Chandi Di Vaar Path in Punjabi Lyrics – ਚੰਡੀ ਦੀ ਵਾਰ
Chandi Di Vaar Path in Punjabi Lyrics – ਚੰਡੀ ਦੀ ਵਾਰ
Chandi Di Vaar – Punjabi Lyrics
ਵਾਰ ਦੁਰਗਾ ਕੀ ਅਥਵਾ ਚੰਡੀ ਦੀ ਵਾਰ
ੴ ਸ੍ਰੀ ਭਗਉਤੀ ਜੀ ਸਹਾਇ ।
ਅਥ ਵਾਰ ਦੁਰਗਾ ਕੀ ਲਿਖਯਤੇਪ੍ਰਿਥਮ ਭਗਉਤੀ ਸਿਮਰਿਕੈ ਗੁਰੁ ਨਾਨਕ ਲਈਂ ਧਿਆਇ ।
ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ।
ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ।
ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿਠੇ ਸਭੁ ਦੁਖੁ ਜਾਇ ।
ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ ।
ਸਭ ਥਾਈਂ ਹੋਇ ਸਹਾਇ ।1।(ਪ੍ਰਿਥਮ=ਪਹਿਲਾਂ, ਨਉ ਨਿਧਿ=ਨੌਂ ਖਜ਼ਾਨੇ)
ਖੰਡਾ ਪ੍ਰਿਥਮੈ ਸਾਜਿਕੈ ਜਿਨਿ ਸਭ ਸੈਸਾਰ ਉਪਾਇਆ।
ਬ੍ਰਹਮਾ ਬਿਸਨੁ ਮਹੇਸ ਸਾਜਿ, ਕੁਦਰਤੀ ਦਾ ਖੇਲੁ ਬਣਾਇਆ।
ਚਉਦਹ ਤਬਕ ਬਣਾਇਕੈ, ਕੁਦਰਤੀ ਦਾ ਖੇਲ ਦਿਖਾਇਆ ।
ਸਿੰਧ ਪਰਬਤ ਮੇਦਿਨੀ ਬਿਨੁ ਥੰਮ੍ਹਾਂ ਗਗਨਿ ਰਹਾਇਆ।
ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ।
ਤੈਂਹੀ ਦੁਰਗਾ ਸਾਜਿਕੈ ਦੈਂਤਾ ਦਾ ਨਾਸੁ ਕਰਾਇਆ।
ਤੈਥੋਂ ਹੀ ਬਲੁ ਰਾਮ ਲੈ ਨਾਲਿ ਬਾਣਾਂ ਦਹਸਿਰੁ ਘਾਇਆ।
ਤੈਥੋਂ ਹੀ ਬਲੁ ਕ੍ਰਿਸਨ ਲੈ ਕੰਸੁ ਕੇਸੀ ਪਕੜਿ ਗਿਰਾਇਆ।
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਜਿਨਾ ਤਨੁ ਤਾਇਆ।
ਕਿਨੈ ਤੇਰਾ ਅੰਤੁ ਨ ਪਾਇਆ।2।
Chandi Di Vaar Path in Punjabi Lyrics – ਚੰਡੀ ਦੀ ਵਾਰ
(ਖੰਡਾ=ਦੋ ਧਾਰੀ ਸਿਧੀ ਕਿਰਪਾਨ, ਸਿੰਧ=ਸਮੁੰਦਰ, ਮੇਦਿਨੀ=ਧਰਤੀ, ਦਾਨੋ=ਰਾਕਸ,ਦੈਂਤ, ਬਾਦੁ=ਝਗੜਾ, ਦੁਰਗਾ=ਚੰਡੀ ਦੇਵੀ, ਦਹਸਿਰੁ=ਰਾਵਨ, ਘਾਇਆ=ਮਾਰਿਆ, ਕੰਸ=ਦੈਂਤ ਦਾ ਨਾਂ)
ਸਾਧੂ ਸਤਿਜੁਗ ਬੀਤਿਆ ਅਧਸੀਲੀ ਤ੍ਰੇਤਾ ਆਇਆ।
ਨੱਚੀ ਕਲਿ ਸਰੋਸਰੀ ਕਲਿ ਨਾਰਦ ਡਉਰੂ ਵਾਇਆ।
ਅਭਿਮਾਨੁ ਉਤਾਰਨ ਦੇਵਤਿਆਂ ਮਹਿਖਾਸੁਰ ਸੁੰਭ ਉਪਾਇਆ।
ਜੀਤਿ ਲਏ ਤਿਨ ਦੇਵਤੇ ਤਿਹੁੰ ਲੋਕੀ ਰਾਜ ਕਮਾਇਆ।
ਵੱਡਾ ਬੀਰੁ ਅਖਾਇਕੈ ਸਿਰ ਉਪਰਿ ਛੱਤ੍ਰ ਫਿਰਾਇਆ।
ਦਿੱਤਾ ਇੰਦ੍ਰ ਨਿਕਾਲਕੈ ਤਿਨ ਗਿਰਿ ਕੈਲਾਸੁ ਤਕਾਇਆ।
ਡਰਿ ਕੈ ਹੱਥੋਂ ਦਾਨਵੀ ਦਿਲ ਅੰਦਰ ਤ੍ਰਾਸ ਵਧਾਇਆ।
ਪਾਸ ਦੁਰਗਾ ਦੇ ਇੰਦ੍ਰ ਆਇਆ।3।
(ਸਾਧੂ=ਸ਼ਾਂਤ ਸੁਭਾ, ਅਧਸੀਲੀ=ਰਜੋ ਤੇ ਸਤੋ ਗੁਣਾਂ ਦਾ ਮੇਲ, ਕਲ=ਝਗੜਾ, ਸਰੋਸਰੀ=ਸਿਰਾਂ ਤੇ, ਨਾਰਦ=ਇਕ ਦੇਵਤੇ ਦਾ ਨਾਂ, ਮਹਿਖਸੁਰ=ਦੈਂਤ ਦਾ ਨਾਂ, ਸੁੰਭ=ਦੈਤ ਦਾ ਨਾਂ, ਤਿਹੁੰ=ਤਿੰਨ, ਗਿਰਿ=ਪਹਾੜ, ਤ੍ਰਾਸ=ਡਰ)
ਇਕ ਦਿਹਾੜੇ ਨ੍ਹਾਵਣ ਆਈ ਦੁਰਗਸਾਹ।
ਇੰਦਰ ਬ੍ਰਿਥਾ ਸੁਣਾਈ ਆਪਣੇ ਹਾਲ ਦੀ।
ਛੀਨ ਲਈ ਠਕੁਰਾਈ ਸਾਤੇ ਦਾਨਵੀ।
ਲੋਕੀਂ ਤਿਹੀ ਫਿਰਾਈ ਦੋਹੀ ਆਪਣੀ।
ਬੈਠੇ ਬਾਇ ਵਧਾਈ ਤੇ ਅਮਰਾਵਤੀ।
ਦਿਤੇ ਦੇਵ ਭਜਾਈ ਸਭਨਾਂ ਰਾਕਸਾਂ।
ਕਿਨੇ ਨ ਜਿਤਾ ਜਾਈ ਮਹਿਖੇ ਦੈਂਤ ਨੋ।
ਤੇਰੀ ਸਾਮ ਤਕਾਈ ਦੇਵੀ ਦੁਰਗਸਾਹ।4।
Chandi Di Vaar Path in Punjabi Lyrics – ਚੰਡੀ ਦੀ ਵਾਰ
(ਬਿਰਥਾ=ਕਹਾਣੀ, ਠੁਕਰਾਈ=ਬਾਦਸ਼ਾਹੀ, ਦੋਹੀ=ਦੁਹਾਈ, ਬਾਇ=ਵੈਰੀ, ਅਮਰਾਵਤੀ=ਸਵਰਗ, ਸਾਮ=ਸ਼ਰਨ)
ਦੁਰਗਾ ਬੈਣ ਸੁਣੰਦੀ ਹੱਸੀ ਹੜ ਹੜਾਇ।
ਓਹੀ ਸੀਹੁ ਮੰਗਾਇਆ ਰਾਕਸ ਭੱਖਣਾ।
ਚਿੰਤਾ ਕਰਹੁ ਨ ਕਾਈ, ਦੇਵਾਂ ਨੂੰ ਆਖਿਆ।
ਰੋਹ ਹੋਈ ਮਹਾ ਮਾਈ ਰਾਕਸ ਮਾਰਣੇ।5।
Chandi Di Vaar Path in Punjabi Lyrics – ਚੰਡੀ ਦੀ ਵਾਰ
