ਰਾਗ ਧਨਾਸਰੀ – ਬਾਣੀ ਸ਼ਬਦ-Part 2 – Raag Dhanasri – Bani

ਰਾਗ ਧਨਾਸਰੀ – ਬਾਣੀ ਸ਼ਬਦ-Part 2 – Raag Dhanasri – Bani

ਧਨਾਸਰੀ ਮ: ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਲਵੈ ਨ ਲਾਗਨ ਕਉ ਹੈ ਕਛੂਐ; ਜਾ ਕਉ ਫਿਰਿ ਇਹੁ ਧਾਵੈ ॥

ਕੋਈ ਵਸਤੂ ਭੀ ਜਿਸ ਦੇ ਮਗਰ ਇਹ ਮਨੁੱਖ ਮੁੜ ਮੁੜ ਕੇ ਭੱਜਿਆ ਫਿਰਦਾ ਹੈ, ਪ੍ਰਭੂ ਦੇ ਨਾਮ ਦੇ ਤੁੱਲ ਨਹੀਂ।

ਜਾ ਕਉ ਗੁਰਿ ਦੀਨੋ ਇਹੁ ਅੰਮ੍ਰਿਤੁ; ਤਿਸ ਹੀ ਕਉ ਬਨਿ ਆਵੈ ॥੧॥

ਜਿਸ ਨੂੰ ਗੁਰੂ ਜੀ ਇਹ ਈਸ਼ਵਰੀ ਰਸ ਪ੍ਰਦਾਨ ਕਰਦੇ ਹਨ, ਉਸ ਨੂੰ ਇਹ ਸਸ਼ੋਭਤ ਕਰ ਦਿੰਦਾ ਹੈ।

ਜਾ ਕਉ ਆਇਓ, ਏਕੁ ਰਸਾ ॥

ਜੋ ਇੱਕ ਪ੍ਰਭੂ ਦੇ ਨਾਮ ਦੇ ਅੰਮ੍ਰਿਤ ਨੂੰ ਚੱਖਦਾ ਹੈ, ਉਸ ਦੇ ਮਨ ਵਿੱਚ ਖਾਣ, ਪਾਣ ਅਤੇ ਹੋਰ ਭੁੱਖ ਨਹੀਂ ਵੱਸਦੀ। ਠਹਿਰਾਓ।

ਖਾਨ ਪਾਨ ਆਨ ਨਹੀ ਖੁਧਿਆ; ਤਾ ਕੈ ਚਿਤਿ ਨ ਬਸਾ ॥ ਰਹਾਉ ॥

ਜਿਸ ਨੂੰ ਨਾਮ-ਅੰਮ੍ਰਿਤ ਦੀ ਇਕ ਕਣੀ ਵੀ ਪ੍ਰਾਪਤ ਹੋ ਜਾਂਦੀ ਹੈ,

ਮਉਲਿਓ ਮਨੁ ਤਨੁ ਹੋਇਓ ਹਰਿਆ; ਏਕ ਬੂੰਦ ਜਿਨਿ ਪਾਈ ॥

ਉਸ ਦੀ ਆਤਮਾ ਤੇ ਦੇਹ ਪ੍ਰਫੁੱਲਤ ਤੇ ਹਰੀਆਂ ਭਰੀਆਂ ਥੀ ਵੰਞਦੀਆਂ ਹਨ।

ਬਰਨਿ ਨ ਸਾਕਉ ਉਸਤਤਿ ਤਾ ਕੀ; ਕੀਮਤਿ ਕਹਣੁ ਨ ਜਾਈ ॥੨॥

ਮੈਂ ਉਸ ਦੀ ਪ੍ਰਭਤਾ ਵਰਣਨ ਅਤੇ ਉਸ ਦੀ ਮੁੱਲ ਦਾਸ ਨਹੀਂ ਸਕਦਾ।

ਘਾਲ ਨ ਮਿਲਿਓ, ਸੇਵ ਨ ਮਿਲਿਓ; ਮਿਲਿਓ ਆਇ ਅਚਿੰਤਾ ॥

ਕਰੜੀ ਤਪੱਸਿਆ ਰਾਹੀਂ ਸੁਆਮੀ ਮਿਲਦਾ ਨਹੀਂ, ਨਾਂ ਹੀ ਉਹ ਮਿਲਦਾ ਹੈ ਸੇਵਾ ਟਹਿਲ ਰਾਹੀਂ, ਪਰ, ਆਉਂਦਾ ਤੇ ਮਿਲਦਾ ਹੈ ਉਹ ਨਿਰੋਲ ਆਪਣੇ ਆਪ ਹੀ (ਆਪਣੀ ਮੌਜ਼ ਤੇ ਮੇਹਰ ਦੁਆਰਾ)।

ਜਾ ਕਉ ਦਇਆ ਕਰੀ ਮੇਰੈ ਠਾਕੁਰਿ ਤਿਨਿ ਗੁਰਹਿ ਕਮਾਨੋ ਮੰਤਾ ॥੩॥

ਜਿਸ ਉਤੇ ਸਾਹਿਬ ਆਪਣੀ ਰਹਿਮਤ ਕਰਦਾ ਹੈ, ਉਹ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ।

ਦੀਨ ਦੈਆਲ ਸਦਾ ਕਿਰਪਾਲਾ; ਸਰਬ ਜੀਆ ਪ੍ਰਤਿਪਾਲਾ ॥

ਸਾਹਿਬ ਹਮੇਸ਼ਾਂ ਮਸਕੀਨਾਂ ਉਤੇ ਮਿਹਰਬਾਨ ਅਤੇ ਦਇਆਲੂ ਹੈ। ਉਹ ਸਾਰੇ ਜੀਵਾਂ ਨੂੰ ਪਾਲਦਾ-ਪੋਸਦਾ ਹੈ।

ਓਤਿ ਪੋਤਿ ਨਾਨਕ ਸੰਗਿ ਰਵਿਆ; ਜਿਉ ਮਾਤਾ ਬਾਲ ਗੋੁਪਾਲਾ ॥੪॥੭॥

ਤਾਣੇ ਮੇਟੇ ਦੀ ਮਾਨੰਦ ਸੁਆਮੀ ਨਾਨਕ ਨਾਲ ਮਿਲਿਆ ਹੋਇਆ ਹੈ ਅਤੇ ਉਸ ਨੂੰ ਇਸ ਤਰ੍ਹਾਂ ਪਾਲਦਾ-ਪੋਸਦਾ ਹੈ, ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਪਾਲਦੀ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਬਾਰਿ ਜਾਉ ਗੁਰ ਅਪੁਨੇ ਊਪਰਿ; ਜਿਨਿ ਹਰਿ ਹਰਿ ਨਾਮੁ ਦ੍ਰਿੜ੍ਹ੍ਹਾਯਾ ॥

ਮੈਂ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੇਰੇ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਪੱਕਾ ਕੀਤਾ ਹੈ,

ਮਹਾ ਉਦਿਆਨ ਅੰਧਕਾਰ ਮਹਿ; ਜਿਨਿ ਸੀਧਾ ਮਾਰਗੁ ਦਿਖਾਯਾ ॥੧॥

ਤੇ ਜਿਸ ਨੇ ਮੈਨੂੰ ਭਾਰੇ ਬੀਆਬਾਨ ਅਤੇ ਅਨ੍ਹੇਰੇ ਵਿੱਚ ਸਿੱਧ ਰਸਤਾ ਵਿਲਾਖਿਆ ਹੈ।

ਹਮਰੇ ਪ੍ਰਾਨ, ਗੁਪਾਲ ਗੋਬਿੰਦ ॥

ਜਗਤ ਦਾ ਪਾਲਣ-ਪੋਸਣਹਾਰ ਅਤੇ ਆਲਮ ਦਾ ਮਾਲਕ, ਮੇਰਾ ਸੁਆਮੀ, ਮੈਂਡੀ ਜਿੰਦ-ਜਾਨ ਹੈ।

ਈਹਾ ਊਹਾ ਸਰਬ ਥੋਕ ਕੀ; ਜਿਸਹਿ ਹਮਾਰੀ ਚਿੰਦ ॥੧॥ ਰਹਾਉ ॥

ਏਥੇ ਤੇ ਓਥੇ ਹਰ ਵਸਤੂ ਬਾਰੇ ਉਸ ਨੂੰ ਮੇਰੀ ਚਿੰਤਾ ਹੈ। ਠਹਿਰਾਉ।

ਜਾ ਕੈ ਸਿਮਰਨਿ ਸਰਬ ਨਿਧਾਨਾ; ਮਾਨੁ ਮਹਤੁ ਪਤਿ ਪੂਰੀ ॥

ਉਸ ਦੀ ਬੰਦਗੀ ਦੁਆਰਾ ਮੈਂ ਸਮੂਹ ਖਜਾਨੇ, ਆਦਰ, ਵਡਿਆਈ ਅਤੇ ਪੂਰਨ ਇੱਜ਼ਤ ਪ੍ਰਾਪਤ ਹੋ ਗਏ ਹਨ।

ਨਾਮੁ ਲੈਤ ਕੋਟਿ ਅਘ ਨਾਸੇ; ਭਗਤ ਬਾਛਹਿ ਸਭਿ ਧੂਰੀ ॥੨॥

ਉਸ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਮਿੱਟ ਜਾਂਦੇ ਹਨ। ਸਾਰੇ ਜਗਤ ਸਾਹਿਬ ਦੇ ਪੈਰਾਂ ਦੀ ਧੂੜ ਨੂੰ ਲੋਚਦੇ ਹਨ।

ਸਰਬ ਮਨੋਰਥ ਜੇ ਕੋ ਚਾਹੈ; ਸੇਵੈ ਏਕੁ ਨਿਧਾਨਾ ॥

ਜੇਕਰ ਕੋਈ ਜਣਾ ਆਪਣੇ ਚਿੱਤ ਦੀਆਂ ਸਾਰੀਆਂ ਖਾਹਿਸ਼ਾ ਦੀ ਪੂਰਨਤਾ ਲੋੜਦਾ ਹੈ, ਤਾਂ ਉਸ ਨੂੰ ਹਰੀ-ਰੂਪੀ ਅਦੁੱਤੀ, ਖਜਾਨੇ ਦੀ ਸੇਵਾ ਕਰਨੀ ਚਾਹੀਦੀ ਹੈ।

ਪਾਰਬ੍ਰਹਮ ਅਪਰੰਪਰ ਸੁਆਮੀ; ਸਿਮਰਤ ਪਾਰਿ ਪਰਾਨਾ ॥੩॥

ਉਹ ਮੇਰਾ ਸ਼੍ਰੋਮਣੀ ਅਤੇ ਬੇਅੰਤ ਸਾਹਿਬ ਹੈ। ਉਸ ਦਾ ਆਰਾਧਨ ਕਰਨ ਨਾਲ ਬੰਦਾ ਪਾਰ ਉਤੱਰ ਜਾਂਦਾ ਹੈ।

ਸੀਤਲ ਸਾਂਤਿ ਮਹਾ ਸੁਖੁ ਪਾਇਆ; ਸੰਤਸੰਗਿ ਰਹਿਓ ਓਲ੍ਹ੍ਹਾ ॥

ਸਤਿ ਸੰਗਤ ਨਾਲ ਜੁੜ ਕੇ ਮੈਨੂੰ ਧੀਰਜ, ਠੰਢ-ਚੈਨ ਅਤੇ ਪਰਮ ਪ੍ਰਸੰਨਤਾ ਦੀ ਦਾਤ ਪ੍ਰਾਪਤ ਹੋਈ ਹੈ ਅਤੇ ਮੇਰੀ ਇੱਜ਼ਤ-ਆਬਰੂ ਬੱਚ ਗਈ ਹੈ।

ਹਰਿ ਧਨੁ ਸੰਚਨੁ, ਹਰਿ ਨਾਮੁ ਭੋਜਨੁ; ਇਹੁ ਨਾਨਕ, ਕੀਨੋ ਚੋਲ੍ਹ੍ਹਾ ॥੪॥੮॥

ਈਸ਼ਵਰੀ-ਦੌਲਤ ਇਕੱਤਰ ਕਰਨੀ ਤੇ ਈਸ਼ਵਰ ਦੇ ਨਾਮ ਨੂੰ ਆਪਣਾ ਖਾਣਾ ਬਣਾਉਣਾ, ਨਾਨਕ ਨੇ ਇਨ੍ਹਾਂ ਨੂੰ ਆਪਣੀਆਂ ਨਿਆਮ੍ਹਤਾਂ ਬਣਾਇਆਂ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਜਿਹ ਕਰਣੀ ਹੋਵਹਿ ਸਰਮਿੰਦਾ; ਇਹਾ ਕਮਾਨੀ ਰੀਤਿ ॥

ਤੂੰ ਐਸੇ ਕਰਮ ਕਰਨ ਦਾ ਦਸਤੂਰ ਬਣਾਇਆ ਹੋਇਆ ਹੈ, ਜਿਨ੍ਹਾਂ ਦੀ ਖਾਤਰ ਤੈਨੂੰ ਸ਼ਰਮਮਿੰਦਗੀ ਉਠਾਉਣੀ ਪਊਗੀ।

ਸੰਤ ਕੀ ਨਿੰਦਾ, ਸਾਕਤ ਕੀ ਪੂਜਾ; ਐਸੀ ਦ੍ਰਿੜ੍ਹ੍ਹੀ ਬਿਪਰੀਤਿ ॥੧॥

ਤੂੰ ਸਾਧਾਂ ਸੰਤਾਂ ਦੀ ਬਦਖੋਈ ਅਤੇ ਮਾਇਆ ਦੇ ਪੁਜਾਰੀਆਂ ਦੀ ਉਪਾਸ਼ਨਾ ਕਰਦਾ ਹੈ, ਤੂੰ ਐਹੋ ਜੇਹੀ ਮੰਦੀ ਰੀਤ ਪੱਕੀ ਤਰ੍ਹਾਂ ਇਖਤਿਆਰ ਕੀਤੀ ਹੋਈ ਹੈ।

ਮਾਇਆ ਮੋਹ ਭੂਲੋ, ਅਵਰੈ ਹੀਤ ॥

ਸੰਸਾਰੀ ਪਦਾਰਥਾਂ ਦੀ ਲਗਨ ਦਾ ਭੁਲਾਇਆ ਹੋਇਆ ਤੂੰ ਹੋਰਸ ਨੂੰ ਪਿਆਰ ਕਰਦਾ ਹੈ।

ਹਰਿਚੰਦਉਰੀ, ਬਨ ਹਰ ਪਾਤ ਰੇ! ਇਹੈ ਤੁਹਾਰੋ ਬੀਤ ॥੧॥ ਰਹਾਉ ॥

ਜਾਦੂ ਦਾ ਸ਼ਹਿਰ ਜਾਂ ਜੰਗਲਾਂ ਦੇ ਹਰੇ ਪੱਤੇ, ਇਨ੍ਹਾਂ ਵਰਗੀ ਤੇਰੀ ਦਸ਼ਾਂ ਹੈ, ਹੇ ਪ੍ਰਾਣੀ! ਠਹਿਰਾਉ।

ਚੰਦਨ ਲੇਪ ਹੋਤ ਦੇਹ ਕਉ; ਸੁਖੁ ਗਰਧਭ ਭਸਮ ਸੰਗੀਤਿ ॥

ਭਾਵਨੂੰ ਇਸ ਦੇ ਜਿਸਮ ਨੂੰ ਚੰਨਣ ਦਾ ਲੇਪਨ ਕਰ ਦੇਈਏ, ਫਿਰ ਵੀ ਗਧਾ ਖੇਹ ਹੀ ਸੰਤ ਅੰਦਰ ਹੀ ਖੁਸ਼ ਰਹਿੰਦਾ ਹੈ।

ਅੰਮ੍ਰਿਤ ਸੰਗਿ ਨਾਹਿ ਰੁਚ ਆਵਤ; ਬਿਖੈ ਠਗਉਰੀ ਪ੍ਰੀਤਿ ॥੨॥

ਜੀਵ ਪ੍ਰਭੂ ਦੇ ਨਾਮ-ਅੰਮ੍ਰਿਤ ਨਾਲ ਚਾਹ ਪੈਂਦਾ ਨਹੀਂ ਕਰਦਾ, ਪਰ ਵਿਕਾਰਾਂ ਰੂਪੀ ਜ਼ਹਿਰੀਲੀ ਖੁਰਾਕ ਨੂੰ ਪਿਆਰਦਾ ਹੈ।

ਉਤਮ ਸੰਤ ਭਲੇ ਸੰਜੋਗੀ; ਇਸੁ ਜੁਗ ਮਹਿ ਪਵਿਤ ਪੁਨੀਤ ॥

ਸ੍ਰੇਸ਼ਟ ਅਤੇ ਨੇਕ ਸਾਧੂ (ਗੁਰਮੁੱਖ) ਚੰਗੇ ਭਾਗਾਂ ਦੁਆਰਾ ਮਿਲਦੇ ਹਨ। ਇਸ ਜਹਾਨ ਵਿੱਚ ਕੇਵਲ ਓਹੀ ਸ਼ੁੱਧ ਅਤੇ ਪਾਵਨ ਹਨ।

ਜਾਤ ਅਕਾਰਥ ਜਨਮੁ ਪਦਾਰਥ; ਕਾਚ ਬਾਦਰੈ ਜੀਤ ॥੩॥

ਮਨੁੱਖੀ-ਜੀਵਨ ਰੂਪੀ ਹੀਰਾ ਬੇਫਾਇਦਾ ਗਵਾਚਦਾ ਜਾ ਰਿਹਾ ਹੈ। ਇਹ ਕੱਚ ਦੇ ਵਟਾਂਰਦੇ ਵਿੱਚ ਹੱਥੋਂ ਜਾ ਰਿਹਾ ਹੈ।

ਜਨਮ ਜਨਮ ਕੇ ਕਿਲਵਿਖ ਦੁਖ ਭਾਗੇ; ਗੁਰਿ ਗਿਆਨ ਅੰਜਨੁ ਨੇਤ੍ਰ ਦੀਤ ॥

ਜਦ ਗੁਰੂ ਜੀ ਬ੍ਰਹਮ-ਬੋਧ ਦਾ ਸੁਰਮਾ ਅੱਖਾਂ ਵਿੱਚ ਪਾਉਂਦੇ ਹਨ ਤਾਂ ਅਨੇਕਾਂ ਜਨਮਾਂ ਦੇ ਪਾਪ ਤੇ ਸੰਤਾਪ ਦੌੜ ਜਾਂਦੇ ਹਨ।

ਸਾਧਸੰਗਿ ਇਨ ਦੁਖ ਤੇ ਨਿਕਸਿਓ; ਨਾਨਕ ਏਕ ਪਰੀਤ ॥੪॥੯॥

ਸਤਿ ਸੰਗਤ ਅੰਦਰ ਇਕ ਪ੍ਰਭੂ ਨਾਲ ਪ੍ਰੇਮ ਕਰਨ ਦੁਆਰਾ, ਨਾਨਕ ਇਨ੍ਹਾਂ ਦੁਖੜਿਆਂ ਤੋਂ ਖਲਾਸੀ ਪਾ ਗਿਆ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਪਾਨੀ ਪਖਾ ਪੀਸਉ ਸੰਤ ਆਗੈ; ਗੁਣ ਗੋਵਿੰਦ ਜਸੁ ਗਾਈ ॥

ਮੈਂ ਸਾਧੂਆਂ ਲਈ ਜਲ ਢੋਂਦਾ, ਉਨ੍ਹਾਂ ਨੂੰ ਪੱਖੀ ਝੱਲਦਾ ਅਤੇ ਉਨ੍ਹਾਂ ਦੇ ਦਾਣੇ ਪੀਂਹਦਾ ਹਾਂ ਅਤੇ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਤੇ ਮਹਿਮਾਂ ਗਾਇਨ ਕਰਦਾ ਹਾਂ।

ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ; ਇਹੁ ਬਿਸ੍ਰਾਮ ਨਿਧਿ ਪਾਈ ॥੧॥

ਹਰ ਸੁਆਸ ਨਾਲ ਮੇਰੀ ਜਿੰਦੜੀ ਨਾਮ ਦਾ ਸਿਮਰਨ ਕਰਦੀ ਹੈ ਅਤੇ ਇਸ ਵਿੱਚ ਆਰਾਮ ਦੇ ਖਜਾਨੇ ਨੂੰ ਪਾਉਂਦੀ ਹੈ।

ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ! ॥

ਹੇ ਮੇਰੇ ਮਾਲਕ! ਤੂੰ ਮੇਰੇ ਉਤੇ ਤਰਸ ਕਰ।

ਐਸੀ ਮਤਿ ਦੀਜੈ ਮੇਰੇ ਠਾਕੁਰ; ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥

ਮੈਨੂੰ ਐਹੋ ਜੇਹੀ ਸਮਝ ਪ੍ਰਦਾਨ ਕਰ, ਹੇ ਮੇਰੇ ਸੁਆਮੀ! ਜੋ ਕਿ ਹਮੇਸ਼ਾ, ਹਮੇਸ਼ਾਂ ਹੀ ਮੈਂ ਤੈਂਡਾ ਸਿਮਰਨ ਕਰਾਂ। ਠਹਿਰਾਉ।

ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ; ਬਿਨਸਿ ਜਾਇ ਭਰਮਾਈ ॥

ਤੇਰੀ ਦਇਆ ਦੁਆਰਾ ਸੰਸਾਰੀ ਮਮਤਾ ਤੇ ਹੰਕਾਰ ਮਿੱਟ ਜਾਂਦੇ ਹਨ ਅਤੇ ਭ੍ਰਮ ਮੁੱਕ ਜਾਂਦਾ ਹੈ।

ਅਨਦ ਰੂਪੁ ਰਵਿਓ ਸਭ ਮਧੇ; ਜਤ ਕਤ ਪੇਖਉ ਜਾਈ ॥੨॥

ਪ੍ਰਸੰਨਤਾ ਦਾ ਸਰੂਪ, ਪ੍ਰਭੂ ਸਾਰਿਆਂ ਅੰਦਰ ਵਿਆਪਕ ਹੈ। ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਹੀ ਮੈਂ ਉਸ ਨੂੰ ਵੇਖਦਾ ਹਾਂ।

ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ; ਪਤਿਤ ਪਾਵਨ ਗੋਸਾਈ ॥

ਮੇਰੇ ਮਾਲਕ, ਤੂੰ ਮਿਹਰਬਾਨ, ਦਇਆਵਾਨ, ਰਹਿਮਤ ਦਾ ਖਜਾਨਾ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਤੇ ਸ੍ਰਿਸ਼ਟੀ ਦਾ ਸੁਆਮੀ ਹੈ।

ਕੋਟਿ ਸੂਖ ਆਨੰਦ ਰਾਜ ਪਾਏ; ਮੁਖ ਤੇ ਨਿਮਖ ਬੁਲਾਈ ॥੩॥

ਮੈਂ ਕ੍ਰੋੜਾਂ ਹੀ ਸੁੱਖ ਅਨੰਦ ਅਤੇ ਰਾਜ ਭਾਗ ਪ੍ਰਾਪਤ ਕਰ ਲਵਾਂਗਾ, ਜੇਕਰ ਤੂੰ ਇਕ ਛਿਨ ਭਰ ਲਈ ਭੀ ਮੇਰੇ ਕੋਲੋਂ, ਮੇਰੇ ਮੂੰਹੋਂ ਆਪਣੇ ਨਾਮ ਦਾ ਉਚਾਰਨ ਕਰਵਾ ਲਵਨੂੰ।

ਜਾਪ ਤਾਪ ਭਗਤਿ ਸਾ ਪੂਰੀ; ਜੋ ਪ੍ਰਭ ਕੈ ਮਨਿ ਭਾਈ ॥

ਕੇਵਲ ਓਹੀ ਉਪਾਸ਼ਨਾ, ਤਪੱਸਿਆ ਅਤੇ ਪ੍ਰੇਮ ਮਈ ਸੇਵਾ ਪੂਰਨ ਹੈ, ਜਿਹੜੀ ਸੁਆਮੀ ਦੇ ਚਿੱਤ ਨੂੰ ਚੰਗੀ ਲੱਗਦੀ ਹੈ।

ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ; ਨਾਨਕ ਤ੍ਰਿਪਤਿ ਅਘਾਈ ॥੪॥੧੦॥

ਸਾਈਂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਸਾਰੀਆਂ ਖਾਹਿਸ਼ਾਂ ਨਵਿਰਤ ਹੋ ਗਈਆਂ ਹਨ ਤੇ ਨਾਨਕ ਰੱਜ-ਪੁੱਜ ਗਿਆ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਜਿਨਿ ਕੀਨੇ ਵਸਿ ਅਪੁਨੈ ਤ੍ਰੈ ਗੁਣ; ਭਵਣ ਚਤੁਰ ਸੰਸਾਰਾ ॥

ਮਾਇਆ, ਜਿਹੜੀ ਤਿੰਨਾਂ ਸੁਭਾਵਾਂ ਵਾਲੀ ਦੁਨੀਆ ਅਤੇ ਆਲਮ ਦੀਆਂ ਚੌਹਾਂ ਦਸ਼ਾਂ ਨੂੰ ਆਪਣੇ ਕਾਬੂ ਵਿੱਚ ਰੱਖਦੀ ਹੈ,

ਜਗ ਇਸਨਾਨ ਤਾਪ ਥਾਨ ਖੰਡੇ ਕਿਆ; ਇਹੁ ਜੰਤੁ ਵਿਚਾਰਾ ॥੧॥

ਅਤੇ ਜਿਹੜੀ ਪਵਿੱਤਰ ਸਦਾਵਰਤਾਂ ਇਸ਼ਨਾਨਾਂ, ਕਰੜੀਆਂ ਘਾਲਾਂ ਅਤੇ ਯਾਤ੍ਰਾ ਅਸਥਾਨਾਂ ਦੇ ਗੁਣਾਂ ਨੂੰ ਬਰਬਾਦ ਕਰ ਦਿੰਦੀ ਹੈ, ਓ! ਇਹ ਗਰੀਬ ਆਦਮੀ ਉਸ ਮੂਹਰੇ ਕੀ ਹੈ?

