ਰਾਗ ਭੈਰਉ – ਬਾਣੀ ਸ਼ਬਦ-Part 3 – Raag Bhairo – Bani

ਰਾਗ ਭੈਰਉ – ਬਾਣੀ ਸ਼ਬਦ-Part 3 – Raag Bhairo – Bani

ਭੈਰਉ ਮਹਲਾ ੫ ॥

ਭੈਰਊ ਪੰਜਵੀਂ ਪਾਤਿਸ਼ਾਹੀ।

ਕਰਣ ਕਾਰਣ, ਸਮਰਥੁ ਗੁਰੁ ਮੇਰਾ ॥

ਮੇਰਾ ਗੁਰੂ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ।

ਜੀਅ ਪ੍ਰਾਣ, ਸੁਖਦਾਤਾ ਨੇਰਾ ॥

ਸਦੀਵੀ ਅੰਗ ਸੰਗ ਸੁਆਮੀ ਜਿੰਦੜੀ, ਜਿੰਦ ਜਾਨ ਅਤੇ ਆਰਾਮ ਦੇਣ ਵਾਲਾ ਹੈ।

ਭੈ ਭੰਜਨ, ਅਬਿਨਾਸੀ ਰਾਇ ॥

ਉਹ ਮੇਰਾ ਡਰ ਨਾਸ ਕਰਨ ਵਾਲਾ ਸਦੀਵ ਸਥਿਰ ਪਾਤਿਸ਼ਾਹ ਹੈ।

ਦਰਸਨਿ ਦੇਖਿਐ, ਸਭੁ ਦੁਖੁ ਜਾਇ ॥੧॥

ਉਹਨਾਂ ਦਾ ਦੀਦਾਰ ਵੇਖਣ ਦੁਆਰਾ, ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।

ਜਤ ਕਤ ਪੇਖਉ, ਤੇਰੀ ਸਰਣਾ ॥

ਜਿਥੇ ਕਿਤੇ ਭੀ ਮੈਂ ਹੁੰਦਾ ਹਾਂ, ਮੈਂ ਤੇਰੀ ਪਨਾਹ ਤਕਾਉਂਦਾ ਹਾਂ, ਹੈ ਮੇਰੇ ਮਾਲਕ!

ਬਲਿ ਬਲਿ ਜਾਈ, ਸਤਿਗੁਰ ਚਰਣਾ ॥੧॥ ਰਹਾਉ ॥

ਕੁਰਬਾਨ, ਕੁਰਬਾਨ, ਮੈਂ ਜਾਂਦਾ ਹਾਂ ਸੱਚੇ ਗੁਰਾਂ ਦੇ ਪੈਰਾ ਉਤੋਂ। ਠਹਿਰਾਉ।

ਪੂਰਨ ਕਾਮ, ਮਿਲੇ ਗੁਰਦੇਵ ॥

ਈਸ਼ਵਰ ਸਰੂਪ ਗੁਰਾਂ ਨਾਲ ਮਿਲਣ ਦੁਆਰਾ, ਮੇਰੇ ਕਾਰਜ ਸੰਪੂਰਨ ਹੋ ਗਹੇ ਹਨ।

ਸਭਿ ਫਲਦਾਤਾ, ਨਿਰਮਲ ਸੇਵ ॥

ਉਹ ਸਾਰੀਆਂ ਮੁਰਾਦਾ ਬਖਸ਼ਣਹਾਰ ਹਨ ਅਤੇ ਉਨ੍ਹਾਂ ਦੀ ਘਾਲ ਬੰਦੇ ਨੂੰ ਪਵਿੱਤਰ ਕਰ ਦਿੰਦੀ ਹੈ।

ਕਰੁ ਗਹਿ ਲੀਨੇ, ਅਪੁਨੇ ਦਾਸ ॥

ਹੱਥੋਂ ਫੜ ਕੇ ਉਹ ਆਪਣੇ ਗੋਲਿਆਂ ਨੂੰ ਬਚਾ ਲੈਂਦੇ ਹਨ,

ਰਾਮ ਨਾਮੁ, ਰਿਦ ਦੀਓ ਨਿਵਾਸ ॥੨॥

ਅਤੇ ਉਹਨਾਂ ਦੇ ਮਨ ਅੰਦਰ ਸਾਈਂ ਦੇ ਨਾਮ ਨੂੰ ਟਿਕਾ ਦਿੰਦੇ ਹਨ।

ਸਦਾ ਅਨੰਦੁ, ਨਾਹੀ ਕਿਛੁ ਸੋਗੁ ॥

ਉਸ ਦੇ ਗੋਲੇ ਤਦ ਹਮੇਸ਼ਾਂ ਖੁਸ਼ੀ ਅੰਦਰ ਵਿਚਰਦੇ ਹਨ ਅਤੇ ਉਹਨਾਂ ਨੂੰ ਕੋਈ ਗਮ ਨਹੀਂ ਵਾਪਰਦਾ।

ਦੂਖੁ ਦਰਦੁ, ਨਹ ਬਿਆਪੈ ਰੋਗੁ ॥

ਕੋਈ ਤਕਲੀਫ ਪੀੜ ਅਤੇ ਬੀਮਾਰੀ ਉਹਨਾਂ ਨੂੰ ਨਹੀਂ ਲਗਦੀ।

ਸਭੁ ਕਿਛੁ ਤੇਰਾ, ਤੂ ਕਰਣੈਹਾਰੁ ॥

ਹੇ ਸੁਆਮੀ! ਹਰ ਸ਼ੈ ਤੇਰੀ ਹੀ ਹੈ, ਤੂੰ ਸਾਰਿਆਂ ਦਾ ਸਿਰਜਣਹਾਰ ਹੈ।

ਪਾਰਬ੍ਰਹਮ, ਗੁਰ ਅਗਮ ਅਪਾਰ ॥੩॥

ਵਡਾ ਬੇਥਾਹ ਅਤੇ ਬੇਅੰਤ ਹੈ ਸ਼ਰੋਮਣੀ ਸਾਹਿਬ।

ਨਿਰਮਲ ਸੋਭਾ, ਅਚਰਜ ਬਾਣੀ ॥

ਪਵਿੱਤਰ ਹੈ ਪ੍ਰਭੂ ਦੀ ਪ੍ਰਭਤਾ ਅਤੇ ਅਸਚਰਜ ਹੈ ਉਸ ਦੀ ਗੁਰਬਾਣੀ।

ਪਾਰਬ੍ਰਹਮ, ਪੂਰਨ ਮਨਿ ਭਾਣੀ ॥

ਪੂਰਾ ਪਰਮ ਪ੍ਰਭੂ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।

ਜਲਿ ਥਲਿ ਮਹੀਅਲਿ, ਰਵਿਆ ਸੋਇ ॥

ਉਹ ਸੁਆਮੀ ਸਮੁੰਦਰ, ਧਰਤੀ ਅਤੇ ਅਸਮਾਨ ਵਿੱਚ ਵਿਆਪਕ ਹੋ ਰਿਹਾ ਹੈ।

ਨਾਨਕ, ਸਭੁ ਕਿਛੁ ਪ੍ਰਭ ਤੇ ਹੋਇ ॥੪॥੩੪॥੪੭॥

ਨਾਨਕ, ਹਰ ਸ਼ੈ ਸੁਆਮੀ ਤੋਂ ਹੀ ਉਤਪੰਨ ਹੁੰਦੀ ਹੈ।


ਭੈਰਉ ਮਹਲਾ ੫ ॥

ਭੈਰਊ ਪੰਜਵੀਂ ਪਾਤਿਸ਼ਾਹੀ।

ਮਨੁ ਤਨੁ ਰਾਤਾ, ਰਾਮ ਰੰਗਿ ਚਰਣੇ ॥

ਮੇਰਾ ਚਿੱਤ ਤੇ ਦੇਹ ਪ੍ਰਭੂ ਦੇ ਚਰਨਾਂ ਦੇ ਪਿਆਰ ਨਾਲ ਰੰਗੇ ਹੋਏ ਹਨ।

ਸਰਬ ਮਨੋਰਥ, ਪੂਰਨ ਕਰਣੇ ॥

ਮੇਰੇ ਦਿਲ ਦੀਆਂ ਸਾਰੀਆਂ ਅਭਿਲਾਸ਼ਾਂ ਪੂਰੀਆਂ ਹੋ ਗਈਆਂ ਹਨ।

ਆਠ ਪਹਰ, ਗਾਵਤ ਭਗਵੰਤੁ ॥

ਅਠੇ ਪਹਿਰ ਹੀ ਮੈਂ ਕੀਰਤੀਮਾਨ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹਾਂ।

ਸਤਿਗੁਰਿ ਦੀਨੋ, ਪੂਰਾ ਮੰਤੁ ॥੧॥

ਸੱਚੇ ਗੁਰਾਂ ਨੇ ਮੈਨੂੰ ਪੂਰਨ ਉਪਦੇਸ਼ ਦਿਤਾ ਹੈ।

ਸੋ ਵਡਭਾਗੀ, ਜਿਸੁ ਨਾਮਿ ਪਿਆਰੁ ॥

ਭਾਰੀ ਪ੍ਰਾਲਭਧ ਵਾਲਾ ਹੈ ਉਹ, ਜਿਸ ਦਾ ਸਾਈਂ ਦੇ ਨਾਮ ਨਾਲ ਪ੍ਰੇਮ ਹੈ।

ਤਿਸ ਕੈ ਸੰਗਿ, ਤਰੈ ਸੰਸਾਰੁ ॥੧॥ ਰਹਾਉ ॥

ਉਸ ਨਾਲ ਮਿਲਣ ਦੁਆਰਾ, ਜਗ ਪਾਰ ਉਤਰ ਜਾਂਦਾ ਹੈ। ਠਹਿਰਾਉ।

ਸੋਈ ਗਿਆਨੀ, ਜਿ ਸਿਮਰੈ ਏਕ ॥

ਕੇਵਲ ਉਹ ਹੀ ਬ੍ਰਹਮ ਬੇਤਾ ਹੈ, ਜੋ ਇਕ ਸਾਈਂ ਨੂੰ ਹੀ ਆਰਾਧਦਾ ਹੈ।

ਸੋ ਧਨਵੰਤਾ, ਜਿਸੁ ਬੁਧਿ ਬਿਬੇਕ ॥

ਕੇਵਲ ਉਹ ਹੀ ਅਮੀਰ ਹੈ, ਜੋ ਵਿਚਾਰਵਾਨ ਅਕਲ ਵਾਲਾ ਹੈ।

ਸੋ ਕੁਲਵੰਤਾ, ਜਿ ਸਿਮਰੈ ਸੁਆਮੀ ॥

ਕੇਵਲ ਉਹ ਹੀ ਉਚੇ ਖਾਨਦਾਨ ਦਾ ਹੈ, ਜੋ ਪ੍ਰਭੂ ਦਾ ਚਿੰਤਨ ਕਰਦਾ ਹੈ।

ਸੋ ਪਤਿਵੰਤਾ, ਜਿ ਆਪੁ ਪਛਾਨੀ ॥੨॥

ਕੇਵਲ ਉਹ ਹੀ ਇਜ਼ਤ-ਆਬਰੂ ਵਾਲਾ ਹੈ, ਜੋ ਆਪਣੇ ਆਪ ਨੂੰ ਸਮਝਦਾ ਹੈ।

ਗੁਰ ਪਰਸਾਦਿ, ਪਰਮ ਪਦੁ ਪਾਇਆ ॥

ਗੁਰਾਂ ਦੀ ਦਇਆ ਦੁਆਰਾ, ਮੈਨੂੰ ਮਹਾਨ ਮਰਤਬਾ ਪਰਾਪਤ ਹੋ ਗਿਆ ਹੈ,

ਗੁਣ ਗੋੁਪਾਲ, ਦਿਨੁ ਰੈਨਿ ਧਿਆਇਆ ॥

ਅਤੇ ਹੁਣ ਦਿਨ ਰਾਤ ਮੈਂ ਸਾਈਂ ਦੀ ਕੀਰਤੀ ਗਾਹਿਨ ਕਰਦਾ ਹਾਂ।

ਤੂਟੈ ਬੰਧਨ, ਪੂਰਨ ਆਸਾ ॥

ਮੇਰੀਆਂ ਬੇੜੀਆਂ ਕੱਟੀਆਂ ਗਈਆਂ ਹਨ ਅਤੇ ਮੇਰੀਆਂ ਉਮੀਦਾ ਪੂਰੀਆਂ ਹੋ ਗਈਆਂ ਹਨ,

ਹਰਿ ਕੇ ਚਰਣ, ਰਿਦ ਮਾਹਿ ਨਿਵਾਸਾ ॥੩॥

ਅਤੇ ਹੁਣ ਹਰੀ ਦੇ ਚਰਨ ਮੇਰੇ ਹਿਰਦੇ ਅੰਦਰ ਵਸਦੇ ਹਨ।

ਕਹੁ ਨਾਨਕ, ਜਾ ਕੇ ਪੂਰਨ ਕਰਮਾ ॥

ਗੁਰੂ ਜੀ ਆਖਦੇ ਹਨ, ਜਿਸ ਦੀ ਪ੍ਰਾਲਭਧ ਮੁਕੰਮਲ ਹੈ,

ਸੋ ਜਨੁ ਆਇਆ, ਪ੍ਰਭ ਕੀ ਸਰਨਾ ॥

ਉਹ ਪੁਰਸ਼ ਸਾਈਂ ਦੀ ਛਤ੍ਰਛਾਇਆ ਹੇਠ ਆਉਂਦਾ ਹੈ।

ਆਪਿ ਪਵਿਤੁ, ਪਾਵਨ ਸਭਿ ਕੀਨੇ ॥

ਉਹ ਖੁਦ ਪਵਿੱਤਰ ਹੈ ਅਤੇ ਹੋਰ ਸਾਰਿਆਂ ਨੂੰ ਪਵਿੱਤਰ ਕਰ ਦਿੰਦਾ ਹੈ।

ਰਾਮ ਰਸਾਇਣੁ, ਰਸਨਾ ਚੀਨ੍ਹ੍ਹੇ ॥੪॥੩੫॥੪੮॥

ਆਪਣੀ ਜੀਹਭ ਨਾਲ ਉਹ ਅੰਮ੍ਰਿਤ ਦੇ ਘਰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਨਾਮੁ ਲੈਤ, ਕਿਛੁ ਬਿਘਨੁ ਨ ਲਾਗੈ ॥

ਨਾਮ ਦਾ ਉਚਾਰਨ ਕਰਨ ਦੁਆਰਾ, ਪ੍ਰਾਣੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।

ਨਾਮੁ ਸੁਣਤ, ਜਮੁ ਦੂਰਹੁ ਭਾਗੈ ॥

ਨਾਮ ਨੂੰ ਸੁਣਨ ਦੁਆਰਾ, ਮੌਤ ਦਾ ਦੂਤ ਦੁਰੇਡਿਓ ਹੀ ਦੌੜ ਜਾਂਦਾ ਹੈ।

ਨਾਮੁ ਲੈਤ, ਸਭ ਦੂਖਹ ਨਾਸੁ ॥

ਨਾਮ ਜਪਣ ਦੁਆਰਾ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।

ਨਾਮੁ ਜਪਤ, ਹਰਿ ਚਰਣ ਨਿਵਾਸੁ ॥੧॥

ਨਾਮ ਦਾ ਉਚਾਰਨ ਕਰਨ ਨਾਲ, ਬੰਦਾ ਪ੍ਰਭੂ ਦੇ ਪੈਰਾਂ ਵਿੱਚ ਵਸਦਾ ਹੈ।

ਨਿਰਬਿਘਨ ਭਗਤਿ, ਭਜੁ ਹਰਿ ਹਰਿ ਨਾਉ ॥

ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਉਸ ਦੀ ਨਿਰਦੋਸ਼ ਸੇਵਾ ਹੈ।

ਰਸਕਿ ਰਸਕਿ, ਹਰਿ ਕੇ ਗੁਣ ਗਾਉ ॥੧॥ ਰਹਾਉ ॥

ਹੇ ਬੰਦੇ! ਤੂੰ ਪਿਆਰ ਅਤੇ ਪ੍ਰੇਮ ਨਾਲ, ਵਾਹਿਗੁਰੂ ਦੀ ਕੀਰਤੀ ਗਾਇਨ ਕਰ। ਠਹਿਰਾਉ।

ਹਰਿ ਸਿਮਰਤ, ਕਿਛੁ ਚਾਖੁ ਨ ਜੋਹੈ ॥

ਵਾਹਿਗੁਰੂ ਦਾ ਭਜਨ ਕਰਨ ਦੁਆਰਾ, ਬੰਦ-ਨਜ਼ਰ ਤੇਰੇ ਉਤੇ ਅਸਰ ਨਹੀਂ ਕਰੇਗੀ।

ਹਰਿ ਸਿਮਰਤ, ਦੈਤ ਦੇਉ ਨ ਪੋਹੈ ॥

ਹਰੀ ਦਾ ਭਜਨ ਕਰਨ ਨਾਲ ਬੁਤ ਤੇ ਪ੍ਰੇਤ ਤੈਨੂੰ ਨਹੀਂ ਤੋਂ ਹਣਗੇ।

ਹਰਿ ਸਿਮਰਤ, ਮੋਹੁ ਮਾਨੁ ਨ ਬਧੈ ॥

ਵਾਹਿਗੁਰੂ ਦਾ ਭਜਨ ਕਰਨ ਦੁਆਰਾ, ਸੰਸਾਰੀ ਮਮਤਾ ਤੇ ਸਵੈ-ਹੰਗਤਾ ਬੰਦੇ ਨੂੰ ਬੰਨ੍ਹਦੀਆਂ ਨਹੀਂ।

ਹਰਿ ਸਿਮਰਤ, ਗਰਭ ਜੋਨਿ ਨ ਰੁਧੈ ॥੨॥

ਵਾਹਿਗੁਰੂ ਦਾ ਭਜਨ ਕਰਨ ਦੁਆਰਾ ਬੰਦਾ ਪੇਟ ਦੀਆਂ ਜੂਨੀਆਂ ਅੰਦਰ ਨਹੀਂ ਫਸਦਾ।

ਹਰਿ ਸਿਮਰਨ ਕੀ, ਸਗਲੀ ਬੇਲਾ ॥

ਹਰੀ ਦੇ ਭਜਨ ਲਈ ਹਰ ਸਮਾਂ ਚੰਗਾ ਹੈ।

ਹਰਿ ਸਿਮਰਨੁ, ਬਹੁ ਮਾਹਿ ਇਕੇਲਾ ॥

ਬਹੁਤਿਆਂ ਵਿਚੋਂ ਕੋਈ ਵਿਰਲਾ ਹੀ ਪ੍ਰਭੂ ਦਾ ਭਜਨ ਕਰਦਾ ਹੈ।

ਜਾਤਿ ਅਜਾਤਿ, ਜਪੈ ਜਨੁ ਕੋਇ ॥

ਕੋਈ ਜਣਾ ਨਾਮ ਦਾ ਸਿਮਰਨ ਕਰੇ ਭਾਵੇਂ ਚੰਗੀ ਜਾਤ ਜਾਂ ਨਾ,

ਜੋ ਜਾਪੈ, ਤਿਸ ਕੀ ਗਤਿ ਹੋਇ ॥੩॥

ਜੋ ਕੋਈ ਭੀ ਉਸ ਨੂੰ ਸਿਮਰਦਾ ਹੈ ਉਹ ਮੁਕਤ ਹੋ ਜਾਂਦਾ ਹੈ।

ਹਰਿ ਕਾ ਨਾਮੁ, ਜਪੀਐ ਸਾਧਸੰਗਿ ॥

ਸੰਤਾਂ ਦੀ ਸੰਗਤ ਕਰਕੇ, ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।

ਹਰਿ ਕੇ ਨਾਮ ਕਾ, ਪੂਰਨ ਰੰਗੁ ॥

ਪੂਰਾ ਹੈ ਅਨੰਦ ਵਾਹਿਗੁਰੂ ਦੇ ਨਾਮ ਦਾ।

ਨਾਨਕ ਕਉ, ਪ੍ਰਭ ਕਿਰਪਾ ਧਾਰਿ ॥

ਮੇਰੇ ਸੁਆਮੀ ਵਾਹਿਗੁਰੂ! ਤੂੰ ਨਾਨਕ ਉਤੇ ਮਿਹਰ ਕਰ,

ਸਾਸਿ ਸਾਸਿ, ਹਰਿ ਦੇਹੁ ਚਿਤਾਰਿ ॥੪॥੩੬॥੪੯॥

ਤਾਂ ਜੋ ਆਪਣੇ ਹਰ ਸੁਆਸ ਨਾਲ ਉਹ ਤੇਰਾ ਸਿਮਰਨ ਕਰੇ।


ਭੈਰਉ ਮਹਲਾ ੫ ॥

ਭੈਰਊ ਪੰਜਵੀਂ ਪਾਤਿਸ਼ਾਹੀ।

ਆਪੇ ਸਾਸਤੁ, ਆਪੇ ਬੇਦੁ ॥

ਵਾਹਿਗੁਰੂ ਆਪ ਛੇ ਸ਼ਾਸਤਰ ਹੈ ਅਤੇ ਆਪ ਹੀ ਚਾਰੇ ਵੇਦ।

ਆਪੇ, ਘਟਿ ਘਟਿ ਜਾਣੈ ਭੇਦੁ ॥

ਉਹ ਆਪ ਹੀ ਸਾਰਿਆਂ ਦਿਲਾਂ ਦੇ ਭੇਤ ਨੂੰ ਜਾਣਦਾ ਹੈ।

ਜੋਤਿ ਸਰੂਪ, ਜਾ ਕੀ ਸਭ ਵਥੁ ॥

ਉਹ ਨੂਰ ਦਾ ਰੂਪ ਹੈ, ਜਿਸ ਦੀ ਮਲਕੀਅਤ ਹਨ ਸਾਰੀਆਂ ਵਸਤੂਆਂ।

ਕਰਣ ਕਾਰਣ, ਪੂਰਨ ਸਮਰਥੁ ॥੧॥

ਪੂਰਾ ਅਤੇ ਸਰਬ-ਸ਼ਕਤੀਵਾਨ ਪ੍ਰਭੂ ਸਾਰਿਆਂ ਕੰਮਾਂ ਦੇ ਕਰਨ ਵਾਲਾ ਹੈ।

ਪ੍ਰਭ ਕੀ ਓਟ, ਗਹਹੁ ਮਨ ਮੇਰੇ! ॥

ਹੇ ਮੇਰੀ ਜਿੰਦੇ! ਤੂੰ ਆਪਣੇ ਪ੍ਰਭੂ ਦੀ ਪਨਾਹ ਪਕੜ।

ਚਰਨ ਕਮਲ ਗੁਰਮੁਖਿ ਆਰਾਧਹੁ; ਦੁਸਮਨ ਦੂਖੁ ਨ ਆਵੈ ਨੇਰੇ ॥੧॥ ਰਹਾਉ ॥

ਗੁਰਾਂ ਦੀ ਦਇਆ ਦੁਆਰਾ, ਤੂੰ ਸੁਆਮੀ ਦੇ ਕੰਵਲ ਰੂਪੀ ਪੈਰਾ ਦਾ ਧਿਆਨ ਧਾਰ ਅਤੇ ਵੈਰੀ ਤੇ ਦੁਸ਼ਟ ਤੇਰੇ ਨੇੜੇ ਨਹੀਂ ਆਉਣਗੇ। ਠਹਿਰਾਉ।

ਆਪੇ ਵਣੁ ਤ੍ਰਿਣੁ, ਤ੍ਰਿਭਵਣ ਸਾਰੁ ॥

ਪ੍ਰਭੂ ਖੁਦ ਹੀ ਜੰਗਲਾਂ ਬਨਾਸਪਤੀ ਅਤੇ ਤਿੰਨਾਂ ਜਹਾਨਾਂ ਦਾ ਜੋਹਰ ਹੈ।

ਜਾ ਕੈ ਸੂਤਿ, ਪਰੋਇਆ ਸੰਸਾਰੁ ॥

ਉਹ ਐਸਾ ਹੈ ਜਿਸ ਦੇ ਧਾਗੇ ਅੰਦਰ ਜਗਤ ਪਰੋਤਾ ਹੋਇਆ ਹੈ।

ਆਪੇ, ਸਿਵ ਸਕਤੀ ਸੰਜੋਗੀ ॥

ਉਹ ਖੁਦ ਹੀ ਮਨ ਤੇ ਮਾਦੇ ਨੂੰ ਜੋੜਨ ਵਾਲਾ ਹੈ।

ਆਪਿ ਨਿਰਬਾਣੀ, ਆਪੇ ਭੋਗੀ ॥੨॥

ਉਹ ਖੁਦ ਵਿਰਕਤ ਹੈ ਤੇ ਖੁਦ ਹੀ ਅਨੰਦ ਮਾਣਨ ਵਾਲਾ।

ਜਤ ਕਤ ਪੇਖਉ, ਤਤ ਤਤ ਸੋਇ ॥

ਜਿਥੇ ਕਿਥੇ ਭੀ ਮੈਂ ਵੇਖਦਾ ਹਾਂ, ਉਥੇ, ਉਥੇ ਉਹ ਹੀ ਹੈ।

ਤਿਸੁ ਬਿਨੁ, ਦੂਜਾ ਨਾਹੀ ਕੋਇ ॥

ਉਸ ਦੇ ਬਗੈਰ ਹੋਰ ਕੋਈ ਨਹੀਂ।

ਸਾਗਰੁ ਤਰੀਐ, ਨਾਮ ਕੈ ਰੰਗਿ ॥

ਨਾਮ ਨੂੰ ਪਿਆਰ ਕਰਨ ਦੁਆਰਾ ਜਗਤ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।

ਗੁਣ ਗਾਵੈ ਨਾਨਕੁ, ਸਾਧਸੰਗਿ ॥੩॥

ਸਤਿਸੰਗਤ ਅੰਦਰ ਨਾਨਕ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹੈ।

ਮੁਕਤਿ ਭੁਗਤਿ ਜੁਗਤਿ, ਵਸਿ ਜਾ ਕੈ ॥

ਜਿਸ ਦੇ ਇਖਤਿਆਰ ਵਿੱਚ ਹਨ ਕਲਿਆਣ, ਸੰਸਾਰੀ ਸਿਧਤਾ ਤੇ ਮਿਲਾਪ,

ਊਣਾ ਨਾਹੀ ਕਿਛੁ, ਜਨ ਤਾ ਕੈ ॥

ਹੇ ਇਨਸਾਨ! ਉਸ ਦੇ ਘਰ ਵਿੱਚ ਕਿਸੇ ਵਸਤੂ ਦਾ ਘਾਟਾ ਨਹੀਂ।

ਕਰਿ ਕਿਰਪਾ, ਜਿਸੁ ਹੋਇ ਸੁਪ੍ਰਸੰਨ ॥

ਆਪਣੀ ਮਿਹਰ ਦੁਆਰਾ ਜਿਸ ਉਤੇ ਉਹ ਖੁਸ਼ ਹੁੰਦਾ ਹੈ,

ਨਾਨਕ ਦਾਸ, ਸੇਈ ਜਨ ਧੰਨ ॥੪॥੩੭॥੫੦॥

ਮੁਬਾਰਕ ਹਨ ਉਹ ਪੁਰਸ਼, ਹੇ ਨਫਰ ਨਾਨਕ!


