Raag Dhanasri Bani Page 3

Raag Dhanasri Bani Page 3

Raag Dhanasri Bani Page 3

Raag Dhanasri Bani Page 3

ਰਾਗ ਧਨਾਸਰੀ – ਬਾਣੀ ਸ਼ਬਦ-Part 3 – Raag Dhanasri – Bani

Raag Dhanasri Bani Page 3

ਧਨਾਸਰੀ ਮਹਲਾ ੯ ॥

ਧਨਾਸਰੀ ਨੌਵੀਂ ਪਾਤਿਸ਼ਾਹੀ।

ਸਾਧੋ! ਇਹੁ ਜਗੁ ਭਰਮ ਭੁਲਾਨਾ ॥

ਹੇ ਸੰਤੋ! ਇਹ ਸੰਸਾਰ ਵਹਿਮ ਅੰਦਰ ਭੁਲਿਆ ਹੋਇਆ ਹੈ।

ਰਾਮ ਨਾਮ ਕਾ ਸਿਮਰਨੁ ਛੋਡਿਆ; ਮਾਇਆ ਹਾਥਿ ਬਿਕਾਨਾ ॥੧॥ ਰਹਾਉ ॥

ਇਸ ਨੇ ਪ੍ਰਭੂ ਦੇ ਨਾਮ ਦੀ ਬੰਦਗੀ ਨੂੰ ਛੱਡ ਦਿੱਤਾ ਹੈ ਅਤੇ ਆਪਣੇ ਆਪ ਨੂੰ ਸੰਸਾਰੀ ਪਦਾਰਥਾਂ ਦੇ ਹੱਥ ਵੇਚ ਛੱਡਿਆ ਹੈ। ਠਹਿਰਾਉ।

ਮਾਤ ਪਿਤਾ ਭਾਈ ਸੁਤ ਬਨਿਤਾ; ਤਾ ਕੈ ਰਸਿ ਲਪਟਾਨਾ ॥

ਮਾਂ, ਪਿਉ, ਭਰਾ, ਪੁੱਤ੍ਰ ਅਤੇ ਪਤਨੀ, ਦੇ ਪਿਅਰ ਵਿੱਚ ਬੰਦਾ ਖੱਚਤ ਹੋਇਆ ਹੋਇਆ ਹੈ।

ਜੋਬਨੁ ਧਨੁ, ਪ੍ਰਭਤਾ ਕੈ ਮਦ ਮੈ; ਅਹਿਨਿਸਿ ਰਹੈ ਦਿਵਾਨਾ ॥੧॥

ਦਿਹੁੰ ਰੈਣ ਉਹ ਆਪਣੀ ਜੁਆਨੀ ਦੌਲਤ ਅਤੇ ਵਡਿਆਈ ਦੀ ਮਸਤੀ ਵਿੱਚ ਸ਼ੁਦਾਈ ਹੋਇਆ ਰਹਿੰਦਾ ਹੈ।

ਦੀਨ ਦਇਆਲ ਸਦਾ ਦੁਖ ਭੰਜਨ; ਤਾ ਸਿਉ ਮਨੁ ਨ ਲਗਾਨਾ ॥

ਜੋ ਮਾਲਕ ਸਦੀਵ ਹੀ ਮਸਕੀਨਾਂ ਉਤੇ ਮਿਹਰਬਾਨ ਅਤੇ ਉਨ੍ਹਾਂ ਦੀ ਪੀੜ ਨੂੰ ਹਰਨਵਾਲਾ ਹੈ, ਉਸ ਨਾਲ ਉਹ ਆਪਣਾ ਚਿੱਤ ਨਹੀਂ ਜੋੜਦਾ।

ਜਨ ਨਾਨਕ, ਕੋਟਨ ਮੈ ਕਿਨਹੂ; ਗੁਰਮੁਖਿ ਹੋਇ ਪਛਾਨਾ ॥੨॥੨॥

ਕ੍ਰੋੜਾਂ ਵਿਚੋਂ ਕੋਈ ਵਿਰਲਾ ਜਣਾ ਹੀ, ਹੇ ਦਾਸ ਨਾਨਕ! ਗੁਰਾਂ ਦੇ ਰਾਹੀਂ ਸਾਹਿਬ ਨੂੰ ਸਿੰਞਾਣਦਾ ਹੈ।


Raag Dhanasri Bani Page 3

ਧਨਾਸਰੀ ਮਹਲਾ ੯ ॥

ਧਨਾਸਰੀ ਨੌਵੀਂ ਪਾਤਿਸ਼ਾਹੀ।

ਤਿਹ ਜੋਗੀ ਕਉ, ਜੁਗਤਿ ਨ ਜਾਨਉ ॥

ਉਹ ਯੋਗੀ ਪ੍ਰਭੂ ਦੇ ਮਾਰਗ ਨੂੰ ਨਹੀਂ ਜਾਣਦਾ।

ਲੋਭ ਮੋਹ ਮਾਇਆ ਮਮਤਾ ਫੁਨਿ; ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ ॥

ਜਿਸ ਦੇ ਮਨ ਅੰਦਰ ਤੂੰ ਲਾਲਚ, ਸੰਸਾਰੀ ਲਗਨ, ਧਨ-ਦੌਲਤ ਦੀ ਇੱਛਾ ਅਤੇ ਮੁੜ ਮੇਰ ਤੇਰ ਨੂੰ ਸਿੰਞਾਣਦਾ ਹੈ। ਠਹਿਰਾਉ।

ਪਰ ਨਿੰਦਾ ਉਸਤਤਿ ਨਹ ਜਾ ਕੈ; ਕੰਚਨ ਲੋਹ ਸਮਾਨੋ ॥

ਜਿਸ ਲਈ ਸੋਨਾ ਅਤੇ ਲੋਹਾ ਇਕ ਬਰਾਬਰ ਹਨ ਉਹ ਹੋਰਨਾਂ ਦੀ ਬਦਖੋਈ ਜਾਂ ਵਡਿਆਈ ਨਹੀਂ ਕਰਦਾ,

ਹਰਖ ਸੋਗ ਤੇ ਰਹੈ ਅਤੀਤਾ; ਜੋਗੀ ਤਾਹਿ ਬਖਾਨੋ ॥੧॥

ਅਤੇ ਉਹ ਗਮੀ ਤੋਂ ਨਿਰਲੇਪ ਹੈ, ਉਸ ਨੂੰ ਤੂੰ ਸੱਚਾ ਯੋਗੀ ਆਖ।

ਚੰਚਲ ਮਨੁ ਦਹ ਦਿਸਿ ਕਉ ਧਾਵਤ; ਅਚਲ ਜਾਹਿ ਠਹਰਾਨੋ ॥

ਚੁਲਬੁਲਾ ਮਨ ਦਸੀਂ ਪਾਸੀਂ ਭਟਕਦਾ ਫਿਰਦਾ ਹੈ, ਪ੍ਰੰਤੂ ਇਸ ਪ੍ਰਕਾਰ ਦਾ ਇਨਸਾਨ ਜੋ ਇਸ ਨੂੰ ਫਡ ਕੇ ਅਹਿੱਲ ਰੱਖਦਾ ਹੈ,

ਕਹੁ ਨਾਨਕ ਇਹ ਬਿਧਿ ਕੋ ਜੋ ਨਰੁ; ਮੁਕਤਿ ਤਾਹਿ ਤੁਮ ਮਾਨੋ ॥੨॥੩॥

ਗੁਰੂ ਜੀ ਆਖਦੇ ਹਨ, ਤੂੰ ਉਸ ਨੂੰ ਮੋਖਸ਼ ਹੋਇਆ ਹੋਇਆ ਜਾਣ ਲੈ।


Raag Dhanasri Bani Page 3

ਧਨਾਸਰੀ ਮਹਲਾ ੯ ॥

ਧਨਾਸਰੀ ਨੌਵੀਂ ਪਾਤਿਸ਼ਾਹੀ।

ਅਬ ਮੈ, ਕਉਨੁ ਉਪਾਉ ਕਰਉ? ॥

ਹੁਣ ਮੈਂ ਕਿਹੜਾ ਉਪਰਾਲਾ ਕਰਾਂ?

ਜਿਹ ਬਿਧਿ ਮਨ ਕੋ ਸੰਸਾ ਚੂਕੈ; ਭਉ ਨਿਧਿ ਪਾਰਿ ਪਰਉ ॥੧॥ ਰਹਾਉ ॥

ਜਿਸ ਤਰੀਕੇ ਨਾਲ ਮੇਰੇ ਮਨ ਦਾ ਭਰਮ ਮਿਟ ਜਾਵੇ ਅਤੇ ਮੈਂ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਵਾਂ। ਠਹਿਰਾਉ।

ਜਨਮੁ ਪਾਇ ਕਛੁ ਭਲੋ ਨ ਕੀਨੋ; ਤਾ ਤੇ ਅਧਿਕ ਡਰਉ ॥

ਮਨੁੱਖੀ ਜੀਵਨ ਪ੍ਰਾਪਤ ਕਰ ਕੇ, ਮੈਂ ਕੋਈ ਚੰਗਾ ਕੰਮ ਨਹੀਂ ਕੀਤਾ, ਇਸ ਲਈ ਮੈਂ ਬਹੁਤ ਡਰਦਾ ਹਾਂ।

ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ; ਯਹ ਜੀਅ ਸੋਚ ਧਰਉ ॥੧॥

ਮਨ, ਬਚਨਾਂ ਅਤੇ ਅਮਲ ਵਿੱਚ ਮੈਂ ਵਾਹਿਗੁਰੂ ਦੀ ਕੀਰਤੀ ਗਾਇਨ ਨਹੀਂ ਕੀਤੀ। ਇਹ ਚਿੰਤਾ ਮੇਰੇ ਮਨ ਨੂੰ ਲੱਗੀ ਰਹਿੰਦੀ ਹੈ।

ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ; ਪਸੁ ਜਿਉ ਉਦਰੁ ਭਰਉ ॥

ਗੁਰਾਂ ਦਾ ਉਪਦੇਸ਼ ਸੁਣ ਕੇ ਮੇਰੇ ਅੰਦਰ ਕੋਈ ਬ੍ਰਹਮ-ਬੋਧ ਪੈਦਾ ਨਹੀਂ ਹੋਇਆ। ਮੈਂ ਡੰਗਰ ਦੀ ਤਰ੍ਹਾਂ ਆਪਣ ਢਿੱਡ ਭਰਦਾ ਹਾਂ।

ਕਹੁ ਨਾਨਕ ਪ੍ਰਭ ਬਿਰਦੁ ਪਛਾਨਉ; ਤਬ ਹਉ ਪਤਿਤ ਤਰਉ ॥੨॥੪॥੯॥੯॥੧੩॥੫੮॥੪॥੯੩॥

ਗੁਰੂ ਜੀ ਫੁਰਮਾਉਂਦੇ ਹਨ, ਹੋ ਸੁਆਮੀ! ਤੂੰ ਆਪਣੇ ਬਖਸ਼ ਦੇਣ ਦੇ ਧਰਮ ਦੀ ਪਾਲਣਾ ਕਰ। ਕੇਵਲ ਤਦ ਹੀ ਮੈਂ ਪਾਪੀ ਪਾਰ ਉਤੱਰ ਸਕਦਾ ਹਾਂ।


Raag Dhanasri Bani Page 3

ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ

ਧਨਾਸਰੀ ਪਹਿਲੀ ਪਾਤਿਸ਼ਾਹੀ। ਅਸ਼ਟਪਦੀਆਂ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।

ਗੁਰੁ ਸਾਗਰੁ, ਰਤਨੀ ਭਰਪੂਰੇ ॥

ਗੁਰੂ ਜੀ ਨਾਮ ਦੇ ਮੋਤੀਆਂ ਨਾਲ ਭਰਿਆ ਹੋਇਆ ਸਮੁੰਦਰ ਹਨ।

ਅੰਮ੍ਰਿਤੁ ਸੰਤ ਚੁਗਹਿ, ਨਹੀ ਦੂਰੇ ॥

ਸੰਤ ਰੂਪੀ ਹੰਸ ਅੰਮ੍ਰਿਤ-ਮਈ ਮੌਤੀ ਚੁਗਦੇ ਹਨ ਅਤੇ ਓਥੋਂ ਦੁਰੇਡੇ ਨਹੀਂ ਜਾਂਦੇ।

ਹਰਿ ਰਸੁ ਚੋਗ ਚੁਗਹਿ, ਪ੍ਰਭ ਭਾਵੈ ॥

ਉਹ ਰੱਬ ਦੇ ਨਾਮ-ਅੰਮ੍ਰਿਤ ਦਾ ਚੋਗਾ ਚੁਗਦੇ ਹਨ ਅਤੇ ਸੁਆਮੀ ਨੂੰ ਚੰਗੇ ਲੱਗਦੇ ਹਨ।

ਸਰਵਰ ਮਹਿ ਹੰਸੁ, ਪ੍ਰਾਨਪਤਿ ਪਾਵੈ ॥੧॥

ਸਮੁੰਦਰ ਦੇ ਅੰਦਰ ਰਾਜ-ਹੰਸ (ਹਰੀ-ਸੰਤ) ਆਪਣੇ ਜੀਵਨ-ਸੁਆਮੀ ਨੂੰ ਮਿਲ ਪੈਂਦੇ ਹਨ।

ਕਿਆ ਬਗੁ ਬਪੁੜਾ? ਛਪੜੀ ਨਾਇ ॥

ਵਿਚਾਰੇ ਬਗਲੇ ਨੂੰ ਟੋਭੇ ਵਿੱਚ ਨ੍ਹਾਉਣ ਦਾ ਕੀ ਲਾਭ ਹੈ?

ਕੀਚੜਿ ਡੂਬੈ, ਮੈਲੁ ਨ ਜਾਇ ॥੧॥ ਰਹਾਉ ॥

ਇਹ ਮਾਇਆ ਦੇ ਚਿੱਕੜ ਵਿੱਚ ਡੁੱਬ ਜਾਂਦਾ ਹੈ ਤੇ ਇਸ ਦਾ ਵਿਕਾਰਾਂ ਦਾ ਗੰਦ ਨਹੀਂ ਲਹਿੰਦਾ। ਠਹਿਰਾਉ।

ਰਖਿ ਰਖਿ, ਚਰਨ ਧਰੇ ਵੀਚਾਰੀ ॥

ਵਿਚਾਰਵਾਨ ਪੁਰਸ਼, ਗੂੜ੍ਹੀ ਸੋਚ ਵਿਚਾਰ ਮਗਰੋਂ ਪੈਰ ਰੱਖਦਾ ਹੈ।

ਦੁਬਿਧਾ ਛੋਡਿ, ਭਏ ਨਿਰੰਕਾਰੀ ॥

ਦਵੈਤ-ਭਾਵ ਨੂੰ ਤਿਆਗ ਕੇ ਉਹ ਆਕਾਰ ਰਹਿਤ ਸੁਆਮੀ ਦਾ ਉਪਾਸ਼ਕ ਹੋ ਜਾਂਦਾ ਹੈ।

ਮੁਕਤਿ ਪਦਾਰਥੁ, ਹਰਿ ਰਸ ਚਾਖੇ ॥

ਉਹ ਮੋਖਸ਼ ਦੀ ਦੌਲਤ ਨੂੰ ਪਾ ਲੈਂਦਾ ਹੈ ਅਤੇ ਪ੍ਰਭੂ ਦੇ ਅੰਮ੍ਰਿਤ ਨੂੰ ਮਾਣਦਾ ਹੈ।

ਆਵਣ ਜਾਣ ਰਹੇ, ਗੁਰਿ ਰਾਖੇ ॥੨॥

ਉਸ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ ਅਤੇ ਗੁਰੂ ਜੀ ਉਸ ਦੀ ਰੱਖਿਆ ਕਰਦੇ ਹਨ।

ਸਰਵਰ ਹੰਸਾ, ਛੋਡਿ ਨ ਜਾਇ ॥

ਹਰੀ-ਸਮੁੰਦਰ ਨੂੰ ਛੱਡ ਕੇ ਰਾਜ ਹੰਸ (ਗੁਰਮੁੱਖ) ਹੋਰ ਕਿਧਰੇ ਨਹੀਂ ਜਾਂਦਾ।

ਪ੍ਰੇਮ ਭਗਤਿ ਕਰਿ, ਸਹਜਿ ਸਮਾਇ ॥

ਪ੍ਰੀਤ ਭਿੰਨੀ ਸੇਵਾ ਕਮਾ ਕੇ ਉਹ ਪਰਮ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ।

ਸਰਵਰ ਮਹਿ ਹੰਸੁ, ਹੰਸ ਮਹਿ ਸਾਗਰੁ ॥

ਗੁਰੂ ਸਮੁੰਦਰ ਵਿੱਚ ਗੁਰਮੁੱਖ ਰਾਜ ਹੰਸ ਹੈ, ਅਤੇ ਗੁਰਮੁੱਖ ਰਾਜ ਹੰਸ ਅੰਦਰ ਗੁਰੂ ਸਮੁੰਦਰ (ਦੋਵਨੂੰ ਓਤ ਪੋਤ ਹਨ)।

ਅਕਥ ਕਥਾ, ਗੁਰ ਬਚਨੀ ਆਦਰੁ ॥੩॥

ਸਿੱਖ ਅਕਹਿ ਪ੍ਰਭੂ ਦਾ ਉਚਾਰਨ, ਅਤੇ ਗੁਰਾਂ ਦੀ ਬਾਣੀ ਨੂੰ ਨਮਸ਼ਕਾਰ ਕਰਦਾ ਹੈ।

ਸੁੰਨ ਮੰਡਲ ਇਕੁ ਜੋਗੀ ਬੈਸੇ ॥

ਅਫੁਰ ਅਵਸਥਾ ਅੰਦਰ ਇਕ ਯੋਗੀ, ਸਾਡਾ ਪ੍ਰਭੂ ਬੈਠਾ ਹੈ।

ਨਾਰਿ ਨ ਪੁਰਖੁ, ਕਹਹੁ ਕੋਊ ਕੈਸੇ ॥

ਉਹ ਨਾਂ ਮਦੀਨ ਹੈ ਅਤੇ ਨਾਂ ਹੀ ਨਰ। ਉਸ ਨੂੰ ਕੋਈ ਜਣਾ ਕਿਸ ਤਰ੍ਹਾਂ ਬਿਆਨ ਕਰਦਾ ਸਕਦਾ ਹੈ?

ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥

ਤਿੰਨੇ ਜਹਾਨ, ਉਸ ਦੇ ਪ੍ਰਕਾਸ਼ ਵਿੱਚ ਆਪਣੀ ਬਿਰਤੀ ਜੋੜੀ ਰੱਖਦੇ ਹਨ।

ਸੁਰਿ ਨਰ ਨਾਥ ਸਚੇ ਸਰਣਾਈ ॥੪॥

ਦੇਵਤੇ, ਇਨਸਾਨ ਅਤੇ ਸ੍ਰੇਸ਼ਟ ਯੋਗੀ ਸੱਚੇ ਸੁਆਮੀ ਦੀ ਪਨਾਹ ਲੋੜਦੇ ਹਨ।

ਆਨੰਦ ਮੂਲੁ ਅਨਾਥ ਅਧਾਰੀ ॥

ਸੁਆਮੀ ਪ੍ਰਸੰਨਤਾ ਦਾ ਸੋਮਾ ਅਤੇ ਨਿਖਸਮਿਆਂ ਦਾ ਆਸਰਾ ਹੈ।

ਗੁਰਮੁਖਿ ਭਗਤਿ ਸਹਜਿ ਬੀਚਾਰੀ ॥

ਗੁਰੂ-ਅਨੁਸਾਰੀ ਸੁਆਮੀ ਦੀ ਉਪਾਸ਼ਨਾ ਅਤੇ ਸਿਮਰਨ ਅੰਦਰ ਜੁੜਦੇ ਹਨ।

ਭਗਤਿ ਵਛਲ, ਭੈ ਕਾਟਣਹਾਰੇ ॥

ਵਾਹਿਗੁਰੂ ਆਪਣੇ ਸੰਤਾਂ ਦਾ ਪ੍ਰੀਤਵਾਨ ਅਤੇ ਡਰ ਨਾਸ ਕਰਨਹਾਰ ਹੈ।

ਹਉਮੈ ਮਾਰਿ ਮਿਲੇ, ਪਗੁ ਧਾਰੇ ॥੫॥

ਆਪਣੇ ਹੰਕਾਰ ਨੂੰ ਮਿਟਾ ਕੇ, ਬੰਦਾ ਸਾਈਂ ਨੂੰ ਮਿਲਦਾ ਹੈ ਅਤੇ ਉਸ ਦੇ ਰਸਤੇ ਉਤੇ ਕਦਮ ਰੱਖਦਾ ਹੈ।

ਅਨਿਕ ਜਤਨ ਕਰਿ, ਕਾਲੁ ਸੰਤਾਏ ॥

ਆਦਮੀ ਅਨੇਕਾਂ ਉਪਰਾਲੇ ਕਰਦਾ ਹੈ, ਪਰ ਮੌਤ ਉਸ ਨੂੰ ਦੁੱਖ ਦਿੰਦੀ ਹੈ।

ਮਰਣੁ ਲਿਖਾਇ, ਮੰਡਲ ਮਹਿ ਆਏ ॥

ਮੌਤ ਨੀਅਤ ਕਰਵਾ ਕੇ ਬੰਦਾ ਸੰਸਾਰ ਵਿੱਚ ਆਉਂਦਾ ਹੈ।

ਜਨਮੁ ਪਦਾਰਥੁ ਦੁਬਿਧਾ ਖੋਵੈ ॥

ਅਮੋਲਕ ਮਨੁੱਖੀ ਜੀਵਨ ਉਹ ਦਵੈਤ-ਭਾਵ ਵਿੱਚ ਗੁਆ ਲੈਂਦਾ ਹੈ।

ਆਪੁ ਨ ਚੀਨਸਿ, ਭ੍ਰਮਿ ਭ੍ਰਮਿ ਰੋਵੈ ॥੬॥

ਉਹ ਆਪਣੇ ਆਪ ਨੂੰ ਨਹੀਂ ਸਮਝਦਾ ਅਤੇ ਅਧਿਕ ਸੰਦੇਹ ਦੇ ਕਾਰਨ ਵਿਰਲਾਪ ਕਰਦਾ ਹੈ।

ਕਹਤਉ ਪੜਤਉ, ਸੁਣਤਉ ਏਕ ॥

ਸਾਧੂ ਇਕ ਸੁਆਮੀ ਬਾਰੇ ਹੀ ਆਖਦਾ, ਵਾਚਦਾ ਅਤੇ ਸੁਣਦਾ ਹੈ।

ਧੀਰਜ ਧਰਮੁ, ਧਰਣੀਧਰ ਟੇਕ ॥

ਧਰਤੀ ਦਾ ਆਸਰਾ, ਸੁਆਮੀ ਉਸ ਨੂੰ ਸਹਿਨਸ਼ੀਲਤਾ, ਸਚਾਈ ਅਤੇ ਪਨਾਹ ਪ੍ਰਦਾਨ ਕਰਦਾ ਹੈ।

ਜਤੁ ਸਤੁ ਸੰਜਮੁ, ਰਿਦੈ ਸਮਾਏ ॥

ਉਸ ਦੇ ਹਿਰਦੇ ਅੰਦਰ ਪਵਿੱਤਰਤਾ, ਸਚਾਈ ਅਤੇ ਸਵੈ-ਜ਼ਬਤ ਟਿੱਕ ਜਾਂਦੇ ਹਨ,

ਚਉਥੇ ਪਦ ਕਉ, ਜੇ ਮਨੁ ਪਤੀਆਏ ॥੭॥

ਜੋ ਪ੍ਰਾਣੀ ਚੌਥੀ ਅਵਸਤਾ ਨਾਲ ਪ੍ਰਸੰਨ ਥੀ ਜਾਵੇ।

ਸਾਚੇ ਨਿਰਮਲ, ਮੈਲੁ ਨ ਲਾਗੈ ॥

ਪਵਿੱਤਰ ਹਨ ਸੱਚੇ ਪੁਰਸ਼। ਉਨ੍ਹਾਂ ਨੂੰ ਵਿਕਾਰਾਂ ਦੀ ਮੈਲ ਨਹੀਂ ਚਿਮੜਦੀ।

ਗੁਰ ਕੈ ਸਬਦਿ, ਭਰਮ ਭਉ ਭਾਗੈ ॥

ਗੁਰਬਾਣੀ ਦੁਆਰਾ ਉਨ੍ਹਾਂ ਦਾ ਸੰਦੇਹ ਤੇ ਡਰ ਦੂਰ ਹੋ ਜਾਂਦੇ ਹਨ।

ਸੂਰਤਿ ਮੂਰਤਿ, ਆਦਿ ਅਨੂਪੁ ॥

ਆਦੀ ਪ੍ਰਭੂ ਦਾ ਸਰੂਪ ਅਤੇ ਵਿਅਕਤੀ ਪਰਮ ਸੁੰਦਰ ਹਨ।

ਨਾਨਕੁ ਜਾਚੈ, ਸਾਚੁ ਸਰੂਪੁ ॥੮॥੧॥

ਨਾਨਕ ਉਸ ਸੱਚੇ ਰੂਪ ਵਾਲੇ ਸੁਆਮੀ ਨੂੰ ਮੰਗਦਾ ਹੈ।


Raag Dhanasri Bani Page 3

ਧਨਾਸਰੀ ਮਹਲਾ ੧ ॥

ਧਨਾਸਰੀ ਪਹਿਲੀ ਪਾਤਿਸ਼ਾਹੀ।

ਸਹਜਿ ਮਿਲੈ, ਮਿਲਿਆ ਪਰਵਾਣੁ ॥

ਪ੍ਰਮਾਣੀਕ ਹੈ ਉਸ ਦਾ ਮਿਲਾਪ, ਜੋ ਪ੍ਰਭੂ ਨੂੰ ਅਡੋਲਤਾ ਰਾਹੀਂ ਮਿਲਦਾ ਹੈ।

ਨਾ ਤਿਸੁ ਮਰਣੁ, ਨ ਆਵਣੁ ਜਾਣੁ ॥

ਉਹ ਮਰਦਾ ਨਹੀਂ, ਨਾਂ ਹੀ ਉਹ ਆਵਾਗਉਣ ਵਿੱਚ ਪੈਂਦੇ ਹਨ।

ਠਾਕੁਰ ਮਹਿ ਦਾਸੁ, ਦਾਸ ਮਹਿ ਸੋਇ ॥

ਸਾਈਂ ਵਿੱਚ ਉਸ ਦਾ ਗੋਲਾ ਵਸਦਾ ਹੈ ਤੇ ਗੋਲੇ ਅੰਦਰ ਉਹ ਸਾਈਂ ਨਿਵਾਸ ਕਰਦਾ ਹੈ।

ਜਹ ਦੇਖਾ, ਤਹ ਅਵਰੁ ਨ ਕੋਇ ॥੧॥

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਹਰੀ ਤੋਂ ਬਿਨਾ ਕਿਸੇ ਨੂੰ ਨਹੀਂ ਵੇਖਦਾ।

