ਰਾਗ ਗਉੜੀ ਪੂਰਬੀ – ਬਾਣੀ ਸ਼ਬਦ-Raag Gauri Purbi – Bani

ਰਾਗ ਗਉੜੀ ਪੂਰਬੀ – ਬਾਣੀ ਸ਼ਬਦ-Raag Gauri Purbi – Bani

ਰਾਗੁ ਗਉੜੀ ਪੂਰਬੀ ਮਹਲਾ ੪ ॥
ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥

(ਮਨੁੱਖ ਦਾ ਇਹ ਸਰੀਰ-) ਸ਼ਹਰ ਕਾਮ ਅਤੇ ਕ੍ਰੋਧ ਨਾਲ ਭਰਿਆ ਰਹਿੰਦਾ ਹੈ। ਗੁਰੂ ਨੂੰ ਮਿਲ ਕੇ ਹੀ (ਕਾਮ ਕ੍ਰੋਧ ਆਦਿਕ ਦੇ ਇਸ ਜੋੜ ਨੂੰ) ਤੋੜਿਆ ਜਾ ਸਕਦਾ ਹੈ।

ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥

ਜਿਸ ਮਨੁੱਖ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ (ਅਤੇ ਉਸ ਦੇ ਅੰਦਰੋਂ ਕਾਮਾਦਿਕਾਂ ਦਾ ਜੋੜ ਟੁੱਟ ਜਾਂਦਾ ਹੈ) ॥੧॥

ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥

(ਹੇ ਭਾਈ!) ਗੁਰੂ ਅੱਗੇ ਹੱਥ ਜੋੜ, ਇਹ ਬਹੁਤ ਭਲਾ ਕੰਮ ਹੈ।

ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥

ਗੁਰੂ ਅੱਗੇ ਢਹਿ ਪਉ, ਇਹ ਬੜਾ ਨੇਕ ਕੰਮ ਹੈ ॥੧॥ ਰਹਾਉ ॥

ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥

ਜੇਹੜੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ, ਉਹ ਉਸ ਦੇ ਨਾਮ ਦੇ ਰਸ ਦੇ ਸੁਆਦ ਨੂੰ ਸਮਝ ਨਹੀਂ ਸਕਦੇ। ਉਹਨਾਂ ਦੇ ਮਨ ਵਿਚ ਅਹੰਕਾਰ ਦਾ (ਮਾਨੋ) ਕੰਡਾ ਚੁੱਭਾ ਹੋਇਆ ਹੈ।

ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥

ਜਿਉਂ ਜਿਉਂ ਉਹ ਤੁਰਦੇ ਹਨ (ਜਿਉਂ ਜਿਉਂ ਉਹ ਹਉਮੈ ਦੇ ਸੁਭਾਵ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਅਤੇ ਆਪਣੇ ਸਿਰ ਉੱਤੇ ਆਤਮਕ ਮੌਤ-ਰੂਪ ਡੰਡਾ ਸਹਾਰਦੇ ਹਨ (ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ) ॥੨॥

ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥

(ਦੂਜੇ ਪਾਸੇ) ਪਰਮਾਤਮਾ ਦੇ ਪਿਆਰੇ ਬੰਦੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿੰਦੇ ਹਨ। ਉਹਨਾਂ ਦਾ ਸੰਸਾਰ ਦਾ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ।

ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥

ਉਹਨਾਂ ਨੂੰ ਕਦੇ ਨਾਸ਼ ਨਾਹ ਹੋਣ ਵਾਲਾ ਸਰਬ-ਵਿਆਪਕ ਪਰਮੇਸਰ ਮਿਲ ਪੈਂਦਾ ਹੈ। ਉਹਨਾਂ ਦੀ ਸੋਭਾ ਸਾਰੇ ਖੰਡਾਂ ਬ੍ਰਹਮੰਡਾਂ ਵਿਚ ਹੋ ਜਾਂਦੀ ਹੈ ॥੩॥

ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥

ਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਗਰੀਬ ਮੰਗਦੇ ਹਾਂ। ਤੂੰ ਸਭ ਤੋਂ ਵੱਡਾ ਸਹਾਈ ਹੈਂ। ਸਾਨੂੰ (ਇਹਨਾਂ ਕਾਮਾਦਿਕਾਂ ਤੋਂ) ਬਚਾ ਲੈ।

ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੪॥

ਹੇ ਪ੍ਰਭੂ! ਤੇਰੇ ਦਾਸ ਨਾਨਕ ਨੂੰ ਤੇਰਾ ਨਾਮ ਹੀ ਆਸਰਾ ਹੈ, ਤੇਰਾ ਨਾਮ ਹੀ ਸਹਾਰਾ ਹੈ। ਤੇਰੇ ਨਾਮ ਵਿਚ ਜੁੜਿਆਂ ਹੀ ਸੁਖ ਮਿਲਦਾ ਹੈ ॥੪॥੪॥


ਰਾਗੁ ਗਉੜੀ ਪੂਰਬੀ ਮਹਲਾ ੫ ॥
ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥

ਹੇ ਮੇਰੇ ਮਿੱਤਰੋ! ਸੁਣੋ! ਮੈਂ ਬੇਨਤੀ ਕਰਦਾ ਹਾਂ-(ਹੁਣ) ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ।

ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥

(ਜੇ ਸੇਵਾ ਕਰੋਗੇ, ਤਾਂ) ਇਸ ਜਨਮ ਵਿਚ ਪ੍ਰਭੂ ਦੇ ਨਾਮ ਦੀ ਖੱਟੀ ਖੱਟ ਕੇ ਜਾਵੋਗੇ, ਅਤੇ ਪਰਲੋਕ ਵਿਚ ਰਹਿਣਾ ਸੌਖਾ ਹੋ ਜਾਇਗਾ ॥੧॥

ਅਉਧ ਘਟੈ ਦਿਨਸੁ ਰੈਣਾਰੇ ॥

ਹੇ ਮਨ! ਦਿਨ ਰਾਤ (ਬੀਤ ਬੀਤ ਕੇ) ਉਮਰ ਘਟਦੀ ਜਾ ਰਹੀ ਹੈ।

ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥

ਹੇ (ਮੇਰੇ) ਮਨ! ਗੁਰੂ ਨੂੰ ਮਿਲ ਕੇ (ਮਨੁੱਖਾ ਜੀਵਨ ਦਾ) ਕੰਮ ਸਿਰੇ ਚਾੜ੍ਹ ॥੧॥ ਰਹਾਉ ॥

ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥

ਇਹ ਜਗਤ ਵਿਕਾਰਾਂ ਨਾਲ ਭਰਪੂਰ ਹੈ। (ਜਗਤ ਦੇ ਜੀਵ) ਤੌਖ਼ਲਿਆਂ ਵਿਚ (ਡੁੱਬ ਰਹੇ ਹਨ। ਇਹਨਾਂ ਵਿਚੋਂ) ਉਹੀ ਮਨੁੱਖ ਨਿਕਲਦਾ ਹੈ ਜਿਸ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ।

ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥੨॥

(ਵਿਕਾਰਾਂ ਵਿਚ ਸੁੱਤੇ ਹੋਏ) ਜਿਸ ਮਨੁੱਖ ਨੂੰ ਪ੍ਰਭੂ ਆਪ ਜਗਾ ਕੇ ਇਹ ਨਾਮ-ਅੰਮ੍ਰਿਤ ਪਿਲਾਂਦਾ ਹੈ, ਉਸ ਮਨੁੱਖ ਨੇ ਅਕੱਥ ਪ੍ਰਭੂ ਦੀਆਂ ਗੱਲਾਂ (ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ) ਕਰਨ ਦੀ ਜਾਚ ਸਿੱਖ ਲਈ ਹੈ ॥੨॥

ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥

(ਹੇ ਭਾਈ!) ਜਿਸ ਕੰਮ ਵਾਸਤੇ (ਇੱਥੇ) ਆਏ ਹੋ, ਉਸ ਦਾ ਵਣਜ ਕਰੋ। ਉਹ ਹਰਿ-ਨਾਮ ਗੁਰੂ ਦੀ ਰਾਹੀਂ (ਹੀ) ਮਨ ਵਿਚ ਵੱਸ ਸਕਦਾ ਹੈ।

ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥੩॥

(ਜੇ ਗੁਰੂ ਦੀ ਸਰਨ ਪਵੋਗੇ, ਤਾਂ) ਆਤਮਕ ਆਨੰਦ ਅਤੇ ਅਡੋਲਤਾ ਵਿਚ ਟਿਕ ਕੇ ਆਪਣੇ ਅੰਦਰ ਹੀ ਪਰਮਾਤਮਾ ਦਾ ਟਿਕਾਣਾ ਲੱਭ ਲਵੋਗੇ। ਫਿਰ ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ ॥੩॥

ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥

ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸਰਬ-ਵਿਆਪਕ ਸਿਰਜਨਹਾਰ! ਮੇਰੇ ਮਨ ਦੀ ਇੱਛਾ ਪੂਰੀ ਕਰ।

ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥

ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇਹ ॥੪॥੫॥


ਮਹਲਾ ੪ ਗਉੜੀ ਪੂਰਬੀ ॥
ਹਰਿ ਦਇਆਲਿ ਦਇਆ ਪ੍ਰਭਿ ਕੀਨੀ ਮੇਰੈ ਮਨਿ ਤਨਿ ਮੁਖਿ ਹਰਿ ਬੋਲੀ ॥

ਦਇਆਲ ਹਰਿ-ਪ੍ਰਭੂ ਨੇ ਮੇਰੇ ਉਤੇ ਮਿਹਰ ਕੀਤੀ ਤੇ ਉਸ ਮੇਰੇ ਮਨ ਵਿਚ ਤਨ ਵਿਚ ਮੇਰੇ ਮੂੰਹ ਵਿਚ ਆਪਣੀ ਸਿਫ਼ਤ-ਸਾਲਾਹ ਦੀ ਬਾਣੀ ਰੱਖ ਦਿੱਤੀ।