ਪ੍ਰਭ ਕੀ ਓਟ ਗਹੀ, ਤਉ ਛੂਟੋ ॥

ਮੈਂ ਸਾਹਿਬ ਦੀ ਪਨਾਹ ਪਕੜ ਲਈ ਤਦ ਹੀ ਮੇਰੀ ਖਲਾਸੀ ਹੋਈ।

ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ; ਬਿਖੈ ਬਿਆਧਿ ਤਬ ਹੂਟੋ ॥੧॥ ਰਹਾਉ ॥

ਸੰਤਾਂ ਦੀ ਦਇਆ ਦੁਆਰਾ ਜਦ ਮੈਂ ਸੁਆਮੀ ਵਾਹਿਗੁਰੂ ਮਾਲਕ ਦਾ ਜੱਸ ਗਾਇਨ ਕੀਤਾ ਤਾਂ ਮੇਰੇ ਪਾਪ ਤੇ ਰੋਗ ਦੂਰ ਹੋ ਗਏ। ਠਹਿਰਾਉ।

ਨਹ ਸੁਣੀਐ, ਨਹ ਮੁਖ ਤੇ ਬਕੀਐ; ਨਹ ਮੋਹੈ ਉਹ ਡੀਠੀ ॥

ਨਾਂ ਇਨਸਾਨ ਉਸ ਨੂੰ ਸੁਣਦਾ ਹੈ, ਨਾਂ ਉਹ ਮੂੰਹੋਂ ਬੋਲਦੀ ਹੈ, ਨਾਂ ਹੀ ਉਹ ਪ੍ਰਾਣੀਆਂ ਨੂੰ ਮੋਹਤ ਕਰਦੀ ਵੇਖੀ ਜਾਂਦੀ ਹੈ।

ਐਸੀ ਠਗਉਰੀ ਪਾਇ ਭੁਲਾਵੈ; ਮਨਿ ਸਭ ਕੈ ਲਾਗੈ ਮੀਠੀ ॥੨॥

(ਮੋਹ ਦੀ) ਨਸ਼ੀਲੀ ਬੂਟੀ ਦੇ ਕੇ ਇਹ ਜੀਵਾਂ ਨੂੰ ਐਸ ਤਰ੍ਹਾਂ ਗੁੰਮਰਾਹ ਕਰਦੀ ਹੈ ਕਿ ਇਹ ਸਾਰਿਆਂ ਦੇ ਚਿੱਤ ਨੂੰ ਮਿੱਠੜੀ ਲਗਦੀ ਹੈ।

ਮਾਇ ਬਾਪ ਪੂਤ ਹਿਤ ਭ੍ਰਾਤਾ; ਉਨਿ ਘਰਿ ਘਰਿ ਮੇਲਿਓ ਦੂਆ ॥

ਹਰ ਘਰ ਵਿੱਚ ਉਸ ਨੇ ਮਾਂ, ਪਿਉ, ਪੱਤ੍ਰਾਂ, ਮਿੱਤਰਾਂ, ਅਤੇ ਭਰਾਵਾਂ ਦੇ ਵਿਚਕਾਰ ਦੂਸਰੇ-ਪਣ (ਦੁਜਾਇਕ) ਦਾ ਭਾਵ ਅਸਥਾਪਨ ਕੀਤਾ ਹੋਇਆ ਹੈ।

ਕਿਸ ਹੀ ਵਾਧਿ, ਘਾਟਿ ਕਿਸ ਹੀ ਪਹਿ; ਸਗਲੇ ਲਰਿ ਲਰਿ ਮੂਆ ॥੩॥

ਕਿਸੇ ਕੋਲ (ਇਹ) ਵਧੇਰੇ ਹੈ ਅਤੇ ਕਿਸੇ ਕੋਲ ਘੱਟ। ਆਪੋ ਵਿੱਚ ਦੀ ਉਹ ਸਾਰੇ ਲੜ ਲੜ ਕੇ ਮਰ ਜਾਂਦੇ ਹਨ।

ਹਉ ਬਲਿਹਾਰੀ ਸਤਿਗੁਰ ਅਪੁਨੇ; ਜਿਨਿ ਇਹੁ ਚਲਤੁ ਦਿਖਾਇਆ ॥

ਮੈਂ ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੈਨੂੰ ਇਹ ਅਸਚਰਜ ਲੀਲ੍ਹਾ ਵਿਖਾਲ ਦਿੱਤੀ ਹੈ।

ਗੂਝੀ ਭਾਹਿ ਜਲੈ ਸੰਸਾਰਾ; ਭਗਤ ਨ ਬਿਆਪੈ ਮਾਇਆ ॥੪॥

ਅੰਦਰਲੀ ਅੱਗ ਨਾਲ ਜਗਤ ਸੜ ਰਿਹਾ ਹੈ। ਪ੍ਰੰਤੂ, ਪ੍ਰਭੂ ਦੇ ਭਗਤ ਨੂੰ ਇਹ ਮੋਹਨੀ ਨਹੀਂ ਚਿਮੜਦੀ।

ਸੰਤ ਪ੍ਰਸਾਦਿ ਮਹਾ ਸੁਖੁ ਪਾਇਆ; ਸਗਲੇ ਬੰਧਨ ਕਾਟੇ ॥

ਸਾਧੂਆਂ ਦੀ ਰਹਿਮਤ ਸਦਕਾ ਮੈਨੂੰ ਪਰਮ ਅਨੰਦ ਪ੍ਰਾਪਤ ਹੋ ਗਿਆ ਹੈ ਅਤੇ ਮੇਰੇ ਸਾਰੇ ਜੂੜ ਵੱਢੇ ਗਏ ਹਨ।

ਹਰਿ ਹਰਿ ਨਾਮੁ ਨਾਨਕ ਧਨੁ ਪਾਇਆ; ਅਪੁਨੈ ਘਰਿ ਲੈ ਆਇਆ ਖਾਟੇ ॥੫॥੧੧॥

ਨਾਨਕ ਨੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਦੌਲਤ ਪ੍ਰਾਪਤ ਹੋਈ ਹੈ ਇਸ ਨੂੰ ਹਾਸਲ ਕਰਕੇ ਉਹ ਆਪਣੇ ਹਿਰਦੇ ਰੂਪੀ ਘਰ ਵਿੱਚ ਲੈ ਆਇਆ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਤੁਮ ਦਾਤੇ ਠਾਕੁਰ ਪ੍ਰਤਿਪਾਲਕ; ਨਾਇਕ ਖਸਮ ਹਮਾਰੇ ॥

ਹੇ ਮਾਲਕ! ਤੂੰ ਮੇਰਾ ਦਾਤਾਰ ਸੁਆਮੀ, ਪਾਲਣ-ਪੋਸਣਹਾਰ ਅਤੇ ਸਿਰ ਦਾ ਸਾਈਂ ਹੈਂ।

ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ; ਹਮ ਬਾਰਿਕ ਤੁਮਰੇ ਧਾਰੇ ॥੧॥

ਹਰ ਮੁਹਤ ਤੂੰ ਮੇਰੀ ਪਰਵਰਸ਼ ਕਰਦਾ ਹੈਂ। ਮੈਂ ਤੇਰਾ ਬੱਚਾ, ਤੇਰੇ ਹੀ ਆਸਰੇ ਹਾਂ।

ਜਿਹਵਾ ਏਕ, ਕਵਨ ਗੁਨ ਕਹੀਐ? ॥

ਆਪਣੀ ਇੱਕ ਜੀਭ ਨਾਲ ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਸਿਫ਼ਤਾਂ ਉਚਾਰਨ ਕਰ ਸਕਦਾ ਹਾਂ?

ਬੇਸੁਮਾਰ ਬੇਅੰਤ ਸੁਆਮੀ; ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥

ਅਨੰਤ ਅਤੇ ਹੱਦਬੰਨਾ-ਰਹਿਤ ਹੈਂ, ਤੂੰ ਹੇ ਪ੍ਰਭੂ! ਤੇਰੇ ਓੜਕ ਨੂੰ ਕੋਈ ਨਹੀਂ ਜਾਣਦਾ। ਠਹਿਰਾਓ।

ਕੋਟਿ ਪਰਾਧ ਹਮਾਰੇ ਖੰਡਹੁ; ਅਨਿਕ ਬਿਧੀ ਸਮਝਾਵਹੁ ॥

ਤੂੰ ਮੇਰੇ ਕ੍ਰੋੜਾਂ ਹੀ ਪਾਪਾਂ ਨੂੰ ਨਸ਼ਟ ਕਰਦਾ ਹੈਂ ਅਤੇ ਮੈਨੂੰ ਬਹੁਤਿਆਂ ਤਰੀਕਿਆਂ ਨਾਲ ਸਿਖਮਤ ਦਿੰਦਾ ਹੈਂ।

ਹਮ ਅਗਿਆਨ ਅਲਪ ਮਤਿ ਥੋਰੀ; ਤੁਮ ਆਪਨ ਬਿਰਦੁ ਰਖਾਵਹੁ ॥੨॥

ਮੈਂ ਬੇਸਮਝ ਹਾਂ ਅਤੇ ਮੇਰੀ ਸਮਝ ਹੋਛੀ ਅਤੇ ਤੁੱਛ ਹੈ। ਆਪਣੇ ਕੁਦਰਤੀ ਸੁਭਾਵ ਦੁਆਰਾ ਤੂੰ ਮੇਰੀ ਰੱਖਿਆ ਕਰ।

ਤੁਮਰੀ ਸਰਣਿ ਤੁਮਾਰੀ ਆਸਾ; ਤੁਮ ਹੀ ਸਜਨ ਸੁਹੇਲੇ ॥

ਮੈਂ ਤੇਰੀ ਪਨਾਹ ਲੋੜਦਾ ਹਾਂ। ਕੇਵਲ ਤੂੰ ਹੀ ਮੇਰੀ ਆਸ ਉਮੈਦ ਅਤੇ ਸੁਖਦਾਈ ਮਿੱਤਰ ਹੈਂ।

ਰਾਖਹੁ ਰਾਖਨਹਾਰ ਦਇਆਲਾ; ਨਾਨਕ ਘਰ ਕੇ ਗੋਲੇ ॥੩॥੧੨॥

ਹੇ ਮਿਹਰਬਾਨ ਮਾਲਕ! ਮੇਰੇ ਰੱਖਿਅਕ, ਤੂੰ ਆਪਣੇ ਗ੍ਰਹਿ ਦੇ ਗੁਲਾਮ ਨਾਨਕ ਦੀ ਰੱਖਿਆ ਕਰ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਪੂਜਾ ਵਰਤ ਤਿਲਕ ਇਸਨਾਨਾ; ਪੁੰਨ ਦਾਨ ਬਹੁ ਦੈਨ ॥

(ਕਰਮ-ਕਾਂਡ ਤੇ ਵਿਖਾਵੇ ਦੀ ਬਿਰਤੀ ਅਧੀਨ ਕੀਤੀ) ਉਪਾਸ਼ਨਾਂ, ਉਪਹਾਸ, ਟਿੱਕਾ, ਇਸ਼ਨਾਨ, ਬਹੁਤੀ ਖੈਰਾਤ ਤੇ ਸਖਾਵਤ ਦਾ ਦੇਣਾ,

ਕਹੂੰ ਨ ਭੀਜੈ ਸੰਜਮ ਸੁਆਮੀ; ਬੋਲਹਿ ਮੀਠੇ ਬੈਨ ॥੧॥

ਸਵੈ-ਰਿਆਜ਼ਤ ਅਤੇ ਮਿੱਠੇ ਬਚਨਾਂ ਦਾ ਉਚਾਰਨ, ਇਨ੍ਹਾਂ ਵਿਚੋਂ ਕਿਸੇ ਨਾਲ ਭੀ ਪ੍ਰਭੂ ਪ੍ਰਸੰਨ ਨਹੀਂ ਹੁੰਦਾ।

ਪ੍ਰਭ ਜੀ ਕੋ ਨਾਮੁ ਜਪਤ, ਮਨ ਚੈਨ ॥

ਮਾਣਨੀਯ ਮਾਲਕ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਆਤਮਾ ਨੂੰ ਠੰਢ-ਚੈਨ ਪ੍ਰਾਪਤ ਹੋ ਜਾਂਦੀ ਹੈ।

ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ; ਬਿਖਮੁ ਨ ਜਾਈ ਲੈਨ ॥੧॥ ਰਹਾਉ ॥

ਅਨੇਕਾਂ ਤਰੀਕਿਆਂ ਨਾਲ ਸਾਰੇ ਉਸ ਨੂੰ ਭਾਲਦੇ ਹਨ, ਪ੍ਰੰਤੂ ਖੋਜ ਭਾਲ ਔਖੀ ਹੈ ਅਤੇ ਉਹ ਲੱਭਦਾ ਨਹੀਂ। ਠਹਿਰਾਓ।

ਜਾਪ ਤਾਪ, ਭ੍ਰਮਨ ਬਸੁਧਾ ਕਰਿ; ਉਰਧ ਤਾਪ ਲੈ ਗੈਨ ॥

ਦਿਖਾਵੇਦਾ ਪਾਠ, ਕਰੜੀ ਘਾਲ, ਧਰਤੀ ਉਤੇ ਰਟਨ ਕਰਨਾਂ, ਮੂਧੇ ਮੂੰਹ ਤਪੱਸਿਆ ਦੀ ਲਗਨ,

ਇਹ ਬਿਧਿ ਨਹੀ ਪਤੀਆਨੋ ਠਾਕੁਰ; ਜੋਗ ਜੁਗਤਿ ਕਰਿ ਜੈਨ ॥੨॥

ਅਤੇ ਜੋਗੀਆਂ ਤੇ ਜੈਨੀਆਂ ਦੇ ਮਾਰਗ ਦੀ ਪੈਰਵੀ, ਇਨ੍ਹਾਂ ਤਰੀਕਿਆਂ ਨਾਲ ਪ੍ਰਭੂ ਪ੍ਰਸੰਨ ਨਹੀਂ ਹੁੰਦਾ।

ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ; ਤਿਨਿ ਪਾਇਓ, ਜਿਸੁ ਕਿਰਪੈਨ ॥

ਅੰਮ੍ਰਿਤ ਨਾਮ ਅਤੇ ਪ੍ਰਭੂ ਦੀ ਕੀਰਤੀ ਅਮੋਲਕ ਹਨ। ਕੇਵਲ ਓਹੀ ਇਨ੍ਹਾਂ ਨੂੰ ਪ੍ਰਾਪਤ ਕਰਦਾ ਹੈ, ਜਿਸ ਉਤੇ ਸੁਆਮੀ ਰਹਿਮਤ ਧਾਰਦਾ ਹੈ।

ਸਾਧਸੰਗਿ ਰੰਗਿ ਪ੍ਰਭ ਭੇਟੇ; ਨਾਨਕ ਸੁਖਿ ਜਨ ਰੈਨ ॥੩॥੧੩॥

ਸਾਧ ਸੰਗਤ ਨਾਲ ਜੁੜਨ ਦੁਆਰਾ, ਗੋਲੇ ਨਾਨਕ ਨੂੰ ਪ੍ਰਭੂ ਦੇ ਪ੍ਰੇਮ ਦੀ ਦਾਤ ਪ੍ਰਾਪਤ ਹੋਈ ਹੈ ਅਤੇ ਊਸ ਦੀ ਜੀਵਨ-ਰਾਤ ਆਰਾਮ ਅੰਦਰ ਬੀਤਦੀ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਬੰਧਨ ਤੇ ਛੁਟਕਾਵੈ, ਪ੍ਰਭੂ ਮਿਲਾਵੈ; ਹਰਿ ਹਰਿ ਨਾਮੁ ਸੁਨਾਵੈ ॥

ਕੀ ਕੋਈ ਐਸਾ ਜਣਾ ਹੈ ਜੋ ਮੈਨੂੰ ਮੇਰੀਆਂ ਫ਼ਾਹੀਆਂ ਤੋਂ ਛੁਡਾ ਦੇਵੇ, ਮੈਨੂੰ ਮੇਰੇ ਸਾਹਿਬ ਨਾਲ ਮਿਲਾ ਦੇਵੇ, ਮੈਨੂੰ ਸੁਆਮੀ ਵਾਹਿਗੁਰੂ ਦਾ ਨਾਮ ਸ੍ਰਵਣ ਕਰਾਵੇ,

ਅਸਥਿਰੁ ਕਰੇ ਨਿਹਚਲੁ ਇਹੁ ਮਨੂਆ; ਬਹੁਰਿ ਨ ਕਤਹੂ ਧਾਵੈ ॥੧॥

ਅਤੇ ਇਸ ਮਨ ਨੂੰ ਅਚੱਲ ਤੇ ਅਹਿੱਲ ਕਰ ਦੇਵੇ, ਤਾਂ ਜੋ ਇਹ ਮੁੜ ਕੇ ਕਿਧਰੇ ਨਾਂ ਭਟਕੇ?

ਹੈ ਕੋਊ ਐਸੋ, ਹਮਰਾ ਮੀਤੁ ॥

ਕੀ ਕੋਈ ਐਹੋ ਜਿਹਾ ਮੇਰਾ ਸਜਣ ਹੈ?

ਸਗਲ ਸਮਗ੍ਰੀ ਜੀਉ ਹੀਉ ਦੇਉ; ਅਰਪਉ ਅਪਨੋ ਚੀਤੁ ॥੧॥ ਰਹਾਉ ॥

ਮੈਂ ਉਸ ਨੂੰ ਆਪਣਾ ਸਾਰਾ ਮਾਲਮੱਤਾ, ਜਿੰਦ ਜਾਨ ਅਤੇ ਦਿਲ ਦੇ ਦੇਵਾਂਗਾ ਅਤੇ ਆਪਣੀ ਜਿੰਦੜੀ ਭੀ ਉਸ ਨੂੰ ਸਮਰਪਨ ਕਰ ਦਿਆਂਗਾ। ਠਹਿਰਾਉ।

ਪਰ ਧਨ, ਪਰ ਤਨ, ਪਰ ਕੀ ਨਿੰਦਾ; ਇਨ ਸਿਉ ਪ੍ਰੀਤਿ ਨ ਲਾਗੈ ॥

ਹੋਰਨਾਂ ਦੀ ਦੌਲਤ, ਹੋਰਨਾਂ ਦੀ ਦੇਹ ਅਤੇ ਹੋਰਨਾਂ ਦੀ ਬਦਖੋਈ, ਇਨ੍ਹਾਂ ਨਾਲ ਪਿਆਰ ਨਾਂ ਪਾ।

ਸੰਤਹ ਸੰਗੁ ਸੰਤ ਸੰਭਾਖਨੁ; ਹਰਿ ਕੀਰਤਨਿ ਮਨੁ ਜਾਗੈ ॥੨॥

ਤੂੰ ਸਾਧੂਆਂ ਦੀ ਸੰਗਤ ਕਰ, ਸਾਧੂਆਂ ਨਾਲ ਬਚਨ-ਬਿਲਾਸ ਕਰ, ਅਤੇ ਹਰੀ ਦੀ ਉਸਤਤੀ ਅੰਦਰ ਆਪਣੇ ਚਿੱਤ ਨੂੰ ਸੁਚੇਤ ਰੱਖ।

ਗੁਣ ਨਿਧਾਨ ਦਇਆਲ ਪੁਰਖ ਪ੍ਰਭ; ਸਰਬ ਸੂਖ ਦਇਆਲਾ ॥

ਮਇਆਵਾਨ ਤੇ ਮਿਹਰਬਾਨ ਮਾਲਕ ਸੁਆਮੀ ਨੇਕੀ ਅਤੇ ਸਾਰੇ ਆਰਾਮਾਂ ਦਾ ਖਜਾਨਾ ਹੈ।

ਮਾਗੈ ਦਾਨੁ ਨਾਮੁ ਤੇਰੋ ਨਾਨਕੁ; ਜਿਉ ਮਾਤਾ ਬਾਲ ਗੁਪਾਲਾ ॥੩॥੧੪॥

ਹੇ ਸੰਸਾਰ ਦੇ ਪਾਲਣ-ਪੋਸਣਹਾਰ ਸੁਆਮੀ! ਨਾਨਕ ਤੇਰੇ ਨਾਮ ਦੀ ਦਾਤ ਦੀ ਯਾਚਨਾ ਕਰਦਾ ਹੈ। ਤੂੰ ਉਸ ਨੂੰ ਐਕੁਰ ਪਿਆਰ ਕਰ, ਜਿਸ ਤਰ੍ਹਾਂ ਮਾਂ ਆਪਦਣ ਬੱਚੇ ਨੂੰ ਕਰਦੀ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਹਰਿ ਹਰਿ, ਲੀਨੇ ਸੰਤ ਉਬਾਰਿ ॥

ਸੁਆਮੀ ਮਾਲਕ ਆਪਣੇ ਸੰਤਾ ਦੀ ਰੱਖਿਆ ਕਰਦਾ ਹੈ।

ਹਰਿ ਕੇ ਦਾਸ ਕੀ ਚਿਤਵੈ ਬੁਰਿਆਈ; ਤਿਸ ਹੀ ਕਉ ਫਿਰਿ ਮਾਰਿ ॥੧॥ ਰਹਾਉ ॥

ਜੋ ਵਾਹਿਗੁਰੂ ਦੇ ਸੇਵਕ ਦਾ ਮੰਦਾ ਸੋਚਦਾ ਹੈ, ਉਸ ਨੂੰ ਪ੍ਰਭੂ, ਆਖਰਕਾਰ, ਤਬਾਹ ਕਰ ਦਿੰਦਾ ਹੈ। ਠਹਿਰਾਉ।

ਜਨ ਕਾ ਆਪਿ ਸਹਾਈ ਹੋਆ; ਨਿੰਦਕ ਭਾਗੇ ਹਾਰਿ ॥

ਸਾਹਿਬ, ਆਪਣੇ ਗੋਲੇ ਦਾ ਆਪੇ ਹੀ ਮਦਦਗਾਰ ਹੁੰਦਾ ਹੈ ਅਤੇ ਸ਼ਿਕਸਤ ਖਾ ਕੇ, ਉਸ ਨੂੰ ਨਿੰਦਰ ਵਾਲੇ ਦੋੜ ਜਾਂਦੇ ਹਨ।

ਭ੍ਰਮਤ ਭ੍ਰਮਤ ਊਹਾਂ ਹੀ ਮੂਏ; ਬਾਹੁੜਿ ਗ੍ਰਿਹਿ ਨ ਮੰਝਾਰਿ ॥੧॥

ਭਟਕਦੇ ਅਤੇ ਭਾਉਂਦੇ, ਉਹ ਉਥੇ ਹੀ ਮਰ ਮੁੱਕ ਜਾਂਦੇ ਹਨ ਅਤੇ ਮੁੜ ਆਪਣੇ ਘਰ ਵਿੱਚ ਵਾਸਾ ਨਹੀਂ ਪਾਉਂਦੇ।

ਨਾਨਕ ਸਰਣਿ ਪਰਿਓ ਦੁਖ ਭੰਜਨ; ਗੁਨ ਗਾਵੈ ਸਦਾ ਅਪਾਰਿ ॥

ਨਾਨਕ ਨੇ ਦੁਖੜਾ ਦੂਰ ਕਰਨ ਵਾਲੇ ਵਾਹਿਗੁਰੂ ਦੀ ਪਨਾਹ ਲਈ ਹੈ ਅਤੇ ਉਹ ਹਮੇਸ਼ਾਂ ਉਸ ਦੀ ਅਨੰਦ ਉਪਮਾ ਗਾਇਨ ਕਰਦਾ ਹੈ।

ਨਿੰਦਕ ਕਾ ਮੁਖੁ ਕਾਲਾ ਹੋਆ; ਦੀਨ ਦੁਨੀਆ ਕੈ ਦਰਬਾਰਿ ॥੨॥੧੫॥

ਲੋਕ ਤੇ ਪ੍ਰਲੋਕ ਦੀ ਕਚਹਿਰੀ ਅੰਦਰ ਦੂਸ਼ਨ ਲਾਉਣ ਵਾਲੇ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ।


ਧਨਾਸਿਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਅਬ, ਹਰਿ ਰਾਖਨਹਾਰੁ ਚਿਤਾਰਿਆ ॥

ਹੁਣ, ਮੈਂ, ਆਪਣੇ ਰੱਖਿਅਕ, ਵਾਹਿਗੁਰੂ ਦਾ ਸਿਮਰਨ ਕਰਦਾ ਹਾਂ।

ਪਤਿਤ ਪੁਨੀਤ ਕੀਏ ਖਿਨ ਭੀਤਰਿ; ਸਗਲਾ ਰੋਗੁ ਬਿਦਾਰਿਆ ॥੧॥ ਰਹਾਉ ॥

ਪ੍ਰਭੂ ਨੇ ਇਕ ਛਿਨ ਵਿੱਚ ਮੈਂ ਪਾਪੀ ਨੂੰ ਪਵਿੱਤਰ ਕਰ ਦਿੱਤਾ ਹੈ ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਦੂਰ ਕਰ ਦਿੱਤੀਆਂ। ਠਹਿਰਾਉ।

ਗੋਸਟਿ ਭਈ ਸਾਧ ਕੈ ਸੰਗਮਿ; ਕਾਮ ਕ੍ਰੋਧੁ ਲੋਭੁ ਮਾਰਿਆ ॥

ਸੰਤਾਂ ਨਾਲ ਬਚਨ-ਬਿਲਾਸ ਕਰਨ ਦੁਆਰਾ, ਮੇਰੀ ਵਾਸਨਾ, ਗੁੱਸਾ ਤੇ ਲਾਲਚ ਨਸ਼ਟ ਹੋ ਗਏ ਹਨ।

ਸਿਮਰਿ ਸਿਮਰਿ ਪੂਰਨ ਨਾਰਾਇਨ; ਸੰਗੀ ਸਗਲੇ ਤਾਰਿਆ ॥੧॥

ਪੂਰੇ ਪ੍ਰਭੂ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਮੈਂ ਆਪਣੇ ਸਾਰੇ ਸਾਥੀਆਂ ਨੂੰ ਭੀ ਬਚਾ ਲਿਆ ਹੈ।

ਅਉਖਧ ਮੰਤ੍ਰ ਮੂਲ ਮਨ ਏਕੈ; ਮਨਿ ਬਿਸ੍ਵਾਸੁ ਪ੍ਰਭ ਧਾਰਿਆ ॥

ਪ੍ਰਿਥਮ, ਧਰਮ ਉਪਦੇਸ਼ ਹੀ ਚਿੱਤ ਲਈ ਇਕੋ ਇਕ ਦਵਾਈ ਹੈ। ਆਪਣੇ ਚਿੱਤ ਅੰਦਰ ਮੈਂ ਸਾਈਂ ਤੇ ਭਰੋਸਾ ਧਾਰ ਲਿਆ ਹੈ।

ਚਰਨ ਰੇਨ ਬਾਂਛੈ ਨਿਤ ਨਾਨਕੁ; ਪੁਨਹ ਪੁਨਹ ਬਲਿਹਾਰਿਆ ॥੨॥੧੬॥

ਨਾਨਕ ਸਦਾ ਹੀ ਸੁਆਮੀ ਦੇ ਪੈਰਾਂ ਦੀ ਧੂੜ ਨੂੰ ਲੋਚਦਾ ਹੈ ਅਤੇ ਮੁੜ ਮੁੜ ਕੇ ਸੁਆਮੀ ਤੋਂ ਕੁਰਬਾਨ ਵੰਞਦਾ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਮੇਰਾ ਲਾਗੋ, ਰਾਮ ਸਿਉ ਹੇਤੁ ॥

ਮੇਰਾ ਪ੍ਰਭੂ ਨਾਲ ਪਿਆਰ ਪੈ ਗਿਆ ਹੈ।

ਸਤਿਗੁਰੁ ਮੇਰਾ ਸਦਾ ਸਹਾਈ; ਜਿਨਿ ਦੁਖ ਕਾ ਕਾਟਿਆ ਕੇਤੁ ॥੧॥ ਰਹਾਉ ॥

ਮੇਰੇ ਸੱਚੇ ਗੁਰਦੇਵ ਜੀ ਸਦੀਵ ਹੀ ਮੈਂਡੇ ਸਹਾਇਕ ਹਨ ਜਿਨ੍ਹਾਂ ਨੇ ਦੁੱਖ ਤਕਲੀਫ ਦਾ ਝੰਡਾ ਪਾੜ ਸੁੱਟਿਆ ਹੈ। ਠਹਿਰਾਉ।

ਹਾਥ ਦੇਇ ਰਾਖਿਓ ਅਪੁਨਾ; ਕਰਿ ਬਿਰਥਾ ਸਗਲ ਮਿਟਾਈ ॥

ਆਪਣਾ ਹੱਥ ਦੇ ਕੇ ਅਤੇ ਮੈਨੂੰ ਆਪਣਾ ਨਿੱਜ ਦਾ ਜਾਣ ਕੇ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੇਰੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ।

ਨਿੰਦਕ ਕੇ ਮੁਖ ਕਾਲੇ ਕੀਨੇ; ਜਨ ਕਾ ਆਪਿ ਸਹਾਈ ॥੧॥

ਸੁਆਮੀ ਨੇ ਦੂਸ਼ਨ ਲਾਉਣ ਵਾਲਿਆਂ ਦੇ ਮੂੰਹ ਕਾਲੇ ਕਰ ਦਿੱਤੇ ਹਨ ਅਤੇ ਆਪਣੇ ਗੋਲੇ ਦਾ ਖੁਦ ਸਹਾਇਕ ਹੋ ਗਿਆ ਹੈ।

ਸਾਚਾ ਸਾਹਿਬੁ ਹੋਆ ਰਖਵਾਲਾ; ਰਾਖਿ ਲੀਏ ਕੰਠਿ ਲਾਇ ॥

ਸੱਚਾ ਸੁਆਮੀ ਮੇਰਾ ਰੱਖਿਅਕ ਹੋ ਗਿਆ ਹੈ ਅਤੇ ਆਪਣੀ ਛਾਤੀ ਨਾਲ ਲਾ ਕੇ ਉਸ ਨੇ ਮੈਨੂੰ ਬਚਾ ਲਿਆ ਹੈ।

ਨਿਰਭਉ ਭਏ ਸਦਾ ਸੁਖ ਮਾਣੇ; ਨਾਨਕ ਹਰਿ ਗੁਣ ਗਾਇ ॥੨॥੧੭॥

ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਨਾਨਕ ਭੈ-ਰਹਿਤ ਹੋ ਗਿਆ ਹੈ ਤੇ ਹਮੇਸ਼ਾਂ ਸੁੱਖ ਮਾਣਦਾ ਹੈ।


ਧਨਾਸਿਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਅਉਖਧੁ, ਤੇਰੋ ਨਾਮੁ ਦਇਆਲ! ॥