ਭੈਰਉ ਮਹਲਾ ੫ ॥

ਭੈਰਊ ਪੰਜਵੀਂ ਪਾਤਿਸ਼ਾਹੀ।

ਭਗਤਾ ਮਨਿ ਆਨੰਦੁ, ਗੋਬਿੰਦ ॥

ਸਾਹਿਬ ਦੇ ਸੰਤਾਂ ਦੇ ਚਿੱਤ ਅੰਦਰ ਪ੍ਰਸੰਨਤਾ ਹੈ।

ਅਸਥਿਤਿ ਭਏ, ਬਿਨਸੀ ਸਭ ਚਿੰਦ ॥

ਉਹ ਅਹਿੱਲ ਹੋ ਜਾਂਦੇ ਹਨ ਅਤੇ ਮਿਟ ਜਾਂਦੀ ਹੈ ਉਹਨਾਂ ਦੀ ਸਾਰੀ ਚਿੰਤਾ।

ਭੈ ਭ੍ਰਮ, ਬਿਨਸਿ ਗਏ ਖਿਨ ਮਾਹਿ ॥

ਇਕ ਮੁਹਤ ਵਿੱਚ ਉਹਨਾਂ ਦਾ ਡਰ ਅਤੇ ਸੰਦੇਹ ਦੂਰ ਹੋ ਜਾਂਦੇ ਹਨ।

ਪਾਰਬ੍ਰਹਮੁ, ਵਸਿਆ ਮਨਿ ਆਇ ॥੧॥

ਪਰਮ ਪ੍ਰਭੂ ਆ ਕੇ ਉਹਨਾਂ ਦੇ ਅੰਤਰ ਆਤਮੇ ਟਿਕ ਜਾਂਦਾ ਹੈ।

ਰਾਮ ਰਾਮ, ਸੰਤ ਸਦਾ ਸਹਾਇ ॥

ਸੁਆਮੀ ਮਾਲਕ ਸਦੀਵ ਹੀ ਆਪਣੇ ਸਾਧੂਆਂ ਦਾ ਮਦਦਗਾਰ ਹੈ।

ਘਰਿ ਬਾਹਰਿ ਨਾਲੇ ਪਰਮੇਸਰੁ; ਰਵਿ ਰਹਿਆ ਪੂਰਨ ਸਭ ਠਾਇ ॥੧॥ ਰਹਾਉ ॥

ਗ੍ਰਿਹ ਦੇ ਅੰਦਰ ਅਤੇ ਬਾਹਰ, ਸੁਆਮੀ ਹਮੇਸ਼ਾਂ ਸਾਡੇ ਸਾਥ ਹੈ। ਸਾਰੀਆਂ ਥਾਵਾਂ ਅੰਦਰ ਉਹ ਪੂਰੀ ਤਰ੍ਰਾਂ ਵਿਆਪਕ ਹੋ ਰਿਹਾ ਹੈ। ਠਹਿਰਾਉ।

ਧਨੁ ਮਾਲੁ ਜੋਬਨੁ ਜੁਗਤਿ, ਗੋਪਾਲ ॥

ਉਹ ਮੇਰੀ ਜਿੰਦੜੀ ਅਤੇ ਜਿੰਦ ਜਾਨ ਨੂੰ ਸਦਾ ਹੀ ਆਰਾਮ ਦਿੰਦਾ ਤੇ ਪਾਲਦਾ-ਪੋਸਦਾ ਹੈ।

ਜੀਅ ਪ੍ਰਾਣ, ਨਿਤ ਸੁਖ ਪ੍ਰਤਿਪਾਲ ॥

ਆਲਮ ਦਾ ਪਾਲਣ ਪੋਸਣਹਾਰ ਵਾਹਿਗੁਰੂ, ਮੇਰੀ ਦੌਲਤ, ਜਾਇਦਾਦ, ਜੁਆਨੀ ਅਤੇ ਮਾਰਗ ਹੈ।

ਅਪਨੇ ਦਾਸ ਕਉ, ਦੇ ਰਾਖੈ ਹਾਥ ॥

ਆਪਣਾ ਹੱਥ ਦੇ ਕੇ, ਸਾਈਂ ਆਪਣੇ ਨਫਰਾ ਦੀ ਰੱਖਿਆ ਕਰਦਾ ਹੈ।

ਨਿਮਖ ਨ ਛੋਡੈ, ਸਦ ਹੀ ਸਾਥ ॥੨॥

ਇਕ ਮੁਹਤ ਭਰ ਲਈ ਭੀ ਉਹ ਉਸ ਨੂੰ ਨਹੀਂ ਛਡਦਾ ਅਤੇ ਹਮੇਸ਼ਾਂ ਉਸ ਦੇ ਨਾਲ ਰਹਿੰਦਾ ਹੈ।

ਹਰਿ ਸਾ ਪ੍ਰੀਤਮੁ, ਅਵਰੁ ਨ ਕੋਇ ॥

ਵਾਹਿਗੁਰੂ ਵਰਗਾ, ਹੋਰ ਕੋਈ ਮਿੱਤ੍ਰ ਨਹੀਂ।

ਸਾਰਿ ਸਮ੍ਹ੍ਹਾਲੇ, ਸਾਚਾ ਸੋਇ ॥

ਉਹ ਸੱਚਾ ਸੁਆਮੀ, ਸਾਰਿਆਂ ਦੀ ਰਖਵਾਲੀ ਕਰਦਾ ਹੈ।

ਮਾਤ ਪਿਤਾ, ਸੁਤ ਬੰਧੁ ਨਰਾਇਣੁ ॥

ਸਾਈਂ ਸਮੂਹ ਦੀ ਮਾਂ, ਪਿਓ, ਪੁੱਤਰ ਅਤੇ ਸਨਬੰਧੀ ਹੈ।

ਆਦਿ ਜੁਗਾਦਿ, ਭਗਤ ਗੁਣ ਗਾਇਣੁ ॥੩॥

ਐਨ ਆਰੰਭ ਅਤੇ ਯੁਗਾਂ ਦੇ ਸ਼ੁਰੂ ਤੋਂ ਸਾਧੂ ਉਸ ਦੀਆਂ ਫਿਤਾਂ ਗਾਹਿਨ ਕਰਦੇ ਹਨ।

ਤਿਸ ਕੀ ਧਰ, ਪ੍ਰਭ ਕਾ ਮਨਿ ਜੋਰੁ ॥

ਮੇਰੇ ਚਿੱਤ ਅੰਦਰ ਉਸ ਪ੍ਰਭੂ ਦਾ ਆਸਰਾ ਅਤੇ ਬਲ ਹੈ।

ਏਕ ਬਿਨਾ, ਦੂਜਾ ਨਹੀ ਹੋਰੁ ॥

ਇਕ ਪ੍ਰਭੂ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ।

ਨਾਨਕ ਕੈ ਮਨਿ, ਇਹੁ ਪੁਰਖਾਰਥੁ ॥

ਨਾਨਕ ਦੇ ਮਨ ਅੰਦਰ ਇਹ ਆਸਰਾ ਹੈ,

ਪ੍ਰਭੂ ਹਮਾਰਾ, ਸਾਰੇ ਸੁਆਰਥੁ ॥੪॥੩੮॥੫੧॥

ਕਿ ਮੇਰਾ ਸੁਆਮੀ ਮੇਰੇ ਕਾਰਜ ਸੰਪੂਰਨ ਕਰ ਦੇਵੇਗਾ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਭੈ ਕਉ ਭਉ ਪੜਿਆ; ਸਿਮਰਤ ਹਰਿ ਨਾਮ ॥

ਪ੍ਰਭੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਬੰਦੇ ਦਾ ਡਰ ਉਸ ਪਾਸੋ ਡਰਨ ਲਗ ਜਾਂਦਾ ਹੈ।

ਸਗਲ ਬਿਆਧਿ ਮਿਟੀ ਤ੍ਰਿਹੁ ਗੁਣ ਕੀ; ਦਾਸ ਕੇ ਹੋਏ ਪੂਰਨ ਕਾਮ ॥੧॥ ਰਹਾਉ ॥

ਤਿੰਨਾ ਲਛਣਾ ਦੀਆਂ ਸਾਰੀਆਂ ਬੀਮਾਰੀਆ ਦੂਰ ਹੋ ਗਈਆਂ ਹਨ ਅਤੇ ਸਾਈਂ ਦੇ ਗੋਲੇ ਦੇ ਸਾਰੇ ਕਾਰਜ ਸੰਪੂਰਨ ਹੋ ਗਹੇ ਹਨ। ਠਹਿਰਾਉ।

ਹਰਿ ਕੇ ਲੋਕ ਸਦਾ ਗੁਣ ਗਾਵਹਿ; ਤਿਨ ਕਉ ਮਿਲਿਆ ਪੂਰਨ ਧਾਮ ॥

ਵਾਹਿਗੁਰੂ ਦੇ ਬੰਦੇ ਹਮੇਸ਼ਾਂ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦੇ ਹਨ ਅਤੇ ਉਹ ਉਸ ਦੇ ਪੂਰੇ ਮੰਦਰ ਨੂੰ ਪਾ ਲੈਂਦੇ ਹਨ।

ਜਨ ਕਾ ਦਰਸੁ ਬਾਂਛੈ ਦਿਨ ਰਾਤੀ; ਹੋਇ ਪੁਨੀਤ ਧਰਮ ਰਾਇ ਜਾਮ ॥੧॥

ਧਰਮ ਰਾਜਾ ਅਤੇ ਯਮ ਭੀ ਪ੍ਰਭੂ ਦੇ ਗੋਲੇ ਦੇ ਦਰਸ਼ਨ ਨੂੰ ਪਵਿਤਰ ਹੋਣ ਲਹੀ ਦਿਹੁੰ ਅਤੇ ਰੈਣ ਲੋਚਦੇ ਹਨ।

ਕਾਮ ਕ੍ਰੋਧ ਲੋਭ ਮਦ ਨਿੰਦਾ; ਸਾਧਸੰਗਿ ਮਿਟਿਆ ਅਭਿਮਾਨ ॥

ਸਤਿਸੰਗਤ ਅੰਦਰ ਕਾਮ ਚੇਸ਼ਟਾ, ਗੁੱਸਾ, ਲਾਲਚ, ਹੰਕਾਰ, ਬਦਖੋਈ ਅਤੇ ਸਵੈ-ਹੰਗਤਾ ਮਿਟ ਜਾਂਦੀਆਂ ਹਨ।

ਐਸੇ ਸੰਤ ਭੇਟਹਿ ਵਡਭਾਗੀ; ਨਾਨਕ ਤਿਨ ਕੈ ਸਦ ਕੁਰਬਾਨ ॥੨॥੩੯॥੫੨॥

ਪਰਮ ਚੰਗੇ ਨਸੀਬਾ ਰਾਹੀਂ ਇਹੋ ਜਿਹੇ ਸਾਧੂ ਮਿਲਦੇ ਹਨ। ਨਾਨਕ ਉਹਨਾਂ ਉਤੋਂ ਹਮੇਸ਼ਾਂ ਹੀ ਘੋਲੀ ਜਾਂਦਾ ਹੈ।


ਭੈਰਉ ਮਹਲਾ ੫ ॥

ਭੈਰਉ ਪੰਜੀਵ ਪਾਤਿਸ਼ਾਹੀ।

ਪੰਚ ਮਜਮੀ, ਜੋ ਪੰਚਨ ਰਾਖੈ ॥

ਜੋ ਪੰਜਾਂ ਭੂਤਨਿਆਂ ਨੂੰ ਪਨਾਹ ਦਿੰਦਾ ਹੈ, ਉਹ ਖੁਦ ਇਨ੍ਹਾਂ ਪੰਜਾਂ ਦਾ ਸਰੂਪ ਹੋ ਜਾਂਦਾ ਹੈ।

ਮਿਥਿਆ ਰਸਨਾ, ਨਿਤ ਉਠਿ ਭਾਖੈ ॥

ਨਿਤਾਪ੍ਰਤੀ ਉਠ ਕੇਉਹ ਆਪਣੀ ਜੀਭ ਨਾਲ ਝੂਠ ਬੋਲਦਾ ਹੈ।

ਚਕ੍ਰ ਬਣਾਇ, ਕਰੈ ਪਾਖੰਡ ॥

ਆਪਣੀ ਦੇਹਿ ਤੇ ਧਾਰਮਕ ਚਿੰਨ੍ਹ ਬਣਾ ਕੇ ਉਹ ਦੰਭ ਕਮਾਉਂਦਾ ਹੈ।

ਝੁਰਿ ਝੁਰਿ ਪਚੈ, ਜੈਸੇ ਤ੍ਰਿਅ ਰੰਡ ॥੧॥

ਪਛਤਾਉਂਦਾ ਅਤੇ ਝੁਰਦਾ ਹੋਹਿਆ ਉਹ ਵਿਧਵਾ ਤ੍ਰੀਮਤ ਦੀ ਤਰ੍ਹਾਂ ਗਲ ਸੜ ਜਾਂਦਾ ਹੈ।

ਹਰਿ ਕੇ ਨਾਮ ਬਿਨਾ, ਸਭ ਝੂਠੁ ॥

ਰੱਬ ਦੇ ਨਾਮ ਦੇ ਬਗੈਰ ਸਾਰਾ ਕੁਛ ਕੁੜ ਹੈ।

ਬਿਨੁ ਗੁਰ ਪੂਰੇ, ਮੁਕਤਿ ਨ ਪਾਈਐ; ਸਾਚੀ ਦਰਗਹਿ ਸਾਕਤ ਮੂਠੁ ॥੧॥ ਰਹਾਉ ॥

ਪੂਰਨ ਗੁਰਾਂ ਦੇ ਬਾਝੋਂ ਮੋਖਸ਼ ਪਰਾਪਤ ਨਹੀਂ ਹੁੰਦੀ ਅਤੇ ਸੱਚੇ ਦਰਬਾਰ ਅੰਦਰ ਮਾਇਆ ਦਾ ਪੁਜਾਰੀ ਲੁਟਿਆ ਪੁਟਿਆ ਜਾਂਦਾ ਹੈ। ਠਹਿਰਾਉ।

ਸੋਈ ਕੁਚੀਲੁ, ਕੁਦਰਤਿ ਨਹੀ ਜਾਨੈ ॥

ਕੇਵਲ ਉਹ ਹੀ ਮਲੀਨ ਹੈ ਜੋ ਪ੍ਰਭੂ ਦੀ ਅਪਾਰ ਸ਼ਕਤੀ ਨੂੰ ਅਨੁਭਵ ਨਹੀਂ ਕਰਦਾ।

ਲੀਪਿਐ ਥਾਇ, ਨ ਸੁਚਿ ਹਰਿ ਮਾਨੈ ॥

ਲੇਪੇ ਹੋਏ ਥਾਂ ਨੂੰ ਪ੍ਰਭੂ ਪਵਿੱਤਰ ਨਹੀਂ ਮੰਨਦਾ।

ਅੰਤਰੁ ਮੈਲਾ, ਬਾਹਰੁ ਨਿਤ ਧੋਵੈ ॥

ਜੇਕਰ ਇਨਸਾਨ ਅੰਦਰੋ ਗੰਦਾ ਹੈ ਅਤੇ ਹਰ ਰੋਜ਼ ਹੀ ਆਪਣੇ ਆਪ ਨੂੰ ਬਾਹਰੋ ਧੋਂਦਾ ਹੈ,

ਸਾਚੀ ਦਰਗਹਿ, ਅਪਨੀ ਪਤਿ ਖੋਵੈ ॥੨॥

ਸਚੇ ਦਰਬਾਰ ਅੰਦਰ ਉਹ ਆਪਣੀ ਇਜ਼ਤ ਗੁਆ ਲੈਂਦਾ ਹੈ।

ਮਾਇਆ ਕਾਰਣਿ, ਕਰੈ ਉਪਾਉ ॥

ਉਹ ਧਨ-ਦੌਲਤ ਦੀ ਖਾਤਰ ਉਪਰਾਲਾ ਕਰਦਾ ਹੈ,

ਕਬਹਿ ਨ ਘਾਲੈ, ਸੀਧਾ ਪਾਉ ॥

ਅਤੇ ਕਦੇ ਭੀ ਠੀਕ ਰਾਹ ਤੇ ਆਪਣਾ ਪੈਰ ਨਹੀਂ ਧਰਦਾ।

ਜਿਨਿ ਕੀਆ, ਤਿਸੁ ਚੀਤਿ ਨ ਆਣੈ ॥

ਜਿਸ ਨੇ ਉਸ ਨੂੰ ਰਚਿਆ ਹੈ, ਉਸ ਨੂੰ ਉਹ ਚੇਤੇ ਨਹੀਂ ਕਰਦਾ।

ਕੂੜੀ ਕੂੜੀ, ਮੁਖਹੁ ਵਖਾਣੈ ॥੩॥

ਆਪਣੇ ਮੂੰਹ ਨਾਲ ਨਿਰੋਲ ਝੂਠ ਹੀ ਬਕਦਾ ਹੈ।

ਜਿਸ ਨੋ, ਕਰਮੁ ਕਰੇ ਕਰਤਾਰੁ ॥

ਜਿਸ ਉਤੇ ਸਿਰਜਣਹਾਰ-ਸੁਆਮੀ ਮਿਹਰ ਧਾਰਦਾ ਹੈ:

ਸਾਧਸੰਗਿ ਹੋਇ, ਤਿਸੁ ਬਿਉਹਾਰੁ ॥

ਉਸ ਦਾ ਸਤਿਸੰਗਤ ਨਾਲ ਮੇਲ ਮਿਲਾਪ ਹੋ ਜਾਂਦਾ ਹੈ।

ਹਰਿ ਨਾਮ ਭਗਤਿ ਸਿਉ, ਲਾਗਾ ਰੰਗੁ ॥

ਜੋ ਪ੍ਰਭੂ ਦੇ ਨਾਮ ਅਤੇ ਸੇਵਾ ਨੂੰ ਪਿਆਰ ਕਰਦਾ ਹੈ,

ਕਹੁ ਨਾਨਕ, ਤਿਸੁ ਜਨ ਨਹੀ ਭੰਗੁ ॥੪॥੪੦॥੫੩॥

ਗੁਰੂ ਜੀ ਫੁਰਮਾਉਂਦੇ ਹਨ, ਉਸ ਬੰਦੇ ਨੂੰ ਕੋਈ ਵਿਘਨ ਨਹੀਂ ਵਾਪਰਦਾ।


ਭੈਰਉ ਮਹਲਾ ੫ ॥

ਭੈਰਊ ਪੰਜਵੀਂ ਪਾਤਿਸ਼ਾਹੀ।

ਨਿੰਦਕ ਕਉ, ਫਿਟਕੇ ਸੰਸਾਰੁ ॥

ਬਦਖੋਈ ਕਰਨ ਵਾਲੇ ਨੂੰ ਜਗਤ ਫਿਟ-ਲਾਣ੍ਹਤ ਦਿੰਦਾ ਹੈ।

ਨਿੰਦਕ ਕਾ, ਝੂਠਾ ਬਿਉਹਾਰੁ ॥

ਕੂੜਾ ਹੈ ਕਾਰ ਵਿਹਾਰ ਕਲੰਕ ਲਾਉਣ ਵਾਲੇ ਦਾ।

ਨਿੰਦਕ ਕਾ, ਮੈਲਾ ਆਚਾਰੁ ॥

ਮਲੀਣ ਹੈ ਜੀਵਨ ਰਹੁ ਰੀਤੀ, ਕਲੰਕ ਲਾਉਣ ਵਾਲੇ ਦੀ।

ਦਾਸ ਅਪੁਨੇ ਕਉ, ਰਾਖਨਹਾਰੁ ॥੧॥

ਸੁਆਮੀ ਆਪਣੇ ਗੋਲੇ ਦਾ ਰਖਿਅਕ ਹੈ।

ਨਿੰਦਕੁ ਮੁਆ, ਨਿੰਦਕ ਕੈ ਨਾਲਿ ॥

ਕੰਲਕ ਲਾਉਣ ਵਾਲਾ, ਕਲੰਕ ਲਾਉਣ ਵਾਲੇ ਦੇ ਸਾਥ ਹੀ ਮਰ ਜਾਂਦਾ ਹੈ।

ਪਾਰਬ੍ਰਹਮ ਪਰਮੇਸਰਿ ਜਨ ਰਾਖੇ; ਨਿੰਦਕ ਕੈ ਸਿਰਿ ਕੜਕਿਓ ਕਾਲੁ ॥੧॥ ਰਹਾਉ ॥

ਸ਼੍ਰੋਮਣੀ ਸਾਹਿਬ ਮਾਲਕ ਆਪਣੇ ਗੋਲੇ ਦੀ ਰਖਿਆ ਕਰਦਾ ਹੈ ਅਤੇ ਦੁਸ਼ਨ ਥੱਪਣ ਵਾਲੇ ਦੇ ਸਿਰ ਉਤੇ ਮੌਤ ਗੱਜਦੀ ਹੈ। ਠਹਿਰਾਉ।

ਨਿੰਦਕ ਕਾ ਕਹਿਆ, ਕੋਇ ਨ ਮਾਨੈ ॥

ਜਿਹੜਾ ਕੁਛ ਬੁਗੋਣ ਵਾਲਾ ਆਖਦਾ ਹੈ, ਉਸ ਵਿੱਚ ਕੋਈ ਭੀ ਯਕੀਨ ਨਹੀਂ ਕਰਦਾ।

ਨਿੰਦਕ, ਝੂਠੁ ਬੋਲਿ ਪਛੁਤਾਨੇ ॥

ਕੂੜ ਬਕਣ ਦੁਆਰਾ ਬੁਗੋਣ ਵਾਲਾ ਪਸਚਾਤਾਪ ਕਰਦਾ ਹੈ।

ਹਾਥ ਪਛੋਰਹਿ, ਸਿਰੁ ਧਰਨਿ ਲਗਾਹਿ ॥

ਉਹ ਆਪਣੇ ਹੱਥ ਮਲਦਾ ਹੈ ਅਤੇ ਆਪਣੇ ਮੂੰਡ ਨੂੰ ਧਰਤੀ ਨਾਲ ਪਟਕਾਉਂਦਾ ਹੈ।

ਨਿੰਦਕ ਕਉ, ਦਈ ਛੋਡੈ ਨਾਹਿ ॥੨॥

ਪ੍ਰਭੂ ਬੁਗੋਣ ਵਾਲੇ ਨੂੰ ਮਾਫ ਨਹੀਂ ਕਰਦਾ।

ਹਰਿ ਕਾ ਦਾਸੁ, ਕਿਛੁ ਬੁਰਾ ਨ ਮਾਗੈ ॥

ਰੱਬ ਦਾ ਗੋਲਾ ਕਿਸੇ ਦਾ ਭੀ ਬੁਰਾ ਨਹੀਂ ਮੰਗਦਾ।

ਨਿੰਦਕ ਕਉ, ਲਾਗੈ ਦੁਖ ਸਾਂਗੈ ॥

ਤੁਹਮਤ ਲਾਉਣ ਵਾਲਾ ਬਰਛੀ ਦੇ ਫੱਟ ਦੇ ਦੁਖ ਸਹਾਰਦਾ ਹੈ।

ਬਗੁਲੇ ਜਿਉ, ਰਹਿਆ ਪੰਖ ਪਸਾਰਿ ॥

ਬਗ ਦੇ ਖੰਭ ਖਿਲਾਰਨ ਦੀ ਤਰ੍ਹਾਂ ਉਹ ਹੰਸ ਬਣ ਬਣ ਬਹਿੰਦਾ ਹੈ।

ਮੁਖ ਤੇ ਬੋਲਿਆ, ਤਾਂ ਕਢਿਆ ਬੀਚਾਰਿ ॥੩॥

ਜਦ ਉਹ ਆਪਣੇ ਮੂੰਹੋਂ ਬਚਨ ਉਚਾਰਦਾ ਹੈ, ਤਦ ਜਾਹਰ ਹੋ ਜਾਣ ਤੇ, ਉਹ ਬਾਹਰ ਕੱਢ ਦਿੱਤਾ ਜਾਂਦਾ ਹੈ।

ਅੰਤਰਜਾਮੀ, ਕਰਤਾ ਸੋਇ ॥

ਉਹ ਸਿਰਜਣਹਾਰ ਸੁਆਮੀ ਅੰਦਰਲੀਆਂ ਜਾਣਨਹਾਰ ਹੈ।

ਹਰਿ ਜਨੁ ਕਰੈ, ਸੁ ਨਿਹਚਲੁ ਹੋਇ ॥

ਜਿਸ ਨੂੰ ਸੁਆਮੀ ਆਪਣਾ ਸੇਵਕ ਬਣਾ ਲੈਂਦਾ ਹੈ, ਉਹ ਸਦੀਵੀ ਸਥਿਰ ਹੋ ਜਾਂਦਾ ਹੈ।

ਹਰਿ ਕਾ ਦਾਸੁ, ਸਾਚਾ ਦਰਬਾਰਿ ॥

ਵਾਹਿਗੁਰੂ ਦਾ ਨੌਕਰ ਪ੍ਰਭੂ ਦੀ ਦਰਗਾਹ ਅੰਦਰ ਸੱਚਾ ਕਰਾਰ ਦਿਤਾ ਜਾਂਦਾ ਹੈ।

ਜਨ ਨਾਨਕ ਕਹਿਆ, ਤਤੁ ਬੀਚਾਰਿ ॥੪॥੪੧॥੫੪॥

ਗੋਲਾ ਨਾਨਕ ਆਖਦਾ ਹੈ, ਇਹ ਹੈ ਸਾਰ-ਅੰਸ਼ ਸੁਆਮੀ ਦੇ ਸਿਮਰਨ ਦਾ।


ਭੈਰਉ ਮਹਲਾ ੫ ॥

ਭੈਰਊ ਪੰਜਵੀਂ ਪਾਤਿਸ਼ਾਹੀ।

ਦੁਇ ਕਰ ਜੋਰਿ, ਕਰਉ ਅਰਦਾਸਿ ॥

ਆਪਣੇ ਦੋਨੋਂ ਹੱਥ ਜੋੜ ਕੇ ਮੈਂ ਪ੍ਰਭੂ ਮੂਹਰੇ ਬੇਨਤੀ ਕਰਦਾ ਹਾਂ।

ਜੀਉ ਪਿੰਡੁ ਧਨੁ, ਤਿਸ ਕੀ ਰਾਸਿ ॥

ਮੇਰੀ ਜਿੰਦੜੀ, ਦੇਹਿ ਅਤੇ ਦੌਲਤ ਉਸੇ ਦੀ ਪੂੰਜੀ ਹਨ।

ਸੋਈ ਮੇਰਾ ਸੁਆਮੀ, ਕਰਨੈਹਾਰੁ ॥

ਕੇਵਲ ਉਹ ਹੀ ਮੇਰਾ ਸਿਰਜਣਹਾਰ-ਮਾਲਕ ਹੈ।

ਕੋਟਿ ਬਾਰ, ਜਾਈ ਬਲਿਹਾਰ ॥੧॥

ਕ੍ਰੋੜਾਂ ਵਾਰੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।

ਸਾਧੂ ਧੂਰਿ, ਪੁਨੀਤ ਕਰੀ ॥

ਸੰਤਾਂ ਦੇ ਪੈਰਾਂ ਦੀ ਧੂੜ ਜੀਵ ਨੂੰ ਪਵਿੱਤਰ ਕਰ ਦਿੰਦੀ ਹੈ।

ਮਨ ਕੇ ਬਿਕਾਰ ਮਿਟਹਿ ਪ੍ਰਭ ਸਿਮਰਤ; ਜਨਮ ਜਨਮ ਕੀ ਮੈਲੁ ਹਰੀ ॥੧॥ ਰਹਾਉ ॥

ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਮਨੂਏ ਦੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਅਨੇਕਾਂ ਜਨਮਾਂ ਦੀ ਗੰਦਗੀ ਧੋਤੀ ਜਾਂਦੀ ਹੈ। ਠਹਿਰਾਉ।

ਜਾ ਕੈ ਗ੍ਰਿਹ ਮਹਿ, ਸਗਲ ਨਿਧਾਨ ॥

ਐਸਾ ਹੈ ਸਾਹਬਿ, ਜਿਸ ਦੇ ਘਰ ਵਿੱਚ ਸਾਰੇ ਖਜਾਨੇ ਹਨ,

ਜਾ ਕੀ ਸੇਵਾ, ਪਾਈਐ ਮਾਨੁ ॥

ਤੇ ਜਿਸ ਦੀ ਟਹਿਲ ਸੇਵਾ ਰਾਹੀਂ ਇਜ਼ਤ ਪਰਾਪਤ ਹੁੰਦੀ ਹੈ।

ਸਗਲ ਮਨੋਰਥ, ਪੂਰਨਹਾਰ ॥

ਉਹ ਸਾਰੀਆਂ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈ,

ਜੀਅ ਪ੍ਰਾਨ, ਭਗਤਨ ਆਧਾਰ ॥੨॥

ਅਤੇ ਆਪਣੇ ਸ਼ਰਧਾਲੂਆਂ ਦੀ ਜਿੰਦੜੀ ਤੇ ਜਿੰਦ-ਜਾਨ ਦਾ ਆਸਰਾ ਹੈ।

ਘਟ ਘਟ ਅੰਤਰਿ, ਸਗਲ ਪ੍ਰਗਾਸ ॥

ਸਾਰਿਆਂ ਜੀਵਾਂ ਦੇ ਦਿਲਾਂ ਅੰਦਰ ਤੇਰਾ ਹੀ ਚਾਨਣ ਹੈ।

ਜਪਿ ਜਪਿ ਜੀਵਹਿ, ਭਗਤ ਗੁਣਤਾਸ ॥

ਸ਼ਰਧਾਵਾਨ, ਨੇਕੀਆਂ ਦੇ ਖਜਾਨੇ ਵਾਹਿਗੁਰੂ ਨੂੰ ਆਰਾਧ, ਆਰਾਧ ਕੇ ਜੀਉਂਦੇ ਹਨ।

ਜਾ ਕੀ ਸੇਵ, ਨ ਬਿਰਥੀ ਜਾਇ ॥

ਜਿਸ ਪ੍ਰਭੂ ਦੀ ਘਾਲ ਨਿਸਫਲ ਨਹੀਂ ਜਾਂਦੀ,

ਮਨ ਤਨ ਅੰਤਰਿ, ਏਕੁ ਧਿਆਇ ॥੩॥

ਆਪਣੇ ਹਿਰਦੇ ਅਤੇ ਦੇਹਿ ਅੰਦਰ ਤੂੰ ਉਸ ਦਾ ਸਿਮਰਨ ਕਰ।

ਗੁਰ ਉਪਦੇਸਿ, ਦਇਆ ਸੰਤੋਖੁ ॥

ਗੁਰਾਂ ਦੀ ਸਿਖ-ਮਤ ਦੁਆਰਾ ਪ੍ਰਾਨੀ ਨੂੰ ਰਹਿਮ ਅਤੇ ਸੰਤੁਸ਼ਟਤਾ ਪਰਾਪਤ ਹੋ ਜਾਂਦੇ ਹਨ।

ਨਾਮੁ ਨਿਧਾਨੁ, ਨਿਰਮਲੁ ਇਹੁ ਥੋਕੁ ॥

ਇਹ ਨਾਮ ਦਾ ਖਜਾਨਾ ਇਕ ਪਵਿੱਤ੍ਰ ਵਸਤੂ ਹੈ।

ਕਰਿ ਕਿਰਪਾ, ਲੀਜੈ ਲੜਿ ਲਾਇ ॥

ਆਪਣੀ ਰਹਿਮਤ ਧਾਰ ਕੇ, ਹੇ ਸੁਆਮੀ! ਤੂੰ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ।

ਚਰਨ ਕਮਲ, ਨਾਨਕ ਨਿਤ ਧਿਆਇ ॥੪॥੪੨॥੫੫॥

ਨਾਨਕ ਸਦੀਵ ਹੀ ਤੇਰਿਆਂ ਕੰਵਲ ਰੂਪੀ ਪੈਰਾਂ ਦਾ ਆਰਾਧਨ ਕਰਦਾ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਸਤਿਗੁਰ ਅਪੁਨੇ, ਸੁਨੀ ਅਰਦਾਸਿ ॥

ਮੇਰੇ ਸੱਚੇ ਗੁਰਾਂ ਨੇ ਮੇਰੀ ਬੇਨਤੀ ਸੁਣ ਲਈ ਹੈ,

ਕਾਰਜੁ ਆਇਆ, ਸਗਲਾ ਰਾਸਿ ॥

ਅਤੇ ਮੇਰੇ ਸਾਰੇ ਕੰਮ ਸੌਰ ਗਏ ਹਨ।

ਮਨ ਤਨ ਅੰਤਰਿ, ਪ੍ਰਭੂ ਧਿਆਇਆ ॥

ਆਪਣੇ ਚਿੱਤ ਤੇ ਦੇਹਿ ਅੰਦਰ ਮੈਂ ਆਪਣੇ ਸਾਈਂ ਨੂੰ ਯਾਦ ਕਰਦਾ ਹਾਂ।

ਗੁਰ ਪੂਰੇ, ਡਰੁ ਸਗਲ ਚੁਕਾਇਆ ॥੧॥

ਪੂਰਨ ਗੁਰਦੇਵ ਜੀ ਨੇ ਮੇਰੇ ਸਾਰੇ ਭੈ ਦੂਰ ਕਰ ਦਿਤੇ ਹਨ।

ਸਭ ਤੇ ਵਡ, ਸਮਰਥ ਗੁਰਦੇਵ ॥

ਮੇਰੇ ਬਲਵਾਨ ਗੁਰੂ-ਪਰਮੇਸ਼ਰ ਸਾਰਿਆਂ ਨਾਲੋ ਵੱਡੇ ਹਨ।

ਸਭਿ ਸੁਖ ਪਾਈ, ਤਿਸ ਕੀ ਸੇਵ ॥ ਰਹਾਉ ॥

ਉਸ ਦੀ ਘਾਲ ਰਾਹੀਂ ਮੈਨੂੰ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ। ਠਹਿਰਾਉ।

