ਰਾਗ ਗਉੜੀ ਗੁਆਰੇਰੀ – ਬਾਣੀ ਸ਼ਬਦ-Raag Gauri Guarayri – Bani

ਰਾਗ ਗਉੜੀ ਗੁਆਰੇਰੀ – ਬਾਣੀ ਸ਼ਬਦ-Raag Gauri Guarayri – Bani

ਰਾਗੁ ਗਉੜੀ ਗੁਆਰੇਰੀ ਮਹਲਾ ੧ ਚਉਪਦੇ ਦੁਪਦੇ

ਰਾਗੁ ਗਊੜੀ ਗੁਆਰੇਰੀ,ਪਹਿਲੀ ਪਾਤਸ਼ਾਹੀ, ਚਉਪਦੇ ਦੁਪਦੇ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ, ਸੱਚਾ ਹੈ ਉਸ ਦਾ ਨਾਮ, ਰਚਣਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਉਸਦਾ ਸਰੂਪ। ਉਹ ਬੇ-ਖੋਫ, ਦੁਸ਼ਮਨੀ ਰਹਿਤ, ਅਜਨਮਾ ਅਤੇ ਸਵੈ-ਪਰਕਾਸ਼ਵਾਨ ਹੈ। ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।

ਭਉ ਮੁਚੁ ਭਾਰਾ, ਵਡਾ ਤੋਲੁ ॥

ਸਾਹਿਬ ਦਾ ਡਰ ਬਹੁਤ ਵਡਾ ਅਤੇ ਬਹੁਤ ਵਜਨਦਾਰ ਹੈ।

ਮਨ ਮਤਿ ਹਉਲੀ, ਬੋਲੇ ਬੋਲੁ ॥

ਤੁਛ ਹੈ ਆਦਮੀ ਦੀ ਅਕਲ ਤੇ ਬਚਨ ਬਿਲਾਸ ਜੋ ਉਹ ਉਚਾਰਦਾ ਹੈ।

ਸਿਰਿ ਧਰਿ ਚਲੀਐ, ਸਹੀਐ ਭਾਰੁ ॥

ਸਾਹਿਬ ਦਾ ਡਰ ਆਪਣੇ ਸੀਸ ਤੇ ਰਖ ਕੇ ਟੁਰ ਅਤੇ ਉਸ ਦਾ ਬੋਝ ਸਹਾਰ।

ਨਦਰੀ ਕਰਮੀ, ਗੁਰ ਬੀਚਾਰੁ ॥੧॥

ਜਿਸ ਉਤੇ ਮਿਹਰਬਾਨ ਪੁਰਖ ਦੀ ਮਿਹਰ ਹੈ, ਉਹ ਗੁਰਾਂ ਦੇ ਰਾਹੀਂ ਉਸ ਦਾ ਸਿਮਰਨ ਕਰਦਾ ਹੈ।

ਭੈ ਬਿਨੁ, ਕੋਇ ਨ ਲੰਘਸਿ ਪਾਰਿ ॥

ਸਾਹਿਬ ਦੇ ਡਰ ਬਗੈਰ ਕੋਈ ਭੀ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਹੋ ਸਕਦਾ।

ਭੈ ਭਉ ਰਾਖਿਆ, ਭਾਇ ਸਵਾਰਿ ॥੧॥ ਰਹਾਉ ॥

ਸਾਹਿਬ ਦਾ ਡਰ ਤੇ ਤ੍ਰਾਹ ਇਨਸਾਨ ਦੀ ਉਸ ਨਾਲ ਪ੍ਰੀਤ ਨੂੰ ਸ਼ਿੰਗਾਰ ਦਿੰਦਾ ਹੈ। ਠਹਿਰਾਉ।

ਭੈ ਤਨਿ ਅਗਨਿ ਭਖੈ, ਭੈ ਨਾਲਿ ॥

ਸ਼੍ਰੀਰ ਦੀ ਡਰ ਦੀ ਅੱਗ, ਵਾਹਿਗੁਰੂ ਦੇ ਤ੍ਰਾਸ ਨਾਲ ਸੜ ਜਾਂਦੀ ਹੈ।

ਭੈ ਭਉ, ਘੜੀਐ ਸਬਦਿ ਸਵਾਰਿ ॥

ਸੁਆਮੀ ਦੇ ਡਰ ਅਤੇ ਤ੍ਰਾਹ ਨਾਲ ਬੰਦੇ ਦੀ ਬੋਲਚਾਲ ਢਾਲੀ ਅਤੇ ਸ਼ਿੰਗਾਰੀ ਜਾਂਦੀ ਹੈ।

ਭੈ ਬਿਨੁ, ਘਾੜਤ ਕਚੁ ਨਿਕਚ ॥

ਜੋ ਕੁਝ ਸਾਹਿਬ ਦੇ ਡਰਦੇ ਬਗੈਰ ਬਣਾਇਆ ਜਾਂਦਾ ਹੈ ਉਹ ਬਿਲਕੁਲ ਹੀ ਨਿਕੰਮਾ ਹੁੰਦਾ ਹੈ।

ਅੰਧਾ ਸਚਾ, ਅੰਧੀ ਸਟ ॥੨॥

ਫਜੂਲ ਹੈ ਸੰਚਾ ਤੇ ਫਜੂਲ ਹੈ ਉਸ ਦੇ ਉਤੇ ਲਾਈ ਟਕੋਰ।

ਬੁਧੀ ਬਾਜੀ, ਉਪਜੈ ਚਾਉ ॥

ਸੰਸਾਰੀ ਖੇਡਾਂ ਦੀ ਖਾਹਿਸ਼ ਇਨਸਾਨ ਦੀ ਅਕਲ ਅੰਦਰ ਪੈਦਾ ਹੁੰਦੀ ਹੈ।

ਸਹਸ ਸਿਆਣਪ, ਪਵੈ ਨ ਤਾਉ ॥

ਹਜ਼ਾਰਾਂ ਹੀ ਅਕਲਮੰਦੀਆਂ ਦੇ ਬਾਵਜੂਦ, ਸਾਹਿਬ ਦੇ ਡਰ ਦਾ ਸੇਕ ਨਹੀਂ ਲਗਦਾ।

ਨਾਨਕ, ਮਨਮੁਖਿ ਬੋਲਣੁ ਵਾਉ ॥

ਨਾਨਕ ਅਧਰਮੀ ਦੀ ਗਲਬਾਤ ਬੇਹੁਦਾ ਹੁੰਦੀ ਹੈ।

ਅੰਧਾ ਅਖਰੁ, ਵਾਉ ਦੁਆਉ ॥੩॥੧॥

ਨਿਕੰਮਾ ਅਤੇ ਫਜੂਲ ਹੈ ਉਸ ਦਾ ਉਪਦੇਸ਼।


ਰਾਗੁ ਗਉੜੀ ਗੁਆਰੇਰੀ ॥

ਰਾਗ ਗਊੜੀ ਗੁਆਰੇਰੀ।

ਮਹਲਾ ੩ ਚਉਪਦੇ ॥

ਤੀਜੀ ਪਾਤਸ਼ਾਹੀ ਚਉਪਦੇ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਗੁਰਿ ਮਿਲਿਐ, ਹਰਿ ਮੇਲਾ ਹੋਈ ॥

ਗੁਰਾਂ ਨੂੰ ਭੇਟਣ ਦੁਆਰਾ ਵਾਹਿਗੁਰੂ ਮਿਲ ਪੈਂਦਾ ਹੈ।

ਆਪੇ ਮੇਲਿ ਮਿਲਾਵੈ ਸੋਈ ॥

ਉਹ ਮਾਲਕ ਆਪ ਹੀ ਆਪਣੇ ਮਿਲਾਪ ਵਿੱਚ ਮਿਲਾ ਲੈਂਦਾ ਹੈ।

ਮੇਰਾ ਪ੍ਰਭੁ, ਸਭ ਬਿਧਿ ਆਪੇ ਜਾਣੈ ॥

ਮੇਰਾ ਸਾਈਂ ਸਾਰੀਆਂ ਯੁਕਤੀਆਂ ਆਪ ਹੀ ਜਾਣਦਾ ਹੈ।

ਹੁਕਮੇ ਮੇਲੇ, ਸਬਦਿ ਪਛਾਣੈ ॥੧॥

ਆਪਣੇ ਫੁਰਮਾਨ ਦੁਆਰਾ, ਉਹ ਉਨ੍ਹਾਂ ਨੂੰ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ, ਜੋ ਉਸ ਦੇ ਨਾਮ ਨੂੰ ਸਿੰਞਾਣਦੇ ਹਨ।

ਸਤਿਗੁਰ ਕੈ ਭਇ, ਭ੍ਰਮੁ ਭਉ ਜਾਇ ॥

ਸੱਚੇ ਗੁਰਾਂ ਦੇ ਡਰ ਰਾਹੀਂ ਸੰਦੇਹ ਤੇ ਹੋਰਸੁ ਦਾ ਖੌਫ ਅਲੋਪ ਹੋ ਜਾਂਦੇ ਹਨ।

ਭੈ ਰਾਚੈ, ਸਚ ਰੰਗਿ ਸਮਾਇ ॥੧॥ ਰਹਾਉ ॥

ਜੋ ਗੁਰਾਂ ਦੇ ਤ੍ਰਾਂਸ ਅੰਦਰ ਡੁੱਬਿਆ ਰਹਿੰਦਾ ਹੈ, ਉਹ ਸਤਿਪੁਰਖ ਦੀ ਪ੍ਰੀਤ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।

ਗੁਰਿ ਮਿਲਿਐ, ਹਰਿ ਮਨਿ ਵਸੈ ਸੁਭਾਇ ॥

ਗੁਰਾਂ ਨੂੰ ਭੇਟਣ ਤੇ, ਵਾਹਿਗੁਰੂ, ਸੁਖੈਨ ਹੀ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ।

ਮੇਰਾ ਪ੍ਰਭੁ ਭਾਰਾ, ਕੀਮਤਿ ਨਹੀ ਪਾਇ ॥

ਮੇਰਾ ਮਾਲਕ ਵਿਸ਼ਾਲ ਹੈ, ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।

ਸਬਦਿ ਸਾਲਾਹੈ, ਅੰਤੁ ਨ ਪਾਰਾਵਾਰੁ ॥

ਗੁਰਾਂ ਦੇ ਉਪਦੇਸ਼ ਤਾਂਬੇ ਮੈਂ ਉਸ ਦੀ ਪਰਸੰਸਾ ਕਰਦਾ ਹਾਂ, ਜਿਸ ਦਾ ਕੋਈ ਓੜਕ, ਇਹ ਜਾਂ ਉਹ ਕਿਨਾਰਾ ਨਹੀਂ।

ਮੇਰਾ ਪ੍ਰਭੁ ਬਖਸੇ, ਬਖਸਣਹਾਰੁ ॥੨॥

ਮੇਰਾ ਸੁਆਮੀ ਮੁਆਫੀ-ਦੇਣਹਾਰ ਹੈ। ਰੱਬ ਕਰੇ, ਉਹ ਮੈਨੂੰ ਮਾਫ ਕਰ ਦੇਵੇ।

ਗੁਰਿ ਮਿਲਿਐ, ਸਭ ਮਤਿ ਬੁਧਿ ਹੋਇ ॥

ਗੁਰਾਂ ਦੇ ਮਿਲ ਪੈਣ ਤੇ ਸਮੂਹ ਸਿਆਣਪ ਅਤੇ ਸਮਝ ਆ ਜਾਂਦੀ ਹੈ।

ਮਨਿ ਨਿਰਮਲਿ, ਵਸੈ ਸਚੁ ਸੋਇ ॥

ਆਤਮਾ ਪਵਿਤ੍ਰ ਹੋ ਜਾਂਦੀ ਹੈ ਅਤੇ ਉਹ ਸੱਚਾ ਸਾਈਂ ਉਸ ਵਿੱਚ ਨਿਵਾਸ ਕਰ ਲੈਂਦਾ ਹੈ।

ਸਾਚਿ ਵਸਿਐ, ਸਾਚੀ ਸਭ ਕਾਰ ॥

ਜੇਕਰ ਇਨਸਾਨ ਸੱਚ ਵਿੱਚ ਟਿਕਾਣਾ ਕਰ ਲਵੇ ਤਾਂ ਉਸ ਦੇ ਸਮੂਹ ਕਰਮ ਸੱਚੇ ਹੋ ਜਾਂਦੇ ਹਨ।

ਊਤਮ ਕਰਣੀ, ਸਬਦ ਬੀਚਾਰ ॥੩॥

ਪਰਮ ਸ਼੍ਰੇਸ਼ਟ ਕਾਰਵਿਹਾਰ, ਸੁਆਮੀ ਦੇ ਨਾਮ ਦਾ ਸਿਮਰਣ ਹੈ।

ਗੁਰ ਤੇ, ਸਾਚੀ ਸੇਵਾ ਹੋਇ ॥

ਗੁਰਾਂ ਦੇ ਰਾਹੀਂ ਸੱਚੀ ਟਹਿਲ ਸੇਵਾ ਕਮਾਈ ਜਾਂਦੀ ਹੈ।

ਗੁਰਮੁਖਿ, ਨਾਮੁ ਪਛਾਣੈ ਕੋਇ ॥

ਗੁਰਾਂ ਦੇ ਜਰੀਏ ਕੋਈ ਵਿਰਲਾ ਹੀ ਹਰੀ ਨਾਮ ਨੂੰ ਸਿੰਞਾਣਦਾ ਹੈ।

ਜੀਵੈ ਦਾਤਾ, ਦੇਵਣਹਾਰੁ ॥

ਦਾਤਾਰ ਤੇ ਸਖੀ ਗੁਰੂ ਜੀ, ਸਦਾ ਹੀ ਜੀਉਂਦੇ ਹਨ।

ਨਾਨਕ, ਹਰਿ ਨਾਮੇ ਲਗੈ ਪਿਆਰੁ ॥੪॥੧॥੨੧॥

ਰਬ ਕਰਕੇ, ਨਾਨਕ ਦੀ ਪ੍ਰੀਤ ਵਾਹਿਗੁਰੂ ਦੇ ਨਾਮ ਨਾਲ ਪੈ ਜਾਵੇ।


ਗਉੜੀ ਗੁਆਰੇਰੀ ਮਹਲਾ ੩ ॥

ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।

ਗੁਰ ਤੇ, ਗਿਆਨੁ ਪਾਏ ਜਨੁ ਕੋਇ ॥

ਕੋਈ ਵਿਰਲਾ ਪੁਰਸ਼ ਹੀ ਗੁਰਾਂ ਪਾਸੋਂ ਬ੍ਰਹਮ-ਬੀਚਾਰ ਪ੍ਰਾਪਤ ਕਰਦਾ ਹੈ।

ਗੁਰ ਤੇ ਬੂਝੈ, ਸੀਝੈ ਸੋਇ ॥

ਜੋ ਗੁਰਾਂ ਦੇ ਜਰੀਏ ਵਾਹਿਗੁਰੂ ਨੂੰ ਸਮਝਦਾ ਹੈ, ਉਹ ਕਬੂਲ ਪੈ ਜਾਂਦਾ ਹੈ।

ਗੁਰ ਤੇ, ਸਹਜੁ ਸਾਚੁ ਬੀਚਾਰੁ ॥

ਗੁਰਾਂ ਕੋਲੋਂ ਸੱਚੇ ਸਾਹਿਬ ਦਾ ਸਿਮਰਨ ਪ੍ਰਾਪਤ ਹੁੰਦਾ ਹੈ।

ਗੁਰ ਤੇ ਪਾਏ, ਮੁਕਤਿ ਦੁਆਰੁ ॥੧॥

ਗੁਰਾਂ ਪਾਸੋਂ ਮੋਖਸ਼ ਦਾ ਦਰਵਾਜ਼ਾ ਪਾਇਆ ਜਾਂਦਾ ਹੈ।

ਪੂਰੈ ਭਾਗਿ, ਮਿਲੈ ਗੁਰੁ ਆਇ ॥

ਪੂਰਨ ਚੰਗੇ ਨਸੀਬਾਂ ਰਾਹੀਂ ਗੁਰੂ ਜੀ ਆ ਕੇ (ਇਨਸਾਨ ਨੂੰ) ਮਿਲ ਪੈਂਦੇ ਹਨ।

ਸਾਚੈ ਸਹਜਿ, ਸਾਚਿ ਸਮਾਇ ॥੧॥ ਰਹਾਉ ॥

ਸਚਿਆਰ ਸੁਖੈਨ ਹੀ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।

ਗੁਰਿ ਮਿਲਿਐ, ਤ੍ਰਿਸਨਾ ਅਗਨਿ ਬੁਝਾਏ ॥

ਗੁਰਾਂ ਨੂੰ ਭੇਟਣ ਦੁਆਰਾ ਖਾਹਿਸ਼ ਦੀ ਅੱਗ ਬੁਝ ਜਾਂਦੀ ਹੈ।

ਗੁਰ ਤੇ, ਸਾਂਤਿ ਵਸੈ ਮਨਿ ਆਏ ॥

ਗੁਰਾਂ ਦੇ ਜ਼ਰੀਏ ਠੰਢ ਚੈਨ ਆ ਕੇ ਚਿੱਤ ਵਿੱਚ ਟਿਕ ਜਾਂਦੀ ਹੈ।

ਗੁਰ ਤੇ, ਪਵਿਤ ਪਾਵਨ ਸੁਚਿ ਹੋਇ ॥

ਗੁਰਾਂ ਦੇ ਰਾਹੀਂ ਬੰਦਾ ਪੁਨੀਤ ਬੇਦਾਗ ਤੇ ਨਿਰਮਲ ਹੋ ਜਾਂਦਾ ਹੈ।

ਗੁਰ ਤੇ, ਸਬਦਿ ਮਿਲਾਵਾ ਹੋਇ ॥੨॥

ਗੁਰਾਂ ਦੇ ਰਾਹੀਂ ਹੀ ਪ੍ਰਭੂ ਦਾ ਮਿਲਾਪ ਹੁੰਦਾ ਹੈ।

ਬਾਝੁ ਗੁਰੂ, ਸਭ ਭਰਮਿ ਭੁਲਾਈ ॥

ਗੁਰਾਂ ਦੇ ਬਗੈਰ ਹਰ ਕੋਈ ਵਹਿਮ ਅੰਦਰ ਭਟਕਦਾ ਹੈ।

ਬਿਨੁ ਨਾਵੈ, ਬਹੁਤਾ ਦੁਖੁ ਪਾਈ ॥

ਨਾਮ ਦੇ ਬਾਝੋਂ ਪ੍ਰਾਣੀ ਘਣਾ ਕਸ਼ਟ ਉਠਾਉਂਦੇ ਹਨ।

ਗੁਰਮੁਖਿ ਹੋਵੈ, ਸੁ ਨਾਮੁ ਧਿਆਈ ॥

ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ।

ਦਰਸਨਿ ਸਚੈ, ਸਚੀ ਪਤਿ ਹੋਈ ॥੩॥

ਸਤਿ ਪੁਰਖ ਦੇ ਦੀਦਾਰ ਦੁਆਰਾ ਸੱਚੀ ਇਜਤ-ਆਬਰੂ ਪ੍ਰਾਪਤ ਹੁੰਦੀ ਹੈ।

ਕਿਸ ਨੋ ਕਹੀਐ? ਦਾਤਾ ਇਕੁ ਸੋਈ ॥

ਕੇਵਲ ਓਹੀ ਦਾਤਾਰ ਹੈ, ਹੋਰ ਕਿਸੇ ਦਾ ਕਿਉਂ ਜ਼ਿਕਰ ਕਰੀਏ?

ਕਿਰਪਾ ਕਰੇ, ਸਬਦਿ ਮਿਲਾਵਾ ਹੋਈ ॥

ਜੇਕਰ, ਉਹ ਮਿਹਰ ਧਾਰੇ ਤਾ ਸਾਹਿਬ ਨਾਲ ਮਿਲਾਪ ਹੋ ਜਾਂਦਾ ਹੈ।

ਮਿਲਿ ਪ੍ਰੀਤਮ, ਸਾਚੇ ਗੁਣ ਗਾਵਾ ॥

ਆਪਣੇ ਪਿਆਰੇ ਗੁਰਾਂ ਨੂੰ ਭੇਟ ਕੇ, ਮੈਂ ਸੱਚੇ ਸਾਹਿਬ ਦਾ ਜੱਸ ਗਾਇਨ ਕਰਦਾ ਹਾਂ।

ਨਾਨਕ, ਸਾਚੇ ਸਾਚਿ ਸਮਾਵਾ ॥੪॥੨॥੨੨॥

ਨਾਨਕ ਸਚਿਆਰ ਬਣ ਕੇ ਮੈਂ ਸਤਿਪੁਰਖ ਅੰਦਰ ਲੀਨ ਹੋ ਗਿਆ ਹਾਂ।


ਸੁ ਥਾਉ ਸਚੁ, ਮਨੁ ਨਿਰਮਲੁ ਹੋਇ ॥

ਸੱਚੀ ਹੈ ਉਹ ਥਾਂ ਜਿਥੇ ਮਨ ਪਵਿੱਤਰ ਹੋ ਜਾਂਦਾ ਹੈ।

ਸਚਿ ਨਿਵਾਸੁ ਕਰੇ, ਸਚੁ ਸੋਇ ॥

ਸੱਚਾ ਹੈ ਉਹ ਜੋ ਸੱਚ ਅੰਦਰ ਟਿਕਾਣਾ ਕਰਦਾ ਹੈ।

ਸਚੀ ਬਾਣੀ, ਜੁਗ ਚਾਰੇ ਜਾਪੈ ॥

ਸੱਚੀ ਗੁਰਬਾਣੀ ਚਾਰਾਂ ਹੀ ਯੁਗਾਂ ਅੰਦਰ ਪਰਸਿੱਧ ਹੈ।

ਸਭੁ ਕਿਛੁ ਸਾਚਾ, ਆਪੇ ਆਪੈ ॥੧॥

ਸੱਚਾ ਸੁਆਮੀ ਸਾਰਾ ਕੁਝ ਆਪਣੇ ਆਪ ਹੀ ਹੈ।

ਕਰਮੁ ਹੋਵੈ, ਸਤਸੰਗਿ ਮਿਲਾਏ ॥

ਚੰਗੇ ਭਾਗਾਂ ਦੁਆਰਾ ਇਨਸਾਨ ਸਾਧ ਸੰਗਤ ਅੰਦਰ ਜੁੜਦਾ ਹੈ।

ਹਰਿ ਗੁਣ ਗਾਵੈ, ਬੈਸਿ ਸੁ ਥਾਏ ॥੧॥ ਰਹਾਉ ॥

ਉਹ ਸ਼੍ਰੇਸ਼ਟ ਜਗ੍ਹਾ ਤੇ ਬੈਠ ਕੇ, ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ। ਠਹਿਰਾਉ।

