ਰਾਗ ਧਨਾਸਰੀ – ਬਾਣੀ ਸ਼ਬਦ-Raag Dhanasri – Bani

ਰਾਗ ਧਨਾਸਰੀ – ਬਾਣੀ ਸ਼ਬਦ-Raag Dhanasri – Bani

ਰਾਗੁ ਧਨਾਸਰੀ ਮਹਲਾ ੧ ॥

ਧਨਾਸਰੀ ਰਾਗ, ਪਹਿਲੀ ਪਾਤਸ਼ਾਹੀ।

ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ॥

ਅਸਮਾਨ ਦੀ ਵੱਡੀ ਥਾਲੀ ਅੰਦਰ ਸੂਰਜ ਤੇ ਚੰਨ ਦੀਵੇ ਹਨ ਅਤੇ ਤਾਰੇ ਆਪਣੇ ਚੱਕਰਾਂ ਸਮੇਤ ਜੜੇ ਹੋਏ ਮੌਤੀ।

ਧੂਪੁ ਮਲਆਨਲੋ, ਪਵਣੁ ਚਵਰੋ ਕਰੇ; ਸਗਲ ਬਨਰਾਇ, ਫੂਲੰਤ ਜੋਤੀ ॥੧॥

ਚੰਨਣ ਦੀ ਸੁਗੰਧਤ ਤੇਰੀ ਹੋਮ-ਸਾਮੱਗਰੀ ਬਣਾਉਂਦੀ ਹੈ, ਹਵਾ ਤੇਰੀ ਚੋਰੀ ਅਤੇ ਸਾਰੀ ਬਨਸਪਤੀ ਤੇਰੇ ਫੁੱਲ ਹਨ, ਹੈ ਪ੍ਰਕਾਸ਼ਵਾਨ ਪ੍ਰਭੂ!

ਕੈਸੀ ਆਰਤੀ ਹੋਇ ॥

ਕੈਸੀ ਸੁੰਦਰ ਉਪਾਸ਼ਨਾ ਦੀਵਿਆਂ ਨਾਲ ਹੋ ਰਹੀ ਹੈ?

ਭਵ ਖੰਡਨਾ! ਤੇਰੀ ਆਰਤੀ ॥

ਇਹ ਤੇਰੀ ਸਨਮੁਖ ਪੂਜਾ ਹੈ, ਹੈ ਡਰ ਦੇ ਨਾਸ਼ ਕਰਣਹਾਰ!

ਅਨਹਤਾ ਸਬਦ, ਵਾਜੰਤ ਭੇਰੀ ॥੧॥ ਰਹਾਉ ॥

ਰੱਬੀ ਕੀਰਤਨ ਮੰਦਰ ਦੇ ਨਗਾਰਿਆਂ ਦਾ ਵੱਜਣਾ ਹੈ। ਠਹਿਰਾਉ।

ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ; ਸਹਸ ਮੂਰਤਿ, ਨਨਾ ਏਕ ਤੋੁਹੀ ॥

ਹਜ਼ਾਰਾਂ ਹਨ ਤੇਰੀਆਂ ਅੱਖਾਂ ਤੇ ਤਦਯਪ ਤੇਰੀ ਕੋਈ ਅੱਖ ਨਹੀਂ! ਹਜਾਰਾ ਹਨ ਤੇਰੇ ਸਰੂਪ ਤੇ ਤਦਯਪ ਤੇਰਾ ਇਕ ਸਰੂਪ ਭੀ ਨਹੀਂ।

ਸਹਸ ਪਦ ਬਿਮਲ, ਨਨ ਏਕ ਪਦ; ਗੰਧ ਬਿਨੁ, ਸਹਸ ਤਵ ਗੰਧ; ਇਵ ਚਲਤ ਮੋਹੀ ॥੨॥

ਹਜ਼ਾਰਾਂ ਹਨ ਤੇਰੇ ਪਵਿੱਤਰ ਪੈਰ, ਤਾਂ ਭੀ ਤੇਰਾ ਇਕ ਪੈਰ ਨਹੀਂ। ਹਜ਼ਾਰਾਂ ਹਨ ਤੇਰੇ ਨੱਕ ਤਦਯਪ ਤੂੰ ਨੱਕ ਦੇ ਬਗੈਰ ਹੈਂ। ਤੇਰਿਆਂ ਇਨ੍ਹਾਂ ਕੋਤਕਾ ਨੇ ਮੈਨੂੰ ਫਰੋਫ਼ਤਾ ਕਰ ਲਿਆ ਹੈ।

ਸਭ ਮਹਿ ਜੋਤਿ, ਜੋਤਿ ਹੈ ਸੋਇ ॥

ਸਾਰਿਆਂ ਅੰਦਰ ਜਿਹੜੀ ਰੋਸ਼ਨੀ ਹੈ, ਉਹ ਰੋਸ਼ਨੀ ਤੂੰ ਹੈਂ।

ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ ॥

ਉਸ ਦੇ ਨੂਰ ਦੁਆਰਾ ਸਾਰੀਆਂ ਆਤਮਾਵਾਂ ਅੰਦਰ ਨੂਰ ਪ੍ਰਕਾਸ਼ ਹੋ ਜਾਂਦਾ ਹੈ।

ਗੁਰ ਸਾਖੀ, ਜੋਤਿ ਪਰਗਟੁ ਹੋਇ ॥

ਗੁਰਾਂ ਦੇ ਉਪਦੇਸ਼ ਦੁਆਰਾ ਈਸ਼ਵਰੀ ਨੂਰ ਜ਼ਾਹਿਰ ਹੋ ਜਾਂਦਾ ਹੈ।

ਜੋ ਤਿਸੁ ਭਾਵੈ, ਸੁ ਆਰਤੀ ਹੋਇ ॥੩॥

ਜੋ ਕੁਝ ਉਸ ਨੂੰ ਭਾਉਂਦਾ ਹੈ, ਉਹੀ (ਉਸ ਦੀ) ਅਸਲੀ ਪੂਜਾ ਹੈ।

ਹਰਿ ਚਰਣ ਕਵਲ ਮਕਰੰਦ, ਲੋਭਿਤ ਮਨੋ; ਅਨਦਿਨੋੁ, ਮੋਹਿ ਆਹੀ ਪਿਆਸਾ ॥

ਵਾਹਿਗੁਰੂ ਦੇ ਕਮਲ ਰੂਪੀ ਪੈਰਾਂ ਦੇ ਸ਼ਹਿਦ ਉਤੇ ਮੇਰੀ ਆਤਮਾ ਮਾਇਲ ਹੋਈ ਹੋਈ ਹੈ ਅਤੇ ਰੈਣ ਦਿਨਸ ਮੈਂ ਉਨ੍ਹਾਂ ਲਈ ਤਿਹਾਇਆ ਹਾਂ।

ਕ੍ਰਿਪਾ ਜਲੁ ਦੇਹਿ, ਨਾਨਕ ਸਾਰਿੰਗ ਕਉ; ਹੋਇ ਜਾ ਤੇ, ਤੇਰੈ ਨਾਇ ਵਾਸਾ ॥੪॥੩॥

ਪਪੀਹੇ ਨਾਨਕ ਨੂੰ ਆਪਣੀ ਰਹਿਮਤ ਦਾ ਪਾਣੀ ਪਰਦਾਨ ਕਰ, (ਹੈ ਵਾਹਿਗੁਰੂ!) ਤਾਂ ਜੋ ਉਸ ਦਾ ਨਿਵਾਸ ਤੇਰੇ ਨਾਮ ਵਿੱਚ ਹੋ ਜਾਵੇ।


ਧਨਾਸਰੀ ਮਹਲਾ ੧ ਘਰੁ ੧ ਚਉਪਦੇ

ਧਨਾਸਰੀ ਪਹਿਲੀ ਪਾਤਿਸ਼ਾਹੀ। ਚਉਪਦੇ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਣੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਜੀਉ ਡਰਤੁ ਹੈ ਆਪਣਾ; ਕੈ ਸਿਉ ਕਰੀ ਪੁਕਾਰ ॥

ਮੇਰੀ ਆਤਮਾ ਭੈ-ਭੀਤ ਹੋਈ ਹੋਈ ਹੈ। ਮੈਂ ਕੀਹਦੇ ਕੋਲ ਫਰਿਆਦ ਕਰਾਂ?

ਦੂਖ ਵਿਸਾਰਣੁ ਸੇਵਿਆ; ਸਦਾ ਸਦਾ ਦਾਤਾਰੁ ॥੧॥

ਮੈਂ ਉਸ ਦੀ ਘਾਲ ਕਮਾਉਂਦਾ ਹਾਂ, ਜੋ ਮੈਨੂੰ ਮੇਰੇ ਦੁੱਖੜੇ ਭੁਲਾ ਦਿੰਦਾ ਹੈ ਅਤੇ ਹਮੇਸ਼ਾ, ਹਮੇਸ਼ਾਂ ਦੇਣਹਾਰ ਹੈ।

ਸਾਹਿਬੁ ਮੇਰਾ ਨੀਤ ਨਵਾ; ਸਦਾ ਸਦਾ ਦਾਤਾਰੁ ॥੧॥ ਰਹਾਉ ॥

ਮੈਂਡਾ ਸੁਆਮੀ ਸਦੀਵ ਹੀ ਨਵਾਂ ਨਕੋਰ ਹੈ। ਹਮੇਸ਼ਾਂ ਅਤੇ ਹਮੇਸ਼ਾਂ ਹੀ ਉਹ ਦੇਣਹਾਰ ਹੈ। ਠਹਿਰਾਉ।

ਅਨਦਿਨੁ ਸਾਹਿਬੁ ਸੇਵੀਐ; ਅੰਤਿ ਛਡਾਏ ਸੋਇ ॥

ਰਾਤ ਦਿਨ ਮੈਂ ਆਪਣੇ ਮਾਲਕ ਦੀ ਚਾਰਕੀ ਕਮਾਉਂਦਾ ਹਾਂ ਅਤੇ ਅਖੀਰ ਨੂੰ ਉਹ ਮੈਨੂੰ ਬੰਦਖਲਾਸ ਕਰਾਊਗਾ।

ਸੁਣਿ ਸੁਣਿ ਮੇਰੀ ਕਾਮਣੀ; ਪਾਰਿ ਉਤਾਰਾ ਹੋਇ ॥੨॥

ਪ੍ਰਭੂ ਦੇ ਨਾਮ ਨੂੰ ਸੁਣ ਸੁਣ ਕੇ, ਹੇ ਮੈਂਡੀ ਮਨਮੋਹਨੀ ਇਸਤਰੀਏ, ਮੈਂ ਸੰਸਾਰ ਸਮੁੰਦਰ ਤੋਂ ਪਾਰ ਉਤੱਰ ਜਾਵਾਂਗਾ।

ਦਇਆਲ! ਤੇਰੈ ਨਾਮਿ ਤਰਾ ॥

ਹੇ ਮਿਹਰਬਾਨ ਮਾਲਕ! ਤੇਰੇ ਨਾਮ ਦੁਆਰਾ ਮੈਂ ਪਾਰ ਉਤਰ ਜਾਵਾਂਗਾ।

ਸਦ ਕੁਰਬਾਣੈ ਜਾਉ ॥੧॥ ਰਹਾਉ ॥

ਤੇਰੇ ਉਤੋਂ ਮੈਂ ਹਮੇਸ਼ਾਂ ਘੋਲੀ ਜਾਂਦਾ ਹਾਂ। ਠਹਿਰਾਓ।

ਸਰਬੰ ਸਾਚਾ ਏਕੁ ਹੈ; ਦੂਜਾ ਨਾਹੀ ਕੋਇ ॥

ਸਾਰੇ ਸੰਸਾਰ ਅੰਦਰ ਕੇਵਲ ਇਕ ਸੱਚਾ ਸਾਹਿਬ ਹੈ। ਹੋਰ ਕੋਈ ਹੈ ਹੀ ਨਹੀਂ।

ਤਾ ਕੀ ਸੇਵਾ ਸੋ ਕਰੇ; ਜਾ ਕਉ ਨਦਰਿ ਕਰੇ ॥੩॥

ਕੇਵਲ ਓਹੀ ਉਸ ਦੀ ਚਾਕਰੀ ਕਮਾਉਂਦਾ ਹੈ, ਜਿਸ ਉਤੇ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ।

ਤੁਧੁ ਬਾਝੁ ਪਿਆਰੇ! ਕੇਵ ਰਹਾ ॥

ਹੇ ਮੇਰੇ ਪ੍ਰੀਤਮ! ਤੇਰੇ ਬਗੈਰ ਮੈਂ ਕਿਸ ਤਰ੍ਹਾਂ ਰਹਿ ਸਕਦਾ ਹਾਂ?

ਸਾ ਵਡਿਆਈ ਦੇਹਿ; ਜਿਤੁ ਨਾਮਿ ਤੇਰੇ ਲਾਗਿ ਰਹਾਂ ॥

ਮੈਨੂੰ ਉਹ ਵਿਸ਼ਾਲਤਾ ਬਖਸ਼ ਕਿ ਮੈਂ ਤੇਰੇ ਨਾਤ ਨਾਲ ਜੁੜਿਆ ਰਹਾਂ।

ਦੂਜਾ ਨਾਹੀ ਕੋਇ; ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥

ਕੋਈ ਹੋਰ ਦੂਸਰਾ ਹੈ ਹੀ ਨਹੀਂ, ਹੇ ਮੇਰੇ ਜਾਨੀਆ! ਜਿਸ ਕੋਲ ਮੈਂ ਜਾ ਕੇ ਆਪਣੀ ਵਿਥਿਆ ਬਿਆਨ ਕਰਾਂ। ਠਹਿਰਾਉ।

ਸੇਵੀ ਸਾਹਿਬੁ ਆਪਣਾ; ਅਵਰੁ ਨ ਜਾਚੰਉ ਕੋਇ ॥

ਮੈਂ ਆਪਣੇ ਪ੍ਰਭੂ ਦੀ ਘਾਲ ਕਮਾਉਂਦਾ ਹਾਂ ਅਤੇ ਕਿਸੇ ਹੋਰ ਕੋਲੋਂ ਨਹੀਂ ਮੰਗਦਾ।

ਨਾਨਕੁ ਤਾ ਕਾ ਦਾਸੁ ਹੈ; ਬਿੰਦ ਬਿੰਦ ਚੁਖ ਚੁਖ ਹੋਇ ॥੪॥

ਨਾਨਕ ਉਸ ਦਾ ਗੁਮਾਸ਼ਤਾ ਹੈ ਅਤੇ ਹਰ ਛਿਨ ਉਸ ਉਤੋਂ ਟੁਕੜੇ ਟੁਕੜੇ ਕੁਰਬਾਨ ਜਾਂਦਾ ਹੈ।

ਸਾਹਿਬ ਤੇਰੇ ਨਾਮ ਵਿਟਹੁ; ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥

ਹੇ ਸੁਆਮੀ! ਹਰ ਮੁਹਤ ਮੈਂ ਤੇਰੇ ਨਾਮ ਉਤੇ ਬੋਟੀ ਬੋਟੀ ਕੁਰਬਾਨ, ਕੁਰਬਾਨ ਜਾਂਦਾ ਹਾਂ। ਠਹਿਰਾਉ।


ਧਨਾਸਰੀ ਮਹਲਾ ੧ ॥

ਧਨਾਸਰੀ ਪਹਿਲੀ ਪਾਤਿਸ਼ਾਹੀ।

ਹਮ ਆਦਮੀ ਹਾਂ ਇਕ ਦਮੀ; ਮੁਹਲਤਿ ਮੁਹਤੁ ਨ ਜਾਣਾ ॥

ਅਸੀਂ ਕੇਵਲ ਇਕ ਸਾਹ ਵਾਲੇ ਪੁਰਸ਼ ਹਾਂ ਅਤੇ ਆਪਣੇ ਕੂਚ ਦਾ ਮੁਕੱਰਰਾ ਵੇਲਾ ਤੇ ਛਿਨ ਨਹੀਂ ਜਾਣਦੇ।

ਨਾਨਕੁ ਬਿਨਵੈ, ਤਿਸੈ ਸਰੇਵਹੁ; ਜਾ ਕੇ ਜੀਅ ਪਰਾਣਾ ॥੧॥

ਨਾਨਕ ਪ੍ਰਾਰਥਨਾ ਕਰਦਾ ਹੈ ਤੂੰ ਉਸ ਦੀ ਸੇਵਾ ਕਰ। ਜਿਸ ਦੀ ਮਲਕੀਅਤ ਸਾਡੀ ਆਤਮਾ ਤੇ ਜਿੰਦ-ਜਾਨ ਹੈ।

ਅੰਧੇ! ਜੀਵਨਾ ਵੀਚਾਰਿ; ਦੇਖਿ, ਕੇਤੇ ਕੇ ਦਿਨਾ ॥੧॥ ਰਹਾਉ ॥

ਹੇ ਅੰਨ੍ਹੇ ਇਨਸਾਨ, ਸੋਚ ਕਰ ਅਤੇ ਵੇਖ ਕਿੰਨੇ ਕੁ ਦਿਹਾੜੇ ਤੇਰੀ ਜਿੰਦਗੀ ਹੈ।

ਸਾਸੁ ਮਾਸੁ ਸਭੁ ਜੀਉ ਤੁਮਾਰਾ; ਤੂ ਮੈ ਖਰਾ ਪਿਆਰਾ ॥

ਹੇ ਪ੍ਰਭੂ! ਮੇਰਾ ਸੁਆਸ, ਮਾਸ ਅਤੇ ਆਤਮਾ ਸਾਰੇ ਤੇਰੇ ਹਨ। ਤੂੰ ਮੈਨੂੰ ਬਹੁਤ ਮਿੱਠੜਾ ਲੱਗਦਾ ਹੈ।

ਨਾਨਕੁ ਸਾਇਰੁ ਏਵ ਕਹਤੁ ਹੈ; ਸਚੇ ਪਰਵਦਗਾਰਾ! ॥੨॥

ਕਵੀ ਨਾਨਕ ਇਸ ਤਰ੍ਹਾਂ ਆਖਦਾ ਹੈ, ਹੇ ਸੱਚੇ ਪਾਲਣ-ਪੋਸਣਹਾਰ!

ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ! ਕਿਆ ਕੋ ਕਢੈ ਗਹਣਾ? ॥

ਜੇਕਰ ਤੂੰ ਕਿਸੇ ਨੂੰ ਕੋਈ ਸ਼ੈ ਨਾਂ ਦੇਵੇ, ਤਾਂ ਉਹ ਤੇਰੇ ਕੋਲ ਕਿਹੜੀ ਸ਼ੈ ਗਿਰਵੀ ਰੱਖ ਕੇ ਕੁਛ ਲੈ ਸਕਦਾ ਹੈ, ਹੇ ਸਾਂਈਂ?

ਨਾਨਕੁ ਬਿਨਵੈ, ਸੋ ਕਿਛੁ ਪਾਈਐ; ਪੁਰਬਿ ਲਿਖੇ ਕਾ ਲਹਣਾ ॥੩॥

ਨਾਨਕ ਬਿਨੈ ਕਰਦਾ ਹੈ, ਪ੍ਰਾਣੀ ਐਨ ਓਹੀ ਸ਼ੈ ਪ੍ਰਾਪਤ ਕਰਦਾ ਹੈ, ਜਿਸ ਦਾ ਹਾਸਲ ਕਰਲਾ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ।

ਨਾਮੁ ਖਸਮ ਕਾ ਚਿਤਿ ਨ ਕੀਆ; ਕਪਟੀ ਕਪਟੁ ਕਮਾਣਾ ॥

ਛੱਲੀਆ ਪੁਰਸ਼ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਹੈ ਅਤੇ ਠੱਗੀ ਠੋਰੀ ਕਰਦਾ ਹੈ।

ਜਮ ਦੁਆਰਿ ਜਾ ਪਕੜਿ ਚਲਾਇਆ; ਤਾ ਚਲਦਾ ਪਛੁਤਾਣਾ ॥੪॥

ਜਦ ਉਸ ਨੂੰ ਫੜ ਕੇ ਮੌਤ ਦੇ ਮੂੰਹ ਵਿੱਚ ਧੱਕਿਆ ਜਾਂਦਾ ਹੈ ਤਦ, ਜਾਂਦਾ ਹੋਇਆ, ਉਹ ਆਪਣੇ ਅਮਲਾਂ ਉਤੇ ਅਫਸੋਸ ਕਰਦਾ ਹਾਂ।

ਜਬ ਲਗੁ ਦੁਨੀਆ ਰਹੀਐ ਨਾਨਕ; ਕਿਛੁ ਸੁਣੀਐ, ਕਿਛੁ ਕਹੀਐ ॥

ਜਦ ਤਾਂਈਂ ਅਸੀਂ ਇਸ ਸੰਸਾਰ ਵਿੱਚ ਹਾਂ, ਸਾਨੂੰ ਪ੍ਰਭੂ ਸਾਰੇ ਕੁਝਕੁ ਸੁਣਨਾ ਤੇ ਕੁਝਕੁ ਉਚਾਰਨਾ ਚਾਹੀਦਾ ਹੈ।

ਭਾਲਿ ਰਹੇ ਹਮ ਰਹਣੁ ਨ ਪਾਇਆ; ਜੀਵਤਿਆ ਮਰਿ ਰਹੀਐ ॥੫॥੨॥

ਮੈਂ ਖੋਜ ਕੀਤੀ ਹੈ ਅਤੇ ਏਥੇ ਠਹਿਰਨ ਦਾ ਮੈਨੂੰ ਕੋਈ ਰਾਹ ਨਹੀਂ ਲੱਭਾ, ਇਸ ਲਈ ਤੂੰ ਜੀਊਦੇ ਜੀ ਮਰਿਆ ਰਹੁ।


ਧਨਾਸਰੀ ਮਹਲਾ ੧ ਘਰੁ ਦੂਜਾ

ਧਨਾਸਰੀ ਪਹਿਲੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਕਿਉ ਸਿਮਰੀ? ਸਿਵਰਿਆ ਨਹੀ ਜਾਇ ॥

ਮੈਂ ਸੁਆਮੀ ਦਾ ਕਿਸ ਤਰ੍ਹਾਂ ਭਜਨ ਕਰਾਂ? ਉਸ ਦਾ ਸਿਮਰਨ ਮੈਂ ਕਰ ਨਹੀਂ ਸਕਦਾ।

ਤਪੈ ਹਿਆਉ, ਜੀਅੜਾ ਬਿਲਲਾਇ ॥

ਸੁਆਮੀ ਦੇ ਸਿਮਰਨ ਬਾਝੋਂ ਮੇਰੀ ਜੀਅਰਾ ਸੜਦਾ ਹੈ ਅਤੇ ਮੇਰੀ ਆਤਮਾ ਵਿਰਲਾਪ ਕਰਦੀ ਹੈ।

ਸਿਰਜਿ ਸਵਾਰੇ, ਸਾਚਾ ਸੋਇ ॥

ਉਹ ਸੱਚਾ ਸਾਹਿਬ, ਪ੍ਰਾਣੀ ਨੂੰ ਸਾਜਦਾ ਤੇ ਸ਼ਿੰਗਾਰਦਾ ਹੈ।

ਤਿਸੁ ਵਿਸਰਿਐ, ਚੰਗਾ ਕਿਉ ਹੋਇ? ॥੧॥

ਉਸ ਨੂੰ ਭੁਲਾ ਕੇ, ਜੀਵ ਕਿਸ ਤਰ੍ਹਾਂ ਭੁਲਾ ਸਕਦਾ ਹੈ?

ਹਿਕਮਤਿ ਹੁਕਮਿ, ਨ ਪਾਇਆ ਜਾਇ ॥

ਚਾਲਾਕੀ ਅਤੇ ਹੁਕਮ ਰਾਹੀਂ ਸਾਹਿਬ ਪ੍ਰਾਪਤ ਕੀਤਾ ਨਹੀਂ ਜਾ ਸਕਦਾ।

ਕਿਉ ਕਰਿ ਸਾਚਿ ਮਿਲਉ? ਮੇਰੀ ਮਾਇ! ॥੧॥ ਰਹਾਉ ॥

ਕਿਸੇ ਤਰੀਕੇ ਨਾਲ ਮੈਂ ਆਪਣੇ ਸੱਚੇ ਮਾਲਕ ਨਾਲ ਮਿਲ ਸਕਦਾ ਹੈ, ਹੇ ਮੈਂਡੇ ਮਾਤਾ? ਠਹਿਰਾਉ।

ਵਖਰੁ ਨਾਮੁ, ਦੇਖਣ ਕੋਈ ਜਾਇ ॥

ਟਾਵਾਂ ਟੱਲਾ ਜਣਾ ਹੀ ਨਾਮ ਦੇ ਸੌਦੇ ਸੂਤ ਨੂੰ ਵੇਖਣ (ਭਾਲਣ) ਜਾਂਦਾ ਹੈ।

ਨਾ ਕੋ ਚਾਖੈ, ਨਾ ਕੋ ਖਾਇ ॥

ਇਸ ਨਾਮ ਦੇ ਸੋਦੇ ਸੂਤ ਨੂੰ ਨਾਂ ਕੋਈ ਚੱਖਦਾ ਹੈ ਤੇ ਨਾਂ ਹੀ ਖਾਂਦਾ ਹੈ।

ਲੋਕਿ ਪਤੀਣੈ, ਨ ਪਤਿ ਹੋਇ ॥

ਲੋਗਾਂ ਨੂੰ ਖੁਸ਼ ਕਰਨ ਦੁਆਰਾ ਪ੍ਰਾਣੀ ਨੂੰ ਇੱਜ਼ਤ ਪ੍ਰਾਪਤ ਨਹੀਂ ਹੁੰਦੀ।

ਤਾ ਪਤਿ ਰਹੈ, ਰਾਖੈ ਜਾ ਸੋਇ ॥੨॥

ਜੇਕਰ ਉਹ ਸਾਹਿਬ ਬਚਾਵੇ, ਕੇਵਲ ਤਦ ਹੀ ਪ੍ਰਾਣੀ ਦੀ ਇੱਜ਼ਤ ਬੱਚ ਸਕਦੀ ਹੈ।

ਜਹ ਦੇਖਾ, ਤਹ ਰਹਿਆ ਸਮਾਇ ॥

ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਸਾਈਂ ਨੂੰ ਵਿਆਪਕ ਵੇਖਦਾ ਹਾਂ।

ਤੁਧੁ ਬਿਨੁ, ਦੂਜਾ ਨਾਹੀ ਜਾਇ ॥

ਤੇਰੇ ਬਾਝੋਂ ਹੇ ਸਾਈਂ! ਮੇਰਾ ਹੋਰ ਕੋਈ ਆਰਾਮ ਦਾ ਟਿਕਾਣਾ ਨਹੀਂ।

ਜੇ ਕੋ ਕਰੇ, ਕੀਤੈ ਕਿਆ ਹੋਇ? ॥

ਕਰਨ ਨੂੰ ਕੋਈ ਕਿਤਨੀ ਕਰਨ ਕੋਸ਼ਿਸ਼ ਪਿਆ ਕਰੇ, ਪਰ ਉਸ ਦੇ ਕੀਤਿਆਂ ਕੋਈ ਕੀ ਹੋ ਸਕਦਾ ਹੈ?

ਜਿਸ ਨੋ ਬਖਸੇ, ਸਾਚਾ ਸੋਇ ॥੩॥

ਕੇਵਲ ਓਹੀ ਕਰਨ ਦੇ ਯੋਗ ਹੁੰਦਾ ਹੈ, ਜਿਸ ਨੂੰ ਉਹ ਸੱਚਾ ਸੁਆਮੀ, ਬਰਕਤ ਦਿੰਦਾ ਹੈ।

ਹੁਣਿ ਉਠਿ ਚਲਣਾ, ਮੁਹਤਿ ਕਿ ਤਾਲਿ ॥

ਹੁਣ ਇਕ ਛਿਨ ਜਾਂ ਹੱਥ ਦੀ ਤਾੜੀ ਵੱਜਣ ਤੇ ਵਿੱਚ ਹੀ ਮੈਂ ਖੜਾ ਹੋ ਟੁਰ ਵੰਝਣਾ ਹੈ।

ਕਿਆ ਮੁਹੁ ਦੇਸਾ? ਗੁਣ ਨਹੀ ਨਾਲਿ ॥

ਮੈਂ ਸਾਈਂ ਨੂੰ ਕਿਹੜਾ ਮੂੰਹ ਦਿਖਾਵਾਂਗਾ, ਜਦ ਕਿ ਮੈਂ ਨੇਕੀਆਂ ਤੋਂ ਬਿਨਾ ਹਾਂ?