ਜਾ ਕਾ ਕੀਆ, ਸਭੁ ਕਿਛੁ ਹੋਇ ॥

ਉਹ ਜਿਸ ਦੇ ਕਰਨ ਦੁਆਰਾ ਸਭ ਕੁਝ ਹੁੰਦਾ ਹੈ।

ਤਿਸ ਕਾ ਅਮਰੁ, ਨ ਮੇਟੈ ਕੋਇ ॥

ਉਸ ਦੇ ਹੁਕਮ ਨੂੰ ਕੋਈ ਭੀ ਮੇਟ ਨਹੀਂ ਸਕਦਾ।

ਪਾਰਬ੍ਰਹਮੁ ਪਰਮੇਸਰੁ ਅਨੂਪੁ ॥

ਲਾਸਾਨੀ ਸੁੰਦਰਤਾ ਵਾਲਾ ਹੈ ਮੇਰਾ ਸ਼ਰੋਮਣੀ-ਸੁਆਮੀ ਮਾਲਕ।

ਸਫਲ ਮੂਰਤਿ, ਗੁਰੁ ਤਿਸ ਕਾ ਰੂਪੁ ॥੨॥

ਗੁਰਾਂ ਦੀ ਅਮੋਘ ਵਿਅਕਤੀ, ਉਸ ਸੁਆਮੀ ਦਾ ਹੀ ਸਰੂਪ ਹੈ।

ਜਾ ਕੈ ਅੰਤਰਿ, ਬਸੈ ਹਰਿ ਨਾਮੁ ॥

ਜਿਸ ਦੇ ਅੰਦਰ ਸੁਅਮਾੀ ਦਾ ਨਾਮ ਵਸਦਾ ਹੈ।

ਜੋ ਜੋ ਪੇਖੈ, ਸੁ ਬ੍ਰਹਮ ਗਿਆਨੁ ॥

ਜਿਥੇ ਕਿਤੇ ਉਹ ਵੇਖਦਾ ਹੈ, ਉਥੇ ਸੁਆਮੀ ਦੀ ਦਾਨਾਈ ਨੂੰ ਹੀ ਵੇਖਦਾ ਹੈ।

ਬੀਸ ਬਿਸੁਏ, ਜਾ ਕੈ ਮਨਿ ਪਰਗਾਸੁ ॥

ਜਿਸ ਦਾ ਚਿੱਤ ਪੂਰੀ ਤਰ੍ਰਾਂ ਰੋਸ਼ਨ ਹੋਇਆ ਹੋਇਆ ਹੈ,

ਤਿਸੁ ਜਨ ਕੈ, ਪਾਰਬ੍ਰਹਮ ਕਾ ਨਿਵਾਸੁ ॥੩॥

ਉਸ ਇਨਸਾਨ ਦੇ ਅੰਦਰ ਪਰਮ-ਪ੍ਰਭੂ ਵਸਦਾ ਹੈ।

ਤਿਸੁ ਗੁਰ ਕਉ, ਸਦ ਕਰੀ ਨਮਸਕਾਰ ॥

ਉਸ ਗੁਰਦੇਵ ਨੂੰ ਮੈਂ ਸਦੀਵ ਹੀ ਬਦਨਾਂ ਕਰਦਾ ਹਾਂ।

ਤਿਸੁ ਗੁਰ ਕਉ, ਸਦ ਜਾਉ ਬਲਿਹਾਰ ॥

ਉਨ੍ਹਾਂ ਗੁਰਾਂ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।

ਸਤਿਗੁਰ ਕੇ ਚਰਨ, ਧੋਇ ਧੋਇ ਪੀਵਾ ॥

ਮੈਂ ਸੱਚੇ ਗੁਰਾਂ ਦੇ ਪੈਰ ਧੌਦਾਂ ਹਾਂ ਅਤੇ ਉਸ ਧੋਣ ਨੂੰ ਪਾਨ ਕਰਦਾ ਹਾਂ।

ਗੁਰ ਨਾਨਕ, ਜਪਿ ਜਪਿ ਸਦ ਜੀਵਾ ॥੪॥੪੩॥੫੬॥

ਮੈਂ ਹਮੇਸ਼ਾਂ ਹੀ ਗੁਰੂ ਨਾਨਕ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ ਜੀਉਂਦਾ ਹਾਂ।


ਰਾਗੁ ਭੈਰਉ ਮਹਲਾ ੫ ਪੜਤਾਲ ਘਰੁ ੩

ਰਾਗੁ ਭੈਰਊ ਪੰਜਵੀਂ ਪਾਤਿਸ਼ਾਹੀ ਪੜਤਾਲ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਪਰਤਿਪਾਲ, ਪ੍ਰਭ ਕ੍ਰਿਪਾਲ; ਕਵਨ ਗੁਨ ਗਨੀ? ॥

ਪਾਲਣ ਪੋਸਣਹਾਰ ਵਾਹਿਗੁਰੂ ਦਇਆਲੂ ਹੈ। ਉਸ ਦੀਆਂ ਨੇਕੀਆਂ ਨੂੰ ਕੌਣ ਗਿਣ ਸਕਦਾ ਹੈ?

ਅਨਿਕ ਰੰਗ, ਬਹੁ ਤਰੰਗ; ਸਰਬ ਕੋ ਧਨੀ ॥੧॥ ਰਹਾਉ ॥

ਉਸ ਦੇ ਬਹੁਤੇ ਵਰਨ ਅਤੇ ਘਣੇਰੀਆਂ ਖੁਸ਼ੀ ਦੀਆਂ ਲਹਿਰਾਂ ਹਨ। ਉਹ ਸਾਰਿਆਂ ਦਾ ਮਾਲਕ ਹੈ। ਠਹਿਰਾਉ।

ਅਨਿਕ ਗਿਆਨ, ਅਨਿਕ ਧਿਆਨ; ਅਨਿਕ ਜਾਪ, ਜਾਪ ਤਾਪ ॥

ਉਸ ਦੇ ਕਈ ਇਕ ਵਿਚਾਰ, ਕਈ ਇਕ ਖਿਆਲ ਅਤੇ ਕਈ ਇਕ ਪੂਜਾ ਪਾਠ ਅਤੇ ਤਪ ਹਨ।

ਅਨਿਕ ਗੁਨਿਤ, ਧੁਨਿਤ ਲਲਿਤ; ਅਨਿਕ ਧਾਰ ਮੁਨੀ ॥੧॥

ਅਨੇਕਾਂ ਹਨ ਉਸ ਦੀਆਂ ਨੇਕੀਆਂ, ਆਵਾਜ਼ਾ ਤੇ ਕੌਤਕ ਅਤੇ ਅਨੇਕਾਂ ਹੀ ਖਾਮੋਸ਼ ਰਿਸ਼ੀ ਉਸ ਨੂੰ ਆਪਣੇ ਮਨ ਅੰਦਰ ਟਿਕਾਉਂਦੇ ਹਨ।

ਅਨਿਕ ਨਾਦ, ਅਨਿਕ ਬਾਜ; ਨਿਮਖ ਨਿਮਖ, ਅਨਿਕ ਸ੍ਵਾਦ; ਅਨਿਕ ਦੋਖ, ਅਨਿਕ ਰੋਗ ਮਿਟਹਿ, ਜਸ ਸੁਨੀ ॥

ਉਹ ਬਹੁਤਿਆਂ ਰਾਗਾਂ ਬਹੁਤਿਆਂ ਸੰਗੀਤਕ ਸਾਜਾਂ ਅਤੇ ਹਰ ਮੁਹਤ ਬਹੁਤਿਆਂ ਸੁਆਦਾਂ ਦਾ ਅਨੰਦ ਲੈਂਦਾ ਹੈ। ਘਣੇਰੇ ਪਾਪਾਂ ਅਤੇ ਘਣੇਰੀਆਂ ਬੀਮਾਰੀਆਂ ਉਸ ਦੀ ਮਹਿਮਾ ਸੁਣਨ ਨਾਲ ਦੂਰ ਹੋ ਜਾਂਦੀਆਂ ਹਨ।

ਨਾਨਕ, ਸੇਵ ਅਪਾਰ ਦੇਵ; ਤਟਹ ਖਟਹ, ਬਰਤ ਪੂਜਾ; ਗਵਨ ਭਵਨ, ਜਾਤ੍ਰ ਕਰਨ; ਸਗਲ ਫਲ ਪੁਨੀ ॥੨॥੧॥੫੭॥੮॥੨੧॥੭॥੫੭॥੯੩॥

ਹੇ ਨਾਨਕ! ਬੇਅੰਤ ਪ੍ਰਭੂ ਦੀ ਘਾਲ ਕਮਾਉਣ ਦੁਆਰਾ ਦਰਿਆਵਾਂ ਦੇ ਕਿਨਾਰਿਆਂ ਛੇ ਕਰਮ ਕਾਂਡਾ, ਵਰਤਾਂ, ਪੁਸਤਕਾ ਅਤ ਯਾਤਰਾਂ ਅਸਥਾਨਾਂ ਤੇ ਜਾ ਕੇ ਰਟਨ ਕਰਨ ਦੇ ਸਾਰੇ ਮੇਵੇ ਅਤੇ ਗੁਣ ਪਰਾਪਤ ਹੋ ਜਾਂਦੇ ਹਨ।


ਭੈਰਉ ਅਸਟਪਦੀਆ ਮਹਲਾ ੧ ਘਰੁ ੨

ਭੈਰਉ ਅਸਟਪਤੀਆਂ ਪਹਿਲੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਆਤਮ ਮਹਿ ਰਾਮੁ, ਰਾਮ ਮਹਿ ਆਤਮੁ; ਚੀਨਸਿ ਗੁਰ ਬੀਚਾਰਾ ॥

ਸਾਈਂ ਰੂਹ ਅੰਦਰ ਵਸਦਾ ਹੈ ਅਤੇ ਰੂਹ ਸਾਈਂ ਅੰਦਰ। ਗੁਰਾਂ ਦੀ ਗਿਆਤ ਦੁਆਰਾ ਮੈਂ ਇਹ ਅਨੁਭਵ ਕੀਤਾ ਹੈ।

ਅੰਮ੍ਰਿਤ ਬਾਣੀ, ਸਬਦਿ ਪਛਾਣੀ; ਦੁਖ ਕਾਟੈ ਹਉ ਮਾਰਾ ॥੧॥

ਗੁਰਾਂ ਦੇ ਉਪਦੇਸ਼ ਦੁਆਰਾ, ਅੰਮ੍ਰਿਤਮਈ ਗੁਰਬਾਣੀ ਅਨੁਭਵ ਕੀਤੀ ਜਾਂਦੀ ਹੈ ਤੇ ਜੀਵ ਦਾ ਦੁਖੜਾ ਕਟਿਆ ਜਾਂਦਾ ਹੈ ਅਤੇ ਹੰਗਤਾ ਮਰ ਜਾਂਦੀ ਹੈ।

ਨਾਨਕ, ਹਉਮੈ ਰੋਗ ਬੁਰੇ ॥

ਨਾਨਕ, ਚੰਦਰੀ ਹੈ ਬੀਮਾਰੀ ਹੰਗਤਾ ਦੀ।

ਜਹ ਦੇਖਾਂ, ਤਹ ਏਕਾ ਬੇਦਨ; ਆਪੇ ਬਖਸੈ ਸਬਦਿ ਧੁਰੇ ॥੧॥ ਰਹਾਉ ॥

ਜਿਥੇ ਕਿਤੇ ਮੈਂ ਵੇਖਦਾ ਹਾਂ, ਓਥੇ ਮੈਂ ਇਸੇ ਹੀ ਬੀਮਾਰੀ ਦੀ ਪੀੜ ਨੂੰ ਵੇਖਦਾ ਹਾਂ। ਆਦੀ ਪ੍ਰਭੂ ਖੁਦ ਹੀ ਗੁਰਾਂ ਦੀ ਬਾਣੀ ਪਰਦਾਨ ਕਰਦਾ ਹੈ। ਠਹਿਰਾਉ।

ਆਪੇ ਪਰਖੇ, ਪਰਖਣਹਾਰੈ; ਬਹੁਰਿ ਸੂਲਾਕੁ ਨ ਹੋਈ ॥

ਜਦ ਪਾਰਖੂ, ਖੁਦ, ਬੰਦੇ ਨੂੰ ਪਰਖ ਕੇ ਪਰਵਾਨ ਕਰ ਲੈਂਦਾ ਹੈ ਤਦ ਮੁੜ ਕੇ ਉਸ ਦੀ ਛਾਨ ਬੀਨ ਨਹੀਂ ਹੁੰਦੀ।

ਜਿਨ ਕਉ ਨਦਰਿ ਭਈ, ਗੁਰਿ ਮੇਲੇ; ਪ੍ਰਭ ਭਾਣਾ ਸਚੁ ਸੋਈ ॥੨॥

ਜਿਨ੍ਹਾਂ ਤੇ ਵਾਹਿਗੁਰੂ ਦੀ ਰਹਿਮਤ ਹੈ, ਉਹ ਗੁਰਾਂ ਨੂੰ ਮਿਲ ਪੈਦੇ ਹਨ। ਕੇਵਲ ਉਹ ਹੀ ਸੱਚਾ ਹੈ ਜੋ ਸੁਆਮੀ ਨੂੰ ਚੰਗਾ ਲਗਦਾ ਹੈ।

ਪਉਣੁ ਪਾਣੀ ਬੈਸੰਤਰੁ ਰੋਗੀ; ਰੋਗੀ, ਧਰਤਿ ਸਭੋਗੀ ॥

ਬੀਮਾਰ ਹਨ ਹਵਾ, ਜਲ ਤੇ ਅੱਗ ਅਤੇ ਬੀਮਾਰ ਹੈ ਸੰਸਾਰ ਆਪਣੀਆਂ ਰੰਗ ਰਲੀਆਂ ਸਮੇਤ।

ਮਾਤ ਪਿਤਾ ਮਾਇਆ ਦੇਹ, ਸਿ ਰੋਗੀ; ਰੋਗੀ ਕੁਟੰਬ ਸੰਜੋਗੀ ॥੩॥

ਮਾਂ, ਪਿਓ, ਮੋਹਨੀ ਅਤੇ ਕਾਂਇਆ ਉਹ ਬੀਮਾਰ ਹਨ। ਜੋ ਸਨਬੰਧੀਆਂ ਨਾਲ ਜੁੜੇ ਹੋਏ ਹਨ, ਉਹ ਭੀ ਬੀਮਾਰ ਹਨ

ਰੋਗੀ, ਬ੍ਰਹਮਾ ਬਿਸਨੁ ਸਰੁਦ੍ਰਾ; ਰੋਗੀ ਸਗਲ ਸੰਸਾਰਾ ॥

ਬੀਮਾਰ ਹਨ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਸਮੇਤ ਅਤੇ ਬੀਮਾਰ ਹੈ ਸਾਰਾ ਜਹਾਨ।

ਹਰਿ ਪਦੁ ਚੀਨਿ, ਭਏ ਸੇ ਮੁਕਤੇ; ਗੁਰ ਕਾ ਸਬਦੁ ਵੀਚਾਰਾ ॥੪॥

ਜੋ ਪ੍ਰਭੂ ਦੇ ਪੈਰਾ ਨੂੰ ਅਨੁਭਵ ਕਰਦੇ ਹਨ ਅਤੇ ਗੁਰਾਂ ਦੀ ਬਾਣੀ ਨੂੰ ਸੋਚਦੇ ਬੀਚਾਰਦੇ ਹਨ, ਉਹ ਮੁਕਤ ਹੋ ਜਾਂਦੇ ਹਨ।

ਰੋਗੀ, ਸਾਤ ਸਮੁੰਦ ਸਨਦੀਆ; ਖੰਡ ਪਤਾਲਿ, ਸਿ ਰੋਗਿ ਭਰੇ ॥

ਬੀਮਾਰ ਹਨ ਸਤ ਸਮੁੰਦਰ ਦਰਿਆਵਾਂ ਦੇ ਸਮੇਤ ਬਰਿਆਜ਼ਮ ਅਤੇ ਪਇਆਲ ਭੀ ਬੀਮਾਰੀ ਨਾਲ ਪਰੀਪੂਰਤ ਹਨ।

ਹਰਿ ਕੇ ਲੋਕ, ਸਿ ਸਾਚਿ ਸੁਹੇਲੇ; ਸਰਬੀ ਥਾਈ ਨਦਰਿ ਕਰੇ ॥੫॥

ਰੱਬ ਦੇ ਬੰਦੇ, ਉਹ ਸੱਚ ਅਤੇ ਆਰਾਮ ਅੰਦਰ ਵਸਦੇ ਹਨ। ਸਾਰੀਆਂ ਥਾਵਾਂ ਤੇ ਉਹ ਉਨ੍ਹਾਂ ਉਤੇ ਮਿਹਰਬਾਨ ਰਹਿੰਦਾ ਹੈ।

ਰੋਗੀ ਖਟ ਦਰਸਨ ਭੇਖਧਾਰੀ; ਨਾਨਾ ਹਠੀ ਅਨੇਕਾ ॥

ਬੀਮਾਰ ਹਨ ਛੈ ਸ਼ਾਸਤਰ, ਅਨੇਕਾਂ ਸ਼ੰਪ੍ਰਦਾਈ ਅਤੇ ਘਦੇਰੇ ਹੀ ਦ੍ਰਿੜ੍ਹਤਾ ਵਾਲੇ ਬੰਦੇ।

ਬੇਦ ਕਤੇਬ ਕਰਹਿ ਕਹ ਬਪੁਰੇ; ਨਹ ਬੂਝਹਿ ਇਕ ਏਕਾ ॥੬॥

ਵਿਚਾਰੇ ਵੇਦ ਅਤੇ ਧਾਰਮਕ ਪੁਸਤਕ ਕੀ ਕਰ ਸਕਦੇ ਹਨ ਜਦ ਕਿ ਬੰਦੇ ਇਕ ਸਾਈਂ ਨੂੰ ਨਹੀਂ ਸਮਝਦੇ।

ਮਿਠ ਰਸੁ ਖਾਇ, ਸੁ ਰੋਗਿ ਭਰੀਜੈ; ਕੰਦ ਮੂਲਿ ਸੁਖੁ ਨਾਹੀ ॥

ਮਿੱਠੀਆਂ ਨਿਆਮਤਾਂ ਖਾਣ ਦੁਆਰਾ, ਪ੍ਰਾਣੀ ਬੀਮਾਰੀ ਨਾਲ ਭਰ ਜਾਂਦਾ ਹੈ ਅਤੇ ਫਲ ਤੇ ਜੜ੍ਹ ਖਾਣ ਵਿੱਚ ਭੀ ਕੋਈ ਆਰਾਮ ਨਹੀਂ।

ਨਾਮੁ ਵਿਸਾਰਿ, ਚਲਹਿ ਅਨ ਮਾਰਗਿ; ਅੰਤ ਕਾਲਿ ਪਛੁਤਾਹੀ ॥੭॥

ਨਾਮ ਨੂੰ ਭੁਲਾ ਕੇ ਜੋ ਹੋਰ ਰਸਤਿਆਂ ਅੰਦਰ ਟੁਰਦੇ ਹਨ, ਉਹ ਅਖੀਰ ਦੇ ਵੇਲੇ ਪਸਚਾਤਾਪ ਕਰਦੇ ਹਨ।

ਤੀਰਥਿ ਭਰਮੈ, ਰੋਗੁ ਨ ਛੂਟਸਿ; ਪੜਿਆ ਬਾਦੁ ਬਿਬਾਦੁ ਭਇਆ ॥

ਯਾਤ੍ਰਾ ਅਸਥਾਨਾਂ ਤੇ ਭਟਕਣ ਦੁਆਰਾ, ਜ਼ਹਿਮਤ ਕੱਟੀ ਨਹੀਂ ਜਾਂਦੀ। ਪੜ੍ਹਨ ਰਾਹੀਂ, ਉਹ ਫਜੂਲ ਬਖੇੜਿਆਂ ਵਿੱਚ ਖਚਤ ਹੋ ਜਾਂਦਾਹੈ।

ਦੁਬਿਧਾ ਰੋਗੁ, ਸੁ ਅਧਿਕ ਵਡੇਰਾ; ਮਾਇਆ ਕਾ ਮੁਹਤਾਜੁ ਭਇਆ ॥੮॥

ਬਹੁਤੀ ਵਡੀ ਹੈ ਜ਼ਹਿਮਤ ਦਵੈਤ-ਭਾਵ ਦੀ। ਇਸ ਦੇ ਰਾਹੀਂ ਇਨਸਾਨ ਧਨ-ਦੌਲਤ ਦਾ ਗੁਲਾਮ ਹੋ ਜਾਂਦਾ ਹੈ।

ਗੁਰਮੁਖਿ ਸਾਚਾ ਸਬਦਿ ਸਲਾਹੈ; ਮਨਿ ਸਾਚਾ, ਤਿਸੁ ਰੋਗੁ ਗਇਆ ॥

ਗੁਰਾਂ ਦੀ ਦਇਆ ਦੁਆਰਾ ਜੋ ਸਚੇ ਨਾਮ ਦੀ ਸਿਫ਼ਤ ਸ਼ਲਾਘਾ ਕਰਦਾ ਹੈ ਅਤੇ ਜਿਸ ਦੇ ਰਿਦੇ ਅੰਦਰ ਸੱਚਾ ਸੁਆਮੀ ਹੈ, ਉਸ ਦੀ ਬੀਮਾਰੀ ਦੂਰ ਹੋ ਜਾਂਦੀ ਹੈ।

ਨਾਨਕ, ਹਰਿ ਜਨ ਅਨਦਿਨੁ ਨਿਰਮਲ; ਜਿਨ ਕਉ ਕਰਮਿ ਨੀਸਾਣੁ ਪਇਆ ॥੯॥੧॥

ਨਾਨਕੀ ਸੁਆਮੀ ਦਾ ਸੇਵਕ ਜਿਸ ਤੇ ਗੁਰੂ-ਪਰਮੇਸ਼ਰ ਦੀ ਰਹਿਮਤ ਦੀ ਮੋਹਰ ਲੱਗੀ ਹੋਈ ਹੈ, ਸਦੀਵ ਹੀ ਪਵਿੱਤ੍ਰ ਹੈ।


ਭੈਰਉ ਮਹਲਾ ੩ ਘਰੁ ੨

ਭੈਰਊ ਤੀਜੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਤਿਨਿ ਕਰਤੈ, ਇਕੁ ਚਲਤੁ ਉਪਾਇਆ ॥

ਉਸ ਸਿਰਜਣਹਾਰ-ਸੁਆਮੀ ਨੇ ਇਕ ਅਦਭੁਤ ਖੇਡ ਰਚੀ ਹੈ।

ਅਨਹਦ ਬਾਣੀ, ਸਬਦਿ ਸੁਣਾਇਆ ॥

ਮੈਂ ਪ੍ਰਭੂ ਦੀ ਬੈਕੁੰਠੀ ਗੁਰੁ-ਬਾਣੀ ਨੂੰ ਸੁਣਦਾ ਹਾਂ।

ਮਨਮੁਖਿ ਭੂਲੇ, ਗੁਰਮੁਖਿ ਬੁਝਾਇਆ ॥

ਮਨਮਤੀਏ ਕੁਰਾਹੇ ਪੈ ਜਾਂਦੇ ਹਨ ਅਤੇ ਗੁਰੂ-ਅਨੁਸਾਰੀਆਂ ਉਤੇ ਸੱਚ ਪ੍ਰਗਟ ਹੋ ਜਾਂਦਾ ਹੈ।

ਕਾਰਣੁ ਕਰਤਾ, ਕਰਦਾ ਆਇਆ ॥੧॥

ਸਿਰਜਣਹਾਰ-ਸੁਆਮੀ ਅਲੋਕਿਕ ਕਰਤਬ ਵਿਖਾਲਦਾ ਰਿਹਾ ਹੈ।

ਗੁਰ ਕਾ ਸਬਦੁ, ਮੇਰੈ ਅੰਤਰਿ ਧਿਆਨੁ ॥

ਗੁਰਾਂ ਦੀ ਬਾਣੀ ਦਾ ਮੈਂ ਆਪਣੇ ਚਿੱਤ ਅੰਦਰ ਚਿੰਤਨ ਕਰਦਾ ਹਾਂ।

ਹਉ ਕਬਹੁ ਨ ਛੋਡਉ, ਹਰਿ ਕਾ ਨਾਮੁ ॥੧॥ ਰਹਾਉ ॥

ਰੱਬ ਦਾ ਨਾਮ ਮੈਂ ਕਦੇ ਭੀ ਨਹੀਂ ਛੱਡਾਂਗਾ। ਠਹਿਰਾਉ।

ਪਿਤਾ ਪ੍ਰਹਲਾਦੁ, ਪੜਣ ਪਠਾਇਆ ॥

ਪ੍ਰਹਿਲਾਦ ਦੇ ਪਿਓ ਨੇ, ਪੜ੍ਹਨ ਲਈ ਉਸ ਨੂੰ ਮਦਰਸੇ ਘਲਿਆ।

ਲੈ ਪਾਟੀ, ਪਾਧੇ ਕੈ ਆਇਆ ॥

ਆਪਣੀ ਫੱਟੀ ਲੈ ਕੇ, ਉਹ ਅਧਿਆਪਕ ਕੋਲ ਆਇਆ।

ਨਾਮ ਬਿਨਾ, ਨਹ ਪੜਉ ਅਚਾਰ ॥

ਪ੍ਰਹਿਲਾਦ ਆਖਦਾ ਹੈ: “ਪ੍ਰਭੂ ਦੇ ਨਾਮ ਦੇ ਬਗੈਰ ਮੈਂ ਹੋਰ ਕੋਈ ਚੀਜ਼ ਨਹੀਂ ਪੜ੍ਹਨੀ।

ਮੇਰੀ ਪਟੀਆ ਲਿਖਿ ਦੇਹੁ, ਗੋਬਿੰਦ ਮੁਰਾਰਿ ॥੨॥

ਮੇਰੀ ਫੱਟੀ ਉਤੇ ਤੂੰ ਸੁਆਮੀ ਮਾਲਕ ਦਾ ਨਾਮ ਲਿਖ ਦੇ”।

ਪੁਤ੍ਰ ਪ੍ਰਹਿਲਾਦ ਸਿਉ, ਕਹਿਆ ਮਾਇ ॥

ਪ੍ਰਹਿਲਾਦ ਦੀ ਮਾਤਾ ਨੇ ਆਪਣੇ ਪੁਤ ਨੂੰ ਆਖਿਆ:

ਪਰਵਿਰਤਿ ਨ ਪੜਹੁ, ਰਹੀ ਸਮਝਾਇ ॥

ਮੈਂ ਤੈਨੂੰ ਪਰਾਈ ਰੀਤੀ-ਨਾਂ ਪੜ੍ਹਨ ਦੀ ਸਿਖ-ਮਤ ਦਿੰਦੀ ਹਾਂ”।

ਨਿਰਭਉ ਦਾਤਾ, ਹਰਿ ਜੀਉ ਮੇਰੈ ਨਾਲਿ ॥

ਪ੍ਰਹਿਲਾਦ ਨੇ ਆਖਿਆ: “ਮਹਾਰਾਜ, ਨਿੱਡਰ, ਦਾਤਾਰ ਵਾਹਿਗੁਰੂ ਮੇਰੇ ਅੰਗ ਸੰਗ ਹੈ।

ਜੇ ਹਰਿ ਛੋਡਉ, ਤਉ ਕੁਲਿ ਲਾਗੈ ਗਾਲਿ ॥੩॥

ਜੇਕਰ ਮੈਂ ਸੁਆਮੀ ਨੂੰ ਛਡਾਂਗਾ, ਤਦ ਮੇਰੇ ਵੰਸ਼ ਨੂੰ ਕਲੰਕ ਲੱਗੇਗਾ”।

ਪ੍ਰਹਲਾਦਿ, ਸਭਿ ਚਾਟੜੇ ਵਿਗਾਰੇ ॥

ਪ੍ਰਹਿਲਾਦ ਨੇ ਸਾਰੇ ਵਿਦਿਆਰਥੀ ਵਿਗਾੜ ਦਿਤੇ ਹਨ।

ਹਮਾਰਾ ਕਹਿਆ ਨ ਸੁਣੈ, ਆਪਣੇ ਕਾਰਜ ਸਵਾਰੇ ॥

ਉਹ ਮੇਰੀ ਗੱਲ ਹੀ ਨਹੀਂ ਸੁਣਦਾ ਤੇ ਆਪਣੇ ਕੰਮ ਨੂੰ ਹੀ ਸਹੀ ਆਖਦਾ ਹੈ।

ਸਭ ਨਗਰੀ ਮਹਿ, ਭਗਤਿ ਦ੍ਰਿੜਾਈ ॥

ਸ਼ਹਿਰ ਦੇ ਸਾਰੇ ਲੋਕਾਂ ਵਿੱਚ ਪ੍ਰਹਿਲਾਦ ਨੇ ਪ੍ਰਭੂ ਦੀ ਪਿਆਰੀ ਉਪਾਸ਼ਨਾ ਪੱਕੀ ਕਰ ਦਿਤੀ।

ਦੁਸਟ ਸਭਾ ਕਾ, ਕਿਛੁ ਨ ਵਸਾਈ ॥੪॥

ਬਦਮਾਸ਼ਾਂ ਦੀ ਜੁੰਡੀ ਦੀ ਉਸ ਦੇ ਮੂਹਰੇ ਕੋਈ ਵਾਹ ਨਹੀਂ ਜਾਂਦੀ”।

ਸੰਡੈ ਮਰਕੈ, ਕੀਈ ਪੂਕਾਰ ॥

ਸੰਡੇ ਮਰਕੇ ਨੇ ਇਹ (ਉਪਰ ਵਾਲੀ) ਸ਼ਿਕਾਇਤ ਕੀਤੀ।

ਸਭੇ ਦੈਤ, ਰਹੇ ਝਖ ਮਾਰਿ ॥

ਸਾਰੇ ਰਾਖਸ਼ ਬੇਫਾਇਦਾ ਕੋਸ਼ਿਸ਼ ਕਰਦੇ ਰਹੇ।

ਭਗਤ ਜਨਾ ਕੀ, ਪਤਿ ਰਾਖੈ ਸੋਈ ॥

ਉਸ ਪ੍ਰਭੂ ਨੇ ਸੰਤ ਸਰੂਪ ਪੁਰਸ਼, ਪ੍ਰਹਿਲਾਦ ਦੀ ਇਜ਼ਤ ਆਬਰੂ ਰੱਖ ਲਈ।

ਕੀਤੇ ਕੈ ਕਹਿਐ, ਕਿਆ ਹੋਈ? ॥੫॥

ਰੱਚੇ ਹੋਏ ਦੇ ਆਖਣ ਨਾਲ ਕੀ ਹੋ ਸਕਦਾ ਹੈ?