ਗੁਰਮੁਖਿ ਰੰਗੁ ਭਇਆ ਅਤਿ ਗੂੜਾ ਹਰਿ ਰੰਗਿ ਭੀਨੀ ਮੇਰੀ ਚੋਲੀ ॥੧॥

ਮੇਰੇ ਹਿਰਦੇ ਦੀ ਚੋਲੀ (ਭਾਵ, ਮੇਰਾ ਹਿਰਦਾ) ਪ੍ਰਭੂ-ਨਾਮ ਦੇ ਰੰਗ ਵਿਚ ਭਿੱਜ ਗਈ, ਗੁਰੂ ਦੀ ਸਰਨ ਪੈ ਕੇ ਉਹ ਰੰਗ ਬਹੁਤ ਗੂੜ੍ਹਾ ਹੋ ਗਿਆ ॥੧॥

ਅਪੁਨੇ ਹਰਿ ਪ੍ਰਭ ਕੀ ਹਉ ਗੋਲੀ ॥

ਮੈਂ ਆਪਣੇ ਹਰੀ ਦੀ ਪ੍ਰਭੂ ਦੀ ਦਾਸੀ (ਬਣ ਗਈ) ਹਾਂ।

ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ॥੧॥ ਰਹਾਉ ॥

ਜਦੋਂ ਮੇਰਾ ਮਨ ਪਰਮਾਤਮਾ (ਦੀ ਯਾਦ ਦੇ) ਨਾਲ ਗਿੱਝ ਗਿਆ, ਪਰਮਾਤਮਾ ਨੇ ਸਾਰੇ ਜਗਤ ਨੂੰ ਮੇਰਾ ਬੇ-ਮੁੱਲਾ ਦਾਸ ਬਣਾ ਦਿੱਤਾ ॥੧॥ ਰਹਾਉ ॥

ਕਰਹੁ ਬਿਬੇਕੁ ਸੰਤ ਜਨ ਭਾਈ ਖੋਜਿ ਹਿਰਦੈ ਦੇਖਿ ਢੰਢੋਲੀ ॥

ਹੇ ਸੰਤ ਜਨ ਭਰਾਵੋ! ਤੁਸੀ ਆਪਣੇ ਹਿਰਦੇ ਵਿਚ ਖੋਜ-ਭਾਲ ਕਰ ਕੇ ਵੇਖ ਕੇ ਵਿਚਾਰ ਕਰੋ (ਤੁਹਾਨੂੰ ਇਹ ਗੱਲ ਪਰਤੱਖ ਦਿੱਸ ਪਏਗੀ.

ਹਰਿ ਹਰਿ ਰੂਪੁ ਸਭ ਜੋਤਿ ਸਬਾਈ ਹਰਿ ਨਿਕਟਿ ਵਸੈ ਹਰਿ ਕੋਲੀ ॥੨॥

ਕਿ ਇਹ ਸਾਰਾ ਜਗਤ) ਪਰਮਾਤਮਾ ਦਾ ਹੀ ਰੂਪ ਹੈ, ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਦੀ ਹੀ ਜੋਤਿ ਵੱਸ ਰਹੀ ਹੈ। ਪਰਮਾਤਮਾ ਹਰੇਕ ਜੀਵ ਦੇ ਨੇੜੇ ਵੱਸਦਾ ਹੈ ਕੋਲ ਵੱਸਦਾ ਹੈ ॥੨॥

ਹਰਿ ਹਰਿ ਨਿਕਟਿ ਵਸੈ ਸਭ ਜਗ ਕੈ ਅਪਰੰਪਰ ਪੁਰਖੁ ਅਤੋਲੀ ॥

ਉਹ ਪਰਮਾਤਮਾ, ਜੋ ਪਰੇ ਤੋਂ ਪਰੇ ਹੈ ਜੋ ਸਰਬ-ਵਿਆਪਕ ਹੈ ਜਿਸ ਦੇ ਗੁਣ-ਸਮੂਹ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਸਾਰੇ ਜਗਤ ਦੇ ਨੇੜੇ ਵੱਸ ਰਿਹਾ ਹੈ।

ਹਰਿ ਹਰਿ ਪ੍ਰਗਟੁ ਕੀਓ ਗੁਰਿ ਪੂਰੈ ਸਿਰੁ ਵੇਚਿਓ ਗੁਰ ਪਹਿ ਮੋਲੀ ॥੩॥

ਉਸ ਪਰਮਾਤਮਾ ਨੂੰ ਪੂਰੇ ਗੁਰੂ ਨੇ ਮੇਰੇ ਅੰਦਰ ਪਰਗਟ ਕੀਤਾ ਹੈ, (ਇਸ ਵਾਸਤੇ) ਮੈਂ ਆਪਣਾ ਸਿਰ ਗੁਰੂ ਪਾਸ ਮੁੱਲ ਤੋਂ ਵੇਚ ਦਿੱਤਾ ਹੈ (ਭਾਵ, ਆਪਣਾ ਕੋਈ ਹੱਕ-ਦਾਅਵਾ ਨਹੀਂ ਰੱਖਿਆ ਜਿਵੇਂ ਮੁੱਲ ਲੈ ਕੇ ਵੇਚੀ ਕਿਸੇ ਚੀਜ਼ ਉੱਤੇ ਹੱਕ ਨਹੀਂ ਰਹਿ ਜਾਂਦਾ) ॥੩॥

ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ ॥

ਹੇ ਹਰੀ! (ਸਾਰੇ ਜਗਤ ਵਿਚ ਸਭ ਜੀਵਾਂ ਦੇ) ਅੰਦਰ ਬਾਹਰ ਤੂੰ ਵੱਸ ਰਿਹਾ ਹੈਂ। ਮੈਂ ਤੇਰੀ ਸਰਨ ਆਇਆ ਹਾਂ। ਮੇਰੇ ਵਾਸਤੇ ਤੂੰ ਹੀ ਸਭ ਤੋਂ ਵੱਡਾ ਮਾਲਕ ਹੈਂ।

ਜਨੁ ਨਾਨਕੁ ਅਨਦਿਨੁ ਹਰਿ ਗੁਣ ਗਾਵੈ ਮਿਲਿ ਸਤਿਗੁਰ ਗੁਰ ਵੇਚੋਲੀ ॥੪॥੧॥੧੫॥੫੩॥

ਦਾਸ ਨਾਨਕ ਗੁਰੂ-ਵਿਚੋਲੇ ਨੂੰ ਮਿਲ ਕੇ ਹਰ ਰੋਜ਼ ਹਰੀ ਦੇ ਗੁਣ ਗਾਂਦਾ ਹੈ ॥੪॥੧॥੧੫॥੫੩॥


ਗਉੜੀ ਪੂਰਬੀ ਮਹਲਾ ੪ ॥
ਜਗਜੀਵਨ ਅਪਰੰਪਰ ਸੁਆਮੀ ਜਗਦੀਸੁਰ ਪੁਰਖ ਬਿਧਾਤੇ ॥

ਹੇ ਜਗਤ ਦੇ ਜੀਵਨ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਸੁਆਮੀ! ਹੇ ਜਗਤ ਦੇ ਈਸ਼ਵਰ! ਹੇ ਸਰਬ-ਵਿਆਪਕ! ਹੇ ਸਿਰਜਣਹਾਰ!

ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ ॥੧॥

ਸਾਨੂੰ ਜੀਵਾਂ ਨੂੰ ਤੂੰ ਜਿਸ ਰਸਤੇ ਉਤੇ (ਤੁਰਨ ਲਈ) ਪ੍ਰੇਰਦਾ ਹੈਂ, ਅਸੀਂ ਉਸ ਰਸਤੇ ਉਤੇ ਹੀ ਤੁਰਦੇ ਹਾਂ ॥੧॥

ਰਾਮ ਮੇਰਾ ਮਨੁ ਹਰਿ ਸੇਤੀ ਰਾਤੇ ॥

ਹੇ ਰਾਮ (ਮਿਹਰ ਕਰ) ਮੇਰਾ ਮਨ ਤੇਰੇ (ਨਾਮ) ਵਿਚ ਰੰਗਿਆ ਰਹੇ।

ਸਤਸੰਗਤਿ ਮਿਲਿ ਰਾਮ ਰਸੁ ਪਾਇਆ ਹਰਿ ਰਾਮੈ ਨਾਮਿ ਸਮਾਤੇ ॥੧॥ ਰਹਾਉ ॥

(ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਕਿਰਪਾ ਨਾਲ) ਸਾਧ ਸੰਗਤਿ ਵਿਚ ਮਿਲ ਕੇ ਰਾਮ-ਰਸ ਪ੍ਰਾਪਤ ਕਰ ਲਿਆ, ਉਹ ਪਰਮਾਤਮਾ ਦੇ ਨਾਮ ਵਿਚ ਹੀ ਮਸਤ ਰਹਿੰਦੇ ਹਨ ॥੧॥ ਰਹਾਉ ॥

ਹਰਿ ਹਰਿ ਨਾਮੁ ਹਰਿ ਹਰਿ ਜਗਿ ਅਵਖਧੁ ਹਰਿ ਹਰਿ ਨਾਮੁ ਹਰਿ ਸਾਤੇ ॥

(ਹੇ ਭਾਈ!) ਪਰਮਾਤਮਾ ਦਾ ਨਾਮ ਜਗਤ ਵਿਚ (ਸਭ ਰੋਗਾਂ ਦੀ) ਦਵਾਈ ਹੈ, ਪਰਮਾਤਮਾ ਦਾ ਨਾਮ (ਆਤਮਕ) ਸ਼ਾਂਤੀ ਦੇਣ ਵਾਲਾ ਹੈ।

ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ ॥੨॥

ਜੇਹੜੇ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ-ਰਸ ਚੱਖਦੇ ਹਨ, ਉਹਨਾਂ ਦੇ ਸਾਰੇ ਪਾਪ ਸਾਰੇ ਐਬ ਨਾਸ ਹੋ ਜਾਂਦੇ ਹਨ ॥੨॥

ਜਿਨ ਕਉ ਲਿਖਤੁ ਲਿਖੇ ਧੁਰਿ ਮਸਤਕਿ ਤੇ ਗੁਰ ਸੰਤੋਖ ਸਰਿ ਨਾਤੇ ॥

ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ (ਭਗਤੀ ਦਾ) ਲੇਖ ਲਿਖਿਆ ਜਾਂਦਾ ਹੈ, ਉਹ ਮਨੁੱਖ ਗੁਰੂ-ਰੂਪ ਸੰਤੋਖਸਰ ਵਿਚ ਇਸ਼ਨਾਨ ਕਰਦੇ ਹਨ (ਭਾਵ, ਉਹ ਮਨੁੱਖ ਗੁਰੂ ਵਿਚ ਆਪਣਾ ਆਪ ਲੀਨ ਕਰ ਦੇਂਦੇ ਹਨ ਤੇ ਉਹ ਸੰਤੋਖ ਵਾਲਾ ਜੀਵਨ ਜੀਊਂਦੇ ਹਨ)।

ਦੁਰਮਤਿ ਮੈਲੁ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗਿ ਰਾਤੇ ॥੩॥

ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੀ ਭੈੜੀ ਮਤਿ ਵਾਲੀ ਸਾਰੀ ਮੈਲ ਦੂਰ ਹੋ ਜਾਂਦੀ ਹੈ ॥੩॥

ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ ॥

ਹੇ ਰਾਮ! ਹੇ ਠਾਕੁਰ! ਤੂੰ ਆਪ ਹੀ ਤੂੰ ਆਪ ਹੀ ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਤੇਰੇ ਜੇਡਾ ਵੱਡਾ ਕੋਈ ਹੋਰ ਦਾਤਾ ਨਹੀਂ ਹੈ।

ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਹਰਿ ਜਪੀਐ ਹਰਿ ਕਿਰਪਾ ਤੇ ॥੪॥੨॥੧੬॥੫੪॥

ਦਾਸ ਨਾਨਕ ਜਦੋਂ ਪਰਮਾਤਮਾ ਦਾ ਨਾਮ ਜਪਦਾ ਹੈ, ਤਾਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ। (ਪਰ) ਪਰਮਾਤਮਾ ਦਾ ਨਾਮ ਪਰਮਾਤਮਾ ਦੀ ਮਿਹਰ ਨਾਲ ਹੀ ਜਪਿਆ ਜਾ ਸਕਦਾ ਹੈ ॥੪॥੨॥੧੬॥੫੪॥


ਗਉੜੀ ਪੂਰਬੀ ਮਹਲਾ ੪ ॥
ਕਰਹੁ ਕ੍ਰਿਪਾ ਜਗਜੀਵਨ ਦਾਤੇ ਮੇਰਾ ਮਨੁ ਹਰਿ ਸੇਤੀ ਰਾਚੇ ॥

ਹੇ ਜਗਤ ਦੇ ਜੀਵਨ! ਹੇ ਦਾਤਾਰ! ਕਿਰਪਾ ਕਰ, ਮੇਰਾ ਮਨ ਤੇਰੀ ਯਾਦ ਵਿਚ ਮਸਤ ਰਹੇ।

ਸਤਿਗੁਰਿ ਬਚਨੁ ਦੀਓ ਅਤਿ ਨਿਰਮਲੁ ਜਪਿ ਹਰਿ ਹਰਿ ਹਰਿ ਮਨੁ ਮਾਚੇ ॥੧॥

(ਤੇਰੀ ਕਿਰਪਾ ਨਾਲ) ਸਤਿਗੁਰੂ ਨੇ ਮੈਨੂੰ ਬਹੁਤ ਪਵਿਤ੍ਰ ਉਪਦੇਸ਼ ਦਿੱਤਾ ਹੈ, ਹੁਣ ਮੇਰਾ ਮਨ ਹਰਿ-ਨਾਮ ਜਪ ਜਪ ਕੇ ਖ਼ੁਸ਼ ਹੋ ਰਿਹਾ ਹੈ ॥੧॥

ਰਾਮ ਮੇਰਾ ਮਨੁ ਤਨੁ ਬੇਧਿ ਲੀਓ ਹਰਿ ਸਾਚੇ ॥

ਹੇ ਰਾਮ! ਹੇ ਸਦਾ ਕਾਇਮ ਰਹਿਣ ਵਾਲੇ ਹਰੀ! ਤੂੰ (ਮਿਹਰ ਕਰ ਕੇ) ਮੇਰੇ ਮਨ ਨੂੰ ਮੇਰੇ ਤਨ ਨੂੰ (ਆਪਣੇ ਚਰਨਾਂ ਵਿਚ) ਵਿੰਨ੍ਹ ਲਿਆ ਹੈ।

ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਬਾਚੇ ॥੧॥ ਰਹਾਉ ॥

ਜਿਸ ਆਤਮਕ ਮੌਤ ਦੇ ਮੂੰਹ ਵਿਚ ਸਾਰਾ ਸੰਸਾਰ ਨਿਗਲਿਆ ਹੋਇਆ ਹੈ, (ਉਸ ਆਤਮਕ ਮੌਤ ਤੋਂ) ਮੈਂ ਸਤਿਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਬਚ ਗਿਆ ਹਾਂ ॥੧॥ ਰਹਾਉ ॥

ਜਿਨ ਕਉ ਪ੍ਰੀਤਿ ਨਾਹੀ ਹਰਿ ਸੇਤੀ ਤੇ ਸਾਕਤ ਮੂੜ ਨਰ ਕਾਚੇ ॥

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦੇ ਚਰਨਾਂ) ਨਾਲ ਪ੍ਰੀਤਿ ਪ੍ਰਾਪਤ ਨਹੀਂ ਹੋਈ, ਉਹ ਮਾਇਆ-ਵੇੜ੍ਹੇ ਮੂਰਖ ਮਨੁੱਖ ਕਮਜ਼ੋਰ ਜੀਵਨ ਵਾਲੇ ਰਹਿੰਦੇ ਹਨ।

ਤਿਨ ਕਉ ਜਨਮੁ ਮਰਣੁ ਅਤਿ ਭਾਰੀ ਵਿਚਿ ਵਿਸਟਾ ਮਰਿ ਮਰਿ ਪਾਚੇ ॥੨॥

ਉਹਨਾਂ ਵਾਸਤੇ ਜਨਮ ਮਰਨ ਦਾ ਦੁਖਦਾਈ ਗੇੜ ਬਣਿਆ ਰਹਿੰਦਾ ਹੈ। ਉਹ (ਵਿਕਾਰਾਂ ਦੇ) ਗੰਦ ਵਿਚ ਆਤਮਕ ਮੌਤ ਸਹੇੜ ਸਹੇੜ ਕੇ ਦੁਖੀ ਹੁੰਦੇ ਰਹਿੰਦੇ ਹਨ ॥੨॥

ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ ॥

ਹੇ ਦਇਆਲ ਪ੍ਰਭੂ! ਹੇ ਸਰਨ ਪਏ ਦੀ ਰੱਖਿਆ ਕਰਨ ਵਾਲੇ ਪ੍ਰਭੂ! ਮੈਂ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹਾਂ, ਮੈਨੂੰ ਇਹ ਦਾਤ ਬਖ਼ਸ਼।

ਹਰਿ ਕੇ ਦਾਸ ਦਾਸ ਹਮ ਕੀਜੈ ਮਨੁ ਨਿਰਤਿ ਕਰੇ ਕਰਿ ਨਾਚੇ ॥੩॥

ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ ਤਾਂ ਜੁ ਮੇਰਾ ਮਨ (ਤੇਰੇ ਨਾਮ ਵਿਚ ਜੁੜ ਕੇ) ਸਦਾ ਨਾਚ ਕਰਦਾ ਰਹੇ (ਸਦਾ ਆਤਮਕ ਆਨੰਦ ਮਾਣਦਾ ਰਹੇ) ॥੩॥

ਆਪੇ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾ ਚੇ ॥

ਪ੍ਰਭੂ ਜੀ ਆਪ ਹੀ (ਨਾਮ ਦੀ ਰਾਸਿ-ਪੂੰਜੀ ਦੇਣ ਵਾਲੇ ਸਭ ਜੀਵਾਂ ਦੇ) ਵੱਡੇ ਸ਼ਾਹ ਹਨ ਮਾਲਕ ਹਨ। ਅਸੀਂ ਸਾਰੇ ਜੀਵ ਉਸ (ਸ਼ਾਹ) ਦੇ (ਭੇਜੇ ਹੋਏ) ਵਣਜਾਰੇ ਹਾਂ (ਵਪਾਰੀ ਹਾਂ)।

ਮੇਰਾ ਮਨੁ ਤਨੁ ਜੀਉ ਰਾਸਿ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ ॥੪॥੩॥੧੭॥੫੫॥

ਹੇ ਦਾਸ ਨਾਨਕ ਦੇ ਸਦਾ-ਥਿਰ ਸ਼ਾਹ ਤੇ ਪ੍ਰਭੂ! ਮੇਰਾ ਮਨ ਮੇਰਾ ਤਨ ਮੇਰੀ ਜਿੰਦ-ਇਹ ਸਭ ਕੁਝ ਤੇਰੀ ਬਖ਼ਸ਼ੀ ਹੋਈ ਰਾਸਿ-ਪੂੰਜੀ ਹੈ (ਮੈਨੂੰ ਆਪਣੇ ਨਾਮ ਦੀ ਦਾਤ ਭੀ ਬਖ਼ਸ਼) ॥੪॥੩॥੧੭॥੫੫॥