ਜੈਸੀ ਨਦਰਿ ਕਰੇ, ਤੈਸਾ ਹੋਇ ॥

ਜਿਸ ਤਰ੍ਹਾਂ ਦੀ ਸੁਆਮੀ ਦੀ ਦ੍ਰਿਸ਼ਟੀ ਹੈ, ਉਸੇ ਤਰ੍ਹਾਂ ਦਾ ਹੀ ਜੀਵ ਹੋ ਜਾਂਦਾ ਹੈ।

ਵਿਣੁ ਨਦਰੀ, ਨਾਨਕ ਨਹੀ ਕੋਇ ॥੪॥੧॥੩॥

ਪ੍ਰਭੂ ਦੀ ਰਹਿਮਤ ਦੀ ਨਿਗ੍ਹਾ ਬਗੈਰ, ਹੇ ਨਾਨਕ! ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੁੰਦਾ।


ਧਨਾਸਰੀ ਮਹਲਾ ੧ ॥

ਧਨਾਸਰੀ ਪਹਿਲੀ ਪਾਤਿਸ਼ਾਹੀ।

ਨਦਰਿ ਕਰੇ, ਤਾ ਸਿਮਰਿਆ ਜਾਇ ॥

ਜੇਕਰ ਹਰੀ ਮਿਹਰ ਧਾਰੇ, ਤਦ ਹੀ ਬੰਦਾ ਉਸ ਨੂੰ ਯਾਦ ਕਰਦਾ ਹੈ।

ਆਤਮਾ ਦ੍ਰਵੈ, ਰਹੈ ਲਿਵ ਲਾਇ ॥

ਉਸ ਦੀ ਰੂਹ ਨਰਮ ਹੋ ਜਾਂਦੀ ਹੈ। ਉਹ ਪ੍ਰਭੂ ਤੀ ਪ੍ਰੀਤ ਅੰਦਰ ਲੀਨ ਰਹਿੰਦੀ ਹੈ।

ਆਤਮਾ ਪਰਾਤਮਾ, ਏਕੋ ਕਰੈ ॥

ਆਪਣੀ ਰੂਹ ਉਹ ਪਰਮ ਰੂਹ ਨਾਲ ਇਕ ਮਿੱਕ ਕਰ ਦਿੰਦਾ ਹੈ।

ਅੰਤਰ ਕੀ ਦੁਬਿਧਾ, ਅੰਤਰਿ ਮਰੈ ॥੧॥

ਉਸ ਦੇ ਮਨ ਦਾ ਦਵੈਤ-ਭਾਵਮਨ ਵਿੱਚ ਹੀ ਲੀਨ ਜਾਂਦਾ ਹੈ।

ਗੁਰ ਪਰਸਾਦੀ, ਪਾਇਆ ਜਾਇ ॥

ਗੁਰਾਂ ਦੀ ਦਇਆ ਦੁਆਰਾ ਪ੍ਰਭੂ ਪਾਇਆ ਜਾਂਦਾ ਹੈ।

ਹਰਿ ਸਿਉ ਚਿਤੁ ਲਾਗੈ; ਫਿਰਿ ਕਾਲੁ ਨ ਖਾਇ ॥੧॥ ਰਹਾਉ ॥

ਜੇਕਰ ਆਦਮੀ ਦਾ ਮਨ ਪ੍ਰਭੂ ਨਾਲ ਜੁੜ ਜਾਵੇ ਤਦ, ਮੌਤ ਉਸ ਨੂੰ ਨਹੀਂ ਨਿਗਲਦੀ। ਠਹਿਰਾਉ।

ਸਚਿ ਸਿਮਰਿਐ, ਹੋਵੈ ਪਰਗਾਸੁ ॥

ਸੱਚੇ ਸਾਹਿਬ ਦਾ ਆਰਾਧਨ ਕਰਨ ਦੁਆਰਾ ਮਨੁੱਖ ਦਾ ਮਨ ਰੋਸ਼ਨ ਹੋ ਜਾਂਦਾ ਹੈ।

ਤਾ ਤੇ, ਬਿਖਿਆ ਮਹਿ ਰਹੈ ਉਦਾਸੁ ॥

ਇਸ ਲਈ ਮਾਇਆ ਉਹ ਨਿਰਲੇਪ ਰਹਿੰਦਾ ਹੈ।

ਸਤਿਗੁਰ ਕੀ, ਐਸੀ ਵਡਿਆਈ ॥

ਐਹੋ ਜੇਹੀ ਹੈ ਸੱਚੇ ਗੁਰਾਂ ਦੀ ਮਹਾਨਤਾ,

ਪੁਤ੍ਰ ਕਲਤ੍ਰ, ਵਿਚੇ ਗਤਿ ਪਾਈ ॥੨॥

ਕਿ ਲੜਕਿਆਂ ਅਤੇ ਪਤਨੀ ਹਤੇ ਵਿਚਕਾਰ ਹੀ ਇਨਸਾਨ ਮੁਕਤੀ ਪਾ ਲੈਂਦਾ ਹੈ।

ਐਸੀ, ਸੇਵਕੁ ਸੇਵਾ ਕਰੈ ॥

ਸਾਹਿਬ ਦਾ ਗੋਲਾ ਉਸ ਦੀ ਐਹੋ ਜੇਹੀ ਟਹਿਲ ਕਮਾਉਂਦਾ ਹੈ,

ਜਿਸ ਕਾ ਜੀਉ, ਤਿਸੁ ਆਗੈ ਧਰੈ ॥

ਕਿ ਉਹ ਆਪਣੀ ਜਿੰਦੜੀ ਉਸ ਦੇ ਮੂਹਰੇ ਰੱਖ ਦਨੂੰਦਾ ਹੈ ਜਿਸ ਦੀ ਕਿ ਉਹ ਹੈ।

ਸਾਹਿਬ ਭਾਵੈ, ਸੋ ਪਰਵਾਣੁ ॥

ਜੋ ਸਾਈਂ ਨੂੰ ਚੰਗਾ ਲੱਗਦਾ ਹੈ, ਉਹ ਕਬੂਲ ਪੈ ਜਾਂਦਾ ਹੈ।

ਸੋ ਸੇਵਕੁ, ਦਰਗਹ ਪਾਵੈ ਮਾਣੁ ॥੩॥

ਐਸਾ ਗੋਲਾ ਪ੍ਰਭੂ ਦੇ ਦਰਬਾਰ ਵਿੱਚ ਇੱਜ਼ਤ ਪਾਉਂਦਾ ਹੈ।

ਸਤਿਗੁਰ ਕੀ ਮੂਰਤਿ, ਹਿਰਦੈ ਵਸਾਏ ॥

ਸੱਚੇ ਗੁਰਾਂ ਦੇ ਸਰੂਪ ਨੂੰ ਉਹ ਆਪਣੇ ਮਨ ਵਿੱਚ ਟਿਕਾਉਂਦਾ ਹੈ,

ਜੋ ਇਛੈ, ਸੋਈ ਫਲੁ ਪਾਏ ॥

ਤੇ ਉਹ ਉਨ੍ਹਾਂ ਮੁਰਾਦਾਂ ਨੂੰ ਪਾ ਲੈਂਦਾ ਹੈ, ਜਿਨ੍ਹਾਂ ਨੂੰ ਉਹ ਲੋੜਦਾ ਹੈ।

ਸਾਚਾ ਸਾਹਿਬੁ, ਕਿਰਪਾ ਕਰੈ ॥

ਸੱਚਾ ਸੁਆਮੀ ਉਸ ਉਤੇ ਆਪਣੀ ਰਹਿਮਤ ਨਿਸ਼ਾਵਰ ਕਰਦਾ ਹੈ।

ਸੋ ਸੇਵਕੁ, ਜਮ ਤੇ ਕੈਸਾ ਡਰੈ ॥੪॥

ਐਹੋ ਜੇਹਾ ਸੇਵਕ ਮੌਤ ਤੋਂ ਤਰ੍ਹਾਂ ਡਰ ਸਕਦਾ ਹੈ?

ਭਨਤਿ ਨਾਨਕੁ, ਕਰੇ ਵੀਚਾਰੁ ॥

ਗੁਰੂ ਜੀ ਆਖਦੇ ਹਨ, ਜੇਕਰ ਕੋਈ ਜਣਾ ਸਾਹਿਬ ਦੀ ਬੰਦਗੀ ਧਾਰਨ ਕਰ ਲਵੇ,

ਸਾਚੀ ਬਾਣੀ ਸਿਉ, ਧਰੇ ਪਿਆਰੁ ॥

ਅਤੇ “ਸੱਚੀ ਗੁਰਬਾਣੀ” ਪਿਰਹੜੀ ਪਾ ਲਵੇ,

ਤਾ ਕੋ ਪਾਵੈ, ਮੋਖ ਦੁਆਰੁ ॥

ਤਦ ਉਹ ਮੁਕਤੀ ਦੇ ਦਰਵਾਜੇ ਨੂੰ ਪ੍ਰਾਪਤ ਕਰ ਲੈਂਦਾ ਹੈ।

ਜਪੁ ਤਪੁ ਸਭੁ, ਇਹੁ ਸਬਦੁ ਹੈ ਸਾਰੁ ॥੫॥੨॥੪॥

ਸਾਈਂ ਦੀ ਇਹ ਬੰਦਗੀ ਸਾਰੀਆਂ ਉਪਾਸ਼ਨਾਂ ਤੇ ਤਪੱਸਿਆ ਦਾ ਨਿਚੋੜ ਹੈ।


ਧਨਾਸਰੀ ਮਹਲਾ ੧ ॥

ਧਨਾਸਰੀ ਪਹਿਲੀ ਪਾਤਿਸ਼ਾਹੀ।

ਜੀਉ ਤਪਤੁ ਹੈ, ਬਾਰੋ ਬਾਰ ॥

ਮੇਰੀ ਜਿੰਦੜੀ ਮੁੜ ਮੁੜ ਕੇ ਮੱਚਦੀ ਹੈ।

ਤਪਿ ਤਪਿ ਖਪੈ, ਬਹੁਤੁ ਬੇਕਾਰ ॥

ਬਹੁਤ ਦੁਖਾਂਤ੍ਰ ਹੋ, ਜਿੰਦੜੀ ਵਿਆਕੁਲ ਹੋ ਜਾਂਦੀ ਹੈ ਅਤੇ ਘਣੇਰਿਆਂ ਪਾਪਾਂ ਦਾ ਸ਼ਿਕਾਰ ਥੀ ਵੰਞਦਾ ਹੈ।

ਜੈ ਤਨਿ, ਬਾਣੀ ਵਿਸਰਿ ਜਾਇ ॥

ਜਿਸ ਸਰੀਰ ਨੂੰ ਗੁਰਬਾਣੀ ਭੁੱਲ ਜਾਂਦੀ ਹੈ,

ਜਿਉ, ਪਕਾ ਰੋਗੀ ਵਿਲਲਾਇ ॥੧॥

ਉਹ ਚਿਰ ਦੇ ਬੀਮਾਰ ਵਾਂਗੂੰ ਵਿਲਕਦਾ ਹੈ।

ਬਹੁਤਾ ਬੋਲਣੁ, ਝਖਣੁ ਹੋਇ ॥

ਜ਼ਿਆਦਾ ਬੋਲਣਾ ਸਭ ਬੇਫਾਇਦਾ ਹੈ।

ਵਿਣੁ ਬੋਲੇ, ਜਾਣੈ ਸਭੁ ਸੋਇ ॥੧॥ ਰਹਾਉ ॥

ਸਾਡੇ ਕਹਿਣ ਤੇ ਬਗੈਰ ਹੀ ਉਹ ਸੁਆਮੀ ਸਭ ਕੁਛ ਜਾਣਦਾ ਹੈ। ਠਹਿਰਾਉ।

ਜਿਨਿ ਕਨ ਕੀਤੇ, ਅਖੀ ਨਾਕੁ ॥

ਉਹ ਹੈ, ਜਿਸ ਨੇ ਸਾਡੇ ਕੰਨ, ਨੇਤ੍ਰ ਅਤੇ ਨੱਕ ਬਣਾਏ ਹਨ।

ਜਿਨਿ ਜਿਹਵਾ ਦਿਤੀ, ਬੋਲੇ ਤਾਤੁ ॥

ਜਿਸ ਨੇ ਤੁਰੰਤ ਬੋਲਣ ਲਈ ਸਾਨੂੰ ਜੀਭ ਦਿੱਤੀ ਹੈ।

ਜਿਨਿ ਮਨੁ ਰਾਖਿਆ, ਅਗਨੀ ਪਾਇ ॥

ਜਿਸ ਨੇ ਬੰਦੇ ਨੂੰ ਗਰਭ ਦੀ ਅੱਗ ਵਿੱਚ ਪਾ ਕੇ ਬਚਾ ਲਿਆ ਹੈ,

ਵਾਜੈ ਪਵਣੁ, ਆਖੈ ਸਭ ਜਾਇ ॥੨॥

ਅਤੇ ਜਿਸ ਦੇ ਕਹਿਣ ਤੇ ਸੁਆਸ ਹਰ ਥਾਂ ਵਗਦਾ ਹੈ।

ਜੇਤਾ ਮੋਹੁ, ਪਰੀਤਿ ਸੁਆਦ ॥

ਜਿੰਨੀਆਂ ਵੀ ਜ਼ਿਆਦਾ, ਸੰਸਾਰੀ ਲਗਨਾ, ਮੁਹੱਬਤਾਂ ਅਤੇ ਨਿਆਮਤਾਂ ਹਨ,

ਸਭਾ ਕਾਲਖ, ਦਾਗਾ ਦਾਗ ॥

ਉਹ ਸਮੂਹ ਕਾਲੇ ਧੱਬੇ ਹਨ, ਆਤਮਾ ਤੇ।

ਦਾਗ ਦੋਸ ਮੁਹਿ, ਚਲਿਆ ਲਾਇ ॥

ਜੋ ਆਪਣੇ ਚਿਹਰੇ ਉਤੇ ਪਾਪ ਦਾ ਠੱਪਾ ਲੁਆ ਕੇ ਤੁਰਦਾ ਹੈ,

ਦਰਗਹ, ਬੈਸਣ ਨਾਹੀ ਜਾਇ ॥੩॥

ਉਸ ਨੂੰ ਸੁਆਮੀ ਦੇ ਦਰਬਾਰ ਵਿੱਚ ਬਹਿਣ ਨੂੰ ਥਾਂ ਨਹੀਂ ਮਿਲਦੀ।

ਕਰਮਿ ਮਿਲੈ, ਆਖਣੁ ਤੇਰਾ ਨਾਉ ॥

ਤੇਰੀ ਮਿਹਰ ਰਾਹੀਂ ਹੇ ਪ੍ਰਭੂ! ਤੇਰੇ ਨਾਮ ਦਾ ਉਚਾਰਨ ਪ੍ਰਾਪਤ ਹੁੰਦਾ ਹੈ।

ਜਿਤੁ ਲਗਿ ਤਰਣਾ, ਹੋਰੁ ਨਹੀ ਥਾਉ ॥

ਜਿਸ ਨਾਲ ਜੁੜ ਕੇ, ਜੀਵ ਪਾਰ ਉਤੱਰ ਜਾਂਦਾ ਹੈ। ਹੋਰ ਕੋਈ (ਜਰੀਆ) ਜਾਂ (ਜਗ੍ਹਾ) ਹੈ ਹੀ ਨਹੀਂ।

ਜੇ ਕੋ ਡੂਬੈ, ਫਿਰਿ ਹੋਵੈ ਸਾਰ ॥

ਜੇਕਰ ਕੋਈ ਜਣਾ ਪਾਪਾਂ ਵਿੱਚ ਡੁੱਬਿਆ ਹੋਇਆ ਭੀ ਹੋਵੇ, ਤਾਂ ਭੀ ਨਾਮ ਦੇ ਰਾਹੀਂ ਉਸ ਦੀ ਸੰਭਾਲ ਹੋ ਜਾਂਦੀ ਹੈ।

ਨਾਨਕ, ਸਾਚਾ ਸਰਬ ਦਾਤਾਰ ॥੪॥੩॥੫॥

ਨਾਨਕ ਸੱਚਾ ਆਪਣੀ ਸੱਚਾ ਸੁਆਮੀ ਸਾਰਿਆਂ ਨੂੰ ਦੇਣ ਵਾਲਾ ਹੈ।


ਧਨਾਸਰੀ ਮਹਲਾ ੧ ॥

ਧਨਾਸਰੀ ਪਹਿਲੀ ਪਾਤਿਸ਼ਾਹੀ।

ਚੋਰੁ ਸਲਾਹੇ, ਚੀਤੁ ਨ ਭੀਜੈ ॥

ਜੇਕਰ ਚੋਰ ਕਿਸੇ ਦੀ ਸਿਫ਼ਤ ਕਰੇ, ਉਸ ਦਾ ਮਨ ਖੁਸ਼ ਨਹੀਂ ਹੁੰਦਾ।

ਜੇ ਬਦੀ ਕਰੇ, ਤਾ ਤਸੂ ਨ ਛੀਜੈ ॥

ਜੇਕਰ ਉਹ ਉਸ ਦੀ ਬਦਖੋਈ ਕਰੇ, ਤਾਂ ਉਸ ਦੀ ਇੱਜ਼ਤ ਭੋਰਾ ਭਰ ਭੀ ਨਹੀਂ ਘੱਟਦੀ।

ਚੋਰ ਕੀ ਹਾਮਾ, ਭਰੇ ਨ ਕੋਇ ॥

ਤਸਕਰ ਦੀ ਜ਼ਿੰਮੇਵਾਰੀ ਕੋਈ ਭੀ ਨਹੀਂ ਲੈਂਦਾ।

ਚੋਰੁ ਕੀਆ, ਚੰਗਾ ਕਿਉ ਹੋਇ? ॥੧॥

ਜੋ ਕੁਛ ਤਸਕਰ ਕਰਦਾ ਹੈ, ਉਹ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ?

ਸੁਣਿ ਮਨ ਅੰਧੇ! ਕੁਤੇ ਕੂੜਿਆਰ ॥

ਹੇ ਮੇਰੇ ਅੰਨ੍ਹੇ ਅਤੇ ਝੂਠੇ ਕੂਕਰ ਮਨ ਸੁਣ!

ਬਿਨੁ ਬੋਲੇ, ਬੂਝੀਐ ਸਚਿਆਰ ॥੧॥ ਰਹਾਉ ॥

ਆਦਮੀ ਦੇ ਕੱਛੂ ਕਹਿਣ ਦੇ ਬਗੈਰ ਹੀ ਸੱਚਾ ਸੁਆਮੀ ਸਭ ਕੁੱਛ ਜਾਣਦਾ ਹੈ। ਠਹਿਰਾਉ।

ਚੋਰੁ ਸੁਆਲਿਉ, ਚੋਰੁ ਸਿਆਣਾ ॥

ਚੋਰ ਭਾਵ ਸੁੰਦਰ ਹੋਵੇ, ਚੋਰ ਭਾਵੇਂ ਅਕਲਬੰਦ ਹੋਵੇ,

ਖੋਟੇ ਕਾ ਮੁਲੁ, ਏਕੁ ਦੁਗਾਣਾ ॥

ਫਿਰ ਭੀ ਉਹ ਅਧਿਆਨੀ ਦੀ ਕੀਮਤ ਦੇ ਜਾਲ੍ਹੀ ਸਿੋੱਕੇ ਦੀ ਮਾਨੰਦ ਹੈ।

ਜੇ ਸਾਥਿ ਰਖੀਐ, ਦੀਜੈ ਰਲਾਇ ॥

ਜੇਕਰ ਇਸ ਨੂੰ ਹੋਰਨਾਂ ਨਾਲ ਰੱਖ ਰਲਾ ਮਿਲਾ ਦੇਈਏ,

ਜਾ ਪਰਖੀਐ, ਖੋਟਾ ਹੋਇ ਜਾਇ ॥੨॥

ਤਾਂ ਵੀ ਸਿੱਕੇ ਜਾਂਚੇ ਜਾਂਦੇ ਹਨ, ਤਾਂ ਇਹ ਜਾਲ੍ਹੀ ਪਾਇਆ ਜਾਂਦਾ ਹੈ।

ਜੈਸਾ ਕਰੇ, ਸੁ ਤੈਸਾ ਪਾਵੈ ॥

ਜੇਹੋ ਜੇਹੇ ਕੰਮ ਬੰਦਾ ਕਰਦਾ ਹੈ, ਉਹੋ ਜੇਹਾ ਹੀ ਉਹ ਪਾਉਂਦਾ ਹੈ।

ਆਪਿ ਬੀਜਿ, ਆਪੇ ਹੀ ਖਾਵੈ ॥

ਉਹ ਖੁਦ ਜੋ ਬੀਜਦਾ ਹੈ ਉਹੋ ਖੁਦ ਹੀ ਖਾਂਦਾ ਹੈ।

ਜੇ ਵਡਿਆਈਆ, ਆਪੇ ਖਾਇ ॥

ਜੇਕਰ ਪ੍ਰਾਣੀ ਆਪਣੇ ਆਪ ਹੀ ਤਾਰੀਫ ਕਰੇ,

ਜੇਹੀ ਸੁਰਤਿ, ਤੇਹੈ ਰਾਹਿ ਜਾਇ ॥੩॥

ਤਦ ਵੀ ਜੋਹੇ ਜੇਹੀ ਉਸ ਦੀ ਸਮਝ ਹੈ, ਉਹੋ ਜੇਹੇ ਰਸਤੇ ਹੀ ਉਹ ਜਾਂਦਾ ਹੈ।

ਜੇ ਸਉ ਕੂੜੀਆ, ਕੂੜੁ ਕਬਾੜੁ ॥

ਜੇਕਰ ਬੰਦਾ ਆਪਣੇ ਝੂਠ ਨੂੰ ਲੁਕੋਣ ਲਈ ਸੈਂਕੜੇ ਝੂਠ ਪਿਆ ਬੋਲੇ,

ਭਾਵੈ, ਸਭੁ ਆਖਉ ਸੰਸਾਰੁ ॥

ਭਾਵਨੂੰ ਸਾਰਾ ਜਹਾਨ ਉਸ ਨੂੰ ਚੰਗਾ ਪਿਆ ਕਹੇ ਤਾਂ ਭੀ ਸੱਚੀ ਦਰਗਾਹ ਵਿੱਚ ਉਹ ਕਬੂਲ ਨਹੀਂ ਪੈਂਦਾ।

ਤੁਧੁ ਭਾਵੈ, ਅਧੀ ਪਰਵਾਣੁ ॥

ਜੇਕਰ ਤੈਨੂੰ ਚੰਗਾ ਲੱਗੇ ਹੇ ਵਾਹਿਗੁਰੂ ਤਾਂ ਇਕ ਬੁੱਧੀਹੀਣ ਬਦਾ ਭੀ ਪ੍ਰਮਾਣੀਕ ਹੋ ਜਾਂਦਾ ਹੈ।

ਨਾਨਕ ਜਾਣੈ, ਜਾਣੁ ਸੁਜਾਣੁ ॥੪॥੪॥੬॥

ਨਾਨਕ, ਸਿਆਣਾ ਤੇ ਸਰਬੱਗ ਸੁਆਮੀ ਸਭ ਕੁਛ ਜਾਣਦਾ ਹੈ।


ਧਨਾਸਰੀ ਮਹਲਾ ੧ ॥

ਧਨਾਸਰੀ ਪਹਿਲੀ ਪਾਤਿਸ਼ਾਹੀ।

ਕਾਇਆ ਕਾਗਦੁ, ਮਨੁ ਪਰਵਾਣਾ ॥

ਸਰੀਰ ਕਾਗਜ਼ ਹੈ ਅਤੇ ਚਿੱਤ ਉਸ ਉਤੇ ਲਿਖਿਆ ਹੋਇਆ ਹੁਕਮ।

ਸਿਰ ਕੇ ਲੇਖ, ਨ ਪੜੈ ਇਆਣਾ ॥

ਪਰ ਮੂਰਖ ਆਪਣੇ ਮੂੰਡ ਉਪਰ ਦੀ (ਕਿਸਮਤ ਦੀ) ਲਿਖਤ ਨੂੰ ਨਹੀਂ ਵਾਚਦਾ।

ਦਰਗਹ ਘੜੀਅਹਿ, ਤੀਨੇ ਲੇਖ ॥

ਸਾਈਂ ਦੇ ਦਰਬਾਰ ਅੰਦਰ ਤਿੰਨ ਤਰ੍ਹਾਂ ਦੀ ਲਿਖਤਾਕਾਰ ਲਿਖੀ ਜਾਂਦੀ ਹੈ।

ਖੋਟਾ ਕਾਮਿ ਨ ਆਵੈ, ਵੇਖੁ! ॥੧॥

ਦੇਖ, ਜਾਲ੍ਹੀ ਉਥੇ ਕਿਸੇ ਕੰਮ ਨਹੀਂ ਆਉਂਦਾ।

ਨਾਨਕ, ਜੇ ਵਿਚਿ ਰੁਪਾ ਹੋਇ ॥

ਨਾਨਕ, ਜੇਕਰ ਉਸ ਵਿੱਚ ਚਾਂਦੀ ਹੋਵੇ,

ਖਰਾ ਖਰਾ, ਆਖੈ ਸਭੁ ਕੋਇ ॥੧॥ ਰਹਾਉ ॥

ਤਾਂ ਹਰ ਜਣਾ ਪੁਕਾਰਦਾ ਹੈ, “ਸੱਚਾ ਸੁੱਚਾ ਹੈ, ਇਹ ਸੱਚਾ ਸੁੱਚਾ ਹੈ”। ਠਹਿਰਾਉ।

ਕਾਦੀ, ਕੂੜੁ ਬੋਲਿ ਮਲੁ ਖਾਇ ॥

ਕਾਜ਼ੀ ਝੂਠ ਬੋਲਦਾ ਹੈ ਅਤੇ ਗੰਦਗੀ ਖਾਂਦਾ ਹੈ।

ਬ੍ਰਾਹਮਣੁ ਨਾਵੈ, ਜੀਆ ਘਾਇ ॥

ਬ੍ਰਾਹਮਣ ਜਾਨਾਂ ਮਾਰਦਾ ਹੈ ਅਤੇ ਇਸ਼ਨਾਨ ਕਰਦਾ ਹੈ।

ਜੋਗੀ, ਜੁਗਤਿ ਨ ਜਾਣੈ ਅੰਧੁ ॥

ਅੰਨ੍ਹਾ ਯੋਗੀ ਰਸਤਾ ਨਹੀਂ ਜਾਣਦਾ।

ਤੀਨੇ, ਓਜਾੜੇ ਕਾ ਬੰਧੁ ॥੨॥

ਤਿੰਨੇ ਹੀ ਬਰਬਾਦੀ ਦਾ ਬਾਨ੍ਹਣੂ ਬੰਨ੍ਹਦੇ ਹਨ।

ਸੋ ਜੋਗੀ, ਜੋ ਜੁਗਤਿ ਪਛਾਣੈ ॥

ਕੇਵਲ ਓਹੀ ਯੋਗੀ ਹੈ, ਜੋ ਰੱਬ ਦੇ ਰਾਹ ਨੂੰ ਜਾਣਦਾ ਹੈ,

ਗੁਰ ਪਰਸਾਦੀ, ਏਕੋ ਜਾਣੈ ॥

ਅਤੇ ਜੋ ਗੁਰਾਂ ਦੀ ਦਇਆ ਦੁਆਰਾ ਕੇਵਲ ਇਕ ਸਾਈਂ ਨੂੰ ਸਿੰਞਾਣਦਾ ਹੈ।

ਕਾਜੀ ਸੋ, ਜੋ ਉਲਟੀ ਕਰੈ ॥

ਕੇਵਲ ਓਹੀ ਕਾਜ਼ੀ ਹੈ, ਜੋ ਦੁਨੀਆ ਵੱਲੋਂ ਆਪਣਾ ਮੂੰਹ ਮੋੜ ਲੈਦਾ ਹੈ,

ਗੁਰ ਪਰਸਾਦੀ, ਜੀਵਤੁ ਮਰੈ ॥

ਤੇ ਜੋ ਗੁਰਾਂ ਦੀ ਮਿਹਰ ਸਦਕਦਾ ਜੀਉਂਦੇ ਜੀ ਮਰਿਆ ਰਹਿੰਦਾ ਹੈ।

ਸੋ ਬ੍ਰਾਹਮਣੁ, ਜੋ ਬ੍ਰਹਮੁ ਬੀਚਾਰੈ ॥

ਓਹੀ ਬ੍ਰਾਹਮਣ ਹੈ, ਜੋ ਸੁਆਮੀ ਦਾ ਸਿਮਰਨ ਕਰਦਾ ਹੈ।

ਆਪਿ ਤਰੈ, ਸਗਲੇ ਕੁਲ ਤਾਰੈ ॥੩॥

ਉਹ ਖੁਦ ਬਚ ਜਾਂਦਾ ਹੈ ਤੇ ਆਪਣੀਆਂ ਸਾਰੀਆਂ ਪੀੜੀਆਂ ਨੂੰ ਭੀ ਬਚਾ ਲੈਂਦਾ ਹੈ।

ਦਾਨਸਬੰਦੁ ਸੋਈ, ਦਿਲਿ ਧੋਵੈ ॥

ਅਕਲਮੰਦ ਉਹ ਹੈ ਜੋ ਆਪਣੇ ਮਨ ਨੂੰ ਸਾਫ ਕਰਦਾ ਹੈ।

ਮੁਸਲਮਾਣੁ ਸੋਈ, ਮਲੁ ਖੋਵੈ ॥

ਮੁਸਲਮਾਨ ਉਹ ਹੈ, ਜੋ ਆਪਣੀ ਅਪਵਿੱਤਰਤਾ ਨੂੰ ਦੂਰ ਕਰਦਾ ਹੈ।

ਪੜਿਆ ਬੂਝੈ, ਸੋ ਪਰਵਾਣੁ ॥

ਜੋ ਵਾਚ ਕੇ ਉਸ ਦੇ ਅਮਲ ਕਰਦਾ ਹੈ, ਉਹ ਕਬੂਲ ਪੈ ਜਾਂਦਾ ਹੈ।

ਜਿਸੁ ਸਿਰਿ, ਦਰਗਹ ਕਾ ਨੀਸਾਣੁ ॥੪॥੫॥੭॥

ਐਸਾ ਉਹੀ ਜਣਾ ਹੈ, ਜੀਹਦੇ ਮੱਥੇ ਉਤੇ ਹਰੀ ਦੇ ਦਰਬਾਰ ਦੀ ਮੁਹਰ ਹੈ।


ਧਨਾਸਰੀ ਮਹਲਾ ੧ ਘਰੁ ੩

ਧਨਾਸਰੀ ਪਹਿਲੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦਾ ਸਕਦਾ ਉਹ ਪਾਇਆ ਜਾਂਦਾ ਹੈ।

ਕਾਲੁ ਨਾਹੀ ਜੋਗੁ ਨਾਹੀ; ਨਾਹੀ ਸਤ ਕਾ ਢਬੁ ॥

ਨਹੀਂ ਨਾਹੀਂ, ਇਹ ਸਮਾਂ ਨਹੀਂ, ਜਦ ਲੋਕ ਯੋਗ ਅਤੇ ਸੱਚ ਦੇ ਮਾਰਗ ਨੂੰ ਜਾਣਦੇ ਹਨ।

ਥਾਨਸਟ, ਜਗ ਭਰਿਸਟ ਹੋਏ; ਡੂਬਤਾ ਇਵ ਜਗੁ ॥੧॥

ਸੰਸਾਰ ਦੇ ਉਪਾਸ਼ਨਾ ਦੇ ਅਸਥਾਨ ਪਲੀਤ ਹੋ ਗਏ ਅਤੇ ਇਸ ਤਰ੍ਹਾਂ ਜਹਾਨ ਡੁਬਦਾ ਜਾ ਰਿਹਾ ਹੈ।

ਕਲ ਮਹਿ, ਰਾਮ ਨਾਮੁ ਸਾਰੁ ॥

ਕਾਲੇ ਸਮਨੂੰ ਅੰਦਰ ਸਾਹਿਬ ਦਾ ਨਾਮ ਸਰਬ-ਸ੍ਰੇਸ਼ਟ ਹੈ।

ਅਖੀ ਤ ਮੀਟਹਿ, ਨਾਕ ਪਕੜਹਿ; ਠਗਣ ਕਉ ਸੰਸਾਰੁ ॥੧॥ ਰਹਾਉ ॥

ਪਖੰਡੀ ਦੁਨੀਆ ਨੂੰ ਧੋਖਾ ਦੇਣ ਲਈ ਆਪਣੇ ਨੇਤ੍ਰ ਮੀਚ ਲੈਂਦਾ ਅਤੇ ਆਪਣਾ ਨੱਕ ਫੜ ਲੈਂਦਾ ਹੈ। ਠਹਿਰਾਉ।