(ਬੈਣ=ਵੈਣ,ਦੁਖਦਾਇਕ ਕਥਾ,ਹੜ ਹੜਾਇ=ਖਿੜ ਖਿੜਾ ਕੇ ਹਸਨਾ, ਸੀਹੁ=ਸ਼ੇਰ, ਭਖਣਾ=ਖਾਣ ਵਾਲਾ)
ਰਾਕਸ ਆਏ ਰੋਹਲੇ ਖੇਤ ਭਿੜਨ ਦੇ ਚਾਇ।
ਲਿਸ਼ਕਨ ਤੇਗਾਂ ਬਰਛੀਆਂ ਸੂਰਜੁ ਨਦਰਿ ਨ ਪਾਇ।6।
(ਰੋਹਲੇ=ਕਰੋਧ, ਖੇਤ=ਮੈਦਾਨੇ-ਜੰਗ, ਭਿੜਨ=ਲੜਨ, ਨਦਰਿ=ਨਜ਼ਰ)
ਦੁਹਾਂ ਕੰਧਾਰਾਂ ਮੁਹਿ ਜੁੜੇ ਢੋਲ ਸੰਖ ਨਗਾਰੇ ਬੱਜੇ।
ਰਾਕਸ ਆਏ ਰੋਹਲੇ ਤਰਵਾਰੀਂ ਬਖਤਰ ਸੱਜੇ।
ਜੁਟੇ ਸਉਹੇ ਜੁੱਧ ਨੋ ਇਕ ਜਾਤ ਨ ਜਾਣਨਿ ਭੱਜੇ।
ਖੇਤ ਅੰਦਰਿ ਜੋਧੇ ਗੱਜੇ।7।
(ਕੰਧਾਰਾਂ=ਫੌਜਾਂ, ਰੋਹਲੇ=ਗੁੱਸਾ, ਬਖਤਰ=ਜ਼ਰਾਬਕਤਰ, ਸਉਹੇ=ਆਹਮੋ ਸਾਹਮਣੇ)
ਜੰਗ ਮੁਸਾਫਾ ਬੱਜਿਆ ਰਣਿ ਘੁਰੇ ਨਗਾਰੇ ਚਾਵਲੇ।
ਝੂਲਨਿ ਨੇਜ਼ੇ ਬੈਰਕਾਂ ਨੀਸਾਣ ਲਸਨਿ ਲਸਾਵਲੇ।
ਢੋਲ ਨਗਾਰੇ ਪਾਉਣ ਦੇ ਊਂਘਨ ਜਾਣ ਜਟਾਵਲੇ।
ਦੁਰਗਾ ਦਾਨੋ ਡਹੇ ਰਣ ਨਾਦ ਵੱਜਨਿ ਖੇਤ ਭੀਹਾਵਲੇ।
ਬੀਰ ਪਰੋਤੇ ਬਰਛੀਏਂ ਜਣੁ ਡਾਲਿ ਚਮੁੱਟੇ ਆਵਲੇ।
ਇਕਿ ਵੱਢੇ ਤੇਗੀਂ ਤੜਫੀਅਨ ਮਦ ਪੀਤੇ ਲੋਟਨਿ ਬਾਵਲੇ।
ਇਕਿ ਚੁਣਿ ਚੁਣਿ ਝਾੜਉਂ ਕਢੀਅਨੁ ਰੇਤ ਵਿਚੋਂ ਸੋਇਨਾ ਡਾਵਲੇ।
ਗਦਾ ਤ੍ਰਿਸੂਲਾਂ ਬਰਛੀਆਂ ਤੀਰ ਵੱਗਨਿ ਖਰੇ ਉਤਾਵਲੇ।
ਜਣ ਡੱਸੇ ਭੁਜੰਗਮ ਸਾਵਲੇ ਮਰ ਜਾਵਨ ਬੀਰ ਰੁਹਾਵਲੇ।8।
(ਮੁਸਾਫਾ=ਧੌਂਸਾ, ਘੁਰੇ=ਖੜਕੇ, ਚਾਵਲੇ=ਚਾਅ ਨਾਲ, ਬੈਰਕਾਂ=ਝੰਡੀਆਂ, ਲਸਨਿ=ਚਮਕਨ, ਲਸਾਵਲੇ= ਚਮਕਨ ਵਾਲੇ, ਨਾਦ=ਵਾਜੇ, ਭੀਹਾਵਲੇ=
ਡਰਾਉਣੇ, ਡਾਲਿ=ਟਹਿਣੀ, ਝਾੜਉਂ=ਝਾੜੀਆਂ, ਡਾਵਲੇ=ਰੇਤ ਵਿਚੋਂ ਸੋਨ ਲੱਭਣ ਵਾਲੇ, ਭੁਜੰਗਮ=ਸੱਪ, ਰੁਹਾਵਲੇ=ਕਰੋਧ ਵਾਲੇ)
ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ।
ਧਾਏ ਰਾਕਸ ਰੋਹਲੇ ਚੌਗਿਰਦੋਂ ਭਾਰੇ।
ਹੱਥੀ ਤੇਗਾਂ ਪਕੜਿ ਕੈ ਰਣ ਭਿੜੇ ਕਰਾਰੇ।
ਕਦੇ ਨਾ ਨੱਠੇ ਜੁਧ ਤੇ ਜੋਧੇ ਜੁਝਾਰੇ।
ਦਿਲ ਵਿਚ ਰੋਹ ਬਢਾਇਕੈ ‘ਮਾਰਿ ਮਾਰਿ’ ਪੁਕਾਰੇ।
ਮਾਰੇ ਚੰਡ ਪਰਚੰਡ ਨੇ ਬੀਰ ਖੇਤ ਉਤਾਰੇ।
ਮਾਰੇ ਜਾਪਨਿ ਬਿਜੁਲੀ ਸਿਰਿ ਭਾਰ ਮੁਨਾਰੇ।9।
(ਚੰਡ ਪ੍ਰਚੰਡ=ਬੜੇ ਤੇਜ਼ ਪ੍ਰਤਾਪ ਵਾਲੀ ਚੰਡੀ ਦੇਵੀ, ਕਰਾਰੇ=ਸਖਤੀ ਨਾਲ, ਜੁਝਾਰੇ=ਲੜਨ ਵਾਲੇ)
ਚੋਟ ਪਈ ਦਮਾਮੇ ਦਲਾਂ ਮੁਕਾਬਲਾ।
ਦੇਵੀ ਦਸਤ ਨਚਾਈ ਸੀਹਣਿ ਸਾਰ ਦੀ।
ਪੇਟ ਮਲੰਦੇ ਲਾਈ ਮਹਿਖੇ ਦੈਂਤ ਨੋ।
ਗੁਰਦੇ ਆਂਦਾ ਖਾਈ ਨਾਲੇ ਰੁੱਕੜੇ।
ਜੇਹੀ ਦਿਲ ਵਿਚਿ ਆਈ ਕਹੀ ਸੁਣਾਇਕੈ।
ਚੋਟੀ ਜਾਣੁ ਦਿਖਾਈ ਤਾਰੇ ਧੂਮਕੇਤੁ।10।
(ਦਮਾਮੇ=ਢੋਲ, ਦਸਤ=ਹੱਥ, ਸੀਹਣਿ=ਸ਼ੇਰਨੀ, ਸਾਰ= ਲੋਹਾ, ਆਂਦਾ=ਆਂਦਰਾਂ,ਰੁੱਕੜੇ=ਪਸਲੀਆਂ, ਧੂਮਕੇਤੁ=ਬੋਦੀ ਵਾਲਾ ਤਾਰਾ)
ਚੋਟਾਂ ਪਵਨਿ ਨਗਾਰੇ ਅਣੀਆਂ ਜੁੱਟੀਆਂ।
ਧੂਹ ਲਈਆਂ ਤਲਵਾਰੀ ਦੇਵੀਂ ਦਾਨਵਾਂ।
ਵਾਹਨਿ ਵਾਰੋ ਵਾਰੀ ਸੂਰੇ ਸੰਘਰੇ।
ਵਗੇ ਰਤੁ ਝੁਲਾਰੀ ਜਿਉਂ ਗੇਰੂ ਬਸਤਰਾ।
ਦੇਖਨਿ ਬੈਠ ਅਟਾਰੀ ਨਾਰੀ ਰਾਕਸਾਂ।
ਪਾਈ ਧੂਮ ਸਵਾਰੀ ਦੁਰਗਾ ਦਾਨਵੀ।11।
(ਅਣੀਆਂ=ਫੌਜਾਂ, ਵਾਹਨਿ=ਚਲਾਉਣ, ਸੂਰੇ=ਸੂਰਮੇ, ਸੰਘਰੇ=ਜੰਗ ਵਿਚ, ਝੁਲਾਰੀ=ਪਰਨਾਲਾ, ਗੇਰੂ=ਲਾਲ ਰੰਗ, ਅਟਾਰੀ=ਮਹਿਲ ਦੀ ਖਿੜਕੀ, ਧੂਮ=ਧੁੰਮਾਂ)
ਲਖ ਨਗਾਰੇ ਵੱਜਨ ਆਹਮੋ ਸਾਹਮਣੇ।
ਰਾਕਸ ਰਣੋ ਨ ਭਜਨ ਰੋਹੇ ਰੋਹਲੇ।
ਸੀਹਾਂ ਵਾਂਗੂ ਗੱਜਨ ਸੱਭੇ ਸੂਰਮੇ।
ਤਣਿ ਤਣਿ ਕੈਬਰ ਛੱਡਣ ਦੁਰਗਾ ਸਾਹਮਣੇ।12।
(ਸੀਹਾਂ =ਸ਼ੇਰਾਂ, ਤਣਿ ਤਣਿ=ਖਿਚ ਖਿਚ ਕੇ, ਕੈਬਰ=ਤੀਰ)
ਘੁਰੇ ਨਗਾਰੇ ਦੋਹਰੇ ਰਣ ਸੰਗਲੀਆਲੇ।
ਧੂੜਿ ਲਪੇਟੇ ਧੂਹਰੇ ਸਿਰਦਾਰ ਜਟਾਲੇ।
ਉਖਲੀਆਂ ਨਾਸਾਂ ਜਿਨਾਂ ਮੁਹਿ ਜਾਪਨ ਆਲੇ।
ਧਾਏ ਦੇਵੀ ਸਾਹਮਣੇ ਬੀਰ ਮੁਛਲੀਆਲੇ।
ਸੁਰਪਤ ਜਹੇ ਲੜ ਹਟੇ ਬੀਰ ਟਲੇ ਨ ਟਾਲੇ।
ਗਜੇ ਦੁਰਗਾ ਘੇਰਿ ਕੈ ਜਣ ਘਣੀਅਰ ਕਾਲੇ।13।
