ਨਾਨਕ ਸਿਰਜਣਹਾਰ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਸਤਿਗੁਰੁ ਸੇਵਿ, ਸਰਬ ਫਲ ਪਾਏ ॥

ਸੱਚੇ ਗੁਰਾਂ ਦੀ ਘਾਲ ਕਮਾ ਕੇ ਮੈਂ ਸਾਰੇ ਮੇਵੇ ਪ੍ਰਾਪਤ ਕਰ ਲਏ ਹਨ।

ਜਨਮ ਜਨਮ ਕੀ, ਮੈਲੁ ਮਿਟਾਏ ॥੧॥

ਮੇਰੀ ਕ੍ਰੋੜਾਂ ਹੀ ਜਨਮਾਂ ਦੀ ਗੰਦਗੀ ਧੋਤੀ ਗਈ ਹੈ।

ਪਤਿਤ ਪਾਵਨ ਪ੍ਰਭ! ਤੇਰੋ ਨਾਉ ॥

ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੇਰਾ ਨਾਮ, ਹੇ ਪ੍ਰਭੂ!

ਪੂਰਬਿ ਕਰਮ ਲਿਖੇ, ਗੁਣ ਗਾਉ ॥੧॥ ਰਹਾਉ ॥

ਮੇਰੇ ਪਿਛਲੇ ਅਮਲ ਦੀ ਲਿਖਤਕਾਰ ਦੇ ਅਠਨੁਸਾਰ ਮੈਂ ਸੁਆਮੀ ਦੀਆਂ ਸਿਫ਼ਤ-ਸ਼ਲਾਘਾ ਗਾਇਨ ਕਰਦਾ ਹਾਂ। ਠਹਿਰਾਉ।

ਸਾਧੂ ਸੰਗਿ, ਹੋਵੈ ਉਧਾਰੁ ॥

ਸੰਤਾਂ ਨਾਲ ਸੰਗਤ ਕਰਨ ਦੁਆਰਾ ਬੰਦੇ ਦੀ ਕਲਿਆਣ ਹੋ ਜਾਂਦੀ ਹੈ।

ਸੋਭਾ ਪਾਵੈ, ਪ੍ਰਭ ਕੈ ਦੁਆਰ ॥੨॥

ਅਤੇ ਪ੍ਰਭੂ ਦੇ ਦਰਬਾਰ ਅੰਦਰ ਇੱਜਤ ਆਬਰੂ ਪ੍ਰਾਪਤ ਹੁੰਦੀ ਹੈ।

ਸਰਬ ਕਲਿਆਣ, ਚਰਣ ਪ੍ਰਭ ਸੇਵਾ ॥

ਸਾਈਂ ਦੇ ਪੈਰ ਦੀ ਘਾਲ ਕਮਾਉਣ ਦੁਆਰਾ ਸਾਰੇ ਆਰਾਮ ਪਾ ਨਹੀਂ ਦੇ ਹਨ।

ਧੂਰਿ ਬਾਛਹਿ, ਸਭਿ ਸੁਰਿ ਨਰ ਦੇਵਾ ॥੩॥

ਸਾਰੇ ਦੈਵੀ ਪੁਰਸ਼ ਅਤੇ ਦੇਵਤੇ ਐਸੇ ਪ੍ਰਾਨੀਆਂ ਦੇ ਪੈਰਾਂ ਦੀ ਧੂੜ ਨੂੰ ਲੋਚਦੇ ਹਨ।

ਨਾਨਕ ਪਾਇਆ, ਨਾਮ ਨਿਧਾਨੁ ॥

ਨਾਨਕ ਨੂੰ ਨਾਮ ਦਾ ਖਜਾਨਾ ਪ੍ਰਦਾਨ ਹੋ ਗਿਆ ਹੈ।

ਹਰਿ ਜਪਿ ਜਪਿ ਉਧਰਿਆ, ਸਗਲ ਜਹਾਨੁ ॥੪॥੧੨॥

ਸੁਆਮੀ ਦਾ ਸਿਮਰਨ ਅਤੇ ਅਰਾਧਨ ਕਰਨ ਦੁਆਰਾ ਸਾਰੇ ਸੰਸਾਰ ਦਾ ਪਾਰ ਉਤਾਰਾ ਹੋ ਗਿਆ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਅਪਣੇ ਦਾਸ ਕਉ, ਕੰਠਿ ਲਗਾਵੈ ॥

ਆਪਣੇ ਗੋਲੇ ਨੂੰ ਪ੍ਰਭੂ ਆਪਣੀ ਛਾਤੀ ਨਾਲ ਲਾਉਂਦਾ ਹੈ।

ਨਿੰਦਕ ਕਉ, ਅਗਨਿ ਮਹਿ ਪਾਵੈ ॥੧॥

ਬਦਖੋਈ ਕਰਨ ਵਾਲੇ ਨੂੰ ਉਹ ਅੱਗ ਵਿੱਚ ਪਾਉਂਦਾ ਹੈ।

ਪਾਪੀ ਤੇ, ਰਾਖੇ ਨਾਰਾਇਣ ॥

ਆਪਣਿਆਂ ਨਫਰਾਂ ਨੂੰ ਸਾਈਂ ਗੁਨਾਹਗਾਰਾਂ ਤੋਂ ਬਚਾ ਲੈਂਦਾ ਹੈ।

ਪਾਪੀ ਕੀ ਗਤਿ ਕਤਹੂ ਨਾਹੀ; ਪਾਪੀ ਪਚਿਆ ਆਪ ਕਮਾਇਣ ॥੧॥ ਰਹਾਉ ॥

ਕੋਈ ਭੀ ਗੁਨਾਹਗਾਰ ਨੂੰ ਬਚਾ ਨਹੀਂ ਸਕਦਾ। ਆਪਣੇ ਨਿੱਜਦੇ ਕਰਮਾਂ ਦੁਆਰਾ ਗੁਨਾਹਗਾਰ ਤਬਾਹ ਹੋ ਜਾਂਦਾ ਹੈ। ਠਹਿਰਾਉ।

ਦਾਸ, ਰਾਮ ਜੀਉ; ਲਾਗੀ ਪ੍ਰੀਤਿ ॥

ਪ੍ਰਭੂ ਦਾ ਸੇਵਕ ਆਪਦੇ ਪੂਜਯ ਪ੍ਰਭੂ ਨਾਲ ਪ੍ਰੇਮ ਪਾ ਲੈਂਦਾ ਹੈ।

ਨਿੰਦਕ ਕੀ, ਹੋਈ ਬਿਪਰੀਤਿ ॥੨॥

ਨਿੰਦਾ ਕਰਨ ਵਾਲਾ ਪ੍ਰਭੂ ਨੂੰ ਪਿਆਰ ਨਹੀਂ ਕਰਦਾ।

ਪਾਰਬ੍ਰਹਮਿ, ਅਪਣਾ ਬਿਰਦੁ ਪ੍ਰਗਟਾਇਆ ॥

ਸ਼ਰੋਮਣੀ ਸਾਹਿਬ ਲੇ ਆਪਣੀ ਸੁਭਾਵਿਕ ਖਸਲਤ ਜਾਹਰ ਕੀਤੀ ਹੈ।

ਦੋਖੀ, ਅਪਣਾ ਕੀਤਾ ਪਾਇਆ ॥੩॥

ਅਪਰਾਧੀ ਆਪਣੇ ਕਰਮਾਂ ਦਾ ਫਲ ਪਾ ਲੈਂਦਾ ਹੈ।

ਆਇ ਨ ਜਾਈ, ਰਹਿਆ ਸਮਾਈ ॥

ਪ੍ਰਭੂ ਆਉਂਦਾ ਅਤੇ ਜਾਂਦਾ ਨਹੀਂ ਪ੍ਰੰਤੂ ਹਰ ਥਾਂ ਵਿਆਪਕ ਹੋ ਰਿਹਾ ਹੈ।

ਨਾਨਕ ਦਾਸ, ਹਰਿ ਕੀ ਸਰਣਾਈ ॥੪॥੧੩॥

ਨਫਰ ਨਾਨਕ ਕੇਵਲ ਪ੍ਰਭੂ ਦੀ ਪਨਾਹ ਹੀ ਲੋੜਦਾ ਹੈ।


ਰਾਗੁ ਭੈਰਉ ਮਹਲਾ ੫ ਚਉਪਦੇ ਘਰੁ ੨

ਰਾਗੁ ਭੈਰਉ। ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸ੍ਰੀਧਰ ਮੋਹਨ ਸਗਲ ਉਪਾਵਨ; ਨਿਰੰਕਾਰ ਸੁਖਦਾਤਾ ॥

ਸਰੂਪ ਰਹਿਤ ਤੇ ਮੋਹਿਤ ਕਰ ਲੈਣ ਵਾਲਾ ਮਾਇਆ ਦਾ ਪਤੀ ਸਾਰਿਆਂ ਦਾ ਸਿਰਜਣਹਾਰ ਹੈ ਤੇ ਆਰਾਮ ਦੇਣ ਵਾਲਾ ਹੈ।

ਐਸਾ ਪ੍ਰਭੁ ਛੋਡਿ, ਕਰਹਿ ਅਨ ਸੇਵਾ; ਕਵਨ ਬਿਖਿਆ ਰਸ ਮਾਤਾ? ॥੧॥

ਇਹੋ ਜਿਹੇ ਸਾਈਂ ਨੂੰ ਤਿਆਗ ਤੂੰ ਹੋਰਸ ਦੀ ਘਾਲ ਕਮਾਉਂਦਾ ਹੈ ਤੂੰ ਕਿਉਂ ਪਾਪਾਂ ਦੇ ਸੁਆਦ ਅੰਦਰ ਮਤਵਾਲਾ ਹੋਇਆ ਹੋਇਆ ਹੈ।

ਰੇ ਮਨ ਮੇਰੇ! ਤੂ ਗੋਵਿਦ ਭਾਜੁ ॥

ਹੇ ਮੇਰੀ ਜਿੰਦੜੀਏ! ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ।

ਅਵਰ ਉਪਾਵ ਸਗਲ ਮੈ ਦੇਖੇ; ਜੋ ਚਿਤਵੀਐ, ਤਿਤੁ ਬਿਗਰਸਿ ਕਾਜੁ ॥੧॥ ਰਹਾਉ ॥

ਮੈਂ ਹੋਰ ਸਾਰੇ ਉਪਰਾਲੇ ਵੇਖੇ ਹਨ। ਜਿਸ ਕਿਸੇ ਹੋਰ ਦਾ ਖਿਆਲ ਕਰਦਾ ਹਾਂ ਉਸੇ ਨਾਲ ਮੇਰਾ ਕੰਮ ਵਿਗੜ ਜਾਂਦਾ ਹੈ। ਠਹਿਰਾਉ।

ਠਾਕੁਰੁ ਛੋਡਿ, ਦਾਸੀ ਕਉ ਸਿਮਰਹਿ; ਮਨਮੁਖ ਅੰਧ ਅਗਿਆਨਾ ॥

ਅੰਨ੍ਹੇ ਤੇ ਬੇਸਮਝ ਮਨਮਤੀਏ ਆਪਣੇ ਸੁਆਮੀ ਨੂੰ ਤਿਆਗ, ਉਸ ਦੀ ਨੌਕਰਾਣੀ ਦੀ ਪੂਜਾ ਕਰਦੇ ਹਨ।

ਹਰਿ ਕੀ ਭਗਤਿ ਕਰਹਿ, ਤਿਨ ਨਿੰਦਹਿ; ਨਿਗੁਰੇ ਪਸੂ ਸਮਾਨਾ ॥੨॥

ਗੁਰੂ ਵਿਹੂਣਾ ਅਤੇ ਡੰਗਰਾਂ ਵਰਗੇ ਹੋਣ ਕਾਰਨ ਉਹ ਉਹਨਾਂ ਨੂੰ ਬਗੋਦੇ ਹਨ, ਜੋ ਆਪਣੇ ਪ੍ਰਭੂ ਦੀ ਪੂਜਾ ਕਰਦੇ ਹਨ।

ਜੀਉ ਪਿੰਡੁ ਤਨੁ ਧਨੁ ਸਭੁ ਪ੍ਰਭ ਕਾ; ਸਾਕਤ ਕਹਤੇ ਮੇਰਾ ॥

ਆਤਮਾਂ, ਜਿੰਦਗੀ, ਦੇਹ ਅਤੇ ਦੌਲਤ ਸਮੂਹ ਸੁਆਮੀ ਦੀ ਮਲਕੀਅਤ ਹਨ, ਪ੍ਰੰਤੂ ਮਾਇਆ ਦੇ ਪੁਜਾਰੀ ਉਨ੍ਹਾਂ ਨੂੰ ਆਪਣੀਆਂ ਨਿੱਜ ਦੀਆਂ ਆਖਦੇ ਹਨ।

ਅਹੰਬੁਧਿ ਦੁਰਮਤਿ ਹੈ ਮੈਲੀ; ਬਿਨੁ ਗੁਰ ਭਵਜਲਿ ਫੇਰਾ ॥੩॥

ਉਹ ਹੰਕਾਰੀ ਮਤਵਾਲੇ ਹਨ, ਉਹਨਾ ਦੀ ਸਮਝ ਮੰਦੀ ਅਤੇ ਪਲੀਤ ਹੈ ਅਤੇ ਗੁਰਾਂ ਦੇ ਬਗੈਰ ਉਹ ਭਿਆਨਕ ਸੰਸਾਰ ਸਮੁੰਦਰ ਵਿੱਚ ਆਉਂਦੇ ਤੇ ਜਾਂਦੇ ਰਹਿੰਦੇ ਹਨ।

ਹੋਮ ਜਗ ਜਪ ਤਪ ਸਭਿ ਸੰਜਮ; ਤਟਿ ਤੀਰਥਿ ਨਹੀ ਪਾਇਆ ॥

ਹਵਨਾਂ, ਪੁੰਨਾਰਥੀ ਸਦਾ ਵਰਤਾਂ, ਓਪਰਿਆਂ ਪਾਠਾਂ, ਕਰੜੀਆਂ ਘਾਲਾਂ, ਸਮੂਹ, ਸਵੈ ਰਿਆਜਤਾਂ ਅਤੇ ਨਦੀਆਂ ਦੇ ਕਿਨਾਰਿਆਂ ਤੇ ਧਰਮ ਅਸਥਾਨਾਂ ਤੇ ਰਹਿਣ ਰਾਹੀਂ ਪ੍ਰਭੂ ਪਾਇਆ ਨਹੀਂ ਜਾਂਦਾ।

ਮਿਟਿਆ ਆਪੁ ਪਏ ਸਰਣਾਈ; ਗੁਰਮੁਖਿ ਨਾਨਕ, ਜਗਤੁ ਤਰਾਇਆ ॥੪॥੧॥੧੪॥

ਮੁਖੀ ਗੁਰਾਂ ਦੀ ਪਨਾਹ ਲੈਣ ਦੁਆਰਾ, ਸਵੈ ਹੰਗਤਾ ਮਿਟ ਜਾਂਦੀ ਹੈ, ਹੇ ਨਾਨਕ! ਅਤੇ ਇਨਸਾਨ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਬਨ ਮਹਿ ਪੇਖਿਓ, ਤ੍ਰਿਣ ਮਹਿ ਪੇਖਿਓ; ਗ੍ਰਿਹਿ ਪੇਖਿਓ ਉਦਾਸਾਏ ॥

ਮੈਂ ਪ੍ਰਭੂ ਨੂੰ ਜੰਗਲਾਂ ਵਿੱਚ ਦੇਖਿਆ ਹੈ, ਬਨਾਸਪਤੀ ਵਿੰਚ ਦੇਖਿਆ ਹੈ ਅਤੇ ਦੇਖਿਅਠਾ ਹੈ ਉਸ ਨੂੰ ਘਰਾਂ ਤੇ ਤਿਆਗ ਵਿੱਚ ਭੀ।

ਦੰਡਧਾਰ ਜਟਧਾਰੈ ਪੇਖਿਓ; ਵਰਤ ਨੇਮ ਤੀਰਥਾਏ ॥੧॥

ਮੈਂ ਉਸ ਨੂੰ ਡੰਡਾ ਧਾਰੀਆਂ, ਜਟਾਂ ਰੱਖਣ ਵਾਲਿਆਂ ਅਤੇ ਧਰਮ ਅਸਥਾਨਾਂ ਤੇ ਜਾਣ ਵਾਲਿਆਂ ਵਿੱਚ ਵੇਖਿਆ ਹੈ।

ਸੰਤਸੰਗਿ ਪੇਖਿਓ, ਮਨ ਮਾਏਂ ॥

ਮੈਂ ਉਸ ਨੂੰ ਸਾਧ ਸੰਗਤ ਅਤੇ ਆਪਣੇ ਹਿਰਦੇ ਅੰਦਰ ਵੇਖਿਆ ਹੈ।

ਊਭ ਪਇਆਲ ਸਰਬ ਮਹਿ ਪੂਰਨ; ਰਸਿ ਮੰਗਲ ਗੁਣ ਗਾਏ ॥੧॥ ਰਹਾਉ ॥

ਅਸਮਾਨ, ਪਾਤਾਲ ਅਤੇ ਹਰ ਸ਼ੈ ਅੰਦਰ ਮੈਂ ਪ੍ਰਭੂ ਨੂੰ ਪਰੀਪੂਰਨ ਪਾਉਂਦਾ ਹਾਂ। ਪ੍ਰੇਮ ਤੇ ਖੁਸ਼ੀ ਨਾਲ ਮੈਂ ਉਸ ਦੀ ਮਹਿਮਾਂ ਗਾਇਨ ਕਰਦਾ ਹਾਂ। ਠਹਿਰਾਉ।

ਜੋਗ ਭੇਖ ਸੰਨਿਆਸੈ ਪੇਖਿਓ; ਜਤਿ ਜੰਗਮ ਕਾਪੜਾਏ ॥

ਮੈਂ ਸੁਆਮੀ ਨੂੰ ਯੋਗੀਆਂ, ਅਨੇਕਾਂ ਸੰਪ੍ਰਦਾਵਾਂ, ਇਕਾਂਤੀਆਂ, ਰਮਤੇ ਸਾਧੂਆਂ ਅਤੇ ਗੋਦੜੀ ਵਾਲੇ ਫਕੀਰਾਂ ਤੇ ਜਤੀਆਂ ਵਿੱਚ ਵੇਖਿਆ ਹੈ।

ਤਪੀ ਤਪੀਸੁਰ, ਮੁਨਿ ਮਹਿ ਪੇਖਿਓ; ਨਟ ਨਾਟਿਕ, ਨਿਰਤਾਏ ॥੨॥

ਮੈਂ ਉਸ ਨੂੰ ਤਪ ਕਰਨ ਵਾਲਿਆਂ, ਤਸੀਹੇ ਕਰਨਹਾਰਾਂ, ਖਾਮੋਸ਼ ਰਿਸ਼ੀਆਂ, ਕਲਾਕਾਰਾਂ, ਰੂਪਕਾਂ ਅਤੇ ਨਾਚਾਂ ਅੰਦਰ ਵੇਖਿਆ ਹੈ।

ਚਹੁ ਮਹਿ ਪੇਖਿਓ, ਖਟ ਮਹਿ ਪੇਖਿਓ; ਦਸ ਅਸਟੀ ਸਿੰਮ੍ਰਿਤਾਏ ॥

ਮੈਂ ਉਸ ਨੂੰ ਚਾਰ ਵੇਦਾਂ ਵਿੱਚ ਵੇਖਿਆ ਹੈ ਅਤੇ ਵੇਖਿਆ ਹੈ ਉਸ ਨੂੰ ਛੇ ਸ਼ਾਸਤਰਾਂ ਦਸ ਅਤੇ ਅੱਠ ਪੁਰਾਨਾਂ ਅਤੇ ਸਤਾਈ ਸਿਮਰਤੀਆਂ ਵਿੱਚ ਭੀ।

ਸਭ ਮਿਲਿ ਏਕੋ ਏਕੁ ਵਖਾਨਹਿ; ਤਉ ਕਿਸ ਤੇ ਕਹਉ ਦੁਰਾਏ? ॥੩॥

ਉਹ ਸਾਰੇ ਇਕੱਠੇ ਹੋ ਆਖਦੇ ਹਨ ਕਿ ਪ੍ਰਭੂ ਕੇਵਲ ਇੱਕ ਹੀ ਹੈ। ਤਦ ਮੈਂ ਕੀ ਆਖਾਂ? ਕਿ ਉਹ ਕਿਸ ਕੋਲੋ ਲੁਕਿਆ ਛਿਪਿਆ ਹੋਇਆ ਹੈ?

ਅਗਹ ਅਗਹ ਬੇਅੰਤ ਸੁਆਮੀ; ਨਹ ਕੀਮ ਕੀਮ, ਕੀਮਾਏ ॥

ਪਕੜ ਰਹਿਤ, ਬੇਥਾਹ ਅਤੇ ਅਨੰਤ ਪ੍ਰਭੂ ਅਣਮੁੱਲਾ ਹੈ। ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।

ਜਨ ਨਾਨਕ, ਤਿਨ ਕੈ ਬਲਿ ਬਲਿ ਜਾਈਐ; ਜਿਹ ਘਟਿ ਪਰਗਟੀਆਏ ॥੪॥੨॥੧੫॥

ਨੌਕਰ ਉਨ੍ਹਾਂ ਤੋਂ ਘੋਲੀ ਘੋਲੀ ਵੰਞਦਾ ਹੈ, ਜਿਨ੍ਹਾਂ ਦੇ ਮਨ ਅੰਦਰ ਊਹ ਜਾਹਰ ਹੋ ਗਿਆ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਸ਼ਾਹੀ।

ਨਿਕਟਿ ਬੁਝੈ, ਸੋ ਬੁਰਾ ਕਿਉ ਕਰੈ? ॥

ਜੋ ਆਪਣੇ ਸੁਆਮੀ ਨੂੰ ਨੇੜੇ ਅਨੁਭਵ ਕਰਦਾ ਹੈ ਊਹ ਬਦੀ ਕਿਸ ਤਰ੍ਹਾਂ ਕਰ ਸਕਦਾ ਹੈ?

ਬਿਖੁ ਸੰਚੈ, ਨਿਤ ਡਰਤਾ ਫਿਰੈ ॥

ਜੋ ਜਹਿਰ ਇਕੱਤਰ ਕਰਦਾ ਹੈ, ਉਹ ਸਦਾ ਹੀ ਡਰਦਾ ਰਹਿੰਦਾ ਹੈ।

ਹੈ ਨਿਕਟੇ, ਅਰੁ ਭੇਦੁ ਨ ਪਾਇਆ ॥

ਸੁਆਮੀ ਨੇੜੇ ਹੈ ਅਤੇ ਇਹ ਭੇਦ ਜਾਣਿਆਂ ਨਹੀਂ ਜਾਂਦਾ।

ਬਿਨੁ ਸਤਿਗੁਰ, ਸਭ ਮੋਹੀ ਮਾਇਆ ॥੧॥

ਸੱਚੇ ਗੁਰਾਂ ਦੇ ਬਗੈਰ ਸਾਰੇ ਸੰਸਾਰ ਨੂੰ ਮੋਹਨੀ ਨੇ ਫਰੇਫਤਾ ਕਰ ਲਿਆ ਹੈ।

ਨੇੜੈ ਨੇੜੈ, ਸਭੁ ਕੋ ਕਹੈ ॥

ਨਜਦੀਕ ਹੈ ਸੁਆਮੀ, ਹਰ ਕੋਈ ਆਖਦਾ ਹੈ।

ਗੁਰਮੁਖਿ ਭੇਦੁ, ਵਿਰਲਾ ਕੋ ਲਹੈ ॥੧॥ ਰਹਾਉ ॥

ਕੋਈ ਇੱਕ ਅੱਧਾ ਹੀ ਗੁਰਾਂ ਦੀ ਦਇਆ ਦੁਆਰਾ ਇਸ ਭੇਤ ਨੂੰ ਪਾਉਂਦਾ ਹੈ। ਠਹਿਰਾਉ।

ਨਿਕਟਿ ਨ ਦੇਖੈ, ਪਰ ਗ੍ਰਿਹਿ ਜਾਇ ॥

ਪ੍ਰਾਨੀ ਪ੍ਰਭੂ ਦੇ ਨੇੜੇਪਨ ਨੂੰ ਨਹੀਂ ਵੇਖਦਾ ਅਤੇ ਪਰਾਏ ਘਰ ਜਾਂਦਾ ਹੈ।

ਦਰਬੁ ਹਿਰੈ, ਮਿਥਿਆ ਕਰਿ ਖਾਇ ॥

ਉਹ ਹੋਰਨਾਂ ਦਾ ਧਨ ਲੁੱਟਦਾ ਹੈ ਅਤੇ ਝੂਠ ਤੇ ਗੁਜਾਰਾ ਕਰਦਾ ਹੈ।

ਪਈ ਠਗਉਰੀ, ਹਰਿ ਸੰਗਿ ਨ ਜਾਨਿਆ ॥

ਊਹ ਦ੍ਰਿਸ਼ਯਕ ਗਲਤ ਫਹਿਮੀ ਅੰਦਰ ਪਕੜਿਆ ਗਿਆ ਹੈ ਅਤੇ ਸੁਆਮੀ ਨੂੰ ਆਪਣੇ ਨਾਲ ਨਹੀਂ ਜਾਣਦਾ।

ਬਾਝੁ ਗੁਰੂ, ਹੈ ਭਰਮਿ ਭੁਲਾਨਿਆ ॥੨॥

ਗੁਰਾਂ ਦੇ ਬਗੈਰ ਉਹ ਸੰਦੇਹ ਅੰਦਰ ਕੁਰਾਹੇ ਪਿਆ ਹੋਇਆ ਹੈ।

ਨਿਕਟਿ ਨ ਜਾਨੈ, ਬੋਲੈ ਕੂੜੁ ॥

ਉਹ ਸੁਆਮੀ ਨੂੰ ਨੇੜੇ ਅਨੁਭਵ ਨਹੀਂ ਕਰਦਾ ਅਤੇ ਝੂਠ ਬਕਦਾ ਹੈ।

ਮਾਇਆ ਮੋਹਿ, ਮੂਠਾ ਹੈ ਮੂੜੁ ॥

ਸੰਸਾਰੀ ਪਦਾਰਥਾਂ ਦੇ ਪਿਆਰ ਅੰਦਰ ਮੂਰਖ ਠੱਗਿਆ ਗਿਆ ਹੈ।

ਅੰਤਰਿ ਵਸਤੁ, ਦਿਸੰਤਰਿ ਜਾਇ ॥

ਉਸ ਦੇ ਅੰਦਰਵਾਰ ਹੀ ਵਖਰ ਹੈ ਪਰ ਉਹ ਇਸ ਦੀ ਭਾਲ ਵਿੱਚ ਪਰਦੇਸ ਜਾਂਦਾ ਹੈ।

ਬਾਝੁ ਗੁਰੂ, ਹੈ ਭਰਮਿ ਭੁਲਾਇ ॥੩॥

ਪ੍ਰੰਤੂ ਗੁਰਾਂ ਦੇ ਬਗੈਰ ਊਹ ਵਹਿਮ ਵਿੱਚ ਭਟਕਦਾ ਹੈ।

ਜਿਸੁ ਮਸਤਿਕ ਕਰਮੁ, ਲਿਖਿਆ ਲਿਲਾਟ ॥

ਜਿਸ ਦੇ ਚਿਹਰੇ ਅਤੇ ਮੱਥੇ ਉਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ,

ਸਤਿਗੁਰੁ ਸੇਵੇ, ਖੁਲ੍ਹ੍ਹੇ ਕਪਾਟ ॥

ਉਹ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਉਸ ਦੇ ਮਨ ਦੇ ਤਖਤੇ ਖੁਲ੍ਹ ਜਾਂਦੇ ਹਨ।

ਅੰਤਰਿ ਬਾਹਰਿ, ਨਿਕਟੇ ਸੋਇ ॥

ਅੰਦਰ, ਬਾਹਰ ਅਤੇ ਐਨ ਨਜਦੀਕ ਤਦ ਉਹ ਸਾਹਿਬ ਨੂੰ ਦੇਖਦਾ ਹੈ।

ਜਨ ਨਾਨਕ, ਆਵੈ ਨ ਜਾਵੈ ਕੋਇ ॥੪॥੩॥੧੬॥

ਤਦ ਉਹ ਕਿਧਰੇ ਜਾਂਦਾ ਅਤੇ ਆਉਂਦਾ ਨਹੀਂ, ਹੇ ਗੋਲੇ ਨਾਨਕ!