ਆਟ ਸੇਤੀ ਨਾਕੁ ਪਕੜਹਿ; ਸੂਝਤੇ ਤਿਨਿ ਲੋਅ ॥

ਆਪਣੇ ਅੰਗੂਠੇ ਤੇ ਦੋ ਉਂਗਲਾਂ ਨਾਲ ਆਪਣੇ ਨੱਕ ਨੂੰ ਫੜ ਕੇ ਉਹ ਪੁਕਾਰਦਾ ਹੈ, “ਮੈਂ ਤਿੰਨਾਂ ਜਹਾਨਾਂ ਨੂੰ ਵੇਖ ਰਿਹਾ ਹਾਂ”।

ਮਗਰ ਪਾਛੈ, ਕਛੁ ਨ ਸੂਝੈ; ਏਹੁ ਪਦਮੁ ਅਲੋਅ ॥੨॥

ਪ੍ਰੰਤੂ ਉਸ ਨੂੰ ਆਪਣੇ ਪਿਛਲੇ ਪਾਸੇ ਕੁਝ ਭੀ ਨਹੀਂ ਦਿਸਦਾ। ਇਹ ਅਜੀਬ ਹੀ ਕੰਵਲ-ਆਸਣ ਹੈ।

ਖਤ੍ਰੀਆ ਤ ਧਰਮੁ ਛੋਡਿਆ; ਮਲੇਛ ਭਾਖਿਆ ਗਹੀ ॥

ਖੱਤ੍ਰੀਆਂ ਨੇ ਆਪਣਾ ਮਹਜ਼ਬ ਤਿਆਗ ਦਿੱਤਾ ਹੈ ਅਤੇ (ਪ੍ਰਦੇਸੀ) ਬੋਲੀ ਇਖਤਿਆਰ ਕਰ ਲਈ ਹੈ।

ਸ੍ਰਿਸਟਿ ਸਭ ਇਕ ਵਰਨ ਹੋਈ; ਧਰਮ ਕੀ ਗਤਿ ਰਹੀ ॥੩॥

ਸਾਰੀ ਦੁਨੀਆ ਇਕ ਜਾਤ ਦੀ ਹੀ (ਮੰਦੀ) ਹੋ ਗਈ ਹੈ ਅਤੇ ਸੱਚਾਈ ਦੀ ਮਰਯਾਦਾ ਮਿੱਟ ਗਈ ਹੈ।

ਅਸਟ ਸਾਜ ਸਾਜਿ ਪੁਰਾਣ ਸੋਧਹਿ; ਕਰਹਿ ਬੇਦ ਅਭਿਆਸੁ ॥

ਹਿੰਦੂ ਵਿਦਵਾਨਾਂ ਦੇ ਸੰਗ੍ਰਹਿ ਅਤੇ ਰਚਨ ਕੀਤੇ ਹੋਏ ਅੱਠ ਤੇ ਦਸ ਪੁਰਾਣਾ ਨੂੰ ਵਾਚਦੇ ਹਨ, ਅਤੇ ਵੇਦਾਂ ਨੂੰ ਵੀਚਾਰਦੇ ਹਨ।

ਬਿਨੁ ਨਾਮ ਹਰਿ ਕੇ ਮੁਕਤਿ ਨਾਹੀ; ਕਹੈ ਨਾਨਕੁ ਦਾਸੁ ॥੪॥੧॥੬॥੮॥

ਸਾਹਿਬ ਦੇ ਨਾਮ ਦੇ ਬਾਝੋਂ ਕਲਿਆਣ ਨਹੀਂ ਹੋ ਸਕਦਾ, ਸਾਹਿਬ ਦਾ ਗੋਲਾ ਨਾਨਕ ਆਖਦਾ ਹੈ।


ਧਨਾਸਰੀ ਮਹਲਾ ੧ ਆਰਤੀ

ਧਨਾਸਰੀ ਪਹਿਲੀ ਪਾਤਿਸ਼ਾਹੀ। ਸਨਮੁੱਖ ਉਪਾਸ਼ਨਾ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ ਜਨਕ ਮੋਤੀ ॥

ਅਸਮਾਨ ਦੀ ਵੱਡੀ ਪਲੇਟ ਅੰਦਰ ਸੂਰਜ ਅਤੇ ਚੰਦ ਦੀਵੇ ਹਨ ਅਤੇ ਤਾਰੇ ਆਪਣੇ ਚੱਕਰਾਂ ਸਮੇਤ ਜਡੇ ਹੋਏ ਮੋਤੀ।

ਧੂਪੁ ਮਲਆਨਲੋ, ਪਵਣੁ ਚਵਰੋ ਕਰੇ; ਸਗਲ ਬਨਰਾਇ, ਫੂਲੰਤ ਜੋਤੀ ॥੧॥

ਚੰਨਣ ਦੀ ਸੁਗੰਧਤ ਤੇਰੀ ਹੋਕ-ਸਾਮੱਗਰੀ ਬਣਾਉਂਦੀ ਹੈ, ਹਵਾ ਤੇਰੀ ਚੋਰੀ ਅਤੇ ਸਾਰੀ ਬਨਾਸਪਤੀ ਤੇਰੇ ਫੁੱਲ ਹਨ, ਹੇ ਪ੍ਰਕਾਸ਼ਵਾਨ ਪ੍ਰਭੂ!

ਕੈਸੀ ਆਰਤੀ ਹੋਇ; ਭਵ ਖੰਡਨਾ! ਤੇਰੀ ਆਰਤੀ ॥

ਕੈਸੀ ਸੁੰਦਰ ਪੂਜਾ ਹੋ ਰਹੀ ਹੈ? ਇਹ ਤੈਂਡੀ ਸਨਮੁੱਖ ਪੂਜਾ ਹੈ, ਹੇ ਡਰ ਦੇ ਨਾਸ ਕਰਨਹਾਰ!

ਅਨਹਤਾ ਸਬਦ, ਵਾਜੰਤ ਭੇਰੀ ॥੧॥ ਰਹਾਉ ॥

ਰੱਬੀ ਕੀਰਤਨ, ਮੰਦਰ ਦੇ ਨਗਾਰਿਆਂ ਦਾ ਵਜਣਾ ਹੈ। ਠਹਿਰਾਉ।

ਸਹਸ ਤਵ ਨੈਨ, ਨਨ ਨੈਨ ਹੈ ਤੋਹਿ ਕਉ; ਸਹਸ ਮੂਰਤਿ, ਨਨਾ ਏਕ ਤੋਹੀ ॥

ਹਜ਼ਾਰਾਂ ਹਨ ਤੇਰੀਆਂ ਅੱਖਾਂ, ਪ੍ਰੰਤੂ ਤੇਰੀ ਕੋਈ ਭੀ ਅੱਖ ਨਹੀਂ। ਹਜਾਰਾਂ ਹੀ ਹਨ ਤੇਰੇ ਸਰੂਪ, ਪਰ ਇਕ ਤੇਰਾ ਭੀ ਸਰੂਪ ਨਹੀਂ।

ਸਹਸ ਪਦ ਬਿਮਲ, ਨਨ ਏਕ ਪਦ; ਗੰਧ ਬਿਨੁ, ਸਹਸ ਤਵ ਗੰਧ; ਇਵ ਚਲਤ ਮੋਹੀ ॥੨॥

ਹਜ਼ਾਰਾਂ ਹਨ ਤੇਰੇ ਪਵਿੱਤਰ ਪੈਰ, ਤਾਂ ਭੀ ਤੇਰਾ ਇਕ ਭੀ ਪੈਰ ਨਹੀਂ। ਹਜ਼ਾਰਾਂ ਨੱਕ ਹਨ, ਤਦਯਪ ਤੂੰ ਨਾਸਕਾ ਦੇ ਬਗੈਰ ਹੈ। ਤੇਰਿਆਂ ਇਨ੍ਹਾਂ ਕੌਤਕਾਂ ਨੇ ਮੈਨੂੰ ਫਰੇਫਤਾ ਕਰ ਲਿਆ ਹੈ।

ਸਭ ਮਹਿ ਜੋਤਿ, ਜੋਤਿ ਹੈ ਸੋਇ ॥

ਸਾਰਿਆਂ ਅੰਦਰ ਜਿਹੜੀ ਰੋਸ਼ਨੀ ਹੈ, ਉਹ ਰੋਸ਼ਨੀ ਤੂੰ ਹੀ ਹੈ।

ਤਿਸ ਕੈ ਚਾਨਣਿ; ਸਭ ਮਹਿ ਚਾਨਣੁ ਹੋਇ ॥

ਉਸ ਦੇ ਨੂਰ ਦੁਆਰਾ ਸਾਰੀਆਂ ਆਤਮਾਵਾਂ ਅੰਦਰ ਨੂਰ ਪ੍ਰਕਾਸ਼ ਹੁੰਦਾ ਹੈ।

ਗੁਰ ਸਾਖੀ, ਜੋਤਿ ਪਰਗਟੁ ਹੋਇ ॥

ਗੁਰਾਂ ਦੇ ਉਪਦੇਸ਼ ਦੁਆਰਾ, ਈਸ਼ਵਰੀ ਨੂਰ ਜਾਹਰ ਹੁੰਦਾ ਹੈ।

ਜੋ ਤਿਸੁ ਭਾਵੈ, ਸੁ ਆਰਤੀ ਹੋਇ ॥੩॥

ਜਿਹੜਾ ਕੁਛ ਉਸ ਨੂੰ ਭਾਉਂਦਾ ਹੈ, ਉਹੀ ਉਸ ਦੀ ਅਸਲ ਪੂਜਾ ਹੈ।

ਹਰਿ ਚਰਣ ਕਮਲ ਮਕਰੰਦ, ਲੋਭਿਤ ਮਨੋ; ਅਨਦਿਨੋ ਮੋਹਿ ਆਹੀ ਪਿਆਸਾ ॥

ਵਾਹਿਗੁਰੂ ਦੇ ਕਮਲ ਰੂਪੀ ਪੈਰਾਂ ਦੇ ਮਾਖਿਓ ਉਤੇ ਮੇਰੀ ਆਤਮਾ ਮਾਇਲ ਹੋਈ ਹੋਈ ਹੈ ਅਤੇ ਰੈਣ ਦਿਹੁੰ ਮੈਂ ਉਨ੍ਹਾਂ ਲਈ ਤਿਹਾਇਆ ਹਾਂ।

ਕ੍ਰਿਪਾ ਜਲੁ ਦੇਹਿ, ਨਾਨਕ ਸਾਰਿੰਗ ਕਉ; ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੧॥੭॥੯॥

ਪਪੀਹੇ ਨਾਨਕ ਨੂੰ ਆਪਣੀ ਰਹਿਮਤ ਦਾ ਅੰਮ੍ਰਿਤ ਪਾਣੀ ਪ੍ਰਦਾਨ ਕਰ, ਤਾਂ ਜੋ ਉਸ ਦਾ ਨਿਵਾਸ ਤੇਰੇ ਨਾਮ ਵਿੱਚ ਥੀ ਵੰਞੇ, ਹੇ ਪ੍ਰਭੂ!


ਧਨਾਸਰੀ ਮਹਲਾ ੩ ਘਰੁ ੨ ਚਉਪਦੇ

ਧਨਾਸਰੀ ਤੀਜੀ ਪਾਤਿਸ਼ਾਹੀ। ਚਉਪਜੇ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਇਹੁ ਧਨੁ ਅਖੁਟੁ; ਨ ਨਿਖੁਟੈ, ਨ ਜਾਇ ॥

ਸੁਆਮੀ ਦੇ ਨਾਮ ਦੀ ਇਹ ਦੌਲਤ ਅਮੁਕ ਹੈ। ਨਾਂ ਇਕ ਮੁਕਦੀ ਹੈ, ਨਾਂ ਹੀ ਕਿਧਰੇ ਜਾਂਦੀ ਹੈ।

ਪੂਰੈ ਸਤਿਗੁਰਿ ਦੀਆ ਦਿਖਾਇ ॥

ਪੂਰਨ ਗੁਰਾਂ ਨੇ ਇਹ ਮੈਨੂੰ ਵਿਖਾਲ ਦਿੱਤੀ ਹੈ।

ਅਪੁਨੇ ਸਤਿਗੁਰ ਕਉ, ਸਦ ਬਲਿ ਜਾਈ ॥

ਆਪਣੇ ਸੱਚੇ ਗੁਰਦੇਵ ਜੀ ਉਤੋਂ ਮੈਂ ਹਮੇਸ਼ਾਂ ਹੀ ਵਾਰਨੇ ਵੰਞਦਾ ਹੈ।

ਗੁਰ ਕਿਰਪਾ ਤੇ, ਹਰਿ ਮੰਨਿ ਵਸਾਈ ॥੧॥

ਗੁਰਾਂ ਦੀ ਰਹਿਮਤ ਦੁਆਰਾ, ਮੈਂ ਪ੍ਰਭੂ ਨੂੰ ਆਪਣੇ ਚਿੱਤ ਵਿੱਚ ਟਿਕ ਲਿਆ ਹੈ।

ਸੇ ਧਨਵੰਤ, ਹਰਿ ਨਾਮਿ ਲਿਵ ਲਾਇ ॥

ਕੇਵਲ ਓਹੀ ਧਨਾਡ ਹਨ ਜੋ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਪਾਉਂਦੇ ਹਨ।

ਗੁਰਿ ਪੂਰੈ ਹਰਿ ਧਨੁ ਪਰਗਾਸਿਆ; ਹਰਿ ਕਿਰਪਾ ਤੇ ਵਸੈ ਮਨਿ ਆਇ ॥ ਰਹਾਉ ॥

ਪੂਰਨ ਗੁਰਾਂ ਨੇ ਮੈਨੂੰ ਪ੍ਰਭੂ ਦਾ ਖਜਾਨਾ ਵਿਖਾਲ ਦਿੱਤਾ ਹੈ। ਵਾਹਿਗੁਰੂ ਦੀ ਮਿਹਰ ਸਦਕਾ ਇਹ ਤੇਰੇ ਚਿੱਤ ਵਿੱਚ ਆ ਕੇ ਟਿੱਕ ਗਿਆ ਹੈ। ਠਹਿਰਾਉ।

ਅਵਗੁਣ ਕਾਟਿ, ਗੁਣ ਰਿਦੈ ਸਮਾਇ ॥

ਬਦੀਆਂ ਤੋਂ ਖਲਾਸੀ ਪਾ ਜਾਂਦਾ ਹੈ ਤੇ ਨੇਕੀਆਂ ਉਸ ਦੇ ਮਨ ਵਿੱਚ ਵੱਸ ਜਾਂਦੀਆਂ ਹਨ,

ਪੂਰੇ ਗੁਰ ਕੈ ਸਹਜਿ ਸੁਭਾਇ ॥

ਪੂਰਨ ਗੁਰਾਂ ਦੇ ਰਾਹੀਂ ਪ੍ਰਾਣੀ ਸੁੱਤੇ ਸਿੱਧ ਹੀ।

ਪੂਰੇ ਗੁਰ ਕੀ ਸਾਚੀ ਬਾਣੀ ॥

ਸੱਚੀ ਹੈ ਬਾਣੀ ਗੁਰਾਂ ਦੀ,

ਸੁਖ ਮਨ ਅੰਤਰਿ, ਸਹਜਿ ਸਮਾਣੀ ॥੨॥

ਜਿਸ ਦੁਆਰਾ ਆਤਮਾ ਸੁਖੈਨ ਹੀ ਅਨੰਦ ਵਿੱਚ ਲੀਨ ਹੋ ਜਾਂਦੀ ਹੈ।

ਏਕੁ ਅਚਰਜੁ ਜਨ ਦੇਖਹੁ ਭਾਈ ॥

ਹੇ ਲੋਕੋ! ਮੇਰੇ ਭਰਾਓ! ਇਕ ਅਸਚਰਨ ਗੱਲ ਵੇਲੋ,

ਦੁਬਿਧਾ ਮਾਰਿ, ਹਰਿ ਮੰਨਿ ਵਸਾਈ ॥

ਦਵੈਤ-ਭਾਵ ਨੂੰ ਮਾਰਨ ਨਾਲ ਹਰੀ ਰਿਦੇ ਵਿੱਚ ਟਿਕ ਜਾਂਦਾ ਹੈ।

ਨਾਮੁ ਅਮੋਲਕੁ, ਨ ਪਾਇਆ ਜਾਇ ॥

ਅਣਮੁੱਲਾ ਨਾਮ ਕਿਸੇ ਹੋਰਸ ਤਰੀਕੇ ਨਾਲ ਪ੍ਰਾਪਤ ਨਹੀਂ ਹੁੰਦਾ।

ਗੁਰ ਪਰਸਾਦਿ, ਵਸੈ ਮਨਿ ਆਇ ॥੩॥

ਗੁਰਾਂ ਦੀ ਰਹਿਮਤ ਸਦਕਾ ਇਹ ਆ ਕੇ ਮਨੁੱਖ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।

ਸਭ ਮਹਿ ਵਸੈ ਪ੍ਰਭੁ ਏਕੋ ਸੋਇ ॥

ਉਹ ਅਦੁੱਤੀ ਸਾਹਿਬ ਸਾਰਿਆਂ ਅੰਦਰ ਨਿਵਾਸ ਰੱਖਦਾ ਹੈ।

ਗੁਰਮਤੀ, ਘਟਿ ਪਰਗਟੁ ਹੋਇ ॥

ਗੁਰਾਂ ਦੇ ਉਪਦੇਸ਼ ਦੁਆਰਾ, ਉਹ ਹਿਰਦੇ ਅੰਦਰ ਪ੍ਰਤੱਖ ਹੋ ਜਾਂਦਾ ਹੈ।

ਸਹਜੇ ਜਿਨਿ ਪ੍ਰਭੁ ਜਾਣਿ ਪਛਾਣਿਆ ॥

ਜੋ ਵਾਸਤਵ ਵਿੱਚ ਪ੍ਰਭੂ ਨੂੰ ਸਮਝਦਾ ਹੈ ਅਤੇ ਸਿੰਞਾਣਦਾ ਹੈ,

ਨਾਨਕ, ਨਾਮੁ ਮਿਲੈ ਮਨੁ ਮਾਨਿਆ ॥੪॥੧॥

ਉਹ ਨਾਮ ਨੂੰ ਪਾ ਲੈਂਦਾ ਹੈ ਅਤੇ ਉਸ ਦਾ ਮਨ ਸੰਤੁਸ਼ਟ ਹੋ ਜਾਂਦਾ ਹੈ।


ਧਨਾਸਰੀ ਮਹਲਾ ੩ ॥

ਧਨਾਸਰੀ ਤੀਜੀ ਪਾਤਿਸ਼ਾਹੀ।

ਹਰਿ ਨਾਮੁ ਧਨੁ ਨਿਰਮਲੁ, ਅਤਿ ਅਪਾਰਾ ॥

ਪਰਮ ਬੇਅੰਤ ਅਤੇ ਪਵਿੱਤ੍ਰ ਹੇ ਵਾਹਿਗੁਰੂ ਦੇ ਨਾਮ ਦੀ ਦੌਲਤ।

ਗੁਰ ਕੈ ਸਬਦਿ, ਭਰੇ ਭੰਡਾਰਾ ॥

ਗੁਰਾਂ ਦੀ ਬਾਣੀ ਰਾਹੀਂ ਬੰਦੇ ਇਸ ਦੇ ਪਰੀਪੂਰਨ ਖਜਾਨੇ ਪ੍ਰਾਪਤ ਕਰ ਲੈਂਦਾ ਹੈ।

ਨਾਮ ਧਨ ਬਿਨੁ, ਹੋਰ ਸਭ ਬਿਖੁ ਜਾਣੁ ॥

ਨਾਮ ਦੇ ਬਗੈਰ ਹੋਰ ਸਾਰਿਆਂ ਧਨ-ਪਦਾਰਥਾਂ ਨੂੰ ਜ਼ਹਿਰ ਸਮਝ।

ਮਾਇਆ ਮੋਹਿ, ਜਲੈ ਅਭਿਮਾਨੁ ॥੧॥

ਅਭਿਮਾਨੀ ਪੁਰਸ਼ ਸੰਸਾਰੀ ਮਮਤਾ ਦੀ ਅੱਗ ਵਿੱਚ ਸੜਦਾ ਹੈ।

ਗੁਰਮੁਖਿ, ਹਰਿ ਰਸੁ ਚਾਖੈ ਕੋਇ ॥

ਗੁਰਾਂ ਦੇ ਰਾਹੀਂ, ਕੋਈ ਵਿਰਲਾ ਹੀ ਹਰੀ ਦੇ ਅੰਮ੍ਰਿਤ ਨੂੰ ਮਾਣਦਾ ਹੈ।

ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ; ਪੂਰੈ ਭਾਗਿ ਪਰਾਪਤਿ ਹੋਇ ॥ ਰਹਾਉ ॥

ਦਿਨ ਰਾਤ ਉਹ ਹਮੇਸ਼ਾਂ ਖੁਸ਼ੀ ਵਿੱਚ ਰਹਿੰਦਾ ਹੈ। ਪੂਰਨ ਚੰਗੇ ਕਰਮਾਂ ਰਾਹੀਂ ਹੀ ਨਾਮ ਪਾਇਆ ਜਾਂਦਾ ਹੈ। ਠਹਿਰਾਉ।

ਸਬਦੁ ਦੀਪਕੁ, ਵਰਤੈ ਤਿਹੁ ਲੋਇ ॥

ਨਾਮ ਰੂਪੀ ਦੀਵੇ ਦੀ ਰੋਸ਼ਨੀ ਤਿੰਨਾ ਲੋਕਾਂ ਅੰਦਰ ਵਿਆਪਕ ਹੋ ਰਹੀ ਹੈ।

ਜੋ ਚਾਖੈ, ਸੋ ਨਿਰਮਲੁ ਹੋਇ ॥

ਜਿਹੜਾ ਨਾਮ ਨੂੰ ਚੱਖਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ।

ਨਿਰਮਲ ਨਾਮਿ, ਹਉਮੈ ਮਲੁ ਧੋਇ ॥

ਪਵਿੱਤਰ ਨਾਮ ਹੰਕਾਰ ਦੀ ਗੰਦਗੀ ਨੂੰ ਧੋ ਸੁੱਟਤਾ ਹੈ।

ਸਾਚੀ ਭਗਤਿ, ਸਦਾ ਸੁਖੁ ਹੋਇ ॥੨॥

ਸੱਚੇ ਪ੍ਰੇਮ ਰਾਹੀਂ, ਬੰਦਾ ਸਦੀਵ ਹੀ ਆਰਾਮ ਵਿੱਚ ਵਸਦਾ ਹੈ।

ਜਿਨਿ ਹਰਿ ਰਸੁ ਚਾਖਿਆ; ਸੋ ਹਰਿ ਜਨੁ ਲੋਗੁ ॥

ਕੇਵਲ ਓਹੀ ਰੱਬ ਦਾ ਬੰਦਾ ਅਤੇ ਗੋਲਾ ਹੈ, ਜੋ ਪ੍ਰਭੂ-ਅੰਮ੍ਰਿਤ ਨੂੰ ਮਾਣਦਾ ਹੈ।

ਤਿਸੁ ਸਦਾ ਹਰਖੁ, ਨਾਹੀ ਕਦੇ ਸੋਗੁ ॥

ਉਹ ਹਮੇਸ਼ਾਂ ਖੁਸ਼ੀ ਵਿੱਚ ਵਿਚਰਦਾ ਹੈ ਅਤੇ ਕਦਾਚਿਤ ਭੀ ਰੰਜ-ਗਮ ਵਿੱਚ ਨਹੀਂ ਹੁੰਦਾ।

ਆਪਿ ਮੁਕਤੁ, ਅਵਰਾ ਮੁਕਤੁ ਕਰਾਵੈ ॥

ਉਹ ਖੁਦ ਬੰਦ-ਖਲਾਸ ਹੈ ਤੇ ਹੋਰਨਾਂ ਨੂੰ ਬੰਦ-ਖਲਾਸ ਕਰਾਉਂਦਾ ਹੈ।

ਹਰਿ ਨਾਮੁ ਜਪੈ, ਹਰਿ ਤੇ ਸੁਖੁ ਪਾਵੈ ॥੩॥

ਉਹ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ ਅਤੇ ਸੁਆਮੀ ਪਾਸੋਂ ਆਰਾਮ ਚੈਨ ਪ੍ਰਾਪਤ ਕਰਦਾ ਹੈ।

ਬਿਨੁ ਸਤਿਗੁਰ, ਸਭ ਮੁਈ ਬਿਲਲਾਇ ॥

ਸੱਚੇ ਗੁਰਾਂ ਦੇ ਬਾਝੋਂ ਸਾਰਾ ਸੰਚਾਰ ਵਿਲਕਦਾ ਮਰ ਜਾਂਦਾ ਹੈ।

ਅਨਦਿਨੁ ਦਾਝਹਿ, ਸਾਤਿ ਨ ਪਾਇ ॥

ਰਾਤ ਦਿਨ ਉਹ ਸੜਦਾ ਬਲਦਾ ਰਹਿੰਦਾ ਹੈ ਅਤੇ ਠੰਢ-ਚੈਨ ਨੂੰ ਪ੍ਰਾਪਤ ਨਹੀਂ ਹੁੰਦਾ।

ਸਤਿਗੁਰੁ ਮਿਲੈ, ਸਭੁ ਤ੍ਰਿਸਨ ਬੁਝਾਏ ॥

ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਸਾਰੀਆਂ ਖਾਹਿਸ਼ਾਂ ਮਿੱਟ ਜਾਂਦੀਆਂ ਹਨ।

ਨਾਨਕ, ਨਾਮਿ ਸਾਂਤਿ ਸੁਖੁ ਪਾਏ ॥੪॥੨॥

ਨਾਨਕ, ਨਾਮ ਦੇ ਰਾਹੀਂ, ਇਨਸਾਨ ਨੂੰ ਠੰਢ-ਚੈਨ ਤੇ ਖੁਸ਼ੀ ਦੀ ਦਾਤ ਮਿਲਦੀ ਹੈ।


ਧਨਾਸਰੀ ਮਹਲਾ ੩ ॥

ਧਨਾਸਰੀ ਤੀਜੀ ਪਾਤਿਸ਼ਾਹੀ।

ਸਦਾ ਧਨੁ, ਅੰਤਰਿ ਨਾਮੁ ਸਮਾਲੇ ॥

ਆਪਣੇ ਚਿੱਤ ਵਿੱਚ ਤੂੰ ਹਮੇਸ਼ਾਂ ਰੱਬ ਦੇ ਨਾਮ ਦੀ ਦੌਲਤ ਨੂੰ ਸੰਭਾਲ ਕਰ,

ਜੀਅ ਜੰਤ, ਜਿਨਹਿ ਪ੍ਰਤਿਪਾਲੇ ॥

ਜੋ ਸਾਰੇ ਪ੍ਰਾਣੀਆਂ ਨੂੰ ਪਾਲਦਾ-ਪੋਸਦਾ ਹੈ।

ਮੁਕਤਿ ਪਦਾਰਥੁ, ਤਿਨ ਕਉ ਪਾਏ ॥

ਕੇਵਲ ਓਹੀ ਮੋਖਸ਼ ਦੀ ਦੌਲਤ ਨੂੰ ਪਾਉਂਦੇ ਹਨ,

ਹਰਿ ਕੈ ਨਾਮਿ ਰਤੇ, ਲਿਵ ਲਾਏ ॥੧॥

ਜੋ ਸੁਆਮੀ ਦੇ ਨਾਮ ਨਾਲ ਰੰਗੀਜੇ ਅਤੇ ਉਸ ਨੂੰ ਪਿਆਰ ਕਰਦੇ ਹਨ।

ਗੁਰ ਸੇਵਾ ਤੇ, ਹਰਿ ਨਾਮੁ ਧਨੁ ਪਾਵੈ ॥

ਗੁਰਾਂ ਦੀ ਘਾਲ ਦੁਆਰਾ ਆਦਮੀ ਪ੍ਰਭੂ ਦੇ ਨਾਮ ਦੇ ਪਦਾਰਥ ਨੂੰ ਪ੍ਰਾਪਤ ਕਰ ਲੈਂਦਾ ਹੈ।

ਅੰਤਰਿ ਪਰਗਾਸੁ, ਹਰਿ ਨਾਮੁ ਧਿਆਵੈ ॥ ਰਹਾਉ ॥

ਉਸ ਦਾ ਅੰਦਰ ਰੋਸ਼ਨ ਹੋ ਜਾਂਦਾ ਹੈ ਅਤੇ ਉਹ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ। ਠਹਿਰਾਉ।

ਇਹੁ ਹਰਿ ਰੰਗੁ ਗੂੜਾ, ਧਨ ਪਿਰ ਹੋਇ ॥

ਇਹ ਵਾਹਿਗੁਰੂ ਦਾ ਡੂੰਘਾ ਪ੍ਰੇਮ ਪਤਨੀ ਦੇ ਆਪਣੇ ਪਤੀ ਵਾਸਤੇ ਪ੍ਰੇਮ ਵਰਗਾ ਹੁੰਦਾ ਹੈ।

ਸਾਂਤਿ ਸੀਗਾਰੁ, ਰਾਵੇ ਪ੍ਰਭੁ ਸੋਇ ॥

ਉਹ ਸੁਆਮੀ ਉਸ ਪਤਨੀ ਨੂੰ ਮਾਣਦੀ ਹੈ, ਜੋ ਅਡੋਲਤਾ ਨੂੰ ਆਪਣਾ ਹਾਰ ਸ਼ਿੰਗਾਰ ਬਣਾਉਂਦੀ ਹੈ।

ਹਉਮੈ ਵਿਚਿ, ਪ੍ਰਭੁ ਕੋਇ ਨ ਪਾਏ ॥

ਹੰਕਾਰ ਅੰਦਰ ਕੋਈ ਬੰਦਾ ਭੀ ਆਪਣੇ ਸਾਹਿਬ ਨੂੰ ਪ੍ਰਾਪਤ ਨਹੀਂ ਹੁੰਦਾ।

ਮੂਲਹੁ ਭੁਲਾ, ਜਨਮੁ ਗਵਾਏ ॥੨॥

ਆਦੀ ਨਿਰੰਕਾਰ ਤੋਂ ਗੁੰਮਰਾਹ ਹੋ ਪ੍ਰਾਣੀ ਆਪਣਾ ਜੀਵਨ ਵੰਞਾ ਲੈਂਦਾ ਹੈ।

ਗੁਰ ਤੇ, ਸਾਤਿ ਸਹਜ ਸੁਖੁ ਬਾਣੀ ॥

ਗੁਰਾਂ ਪਾਸੋਂ ਆਰਾਮ, ਅਡੋਲਤਾ, ਅਨੰਦ ਅਤੇ ਰੱਬੀ ਗੁਰਬਾਣੀ ਪ੍ਰਾਪਤ ਹੁੰਦੇ ਹਨ।

ਸੇਵਾ ਸਾਚੀ, ਨਾਮਿ ਸਮਾਣੀ ॥

ਸੱਚੀ ਹੈ ਗੁਰਾਂ ਦੀ ਘਾਲ, ਜਿਸ ਦੁਆਰਾ ਜੀਵ ਨਾਮ ਵਿੱਚ ਲੀਨ ਹੋ ਜਾਂਦਾ ਹੈ।

ਸਬਦਿ ਮਿਲੈ, ਪ੍ਰੀਤਮੁ ਸਦਾ ਧਿਆਏ ॥

ਨਾਮ ਦੀ ਦਾਤ ਪਾ, ਇਨਸਾਨ ਹਮੇਸ਼ਾਂ ਹੀ ਆਪਣੇ ਪਿਆਰੇ ਪ੍ਰਭੂ ਦਾ ਸਿਮਰਨ ਕਰਦਾ ਹੈ।

ਸਾਚ ਨਾਮਿ, ਵਡਿਆਈ ਪਾਏ ॥੩॥

ਸੱਚੇ ਨਾਮ ਦੇ ਰਾਹੀਂ ਉਹ ਪ੍ਰਭਤਾ ਨੂੰ ਪ੍ਰਾਪਤ ਹੁੰਦਾ ਹੈ।

ਆਪੇ ਕਰਤਾ, ਜੁਗਿ ਜੁਗਿ ਸੋਇ ॥

ਉਹ ਸਿਰਜਣਹਾਰ ਸੁਆਮੀ ਖੁਦ ਹੀ ਸਾਰਿਆਂ ਯੁੱਗਾਂ ਅੰਦਰ ਵਸਦਾ ਹੈ।

ਨਦਰਿ ਕਰੇ, ਮੇਲਾਵਾ ਹੋਇ ॥

ਜੇਕਰ ਮਾਲਕ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਕੇਵਲ ਤਾਂ ਹੀ, ਜੀਵ ਉਸ ਨਾਲ ਮਿਲਦਾ ਹੈ।