ਗੁਰਮੁਖਿ ਭਗਤਿ, ਸਹਜ ਘਰੁ ਪਾਈਐ ॥

ਗੁਰਾਂ ਦੇ ਰਾਹੀਂ ਇਨਸਾਨ ਪ੍ਰਭੂ ਦੀ ਪਿਆਰੀ ਉਪਾਸ਼ਨਾ ਅਤੇ ਅਵਸਥਾ ਨੂੰ ਪਾ ਲੈਂਦਾ ਹੈ।

ਬਿਨੁ ਗੁਰ ਭੇਟੇ, ਮਰਿ ਆਈਐ ਜਾਈਐ ॥੧॥ ਰਹਾਉ ॥

ਗੁਰਾਂ ਨੂੰ ਮਿਲਣ ਦੇ ਬਾਝੋਂ, ਮੌਤ ਮਗਰੋਂ ਉਹ ਆਵਾਗਉਣ ਵਿੱਚ ਪੈਂਦਾ ਹੈ। ਠਹਿਰਾਉ।

ਸੋ ਗੁਰੁ ਕਰਉ, ਜਿ ਸਾਚੁ ਦ੍ਰਿੜਾਵੈ ॥

ਤੂੰ ਐਸਾ ਗੁਰੂ ਧਾਰਨ ਕਰ, ਜਿਹੜਾ ਤੇਰੇ ਅੰਦਰ ਸੱਚ ਪੱਕਾ ਕਰ ਦੇਵੇ,

ਅਕਥੁ ਕਥਾਵੈ, ਸਬਦਿ ਮਿਲਾਵੈ ॥

ਤੇਰੇ ਕੋਲੋਂ ਅਕਹਿ ਸੁਆਮੀ ਦਾ ਉਚਾਰਨ ਕਰਵਾਵੇ ਅਤੇ ਮੈਨੂੰ ਨਾਮ ਨਾਲ ਜੋੜ ਦੇਵੇ।

ਹਰਿ ਕੇ ਲੋਗ, ਅਵਰ ਨਹੀ ਕਾਰਾ ॥

ਰੱਬ ਦੇ ਬੰਦਿਆਂ ਨੂੰ ਕੋਈ ਹੋਰ ਕੰਮ ਕਰਨ ਨੂੰ ਹੈ ਹੀ ਨਹੀਂ।

ਸਾਚਉ ਠਾਕੁਰੁ, ਸਾਚੁ ਪਿਆਰਾ ॥੨॥

ਉਹ ਕੇਵਲ ਸੱਚੇ ਸੁਆਮੀ ਤੇ ਸੱਚ ਨੂੰ ਮੁਹੱਬਤ ਕਰਦੇ ਹਨ।

ਤਨ ਮਹਿ ਮਨੂਆ, ਮਨ ਮਹਿ ਸਾਚਾ ॥

ਮਨ ਦੇਹ ਵਿੱਚ ਹੈ ਅਤੇ ਮਨ ਦੇ ਅੰਦਰ ਸਤਿਪੁਰਖ ਹੈ।

ਸੋ ਸਾਚਾ, ਮਿਲਿ ਸਾਚੇ ਰਾਚਾ ॥

ਉਸ ਸਤਿਪੁਰਖ ਨਾਲ ਮਿਲ ਕੇ, ਪ੍ਰਾਣੀ ਉਸ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ।

ਸੇਵਕੁ, ਪ੍ਰਭ ਕੈ ਲਾਗੈ ਪਾਇ ॥

ਪ੍ਰਭੂ ਦਾ ਗੋਲਾ ਪ੍ਰਭੂ ਦੇ ਹੀ ਪੈਰੀ ਪੈਂਦਾ ਹੈ।

ਸਤਿਗੁਰੁ ਪੂਰਾ ਮਿਲੈ ਮਿਲਾਇ ॥੩॥

ਜੇਕਰ ਬੰਦਾ ਪੂਰਨ ਸੱਚੇ ਗੁਰਾਂ ਨੂੰ ਮਿਲ ਪਵੇ, ਤਾਂ ਉਹ ਉਸ ਨੂੰ ਸੱਚੇ ਸੁਆਮੀ ਨਾਲ ਮਿਲਾ ਦਿੰਦੇ ਹਨ।

ਆਪਿ ਦਿਖਾਵੈ, ਆਪੇ ਦੇਖੈ ॥

ਸੁਆਮੀ ਖੁਦ ਵੇਖਦਾ ਹੈ ਅਤੇ ਖੁਦ ਹੀ ਵਿਖਾਲਦਾ ਹੈ।

ਹਠਿ ਨ ਪਤੀਜੈ, ਨਾ ਬਹੁ ਭੇਖੈ ॥

ਹੱਠ-ਕਰਮ ਦੁਆਰਾਵੁਹ ਪ੍ਰਸੰਨ ਨਹੀਂ ਹੁੰਦਾ, ਨਾਂ ਹੀਬੀਹਤੇ ਧਾਰਮਿ ਪਹਿਰਾਵਵਿਆਂ ਦੁਆਰਾ।

ਘੜਿ ਭਾਡੇ, ਜਿਨਿ ਅੰਮ੍ਰਿਤੁ ਪਾਇਆ ॥

ਜਿਸ ਨੇ ਬਰਤਨ ਬਦਾਏ ਹਨ ਅਤੇ ਉਨ੍ਹਾਂ ਵਿੱਚ ਅੰਮ੍ਰਿਤ ਪਾਇਆ ਹੈ,

ਪ੍ਰੇਮ ਭਗਤਿ, ਪ੍ਰਭਿ ਮਨੁ ਪਤੀਆਇਆ ॥੪॥

ਉਸ ਸੁਆਮੀ ਦਾ ਚਿੱਤ ਕੇਵਲ ਪਿਆਰ-ਭਾਸ਼ਨਾ ਨਾਲ ਪ੍ਰਸੰਨ ਹੁੰਦਾ ਹੈ।

ਪੜਿ ਪੜਿ ਭੂਲਹਿ, ਚੋਟਾ ਖਾਹਿ ॥

ਬਹੁਤਾ ਪੜ੍ਹਨ ਨਾਲ ਬੰਦਾ ਨਾਮ ਨੂੰ ਭੁਲਾ ਦਿੰਦਾ ਹੈ ਅਤੇ ਦੁੱਖ ਸਹਾਰਦਾ ਹੈ।

ਬਹੁਤੁ ਸਿਆਣਪ, ਆਵਹਿ ਜਾਹਿ ॥

ਆਪਣੀ ਬਹੁਤੀ ਚਾਲਾਕੀ ਰਾਹੀਂ ਉਹ (ਸੰਸਾਰ ਵਿੱਚ) ਆਉਂਦਾ ਤੇ ਜਾਂਦਾ ਹੈ।

ਨਾਮੁ ਜਪੈ, ਭਉ ਭੋਜਨੁ ਖਾਇ ॥

ਜੋ ਨਾਮ ਦਾ ਉਚਾਰਨ ਕਰਦਾ ਹੈ ਅਤੇ ਰੱਬ ਦੇ ਡਰ ਦਾ ਖਾਣਾ ਖਾਂਦਾ ਹੈ,

ਗੁਰਮੁਖਿ ਸੇਵਕ, ਰਹੇ ਸਮਾਇ ॥੫॥

ਉਹ ਪਵਿਤ੍ਰ ਗੋਲਾ ਥੀ ਵੰਞਦਾ ਹੈ ਅਤੇ ਪ੍ਰਭੂ ਵਿੱਚ ਲੀਨ ਹੋਇਆ ਰਹਿੰਦਾ ਹੈ।

ਪੂਜਿ ਸਿਲਾ, ਤੀਰਥ ਬਨ ਵਾਸਾ ॥

ਆਦਮੀ ਪੱਥਰ ਪੂਜਦਾ ਹੈ, ਪਵਿੱਤਰ ਅਸਥਾਨਾਂ ਤੇ ਜੰਗਲਾਂ ਵਿੱਚ ਵਸਦਾ ਹੈ,

ਭਰਮਤ ਡੋਲਤ, ਭਏ ਉਦਾਸਾ ॥

ਰਟਨ ਕਰਦਾ ਅਤੇ ਡਿਕੋਡੇਲੇ ਖਾਂਦਾ ਹੈ ਅਤੇ ਤਿਆਗੀ ਥੀ ਵੰਞਦਾ ਹੈ।

ਮਨਿ ਮੈਲੈ, ਸੂਚਾ ਕਿਉ ਹੋਇ? ॥

ਗੰਦੇ ਚਿੱਤ ਨਾਲ ਉਹ ਕਿਸ ਤਰ੍ਹਾਂ ਪਵਿੱਤਰ ਹੋ ਸਕਦਾ ਹੈ?

ਸਾਚਿ ਮਿਲੈ, ਪਾਵੈ ਪਤਿ ਸੋਇ ॥੬॥

ਜੋ ਸੱਚੇ ਸੁਆਮੀ ਨੂੰ ਮਿਲ ਪੈਂਦਾ ਹੈ, ਉਹ ਇੱਜ਼ਤ ਆਬਰੂ ਪਾ ਲੈਂਦਾ ਹੈ।

ਆਚਾਰਾ, ਵੀਚਾਰੁ ਸਰੀਰਿ ॥

ਜੋ ਨੇਕ ਅਮਲਾਂ ਤੇ ਸਿਮਰਨ ਦਾ ਸਰੂਪ ਹੈ ਉਸ ਦੀ ਆਤਮਾ,

ਆਦਿ ਜੁਗਾਦਿ, ਸਹਜਿ ਮਨੁ ਧੀਰਿ ॥

ਅਨੰਦਤ ਤੋੜੀ ਬੈਕੁੰਠੀ ਅਨੰਦ ਅਤੇ ਸੰਤੁਸ਼ਟਤਾ ਅੰਦਰ ਵਸਦੀ ਹੈ।

ਪਲ ਪੰਕਜ ਮਹਿ, ਕੋਟਿ ਉਧਾਰੇ ॥

ਜੋ ਅੱਖ ਦੇ ਫੇਰੇ ਵਿੱਚ ਕ੍ਰੋੜਾਂ ਨੂੰ ਤਾਰ ਦਿੰਦਾ ਹੈ,

ਕਰਿ ਕਿਰਪਾ, ਗੁਰੁ ਮੇਲਿ ਪਿਆਰੇ ॥੭॥

ਹੇ ਮੇਰੇ ਪ੍ਰੀਤਮ! ਕਿਰਪਾ ਕਰ ਕੇ ਮੈਨੂੰ ਐਸੇ ਗੁਰਾਂ ਨਾਲ ਮਿਲਾ ਦੇ।

ਕਿਸੁ ਆਗੈ? ਪ੍ਰਭ! ਤੁਧੁ ਸਾਲਾਹੀ ॥

ਕੀਹਦੇ ਮੂਹਰੇ, ਹੇ ਸਾਹਿਬ! ਮੈਂ ਤੇਰੀ ਮਹਿਮਾ ਕਰਾਂ?

ਤੁਧੁ ਬਿਨੁ ਦੂਜਾ, ਮੈ ਕੋ ਨਾਹੀ ॥

ਤੇਰੇ ਬਗੈਰ ਮੇਰੇ ਲਈ ਕੋਈ ਹੋਰ ਨਹੀਂ।

ਜਿਉ ਤੁਧੁ ਭਾਵੈ, ਤਿਉ ਰਾਖੁ ਰਜਾਇ ॥

ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੈਨੂੰ ਆਪਣੀ ਰਜ਼ਾ ਵਿੱਚ ਰੱਖ।

ਨਾਨਕ, ਸਹਜਿ ਭਾਇ ਗੁਣ ਗਾਇ ॥੮॥੨॥

ਨਾਨਕ, ਸੁਤੇ ਸਿਧ ਹੀ, ਤੇਰੀ ਕੀਰਤੀ ਗਾਇਨ ਕਰਦਾ ਹੈ।


Raag Dhanasri Bani Page 3

ਧਨਾਸਰੀ ਮਹਲ ੫ ਘਰੁ ੬ ਅਸਟਪਦੀ

ਧਨਾਸਰੀ ਪੰਜਵੀਂ ਪਾਤਿਸ਼ਾਹੀ ਅਸ਼ਟਪਦੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਜੋ ਜੋ ਜੂਨੀ ਆਇਓ, ਤਿਹ ਤਿਹ ਉਰਝਾਇਓ; ਮਾਣਸ ਜਨਮੁ ਸੰਜੋਗਿ ਪਾਇਆ ॥

ਚੰਗੇ ਭਾਗਾਂ ਰਾਹੀਂ ਮਨੁੱਖੀ ਜਨਮ ਪ੍ਰਾਪਤ ਹੁੰਦਾ ਹੈ, ਪ੍ਰੰਤੂ ਜਿਹੜਾ ਕੋਈ ਭੀ ਜਨਮ ਵਿੱਚ ਆਉਂਦਾ ਹੈ, ਉਹੋ ਓਹੋ ਹੀ ਸੰਸਾਰ ਵਿੱਚ ਫਸ ਜਾਂਦਾ ਹੈ।

ਤਾਕੀ ਹੈ ਓਟ ਸਾਧ, ਰਾਖਹੁ ਦੇ ਕਰਿ ਹਾਥ; ਕਰਿ ਕਿਰਪਾ, ਮੇਲਹੁ ਹਰਿ ਰਾਇਆ ॥੧॥

ਮੈਂ ਤੇਰੀ ਪਨਾਹ ਤਕਾਈ ਹੈ, ਹੇ ਸੰਤ ਗੁਰਦੇਵ ਜੀ! ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰ ਅਤੇ ਮਿਹਰ ਧਾਰ ਕੇ ਮੈਨੂੰ, ਹੇ ਪਾਤਿਸ਼ਾਹ, ਪ੍ਰਮੇਸ਼ਰ ਨਾਲ ਮਿਲਾ ਦੇ।

ਅਨਿਕ ਜਨਮ ਭ੍ਰਮਿ, ਥਿਤਿ ਨਹੀ ਪਾਈ ॥

ਮੈਂ ਅਨੇਕਾਂ ਜਨਮਾਂ ਅੰਦਰ ਭਟਕਿਆ ਹਾਂ, ਪਰ ਮੈਨੂੰ ਕਿਧਰੇ ਭੀ ਸਥਿਰਤਾ ਪ੍ਰਾਪਤ ਨਹੀਂ ਹੋਈ।

ਕਰਉ ਸੇਵਾ, ਗੁਰ ਲਾਗਉ ਚਰਨ; ਗੋਵਿੰਦ ਜੀ ਕਾ ਮਾਰਗੁ, ਦੇਹੁ ਜੀ ਬਤਾਈ ॥੧॥ ਰਹਾਉ ॥

ਮੈਂ ਆਪਣੇ ਗੁਰਾਂ ਦੀ ਘਾਲ ਕਮਾਉਂਦਾ ਹਾਂ, ਉਨ੍ਹਾਂ ਦੇ ਪੈਰੀ ਪੈਂਦਾ ਹਾਂ ਅਤੇ ਆਖਦਾ ਹਾਂ, “ਮੈਨੂੰ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ ਦਾ ਰਸਤਾ ਦੱਸੋ”। ਠਹਿਰਾਉ।

ਅਨਿਕ ਉਪਾਵ ਕਰਉ, ਮਾਇਆ ਕਉ ਬਚਿਤਿ ਧਰਉ; ਮੇਰੀ ਮੇਰੀ ਕਰਤ, ਸਦ ਹੀ ਵਿਹਾਵੈ ॥

ਮੈਂ ਧਨ-ਦੌਲਤ ਪ੍ਰਾਪਤ ਕਰ ਲਈ ਬਹੁਤੇ ਉਪਰਾਲੇ ਕਰਦਾ ਹਾਂ, ਆਪਣੇ ਮਨ ਇਸ ਨੂੰ ਪਿਆਰ ਕਰਦਾ ਹਾਂ ਅਤੇ ਹਮੇਸ਼ਾਂ “ਇਹ ਮੇਰੀ ਹੈ, ਇਹ ਮੇਰੀ ਹੈ” ਕਹਿੰਦਿਆਂ ਮੇਰੀ ਉਮਰ ਬੀਤਦੀ ਹੈ।

ਕੋਈ ਐਸੋ ਰੇ ਭੇਟੈ ਸੰਤੁ, ਮੇਰੀ ਲਾਹੈ ਸਗਲ ਚਿੰਤ; ਠਾਕੁਰ ਸਿਉ ਮੇਰਾ ਰੰਗੁ ਲਾਵੈ ॥੨॥

ਕੀ ਕੋਈ ਐਹੋ ਜੇਹਾ ਸਾਧੂ ਹੈ ਜੋ ਮੈਨੂੰ ਆ ਕੇ ਮਿਲੇ ਮੇਰਾ ਸਾਰਾ ਫਿਕਰ ਦੂਰ ਕਰ ਦੇਵੇ ਅਤੇ ਮੇਰੇ ਪ੍ਰਭੂ ਨਾਲ ਮੇਰਾ ਪਿਆਰ ਪਾ ਦੇਵੇ।

ਪੜੇ ਰੇ ਸਗਲ ਬੇਦ, ਨਹ ਚੂਕੇ ਮਨ ਭੇਦ; ਇਕੁ ਖਿਨੁ ਨ ਧੀਰਹਿ, ਮੇਰੇ ਘਰ ਕੇ ਪੰਚਾ ॥

ਰੇ = ਹੇ ਭਾਈ! ਸਗਲ = ਸਾਰੇ। ਚੂਕੈ = ਮੁੱਕਦਾ। ਭੇਦ = ਵਿੱਥ। ਧੀਰਹਿ = ਧੀਰਜ ਕਰਦੇ। ਪੰਚਾ = ਗਿਆਨ-ਇੰਦ੍ਰੇ।

ਕੋਈ ਐਸੋ ਰੇ ਭਗਤੁ, ਜੁ ਮਾਇਆ ਤੇ ਰਹਤੁ; ਇਕੁ ਅੰਮ੍ਰਿਤ ਨਾਮੁ, ਮੇਰੈ ਰਿਦੈ ਸਿੰਚਾ ॥੩॥

ਕੀ ਕੋਈ ਐਹੋ ਜੇਹਾ ਪ੍ਰੇਮੀ ਹੈ, ਜੋ ਸੰਸਾਰੀ ਪਦਾਰਥਾਂ ਤੋਂ ਨਿਰਲੇਪ ਹੈ, ਅਤੇ ਜੋ ਇਕ ਅੰਮ੍ਰਿਤ ਸਰੂਪ-ਨਾਮ ਨੂੰ ਮੇਰੇ ਮਨ ਵਿੱਚ ਰਮਾ ਦੇਵੇ।

ਜੇਤੇ ਰੇ ਤੀਰਥ ਨਾਏ, ਅਹੰਬੁਧਿ ਮੈਲੁ ਲਾਏ; ਘਰ ਕੋ ਠਾਕੁਰੁ, ਇਕੁ ਤਿਲੁ ਨ ਮਾਨੈ ॥

ਜਿੰਨੇ ਜ਼ਿਆਦਾ ਯਾਤ੍ਰਾ ਅਸਥਾਨਾਂ ਉਤੇ ਇਨਸਾਨ ਨ੍ਹਾਉਂਦੇ ਹੈ, ਉਨ੍ਹਾਂ ਹੀ ਆਤਮਕ ਹੰਕਾਰ ਦਾ ਗੰਦ ਉਸ ਨੂੰ ਚਿਮੜਦਾ ਹੈ ਅਤੇ ਮਨ ਦਾ ਮਾਲਕ ਇਕ ਭੋਰਾ ਭਰ ਭੀ ਖੁਸ਼ ਨਹੀਂ ਹੁੰਦਾ।

ਕਦਿ ਪਾਵਉ ਸਾਧਸੰਗੁ, ਹਰਿ ਹਰਿ ਸਦਾ ਆਨੰਦੁ; ਗਿਆਨ ਅੰਜਨਿ, ਮੇਰਾ ਮਨੁ ਇਸਨਾਨੈ ॥੪॥

ਮੈਨੂੰ ਐਸੀ ਸਤਿ ਸੰਗਤ ਕਦੋ ਪ੍ਰਾਪਤ ਹੋਵੇਗੀ, ਜਿਸ ਵਿੱਚ ਮੈਂ ਹਮੇਸ਼ਾਂ ਹੀ ਸੁਆਮੀ ਵਾਹਿਗੁਰੂ ਦੀ ਖੁਸ਼ੀ ਨੂੰ ਮਾਣਾਂਗਾ, ਮੇਰੀ ਆਤਮਾ ਉਸ ਵਿੱਚ ਇਸ਼ਨਾਨ ਕਰੂਗੀ ਅਤੇ ਮੈਨੂੰ ਬ੍ਰਹਮ-ਬੋਧ ਦਾ ਸੁਰਮਾ ਪ੍ਰਾਪਤ ਹੋ ਜਾਵੇਗਾ।

ਸਗਲ ਅਸ੍ਰਮ ਕੀਨੇ, ਮਨੂਆ ਨਹ ਪਤੀਨੇ; ਬਿਬੇਕਹੀਨ ਦੇਹੀ ਧੋਏ ॥

ਮੈਂ ਜੀਵਨ ਦੀਆਂ ਸਮੂਹ (ਚਾਰਾਂ ਹੀ) ਅਵਸਥਾਵਾਂ ਦੀ ਅਭਿਆਸ ਕੀਤਾ ਹੈ ਅਤੇ ਆਪਣੇ ਬ੍ਰਹਮ ਵੀਚਾਰ ਰਹਿਤ ਸਰੀਰ ਨੂੰ ਭੀ ਧੋਤਾ ਹੈ। ਪ੍ਰੰਤੂ ਮੇਰਾ ਮਨ ਪ੍ਰਸੰਨ ਨਹੀਂ ਹੋਇਆ।

ਕੋਈ ਪਾਈਐ ਰੇ ਪੁਰਖੁ ਬਿਧਾਤਾ, ਪਾਰਬ੍ਰਹਮ ਕੈ ਰੰਗਿ ਰਾਤਾ; ਮੇਰੇ ਮਨ ਕੀ ਦੁਰਮਤਿ ਮਲੁ ਖੋਏ ॥੫॥

ਮੈਨੂੰ ਸੁਆਮੀ ਸਿਰਜਣਹਾਰ ਦਾ ਕੋਈ ਐਸਾ ਸਾਧੂ ਮਿਲ ਪਵੇ, ਜੋ ਧਰਮ ਪ੍ਰਭੂ ਦੇ ਪਿਆਰ ਨਾਲ ਰੰਗਿਆ ਹੋਇਆ ਹੋਵੇ, ਉਹ ਮੇਰੇ ਚਿੱਤ ਦੀ ਖੋਟੀ ਸਮਝ ਦੀ ਗੰਦਗੀ ਦਾ ਨਾਮ ਨਿਸ਼ਾਨ ਮਿਟਾ ਦੇਵੇਗਾ।

ਕਰਮ ਧਰਮ ਜੁਗਤਾ, ਨਿਮਖ ਨ ਹੇਤੁ ਕਰਤਾ; ਗਰਬਿ ਗਰਬਿ ਪੜੈ, ਕਹੀ ਨ ਲੇਖੈ ॥

ਜਿਹੜਾ ਇਨਸਾਨ ਕਰਮਕਾਂਡੀ ਅਕੀਦਿਆਂ ਨਾਲ ਜੁੜਿਆ ਹੋਇਆ ਹੈ, ਪ੍ਰਭੂ ਨੂੰ ਇਕ ਛਿਨ ਲਈ ਭੀ ਪ੍ਰੇਮ ਨਹੀਂ ਕਰਦਾ, ਅਤੇ ਹਉਮੈ ਹੰਕਾਰ ਨਾਲ ਫੁੱਲਿਆ ਫਿਰਦਾ ਹੈ ਉਹ ਕਿਸੇ ਭੀ ਹਿਸਾਬ-ਕਿਤਾਬ ਵਿੱਚ ਨਹੀਂ।

ਜਿਸੁ ਭੇਟੀਐ ਸਫਲ ਮੂਰਤਿ, ਕਰੈ ਸਦਾ ਕੀਰਤਿ; ਗੁਰ ਪਰਸਾਦਿ ਕੋਊ ਨੇਤ੍ਰਹੁ ਪੇਖੈ ॥੬॥

ਜੋ ਗੁਰਾਂ ਦੀ ਅਮੋਘ (ਸਫਲ) ਵਿਅਕਤੀ ਨੂੰ ਮਿਲ ਪੈਂਦਾ ਹੈ, ਉਹ ਹਮੇਸ਼ਾਂ ਹੀ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ। ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਜਣਾ ਹੀ ਪ੍ਰਭੂ ਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਹੈ।

ਮਨਹਠਿ ਜੋ ਕਮਾਵੈ, ਤਿਲੁ ਨ ਲੇਖੈ ਪਾਵੈ; ਬਗੁਲ ਜਿਉ ਧਿਆਨੁ ਲਾਵੈ; ਮਾਇਆ ਰੇ ਧਾਰੀ ॥

ਦੌਲਤ ਦਾ ਪੁਜਾਰੀ ਜੋ ਆਪਣੇ ਮਨ ਦੀ ਜਿੱਤ ਰਾਹੀਂ ਕੰਮ ਕਰਦਾ ਹੈ, ਅਤੇ ਬਗਲੇ ਦੀ ਮਾਨੰਦ ਆਪਣੀ ਬਿਰਤੀ ਜੋੜਦਾ ਹੈ, ਉਹ ਭੋਰਾ ਭਰ ਭੀ ਲੇਖੇ ਪੱਤੇ ਨਹੀਂ ਆਉਂਦਾ।

ਕੋਈ ਐਸੋ ਰੇ ਸੁਖਹ ਦਾਈ, ਪ੍ਰਭ ਕੀ ਕਥਾ ਸੁਨਾਈ; ਤਿਸੁ ਭੇਟੇ, ਗਤਿ ਹੋਇ ਹਮਾਰੀ ॥੭॥

ਕੀ ਕੋਈ ਐਹੋ ਜੇਹੇ ਸੁੱਖ ਦੇਣ ਵਾਲਾ ਹੈ, ਜੋ ਮੈਨੂੰ ਸੁਆਮੀ ਦੀ ਵਾਰਤਾ ਸ੍ਰਵਣ ਕਰਾਵੇ? ਉਸ ਨੂੰ ਮਿਲ ਕੇ ਮੈਂ ਬੰਦ-ਖਲਾਸ ਹੋ ਵੰਞਾਗਾ।

ਸੁਪ੍ਰਸੰਨ ਗੋਪਾਲ ਰਾਇ, ਕਾਟੈ ਰੇ ਬੰਧਨ ਮਾਇ! ਗੁਰ ਕੈ ਸਬਦਿ, ਮੇਰਾ ਮਨੁ ਰਾਤਾ ॥

ਜਦ ਪ੍ਰਭੂ, ਪਾਤਿਸ਼ਾਹ ਮੇਰੇ ਨਾਲ ਪਰਮ ਖੁਸ਼ ਹੋ ਜਾਂਦਾ ਹੈ। ਉਹ ਮੇਰੀਆਂ ਮਾਇਆ ਦੀਆਂ ਬੇੜੀਆਂ ਨੂੰ ਕੱਟ ਦਿੰਦਾ ਹੈ ਅਤੇ ਤਦ ਗੁਰਾਂ ਦੀ ਬਾਣੀ ਨਾਲ ਮੇਰੀ ਆਤਮਾ ਰੰਗੀ ਜਾਂਦੀ ਹੈ।

ਸਦਾ ਸਦਾ ਆਨੰਦੁ, ਭੇਟਿਓ ਨਿਰਭੈ ਗੋਬਿੰਦੁ; ਸੁਖ ਨਾਨਕ ਲਾਧੇ, ਹਰਿ ਚਰਨ ਪਰਾਤਾ ॥੮॥

ਆਪਣੇ ਨਿੱਡਰ ਪ੍ਰਭੂ ਨੂੰ ਮਿਲ ਕੇ, ਮੈਂ ਹਮੈਸ਼ਾ ਹਮੇਸ਼ਾਂ ਪ੍ਰਸੰਨਤਾ ਅੰਦਰ ਵਸਦਾ ਹਾਂ। ਵਾਹਿਗੁਰੂ ਦੇ ਪੈਰੀਂ ਪੈ ਨਾਨਕ ਨੇ ਸਦੀਵੀ ਪਿਆਰ ਪਾ ਲਿਆ ਹੈ।

ਸਫਲ ਸਫਲ ਭਈ, ਸਫਲ ਜਾਤ੍ਰਾ ॥

ਫਲਦਾਇਕ, ਫਲਦਾਇਕ, ਫਲਦਾਇਕ ਹੋ ਗਈ ਹੈ ਮੇਰੀ ਜੀਵਨ-ਯਾਤਰਾ।

ਆਵਣ ਜਾਣ ਰਹੇ, ਮਿਲੇ ਸਾਧਾ ॥੧॥ ਰਹਾਉ ਦੂਜਾ ॥੧॥੩॥

ਸੰਤ ਗੁਰਾਂ ਨੂੰ ਭੇਟ ਕੇ, ਮੇਰਾ ਜਨਮ ਅਤੇ ਮਰਨ ਦਾ ਚੱਕਰ ਮੁੱਕ ਗਿਆ ਹੈ। ਠਹਿਰਾਉ ਦੂਜਾ।


Raag Dhanasri Bani Page 3

ਧਨਾਸਰੀ ਮਹਲਾ ੧ ਛੰਤ

ਧਨਾਸਰੀ ਪਹਿਲੀ ਪਾਤਿਸ਼ਾਹੀ ਛੰਤ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਤੀਰਥਿ ਨਾਵਣ ਜਾਉ; ਤੀਰਥੁ ਨਾਮੁ ਹੈ ॥

ਕਿਓਂ ਮੈਂ ਯਾਤਰਾ ਅਸਥਾਨ ਤੇ ਇਸ਼ਨਾਨ ਕਰਨ ਨੂੰ ਜਾਵਾਂ? ਰੱਬ ਦਾ ਨਾਮ ਹੀ ਅਸਲ ਯਾਤਰਾ ਅਸਥਾਨ ਹੈ।

ਤੀਰਥੁ ਸਬਦ ਬੀਚਾਰੁ; ਅੰਤਰਿ ਗਿਆਨੁ ਹੈ ॥

ਮੇਰੇ ਯਾਤ੍ਰਾ-ਅਸਥਾਨ ਨਾਮ ਦਾ ਸਿਮਰਨ ਅਤੇ ਅੰਦਰਲੀ ਬ੍ਰਹਮ-ਬੋਧ ਹਨ।

ਗੁਰ ਗਿਆਨੁ ਸਾਚਾ, ਥਾਨੁ ਤੀਰਥੁ; ਦਸ ਪੁਰਬ, ਸਦਾ ਦਸਾਹਰਾ ॥

ਗੁਰਾਂ ਦਾ ਦਿੱਤਾ ਹੋਇਆ ਬ੍ਰਹਮ-ਬੋਧ ਸੱਚਾ ਪਵਿੱਤਰ ਅਸਥਾਨ ਹੈ, ਜਿਥੇ ਹਮੇਸ਼ਾਂ ਦਸ ਤਿਉਹਾਰ ਪ੍ਰਗਟ ਹੀ ਮਨਾਏ ਜਾਂਦੇ ਹਨ।

ਹਉ ਨਾਮੁ ਹਰਿ ਕਾ ਸਦਾ ਜਾਚਉ; ਦੇਹੁ ਪ੍ਰਭ ਧਰਣੀਧਰਾ ॥

ਮੈਂ ਹਮੇਸ਼ਾਂ ਵਾਹਿਗੁਰੂ ਦੇ ਨਾਮ ਨੂੰ ਮੰਗਦਾ ਹਾਂ, ਮੈਨੂੰ ਇਹ ਪ੍ਰਦਾਨ ਕਰ, ਹੇ ਸ੍ਰਿਸ਼ਟੀ ਨੂੰ ਥੰਮਣਹਾਰ ਸੁਆਮੀ!