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਜਿਸੁ ਤੂ ਰਾਖਹਿ, ਤਿਸੁ ਕਉਨੁ ਮਾਰੈ? ॥

ਉਸ ਨੂੰ ਕੌਣ ਮਾਰ ਸਕਦਾ ਹੈ, ਜਿਸਦੀ ਤੂੰ ਰੱਖਿਆ ਕਰਦਾ ਹੈ, ਹੇ ਸੁਆਮੀ!

ਸਭ ਤੁਝ ਹੀ ਅੰਤਰਿ, ਸਗਲ ਸੰਸਾਰੈ ॥

ਤੇਰੇ ਅੰਦਰ ਹੀ ਰਮੇ ਹਨ ਸਮੂਹ ਜੀਵ ਅਤੇ ਸਾਰਾ ਸੰਸਾਰ।

ਕੋਟਿ ਉਪਾਵ, ਚਿਤਵਤ ਹੈ ਪ੍ਰਾਣੀ ॥

ਫਾਨੀ ਬੰਦਾ ਕ੍ਰੋੜਾਂ ਹੀ ਤਦਬੀਰਾਂ ਸੋਚਦਾ ਹੈ,

ਸੋ ਹੋਵੈ, ਜਿ ਕਰੈ ਚੋਜ ਵਿਡਾਣੀ ॥੧॥

ਪ੍ਰਤੂ ਕੇਵਲ ਉਹ ਹੀ ਹੁੰਦਾ ਹੈ ਜੋ ਅਦੁਭੁਤ ਖੇਡਾਂ ਦਾ ਸੁਆਮੀ ਕਰਦਾ ਹੈ।

ਰਾਖਹੁ ਰਾਖਹੁ! ਕਿਰਪਾ ਧਾਰਿ ॥

ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਆਪਣੀ ਰਹਿਮਤ ਧਾਰ ਕੇ ਤੂੰ, ਹੇ ਸੁਆਮੀ!

ਤੇਰੀ ਸਰਣਿ, ਤੇਰੈ ਦਰਵਾਰਿ ॥੧॥ ਰਹਾਉ ॥

ਤੇਰੀ ਦਰਗਾਹ ਅੰਦਰ ਮੈਂ ਤੇਰੀ ਪਨਾਹ ਨਹੀਂ ਹੈ। ਠਹਿਰਾੳ।

ਜਿਨਿ ਸੇਵਿਆ, ਨਿਰਭਉ ਸੁਖਦਾਤਾ ॥

ਜੋ ਕੋਈ ਨਿੱਡਰ ਅਤੇ ਆਰਾਮ ਬਖਸ਼ਣਹਾਰ ਸੁਆਮੀ ਦੀ ਘਾਲ ਕਮਾਉਂਦਾ ਹੈ,

ਤਿਨਿ ਭਉ ਦੂਰਿ ਕੀਆ, ਏਕੁ ਪਰਾਤਾ ॥

ਉਸ ਦਾ ਡਰ ਨਵਿਰਤ ਹੋ ਜਾਂਦਾ ਹੈ ਅਤੇ ਉਹ ਇੱਕ ਸੁਆਮੀ ਨੂੰ ਜਾਣਦਾ ਹੈ।

ਜੋ ਤੂ ਕਰਹਿ, ਸੋਈ ਫੁਨਿ ਹੋਇ ॥

ਜਿਹੜਾ ਕੁਝ ਤੂੰ ਕਰਦਾ ਹੈ ਅੰਤ ਨੂੰ ਉਹ ਹੀ ਹੁੰਦਾ ਹੈ।

ਮਾਰੈ ਨ ਰਾਖੈ, ਦੂਜਾ ਕੋਇ ॥੨॥

ਕੋਈ ਹੋਰ ਬਚਾਅ ਜਾਂ ਮਾਰ ਨਹੀਂ ਸਕਦਾ।

ਕਿਆ ਤੂ ਸੋਚਹਿ? ਮਾਣਸ ਬਾਣਿ ॥

ਤੂੰ ਮਨੁੱਖ ਵਰਗੇ ਸੁਭਾਅ ਨਾਲ ਕੀ ਸੋਚਦਾ ਹੈ?

ਅੰਤਰਜਾਮੀ, ਪੁਰਖੁ ਸੁਜਾਣੁ ॥

ਸਰਵੱਗ ਸੁਆਮੀ ਦਿਲਾਂ ਦੀਆਂ ਜਾਣਨਹਾਰ ਹੈ।

ਏਕ ਟੇਕ, ਏਕੋ ਆਧਾਰੁ ॥

ਕੇਵਲ ਸੁਆਮੀ ਹੀ ਮੇਰੀ ਪਨਾਹ ਹੈ ਅਤੇ ਕੇਵਲ ਉਹ ਹੀ ਮੇਰਾ ਆਸਰਾ ਹੈ।

ਸਭ ਕਿਛੁ ਜਾਣੈ, ਸਿਰਜਣਹਾਰੁ ॥੩॥

ਕਰਤਾਰ-ਸੁਆਮੀ ਸਾਰੀਆਂ ਗੱਲਾਂ ਜਾਣਦਾ ਹੈ।

ਜਿਸੁ ਊਪਰਿ, ਨਦਰਿ ਕਰੇ ਕਰਤਾਰੁ ॥

ਜਿਸ ਉਤੇ ਸਿਰਜਣਹਾਰ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ,

ਤਿਸੁ ਜਨ ਕੇ, ਸਭਿ ਕਾਜ ਸਵਾਰਿ ॥

ਊਸ ਇਨਸਾਨ ਦੇ ਊਹ ਸਾਰੇ ਕਾਰਜ ਖੁਦ ਹੀ ਰਾਸ ਕਰ ਦਿੰਦਾ ਹੈ।

ਤਿਸ ਕਾ ਰਾਖਾ, ਏਕੋ ਸੋਇ ॥

ਉਹ ਇਕ ਸੁਆਮੀ ਹੀ ਉਸ ਦਾ ਰਖਵਾਲਾ ਹੈ।

ਜਨ ਨਾਨਕ, ਅਪੜਿ ਨ ਸਾਕੈ ਕੋਇ ॥੪॥੪॥੧੭॥

ਕੋਈ ਜਣਾ ਉਸ ਤਾਈ ਪਹੁੰਚ ਨਹੀਂ ਸਕਦਾ, ਹੇ ਗੁਮਾਸ਼ਤੇ ਨਾਨਕ!


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਤਉ ਕੜੀਐ, ਜੇ ਹੋਵੈ ਬਾਹਰਿ ॥

ਜੇਕਰ ਕੋਈ ਸ਼ੈ ਹਰੀ ਦੇ ਵੱਸ ਤੋਂ ਬਾਹਰ ਹੋਵੇ ਤਦ ਅਸੀਂ ਅਫਸੋਸ ਕਰੀਏ।

ਤਉ ਕੜੀਐ, ਜੇ ਵਿਸਰੈ ਨਰਹਰਿ ॥

ਜੇਕਰ ਸਾਨੂੰ ਮਨੁਸ਼ ਸ਼ੇਰ ਸਰੂਪ ਵਾਹਿਗੁਰੂ ਭੁੱਲ ਜਾਵੇ ਤਾਂ ਸਾਨੂੰ ਅਫਸੋਸ ਕਰਨਾ ਚਾਹੀਦਾ ਹੈ।

ਤਉ ਕੜੀਐ, ਜੇ ਦੂਜਾ ਭਾਏ ॥

ਕੇਵਲ ਤਾਂ ਹੀ ਸਾਨੂੰ ਅਫਸੋਸ ਕਰਨਾ ਚਾਹੀਦਾ ਹੈ ਜੇਕਰ ਅਸੀਂ ਕਿਸੇ ਹੋਰਸ ਨੂੰ ਪਿਆਰ ਕਰਦੇ ਹਾਂ।

ਕਿਆ ਕੜੀਐ? ਜਾਂ ਰਹਿਆ ਸਮਾਏ ॥੧॥

ਅਸੀਂ ਕਿਉਂ ਅਫਸੋਸ ਕਰੀਏ ਜਦ ਕਿ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ।

ਮਾਇਆ ਮੋਹਿ, ਕੜੇ ਕੜਿ ਪਚਿਆ ॥

ਧਨ ਦੌਲਤ ਦੇ ਪਿਆਰ ਅੰਦਰ ਝੁਰਦਾ ਹੋਇਆ ਪ੍ਰਾਨੀ ਨਸ਼ਟ ਹੋ ਜਾਂਦਾ ਹੈ।

ਬਿਨੁ ਨਾਵੈ, ਭ੍ਰਮਿ ਭ੍ਰਮਿ ਭ੍ਰਮਿ ਖਪਿਆ ॥੧॥ ਰਹਾਉ ॥

ਨਾਮ ਦੇ ਬਾਝੋਂ ਉਹ ਭਟਕ, ਭਟਕ ਕੇ ਬਰਬਾਦ ਹੋ ਜਾਂਦਾ ਹੈ। ਠਹਿਰਾਓ।

ਤਉ ਕੜੀਐ, ਜੇ ਦੂਜਾ ਕਰਤਾ ॥

ਕੇਵਲ ਤਦ ਹੀ ਆਪਾਂ ਝੁਰੀਏ, ਜੇਕਰ ਕੋਈ ਹੋਰ ਸਿਰਜਣਹਾਰ ਹੋਵੇ।

ਤਉ ਕੜੀਐ, ਜੇ ਅਨਿਆਇ ਕੋ ਮਰਤਾ ॥

ਕੇਵਲ ਤਾਂ ਹੀ ਅਸੀਂ ਝੁਰੇਵਾਂ ਕਰੀਏ ਜੇਕਰ ਕੋਈ ਜਣਾ ਬੇਇਨਸਾਫੀ ਨਾਲ ਮਾਰ ਦਿੱਤਾ ਗਿਆ ਹੋਵੇ।

ਤਉ ਕੜੀਐ, ਜੇ ਕਿਛੁ ਜਾਣੈ ਨਾਹੀ ॥

ਕੇਵਲ ਤਾਂ ਹੀ ਅਸੀਂ ਅਫਸੋਸ ਕਰੀਏ ਜੇਕਰ ਸੁਆਮੀ ਕਿਸੇ ਗੱਲ ਤੋਂ ਬੇਖਬਰ ਹੋਵੇ।

ਕਿਆ ਕੜੀਐ? ਜਾਂ ਭਰਪੂਰਿ ਸਮਾਹੀ ॥੨॥

ਅਸੀਂ ਕਿਉਂ ਝੁਰੇਵਾਂ ਕਰੀਏ ਜਦ ਕਿ ਸੁਆਮੀ ਸਾਰਿਆਂ ਅੰਦਰ ਪੂਰੀ ਤਰ੍ਹਾਂ ਰਮ ਰਿਹਾ ਹੈ।

ਤਉ ਕੜੀਐ, ਜੇ ਕਿਛੁ ਹੋਇ ਧਿਙਾਣੈ ॥

ਕੇਵਲ ਤਦ ਹੀ ਅਸੀਂ ਝੁਰੇਵਾਂ ਕਰੀਏ ਜੇਕਰ ਪ੍ਰਭੂ ਸਾਡੇ ਤੇ ਕੋਈ ਜੁਲਮ ਕਰਦਾ ਹੋਵੇ।

ਤਉ ਕੜੀਐ, ਜੇ ਭੂਲਿ ਰੰਞਾਣੈ ॥

ਕੇਵਲ ਤਾਂ ਹੀ ਅਸੀਂ ਅਫਸੋਸ ਕਰੀਏ ਜੇਕਰ ਸੁਆਮੀ ਗਲਤੀ ਰਾਹੀਂ ਦੁੱਖ ਦਿੰਦਾ ਹੋਵੇ।

ਗੁਰਿ ਕਹਿਆ, ਜੋ ਹੋਇ ਸਭੁ ਪ੍ਰਭ ਤੇ ॥

ਗੁਰੂ ਜੀ ਆਖਦੇ ਹਨ ਜਿਹੜਾ ਕੁਛ ਭੀ ਆਉਂਦਾ ਹੈ, ਉਹ ਸਮੂਹ ਸੁਆਮੀ ਕੋਲੋ ਹੀ ਆਉਂਦਾ ਹੈ।

ਤਬ ਕਾੜਾ ਛੋਡਿ, ਅਚਿੰਤ ਹਮ ਸੋਤੇ ॥੩॥

ਤਦ ਝੁਰੇਵੇ ਨੂੰ ਛੱਡ ਹੁਣ ਮੈਂ ਬੇਫਿਕਰ ਹੋ ਕੇ ਸੌਦਾਂ ਹਾਂ।

ਪ੍ਰਭ! ਤੂਹੈ ਠਾਕੁਰੁ, ਸਭੁ ਕੋ ਤੇਰਾ ॥

ਹੇ ਸੁਆਮੀ! ਕੇਵਲ ਤੂੰ ਹੀ ਮੇਰਾ ਮਾਲਕ ਹੈ! ਹਰ ਕੋਈ ਤੇਰਾ ਹੀ ਹੈ।

ਜਿਉ ਭਾਵੈ, ਤਿਉ ਕਰਹਿ ਨਿਬੇਰਾ ॥

ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਤੂੰ ਮੇਰਾ ਫੈਸਲਾ ਕਰ ਦੇ।

ਦੁਤੀਆ ਨਾਸਤਿ, ਇਕੁ ਰਹਿਆ ਸਮਾਇ ॥

ਹੋਰ ਕੋਈ ਹੈ ਹੀ ਨਹੀਂ। ਇੱਕ ਸਾਹਿਬ ਹੀ ਸਾਰੇ ਵਿਆਪਕ ਹੋ ਰਿਹਾ ਹੈ।

ਰਾਖਹੁ ਪੈਜ, ਨਾਨਕ ਸਰਣਾਇ ॥੪॥੫॥੧੮॥

ਹੇ ਸੁਆਮੀ! ਤੂੰ ਨਾਨਕ ਦੀ ਪਤਿ ਆਬਰੂ ਰੱਖ। ਉਸ ਨੇ ਤੇਰੀ ਪਨਾਹ ਨਹੀਂ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਬਿਨੁ ਬਾਜੇ, ਕੈਸੋ ਨਿਰਤਿਕਾਰੀ ॥

ਵਾਜੇ ਦੇ ਬਗੈਰ ਕਾਹਦਾ ਨਾਚ ਹੈ?

ਬਿਨੁ ਕੰਠੈ, ਕੈਸੇ ਗਾਵਨਹਾਰੀ ॥

ਸੁਰੀਲੀ ਆਵਾਜ ਦੇ ਬਾਝੋਂ ਕਾਹਦਾ ਰਾਗੀ ਹੈ?

ਜੀਲ ਬਿਨਾ, ਕੈਸੇ ਬਜੈ ਰਬਾਬ ॥

ਤਾਰਾਂ ਦੇ ਬਞੈਰ ਸਰੰਦਾ ਕਿਸ ਤਰ੍ਹਾਂ ਵੱਜ ਸਕਦਾ ਹੈ?

ਨਾਮ ਬਿਨਾ, ਬਿਰਥੇ ਸਭਿ ਕਾਜ ॥੧॥

ਨਾਮ ਦੇ ਬਾਝੋਂ ਵਿਅਰਥ ਹਨ ਸਾਰੇ ਕੰਮ ਕਾਜ।

ਨਾਮ ਬਿਨਾ, ਕਹਹੁ ਕੋ ਤਰਿਆ ॥

ਦੱਸੋ! ਸਾਈਂ ਦੇ ਨਾਮ ਦੇ ਬਗੈਰ ਕਿਸ ਦਾ ਪਾਰ ਉਤਾਰਾ ਹੋਇਆ ਹੈ?

ਬਿਨੁ ਸਤਿਗੁਰ, ਕੈਸੇ ਪਾਰਿ ਪਰਿਆ ॥੧॥ ਰਹਾਉ ॥

ਸੱਚੇ ਗੁਰਾਂ ਦੇ ਬਾਝੋਂ, ਬੰਦਾ ਕਿਸ ਤਰ੍ਹਾਂ ਪਾਰ ਊਤਰ ਸਕਦਾ ਹੈ? ਠਹਿਰਾਓ।

ਬਿਨੁ ਜਿਹਵਾ, ਕਹਾ ਕੋ ਬਕਤਾ ॥

ਜੀਭ ਦੇ ਬਾਝੋਂ ਕੋਈ ਜਣਾ ਕਿਸ ਤਰ੍ਹਾਂ ਬੋਲ ਸਕਦਾ ਹੈ?

ਬਿਨੁ ਸ੍ਰਵਨਾ, ਕਹਾ ਕੋ ਸੁਨਤਾ ॥

ਕੰਨਾਂ ਦੇ ਬਗੈਰ ਕੋਈ ਜਣਾ ਕਿਸ ਤਰ੍ਹਾਂ ਸੁਣ ਸਕਦਾ ਹੈ?

ਬਿਨੁ ਨੇਤ੍ਰਾ, ਕਹਾ ਕੋ ਪੇਖੈ ॥

ਅੱਖਾਂ ਦੇ ਬਿਨਾਂ ਕੋਈ ਜਣਾ ਕਿਸ ਤਰ੍ਹਾਂ ਵੇਖ ਸਕਦਾ ਹੈ?

ਨਾਮ ਬਿਨਾ, ਨਰੁ ਕਹੀ ਨ ਲੇਖੈ ॥੨॥

ਨਾਮ ਦੇ ਬਗੈਰ, ਬੰਦਾ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ।

ਬਿਨੁ ਬਿਦਿਆ, ਕਹਾ ਕੋਈ ਪੰਡਿਤ ॥

ਇਲਮ ਦੇ ਬਗੈਰ, ਕੋਈ ਕਿਸ ਤਰ੍ਹਾਂ ਵਿਦਵਾਨ ਹੋ ਸਕਦਾ ਹੈ?

ਬਿਨੁ ਅਮਰੈ, ਕੈਸੇ ਰਾਜ ਮੰਡਿਤ ॥

ਹਕੂਮਤ ਦੇ ਬਾਝੋਂ, ਪਾਤਿਸ਼ਾਹੀ ਦੀ ਕਾਹਦੀ ਸ਼ੋਭਾ ਹੈ?

ਬਿਨੁ ਬੂਝੇ, ਕਹਾ ਮਨੁ ਠਹਰਾਨਾ ॥

ਗਿਆਤ ਦੇ ਬਗੈਰ, ਮਨੂਆ ਕਿਸ ਤਰ੍ਹਾਂ ਅਸਥਿਰ ਹੋ ਸਕਦਾ ਹੈ?

ਨਾਮ ਬਿਨਾ, ਸਭੁ ਜਗੁ ਬਉਰਾਨਾ ॥੩॥

ਪ੍ਰਭੂ ਦੇ ਨਾਮ ਬਗੈਰ, ਸਾਰਾ ਸੰਸਾਰ ਪਗਲਾ ਹੋ ਗਿਆ ਹੈ।

ਬਿਨੁ ਬੈਰਾਗ, ਕਹਾ ਬੈਰਾਗੀ ॥

ਊਪਰਾਮਤਾ ਦੇ ਬਗੈਰ, ਇਨਸਾਨ ਉਪਰਾਮ ਕਿਸ ਤਰ੍ਹਾਂ ਹੋ ਸਕਦਾ ਹੈ?

ਬਿਨੁ ਹਉ ਤਿਆਗਿ, ਕਹਾ ਕੋਊ ਤਿਆਗੀ ॥

ਹੰਕਾਰ ਨੂੰ ਛੱਡਣ ਦੇ ਬਾਝੋਂ ਕੋਈ ਵਿਰਕਤ ਕਿਸ ਤਰ੍ਹਾਂ ਹੋ ਸਕਦਾ ਹੈ?

ਬਿਨੁ ਬਸਿ ਪੰਚ, ਕਹਾ ਮਨ ਚੂਰੇ ॥

ਪੰਜਾਂ ਭੂਤਨਿਆਂ ਨੂੰ ਵੱਸ ਕਰਨ ਦੇ ਬਗੈਰ ਮਨੂਆ ਕਿਸ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ?

ਨਾਮ ਬਿਨਾ, ਸਦ ਸਦ ਹੀ ਝੂਰੇ ॥੪॥

ਸੁਆਮੀ ਦੇ ਨਾਮ ਦੇ ਬਗੈਰ, ਬੰਦਾ ਹਮੇਸ਼ਾਂ ਹਮੇਸ਼ਾਂ ਨਹੀਂ ਅਫਸੋਸ ਕਰਦਾ ਹੈ।

ਬਿਨੁ ਗੁਰ ਦੀਖਿਆ, ਕੈਸੇ ਗਿਆਨੁ ॥

ਗੁਰਾਂ ਦੇ ਉਪਦੇਸ਼ ਦੇ ਬਗੈਰ, ਬ੍ਰਹਮ ਬੰਧ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?

ਬਿਨੁ ਪੇਖੇ, ਕਹੁ ਕੈਸੋ ਧਿਆਨੁ ॥

ਦੱਸੋ! ਵੇਖਣ ਦੇ ਬਗੈਰ ਇਨਸਾਨ ਬਿਰਤੀ ਕਿਸ ਤਰ੍ਹਾਂ ਜੋੜ ਸਕਦਾ ਹੈ?

ਬਿਨੁ ਭੈ, ਕਥਨੀ ਸਰਬ ਬਿਕਾਰ ॥

ਪ੍ਰਭੂ ਦੇ ਡਰ ਦੇ ਬਾਝੋਂ, ਸਮੂਹ ਉਚਾਰਨ ਬੇਅਰਥ ਹੈ।

ਕਹੁ ਨਾਨਕ, ਦਰ ਕਾ ਬੀਚਾਰ ॥੫॥੬॥੧੯॥

ਗੁਰੂ ਜੀ ਆਖਦੇ ਹਨ, ਕੇਵਲ ਇਹ ਹੀ ਸੁਆਮੀ ਦੇ ਦਰਬਾਰ ਦੀ ਸਿਖ ਮਤ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਹਉਮੈ ਰੋਗੁ, ਮਾਨੁਖ ਕਉ ਦੀਨਾ ॥

ਹੰਕਾਰ ਦੀ ਬਿਮਾਰੀ ਨੇ ਬੰਦੇ ਨੂੰ ਖੱਜਲ ਖੁਆਰ ਕਰ ਦਿੱਤਾ ਹੈ।

ਕਾਮ ਰੋਗਿ, ਮੈਗਲੁ ਬਸਿ ਲੀਨਾ ॥

ਵਿਸ਼ੇ ਭੋਗ ਦੀ ਬਿਮਾਰੀ ਹਾਥੀ ਨੂੰ ਕਾਬੂ ਕਰ ਲੈਂਦੀ ਹੈ।

ਦ੍ਰਿਸਟਿ ਰੋਗਿ, ਪਚਿ ਮੁਏ ਪਤੰਗਾ ॥

ਦੇਖਣ ਦੀ ਬਿਮਾਰੀ ਦੀ ਰਾਹੀਂ ਪਰਵਾਨਾ ਸੜ ਕੇ ਮਰ ਜਾਂਦਾ ਹੈ।

ਨਾਦ ਰੋਗਿ, ਖਪਿ ਗਏ ਕੁਰੰਗਾ ॥੧॥

ਘੰਡੇ ਹੇੜੇ ਦੀ ਆਵਾਜ ਦੀ ਬਿਮਾਰੀ ਰਾਹੀਂ ਹਰਨ ਤਬਾਹ ਹੋ ਜਾਂਦਾ ਹੈ।

ਜੋ ਜੋ ਦੀਸੈ, ਸੋ ਸੋ ਰੋਗੀ ॥

ਉਹ ਸਾਰੇ ਜੋ ਦਿਸਦੇ ਹਨ, ਓਹੀ, ਓਹੀ ਬੀਮਾਰ ਹਨ।

ਰੋਗ ਰਹਿਤ, ਮੇਰਾ ਸਤਿਗੁਰੁ ਜੋਗੀ ॥੧॥ ਰਹਾਉ ॥

ਰੱਬ ਨਾਲ ਜੁੜੇ ਹੋਏ ਮੇਰੇ ਸੱਚੇ ਗੁਰੂ ਜੀ ਹੀ ਕੇਵਲ ਬੀਮਾਰੀ ਤੋਂ ਬਿਨਾਂ ਹਨ। ਠਹਿਰਾਓ।

ਜਿਹਵਾ ਰੋਗਿ, ਮੀਨੁ ਗ੍ਰਸਿਆਨੋ ॥

ਜੀਭ ਦੀ ਜਹਿਮਤ ਰਾਹੀਂ ਮੱਛੀ ਪਕੜੀ ਜਾਂਦੀ ਹੈ।

ਬਾਸਨ ਰੋਗਿ, ਭਵਰੁ ਬਿਨਸਾਨੋ ॥

ਨੱਕ ਦੀ ਬਿਮਾਰੀ ਰਾਹੀਂ, ਭੌਰਾ ਨਾਸ ਹੋ ਜਾਂਦਾ ਹੈ।

ਹੇਤ ਰੋਗ ਕਾ, ਸਗਲ ਸੰਸਾਰਾ ॥

ਸਾਰੀ ਦੁਨੀਆਂ ਸੰਸਾਰੀ ਮੋਹ ਦੀ ਬੀਮਾਰੀ ਅੰਦਰ ਫਾਥੀ ਹੋਈ ਹੈ।

ਤ੍ਰਿਬਿਧਿ ਰੋਗ ਮਹਿ, ਬਧੇ ਬਿਕਾਰਾ ॥੨॥

ਤਿੰਨਾਂ ਗੁਣਾਂ ਦੀ ਬਿਮਾਰੀ ਅੰਦਰ ਪਾਪ ਵਧੇਰੇ ਹੋ ਜਾਂਦੇ ਹਨ।

ਰੋਗੇ ਮਰਤਾ, ਰੋਗੇ ਜਨਮੈ ॥

ਬੀਮਾਰੀ ਅੰਦਰ ਬੰਦਾ ਮਰਦਾ ਹੈ ਤੇ ਬੀਮਾਰੀ ਵਿੱਚ ਹੀ ਜੰਮਦਾ ਹੈ।

ਰੋਗੇ, ਫਿਰਿ ਫਿਰਿ ਜੋਨੀ ਭਰਮੈ ॥

ਬੀਮਾਰੀ ਰਾਹੀਂ ਹੀ ਉਹ ਮੁੜ ਮੁੜ ਕੇ ਜੂਨੀਆਂ ਦੇ ਅੰਦਰ ਭਟਕਦਾ ਹੈ।

ਰੋਗ ਬੰਧ, ਰਹਨੁ ਰਤੀ ਨ ਪਾਵੈ ॥

ਬੀਮਾਰੀ ਅੰਦਰ ਫਾਥੇ ਹੋਏ ਨੂੰ ਉਸ ਨੂੰ ਕਿਤੇ ਮੁਹਤ ਭਰ ਭੀ ਠਹਿਰਨ ਨਹੀਂ ਮਿਲਦਾ।

ਬਿਨੁ ਸਤਿਗੁਰ, ਰੋਗੁ ਕਤਹਿ ਨ ਜਾਵੈ ॥੩॥

ਸੱਚੇ ਗੁਰਾਂ ਦੇ ਬਗੈਰ, ਬੀਮਾਰੀ ਕਦਾਚਿਤ ਦੂਰ ਨਹੀਂ ਹੁੰਦੀ।

ਪਾਰਬ੍ਰਹਮਿ, ਜਿਸੁ ਕੀਨੀ ਦਇਆ ॥

ਜਿਸ ਉਤੇ ਪਰਮ ਪ੍ਰਭੂ ਮਿਹਰ ਧਾਰਦਾ ਹੈ,

ਬਾਹ ਪਕੜਿ, ਰੋਗਹੁ ਕਢਿ ਲਇਆ ॥

ਉਸ ਦੀ ਭੁਜਾ ਫੜ ਕੇ ਉਸ ਨੂੰ ਉਹ ਬੀਮਾਰੀ ਤੋਂ ਬਾਹਰ ਧੂ ਲੈਂਦਾ ਹੈ।

ਤੂਟੇ ਬੰਧਨ, ਸਾਧਸੰਗੁ ਪਾਇਆ ॥

ਜੋ ਸਤਿਸੰਗਤ ਨੂੰ ਪ੍ਰਾਪਤ ਹੋ ਜਾਂਦਾ ਹੈ, ਉਸ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।

ਕਹੁ ਨਾਨਕ, ਗੁਰਿ ਰੋਗੁ ਮਿਟਾਇਆ ॥੪॥੭॥੨੦॥

ਗੁਰੂ ਜੀ ਫੁਰਮਾਉਂਦੇ ਹਨ, ਗੁਰਦੇਵ ਜੀ ਉਸ ਦੀ ਬੀਮਾਰੀ ਕੱਟ ਦਿੰਦੇ ਹਨ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਚੀਤਿ ਆਵੈ, ਤਾਂ ਮਹਾ ਅਨੰਦ ॥