ਗੁਰਬਾਣੀ ਤੇ, ਹਰਿ ਮੰਨਿ ਵਸਾਏ ॥

ਗੁਰਾਂ ਦੀ ਬਾਣੀ ਦੇ ਰਾਹੀਂ ਪ੍ਰਭੂ ਅੰਤਰ ਆਤਮੇ ਨਿਵਾਸ ਕਰ ਲੈਂਦਾ ਹੈ।

ਨਾਨਕ, ਸਾਚਿ ਰਤੇ; ਪ੍ਰਭਿ ਆਪਿ ਮਿਲਾਏ ॥੪॥੩॥

ਨਾਨਕ, ਜੋ ਸੱਚ ਨਾਲ ਰੰਗੇ ਹੋਏ ਹਨ, ਉਨ੍ਹਾਂ ਨੂੰ ਸਾਹਿਬ ਆਪਣੇ ਨਾਲ ਅਭੇਦ ਕਰ ਲੈਂਦਾ ਹੈ।


ਧਨਾਸਰੀ ਮਹਲਾ ੩ ਤੀਜਾ ॥

ਧਨਾਸਰੀ ਤੀਜੀ ਪਾਤਿਸ਼ਾਹੀ।

ਜਗੁ ਮੈਲਾ, ਮੈਲੋ ਹੋਇ ਜਾਇ ॥

ਸੰਸਾਰ ਪਲੀਤ ਹੈ, ਤੇ ਉਸ ਨਾਲ ਜੁੜ ਕੇ ਪ੍ਰਾਣੀ ਪਲੀਤ ਹੋ ਜਾਂਦਾ ਹੈ।

ਆਵੈ ਜਾਇ, ਦੂਜੈ ਲੋਭਾਇ ॥

ਦਵੈਤ ਵਿੱਚ ਫੱਸਿਆ ਉਹ ਆਉਂਦਾ (ਜੰਮਦਾ) ਤੇ ਜਾਂਦਾ (ਮਰਦਾ) ਹੈ।

ਦੂਜੈ ਭਾਇ, ਸਭ ਪਰਜ ਵਿਗੋਈ ॥

ਹੋਰਸ ਦੀ ਪ੍ਰੀਤ ਦੇ ਸਾਰੇ ਸੰਸਾਰ ਨੂੰ ਤਬਾਹ ਕਰ ਛੱਡਿਆ ਹੈ।

ਮਨਮੁਖਿ ਚੋਟਾ ਖਾਇ, ਅਪੁਨੀ ਪਤਿ ਖੋਈ ॥੧॥

ਪ੍ਰਤੀ ਕੂਲ ਪੁਰਸ਼ ਸੱਟਾਂ ਸਹਾਰਦਾ ਹੈ ਅਤੇ ਆਪਣੀ ਇੱਜ਼ਤ ਆਬਰੂ ਗਵਾ ਲੈਂਦਾ ਹੈ।

ਗੁਰ ਸੇਵਾ ਤੇ, ਜਨੁ ਨਿਰਮਲੁ ਹੋਇ ॥

ਗੁਰਾਂ ਦੀ ਟਹਿਲ ਦੁਆਰਾ ਬੰਦਾ ਪਵਿੰਤਰ ਹੋ ਜਾਂਦਾ ਹੈ।

ਅੰਤਰਿ ਨਾਮੁ ਵਸੈ, ਪਤਿ ਊਤਮ ਹੋਇ ॥ ਰਹਾਉ ॥

ਉਸ ਦੇ ਅੰਦਰ ਨਾਮ ਟਿੱਕ ਜਾਂਦਾ ਹੈ ਅਤੇ ਸ੍ਰੇਸ਼ਟ ਥੀ ਵੰਞਦੀ ਹੈ ਉਸ ਦੀ ਇੱਜ਼ਤ-ਆਬਰੂ। ਠਹਿਰਾਉ।

ਗੁਰਮੁਖਿ ਉਬਰੇ, ਹਰਿ ਸਰਣਾਈ ॥

ਗੁਰੂ-ਅਨੁਸਾਰੀ ਗੁਰੂ ਦੀ ਪਨਾਹ ਲੈਣ ਦੁਆਰਾ, ਪਾਰ ਉਤਰ ਜਾਂਦੇ ਹਨ।

ਰਾਮ ਨਾਮਿ ਰਾਤੇ, ਭਗਤਿ ਦ੍ਰਿੜਾਈ ॥

ਸਾਹਿਬ ਦੇ ਨਾਮ ਨਾਲ ਰੰਗੀਜੇ ਹੋਏ, ਉਹ ਆਪਣੇ ਅੰਦਰ ਉਸ ਦੀ ਪ੍ਰੇਮਮਈ ਸੇਵਾ ਨੂੰ ਪੱਕੀ ਕਰਦੇ ਹਨ।

ਭਗਤਿ ਕਰੇ ਜਨੁ, ਵਡਿਆਈ ਪਾਏ ॥

ਰੱਬ ਦਾ ਸੇਵਕ ਉਸ ਦੀ ਸੇਵਾ ਕਰਦਾ ਹੈ ਅਤੇ ਪੱਤ ਆਬਰੂ ਪਾਉਂਦਾ ਹੈ।

ਸਾਚਿ ਰਤੇ, ਸੁਖ ਸਹਜਿ ਸਮਾਏ ॥੨॥

ਸੱਚ ਨਾਲ ਰੰਗਿਆ ਹੋਇਆ ਉਹ ਆਤਮਕ-ਅਨੰਦ ਅੰਦਰ ਲੀਨ ਹੋ ਜਾਂਦਾ ਹੈ।

ਸਾਚੇ ਕਾ ਗਾਹਕੁ, ਵਿਰਲਾ ਕੋ ਜਾਣੁ ॥

ਸਮਝ ਲੈ ਕਿ ਸੱਚੇ ਨਾਮ ਦਾ ਖਰੀਦਾਰ ਕੋਈ ਇਕ ਅੱਧਾ ਹੀ ਹੈ।

ਗੁਰ ਕੈ ਸਬਦਿ, ਆਪੁ ਪਛਾਣੁ ॥

ਗੁਰਾਂ ਦੇ ਉਪਦੇਸ਼ ਦੁਆਰਾ ਉਹ ਆਪਣੇ ਆਪ ਦੀ ਸਿੰਆਣ ਕਰ ਲੈਂਦਾ ਹੈ।

ਸਾਚੀ ਰਾਸਿ, ਸਾਚਾ ਵਾਪਾਰੁ ॥

ਸੱਚੀ ਹੈ ਉਸ ਦੀ ਪੂੰਜੀ ਅਤੇ ਸੱਚਾ ਉਸ ਦਾ ਵਣਜ।

ਸੋ ਧੰਨੁ ਪੁਰਖੁ, ਜਿਸੁ ਨਾਮਿ ਪਿਆਰੁ ॥੩॥

ਮੁਬਾਰਕ ਹੈ ਉਹ ਪੁਰਸ਼ ਜੋ ਪ੍ਰਭੂ ਦੇ ਨਾਮ ਨਾਲ ਪ੍ਰੇਮ ਰੱਖਦਾ ਹੈ।

ਤਿਨਿ ਪ੍ਰਭਿ ਸਾਚੈ, ਇਕਿ ਸਚਿ ਲਾਏ ॥

ਕਈਆਂ ਨੂੰ ਉਸ ਸੱਚੇ ਸਾਹਿਬ ਨੇ ਸੱਚੇ ਨਾਮ ਨਾਲ ਜੋੜ ਦਿੱਤਾ ਹੈ।

ਊਤਮ ਬਾਣੀ, ਸਬਦੁ ਸੁਣਾਏ ॥

ਉਹ ਸ੍ਰੇਸ਼ਟ ਗੁਰਬਾਣੀ ਅਤੇ ਨਾਮ ਨੂੰ ਸੁਣਦੇ ਹਨ।

ਪ੍ਰਭ ਸਾਚੇ ਕੀ, ਸਾਚੀ ਕਾਰ ॥

ਸੱਚੀ ਹੈ ਸੇਵਾ ਸੱਚੇ ਸੁਆਮੀ ਦੀ।

ਨਾਨਕ, ਨਾਮਿ ਸਵਾਰਣਹਾਰ ॥੪॥੪॥

ਨਾਨਕ, ਸਾਈਂ ਦਾ ਨਾਮ ਬੰਦੇ ਨੂੰ ਉਤੱਮ ਸ਼ੋਭਨੀਕ ਕਰਨ ਵਾਲਾ ਹੈ।


ਧਨਾਸਰੀ ਮਹਲਾ ੩ ॥

ਧਨਾਸਰੀ ਤੀਜੀ ਪਾਤਿਸ਼ਾਹੀ।

ਜੋ ਹਰਿ ਸੇਵਹਿ, ਤਿਨ ਬਲਿ ਜਾਉ ॥

ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਆਪਣੇ ਸਾਈਂ ਦੀ ਸੇਵਾ ਕਰਦੇ ਹਨ।

ਤਿਨ ਹਿਰਦੈ ਸਾਚੁ, ਸਚਾ ਮੁਖਿ ਨਾਉ ॥

ਉਨ੍ਹਾਂ ਦੇ ਦਿਲ ਵਿੱਚ ਸੱਚ ਹੈ ਅਤੇ ਸੱਚਾ ਨਾਮ ਹੀ ਉਨ੍ਹਾਂ ਦੀ ਜਬਾਨ ਤੇ।

ਸਾਚੋ ਸਾਚੁ ਸਮਾਲਿਹੁ, ਦੁਖੁ ਜਾਇ ॥

ਸਚਿਆਰਾ ਦੇ ਪਰਮ ਸਚਿਆਰ ਦਾ ਸਿਮਰਨ ਕਰਨ ਦੁਆਰਾ ਉਨ੍ਹਾਂ ਦਾ ਗਮ ਦੂਰ ਹੋ ਜਾਂਦਾ ਹੈ।

ਸਾਚੈ ਸਬਦਿ ਵਸੈ ਮਨਿ ਆਇ ॥੧॥

ਸੱਚੇ ਨਾਮ ਦੇ ਰਾਹੀਂ ਪ੍ਰਭੂ ਆ ਕੇ ਉਨ੍ਹਾਂ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।

ਗੁਰਬਾਣੀ ਸੁਣਿ, ਮੈਲੁ ਗਵਾਏ ॥

ਗੁਰਾਂ ਦੀ ਬਾਣੀ ਨੂੰ ਸ੍ਰਵਣ ਕਰ ਕੇ ਉਹ ਆਪਣੀ (ਅੰਦਰਲੀ) ਮੈਲ ਨੂੰ ਧੋ ਸੁੱਟਦੇ ਹਨ,

ਸਹਜੇ ਹਰਿ ਨਾਮੁ, ਮੰਨਿ ਵਸਾਏ ॥੧॥ ਰਹਾਉ ॥

ਅਤੇ ਪ੍ਰਭੂ ਦੇ ਨਾਮ ਨੂੰ ਸੁਖੈਨ ਹੀ ਆਪਣੀ ਅੰਤਰ ਆਤਮੇ ਟਿਕਾ ਲੈਂਦੇ ਹਨ। ਠਹਿਰਾਉ।

ਕੂੜੁ ਕੁਸਤੁ, ਤ੍ਰਿਸਨਾ ਅਗਨਿ ਬੁਝਾਏ ॥

ਜੋ ਆਪਣੇ ਝੂਠ, ਫਰੇਬ ਅਤੇ ਖਾਹਿਸ਼ ਦੀ ਅੱਗ ਨੂੰ ਸ਼ਾਂਤ ਕਰਦਾ ਹੈ,

ਅੰਤਰਿ ਸਾਂਤਿ, ਸਹਜਿ ਸੁਖੁ ਪਾਏ ॥

ਉਹ ਆਪਣੇ ਹਿਰਦੇ ਅੰਦਰ ਠੰਢ-ਚੈਨ, ਅਡੋਲਤਾ ਤੇ ਖੁਸ਼ੀ ਨੂੰ ਪ੍ਰਾਪਤ ਕਰ ਲੈਂਦਾ ਹੈ।

ਗੁਰ ਕੈ ਭਾਣੈ ਚਲੈ, ਤਾ ਆਪੁ ਜਾਇ ॥

ਜੇਕਰ ਇਨਸਾਨ ਗੁਰਾਂ ਦੀ ਰਜ਼ਾ ਅੰਦਰ ਟੁਰੇ, ਤਦ ਉਸ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ,

ਸਾਚੁ ਮਹਲੁ ਪਾਏ, ਹਰਿ ਗੁਣ ਗਾਇ ॥੨॥

ਅਤੇ ਰੱਬ ਦਾ ਜੱਸ ਗਾਇਨ ਕਰ, ਉਹ ਸੱਚੇ ਟਿਕਾਣੇ ਨੂੰ ਪਾ ਲੈਂਦਾ ਹੈ।

ਨ ਸਬਦੁ ਬੂਝੈ, ਨ ਜਾਣੈ ਬਾਣੀ ॥

ਅੰਨ੍ਹਾ ਅਧਰਮੀ ਨਾਂ ਤਾਂ ਨਾਮ ਨੂੰ ਜਾਣਦਾ ਹੈ, ਨਾਂ ਹੀ ਗੁਰਾਂ ਦੀ ਬਾਣੀ ਨੂੰ ਸਮਝਦਾ ਹੈ,

ਮਨਮੁਖਿ ਅੰਧੇ, ਦੁਖਿ ਵਿਹਾਣੀ ॥

ਅਤੇ ਇਸ ਲਈ ਉਸ ਦੀ ਉਮਰ ਕਸ਼ਟ ਵਿੱਚ ਹੀ ਬੀਤਦੀ ਹੈ।

ਸਤਿਗੁਰੁ ਭੇਟੇ, ਤਾ ਸੁਖੁ ਪਾਏ ॥

ਜੇਕਰ ਉਹ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਹ ਆਰਾਮ ਪਾ ਲੈਂਦਾ ਹੈ,

ਹਉਮੈ ਵਿਚਹੁ, ਠਾਕਿ ਰਹਾਏ ॥੩॥

ਤੇ ਉਸ ਦੇ ਅੰਦਰੋਂ ਹੰਕਾਰ ਨਵਿਰਤ ਤੇ ਨਾਸ ਹੋ ਜਾਂਦਾ ਹੈ।

ਕਿਸ ਨੋ ਕਹੀਐ? ਦਾਤਾ ਇਕੁ ਸੋਇ ॥

ਮੈਂ ਹੋਰ ਕੀਹਨੂੰ ਨਿਵੇਦਨ ਕਰਾਂ, ਜਦ ਕਿ ਕੇਵਲ ਉਹ ਸਾਹਿਬ ਦੀ ਦਾਤਾਰ ਹੈ?

ਕਿਰਪਾ ਕਰੇ, ਸਬਦਿ ਮਿਲਾਵਾ ਹੋਇ ॥

ਜਦ ਪ੍ਰਭੂ ਆਪਣੀ ਰਹਿਮਤ ਧਾਰਦਾ ਹੈ, ਤਦ ਪ੍ਰਾਣੀ ਉਸ ਦੇ ਨਾਮ ਨੂੰ ਪਾ ਲੈਂਦਾ ਹੈ।

ਮਿਲਿ ਪ੍ਰੀਤਮ, ਸਾਚੇ ਗੁਣ ਗਾਵਾ ॥

ਪਿਆਰੇ ਗੁਰਾਂ ਨੂੰ ਮਿਲ ਕੇ, ਮੈਂ ਸੱਚੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹਾਂ।

ਨਾਨਕ, ਸਾਚੇ ਸਾਚਾ ਭਾਵਾ ॥੪॥੫॥

ਸਤਿਵਾਦੀ ਹੋਣ ਕਰਕੇ ਹੇ ਨਾਨਕ! ਮੈਂ ਸਤਿਪੁਰਖ ਨੂੰ ਚੰਗਾ ਲੱਗਣ ਲੱਗ ਗਿਆ ਹਾਂ।


ਧਨਾਸਰੀ ਮਹਲਾ ੩ ॥

ਧਨਾਸਰੀ ਤੀਜੀ ਪਾਤਿਸ਼ਾਹੀ।

ਮਨੁ ਮਰੈ, ਧਾਤੁ ਮਰਿ ਜਾਇ ॥

ਜਦ ਮਨ ਕਾਬੂ ਆ ਜਾਂਣਾ ਹੈ ਤਾਂ ਇਨਸਾਨ ਦਾ ਭਟਕਣਾ ਮੁੱਕ ਜਾਂਦਾ ਹੈ।

ਬਿਨੁ ਮਨ ਮੂਏ, ਕੈਸੇ ਹਰਿ ਪਾਇ ॥

ਮਨ ਨੂੰ ਜਿੱਤਣ ਦੇ ਬਾਝੋਂ ਵਾਹਿਗੁਰੂ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?

ਇਹੁ ਮਨੁ ਮਰੈ, ਦਾਰੂ ਜਾਣੈ ਕੋਇ ॥

ਕੋਈ ਵਿਰਲਾ ਜਣਾ ਹੀ ਇਸ ਮਨ ਨੂੰ ਵੱਸ ਕਰਨ ਦੀ ਦਵਾਈ ਜਾਣਦਾ ਹੈ।

ਮਨੁ ਸਬਦਿ ਮਰੈ, ਬੂਝੈ ਜਨੁ ਸੋਇ ॥੧॥

ਕੇਵਲ ਓਹੀ ਜਣਾ ਹੀ ਜਾਣਦਾ ਹੈ ਕਿ ਮਨ ਨਾਮ ਰਾਹੀਂ ਹੀ ਵੱਸ ਆਉਂਦਾ ਹੈ।

ਜਿਸ ਨੋ ਬਖਸੇ, ਹਰਿ ਦੇ ਵਡਿਆਈ ॥

ਜਿਸ ਨੂੰ ਸਾਈਂ ਮਾਫ ਕਰ ਦਿੰਦਾ ਹੈ, ਉਸ ਨੂੰ ਉਹ ਪ੍ਰਭਤਾ ਪ੍ਰਦਾਨ ਕਰਦਾ ਹੈ।

ਗੁਰ ਪਰਸਾਦਿ, ਵਸੈ ਮਨਿ ਆਈ ॥ ਰਹਾਉ ॥

ਗੁਰਾਂ ਦੀ ਦਇਆ ਦੁਆਰਾ ਸੁਆਮੀ ਆ ਕੇ ਉਸ ਦੇ ਚਿੱਤ ਵਿੱਚ ਟਿਥ ਜਾਂਦਾ ਹੈ। ਠਹਿਰਾਉ।

ਗੁਰਮੁਖਿ ਕਰਣੀ, ਕਾਰ ਕਮਾਵੈ ॥

ਜਦ ਨੇਕ ਬੰਦਾ ਪਵਿੱਤਰ ਅਮਲ ਕਰਦਾ ਹੈ,

ਤਾ, ਇਸੁ ਮਨ ਕੀ ਸੋਝੀ ਪਾਵੈ ॥

ਕੇਵਲ ਤਦ ਹੀ ਉਸ ਨੂੰ ਇਸ ਮਨ ਦੀ ਸਮਝ ਆਉਂਦੀ ਹੈ।

ਮਨੁ ਮੈ ਮਤੁ, ਮੈਗਲ ਮਿਕਦਾਰਾ ॥

ਮਨ ਹੰਕਾਰ ਦੀ ਸ਼ਰਾਬ ਨਾਲ ਹਾਥੀ ਦੀ ਤਰ੍ਹਾਂ ਨਸ਼ਈ ਹੋਇਆ ਹੋਇਆ ਹੈ।

ਗੁਰੁ ਅੰਕਸੁ ਮਾਰਿ, ਜੀਵਾਲਣਹਾਰਾ ॥੨॥

ਗੁਰੂ ਜੀ ਨਾਮ ਦਾ ਕੁੰਡਾ ਮਾਰ ਕੇ ਇਸ ਨੂੰ ਈਸ਼ਵਰ ਪਰਾਇਣ ਕਰ ਦਿੰਦੇ ਹਨ।

ਮਨੁ ਅਸਾਧੁ, ਸਾਧੈ ਜਨੁ ਕੋਈ ॥

ਮਨੂਆ ਅਜਿੱਤ ਹੈ, ਕੋਈ ਵਿਰਲਾ ਜਣਾ ਹੀ ਇਸ ਨੂੰ ਜਿੱਤਦਾ ਹੈ।

ਅਚਰੁ ਚਰੈ, ਤਾ ਨਿਰਮਲੁ ਹੋਈ ॥

ਜੇਕਰ ਇਨਸਾਨ ਅਖਾਧ ਨੂੰ ਖਾ ਜਾਵੇ, ਕੇਵਲ ਤਦ ਹੀ ਇਹ ਪਵਿੱਤਰ ਹੁੰਦਾ ਹੈ।

ਗੁਰਮੁਖਿ, ਇਹੁ ਮਨੁ ਲਇਆ ਸਵਾਰਿ ॥

ਗੁਰਾਂ ਦੇ ਰਾਹੀਂ ਇਹ ਮਨ ਸਸ਼ੋਭਤ ਹੋ ਜਾਂਦਾ ਹੈ।

ਹਉਮੈ ਵਿਚਹੁ, ਤਜੈ ਵਿਕਾਰ ॥੩॥

ਤਾਂ ਆਦਮੀ ਆਪਣੇ ਅੰਦਰੋਂ ਹੰਕਾਰ ਤੇ ਪਾਪ ਨੂੰ ਕੱਢ ਦਿੰਦਾ ਹੈ।

ਜੋ ਧੁਰਿ ਰਖਿਅਨੁ, ਮੇਲਿ ਮਿਲਾਇ ॥

ਜਿਨ੍ਹਾਂ ਨੂੰ ਆਦੀ ਨਿਰੰਕਾਰ ਆਪਣੇ ਮਿਲਾਪ ਅੰਦਰ ਮਿਲਾਈ ਰੱਖਦਾ ਹੈ,

ਕਦੇ ਨ ਵਿਛੁੜਹਿ, ਸਬਦਿ ਸਮਾਇ ॥

ਉਹ ਕਦਾਚਿੱਤ ਜੁਦਾ ਨਹੀਂ ਹੁੰਦੇ ਅਤੇ ਉਸ ਦੇ ਨਾਮ ਅੰਦਰ ਲੀਨ ਰਹਿੰਦੇ ਹਨ।

ਆਪਣੀ ਕਲਾ, ਆਪੇ ਪ੍ਰਭੁ ਜਾਣੈ ॥

ਆਪਣੀ ਸ਼ਕਤੀ ਨੂੰ ਪ੍ਰਭੂ ਆਪ ਹੀ ਜਾਣਦਾ ਹੈ।

ਨਾਨਕ, ਗੁਰਮੁਖਿ ਨਾਮੁ ਪਛਾਣੈ ॥੪॥੬॥

ਨਾਨਕ, ਗੁਰਾਂ ਦੇ ਰਾਹੀਂ ਹੀ ਪ੍ਰਾਣੀ ਨਾਮ ਨੂੰ ਅਨੁਭਵ ਕਰਦਾ ਹੈ।


ਧਨਾਸਰੀ ਮਹਲਾ ੩ ॥

ਧਨਾਸਰੀ ਤੀਜੀ ਪਾਤਿਸ਼ਾਹੀ।

ਕਾਚਾ ਧਨੁ ਸੰਚਹਿ, ਮੂਰਖ ਗਾਵਾਰ ॥

ਬੇਸਮਝ ਤੇ ਬੇਵਕੂਫ ਨਾਸਵੰਤ ਦੌਲਤ ਨੂੰ ਇਕੱਤਰ ਕਰਦੇ ਹਨ।

ਮਨਮੁਖ ਭੂਲੇ, ਅੰਧ ਗਾਵਾਰ ॥

ਇਹ ਅੰਨ੍ਹੇ, ਇਆਣੇ ਤੇ ਅਧਰਮੀ ਕੁਰਾਹੇ ਪਏ ਹੋਏ ਹਨ।

ਬਿਖਿਆ ਕੈ ਧਨਿ, ਸਦਾ ਦੁਖੁ ਹੋਇ ॥

ਪ੍ਰਾਣ-ਨਾਸ਼ਕ ਦੌਲਤ ਹਮੇਸ਼ਾਂ ਦੁਖ ਹੀ ਦਿੰਦੀ ਹੈ।

ਨਾ ਸਾਥਿ ਜਾਇ, ਨ ਪਰਾਪਤਿ ਹੋਇ ॥੧॥

ਨਾਂ ਇਹ ਬੰਦੇ ਦੇ ਨਾਲ ਜਾਂਦੀ ਹੈ, ਨਾਂ ਹੀ ਇਸ ਤੋਂ ਕੁਝ ਲਾਭ ਹੁੰਦਾ ਹੈ।

ਸਾਚਾ ਧਨੁ, ਗੁਰਮਤੀ ਪਾਏ ॥

ਸੱਚਾ ਧਨ ਪਦਾਰਥ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਪਤ ਹੁੰਦਾ ਹੈ,

ਕਾਚਾ ਧਨੁ, ਫੁਨਿ ਆਵੈ ਜਾਏ ॥ ਰਹਾਉ ॥

ਅਤੇ ਕੂੜੀ ਦੌਲਤ ਹਮੇਸ਼ਾਂ ਆਉਂਦੀ ਤੇ ਜਾਂਦੀ ਰਹਿੰਦੀ ਹੈ। ਠਹਿਰਾਉ।

ਮਨਮੁਖਿ ਭੂਲੇ, ਸਭਿ ਮਰਹਿ ਗਵਾਰ ॥

ਸਾਰੇ ਬੇਸਮਝ ਬੇਮੁਖ ਕੁਰਾਹੇ ਪੈ ਮਰ ਵੰਞਦੇ ਹਨ।

ਭਵਜਲਿ ਡੂਬੇ, ਨ ਉਰਵਾਰਿ ਨ ਪਾਰਿ ॥

ਉਹ ਭਿਆਨਕ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਅਤੇ ਨਾਂ ਇਸ ਕਿਨਾਰੇ ਲੱਗਦੇ ਹਨ ਅਤੇ ਨਾਂ ਉਸ।