ਕਿਰਤ ਸੰਜੋਗੀ, ਦੈਤਿ ਰਾਜੁ ਚਲਾਇਆ ॥

ਪੂਰਬਲੇ ਕਮਰਾਂ ਦੀ ਲਿਖਤਾਕਾਰ ਦੀ ਬਰਕਤ ਰਾਖਸ਼ ਨੇ ਰਾਜ-ਭਾਗ ਮਾਣਿਆ।

ਹਰਿ ਨ ਬੂਝੈ, ਤਿਨਿ ਆਪਿ ਭੁਲਾਇਆ ॥

ਰਾਖਸ਼ ਪ੍ਰਭੂ ਨੂੰ ਅਨੁਭਵ ਨਹੀਂ ਸੀ ਕਰਦਾ। ਉਸ ਸੁਆਮੀ ਨੇ ਆਪੇ ਹੀ ਉਸ ਨੂੰ ਕੁਰਾਹੇ ਪਾਇਆ ਹੋਇਆ ਸੀ।

ਪੁਤ੍ਰ ਪ੍ਰਹਲਾਦ ਸਿਉ, ਵਾਦੁ ਰਚਾਇਆ ॥

ਉਸ ਨੇ ਆਪਣੇ ਪੁੱਤਰ ਪ੍ਰਹਿਲਾਦ ਨਾਲ ਝਗੜਾ ਛੇੜ ਲਿਆ।

ਅੰਧਾ ਨ ਬੂਝੈ, ਕਾਲੁ ਨੇੜੈ ਆਇਆ ॥੬॥

ਅੰਨ੍ਹਾ ਨਹੀਂ ਸੀ ਜਾਣਦਾ ਕਿ ਉਸ ਦੀ ਮੌਤ ਨੇੜੇ ਢੁਕੀ ਹੋਈ ਸੀ।

ਪ੍ਰਹਲਾਦੁ ਕੋਠੇ ਵਿਚਿ ਰਾਖਿਆ; ਬਾਰਿ ਦੀਆ ਤਾਲਾ ॥

ਪ੍ਰਹਲਾਦ ਨੂੰ ਕੋਠੜੀ ਵਿੱਚ ਬੰਦਾ ਕਰ ਦਿਤਾ ਅਤੇ ਇਸ ਦੇ ਬੂਹੇ ਨੂੰ ਜੰਦਰਾ ਮਾਰ ਦਿਤਾ।

ਨਿਰਭਉ ਬਾਲਕੁ ਮੂਲਿ ਨ ਡਰਈ; ਮੇਰੈ ਅੰਤਰਿ ਗੁਰ ਗੋਪਾਲਾ ॥

ਭੈ-ਰਹਿਤ ਬੱਚਾ ਬਿਲਕੁਲ ਹੀ ਨਾਂ ਭਰਿਆ ਤੇ ਉਸ ਨੇ ਆਖਿਆ, “ਮੇਰੇ ਸਨ ਅੰਦਰ ਗੁਰੂ-ਪ੍ਰਮੇਸ਼ਰ ਵਸਦਾ ਹੈ।

ਕੀਤਾ ਹੋਵੈ ਸਰੀਕੀ ਕਰੈ; ਅਨਹੋਦਾ ਨਾਉ ਧਰਾਇਆ ॥

ਜੇਕਰ ਰਚਿਆ ਹੋਇਆ ਜੀਵ ਰਚਨਹਾਰ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਬੇਅਰਥ ਹੈ ਉਸ ਦਾ ਉਚਾ ਨਾਮ ਰਖਾਇਆ ਹੋਇਆ।

ਜੋ ਧੁਰਿ ਲਿਖਿਆ, ਸੋੁ ਆਇ ਪਹੁਤਾ; ਜਨ ਸਿਉ ਵਾਦੁ ਰਚਾਇਆ ॥੭॥

ਜਿਹੜਾ ਕੁਛ ਉਸ ਲਈ ਮੁਢ ਤੋਂ ਲਿਖਿਆ ਹੋਇਆ ਸੀ, ਉਹ ਆ ਪੁਜਾ ਅਤੇ ਉਸ ਨੇ ਪ੍ਰਭੂ ਗੋਲੇ ਦੇ ਨਾਲ ਝਗੜਾ ਖੜਾ ਕਰ ਲਿਆ।

ਪਿਤਾ ਪ੍ਰਹਲਾਦ ਸਿਉ, ਗੁਰਜ ਉਠਾਈ ॥

ਫਰਲਾਦ ਦੇ ਪਿਓ ਨੇ ਇਹ ਗਜ ਕਿ ਕਿਹਾ,

ਕਹਾਂ ਤੁਮ੍ਹ੍ਹਾਰਾ ਜਗਦੀਸ ਗੁਸਾਈ ॥

ਆਲਮ ਦਾ ਸੁਆਮੀ ਤੇਰਾ ਵਾਹਿਗੁਰੂ ਕਿੱਥੇ ਹੈ?” ਤੇ ਪ੍ਰਹਲਾਦ ਨੂੰ ਮਾਰਨ ਲਈ ਗਦਾ ਉਲਾਰੀ।

ਜਗਜੀਵਨੁ ਦਾਤਾ, ਅੰਤਿ ਸਖਾਈ ॥

ਪ੍ਰਹਲਾਦ ਨੇ ਉਤਰ ਦਿੱਤਾ, “ਜਗਤ ਦੀ ਜਿੰਦ ਜਾਨ, ਮੇਰਾ ਦਾਤਾਰ ਸੁਆਮੀ, ਅਖੀਰ ਦੇ ਵੇਲੇ ਰੱਖਿਆ ਕਰਨ ਵਾਲਾ ਹੈ।

ਜਹ ਦੇਖਾ, ਤਹ ਰਹਿਆ ਸਮਾਈ ॥੮॥

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ੳਥੇ ਮੈਂ ਉਸ ਨੂੰ ਵਿਆਪਕ ਵੇਖਦਾ ਹਾਂ”।

ਥੰਮ੍ਹ੍ਹੁ ਉਪਾੜਿ, ਹਰਿ ਆਪੁ ਦਿਖਾਇਆ ॥

ਥੰਮ ਨੂੰ ਪਾੜ ਕੇ, ਵਾਹਿਗੁਰੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ।

ਅਹੰਕਾਰੀ ਦੈਤੁ, ਮਾਰਿ ਪਚਾਇਆ ॥

ਆਕੜ-ਖਾਂ ਰਾਖਸ਼ ਨਸ਼ਟ ਤੇ ਤਬਾਹ ਕਰ ਦਿਤਾ ਗਿਆ।

ਭਗਤਾ ਮਨਿ ਆਨੰਦੁ, ਵਜੀ ਵਧਾਈ ॥

ਸੰਤਾਂ ਦੇ ਚਿੱਤ ਅੰਦਰ ਖੁਸ਼ੀ ਸੀ ਅਤੇ ਮੁਬਾਰਕਾਂ ਮਿਲਦੀਆਂ ਸਨ।

ਅਪਨੇ ਸੇਵਕ ਕਉ, ਦੇ ਵਡਿਆਈ ॥੯॥

ਵਾਹਿਗੁਰੂ ਨੇ ਆਪਣੇ ਗੋਲੇ ਨੂੰ ਪ੍ਰਭਤਾ ਬਖਸ਼ ਦਿੱਤੀ।

ਜੰਮਣੁ ਮਰਣਾ, ਮੋਹੁ ਉਪਾਇਆ ॥

ਸੁਆਮੀ ਨੇ ਪੈਦਾਇਸ਼, ਮੌਤ ਤੇ ਸੰਸਾਰੀ ਲਗਨ ਰਚੇ ਹਨ,

ਆਵਣੁ ਜਾਣਾ, ਕਰਤੈ ਲਿਖਿ ਪਾਇਆ ॥

ਅਤੇ ਸਿਰਜਣਹਾਰ ਸੁਆਮੀ ਨੇ ਹੀ ਆਉਂਣਾ ਤੇ ਜਾਣਾ ਨੀਅਤ ਕੀਤਾ ਹੈ।

ਪ੍ਰਹਲਾਦ ਕੈ ਕਾਰਜਿ, ਹਰਿ ਆਪੁ ਦਿਖਾਇਆ ॥

ਪ੍ਰਹਲਾਦ ਦੇ ਕੰਮ ਦੇ ਲਈ ਪ੍ਰਭੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ।

ਭਗਤਾ ਕਾ ਬੋਲੁ, ਆਗੈ ਆਇਆ ॥੧੦॥

ਪ੍ਰਭੂ ਦੇ ਸਾਧੂ ਦਾ ਬਚਨ ਪੂਰਾ ਹੋ ਗਿਆ ਹੈ।

ਦੇਵ ਕੁਲੀ, ਲਖਿਮੀ ਕਉ ਕਰਹਿ ਜੈਕਾਰੁ ॥

ਸਾਰਿਆਂ ਦੇਵਤਿਆਂ ਨੇ ਲਛਮੀ ਨੂੰ ਨਮਸਕਾਰ ਕੀਤੀ ਅਤੇ ਆਖਿਆ,

ਮਾਤਾ! ਨਰਸਿੰਘ ਕਾ ਰੂਪੁ ਨਿਵਾਰੁ ॥

ਹੈ ਮਾਂ! ਇਸ ਭਿਆਨਕ ਮਨੁਸ਼-ਸ਼ੇਰ ਸਰੂਪ ਨੂੰ ਅਲੋਪ ਕਰ।

ਲਖਿਮੀ ਭਉ ਕਰੈ, ਨ ਸਾਕੈ ਜਾਇ ॥

ਲਖਸ਼ਮੀ ਭੈ-ਭੀਤ ਹੋਈ ਹੋਈ ਲੇੜੇ ਨਹੀਂ ਸੀ ਜਾ ਸਕਦੀ।

ਪ੍ਰਹਲਾਦੁ ਜਨੁ, ਚਰਣੀ ਲਾਗਾ ਆਇ ॥੧੧॥

ਸੰਤ ਪ੍ਰਹਲਾਦ ਆ ਕੇ ਸੁਆਮੀ ਦੇ ਪੈਰੀ ਢਹਿ ਪਿਆ।

ਸਤਿਗੁਰਿ, ਨਾਮੁ ਨਿਧਾਨੁ ਦ੍ਰਿੜਾਇਆ ॥

ਸਚੇ ਗੁਰਾਂ ਨੇ ਨਾਮ ਦਾ ਖ਼ਜ਼ਾਨਾ ਮੇਰੇ ਅੰਦਰ ਅਸਥਾਪਨ ਕਰ ਦਿਤਾ ਹੈ।

ਰਾਜ ਮਾਲੁ, ਝੂਠੀ ਸਭ ਮਾਇਆ ॥

ਪਾਤਿਸ਼ਾਹੀ, ਜਾਇਦਾਦ ਤੇ ਸਮੁਹ ਦੋਲਤ ਕੂੜੀਆਂ ਹਨ।

ਲੋਭੀ ਨਰ, ਰਹੇ ਲਪਟਾਇ ॥

ਲਾਲਚੀ ਪੁਰਸ਼ ਉਹਨਾਂ ਨੂੰ ਚਿਮੜੇ ਰਹਿੰਦੇ ਹਨ।

ਹਰਿ ਕੇ ਨਾਮ ਬਿਨੁ, ਦਰਗਹ ਮਿਲੈ ਸਜਾਇ ॥੧੨॥

ਸਾਹਿਬ ਦੇ ਨਾਮ ਦੇ ਬਗੇਰ, ਜੀਵ ਨੂੰ ਸਾਹਿਬ ਦੇ ਦਰਬਾਰ ਅੰਦਰ ਸਜ਼ਾ ਮਿਲਦੀ ਹੈ।

ਕਹੈ ਨਾਨਕੁ, ਸਭੁ ਕੋ ਕਰੇ ਕਰਾਇਆ ॥

ਗੁਰੂ ਜੀ ਫੁਰਮਾਉਂਦੇ ਹਨ, ਹਰ ਕੋਈ ਉਹੀ ਕੁਛ ਕਰਦਾ ਹੈ ਜੋ ਉਸ ਪਾਸੋ ਪ੍ਰਭੂ ਕਰਵਾਉਂਦਾ ਹੈ।

ਸੇ ਪਰਵਾਣੁ, ਜਿਨੀ ਹਰਿ ਸਿਉ ਚਿਤੁ ਲਾਇਆ ॥

ਕੇਵਲ ਉਹ ਹੀ ਪ੍ਰਮਾਣੀਕ ਹੁੰਦੇ ਹਨ ਜੋ ਆਪਣੇ ਮਨ ਨੂੰ ਆਪਣੇ ਵਾਹਿਗੁਰੂ ਨਾਲ ਜੋੜਦੇ ਹਨ।

ਭਗਤਾ ਕਾ, ਅੰਗੀਕਾਰੁ ਕਰਦਾ ਆਇਆ ॥

ਉਹ ਆਪਣੇ ਅਨੁਰਾਗੀਆਂ ਦਾ ਪੱਖ ਪੂਰਦਾ ਰਿਹਾ ਹੈ।

ਕਰਤੈ, ਅਪਣਾ ਰੂਪੁ ਦਿਖਾਇਆ ॥੧੩॥੧॥੨॥

ਸਿਰਜਣਹਾਰ-ਸੁਆਮੀ ਨੇ ਆਪਣਾ ਸਰੂਪ ਪਰਗਟ ਕੀਤਾ।


ਭੈਰਉ ਮਹਲਾ ੩ ॥

ਭੈਰਉ ਤੀਜੀ ਪਾਤਿਸ਼ਾਹੀ।

ਗੁਰ ਸੇਵਾ ਤੇ ਅੰਮ੍ਰਿਤ ਫਲੁ ਪਾਇਆ; ਹਉਮੈ ਤ੍ਰਿਸਨ ਬੁਝਾਈ ॥

ਗੁਰਾਂ ਦੀ ਘਾਲ ਦੁਆਰਾ, ਮੈਨੂੰ ਅੰਮ੍ਰਿਤਮਈ ਮੇਵੇ ਦਦੀ ਦਾਤ ਮਿਲ ਗਈ ਹੈ ਅਤੇ ਮੇਰੀ ਹੰਗਤਾ ਤੇ ਖਾਹਿਸ਼ਾਂ ਮਿਟ ਗਈਆਂ ਹਨ।

ਹਰਿ ਕਾ ਨਾਮੁ ਹ੍ਰਿਦੈ ਮਨਿ ਵਸਿਆ; ਮਨਸਾ ਮਨਹਿ ਸਮਾਈ ॥੧॥

ਵਾਹਿਗੁਰੂ ਦਾ ਨਾਮ ਮੇਰੇ ਚਿੱਤ ਅਤੇ ਦਿਲ ਅੰਦਰ ਵਸ ਗਿਆ ਹੈ ਅਤੇ ਮੇਰੀ ਲਾਲਸਾ ਮੇਰੇ ਮਨ ਅੰਦਰ ਹੀ ਲੀਨ ਹੋ ਗਈ ਹੈ।

ਹਰਿ ਜੀਉ! ਕ੍ਰਿਪਾ ਕਰਹੁ ਮੇਰੇ ਪਿਆਰੇ! ॥

ਹੈ ਮੇਰੇ ਪੂਜਯ ਪ੍ਰੀਤਮ ਪ੍ਰਭੂ! ਤੂੰ ਮੇਰੇ ਉਤੇ ਰਹਿਮ ਧਾਰ।

ਅਨਦਿਨੁ ਹਰਿ ਗੁਣ ਦੀਨ ਜਨੁ ਮਾਂਗੈ; ਗੁਰ ਕੈ ਸਬਦਿ ਉਧਾਰੇ ॥੧॥ ਰਹਾਉ ॥

ਰਾਤ ਅਤੇ ਦਿਨ ਤੇਰਾ ਮਸਕੀਨ ਨਫਰ, ਹੈ ਸਾਈਂ। ਤੇਰੀ ਸਿਫ਼ਤ ਸ਼ਲਾਘਾ ਦੀ ਯਾਂਚਨਾ ਕਰਦਾ ਹੈ। ਗੁਰਾਂ ਦੀ ਬਾਣੀ ਰਾਹੀਂ ਹੀ ਪ੍ਰਾਣੀ ਦੀ ਕਲਿਆਣ ਹੁੰਦੀ ਹੈ। ਠਹਿਰਾਉ।

ਸੰਤ ਜਨਾ ਕਉ ਜਮੁ ਜੋਹਿ ਨ ਸਾਕੈ; ਰਤੀ ਅੰਚ ਦੂਖ ਨ ਲਾਈ ॥

ਮੌਤ ਦਾ ਦੂਤ ਪਵਿੱਤਰ ਪੁਰਸ਼ਾਂ ਨੂੰ ਛੂਹ ਤੱਕ ਨਹੀਂ ਸਕਦਾ ਅਤੇ ਉਨ੍ਹਾਂ ਨੂੰ ਇਕ ਭੌਰਾ ਭਰ ਭੀ ਪੀੜ ਅਤੇ ਦਰਦ ਨਹੀਂ ਕਰਦਾ।

ਆਪਿ ਤਰਹਿ ਸਗਲੇ ਕੁਲ ਤਾਰਹਿ; ਜੋ ਤੇਰੀ ਸਰਣਾਈ ॥੨॥

ਹੇ ਸੁਆਮੀ! ਜੋ ਮੇਰੀ ਪਨਾਹ ਲੈਂਦੇ ਹਨ, ਉਹ ਖੁਦ ਪਾਰ ਉਤਰ ਜਾਂਦੇ ਹਨ ਤੇ ਆਪਣੀ ਸਾਰੀ ਵੰਸ਼ ਦਾ ਭੀ ਪਾਰ ਉਤਾਰਾ ਕਰ ਦਿੰਦੇ ਹਨ।

ਭਗਤਾ ਕੀ ਪੈਜ ਰਖਹਿ ਤੂ ਆਪੇ; ਏਹ ਤੇਰੀ ਵਡਿਆਈ ॥

ਤੂੰ ਖੁਦ ਹੀ ਆਪਣੇ ਸੰਤਾਂ ਦੀ ਲੱਜਿਆ ਰੱਖਦਾ ਹੈ। ਇਹ ਹੈ ਤੇਰੀ ਪ੍ਰਭਤਾ ਹੈ ਸੁਆਮੀ।

ਜਨਮ ਜਨਮ ਕੇ ਕਿਲਵਿਖ ਦੁਖ ਕਾਟਹਿ; ਦੁਬਿਧਾ ਰਤੀ ਨ ਰਾਈ ॥੩॥

ਤੂੰ ਉਨ੍ਹਾਂ ਦੇ ਅਨੇਕਾਂ ਜਨਮਾਂ ਦੇ ਪਾਪ ਅਤੇ ਰੋਗ ਕਟ ਦਿੰਦਾ ਹੈ ਅਤੇ ਉਨ੍ਹਾਂ ਵਿੱਚ ਇਕ ਭੋਰਾ ਤੇ ਕਿਣਕਾ ਮਾਤ ਭੀ ਦਵੈਤ-ਭਾਵ ਨਹੀਂ।

ਹਮ ਮੂੜ ਮੁਗਧ ਕਿਛੁ ਬੂਝਹਿ ਨਾਹੀ; ਤੂ ਆਪੇ ਦੇਹਿ ਬੁਝਾਈ ॥

ਮੈਂ ਮੂਰਖ ਤੇ ਬੇਸਮਝ ਹਾਂ ਅਤੇ ਕੁਝ ਭੀ ਨਹੀਂ ਸਮਝਦਾ। ਤੂੰ ਖੁਦ ਹੀ ਮੈਨੂੰ ਸਿਆਣਪ ਪਰਦਾਨ ਕਰਦਾ ਹੈ।

ਜੋ ਤੁਧੁ ਭਾਵੈ, ਸੋਈ ਕਰਸੀ; ਅਵਰੁ ਨ ਕਰਣਾ ਜਾਈ ॥੪॥

ਜਿਹੜਾ ਕੁਛ ਤੈਨੂੰ ਚੰਗਾ ਲੱਗਾ ਹੈ, ਉਹ ਹੀ ਤੂੰ ਕਰਦਾ ਹੈ, ਹੇ ਸੁਆਮੀ! ਹੋਰ ਕੁਛ ਕੀਤਾ ਨਹੀਂ ਜਾ ਸਕਦਾ।

ਜਗਤੁ ਉਪਾਇ ਤੁਧੁ ਧੰਧੈ ਲਾਇਆ; ਭੂੰਡੀ ਕਾਰ ਕਮਾਈ ॥

ਸੰਸਾਰ ਨੂੰ ਰਚ ਕੇ ਤੂੰ ਇਸ ਨੂੰ ਕੰਮ ਲਾਇਆ ਹੈ, ਹੇ ਸੁਆਮੀ! ਅਤੇ ਜੀਵ ਮੰਦੇ ਕਰਮ ਕਰਦੇ ਹਨ।

ਜਨਮੁ ਪਦਾਰਥੁ ਜੂਐ ਹਾਰਿਆ; ਸਬਦੈ ਸੁਰਤਿ ਨ ਪਾਈ ॥੫॥

ਉਹ ਆਪਣੇ ਅਮੋਲਕ ਜੀਵਨ ਨੂੰ ਜੂਏ ਵਿੱਚ ਹਾਰ ਦਿੰਦੇ ਹਨ ਅਤੇ ਪ੍ਰਭੂ ਦੇ ਨਾਮ ਨੂੰ ਨਹੀਂ ਸਮਝਦੇ।

ਮਨਮੁਖਿ ਮਰਹਿ, ਤਿਨ ਕਿਛੂ ਨ ਸੂਝੈ; ਦੁਰਮਤਿ ਅਗਿਆਨ ਅੰਧਾਰਾ ॥

ਉਹ ਆਪ-ਹੁਦਰੇ ਕੁਝ ਸਮਝਦੇ ਨਹੀਂ ਅਤੇ ਖੋਟੀ ਬੁਧੀ ਅਤੇ ਬੇਸਮਝੀ ਦੇ ਅਨ੍ਹੇਰੇ ਦੇ ਘੇਰੇ ਹੋਏ ਹੀ ਮਰ ਜਾਂਦੇ ਹਨ।

ਭਵਜਲੁ ਪਾਰਿ ਨ ਪਾਵਹਿ ਕਬ ਹੀ; ਡੂਬਿ ਮੁਏ ਬਿਨੁ ਗੁਰ, ਸਿਰਿ ਭਾਰਾ ॥੬॥

ਉਹ ਕਦੇ ਭੀ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੁੰਦੇ ਅਤੇ ਗੁਰਾਂ ਦੇ ਬਾਝੋਂ ਸਿਰ-ਪਰਨੇ ਡੁਬ ਕੇ ਮਰ ਜਾਂਦੇ ਹਨ।

ਸਾਚੈ ਸਬਦਿ ਰਤੇ ਜਨ ਸਾਚੇ; ਹਰਿ ਪ੍ਰਭਿ ਆਪਿ ਮਿਲਾਏ ॥

ਸੱਚੇ ਹਨ ਉਹ ਪੁਰਸ਼ ਜੋ ਸਚੇ ਨਾਮ ਨਾਲ ਰੰਗੀਜੇ ਹਨ। ਉਹਨਾਂ ਨੂੰ ਸੁਆਮੀ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਹੈ।

ਗੁਰ ਕੀ ਬਾਣੀ ਸਬਦਿ ਪਛਾਤੀ; ਸਾਚਿ ਰਹੇ ਲਿਵ ਲਾਏ ॥੭॥

ਗੁਰਾਂ ਦੇ ਉਪਦੇਸ਼ ਦੁਆਰਾ ਉਹ ਗੁਰਾਂ ਦੀ ਬਾਣੀ ਨੂੰ ਅਨੁਭਵ ਕਰਦੇ ਹਨ ਅਤੇ ਸਚੇ ਸਾਈਂ ਨਾਲ ਪ੍ਰੇਮ ਵਿੱਚ ਜੁੜੇ ਰਹਿੰਦੇ ਹਨ।

ਤੂੰ ਆਪਿ ਨਿਰਮਲੁ, ਤੇਰੇ ਜਨ ਹੈ ਨਿਰਮਲ; ਗੁਰ ਕੈ ਸਬਦਿ ਵੀਚਾਰੇ ॥

ਹੇ ਸੁਆਮੀ! ਤੂੰ ਖੁਦ ਪਵਿੱਤਰ ਹੈ ਅਤੇ ਪਵਿੱਤਰ ਹਨ ਤੇਰੇ ਗੋਲੇ, ਜੋ ਗੁਰਾਂ ਦੀ ਬਾਣੀ ਨੂੰ ਸੋਚਦੇ ਸਮਝਦੇ ਹਨ।

ਨਾਨਕੁ, ਤਿਨ ਕੈ ਸਦ ਬਲਿਹਾਰੈ; ਰਾਮ ਨਾਮੁ ਉਰਿ ਧਾਰੇ ॥੮॥੨॥੩॥

ਨਾਨਕ ਉਹਨਾਂ ਉਤੋਂ ਹਮੇਸ਼ਾਂ ਘੋਲੀ ਜਾਂਦਾ ਹੈ, ਜੋ ਸੁਆਮੀ ਦੇ ਨਾਮ ਨੂੰ ਆਪਣੇ ਮਨ ਅੰਦਰ ਟਿਕਾਈ ਰਖਦੇ ਹਨ।


ਭੈਰਉ ਮਹਲਾ ੫ ਅਸਟਪਦੀਆ ਘਰੁ ੨

ਭੈਰਊ ਪੰਜਵੀਂ ਪਾਤਿਸ਼ਾਹੀ ਅਸ਼ਟਪਦੀਆਂ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਜਿਸੁ ਨਾਮੁ ਰਿਦੈ, ਸੋਈ ਵਡ ਰਾਜਾ ॥

ਕੇਵਲ ਉਹ ਹੀ ਵਡਾ ਪਾਤਿਸ਼ਾਹ ਹੈ, ਜਿਸ ਦੇ ਹਿਰਦੇ ਅੰਦਰ ਸੁਆਮੀ ਦਾ ਨਾਮ ਵਸਦਾ ਹੈ।

ਜਿਸੁ ਨਾਮੁ ਰਿਦੈ, ਤਿਸੁ ਪੂਰੇ ਕਾਜਾ ॥

ਜਿਸ ਦੇ ਮਨ ਅੰਦਰ ਨਾਮ ਹੈ, ਉਸ ਦੀ ਕਾਰਜ ਸੰਪੂਰਨ ਹੋ ਜਾਂਦੇ ਹਨ।

ਜਿਸੁ ਨਾਮੁ ਰਿਦੈ, ਤਿਨਿ ਕੋਟਿ ਧਨ ਪਾਏ ॥

ਜਿਸ ਦੇ ਮਨ ਅੰਦਰ ਨਾਮ ਟਿਕਿਆ ਹੋਇਆ ਹੈ, ਉਹ ਕ੍ਰੋੜਾਂ ਹੀ ਕਿਸਮਾਂ ਦੀ ਦੌਲਤ ਪਾ ਲੈਂਦਾ ਹੈ।

ਨਾਮ ਬਿਨਾ, ਜਨਮੁ ਬਿਰਥਾ ਜਾਏ ॥੧॥

ਨਾਮ ਦੇ ਬਗੈਰ, ਜੀਵਨ ਬੇਅਰਥ ਚਲਿਆ ਜਾਂਦਾ ਹੈ।

ਤਿਸੁ ਸਾਲਾਹੀ, ਜਿਸੁ ਹਰਿ ਧਨੁ ਰਾਸਿ ॥

ਮੈਂ ਉਸ ਦੀ ਉਸਤਤੀ ਕਰਦਾ ਹਾਂ, ਜਿਸ ਦੇ ਪੱਲੇ ਵਾਹਿਗੁਰੂ ਦੀ ਦੌਲਤ ਦੀ ਪੂੰਜੀ ਹੈ।

ਸੋ ਵਡਭਾਗੀ, ਜਿਸੁ ਗੁਰ ਮਸਤਕਿ ਹਾਥੁ ॥੧॥ ਰਹਾਉ ॥

ਕੇਵਲ ਉਹ ਹੀ ਭਾਰੀ ਕਿਸਮਤ ਵਾਲਾ ਹੈ, ਜਿਸ ਦੇ ਮੱਥੇ ਉਤੇ ਗੁਰਾਂ ਦਾ ਹੱਥ ਹੈ। ਠਹਿਰਾਉ।

ਜਿਸੁ ਨਾਮੁ ਰਿਦੈ, ਤਿਸੁ ਕੋਟ ਕਈ ਸੈਨਾ ॥

ਜਿਸ ਦੇ ਅੰਤਰ ਆਤਮੇ ਸੁਆਮੀ ਦਾ ਨਾਮ ਵਸਦਾ ਹੈ, ਉਹ ਅਨੇਕਾਂ ਕ੍ਰੋੜਾਂ ਫੌਜਾ ਦਾ ਮਾਲਕ ਹੈ।

ਜਿਸੁ ਨਾਮੁ ਰਿਦੈ, ਤਿਸੁ ਸਹਜ ਸੁਖੈਨਾ ॥

ਜਿਸ ਦੇ ਅੰਤਰ ਆਤਮੇ ਸੁਆਮੀ ਦਾ ਨਾਮ ਹੈ, ਉਹ ਅਡੋਲਤਾ ਅਤੇ ਅਨੰਦ ਮਾਣਦਾ ਹੈ।

ਜਿਸੁ ਨਾਮੁ ਰਿਦੈ, ਸੋ ਸੀਤਲੁ ਹੂਆ ॥

ਜਿਸ ਦੇ ਹਿਰਦੇ ਅੰਦਰ ਨਾਮ ਟਿਕਿਆ ਹੋਇਆ ਹੈ, ਉਹ ਠੰਡਾ ਠਾਰ ਹੋ ਜਾਂਦਾ ਹੈ।

ਨਾਮ ਬਿਨਾ, ਧ੍ਰਿਗੁ ਜੀਵਣੁ ਮੂਆ ॥੨॥

ਨਾਮ ਦੇ ਬਗੈਰ, ਪ੍ਰਾਣੀ ਦੀਆਂ ਦੋਨੋ ਜਿੰਦਗੀ ਅਤੇ ਮੌਤ ਲਾਨ੍ਹਤ ਮਾਰੀਆਂ ਹਨ।

ਜਿਸੁ ਨਾਮੁ ਰਿਦੈ, ਸੋ ਜੀਵਨ ਮੁਕਤਾ ॥

ਜਿਸ ਦੇ ਮਨ ਵਿੱਚ ਨਾਮ ਹੈ, ਉਹ ਜੀਊਂਦਾ ਹੀ ਮੁਕਤ ਹੋ ਜਾਂਦਾ ਹੈ।

ਜਿਸੁ ਨਾਮੁ ਰਿਦੈ, ਤਿਸੁ ਸਭ ਹੀ ਜੁਗਤਾ ॥

ਜਿਸ ਦੇ ਮਨ ਅੰਦਰ ਨਾਮ ਟਿਕਿਆ ਹੋਇਆ ਹੈ, ਉਹ ਸਾਰੇ ਹੀ ਤਰੀਕੇ ਜਾਣਦਾ ਹੈ।

ਜਿਸੁ ਨਾਮੁ ਰਿਦੈ, ਤਿਨਿ ਨਉ ਨਿਧਿ ਪਾਈ ॥

ਜਿਸ ਦੇ ਅੰਤਰ ਆਤਮੇ ਨਾਮ ਵਸਦਾ ਹੈ, ਉਹ ਨੌ ਖਜਾਨੇ ਪਰਾਪਤ ਕਰ ਲੈਂਦਾ ਹੈ।

ਨਾਮ ਬਿਨਾ, ਭ੍ਰਮਿ ਆਵੈ ਜਾਈ ॥੩॥

ਨਾਮ ਦੇ ਬਾਝੋਂ, ਬੰਦਾ ਆਵਾਗਉਣ ਅੰਦਰ ਭਟਕਦਾ ਹੈ।

ਜਿਸੁ ਨਾਮੁ ਰਿਦੈ, ਸੋ ਵੇਪਰਵਾਹਾ ॥

ਮੁਛੰਦਗੀ-ਰਹਿਤ ਹੈ ਉਹ, ਜਿਸ ਦੇ ਮਨ ਅੰਦਰ ਨਾਮ ਹੈ।

ਜਿਸੁ ਨਾਮੁ ਰਿਦੈ, ਤਿਸੁ ਸਦ ਹੀ ਲਾਹਾ ॥

ਜਿਸ ਦੇ ਅੰਤਸ਼ਕਰਨ ਅੰਦਰ ਪ੍ਰਭੂ ਦਾ ਨਾਮ ਵਸਦਾ ਹੈ, ਉਹ ਹਮੇਸ਼ਾਂ ਹੀ ਨਫਾ ਉਠਾਉਂਦਾ ਹੈ।

ਜਿਸੁ ਨਾਮੁ ਰਿਦੈ, ਤਿਸੁ ਵਡ ਪਰਵਾਰਾ ॥

ਭਾਰਾ ਪਰਵਾਰ ਹੈ ਉਸ ਦਾ ਜਿਸ ਦੇ ਅੰਤਸ਼ਕਰਨ ਅੰਦਰ ਸਾਈਂ ਦਾ ਨਾਮ ਟਿਕਿਆ ਹੋਇਆ ਹੈ।

ਨਾਮ ਬਿਨਾ, ਮਨਮੁਖ ਗਾਵਾਰਾ ॥੪॥

ਨਾਮ ਦੇ ਬਾਝੋਂ ਜੀਵ ਬੇਸਮਝ ਆਧਰਮੀ ਹੈ।

ਜਿਸੁ ਨਾਮੁ ਰਿਦੈ, ਤਿਸੁ ਨਿਹਚਲ ਆਸਨੁ ॥

ਅਹਿੱਲ ਹੈ ਉਸ ਦਾ ਟਿਕਾਣਾ, ਜਿਸ ਦੇ ਅੰਤਰ ਆਤਮੇ ਨਾਮ ਵਸਦਾ ਹੈ।

ਜਿਸੁ ਨਾਮੁ ਰਿਦੈ, ਤਿਸੁ ਤਖਤਿ ਨਿਵਾਸਨੁ ॥

ਕੇਵਲ ਉਹੀ ਰਾਜ-ਸਿੰਘਾਸਣ ਤੇ ਬੈਠਦਾ ਹੈ, ਜਿਸ ਦੇ ਦਿਲ ਅੰਦਰ ਪ੍ਰਭੂ ਦਾ ਨਾਮ ਇਸਥਿਤ ਹੋਇਆ ਹੋਇਆ ਹੈ।