ਸੰਸਾਰੁ ਰੋਗੀ ਨਾਮੁ ਦਾਰੂ; ਮੈਲੁ ਲਾਗੈ ਸਚ ਬਿਨਾ ॥

ਜਹਾਨ ਬੀਮਾਰ ਹੈ, ਨਾਮ ਦਵਾਈ ਹੈ, ਸੱਚੇ ਸੁਆਮੀ ਦੇ ਬਗੈਰ ਇਸ ਨੂੰ ਪਾਪ ਦੀ ਗੰਦਗੀ ਚਿਮੜ ਜਾਂਦੀ ਹੈ।

ਗੁਰ ਵਾਕੁ ਨਿਰਮਲੁ ਸਦਾ ਚਾਨਣੁ; ਨਿਤ ਸਾਚੁ ਤੀਰਥੁ ਮਜਨਾ ॥੧॥

ਗੁਰਬਾਣੀ ਪਵਿੱਤਰ ਹੇ ਅਤੇ ਹਮੇਸ਼ਾਂ ਹੀ ਪ੍ਰਕਾਸ਼ ਬਖਸ਼ਦੀ ਹੈ। ਤੂੰ ਸਦਾ ਇਸ ਸੱਚੇ ਯਾਤ੍ਰਾ ਅਸਥਾਨ ਵਿੱਚ ਇਸ਼ਨਾਨ ਕਰ।

ਸਾਚਿ ਨ ਲਾਗੈ ਮੈਲੁ; ਕਿਆ ਮਲੁ ਧੋਈਐ? ॥

ਸਚਿਆਰਾ ਨੂੰ ਮਲੀਨਤਾ ਚਿਮੜਦੀ ਨਹੀਂ, ਉਨ੍ਹਾਂ ਨੇ ਕਿਹੜੀ ਮਲੀਣਤਾ ਧੋਣੀ ਹੈ।

ਗੁਣਹਿ ਹਾਰੁ ਪਰੋਇ; ਕਿਸ ਕਉ ਰੋਈਐ? ॥

ਜੇ ਤੂੰ ਆਪਣੇ ਲਈ ਨੇਕੀਆਂ ਦੀ ਫੂਲਮਾਲਾ ਗੁੰਦ ਲਵੇ ਤਦ ਤੈਨੂੰ ਕਾਹਦੇ ਲਈ ਵਿਰਲਾਪ ਕਰਨਾ ਪਊਗਾ?

ਵੀਚਾਰਿ ਮਾਰੈ ਤਰੈ ਤਾਰੈ; ਉਲਟਿ ਜੋਨਿ ਨ ਆਵਏ ॥

ਜੋ ਸਿਮਰਨ ਦੁਆਰਾ ਆਪਣੇ ਆਪ ਨੂੰ ਮਾਰ ਲੈਂਦਾ ਹੈ, ਉਹ ਬਚ ਜਾਂਦਾ ਹੈ, ਅਤੇ ਹੋਰਨਾਂ ਨੂੰ ਭੀ ਬਚਾ ਲੈਂਦਾ ਹੈ ਅਤੇ ਉਹ ਮੁੜ ਕੇ ਜੂਨੀਆਂ ਵਿੱਚ ਨਹੀਂ ਪੈਂਦਾ।

ਆਪਿ ਪਾਰਸੁ ਪਰਮ ਧਿਆਨੀ; ਸਾਚੁ ਸਾਚੇ ਭਾਵਏ ॥

ਬੰਦਗੀ ਕਰਨ ਵਾਲਾ ਮਹਾਨ ਪੁਰਸ਼ ਖੁੱਦ ਅਮੋਲਕ ਪਦਾਰਥ ਹੈ। ਸਚਿਆਰੇ ਸੱਚੇ ਸਾਈਂ ਨੂੰ ਚੰਗੇ ਲੱਗਦੇ ਹਨ।

ਆਨੰਦੁ ਅਨਦਿਨੁ ਹਰਖੁ ਸਾਚਾ; ਦੂਖ ਕਿਲਵਿਖ ਪਰਹਰੇ ॥

ਰਾਤ ਦਿਨ ਉਹ ਖੁਸ਼ੀ ਤੇ ਸੱਚੀ ਪ੍ਰਸੰਨਤਾ ਮਹਿਸੂ ਕਰਦਾ ਹੈ ਅਤੇ ਉਸ ਦੀ ਪੀੜ ਅਤੇ ਪਾਪ ਦੂਰ ਹੋ ਜਾਂਦੇ ਹਨ।

ਸਚੁ ਨਾਮੁ ਪਾਇਆ, ਗੁਰਿ ਦਿਖਾਇਆ; ਮੈਲੁ ਨਾਹੀ ਸਚ ਮਨੇ ॥੨॥

ਉਹ ਸੱਚੇ ਨਾਮ ਨੂੰ ਪ੍ਰਾਪਤ ਕਰ ਲੈਂਦਾ ਹੈ, ਅਤੇ ਗੁਰੂ ਜੀ ਉਸ ਨੂੰ ਪ੍ਰਭੂ ਵਿਖਾਲ ਦਿੰਦੇ ਹਨ। ਉਸ ਨੂੰ ਕੋਈ ਮਲੀਣਤਾ ਨਹੀਂ ਚਿਮੜਦੀ ਕਿਉਂਕਿ ਸਤਿਨਾਮ ਉਸ ਦੇ ਹਿਰਦੇ ਵਿੱਚ ਵਸਦਾ ਹੈ।

ਸੰਗਤਿ ਮੀਤ ਮਿਲਾਪੁ; ਪੂਰਾ ਨਾਵਣੋ ॥

ਹੇ ਮਿੱਤਰ! ਸਾਧ ਸੰਗਤ ਅੰਦਰ ਜੁੜਨਾ ਹੀ ਪੂਰਨ ਇਸ਼ਨਾਨ ਹੈ।

ਗਾਵੈ ਗਾਵਣਹਾਰੁ; ਸਬਦਿ ਸੁਹਾਵਣੋ ॥

ਗਾਉਣ ਵਾਲਾ, ਜੋ ਸੁਆਮੀ ਦੀ ਸਿਫ਼ਤ ਗਾਉਂਦਾ ਹੈ, ਉਸ ਦੇ ਨਾਮ ਨਾਲ ਸਸ਼ੋਭਤ ਹੋ ਜਾਂਦਾ ਹੈ।

ਸਾਲਾਹਿ ਸਾਚੇ, ਮੰਨਿ ਸਤਿਗੁਰੁ; ਪੁੰਨ ਦਾਨ ਦਇਆ ਮਤੇ ॥

ਸੱਚੇ ਗੁਰਾਂ ਵਿੱਚ ਭਰੋਸਾ ਧਾਰ ਕੇ, ਤੂੰ ਸੱਚੇ ਸੁਆਮੀ ਦੀ ਸਿਫ਼ਤ ਕਰ, ਏਸੇ ਵਿੱਚ ਹੀ ਖੈਰਾਤ ਤੇ ਸਖਾਵਤ ਦਾ ਦੇਣਾ ਅਤੇ ਦਇਆਵਾਨ ਸੁਭਾਵ ਦੀਆਂ ਸਿਫਤਾਂ ਆ ਜਾਂਦੀਆਂ ਹਨ।

ਪਿਰ ਸੰਗਿ ਭਾਵੈ, ਸਹਜਿ ਨਾਵੈ; ਬੇਣੀ ਤ ਸੰਗਮੁ, ਸਤ ਸਤੇ ॥

ਸਚਿਆਰਾ ਦੀ ਸਚਿਆਰ, ਜੋ ਆਪਣੇ ਪ੍ਰੀਤਮ ਸੁਆਮੀ ਦੀ ਸੰਗਤ ਨੂੰ ਪਿਆਰ ਕਰਦੀ ਹੈ, ਤ੍ਰਿਵੈਣੀ, ਗੰਗਾ, ਜਮਨਾ ਤੇ ਸੁਰਸਤੀ ਦੇ ਮਿਲਾਪ ਅਸਥਾਨ ਤੇ ਇਸ਼ਨਾਨ ਕਰਦੀ ਜਾਣੀ ਜਾਂਦੀ ਹੈ।

ਆਰਾਧਿ ਏਕੰਕਾਰੁ ਸਾਚਾ; ਨਿਤ ਦੇਇ ਚੜੈ ਸਵਾਇਆ ॥

ਤੂੰ ਕੇਵਲ ਇਕ ਸੱਚੇ ਸੁਆਮੀ ਦਾ ਹੀ ਸਿਮਰਨ ਕਰ ਜੋ ਸਦਾ ਹੀ ਦਿੰਦਾ ਹੈ ਤੇ ਜਿਸ ਦੀਆਂ ਦਾਤਾਂ ਸਦੀਵ ਹੀ ਵਧੇਰੀਆਂ ਹੁੰਦੀਆਂ ਜਾਂਦੀਆਂ ਹਨ।

ਗਤਿ ਸੰਗਿ ਮੀਤਾ! ਸੰਤਸੰਗਤਿ; ਕਰਿ ਨਦਰਿ ਮੇਲਿ ਮਿਲਾਇਆ ॥੩॥

ਹੇ ਮਿੱਤ੍ਰ! ਸਾਧ ਸੰਗਤ ਨਾਲ ਜੁੜਨ ਦੁਆਰਾ ਮੋਖਸ਼ ਪ੍ਰਾਪਤ ਹੁੰਦੀ ਹੈ। ਆਪਣੀ ਰਹਿਮਤ ਧਾਰ ਕੇ, ਸੁਆਮੀ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।

ਕਹਣੁ ਕਹੈ ਸਭੁ ਕੋਇ; ਕੇਵਡੁ ਆਖੀਐ ॥

ਸਾਰੇ ਹੀ ਸਾਹਿਬ ਦਾ ਭਾਸ਼ਨ ਉਚਾਰਦੇ ਹਨ। ਮੈਂ ਉਸ ਨੂੰ ਕਿੰਨਾ ਕੁ ਵੱਡਾ ਵਰਣਨ ਕਰਾਂ?

ਹਉ ਮੂਰਖੁ ਨੀਚੁ ਅਜਾਣੁ; ਸਮਝਾ ਸਾਖੀਐ ॥

ਮੈਂ ਮੂੜ੍ਹ, ਅਧਮ ਤੇ ਬੇਸਮਝ ਹਾਂ, ਗੁਰਾਂ ਦੀ ਸਿੱਖਿਆ ਦੁਆਰਾ ਹੀ ਮੈਂ ਉਸ ਨੂੰ ਸਮਝਦਾ ਹਾਂ।

ਸਚੁ ਗੁਰ ਕੀ ਸਾਖੀ, ਅੰਮ੍ਰਿਤ ਭਾਖੀ; ਤਿਤੁ ਮਨੁ ਮਾਨਿਆ ਮੇਰਾ ॥

ਸੱਚਾ ਹੈ ਉਪਦੇਸ਼ ਗੁਰਾਂ ਦਾ, ਜਿਨ੍ਹਾਂ ਦੇ ਬਚਨ ਅੰਮ੍ਰਿਤ-ਸਰੂਪ ਹਨ। ਉਨ੍ਹਾਂ ਨਾਲ ਮੇਰਾ ਚਿੱਤ ਪਤੀਜ ਗਿਆ ਹੈ।

ਕੂਚੁ ਕਰਹਿ ਆਵਹਿ ਬਿਖੁ ਲਾਦੇ; ਸਬਦਿ ਸਚੈ ਗੁਰੁ ਮੇਰਾ ॥

ਪਾਪ ਨਾਲ ਲੱਦੇ ਹੋਏ ਬੰਦੇ ਮਰਦੇ ਤੇ ਜੰਮਦੇ ਹਨ। ਸੱਚਾ ਸੁਆਮੀ ਤੈਂਡੇ ਗੁਰਾਂ ਦੇ ਰਾਹੀਂ ਪਾਇਆ ਜਾਂਦਾ ਹੈ।

ਆਖਣਿ ਤੋਟਿ ਨ ਭਗਤਿ ਭੰਡਾਰੀ; ਭਰਿਪੁਰਿ ਰਹਿਆ ਸੋਈ ॥

ਸਾਈਂ ਦੀ ਉਸਤਿਤ ਕਰਨ ਦਾ ਕੋਈ ਅੰਤ ਨਹੀਂ ਅਤੇ ਨਾਂ ਹੀ ਉਸ ਦੀ ਭਗਤ ਦੇ ਖਜਾਨੇ ਦਾ। ਉਹ ਹਰ ਥਾਂ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ।

ਨਾਨਕ ਸਾਚੁ ਕਹੈ ਬੇਨੰਤੀ; ਮਨੁ ਮਾਂਜੈ ਸਚੁ ਸੋਈ ॥੪॥੧॥

ਨਾਨਕ ਸੱਚੀ ਪ੍ਰਾਰਥਨਾ ਕਰਦਾ ਹੈ, ਜੋ ਆਪਣਾ ਦਿਲ ਸਾਫ ਕਰਦਾ ਹੈ, ਉਹ ਸੱਚਾ ਥੀ ਵੰਞਦਾ ਹੈ।


Raag Dhanasri Bani Page 3

ਧਨਾਸਰੀ ਮਹਲਾ ੧ ॥

ਧਨਾਸਰੀ ਪਹਿਲੀ ਪਾਤਿਸ਼ਾਹੀ।

ਜੀਵਾ ਤੇਰੈ ਨਾਇ; ਮਨਿ ਆਨੰਦੁ ਹੈ ਜੀਉ ॥

ਮੈਂ ਤੇਰੇ ਨਾਮ ਦੁਆਰਾ ਜੀਉਂਦਾ ਹਾਂ ਅਤੇ ਮੇਰੇ ਚਿੱਤ ਅੰਦਰ ਖੁਸ਼ੀ ਵਸਦੀ ਹੈ, ਹੇ ਸੁਆਮੀ!

ਸਾਚੋ ਸਾਚਾ ਨਾਉ; ਗੁਣ ਗੋਵਿੰਦੁ ਹੈ ਜੀਉ ॥

ਸੱਚਾ ਹੈ ਨਾਮ ਅਤੇ ਜੱਸ ਸੱਚੇ ਸਾਹਿਬ ਦਾ।

ਗੁਰ ਗਿਆਨੁ ਅਪਾਰਾ, ਸਿਰਜਣਹਾਰਾ; ਜਿਨਿ ਸਿਰਜੀ ਤਿਨਿ ਗੋਈ ॥

ਬੇਅੰਤ ਹੈ ਬ੍ਰਹਮ ਵੀਚਾਰ ਗੁਰਾਂ ਦੀ। ਕਰਤਾਰ ਜੋ ਸ੍ਰਿਸ਼ਟੀ ਸਾਜਦਾ ਹੈ, ਉਹ ਇਸ ਨੂੰ ਨਾਸ ਭੀ ਕਰ ਦਿੰਦਾ ਹੈ।

ਪਰਵਾਣਾ ਆਇਆ, ਹੁਕਮਿ ਪਠਾਇਆ; ਫੇਰਿ ਨ ਸਕੈ ਕੋਈ ॥

ਜਦ ਸਾਹਿਬ ਦੇ ਫੁਰਮਾਨ ਦੁਆਰਾ ਭੇਜਿਆ ਹੋਇਆ ਮੌਤ ਦਾ ਸੱਦਾ ਆ ਜਾਂਦਾ ਹੈ। ਕੋਈ ਭੀ ਇਸ ਨੂੰ ਮੋੜ ਨਹੀਂ ਸਕਦਾ।

ਆਪੇ ਕਰਿ ਵੇਖੈ, ਸਿਰਿ ਸਿਰਿ ਲੇਖੈ; ਆਪੇ ਸੁਰਤਿ ਬੁਝਾਈ ॥

ਉਹ ਸ੍ਰਿਸ਼ਟੀ ਨੂੰ ਸਾਜਦਾ ਤੇ ਇਸ ਦੀ ਸੰਭਾਲ ਕਰਦਾ ਹੈ। ਸਾਰਿਆਂ ਸੀਸਾਂ ਉਤੇ ਉਸ ਦੀ ਲਿਖਤਾਕਾਰ ਹੈ, ਅਤੇ ਉਹ ਖੁਦ ਹੀ ਸਮਝ ਦਰਸਾਉਂਦਾ ਹੈ।

ਨਾਨਕ ਸਾਹਿਬੁ ਅਗਮ ਅਗੋਚਰੁ; ਜੀਵਾ ਸਚੀ ਨਾਈ ॥੧॥

ਨਾਨਕ ਪਹੁੰਚ ਤੋਂ ਪਰੇ ਤੇ ਅਗਾਧ ਹੈ ਸੁਆਮੀ। ਮੈਂ ਉਸ ਦੇ ਸੱਚੇ ਨਾਮ ਦੁਆਰਾ ਜੀਉਂਦਾ ਹਾਂ।

ਤੁਮ ਸਰਿ ਅਵਰੁ ਨ ਕੋਇ; ਆਇਆ ਜਾਇਸੀ ਜੀਉ ॥

ਹੋਰ ਤੇਰੇ ਤੁਲ ਕੋਈ ਭੀ ਨਹੀਂ, ਹੇ ਸੁਆਮੀ! ਬਾਕੀ ਸਾਰੇ ਆਉਂਦੇ ਤੇ ਜਾਂਦੇ ਰਹਿੰਦੇ ਹਨ।

ਹੁਕਮੀ ਹੋਇ ਨਿਬੇੜੁ; ਭਰਮੁ ਚੁਕਾਇਸੀ ਜੀਉ ॥

ਤੇਰੇ ਫੁਰਮਾਨ ਦੁਆਰਾ ਲੇਖਾ ਪੱਤਾ ਮੁੱਕ ਜਾਂਦਾ ਹੈ ਅਤੇ ਸੰਦੇਹ ਦੂਰ ਵੰਞਦਾ ਹੈ।

ਗੁਰੁ ਭਰਮੁ ਚੁਕਾਏ, ਅਕਥੁ ਕਹਾਏ; ਸਚ ਮਹਿ ਸਾਚੁ ਸਮਾਣਾ ॥

ਗੁਰੂ ਜੀ ਵਹਿਮ ਦੂਰ ਕਰ ਦਿੰਦੇ ਹਨ ਅਤੇ ਬੰਦੇ ਪਾਸੋਂ ਅਕਹਿ ਸੁਆਮੀ ਦਾ ਉਚਾਰਨ ਕਰਵਾਉਂਦੇ ਹਨ। ਸੱਚ ਅੰਦਰ ਸੱਚਾ ਪੁਰਸ਼ ਲੀਨ ਹੋ ਜਾਂਦਾ ਹੈ।

ਆਪਿ ਉਪਾਏ, ਆਪਿ ਸਮਾਏ; ਹੁਕਮੀ ਹੁਕਮੁ ਪਛਾਣਾ ॥

ਉਹ ਆਪੇ ਰਚਨਾ ਅਤੇ ਆਪੇ ਹੀ ਨਾਸ ਕਰਦਾ ਹੈ। ਮੈਂ ਫੁਰਮਾਨ ਵਾਲੇ (ਵਾਹਿਗੁਰੂ) ਦੇ ਫੁਰਮਾਨ ਨੂੰ ਅਨੁਭਵ ਕਰਦਾ ਹਾਂ।

ਸਚੀ ਵਡਿਆਈ, ਗੁਰ ਤੇ ਪਾਈ; ਤੂ ਮਨਿ ਅੰਤਿ ਸਖਾਈ ॥

ਸੱਚੀ ਬਜ਼ੁਰਗੀ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦੀ ਹੈ। ਤੂੰ ਹੀ, ਹੇ ਸੁਆਮੀ! ਅਖੀਰ ਨੂੰ ਜਿੰਦੜੀ ਦਾ ਸਹਾਇਕ ਹੈ।

ਨਾਨਕ ਸਾਹਿਬੁ ਅਵਰੁ ਨ ਦੂਜਾ; ਨਾਮਿ ਤੇਰੈ ਵਡਿਆਈ ॥੨॥

ਤੇਰੇ ਬਗੈਰ ਹੋਰ ਕੋਈ ਨਹੀਂ, ਹੇ ਸੁਆਮੀ! ਤੇਰੇ ਨਾਮ ਰਾਹੀਂ ਹੀ ਪ੍ਰਭਤਾ ਪ੍ਰਾਪਤ ਹੁੰਦੀ ਹੈ।

ਤੂ ਸਚਾ ਸਿਰਜਣਹਾਰੁ; ਅਲਖ ਸਿਰੰਦਿਆ ਜੀਉ ॥

ਤੂੰ ਸੱਚਾ ਕਰਤਾਰ ਅਤੇ ਅਗਾਧ ਰਚਨਹਾਰ ਹੈ।

ਏਕੁ ਸਾਹਿਬੁ ਦੁਇ ਰਾਹ; ਵਾਦ ਵਧੰਦਿਆ ਜੀਉ ॥

ਸੁਆਮੀ ਕੇਵਲ ਇਕ ਹੀ ਹੈ। ਖੁਦਾ-ਪ੍ਰਸਤੀ ਤੇ ਮਾਦਾ-ਪ੍ਰਸਤੀ ਦੋ ਰਸਤੇ ਹਨ, ਜਿਸ ਦੁਆਰਾ ਝਗੜੇ ਵਧਦੇ ਹਨ।

ਦੁਇ ਰਾਹ ਚਲਾਏ, ਹੁਕਮਿ ਸਬਾਏ; ਜਨਮਿ ਮੁਆ ਸੰਸਾਰਾ ॥

ਆਪਣੀ ਰਜ਼ਾ ਦੁਆਰਾ ਸੁਆਮੀ ਸਾਰਿਆਂ ਨੂੰ ਏਨ੍ਹਾ ਦੋਹਾਂ ਰਸਤਿਆਂ ਵਿੱਚ ਟੋਰਦਾ ਹੈ। ਜੱਗ ਜੰਮਣਾ ਤੇ ਮਰਨ ਦੇ ਅਧੀਨ ਹੈ।

ਨਾਮ ਬਿਨਾ, ਨਾਹੀ ਕੋ ਬੇਲੀ; ਬਿਖੁ ਲਾਦੀ ਸਿਰਿ ਭਾਰਾ ॥

ਨਾਮ ਦੇ ਬਗੈਰ ਪ੍ਰਾਣੀ ਦਾ ਕੋਈ ਯਾਰ ਨਹੀਂ ਉਹ ਏਵਨੂੰ ਹੀ ਆਪਣੇ ਸੀਸ ਤੇ ਪਾਪਾਂ ਦਾ ਬੋਝ ਚੁੱਕੀ ਫਿਰਦਾ ਹੈ।

ਹੁਕਮੀ ਆਇਆ, ਹੁਕਮੁ ਨ ਬੂਝੈ; ਹੁਕਮਿ ਸਵਾਰਣਹਾਰਾ ॥

ਸਾਹਿਬ ਦੀ ਰਜ਼ਾ ਅੰਦਰ ਬੰਦਾ ਆਉਂਦਾ ਹੈ, ਪ੍ਰੰਤੂ ਉਸ ਦੀ ਰਜ਼ਾ ਨੂੰ ਸਮਝਦਾ ਨਹੀਂ। ਕੇਵਲ ਉਸ ਦੀ ਰਜ਼ਾ ਹੀ ਬੰਦੇ ਨੂੰ ਸਸ਼ੋਭਤ ਕਰਨ ਵਾਲੀ ਹੈ।

ਨਾਨਕ ਸਾਹਿਬੁ ਸਬਦਿ ਸਿਞਾਪੈ; ਸਾਚਾ ਸਿਰਜਣਹਾਰਾ ॥੩॥

ਨਾਨਕ ਨਾਮ ਦੇ ਰਾਹੀਂ ਰਚਨਹਾਰ ਸੁਆਮੀ ਨੂੰ ਸਿੰਞਾਣਿਆ ਜਾਂਦਾ ਹੈ।

ਭਗਤ ਸੋਹਹਿ ਦਰਵਾਰਿ; ਸਬਦਿ ਸੁਹਾਇਆ ਜੀਉ ॥

ਤੇਰੇ ਨਾਮ ਨਾਲ ਸਸ਼ੋਭਤ ਹੋਏ ਹੋਏ, ਹੇ ਸੁਆਮੀ! ਤੇਰੇ ਸਾਧੂ ਤੇਰੇ ਦਰਬਾਰ ਅੰਦਰ ਸੋਹਣੇ ਲੱਗਦੇ ਹਨ।

ਬੋਲਹਿ ਅੰਮ੍ਰਿਤ ਬਾਣਿ; ਰਸਨ ਰਸਾਇਆ ਜੀਉ ॥

ਉਹ ਅੰਮ੍ਰਿਤ-ਮਈ ਗੁਰਬਾਣੀ ਨੂੰ ਉਚਾਰਦੇ ਹਨ ਅਤੇ ਆਪਣੀ ਜੀਭਾ ਨੂੰ ਉਸ ਨਾਲ ਮਿੱਠਾ ਕਰਦੇ ਹਨ।

ਰਸਨ ਰਸਾਏ ਨਾਮਿ ਤਿਸਾਏ; ਗੁਰ ਕੈ ਸਬਦਿ ਵਿਕਾਣੇ ॥

ਮਿੱਠੀ ਹੈ ਉਨ੍ਹਾਂ ਦੀ ਜੀਭਾ, ਉਹ ਨਾਮ ਦੇ ਲਈ ਪਿਆਸੇ ਹਨ ਅਤੇ ਗੁਰਾਂ ਦੀ ਬਾਣੀ ਉਤੋਂ ਸਦਕੇ ਜਾਂਦੇ ਹਨ।

ਪਾਰਸਿ ਪਰਸਿਐ ਪਾਰਸੁ ਹੋਏ; ਜਾ ਤੇਰੈ ਮਨਿ ਭਾਣੇ ॥

ਜਦ ਉਹ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ, ਹੇ ਸਾਈਂ! ਉਹ ਅਮੋਲਕ ਪਦਾਰਥ ਨਾਲ ਲੱਗ ਕੇ ਖੁਦ ਅਮੋਲਕ ਪਦਾਰਥ ਬਣ ਜਾਂਦੇ ਹਨ।

ਅਮਰਾ ਪਦੁ ਪਾਇਆ, ਆਪੁ ਗਵਾਇਆ; ਵਿਰਲਾ ਗਿਆਨ ਵੀਚਾਰੀ ॥

ਉਹ ਆਪਣੀ ਸਵੈ-ਹੰਗਤਾ ਨੂੰ ਮਾਰ, ਅਬਿਨਾਸੀ ਦਰਜੇ ਨੂੰ ਪ੍ਰਾਪਤ ਕਰ ਲੈਂਦੇ ਹਨ। ਕੋਈ ਟਾਂਵਾਂ ਟੱਲਾ ਪੁਰਸ਼ ਹੀ ਇਸ ਬ੍ਰਹਮ ਗਿਆਨ ਨੂੰ ਵੀਚਾਰਦਾ ਹੈ।

ਨਾਨਕ ਭਗਤ ਸੋਹਨਿ ਦਰਿ ਸਾਚੈ; ਸਾਚੇ ਕੇ ਵਾਪਾਰੀ ॥੪॥

ਨਾਨਕ, ਸੱਚੇ ਨਾਮ ਦੇ ਵਣਜਾਰੇ, ਸਾਧੂ, ਸੱਚੇ ਦਰਵਾਜੇ ਉਤੇ ਚੰਗੇ ਲਗਦੇ ਹਨ।

ਭੂਖ ਪਿਆਸੋ ਆਥਿ; ਕਿਉ ਦਰਿ ਜਾਇਸਾ? ਜੀਉ ॥

ਮੈਨੂੰ ਸੰਸਾਰੀ ਪਦਾਰਥਾਂ ਨੂੰ ਭੁੱਖ ਅਤੇ ਤ੍ਰੇਹ ਹੈ। ਮੈਂ ਕਿਸ ਤਰ੍ਹਾਂ ਸੁਆਮੀ ਦੇ ਦਰਬਾਰ ਵਿੱਚ ਜਾ ਸਕਦਾ ਹਾਂ?