ਸਤਿਗੁਰੁ ਭੇਟੇ, ਪੂਰੈ ਭਾਗਿ ॥

ਪੂਰਨ ਪ੍ਰਾਲਬਧ ਰਾਹੀਂ, ਉਹ ਸੱਚੇ ਗੁਰੂ ਨੂੰ ਮਿਲ ਪੈਦੇ ਹਨ,

ਸਾਚਿ ਰਤੇ, ਅਹਿਨਿਸਿ ਬੈਰਾਗਿ ॥੨॥

ਅਤੇ ਸੱਚੇ ਨਾਮ ਨਾਲ ਰੰਗੇ ਹੋਏ ਦਿਨ ਰਾਤ ਨਿਰਲੇਪ ਰਹਿੰਦੇ ਹਨ।

ਚਹੁ ਜੁਗ ਮਹਿ, ਅੰਮ੍ਰਿਤੁ ਸਾਚੀ ਬਾਣੀ ॥

ਚਾਰਾਂ ਹੀ ਯੁਗਾਂ ਅੰਦਰ ਸੱਚੀ ਗੁਰਬਾਣੀ ਹੀ ਵਾਹਿਦ ਅੰਮ੍ਰਿਤ ਸੁਧਾਰਸ ਹੈ।

ਪੂਰੈ ਭਾਗਿ, ਹਰਿ ਨਾਮਿ ਸਮਾਣੀ ॥

ਪੂਰਨ ਚੰਗੀ ਕਿਸਮਤ ਦੁਆਰਾ ਇਨਸਾਨ ਪ੍ਰਭੂ ਦੇ ਨਾਮ ਅੰਦਰ ਲੀਨ ਹੁੰਦਾ ਹੈ।

ਸਿਧ ਸਾਧਿਕ, ਤਰਸਹਿ ਸਭਿ ਲੋਇ ॥

ਪੂਰਨ ਪੁਰਸ਼, ਅਭਿਆਸੀ ਅਤੇ ਸਾਰੇ ਇਨਸਾਨ ਨਾਮ ਨੂੰ ਲੋਚਦੇ ਹਨ।

ਪੂਰੈ ਭਾਗਿ, ਪਰਾਪਤਿ ਹੋਇ ॥੩॥

ਪਰ ਪੂਰਨ ਕਰਮਾਂ ਰਾਹੀਂ ਇਹ ਪਾਇਆ ਜਾਂਦਾ ਹੈ।

ਸਭੁ ਕਿਛੁ ਸਾਚਾ, ਸਾਚਾ ਹੈ ਸੋਇ ॥

ਸੱਚਾ ਸਾਹਿਬ ਸਾਰਾ ਕੁਝ ਹੈ, ਉਹ ਸੱਚਾ ਸਾਹਿਬ ਹੀ ਹੈ।

ਊਤਮ ਬ੍ਰਹਮੁ, ਪਛਾਣੈ ਕੋਇ ॥

ਕੋਈ ਵਿਰਲਾ ਪੁਰਸ਼ ਹੀ ਸ੍ਰੇਸ਼ਟ ਸੁਆਮੀ ਨੂੰ ਅਨੁਭਵ ਕਰਦਾ ਹੈ।

ਸਚੁ ਸਾਚਾ, ਸਚੁ ਆਪਿ ਦ੍ਰਿੜਾਏ ॥

ਸਚਿਆਰਾਂ ਦਾ ਪਰਮ ਸਚਿਆਰ, ਖੁਦ ਹੀ ਸੱਚੇ ਨਾਮ ਨੂੰ ਅੰਤਰ ਆਤਮੇ ਪੱਕਾ ਕਰਦਾ ਹੈ।

ਨਾਨਕ ਆਪੇ ਵੇਖੈ, ਆਪੇ ਸਚਿ ਲਾਏ ॥੪॥੭॥

ਨਾਨਕ, ਸਾਹਿਬ ਖੁਦ ਦੇਖਦਾ ਹੈ, ਅਤੇ ਖੁਦ ਹੀ ਇਨਸਾਨ ਨੂੰ ਸੱਚ ਨਾਲ ਜੋੜਦਾ ਹੈ।


ਧਨਾਸਰੀ ਮਹਲਾ ੩ ॥

ਧਨਾਸਰੀ ਤੀਜੀ ਪਾਤਿਸ਼ਾਹੀ।

ਨਾਵੈ ਕੀ ਕੀਮਤਿ, ਮਿਤਿ ਕਹੀ ਨ ਜਾਇ ॥

ਸੁਆਮੀ ਦੇ ਨਾਮ ਦਾ ਮੁੱਲ ਅਤੇ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ।

ਸੇ ਜਨ ਧੰਨੁ, ਜਿਨ ਇਕ ਨਾਮਿ ਲਿਵ ਲਾਇ ॥

ਮੁਬਾਰਕ ਹਨ ਉਹ ਪੁਰਸ਼ ਜੋ ਆਪਣੀ ਬਿਰਤੀ ਕੇਵਲ ਨਾਮ ਨਾਲ ਹੀ ਜੋੜਦੇ ਹਨ।

ਗੁਰਮਤਿ ਸਾਚੀ, ਸਾਚਾ ਵੀਚਾਰੁ ॥

ਸੱਚਾ ਹੈ ਗੁਰਾਂ ਦਾ ਉਪਦੇਸ਼ ਅਤੇ ਸੱਚਾ ਹੈ ਸੁਆਮੀ ਦਾ ਸਿਮਰਨ।

ਆਪੇ ਬਖਸੇ, ਦੇ ਵੀਚਾਰੁ ॥੧॥

ਆਪਣੀ ਬੰਦਗੀ ਦੀ ਵਿਚਾਰ ਦੇ ਕੇ, ਸੁਆਮੀ ਖੁਦ ਹੀ ਬੰਦੇ ਨੂੰ ਮਾਫ ਕਰ ਦਿੰਦਾ ਹੈ।

ਹਰਿ ਨਾਮੁ ਅਚਰਜੁ, ਪ੍ਰਭੁ ਆਪਿ ਸੁਣਾਏ ॥

ਅਦਭੁਤ ਹੈ ਵਾਹਿਗੁਰੂ ਦਾ ਨਾਮ। ਪ੍ਰਭੂ ਖੁਦ ਹੀ ਇਸ ਦਾ ਪ੍ਰਚਾਰ ਕਰਦਾ ਹੈ।

ਕਲੀ ਕਾਲ ਵਿਚਿ, ਗੁਰਮੁਖਿ ਪਾਏ ॥੧॥ ਰਹਾਉ ॥

ਕਾਲੇ ਯੁੱਗ ਅੰਦਰ ਗੁਰਾਂ ਦੇ ਰਾਹੀਂ, ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ। ਠਹਿਰਾਓ।

ਹਮ ਮੂਰਖ, ਮੂਰਖ ਮਨ ਮਾਹਿ ॥

ਅਸੀਂ ਬੇਸਮਝ ਹਾਂ ਅਤੇ ਬੇਸਮਝੀ ਹੀ ਸਾਡੇ ਚਿੱਤ ਵਿੱਚ ਹੈ,

ਹਉਮੈ ਵਿਚਿ, ਸਭ ਕਾਰ ਕਮਾਹਿ ॥

ਅਤੇ ਅਸੀਂ ਸਾਰੇ ਕੰਮ ਹੰਕਾਰ ਅੰਦਰ ਕਰਦੇ ਹਾਂ।

ਗੁਰ ਪਰਸਾਦੀ, ਹੰਉਮੈ ਜਾਇ ॥

ਗੁਰਾਂ ਦੀ ਦਇਆ ਦੁਆਰਾ ਇਹ ਹੰਕਾਰ ਦੂਰ ਹੋ ਜਾਂਦਾ ਹੈ,

ਆਪੇ ਬਖਸੇ, ਲਏ ਮਿਲਾਇ ॥੨॥

ਅਤੇ ਸਾਨੂੰ ਮਾਫੀ ਦੇ ਕੇ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

ਬਿਖਿਆ ਕਾ ਧਨੁ, ਬਹੁਤੁ ਅਭਿਮਾਨੁ ॥

ਸੰਸਾਰ ਦੇ ਧਨ ਪਦਾਰਥ ਘਣਾ ਹੰਕਾਰ ਪੈਦਾ ਕਰਦੇ ਹਨ,

ਅਹੰਕਾਰਿ ਡੂਬੈ, ਨ ਪਾਵੈ ਮਾਨੁ ॥

ਅਤੇ ਇਨਸਾਨ ਹੰਗਤਾ ਅੰਦਰ ਗਰਕ ਹੋ ਜਾਂਦਾ ਹੈ ਤੇ ਇਜ਼ਤ ਆਬਰੂ ਨਹੀਂ ਪਾਉਂਦਾ।

ਆਪੁ ਛੋਡਿ, ਸਦਾ ਸੁਖੁ ਹੋਈ ॥

ਸਵੈ-ਹੰਗਤਾ ਨੂੰ ਤਿਆਗ, ਬੰਦਾ ਹਮੇਸ਼ਾਂ ਆਰਾਮ ਵਿੱਚ ਰਹਿੰਦਾ ਹੈ।

ਗੁਰਮਤਿ, ਸਾਲਾਹੀ ਸਚੁ ਸੋਈ ॥੩॥

ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਉਸ ਸੱਚੇ ਸਾਈਂ ਦਾ ਜੱਸ ਕਰਦਾ ਹੈ।

ਆਪੇ ਸਾਜੇ, ਕਰਤਾ ਸੋਇ ॥

ਉਹ ਕਰਤਾਰ ਆਪ ਹੀ ਸਾਰਿਆਂ ਨੂੰ ਸਿਰਜਦਾ ਹੈ।

ਤਿਸੁ ਬਿਨੁ, ਦੂਜਾ ਅਵਰੁ ਨ ਕੋਇ ॥

ਉਸ ਦੇ ਬਗੈਰ ਹੋਰ ਦੂਸਰਾ ਕੋਈ ਹੈ ਹੀ ਨਹੀਂ।

ਜਿਸੁ ਸਚਿ ਲਾਏ, ਸੋਈ ਲਾਗੈ ॥

ਕੇਵਲ ਓਹੀ ਸੱਚ ਨਾਲ ਜੁੜਦਾ ਹੈ, ਜਿਸ ਨੂੰ ਸਾਹਿਬ ਆਪ ਜੋੜਦਾ ਹੈ।

ਨਾਨਕ, ਨਾਮਿ ਸਦਾ ਸੁਖੁ ਆਗੈ ॥੪॥੮॥

ਨਾਨਕ ਨਾਮ ਦੇ ਰਾਹੀਂ ਪ੍ਰਾਣੀ ਇਸ ਤੋਂ ਮਗਰੋਂ ਸਦੀਵੀ ਆਰਾਮ ਨੂੰ ਪ੍ਰਾਪਤ ਹੋ ਜਾਂਦਾ ਹੈ।


ਰਾਗੁ ਧਨਾਸਿਰੀ ਮਹਲਾ ੩ ਘਰੁ ੪

ਰਾਗ ਧਨਾਸਰੀ ਤੀਜੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਾਇਆ ਜਾਂਦਾ ਹੈ।

ਹਮ ਭੀਖਕ ਭੇਖਾਰੀ ਤੇਰੇ; ਤੂ ਨਿਜ ਪਤਿ ਹੈ ਦਾਤਾ ॥

ਮੈਂ ਤੈਡਾਂ ਜਾਚਿਕ ਤੇ ਮੰਗਤਾ ਹਾਂ, ਤੂੰ ਮੇਰਾ ਆਪਣਾ ਦਾਤਾਰ ਸੁਆਮੀ ਹੈਂ।

ਹੋਹੁ ਦੈਆਲ, ਨਾਮੁ ਦੇਹੁ ਮੰਗਤ ਜਨ ਕੰਉ; ਸਦਾ ਰਹਉ ਰੰਗਿ ਰਾਤਾ ॥੧॥

ਮਿਹਰਬਾਨ ਹੋ ਅਤੇ ਮੈਨੂੰ ਆਪਣੇ ਮੰਗਤੇ ਨੂੰ, ਆਪਣਾ ਨਾਮ ਪ੍ਰਦਾਨ ਕਰ, ਤਾਂ ਜੋ ਮੈਂ ਹਮੇਸ਼ਾਂ ਤੇਰੀ ਪ੍ਰੀਤ ਨਾਲ ਰੰਗੀਜਿਆ ਰਹਾਂ, ਹੇ ਸੁਆਮੀ!

ਹੰਉ ਬਲਿਹਾਰੈ ਜਾਉ; ਸਾਚੇ ਤੇਰੇ ਨਾਮ ਵਿਟਹੁ ॥

ਮੈਂ ਤੇਰੇ ਨਾਮ ਉਤੋਂ ਕੁਰਬਾਨ ਹਾਂ, ਹੇ ਸੱਚੇ ਸੁਆਮੀ!

ਕਰਣ ਕਾਰਣ ਸਭਨਾ ਕਾ ਏਕੋ; ਅਵਰੁ ਨ ਦੂਜਾ ਕੋਈ ॥੧॥ ਰਹਾਉ ॥

ਇੱਕ ਸਾਹਿਬ ਹੀ ਸਾਰਿਆਂ ਹੇਤੂਆਂ ਦਾ ਹੇਤੂ ਹੈ, ਹੋਰ ਕੋਈ ਦੂਸਰਾ ਹੈ ਹੀ ਨਹੀਂ। ਠਹਿਰਾਓ।

ਬਹੁਤੇ ਫੇਰ ਪਏ ਕਿਰਪਨ ਕਉ; ਅਬ ਕਿਛੁ ਕਿਰਪਾ ਕੀਜੈ ॥

ਮੈਂ, ਕਮੀਨੇ ਨੇ, ਜੂਨੀਆਂ ਵਿੱਚ ਘਣੇਰੇ ਚੱਕਰ ਕੱਟੇ ਹਨ। ਹੁਣ ਹੇ ਸੁਆਮੀ! ਮੇਰੇ ਉਤੇ ਕੁਝ ਰਹਿਮਤ ਧਾਰ।

ਹੋਹੁ ਦਇਆਲ ਦਰਸਨੁ ਦੇਹੁ ਅਪੁਨਾ; ਐਸੀ ਬਖਸ ਕਰੀਜੈ ॥੨॥

ਮਿਹਰਬਾਨ ਹੋ, ਤੇ ਮੈਨੂੰ ਆਪਣਾ ਦੀਦਾਰ ਵਿਖਾਲ। ਮੈਨੂੰ ਐਹੋ ਜਿਹੀ ਦਾਤ ਪ੍ਰਦਾਨ ਕਰ, ਹੇ ਵਾਹਿਗੁਰੂ।

ਭਨਤਿ ਨਾਨਕ, ਭਰਮ ਪਟ ਖੂਲ੍ਹ੍ਹੇ; ਗੁਰ ਪਰਸਾਦੀ ਜਾਨਿਆ ॥

ਗੁਰੂ ਜੀ ਆਖਦੇ ਹਨ, ਭਰਮ ਦੇ ਕਵਾੜ (ਪੜਦੇ) ਖੁਲ੍ਹ ਗਏ ਹਨ ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਸਾਈਂ ਨੂੰ ਜਾਣ ਲਿਆ ਹੈ।

ਸਾਚੀ ਲਿਵ ਲਾਗੀ ਹੈ ਭੀਤਰਿ; ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥

ਸੱਚੀ ਪ੍ਰੀਤ ਮੇਰੇ ਅੰਦਰ ਘਰ ਕਰ ਗਈ ਹੈ ਅਤੇ ਮੇਰਾ ਮਨੂਆ ਸੱਚੇ ਗੁਰਾਂ ਨਾਲ ਪਤੀਜ ਗਿਆ ਹੈ।


ਧਨਾਸਰੀ ਮਹਲਾ ੪ ਘਰੁ ੧ ਚਉਪਦੇ

ਧਨਾਸਰੀ ਚੌਥੀ ਪਾਤਿਸ਼ਾਹੀ। ਚਉਪਦੇ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਜੋ ਹਰਿ ਸੇਵਹਿ ਸੰਤ ਭਗਤ; ਤਿਨ ਕੇ ਸਭਿ ਪਾਪ ਨਿਵਾਰੀ ॥

ਹੇ ਹਰੀ! ਸਾਧੂ ਤੇ ਸ਼ਰਧਾਲੂ ਜੋ ਤੇਰੀ ਘਾਲ ਕਮਾਉਂਦੇ ਹਨ, ਤੂੰ ਉਹਨਾਂ ਦੇ ਸਾਰੇ ਪਾਪ ਧੋ ਸੁੱਟਦਾ ਹੈਂ।

ਹਮ ਊਪਰਿ ਕਿਰਪਾ ਕਰਿ ਸੁਆਮੀ! ਰਖੁ ਸੰਗਤਿ, ਤੁਮ ਜੁ ਪਿਆਰੀ ॥੧॥

ਮੇਰੇ ਉਤੇ ਰਹਿਮਤ ਧਾਰ, ਹੇ ਠਾਕੁਰ ਅਤੇ ਮੈਨੂੰ ਉਸ ਸਭਾ ਅੰਦਰ ਰੱਖ ਜਿਹੜੀ ਮਿੱਠੜੀ ਲੱਗਦੀ ਹੈ।

ਹਰਿ ਗੁਣ ਕਹਿ ਨ ਸਕਉ, ਬਨਵਾਰੀ ॥

ਜਗਤ ਜੰਗਲ ਦੇ ਮਾਲੀ ਵਾਹਿਗੁਰੂ ਦੀ ਕੀਰਤੀ ਮੈਂ ਵਰਣਨ ਨਹੀਂ ਕਰ ਸਕਦਾ।

ਹਮ ਪਾਪੀ ਪਾਥਰ, ਨੀਰਿ ਡੁਬਤ; ਕਰਿ ਕਿਰਪਾ ਪਾਖਣ ਹਮ ਤਾਰੀ ॥ ਰਹਾਉ ॥

ਅਸੀਂ ਗੁਨਾਹਗਾਰ ਪੱਥਰ ਦੀ ਨਿਆਈਂ, ਪਾਣੀ ਵਿੱਚ ਡੁੱਬ ਰਹੇ ਹਾਂ। ਮਿਹਰ ਧਾਰ ਤੇ ਸਾਡਾ, ਪੱਥਰਾਂ ਦਾ, ਪਾਰ ਉਤਾਰਾ ਕਰ ਦੇ। ਠਹਿਰਾਓ।

ਜਨਮ ਜਨਮ ਕੇ ਲਾਗੇ ਬਿਖੁ ਮੋਰਚਾ; ਲਗਿ ਸੰਗਤਿ ਸਾਧ ਸਵਾਰੀ ॥

ਅਨੇਕਾਂ ਜਨਮਾਂ ਦੇ ਪਾਪਾਂ ਦਾ ਜੰਗਾਲ ਸਾਨੂੰ ਲੱਗਾ ਹੋਇਆ ਸੀ, ਸਤਿਸੰਗਤ ਨਾਲ ਜੁੜਨ ਦੁਆਰਾ ਇਹ ਐਉਂ ਲਹਿ ਗਿਆ ਹੈ,

ਜਿਉ ਕੰਚਨੁ ਬੈਸੰਤਰਿ ਤਾਇਓ; ਮਲੁ ਕਾਟੀ ਕਟਿਤ ਉਤਾਰੀ ॥੨॥

ਜਿਸ ਤਰ੍ਹਾਂ ਅੱਗ ਵਿੱਚ ਤੱਤਾ ਕਰਨ ਨਾਲ ਸੋਨੇ ਦੀ ਮੈਲ ਪੂਰੀ ਤਰ੍ਹਾਂ ਲਹਿ ਅਤੇ ਉਤਰ ਜਾਂਦੀ ਹੈ।

ਹਰਿ ਹਰਿ ਜਪਨੁ ਜਪਉ ਦਿਨੁ ਰਾਤੀ; ਜਪਿ ਹਰਿ ਹਰਿ ਹਰਿ ਉਰਿ ਧਾਰੀ ॥

ਦਿਨ ਰਾਤ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਸੁਆਮੀ ਮਾਲਕ ਦੇ ਨਾਮ ਦਾ ਜਾਪ ਕਰਕੇ ਮੈਂ ਇਸ ਨੂੰ ਆਪਣੇ ਦਿਲ ਵਿੱਚ ਟਿਥਾਉਂਦਾ ਹਾਂ।

ਹਰਿ ਹਰਿ ਹਰਿ ਅਉਖਧੁ ਜਗਿ ਪੂਰਾ; ਜਪਿ ਹਰਿ ਹਰਿ ਹਉਮੈ ਮਾਰੀ ॥੩॥

ਸੁਆਮੀ ਮਾਲਕ ਦਾ ਨਾਮ ਇਸ ਜਗਤ ਅੰਦਰ ਕਾਮਲ ਦਵਾਈ ਹੈ, ਸਾਈਂ ਦੇ ਨਾਮ ਦਾ ਉਚਾਰਨ ਕਰ ਕੇ ਮੈਂ ਆਪਣੀ ਹੰਗਤਾ ਮਾਰ ਸੁੱਟੀ ਹੈ।

ਹਰਿ ਹਰਿ ਅਗਮ ਅਗਾਧਿ ਬੋਧਿ; ਅਪਰੰਪਰ ਪੁਰਖ ਅਪਾਰੀ ॥

ਸੁਆਮੀ ਵਾਹਿਗੁਰੂ ਪਹੁੰਚ ਤੋਂ ਪਰ੍ਹੇ ਅਥਾਹ ਸਿਆਣਪ ਵਾਲਾ, ਹੱਦ-ਬੰਨਾ ਰਹਿਤ, ਸਰਬ-ਸ਼ਕਤੀਵਾਨ ਅਤੇ ਬੇਅੰਤ ਹੈ।

ਜਨ ਕਉ ਕ੍ਰਿਪਾ ਕਰਹੁ ਜਗਜੀਵਨ; ਜਨ ਨਾਨਕ ਪੈਜ ਸਵਾਰੀ ॥੪॥੧॥

ਹੇ ਜਗਤ ਦੀ ਜਿੰਦ ਜਾਨ, ਆਪਣੇ ਗੋਲੇ ਤੇ ਰਹਿਮਤ ਧਾਰ ਅਤੇ ਦਾਸ ਨਾਨਕ ਦੀ ਇਜ਼ਤ ਆਬਰੂ ਰੱਖ।


ਧਨਾਸਰੀ ਮਹਲਾ ੪ ॥

ਧਨਾਸਰੀ ਚੌਥੀ ਪਾਤਿਸ਼ਾਹੀ।

ਹਰਿ ਕੇ ਸੰਤ ਜਨਾ ਹਰਿ ਜਪਿਓ; ਤਿਨ ਕਾ ਦੂਖੁ ਭਰਮੁ ਭਉ ਭਾਗੀ ॥

ਰੱਬ ਦੇ ਪਵਿੱਤਰ ਪੁਰਸ਼, ਰੱਬ ਦਾ ਸਿਮਰਨ ਕਰਦੇ ਹਨ। ਉਹਨਾਂ ਦਾ ਦੁਖੜਾ, ਸੰਦੇਹ ਅਤੇ ਡਰ ਦੌੜ ਜਾਂਦੇ ਹਨ।

ਅਪਨੀ ਸੇਵਾ ਆਪਿ ਕਰਾਈ; ਗੁਰਮਤਿ ਅੰਤਰਿ ਜਾਗੀ ॥੧॥

ਸੁਆਮੀ ਖੁਦ ਹੀ ਆਪਣੀ ਟਹਿਲ ਉਹਨਾਂ ਕੋਲੋਂ ਕਰਵਾਉਂਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦਾ ਨੂਰ ਉਹਨਾਂ ਦੇ ਅੰਦਰ ਚਮਕਦਾ ਹੈ।

ਹਰਿ ਕੈ ਨਾਮਿ ਰਤਾ ਬੈਰਾਗੀ ॥

ਕੇਵਲ ਉਹ ਹੀ ਸੱਚਾ ਵੈਰਾਗੀ ਹੈ ਜੋ ਪ੍ਰਭੂ ਦੇ ਨਾਮ ਨਾਲ ਰੰਗਿਆ ਹੋਇਆ ਹੈ।

ਹਰਿ ਹਰਿ ਕਥਾ ਸੁਣੀ ਮਨਿ ਭਾਈ! ਗੁਰਮਤਿ ਹਰਿ ਲਿਵ ਲਾਗੀ ॥੧॥ ਰਹਾਉ ॥

ਸੁਆਮੀ ਵਾਹਿਗੁਰੂ ਦੀ ਕਥਾਵਾਰਤਾ ਦਾ ਸੁਣਨਾ ਉਸ ਦੇ ਚਿੱਤ ਨੂੰ ਚੰਗਾ ਲੱਗਾਦ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਉਸ ਦਾ ਪ੍ਰਭੂ ਨਾਲ ਪ੍ਰੇਮ ਪੈ ਜਾਂਦਾ ਹੈ। ਠਹਿਰਾਓ।

ਸੰਤ ਜਨਾ ਕੀ ਜਾਤਿ ਹਰਿ ਸੁਆਮੀ; ਤੁਮ੍ਹ੍ਹ ਠਾਕੁਰ ਹਮ ਸਾਂਗੀ ॥

ਸੁਆਮੀ ਵਾਹਿਗੁਰੂ ਸਾਧ ਸਰੂਪ ਪੁਰਸ਼ਾਂ ਦੀ ਜਾਤ ਹੈ। ਤੂੰ ਮੇਰਾ ਸਾਹਿਬ ਹੈਂ ਅਤੇ ਮੈਂ ਤੇਰੀ ਗੁੱਡੀ ਹਾਂ।

ਜੈਸੀ ਮਤਿ ਦੇਵਹੁ ਹਰਿ ਸੁਆਮੀ; ਹਮ ਤੈਸੇ ਬੁਲਗ ਬੁਲਾਗੀ ॥੨॥

ਹੇ ਸੁਆਮੀ! ਮਾਲਕ, ਜੇਹੋ ਜੇਹੀ ਸਮਝ ਤੂੰ ਸਾਨੂੰ ਦਿੰਦਾ ਹੈਂ, ਓਹੋ ਜੇਹੇ ਹੀ ਬਚਨ ਅਸੀਂ ਬੋਲਦੇ ਹਾਂ।

ਤੁਮ੍ਹ੍ਹਰੀ ਗਤਿ ਮਿਤਿ ਕਹਿ ਨ ਸਕਹ ਪ੍ਰਭ! ਹਮ ਕਿਉ ਕਰਿ ਮਿਲਹ ਅਭਾਗੀ? ॥੩॥

ਤੇਰੀ ਅਵਸਥਾ ਅਤੇ ਕੀਮਤ ਮੈਂ ਬਿਆਨ ਨਹੀਂ ਕਰ ਸਕਦਾ, ਹੇ ਮੇਰੇ ਸਾਹਿਬ! ਮੈਂ ਨਿਕਰਮਣ ਕਿਸ ਤਰ੍ਹਾਂ ਤੇਰੇ ਨਾਲ ਮਿਲ ਸਕਦਾ ਹਾਂ?

ਹਰਿ ਪ੍ਰਭ ਸੁਆਮੀ ਕਿਰਪਾ ਧਾਰਹੁ; ਹਮ ਹਰਿ ਹਰਿ ਸੇਵਾ ਲਾਗੀ ॥

ਹੇ ਵਾਹਿਗੁਰੂ ਸੁਆਮੀ! ਮੇਰੇ ਮਾਲਕ, ਮੇਰੇ ਤੇ ਮਿਹਰ ਕਰ। ਤਾਂ ਜੋ ਮੈਂ ਤੇਰੀ ਟਹਿਲ ਅੰਦਰ ਜੁੜ ਜਾਵਾਂ।

ਨਾਨਕ ਦਾਸਨਿ ਦਾਸੁ ਕਰਹੁ ਪ੍ਰਭ; ਹਮ ਹਰਿ ਕਥਾ ਕਥਾਗੀ ॥੪॥੨॥

ਮੇਰੇ ਸੁਆਮੀ ਮੈਨੂੰ ਆਪਣੇ ਗੋਲਿਆਂ ਦਾ ਗੋਲਾ ਬਣਾ ਲੈ। ਮੈਂ ਸਦੀਵ ਹੀ ਈਸ਼ਵਰੀ ਕਥਾ ਵਾਰਤਾ ਉਚਾਰਨ ਕਰਦਾ ਹਾਂ।


ਧਨਾਸਰੀ ਮਹਲਾ ੪ ॥

ਧਨਾਸਰੀ ਚੌਥੀ ਪਾਤਿਸ਼ਾਹੀ।

ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ; ਜੋ ਬੋਲੈ ਹਰਿ ਹਰਿ ਬਾਨੀ ॥

ਸੱਚੇ ਗੁਰਦੇਵ ਜੀ ਸੁਆਮੀ ਦੇ ਸਾਧੂ ਅਤੇ ਸੱਚੇ ਪੁਰਸ਼ ਹਨ ਜੋ ਸੁਆਮੀ ਮਾਲਕ ਦੀ ਗੁਰਬਾਣੀ ਦਾ ਉਚਾਰਨ ਕਰਦੇ ਹਨ।

ਜੋ ਜੋ ਕਹੈ ਸੁਣੈ ਸੋ ਮੁਕਤਾ; ਹਮ ਤਿਸ ਕੈ ਸਦ ਕੁਰਬਾਨੀ ॥੧॥

ਜੋ ਕੋਈ ਭੀ ਗੁਰਾਂ ਦੀ ਬਾਣੀ ਨੂੰ ਉਚਾਰਦਾ ਤੇ ਸ੍ਰਵਣ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਮੈਂ ਉਸ ਤੇ ਹਮੇਸ਼ਾਂ ਬਲਿਹਾਰ ਜਾਂਦਾ ਹਾਂ।

ਹਰਿ ਕੇ ਸੰਤ! ਸੁਨਹੁ ਜਸੁ, ਕਾਨੀ ॥

ਹੇ ਰੱਬ ਦੇ ਸਾਧੂਓ! ਤੁਸੀਂ ਆਪਣੇ ਕੰਨਾਂ ਨਾਲ ਸਾਹਿਬ ਦੀ ਸਿਫ਼ਤ-ਸ਼ਲਾਘਾ ਸ੍ਰਵਣ ਕਰੋ।

ਹਰਿ ਹਰਿ ਕਥਾ ਸੁਨਹੁ ਇਕ ਨਿਮਖ ਪਲ; ਸਭਿ ਕਿਲਵਿਖ ਪਾਪ ਲਹਿ ਜਾਨੀ ॥੧॥ ਰਹਾਉ ॥

ਇਕ ਮੁਹਤ ਤੇ ਛਿਨ ਲਈ ਤੂੰ ਸੁਆਮੀ ਮਾਲਕ ਧਰਮ-ਉਪਦੇਸ਼ ਨੂੰ ਸ੍ਰਵਣ ਕਰ ਅਤੇ ਤੇਰੇ ਸਾਰੇ ਗੁਨਾਹ ਤੇ ਕੁਕਰਮ ਨਾਸ ਹੋ ਜਾਣਗੇ। ਠਹਿਰਾਓ।

ਐਸਾ ਸੰਤੁ ਸਾਧੁ ਜਿਨ ਪਾਇਆ; ਤੇ ਵਡ ਪੁਰਖ ਵਡਾਨੀ ॥

ਵੱਡਿਆਂ ਵਿੱਚੋਂ ਪਰਮ ਵੱਡੇ ਹਨ ਉਹ ਪੁਰਸ਼ ਜੋ ਐਹੋ ਜੇਹੇ ਜਗਿਆਸੂ ਤੇ ਨੇਕ ਬੰਦੇ ਨੂੰ ਪ੍ਰਾਪਤ ਕਰਦੇ ਹਨ।

ਤਿਨ ਕੀ ਧੂਰਿ ਮੰਗਹ ਪ੍ਰਭ ਸੁਆਮੀ; ਹਮ ਹਰਿ ਲੋਚ ਲੁਚਾਨੀ ॥੨॥

ਮੈਂ ਉਹਨਾਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹਾਂ ਅਤੇ ਮੈਨੂੰ ਤੇਰੀ ਚਾਹ ਲੱਗੀ ਹੋਈ ਹੈ, ਹੇ ਮੇਰੇ ਸੁਆਮੀ ਮਾਲਕ!