ਜਿਸੁ ਨਾਮੁ ਰਿਦੈ, ਸੋ ਸਾਚਾ ਸਾਹੁ ॥

ਕੇਵਲ ਉਹ ਹੀ ਸੱਚਾ ਪਾਤਿਸ਼ਾਹ ਹੈ, ਜਿਸ ਦੇ ਦਿਲ ਅੰਦਰ ਨਾਮ ਹੈ।

ਨਾਮਹੀਣ, ਨਾਹੀ ਪਤਿ ਵੇਸਾਹੁ ॥੫॥

ਨਾਮ ਦੇ ਬਗੇਰ, ਜੀਵ ਦੀ ਕੋਈ ਇੱਜ਼ਤ ਆਬਰੂ ਅਤੇ ਇਤਬਾਰ ਨਹੀਂ।

ਜਿਸੁ ਨਾਮੁ ਰਿਦੈ, ਸੋ ਸਭ ਮਹਿ ਜਾਤਾ ॥

ਜਿਸ ਦੇ ਅੰਤਰ ਆਤਮੇ ਨਾਮ ਵਸਦਾ ਹੈ, ਉਹ ਸਾਰੇ ਹੀ ਪ੍ਰਸਿੱਧ ਹੋ ਜਾਂਦਾ ਹੈ।

ਜਿਸੁ ਨਾਮੁ ਰਿਦੈ, ਸੋ ਪੁਰਖੁ ਬਿਧਾਤਾ ॥

ਜਿਸ ਦੇ ਦਿਲ ਅੰਦਰ ਨਾਮ ਵਸਦਾ ਹੈ, ਉਹ ਸਿਰਜਣਹਾਰ-ਸੁਆਮੀ ਦਾ ਹੀ ਸਰੂਪ ਹੈ।

ਜਿਸੁ ਨਾਮੁ ਰਿਦੈ, ਸੋ ਸਭ ਤੇ ਊਚਾ ॥

ਜਿਸ ਦੇ ਦਿਲ ਅੰਦਰ ਨਾਮ ਵਸਦਾ ਹੈ, ਉਹ ਸਾਰਿਆਂ ਨਾਲੋ ਬੁਲੰਦ ਹੈ।

ਨਾਮ ਬਿਨਾ, ਭ੍ਰਮਿ ਜੋਨੀ ਮੂਚਾ ॥੬॥

ਨਾਮ ਦੇ ਬਾਝੋਂ, ਬੰਦਾ ਘਣੇਰੀਆਂ ਜੂਨੀਆਂ ਅੰਦਰ ਭਟਕਦਾ ਹੈ।

ਜਿਸੁ ਨਾਮੁ ਰਿਦੈ, ਤਿਸੁ ਪ੍ਰਗਟਿ ਪਹਾਰਾ ॥

ਜਿਸ ਦੇ ਹਿਰਦੇ ਅੰਦਰ ਨਾਮ ਵਸਦਾ ਹੈ, ਉਹ ਪ੍ਰਭੂ ਨੂੰ ਆਪਣੀ ਰਚਨਾ ਅੰਦਰ ਪ੍ਰਤੱਖ ਹੀ ਵੇਖਦਾ ਹੈ।

ਜਿਸੁ ਨਾਮੁ ਰਿਦੈ, ਤਿਸੁ ਮਿਟਿਆ ਅੰਧਾਰਾ ॥

ਜਿਸ ਦੇ ਦਿਲ ਅੰਦਰ ਸੁਆਮੀ ਦਾ ਨਾਮ ਵਸਦਾ ਹੈ, ਉਸ ਦਾ ਅਨ੍ਹੇਰਾ ਦੁਰ ਹੋ ਜਾਂਦਾ ਹੈ।

ਜਿਸੁ ਨਾਮੁ ਰਿਦੈ, ਸੋ ਪੁਰਖੁ ਪਰਵਾਣੁ ॥

ਪਰਮਾਣੀਕ ਹੈ ਉਹ ਪੁਰਸ਼, ਜਿਸ ਦੇ ਦਿਲ ਅੰਦਰ ਪ੍ਰਭੂ ਦਾ ਨਾਮ ਵਸਦਾ ਹੈ।

ਨਾਮ ਬਿਨਾ, ਫਿਰਿ ਆਵਣ ਜਾਣੁ ॥੭॥

ਨਾਮ ਦੇ ਬਗੈਰ, ਇਨਸਾਨ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਤਿਨਿ ਨਾਮੁ ਪਾਇਆ, ਜਿਸੁ ਭਇਓ ਕ੍ਰਿਪਾਲ ॥

ਕੇਵਲ ਉਸ ਨੂੰ ਹੀ ਨਾਮ ਦੀ ਦਾਤ ਮਿਲਦੀ ਹੈ, ਜਿਸ ਉਤੇ ਮਾਲਕ ਮਿਹਰਬਾਨ ਹੋ ਜਾਂਦਾ ਹੈ।

ਸਾਧਸੰਗਤਿ ਮਹਿ, ਲਖੇ ਗੋੁਪਾਲ ॥

ਸਤਿ ਸੰਗਤ ਦੇ ਰਾਹੀਂ ਠ ਜਗਤ ਦਾ ਪਾਲਣ-ਪੋਸਣਹਾਰ ਪ੍ਰਭੂ, ਜਾਣਿਆ ਜਾਂਦਾ ਹੈ।

ਆਵਣ ਜਾਣ ਰਹੇ, ਸੁਖੁ ਪਾਇਆ ॥

ਮੇਰੇ ਆਉਣੇ ਅਤੇ ਜਾਣੇ ਮੁਕ ਗਏ ਹਨ ਅਤੇ ਮੈਨੂੰ ਆਰਾਮ ਪਰਾਪਤ ਹੋ ਗਿਆ ਹੈ।

ਕਹੁ ਨਾਨਕ, ਤਤੈ ਤਤੁ ਮਿਲਾਇਆ ॥੮॥੧॥੪॥

ਗੁਰੂ ਜੀ ਫੁਰਮਾਉਂਦੇ ਹਨ, ਮੇਰੀ ਅਸਲੀਅਤ ਸੁਆਮੀ ਦੀ ਅਸਲੀਅਤ ਅੰਦਰ ਲੀਨ ਹੋ ਗਈ ਹੈ।


ਭੈਰਉ ਮਹਲਾ ੫ ॥

ਭੈਰਉ ਪੰਜਵੀਂ ਪਾਤਿਸ਼ਾਹੀ।

ਕੋਟਿ ਬਿਸਨ, ਕੀਨੇ ਅਵਤਾਰ ॥

ਉਸ ਨੇ ਕ੍ਰੋੜਾਂ ਦੀ ਵਿਸ਼ਨੂੰ ਦੇ ਅਉਤਾਰ ਰਚੇ।

ਕੋਟਿ ਬ੍ਰਹਮੰਡ, ਜਾ ਕੇ ਧ੍ਰਮਸਾਲ ॥

ਜਿਸ ਦੇ ਕ੍ਰੋੜਾਂ ਹੀ ਸੂਰਜ-ਮੰਡਲ ਨੇਕੀ ਕਮਾਉਣ ਦੇ ਟਿਕਾਉਣੇ ਵਜੋਂ ਹਨ।

ਕੋਟਿ ਮਹੇਸ, ਉਪਾਇ ਸਮਾਏ ॥

ਉਸ ਨੇ ਕ੍ਰੋੜਾਂ ਹੀ ਸ਼ਿਵਜੀ ਪੈਦਾ ਅਤੇ ਲਾਸ ਕੀਤੇ।

ਕੋਟਿ ਬ੍ਰਹਮੇ, ਜਗੁ ਸਾਜਣ ਲਾਏ ॥੧॥

ਉਸ ਨੇ ਕ੍ਰੋੜਾਂ ਹੀ ਬ੍ਰਹਮੇ ਆਲਮਾਂ ਨੂੰ ਰਚਨ ਲਈ ਲਾਏ ਹੋਏ ਹਨ।

ਐਸੋ ਧਣੀ, ਗੁਵਿੰਦੁ ਹਮਾਰਾ ॥

ਇਹੋ ਜਿਹਾ ਹੈ ਮੇਰਾ ਮਾਲਕ ਸੁਆਮੀ, ਹੇ ਬੰਦੇ!

ਬਰਨਿ ਨ ਸਾਕਉ, ਗੁਣ ਬਿਸਥਾਰਾ ॥੧॥ ਰਹਾਉ ॥

ਉਸ ਵਿੱਚ ਬਹੁਤੀਆਂ ਹੀ ਨੇਕੀਆਂ ਹਨ। ਮੈਂ ਉਨ੍ਹਾਂ ਨੂੰ ਵਰਨਣ ਨਹੀਂ ਕਰ ਸਕਦਾ। ਠਹਿਰਾਉ।

ਕੋਟਿ ਮਾਇਆ, ਜਾ ਕੈ ਸੇਵਕਾਇ ॥

ਐਸਾ ਹੈ ਉਹ ਸਾਹਿਬ, ਕ੍ਰੋੜਾਂ ਹੀ ਲਖਸ਼ਮੀਆਂ ਹਨ ਜਿਸ ਦੀਆਂ ਨੌਕਰਾਣੀਆਂ,

ਕੋਟਿ ਜੀਅ, ਜਾ ਕੀ ਸਿਹਜਾਇ ॥

ਅਤੇ ਕ੍ਰੋੜਾਂ ਹੀ ਜੀਵ ਹਨ ਜਿਸ ਦੀਆਂ ਸੇਜਾਂ।

ਕੋਟਿ ਉਪਾਰਜਨਾ, ਤੇਰੈ ਅੰਗਿ ॥

ਕ੍ਰੋੜਾਂ ਹੀ ਆਲਮ, ਤੇਰੇ ਸਰੂਪ ਅੰਦਰ ਹਨ, ਹੇ ਸੁਆਮੀ!

ਕੋਟਿ ਭਗਤ, ਬਸਤ ਹਰਿ ਸੰਗਿ ॥੨॥

ਕ੍ਰੋੜਾਂ ਹੀ ਸ਼ਰਧਾਲੂ ਸੁਆਮੀ ਦੇ ਨਾਲ ਵਸਦੇ ਹਨ।

ਕੋਟਿ ਛਤ੍ਰਪਤਿ, ਕਰਤ ਨਮਸਕਾਰ ॥

ਕ੍ਰੋੜਾਂ ਹੀ ਤਖਤ ਤੇ ਤਾਜ ਦੇ ਪਤੀ ਉਸ ਨੂੰ ਪ੍ਰਣਾਮ ਕਰਦੇ ਹਨ।

ਕੋਟਿ ਇੰਦ੍ਰ, ਠਾਢੇ ਹੈ ਦੁਆਰ ॥

ਕ੍ਰੋੜਾਂ ਹੀ ਇੰਦ੍ਰ ਉਸ ਦੇ ਬੂਹੇ ਤੇ ਖੜ੍ਹੇ ਹਨ।

ਕੋਟਿ ਬੈਕੁੰਠ, ਜਾ ਕੀ ਦ੍ਰਿਸਟੀ ਮਾਹਿ ॥

ਐਸਾ ਹੈ ਉਸ ਜਿਸ ਦਸੀ ਨਿਗ੍ਹਾ ਅੰਦਰ ਕ੍ਰੋੜਾ ਹੀ ਸਵਰਗ ਹਨ।

ਕੋਟਿ ਨਾਮ, ਜਾ ਕੀ ਕੀਮਤਿ ਨਾਹਿ ॥੩॥

ਕ੍ਰੋੜਾਂ ਹੀ ਹਨ ਉਸ ਦੇ ਨਾਮ ਜਿਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ।

ਕੋਟਿ ਪੂਰੀਅਤ ਹੈ, ਜਾ ਕੈ ਨਾਦ ॥

ਐਸਾ ਹੈ ਉਹ, ਜਿਸ ਦੇ ਦੁਆਰੇ ਤੇ ਕ੍ਰੋੜਾਂ ਹੀ ਸੰਖ ਪੂਰੇ ਜਾਂਦੇ ਹਨ।

ਕੋਟਿ ਅਖਾਰੇ, ਚਲਿਤ ਬਿਸਮਾਦ ॥

ਕ੍ਰੋੜਾਂ ਹੀ ਹਨ ਉਸ ਦੇ ਅਖਾੜੇ ਤੇ ਅਸਚਰਜ ਖੇਡਾਂ।

ਕੋਟਿ ਸਕਤਿ ਸਿਵ, ਆਗਿਆਕਾਰ ॥

ਉਸ ਦੀਆਂ ਕ੍ਰੋੜਾਂ ਹੀ ਫਰਮਾਂਬਰਦਾਰ ਲਖਸ਼ਮੀਆਂ ਅਤੇ ਮਹਾਂਦੇਵ ਹਨ।

ਕੋਟਿ ਜੀਅ, ਦੇਵੈ ਆਧਾਰ ॥੪॥

ਕ੍ਰੋੜਾਂ ਹੀ ਜੀਵਾਂ ਨੂੰ ਸੁਆਮੀ ਰੋਜ਼ੀ ਦਿੰਦਾ ਹੈ।

ਕੋਟਿ ਤੀਰਥ, ਜਾ ਕੇ ਚਰਨ ਮਝਾਰ ॥

ਕ੍ਰੋੜਾਂ ਹੀ ਯਾਤਰਾ ਅਸਥਾਨ ਜਿਸ ਦੇ ਪੈਰਾਂ ਵਿੱਚ ਹਨ।

ਕੋਟਿ ਪਵਿਤ੍ਰ, ਜਪਤ ਨਾਮ ਚਾਰ ॥

ਕ੍ਰੋੜਾਂ ਹੀ ਸੁਆਮੀ ਦੇ ਪਾਵਨ ਅਤੇ ਸੁੰਦਰ ਨਾਮ ਦਾ ਉਚਾਰਨ ਕਰਦੇ ਹਨ।

ਕੋਟਿ ਪੂਜਾਰੀ, ਕਰਤੇ ਪੂਜਾ ॥

ਕ੍ਰੋੜਾਂ ਹੀ ਉਪਾਸ਼ਕ ਪ੍ਰਭੂ ਦੀ ਉਪਾਸ਼ਨਾ ਕਰਦੇ ਹਨ।

ਕੋਟਿ ਬਿਸਥਾਰਨੁ, ਅਵਰੁ ਨ ਦੂਜਾ ॥੫॥

ਕ੍ਰੋੜਾਂ ਹੀ ਹਨ ਉਸ ਦੇ ਫੈਲਾਉ। ਉਸ ਦੇ ਬਗੈਰ ਹੋਰ ਕੋਈ ਨਹੀਂ।

ਕੋਟਿ ਮਹਿਮਾ, ਜਾ ਕੀ ਨਿਰਮਲ ਹੰਸ ॥

ਜਿਸ ਦਾ ਪਵਿੱਤਰ ਜੱਸ ਕ੍ਰੋੜਾ ਹੀ ਰਾਜਹੰਸ ਰੂਹਾਂ ਗਾਉਂਦੀਆਂ ਹਨ।

ਕੋਟਿ ਉਸਤਤਿ, ਜਾ ਕੀ ਕਰਤ ਬ੍ਰਹਮੰਸ ॥

ਜਿਸ ਦੀਆਂ ਕ੍ਰੋੜਾਂ ਹੀ ਸਿਫਤਾਂ ਬ੍ਰਹਮਾਂ ਦੇ ਪੁਤ੍ਰ ਗਾਇਣ ਕਰਦੇ ਹਨ।

ਕੋਟਿ ਪਰਲਉ ਓਪਤਿ, ਨਿਮਖ ਮਾਹਿ ॥

ਕ੍ਰੋੜਾਂ ਹੀ ਖਪਤਾਂ ਅਤੇ ਉਤਪਤੀਆਂ ਪ੍ਰਭੂ ਇਕ ਮੁਹਤ ਵਿੱਚ ਕਰ ਦਿੰਦਾ ਹੈ।

ਕੋਟਿ ਗੁਣਾ, ਤੇਰੇ ਗਣੇ ਨ ਜਾਹਿ ॥੬॥

ਕ੍ਰੋੜਾਂ ਹਨ ਤੇਰੀਆਂ ਨੇਕੀਆਂ, ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ, ਹੇ ਸੁਆਮੀ!

ਕੋਟਿ ਗਿਆਨੀ, ਕਥਹਿ ਗਿਆਨੁ ॥

ਕ੍ਰੋੜਾਂ ਹੀ ਬ੍ਰਹਮ ਬੇਤੇ ਬ੍ਰਹਮ ਵਿਚਾਰ ਦੀ ਵਿਆਖਿਆ ਕਰਦੇ ਹਨ।

ਕੋਟਿ ਧਿਆਨੀ, ਧਰਤ ਧਿਆਨੁ ॥

ਕ੍ਰੋੜਾਂ ਹੀ ਚਿੰਤਨ ਕਰਨ ਵਾਲੇ ਉਸ ਦਾ ਚਿੰਤਨ ਕਰਦੇ ਹਨ।

ਕੋਟਿ ਤਪੀਸਰ, ਤਪ ਹੀ ਕਰਤੇ ॥

ਕ੍ਰੋੜਾਂ ਹੀ ਤਪੀ ਤਪੱਸਿਆ ਕਰਦੇ ਹਨ।

ਕੋਟਿ ਮੁਨੀਸਰ, ਮੋੁਨਿ ਮਹਿ ਰਹਤੇ ॥੭॥

ਕ੍ਰੋੜਾਂ ਹੀ ਖਾਮੋਸ਼ ਰਿਸ਼ੀ ਖਾਮੋਸ਼ੀ ਅੰਦਰ ਵਸਦੇ ਹਨ।

ਅਵਿਗਤ ਨਾਥੁ, ਅਗੋਚਰ ਸੁਆਮੀ ॥

ਅਬਿਨਾਸ਼ੀ ਅਤੇ ਅਗਾਧ ਸੁਆਮੀ,

ਪੂਰਿ ਰਹਿਆ, ਘਟ ਅੰਤਰਜਾਮੀ ॥

ਅੰਦਰਲੀਆਂ ਜਾਣਨਹਾਰ, ਮਾਲਕ ਸਾਰਿਆਂ ਦਿਲਾਂ ਨੂੰ ਪਰੀਪੂਰਨ ਕਰ ਰਿਹਾ ਹੈ।

ਜਤ ਕਤ ਦੇਖਉ, ਤੇਰਾ ਵਾਸਾ ॥

ਜਿਥੇ ਕਿਤੇ ਮੈਂ ਵੇਖਦਾ ਹਾਂ, ਮੈਂ ਤੇਰਾ ਟਿਕਾਣਾ ਵੇਖਦਾ ਹਾਂ, ਹੇ ਸਾਈਂ!