ਸਤਿਗੁਰ ਪੂਛਉ ਜਾਇ; ਨਾਮੁ ਧਿਆਇਸਾ ਜੀਉ ॥

ਮੈਂ ਜਾ ਕੇ ਸੱਚੇ ਗੁਰਾਂ ਦਾ ਮਸ਼ਵਰਾ ਲਵਾਂਗਾ ਅਤੇ ਸੁਆਮੀ ਦੇ ਨਾਮ ਦਾ ਸਿਮਰਨ ਕਰਾਂਗਾ।

ਸਚੁ ਨਾਮੁ ਧਿਆਈ, ਸਾਚੁ ਚਵਾਈ; ਗੁਰਮੁਖਿ ਸਾਚੁ ਪਛਾਣਾ ॥

ਮੈਂ ਸੱਚੇ ਨਾਮ ਨੂੰ ਆਰਾਧਦਾ ਹਾਂ, ਸੱਚੇ ਨਾਮ ਨੂੰ ਉਚਾਰਦਾ ਹਾਂ, ਅਤੇ ਸੱਚੇ ਨਾਮ ਨੂੰ ਹੀ ਸੱਚੇ ਗੁਰਾਂ ਦੇ ਰਾਹੀਂ ਜਾਣਦਾ ਹਾਂ।

ਦੀਨਾ ਨਾਥੁ ਦਇਆਲੁ ਨਿਰੰਜਨੁ; ਅਨਦਿਨੁ ਨਾਮੁ ਵਖਾਣਾ ॥

ਰਾਤ ਦਿਨ ਮੈਂ ਮਸਕੀਨਾਂ ਦੇ ਮਾਲਕ, ਮਿਹਰਬਾਨ ਤੇ ਪਵਿੱਤਰ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।

ਕਰਣੀ ਕਾਰ ਧੁਰਹੁ ਫੁਰਮਾਈ; ਆਪਿ ਮੁਆ ਮਨੁ ਮਾਰੀ ॥

ਇਹ ਕਾਰਜ, ਆਦਿ ਪੁਰਖ ਨੇ ਇਨਸਾਨ ਨੂੰ ਕਰਨ ਦੀ ਆਗਿਆ ਕੀਤੀ ਹੈ। ਇਸ ਤਰ੍ਹਾਂ ਸਵੈ-ਹੰਗਤਾ ਮਿੱਟ ਜਾਂਦੀ ਹੈ ਤੇ ਮਨ ਕਾਬੂ ਆ ਜਾਂਦਾ ਹੈ।

ਨਾਨਕ ਨਾਮੁ ਮਹਾ ਰਸੁ ਮੀਠਾ; ਤ੍ਰਿਸਨਾ ਨਾਮਿ ਨਿਵਾਰੀ ॥੫॥੨॥

ਨਾਨਕ, ਪਰਮ ਮਿਠਾ ਹੈ ਨਾਮ-ਅੰਮ੍ਰਿਤ। ਨਾਮ ਦੇ ਰਾਹੀਂ ਹੀ ਵਧੀ ਖਾਹਿਸ਼ ਨਵਿਰਤ ਹੁੰਦੀ ਹੈ।


Raag Dhanasri Bani Page 3

ਧਨਾਸਰੀ ਛੰਤ ਮਹਲਾ ੧ ॥

ਧਨਾਸਰੀ ਪਹਿਲੀ ਪਾਤਿਸ਼ਾਹੀ।

ਪਿਰ ਸੰਗਿ ਮੂਠੜੀਏ! ਖਬਰਿ ਨ ਪਾਈਆ ਜੀਉ ॥

ਹੇ ਠੱਗੀ ਹੋਈ ਪਤਨੀਏ! ਤੇਰਾ ਪ੍ਰੀਤਮ ਤੇਰੇ ਨਾਲ ਹੈ ਪਰ ਤੈਨੂੰ ਇਸ ਦਾ ਪਤਾ ਤੱਕ ਨਹੀਂ।

ਮਸਤਕਿ ਲਿਖਿਅੜਾ ਲੇਖੁ; ਪੁਰਬਿ ਕਮਾਇਆ ਜੀਉ ॥

ਤੇਰੇ ਪਿਛਲੇ ਅਮਲਾਂ ਦੇ ਅਨੁਸਾਰ, ਤੇਰੇ ਮੱਥੇ ਉਤੇ ਪ੍ਰਾਲਭਧ ਲਿਖੀ ਹੋਈ ਹੈ।

ਲੇਖੁ ਨ ਮਿਟਈ ਪੁਰਬਿ ਕਮਾਇਆ; ਕਿਆ ਜਾਣਾ? ਕਿਆ ਹੋਸੀ? ॥

ਪੂਰਬਲੇ ਕਰਮਾਂ ਦੀ ਲਿਖਤਾਕਾਰ ਮੇਟੀ ਨਹੀਂ ਜਾ ਸਕਦੀ। ਮੈਂ ਕੀ ਜਾਣਦਾ ਹਾਂ, ਮੇਰੇ ਨਾਲ ਕੀ ਵਾਪਰੂਗੀ?

ਗੁਣੀ ਅਚਾਰਿ ਨਹੀ ਰੰਗਿ ਰਾਤੀ; ਅਵਗੁਣ ਬਹਿ ਬਹਿ ਰੋਸੀ ॥

ਤੂੰ ਨੇਕ ਜੀਵਨ-ਰਹੁ-ਰੀਤੀ ਧਾਰਨ ਨਹੀਂ ਕੀਤੀ। ਨਾਂ ਹੀ ਤੂੰ ਆਪਣੇ ਪ੍ਰਭੂ ਦੇ ਪ੍ਰੇਮ ਨਾਲ ਰੰਗੀਜੀ ਹੈ। ਤੂੰ ਸਦੀਵ ਹੀ ਬੈਠ ਕੇ, ਆਪਣੇ ਕੁਕਰਮਾਂ ਉਤੇ ਵਿਰਲਾਪ ਕਰਨੂੰਗੀ।

ਧਨੁ ਜੋਬਨੁ ਆਕ ਕੀ ਛਾਇਆ; ਬਿਰਧਿ ਭਏ ਦਿਨ ਪੁੰਨਿਆ ॥

ਤੇਰੀ ਮਾਲ-ਮਿਲਖ ਅਤੇ ਜੁਆਨੀ ਅੱਕ ਦੀ ਛਾਂ ਦੀ ਮਾਨੰਦ ਹੈ। ਬੁੱਢਾ ਹੋਣ ਨਾਲ ਤੇਰੇ ਦਿਹਾੜੇ ਮੁੱਕ ਜਾਣਗੇ।

ਨਾਨਕ, ਨਾਮ ਬਿਨਾ ਦੋਹਾਗਣਿ; ਛੂਟੀ ਝੂਠਿ ਵਿਛੁੰਨਿਆ ॥੧॥

ਨਾਮ ਦੇ ਬਗੈਰ ਤੂੰ ਛੁੱਟੜ ਨਿਖਸਮੀ ਰੰਨ ਥੀ ਵੰਞੇਗੀ। ਤੇਰਾ ਕੂੜ ਤੈਨੂੰ ਤੇਰੇ ਸੁਆਮੀ ਨਾਲੋਂ ਜੁਦਾ ਕਰ ਦੇਵੇਗਾ।

ਬੂਡੀ ਘਰੁ ਘਾਲਿਓ; ਗੁਰ ਕੈ ਭਾਇ ਚਲੋ ॥

ਨੀ ਪਤਨੀਏ! ਤੂੰ ਡੁੱਬ ਗਈ ਹੈ। ਤੇਰਾ ਝੁੱਗਾ ਉਜੱੜ ਗਿਆ ਹੈ। ਤੂੰ ਗੁਰਾਂ ਦੀ ਰਜ਼ਾ ਅੰਦਰ ਟੁਰ।

ਸਾਚਾ ਨਾਮੁ ਧਿਆਇ; ਪਾਵਹਿ ਸੁਖਿ ਮਹਲੋ ॥

ਤੂੰ ਸੱਚੇ ਨਾਮ ਦਾ ਸਿਮਰਨ ਕਰ। (ਇਸ ਤਰ੍ਹਾਂ) ਤੂੰ ਹਰੀ ਸੁਆਮੀ ਦੇ ਮੰਦਰ ਅੰਦਰ ਆਰਾਮ ਪਾਵਨੂੰਗੀ।

ਹਰਿ ਨਾਮੁ ਧਿਆਏ, ਤਾ ਸੁਖੁ ਪਾਏ; ਪੇਈਅੜੈ ਦਿਨ ਚਾਰੇ ॥

ਜੇਕਰ ਤੂੰ ਪ੍ਰਭੂ ਦੇ ਨਾਮ ਦਾ ਆਰਾਧਨ ਕਰਨੂੰ, ਤਦ ਤੂੰ ਖੁਸ਼ੀ ਪ੍ਰਾਪਤ ਕਰ ਲਵਨੂੰਗੀ। ਇਸ ਜਹਾਨ ਅੰਦਰ ਤੇਰਾ ਮੁਕਾਮ ਕੇਵਲ ਚਹੁ ਦਿਹਾੜਿਆਂ ਲਈ ਹੀ ਹੈ।

ਨਿਜ ਘਰਿ ਜਾਇ, ਬਹੈ ਸਚੁ ਪਾਏ; ਅਨਦਿਨੁ ਨਾਲਿ ਪਿਆਰੇ ॥

ਜੋ ਰਾਤ ਦਿਨ ਆਪਣੇ ਪ੍ਰੀਤਮ ਨਾਲ ਵਸਦੀ ਹੈ, ਉਹ ਸੱਚ ਨੂੰ ਪਾ ਲੈਂਦੀ ਹੈ ਅਤੇ ਆਪਣੇ ਨਿੱਜ ਦੇ ਧਾਮ ਵਿੱਚ ਜਾ ਬਹਿੰਦੀ ਹੈ।

ਵਿਣੁ ਭਗਤੀ ਘਰਿ ਵਾਸੁ ਨ ਹੋਵੀ; ਸੁਣਿਅਹੁ ਲੋਕ ਸਬਾਏ ॥

ਪਿਆਰੀ ਉਪਾਸ਼ਨਾ ਦੇ ਬਾਝੋਂ ਬੰਦਾ ਆਪਣੇ ਹਿਰਦੇ ਘਰ ਅੰਦਰ ਵਸੇਬਾ ਨਹੀਂ ਪਾਉਂਦਾ। ਸੁਣ ਲਓ ਤੁਸੀਂ ਹੇ ਸਾਰਿਓ, ਲੋਕੋ!

ਨਾਨਕ ਸਰਸੀ ਤਾ ਪਿਰੁ ਪਾਏ; ਰਾਤੀ ਸਾਚੈ ਨਾਏ ॥੨॥

ਨਾਨਕ, ਜੇਕਰ ਉਹ ਸੱਚੇ ਨਾਮ ਨਾਲ ਰੰਗੀ ਜਾਵੇ, ਤਦ ਉਹ ਪ੍ਰਸੰਨ ਹੋ ਜਾਂਦੀ ਹੈ ਅਤੇ ਆਪਣੇ ਪਤੀ ਨੂੰ ਪਾ ਲੈਂਦੀ ਹੈ।

ਪਿਰੁ ਧਨ ਭਾਵੈ; ਤਾ ਪਿਰ ਭਾਵੈ ਨਾਰੀ ਜੀਉ ॥

ਜੇਕਰ ਪਤਨੀ ਆਪਣੇ ਪਤੀ ਨੂੰ ਚੰਗੀ ਲਗਣ ਲੱਗ ਜਾਵੇ, ਕੇਵਲ ਤਦ ਹੀ ਪਤੀ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ।

ਰੰਗਿ ਪ੍ਰੀਤਮ ਰਾਤੀ; ਗੁਰ ਕੈ ਸਬਦਿ ਵੀਚਾਰੀ ਜੀਉ ॥

ਆਪਣੇ ਪਿਆਰੇ ਦੇ ਪਿਆਰ ਨਾਲ ਰੰਗੀਜੀ ਹੋਈ ਉਹ ਗੁਰਾਂ ਦੀ ਬਾਣੀ ਦਾ ਧਿਆਨ ਧਾਰਦੀ ਹੈ।

ਗੁਰ ਸਬਦਿ ਵੀਚਾਰੀ, ਨਾਹ ਪਿਆਰੀ; ਨਿਵਿ ਨਿਵਿ ਭਗਤਿ ਕਰੇਈ ॥

ਉਹ ਗੁਰਬਾਣੀ ਦਾ ਧਿਆਨ ਧਾਰਦੀ ਹੈ ਅਤੇ ਉਸ ਦਾ ਪਤੀ ਉਸ ਨੂੰ ਪਿਆਰ ਕਰਦਾ ਹੈ ਤੇ ਉਹ ਐਨ ਨਿਮਰਤਾ ਨਾਲ ਉਸ ਦੀ ਅਨਿੰਨ ਸੇਵਾ ਇਖਤਿਆਰ ਕਰ ਲੈਂਦੀ ਹੈ।

ਮਾਇਆ ਮੋਹੁ ਜਲਾਏ ਪ੍ਰੀਤਮੁ; ਰਸ ਮਹਿ ਰੰਗੁ ਕਰੇਈ ॥

ਉਹ ਆਪਣੀ ਸੰਸਾਰੀ ਮਮਤਾ ਨੂੰ ਸਾੜ ਸੁੱਟਦੀ ਹੈ ਅਤੇ ਪਿਆਰ ਅੰਦਰ ਆਪਣੇ ਪਿਆਰੇ (ਵਾਹਿਗੁਰੂ) ਨੂੰ ਮਾਣਦੀ ਹੈ।

ਪ੍ਰਭ ਸਾਚੇ ਸੇਤੀ; ਰੰਗਿ ਰੰਗੇਤੀ; ਲਾਲ ਭਈ ਮਨੁ ਮਾਰੀ ॥

ਉਹ ਸੱਚੇ ਸਾਈਂ ਦੇ ਸਨੇਹ ਨਾਲ ਰੰਗੀ ਹੋਈ ਹੈ। ਆਪਣੇ ਮਨ ਨੂੰ ਜਿੱਤ ਲੈਂਦੀ ਹੈ ਅਤੇ ਸੁੰਦਰ ਥੀ ਵੰਞਦੀ ਹੈ।

ਨਾਨਕ, ਸਾਚਿ ਵਸੀ ਸੋਹਾਗਣਿ; ਪਿਰ ਸਿਉ ਪ੍ਰੀਤਿ ਪਿਆਰੀ ॥੩॥

ਨਾਨਕ, ਖੁਸ਼ਬਾਸ਼ ਪਤਨੀ ਸੱਚ ਅੰਦਰ ਵਸਦੀ ਹੈ ਅਤੇ ਆਪਣੇ ਪਿਆਰੇ ਨਾਲ ਮਿੱਠੜਾ ਪਿਆਰ ਕਰਦੀ ਹੈ।

ਪਿਰ ਘਰਿ ਸੋਹੈ ਨਾਰਿ; ਜੇ ਪਿਰ ਭਾਵਏ ਜੀਉ ॥

ਪਤਨੀ ਆਪਣੇ ਪਤੀ ਦੇ ਗ੍ਰਿਹ ਵਿੱਚ ਸੋਹਣੀ ਲੱਗਦੀ ਹੈ, ਜੇਕਰ ਉਹ ਆਪਣੇ ਪਤੀ ਦੇ ਮਨ ਨੂੰ ਚੰਗੀ ਲੱਗਣ ਲੱਗ ਜਾਵੇ।

ਝੂਠੇ ਵੈਣ ਚਵੇ; ਕਾਮਿ ਨ ਆਵਏ ਜੀਉ ॥

ਕੂੜੇ ਸ਼ਬਦਾਂ ਦਾ ਉਚਾਰਨ ਕਿਸੇ ਕੰਮ ਨਹੀਂ ਆਉਂਦਾ।

ਝੂਠੁ ਅਲਾਵੈ, ਕਾਮਿ ਨ ਆਵੈ; ਨਾ ਪਿਰੁ ਦੇਖੈ ਨੈਣੀ ॥

ਜੇਕਰ ਉਹ ਕੂੜ ਬੋਲਦੀ ਹੈ, ਤਾਂ ਉਹ ਉਸ ਦੇ ਕਿਸੇ ਕੰਮ ਨਹੀਂ ਆਉਂਦਾ ਅਤੇ (ਇਸ ਤਰ੍ਹਾਂ) ਉਹ ਆਪਣੀਆਂ ਅੱਖਾਂ ਨਾਲ ਆਪਣੇ ਕੰਤ ਨੂੰ ਨਹੀਂ ਵੇਖ ਸਕਦੀ।

ਅਵਗੁਣਿਆਰੀ ਕੰਤਿ ਵਿਸਾਰੀ; ਛੂਟੀ ਵਿਧਣ ਰੈਣੀ ॥

ਗੁਣ-ਵਿਹੂਣੇ ਅਤੇ ਭਰਤੇ ਦੀ ਭਲਾਈ ਅਤੇ ਛੱਡੀ ਹੋਈ, ਉਹ ਆਪਣੀ ਜੀਵਨ-ਰਾਤ੍ਰੀ ਆਪਣੇ ਖਸਮ ਦੇ ਬਿਨਾ ਬਤੀਤ ਕਰਦੀ ਹੈ।

ਗੁਰ ਸਬਦੁ ਨ ਮਾਨੈ ਫਾਹੀ ਫਾਥੀ; ਸਾ ਧਨ ਮਹਲੁ ਨ ਪਾਏ ॥

ਐਹੋ ਜੇਹੀ ਵਹੁਟੀ ਗੁਰਾਂ ਦੇ ਬਚਨ ਤੇ ਭਰੋਸਾ ਨਹੀਂ ਰੱਖਦੀ, ਉਹ ਸੰਸਾਰੀ ਜਾਲ ਵਿੱਚ ਫਸੀ ਹੋਈ ਹੈ ਅਤੇ ਆਪਣੇ ਸੁਆਮੀ ਦੇ ਮੰਦਰ ਨੂੰ ਨਹੀਂ ਪਾਉਂਦੀ।

ਨਾਨਕ ਆਪੇ ਆਪੁ ਪਛਾਣੈ; ਗੁਰਮੁਖਿ ਸਹਜਿ ਸਮਾਏ ॥੪॥

ਨਾਨਕ ਜੇਕਰ ਉਹ ਆਪਣੇ ਆਪ ਨੂੰ ਸਮਝ ਲਵੇ, ਤਦ ਉਹ ਗੁਰਾਂ ਦੀ ਦਇਆ ਦੁਆਰਾ ਬੈਕੁੰਠੀ ਆਰਾਮ ਅੰਦਰ ਲੀਨ ਹੋ ਜਾਂਦੀ ਹੈ।

ਧਨ ਸੋਹਾਗਣਿ ਨਾਰਿ; ਜਿਨਿ ਪਿਰੁ ਜਾਣਿਆ ਜੀਉ ॥

ਮੁਬਾਰਕ ਹੈ ਉਹ ਭਾਗਾਂ ਵਾਲੀ ਪਤਨੀ ਜੋ ਆਪਣੇ ਪਿਆਰੇ ਪਤੀ ਨੂੰ ਸਿੰਞਾਣਦੀ ਹੈ।

ਨਾਮ ਬਿਨਾ ਕੂੜਿਆਰਿ; ਕੂੜੁ ਕਮਾਣਿਆ ਜੀਉ ॥

ਨਾਮ ਦੇ ਬਾਝੋਂ ਉਹ ਝੂਠੀ ਹੈ ਅਤੇ ਝੂਠੇ ਕੰਮ ਕਰਦੀ ਹੈ।

ਹਰਿ ਭਗਤਿ ਸੁਹਾਵੀ, ਸਾਚੇ ਭਾਵੀ; ਭਾਇ ਭਗਤਿ ਪ੍ਰਭ ਰਾਤੀ ॥

ਸੁੰਦਰ ਹੈ ਵਾਹਿਗੁਰੂ ਦੀ ਪਿਆਰੀ-ਉਪਾਸ਼ਨਾ, ਜੋ ਸੱਚੇ ਸੁਆਮੀ ਨੂੰ ਪਿਆਰੀ ਲੱਗਦੀ ਹੈ। ਇਸ ਲਈ ਬੰਦੇ ਨੂੰ ਸਾਈਂ ਦੀ ਪਿਆਰ-ਉਪਾਸ਼ਨਾ ਵਿੱਚ ਲੀਨ ਹੋਣਾ ਉਚਿਤ ਹੈ।

ਪਿਰੁ ਰਲੀਆਲਾ, ਜੋਬਨਿ ਬਾਲਾ; ਤਿਸੁ ਰਾਵੇ ਰੰਗਿ ਰਾਤੀ ॥

ਰੰਗੀਲਾ ਅਤੇ ਜਵਾਨ ਹੈ ਮੇਰਾ ਪ੍ਰੀਤਮ। ਉਸ ਦੇ ਪ੍ਰੇਮ ਨਾਲ ਰੰਗੀ ਹੋਈ ਪਤਨੀ ਉਸ ਨੂੰ ਮਾਣਦੀ ਹੈ।

ਗੁਰ ਸਬਦਿ ਵਿਗਾਸੀ, ਸਹੁ ਰਾਵਾਸੀ; ਫਲੁ ਪਾਇਆ ਗੁਣਕਾਰੀ ॥

ਉਹ ਗੁਰਬਾਣੀ ਦੁਆਰਾ ਪ੍ਰਫੁੱਲਤ ਹੁੰਦੀ ਹੈ। ਆਪਣੇ ਪਤੀ ਨੂੰ ਮਾਣਦੀ ਹੈ ਤੇ ਲਾਭਦਾਇਕ ਫਲ ਨੂੰ ਪਾ ਲੈਂਦੀ ਹੈ।

ਨਾਨਕ ਸਾਚੁ ਮਿਲੈ ਵਡਿਆਈ; ਪਿਰ ਘਰਿ ਸੋਹੈ ਨਾਰੀ ॥੫॥੩॥

ਨਾਨਕ, ਸੱਚੇ ਦੇ ਰਾਹੀਂ ਪਤਨੀ ਪ੍ਰਭਤਾ ਨੂੰ ਪ੍ਰਾਪਤ ਹੋ ਜਾਂਦੀ ਹੈ, ਤੇ ਆਪਣੇ ਪਤੀ ਨੂੰ ਟਿਕਾਣੇ ਵਿੱਚ ਸੁਹਣੀ ਲੱਗਦੀ ਹੈ।


Raag Dhanasri Bani Page 3

ਧਨਾਸਰੀ ਛੰਤ ਮਹਲਾ ੪ ਘਰੁ ੧

ਧਨਾਸਰੀ ਚੌਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਹਰਿ ਜੀਉ ਕ੍ਰਿਪਾ ਕਰੇ; ਤਾ ਨਾਮੁ ਧਿਆਈਐ ਜੀਉ ॥

ਜੇਕਰ ਪੂਜਯ ਪ੍ਰਭੂ ਆਪਣੀ ਮਿਹਰ ਧਾਰੇ, ਤਦ ਹੀ ਕੋਈ ਉਸ ਦੇ ਨਾਮ ਦਾ ਸਿਮਰਨ ਕਰਦਾ ਹੈ।

ਸਤਿਗੁਰੁ ਮਿਲੈ ਸੁਭਾਇ; ਸਹਜਿ ਗੁਣ ਗਾਈਐ ਜੀਉ ॥

ਸ੍ਰੇਸ਼ਟ ਸ਼ਰਧਾ ਰਾਹੀਂ ਸੱਚੇ ਗੁਰਾਂ ਨੂੰ ਮਿਲ ਕੇ, ਕੋਈ ਸੁਖੈਨ ਹੀ ਸੁਆਮੀ ਦਾ ਜੱਸ ਗਾਇਨ ਕਰਦਾ ਹੈ।

ਗੁਣ ਗਾਇ ਵਿਗਸੈ, ਸਦਾ ਅਨਦਿਨੁ; ਜਾ ਆਪਿ ਸਾਚੇ ਭਾਵਏ ॥

ਜਦ ਸੱਚੇ ਸਾਈਂ ਖੁਦ ਐਕੁਰ ਭਾਉਂਦਾ ਹੈ ਤਾਂ ਪ੍ਰਾਣੀ ਰਾਤ ਦਿਨ ਹਮੇਸ਼ਾਂ ਸਾਹਿਬ ਦੀ ਸਿਫ਼ਤ ਗਾਇਨ ਕਰਨ ਦੁਆਰਾ ਪ੍ਰਫੁਲਤ ਹੁੰਦਾ ਹੈ।

ਅਹੰਕਾਰੁ ਹਉਮੈ ਤਜੈ ਮਾਇਆ; ਸਹਜਿ ਨਾਮਿ ਸਮਾਵਏ ॥

ਉਹ ਹੰਕਾਰ ਸਵੈ-ਹੰਗਤਾ ਅਤੇ ਧਨ-ਦੌਲਤ ਨੂੰ ਛੱਡ ਦਿੰਦਾ ਹੈ ਅਤੇ ਸੁਖੈਨ ਹੀ ਨਾਮ ਵਿੱਚ ਲੀਨ ਹੋ ਜਾਂਦਾ ਹੈ।