ਗਉੜੀ ਪੂਰਬੀ ਮਹਲਾ ੪ ॥
ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ ॥

ਹੇ (ਜੀਵਾਂ ਦੇ) ਸਾਰੇ ਦੁਖ ਨਾਸ ਕਰਨ ਵਾਲੇ ਸੁਆਮੀ! ਤੂੰ ਦਇਆ ਦਾ ਘਰ ਹੈਂ, ਮੇਰੀ ਇਕ ਅਰਜ਼ੋਈ ਧਿਆਨ ਨਾਲ ਸੁਣ।

ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ ॥੧॥

ਮੈਨੂੰ ਉਹ ਸਤਿਗੁਰੂ ਮਿਲਾ ਜੋ ਮੇਰੀ ਜਿੰਦ (ਦਾ ਸਹਾਰਾ) ਹੈ, ਜਿਸ ਦੀ ਕਿਰਪਾ ਤੋਂ ਤੇਰੇ ਨਾਲ ਡੂੰਘੀ ਸਾਂਝ ਪੈਂਦੀ ਹੈ ॥੧॥

ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ ॥

(ਹੇ ਭਾਈ!) ਮੈਂ ਸਤਿਗੁਰੂ ਨੂੰ (ਆਤਮਕ ਜੀਵਨ ਵਿਚ) ਰਾਮ ਪਾਰਬ੍ਰਹਮ ਦੇ ਬਰਾਬਰ ਦਾ ਮੰਨਿਆ ਹੈ।

ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥੧॥ ਰਹਾਉ ॥

ਮੈਂ ਮੂਰਖ ਸਾਂ, ਮਹਾਂ ਮੂਰਖ ਸਾਂ, ਮੈਲੀ ਮਤਿ ਵਾਲਾ ਸਾਂ, ਗੁਰੂ ਸਤਿਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਮੈਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ ॥੧॥ ਰਹਾਉ ॥

ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ॥

ਜਗਤ ਦੇ ਜਿਤਨੇ ਭੀ ਹੋਰ ਹੋਰ (ਕਿਸਮ ਦੇ) ਰਸ ਹਨ, ਮੈਂ ਵੇਖ ਲਏ ਹਨ, ਉਹ ਸਾਰੇ ਹੀ ਫਿੱਕੇ ਹਨ ਫਿੱਕੇ ਹਨ।

ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ ਮੀਠ ਰਸ ਗਾਨੇ ॥੨॥

ਗੁਰੂ ਨੂੰ ਮਿਲ ਕੇ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਰਸ ਚੱਖਿਆ ਹੈ, ਉਹ ਰਸ ਮਿੱਠਾ ਹੈ ਜਿਵੇਂ ਗੰਨੇ ਦਾ ਰਸ ਮਿੱਠਾ ਹੁੰਦਾ ਹੈ ॥੨॥

ਜਿਨ ਕਉ ਗੁਰੁ ਸਤਿਗੁਰੁ ਨਹੀ ਭੇਟਿਆ ਤੇ ਸਾਕਤ ਮੂੜ ਦਿਵਾਨੇ ॥

ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨਹੀਂ ਮਿਲਦਾ, ਉਹ ਮੂਰਖ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, ਉਹ ਮਾਇਆ ਦੇ ਪਿੱਛੇ ਝੱਲੇ ਹੋਏ ਫਿਰਦੇ ਹਨ।

ਤਿਨ ਕੇ ਕਰਮਹੀਨ ਧੁਰਿ ਪਾਏ ਦੇਖਿ ਦੀਪਕੁ ਮੋਹਿ ਪਚਾਨੇ ॥੩॥

(ਪਰ ਉਹਨਾਂ ਦੇ ਭੀ ਕੀਹ ਵੱਸ?) ਧੁਰੋਂ (ਪਰਮਾਤਮਾ ਨੇ) ਉਹਨਾਂ ਦੇ ਭਾਗਾਂ ਵਿਚ (ਇਹ) ਨੀਵੇਂ ਕੰਮ ਹੀ ਪਾ ਦਿੱਤੇ ਹਨ, ਉਹ ਮਾਇਆ ਦੇ ਮੋਹ ਵਿਚ ਇਉਂ ਸੜਦੇ ਰਹਿੰਦੇ ਹਨ ਜਿਵੇਂ ਦੀਵੇ ਨੂੰ ਵੇਖ ਕੇ (ਪਤੰਗੇ) ॥੩॥

ਜਿਨ ਕਉ ਤੁਮ ਦਇਆ ਕਰਿ ਮੇਲਹੁ ਤੇ ਹਰਿ ਹਰਿ ਸੇਵ ਲਗਾਨੇ ॥

ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਮਿਹਰ ਕਰ ਕੇ (ਗੁਰੂ-ਚਰਨਾਂ ਵਿਚ) ਮਿਲਾਂਦਾ ਹੈਂ, ਉਹ, ਹੇ ਹਰੀ! ਤੇਰੀ ਸੇਵਾ-ਭਗਤੀ ਵਿਚ ਲਗੇ ਰਹਿੰਦੇ ਹਨ।

ਜਨ ਨਾਨਕ ਹਰਿ ਹਰਿ ਹਰਿ ਜਪਿ ਪ੍ਰਗਟੇ ਮਤਿ ਗੁਰਮਤਿ ਨਾਮਿ ਸਮਾਨੇ ॥੪॥੪॥੧੮॥੫੬॥

ਹੇ ਦਾਸ ਨਾਨਕ! ਉਹ ਪਰਮਾਤਮਾ ਦਾ ਨਾਮ ਜਪ ਜਮ ਕੇ ਚਮਕ ਪੈਂਦੇ ਹਨ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੪॥੪॥੧੮॥੫੬॥


ਗਉੜੀ ਪੂਰਬੀ ਮਹਲਾ ੪ ॥
ਮੇਰੇ ਮਨ ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ ਕਹੁ ਕਿਥੈ ਹਰਿ ਪਹੁ ਨਸੀਐ ॥

ਹੇ ਮੇਰੇ ਮਨ! ਉਹ ਸੁਆਮੀ ਹਰ ਵੇਲੇ (ਜੀਵਾਂ ਦੇ) ਨਾਲ (ਵੱਸਦਾ) ਹੈ। ਦੱਸ ਉਹ ਕੇਹੜਾ ਥਾਂ ਹੈ ਜਿਥੇ ਉਸ ਪ੍ਰਭੂ ਪਾਸੋਂ ਨੱਸ ਸਕੀਦਾ ਹੈ?

ਹਰਿ ਆਪੇ ਬਖਸਿ ਲਏ ਪ੍ਰਭੁ ਸਾਚਾ ਹਰਿ ਆਪਿ ਛਡਾਏ ਛੁਟੀਐ ॥੧॥

ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਹੀ (ਸਾਡੇ ਅਉਗਣ) ਬਖ਼ਸ਼ ਲੈਂਦਾ ਹੈ, ਉਹ ਹਰੀ ਆਪ ਹੀ (ਵਿਕਾਰਾਂ ਦੇ ਪੰਜੇ ਤੋਂ) ਛਡਾ ਲੈਂਦਾ ਹੈ (ਉਸੇ ਦੀ ਸਹਾਇਤਾ ਨਾਲ ਵਿਕਾਰਾਂ ਤੋਂ) ਬਚ ਸਕੀਦਾ ਹੈ ॥੧॥

ਮੇਰੇ ਮਨ ਜਪਿ ਹਰਿ ਹਰਿ ਹਰਿ ਮਨਿ ਜਪੀਐ ॥

ਹੇ ਮੇਰੇ ਮਨ! ਸਦਾ ਹਰਿ-ਨਾਮ ਜਪ। (ਹੇ ਭਾਈ!) ਹਰਿ-ਨਾਮ ਸਦਾ ਮਨ ਵਿਚ ਜਪਣਾ ਚਾਹੀਦਾ ਹੈ।

ਸਤਿਗੁਰ ਕੀ ਸਰਣਾਈ ਭਜਿ ਪਉ ਮੇਰੇ ਮਨਾ ਗੁਰ ਸਤਿਗੁਰ ਪੀਛੈ ਛੁਟੀਐ ॥੧॥ ਰਹਾਉ ॥

ਹੇ ਮੇਰੇ ਮਨ! ਸਤਿਗੁਰੂ ਦੀ ਸਰਨ ਜਾ ਪਉ। ਗੁਰੂ ਦਾ ਆਸਰਾ ਲਿਆਂ (ਮਾਇਆ ਦੇ ਬੰਧਨਾਂ ਤੋਂ) ਬਚ ਜਾਈਦਾ ਹੈ ॥੧॥ ਰਹਾਉ ॥

ਮੇਰੇ ਮਨ ਸੇਵਹੁ ਸੋ ਪ੍ਰਭ ਸ੍ਰਬ ਸੁਖਦਾਤਾ ਜਿਤੁ ਸੇਵਿਐ ਨਿਜ ਘਰਿ ਵਸੀਐ ॥

ਹੇ ਮੇਰੇ ਮਨ! ਸਾਰੇ ਸੁਖ ਦੇਣ ਵਾਲੇ ਉਸ ਪਰਮਾਤਮਾ ਦਾ ਸਿਮਰਨ ਕਰ, ਜਿਸ ਦੀ ਸਰਨ ਪਿਆਂ ਆਪਣੇ ਘਰ ਵਿਚ ਵੱਸ ਸਕੀਦਾ ਹੈ (ਮਾਇਆ ਦੀ ਭਟਕਣ ਤੋਂ ਬਚ ਕੇ ਅੰਤਰ ਆਤਮੇ ਟਿਕ ਸਕੀਦਾ ਹੈ)।