ਨਾਨਕ ਕਉ, ਗੁਰਿ ਕੀਓ ਪ੍ਰਗਾਸਾ ॥੮॥੨॥੫॥

ਗੋਲੇ ਨਾਨਕ ਨੂੰ ਗੁਰਦੇਵ ਜੀ ਨੇ ਰੌਸ਼ਨ ਕਰ ਦਿੱਤਾ ਹੈ।


ਭੈਰਉ ਮਹਲਾ ੫ ॥

ਭੈਰਊ ਪੰਜਵੀਂ ਪਾਤਿਸ਼ਾਹੀ।

ਸਤਿਗੁਰਿ ਮੋ ਕਉ, ਕੀਨੋ ਦਾਨੁ ॥

ਸੱਚੇ ਗੁਰਾਂ ਨੇ ਮੈਨੂੰ ਦਾਤ ਪਰਦਾਨ ਕੀਤੀ ਹੈ।

ਅਮੋਲ ਰਤਨੁ, ਹਰਿ ਦੀਨੋ ਨਾਮੁ ॥

ਉਨ੍ਹਾਂ ਨੇ ਮੈਨੂੰ ਹਰੀ ਨਾਮ ਦਾ ਅਣਮੁੱਲਾ ਹੀਰਾ ਬਖਸ਼ਿਆ ਹੈ।

ਸਹਜ ਬਿਨੋਦ, ਚੋਜ ਆਨੰਤਾ ॥

ਮੈਂ ਹੁਣ ਬੇਅੰਤ ਰੰਗਰਲੀਆਂ ਅਤੇ ਅਸਚਰਜ ਖੇਡਾਂ ਸੁਖੈਨ ਹੀ ਮਾਣਦਾ ਹਾਂ।

ਨਾਨਕ ਕਉ, ਪ੍ਰਭੁ ਮਿਲਿਓ ਅਚਿੰਤਾ ॥੧॥

ਪ੍ਰਭੂ ਆਪਣੇ ਆਪ ਹੀ ਨਾਨਕ ਨੂੰ ਮਿਲ ਪਿਆ ਹੈ।

ਕਹੁ ਨਾਨਕ, ਕੀਰਤਿ ਹਰਿ ਸਾਚੀ ॥

ਗੁਰੂ ਜੀ ਆਖਦੇ ਹਨ, ਸੱਚੀ ਹੈ ਸਿਫ਼ਤ ਸ਼ਲਾਘਾ ਸੁਆਮੀ ਦੀ।

ਬਹੁਰਿ ਬਹੁਰਿ, ਤਿਸੁ ਸੰਗਿ ਮਨੁ ਰਾਚੀ ॥੧॥ ਰਹਾਉ ॥

ਮੁੜ ਮੁੜ ਕੇ ਮੇਰਾ ਚਿੱਤ ਉਸ ਨਾਲ ਜੁੜਿਆ ਰਹਿੰਦਾ ਹੈ। ਠਹਿਰਾਉ।

ਅਚਿੰਤ ਹਮਾਰੈ, ਭੋਜਨ ਭਾਉ ॥

ਨਿਰਯਤਨ ਹੀ ਮੈਂ ਪ੍ਰਭੂ ਦੀ ਪ੍ਰੀਤ ਦਾ ਖਾਣਾ ਖਾਂਦਾ ਹਾਂ।

ਅਚਿੰਤ ਹਮਾਰੈ, ਲੀਚੈ ਨਾਉ ॥

ਨਿਰਯਤਨ ਹੀ ਮੈਂ ਸੁਆਮੀ ਦਾ ਨਾਮ ਲੈਂਦਾ ਹਾਂ।

ਅਚਿੰਤ ਹਮਾਰੈ, ਸਬਦਿ ਉਧਾਰ ॥

ਆਪਣੇ ਆਪ ਹੀ ਨਾਮ ਮੇਰਾ ਪਾਰ ਉਤਾਰਾ ਕਰ ਦਿੰਦਾ ਹੈ।

ਅਚਿੰਤ ਹਮਾਰੈ, ਭਰੇ ਭੰਡਾਰ ॥੨॥

ਮੇਰੇ ਖਜਾਨੇ ਆਪਣੇ ਆਪ ਹੀ ਨਾਮ ਨਾਲ ਪਰੀਪੂਰਨ ਰਹਿੰਦੇ ਹਨ।

ਅਚਿੰਤ ਹਮਾਰੈ, ਕਾਰਜ ਪੂਰੇ ॥

ਮੇਰੇ ਕੰਮ ਕਾਜ ਆਪਣੇ ਆਪ ਹੀ ਸੰਪੂਰਨ ਹੋ ਜਾਂਦੇ ਹਨ।

ਅਚਿੰਤ ਹਮਾਰੈ, ਲਥੇ ਵਿਸੂਰੇ ॥

ਮੇਰੇ ਝੁਰੇਵੇ ਆਪਣੇ ਆਪ ਹੀ ਦੂਰ ਹੋ ਗਏ ਹਨ।

ਅਚਿੰਤ ਹਮਾਰੈ, ਬੈਰੀ ਮੀਤਾ ॥

ਮੇਰੇ ਦੁਸ਼ਮਨ ਆਪਣੇ ਆਪ ਹੀ ਮਿੱਤ੍ਰ ਬਣ ਗਏ ਹਨ।

ਅਚਿੰਤੋ ਹੀ, ਇਹੁ ਮਨੁ ਵਸਿ ਕੀਤਾ ॥੩॥

ਸੁਤੇ ਸਿਧ ਹੀ ਮੈਂ ਆਪਣਾ ਇਹ ਮਨੂਆ ਕਾਬੂ ਕਰ ਲਿਆ ਹੈ।

ਅਚਿੰਤ ਪ੍ਰਭੂ, ਹਮ ਕੀਆ ਦਿਲਾਸਾ ॥

ਸੁਆਮੀ ਨੇ ਖੁਦ-ਬ-ਖੁਦ ਹੀ ਮੈਨੂੰ ਧੀਰਜ ਦਿੱਤਾ ਹੈ।

ਅਚਿੰਤ ਹਮਾਰੀ, ਪੂਰਨ ਆਸਾ ॥

ਮੇਰੀ ਉਮੈਦ ਸੁਤੇ ਸਿਧ ਹੀ ਪੂਰੀ ਹੋ ਗਈ ਹੈ।

ਅਚਿੰਤ ਹਮ੍ਹ੍ਹਾ ਕਉ, ਸਗਲ ਸਿਧਾਂਤੁ ॥

ਸੁਤੇ ਸਿਧ ਹੀ ਮੈਂ ਤਮਾਮ ਅਸਲੀਅਤ ਨੂੰ ਸਮਝ ਲਿਆ ਹੈ।

ਅਚਿੰਤੁ ਹਮ ਕਉ, ਗੁਰਿ ਦੀਨੋ ਮੰਤੁ ॥੪॥

ਆਪਣੇ ਆਪ ਹੀ ਗੁਰਾਂ ਨੇ ਮੈਨੂੰ ਪ੍ਰਭੂ ਦਾ ਨਾਮ ਬਖਸ਼ਿਆ ਹੈ।

ਅਚਿੰਤ ਹਮਾਰੇ, ਬਿਨਸੇ ਬੈਰ ॥

ਨਿਰਯਤਨ ਹੀ ਮੈਂ ਦੁਸ਼ਮਨੀਆਂ ਤੋਂ ਛੁਟਕਾਰਾ ਪਾ ਗਿਆ ਹਾਂ।

ਅਚਿੰਤ ਹਮਾਰੇ, ਮਿਟੇ ਅੰਧੇਰ ॥

ਨਿਰਯਤਨ ਹੀ ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ।

ਅਚਿੰਤੋ ਹੀ, ਮਨਿ ਕੀਰਤਨੁ ਮੀਠਾ ॥

ਆਪਣੇ ਆਪ ਹੀ ਸੁਆਮੀ ਦੀ ਸਿਫ਼ਤ-ਸਲਾ ਮੇਰੇ ਚਿੱਤ ਨੂੰ ਮਿੱਠੀ ਲਗਦੀ ਹੈ।

ਅਚਿੰਤੋ ਹੀ, ਪ੍ਰਭੁ ਘਟਿ ਘਟਿ ਡੀਠਾ ॥੫॥

ਸੁਤੇ ਸਿਧ ਹੀ ਮੈਂ ਸੁਆਮੀ ਨੂੰ ਸਾਰਿਆਂ ਦਿਲਾਂ ਅੰਦਰ ਵੇਖਦਾ ਹਾਂ।

ਅਚਿੰਤ ਮਿਟਿਓ ਹੈ, ਸਗਲੋ ਭਰਮਾ ॥

ਸੁਤੇ ਸਿਧ ਹੀ ਮੇਰਾ ਸਾਰਾ ਸੰਦੇਹ ਦੂਰ ਹੋ ਗਿਆ ਹੈ।

ਅਚਿੰਤ ਵਸਿਓ, ਮਨਿ ਸੁਖ ਬਿਸ੍ਰਾਮਾ ॥

ਮੇਰਾ ਚਿੱਤ ਹੁਣ ਨਿਰਯਤਨ ਹੀ ਆਰਾਮ ਅਤੇ ਅਨੰਦ ਅੰਦਰ ਵਸਦਾ ਹੈ।

ਅਚਿੰਤ ਹਮਾਰੈ, ਅਨਹਤ ਵਾਜੈ ॥

ਖੁਦ-ਬ-ਖੁਦ ਹੋਣ ਵਾਲਾ ਕੀਰਤਨ, ਆਪਣੇ ਆਪ ਹੀ ਮੇਰੇ ਅੰਦਰ ਗੂੰਜਦਾ ਹੈ।

ਅਚਿੰਤ ਹਮਾਰੈ, ਗੋਬਿੰਦੁ ਗਾਜੈ ॥੬॥

ਸ਼੍ਰਿਸ਼ਟੀ ਦਾ ਸੁਆਮੀ ਆਪਣੇ ਆਪ ਹੀ ਮੇਰੇ ਤੇ ਪਰਗਟ ਹੋ ਗਿਆ ਹੈ।

ਅਚਿੰਤ ਹਮਾਰੈ, ਮਨੁ ਪਤੀਆਨਾ ॥

ਆਪਣੇ ਆਪ ਹੀ ਮੇਰਾ ਚਿੱਤ ਪ੍ਰਭੂ ਨਾਲ ਪ੍ਰਸੰਨ ਹੋ ਗਿਆ ਹੈ।

ਨਿਹਚਲ ਧਨੀ, ਅਚਿੰਤੁ ਪਛਾਨਾ ॥

ਅਹਿੱਲ ਪ੍ਰਭੂ ਨੂੰ ਮੈਂ ਨਿਰਯਤਨ ਹੀ ਅਨੁਭਵ ਕਰ ਲਿਆ ਹੈ।

ਅਚਿੰਤੋ ਉਪਜਿਓ, ਸਗਲ ਬਿਬੇਕਾ ॥

ਆਪਣੇ ਆਪ ਹੀ ਸਾਰੀ ਸਿਆਣਪ ਮੇਰੇ ਅੰਦਰ ਉਤਪੰਨ ਹੋ ਆਈ ਹੈ।

ਅਚਿੰਤ ਚਰੀ ਹਥਿ, ਹਰਿ ਹਰਿ ਟੇਕਾ ॥੭॥

ਆਪਣੇ ਆਪ ਹੀ ਸੁਆਮੀ-ਮਾਲਕ ਦਾ ਆਸਰਾ ਮੇਰੇ ਹੱਥ ਚੜ੍ਹ ਗਿਆ ਹੈ।

ਅਚਿੰਤ ਪ੍ਰਭੂ, ਧੁਰਿ ਲਿਖਿਆ ਲੇਖੁ ॥

ਚਿੰਤਾ-ਰਹਿਤ ਸੁਆਮੀ ਨੇ ਮੁੱਢ ਤੋਂ ਹੀ ਮੇਰੀ ਪ੍ਰਾਲਭਧ ਲਿਖੀ ਹੋਈ ਹੈ।

ਅਚਿੰਤ ਮਿਲਿਓ, ਪ੍ਰਭੁ ਠਾਕੁਰੁ ਏਕੁ ॥

ਇਕ ਸੁਆਮੀ ਮਾਲਕ, ਆਪਣੇ ਆਪ ਹੀ ਮੈਨੂੰ ਮਿਲ ਪਿਆ ਹੈ।

ਚਿੰਤ ਅਚਿੰਤਾ, ਸਗਲੀ ਗਈ ॥

ਸੁਤੇ ਸਿਧ ਹੀ ਮੇਰਾ ਸਾਰਾ ਫਿਕਰ ਦੂਰ ਹੋ ਗਿਆ ਹੈ।

ਪ੍ਰਭ, ਨਾਨਕ ਨਾਨਕ ਨਾਨਕ ਮਈ ॥੮॥੩॥੬॥

ਨਾਨਕ, ਨਾਨਕ, ਨਾਨਕ ਸੁਆਮੀ ਦਾ ਸਰੂਪ ਹੋ ਗਿਆ ਹੈ।


ਭੈਰਉ ਬਾਣੀ ਭਗਤਾ ਕੀ ॥

ਭੈਰਉ ਸੰਤਾਂ ਦੇ ਸ਼ਬਦ।

ਕਬੀਰ ਜੀਉ ਘਰੁ ੧

ਕਬੀਰ ਜੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਇਹੁ ਧਨੁ ਮੇਰੇ, ਹਰਿ ਕੋ ਨਾਉ ॥

ਰੱਬ ਦਾ ਨਾਮ, ਕੇਵਲ ਇਹ ਹੀ ਮੇਰੀ ਦੌਲਤ ਹੈ।

ਗਾਂਠਿ ਨ ਬਾਧਉ, ਬੇਚਿ ਨ ਖਾਉ ॥੧॥ ਰਹਾਉ ॥

ਮੈਂ ਇਸ ਦੀ ਗੰਢ ਨਹੀਂ ਬੰਨ੍ਹਦਾ, ਨਾਂ ਹੀ ਮੈਂ ਆਪਣੀ ਉਪਜੀਵਕ ਲਈ ਇਸ ਨੂੰ ਵੇਚਦਾ ਹਾਂ। ਠਹਿਰਾਉ।

ਨਾਉ ਮੇਰੇ ਖੇਤੀ, ਨਾਉ ਮੇਰੇ ਬਾਰੀ ॥

ਨਾਮ ਹੀ ਮੇਰੀ ਫਸਲ ਹੈ ਅਤੇ ਨਾਮ ਹੀ ਮੇਰੀ ਬਗੀਚੀ।

ਭਗਤਿ ਕਰਉ, ਜਨੁ ਸਰਨਿ ਤੁਮ੍ਹ੍ਹਾਰੀ ॥੧॥

ਹੇ ਸੁਆਮੀ! ਮੈਂ ਤੇਰਾ ਗੋਲਾ ਤੇਰੀ ਘਾਲ ਕਮਾਉਂਦਾ ਅਤੇ ਤੇਰੀ ਪਨਾਹ ਲੋੜਦਾ ਹਾਂ।

ਨਾਉ ਮੇਰੇ ਮਾਇਆ, ਨਾਉ ਮੇਰੇ ਪੂੰਜੀ ॥

ਤੇਰਾ ਨਾਮ ਹੀ ਮੇਰਾ ਮਾਲ ਮਿਲਖ ਹੈ ਅਤੇ ਤੇਰਾ ਨਾਮ ਹੀ ਮੇਰੀ ਰਾਸ।

ਤੁਮਹਿ ਛੋਡਿ, ਜਾਨਉ ਨਹੀ ਦੂਜੀ ॥੨॥

ਮੈਂ ਤੈਨੂੰ ਨਹੀਂ ਤਿਆਗਦਾ, ਨਾਂ ਹੀ ਮੈਂ ਹੋਰ ਕਿਸੇ ਨੂੰ ਜਾਣਦਾ ਹਾਂ।

ਨਾਉ ਮੇਰੇ ਬੰਧਿਪ, ਨਾਉ ਮੇਰੇ ਭਾਈ ॥

ਤੇਰਾ ਨਾਮ ਮੇਰਾ ਸਨਬੰਧੀ ਹੈ ਅਤੇ ਤੇਰਾ ਨਾਮ ਹੀ ਮੇਰਾ ਵੀਰ।

ਨਾਉ ਮੇਰੇ ਸੰਗਿ, ਅੰਤਿ ਹੋਇ ਸਖਾਈ ॥੩॥

ਤੇਰਾ ਨਾਮ ਮੇਰਾ ਸੰਗੀ ਹੈ ਜੋ ਅਖੀਰ ਨੂੰ ਮੇਰੀ ਸਹਾਇਤਾ ਕਰੇਗਾ।

ਮਾਇਆ ਮਹਿ, ਜਿਸੁ ਰਖੈ ਉਦਾਸੁ ॥

ਜਿਸ ਨੂੰ ਸੁਆਮੀ ਸੰਸਾਰੀ ਪਦਾਰਥਾਂ ਅੰਦਰ ਨਿਰਲੇਪ ਰਖਦਾ ਹੈ,

ਕਹਿ ਕਬੀਰ, ਹਉ ਤਾ ਕੋ ਦਾਸੁ ॥੪॥੧॥

ਉਸ ਦਾ ਮੈਂ ਗੋਲਾ ਹਾਂ, ਕਬੀਰ ਜੀ ਆਖਦੇ ਹਨ।

ਨਾਂਗੇ ਆਵਨੁ, ਨਾਂਗੇ ਜਾਨਾ ॥

ਨੰਗਾ ਜੀਵ ਆਉਂਦਾ ਹੈ ਅਤੇ ਨੰਗਾ ਹੀ ਉਹ ਜਾਂਦਾ ਹੈ।

ਕੋਇ ਨ ਰਹਿਹੈ, ਰਾਜਾ ਰਾਨਾ ॥੧॥

ਪਾਤਿਸ਼ਾਹਾਂ ਅਤੇ ਰਾਣਿਆਂ ਵਿਚੋਂ ਕਿਸੇ ਨੇ ਨਹੀਂ ਰਹਿਣਾ।

ਰਾਮੁ ਰਾਜਾ, ਨਉ ਨਿਧਿ ਮੇਰੈ ॥

ਪਾਤਿਸ਼ਾਹ ਪਰਮੇਸ਼ਰ ਹੀ ਮੇਰਾ ਨੌ ਖਜਾਨੇ ਹੈ।

ਸੰਪੈ ਹੇਤੁ, ਕਲਤੁ ਧਨੁ ਤੇਰੈ ॥੧॥ ਰਹਾਉ ॥

ਤੇਰੇ ਕੋਲ ਜਾਇਦਾਦ, ਇਸਤ੍ਰੀ ਅਤੇ ਦੌਲਤ ਦੀ ਮੁਹੱਬਤ ਹੈ। ਠਹਿਰਾਉ।

ਆਵਤ ਸੰਗ, ਨ ਜਾਤ ਸੰਗਾਤੀ ॥

ਉਹ ਪ੍ਰਾਨੀ ਦੇ ਨਾਲ ਨਹੀਂ ਆਉਂਦੇ, ਨਾਂ ਹੀ ਉਹ ਉਸ ਦੇ ਨਾਲ ਜਾਂਦੇ ਹਨ।

ਕਹਾ ਭਇਓ, ਦਰਿ ਬਾਂਧੇ ਹਾਥੀ ॥੨॥

ਆਪਣੇ ਬੂਹੇ ਉਤੇ ਹਾਥੀ ਬੰਨ੍ਹੇ ਰੱਖਣ ਦਾ ਜੀਵ ਨੂੰ ਕੀ ਲਾਭ ਹੈ?

ਲੰਕਾ ਗਢੁ, ਸੋਨੇ ਕਾ ਭਇਆ ॥

ਲੰਕਾਂ ਦਾ ਕਿਲ੍ਹਾ ਸੋਨੇ ਦਾ ਬਣਿਆ ਹੋਇਆ ਸੀ,

ਮੂਰਖੁ ਰਾਵਨੁ, ਕਿਆ ਲੇ ਗਇਆ? ॥੩॥

ਪ੍ਰੰਤੂ ਬੇਵਕੂਫ ਰਾਵਣ ਆਪਣੇ ਨਾਲ ਕੀ ਲੈ ਗਿਆ?

ਕਹਿ ਕਬੀਰ, ਕਿਛੁ ਗੁਨੁ ਬੀਚਾਰਿ ॥

ਕਬੀਰ ਜੀ ਆਖਦੇ ਹਨ ਤੂੰ ਕੁਝ ਨੇਕ ਅਮਲਾਂ ਦਾ ਖਿਆਲ ਕਰ, ਹੇ ਬੰਦੇ!

ਚਲੇ ਜੁਆਰੀ, ਦੁਇ ਹਥ ਝਾਰਿ ॥੪॥੨॥

ਓੜਕ ਨੂੰ ਜੁਆਰੀਆ ਦੋਨੋਂ ਹੱਥ ਖਾਲੀ ਟੁਰ ਜਾਵੇਗਾ।

ਮੈਲਾ ਬ੍ਰਹਮਾ, ਮੈਲਾ ਇੰਦੁ ॥

ਅਪਵਿੱਤ੍ਰ ਹੈ ਬਰਮ੍ਹਾ ਅਤੇ ਅਪਵਿੱਤ੍ਰ ਹੈ ਇੰਦਰ।

ਰਵਿ ਮੈਲਾ, ਮੈਲਾ ਹੈ ਚੰਦੁ ॥੧॥

ਸੂਰਜ ਅਪਵਿੱਤ੍ਰ ਹੈ ਅਤੇ ਅਪਵਿੱਤ੍ਰ ਹੈ, ਚੰਦਰਮਾ।

ਮੈਲਾ ਮਲਤਾ, ਇਹੁ ਸੰਸਾਰੁ ॥

ਇਹ ਦੁਨੀਆਂ ਮਲੀਣਤਾ ਨਾਲ ਪਲੀਤ ਹੋਈ ਹੋਈ ਹੈ।

ਇਕੁ ਹਰਿ ਨਿਰਮਲੁ; ਜਾ ਕਾ ਅੰਤੁ ਨ ਪਾਰੁ ॥੧॥ ਰਹਾਉ ॥

ਪਾਵਨ ਪਵਿੱਤ੍ਰ ਹੈ ਇਕ ਪ੍ਰਭੂ ਜਿਸ ਦਾ ਕੋਈ ਅਖੀਰ ਅਤੇ ਓੜਕ ਨਹੀਂ। ਠਹਿਰਾਉ।

ਮੈਲੇ ਬ੍ਰਹਮੰਡਾਇ ਕੈ, ਈਸ ॥

ਅਪਵਿੱਤ੍ਰ ਹਨ ਜਗਤ ਦੇ ਰਾਜੇ।

ਮੈਲੇ, ਨਿਸਿ ਬਾਸੁਰ ਦਿਨ ਤੀਸ ॥੨॥

ਅਪਵਿੱਤ੍ਰ ਹਨ ਰਾਤਾਂ, ਦਿਹਾੜੇ ਅਤੇ ਮਹੀਨੇ ਦੇ ਤੀਹ ਦਿਨ।

ਮੈਲਾ ਮੋਤੀ, ਮੈਲਾ ਹੀਰੁ ॥

ਅਪਵਿੱਤ੍ਰ ਹੈ ਮਾਣਕ ਅਤੇ ਅਪਵਿੱਤ੍ਰ ਹੀ ਜਵੇਹਰ।

ਮੈਲਾ, ਪਉਨੁ ਪਾਵਕੁ ਅਰੁ ਨੀਰੁ ॥੩॥

ਅਪਵਿੱਤ੍ਰ ਹਨ ਹਵਾ, ਅੱਗ ਅਤੇ ਪਾਣੀ।

ਮੈਲੇ, ਸਿਵ ਸੰਕਰਾ ਮਹੇਸ ॥

ਅਪਵਿੱਤ੍ਰ ਹਨ ਸ਼ਿਵਜੀ, ਸ਼ੰਕਰ ਅਤੇ ਮਹੇਸ਼।

ਮੈਲੇ ਜੋਗੀ ਜੰਗਮ, ਜਟਾ ਸਹੇਤਿ ॥

ਅਪਵਿੱਤ੍ਰ ਹਨ ਯੋਗੀ, ਰਮਤੇ ਸਾਧੂ ਆਪਣੀਆਂ ਲਿਟਾਂ ਸਮੇਤ।

ਮੈਲੀ ਕਾਇਆ, ਹੰਸ ਸਮੇਤਿ ॥੫॥

ਅਪਵਿੱਤ੍ਰ ਹੈ ਦੇਹਿ ਸਣੇ ਆਤਮਾ ਦੇ।

ਕਹਿ ਕਬੀਰ, ਤੇ ਜਨ ਪਰਵਾਨ ॥

ਕਬੀਰ ਜੀ ਆਖਦੇ ਹਨ, ਪ੍ਰਮਾਣੀਕ ਹਨ ਉਹ ਪੁਰਸ਼,

ਨਿਰਮਲ ਤੇ, ਜੋ ਰਾਮਹਿ ਜਾਨ ॥੬॥੩॥

ਅਤੇ ਪਵਿੱਤ੍ਰ ਹਨ ਉਹ, ਜੋ ਆਪਣੇ ਪ੍ਰਭੂ ਨੂੰ ਜਾਣਦੇ ਹਨ।

ਮਨੁ ਕਰਿ ਮਕਾ, ਕਿਬਲਾ ਕਰਿ ਦੇਹੀ ॥

ਆਪਣੇ ਚਿੱਤ ਨੂੰ ਆਪਣਾ ਮੱਕਾ ਬਣਾ ਅਤੇ ਆਪਣੇ ਸਰੀਰ ਨੂੰ ਆਪਣਾ ਪੂਜਾ ਦਾ ਮੰਦਰ ਬਣਾ।

ਬੋਲਨਹਾਰੁ, ਪਰਮ ਗੁਰੁ ਏਹੀ ॥੧॥

ਬੋਲਣ ਵਾਲੀ, ਇਹ ਆਤਮਾ ਹੀ ਸ਼ਰੋਮਣੀ ਗੁਰੂ ਹੈ।

ਕਹੁ ਰੇ ਮੁਲਾਂ! ਬਾਂਗ ਨਿਵਾਜ ॥

ਹੇ ਮੋਲਵੀ! ਤਦ ਤੂੰ ਨਮਾਜ਼ ਦੇ ਸੱਦੇ ਦਾ ਹੋਕਾ ਦੇ।

ਏਕ ਮਸੀਤਿ, ਦਸੈ ਦਰਵਾਜ ॥੧॥ ਰਹਾਉ ॥

ਦੇਹਿ ਦੀ ਇਹ ਮਸਜਿਦ ਦੇ ਦਸ ਬੂਹੇ ਹਨ। ਠਹਿਰਾਉ।

ਮਿਸਿਮਿਲਿ ਤਾਮਸੁ, ਭਰਮੁ ਕਦੂਰੀ ॥

ਆਪਣੇ ਗੁੱਸੇ, ਸੰਦੇਹ ਤੇ ਮਨ ਦੀ ਮੈਲ ਨੂੰ ਮਾਰ ਸੁਟ,

ਭਾਖਿ ਲੇ ਪੰਚੈ, ਹੋਇ ਸਬੂਰੀ ॥੨॥

ਅਤੇ ਆਪਣੇ ਪੰਜਾਂ ਭੁਤਨਿਆਂ ਨੂੰ ਨਸ਼ਟ ਕਰ ਦੇ, ਇਸ ਤਰ੍ਹਾਂ ਤੂੰ ਸਬਰ ਸੰਤੋਖ ਨੂੰ ਪਾ ਲਵੇਗਾ।

ਹਿੰਦੂ ਤੁਰਕ ਕਾ, ਸਾਹਿਬੁ ਏਕ ॥

ਹਿੰਦੂਆਂ ਤੇ ਮੁਸਲਮਾਨਾਂ ਦਾ ਇਕ ਉਹ ਹੀ ਸੁਆਮੀ ਹੈ।

ਕਹ ਕਰੈ ਮੁਲਾਂ, ਕਹ ਕਰੈ ਸੇਖ ॥੩॥

ਆਦਮੀ ਲਈ ਕੀ ਮੋਲਵੀ ਕਰ ਸਕਦਾ ਹੈ ਅਤੇ ਕੀ ਸ਼ੇਖ ਕਰ ਸਕਦਾ ਹੈ?

ਕਹਿ ਕਬੀਰ, ਹਉ ਭਇਆ ਦਿਵਾਨਾ ॥

ਕਬੀਰ ਜੀ ਆਖਦੇ ਹਨ, ਮੈਂ ਝੱਲਾ ਹੋ ਗਿਆ ਹਾਂ।

ਮੁਸਿ ਮੁਸਿ ਮਨੂਆ, ਸਹਜਿ ਸਮਾਨਾ ॥੪॥੪॥

ਆਪਣੇ ਮਨ ਨੂੰ ਮਾਰ ਮਾਰ ਕੇ ਮੈਂ ਪ੍ਰਭੂ ਅੰਦਰ ਲੀਨ ਹੋ ਗਿਆ ਹਾਂ।

ਗੰਗਾ ਕੈ ਸੰਗਿ, ਸਲਿਤਾ ਬਿਗਰੀ ॥

ਜਦ ਨਦੀ ਸੁਰਸਰੀ ਨਾਲ ਮਿਲ ਜਾਂਦੀ ਹੈ,

ਸੋ ਸਲਿਤਾ, ਗੰਗਾ ਹੋਇ ਨਿਬਰੀ ॥੧॥

ਤਦ ਉਹ ਨਦੀ ਸੁਰਸਰੀ ਹੀ ਮਨੀ ਜਾਂਦੀ ਹੈ।

ਬਿਗਰਿਓ ਕਬੀਰਾ, ਰਾਮ ਦੁਹਾਈ ॥

ਏਸੇ ਤਰ੍ਹਾਂ ਹੀ ਉਸ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਕਬੀਰ ਸੁਆਮੀ ਨਾਲ ਮਿਲ ਗਿਆ ਹੈ।

ਸਾਚੁ ਭਇਓ, ਅਨ ਕਤਹਿ ਨ ਜਾਈ ॥੧॥ ਰਹਾਉ ॥

ਉਹ ਸੱਚੇ ਸੁਆਮੀ ਦਾ ਸਰੂਪ ਹੋ ਗਿਆ ਹੈ ਅਤੇ ਹੁਣ ਹੋਰ ਕਿਧਰੇ ਨਹੀਂ ਜਾਂਦਾ। ਠਹਿਰਾਉ।

ਚੰਦਨ ਕੈ ਸੰਗਿ, ਤਰਵਰੁ ਬਿਗਰਿਓ ॥

ਚੰਨਣ ਨਾਲ ਸੰਗਤ ਕਰਕੇ ਬਿਰਛ ਬਿਗੜ ਜਾਂਦਾ ਹੈ,

ਸੋ ਤਰਵਰੁ, ਚੰਦਨੁ ਹੋਇ ਨਿਬਰਿਓ ॥੨॥

ਅਤੇ ਉਹ ਬਿਰਛ ਖੁਦ ਚੰਨਣ ਵਰਗਾ ਹੀ ਹੋ ਜਾਂਦਾ ਹੈ।

ਪਾਰਸ ਕੈ ਸੰਗਿ, ਤਾਂਬਾ ਬਿਗਰਿਓ ॥

ਰਸਾਇਣ ਨਾਲ ਲਗ ਕੇ ਤਾਂਬਾ ਬਿਗੜ ਜਾਂਦਾ ਹੈ,

ਸੋ ਤਾਂਬਾ, ਕੰਚਨੁ ਹੋਇ ਨਿਬਰਿਓ ॥੩॥

ਅਤੇ ਉਹ ਤਾਂਬਾ ਸੋਨੇ ਵਿੱਚ ਤਬਦੀਲ ਹੋ ਜਾਂਦਾ ਹੈ।

ਸੰਤਨ ਸੰਗਿ, ਕਬੀਰਾ ਬਿਗਰਿਓ ॥

ਸਤਿਸੰਗਤ ਅੰਦਰ ਕਬੀਰ ਬਿਗੜ ਗਿਆ ਹੈ,

ਸੋ ਕਬੀਰੁ, ਰਾਮੈ ਹੋਇ ਨਿਬਰਿਓ ॥੪॥੫॥

ਤੇ ਕਬੀਰ ਖੁਦ ਵਾਹਿਗੁਰੂ ਦਾ ਬਣ ਗਿਆ ਹੈ।

ਮਾਥੇ ਤਿਲਕੁ, ਹਥਿ ਮਾਲਾ ਬਾਨਾਂ ॥

ਲੋਕ ਆਪਣੇ ਮਥੇ ਤੇ ਟਿੱਕਾ ਲਾਉਂਦੇ ਹਨ, ਹਥ ਵਿੱਚ ਜਪਨੀ ਪਰਕੜਦੇ ਹਨ ਅਤੇ ਸੰਪ੍ਰਦਾਈ ਪੁਸ਼ਾਕਾ ਪਹਿਨਦੇ ਹਨ।

ਲੋਗਨ, ਰਾਮੁ ਖਿਲਉਨਾ ਜਾਨਾਂ ॥੧॥

ਇਨਸਾਨ ਪ੍ਰਭੂ ਨੂੰ ਖਿੜੌਣਾ ਸਮਝਦੇ ਹਨ।

ਜਉ ਹਉ ਬਉਰਾ, ਤਉ ਰਾਮ! ਤੋਰਾ ॥

ਜੇਕਰ ਮੈਂ ਕਮਲਾਂ ਭੀ ਹਾ ਤਾਂ ਭੀ ਮੈਂ ਤੇਰਾ ਹਾਂ, ਹੇ ਸੁਆਮੀ!

ਲੋਗੁ ਮਰਮੁ, ਕਹ ਜਾਨੈ ਮੋਰਾ ॥੧॥ ਰਹਾਉ ॥

ਲੋਕ ਮੇਰੇ ਭੇਤ ਨੂੰ ਕਿਸ ਤਰ੍ਹਾਂ ਜਾਣ ਸਕਦੇ ਹਨ? ਠਹਿਰਾਉ।

ਤੋਰਉ ਨ ਪਾਤੀ, ਪੂਜਉ ਨ ਦੇਵਾ ॥

ਮੈਂ ਪੱਤੇ ਨਹੀਂ ਤੋੜਦਾ ਅਤੇ ਦੇਵਤਿਆਂ ਨੂੰ ਨਹੀਂ ਪੂਜਦਾ।

ਰਾਮ ਭਗਤਿ ਬਿਨੁ, ਨਿਹਫਲ ਸੇਵਾ ॥੨॥

ਸਾਈਂ ਦੇ ਅਨੁਰਾਗ ਦੇ ਬਾਝੋਂ ਨਿਸਫਲ ਹੈ, ਹੋਰ ਟਹਿਲ ਸੇਵਾ।

ਸਤਿਗੁਰੁ ਪੂਜਉ, ਸਦਾ ਸਦਾ ਮਨਾਵਉ ॥

ਮੈਂ ਆਪਣੇ ਸਚੇ ਗੁਰਾਂ ਦੀ ਉਪਾਸਨਾ ਕਰਦਾ ਅਤੇ ਸਦੀਵ ਸਦੀਵ ਹੀ ਉਨ੍ਹਾਂ ਨੂੰ ਰੀਝਾਉਂਦਾ ਹਾਂ।

ਐਸੀ ਸੇਵ, ਦਰਗਹ ਸੁਖੁ ਪਾਵਉ ॥੩॥

ਐਹੋ ਜੇਹੀ ਘਾਲ ਦੁਆਰਾ, ਮੈਨੂੰ ਸਾਈਂ ਦੇ ਦਰਬਾਰ ਵਿੱਚ ਆਰਾਮ ਮਿਲੇਗਾ।

ਲੋਗੁ ਕਹੈ, ਕਬੀਰੁ ਬਉਰਾਨਾ ॥

ਲੋਕ ਆਖਦੇ ਹਨ, ਕਬੀਰ ਸੁਦਾਈ ਹੋ ਗਿਆ ਹੈ।

ਕਬੀਰ ਕਾ ਮਰਮੁ, ਰਾਮ ਪਹਿਚਾਨਾਂ ॥੪॥੬॥

ਕਬੀਰ ਦੇ ਭੇਤ ਨੂੰ ਕੇਵਲ ਪ੍ਰਭੂ ਹੀ ਜਾਣਦਾ ਹੈ।

ਉਲਟਿ ਜਾਤਿ, ਕੁਲ ਦੋਊ ਬਿਸਾਰੀ ॥

ਦੁਨੀਆਂ ਵੱਲੋਂ ਮੋੜਾ ਪਾ ਕੇ, ਮੈਂ ਆਪਣੀ ਜਾਤੀ ਅਤੇ ਵੰਸ਼ ਦੋਨਾਂ ਨੂੰ ਹੀ ਭੁਲਾ ਦਿੱਤਾ ਹੈ।

ਸੁੰਨ ਸਹਜ ਮਹਿ, ਬੁਨਤ ਹਮਾਰੀ ॥੧॥

ਮੇਰਾ ਬੁਣਨਾ ਹੁਣ ਈਸ਼ਵਰੀ ਚੁਪਚਾਪ ਅੰਦਰ ਹੈ।

ਹਮਰਾ ਝਗਰਾ, ਰਹਾ ਨ ਕੋਊ ॥

ਹੁਣ ਮੇਰਾ ਕਿਸੇ ਨਾਲ ਕੋਈ ਝਗੜਾ ਨਹੀਂ ਰਿਹਾ।

ਪੰਡਿਤ ਮੁਲਾਂ, ਛਾਡੇ ਦੋਊ ॥੧॥ ਰਹਾਉ ॥

ਮੈਂ ਬ੍ਰਾਹਮਣਾ ਅਤੇ ਮੋਲਵੀਆ ਦੋਨਾ ਨੂੰ ਹੀ ਤਿਆਗ ਦਿੱਤਾ ਹੈ। ਠਹਿਰਾਉ।

ਬੁਨਿ ਬੁਨਿ ਆਪ, ਆਪੁ ਪਹਿਰਾਵਉ ॥

ਖੁਦ ਕੱਪੜਿਆਂ ਨੂੰ ਉਣ ਉਣ ਕੇ, ਮੈਂ ਖੁਦ ਹੀ ਉਨ੍ਹਾਂ ਨੂੰ ਪਹਿਨਦਾ ਹਾਂ।

ਜਹ ਨਹੀ ਆਪੁ, ਤਹਾ ਹੋਇ ਗਾਵਉ ॥੨॥

ਜਿਥੇ ਹੰਗਤਾ ਨਹੀਂ, ਉਥੇ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ।

ਪੰਡਿਤ ਮੁਲਾਂ, ਜੋ ਲਿਖਿ ਦੀਆ ॥

ਜਿਹੜਾ ਕੁਝ ਪੰਡਤਾਂ ਅਤੇ ਮੌਲਵੀਆਂ ਨੇ ਲਿਖਿਆ ਹੈ,

ਛਾਡਿ ਚਲੇ, ਹਮ ਕਛੂ ਨ ਲੀਆ ॥੩॥

ਉਹ ਮੈਂ ਤਿਆਗ ਦਿਤਾ ਹੈ ਅਤੇ ਕੁਝ ਭੀ ਅੰਗੀਕਾਰ ਨਹੀਂ ਕੀਤਾ।

ਰਿਦੈ ਇਖਲਾਸੁ, ਨਿਰਖਿ ਲੇ ਮੀਰਾ ॥

ਮੇਰੇ ਹਿਰਦੇ ਅੰਦਰ ਪਵਿੱਤ੍ਰਤਾ ਹੈ, ਇਸੇ ਲਈ ਮੈਂ ਪਾਤਿਸ਼ਾਹ ਪ੍ਰਮੇਸ਼ਰ ਨੂੰ ਵੇਖ ਲਿਆ ਹੈ।

ਆਪੁ ਖੋਜਿ ਖੋਜਿ, ਮਿਲੇ ਕਬੀਰਾ ॥੪॥੭॥

ਆਪਣੇ ਆਪ ਹੀ ਭਾਲ ਭਾਲ ਕਰਕੇ ਕਬੀਰ ਆਪਣੇ ਸੁਆਮੀ ਨਾਲ ਮਿਲ ਗਿਆ ਹੈ।

ਨਿਰਧਨ, ਆਦਰੁ ਕੋਈ ਨ ਦੇਇ ॥

ਕੋਈ ਜਣਾ ਗਰੀਬ ਬੰਦੇ ਦਾ ਸਨਮਾਨ ਨਹੀਂ ਕਰਦਾ।

ਲਾਖ ਜਤਨ ਕਰੈ, ਓਹੁ ਚਿਤਿ ਨ ਧਰੇਇ ॥੧॥ ਰਹਾਉ ॥

ਭਾਵੇਂ ਗਰੀਬ ਜਣਾ ਲੱਖਾਂ ਉਪਰਾਲੇ ਪਿਆ ਕਰੇ, ਪਰ ਉਹ ਧਨੀ ਪੁਰਸ਼ ਉਸ ਦੀ ਪਰਵਾਹ ਨਹੀਂ ਕਰਦਾ। ਠਹਿਰਾਉ।