ਹਰਿ ਹਰਿ ਸਫਲਿਓ ਬਿਰਖੁ ਪ੍ਰਭ ਸੁਆਮੀ; ਜਿਨ ਜਪਿਓ ਸੇ ਤ੍ਰਿਪਤਾਨੀ ॥

ਵਾਹਿਗੁਰੂ ਦਾ ਨਾਮ ਅਤੇ ਸੁਆਮੀ ਮਾਲਕ ਇੱਕ ਫਲਦਾਰ ਪੌਦਾ ਹੈ। ਜੋ ਉਸ ਦਾ ਆਰਾਧਨ ਕਰਦੇ ਹਨ, ਉਹ ਰੱਜ ਜਾਂਦੇ ਹਨ।

ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਸੇ; ਸਭ ਲਾਥੀ ਭੂਖ ਭੁਖਾਨੀ ॥੩॥

ਸੁਆਮੀ ਵਾਹਿਗੁਰੂ ਦਾ ਆਬਿ-ਹਿਯਾਤ ਪਾਨ ਕਰਨ ਦੁਆਰਾ ਮੈਂ ਰੱਜ ਗਿਆ ਹਾਂ ਅਤੇ ਮੇਰੀ ਸਾਰੀ ਭੁੱਖ ਤੇ ਤੇਹ ਲਹਿ ਗਈ ਹੈ।

ਜਿਨ ਕੇ ਵਡੇ ਭਾਗ ਵਡ ਊਚੇ; ਤਿਨ ਹਰਿ ਜਪਿਓ ਜਪਾਨੀ ॥

ਜਿਨ੍ਹਾਂ ਦੀ ਵਿਸ਼ਾਲ, ਪਰਮ ਵਿਸ਼ਾਲ ਪ੍ਰਾਲਬਧ ਹੈ, ਕੇਵਲ ਓਹੀ ਵਾਹਿਗੁਰੂ ਦਾ ਸਿਮਰਨ ਤੇ ਆਰਾਧਨ ਕਰਦੇ ਹਨ।

ਤਿਨ ਹਰਿ ਸੰਗਤਿ ਮੇਲਿ ਪ੍ਰਭ ਸੁਆਮੀ; ਜਨ ਨਾਨਕ ਦਾਸ ਦਸਾਨੀ ॥੪॥੩॥

ਹੇ ਮੇਰੇ ਮਾਲਕ! ਸੁਆਮੀ ਵਾਹਿਗੁਰੂ, ਨੌਕਰ ਨਾਨਕ ਨੂੰ ਉਹਨਾਂ ਦੇ ਜੋੜ-ਮੇਲ ਨਾਲ ਜੋੜ ਦੇ, ਅਤੇ ਉਸ ਨੂੰ ਉਹਨਾਂ ਦੇ ਗੋਲਿਆਂ ਦਾ ਗੋਲਾ ਕਰ ਦੇ।


ਧਨਾਸਰੀ ਮਹਲਾ ੪ ॥

ਧਨਾਸਰੀ ਚੌਥੀ ਪਾਤਿਸ਼ਾਹੀ।

ਹਮ ਅੰਧੁਲੇ ਅੰਧ, ਬਿਖੈ ਬਿਖੁ ਰਾਤੇ; ਕਿਉ ਚਾਲਹ? ਗੁਰ ਚਾਲੀ ॥

ਮੈਂ, ਅੰਨ੍ਹਾ ਅਨਜਾਣ ਵਿਕਾਰਾਂ ਦੇ ਪਾਪਾਂ ਵਿੱਚ ਖੱਚਤ ਹੋਇਆ ਹੋਇਆ ਹਾਂ। ਗੁਰਾਂ ਦੇ ਰਸਤੇ ਮੈਂ ਕਿਸ ਤਰ੍ਹਾਂ ਟੁਰ ਸਕਦਾ ਹਾਂ?

ਸਤਗੁਰੁ ਦਇਆ ਕਰੇ ਸੁਖਦਾਤਾ; ਹਮ ਲਾਵੈ ਆਪਨ ਪਾਲੀ ॥੧॥

ਅਨੰਦ ਬਖਸ਼ਣਹਾਰ ਸੱਚੇ ਗੁਰੂ ਆਪਣੀ ਰਹਿਮਤ ਕਰਨ ਅਤੇ ਮੈਨੂੰ ਆਪਣੇ ਪੱਲੇ ਨਾਲ ਜੋੜ ਲੈਣ। |

ਗੁਰਸਿਖ ਮੀਤ! ਚਲਹੁ ਗੁਰ ਚਾਲੀ ॥

ਹੇ ਗੁਰ ਸਿੱਖੋ! ਅਤੇ ਮਿਤਰੋ! ਤੁਸੀਂ ਗੁਰਾਂ ਦੇ ਮਾਰਗ ਟੁਰੋ।

ਜੋ ਗੁਰੁ ਕਹੈ ਸੋਈ ਭਲ ਮਾਨਹੁ; ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥

ਜਿਹੜਾ ਕੁਛ ਗੁਰੂ ਜੀ ਆਖਦੇ ਹਨ, ਉਸ ਨੂੰ ਚੰਗਾ ਸਮਝ ਸਵੀਕਾਰ ਕਰ। ਅਨੋਖੀ ਹੈ ਸੁਆਮੀ ਵਾਹਿਗੁਰੂ ਦੀ ਕਥਾ ਵਾਰਤਾ। ਠਹਿਰਾਓ।

ਹਰਿ ਕੇ ਸੰਤ ਸੁਣਹੁ ਜਨ ਭਾਈ! ਗੁਰੁ ਸੇਵਿਹੁ ਬੇਗਿ ਬੇਗਾਲੀ ॥

ਹੇ ਸਾਧੂਓ! ਰੱਬ ਦੇ ਗੋਲਿਓ ਅਤੇ ਭਰਾਓ, ਤੁਸੀਂ ਸਾਰੇ ਇਹ ਸਰਵਣ ਕਰੋ ਤੇ ਤੁਰਤ ਹੀ ਗੁਰਾਂ ਦੀ ਸੇਵਾ ਵਿੱਚ ਜੁਟ ਜਾਓ।

ਸਤਗੁਰੁ ਸੇਵਿ ਖਰਚੁ ਹਰਿ ਬਾਧਹੁ; ਮਤ ਜਾਣਹੁ ਆਜੁ ਕਿ ਕਾਲ੍ਹ੍ਹੀ ॥੨॥

ਸੱਚੇ ਗੁਰਾਂ ਦੀ ਘਾਲ ਸੇਵਾ ਨੂੰ ਰੱਬ ਦੇ ਰਾਹ ਦੇ ਤੋਸੇ ਵਜੋਂ ਬੰਨ੍ਹ ਅਤੇ ਅੱਜ ਤੇ ਕੱਲ੍ਹ ਦਾ ਖਿਆਲ ਨਾਂ ਕਰ।

ਹਰਿ ਕੇ ਸੰਤ ਜਪਹੁ ਹਰਿ ਜਪਣਾ; ਹਰਿ ਸੰਤੁ ਚਲੈ ਹਰਿ ਨਾਲੀ ॥

ਹੇ ਹਰੀ ਦੇ ਸੰਤੋ! ਤੁਸੀਂ ਰੱਬ ਦੇ ਨਾਮ ਦਾ ਜਾਪ ਕਰੋ। ਵਾਹਿਗੁਰੂ ਦਾ ਬੰਦਾ ਵਾਹਿਗੁਰੂ ਦੇ ਨਾਲ ਤੁਰਦਾ ਹੈ।

ਜਿਨ ਹਰਿ ਜਪਿਆ, ਸੇ ਹਰਿ ਹੋਏ; ਹਰਿ ਮਿਲਿਆ ਕੇਲ ਕੇਲਾਲੀ ॥੩॥

ਜੋ ਵਾਹਿਗੁਰੂ ਨੂੰ ਸਿਮਰਦੇ ਹਨ, ਉਹ ਵਾਹਿਗੁਰੂ ਵਰਗੇ ਹੋ ਜਾਂਦੇ ਹਨ ਅਤੇ ਕੌਤਕੀ ਤੇ ਖਿਲੰਦੜਾ ਸਾਈਂ ਉਹਨਾਂ ਨੂੰ ਮਿਲ ਪੈਂਦਾ ਹੈ।

ਹਰਿ ਹਰਿ ਜਪਨੁ ਜਪਿ ਲੋਚ ਲੋੁਚਾਨੀ; ਹਰਿ ਕਿਰਪਾ ਕਰਿ ਬਨਵਾਲੀ ॥

ਸੁਆਮੀ ਵਾਹਿਗੁਰੂ ਦੇ ਨਾਮ ਉਚਾਰਨ ਕਰਨ ਦੀ ਚਾਹਣਾ ਨੂੰ ਮੈਂ ਲੋਚਦਾ ਹਾਂ। ਹੇ ਜੰਗਲ ਦੇ ਵਾਸੀ ਵਾਹਿਗੁਰੂ! ਮੇਰੇ ਤੇ ਰਹਿਮਤ ਧਾਰ।

ਜਨ ਨਾਨਕ ਸੰਗਤਿ ਸਾਧ, ਹਰਿ ਮੇਲਹੁ; ਹਮ ਸਾਧ ਜਨਾ ਪਗ ਰਾਲੀ ॥੪॥੪॥

ਮੇਰੇ ਮਾਲਕ, ਮੈਂ ਗੋਲੇ ਨਾਨਕ ਨੂੰ ਸੰਤ-ਸਮਾਗਮ ਨਾਲ ਜੋੜ ਦੇ ਅਤੇ ਨੇਕ ਬੰਦਿਆਂ ਦੇ ਪੈਰਾਂ ਦੀ ਧੂੜ ਬਣਾ ਦੇ।


ਧਨਾਸਰੀ ਮਹਲਾ ੪ ॥

ਧਨਾਸਰੀ ਚੌਥੀ ਪਾਤਸ਼ਾਹੀ।

ਹਰਿ ਹਰਿ ਬੂੰਦ ਭਏ ਹਰਿ ਸੁਆਮੀ; ਹਮ ਚਾਤ੍ਰਿਕ ਬਿਲਲ ਬਿਲਲਾਤੀ ॥

ਵਾਹਿਗੁਰੂ, ਵਾਹਿਗੁਰੂ, ਸੁਆਮੀ ਵਾਹਿਗੁਰੂ ਮੀਂਹ ਦੀ ਇਕ ਕਣੀ ਹੈ ਅਤੇ ਮੈਂ ਪਪੀਹਾ ਉਸ ਲਈ ਵਿਲਕ ਤੇ ਵਿਰਲਾਪ ਕਰ ਰਿਹਾ ਹਾਂ।

ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ; ਮੁਖਿ ਦੇਵਹੁ ਹਰਿ ਨਿਮਖਾਤੀ ॥੧॥

ਹੇ ਵਾਹਿਗੁਰੂ ਸੁਆਮੀ! ਮੇਰੇ ਮਾਲਕ! ਤੂੰ ਆਪਣੀ ਮਿਹਰ ਧਾਰ, ਤੇ ਇਕ ਮੁਹਤ ਲਈ ਮੇਰੇ ਮੂੰਹ ਵਿੱਚ ਆਪਣੇ ਨਾਮ ਦੀ ਕਣੀ ਪਾ।

ਹਰਿ ਬਿਨੁ, ਰਹਿ ਨ ਸਕਉ ਇਕ ਰਾਤੀ ॥

ਹਰੀ ਦੇ ਬਗੈਰ ਮੈਂ ਇੱਕ ਛਿਨ ਭਰ ਭੀ ਰਹਿ ਨਹੀਂ ਸਕਦਾ।

ਜਿਉ ਬਿਨੁ ਅਮਲੈ, ਅਮਲੀ ਮਰਿ ਜਾਈ ਹੈ; ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥

ਜਿਸ ਤਰ੍ਹਾਂ ਅਫੀਮ ਖਾਣ ਦਾ ਆਦੀ, ਅਫੀਮ ਦੇ ਬਗੈਰ ਮਰ ਜਾਂਦਾ ਹੈ, ਓਸੇ ਤਰ੍ਹਾਂ ਹੀ ਮੈਂ ਪ੍ਰਭੂ ਦੇ ਬਾਝੋਂ ਮਰ ਮੁਕ ਜਾਂਦਾ ਹਾਂ। ਠਹਿਰਾਓ।

ਤੁਮ ਹਰਿ ਸਰਵਰ ਅਤਿ ਅਗਾਹ; ਹਮ ਲਹਿ ਨ ਸਕਹਿ ਅੰਤੁ ਮਾਤੀ ॥

ਤੂੰ ਹੇ ਵਾਹਿਗੁਰੂ! ਅਤਿਅੰਤ ਡੂੰਘਾ ਸਮੁੰਦਰ ਹੈਂ। ਮੈਂ ਤੇਰੇ ਓੜਕ ਨੂੰ ਇੱਕ ਭੋਰਾ ਭੀ ਨਹੀਂ ਲੱਭ ਸਕਦਾ।

ਤੂ ਪਰੈ ਪਰੈ, ਅਪਰੰਪਰੁ ਸੁਆਮੀ; ਮਿਤਿ ਜਾਨਹੁ ਆਪਨ ਗਾਤੀ ॥੨॥

ਤੂੰ ਹੇ ਠਾਕਰ ਪਰੇਡੇ ਤੋਂ ਪਰਮ ਪਰੇਡੇ ਅਤੇ ਉਤੱਮਾਂ ਚੋਂ ਪਰਮ ਉਤੱਮ ਹੈਂ। ਆਪਣਾ ਵਿਸਥਾਰ ਤੇ ਅਵਸਥਾ, ਕੇਵਲ ਤੂੰ ਹੀ ਜਾਣਦਾ ਹੈਂ।

ਹਰਿ ਕੇ ਸੰਤ ਜਨਾ ਹਰਿ ਜਪਿਓ; ਗੁਰ ਰੰਗਿ ਚਲੂਲੈ ਰਾਤੀ ॥

ਵਾਹਿਗੁਰੂ ਦੇ ਸਾਧੂ ਅਤੇ ਸੇਵਕ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਅਤੇ ਗੁਰਾਂ ਦੀ ਗੂੜ੍ਹੀ ਲਾਲ ਰੰਗਤ ਨਾਲ ਰੰਗੀਜੇ ਹੋਏ ਹਨ।

ਹਰਿ ਹਰਿ ਭਗਤਿ ਬਨੀ ਅਤਿ ਸੋਭਾ; ਹਰਿ ਜਪਿਓ ਊਤਮ ਪਾਤੀ ॥੩॥

ਪਰਮ ਪ੍ਰਭਤਾ ਹੋ ਜਾਂਦੀ ਹੈ ਸੁਆਮੀ ਵਾਹਿਗੁਰੂ ਦੇ ਅਨੁਰਾਗੀ ਦੀ। ਮਾਲਕ ਦਾ ਚਿੰਤਨ ਕਰਨ ਦੁਆਰਾ ਉਹ ਸ੍ਰੇਸ਼ਟ ਇਜ਼ਤ ਆਬਰੂ ਨੂੰ ਪ੍ਰਾਪਤ ਹੋ ਜਾਂਦਾ ਹੈ।

ਆਪੇ ਠਾਕੁਰੁ ਆਪੇ ਸੇਵਕੁ; ਆਪਿ ਬਨਾਵੈ ਭਾਤੀ ॥

ਵਾਹਿਗੁਰੂ ਆਪ ਮਾਲਕ ਹੈ ਅਤੇ ਆਪ ਹੀ ਦਾਸ ਉਹ ਆਪੇ ਹੀ ਆਪਣੀ ਸੇਵਾ ਦਾ ਵਾਯੂ ਮੰਡਲ ਰਚ ਦਿੰਦਾ ਹੈ।

ਨਾਨਕੁ ਜਨੁ ਤੁਮਰੀ ਸਰਣਾਈ; ਹਰਿ ਰਾਖਹੁ ਲਾਜ ਭਗਾਤੀ ॥੪॥੫॥

ਦਾਸ ਨਾਨਕ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਪ੍ਰਭੂ! ਹੁਣ ਤੂੰ ਆਪਣੇ ਸੇਵਕ ਦੀ ਇਜ਼ਤ ਆਬਰੂ ਨੂੰ ਬਰਕਰਾਰ ਰੱਖ।


ਨਾਧਨਾਸਰੀ ਮਹਲਾ ੪ ॥

ਧਨਾਸਰੀ ਚੌਥੀ ਪਾਤਸ਼ਾਹੀ।

ਨਾਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ; ਕਿਵ ਛੂਟਹ ਹਮ ਛੁਟਕਾਕੀ? ॥

ਹੇ ਵੀਰ! ਮੈਨੂੰ ਕਾਲੇ ਯੁਗ ਦਾ ਮੱਤ ਦਰਸਾ। ਮੈਂ, ਇਸ ਦੇ ਪ੍ਰਭਾਵ ਤੋਂ ਛੁਟਣ ਦੀ ਇੱਛਾ ਵਾਲਾ, ਕਿਸ ਤਰ੍ਹਾਂ ਬੰਦ ਖਲਾਸ ਹੋ ਸਕਦਾ ਹਾਂ?

ਨਾਹਰਿ ਹਰਿ ਜਪੁ ਬੇੜੀ ਹਰਿ ਤੁਲਹਾ; ਹਰਿ ਜਪਿਓ ਤਰੈ ਤਰਾਕੀ ॥੧॥

ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਤਰਨ ਵਾਲਾ ਬੰਦਾ, ਸਮੁੰਦਰ ਤੋਂ ਤਰ ਜਾਂਦਾ ਹੈ।

ਨਾਹਰਿ ਜੀ! ਲਾਜ ਰਖਹੁ ਹਰਿ ਜਨ ਕੀ ॥

ਹੇ ਮਹਾਰਾਜ ਵਾਹਿਗੁਰੂ! ਤੂੰ ਵਾਹਿਗੁਰੂ ਦੇ ਗੋਲੇ ਦੀ ਇਜ਼ਤ ਰੱਖ।

ਨਾਹਰਿ ਹਰਿ ਜਪਨੁ ਜਪਾਵਹੁ ਅਪਨਾ; ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥

ਮੇਰੇ ਸੁਆਮੀ ਮਾਲਕ! ਮੇਰੇ ਪਾਸੋਂ ਆਪਣੇ ਨਾਮ ਦਾ ਜਾਪ ਕਰਵਾ। ਮੈਂ ਇੱਕ ਤੇਰੀ ਪ੍ਰੇਮਮਈ ਸੇਵਾ ਹੀ ਮੰਗਦਾ ਹਾਂ। ਠਹਿਰਾਓ।

ਨਾਹਰਿ ਕੇ ਸੇਵਕ ਸੇ ਹਰਿ ਪਿਆਰੇ; ਜਿਨ ਜਪਿਓ ਹਰਿ ਬਚਨਾਕੀ ॥

ਵਾਹਿਗੁਰੂ ਦੇ ਗੋਲੇ, ਜੋ ਰੱਬੀ ਬਾਣੀ ਦਾ ਉਚਾਰਨ ਕਰਦੇ ਹਨ, ਉਹ ਵਾਹਿਗੁਰੂ ਦੇ ਲਾਡਲੇ ਹਨ।

ਨਾਲੇਖਾ ਚਿਤ੍ਰ ਗੁਪਤਿ ਜੋ ਲਿਖਿਆ; ਸਭ ਛੂਟੀ ਜਮ ਕੀ ਬਾਕੀ ॥੨॥

ਲਿਖਤ, ਜਿਹੜੀ ਲਿਖਣ ਵਾਲੇ ਫਰਿਸ਼ਤਿਆਂ ਨੇ ਲਿਖੀ ਹੈ, ਉਹ ਮਿੱਟ ਜਾਂਦੀ ਹੈ ਅਤੇ ਹਿਸਾਬ ਦਾ ਬਕਾਇਆ ਜੋ ਮੌਤ ਦੇ ਦੂਤਾਂ ਕੋਲ ਹੈ, ਸਾਰਾ ਚੁਕਤਾ ਹੋ ਜਾਂਦਾ ਹੈ।

ਨਾਹਰਿ ਕੇ ਸੰਤ, ਜਪਿਓ ਮਨਿ ਹਰਿ ਹਰਿ; ਲਗਿ ਸੰਗਤਿ, ਸਾਧ ਜਨਾ ਕੀ ॥

ਨੇਕ ਪੁਰਸ਼ਾਂ ਦੀ ਸਭਾ ਅੰਦਰ ਜੁੜ ਕੇ ਰੱਬ ਦੇ ਭਗਤ ਆਪਣੇ ਚਿੱਤ ਵਿੱਚ ਸੁਆਮੀ ਮਾਲਕ ਨੂੰ ਸਿਮਰਦੇ ਹਨ।

ਨਾਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ; ਸਿਵ ਚਰਿਓ ਚੰਦੁ ਚੰਦਾਕੀ ॥੩॥

ਖਾਹਿਸ਼ਾਂ ਦੀ ਅੱਗ ਦਾ ਚੁਭਣ ਵਾਲਾ ਸੂਰਜ ਛੁਪ ਗਿਆ ਹੈ ਤੇ ਠੰਢ ਤੇ ਰੌਸ਼ਨ ਚੜ੍ਹ ਪਿਆ ਹੈ।

ਨਾਤੁਮ ਵਡ ਪੁਰਖ ਵਡ ਅਗਮ ਅਗੋਚਰ; ਤੁਮ ਆਪੇ ਆਪਿ ਅਪਾਕੀ ॥

ਤੂੰ ਵਿਸ਼ਾਲ ਪ੍ਰਭੂ, ਬਹੁਤ ਅਪਹੁੰਚ ਅਤੇ ਅਗਾਧ ਹੈਂ। ਤੂੰ ਖੁਦ ਹੀ ਆਪਣੇ ਆਪ ਤੋਂ ਸੰਸਾਰ ਰਚਿਆ ਹੈ।

ਨਾਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ; ਕਰਿ ਦਾਸਨਿ ਦਾਸ ਦਸਾਕੀ ॥੪॥੬॥

ਹੇ ਸੁਆਮੀ! ਦਾਸ ਨਾਨਕ ਤੇ ਤਰਸ ਕਰ ਅਤੇ ਉਸ ਨੂੰ ਆਪਣੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਬਣਾ ਲੈ।


ਨਾਧਨਾਸਰੀ ਮਹਲਾ ੪ ਘਰੁ ੫ ਦੁਪਦੇ

ਧਨਾਸਰੀ ਚੌਥੀ ਪਾਤਿਸ਼ਾਹੀ, ਦੁਪਦੇ।

ਨਾੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪ੍ਰਾਪਤ ਹੁੰਦਾ ਹੈ।

ਨਾਉਰ ਧਾਰਿ ਬੀਚਾਰਿ, ਮੁਰਾਰਿ ਰਮੋ ਰਮੁ; ਮਨਮੋਹਨ ਨਾਮੁ ਜਪੀਨੇ ॥

ਹੰਕਾਰ ਦੇ ਵੈਰੀ, ਰਾਮ ਨੂੰ ਆਪਣੇ ਚਿੱਤ ਵਿੱਚ ਟਿਕਾ ਕੇ, ਤੂੰ ਉਸ ਦਾ ਆਰਾਧਨ ਤੇ ਸਿਮਰਨ ਕਰ ਅਤੇ ਆਤਮਾ ਨੂੰ ਮੋਹਤ ਕਰਨ ਵਾਲੇ ਸੁਆਮੀ ਦੇ ਨਾਮ ਨੂੰ ਉਚਾਰ।

ਨਾਅਦ੍ਰਿਸਟੁ ਅਗੋਚਰੁ ਅਪਰੰਪਰ ਸੁਆਮੀ; ਗੁਰਿ ਪੂਰੈ ਪ੍ਰਗਟ ਕਰਿ ਦੀਨੇ ॥੧॥

ਪ੍ਰਭੂ ਅਡਿੱਠ, ਅਗਾਧ ਅਤੇ ਅਪਹੁੰਚ ਹੈ। ਪੂਰਨ ਗੁਰਾਂ ਦੁਆਰਾ ਉਹ ਪ੍ਰਕਾਸ਼ਵਾਨ ਹੋ ਜਾਂਦਾ ਹੈ।

ਨਾਰਾਮ ਪਾਰਸ ਚੰਦਨ; ਹਮ ਕਾਸਟ ਲੋਸਟ ॥

ਵਿਆਪਕ ਵਾਹਿਗੁਰੂ ਪਾਰਸ ਅਤੇ ਚੰਨਣ ਹੈ ਜਦ ਕਿ ਮੈਂ ਸੁੱਕੀ ਲੱਕੜ ਅਤੇ ਲੋਹਾ ਹਾਂ।

ਨਾਹਰਿ ਸੰਗਿ ਹਰੀ ਸਤਸੰਗੁ ਭਏ; ਹਰਿ ਕੰਚਨੁ ਚੰਦਨੁ ਕੀਨੇ ॥੧॥ ਰਹਾਉ ॥

ਵਾਹਿਗੁਰੂ ਅਤੇ ਵਾਹਿਗੁਰੂ ਦੀ ਸੰਗਤ ਨਾਲ ਜੁੜ ਜਾਣ ਉਤੇ ਵਾਹਿਗੁਰੂ ਨੇ ਮੈਨੂੰ ਸੋਨਾ ਅਤੇ ਚੰਨਣ ਬਣਾ ਦਿੱਤਾ ਹੈ। ਠਹਿਰਾਓ।

ਨਾਨਵ ਛਿਅ ਖਟੁ, ਬੋਲਹਿ ਮੁਖ ਆਗਰ; ਮੇਰਾ ਹਰਿ ਪ੍ਰਭੁ ਇਵ ਨ ਪਤੀਨੇ ॥

ਭਾਵੇਂ ਇਨਸਾਨ ਨੌਂ ਵਿਆਕਰਨਾਂ, ਛੇ ਸ਼ਾਸਤਰਾਂ ਅਤੇ ਵੇਦਾਂ ਦੇ ਛਿਆਂ ਕਾਂਡਾਂ ਨੂੰ, ਮੂੰਹ ਜ਼ਬਾਨੀ ਪਿਆ ਉਚਾਰੇ, ਪ੍ਰੰਤੂ ਮੇਰਾ ਵਾਹਿਗੁਰੂ ਸੁਆਮੀ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ।

ਨਾਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ; ਇਉ ਹਰਿ ਪ੍ਰਭੁ ਮੇਰਾ ਭੀਨੇ ॥੨॥੧॥੭॥

ਗੋਲਾ ਨਾਨਕ ਆਖਦਾ ਹੈ, ਤੂੰ ਆਪਣੇ ਮਨ ਅੰਦਰ ਸਦੀਵ ਹੀ ਵਾਹਿਗੁਰੂ ਦਾ ਆਰਾਧਨ ਕਰ। ਇਸ ਤਰ੍ਹਾਂ ਮੈਡਾਂ ਵਾਹਿਗੁਰੂ ਸੁਆਮੀ ਪ੍ਰਸੰਨ ਹੁੰਦਾ ਹੈ।


ਨਾਧਨਾਸਰੀ ਮਹਲਾ ੪ ॥

ਧਨਾਸਰੀ ਚੌਥੀ ਪਾਤਿਸ਼ਾਹੀ।

ਨਾਗੁਨ ਕਹੁ, ਹਰਿ ਲਹੁ, ਕਰਿ ਸੇਵਾ ਸਤਿਗੁਰ; ਇਵ, ਹਰਿ ਹਰਿ ਨਾਮੁ ਧਿਆਈ ॥

ਤੂੰ ਸੁਆਮੀ ਦਾ ਜੱਸ ਉਚਾਰ। ਹਰੀ ਨੂੰ ਜਾਣ ਅਤੇ ਸੱਚੇ ਗੁਰਾਂ ਦੀ ਟਹਿਲ ਕਮਾ, ਇਸ ਤਰ੍ਹਾਂ ਸੁਆਮੀ ਮਾਲਕ ਦੇ ਨਾਮ ਨੂੰ ਤੂੰ ਆਰਾਧ।

ਨਾਹਰਿ ਦਰਗਹ ਭਾਵਹਿ, ਫਿਰਿ ਜਨਮਿ ਨ ਆਵਹਿ; ਹਰਿ ਹਰਿ ਹਰਿ ਜੋਤਿ ਸਮਾਈ ॥੧॥

ਐਕੁਰ ਤੂੰ ਹਰੀ ਦੇ ਦਰਬਾਰ ਵਿੱਚ ਚੰਗਾ ਲੱਗੇਗਾਂ, ਮੁੜ ਉਦਰ ਵਿੱਚ ਨਹੀਂ ਪਵੇਗਾਂ ਅਤੇ ਸਾਈਂ ਦੇ ਨੂਰ ਵਿੱਚ ਲੀਨ ਹੋ ਜਾਵੇਗਾਂ।

ਨਾਜਪਿ ਮਨ ਨਾਮੁ ਹਰੀ, ਹੋਹਿ ਸਰਬ ਸੁਖੀ ॥

ਸਾਈਂ ਦੇ ਨਾਮ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ ਅਤੇ ਹਰ ਤਰ੍ਹਾਂ ਸੁਖਾਲੀ ਹੋ।

ਨਾਹਰਿ ਜਸੁ ਊਚ ਸਭਨਾ ਤੇ ਊਪਰਿ; ਹਰਿ ਹਰਿ ਹਰਿ ਸੇਵਿ ਛਡਾਈ ॥ ਰਹਾਉ ॥

ਹਰੀ ਦੀ ਕੀਰਤੀ ਮਹਾਨ ਬੁਲੰਦ ਤੇ ਪਰਮ ਉਤੱਮ ਹੈ। ਪਿਆਰੇ ਸੁਆਮੀ ਰੱਬ, ਰੱਬ ਦੀ ਚਾਕਰੀ ਸਮੂਹ ਦੀ ਖਲਾਸੀ ਕਰ ਦਿੰਦੀ ਹੈ। ਠਹਿਰਾਓ।

ਨਾਹਰਿ ਕ੍ਰਿਪਾ ਨਿਧਿ ਕੀਨੀ, ਗੁਰਿ ਭਗਤਿ ਹਰਿ ਦੀਨੀ; ਤਬ ਹਰਿ ਸਿਉ ਪ੍ਰੀਤਿ ਬਨਿ ਆਈ ॥

ਜਦ ਮਿਹਰਬਾਨੀ ਦੇ ਖਜ਼ਾਨੇ ਹਰੀ ਨੇ ਮਿਹਰਬਾਨੀ ਕੀਤੀ, ਤਾਂ ਗੁਰਾਂ ਨੇ ਮੈਨੂੰ ਸੁਆਮੀ ਦਾ ਸਿਮਰਨ ਪ੍ਰਦਾਨ ਕੀਤਾ ਅਤੇ ਮੇਰਾ ਸੁਆਮੀ ਨਾਲ ਪਿਆਰ ਪੈ ਗਿਆ।

ਨਾਬਹੁ ਚਿੰਤ ਵਿਸਾਰੀ, ਹਰਿ ਨਾਮੁ ਉਰਿ ਧਾਰੀ; ਨਾਨਕ ਹਰਿ ਭਏ ਹੈ ਸਖਾਈ ॥੨॥੨॥੮॥

ਮੈਂ ਭਾਵੇਂ ਫਿਕਰ ਨੂੰ ਤਿਆਗ ਦਿੱਤਾ ਹੈ, ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਅੰਦਰ ਟਿਕਾਲਿਆ ਹੈ ਅਤੇ ਹੁਣ ਪ੍ਰਭੂ ਮੇਰਾ ਮਿੱਤਰ ਬਣ ਗਿਆ ਹੈ, ਹੇ ਨਾਨਕ।