(ਘੁਰੇ=ਵਜੇ, ਸੰਗਲੀਆਲੇ=ਸੰਗਲਾਂ ਵਾਲੇ,ਧੂੜਿ=ਮਿੱਟੀ, ਧੂਹਰੇ=ਮਿੱਟੀ ਘੱਟੇ ਵਿਚ ਲਪੇਟੇ ਹੋਏ, ਉਖਲੀਆਂ=ਚਾਵਲ ਕੱਢਣ ਲਈ ਝੋਨਾ ਕੁਟਣ ਵਾਲਾ ਇਕ ਟੋਆ ਜਾਂ ਬਰਤਨ, ਘਣੀਅਰ=ਬੱਦਲ,ਸੱਪ)
ਚੋਟ ਪਈ ਖਰਚਾਮੀ ਦਲਾਂ ਮੁਕਾਬਲਾ।
ਘੇਰ ਲਈ ਵਰਿਆਮੀ ਦੁਰਗਾ ਆਇਕੈ।
ਰਾਕਸ ਵਡੇ ਅਲਾਮੀ ਭੱਜ ਨ ਜਾਣਦੇ।
ਅੰਤ ਹੋਏ ਸੁਰਗਾਮੀ ਮਾਰੇ ਦੇਵਤਾ।14।
(ਖਰਚਾਮੀ=(ਖਰ+ਚਾਮੀ) ਖੋਤੇ ਦੀ ਖੱਲ, ਨਾਲ ਮੜ੍ਹਿਆ ਹੋਇਆ ਢੋਲ, ਵਰਿਆਮੀ=ਸੂਰਮੇ, ਅਲਾਮੀ=ਸਿਆਣੇ)
ਅਗਣਤ ਘੁਰੇ ਨਗਾਰੇ ਦਲਾਂ ਭਿੜੰਦਿਆਂ।
ਪਾਏ ਮਹਿਖਲ ਭਾਰੇ ਦੇਵਾਂ ਦਾਨਵਾਂ।
ਵਾਹਨ ਫੱਟ ਕਰਾਰੇ ਰਾਕਸ ਰੋਹਲੇ।
ਜਾਪਣ ਤੇਗੀਂ ਆਰੇ ਮਿਆਨੋ ਧੂਹੀਆਂ।
ਜੋਧੇ ਵੱਡੇ ਮੁਨਾਰੇ ਜਾਪਨਿ ਖੇਤ ਵਿਚਿ।
ਦੇਵੀ ਆਪ ਸਵਾਰੇ ਪੱਬ ਜਵੇਹਣੇ।
ਕਦੇ ਨ ਆਖਨਿ ਹਾਰੇ ਧਾਵਨਿ ਸਾਹਮਣੇ।
ਦੁਰਗਾ ਸੱਭ ਸੰਘਾਰੇ ਰਾਕਸ ਖੜਗ ਲੈ।15।
(ਮਹਿਖਲ=ਝੋਟੇ, ਵਾਹਨ=ਚਲਾਉਣਾ,ਮਾਰਨਾ, ਕਰਾਰੇ=ਸਖਤ,ਖੇਤ= ਮੈਦਾਨੇ-ਜੰਗ, ਪੱਬ=ਪਰਬਤ, ਜਵੇਹਣੇ=ਵਰਗੇ)
ਉਮਲ ਲਥੇ ਜੋਧੇ ਮਾਰੂ ਬੱਜਿਆ।
ਬਦਲ ਜਿਉ ਮਹਿਖਾਸੁਰ ਰਣ ਵਿਚਿ ਗੱਜਿਆ।
ਇੰਦਰ ਜੇਹਾ ਜੋਧਾ ਮੈਥਉਂ ਭੱਜਿਆ।
ਕਉਣ ਵਿਚਾਰੀ ਦੁਰਗਾ ਜਿਨ ਰਣੁ ਸੱਜਿਆ।16।
(ਉਮਲ=ਉਛਲੇ, ਮਾਰੂ=ਜੰਗੀ ਵਾਜਾ, ਰਣੁ=ਜੰਗ)
ਬੱਜੇ ਢੋਲ ਨਗਾਰੇ ਦਲਾਂ ਮੁਕਾਬਲਾ।
ਤੀਰ ਫਿਰੈ ਰੈਬਾਰੇ ਆਮ੍ਹੋ ਸਾਹਮਣੇ।
ਅਗਣਤ ਬੀਰ ਸੰਘਾਰੇ ਲਗਦੀ ਕੈਬਰੀ।
ਡਿੱਗੇ ਜਾਣਿ ਮੁਨਾਰੇ ਮਾਰੇ ਬਿੱਜੁ ਦੇ।
ਕਲਵਾਲੀ ਦੈਂਤ ਅਹਾੜੇ ਸਭੇ ਸੂਰਮੇਂ।
ਸੁਤੇ ਜਾਣੁ ਜਟਾਲੇ ਭੰਗਾਂ ਖਾਇਕੈ।17।
(ਰੈਬਾਰੇ=ਵਕੀਲ,ਵਿਚੋਲੇ, ਕੈਬਰੀ=ਤੀਰ, ਬਿੱਜੁ=ਬਿਜਲੀ, ਅਹਾੜੇ=ਹਾਹਾਕਾਰ, ਭੰਗਾਂ= ਨਸ਼ੀਲੀ ਵਸਤੂ,ਸੁੱਖਾ)
ਦੁਹਾਂ ਕੰਧਾਰਾਂ ਮੁਹਿ ਜੁੜੇ ਨਾਲਿ ਧਉਂਸਾ ਭਾਰੀ।
ਕੜਕ ਉਠਿਆ ਫਉਜ ਤੇ ਵੱਡਾ ਅੰਹਕਾਰੀ।
ਲੈ ਕੇ ਚਲਿਆ ਸੂਰਮੇ ਨਾਲਿ ਵੱਡੇ ਹਜ਼ਾਰੀ।
ਮਿਆਨੋ ਖੰਡਾ ਧੂਹਿਆ ਮਹਿਖਾਸੁਰ ਭਾਰੀ।
ਉਮਲ ਲੱਥ ਸੂਰਮੇ ਮਾਰ ਮੱਚੀ ਕਰਾਰੀ।
ਜਾਪੇ ਚਲੇ ਰੱਤੁ ਦੇ ਸਲਲੇ ਜਣੁ ਧਾਰੀ(ਜਟਧਾਰੀ)।18।
Chandi Di Vaar – ਚੰਡੀ ਦੀ ਵਾਰ
(ਕੰਧਾਰਾਂ=ਫੌਜਾਂ, ਕੜਕ=ਗਰਜ, ਉਮਲ=ਉਛਲ, ਕਰਾਰੀ=ਸਖਤ,ਰੱਤ=ਖੂਨ, ਸਲਲੇ=ਵਹਿਣ)
ਸੱਟ ਪਈ ਜਮਧਾਣੀ ਦਲਾਂ ਮੁਕਾਬਲਾ।
ਧੂਹਿ ਲਈ ਕ੍ਰਿਪਾਣੀ ਦੁਰਗਾ ਮਿਆਨ ਤੇ।
ਚੰਡੀ ਰਾਕਸ ਖਾਣੀ ਵਾਹੀ ਦੈਂਤ ਨੂੰ।
ਕੋਪਰ ਚੂਰ ਚਵਾਣੀ ਲੱਥੀ ਕਰਗ ਲੈ।
ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਇ।
ਲੈਂਦੀ ਅਘਾਂ ਸਿਧਾਣੀ ਸਿੰਗਾਂ ਧਉਲ ਦਿਆਂ।
ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰ ਕੇ।
ਵੱਢੇ ਗਨ ਤਿਖਾਣੀ ਮੂਏ ਖੇਤ ਵਿਚਿ।
ਰਣ ਵਿਚ ਘੱਤੀ ਘਾਣੀ ਲੋਹੂ ਮਿਝ ਦੀ।
ਚਾਰੇ ਜੁਗ ਕਹਾਣੀ ਚਲਗੁ ਤੇਗ ਦੀ।
ਬਿੱਧਣ ਖੇਤ ਵਿਹਾਣੀ ਮਹਖੇ ਦੈਂਤ ਨੋ।19।
(ਜਮਧਾਨੀ=ਝੋਟੇ ਦੀ ਖਲ ਨਾਲ ਮੜ੍ਹਿਆ ਹੋਇਆ ਨਗਾਰਾ, ਕੋਪਰ=ਖੋਪਰੀ, ਚੂਰ=ਟੁਕੜੇ,ਟੁਕੜੇ, ਕਰਗ=ਕਰੰਗ,ਪਿੰਜਰਾ, ਪਾਖਰ=ਕਾਠੀ, ਤੁਰਾ=ਘੋੜਾ,
ਪਲਾਣੀ=ਤਾਹਰੂ, ਰੜਕੀ=ਲਗੀ, ਅਘਾਂ=ਅੱਗੇ, ਧਉਲ=ਧਰਤੀ ਨੂੰ ਚੁਕਣ ਵਾਲਾ ਬਲਦ, ਕੂਰਮ= ਕਛੂ ਕੁੰਮਾ, ਲਹਿਲਾਣੀ=ਲਹਿਰਾਈ, ਗਨ=ਟੁਕੜੇ,
ਮੋਛੇ, ਬਿੱਧਣ=ਦੁਖਾਂਦਾ ਸਮਾ, ਵਿਹਾਣੀ=ਲੰਘੀ)
ਇਤਿ ਮਹਖਾਸੁਰ ਦੈਂਤ ਮਾਰੇ ਦੁਰਗਾ ਆਇਆ।
ਚਉਦਹ ਲੋਕਾਂ ਰਾਣੀ ਸਿੰਘੁ ਨਚਾਇਆ।
ਮਾਰੇ ਬੀਰ ਜਟਾਣੀ ਦਲ ਵਿਚਿ ਅਗਲੇ।
ਮੰਗਣਿ ਨਾਹੀਂ ਪਾਣੀ ਦਲੀਂ ਹੰਕਾਰ ਕੈ।
ਜਣ ਕਰੀ ਸਮਾਇ ਪਠਾਣੀ ਸੁਣਿਕੈ ਰਾਗ ਨੂੰ।
ਰਤੂ ਦੇ ਹੜਵਾਣੀ ਚਲੇ ਬੀਰ ਖੇਤ।
ਪੀਤਾ ਫੁਲੁ ਇਆਣੀ ਘੁਮਨਿ ਸੂਰਮੇ।20।