ਹੇ ਮਿਹਰਬਾਨ ਮਾਲਕ! ਤੈਂਡਾ ਨਾਮ ਹੀ ਦਵਾਈ ਹੈ।

ਮੋਹਿ ਆਤੁਰ, ਤੇਰੀ ਗਤਿ ਨਹੀ ਜਾਨੀ; ਤੂੰ ਆਪਿ ਕਰਹਿ ਪ੍ਰਤਿਪਾਲ ॥੧॥ ਰਹਾਉ ॥

ਮੈਂ ਨਿਕਰਮਣ, ਤੇਰੀ ਰਜ਼ਾ ਨੂੰ ਅਨੁਭਵ ਨਹੀਂ ਕਰਦਾ, ਤੂੰ ਆਪੇ ਹੀ ਸਦਾ ਮੇਰੀ ਪਾਲਣ-ਪੋਸਣਾ ਕਰਦਾ ਹੈ, ਹੇ ਸੁਆਮੀ! ਠਹਿਰਾਉ।

ਧਾਰਿ ਅਨੁਗ੍ਰਹੁ ਸੁਆਮੀ ਮੇਰੇ! ਦੁਤੀਆ ਭਾਉ ਨਿਵਾਰਿ ॥

ਮੇਰੇ ਮਾਲਕ, ਮੇਰੇ ਉਤੇ ਮਿਹਰ ਕਰ ਅਤੇ ਹੋਰਸ ਦੀ ਪ੍ਰੀਤ ਮੇਰੇ ਅੰਦਰੋਂ ਬਾਹਰ ਕੱਢ ਦੇ।

ਬੰਧਨ ਕਾਟਿ ਲੇਹੁ ਅਪੁਨੇ ਕਰਿ; ਕਬਹੂ ਨ ਆਵਹ ਹਾਰਿ ॥੧॥

ਤੂੰ ਮੇਰੀਆਂ ਬੇੜੀਆਂ ਕੱਟ ਦੇ ਤੇ ਮੈਨੂੰ ਅਪਣਾ ਲੈ, ਤਾਂ ਜੋ ਮੈਂ ਜੀਵਨ ਦੀ ਲੜਾਈ ਵਿੱਚ ਕਦਾਚਿਤ ਨਾਂ ਹਾਰਾਂ।

ਤੇਰੀ ਸਰਨਿ ਪਇਆ ਹਉ ਜੀਵਾਂ; ਤੂੰ ਸੰਮ੍ਰਥੁ ਪੁਰਖੁ ਮਿਹਰਵਾਨੁ ॥

ਹੇ ਮੇਰੇ ਸਰਬ-ਸ਼ਕਤੀਵਾਨ ਮਿਹਰਬਾਨ ਮਾਲਕ! ਤੇਰੀ ਪਨਾਹ ਲੈਣ ਨਾਲ ਹੀ ਮੈਂ ਜੀਉਂਦਾ ਹਾਂ।

ਆਠ ਪਹਰ ਪ੍ਰਭ ਕਉ ਆਰਾਧੀ; ਨਾਨਕ ਸਦ ਕੁਰਬਾਨੁ ॥੨॥੧੮॥

ਦਿਨ ਦੇ ਅੱਠੇ ਪਹਿਰ ਹੀ ਮੈਂ ਸਾਹਿਬ ਦਾ ਸਿਮਰਨ ਕਰਦਾ ਹਾਂ, ਨਾਨਕ ਸਦੀਵ ਹੀ ਉਸ ਉਤੋਂ ਬਲਿਹਾਰ ਜਾਂਦਾ ਹੈ।


ਰਾਗੁ ਧਨਾਸਰੀ ਮਹਲਾ ੫

ਰਾਗ ਧਨਾਸਰੀ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਹਾ ਹਾ! ਪ੍ਰਭ ਰਾਖਿ ਲੇਹੁ ॥

ਹੇ, ਹੇ ਮੇਰੇ ਸੁਆਮੀ! ਤੂੰ ਮੇਰੀ ਰੱਖਿਆ ਕਰ।

ਹਮ ਤੇ ਕਿਛੂ ਨ ਹੋਇ ਮੇਰੇ ਸ੍ਵਾਮੀ! ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥੧॥ ਰਹਾਉ ॥

ਆਪਣੇ ਆਪ ਮੈਂ ਕੁਝ ਭੀ ਨਹੀਂ ਕਰ ਸਕਦਾ। ਰਹਿਮਤ ਧਾਰਕੇ ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ। ਠਹਿਰਾਉ।

ਅਗਨਿ ਕੁਟੰਬ ਸਾਗਰ ਸੰਸਾਰ ॥

ਟੱਬਰ-ਕਬੀਲਾ ਅਤੇ ਜਗਤ ਅੱਗ ਦੇ ਇਕ ਸਮੁੰਦਰ ਸਮਾਨ ਹਨ।

ਭਰਮ ਮੋਹ ਅਗਿਆਨ ਅੰਧਾਰ ॥੧॥

ਸੰਦੇਹ ਅਤੇ ਸੰਸਾਰੀ ਲਗਨ ਦੇ ਰਾਹੀਂ, ਇਨਸਾਨ ਬੇਸਮਝੀ ਦੇ ਅਨ੍ਹੇਰੇ ਨਾਲ ਘੇਰਿਆ ਜਾਂਦਾ ਹੈ।

ਊਚ ਨੀਚ ਸੂਖ ਦੂਖ ॥

ਆਦਮੀ ਹੁਣ ਉਚਾ ਹੈ, ਹੁਣ ਨੀਵਾਂ, ਹੁਣ ਖੁਸ਼ੀ ਵਿੱਚ ਅਤੇ ਹੁਣ ਤਕਲੀਫ ਵਿੱਚ।

ਧ੍ਰਾਪਸਿ ਨਾਹੀ ਤ੍ਰਿਸਨਾ ਭੂਖ ॥੨॥

ਉਸ ਦੀ ਤ੍ਰੇਹ ਅਤੇ ਭੁੱਖ ਬੁਝਦੀਆਂ ਨਹੀਂ।

ਮਨਿ ਬਾਸਨਾ ਰਚਿ ਬਿਖੈ ਬਿਆਧਿ ॥

ਮੇਰਾ ਮਨ ਖਾਹਿਸ਼ ਤੇ ਪਾਪ ਦੇ ਰੋਗ ਅੰਦਰ ਖੱਚਤ ਹੋਇਆ ਹੋਇਆ ਹੈ।

ਪੰਚ ਦੂਤ ਸੰਗਿ ਮਹਾ ਅਸਾਧ ॥੩॥

ਪ੍ਰਾਣੀ ਦੇ ਸਾਥੀ, ਪੰਜੇ ਭੂਤਨੇ ਡਾਢੇ ਲਾ-ਇਲਾਜ ਹਨ।

ਜੀਅ ਜਹਾਨੁ ਪ੍ਰਾਨ ਧਨੁ ਤੇਰਾ ॥

ਜੀਵ-ਜੰਤੂ, ਰੂਹਾਂ ਅਤੇ ਸੰਸਾਰ ਦੀ ਦੌਲਤ ਸਮੂਹ ਤੈਂਡੀਆਂ ਹਨ।

ਨਾਨਕ, ਜਾਨੁ ਸਦਾ ਹਰਿ ਨੇਰਾ ॥੪॥੧॥੧੯॥

ਹੇ ਨਾਨਕ! ਜਾਣ ਲੈ ਕਿ ਪ੍ਰਭੂ ਹਮੇਸ਼ਾਂ ਹੀ ਨੇੜੇ ਹਨ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਦੀਨ ਦਰਦ ਨਿਵਾਰਿ ਠਾਕੁਰ; ਰਾਖੈ ਜਨ ਕੀ ਆਪਿ ॥

ਸਾਹਿਬ ਮਸਕੀਨਾਂ ਦੇ ਦੁੱਖ ਦੂਰ ਕਰਦਾ ਹੈ ਅਤੇ ਖੁਦ ਹੀ ਆਪਣੇ ਦਾਸਾਂ ਦੀ ਇੱਜ਼ਤ-ਆਬਰੂ ਬਚਾਉਂਦਾ ਹੈ।

ਤਰਣ ਤਾਰਣ ਹਰਿ ਨਿਧਿ; ਦੂਖੁ ਨ ਸਕੈ ਬਿਆਪਿ ॥੧॥

ਸੰਸਾਰ ਸਾਗਰ ਤੋਂ ਪਾਰ ਉਤਰਨ ਲਈ ਵਾਹਿਗੁਰੂ ਇਕ ਜਹਾਜ਼ ਅਤੇ ਨੇਕੀ ਦਾ ਖਜਾਨਾ ਹੈ। ਦੁੱਖ ਉਸ ਨੂੰ ਪੋਹ ਨਹੀਂ ਸਕਦਾ।

ਸਾਧੂ ਸੰਗਿ, ਭਜਹੁ ਗੁਪਾਲ ॥

ਸਤਿ ਸੰਗਤ ਅੰਦਰ ਤੂੰ ਸੰਸਾਰ ਦੇ ਪਾਲਣ-ਪੋਸਣਹਾਰ ਸੁਆਮੀ ਦਾ ਸਿਮਰਨ ਕਰ।

ਆਨ ਸੰਜਮ ਕਿਛੁ ਨ ਸੂਝੈ; ਇਹ ਜਤਨ ਕਾਟਿ ਕਲਿ ਕਾਲ ॥ ਰਹਾਉ ॥

ਮੈਨੂੰ ਹੋਰ ਕੋਈ ਤਰੀਕਾ ਨਹੀਂ ਔੜਦਾ, ਤੂੰ ਆਪ ਹੀ ਉਪਰਾਲਾ ਕਰ ਕੇ ਕਲਯੁੱਗ ਦਾ ਸਮਾਂ ਬਤੀਤ ਕਰਾ, ਠਹਿਰਾਉ।

ਆਦਿ ਅੰਤਿ ਦਇਆਲ ਪੂਰਨ; ਤਿਸੁ ਬਿਨਾ ਨਹੀ ਕੋਇ ॥

ਮੁੱਢ ਅਤੇ ਅਖੀਰ ਵਿੱਚ ਉਸ ਮਿਹਰਬਾਨ ਅਤੇ ਵਿਆਪਕ ਸੁਆਮੀ ਦੇ ਬਗੈਰ ਹੋਰ ਕੋਈ ਨਹੀਂ।

ਜਨਮ ਮਰਣ ਨਿਵਾਰਿ ਹਰਿ ਜਪਿ; ਸਿਮਰਿ ਸੁਆਮੀ ਸੋਇ ॥੨॥

ਵਾਹਿਗੁਰੂ ਦੇ ਨਾਮ ਦਾ ਉਚਾਰਨ ਤੇ ਉਸ ਸਾਹਿਬ ਦਾ ਆਰਾਧਨ ਕਰਨ ਦੁਆਰਾ, ਤੂੰ ਆਪਣੇ ਜੰਮਣ ਅਤੇ ਮਰਣ ਨੂੰ ਖਤਮ ਕਰ।

ਬੇਦ ਸਿੰਮ੍ਰਿਤਿ ਕਥੈ ਸਾਸਤ; ਭਗਤ ਕਰਹਿ ਬੀਚਾਰੁ ॥

ਵੇਦ, ਸਿੰਮ੍ਰਤੀਆਂ ਅਤੇ ਸ਼ਾਸਤਰ ਆਖਦੇ ਹਨ ਅਤੇ ਸਾਧੂ ਸੋਚ ਵਿਚਾਰ ਕੇ ਦੱਸਦੇ ਹਨ,

ਮੁਕਤਿ ਪਾਈਐ ਸਾਧਸੰਗਤਿ; ਬਿਨਸਿ ਜਾਇ ਅੰਧਾਰੁ ॥੩॥

ਕਿ ਸਤਿ ਸੰਗਤ ਅੰਦਰ ਕਲਿਆਣ ਪ੍ਰਾਪਤ ਹੋ ਜਾਂਦੀ ਹੈ ਅਤੇ ਅਗਿਆਨਤਾ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।

ਚਰਨ ਕਮਲ ਅਧਾਰੁ ਜਨ ਕਾ; ਰਾਸਿ ਪੂੰਜੀ ਏਕ ॥

ਸਾਈਂ ਦੇ ਚਰਨ-ਕੰਵਲ ਹੀ ਉਸ ਦੇ ਗੋਲੇ ਦਾ ਆਸਰਾ ਹਨ, ਅਤੇ ਕੇਵਲ ਉਹ ਹੀ ਉਸ ਦੀ ਰਾਸ ਤੇ ਮੂੜੀ ਹਨ।

ਤਾਣੁ ਮਾਣੁ ਦੀਬਾਣੁ ਸਾਚਾ; ਨਾਨਕ ਕੀ ਪ੍ਰਭ ਟੇਕ ॥੪॥੨॥੨੦॥

ਸੱਚਾ ਸੁਆਮੀ ਨਾਨਕ ਦੀ ਸੱਤਿਆ, ਇੱਜ਼ਤ ਅਤੇ ਆਸਰਾ ਹੈ ਅਤੇ ਕੇਵਲ ਉਹ ਹੀ ਉਸ ਦੀ ਪਨਾਹ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਫਿਰਤ ਫਿਰਤ ਭੇਟੇ ਜਨ ਸਾਧੂ; ਪੂਰੈ ਗੁਰਿ ਸਮਝਾਇਆ ॥

ਭਟਕਦਿਆਂ, ਭਟਕਦਿਆਂ ਮੈਂ ਸੰਤ ਸਰੂਪ ਪੁਰਸ਼ ਪੂਰਨ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਉਨ੍ਹਾਂ ਨੇ ਮੈਨੂੰ ਸਿੱਖਮਤ ਦਿੱਤੀ ਹੈ।

ਆਨ ਸਗਲ ਬਿਧਿ ਕਾਂਮਿ ਨ ਆਵੈ; ਹਰਿ ਹਰਿ ਨਾਮੁ ਧਿਆਇਆ ॥੧॥

ਹੋਰ ਸਾਰੇ ਢੰਗ (ਉਪਾ) ਕਿਸੇ ਕੰਮ ਨਹੀਂ ਆਉਂਦੇ, ਇਸ ਲਈ ਮੈਂ ਕੇਵਲ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਹੀ ਸਿਮਰਦਾ ਹਾਂ।

ਤਾ ਤੇ, ਮੋਹਿ ਧਾਰੀ ਓਟ ਗੋਪਾਲ ॥

ਇਸ ਵਾਸਤੇ ਮੈਂ ਕੁਲ ਆਲਮ ਦੇ ਪਾਲਣਹਾਰ ਸੁਆਮੀ ਦੀ ਪਨਾਹ ਲਈ ਹੈ।

ਸਰਨਿ ਪਰਿਓ ਪੂਰਨ ਪਰਮੇਸੁਰ; ਬਿਨਸੇ ਸਗਲ ਜੰਜਾਲ ॥ ਰਹਾਉ ॥

ਮੈਂ ਪੂਰੇ ਪ੍ਰਭੂ ਦੀ ਸ਼ਰਣਾਗਤ ਸੰਭਾਲੀ ਹੈ ਅਤੇ ਮੇਰੀਆਂ ਸਾਰੀਆਂ ਬੇੜੀਆਂ ਕੱਟੀਆਂ ਗਈਆਂ ਹਨ। ਠਹਿਰਾਉ।

ਸੁਰਗ ਮਿਰਤ ਪਇਆਲ ਭੂ ਮੰਡਲ; ਸਗਲ ਬਿਆਪੇ ਮਾਇ ॥

ਬਹਿਸ਼ਤ, ਆਕਾਸ਼, ਪਾਤਾਲ ਅਤੇ ਧਰਤੀ ਦਾ ਗੋਲਾਕਾਰ, ਸਾਰੇ ਮਾਇਆ ਅੰਦਰ ਖੱਚਤ ਹੋਏ ਹੋਏ ਹਨ।

ਜੀਅ ਉਧਾਰਨ, ਸਭ ਕੁਲ ਤਾਰਨ; ਹਰਿ ਹਰਿ ਨਾਮੁ ਧਿਆਇ ॥੨॥

ਆਪਣੀ ਆਤਮਾ ਨੂੰ ਬਚਾਉਣ ਅਤੇ ਆਪਣੀ ਸਾਰੀ ਵੰਸ਼ ਦਾ ਪਾਰ ਉਤਾਰਾ ਕਰਨ ਲਈ ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ।

ਨਾਨਕ ਨਾਮੁ ਨਿਰੰਜਨੁ ਗਾਈਐ; ਪਾਈਐ ਸਰਬ ਨਿਧਾਨਾ ॥

ਨਾਨਕ, ਪਵਿੱਤ੍ਰ ਪ੍ਰਭੂ ਦੇ ਨਾਮ ਦਾ ਗਾਇਨ ਕਰਨ ਦੁਆਰਾ ਸਾਰੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ।

ਕਰਿ ਕਿਰਪਾ ਜਿਸੁ ਦੇਇ ਸੁਆਮੀ; ਬਿਰਲੇ ਕਾਹੂ ਜਾਨਾ ॥੩॥੩॥੨੧॥

ਕੋਈ ਟਾਂਵਾਂ ਟੱਲਾ ਪੁਰਸ਼ ਹੀ, ਜਿਸ ਨੂੰ ਪ੍ਰਭੂ ਰਹਿਮਤ ਧਾਰ ਕੇ ਬਰਕਤ ਬਖਸ਼ਦਾ ਹੈ, ਨਾਮ ਨੂੰ ਸਮਝਦਾ ਹੈ।


ਧਨਾਸਰੀ ਮਹਲਾ ੫ ਘਰੁ ੨ ਚਉਪਦੇ

ਧਨਾਸਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।

ਛੋਡਿ ਜਾਹਿ, ਸੇ ਕਰਹਿ ਪਰਾਲ ॥

ਤੂੰ ਉਹ ਫੂਸ (ਬਿਨਸਣਹਾਰ ਵਸਤਾਂ) ਇਕੱਤਰ ਕਰਦਾ ਹੈ, ਜਿਸ ਨੂੰ ਤੂੰ ਤਿਆਗ ਜਾਣਾ ਹੈ।

ਕਾਮਿ ਨ ਆਵਹਿ, ਸੇ ਜੰਜਾਲ ॥

ਜਿਹੜੇ ਬੰਦੇ ਦੇ ਕਿਸੇ ਕੰਮ ਨਹੀਂ ਆਉਣੇ, ਉਨ੍ਹਾਂ ਵਿਹਾਰਾਂ ਵਿੱਚ ਉਹ ਉਲਝਿਆ ਹੋਇਆ ਹੈ।

ਸੰਗਿ ਨ ਚਾਲਹਿ, ਤਿਨ ਸਿਉ ਹੀਤ ॥

ਉਹ ਉਨ੍ਹਾਂ ਨਾਲ ਪ੍ਰੇਮ ਕਰਦਾ ਹੈ, ਜੋ ਉਸ ਦੇ ਨਾਲ ਨਹੀਂ ਜਾਂਦੇ,

ਜੋ ਬੈਰਾਈ, ਸੇਈ ਮੀਤ ॥੧॥

ਜਿਹੜੇ ਉਸ ਦੇ ਵੈਰੀ ਹਨ, ਉਨ੍ਹਾਂ ਨੂੰ ਉਹ ਆਪਣੇ ਮਿੱਤਰ ਜਾਣਦਾ ਹੈ।

ਐਸੇ, ਭਰਮਿ ਭੁਲੇ ਸੰਸਾਰਾ ॥

ਐਹੋ ਜੇਹੀ ਗਲਤ ਫਹਿਮੀ ਵਿੱਚ ਜੱਗ ਕੁਰਾਹੇ ਪਿਆ ਹੋਇਆ ਹੈ।

ਜਨਮੁ ਪਦਾਰਥੁ, ਖੋਇ ਗਵਾਰਾ ॥ ਰਹਾਉ ॥

ਬੇਸਮਝ ਬੰਦਾ ਮਨੁੱਖੀ ਜੀਵਨ ਦੀ ਅਮੋਲਕ ਵਸਤੂ ਨੂੰ ਗੁਆ ਲੈਂਦਾ ਹੈ। ਠਹਿਰਾਉ।

ਸਾਚੁ ਧਰਮੁ, ਨਹੀ ਭਾਵੈ ਡੀਠਾ ॥

ਉਹ ਸੱਚ ਅਤੇ ਪਾਕਦਾਮਨੀ ਨੂੰ ਵੇਖਣਾ ਭੀ ਪਸੰਦ ਨਹੀਂ ਕਰਦਾ।

ਝੂਠ ਧੋਹ ਸਿਉ, ਰਚਿਓ ਮੀਠਾ ॥

ਕੂੜ ਅਤੇ ਠੱਗੀ ਠੋਰੀ ਨੂੰ ਮਿੱਠਾ ਜਾਣ ਕੇ ਉਹ ਉਨ੍ਹਾਂ ਨਾਲ ਜੁੜਿਆ ਹੋਇਆ ਹੈ।

ਦਾਤਿ ਪਿਆਰੀ, ਵਿਸਰਿਆ ਦਾਤਾਰਾ ॥

ਉਹ ਦਾਨ ਨੂੰ ਪਿਆਰਦਾ ਹੈ ਤੇ (ਦਾਨ ਦੇਣ ਵਾਲੇ) ਦਾਤੇ ਨੂੰ ਭੁਲਾ ਦਿੰਦਾ ਹੈ।

ਜਾਣੈ ਨਾਹੀ, ਮਰਣੁ ਵਿਚਾਰਾ ॥੨॥

ਇਹ ਭਾਗਹੀਣ ਜੀਵ ਮੌਤ ਦਾ ਖਿਆਲ ਨਹੀਂ ਕਰਦਾ।

ਵਸਤੁ ਪਰਾਈ ਕਉ, ਉਠਿ ਰੋਵੈ ॥

ਉਹ ਹੋਰਨਾਂ ਦੀ ਵਸਤੂ ਲਈ ਵਿਰਲਾਪ ਕਰਦਾ ਹੈ।

ਕਰਮ ਧਰਮ, ਸਗਲਾ ਈ ਖੋਵੈ ॥

ਉਹ ਆਪਣੇ ਸਮੂਹ ਧਾਰਮਕ ਕੰਮਾਂ ਦੇ ਲਾਭ ਨੂੰ ਗੁਆ ਲੈਂਦਾ ਹੈ।

ਹੁਕਮੁ ਨ ਬੂਝੈ, ਆਵਣ ਜਾਣੇ ॥

ਉਹ ਸਾਈਂ ਦੀ ਰਜ਼ਾ ਨੂੰ ਨਹੀਂ ਸਮਝਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਪਾਪ ਕਰੈ, ਤਾ ਪਛੋਤਾਣੇ ॥੩॥

ਉਹ ਗੁਨਾਹ ਅਤੇ ਫਿਰ ਅਫਸੋਸ ਕਰਦਾ ਹੈ।

ਜੋ ਤੁਧੁ ਭਾਵੈ, ਸੋ ਪਰਵਾਣੁ ॥

ਜੋ ਤੈਨੂੰ ਚੰਗਾ ਲੱਗਦਾ ਹੈ, ਹੇ ਸਾਈਂ ਉਹੀ ਪ੍ਰਮਾਣੀਕ ਹੈ।

ਤੇਰੇ ਭਾਣੇ ਨੋ, ਕੁਰਬਾਣੁ ॥

ਤੇਰੀ ਰਜ਼ਾ ਉਤੋਂ ਮੈਂ ਬਲਿਹਾਰ ਜਾਂਦਾ ਹਾਂ।

ਨਾਨਕੁ ਗਰੀਬੁ, ਬੰਦਾ ਜਨੁ ਤੇਰਾ ॥

ਗਰੀਬੜਾ ਨਾਨਕ, ਤੇਰਾ ਗੋਲਾ ਅਤੇ ਗੁਮਾਸ਼ਤਾ ਹੈ।

ਰਾਖਿ ਲੇਇ, ਸਾਹਿਬੁ ਪ੍ਰਭੁ ਮੇਰਾ ॥੪॥੧॥੨੨॥

ਸੋ ਤੂੰ ਮੇਰੀ ਰੱਖਿਆ ਕਰ, ਹੇ ਮੈਂਡੇ ਸੁਆਮੀ ਮਾਲਕ!


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਮੋਹਿ ਮਸਕੀਨ, ਪ੍ਰਭੁ ਨਾਮੁ ਅਧਾਰੁ ॥

ਸੁਆਮੀ ਦਾ ਨਾਮ ਹੀ ਮੈਂ ਆਜਿਜ਼ ਦਾ ਆਸਰਾ ਹੈ।

ਖਾਟਣ ਕਉ, ਹਰਿ ਹਰਿ ਰੋਜਗਾਰੁ ॥

ਮੇਰੇ ਲਈ ਵਾਹਿਗੁਰੂ ਦੇ ਨਾਮ ਦਾ ਉਚਾਰਨ ਹੀ ਰੋਜ਼ੀ ਕਮਾਉਣਾ ਹੈ।

ਸੰਚਣ ਕਉ, ਹਰਿ ਏਕੋ ਨਾਮੁ ॥

ਇਕੱਤਰ ਕਰਨ ਲਈ ਮੇਰੇ ਕੋਲ ਕੇਵਲ ਸਾਈਂ ਦਾ ਨਾਮ ਹੈ।

ਹਲਤਿ ਪਲਤਿ, ਤਾ ਕੈ ਆਵੈ ਕਾਮ ॥੧॥

ਇਹ ਇਸ ਲੋਕ ਅਤੇ ਪ੍ਰਲੋਕ ਵਿੱਚ ਸਾਡੇ ਕੰਮ ਆਉਂਦਾ ਹੈ।

ਨਾਮਿ ਰਤੇ ਪ੍ਰਭ, ਰੰਗਿ ਅਪਾਰ ॥

ਸਾਈਂ ਦੇ ਨਾਮ ਦੀ ਬੇਅੰਤ ਪ੍ਰੀਤ ਵਿੱਚ ਰੰਗੇ ਹੋਏ,

ਸਾਧ ਗਾਵਹਿ, ਗੁਣ ਏਕ ਨਿਰੰਕਾਰ ॥ ਰਹਾਉ ॥

ਸੰਤ ਇਕ ਸਰੂਪ ਰਹਿਤ ਵਾਹਿਗੁਰੂ ਦੀ ਉਸਤਤੀ ਗਾਇਨ ਕਰਦੇ ਹਨ। ਠਹਿਰਾਉ।

ਸਾਧ ਕੀ ਸੋਭਾ, ਅਤਿ ਮਸਕੀਨੀ ॥

ਅਤਿਅੰਤ ਹਲੀਮੀ ਵਿੱਚ ਹੀ ਸੰਤਾਂ ਦੀ ਪ੍ਰਭਤਾ ਹੈ।

ਸੰਤ ਵਡਾਈ, ਹਰਿ ਜਸੁ ਚੀਨੀ ॥

ਸਾਧੂ ਆਪਣੀ ਵਿਸ਼ਾਲਤਾ, ਵਾਹਿਗੁਰੂ ਦੀ ਕੀਰਤੀ ਵਿੱਚ ਅਨੁਭਵ ਕਰਦੇ ਹਨ।

ਅਨਦੁ ਸੰਤਨ ਕੈ, ਭਗਤਿ ਗੋਵਿੰਦ ॥

ਪ੍ਰਭੂ ਭਗਤਾਂ ਦੀ ਖੁਸ਼ੀ ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਵਿੱਚ ਹਨ।

ਸੂਖੁ ਸੰਤਨ ਕੈ, ਬਿਨਸੀ ਚਿੰਦ ॥੨॥

ਇਸ ਅੰਦਰ ਸਾਧੂ ਸੁੱਖ ਪਾਉਂਦੇ ਹਨ, ਅਤੇ ਉਨ੍ਹਾਂ ਦੇ ਫਿਕਰ ਦੂਰ ਹੋ ਜਾਂਦੇ ਹਨ।

ਜਹ ਸਾਧ ਸੰਤਨ, ਹੋਵਹਿ ਇਕਤ੍ਰ ॥

ਜਿਥੇ ਗਿਆਨੀ ਅਤੇ ਰਿਸ਼ੀ ਜੁੜ ਬੈਠਦੇ ਹਨ,

ਤਹ ਹਰਿ ਜਸੁ ਗਾਵਹਿ, ਨਾਦ ਕਵਿਤ ॥

ਉਥੇ ਉਹ ਰਾਗ ਦੇ ਕਵਿਤਾ ਦੁਆਰਾ ਸਾਹਿਬ ਦੀ ਮਾਹਿਮਾ ਗਾਇਨ ਕਰਦੇ ਹਨ।

ਸਾਧ ਸਭਾ ਮਹਿ, ਅਨਦ ਬਿਸ੍ਰਾਮ ॥

ਸਤਿ ਸੰਗਤ ਅੰਦਰ ਖੁਸ਼ੀ ਅਤੇ ਆਰਾਮ ਹੈ।

ਉਨ ਸੰਗੁ ਸੋ ਪਾਏ, ਜਿਸੁ ਮਸਤਕਿ ਕਰਾਮ ॥੩॥

ਉਨ੍ਹਾਂ ਦੀ ਸੰਗਤ ਉਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਦੇ ਮੱਥੇ ਉਤੇ ਐਸੀ ਪ੍ਰਾਲਭਧ ਲਿਖੀ ਹੋਈ ਹੈ।

ਦੁਇ ਕਰ ਜੋੜਿ, ਕਰੀ ਅਰਦਾਸਿ ॥

ਆਪਣੇ ਦੋਨੋਂ ਹੱਥ ਬੰਨ੍ਹ ਕੇ ਮੈਂ ਸਾਈਂ ਅੱਗੇ ਬਿਨੈ ਕਰਦਾ ਹਾਂ।

ਚਰਨ ਪਖਾਰਿ, ਕਹਾਂ ਗੁਣਤਾਸ ॥

ਮੈਂ ਉਸ ਦੇ ਪੈਰ ਧੋਂਦਾ ਅਤੇ ਉਸ ਦੀ ਕੀਰਤੀ ਉਚਾਰਦਾ ਹਾਂ।

ਪ੍ਰਭ ਦਇਆਲ, ਕਿਰਪਾਲ ਹਜੂਰਿ ॥

ਹੇ ਦਇਆਵਾਨ ਤੇ ਮਿਹਰਬਾਨ ਸੁਆਮੀ! ਮੈਂ ਸਦੀਵ ਹੀ ਤੇਰੀ ਹਜ਼ੂਰੀ ਅੰਦਰ ਰਹਿੰਦਾ ਹਾਂ।

ਨਾਨਕੁ ਜੀਵੈ, ਸੰਤਾ ਧੂਰਿ ॥੪॥੨॥੨੩॥

ਹੇ ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਦੇ ਆਸਰੇ ਜੀਉਂਦਾ ਹੈ।


ਧਨਾਸਰੀ ਮ: ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਸੋ ਕਤ ਡਰੈ, ਜਿ ਖਸਮੁ ਸਮ੍ਹ੍ਹਾਰੈ ॥

ਉਹ ਕਿਉਂ ਭੈ ਕਰੇ, ਜੋ ਸਾਹਿਬ ਨੂੰ ਸਿਮਰਦਾ ਹੈ?