ਨਾਧਨਾਸਰੀ ਮਹਲਾ ੪ ॥

ਧਨਾਸਰੀ ਚੌਥੀ ਪਾਤਿਸ਼ਾਹੀ।

ਨਾਹਰਿ ਪੜੁ, ਹਰਿ ਲਿਖੁ, ਹਰਿ ਜਪਿ, ਹਰਿ ਗਾਉ; ਹਰਿ ਭਉਜਲੁ ਪਾਰਿ ਉਤਾਰੀ ॥

ਵਾਹਿਗੁਰੂ ਬਾਰੇ ਪੜ੍ਹ, ਵਾਹਿਗੁਰੂ ਸੰਬੰਧੀ ਲਿਖ, ਵਾਹਿਗੁਰੂ ਦੇ ਨਾਮ ਨੂੰ ਉਚਾਰ, ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਤੇਰਾ ਵਾਹਿਗੁਰੂ ਤੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ।

ਮਨਿ ਬਚਨਿ, ਰਿਦੈ ਧਿਆਇ ਹਰਿ, ਹੋਇ ਸੰਤੁਸਟੁ; ਇਵ ਭਣੁ, ਹਰਿ ਨਾਮੁ ਮੁਰਾਰੀ ॥੧॥

ਆਪਣੇ ਚਿੱਤ, ਸ਼ਬਦ ਅਤੇ ਖਿਆਲ ਅੰਦਰ ਵਾਹਿਗੁਰੂ ਦਾ ਆਰਾਧਨ ਕਰ, ਤਾਂ ਜੋ ਉਹ ਪ੍ਰਸੰਨ ਥੀ ਵੰਞੇ, ਐਕੁਰ ਹੰਕਾਰ ਦੇ ਵੈਰੀ, ਸੁਆਮੀ ਦਾ ਨਾਮ ਜਪਿਆ ਜਾਂਦਾ ਹੈ।

ਨਾਮਨਿ ਜਪੀਐ ਹਰਿ ਜਗਦੀਸ ॥

ਹੇ ਮੇਰੀ ਜਿੰਦੇ! ਤੂੰ ਸ੍ਰਿੇਸ਼ਟੀ ਦੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ।

ਨਾਮਿਲਿ ਸੰਗਤਿ ਸਾਧੂ ਮੀਤ ॥

ਮੇਰੇ ਮਿਤ੍ਰ, ਤੂੰ ਸਤਿਸੰਗਤ ਅੰਦਰ ਜੁੜ ਜਾ।

ਨਾਸਦਾ ਅਨੰਦੁ ਹੋਵੈ ਦਿਨੁ ਰਾਤੀ; ਹਰਿ ਕੀਰਤਿ ਕਰਿ ਬਨਵਾਰੀ ॥ ਰਹਾਉ ॥

ਜੰਗਲ ਦੇ ਵਾਸੀ, (ਮਾਲਿਕ) ਵਾਹਿਗੁਰੂ ਦੀ ਮਹਿਮਾ ਗਾਇਨ ਕਰ ਅਤੇ ਦਿਹੁੰ ਰੈਣ, ਸਦੀਵ ਹੀ ਪ੍ਰਸੰਨ ਰਹੇਗਾਂ। ਠਹਿਰਾਓ।

ਨਾਹਰਿ ਹਰਿ ਕਰੀ ਦ੍ਰਿਸਟਿ, ਤਬ ਭਇਓ ਮਨਿ ਉਦਮੁ; ਹਰਿ ਹਰਿ ਨਾਮੁ ਜਪਿਓ ਗਤਿ ਭਈ ਹਮਾਰੀ ॥

ਜਦ ਸੁਆਮੀ ਵਾਹਿਗੁਰੂ ਨੇ ਮੇਰੇ ਉਤੇ ਮਿਹਰ ਦੀ ਨਿਗ੍ਹਾ ਧਾਰੀ, ਤਦ ਮੇਰੇ ਚਿੱਤ ਨੇ ਉਪਰਾਲਾ ਕੀਤਾ। ਸਾਈਂ ਮਾਲਕ ਦੇ ਨਾਮ ਨੂੰ ਉਚਾਰ ਕੇ ਮੈਂ ਮੁਕਤ ਹੋ ਗਿਆ ਹਾਂ।

ਨਾਜਨ ਨਾਨਕ ਕੀ ਪਤਿ ਰਾਖੁ ਮੇਰੇ ਸੁਆਮੀ! ਹਰਿ ਆਇ ਪਰਿਓ ਹੈ ਸਰਣਿ ਤੁਮਾਰੀ ॥੨॥੩॥੯॥

ਹੇ ਮੇਰੇ ਸਾਹਿਬ! ਤੂੰ ਆਪਣੇ ਸੇਵਕ ਨਾਨਕ ਦੀ ਲੱਜਿਆ ਰੱਖ। ਉਸ ਨੇ ਆ ਕੇ ਤੇਰੀ ਪਨਾਹ ਲਈ ਹੈ।


ਨਾਧਨਾਸਰੀ ਮਹਲਾ ੪ ॥

ਧਨਾਸਰੀ ਚੌਥੀ ਪਾਤਿਸ਼ਾਹੀ।

ਨਾਚਉਰਾਸੀਹ ਸਿਧ ਬੁਧ, ਤੇਤੀਸ ਕੋਟਿ ਮੁਨਿ ਜਨ; ਸਭਿ ਚਾਹਹਿ, ਹਰਿ ਜੀਉ! ਤੇਰੋ ਨਾਉ ॥

ਚੁਰਾਸੀ ਕਰਾਮਾਤੀ ਪੁਰਸ਼, ਗੌਤਮ, ਤੇਤੀ ਕਰੋੜ ਦੇਵਤੇ ਅਤੇ ਖਾਮੋਸ਼ ਰਿਸ਼ੀ, ਸਾਰੇ ਤੇਰੇ ਨਾਮ ਦੇ ਚਾਹਵਾਨ ਹਨ, ਹੇ ਪ੍ਰਭੂ!

ਨਾਗੁਰ ਪ੍ਰਸਾਦਿ ਕੋ ਵਿਰਲਾ ਪਾਵੈ; ਜਿਨ ਕਉ ਲਿਲਾਟਿ ਲਿਖਿਆ ਧੁਰਿ ਭਾਉ ॥੧॥

ਕੋਈ ਟਾਵਾਂ ਟਿੱਲਾ ਹੀ, ਜਿਸ ਦੇ ਮੱਥੇ ਉਤੇ ਵਾਹਿਗੁਰੂ, ਦੀ ਪ੍ਰੇਮਮਈ ਉਪਾਸ਼ਨਾ ਲਿਖੀ ਹੋਈ ਹੈ, ਗੁਰਾਂ ਦੀ ਦਇਆ ਦੁਆਰਾ ਨਾਮ ਨੂੰ ਪ੍ਰਾਪਤ ਕਰਦਾ ਹੈ।

ਨਾਜਪਿ ਮਨ ਰਾਮੈ ਨਾਮੁ; ਹਰਿ ਜਸੁ ਊਤਮ ਕਾਮ ॥

ਮੇਰੀ ਜਿੰਦੜੀਏ, ਤੂੰ ਸਾਹਿਬ ਦੇ ਨਾਮ ਦਾ ਸਿਮਰਨ ਕਰ। ਰੱਬ ਦੀ ਉਸਤਤੀ ਗਾਇਨ ਕਰਨੀ ਇੱਕ ਸ੍ਰੇਸ਼ਟ ਕੰਮ ਹੈ।

ਨਾਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ! ਹਉ ਤਿਨ ਕੈ ਸਦ ਬਲਿਹਾਰੈ ਜਾਉ ॥ ਰਹਾਉ ॥

ਜਿਹੜੇ ਤੇਰੀ ਸਿਫ਼ਤ ਸਲਾਹ ਗਾਇਨ ਅਤੇ ਸ੍ਰਵਣ ਕਰਦੇ ਹਨ, ਹੇ ਸਾਹਿਬ! ਉਨ੍ਹਾਂ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ। ਠਹਿਰਾਓ।

ਸਰਣਾਗਤਿ ਪ੍ਰਤਿਪਾਲਕ ਹਰਿ ਸੁਆਮੀ; ਜੋ ਤੁਮ ਦੇਹੁ, ਸੋਈ ਹਉ ਪਾਉ ॥

ਹੇ ਮੇਰੇ ਪਾਲਣ-ਪੋਸਣਹਾਰ! ਸੁਆਮੀ ਵਾਹਿਗੁਰੂ! ਮੈਂ ਤੇਰੀ ਪਨਾਹ ਲਈ ਹੈ। ਜਿਹੜਾ ਕੁਝ ਤੂੰ ਦਿੰਦਾ ਹੈਂ ਉਹ ਮੈਂ ਪਾਉਂਦਾ ਹਾਂ।

ਨਾਦੀਨ ਦਇਆਲ ਕ੍ਰਿਪਾ ਕਰਿ ਦੀਜੈ; ਨਾਨਕ ਹਰਿ ਸਿਮਰਣ ਕਾ ਹੈ ਚਾਉ ॥੨॥੪॥੧੦॥

ਹੇ ਮਸਕੀਨਾਂ ਤੇ ਮਿਹਰਬਾਨ ਮਾਲਕ! ਮਿਹਰਬਾਨੀ ਧਾਰ ਕੇ ਮੈਨੂੰ ਦਾਤ ਬਖਸ਼, ਮੈਨੂੰ ਪ੍ਰਭੂ ਨਾਮ ਸਿਮਰਨ ਦਾ ਚਾ ਹੈ।


ਨਾਧਨਾਸਰੀ ਮਹਲਾ ੪ ॥

ਧਨਾਸਰੀ ਚੌਥੀ ਪਾਤਿਸ਼ਾਹੀ।

ਨਾਸੇਵਕ ਸਿਖ ਪੂਜਣ ਸਭਿ ਆਵਹਿ; ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥

ਸਾਰੇ ਸਿੱਖ ਅਤੇ ਦਾਸ ਤੇਰੀ ਉਪਾਸ਼ਨਾ ਕਰਨ ਨੂੰ ਆਉਂਦੇ ਹਨ, ਹੇ ਪ੍ਰਭੂ! ਅਤੇ ਉਹ ਸਾਰੇ ਹੀ ਸੁਆਮੀ ਵਾਹਿਗੁਰੂ ਦੀ ਸ੍ਰੇਸ਼ਟ ਗੁਰਬਾਣੀ ਗਾਇਨ ਕਰਦੇ ਹਨ।

ਨਾਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ; ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥੧॥

ਵਾਹਿਗੁਰੂ ਉਹਨਾਂ ਦੇ ਗਾਉਣ ਤੇ ਸੁਣਨ ਨੂੰ ਪ੍ਰਵਾਨ ਕਰ ਲੈਂਦਾ ਹੈ, ਜੋ ਸੱਚੇ ਗੁਰਾਂ ਦੇ ਫ਼ੁਰਮਾਨ ਨੂੰ ਪੂਰਨ ਸੱਚਾ ਜਾਣ ਸਵੀਕਾਰ ਕਰਦੇ ਹਨ।

ਨਾਬੋਲਹੁ ਭਾਈ! ਹਰਿ ਕੀਰਤਿ; ਹਰਿ ਭਵਜਲ ਤੀਰਥਿ ॥

ਸੁਆਮੀ, ਡਰਾਉਣੇ ਸੰਸਾਰ ਸਮੁੰਦਰ ਉਤੇ, ਯਾਤਰਾ ਅਸਥਾਨ ਹੈ। ਹੇ ਵੀਰ! ਤੂੰ ਹਰੀ ਸੁਆਮੀ ਕੋਲ ਜਾ ਅਤੇ ਉਸ ਦਾ ਜੱਸ ਉਚਾਰਨ ਕਰ।

ਨਾਹਰਿ ਦਰਿ, ਤਿਨ ਕੀ ਊਤਮ ਬਾਤ ਹੈ ਸੰਤਹੁ! ਹਰਿ ਕਥਾ ਜਿਨ ਜਨਹੁ ਜਾਨੀ ॥ ਰਹਾਉ ॥

ਹੇ ਸਾਧੂਓ! ਰੱਬ ਦੇ ਦਰਬਾਰ ਵਿੱਚ ਕੇਵਲ ਉਨ੍ਹਾਂ ਬੰਦਿਆਂ ਦੀ ਹੀ ਪ੍ਰਸੰਸਾ ਹੁੰਦੀ ਹੈ, ਜੋ ਰੱਬ ਦੀ ਕਥਾ ਵਾਰਤਾ ਨੂੰ ਸਮਝਦੇ ਹਨ। ਠਹਿਰਾਓ।

ਨਾਆਪੇ ਗੁਰੁ, ਚੇਲਾ ਹੈ ਆਪੇ; ਆਪੇ ਹਰਿ ਪ੍ਰਭੁ ਚੋਜ ਵਿਡਾਨੀ ॥

ਸੁਆਮੀ ਵਾਹਿਗੁਰੂ ਆਪ ਹੈ, ਆਪ ਮੁਰੀਦ ਅਤੇ ਆਪ ਹੀ ਅਸਚਰਜ ਕੌਤਕ ਕਰਨ ਵਾਲਾ।

ਨਾਜਨ ਨਾਨਕ ਆਪਿ ਮਿਲਾਏ, ਸੋਈ ਹਰਿ ਮਿਲਸੀ; ਅਵਰ ਸਭ ਤਿਆਗਿ, ਓਹਾ ਹਰਿ ਭਾਨੀ ॥੨॥੫॥੧੧॥

ਹੇ ਹਰੀ ਦੇ ਗੋਲੇ ਨਾਨਕ! ਕੇਵਲ ਓਹੀ ਵਾਹਿਗੁਰੂ ਨਾਲ ਮਿਲਦਾ ਹੈ, ਜਿਸ! ਉਹ ਖੁਦ ਮਿਲਾਉਂਦਾ ਹੈ। ਵਾਹਿਗੁਰੂ ਹੋਰ ਸਾਰਿਆਂ ਨੂੰ ਛੱਡ ਦਿੰਦਾ ਹੈ, ਕਿਉਂਕਿ ਉਹੋ ਸੁਆਮੀ ਨੂੰ ਚੰਗਾ ਲੱਗਦਾ ਹੈ।


ਨਾਧਨਾਸਰੀ ਮਹਲਾ ੪ ॥

ਧਨਾਸਰੀ ਚੌਥੀ ਪਾਤਿਸ਼ਾਹੀ।

ਨਾਇਛਾ ਪੂਰਕੁ, ਸਰਬ ਸੁਖਦਾਤਾ ਹਰਿ; ਜਾ ਕੈ ਵਸਿ ਹੈ ਕਾਮਧੇਨਾ ॥

ਸਾਹਿਬ ਕਾਮਨਾ ਪੂਰੀਆਂ ਕਰਨ ਵਾਲਾ ਅਤੇ ਸਾਰੇ ਆਰਾਮ ਦੇਣਹਾਰ ਹੈ। ਉਸ ਦੇ ਅਖਤਿਆਰ ਵਿੱਚ ਹੈ (ਮੁਰਾਦਾਂ ਪੂਰੀਆਂ ਕਰਨ ਵਾਲੀ) ਸਵਰਗੀ ਗਊ।

ਨਾਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ! ਤਾ ਸਰਬ ਸੁਖ ਪਾਵਹਿ ਮੇਰੇ ਮਨਾ! ॥੧॥

ਇਸ ਲਈ ਐਹੋ ਜੇਹੇ ਸਾਹਿਬ ਦਾ ਸਿਮਰਨ ਕਰ, ਹੇ ਮੇਰੀ ਜਿੰਦੇ! ਕੇਵਲ ਤਦ ਹੀ ਤੂੰ ਸਾਰੇ ਸੁੱਖ ਆਰਾਮ ਪਾਵੇਂਗੀ, ਹੇ ਮੇਰੀ ਜਿੰਦੜੀਏ।

ਨਾਜਪਿ ਮਨ! ਸਤਿ ਨਾਮੁ, ਸਦਾ ਸਤਿ ਨਾਮੁ ॥

ਹੇ ਮੇਰੇ ਮਨ! ਤੂੰ ਸਦੀਵ ਹੀ ਸੱਚੇ ਨਾਮ, ਸੱਚੇ ਨਾਮ ਦਾ ਸਿਮਰਨ ਕਰ।

ਨਾਹਲਤਿ ਪਲਤਿ ਮੁਖ ਊਜਲ ਹੋਈ ਹੈ; ਨਿਤ ਧਿਆਈਐ, ਹਰਿ ਪੁਰਖੁ ਨਿਰੰਜਨਾ ॥ ਰਹਾਉ ॥

ਹਮੇਸ਼ਾਂ ਪਵਿੱਤਰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਦਾ ਚਿਹਰਾ ਇਸ ਲੋਕ ਤੇ ਪ੍ਰਲੋਕ ਵਿੱਚ ਰੌਸ਼ਨ ਹੋ ਜਾਂਦਾ ਹੈ। ਠਹਿਰਾਓ।

ਨਾਜਹ ਹਰਿ ਸਿਮਰਨੁ ਭਇਆ, ਤਹ ਉਪਾਧਿ ਗਤੁ ਕੀਨੀ; ਵਡਭਾਗੀ ਹਰਿ ਜਪਨਾ ॥

ਜਿਥੇ ਕਿਤੇ ਵਾਹਿਗੁਰੂ ਦੀ ਭਜਨ ਬੰਦਗੀ ਹੈ, ਓੁਥੋਂ ਸਾਰੀਆਂ ਮੁਸੀਬਤਾਂ ਦੌੜ ਜਾਂਦੀਆਂ ਹਨ। ਕੇਵਲ ਪਰਮ ਚੰਗੇ ਨਸੀਬਾਂ ਵਾਲੇ ਹੀ ਸਾਈਂ ਦਾ ਆਰਾਧਨ ਕਰਦੇ ਹਨ।

ਨਾਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ; ਜਪਿ ਹਰਿ ਭਵਜਲੁ ਤਰਨਾ ॥੨॥੬॥੧੨॥

ਗੁਰਾਂ ਨੇ ਦਾਸ ਨਾਨਕ ਨੂੰ ਇਹ ਸਮਝ ਪ੍ਰਦਾਨ ਕੀਤੀ ਹੈ ਕਿ ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਬੰਦਾ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।


ਨਾਧਨਾਸਰੀ ਮਹਲਾ ੪ ॥

ਧਨਾਸਰੀ ਚੌਥੀ ਪਾਤਿਸ਼ਾਹੀ।

ਨਾਮੇਰੇ ਸਾਹਾ! ਮੈ ਹਰਿ ਦਰਸਨ ਸੁਖੁ ਹੋਇ ॥

ਮੇਰੇ ਸੁਆਮੀ ਵਾਹਿਗੁਰੂ ਦਾ ਦੀਦਾਰ ਵੇਖ ਕੇ ਮੈਂ ਸੁਖ ਪਾਉਂਦਾ ਹਾਂ।

ਨਾਹਮਰੀ ਬੇਦਨਿ ਤੂ ਜਾਨਤਾ ਸਾਹਾ! ਅਵਰੁ ਕਿਆ ਜਾਨੈ ਕੋਇ? ॥ ਰਹਾਉ ॥

ਮੇਰੀ ਪੀੜ ਨੂੰ ਤੂੰ ਜਾਣਦਾ ਹੈਂ, ਹੇ ਪਾਤਸ਼ਾਹ! ਹੋਰ ਕੋਈ ਕੀ ਜਾਣ ਸਕਦਾ ਹੈ? ਠਹਿਰਾਓ।

ਨਾਸਾਚਾ ਸਾਹਿਬੁ, ਸਚੁ ਤੂ ਮੇਰੇ ਸਾਹਾ! ਤੇਰਾ ਕੀਆ ਸਚੁ ਸਭੁ ਹੋਇ ॥

ਹੇ ਪਾਤਿਸ਼ਾਹ! ਨਿਸਚਿਤ ਹੀ ਤੂੰ ਮੇਰਾ ਸੱਚਾ ਸੁਆਮੀ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਸਭ ਸੱਚ ਹੈ।

ਨਾਝੂਠਾ ਕਿਸ ਕਉ ਆਖੀਐ? ਸਾਹਾ! ਦੂਜਾ ਨਾਹੀ ਕੋਇ ॥੧॥

ਮੈਂ ਕੂੜਾ ਕਿਸ ਨੂੰ ਕਹਾਂ, ਜਦ ਕਿ ਤੇਰੇ ਬਗੈਰ ਹੋਰ ਕੋਈ ਹੈ ਹੀ ਨਹੀਂ, ਹੇ ਪਾਤਿਸ਼ਾਹ!

ਨਾਸਭਨਾ ਵਿਚਿ, ਤੂ ਵਰਤਦਾ ਸਾਹਾ! ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥

ਤੂੰ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈਂ, ਹੇ ਸੁਆਮੀ! ਅਤੇ ਹਰ ਕੋਈ ਤੈਨੂੰ ਦਿਨ ਰਾਤ ਯਾਦ ਕਰਦਾ ਹੈ।

ਨਾਸਭਿ, ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ! ਤੂ ਸਭਨਾ ਕਰਹਿ ਇਕ ਦਾਤਿ ॥੨॥

ਸਾਰੇ ਜਣੇ ਤੇਰੇ ਪਾਸੋਂ ਮੰਗਦੇ ਹਨ, ਹੇ ਸੁਆਮੀ! ਤੇ ਕੇਵਲ ਤੂੰ ਹੀ ਸਾਰਿਆਂ ਨੂੰ ਬਖ਼ਸ਼ੀਸ਼ਾਂ ਦਿੰਦਾ ਹੈਂ।

ਨਾਸਭੁ ਕੋ, ਤੁਝ ਹੀ ਵਿਚਿ ਹੈ ਮੇਰੇ ਸਾਹਾ! ਤੁਝ ਤੇ ਬਾਹਰਿ ਕੋਈ ਨਾਹਿ ॥

ਸਾਰੇ ਤੇਰੇ ਇਖਤਿਆਰ ਅੰਦਰ ਹਨ, ਹੇ ਸੁਆਮੀ ਕੋਈ ਭੀ ਤੇਰੇ ਤੋਂ ਬਾਹਰ ਨਹੀਂ।

ਨਾਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ! ਸਭਿ ਤੁਝ ਹੀ ਮਾਹਿ ਸਮਾਹਿ ॥੩॥

ਸਾਰੇ ਜੀਵ ਤੇਰੇ ਹਨ ਤੇ ਤੂੰ ਸਾਰਿਆਂ ਦਾ ਸੁਆਮੀ ਹੈਂ, ਹੇ ਸਾਹਿਬ! ਅਤੇ ਹਰ ਕੋਈ ਤੇਰੇ ਵਿੱਚ ਲੀਨ ਹੋ ਜਾਵੇਗਾ।

ਨਾਸਭਨਾ ਕੀ ਤੂ ਆਸ ਹੈ, ਮੇਰੇ ਪਿਆਰੇ! ਸਭਿ ਤੁਝਹਿ ਧਿਆਵਹਿ ਮੇਰੇ ਸਾਹ! ॥

ਤੂੰ ਸਾਰਿਆਂ ਦੀ ਆਸ ਉਮੈਦ ਹੈਂ, ਹੇ ਮੇਰੇ ਪ੍ਰੀਤਮਾ! ਅਤੇ ਹਰ ਕੋਈ ਤੈਨੂੰ ਯਾਦ ਕਰਦਾ ਹੈ, ਹੇ ਮੇਰੇ ਸ਼ਾਹੂਕਾਰ!

ਨਾਜਿਉ ਭਾਵੈ, ਤਿਉ ਰਖੁ ਤੂ ਮੇਰੇ ਪਿਆਰੇ! ਸਚੁ ਨਾਨਕ ਕੇ ਪਾਤਿਸਾਹ! ॥੪॥੭॥੧੩॥

ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਮੇਰੇ ਪ੍ਰੀਤਮ! ਗੋਲੇ ਨਾਨਕ ਦਾ, ਤੂੰ ਹੀ ਸੱਚਾ ਬਾਦਸ਼ਾਹ ਹੈਂ।


ਨਾਧਨਾਸਰੀ ਮਹਲਾ ੫ ਘਰੁ ੧ ਚਉਪਦੇ

ਧਨਾਸਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।

ਨਾੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਨਾਭਵ ਖੰਡਨ, ਦੁਖ ਭੰਜਨ ਸ੍ਵਾਮੀ; ਭਗਤਿ ਵਛਲ ਨਿਰੰਕਾਰੇ ॥

ਮੇਰਾ ਸਾਹਿਬ ਡਰ ਦੂਰ ਕਰਨਹਾਰ, ਪੀੜ ਹਰਤਾ, ਆਪਣੇ ਸੰਤਾਂ ਦਾ ਪ੍ਰੇਮੀ ਅਤੇ ਚੱਕਰ ਚਿਹਨ ਰਹਿਤ ਹੈ।

ਨਾਕੋਟਿ ਪਰਾਧ ਮਿਟੇ ਖਿਨ ਭੀਤਿਰ; ਜਾਂ ਗੁਰਮੁਖਿ ਨਾਮੁ ਸਮਾਰੇ ॥੧॥

ਜਦ, ਗੁਰਾਂ ਦੇ ਰਾਹੀਂ, ਪ੍ਰਾਣੀ ਨਾਮ ਦਾ ਸਿਮਰਨ ਕਰਦਾ ਹੈ ਤਾਂ ਕਰੋੜਾਂ ਹੀ ਪਾਪ ਇੱਕ ਨਿਮਖ ਵਿੱਚ ਨਾਸ ਹੋ ਜਾਂਦੇ ਹਨ।

ਨਾਮੇਰਾ ਮਨੁ, ਲਾਗਾ ਹੈ ਰਾਮ ਪਿਆਰੇ ॥

ਮੇਰੀ ਜਿੰਦੜੀ, ਮੇਰੇ ਪ੍ਰੀਤਮ ਪ੍ਰਭੂ ਨਾਲ ਜੁੜੀ ਹੋਈ ਹੈ।

ਨਾਦੀਨ ਦਇਆਲਿ ਕਰੀ ਪ੍ਰਭਿ ਕਿਰਪਾ; ਵਸਿ ਕੀਨੇ ਪੰਚ ਦੂਤਾਰੇ ॥੧॥ ਰਹਾਉ ॥

ਗਰੀਬਾਂ ਤੇ ਮਿਹਰਬਾਨ, ਮੇਰੇ ਸੁਆਮੀ ਨੇ ਮਿਹਰ ਕੀਤੀ ਹੈ ਅਤੇ ਮੇਰੇ ਪੰਜੇ ਹੀ ਵੈਰੀ ਮੇਰੇ ਵੱਸ ਕਰ ਦਿੱਤੇ ਹਨ। ਠਹਿਰਾਓ।

ਨਾਤੇਰਾ ਥਾਨੁ ਸੁਹਾਵਾ, ਰੂਪੁ ਸੁਹਾਵਾ; ਤੇਰੇ ਭਗਤ ਸੋਹਹਿ ਦਰਬਾਰੇ ॥

ਸੁੰਦਰ ਹੈ ਤੇਰਾ ਟਿਕਾਣਾ ਅਤੇ ਸੁੰਦਰ ਤੇਰਾ ਸਰੂਪ। ਤੇਰੇ ਸਾਧੂ ਤੇਰੀ ਦਰਗਾਹ ਵਿੱਚ ਸੁੰਦਰ ਲੱਗਦੇ ਹਨ।

ਨਾਸਰਬ ਜੀਆ ਕੇ ਦਾਤੇ ਸੁਆਮੀ; ਕਰਿ ਕਿਰਪਾ ਲੇਹੁ ਉਬਾਰੇ ॥੨॥

ਹੇ, ਸਮੂਹ ਜੀਵਾਂ ਦੇ ਦਾਤਾਰ ਪ੍ਰਭੂ! ਮਿਹਰ ਧਾਰ ਅਤੇ ਮੇਰਾ ਪਾਰ ਉਤਾਰਾ ਕਰ।

ਨਾਤੇਰਾ ਵਰਨੁ ਨ ਜਾਪੈ, ਰੂਪੁ ਨ ਲਖੀਐ; ਤੇਰੀ ਕੁਦਰਤਿ ਕਉਨੁ ਬੀਚਾਰੇ? ॥

ਤੇਰਾ ਰੰਗ ਜਾਣਿਆਂ ਨਹੀਂ ਜਾਂਦਾ, ਨਾਂ ਹੀ ਤੇਰਾ ਸਰੂਪ ਵੇਖਿਆ ਜਾਂਦਾ ਹੈ। ਤੇਰੀ ਸ਼ਕਤੀ ਨੂੰ ਕੌਣ ਅਨੁਭਵ ਕਰ ਸਕਦਾ ਹੈ?