ਜਦ ਮੈਂ ਆਪਣੇ ਸਾਈਂ ਨੂੰ ਚੇਤੇ ਕਰਦਾ ਹਾਂ ਤਦ ਮੈਨੂੰ ਪਰਮ ਖੁਸ਼ੀ ਹੁੰਦੀ ਹੈ।

ਚੀਤਿ ਆਵੈ, ਤਾਂ ਸਭਿ ਦੁਖ ਭੰਜ ॥

ਜਦ ਮੈਂ ਆਪਣੇ ਸੁਆਮੀ ਨੂੰ ਚੇਤੇ ਕਰਦਾ ਹਾਂ, ਤਾਂ ਮੇਰੇ ਸਾਰੇ ਦੁੱਖੜੇ ਨਸ਼ਟ ਹੋ ਜਾਂਦੇ ਹਨ।

ਚੀਤਿ ਆਵੈ, ਤਾਂ ਸਰਧਾ ਪੂਰੀ ॥

ਜਦ ਮੈਂ ਆਪਣੇ ਸਾਈਂ ਨੂੰ ਚੇਤੇ ਕਰਦਾ ਹਾਂ, ਤਦ ਮੇਰੀ ਅਭਿਲਾਸ਼ਾ ਪੂਰੀ ਹੋ ਜਾਂਦੀ ਹੈ।

ਚੀਤਿ ਆਵੈ, ਤਾਂ ਕਬਹਿ ਨ ਝੂਰੀ ॥੧॥

ਜਦ ਮੈਂ ਆਪਣੇ ਸੁਆਮੀ ਨੂੰ ਚੇਤੇ ਕਰਦਾ ਹਾਂ ਤਾਂ ਮੈਨੂੰ ਕਦੇ ਭੀ ਸ਼ੋਕ ਨਹੀਂ ਹੁੰਦਾ।

ਅੰਤਰਿ ਰਾਮ ਰਾਇ, ਪ੍ਰਗਟੇ ਆਇ ॥

ਮੇਰੇ ਹਿਰਦੇ ਅੰਦਰ ਪ੍ਰਭੂ, ਪਾਤਿਸ਼ਾਹ ਪਰਤੱਖ ਹੋ ਗਿਆ ਹੈ।

ਗੁਰਿ ਪੂਰੈ, ਦੀਓ ਰੰਗੁ ਲਾਇ ॥੧॥ ਰਹਾਉ ॥

ਪੂਰਨ ਗੁਰਾਂ ਨੇ ਪ੍ਰਭੂ ਨਾਲ ਪਿਆਰ ਪਾ ਦਿੱਤਾ ਹੈ। ਠਹਿਰਾਓ।

ਚੀਤਿ ਆਵੈ, ਤਾਂ ਸਰਬ ਕੋ ਰਾਜਾ ॥

ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ ਤਾਂ ਮੈਂ ਸਮੂਹ ਦਾ ਪਤਿਸ਼ਾਹ ਹਾਂ।

ਚੀਤਿ ਆਵੈ, ਤਾਂ ਪੂਰੇ ਕਾਜਾ ॥

ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ ਤਾਂ ਮੇਰੇ ਸਾਰੇ ਕੰਮ ਸੌਰ ਜਾਂਦੇ ਹਨ।

ਚੀਤਿ ਆਵੈ, ਤਾਂ ਰੰਗਿ ਗੁਲਾਲ ॥

ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ ਤਾਂ ਮੇਰਾ ਗੂੜ੍ਹਾ ਲਾਲ ਰੰਗ ਹੋ ਜਾਂਦਾ ਹੈ।

ਚੀਤਿ ਆਵੈ, ਤਾਂ ਸਦਾ ਨਿਹਾਲ ॥੨॥

ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ, ਤਦ ਮੈਂ ਹਮੇਸ਼ਾਂ ਲਈ ਖੁਸ਼ ਹੋ ਜਾਂਦਾ ਹਾਂ।

ਚੀਤਿ ਆਵੈ, ਤਾਂ ਸਦ ਧਨਵੰਤਾ ॥

ਜੇਕਰ ਤੂੰ ਹੇ ਸੁਆਮੀ! ਮੇਰੇ ਚਿੱਤ ਵਿੱਚ ਆ ਜਾਵੇ, ਤਦ ਮੈਂ ਹਮੇਸ਼ਾਂ ਹੀ ਅਮੀਰ ਹਾਂ।

ਚੀਤਿ ਆਵੈ, ਤਾਂ ਸਦ ਨਿਭਰੰਤਾ ॥

ਜੇਕਰ ਤੂੰ ਮੇਰੇ ਚਿੱਤ ਵਿੰਚ ਆ ਜਾਵੇ, ਤਦ ਮੈਂ ਸਦੀਵ ਸੰਦੇਹ-ਰਹਿਤ ਹੋ ਜਾਂਦਾ ਹਾਂ।

ਚੀਤਿ ਆਵੈ, ਤਾਂ ਸਭਿ ਰੰਗ ਮਾਣੇ ॥

ਜੇਕਰ ਤੂੰ ਮੇਰੇ ਚਿੱਤ ਵਿੱਚ ਆ ਜਾਵੇ, ਤਦ ਮੈਂ ਸਮੂਹ ਖੁਸ਼ੀਆਂ ਭੋਗਦਾ ਹਾਂ।

ਚੀਤਿ ਆਵੈ, ਤਾਂ ਚੂਕੀ ਕਾਣੇ ॥੩॥

ਜੇਕਰ ਤੂੰ ਮੇਰੇ ਚਿੱਤ ਵਿੱਚ ਆ ਜਾਵੇ, ਤਦ ਮੇਰਾ ਡਰ ਦੂਰ ਹੋ ਜਾਂਦਾ ਹੈ।

ਚੀਤਿ ਆਵੈ, ਤਾਂ ਸਹਜ ਘਰੁ ਪਾਇਆ ॥

ਜਦ ਮੈਂ ਤੇਰਾ ਸਿਮਰਨ ਕਰਦਾ ਹਾਂ ਤਦ ਮੈਨੂੰ ਆਰਾਮ ਦਾ ਗ੍ਰਹਿ ਪ੍ਰਾਪਤ ਹੋ ਜਾਂਦਾ ਹੈ।

ਚੀਤਿ ਆਵੈ, ਤਾਂ ਸੁੰਨਿ ਸਮਾਇਆ ॥

ਜਦ ਮੈਂ ਤੇਰਾ ਸਿਮਰਨ ਕਰਦਾ ਹਾਂ ਤਦ ਮੈਂ ਤੇਰੇ ਵਿੱਚ ਲੀਨ ਹੋ ਜਾਂਦਾ ਹਾਂ, ਹੇ ਪ੍ਰਭੂ!

ਚੀਤਿ ਆਵੈ, ਸਦ ਕੀਰਤਨੁ ਕਰਤਾ ॥

ਜਦ ਮੈਂ ਤੇਰਾ ਸਿਮਰਨ ਕਰਦਾ ਹਾਂ ਤਦ ਮੈਂ ਸਜੀਵ ਹੀ ਤੇਰਾ ਜੱਸ ਗਾਇਨ ਕਰਦਾ ਹਾਂ।

ਮਨੁ ਮਾਨਿਆ, ਨਾਨਕ ਭਗਵੰਤਾ ॥੪॥੮॥੨੧॥

ਨਾਨਕ ਦਾ ਚਿੱਤ ਭਾਗਾਂ ਵਾਲੇ ਪ੍ਰਭੂ ਨਾਲ ਪ੍ਰਸੰਨ ਹੋ ਗਿਆ ਹੈ।


ਭੈਰਉ ਮਹਲਾ ੫ ॥

ਪੈਰਉ ਪੰਜਵੀਂ ਪਾਤਿਸ਼ਾਹੀ।

ਬਾਪੁ ਹਮਾਰਾ, ਸਦ ਚਰੰਜੀਵੀ ॥

ਸਦੀਵ ਹੀ ਸਦਾ ਜੀਊਦਾ ਰਹਿਣ ਵਾਲਾ ਹੈ ਮੇਰਾ ਪਿਤਾ।

ਭਾਈ ਹਮਾਰੇ, ਸਦ ਹੀ ਜੀਵੀ ॥

ਮੇਰੇ ਭਰਾ ਭੀ ਕਾਲ-ਸਥਾਈ ਹੋ ਗਏ ਹਨ।

ਮੀਤ ਹਮਾਰੇ, ਸਦਾ ਅਬਿਨਾਸੀ ॥

ਸਦੀਵੀ ਅਮਰ ਹਨ ਮੇਰੇ ਮਿੱਤਰ।

ਕੁਟੰਬੁ ਹਮਾਰਾ, ਨਿਜ ਘਰਿ ਵਾਸੀ ॥੧॥

ਮੇਰਾ ਟੱਬਰ, ਕਬੀਲਾ ਆਪਣੇ ਨਿੱਜ ਦੇ ਘਰ ਅੰਦਰ ਵੱਸਦਾ ਹੈ।

ਹਮ ਸੁਖੁ ਪਾਇਆ, ਤਾਂ ਸਭਹਿ ਸੁਹੇਲੇ ॥

ਮੈਂ ਆਰਾਮ ਪਾ ਲਿਆ ਹੈ ਤਦ ਹਰ ਕੋਈ ਸੁਖੀ ਹੋ ਗਿਆ ਹੈ।

ਗੁਰਿ ਪੂਰੈ, ਪਿਤਾ ਸੰਗਿ ਮੇਲੇ ॥੧॥ ਰਹਾਉ ॥

ਪੂਰਨ ਗੁਰਦੇਵ ਜੀ ਨੇ ਮੈਨੂੰ ਮੇਰੇ ਪਿਓ ਨਾਲ ਮਿਲਾ ਦਿੱਤਾ ਹੈ। ਠਹਿਰਾਓ।

ਮੰਦਰ ਮੇਰੇ, ਸਭ ਤੇ ਊਚੇ ॥

ਸਾਰਿਆਂ ਤੋਂ ਬੁਲੰਦ ਹਨ ਮੇਰੇ ਮਹਿਲ।

ਦੇਸ ਮੇਰੇ, ਬੇਅੰਤ ਅਪੂਛੇ ॥

ਮੇਰੇ ਮੁਲਕ ਬਿਨਾਂ ਪੁਛੇ ਅਨੰਤ ਹਨ।

ਰਾਜੁ ਹਮਾਰਾ, ਸਦ ਹੀ ਨਿਹਚਲੁ ॥

ਸਦੀਵੀ ਸਥਿਰ ਹੈ ਮੇਰੀ ਪਾਤਸ਼ਾਹੀ।

ਮਾਲੁ ਹਮਾਰਾ, ਅਖੂਟੁ ਅਬੇਚਲੁ ॥੨॥

ਮੇਰੀ ਦੌਲਤ ਅਮੁੱਕ ਅਤੇ ਸਦਾ ਰਹਿਣ ਵਾਲੀ ਹੈ।

ਸੋਭਾ ਮੇਰੀ, ਸਭ ਜੁਗ ਅੰਤਰਿ ॥

ਮੇਰੀ ਪ੍ਰਭਤਾ ਸਾਰਿਆਂ ਯੁੱਗਾਂ ਅੰਦਰ ਗੂੰਜਦੀ ਹੈ।

ਬਾਜ ਹਮਾਰੀ, ਥਾਨ ਥਨੰਤਰਿ ॥

ਸਾਰੀਆਂ ਥਾਵਾਂ ਤੇ ਵਿੱਥ ਮੇਰੀ ਨਾਮਵਰੀ ਨਾਲ ਭਰਪੂਰ ਹਨ।

ਕੀਰਤਿ ਹਮਰੀ, ਘਰਿ ਘਰਿ ਹੋਈ ॥

ਮੇਰਾ ਜੱਸ ਸਾਰਿਆਂ ਧਾਮਾਂ ਅੰਦਰ ਗੂੰਜਦਾ ਹੈ।

ਭਗਤਿ ਹਮਾਰੀ, ਸਭਨੀ ਲੋਈ ॥੩॥

ਮੇਰੀ ਪਿਆਰੀ ਉਪਾਸਨਾ ਸਾਰਿਆਂ ਲੋਕਾਂ ਵਿੱਚ ਉਘੀ ਹੈ।

ਪਿਤਾ ਹਮਾਰੇ, ਪ੍ਰਗਟੇ ਮਾਝ ॥

ਮੇਰਾ ਬਾਬਾਲ ਮੇਰੇ ਮਨ ਅੰਦਰ ਹੀ ਹਾਜਰ ਹੋ ਗਿਆ ਹੈ।

ਪਿਤਾ ਪੂਤ, ਰਲਿ ਕੀਨੀ ਸਾਂਝ ॥

ਪਿਓ ਅਤੇ ਪੁੱਤਰ ਨੇ ਮਿਲ ਕੇ ਭਾਈਵਾਲੀ ਕਰ ਲਈ ਹੈ।

ਕਹੁ ਨਾਨਕ, ਜਉ ਪਿਤਾ ਪਤੀਨੇ ॥

ਗੁਰੂ ਜੀ ਆਖਦੇ ਹਨ ਜਦ ਬਾਬਾਲ ਮੇਰੇ ਤੇ ਖੁਸ਼ ਹੋ ਜਾਂਦਾ ਹੈ,

ਪਿਤਾ ਪੂਤ, ਏਕੈ ਰੰਗਿ ਲੀਨੇ ॥੪॥੯॥੨੨॥

ਤਾਂ ਪਿਓ ਅਤੇ ਪੁੱਤਰ ਇਕੋ ਹੀ ਪਿਆਰ ਅੰਦਰ ਸਮਾਂ ਜਾਂਦੇ ਹਨ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਨਿਰਵੈਰ ਪੁਰਖ, ਸਤਿਗੁਰ ਪ੍ਰਭ ਦਾਤੇ ॥

ਹੇ ਮੇਰੇ ਦੁਸ਼ਮਨੀ ਰਹਿਤ, ਸਰਬ-ਸ਼ਕਤੀਮਾਨ, ਰੱਬ ਰੂਪ ਅਤੇ ਦਾਤਾਰ, ਸੱਚੇ ਗੁਰਦੇਵ ਜੀ!

ਹਮ ਅਪਰਾਧੀ, ਤੁਮ੍ਹ੍ਹ ਬਖਸਾਤੇ ॥

ਮੈਂ ਪਾਪੀ ਹਾਂ ਅਤੇ ਤੂੰ ਬਖਸ਼ਣਹਾਰ।

ਜਿਸੁ ਪਾਪੀ ਕਉ, ਮਿਲੈ ਨ ਢੋਈ ॥

ਗੁਨਾਹਗਾਰ, ਜਿਸ ਨੂੰ ਕੋਈ ਭੀ ਪਨਾਹ ਨਹੀਂ ਦਿੰਦਾ।

ਸਰਣਿ ਆਵੈ, ਤਾਂ ਨਿਰਮਲੁ ਹੋਈ ॥੧॥

ਜੇਕਰ ਉਹ ਤੇਰੀ ਛਤਰ ਛਾਇਆ ਹੇਠ ਆ ਜਾਵੇ, ਤਦ ਉਹ ਪਵਿੱਤਰ ਹੋ ਜਾਂਦਾ ਹੈ।

ਸੁਖੁ ਪਾਇਆ, ਸਤਿਗੁਰੂ ਮਨਾਇ ॥

ਸੱਚੇ ਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ ਮੈਂ ਆਰਾਮ ਪਾ ਲਿਆ ਹੈ।

ਸਭ ਫਲ ਪਾਏ, ਗੁਰੂ ਧਿਆਇ ॥੧॥ ਰਹਾਉ ॥

ਆਪਣੇ ਗੁਰਾਂ ਦਾ ਸਿਮਰਨ ਕਰਨ ਦੁਆਰਾ ਮੈਨੂੰ ਸਾਰੇ ਮੇਵੇ ਪ੍ਰਾਪਤ ਹੋ ਗਏ ਹਨ। ਠਹਿਰਾਓ।

ਪਾਰਬ੍ਰਹਮ, ਸਤਿਗੁਰ ਆਦੇਸੁ ॥

ਮੈਂ ਆਪਣੇ ਪਰਮ ਪ੍ਰਭੂ ਸੱਚੇ ਗੁਰਾਂ ਨੂੰ ਨਮਸਕਾਰ ਕਰਦਾ ਹਾਂ।

ਮਨੁ ਤਨੁ ਤੇਰਾ, ਸਭੁ ਤੇਰਾ ਦੇਸੁ ॥

ਮੇਰੀ ਆਤਮਾ ਤੇ ਦੇਹ ਤੇਰੀ ਮਲਕੀਅਤ ਹਨ ਅਤੇ ਸਾਰਾ ਸੰਸਾਰ ਤੇਰਾ ਹੈ।

ਚੂਕਾ ਪੜਦਾ, ਤਾਂ ਨਦਰੀ ਆਇਆ ॥

ਜਦ ਪਰਦਾ ਦੂਰ ਹੋ ਜਾਂਦਾ ਹੈ, ਕੇਵਲ ਤਦ ਹੀ ਮੈਂ ਤੈਨੂੰ ਵੇਖਦਾ ਹਾਂ।

ਖਸਮੁ ਤੂਹੈ, ਸਭਨਾ ਕੇ ਰਾਇਆ ॥੨॥

ਹੇ ਸਾਰਿਆਂ ਦੇ ਪਾਤਸ਼ਾਹ ਕੇਵਲ ਤੂੰ ਹੀ ਮੇਰਾ ਸੁਆਮੀ ਹੈ।

ਤਿਸੁ ਭਾਣਾ, ਸੂਕੇ ਕਾਸਟ ਹਰਿਆ ॥

ਜਦ ਉਸ ਸਾਹਿਬ ਨੂੰ ਚੰਗਾ ਲੱਗਦਾ ਹੈ ਤਾਂ ਸੁੱਕੀ ਲਕੜੀ ਭੀ ਹਰੀ ਹੋ ਜਾਂਦੀ ਹੈ।

ਤਿਸੁ ਭਾਣਾ, ਤਾਂ ਥਲ ਸਿਰਿ ਸਰਿਆ ॥

ਜਦ ਉਸ ਨੂੰ ਭਾਉਂਦਾ ਹੈ ਤਦ ਰੇਤਲੇ ਮੈਦਾਨ ਉਤੇ ਦਰਿਆ ਵਗ ਪੈਂਦਾ ਹੈ।

ਤਿਸੁ ਭਾਣਾ, ਤਾਂ ਸਭਿ ਫਲ ਪਾਏ ॥

ਜਦ ਉਸ ਨੂੰ ਭਾਉਂਦਾ ਹੈ ਤਦ ਸਾਰੇ ਮੇਵੇ ਪ੍ਰਾਪਤ ਹੋ ਜਾਂਦੇ ਹਨ।

ਚਿੰਤ ਗਈ, ਲਗਿ ਸਤਿਗੁਰ ਪਾਏ ॥੩॥

ਸੱਚੇ ਗੁਰਾਂ ਦੇ ਪੈਰੀਂ ਪੈਣ ਦੁਆਰਾ ਫਿਕਰ ਦੂਰ ਹੋ ਜਾਂਦਾ ਹੈ।

ਹਰਾਮਖੋਰ ਨਿਰਗੁਣ ਕਉ ਤੂਠਾ ॥

ਮੈਂ ਗੁਣ ਵਿਹੂਣ ਮੁਫਤਖੋਰੇ ਉਤੇ ਮਾਲਕ ਮਿਹਰਬਾਨ ਹੋ ਗਿਆ ਹੈ।

ਮਨੁ ਤਨੁ ਸੀਤਲੁ, ਮਨਿ ਅੰਮ੍ਰਿਤੁ ਵੂਠਾ ॥

ਮੇਰੀ ਜਿੰਦੜੀ ਅਤੇ ਦੇਹ ਠੰਢੇਠਾਰ ਹੋ ਗਏ ਹਨ ਅਤੇ ਮੇਰੇ ਮਨੂਏ ਤੇ ਸੁਧਾਰਸ ਬਰਸਦਾ ਹੈ।

ਪਾਰਬ੍ਰਹਮ ਗੁਰ ਭਏ ਦਇਆਲਾ ॥

ਸ਼ਰੋਮਣੀ ਸਾਹਿਬ ਮੇਰੇ ਗੁਰਦੇਵ ਜੀ ਮੇਰੇ ਉਤੇ ਮਇਆਵਾਨ ਹੋ ਗਏ ਹਨ।

ਨਾਨਕ ਦਾਸ, ਦੇਖਿ ਭਏ ਨਿਹਾਲਾ ॥੪॥੧੦॥੨੩॥

ਪ੍ਰਭੂ ਨੂੰ ਵੇਖ ਕੇ ਗੋਲਾ ਨਾਨਕ ਪਰਮ ਪੰਸੰਨ ਹੋ ਗਿਆ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਸਤਿਗੁਰ ਮੇਰਾ, ਬੇਮੁਹਤਾਜੁ ॥

ਮੈਂਡਾ ਸਚਾ ਗੁਰੁ ਮੁਛੰਦਗੀ ਰਹਿਤ ਹੈ।

ਸਤਿਗੁਰ ਮੇਰੇ, ਸਚਾ ਸਾਜੁ ॥

ਮੇਰੇ ਸੱਚੇ ਗੁਰਦੇਵ ਜੀ ਵਾਸਤਵ ਵਿੱਚ ਸ਼ਸ਼ੋਭਤ ਹੋਏ ਹੋਏ ਹਨ।

ਸਤਿਗੁਰੁ ਮੇਰਾ, ਸਭਸ ਕਾ ਦਾਤਾ ॥

ਮੇਰੇ ਸੱਚੇ ਗੁਰਦੇਵ ਜੀ ਸਾਰਿਆਂ ਦੇ ਦਾਤਾਰ ਹਨ।

ਸਤਿਗੁਰੁ ਮੇਰਾ, ਪੁਰਖੁ ਬਿਧਾਤਾ ॥੧॥

ਸੱਚੇ ਗੁਰੂ ਜੀ ਮੇਰੇ ਸਿਰਜਣਹਾਰ ਸੁਆਮੀ ਹਨ।

ਗੁਰ ਜੈਸਾ, ਨਾਹੀ ਕੋ ਦੇਵ ॥

ਮੇਰੇ ਗੁਰਾਂ ਦੇ ਤੁੱਲ ਕੋਈ ਦੇਵਤਾ ਨਹੀਂ।

ਜਿਸੁ ਮਸਤਕਿ ਭਾਗੁ, ਸੁ ਲਾਗਾ ਸੇਵ ॥੧॥ ਰਹਾਉ ॥

ਜਿਸ ਦੇ ਮੱਥੇ ਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ, ਕੇਵਲ ਉਹ ਹੀ ਗੁਰਾਂ ਦੀ ਘਾਲ ਅੰਦਰ ਜੁਟਦਾ ਹੈ। ਠਹਿਰਾਓ।

ਸਤਿਗੁਰੁ ਮੇਰਾ, ਸਰਬ ਪ੍ਰਤਿਪਾਲੈ ॥

ਮੇਰੇ ਸੱਚੇ ਗੁਰੂ ਜੀ ਸਾਰਿਆਂ ਨੂੰ ਪਾਲਦੇ ਪੋਸਦੇ ਹਨ।

ਸਤਿਗੁਰੁ ਮੇਰਾ, ਮਾਰਿ ਜੀਵਾਲੈ ॥

ਮੇਰਾ ਸੱਚਾ ਗੁਰੂ ਪ੍ਰਾਨੀ ਨੂੰ ਮਾਰ ਕੇ ਮੁੜ ਜਿਉਂਦਾ ਕਰ ਦਿੰਦਾ ਹੈ।

ਸਤਿਗੁਰ ਮੇਰੇ ਕੀ, ਵਡਿਆਈ ॥

ਮੇਰੇ ਸੱਚੇ ਗੁਰਾਂ ਦੀ ਪ੍ਰਭਤਾ,

ਪ੍ਰਗਟੁ ਭਈ ਹੈ, ਸਭਨੀ ਥਾਈ ॥੨॥

ਸਾਰੀਆਂ ਥਾਵਾਂ ਵਿੱਚ ਉਜਾਗਰ ਹੋ ਗਈ ਹੈ।

ਸਤਿਗੁਰੁ ਮੇਰਾ, ਤਾਣੁ ਨਿਤਾਣੁ ॥

ਮੇਰੇ ਸੱਚੇ ਗੁਰੂ ਜੀ ਬਲ-ਹੀਣ ਦਾ ਬਲ ਹਨ।

ਸਤਿਗੁਰੁ ਮੇਰਾ, ਘਰਿ ਦੀਬਾਣੁ ॥

ਮੇਰੇ ਸੱਚੇ ਗੁਰੂ ਜੀ ਮੇਰਾ ਧਾਮ ਅਤੇ ਮੇਰਾ ਦਰਬਾਰ ਹਨ।

ਸਤਿਗੁਰ ਕੈ, ਹਉ ਸਦ ਬਲਿ ਜਾਇਆ ॥

ਮੈਂ ਆਪਣੇ ਸੱਚੇ ਗੁਰਾਂ ਤੋਂ ਸਦੀਵੀ ਹੀ ਸਦਕੇ ਜਾਂਦਾ ਹਾਂ,

ਪ੍ਰਗਟੁ ਮਾਰਗੁ, ਜਿਨਿ ਕਰਿ ਦਿਖਲਾਇਆ ॥੩॥

ਜਿਨ੍ਹਾਂ ਨੇ ਸਪਸ਼ਟ ਤੌਰ ਤੇ ਮੈਨੂੰ ਰਸਤਾ ਵਿਖਾਲ ਦਿੱਤਾ ਹੈ।

ਜਿਨਿ ਗੁਰ ਸੇਵਿਆ, ਤਿਸੁ ਭਉ ਨ ਬਿਆਪੈ ॥

ਜੋ ਗੁਰਾਂ ਦੀ ਘਾਲ ਕਮਾਊਦਾ ਹੈ, ਉਸ ਨੂੰ ਡਰ ਨਹੀਂ ਚਿਮੜਦਾ।

ਜਿਨਿ ਗੁਰੁ ਸੇਵਿਆ, ਤਿਸੁ ਦੁਖੁ ਨ ਸੰਤਾਪੈ ॥

ਜੋ ਆਪਣੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਊਸ ਨੂੰ ਪੀੜ ਦੁਖੀ ਨਹੀਂ ਕਰਦੀ।

ਨਾਨਕ ਸੋਧੇ, ਸਿੰਮ੍ਰਿਤਿ ਬੇਦ ॥

ਨਾਨਕ ਨੇ ਵੇਦਾਂ ਅਤੈ ਸਿਮ੍ਰਤੀਆਂ ਦੀ ਪੜਤਾਲ ਕੀਤੀ ਹੈ।

ਪਾਰਬ੍ਰਹਮ ਗੁਰ, ਨਾਹੀ ਭੇਦ ॥੪॥੧੧॥੨੪॥

ਪਰਮ ਪ੍ਰਭੂ ਅਤੇ ਗੁਰਾਂ ਦੇ ਵਿੱਚ ਕੋਈ ਭਿੰਨ-ਭੇਤ ਨਹੀਂ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਸ਼ਾਹੀ।

ਨਾਮੁ ਲੈਤ, ਮਨੁ ਪਰਗਟੁ ਭਇਆ ॥

ਨਾਮ ਦਾ ਸਿਮਰਨ ਕਰਨ ਦੁਆਰਾ ਬੰਦਾ ਪ੍ਰਸਿੱਧ ਹੋ ਜਾਂਦਾ ਹੈ।

ਨਾਮੁ ਲੈਤ, ਪਾਪੁ ਤਨ ਤੇ ਗਇਆ ॥

ਨਾਮ ਦਾ ਸਿਮਰਨ ਕਰਨ ਦੁਆਰਾ ਗੁਨਾਹ ਦੇਹ ਤੋਂ ਦੂਰ ਹੋ ਜਾਂਦਾ ਹੈ।

ਨਾਮੁ ਲੈਤ, ਸਗਲ ਪੁਰਬਾਇਆ ॥

ਨਾਮ ਦਾ ਸਿਮਰਨ ਕਰਨ ਦੁਆਰਾ, ਇਨਸਾਨ ਸਾਰੇ ਸ਼ੁਭ ਉਤਸਵ ਮਨਾ ਲੈਂਦਾ ਹੈ।

ਨਾਮੁ ਲੈਤ, ਅਠਸਠਿ ਮਜਨਾਇਆ ॥੧॥

ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਅਠਾਹਟ ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ।