ਜਲਉ ਇਹ ਜਿਹਵਾ, ਦੂਜੈ ਭਾਇ ॥

ਇਹ ਜੀਭ ਸੜ ਵੰਞੇ, ਜੋ ਹੋਰਨਾ ਦੀ ਪ੍ਰੀਤ ਦੀ ਮੁਸ਼ਤਾਕ ਹੈ,

ਹਰਿ ਰਸੁ ਨ ਚਾਖੈ, ਫੀਕਾ ਆਲਾਇ ॥

ਤੇ ਜਿਹੜੀ ਵਾਹਿਗੁਰੂ ਅੰਮ੍ਰਿਤ ਨੂੰ ਨਹੀਂ ਭੁੰਚਦੀ, ਅਤੇ ਰੁੱਖੇ ਬਚਨ ਬੋਲਦੀ ਹੈ।

ਬਿਨੁ ਬੂਝੇ, ਤਨੁ ਮਨੁ ਫੀਕਾ ਹੋਇ ॥

ਸਾਹਿਬ ਨੂੰ ਅਨੁਭਵ ਕਰਨ ਦੇ ਬਾਝੋਂ ਦੇਹਿ ਤੇ ਚਿੱਤ ਫਿਕਲੇ ਹੋ ਜਾਂਦੇ ਹਨ।

ਬਿਨੁ ਨਾਵੈ, ਦੁਖੀਆ ਚਲਿਆ ਰੋਇ ॥੨॥

ਸੁਆਮੀ ਦੇ ਨਾਮ ਦੇ ਬਗੈਰ ਬਦਬਖਤ ਬੰਦਾ ਵਿਰਲਾਪ ਕਰਦਾ ਹੋਇਆ ਟੁਰ ਜਾਂਦਾ ਹੈ।

ਰਸਨਾ ਹਰਿ ਰਸੁ ਚਾਖਿਆ, ਸਹਜਿ ਸੁਭਾਇ ॥

ਜਿਨ੍ਹਾਂ ਦੀ ਜੀਭ, ਸੁਤੇਸਿਧ ਹੀ, ਵਾਹਿਗੁਰੂ ਸੁਧਾਰਸ ਨੂੰ ਪਾਨ ਕਰਦੀ ਹੈ,

ਗੁਰ ਕਿਰਪਾ ਤੇ, ਸਚਿ ਸਮਾਇ ॥

ਉਹ ਗੁਰਾਂ ਦੀ ਦਇਆ ਦੁਆਰਾ ਸੱਚੇ ਸਾਹਿਬ ਵਿੱਚ ਲੀਨ ਹੋ ਜਾਂਦੇ ਹਨ।

ਸਾਚੇ ਰਾਤੀ, ਗੁਰ ਸਬਦੁ ਵੀਚਾਰ ॥

ਜਬਾਨ ਜਿਹੜੀ ਸੱਚ ਨਾਲ ਰੰਗੀ ਹੈ ਅਤੇ ਗੁਰਬਾਣੀ ਨੂੰ ਸੋਚਦੀ-ਵਿਚਾਰਦੀ ਹੈ,

ਅੰਮ੍ਰਿਤੁ ਪੀਵੈ, ਨਿਰਮਲ ਧਾਰ ॥੩॥

ਉਹ ਵਾਹਿਗੁਰੂ ਦੇ ਨਾਮ ਦੀ ਪਵਿੱਤ੍ਰ ਨਦੀ ਦਾ ਆਬਿ-ਹਿਯਾਤ ਛਕਦੀ ਹੈ।

ਨਾਮਿ ਸਮਾਵੈ, ਜੋ ਭਾਡਾ ਹੋਇ ॥

ਜੇਕਰ ਰਿਦਾ-ਬਰਤਨ ਸਿੱਧਾ ਹੋਵੇ, ਤਾਂ ਨਾਮ ਇਕੱਤ੍ਰ ਹੋ ਜਾਂਦਾ ਹੈ, ਪਰ

ਊਂਧੈ ਭਾਂਡੈ, ਟਿਕੈ ਨ ਕੋਇ ॥

ਮੁੰਧੇ ਬਰਤਨ ਵਿੱਚ ਕੁਝ ਭੀ ਨਹੀਂ ਠਹਿਰਦਾ।

ਗੁਰ ਸਬਦੀ, ਮਨਿ ਨਾਮਿ ਨਿਵਾਸੁ ॥

ਗੁਰਾਂ ਦੇ ਉਪਦੇਸ਼ ਦੁਆਰਾ, ਵਾਹਿਗੁਰੂ ਦਾ ਨਾਮ ਇਨਸਾਨ ਦੇ ਚਿੱਤ ਅੰਦਰ ਵਸ ਜਾਂਦਾ ਹੈ।

ਨਾਨਕ, ਸਚੁ ਭਾਂਡਾ; ਜਿਸੁ ਸਬਦ ਪਿਆਸ ॥੪॥੩॥੨੩॥

ਨਾਨਕ ਸੱਚਾ ਹੈ ਉਹ ਹਿਰਦਾ-ਬਰਤਨ, ਜੋ ਹਰੀ ਦੇ ਨਾਮ ਲਈ ਤਿਹਾਇਆ ਹੈ।


ਗਉੜੀ ਗੁਆਰੇਰੀ ਮਹਲਾ ੩ ॥

ਗਉੜੀ ਗੁਆਰੇਰੀ, ਪਾਤਸ਼ਾਹੀ ਤੀਜੀ।

ਇਕਿ ਗਾਵਤ ਰਹੇ, ਮਨਿ ਸਾਦੁ ਨ ਪਾਇ ॥

ਕਈ ਗਾਊਦੇ ਹੀ ਰਹਿੰਦੇ ਹਨ ਪਰ ਉਨ੍ਹਾਂ ਦੇ ਚਿੱਤ ਨੂੰ ਰਸ ਨਹੀਂ ਆਉਂਦਾ।

ਹਉਮੈ ਵਿਚਿ ਗਾਵਹਿ, ਬਿਰਥਾ ਜਾਇ ॥

ਹੰਕਾਰ ਅੰਦਰ ਉਹ ਗਾਊਂਦੇ ਹਨ ਅਤੇ ਸਾਰਾ ਕੁਝ ਬੇਅਰਥ ਜਾਂਦਾ ਹੈ।

ਗਾਵਣਿ ਗਾਵਹਿ, ਜਿਨ ਨਾਮ ਪਿਆਰੁ ॥

ਜੋ ਨਾਮ ਨੂੰ ਪ੍ਰੀਤ ਕਰਦੇ ਹਨ, ਉਹ ਵਾਹਿਗੁਰੂ ਦੇ ਗੀਤ ਗਾਉਂਦੇ ਹਨ।

ਸਾਚੀ ਬਾਣੀ ਸਬਦ ਬੀਚਾਰੁ ॥੧॥

ਉਹ ਸਾਹਿਬ ਦੇ ਸ਼ਬਦ, ਸੱਚੀ ਗੁਰਬਾਣੀ, ਦਾ ਧਿਆਨ ਧਾਰਦੇ ਹਨ।

ਗਾਵਤ ਰਹੈ ਜੇ ਸਤਿਗੁਰ ਭਾਵੈ ॥

ਜੇਕਰ ਸੱਚੇ ਗੁਰਾਂ ਨੂੰ ਚੰਗਾ ਲਗੇ, ਤਾਂ ਆਦਮੀ ਸਾਈਂ ਦਾ ਜੱਸ ਗਾਇਨ ਕਰਦਾ ਰਹਿੰਦਾ ਹੈ।

ਮਨੁ ਤਨੁ ਰਾਤਾ ਨਾਮਿ ਸੁਹਾਵੈ ॥੧॥ ਰਹਾਉ ॥

ਨਾਮ ਨਾਲ ਰੰਗੀਜੇ ਹੋਣ ਕਰਕੇ ਉਸ ਦੀ ਆਤਮਾ ਤੇ ਦੇਹਿ ਸਸ਼ੋਭਤ ਦਿਸਦੇ ਹਨ। ਠਹਿਰਾਉ।

ਇਕਿ ਗਾਵਹਿ, ਇਕਿ ਭਗਤਿ ਕਰੇਹਿ ॥

ਕਈ ਗਾਉਂਦੇ ਹਨ ਤੇ ਕਈ ਟਹਿਲ ਸੇਵਾ ਕਮਾਉਂਦੇ ਹਨ।

ਨਾਮੁ ਨ ਪਾਵਹਿ, ਬਿਨੁ ਅਸਨੇਹ ॥

ਪਰ ਦਿੱਲੀ ਪਿਰਹੜੀ ਦੇ ਬਗੈਰ ਨਾਮ ਨੂੰ ਪ੍ਰਾਪਤ ਨਹੀਂ ਹੁੰਦੇ।

ਸਚੀ ਭਗਤਿ, ਗੁਰ ਸਬਦ ਪਿਆਰਿ ॥

ਸੱਚਾ ਅਨੁਰਾਗ ਗੁਰੂ ਦੇ ਸ਼ਬਦ ਨੂੰ ਪ੍ਰੇਮ ਕਰਨ ਵਿੱਚ ਹੈ।

ਅਪਨਾ ਪਿਰੁ ਰਾਖਿਆ, ਸਦਾ ਉਰਿ ਧਾਰਿ ॥੨॥

ਆਪਣੇ ਪ੍ਰੀਤਮ ਨੂੰ ਅਨੁਰਾਗੀ, ਸਦੀਵ ਹੀ, ਆਪਣੇ ਦਿਲ ਨਾਲ ਲਾਈ ਰਖਦਾ ਹੈ।

ਭਗਤਿ ਕਰਹਿ ਮੂਰਖ, ਆਪੁ ਜਣਾਵਹਿ ॥

ਬੇਵਕੂਫ ਸੇਵਾ ਕਮਾਉਂਦੇ ਹਨ ਅਤੇ ਆਪਣੇ ਆਪ ਦਾ ਮੁਜ਼ਾਹਰਾ ਕਰਦੇ ਹਨ।

ਨਚਿ ਨਚਿ ਟਪਹਿ, ਬਹੁਤੁ ਦੁਖੁ ਪਾਵਹਿ ॥

ਉਹ ਲਗਾਤਾਰ ਨਿਰਤਕਾਰੀ ਕਰਦੇ ਤੇ ਕੁੱਦਦੇ ਹਨ ਅਤੇ ਘਣੀ ਤਕਲੀਫ ਭੋਗਦੇ ਹਨ।

ਨਚਿਐ ਟਪਿਐ, ਭਗਤਿ ਨ ਹੋਇ ॥

ਨਿਰਤਕਾਰੀ ਕਰਨ ਤੇ ਕੁੱਦਣ ਨਾਲ ਪ੍ਰਭੂ ਦੀ ਪੂਜਾ ਨਹੀਂ ਹੁੰਦੀ।

ਸਬਦਿ ਮਰੈ, ਭਗਤਿ ਪਾਏ ਜਨੁ ਸੋਇ ॥੩॥

ਉਹ ਪੁਰਸ਼ ਜੋ ਰੱਬੀ ਕਲਾਮ ਨਾਲ ਮਰਦਾ ਹੈ, ਮਾਲਕ ਦੀ ਪ੍ਰੇਮ-ਮਈ ਸੇਵਾ ਨੂੰ ਪਾ ਲੈਂਦਾ ਹੈ।

ਭਗਤਿ ਵਛਲੁ, ਭਗਤਿ ਕਰਾਏ ਸੋਇ ॥

ਉਹ ਅਨੁਰਾਗ ਦਾ ਪਿਆਰ, ਆਦਮੀ ਪਾਸੋਂ ਖੁਦ ਆਪਣੀ ਬੰਦਗੀ ਕਰਵਾਉਂਦਾ ਹੈ।

ਸਚੀ ਭਗਤਿ, ਵਿਚਹੁ ਆਪੁ ਖੋਇ ॥

ਸਚੀ ਪ੍ਰੇਮ-ਮਈ ਸੇਵਾ ਆਪਣੇ ਆਪ ਨੂੰ ਅੰਦਰੋਂ ਗੁਆਉਣ ਵਿੱਚ ਹੈ।

ਮੇਰਾ ਪ੍ਰਭੁ ਸਾਚਾ, ਸਭ ਬਿਧਿ ਜਾਣੈ ॥

ਮੇਰਾ ਸੱਚਾ ਸੁਆਮੀ ਸਾਰੇ ਢੰਗ ਜਾਣਦਾ ਹੈ।

ਨਾਨਕ, ਬਖਸੇ ਨਾਮੁ ਪਛਾਣੈ ॥੪॥੪॥੨੪॥

ਨਾਨਕ, ਸਾਹਿਬ ਉਨ੍ਹਾਂ ਨੂੰ ਮਾਫ ਕਰ ਦਿੰਦਾ ਹੈ ਜੋ ਉਸ ਦੇ ਨਾਮ ਨੂੰ ਸਿੰਞਾਣਦੇ ਹਨ।


ਗਉੜੀ ਗੁਆਰੇਰੀ ਮਹਲਾ ੩ ॥

ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।

ਮਨੁ ਮਾਰੇ, ਧਾਤੁ ਮਰਿ ਜਾਇ ॥

ਜਦ ਆਦਮੀ ਆਪਣੇ ਆਪ ਨੂੰ ਕਾਬੂ ਕਰ ਲੈਂਦਾ ਹੈ ਉਸ ਦੀ ਭਟਕਣ ਮੁਕ ਜਾਂਦੀ ਹੈ।

ਬਿਨੁ ਮੂਏ, ਕੈਸੇ ਹਰਿ ਪਾਇ ॥

ਇਸ ਤਰ੍ਹਾਂ ਮਰਨ ਇਸ ਦੇ ਬਗੈਰ ਆਦਮੀ ਕਿਸ ਤਰ੍ਹਾਂ ਵਾਹਿਗੁਰੂ ਨੂੰ ਪਾ ਸਕਦਾ ਹੈ?

ਮਨੁ ਮਰੈ, ਦਾਰੂ ਜਾਣੈ ਕੋਇ ॥

ਵਿਰਲਾ ਹੀ ਮਨੁੰਏ ਨੂੰ ਕਾਬੂ ਕਰਨ ਦੀ ਦਵਾਈ ਨੂੰ ਜਾਣਦਾ ਹੈ।

ਮਨੁ ਸਬਦਿ ਮਰੈ, ਬੂਝੈ ਜਨੁ ਸੋਇ ॥੧॥

ਉਹ ਪੁਰਸ਼ ਜਿਸ ਦਾ ਮਨੂਆ ਵਾਹਿਗੁਰੂ ਦੇ ਨਾਮ ਨਾਲ ਮਰ ਜਾਂਦਾ ਹੈ, ਉਸ ਨੂੰ ਸਮਝ ਲੈਂਦਾ ਹੈ।

ਜਿਸ ਨੋ ਬਖਸੇ, ਦੇ ਵਡਿਆਈ ॥

ਸਾਹਿਬ ਉਸ ਨੂੰ ਸੋਭਾ ਬਖਸ਼ਦਾ ਹੈ ਜਿਸ ਨੂੰ ਉਹ ਮਾਫ ਕਰ ਦਿੰਦਾ ਹੈ।

ਗੁਰ ਪਰਸਾਦਿ, ਹਰਿ ਵਸੈ ਮਨਿ ਆਈ ॥੧॥ ਰਹਾਉ ॥

ਗੁਰਾਂ ਦੀ ਰਹਿਮਤ ਰਾਹੀਂ ਵਾਹਿਗੁਰੂ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ। ਠਹਿਰਾਉ।

ਗੁਰਮੁਖਿ, ਕਰਣੀ ਕਾਰ ਕਮਾਵੈ ॥

ਜੇਕਰ ਪਵਿਤ੍ਰ ਪੁਰਸ਼ ਚੰਗੇ ਅਮਲਾ ਦੇ ਵਿਹਾਰ ਦੀ ਕਮਾਈ ਕਰੇ,

ਤਾ, ਇਸੁ ਮਨ ਕੀ ਸੋਝੀ ਪਾਵੈ ॥

ਤਦ, ਉਹ ਇਸ ਮਨੂਏ ਨੂੰ ਸਮਝ ਲੈਂਦਾ ਹੈ।

ਮਨੁ, ਮੈ ਮਤੁ; ਮੈਗਲ ਮਿਕਦਾਰਾ ॥

ਮਨੂਆ ਸ਼ਰਾਬ ਨਾਲ ਮਤਵਾਲੇ ਹੋਏ ਹਾਥੀ ਦੀ ਮਾਨੰਦ ਹੈ।

ਗੁਰੁ ਅੰਕਸੁ ਮਾਰਿ, ਜੀਵਾਲਣਹਾਰਾ ॥੨॥

ਗੁਰੂ ਲੋਹੇ ਦਾ ਕੁੰਡਾ ਵਰਤਦਾ ਹੈ। ਉਹ ਉਸ ਨੂੰ ਰਸਤਾ ਦਿਖਾਉਣ ਵਾਲਾ ਹੈ।

ਮਨੁ ਅਸਾਧੁ, ਸਾਧੈ ਜਨੁ ਕੋਇ ॥

ਮਨੂਆਂ ਕਾਬੂ ਵਿੱਚ ਆਉਣ ਵਾਲਾ ਨਹੀਂ। ਕੋਈ ਵਿਰਲਾ ਪੁਰਸ਼ ਹੀ ਇਸ ਨੂੰ ਸਿੱਧਾ ਕਰਦਾ ਹੈ।

ਅਚਰੁ ਚਰੈ, ਤਾ ਨਿਰਮਲੁ ਹੋਇ ॥

ਜੇਕਰ ਇਹ ਮਨ ਦੇ ਅਮੋੜ-ਪਨ ਨੂੰ ਮੁਕਾ ਲਵੇ, ਕੇਵਲ ਤਦ ਹੀ ਇਹ ਪਵਿਤ੍ਰ ਹੁੰਦਾ ਹੈ।

ਗੁਰਮੁਖਿ, ਇਹੁ ਮਨੁ ਲਇਆ ਸਵਾਰਿ ॥

ਗੁਰੂ ਸਮਰਪਣ ਨੇ ਇਹ ਮਨੂਆਂ ਸਸ਼ੋਭਤ ਕਰ ਲਿਆ ਹੈ।

ਹਉਮੈ ਵਿਚਹੁ ਤਜੇ ਵਿਕਾਰ ॥੩॥

ਆਪਣੇ ਅੰਦਰੋਂ ਉਸ ਨੇ ਮੰਦੇ ਹੰਕਾਰ ਨੂੰ ਬਾਹਰ ਕਢ ਦਿੱਤਾ ਹੈ।

ਜੋ ਧੁਰਿ ਰਾਖਿਅਨੁ, ਮੇਲਿ ਮਿਲਾਇ ॥

ਜਿਨ੍ਹਾਂ ਨੂੰ ਉਸ ਨੇ ਐਨ ਆਰੰਭ ਤੋਂ ਸਾਧੂਆਂ ਦੇ ਮਿਲਾਪ ਨਾਲ ਮਿਲਾ ਰਖਿਆ ਹੈ,

ਕਦੇ ਨ ਵਿਛੁੜਹਿ, ਸਬਦਿ ਸਮਾਇ ॥

ਉਹ ਕਦਾਚਿੱਤ ਵਖਰੇ ਨਹੀਂ ਹੁੰਦੇ ਅਤੇ ਸਾਹਿਬ ਦੇ ਅੰਦਰ ਲੀਨ ਰੰਹਿਦੇ ਹਨ।

ਆਪਣੀ ਕਲਾ, ਆਪੇ ਹੀ ਜਾਣੈ ॥

ਆਪਣੀ ਸ਼ਕਤੀ ਉਹ ਆਪ ਹੀ ਜਾਣਦਾ ਹੈ।

ਨਾਨਕ, ਗੁਰਮੁਖਿ ਨਾਮੁ ਪਛਾਣੈ ॥੪॥੫॥੨੫॥

ਨਾਨਕ, ਗੁਰਾਂ ਦਾ ਅਨੁਸਾਰੀ ਹੀ ਕੇਵਲ ਨਾਮ ਨੂੰ ਸਿੰਞਾਣਦਾ ਹੈ।


ਗਉੜੀ ਗੁਆਰੇਰੀ ਮਹਲਾ ੩ ॥

ਗਉੜੀ ਗੁਆਰੇਰਰੀ, ਪਾਤਸ਼ਾਹੀ ਤੀਜੀ।

ਹਉਮੈ ਵਿਚਿ, ਸਭੁ ਜਗੁ ਬਉਰਾਨਾ ॥

ਹੰਕਾਰ ਅੰਦਰ, ਸਾਰਾ ਸੰਸਾਰ ਝਲਾ ਹੋਇਆ ਹੋਇਆ ਹੈ।

ਦੂਜੈ ਭਾਇ, ਭਰਮਿ ਭੁਲਾਨਾ ॥

ਦਵੈਤ-ਭਾਵ ਦੇ ਜ਼ਰੀਏ, ਇਹ ਵਹਿਮ ਅੰਦਰ ਕੁਰਾਹੇ ਪਿਆ ਹੋਇਆ ਹੈ।

ਬਹੁ ਚਿੰਤਾ ਚਿਤਵੈ, ਆਪੁ ਨ ਪਛਾਨਾ ॥

ਉਹ ਘਣੋਰਿਆਂ ਫਿਕਰਾਂ ਦਾ ਖਿਆਲ ਕਰਦਾ ਹੈ, ਅਤੇ ਆਪਣੇ ਆਪ ਨੂੰ ਨਹੀਂ ਸਿੰਞਾਣਦਾ।

ਧੰਧਾ ਕਰਤਿਆ, ਅਨਦਿਨੁ ਵਿਹਾਨਾ ॥੧॥

ਆਪਣੇ ਕਾਰ ਵਿਹਾਰ ਕਰਦਿਆਂ ਹੋਇਆਂ ਉਸ ਦੀਆਂ ਰਾਤਾਂ ਤੇ ਦਿਨ ਬੀਤ ਜਾਂਦੇ ਹਨ।

ਹਿਰਦੈ, ਰਾਮੁ ਰਮਹੁ ਮੇਰੇ ਭਾਈ! ॥

ਵਿਅਪਕ ਪ੍ਰਭੂ ਦਾ ਆਪਣੇ ਮਨੁ ਅੰਦਰ ਸਿਮਰਨ ਕਰ, ਹੇ ਮੇਰੇ ਵੀਰ!

ਗੁਰਮੁਖਿ ਰਸਨਾ, ਹਰਿ ਰਸਨ ਰਸਾਈ ॥੧॥ ਰਹਾਉ ॥

ਗੁਰੂ ਸਮਰਪਣ ਦੀ ਜੀਭਾ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦੀ ਹੈ। ਠਹਿਰਾਉ।

ਗੁਰਮੁਖਿ ਹਿਰਦੈ, ਜਿਨਿ ਰਾਮੁ ਪਛਾਤਾ ॥

ਨੇਕ ਪੁਰਸ਼ ਵਿਆਪਕ ਪ੍ਰਭੂ ਨੂੰ ਸੇਵਦੇ ਅਤੇ ਆਪਣੇ ਚਿੰਤ ਅੰਦਰ ਅਨੁਭਵ ਕਰਦੇ ਹਨ,

ਜਗਜੀਵਨੁ ਸੇਵਿ, ਜੁਗ ਚਾਰੇ ਜਾਤਾ ॥

ਉਹ ਚਾਰਾਂ ਹੀ ਯੁਗਾਂ ਅੰਦਰ ਜਗਤ ਦੀ ਜਿੰਦ-ਜਾਂਨ ਜਾਣੇ ਜਾਂਦੇ ਹਨ।

ਹਉਮੈ ਮਾਰਿ, ਗੁਰ ਸਬਦਿ ਪਛਾਤਾ ॥

ਉਹ ਆਪਣੀ ਸਵੈ-ਹੰਗਤਾ ਨੂੰ ਮੇਸ ਦਿੰਦੇ ਹਨ ਅਤੇ ਗੁਰਾਂ ਦੇ ਬਚਨ ਨੂੰ ਸਮਝਦੇ ਹਨ।

ਕ੍ਰਿਪਾ ਕਰੇ, ਪ੍ਰਭ ਕਰਮ ਬਿਧਾਤਾ ॥੨॥

ਕਰਮਾਂ ਦੇ ਫਲ ਦੇਣਹਾਰ ਸੁਆਮੀ ਉਨ੍ਹਾਂ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ।

ਸੇ ਜਨ ਸਚੇ, ਜੋ ਗੁਰ ਸਬਦਿ ਮਿਲਾਏ ॥

ਸੱਚੇ ਹਨ ਉਹ ਪੁਰਸ਼ ਜਿਹੜੇ ਗੁਰਾਂ ਦੀ ਬਾਣੀ ਦੇ ਜ਼ਰੀਏ ਸਾਹਿਬ ਨਾਲ ਅਭੇਦ ਹੁੰਦੇ ਹਨ,

ਧਾਵਤ ਵਰਜੇ, ਠਾਕਿ ਰਹਾਏ ॥

ਅਤੇ ਆਪਣੇ ਦੌੜਦੇ ਮਨੂਏ ਨੂੰ ਰੋਕਦੇ ਹਨ ਤੇ ਹੋੜ ਕੇ ਇਸ ਨੂੰ ਅਸਥਿਰ ਰਖਦੇ ਹਨ।

ਨਾਮੁ ਨਵ ਨਿਧਿ, ਗੁਰ ਤੇ ਪਾਏ ॥

ਨਾਮ ਦੇ ਨੌ ਖਜਾਨੇ, ਉਹ ਗੁਰਾਂ ਪਾਸੋਂ ਪ੍ਰਾਪਤ ਕਰਦੇ ਹਨ।

ਹਰਿ ਕਿਰਪਾ ਤੇ, ਹਰਿ ਵਸੈ ਮਨਿ ਆਏ ॥੩॥

ਰੱਬ ਰੂਪ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਆ ਕੇ ਉਨ੍ਹਾਂ ਦੇ ਚਿੱਤ ਅੰਦਰ ਟਿਕ ਜਾਂਦਾ ਹੈ।

ਰਾਮ ਰਾਮ ਕਰਤਿਆ, ਸੁਖੁ ਸਾਂਤਿ ਸਰੀਰ ॥

ਸੁਆਮੀ ਦੇ ਨਾਮ ਦਾ ਉਚਾਰਣ ਕਰਨ ਨਾਲ ਦੇਹਿ ਨੂੰ ਆਰਾਮ ਤੇ ਠੰਢ-ਚੈਨ ਪ੍ਰਾਪਤ ਹੋ ਜਾਂਦੇ ਹਨ।

ਅੰਤਰਿ ਵਸੈ, ਨ ਲਾਗੈ ਜਮ ਪੀਰ ॥

ਮਾਲਕ ਮਨ ਅੰਦਰ ਟਿਕ ਜਾਂਦਾ ਹੈ। ਉਸ ਨੂੰ ਮੌਤ ਦਾ ਦੁੱਖ ਨਹੀਂ ਪੁਹੰਚਦਾ।

ਆਪੇ ਸਾਹਿਬੁ, ਆਪਿ ਵਜੀਰ ॥

ਵਾਹਿਗੁਰੂ ਖੁਦ ਮਾਲਕ ਹੈ ਅਤੇ ਖੁਦ ਹੀ ਮੰਤ੍ਰੀ।

ਨਾਨਕ, ਸੇਵਿ ਸਦਾ; ਹਰਿ ਗੁਣੀ ਗਹੀਰ ॥੪॥੬॥੨੬॥

ਨਾਨਕ, ਤੂੰ ਸਦੀਵ ਹੀ ਵਾਹਿਗੁਰੂ ਦੀ ਖਿਦਮਤ ਕਰ, ਜੋ ਗੁਣਾ ਦਾ ਖਜਾਨਾ ਹੈ।


ਗਉੜੀ ਗੁਆਰੇਰੀ ਮਹਲਾ ੩ ॥

ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।

ਸੋ ਕਿਉ ਵਿਸਰੈ? ਜਿਸ ਕੇ ਜੀਅ ਪਰਾਨਾ ॥

ਉਸ ਨੂੰ ਕਿਵੇਂ ਭੁਲਾਈਏ ਜਿਸ ਦੀ ਮਲਕੀਅਤ ਆਤਮਾ ਤੇ ਜਿੰਦ ਜਾਨ ਹਨ?

ਸੋ ਕਿਉ ਵਿਸਰੈ? ਸਭ ਮਾਹਿ ਸਮਾਨਾ ॥

ਉਸ ਨੂੰ ਕਿਉਂ ਭੁਲਾਈਏ, ਜੋ ਸਾਰਿਆਂ ਅੰਦਰ ਰਮਿਆ ਹੋਇਆ ਹੈ?

ਜਿਤੁ ਸੇਵਿਐ, ਦਰਗਹ ਪਤਿ ਪਰਵਾਨਾ ॥੧॥

ਜਿਸ ਦੀ ਟਹਿਲ ਕਮਾਉਣ ਦੁਆਰਾ, ਪ੍ਰਾਣੀ ਦੀ ਸਾਹਿਬ ਦੇ ਦਰਬਾਰ ਅੰਦਰ ਇੱਜ਼ਤ ਤੇ ਪ੍ਰਵਾਨਗੀ ਹੁੰਦੀ ਹੈ।

ਹਰਿ ਕੇ ਨਾਮ ਵਿਟਹੁ, ਬਲਿ ਜਾਉ ॥

ਮੈਂ ਵਾਹਿਗੁਰੂ ਦੇ ਨਾਮ ਉਤੋਂ ਕੁਰਬਾਨ ਜਾਂਦਾ ਹਾਂ।

ਤੂੰ ਵਿਸਰਹਿ, ਤਦਿ ਹੀ ਮਰਿ ਜਾਉ ॥੧॥ ਰਹਾਉ ॥

ਜਦੋਂ ਮੈਂ ਤੈਨੂੰ ਭੁਲਾਂ ਮੈਂ ਉਸੇ ਮੁਹਤ ਹੀ ਮਰ ਜਾਂਦਾ ਹਾਂ, ਹੇ ਮੇਰੇ ਮਾਲਕ! ਠਹਿਰਾਉ।

ਤਿਨ ਤੂੰ ਵਿਸਰਹਿ, ਜਿ ਤੁਧੁ ਆਪਿ ਭੁਲਾਏ ॥

ਤੈਨੂੰ ਉਹ ਭੁਲਾਉਂਦੇ ਹਨ, ਜਿੈਨ੍ਹਾਂ ਨੂੰ ਖੁਦ ਹੀ ਕੁਰਾਹੇ ਪਾਉਂਦਾ ਹੈ, ਹੇ ਸੁਆਮੀ!

ਤਿਨ ਤੂੰ ਵਿਸਰਹਿ, ਜਿ ਦੂਜੈ ਭਾਏ ॥

ਤੈਨੂੰ ਉਹ ਵਿਸਾਰਦੇ ਹਨ ਜਿਹੜੇ ਹੋਰਸ ਦੀ ਪ੍ਰੀਤ ਅੰਦਰ ਖਚਤ ਹਨ।

ਮਨਮੁਖ ਅਗਿਆਨੀ, ਜੋਨੀ ਪਾਏ ॥੨॥

ਬੇ-ਸਮਝ ਪ੍ਰਤੀਕੂਲ ਪੁਰਸ਼ ਜੂਨੀਆਂ ਅੰਦਰ ਪਾਏ ਜਾਂਦੇ ਹਨ।

ਜਿਨ ਇਕ ਮਨਿ ਤੁਠਾ, ਸੇ ਸਤਿਗੁਰ ਸੇਵਾ ਲਾਏ ॥

ਜਿਨ੍ਹਾਂ ਨਾਲ ਅਦੁੱਤੀ ਸਾਹਿਬ ਦਿਲੋਂ ਪ੍ਰਸੰਨ ਹੈ; ਉਹ ਉਨ੍ਹਾ ਨੂੰ ਸਚੇ ਗੁਰਾਂ ਦੀ ਟਹਿਲ ਸੇਵਾ ਵਿੱਚ ਲਾਉਂਦਾ ਹੈ।

ਜਿਨ ਇਕ ਮਨਿ ਤੁਠਾ, ਤਿਨ ਹਰਿ ਮੰਨਿ ਵਸਾਏ ॥

ਜਿਨ੍ਹਾਂ ਨਾਲ ਅਦੁੱਤੀ ਸਾਹਿਬ ਦਿਲੋਂ ਪ੍ਰਸੰਨ ਹੈ; ਉਹ ਉਸ ਨੂੰ ਆਪਦੇ ਦਿਲ ਅੰਦਰ ਵਸਾਉਂਦੇ ਹਨ।

ਗੁਰਮਤੀ, ਹਰਿ ਨਾਮਿ ਸਮਾਏ ॥੩॥

ਗੁਰਾਂ ਦੇ ਉਪਦੇਸ਼ ਦੁਆਰਾ ਉਹ ਰੱਬ ਦੇ ਨਾਮ ਵਿੱਚ ਲੀਨ ਹੋ ਜਾਂਦੇ ਹਨ।

ਜਿਨਾ ਪੋਤੈ ਪੁੰਨੁ, ਸੇ ਗਿਆਨ ਬੀਚਾਰੀ ॥

ਜਿਨ੍ਹਾਂ ਦੇ ਖਜਾਨੇ ਵਿੱਚ ਗੁਣ ਹੈ, ਉਹ ਬ੍ਰਹਮ ਬੀਚਾਰ ਵਲ ਧਿਆਨ ਦਿੰਦੇ ਹਨ।

ਜਿਨਾ ਪੋਤੈ ਪੁੰਨੁ, ਤਿਨ ਹਉਮੈ ਮਾਰੀ ॥

ਜਿਨ੍ਹਾਂ ਦੇ ਖਜਾਨੇ ਵਿੱਚ ਗੁਣ ਹੈ, ਉਹ ਆਪਣੇ ਹੰਕਾਰ ਨੂੰ ਮੇਸ ਸੁਟਦੇ ਹਨ।

ਨਾਨਕ, ਜੋ ਨਾਮਿ ਰਤੇ; ਤਿਨ ਕਉ ਬਲਿਹਾਰੀ ॥੪॥੭॥੨੭॥

ਨਾਨਕ ਉਹਨਾਂ ਉਤੋਂ ਕੁਰਬਾਨ ਜਾਂਦਾ ਹੈ, ਜਿਹੜੇ ਵਾਹਿਗੁਰੂ ਦੇ ਨਾਮ ਨਾਲ ਰੰਗੀਜੇ ਹਨ।


ਗਉੜੀ ਗੁਆਰੇਰੀ ਮਹਲਾ ੩ ॥

ਗਊੜੀ ਗੁਆਰੇਰੀ, ਪਾਤਸਾਹੀ ਤੀਜੀ।

ਤੂੰ ਅਕਥੁ, ਕਿਉ ਕਥਿਆ ਜਾਹਿ? ॥

ਤੂੰ ਨਾਂ-ਬਿਆਨ ਹੋ ਸਕਣ ਵਾਲਾ ਹੈਂ। ਤੈਨੂੰ ਕਿਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ?

ਗੁਰ ਸਬਦੁ ਮਾਰਣੁ, ਮਨ ਮਾਹਿ ਸਮਾਹਿ ॥

ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨੂਏ ਨੂੰ ਕਾਬੂ ਕਰਦੇ ਹਨ, ਉਹ ਤੇਰੇ ਵਿੱਚ ਲੀਨ ਹੋ ਜਾਂਦੇ ਹਨ, ਹੇ ਸਾਈਂ!