ਗੁਰਮੁਖਿ ਜਾਇ ਲਹਹੁ ਘਰੁ ਅਪਨਾ ਘਸਿ ਚੰਦਨੁ ਹਰਿ ਜਸੁ ਘਸੀਐ ॥੨॥

(ਹੇ ਮਨ!) ਗੁਰੂ ਦੀ ਸਰਨ ਪੈ ਕੇ ਆਪਣਾ (ਅਸਲ) ਘਰ ਜਾ ਕੇ ਲੱਭ ਲੈ (ਪ੍ਰਭੂ ਦੇ ਚਰਨਾਂ ਵਿਚ ਟਿਕ)। (ਜਿਵੇਂ) ਚੰਦਨ (ਸਿਲ ਨਾਲ) ਘਸ ਕੇ (ਸੁਗੰਧੀ ਦੇਂਦਾ ਹੈ, ਤਿਵੇਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ (ਆਪਣੇ ਮਨ ਨਾਲ) ਘਸਾਣਾ ਚਾਹੀਦਾ ਹੈ (ਆਤਮਕ ਜੀਵਨ ਵਿਚ ਸੁਗੰਧੀ ਪੈਦਾ ਹੋਵੇਗੀ) ॥੨॥

ਮੇਰੇ ਮਨ ਹਰਿ ਹਰਿ ਹਰਿ ਹਰਿ ਹਰਿ ਜਸੁ ਊਤਮੁ ਲੈ ਲਾਹਾ ਹਰਿ ਮਨਿ ਹਸੀਐ ॥

ਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਸਭ ਤੋਂ ਸ੍ਰੇਸ਼ਟ ਪਦਾਰਥ ਹੈ। (ਹੇ ਭਾਈ!) ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਆਤਮਕ ਆਨੰਦ ਮਾਣ ਸਕੀਦਾ ਹੈ।

ਹਰਿ ਹਰਿ ਆਪਿ ਦਇਆ ਕਰਿ ਦੇਵੈ ਤਾ ਅੰਮ੍ਰਿਤੁ ਹਰਿ ਰਸੁ ਚਖੀਐ ॥੩॥

ਜਦੋਂ ਪਰਮਾਤਮਾ ਆਪ ਮਿਹਰ ਕਰ ਕੇ ਆਪਣੇ ਨਾਮ ਦੀ ਦਾਤ ਦੇਂਦਾ ਹੈ, ਤਦੋਂ ਆਤਮਕ ਜੀਵਨ ਦੇਣ ਵਾਲਾ ਉਸ ਦਾ ਨਾਮ-ਰਸ ਚੱਖ ਸਕੀਦਾ ਹੈ ॥੩॥

ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਕਤ ਨਰ ਜਮਿ ਘੁਟੀਐ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਭੁਲਾ ਕੇ ਜੇਹੜੇ ਮਨੁੱਖ ਹੋਰ ਪਾਸੇ ਰੁੱਝਦੇ ਹਨ, ਉਹ ਪਰਮਾਤਮਾ ਨਾਲੋਂ ਟੁੱਟ ਜਾਂਦੇ ਹਨ, ਜਮ ਨੇ ਉਹਨਾਂ ਨੂੰ ਘੁੱਟ ਲਿਆ ਹੁੰਦਾ ਹੈ (ਆਤਮਕ ਮੌਤ ਉਹਨਾਂ ਨੂੰ ਥੋੜ੍ਹ-ਵਿਤਾ ਬਣਾ ਦੇਂਦੀ ਹੈ)।

ਤੇ ਸਾਕਤ ਚੋਰ ਜਿਨਾ ਨਾਮੁ ਵਿਸਾਰਿਆ ਮਨ ਤਿਨ ਕੈ ਨਿਕਟਿ ਨ ਭਿਟੀਐ ॥੪॥

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਵਿਸਾਰ ਦਿੱਤਾ, ਉਹ ਮਾਇਆ ਦੇ ਮੋਹ ਵਿਚ ਜਕੜੇ ਗਏ, ਉਹ ਰੱਬ ਦੇ ਚੋਰ ਬਣ ਗਏ। ਹੇ ਮੇਰੇ ਮਨ! ਉਹਨਾਂ ਦੇ ਨੇੜੇ ਨਹੀਂ ਢੁਕਣਾ ਚਾਹੀਦਾ ॥੪॥

ਮੇਰੇ ਮਨ ਸੇਵਹੁ ਅਲਖ ਨਿਰੰਜਨ ਨਰਹਰਿ ਜਿਤੁ ਸੇਵਿਐ ਲੇਖਾ ਛੁਟੀਐ ॥

ਹੇ ਮੇਰੇ ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ ਜੋ ਅਦ੍ਰਿਸ਼ਟ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਉਸ ਦੀ ਸੇਵਾ-ਭਗਤੀ ਕੀਤਿਆਂ (ਕੀਤੇ ਕਰਮਾਂ ਦਾ) ਲੇਖਾ ਮੁੱਕ ਜਾਂਦਾ ਹੈ (ਮਾਇਆ ਵਲ ਪ੍ਰੇਰਨ ਵਾਲੇ ਸੰਸਕਾਰ ਮਨੁੱਖ ਦੇ ਅੰਦਰੋਂ ਮੁੱਕ ਜਾਂਦੇ ਹਨ)।

ਜਨ ਨਾਨਕ ਹਰਿ ਪ੍ਰਭਿ ਪੂਰੇ ਕੀਏ ਖਿਨੁ ਮਾਸਾ ਤੋਲੁ ਨ ਘਟੀਐ ॥੫॥੫॥੧੯॥੫੭॥

ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਹਰੀ ਪ੍ਰਭੂ ਨੇ ਮੁਕੰਮਲ ਸੁੱਧ ਜੀਵਨ ਵਾਲਾ ਬਣਾ ਦਿੱਤਾ ਹੈ, ਉਹਨਾਂ ਦੇ ਆਤਮਕ ਜੀਵਨ ਵਿਚ ਇਕ ਤੋਲਾ ਭਰ ਇਕ ਮਾਸਾ ਭਰ ਰਤਾ ਭੀ ਕਮਜ਼ੋਰੀ ਨਹੀਂ ਆਉਂਦੀ ॥੫॥੫॥੧੯॥੫੭॥


ਗਉੜੀ ਪੂਰਬੀ ਮਹਲਾ ੪ ॥
ਹਮਰੇ ਪ੍ਰਾਨ ਵਸਗਤਿ ਪ੍ਰਭ ਤੁਮਰੈ ਮੇਰਾ ਜੀਉ ਪਿੰਡੁ ਸਭ ਤੇਰੀ ॥

ਹੇ ਪ੍ਰਭੂ! ਮੇਰੇ ਪ੍ਰਾਣ ਤੇਰੇ ਵੱਸ ਵਿਚ ਹੀ ਹਨ। ਮੇਰੀ ਜਿੰਦ ਤੇ ਮੇਰਾ ਸਰੀਰ ਇਹ ਸਭ ਤੇਰੇ ਹੀ ਦਿੱਤੇ ਹੋਏ ਹਨ।

ਦਇਆ ਕਰਹੁ ਹਰਿ ਦਰਸੁ ਦਿਖਾਵਹੁ ਮੇਰੈ ਮਨਿ ਤਨਿ ਲੋਚ ਘਣੇਰੀ ॥੧॥

ਹੇ ਪ੍ਰਭੂ! (ਮੇਰੇ ਉਤੇ) ਮਿਹਰ ਕਰ, ਮੈਨੂੰ ਆਪਣਾ ਦਰਸਨ ਦੇਹ, (ਤੇਰੇ ਦਰਸਨ ਦੀ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਬੜੀ ਤਾਂਘ ਹੈ ॥੧॥

ਰਾਮ ਮੇਰੈ ਮਨਿ ਤਨਿ ਲੋਚ ਮਿਲਣ ਹਰਿ ਕੇਰੀ ॥

ਹੇ ਮੇਰੇ ਰਾਮ! ਹੇ ਮੇਰੇ ਹਰੀ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਤੈਨੂੰ ਮਿਲਣ ਦੀ (ਬੜੀ) ਤਾਂਘ ਹੈ।

ਗੁਰ ਕ੍ਰਿਪਾਲਿ ਕ੍ਰਿਪਾ ਕਿੰਚਤ ਗੁਰਿ ਕੀਨੀ ਹਰਿ ਮਿਲਿਆ ਆਇ ਪ੍ਰਭੁ ਮੇਰੀ ॥੧॥ ਰਹਾਉ ॥

(ਹੇ ਭਾਈ!) ਕਿਰਪਾਲ ਗੁਰੂ ਨੇ ਜਦੋਂ ਥੋੜੀ ਜਿਹੀ ਕਿਰਪਾ ਕੀਤੀ, ਤਦੋਂ ਮੇਰਾ ਹਰਿ-ਪ੍ਰਭੂ ਮੈਨੂੰ ਆ ਮਿਲਿਆ ॥੧॥ ਰਹਾਉ ॥

ਜੋ ਹਮਰੈ ਮਨ ਚਿਤਿ ਹੈ ਸੁਆਮੀ ਸਾ ਬਿਧਿ ਤੁਮ ਹਰਿ ਜਾਨਹੁ ਮੇਰੀ ॥

ਹੇ ਹਰੀ! ਹੇ ਮੇਰੇ ਸੁਆਮੀ! ਅਸਾਂ ਜੀਵਾਂ ਦੇ ਮਨ ਵਿਚ ਚਿਤ ਵਿਚ ਜੋ ਕੁਝ ਵਰਤਦੀ ਹੈ, ਉਹ ਹਾਲਤ ਤੂੰ ਆਪ ਹੀ ਜਾਣਦਾ ਹੈਂ।