ਡਰਿ ਡਰਿ ਪਚੇ, ਮਨਮੁਖ ਵੇਚਾਰੇ ॥੧॥ ਰਹਾਉ ॥

ਭੈ ਅਤੇ ਖੋਫ ਰਾਹੀਂ ਆਪ-ਹੁਦਰੇ ਗਰੀਬ ਤਬਾਹ ਹੋ ਜਾਂਦੇ ਹਨ। ਠਹਿਰਾਉ।

ਸਿਰ ਊਪਰਿ, ਮਾਤ ਪਿਤਾ ਗੁਰਦੇਵ ॥

ਮੇਰੇ ਸੀਸ ਉਤੇ ਮੇਰੀ ਅੰਮੜੀ ਤੇ ਬਾਬਲ ਗੁਰੂ-ਪ੍ਰਮੇਸ਼ਰ ਹੈ।

ਸਫਲ ਮੂਰਤਿ, ਜਾ ਕੀ ਨਿਰਮਲ ਸੇਵ ॥

ਫਲਦਾਇਕ ਹੈ ਉਸ ਦਾ ਦਰਸ਼ਨ ਅਤੇ ਪਵਿੱਤਰ ਉਸ ਦੀ ਘਾਲ।

ਏਕੁ ਨਿਰੰਜਨੁ ਜਾ ਕੀ ਰਾਸਿ ॥

ਇਕ ਪਾਵਨ ਸੁਆਮੀ ਹੀ ਉਸ ਦੀ ਪੂੰਜੀ ਹੈ।

ਮਿਲਿ ਸਾਧਸੰਗਤਿ, ਹੋਵਤ ਪਰਗਾਸ ॥੧॥

ਸਤਿ ਸੰਗਤ ਨਾਲ ਜੁੜਨ ਦੁਆਰਾ ਮਨੁਸ਼ ਦਾ ਮਨ ਰੋਸ਼ਨ ਹੋ ਜਾਂਦਾ ਹੈ।

ਜੀਅਨ ਕਾ ਦਾਤਾ, ਪੂਰਨ ਸਭ ਠਾਇ ॥

ਸਾਰੇ ਜੀਵਾਂ ਦਾ ਦਾਤਾਰ ਸੁਆਮੀ ਸਾਰਿਆਂ ਥਾਵਾਂ ਅੰਦਰ ਪਰੀਪੂਰਨ ਹੋ ਰਿਹਾ ਹੈ।

ਕੋਟਿ ਕਲੇਸ ਮਿਟਹਿ ਹਰਿ ਨਾਇ ॥

ਕ੍ਰੋੜਾਂ ਹੀ ਦੁੱਖ, ਰੱਬ ਦੇ ਨਾਮ ਨਾਲ ਦੂਰ ਹੋ ਜਾਂਦੇ ਹਨ।

ਜਨਮ ਮਰਨ ਸਗਲਾ ਦੁਖੁ ਨਾਸੈ ॥

ਉਹ ਜੰਮਣ ਤੇ ਮਰਨ ਦੇ ਸਮੂਹ ਕਸ਼ਟਾਂ ਤੋਂ ਬਚ ਜਾਂਦਾ ਹੈ,

ਗੁਰਮੁਖਿ, ਜਾ ਕੈ ਮਨਿ ਤਨਿ ਬਾਸੈ ॥੨॥

ਜਿਸ ਇਨਸਾਨ ਦੀ ਆਤਮਾ ਤੇ ਦੇਹ ਵਿੱਚ, ਗੁਰਾਂ ਦੀ ਦਇਆ ਦੁਆਰਾ ਪ੍ਰਭੂ ਵਸਦਾ ਹੈ।

ਜਿਸ ਨੋ ਆਪਿ ਲਏ ਲੜਿ ਲਾਇ ॥

ਜਿਸ ਨੂੰ ਪ੍ਰਭੂ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ,

ਦਰਗਹ ਮਿਲੈ, ਤਿਸੈ ਹੀ ਜਾਇ ॥

ਕੇਵਲ ਉਸੇ ਨੂੰ ਹੀ ਉਸ ਦੇ ਦਰਬਾਰ ਵਿੱਚ ਥਾਂ ਮਿਲਦੀ ਹੈ।

ਸੇਈ ਭਗਤ, ਜਿ ਸਾਚੇ ਭਾਣੇ ॥

ਕੇਵਲ ਓਹੀ ਭਗਤ ਹਨ ਜੋ ਸੱਚੇ ਸੁਆਮੀ ਨੂੰ ਚੰਗੇ ਲੱਗਦੇ ਹਨ।

ਜਮਕਾਲ ਤੇ ਭਏ ਨਿਕਾਣੇ ॥੩॥

ਉਹ ਮੌਤ ਦੇ ਫਰੇਸ਼ਤੇ ਤੋਂ ਸੁਤੰਤਰ ਹੋ ਜਾਂਦੇ ਹਨ।

ਸਾਚਾ ਸਾਹਿਬੁ, ਸਚੁ ਦਰਬਾਰੁ ॥

ਸੱਚ ਹੈ ਸੁਆਮੀ ਅਤੇ ਸੱਚੀ ਹੈ ਦਰਗਾਹ।

ਕੀਮਤਿ ਕਉਣੁ ਕਹੈ? ਬੀਚਾਰੁ ॥

ਉਸ ਦੇ ਮੁੱਲ ਨੂੰ ਕੌਣ ਸੋਚ ਅਤੇ ਵਰਣਨ ਕਰ ਸਕਦਾ ਹੈ?

ਘਟਿ ਘਟਿ ਅੰਤਰਿ ਸਗਲ ਅਧਾਰੁ ॥

ਉਹ ਸਾਰਿਆਂ ਦਿਲਾਂ ਅੰਦਰ ਹੈ ਤੇ ਸਾਰਿਆਂ ਦਾ ਆਸਰਾ ਹੈ।

ਨਾਨਕੁ ਜਾਚੈ ਸੰਤ ਰੇਣਾਰੁ ॥੪॥੩॥੨੪॥

ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਮੰਗਦਾ ਹੈ।


ਧਨਾਸਰੀ ਮਹਲਾ ੫

ਧਨਾਸਰੀ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਘਰਿ ਬਾਹਰਿ ਤੇਰਾ ਭਰਵਾਸਾ; ਤੂ ਜਨ ਕੈ ਹੈ ਸੰਗਿ ॥

ਗ੍ਰਹਿ ਦੇ ਅੰਦਰ ਅਤੇ ਬਾਹਰ ਮੈਨੂੰ ਤੇਰਾ ਹੀ ਆਸਰਾ ਹੈ, ਹੇ ਸੁਆਮੀ! ਤੂੰ ਸਦਾ ਆਪਣੇ ਗੋਲੇ ਦੇ ਅੰਗ ਸੰਗ ਹੈ।

ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ; ਨਾਮੁ ਜਪਉ ਹਰਿ ਰੰਗਿ ॥੧॥

ਹੇ ਮੈਂਡੇ ਪਿਆਰੇ ਪ੍ਰਭੂ! ਮੇਰੇ ਉਤੇ ਰਹਿਮਤ ਧਾਰ ਤਾਂ ਜੋ ਮੈਂ ਵਾਹਿਗੁਰੂ ਦੇ ਨਾਮ ਨੂੰ ਪ੍ਰੇਮ ਨਾਲ ਉਚਾਰਨ ਕਰਾਂ।

ਜਨ ਕਉ, ਪ੍ਰਭ ਅਪਨੇ ਕਾ ਤਾਣੁ ॥

ਸਾਹਿਬ ਹੀ ਆਪਣੇ ਦਾਸ ਦਾ ਇਕੋ ਇਕ ਆਸਰਾ ਹੈ।

ਜੋ ਤੂ ਕਰਹਿ ਕਰਾਵਹਿ ਸੁਆਮੀ! ਸਾ ਮਸਲਤਿ ਪਰਵਾਣੁ ॥ ਰਹਾਉ ॥

ਜਿਹੜਾ ਕੁਛ ਤੂੰ ਕਰਦਾ ਜਾਂ ਕਰਾਉਂਦਾ ਹੈ, ਹੇ ਪ੍ਰਭੂ! ਉਸ ਵਿੱਚ ਹੀ ਮੈਂ ਆਪਣੀ ਬਿਹਤਰੀ ਜਾਣਦਾ ਹਾਂ। ਠਹਿਰਾਉ।

ਪਤਿ ਪਰਮੇਸਰੁ ਗਤਿ ਨਾਰਾਇਣੁ; ਧਨੁ ਗੁਪਾਲ ਗੁਣ ਸਾਖੀ ॥

ਸੁਆਮੀ ਮੇਰੀ ਇੱਜ਼ਤ ਆਬਰੂ ਹੈ, ਸੁਆਮੀ ਮੇਰੀ ਕਲਿਆਣ ਹੈ ਅਤੇ ਸ੍ਰਿਸ਼ਟੀ ਦੇ ਪਾਲਣਹਾਰ ਦੀ ਪਾਕ ਕਥਾ-ਵਾਰਤਾ ਹੀ ਮੇਰੀ ਦੌਲਤ ਹੈ।

ਚਰਨ ਸਰਨ ਨਾਨਕ ਦਾਸ ਹਰਿ; ਹਰਿ ਸੰਤੀ, ਇਹ ਬਿਧਿ ਜਾਤੀ ॥੨॥੧॥੨੫॥

ਗੋਲਾ ਨਾਨਕ ਸੁਆਮੀ ਵਾਹਿਗੁਰੂ ਦੇ ਪੈਰਾਂ ਦੀ ਪਨਾਹ ਲੋੜਦਾ ਹੈ। ਜੀਵਨ ਦੀ ਇਹ ਰਹੁ-ਰੀਤੀ ਉਸ ਨੇ ਸਾਧੂਆਂ ਕੋਲੋਂ ਸਿੱਖੀ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਸਗਲ ਮਨੋਰਥ ਪ੍ਰਭ ਤੇ ਪਾਏ; ਕੰਠਿ ਲਾਇ ਗੁਰਿ ਰਾਖੇ ॥

ਸਾਹਿਬ ਨੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਕਰ ਦਿੱਤੀਆਂ ਹਨ। ਆਪਣੀ ਛਾਤੀ ਨਾਲ ਲਾ ਕੇ ਗੁਰਾਂ ਨੇ ਮੈਨੂੰ ਬਚਾ ਲਿਆ ਹੈ।

ਸੰਸਾਰ ਸਾਗਰ ਮਹਿ ਜਲਨਿ ਨ ਦੀਨੇ; ਕਿਨੈ ਨ ਦੁਤਰੁ ਭਾਖੇ ॥੧॥

ਗੁਰਾਂ ਨੇ ਮੈਨੂੰ ਸੰਸਾਰ ਸਮੁੰਦਰ ਵਿੱਚ ਡੁਬਣੋਂ ਬਚਾ ਲਿਆ ਹੈ। ਹੁਣ ਕੋਈ ਭੀ ਇਸ ਨੂੰ ਤਰਨਾ ਔਖਾ ਨਹੀਂ ਆਖਦਾ।

ਜਿਨ ਕੈ ਮਨਿ, ਸਾਚਾ ਬਿਸ੍ਵਾਸੁ ॥

ਜਿਨ੍ਹਾਂ ਦੇ ਚਿੱਤ ਅੰਦਰ ਸੱਚਾ ਨਿਸਚਾ ਹੈ,

ਪੇਖਿ ਪੇਖਿ ਸੁਆਮੀ ਕੀ ਸੋਭਾ; ਆਨਦੁ ਸਦਾ ਉਲਾਸੁ ॥ ਰਹਾਉ ॥

ਉਹ ਸੁਆਮੀ ਦੀ ਪ੍ਰਭਤਾ ਨੂੰ ਵੇਖ, ਵੇਖ ਕੇ ਹਮੇਸ਼ਾਂ ਖੁਸ਼ੀ ਤੇ ਮੌਜ ਮਾਣਦੇ ਹਨ। ਠਹਿਰਾਉ।

ਚਰਨ ਸਰਨਿ ਪੂਰਨ ਪਰਮੇਸਰੁ; ਅੰਤਰਜਾਮੀ ਸਾਖਿਓ ॥

ਮੈਂ ਦਿਲਾਂ ਦੀਆਂ ਜਾਨਣਹਾਰ, ਪੂਰੇ ਪਰਮ ਪ੍ਰਭੂ ਦੇ ਚਰਨਾਂ ਦੀ ਪਨਾਹ ਲੋੜਦਾ ਹਾਂ ਅਤੇ ਉਸ ਨੂੰ ਐਨ ਪ੍ਰਤੱਖ ਵੇਖਦਾ ਹਾਂ।

ਜਾਨਿ ਬੂਝਿ ਅਪਨਾ ਕੀਓ ਨਾਨਕ; ਭਗਤਨ ਕਾ ਅੰਕੁਰੁ ਰਾਖਿਓ ॥੨॥੨॥੨੬॥

ਚੰਗੀ ਤਰ੍ਹਾਂ ਪਰਖ ਕੇ ਸਾਹਿਬ ਨੇ ਨਾਨਕ ਨੂੰ ਅਪਣਾ ਲਿਆ ਹੈ ਅਤੇ ਆਪਣੇ ਪ੍ਰੇਮੀਆਂ ਦਾ ਅੰਗੂਰ ਬਚਾ ਲਿਆ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਜਹ ਜਹ ਪੇਖਉ ਤਹ ਹਜੂਰਿ; ਦੂਰਿ ਕਤਹੁ ਨ ਜਾਈ ॥

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਅੰਗ ਸੰਗ ਵੇਖਦਾ ਹਾਂ, ਮੇਰਾ ਮਾਲਕ ਕਦੇ ਭੀ ਕਿਸੇ ਥਾਂ ਤੋਂ ਦੁਰੇਡੇ ਨਹੀਂ।

ਰਵਿ ਰਹਿਆ ਸਰਬਤ੍ਰ ਮੈ; ਮਨ ਸਦਾ ਧਿਆਈ ॥੧॥

ਹੇ ਮੇਰੀ ਜਿੰਦੜੀਏ! ਤੂੰ ਹਮੇਸ਼ਾਂ ਹੀ ਉਸ ਨੂੰ ਯਾਦ ਕਰ ਜੋ ਹਰ ਸ਼ੈ ਅੰਦਰ ਵਿਆਪਕ ਹੋ ਰਿਹਾ ਹੈ।

ਈਤ ਊਤ ਨਹੀ ਬੀਛੁੜੈ; ਸੋ ਸੰਗੀ ਗਨੀਐ ॥

ਕੇਵਲ ਓਹੀ ਸਾਥੀ ਗਿਣਿਆ ਜਾਂਦਾ ਹੈ, ਜੋ ਏਥੇ (ਲੋਕ) ਅਤੇ ਓਥੇ (ਪ੍ਰਲੋਕ) ਵੱਖਰਾ ਨਹੀਂ ਹੁੰਦਾ।

ਬਿਨਸਿ ਜਾਇ ਜੋ ਨਿਮਖ ਮਹਿ; ਸੋ ਅਲਪ ਸੁਖੁ ਭਨੀਐ ॥ ਰਹਾਉ ॥

ਤੁੱਛ ਕਹੀ ਜਾਂਦੀ ਹੈ ਉਹ ਖੁਸ਼ੀ, ਜੋ ਇਕ ਛਿਨ ਅੰਦਰ ਅਲੋਪ ਹੋ ਜਾਂਦੀ ਹੈ। ਠਹਿਰਾਉ।

ਪ੍ਰਤਿਪਾਲੈ ਅਪਿਆਉ ਦੇਇ; ਕਛੁ ਊਨ ਨ ਹੋਈ ॥

ਰੋਜ਼ੀ ਦੇ ਕੇ, ਪ੍ਰਭੂ ਸਾਰਿਆਂ ਦੀ ਪਾਲਣਾ-ਪੋਸਣਾ ਕਰਦਾ ਹੈ, ਅਤੇ ਉਸ ਨੂੰ ਕਿਸੇ ਸ਼ੈ ਦੀ ਕਮੀ ਨਹੀਂ।

ਸਾਸਿ ਸਾਸਿ ਸੰਮਾਲਤਾ; ਮੇਰਾ ਪ੍ਰਭੁ ਸੋਈ ॥੨॥

ਹਰ ਮੁਹਤਿ, ਉਹ ਮੈਂਡਾ ਮਾਲਕ, ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ।

ਅਛਲ ਅਛੇਦ ਅਪਾਰ ਪ੍ਰਭ; ਊਚਾ ਜਾ ਕਾ ਰੂਪੁ ॥

ਨਾਂ-ਛਲਿਆ ਜਾਣ ਵਾਲਾ, ਨਾਂ ਵਿਨਿ੍ਹਆ ਜਾਣ ਵਾਲਾ ਅਤੇ ਬੇਅੰਤ ਹੈ ਮੇਰਾ ਸੁਆਮੀ, ਅਤੇ ਅਤਿ ਉਚਾ ਹੈ। ਉਸ ਦਾ ਸਰੂਪ।

ਜਪਿ ਜਪਿ ਕਰਹਿ ਅਨੰਦੁ ਜਨ; ਅਚਰਜ ਆਨੂਪੁ ॥੩॥

ਅਸਚਰਜਤਾ ਤੇ ਸੁੰਦਰਤਾ ਦੇ ਸਰੂਪ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ ਉਸ ਦੇ ਗੋਲੇ ਮੌਜਾਂ ਮਾਣਦੇ ਹਨ।

ਸਾ ਮਤਿ ਦੇਹੁ ਦਇਆਲ ਪ੍ਰਭ! ਜਿਤੁ ਤੁਮਹਿ ਅਰਾਧਾ ॥

ਮੇਰੇ ਮਿਹਰਬਾਨ ਮਾਲਕ! ਮੈਨੂੰ ਉਹ ਸਮਝ ਪ੍ਰਦਾਨ ਕਰ, ਜਿਸ ਦੁਆਰਾ ਮੈਂ ਤੈਂਡਾ ਸਿਮਰਨ ਕਰਾਂ।

ਨਾਨਕੁ ਮੰਗੈ ਦਾਨੁ ਪ੍ਰਭ; ਰੇਨ ਪਗ ਸਾਧਾ ॥੪॥੩॥੨੭॥

ਸੁਆਮੀ ਪਾਸੋਂ ਨਾਨਕ ਸੰਤਾਂ ਦੇ ਪੈਰਾਂ ਦੀ ਧੂੜ ਦੀ ਦਾਤ ਮੰਗਦਾ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਜਿਨਿ ਤੁਮ ਭੇਜੇ ਤਿਨਹਿ ਬੁਲਾਏ; ਸੁਖ ਸਹਜ ਸੇਤੀ ਘਰਿ ਆਉ ॥

ਜਿਸ ਨੇ ਤੈਨੂੰ ਬਾਹਰ ਘੱਲਿਆ ਸੀ, ਉਸੇ ਨੇ ਹੀ ਤੈਨੂੰ ਵਾਪਸ ਸੱਦ ਲਿਆ ਹੈ, ਇਸ ਲਈ ਆਰਾਮ ਤੇ ਅਨੰਦ ਨਾਲ ਨੂੰ ਗ੍ਰਿਹ ਨੂੰ ਮੁੜਿਆ।

ਅਨਦ ਮੰਗਲ ਗੁਨ ਗਾਉ ਸਹਜ ਧੁਨਿ; ਨਿਹਚਲ ਰਾਜੁ ਕਮਾਉ ॥੧॥

ਸ਼ਾਂਤਮਈ ਰਾਗ ਅੰਦਰ ਤੂੰ ਖੁਸ਼ੀ ਅਤੇ ਮਲ੍ਹਾਰ ਨਾਲ ਵਾਹਿਗੁਰੂ ਦੀ ਕੀਰਤੀ ਗਾਇਨ ਕਰ, ਅਤੇ ਇਸ ਤਰ੍ਹਾਂ ਸਦੀਵੀ ਤੋਂ ਸਥਿਰ ਪਾਤਿਸ਼ਾਹੀ ਨੂੰ ਪ੍ਰਾਪਤ ਕਰ।

ਤੁਮ ਘਰਿ ਆਵਹੁ ਮੇਰੇ ਮੀਤ! ॥

ਹੇ ਮੈਂਡੇ ਮਿੱਤਰ! ਤੂੰ ਮੇਰੇ ਗ੍ਰਿਹ ਵਿੱਚ ਆ।

ਤੁਮਰੇ ਦੋਖੀ ਹਰਿ ਆਪਿ ਨਿਵਾਰੇ; ਅਪਦਾ ਭਈ ਬਿਤੀਤ ॥ ਰਹਾਉ ॥

ਤੇਰੇ ਵੈਰੀ, ਪ੍ਰਭੂ ਨੇ ਖੁਦ ਹੀ ਪਰੇ ਹਟਾ ਦਿੱਤੇ ਹਨ, ਅਤੇ ਤੇਰੀ ਮੁਸੀਬਤ ਟਲ ਗਈ ਹੈ। ਠਹਿਰਾਉ।

ਪ੍ਰਗਟ ਕੀਨੇ ਪ੍ਰਭ ਕਰਨੇਹਾਰੇ; ਨਾਸਨ ਭਾਜਨ ਥਾਕੇ ॥

ਸਿਰਜਣਹਾਰ ਸੁਆਮੀ ਨੇ ਮੈਨੂੰ ਪ੍ਰਸਿੱਧ ਕਰ ਦਿੱਤਾ ਹੈ, ਅਤੇ ਤੇਰਾ ਭੱਜਣਾ ਤੇ ਭਟਕਣਾ ਮੁੱਕ ਗਿਆ ਹੈ।

ਘਰਿ ਮੰਗਲ ਵਾਜਹਿ ਨਿਤ ਵਾਜੇ; ਅਪੁਨੈ ਖਸਮਿ ਨਿਵਾਜੇ ॥੨॥

ਤੇਰੇ ਨਾਮ ਅੰਦਰ ਸਦੀਵੀ ਖੁਸ਼ੀਆਂ ਅਤੇ ਸੁਰੀਲੇ ਸਾਜ਼ਾਂ ਤੇ ਆਲਾਪ ਕਰਨ, ਅਤੇ ਤੇਰੇ ਕੰਤ ਨੇ ਤੈਨੂੰ ਮਾਣ ਬਖਸ਼ਿਆ ਹੈ।

ਅਸਥਿਰ ਰਹਹੁ ਡੋਲਹੁ ਮਤ ਕਬਹੂ; ਗੁਰ ਕੈ ਬਚਨਿ ਅਧਾਰਿ ॥

ਦ੍ਰਿੜ, ਰਹੁ, ਤੂੰ ਕਦਾਚਿਤ ਡਿਕੋਡੋਲੇ ਨਾਂ ਖਾ ਅਤੇ ਗੁਰਾਂ ਦੀ ਬਾਣੀ ਦੀ ਓਟ ਲੈ।

ਜੈ ਜੈ ਕਾਰੁ ਸਗਲ ਭੂ ਮੰਡਲ; ਮੁਖ ਊਜਲ ਦਰਬਾਰ ॥੩॥

ਸਾਰੇ ਜਹਾਨ ਅੰਦਰ ਤੇਰੀ ਵਾਹ, ਵਾਹ ਹੋਵੇਗੀ ਅਤੇ ਸੁਆਮੀ ਦੀ ਦਰਗਾਹ ਅੰਦਰ ਤੇਰਾ ਚਿਹਰਾ ਰੌਸ਼ਨ ਹੋਵੇਗਾ।

ਜਿਨ ਕੇ ਜੀਅ, ਤਿਨੈ ਹੀ ਫੇਰੇ; ਆਪੇ ਭਇਆ ਸਹਾਈ ॥

ਜਿਸ ਦੇ ਜੀਵ ਹਨ, ਉਹ ਖੁਦ ਹੀ ਉਨ੍ਹਾਂ ਦੀ ਕਾਇਆ ਪਲਟ ਦਿੰਦਾ ਹੈ ਅਤੇ ਖੁਦ ਹੀ ਉਨ੍ਹਾਂ ਦਾ ਸਹਾਇਕ ਥੀ ਵੰਞਦਾ ਹੈ।

ਅਚਰਜੁ ਕੀਆ ਕਰਨੈਹਾਰੈ; ਨਾਨਕੁ ਸਚੁ ਵਡਿਆਈ ॥੪॥੪॥੨੮॥

ਸਿਰਜਣਹਾਰ ਸੁਆਮੀ ਨੇ ਇਕ ਕ੍ਰਿਸ਼ਮਾ ਕਰ ਵਿਖਾਲਿਆ ਹੈ, ਹੇ ਨਾਨਕ! ਸਦੀਵ ਸੱਚੀ ਹੇ ਉਸ ਦੀ ਵਿਸ਼ਾਲਤਾ।


ਧਨਾਸਰੀ ਮਹਲਾ ੫ ਘਰੁ ੬

ਧਨਾਸਰੀ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸੁਨਹੁ ਸੰਤ ਪਿਆਰੇ! ਬਿਨਉ ਹਮਾਰੇ ਜੀਉ ॥

ਹੇ ਮੇਰੇ ਪ੍ਰੀਤਵਾਨ ਸੰਤੋ! ਤੁਸੀਂ ਮੇਰੀ ਬੇਨਤੀ ਵੱਲ ਕੰਨ ਕਰੋ।

ਹਰਿ ਬਿਨੁ, ਮੁਕਤਿ ਨ ਕਾਹੂ ਜੀਉ ॥ ਰਹਾਉ ॥

ਪ੍ਰਭੂ ਦੇ ਬਾਝੋਂ ਕਿਸੇ ਨੂੰ ਭੀ ਮੋਖਸ਼ ਪ੍ਰਾਪਤ ਨਹੀਂ ਹੁੰਦੀ। ਠਹਿਰਾਉ।

ਮਨ! ਨਿਰਮਲ ਕਰਮ ਕਰਿ, ਤਾਰਨ ਤਰਨ ਹਰਿ; ਅਵਰਿ ਜੰਜਾਲ, ਤੇਰੈ ਕਾਹੂ ਨ ਕਾਮ ਜੀਉ ॥

ਹੇ ਬੰਦੇ! ਤੂੰ ਕੇਵਲ ਪਵਿੱਤਰ ਅਮਲ ਕਮਾ। ਪਾਰ ਉਤਰਨ ਲਈ ਕੇਵਲ ਵਾਹਿਗੁਰੂ ਹੀ ਇਕੋ ਇਕ ਜਹਾਜ਼ ਹੈ, ਹੋਰ ਰੁਝੇਵਨੂੰ ਤੇਰੇ ਕਿਸੇ ਕੰਮ ਨਹੀਂ ਆਉਣੇ।