ਤੀਰਥੁ ਹਮਰਾ, ਹਰਿ ਕੋ ਨਾਮੁ ॥

ਮੇਰਾ ਧਰਮ ਅਸਥਾਨ ਪ੍ਰਭੂ ਦਾ ਨਾਮ ਹੈ।

ਗੁਰਿ ਉਪਦੇਸਿਆ, ਤਤੁ ਗਿਆਨੁ ॥੧॥ ਰਹਾਉ ॥

ਇਹ ਅਸਲੀ ਗਿਆਤ ਗੁਰਾਂ ਨੇ ਮੈਨੂੰ ਪ੍ਰਦਾਨ ਕੀਤੀ ਹੈ। ਠਹਿਰਾਓ।

ਨਾਮੁ ਲੈਤ, ਦੁਖੁ ਦੂਰਿ ਪਰਾਨਾ ॥

ਨਾਮ ਲੈਣ ਦੁਆਰਾ ਮੇਰੇ ਦੁੱਖੜੇ ਮੇਰੇ ਪਾਸੋਂ ਦੁਰੇਡੇ ਚਲੇ ਜਾਂਦੇ ਹਨ।

ਨਾਮੁ ਲੈਤ, ਅਤਿ ਮੂੜ ਸੁਗਿਆਨਾ ॥

ਨਾਮ ਲੈਣ ਦੁਆਰਾ ਪਰਮ ਮੂਰਖ ਵਿਸ਼ਾਲ ਬ੍ਰਹਮ ਬੇਤੇ ਬਣ ਜਾਂਦਾ ਹੈ।

ਨਾਮੁ ਲੈਤ, ਪਰਗਟਿ ਉਜੀਆਰਾ ॥

ਨਾਮ ਲੈਣ ਦੁਆਰਾ ਈਸ਼ਵਰੀ ਪਰਕਾਸ਼ ਪ੍ਰਾਣੀ ਤੇ ਨਾਜਲ ਹੋ ਜਾਂਦਾ ਹੈ।

ਨਾਮੁ ਲੈਤ, ਛੁਟੇ ਜੰਜਾਰਾ ॥੨॥

ਨਾਮ ਲੈਣ ਦੁਆਰਾ ਜੀਵ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।

ਨਾਮੁ ਲੈਤ, ਜਮੁ ਨੇੜਿ ਨ ਆਵੈ ॥

ਨਾਮ ਦਾ ਊਚਾਰਨ ਕਰਨ ਦੁਆਰਾ ਮੌਤ ਦਾ ਦੂਤ ਇਨਸਾਨ ਦੇ ਲਾਗੇ ਨਹੀਂ ਲੱਗਦਾ।

ਨਾਮੁ ਲੈਤ, ਦਰਗਹ ਸੁਖੁ ਪਾਵੈ ॥

ਨਾਮ ਦਾ ਉਚਾਰਨ ਕਰਨ ਦੁਆਰਾ ਪ੍ਰਾਣੀ ਪ੍ਰਭੂ ਦੇ ਦਰਬਾਰ ਅੰਦਰ ਆਰਾਮ ਪਾਉਂਦਾ ਹੈ।

ਨਾਮੁ ਲੈਤ, ਪ੍ਰਭੁ ਕਹੈ ਸਾਬਾਸਿ ॥

ਨਾਮ ਦਾ ਉਚਾਰਨ ਕਰਨ ਦੁਆਰਾ ਸੁਆਮੀ ਮਨੁਸ਼ ਨੂੰ ਸ਼ਾਬਾਸ਼ ਆਖਦਾ ਹੈ।

ਨਾਮੁ ਹਮਾਰੀ, ਸਾਚੀ ਰਾਸਿ ॥੩॥

ਪ੍ਰਭੂ ਦਾ ਨਾਮ ਮੇਰੀ ਸੱਚੀ ਦੌਲਤ ਹੈ।

ਗੁਰਿ ਉਪਦੇਸੁ, ਕਹਿਓ ਇਹੁ ਸਾਰੁ ॥

ਗੁਰਾਂ ਨੇ ਮੈਨੂੰ ਇਹ ਸਰੇਸ਼ਟ ਸਿਖ ਮਤ ਉਪਦੇਸ਼ੀ ਹੈ।

ਹਰਿ ਕੀਰਤਿ, ਮਨ ਨਾਮੁ ਅਧਾਰੁ ॥

ਪ੍ਰਭੂ ਦੀ ਮਹਿਮਾ ਅਤੇ ਨਾਮ ਮਨੁਸ਼ ਦੇ ਮਨੂਏ ਦਾ ਆਸਰਾ ਹਨ।

ਨਾਨਕ ਉਧਰੇ, ਨਾਮ ਪੁਨਹਚਾਰ ॥

ਨਾਨਕ ਨਾਮ ਦੇ ਪ੍ਰਾਸਚਿਤ ਕਰਮ ਦੇ ਰਾਹੀਂ ਪਾਰ ਉਤਰ ਗਿਆ ਹੈ।

ਅਵਰਿ ਕਰਮ, ਲੋਕਹ ਪਤੀਆਰ ॥੪॥੧੨॥੨੫॥

ਹੋਰ ਅਮਲ ਪ੍ਰਾਣੀ ਬੰਦਿਆਂ ਨੂੰ ਖੁਸ਼ ਕਰਨ ਲਈ ਕਰਦੇ ਹਨ।


ਭੈਰਉ ਮਹਲਾ ੫ ॥

ਭੈਰਊ ਪੰਜਵੀਂ ਪਾਤਸ਼ਾਹੀ।

ਨਮਸਕਾਰ ਤਾ ਕਉ, ਲਖ ਬਾਰ ॥

ਲੱਖੂਖਾਂ ਵਾਰੀ ਮੈਂ ਊਸ ਨੂੰ ਪ੍ਰਣਾਮ ਕਰਦਾ ਹਾਂ।

ਇਹੁ ਮਨੁ ਦੀਜੈ, ਤਾ ਕਉ ਵਾਰਿ ॥

ਆਪਣੀ ਇਹ ਆਤਮਾਂ ਮੈਂ ਉਸ ਉਤੋਂ ਕੁਰਬਾਨ ਕਰਦਾ ਹਾਂ।

ਸਿਮਰਨਿ ਤਾ ਕੈ, ਮਿਟਹਿ ਸੰਤਾਪ ॥

ਊਸ ਦੀ ਬੰਦਗੀ ਦੁਆਰਾ ਦੁਖ ਕੱਟੇ ਜਾਂਦੇ ਹਨ।

ਹੋਇ ਅਨੰਦੁ, ਨ ਵਿਆਪਹਿ ਤਾਪ ॥੧॥

ਖੁਸ਼ੀ ਉਤਪੰਨ ਹੋ ਜਾਂਦੀ ਹੈ ਅਤੇ ਪੀੜ ਦੁਖ ਨਹੀਂ ਦਿੰਦੀ।

ਐਸੋ ਹੀਰਾ, ਨਿਰਮਲ ਨਾਮ ॥

ਇਹੋ ਜਿਹਾ ਹੈ ਜਵੇਹਰ ਪਵਿੱਤਰ ਨਾਮ ਦਾ।

ਜਾਸੁ ਜਪਤ, ਪੂਰਨ ਸਭਿ ਕਾਮ ॥੧॥ ਰਹਾਉ ॥

ਜਿਸ ਦਾ ਉਚਾਰਨ ਕਰਨ ਦੁਆਰਾ ਸਾਰੇ ਕੰਮ ਸੰਪੂਰਨ ਹੋ ਜਾਂਦੇ ਹਨ। ਠਹਿਰਾਓ।

ਜਾ ਕੀ ਦ੍ਰਿਸਟਿ, ਦੁਖ ਡੇਰਾ ਢਹੈ ॥

ਜਿਸ ਨੂੰ ਵੇਖਣ ਦੁਆਰਾ ਕਸ਼ਟ ਦਾ ਅੱਡਾ ਡਿੱਗ ਜਾਂਦਾ ਹੈ,

ਅੰਮ੍ਰਿਤ ਨਾਮੁ, ਸੀਤਲੁ ਮਨਿ ਗਹੈ ॥

ਅਤੇ ਮਨੁਸ਼ ਦਾ ਮਨੂਆ ਠੰਢੇ ਠਾਰ ਸੁਧਾਰਸ-ਨਾਮ ਨੂੰ ਪਕੜ ਲੈਂਦਾ ਹੈ।

ਅਨਿਕ ਭਗਤ, ਜਾ ਕੇ ਚਰਨ ਪੂਜਾਰੀ ॥

ਉਹ ਇਹੋ ਜਿਹਾ ਹੈ ਕ੍ਰੋੜਾਂ ਹੀ ਸ਼ਰਧਾਲੂ ਜਿਸ ਦੇ ਪੈਰਾਂ ਨੂੰ ਪੂਜਦੇ ਹਨ।

ਸਗਲ ਮਨੋਰਥ, ਪੂਰਨਹਾਰੀ ॥੨॥

ਉਹ ਸਮੂਹ ਮਨ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈ।

ਖਿਨ ਮਹਿ, ਊਣੇ, ਸੁਭਰ ਭਰਿਆ ॥

ਇਕ ਮੁਹਤ ਵਿੱਚ ਸਾਈਂ ਖਾਲੀਆਂ ਨੂੰ ਕੰਢਿਆਂ ਤਾਂਈ ਭਰ ਦਿੰਦਾ ਹੈ।

ਖਿਨ ਮਹਿ, ਸੂਕੇ ਕੀਨੇ ਹਰਿਆ ॥

ਇੱਕ ਮੁਹਤ ਵਿੱਚ, ਉਹ ਸੁੱਕਿਆ ਨੂੰ ਸਰਸਬਜ ਕਰ ਦਿੰਦਾ ਹੈ।

ਖਿਨ ਮਹਿ, ਨਿਥਾਵੇ ਕਉ ਦੀਨੋ ਥਾਨੁ ॥

ਇੱਕ ਮੁਹਤ ਵਿੱਚ ਸੁਆਮੀ ਟਿਕਾਣੇ ਰਹਿਤ ਨੂੰ ਟਿਕਾਣਾ ਦੇ ਦਿੰਦਾ ਹੈ।

ਖਿਨ ਮਹਿ, ਨਿਮਾਣੇ ਕਉ ਦੀਨੋ ਮਾਨੁ ॥੩॥

ਇੱਕ ਮੁਹਤ ਵਿੱਚ ਉਹ ਬੇਇਜਤੇ ਨੂੰ ਇਜਤ ਬਖਸ਼ ਦਿੰਦਾ ਹੈ।

ਸਭ ਮਹਿ ਏਕੁ, ਰਹਿਆ ਭਰਪੂਰਾ ॥

ਇੱਕ ਸੁਆਮੀ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।

ਸੋ ਜਾਪੈ, ਜਿਸੁ ਸਤਿਗੁਰੁ ਪੂਰਾ ॥

ਕੇਵਲ ਉਹ ਹੀ ਉਸ ਦਾ ਸਿਮਰਨ ਕਰਦਾ ਹੈ, ਪੂਰਨ ਹਨ ਜਿਸ ਦੇ ਗੁਰੂ ਜੀ।

ਹਰਿ ਕੀਰਤਨੁ, ਤਾ ਕੋ ਆਧਾਰੁ ॥

ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਉਸ ਦਾ ਆਸਰਾ ਹੈ,

ਕਹੁ ਨਾਨਕ, ਜਿਸੁ ਆਪਿ ਦਇਆਰੁ ॥੪॥੧੩॥੨੬॥

ਜਿਸ ਉਤੇ ਪ੍ਰਭੂ ਖੁਦ ਮਿਹਰਬਾਨ ਹੈ, ਗੁਰੂ ਜੀ ਫੁਰਮਾਉਂਦੇ ਹਨ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਮੋਹਿ ਦੁਹਾਗਨਿ, ਆਪਿ ਸੀਗਾਰੀ ॥

ਮੈਂ ਛੁਟੜ ਨੂੰ ਸੁਆਮੀ ਨੇ ਆਪੇ ਹੀ ਸ਼ਸ਼ੋਭਤ ਕੀਤਾ ਹੈ।

ਰੂਪ ਰੰਗ ਦੇ ਨਾਮਿ ਸਵਾਰੀ ॥

ਸੁੰਦਰਤਾ, ਆਪਣਾ ਪ੍ਰੇਮ ਅਤੇ ਆਪਣਾ ਨਾਮ ਬਖਸ਼ ਕੇ ਪ੍ਰਭੂ ਨੇ ਮੈਨੂੰ ਸੁਰਜੀਤ ਕੀਤਾ ਹੈ।

ਮਿਟਿਓ ਦੁਖੁ ਅਰੁ ਸਗਲ ਸੰਤਾਪ ॥

ਮੇਰੀ ਪੀੜ ਅਤੇ ਸ਼ੌਕ ਸਾਰੇ ਨਵਿਰਤ ਹੋ ਗਏ ਹਨ।

ਗੁਰ ਹੋਏ ਮੇਰੇ ਮਾਈ ਬਾਪ ॥੧॥

ਗੁਰੂ ਜੀ ਮੇਰੇ ਮਾਂ ਅਤੇ ਪਿਓ ਹੋ ਗਏ ਹਨ।

ਸਖੀ ਸਹੇਰੀ! ਮੇਰੈ ਗ੍ਰਸਤਿ ਅਨੰਦ ॥

ਹੇ ਮੇਰੀਓ ਸਜਣੀਓ ਅਤੇ ਸਹੇਲੀਓ! ਮੇਰੇ ਘਰਬਾਰ ਵਿੱਚ ਹੁਣ ਖੁਸ਼ੀ ਹੈ।

ਕਰਿ ਕਿਰਪਾ, ਭੇਟੇ ਮੋਹਿ ਕੰਤ ॥੧॥ ਰਹਾਉ ॥

ਆਪਣੀ ਰਹਿਮਤ ਧਾਰ ਕੇ, ਮੇਰਾ ਪਤੀ ਮੈਨੂੰ ਮਿਲ ਪਿਆ ਹੈ। ਠਹਿਰਾਓ।

ਤਪਤਿ ਬੁਝੀ, ਪੂਰਨ ਸਭ ਆਸਾ ॥

ਮੇਰੀ ਅੱਗ ਬੁਝ ਗਈ ਹੈ ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।

ਮਿਟੇ ਅੰਧੇਰ, ਭਏ ਪਰਗਾਸਾ ॥

ਅੰਨ੍ਹੇਰਾ ਦੂਰ ਹੋ ਗਿਆ ਹੈ ਅਤੇ ਈਸ਼ਵਰੀ ਪਰਕਾਸ਼ ਮੇਰੇ ਲਈ ਰੌਸ਼ਨ ਹੋ ਗਿਆ ਹੈ।

ਅਨਹਦ ਸਬਦ, ਅਚਰਜ ਬਿਸਮਾਦ ॥

ਅਦਭੁਤ ਹੈ ਰੂਹਾਨੀ ਖੁਸ਼ੀ ਬੈਕੁੰਠੀ ਕੀਰਤਨ ਦੀ।

ਗੁਰੁ ਪੂਰਾ, ਪੂਰਾ ਪਰਸਾਦ ॥੨॥

ਪੂਰਨ ਹੈ ਰਹਿਮਤ, ਪੂਰਨ ਗੁਰਾਂ ਦੀ।

ਜਾ ਕਉ ਪ੍ਰਗਟ ਭਏ ਗੋਪਾਲ ॥

ਜਿਸ ਉਤੇ ਮੇਰਾ ਮਾਲਕ ਜਾਹਰ ਹੋ ਜਾਂਦਾ ਹੈ,

ਤਾ ਕੈ ਦਰਸਨਿ, ਸਦਾ ਨਿਹਾਲ ॥

ਉਸ ਦੇ ਦੀਦਾਰ ਦੁਆਰਾ ਇਨਸਾਨ ਸਦੀਵ ਹੀ ਪ੍ਰਸੰਨ ਰਹਿੰਦਾ ਹੈ।

ਸਰਬ ਗੁਣਾ ਤਾ ਕੈ ਬਹੁਤੁ ਨਿਧਾਨ ॥

ਉਹ ਸਾਰੀਆਂ ਨੇਕੀਆਂ ਅਤੇ ਬਹੁਤੇ ਖਜਾਨੇ ਪਾ ਲੈਂਦਾ ਹੈ।

ਜਾ ਕਉ ਸਤਿਗੁਰਿ ਦੀਓ ਨਾਮੁ ॥੩॥

ਜਿਸ ਨੂੰ ਸੱਚੇ ਗੁਰੂ ਜੀ ਪ੍ਰਭੂ ਦਾ ਨਾਮ ਬਖਸ਼ਦੇ ਹਨ।

ਜਾ ਕਉ ਭੇਟਿਓ, ਠਾਕੁਰੁ ਅਪਨਾ ॥

ਜਿਸ ਨੂੰ ਉਸ ਦਾ ਸੁਆਮੀ ਮਿਲ ਪੈਦਾ ਹੈ,

ਮਨੁ ਤਨੁ ਸੀਤਲੁ, ਹਰਿ ਹਰਿ ਜਪਨਾ ॥

ਉਸ ਦੀ ਆਤਮਾਂ ਅਤੇ ਦੇਹ ਠੰਢੇ ਠਾਰ ਹੋ ਜਾਂਦੇ ਹਨ ਅਤੇ ਉਹ ਆਪਣੇ ਸੁਆਮੀ ਮਾਲਕ ਨੂੰ ਸਿਮਰਦਾ ਹੈ।

ਕਹੁ ਨਾਨਕ, ਜੋ ਜਨ ਪ੍ਰਭ ਭਾਏ ॥

ਗੁਰੂ ਜੀ ਆਖਦੇ ਹਨ ਜਿਹੜੇ ਪੁਰਸ਼ ਆਪਣੇ ਪ੍ਰਭੂ ਨੂੰ ਚੰਗੇ ਲੱਗਦੇ ਹਨ,

ਤਾ ਕੀ ਰੇਨੁ, ਬਿਰਲਾ ਕੋ ਪਾਏ ॥੪॥੧੪॥੨੭॥

ਕਿਸੇ ਟਾਂਵੇ ਜਣੇ ਨੂੰ ਹੀ ਉਹਨਾਂ ਦੇ ਪੈਰਾਂ ਦੀ ਧੂੜ ਪ੍ਰਾਪਤ ਹੁੰਦੀ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਸ਼ਾਹੀ।

ਚਿਤਵਤ ਪਾਪ, ਨ ਆਲਕੁ ਆਵੈ ॥

ਗੁਨਾਹ ਨੂੰ ਸੋਚਣ ਵਿੱਚ ਇਨਸਾਨ ਸੁਸਤੀ ਨਹੀਂ ਕਰਦਾ।

ਬੇਸੁਆ ਭਜਤ, ਕਿਛੁ ਨਹ ਸਰਮਾਵੈ ॥

ਕੰਜਰੀ ਨਾਲ ਭੋਗ ਕਰਦਾ ਹੋਇਆ ਉਹ ਜਰਾ ਜਿੰਨੀ ਵੀ ਸ਼ਰਮ ਨਹੀਂ ਕਰਦਾ।

ਸਾਰੋ ਦਿਨਸੁ, ਮਜੂਰੀ ਕਰੈ ॥

ਉਹ ਸਾਰਾ ਦਿਨ ਮਿਹਨਤ ਮਜਦੂਰੀ ਕਰਦਾ ਹੈ।

ਹਰਿ ਸਿਮਰਨ ਕੀ ਵੇਲਾ, ਬਜਰ ਸਿਰਿ ਪਰੈ ॥੧॥

ਪ੍ਰੰਤੂ ਜਦ ਵਾਹਿਗੁਰੂ ਦੇ ਭਜਨ ਦਾ ਸਮਾਂ ਆਉਂਦਾ ਹੈ, ਤਾਂ ਉਸ ਦੇ ਸਿਰ ਤੇ ਭਾਰੀ ਪੱਥਰ ਆ ਡਿੱਗਦਾ ਹੈ।

ਮਾਇਆ ਲਗਿ, ਭੂਲੋ ਸੰਸਾਰੁ ॥

ਸੰਸਾਰੀ ਪਦਾਰਥਾਂ ਨਾਲ ਜੁੜ ਕੇ ਦੁਨੀਆਂ ਕੁਰਾਹੇ ਪਈ ਹੋਈ ਹੈ।

ਆਪਿ ਭੁਲਾਇਆ ਭੁਲਾਵਣਹਾਰੈ; ਰਾਚਿ ਰਹਿਆ ਬਿਰਥਾ ਬਿਉਹਾਰ ॥੧॥ ਰਹਾਉ ॥

ਗੁਮਰਾਹ ਕਰਨ ਵਾਲੇ ਨੇ ਆਪੇ ਹੀ ਉਸ ਨੂੰ ਗੁਮਰਾਹ ਕੀਤਾ ਹੈ ਅਤੇ ਉਹ ਨਿਕੰਮੇ ਸੰਸਾਰੀ ਕੰਾਂ ਵਿੱਚ ਖਚਤ ਹੋ ਰਿਹਾ ਹੈ। ਠਹਿਰਾਓ।

ਪੇਖਤ, ਮਾਇਆ ਰੰਗ ਬਿਹਾਇ ॥

ਬੰਦੇ ਨੇ ਦੇਖਦਿਆਂ ਹੀ ਸੰਸਾਰੀ ਰੰਗਰਲੀਆਂ ਬੀਤ ਜਾਂਦੀਆਂ ਹਨ।

ਗੜਬੜ ਕਰੈ, ਕਉਡੀ ਰੰਗੁ ਲਾਇ ॥

ਕੌਡੀ ਨਾਲ ਪਿਆਰ ਪਾ ਉਹ ਆਪਣੇ ਜੀਵਨ ਨੂੰ ਕਰੂਪ ਕਰ ਲੈਂਦਾ ਹੈ।

ਅੰਧ ਬਿਉਹਾਰ, ਬੰਧ ਮਨੁ ਧਾਵੈ ॥

ਅੰਨ੍ਹੇ ਸੰਸਾਰੀ ਵਿਚਾਰਾਂ ਨਾਲ ਬੱਝਿਆ ਹੋਇਆ ਊਸ ਦਾ ਰੁਨੂਆ ਭਟਕਦਾ ਫਿਰਦਾ ਹੈ।

ਕਰਣੈਹਾਰੁ, ਨ ਜੀਅ ਮਹਿ ਆਵੈ ॥੨॥

ਸਿਰਜਣਹਾਰ ਸੁਆਮੀ ਉਸ ਦੇ ਮਨ ਅੰਦਰ ਪਰਵੇਸ਼ ਨਹੀਂ ਕਰਦਾ।

ਕਰਤ ਕਰਤ, ਇਵ ਹੀ ਦੁਖੁ ਪਾਇਆ ॥

ਇਸ ਤਰ੍ਹਾ ਮਿਹਨਤ ਮੁਸ਼ੱਕਤ ਕਰਦਾ ਹੋਇਆ, ਉਹ ਕਸ਼ਟ ਉਠਾਉਂਦਾ ਹੈ।

ਪੂਰਨ ਹੋਤ ਨ ਕਾਰਜ ਮਾਇਆ ॥

ਸੰਸਾਰੀ ਕੰਮ ਕਦੇ ਭੀ ਪੂਰੇ ਨਹੀਂ ਹੁੰਦੇ।

ਕਾਮਿ ਕ੍ਰੋਧਿ ਲੋਭਿ ਮਨੁ ਲੀਨਾ ॥

ਵਿਸ਼ੇ ਭੋਗ, ਗੁੱਸੇ ਤੇ ਲਾਲਚ ਵਿੱਚ ਬੰਦੇ ਦਾ ਚਿੱਤ ਸਮਾਇਆ ਹੋਇਆ ਹੈ।

ਤੜਫਿ ਮੂਆ, ਜਿਉ ਜਲ ਬਿਨੁ ਮੀਨਾ ॥੩॥

ਉਹ ਪਾਣੀ ਤੋਂ ਬਾਹਰ ਮੱਛੀ ਦੀ ਤਰ੍ਹਾਂ ਤਲਮਲਾ ਕੇ ਮਰ ਜਾਂਦਾ ਹੈ।

ਜਿਸ ਕੇ ਰਾਖੇ ਹੋਏ ਹਰਿ ਆਪਿ ॥

ਜਿਸ ਦਾ ਰਖਵਾਲਾ ਸਾਈਂ ਖੁਦ ਹੋ ਜਾਂਦਾ ਹੈ,

ਹਰਿ ਹਰਿ ਨਾਮੁ, ਸਦਾ ਜਪੁ ਜਾਪਿ ॥

ਉਹ ਹਮੇਸ਼ਾਂ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਅਤੇ ਚਿੰਤਨ ਕਰਦਾ ਹੈ।

ਸਾਧਸੰਗਿ, ਹਰਿ ਕੇ ਗੁਣ ਗਾਇਆ ॥

ਸਤਿਸੰਗਤ ਅੰਦਰ ਉਹ ਸੁਆਮੀ ਦਾ ਜੱਸ ਗਾਇਨ ਕਰਦਾ ਹੈ,

ਨਾਨਕ ਸਤਿਗੁਰੁ ਪੂਰਾ ਪਾਇਆ ॥੪॥੧੫॥੨੮॥

ਨਾਨਕ ਜੋ ਕੋਈ ਪੂਰਨ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਅਪਣੀ ਦਇਆ ਕਰੇ, ਸੋ ਪਾਏ ॥

ਕੇਵਲ ਉਹ ਹੀ ਜਿਸ ਤੇ ਸੁਆਮੀ ਮਿਹਰ ਧਾਰਦਾ ਹੈ,

ਹਰਿ ਕਾ ਨਾਮੁ, ਮੰਨਿ ਵਸਾਏ ॥

ਸੁਆਮੀ ਦੇ ਨਾਮ ਨੂੰ ਪਾਉਂਦਾ ਹੈ ਅਤੇ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ।

ਸਾਚ ਸਬਦੁ, ਹਿਰਦੇ ਮਨ ਮਾਹਿ ॥

ਜੋ ਸੱਚੇ ਨਾਮ ਨੂੰ ਆਪਣੇ ਰਿਦੇ ਅਤੇ ਦਿਲ ਅੰਦਰ ਵਸਾਉਂਦਾ ਹੈ,

ਜਨਮ ਜਨਮ ਕੇ, ਕਿਲਵਿਖ ਜਾਹਿ ॥੧॥

ਉਸ ਦੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਜਾਂਦੇ ਹਨ।

ਰਾਮ ਨਾਮੁ, ਜੀਅ ਕੋ ਆਧਾਰੁ ॥

ਪ੍ਰਭੂ ਦਾ ਨਾਮ ਜਿੰਦੜੀ ਦਾ ਆਸਰਾ ਹੈ।

ਗੁਰ ਪਰਸਾਦਿ ਜਪਹੁ ਨਿਤ ਭਾਈ! ਤਾਰਿ ਲਏ ਸਾਗਰ ਸੰਸਾਰੁ ॥੧॥ ਰਹਾਉ ॥

ਗੁਰਾਂ ਦੀ ਦਇਆ ਦੁਆਰਾ ਤੂੰ ਸਦਾ ਹੀ ਨਾਮ ਦਾ ਉਚਾਰਨ ਕਰ, ਹੇ ਵੀਰਾ! ਅਤੇ ਇਹ ਤੈਨੂੰ ਜਗਤ ਸਮੁੰਦਰ ਤੋਂ ਪਾਰ ਕਰ ਦੇਵੇਗਾ। ਠਹਿਰਾਓ।

ਜਿਨ ਕਉ ਲਿਖਿਆ, ਹਰਿ ਏਹੁ ਨਿਧਾਨੁ ॥

ਜਿਨ੍ਹਾਂ ਦੀ ਪ੍ਰਾਲਭਧ ਵਿੱਚ ਇਹ ਵਾਹਿਗੁਰੂ ਦੇ ਨਾਮ ਦਾ ਖਜਾਨਾ ਲਿਖਿਆ ਹੋਇਆ ਹੈ,

ਸੇ ਜਨ, ਦਰਗਹ ਪਾਵਹਿ ਮਾਨੁ ॥

ਉਹ ਪੁਰਸ਼ ਸੁਆਮੀ ਦੇ ਦਰਬਾਰ ਅੰਦਰ ਇੱਜਤ ਆਬਰੂ ਪਾਉਂਦੇ ਹਨ।

ਸੂਖ ਸਹਜ ਆਨੰਦ, ਗੁਣ ਗਾਉ ॥

ਆਰਾਮ, ਅਡੋਲਤਾ ਅਤੇ ਖੁਸ਼ੀ ਨਾਲ ਸਾਈਂ ਦੀ ਮਹਿਮਾ ਗਾਇਨ ਕਰਨ ਦੁਆਰਾ,

ਆਗੈ ਮਿਲੈ, ਨਿਥਾਵੇ ਥਾਉ ॥੨॥

ਬੇ-ਟਿਕਾਣਿਆਂ ਨੂੰ ਭੀ ਅੱਗੇ ਟਿਕਾਣਾ ਮਿਲ ਜਾਂਦਾ ਹੈ।

ਜੁਗਹ ਜੁਗੰਤਰਿ, ਇਹੁ ਤਤੁ ਸਾਰੁ ॥

ਸੁਆਮੀ ਦਾ ਦਿਲੀ ਚਿੰਤਨ ਅਤੇ ਆਰਾਧਨ ਹੀ ਕੇਵਲ,

ਹਰਿ ਸਿਮਰਣੁ, ਸਾਚਾ ਬੀਚਾਰੁ ॥

ਸਾਰਿਆਂ ਯੁਗਾਂ ਦੀ ਸਰੇਸ਼ਟ ਅਸਲੀਅਤ ਹੈ।

ਜਿਸੁ ਲੜਿ ਲਾਇ ਲਏ, ਸੋ ਲਾਗੈ ॥

ਕੇਵਲ ਉਹ ਹੀ ਸਾਈਂ ਦੇ ਪੱਲੇ ਨਾਲ ਜੁੜਦਾ ਹੈ, ਜਿਸ ਨੂੰ ਉਹ ਖੁਦ ਜੋੜਦਾ ਹੈ।

ਜਨਮ ਜਨਮ ਕਾ, ਸੋਇਆ ਜਾਗੈ ॥੩॥

ਕ੍ਰੋੜਾਂ ਹੀ ਜਨਮਾਂ ਦਾ ਸੁੱਤਾ ਹੋਇਆ, ਤਦ ਉਹ ਜਾਗ ਉਠਦਾ ਹੈ।

ਤੇਰੇ ਭਗਤ, ਭਗਤਨ ਕਾ ਆਪਿ ॥

ਸੰਤ ਤੇਰੇ ਹਨ ਅਤੇ ਤੂੰ ਖੁਦ ਆਪਣਿਆਂ ਸੰਤਾਂ ਦਾ ਹੈ, ਹੇ ਸੁਆਮੀ!