ਅਨਦਿਨੁ ਨਾਮੁ ਜਪੀ ਸੁਖੁ ਪਾਈ ਨਿਤ ਜੀਵਾ ਆਸ ਹਰਿ ਤੇਰੀ ॥੨॥

ਹੇ ਹਰੀ! ਮੈਨੂੰ (ਸਦਾ) ਤੇਰੀ (ਮਿਹਰ ਦੀ) ਆਸ ਰਹਿੰਦੀ ਹੈ (ਕਿ ਤੂੰ ਕਿਰਪਾ ਕਰੇਂ ਤਾਂ) ਮੈਂ ਹਰ ਰੋਜ਼ ਤੇਰਾ ਨਾਮ ਜਪਦਾ ਰਹਾਂ, ਆਤਮਕ ਆਨੰਦ ਮਾਣਦਾ ਰਹਾਂ, ਤੇ ਸਦਾ ਆਤਮਕ ਜੀਵਨ ਜੀਊਂਦਾ ਰਹਾਂ ॥੨॥

ਗੁਰਿ ਸਤਿਗੁਰਿ ਦਾਤੈ ਪੰਥੁ ਬਤਾਇਆ ਹਰਿ ਮਿਲਿਆ ਆਇ ਪ੍ਰਭੁ ਮੇਰੀ ॥

(ਨਾਮ ਦੀ) ਦਾਤ ਦੇਣ ਵਾਲੇ ਗੁਰੂ ਨੇ ਸਤਿਗੁਰੂ ਨੇ ਮੈਨੂੰ (ਪਰਮਾਤਮਾ ਨਾਲ ਮਿਲਣ ਦਾ) ਰਾਹ ਦੱਸਿਆ, ਤੇ ਮੇਰਾ ਹਰਿ-ਪ੍ਰਭੂ ਮੈਨੂੰ ਆ ਮਿਲਿਆ।

ਅਨਦਿਨੁ ਅਨਦੁ ਭਇਆ ਵਡਭਾਗੀ ਸਭ ਆਸ ਪੁਜੀ ਜਨ ਕੇਰੀ ॥੩॥

ਵੱਡੇ ਭਾਗਾਂ ਨਾਲ (ਮੇਰੇ ਹਿਰਦੇ ਵਿਚ) ਹਰ ਰੋਜ਼ (ਹਰ ਵੇਲੇ) ਆਤਮਕ ਆਨੰਦ ਬਣਿਆ ਰਹਿੰਦਾ ਹੈ, ਮੈਂ ਦਾਸ ਦੀ ਆਸ ਪੂਰੀ ਹੋ ਗਈ ਹੈ ॥੩॥

ਜਗੰਨਾਥ ਜਗਦੀਸੁਰ ਕਰਤੇ ਸਭ ਵਸਗਤਿ ਹੈ ਹਰਿ ਕੇਰੀ ॥

ਹੇ ਜਗਤ ਦੇ ਨਾਥ! ਹੇ ਜਗਤ ਦੇ ਈਸ਼ਵਰ! ਹੇ ਕਰਤਾਰ! ਇਹ ਸਾਰੀ (ਜਗਤ-ਖੇਡ) ਤੇਰੇ ਵੱਸ ਵਿਚ ਹੈ।

ਜਨ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਪੈਜ ਜਨ ਕੇਰੀ ॥੪॥੬॥੨੦॥੫੮॥

ਹੇ ਦਾਸ ਨਾਨਕ! (ਅਰਦਾਸ ਕਰ ਤੇ ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਦਾਸ ਦੀ ਲਾਜ ਰੱਖ ॥੪॥੬॥੨੦॥੫੮॥


ਗਉੜੀ ਪੂਰਬੀ ਮਹਲਾ ੪ ॥
ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ ॥

(ਮੇਰਾ) ਇਹ ਅੰਞਾਣ ਮਨ ਬਹੁਤ ਰੰਗ-ਤਮਾਸ਼ਿਆਂ ਵਿਚ (ਫਸ ਕੇ) ਰਤਾ ਭਰ ਭੀ ਟਿਕਦਾ ਨਹੀਂ, ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਹੈ।

ਗੁਰੁ ਪੂਰਾ ਪਾਇਆ ਵਡਭਾਗੀ ਹਰਿ ਮੰਤ੍ਰੁ ਦੀਆ ਮਨੁ ਠਾਢੇ ॥੧॥

(ਪਰ ਹੁਣ) ਵੱਡੇ ਭਾਗਾਂ ਨਾਲ (ਮੈਨੂੰ) ਪੂਰਾ ਗੁਰੂ ਮਿਲ ਪਿਆ ਹੈ, ਉਸ ਨੇ ਪ੍ਰਭੂ (-ਨਾਮ ਸਿਮਰਨ ਦਾ) ਉਪਦੇਸ਼ ਦਿੱਤਾ ਹੈ (ਜਿਸ ਦੀ ਬਰਕਤਿ ਨਾਲ) ਮਨ ਸ਼ਾਂਤ ਹੋ ਗਿਆ ਹੈ ॥੧॥

ਰਾਮ ਹਮ ਸਤਿਗੁਰ ਲਾਲੇ ਕਾਂਢੇ ॥੧॥ ਰਹਾਉ ॥

ਹੇ ਰਾਮ! ਮੈਂ ਗੁਰੂ ਦਾ ਗ਼ੁਲਾਮ ਅਖਵਾਂਦਾ ਹਾਂ ॥੧॥ ਰਹਾਉ ॥

ਹਮਰੈ ਮਸਤਕਿ ਦਾਗੁ ਦਗਾਨਾ ਹਮ ਕਰਜ ਗੁਰੂ ਬਹੁ ਸਾਢੇ ॥

(ਗੁਰੂ ਦੇ ਉਪਕਾਰ ਦਾ ਇਹ) ਬਹੁਤ ਕਰਜ਼ਾ (ਮੇਰੇ ਸਿਰ ਉਤੇ) ਇਕੱਠਾ ਹੋ ਗਿਆ ਹੈ (ਇਹ ਕਰਜ਼ਾ ਉਤਰ ਨਹੀਂ ਸਕਦਾ, ਉਸ ਦੇ ਇਵਜ਼ ਮੈਂ ਗੁਰੂ ਦਾ ਗ਼ੁਲਾਮ ਬਣ ਗਿਆ ਹਾਂ, ਤੇ) ਮੇਰੇ ਮੱਥੇ ਉਤੇ (ਗ਼ੁਲਾਮੀ ਦਾ) ਨਿਸ਼ਾਨ ਦਾਗਿਆ ਗਿਆ ਹੈ।

ਪਰਉਪਕਾਰੁ ਪੁੰਨੁ ਬਹੁ ਕੀਆ ਭਉ ਦੁਤਰੁ ਤਾਰਿ ਪਰਾਢੇ ॥੨॥

(ਪੂਰੇ ਗੁਰੂ ਨੇ ਮੇਰੇ ਉਤੇ) ਬਹੁਤ ਪਰਉਪਕਾਰ ਕੀਤਾ ਹੈ ਭਲਾਈ ਕੀਤੀ ਹੈ, ਮੈਨੂੰ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਸੀ ॥੨॥

ਜਿਨ ਕਉ ਪ੍ਰੀਤਿ ਰਿਦੈ ਹਰਿ ਨਾਹੀ ਤਿਨ ਕੂਰੇ ਗਾਢਨ ਗਾਢੇ ॥

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਨਹੀਂ ਹੁੰਦਾ (ਜੇ ਉਹ ਬਾਹਰ ਲੋਕਾਚਾਰੀ ਪਿਆਰ ਦਾ ਕੋਈ ਵਿਖਾਵਾ ਕਰਦੇ ਹਨ, ਤਾਂ) ਉਹ ਝੂਠੇ ਗੰਢ-ਤੁਪ ਹੀ ਕਰਦੇ ਹਨ।

ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ ਤਿਉ ਮਨਮੁਖ ਗਰਭਿ ਗਲਾਢੇ ॥੩॥

ਜਿਵੇਂ ਪਾਣੀ ਵਿਚ (ਪਿਆ) ਕਾਗਜ਼ ਗਲ ਜਾਂਦਾ ਹੈ ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪ੍ਰਭੂ-ਪ੍ਰੀਤਿ ਤੋਂ ਸੱਖਣੇ ਹੋਣ ਕਰਕੇ) ਜੂਨਾਂ ਦੇ ਗੇੜ ਵਿਚ (ਆਪਣੇ ਆਤਮਕ ਜੀਵਨ ਵਲੋਂ) ਗਲ ਜਾਂਦੇ ਹਨ ॥੩॥

ਹਮ ਜਾਨਿਆ ਕਛੂ ਨ ਜਾਨਹ ਆਗੈ ਜਿਉ ਹਰਿ ਰਾਖੈ ਤਿਉ ਠਾਢੇ ॥

(ਪਰ ਸਾਡੀ ਜੀਵਾਂ ਦੀ ਕੋਈ ਚਤੁਰਾਈ ਸਿਆਣਪ ਕੰਮ ਨਹੀਂ ਕਰ ਸਕਦੀ) ਨਾਹ (ਹੁਣ ਤਕ) ਅਸੀਂ ਜੀਵ ਕੋਈ ਚਤੁਰਾਈ-ਸਿਆਣਪ ਕਰ ਸਕੇ ਹਾਂ, ਨਾਹ ਹੀ ਅਗਾਂਹ ਨੂੰ ਹੀ ਕਰ ਸਕਾਂਗੇ। ਜਿਵੇਂ ਪਰਮਾਤਮਾ ਸਾਨੂੰ ਰੱਖਦਾ ਹੈ ਉਸੇ ਹਾਲਤ ਵਿਚ ਅਸੀਂ ਟਿਕਦੇ ਹਾਂ।

ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ ॥੪॥੭॥੨੧॥੫੯॥

ਹੇ ਦਾਸ ਨਾਨਕ! (ਉਸ ਦੇ ਦਰ ਤੇ ਅਰਦਾਸ ਹੀ ਫਬਦੀ ਹੈ। ਅਰਦਾਸ ਕਰੋ ਤੇ ਆਖੋ-) ਹੇ ਗੁਰੂ! ਸਾਡੀਆਂ ਭੁੱਲਾਂ ਚੁੱਕਾਂ (ਅਣਡਿੱਠ ਕਰ ਕੇ ਸਾਡੇ ਉਤੇ) ਮਿਹਰ ਕਰੋ, ਅਸੀਂ (ਤੁਹਾਡੇ ਦਰ ਦੇ) ਕੂਕਰ ਅਖਵਾਂਦੇ ਹਾਂ ॥੪॥੭॥੨੧॥੫੯॥


ਰਾਗੁ ਗਉੜੀ ਪੂਰਬੀ ਮਹਲਾ ੪ ॥
ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥

(ਮਨੁੱਖ ਦਾ ਇਹ ਸਰੀਰ-) ਸ਼ਹਰ ਕਾਮ ਅਤੇ ਕ੍ਰੋਧ ਨਾਲ ਭਰਿਆ ਰਹਿੰਦਾ ਹੈ। ਗੁਰੂ ਨੂੰ ਮਿਲ ਕੇ ਹੀ (ਕਾਮ ਕ੍ਰੋਧ ਆਦਿਕ ਦੇ ਇਸ ਜੋੜ ਨੂੰ) ਤੋੜਿਆ ਜਾ ਸਕਦਾ ਹੈ।

ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥

ਜਿਸ ਮਨੁੱਖ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ (ਅਤੇ ਉਸ ਦੇ ਅੰਦਰੋਂ ਕਾਮਾਦਿਕਾਂ ਦਾ ਜੋੜ ਟੁੱਟ ਜਾਂਦਾ ਹੈ) ॥੧॥

ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥

(ਹੇ ਭਾਈ!) ਗੁਰੂ ਅੱਗੇ ਹੱਥ ਜੋੜ, ਇਹ ਬਹੁਤ ਭਲਾ ਕੰਮ ਹੈ।

ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥

ਗੁਰੂ ਅੱਗੇ ਢਹਿ ਪਉ, ਇਹ ਬੜਾ ਨੇਕ ਕੰਮ ਹੈ ॥੧॥ ਰਹਾਉ ॥

ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥

ਜੇਹੜੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ, ਉਹ ਉਸ ਦੇ ਨਾਮ ਦੇ ਰਸ ਦੇ ਸੁਆਦ ਨੂੰ ਸਮਝ ਨਹੀਂ ਸਕਦੇ। ਉਹਨਾਂ ਦੇ ਮਨ ਵਿਚ ਅਹੰਕਾਰ ਦਾ (ਮਾਨੋ) ਕੰਡਾ ਚੁੱਭਾ ਹੋਇਆ ਹੈ।

ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥

ਜਿਉਂ ਜਿਉਂ ਉਹ ਤੁਰਦੇ ਹਨ (ਜਿਉਂ ਜਿਉਂ ਉਹ ਹਉਮੈ ਦੇ ਸੁਭਾਵ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਅਤੇ ਆਪਣੇ ਸਿਰ ਉੱਤੇ ਆਤਮਕ ਮੌਤ-ਰੂਪ ਡੰਡਾ ਸਹਾਰਦੇ ਹਨ (ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ) ॥੨॥

ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥

(ਦੂਜੇ ਪਾਸੇ) ਪਰਮਾਤਮਾ ਦੇ ਪਿਆਰੇ ਬੰਦੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿੰਦੇ ਹਨ। ਉਹਨਾਂ ਦਾ ਸੰਸਾਰ ਦਾ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ।

ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥

ਉਹਨਾਂ ਨੂੰ ਕਦੇ ਨਾਸ਼ ਨਾਹ ਹੋਣ ਵਾਲਾ ਸਰਬ-ਵਿਆਪਕ ਪਰਮੇਸਰ ਮਿਲ ਪੈਂਦਾ ਹੈ। ਉਹਨਾਂ ਦੀ ਸੋਭਾ ਸਾਰੇ ਖੰਡਾਂ ਬ੍ਰਹਮੰਡਾਂ ਵਿਚ ਹੋ ਜਾਂਦੀ ਹੈ ॥੩॥

ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥

ਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਗਰੀਬ ਮੰਗਦੇ ਹਾਂ। ਤੂੰ ਸਭ ਤੋਂ ਵੱਡਾ ਸਹਾਈ ਹੈਂ। ਸਾਨੂੰ (ਇਹਨਾਂ ਕਾਮਾਦਿਕਾਂ ਤੋਂ) ਬਚਾ ਲੈ।

ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੪॥

ਹੇ ਪ੍ਰਭੂ! ਤੇਰੇ ਦਾਸ ਨਾਨਕ ਨੂੰ ਤੇਰਾ ਨਾਮ ਹੀ ਆਸਰਾ ਹੈ, ਤੇਰਾ ਨਾਮ ਹੀ ਸਹਾਰਾ ਹੈ। ਤੇਰੇ ਨਾਮ ਵਿਚ ਜੁੜਿਆਂ ਹੀ ਸੁਖ ਮਿਲਦਾ ਹੈ ॥੪॥੪॥


ਗਉੜੀ ਪੂਰਬੀ ਮਹਲਾ ੪ ॥
ਇਸੁ ਗੜ ਮਹਿ ਹਰਿ ਰਾਮ ਰਾਇ ਹੈ ਕਿਛੁ ਸਾਦੁ ਨ ਪਾਵੈ ਧੀਠਾ ॥

ਇਸ (ਸਰੀਰ-) ਕਿਲ੍ਹੇ ਵਿਚ (ਜਗਤ ਦਾ) ਰਾਜਾ ਹਰੀ-ਪਰਮਾਤਮਾ ਵੱਸਦਾ ਹੈ, (ਪਰ ਵਿਕਾਰਾਂ ਦੇ ਸੁਆਦਾਂ ਵਿਚ) ਢੀਠ ਹੋਏ ਮਨੁੱਖ ਨੂੰ (ਅੰਦਰ-ਵੱਸਦੇ ਪਰਮਾਤਮਾ ਦੇ ਮਿਲਾਪ ਦਾ ਕੋਈ) ਆਨੰਦ ਨਹੀਂ ਆਉਂਦਾ।

ਹਰਿ ਦੀਨ ਦਇਆਲਿ ਅਨੁਗ੍ਰਹੁ ਕੀਆ ਹਰਿ ਗੁਰਸਬਦੀ ਚਖਿ ਡੀਠਾ ॥੧॥

ਜਿਸ ਮਨੁੱਖ ਉਤੇ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਕਿਰਪਾ ਕੀਤੀ, ਉਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਹਰਿ-ਨਾਮ-ਰਸ) ਚੱਖ ਕੇ ਵੇਖ ਲਿਆ ਹੈ (ਕਿ ਇਹ ਸਚ ਮੁਚ ਹੀ ਮਿੱਠਾ ਹੈ) ॥੧॥

ਰਾਮ ਹਰਿ ਕੀਰਤਨੁ ਗੁਰ ਲਿਵ ਮੀਠਾ ॥੧॥ ਰਹਾਉ ॥

(ਹੇ ਭਾਈ!) ਗੁਰੂ (ਦੇ ਚਰਨਾਂ ਵਿਚ) ਲਿਵ (ਲਾ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰੋ। (ਦੁਨੀਆ ਦੇ ਸਭ ਰਸਾਂ ਨਾਲੋਂ ਇਹ ਰਸ) ਮਿੱਠਾ ਹੈ ॥੧॥ ਰਹਾਉ ॥

ਹਰਿ ਅਗਮੁ ਅਗੋਚਰੁ ਪਾਰਬ੍ਰਹਮੁ ਹੈ ਮਿਲਿ ਸਤਿਗੁਰ ਲਾਗਿ ਬਸੀਠਾ ॥

ਜੇਹੜਾ ਹਰੀ-ਪਾਰਬ੍ਰਹਮ ਅਪਹੁੰਚ ਹੈ ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਹਰੀ-ਪ੍ਰਭੂ ਗੁਰੂ ਨੂੰ ਮਿਲ ਕੇ ਗੁਰੂ-ਵਕੀਲ ਦੀ ਚਰਨੀਂ ਲੱਗ ਕੇ (ਹੀ ਮਿਲਦਾ ਹੈ)।

ਜਿਨ ਗੁਰ ਬਚਨ ਸੁਖਾਨੇ ਹੀਅਰੈ ਤਿਨ ਆਗੈ ਆਣਿ ਪਰੀਠਾ ॥੨॥

ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੇ ਬਚਨ ਹਿਰਦੇ ਵਿਚ ਪਿਆਰੇ ਲੱਗਦੇ ਹਨ, ਗੁਰੂ ਉਹਨਾਂ ਦੇ ਅੱਗੇ (ਪਰਮਾਤਮਾ ਦਾ ਨਾਮ-ਅੰਮ੍ਰਿਤ) ਲਿਆ ਕੇ ਪਰੋਸ ਦੇਂਦਾ ਹੈ ॥੨॥

ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨ ਅੰਤਰਿ ਕਾਰ ਕਰੀਠਾ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਹਿਰਦਾ ਬੜਾ ਕਰੜਾ ਹੁੰਦਾ ਹੈ, ਉਹਨਾਂ ਦੇ ਅੰਦਰ (ਵਿਕਾਰਾਂ ਦੀ) ਕਾਲਖ ਹੀ ਕਾਲਖ ਹੁੰਦੀ ਹੈ।