ਜੀਵਨ ਦੇਵਾ, ਪਾਰਬ੍ਰਹਮ ਸੇਵਾ; ਇਹੁ ਉਪਦੇਸੁ, ਮੋ ਕਉ ਗੁਰਿ ਦੀਨਾ ਜੀਉ ॥੧॥

ਅਸਲ ਜਿੰਦਗੀ ਪ੍ਰਕਾਸ਼ਵਾਨ ਪ੍ਰਭੂ ਦੀ ਘਾਲ ਕਾਮਉਣ ਵਿੱਚ ਹੈ। ਗੁਰਦੇਵ ਜੀ ਨੇ ਮੈਨੂੰ ਇਹ ਸਿੱਖਮੱਤ ਦਿੱਤੀ ਹੈ।

ਤਿਸੁ ਸਿਉ ਨ ਲਾਈਐ ਹੀਤੁ, ਜਾ ਕੋ ਕਿਛੁ ਨਾਹੀ ਬੀਤੁ; ਅੰਤ ਕੀ ਬਾਰ, ਓਹੁ ਸੰਗਿ ਨ ਚਾਲੈ ॥

ਉਸ ਨਾਲ ਪਿਅਰ ਨਾਂ ਪਾ, ਜਿਸ ਦੀ ਕੁਝ ਭੀ ਵੁਕਤ (ਹਸਤੀ) ਨਹੀਂ। ਅਖੀਰ ਦੇ ਵੇਲੇ ਉਸ ਨੇ ਤੇਰੇ ਨਾਲ ਨਹੀਂ ਜਾਣਾ।

ਮਨਿ ਤਨਿ ਤੂ ਆਰਾਧ, ਹਰਿ ਕੇ ਪ੍ਰੀਤਮ ਸਾਧ! ਜਾ ਕੈ ਸੰਗਿ, ਤੇਰੇ ਬੰਧਨ ਛੂਟੈ ॥੨॥

ਹੇ ਵਾਹਿਗੁਰੂ ਦੇ ਪਿਆਰੇ ਸੰਤ! ਤੂੰ ਆਪਣੀ ਆਤਮਾ ਤੇ ਦੇਹ ਨਾਲ ਸੁਆਮੀ ਦਾ ਸਿਮਰਨ ਕਰ, ਜਿਸ ਦੀ ਸੰਗਤ ਦੁਆਰਾ ਤੇਰੇ ਬੰਧਨ ਕੱਟੇ ਜਾਣਗੇ।

ਗਹੁ ਪਾਰਬ੍ਰਹਮ ਸਰਨ, ਹਿਰਦੈ ਕਮਲ ਚਰਨ; ਅਵਰ ਆਸ ਕਛੁ, ਪਟਲੁ ਨ ਕੀਜੈ ॥

ਆਪਣੇ ਰਿਦੇ ਅੰਦਰ ਸ਼੍ਰੋਮਣੀ ਸਾਹਿਬ ਦੇ ਕੰਵਲ ਚਰਨਾਂ ਦੀ ਪਨਾਹ ਪਕੜ ਅਤੇ ਆਪਣੀ ਉਮੈਦ ਕਿਸੇ ਹੋਰਸ ਆਸਰੇ ਤੇ ਨਾਂ ਬੰਨ੍ਹ।

ਸੋਈ ਭਗਤੁ, ਗਿਆਨੀ ਧਿਆਨੀ, ਤਪਾ ਸੋਈ; ਨਾਨਕ, ਜਾ ਕਉ ਕਿਰਪਾ ਕੀਜੈ ॥੩॥੧॥੨੯॥

ਹੇ ਨਾਨਕ! ਓਹੀ ਅਨੁਰਾਗੀ ਅਤੇ ਕੇਵਲ ਓਹੀ ਬ੍ਰਹਮ ਬੇਤਾ, ਵੀਚਾਰਵਾਨ ਅਤੇ ਤਪੱਸਵੀ ਹੈ, ਜਿਸ ਤੇ ਸਾਈਂ ਆਪਣੀ ਰਹਿਮਤ ਧਾਰਦਾ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਮੇਰੇ ਲਾਲ! ਭਲੋ ਰੇ, ਭਲੋ ਰੇ; ਭਲੋ ਹਰਿ ਮੰਗਨਾ ॥

ਹੇ! ਮੈਂਡੇ ਪ੍ਰੀਤਮ! ਚੰਗੀ, ਉਤੱਮ ਤੇ ਸ਼ੋਭਨੀਕ ਹੈ ਪ੍ਰਭੂ ਦੇ ਨਾਮ ਦੀ ਯਾਚਨਾ ਕਰਨੀ।

ਦੇਖਹੁ ਪਸਾਰਿ ਨੈਨ, ਸੁਨਹੁ ਸਾਧੂ ਕੇ ਬੈਨ; ਪ੍ਰਾਨਪਤਿ ਚਿਤਿ ਰਾਖੁ, ਸਗਲ ਹੈ ਮਰਨਾ ॥ ਰਹਾਉ ॥

ਆਪਣੀਆਂ ਅੱਖਾਂ ਚੰਗੀ ਤਰ੍ਹਾਂ ਖੋਲ੍ਹ ਕੇ, ਵੇਖ ਕੇ ਬਚਨ ਸ੍ਰਵਣ ਕਰ, ਤੂੰ ਜਿੰਦੜੀ ਦੇ ਸੁਆਮੀ ਨੂੰ ਆਪਣੇ ਮਨ ਵਿੱਚ ਟਿਕਾ, ਤੇ ਜਾਣ ਲੈ, ਕਿ ਸਾਰਿਆਂ ਨੇ ਮਰ ਵੰਞਣਾ ਹੈ। ਠਹਿਰਾਉ।

ਚੰਦਨ ਚੋਆ ਰਸ, ਭੋਗ ਕਰਤ ਅਨੇਕੈ; ਬਿਖਿਆ ਬਿਕਾਰ ਦੇਖੁ, ਸਗਲ ਹੈ ਫੀਕੇ; ਏਕੈ ਗੋਬਿਦ ਕੋ ਨਾਮੁ ਨੀਕੋ, ਕਹਤ ਹੈ ਸਾਧ ਜਨ ॥

ਚੰਨਣ ਤੇ ਅਗਰ ਦੇ ਅਤਰਾਂ ਦਾ ਲਾਉਣਾ, ਸੰਸਾਰੀ ਰੰਗ ਰਲੀਆਂ ਮਾਣਨਾ ਅਤੇ ਘਣੇਰੇ ਪ੍ਰਾਣ ਨਾਸਕ ਪਾਪਾਂ ਦਾ ਕਮਾਉਣਾ ਵੇਖ, ਇਹ ਸਾਰੇ ਰੱਸ ਨਿਰੋਲ ਹੀ ਫਿੱਕੇ ਹਨ।

ਤਨੁ ਧਨੁ ਆਪਨ ਥਾਪਿਓ, ਹਰਿ ਜਪੁ ਨ ਨਿਮਖ ਜਾਪਿਓ; ਅਰਥੁ ਦ੍ਰਬੁ ਦੇਖੁ, ਕਛੁ ਸੰਗਿ ਨਾਹੀ ਚਲਨਾ ॥੧॥

ਤੂੰ ਆਪਣੀ ਦੇਹ ਤੇ ਮਾਇਆ ਨੂੰ ਆਪਣੀਆਂ ਨਿੱਜ ਦੀਆਂ ਜਾਣਦਾ ਹੈ ਅਤੇ ਇਕ ਮੁਹਤ ਲਈ ਭੀ ਤੂੰ ਸੁਆਮੀ ਦੇ ਸਿਮਰਨ ਨੂੰ ਗ੍ਰਹਿਣ ਨਹੀਂ ਕਰਦਾ। ਵੇਖ ਲੈ ਕਿ ਜਾਇਦਾਦ ਅਤੇ ਦੌਲਤ ਵਿਚੋਂ ਕੁਝ ਭੀ ਤੇਰੇ ਨਾਲ ਨਹੀਂ ਜਾਣਾ।

ਜਾ ਕੋ ਰੇ ਕਰਮੁ ਭਲਾ, ਤਿਨਿ ਓਟ ਗਹੀ ਸੰਤ ਪਲਾ; ਤਿਨ ਨਾਹੀ ਰੇ ਜਮੁ ਸੰਤਾਵੈ, ਸਾਧੂ ਕੀ ਸੰਗਨਾ ॥

ਜਿਸ ਦੇ ਚੰਗੇ ਭਾਗ ਹਨ, ਉਹ ਸਾਧੂਆਂ ਦੇ ਪੱਲੇ ਦੀ ਸ਼ਰਣ ਫੜਦਾ ਹੈ। ਉਹ ਪਵਿੱਤਰ ਪੁਰਸ਼ਾਂ ਦੀ ਸੰਗਤ ਕਰਦਾ ਹੈ ਅਤੇ ਮੌਤ ਦਾ ਫਰੇਸ਼ਤਾ ਉਸ ਨੂੰ ਦੁੱਖ ਨਹੀਂ ਦਿੰਦਾ।

ਪਾਇਓ ਰੇ ਪਰਮ ਨਿਧਾਨੁ, ਮਿਟਿਓ ਹੈ ਅਭਿਮਾਨੁ; ਏਕੈ ਨਿਰੰਕਾਰ ਨਾਨਕ ਮਨੁ ਲਗਨਾ ॥੨॥੨॥੩੦॥

ਨਾਨਕ ਦਾ ਚਿੱਤ ਇਕ ਰੂਪ ਰੰਗ-ਰਹਿਤ ਸੁਆਮੀ ਨਾਲ ਜੁੜ ਗਿਆ ਹੈ, ਉਸ ਦਾ ਹੰਕਾਰ ਮਿੱਟ ਗਿਆ ਹੈ ਅਤੇ ਉਸ ਨੂੰ ਮਹਾਨ ਖਜਾਨਾ ਪ੍ਰਾਪਤ ਹੋ ਗਿਆ ਹੈ।


ਧਨਾਸਰੀ ਮਹਲਾ ੫ ਘਰੁ ੭

ਧਨਾਸਰੀ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।

ਹਰਿ ਏਕੁ ਸਿਮਰਿ, ਏਕੁ ਸਿਮਰਿ; ਏਕੁ ਸਿਮਰਿ ਪਿਆਰੇ ॥

ਤੂੰ ਇਕ ਸਾਹਿਬ ਦਾ ਚਿੰਤਨ ਕਰ, ਇਕ ਸਾਹਿਬ ਦਾ ਚਿੰਤਨ ਕਰ, ਇਕ ਸਾਹਿਬ ਦਾ ਚਿੰਤਨ ਕਰ, ਹੇ ਮੇਰੇ ਪ੍ਰੀਤਮਾ!

ਕਲਿ ਕਲੇਸ ਲੋਭ ਮੋਹ; ਮਹਾ ਭਉਜਲੁ ਤਾਰੇ ॥ ਰਹਾਉ ॥

ਉਹ ਤੈਨੂੰ ਲੜਾਈਆਂ, ਦੁੱਖਾਂ, ਲਾਲਚ, ਸੰਸਾਰੀ ਲਗਨ ਅਤੇ ਪਰਮ ਭਿਆਨਕ ਸੰਸਾਰ ਸਮੁੰਦਰ ਤੋਂ ਬਚਾ ਲਵੇਗਾ। ਠਹਿਰਾਉ।

ਸਾਸਿ ਸਾਸਿ ਨਿਮਖ ਨਿਮਖ; ਦਿਨਸੁ ਰੈਨਿ ਚਿਤਾਰੇ ॥

ਤੂੰ ਆਪਣੇ ਹਰ ਸੁਆਸ, ਹਰ ਮੁਹਤ ਅਤੇ ਦਿਹੁੰ ਤੇ ਰਾਤ੍ਰੀ ਉਸ ਦਾ ਸਿਮਰਨ ਕਰ।

ਸਾਧਸੰਗ ਜਪਿ ਨਿਸੰਗ; ਮਨਿ ਨਿਧਾਨੁ ਧਾਰੇ ॥੧॥

ਸਤਿ ਸੰਗਤ ਅੰਦਰ ਤੂੰ ਨਿਡਰ ਹੋ ਕੇ ਉਸ ਦਾ ਆਰਾਧਨ ਕਰ ਅਤੇ ਸੁਆਮੀ ਦੇ ਖਜਾਨੇ ਨੂੰ ਆਪਣੇ ਹਿਰਦੇ ਅੰਦਰ ਟਿਕਾ।

ਚਰਨ ਕਮਲ ਨਮਸਕਾਰ; ਗੁਨ ਗੋਬਿਦ ਬੀਚਾਰੇ ॥

ਤੂੰ ਸ੍ਰਿਸ਼ਟੀ ਦੇ ਸੁਆਮੀ ਦੀਆਂ ਵਡਿਆਈਆਂ ਦਾ ਧਿਆਨ ਧਰ ਅਤੇ ਉਸ ਦੇ ਕੰਵਲ ਰੂਪੀ ਪੈਰਾਂ ਨੂੰ ਪ੍ਰਣਾਮ ਕਰ।

ਸਾਧ ਜਨਾ ਕੀ ਰੇਨ ਨਾਨਕ; ਮੰਗਲ ਸੂਖ ਸਧਾਰੇ ॥੨॥੧॥੩੧॥

ਨਾਨਕ, ਸੰਤਾਂ ਦੇ ਪੈਰਾਂ ਦੀ ਧੂੜ, ਪ੍ਰਾਣੀ ਨੂੰ ਅਨੰਦ ਅਤੇ ਆਰਾਮ ਬਖਸ਼ਦੀ ਹੈ।


ਧਨਾਸਰੀ ਮਹਲਾ ੫ ਘਰੁ ੮ ਦੁਪਦੇ

ਧਨਾਸਰੀ ਪੰਜਵੀਂ ਪਾਤਿਸ਼ਾਹੀ ਦੁਪਦੇ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਸਿਮਰਉ ਸਿਮਰਿ ਸਿਮਰਿ ਸੁਖ ਪਾਵਉ; ਸਾਸਿ ਸਾਸਿ ਸਮਾਲੇ ॥

ਆਪਣੇ ਸਾਈਂ ਨੂੰ ਆਰਾਧ, ਆਰਾਧ, ਆਰਾਧ ਕੇ ਮੈਂ ਸੁਖੀ ਹੁੰਦਾ ਹਾਂ। ਹਰ ਸੁਆਸ ਮੈਂ ਉਸ ਨੂੰ ਯਾਦ ਕਰਦਾ ਹਾਂ।

ਇਹ ਲੋਕਿ ਪਰਲੋਕਿ ਸੰਗ ਸਹਾਈ; ਜਤ ਕਤ ਮੋਹਿ ਰਖਵਾਲੇ ॥੧॥

ਇਸ ਜੱਗ ਤੇ ਅਗਲੇ ਜਹਾਨ ਵਿੱਚ ਹਰੀ ਮੇਰਾ ਸਹਾਇਕ ਮੇਰੇ ਨਾਲ ਹੈ, ਤੇ ਹਰ ਥਾਂ ਮੇਰੀ ਰੱਖਿਆ ਕਰਦਾ ਹੈ।

ਗੁਰ ਕਾ ਬਚਨੁ, ਬਸੈ ਜੀਅ ਨਾਲੇ ॥

ਗੁਰਾਂ ਦਾ ਸ਼ਬਦ ਮੇਰੀ ਜਿੰਦਗੀ ਦੇ ਨਾਲ ਰਹਿੰਦਾ ਹੈ।

ਜਲਿ ਨਹੀ ਡੂਬੈ, ਤਸਕਰੁ ਨਹੀ ਲੇਵੈ; ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥

ਇਹ ਪਾਣੀ ਵਿੱਚ ਡੁੱਬਦਾ ਨਹੀਂ, ਨਾਂ ਚੋਰ ਇਸ ਨੂੰ ਲੈ ਜਾ ਸਕਦਾ ਹੈ ਅਤੇ ਨਾਂ ਹੀ ਅੱਗ ਇਸ ਨੂੰ ਸਾੜ ਸਕਦੀ ਹੈ। ਠਹਿਰਾਉ।

ਨਿਰਧਨ ਕਉ ਧਨੁ, ਅੰਧੁਲੇ ਕਉ ਟਿਕ; ਮਾਤ ਦੂਧੁ, ਜੈਸੇ ਬਾਲੇ ॥

ਜਿਸ ਤਰ੍ਹਾਂ ਕੰਗਾਲ ਲਈ ਦੌਲਤ, ਅੰਨ੍ਹੇ ਲਈ ਡੰਗੋਰੀ ਅਤੇ ਬੱਚੇ ਲਈ ਮਾਂ ਦਾ ਦੁੱਧ ਹੈ, ਏਸੇ ਤਰ੍ਹਾਂ ਹੀ ਮੇਰੇ ਲਈ ਗੁਰਾਂ ਦੀ ਬਾਣੀ ਹੈ।

ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ; ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥

ਸੰਸਾਰ ਸਮੁੰਦਰ ਵਿੱਚ ਮੈਨੂੰ ਪ੍ਰਭੂ ਦਾ ਜਹਾਜ਼ ਲੱਭ ਪਿਆ ਹੈ। ਮਿਹਰਬਾਨ ਮਾਲਕ ਨੇ ਨਾਨਕ ਉਤੇ ਰਹਿਮਤ ਕੀਤੀ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਭਏ ਕ੍ਰਿਪਾਲ ਦਇਆਲ ਗੋਬਿੰਦਾ; ਅੰਮ੍ਰਿਤੁ ਰਿਦੈ ਸਿੰਚਾਈ ॥

ਦਇਆਵਾਨ ਸ੍ਰਿਸ਼ਟੀ ਦਾ ਸੁਆਮੀ ਮੇਰੇ ਉਤੇ ਮਿਹਰਵਾਨ ਹੋ ਗਿਆ ਹੈ ਅਤੇ ਉਸ ਦਾ ਨਾਮ-ਅੰਮ੍ਰਿਤ ਮੇਰੇ ਹਿਰਦੇ ਵਿੱਚ ਰਮ ਗਿਆ ਹੈ।

ਨਵ ਨਿਧਿ ਰਿਧਿ ਸਿਧਿ ਹਰਿ; ਲਾਗਿ ਰਹੀ ਜਨ ਪਾਈ ॥੧॥

ਨੌ ਖਜਾਨੇ, ਧਨ-ਦੌਲਤ ਤੇ ਕਰਾਮਾਤਾਂ, ਵਾਹਿਗੁਰੂ ਦੇ ਗੋਲੇ ਦੇ ਪੈਰਾਂ ਹੇਠ ਰੁਲਦੀਆਂ ਰਹਿੰਦੀਆਂ ਹਨ।

ਸੰਤਨ ਕਉ, ਅਨਦੁ ਸਗਲ ਹੀ ਜਾਈ ॥

ਸੰਤ ਸਾਰੀਆਂ ਥਾਵਾਂ ਉਤੇ ਖੁਸ਼ੀ ਵਿੱਚ ਵਿਚਰਦੇ ਹਨ।

ਗ੍ਰਿਹਿ ਬਾਹਰਿ ਠਾਕੁਰੁ ਭਗਤਨ ਕਾ; ਰਵਿ ਰਹਿਆ ਸ੍ਰਬ ਠਾਈ ॥੧॥ ਰਹਾਉ ॥

ਸਗਿਆਸੂਆਂ ਦਾ ਸੁਆਮੀ ਘਰ ਦੇ ਅੰਦਰ ਤੇ ਬਾਹਰ ਹਰ ਥਾਂ ਵਿਆਪਕ ਹੋ ਰਿਹਾ ਹੈ। ਠਹਿਰਾਉ।

ਤਾ ਕਉ ਕੋਇ ਨ ਪਹੁਚਨਹਾਰਾ; ਜਾ ਕੈ ਅੰਗਿ ਗੁਸਾਈ ॥

ਕੋਈ ਜਣਾ ਉਸ ਦੀ ਬਰਾਬਰੀ ਨਹੀਂ ਕਰ ਸਕਦਾ, ਜਿਸ ਦੇ ਪੱਖ ਤੇ ਸ੍ਰਿਸ਼ਟੀ ਦਾ ਸੁਆਮੀ ਹੁੰਦਾ ਹੈ।

ਜਮ ਕੀ ਤ੍ਰਾਸ ਮਿਟੈ ਜਿਸੁ ਸਿਮਰਤ; ਨਾਨਕ ਨਾਮੁ ਧਿਆਈ ॥੨॥੨॥੩੩॥

ਨਾਨਕ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ, ਜਿਸ ਦੀ ਬੰਦਗੀ ਦੁਆਰਾ ਮੌਤ ਦਾ ਡਰ ਦੂਰ ਹੋ ਜਾਂਦਾ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਦਰਬਵੰਤੁ ਦਰਬੁ ਦੇਖਿ ਗਰਬੈ; ਭੂਮਵੰਤੁ ਅਭਿਮਾਨੀ ॥

ਆਪਣੀ ਮਾਇਆ ਨੂੰ ਵੇਖ ਵੇਖ ਮਾਇਆਧਾਰੀ ਹੰਕਾਰ ਕਰਦਾ ਹੈ, ਅਤੇ ਇਸੇ ਤਰ੍ਹਾਂ ਜ਼ਿਮੀਦਾਰ ਆਪਣੀਆਂ ਜ਼ਮੀਨਾਂ ਕਰ ਕੇ ਹੰਕਾਰੀ ਹੈ।

ਰਾਜਾ ਜਾਨੈ ਸਗਲ ਰਾਜੁ ਹਮਰਾ; ਤਿਉ ਹਰਿ ਜਨ ਟੇਕ ਸੁਆਮੀ ॥੧॥

ਜਿਵਨੂੰ ਪਾਤਿਸ਼ਾਹ ਸਾਰੀ ਪਾਤਿਸ਼ਾਹੀ ਨੂੰ ਆਪਣੀ ਨਿੱਜ ਦੀ ਜਾਇਦਾਦ ਜਾਣਦਾ ਹੈ, ਤਿਵਨੂੰ ਆਸਰਾ ਹੈ ਰੱਬ ਦੇ ਗੋਲੇ ਨੂੰ ਆਪਣੇ ਸਾਹਿਬ ਦਾ।

ਜੇ ਕੋਊ ਅਪੁਨੀ ਓਟ ਸਮਾਰੈ ॥

ਜੇਕਰ ਕੋਈ ਜਣਾ ਆਪਣੇ ਆਸਰੇ ਵੱਜੋਂ ਪ੍ਰਭੂ ਨੂੰ ਯਾਦ ਕਰੇ,

ਜੈਸਾ ਬਿਤੁ, ਤੈਸਾ ਹੋਇ ਵਰਤੈ; ਅਪੁਨਾ ਬਲੁ ਨਹੀ ਹਾਰੈ ॥੧॥ ਰਹਾਉ ॥

ਤਾਂ ਪ੍ਰਭੂ ਆਪਣੀ ਸਾਰੀ ਤਾਕਤ ਉਸ ਦੀ ਰੱਖਿਆ ਕਰਨ ਨੂੰ ਵਰਤਦਾ ਹੈ ਅਤੇ ਉਸ ਦੀ ਤਾਕਤ ਹਾਰਦੀ ਨਹੀਂ। ਠਹਿਰਾਉ।

ਆਨ ਤਿਆਗਿ ਭਏ ਇਕ ਆਸਰ; ਸਰਣਿ ਸਰਣਿ ਕਰਿ ਆਏ ॥

ਹੋਰ ਸਾਰਿਆਂ ਨੂੰ ਛੱਡ ਕੇ ਮੈਂ ਇਕ ਸੁਆਮੀ ਦਾ ਆਸਰਾ ਲਿਆ ਹੈ, “ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ” ਕਰਦਾ ਹੋਇਆ ਮੈਂ ਸੁਆਮੀ ਕੋਲ ਆਇਆ ਹਾਂ।

ਸੰਤ ਅਨੁਗ੍ਰਹ ਭਏ ਮਨ ਨਿਰਮਲ; ਨਾਨਕ ਹਰਿ ਗੁਨ ਗਾਏ ॥੨॥੩॥੩੪॥

ਸਾਧੂਆਂ ਦੀ ਦਇਆ ਦੁਆਰਾ ਨਾਨਕ ਦਾ ਹਿਰਦਾ ਪਵਿੱਤਰ ਹੋ ਗਿਆ ਹੈ, ਅਤੇ ਉਸ ਹਰੀ ਦੀ ਕੀਰਤੀ ਗਾਇਨ ਕਰਦਾ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ; ਸੋ ਕਹੀਅਤ ਹੈ ਸੂਰਾ ॥

ਕੇਵਲ ਓਹੀ ਜਿਸ ਨੂੰ ਇਸ ਯੁੱਗ ਅੰਦਰ ਹਰੀ ਦਾ ਪ੍ਰੇਮ ਲੱਗ ਗਿਆ ਹੈ, ਸੂਰਬੀਰ ਆਖਿਆ ਜਾਂਦਾ ਹੈ।

ਆਤਮ ਜਿਣੈ ਸਗਲ ਵਸਿ ਤਾ ਕੈ; ਜਾ ਕਾ ਸਤਿਗੁਰੁ ਪੂਰਾ ॥੧॥

ਸਭ ਕੁਛ ਹੀ ਉਸ ਦੇ ਇਖਤਿਆਰ ਵਿੱਚ ਹੈ, ਜੋ ਪੂਰਨ ਸੱਚੇ ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਜਿੱਤ ਲੈਂਦਾ ਹੈ।

ਠਾਕੁਰੁ ਗਾਈਐ, ਆਤਮ ਰੰਗਿ ॥

ਤੂੰ ਦਿਲੀ-ਪਿਆਰ ਨਾਲ ਸਾਈਂ ਦਾ ਜੱਸ ਗਾਇਨ ਕਰ।

ਸਰਣੀ ਪਾਵਨ ਨਾਮ ਧਿਆਵਨ; ਸਹਜਿ ਸਮਾਵਨ ਸੰਗਿ ॥੧॥ ਰਹਾਉ ॥

ਜੋ ਸੁਆਮੀ ਦੀ ਪਨਾਹ ਲੈਂਦੇ ਹਨ ਅਤੇ ਉਸ ਦੇ ਨਾਮ ਦਾ ਸਿਮਰਨ ਕਰਦੇ ਹਨ, ਉਹ ਸੁਆਮੀ ਨਾਲ ਅਭੇਦ ਹੋ ਜਾਂਦੇ ਹਨ। ਠਹਿਰਾਉ।

ਜਨ ਕੇ ਚਰਨ ਵਸਹਿ ਮੇਰੈ ਹੀਅਰੈ; ਸੰਗਿ ਪੁਨੀਤਾ ਦੇਹੀ ॥

ਰੱਬ ਦੇ ਦਾਸ ਦੇ ਪੈਰ ਮੇਰੇ ਹਿਰਦੇ ਅੰਦਰ ਵਸਦੇ ਹਨ, ਅਤੇ ਉਨ੍ਹਾਂ ਦੀ ਸੰਗਤ ਨਾਲ ਮੇਰਾ ਤਨ ਪਵਿੱਤਰ ਹੋ ਗਿਆ ਹੈ।

ਜਨ ਕੀ ਧੂਰਿ ਦੇਹੁ ਕਿਰਪਾ ਨਿਧਿ! ਨਾਨਕ ਕੈ ਸੁਖੁ ਏਹੀ ॥੨॥੪॥੩੫॥

ਹੇ ਰਹਮਿਤ ਦੇ ਖਜਾਨੇ, ਆਪਣੇ ਗੋਲੇ ਦੇ ਪੈਰਾਂ ਦੀ ਧੂੜ ਨਾਨਕ ਨੂੰ ਪ੍ਰਦਾਨ ਕਰ। ਕੇਵਲ ਏਹੀ ਉਸ ਲਈ ਆਰਾਮ ਦਾ ਇਕ ਸੋਮਾ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਜਤਨ ਕਰੈ ਮਾਨੁਖ ਡਹਕਾਵੈ; ਓਹੁ ਅੰਤਰਜਾਮੀ ਜਾਨੈ ॥