(ਚਉਦਹ=ਚੌਦਾਂ, ਲੋਕਾਂ=ਤਬਕਾਂ,ਜਟਾਣੀ= ਜਟਾਂ ਵਾਲੇ, ਰਤੂ=ਲਹੂ, ਹੜਵਾਣੀ=ਹੜ੍ਹ, ਫੁਲ=ਅਫੀਮ ਦਾ ਰਸ ਜਾਂ ਸ਼ਰਾਬ, ਇਆਣੀ=ਅੰਞਾਣ, ਘੁਮਨਿ=ਫਿਰਨ)
ਹੋਈ ਅਲੋਪੁ ਭਵਾਨੀ ਦੇਵਾਂ ਨੂੰ ਰਾਜ ਦੇ।
ਈਸਰ ਦੀ ਬਰਦਾਨੀ ਹੋਈ ਜਿੱਤ ਦਿਨ।
ਸੁਭ ਨਿਸੁੰਭ ਗੁਮਾਨੀ ਜਨਮੇ ਸੂਰਮੇ।
ਇੰਦਰ ਦੀ ਰਜਧਾਨੀ ਤੱਕੀ ਜਿੱਤਣੀ।21।
(ਬਰਦਾਨੀ=ਵਰਦਾਨ, ਸੁੰ ਭ,ਨਿਸੁੰਭ=ਦੋ ਦੈਂਤਾਂ ਦੇ ਨਾਂ, ਗੁਮਾਨੀ=ਹੰਕਾਰੇ ਹੋਏ, ਤੱਕੀ=ਚਾਹੀ)
ਇੰਦ੍ਰ ਪੁਰੀ ਤੇ ਧਾਵਨਾ ਵੱਡ ਜੋਧੀਂ ਮਤਾ ਪਕਾਇਆ।
ਸੰਜ ਪਟੇਲਾਂ ਪਾਖਰਾਂ ਭੇੜ ਸੰਦਾ ਸਾਜੁ ਬਣਾਇਆ।
ਜੰਮੇ ਕਟਕ ਅਛੂਹਣੀ ਅਸਮਾਨੁ ਗਰਦੀਂ ਛਾਇਆ।
ਰੋਹਿ ਸੁੰਭ ਨਿਸੁੰਭ ਸਿਧਾਇਆ।22।
(ਇੰਦ੍ਰ ਪੁਰੀ=ਸਵਰਗ, ਧਾਵਨਾ=ਹਮਲਾ ਕਰਨਾ, ਸੰਜੁ=ਸੰਜੋਆਂ, ਪਟੇਲਾਂ=ਮੂੰਹ ਢਕਣ ਵਾਲਾ ਲੋਹੇ ਦਾ ਜਾਲਾ, ਪਾਖਰਾਂ= ਕਾਠੀਆਂ, ਸਾਜੁ=ਹਥਿਆਰ,
ਕਟਕ=ਲਸ਼ਕਰ, ਅਛੂਹਣੀ=ਫੌਜ ਦੀ ਇਕ ਗਿਣਤੀ, ਰੋਹਿ=ਕਰੋਧ ਵਿਚ)
ਸੁੰਭ ਨਿਸੁੰਭ ਅਲਾਇਆ ਵਡ ਜੋਧੀਂ ਸੰਘਰ ਵਾਏ।
ਰੋਹ ਦਿਖਾਲੀ ਦਿਤੀਆਂ ਵਰਿਆਮੀ ਤੁਰੇ ਨਚਾਏ।
ਘੁਰੇ ਦਮਾਮੇ ਦੋਹਰੇ ਜਮ ਬਾਹਣ ਜਿਉ ਅਰੜਾਏ।
ਦੇਉ ਦਾਨੋ ਲੁਝਣ ਆਏ।23।
(ਅਲਾਇਆ=ਹੁਕਮ ਦਿਤਾ, ਸੰਘਰ ਵਾਏ=ਜੰਗੀ ਵਾਜੇ ਵਜਾਏ, ਵਰਿਆਮੀ=ਸੂਰਬੀਰ, ਤੁਰੇ=ਘੋੜੇ, ਜਮ ਬਾਹਣ= ਝੋਟੇ,ਅਰੜਾਏ=ਅਰੜਿੰਗੇ, ਦਾਨੋ=ਦੈਂਤ, ਦੇਉ=ਦੇਵਤੇ)
ਦਾਨੋ ਦੇਉ ਅਨਾਗੀਂ ਸੰਘਰੁ ਰਚਿਆ।
ਫੁਲ ਖਿੜੇ ਜਣੁ ਬਾਗੀਂ ਬਾਣੇ ਜੋਧਿਆਂ।
ਭੂਤਾਂ ਇੱਲ੍ਹਾਂ ਕਾਗੀਂ ਗੋਸ਼ਤੁ ਭੱਖਿਆ।
ਹੁੰਮੜ ਧੁੰਮੜ ਜਾਗੀ ਘੱਤੀ ਸੂਰਿਆਂ।24।
(ਅਨਾਗੀਂ=ਲਗਾਤਾਰ, ਸੰਘਰ=ਲੜਾਈ, ਬਾਣੇ=ਕਪੜੇ, ਭਖਿਆ=ਖਾਧਾ, ਹੁੰਮੜ,ਧੁੰਮੜ=ਰੌਲਾ ਰੱਪਾ ਤੇ ਆਪੋ ਧਾਪੀ)
ਸੱਟ ਪਈ ਨਗਾਰੇ ਦਲਾਂ ਮੁਕਾਬਲਾ।
ਦਿਤੇ ਦੇਉ ਭਜਾਈ ਮਿਲਿਕੈ ਰਾਕਸੀਂ।
ਲੋਕੀ ਤਿਹੀਂ ਫਿਰਾਹੀ ਦੋਹੀ ਆਪਣੀ।
ਦੁਰਗਾ ਦੀ ਸਾਮ ਤਕਾਂਈ ਦੇਵਾਂ ਡਰਦਿਆਂ।
ਆਂਦੀ ਚੰਡਿ ਚੜ੍ਹਾਈ ਉਤੇ ਰਾਕਸਾਂ।25।
(ਦਲਾਂ=ਫੌਜਾਂ, ਲੋਕੀ ਤਿਹੀਂ=ਤਿੰਨੇ ਲੋਕ, ਸਾਮ=ਸ਼ਰਨ)
ਆਈ ਫੇਰ ਭਵਾਨੀ ਖਬਰੀਂ ਪਾਈਆਂ।
ਦੈਂਤ ਵੱਡੇ ਅਭਿਮਾਨੀ ਹੋਏ ਏਕਠੇ।
ਲੋਚਨਧੂਮ ਗੁਮਾਨੀ ਰਾਇ ਬੁਲਾਇਆ।
ਜਗ ਵਿਚਿ ਵੱਡਾ ਦਾਨੋ ਆਪ ਕਹਾਇਆ।
ਸੱਟ ਪਈ ਖਰਚਾਮੀ ਦੁਰਗਾ ਲਿਆਵਣੀ।26।
(ਖਬਰੀਂ=ਸੂਚਨਾ, ਲੋਚਨਧੂਮ=ਦੈਂਤ ਦਾ ਨਾਂ, ਗੁਮਾਨੀ=ਹੰਕਾਰੀ, ਰਾਇ=ਸਰਦਾਰ, ਖਰਚਾਮੀ=ਖੋਤੇ ਦੀ ਖੱਲ ਨਾਲ ਮੜ੍ਹਿਆ ਨਗਾਰਾ)
ਕੜਕ ਉਠੀ ਰਣ ਚੰਡੀ ਫਉਜਾਂ ਦੇਖਿ ਕੈ।
ਧੂਹਿ ਮਿਆਨੋ ਖੰਡਾ ਹੋਈ ਸਾਮ੍ਹਣੇ।
ਸੰਭੇ ਬੀਰ ਸੰਘਾਰੇ ਧੂਮਰ ਨੈਣ ਦੇ।
ਜਣੁ ਲੈ ਕੱਟੇ ਆਰੇ ਦਰਖਤ ਬਾਢੀਆਂ।27।
(ਰਣ=ਮੈਦਾਨ, ਚੰਡੀ=ਦੁਰਗਾ, ਸੰਘਾਰੇ=ਮਾਰੇ ਗਏ, ਜਣੁ=ਮਾਨੋ, ਬਾਢੀਆਂ=ਵੱਢਣ ਵਾਲੇ,ਤਰਖਾਣ)
ਚੋਬੀ ਧਉਂਸ ਬਜਾਈ ਦਲਾਂ ਮੁਕਾਬਲਾ।
ਰੋਹ ਭਵਾਨੀ ਆਈ ਉਤੇ ਰਾਕਸਾਂ।
ਖੱਬੇ ਦਸਤਿ ਨਚਾਈ ਸ਼ੀਹਣਿ ਸਾਰ ਦੀ।
ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ।
ਭਾਈਆਂ ਮਾਰਨ ਭਾਈ ਦੁਰਗਾ ਜਾਣਿ ਕੈ।
ਰੋਹ ਹੋਇ ਚਲਾਈ ਰਾਕਸਿ ਰਾਇ ਨੋ।
ਜਮ ਪੁਰ ਦੀਆ ਪਠਾਈ ਲੋਚਨ ਧੂਮ ਨੋ।
ਜਾਪੇ ਦਿੱਤੀ ਸਾਈ ਮਾਰਨਿ ਸੁੰਭ ਦੀ।28।
(ਚੋਬੀ=ਨਗਾਰਾ ਅਥਵਾ ਧੌਂਸਾ ਵਜਾਉਣ ਵਾਲੇ, ਦਲਾਂ=ਫੌਜਾਂ, ਰੋਹ=ਜੋਸ਼, ਦਸਤਿ=ਹੱਥ ਵਿਚ, ਸ਼ੀਹਣਿ=ਕਿਰਪਾਨ, ਸਾਰ=ਲੋਹੇ ਦੀ, ਪਠਾਈ=
ਭੇਜ ਦਿਤੇ, ਸਾਈ=ਪੇਸ਼ਗੀ)
ਭੰਨੇ ਦੈਂਤ ਪੁਕਾਰੇ ਸੁੰਭ ਥੈ:-
ਲੋਚਨ ਧੂਮ ਸੰਘਾਰੇ ਸਣੈ ਸਿਪਾਹੀਆਂ।
ਚੁਣਿ ਚੁਣਿ ਜੋਧੇ ਮਾਰੇ ਅੰਦਰਿ ਖੇਤ ਦੇ।
ਜਾਪਨਿ ਅੰਬਰਿ ਤਾਰੇ ਡਿਗਨਿ ਸੂਰਮੇ।