ਅਪਣੀ ਮਹਿਮਾ, ਆਪੇ ਜਾਪਿ ॥

ਤੂੰ ਖੁਦ ਹੀ ਆਪਣਾ ਜੱਸ ਉਹਨਾਂ ਪਾਸੋਂ ਉਚਾਰਨ ਕਰਵਾਉਂਦਾ ਹੈਂ।

ਜੀਅ ਜੰਤ, ਸਭਿ ਤੇਰੈ ਹਾਥਿ ॥

ਸਾਰੇ ਪ੍ਰਾਣਧਾਰੀ ਤੇਰੇ ਇਖਤਿਆਰ ਵਿੱਚ ਹਨ, ਹੇ ਸੁਆਮੀ!

ਨਾਨਕ ਕੇ, ਪ੍ਰਭ ਸਦ ਹੀ ਸਾਥਿ ॥੪॥੧੬॥੨੯॥

ਨਾਨਕ ਦਾ ਸਾਹਿਬ ਸਦੀਵ ਹੀ ਉਸ ਦੇ ਅੰਗ ਸੰਗ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਨਾਮੁ ਹਮਾਰੈ, ਅੰਤਰਜਾਮੀ ॥

ਰੱਬ ਦਾ ਨਾਮ ਮੇਰੇ ਦਿਲ ਦੀਆਂ ਅੰਦਰਲੀਆਂ ਜਾਨਣ ਵਾਲਾ ਹੈ।

ਨਾਮੁ ਹਮਾਰੈ, ਆਵੈ ਕਾਮੀ ॥

ਨਾਮ ਮੇਰੇ ਕੰਮ ਆਉਣ ਵਾਲੀ ਵਸਤੂ ਹੈ।

ਰੋਮਿ ਰੋਮਿ, ਰਵਿਆ ਹਰਿ ਨਾਮੁ ॥

ਰੱਬ ਦਾ ਨਾਮ ਮੇਰੇ ਹਰ ਵਾਲ ਵਾਲ ਅੰਦਰ ਰਮ ਰਿਹਾ ਹੈ।

ਸਤਿਗੁਰ ਪੂਰੈ, ਕੀਨੋ ਦਾਨੁ ॥੧॥

ਪੂਰਨ ਸੱਚੇ ਗੁਰਾਂ ਨੇ ਮੈਨੂੰ ਇਹ ਖੈਰਾਤ ਵਜੋਂ ਦਿੱਤਾ ਹੈ।

ਨਾਮੁ ਰਤਨੁ, ਮੇਰੈ ਭੰਡਾਰ ॥

ਮੇਰੇ ਕੋਲ ਨਾਮ ਦੇ ਜਵਾਹਿਰਾਤ ਦਾ ਖਜਾਨਾ ਹੈ।

ਅਗਮ ਅਮੋਲਾ, ਅਪਰ ਅਪਾਰ ॥੧॥ ਰਹਾਉ ॥

ਅਥਾਹ, ਔਜਖ ਅਤੇ ਪਰਮ ਅਮੋਲਕ ਹੈ, ਇਹ ਨਾਮ ਦਾ ਖਜਾਨਾ। ਠਹਿਰਾਓ।

ਨਾਮੁ ਹਮਾਰੈ, ਨਿਹਚਲ ਧਨੀ ॥

ਨਾਮ ਮੇਰਾ ਅਹਿਲ ਮਾਲਕ ਹੈ।

ਨਾਮ ਕੀ ਮਹਿਮਾ, ਸਭ ਮਹਿ ਬਨੀ ॥

ਨਾਮ ਦੀ ਪ੍ਰਭਤਾ ਸਾਰੇ ਸੰਸਾਰ ਅੰਦਰ ਸੁੰਦਰ ਲੱਗਦੀ ਹੈ।

ਨਾਮੁ ਹਮਾਰੈ, ਪੂਰਾ ਸਾਹੁ ॥

ਸਾਹਿਬ ਦਾ ਨਾਮ ਮੇਰਾ ਪੂਰਨ ਸ਼ਾਹੂਕਾਰ ਹੈ।

ਨਾਮੁ ਹਮਾਰੈ, ਬੇਪਰਵਾਹੁ ॥੨॥

ਮੇਰੇ ਪੱਲੇ ਸੁਆਮੀ ਦਾ ਸੁਤੰਤਰ ਨਾਮ ਹੈ।

ਨਾਮੁ ਹਮਾਰੈ, ਭੋਜਨ ਭਾਉ ॥

ਸਾਈਂ ਦਾ ਨਾਮ ਮੇਰਾ ਪਿਆਰ ਖਾਣਾ ਹੈ।

ਨਾਮੁ ਹਮਾਰੇ, ਮਨ ਕਾ ਸੁਆਉ ॥

ਨਾਮ ਹੀ ਮੇਰੇ ਚਿੱਤ ਦਾ ਮਨੋਰਥ ਹੈ।

ਨਾਮੁ ਨ ਵਿਸਰੈ, ਸੰਤ ਪ੍ਰਸਾਦਿ ॥

ਗੁਰੂ ਸਾਧੂ ਦੀ ਦਇਆ ਦੁਆਰਾ ਮੈਂ ਸੁਆਮੀ ਦੇ ਨਾਮ ਨੂੰ ਨਹੀਂ ਭੁਲਾਉਂਦਾ।

ਨਾਮੁ ਲੈਤ, ਅਨਹਦ ਪੂਰੇ ਨਾਦ ॥੩॥

ਨਾਮ ਦਾ ਉਚਾਰਨ ਕਰਨ ਦੁਆਰਾ ਮੇਰੇ ਅੰਦਰ ਬੈਕੁੰਠੀ ਕੀਰਤਨ ਗੂੰਜਦਾ ਹੈ।

ਪ੍ਰਭ ਕਿਰਪਾ ਤੇ, ਨਾਮੁ ਨਉ ਨਿਧਿ ਪਾਈ ॥

ਸੁਆਮੀ ਦੀ ਰਹਿਮਤ ਸਦਕਾ ਮੈਨੂੰ ਨਾਮ ਦੇ ਨੌ ਖਜਾਨੇ ਪ੍ਰਾਪਤ ਹੋ ਗਏ ਹਨ।

ਗੁਰ ਕਿਰਪਾ ਤੇ, ਨਾਮ ਸਿਉ ਬਨਿ ਆਈ ॥

ਗੁਰਾਂ ਦੀ ਦਇਆ ਦੁਆਰਾ ਮੇਰਾ ਨਾਮ ਪਿਆਰ ਪੈ ਗਿਆ ਹੈ।

ਧਨਵੰਤੇ, ਸੇਈ ਪਰਧਾਨ ॥

ਕੇਵਲ ਉਹ ਹੀ ਅਮੀਰ ਅਤੇ ਮੁਖੀ ਹਨ,

ਨਾਨਕ, ਜਾ ਕੈ ਨਾਮੁ ਨਿਧਾਨ ॥੪॥੧੭॥੩੦॥

ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਦਾ ਖਜਾਨਾਂ ਟਿਕਿਆ ਹੋਇਆ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਸ਼ਾਹੀ।

ਤੂ ਮੇਰਾ ਪਿਤਾ, ਤੂਹੈ ਮੇਰਾ ਮਾਤਾ ॥

ਤੂੰ ਹੇ ਸੁਆਮੀ! ਮੇਰਾ ਬਾਬਲ ਹੈ ਅਤੇ ਤੂੰ ਹੀ ਮੇਰੀ ਅੰਮੜੀ।

ਤੂ ਮੇਰੇ ਜੀਅ ਪ੍ਰਾਨ, ਸੁਖਦਾਤਾ ॥

ਤੂੰ ਮੇਰੀ ਅੰਮੜੀ ਅਤੇ ਜਿੰਦ ਜਾਨ ਨੂੰ ਆਰਾਮ ਦੇਣ ਵਾਲਾ ਹੈ।

ਤੂ ਮੇਰਾ ਠਾਕੁਰੁ, ਹਉ ਦਾਸੁ ਤੇਰਾ ॥

ਤੂੰ ਮੇਰਾ ਸੁਆਮੀ ਹਂੈ ਅਤੇ ਮੈਂ ਤੇਰਾ ਨਫਰ ਹਾਂ।

ਤੁਝ ਬਿਨੁ, ਅਵਰੁ ਨਹੀ ਕੋ ਮੇਰਾ ॥੧॥

ਤੇਰੇ ਬਗੈਰ ਹੋਰ ਕੋਈ ਭੀ ਮੇਰਾ ਨਹੀਂ।

ਕਰਿ ਕਿਰਪਾ, ਕਰਹੁ ਪ੍ਰਭ ਦਾਤਿ ॥

ਹੇ ਸੁਆਮੀ! ਮਿਹਰ ਧਾਰ ਕੇ ਤੂੰ ਮੈਂਨੂੰ ਇਹ ਦਾਨ ਬਖਸ਼,

ਤੁਮ੍ਹ੍ਹਰੀ ਉਸਤਤਿ, ਕਰਉ ਦਿਨ ਰਾਤਿ ॥੧॥ ਰਹਾਉ ॥

ਕਿ ਦਿਨ ਅਤੇ ਰੈਣ ਮੈਂ ਤੇਰਾ ਜੱਸ ਗਾਇਨ ਕਰਾਂ। ਠਹਿਰਾਓ।

ਹਮ ਤੇਰੇ ਜੰਤ, ਤੂ ਬਜਾਵਨਹਾਰਾ ॥

ਮੈਂ ਤੇਰਾ ਸੰਗੀਤਕ ਸਾਜ ਹਾਂ ਅਤੇ ਤੂੰ ਵਜਾਵਣ ਵਾਲਾ ਹੈਂ।

ਹਮ ਤੇਰੇ ਭਿਖਾਰੀ, ਦਾਨੁ ਦੇਹਿ ਦਾਤਾਰਾ! ॥

ਮੈਂ ਤੇਰਾ ਮੰਗਤਾ ਹਾਂ, ਹੇ ਖੈਰ ਪਾਉਣ ਵਾਲੇ! ਤੂੰ ਮੈਨੂੰ ਖੈਰ ਪਾ ਦੇ।

ਤਉ ਪਰਸਾਦਿ, ਰੰਗ ਰਸ ਮਾਣੇ ॥

ਤੇਰੀ ਦਇਆ ਦੁਆਰਾ ਮੈਂ ਤੇਰੇ ਪਿਆਰ ਤੇ ਸੁਆਦ ਦਾ ਅਨੰਦ ਲੈਂਦਾ ਹਾਂ, ਹੇ ਸੁਆਮੀ!

ਘਟ ਘਟ ਅੰਤਰਿ, ਤੁਮਹਿ ਸਮਾਣੇ ॥੨॥

ਸਾਰਿਆਂ ਦੇ ਦਿਲਾਂ ਅੰਦਰ ਤੂੰ ਹੀ ਰਮਿਆ ਹੋਇਆ ਹੈਂ।

ਤੁਮ੍ਹ੍ਹਰੀ ਕ੍ਰਿਪਾ ਤੇ, ਜਪੀਐ ਨਾਉ ॥

ਤੇਰੀ ਮਿਹਰ ਦੁਆਰਾ ਨਾਮ ਸਿਮਰਿਆ ਜਾਂਦਾ ਹੈ,

ਸਾਧਸੰਗਿ, ਤੁਮਰੇ ਗੁਣ ਗਾਉ ॥

ਅਤੇ ਸਤਿਸੰਗਤ ਅੰਦਰ ਤੇਰੀ ਕੀਰਤੀ ਗਾਇਨ ਕੀਤੀ ਜਾਂਦੀ ਹੈ।

ਤੁਮ੍ਹ੍ਹਰੀ ਦਇਆ ਤੇ, ਹੋਇ ਦਰਦ ਬਿਨਾਸੁ ॥

ਤੇਰੀ ਰਹਿਮਤ ਦੁਆਰਾ ਪੀੜ ਮਿਟ ਜਾਂਦੀ ਹੈ।

ਤੁਮਰੀ ਮਇਆ ਤੇ, ਕਮਲ ਬਿਗਾਸੁ ॥੩॥

ਤੇਰੀ ਰਹਿਮਤ ਦੁਆਰਾ ਦਿਲ ਕੰਵਲ ਖਿੜ ਜਾਂਦਾ ਹੈ।

ਹਉ ਬਲਿਹਾਰਿ ਜਾਉ ਗੁਰਦੇਵ ॥

ਮੈਂ ਗੁਰੂ ਪ੍ਰਮੇਸ਼ਵਰ ਊਤੋਂ ਘੋਲੀ ਜਾਂਦਾ ਹਾਂ।

ਸਫਲ ਦਰਸਨੁ, ਜਾ ਕੀ ਨਿਰਮਲ ਸੇਵ ॥

ਫਲਦਾਇਕ ਹੈ ਜਿਸ ਦਾ ਦੀਦਾਰ ਅਤੇ ਪੀਵਿੱਤਰ ਜਿਸ ਦੀ ਦੀ ਟਹਿਲ ਸੇਵਾ।

ਦਇਆ ਕਰਹੁ, ਠਾਕੁਰ ਪ੍ਰਭ ਮੇਰੇ! ॥

ਹੇ ਮੇਰੇ ਸੁਆਮੀ ਮਾਲਕ! ਤੂੰ ਮੇਰੇ ਉਤੇ ਮਿਹਰ ਧਾਰ,

ਗੁਣ ਗਾਵੈ, ਨਾਨਕੁ ਨਿਤ ਤੇਰੇ ॥੪॥੧੮॥੩੧॥

ਤਾਂ ਜੋ ਨਾਨਕ ਸਦੀਵ ਹੀ ਤੇਰੀਆਂ ਸਿਫਤਾਂ ਗਾਇਨ ਕਰਦਾ ਰਹੇ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ,

ਸਭ ਤੇ ਊਚ, ਜਾ ਕਾ ਦਰਬਾਰੁ ॥

ਜਿਸ ਦੀ ਦਰਗਾਹ ਸਾਰਿਆਂ ਨਾਲੋਂ ਬੁਲੰਦ ਹੈ।

ਸਦਾ ਸਦਾ, ਤਾ ਕਉ ਜੋਹਾਰੁ ॥

ਹਮੇਸ਼ਾਂ ਹਮੇਸ਼ਾਂ ਮੈਂ ਉਸ ਨੂੰ ਨਮਸਕਾਰ ਕਰਦਾ ਹਾਂ,

ਊਚੇ ਤੇ ਊਚਾ, ਜਾ ਕਾ ਥਾਨ ॥

ਬੁਲੰਦਾਂ ਦਾ ਪਰਮ ਬੁਲੰਦ ਹੈ, ਜਿਸ ਦਾ ਨਿਵਾਸ ਅਸਥਾਨ।

ਕੋਟਿ ਅਘਾ ਮਿਟਹਿ, ਹਰਿ ਨਾਮ ॥੧॥

ਕ੍ਰੋੜਾਂ ਹੀ ਪਾਪ ਉਸ ਸੁਆਮੀ ਦੇ ਨਾਮ ਨਾਲ ਧੋਤੇ ਜਾਂਦੇ ਹਨ।

ਤਿਸੁ ਸਰਣਾਈ, ਸਦਾ ਸੁਖੁ ਹੋਇ ॥

ਉਸ ਦੀ ਪਨਾਹ ਲੈਣ ਦੁਆਰਾ, ਬੰਦਾ ਸਦੀਵ ਹੀ ਆਰਾਮ ਵਿੰਚ ਰਹਿੰਦਾ ਹੈ।

ਕਰਿ ਕਿਰਪਾ, ਜਾ ਕਉ ਮੇਲੈ ਸੋਇ ॥੧॥ ਰਹਾਉ ॥

ਉਸ ਨੂੰ ਊਹ ਸੁਆਮੀ ਦਇਆ ਧਾਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਠਹਿਰਾਓ।

ਜਾ ਕੇ ਕਰਤਬ, ਲਖੇ ਨ ਜਾਹਿ ॥

ਜਿਸ ਦੇ ਅਸਚਰਜ ਕੌਤਕ ਜਾਣੇ ਨਹੀਂ ਜਾ ਸਕਦੇ।

ਜਾ ਕਾ ਭਰਵਾਸਾ, ਸਭ ਘਟ ਮਾਹਿ ॥

ਜਿਸ ਦਾ ਆਸਰਾ ਸਾਰਿਆਂ ਦਿਲਾਂ ਅੰਦਰ ਹੈ।

ਪ੍ਰਗਟ ਭਇਆ, ਸਾਧੂ ਕੈ ਸੰਗਿ ॥

ਉਹ (ਪ੍ਰਭੂ) ਸਤਿਸੰਗਤ ਅੰਦਰ ਜਾਹਰ ਹੁੰਦਾ ਹੈ,

ਭਗਤ ਅਰਾਧਹਿ, ਅਨਦਿਨੁ ਰੰਗਿ ॥੨॥

ਅਤੇ ਉਸ ਨੂੰ ਸੰਤ ਰੈਣ ਅਤੇ ਦਿਨ ਪਿਆਰ ਨਾਲ ਸਿਮਰਦੇ ਹਨ।

ਦੇਦੇ, ਤੋਟਿ ਨਹੀ ਭੰਡਾਰ ॥

ਦੇਣ ਦੁਆਰਾ ਊਸ ਦੇ ਖਜਾਨੇ ਮੁਕਦੇ ਨਹੀਂ।

ਖਿਨ ਮਹਿ, ਥਾਪਿ ਉਥਾਪਨਹਾਰ ॥

ਇਕ ਮੁਹਤ ਵਿੱਚ ਉਹ ਟਿਕਾਉਂਦਾ ਤੇ ਉਖੇੜ ਦਿੰਦਾ ਹੈ।

ਜਾ ਕਾ ਹੁਕਮੁ, ਨ ਮੇਟੈ ਕੋਇ ॥

ਜਿਸ ਦੇ ਫੁਰਮਾਨ ਨੂੰ ਕੋਈ ਨਹੀਂ ਮੇਟ ਸਕਦਾ।

ਸਿਰਿ ਪਾਤਿਸਾਹਾ, ਸਾਚਾ ਸੋਇ ॥੩॥

ਉਹ ਸੱਚਾ ਸਾਈਂ ਸਾਰਿਆਂ ਰਾਜਿਆਂ ਦੇ ਸੀਸ ਉਤੇ ਹੈ।

ਜਿਸ ਕੀ ਓਟ, ਤਿਸੈ ਕੀ ਆਸਾ ॥

ਜਿਸ ਦੀ ਪਨਾਹ ਲੋੜਦਾ ਹਾਂ, ਉਸ ਉਤੇ ਹੀ ਮੇਰੀ ਉਮੀਦ ਬੱਝੀ ਹੋਈ ਹੈ।

ਦੁਖੁ ਸੁਖੁ ਹਮਰਾ, ਤਿਸ ਹੀ ਪਾਸਾ ॥

ਆਪਣੀ ਗਮੀ ਤੇ ਖੁਸ਼ੀ ਮੈਂ ਕੇਵਲ ਉਸ ਮੂਹਰੇ ਹੀ ਰੱਖਦਾ ਹਾਂ।

ਰਾਖਿ ਲੀਨੋ, ਸਭੁ ਜਨ ਕਾ ਪੜਦਾ ॥

ਜਿਸ ਨੇ ਆਪਣੇ ਗੋਲੇ ਦੇ ਸਾਰੇ ਐਬ ਕੱਜ ਲਏ ਹਨ।

ਨਾਨਕੁ ਤਿਸ ਕੀ ਉਸਤਤਿ ਕਰਦਾ ॥੪॥੧੯॥੩੨॥

ਉਸ ਦੀ ਮਹਿਮਾਂ, ਨਾਨਕ ਸਦਾ ਹੀ ਗਾਇਨ ਕਰਦਾ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਰੋਵਨਹਾਰੀ, ਰੋਜੁ ਬਨਾਇਆ ॥

ਰੋਣ ਵਾਲੀ ਨੇ ਰੋਣ ਪਿੱਟਣ ਨੂੰ ਆਪਣਾ ਨਿੱਤ ਦਾ ਕ੍ਰਮ ਬਣਾ ਲਿਆ ਹੈ।

ਬਲਨ ਬਰਤਨ ਕਉ, ਸਨਬੰਧੁ ਚਿਤਿ ਆਇਆ ॥

ਹਰ ਰੋਜ ਦੇ ਵਰਤਣ ਵਾਲੇ ਘਰੇਲੂ ਵਸਤ ਵਲੇਵੇ ਦੀ ਖਾਤਰ ਉਹ ਆਪਣੇ ਮਰੇ ਹੋਏ ਸਾਕ ਨੂੰ ਯਾਦ ਕਰਦੀ ਹੈ।

ਬੂਝਿ ਬੈਰਾਗੁ, ਕਰੇ ਜੇ ਕੋਇ ॥

ਜੇਕਰ ਕੋਈ ਜਣਾ ਜਾਣ ਬੁੱਝ ਕੇ ਉਪਰਾਮ ਹੋ ਜਾਏ,

ਜਨਮ ਮਰਣ ਫਿਰਿ ਸੋਗੁ ਨ ਹੋਇ ॥੧॥

ਤਦ ਉਹ ਮੁੜ ਕੇ ਜੰਮਣ, ਮਰਨ ਅਤੇ ਸ਼ੋਕ ਦਾ ਸ਼ਿਕਾਰ ਨਹੀਂ ਹੁੰਦਾ।

ਬਿਖਿਆ ਕਾ ਸਭੁ ਧੰਧੁ ਪਸਾਰੁ ॥

ਸਾਰੇ ਬਖੇੜੇ, ਨਿਰੇ ਪੁਰੇ ਮਾਇਆ ਦਾ ਹੀ ਖਿਲਾਰਾ ਹਨ।

ਵਿਰਲੈ ਕੀਨੋ ਨਾਮ ਅਧਾਰੁ ॥੧॥ ਰਹਾਉ ॥

ਕੋਈ ਇੱਕ ਅੱਧਾ ਜਾਣਾ ਹੀ ਸੁਆਮੀ ਦੇ ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਂਦਾ ਹੈ। ਠਹਿਰਾਓ।

ਤ੍ਰਿਬਿਧਿ ਮਾਇਆ ਰਹੀ ਬਿਆਪਿ ॥

ਤਿੰਨਾਂ ਗੁਣਾ ਵਾਲੀ ਮੋਹਨੀ ਸਾਰਿਆਂ ਨੂੰ ਭਰਿਸ਼ਟ ਕਰ ਰਹੀ ਹੈ।

ਜੋ ਲਪਟਾਨੋ, ਤਿਸੁ ਦੂਖ ਸੰਤਾਪ ॥

ਜੋ ਕੋਈ ਭੀ ਇਸਨੂੰ ਚਿਮੜਦਾ ਹੈ, ਉਸ ਨੂੰ ਪੀੜ ਤੇ ਸ਼ੋਕ ਦੁਖੀ ਕਰਦੇ ਹਨ।

ਸੁਖੁ ਨਾਹੀ, ਬਿਨੁ ਨਾਮ ਧਿਆਏ ॥

ਨਾਮ ਦੇ ਸਿਮਰਨ ਦੇ ਬਗੈਰਆਰਾਮ ਪ੍ਰਾਪਤ ਨਹੀਂ ਹੁੰਦਾ।

ਨਾਮ ਨਿਧਾਨੁ, ਬਡਭਾਗੀ ਪਾਏ ॥੨॥

ਭਾਰੇ ਚੰਗੇ ਨਸੀਬਾਂ ਦੁਆਰਾ, ਪ੍ਰਾਨੀ ਨ੍ਰੂ ਨਾਮ ਦੀ ਦੌਲਤ ਪ੍ਰਦਾਨ ਹੁੰਦੀ ਹੈ।

ਸ੍ਵਾਂਗੀ ਸਿਉ, ਜੋ ਮਨੁ ਰੀਝਾਵੈ ॥

ਜੋ ਬਹੂਰੂਪੀਏ ਨਾਲ ਦਿਲੀ ਪਿਆਰ ਕਰਦਾ ਹੈ,

ਸ੍ਵਾਗਿ ਉਤਾਰਿਐ, ਫਿਰਿ ਪਛੁਤਾਵੈ ॥

ਉਹ ਭੇਸ ਉਤਾਰ ਦਿੱਤੇ ਜਾਣ ਦੇ ਮਗਰੋਂ ਅਫਸੋਸ ਕਰਦਾ ਹੈ।

ਮੇਘ ਕੀ ਛਾਇਆ, ਜੈਸੇ ਬਰਤਨਹਾਰ ॥

ਜਿਸ ਤਰ੍ਹਾਂ ਆਰਜੀ ਹੈ ਬੱਦਲ ਦੀ ਛਾਂ,

ਤੈਸੋ ਪਰਪੰਚੁ ਮੋਹ ਬਿਕਾਰ ॥੩॥

ਏਸੇ ਤਰ੍ਹਾਂ ਦਾ ਹੀ ਹੈ ਲਗਨ ਤੇ ਪਾਪ ਦਾ ਸੰਸਾਰ।

ਏਕ ਵਸਤੁ, ਜੇ ਪਾਵੈ ਕੋਇ ॥

ਜੇਕਰ ਕਿਸੇ ਨੂੰ ਨਾਮ ਦੀ ਇੱਕ ਵਸਤੂ ਦੀ ਦਾਤ ਮਿਲ ਜਾਵੇ,

ਪੂਰਨ ਕਾਜੁ ਤਾਹੀ ਕਾ ਹੋਇ ॥

ਤਾਂ ਉਸ ਦੇ ਕਾਰਜ ਸੰਪੂਰਨ ਹੋ ਜਾਂਦੇ ਹਨ।

ਗੁਰ ਪ੍ਰਸਾਦਿ, ਜਿਨਿ ਪਾਇਆ ਨਾਮੁ ॥

ਜੋ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਨਾਮ ਨੂੰ ਪਾ ਲੈਂਦਾ ਹੈ,

ਨਾਨਕ, ਆਇਆ ਸੋ ਪਰਵਾਨੁ ॥੪॥੨੦॥੩੩॥

ਉਸ ਦੇ ਇਸ ਜਹਾਨ ਵਿੱਚ ਆਉਣ ਨੂੰ ਪ੍ਰਭੂ ਕਬੂਲ ਕਰ ਲੈਂਦਾ ਹੈ, ਹੇ ਨਾਨਕ!