ਆਪਿ ਕਰਤਾ ਕਰੇ ਸੋਈ; ਆਪਿ ਦੇਇ ਤ ਪਾਈਐ ॥

ਉਹ ਰਚਣਹਾਰ ਖੁਦ ਹੀ ਰਚਦਾ ਹੈ। ਜਦ ਉਹ ਖੁਦ ਬਖਸ਼ਦਾ ਹੈ, ਕੇਵਲ ਤਦ ਹੀ ਅਸੀਂ ਪਾਉਂਦੇ ਹਾਂ।

ਹਰਿ ਜੀਉ ਕ੍ਰਿਪਾ ਕਰੇ; ਤਾ ਨਾਮੁ ਧਿਆਈਐ ਜੀਉ ॥੧॥

ਜਦ ਮਾਣਨੀਯ ਵਾਹਿਗੁਰੂ ਰਹਿਮਤ ਧਾਰਦਾ ਹੈ, ਕੇਵਲ ਤਦ ਹੀ ਅਸੀਂ ਉਸ ਦੇ ਨਾਮ ਦਾ ਆਰਾਧਨ ਕਰਦੇ ਹਾਂ।

ਅੰਦਰਿ ਸਾਚਾ ਨੇਹੁ; ਪੂਰੇ ਸਤਿਗੁਰੈ ਜੀਉ ॥

ਮੇਰੇ ਹਿਰਦੇ ਅੰਦਰ ਪੂਰਨ ਸੱਚੇ ਗੁਰਾਂ ਦਾ ਪਿਆਰ ਹੈ।

ਹਉ ਤਿਸੁ ਸੇਵੀ ਦਿਨੁ ਰਾਤਿ; ਮੈ ਕਦੇ ਨ ਵੀਸਰੈ ਜੀਉ ॥

ਉਨ੍ਹਾਂ ਦੀ ਮੈਂ ਦਿਨ ਰਾਤ ਟਹਿਲ ਕਮਾਉਂਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਕਦਾਚਿਤ ਨਹੀਂ ਭੁਲਾਉਂਦਾ।

ਕਦੇ ਨ ਵਿਸਾਰੀ, ਅਨਦਿਨੁ ਸਮ੍ਹ੍ਹਾਰੀ; ਜਾ ਨਾਮੁ ਲਈ ਤਾ ਜੀਵਾ ॥

ਮੈਂ ਪ੍ਰਭੂ ਨੂੰ ਕਦਾਚਿਤ ਨਹੀਂ ਭਲਾਉਂਦਾ ਅਤੇ ਰੈਣ ਦਿਹੁੰ ਉਸ ਨੂੰ ਯਾਦ ਕਰਦਾ ਹਾਂ। ਜਦ ਮੈਂ ਉਸ ਦਾ ਚਿੰਤਨ ਕਰਦਾ ਹਾਂ, ਕੇਵਲ ਤਦ ਹੀ ਮੈਂ ਜੀਉਂਦਾ ਹਾਂ।

ਸ੍ਰਵਣੀ ਸੁਣੀ, ਤ ਇਹੁ ਮਨੁ ਤ੍ਰਿਪਤੈ; ਗੁਰਮੁਖਿ ਅੰਮ੍ਰਿਤੁ ਪੀਵਾ ॥

ਆਪਣੇ ਕੰਨਾਂ ਨਾਲ ਮੈਂ ਗੁਰਾਂ ਬਾਰੇ ਸੁਣਦਾ ਹਾਂ ਅਤੇ ਮੇਰੀ ਆਤਮਾ ਰੱਜ ਗਈ ਹੈ। ਗੁਰਾਂ ਦੀ ਦਇਆ ਦੁਆਰਾ ਮੈਂ ਨਾਮ ਅੰਮ੍ਰਿਤ ਪਾਨ ਕਰਦਾ ਹਾਂ।

ਨਦਰਿ ਕਰੇ, ਤਾ ਸਤਿਗੁਰੁ ਮੇਲੇ; ਅਨਦਿਨੁ ਬਿਬੇਕ ਬੁਧਿ ਬਿਚਰੈ ॥

ਜੇਕਰ ਸਾਹਿਬ ਆਪਣੀ ਮਿਹਰ ਧਾਰੇ, ਤਦ ਮੈਂ ਸੱਚੇ ਗੁਰਾਂ ਨੂੰ ਮਿਲ ਪਵਾਂਗਾ ਅਤੇ ਮੇਰਾ ਪ੍ਰਬੀਨ ਮਨੂਆਂ ਰੈਣ ਦਿਹੁੰ ਨਾਮ ਦਾ ਚਿੰਤਨ ਕਰੇਗਾ।

ਅੰਦਰਿ ਸਾਚਾ ਨੇਹੁ, ਪੂਰੇ ਸਤਿਗੁਰੈ ॥੨॥

ਮੇਰੇ ਅੰਦਰ ਪੂਰਨ ਸੱਚੇ ਗੁਰਾਂ ਦਾ ਸੱਚਾ ਪ੍ਰੇਮ ਹੈ।

ਸਤਸੰਗਤਿ ਮਿਲੈ ਵਡਭਾਗਿ; ਤਾ ਹਰਿ ਰਸੁ ਆਵਏ ਜੀਉ ॥

ਜੇਕਰ ਭਾਰੇ ਚੰਗੇ ਨਸੀਬਾਂ ਦੁਆਰਾ ਪ੍ਰਾਣੀ ਨੂੰ ਸਾਧ ਸੰਗਤ ਪ੍ਰਾਪਤ ਹੋ ਜਾਵੇ, ਤਦ ਉਸ ਨੂੰ ਸੁਆਮੀ ਦੇ ਅੰਮ੍ਰਿਤ ਦੀ ਦਾਤ ਮਿਲਦੀ ਹੈ।

ਅਨਦਿਨੁ ਰਹੈ ਲਿਵ ਲਾਇ; ਤ ਸਹਜਿ ਸਮਾਵਏ ਜੀਉ ॥

ਰੈਣ ਦਿਹੁੰ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ ਅਤੇ ਤਦ ਉਹ ਕੁਦਰਤੀ ਆਰਾਮ ਵਿੱਚ ਸਮਾ ਜਾਂਦਾ ਹੈ।

ਸਹਜਿ ਸਮਾਵੈ, ਤਾ ਹਰਿ ਮਨਿ ਭਾਵੈ; ਸਦਾ ਅਤੀਤੁ ਬੈਰਾਗੀ ॥

ਜਦ ਉਹ ਅਡੋਲਤਾ ਅੰਦਰ ਲੀਨ ਹੋ ਜਾਂਦਾ ਹੈ, ਤਦ ਉਹ ਮਾਲਕ ਦੇ ਚਿੱਤ ਨੂੰ ਚੰਗਾ ਲੱਗਦਾ ਹੈ ਅਤੇ ਹਮੇਸ਼ਾਂ ਨਿਰਲੇਪ ਤੇ ਅਟੰਕ ਵਿਚਰਦਾ ਹੈ।

ਹਲਤਿ ਪਲਤਿ ਸੋਭਾ ਜਗ ਅੰਤਰਿ; ਰਾਮ ਨਾਮਿ ਲਿਵ ਲਾਗੀ ॥

ਸਾਹਿਬ ਦੇ ਨਾਮ ਨਾਲ ਪ੍ਰੇਮ ਪਾਉਣ ਦੁਆਰਾ, ਉਹ ਇਸ ਜਹਾਨ, ਪ੍ਰਲੋਕਅਤੇ ਆਲਮ ਅੰਦਰ ਵਡਿਆਈ ਪਾਉਂਦਾ ਹੈ।

ਹਰਖ ਸੋਗ ਦੁਹਾ ਤੇ ਮੁਕਤਾ; ਜੋ ਪ੍ਰਭੁ ਕਰੇ, ਸੁ ਭਾਵਏ ॥

ਖੁਸ਼ੀ ਅਤੇ ਗਮੀ, ਦੋਨਾਂ ਤੋਂ ਉਹ ਆਜ਼ਾਦ ਰਹਿੰਦਾ ਹੈ ਅਤੇ ਜੋ ਕੁਝ ਭੀ ਸੁਆਮੀ ਕਰਦਾ ਹੈ, ਉਹ ਉਸ ਨੂੰ ਭਾਉਂਦਾ ਹੈ।

ਸਤਸੰਗਤਿ ਮਿਲੈ ਵਡਭਾਗਿ; ਤਾ ਹਰਿ ਰਸੁ ਆਵਏ ਜੀਉ ॥੩॥

ਚੰਗੇ ਕਰਮਾਂ ਦੁਆਰਾ ਸਾਧ ਸੰਗਤ ਪਾਈਦੀ ਹੈ, ਤੇ ਤਦ ਬੰਦਾ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦਾ ਹੈ।

ਦੂਜੈ ਭਾਇ ਦੁਖੁ ਹੋਇ; ਮਨਮੁਖ ਜਮਿ ਜੋਹਿਆ ਜੀਉ ॥

ਹੋਰਸ ਦੀ ਪ੍ਰੀਤ ਤੋਂ ਪੀੜ ਉਤਪੰਨ ਹੁੰਦੀ ਹੈ ਅਤੇ ਮੌਤ ਦਾ ਫਰੇਸ਼ਤਾ ਪ੍ਰਤੀਕੂਲ ਪੁਰਸ਼ ਨੂੰ ਤਕਾਉਂਦਾ ਹੈ।

ਹਾਇ ਹਾਇ ਕਰੇ ਦਿਨੁ ਰਾਤਿ; ਮਾਇਆ ਦੁਖਿ ਮੋਹਿਆ ਜੀਉ ॥

ਸੰਸਾਰੀ ਮਮਤਾ ਦੀ ਪੀੜ ਦਾ ਡੰਗਿਆ ਹੋਇਆ, ਉਹ ਦਿਹੁੰ ਰੈਣ ਵਿਰਲਾਪ ਕਰਦਾ ਹੈ।

ਮਾਇਆ ਦੁਖਿ ਮੋਹਿਆ, ਹਉਮੈ ਰੋਹਿਆ; ਮੇਰੀ ਮੇਰੀ ਕਰਤ ਵਿਹਾਵਏ ॥

ਦੁਖਦਾਈ ਸੰਸਾਰੀ ਪਦਾਰਥਾਂ ਦਾ ਫਰੇਬਤਾ ਕੀਤਾ ਹੋਇਆ, ਉਹ ਹੰਕਾਰ ਵਿੱਚ ਕ੍ਰੋਧਵਾਨ ਹੋ ਜਾਂਦਾ ਹੈ ਅਤੇ ਇਹ “ਮੈਂਡੀ ਹੈ, ਇਹ ਮੈਂਡੀ ਹੈ” ਕਹਿੰਦਿਆਂ ਉਸ ਦੀ ਆਰਬਲਾ ਬੀਤ ਜਾਂਦੀ ਹੈ।

ਜੋ ਪ੍ਰਭੁ ਦੇਇ, ਤਿਸੁ ਚੇਤੈ ਨਾਹੀ; ਅੰਤਿ ਗਇਆ ਪਛੁਤਾਵਏ ॥

ਉਹ ਉਸ ਸੁਆਮੀ ਨੂੰ ਯਾਦ ਨਹੀਂ ਕਰਦਾ, ਜਿਹੜਾ ਉਸ ਨੂੰ ਦਾਤਾਂ ਦਿੰਦਾ ਹੈ ਤੇ ਅਖੀਰ ਨੂੰ ਪਸਚਾਤਾਪ ਕਰਦਾ ਹੋਇਆ ਟੁਰ ਜਾਂਦਾ ਹੈ।

ਬਿਨੁ ਨਾਵੈ ਕੋ ਸਾਥਿ ਨ ਚਾਲੈ; ਪੁਤ੍ਰ ਕਲਤ੍ਰ ਮਾਇਆ ਧੋਹਿਆ ॥

ਨਾਮ ਦੇ ਬਾਝੋਂ ਕੁਝ ਭੀ ਪ੍ਰਾਣੀ ਨਾਲ ਨਹੀਂ ਜਾਂਦਾ। ਧੀਆਂ, ਪੁੱਤ੍ਰ, ਵਹੁਟੀ ਅਤੇ ਧਨ-ਦੌਲਤ ਨੇ ਉਸ ਨੂੰ ਠੱਗ ਲਿਆ ਹੈ।

ਦੂਜੈ ਭਾਇ ਦੁਖੁ ਹੋਇ; ਮਨਮੁਖਿ ਜਮਿ ਜੋਹਿਆ ਜੀਉ ॥੪॥

ਦਵੈਤ-ਭਾਵ ਵਿੱਚ, ਅਧਰਮੀ ਦੁੱਖ ਭੋਗਦਾ ਹੈ, ਅਤੇ ਮੌਤ ਦਾ ਦੂਤ ਉਸ ਨੂੰ ਨਜ਼ਰ ਹੇਠਾਂ ਰੱਖਦਾ ਹੈ।

ਕਰਿ ਕਿਰਪਾ ਲੇਹੁ ਮਿਲਾਇ; ਮਹਲੁ ਹਰਿ ਪਾਇਆ ਜੀਉ ॥

ਮੇਰੇ ਤੇ ਮਿਹਰ ਧਾਰ ਕੇ, ਸਾਈਂ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਮੈਨੂੰ ਉਸ ਦੀ ਹਜ਼ੂਰੀ ਪ੍ਰਾਪਤ ਹੋ ਗਈ ਹੈ।

ਸਦਾ ਰਹੈ ਕਰ ਜੋੜਿ; ਪ੍ਰਭੁ ਮਨਿ ਭਾਇਆ ਜੀਉ ॥

ਹੱਥ-ਬੰਨ੍ਹ ਕੇ ਮੈਂ ਹਮੇਸ਼ਾਂ ਸੁਆਮੀ ਦੀ ਹਜ਼ੂਰੀ ਵਿੱਚ ਖੜ੍ਹਾ ਰਹਿੰਦਾ ਹਾਂ, ਅਤੇ ਇਸ ਤਰ੍ਹਾਂ ਉਸ ਦੇ ਚਿੱਤ ਨੂੰ ਚੰਗਾ ਲੱਗਣ ਲੱਗ ਗਿਆ ਹਾਂ।

ਪ੍ਰਭੁ ਮਨਿ ਭਾਵੈ, ਤਾ ਹੁਕਮਿ ਸਮਾਵੈ; ਹੁਕਮੁ ਮੰਨਿ ਸੁਖੁ ਪਾਇਆ ॥

ਜਦ ਇਨਸਾਨ ਪ੍ਰਭੂ ਦੇ ਚਿੱਤ ਨੂੰ ਪੁੜ ਜਾਂਦਾ ਹੈ, ਤਦ ਉਹ ਉਸ ਦੀ ਰਜ਼ਾ ਅੰਦਰ ਲੀਨ ਹੋ ਜਾਂਦਾ ਹੈ। ਸਾਹਿਬ ਦੇ ਫੁਰਮਾਨ ਨੂੰ ਕਬੂਲ ਕਰ ਬੰਦਾ ਆਰਾਮ ਪਾਉਂਦਾ ਹੈ।

ਅਨਦਿਨੁ ਜਪਤ ਰਹੈ ਦਿਨੁ ਰਾਤੀ; ਸਹਜੇ ਨਾਮੁ ਧਿਆਇਆ ॥

ਰਾਤ ਦਿਨ ਤਦ ਉਹ ਹਮੇਸ਼ਾਂ ਹੀ ਉਸ ਸੁਆਮੀ ਨੂੰ ਸਿਮਰਦਾ ਹੈ ਅਤੇ ਨਿਰਯਤਨ ਹੀ ਨਾਮ ਦਾ ਉਚਾਰਨ ਕਰਦਾ ਹੈ।

ਨਾਮੋ ਨਾਮੁ ਮਿਲੀ ਵਡਿਆਈ; ਨਾਨਕ ਨਾਮੁ ਮਨਿ ਭਾਵਏ ॥

ਕੇਵਲ ਨਾਮ ਦੇ ਰਾਹੀਂ ਹੀ ਪ੍ਰਭਤਾ ਪ੍ਰਾਪਤ ਹੁੰਦੀ ਹੈ। ਸਾਹਿਬ ਦਾ ਨਾਮ ਨਾਨਕ ਦੇ ਚਿੱਤ ਨੂੰ ਚੰਗਾ ਲੱਗਦਾ ਹੈ।

ਕਰਿ ਕਿਰਪਾ ਲੇਹੁ ਮਿਲਾਇ; ਮਹਲੁ ਹਰਿ ਪਾਵਏ ਜੀਉ ॥੫॥੧॥

ਹੇ ਵਾਹਿਗੁਰੂ! ਮਿਹਰ ਧਾਰ ਕੇ ਮੈਨੂੰ ਆਪਣੇ ਨਾਲ ਮਿਲਾ ਲੈ ਤੇ ਮੈਨੂੰ ਆਪਣੀ ਹਜ਼ੂਰੀ ਪ੍ਰਦਾਨ ਕਰ।


Raag Dhanasri Bani Page 3

ਧਨਾਸਰੀ ਮਹਲਾ ੫ ਛੰਤ

ਧਨਾਸਰੀ ਪੰਜਵੀਂ ਪਾਤਿਸ਼ਾਹੀ ਛੰਤ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਤਿਗੁਰ ਦੀਨ ਦਇਆਲ; ਜਿਸੁ ਸੰਗਿ ਹਰਿ ਗਾਵੀਐ ਜੀਉ ॥

ਮਸਕੀਨਾਂ ਤੇ ਮਿਹਰਬਾਨ ਹਨ ਮੇਰੇ ਸੱਚੇ ਗੁਰੂ ਜੀ, ਜਿਨ੍ਹਾਂ ਦੀ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ।

ਅੰਮ੍ਰਿਤੁ ਹਰਿ ਕਾ ਨਾਮੁ; ਸਾਧਸੰਗਿ ਰਾਵੀਐ ਜੀਉ ॥

ਪ੍ਰਭੂ ਦਾ ਸੁਧਾ ਸਰੂਪ ਨਾਮ ਸਤਿ ਸੰਗਤ ਅੰਦਰ ਉਚਾਰਨ ਕੀਤਾ ਜਾਂਦਾ ਹੈ।

ਭਜੁ ਸੰਗਿ ਸਾਧੂ, ਇਕੁ ਅਰਾਧੂ; ਜਨਮ ਮਰਨ ਦੁਖ ਨਾਸਏ ॥

ਸਤਿ ਸੰਗਤ ਅੰਦਰ ਇਕ ਪ੍ਰਭੂ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ, ਜੰਮਣ ਦੇ ਮਰਨ ਦੀ ਪੀੜ ਨਵਿਰਤ ਹੋ ਜਾਂਦੀ ਹੈ।

ਧੁਰਿ ਕਰਮੁ ਲਿਖਿਆ, ਸਾਚੁ ਸਿਖਿਆ; ਕਟੀ ਜਮ ਕੀ ਫਾਸਏ ॥

ਜਿਨ੍ਹਾਂ ਲਈ ਐਨ ਆਰੰਭ ਤੋਂ ਚੰਗੀ ਕਿਸਮਤ ਲਿਖੀ ਹੋਈ ਹੈ, ਉਹ ਸੱਚ ਨੂੰ ਸਿੱਖਦੇ ਹਨ ਅਤੇ ਉਨ੍ਹਾਂ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।

ਭੈ ਭਰਮ ਨਾਠੇ, ਛੁਟੀ ਗਾਠੇ; ਜਮ ਪੰਥਿ ਮੂਲਿ ਨ ਆਵੀਐ ॥

ਉਨ੍ਹਾਂ ਦਾ ਡਰ ਤੇ ਸੰਸਾ ਦੂਰ ਹੋ ਜਾਂਦੇ ਹਨ, ਮਾਇਆ ਦੀ ਗੰਢ ਖੁੱਲ੍ਹ ਜਾਂਦੀ ਹੈ ਅਤੇ ਉਹ ਮੌਤ ਦੇ ਰਾਹੇ ਕਦਾਚਿੱਤ ਨਹੀਂ ਪੈਦੇ।

ਬਿਨਵੰਤਿ ਨਾਨਕ, ਧਾਰਿ ਕਿਰਪਾ; ਸਦਾ ਹਰਿ ਗੁਣ ਗਾਵੀਐ ॥੧॥

ਗੁਰੂ ਜੀ ਬੇਨਤੀ ਕਰਦੇ ਹਨ, ਮੇਰੇ ਉਤੇ ਮਿਹਰ ਕਰ, ਹੇ ਸੁਆਮੀ! ਤਾਂ ਜੋ ਮੈਂ ਹਮੇਸ਼ਾਂ ਤੇਰਾ ਜੱਸ ਗਾਇਨ ਕਰਦਾ ਰਹਾਂ।

ਨਿਧਰਿਆ ਧਰ ਏਕੁ; ਨਾਮੁ ਨਿਰੰਜਨੋ ਜੀਉ ॥

ਇਕ ਪਵਿੱਤਰ ਨਾਮ ਹੀ ਨਿਆਸਰਿਆਂ ਦਾ ਆਸਰਾ ਹੈ।

ਤੂ ਦਾਤਾ ਦਾਤਾਰੁ; ਸਰਬ ਦੁਖ ਭੰਜਨੋ ਜੀਉ ॥

ਹੇ ਉਦਾਰ-ਚਿੱਤ ਸੁਆਮੀ ਨੂੰ ਹਮੇਸ਼ਾਂ ਦੇਣ ਵਾਲਾ ਅਤੇ ਸਾਰੇ ਦੁੱਖੜੇ ਦੂਰ ਕਰਨ ਵਾਲਾ ਹੈ।

ਦੁਖ ਹਰਤ ਕਰਤਾ ਸੁਖਹ ਸੁਆਮੀ; ਸਰਣਿ ਸਾਧੂ ਆਇਆ ॥

ਹੇ ਦੁੱਖ ਦੂਰ ਕਰਨਹਾਰ! ਤੇ ਪ੍ਰਸੰਨਤਾ ਦੇ ਸਾਈਂ ਸਿਰਜਣਹਾਰ! ਜਿਹੜਾ ਕੋਈ ਭੀ ਸੰਤਾਂ ਦੀ ਪਨਾਹ ਲੈਂਦਾ ਹੈ,

ਸੰਸਾਰੁ ਸਾਗਰੁ ਮਹਾ ਬਿਖੜਾ; ਪਲ ਏਕ ਮਾਹਿ ਤਰਾਇਆ ॥

ਉਸ ਨੂੰ ਤੂੰ ਪਰਮ ਕਰਨ ਸੰਸਾਰ ਸਮੁੰਦਰ ਤੋਂ ਇਕ ਮੁਹਤ ਵਿੱਚ ਪਾਰ ਕਰ ਦਿੰਦਾ ਹੈ।

ਪੂਰਿ ਰਹਿਆ ਸਰਬ ਥਾਈ; ਗੁਰ ਗਿਆਨੁ ਨੇਤ੍ਰੀ ਅੰਜਨੋ ॥

ਜਦ ਮੈਂ ਗੁਰਾਂ ਦੇ ਬ੍ਰਹਮ ਵੀਚਾਰ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਇਆ, ਤਾਂ ਮੈਂ ਸੁਆਮੀ ਨੂੰ ਹਰ ਥਾਂ ਪਰੀਪੂਰਨ ਤੱਕ ਲਿਆ।

ਬਿਨਵੰਤਿ ਨਾਨਕ, ਸਦਾ ਸਿਮਰੀ; ਸਰਬ ਦੁਖ ਭੈ ਭੰਜਨੋ ॥੨॥

ਗੁਰੂ ਜੀ ਬੇਨਤੀ ਕਰਦੇ ਹਨ, ਹਮੇਸ਼ਾਂ ਹੀ ਮੈਂ ਉਸ ਦਾ ਚਿੰਤਨ ਕਰਦਾ ਹਾਂ, ਜੋ ਪੀੜਾਂ ਤੇ ਡਰ ਨੂੰ ਨਾਸ ਕਰਨ ਵਾਲਾ ਹੈ।

ਆਪਿ ਲੀਏ ਲੜਿ ਲਾਇ; ਕਿਰਪਾ ਧਾਰੀਆ ਜੀਉ ॥

ਆਪਣੀ ਰਹਿਮਤ ਕਰ ਕੇ, ਸੁਆਮੀ ਨੇ ਮੈਨੂੰ ਆਪਣੇ ਪੱਲੇ ਲਾ ਲਿਆ ਹੈ।

ਮੋਹਿ ਨਿਰਗੁਣੁ ਨੀਚੁ ਅਨਾਥੁ; ਪ੍ਰਭ ਅਗਮ ਅਪਾਰੀਆ ਜੀਉ ॥

ਮੈਂ ਨੇਕੀ ਵਿਹੂਣ, ਨੀਵਾਂ ਤੇ ਨਿਖਸਮਾਂ ਹਾਂ ਅਤੇ ਸਾਹਿਬ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।

ਦਇਆਲ ਸਦਾ ਕ੍ਰਿਪਾਲ ਸੁਆਮੀ; ਨੀਚ ਥਾਪਣਹਾਰਿਆ ॥

ਹਮੇਸ਼ਾਂ ਹੀ ਮਿਹਰਬਾਨ ਤੇ ਮਇਆਵਾਨ ਹੈ ਮੇਰਾ ਮਾਲਕ। ਉਹ ਨੀਵਿਆਂ ਨੂੰ ਅਸਥਾਪਨ ਕਰਨ ਵਾਲਾ ਹੈ।

ਜੀਅ ਜੰਤ ਸਭਿ ਵਸਿ ਤੇਰੈ; ਸਗਲ ਤੇਰੀ ਸਾਰਿਆ ॥

ਸਾਰੇ ਜੀਵ ਜੰਤੂ ਤੇਰੇ ਇਖਤਿਆਰ ਵਿੱਚ ਹਨ, ਹੇ ਸੁਆਮੀ! ਅਤੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈ।

ਆਪਿ ਕਰਤਾ ਆਪਿ ਭੁਗਤਾ; ਆਪਿ ਸਗਲ ਬੀਚਾਰੀਆ ॥

ਸੁਆਮੀ ਆਪੇ ਸਿਰਜਣਹਾਰ, ਆਪੇ ਅਨੰਦ ਮਾਨਣ ਵਾਲਾ, ਅਤੇ ਆਪੇ ਹੀ ਸਭ ਕੁਝ ਸੋਚਣ ਸਮਝਣ ਵਾਲਾ ਹੈ।

ਬਿਨਵੰਤ ਨਾਨਕ, ਗੁਣ ਗਾਇ ਜੀਵਾ; ਹਰਿ ਜਪੁ ਜਪਉ ਬਨਵਾਰੀਆ ॥੩॥

ਨਾਨਕ, ਬੇਨਤੀ ਕਰਦਾ ਹੈ ਕਿ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਨ ਅਤੇ ਜੰਗਲਾਂ ਦੇ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ।

ਤੇਰਾ ਦਰਸੁ ਅਪਾਰੁ; ਨਾਮੁ ਅਮੋਲਈ ਜੀਉ ॥

ਲਾਸਾਨੀ ਹੈ ਤੇਰਾ ਦਰਸ਼ਨ ਅਤੇ ਅਣਮੁੱਲਾ ਹੈ ਤੈਂਡਾ ਨਾਮ, ਹੇ ਮੇਰੇ ਸੁਆਮੀ!

ਨਿਤਿ ਜਪਹਿ ਤੇਰੇ ਦਾਸ; ਪੁਰਖ ਅਤੋਲਈ ਜੀਉ ॥

ਤੇਰੇ ਗੋਲੇ ਸਦਾ ਤੈਨੂੰ ਯਾਦ ਕਰਦੇ ਹਨ, ਹੇ ਮੇਰੇ ਅਜੋਖੇ ਮਾਲਕ!

ਸੰਤ ਰਸਨ ਵੂਠਾ, ਆਪਿ ਤੂਠਾ; ਹਰਿ ਰਸਹਿ ਸੇਈ ਮਾਤਿਆ ॥

ਆਪਣੀ ਪ੍ਰਸੰਨਤਾ ਦੁਆਰਾ ਤੂੰ ਸਾਧੂਆਂ ਦੀ ਜਿਹਭਾ ਉਤੇ ਵਸਦਾ ਹੈ ਅਤੇ ਉਹ ਤੇਰੇ ਅੰਮ੍ਰਿਤ ਨਾਲ ਖੀਵੇ ਹੋਏ ਹੋਏ ਹਨ, ਹੇ ਪ੍ਰਭੂ!