ਆਦਮੀ ਹੋਰਨਾਂ ਨੂੰ ਧੋਖਾ ਦੇਣ ਦੇ ਉਪਰਾਲੇ ਕਰਦਾ ਹੈ, ਪਰ ਉਹ ਦਿਲਾਂ ਦੀਆਂ ਜਾਨਣਹਾਰ ਸਾਈਂ ਸਭ ਕੁਛ ਜਾਣਦਾ ਹੈ।

ਪਾਪ ਕਰੇ ਕਰਿ ਮੂਕਰਿ ਪਾਵੈ; ਭੇਖ ਕਰੈ ਨਿਰਬਾਨੈ ॥੧॥

ਉਹ ਗੁਨਾਹ ਕਮਾਉਦਾ, ਤੇ ਕਰਕੇ ਮੁੱਕਰ ਜਾਂਦਾ ਹੈ ਅਤੇ ਤਿਆਗੀਆਂ ਦਾ ਭੇਸ ਧਾਰਦਾ ਹੈ।

ਜਾਨਤ ਦੂਰਿ ਤੁਮਹਿ ਪ੍ਰਭ! ਨੇਰਿ ॥

ਤੈਨੂੰ, ਹੇ ਸੁਆਮੀ! ਉਹ ਦੁਰੇਡੇ ਸਮਝਦਾ ਹੈ, ਪਰ ਤੂੰ ਐਨ ਨੇੜੇ ਹੀ ਹੈ।

ਉਤ ਤਾਕੈ, ਉਤ ਤੇ ਉਤ ਪੇਖੈ; ਆਵੈ ਲੋਭੀ ਫੇਰਿ ॥ ਰਹਾਉ ॥

ਲਾਲਚੀ ਬੰਦਾ ਐਧਰ ਉਧਰ ਤੱਕਦਾ ਹੈ ਅਤੇ ਫੇਰ ਓਧਰੋਂ ਏਧਰ ਵੇਖਦਾ ਹੈ ਅਤੇ ਚੋਰੀ ਕਰ ਕੇ ਮੁੜ ਆਉਂਦਾ ਹੈ। ਠਹਿਰਾਉ।

ਜਬ ਲਗੁ ਤੁਟੈ ਨਾਹੀ ਮਨ ਭਰਮਾ; ਤਬ ਲਗੁ ਮੁਕਤੁ ਨ ਕੋਈ ॥

ਜਦ ਤਾਂਈਂ ਚਿੱਤ ਦਾ ਸੰਸਾ ਦੂਰ ਨਹੀਂ ਹੁੰਦਾ, ਤਦ ਤੱਕ ਤਾਂਈਂ ਮੋਖਸ਼ ਪ੍ਰਾਪਤ ਨਹੀਂ ਹੁੰਦੀ।

ਕਹੁ ਨਾਨਕ ਦਇਆਲ ਸੁਆਮੀ; ਸੰਤੁ ਭਗਤੁ ਜਨੁ ਸੋਈ ॥੨॥੫॥੩੬॥

ਗੁਰੂ ਆਖਦੇ ਹਨ, ਕੇਵਲ ਉਹ ਹੀ ਸਾਧੂ ਹੇ ਤੇ ਓਹੀ ਭਗਤ ਪੁਰਸ਼ ਜਿਸ ਉਤੇ ਪ੍ਰਭੂ ਮਿਹਰਬਾਨ ਹੈ।


ਧਨਾਸਰੀ ਮਹਲਾ ੫ ॥

ਧਵਾਸਰੀ ਪੰਜਵੀਂ ਪਾਤਿਸ਼ਾਹੀ।

ਨਾਮੁ ਗੁਰਿ ਦੀਓ ਹੈ ਅਪੁਨੈ; ਜਾ ਕੈ ਮਸਤਕਿ ਕਰਮਾ ॥

ਮੇਰੇ ਗੁਰਦੇਵ ਉਸ ਪ੍ਰਾਣੀ ਨੂੰ ਨਾਮ ਬਖਸ਼ਦੇ ਹਨ, ਜਿਸ ਤੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।

ਨਾਮੁ ਦ੍ਰਿੜਾਵੈ, ਨਾਮੁ ਜਪਾਵੈ; ਤਾ ਕਾ ਜੁਗ ਮਹਿ ਧਰਮਾ ॥੧॥

ਉਹ ਨਾਮ ਨੂੰ ਪੱਕਾ ਕਰਦੇ ਹਨ, ਅਤੇ ਨਾਮ ਦਾ ਹੀ ਉਹ ਉਚਾਰਨ ਕਰਾਉਂਦੇ ਹਨ। ਇਹ ਹੈ ਉਨ੍ਹਾਂ ਦਾ ਮੱਤ ਇਸ ਸੰਸਾਰ ਵਿੱਚ ਹੈ।

ਜਨ ਕਉ, ਨਾਮੁ ਵਡਾਈ ਸੋਭ ॥

ਨਾਮ ਹੀ ਰੱਬ ਦੇ ਦਾਸ ਦੀ ਵਿਸ਼ਾਲਤਾ ਅਤੇ ਪ੍ਰਤਾਪ ਹੈ।

ਨਾਮੋ ਗਤਿ, ਨਾਮੋ ਪਤਿ ਜਨ ਕੀ; ਮਾਨੈ ਜੋ ਜੋ ਹੋਗ ॥੧॥ ਰਹਾਉ ॥

ਨਾਮ ਹੀ ਪ੍ਰਭੂ ਸੇਵਕ ਦੀ ਮੁਕਤੀ ਅਤੇ ਨਾਮ ਹੀ ਉਸ ਦੀ ਇੱਜ਼ਤ ਹੈ। ਜੋ ਕੁੱਛ ਹੁੰਦਾ ਹੈ, ਉਹ ਉਸ ਨੂੰ ਭਲਾ ਕਰ ਕੇ ਮੰਨਦਾ ਹੈ। ਠਹਿਰਾਉ।

ਨਾਮ ਧਨੁ ਜਿਸੁ ਜਨ ਕੈ ਪਾਲੈ; ਸੋਈ ਪੂਰਾ ਸਾਹਾ ॥

ਜਿਸ ਇਨਸਾਨ ਦੀ ਝੋਲੀ ਵਿੱਚ ਨਾਮ ਦੀ ਦੌਲਤ ਹੈ, ਓਹੀ ਪੂਰਨ ਸ਼ਾਹੂਕਾਰ ਹੈ।

ਨਾਮੁ ਬਿਉਹਾਰਾ, ਨਾਨਕ ਆਧਾਰਾ; ਨਾਮੁ ਪਰਾਪਤਿ ਲਾਹਾ ॥੨॥੬॥੩੭॥

ਨਾਨਕ ਨੂੰ ਨਾਮ ਦੇ ਕਾਰ-ਵਿਹਾਰ ਦਾ ਆਸਰਾ ਹੈ, ਅਤੇ ਉਹ ਕੇਵਲ ਨਾਮ ਦਾ ਹੀ ਨਫਾ ਪ੍ਰਾਪਤ ਕਰਦਾ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਨੇਤ੍ਰ ਪੁਨੀਤ ਭਏ ਦਰਸ ਪੇਖੇ; ਮਾਥੈ ਪਰਉ ਰਵਾਲ ॥

ਮੇਰੀਆਂ ਅੱਖਾਂ ਸੁਆਮੀ ਦਾ ਦਰਸ਼ਨ ਦੇਖ ਕੇ ਪਵਿੱਤਰ ਹੋ ਗਈਆਂ ਹਨ ਅਤੇ ਮੇਰਾ ਮੱਥਾ ਉਸ ਦੇ ਪੈਰਾਂ ਦੀ ਧੂੜ ਪੈਣ ਦੁਆਰਾ।

ਰਸਿ ਰਸਿ ਗੁਣ ਗਾਵਉ ਠਾਕੁਰ ਕੇ; ਮੋਰੈ ਹਿਰਦੈ ਬਸਹੁ ਗੋਪਾਲ ॥੧॥

ਖੁਸ਼ੀ ਅਤੇ ਸੁਆਦ ਨਾਲ ਮੈਂ ਸਾਈਂ ਦਾ ਜੱਸ ਗਾਉਂਦਾ ਹੈ ਅਤੇ ਮੇਰੇ ਮਨ ਅੰਦਰ ਜਗ ਦਾ ਪਾਲਣਹਾਰ ਵੱਸਦਾ ਹੈ।

ਤੁਮ ਤਉ ਰਾਖਨਹਾਰ ਦਇਆਲ ॥

ਤੂੰ, ਹੇ ਸੁਆਮੀ! ਮੇਰਾ ਮਿਹਰਬਾਨ ਰਖਿਅਕ ਹੈ।

ਸੁੰਦਰ ਸੁਘਰ ਬੇਅੰਤ ਪਿਤਾ; ਪ੍ਰਭ ਹੋਹੁ ਪ੍ਰਭੂ ਕਿਰਪਾਲ ॥੧॥ ਰਹਾਉ ॥

ਤੂੰ, ਸੁਨੱਖੇ, ਸਿਆਣੇ ਅਤੇ ਅਨੰਤ, ਸੁਆਮੀ, ਤੂੰ, ਹੇ ਬਾਬਲ! ਮੇਰੇ ਉਤੇ ਦਇਆਵਾਨ ਹੋ। ਠਹਿਰਾਉ।

ਮਹਾ ਅਨੰਦ, ਮੰਗਲ ਰੂਪ ਤੁਮਰੇ; ਬਚਨ ਅਨੂਪ ਰਸਾਲ ॥

ਹੇ ਪਰਮ ਖੁਸ਼ੀ ਅਤੇ ਪ੍ਰਸੰਨਤਾ ਦੇ ਸਰੂਪ! ਤੇਰੀ ਬਾਣੀ ਮਹਾਨ ਸੁੰਦਰ ਅਤੇ ਅੰਮ੍ਰਿਤ ਦਾ ਘਰ ਹੈ।

ਹਿਰਦੈ ਚਰਣ, ਸਬਦੁ ਸਤਿਗੁਰ ਕੋ; ਨਾਨਕ ਬਾਂਧਿਓ ਪਾਲ ॥੨॥੭॥੩੮॥

ਨਾਨਕ ਨੇ ਸੱਚੇ ਗੁਰਾਂ ਦੇ ਪੈਰ ਆਪਣੇ ਰਿਦੇ ਅੰਦਰ ਟਿਕਾ ਲਏ ਹਨ ਅਤੇ ਉਨ੍ਹਾਂ ਦੀ ਗੁਰਬਾਣੀ ਨੂੰ ਆਪਣੇ ਪੱਲੇ ਬੰਨ੍ਹ ਲਿਆ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਅਪਨੀ ਉਕਤਿ ਖਲਾਵੈ ਭੋਜਨ; ਅਪਨੀ ਉਕਤਿ ਖੇਲਾਵੈ ॥

ਆਪਣੀ ਯੁਕਤੀ ਦੁਆਰਾ, ਪ੍ਰਭੂ ਸਾਨੂੰ ਆਹਰ ਛਕਾਉਂਦਾ ਹੈ ਅਤੇ ਆਪਣੀ ਯੁਕਤੀ ਦੁਆਰਾ ਹੀ ਉਹ ਸਾਨੂੰ ਖਿਡਾਉਂਦਾ ਹੈ।

ਸਰਬ ਸੂਖ ਭੋਗ ਰਸ ਦੇਵੈ; ਮਨ ਹੀ ਨਾਲਿ ਸਮਾਵੈ ॥੧॥

ਉਹ ਸਾਨੂੰ ਸਾਰੇ ਆਰਾਮ, ਭੋਗ-ਬਿਲਾਸ ਅਤੇ ਨਿਆਮਤਾਂ ਬਖਸ਼ਦਾ ਹੈ ਅਤੇ ਸਾਡੀ ਜਿੰਦ ਤੇ ਨਾਲ ਵਸਦਾ ਹੈ।

ਹਮਰੇ ਪਿਤਾ, ਗੋਪਾਲ ਦਇਆਲ ॥

ਕੁਲ ਆਲਮ ਨੂੰ ਪਾਲਣਹਾਰ ਦਇਆਵਾਨ ਵਾਹਿਗੁਰੂ ਮੇਰਾ ਪਿਤਾ ਹੈ।

ਜਿਉ ਰਾਖੈ ਮਹਤਾਰੀ ਬਾਰਿਕ ਕਉ; ਤੈਸੇ ਹੀ ਪ੍ਰਭ ਪਾਲ ॥੧॥ ਰਹਾਉ ॥

ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੀ ਰਖਵਾਲੀ ਕਰਦੀ ਹੈ, ਏਸੇ ਤਰ੍ਹਾਂ ਹੀ ਸਾਹਿਬ ਮੇਰੀ ਪਰਵਰਿਸ਼ ਕਰਦਾ ਹੈ। ਠਹਿਰਾਉ।

ਮੀਤ ਸਾਜਨ ਸਰਬ ਗੁਣ ਨਾਇਕ; ਸਦਾ ਸਲਾਮਤਿ ਦੇਵਾ ॥

ਹੇ ਮੇਰੇ ਸਦੀਵੀ, ਪੱਕੇ ਅਤੇ ਪ੍ਰਕਾਸ਼ਵਾਨ ਪ੍ਰਭੂ! ਤੂੰ ਮੇਰਾ ਮਿੱਤਰ ਤੇ ਯਾਰ ਅਤੇ ਸਾਰੀਆਂ ਖੂਬੀਆਂ ਦਾ ਮਾਲਕ ਹੈ।

ਈਤ ਊਤ ਜਤ ਕਤ ਤਤ ਤੁਮ ਹੀ; ਮਿਲੈ ਨਾਨਕ ਸੰਤ ਸੇਵਾ ॥੨॥੮॥੩੯॥

ਏਥੇ ਓਥੇ ਅਤੇ ਹਰ ਥਾਂ ਤੂੰ, ਹੇ ਸਾਹਿਬ! ਰਮਿਆ ਹੋਇਆ ਹੈ ਆਪਣੇ ਸੰਤਾਂ ਦੀ ਚਾਰਕੀ ਤੂੰ ਨਾਨਕ ਨੂੰ ਪ੍ਰਦਾਨ ਕਰ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਸੰਤ ਕ੍ਰਿਪਾਲ ਦਇਆਲ ਦਮੋਦਰ; ਕਾਮ ਕ੍ਰੋਧ ਬਿਖੁ ਜਾਰੇ ॥

ਮਿਹਰਬਾਨ ਤੇ ਦਇਆਵਾਨ ਸਾਹਿਬ ਦੇ ਸਾਧੂ ਆਪਣੀ ਕਾਮ ਚੇਸ਼ਟਾ, ਗੁੱਸੇ ਤੇ ਪਾਪ ਨੂੰ ਸਾੜ ਸੁੱਟਦੇ ਹਨ।

ਰਾਜੁ ਮਾਲੁ ਜੋਬਨੁ ਤਨੁ ਜੀਅਰਾ; ਇਨ ਊਪਰਿ ਲੈ ਬਾਰੇ ॥੧॥

ਮੇਰਾ ਰਾਜ ਭਾਗ, ਦੌਲਤ, ਜੁਆਨੀ ਦੇਹ ਤੇ ਆਤਮਾ ਉਨ੍ਹਾਂ ਉਤੋਂ ਕੁਰਬਾਨ ਹਨ।

ਮਨਿ ਤਨਿ, ਰਾਮ ਨਾਮ ਹਿਤਕਾਰੇ ॥

ਮੈਂ ਆਪਣੇ ਮਨੋ ਤਨੋ ਪ੍ਰਭੂ ਦੇ ਨਾਮ ਨੂੰ ਪਿਆਰ ਕਰਦਾ ਹਾਂ।

ਸੂਖ ਸਹਜ ਆਨੰਦ ਮੰਗਲ ਸਹਿਤ; ਭਵ ਨਿਧਿ ਪਾਰਿ ਉਤਾਰੇ ॥ ਰਹਾਉ ॥

ਸੁਖ ਆਰਾਮ, ਅਡੋਲਤਾ, ਖੁਸ਼ੀ ਅਤੇ ਪ੍ਰਸੰਨਤਾ ਨਾਲ ਪ੍ਰਭੂ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ। ਠਹਿਰਾਉ।

ਧੰਨਿ ਸੁ ਥਾਨੁ ਧੰਨਿ ਓਇ ਭਵਨਾ; ਜਾ ਮਹਿ ਸੰਤ ਬਸਾਰੇ ॥

ਸੁਲੱਖਣਾ ਹੈ ਉਹ ਥਾਂ ਅਤੇ ਸੁਲੱਖਣਾ ਉਹ ਘਰ ਜਿਸ ਵਿੱਚ ਵਾਹਿਗੁਰੂ ਦੇ ਸੰਤ ਨਿਵਾਸ ਕਰਦੇ ਹਨ।

ਜਨ ਨਾਨਕ ਕੀ ਸਰਧਾ ਪੂਰਹੁ ਠਾਕੁਰ! ਭਗਤ ਤੇਰੇ ਨਮਸਕਾਰੇ ॥੨॥੯॥੪੦॥

ਹੇ ਸਾਹਿਬ! ਗੋਲੇ ਨਾਨਕ ਦੀ ਇਹ ਸੱਧਰ ਪੂਰੀ ਕਰ ਕਿ ਉਹ ਤੇਰਿਆਂ ਸੰਤਾਂ, ਭਗਤਾਂ ਨੂੰ ਪ੍ਰਣਾਮ ਕਰੇ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਛਡਾਇ ਲੀਓ ਮਹਾ ਬਲੀ ਤੇ; ਅਪਨੇ ਚਰਨ ਪਰਾਤਿ ॥

ਆਪਣੇ ਚਰਨੀ ਲਾ ਕੇ ਸੱਚੇ ਗੁਰਾਂ ਨੇ ਮੈਨੂੰ ਪਰਮ ਬਲਵਾਨ ਮਾਇਆ ਤੋਂ ਬਚਾ ਲਿਆ ਹੈ।

ਏਕੁ ਨਾਮੁ ਦੀਓ ਮਨ ਮੰਤਾ; ਬਿਨਸਿ ਨ ਕਤਹੂ ਜਾਤਿ ॥੧॥

ਮੇਰੇ ਰਿਦੇ ਵਿੱਚ ਉਨ੍ਹਾਂ ਨੇ ਇਕ ਨਾਮ ਦਾ ਮੰਤ੍ਰ ਵਸਾ ਦਿੱਤਾ ਹੈ, ਜੋ ਨਾਸ ਨਹੀਂ ਹੁੰਦਾ, ਤੇ ਨਾਂ ਹੀ ਕਿਧਰੇ ਜਾਂਦਾ ਹੈ।

ਸਤਿਗੁਰਿ ਪੂਰੈ ਕੀਨੀ ਦਾਤਿ ॥

ਪੂਰਨ ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਬਖਸ਼ਿਸ਼ ਦਿੱਤੀ ਹੈ।

ਹਰਿ ਹਰਿ ਨਾਮੁ ਦੀਓ ਕੀਰਤਨ ਕਉ; ਭਈ ਹਮਾਰੀ ਗਾਤਿ ॥ ਰਹਾਉ ॥

ਉਨ੍ਹਾਂ ਨੇ ਮੈਨੂੰ ਸੁਆਮੀ ਵਾਹਿਗੁਰੂ ਦੇ ਨਾਮ ਦਾ ਜੱਸ ਗਾਇਨ ਕਰਨਾ ਪ੍ਰਦਾਨ ਕੀਤਾ ਹੈ, ਜਿਸ ਕਰ ਕੇ ਮੈਂ ਮੁਕਤ ਹੋ ਗਿਆ ਹਾਂ। ਠਹਿਰਾਉ।

ਅੰਗੀਕਾਰੁ ਕੀਓ ਪ੍ਰਭਿ ਅਪੁਨੈ; ਭਗਤਨ ਕੀ ਰਾਖੀ ਪਾਤਿ ॥

ਮੇਰੇ ਸੁਆਮੀ ਨੇ ਮੇਰਾ ਪੱਖ ਪੂਰਿਆ ਹੈ ਅਤੇ ਆਪਣੇ ਗੋਲੇ ਦੀ ਇੱਜ਼ਤ ਰੱਖ ਲਈ ਹੈ।

ਨਾਨਕ ਚਰਨ ਗਹੇ ਪ੍ਰਭ ਅਪਨੇ; ਸੁਖੁ ਪਾਇਓ ਦਿਨ ਰਾਤਿ ॥੨॥੧੦॥੪੧॥

ਨਾਨਕ ਨੇ ਆਪਣੇ ਸੁਆਮੀ ਦੇ ਪੈਰ ਪਕੜੇ ਹਨ, ਅਤੇ ਦਿਨ ਰਾਤ ਆਰਾਮ ਪ੍ਰਾਪਤ ਕਰ ਲਿਆ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਪਰ ਹਰਨਾ, ਲੋਭੁ ਝੂਠ ਨਿੰਦ; ਇਵ ਹੀ ਕਰਤ ਗੁਦਾਰੀ ॥

ਹੋਰਨਾਂ ਦੀ ਜਾਇਦਾਦ ਖੱਸਣੀ, ਲਾਲਚ ਕਰਨਾ, ਕੂੜ ਬੱਕਣਾ, ਬਦਖੋਈ ਕਰਨੀ, ਇਸ ਤਰ੍ਹਾਂ ਕਰਦਾ ਹੋਇਆ ਆਦਮੀ ਆਪਣਾ ਜੀਵਨ ਬਿਤਾ ਦਿੰਦਾ ਹੈ।

ਮ੍ਰਿਗ ਤ੍ਰਿਸਨਾ, ਆਸ ਮਿਥਿਆ ਮੀਠੀ; ਇਹ ਟੇਕ ਮਨਹਿ ਸਾਧਾਰੀ ॥੧॥

ਇਨਸਾਨ ਦ੍ਰਿਸਕ ਧੋਖੇ ਦੀ ਝੂਠੀ ਉਮੈਦ ਨੂੰ ਮਿੱਠੀ ਜਾਣਦਾ ਹੈ। ਇਸ ਕੂੜੇ ਆਸਰੇ ਨੂੰ ਉਹ ਆਪਣੇ ਮਨ ਅੰਦਰ ਟਿਕਾਉਂਦਾ ਹੈ।

ਸਾਕਤ ਕੀ ਆਵਰਦਾ, ਜਾਇ ਬ੍ਰਿਥਾਰੀ ॥

ਮਾਇਆ ਦੇ ਪੁਜਾਰੀ ਦੀ ਜਿੰਦਗੀ ਵਿਅਰਥ ਚਲੀ ਜਾਂਦੀ ਹੈ, ਉਸੇ ਤਰ੍ਹਾ ਹੀ।

ਜੈਸੇ ਕਾਗਦ ਕੇ ਭਾਰ, ਮੂਸਾ ਟੂਕਿ ਗਵਾਵਤ; ਕਾਮਿ ਨਹੀ ਗਾਵਾਰੀ ॥ ਰਹਾਉ ॥

ਜਿਸ ਤਰ੍ਹਾਂ ਕਾਗਜ਼ ਦੇ ਢੇਰ ਨੂੰ ਚੂਹਾ ਕੁਤਰ ਕੇ ਅਕਾਰਥ ਬਣਾ ਦਿੰਦਾ ਹੈ ਅਤੇ ਇਹ ਮੂਰਖ ਚੂਹੇ ਦੇ ਵੀ ਕਿਸੇ ਕੰਮ ਨਹੀਂ ਆਉਂਦਾ। ਠਹਿਰਾਉ।

ਕਰਿ ਕਿਰਪਾ ਪਾਰਬ੍ਰਹਮ ਸੁਆਮੀ! ਇਹ ਬੰਧਨ ਛੁਟਕਾਰੀ ॥

ਹੇ ਪਰਮ ਪ੍ਰਭੂ! ਮੇਰੇ ਮਾਲਕ, ਮੇਰੇ ਉਤੇ ਕਿਰਪਾ ਕਰ ਅਤੇ ਮੈਨੂੰ ਇਨ੍ਹਾਂ ਫਾਹਿਆਂ ਤੋਂ ਬੰਦ-ਖਲਾਸ ਕਰ ਦੇ।

ਬੂਡਤ ਅੰਧ ਨਾਨਕ ਪ੍ਰਭ ਕਾਢਤ; ਸਾਧ ਜਨਾ ਸੰਗਾਰੀ ॥੨॥੧੧॥੪੨॥

ਡੁੱਬਦਿਆਂ ਹੋਇਆਂ, ਅੰਨਿ੍ਹਆਂ ਪ੍ਰਾਣੀਆਂ ਨੂੰ, ਹੇ ਨਾਨਕ! ਸੁਆਮੀ ਪਵਿੱਤਰ ਪੁਰਸ਼ਾਂ ਦੀ ਸੰਗਤ ਨਾਲ ਜੋੜ ਕੇ ਬਚਾ ਲੈਂਦਾ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ; ਸੀਤਲ ਤਨੁ ਮਨੁ ਛਾਤੀ ॥

ਆਪਣੇ ਸੁਆਮੀ ਮਾਲਕ ਨੂੰ ਯਾਦ ਤੇ ਚੇਤੇ ਕਰਨ ਦੁਆਰਾ ਮੇਰੀ ਦੇਹ, ਆਤਮਾ ਅਤੇ ਹਿਕ ਨੂੰ ਠੰਢ ਪੈ ਗਈ ਹੈ।

ਰੂਪ ਰੰਗ ਸੂਖ ਧਨੁ ਜੀਅ ਕਾ; ਪਾਰਬ੍ਰਹਮ ਮੋਰੈ ਜਾਤੀ ॥੧॥

ਪਰਮ ਪ੍ਰਭੂ ਹੀ ਮੇਰੀ ਸੁੰਦਰਤਾ, ਖੁਸ਼ੀ, ਆਰਾਮ, ਧਨ-ਦੌਲਤ, ਰਿਜ਼ਕ ਅਤੇ ਜਾਤ ਗੋਤ ਹੈ।

ਰਸਨਾ, ਰਾਮ ਰਸਾਇਨਿ ਮਾਤੀ ॥

ਮੇਰੀ ਜੀਭਾ ਅੰਮ੍ਰਿਤ ਤੇ ਘਰ-ਸੁਆਮੀ-ਦੇ ਨਾਮ ਨਾਲ ਖੀਵੀ ਹੋਈ ਹੋਈ ਹੈ।

ਰੰਗ ਰੰਗੀ ਰਾਮ ਅਪਨੇ ਕੈ; ਚਰਨ ਕਮਲ ਨਿਧਿ ਥਾਤੀ ॥ ਰਹਾਉ ॥

ਇਹ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਰੰਗੀਜੀ ਹੋਈ ਹੈ। ਮੇਰੇ ਲਈ ਪ੍ਰਭੂ ਦੇ ਚਰਨ ਕੰਵਲ ਹੀ ਦੌਲਤ ਦਾ ਖਜਾਨਾ ਹਨ। ਠਹਿਰਾਉ।

ਜਿਸ ਕਾ ਸਾ, ਤਿਨ ਹੀ ਰਖਿ ਲੀਆ; ਪੂਰਨ ਪ੍ਰਭ ਕੀ ਭਾਤੀ ॥

ਜਿਸ ਦੀ ਮੈਂ ਮਲਕੀਅਤ ਹਾਂ, ਉਸ ਨੇ ਮੈਨੂੰ ਬਚਾ ਲਿਆ ਹੈ। ਮੁਕੰਮਲ ਹੈ ਪ੍ਰਭੂ ਦੇ ਬਚਾਉਣ ਦਾ ਤਰੀਕਾ।

ਮੇਲਿ ਲੀਓ ਆਪੇ ਸੁਖਦਾਤੈ; ਨਾਨਕ ਹਰਿ ਰਾਖੀ ਪਾਤੀ ॥੨॥੧੨॥੪੩॥

ਸੁੱਖਾਂ ਦੇ ਦਾਤੇ ਵਾਹਿਗੁਰੂ ਨੇ ਖੁਦ ਨਾਨਕ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ ਅਤੇ ਉਸ ਦੀ ਪਤ ਰੱਖ ਲਈ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਦੂਤ ਦੁਸਮਨ, ਸਭਿ ਤੁਝ ਤੇ ਨਿਵਰਹਿ; ਪ੍ਰਗਟ ਪ੍ਰਤਾਪੁ ਤੁਮਾਰਾ ॥