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਸ਼ਾਹੀ।

ਸੰਤ ਕੀ ਨਿੰਦਾ, ਜੋਨੀ ਭਵਨਾ ॥

ਸਾਧੂਆਂ ਦੀ ਬਦਖੋਈ ਕਰਨ ਨਾਲ ਜੀਵ ਜੂਨੀਆਂ ਅੰਦਰ ਭਟਕਦਾ ਹੈ।

ਸੰਤ ਕੀ ਨਿੰਦਾ, ਰੋਗੀ ਕਰਨਾ ॥

ਸਾਧੂਆਂ ਦੀ ਬਦਖੋਈ ਕਰਨ ਦੁਆਰਾ ਇਨਸਾਨ ਨੂੰ ਬੀਮਾਰੀ ਲੱਗ ਜਾਂਦੀ ਹੈ।

ਸੰਤ ਕੀ ਨਿੰਦਾ, ਦੂਖ ਸਹਾਮ ॥

ਸਾਧੂਆਂ ਦੀ ਬਦਖੋਈ ਕਰਨ ਵਾਲੇ ਨੂੰ ਸਜਾ ਦਿੰਦਾ ਹੈ।

ਡਾਨੁ ਦੈਤ; ਨਿੰਦਕ ਕਉ ਜਾਮ ॥੧॥

ਮੌਤ ਦਾ ਦੂਤ ਬਦਖੋਈ ਕਰਨ ਵਾਲੇ ਨੂੰ ਸਜ਼ਾ ਦਿੰਦਾ ਹੈ।

ਸੰਤਸੰਗਿ, ਕਰਹਿ ਜੋ ਬਾਦ ॥

ਜੋ ਸਾਧੂਆਂ ਨਾਲ ਲੜਾਈ ਝਗੜਾ ਛੇੜਦੇ ਹਨ,

ਤਿਨ ਨਿੰਦਕ, ਨਾਹੀ ਕਿਛੁ ਸਾਦੁ ॥੧॥ ਰਹਾਉ ॥

ਉਹਨਾਂ ਬਦਖੋਈ ਕਰਨ ਵਾਲਿਆਂ ਨੂੰ ਜੀਵਨ ਵਿੱਚ ਕੋਈ ਖੁਸ਼ੀ ਪ੍ਰਾਪਤ ਨਹੀਂ ਹੁੰਦੀ। ਠਹਿਰਾਓ।

ਭਗਤ ਕੀ ਨਿੰਦਾ, ਕੰਧੁ ਛੇਦਾਵੈ ॥

ਰੱਬ ਦੇ ਸ਼ਰਧਾਲੂ ਦੀ ਬਦਖੋੁਈ ਕਰਨੀ ਦੇਹ ਦੀ ਦੀਵਾਰ ਨੂੰ (ਨਾਸ) ਜਾਂ (ਛੇਕ) ਕਰ ਦਿੰਦੀ ਹੈ।

ਭਗਤ ਕੀ ਨਿੰਦਾ, ਨਰਕੁ ਭੁੰਚਾਵੈ ॥

ਸਾਧੂ ਦੀ ਬਦਖੋਈ ਕਰਨ ਦੁਆਰਾ ਜੀਵ ਦੋਜਕ ਭੋਗਦਾ ਹੈ।

ਭਗਤ ਕੀ ਨਿੰਦਾ, ਗਰਭ ਮਹਿ ਗਲੈ ॥

ਸੁਆਮੀ ਦੇ ਸਾਧੂ ਦੀ ਬਦਖੋਈ ਕਰਨ ਵਾਲਾ ਬੱਚੇਦਾਨੀ ਵਿੱਚ ਹੀ ਗਲ ਸੜ ਜਾਂਦਾ ਹੈ।

ਭਗਤ ਕੀ ਨਿੰਦਾ, ਰਾਜ ਤੇ ਟਲੈ ॥੨॥

ਸਾਧੂਆਂ ਦੀ ਬਦਖੋਈ ਰਾਹੀਂ ਇਨਸਾਨ ਰਾਜ ਭਾਗ ਗੁਆ ਲੈਂਦਾ ਹੈ।

ਨਿੰਦਕ ਕੀ ਗਤਿ, ਕਤਹੂ ਨਾਹਿ ॥

ਸਾਧੂਆਂ ਦੀ ਬਦਖੋਈ ਕਰਨ ਵਾਲੇ ਨੂੰ ਕਿਸੇ ਤਰ੍ਹਾਂ ਭੀ ਮੁਕਤੀ ਨਹੀਂ ਮਿਲਦੀ।

ਆਪਿ ਬੀਜਿ, ਆਪੇ ਹੀ ਖਾਹਿ ॥

ਉਹ ਕੇਵਲ ਉਹ ਹੀ ਖਾਂਦਾ ਹੈ ਜੋ ਉਸ ਨੇ ਬੀਜਿਆ ਹੈ।

ਚੋਰ ਜਾਰ ਜੂਆਰ ਤੇ, ਬੁਰਾ ॥

ਉਹ ਤਸਕਾਰ ਵਿਭਚਾਰੀ ਅਤੇ ਜੁਆਰੀਏ ਨਾਲੋ ਭੈੜਾ ਹੈ।

ਅਣਹੋਦਾ ਭਾਰੁ, ਨਿੰਦਕਿ ਸਿਰਿ ਧਰਾ ॥੩॥

ਬਦਖੋਈ ਦਾ ਅਸਿਹ ਬੋਝ ਬਦਖੋਈ ਕਰਨਹਾਰ ਆਪਣੇ ਸਿਰ ਤੇ ਚੁੰਕਦਾ ਹੈ।

ਪਾਰਬ੍ਰਹਮ ਕੇ ਭਗਤ, ਨਿਰਵੈਰ ॥

ਦੁਸ਼ਮਨੀ ਰਹਿਤ ਹਨ ਸ਼ਰੋਮਣੀ ਸਾਹਿਬ ਦੇ ਸਾਧੂ।

ਸੋ ਨਿਸਤਰੈ, ਜੋ ਪੂਜੈ ਪੈਰ ॥

ਜੋ ਕੋਈ ਉਨ੍ਹਾਂ ਦੇ ਪਗਾਂ ਦੀ ਉਪਾਸ਼ਨਾਂ ਕਰਦਾ ਹੈ, ਉਹ ਪਾਰ ਉਤਰ ਜਾਂਦਾ ਹੈ।

ਆਦਿ ਪੁਰਖਿ, ਨਿੰਦਕੁ ਭੋਲਾਇਆ ॥

ਆਦਿ ਪ੍ਰਭੂ ਨੈ ਕਲੰਕ ਲਾਉਣ ਵਾਲੇ ਨੂੰ ਕੁਰਾਹੇ ਪਾਇਆ ਹੈ।

ਨਾਨਕ, ਕਿਰਤੁ ਨ ਜਾਇ ਮਿਟਾਇਆ ॥੪॥੨੧॥੩੪॥

ਨਾਨਕ ਪੂਰਬਲੇ ਕਰਮ ਮੇਸੇ ਨਹੀਂ ਜਾ ਸਕਦੇ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਨਾਮੁ ਹਮਾਰੈ, ਬੇਦ ਅਰੁ ਨਾਦ ॥

ਸਾਈਂ ਦਾ ਨਾਮ ਮੇਰਾ ਵੇਦ ਅਤੇ ਰੱਬੀ ਸ਼ਬਦ ਹੈ।

ਨਾਮੁ ਹਮਾਰੈ, ਪੂਰੇ ਕਾਜ ॥

ਨਾਮ ਦੇ ਰਾਹੀਂ ਮੇਰੇ ਕਾਰਜ ਸੰਪੂਰਨ ਹੋ ਜਾਂਦੇ ਹਨ।

ਨਾਮੁ ਹਮਾਰੈ, ਪੂਜਾ ਦੇਵ ॥

ਪ੍ਰਭੂ ਦਾ ਨਾਮ ਮੇਰੇ ਲਈ ਦੇਵਤਿਆਂ ਦੀ ਉਪਾਸ਼ਨਾਂ ਹੈ।

ਨਾਮੁ ਹਮਾਰੈ, ਗੁਰ ਕੀ ਸੇਵ ॥੧॥

ਨਾਮ ਦਾ ਸਿਮਰਨ ਮੇਰੇ ਲਈ ਗੁਰਾਂ ਦੀ ਟਹਿਲ ਸੇਵਾ ਹੈ।

ਗੁਰਿ ਪੂਰੈ, ਦ੍ਰਿੜਿਓ ਹਰਿ ਨਾਮੁ ॥

ਪੂਰਨ ਗੁਰਦੇਵ ਜੀ ਨੇ ਪ੍ਰਭੂ ਦਾ ਨਾਮ ਮੇਰੇ ਅੰਦਰ ਪੱਕਾ ਕੀਤਾ ਹੈ।

ਸਭ ਤੇ ਊਤਮੁ, ਹਰਿ ਹਰਿ ਕਾਮੁ ॥੧॥ ਰਹਾਉ ॥

ਪ੍ਰਭੂ ਦੇ ਨਾਮ ਦੇ ਸਿਮਰਨ ਦਾ ਕੰਮ ਸਾਰਿਆਂ ਨਾਲੋ ਪਰਮ ਸ਼ਰੇਸਟ ਹੈ। ਠਹਿਰਾਓ।

ਨਾਮੁ ਹਮਾਰੈ, ਮਜਨ ਇਸਨਾਨੁ ॥

ਰੱਬ ਦਾ ਨਾਮ ਹੀ ਮੇਰਾ ਨਾਉਣਾ ਅਤੇ ਗੁਸਲ ਹੈ।

ਨਾਮੁ ਹਮਾਰੈ, ਪੂਰਨ ਦਾਨੁ ॥

ਰੱਬ ਦਾ ਨਾਮ ਹੀ ਮੇਰਾ ਪੂਰਾ ਦਾਨ ਪੁੰਨ ਹੈ।

ਨਾਮੁ ਲੈਤ, ਤੇ ਸਗਲ ਪਵੀਤ ॥

ਜੋ ਨਾਮ ਦਾ ਉਚਾਰਨ ਕਰਦੇ ਹਨ, ਉਹ ਸਾਰੇ ਪਵਿੱਤਰ ਹੋ ਜਾਂਦੇ ਹਨ।

ਨਾਮੁ ਜਪਤ, ਮੇਰੇ ਭਾਈ ਮੀਤ ॥੨॥

ਜੋ ਨਾਮ ਦਾ ਉਚਾਰਨ ਕਰਦੇ ਹਨ ਉਹ ਮੇਰੇ ਭਰਾ ਤੇ ਮਿੱਤਰ ਹਨ।

ਨਾਮੁ ਹਮਾਰੈ, ਸਉਣ ਸੰਜੋਗ ॥

ਰੱਬ ਦਾ ਨਾਮ ਮੇਰੇ ਲਈ ਸੁਲੱਖਣਾ ਸ਼ਗਨ ਅਤੇ ਚੰਗੇ ਭਾਗ ਹਨ।

ਨਾਮੁ ਹਮਾਰੈ, ਤ੍ਰਿਪਤਿ ਸੁਭੋਗ ॥

ਰੱਬ ਦਾ ਨਾਮ ਮੇਰੇ ਲਈ ਸਰੇਸ਼ਟ ਭੋਜਨ ਹੈ, ਜਿਸ ਨਾਲ ਮੈਂ ਰੱਜ ਜਾਂਦਾ ਹਾਂ।

ਨਾਮੁ ਹਮਾਰੈ, ਸਗਲ ਆਚਾਰ ॥

ਰੱਬ ਦਾ ਨਾਮ ਮੇਰੇ ਲਈ ਸਾਰੇ ਚੰਗੇ ਕਰਮ ਹਨ।

ਨਾਮੁ ਹਮਾਰੈ, ਨਿਰਮਲ ਬਿਉਹਾਰ ॥੩॥

ਰੱਬ ਦਾ ਨਾਮ ਹੀ ਮੇਰਾ ਪਵਿੱਤਰ ਵਣਜ ਵਾਪਾਰ ਹੈ।

ਜਾ ਕੈ ਮਨਿ, ਵਸਿਆ ਪ੍ਰਭੁ ਏਕੁ ॥

ਜਿੰਨ੍ਹਾਂ ਦੇ ਅੰਤਰ-ਆਤਮੇ ਇੱਕ ਪ੍ਰਭੂ ਨਿਵਾਸ ਰੱਖਦਾ ਹੈ,

ਸਗਲ ਜਨਾ ਕੀ, ਹਰਿ ਹਰਿ ਟੇਕ ॥

ਉਨ੍ਹਾਂ ਨੂੰ ਸੁਆਮੀ ਦੇ ਨਾਮ ਦਾ ਹੀ ਆਸਰਾ ਹੈ।

ਮਨਿ ਤਨਿ ਨਾਨਕ, ਹਰਿ ਗੁਣ ਗਾਉ ॥

ਹੇ ਨਾਨਕ! ਉਹ ਆਪਣੀ ਜਿੰਦੜੀ ਅਤੇ ਦੇਹ ਨਾਲ ਸੁਆਮੀ ਦੀ ਕੀਰਤੀ ਗਾਇਨ ਕਰਦਾ ਹੈ

ਸਾਧਸੰਗਿ, ਜਿਸੁ ਦੇਵੈ ਨਾਉ ॥੪॥੨੨॥੩੫॥

ਸਤਿਸੰਗਤ ਅੰਦਰ, ਜਿਸ ਨੂੰ ਸੁਆਮੀ ਆਪਣਾ ਨਾਮ ਬਖਸ਼ਦਾ ਹੈ।


ਭੈਰਉ ਮਹਲਾ ੫ ॥

ਭੈਰਓ ਪੰਜਵੀਂ ਪਾਤਸ਼ਾਹੀ।

ਨਿਰਧਨ ਕਉ, ਤੁਮ ਦੇਵਹੁ ਧਨਾ ॥

ਤੂੰ ਗਰੀਬਾਂ ਨੂੰ ਦੌਲਤ ਬਖਸ਼ਦਾ ਹੈ, ਹੇ ਪ੍ਰਭੂ!

ਅਨਿਕ ਪਾਪ ਜਾਹਿ, ਨਿਰਮਲ ਮਨਾ ॥

ਤੇਰੇ ਰਾਹੀਂ ਅਨੇਕਾਂ ਹੀ ਕਸਮਲ ਧੋਤੇ ਜਾਂਦੇ ਹਨ ਅਤੇ ਆਤਮਾ ਪਵਿੱਤਰ ਹੋ ਜਾਂਦੀ ਹੈ।

ਸਗਲ ਮਨੋਰਥ, ਪੂਰਨ ਕਾਮ ॥

ਤੇਰੇ ਰਾਹੀਂ ਸਾਰੀਆਂ ਅਭਿਲਾਸ਼ਾਂ ਅਤੇ ਕਾਰਜ ਸੰਪੂਰਨ ਹੋ ਜਾਂਦੇ ਹਨ।

ਭਗਤ ਅਪੁਨੇ ਕਉ, ਦੇਵਹੁ ਨਾਮ ॥੧॥

ਹੇ ਵਾਹਿਗੁਰੂ! ਆਪਣੇ ਸਾਧੂਆਂ ਨੂੰ ਤੂੰ ਆਪਣਾ ਨਾਮ ਪ੍ਰਦਾਨ ਕਰਦਾ ਹੈਂ।

ਸਫਲ ਸੇਵਾ, ਗੋਪਾਲ ਰਾਇ ॥

ਫਲਦਾਇਕ ਹੈ ਟਹਿਲ ਸੇਵਾ ਮੇਰੇ ਪ੍ਰਭੂ ਪਾਤਿਸ਼ਾਹ ਦੀ।

ਕਰਨ ਕਰਾਵਨਹਾਰ ਸੁਆਮੀ; ਤਾ ਤੇ ਬਿਰਥਾ ਕੋਇ ਨ ਜਾਇ ॥੧॥ ਰਹਾਉ ॥

ਕਰਨ ਵਾਲਾ ਅਤੇ ਕਰਾਉਣ ਵਾਲਾ ਹੈ ਮੇਰਾ ਸੁਆਮੀ ਮਾਲਕ! ਉਸ ਦੇ ਬੂਹੇ ਤੋਂ ਕੋਈ ਵੀ ਖਾਲੀ ਹੱਥ ਨਹੀਂ ਮੁੜਦਾ। ਠਹਿਰਾਉ।

ਰੋਗੀ ਕਾ ਪ੍ਰਭ! ਖੰਡਹੁ ਰੋਗੁ ॥

ਬੀਮਾਰ ਦੀ ਪ੍ਰਭੂ ਬੀਮਾਰੀ ਕੱਟ ਦਿੰਦਾ ਹੈ।

ਦੁਖੀਏ ਕਾ ਮਿਟਾਵਹੁ ਪ੍ਰਭ! ਸੋਗੁ ॥

ਪੀੜਤ ਪ੍ਰਾਣੀ ਦਾ ਪ੍ਰਭੂ ਗਮ ਦੂਰ ਕਰ ਦਿੰਦਾ ਹੈ।

ਨਿਥਾਵੇ ਕਉ, ਤੁਮ੍ਹ੍ਹ ਥਾਨਿ ਬੈਠਾਵਹੁ ॥

ਟਿਕਾਣੇ ਰਹਿਤ ਨੂੰ ਤੂੰ ਟਿਕਾਣੇ ਤੇ ਬਹਾਲ ਦਿੰਦਾ ਹੈ, ਹੇ ਸਾਈਂ!

ਦਾਸ ਅਪਨੇ ਕਉ, ਭਗਤੀ ਲਾਵਹੁ ॥੨॥

ਆਪਣੇ ਗੁਮਾਸ਼ਤੇ ਨੂੰ ਹੇ ਸੁਆਮੀ! ਤੂੰ ਆਪਣੀ ਪ੍ਰੇਮ ਮਈ ਸੇਵਾ ਵਿੱਚ ਜੋੜ ਲੈਂਦਾ ਹੈ।

ਨਿਮਾਣੇ ਕਉ, ਪ੍ਰਭ ਦੇਤੋ ਮਾਨੁ ॥

ਤੂੰ ਹੇ ਸੁਆਮੀ! ਬੇਇਜਤੇ ਨੂੰ ਇਜਤ ਬਖਸ਼ਦਾ ਹੈ।

ਮੂੜ ਮੁਗਧੁ ਹੋਇ, ਚਤੁਰ ਸੁਗਿਆਨੁ ॥

ਤੇਰੇ ਰਾਹੀਂ ਮੂਰਖ ਅਤੇ ਬੇਸਮਝ ਬੰਦਾ ਦਾਨਾ ਅਤੇ ਬਹੁਤ ਸਿਆਣਾ ਹੋ ਜਾਂਦਾ ਹੈ, ਹੇ ਸੁਆਮੀ!

ਸਗਲ ਭਇਆਨ ਕਾ, ਭਉ ਨਸੈ ॥

ਉਸਦੇ ਸਾਰੇ ਡਰਾਂ ਦਾ ਤ੍ਰਾਹ ਦੌੜ ਜਾਂਦਾ ਹੈ,

ਜਨ ਅਪਨੇ ਕੈ, ਹਰਿ ਮਨਿ ਬਸੈ ॥੩॥

ਜਿਸ ਗੋਲੇ ਦੇ ਚਿੱਤ ਦੇ ਅੰਦਰ ਰਬ ਵੱਸਦਾ ਹੈ।

ਪਾਰਬ੍ਰਹਮ ਪ੍ਰਭ, ਸੂਖ ਨਿਧਾਨ ॥

ਸ਼ਰੋਮਣੀ ਸੁਆਮੀ ਮਾਲਕ ਪ੍ਰਸੰਨਤਾ ਦਾ ਖਜਾਨਾ ਹੈ।

ਤਤੁ ਗਿਆਨੁ, ਹਰਿ ਅੰਮ੍ਰਿਤ ਨਾਮ ॥

ਹਰੀ ਦਾ ਸੁਧਾ-ਸਰੂਪ ਨਾਮ ਅਸਲੀ ਬ੍ਰਹਮ ਗਿਆਤਾ ਹੈ।

ਕਰਿ ਕਿਰਪਾ, ਸੰਤ ਟਹਲੈ ਲਾਏ ॥

ਆਪਣੀ ਰਹਿਮਤ ਧਾਰ ਕੇ ਜਦ ਸਾਈਂ ਬੰਦੇ ਨੂੰ ਸਾਧੂਆਂ ਦੀ ਸੇਵਾ ਅੰਦਰ ਜੋੜਦਾ ਹੈ,

ਨਾਨਕ, ਸਾਧੂ ਸੰਗਿ ਸਮਾਏ ॥੪॥੨੩॥੩੬॥

ਉਹ ਹੇ ਨਾਨਕ! ਤਦ ਸਤਿਸੰਗਤ ਦੇ ਰਾਹੀਂ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਸੰਤ ਮੰਡਲ ਮਹਿ, ਹਰਿ ਮਨਿ ਵਸੈ ॥

ਸਤਿਸੰਗਤ ਰਾਹੀਂ ਸੁਆਮੀ ਪ੍ਰਾਨੀ ਦੇ ਚਿੱਤ ਅੰਦਰ ਟਿਕ ਜਾਂਦਾ ਹੈ।

ਸੰਤ ਮੰਡਲ ਮਹਿ, ਦੁਰਤੁ ਸਭੁ ਨਸੈ ॥

ਸੰਤ ਸਮਾਗਮ ਦੇ ਰਾਹੀਂ ਸਾਰੇ ਕਸਮਲ ਦੌੜ ਜਾਂਦੇ ਹਨ।

ਸੰਤ ਮੰਡਲ ਮਹਿ, ਨਿਰਮਲ ਰੀਤਿ ॥

ਸਤਿ ਸੰਗਤ ਅੰਦਰ ਇਨਸਾਨ ਪਵਿੱਤਰ ਜੀਵਨ ਰਹੁ-ਰੀਤੀ ਪ੍ਰਾਪਤ ਕਰ ਲੈਂਦਾ ਹੈ।

ਸੰਤਸੰਗਿ, ਹੋਇ ਏਕ ਪਰੀਤਿ ॥੧॥

ਸਾਧ ਸੰਗਤ ਦੇ ਰਾਹੀਂ ਇਨਸਾਨ ਦੀ ਇੱਕ ਪ੍ਰਭੂ ਨਾਲ ਪਿਰਹੜੀ ਪੈ ਜਾਂਦੀ ਹੈ।

ਸੰਤ ਮੰਡਲੁ, ਤਹਾ ਕਾ ਨਾਉ ॥

ਸਿਰਫ ਉਸ ਨੂੰ ਹੀ ਸਤਿਸੰਗਤ ਆਖਿਆ ਜਾਂਦਾ ਹੈ,

ਪਾਰਬ੍ਰਹਮ, ਕੇਵਲ ਗੁਣ ਗਾਉ ॥੧॥ ਰਹਾਉ ॥

ਜਿਥੇ ਵਾਹਿਦ ਪਰਮ ਪ੍ਰਭੂ ਦੀਆਂ ਸਿਫਤਾਂ ਹੀ ਗਾਇਨ ਕੀਤੀਆਂ ਜਾਂਦੀਆਂ ਹਨ। ਠਹਿਰਾੳ।

ਸੰਤ ਮੰਡਲ ਮਹਿ, ਜਨਮ ਮਰਣੁ ਰਹੈ ॥

ਸਤਿ ਸੰਗਤ ਦੁਆਰਾ ਜੀਵ ਜੰਮਣ ਅਤੇ ਮਰਣ ਤੋਂ ਖਲਾਸੀ ਪਾ ਜਾਂਦਾ ਹੈ।

ਸੰਤ ਮੰਡਲ ਮਹਿ, ਜਮੁ ਕਿਛੂ ਨ ਕਹੈ ॥

ਸਤਿ ਸੰਗਤ ਦੇ ਰਾਹੀਂ, ਮੌਤ ਦਾ ਦੂਤ ਇਨਸਾਨ ਨੂੰ ਛੂੰਹਦਾ ਤੱਕ ਨਹੀਂ।

ਸੰਤਸੰਗਿ, ਹੋਇ ਨਿਰਮਲ ਬਾਣੀ ॥

ਸਤਿ ਸੰਗਤ ਅੰਦਰ, ਬੰਦੇ ਦੀ ਬੋਲ ਬਾਣੀ ਪਵਿੱਤਰ ਹੋ ਜਾਂਦੀ ਹੈ।

ਸੰਤ ਮੰਡਲ ਮਹਿ, ਨਾਮੁ ਵਖਾਣੀ ॥੨॥

ਸਤਿ ਸੰਗਤ ਅੰਦਰ ਉਹ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹੈ।

ਸੰਤ ਮੰਡਲ ਕਾ, ਨਿਹਚਲ ਆਸਨੁ ॥

ਸਦੀਵੀ ਸਥਿਰ ਹੈ ਸਾਧ ਸਮਾਗਮ ਦਾ ਟਿਕਾਣਾ।

ਸੰਤ ਮੰਡਲ ਮਹਿ, ਪਾਪ ਬਿਨਾਸਨੁ ॥

ਸਾਧ ਸਮਾਗਮ ਅੰਦਰ ਪਾਪ ਕੱਟੇ ਜਾਂਦੇ ਹਨ।

ਸੰਤ ਮੰਡਲ ਮਹਿ, ਨਿਰਮਲ ਕਥਾ ॥

ਸਾਧ ਸੰਗਤ ਅੰਦਰ, ਵਾਹਿਗੁਰੂ ਦੀ ਪਵਿੱਤਰ ਕਥਾਵਾਰਤਾ ਬਿਆਨ ਕੀਤੀ ਜਾਂਦੀ ਹੈ।

ਸੰਤਸੰਗਿ, ਹਉਮੈ ਦੁਖ ਨਸਾ ॥੩॥

ਸਤਿ ਸੰਗਤ ਦੇ ਰਾਹੀਂ ਹੰਕਾਰ ਦੀ ਬਿਮਾਰੀ ਦੌੜ ਜਾਂਦੀ ਹੈ।

ਸੰਤ ਮੰਡਲ ਕਾ, ਨਹੀ ਬਿਨਾਸੁ ॥

ਸੰਤ ਸੰਗਤ ਨਾਸ ਨਹੀਂ ਹੁੰਦੀ।

ਸੰਤ ਮੰਡਲ ਮਹਿ, ਹਰਿ ਗੁਣਤਾਸੁ ॥

ਸਤਿਸੰਗਤ ਅੰਦਰ ਵਾਹਿਗੁਰੂ ਦੀਆਂ ਨੇਕੀਆਂ ਦਾ ਖਜਾਨਾ ਵੱਸਦਾ ਹੈ।

ਸੰਤ ਮੰਡਲ, ਠਾਕੁਰ ਬਿਸ੍ਰਾਮੁ ॥

ਸਾਧ ਸੰਗਤ ਸੁਆਮੀ ਮਾਲਕ ਦਾ ਨਿਵਾਸ ਅਸਥਾਨ ਹੈ।

ਨਾਨਕ, ਓਤਿ ਪੋਤਿ ਭਗਵਾਨੁ ॥੪॥੨੪॥੩੭॥

ਨਾਨਕ, ਤਾਣੇ ਅਤੇ ਪੇਟੇ ਦੀ ਤਰ੍ਹਾਂ ਸੁਆਮੀ ਆਪਣੇ ਸੰਤਾਂ ਨਾਲ ਉਣਿਆ ਹੋਇਆ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਰੋਗੁ ਕਵਨੁ? ਜਾਂ ਰਾਖੈ ਆਪਿ ॥

ਬੀਮਾਰੀ ਕੀ ਹੈ, ਜਦ ਪ੍ਰਭੂ ਖੁਦ ਰੱਖਿਆ ਕਰਦਾ ਹੈ।

ਤਿਸੁ ਜਨ ਹੋਇ ਨ, ਦੂਖੁ ਸੰਤਾਪੁ ॥

ਜਿਸ ਦੀ ਪ੍ਰਭੂ ਰੱਖਿਆ ਕਰਦਾ ਹੈ, ਉਸ ਇਨਸਾਨ ਨੂੰ ਕਸ਼ਟ ਅਤੇ ਸ਼ੋਕ ਨਹੀਂ ਵਾਪਰਦੇ।

ਜਿਸੁ ਊਪਰਿ, ਪ੍ਰਭੁ ਕਿਰਪਾ ਕਰੈ ॥

ਜਿਸ ਉਤੇ ਸੁਆਮੀ ਦੀ ਰਹਿਮਤ ਹੈ,

ਤਿਸੁ ਊਪਰ ਤੇ, ਕਾਲੁ ਪਰਹਰੈ ॥੧॥

ਉਸ ਦੇ ਉਤੋਂ ਸੁਆਮੀ ਮੌਤ ਨੂੰ ਪਰੇ ਹਟਾ ਦਿੰਦਾ ਹੈ।

ਸਦਾ ਸਖਾਈ, ਹਰਿ ਹਰਿ ਨਾਮੁ ॥

ਸਾਈਂ ਹਰੀ ਦਾ ਨਾਮ ਸਦੀਵ ਹੀ ਬੰਦੇ ਦਾ ਸਹਾਇਕ ਹੈ।

ਜਿਸੁ ਚੀਤਿ ਆਵੈ, ਤਿਸੁ ਸਦਾ ਸੁਖੁ ਹੋਵੈ; ਨਿਕਟਿ ਨ ਆਵੈ ਤਾ ਕੈ ਜਾਮੁ ॥੧॥ ਰਹਾਉ ॥

ਜੋ ਕੋਈ ਨਾਮ ਦਾ ਆਰਾਧਨ ਕਰਦਾ ਹੈ, ਉਹ ਸਦੀਵੀ ਆਰਾਮ ਨੂੰ ਪਾ ਲੈਂਦਾ ਹੈ ਅਤੇ ਮੌਤ ਦਾ ਦੂਤ ਉਸ ਦੇ ਨੇੜੇ ਨਹੀਂ ਆਉਂਦਾ। ਠਹਿਰਾਓ।

ਜਬ ਇਹੁ ਨ ਸੋ, ਤਬ ਕਿਨਹਿ ਉਪਾਇਆ ॥

ਜਦ ਇਹ ਪ੍ਰਾਣੀ ਹੋਂਦ ਵਿੱਚ ਹੀ ਨਹੀਂ ਸੀ, ਤਦ ਇਸਨੂੰ ਕਿਸ ਨੇ ਪੈਦਾ ਕੀਤਾ ਸੀ?