ਤੇਰੇ ਗੁਣ ਅਨੇਕ, ਕੀਮਤਿ ਨਹ ਪਾਹਿ ॥੧॥

ਅਣਗਿਣਤ ਹਨ, ਤੇਰੀਆਂ ਨੇਕੀਆਂ ਤੇ ਉਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ।

ਜਿਸ ਕੀ ਬਾਣੀ, ਤਿਸੁ ਮਾਹਿ ਸਮਾਣੀ ॥

ਗੁਰਬਾਣੀ ਉਸ ਅੰਦਰ ਲੀਨ ਹੋਈ ਹੋਈ ਹੈ, ਜਿਸ ਦੀ ਇਹ ਮਲਕੀਅਤ ਹੈ।

ਤੇਰੀ ਅਕਥ ਕਥਾ, ਗੁਰ ਸਬਦਿ ਵਖਾਣੀ ॥੧॥ ਰਹਾਉ ॥

ਤੇਰੀ ਵਿਆਖਿਆ ਨਾਂ ਵਰਨਣ ਹੋਣ ਵਾਲੀ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਬਿਆਨ ਕੀਤੀ ਜਾਂਦੀ ਹੈ। ਠਹਿਰਾਉ।

ਜਹ ਸਤਿਗੁਰੁ, ਤਹ ਸਤਸੰਗਤਿ ਬਣਾਈ ॥

ਜਿਥੇ ਸਚੇ ਗੁਰੂ ਜੀ ਹੁੰਦੇ ਹਨ, ਉਥੇ ਹੀ ਸਾਧੂ ਜਨਾ ਦੀ ਸਭਾ ਹੁੰਦੀ ਹੈ।

ਜਹ ਸਤਿਗੁਰੁ, ਸਹਜੇ ਹਰਿ ਗੁਣ ਗਾਈ ॥

ਜਿਸ ਜਗ੍ਹਾ ਤੇ ਸੱਚੇ ਗੁਰਦੇਵ ਬਿਰਾਜਦੇ ਹਨ, ਉਥੇ ਸੁਤੇ ਸਿੱਧ ਹੀ, ਵਾਹਿਗੁਰੂ ਦਾ ਜਸ ਗਾਇਨ ਹੁੰਦਾ ਹੈ।

ਜਹ ਸਤਿਗੁਰੁ, ਤਹਾ ਹਉਮੈ ਸਬਦਿ ਜਲਾਈ ॥੨॥

ਜਿਥੇ ਸੱਚੇ ਗੁਰੂ ਮਹਾਰਰਾਜ ਹੁੰਦੇ ਹਨ ਉਥੇ ਨਾਮ ਦੇ ਰਾਹੀਂ ਪ੍ਰਾਣੀਆਂ ਦੀ ਹੰਗਤਾ ਸੜ ਜਾਂਦੀ ਹੈ।

ਗੁਰਮੁਖਿ ਸੇਵਾ, ਮਹਲੀ ਥਾਉ ਪਾਏ ॥

ਗੁਰਾਂ ਦੇ ਜ਼ਰੀਏ ਸਾਹਿਬ ਦੀ ਖਿਦਮਤ ਕਮਾਉਣ ਦੁਆਰਾ ਇਨਸਾਨ ਉਸ ਦੇ ਮੰਦਰ ਅੰਦਰ ਜਗ੍ਹਾ ਪਾ ਲੈਂਦਾ ਹੈ।

ਗੁਰਮੁਖਿ ਅੰਤਰਿ, ਹਰਿ ਨਾਮੁ ਵਸਾਏ ॥

ਗੁਰਾਂ ਦੇ ਜ਼ਰੀਏ, ਪ੍ਰਭੂ ਦਾ ਨਾਮ ਹਿਰਦੇ ਅੰਦਰ ਟਿਕਾਇਆ ਜਾਂਦਾ ਹੈ।

ਗੁਰਮੁਖਿ ਭਗਤਿ, ਹਰਿ ਨਾਮਿ ਸਮਾਏ ॥੩॥

ਸਿਮਰਨ ਦੇ ਰਾਹੀਂ ਨੇਕ ਪੁਰਸ਼ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।

ਆਪੇ, ਦਾਤਿ ਕਰੇ ਦਾਤਾਰੁ ॥

ਆਪ ਹੀ ਬਖਸ਼ਸ਼ ਕਰਨਹਾਰ ਬਖਸੀਸ਼ ਬਖਸ਼ਦਾ ਹੈ,

ਪੂਰੇ ਸਤਿਗੁਰ ਸਿਉ, ਲਗੈ ਪਿਆਰੁ ॥

ਤੇ ਬੰਦੇ ਦੀ ਪੂਰਨ ਸਤਿਗੁਰਾਂ ਨਾਲ ਪ੍ਰੀਤ ਪੈ ਜਾਂਦੀ ਹੈ।

ਨਾਨਕ, ਨਾਮਿ ਰਤੇ; ਤਿਨ ਕਉ ਜੈਕਾਰੁ ॥੪॥੮॥੨੮॥

ਨਾਨਕ ਉਨ੍ਹਾਂ ਨੂੰ ਪ੍ਰਣਾਮ ਕਰਦਾ ਹੈ ਜਿਹੜੇ ਮਾਲਕ ਦੇ ਨਾਮ ਨਾਲ ਰੰਗੇ ਹੋਏ ਹਨ।


ਗਉੜੀ ਗੁਆਰੇਰੀ ਮਹਲਾ ੩ ॥

ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।

ਏਕਸੁ ਤੇ, ਸਭਿ ਰੂਪ ਹਹਿ ਰੰਗਾ ॥

ਅਦੁਤੀ ਸਾਈਂ ਤੋਂ ਹੀ ਸਮੁਹ ਸਰੂਪ ਤੇ ਰੰਗ ਹਨ।

ਪਉਣੁ ਪਾਣੀ ਬੈਸੰਤਰੁ, ਸਭਿ ਸਹਲੰਗਾ ॥

ਹਵਾ ਜਲ ਤੇ ਅੱਗ ਸਾਰਿਆਂ ਅੰਦਰ ਇਕਠੇ ਰਖੇ ਹੋਏ ਹਨ।

ਭਿੰਨ ਭਿੰਨ ਵੇਖੈ, ਹਰਿ ਪ੍ਰਭੁ ਰੰਗਾ ॥੧॥

ਵਾਹਿਗੁਰੂ ਸੁਆਮੀ ਅਡ ਅਡ ਕਿਸਮਾਂ ਦੇ ਰੰਗ ਨੂੰ ਦੇਖਦਾ ਹੈ।

ਏਕੁ ਅਚਰਜੁ, ਏਕੋ ਹੈ ਸੋਈ ॥

ਉਹ ਸਾਹਿਬ ਇਕ ਅਚੰਭਾ ਹੈ। ਉਹ ਕੇਵਲ ਇਕ ਹੀ ਹੈ।

ਗੁਰਮੁਖਿ ਵੀਚਾਰੇ, ਵਿਰਲਾ ਕੋਈ ॥੧॥ ਰਹਾਉ ॥

ਕੋਈ ਟਾਵਾਂ ਹੀ ਗੁਰੂ ਅਨੁਸਾਰੀ ਹੈ, ਜੋ ਸਾਹਿਬ ਦਾ ਸਿਮਰਨ ਕਰਦਾ ਹੈ। ਠਹਿਰਾਉ।

ਸਹਜਿ ਭਵੈ, ਪ੍ਰਭੁ ਸਭਨੀ ਥਾਈ ॥

ਸਾਹਿਬ, ਸੁਭਾਵਕ ਹੀ ਹਰ ਥਾਂ ਤੇ ਫਿਰ (ਵਿਆਪਕ ਹੋ) ਰਿਹਾ ਹੈ।

ਕਹਾ ਗੁਪਤੁ, ਪ੍ਰਗਟੁ; ਪ੍ਰਭਿ ਬਣਤ ਬਣਾਈ ॥

ਸੁਆਮੀ ਨੇ ਐਸੀ ਹਿਕਮਤ ਰਚੀ ਹੈ, ਕਿ ਕਿਸੇ ਥਾਂ ਤੇ ਉਹ ਅਲੋਪ ਹੈ ਤੇ ਕਿਤੇ ਜ਼ਾਹਰ।

ਆਪੇ, ਸੁਤਿਆ ਦੇਇ ਜਗਾਈ ॥੨॥

ਆਪ ਹੀ ਹਰੀ ਕਈਆਂ ਨੂੰ ਨੀਂਦਰ ਤੋਂ ਜਗਾ ਦਿੰਦਾ ਹੈ।

ਤਿਸ ਕੀ ਕੀਮਤਿ, ਕਿਨੈ ਨ ਹੋਈ ॥

ਉਸ ਦਾ ਮੁੱਲ ਕੋਈ ਨਹੀਂ ਪਾ ਸਕਦਾ,

ਕਹਿ ਕਹਿ ਕਥਨੁ, ਕਹੈ ਸਭੁ ਕੋਈ ॥

ਭਾਵੇਂ ਸਾਰਿਆਂ ਨੇ ਇਸ ਪਰਕਰਨ ਨੂੰ ਇਕ ਰਸ ਬਿਆਨ ਕੀਤਾ ਹੈ ਅਤੇ ਮੁੜ ਬਿਆਨ ਪਏ ਕਰਨ।

ਗੁਰ ਸਬਦਿ ਸਮਾਵੈ, ਬੂਝੈ ਹਰਿ ਸੋਈ ॥੩॥

ਜੋ ਗੁਰਬਾਣੀ ਅੰਦਰ ਲੀਨ ਹੁੰਦਾ ਹੈ, ਉਹ ਵਾਹਿਗੁਰੂ ਨੂੰ ਸਮਝ ਲੈਂਦਾ ਹੈ।

ਸੁਣਿ ਸੁਣਿ ਵੇਖੈ, ਸਬਦਿ ਮਿਲਾਏ ॥

ਉਹ ਸਾਈਂ ਦੇ ਬਾਰੇ ਲਗਾਤਾਰ ਸੁਣਦਾ, ਉਸ ਨੂੰ ਦੇਖਦਾ ਤੇ ਭੇਟਦਾ ਹੈ।

ਵਡੀ ਵਡਿਆਈ, ਗੁਰ ਸੇਵਾ ਤੇ ਪਾਏ ॥

ਗੁਰਾਂ ਦੀ ਟਹਿਲ ਸੇਵਾ ਤੋਂ ਉਹ ਪਰਮ ਸ਼ੋਭਾ ਪਾ ਲੈਂਦਾ ਹੈ।

ਨਾਨਕ, ਨਾਮਿ ਰਤੇ; ਹਰਿ ਨਾਮਿ ਸਮਾਏ ॥੪॥੯॥੨੯॥

ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।


ਗਉੜੀ ਗੁਆਰੇਰੀ ਮਹਲਾ ੩ ॥

ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।

ਮਨਮੁਖਿ ਸੂਤਾ, ਮਾਇਆ ਮੋਹਿ ਪਿਆਰਿ ॥

ਅਧਰਮੀ ਧਨ-ਦੌਲਤ ਦੀ ਲਗਨ ਅਤੇ ਪ੍ਰੀਤ ਅੰਦਰ ਸੁੱਤਾ ਪਿਆ ਹੈ।

ਗੁਰਮੁਖਿ ਜਾਗੇ, ਗੁਣ ਗਿਆਨ ਬੀਚਾਰਿ ॥

ਜਗਿਆਸੂ ਜਾਗਦੇ ਹਨ ਅਤੇ ਸਾਈਂ ਦੀਆਂ ਖੂਬੀਆਂ ਤੇ ਬ੍ਰਹਮਬੋਧ ਦਾ ਧਿਆਨ ਧਾਰਦੇ ਹਨ।

ਸੇ ਜਨ ਜਾਗੇ, ਜਿਨ ਨਾਮ ਪਿਆਰਿ ॥੧॥

ਜਿਹੜੇ ਪੁਰਸ਼ ਪ੍ਰਭੂ ਦੇ ਨਾਮ ਨਾਲ ਪ੍ਰੀਤ ਕਰਦੇ ਹਨ ਉਹ ਖਬਰਦਾਰ ਰਹਿੰਦੇ ਹਨ।

ਸਹਜੇ ਜਾਗੈ, ਸਵੈ ਨ ਕੋਇ ॥

ਕੋਈ ਜਣਾ, ਜੋ ਵਾਹਿਗੁਰੂ ਦੀ ਵੀਚਾਰ ਵਲ ਜਾਗਦਾ ਹੈ, ਸੌਦਾ ਨਹੀਂ।

ਪੂਰੇ ਗੁਰ ਤੇ, ਬੂਝੈ ਜਨੁ ਕੋਇ ॥੧॥ ਰਹਾਉ ॥

ਕੋਈ ਵਿਰਲਾ ਜਣਾ ਹੀ ਪੂਰਨ ਗੁਰਾਂ ਦੇ ਰਾਹੀਂ ਅਕਾਲਪੁਰਖ ਨੂੰ ਸਮਝਦਾ ਹੈ। ਠਹਿਰਾਉ।

ਅਸੰਤੁ ਅਨਾੜੀ, ਕਦੇ ਨ ਬੂਝੈ ॥

ਅਪਵਿਤ੍ਰ ਲਪਟੀ ਕਦਾਚਿੱਤ ਮਾਲਕ ਨੂੰ ਅਨੁਭਵ ਨਹੀਂ ਕਰਦਾ।

ਕਥਨੀ ਕਰੇ, ਤੈ ਮਾਇਆ ਨਾਲਿ ਲੂਝੈ ॥

ਉਹ (ਬੇਫਾਇਦਾ) ਗਲਾਂ ਕਰਦਾ ਹੈ ਅਤੇ ਧਨ ਦੌਲਤ ਦੇ ਨਾਲ ਘਿਉ-ਖਿਚੜੀ ਹੋਇਆ ਹੋਇਆ ਹੈ।

ਅੰਧੁ ਅਗਿਆਨੀ, ਕਦੇ ਨ ਸੀਝੈ ॥੨॥

ਅੰਨ੍ਹੇ ਤੇ ਬੇਸਮਝ ਦਾ ਕਦਾਚਿੱਤ ਸੁਧਾਰ ਨਹੀਂ ਹੁੰਦਾ।

ਇਸੁ ਜੁਗ ਮਹਿ, ਰਾਮ ਨਾਮਿ ਨਿਸਤਾਰਾ ॥

ਇਸ ਯੁਗ ਅੰਦਰ ਕਲਿਆਣ ਪ੍ਰਭੂ ਦੇ ਨਾਮ ਰਾਹੀਂ ਹੈ।

ਵਿਰਲਾ ਕੋ ਪਾਏ, ਗੁਰ ਸਬਦਿ ਵੀਚਾਰਾ ॥

ਗੁਰਾਂ ਦੇ ਉਪਦੇਸ਼ ਦੁਆਰਾ ਬਹੁਤ ਹੀ ਥੋੜ੍ਹੇ ਮਾਲਕ ਦੀ ਬੰਦਗੀ ਨੂੰ ਪ੍ਰਾਪਤ ਹੁੰਦੇ ਹਨ।

ਆਪਿ ਤਰੈ, ਸਗਲੇ ਕੁਲ ਉਧਾਰਾ ॥੩॥

ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਸਮੂਹ ਵੰਸ਼ ਨੂੰ ਬਚਾ ਲੈਂਦਾ ਹੈ।

ਇਸੁ ਕਲਿਜੁਗ ਮਹਿ, ਕਰਮ ਧਰਮੁ ਨ ਕੋਈ ॥

ਏਸ ਕਾਲੇ ਸਮੇ ਅੰਦਰ ਕੋਈ ਜਣਾ ਨੇਕ ਅਮਲਾ ਅਤੇ ਸਚਾਈ ਨਾਲ ਜੁੜਿਆ ਹੋਇਆ ਨਹੀਂ।

ਕਲੀ ਕਾ ਜਨਮੁ, ਚੰਡਾਲ ਕੈ ਘਰਿ ਹੋਈ ॥

ਕਾਲੇ ਸਮੇ ਦੀ ਪੈਦਾਇਸ਼ ਨੀਚ ਦੇ ਗ੍ਰਹਿ ਵਿੱਚ ਹੋਈ ਹੈ।

ਨਾਨਕ, ਨਾਮ ਬਿਨਾ; ਕੋ ਮੁਕਤਿ ਨ ਹੋਈ ॥੪॥੧੦॥੩੦॥

ਨਾਨਕ ਸੁਆਮੀ ਦੇ ਨਾਮ ਦੇ ਬਗੈਰ ਕੋਈ ਭੀ ਮੋਖ਼ਸ਼ ਨਹੀਂ ਪਾ ਸਕਦਾ।


ਗਉੜੀ ਮਹਲਾ ੩ ਗੁਆਰੇਰੀ ॥

ਗਊੜੀ ਪਾਤਸ਼ਾਹੀ ਤੀਜੀ, ਗੁਆਰੇਰੀ।

ਸਚਾ ਅਮਰੁ, ਸਚਾ ਪਾਤਿਸਾਹੁ ॥

ਸੱਚਾ ਹੈ ਬਾਦਸ਼ਾਹ ਅਤੇ ਸੱਚਾ ਉਸ ਦਾ ਹੁਕਮ।

ਮਨਿ ਸਾਚੈ ਰਾਤੇ, ਹਰਿ ਵੇਪਰਵਾਹੁ ॥

ਜਿਨ੍ਹਾਂ ਦਾ ਚਿੱਤ ਸੱਚੇ ਅਤੇ ਫਿਕਰ-ਰਹਿਤ ਵਾਹਿਗੁਰੂ ਨਾਲ ਰੰਗੀਜਿਆਂ ਹੋਇਆ ਹੈ,

ਸਚੈ ਮਹਲਿ, ਸਚਿ ਨਾਮਿ ਸਮਾਹੁ ॥੧॥

ਉਹ ਸੱਚੇ ਮੰਦਰ ਅੰਦਰ ਪ੍ਰਵੇਸ਼ ਕਰਦੇ ਤੇ ਸਤਿਨਾਮ ਵਿੱਚ ਲੀਨ ਹੋ ਜਾਂਦੇ ਹਨ।

ਸੁਣਿ ਮਨ ਮੇਰੇ! ਸਬਦੁ ਵੀਚਾਰਿ ॥

ਸ੍ਰਵਣ ਕਰ ਤੂੰ ਹੇ ਮੇਰੀ ਆਤਮਾ! ਸਾਹਿਬ ਦਾ ਚਿੰਤਨ ਕਰ।

ਰਾਮ ਜਪਹੁ, ਭਵਜਲੁ ਉਤਰਹੁ ਪਾਰਿ ॥੧॥ ਰਹਾਉ ॥

ਵਿਆਪਕ ਵਾਹਿਗੁਰੂ ਦਾ ਆਰਾਧਨ ਕਰ ਅਤੇ ਇੰਜ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ। ਠਹਿਰਾਉ।

ਭਰਮੇ ਆਵੈ, ਭਰਮੇ ਜਾਇ ॥

ਵਹਿਮ ਅੰਦਰ ਜੀਵ ਆਉਂਦਾ ਹੈ ਤੇ ਵਹਿਮ ਵਿੱਚ ਹੀ ਚਲਿਆ ਜਾਂਦਾ ਹੈ।

ਇਹੁ ਜਗੁ ਜਨਮਿਆ, ਦੂਜੈ ਭਾਇ ॥

ਇਹ ਜਹਾਨ ਮਾਇਆ ਦੀ ਮਮਤਾ ਵਿਚੋਂ ਪੈਦਾ ਹੋਇਆ ਹੈ।

ਮਨਮੁਖਿ ਨ ਚੇਤੈ, ਆਵੈ ਜਾਇ ॥੨॥

ਆਪ-ਹੁਦਰਾ ਪੁਰਸ਼ ਪ੍ਰਭੂ ਨੂੰ ਯਾਦ ਨਹੀਂ ਕਰਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਆਪਿ ਭੁਲਾ, ਕਿ ਪ੍ਰਭਿ ਆਪਿ ਭੁਲਾਇਆ ॥

ਕੀ ਆਦਮੀ ਖੁਦ ਕੁਰਾਹੇ ਪੈਦਾ ਹੈ ਜਾਂ ਕਿ ਸੁਆਮੀ ਖੁਦ ਉਸ ਨੂੰ ਕੁਰਾਹੇ ਪਾਉਂਦਾ ਹੈ?

ਇਹੁ ਜੀਉ, ਵਿਡਾਣੀ ਚਾਕਰੀ ਲਾਇਆ ॥

ਇਹ ਆਤਮਾ ਹੋਰਸੁ ਦੀ ਸੇਵਾ ਅੰਦਰ ਜੁੜੀ ਹੋਈ ਹੈ।

ਮਹਾ ਦੁਖੁ ਖਟੇ, ਬਿਰਥਾ ਜਨਮੁ ਗਵਾਇਆ ॥੩॥

ਇਹ ਵਡਾ ਕਸ਼ਟ ਕਮਾਉਂਦੀ ਹੈ ਅਤੇ ਆਪਣਾ ਜੀਵਨ ਬੇ-ਅਰਥ ਗੁਆ ਲੈਂਦੀ ਹੈ।

ਕਿਰਪਾ ਕਰਿ, ਸਤਿਗੁਰੂ ਮਿਲਾਏ ॥

ਆਪਣੀ ਰਹਿਮਤ ਨਿਛਾਵਰ ਕਰਕੇ ਸਾਹਿਬ, ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ।

ਏਕੋ ਨਾਮੁ ਚੇਤੇ, ਵਿਚਹੁ ਭਰਮੁ ਚੁਕਾਏ ॥

ਉਹ ਤਦ, ਕੇਵਲ ਨਾਮ ਦਾ ਹੀ ਸਿਮਰਨ ਕਰਦਾ ਹੈ ਅਤੇ ਆਪਣੇ ਸੰਦੇਹ ਨੂੰ ਆਪਣੇ ਅੰਦਰੋਂ ਪਰੇ ਸੁਟ ਪਾਉਂਦਾ ਹੈ।

ਨਾਨਕ, ਨਾਮੁ ਜਪੇ; ਨਾਉ ਨਉ ਨਿਧਿ ਪਾਏ ॥੪॥੧੧॥੩੧॥

ਨਾਨਕ ਉਹ ਨਾਮ ਦਾ ਉਚਾਰਨ ਕਰਦਾ ਹੈ ਅਤੇ ਸਾਹਿਬ ਦੇ ਨਾਮ ਦੇ ਨੌ ਖਜਾਨੇ ਪ੍ਰਾਪਤ ਕਰ ਲੈਂਦਾ ਹੈ।


ਗਉੜੀ ਗੁਆਰੇਰੀ ਮਹਲਾ ੩ ॥

ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।

ਜਿਨਾ ਗੁਰਮੁਖਿ ਧਿਆਇਆ, ਤਿਨ ਪੂਛਉ ਜਾਇ ॥

ਜਾ ਕੇ ਉਨ੍ਹਾਂ ਗੁਰੂ-ਸਮਰਪਣਾ ਤੋਂ ਪਤਾ ਕਰ, ਜੋ ਸਾਹਿਬ ਦਾ ਸਿਮਰਨ ਕਰਦੇ ਹਨ।

ਗੁਰ ਸੇਵਾ ਤੇ, ਮਨੁ ਪਤੀਆਇ ॥

ਗੁਰਾਂ ਦੀ ਟਹਿਲ ਸੇਵਾ ਰਾਹੀਂ ਮਨੂਆਂ ਸੰਤੁਸ਼ਟ ਹੋ ਜਾਂਦਾ ਹੈ।

ਸੇ ਧਨਵੰਤ, ਹਰਿ ਨਾਮੁ ਕਮਾਇ ॥

ਅਮੀਰ ਉਹ ਹਨ, ਜੋ ਰਬ ਦਾ ਨਾਮ ਖਟਦੇ ਹਨ।

ਪੂਰੇ ਗੁਰ ਤੇ, ਸੋਝੀ ਪਾਇ ॥੧॥

ਪੂਰਨ ਗੁਰਾਂ ਪਾਸੋਂ ਗਿਆਤ ਪ੍ਰਾਪਤ ਹੁੰਦੀ ਹੈ।

ਹਰਿ ਹਰਿ ਨਾਮੁ ਜਪਹੁ, ਮੇਰੇ ਭਾਈ! ॥

ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰੋ, ਹੇ ਮੇਰੇ ਭਰਾਓ!

ਗੁਰਮੁਖਿ ਸੇਵਾ, ਹਰਿ ਘਾਲ ਥਾਇ ਪਾਈ ॥੧॥ ਰਹਾਉ ॥

ਗੁਰੂ-ਸਮਰਪਣ ਦੀ ਟਹਿਲ ਅਤੇ ਮੁੱਸ਼ਕਤ ਨੂੰ ਵਾਹਿਗੁਰੂ ਕਬੂਲ ਕਰ ਲੈਂਦਾ ਹੈ। ਠਹਿਰਾਉ।

ਆਪੁ ਪਛਾਣੈ, ਮਨੁ ਨਿਰਮਲੁ ਹੋਇ ॥

ਪਵਿੱਤ੍ਰ ਹੋ ਜਾਂਦਾ ਹੈ ਉਸ ਦਾ ਚਿੱਤ, ਜੋ ਆਪਣੇ ਆਪ ਸਿੰਞਾਣ ਲੈਂਦਾ ਹੈ।

ਜੀਵਨ ਮੁਕਤਿ, ਹਰਿ ਪਾਵੈ ਸੋਇ ॥

ਉਹ ਜੀਉਂਦੇ ਜੀ ਮੁਕਤ ਹੈ ਅਤੇ ਸਾਈਂ ਨੂੰ ਪਾ ਲੈਂਦਾ ਹੈ।

ਹਰਿ ਗੁਣ ਗਾਵੈ ਮਤਿ ਊਤਮ ਹੋਇ ॥

ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਉਸ ਦੀ ਅਕਲ ਸਰੇਸ਼ਟ ਹੋ ਜਾਂਦੀ ਹੈ।

ਸਹਜੇ ਸਹਜਿ, ਸਮਾਵੈ ਸੋਇ ॥੨॥

ੳਹ ਸੁਤੇ ਸਿਧ ਹੀ, ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।

ਦੂਜੈ ਭਾਇ, ਨ ਸੇਵਿਆ ਜਾਇ ॥

ਦਵੈਤ-ਭਾਵ ਵਿੱਚ ਸਾਹਿਬ ਦੀ ਸੇਵਾ ਨਹੀਂ ਕੀਤੀ ਜਾ ਸਕਦੀ।

ਹਉਮੈ ਮਾਇਆ, ਮਹਾ ਬਿਖੁ ਖਾਇ ॥

ਹੰਕਾਰ ਤੇ ਸੰਸਾਰੀ ਪਦਾਰਥਾ ਅੰਦਰ ਪ੍ਰਾਣੀ ਪ੍ਰਾਣ ਨਾਸਕ ਜ਼ਹਿਰ ਖਾਂਦਾ ਹੈ।

ਪੁਤਿ ਕੁਟੰਬਿ, ਗ੍ਰਿਹਿ ਮੋਹਿਆ ਮਾਇ ॥

ਪੁਤ੍ਰਾਂ ਪਰਵਾਰ ਘਰ ਅਤੇ ਧਨ-ਦੌਲਤ ਨੇ ਇਨਸਾਨ ਨੂੰ ਫ਼ਰੇਫ਼ਤਾ ਕਰ ਲਿਆ ਹੈ।

ਮਨਮੁਖਿ ਅੰਧਾ, ਆਵੈ ਜਾਇ ॥੩॥

ਅੰਨ੍ਹਾ ਆਪ-ਹੁਦਰਾ ਪੁਰਸ਼ ਆਉਂਦਾ ਤੇ ਜਾਂਦਾ ਹੈ।

ਹਰਿ ਹਰਿ ਨਾਮੁ, ਦੇਵੈ ਜਨੁ ਸੋਇ ॥

ਜਿਸ ਮਨੁੱਖ ਨੂੰ ਵਾਹਿਗੁਰੂ ਸੁਆਮੀ ਆਪਣਾ ਨਾਮ ਦਿੰਦਾ ਹੈ,

ਅਨਦਿਨੁ ਭਗਤਿ, ਗੁਰ ਸਬਦੀ ਹੋਇ ॥

ਉਹ ਗੁਰਾਂ ਦੇ ਉਪਦੇਸ਼ ਤਾਬੇ ਰਾਤ ਦਿਨ ਉਸ ਦੀ ਪ੍ਰੇਮ-ਮਈ ਸੇਵਾ ਕਮਾਉਂਦਾ ਹੈ।

ਗੁਰਮਤਿ, ਵਿਰਲਾ ਬੂਝੈ ਕੋਇ ॥

ਕੋਈ ਟਾਵਾਂ ਪੁਰਸ਼ ਹੀ ਗੁਰਾਂ ਦੇ ਉਪਦੇਸ਼ ਨੂੰ ਸਮਝਦਾ ਹੈ।

ਨਾਨਕ, ਨਾਮਿ ਸਮਾਵੈ ਸੋਇ ॥੪॥੧੨॥੩੨॥

ਨਾਨਕ ਉਹ ਸਾਹਿਬ ਦੇ ਨਾਮ ਨਾਲ ਅਭੇਦ ਹੋ ਜਾਂਦਾ ਹੈ।


ਗਉੜੀ ਗੁਆਰੇਰੀ ਮਹਲਾ ੩ ॥

ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।

ਗੁਰ ਸੇਵਾ, ਜੁਗ ਚਾਰੇ ਹੋਈ ॥

ਗੁਰਾਂ ਦੀ ਟਹਿਲ ਸੇਵਾ ਚੋਹਾਂ ਯੁਗਾਂ ਵਿੱਚ ਸਫਲੀ ਹੋਈ ਹੈ।

ਪੂਰਾ ਜਨੁ, ਕਾਰ ਕਮਾਵੈ ਕੋਈ ॥

ਬਹੁਤ ਹੀ ਥੋੜੇ ਪਵਿੱਤ੍ਰ ਪੁਰਸ਼ ਇਸ ਕੰਮ ਨੂੰ ਕਰਦੇ ਹਨ।

ਅਖੁਟੁ ਨਾਮ ਧਨੁ, ਹਰਿ ਤੋਟਿ ਨ ਹੋਈ ॥

ਨਾਂ-ਮੁਕਣ ਵਾਲਾ ਹੈ, ਵਾਹਿਗੁਰੂ ਦੇ ਨਾਮ ਦਾ ਪਦਾਰਥ ਜਿਸ ਵਿੱਚ ਕਦੇ ਕਮੀ ਨਹੀਂ ਹੁੰਦੀ।

ਐਥੈ ਸਦਾ ਸੁਖੁ, ਦਰਿ ਸੋਭਾ ਹੋਈ ॥੧॥

ਇਹ ਏਥੇ ਸਦੀਵ ਹੀ ਆਰਾਮ ਅਤੇ ਰਬ ਦੇ ਦਰਬਾਰ ਅੰਦਰ ਇੱਜ਼ਤ ਬਖਸ਼ਦਾ ਹੈ।

ਏ ਮਨ ਮੇਰੇ! ਭਰਮੁ ਨ ਕੀਜੈ ॥

ਹੇ ਮੇਰੀ ਜਿੰਦੇ! ਇਸ ਦੇ ਬਾਰੇ ਕੋਈ ਸ਼ੰਕਾ ਨਾਂ ਕਰ।

ਗੁਰਮੁਖਿ ਸੇਵਾ, ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥

ਉੱਚੇ ਗੁਰਾਂ ਦੀ ਟਹਿਲ ਸੇਵਾ ਰਾਹੀਂ ਤੂੰ ਸੁਰਜੀਤ ਕਰਨ ਵਾਲਾ ਸੁਧਾਰਸ ਪਾਨ ਕਰੇਗੀ! ਠਹਿਰਾਉਂ।

ਸਤਿਗੁਰੁ ਸੇਵਹਿ, ਸੇ ਮਹਾ ਪੁਰਖ ਸੰਸਾਰੇ ॥

ਜੋ ਸੱਚੇ ਗੁਰਾਂ ਦੀ ਖਿਦਮਤ ਕਰਦੇ ਹਨ ਉਹ ਇਸ ਜਹਾਨ ਵਿੱਚ ਵਡੇ ਪੁਰਸ਼ ਹਨ।

ਆਪਿ ਉਧਰੇ, ਕੁਲ ਸਗਲ ਨਿਸਤਾਰੇ ॥

ਉਹ ਖੁਦ ਤਰ ਜਾਂਦੇ ਹਨ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਤਾਰ ਦਿੰਦੇ ਹਨ।

ਹਰਿ ਕਾ ਨਾਮੁ, ਰਖਹਿ ਉਰ ਧਾਰੇ ॥

ਵਾਹਿਗੁਰੂ ਦੇ ਨਾਮ ਨੂੰ ਉਹ ਆਪਣੇ ਦਿਲ ਨਾਲ ਲਾਈ ਰਖਦੇ ਹਨ।

ਨਾਮਿ ਰਤੇ, ਭਉਜਲ ਉਤਰਹਿ ਪਾਰੇ ॥੨॥

ਸਾਈਂ ਦੇ ਨਾਮ ਨਾਲ ਰੰਗੇ ਹੋਏ ਉਹ ਡਰਾਉਣੇ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।