ਗਿਰੇ ਪਰਬਤ ਭਾਰੇ ਮਾਰੇ ਬਿੱਜੁ ਦੇ।
ਦੈਂਤਾਂ ਦੇ ਦਲ ਹਾਰੇ ਦਹਿਸ਼ਤ ਖਾਇ ਕੈ।
ਬਚੇ ਸੁ ਮਾਰੇ ਮਾਰੇ ਰਹਦੇ ਰਾਇ ਥੈ।29।
(ਭੰਨੇ=ਭੱਜੇ, ਥੈ=ਪਾਸ, ਸੰਘਾਰੇ=ਮਾਰੇ, ਖੇਤ= ਮੈਦਾਨ, ਅੰਬਰਿ=ਅਸਮਾਨ ਉਤੇ, ਬਿੱਜੁ=ਬਿਜਲੀ, ਦਹਿਸ਼ਤ=ਡਰ)
ਰੋਹ ਹੋਇ ਬੁਲਾਏ ਰਾਕਸ ਰਾਇ ਨੇ।
ਬੈਠੇ ਮਤਾ ਪਕਾਈ ਦੁਰਗਾ ਲਿਆਵਣੀ।
ਚੰਡ ਅਰੁ ਮੁੰਡ ਪਠਾਏ ਬਹੁਤਾ ਕਟਕੁ ਦੇ।
ਜਾਪੇ ਛੱਪਰ ਛਾਏ ਬਣੀਆਂ ਕੇਜਮਾਂ।
ਜੇਤੇ ਰਾਇ ਬੁਲਾਏ ਚਲੇ ਜੁਧ ਨੋ।
ਜਣੁ ਜਮਪੁਰਿ ਪਕੜਿ ਚਲਾਏ ਸੱਭੇ ਮਾਰਨੇ।30।
(ਰੋਹ=ਜੋਸ਼,ਗੁੱਸਾ, ਮਤਾ=ਸਲਾਹ, ਚੰਡ ਅਰੁ ਮੁੰਡ=ਦੋ ਦੈਂਤਾਂ ਦੇ ਨਾਂ, ਕਟਕ=ਲਸ਼ਕਰ, ਛਪਰ=ਢਾਰਾ,ਕੇਜਮਾਂ=ਤੇਗਾਂ)
ਢੋਲ ਨਗਾਰੇ ਵਾਏ ਦਲਾਂ ਮੁਕਾਬਲਾ।
ਰੋਹ ਰੁਹੇਲੇ ਆਏ ਉਤੇ ਰਾਕਸਾਂ।
ਸਭਨੀ ਤੁਰੇ ਨਚਾਏ ਬਰਛੇ ਪਕੜਿ ਕੈ।
ਬਹੁਤੇ ਮਾਰ ਗਿਰਾਏ ਅੰਦਰਿ ਖੇਤ ਦੈ।
ਤੀਰੀਂ ਛਹਬਰਿ ਲਾਏ ਬੁਠੀ ਦੇਵਤਾ।31।
(ਵਾਏ=ਵਜਾਏ, ਰੁਹੇਲੇ=ਗੁਸੇ ਵਿਚ ਭਰੇ ਹੋਏ, ਛਹਬਰਿ=ਵਰਖਾ, ਬੁਠੀ=ਵਰ੍ਹੀ,ਵਰਸੀ)
ਭੇਰੀ ਸੰਖ ਵਜਾਏ ਸੰਘਰ ਰਚਿਆ।
ਤਣਿ ਤਣਿ ਤੀਰ ਚਲਾਏ ਦੁਰਗਾ ਧਨੁਖ ਲੈ।
ਜਿਨ੍ਹੀਂ ਦਸਤ ਉਠਾਏ ਰਹੇ ਨ ਜੀਂਵਦੇ।
ਚੰਡ ਅਰੁ ਮੁੰਡ ਖਪਾਏ ਦੋਨੋ ਦੇਵਤਾ।32।
(ਭੇਰੀ=ਤੂਤੀਆਂ, ਸੰਘਰ=ਯੁੱਧ, ਦਸਤ=ਹੱਥ)
ਸੁੰਭ ਨਿਸੁੰਭ ਰਿਸਾਏ ਮਾਰੇ ਦੈਂਤ ਸੁਣਿ।
ਜੋਧੇ ਸਭ ਬੁਲਾਏ ਆਪਣੇ ਮਜਲਸੀ।
ਜਿਨੀਂ ਦੇਉ ਭਜਾਏ ਇੰਦ੍ਰ ਜੇਹਵੇ।
ਤੇਈ ਮਾਰ ਗਿਰਾਏ ਪਲ ਵਿਚਿ ਦੇਵਤਾ।
ਓਨੀ ਦਸਤੀਂ ਦਸਤਿ ਵਜਾਏ ਤਿਨਾਂ ਚਿਤ ਕਰਿ।
ਫਿਰ ਸ੍ਰਣਵਤ ਬੀਜ ਚਲਾਏ ਬੀੜੇ ਰਾਇ ਦੇ।
ਸੰਜ ਪਟੇਲਾ ਪਾਏ ਚਿਲਕਤ ਟੋਪੀਆਂ।
ਲੁੱਝਣ ਨੋ ਅਰੜਾਏ ਰਾਕਸ ਰੋਹਲੇ।
ਕਦੇ ਨ ਕਿਨੈ ਹਟਾਏ ਜੁਧ ਮਚਾਇ ਕੈ।
ਮਿਲਿ ਤੇਈ ਦਾਨੋ ਆਏ ਸੰਘਰ ਦੇਖਣਾ।33।
(ਸੁੰਭ,ਨਿਸੁੰ ਭ=ਦੈਂਤਾਂ ਦੇ ਰਾਜੇ, ਰਿਸਾਇ=ਕਰੋਧ ਵਿਚ, ਮਜਲਸੀ=ਇਕਠ,ਮੀਟਿੰਗ, ਜੇਹਵੇ=ਵਰਗੇ, ਦਸਤੀ=ਹੱਥੀਂ, ਸ੍ਰਣਵਤ ਬੀਜ=ਦੈਂਤਾਂ ਦਾ ਇਕ ਜਰਨੈਲ ਜਿਸ ਨੇ ਇਹ ਵਰ ਪ੍ਰਾਪਤ ਕੀਤਾ ਹੋਇਆ ਸੀ ਕਿ ਉਸ ਦੇ ਖੂਨ ਦੀਆਂ ਜਿੰਨੀਆਂ ਬੂੰਦਾਂ ਧਰਤੀ ਤੇ ਡਿਗਣ ਗੀਆਂ ਉਨੇ ਹੀ ਹੋਰ ਰਾਕਸ ਪੈਦਾ ਹੋ
ਜਾਣਗੇ, ਸੰਜ=ਸੰਜੋਆਂ, ਸੰਘਰ=ਜੰਗ)
ਦੈਂਤੀ ਡੰਡ ਉਭਾਰੀ ਨੇੜੈ ਆਇਕੈ।
ਸਿੰਘ ਕਰੀ ਅਸਵਾਰੀ ਦੁਰਗਾ ਸ਼ੋਰ ਸਿਣ।
ਖਬੈ ਦਸਤ ਉਭਾਰੀ ਗਦਾ ਫਰਾਇਕੈ।
ਸੈਨਾ ਸਭ ਸੰਘਾਰੀ ਸ੍ਰਣਵਤ ਬੀਜ ਦੀ।
ਜਣ ਮਦ ਖਾਇ ਮਦਾਰੀ ਘੁੰਮਨਿ ਸੂਰਮੇ।
ਅਗਣਤ ਪਾaੁਂ ਪਸਾਰੀ ਰੁਲੇ ਅਹਾੜ ਵਿਚਿ।
ਜਾਪੇ ਖੇਡਿ ਖਿਡਾਰੀ ਸੁੱਤੇ ਫਾਗ ਨੋ।34।
(ਡੰਡ=ਸ਼ੋਰ, ਅਹਾੜ=ਮੈਦਾਨੇ-ਜੰਗ)
ਸ੍ਰਣਵਤ ਬੀਜ ਹਕਾਰੇ ਰਹਦੇ ਸੂਰਮੇ।
ਜੋਧੇ ਜੇਡ ਮੁਨਾਰੇ ਦਿੱਸਣਿ ਖੇਤ ਵਿਚਿ।
ਸਭਨੀ ਦਸਤ ਉਭਾਰੇ ਤੇਗਾਂ ਧੂਹਿ ਕੈ।
ਮਾਰੋ ਮਾਰ ਪੁਕਾਰੇ ਆਏ ਸਾਮ੍ਹਣੇ।
ਸੰਜਾ ਤੇ ਠਣਕਾਰੇ ਤੇਗੀਂ ਉੱਭਰੇ।
ਘਾੜ ਘੜਨਿ ਠਠਿਆਰੇ ਜਾਣੁ ਬਣਾਇਕੈ।35।
(ਸੰਜਾ=ਸੰਜੋਆਂ, ਠਣਕਾਰੇ=ਖੜਕਣੇ, ਠਠਿਆਰੇ=ਭਾਂਡੇ ਬਨਾਉਣ ਵਾਲੇ)
ਸੱਟ ਪਈ ਜਮਧਾਣੀ ਦਲਾਂ ਮੁਕਾਬਲਾ।
ਘੂਮਰ ਬਰਗਸਤਾਣੀ ਦਲ ਵਿਚਿ ਘਤੀਓ।
ਸਣੇ ਤੁਰਾ ਪਲਾਣੀ ਡਿੱਗਨਿ ਸੂਰਮੇ।
ਉਠਿ ਉਠਿ ਮੰਗਨਿ ਪਾਣੀ ਘਾਇਲ ਘੂਮਦੇ।
ਏਵਡੁ ਮਾਰ ਵਿਹਾਣੀ ਉਪਰਿ ਰਾਕਸਾਂ।
ਬਿਜੁਲਿ ਜਿਉ ਝਰਲਾਣੀ ਉਠੀ ਦੇਵਤਾ।36।
(ਜਮਧਾਣੀ=ਝੋਟੇ ਦੀ ਖਲ ਨਾਲ ਮੜ੍ਹਿਆ ਹੋਇਆ ਨਗਾਰਾ, ਘੂਮਰ=ਘਣਘੋਰ, ਬਰਗਸਤਾਣੀ=ਭਾਜੜਾਂ ਪੈ ਜਾਣੀਆਂ, ਤੁਰਾ=ਘੋੜਾ, ਪਲਾਣੀ=ਕਾਠੀ, ਵਿਹਾਣੀ= ਬੀਤੀ, ਝਰਲਾਣੀ=ਕੜਕੀ)
ਚੋਬੀ ਧਉਂਸ ਉਭਾਰੀ ਦਲਾਂ ਮੁਕਾਬਲਾ।
ਸਭੋ ਸੈਨਾ ਮਾਰੀ ਪਲ ਵਿਚ ਦਾਨਵੀਂ।
ਦੁਰਗਾ ਦਾਨੋ ਮਾਰੇ ਰੋਹ ਬਢਾਇ ਕੈ।