ਜਉ ਨਿਰਧਨੁ, ਸਰਧਨ ਕੈ ਜਾਇ ॥

ਜਦ ਗਰੀਬ ਆਦਮੀ ਧਨੀ ਪੁਰਸ਼ ਕੋਲ ਜਾਂਦਾ ਹੈ,

ਆਗੇ ਬੈਠਾ, ਪੀਠਿ ਫਿਰਾਇ ॥੧॥

ਅਮੀਰ ਆਦਮੀ ਉਸ ਦੇ ਸਾਮ੍ਹਣੇ ਬੈਠਾ ਹੋਇਆ ਉਸ ਵਲ ਕੰਡ ਕਰ ਲੈਂਦਾ ਹੈ।

ਜਉ ਸਰਧਨੁ, ਨਿਰਧਨ ਕੈ ਜਾਇ ॥

ਜਦ ਧਨਵਾਨ ਕੰਗਾਲ ਕੋਲ ਜਾਂਦਾ ਹੈ,

ਦੀਆ ਆਦਰੁ, ਲੀਆ ਬੁਲਾਇ ॥੨॥

ਗਰੀਬ ਧਨੀ ਦੀ ਇਜ਼ਤ ਅਤੇ ਆਉਭਗਤ ਕਰਦਾ ਹੈ।

ਨਿਰਧਨੁ ਸਰਧਨੁ, ਦੋਨਉ ਭਾਈ ॥

ਗਰੀਬ ਅਤੇ ਅਮੀਰ ਦੋਨੋ ਭਰਾ ਹਨ।

ਪ੍ਰਭ ਕੀ ਕਲਾ, ਨ ਮੇਟੀ ਜਾਈ ॥੩॥

ਸੁਆਮੀ ਦੀ ਹਿਕਮਤ ਮੇਟੀ ਨਹੀਂ ਜਾ ਸਕਦੀ।

ਕਹਿ ਕਬੀਰ, ਨਿਰਧਨੁ ਹੈ ਸੋਈ ॥

ਕਬੀਰ ਜੀ ਆਖਦੇ ਹਨ, ਕੇਵਲ ਉਹ ਹੀ ਗਰੀਬ ਹੈ,

ਜਾ ਕੇ ਹਿਰਦੈ, ਨਾਮੁ ਨ ਹੋਈ ॥੪॥੮॥

ਜਿਸ ਦੇ ਰੁਨ ਅੰਦਰ ਨਾਮ ਨਹੀਂ ਵਸਦਾ।

ਗੁਰ ਸੇਵਾ ਤੇ ਭਗਤਿ ਕਮਾਈ ॥

ਗੁਰਾਂ ਦੀ ਘਾਲ ਰਾਹੀਂ, ਪ੍ਰਭੂ ਦੀ ਪ੍ਰੇਮਮਈ ਉਪਾਸ਼ਨਾ ਕੀਤੀ ਜਾਂਦੀ ਹੈ।

ਤਬ ਇਹ, ਮਾਨਸ ਦੇਹੀ ਪਾਈ ॥

ਕੇਵਲ ਤਦ ਹੀ ਇਸ ਮਨੁਖੀ ਸਰੀਰ ਦਾ ਫਲ ਪਰਾਪਤ ਹੁੰਦਾ ਹੈ।

ਇਸ ਦੇਹੀ ਕਉ, ਸਿਮਰਹਿ ਦੇਵ ॥

ਦੇਵਤੇ ਭੀ ਇਸ ਸਰੀਰ ਨੂੰ ਲੋਚਦੇ ਹਨ।

ਸੋ ਦੇਹੀ, ਭਜੁ ਹਰਿ ਕੀ ਸੇਵ ॥੧॥

ਇਸ ਲਈ ਆਪਣੀ ਉਸ ਕਾਇਆ ਰਾਹੀਂ, ਤੂੰ ਆਪਣੇ ਵਾਹਿਗੁਰੂ ਦੀ ਘਾਲ ਕਮਾਉਣ ਦਾ ਖਿਆਲ ਕਰ।

ਭਜਹੁ ਗੋੁਬਿੰਦ, ਭੂਲਿ ਮਤ ਜਾਹੁ ॥

ਤੂੰ ਆਲਮ ਦੇ ਸੁਆਮੀ ਦਾ ਸਿਮਰਨ ਕਰ ਅਤੇ ਉਸ ਨੂੰ ਨਾਂ ਵਿਸਾਰ।

ਮਾਨਸ ਜਨਮ ਕਾ, ਏਹੀ ਲਾਹੁ ॥੧॥ ਰਹਾਉ ॥

ਕੇਵਲ ਇਹ ਹੀ ਮਨੁਸ਼ੀ ਜੀਵਨ ਦਾ ਲਾਭ ਹੈ। ਠਹਿਰਾਉ।

ਜਬ ਲਗੁ, ਜਰਾ ਰੋਗੁ ਨਹੀ ਆਇਆ ॥

ਜਦ ਤਾਈ ਬੁਢੇਪੇ ਦੀ ਬੀਮਾਰੀ ਨਹੀਂ ਆਈ,

ਜਬ ਲਗੁ, ਕਾਲਿ ਗ੍ਰਸੀ ਨਹੀ ਕਾਇਆ ॥

ਜਦ ਤਾਂਈ ਮੌਤ ਨੇ ਤੇਰੇ ਸਰੀਰ ਨੂੰ ਨਹੀਂ ਪਕੜਿਆ,

ਜਬ ਲਗੁ, ਬਿਕਲ ਭਈ ਨਹੀ ਬਾਨੀ ॥

ਅਤੇ ਜਦ ਤਾਂਈ ਤੇਰੀ ਬੋਲ ਬਾਣੀ ਬੇ-ਤਾਕਤ ਨਹੀਂ ਹੋਈ,

ਭਜਿ ਲੇਹਿ ਰੇ ਮਨ! ਸਾਰਿਗਪਾਨੀ ॥੨॥

ਹੇ ਬੰਦੇ! ਤੂੰ ਜਗ ਦੇ ਸਾਈਂ ਦਾ ਸਿਮਰਨ ਕਰ।

ਅਬ ਨ ਭਜਸਿ, ਭਜਸਿ ਕਬ ਭਾਈ ॥

ਜੇਕਰ ਤੂੰ ਹੁਣ ਹਰੀ ਨੂੰ ਯਾਦ ਨਹੀਂ ਕਰਦਾ, ਤੂੰ ਉਸ ਨੂੰ ਕਦੋਂ ਯਾਦ ਕਰੇਗਾਂ, ਹੇ ਵੀਰ?

ਆਵੈ ਅੰਤੁ, ਨ ਭਜਿਆ ਜਾਈ ॥

ਜਦ ਅਖੀਰ ਆ ਜਾਂਦਾ ਹੈ, ਉਹ ਸਿਮਰਿਆ ਨਹੀਂ ਜਾ ਸਕਦਾ।

ਜੋ ਕਿਛੁ ਕਰਹਿ, ਸੋਈ ਅਬ ਸਾਰੁ ॥

ਜਿਹੜਾ ਕੁਝ ਤੂੰ ਕਰਨਾ ਹੈ, ਹੁਣ ਉਸ ਲਈ ਸਭ ਤੋਂ ਸਰੇਸ਼ਟ ਵੇਲਾ ਹੈ।

ਫਿਰਿ ਪਛੁਤਾਹੁ, ਨ ਪਾਵਹੁ ਪਾਰੁ ॥੩॥

ਨਹੀਂ ਤਾਂ ਤੇਰਾ ਪਾਰ ਉਤਾਰਾ ਨਹੀਂ ਹੋਣਾ ਅਤੇ ਤੂੰ ਮਗਰੋ ਪਸਚਾਤਾਪ ਕਰੇਗਾ।

ਸੋ ਸੇਵਕੁ, ਜੋ ਲਾਇਆ ਸੇਵ ॥

ਕੇਵਲ ਉਹ ਹੀ ਟਹਿਲੂਆਂ ਹੈ, ਜਿਸ ਨੂੰ ਸੁਅਮੀ ਆਪਣੀ ਟਹਿਲ ਅੰਦਰ ਜੋੜਦਾ ਹੈ।

ਤਿਨ ਹੀ ਪਾਏ, ਨਿਰੰਜਨ ਦੇਵ ॥

ਕੇਵਲ ਉਹ ਹੀ ਪਵਿੱਤ੍ਰ ਪ੍ਰਭੂ ਨੂੰ ਪਰਾਪਤ ਹੁੰਦਾ ਹੈ।

ਗੁਰ ਮਿਲਿ ਤਾ ਕੇ, ਖੁਲ੍ਹ੍ਹੇ ਕਪਾਟ ॥

ਗੁਰਾਂ ਨਾਲ ਮਿਲਣ ਦੁਆਰਾ ਉਸ ਦੀ ਸਮਝ ਦੇ ਬੂਹੇ ਖੁਲ੍ਹ ਜਾਂਦੇ ਹਨ,

ਬਹੁਰਿ ਨ ਆਵੈ, ਜੋਨੀ ਬਾਟ ॥੪॥

ਅਤੇ ਉਹ ਮੁੜ ਕੇ ਜੂਨਾਂ ਦੇ ਰਸਤੇ ਨਹੀਂ ਪੈਂਦਾ।

ਇਹੀ ਤੇਰਾ ਅਉਸਰੁ, ਇਹ ਤੇਰੀ ਬਾਰ ॥

ਇਹ ਹੀ ਤੇਰਾ ਮੌਕਾ ਹੈ ਅਤੇ ਇਹ ਹੀ ਤੇਰਾ ਵੇਲਾ,

ਘਟ ਭੀਤਰਿ, ਤੂ ਦੇਖੁ ਬਿਚਾਰਿ ॥

ਤੂੰ ਆਪਣੇ ਮਨ ਅੰਦਰ ਝਾਤੀ ਪਾ ਅਤੇ ਇਸ ਗੱਲ ਨੂੰ ਸੋਚ ਸਮਝ।

ਕਹਤ ਕਬੀਰੁ, ਜੀਤਿ ਕੈ ਹਾਰਿ ॥

ਕਬੀਰ ਜੀ ਆਖਦੇ ਹਨ, ਹੁਣ ਜਿੱਤਣਾ ਜਾ ਹਾਰਨਾ ਹੇ ਬੰਦੇ! ਤੇਰੀ ਆਪਣੀ ਮਰਜੀ ਹੈ।

ਬਹੁ ਬਿਧਿ ਕਹਿਓ, ਪੁਕਾਰਿ ਪੁਕਾਰਿ ॥੫॥੧॥੯॥

ਮੈਂ ਬਹੁਤਿਆਂ ਤਰੀਕਿਆਂ ਨਾਲ ਇਸ ਸਚਾਈ ਦਾ ਤੈਨੂੰ ਉੱਚੀ ਉਚੀ ਹੋਕਾ ਦਿਤਾ ਹੈ।

ਸਿਵ ਕੀ ਪੁਰੀ, ਬਸੈ ਬੁਧਿ ਸਾਰੁ ॥

ਹਰੀ ਦੇ ਸ਼ਹਿਰ ਅੰਦਰ ਸਰੇਸ਼ਟ ਸਮਝ ਵਸਦੀ ਹੈ।

ਤਹ ਤੁਮ੍ਹ੍ਹ ਮਿਲਿ ਕੈ, ਕਰਹੁ ਬਿਚਾਰੁ ॥

ਤੂੰ ਉਥੇ ਆਪਣੇ ਸੁਆਮੀ ਨੂੰ ਮਿਲ ਅਤੇ ਉਸ ਦਾ ਸਿਮਰਨ ਕਰ।

ਈਤ ਊਤ ਕੀ, ਸੋਝੀ ਪਰੈ ॥

ਇਸ ਤਰ੍ਹਾਂ ਤੂੰ ਇਸ ਲੋਕ ਅਤੇ ਪ੍ਰਲੋਕ ਨੂੰ ਸਮਝ ਲਵੇਗਾ।

ਕਉਨੁ ਕਰਮ? ਮੇਰਾ ਕਰਿ ਕਰਿ ਮਰੈ ॥੧॥

ਮੇਰਾ ਇਹ ਮੇਰਾ ਹੈ ਕਰਦਿਆਂ ਮਰ ਜਾਂਦਾ ਹੈ, ਇਸ ਕੰਮ ਦਾ ਕੀ ਲਾਭ ਹੈ?

ਨਿਜ ਪਦ ਊਪਰਿ, ਲਾਗੋ ਧਿਆਨੁ ॥

ਮੇਰੀ ਬਿਰਤੀ ਮੇਰੀ ਨਿਜ ਦੀ ਆਤਮਕ ਅਵਸਥਾ ਉਤੇ ਲਗੀ ਹੋਈ ਹੈ।

ਰਾਜਾ ਰਾਮ ਨਾਮੁ, ਮੋਰਾ ਬ੍ਰਹਮ ਗਿਆਨੁ ॥੧॥ ਰਹਾਉ ॥

ਪਾਤਿਸ਼ਾਹ ਪਰਮੇਸ਼ਰ ਦਾ ਨਾਮ ਮੇਰੀ ਈਸ਼ਵਰੀ ਗਿਆਤ ਹੈ। ਠਹਿਰਾਉ।

ਮੂਲ ਦੁਆਰੈ, ਬੰਧਿਆ ਬੰਧੁ ॥

ਨਿਆਣਾ ਪਾ ਕੇ ਮੈਂ ਆਪਣੀ ਆਤਮਾ ਨੂੰ ਆਦੀ ਪ੍ਰਭੂ ਦੇ ਬੂਹੇ ਤੇ ਬੰਨ੍ਹ ਦਿਤਾ ਹੈ।

ਰਵਿ ਊਪਰਿ, ਗਹਿ ਰਾਖਿਆ ਚੰਦੁ ॥

ਸੂਰਜ ਦੇ ਉਤੇ ਮੈਂ ਚੰਦ੍ਰਮਾ ਨੂੰ ਪੱਕੀ ਤਰ੍ਹਾ ਟਿਕਾ ਦਿਤਾ ਹੈ।

ਪਛਮ ਦੁਆਰੈ, ਸੂਰਜੁ ਤਪੈ ॥

ਛਿਪਦੀ ਦੇ ਦਰਵਾਜੇ ਤੇ ਸੂਰਜ ਚਮਕਦਾ ਹੈ।

ਮੇਰ ਡੰਡ, ਸਿਰ ਊਪਰਿ ਬਸੈ ॥੨॥

ਮੌਤ ਦਾ ਵਡਾ ਡੰਡਾ ਜੀਵ ਦੇ ਸਿਰ ਉਤੇ ਲਟਕਦਾ ਹੈ।

ਪਸਚਮ ਦੁਆਰੇ, ਕੀ ਸਿਲ ਓੜ ॥

ਛਿਪਦੇ ਦੇ ਦਰਵਾਜੇ ਦੀ ਤਰਫ ਇਕ ਪੱਥਰ ਹੈ।

ਤਿਹ ਸਿਲ ਊਪਰਿ, ਖਿੜਕੀ ਅਉਰ ॥

ਉਸ ਪੱਥਰ ਦੇ ਉਤੇ ਇਕ ਹੋਰ ਬਾਰੀ ਹੈ।

ਖਿੜਕੀ ਊਪਰਿ, ਦਸਵਾ ਦੁਆਰੁ ॥

ਬਾਰੀ ਦੇ ਉਤੇ “ਦਸਵਾ ਦਰਵਾਜਾ ” ਹੈ।

ਕਹਿ ਕਬੀਰ, ਤਾ ਕਾ ਅੰਤੁ ਨ ਪਾਰੁ ॥੩॥੨॥੧੦॥

ਕਬੀਰ ਜੀ ਆਖਦੇ ਹਨ, ਉਸ ਟਿਕਾਣੇ ਦਾ ਕੋਈ ਅਖੀਰ ਅਤੇ ਓੜਕ ਨਹੀਂ।

ਸੋ ਮੁਲਾਂ, ਜੋ ਮਨ ਸਿਉ ਲਰੈ ॥

ਕੇਵਲ ਉਹ ਹੀ ਮੌਲਾਨਾ ਹੈ, ਜੋ ਆਪਣੇ ਮਨੂਏ ਨਾਲ ਜੰਗ ਕਰਦਾ ਹੈ,

ਗੁਰ ਉਪਦੇਸਿ, ਕਾਲ ਸਿਉ ਜੁਰੈ ॥

ਅਤੇ ਗੁਰਾਂ ਦੀ ਸਿਖਮਤ ਦੁਆਰਾ ਮੌਤ ਨਾਲ ਜੂਝਦਾ ਹੈ।

ਕਾਲ ਪੁਰਖੁ ਕਾ, ਮਰਦੈ ਮਾਨੁ ॥

ਜੌ ਮੌਤ ਦੇ ਦੂਤ ਦੇ ਹੰਕਾਰ ਨੂੰ ਪੀਹ ਸੁਟਦਾ ਹੈ,

ਤਿਸੁ ਮੁਲਾ ਕਉ, ਸਦਾ ਸਲਾਮੁ ॥੧॥

ਉਸ ਮੌਲਵੀ ਨੂੰ ਮੈਂ ਹਮੇਸ਼ਾਂ ਨਮਸਕਾਰ ਕਰਦਾ ਹਾਂ।

ਹੈ ਹਜੂਰਿ, ਕਤ ਦੂਰਿ ਬਤਾਵਹੁ ॥

ਸੁਆਮੀ ਹਾਜ਼ਰ ਨਾਜ਼ਰ ਹੈ, ਤੂੰ ਉਸ ਨੂੰ ਦੁਰੇਡੇ ਕਿਉਂ ਦਸਦਾ ਹੈ? ਠਹਿਰਾਉ।

ਦੁੰਦਰ ਬਾਧਹੁ, ਸੁੰਦਰ ਪਾਵਹੁ ॥੧॥ ਰਹਾਉ ॥

ਤੂੰ ਆਪਣੇ ਝਗੜਾਲੂ ਵਿਸ਼ੇ ਵੇਗਾ ਨੂੰ ਬੰਨ੍ਹ ਲੈ ਅਤੇ ਆਪਣੇ ਸੋਹਣੇ ਸੁਨੱਖੇ ਸੁਆਮੀ ਨੂੰ ਪਰਾਪਤ ਕਰ।

ਕਾਜੀ ਸੋ, ਜੁ ਕਾਇਆ ਬੀਚਾਰੈ ॥

ਕੇਵਲ ਉਹ ਹੀ ਕਾਜ਼ੀ ਹੈ, ਜੋ ਮਨੁੱਖਾ ਦੇਹ ਦੀ ਅਸਲੀਅਤ ਨੂੰ ਸੋਚਦਾ ਸਮਝਦਾ ਹੈ,

ਕਾਇਆ ਕੀ ਅਗਨਿ, ਬ੍ਰਹਮੁ ਪਰਜਾਰੈ ॥

ਅਤੇ ਜੋ ਦੇਹ ਦੀ ਅੱਗ ਦੇ ਰਾਹੀਂ, ਪ੍ਰਭੂ ਰੌਸ਼ਨ ਕਰਦਾ ਹੈ।

ਸੁਪਨੈ ਬਿੰਦੁ, ਨ ਦੇਈ ਝਰਨਾ ॥

ਜੋ ਆਪਣੇ ਵੀਰਜ ਨੂੰ ਸੁਫਨੇ ਵਿੱਚ ਡਿੱਗਣ ਨਹੀਂ ਦਿੰਦਾ,

ਤਿਸੁ ਕਾਜੀ ਕਉ, ਜਰਾ ਨ ਮਰਨਾ ॥੨॥

ਇਹੋ ਜਿਹੇ ਕਾਜੀ ਲਈ ਬੁਢੇਪਾ ਅਤੇ ਮੌਤ ਨਹੀਂ।

ਸੋ ਸੁਰਤਾਨੁ, ਜੁ ਦੁਇ ਸਰ ਤਾਨੈ ॥

ਕੇਵਲ ਉਹ ਹੀ ਸੁਲਤਾਨ ਹੈ, ਜੋ ਦੋ ਤੀਰ ਖਿੱਚਦਾ ਹੈ,

ਬਾਹਰਿ ਜਾਤਾ, ਭੀਤਰਿ ਆਨੈ ॥

ਆਪਣੇ ਬਾਹਰ ਭੱਜੇ ਫਿਰਦੇ ਮਨ ਨੂੰ ਅੰਦਰ ਲੈ ਆਉਂਦਾ ਹੈ,

ਗਗਨ ਮੰਡਲ ਮਹਿ, ਲਸਕਰੁ ਕਰੈ ॥

ਅਤੇ ਆਪਣੀ ਸੈਨਾ ਨੂੰ ਆਪਣੇ ਮਨ ਦੇ ਆਕਾਸ਼ ਦੀ ਪੁਰੀ ਅੰਦਰ ਇਕੱਤਰ ਕਰਦਾ ਹੈ।

ਸੋ ਸੁਰਤਾਨੁ, ਛਤ੍ਰੁ ਸਿਰਿ ਧਰੈ ॥੩॥

ਇਹੋ ਜਿਹੇ ਪਾਤਿਸ਼ਾਹ ਦੇ ਸੀਸ ਤੇ ਚੋਰ ਛਤਰ ਝੁਲਦਾ ਹੈ।

ਜੋਗੀ, ਗੋਰਖੁ ਗੋਰਖੁ ਕਰੈ ॥

ਗੋਰਖ, ਗੋਰਖ, ਯੋਗੀ ਪੁਕਾਰਦਾ ਹੈ।

ਹਿੰਦੂ, ਰਾਮ ਨਾਮੁ ਉਚਰੈ ॥

ਹਿੰਦੂ ਰਾਮ ਦੇ ਨਾਮ ਦਾ ਉਚਾਰਨ ਕਰਦਾ ਹੈ।

ਮੁਸਲਮਾਨ ਕਾ, ਏਕੁ ਖੁਦਾਇ ॥

ਮੁਸਲਮਾਨਾਂ ਲਈ ਕੇਵਲ ਇਕ ਖੁਦਾ ਹੀ ਹੈ।

ਕਬੀਰ ਕਾ ਸੁਆਮੀ, ਰਹਿਆ ਸਮਾਇ ॥੪॥੩॥੧੧॥

ਪ੍ਰੰਤੂ ਕਬੀਰ ਦਾ ਸਾਹਿਬ ਸਾਰੇ ਹੀ ਵਿਆਪਕ ਹੋ ਰਿਹਾ ਹੈ।


ਮਹਲਾ ੫ ॥

ਪੰਜਵੀਂ ਪਾਤਿਸ਼ਾਹੀ।

ਜੋ ਪਾਥਰ ਕਉ ਕਹਤੇ ਦੇਵ ॥

ਜਿਹੜੇ ਆਖਦੇ ਹਨ ਕਿ ਪੱਥਰ ਦੇਵਤਾ ਹੈ,

ਤਾ ਕੀ ਬਿਰਥਾ ਹੋਵੈ ਸੇਵ ॥

ਨਿਸਫਲ ਹੈ ਉਹਨਾਂ ਦੀ ਘਾਲ।

ਜੋ ਪਾਥਰ ਕੀ ਪਾਂਈ ਪਾਇ ॥

ਜਿਹੜਾ ਪੰਥਰ ਦੇ ਪੈਰੀ ਪੈਦਾ ਹੈ,

ਤਿਸ ਕੀ ਘਾਲ ਅਜਾਂਈ ਜਾਇ ॥੧॥

ਵਿਅਰਥ ਜਾਂਦੀ ਹੈ ਉਸ ਦੀ ਟਹਿਲ ਸੇਵਾ।

ਠਾਕੁਰੁ ਹਮਰਾ ਸਦ ਬੋਲੰਤਾ ॥

ਮੇਰਾ ਸੁਆਮੀ ਹਮੇਸ਼ਾਂ ਹੀ ਬੋਲਦਾ ਹੈ।

ਸਰਬ ਜੀਆ ਕਉ, ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥

ਸਾਹਿਬ ਸਾਰੇ ਪ੍ਰਾਣਧਾਰੀਆਂ ਨੂੰ ਦਾਤਾਂ ਦਿੰਦਾ ਹੈ। ਠਹਿਰਾਉ।

ਅੰਤਰਿ ਦੇਉ, ਨ ਜਾਨੈ ਅੰਧੁ ॥

ਪ੍ਰਭੂ ਅੰਦਰ ਹੀ ਹੈ, ਪ੍ਰੰਤੂ ਮੁਨਾਖਾ ਮਨੁਖ ਜਾਣਦਾ ਨਹੀਂ।

ਭ੍ਰਮ ਕਾ ਮੋਹਿਆ, ਪਾਵੈ ਫੰਧੁ ॥

ਸੰਦੇਹ ਜਾਂ ਬਹਿਕਾਹਿਆ ਹੋਇਆ ਉਹ ਫਾਹੀ ਵਿੱਚ ਫਸ ਜਾਂਦਾ ਹੈ।

ਨ ਪਾਥਰੁ ਬੋਲੈ, ਨਾ ਕਿਛੁ ਦੇਇ ॥

ਪੱਥਰ ਨਾਂ ਬੋਲਦਾ ਹੈ, ਨਾਂ ਹੀ ਕੁਝ ਦਿੰਦਾ ਹੈ।

ਫੋਕਟ ਕਰਮ, ਨਿਹਫਲ ਹੈ ਸੇਵ ॥੨॥

ਬੇਫਾਇਦਾ ਹਨ ਬੁਤਪ੍ਰਸਤ ਦੇ ਕਿਰਿਆਕਰਮ ਅਤੇ ਨਿਸਫਲ ਉਸ ਦੀ ਟਹਿਲ ਸੇਵਾ।

ਜੇ ਮਿਰਤਕ ਕਉ, ਚੰਦਨੁ ਚੜਾਵੈ ॥

ਜੇਕਰ ਲੋਥ ਨੂੰ ਚੰਨਣ ਨਾਲ ਮਰਦਨ ਕੀਤਾ ਜਾਵੇ,

ਉਸ ਤੇ ਕਹਹੁ, ਕਵਨ ਫਲ ਪਾਵੈ? ॥

ਦੱਸੋ ਉਸ ਤੋਂ ਉਹ ਕੀ ਫਾਇਦਾ ਉਠਾ ਸਕਦਾ ਹੈ।

ਜੇ ਮਿਰਤਕ ਕਉ, ਬਿਸਟਾ ਮਾਹਿ ਰੁਲਾਈ ॥

ਜੇਕਰ ਮੁਰਦੇ ਨੂੰ ਗੰਦਗੀ ਵਿੱਚ ਰੋਲਿਆ ਜਾਵੇ,

ਤਾਂ ਮਿਰਤਕ ਕਾ, ਕਿਆ ਘਟਿ ਜਾਈ? ॥੩॥

ਤਦ ਮੁਰਦੇ ਨੂੰ ਉਸ ਦੁਆਰਾ ਕੀ ਨੁਕਸਾਨ ਪੁਜਦਾ ਹੈ?