ਨਾਜਲਿ ਥਲਿ ਮਹੀਅਲਿ ਰਵਿਆ ਸ੍ਰਬ ਠਾਈ; ਅਗਮ ਰੂਪ ਗਿਰਧਾਰੇ ॥੩॥

ਤੂੰ ਪਾਣੀ, ਧਰਤੀ, ਅਸਮਾਨ ਅਤੇ ਸਾਰੀਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈਂ, ਹੇ ਬੇਅੰਤ ਸੁੰਦਰ ਅਤੇ ਪਹਾੜ ਨੂੰ ਚੁਕਣ ਵਾਲੇ ਸਾਹਿਬ।

ਨਾਕੀਰਤਿ ਕਰਹਿ ਸਗਲ ਜਨ ਤੇਰੀ; ਤੂ ਅਬਿਨਾਸੀ ਪੁਰਖੁ ਮੁਰਾਰੇ ॥

ਹੇ, ਤੂੰ ਹੰਕਾਰ ਦੇ ਵੈਰੀ ਤੇ ਅਮਰ ਸੁਆਮੀ! ਸਮੂਹ ਪ੍ਰਾਣੀ ਤੇਰੀ ਮਹਿਮਾ ਗਾਇਨ ਕਰਦੇ ਹਨ।

ਨਾਜਿਉ ਭਾਵੈ, ਤਿਉ ਰਾਖਹੁ ਸੁਆਮੀ! ਜਨ ਨਾਨਕ ਸਰਨਿ ਦੁਆਰੇ ॥੪॥੧॥

ਨਫ਼ਰ ਨਾਨਕ ਨੇ ਤੇਰੇ ਦਰ ਦੀ ਪਨਾਹ ਲਈ ਹੈ, ਹੇ ਸਾਹਿਬ! ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਓਸੇ ਤਰ੍ਹਾਂ ਹੀ ਤੂੰ ਉਸ ਦੀ ਰੱਖਿਆ ਕਰ।


ਨਾਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਨਾਬਿਨੁ ਜਲ ਪ੍ਰਾਨ ਤਜੇ ਹੈ ਮੀਨਾ; ਜਿਨਿ ਜਲ ਸਿਉ ਹੇਤੁ ਬਢਾਇਓ ॥

ਮੱਛੀ, ਜਿਸ ਨੇ ਪਾਣੀ ਨਾਲ ਘਣਾ ਪਿਆਰ ਪਾਇਆ ਹੋਇਆ ਹੈ, ਪਾਣੀ ਦੇ ਬਗੈਰ ਜਾਨ ਦੇ ਦਿੰਦੀ ਹੈ।

ਨਾਕਮਲ ਹੇਤਿ ਬਿਨਸਿਓ ਹੈ ਭਵਰਾ; ਉਨਿ ਮਾਰਗੁ ਨਿਕਸਿ ਨ ਪਾਇਓ ॥੧॥

ਕੰਵਲ ਦੇ ਪ੍ਰੇਮ ਅੰਦਰ ਫਸ, ਭਉਰਾ ਮਰ ਮੁਕਦਾ ਹੈ। ਇਸ ਨੂੰ ਬਾਹਰ ਨਿਕਲਣ ਦਾ ਰਾਹ ਨਹੀਂ ਲੱਭਦਾ।

ਨਾਅਬ, ਮਨ ਏਕਸ ਸਿਉ ਮੋਹੁ ਕੀਨਾ ॥

ਹੁਣ ਮੇਰੇ ਮਨ ਨੇ ਇੱਕ ਸੁਆਮੀ ਨਾਲ ਪ੍ਰੇਮ ਪਾ ਲਿਆ ਹੈ।

ਨਾਮਰੈ ਨ ਜਾਵੈ, ਸਦ ਹੀ ਸੰਗੇ; ਸਤਿਗੁਰ ਸਬਦੀ ਚੀਨਾ ॥੧॥ ਰਹਾਉ ॥

ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਉਸ ਨੂੰ ਜਾਣ ਲਿਆ ਹੈ, ਜੋ ਮਰਦਾ ਨਹੀਂ, ਨਾਂ ਹੀ ਜੰਮਦਾ ਹੈ ਅਤੇ ਹਮੇਸ਼ਾਂ ਮੇਰੇ ਅੰਗ ਸੰਗ ਹੈ। ਠਹਿਰਾਓ।

ਨਾਕਾਮ ਹੇਤਿ ਕੁੰਚਰੁ ਲੈ ਫਾਂਕਿਓ; ਓਹੁ ਪਰ ਵਸਿ ਭਇਓ ਬਿਚਾਰਾ ॥

ਵਿਸ਼ੇ ਭੋਗ ਦੀ ਲਗਨ ਕਾਰਨ, ਹਾਥੀ ਫਸ ਜਾਂਦਾ ਹੈ। ਉਹ ਗਰੀਬ ਹੋਰਨਾਂ ਦੇ ਕਾਬੂ ਆ ਜਾਂਦਾ ਹੈ।

ਨਾਨਾਦ ਹੇਤਿ ਸਿਰੁ ਡਾਰਿਓ ਕੁਰੰਕਾ; ਉਸ ਹੀ ਹੇਤ ਬਿਦਾਰਾ ॥੨॥

ਹਰਨ, ਸ਼ਿਕਾਰੀ ਦੇ ਘੰਡੇ ਹੇੜੇ ਦੀ ਆਵਾਜ਼ ਦੇ ਮੋਹ ਵਿੱਚ ਆਪਣਾ ਸੀਸ ਭੇਟ ਕਰ ਦਿੰਦਾ ਹੈ ਅਤੇ ਉਸੇ ਪ੍ਰੇਮ ਦੇ ਰਾਹੀਂ ਹੀ ਉਹ ਮਾਰਿਆ ਜਾਂਦਾ ਹੈ।

ਨਾਦੇਖਿ ਕੁਟੰਬੁ ਲੋਭਿ ਮੋਹਿਓ ਪ੍ਰਾਨੀ; ਮਾਇਆ ਕਉ ਲਪਟਾਨਾ ॥

ਆਪਣੇ ਟੱਬਰ-ਕਬੀਲੇ ਨੂੰ ਵੇਖ ਕੇ ਜੀਵ ਨੂੰ ਲਾਲਚ ਨੇ ਲੁਭਾਇਮਾਨ ਕਰ ਲਿਆ ਹੈ ਤੇ ਉਹ ਧਨ-ਦੌਲਤ ਨਾਲ ਚਿਮੜਿਆ ਬੈਠਾ ਹੈ।

ਨਾਅਤਿ ਰਚਿਓ, ਕਰਿ ਲੀਨੋ ਅਪੁਨਾ; ਉਨਿ ਛੋਡਿ ਸਰਾਪਰ ਜਾਨਾ ॥੩॥

ਸੰਸਾਰੀ ਪਦਾਰਥਾਂ ਅੰਦਰ ਅਤਿਅੰਤ ਖੱਚਤ ਹੋਇਆ ਹੋਇਆ ਉਹ ਉਨ੍ਹਾਂ ਨੂੰ ਆਪਣੇ ਨਿੱਜ ਦੇ ਸਮਝਦਾ ਹੈ, ਪਰ (ਅੰਤ ਨੂੰ) ਸਿਚਿਤ ਹੀ ਉਹ ਉਨ੍ਹਾਂ ਨੂੰ ਤਿਆਗ ਕੇ ਟੁਰ ਜਾਂਦਾ ਹੈ।

ਨਾਬਿਨੁ ਗੋਬਿੰਦ ਅਵਰ ਸੰਗਿ ਨੇਹਾ; ਓਹੁ ਜਾਣਹੁ ਸਦਾ ਦੁਹੇਲਾ ॥

ਇਹ ਜਾਣ ਲਵੋ ਕਿ ਜਿਸ ਦਾ ਵਾਹਿਗੁਰੂ ਦੇ ਬਗੈਰ ਕਿਸੇ ਹੋਰ ਨਾਲ ਪਿਆਰ ਹੈ, ਉਹ ਹਮੇਸ਼ਾਂ ਹੀ ਦੁਖੀ ਰਹੇਗਾ।

ਨਾਕਹੁ ਨਾਨਕ ਗੁਰ ਇਹੈ ਬੁਝਾਇਓ; ਪ੍ਰੀਤਿ ਪ੍ਰਭੂ ਸਦ ਕੇਲਾ ॥੪॥੨॥

ਗੁਰੂ ਜੀ ਆਖਦੇ ਹਨ, ਕਿ ਗੁਰਾਂ ਨੇ ਮੈਨੂੰ ਇਹ ਸਮਝਾ ਦਿੱਤਾ ਹੈ ਕਿ ਪ੍ਰਮੇਸ਼ਵਰ ਦੇ ਪ੍ਰੇਮ ਅੰਦਰ ਸਦੀਵੀ ਪ੍ਰਸੰਨਤਾ ਹੈ।


ਨਾਧਨਾਸਰੀ ਮ: ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਨਾਕਰਿ ਕਿਰਪਾ ਦੀਓ ਮੋਹਿ ਨਾਮਾ; ਬੰਧਨ ਤੇ ਛੁਟਕਾਏ ॥

ਮਿਹਰ ਧਾਰ ਕੇ ਸੁਆਮੀ ਨੇ ਮੈਨੂੰ ਆਪਣਾ ਨਾਮ ਬਖਸ਼ਿਆ ਹੈ, ਅਤੇ ਮੈਨੂੰ (ਮੋਹ ਦੇ) ਬੰਧਨਾਂ ਤੋਂ ਆਜ਼ਾਦ ਕਰ ਦਿੱਤਾ ਹੈ।

ਨਾਮਨ ਤੇ ਬਿਸਰਿਓ ਸਗਲੋ ਧੰਧਾ; ਗੁਰ ਕੀ ਚਰਣੀ ਲਾਏ ॥੧॥

ਮੈਂ ਆਪਣੇ ਚਿੱਤ ਤੋਂ ਸਾਰੇ ਸੰਸਾਰੀ ਕਾਰ ਵਿਹਾਰ ਭੁਲਾ ਛੱਡੇ ਹਨ ਅਤੇ ਸਾਹਿਬ ਨੇ ਮੈਨੂੰ ਗੁਰਾਂ ਦੇ ਪੈਰਾਂ ਨਾਲ ਜੋੜ ਦਿੱਤਾ ਹੈ।

ਨਾਸਾਧਸੰਗਿ, ਚਿੰਤ ਬਿਰਾਨੀ ਛਾਡੀ ॥

ਸਤਿ-ਸੰਗਤ ਅੰਦਰ ਮੈਂ ਹੋਰ ਫਿਕਰ ਛੱਡ ਛੱਡੇ ਹਨ।

ਨਾਅਹੰਬੁਧਿ ਮੋਹ ਮਨ ਬਾਸਨ; ਦੇ ਕਰਿ ਗਡਹਾ ਗਾਡੀ ॥੧॥ ਰਹਾਉ ॥

ਟੋਆ ਪੁੱਟ ਕੇ, ਮੈਂ ਉਸ ਅੰਦਰ ਆਪਣੀ ਹੰਕਾਰੀ ਮਤ ਸੰਸਾਰੀ ਲਗਨ ਤੇ ਆਪਣੇ ਚਿੱਤ ਦੀਆਂ ਖਾਹਿਸ਼ਾਂ ਦੱਬ ਛੱਡੀਆਂ ਹਨ। ਠਹਿਰਾਓ।

ਨਾਨਾ ਕੋ ਮੇਰਾ ਦੁਸਮਨੁ ਰਹਿਆ; ਨ ਹਮ ਕਿਸ ਕੇ ਬੈਰਾਈ ॥

ਹੁਣ ਨਾਂ ਕੋਈ ਮੇਰਾ ਵੈਰੀ ਹੈ, ਨਾਂ ਹੀ ਮੈਂ ਕਿਸੇ ਦਾ ਸ਼ਤਰੂ ਹਾਂ।

ਬ੍ਰਹਮੁ ਪਸਾਰੁ ਪਸਾਰਿਓ ਭੀਤਰਿ; ਸਤਿਗੁਰ ਤੇ ਸੋਝੀ ਪਾਈ ॥੨॥

ਜਿਸ ਸੁਆਮੀ ਨੇ ਸੰਸਾਰ ਫੈਲਾਇਆ ਹੈ, ਉਹ ਸਾਰਿਆਂ ਦੇ ਅੰਦਰ ਹੈ। ਇਹ ਸਮਝ ਮੈਨੂੰ ਸੱਚੇ ਗੁਰਾਂ ਤੋਂ ਪ੍ਰਾਪਤ ਹੋਈ ਹੈ।

ਨਾਸਭੁ ਕੋ ਮੀਤੁ ਹਮ ਆਪਨ ਕੀਨਾ; ਹਮ ਸਭਨਾ ਕੇ ਸਾਜਨ ॥

ਮੈਂ ਸਾਰਿਆਂ ਨੂੰ ਆਪਣਾ ਮਿੱਤਰ ਬਣਾ ਲਿਆ ਹੈ ਅਤੇ ਮੈਂ ਹਰ ਇਕਸ ਦਾ ਦੋਸਤ ਹਾਂ।

ਨਾਦੂਰਿ ਪਰਾਇਓ ਮਨ ਕਾ ਬਿਰਹਾ; ਤਾ ਮੇਲੁ ਕੀਓ ਮੇਰੈ ਰਾਜਨ ॥੩॥

ਜਦ ਮੇਰੇ ਚਿੱਤ ਦਾ ਵਿਛੋੜਾ ਦੂਰ ਹੋ ਗਿਆ, ਤਦ ਪ੍ਰਮੇਸ਼ਵਰ, ਪਾਤਿਸ਼ਾਹ ਨਾਲ ਮੇਰਾ ਮਿਲਾਪ ਹੋ ਗਿਆ।

ਨਾਬਿਨਸਿਓ ਢੀਠਾ, ਅੰਮ੍ਰਿਤੁ ਵੂਠਾ; ਸਬਦੁ ਲਗੋ ਗੁਰ ਮੀਠਾ ॥

ਮੇਰੀ ਬੇ-ਹਯਾਈ ਦੂਰ ਹੋ ਗਈ, ਮੇਰੇ ਉਤੇ ਆਬਿ-ਹਿਯਾਤ ਵਰਸਦਾ ਹੈ ਅਤੇ ਗੁਰਾਂ ਦੀ ਬਾਣੀ ਮੈਨੂੰ ਮਿੱਠੀ ਲੱਗਦੀ ਹੈ।

ਨਾਜਲਿ ਥਲਿ ਮਹੀਅਲਿ ਸਰਬ ਨਿਵਾਸੀ; ਨਾਨਕ ਰਮਈਆ ਡੀਠਾ ॥੪॥੩॥

ਨਾਨਕ ਵਿਆਪਕ ਵਾਹਿਗੁਰੂ ਨੂੰ ਹਰ ਥਾਂ ਸਮੁੰਦਰ, ਧਰਤੀ ਤੇ ਆਕਾਸ਼ ਵਿੱਚ ਵਿਆਪਕ ਵੇਖਦਾ ਹੈ।


ਨਾਧਨਾਸਰੀ ਮ: ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਨਾਜਬ ਤੇ ਦਰਸਨ ਭੇਟੇ ਸਾਧੂ; ਭਲੇ ਦਿਨਸ ਓਇ ਆਏ ॥

ਜਦੋਂ ਦਾ ਮੈਂ ਸੰਤ ਗੁਰਦੇਵ ਜੀ ਦਾ ਦੀਦਾਰ ਵੇਖਿਆ ਹੈ, ਮੇਰੇ ਦਿਨ ਸਫਲ ਹੋ ਗਏ ਹਨ।

ਨਾਮਹਾ ਅਨੰਦੁ ਸਦਾ ਕਰਿ ਕੀਰਤਨੁ; ਪੁਰਖ ਬਿਧਾਤਾ ਪਾਏ ॥੧॥

ਸਦੀਵ ਹੀ ਸਿਰਜਣਹਾਰ ਸੁਆਮੀ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਮੈਂ ਪਰਮ ਪ੍ਰਸੰਨਤਾ ਨੂੰ ਪ੍ਰਾਪਤ ਹੋ ਗਿਆ ਹਾਂ।

ਨਾਅਬ, ਮੋਹਿ ਰਾਮ ਜਸੋ ਮਨਿ ਗਾਇਓ ॥

ਹੁਣ ਮੈਂ ਆਪਣੇ ਚਿੱਤ ਵਿੱਚ ਸਾਹਿਬ ਦੀ ਕੀਰਤੀ ਅਲਾਪਦਾ ਹਾਂ।

ਨਾਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ; ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥

ਮੇਰਾ ਹਿਰਦਾ ਰੌਸ਼ਨ ਹੋ ਗਿਆ ਹੈ ਤੇ ਇਸ ਵਿੱਚ ਹਮੇਸ਼ਾਂ ਲਈ ਠੰਢ ਚੈਨ ਹੈ। ਮੈਂ ਪੂਰਨ ਸੱਚੇ ਗੁਰਾਂ ਨੂੰ ਪਾ ਲਿਆ ਹੈ। ਠਹਿਰਾਓ।

ਨਾਗੁਣ ਨਿਧਾਨੁ ਰਿਦ ਭੀਤਰਿ ਵਸਿਆ; ਤਾ ਦੂਖੁ ਭਰਮ ਭਉ ਭਾਗਾ ॥

ਜਦ ਨੇਕੀ ਦਾ ਖਜ਼ਾਨਾ, ਵਾਹਿਗੁਰੂ ਚਿੱਤ ਵਿੱਚ ਟਿਕ ਜਾਂਦਾ ਹੈ ਤਦ ਸਾਰੇ ਦੁਖੜੇ। ਸੰਦੇਹ ਤੇ ਡਰ ਅਲੋਪ ਹੋ ਜਾਂਣੇ ਹਨ।

ਨਾਭਈ ਪਰਾਪਤਿ ਵਸਤੁ ਅਗੋਚਰ; ਰਾਮ ਨਾਮਿ ਰੰਗੁ ਲਾਗਾ ॥੨॥

ਪ੍ਰਭੂ ਦੇ ਨਾਮ ਨਾਲ ਪ੍ਰੀਤ ਪਾਉਣ ਦੁਆਰਾ, ਮੈਂ ਸਮਝ ਸੋਚ ਤੋਂ ਉਚੇਰੀ ਚੀਜ਼ ਪਾ ਲਈ ਹੈ।

ਨਾਚਿੰਤ ਅਚਿੰਤਾ, ਸੋਚ ਅਸੋਚਾ; ਸੋਗੁ ਲੋਭੁ ਮੋਹੁ ਥਾਕਾ ॥

ਮੈਂ ਚਿੰਤਾ ਤੋਂ ਬੇਫਿਕਰ ਅਤੇ ਸੋਚ-ਰਹਿਤ ਹੋ ਗਿਆ ਹਾਂ ਅਤੇ ਮੇਰਾ ਰੰਜ, ਲਾਲਚ ਤੇ ਸੰਸਾਰੀ ਮੋਹ ਦੂਰ ਹੋ ਗਏ ਹਨ।

ਨਾਹਉਮੈ ਰੋਗ ਮਿਟੇ ਕਿਰਪਾ ਤੇ; ਜਮ ਤੇ ਭਏ ਬਿਬਾਕਾ ॥੩॥

ਵਾਹਿਗੁਰੂ ਦੀ ਮਿਹਰ ਦੁਆਰਾ ਮੇਰੀ ਹੰਕਾਰ ਦੀ ਬਿਮਾਰੀ ਮਿੱਟ ਗਈ ਹੈ ਤੇ ਮੌਤ ਦੇ ਫ਼ਰਿਸ਼ਤੇ ਦਾ ਹੁਣ ਮੈਨੂੰ ਕੋਈ ਡਰ ਨਹੀਂ।

ਨਾਗੁਰ ਕੀ ਟਹਲ, ਗੁਰੂ ਕੀ ਸੇਵਾ; ਗੁਰ ਕੀ ਆਗਿਆ ਭਾਣੀ ॥

ਗੁਰਾਂ ਦੀ ਚਾਕਰੀ, ਗੁਰਾਂ ਦੀ ਘਾਲ ਅਤੇ ਗੁਰਾਂ ਦਾ ਹੁਕਮ ਮੈਨੂੰ ਮਿੱਠੜੇ ਲੱਗਦੇ ਹਨ।

ਨਾਕਹੁ ਨਾਨਕ ਜਿਨਿ ਜਮ ਤੇ ਕਾਢੇ; ਤਿਸੁ ਗੁਰ ਕੈ ਕੁਰਬਾਣੀ ॥੪॥੪॥

ਗੁਰੂ ਜੀ ਆਖਦੇ ਹਨ, ਮੈਂ ਉਹਨਾਂ ਗੁਰਾਂ ਉਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਮੈਨੂੰ ਮੌਤ ਦੇ ਦੂਤ ਦੇ ਪੰਜੇ ਤੋਂ ਛੁਡਾ ਲਿਆ ਹੈ।


ਨਾਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਨਾਜਿਸ ਕਾ ਤਨੁ ਮਨੁ, ਧਨੁ ਸਭੁ ਤਿਸ ਕਾ; ਸੋਈ ਸੁਘੜੁ ਸੁਜਾਨੀ ॥

ਕੇਵਲ ਓਹੀ ਸਿਆਣਾ ਅਤੇ ਸਰਵੱਗ ਹੈ, ਜਿਸ ਦੀ ਮਲਕੀਅਤ ਹਨ ਸਾਡੀ ਦੇਹ, ਆਤਮਾ ਤੇ ਦੌਲਤ ਅਤੇ ਉਸੇ ਦਾ ਹੀ ਸਾਰਾ ਆਲਮ ਹੈ।

ਨਾਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ; ਤਉ ਬਿਧਿ ਨੀਕੀ ਖਟਾਨੀ ॥੧॥

ਜਦ ਉਹ ਮੇਰੀ ਖੁਸ਼ੀ ਤੇ ਗਮੀ ਸੁਣ ਲੈਂਦਾ ਹੈ, ਤਾਂ ਮੇਰੀ ਹਾਲਤ ਚੰਗੀ ਹੋ ਜਾਂਦੀ ਹੈ।

ਨਾਜੀਅ ਕੀ, ਏਕੈ ਹੀ ਪਹਿ ਮਾਨੀ ॥

ਮੇਰੇ ਮਨ ਦੀ ਕੇਵਲ ਮੇਰੇ ਮਾਲਕ ਤੋਂ ਹੀ ਤਸੱਲੀ ਹੁੰਦੀ ਹੈ।

ਨਾਅਵਰਿ ਜਤਨ ਕਰਿ ਰਹੇ ਬਹੁਤੇਰੇ; ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥

ਬਹੁਤ ਸਾਰੇ ਹੋਰ ਉਪਰਾਲੇ ਲੋਕਾਂ ਨੇ ਕੀਤੇ ਹਨ, ਪਰ ਮੈਂ ਉਹਨਾਂ ਦਾ ਕਿਣਕਾ ਮਾਤਰ ਭੀ ਮੁੱਲ ਨਹੀਂ ਪਾਉਂਦਾ। ਠਹਿਰਾਓ।

ਨਾਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ; ਗੁਰਿ ਦੀਨੋ ਮੰਤਾਨੀ ॥

ਅੰਮ੍ਰਿਤ ਸਰੂਪ ਨਾਮ ਅਣਮੁੱਲਾ ਰਤਨ ਹੈ। ਗੁਰਾਂ ਨੇ ਮੈਨੂੰ ਇਹ ਮੰਤਰ ਪ੍ਰਦਾਨ ਕੀਤੀ ਹੈ।

ਨਾਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ; ਪੂਰਨ ਹੋਇ ਤ੍ਰਿਪਤਾਨੀ ॥੨॥

ਇਹ ਨਾਮ-ਮੰਤਰ ਨਾਂ ਗੁਆਚਦਾ ਤੇ ਨਾਂ ਹੀ ਡਕੋ-ਡੋਲੇ ਖਾਂਦਾ ਹੈ, ਸਗੋਂ ਅਸਥਿਰ ਰਹਿੰਦਾ ਹੈ ਅਤੇ ਇਸ ਦੇ ਨਾਲ ਮੇਰੀ ਆਤਮਾ ਪੂਰੀ ਤਰ੍ਹਾਂ ਸੰਤੁਸ਼ਟ ਹੋ ਗਈ ਹੈ।

ਨਾਓਇ ਜੁ ਬੀਚ ਹਮ ਤੁਮ ਕਛੁ ਹੋਤੇ; ਤਿਨ ਕੀ ਬਾਤ ਬਿਲਾਨੀ ॥

ਉਹ ਪਾਪ, ਜਿਹੜੇ ਮੈਨੂੰ ਤੇਰੇ ਨਾਲੋਂ ਪਾੜਦੇ ਹਨ, ਹੇ ਪ੍ਰਭੂ! ਹੁਣ ਵੁਨ੍ਹਾਂ ਦੀ ਗੱਲ ਜਾਂਦੀ ਰਹੀ ਹੈ।

ਨਾਅਲੰਕਾਰ ਮਿਲਿ, ਥੈਲੀ ਹੋਈ ਹੈ; ਤਾ ਤੇ ਕਨਿਕ ਵਖਾਨੀ ॥੩॥

ਜਦ ਸੋਨੇ ਦੇ ਗਹਿਣੇ ਪਿਘਲ ਕੇ ਇੱਕ ਰੈਣੀ ਬਣ ਜਾਂਦੇ ਹਨ, ਤਦ ਵੀ ਉਹ ਸੋਨਾ ਹੀ ਆਖੇ ਜਾਂਣੇ ਹਨ।

ਨਾਪ੍ਰਗਟਿਓ ਜੋਤਿ ਸਹਜ ਸੁਖ ਸੋਭਾ; ਬਾਜੇ ਅਨਹਤ ਬਾਨੀ ॥

ਨਿਰੰਕਾਰੀ ਨੂਰ ਮੇਰੇ ਉਤੇ ਨਾਜ਼ਲ ਹੋ ਗਿਆ ਹੈ, ਮੈਂ ਅਡੋਲਤਾ, ਆਰਾਮ ਤੇ ਪ੍ਰਭੂ ਦੀ ਕੀਰਤੀ ਨਾਲ ਭਰਪੂਰ ਹਾਂ ਅਤੇ ਬੈਕੁੰਠੀ-ਕੀਰਤਨ ਮੇਰੇ ਅੰਦਰ ਗੂੰਜਦਾ ਹੈ।

ਨਾਕਹੁ ਨਾਨਕ, ਨਿਹਚਲ ਘਰੁ ਬਾਧਿਓ; ਗੁਰਿ ਕੀਓ ਬੰਧਾਨੀ ॥੪॥੫॥

ਗੁਰੂ ਜੀ ਆਖਦੇ ਹਨ, ਮੈਂ ਆਪਣੇ ਲਈ ਸਦੀਵੀ ਸਥਿਰ ਮੰਦਰ ਬਣਾ ਲਿਆ ਹੈ। ਗੁਰੂ ਜੀ ਨੇ ਇਸ ਨੂੰ ਬਣਾਇਆ ਹੈ।


ਨਾਧਨਾਸਰੀ ਮਹਲਾ ੫ ॥

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਨਾਵਡੇ ਵਡੇ ਰਾਜਨ ਅਰੁ ਭੂਮਨ; ਤਾ ਕੀ ਤ੍ਰਿਸਨ ਨ ਬੂਝੀ ॥

ਵੱਡੇ ਵੱਡੇ ਰਾਜਿਆਂ ਅਤੇ ਭਾਰੀ ਵਿਸਵੇਦਾਰਾਂ, ਉਨ੍ਹਾਂ ਦੀ ਖਾਹਿਸ਼ ਵੀ ਨਵਿਰਤ ਨਹੀਂ ਹੁੰਦੀ।

ਨਾਲਪਟਿ ਰਹੇ ਮਾਇਆ ਰੰਗ ਮਾਤੇ; ਲੋਚਨ ਕਛੂ ਨ ਸੂਝੀ ॥੧॥

ਧਨ-ਦੌਲਤ ਦੀ ਖੁਸ਼ੀ ਵਿੱਚ ਮਤਵਾਲੇ ਹੋਏ ਹੋਏ, ਉਹ ਇਸ ਵਿੱਚ ਖੱਚਤ ਰਹਿੰਦੇ ਹਨ। ਉਹਨਾਂ ਨੂੰ ਅੱਖਾਂ ਤੋਂ ਹੋਰ ਕੁਝ ਦਿਸਦਾ ਹੀ ਨਹੀਂ।

ਨਾਬਿਖਿਆ ਮਹਿ, ਕਿਨ ਹੀ ਤ੍ਰਿਪਤਿ ਨ ਪਾਈ ॥

ਪਾਪ (ਵਿਸ਼ੇ ਵਿਕਾਰ) ਵਿੱਚ ਕਦੇ ਕਿਸੇ ਨੂੰ ਰੱਜ ਨਹੀਂ ਆਇਆ।

ਨਾਜਿਉ ਪਾਵਕੁ ਈਧਨਿ ਨਹੀ ਧ੍ਰਾਪੈ; ਬਿਨੁ ਹਰਿ ਕਹਾ ਅਘਾਈ ॥ ਰਹਾਉ ॥

ਜਿਸ ਤਰ੍ਹਾਂ ਅੱਗ ਬਾਲਣ ਨਾਲ ਨਹੀਂ ਰੱਜਦੀ ਏਸ ਤਰ੍ਹਾਂ ਸੁਆਮੀ ਦੇ ਬਾਝੋਂ ਪ੍ਰਾਣੀ ਕਿਸ ਤਰ੍ਹਾਂ ਸੰਤੁਸ਼ਟ ਹੋ ਸਕਦਾ ਹੈ? ਠਹਿਰਾਓ।

ਨਾਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ; ਤਾ ਕੀ ਮਿਟੈ ਨ ਭੂਖਾ ॥

ਰੋਜ਼ ਬਰੋਜ਼ ਇਨਸਾਨ ਖਾਣੇ ਤੇ ਅਨੇਕਾਂ ਆਹਾਰ ਛਕਦਾ ਹੈ, ਪਰ ਉਸ ਦੀ ਖੁਦਿਆ ਮਿਟਦੀ ਨਹੀਂ।

ਨਾਉਦਮੁ ਕਰੈ, ਸੁਆਨ ਕੀ ਨਿਆਈ; ਚਾਰੇ ਕੁੰਟਾ ਘੋਖਾ ॥੨॥

ਉਹ ਕੁੱਤੇ ਦੀ ਤਰ੍ਹਾਂ ਜਤਨ ਕਰਦਾ ਹੈ ਅਤੇ ਚੌਹੀਂ ਪਾਸੀਂ ਖੋਜਦਾ ਫਿਰਦਾ ਹੈ।

ਨਾਕਾਮਵੰਤ, ਕਾਮੀ ਬਹੁ ਨਾਰੀ; ਪਰ ਗ੍ਰਿਹ ਜੋਹ ਨ ਚੂਕੈ ॥

ਵਿਸ਼ਈ ਤੇ ਵੈਲੀ ਪੁਰਸ਼ ਬਹੁਤੀਆਂ ਇਸਤਰੀਆਂ ਲੋਚਦਾ ਹੈ ਤੇ ਉਸ ਦਾ ਪਰਾਏ ਘਰ ਤਕਾਉਣਾ ਮੁਕਦਾ ਨਹੀਂ।

ਨਾਦਿਨ ਪ੍ਰਤਿ ਕਰੈ, ਕਰੈ ਪਛੁਤਾਪੈ; ਸੋਗ ਲੋਭ ਮਹਿ ਸੂਕੈ ॥੩॥
ਰੋਜ਼-ਬ-ਰੋਜ਼ ਉਹ ਬਦਫੈਲੀ ਕਰਦਾ ਤੇ ਅਫਸੋਸ ਕਰਦਾ ਹੈ। ਗਮ ਅਤੇ ਲਾਲਚ ਵਿੱਚ ਉਹ ਸੁਕਦਾ ਜਾਂਦਾ ਹੈ।

ਨਾਹਰਿ ਹਰਿ ਨਾਮੁ ਅਪਾਰ ਅਮੋਲਾ; ਅੰਮ੍ਰਿਤੁ ਏਕੁ ਨਿਧਾਨਾ ॥

ਲਾਸਾਣੀ ਤੇ ਨਿਰਮੋਲਕ ਹੈ ਸੁਆਮੀ ਵਾਹਿਗੁਰੂ ਦਾ ਨਾਮ। ਇਹ ਅੰਮ੍ਰਿਤ ਦਾ ਇੱਕ ਖ਼ਜ਼ਾਨਾਂ ਹੈ।

ਨਾਸੂਖੁ ਸਹਜੁ ਆਨੰਦੁ ਸੰਤਨ ਕੈ; ਨਾਨਕ ਗੁਰ ਤੇ ਜਾਨਾ ॥੪॥੬॥

ਆਰਾਮ, ਅਡੋਲਤਾ ਅਤੇ ਅਨੰਦ ਸਾਧੂਆਂ ਦੇ ਪਾਸ ਹੈ। ਗੁਰਾਂ ਦੇ ਰਾਹੀਂ ਨਾਨਕ ਨੇ ਇਸ ਨੂੰ ਜਾਣ ਲਿਆ ਹੈ।

1
2
3