ਸਾਰੇ ਦੋਖੀਆਂ ਤੇ ਦੁਸ਼ਮਨਾਂ ਨੂੰ ਤੂੰ, ਹੇ ਸਾਈਂ! ਦੂਰ ਕਰਦਾ ਹੈ, ਪ੍ਰਤੱਖ ਹੈ ਤੇਰਾ ਤੱਪ ਤੇਜ।

ਜੋ ਜੋ ਤੇਰੇ ਭਗਤ ਦੁਖਾਏ; ਓਹੁ ਤਤਕਾਲ ਤੁਮ ਮਾਰਾ ॥੧॥

ਜੋ ਕੋਈ ਭੀ ਤੇਰੇ ਸਾਧੂਆਂ ਨੂੰ ਦੁੱਖੀ ਕਰਦਾ ਹੈ, ਉਸ ਨੂੰ ਤੂੰ ਤੁਰੰਤ ਹੀ ਮਾਰ ਮੁਕਾਉਂਦਾ ਹੈ।

ਨਿਰਖਉ ਤੁਮਰੀ ਓਰਿ, ਹਰਿ! ਨੀਤ ॥

ਹੇ ਹਰੀ! ਮੈਂ ਸਦਾ ਤੇਰੇ ਵੱਲ ਤਕਦਾ ਹਾਂ।

ਮੁਰਾਰਿ! ਸਹਾਇ ਹੋਹੁ ਦਾਸ ਕਉ; ਕਰੁ ਗਹਿ, ਉਧਰਹੁ ਮੀਤ! ॥ ਰਹਾਉ ॥

ਹੇ ਹੰਕਾਰ ਦੇ ਵੇਰੀ ਪ੍ਰਭੂ! ਮੇਰੇ ਮਿੱਤਰ, ਤੂੰ ਆਪਣੇ ਗੋਲੇ ਦਾ ਸਹਾਇਕ ਹੋ ਜਾ ਅਤੇ ਮੈਨੂੰ ਹੱਥੋਂ ਪਕੜ ਕੇ, ਮੇਰਾ ਪਾਰ ਉਤਾਰਾ ਕਰ। ਠਹਿਰਾਉ।

ਸੁਣੀ ਬੇਨਤੀ ਠਾਕੁਰਿ ਮੇਰੈ; ਖਸਮਾਨਾ ਕਰਿ ਆਪਿ ॥

ਮੇਰੇ ਪ੍ਰਭੂ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ, ਅਤੇ ਮੈਨੂੰ ਆਪਣੀ ਪਨਾਹ (ਰਾਖੀ) ਪ੍ਰਦਾਨ ਕੀਤੀ ਹੈ।

ਨਾਨਕ ਅਨਦ ਭਏ ਦੁਖ ਭਾਗੇ; ਸਦਾ ਸਦਾ ਹਰਿ ਜਾਪਿ ॥੨॥੧੩॥੪੪॥

ਨਾਨਕ ਅਨੰਦਤ ਹੋ ਗਿਆ ਹੈ, ਉਸ ਦੇ ਦੁੱਖੜੇ ਦੂਰ ਹੋ ਗਏ ਹਨ ਅਤੇ ਨਿੱਤ ਨਿੱਤ ਹੀ ਉਹ ਸੁਆਮੀ ਦਾ ਸਿਮਰਨ ਕਰਦਾ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਚਤੁਰ ਦਿਸਾ, ਕੀਨੋ ਬਲੁ ਅਪਨਾ; ਸਿਰ ਊਪਰਿ ਕਰੁ ਧਾਰਿਓ ॥

ਪ੍ਰਭੂ ਨੇ ਚੌਹਾਂ ਹੀ ਕੂੰਟਾਂ ਅੰਦਰ ਆਪਦੀਸ਼ਕਤੀ ਪਸਾਰੀ ਹੋਈ ਹ। ਅਤੇ ਮੇਰੇ ਸੀਸ ਉਤੇ ਆਪਣਾ ਹੱਥ ਟਿਕਾਇਆ ਹੋਇਆ ਹੈ।

ਕ੍ਰਿਪਾ ਕਟਾਖ੍ਯ੍ਯ ਅਵਲੋਕਨੁ ਕੀਨੋ; ਦਾਸ ਕਾ ਦੂਖੁ ਬਿਦਾਰਿਓ ॥੧॥

ਆਪਣੀ ਮਿਹਰ ਦੀ ਅੱਖ ਨਾਲ ਵੇਖ ਕੇ ਉਸ ਨੇ ਆਪਣੇਦਾਸ ਦੇ ਦੁੱਖੜੇ ਦੂਰ ਕਰ ਦਿੱਤੇ ਹਨ।

ਹਰਿ ਜਨ ਰਾਖੇ ਗੁਰ ਗੋਵਿੰਦ ॥

ਰੱਬ ਦੇ ਗੋਲੇ ਨੂੰ ਰੱਬ ਰੂਪ ਗੁਰਾਂ ਨੇ ਬਚਾ ਲਿਆ ਹੈ।

ਕੰਠਿ ਲਾਇ ਅਵਗੁਣ ਸਭਿ ਮੇਟੇ; ਦਇਆਲ ਪੁਰਖ ਬਖਸੰਦ ॥ ਰਹਾਉ ॥

ਆਪਣੀ ਛਾਤੀ ਨਾਲ ਲਾ ਕੇ, ਮਿਹਰਬਾਨ ਅਤੇ ਬਖਸ਼ਣਹਾਰ ਸਾਹਿਬ ਨੇ ਮੇਰੇ ਸਾਰੇ ਪਾਪ ਮੇਟ ਛੱਡੇ ਹਨ। ਠਹਿਰਾਉ।

ਜੋ ਮਾਗਹਿ ਠਾਕੁਰ ਅਪੁਨੇ ਤੇ; ਸੋਈ ਸੋਈ ਦੇਵੈ ॥

ਜਿਹੜਾ ਕੁਛ ਭੀ ਮੈਂ ਆਪਣੇ ਪ੍ਰਭੂ ਕੋਲੋਂ ਮੰਗਦਾ ਹਾਂ, ਉਹ, ਉਹ ਹੀ, ਉਹ ਮੈਨੂੰ ਬਖਸ਼ਸ਼ ਕਰਦਾ ਹੈ।

ਨਾਨਕ ਦਾਸੁ ਮੁਖ ਤੇ ਜੋ ਬੋਲੈ; ਈਹਾ ਊਹਾ ਸਚੁ ਹੋਵੈ ॥੨॥੧੪॥੪੫॥

ਜਿਹੜਾ ਕੁਝ ਭੀ ਸਾਈਂ ਦਾ ਸੇਵਕ ਨਾਨਕ, ਆਪਣੇ ਮੂੰਹ ਤੋਂ ਆਖਦਾ ਹੈ, ਉਹ ਏਥੇ ਤੇ ਓਥੇ (ਲੋਕ ਪ੍ਰਲੋਕ ਵਿੱਚ) ਦੋਨਾਂ ਥਾਈਂ ਸੱਚ ਹੁੰਦਾ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਅਉਖੀ ਘੜੀ ਨ ਦੇਖਣ ਦੇਈ; ਅਪਨਾ ਬਿਰਦੁ ਸਮਾਲੇ ॥

ਆਪਣੇ ਧਰਮ ਨੂੰ ਚੇਤੇ ਕਰਦਾ ਹੋਇਆ, ਸੁਆਮੀ ਆਪਣੇ ਗੋਲੇ ਨੂੰ ਔਖਾ ਵੇਲਾ ਨਹੀਂ ਦੇਖਣ ਦਿੰਦਾ।

ਹਾਥ ਦੇਇ ਰਾਖੈ ਅਪਨੇ ਕਉ; ਸਾਸਿ ਸਾਸਿ ਪ੍ਰਤਿਪਾਲੇ ॥੧॥

ਆਪਣਾ ਹੱਥ ਦੇ ਕੇ, ਉਹ ਆਪਣੇ ਗੋਲੇ ਦੀ ਰੱਖਿਆ ਕਰਦਾ ਹੈ ਤੇ ਹਰ ਸਾਹ ਨਾਲ ਉਸ ਦੀ ਪਾਲਣ-ਪੋਸਣਾ ਕਰਦਾ ਹੈ।

ਪ੍ਰਭ ਸਿਉ, ਲਾਗਿ ਰਹਿਓ ਮੇਰਾ ਚੀਤੁ ॥

ਮੈਂਡਾ ਮਨ ਸੁਆਮੀ ਨਾਲ ਜੁੜਿਆ ਰਹਿੰਦਾ ਹੈ।

ਆਦਿ ਅੰਤਿ ਪ੍ਰਭੁ ਸਦਾ ਸਹਾਈ; ਧੰਨੁ ਹਮਾਰਾ ਮੀਤੁ ॥ ਰਹਾਉ ॥

ਮੁੱਢ ਤੋਂ ਲੈ ਕੇ ਅਖੀਰ ਤਾਂਈਂ ਸੁਆਮੀ ਮੇਰਾ ਸਦਾ ਹੀ ਸਹਾਇਕ ਹੈ, ਧਨਤਾ ਜੋਗ ਅਤੇ ਸਮਰਥ ਹੈ ਮੇਰਾ ਮਿੱਤਰ! ਠਹਿਰਾਉ।

ਮਨਿ ਬਿਲਾਸ ਭਏ; ਸਾਹਿਬ ਕੇ ਅਚਰਜ ਦੇਖਿ ਬਡਾਈ ॥

ਪ੍ਰਭੂ ਦੀ ਅਲੋਕਿਕ ਵਿਸ਼ਾਲਤਾ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।

ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ; ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥

ਸਾਹਿਬ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਨਾਨਕ ਅਨੰਦ (ਸਦੀਵੀ ਖੇੜੇ) ਮਾਣਦਾ ਹੈ। ਸਰਬ ਵਿਆਪਕ ਸੁਆਮੀ ਨੇ ਉਸ ਦੀ ਲੱਜਿਆ ਰੱਖ ਲਈ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ; ਸੋਈ ਗਨਹੁ ਅਭਾਗਾ ॥

ਜੋ ਜੀਵਨ ਦੇ ਦਾਤਾਰ ਸੁਆਮੀ ਨੂੰ ਭੁਲਾਉਂਦਾ ਹੈ, ਤੂੰ ਉਸ ਨੂੰ ਨਿਕਰਮਣ ਗਿਣ ਲੈ।

ਚਰਨ ਕਮਲ ਜਾ ਕਾ ਮਨੁ ਰਾਗਿਓ; ਅਮਿਅ ਸਰੋਵਰ ਪਾਗਾ ॥੧॥

ਜਿਸ ਦੇ ਚਿੱਤ ਦਾ ਪ੍ਰਭੂ ਦੇ ਚਰਨ ਕੰਵਲਾਂ ਨਾਲ ਪ੍ਰੇਮ ਹੈ ਉਹ ਅੰਮ੍ਰਿਤ ਦੇ ਸਰੋਵਰ ਨੂੰ ਪਾ ਲੈਂਦਾ ਹੈ।

ਤੇਰਾ ਜਨੁ, ਰਾਮ ਨਾਮ ਰੰਗਿ ਜਾਗਾ ॥

ਤੇਰਾ ਗੋਲਾ ਰਾਮ ਨਾਮ ਦੇ ਪ੍ਰੇਮ ਅੰਦਰ ਜਾਗਦਾ ਹੈ।

ਆਲਸੁ ਛੀਜਿ ਗਇਆ ਸਭੁ ਤਨ ਤੇ; ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥

ਉਸ ਦੇ ਸਰੀਰ ਤੋਂ ਸਾਰੀ ਸੁਸਤੀ ਦੂਰ ਹੋ ਗਈ ਹੈ ਅਤੇ ਉਸ ਦੀ ਜਿੰਦੜੀ ਪਿਆਰੇ ਨਾਲ ਜੁੜ ਗਈ ਹੈ। ਠਹਿਰਾਉ।

ਜਹ ਜਹ ਪੇਖਉ ਤਹ ਨਾਰਾਇਣ; ਸਗਲ ਘਟਾ ਮਹਿ ਤਾਗਾ ॥

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਹੀ ਵਿਆਪਕ ਸੁਆਮੀ ਮਾਲਾ ਦੇ ਧਾਗੇ ਸਮਾਨ ਹੈ, ਜਿਸ ਵਿੱਚ ਸਾਰੇ ਦਿਲ ਪਰੋਏ ਹਨ।

ਨਾਮ ਉਦਕੁ ਪੀਵਤ ਜਨ ਨਾਨਕ; ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥

ਹਰੀ ਨਾਮ ਦੇ ਪਾਣੀ ਨੂੰ ਪੀ ਕੇ ਗੋਲੇ ਨਾਨਕ ਨੇ ਹੋਰ ਸਾਰੀਆਂ ਪ੍ਰੀਤਾਂ ਛੱਡ ਦਿੱਤੀਆਂ ਹਨ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਜਨ ਕੇ, ਪੂਰਨ ਹੋਏ ਕਾਮ ॥

ਸਾਹਿਬ ਦੇ ਗੋਲੇ ਦੇ ਸਾਰੇ ਕਾਰਜ ਰਾਸ ਹੋ ਗਏ ਹਨ।

ਕਲੀ ਕਾਲ ਮਹਾ ਬਿਖਿਆ ਮਹਿ; ਲਜਾ ਰਾਖੀ ਰਾਮ ॥੧॥ ਰਹਾਉ ॥

ਪਰਮ ਜ਼ਹਿਰੀਲੇ ਕਲਯੁੱਗ ਅੰਦਰ ਪ੍ਰਮੇਸ਼ਰ ਨੇ ਉਸ ਦੀ ਇੱਜ਼ਤ ਆਬਰੂ ਰੱਖ ਲਈ ਹੈ। ਠਹਿਰਾਉੇ।

ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ; ਨਿਕਟਿ ਨ ਆਵੈ ਜਾਮ ॥

ਉਹ ਆਪਣੇ ਪ੍ਰਭੂ ਪ੍ਰਮੇਸ਼ਰ ਦਾ ਆਰਾਧਨ ਦੇ ਚਿੰਤਨ ਕਰਦਾ ਹੈ ਅਤੇ ਇਸ ਲਈ ਮੌਤ ਦਾ ਫਰੇਸ਼ਤਾ ਉਸ ਦੇ ਲਾਗੇ ਨਹੀਂ ਫਟਕਦਾ।

ਮੁਕਤਿ ਬੈਕੁੰਠ ਸਾਧ ਕੀ ਸੰਗਤਿ; ਜਨ ਪਾਇਓ ਹਰਿ ਕਾ ਧਾਮ ॥੧॥

ਵਾਹਿਗੁਰੂ ਦਾ ਗੋਲਾ, ਕਲਿਆਣ ਦੇ ਬਿਸਰਾਮ ਅਸਥਾਨ, ਸਤਿ ਸੰਗਤ, ਅੰਦਰ ਵਾਹਿਗੁਰੂ ਦੇ ਘਰ ਨੂੰ ਪਾ ਲੈਂਦਾ ਹੈ।

ਚਰਨ ਕਮਲ ਹਰਿ ਜਨ ਕੀ ਥਾਤੀ; ਕੋਟਿ ਸੂਖ ਬਿਸ੍ਰਾਮ ॥

ਸਾਹਿਬ ਦੇ ਕੰਵਲ ਪੈਰ ਹੀ ਉਸ ਦੇ ਗੁਮਾਸ਼ਤੇ ਲਈ ਧਨ ਦੀ ਥੈਲੀ ਹਨ, ਉਨ੍ਹਾਂ ਅੰਦਰ ਉਸ ਨੂੰ ਕ੍ਰੋੜਾਂ ਹੀ ਖੁਸ਼ੀਆਂ ਤੇ ਸੁਖ ਪ੍ਰਾਪਤ ਹੁੰਦੇ ਹਨ।

ਗੋਬਿੰਦੁ ਦਮੋਦਰ ਸਿਮਰਉ ਦਿਨ ਰੈਨਿ; ਨਾਨਕ ਸਦ ਕੁਰਬਾਨ ॥੨॥੧੭॥੪੮॥

ਦਿਹੁੰ ਰਾਤ ਉਹ ਸੁਆਮੀ ਮਾਲਕ ਦਾ ਆਰਾਧਨ ਕਰਦਾ ਹੈ। ਨਾਨਕ ਉਸ ਉਤੋਂ ਹਮੇਸ਼ਾਂ ਬਲਿਹਾਰਨੇ ਜਾਂਦਾ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਮਾਂਗਉ, ਰਾਮ ਤੇ ਇਕੁ ਦਾਨੁ ॥

ਮੈਂ ਆਪਣੇ ਮਾਲਕ ਪਾਸੋਂ ਇਕ ਬਖਸ਼ੀਸ਼ ਮੰਗਦਾ ਹਾਂ।

ਸਗਲ ਮਨੋਰਥ ਪੂਰਨ ਹੋਵਹਿ; ਸਿਮਰਉ ਤੁਮਰਾ ਨਾਮੁ ॥੧॥ ਰਹਾਉ ॥

ਤੇਰੇ ਨਾਮ ਦਾ ਆਰਾਧਨ ਕਰਨ ਦੁਆਰਾ, ਹੇ ਪ੍ਰਭੂ! ਮੈਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ। ਠਹਿਰਾਉ।

ਚਰਨ ਤੁਮ੍ਹ੍ਹਾਰੇ ਹਿਰਦੈ ਵਾਸਹਿ; ਸੰਤਨ ਕਾ ਸੰਗੁ ਪਾਵਉ ॥

ਤੇਰੇ ਪੈਰ ਮੇਰੇ ਮਨ ਅੰਦਰ ਨਿਵਾਸ ਕਰਨ, ਅਤੇ ਮੈਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੋਵੇ।

ਸੋਗ ਅਗਨਿ ਮਹਿ ਮਨੁ ਨ ਵਿਆਪੈ; ਆਠ ਪਹਰ ਗੁਣ ਗਾਵਉ ॥੧॥

ਮੇਰਾ ਮਨ ਪਛਤਾਵੇ ਦੀ ਅੱਗ ਅੰਦਰ ਖੱਚਤ ਨਾਂ ਹੋਵੇ ਅਤੇ ਮੈਂ ਦਿਨ ਦੇ ਅੱਠੇ ਪਹਿਰ ਹੀ ਤੇਰਾ ਜੱਸ ਗਾਇਨ ਕਰਦਾ ਰਹਾਂ।

ਸ੍ਵਸਤਿ ਬਿਵਸਥਾ, ਹਰਿ ਕੀ ਸੇਵਾ; ਮਧ੍ਯ੍ਯੰਤ ਪ੍ਰਭ ਜਾਪਣ ॥

ਮੈਂ ਆਪਣੀ ਬਾਲ ਅਵਸਥਾ ਵਿੱਚ ਵਾਹਿਗੁਰੂ ਦੀ ਟਹਿਲ ਕਮਾਵਾਂ ਅਤੇ ਆਪਣੀ ਵਿਚਕਾਰਲੀ ਤੇ ਅਖੀਰਲੀ ਆਰਬਲਾ ਵਿੱਚ ਸਾਹਿਬ ਦਾ ਸਿਮਰਨ ਕਰਾਂ।

ਨਾਨਕ, ਰੰਗੁ ਲਗਾ ਪਰਮੇਸਰ; ਬਾਹੁੜਿ ਜਨਮ ਨ ਛਾਪਣ ॥੨॥੧੮॥੪੯॥

ਨਾਨਕ, ਜੋ ਸ਼੍ਰੋਮਣੀ ਸਾਹਿਬ ਦੇ ਪ੍ਰੇਮ ਨਾਲ ਰੰਗਿਆ ਗਿਆ ਹੈ, ਉਹ ਮੁੜ ਕੇ, ਨਾਂ ਹੀ ਗਰਭ ਵਿੱਚ ਪੈਂਦਾ ਹੈ ਤੇ ਨਾਂ ਹੀ ਛੁਪਦਾ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਮਾਂਗਉ, ਰਾਮ ਤੇ ਸਭਿ ਥੋਕ ॥

ਸਾਰੀਆਂ ਵਸਤੂਆਂ ਲਈ ਮੈਂ ਆਪਣੇ ਸੁਆਮੀ ਅੱਗੇ ਹੀ ਪ੍ਰਾਰਥਨਾ ਕਰਦਾ ਹਾਂ।

ਮਾਨੁਖ ਕਉ ਜਾਚਤ ਸ੍ਰਮੁ ਪਾਈਐ; ਪ੍ਰਭ ਕੈ ਸਿਮਰਨਿ ਮੋਖ ॥੧॥ ਰਹਾਉ ॥

ਮਨੁੱਖ ਕੋਲੋਂ ਮੰਗਦਿਆਂ ਮੈਨੂੰ ਲੱਜਿਆ ਆਉਂਦੀ ਹੈ। ਸੁਆਮੀ ਦੇ ਆਰਾਧਨ ਦੁਆਰਾ ਕਲਿਆਣ ਪ੍ਰਾਪਤ ਹੁੰਦੀ ਹੈ।

ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ; ਬੇਦ ਪੁਕਾਰਹਿ ਘੋਖ ॥

ਮੈਂ ਰਿਸ਼ੀਆਂ ਮੁਨੀਆਂ ਦੀਆਂ ਉਚਾਰੀਆਂ ਹੋਈਆਂ ਸਿੰਮਰਤੀਆਂ ਅਤੇ ਪੁਰਾਣ ਗਹੁ ਨਾਲ ਪੜ੍ਹੇ ਹਨ ਤੇ ਭੇਦ ਭੀ ਖੋਜੇ ਹਨ। ਉਹ ਸਾਰੇ ਕੂਕਦੇ ਹਨ:

ਕ੍ਰਿਪਾ ਸਿੰਧੁ ਸੇਵਿ ਸਚੁ ਪਾਈਐ; ਦੋਵੈ ਸੁਹੇਲੇ ਲੋਕ ॥੧॥

ਰਹਿਮਤ ਦੇ ਸਮੁੰਦਰ, ਸੁਆਮੀ ਦੀ ਘਾਲ ਕਮਾਉਣ ਦੁਆਰਾ ਸੱਚ ਦੀ ਪ੍ਰਾਪਤੀ ਹੁੰਦੀ ਹੈ ਅਤੇ ਪ੍ਰਾਣੀ ਦੇ ਦੋਵਨੂੰ ਜਹਾਨ (ਲੋਕ ਪ੍ਰਲੋਕ) ਸੌਰ ਜਾਂਦੇ ਹਨ।

ਆਨ ਅਚਾਰ ਬਿਉਹਾਰ ਹੈ ਜੇਤੇ; ਬਿਨੁ ਹਰਿ ਸਿਮਰਨ ਫੋਕ ॥

ਪ੍ਰਭੂ ਦੀ ਬੰਦਗੀ ਦੇ ਬਾਝੋਂ ਹੋਰ ਸਾਰੇ ਕਰਮ ਕਾਂਡ ਤੇ ਕੰਮ ਕਾਜ ਵਿਅਰਥ ਹਨ।

ਨਾਨਕ ਜਨਮ ਮਰਣ ਭੈ ਕਾਟੇ; ਮਿਲਿ ਸਾਧੂ ਬਿਨਸੇ ਸੋਕ ॥੨॥੧੯॥੫੦॥

ਸੰਤ ਗੁਰਦੇਵ ਦੇ ਮਿਲਣ ਨਾਲ ਸੋਗ ਮਿੱਟ ਜਾਂਦਾ ਹੈ ਅਤੇ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ, ਹੇ ਨਾਨਕ!


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਤ੍ਰਿਸਨਾ ਬੁਝੈ, ਹਰਿ ਕੈ ਨਾਮਿ ॥

ਪ੍ਰਭੂ ਦੇ ਨਾਮ ਨਾਲ ਖਾਹਿਸ਼ ਮਿੱਟ ਜਾਂਦੀ ਹੈ।

ਮਹਾ ਸੰਤੋਖੁ ਹੋਵੈ ਗੁਰ ਬਚਨੀ; ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥੧॥ ਰਹਾਉ ॥

ਗੁਰ ਬਚਨੀ = ਗੁਰੂ ਦੇ ਬਚਨਾਂ ਉਤੇ ਤੁਰਿਆਂ। ਸਿਉ = ਨਾਲ। ਧਿਆਨੁ = ਲਗਨ ॥੧॥

ਮਹਾ ਕਲੋਲ ਬੁਝਹਿ ਮਾਇਆ ਕੇ; ਕਰਿ ਕਿਰਪਾ ਮੇਰੇ ਦੀਨ ਦਇਆਲ ॥

ਮੈਂਡੇ ਮਸਕੀਨਾਂ ਉਤੇ ਮਿਹਰਬਾਨ ਸੁਆਮੀ, ਮੇਰੇ ਉਤੇ ਤਰਸ ਕਰ ਤਾਂ ਜੋ ਮੋਹਨੀ ਮਾਇਆ ਦੇ ਪਰਮ ਅਚੰਭਿਆਂ ਦਾ ਮੈਂ ਖਿਆਲ ਹੀ ਨਾਂ ਕਰਾਂ।

ਅਪਣਾ ਨਾਮੁ ਦੇਹਿ, ਜਪਿ ਜੀਵਾ; ਪੂਰਨ ਹੋਇ ਦਾਸ ਕੀ ਘਾਲ ॥੧॥

ਹੇ ਸਾਈਂ! ਆਪਣੇ ਦਾਸ ਦੀ ਕੜੀ ਮੁਸ਼ੱਕਤ ਨੂੰ ਸਫਲੀ ਕਰ ਅਤੇ ਉਸ ਨੂੰ ਆਪਣੇ ਨਾਮ ਦੀ ਦਾਤ ਬਖਸ਼, ਜਿਸ ਨੂੰ ਸਿਮਰ ਕੇ ਉਹ ਜੀਉਂਦਾ ਹੈ।

ਸਰਬ ਮਨੋਰਥ ਰਾਜ ਸੂਖ ਰਸ; ਸਦ ਖੁਸੀਆ, ਕੀਰਤਨੁ ਜਪਿ ਨਾਮ ॥

ਨਾਮ ਦਾ ਉਚਾਰਨ ਕਰ ਕੇ ਅਤੇ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਬੰਦਾ ਰਾਜ ਭਾਗ, ਸੁੱਖ, ਖੁਸ਼ੀਆਂ ਤੇ ਸਦੀਵੀ ਪ੍ਰਸੰਨਤਾ ਪਾ ਲੈਂਦਾ ਹੈ ਅਤੇ ਉਸ ਦੀਆਂ ਸਾਰੀਆਂ ਚਾਹਣਾਂ ਪੂਰੀਆਂ ਹੋ ਜਾਂਦੀਆਂ ਹਨ।

ਜਿਸ ਕੈ ਕਰਮਿ ਲਿਖਿਆ ਧੁਰਿ ਕਰਤੈ; ਨਾਨਕ ਜਨ ਕੇ ਪੂਰਨ ਕਾਮ ॥੨॥੨੦॥੫੧॥

ਨਾਨਕ, ਜਿਸ ਸਾਹਿਬ ਦੇ ਗੋਲੇ ਦੀ ਮੁੱਢ ਤੋਂ ਕਰਤਾਰ ਨੇ ਐਸੀ ਭਾਵੀ ਲਿਖੀ ਹੋਈ ਹੈ, ਉਸ ਦੇ ਕਾਰਜ ਨੇਪਰੇ ਚੜ੍ਹ ਜਾਂਦੇ ਹਨ।


ਧਨਾਸਰੀ ਮ: ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਜਨ ਕੀ ਕੀਨੀ, ਪਾਰਬ੍ਰਹਮਿ ਸਾਰ ॥

ਪਰਮ ਪ੍ਰਭੂ ਆਪਣੇ ਨਫਰ ਦੀ ਸੰਭਾਲ ਕਰਦਾ ਹੈ।

ਨਿੰਦਕ ਟਿਕਨੁ ਨ ਪਾਵਨਿ ਮੂਲੇ; ਊਡਿ ਗਏ ਬੇਕਾਰ ॥੧॥ ਰਹਾਉ ॥

ਦੂਸ਼ਨ ਲਾਉਣ ਵਾਲਿਆਂ ਨੂੰ ਕਦਾਚਿਤ ਠਹਿਰਨ ਨਹੀਂ ਦਿੱਤਾ ਜਾਂਦਾ। ਉਹ ਵਿਆਰਥ ਹੀ ਬਰਬਾਦ ਹੋ ਜਾਂਦੇ ਹਨ। ਠਹਿਰਾਉ।