ਕਵਨ ਮੂਲ ਤੇ? ਕਿਆ ਪ੍ਰਗਟਾਇਆ? ॥

ਕਿਸ ਬੀਜ ਤੋਂ ਸੁਆਮੀ ਨੇ ਕੀ ਜਾਹਿਰ ਕਰ ਦਿੱਤਾ ਹੈ?

ਆਪਹਿ ਮਾਰਿ, ਆਪਿ ਜੀਵਾਲੈ ॥

ਆਪੇ ਸੁਆਮੀ ਮਾਰਦਾ ਹੈ ਤੇ ਆਪੇ ਸੁਰਜੀਤ ਕਰਦਾ ਹੈ।

ਅਪਨੇ ਭਗਤ ਕਉ, ਸਦਾ ਪ੍ਰਤਿਪਾਲੈ ॥੨॥

ਆਪਣੇ ਅਨੁਰਾਗੀ ਨੂੰ ਸਾਈਂ ਸਦੀਵ ਹੀ ਪਾਲਦਾ ਪੋਸਦਾ ਹੈ।

ਸਭ ਕਿਛੁ ਜਾਣਹੁ, ਤਿਸ ਕੈ ਹਾਥ ॥

ਜਾਣ ਲੈ ਕਿ ਸਾਰਾ ਕੁਝ ਉਸ ਦੇ ਹੱਥ ਵਿੱਚ ਹੈ।

ਪ੍ਰਭੁ ਮੇਰੋ, ਅਨਾਥ ਕੋ ਨਾਥ ॥

ਮੇਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ।

ਦੁਖ ਭੰਜਨੁ, ਤਾ ਕਾ ਹੈ ਨਾਉ ॥

ਪੀੜ ਨੂੰ ਨਾਸ ਕਰਨ ਵਾਲਾ ਹੈ, ਉਸ ਦਾ ਨਾਮ।

ਸੁਖ ਪਾਵਹਿ, ਤਿਸ ਕੇ ਗੁਣ ਗਾਉ ॥੩॥

ਉਸ ਦੀਆਂ ਸਿਫ਼ਤ ਸ਼ਲਾਘਾ ਗਾਇਨ ਕਰਨ ਦੁਆਰਾ, ਤੂੰ ਆਰਾਮ ਪਾ ਲਵੇਗਾ, ਹੇ ਬੰਦੇ!

ਸੁਣਿ ਸੁਆਮੀ! ਸੰਤਨ ਅਰਦਾਸਿ ॥

ਹੇ ਪ੍ਰਭੂ! ਤੂੰ ਆਪਣੇ ਸਾਧੂ ਦੀ ਪ੍ਰਾਰਥਨਾਂ ਸ੍ਰਵਣ ਕਰ।

ਜੀਉ ਪ੍ਰਾਨ ਧਨੁ, ਤੁਮ੍ਹ੍ਹਰੈ ਪਾਸਿ ॥

ਆਪਣੀ ਜਿੰਦੜੀ, ਜਿੰਦ ਜਾਨ ਅਤੇ ਧਨ ਦੌਲਤ ਮੈਂ ਤੈਨੂੰ ਸਮਰਪਨ ਕਰਦਾ ਹਾਂ, ਹੇ ਸੁਆਮੀ!

ਇਹੁ ਜਗੁ ਤੇਰਾ, ਸਭ ਤੁਝਹਿ ਧਿਆਏ ॥

ਇਹ ਸਮੂਹ ਆਲਮ ਤੇਰਾ ਹੈ ਅਤੇ ਇਹ ਤੇਰਾ ਹੀ ਆਰਾਧਨ ਕਰਦਾ ਹੈ, ਹੇ ਮੇਰੇ ਮਾਲਕ!

ਕਰਿ ਕਿਰਪਾ, ਨਾਨਕ ਸੁਖੁ ਪਾਏ ॥੪॥੨੫॥੩੮॥

ਨਾਨਕ ਉਤੇ ਤੂੰ ਆਪਣੀ ਰਹਿਮਤ ਧਾਰ, ਹੇ ਸਾਈਂ! ਤਾਂ ਜੋ ਉਸ ਨੂੰ ਠੰਖ ਚੈਨ ਪ੍ਰਾਪਤ ਹੋ ਜਾਵੇ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਤੇਰੀ ਟੇਕ, ਰਹਾ ਕਲਿ ਮਾਹਿ ॥

ਤੇਰੇ ਆਸਰੇ ਦੁਆਰਾ ਹੀ ਮੈਂ ਇਸ ਕਾਲੇ ਸਮੇ ਅੰਦਰ ਰਹਿੰਦਾ ਹਾਂ, ਹੇ ਪ੍ਰਭੂ!

ਤੇਰੀ ਟੇਕ, ਤੇਰੇ ਗੁਣ ਗਾਹਿ ॥

ਤੇਰੇ ਆਸਰੇ ਰਾਹੀਂ ਮੈਂ ਤੇਰੀਆਂ ਸਿਫਤਾਂ ਗਾਇਨ ਕਰਦਾ ਹਾਂ।

ਤੇਰੀ ਟੇਕ, ਨ ਪੋਹੈ ਕਾਲੁ ॥

ਤੇਰੀ ਸ਼ਰਣਾਗਤ ਅੰਦਰ ਮੌਤ ਮੈਨੂੰ ਦੁੱਖ ਨਹੀਂ ਦੇ ਸਕਦੀ।

ਤੇਰੀ ਟੇਕ, ਬਿਨਸੈ ਜੰਜਾਲੁ ॥੧॥

ਤੇਰੀ ਪਨਾਹ ਰਾਹੀਂ ਪੁਆੜੇ ਮੁਕ ਜਾਂਦੇ ਹਨ।

ਦੀਨ ਦੁਨੀਆ, ਤੇਰੀ ਟੇਕ ॥

ਇਸ ਲੋਕ ਅਤੇ ਪ੍ਰਲੋਕ ਵਿੱਚ, ਮੈਨੂੰ ਤੇਰਾ ਹੀ ਆਸਰਾ ਹੈ।

ਸਭ ਮਹਿ ਰਵਿਆ, ਸਾਹਿਬੁ ਏਕ ॥੧॥ ਰਹਾਉ ॥

ਸਾਰਿਆਂ ਅੰਦਰ ਇੱਕ ਪ੍ਰਭੂ ਹੀ ਸਮਾਇਆ ਹੋਇਆ ਹੈ। ਠਹਿਰਾਉ।

ਤੇਰੀ ਟੇਕ, ਕਰਉ ਆਨੰਦ ॥

ਤੇਰਾ ਆਸਰਾ ਲੈ, ਮੈਂ ਆਤਮਕ-ਆਨੰਦ ਪ੍ਰਾਪਤ ਕਰਦਾ ਹਾਂ।

ਤੇਰੀ ਟੇਕ, ਜਪਉ ਗੁਰ ਮੰਤ ॥

ਤੇਰਾ ਆਸਰਾ ਲੈ, ਮੈਂ ਗੁਰਾਂ ਦੀ ਬਾਣੀ ਉਚਾਰਨ ਕਰਦਾ ਹਾਂ।

ਤੇਰੀ ਟੇਕ ਤਰੀਐ, ਭਉ ਸਾਗਰੁ ॥

ਤੇਰੇ ਆਸਰੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।

ਰਾਖਣਹਾਰੁ, ਪੂਰਾ ਸੁਖ ਸਾਗਰੁ ॥੨॥

ਖੁਸ਼ੀ ਦਾ ਸਮੁੰਦਰ, ਪੂਰਨ ਵਾਹਿਗੁਰੂ, ਮੇਰਾ ਰਖਵਾਲਾ ਹੈ।

ਤੇਰੀ ਟੇਕ, ਨਾਹੀ ਭਉ ਕੋਇ ॥

ਤੇਰੀ ਪਨਾਹ ਲੈਣ ਦੁਆਰਾ, ਮੈਂ ਸਾਰਿਆਂ ਡਰਾਂ ਤੋਂ ਖਲਾਸੀ ਪਾ ਗਿਆ ਹਾਂ।

ਅੰਤਰਜਾਮੀ, ਸਾਚਾ ਸੋਇ ॥

ਉਹ ਸੱਚਾ ਸੁਆਮੀ, ਦਿਲਾਂ ਦੀਆਂ ਜਾਣਨਹਾਰ ਹੈ।

ਤੇਰੀ ਟੇਕ, ਤੇਰਾ ਮਨਿ ਤਾਣੁ ॥

ਮੇਰੇ ਚਿੱਤ ਅੰਦਰ ਤੇਰਾ ਆਸਰਾ ਅਤੇ ਸਤਿਆ ਹੈ।

ਈਹਾਂ ਊਹਾਂ, ਤੂ ਦੀਬਾਣੁ ॥੩॥

ਇਥੇ ਅਤੇ ਓਥੇ ਤੂੰ ਹੀ ਅਪੀਲ ਦੀ ਕਚਹਿਰੀ ਹੈ।

ਤੇਰੀ ਟੇਕ, ਤੇਰਾ ਭਰਵਾਸਾ ॥

ਤੂੰ ਹੇ ਸਾਈਂ! ਮੇਰਾ ਆਸਰਾ ਹੈ ਅਤੇ ਤੂੰ ਹੀ ਮੇਰਾ ਈਮਾਨ।

ਸਗਲ ਧਿਆਵਹਿ, ਪ੍ਰਭ ਗੁਣਤਾਸਾ ॥

ਸਾਰੇ ਹੀ ਨੇਕੀਆਂ ਦੇ ਖਜਾਨੇ ਸੁਆਮੀ ਦਾ ਸਿਮਰਨ ਕਰਦੇ ਹਨ।

ਜਪਿ ਜਪਿ, ਅਨਦੁ ਕਰਹਿ ਤੇਰੇ ਦਾਸਾ ॥

ਤੇਰਾ ਚਿੰਤਨ ਅਤੇ ਆਰਾਧਨ ਕਰਨ ਦੁਆਰਾ, ਤੇਰੇ ਗੋਲੇ, ਹੇ ਸਾਹਿਬ! ਮੌਜਾਂ ਮਾਣਦੇ ਹਨ।

ਸਿਮਰਿ ਨਾਨਕ, ਸਾਚੇ ਗੁਣਤਾਸਾ ॥੪॥੨੬॥੩੯॥

ਨਾਨਕ ਵਡਿਆਈਆਂ ਦੇ ਖਜਾਲੇ, ਸੱਚੇ ਸਾਹਿਬ, ਦਾ ਭਜਨ ਕਰਦਾ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਪ੍ਰਥਮੇ ਛੋਡੀ, ਪਰਾਈ ਨਿੰਦਾ ॥

ਅੱਵਲ, ਮੈਂ ਹੋਰਨਾਂ ਦੀ ਬਦਖੋਈ ਕਰਨੀ ਛੱਡ ਦਿੱਤੀ ਹੈ,

ਉਤਰਿ ਗਈ, ਸਭ ਮਨ ਕੀ ਚਿੰਦਾ ॥

ਅਤੇ ਮੇਰੇ ਚਿੱਤ ਦੀ ਸਾਰੀ ਚਿੰਤਾ ਦੂਰ ਹੋ ਗਈ ਹੈ।

ਲੋਭੁ ਮੋਹੁ, ਸਭੁ ਕੀਨੋ ਦੂਰਿ ॥

ਲਾਲਚ ਅਤੇ ਲਗਨ, ਮੈਂ ਸਮੂਹ ਨੂੰ ਦੂਰ ਕਰ ਦਿੱਤਾ ਹੈ।

ਪਰਮ ਬੈਸਨੋ, ਪ੍ਰਭ ਪੇਖਿ ਹਜੂਰਿ ॥੧॥

ਸੁਆਮੀ ਨੂੰ ਨੇੜੇ ਵੇਖ ਕੇ, ਮੈਂ ਵਿਸ਼ਾਲ ਸਾਧੂ ਹੋ ਗਿਆ ਹਾਂ।

ਐਸੋ ਤਿਆਗੀ, ਵਿਰਲਾ ਕੋਇ ॥

ਕੋਈ ਇੱਕ ਅੱਧਾ ਹੀ ਐਹੋ ਜਿਹਾ ਉਪਰਾਮ ਪੁਰਸ਼ ਹੈ।

ਹਰਿ ਹਰਿ ਨਾਮੁ, ਜਪੈ ਜਨੁ ਸੋਇ ॥੧॥ ਰਹਾਉ ॥

ਉਹ ਇਨਸਾਨ ਸੁਆਮੀ ਵਾਹਿਗੁਰੂ ਦੇ ਨਾਮ ਦਾ ਊਚਾਰਨ ਕਰਦਾ ਹੈ। ਠਹਿਰਾਉ।

ਅਹੰਬੁਧਿ ਕਾ, ਛੋਡਿਆ ਸੰਗੁ ॥

ਮੈਂ ਹੰਕਾਰੀ ਮਤ ਦੀ ਸੰਗਤ ਤਿਆਗ ਦਿੱਤੀ ਹੈ।

ਕਾਮ ਕ੍ਰੋਧ ਕਾ, ਉਤਰਿਆ ਰੰਗੁ ॥

ਮੈਂ ਵਿਸ਼ੇ ਭੋਗ ਅਤੇ ਗੁੱਸੇ ਦੇ ਪਿਆਰ ਤੋਂ ਖਲਾਸੀ ਪਾ ਗਿਆ ਹਾਂ।

ਨਾਮ ਧਿਆਏ, ਹਰਿ ਹਰਿ ਹਰੇ ॥

ਮੈਂ ਆਪਣੇ ਵਾਹਿਗੁਰੂ, ਸੁਆਮੀ ਮਾਲਕ ਦੇ ਨਾਮ ਨੂੰ ਸਿਮਰਦਾ ਹਾਂ,

ਸਾਧ ਜਨਾ ਕੈ ਸੰਗਿ, ਨਿਸਤਰੇ ॥੨॥

ਅਤੇ ਪਵਿੱਤਰ ਪੁਰਸ਼ਾਂ ਦੀ ਸੰਗਤ ਦੁਆਰਾ ਮੁਕਤ ਹੋ ਗਿਆ ਹਾਂ।

ਬੈਰੀ ਮੀਤ, ਹੋਏ ਸੰਮਾਨ ॥

ਦੁਸ਼ਮਨ ਅਤੇ ਦੋਸਤ ਹੁਣ ਮੇਰੇ ਲਈ ਇੱਕ ਸਮਾਨ ਹਨ।

ਸਰਬ ਮਹਿ, ਪੂਰਨ ਭਗਵਾਨ ॥

ਭਾਗਾਂ ਵਾਲਾ ਸੁਆਮੀ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।

ਪ੍ਰਭ ਕੀ ਆਗਿਆ ਮਾਨਿ, ਸੁਖੁ ਪਾਇਆ ॥

ਸੁਆਮੀ ਦੀ ਰਜਾ ਅੱਗੇ ਸਿਰ ਨਿਵਾ ਕੇ ਮੈਂ ਆਰਾਮ ਪਾ ਲਿਆ ਹੈ,

ਗੁਰਿ ਪੂਰੈ, ਹਰਿ ਨਾਮੁ ਦ੍ਰਿੜਾਇਆ ॥੩॥

ਅਤੇ ਪੂਰਨ ਗੁਰਾਂ ਨੇ ਮੇਰੇ ਅੰਦਰ ਸਾਈਂ ਦਾ ਨਾਮ ਸਥਾਪਨ ਕਰ ਦਿੱਤਾ ਹੈ।

ਕਰਿ ਕਿਰਪਾ, ਜਿਸੁ ਰਾਖੈ ਆਪਿ ॥

ਆਪਣੀ ਮਿਹਰ ਦੁਆਰਾ ਜਿਸ ਦੀ ਸੁਆਮੀ ਖੁਦ ਰੱਖਿਆ ਕਰਦਾ ਹੈ,

ਸੋਈ ਭਗਤੁ, ਜਪੈ ਨਾਮ ਜਾਪ ॥

ਉਹ ਸ਼ਰਧਾਲੂ ਹੀ ਸਾਈਂ ਦੇ ਨਾਮ ਨੂੰ ਆਰਾਧਦਾ ਤੇ ਸਿਮਰਦਾ ਹੈ।

ਮਨਿ ਪ੍ਰਗਾਸੁ, ਗੁਰ ਤੇ ਮਤਿ ਲਈ ॥

ਗੁਰਾਂ ਦੇ ਰਾਹੀਂ ਸਮਝ ਪ੍ਰਾਪਤ ਕਰਕੇ, ਜਿਸ ਦਾ ਹਿਰਦਾ ਰੌਸ਼ਨ ਹੋ ਗਿਆ ਹੈ,

ਕਹੁ ਨਾਨਕ, ਤਾ ਕੀ ਪੂਰੀ ਪਈ ॥੪॥੨੭॥੪੦॥

ਗੁਰੂ ਜੀ ਆਖਦੇ ਹਨ, ਉਹ ਪੂਰੀ ਤਰ੍ਹਾਂ ਸੰਪੂਰਨ ਹੋ ਜਾਂਦਾ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਸੁਖੁ ਨਾਹੀ, ਬਹੁਤੈ ਧਨਿ ਖਾਟੇ ॥

ਬਹੁਤੀ ਦੌਲਤ ਕਮਾਉਣ ਵਿੱਚ ਕੋਈ ਆਰਾਮ ਨਹੀਂ।

ਸੁਖੁ ਨਾਹੀ, ਪੇਖੇ ਨਿਰਤਿ ਨਾਟੇ ॥

ਨਾਚ ਅਤੇ ਰੂਪਕ ਵੇਖਣ ਵਿੱਚ ਕੋਈ ਆਰਾਮ ਨਹੀਂ।

ਸੁਖੁ ਨਾਹੀ, ਬਹੁ ਦੇਸ ਕਮਾਏ ॥

ਬਹੁਤੇ ਮੁਲਕਾਂ ਨੂੰ ਫਤਿਹ ਕਰ ਲੈਣ ਵਿੱਚ ਕੋਈ ਖੁਸ਼ੀ ਨਹੀਂ।

ਸਰਬ ਸੁਖਾ, ਹਰਿ ਹਰਿ ਗੁਣ ਗਾਏ ॥੧॥

ਸਾਰੀਆਂ ਖੁਸ਼ੀਆਂ ਸੁਆਮੀ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ ਪ੍ਰਾਪਤ ਹੁੰਦੀਆਂ ਹਨ।

ਸੂਖ ਸਹਜ, ਆਨੰਦ ਲਹਹੁ ॥

ਹੇ ਬੰਦੇ! ਤੂੰ ਆਰਾਮ, ਅਡੋਲਤਾ ਤੇ ਖੁਸ਼ੀ ਨੂੰ ਹਾਸਲ ਕਰ,

ਸਾਧਸੰਗਤਿ ਪਾਈਐ ਵਡਭਾਗੀ; ਗੁਰਮੁਖਿ, ਹਰਿ ਹਰਿ ਨਾਮੁ ਕਹਹੁ ॥੧॥ ਰਹਾਉ ॥

ਅਤੇ ਭਾਰੀ ਪ੍ਰਾਲਭਧ ਰਾਹੀਂ ਸਤਿਸੰਗਤ ਨੂੰ ਪਰਾਪਤ ਹੋ, ਤੂੰ ਗੁਰਾਂ ਦੀ ਦਇਆ ਦੁਆਰਾ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ। ਠਹਿਰਾਓ।

ਬੰਧਨ ਮਾਤ ਪਿਤਾ, ਸੁਤ ਬਨਿਤਾ ॥

ਮਾਂ, ਪਿਓ, ਪੁੱਤਰ ਅਤੇ ਪਤਨੀ ਕੇਵਲ ਜੰਜੀਰਾਂ ਹੀ ਹਨ।

ਬੰਧਨ ਕਰਮ ਧਰਮ, ਹਉ ਕਰਤਾ ॥

ਜਿਹੜੇ ਧਾਰਮਕ ਸੰਸਕਾਰ, ਬੰਦਾ ਹੰਕਾਰ ਅੰਦਰ ਕਰਦਾ ਹੈ ਨਿਰੀਆਂ ਪੁਰੀਆਂ ਬੇੋੜੀਆਂ ਹੀ ਹਨ।

ਬੰਧਨ ਕਾਟਨਹਾਰੁ, ਮਨਿ ਵਸੈ ॥

ਜੇਕਰ ਬੇੜੀਆਂ ਕੱਟਣ ਵਾਲਾ ਚਿੱਤ ਵਿੱਚ ਟਿਕ ਜਾਵੇ।

ਤਉ ਸੁਖੁ ਪਾਵੈ, ਨਿਜ ਘਰਿ ਬਸੈ ॥੨॥

ਤਦ ਜੀਵ ਖੁਸ਼ੀ ਹਾਸਲ ਕਰ ਲੈਂਦਾ ਹੈ ਅਤੇ ਆਪਣੇ ਨਿੱਜ ਦੇ ਘਰ ਅੰਦਰ ਵੱਸਦਾ ਹੈ।

ਸਭਿ ਜਾਚਿਕ, ਪ੍ਰਭ ਦੇਵਨਹਾਰ ॥

ਹਰ ਜਣਾ ਮੰਗਤਾ ਹੈ। ਕੇਵਲ ਸੁਆਮੀ ਹੀ ਦੇਣ ਵਾਲਾ ਹੈ।

ਗੁਣ ਨਿਧਾਨ, ਬੇਅੰਤ ਅਪਾਰ ॥

ਅਨੰਤ ਅਤੇ ਹੱਦ ਬੰਨਾ ਰਹਿਤ ਸੁਆਮੀ ਨੇਕੀਆਂ ਦਾ ਖਜਾਨਾ ਹੈ।

ਜਿਸ ਨੋ ਕਰਮੁ ਕਰੇ, ਪ੍ਰਭੁ ਅਪਨਾ ॥

ਜਿਸ ਉਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ,

ਹਰਿ ਹਰਿ ਨਾਮੁ, ਤਿਨੈ ਜਨਿ ਜਪਨਾ ॥੩॥

ਕੇਵਲ ਉਹ ਪੁਰਸ਼ ਹੀ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਦਾ ਹੈ।

ਗੁਰ ਅਪਨੇ ਆਗੈ ਅਰਦਾਸਿ ॥

ਨੇਕੀਆਂ ਦੇ ਖਜਾਨੇ ਆਪਣੇ ਗੁਰੂ ਪਰਮੇਸ਼ਵਰ ਅੱਗੇ ਮੈਂ ਬੇਨਤੀ ਕਰਦਾ ਹਾਂ,

ਕਰਿ ਕਿਰਪਾ, ਪੁਰਖ ਗੁਣਤਾਸਿ ॥

ਕਿ ਉਹ ਮੇਰੇ ਉਤੇ ਦਇਆਵਾਨ ਹੋਣ।

ਕਹੁ ਨਾਨਕ, ਤੁਮਰੀ ਸਰਣਾਈ ॥

ਗੁਰੂ ਜੀ ਆਖਦੇ ਹਨ ਮੈਂ ਤੇਰੀ ਪਨਾਹ ਲਈ ਹੈ,

ਜਿਉ ਭਾਵੈ, ਤਿਉ ਰਖਹੁ ਗੁਸਾਈ ॥੪॥੨੮॥੪੧॥

ਹੇ ਸੰਸਾਰ ਦੇ ਸੁਆਮੀ! ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਓਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ।


ਭੈਰਉ ਮਹਲਾ ੫ ॥

ਭੈਰਓ ਪੰਜਵੀਂ ਪਾਤਿਸ਼ਾਹੀ।

ਗੁਰ ਮਿਲਿ ਤਿਆਗਿਓ, ਦੂਜਾ ਭਾਉ ॥

ਗੁਰਾਂ ਨਾਲ ਮਿਲ ਕੇ ਮੈਂ ਹੋਰਸ ਦਾ ਪਿਆਰ ਛੱਡ ਦਿੱਤਾ ਹੈ।

ਗੁਰਮੁਖਿ ਜਪਿਓ, ਹਰਿ ਕਾ ਨਾਉ ॥

ਗੁਰਾਂ ਦੀ ਦਇਆ ਦੁਆਰਾ ਮੈਂ ਆਪਣੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।

ਬਿਸਰੀ ਚਿੰਤ, ਨਾਮਿ ਰੰਗੁ ਲਾਗਾ ॥

ਮੇਰੀ ਚਿੰਤਾ ਦੂਰ ਹੋ ਗਈ ਹੈ ਅਤੇ ਨਾਮ ਨਾਲ ਮੇਰੀ ਪਿਰਹੜੀ ਪੈ ਗਈ ਹੈ।

ਜਨਮ ਜਨਮ ਕਾ, ਸੋਇਆ ਜਾਗਾ ॥੧॥

ਅਨੇਕਾਂ ਜਨਮਾਂ ਦਾ ਸੁੱਤਾ ਪਿਆ ਹੁਣ ਮੈਂ ਜਾਗ ਉਠਿਆ ਹਾਂ।

ਕਰਿ ਕਿਰਪਾ, ਅਪਨੀ ਸੇਵਾ ਲਾਏ ॥

ਆਪਣੀ ਰਹਿਮਤ ਧਾਰ ਕੇ ਪ੍ਰਭੂ ਨੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ।

ਸਾਧੂ ਸੰਗਿ, ਸਰਬ ਸੁਖ ਪਾਏ ॥੧॥ ਰਹਾਉ ॥

ਸਤਿਸੰਗਤ ਅੰਦਰ ਮੈਨੂੰ ਸਾਰੇ ਆਰਾਮ ਪ੍ਰਾਪਤ ਹੋ ਗਏ ਹਨ। ਠਹਿਰਾਉ।

ਰੋਗ ਦੋਖ, ਗੁਰ ਸਬਦਿ ਨਿਵਾਰੇ ॥

ਬੀਮਾਰੀਆਂ ਅਤੇ ਪਾਪ ਮੈਂ ਗੁਰਾਂ ਦੀ ਬਾਣੀ ਦੀ ਰਾਹੀਂ, ਦੂਰ ਕਰ ਛੱਡੇ ਹਨ।

ਨਾਮ ਅਉਖਧੁ, ਮਨ ਭੀਤਰਿ ਸਾਰੇ ॥

ਨਾਮ ਦੀ ਦਵਾਈ ਮੈਂ ਆਪਣੇ ਮਨ ਅੰਦਰ ਪੁਚਾਈ ਹੈ।

ਗੁਰ ਭੇਟਤ, ਮਨਿ ਭਇਆ ਅਨੰਦ ॥

ਗੁਰਾਂ ਨਾਲ ਮਿਲ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।

ਸਰਬ ਨਿਧਾਨ, ਨਾਮ ਭਗਵੰਤ ॥੨॥

ਸਾਰੇ ਖਜਾਨੇ ਸੁਆਮੀ ਦੇ ਨਾਮ ਅੰਦਰ ਹਨ।

ਜਨਮ ਮਰਣ ਕੀ, ਮਿਟੀ ਜਮ ਤ੍ਰਾਸ ॥

ਮੇਰਾ ਜੰਮਣ ਮਰਨ ਅਤੇ ਯਮ ਦਾ ਡਰ ਦੂਰ ਹੋ ਗਿਆ ਹੈ।

ਸਾਧਸੰਗਤਿ, ਊਂਧ ਕਮਲ ਬਿਗਾਸ ॥

ਸਤਿ ਸੰਗਤ ਕਰਨ ਦੁਆਰਾ, ਮੇਰੇ ਦਿਲ ਦਾ ਮੂਧਾ ਹੋਇਆ ਹੋਇਆ ਕੰਵਲ ਖਿੜ ਗਿਆ ਹੈ।

ਗੁਣ ਗਾਵਤ, ਨਿਹਚਲੁ ਬਿਸ੍ਰਾਮ ॥

ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਮੈਨੂੰ ਸਦੀਵੀ ਸਥਿਰ ਆਰਾਮ ਪ੍ਰਾਪਤ ਹੋ ਗਿਆ ਹੈ।