ਸਤਿਗੁਰੁ ਸੇਵਹਿ, ਸਦਾ ਮਨਿ ਦਾਸਾ ॥

ਮਸਕੀਨ ਮਨੁੱਖ ਜੋ ਹਮੇਸ਼ਾਂ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ,

ਹਉਮੈ ਮਾਰਿ, ਕਮਲੁ ਪਰਗਾਸਾ ॥

ਆਪਣੇ ਹੰਕਾਰ ਨੂੰ ਦੁਰ ਕਰ ਦਿੰਦੇ ਹਨ ਅਤੇ ਉਨ੍ਹਾਂ ਦਾ ਦਿਲ ਕੰਵਲ ਖਿੜ ਜਾਂਦਾ ਹੈ।

ਅਨਹਦੁ ਵਾਜੈ, ਨਿਜ ਘਰਿ ਵਾਸਾ ॥

ਉਹ ਆਪਣੀ ਨਿਜ ਦੇ ਗ੍ਰਹਿ ਅੰਦਰ ਵਸਦੇ ਹਨ, ਜਿਥੇ ਉਨ੍ਹਾਂ ਲਈ ਬੈਕੁੰਠੀ ਕੀਰਤਨ ਹੁੰਦਾ ਹੈ।

ਨਾਮਿ ਰਤੇ, ਘਰ ਮਾਹਿ ਉਦਾਸਾ ॥੩॥

ਨਾਮ ਨਾਲ ਰੰਗੇ ਹੋਏ ਉਹ ਆਪਣੇ ਝੁਗੇ ਅੰਦਰਿ ਨਿਰਲੇਪ ਵਿਚਰਦੇ ਹਨ।

ਸਤਿਗੁਰੁ ਸੇਵਹਿ, ਤਿਨ ਕੀ ਸਚੀ ਬਾਣੀ ॥

ਸੱਚੀ ਹੈ ਉਨ੍ਹਾਂ ਦੀ ਬੋਲ-ਬਾਣੀ ਜੋ ਸਚੇ ਗੁਰਾਂ ਦੀ ਸੇਵਾ ਕਮਾਉਂਦੇ ਹਨ।

ਜੁਗੁ ਜੁਗੁ ਭਗਤੀ, ਆਖਿ ਵਖਾਣੀ ॥

ਸਾਰਿਆਂ ਯੁਗਾਂ ਅੰਦਰ ਅਨੁਰਾਗੀ ਉਨ੍ਹਾਂ ਦੇ ਬਚਨ ਬਿਲਾਸ ਕਹਿੰਦੇ ਤੇ ਉਚਾਰਦੇ ਹਨ।

ਅਨਦਿਨੁ ਜਪਹਿ, ਹਰਿ ਸਾਰੰਗਪਾਣੀ ॥

ਰੈਣ ਦਿਹੁੰ ਉਹ ਧਰਤੀ ਨੂੰ ਥਮਣਹਾਰ ਵਾਹਿਗੁਰੂ ਦੀ ਆਰਾਧਨਾ ਕਰਦੇ ਹਨ।

ਨਾਨਕ, ਨਾਮਿ ਰਤੇ; ਨਿਹਕੇਵਲ ਨਿਰਬਾਣੀ ॥੪॥੧੩॥੩੩॥

ਨਾਨਕ, ਸੁਆਮੀ ਦੇ ਨਾਮ ਨਾਲ ਰੰਗੀਜ ਕੇ ਉਹ ਪਵਿੱਤ੍ਰ ਅਤੇ ਮੁਕਤ ਹੋ ਜਾਂਦੇ ਹਨ।


ਗਉੜੀ ਗੁਆਰੇਰੀ ਮਹਲਾ ੩ ॥

ਗਊੜੀ ਗੁਆਰੇਰੀ ਪਾਤਸ਼ਾਹੀ ਤੀਜੀ।

ਸਤਿਗੁਰੁ ਮਿਲੈ, ਵਡਭਾਗਿ ਸੰਜੋਗ ॥

ਖਰੇ-ਚੰਗੇ ਨਸੀਬਾਂ ਅਤੇ ਅਮਲਾ ਰਾਹੀਂ ਸੱਚੇ ਗੁਰੂ ਜੀ ਬੰਦੇ ਨੂੰ ਮਿਲਦੇ ਹਨ।

ਹਿਰਦੈ ਨਾਮੁ, ਨਿਤ ਹਰਿ ਰਸ ਭੋਗ ॥੧॥

ਆਪਣੇ ਮਨ ਵਿੱਚ ਤਦ ਉਹ ਨਾਮ ਨੂੰ ਟਿਕਾ ਲੈਂਦਾ ਹੈ ਅਤੇ ਸਦਾ ਵਾਹਿਗੁਰੂ ਅੰਮ੍ਰਿਤ ਨੂੰ ਮਾਣਦਾ ਹੈ।

ਗੁਰਮੁਖਿ ਪ੍ਰਾਣੀ, ਨਾਮੁ ਹਰਿ ਧਿਆਇ ॥

ਗੁਰਾਂ ਦੇ ਰਾਹੀਂ ਹੇ ਫਾਨੀ ਬੰਦੇ! ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।

ਜਨਮੁ ਜੀਤਿ, ਲਾਹਾ ਨਾਮੁ ਪਾਇ ॥੧॥ ਰਹਾਉ ॥

ਆਪਣੇ ਜੀਵਨ ਦੀ ਖੇਡ ਨੂੰ ਜਿੱਤ ਅਤੇ ਵਾਹਿਗੁਰੂ ਦੇ ਨਾਮ ਦੀ ਖੱਟੀ ਖੱਟ। ਠਹਿਰਾਉ।

ਗਿਆਨੁ ਧਿਆਨੁ, ਗੁਰ ਸਬਦੁ ਹੈ ਮੀਠਾ ॥

ਜਿਸ ਨੂੰ ਗੁਰਬਾਣੀ ਮਿਠੜੀ ਲਗਦੀ ਹੈ ਉਹ ਬ੍ਰਹਮ-ਗਿਆਨ ਅਤੇ ਸਾਈਂ ਦੇ ਸਿਮਰਨ ਨੂੰ ਪਾ ਲੈਂਦਾ ਹੈ।

ਗੁਰ ਕਿਰਪਾ ਤੇ, ਕਿਨੈ ਵਿਰਲੈ ਚਖਿ ਡੀਠਾ ॥੨॥

ਗੁਰਾਂ ਦੀ ਦਇਆ ਦੁਆਰਾ ਬਹੁਤ ਹੀ ਥੋੜਿਆਂ ਨੇ ਇਸ ਦਾ ਰਸ ਮਾਣਿਆ ਤੇ ਵੇਖਿਆ ਹੈ।

ਕਰਮ ਕਾਂਡ, ਬਹੁ ਕਰਹਿ ਅਚਾਰ ॥

ਭਾਵੇਂ ਪ੍ਰਾਣੀ ਘਨੇਰੇ ਧਾਰਮਕ ਰਹੁ-ਰੀਤਾ ਅਤੇ ਚੰਗੇ ਕਰਮ ਕਰਦਾ ਹੈ, ਪਰ

ਬਿਨੁ ਨਾਵੈ, ਧ੍ਰਿਗੁ ਧ੍ਰਿਗੁ ਅਹੰਕਾਰ ॥੩॥

ਨਾਮ ਦੇ ਬਗੈਰ ਹੰਕਾਰੀ ਪੁਰਸ਼ ਭ੍ਰਿਸਟੀ ਤੇ ਲਾਨ੍ਹਤ ਮਾਰਿਆ ਹੈ।

ਬੰਧਨਿ ਬਾਧਿਓ, ਮਾਇਆ ਫਾਸ ॥

ਜੋ ਜੰਜੀਰਾ ਅੰਦਰ ਜਕੜਿਆਂ ਫਸਿਆ ਹੈ ਅਤੇ ਧਨ-ਦੌਲਤ ਦੀ ਫਾਹੀ ਵਿੱਚ ਫਸਿਆ ਹੋਇਆ ਹੈ,

ਜਨ ਨਾਨਕ, ਛੂਟੈ ਗੁਰ ਪਰਗਾਸ ॥੪॥੧੪॥੩੪॥

ਹੇ ਗੋਲੇ ਨਾਨਕ! ਉਹ ਗੁਰਾਂ ਦੇ ਰਾਹੀਂ ਈਸ਼ਵਰੀ ਚਾਨਣ ਪ੍ਰਾਪਤ ਕਰਕੇ ਛੁਟਕਾਰਾ ਪਾ ਲੈਂਦਾ ਹੈ।


ਗਉੜੀ ਗੁਆਰੇਰੀ ਮਹਲਾ ੪ ਚਉਥਾ ਚਉਪਦੇ

ਗਊੜੀ ਗੁਆਰੇਰੀ ਪਾਤਸ਼ਾਹੀ ਚੋਥੀ, ਚਊਪਦੇ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮੇਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਪੰਡਿਤੁ, ਸਾਸਤ ਸਿਮ੍ਰਿਤਿ ਪੜਿਆ ॥

ਬ੍ਰਹਿਮਣ, ਸ਼ਾਸਤਰਾਂ (ਭਾਵ ਫਲਸਫੇ ਦੇ ਛੇ ਗ੍ਰੰਥਾਂ) ਅਤੇ ਸਿਮ੍ਰਿਤੀਆ (ਭਾਵ ਸਤਾਈ ਹਿੰਦੂ ਕਰਮਕਾਡੀ ਪੁਸਤਕਾਂ) ਦਾ ਪਾਠ ਕਰਦਾ ਹੈ।

ਜੋਗੀ, ਗੋਰਖੁ ਗੋਰਖੁ ਕਰਿਆ ॥

ਜੋਗੀ ਆਪਣੇ ਗੁਰੂ ਦਾ ਨਾਮ “ਗੋਰਖ ਗੋਰਖ” ਪੁਕਾਰਦਾ ਹੈ, ਪਰ

ਮੈ ਮੂਰਖ, ਹਰਿ ਹਰਿ ਜਪੁ ਪੜਿਆ ॥੧॥

ਮੈ, ਮੂੜ੍ਹ ਕੇਵਲ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।

ਨਾ ਜਾਨਾ, ਕਿਆ ਗਤਿ ਰਾਮ! ਹਮਾਰੀ? ॥

ਹੇ ਸਰਬ-ਵਿਆਪਕ ਸੁਆਮੀ! ਮੈਂ ਨਹੀਂ ਜਾਣਦਾ ਕਿ ਮੇਰੀ ਕੀ ਹਾਲਤ ਹੋਵੇਗੀ।

ਹਰਿ ਭਜੁ ਮਨ ਮੇਰੇ! ਤਰੁ ਭਉਜਲੁ ਤੂ ਤਾਰੀ ॥੧॥ ਰਹਾਉ ॥

ਵਾਹਿਗੁਰੂ ਦਾ ਸਿਮਰਨ ਕਰ ਹੇ ਮੇਰੀ ਜਿੰਦੜੀਏ! ਇੰਜ ਤੂੰ ਡਰਾਉਣੇ ਸਮੁੰਦਰ ਤੋਂ ਪਾਰ ਹੋ, ਬੰਨੇ ਜਾ ਲੱਗੇਗੀ। ਠਹਿਰਾਉ।

ਸੰਨਿਆਸੀ ਬਿਭੂਤ ਲਾਇ, ਦੇਹ ਸਵਾਰੀ ॥

ਇਕਾਂਤੀ ਸੁਆਹ ਮਲ ਕੇ ਆਪਣੇ ਸਰੀਰ ਨੂੰ ਸ਼ਿੰਗਾਰਦਾ ਹੈ।

ਪਰ ਤ੍ਰਿਅ ਤਿਆਗੁ ਕਰੀ, ਬ੍ਰਹਮਚਾਰੀ ॥

ਪਰਾਈ ਇਸਤਰੀ ਨੂੰ ਛਡ ਕੇ, ਭਲੇ ਪੁਰਸ਼ ਜਤ ਕਮਾਉਂਦੇ ਹਨ।

ਮੈ ਮੂਰਖ, ਹਰਿ! ਆਸ ਤੁਮਾਰੀ ॥੨॥

ਭਾਵੇਂ ਮੈਂ ਬੇਸਮਝ ਹਾਂ ਪਰ ਮੇਰੀ ਊਮੇਦ, ਹੈ ਮੇਰੇ ਵਾਹਿਗੁਰੂ ਤੇਰੇ ਵਿੱਚ ਹੀ ਹੈ।

ਖਤ੍ਰੀ ਕਰਮ ਕਰੇ, ਸੂਰਤਣੁ ਪਾਵੈ ॥

ਛਤ੍ਰੀ ਬਹਾਦਰੀ ਦੇ ਕੰਮ ਕਰਦਾ ਹੈ ਅਤੇ ਸੂਰਮਤਾਈ ਪਾਉਂਦਾ ਹੈ।

ਸੂਦੁ ਵੈਸੁ, ਪਰ ਕਿਰਤਿ ਕਮਾਵੈ ॥

ਸ਼ੂਦਰ ਅਤੇ ਵੈਸ਼ ਹੋਰਨਾ ਦਾ ਕੰਮ ਕਰਦੇ ਹਨ।

ਮੈ ਮੂਰਖ, ਹਰਿ ਨਾਮੁ ਛਡਾਵੈ ॥੩॥

ਮੈਂ ਬੇਸਮਝ ਹਾਂ ਤੇ ਵਾਹਿਗੁਰੂ ਦਾ ਨਾਮ ਮੇਰੀ ਖਲਾਸੀ ਕਰਾਉਂਦਾ ਹੈ।

ਸਭ ਤੇਰੀ ਸ੍ਰਿਸਟਿ, ਤੂੰ ਆਪਿ ਰਹਿਆ ਸਮਾਈ ॥

ਸਮੂਹ ਰਚਨਾ ਤੇਰੀ ਹੈ, ਤੂੰ ਆਪੇ ਹੀ ਉਸ ਅੰਦਰ ਰਮ ਰਿਹਾ ਹੈ।

ਗੁਰਮੁਖਿ ਨਾਨਕ, ਦੇ ਵਡਿਆਈ ॥

ਗੁਰੂ ਦੇ ਸੱਚੇ ਸਿੱਖਾਂ ਨੂੰ ਪ੍ਰਭੂ ਪ੍ਰਭਤਾ ਪਰਦਾਨ ਕਰਦਾ ਹੈ, ਹੈ ਨਾਨਕ!

ਮੈ ਅੰਧੁਲੇ, ਹਰਿ ਟੇਕ ਟਿਕਾਈ ॥੪॥੧॥੩੯॥

ਮੈਂ ਅੰਨੇ ਨੇ ਵਾਹਿਗੁਰੂ ਦੀ ਓਟ ਧਾਰੀ ਹੋਈ ਹੈ।


ਗਉੜੀ ਗੁਆਰੇਰੀ ਮਹਲਾ ੪ ॥

ਗਉੜੀ ਗੁਆਰੇਰੀ, ਪਾਤਸ਼ਾਹੀ ਚੌਥੀ।

ਨਿਰਗੁਣ ਕਥਾ, ਕਥਾ ਹੈ ਹਰਿ ਕੀ ॥

ਸਾਰੀਆਂ ਵਿਆਖਿਆ ਵਿਚੋਂ ਰਬ ਦੀ ਵਿਆਖਿਆ ਅਕੱਥ ਹੈ।

ਭਜੁ ਮਿਲਿ ਸਾਧੂ, ਸੰਗਤਿ ਜਨ ਕੀ ॥

ਉਸ ਦੇ ਸੰਤਾਂ ਅਤੇ ਸੇਵਕਾਂ ਦੇ ਸਮੇਲਨ ਨਾਲ ਜੁੜ ਕੇ ਵਾਹਿਗੁਰੂ ਦਾ ਚਿੰਤਨ ਕਰ।

ਤਰੁ ਭਉਜਲੁ, ਅਕਥ ਕਥਾ ਸੁਨਿ ਹਰਿ ਕੀ ॥੧॥

ਵਾਹਿਗੁਰੂ ਭਉਜਲ ਦੀ ਨਾਂ ਬਿਆਨ ਹੋਣ ਵਾਲੀ ਵਾਰਤਾ ਸ੍ਰਵਣ ਕਰ ਕੇ, ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂ।

ਗੋਬਿੰਦ! ਸਤਸੰਗਤਿ ਮੇਲਾਇ ॥

ਹੈ ਆਲਮ ਦੇ ਮਾਲਕ! ਮੈਨੂੰ ਸਾਧ ਸਮੇਲਨ ਨਾਲ ਜੋੜ ਦੇ!

ਹਰਿ ਰਸੁ ਰਸਨਾ, ਰਾਮ ਗੁਨ ਗਾਇ ॥੧॥ ਰਹਾਉ ॥

ਵਾਹਿਗੁਰੂ ਦੀ ਪ੍ਰੀਤ ਅੰਦਰ ਰਮ ਕੇ ਆਪਣੀ ਜੀਭ ਨਾਲ ਮੈਂ ਸਰਬ-ਵਿਆਪਕ ਸਾਈਂ ਦਾ ਜੱਸ ਅਲਾਪਦਾ ਹਾਂ। ਠਹਿਰਾਉ।

ਜੋ ਜਨ ਧਿਆਵਹਿ, ਹਰਿ ਹਰਿ ਨਾਮਾ ॥

ਮੇਰੇ ਮਾਲਕ ਮੈਨੂੰ ਉਨ੍ਹਾਂ ਪੁਰਸ਼ਾਂ ਦੇ ਗੋਲਿਆਂ ਦਾ ਗੋਲਾ ਬਣਾ,

ਤਿਨ ਦਾਸਨਿ ਦਾਸ ਕਰਹੁ, ਹਮ ਰਾਮਾ! ॥

ਜਿਹੜੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰਦੇ ਹਲ।

ਜਨ ਕੀ ਸੇਵਾ, ਉਤਮ ਕਾਮਾ ॥੨॥

ਤੇਰੇ ਨਫਰ ਦੀ ਟਹਿਲ ਇਕ ਸ਼੍ਰੇਸ਼ਟ ਕਰਣੀ ਹੈ।

ਜੋ ਹਰਿ ਕੀ, ਹਰਿ ਕਥਾ ਸੁਣਾਵੈ ॥

ਜਿਹੜਾ ਵਾਹਿਗੁਰੂ ਦੀ ਈਸ਼ਵਰੀ ਵਾਰਤਾ ਮੈਨੂ ਪੜ੍ਹ ਕੇ ਸੁਣਾਉਂਦਾ ਹੈ,

ਸੋ ਜਨੁ, ਹਮਰੈ ਮਨਿ ਚਿਤਿ ਭਾਵੈ ॥

ਉਹ ਮਨੁਖ ਮੇਰੇ ਮਨ ਤੇ ਹਿਰਦੇ ਨੂੰ ਚੰਗਾ ਲਗਦਾ ਹੈ।

ਜਨ ਪਗ ਰੇਣੁ, ਵਡਭਾਗੀ ਪਾਵੈ ॥੩॥

ਸਾਈਂ ਦੇ ਗੋਲਿਆਂ ਦੇ ਪੈਰਾ ਦੀ ਧੂੜ ਭਾਰੇ ਨਸੀਬਾਂ ਵਾਲੇ ਹੀ ਪ੍ਰਾਪਤ ਕਰਦੇ ਹਨ।

ਸੰਤ ਜਨ ਸਿਉ, ਪ੍ਰੀਤਿ ਬਨਿ ਆਈ ॥

ਉਨ੍ਹਾਂ ਦੀ ਪਿਰਹੜੀ ਸਾਧੂ ਸਰੂਪ ਪੁਰਸ਼ਾ ਨਾਲਿ ਪੈ ਜਾਂਦੀ ਹੈ,

ਜਿਨ ਕਉ, ਲਿਖਤੁ ਲਿਖਿਆ ਧੁਰਿ ਪਾਈ ॥

ਜਿਨ੍ਹਾਂ ਨੂੰ ਧੁਰ ਦੀ ਲਿਖੀ ਹੋਈ ਐਸੀ ਲਿਖਤਾਕਾਰ ਪ੍ਰਾਪਤ ਹੋਈ ਹੈ।

ਤੇ ਜਨ ਨਾਨਕ, ਨਾਮਿ ਸਮਾਈ ॥੪॥੨॥੪੦॥

ਐਸੇ ਪ੍ਰਾਣੀ ਹੈ ਨਾਨਕ! ਸਾਈਂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।


ਗਉੜੀ ਗੁਆਰੇਰੀ ਮਹਲਾ ੪ ॥

ਗਊੜੀ ਗੁਆਰੇਰੀ, ਪਾਤਸ਼ਾਹੀ ਚੋਥੀ।

ਮਾਤਾ ਪ੍ਰੀਤਿ ਕਰੇ, ਪੁਤੁ ਖਾਇ ॥

ਮਾਂ ਦੀ ਆਪਣੇ ਪੁਤ੍ਰ ਨੂੰ ਖਾਂਦੇ ਦੇਖਣ ਨਾਲ ਮੁਹੱਬੁਤ ਹੈ।

ਮੀਨੇ ਪ੍ਰੀਤਿ ਭਈ, ਜਲਿ ਨਾਇ ॥

ਮੱਛੀ ਦਾ ਪਿਆਰ ਪਾਣੀ ਵਿੱਚ ਨ੍ਹਾਉਣ ਨਾਲ ਹੈ।

ਸਤਿਗੁਰ ਪ੍ਰੀਤਿ, ਗੁਰਸਿਖ ਮੁਖਿ ਪਾਇ ॥੧॥

ਸੱਚੇ ਗੁਰੂ ਦਾ ਪਿਆਰ ਗੁਰੂ ਦੇ ਸਿੱਖ ਦੇ ਮੂੰਹ ਵਿੱਚ ਭੋਜਨ ਪਾਉਣ ਨਾਲ ਹੈ।

ਤੇ ਹਰਿ ਜਨ, ਹਰਿ ਮੇਲਹੁ ਹਮ ਪਿਆਰੇ ॥

ਮੇਰੇ ਸਨੇਹੀ ਵਾਹਿਗੁਰੂ ਮੇਨੂੰ ਐਸੇ ਰਬ ਦੇ ਬੰਦਿਆਂ ਨਾਲ ਮਿਲਾ,

ਜਿਨ ਮਿਲਿਆ, ਦੁਖ ਜਾਹਿ ਹਮਾਰੇ ॥੧॥ ਰਹਾਉ ॥

ਜਿਨ੍ਹਾਂ ਨੂੰ ਭੇਟਣ ਦੁਆਰਾ ਮੇਰੇ ਦੁਖੜੇ ਦੂਰ ਹੋ ਜਾਣ। ਠਹਿਰਾਉ।

ਜਿਉ ਮਿਲਿ ਬਛਰੇ, ਗਊ ਪ੍ਰੀਤਿ ਲਗਾਵੈ ॥

ਜਿਸ ਤਰ੍ਹਾਂ ਆਪਣੇ ਗੁਆਚੇ ਹੋਏ ਵੱਡੇ ਨੂੰ ਮਿਲ ਕੇ ਗਾਂ ਪਿਆਰ ਕਰਦੀ ਹੈ।

ਕਾਮਨਿ ਪ੍ਰੀਤਿ, ਜਾ ਪਿਰੁ ਘਰਿ ਆਵੈ ॥

ਜਿਸ ਤਰ੍ਹਾਂ ਪਤਨੀ ਆਪਣੇ ਪਤੀ ਨੂੰ ਮੁਹੱਬਤ ਕਰਦੀ ਹੈ, ਜਦ ਉਹ ਗ੍ਰਹਿ ਮੁੜ ਆਉਂਦਾ ਹੈ।

ਹਰਿ ਜਨ ਪ੍ਰੀਤਿ, ਜਾ ਹਰਿ ਜਸੁ ਗਾਵੈ ॥੨॥

ਏਸ ਤਰ੍ਹਾਂ ਹੀ ਰੱਬ ਦਾ ਗੋਲਾ ਪਿਆਰ ਅੰਦਰ ਰਮ ਜਾਂਦਾ ਹੈ, ਜਦ ਉਹ ਵਾਹਿਗੁਰੂ ਦੀ ਕੀਰਤੀ ਅਲਾਪਦਾ ਹੈ।

ਸਾਰਿੰਗ ਪ੍ਰੀਤਿ, ਬਸੈ ਜਲ ਧਾਰਾ ॥

ਪਪੀਹਾ ਮੁਸਲੇਧਾਰ ਮੀਹ ਦੇ ਪਾਣੀ ਪੈਣ ਨੂੰ ਪਿਆਰ ਕਰਦਾ ਹੈ,

ਨਰਪਤਿ ਪ੍ਰੀਤਿ, ਮਾਇਆ ਦੇਖਿ ਪਸਾਰਾ ॥

ਮਨੁੱਖਾਂ ਦੇ ਮਾਲਕ (ਪਾਤਸ਼ਾਹ) ਨੂੰ ਧੰਨ ਦੌਲਤ ਦਾ ਅਡੰਬਰ ਵੇਖਣ ਦਾ ਪਿਆਰ ਹੈ।

ਹਰਿ ਜਨ ਪ੍ਰੀਤਿ, ਜਪੈ ਨਿਰੰਕਾਰਾ ॥੩॥

ਰਬ ਦਾ ਬੰਦਾ ਚਕਰ-ਚਿਹਨ ਰਹਿਤ ਪ੍ਰਭੂ ਦੇ ਸਿਮਰਨ ਕਰਨ ਨੂੰ ਪਿਆਰ ਕਰਦਾ ਹੈ।

ਨਰ ਪ੍ਰਾਣੀ ਪ੍ਰੀਤਿ, ਮਾਇਆ ਧਨੁ ਖਾਟੇ ॥

ਮਰਣਹਾਰ ਮਨੁਸ਼ ਨੂੰ ਦੌਲਤ ਤੇ ਜਾਇਦਾ ਕਮਾਉਣ ਦੇ ਨਾਲ ਮੁਹੱਬਤ ਹੈ।

ਗੁਰਸਿਖ ਪ੍ਰੀਤਿ, ਗੁਰੁ ਮਿਲੈ ਗਲਾਟੇ ॥

ਗੁਰੂ ਦਾ ਸਿਖ ਗੁਰਾਂ ਨੂੰ ਭੇਟਣ ਅਤੇ ਉਨ੍ਹਾਂ ਦੇ ਗਲੇ ਲਗਣ ਨੂੰ ਮੁਹੱਬੁਤ ਕਰਦਾ ਹੈ।

ਜਨ ਨਾਨਕ ਪ੍ਰੀਤਿ, ਸਾਧ ਪਗ ਚਾਟੇ ॥੪॥੩॥੪੧॥

ਨਫਰ ਨਾਨਕ ਰੱਬ ਦੇ ਸੰਤਾ ਦੇ ਪੈਰ ਚਟਣ ਨੂੰ ਪ੍ਰੀਤ ਕਰਦਾ ਹੈ।


ਗਉੜੀ ਗੁਆਰੇਰੀ ਮਹਲਾ ੪ ॥

ਗਊੜੀ ਗੁਆਰੇਰੀ, ਪਾਤਸ਼ਾਹੀ ਚੋਥੀ।

ਭੀਖਕ ਪ੍ਰੀਤਿ, ਭੀਖ ਪ੍ਰਭ ਪਾਇ ॥

ਮੰਗਤਾ ਘਰ ਦੇ ਸੁਆਮੀ ਪਾਸੋਂ ਖੈਰ ਲੈਣ ਨੂੰ ਪਿਅਰ ਕਰਦਾ ਹੈ।

ਭੂਖੇ ਪ੍ਰੀਤਿ ਹੋਵੈ, ਅੰਨੁ ਖਾਇ ॥

ਭੁੱਖੇ ਦਾ ਪਿਆਰ ਭੋਜਨ ਖਾਣ ਨਾਲ ਹੈ।

ਗੁਰਸਿਖ ਪ੍ਰੀਤਿ, ਗੁਰ ਮਿਲਿ ਆਘਾਇ ॥੧॥

ਗੁਰੂ ਦੇ ਸਿਖ ਦੀ ਮੁਹੱਬਤ ਗੁਰਾਂ ਨੂੰ ਭੇਟ ਕੇ ਤ੍ਰਿਪਤ ਹੋਣ ਨਾਲ ਹੈ।

ਹਰਿ ਦਰਸਨੁ ਦੇਹੁ ਹਰਿ! ਆਸ ਤੁਮਾਰੀ ॥

ਹੇ ਸਾਈਂ ਮੈਨੂੰ ਆਪਣਾ ਦੀਦਾਰ ਬਖਸ਼, ਮੇਰੀ ਊਮੇਦ ਤੇਰੇ ਵਿੱਚ ਹੈ ਮੇਰੇ ਵਾਹਿਗੁਰੂ।

ਕਰਿ ਕਿਰਪਾ, ਲੋਚ ਪੂਰਿ ਹਮਾਰੀ ॥੧॥ ਰਹਾਉ ॥

ਮੇਰੇ ਉਤੇ ਰਹਿਮਤ ਧਾਰ ਅਤੇ ਮੇਰੀ ਖਾਹਿਸ਼ ਪੂਰੀ ਕਰ। ਠਹਿਰਾਉ।

ਚਕਵੀ ਪ੍ਰੀਤਿ, ਸੂਰਜੁ ਮੁਖਿ ਲਾਗੈ ॥

ਸੁਰਖਾਬਣੀ ਦਾ ਸੂਰਜ ਨੂੰ ਆਪਣੇ ਮੂੰਹ ਮੂਹਰੇ ਵੇਖਣ ਨਾਲ ਪਿਆਰ ਹੈ।

ਮਿਲੈ ਪਿਆਰੇ, ਸਭ ਦੁਖ ਤਿਆਗੈ ॥

ਆਪਣੇ ਪ੍ਰੀਤਮ ਨੂੰ ਮਿਲਕੇ ਉਸ ਦੀ ਬਿਪਤਾ ਸਮੂਹ ਦੂਰ ਹੋ ਜਾਂਦੀ ਹੈ।

ਗੁਰਸਿਖ ਪ੍ਰੀਤਿ, ਗੁਰੂ ਮੁਖਿ ਲਾਗੈ ॥੨॥

ਗੁਰ ਦਾ ਸਿੱਖ ਗੁਰਾਂ ਦੀ ਹਜੂਰੀ ਵਿੱਚ ਰਹਿਣ ਨੂੰ ਪਿਆਰ ਕਰਦਾ ਹੈ।

ਬਛਰੇ ਪ੍ਰੀਤਿ, ਖੀਰੁ ਮੁਖਿ ਖਾਇ ॥

ਵੱਛਾ ਆਪਣੇ ਮੂੰਹ ਨਾਲ ਦੁੱਧ ਚੁੰਘਣ ਨੂੰ ਪਿਆਰ ਕਰਦਾ ਹੈ।

ਹਿਰਦੈ ਬਿਗਸੈ, ਦੇਖੈ ਮਾਇ ॥

ਆਪਣੀ ਮਾਂ ਨੂੰ ਵੇਖ ਕੇ ਇਸ ਦਾ ਰਿਦਾ ਖਿੜ ਜਾਂਦਾ ਹੈ।

ਗੁਰਸਿਖ ਪ੍ਰੀਤਿ, ਗੁਰੂ ਮੁਖਿ ਲਾਇ ॥੩॥

ਗੁਰਾਂ ਦਾ ਮੁਰੀਦ, ਗੁਰਾਂ ਵਲੋ, ਗੁਰਾਂ ਦੀ ਹਜੂਰੀ ਵਿੱਚ ਬੁਲਾਏ ਜਾਣ ਨੂੰ ਪਿਆਰ ਕਰਦਾ ਹੈ।

ਹੋਰੁ ਸਭ ਪ੍ਰੀਤਿ, ਮਾਇਆ ਮੁਹੁ ਕਾਚਾ ॥

ਬਾਕੀ ਦੇ ਸਾਰੇ ਪਿਆਰ, ਕੇਵਲ ਮੋਹਣੀ ਦੇ ਕੂੜੇ ਲਗਾਉ ਹਨ।

ਬਿਨਸਿ ਜਾਇ, ਕੂਰਾ ਕਚੁ ਪਾਚਾ ॥

ਇਹ ਝੂਠੇ ਅਤੇ ਆਰਜੀ ਟਾਂਕੇ ਵਾਂਗ ਨਾਸ ਹੋ ਜਾਣਗੇ।

ਜਨ ਨਾਨਕ ਪ੍ਰੀਤਿ, ਤ੍ਰਿਪਤਿ ਗੁਰੁ ਸਾਚਾ ॥੪॥੪॥੪੨॥

ਗੋਲਾ ਨਾਨਕ ਸੱਚੇ ਗੁਰਾਂ ਨੂੰ ਪਿਆਰ ਕਰਨ ਦੁਆਰਾ ਸੰਤੁਸ਼ਟ ਹੋ ਜਾਂਦਾ ਹੈ।


ਗਉੜੀ ਗੁਆਰੇਰੀ ਮਹਲਾ ੪ ॥

ਗਊੜੀ ਗੁਆਰੇਰੀ, ਪਾਤਸ਼ਾਹੀ ਚੌਥੀ।

ਸਤਿਗੁਰ ਸੇਵਾ, ਸਫਲ ਹੈ ਬਣੀ ॥

ਫਲਦਾਇਕ ਹੈ ਸੱਚੇ ਗੁਰਾਂ ਦੀ ਚਾਕਰੀ,

ਜਿਤੁ ਮਿਲਿ; ਹਰਿ ਨਾਮੁ ਧਿਆਇਆ, ਹਰਿ ਧਣੀ ॥

ਜਿਨ੍ਹਾਂ ਨੂੰ ਮਿਲਣ ਦੁਆਰਾ ਮੈਂ ਸੁਆਮੀ ਮਾਲਕ, ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹਾਂ।

ਜਿਨ ਹਰਿ ਜਪਿਆ, ਤਿਨ ਪੀਛੈ ਛੂਟੀ ਘਣੀ ॥੧॥

ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਉਨ੍ਹਾਂ ਦੇ ਮਗਰ ਲਗ ਕੇ ਬਹੁਤ ਸਾਰੇ ਬੰਦ-ਖਲਾਸ ਹੋ ਗਏ ਹਨ।

ਗੁਰਸਿਖ! ਹਰਿ ਬੋਲਹੁ, ਮੇਰੇ ਭਾਈ! ॥

ਹੇ ਮੇਰੇ ਭਰਾਓ ਗੁਰੂ ਦੇ ਮੁਰੀਦੋ, ਤੁਸੀਂ ਵਾਹਿਗੁਰੂ ਦੇ ਦੇ ਨਾਮ ਦਾ ਉਚਾਰਨ ਕਰੇ।

ਹਰਿ ਬੋਲਤ, ਸਭ ਪਾਪ ਲਹਿ ਜਾਈ ॥੧॥ ਰਹਾਉ ॥

ਵਾਹਿਗੁਰੂ ਦੇ ਨਾਮ ਦਾ ਜਾਪ ਕਰਨ ਦੁਆਰਾ ਸਮੂਹ ਕਸਮਲ ਧੋਤੇ ਜਾਂਦੇ ਹਨ। ਠਹਿਰਾਉ।

ਜਬ ਗੁਰੁ ਮਿਲਿਆ, ਤਬ ਮਨੁ ਵਸਿ ਆਇਆ ॥

ਜਦ ਗੁਰੂ ਜੀ ਮਿਲ ਪੈਂਦੇ ਹਨ, ਤਦ ਮਨੂਆ ਕਾਬੂ ਵਿੱਚ ਆ ਜਾਂਦਾ ਹੈ!