ਗੁਰ ਚਰਨ ਲਾਗੇ, ਮਹਾ ਭਾਗੇ; ਸਦਾ ਅਨਦਿਨੁ ਜਾਗਿਆ ॥

ਪਰਮ ਚੰਗੇ ਨਸੀਬਾਂ ਵਾਲੇ ਗੁਰਾਂ ਦੇ ਪੈਰੀਂ ਪੈਂਦੇ ਹਨ ਅਤੇ ਰਾਤ ਦਿਨ, ਉਹ ਹਮੇਸ਼ਾਂ ਸੁਚੇਤ ਰਹਿੰਦੇ ਹਨ।

ਸਦ ਸਦਾ ਸਿੰਮ੍ਰਤਬ੍ਯ੍ਯ ਸੁਆਮੀ; ਸਾਸਿ ਸਾਸਿ ਗੁਣ ਬੋਲਈ ॥

ਹਮੇਸ਼ਾ, ਹਮੇਸ਼ਾਂ ਹੀ ਤੂੰ ਸਿਰਮਨ ਯੋਗ ਸਾਹਿਬ ਦਾ ਸਿਮਰਨ ਕਰ ਅਤੇ ਆਪਣੇ ਹਰ ਸੁਆਸ ਨਾਲ ਤੂੰ ਉਸ ਦੀਆਂ ਸਿਫਤਾਂ ਦਾ ਉਚਾਰਨ ਕਰ।

ਬਿਨਵੰਤਿ ਨਾਨਕ, ਧੂਰਿ ਸਾਧੂ; ਨਾਮੁ ਪ੍ਰਭੂ ਅਮੋਲਈ ॥੪॥੧॥

ਗੁਰੂ ਜੀ ਬੇਨਤੀ ਕਰਦੇ ਹਨ, ਕਿ ਅਮੋਲਕ ਹੈ ਸੁਆਮੀ ਦਾ ਨਾਮ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਹੈ ਉਹ।


Raag Dhanasri Bani Page 3

ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ

ਰਾਗ ਧਨਾਸਰੀ ਪੂਜਯ ਸਾਧੂ ਕਬੀਰ ਜੀ ਦੇ ਸ਼ਬਦ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਸਨਕ ਸਨੰਦ ਮਹੇਸ ਸਮਾਨਾਂ ॥

ਸਨਕ, ਸਨੰਦ, ਸ਼ਿਵਜੀ ਅਤੇ ਸ਼ੇਸ਼ਨਾਗ ਵਰਗੀਆਂ ਵਿਅਕਤੀਆਂ,

ਸੇਖਨਾਗਿ, ਤੇਰੋ ਮਰਮੁ ਨ ਜਾਨਾਂ ॥੧॥

ਤੇਰੇ ਭੇਦ ਨੂੰ ਨਹੀਂ ਜਾਣਦੀਆਂ, ਹੇ ਸੁਆਮੀ!

ਸੰਤਸੰਗਤਿ, ਰਾਮੁ ਰਿਦੈ ਬਸਾਈ ॥੧॥ ਰਹਾਉ ॥

ਸਾਧੂਆਂ ਦੀ ਸੰਗਤ ਰਾਹੀਂ ਸਰਬ-ਵਿਆਪਕ ਸੁਆਮੀ ਹਿਰਦੇ ਅੰਦਰ ਟਿੱਕ ਜਾਂਦਾ ਹੈ।

ਹਨੂਮਾਨ ਸਰਿ, ਗਰੁੜ ਸਮਾਨਾਂ ॥

ਹਨੂਮਾਨ ਵਰਗੀਆਂ ਵਿਅਕਤੀਆਂ, ਗਰੜ ਜੈਸੇ ਜੀਵਾਂ,

ਸੁਰਪਤਿ ਨਰਪਤਿ, ਨਹੀ ਗੁਨ ਜਾਨਾਂ ॥੨॥

ਦੇਵਤਿਆਂ ਦੇ ਸੁਆਮੀ ਇੰਦਰ ਅਤੇ ਮਨੁੱਖਾਂ ਦੇ ਸੁਆਮੀ-ਬ੍ਰਹਮਾ, ਤੇਰੀਆਂ ਉਤਕ੍ਰਿਸ਼ਟਤਾਈਆਂ ਨੂੰ ਨਹੀਂ ਜਾਣਦੇ, ਹੇ ਮਾਲਕ!

ਚਾਰਿ ਬੇਦ, ਅਰੁ ਸਿੰਮ੍ਰਿਤਿ ਪੁਰਾਨਾਂ ॥

ਚਾਰੇ ਵੇਦ, ਸਤਾਈ ਸਿੰਮਰਤੀਆਂ, ਅਠਾਰਾਂ ਪੁਰਾਣ,

ਕਮਲਾਪਤਿ, ਕਵਲਾ ਨਹੀ ਜਾਨਾਂ ॥੩॥

ਲਖਸ਼ਮੀ ਦਾ ਪਤੀ ਵਿਸ਼ਨੂੰ ਅਤੇ ਲਖਸ਼ਮੀ, ਸਾਹਿਬ ਨੂੰ ਨਹੀਂ ਸਮਝਦੇ।

ਕਹਿ ਕਬੀਰ, ਸੋ ਭਰਮੈ ਨਾਹੀ ॥

ਕਬੀਰ ਜੀ ਆਖਦੇ ਹਨ ਕਿ ਉਹ ਜੂਨੀਆਂ ਅੰਦਰ ਨਹੀਂ ਭਟਕਦਾ,

ਪਗ ਲਗਿ ਰਾਮ, ਰਹੈ ਸਰਨਾਂਹੀ ॥੪॥੧॥

ਜੋ ਪ੍ਰਭੂ ਦੇ ਪੈਰਾਂ ਨੂੰ ਪਰਸਦਾ ਹੈ ਅਤੇ ਉਸ ਦੀ ਪਨਾਹ ਹੇਠਾਂ ਰਹਿੰਦਾ ਹੈ।


ਦਿਨ ਤੇ ਪਹਰ, ਪਹਰ ਤੇ ਘਰੀਆ; ਆਵ ਘਟੈ ਤਨੁ ਛੀਜੈ ॥

ਦਿਹਾੜਿਆਂ ਤੋਂ ਪਹਿਰ, ਪਹਿਰਾਂ ਤੋਂ ਘੰਟੇ, ਉਮਰ ਘਟਦੀ ਜਾਂਦੀ ਹੈ ਅਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ।

ਕਾਲੁ ਅਹੇਰੀ ਫਿਰੈ ਬਧਿਕ ਜਿਉ; ਕਹਹੁ, ਕਵਨ ਬਿਧਿ ਕੀਜੈ? ॥੧॥

ਮੌਤ ਸ਼ਿਕਾਰੀ ਅਤੇ ਕਸਾਈ ਦੀ ਤਰ੍ਹਾਂ ਉਦਾਲੇ ਫਿਰ ਰਹੀ ਹੈ। ਦੱਸੋ, ਬਚਣ ਲਈ ਬੰਦਾ ਕੀ ਹੀਲਾ ਕਰੇ?

ਸੋ ਦਿਨੁ ਆਵਨ ਲਾਗਾ ॥

ਉਹ ਅਖੀਰਲਾ ਦਿਹਾੜਾ ਨੇੜੇ ਢੁਕਣ ਵਾਲਾ ਹੈ,

ਮਾਤ ਪਿਤਾ ਭਾਈ ਸੁਤ ਬਨਿਤਾ; ਕਹਹੁ, ਕੋਊ ਹੈ ਕਾ ਕਾ ॥੧॥ ਰਹਾਉ ॥

ਅਮੜੀ, ਬਾਬਲ, ਵੀਰ, ਪੁੱਤਰ ਅਤੇ ਵਹੁਟੀ ਵਿਚੋਂ ਦੱਸੋ ਕੌਣ ਕੀਹਦਾ ਹੈ? ਠਹਿਰਾਉ।

ਜਬ ਲਗੁ ਜੋਤਿ ਕਾਇਆ ਮਹਿ ਬਰਤੈ; ਆਪਾ ਪਸੂ ਨ ਬੂਝੈ ॥

ਜਦ ਤਾਈਂ ਜੀਵਨ ਦਾ ਚਾਨਣ ਸਰੀਰ ਵਿੱਚ ਵਰਤਦਾ ਹੈ, ਇਹ ਡੰਗਰ ਮਨੁੱਖ ਆਪਣੇ ਆਪ ਨੂੰ ਨਹੀਂ ਸਮਝਦਾ।

ਲਾਲਚ ਕਰੈ ਜੀਵਨ ਪਦ ਕਾਰਨ; ਲੋਚਨ ਕਛੂ ਨ ਸੂਝੈ ॥੨॥

ਉਹ ਆਪਣੀ ਜੀਵਨ ਅਵਸਥਾ ਕਾਇਮ ਰੱਖਣ ਦਾ ਲੋਭ ਕਰਦਾ ਹੈ ਅਤੇ ਆਪਣਿਆਂ ਨੇਤਰਾਂ ਨਾਲ ਕੁਝ ਭੀ ਨਹੀਂ ਦੇਖਦਾ।

ਕਹਤ ਕਬੀਰ ਸੁਨਹੁ ਰੇ ਪ੍ਰਾਨੀ! ਛੋਡਹੁ ਮਨ ਕੇ ਭਰਮਾ ॥

ਕਬੀਰ ਜੀ ਆਖਦੇ ਹਨ, ਸਰਵਣ ਕਰ ਹੇ ਫਾਨੀ ਬੰਦੇ! ਤੂੰ ਆਪਣੇ ਚਿੱਤ ਦੇ ਸੰਸੇ ਦੂਰ ਕਰ ਦੇ।

ਕੇਵਲ ਨਾਮੁ ਜਪਹੁ ਰੇ ਪ੍ਰਾਨੀ! ਪਰਹੁ ਏਕ ਕੀ ਸਰਨਾਂ ॥੩॥੨॥

ਤੂੰ ਕੇਵਲ ਇੱਕ ਹਰੀ ਦਾ ਹੀ ਸਿਮਰਨ ਕਰ, ਹੇ ਜੀਵ! ਅਤੇ ਕੇਵਲ ਇੱਕ ਪ੍ਰਭੂ ਦੀ ਹੀ ਸ਼ਰਨ ਲੈ।


ਜੋ ਜਨੁ, ਭਾਉ ਭਗਤਿ ਕਛੁ ਜਾਨੈ; ਤਾ ਕਉ ਅਚਰਜੁ ਕਾਹੋ ॥

ਉਸ ਬੰਦੇ ਨੂੰ ਕਿਹੜੀ ਹੈਰਾਨੀ ਹੈ, ਜੋ ਵਾਹਿਗੁਰੂ ਦੀ ਪ੍ਰੀਤ ਅਤੇ ਬੰਦਗੀ ਨੂੰ ਕੁਝ ਕੁ ਭੀ ਸਮਝਦਾ ਹੈ।

ਜਿਉ ਜਲੁ, ਜਲ ਮਹਿ ਪੈਸਿ ਨ ਨਿਕਸੈ; ਤਿਉ ਢੁਰਿ ਮਿਲਿਓ ਜੁਲਾਹੋ ॥੧॥

ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਲੈ ਕੇ ਮੁੜ ਵੱਖਰਾ ਨਹੀਂ ਹੁੰਦਾ, ਏਸੇ ਤਰ੍ਹਾਂ ਜੁਲਾਹਾ ਕੋਮਲ ਹੋ, ਸਾਈਂ ਨਾਲ ਅਭੇਦ ਹੋ ਗਿਆ ਹੈ।

ਹਰਿ ਕੇ ਲੋਗਾ! ਮੈ ਤਉ ਮਤਿ ਕਾ ਭੋਰਾ ॥

ਹੇ ਰੱਬ ਦੇ ਬੰਦਿਓ! ਮੈਂ ਅਕਲੋਂ ਭੋਲਾ ਭਾਲਾ ਹਾਂ।

ਜਉ ਤਨੁ ਕਾਸੀ ਤਜਹਿ ਕਬੀਰਾ; ਰਮਈਐ ਕਹਾ ਨਿਹੋਰਾ ॥੧॥ ਰਹਾਉ ॥

Raag Dhanasri Bani Page 3

ਜੇਕਰ ਕਬੀਰ ਬਨਾਰਸ ਵਿੱਚ ਆਪਣੀ ਦੇਹ ਛੱਡ ਦੇਵੇ, ਤਾਂ ਉਹ ਰੱਬ ਦੀ ਕੀ ਮੁਛੰਦਗੀ ਧਰਾਉਂਦਾ ਹੈ, ਕਿਉਂ ਜੋ ਹਿੰਦੂਆਂ ਦੇ ਮਤ ਅਨੁਸਾਰ ਉਹ ਖ਼ੁਦ-ਬ-ਖ਼ੁਦ ਹੀ ਮੁਕਤ ਹੋ ਜਾਂਦਾ ਹੈ? ਠਹਿਰਾਓ।

ਕਹਤੁ ਕਬੀਰੁ ਸੁਨਹੁ ਰੇ ਲੋਈ! ਭਰਮਿ ਨ ਭੂਲਹੁ ਕੋਈ ॥

ਕਬੀਰ ਜੀ ਆਖਦੇ ਹਨ, ਸਰਵਣ ਕਰੋ, ਹੇ ਲੋਕੋ! ਕੋਈ ਜਣਾ ਕਿਸੇ ਸ਼ੱਕ ਸੁਬੇ ਵਿੱਚ ਕੁਰਾਹੇ ਨਾਂ ਪਵੇ।

ਕਿਆ ਕਾਸੀ? ਕਿਆ ਊਖਰੁ ਮਗਹਰੁ? ਰਾਮੁ ਰਿਦੈ ਜਉ ਹੋਈ ॥੨॥੩॥

ਬਨਾਰਸ ਅਤੇ ਉਜਾੜ ਮਗਹਰ ਵਿੱਚ ਕੀ ਫ਼ਰਕ ਹੈ, ਜੇਕਰ ਵਿਆਪਕ ਵਾਹਿਗੁਰੂ ਦਿਲ ਅੰਦਰ ਹੋਵੇ?


ਇੰਦ੍ਰ ਲੋਕ, ਸਿਵ ਲੋਕਹਿ ਜੈਬੋ ॥

ਬੰਦੇ ਇੰਦਰ ਦੇ ਦੇਸ਼ ਅਤੇ ਸ਼ਿਵਜੀ ਦੇ ਲੋਕ ਵਿੱਚ ਜਾਂਦੇ ਹਨ,

ਓਛੇ ਤਪ ਕਰਿ, ਬਾਹੁਰਿ ਐਬੋ ॥੧॥

ਝੂਠੀ ਤਪੱਸਿਆ ਦੇ ਰਾਹੀਂ ਅਤੇ ਮੁੜ ਬਾਹਰ ਆ ਜਾਂਦੇ ਹਨ।

ਕਿਆ ਮਾਂਗਉ? ਕਿਛੁ ਥਿਰੁ ਨਾਹੀ ॥

ਮੈਂ ਕਾਹਦੀ ਮੰਗ ਕਰਾਂ? ਕੁਝ ਭੀ ਸਥਿਰ ਨਹੀਂ ਰਹਿੰਦਾ।

ਰਾਮ ਨਾਮ ਰਖੁ ਮਨ ਮਾਹੀ ॥੧॥ ਰਹਾਉ ॥

ਇਸ ਲਈ ਤੂੰ ਪ੍ਰਭੂ ਦੇ ਨਾਮ ਨੂੰ ਆਪਣੇ ਚਿੱਤ ਅੰਦਰ ਟਿਕਾਈ ਰੱਖ। ਠਹਿਰਾਓ।

ਸੋਭਾ ਰਾਜ, ਬਿਭੈ ਬਡਿਆਈ ॥

ਨਾਮਵਰੀ, ਪਾਤਿਸ਼ਾਹੀ, ਦੌਲਤ ਅਤੇ ਵੱਡਾਪਣ,

ਅੰਤਿ ਨ ਕਾਹੂ, ਸੰਗ ਸਹਾਈ ॥੨॥

ਅਖੀਰ ਨੂੰ ਕਿਸੇ ਦੇ ਭੀ ਸੰਗੀ ਤੇ ਸਹਾਇਕ ਨਹੀਂ ਬਣਦੇ।

ਪੁਤ੍ਰ ਕਲਤ੍ਰ, ਲਛਮੀ ਮਾਇਆ ॥

ਬੇਟੇ, ਵਹੁਟੀ, ਧਨ ਦੌਲਤ ਅਤੇ ਜਾਇਦਾਦ,

ਇਨ ਤੇ ਕਹੁ, ਕਵਨੈ ਸੁਖੁ ਪਾਇਆ? ॥੩॥

ਏਨ੍ਹਾਂ ਕੋਲੋਂ ਦੱਸ, ਕਦੋਂ ਕਿਸੇ ਨੇ ਆਰਾਮ ਪ੍ਰਾਪਤ ਕੀਤਾ ਹੈ?

ਕਹਤ ਕਬੀਰ, ਅਵਰ ਨਹੀ ਕਾਮਾ ॥

ਕਬੀਰ ਜੀ ਆਖਦੇ ਹਨ, ਹੋਰ ਕੋਈ ਚੀਜ਼ ਭੀ ਕੰਮ ਨਹੀਂ ਆਉਣੀ।

ਹਮਰੇ ਮਨ ਧਨ, ਰਾਮ ਕੋ ਨਾਮਾ ॥੪॥੪॥

ਮੇਰੇ ਚਿੱਤ ਅੰਦਰ ਸੁਆਮੀ ਦੇ ਨਾਮ ਦੀ ਦੌਲਤ ਹੈ।


ਰਾਮ ਸਿਮਰਿ, ਰਾਮ ਸਿਮਰਿ; ਰਾਮ ਸਿਮਰਿ ਭਾਈ ॥

ਆਪਣੇ ਸਾਹਿਬ ਦਾ ਆਰਾਧਨ ਕਰ, ਆਪਣੇ ਸਾਹਿਬ ਦਾ ਆਰਾਧਨ ਕਰ, ਆਪਣੇ ਸਾਹਿਬ ਦਾ ਆਰਾਧਨ ਕਰ, ਹੇ ਮੇਰੇ ਵੀਰ!

ਰਾਮ ਨਾਮ ਸਿਮਰਨ ਬਿਨੁ; ਬੂਡਤੇ ਅਧਿਕਾਈ ॥੧॥ ਰਹਾਉ ॥

ਸਾਹਿਬ ਦੇ ਨਾਮ ਦਾ ਆਰਾਧਨ ਕਰਨ ਦੇ ਬਾਝੋਂ ਬਹੁਤ ਸਾਰੇ ਡੁੱਬ ਜਾਂਦੇ ਹਨ। ਠਹਿਰਾਓ।

ਬਨਿਤਾ ਸੁਤ ਦੇਹ ਗ੍ਰੇਹ; ਸੰਪਤਿ ਸੁਖਦਾਈ ॥

ਪਤਨੀ, ਪੁੱਤਰ, ਸਰੀਰ, ਘਰ ਅਤੇ ਮਾਲ ਧਨ ਨੂੰ ਤੂੰ ਆਰਾਮ ਦੇਣਹਾਰ ਜਾਣਦਾ ਹੈਂ।

ਇਨ੍ਹ੍ਹ ਮੈ ਕਛੁ ਨਾਹਿ ਤੇਰੋ; ਕਾਲ ਅਵਧ ਆਈ ॥੧॥

ਜਦ ਮੌਤ ਦਾ ਵੇਲਾ ਆ ਗਿਆ, ਏਨ੍ਹਾਂ ਵਿਚੋਂ ਕੋਈ ਭੀ ਤੇਰੀ ਨਹੀਂ ਬਣਨੀ।

ਅਜਾਮਲ ਗਜ ਗਨਿਕਾ; ਪਤਿਤ ਕਰਮ ਕੀਨੇ ॥

ਅਜਾਮਲ, ਹਾਥੀ ਅਤੇ ਵੇਸਵਾ ਨੇ ਪਾਪਾਂ-ਭਰੇ ਅਮਲ ਕਮਾਏ ਸਨ।

ਤੇਊ ਉਤਰਿ ਪਾਰਿ ਪਰੇ; ਰਾਮ ਨਾਮ ਲੀਨੇ ॥੨॥

ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਉਹ ਸੰਸਾਰ ਸਮੁੰਦਰ ਤੋਂ ਪਾਰ ਉਤੱਰ ਗਏ।

ਸੂਕਰ ਕੂਕਰ ਜੋਨਿ ਭ੍ਰਮੇ; ਤਊ ਲਾਜ ਨ ਆਈ ॥

ਹੇ ਪ੍ਰਾਣੀ! ਤੂੰ ਸੂਰਾਂ ਤੇ ਕੁੱਤਿਆਂ ਦੀਆਂ ਜੂਨੀਆਂ ਅੰਦਰ ਭਟਕਿਆ ਹੈਂ ਅਤੇ ਤਦ ਭੀ ਤੈਨੂੰ ਸ਼ਰਮ ਨਹੀਂ ਆਉਂਦੀ।

ਰਾਮ ਨਾਮ, ਛਾਡਿ ਅੰਮ੍ਰਿਤ; ਕਾਹੇ ਬਿਖੁ ਖਾਈ ॥੩॥

ਤੂੰ ਕਿਉਂ ਪ੍ਰਭੂ ਦੇ ਨਾਮ-ਅੰਮ੍ਰਿਤ ਨੂੰ ਤਿਆਗ ਕੇ ਜ਼ਹਿਰ ਖਾਂਦਾ ਹੈਂ?

ਤਜਿ ਭਰਮ ਕਰਮ ਬਿਧਿ ਨਿਖੇਧ; ਰਾਮ ਨਾਮੁ ਲੇਹੀ ॥

ਨਿਯਮ ਅਨੁਸਾਰ ਅਤੇ ਬਿਬਰਜਤ ਕੰਮਾਂ ਬਾਰੇ ਸੰਦੇਹ ਨੂੰ ਨਵਿਰਤ ਕਰ ਕੇ ਤੂੰ ਪ੍ਰਭੂ ਦੇ ਨਾਮ ਨੂੰ ਲੈ।

ਗੁਰ ਪ੍ਰਸਾਦਿ ਜਨ ਕਬੀਰ; ਰਾਮੁ ਕਰਿ ਸਨੇਹੀ ॥੪॥੫॥

ਦਾਸ ਕਬੀਰ ਆਖਦਾ ਹੈ, “ਗੁਰਾਂ ਦੀ ਰਹਿਮਤ ਸਦਕਾ ਤੂੰ ਕੇਵਲ ਆਪਣੇ ਪ੍ਰਭੂ ਨੂੰ ਪਿਆਰ ਕਰ”।


ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ

ਧਨਾਸਰੀ ਪੂਜਯ ਸੰਤ ਨਾਮ ਦੇਵ ਦੇ ਸ਼ਬਦ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਗਹਰੀ ਕਰਿ ਕੈ ਨੀਵ ਖੁਦਾਈ; ਊਪਰਿ ਮੰਡਪ ਛਾਏ ॥

ਇਨਸਾਨ ਡੂੰਘੀਆਂ ਬੁਨਿਆਦਾਂ ਪੁਟਦਾ ਹੈ ਅਤੇ ਉਹਨਾਂ ਉਤੇ ਮਹਿਲ ਉਸਾਰਦਾ ਹੈ।

ਮਾਰਕੰਡੇ ਤੇ ਕੋ ਅਧਿਕਾਈ; ਜਿਨਿ ਤ੍ਰਿਣ ਧਰਿ ਮੂੰਡ ਬਲਾਏ ॥੧॥

ਕੀ ਕੋਈ ਜਣਾ ਮਾਰਕੰਡੇ ਰਿਸ਼ੀ ਨਾਲੋਂ ਵਧੀਕ ਉਮਰ ਵਾਲਾ ਹੈ ਜਿਸ ਨੇ ਘਾਅ ਦੀਆਂ ਤਿੜਾਂ ਆਪਣੇ ਸਿਰ ਤੇ ਰੱਖ ਕੇ ਆਪਣੇ ਦਿਹਾੜੇ ਬਿਤਾ ਲਏ ਸਨ।

ਹਮਰੋ ਕਰਤਾ ਰਾਮੁ ਸਨੇਹੀ ॥

ਕੇਵਲ ਸਿਰਜਣਹਾਰ ਸੁਆਮੀ ਹੀ ਮੇਰਾ ਮਿੱਤਰ ਹੈ।

ਕਾਹੇ ਰੇ ਨਰ ਗਰਬੁ ਕਰਤ ਹਹੁ; ਬਿਨਸਿ ਜਾਇ ਝੂਠੀ ਦੇਹੀ ॥੧॥ ਰਹਾਉ ॥

ਹੇ ਬੰਦੇ! ਤੂੰ ਕਿਉਂ ਹੰਕਾਰ ਕਰਦਾ ਹੈਂ? ਤੇਰਾ ਇਹ ਨਾਸਵੰਤ ਸਰੀਰ ਨਾਸ ਹੋ ਜਾਵੇਗਾ। ਠਹਿਰਾਓ।

ਮੇਰੀ ਮੇਰੀ ਕੈਰਉ ਕਰਤੇ; ਦੁਰਜੋਧਨ ਸੇ ਭਾਈ ॥

ਕੌਰੋ, ਜਿਨ੍ਹਾਂ ਦੇ ਦੁਰਯੋਧਨ ਵਰਗੇ ਭਰਾ ਸਨ, ਕਹਿੰਦੇ ਹੁੰਦੇ ਸਨ, “ਹਰ ਸ਼ੈ ਸਾਡੀ, ਸਾਡੀ ਹੀ ਹੈ”।

ਬਾਰਹ ਜੋਜਨ, ਛਤ੍ਰੁ ਚਲੈ ਥਾ; ਦੇਹੀ ਗਿਰਝ ਨ ਖਾਈ ॥੨॥

ਉਨ੍ਹਾਂ ਦੀ ਪਾਤਿਸ਼ਾਹੀ ਜਲੂਸ ਸੱਠ ਮੀਲਾਂ ਤਾਈਂ ਫੈਲਿਆ ਹੋਇਆ ਸੀ, ਪੰਤੂ ਉਹਨਾਂ ਦੇ ਸਰੀਰ ਗਿਧਾਂ ਨੇ ਖਾਧੇ। (ਨੋਟ-ਇੱਕ ਜੋਜਨ ਪੰਜਾਂ ਮੀਲ ਦੇ ਬਰਾਬਰ ਹੁੰਦਾ ਹੈ।)।

ਸਰਬ ਸੋੁਇਨ ਕੀ ਲੰਕਾ ਹੋਤੀ; ਰਾਵਨ ਸੇ ਅਧਿਕਾਈ ॥

ਲੰਕਾ ਸਾਰੀ ਸੋਨੇ ਦੀ ਸੀ, ਕੀ ਕੋਈ ਰਾਵਨ ਨਾਲੋਂ ਵੱਡਾ ਸੀ?