ਪੂਰਨ ਹੋਏ, ਸਗਲੇ ਕਾਮ ॥੩॥

ਮੇਰੇ ਸਾਰੇ ਕਾਰਜ ਸੰਪੂਰਨ ਹੋ ਗਏ ਹਨ।

ਦੁਲਭ ਦੇਹ, ਆਈ ਪਰਵਾਨੁ ॥

ਮੇਰੀ ਅਮੋਲਕ ਕਾਇਆ ਨੂੰ ਮੇਰੇ ਸੁਆਮੀ ਨੇ ਕਬੂਲ ਕਰ ਲਿਆ ਹੈ।

ਸਫਲ ਹੋਈ, ਜਪਿ ਹਰਿ ਹਰਿ ਨਾਮੁ ॥

ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਹ ਫਲਦਾਇਕ ਹੋ ਗਈ ਹੈ।

ਕਹੁ ਨਾਨਕ, ਪ੍ਰਭਿ ਕਿਰਪਾ ਕਰੀ ॥

ਗੁਰੂ ਜੀ ਆਖਦੇ ਹਨ ਮੇਰੇ ਪ੍ਰਭੂ ਨੇ ਮੇਰੇ ਉਤੇ ਮਿਹਰ ਧਾਰੀ ਹੈ,

ਸਾਸਿ ਗਿਰਾਸਿ, ਜਪਉ ਹਰਿ ਹਰੀ ॥੪॥੨੯॥੪੨॥

ਅਤੇ ਆਪਣੇ ਸੁਆਮੀ ਮਾਲਕ ਨੂੰ ਸਿਮਰਦਾ ਹਾਂ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਸਭ ਤੇ ਊਚਾ, ਜਾ ਕਾ ਨਾਉ ॥

ਸਾਰਿਆਂ ਨਾਲੋ ਬੁਲੰਦ ਹੈ ਜਿਸ ਦਾ ਨਾਮ,

ਸਦਾ ਸਦਾ, ਤਾ ਕੇ ਗੁਣ ਗਾਉ ॥

ਹਮੇਸ਼ਾਂ ਹਮੇਸ਼ਾਂ ਹੀ ਤੂੰ ਉਸ ਦੀਆਂ ਸਿਫਤਾਂ ਗਾਇਨ ਕਰ।

ਜਿਸੁ ਸਿਮਰਤ, ਸਗਲਾ ਦੁਖੁ ਜਾਇ ॥

ਜਿਸ ਦਾ ਆਰਾਧਨ ਕਰਨ ਦੁਆਰਾ ਸਾਰੀਆਂ ਪੀੜਾਂ ਮਿਟ ਜਾਂਦੀਆਂ ਹਨ,

ਸਰਬ ਸੂਖ, ਵਸਹਿ ਮਨਿ ਆਇ ॥੧॥

ਅਤੇ ਸਾਰੇ ਆਰਾਮ ਆ ਕੇ ਚਿੱਤ ਅੰਦਰ ਟਿਕ ਜਾਂਦੇ ਹਨ।

ਸਿਮਰਿ ਮਨਾ! ਤੂ ਸਾਚਾ ਸੋਇ ॥

ਹੇ ਮੇਰੀ ਜਿੰਦੇ! ਤੂੰ ਉਸ ਆਪਣੇ ਸੱਚੇ ਸਾਈਂ ਦਾ ਆਰਾਧਨ ਕਰ।

ਹਲਤਿ ਪਲਤਿ, ਤੁਮਰੀ ਗਤਿ ਹੋਇ ॥੧॥ ਰਹਾਉ ॥

ਇਸ ਲੋਕ ਤੇ ਪ੍ਰਲੋਕ ਵਿੱਚ ਤੇਰੀ ਕਲਿਆਨ ਹੋ ਜਾਵੇਗੀ। ਠਹਿਰਾਉ।

ਪੁਰਖ ਨਿਰੰਜਨ, ਸਿਰਜਨਹਾਰ ॥

ਪਵਿੱਤਰ ਪ੍ਰਭੂ ਸਾਰਿਆਂ ਦਾ ਰਚਨਹਾਰ ਹੈ।

ਜੀਅ ਜੰਤ, ਦੇਵੈ ਆਹਾਰ ॥

ਊਹ ਸਾਰਿਆਂ ਪ੍ਰਾਣਧਾਰੀਆਂ ਨੂੰ ਰੋਜੀ ਦਿੰਦਾ ਹੈ।

ਕੋਟਿ ਖਤੇ, ਖਿਨ ਬਖਸਨਹਾਰ ॥

ਕ੍ਰੋੜਾਂ ਹੀ ਪਾਪ ਉਹ ਇਕ ਮੁਹਤ ਵਿੱਚ ਮਾਫ ਕਰ ਦਿੰਦਾ ਹੈ।

ਭਗਤਿ ਭਾਇ, ਸਦਾ ਨਿਸਤਾਰ ॥੨॥

ਪਿਆਰੀ ਉਪਾਸ਼ਨਾ ਰਾਹੀਂ ਜੀਵ ਸਦੀਵ ਹੀ ਮੁਕਤ ਹੋ ਜਾਂਦਾ ਹੈ।

ਸਾਚਾ ਧਨੁ, ਸਾਚੀ ਵਡਿਆਈ ॥

ਸੱਚੀ ਦੌਲਤ, ਸੱਚੀ ਪ੍ਰਭਤਾ,

ਗੁਰ ਪੂਰੇ ਤੇ, ਨਿਹਚਲ ਮਤਿ ਪਾਈ ॥

ਅਤੇ ਅਹਿਲ ਅਕਲ ਪੂਰਨ ਗੁਰਾਂ ਦੇ ਰਹੀ ਪਰਾਪਤ ਹੁੰਦੀਆਂ ਹਨ।

ਕਰਿ ਕਿਰਪਾ, ਜਿਸੁ ਰਾਖਨਹਾਰਾ ॥

ਆਪਣੀ ਮਿਹਰ ਅੰਦਰ ਜਿਸ ਦੀ ਰੱਖਣ ਵਾਲਾ ਰੱਖਿਆ ਕਰਦਾ ਹੈ,

ਤਾ ਕਾ ਸਗਲ ਮਿਟੈ ਅੰਧਿਆਰਾ ॥੩॥

ਉਸ ਦਾ ਸਮੂਹ ਰੂਹਾਨੀ ਅਨ੍ਹੇਰਾ ਦੂਰ ਹੋ ਜਾਂਦਾ ਹੈ।

ਪਾਰਬ੍ਰਹਮ ਸਿਉ, ਲਾਗੋ ਧਿਆਨ ॥

ਪਰਮ ਪ੍ਰਭੂ ਨਾਲ ਮੇਰੀ ਬਿਰਤੀ ਜੁੜੀ ਹੋਈ ਹੈ।

ਪੂਰਨ ਪੂਰਿ ਰਹਿਓ ਨਿਰਬਾਨ ॥

ਪਵਿੱਤ੍ਰ ਪ੍ਰਭੂ ਸਾਰਿਆਂ ਨੂੰ ਪੁਰੀ ਤਰ੍ਹਾਂ ਭਰ ਰਿਹਾ ਹੈ।

ਭ੍ਰਮ ਭਉ ਮੇਟਿ, ਮਿਲੇ ਗੋਪਾਲ ॥

ਸੰਦੇਹ ਤੇ ਡਰ ਨੂੰ ਮੇਟ ਕੇ ਮੈਂ ਸੁਆਮੀ ਨੂੰ ਮਿਲ ਪਿਆ ਹਾਂ।

ਨਾਨਕ ਕਉ, ਗੁਰ ਭਏ ਦਇਆਲ ॥੪॥੩੦॥੪੩॥

ਨਾਲਕ ਉਤੇ ਗੁਰੂ ਜੀ ਮਿਹਰਬਾਨ ਹੋ ਗਏ ਹਨ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਜਿਸੁ ਸਿਮਰਤ, ਮਨਿ ਹੋਇ ਪ੍ਰਗਾਸੁ ॥

ਜਿਸ ਦਾ ਆਰਾਧਨ ਕਰਨ ਦੁਆਰਾ ਬੰਦੇ ਦਾ ਚਿੱਤ ਰੋਸ਼ਨ ਹੋ ਜਾਂਦਾ ਹੈ,

ਮਿਟਹਿ ਕਲੇਸ, ਸੁਖ ਸਹਜਿ ਨਿਵਾਸੁ ॥

ਉਸ ਦੇ ਦੁਖੜੇ ਮਿਟ ਜਾਂਦੇ ਹਨ ਤੇ ਉਹ ਆਰਾਮ ਅਤੇ ਅਡੋਲਤਾ ਅੰਦਰ ਵਸਦਾ ਹੈ।

ਤਿਸਹਿ ਪਰਾਪਤਿ, ਜਿਸੁ ਪ੍ਰਭੁ ਦੇਇ ॥

ਕੇਵਲ ਉਹ ਹੀ ਨਾਮ ਨੂੰ ਪਾਉਂਦਾ ਹੈ, ਜਿਸ ਨੂੰ ਸੁਆਮੀ ਦਿੰਦਾ ਹੈ।

ਪੂਰੇ ਗੁਰ ਕੀ, ਪਾਏ ਸੇਵ ॥੧॥

ਉਸ ਨੂੰ ਪੂਰਨ ਗੁਰਾਂ ਦੀ ਟਹਿਲ ਸੇਵਾ ਦੀ ਦਾਤ ਭੀ ਮਿਲ ਜਾਂਦੀ ਹੈ।

ਸਰਬ ਸੁਖਾ, ਪ੍ਰਭ ਤੇਰੋ ਨਾਉ ॥

ਸਾਰੇ ਆਰਾਮ ਤੇਰੇ ਨਾਮ ਵਿੱਚ ਹਨ, ਹੇ ਸੁਆਮੀ!

ਆਠ ਪਹਰ, ਮੇਰੇ ਮਨ ਗਾਉ ॥੧॥ ਰਹਾਉ ॥

ਅੱਠੇ ਪਹਿਰ ਹੀ, ਹੇ ਮੇਰੀ ਜਿੰਦੜੀਏ! ਤੂੰ ਨਾਮ ਦੀ ਮਹਿਮਾ ਗਾਇਨ ਕਰ। ਠਹਿਰਾਉ।

ਜੋ ਇਛੈ, ਸੋਈ ਫਲੁ ਪਾਏ ॥

ਬੰਦਾ ਉਹ ਮੇਵਾ ਪਾ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ,

ਹਰਿ ਕਾ ਨਾਮੁ, ਮੰਨਿ ਵਸਾਏ ॥

ਪ੍ਰਭੂ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾਉਣ ਦੁਆਰਾ।

ਆਵਣ ਜਾਣ ਰਹੇ, ਹਰਿ ਧਿਆਇ ॥

ਹਰੀ ਦਾ ਸਿਮਰਨ ਕਰਨ ਨਾਲ ਬੰਦੇ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ।

ਭਗਤਿ ਭਾਇ, ਪ੍ਰਭ ਕੀ ਲਿਵ ਲਾਇ ॥੨॥

ਪਿਆਰੀ ਉਪਾਸ਼ਨਾ ਰਾਹੀਂ, ਜੀਵ ਦਾ ਸਾਈਂ ਨਾਲ ਪ੍ਰੇਮ ਪੈ ਜਾਂਦਾ ਹੈ।

ਬਿਨਸੇ, ਕਾਮ ਕ੍ਰੋਧ ਅਹੰਕਾਰ ॥

ਉਸ ਦੀ ਕਾਮ ਚੇਸ਼ਟਾ ਗੁੱਸਾ ਅਤੇ ਹੰਗਤਾ ਦੂਰ ਹੋ ਜਾਂਦੇ ਹਨ,

ਤੂਟੇ, ਮਾਇਆ ਮੋਹ ਪਿਆਰ ॥

ਟੁਟ ਜਾਂਦੇ ਹਨ ਉਸ ਦੀ ਮੋਹਨੀ ਦੇ ਪ੍ਰੇਮ ਤੇ ਲਗਨ ਦੇ ਬੰਧਨ,

ਪ੍ਰਭ ਕੀ ਟੇਕ, ਰਹੈ ਦਿਨੁ ਰਾਤਿ ॥

ਤੇ ਉਹ ਦਿਨ ਰੈਣ ਸਾਈਂ ਦੇ ਆਸਰੇ ਰਹਿੰਦਾ ਹੈ।

ਪਾਰਬ੍ਰਹਮੁ, ਕਰੇ ਜਿਸੁ ਦਾਤਿ ॥੩॥

ਜਿਸ ਨੂੰ ਸ਼ਰੋਮਣੀ ਸਾਈਂ ਆਪਣੇ ਮਿਹਰ ਦੀ ਦਾਤ ਬਖਸ਼ਦਾ ਹੈ।

ਕਰਨ ਕਰਾਵਨਹਾਰ ਸੁਆਮੀ ॥

ਪ੍ਰਭੂ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ।

ਸਗਲ ਘਟਾ ਕੇ ਅੰਤਰਜਾਮੀ ॥

ਉਹ ਸਾਰਿਆਂ ਦਿਲਾਂ ਦੀਆਂ ਜਾਨਣਹਾਰ ਹੈ।

ਕਰਿ ਕਿਰਪਾ, ਅਪਨੀ ਸੇਵਾ ਲਾਇ ॥

ਹੇ ਪ੍ਰਭੂ! ਤੂੰ ਮਾਇਆਵਾਨ ਹੈ ਅਤੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ।

ਨਾਨਕ ਦਾਸ, ਤੇਰੀ ਸਰਣਾਇ ॥੪॥੩੧॥੪੪॥

ਗੋਲੇ ਨਾਨਕ ਨੇ ਤੇਰੀ ਸ਼ਰਣਾਗਤਿ ਸੰਭਾਲੀ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਲਾਜ ਮਰੈ, ਜੋ ਨਾਮੁ ਨ ਲੇਵੈ ॥

ਜੋ ਨਾਮ ਦਾ ਸਿਮਰਨ ਨਹੀਂ ਕਰਦਾ ਉਹ ਸ਼ਰਮ ਨਾਲ ਮਰ ਜਾਂਦਾ ਹੈ।

ਨਾਮ ਬਿਹੂਨ, ਸੁਖੀ ਕਿਉ ਸੋਵੈ? ॥

ਨਾਮ ਦੇ ਬਿਨਾਂ ਉਹ ਆਰਾਮ ਅੰਦਰ ਕਿਸ ਤਰ੍ਹਾਂ ਸੌ ਸਕਦਾ ਹੈ?

ਹਰਿ ਸਿਮਰਨੁ ਛਾਡਿ, ਪਰਮ ਗਤਿ ਚਾਹੈ ॥

ਪ੍ਰਭੂ ਭਜਨ ਨੂੰ ਤਿਆਗ ਕੇ, ਪ੍ਰਾਣੀ ਮਹਾਨਮੁਕਤੀ ਦੀ ਚਾਹਨਾ ਕਰਦਾ ਹੈ,

ਮੂਲ ਬਿਨਾ, ਸਾਖਾ ਕਤ ਆਹੈ ॥੧॥

ਪ੍ਰੰਤੂ ਜੜ੍ਹਾਂ ਦੇ ਬਗੈਰ, ਟਹਿਣੀਆਂ ਕਿਸ ਤਰ੍ਹਾਂ ਹੋ ਸਕਦੀਆਂ ਹਨ?

ਗੁਰੁ ਗੋਵਿੰਦੁ, ਮੇਰੇ ਮਨ! ਧਿਆਇ ॥

ਹੇ ਮੇਰੀ ਜਿੰਦੜੀਏ! ਤੂੰ ਆਪਣੇ ਗੁਰੂ-ਪਰਮੇਸ਼ਰ ਦਾ ਸਿਮਰਨ ਕਰ।

ਜਨਮ ਜਨਮ ਕੀ ਮੈਲੁ ਉਤਾਰੈ; ਬੰਧਨ ਕਾਟਿ ਹਰਿ ਸੰਗਿ ਮਿਲਾਇ ॥੧॥ ਰਹਾਉ ॥

ਉਹ ਤੇਰੇ ਅਨੇਕਾਂ ਜਨਮੇ ਦੀ ਮਲੀਣਤਾ ਨੂੰ ਧੋ ਸੁਟਣਗੇ ਅਤੇ ਤੇਰੇ ਜੁੜ ਵੱਢ ਕੇ ਤੈਨੂੰ ਤੇਰੇ ਵਾਹਿਗੁਰੂ ਨਾਲ ਮਿਲਾ ਦੇਣਗੇ। ਠਹਿਰਾਉ।

ਤੀਰਥਿ ਨਾਇ, ਕਹਾ ਸੁਚਿ ਸੈਲੁ ॥

ਯਾਤ੍ਰਾਂ ਅਸਥਾਨ ਤੇ ਇਸ ਨੂੰ ਧੌਣ ਨਾਲ ਇਕ ਪੱਥਰ ਕਿਸ ਤਰ੍ਹਾਂ ਪਵਿੱਤਰ ਹੋ ਸਕਦਾ ਹੈ?

ਮਨ ਕਉ ਵਿਆਪੈ, ਹਉਮੈ ਮੈਲੁ ॥

ਉਸ ਦੇ ਚਿੱਤ ਨੂੰ ਹੰਕਾਰ ਦੀ ਗੰਦਗੀ ਚਿਮੜ ਜਾਂਦੀ ਹੈ?

ਕੋਟਿ ਕਰਮ, ਬੰਧਨ ਕਾ ਮੂਲੁ ॥

ਕ੍ਰੋੜਾਂ ਹੀ ਕਰਮਕਾਡ ਜੰਜਾਲਾਂ ਦੀ ਜੜ੍ਹ ਹਨ।

ਹਰਿ ਕੇ ਭਜਨ ਬਿਨੁ, ਬਿਰਥਾ ਪੂਲੁ ॥੨॥

ਪ੍ਰਭੂ ਦੇ ਸਿਰਮਨ ਦੇ ਬਗੈਰ ਇਨਸਾਨ ਕੇਵਲ ਪਰਾਲੀ ਦੀ ਨਿਕੰਮੀ ਪੰਡ ਹੀ ਇਕੱਤਰ ਕਰਦਾ ਹੈ।

ਬਿਨੁ ਖਾਏ, ਬੂਝੈ ਨਹੀ ਭੂਖ ॥

ਖਾਣ ਦੇ ਬਗੇਰ ਖੁਧਿਆ ਨਵਿਰਤ ਨਹੀਂ ਹੁੰਦਾ।

ਰੋਗੁ ਜਾਇ, ਤਾਂ ਉਤਰਹਿ ਦੂਖ ॥

ਜਦ ਬੀਮਾਰੀ ਦੂਰ ਹੋ ਜਾਂਦੀ ਹੈ, ਤਦ ਹੀ ਪੀੜ ਨਵਿਰਤ ਹੁੰਦੀ ਹੈ।

ਕਾਮ ਕ੍ਰੋਧ, ਲੋਭ ਮੋਹਿ ਬਿਆਪਿਆ ॥

ਪ੍ਰਾਣੀ ਵਿਸ਼ੇ, ਭੁਖ, ਗੁੱਸੇ ਲਾਲਚ ਅਤੇ ਸੰਸਾਰੀ ਮਮਤਾ ਅੰਦਰ ਖਚਤ ਹੋਇਆ ਹੋਇਆ ਹੈ।

ਜਿਨਿ ਪ੍ਰਭਿ ਕੀਨਾ, ਸੋ ਪ੍ਰਭੁ ਨਹੀ ਜਾਪਿਆ ॥੩॥

ਉਹ ਉਸ ਸਾਹਿਬ ਦਾ ਸਿਮਰਨ ਨਹੀਂ ਕਰਦਾ ਜਿਸ ਨੇ ਉਸ ਨੂੰ ਰਚਿਆ ਹੈ।

ਧਨੁ ਧਨੁ ਸਾਧ, ਧੰਨੁ ਹਰਿ ਨਾਉ ॥

ਮੁਬਾਰਕ, ਮੁਬਾਰਕ ਹੈ ਸੰਤ ਅਤੇ ਮੁਬਾਰਕ ਸਾਈਂ ਦਾ ਨਾਮ।

ਆਠ ਪਹਰ, ਕੀਰਤਨੁ ਗੁਣ ਗਾਉ ॥

ਅਠੇ ਪਹਿਰ ਹੀ ਤੂੰ ਸੁਆਮੀ ਦੀਆਂ ਵਡਿਆਈਆਂ ਅਤੇ ਸਿਫ਼ਤ ਗਾਇਨ ਕਰ।

ਧਨੁ ਹਰਿ ਭਗਤਿ, ਧਨੁ ਕਰਣੈਹਾਰ ॥

ਉਪਮਾਯੋਗ ਹੈ ਵਾਹਿਗੁਰੂ ਦਾ ਸ਼ਰਧਾਲੂ ਅਤੇ ਉਪਮਾ-ਯੋਗ ਹੀ ਉਸ ਦਾ ਸਿਰਜਣਹਾਰ ਸੁਆਮੀ।

ਸਰਣਿ ਨਾਨਕ, ਪ੍ਰਭ ਪੁਰਖ ਅਪਾਰ ॥੪॥੩੨॥੪੫॥

ਨਾਨਕ, ਬੇਅੰਤ ਸੁਆਮੀ ਮਾਲਕ ਦੀ ਪਨਾਹ ਲੋੜਦਾ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਗੁਰ ਸੁਪ੍ਰਸੰਨ ਹੋਏ, ਭਉ ਗਏ ॥

ਜਦ ਗੁਰੂ ਜੀ ਮੇਰੇ ਨਾਲ ਪਰਮ ਖੁਸ਼ ਹੋ ਜਾਂਦੇ ਹਨ ਤਾਂ ਮੇਰੇ ਡਰ ਦੁਰ ਹੋ ਗਏ ਹਨ।

ਨਾਮ ਨਿਰੰਜਨ, ਮਨ ਮਹਿ ਲਏ ॥

ਪਵਿੱਤਰ ਪ੍ਰਭੂ ਦਾ ਨਾਮ, ਮੈਂ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।

ਦੀਨ ਦਇਆਲ, ਸਦਾ ਕਿਰਪਾਲ ॥

ਮਸਕੀਨਾਂ ਤੇ ਮਿਹਰਬਾਨ ਹਰੀ, ਸਦੀਵ ਹੀ ਦਇਆਵਾਨ ਹੈ।

ਬਿਨਸਿ ਗਏ, ਸਗਲੇ ਜੰਜਾਲ ॥੧॥

ਮੇਰੇ ਸਾਰੇ ਪੁਆੜੇ ਮੁਕ ਗਏ ਹਨ।

ਸੂਖ ਸਹਜ, ਆਨੰਦ ਘਨੇ ॥

ਮੈਨੂੰ ਆਰਾਮ, ਅਡੋਲਤਾ ਅਤੇ ਘਣੇਰੀਆਂ ਖੁਸ਼ੀਆਂ ਪਰਾਪਤ ਹੋ ਗਈਆਂ ਹਨ।

ਸਾਧਸੰਗਿ ਮਿਟੇ ਭੈ ਭਰਮਾ; ਅੰਮ੍ਰਿਤੁ ਹਰਿ ਹਰਿ ਰਸਨ ਭਨੇ ॥੧॥ ਰਹਾਉ ॥

ਸਤਿਸੰਗਤ ਅੰਦਰ ਮੈਂ ਸੰਦੇਹ ਅਤੇ ਡਰ ਤੋਂ ਖਲਾਸੀ ਪਾ ਗਿਆ ਹਾਂ ਅਤੇ ਆਪਣੀ ਜੀਹਭਾ ਨਾਲ ਸੁਆਮੀ ਮਾਲਕ ਦੇ ਅੰਮ੍ਰਿਤਮਈ ਨਾਮ ਨੂੰ ਉਚਾਰਦਾ ਹਾਂ। ਠਹਿਰਾਉ।

ਚਰਨ ਕਮਲ ਸਿਉ, ਲਾਗੋ ਹੇਤੁ ॥

ਸੁਆਮੀ ਦੇ ਕੰਵਲ ਪੈਰਾ ਨਾਲ ਮੇਰੀ ਪਿਰਹੜੀ ਪੈ ਗਈ ਹੈ।

ਖਿਨ ਮਹਿ ਬਿਨਸਿਓ, ਮਹਾ ਪਰੇਤੁ ॥

ਇਕ ਮੁਹਤ ਵਿੱਚ ਪਰਮ ਭੁਤਨਾ ਨਸ਼ਟ ਹੋ ਗਿਆ ਹੈ।

ਆਠ ਪਹਰ, ਹਰਿ ਹਰਿ ਜਪੁ ਜਾਪਿ ॥

ਅੱਠੇ ਪਹਿਰ ਹੀ ਮੈਂ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ।

ਰਾਖਨਹਾਰ, ਗੋਵਿਦ ਗੁਰ ਆਪਿ ॥੨॥

ਗੁਰੂ-ਪਰਮੇਸ਼ਰ ਆਪੇ ਹੀ ਮੇਰੇ ਰਖਵਾਲੇ ਹਨ।

ਅਪਨੇ ਸੇਵਕ ਕਉ, ਸਦਾ ਪ੍ਰਤਿਪਾਰੈ ॥

ਆਪਣੇ ਗੋਲੇ ਦੀ ਸਾਈਂ ਸਦੀਵ ਹੀ ਪਾਲਣਾ-ਪੋਸ਼ਣਾ ਕਰਦਾ ਹੈ।

ਭਗਤ ਜਨਾ ਕੇ, ਸਾਸ ਨਿਹਾਰੈ ॥

ਸੁਆਮੀ ਸੰਤ ਸਰੂਪ ਪੁਰਸ਼ਾਂ ਦੇ ਹਰ ਸੁਆਸ ਨੂੰ ਆਪਣੀ ਨਿਗ੍ਹਾ ਵਿੱਚ ਰੱਖਦਾ ਹੈ।

ਮਾਨਸ ਕੀ, ਕਹੁ ਕੇਤਕ ਬਾਤ ॥

ਦੱਸੋ ਖਾਂ! ਵਿਚਾਰੇ ਮਨੁੱਖ ਦੀ ਕੀ ਹਸਤੀ ਹੈ?

ਜਮ ਤੇ ਰਾਖੈ, ਦੇ ਕਰਿ ਹਾਥ ॥੩॥

ਆਪਣਾ ਹੱਥ ਦੇ ਕੇ ਸੁਆਮੀ ਆਪਣੇ ਸਾਧੂਆਂ ਨੂੰ ਮੌਤ ਦੇ ਫਰਿਸ਼ਤਿਆਂ ਤੋਂ ਭੀ ਬਚਾ ਲੈਂਦਾ ਹੈ।

ਨਿਰਮਲ ਸੋਭਾ, ਨਿਰਮਲ ਰੀਤਿ ॥

ਪਵਿੱਤਰ ਹੈ ਪ੍ਰਭਤਾ ਅਤੇ ਪਵਿੱਤਰ ਰਹੁ ਰਹੀਤੀ ਉਸ ਦੀ,

ਪਾਰਬ੍ਰਹਮੁ, ਆਇਆ ਮਨਿ ਚੀਤਿ ॥

ਜੋ ਆਪਣੇ ਹਿਰਤੇ ਅੰਦਰ ਪਰਮ ਪ੍ਰਭੂ ਨੂੰ ਚੇਤੇ ਕਰਦਾ ਹੈ।

ਕਰਿ ਕਿਰਪਾ, ਗੁਰਿ ਦੀਨੋ ਦਾਨੁ ॥

ਮਿਹਰ ਧਾਰ ਕੇ ਗੁਰਾਂ ਨੇ ਨਾਨਕ ਨੂੰ ਦਾਤ ਪਰਦਾਨ ਕੀਤੀ ਹੈ,

ਨਾਨਕ, ਪਾਇਆ ਨਾਮੁ ਨਿਧਾਨੁ ॥੪॥੩੩॥੪੬॥

ਅਤੇ ਉਸ ਨੂੰ ਸਾਹਿਬ ਦੇ ਨਾਮ ਦਾ ਖਜਾਨਾ ਪਰਾਪਤ ਹੋ ਗਿਆ ਹੈ।

1
2
3
4