ਸਿਰਿ ਵਿੱਚ ਤੇਗ ਵਗਾਈ ਸ੍ਰਣਵਤ ਬੀਜ ਦੇ।37।
(ਚੋਬੀ=ਨਿਗਾਰਚੀ, ਦਾਨਵੀ=ਦੈਂਤਾਂ ਦੀ)
ਅਗਣਤ ਦਾਨੋ ਭਾਰੇ ਹੋਏ ਲੋਹੂਆ।
ਜੋਧੇ ਜੇਡੁ ਮੁਨਾਰੇ ਅੰਦਰਿ ਖੇਤ ਦੈ।
ਦੁਰਗਾ ਨੋ ਲਲਕਾਰੇ ਆਵਨਿ ਸਾਮ੍ਹਣੇ।
ਦੁਰਗਾ ਸਭ ਸੰਘਾਰੇ ਰਾਕਸ ਆਂਵਦੇ।
ਰਤੂ ਦੇ ਪਰਨਾਲੇ ਤਿਨ ਤੇ ਭੁਇੰ ਪਏ।
ਉਠੇ ਕਾਰਣਿਆਰੇ ਰਾਕਸ ਹੜ ਹੜਾਇ।38।
(ਲੋਹੂਆ=ਲਹੂਲੁਹਾਣ, ਸੰਘਾਰੇ=ਮਾਰੇ, ਕਾਰਣਿਆਰੇ=ਲੜਾਕੇ,ਹੜਹੜਾਇ=ਖਿੜ ਖਿੜਾਕੇ ਹੱਸਣਾ)
ਧੱਗਾਂ ਸੰਗਲੀਆਲੀ ਸੰਘਰ ਵਾਇਆ।
ਬਰਛੀ ਬੰਬਲੀਆਲੀ ਸੂਰੇ ਸੰਘਰੇ।
ਭੇੜਿ ਮਚਿਆ ਬੀਰਾਲੀ ਦੁਰਗਾ ਦਾਨਵੀਂ।
ਮਾਰ ਮੱਚੀ ਮੁਰਾਲੀ ਅੰਦਰਿ ਖੇਤ ਦੈ।
ਜਣੁ ਨਟ ਲੱਥੇ ਛਾਲੀਂ ਢੋਲ ਵਜਾਇ ਕੈ।
ਲੋਹੂ ਫਾਥੀ ਜਾਲੀ ਲੋਥੀਂ ਜਮਧੜੀ।
ਘਣ ਵਿਚਿ ਜਿਉ ਛੰਛਾਲੀ ਤੇਗਾਂ ਹੱਸੀਆਂ।
ਘੁਮਰਆਰਿ ਸਿਆਲੀਂ ਬਣੀਆਂ ਕੇਜਮਾਂ।39।
(ਸੰਘਰ=ਜੰਗ, ਵਾਇਆ=ਵਜਾਇਆ, ਬੰਬਲੀਆਲੀ= ਚਮਕੀਲੀ, ਬੀਰਾਲੀ= ਜੋਧਿਆਂ ਦੀਆਂ ਕਤਾਰਾਂ, ਮੁਰਾਲੀ= ਮੋਹਰਲੀ,ਪਹਿਲੀ, ਨਟ=ਬਾਜੀਗਰ, ਜਮਧੜੀ=ਕਟਾਰ, ਘਣ=ਸੰਘਣੇ, ਛੰਛਾਲੀ=ਬਿਜਲੀ, ਘੁਮਰਆਰਿ=ਧੁੰਦ, ਸਿਆਲੀਂ= ਸਿਆਲ ਦੀ ਰੁੱਤ, ਕੇਜਮਾਂ=ਤਲਵਾਰਾਂ)
ਧੱਗਾ ਸੂਲ ਬਜਾਈਆਂ ਦਲਾਂ ਮੁਕਾਬਲਾ।
ਧੂਹ ਮਿਆਨੋ ਲਈਆਂ ਜੁਆਨੀ ਸੂਰਮੀ।
ਸ੍ਰਣਵਤ ਬੀਜ ਵਧਾਈਆਂ ਅਗਣਤ ਸੂਰਤਾਂ।
ਦੁਰਗਾ ਸaੁਂਹੇ ਆਈਆਂ ਰੋਹ ਬਢਾਇਕੈ।
ਸਭਨੀ ਆਣਿ ਵਗਾਈਆਂ ਤੇਗਾਂ ਧੂਹਿ ਕੈ।
ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ।
ਦੇਵੀ ਆਪਿ ਚਲਾਈਆਂ ਤਕਿ ਤਕਿ ਦਾਨਵੀ।
ਲੋਹੂ ਨਾਲ ਡਬਾਈਆਂ ਤੇਗਾਂ ਨੰਗੀਆਂ।
ਸਾਰਸੁਤੀ ਜਣੁ ਨ੍ਹਾਈਆਂ ਮਿਲ ਕੈ ਦੇਵੀਆਂ।
ਸੱਭੇ ਮਾਰ ਗਿਰਾਈਆਂ ਅੰਦਰਿ ਖੇਤ ਦੈ।
ਤਿਦੂੰ ਫੇਰਿ ਸਵਾਈਆਂ ਹੋਈਆਂ ਸੂਰਤਾਂ।40।
(ਧੱਗਾ=ਧੌਂਸੇ, ਸਉਂਹੇ=ਸਾਹਮਣੇ, ਵਗਾਈਆਂ=ਚਲਾਈਆਂ, ਸਾਰਸੁਤੀ=ਸਰਸਵਤੀ ਨਦੀ)
ਸੂਰੀਂ ਸੰਘਰ ਰਚਿਆ ਢੋਲ ਸੰਖ ਨਗਾਰੇ ਵਾਇਕੈ।
ਚੰਡ ਚਿਤਾਰੀ ਕਾਲਿਕਾ ਮਨਿ ਬਹਿਲਾ ਰੋਸ ਬਢਾਇਕੈ।
ਨਿਕਲੀ ਮੱਥਾ ਫੋੜਿਕੈ ਜਣੁ ਫਤੇ ਨੀਸਾਣ ਬਜਾਇਕੈ।
ਜਾਗ ਸੁ ਜੰਮੀ ਜੁਧ ਨੋ ਜਰਵਾਣਾ ਜਣ ਮਰੜਾਇਕੈ।
ਦਲ ਵਿਚ ਘੇਰਾ ਘਤਿਆ ਜਣ ਸੀਂਹ ਤੁਰਿਆ ਗਣਣਾਇਕੈ।
ਆਪ ਵਿਸੂਲਾ ਹੋਇਆ ਤਿਹ ਲੋਕਾਂ ਤੇ ਖੁਣਸਾਇਕੈ।
ਰੋਹ ਸਿਧਾਈਆ ਚਕ੍ਰਪਾਣਿ ਕਰ ਨੰਦਾ ਖੜਗ ਉਠਾਇਕੈ।
ਅਗੈ ਰਾਕਸ ਬੈਠੇ ਰੋਹਲੇ ਤੀਰੀਂ ਤੇਗੀਂ ਛਹਬਰਿ ਲਾਇਕੈ।
ਪਕੜਿ ਪਛਾੜੇ ਰਾਕਸਾਂ ਦਲ ਦੈਂਤਾਂ ਅੰਦਰਿ ਜਾਇਕੈ।
ਬਹੁ ਕੇਸੀਂ ਪਕੜਿ ਪਛਾੜਿਅਨ ਤਿਨ ਅੰਦਰਿ ਧੂਮ ਰਚਾਇਕੈ।
ਬਡੇ ਬਡੇ ਚੁਣ ਸੂਰਮੇ ਗਹਿ ਕੋਟੀ ਦਏ ਚਲਾਇਕੈ।
ਰਣਿ ਕਾਲੀ ਗੁੱਸਾ ਖਾਇਕੈ।41।
(ਸੂਰੀਂ=ਸੁਰਬੀਰ, ਸੰ ਘਰ=ਜੰਗ, ਵਾਇਕੈ=ਵਜਾਇਕੇ, ਬਹਿਲਾ= ਬਹੁਤ, ਗਣਣਾਇਕੈ=ਅੜਿੰਗ ਕੇ, ਵਿਸੂਲਾ=ਬੁਲਬਲੀਆਂ ਮਾਰ ਕੇ, ਖੁਣਸਾਇਕੈ=ਜ਼ਹਿਰੀਲਾ, ਨੰਦਾ= ਦੁਰਗਾ, ਖੜਗ=ਕਿਰਪਾਨ, ਚਕ੍ਰਪਾਣਿ=ਚਕਰ ਧਾਰਨ ਕਰ ਕੇ, ਛਹਬਰਿ=ਵਰਖਾ, ਕੋਟੀ=ਧਨੁਖ ਦੀ ਨੁਕਰ)
ਦੁਹਾਂ ਕੰਧਾਰਾ ਮੁਹਿ ਜੁੜੈ ਅਣੀਆਰਾਂ ਚੋਈਆਂ।
ਧੂਹਿ ਕ੍ਰਿਪਾਣਾਂ ਤਿੱਖੀਆਂ ਨਾਲਿ ਲੋਹੂ ਧੋਈਆਂ।
ਹੂਰਾਂ ਸ੍ਰਣਵਤ ਬੀਜ ਨੂੰ ਘਤਿ ਘੇਰ ਖਲੋਈਆਂ।
ਲਾੜਾ ਦੇਖਨ ਲਾੜੀਆਂ ਚਉਗਿਰਦੈ ਹੋਈਆਂ।42।
(ਕੰਧਾਰਾਂ-ਫੌਜਾਂ, ਅਣੀਆਰਾਂ-ਤਿਖੀਆਂ ਨੋਕਾਂ, ਹੂਰਾਂ=ਕਲਜੋਗਣਾਂ)
ਚੋਬੀ ਧਉਂਸਾ ਪਾਈਆਂ ਦਲਾਂ ਮੁਕਾਬਲਾ।
ਦਸਤੀ ਧੂਹਿ ਨਚਾਈਆਂ ਤੇਗਾਂ ਨੰਗੀਆਂ।
ਸੂਰਿਆਂ ਦੇ ਤਨ ਲਾਈਆਂ ਗੋਸ਼ਤ ਗਿੱਧੀਆਂ।
ਬਿਧਣ ਰਾਤੀਂ ਆਈਆਂ ਮਰਦਾਂ ਘੋੜਿਆਂ।
ਜੋਗਣੀਆਂ ਮਿਲਿ ਧਾਈਆਂ ਲੋਹੂ ਭੱਖਣਾ।
ਫਉਜਾਂ ਮਾਰਿ ਹਟਾਈਆਂ ਦੇਵਾਂ ਦਾਨਵਾਂ।