ਕਹਾ ਭਇਓ ਦਰਿ ਬਾਂਧੇ ਹਾਥੀ; ਖਿਨ ਮਹਿ ਭਈ ਪਰਾਈ ॥੩॥

ਕੀ ਹੋ ਗਿਆ ਜੇਕਰ ਉਸ ਦੇ ਬੂਹੇ ਉਤੇ ਹਾਥੀ ਬੱਝੇ ਰਹਿੰਦੇ ਸਨ? ਇਕ ਮੁਹਤ ਵਿੱਚ ਲੰਕਾ ਹੋਰਨਾਂ ਦੀ ਜਾਇਦਾਦ ਬਣ ਗਈ।

ਦੁਰਬਾਸਾ ਸਿਉ ਕਰਤ ਠਗਉਰੀ; ਜਾਦਵ ਏ ਫਲ ਪਾਏ ॥

ਯਾਦਵਾਂ ਨੇ ਦੁਰਬਾਸਾ ਨਾਲ ਠੱਗੀ ਕੀਤੀ ਅਤੇ ਇਸ ਦਾ ਫਲ ਪਾ ਲਿਆ।

ਕ੍ਰਿਪਾ ਕਰੀ ਜਨ ਅਪੁਨੇ ਊਪਰ; ਨਾਮਦੇਉ ਹਰਿ ਗੁਨ ਗਾਏ ॥੪॥੧॥

ਸੁਆਮੀ ਨੇ ਆਪਣੇ ਗੋਲੇ ਉਤੇ ਮਿਹਰ ਕੀਤੀ ਹੈ ਅਤੇ ਨਾਮ ਦੇਉ ਉਸ ਦੀ ਕੀਰਤੀ ਗਾਇਨ ਕਰਦਾ ਹੈ।


ਦਸ ਬੈਰਾਗਨਿ ਮੋਹਿ ਬਸਿ ਕੀਨ੍ਹ੍ਹੀ; ਪੰਚਹੁ ਕਾ ਮਿਟ ਨਾਵਉ ॥

ਮੈਂ ਦਸਾਂ ਹੀ ਹਵਾਸਾਂ (ਇੰਦਰੀਆਂ) ਨੂੰ ਕਾਬੂ ਕਰ ਲਿਆ ਹੈ ਅਤੇ ਪੰਜਾਂ ਹੀ ਮੰਦ-ਵਾਸ਼ਨਾ ਦਾ ਮੈਂ ਨਾਮੋ-ਨਿਸ਼ਾਨ ਮਿਟਾ ਦਿੱਤਾ ਹੈ।

ਸਤਰਿ ਦੋਇ, ਭਰੇ ਅੰਮ੍ਰਿਤ ਸਰਿ; ਬਿਖੁ ਕਉ ਮਾਰਿ ਕਢਾਵਉ ॥੧॥

ਮੈਂ ਬਹੱਤਰ ਤਾਲਾਬ, ਨਾਮ ਅੰਮ੍ਰਿਤ ਨਾਲ ਭਰ ਲਏ ਹਨ ਅਤੇ ਕੁਕਰਮਾਂ ਦੀ ਜ਼ਹਿਰ ਨੂੰ ਬਾਹਰ ਕੱਢ ਦਿੱਤਾ ਹੈ।

ਪਾਛੈ, ਬਹੁਰਿ ਨ ਆਵਨੁ ਪਾਵਉ ॥

ਮੈਂ ਮੰਦ ਅਮਲਾਂ ਨੂੰ ਮੁੜ ਕੇ ਵਾਪਸ ਆਉਣ ਨਹੀਂ ਦਿਆਂਗਾ।

ਅੰਮ੍ਰਿਤ ਬਾਣੀ ਘਟ ਤੇ ਉਚਰਉ; ਆਤਮ ਕਉ ਸਮਝਾਵਉ ॥੧॥ ਰਹਾਉ ॥

Raag Dhanasri Bani Page 3

ਸੁਧਾਸਰੂਪ ਕਲਾਮ ਮੈਂ ਆਪਣੇ ਦਿਲੋਂ ਉਚਾਰਨ ਕਰਦਾ ਹਾਂ ਤੇ ਮੈਂ ਆਪਣੀ ਜਿੰਦੜੀ ਨੂੰ ਸਿਖਮਤ ਦਿੰਦਾ ਹਾਂ। ਠਹਿਰਾਓ।

ਬਜਰ ਕੁਠਾਰੁ ਮੋਹਿ ਹੈ ਛੀਨਾਂ; ਕਰਿ ਮਿੰਨਤਿ ਲਗਿ ਪਾਵਉ ॥

ਮੈਂ ਸਖਤ ਕੁਹਾੜੇ ਨਾਲ ਸੰਸਾਰੀ ਮਮਤਾ ਨੂੰ ਨਾਸ ਕਰ ਦਿੱਤਾ ਹੈ, ਮੈਂ ਗੁਰਾਂ ਮੂਹਰੇ ਪ੍ਰਾਰਥਨਾਂ ਕਰਦਾ ਤੇ ਉਹਨਾਂ ਦੇ ਪੈਰੀਂ ਪੈਂਦਾ ਹਾਂ।

ਸੰਤਨ ਕੇ ਹਮ ਉਲਟੇ ਸੇਵਕ; ਭਗਤਨ ਤੇ ਡਰਪਾਵਉ ॥੨॥

ਸੰਸਾਰ ਵੱਲੋਂ ਮੁੜ ਕੇ, ਮੈਂ ਸੰਤਾਂ ਦਾ ਦਾਸ ਹੋ ਗਿਆ ਹਾਂ ਅਤੇ ਮੈਂ ਸਾਈਂ ਦੇ ਗੋਲਿਆਂ ਤੋਂ ਭੈ ਖਾਂਦਾ ਹਾਂ।

ਇਹ ਸੰਸਾਰ ਤੇ ਤਬ ਹੀ ਛੂਟਉ; ਜਉ ਮਾਇਆ ਨਹ ਲਪਟਾਵਉ ॥

ਕੇਵਲ ਤਾਂ ਹੀ ਮੈਂ ਇਸ ਜਗਤ ਤੋਂ ਖਲਾਸੀ ਪਾਵਾਂਗਾ ਜਦ ਮੈਂ ਦੁਨੀਆਵੀ ਪਦਾਰਥਾਂ ਨਾਲ ਨਹੀਂ ਚਿਮੜਾਂਗਾ।

ਮਾਇਆ ਨਾਮੁ ਗਰਭ ਜੋਨਿ ਕਾ; ਤਿਹ ਤਜਿ ਦਰਸਨੁ ਪਾਵਉ ॥੩॥

ਮਾਇਆ ਉਸ ਤਾਕਤ ਦਾ ਨਾਮ ਹੈ, ਜੋ ਬੰਦੇ ਨੂੰ ਆਵਾਗਾਉਣ ਅੰਦਰ ਭਟਕਾਉਂਦੀ ਹੈ। ਉਸ ਨੂੰ ਤਲਾਂਜਲੀ ਦੇ, ਮੈਂ ਪ੍ਰਭੂ ਦਾ ਦੀਦਾਰ ਪਾਉਂਦਾ ਹਾਂ।

ਇਤੁ ਕਰਿ ਭਗਤਿ ਕਰਹਿ ਜੋ ਜਨ; ਤਿਨ ਭਉ ਸਗਲ ਚੁਕਾਈਐ ॥

ਜਿਹੜਾ ਇਨਸਾਨ, ਇਸ ਤਰ੍ਹਾਂ ਸੁਆਮੀ ਦੀ ਸੇਵਾ ਕਰਦਾ ਹੈ, ਉਸ ਦਾ ਸਮੂਹ ਡਰ ਦੂਰ ਹੋ ਜਾਂਦਾ ਹੈ।

ਕਹਤ ਨਾਮਦੇਉ, ਬਾਹਰਿ ਕਿਆ ਭਰਮਹੁ? ਇਹ ਸੰਜਮ ਹਰਿ ਪਾਈਐ ॥੪॥੨॥

ਨਾਮ ਦੇਵ ਜੀ ਆਖਦੇ ਹਨ, ਤੂੰ ਕਿਉਂ ਬਾਹਰ ਭਟਕਦਾ ਹੈਂ, ਹੇ ਇਨਸਾਨ! ਇਸ ਤਰੀਕੇ ਨਾਲ ਵਾਹਿਗੁਰੂ ਪਾਇਆ ਜਾਂਦਾ ਹੈ।


ਮਾਰਵਾੜਿ ਜੈਸੇ ਨੀਰੁ ਬਾਲਹਾ; ਬੇਲਿ ਬਾਲਹਾ, ਕਰਹਲਾ ॥

ਜਿਸ ਤਰ੍ਹਾਂ ਮਾਰੂਥਲਾਂ ਵਿੱਚ ਪਾਣੀ ਪਿਆਰਾ ਹੁੰਦਾ ਹੈ ਅਤੇ ਊਠ ਨੂੰ ਵੱਲ (ਵੇਲ) ਪਿਆਰੀ ਹੁੰਦੀ ਹੈ,

ਜਿਉ ਕੁਰੰਕ, ਨਿਸਿ ਨਾਦੁ ਬਾਲਹਾ; ਤਿਉ ਮੇਰੈ ਮਨਿ ਰਾਮਈਆ ॥੧॥

ਅਤੇ ਜਿਸ ਤਰ੍ਹਾਂ ਸ਼ਿਕਾਰੀ ਦੇ ਘੰਡਾਂ-ਹੇੜੇ ਦੀ ਆਵਾਜ਼ ਰਾਤ ਨੂੰ ਹਰਨ ਨੂੰ ਪਿਆਰੀ ਲੱਗਦੀ ਹੈ, ਏਸੇ ਤਰ੍ਹਾਂ ਹੀ ਵਿਆਪਕ ਵਾਹਿਗੁਰੂ ਮੇਰੀ ਆਤਮਾਂ ਨੂੰ ਪਿਆਰਾ ਹੈ।

ਤੇਰਾ ਨਾਮੁ ਰੂੜੋ, ਰੂਪੁ ਰੂੜੋ; ਅਤਿ ਰੰਗ ਰੂੜੋ ਮੇਰੋ ਰਾਮਈਆ! ॥੧॥ ਰਹਾਉ ॥

Raag Dhanasri Bani Page 3

ਤੇਰਾ ਨਾਮ ਸੁੰਦਰ ਹੈ, ਤੇਰਾ ਸਰੂਪ ਸੁੰਦਰ ਹੈ, ਅਤੇ ਪਰਮ ਸੁੰਦਰ ਹੈ ਤੇਰਾ ਪ੍ਰੇਮ, ਹੇ ਮੇਰੇ ਸਰਵ-ਵਿਆਪਕ ਸੁਆਮੀ!

ਜਿਉ ਧਰਣੀ ਕਉ ਇੰਦ੍ਰੁ ਬਾਲਹਾ; ਕੁਸਮ ਬਾਸੁ ਜੈਸੇ ਭਵਰਲਾ ॥

ਜਿਸ ਤਰ੍ਹਾਂ ਧਰਤੀ ਨੂੰ ਮੀਂਹ ਪਿਆਰਾ ਹੈ, ਅਤੇ ਭਉਰੇ ਨੂੰ ਫੁਲਾਂ ਦੀ ਸੁਗੰਧੀ,

ਜਿਉ ਕੋਕਿਲ ਕਉ ਅੰਬੁ ਬਾਲਹਾ; ਤਿਉ ਮੇਰੈ ਮਨਿ ਰਾਮਈਆ ॥੨॥

ਅਤੇ ਜਿਸ ਤਰ੍ਹਾਂ ਕੋਇਲ ਨੂੰ ਅੰਬ ਪਿਆਰਾ, ਓਸੇ ਤਰ੍ਹਾਂ ਹੀ ਮੇਰੇ ਚਿੱਤ ਨੂੰ ਸੁਆਮੀ ਹੈ।

ਚਕਵੀ ਕਉ ਜੈਸੇ ਸੂਰੁ ਬਾਲਹਾ; ਮਾਨ ਸਰੋਵਰ ਹੰਸੁਲਾ ॥

ਜਿਸ ਤਰ੍ਹਾਂ ਸੁਰਖਾਬਣੀ ਨੂੰ ਸੂਰਜ ਪਿਆਰਾ ਹੈ ਅਤੇ ਰਾਜ ਹੰਸ ਨੂੰ ਮਾਨ ਸਰੋਵਰ ਝੀਲ,

ਜਿਉ ਤਰੁਣੀ ਕਉ ਕੰਤੁ ਬਾਲਹਾ; ਤਿਉ ਮੇਰੈ ਮਨਿ ਰਾਮਈਆ ॥੩॥

ਅਤੇ ਜਿਸ ਤਰ੍ਹਾਂ ਪਤਨੀ ਨੂੰ ਪਤੀ ਪਿਆਰਾ ਹੈ, ਏਸੇ ਤਰ੍ਹਾਂ ਹੀ ਹੈ, ਮੇਰੀ ਜਿੰਦੜੀ ਨੂੰ ਵਾਹਿਗੁਰੂ।

ਬਾਰਿਕ ਕਉ ਜੈਸੇ ਖੀਰੁ ਬਾਲਹਾ; ਚਾਤ੍ਰਿਕ ਮੁਖ ਜੈਸੇ ਜਲਧਰਾ ॥

ਜਿਸ ਤਰ੍ਹਾਂ ਬਾਲ ਨੂੰ ਦੁੱਧ ਪਿਆਰਾ ਹੈ ਅਤੇ ਜਿਸ ਤਰ੍ਹਾਂ ਪਪੀਹੇ ਨੂੰ ਮੀਂਹ ਦੀ ਧਾਰ,

ਮਛੁਲੀ ਕਉ ਜੈਸੇ ਨੀਰੁ ਬਾਲਹਾ; ਤਿਉ ਮੇਰੈ ਮਨਿ ਰਾਮਈਆ ॥੪॥

ਅਤੇ ਜਿਸ ਤਰ੍ਹਾਂ ਮੱਛੀ ਨੂੰ ਪਾਣੀ ਪਿਆਰਾ ਹੈ, ਏਸੇ ਤਰ੍ਹਾਂ ਹੀ ਮੇਰੀ ਜਿੰਦੜੀ ਨੂੰ ਪ੍ਰਭੂ ਹੈ।

ਸਾਧਿਕ ਸਿਧ ਸਗਲ ਮੁਨਿ ਚਾਹਹਿ; ਬਿਰਲੇ ਕਾਹੂ ਡੀਠੁਲਾ ॥

ਸਾਰੇ ਤਪੱਸਵੀ, ਪੂਰਨ ਪੁਰਸ਼ ਅਤੇ ਮੋਨੀ ਰਿਸ਼ੀ, ਵਾਹਿਗੁਰੂ ਨੂੰ ਲੋੜਦੇ ਹਨ ਪ੍ਰੰਤੂ ਬਹੁਤ ਹੀ ਥੋੜੇ ਉਹਨਾਂ ਦਾ ਦਰਸ਼ਨ ਦੇਖਦੇ ਹਨ।

ਸਗਲ ਭਵਣ ਤੇਰੋ ਨਾਮੁ ਬਾਲਹਾ; ਤਿਉ ਨਾਮੇ ਮਨਿ ਬੀਠੁਲਾ ॥੫॥੩॥

ਜਿਸ ਤਰ੍ਹਾਂ ਸਾਰੇ ਆਲਮ ਨੂੰ ਤੇਰਾ ਨਾਮ ਪਿਆਰਾ ਹੈ, ਓਸੇ ਤਰ੍ਹਾਂ ਹੀ ਸਰਬ ਵਿਆਪਕ ਸੁਆਮੀ, ਨਾਮੇ ਦੀ ਆਤਮਾ ਨੂੰ ਹੈ।


ਪਹਿਲ ਪੁਰੀਏ, ਪੁੰਡਰਕ ਵਨਾ ॥

ਪਹਿਲਾਂ ਪਹਿਲ ਕੰਵਲ ਦੇ ਫੁਲ ਦਾ ਜੰਗਲ ਸੀ,

ਤਾ ਚੇ ਹੰਸਾ, ਸਗਲੇ ਜਨਾਂ ॥

ਉਸ ਚੋਂ ਸਾਰੇ ਜੀਅ ਜੰਤ ਹੰਸ ਵਜੂਦ ਵਿੱਚ ਆਏ।

ਕ੍ਰਿਸ੍ਨਾ ਤੇ ਜਾਨਊ; ਹਰਿ ਹਰਿ, ਨਾਚੰਤੀ ਨਾਚਨਾ ॥੧॥

ਜਾਣ ਲੈ ਕਿ ਕੇਵਲ ਵਾਹਿਗੁਰੂ ਸੁਆਮੀ ਮਾਲਕ ਦੇ ਰਾਹੀਂ ਹੀ ਰਚਨਾ ਨੱਚ ਰਹੀ ਹੈ (ਉਤਪੰਨ) ਹੋਈ ਹੈ।

ਪਹਿਲ ਪੁਰਸਾਬਿਰਾ ॥

ਪਹਿਲੇ ਪਹਿਲ ਆਦਿ ਪੁਰਖ ਉਤਪੰਨ ਹੋਇਆ।

ਅਥੋਨ ਪੁਰਸਾਦਮਰਾ ॥

ਉਸ ਆਦਿ ਪੁਰਖ ਤੋਂ ਮਾਇਆ ਪੈਦਾ ਹੋਈ।

ਅਸਗਾ, ਅਸ ਉਸਗਾ ॥

ਹਰ ਚੀਜ਼ ਓਸ ਸੁਆਮੀ ਦੀ ਹੈ।

ਹਰਿ ਕਾ ਬਾਗਰਾ; ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥

Raag Dhanasri Bani Page 3

ਵਾਹਿਗੁਰੂ ਦੇ ਇਸ ਬਾਗ ਅੰਦਰ ਪ੍ਰਾਣੀ ਟਿੱਡਾਂ ਦੇ ਵਿਚਲੇ ਪਾਣੀ ਦੀ ਤਰ੍ਹਾਂ ਨਿਰਤਕਾਰੀ ਕਰਦੇ ਹਨ। ਠਹਿਰਾਓ।

ਨਾਚੰਤੀ, ਗੋਪੀ ਜੰਨਾ ॥

ਨਾਰੀ ਅਤੇ ਮਰਦ ਇੱਕ ਸਾਰ ਨੱਚਦੇ ਹਨ।

ਨਈਆ ਤੇ, ਬੈਰੇ ਕੰਨਾ ॥

ਮਾਲਕ ਦੇ ਬਗੈਰ, ਹੋਰ ਕੋਈ ਨਹੀਂ।

ਤਰਕੁ, ਨ ਚਾ ॥

ਤੂੰ ਇਸ ਤੇ ਨੁਕਤਾਚੀਨੀ ਨਾਂ ਕਰ,

ਭ੍ਰਮੀਆ ਚਾ ॥

ਕਿਉਂਕਿ ਇਹ ਨੁਕਤਾਚੀਨੀ ਕੇਵਲ ਸੰਦੇਹ ਤੋਂ ਹੀ ਪੈਦਾ ਹੋਈ ਹੈ।

ਕੇਸਵਾ ਬਚਉਨੀ; ਅਈਏ ਮਈਏ, ਏਕ ਆਨ ਜੀਉ ॥੨॥

ਸੁਆਮੀ ਦਾ ਇਹ ਬਚਨ ਹੈ ਕਿ “ਇਹ ਸੰਸਾਰ ਅਤੇ ਮੈਂ ਕੇਵਲ ਇੱਕ ਸਮਾਨ ਹਾਂ”।

ਪਿੰਧੀ ਉਭਕਲੇ, ਸੰਸਾਰਾ ॥

ਜਗਤ ਦੇ ਪ੍ਰਾਣੀ ਹਲਟ ਦੀਆਂ ਕਦੇ ਉਚੱੀਆਂ ਅਤੇ ਕਦੇ ਨੀਵੀਂਆਂ ਟਿੱਡਾ ਦੀ ਮਾਨਿੰਦ ਹਨ।

ਭ੍ਰਮਿ ਭ੍ਰਮਿ ਆਏ, ਤੁਮ ਚੇ ਦੁਆਰਾ ॥

ਭਉਂਦਾ ਤੇ ਭਟਕਦਾ ਹੋਇਆ ਮੈਂ ਤੇਰੇ ਬੂਹੇ ਤੇ ਆਇਆ ਹਾਂ, ਹੇ ਪ੍ਰਭੂ!

ਤੂ ਕੁਨੁ ਰੇ ॥

ਪ੍ਰਭੂ: “ਓਇ, ਤੂੰ ਕੌਣ ਹੈਂ?

ਮੈ ਜੀ ॥

ਨਾਮਦੇਵ: “ਮਹਾਰਾਜ ਮੈਂ

ਨਾਮਾ ॥

ਨਾਮਾਂ ਹਾਂ”।

ਹੋ ਜੀ ॥

ਹੇ ਮਹਾਰਾਜ!

ਆਲਾ ਤੇ ਨਿਵਾਰਣਾ, ਜਮ ਕਾਰਣਾ ॥੩॥੪॥

ਮੈਨੂੰ ਮਾਇਆ ਤੋਂ ਬਚਾ ਲੈ, ਜੋ ਮੌਤ ਦਾ ਕਾਰਣ ਹੈ।


ਪਤਿਤ ਪਾਵਨ ਮਾਧਉ! ਬਿਰਦੁ ਤੇਰਾ ॥

ਹੇ ਮਾਇਆ ਦੇ ਸੁਆਮੀ! ਪਾਪੀਆਂ ਨੂੰ ਪਵਿੱਤਰ ਕਰਨਾ ਤੇਰਾ ਨਿੱਤ ਕਰਮ ਹੈ।

ਧੰਨਿ ਤੇ ਵੈ ਮੁਨਿ ਜਨ; ਜਿਨ ਧਿਆਇਓ ਹਰਿ ਪ੍ਰਭੁ ਮੇਰਾ ॥੧॥

ੱਸ਼ਾਬਾਸ਼ ਹੈ ਉਨ੍ਹਾਂ ਖ਼ਾਮੋਸ਼ ਰਿਸ਼ੀਆਂ ਤੇ ਗੋਲਿਆਂ ਦੇ ਜਿਹੜੇ ਮੇਰੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ।

ਮੇਰੈ ਮਾਥੈ ਲਾਗੀ ਲੇ ਧੂਰਿ; ਗੋਬਿੰਦ ਚਰਨਨ ਕੀ ॥

ਮੇਰੇ ਮੱਥੇ ਨੂੰ ਆਲਮ ਦੇ ਮਾਲਕ ਦੇ ਪੈਰਾਂ ਦੀ ਧੂੜ ਲੱਗੀ ਹੋਈ ਹੈ।

ਸੁਰਿ ਨਰ ਮੁਨਿ ਜਨ; ਤਿਨਹੂ ਤੇ ਦੂਰਿ ॥੧॥ ਰਹਾਉ ॥

Raag Dhanasri Bani Page 3

ਦੇਵਤੇ, ਇਨਸਾਨ ਅਤੇ ਮੋਨੀ ਸੰਤ, ਇਹ ਉਹਨਾਂ ਕੋਲੋਂ ਦੁਰੇਡੇ ਹੈ। ਠਹਿਰਾਉ।

ਦੀਨ ਕਾ ਦਇਆਲੁ ਮਾਧੌ! ਗਰਬ ਪਰਹਾਰੀ! ॥

ਹੇ ਗਰੀਬਾਂ ਉਤੇ ਮਿਹਰਬਾਨ! ਅਤੇ ਹੰਕਾਰ ਨਾਸ ਕਰਨ ਵਾਲੇ, ਸੁਆਮੀ!

ਚਰਨ ਸਰਨ ਨਾਮਾ, ਬਲਿ ਤਿਹਾਰੀ ॥੨॥੫॥

ਨਾਮਾ ਤੇਰੇ ਪੈਰਾਂ ਦੀ ਪਨਾਹ ਮੰਗਦਾ ਹੈ ਅਤੇ ਤੇਰੇ ਉਤੋਂ ਕੁਰਬਾਨ ਜਾਂਦਾ ਹੈ।


Raag Dhanasri Bani Page 3

ਧਨਾਸਰੀ ਭਗਤ ਰਵਿਦਾਸ ਜੀ ਕੀ

ਧਨਾਸਰੀ ਮਾਣਨੀਯ ਸੰਤ ਰਵਿਦਾਸ ਜੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਹਮ ਸਰਿ ਦੀਨੁ, ਦਇਆਲੁ ਨ ਤੁਮ ਸਰਿ; ਅਬ ਪਤੀਆਰੁ ਕਿਆ ਕੀਜੈ? ॥

ਮੇਰੇ ਤੁਲ ਕੋਈ ਗਰੀਬ ਨਹੀਂ ਅਤੇ ਤੇਰੇ ਤੁਲ ਕੋਈ ਮਿਹਰਬਾਨ, ਹੁਣ, ਹੋਰ ਅਜ਼ਮਾਇਸ਼ ਕੀ ਕਰਨੀ ਹੈ?

ਬਚਨੀ ਤੋਰ, ਮੋਰ ਮਨੁ ਮਾਨੈ; ਜਨ ਕਉ ਪੂਰਨੁ ਦੀਜੈ ॥੧॥

ਮੈਨੂੰ, ਆਪਣੇ ਗੋਲੇ ਨੂੰ, ਇਹ ਪੂਰਣਤਾ ਪ੍ਰਦਾਨ ਕਰ ਕਿ ਮੇਰੀ ਆਤਮਾਂ ਤੇਰੇ ਬਚਨਾਂ ਨੂੰ ਪ੍ਰਵਾਨ ਕਰੇ।

ਹਉ ਬਲਿ ਬਲਿ ਜਾਉ, ਰਮਈਆ ਕਾਰਨੇ ॥

ਮੈਂ ਕੁਰਬਾਨ, ਕੁਰਬਾਨ ਹਾਂ ਤੇਰੇ ਉਤੋਂ, ਹੇ ਮੇਰੇ ਸਰਬ-ਵਿਆਪਕ ਸੁਆਮੀ!

ਬਹੁਤ ਜਨਮ ਬਿਛੁਰੇ ਥੇ ਮਾਧਉ! ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥

ਮੈਂ ਅਨੇਕਾਂ ਜਨਮਾਂ ਤੋਂ ਤੇਰੇ ਨਾਲੋਂ ਵਿਛੜਿਆ ਹੋਇਆ ਹਾਂ, ਹੇ ਸਾਈਂ! ਇਹ ਜੀਵਨ ਮੈਂ ਤੇਰੇ ਸਮਰਪਣ ਕਰਦਾ ਹਾਂ।

ਕਹਿ ਰਵਿਦਾਸ, ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ॥੨॥੧॥

ਰਵਿਦਾਸ ਜੀ ਆਖਦੇ ਹਨ, ਤੇਰੇ ਵਿੱਚ ਆਪਣੀ ਉਮੈਦ ਬੰਨ੍ਹ ਕੇ ਮੈਂ ਜੀਉਂਦਾ ਹਾਂ। ਬਹੁਤ ਸਮਾਂ ਬੀਤ ਗਿਆ ਹੈ, ਜਦ ਮੈਂ ਤੇਰਾ ਦੀਦਾਰ ਵੇਖਿਆ ਸੀ।


ਚਿਤ ਸਿਮਰਨ ਕਰਉ, ਨੈਨ ਅਵਿਲੋਕਨੋ; ਸ੍ਰਵਨ ਬਾਨੀ, ਸੁਜਸੁ ਪੂਰਿ ਰਾਖਉ ॥

ਆਪਣੇ ਦਿਲ ਵਿੱਚ ਮੈਂ ਤੈਨੂੰ ਯਾਦ ਕਰਦਾ ਹਾਂ, ਹੇ ਸੁਆਮੀ! ਆਪਣੀਆਂ ਅੱਖਾਂ ਨਾਲ ਮੈਂ ਤੈਨੂੰ ਦੇਖਦਾ ਹਾਂ ਅਤੇ ਮੈਂ ਕੰਨਾਂ ਨੂੰ ਤੇਰੇ ਸ਼ਬਦ ਤੇ ਸ੍ਰੇਸ਼ਟ ਕੀਰਤੀ ਨਾਲ ਭਰਦਾ ਹਾਂ।

ਮਨੁ ਸੁ ਮਧੁਕਰੁ ਕਰਉ, ਚਰਨ ਹਿਰਦੇ ਧਰਉ; ਰਸਨ, ਅੰਮ੍ਰਿਤ ਰਾਮ ਨਾਮ ਭਾਖਉ ॥੧॥

ਮੈਂ ਆਪਣੇ ਮਨ ਨੂੰ ਭਉਰਾ ਬਣਾਉਂਦਾ ਹਾਂ ਤੇਰੇ ਪੈਰ੍ਹਾਂ ਨੂੰ ਆਪਣੇ ਦਿਲ ਵਿੱਚ ਟਿਕਾਉਂਦਾ ਹਾਂ ਅਤੇ ਆਪਣੀ ਜੀਭ ਨਾਲ ਤੇਰਾ ਅੰਮ੍ਰਿਤ-ਨਾਮ ਉਚਾਰਦਾ ਹਾਂ, ਹੇ ਪ੍ਰਭੂ!