ਕਹਤ ਕਬੀਰ, ਹਉ ਕਹਉ ਪੁਕਾਰਿ ॥

ਕਬੀਰ ਜੀ ਆਖਦੇ ਹਨ, ਮੈਂ ਉੱਚੀ ਆਵਾਜ ਨਾਲ ਕਹਿੰਦਾ ਹਾਂ,

ਸਮਝਿ ਦੇਖੁ, ਸਾਕਤ ਗਾਵਾਰ ॥

ਹੇ ਬੇਸਮਝ ਕਾਫਰ! ਵੇਖ ਅਤੇ ਗੱਲ ਨੂੰ ਸਮਝ।

ਦੂਜੈ ਭਾਇ, ਬਹੁਤੁ ਘਰ ਗਾਲੇ ॥

ਹੋਰਸ ਦੇ ਪਿਆਰ ਨੇ ਅਨੇਕਾਂ ਘਰਾਂ ਨੂੰ ਤਬਾਹ ਕੀਤਾ ਹੈ।

ਰਾਮ ਭਗਤ ਹੈ, ਸਦਾ ਸੁਖਾਲੇ ॥੪॥੪॥੧੨॥

ਹਮੇਸ਼ਾਂ ਖੁਸ਼ੀ ਅੰਦਰ ਵਸਦੇ ਹਨ ਸੁਆਮੀ ਦੇ ਸੰਤ।

ਜਲ ਮਹਿ ਮੀਨ, ਮਾਇਆ ਕੇ ਬੇਧੇ ॥

ਪਾਣੀ ਵਿਚਲੀਆਂ ਮਛੀਆਂ ਮਾਇਆ ਨਾਲ ਜੁੜੀਆਂ ਹੋਈਆਂ ਹਨ।

ਦੀਪਕ ਪਤੰਗ, ਮਾਇਆ ਕੇ ਛੇਦੇ ॥

ਦੀਵੇ ਦੇ ਪਰਵਾਨੇ ਮਾਇਆ ਦੇ ਵਿੰਨ੍ਹੇ ਹੋਏ ਹਨ।

ਕਾਮ ਮਾਇਆ, ਕੁੰਚਰ ਕਉ ਬਿਆਪੈ ॥

ਸ਼ਹਿਵਤ ਦੀ ਸ਼ਕਤੀ ਹਾਥੀ ਨੂੰ ਚਿਮੜੀ ਹੋਈ ਹੈ।

ਭੁਇਅੰਗਮ ਭ੍ਰਿੰਗ, ਮਾਇਆ ਮਹਿ ਖਾਪੇ ॥੧॥

ਸੱਪ ਅਤੇ ਭਊਰੇ ਮਾਹਿਆ ਦੇ ਰਾਹੀਂ ਨਾਸ ਹੋ ਜਾਂਦੇ ਹਨ।

ਮਾਇਆ, ਐਸੀ ਮੋਹਨੀ ਭਾਈ ॥

ਹੇ ਵੀਰ! ਮਾਇਆ ਐਹੋ ਜੇਹੀ ਫਰੇਫਤਾ ਕਰ ਲੈਣ ਵਾਲੀ ਹੈ,

ਜੇਤੇ ਜੀਅ, ਤੇਤੇ ਡਹਕਾਈ ॥੧॥ ਰਹਾਉ ॥

ਕਿ ਜਿੰਨੇ ਭੀ ਜੀਵ ਹਨ, ਉਨੇ ਹੀ ਇਸ ਨੇ ਠੱਗ ਲਏ ਹਨ। ਠਹਿਰਾਉ।

ਪੰਖੀ ਮ੍ਰਿਗ, ਮਾਇਆ ਮਹਿ ਰਾਤੇ ॥

ਪਰਿੰਦੇ ਅਤੇ ਹਰਨ ਮਾਇਆ ਅੰਦਰ ਰੰਗੇ ਹੋਏ ਹਨ।

ਸਾਕਰ ਮਾਖੀ, ਅਧਿਕ ਸੰਤਾਪੇ ॥

ਸ਼ੱਕਰ ਮੱਖੀਆਂ ਨੂੰ ਬਹੁਤ ਦੁਖ ਦਿੰਦੀ ਹੈ।

ਤੁਰੇ ਉਸਟ, ਮਾਇਆ ਮਹਿ ਭੇਲਾ ॥

ਘੋੜੇ ਅਤੇ ਊਠ ਮਾਇਆ ਵਿੱਚ ਮਿਲੇ ਹੋਏ ਹਨ।

ਸਿਧ ਚਉਰਾਸੀਹ, ਮਾਇਆ ਮਹਿ ਖੇਲਾ ॥੨॥

ਚੁਰਾਸੀ ਕਰਾਮਾਤੀ ਬੰਦੇ ਮਾਇਆ ਅੰਦਰ ਖੇਡਦੇ ਹਨ।

ਛਿਅ ਜਤੀ, ਮਾਇਆ ਕੇ ਬੰਦਾ ॥

ਛੇ ਬ੍ਰਹਮਚਾਰੀ ਮਾਇਆ ਦੇ ਗੋਲੇ ਹਨ।

ਨਵੈ ਨਾਥ, ਸੂਰਜ ਅਰੁ ਚੰਦਾ ॥

ਏਸੇ ਤਰ੍ਹਾਂ ਦੇ ਹੀ ਹਨ ਨੌ ਵੱਡੇ ਸੋਗੀ, ਸੂਰ ਅਤੇ ਚੰਦ੍ਰਮਾਂ।

ਤਪੇ ਰਖੀਸਰ, ਮਾਇਆ ਮਹਿ ਸੂਤਾ ॥

ਤਪੀਸਰ ਅਤੇ ਵਡੇ ਰਿਸ਼ੀ ਮਾਇਆ ਅੰਦਰ ਸੁੱਤੇ ਹੋਏ ਹਨ।

ਮਾਇਆ ਮਹਿ ਕਾਲੁ, ਅਰੁ ਪੰਚ ਦੂਤਾ ॥੩॥

ਮਾਇਆ ਦੇ ਇਖਤਿਆਰ ਵਿੱਚ ਹਨ ਮੌਤ ਅਤੇ ਪੰਜੇ ਭੂਤਨੇ।

ਸੁਆਨ ਸਿਆਲ, ਮਾਇਆ ਮਹਿ ਰਾਤਾ ॥

ਕੁੱਤੇ ਅਤੇ ਗਿੱਦੜ ਮਾਇਆ ਵਿੱਚ ਰੰਗੇ ਹੋਏ ਹਨ।

ਬੰਤਰ ਚੀਤੇ, ਅਰੁ ਸਿੰਘਾਤਾ ॥

ਏਸੇ ਤਰ੍ਹਾਂ ਹੀ ਬਾਂਦਰ, ਚਿਤਰੇ ਅਤੇ ਸ਼ੇਰ,

ਮਾਂਜਾਰ ਗਾਡਰ, ਅਰੁ ਲੂਬਰਾ ॥

ਬਿੱਲੀਆਂ, ਭੇਡਾਂ ਅਤੇ ਲੂੰਬੜੀਆਂ,

ਬਿਰਖ ਮੂਲ, ਮਾਇਆ ਮਹਿ ਪਰਾ ॥੪॥

ਰੁਖ ਅਤੇ ਜੜ੍ਹਾ ਮਾਇਆ ਅੰਦਰ ਗੱਡੀਆਂ ਹੋਈਆਂ ਹਨ।

ਮਾਇਆ ਅੰਤਰਿ, ਭੀਨੇ ਦੇਵ ॥

ਦੇਵਤੇ ਵੀ ਮਾਇਆ ਨਾਲ ਭਿੱਜੇ ਹੋਏ ਹਨ,

ਸਾਗਰ ਇੰਦ੍ਰਾ, ਅਰੁ ਧਰਤੇਵ ॥

ਏਸੇ ਤਰ੍ਹਾਂ ਹੀ ਹਨ ਸਮੁੰਦਰ, ਆਕਾਸ਼ ਅਤੇ ਧਰਤੀ।

ਕਹਿ ਕਬੀਰ, ਜਿਸੁ ਉਦਰੁ ਤਿਸੁ ਮਾਇਆ ॥

ਕਬੀਰ ਜੀ ਆਖਦੇ ਹਨ, ਜਿਸ ਨੂੰ ਢਿੱਡ ਲੱਗਾ ਹੋਇਆ ਹੈ, ਉਸ ਨੂੰ ਮਾਇਆ ਦੁਖ ਦਿੰਦੀ ਹੈ।

ਤਬ ਛੂਟੇ, ਜਬ ਸਾਧੂ ਪਾਇਆ ॥੫॥੫॥੧੩॥

ਕੇਵਲ ਤਾਂ ਹੀ ਬੰਦਾ ਮਾਇਆ ਤੋਂ ਛੁਟਕਾਰਾ ਪਾਉਂਦਾ ਹੈ ਜਦ ਉਹ ਸੰਤ ਨੂੰ ਮਿਲ ਪੈਂਦਾ ਹੈ।

ਜਬ ਲਗੁ, ਮੇਰੀ ਮੇਰੀ ਕਰੈ ॥

ਜਦ ਤਾਈ ਬੰਦਾ ਆਖਦਾ ਹੈ, “ਮੇਰੀ, ਇਹ ਮੇਰੀ ਹੈ

ਤਬ ਲਗੁ, ਕਾਜੁ ਏਕੁ ਨਹੀ ਸਰੈ ॥

ਤਦ ਤਾਂ ਹੀ ਉਸ ਦਾ ਇਕ ਕੰਮ ਭੀ ਸਿਰੇ ਨਹੀਂ ਚੜ੍ਹਦਾ।

ਜਬ, ਮੇਰੀ ਮੇਰੀ ਮਿਟਿ ਜਾਇ ॥

ਜਦ ਉਸ ਦੀ ਅਪਣੱਤ ਦੂਰ ਹੋ ਜਾਂਦੀ ਹੈ,

ਤਬ, ਪ੍ਰਭ ਕਾਜੁ ਸਵਾਰਹਿ ਆਇ ॥੧॥

ਤਦ ਸੁਆਮੀ ਆ ਕੇ ਉਸ ਦੇ ਕਾਰਜ ਰਾਸ ਕਰ ਦਿੰਦਾ ਹੈ।

ਐਸਾ ਗਿਆਨੁ, ਬਿਚਾਰੁ ਮਨਾ! ॥

ਹੇ ਮੇਰੀ ਜਿੰਦੇ! ਤੂੰ ਇਹੋ ਜਿਹੇ ਬ੍ਰਹਮ ਬੋਧ ਦੀ ਸੋਚ ਵਿਚਾਰ ਕਰ।

ਹਰਿ, ਕੀ ਨ ਸਿਮਰਹੁ; ਦੁਖ ਭੰਜਨਾ ॥੧॥ ਰਹਾਉ ॥

ਤੂੰ ਪੀੜ ਦੂਰ ਕਰਨਹਾਰ, ਆਪਣੇ ਵਾਹਿਗੁਰੂ ਦਾ ਕਿਉਂ ਆਰਾਧਨ ਨਹੀਂ ਕਰਦੀ? ਠਹਿਰਾਉ।

ਜਬ ਲਗੁ, ਸਿੰਘੁ ਰਹੈ ਬਨ ਮਾਹਿ ॥

ਜਦ ਤਾਂਈ ਸ਼ੇਰ ਜੰਗਲ ਵਿੱਚ ਵਸਦਾ ਹੈ,

ਤਬ ਲਗੁ, ਬਨੁ ਫੂਲੈ ਹੀ ਨਾਹਿ ॥

ਤਦ ਤਾਂਈ ਜੰਗਲ ਪ੍ਰਫੁਲਤ ਨਹੀਂ ਹੁੰਦਾ।

ਜਬ ਹੀ ਸਿਆਰੁ, ਸਿੰਘ ਕਉ ਖਾਇ ॥

ਜਦ ਗਿੱਦੜ ਸ਼ੇਰ ਨੂੰ ਖਾ ਜਾਂਦਾ ਹੈ,

ਫੂਲਿ ਰਹੀ, ਸਗਲੀ ਬਨਰਾਇ ॥੨॥

ਤਾਂ ਸਾਰਾ ਜੰਗਲ ਪ੍ਰਫੁੱਲਤ ਹੋ ਜਾਂਦਾ ਹੈ।

ਜੀਤੋ ਬੂਡੈ, ਹਾਰੋ ਤਿਰੈ ॥

ਜਿੱਤੇ ਹੋਏ ਡੁੱਬ ਜਾਂਦੇ ਹਨ ਅਤੇ ਹਾਰੇ ਹੋਏ ਪਾਰ ਉਤਰ ਜਾਂਦੇ ਹਨ।

ਗੁਰ ਪਰਸਾਦੀ, ਪਾਰਿ ਉਤਰੈ ॥

ਗੁਰਾਂ ਦੀ ਦਇਆ ਦੁਆਰਾ ਬੰਦਾ ਮੁਕਤ ਹੋ ਜਾਂਦਾ ਹੈ।

ਦਾਸੁ ਕਬੀਰੁ, ਕਹੈ ਸਮਝਾਇ ॥

ਪ੍ਰਭੂ ਦਾ ਗੋਲਾ, ਕਬੀਰ, ਇਸ ਤਰ੍ਹਾਂ ਪੁਕਾਰਦਾ ਅਤੇ ਸਿਖਮਤ ਦਿੰਦਾ ਹੈ:

ਕੇਵਲ ਰਾਮ ਰਹਹੁ ਲਿਵ ਲਾਇ ॥੩॥੬॥੧੪॥

ਹੇ ਬੰਦੇ! ਤੂੰ ਸਿਰਫ ਆਪਣੇ ਪ੍ਰਭੂ ਦੇ ਪਿਆਰ ਅੰਦਰ ਹੀ ਲੀਨ ਰਹੁ”।

ਸਤਰਿ ਸੈਇ, ਸਲਾਰ ਹੈ ਜਾ ਕੇ ॥

ਜਿਸ ਦੇ ਸਤ ਸੌ ਸਿਪਾ-ਸਾਲਾਰ ਹਨ,

ਸਵਾ ਲਾਖੁ, ਪੈਕਾਬਰ ਤਾ ਕੇ ॥

ਜਿਸ ਦੇ ਸਵਾ ਲੱਖ ਪੈਗੰਬਰ ਹਨ।

ਸੇਖ ਜੁ ਕਹੀਅਹਿ, ਕੋਟਿ ਅਠਾਸੀ ॥

ਜੋ ਅਠਾਸੀ ਕ੍ਰੋੜ ਸ਼ੇਖਾ ਦਾ ਸੁਆਮੀ ਆਖਿਆ ਜਾਂਦਾ ਹੈ,

ਛਪਨ ਕੋਟਿ, ਜਾ ਕੇ ਖੇਲ ਖਾਸੀ ॥੧॥

ਅਤੇ ਛਪੰਜਾਂ ਕ੍ਰੋੜ ਹਨ ਜਿਸ ਦੇ ਅਹਿਲਕਾਰ।

ਮੋ ਗਰੀਬ ਕੀ, ਕੋ ਗੁਜਰਾਵੈ ॥

ਮੈਂ ਗਰੀਬ ਬੰਦੇ ਦੀ, ਓਥੇ ਕੀ ਪਹੁੰਚ ਹੋ ਸਕਦੀ ਹੈ।

ਮਜਲਸਿ ਦੂਰਿ, ਮਹਲੁ ਕੋ ਪਾਵੈ ॥੧॥ ਰਹਾਉ ॥

ਉਸ ਦਾ ਦਰਬਾਰ ਦੁਰੇਡੇ ਹੈ। ਕੋਈ ਵਿਰਲਾ ਜਣਾ ਹੀ ਉਸ ਦੇ ਮੰਦਰ ਨੂੰ ਪਰਾਪਤ ਹੋ ਸਕਦਾ ਹੈ। ਠਹਿਰਾਉ।

ਤੇਤੀਸ ਕਰੋੜੀ ਹੈ, ਖੇਲ ਖਾਨਾ ॥

ਉਸ ਕੋਲ ਤੇਤੀ ਕ੍ਰੋੜ ਖੇਡ-ਘਰ ਹਨ।

ਚਉਰਾਸੀ ਲਖ, ਫਿਰੈ ਦਿਵਾਨਾਂ ॥

ਉਸ ਦੇ ਜੀਵ ਚੁਰਾਸੀ ਲੱਖ ਜੂਨੀਆਂ ਅੰਦਦ ਕਮਲੇ ਹੋਏ ਰਿਫਦੇ ਹਨ।

ਬਾਬਾ ਆਦਮ ਕਉ, ਕਿਛੁ ਨਦਰਿ ਦਿਖਾਈ ॥

ਪ੍ਰਭੂ ਨੇ ਬਾਬੇ ਆਦਮ ਤੇ ਕੁਝ ਕੁ ਰਹਿਮਤ ਧਾਰੀ,

ਉਨਿ ਭੀ ਭਿਸਤਿ, ਘਨੇਰੀ ਪਾਈ ॥੨॥

ਅਤੇ ਉਸ ਨੂੰ ਚੋਖੇ ਸਮੇ ਲਈ ਸਵਰਗ ਪਰਾਪਤ ਹੋ ਗਿਆ।

ਦਿਲ ਖਲਹਲੁ ਜਾ ਕੈ, ਜਰਦ, ਰੂ ਬਾਨੀ ॥

ਪੀਲੇ ਹਨ ਚਿਹਰੇ ਉਨ੍ਹਾਂ ਦੇ ਜਿਨ੍ਹਾਂ ਦੇ ਮਨ ਅੰਦਰ ਗੜਬੜ ਹੈ।

ਛੋਡਿ ਕਤੇਬ, ਕਰੈ ਸੈਤਾਨੀ ॥

ਧਾਰਮਕ ਗ੍ਰੰਥਾਂ ਨੂੰ ਤਿਆਗ ਉਹ ਬਦੀ ਕਮਾਉਂਦੇ ਹਨ।

ਦੁਨੀਆ ਦੋਸੁ, ਰੋਸੁ ਹੈ ਲੋਈ ॥

ਜੋ ਸ਼੍ਰਿਸ਼ਟੀ ਦੇ ਸੁਆਮੀ ਤੇ ਇਲਜਾਮ ਲਾਉਂਦਾ ਹੈ ਅਤੇ ਉਸ ਦੇ ਬੰਦਿਆਂ ਨਾਲ ਨਾਰਾਜ਼ ਹੈ,

ਅਪਨਾ ਕੀਆ, ਪਾਵੈ ਸੋਈ ॥੩॥

ਉਹ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ।

ਤੁਮ ਦਾਤੇ, ਹਮ ਸਦਾ ਭਿਖਾਰੀ ॥

ਤੂੰ ਹੇ ਸੁਆਮੀ! ਦਾਤਾਰ ਹੈ ਅਤੇ ਮੈਂ ਸਦੀਵ ਹੀ ਤੇਰੇ ਦਰ ਦਾ ਮੰਗਤਾ ਹਾਂ।

ਦੇਉ ਜਬਾਬੁ, ਹੋਇ ਬਜਗਾਰੀ ॥

ਜੇਕਰ ਮੈਂ ਤੇਰੇ ਤੋਂ ਮੁਨਕਰ ਹੋਵਾ ਤਾਂ ਮੈਂ ਪਾਪੀ ਹੋ ਜਾਂਦਾ ਹਾਂ।

ਦਾਸੁ ਕਬੀਰੁ, ਤੇਰੀ ਪਨਹ ਸਮਾਨਾਂ ॥

ਤੇਰ ਗੋਲਾ ਕਬੀਰ, ਤੇਰੀ ਸ਼ਰਣ ਅੰਦਰ ਸਮਾ ਗਿਆ ਹੈ।

ਭਿਸਤੁ ਨਜੀਕਿ, ਰਾਖੁ ਰਹਮਾਨਾ ॥੪॥੭॥੧੫॥

ਮੈਨੂੰ ਆਪਣੇ ਨੇੜੇ ਰਖ, ਹੇ ਮਿਹਰਬਾਨ ਮਾਲਕ! ਮੇਰੇ ਲਈ ਉਹੀ ਬਹਿਸ਼ਤ ਹੈ।

ਸਭੁ ਕੋਈ, ਚਲਨ ਕਹਤ ਹੈ ਊਹਾਂ ॥

ਹਰ ਕੋਈ ਓਥੇ ਜਾਣਾ ਆਖਦਾ ਹੈ,

ਨਾ ਜਾਨਉ, ਬੈਕੁੰਠੁ ਹੈ ਕਹਾਂ ॥੧॥ ਰਹਾਉ ॥

ਮੈਂ ਨਹੀਂ ਜਾਣਦਾ ਕਿ ਬਹਿਸ਼ਤ ਕਿੱਥੇ ਹੈ। ਠਹਿਰਾਉ।

ਆਪ ਆਪ ਕਾ, ਮਰਮੁ ਨ ਜਾਨਾਂ ॥

ਜੋ ਆਪਣੇ ਆਪ ਦੇ ਭੇਤ ਨੂੰ ਨਹੀਂ ਜਾਣੇ,

ਬਾਤਨ ਹੀ, ਬੈਕੁੰਠੁ ਬਖਾਨਾਂ ॥੧॥

ਉਹ ਨਿਰੇ ਲਫਜ਼ਾ ਦੁਆਰਾ ਹੀ ਬਹਿਸ਼ਤ ਦੀਆਂ ਗੱਲਾਂ ਕਰਦੇ ਹਨ।

ਜਬ ਲਗੁ ਮਨ, ਬੈਕੁੰਠ ਕੀ ਆਸ ॥

ਜਦ ਤਾਂਈ ਚਿੱਤ ਅੰਦਰ ਬਹਿਸ਼ਤ ਦੀ ਉਮੈਦ ਹੈ,

ਤਬ ਲਗੁ ਨਾਹੀ, ਚਰਨ ਨਿਵਾਸ ॥੨॥

ਓਦੋ ਤਾਂਈ ਜੀਵ ਪ੍ਰਭੂ ਦੇ ਪੈਰਾਂ ਵਿੱਚ ਨਹੀਂ ਵਸਦਾ।

ਖਾਈ ਕੋਟੁ, ਨ ਪਰਲ ਪਗਾਰਾ ॥

ਇਸ ਦੀ ਖੰਦਕ ਤੇ ਗਾਰੇ ਨਾਲ ਚੰਗੀ ਤਰ੍ਹਾਂ ਲਿਪੀ ਹੋਈ ਫਸੀਲ ਨੂੰ,

ਨਾ ਜਾਨਉ, ਬੈਕੁੰਠ ਦੁਆਰਾ ॥੩॥

ਤੇ ਨਾ ਮੈਂ ਬਹਿਸ਼ਤ ਦੇ ਦਰਵਾਜੇ ਨੂੰ ਜਾਣਦਾ ਹਾਂ।

ਕਹਿ ਕਮੀਰ, ਅਬ ਕਹੀਐ ਕਾਹਿ ॥

ਕਬੀਰ ਜੀ ਆਖਦੇ ਹਨ, ਮੈਂ ਹੁਣ ਇਸ ਤੋਂ ਵਧ ਕੀ ਆਖ ਸਕਦਾ ਹਾਂ,

ਸਾਧਸੰਗਤਿ, ਬੈਕੁੰਠੈ ਆਹਿ ॥੪॥੮॥੧੬॥

ਕਿ ਕੇਵਲ ਸਤਿਸੰਗਤ ਹੀ ਬਹਿਸ਼ਤ ਹੈ।

ਕਿਉ ਲੀਜੈ? ਗਢੁ ਬੰਕਾ ਭਾਈ! ॥

ਹੇ ਵੀਰ! ਕਿਸ ਤਰ੍ਹਾਂ ਫਤਹਿ ਕੀਤਾ ਜਾ ਸਕਦਾ ਹੈ ਸੁੰਦਰ ਕਿਲ੍ਹਾ,

ਦੋਵਰ ਕੋਟ, ਅਰੁ ਤੇਵਰ ਖਾਈ ॥੧॥ ਰਹਾਉ ॥

ਜਿਸ ਦੀਆਂ ਦੁਹਰੀਆਂ ਫਸੀਲਾ ਅਤੇ ਤੀਹਰੀਆਂ ਖੰਧਕਾ ਹਨ। ਠਹਿਰਾਉ।

ਪਾਂਚ ਪਚੀਸ, ਮੋਹ ਮਦ ਮਤਸਰ; ਆਡੀ, ਪਰਬਲ ਮਾਇਆ ॥

ਇਸ ਦੇ ਬਚਾਓ ਦੇ ਜਰੀਏ ਹਨ, ਪੰਜ ਤਤ, ਆਪਣੀਆਂ ਪੰਝੀ ਪ੍ਰਕਿਰਤੀਆਂ ਸਮੇਤ, ਸੰਸਾਰੀ ਮਮਤਾ, ਹੰਕਾਰ ਈਰਖਾ ਅਤੇ ਕੁਟਲ ਤੇ ਪਰਮ ਤਾਕਤਵਾਰ ਮੋਹਨੀ। ਜਨ ਗਰੀਬ

ਕੋ ਜੋਰੁ ਨ ਪਹੁਚੈ; ਕਹਾ ਕਰਉ ਰਘੁਰਾਇਆ ॥੧॥

ਕਿਲ੍ਹੇ ਨੂੰ ਲੈਣ ਲਈ ਗਰੀਬੜੇ ਬੰਦੇ ਦਾ ਜੋਰ ਨਹੀਂ ਚੜ੍ਹਦਾ, ਹੇ ਰਾਘਵਾ ਦੇ ਪਾਤਿਸ਼ਾਹ, ਵਾਹਿਗੁਰੂ! ਹੁਣ ਮੈਂ ਕੀ ਕਰਾਂ?

ਕਾਮੁ ਕਿਵਾਰੀ, ਦੁਖੁ ਸੁਖੁ ਦਰਵਾਨੀ; ਪਾਪੁ ਪੁੰਨੁ ਦਰਵਾਜਾ ॥

ਸ਼ਹਿਵਤ ਇਸ ਦੇ ਤਖਤੇ ਹਨ ਗਮੀ ਤੇ ਖੁਸ਼ੀ ਇਸ ਦੇ ਦਰਬਾਨ ਅਤੇ ਬਦੀ ਤੇ ਨੇਕੀ ਇਸ ਦੇ ਬੂਹੇ।

ਕ੍ਰੋਧੁ ਪ੍ਰਧਾਨੁ, ਮਹਾ ਬਡ ਦੁੰਦਰ; ਮਹ ਮਨੁ ਮਾਵਾਸੀ ਰਾਜਾ ॥੨॥

ਬਹੁਤ ਝਗੜਾਲੂ ਗਬੱਸਾ ਇਸ ਦਾ ਵਡਾ ਅਤੇ ਪ੍ਰਸਿੱਧ ਜਰਨੈਲ ਹੈ ਅਤੇ ਆਕੀ ਮਨੂਆ ਓਥੇ ਪਾਤਿਸ਼ਾਹ ਹੈ।

ਸ੍ਵਾਦ ਸਨਾਹ, ਟੋਪੁ ਮਮਤਾ ਕੋ; ਕੁਬੁਧਿ ਕਮਾਨ ਚਢਾਈ ॥

ਰਖਵਾਲਿਆਂ ਕੋਲ ਨਿਆਮਤਾਂ ਦੀ ਸੰਜੋਅ, ਮੌਹ ਦੀ ਲੋਹੇ ਦੀ ਟੋਪੀ ਅਤੇ ਨਿਸ਼ਾਨਾ ਲਾਉਣ ਲਈ ਖੋਟੀ ਅਕਲ ਦਾ ਧਨੁਖ ਹੈ।

ਤਿਸਨਾ ਤੀਰ ਰਹੇ ਘਟ ਭੀਤਰਿ; ਇਉ ਗਢੁ ਲੀਓ ਨ ਜਾਈ ॥੩॥

ਲਾਲਚ ਜੋ ਹਿਰਦੇ ਅੰਦਰ ਵਸਦਾ ਹੈ, ਬਾਣ ਹਨ। ਇਸ ਤਰੀਕੇ ਨਾਲ ਕਿਲ੍ਹਾ ਅਜਿੱਤ ਬਣਿਆ ਹੋਇਆ ਹੈ।

ਪ੍ਰੇਮ ਪਲੀਤਾ, ਸੁਰਤਿ ਹਵਾਈ; ਗੋਲਾ ਗਿਆਨੁ ਚਲਾਇਆ ॥

ਰਬੀ ਪ੍ਰੀਤ ਨੂੰ ਪਲੀਤਾ ਅਤੇ ਸਿਮਰਨ ਨੂੰ ਮੈਦਾਨੀ-ਤੋਪ ਬਣਾ ਮੈਂ ਬ੍ਰਹਮ-ਬੋਧ ਦਾ ਗੋਲਾ ਚਲਾ ਦਿਤਾ ਹੈ:

ਬ੍ਰਹਮ ਅਗਨਿ, ਸਹਜੇ ਪਰਜਾਲੀ; ਏਕਹਿ ਚੋਟ, ਸਿਝਾਇਆ ॥੪॥

ਪ੍ਰਭੂ ਦੀ ਅੱਗ ਅਡੋਲਤਾ ਰਾਹੀਂ ਬਾਲੀ ਹੈ ਅਤੇ ਇਕ ਹੀ ਸੱਟ ਨਾਲ ਕਿਲ੍ਹਾ ਸਰ ਹੋ ਗਿਆ ਹੈ।

ਸਤੁ ਸੰਤੋਖੁ ਲੈ ਲਰਨੇ ਲਾਗਾ; ਤੋਰੇ ਦੁਇ ਦਰਵਾਜਾ ॥

ਸਚ ਅਤੇ ਸੰਤੁਸ਼ਟਤਾ ਨੂੰ ਨਾਲ ਲੈ ਕੇ ਮੈਂ ਯੁੱਧ ਕਰਨ ਲਗ ਪਿਆ ਅਤੇ ਇਸ ਦੇ ਦੋਨੋ ਫਾਟਕ ਭੰਨ ਸੁਟੇ।

ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ; ਪਕਰਿਓ ਗਢ ਕੋ ਰਾਜਾ ॥੫॥

ਸਤਿ ਸੰਗਤ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਕਿਲ੍ਹੇ ਦੇ ਪਾਤਿਸ਼ਾਹ ਨੂੰ ਪਕੜ ਲਿਆ।

ਭਗਵਤ ਭੀਰਿ ਸਕਤਿ ਸਿਮਰਨ ਕੀ; ਕਟੀ ਕਾਲ ਭੈ ਫਾਸੀ ॥

ਆਪਣੇ ਨਾਲ ਭਗਵਾਨ ਦੇ ਯੋਧਿਆਂ ਦੀ ਸੈਨਾ ਲੈ ਅਤੇ ਸੁਆਮੀ ਦੇ ਚਿੰਤਨ ਦੀ ਸੱਤਿਆ ਰਾਹੀਂ ਮੈਂ ਮੌਤ ਦੇ ਡਰ ਦੀ ਫਾਹੀ ਕੱਟ ਛੱਡੀ ਹੈ।

ਦਾਸੁ ਕਮੀਰੁ ਚੜ੍ਹ੍ਹਿਓ ਗੜ੍ਹ੍ਹ ਊਪਰਿ; ਰਾਜੁ ਲੀਓ ਅਬਿਨਾਸੀ ॥੬॥੯॥੧੭॥

ਪ੍ਰਭੂ ਦਾ ਗੋਲਾ ਕਬੀਬ ਕਿਲ੍ਹੇ ਉਤੇ ਚੜ੍ਹ ਗਿਆ ਹੈ ਅਤੇ ਉਸ ਦੀ ਸਦੀਵੀ ਸiੈਥਰ ਪਾਤਿਸ਼ਾਹੀ ਪਰਾਪਤ ਕਰ ਲਈ ਹੈ।

1
2
3
4