ਧਾਵਤ ਪੰਚ ਰਹੇ, ਹਰਿ ਧਿਆਇਆ ॥

ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਪੰਜੇ ਮੰਦੇ ਵੇਗਾ ਦੀ ਦੌੜ-ਭੱਜ ਮੁਕ ਜਾਂਦੀ ਹੈ,

ਅਨਦਿਨੁ ਨਗਰੀ, ਹਰਿ ਗੁਣ ਗਾਇਆ ॥੨॥

ਅਤੇ ਰੈਣ ਦਿਹੁੰ ਇਨਸਾਨ ਆਪਣੀ ਦੇਹਿ ਦੇ ਪਿੰਡ ਅੰਦਰ ਸਾਹਿਬ ਦਾ ਜੱਸ ਗਾਇਨ ਕਰਦਾ ਹੈ।

ਸਤਿਗੁਰ ਪਗ ਧੂਰਿ, ਜਿਨਾ ਮੁਖਿ ਲਾਈ ॥

ਜਿਹੜੇ ਸੱਚੇ ਗੁਰਾਂ ਦੇ ਚਰਨਾਂ ਦੀ ਖਾਕ ਆਪਣੇ ਚਿਹਰੇ ਨੂੰ ਲਾਉਂਦੇ ਹਨ,

ਤਿਨ ਕੂੜ ਤਿਆਗੇ, ਹਰਿ ਲਿਵ ਲਾਈ ॥

ਉਹ ਝੂਠ ਨੂੰ ਛਡ ਦਿੰਦੇ ਹਨ ਅਤੇ ਵਾਹਿਗੁਰੂ ਨਾਲ ਪ੍ਰੀਤ ਪਾ ਲੈਂਦੇ ਹਨ।

ਤੇ ਹਰਿ ਦਰਗਹ, ਮੁਖ ਊਜਲ ਭਾਈ ॥੩॥

ਉਨ੍ਹਾਂ ਦੇ ਚਿਹਰੇ ਸਾਹਿਬ ਦੇ ਦਰਬਾਰ ਅੰਦਰ ਰੋਸ਼ਨ ਹੁੰਦੇ ਹਨ, ਹੇ ਵੀਰ।

ਗੁਰੁ ਸੇਵਾ, ਆਪਿ ਹਰਿ ਭਾਵੈ ॥

ਗੁਰਾਂ ਦੀ ਟਹਿਲ ਵਾਹਿਗੁਰੂ ਨੂੰ ਖੁਦ ਚੰਗੀ ਲਗਦੀ ਹੈ।

ਕ੍ਰਿਸਨੁ ਬਲਭਦ੍ਰੁ, ਗੁਰ ਪਗ ਲਗਿ ਧਿਆਵੈ ॥

ਕ੍ਰਿਸ਼ਨ ਅਤੇ ਬਲਭਦਰ ਨੇ, ਆਪਣੇ ਗੁਰਾਂ ਦੇ ਪੈਰੀ ਡਿਗ ਕੇ ਸਾਈਂ ਦਾ ਸਿਮਰਨ ਕੀਤਾ।

ਨਾਨਕ, ਗੁਰਮੁਖਿ ਹਰਿ ਆਪਿ ਤਰਾਵੈ ॥੪॥੫॥੪੩॥

ਹੇ ਨਾਨਕ! ਗੁਰੂ ਸਮਰਪਣਾ ਨੂੰ ਵਾਹਿਗੁਰੂ ਖੁਦ ਪਾਰ ਲੰਘਾਉਂਦਾ ਹੈ।


ਗਉੜੀ ਗੁਆਰੇਰੀ ਮਹਲਾ ੪ ॥

ਗਊੜੀ ਗੁਰਾਰੇਰੀ, ਪਾਤਸ਼ਾਹੀ ਚੋਥੀ।

ਹਰਿ ਆਪੇ, ਜੋਗੀ ਡੰਡਾਧਾਰੀ ॥

ਵਾਹਿਗੁਰੂ ਆਪ ਹੀ ਸੋਟਾ ਰਖਣ ਵਾਲਾ ਯੋਗੀ ਹੈ।

ਹਰਿ ਆਪੇ, ਰਵਿ ਰਹਿਆ ਬਨਵਾਰੀ ॥

ਜਗਤ ਬਾਗ ਦਾ ਮਾਲੀ, ਵਾਹਿਗੁਰੂ ਹਰ ਥਾਂ, ਆਪ ਹੀ ਵਿਆਪਕ ਹੋ ਰਿਹਾ ਹੈ।

ਹਰਿ ਆਪੇ, ਤਪੁ ਤਾਪੈ ਲਾਇ ਤਾਰੀ ॥੧॥

ਵਾਹਿਗੁਰੂ ਖੁਦ ਹੀ ਤਪੱਸਿਆ ਕਰਦਾ ਅਤੇ ਧਿਆਨ ਅਵਸਥਾ ਧਾਰਦਾ ਹੈ।

ਐਸਾ ਮੇਰਾ ਰਾਮੁ, ਰਹਿਆ ਭਰਪੂਰਿ ॥

ਇਹੋ ਜੇਹਾ ਮੇਰਾ ਮਾਲਕ ਹੈ ਜੋ ਸਾਰੀਆਂ ਥਾਵਾਂ ਵਿੱਚ ਪਰੀਪੂਰਨ ਹੈ।

ਨਿਕਟਿ ਵਸੈ, ਨਾਹੀ ਹਰਿ ਦੂਰਿ ॥੧॥ ਰਹਾਉ ॥

ਵਾਹਿਗੁਰੂ ਲਾਗੇ ਹੀ ਰਹਿੰਦਾ ਹੈ। ਉਹ ਦੁਰੇਡੇ ਨਹੀਂ। ਠਹਿਰਾਉ।

ਹਰਿ ਆਪੇ ਸਬਦੁ ਸੁਰਤਿ, ਧੁਨਿ ਆਪੇ ॥

ਵਾਹਿਗੁਰੂ ਖੁਦ ਬਾਣੀ ਹੈ ਅਤੇ ਖੁਦ ਹੀ ਸਮਝ ਸੋਚ ਜੋ ਇਸ ਦੇ ਕੀਰਤਨ ਨਾਲ ਸੁਰਤਾਲ ਵਿੱਚ ਹੋਈ ਹੋਈ ਹੈ।

ਹਰਿ ਆਪੇ ਵੇਖੈ, ਵਿਗਸੈ ਆਪੇ ॥

ਵਾਹਿਗੁਰੂ ਖੁਦ ਦੇਖਦਾ ਹੈ ਅਤੇ ਖੁਦ ਹੀ ਪਰਫੁਲਤ ਹੁੰਦਾ ਹੈ।

ਹਰਿ ਆਪਿ ਜਪਾਇ, ਆਪੇ ਹਰਿ ਜਾਪੇ ॥੨॥

ਵਾਹਿਗੁਰੂ ਖੁਦ ਸ਼ਬਦ ਦਾ ਜਾਪ ਕਰਦਾ ਹੈ ਅਤੇ ਹੋਰਨਾ ਪਾਸੋਂ ਇਸ ਦਾ ਜਾਪ ਕਰਾਉਂਦਾ ਹੈ,

ਹਰਿ ਆਪੇ ਸਾਰਿੰਗ, ਅੰਮ੍ਰਿਤਧਾਰਾ ॥

ਵਾਹਿਗੁਰੂ ਆਪ ਚਾਤ੍ਰਿਕ ਹੈ ਅਤੇ ਆਪ ਹੀ ਨਾਮ-ਆਬਿ-ਹਿਯਾਤ ਦਾ ਮੂਸਲਾਧਾਰ ਮੀਂਹ।

ਹਰਿ ਅੰਮ੍ਰਿਤੁ, ਆਪਿ ਪੀਆਵਣਹਾਰਾ ॥

ਭਗਵਾਨ ਆਪੇ ਹੀ ਨਾਮ ਸੁਧਾਰਸ ਨੂੰ ਪੀਆਵਣਹਾਰਾ ਹੈ।

ਹਰਿ ਆਪਿ ਕਰੇ, ਆਪੇ ਨਿਸਤਾਰਾ ॥੩॥

ਭਗਵਾਨ ਆਪੇ ਹੀ ਸਭ ਕੁਛ ਕਰਦਾ ਹੈ ਅਤੇ ਆਪ ਹੀ ਪ੍ਰਾਣੀ ਨੂੰ ਪਾਰ ਉਤਾਰਦਾ ਹੈ।

ਹਰਿ ਆਪੇ ਬੇੜੀ, ਤੁਲਹਾ ਤਾਰਾ ॥

ਵਾਹਿਗੁਰੂ ਖੁਦ ਨਊਕਾ, ਤੁਲਹੜਾ ਅਤੇ ਮਲਾਹ ਹੈ।

ਹਰਿ ਆਪੇ, ਗੁਰਮਤੀ ਨਿਸਤਾਰਾ ॥

ਗੁਰਾਂ ਦੇ ਉਪਦੇਸ਼ ਰਾਹੀਂ ਵਾਹਿਗੁਰੂ ਆਪ ਹੀ ਜੀਵਾਂ ਦਾ ਉਧਾਰ ਕਰਦਾ ਹੈ।

ਹਰਿ ਆਪੇ ਨਾਨਕ, ਪਾਵੈ ਪਾਰਾ ॥੪॥੬॥੪੪॥

ਹੇ ਨਾਨਕ! ਭਗਵਾਨ ਖੁਦ ਹੀ, ਬੰਦਿਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ।


ਗਉੜੀ ਗੁਆਰੇਰੀ ਮਹਲਾ ੪ ॥

ਗਊੜੀ ਗੁਆਰੇਰੀ, ਪਾਤਸ਼ਾਹੀ ਚੌਥੀ।

ਕਿਰਸਾਣੀ ਕਿਰਸਾਣੁ ਕਰੇ; ਲੋਚੈ ਜੀਉ ਲਾਇ ॥

ਜ਼ਿਮੀਦਾਰ ਚਾਅ ਤੇ ਦਿਲ ਨਾਲ ਖੇਤੀ ਕਰਦਾ ਹੈ।

ਹਲੁ ਜੋਤੈ, ਉਦਮੁ ਕਰੇ; ਮੇਰਾ ਪੁਤੁ ਧੀ ਖਾਇ ॥

ਉਹ ਹਲ ਜੋੜਦਾ ਹੈ ਤੇ ਉਪਰਾਲਾ ਕਰਦਾ ਹੈ ਜੋ ਉਸ ਦੇ ਲੜਕੇ ਤੇ ਲੜਕੀਆਂ ਖਾਣ।

ਤਿਉ ਹਰਿ ਜਨੁ ਹਰਿ ਹਰਿ ਜਪੁ ਕਰੇ; ਹਰਿ ਅੰਤਿ ਛਡਾਇ ॥੧॥

ਏਸੇ ਤਰ੍ਹਾਂ ਰੱਬ ਦਾ ਗੋਲਾ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ, ਤਾਂ ਜੋ ਰੱਬ ਉਸ ਨੂੰ ਅਖੀਰ ਦੇ ਵੇਲੇ ਬਚਾ ਲਵੇ।

ਮੈ ਮੂਰਖ ਕੀ ਗਤਿ ਕੀਜੈ ਮੇਰੇ ਰਾਮ! ॥

ਮੈਂ ਬੇਸਮਝ ਹਾਂ, ਹੈ ਮੇਰੇ ਵਿਆਪਕ ਵਾਹਿਗੁਰੂ ਤੂੰ ਮੇਰਾ ਕਲਿਆਣ ਕਰ।

ਗੁਰ ਸਤਿਗੁਰ ਸੇਵਾ ਹਰਿ! ਲਾਇ ਹਮ ਕਾਮ ॥੧॥ ਰਹਾਉ ॥

ਹੈ ਵਾਹਿਗੁਰੂ! ਮੈਨੂੰ ਵਡੇ ਸੱਚੇ ਗੁਰਾਂ ਦੀ ਟਹਿਲ ਸੇਵਾ ਕਮਾਉਣ ਦੇ ਕੰਮ ਵਿੱਚ ਜੋੜ ਦੇ। ਠਹਿਰਾਉ।

ਲੈ ਤੁਰੇ ਸਉਦਾਗਰੀ; ਸਉਦਾਗਰੁ ਧਾਵੈ ॥

ਵਣਜਾਰਾ ਜੋ ਘੋੜੇ ਲੈ ਕੇ ਉਨ੍ਹਾਂ ਦੇ ਵਪਾਰ ਲਈ ਤੁਰਦਾ ਹੈ ਉਹ ਪਦਾਰਥ ਕਮਾਉਂਦਾ ਹੈ,

ਧਨੁ ਖਟੈ ਆਸਾ ਕਰੈ; ਮਾਇਆ ਮੋਹੁ ਵਧਾਵੈ ॥

ਉਮੈਦਾ ਬੰਨ੍ਹਦਾ ਹੈ ਅਤੇ ਧਨ-ਦੌਲਤ ਨਾਲ ਆਪਣੀ ਪ੍ਰੀਤ ਨੂੰ ਵਧੇਰੇ ਕਰਦਾ ਹੈ।

ਤਿਉ ਹਰਿ ਜਨੁ ਹਰਿ ਹਰਿ ਬੋਲਤਾ; ਹਰਿ ਬੋਲਿ ਸੁਖੁ ਪਾਵੈ ॥੨॥

ਏਸੇ ਤਰ੍ਹਾਂ ਰਬ ਦਾ ਗੋਲਾ ਹਰੀ ਦੇ ਨਾਮ ਨੂੰ ਉਚਾਰਦਾ ਹੈ ਅਤੇ ਨਾਮ ਨੂੰ ਉਚਾਰ ਕੇ ਆਰਾਮ ਪਾਉਂਦਾ ਹੈ।

ਬਿਖੁ ਸੰਚੈ ਹਟਵਾਣੀਆ; ਬਹਿ ਹਾਟਿ ਕਮਾਇ ॥

ਦੁਕਾਨਦਾਰ ਜ਼ਹਿਰ ਇਕੱਤਰ ਕਰਦਾ ਹੈ ਅਤੇ ਹੱਟੀ ਵਿੱਚ ਬੈਠ ਕੇ ਦੁਕਾਨਦਾਰੀ ਕਰਦਾ ਹੈ।

ਮੋਹ ਝੂਠੁ ਪਸਾਰਾ ਝੂਠ ਕਾ; ਝੂਠੇ ਲਪਟਾਇ ॥

ਉਸ ਦੀ ਮੁਹੱਬੁਤ ਕੂੜੀ ਹੈ, ਉਸ ਦਾ ਅਡੰਬਰ ਕੂੜਾ ਅਤੇ ਕੂੜ ਨਾਲ ਹੀ ਉਹ ਚਿਮੜਿਆ ਹੋਇਆ ਹੈ।

ਤਿਉ ਹਰਿ ਜਨਿ ਹਰਿ ਧਨੁ ਸੰਚਿਆ; ਹਰਿ ਖਰਚੁ ਲੈ ਜਾਇ ॥੩॥

ਏਸੇ ਤਰ੍ਹਾਂ ਹੀ ਹਰੀ ਦਾ ਗੋਲਾ ਰਬੀ ਪਦਾਰਥ ਜਮ੍ਹਾ ਕਰਦਾ ਹੈ ਅਤੇ ਹਰੀ ਨੂੰ ਆਪਣੇ ਸਫਰ-ਖਰਚ ਵਜੋਂ ਆਪਣੇ ਨਾਲ ਲੈ ਜਾਂਦਾ ਹੈ।

ਇਹੁ ਮਾਇਆ ਮੋਹ ਕੁਟੰਬੁ ਹੈ; ਭਾਇ ਦੂਜੈ ਫਾਸ ॥

ਧੰਨ ਦੌਲਤ ਅਤੇ ਟੱਬਰ ਕਬਰੀਲੇ ਦਾ ਇਹ ਪਿਆਰ ਅਤੇ ਦਵੈਤ-ਭਾਵ ਇਕ ਫਾਹੀ ਹੈ।

ਗੁਰਮਤੀ ਸੋ ਜਨੁ ਤਰੈ; ਜੋ ਦਾਸਨਿ ਦਾਸ ॥

ਗੁਰਾਂ ਦੇ ਉਪਦੇਸ਼ ਤਾਬੇ ਉਹ ਬੰਦਾ ਪਾਰ ਉਤਰਦਾ ਹੈ ਜਿਹੜਾ ਰਬ ਦੇ ਨਫਰਾਂ ਦਾ ਨਫ਼ਰ ਹੈੋ ਜਾਂਦਾ ਹੈ।

ਜਨਿ ਨਾਨਕਿ ਨਾਮੁ ਧਿਆਇਆ; ਗੁਰਮੁਖਿ ਪਰਗਾਸ ॥੪॥੩॥੯॥੪੭॥

ਨੌਕਰ ਨਾਨਕ ਨੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਗੁਰਾਂ ਦੇ ਰਾਹੀਂ ਉਸ ਦੀ ਆਤਮਾ ਰੋਸ਼ਨ ਹੋ ਗਈ ਹੈ।


ਮਹਲਾ ੫ ਰਾਗੁ ਗਉੜੀ ਗੁਆਰੇਰੀ ਚਉਪਦੇ

ਪਾਤਸ਼ਾਹੀ ਪੰਜਵੀਂ ਰਾਗੁ ਗਊੜੀ ਗੁਆਰੇਰੀ ਚਉਪਦੇ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਕਿਨ ਬਿਧਿ ਕੁਸਲੁ ਹੋਤ, ਮੇਰੇ ਭਾਈ! ॥

ਕਿਸ ਤਰੀਕੇ ਨਾਲ ਰੂਹਾਨੀ ਅਨੰਦ ਪ੍ਰਾਪਤ ਹੋ ਸਕਦਾ ਹੈ, ਹੇ ਮੇਰੇ ਭਰਾਵਾ?

ਕਿਉ ਪਾਈਐ? ਹਰਿ ਰਾਮ ਸਹਾਈ ॥੧॥ ਰਹਾਉ ॥

ਕਿਸ ਤਰ੍ਹਾਂ ਮਦਦਗਾਰ, ਸਰਬ-ਵਿਆਪਕ ਸੁਆਮੀ ਵਾਹਿਗੁਰੂ ਪਾਇਆ ਜਾ ਸਕਦਾ ਹੈ? ਠਹਿਰਾਉ।

ਕੁਸਲੁ ਨ ਗ੍ਰਿਹਿ, ਮੇਰੀ ਸਭ ਮਾਇਆ ॥

ਸਾਰੀ ਦੌਲਤ ਨੂੰ ਆਪਣੀ ਨਿੱਜ ਦੀ ਆਖਣ ਵਿੱਚ ਕੋਈ ਖੁਸ਼ੀ ਨਹੀਂ,

ਊਚੇ ਮੰਦਰ, ਸੁੰਦਰ ਛਾਇਆ ॥

ਅਤੇ ਨਾ ਹੀ ਘਰ ਵਿੱਚ ਜਾ ਸੁਹਣੇ ਛਤੇ ਹੋਏ ਉਚੇ ਮਹਿਲਾ ਵਿੱਚ ਰਹਿਣ ਵਿੱਚ।

ਝੂਠੇ ਲਾਲਚਿ, ਜਨਮੁ ਗਵਾਇਆ ॥੧॥

ਕੁੜੀ ਤਮ੍ਹਾਂ ਅੰਦਰ ਬੰਦੇ ਨੇ ਆਪਣਾ ਮਨੁੱਖੀ-ਜੀਵਨ ਗੁਆ ਲਿਆ ਹੈ।

ਹਸਤੀ ਘੋੜੇ, ਦੇਖਿ ਵਿਗਾਸਾ ॥

ਉਹ ਖੁਸ਼ ਹੁੰਦਾ ਹੈ ਆਪਣੇ ਹਾਥੀਆਂ ਤੇ ਘੋੜਿਆਂ ਨੂੰ ਵੇਖ ਕੇ,

ਲਸਕਰ ਜੋੜੇ, ਨੇਬ ਖਵਾਸਾ ॥
ਤੇ ਸੈਨਾ ਦੇ ਸਮੁਦਾਇ, ਚੋਬਦਾਰ ਅਤੇ ਨੌਕਰਾ ਨੂੰ ਵੇਖ ਕੇ।
ਗਲਿ ਜੇਵੜੀ, ਹਉਮੈ ਕੇ ਫਾਸਾ ॥੨॥

ਉਸ ਦੀ ਗਰਦਨ ਦੁਆਲੇ ਇਹ ਹੰਕਾਰ ਦੀ ਰੱਸੀ ਅਤੇ ਫਾਹੀ ਦੀ ਮਾਨੰਦ ਹਨ।

ਰਾਜੁ ਕਮਾਵੈ, ਦਹ ਦਿਸ ਸਾਰੀ ॥

ਸਮੂਹ ਦਸਾ ਹੀ ਪਾਸਿਆਂ ਉਤੇ ਪਾਤਸ਼ਾਹੀ ਕਰਨੀ,

ਮਾਣੈ ਰੰਗ, ਭੋਗ ਬਹੁ ਨਾਰੀ ॥

ਖੁਸ਼ੀਆਂ ਵਿੱਚ ਬਹਾਰਾ ਲੁਟਣੀਆਂ ਅਤੇ ਘਨੇਰੀਆਂ ਇਸਤਰੀਆਂ ਮਾਨਣੀਆਂ,

ਜਿਉ ਨਰਪਤਿ, ਸੁਪਨੈ ਭੇਖਾਰੀ ॥੩॥

ਇਹ ਇਕ ਮੰਗਤੇ ਦੇ ਸੁਪਨੇ ਵਿੱਚ ਰਾਜਾ ਬਨਣ ਦੇ ਮਾਨਿੰਦ ਹੈ।

ਏਕੁ ਕੁਸਲੁ, ਮੋ ਕਉ ਸਤਿਗੁਰੂ ਬਤਾਇਆ ॥

ਇਕ ਸੁਖ ਮੈਨੂੰ ਸੱਚੇ ਗੁਰਦੇਵ ਜੀ ਨੇ ਦਰਸਾ ਦਿੱਤਾ ਹੈ

ਹਰਿ ਜੋ ਕਿਛੁ ਕਰੇ, ਸੁ ਹਰਿ ਕਿਆ ਭਗਤਾ ਭਾਇਆ ॥

ਜੋ ਕੁਝ ਭੀ ਵਾਹਿਗੁਰੂ ਕਰਦਾ ਹੈ, ਉਹ ਵਾਹਿਗੁਰੂ ਦੇ ਜਾਨਿਸਾਰ ਗੋਲਿਆਂ ਨੂੰ ਚੰਗਾ ਲਗਦਾ ਹੈ।

ਜਨ ਨਾਨਕ, ਹਉਮੈ ਮਾਰਿ ਸਮਾਇਆ ॥੪॥

ਆਪਣੇ ਹੰਕਾਰ ਨੂੰ ਮੇਸ ਕੇ ਗੁਲਾਮ ਨਾਨਕ! ਪ੍ਰਭੂ ਅੰਦਰ ਲੀਨ ਹੋ ਗਿਆ ਹੈ।

ਇਨ ਬਿਧਿ, ਕੁਸਲ ਹੋਤ ਮੇਰੇ ਭਾਈ! ॥

ਇਸ ਤਰੀਕੇ ਨਾਲ ਬੈਕੁੰਠੀ ਪਰਸੰਨਤਾ ਪਾਈ ਜਾਂਦੀ ਹੈ, ਹੇ ਮੇਰੇ ਵੀਰ!

ਇਉ ਪਾਈਐ, ਹਰਿ ਰਾਮ ਸਹਾਈ ॥੧॥ ਰਹਾਉ ਦੂਜਾ ॥

ਏਸ ਤਰ੍ਹਾਂ ਸਹਾਇਕ ਵਾਹਿਗੁਰੂ ਸੁਆਮੀ ਮਿਲਦਾ ਹੈ। ਠਹਿਰਾਉ ਦੂਜਾ।


ਗਉੜੀ ਗੁਆਰੇਰੀ ਮਹਲਾ ੫ ॥

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

ਕਿਉ ਭ੍ਰਮੀਐ? ਭ੍ਰਮੁ ਕਿਸ ਕਾ ਹੋਈ? ॥

ਕਿਉਂ ਸੰਦੇਹ ਕਰੀਏ? ਕਾਹਦਾ ਸੰਦੇਹ ਕਰਨਾ ਹੋਇਆ?