ਜਹ ਜਹ ਦੇਖਉ ਤਹ ਤਹ ਸੁਆਮੀ; ਕੋਇ ਨ ਪਹੁਚਨਹਾਰ ॥

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ, ਓਥੇ ਮੈਂ ਆਪਣੇ ਸਾਈਂ ਨੂੰ ਵੇਖਦਾ ਹਾਂ। ਇਸ ਲਈ ਕੋਈ ਭੀ ਮੇਰੀ ਬਰਾਬਰੀ ਨਹੀਂ ਕਰ ਸਕਦਾ।

ਜੋ ਜੋ ਕਰੈ ਅਵਗਿਆ ਜਨ ਕੀ; ਹੋਇ ਗਇਆ ਤਤ ਛਾਰ ॥੧॥

ਜੋ ਕੋਈ ਭੀ ਵਾਹਿਗੁਰੂ ਦੇ ਗੋਲੇ ਦੀ ਹੱਤਕ ਕਰਦਾ ਹੈ, ਉਹ ਤੁਰੰਤ ਹੀ ਸੁਆਹ ਹੋ ਜਾਂਦਾ ਹੈ।

ਕਰਨਹਾਰੁ ਰਖਵਾਲਾ ਹੋਆ; ਜਾ ਕਾ ਅੰਤੁ ਨ ਪਾਰਾਵਾਰ ॥

ਸਿਰਜਣਹਾਰ ਜਿਸ ਦਾ ਓੜਕ, ਜਾਂ ਉਰਲਾ ਤੇ ਪਰਲਾ ਕਿਨਾਰਾ ਜਾਣਿਆ ਨਹੀਂ ਜਾ ਸਕਦਾ, ਉਸ ਦਾ ਰਖਿਅਕ ਹੋ ਗਿਆ ਹੈ।

ਨਾਨਕ ਦਾਸ ਰਖੇ ਪ੍ਰਭਿ ਅਪੁਨੈ; ਨਿੰਦਕ ਕਾਢੇ ਮਾਰਿ ॥੨॥੨੧॥੫੨॥

ਨਾਨਕ, ਸੁਆਮੀ ਨੇ ਆਪਣਿਆਂ ਗੋਲਿਆਂ ਨੂੰ ਬਚਾ ਲਿਆ ਹੈ ਤੇ ਉਨ੍ਹਾਂ ਉਤੇ ਦੂਸ਼ਣ ਲਾਉਣ ਵਾਲਿਆਂ ਨਿੰਦਕਾਂ ਨੂੰ ਮਾਰ ਨਠਾ ਦਿੱਤਾ ਹੈ।


ਧਨਾਸਰੀ ਮਹਲਾ ੫ ਘਰੁ ੯ ਪੜਤਾਲ

ਧਨਾਸਰੀ ਪੰਜਵੀਂ ਪਾਤਿਸ਼ਾਹੀ। ਪੜਤਾਲ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਹਰਿ ਚਰਨ ਸਰਨ, ਗੋਬਿੰਦ ਦੁਖ ਭੰਜਨਾ; ਦਾਸ ਅਪੁਨੇ ਕਉ ਨਾਮੁ ਦੇਵਹੁ ॥

ਹੇ ਸ੍ਰਿਸ਼ਟੀ ਦੇ ਸੁਆਮੀ ਅਤੇ ਪੀੜ ਨਵਿਰਤ ਕਰਨਹਾਰ, ਵਾਹਿਗੁਰੂ! ਮੈਂ ਤੇਰੇ ਪੈਰਾਂ ਦੀ ਪਨਾਹ ਲੋੜਦਾ ਹਾਂ। ਆਪਣੇ ਗੋਲੇ ਨੂੰ ਤੂੰ ਆਪਣਾ ਨਾਮ ਬਖਸ਼।

ਦ੍ਰਿਸਟਿ ਪ੍ਰਭ ਧਾਰਹੁ, ਕ੍ਰਿਪਾ ਕਰਿ ਤਾਰਹੁ; ਭੁਜਾ ਗਹਿ, ਕੂਪ ਤੇ ਕਾਢਿ ਲੇਵਹੁ ॥ ਰਹਾਉ ॥

ਹੇ ਸੁਆਮੀ! ਮੇਰੇ ਉਤੇ ਰਹਿਮ ਕਰ, ਆਪਣੀ ਰਹਿਮਤ ਦੁਆਰਾ ਮੇਰਾ ਪਾਰ ਉਤਾਰਾ ਕਰ ਅਤੇ ਮੈਨੂੰ ਬਾਹੋਂ ਫੜ ਕੇ ਸੰਸਾਰ ਰੂਪੀ ਖੂਹ ਵਿਚੋਂ ਬਾਹਰ ਕੱਢ ਲੈ। ਠਹਿਰਾਉ।

ਕਾਮ ਕ੍ਰੋਧ ਕਰਿ ਅੰਧ, ਮਾਇਆ ਕੇ ਬੰਧ; ਅਨਿਕ ਦੋਖਾ ਤਨਿ ਛਾਦਿ ਪੂਰੇ ॥

ਵਿਸ਼ੇ ਭੋਗ ਅਤੇ ਗੁੱਸੇ ਨੇ ਇਨਸਾਨ ਨੂੰ ਅੰਨ੍ਹਾ ਕਰ ਦਿੱਤਾ ਹੈ ਉਸ ਨੂੰ ਸੰਸਾਰੀ ਪਦਾਰਥਾਂ ਨੇ ਜਕੜਿਆ ਹੋਇਆ ਹੈ ਅਤੇ ਉਸ ਦਾ ਸਰੀਰ ਤੇ ਕਪੜੇ ਘਣੇ ਪਾਪਾਂ ਨਾਲ ਭਰੇ ਹੋਏ ਹਨ।

ਪ੍ਰਭ ਬਿਨਾ, ਆਨ ਨ ਰਾਖਨਹਾਰਾ; ਨਾਮੁ ਸਿਮਰਾਵਹੁ ਸਰਨਿ ਸੂਰੇ ॥੧॥

ਪ੍ਰਭੂ ਦੇ ਬਾਝੋਂ ਹੋਰ ਕੋਈ, ਇਨਸਾਨ ਨੂੰ ਬਚਾਉਣ ਵਾਲਾ ਨਹੀਂ। ਹੇ ਪਨਾਹ ਦੇਣ ਯੋਗ ਸੂਰਮੇ ਮੇਰੇ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾ।

ਪਤਿਤ ਉਧਾਰਣਾ, ਜੀਅ ਜੰਤ ਤਾਰਣਾ; ਬੇਦ ਉਚਾਰ ਨਹੀ ਅੰਤੁ ਪਾਇਓ ॥

ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਅਤੇ ਵੱਡੇ ਤੇ ਛੋਟੇ ਜੀਵਾਂ ਨੂੰ ਬਚਾਉਣਹਾਰ, ਪ੍ਰਭੂ! ਵੇਦਾਂ ਨੂੰ ਉਚਾਰਨ ਕਰਨ ਵਾਲਿਆਂ ਨੂੰ ਭੀ ਤੇਰਾ ਓੜਕ ਨਹੀਂ ਲੱਭਦਾ।

ਗੁਣਹ ਸੁਖ ਸਾਗਰਾ, ਬ੍ਰਹਮ ਰਤਨਾਗਰਾ; ਭਗਤਿ ਵਛਲੁ, ਨਾਨਕ ਗਾਇਓ ॥੨॥੧॥੫੩॥

ਮੇਰਾ ਸਾਹਿਬ ਵੱਡਿਆਈਆਂ ਅਤੇ ਸੁੱਖ ਦਾ ਸਮੁੰਦਰ ਅਤੇ ਜਵਹਿਰਾਤਾਂ ਦੀ ਖਾਣ ਹੈ। ਨਾਨਕ ਹਰੀ ਦੇ ਜਾਨਿਸਾਰ ਸੇਵਕਾਂ ਦੇ ਪਿਆਰੇ (ਵਾਹਿਗੁਰੂ) ਦਾ ਜੱਸ ਗਾਉਂਦਾ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਹਲਤਿ ਸੁਖੁ, ਪਲਤਿ ਸੁਖੁ; ਨਿਤ ਸੁਖੁ ਸਿਮਰਨੋ; ਨਾਮੁ ਗੋਬਿੰਦ ਕਾ ਸਦਾ ਲੀਜੈ ॥

ਇਸ ਲੋਕ ਵਿੱਚ ਸੁੱਖ, ਪ੍ਰਲੋਕ ਵਿੱਚ ਸੁੱਖ ਅਤੇ ਹਮੇਸ਼ਾਂ ਲਈ ਆਰਾਮ ਹਰੀ ਦੀ ਬੰਦਗੀ ਰਾਹੀਂ ਮਿਲਦਾ ਹੈ। ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰ।

ਮਿਟਹਿ ਕਮਾਣੇ, ਪਾਪ ਚਿਰਾਣੇ; ਸਾਧਸੰਗਤਿ ਮਿਲਿ ਮੁਆ ਜੀਜੈ ॥੧॥ ਰਹਾਉ ॥

ਸਤਿ ਸੰਗਤ ਵਿੱਚ ਜੁੜਨ ਦੁਆਰਾ ਚਿਰੋਕਣੇ ਕੀਤੇਹੋਏ ਗੁਨਾਹ ਧੋਤੇ ਜਾਂਦੇ ਹਨ ਅਤੇ ਮੁਰਦਿਆਂ ਅੰਦਰ ਨਵਾਂ ਜੀਵਨ ਫੂਕਿਆ ਜਾਂਦਾ ਹੈ। ਠਹਿਰਾਉ।

ਰਾਜ ਜੋਬਨ ਬਿਸਰੰਤ ਹਰਿ, ਮਾਇਆ ਮਹਾ ਦੁਖੁ; ਏਹੁ ਮਹਾਂਤ ਕਹੈ ॥

ਤਾਕਤ, ਜੁਆਨੀ ਅਤੇ ਧਨ ਸੰਪਦਾ ਵਿੱਚ ਵਾਹਿਗੁਰੂ ਵਿਸਰ ਜਾਂਦਾ ਹੈ। ਇਹ ਇਕ ਵੱਡੀ ਮੁਸੀਬਤ ਹੈ। ਪਵਿੱਤਰ ਪੁਰਸ਼ ਇਸ ਤਰ੍ਹਾਂ ਆਖਦੇ ਹਨ।

ਆਸ ਪਿਆਸ ਰਮਣ ਹਰਿ ਕੀਰਤਨ; ਏਹੁ ਪਦਾਰਥੁ ਭਾਗਵੰਤੁ ਲਹੈ ॥੧॥

ਵਾਹਿਗੁਰੂ ਦੀ ਕੀਰਤੀ ਉਚਾਰਨ ਤੇ ਗਾਉਣ ਦੀ ਚਾਹਿਨਾ ਅਤੇ ਤ੍ਰੇਹ ਇਸ ਦੌਲਤ ਦੀ ਦਾਤ ਕੇਵਲ ਕਿਸੇ ਕਰਮਾਂ ਵਾਲੇ ਨੂੰ ਹੀ ਮਿਲਦੀ ਹੈ।

ਸਰਣਿ ਸਮਰਥ ਅਕਥ ਅਗੋਚਰਾ; ਪਤਿਤ ਉਧਾਰਣ ਨਾਮੁ ਤੇਰਾ ॥

ਹੇ ਪਨਾਹ ਦੇ ਯੋਗ, ਅਕਹਿ ਅਤੇ ਅਗਾਧ ਸੁਆਮੀ! ਤੈਂਡਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।

ਅੰਤਰਜਾਮੀ, ਨਾਨਕ ਕੇ ਸੁਆਮੀ! ਸਰਬਤ ਪੂਰਨ ਠਾਕੁਰੁ ਮੇਰਾ ॥੨॥੨॥੫੪॥

ਨਾਨਕ ਦਾ ਸਾਹਿਬ ਦਿਲਾਂ ਦੀਆਂ ਜਾਨਣ ਵਾਲਾ ਹੈ। ਮੈਂਡਾ ਮਾਲਕ ਹਰ ਥਾਂ ਪਰੀਪੂਰਨ ਹੋ ਰਿਹਾ ਹੈ।


ਧਨਾਸਰੀ ਮਹਲਾ ੫ ਘਰੁ ੧੨

ਧਨਾਸਰੀ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਬੰਦਨ ਹਰਿ ਬੰਦਨਾ; ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥

ਮੈਂ ਆਪਣੇ ਵਾਹਿਗੁਰੂ ਨੂੰ ਪ੍ਰਣਾਮ, ਪ੍ਰਣਾਮ ਕਰਦਾ ਹਾਂ। ਸ੍ਰਿਸ਼ਟੀ ਦੇ ਪਾਲਣ-ਪੋਸਣਹਾਰ ਪ੍ਰਭੂ ਪਾਤਿਸ਼ਾਹ ਦੀ ਮੈਂ ਕੀਰਤੀ ਗਾਉਂਦਾ ਹਾਂ। ਠਹਿਰਾਉ।

ਵਡੈ ਭਾਗਿ, ਭੇਟੇ ਗੁਰਦੇਵਾ ॥

ਭਾਰੇ ਚੰਗੇ ਕਰਮਾਂ ਰਾਹੀਂ ਬੰਦਾ ਰੱਬ ਰੂਪ ਗੁਰਾਂ ਨਾਲ ਮਿਲਦਾ ਹੈ।

ਕੋਟਿ ਪਰਾਧ ਮਿਟੇ, ਹਰਿ ਸੇਵਾ ॥੧॥

ਸੁਆਮੀ ਦੀ ਚਾਕਰੀ ਦੁਆਰਾ ਕ੍ਰੋੜਾਂ ਹੀ ਪਾਪ ਨਸ਼ਟ ਹੋ ਜਾਂਦੇ ਹਨ।

ਚਰਨ ਕਮਲ, ਜਾ ਕਾ ਮਨੁ ਰਾਪੈ ॥

ਜਿਸ ਦੀ ਜਿੰਦੜੀ ਪ੍ਰਭੂ ਦੇ ਚਰਨ ਕੰਵਲਾਂ ਨਾਲ ਰੰਗੀ ਗਈ ਹੈ,

ਸੋਗ ਅਗਨਿ, ਤਿਸੁ ਜਨ ਨ ਬਿਆਪੈ ॥੨॥

ਅਫਸੋਸ ਦੀ ਅੱਗ ਉਸ ਪੁਰਸ਼ ਨੂੰ ਨਹੀਂ ਚਿਮੜਦੀ।

ਸਾਗਰੁ ਤਰਿਆ ਸਾਧੂ ਸੰਗੇ ॥

ਸਤਿ ਸੰਗਤ ਨਾਲ ਜੁੜ ਕੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।

ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥

ਉਸ ਦੀ ਪ੍ਰੀਤ ਨਾਲ ਰੰਗੀਜ ਕੇ, ਉਹ ਨਿੱਡਰ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ।

ਪਰ ਧਨ ਦੋਖ, ਕਿਛੁ ਪਾਪ ਨ ਫੇੜੇ ॥

ਜੋ ਹੋਰਨਾਂ ਦੀ ਦੌਲਤ ਨਹੀਂ ਲੈਂਦਾ, ਨਾਂ ਹੀ ਉਹ ਕੁਕਰਮ ਤੇ ਗੁਨਾਹ ਕਮਾਉਂਦਾ ਹੈ,

ਜਮ ਜੰਦਾਰੁ, ਨ ਆਵੈ ਨੇੜੇ ॥੪॥

ਜਿੰਦਗੀ ਦਾ ਵੈਰੀ ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲਗਦਾ।

ਤ੍ਰਿਸਨਾ ਅਗਨਿ, ਪ੍ਰਭਿ ਆਪਿ ਬੁਝਾਈ ॥

ਪ੍ਰਭੂ ਆਪੇ ਹੀ ਉਸ ਦੀ ਖਾਹਿਸ਼ਾਂ ਦੀ ਅੱਗ ਨੂੰ ਬੁਝਾਉਂਦਾ ਹੈ।

ਨਾਨਕ, ਉਧਰੇ ਪ੍ਰਭ ਸਰਣਾਈ ॥੫॥੧॥੫੫॥

ਸੁਆਮੀ ਦੀ ਸ਼ਰਣਾਗਤਿ ਸੰਭਾਲਣ ਨਾਲ, ਹੇ ਨਾਨਕ, ਪ੍ਰਾਣੀ ਬੰਦ-ਖਲਾਸ ਹੋ ਜਾਂਦਾ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਤ੍ਰਿਪਤਿ ਭਈ, ਸਚੁ ਭੋਜਨੁ ਖਾਇਆ ॥

ਸੱਚ ਦਾ ਖਾਣਾ ਖਾਣ ਨਾਲ ਮੈਂ ਰੱਜ ਗਿਆ ਹਾਂ।

ਮਨਿ ਤਨਿ ਰਸਨਾ, ਨਾਮੁ ਧਿਆਇਆ ॥੧॥

ਆਪਣੀ ਜਿੰਦੜੀ, ਦੇਹ ਅਤੇ ਜੀਭ ਨਾਲ ਮੈਂ ਸਾਈਂ ਦਾ ਨਾਮ ਸਿਮਰਦਾ ਹਾਂ।

ਜੀਵਨਾ ਹਰਿ ਜੀਵਨਾ ॥

ਜਿੰਦਗੀ, ਰੱਬੀ ਜਿੰਦਗੀ,

ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ॥

ਸੱਚੀ ਜਿੰਦਗੀ ਸਤਿ ਸੰਗਤ ਅੰਦਰ ਹਰੀ ਦਾ ਸਿਮਰਨ ਕਰਨ ਵਿੱਚ ਹੈ। ਠਹਿਰਾਉ।

ਅਨਿਕ ਪ੍ਰਕਾਰੀ, ਬਸਤ੍ਰ ਓਢਾਏ ॥

ਬੰਦਾ ਅਨੇਕਾਂ ਕਿਸਮਾਂ ਦੇ ਕੱਪੜੇ ਪਹਿਨਦਾ ਜਾਣਿਆ ਜਾਂਦਾ ਹੈ,

ਅਨਦਿਨੁ ਕੀਰਤਨੁ, ਹਰਿ ਗੁਨ ਗਾਏ ॥੨॥

ਜੇਕਰ ਉਹ ਦਿਨ ਰਾਤ ਸਾਹਿਬ ਦੇ ਜੱਸ ਤੇ ਖੂਬੀਆਂ ਦਾ ਗਾਇਨ ਕਰਦਾ ਹੈ।

ਹਸਤੀ ਰਥ, ਅਸੁ ਅਸਵਾਰੀ ॥

ਪ੍ਰਾਣੀ ਹਾਥੀਆਂ, ਗੱਡੀਆਂ ਤੇ ਘੋੜਿਆਂ ਦੀ ਸਵਾਰੀ ਕਰਦਾ ਜਾਣਿਆ ਜਾਂਦਾ ਹੈ,

ਹਰਿ ਕਾ ਮਾਰਗੁ, ਰਿਦੈ ਨਿਹਾਰੀ ॥੩॥

ਜੇਕਰ ਉਹ ਆਪਣੇ ਹਿਰਦੇ ਅੰਦਰ ਪ੍ਰਭੂ ਦੇ ਰਸਤੇ ਨੂੰ ਵੇਖਦਾ (ਧਾਰਦਾ) ਹੈ।

ਮਨ ਤਨ ਅੰਤਰਿ, ਚਰਨ ਧਿਆਇਆ ॥

ਆਪਣੇ ਚਿੱਤ ਤੇ ਸਰੀਰ ਅੰਦਰ ਸੁਆਮੀ ਦੇ ਚਰਨਾਂ ਦਾ ਸਿਮਰਨ ਕਰਨ ਦੁਆਰਾ,

ਹਰਿ ਸੁਖ ਨਿਧਾਨ, ਨਾਨਕ ਦਾਸਿ ਪਾਇਆ ॥੪॥੨॥੫੬॥

ਸੇਵਕ ਨਾਨਕ, ਆਰਾਮ ਦੇ ਖਜਾਨੇ ਵਾਹਿਗੁਰੂ ਨੂੰ ਪ੍ਰਾਪਤ ਹੋ ਗਿਆ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਗੁਰ ਕੇ ਚਰਨ, ਜੀਅ ਕਾ ਨਿਸਤਾਰਾ ॥

ਗੁਰਾਂ ਦੇ ਚਰਨ, ਆਤਮਾ ਨੂੰ ਮੁਕਤ ਕਰ ਦਿੰਦੇ ਹਨ।

ਸਮੁੰਦੁ ਸਾਗਰੁ, ਜਿਨਿ ਖਿਨ ਮਹਿ ਤਾਰਾ ॥੧॥ ਰਹਾਉ ॥

ਇਕ ਮੁਹਤ ਵਿੱਚ ਉਹ ਸੇਵਕ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੈ ਜਾਂਦੇ ਹਨ। ਠਹਿਰਾਉ।

ਕੋਈ ਹੋਆ ਕ੍ਰਮ ਰਤੁ; ਕੋਈ ਤੀਰਥ ਨਾਇਆ ॥

ਕਈ ਲੋਕ ਕਰਮ ਕਾਂਡਾਂ ਨੂੰ ਪਿਆਰ ਕਰਦੇ ਹਨ ਅਤੇ ਕਈ ਯਾਤਰਾ ਅਸਥਾਨਾਂ ਉਤੇ ਇਸ਼ਨਾਨ ਸੋਧਦੇ ਹਨ।

ਦਾਸੀਂ, ਹਰਿ ਕਾ ਨਾਮੁ ਧਿਆਇਆ ॥੧॥

ਵਾਹਿਗੁਰੂ ਦੇ ਸੇਵਕ ਉਸ ਦੇ ਨਾਮ ਦਾ ਆਰਾਧਨ ਕਰਦੇ ਹਨ।

ਬੰਧਨ ਕਾਟਨਹਾਰੁ ਸੁਆਮੀ ॥

ਵਾਹਿਗੁਰੂ ਬੇੜੀਆਂ ਕੱਟਣ ਵਾਲਾ ਹੈ।

ਜਨ ਨਾਨਕੁ ਸਿਮਰੈ ਅੰਤਰਜਾਮੀ ॥੨॥੩॥੫੭॥

ਦਾਸ ਨਾਨਕ, ਅੰਦਰਲੀਆਂ ਜਾਣਨਹਾਰ ਪ੍ਰਭੂ ਦਾ ਆਰਾਧਨ ਕਰਦਾ ਹੈ।


ਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਕਿਤੈ ਪ੍ਰਕਾਰਿ, ਨ ਤੂਟਉ ਪ੍ਰੀਤਿ ॥

ਹੇ ਪ੍ਰਭੂ! ਕਿਸੇ ਤਰ੍ਹਾਂ ਭੀ ਉਸ ਦਾ ਤੇਰੇ ਨਾਲੋਂ ਪਿਆਰ ਨਾਂ ਟੁੱਟੇ,

ਦਾਸ ਤੇਰੇ ਕੀ, ਨਿਰਮਲ ਰੀਤਿ ॥੧॥ ਰਹਾਉ ॥

ਐਸੀ ਪਵਿੱਤਰ ਹੋਵੇ ਜੀਵਨ-ਰਹੁ-ਰੀਤੀ ਤੇਰੇ ਗੋਲੇ ਦੀ। ਠਹਿਰਾਉ।

ਜੀਅ ਪ੍ਰਾਨ, ਮਨ ਧਨ ਤੇ ਪਿਆਰਾ ॥

ਸੁਆਮੀ ਮੈਨੂੰ ਆਪਣੀ ਜਿੰਦੜੀ, ਜਿੰਦ-ਜਾਨ, ਦਿਲ ਅਤੇ ਦੌਲਤ ਨਾਲੋਂ ਵਧੇਰੇ ਪਿਆਰਾ ਹੈ।

ਹਉਮੈ ਬੰਧੁ, ਹਰਿ ਦੇਵਣਹਾਰਾ ॥੧॥

ਕੇਵਲ ਵਾਹਿਗੁਰੂ ਹੀ ਹੰਕਾਰ ਦੇ ਰਾਹ ਵਿੱਚ ਨੱਕਾ (ਰੋਕ) ਲਾਉਣ ਵਾਲਾ ਹੈ।

ਚਰਨ ਕਮਲ ਸਿਉ, ਲਾਗਉ ਨੇਹੁ ॥

ਪ੍ਰਭੂ ਦੇ ਕੰਵਲ ਚਰਨਾਂ ਨਾਲ ਮੇਰਾ ਪਿਆਰ ਪੈਂ ਜਾਵੇ।

ਨਾਨਕ ਕੀ, ਬੇਨੰਤੀ ਏਹ ॥੨॥੪॥੫੮॥

ਕੇਵਲ ਏਹੀ ਨਾਨਕ ਦੀ ਪ੍ਰਰਾਥਨਾ ਹੈ, ਹੇ ਪ੍ਰਭੂ!


ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਕਦਾ ਉਹ ਪ੍ਰਾਪਤ ਹੰਦਾ ਹੈ।

ਧਨਾਸਰੀ ਮਹਲਾ ੯ ॥

ਧਨਾਸਰੀ ਨੌਵੀਂ ਪਾਤਿਸ਼ਾਹੀ।

ਕਾਹੇ ਰੇ! ਬਨ ਖੋਜਨ ਜਾਈ ॥

ਹੇ ਬੰਦੇ! ਤੂੰ ਕਿਉਂ ਰੱਬ ਨੂੰ ਲੱਭਣ ਲਈ ਜੰਗਲ ਵਿੱਚ ਜਾਂਦਾ ਹੈ?

ਸਰਬ ਨਿਵਾਸੀ ਸਦਾ ਅਲੇਪਾ; ਤੋਹੀ ਸੰਗਿ ਸਮਾਈ ॥੧॥ ਰਹਾਉ ॥

ਹਮੇਸ਼ਾਂ ਹੀ ਨਿਰਲੇਪ ਵਾਹਿਗੁਰੂ ਹਰ ਥਾਂ ਵਿਆਪਕ ਹੈ ਅਤੇ ਤੇਰੇ ਨਾਲ ਭੀ ਵਸਦਾ ਹੈ। ਠਹਿਰਾਉ।

ਪੁਹਪ ਮਧਿ, ਜਿਉ ਬਾਸੁ ਬਸਤੁ ਹੈ; ਮੁਕਰ ਮਾਹਿ ਜੈਸੇ ਛਾਈ ॥

ਜਿਸ ਤਰ੍ਹਾਂ ਫੁੱਲ ਵਿੱਚ ਸੁਗੰਧੀ ਵਸਦੀ ਹੈ ਅਤੇ ਸ਼ੀਸ਼ੇ ਵਿੱਚ ਪ੍ਰਤਿਬਿੰਬ,

ਤੈਸੇ ਹੀ ਹਰਿ ਬਸੇ ਨਿਰੰਤਰਿ; ਘਟ ਹੀ ਖੋਜਹੁ ਭਾਈ ॥੧॥

ਏਸੇ ਤਰ੍ਹਾਂ ਵਾਹਿਗੁਰੂ ਅੰਦਰ ਵਸਦਾ ਹੈ। ਉਸ ਨੂੰ ਆਪਣੇ ਦਿਲ ਅੰਦਰੋਂ ਭਾਲ, ਹੇ ਵੀਰ!

ਬਾਹਰਿ ਭੀਤਰਿ ਏਕੋ ਜਾਨਹੁ; ਇਹੁ ਗੁਰ ਗਿਆਨੁ ਬਤਾਈ ॥

ਜਾਣ ਲੈ ਕਿ ਅੰਦਰ ਅਤੇ ਬਾਹਰ ਕੇਵਲ ਇਕ ਪ੍ਰਭੂ ਹੀ ਹੈ। ਇਹ ਸਮਝ ਮੈਨੂੰ ਗੁਰਾਂ ਨੇ ਬਖਸ਼ੀ ਹੈ।

ਜਨ ਨਾਨਕ ਬਿਨੁ ਆਪਾ ਚੀਨੈ; ਮਿਟੈ ਨ ਭ੍ਰਮ ਕੀ ਕਾਈ ॥੨॥੧॥

ਬਗੈਰ ਆਪਣੇ ਆਪ ਨੂੰ ਜਾਨਣ ਦੇ, ਹੇ ਦਾਸ ਨਾਨਕ! ਭਰਮ (ਸੰਸੇ) ਦੀ ਮੈਲ ਦੂਰ ਨਹੀਂ ਹੁੰਦੀ।

1
2

3