ਭਜਦੀ ਕਥਾ ਸੁਣਾਈਆਂ ਰਾਜੇ ਸੁੰਭ ਥੈ।
ਭੂਈਂ ਨ ਪਉਣੈ ਪਾਈਆਂ ਬੂੰਦਾਂ ਰਕਤ ਦੀਆਂ।
ਕਾਲੀ ਖੇਤਿ ਖਪਾਈਆਂ ਸੱਭੇ ਸੂਰਤਾਂ।
ਬਹੁਤੀਂ ਸਿਰੀਂ ਬਿਹਾਈਆਂ ਘੜੀਆਂ ਕਾਲ ਕੀਆਂ।
ਜਾਣੁ ਨ ਜਾਏ ਮਾਈਆਂ ਜੂਝੇ ਸੂਰਮੇ।43।
(ਚੋਬੀ=ਨਿਗਾਰਚੀ, ਦਸਤੀ=ਹੱਥੀਂ, ਗੋਸ਼ਤ=ਮਾਸ, ਬਿਧਣ= ਮੁਸੀਬਤਾਂ ਦਾ ਸਮਾਂ, ਜੋਗਣੀਆਂ=ਦੇਵੀਆਂ, ਭੱਖਣਾ=ਪੀਣਾ, ਭੂਈਂ=ਧਰਤੀ, ਜੂਝੇ=ਲੜੇ)
ਸੁੰਭ ਸੁਣੀ ਕਰਹਾਲੀ ਸ੍ਰਣਵਤ ਬੀਜ ਦੀ।
ਰਣ ਵਿਚਿ ਕਿਨੈ ਨ ਝਾਲੀ ਦੁਰਗਾ ਆਂਵਦੀ।
ਬਹੁਤੇ ਬੀਰ ਜਟਾਲੀ ਉਠੇ ਆਖਿ ਕੈ।
ਚੋਟਾਂ ਪਾਨ ਤਬਾਲੀ ਜਾਸਨਿ ਜੁੱਧ ਨੂੰ
ਥਰਿ ਥਰਿ ਪ੍ਰਿਥਮੀ ਚਾਲੀ ਦਲਾਂ ਚੜ੍ਹੰਦਿਆਂ।
ਨਾਉ ਜਿਵੇਹੈ ਹਾਲੀ ਸ਼ਹੁ ਦਰੀਆਉ ਵਿਚਿ।
ਧੂੜਿ ਉਤਾਹਾ ਘਾਲੀ ਛੜੀਂ ਤੁਰੰਗਮਾਂ।
ਜਾਣਿ ਪੁਕਾਰੂ ਚਾਲੀ ਧਰਤੀ ਇੰਦਰ ਥੈ।44।
(ਕਰਹਾਲੀ=ਭੈੜੀ ਖਬਰ, ਨਾਉ=ਕਿਸ਼ਤੀ, ਹਾਲੀ=ਹਿੱਲੀ, ਸ਼ਹੁ= ਵੱਡੇ, ਤੁਰੰਗਮਾਂ=ਘੋੜੇ)
ਆਹਰਿ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ।
ਚੱਲੇ ਸਉਹੇਂ ਦੁਰਗਸ਼ਾਹੁ ਜਣੁ ਕਾਬੈ ਹਾਜੀ।
ਤੀਰੀਂ ਤੇਗੀਂ ਜਮਧੜੀਂ ਰਣ ਵੰਡੀ ਭਾਜੀ।
ਇਕਿ ਘਾਇਲ ਘੂਮਨਿ ਸੂਰਮੇ ਜਣੁ ਮਕਤਬ ਕਾਜ਼ੀ।
ਇਕਿ ਬੀਰ ਪਰੋਤੇ ਬਰਛੀਏਂ ਜਿaੁਂ ਝੁਕ ਪਉਨ ਨਿਵਾਜੀ।
ਇਕਿ ਦੁਰਗਾ ਸaੁਂਹੇ ਖੁਣਸਕੈ ਖੁਨਸਾਇਨ ਤਾਜੀ।
ਇਕਿ ਧਾਵਨਿ ਦੁਰਗਾ ਸਾਹਮਣੇ ਜਿਉਂ ਭੁਖਿਆਏ ਪਾਜੀ।
ਕਦੇ ਨ ਰੱਜੇ ਜੁੱਧ ਤੇ ਰੱਜਿ ਹੋਏ ਰਾਜ਼ੀ।45।
(ਆਹਰਿ=ਕੰਮ, ਸੈਣ=ਫੌਜ, ਕਾਬੈ=ਮੱਕੇ, ਮਕਤਬ= ਸਕੂਲ, ਖੁਣਸਕੈ=ਉਤਸਾਹਤ ਹੋ ਕੇ, ਤਾਜੀ=ਘੋੜੇ, ਪਾਜੀ=ਲਾਲਚੀ)
ਬੱਜੇ ਸੰਗਲੀਆਲੇ ਸੰਘਰ ਡੋਹਰੇ।
ਡਹੇ ਜੁ ਖੇਤ ਜਟਾਲੇ ਹਾਠਾਂ ਜੋੜਿ ਕੈ।
ਨੇਜੇ ਬੰਬਲੀਆਲੇ ਦਿਸਨਿ ਓਰੜੇ।
ਚਲੇ ਜਾਣੁ ਜਟਾਲੇ ਨ੍ਹਾਵਣ ਗੰਗ ਨੋ।46।
(ਸੰਗਲੀਆਲੇ=ਸੰਗਲਾਂ ਵਾਲੇ, ਸੰਘਰ=ਜੰਗ, ਡੋਹਰੇ=ਦੋਹਰੇ, ਹਾਠਾਂ=ਕਤਾਰਾਂ, ਬੰਬਲੀਆਲੇ=ਫੁੱਲਾਂ ਨਾਲ ਸ਼ਿੰਗਾਰੇ ਹੋਏ, ਓਰੜੇ=ਉਲਰੇ ਹੋਏ, ਗੰਗ=ਗੰਗਾ ਨਦੀ)
ਦੁਰਗਾ ਅਤੇ ਦਾਨਵੀ ਸੂਲ ਹੋਈਆਂ ਕੰਗਾਂ।
ਵਾਛੜ ਘੱਤੀ ਸੂਰਿਆਂ ਵਿੱਚ ਖੇਤ ਖਤੰਗਾਂ।
ਧੂਹਿ ਕ੍ਰਿਪਾਣਾਂ ਤਿੱਖੀਆਂ ਬਢ ਲਾਹਿਨਿ ਅੰਗਾਂ।
ਪਹਲਾਂ ਦਲਾਂ ਮਿਲੰਦਿਆਂ ਭੇੜ ਪਇਆ ਨਿਹੰਗਾਂ।47।
Chandi Di Vaar Path in Punjabi Lyrics – ਚੰਡੀ ਦੀ ਵਾਰ
(ਸੂਲ=ਦੁਖ, ਕੰਗਾਂ=ਜੰਗੀ ਹਥਿਆਰਾਂ ਨਾਲ ਸੱਜਿਆ ਹੋਇਆ, ਖਤੰਗਾਂ=ਤੀਰ, ਨਿਹੰਗਾਂ=ਸ਼ੇਰ,ਸੂਰਮੇ)
ਓਰੜਿ ਫਉਜਾਂ ਆਈਆਂ ਬੀਰ ਚੜ੍ਹੇ ਕੰਧਾਰੀ।
ਸੜਕਿ ਮਿਆਨੋ ਕੱਢੀਆਂ ਤਿੱਖੀਆਂ ਤਰਵਾਰੀ।
ਕੜਕਿ ਉਠੇ ਰਣ ਮਚਿਆ ਵੱਡੇ ਅਹੰਕਾਰੀ।
ਸਿਰ ਧੜ ਬਾਹਾਂ ਗੰਨਲੇ ਫੁੱਲ ਜੇਹੇ ਬਾੜੀ।
ਜਾਪੇ ਕੱਟੇ ਬਾਢੀਆਂ ਰੁਖ ਚੰਦਨਿ ਆਰੀ।48।
(ਓਰੜਿ=ਉਲਰੇ, ਕੰਧਾਰੀ=ਦਲਾਂ ਦੀਆਂ ਲਾਇਨਾਂ, ਸੜਕਿ=ਸਰ ਸਰ ਦੀ ਆਵਾਜ਼, ਗੰਨਲੇ=ਟੁਕੜੇ, ਬਾੜੀ=ਬਾਗ, ਬਾਢੀਆਂ=ਵੱਢਣ ਵਾਲੇ)
ਦੁਹਾਂ ਕੰਧਾਰਾਂ ਮੁਹਿ ਜੁੜੇ ਸੱਟ ਪਈ ਖਰਵਾਰ ਕਉ।
ਤਕ ਤਕ ਕੈਬਰਿ ਦੁਰਗਸ਼ਾਹ ਤਕਿ ਮਾਰੇ ਭਲੇ ਜੁਝਾਰ ਕਉ।
ਪੈਦਲ ਮਾਰੇ ਹਾਥੀਆਂ ਸੰਗ ਰਥ ਗਿਰੇ ਅਸਵਾਰ ਕਉ।
ਸੋਹਨ ਸੰਜਾਂ ਬਾਗੜਾਂ ਜਣੁ ਲੱਗੇ ਫੁੱਲ ਅਨਾਰ ਕਉ।
ਗੁੱਸੇ ਆਈ ਕਾਲਿਕਾ ਹੱਥ ਸਜੇ ਲੈ ਤਰਵਾਰ ਕਉ।
ਏਦੂ ਪਾਰਉਂ ਓਤ ਪਾਰ ਹਰਨਾਕਸ਼ ਕਈ ਹਜ਼ਾਰ ਕਉ।
ਜਿਣਿ ਇੱਕਾ ਰਹੀ ਕੰਧਾਰ ਕਉ।
ਸਦ ਰਹਮਤ ਤੇਰੇ ਵਾਰ ਕਉ।49।
(ਕੰਧਾਰਾਂ=ਫੌਜਾਂ, ਖਰਵਾਰ=ਖੋਤੇ ਦੀ ਖੱਲ ਨਾਲ ਮੜ੍ਹਿਆ ਹੋਇਆਾ ਧੌਂਸਾ, ਕੈਬਰਿ=ਤੀਰ, ਜੁਝਾਰ=ਸੂਰਬੀਰ, ਸੰਜਾਂ= ਸੰਜੋਆਂ,ਬਾਗੜਾਂ=ਤੀਰ ਦਾ ਪਿਛਲਾ ਪਾਸਾ ਜਿਸ ਨੂੰ ਖੰਭ ਲਗੇ ਹੁੰਦੇ ਹਨ,ਏਦੁ=ਇਸ ਤਰ੍ਹਾਂ, ਜਿਣਿ=ਜਿਤ, ਸਦ=ਹਮੇਸ਼ਾਂ, ਰਹਮਤ=ਮਿਹਰ)