ਜਾ ਜਲਿ ਥਲਿ ਮਹੀਅਲਿ, ਰਵਿਆ ਸੋਈ ॥

ਜਦ ਉਹ ਸਾਹਿਬ ਪਾਣੀ, ਸੁੱਕੀ ਧਰਤੀ ਜਮੀਨ ਅਤੇ ਅਸਮਾਨ ਅੰਦਰ ਵਿਆਪਕ ਹੋ ਰਿਹਾ ਹੈ।

ਗੁਰਮੁਖਿ ਉਬਰੇ, ਮਨਮੁਖ ਪਤਿ ਖੋਈ ॥੧॥

ਗੁਰੂ-ਅਨੁਸਾਰੀ ਬਚ ਜਾਂਦੇ ਹਨ ਅਤੇ ਮਲ-ਮਤੀਏ ਆਪਣੀ ਇੱਜਤ ਗੁਆ ਲੈਂਦੇ ਹਨ।

ਜਿਸੁ ਰਾਖੈ ਆਪਿ, ਰਾਮੁ ਦਇਆਰਾ ॥

ਜਿਸ ਦੀ ਸਰਬ-ਵਿਆਪਕ ਮਿਹਰਬਾਨ ਸੁਆਮੀ ਖੁਦ ਰਖਿਆ ਕਰਦਾ ਹੈ,

ਤਿਸੁ ਨਹੀ ਦੂਜਾ, ਕੋ ਪਹੁਚਨਹਾਰਾ ॥੧॥ ਰਹਾਉ ॥

ਉਸ ਦੀ ਬਰਾਬਰੀ ਕੋਈ ਹੋਰ ਨਹੀਂ ਕਰ ਸਕਦਾ। ਠਹਿਰਾਉ।

ਸਭ ਮਹਿ ਵਰਤੈ, ਏਕੁ ਅਨੰਤਾ ॥

ਸਾਰਿਆਂ ਅੰਦਰ ਇਕ ਬੇਅੰਤ ਸਾਈਂ ਵਿਆਪਕ ਹੋ ਰਿਹਾ ਹੈ।

ਤਾ ਤੂੰ ਸੁਖਿ ਸੋਉ, ਹੋਇ ਅਚਿੰਤਾ ॥

ਇਸ ਲਈ ਤੂੰ ਬੇਫਿਕਰ ਹੋ ਕੇ ਆਰਾਮ ਨਾਲ ਸੌ ਜਾਂ।

ਓਹੁ ਸਭੁ ਕਿਛੁ ਜਾਣੈ, ਜੋ ਵਰਤੰਤਾ ॥੨॥

ਉਹ ਸਭ ਕੁਝ ਜਾਣਦਾ ਹੈ ਜੋ ਹੋ ਰਿਹਾ ਹੈ।

ਮਨਮੁਖ ਮੁਏ, ਜਿਨ ਦੂਜੀ ਪਿਆਸਾ ॥

ਆਪ-ਹੁਦਰੇ ਦੁਨੀਆਦਾਰੀ ਦੀ ਤ੍ਰੇਹਿ ਨਾਲ ਮਰ ਰਹੇ ਹਨ।

ਬਹੁ ਜੋਨੀ ਭਵਹਿ, ਧੁਰਿ ਕਿਰਤਿ ਲਿਖਿਆਸਾ ॥

ਉਹ ਬੜੇ ਜਨਮਾ ਅੰਦਰ ਭਟਕਦੇ ਹਨ। ਉਨ੍ਹਾਂ ਦੀ ਕਿਸਮਤ ਮੁਢ ਤੋਂ ਹੀ ਐਸੀ ਲਿਖੀ ਹੋਈ ਹੈ।

ਜੈਸਾ ਬੀਜਹਿ, ਤੈਸਾ ਖਾਸਾ ॥੩॥

ਜਿਹੋ ਜਿਹਾ ਉਹ ਬੀਜਦੇ ਹਨ, ਉਹੋ ਜਿਹਾ ਹੀ ਖਾਣਗੇ।

ਦੇਖਿ ਦਰਸੁ, ਮਨਿ ਭਇਆ ਵਿਗਾਸਾ ॥

ਸਾਹਿਬ ਦਾ ਦੀਦਾਰ ਵੇਖ ਕੇ ਮੇਰਾ ਚਿੱਤ ਖਿੜ ਗਿਆ ਹੈ।

ਸਭੁ ਨਦਰੀ ਆਇਆ, ਬ੍ਰਹਮੁ ਪਰਗਾਸਾ ॥

ਹਰ ਥਾਂ ਹੁਣ ਮੈਂ ਵਿਆਪਕ ਵਾਹਿਗੁਰੂ ਦਾ ਪ੍ਰਕਾਸ਼ ਵੇਖਦਾ ਹਾਂ।

ਜਨ ਨਾਨਕ ਕੀ, ਹਰਿ ਪੂਰਨ ਆਸਾ ॥੪॥੨॥੭੧॥

ਗੋਲੇ ਨਾਨਕ ਦੀ ਵਾਹਿਗੁਰੂ ਨੇ ਅਭਿਲਾਸ਼ਾ ਪੂਰੀ ਕਰ ਦਿੱਤੀ ਹੈ।


ਗਉੜੀ ਗੁਆਰੇਰੀ ਮਹਲਾ ੫ ॥

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

ਕਈ ਜਨਮ ਭਏ; ਕੀਟ, ਪਤੰਗਾ ॥

ਅਨੇਕਾਂ ਪੈਦਾਇਸ਼ਾਂ ਵਿੱਚ ਤੂੰ ਕੀੜਾ ਅਤੇ ਪਰਵਾਨਾ ਹੋਇਆ ਸੈਂ।

ਕਈ ਜਨਮ; ਗਜ, ਮੀਨ, ਕੁਰੰਗਾ ॥

ਅਨੇਕਾਂ ਜਨਮਾ ਅੰਦਰ ਤੂੰ ਹਾਥੀ ਮੱਛੀ ਅਤੇ ਹਰਨ ਸੈਂ।

ਕਈ ਜਨਮ; ਪੰਖੀ, ਸਰਪ ਹੋਇਓ ॥

ਅਨੇਕਾਂ ਜੂਨਾ ਅੰਦਰ ਪੰਛੀ ਅਤੇ ਸੱਪ ਹੋਇਆ ਸੈਂ।

ਕਈ ਜਨਮ; ਹੈਵਰ, ਬ੍ਰਿਖ ਜੋਇਓ ॥੧॥

ਕਈ ਜੂਨੀਆਂ ਅੰਦਰ ਤੂੰ ਘੋੜਾ ਤੇ ਬਲਦ ਕਰਕੇ ਜੋਤਿਆ ਗਿਆ ਸੈਂ।

ਮਿਲੁ ਜਗਦੀਸ, ਮਿਲਨ ਕੀ ਬਰੀਆ ॥

ਸ੍ਰਿਸ਼ਟੀ ਦੇ ਸੁਆਮੀ ਨਾਲ ਜੁੜ। ਇਹ ਹੈ ਵੇਲਾ ਜੁੜਨ ਦਾ।

ਚਿਰੰਕਾਲ, ਇਹ ਦੇਹ ਸੰਜਰੀਆ ॥੧॥ ਰਹਾਉ ॥

ਬੜੀ ਦੇਰ ਦੇ ਮਗਰੋਂ ਇਹ ਮਨੁੱਖੀ-ਕਾਇਆ ਸਾਜੀ ਗਈ ਹੈ। ਠਹਿਰਾਉ।

ਕਈ ਜਨਮ, ਸੈਲ ਗਿਰਿ ਕਰਿਆ ॥

ਕਈ ਜਨਮਾ ਅੰਦਰ ਤੂੰ ਚਿਟਾਨਾ ਅਤੇ ਪਹਾੜਾਂ ਵਿੱਚ ਪੈਦਾ ਕੀਤਾ ਗਿਆ ਸੈਂ।

ਕਈ ਜਨਮ, ਗਰਭ ਹਿਰਿ ਖਰਿਆ ॥

ਅਨੇਕਾਂ ਜੂਨੀਆਂ ਅੰਦਰ ਤੂੰ ਬੱਚੇਦਾਨੀ ਵਿਚੋਂ ਕੱਚਾ ਹੀ ਨਿਕਲ ਗਿਆ ਸੈ।

ਕਈ ਜਨਮ, ਸਾਖ ਕਰਿ ਉਪਾਇਆ ॥

ਕਈਆਂ ਜਨਮਾਂ ਅੰਦਰ ਤੂੰ ਟਹਿਣੀ (ਬਨਸਪਤੀ) ਕਰ ਕੇ ਪੈਦਾ ਕੀਤਾ ਗਿਆ ਸੈਂ।

ਲਖ ਚਉਰਾਸੀਹ, ਜੋਨਿ ਭ੍ਰਮਾਇਆ ॥੨॥

ਚੁਰਾਸੀ ਲੱਖ ਜੂਨੀਆਂ ਅੰਦਰ ਤੈਨੂੰ ਭਟਕਾਇਆ ਗਿਆ ਸੀ।

ਸਾਧਸੰਗਿ, ਭਇਓ ਜਨਮੁ ਪਰਾਪਤਿ ॥

ਸਤਿ-ਸੰਗਤਿ ਦੀ ਬਰਕਤ ਦੁਆਰਾ ਤੈਨੂੰ ਮਨੁੱਖੀ-ਜੀਵਨ ਹੱਥ ਲੱਗਾ ਹੈ।

ਕਰਿ ਸੇਵਾ, ਭਜੁ ਹਰਿ ਹਰਿ ਗੁਰਮਤਿ ॥

ਗੁਰਾਂ ਦੀ ਅਗਵਾਈ ਤਾਬੇ, ਸਾਹਿਬ ਦੀ ਟਹਿਲ ਕਮਾ ਅਤੇ ਵਾਹਿਗੁਰੂ ਦਾ ਨਾਮ ਜਪ।

ਤਿਆਗਿ ਮਾਨੁ, ਝੂਠੁ ਅਭਿਮਾਨੁ ॥

ਹੰਕਾਰ, ਕੂੜ ਤੇ ਆਕੜ ਮੜਕ ਨੂੰ ਛਡ ਦੇ।

ਜੀਵਤ ਮਰਹਿ, ਦਰਗਹ ਪਰਵਾਨੁ ॥੩॥

ਜੀਊਂਦੇ ਜੀ ਮਰ ਕੇ, ਤੂੰ ਸਾਈਂ ਦੇ ਦਰਬਾਰ ਅੰਦਰ ਕਬੂਲ ਪੈ ਜਾਵੇਗਾ।

ਜੋ ਕਿਛੁ ਹੋਆ, ਸੁ ਤੁਝ ਤੇ ਹੋਗੁ ॥

ਹੜਾ ਕੁਝ ਭੀ ਹੋਇਆ ਹੈ, ਜਾ ਹੋਵੇਗਾ, ਉਹ ਤੇਰੇ ਤੋਂ ਹੀ ਹੈ।

ਅਵਰੁ ਨ ਦੂਜਾ, ਕਰਣੈ ਜੋਗੁ ॥

ਹੋਰ ਕੋਈ ਉਸ ਨੂੰ ਕਰਨ ਦੇ ਸਮਰਥ ਨਹੀਂ।

ਤਾ ਮਿਲੀਐ, ਜਾ ਲੈਹਿ ਮਿਲਾਇ ॥

ਜੇਕਰ ਤੂੰ ਮਿਲਾਵੇ ਕੇਵਲ ਤਾਂ ਹੀ ਆਦਮੀ ਤੈਨੂੰ ਮਿਲਦਾ ਹੈ।

ਕਹੁ ਨਾਨਕ, ਹਰਿ ਹਰਿ ਗੁਣ ਗਾਇ ॥੪॥੩॥੭੨॥

ਗੁਰੂ ਜੀ ਆਖਦੇ ਹਨ ਹੇ ਬੰਦੇ! ਤੂੰ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰ।


ਗਉੜੀ ਗੁਆਰੇਰੀ ਮਹਲਾ ੫ ॥

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

ਕਰਮ ਭੂਮਿ ਮਹਿ, ਬੋਅਹੁ ਨਾਮੁ ॥

ਅਮਲਾ ਦੀ ਧਰਤੀ ਅੰਦਰ ਤੂੰ ਨਾਮ ਨੂੰ ਬੀਜ।

ਪੂਰਨ ਹੋਇ, ਤੁਮਾਰਾ ਕਾਮੁ ॥

ਤੇਰਾ ਕਾਰਜ ਪੂਰਾ ਹੋ ਜਾਵੇਗਾ।

ਫਲ ਪਾਵਹਿ, ਮਿਟੈ ਜਮ ਤ੍ਰਾਸ ॥

ਤੂੰ ਮੇਵਾ ਪ੍ਰਾਪਤ ਕਰ ਲਵੇਗਾ ਅਤੇ ਤੇਰਾ ਮੌਤ ਦਾ ਡਰ ਦੂਰ ਹੋ ਜਾਵੇਗਾ।

ਨਿਤ ਗਾਵਹਿ, ਹਰਿ ਹਰਿ ਗੁਣ ਜਾਸ ॥੧॥

ਹਮੇਸ਼ਾਂ, ਵਾਹਿਗੁਰੂ ਸੁਆਮੀ ਦੀਆਂ ਵਡਿਆਈਆਂ ਅਤੇ ਉਪਮਾ ਗਾਇਨ ਕਰ।

ਹਰਿ ਹਰਿ ਨਾਮੁ, ਅੰਤਰਿ ਉਰਿ ਧਾਰਿ ॥

ਵਾਹਿਗੁਰੂ ਸੁਆਮੀ ਦੇ ਨਾਮ ਨੂੰ ਤੂੰ ਆਪਣੇ ਦਿਲ ਤੇ ਮਨ ਨਾਲ ਲਾਈ ਰਖ,

ਸੀਘਰ, ਕਾਰਜੁ ਲੇਹੁ ਸਵਾਰਿ ॥੧॥ ਰਹਾਉ ॥

ਅਤੇ (ਇਸ ਤਰ੍ਹਾਂ) ਛੇਤੀ ਹੀ ਆਪਣੇ ਕੰਮ ਨੇਪਰੇ ਚਾੜ੍ਹ ਲੈ। ਠਹਿਰਾਉ।

ਅਪਨੇ ਪ੍ਰਭ ਸਿਉ, ਹੋਹੁ ਸਾਵਧਾਨੁ ॥

ਆਪਣੇ ਸੁਆਮੀ ਦੀ ਸੇਵਾ ਕਮਾਉਣ ਲਈ ਸਦਾ ਤਿਆਰ-ਬਰ-ਤਿਆਰ ਰਹੁ।

ਤਾ, ਤੂੰ ਦਰਗਹ ਪਾਵਹਿ ਮਾਨੁ ॥

ਤਦ ਤੈਨੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪ੍ਰਾਪਤ ਹੋਵੇਗੀ।

ਉਕਤਿ ਸਿਆਣਪ, ਸਗਲੀ ਤਿਆਗੁ ॥

ਆਪਣੀਆਂ ਯੁਕਤੀਆਂ ਅਤੇ ਚਤੁਰਾਈਆਂ ਸਾਰੀਆਂ ਛੱਡ ਦੇ।

ਸੰਤ ਜਨਾ ਕੀ, ਚਰਣੀ ਲਾਗੁ ॥੨॥

ਤੂੰ ਨੇਕ ਪੁਰਸ਼ਾਂ ਦੇ ਪੈਰਾਂ ਨੂੰ ਚਿਮੜ ਜਾ।

ਸਰਬ ਜੀਅ ਹਹਿ, ਜਾ ਕੈ ਹਾਥਿ ॥

ਜਿਸ ਦੇ ਹਥ ਵਿੱਚ ਸਾਰੇ ਜੀਵ ਹਨ,

ਕਦੇ ਨ ਵਿਛੁੜੈ, ਸਭ ਕੈ ਸਾਥਿ ॥

ਉਹ ਕਦਾਚਿੱਤ ਉਨ੍ਹਾਂ ਨਾਲੋਂ ਵੱਖਰਾ ਨਹੀਂ ਹੁੰਦਾ ਅਤੇ ਉਨ੍ਹਾਂ ਸਾਰਿਆਂ ਦੇ ਨਾਲ ਰਹਿੰਦਾ ਹੈ।

ਉਪਾਵ ਛੋਡਿ, ਗਹੁ ਤਿਸ ਕੀ ਓਟ ॥

ਆਪਣੀਆਂ ਯੁਕਤੀਆਂ ਤਿਆਗ ਤੇ ਉਸ ਦੀ ਪਨਾਹ ਪਕੜ।

ਨਿਮਖ ਮਾਹਿ ਹੋਵੈ, ਤੇਰੀ ਛੋਟਿ ॥੩॥

ਇਹ ਮੁਹਤ ਵਿੱਚ ਤੇਰੇ ਖਲਾਸੀ ਹੋ ਜਾਏਗੀ।

ਸਦਾ ਨਿਕਟਿ ਕਰਿ, ਤਿਸ ਨੋ ਜਾਣੁ ॥

ਉਸ ਨੂੰ ਹਮੇਸ਼ਾਂ ਆਪਣੇ ਨੇੜੇ ਕਰਕੇ ਸਮਝ।

ਪ੍ਰਭ ਕੀ ਆਗਿਆ, ਸਤਿ ਕਰਿ ਮਾਨੁ ॥

ਸਾਹਿਬ ਦੇ ਫੁਰਮਾਨ ਨੂੰ ਸੱਚਾ ਕਰ ਕੇ ਕਬੂਲ ਕਰ।

ਗੁਰ ਕੈ ਬਚਨਿ, ਮਿਟਾਵਹੁ ਆਪੁ ॥

ਗੁਰਾਂ ਦੇ ਉਪਦੇਸ਼ ਤਾਬੇ, ਆਪਣੇ ਆਪ ਨੂੰ ਮੇਸ ਦੇ।

ਹਰਿ ਹਰਿ ਨਾਮੁ ਨਾਨਕ, ਜਪਿ ਜਾਪੁ ॥੪॥੪॥੭੩॥

ਵਾਹਿਗੁਰੂ ਸੁਆਮੀ ਦੇ ਨਾਮ ਦਾ ਸਦਾ ਉਚਾਰਨ ਕਰ, ਹੇ ਨਾਨਕ।


ਗਉੜੀ ਗੁਆਰੇਰੀ ਮਹਲਾ ੫ ॥

ਗਊੜੀ ਗੁਆਰੇਰੀ ਪੰਜਵੀਂ ਪਾਤਸ਼ਾਹੀ।

ਗੁਰ ਕਾ ਬਚਨੁ, ਸਦਾ ਅਬਿਨਾਸੀ ॥

ਗੁਰਾਂ ਦਾ ਸ਼ਬਦ ਸਦੀਵੀ ਸਥਿਰ ਹੈ।

ਗੁਰ ਕੈ ਬਚਨਿ, ਕਟੀ ਜਮ ਫਾਸੀ ॥

ਗੁਰਾਂ ਦੇ ਸ਼ਬਦ ਦੁਆਰਾ ਮੌਤ ਦੀ ਫਾਹੀ ਟੁਕੀ ਜਾਂਦੀ ਹੈ।

ਗੁਰ ਕਾ ਬਚਨੁ, ਜੀਅ ਕੈ ਸੰਗਿ ॥

ਗੁਰਾਂ ਦਾ ਸ਼ਬਦ ਆਤਮ ਦੇ ਨਾਲ ਰਹਿੰਦਾ ਹੈ।

ਗੁਰ ਕੈ ਬਚਨਿ, ਰਚੈ ਰਾਮ ਕੈ ਰੰਗਿ ॥੧॥

ਗੁਰਾਂ ਦੇ ਸ਼ਬਦ ਰਾਹੀਂ, ਇਨਸਾਨ ਪ੍ਰਭੂ ਦੇ ਪ੍ਰੇਮ ਅੰਦਰ ਗੱਚ ਹੋ ਜਾਂਦਾ ਹੈ।

ਜੋ ਗੁਰਿ ਦੀਆ, ਸੁ ਮਨ ਕੈ ਕਾਮਿ ॥

ਜਿਹੜਾ ਕੁਛ ਭੀ ਗੁਰੂ ਜੀ ਦਿੰਦੇ ਹਨ, ਉਹ ਆਤਮਾ ਦੇ ਫਾਇਦੇ ਲਈ ਹੈ।

ਸੰਤ ਕਾ ਕੀਆ, ਸਤਿ ਕਰਿ ਮਾਨਿ ॥੧॥ ਰਹਾਉ ॥

ਸਾਰਾ ਕੁਛ ਜੋ ਸੰਤ-ਗੁਰਦੇਵ ਜੀ ਕਰਦੇ ਹਨ, ਉਸ ਨੂੰ ਸੱਚ ਜਾਣ ਕੇ ਤਸਲੀਮ ਕਰ। ਠਹਿਰਾਉ।

ਗੁਰ ਕਾ ਬਚਨੁ, ਅਟਲ ਅਛੇਦ ॥

ਗੁਰਾਂ ਦਾ ਸ਼ਬਦ ਅਮੋੜ ਤੇ ਅਮੇਟ ਹੈ।

ਗੁਰ ਕੈ ਬਚਨਿ, ਕਟੇ ਭ੍ਰਮ ਭੇਦ ॥

ਗੁਰਾਂ ਦੇ ਬਚਨ ਦੁਆਰਾ ਸੰਦੇਹ ਤੇ ਅੰਤਰੇ ਮਿਟ ਜਾਂਦੇ ਹਨ।

ਗੁਰ ਕਾ ਬਚਨੁ, ਕਤਹੁ ਨ ਜਾਇ ॥

ਗੁਰਾਂ ਦਾ ਸ਼ਬਦ (ਇਨਸਾਨ ਦੇ ਨਾਲ ਰਹਿੰਦਾ ਹੈ ਅਤੇ) ਕਦਾਚਿੱਤ ਕਿਧਰੇ ਨਹੀਂ ਜਾਂਦਾ।

ਗੁਰ ਕੈ ਬਚਨਿ, ਹਰਿ ਕੇ ਗੁਣ ਗਾਇ ॥੨॥

ਗੁਰਾਂ ਦੇ ਸ਼ਬਦ ਰਾਹੀਂ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।

ਗੁਰ ਕਾ ਬਚਨੁ, ਜੀਅ ਕੈ ਸਾਥ ॥

ਗੁਰਾਂ ਦਾ ਸ਼ਬਦ ਆਤਮਾ ਦੇ ਨਾਲ ਰਹਿੰਦਾ ਹੈ।

ਗੁਰ ਕਾ ਬਚਨੁ, ਅਨਾਥ ਕੋ ਨਾਥ ॥

ਗੁਰਾਂ ਦਾ ਸ਼ਬਦ ਨਿਖ਼ਸਮਿਆ ਦਾ ਖ਼ਸਮ ਹੈ।

ਗੁਰ ਕੈ ਬਚਨਿ, ਨਰਕਿ ਨ ਪਵੈ ॥

ਗੁਰਾਂ ਦਾ ਸ਼ਬਦ ਦੁਆਰਾ ਬੰਦਾ ਦੋਜ਼ਕ ਅੰਦਰ ਨਹੀਂ ਪੈਂਦਾ।

ਗੁਰ ਕੈ ਬਚਨਿ, ਰਸਨਾ ਅੰਮ੍ਰਿਤੁ ਰਵੈ ॥੩॥

ਗੁਰਾਂ ਦੇ ਬਚਨ ਦੁਆਰਾ ਪ੍ਰਾਣੀ ਦੀ ਜੀਭ ਵਾਹਿਗੁਰੂ ਸੁਧਾਰਸ ਨੂੰ ਮਾਣਦੀ ਹੈ।

ਗੁਰ ਕਾ ਬਚਨੁ, ਪਰਗਟੁ ਸੰਸਾਰਿ ॥

ਗੁਰਾਂ ਦੇ ਬਚਨ ਜਹਾਨ ਅੰਦਰ ਰੋਸ਼ਨ ਹੈ।

ਗੁਰ ਕੈ ਬਚਨਿ, ਨ ਆਵੈ ਹਾਰਿ ॥

ਗੁਰਾਂ ਦੇ ਸ਼ਬਦ ਦੁਆਰਾ ਜੀਵ ਸ਼ਿਕਸਤ ਨਹੀਂ ਖਾਂਦਾ।

ਜਿਸੁ ਜਨ ਹੋਏ, ਆਪਿ ਕ੍ਰਿਪਾਲ ॥

ਜਿਹੜੇ ਪੁਰਸ਼ ਉਤੇ ਪ੍ਰਭੂ ਖੁਦ ਮਿਹਰਬਾਨ ਹੋ ਜਾਂਦਾ ਹੈ,

ਨਾਨਕ, ਸਤਿਗੁਰ ਸਦਾ ਦਇਆਲ ॥੪॥੫॥੭੪॥

ਨਾਨਕ, ਉਸ ਉਤੇ ਸੱਚੇ ਗੁਰੂ ਜੀ ਹਮੇਸ਼ਾਂ ਹੀ ਦਇਆਵਾਨ ਰਹਿੰਦੇ ਹਨ।


ਗਉੜੀ ਗੁਆਰੇਰੀ ਮਹਲਾ ੫ ॥

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

ਜਿਨਿ ਕੀਤਾ, ਮਾਟੀ ਤੇ ਰਤਨੁ ॥

ਜਿਸ ਨੇ ਤੈਨੂੰ ਮਿੱਟੀ ਤੋਂ ਹੀਰਾ ਬਣਾਇਆ।

ਗਰਭ ਮਹਿ ਰਾਖਿਆ, ਜਿਨਿ ਕਰਿ ਜਤਨੁ ॥

ਜਿਸ ਨੇ ਬੱਚੇਦਾਨੀ ਵਿੱਚ ਤੈਨੂੰ ਬਚਾਉਣ ਲਈ ਉਪਾਓ ਅਖਤਿਆਰ ਕੀਤੇ।

ਜਿਨਿ ਦੀਨੀ, ਸੋਭਾ ਵਡਿਆਈ ॥

ਜਿਸ ਨੇ ਤੈਨੂੰ ਨਾਮਵਰੀ ਤੇ ਬਜੁਰਗੀ ਦਿੱਤੀ।

ਤਿਸੁ ਪ੍ਰਭ ਕਉ, ਆਠ ਪਹਰ ਧਿਆਈ ॥੧॥

ਉਸ ਸਾਹਿਬ ਦਾ ਅੱਠੇ ਪਹਿਰ ਸਿਮਰਨ ਕਰ।

ਰਮਈਆ! ਰੇਨੁ ਸਾਧੁ ਜਨ ਪਾਵਉ ॥

ਹੇ ਸਰਬ-ਵਿਆਪਕ ਸੁਆਮੀ! ਮੈਨੂੰ ਨੇਕ ਪੁਰਸ਼ਾਂ ਦੇ ਚਰਨਾ ਦੀ ਧੂੜ ਪ੍ਰਾਪਤ ਹੋਵੇ।

ਗੁਰ ਮਿਲਿ, ਅਪੁਨਾ ਖਸਮੁ ਧਿਆਵਉ ॥੧॥ ਰਹਾਉ ॥

ਗੁਰਾਂ ਨੂੰ ਭੇਟ ਕੇ ਮੈਂ ਆਪਣੇ ਸੁਆਮੀ ਦਾ ਆਰਾਧਨ ਕਰਦਾ ਹਾਂ। ਠਹਿਰਾਉ।

ਜਿਨਿ ਕੀਤਾ, ਮੂੜ ਤੇ ਬਕਤਾ ॥

ਜਿਸ ਨੇ ਮੈਨੂੰ ਮੂਰਖ ਤੋਂ ਪ੍ਰਚਜਰਕ ਬਣਾ ਦਿਤਾ।

ਜਿਨਿ ਕੀਤਾ, ਬੇਸੁਰਤ ਤੇ ਸੁਰਤਾ ॥

ਅਚੇਤ ਪੁਰਸ਼ ਤੋਂ ਜਿਸ ਨੇ ਮੈਨੂੰ ਸਮਝਦਾਰ ਬਣਾ ਦਿੱਤਾ ਹੈ।

ਜਿਸੁ ਪਰਸਾਦਿ, ਨਵੈ ਨਿਧਿ ਪਾਈ ॥

ਜਿਸ ਦੀ ਦਇਆ ਦੁਆਰਾ ਮੈਨੂੰ ਨੋ ਖਜ਼ਾਨੇ ਪ੍ਰਾਪਤ ਹੋਏ ਹਨ।

ਸੋ ਪ੍ਰਭੁ, ਮਨ ਤੇ ਬਿਸਰਤ ਨਾਹੀ ॥੨॥

ਉਸ ਸਾਹਿਬ ਨੂੰ ਮੇਰਾ ਚਿੱਤ ਨਹੀਂ ਭੁਲਾਉਂਦਾ।

ਜਿਨਿ ਦੀਆ, ਨਿਥਾਵੇ ਕਉ ਥਾਨੁ ॥

ਜਿਸ ਨੇ ਟਿਕਾਣੇ-ਰਹਿਤ ਨੂੰ ਟਿਕਾਣਾ ਦਿਤਾ,

ਜਿਨਿ ਦੀਆ, ਨਿਮਾਨੇ ਕਉ ਮਾਨੁ ॥

ਅਤੇ ਜਿਸ ਨੇ ਬੇ-ਇਜ਼ਤ ਨੂੰ ਇੱਜ਼ਤ ਬਖਸ਼ੀ।

ਜਿਨਿ ਕੀਨੀ, ਸਭ ਪੂਰਨ ਆਸਾ ॥

ਜਿਸ ਨੇ ਸਾਰੀਆਂ ਖਾਹਿਸ਼ਾਂ ਪੂਰੀਆਂ ਕੀਤੀਆਂ।

ਸਿਮਰਉ ਦਿਨੁ ਰੈਨਿ, ਸਾਸ ਗਿਰਾਸਾ ॥੩॥

ਦਿਨੇ ਰਾਤ ਹੇ ਬੰਦੇ! ਹਰ ਸੁਆਸ ਤੇ ਬੁਰਕੀ ਨਾਲ ਉਸ ਦਾ ਆਰਾਧਨ ਕਰ।

ਜਿਸੁ ਪ੍ਰਸਾਦਿ, ਮਾਇਆ ਸਿਲਕ ਕਾਟੀ ॥

ਜਿਸ ਦੀ ਕਿਰਪਾਲਤਾ ਦੁਆਰਾ ਮੋਹਨੀ ਦੀਆਂ ਬੇੜੀਆਂ ਕੱਟੀਆਂ ਗਈਆਂ ਹਨ।

ਗੁਰ ਪ੍ਰਸਾਦਿ, ਅੰਮ੍ਰਿਤੁ ਬਿਖੁ ਖਾਟੀ ॥

ਜਿਸ ਦੀ ਦਇਆਲਤਾ ਦੁਆਰਾ ਖੱਟੀ ਜ਼ਹਿਰ ਆਬਿ-ਹਿਯਾਤ ਬਣ ਗਈ ਹੈ।

ਕਹੁ ਨਾਨਕ, ਇਸ ਤੇ ਕਿਛੁ ਨਾਹੀ ॥

ਗੁਰੂ ਜੀ ਆਖਦੇ ਹਨ, ਇਸ ਪ੍ਰਾਣੀ ਪਾਸੋਂ ਕੁਝ ਨਹੀਂ ਹੋ ਸਕਦਾ।

ਰਾਖਨਹਾਰੇ ਕਉ, ਸਾਲਾਹੀ ॥੪॥੬॥੭੫॥

ਮੈਂ ਰਖਿਅਕ-ਪ੍ਰਭੂ ਦੀ ਪ੍ਰਸੰਸਾ ਕਰਦਾ ਹਾਂ।


ਗਉੜੀ ਗੁਆਰੇਰੀ ਮਹਲਾ ੫ ॥

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

ਤਿਸ ਕੀ ਸਰਣਿ, ਨਾਹੀ ਭਉ ਸੋਗੁ ॥

ਉਸ ਦੀ ਪਨਾਹ ਅੰਦਰ ਕੋਈ ਡਰ ਤੇ ਅਫਸੋਸ ਨਹੀਂ ਹੁੰਦਾ।

ਉਸ ਤੇ ਬਾਹਰਿ, ਕਛੂ ਨ ਹੋਗੁ ॥

ਉੋਸ ਦੇ ਬਾਝੋਂ ਕੁਝ ਭੀ ਕੀਤਾ ਨਹੀਂ ਜਾ ਸਕਦਾ।

ਤਜੀ ਸਿਆਣਪ, ਬਲ ਬੁਧਿ ਬਿਕਾਰ ॥

ਮੈਂ ਚਤੁਰਾਈ, ਤਾਕਤ ਅਤੇ ਮੰਦੀ ਮੱਤ ਛਡ ਦਿਤੀ ਹੈ।

ਦਾਸ ਅਪਨੇ ਕੀ, ਰਾਖਨਹਾਰ ॥੧॥

ਉਹ ਆਪਣੇ ਨਫ਼ਰ ਦੀ ਇੱਜ਼ਤ ਬਚਾਉਣ ਵਾਲਾ ਹੈ।

ਜਪਿ ਮਨ ਮੇਰੇ! ਰਾਮ ਰਾਮ ਰੰਗਿ ॥

ਹੇ ਮੇਰੀ ਜਿੰਦੜੀਏ! ਤੂੰ ਪਿਆਰ ਨਾਲ ਵਿਆਪਕ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ।

ਘਰਿ ਬਾਹਰਿ, ਤੇਰੈ ਸਦ ਸੰਗਿ ॥੧॥ ਰਹਾਉ ॥

ਗ੍ਰਹਿ ਦੇ ਅੰਦਰ ਤੇ ਬਾਹਰ, ਉਹ ਹਮੇਸ਼ਾਂ ਤੇਰੇ ਨਾਲ ਹੈ! ਠਹਿਰਾਉ।

ਤਿਸ ਕੀ ਟੇਕ, ਮਨੈ ਮਹਿ ਰਾਖੁ ॥

ਉਸ ਦਾ ਆਸਰਾ ਤੂੰ ਆਪਣੇ ਚਿੱਤ ਵਿੱਚ ਰਖ।

ਗੁਰ ਕਾ ਸਬਦੁ, ਅੰਮ੍ਰਿਤ ਰਸੁ ਚਾਖੁ ॥

ਤੂੰ ਗੁਰੂ ਸ਼ਬਦ ਦੇ ਸੁਰਜੀਤ ਕਰਨ ਵਾਲੇ ਆਬਿ-ਹਿਯਾਤ ਨੂੰ ਪਾਨ ਕਰ।

ਅਵਰਿ ਜਤਨ, ਕਹਹੁ, ਕਉਨ ਕਾਜ? ॥

ਦਸ! ਹੋਰ ਹੀਲੇ ਕਿਹੜੇ ਕੰਮ ਹਨ?