ਮੇਰੀ ਪ੍ਰੀਤਿ ਗੋਬਿੰਦ ਸਿਉ, ਜਿਨਿ ਘਟੈ ॥

ਰੱਬ ਕਰੇ ਮੇਰਾ ਪਿਆਰ ਸ੍ਰਿਸ਼ਟੀ ਦੇ ਸੁਆਮੀ ਨਾਲੋਂ ਘੱਟ ਨਾਂ ਹੋਵੇ।

ਮੈ ਤਉ ਮੋਲਿ ਮਹਗੀ ਲਈ, ਜੀਅ ਸਟੈ ॥੧॥ ਰਹਾਉ ॥

Raag Dhanasri Bani Page 3

ਮੈਂ ਇਹ, ਆਪਣੀ ਜਿੰਦੜੀ ਦੇ ਵਟਾਂਦਰੇ ਵਿੱਚ ਮਹਿੰਗੀ ਮੁੱਲ ਲਈ ਹੈ। ਠਹਿਰਾਉ।

ਸਾਧਸੰਗਤਿ ਬਿਨਾ ਭਾਉ ਨਹੀ ਊਪਜੈ; ਭਾਵ ਬਿਨੁ ਭਗਤਿ ਨਹੀ ਹੋਇ ਤੇਰੀ ॥

ਸਤਿਸੰਗਤ ਦੇ ਬਾਝੋਂ, ਪ੍ਰਭੂ ਦੀ ਪ੍ਰੀਤ ਉਤਪੰਨ ਨਹੀਂ ਹੁੰਦੀ ਅਤੇ ਪ੍ਰੀਤ ਦੇ ਬਾਝੋਂ ਤੇਰੀ ਸੇਵਾ ਨਹੀਂ ਹੋ ਸਕਦੀ।

ਕਹੈ ਰਵਿਦਾਸੁ, ਇਕ ਬੇਨਤੀ ਹਰਿ ਸਿਉ; ਪੈਜ ਰਾਖਹੁ ਰਾਜਾ ਰਾਮ ਮੇਰੀ ॥੨॥੨॥

ਰਵਿਦਾਸ ਵਾਹਿਗੁਰੂ ਅੱਗੇ ਇੱਕ ਪ੍ਰਾਰਥਨਾ ਕਰਦਾ ਹੈ-ਤੂੰ ਮੇਰੀ ਇਜ਼ਤ-ਆਬਰੂ ਰੱਖ, ਹੇ ਪਾਤਿਸ਼ਾਹ ਪ੍ਰਮੇਸ਼ਰ!


Raag Dhanasri Bani Page 3

ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥

ਤੇਰਾ ਨਾਮ, ਹੇ ਸੁਆਮੀ! ਮੇਰੀ ਸਨਮੁੱਖ ਉਪਾਸ਼ਨਾ ਅਤੇ ਇਨਸਾਨ ਹੈ।

ਹਰਿ ਕੇ ਨਾਮ ਬਿਨੁ, ਝੂਠੇ ਸਗਲ ਪਾਸਾਰੇ ॥੧॥ ਰਹਾਉ ॥

Raag Dhanasri Bani Page 3

ਪ੍ਰਭੂ ਦੇ ਨਾਮ ਦੇ ਬਗੈਰ ਸਾਰੇ ਅਡੰਬਰ ਕੂੜੇ ਹਨ। ਠਹਿਰਾਉ।

ਨਾਮੁ ਤੇਰੋ ਆਸਨੋ, ਨਾਮੁ ਤੇਰੋ ਉਰਸਾ; ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥

ਤੇਰਾ ਨਾਮ, ਮੇਰੀ ਉਪਾਸ਼ਨਾ ਵਾਲੀ ਚਿਟਾਈ ਹੈ, ਤੇਰਾ ਨਾਮ ਮੇਰੀ ਰਗੜਨ ਵਾਲੀ ਸਿਲ ਤੇ ਤੇਰਾ ਨਾਮ ਹੀ ਕੇਸਰ, ਜਿਸ ਨੂੰ ਲੈ ਕੇ ਮੈਂ ਤੇਰੇ ਲਈ ਛਿੜਕਾਓ ਕਰਦਾ ਹਾਂ।

ਨਾਮੁ ਤੇਰਾ ਅੰਭੁਲਾ, ਨਾਮੁ ਤੇਰੋ ਚੰਦਨੋ; ਘਸਿ ਜਪੇ, ਨਾਮੁ ਲੇ ਤੁਝਹਿ ਕਉ ਚਾਰੇ ॥੧॥

ਤੇਰਾ ਨਾਮ ਪਾਣੀ ਹੈ ਅਤੇ ਤੇਰਾ ਨਾਮ ਹੀ ਚੰਨਣ। ਤੇਰੇ ਨਾਮ ਦਾ ਉਚਾਰਨ ਹੀ ਚੰਨਣ ਦਾ ਰਗੜਨ ਹੈ। ਨਾਮ ਨੂੰ ਲੈ ਕੇ ਮੈਂ ਇਸ ਦੀ ਤੈਨੂੰ ਭੇਟਾ ਚੜ੍ਹਾਉਂਦਾ ਹਾਂ।

ਨਾਮੁ ਤੇਰਾ ਦੀਵਾ, ਨਾਮੁ ਤੇਰੋ ਬਾਤੀ; ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥

ਤੇਰਾ ਨਾਮ ਦੀਵਾ ਹੈ ਅਤੇ ਤੇਰਾ ਨਾਮ ਹੀ ਵੱਟੀ। ਤੇਰੇ ਨਾਮ ਦਾ ਤੇਲ ਲੈ ਕੇ, ਮੈਂ ਇਸ ਨੂੰ ਉਸ ਵਿੱਚ ਪਾਉਂਦਾ ਹਾਂ।

ਨਾਮ ਤੇਰੇ ਕੀ ਜੋਤਿ ਲਗਾਈ; ਭਇਓ ਉਜਿਆਰੋ, ਭਵਨ ਸਗਲਾਰੇ ॥੨॥

ਤੇਰੇ ਨਾਮ ਦੀ ਲਾਟ ਮੈਂ ਇਸ ਨੂੰ ਲਾਈ ਹੈ ਅਤੇ ਇਸ ਨੇ ਸਾਰੇ ਜਹਾਨ ਨੂੰ ਰੌਸ਼ਨ ਕਰ ਦਿੱਤਾ ਹੈ।

ਨਾਮੁ ਤੇਰੋ ਤਾਗਾ, ਨਾਮੁ ਫੂਲ ਮਾਲਾ; ਭਾਰ ਅਠਾਰਹ ਸਗਲ ਜੂਠਾਰੇ ॥

ਤੇਰਾ ਨਾਮ ਧਾਗਾ ਹੈ ਅਤੇ ਤੇਰਾ ਨਾਮ ਹੀ ਪੁਸ਼ਪਾਂ ਦਾ ਹਾਰ। ਬਨਾਸਪਤੀ ਦੇ ਸਾਰੇ ਅਠਾਰਾਂ ਭਾਰ ਹੀ ਤੈਨੂੰ ਭੇਟਾ ਕਰਨ ਨੂੰ ਅਪਵਿੱਤਰ ਹਨ।

ਤੇਰੋ ਕੀਆ, ਤੁਝਹਿ ਕਿਆ ਅਰਪਉ? ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥

ਤੇਰੇ ਬਣਾਏ ਹੋਏ ਦੀ ਮੈਂ ਤੈਨੂੰ ਕਿਉਂ ਭੇਟ ਚੜ੍ਹਾਵਾਂ? ਤੇਰੇ ਨਾਮ ਦਾ ਚਉਰ ਹੀ ਮੈਂ ਤੇਰੇ ਉਤੇ ਕਰਦਾ ਹਾਂ।

ਦਸ ਅਠਾ ਅਠਸਠੇ ਚਾਰੇ ਖਾਣੀ; ਇਹੈ ਵਰਤਣਿ ਹੈ ਸਗਲ ਸੰਸਾਰੇ ॥

ਸਾਰਾ ਜਗਤ ਅਠਾਰਾਂ ਪੁਰਾਣਾਂ ਤੀਰਥਾਂ ਅਤੇ ਚਾਰਾਂ ਹੀ ਉਤਪਤੀ ਦੇ ਸੋਮਿਆਂ ਅੰਦਰ ਖਚਤ ਹੋਇਆ ਹੋਇਆ ਹੈ।

ਕਹੈ ਰਵਿਦਾਸੁ, ਨਾਮੁ ਤੇਰੋ ਆਰਤੀ; ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥

ਰਵਿਦਾਸ ਜੀ ਆਖਦੇ ਹਨ, ਕੇਵਲ ਤੇਰਾ ਨਾਮ ਹੀ ਮੇਰੀ ਪ੍ਰਤੱਖ ਪੂਜਾ ਹੈ। ਤੇਰੇ ਸੱਚੇ ਨਾਮ ਦਾ ਪ੍ਰਸ਼ਾਦ ਹੀ ਮੈਂ ਤੈਨੂੰ ਚੜ੍ਹਾਉਂਦਾ ਹਾਂ, ਹੇ ਪ੍ਰਭੂ!


Raag Dhanasri Bani Page 3

ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ

ਧਨਾਸਰੀ ਸੰਤਾਂ ਸ਼ਬਦ ਤ੍ਰਿਲੋਚਨ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਨਾਰਾਇਣ ਨਿੰਦਸਿ ਕਾਇ, ਭੂਲੀ ਗਵਾਰੀ! ॥

ਹੇ ਭੁਲੜ ਅਤੇ ਬੇਸਮਝ ਇਸਤਰੀਏ! ਤੂੰ ਕਿਉਂ ਪ੍ਰਭੂ ਨੂੰ ਦੂਸ਼ਨ ਲਾਉਂਦੀ ਹੈਂ?

ਦੁਕ੍ਰਿਤੁ ਸੁਕ੍ਰਿਤੁ, ਥਾਰੋ ਕਰਮੁ ਰੀ ॥੧॥ ਰਹਾਉ ॥

ਤੇਰਾ ਦੁਖ ਅਤੇ ਸੁਖ ਤੇਰੇ ਆਪਣੇ ਅਮਲਾਂ ਦੇ ਅਨੁਸਾਰ ਹੈ। ਠਹਿਰਾਓ।

ਸੰਕਰਾ ਮਸਤਕਿ ਬਸਤਾ; ਸੁਰਸਰੀ ਇਸਨਾਨ ਰੇ ॥

ਭਾਵੇਂ ਚੰਦਰਮਾਂ ਸ਼ਿਵਜੀ ਦੇ ਮੱਥੇ ਉਤੇ ਵੱਸਦਾ ਹੈ ਅਤੇ ਸਦਾ ਗੰਗਾ ਵਿੱਚ ਨ੍ਹਾਉਂਦਾ ਹੈ।

ਕੁਲ ਜਨ ਮਧੇ, ਮਿਲ੍ਯ੍ਯਿੋ ਸਾਰਗ ਪਾਨ ਰੇ ॥

ਭਾਵੇਂ ਚੰਦਰਮਾਂ ਦੇ ਖਾਨਦਾਨ ਦੇ ਇਨਸਾਨਾਂ ਵਿੱਚ ਕ੍ਰਿਸ਼ਨ ਪੈਦਾ ਹੋਇਆ ਸੀ,

ਕਰਮ ਕਰਿ, ਕਲੰਕੁ ਮਫੀਟਸਿ ਰੀ ॥੧॥

ਤਾਂ ਭੀ ਉਸ ਦੇ ਮੰਦੇ ਅਮਲਾਂ ਦੇ ਕਾਰਣ ਲੱਗਾ ਧੱਬਾ ਉਸ ਦੇ ਚਿਹਰੇ ਤੋਂ ਮਿਟਦਾ ਨਹੀਂ।

ਬਿਸ੍ਵ ਕਾ ਦੀਪਕੁ ਸ੍ਵਾਮੀ, ਤਾ ਚੇ ਰੇ ਸੁਆਰਥੀ; ਪੰਖੀ ਰਾਇ ਗਰੁੜ, ਤਾ ਚੇ ਬਾਧਵਾ ॥

ਅਰਣ, ਰਥਵਾਨ, ਜਿਸ ਦਾ ਮਾਲਕ ਸੰਸਾਰ ਦਾ ਦੀਵਾ ਸੂਰਜ ਹੈ ਅਤੇ ਜਿਸ ਦਾ ਭਰਾ, ਗਰੜ ਪੰਛੀਆਂ ਦਾ ਰਾਜਾ ਹੈ,

ਕਰਮ ਕਰਿ, ਅਰੁਣ ਪਿੰਗੁਲਾ ਰੀ ॥੨॥

ਆਪਣੇ ਬੁਰੇ ਕਰਮਾਂ ਦੇ ਸਬੱਬ ਪਿੰਗਲਾ ਹੈ।

ਅਨਿਕ ਪਾਤਿਕ ਹਰਤਾ, ਤ੍ਰਿਭਵਣ ਨਾਥੁ ਰੀ; ਤੀਰਥਿ ਤੀਰਥਿ ਭ੍ਰਮਤਾ, ਲਹੈ ਨ ਪਾਰੁ ਰੀ ॥

ਬਹੁਤਿਆਂ ਪਾਪਾਂ ਨੂੰ ਨਾਸ ਕਰਨ ਵਾਲਾ ਅਤੇ ਤਿੰਨਾਂ ਜਹਾਨਾਂ ਦਾ ਮਾਲਕ, ਸ਼ਿਵਜੀ, ਧਰਮ ਅਸਥਾਨੀ ਭਉਂਦਾ ਫਿਰਿਆ, ਪ੍ਰੰਤੂ ਉਹ ਉਹਨਾਂ ਦੇ ਅੰਤ ਨੂੰ ਨਾਂ ਪਾ ਸਕਿਆ।

ਕਰਮ ਕਰਿ, ਕਪਾਲੁ ਮਫੀਟਸਿ ਰੀ ॥੩॥

ਬਰ੍ਹਮਾਂ ਦੇ ਸਿਰ ਕੱਟਣ ਦੇ ਬੁਰੇ ਅਮਲ ਨੂੰ ਉਹ ਮੇਟ ਨਾਂ ਸਕਿਆ।

ਅੰਮ੍ਰਿਤ, ਸਸੀਅ, ਧੇਨ, ਲਛਿਮੀ, ਕਲਪਤਰ, ਸਿਖਰਿ, ਸੁਨਾਗਰ, ਨਦੀ ਚੇ ਨਾਥੰ ॥

ਭਾਵੇਂ ਅੰਮ੍ਰਿਤ, ਚੰਦ੍ਰਮਾ, ਸਵਰਗੀ ਗਊ, ਲਖਸ਼ਮੀਖ, ਕਲਪ ਬ੍ਰਿਛ, ਸੂਰਜ ਦਾ ਘੋੜਾ, ਪਰਮ ਚਤੁਰ ਵੈਦ, ਧਨੰਤਰ, ਦਰਿਆਵਾ ਦੇ ਸੁਆਮੀ, ਸਮੁੰਦਰ, ਵਿਚੋਂ ਉਤਪੰਨ ਹੋਏ ਹਨ,

ਕਰਮ ਕਰਿ, ਖਾਰੁ ਮਫੀਟਸਿ ਰੀ ॥੪॥

ਪ੍ਰੰਤੂ ਉਸ ਦੇ ਅਮਲਾਂ ਦੇ ਕਾਰਨ ਉਸ ਦਾ ਖਾਰਾਪਣ ਨਹੀਂ ਦੂਰ ਹੁੰਦਾ।

ਦਾਧੀਲੇ ਲੰਕਾ ਗੜੁ, ਉਪਾੜੀਲੇ ਰਾਵਣ ਬਣੁ; ਸਲਿ ਬਿਸਲਿ ਆਣਿ, ਤੋਖੀਲੇ ਹਰੀ ॥

ਭਾਵੇਂ ਹਨੂਮਾਨ ਨੇ ਲੰਕਾ ਦਾ ਕਿਲਾ ਸਾੜ ਸੁੱਟਿਆ, ਰਾਵਣ ਦਾ ਬਾਗ ਪੁੱਟ ਦਿੱਤਾ, ਲਛਮਨ ਦੇ ਜ਼ਖ਼ਮਾਂ ਨੂੰ ਰਾਜ਼ੀ ਕਰਨ ਵਾਲੀ ਬੂਟੀ ਲਿਆਂਦੀ ਅਤੇ ਰਾਮ ਚੰਦਰ ਨੂੰ ਪ੍ਰਸੰਨ ਕਰ ਲਿਆ,

ਕਰਮ ਕਰਿ, ਕਛਉਟੀ ਮਫੀਟਸਿ ਰੀ ॥੫॥

ਪ੍ਰੰਤੂ ਉਸ ਦੇ ਅਮਲਾਂ ਦੇ ਕਾਰਨ ਉਸ ਦੇ ਮਗਰੋ ਲੰਗੋਟੀ ਨਾਂ ਲੱਥੀ।

ਪੂਰਬਲੋ ਕ੍ਰਿਤ ਕਰਮੁ ਨ ਮਿਟੈ, ਰੀ ਘਰ ਗੇਹਣਿ! ਤਾ ਚੇ ਮੋਹਿ ਜਾਪੀਅਲੇ, ਰਾਮ ਚੇ ਨਾਮੰ ॥

ਪਿਛਲੇ ਕਮਾਏ ਹੋਏ ਅਮਲਾਂ ਦਾ ਫਲ ਮਿਟਦਾ ਨਹੀਂ ਹੇ ਮੇਰੀ ਘਰ ਵਾਲੀਏ। ਇਸ ਲਈ ਮੈਂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।

ਬਦਤਿ ਤ੍ਰਿਲੋਚਨ ਰਾਮ ਜੀ ॥੬॥੧॥

ਇਸ ਤਰ੍ਹਾਂ ਤਿਰਲੋਚਨ ਆਖਦਾ ਹੈ, ਹੇ ਮੇਰੇ ਪੂਜਯ ਪ੍ਰਭੂ!


Raag Dhanasri Bani Page 3

ਸ੍ਰੀ ਸੈਣੁ ॥

ਮਾਣਨੀਯ ਸੈਣ।

ਧੂਪ ਦੀਪ ਘ੍ਰਿਤ ਸਾਜਿ, ਆਰਤੀ ॥

ਸੁੰਗਧਤ ਸਾਮਗਰੀ, ਦੀਵੇ ਅਤੇ ਘਿਉ ਨਾਲ ਮੈਂ ਉਪਾਸ਼ਨਾ ਕਰਦਾ ਹਾਂ।

ਵਾਰਨੇ ਜਾਉ, ਕਮਲਾ ਪਤੀ ॥੧॥

ਮੈਂ ਲਖ਼ਸ਼ਮੀ ਦੇ ਸੁਆਮੀ ਤੋਂ ਕੁਰਬਾਨ ਜਾਂਦਾ ਹਾਂ।

ਮੰਗਲਾ, ਹਰਿ ਮੰਗਲਾ ॥

ਵਾਹ ਵਾਹ! ਹੇ ਵਾਹਿਗੁਰੂ ਤੈਨੂੰ ਵਾਹ ਵਾਹ।

ਨਿਤ ਮੰਗਲੁ, ਰਾਜਾ ਰਾਮ ਰਾਇ ਕੋ ॥੧॥ ਰਹਾਉ ॥

Raag Dhanasri Bani Page 3

ਸਦੀਵੀ ਪ੍ਰਸੰਨਤਾ ਤੈਡੀ ਹੈ, ਹੇ ਮੇਰੇ ਪਾਤਿਸ਼ਾਹ ਪਰਮੇਸ਼ਰ, ਸ਼ਹਿਨਸ਼ਾਹ! ਠਹਿਰਾਉ।

ਊਤਮੁ ਦੀਅਰਾ, ਨਿਰਮਲ ਬਾਤੀ ॥

ਸ਼੍ਰੇਸ਼ਟ ਦੀਵਾ ਅਤੇ ਪਵਿੱਤ੍ਰ ਬੱਤੀ ਹੈ,

ਤੁਹੀਂ , ਨਿਰੰਜਨੁ ਕਮਲਾ ਪਾਤੀ! ॥੨॥

ਤੂੰ ਹੀ, ਹੇ ਮਾਇਆ ਦੇ ਪ੍ਰਕਾਸ਼ਵਾਨ ਸੁਆਮੀ!

ਰਾਮਾ ਭਗਤਿ, ਰਾਮਾਨੰਦੁ ਜਾਨੈ ॥

ਸੁਆਮੀ ਦੇ ਸਿਮਰਨ ਨੂੰ ਮੇਰਾ ਗੁਰੂ, ਰਾਮਾ ਨੰਦ ਜਾਣਦਾ ਹੈ।

ਪੂਰਨ ਪਰਮਾਨੰਦੁ, ਬਖਾਨੈ ॥੩॥

ਉਹ ਸੁਆਮੀ ਨੂੰ ਸਰਬ-ਵਿਆਪਕ ਅਤੇ ਮਹਾਂ-ਪ੍ਰਸੰਨਤਾ ਸਰੂਪ ਵਰਣਨ ਕਰਦਾ ਹੈ।

ਮਦਨ ਮੂਰਤਿ, ਭੈ ਤਾਰਿ ਗੋਬਿੰਦੇ ॥

ਮਨ ਮੋਹਨੀ ਸੂਰਤ ਵਾਲੇ ਸ੍ਰਿਸ਼ਟੀ ਦੇ ਸੁਆਮੀ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।

ਸੈਨੁ ਭਣੈ, ਭਜੁ ਪਰਮਾਨੰਦੇ ॥੪॥੨॥

ਸੈਣ ਆਖਦਾ ਹੈ ਤੂੰ ਪਰਮ ਪ੍ਰਸੰਨਤਾ ਸਰੂਪ ਸੁਆਮੀ ਦਾ ਸਿਮਰਨ ਕਰ।


Raag Dhanasri Bani Page 3

ਪੀਪਾ ॥

ਪੀਪਾ।

ਕਾਯਉ ਦੇਵਾ, ਕਾਇਅਉ ਦੇਵਲ; ਕਾਇਅਉ ਜੰਗਮ ਜਾਤੀ ॥

ਦੇਹ ਅੰਦਰ ਪ੍ਰਭੂ ਹਾਜ਼ਰ ਹੈ। ਦੇਹ ਉਸ ਦਾ ਮੰਦਰ ਹੈ। ਦੇਹ ਦੇ ਅੰਦਰ ਯਾਤ੍ਰਾ ਅਸਥਾਨ ਹੈ ਜਿਸ ਦਾ ਮੈਂ ਯਾਤਰੂ ਹਾਂ।

ਕਾਇਅਉ ਧੂਪ ਦੀਪ ਨਈਬੇਦਾ; ਕਾਇਅਉ ਪੂਜਉ ਪਾਤੀ ॥੧॥

ਦੇਹ ਅੰਦਰ ਹੋਮ ਸਾਮਗਰੀ, ਦੀਵੇ ਤੇ ਪਵਿੱਤਰ ਭੋਜਨ ਹਨ। ਦੇਹ ਅੰਦਰ ਹੀ ਪੱਤਿਆਂ ਦੀ ਭੇਟਾ ਹੈ।

ਕਾਇਆ ਬਹੁ ਖੰਡ ਖੋਜਤੇ; ਨਵ ਨਿਧਿ ਪਾਈ ॥

ਮੈਂ ਘਣੇਰਿਆਂ ਮੰਡਲਾਂ ਦੀ ਢੂੰਡ ਭਾਲ ਕੀਤੀ ਹੈ ਅਤੇ ਮੈਂ ਕੇਵਲ ਦੇਹ ਅੰਦਰੋ ਹੀ ਨੌ ਖ਼ਜ਼ਾਨੇ ਪ੍ਰਾਪਤ ਕੀਤੇ ਹਨ।

ਨਾ ਕਛੁ ਆਇਬੋ, ਨਾ ਕਛੁ ਜਾਇਬੋ; ਰਾਮ ਕੀ ਦੁਹਾਈ ॥੧॥ ਰਹਾਉ ॥

ਜਦ ਦੀ ਮੈਂ ਪ੍ਰਭੂ ਪਾਸੋਂ ਰਹਿਮਤ ਦੀ ਜਾਚਨਾ ਕੀਤੀ ਹੈ, ਮੇਰੇ ਲਈ ਨਾਂ ਆਉਣਾ ਹੈ ਤੇ ਨਾਂ ਹੀ ਜਾਂਦਾ। ਠਹਿਰਾਉ।

ਜੋ ਬ੍ਰਹਮੰਡੇ, ਸੋਈ ਪਿੰਡੇ; ਜੋ ਖੋਜੈ ਸੋ ਪਾਵੈ ॥

ਜਿਹੜਾ ਆਲਮ ਵਿੱਚ ਹੈ, ਉਹ ਦੇਹ ਵਿੱਚ ਭੀ ਵਸਦਾ ਹੈ। ਜਿਹੜਾ ਕੋਈ ਭਾਲਦਾ ਹੈ, ਉਹ ਉਸ ਨੂੰ ਉਥੇ ਪਾ ਲੈਦਾ ਹੈ।

ਪੀਪਾ ਪ੍ਰਣਵੈ, ਪਰਮ ਤਤੁ ਹੈ; ਸਤਿਗੁਰੁ ਹੋਇ ਲਖਾਵੈ ॥੨॥੩॥

ਪੀਪਾ ਬੇਨਤੀ ਕਰਦਾ ਹੈ, ਸਾਹਿਬ ਸਾਰਿਆਂ ਦਾ ਮਹਾਨ ਸਾਰ ਅੰਸ ਹੈ। ਜਦ ਸੱਚੇ ਗੁਰਦੇਵ ਜੀ ਹੋਣ ਉਹ ਉਸੇ ਨੂੰ ਵਿਖਾਲ ਦਿੰਦੇ ਹਨ।


Raag Dhanasri Bani Page 3

ਧੰਨਾ ॥

ਧੰਨਾ।

ਗੋਪਾਲ ਤੇਰਾ ਆਰਤਾ ॥

ਹੇ ਸੁਆਮੀ! ਮੈਂ ਤੇਰੀ ਉਪਾਸ਼ਲਾ ਕਰਦਾ ਹਾਂ।

ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥

Raag Dhanasri Bani Page 3

ਤੂੰ ਉਨ੍ਹਾਂ ਪੁਰਸ਼ਾ ਦੇ ਕਾਰਜ ਰਾਸ ਕਰ ਦਿੰਦਾ ਹੈਂ ਜਿਹੜੇ ਤੇਰੀ ਅਨੁਰਾਗੀ ਸੇਵਾ ਕਮਾਉਂਦੇ ਹਨ। ਠਹਿਰਾਉ।

ਦਾਲਿ ਸੀਧਾ, ਮਾਗਉ ਘੀਉ ॥

ਦਾਲ, ਆਟਾ ਅਤੇ ਘਿਉ, ਮੈਂ ਤੇਰੇ ਕੋਲੋਂ ਮੰਗਦਾ ਹਾਂ।

ਹਮਰਾ ਖੁਸੀ ਕਰੈ ਨਿਤ ਜੀਉ ॥

ਇਸ ਤਰ੍ਹਾਂ ਮੇਰਾ ਚਿੱਤ ਹਮੇਸ਼ਾਂ ਪ੍ਰਸੰਨ ਰਹੇਗਾ।

ਪਨ੍ਹ੍ਹੀਆ ਛਾਦਨੁ ਨੀਕਾ ॥

ਜੁਤੀ, ਚੰਗੇ ਕਪੜੇ,

ਅਨਾਜੁ ਮਗਉ, ਸਤ ਸੀ ਕਾ ॥੧॥

ਅਤੇ ਸੱਤਾਂ ਕਿਸਮਾਂ ਦੇ ਦਾਣੇ ਮੈਂ ਤੇਰੇ ਕੋਲੋ ਮੰਗਦਾ ਹਾਂ।

ਗਊ ਭੈਸ ਮਗਉ, ਲਾਵੇਰੀ ॥

ਮੈਂ ਦੁਧ ਦੇਣ ਵਾਲੀ ਗਾਂ ਅਤੇ ਮੈਂਹ ਮੰਗਦਾ ਹਾਂ,

ਇਕ ਤਾਜਨਿ ਤੁਰੀ, ਚੰਗੇਰੀ ॥

ਅਤੇ ਇਕ ਚੰਗੀ ਤੁਰਕਿਸਤਾਨੀ ਘੋੜੀ ਭੀ।

ਘਰ ਕੀ ਗੀਹਨਿ, ਚੰਗੀ ॥

ਆਪਣੇ ਘਰ ਦੀ ਸੰਭਾਲ ਲਈ ਮੈਂ ਇਕ ਚੰਗੀ ਵਹੁਟੀ ਮੰਗਦਾ ਹਾਂ!

ਜਨੁ ਧੰਨਾ, ਲੇਵੈ ਮੰਗੀ ॥੨॥੪॥

ਤੇਰਾ ਗੋਲਾ, ਧੰਨਾ, ਹੇ ਸੁਆਮੀ! ਉਨ੍ਹਾਂ ਨੂੰ ਹਾਸਲ ਕਰਨ ਲਈ ਤੈਨੂੰ ਬੇਨਤੀ ਕਰਦਾ ਹੈ।

1
2
3