ਦੁਹਾਂ ਕੰਧਾਰਾਂ ਮੁਹਿ ਜੁੜੇ ਸੱਟ ਪਈ ਜਮਧਾਣ ਕਉ।
ਤਦ ਖਿੰਗ ਨਿਸੁੰਭ ਨਚਾਇਆ ਡਾਲਿ ਉਪਰਿ ਬਰਗਸਤਾਣਿ ਕਉ।
ਫੜੀ ਬਿਲੰਦ ਮੰਗਾਇਉਸੁ, ਫੁਰਮਾਇਸਿ ਕਰਿ ਮੁਲਤਾਨ ਕਉ।
ਗੁੱਸੇ ਆਈ ਸਾਮ੍ਹਣੇ ਰਣ ਅੰਦਰਿ ਘੱਤਣ ਘਾਣ ਕਉ।
ਅਗੇ ਤੇਗ ਵਗਾਈ ਦੁਰਗਸ਼ਾਹ ਬਢਿ ਸੁੰਭਨ ਵਹੀ ਪਲਾਣ ਕਉ।
ਰੜਕੀ ਜਾਇਕੈ ਧਰਤ ਕਉ ਬਢਿ ਪਾਖਰ ਬਢਿ ਕਿਕਾਣ ਕਉ।
ਬੀਰ ਪਲਾਣੋਂ ਡਿਗਿਆ ਕਰਿ ਸਿਜਦਾ ਸੁੰਭ ਸੁਜਾਣ ਕਉ।
ਸ਼ਾਬਾਸ਼ ਸਲੋਣੇ ਖਾਣ ਕਉ।ਸਦਾ ਸ਼ਾਬਾਸ਼ ਤੇਰੇ ਤਾਣ ਕਉ।
ਤਾਰੀਫਾਂ ਪਾਨ ਚਬਾਨ ਕਉ।ਸਦ ਰਹਮਤ ਕੈਫਾਂ ਖਾਨ ਕਉ।
ਸਦ ਰਹਿਮਤ ਤੁਰੇ ਨਚਾਣ ਕਉ।50।
(ਖਿੰਗ=ਹੁਸ਼ਿਆਰ ਘੋੜਾ, ਬਰਗਸਤਾਣਿ=ਫੁਲਾਦੀ ਝੁਲ ਜਾਂ ਤਾਹਰੂ, ਬਿਲੰਦ=ਉਚੀ,ਵੱਡੀ,ਬੜੀ, ਪਲਾਣ=ਘੋੜੇ ਦੀ ਕਾਠੀ, ਕਿਕਾਨ=ਘੋੜਾ, ਸਿਜਦਾ=ਝੁਕ ਕੇ ਨਮਸਕਾਰ ਕਰਨੀ, ਸਲੋਣ ਖਾਨ=ਬਹਾਦੁਰ ਸਰਦਾਰ, ਤਾਨ=ਬਹਾਦਰੀ, ਕੈਫਾਂ=ਨਸ਼ੇ, ਤੁਰੇ=ਘੋੜੇ)
ਦੁਰਗਾ ਅਤੈ ਦਾਨਵੀ ਗਹ ਸੰਘਰਿ ਘੱਤੇ।
ਓਰੜ ਉਠੇ ਸੂਰਮੇ ਆ ਡਾਹੇ ਮੱਥੇ।
ਕਟਕ ਤੁਫੰਗੀਂ ਕੈਬਰੀਂ ਦਲੁ ਗਾਹਿ ਨਿਕੱਥੇ।
ਦੇਖਨਿ ਜੰਗ ਫਰੇਸ਼ਤੇ ਅਸਮਾਨੋਂ ਲੱਥੇ।51।
(ਸੰਘਰਿ=ਜੰਗ, ਓਰੜ=ਉਲਰੇ ਹੋਏ, ਤੁਫੰਗੀਂ=ਬੰਦੂਕਾਂ, ਕੈਬਰੀਂ=ਤੀਰ, ਫਰੇਸ਼ਤੇ=ਦੇਵਤੇ, ਲੱਥੇ=ਉਤਰੇ)
ਦੁਹਾਂ ਕੰਧਾਰਾਂ ਮੁਹ ਜੁੜੇ ਦਲ ਘੁਰੇ ਨਗਾਰੇ।
ਓਰੜਿ ਆਏ ਸੂਰਮੇ ਸਿਰਦਾਰ ਰਣਿਆਰੇ।
ਲੈ ਕੇ ਤੇਗਾਂ ਬਰਛੀਆਂ ਹਥਿਆਰ ਉਭਾਰੇ।
ਟੋਪ ਪਟੇਲਾ ਪਾਖਰਾਂ ਗਲਿ ਸੰਜ ਸਵਾਰੇ।
ਲੈ ਕੇ ਬਰਛੀ ਦੁਰਗਸ਼ਾਹ ਬਹੁ ਦਾਨਵ ਮਾਰੇ।
ਚੜ੍ਹੇ ਰੱਥੀਂ ਗਜ ਘੋੜਿਈਂ ਮਾਰ ਭੁਇੰ ਤੇ ਡਾਰੇ।
ਜਣੁ ਹਲਵਾਈ ਸੀਖ ਨਾਲ ਵਿੰਨ੍ਹਿ ਵੜੇ ਉਤਾਰੇ।52।
(ਓਰੜਿ=ਉਲਰੇ ਹੋਏ, ਰਣਿਆਰੇ=ਜੰਗ ਕਰਨ ਵਾਲੇ, ਉਭਾਰੇ=ਉਚੇ ਚੁੱਕੇ ਹੋਏ, ਪਟੇਲਾ=ਮੂੰਹ ਨੂੰ ਢਕਣ ਵਾਲੀ ਲੋਹੇ ਦੀ ਜਾਲੀ)
ਦੁਹਾਂ ਕੰਧਾਰਾਂ ਮੁਹਿ ਜੁੜੇ ਨਾਲ ਧaੁਂਸਾ ਭਾਰੀ।
ਲਈ ਭਗਉਤੀ ਦੁਰਗਸਾਹ ਵਰਜਾਗਨਿ ਭਾਰੀ।
ਲਾਈ ਰਾਜੇ ਸੁੰਭ ਨੋ ਰਤੁ ਪੀਐ ਪਿਆਰੀ।
ਸੁੰਭ ਪਲਾਣਂੋ ਡਿੱਗਿਆ ਉਪਮਾ ਬੀਚਾਰੀ।
ਡੁਬ ਰਤੂ ਨਾਲਹੁ ਨਿਕਲੀ ਬਰਛੀ ਦੋਧਾਰੀ।
ਜਾਣੁ ਰਜਾਦੀ ਉਤਰੀ ਪੈਨ੍ਹਿ ਸੂਹੀ ਸਾਰੀ।53।
Chandi Di Vaar Path in Punjabi Lyrics – ਚੰਡੀ ਦੀ ਵਾਰ
(ਵਰਜਾਗਨਿ=ਪ੍ਰਕਾਸ਼ਵਾਨ, ਪਲਾਣੋ=ਘੋੜੇ ਤੋਂ, ਰਜਾਦੀ=ਰਾਜਕੁਮਾਰੀ, ਸੂਹੀ=ਲਾਲ ਰੰਗ ਦੀ, ਸਾਰੀ=ਸਾੜ੍ਹੀ)
ਦੇਵੀ ਅਤੈ ਦਾਨਵੀ ਭੇੜ ਪਇਆ ਸਬਾਹੀਂ।
ਸਸਤ੍ਰ ਪਜੂਤੇ ਦੁਰਗਸਾਹ ਗਹ ਸਭਨੀਂ ਬਾਹੀਂ।
ਸੁੰਭ ਨਿਸੁੰਭ ਸੰਘਾਰਿਆ ਵੈਤਜੇਹੈਂ ਸਾਹੀਂ।
ਫਉਜਾਂ ਰਾਕਸਿਆਰੀਆਂ ਵੇਖਿ ਰੋਵਨਿ ਧਾਹੀਂ।
ਮੁਹਿ ਕੁੜੂਚੇ ਘਾਹ ਦੇ ਛੱਡਿ ਘੋੜੇ ਰਾਹੀਂ।
ਭਜਦੇ ਹੋਏ ਮਾਰੀਅਨ ਮੁੜਿ ਝਾਕਨਿ ਨਾਹੀਂ।54।
(ਸਬਾਹੀਂ=ਸਵੇਰ, ਪਜੂਤੇ=ਫੜੇ, ਕੁੜੂਚੇ=ਗੁਛੇ)
ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ।
ਇੰਦ੍ਰ ਸੱਦ ਬੁਲਾਇਆ ਰਾਜ ਅਭਿਸ਼ੇਖ ਨੋ।
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ।
ਚਉਦਹ ਲੋਕਾਂ ਛਾਇਆ ਜਸੁ ਜਗ ਮਾਤ ਦਾ।
‘ਦੁਰਗਾ ਪਾਠ’ ਬਣਾਇਆ ਸਭੇ ਪਉੜੀਆਂ।
ਫੇਰ ਨ ਜੂਨੀ ਆਇਆ ਜਿਨਿ ਇਹੁ ਗਾਇਆ।55।
(ਪਠਾਇਆ=ਭੇਜਿਆ, ਧਾਮ=ਸਥਾਨ,ਪੁਰੀ, ਅਭਸ਼ੇਖ=ਰਾਜਤਿਲਕ)
ਇਤਿ ਸ੍ਰੀਦੁਰਗਾ ਕੀ ਵਾਰ ਸਮਾਪਤ
Chandi Di Vaar Path in Punjabi Lyrics – ਚੰਡੀ ਦੀ ਵਾਰ
Chandi Di Vaar in Hindi Lyrics
Check Youtube Video