ਕਰਿ ਕਿਰਪਾ, ਰਾਖੈ ਆਪਿ ਲਾਜ ॥੨॥

ਮਿਹਰ ਧਾਰ ਕੇ, ਪ੍ਰਭੂ ਖੁਦ ਹੀ ਇਨਸਾਨ ਦੀ ਪੱਤ-ਆਬਰੂ ਬਚਾਉਂਦਾ ਹੈ।

ਕਿਆ ਮਾਨੁਖ? ਕਹਹੁ, ਕਿਆ ਜੋਰੁ? ॥

ਆਦਮੀ ਕੀ ਹੈ? ਦੱਸੋ ਖਾ ਉਸ ਵਿੱਚ ਕਿਹੜੀ ਸਤਿਆ ਹੈ?

ਝੂਠਾ, ਮਾਇਆ ਕਾ ਸਭੁ ਸੋਰੁ ॥

ਕੂੜਾ ਹੈ ਧਨ ਦੌਲਤ ਦਾ ਸਾਰਾ ਸ਼ੋਰ ਸ਼ਰਾਬਾ।

ਕਰਣ ਕਰਾਵਨਹਾਰ ਸੁਆਮੀ ॥

ਕੰਮਾਂ ਦੇ ਕਰਨ ਵਾਲਾ ਤੇ ਕਰਾਉਣ ਵਾਲਾ ਪ੍ਰਭੂ ਹੀ ਹੈ।

ਸਗਲ ਘਟਾ ਕੇ, ਅੰਤਰਜਾਮੀ ॥੩॥

ਉਹ ਸਾਰਿਆਂ ਦਿਲਾਂ ਦੀਆਂ ਜਾਨਣਹਾਰ ਹੈ।

ਸਰਬ ਸੁਖਾ, ਸੁਖੁ ਸਾਚਾ ਏਹੁ ॥

ਸਾਰਿਆਂ ਆਰਾਮਾਂ ਵਿਚੋਂ ਇਹ ਯਥਾਰਥ ਆਰਾਮ ਹੈ।

ਗੁਰ ਉਪਦੇਸੁ, ਮਨੈ ਮਹਿ ਲੇਹੁ ॥

੍ਰਗੁਰਾਂ ਦੀ ਸਿਖਮਤ ਨੂੰ ਆਪਣੇ ਚਿੱਤ ਅੰਦਰ ਟਿਕਾ।

ਜਾ ਕਉ, ਰਾਮ ਨਾਮ ਲਿਵ ਲਾਗੀ ॥

ਜਿਸ ਦੀ ਪ੍ਰੀਤ ਵਿਆਪਕ ਪ੍ਰਭੂ ਨਾਲ ਪਈ ਹੋਈ ਹੈ,

ਕਹੁ ਨਾਨਕ, ਸੋ ਧੰਨੁ ਵਡਭਾਗੀ ॥੪॥੭॥੭੬॥

ਗੁਰੂ ਨਾਨਕ ਜੀ ਫੁਰਮਾਉਂਦੇ ਹਨ: ਉਸ ਨੂੰ ਮੁਬਾਰਕ, ਉਹ ਭਾਰੇ ਚੰਗੇ ਨਸੀਬਾ ਵਾਲਾ ਹੈ।


ਗਉੜੀ ਗੁਆਰੇਰੀ ਮਹਲਾ ੫ ॥

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

ਸੁਣਿ ਹਰਿ ਕਥਾ, ਉਤਾਰੀ ਮੈਲੁ ॥

ਵਾਹਿਗੁਰੂ ਦੀ ਵਾਰਤਾ ਸਰਵਣ ਕਰਕੇ ਮੈਂ ਆਪਣੀ ਗੰਦਗੀ ਲਾਹ ਸੁੱਟੀ ਹੈ।

ਮਹਾ ਪੁਨੀਤ ਭਏ, ਸੁਖ ਸੈਲੁ ॥

ਮੈਂ ਪਰਮ ਪਵਿੱਤ੍ਰ ਹੋ ਗਿਆ ਹਾਂ ਤੇ ਆਰਾਮ ਵਿੱਚ ਸੈਰ ਕਰਦਾ ਹਾਂ।

ਵਡੈ ਭਾਗਿ, ਪਾਇਆ ਸਾਧਸੰਗੁ ॥

ਪਰਮ ਚੰਗੇ ਕਰਮਾਂ ਦੁਆਰਾ ਮੈਨੂੰ ਸਤਿਸੰਗਤ ਪ੍ਰਾਪਤ ਹੋਈ ਹੈ,

ਪਾਰਬ੍ਰਹਮ ਸਿਉ, ਲਾਗੋ ਰੰਗੁ ॥੧॥

ਅਤੇ ਮੇਰੀ ਸ਼੍ਰੇਮਣੀ ਸਾਹਿਬ ਨਾਲ ਪ੍ਰੀਤ ਪਈ ਹੈ।

ਹਰਿ ਹਰਿ ਨਾਮੁ ਜਪਤ, ਜਨੁ ਤਾਰਿਓ ॥

ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਮੈਂ, ਨੌਕਰ, ਪਾਰ ਉਤਰ ਗਿਆ ਹਾਂ।

ਅਗਨਿ ਸਾਗਰੁ, ਗੁਰਿ ਪਾਰਿ ਉਤਾਰਿਓ ॥੧॥ ਰਹਾਉ ॥

ਗੁਰਾਂ ਨੇ ਮੈਨੂੰ ਅੱਗ ਦੇ ਸਮੁੰਦਰ ਤੋਂ ਪਾਰ ਕਰ ਦਿਤਾ ਹੈ। ਠਹਿਰਾਉ।

ਕਰਿ ਕੀਰਤਨੁ, ਮਨ ਸੀਤਲ ਭਏ ॥

ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਮੇਰਾ ਚਿੱਤ ਠੰਢਾ ਠਾਰ ਹੋ ਗਿਆ ਹੈ,

ਜਨਮ ਜਨਮ ਕੇ, ਕਿਲਵਿਖ ਗਏ ॥

ਅਤੇ ਅਨੇਕਾ ਜਨਮ ਦੇ ਪਾਪ ਧੋਤੇ ਗਏ ਹਨ।

ਸਰਬ ਨਿਧਾਨ, ਪੇਖੇ ਮਨ ਮਾਹਿ ॥

ਸਾਰੇ ਖਜਾਨੇ, ਮੈਂ ਆਪਣੇ ਹਿਰਦੇ ਅੰਦਰ ਵੇਖ ਲਏ ਹਨ।

ਅਬ, ਢੂਢਨ ਕਾਹੇ ਕਉ ਜਾਹਿ ॥੨॥

ਹੁਣ ਮੈਂ ਉਹਨਾਂ ਨੂੰ ਲੱਭਣ ਲਈ ਕਿਉਂ ਬਾਹਰ ਜਾਵਾਂ?

ਪ੍ਰਭ ਅਪੁਨੇ, ਜਬ ਭਏ ਦਇਆਲ ॥

ਜਦ ਮੇਰਾ ਮਾਲਕ ਮਿਹਰਬਾਨ ਹੋ ਗਿਆ,

ਪੂਰਨ ਹੋਈ, ਸੇਵਕ ਘਾਲ ॥

ਤਾਂ ਉਸ ਦੇ ਗੋਲੇ ਦੀ ਸੇਵਾ ਸੰਪੂਰਨ ਹੋ ਗਈ।

ਬੰਧਨ ਕਾਟਿ, ਕੀਏ ਅਪਨੇ ਦਾਸ ॥

ਉਸ ਨੇ ਮੇਰੀਆਂ ਬੇੜੀਆਂ ਕਟ ਕੇ ਮੈਨੂੰ ਆਪਣਾ ਗੁਲਾਮ ਬਣਾ ਲਿਆ ਹੈ।

ਸਿਮਰਿ ਸਿਮਰਿ, ਸਿਮਰਿ ਗੁਣਤਾਸ ॥੩॥

ਮੈਂ ਗੁਣਾ ਦੇ ਖ਼ਜਾਨੇ ਪ੍ਰਭੂ ਦਾ ਆਰਾਧਨ, ਆਰਾਧਨ ਤੇ ਆਰਾਧਨ ਕਰਦਾ ਹਾਂ।

ਏਕੋ ਮਨਿ, ਏਕੋ ਸਭ ਠਾਇ ॥

ਕੇਵਲ ਓਹੀ ਅੰਤਹਕਰਣ ਅੰਦਰ ਹੈ ਅਤੇ ਕੇਵਲ ਓਹੀ ਸਾਰਿਆ ਥਾਵਾਂ ਅੰਦਰ।

ਪੂਰਨ ਪੂਰਿ ਰਹਿਓ, ਸਭ ਜਾਇ ॥

ਮੁਕੰਮਲ ਮਾਲਕ ਸਮੂਹ ਟਿਕਾਣਿਆ ਨੂੰ ਮੁਕੰਮਲ ਤੌਰ ਤੇ ਭਰ ਰਿਹਾ ਹੈ।

ਗੁਰਿ ਪੂਰੈ, ਸਭੁ ਭਰਮੁ ਚੁਕਾਇਆ ॥

ਪੂਰਨ ਗੁਰਾਂ ਨੇ ਸਮੂਹ ਸੰਦੇਹ ਦੂਰ ਕਰ ਦਿਤੇ ਹਨ।

ਹਰਿ ਸਿਮਰਤ; ਨਾਨਕ, ਸੁਖੁ ਪਾਇਆ ॥੪॥੮॥੭੭॥

ਵਾਹਿਗੁਰੂ ਨੂੰ ਚੇਤੇ ਕਰਕੇ ਨਾਨਕ ਨੇ ਠੰਢ-ਚੈਨ ਪ੍ਰਾਪਤ ਕੀਤੀ ਹੈ।


ਗਉੜੀ ਗੁਆਰੇਰੀ ਮਹਲਾ ੫ ॥

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

ਅਗਲੇ ਮੁਏ, ਸਿ ਪਾਛੈ ਪਰੇ ॥

ਜੋ ਪਹਿਲਾਂ ਮਰ ਚੁਕੇ ਹਨ, ਉਹ ਭੁਲ ਗਏ ਹਨ।

ਜੋ ਉਬਰੇ, ਸੇ ਬੰਧਿ ਲਕੁ ਖਰੇ ॥

ਜਿਹੜੇ ਬਚੇ ਹੋਏ ਹਨ, ਉਹ ਕਮਰ ਬੰਨ੍ਹੀ ਖਲੋਤੇ ਹਨ।

ਜਿਹ ਧੰਧੇ ਮਹਿ, ਓਇ ਲਪਟਾਏ ॥

ਉਹ ਉਨ੍ਹਾਂ ਵਿਹਾਰਾ ਵਿੱਚ ਰੁਝਦੇ ਹਨ, ਜਿਨ੍ਹਾਂ ਵਿੱਚ ਉਹ ਖਚਤ ਹੋਏ ਹੋਏ ਸਨ।

ਉਨ ਤੇ ਦੁਗੁਣ, ਦਿੜੀ ਉਨ ਮਾਏ ॥੧॥

ਉਨ੍ਹਾਂ ਦੇ ਮੁਕਾਬਲੇ ਵਿੱਚ ਉਹ ਮਾਇਆ ਨੂੰ ਦੁੱਗਣੀ ਤਾਕਤ ਨਾਲ ਚਿਮੜਦੇ ਹਨ।

ਓਹ ਬੇਲਾ, ਕਛੁ ਚੀਤਿ ਨ ਆਵੈ ॥

ਮੌਤ ਦੇ ਉਸ ਵਕਤ ਨੂੰ ਇਨਸਾਨ ਯਾਦ ਨਹੀਂ ਕਰਦਾ।

ਬਿਨਸਿ ਜਾਇ, ਤਾਹੂ ਲਪਟਾਵੈ ॥੧॥ ਰਹਾਉ ॥

ਉਹ ਉਸ ਨੂੰ ਚਿਮੜਦਾ ਹੈ, ਜਿਸ ਨੇ ਨਾਸ ਹੋ ਜਾਣਾ ਹੈ। ਠਹਿਰਾਉ।

ਆਸਾ ਬੰਧੀ, ਮੂਰਖ ਦੇਹ ॥

ਬੇਵਕੂਫ ਦਾ ਸਰੀਰ ਖਾਹਿਸ਼ਾ ਨੇ ਬੰਨਿ੍ਹਆ ਹੋਇਆ ਹੈ।

ਕਾਮ ਕ੍ਰੋਧ, ਲਪਟਿਓ ਅਸਨੇਹ ॥

ਭੋਗ ਬਿਲਾਸ, ਗੁੱਸੇ ਅਤੇ ਸੰਸਾਰੀ ਮਮਤਾ ਵਿੱਚ ਉਹ ਫਾਥਾ ਹੋਇਆ ਹੈ।

ਸਿਰ ਉਪਰਿ, ਠਾਢੋ ਧਰਮ ਰਾਇ ॥

ਉਸ ਦੇ ਸਿਰ ਉਤੇ ਧਰਮ ਰਾਜਾ ਖਲੋਤਾ ਹੈ।

ਮੀਠੀ ਕਰਿ ਕਰਿ, ਬਿਖਿਆ ਖਾਇ ॥੧॥

ਇਸ ਨੂੰ ਮਿੱਠੀ ਜਾਣ ਕੇ ਉਹ ਜ਼ਹਿਰ ਨੂੰ ਖਾਂਦਾ ਹੈ।

ਹਉ ਬੰਧਉ, ਹਉ ਸਾਧਉ ਬੈਰੁ ॥

ਮੂਰਖ ਆਖਦਾ ਹੈ “ਮੈਂ ਆਪਣੇ ਵੈਰੀ ਨੂੰ ਬੰਨ੍ਹ ਲਵਾਂਗਾ, ਅਤੇ ਉਸ ਨੂੰ ਨਿੱਸਲ ਕਰ ਦਿਆਂਗਾ।

ਹਮਰੀ ਭੂਮਿ, ਕਉਣੁ ਘਾਲੈ ਪੈਰੁ? ॥

ਮੇਰੀ ਜਮੀਨ ਤੇ ਕੌਣ ਪੈਰ ਧਰ ਸਕਦਾ ਹੈ?

ਹਉ ਪੰਡਿਤੁ, ਹਉ ਚਤੁਰੁ ਸਿਆਣਾ ॥

ਮੈਂ ਵਿਦਵਾਨ ਹਾਂ, ਮੈਂ ਹੁਸ਼ਿਆਰ ਤੇ ਅਕਲਮੰਦ ਹਾਂ।

ਕਰਣੈਹਾਰੁ, ਨ ਬੁਝੈ ਬਿਗਾਨਾ ॥੨॥

ਬੇ-ਸਮਝ ਆਪਣੇ ਕਰਤਾਰ ਨੂੰ ਨਹੀਂ ਜਾਣਦਾ।

ਅਪੁਨੀ ਗਤਿ ਮਿਤਿ, ਆਪੇ ਜਾਨੈ ॥

ਆਪਣੀ ਅਵਸਥਾ ਤੇ ਕੀਮਤ ਹਰੀ ਖੁਦ ਹੀ ਜਾਣਦਾ ਹੈ।

ਕਿਆ ਕੋ ਕਹੈ? ਕਿ ਆਖਿ ਵਖਾਨੈ? ॥

ਕੋਈ ਜਣਾ ਕੀ ਆਖ ਸਕਦਾ ਹੈ? ਪ੍ਰਾਣੀ ਕਿਸ ਤਰ੍ਹਾਂ ਉਸ ਨੂੰ ਕਥਨ ਤੇ ਬਿਆਨ ਕਰ ਸਕਦਾ ਹੈ?

ਜਿਤੁ ਜਿਤੁ ਲਾਵਹਿ, ਤਿਤੁ ਤਿਤੁ ਲਗਨਾ ॥

ਜਿਸ ਕਿਸੇ ਨਾਲ ਹਰੀ ਪ੍ਰਾਣੀ ਨੂੰ ਜੋੜਦਾ ਹੈ, ਉਸੇ ਨਾਲ ਉਹ ਜੁੜ ਜਾਂਦਾ ਹੈ।

ਅਪਨਾ ਭਲਾ, ਸਭ ਕਾਹੂ ਮੰਗਨਾ ॥੩॥

ਹਰ ਕੋਈ ਆਪਣੀ ਬਿਹਤਰੀ ਲਈ ਯਾਚਨਾ ਕਰਦਾ ਹੈ।

ਅਸਭ ਕਿਛੁ ਤੇਰਾ, ਤੂੰ ਕਰਣੈਹਾਰੁ ॥

ਹਰ ਸ਼ੈ ਤੇਰੀ ਹੈ, ਤੂੰ ਸਿਰਜਣਹਾਰ ਹੈ।

ਅਅੰਤੁ ਨਾਹੀ, ਕਿਛੁ ਪਾਰਾਵਾਰੁ ॥
ਤੇਰਾ ਕੋਈ ਓੜਕ ਇਹ ਜਾ ਉਹ ਹੱਦਬੰਨਾ ਨਹੀਂ।
ਅਦਾਸ ਅਪਨੇ ਕਉ, ਦੀਜੈ ਦਾਨੁ ॥

ਆਪਣੇ ਗੁਮਾਸ਼ਤੇ ਨਾਨਕ ਨੂੰ ਇਹ ਖੈਰ ਪਾ,

ਅਕਬਹੂ ਨ ਵਿਸਰੈ; ਨਾਨਕ, ਨਾਮੁ ॥੫॥੯॥੭੮॥

ਕਿ ਉਸ ਨੂੰ ਤੇਰਾ ਨਾਮ ਕਦੇ ਭੀ ਨਾਂ ਭੁੱਲੇ।


ਅਗਉੜੀ ਗੁਆਰੇਰੀ ਮਹਲਾ ੫ ॥

ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

ਅਅਨਿਕ ਜਤਨ, ਨਹੀ ਹੋਤ ਛੁਟਾਰਾ ॥

ਕਈ ਉਪਾਵਾ ਰਾਹੀਂ ਖਲਾਸੀ ਨਹੀਂ ਹੁੰਦੀ!

ਅਬਹੁਤੁ ਸਿਆਣਪ, ਆਗਲ ਭਾਰਾ ॥

ਜਿਨ੍ਹੀ ਜਿਆਦਾ ਚਤੁਰਾਈ ਓਨਾ ਜਿਆਦਾ ਹੀ ਪਾਪਾਂ ਦਾ ਬੋਝ ਹੈ।

ਅਹਰਿ ਕੀ ਸੇਵਾ, ਨਿਰਮਲ ਹੇਤ ॥

ਪਵਿੱਤਰ ਪ੍ਰੀਤ ਨਾਲ ਵਾਹਿਗੁਰੂ ਦੀ ਟਹਿਲ ਕਮਾਉਣ ਦੁਆਰਾ,

ਅਪ੍ਰਭ ਕੀ ਦਰਗਹ, ਸੋਭਾ ਸੇਤ ॥੧॥

ਜੀਵ ਸੁਆਮੀ ਦੇ ਦਰਬਾਰ ਵਿੱਚ ਇੱਜ਼ਤ-ਆਬਰੂ ਨਾਲ ਜਾਂਦਾ ਹੈ।

ਅਮਨ ਮੇਰੇ! ਗਹੁ ਹਰਿ ਨਾਮ ਕਾ ਓਲਾ ॥

ਹੇ ਮੇਰੀ ਜਿੰਦੇ! ਰੱਬ ਦੇ ਨਾਮ ਦਾ ਆਸਰਾ ਘੁਟ ਕੇ ਪਕੜ।

ਅਤੁਝੈ ਨ ਲਾਗੈ, ਤਾਤਾ ਝੋਲਾ ॥੧॥ ਰਹਾਉ ॥

ਤੈਨੂੰ ਹਵਾ ਦਾ ਗਰਮ ਬੁੱਲਾ ਤਕ ਭੀ ਨਹੀਂ ਛੁਹੇਗਾ। ਠਹਿਰਾਉ।

ਅਜਿਉ ਬੋਹਿਥੁ, ਭੈ ਸਾਗਰ ਮਾਹਿ ॥

ਜਿਸ ਤਰ੍ਹਾਂ ਭਿਆਨਕ ਸਮੁੰਦਰ ਵਿੱਚ ਜਹਾਜ ਸਹਾਈ ਹੁੰਦਾ ਹੈ,

ਅਅੰਧਕਾਰ, ਦੀਪਕ ਦੀਪਾਹਿ ॥

ਜਿਸ ਤਰ੍ਹਾਂ ਦੀਵਾ ਅਨ੍ਹੇਰੇ ਨੂੰ ਪ੍ਰਕਾਸ਼ ਕਰ ਦਿੰਦਾ ਹੈ,

ਅਅਗਨਿ, ਸੀਤ ਕਾ, ਲਾਹਸਿ ਦੂਖ ॥

ਜਿਸ ਤਰ੍ਹਾਂ ਅੱਗ ਠੰਢ ਦੀ ਪੀੜ ਨੂੰ ਦੂਰ ਕਰ ਦਿੰਦੀ ਹੈ,

ਨਾਮੁ ਜਪਤ, ਮਨਿ ਹੋਵਤ ਸੂਖ ॥੨॥

ਏਸੇ ਤਰ੍ਹਾਂ ਹੀ ਨਾਮ ਦੇ ਸਿਮਰਨ ਰਾਹੀਂ ਆਤਮਾ ਨੂੰ ਸ਼ਾਤੀ ਪ੍ਰਾਪਤ ਹੋ ਜਾਂਦੀ ਹੈ।

ਅਉਤਰਿ ਜਾਇ, ਤੇਰੇ ਮਨ ਕੀ ਪਿਆਸ ॥

ਤੇਰੇ ਮਨੂਏ ਦੀ ਤਿਹ ਬੁਝ ਜਾਵੇਗੀ।

ਅਪੂਰਨ ਹੋਵੈ, ਸਗਲੀ ਆਸ ॥

ਸਾਰੀਆ ਖ਼ਾਹਿਸ਼ਾਂ ਖੂਰੀਆਂ ਹੋ ਜਾਣਗੀਆਂ।

ਅਡੋਲੈ ਨਾਹੀ, ਤੁਮਰਾ ਚੀਤੁ ॥

ਤੇਰਾ ਮਨੂਆ ਡਿਕਡੋਲੇ ਨਹੀਂ ਖਾਏਗਾ।

ਅਅੰਮ੍ਰਿਤ ਨਾਮੁ ਜਪਿ, ਗੁਰਮੁਖਿ ਮੀਤ! ॥੩॥

ਜੇਕਰ ਹੇ ਮਿਤ੍ਰ! ਤੂੰ ਗੁਰਾਂ ਦੀ ਦਇਆ ਦੁਆਰਾ ਨਾਮ ਸੁਧਾਰਸ ਦਾ ਸਿਮਰਨ ਕਰੇ।

ਅਨਾਮੁ ਅਉਖਧੁ, ਸੋਈ ਜਨੁ ਪਾਵੈ ॥

ਕੇਵਲ ਓਹੀ ਇਨਸਾਨ ਨਾਮ ਦੀ ਦਵਾਈ ਨੂੰ ਪਾਉਂਦਾ ਹੈ,

ਅਕਰਿ ਕਿਰਪਾ, ਜਿਸੁ ਆਪਿ ਦਿਵਾਵੈ ॥

ਜਿਸ ਨੂੰ ਪ੍ਰਭੂ ਆਪੇ ਦਇਆ ਧਾਰ ਕੇ ਦਿਵਾਉਂਦਾ ਹੈ।

ਅਹਰਿ ਹਰਿ ਨਾਮੁ, ਜਾ ਕੈ ਹਿਰਦੈ ਵਸੈ ॥

ਜਿਸ ਦੇ ਦਿਲ ਅੰਦਰ ਵਾਹਿਗੁਰੂ ਸੁਆਮੀ ਦਾ ਨਾਮ ਨਿਵਾਸ ਰਖਦਾ ਹੈ,

ਅਦੂਖੁ ਦਰਦੁ ਤਿਹ ਨਾਨਕ, ਨਸੈ ॥੪॥੧੦॥੭੯॥

ਹੇ ਨਾਨਕ! ਉਸ ਦੀ ਪੀੜ ਤੇ ਗਮ ਨਵਿਰਤ ਹੋ ਜਾਂਦੇ ਹਨ।


ਅਗਉੜੀ ਗੁਆਰੇਰੀ ਮਹਲਾ ੫ ॥

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

ਅਬਹੁਤੁ ਦਰਬੁ ਕਰਿ, ਮਨੁ ਨ ਅਘਾਨਾ ॥

ਵਧੇਰੇ ਪਦਾਰਥ ਨਾਲ ਇਨਸਾਨ ਦਾ ਚਿੱਤ ਨਹੀਂ ਰੱਜਦਾ।

ਅਅਨਿਕ ਰੂਪ ਦੇਖਿ, ਨਹ ਪਤੀਆਨਾ ॥

ਅਨੇਕਾ ਸੁੰਦਰਤਾਈਆਂ ਤੱਕ ਕੇ ਆਦਮੀ ਧ੍ਰਾਪਦਾ ਨਹੀਂ।

ਅਪੁਤ੍ਰ ਕਲਤ੍ਰ, ਉਰਝਿਓ ਜਾਨਿ ਮੇਰੀ ॥

ਉਨ੍ਹਾਂ ਨੂੰ ਆਪਣੇ ਨਿਜ ਦੇ ਜਾਣ ਕੇ, ਉਹ ਆਪਣੇ ਲੜਕਿਆਂ ਅਤੇ ਪਤਨੀ ਨਾਲ ਉਲਝਿਆ ਹੋਇਆ ਹੈ।

ਅਓਹ ਬਿਨਸੈ, ਓਇ ਭਸਮੈ ਢੇਰੀ ॥੧॥

ਉਹ ਦੌਲਤ ਨਾਸ਼ ਹੋ ਜਾਏਗੀ ਅਤੇ ਉਹ (ਸਬੰਧੀ) ਸੁਆਹ ਦੇ ਅੰਬਾਰ ਹੋ ਜਾਣਗੇ।

ਬਿਨੁ ਹਰਿ ਭਜਨ, ਦੇਖਉ ਬਿਲਲਾਤੇ ॥

ਰੱਬ ਦੇ ਸਿਮਰਨ ਦੇ ਬਾਝੋਂ ਮੈਂ ਪ੍ਰਾਣੀਆਂ ਨੂੰ ਵਿਰਲਾਪ ਕਰਦੇ ਤੱਕਦਾ ਹਾਂ।

ਅਧ੍ਰਿਗੁ ਤਨੁ, ਧ੍ਰਿਗੁ ਧਨੁ; ਮਾਇਆ ਸੰਗਿ ਰਾਤੇ ॥੧॥ ਰਹਾਉ ॥

ਫਿਟੇ ਮੂੰਹ ਹੇ ਉਨ੍ਹਾਂ ਦੀਆਂ ਦੇਹਾਂ ਨੂੰ ਤੇ ਫਿੱਟੇ ਮੂੰਹ ਉਨ੍ਹਾਂ ਦੀ ਧਨ-ਦੌਲਤ ਨੂੰ ਜਿਹੜੇ ਮੋਹਨੀ ਨਾਲ ਰੰਗੇ ਹੋਏ ਹਨ। ਠਹਿਰਾਉ।

ਅਜਿਉ ਬਿਗਾਰੀ ਕੈ ਸਿਰਿ, ਦੀਜਹਿ ਦਾਮ ॥

ਜਿਸ ਤਰ੍ਹਾਂ ਧਨ-ਦੋਲਤ ਦੀ ਥੈਲੀ ਵਿਗਾਰੀ ਦੇ ਸਿਰ ਤੇ ਰੱਖ ਦਿੱਤੀ ਜਾਂਦੀ ਹੈ,

ਅਓਇ ਖਸਮੈ ਕੈ ਗ੍ਰਿਹਿ, ਉਨ ਦੂਖ ਸਹਾਮ ॥

ਉਹ ਧਨ-ਦੌਲਤ ਮਾਲਕ ਦੇ ਘਰ ਪੁਜ ਜਾਂਦੀ ਹੈ ਪਰ ਉਹ ਤਾਂ ਕਸ਼ਟ ਸਹਾਰਦਾ ਹੈ।

ਅਜਿਉ ਸੁਪਨੈ, ਹੋਇ ਬੈਸਤ ਰਾਜਾ ॥

ਜਿਸ ਤਰ੍ਹਾਂ ਸੁਪਨੇ ਵਿੱਚ ਬੰਦਾ ਪਾਤਸ਼ਾਹ ਬਣਕੇ ਬਹਿ ਜਾਂਦਾ ਹੈ,

ਅਨੇਤ੍ਰ ਪਸਾਰੈ, ਤਾ ਨਿਰਾਰਥ ਕਾਜਾ ॥੨॥

ਪਰ ਜਦੋਂ ਉਹ ਆਪਣੀਆਂ ਅੱਖਾਂ ਖੋਲ੍ਹਦਾ ਹੈ, ਤਦ ਮਲੂਮ ਕਰਦਾ ਹੈ ਕਿ ਉਸ ਦਾ ਸਾਰਾ ਕੰਮ ਬੇਫਾਇਦਾ ਹੈ।

ਅਜਿਉ ਰਾਖਾ, ਖੇਤ ਊਪਰਿ ਪਰਾਏ ॥

ਜਿਸ ਤਰ੍ਹਾਂ ਬਿਗਾਨੀ ਪੈਲੀ ਉਤੇ ਰਾਖੀ ਕਰਨ ਵਾਲਾ ਹੈ,

ਅਖੇਤੁ ਖਸਮ ਕਾ, ਰਾਖਾ ਉਠਿ ਜਾਏ ॥

ਪੈਲੀ ਮਾਲਕ ਦੀ ਮਲਕੀਅਤ ਹੈ ਅਤੇ ਪਹਿਰੇਦਾਰ ਜਦ ਉਸ ਦਾ ਕੰਮ ਮੁਕ ਜਾਂਦਾ ਹੈ,

ਅਉਸੁ ਖੇਤ ਕਾਰਣਿ, ਰਾਖਾ ਕੜੈ ॥

ਉਸ ਪੈਲੀ ਦੀ ਖਾਤਰ ਪਹਿਰੇਦਾਰ ਘਣਾ ਦੁਖ ਝੱਲਦਾ ਹੈ,

ਅਤਿਸ ਕੈ ਪਾਲੈ, ਕਛੂ ਨ ਪੜੈ ॥੩॥

ਪਰ ਉਸ ਵਿਚੋਂ ਉਸ ਦੇ ਹੱਥ-ਪਲੇ ਕੁਝ ਨਹੀਂ ਪੈਂਦਾ।

ਅਜਿਸ ਕਾ ਰਾਜੁ, ਤਿਸੈ ਕਾ ਸੁਪਨਾ ॥

ਏਸੇ ਤਰ੍ਹਾਂ ਓਸ ਦਾ ਹੀ ਸੁਪਨਾ ਹੈ, ਜਗਤ ਦੀ ਪਾਤਸ਼ਾਹੀ ਜਿਸ ਦੀ ਮਲਕੀਅਤ ਹੈ।

ਅਜਿਨਿ ਮਾਇਆ ਦੀਨੀ, ਤਿਨਿ ਲਾਈ ਤ੍ਰਿਸਨਾ ॥

ਜਿਸ ਨੇ ਧਨ-ਦੌਲਤ ਦਿੱਤੀ ਹੈ, ਉਸ ਨੇ ਹੀ ਇਸ ਲਈ ਖਿਚ ਅੰਦਰ ਫੂਕੀ ਹੈ।

ਅਆਪਿ ਬਿਨਾਹੇ, ਆਪਿ ਕਰੇ ਰਾਸਿ ॥

ਸੁਆਮੀ ਖੁਦ ਪ੍ਰਾਣੀ ਨੂੰ ਤਬਾਹ ਕਰਦਾ ਹੈ ਤੇ ਖੁਦ ਹੀ ਉਸ ਨੂੰ ਦਰੂਸਤ ਕਰਦਾ ਹੈ।

ਅਨਾਨਕ, ਪ੍ਰਭ ਆਗੈ ਅਰਦਾਸਿ ॥੪॥੧੧॥੮੦॥

ਸਾਹਿਬ ਦੇ ਮੂਹਰੇ, ਨਾਨਕ ਪ੍ਰਾਰਥਨਾ ਕਰਦਾ ਹੈ।


ਅਗਉੜੀ ਗੁਆਰੇਰੀ ਮਹਲਾ ੫ ॥

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

ਅਬਹੁ ਰੰਗ ਮਾਇਆ, ਬਹੁ ਬਿਧਿ ਪੇਖੀ ॥

ਕਈ ਸਰੂਪਾ ਵਾਲੀ ਮੋਹਨੀ ਮੈਂ ਅਨੇਕ ਤ੍ਰੀਕਿਆਂ ਨਾਲ ਵੇਖੀ ਹੈ।

ਅਕਲਮ ਕਾਗਦ, ਸਿਆਨਪ ਲੇਖੀ ॥

ਆਪਣੀ ਲੇਖਣੀ ਨਾਲ ਮੈਂ ਕਾਗਜ ਉਤੇ ਪ੍ਰਬੀਨ ਗੱਲਾਂ ਲਿੱਖੀਆਂ ਹਨ।

ਅਮਹਰ ਮਲੂਕ, ਹੋਇ ਦੇਖਿਆ ਖਾਨ ॥

ਮੈਂ ਚੌਧਰੀ, ਰਾਜਾ ਅਤੇ ਸਰਦਾਰ ਬਣਕੇ ਵੇਖ ਲਿਆ ਹੈ।

ਅਤਾ ਤੇ ਨਾਹੀ, ਮਨੁ ਤ੍ਰਿਪਤਾਨ ॥੧॥

ਉਨ੍ਹਾਂ ਦੇ ਰਾਹੀਂ ਆਤਮਾ ਧ੍ਰਾਪਦੀ ਨਹੀਂ।

ਸੋ ਸੁਖੁ, ਮੋ ਕਉ ਸੰਤ! ਬਤਾਵਹੁ ॥

ਮੈਨੂੰ ਉਹ ਠੰਢ-ਚੈਨ ਦਸੋ, ਹੇ ਸਾਧੂਓ!

ਅਤ੍ਰਿਸਨਾ ਬੂਝੈ, ਮਨੁ ਤ੍ਰਿਪਤਾਵਹੁ ॥੧॥ ਰਹਾਉ ॥

ਜਿਸ ਦੁਆਰਾ ਖਾਹਿਸ਼ ਮਿਟ ਜਾਵੇ ਅਤੇ ਆਤਮਾ ਰੱਜ ਜਾਵੇ। ਠਹਿਰਾਉ।

ਅਅਸੁ ਪਵਨ, ਹਸਤਿ ਅਸਵਾਰੀ ॥

ਮੇਰੇ ਕੋਲ ਹਵਾ-ਵਰਗੇ ਤੇਜ ਕੋਤਲ ਸਵਾਰੀ ਕਰਨ ਨੂੰ ਹਾਥੀ ਹੋਣ।

ਅਚੋਆ ਚੰਦਨੁ, ਸੇਜ ਸੁੰਦਰਿ ਨਾਰੀ ॥

ਚੰਨਣ ਦਾ ਅਰਕ, ਪਲੰਘ, ਮਨਮੋਹਣੀਆਂ ਇਸਤਰੀਆਂ,

ਅਨਟ ਨਾਟਿਕ, ਆਖਾਰੇ ਗਾਇਆ ॥

ਅਤੇ ਅਖਾੜਿਆਂ ਦੇ ਰੂਪਕਾ ਵਿੱਚ ਮੇਰੇ ਲਈ ਗਾਉਣ ਵਾਲੇ ਕਲਾਕਾਰ ਹੋਣ,

ਤਾ ਮਹਿ ਮਨਿ, ਸੰਤੋਖੁ ਨ ਪਾਇਆ ॥੨॥

ਉਨ੍ਹਾਂ ਵਿੱਚ ਚਿੱਤ ਨੂੰ ਸੰਤੁਸ਼ਟਤਾ ਪਰਾਪਤ ਨਹੀਂ ਹੁੰਦੀ।

ਅਤਖਤੁ ਸਭਾ, ਮੰਡਨ ਦੋਲੀਚੇ ॥

ਰਾਜ ਸਿੰਘਾਸਣ, ਪਾਤਸ਼ਾਹੀ ਦਰਬਾਰ, ਗਹਿਣੇ, ਗਲੀਚੇ,

ਅਸਗਲ ਮੇਵੇ, ਸੁੰਦਰ ਬਾਗੀਚੇ ॥

ਸਮੂਹ ਫਲ ਸੁਹਣੇ, ਬਾਗ,

ਅਆਖੇੜ ਬਿਰਤਿ, ਰਾਜਨ ਕੀ ਲੀਲਾ ॥

ਸ਼ਿਕਾਰ ਦਾ ਸ਼ੋਕ ਅਤੇ ਪਾਤਸ਼ਾਹੀ ਨਾਲ ਦਿਲ ਪ੍ਰਚਾਵੇ,

ਅਮਨੁ ਨ ਸੁਹੇਲਾ, ਪਰਪੰਚੁ ਹੀਲਾ ॥੩॥

ਐਸੇ ਛਲੀਏ ਹੀਲਿਆਂ ਦੁਆਰਾ, ਦਿਲ ਪਰਸੰਨ ਨਹੀਂ ਹੁੰਦਾ।

ਅਕਰਿ ਕਿਰਪਾ, ਸੰਤਨ ਸਚੁ ਕਹਿਆ ॥

ਆਪਣੀ ਦਇਆ ਦੁਆਰਾ ਸਾਧੂਆਂ ਨੇ ਮੈਨੂੰ ਸਤਿਪੁਰਖ ਬਾਰੇ ਦਰਸਾਇਆ ਹੈ,

ਅਸਰਬ ਸੂਖ, ਇਹੁ ਆਨੰਦੁ ਲਹਿਆ ॥

ਅਤੇ ਮੈਂ ਇਹ ਸਾਰਾ ਆਰਾਮ ਅਤੇ ਅਨੰਦ ਪ੍ਰਾਪਤ ਕਰ ਲਿਆ ਹੈ।

ਅਸਾਧਸੰਗਿ, ਹਰਿ ਕੀਰਤਨੁ ਗਾਈਐ ॥

ਸਤਿ ਸੰਗਤ ਅੰਦਰ ਵਾਹਿਗੁਰੂ ਦੀ ਕੀਰਤੀ ਗਾਇਨ ਕਰ।

ਅਕਹੁ ਨਾਨਕ, ਵਡਭਾਗੀ ਪਾਈਐ ॥੪॥

੍ਰਗੁਰੂ ਜੀ ਫੁਰਮਾਉਂਦੇ ਹਨ, ਪਰਮ ਭਾਰੇ ਭਾਗਾਂ ਰਾਹੀਂ ਪ੍ਰਭੂ ਪਾਇਆ ਜਾਂਦਾ ਹੈ।

ਅਜਾ ਕੈ ਹਰਿ ਧਨੁ, ਸੋਈ ਸੁਹੇਲਾ ॥

ਜਿਸ ਪਾਸ ਰੱਬ ਦੇ ਨਾਮ ਦੀ ਦੌਲਤ ਹੈ, ਉਹੀ ਪਰਸੰਨ ਹੈ।

ਅਪ੍ਰਭ ਕਿਰਪਾ ਤੇ, ਸਾਧਸੰਗਿ ਮੇਲਾ ॥੧॥ ਰਹਾਉ ਦੂਜਾ ॥੧੨॥੮੧॥

ਸੁਆਮੀ ਦੀ ਰਹਿਮਤ ਦੁਆਰਾ ਸਤਿ ਸੰਗਤ ਪ੍ਰਾਪਤ ਹੁੰਦੀ ਹੈ।ਠਹਿਰਾਉ ਦੂਜਾ।


ਅਗਉੜੀ ਗੁਆਰੇਰੀ ਮਹਲਾ ੫ ॥

ਗਊੜੀ ਗੁਆਰੇਰੀ। ਪਾਤਸ਼ਾਹੀ ਪੰਜਵੀਂ।

ਅਪ੍ਰਾਣੀ ਜਾਣੈ, ਇਹੁ ਤਨੁ ਮੇਰਾ ॥

ਜੀਵ ਖਿਆਲ ਕਰਦਾ ਹੈ ਕਿ ਇਹ ਦੇਹਿ ਉਸ ਦੀ ਆਪਣੀ ਹੈ।

ਅਬਹੁਰਿ ਬਹੁਰਿ, ਉਆਹੂ ਲਪਟੇਰਾ ॥

ਮੁੜ ਮੁੜ ਕੇ ਉਹ ਉਸ ਨਾਲ ਚਿਮੜਦਾ ਹੈ।

ਅਪੁਤ੍ਰ ਕਲਤ੍ਰ, ਗਿਰਸਤ ਕਾ ਫਾਸਾ ॥

ਬੱਚੇ, ਵਹੁਟੀ ਅਤੇ ਘਰ ਬਾਰ ਫਾਹੀਆਂ ਹਨ।

ਅਹੋਨੁ ਨ ਪਾਈਐ, ਰਾਮ ਕੇ ਦਾਸਾ ॥੧॥

ਪ੍ਰਾਣੀ ਸਾਹਿਬ ਦਾ ਸੇਵਕ ਨਹੀਂ ਹੋ ਸਕਦਾ।

ਅਕਵਨ ਸੁ ਬਿਧਿ? ਜਿਤੁ ਰਾਮ ਗੁਣ ਗਾਇ ॥

ਉਹ ਕਿਹੜਾ ਤ੍ਰੀਕਾ ਹੈ ਜਿਸ ਦੁਆਰਾ ਸਰਬ ਵਿਆਪਕ ਸਾਈਂ ਦਾ ਜੱਸ ਗਾਇਨ ਕੀਤਾ ਜਾਵੇ?

ਅਕਵਨ ਸੁ ਮਤਿ? ਜਿਤੁ ਤਰੈ ਇਹ ਮਾਇ ॥੧॥ ਰਹਾਉ ॥

ਉਹ ਕਿਹੜੀ ਅਕਲ ਹੈ, ਜਿਸ ਦੁਆਰਾ ਇਹ ਪ੍ਰਾਣੀ ਪਾਰ ਉਤਰ ਜਾਵੇ ਹੇ ਮਾਤਾ? ਠਹਿਰਾਓ।

ਅਜੋ ਭਲਾਈ, ਸੋ ਬੁਰਾ ਜਾਨੈ ॥

ਜੋ ਉਸ ਦੀ ਬਿਹਤਰੀ ਲਈ ਹੈ ਉਸ ਨੂੰ ਉਹ ਮਾੜਾ ਸਮਝਦਾ ਹੈ।

ਸਾਚੁ ਕਹੈ, ਸੋ ਬਿਖੈ ਸਮਾਨੈ ॥

ਜੇਕਰ ਕੋਈ ਉਸ ਨੂੰ ਸੱਚ ਆਖੇ, ਤਾਂ ਉਹ ਉਸ ਨੂੰ ਜ਼ਹਿਰ ਦੀ ਮਾਨੰਦ ਖਿਆਲ ਕਰਦਾ ਹੈ।

ਅਜਾਣੈ ਨਾਹੀ, ਜੀਤ ਅਰੁ ਹਾਰ ॥

ਉਹ ਨਹੀਂ ਜਾਣਦਾ ਕਿ ਫਤਹਿ ਕੀ ਹੈ ਅਤੇ ਸ਼ਿਕਸਤ ਕੀ ਹੈ?

ਅਇਹੁ ਵਲੇਵਾ, ਸਾਕਤ ਸੰਸਾਰ ॥੨॥

ਇਹ ਹੈ ਜੀਵਨ ਦਾ ਵਰਤ-ਵਰਤਾਰਾ ਮਲੇਛ ਦਾ ਇਹ ਜਹਾਨ ਵਿੱਚ।

ਅਜੋ ਹਲਾਹਲ, ਸੋ ਪੀਵੈ ਬਉਰਾ ॥

ਜਿਹੜੀ ਪ੍ਰਾਣ-ਨਾਸਕ ਜ਼ਹਿਰ ਹੈ, ਪਾਗਲ ਪੁਰਸ਼ ਉਸ ਨੂੰ ਪਾਨ ਕਰਦਾ ਹੈ।

ਅਅੰਮ੍ਰਿਤੁ ਨਾਮੁ, ਜਾਨੈ ਕਰਿ ਕਉਰਾ ॥

ਸੁਧਾਰਸ ਨਾਮ ਨੂੰ ਉਹ ਕਊੜਾ ਕਰ ਕੇ ਜਾਣਦਾ ਹੈ।

ਅਸਾਧਸੰਗ ਕੈ, ਨਾਹੀ ਨੇਰਿ ॥

ਸਤਿਸੰਗਤ ਦੇ ਉਹ ਨੇੜੇ ਨਹੀਂ ਲਗਦਾ।

ਲਖ ਚਉਰਾਸੀਹ, ਭ੍ਰਮਤਾ ਫੇਰਿ ॥੩॥

ਚੁਰਾਸੀ ਲੱਖ ਜੂਨੀਆਂ ਅੰਦਰ ਉਹ ਭਟਕਦਾ ਫਿਰਦਾ ਹੈ।

ਅਏਕੈ ਜਾਲਿ, ਫਹਾਏ ਪੰਖੀ ॥

ਮਾਇਆ ਦੇ ਇਕੋ ਹੀ ਫੰਧੇ ਵਿੱਚ ਪੰਛੀ ਫਸੇ ਹੋਏ ਹਨ।

ਅਰਸਿ ਰਸਿ, ਭੋਗ ਕਰਹਿ ਬਹੁ ਰੰਗੀ ॥

ਸੰਸਾਰੀ ਮੋਹ ਅੰਦਰ ਭਿੱਜ ਕੇ ਉਹ ਉਥੇ ਅਨੇਕਾਂ ਤਰ੍ਹਾਂ ਦੀਆਂ ਰੰਗ ਰਲੀਆਂ ਮਾਣਦੇ ਹਨ।

ਅਕਹੁ ਨਾਨਕ, ਜਿਸੁ ਭਏ ਕ੍ਰਿਪਾਲ ॥

ਗੁਰੂ ਜੀ ਫੁਰਮਾਉਂਦੇ ਹਨ, ਜਿਸ ਉਤੇ ਮਾਲਕ ਮਿਹਰਬਾਨ ਹੋਇਆ ਹੈ,

ਅਗੁਰਿ ਪੂਰੈ, ਤਾ ਕੇ ਕਾਟੇ ਜਾਲ ॥੪॥੧੩॥੮੨॥

ਪੂਰਨ ਗੁਰਾਂ ਨੇ ਉਸ ਦੀ ਫਾਹੀ ਕਟ ਦਿੱਤੀ ਹੈ।


ਅਗਉੜੀ ਗੁਆਰੇਰੀ ਮਹਲਾ ੫ ॥

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

ਅਤਉ ਕਿਰਪਾ ਤੇ, ਮਾਰਗੁ ਪਾਈਐ ॥

ਤੇਰੀ ਦਇਆ ਦੁਆਰਾ, ਹੇ ਸਾਂਈ, ਰਾਹ ਲਭਦਾ ਹੈ।

ਪ੍ਰਭ ਕਿਰਪਾ ਤੇ, ਨਾਮੁ ਧਿਆਈਐ ॥

ਸੁਆਮੀ ਦੀ ਮਿਹਰ ਦੁਆਰਾ ਨਾਮ ਸਿਮਰਿਆ ਜਾਂਦਾ ਹੈ।

ਅਪ੍ਰਭ ਕਿਰਪਾ ਤੇ, ਬੰਧਨ ਛੁਟੈ ॥

ਸੁਆਮੀ ਦੀ ਮਿਹਰ ਦੁਆਰਾ ਪ੍ਰਾਣੀ ਬੇੜੀਆਂ ਤੋਂ ਖਲਾਸੀ ਪਾ ਜਾਂਦਾ ਹੈ।

ਅਤਉ ਕਿਰਪਾ ਤੇ, ਹਉਮੈ ਤੁਟੈ ॥੧॥

ਤੇਰੀ ਰਹਿਮਤ ਸਦਕਾ ਹੰਕਾਰ ਦੂਰ ਹੋ ਜਾਂਦਾ ਹੈ।

ਤੁਮ ਲਾਵਹੁ, ਤਉ ਲਾਗਹ ਸੇਵ ॥

ਜੇਕਰ ਤੂੰ ਮੈਨੂੰ ਲਾਵੇ, ਕੇਵਲ ਤਾਂ ਹੀ ਮੈਂ ਤੇਰੀ ਟਹਿਲ ਸੇਵਾ ਅੰਦਰ ਲਗਦਾ ਹਾਂ।

ਅਹਮ ਤੇ, ਕਛੂ ਨ ਹੋਵੈ ਦੇਵ! ॥੧॥ ਰਹਾਉ ॥

ਆਪਣੇ ਆਪ ਮੈਂ ਕੁਝ ਭੀ ਨਹੀਂ ਕਰ ਸਕਦਾ, ਹੇ ਮੇਰੇ ਪ੍ਰਕਾਸ਼ਵਾਨ ਪ੍ਰਭੂ ਠਹਿਰਾਉ।

ਅਤੁਧੁ ਭਾਵੈ, ਤਾ ਗਾਵਾ ਬਾਣੀ ॥

੍ਰਜੇਕਰ ਤੈਨੂੰ ਚੰਗਾ ਲਗੇ ਤਦ ਹੀ ਮੈਂ ਸੱਚ ਬੋਲਦਾ ਹਾਂ।

ਅਤੁਧੁ ਭਾਵੈ, ਤਾ ਸਤਿਗੁਰ ਮਇਆ ॥

ਜੇਕਰ ਤੈਨੂੰ ਚੰਗਾ ਲਗੇ ਤਦ ਹੀ ਸੱਚੇ ਗੁਰਾਂ ਦੀ ਰਹਿਮਤ ਮੇਰੇ ਉਤੇ ਹੈ।

ਅਸਰਬ ਸੁਖਾ, ਪ੍ਰਭ! ਤੇਰੀ ਦਇਆ ॥੨॥

ਸਾਰੇ ਆਰਾਮ ਤੇਰੀ ਮਿਹਰ ਅੰਦਰ ਹਨ, ਹੇ ਮੇਰੇ ਠਾਕੁਰ।

ਅਜੋ ਤੁਧੁ ਭਾਵੈ, ਸੋ ਨਿਰਮਲ ਕਰਮਾ ॥

ਜਿਹੜਾ ਤੈਨੂੰ ਭਾਉਂਦਾ ਹੈ, ਉਹੀ ਪਵਿਤ੍ਰ ਅਮਲ ਹੈ।

ਅਜੋ ਤੁਧੁ ਭਾਵੈ, ਸੋ ਸਚੁ ਧਰਮਾ ॥

ਜਿਹੜਾ ਤੈਨੂੰ ਭਾਉਂਦਾ ਹੈ, ਉਹੀ ਸੱਚਾ ਮਜ਼ਹਬ ਹੈ।

ਅਸਰਬ ਨਿਧਾਨ ਗੁਣ, ਤੁਮ ਹੀ ਪਾਸਿ ॥

ਸਮੂਹ ਚੰਗਿਆਈਆਂ ਦਾ ਖਜਾਨਾ ਤੇਰੇ ਕੋਲ ਹੈ।

ਅਤੂੰ ਸਾਹਿਬੁ, ਸੇਵਕ ਅਰਦਾਸਿ ॥੩॥

ਤੂੰ ਮਾਲਕ ਹੈਂ। ਤੇਰਾ ਦਾਸ ਤੇਰੇ ਅਗੇ ਪ੍ਰਾਰਥਲਾ ਕਰਦਾ ਹੈ।

ਅਮਨੁ ਤਨੁ ਨਿਰਮਲੁ ਹੋਇ, ਹਰਿ ਰੰਗਿ ॥

ਆਤਮਾ ਅਤੇ ਦੇਹਿ ਵਾਹਿਗੁਰੂ ਦੀ ਪ੍ਰੀਤ ਰਾਹੀਂ ਪਵਿੱਤਰ ਹੋ ਜਾਂਦੇ ਹਨ।

ਅਸਰਬ ਸੁਖਾ, ਪਾਵਉ ਸਤਸੰਗਿ ॥

ਸਾਰੇ ਆਰਾਮ ਸਾਧ ਸੰਗਤ ਅੰਦਰ ਪਰਾਪਤ ਹੋ ਜਾਂਦੇ ਹਨ।

ਅਨਾਮਿ ਤੇਰੈ, ਰਹੈ ਮਨੁ ਰਾਤਾ ॥

ਮੇਰੀ ਆਤਮਾ ਤੇਰੇ ਨਾਮ ਨਾਲ ਰੰਗੀਜੀ ਰਹੇ।

ਅਇਹੁ ਕਲਿਆਣੁ, ਨਾਨਕ ਕਰਿ ਜਾਤਾ ॥੪॥੧੪॥੮੩॥

ਨਾਨਕ ਇਸ ਨੂੰ ਪਰਮ-ਅਨੰਦ ਕਰ ਕੇ ਜਾਣਦਾ ਹੈ।


ਅਗਉੜੀ ਗੁਆਰੇਰੀ ਮਹਲਾ ੫ ॥

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

ਅਆਨ ਰਸਾ, ਜੇਤੇ ਤੈ ਚਾਖੇ ॥

ਹੋਰ ਸਾਰੇ ਸੁਆਦ ਜਿਹੜੇ ਤੂੰ ਭੰਚਦੀ ਹੈ, ਮੇਰੀ ਜਿਹਭਾ,

ਅਨਿਮਖ ਨ ਤ੍ਰਿਸਨਾ ਤੇਰੀ ਲਾਥੇ ॥

ਉਨ੍ਹਾਂ ਨਾਲ ਤੇਰੀ ਤਰੇਹ ਇਕ ਮੁਹਤ ਭਰ ਲਈ ਭੀ ਨਵਿਰਤ ਨਹੀਂ।

ਅਹਰਿ ਰਸ ਕਾ, ਤੂੰ ਚਾਖਹਿ ਸਾਦੁ ॥

ਜੇਕਰ ਤੂੰ ਵਾਹਿਗੁਰੂ ਦੇ ਅੰਮ੍ਰਿਤ ਦੀ ਮਿਠਾਸ ਚਖ ਲਵੇਂ,

ਅਚਾਖਤ, ਹੋਇ ਰਹਹਿ ਬਿਸਮਾਦੁ ॥੧॥

ਤਾਂ ਤੂੰ ਇਸ ਨੂੰ ਚੱਖ ਕੇ ਚਕ੍ਰਿਤ ਹੋ ਜਾਵੇਂਗਾ।

ਅਅੰਮ੍ਰਿਤੁ ਰਸਨਾ, ਪੀਉ ਪਿਆਰੀ! ॥

ਹੇ ਮੇਰੀ ਲਾਡਲੀ ਜੀਭੇ! ਤੂੰ ਨਾਮ ਸੁਧਾਰਸ ਨੂੰ ਪਾਨ ਕਰ।

ਅਇਹ ਰਸ ਰਾਤੀ, ਹੋਇ ਤ੍ਰਿਪਤਾਰੀ ॥੧॥ ਰਹਾਉ ॥

ਏਸ ਜਾਇਕੇ ਅੰਦਰ ਰੰਗੀ ਹੋਈ ਤੂੰ ਰੱਜ ਜਾਵੇਗੀ। ਠਹਿਰਾਉ।

ਅਹੇ ਜਿਹਵੇ! ਤੂੰ ਰਾਮ ਗੁਣ ਗਾਉ ॥

ਹੇ ਜੀਭੈ! ਤੂੰ ਸਾਹਿਬ ਦਾ ਜੱਸ ਗਾਇਨ ਕਰ।

ਅਨਿਮਖ ਨਿਮਖ, ਹਰਿ ਹਰਿ ਹਰਿ ਧਿਆਉ ॥

ਹਰਿ ਮੁਹਤ ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ।

ਅਆਨ ਨ ਸੁਨੀਐ, ਕਤਹੂੰ ਜਾਈਐ ॥

ਨਾਮ ਦੇ ਬਾਝੋਂ ਹੋਰ ਕੁਝ ਨ ਸੁਣ ਅਤੇ ਮਾਲਕ ਦੇ ਬਾਝੋਂ ਹੋਰ ਕਿਧਰੇ ਨ ਜਾ।

ਅਸਾਧਸੰਗਤਿ, ਵਡਭਾਗੀ ਪਾਈਐ ॥੨॥

ਸਤਿਸੰਗਤ ਪਰਮ ਚੰਗੇ ਨਸੀਬਾ ਦੁਆਰਾ ਮਿਲਦੀ ਹੈ।

ਅਆਠ ਪਹਰ, ਜਿਹਵੇ! ਆਰਾਧਿ ॥

ਹੇ ਜੀਭੇ! ਅਠੇ ਪਹਿਰ ਹੀ ਤੂੰ ਉਚਾਰਣ ਕਰ,

ਅਪਾਰਬ੍ਰਹਮ ਠਾਕੁਰ, ਆਗਾਧਿ ॥

ਸ਼ਰੋਮਣੀ ਸਾਹਿਬ ਅਤੇ ਅਥਾਹ ਮਾਲਕ ਦੇ ਨਾਮ ਦਾ।

ਅਈਹਾ ਊਹਾ, ਸਦਾ ਸੁਹੇਲੀ ॥

ਏਥੇ ਤੇ ਉਥੇ ਤੂੰ ਹਮੇਸ਼ਾਂ ਹੀ ਖੁਸ਼ ਰਹੇਗੀ।

ਅਹਰਿ ਗੁਣ ਗਾਵਤ, ਰਸਨ ਅਮੋਲੀ ॥੩॥

ਵਾਹਿਗੁਰੂ ਦੀ ਕੀਰਤੀ ਅਲਾਪਣ ਦੁਆਰਾ ਤੂੰ ਅਣਮੁੱਲੀ ਹੋ ਜਾਵੇਗੀ, ਹੇ ਜੀਭੈ।

ਅਬਨਸਪਤਿ ਮਉਲੀ, ਫਲ ਫੁਲ ਪੇਡੇ ॥

ਤੇਰੇ ਲਈ ਨਬਾਤਾਤ ਹਰੀ ਭਰੀ ਹੋ ਜਾਵੇਗੀ ਅਤੇ ਪੌਦੇ ਪੁਸ਼ਪ ਤੇ ਮੇਵੇ ਲੈ ਆਉਣਗੇ, ਜੇ,

ਅਇਹ ਰਸ ਰਾਤੀ, ਬਹੁਰਿ ਨ ਛੋਡੇ ॥

ਇਸ ਅੰਮ੍ਰਿਤ ਵਿੱਚ ਰੰਗੀਜੀ ਹੋਈ ਤੂੰ ਕਦਾਚਿੱਤ ਇਸ ਨੂੰ ਨਹੀਂ ਛਡੇਗੀ।

ਅਆਨ ਨ ਰਸ ਕਸ, ਲਵੈ ਨ ਲਾਈ ॥

ਕੋਈ ਹੋਰ ਮਿਠੇ ਤੇ ਸਲੂਣੇ ਜਾਇਕੇ ਇਸ ਦੇ ਤੁੱਲ ਨਹੀਂ।

ਅਕਹੁ ਨਾਨਕ, ਗੁਰ ਭਏ ਹੈ ਸਹਾਈ ॥੪॥੧੫॥੮੪॥

ਗੁਰੂ ਜੀ ਫੁਰਮਾਉਂਦੇ ਹਨ, ਗੁਰਦੇਵ ਮੇਰੇ ਸਹਾਇਕ ਹੋ ਗਏ ਹਨ

1
2