ਬਿਸੀਅਰ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ ॥੩॥

ਸੱਪ ਨੂੰ ਕਿਤਨਾ ਹੀ ਦੁੱਧ ਪਿਲਾਈ ਜਾਈਏ ਪਰ ਉਸ ਦਾ ਅੰਦਰ ਫੋਲਿਆਂ ਜ਼ਹਰ ਹੀ ਨਿਕਲਦਾ ਹੈ (ਇਹੀ ਹਾਲਤ ਮਨਮੁਖ ਦੀ ਹੁੰਦੀ ਹੈ) ॥੩॥

ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ ਘਸਿ ਗਰੁੜੁ ਸਬਦੁ ਮੁਖਿ ਲੀਠਾ ॥

ਹੇ ਹਰੀ! ਹੇ ਪ੍ਰਭੂ! (ਮਿਹਰ ਕਰ) ਮੈਨੂੰ ਸਾਧੂ ਗੁਰੂ ਲਿਆ ਕੇ ਮਿਲਾ, ਮੈਂ ਗੁਰੂ ਦਾ ਸ਼ਬਦ ਆਪਣੇ ਮੂੰਹ ਵਿਚ ਵਸਾਵਾਂ ਤੇ ਮੇਰੇ ਅੰਦਰੋਂ ਵਿਕਾਰਾਂ ਦੀ ਜ਼ਹਰ ਦੂਰ ਹੋਵੇ ਜਿਵੇਂ ਸੱਪ ਦਾ ਜ਼ਹਰ ਦੂਰ ਕਰਨ ਵਾਲੀ ਬੂਟੀ ਘਸਾ ਕੇ ਮੂੰਹ ਵਿਚ ਚੂਸਿਆਂ ਸੱਪ ਦਾ ਜ਼ਹਰ ਉਤਰਦਾ ਹੈ।

ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗਿ ਸੰਗਤਿ ਕਰੂਆ ਮੀਠਾ ॥੪॥੯॥੨੩॥੬੧॥

ਹੇ ਦਾਸ ਨਾਨਕ! (ਆਖ-ਅਸੀ) ਗੁਰੂ ਦੇ ਗ਼ੁਲਾਮ ਹਾਂ ਸੇਵਕ ਹਾਂ, ਗੁਰੂ ਦੀ ਸੰਗਤਿ ਵਿਚ ਬੈਠਿਆਂ ਕੌੜਾ (ਸੁਭਾਉ) ਮਿੱਠਾ ਹੋ ਜਾਂਦਾ ਹੈ ॥੪॥੯॥੨੩॥੬੧॥


ਗਉੜੀ ਪੂਰਬੀ ਮਹਲਾ ੪ ॥
ਹਰਿ ਹਰਿ ਅਰਥਿ ਸਰੀਰੁ ਹਮ ਬੇਚਿਆ ਪੂਰੇ ਗੁਰ ਕੈ ਆਗੇ ॥

(ਹੇ ਭਾਈ!) ਹਰੀ ਦੇ ਮਿਲਾਪ ਦੀ ਖ਼ਾਤਰ ਮੈਂ ਆਪਣਾ ਸਰੀਰ ਪੂਰੇ ਗੁਰੂ ਅੱਗੇ ਵੇਚ ਦਿੱਤਾ ਹੈ।

ਸਤਿਗੁਰ ਦਾਤੈ ਨਾਮੁ ਦਿੜਾਇਆ ਮੁਖਿ ਮਸਤਕਿ ਭਾਗ ਸਭਾਗੇ ॥੧॥

ਦਾਤੇ ਸਤਿਗੁਰੂ ਨੇ (ਮੇਰੇ ਹਿਰਦੇ ਵਿਚ) ਹਰੀ ਦਾ ਨਾਮ ਪੱਕਾ ਕਰ ਦਿੱਤਾ ਹੈ, ਮੇਰੇ ਮੂੰਹ ਉਤੇ ਮੇਰੇ ਮੱਥੇ ਉਤੇ ਭਾਗ ਜਾਗ ਪਏ ਹਨ, ਮੈਂ ਭਾਗਾਂ ਵਾਲਾ ਹੋ ਗਿਆ ਹਾਂ ॥੧॥

ਰਾਮ ਗੁਰਮਤਿ ਹਰਿ ਲਿਵ ਲਾਗੇ ॥੧॥ ਰਹਾਉ ॥

(ਹੇ ਭਾਈ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਰਾਮ ਹਰੀ (ਦੇ ਚਰਨਾਂ) ਵਿਚ ਲਗਨ ਲੱਗਦੀ ਹੈ ॥੧॥ ਰਹਾਉ ॥

ਘਟਿ ਘਟਿ ਰਮਈਆ ਰਮਤ ਰਾਮ ਰਾਇ ਗੁਰ ਸਬਦਿ ਗੁਰੂ ਲਿਵ ਲਾਗੇ ॥

(ਭਾਵੇਂ ਉਹ) ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ (ਫਿਰ ਭੀ) ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਉਸ ਨਾਲ) ਲਗਨ ਲੱਗਦੀ ਹੈ।

ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ ਮੇਰਾ ਭ੍ਰਮੁ ਭਉ ਗੁਰ ਬਚਨੀ ਭਾਗੇ ॥੨॥

ਮੈਂ ਗੁਰੂ ਨੂੰ ਆਪਣਾ ਮਨ ਆਪਣਾ ਤਨ ਦੇਣ ਨੂੰ ਤਿਆਰ ਹਾਂ (ਆਪਣਾ ਸਿਰ) ਕੱਟ ਕੇ ਦੇਣ ਨੂੰ ਤਿਆਰ ਹਾਂ। ਗੁਰੂ ਦੇ ਬਚਨਾਂ ਦੀ ਰਾਹੀਂ ਹੀ ਮੇਰੀ ਭਟਕਣਾ ਮੇਰਾ ਡਰ ਦੂਰ ਹੋ ਸਕਦਾ ਹੈ ॥੨॥

ਅੰਧਿਆਰੈ ਦੀਪਕ ਆਨਿ ਜਲਾਏ ਗੁਰ ਗਿਆਨਿ ਗੁਰੂ ਲਿਵ ਲਾਗੇ ॥

(ਮਾਇਆ ਦੇ ਮੋਹ ਦੇ) ਹਨੇਰੇ ਵਿਚ (ਫਸੇ ਹੋਏ ਜੀਵ ਦੇ ਅੰਦਰ ਗੁਰੂ ਹੀ ਗਿਆਨ ਦਾ) ਦੀਵਾ ਲਿਆ ਕੇ ਬਾਲਦਾ ਹੈ, ਗੁਰੂ ਦੇ ਦਿੱਤੇ ਗਿਆਨ ਦੀ ਰਾਹੀਂ ਹੀ (ਪ੍ਰਭੂ-ਚਰਨਾਂ ਵਿਚ) ਲਗਨ ਲੱਗਦੀ ਹੈ,

ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ ॥੩॥

ਅਗਿਆਨਤਾ ਦਾ ਹਨੇਰਾ ਪੂਰੇ ਤੌਰ ਤੇ ਨਾਸ ਹੋ ਜਾਂਦਾ ਹੈ, ਹਿਰਦੇ-ਘਰ ਵਿਚ ਪ੍ਰਭੂ ਦਾ ਨਾਮ-ਪਦਾਰਥ ਲੱਭ ਪੈਂਦਾ ਹੈ, ਮਨ (ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ ॥੩॥

ਸਾਕਤ ਬਧਿਕ ਮਾਇਆਧਾਰੀ ਤਿਨ ਜਮ ਜੋਹਨਿ ਲਾਗੇ ॥

ਮਾਇਆ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਣ ਵਾਲੇ ਮਨੁੱਖ ਰੱਬ ਨਾਲੋਂ ਟੁੱਟ ਜਾਂਦੇ ਹਨ, ਨਿਰਦਈ ਹੋ ਜਾਂਦੇ ਹਨ, ਆਤਮਕ ਮੌਤ ਉਹਨਾਂ ਨੂੰ ਆਪਣੀ ਤੱਕ ਵਿਚ ਰੱਖਦੀ ਹੈ।

ਉਨ ਸਤਿਗੁਰ ਆਗੈ ਸੀਸੁ ਨ ਬੇਚਿਆ ਓਇ ਆਵਹਿ ਜਾਹਿ ਅਭਾਗੇ ॥੪॥

ਉਹ ਮਨੁੱਖ ਸਤਿਗੁਰੂ ਦੇ ਅੱਗੇ ਆਪਣਾ ਸਿਰ ਨਹੀਂ ਵੇਚਦੇ (ਉਹ ਆਪਣੇ ਅੰਦਰੋਂ ਹਉਮੈ ਨਹੀਂ ਗਵਾਂਦੇ) ਉਹ ਬਦ-ਕਿਸਮਤ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੪॥

ਹਮਰਾ ਬਿਨਉ ਸੁਨਹੁ ਪ੍ਰਭ ਠਾਕੁਰ ਹਮ ਸਰਣਿ ਪ੍ਰਭੂ ਹਰਿ ਮਾਗੇ ॥

ਹੇ ਪ੍ਰਭੂ! ਹੇ ਠਾਕੁਰ! ਮੇਰੀ ਬੇਨਤੀ ਸੁਣ, ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੈਥੋਂ ਤੇਰਾ ਨਾਮ ਮੰਗਦਾ ਹਾਂ।

ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰ ਆਗੇ ॥੫॥੧੦॥੨੪॥੬੨॥

ਦਾਸ ਨਾਨਕ ਦੀ ਲਾਜ ਇੱਜ਼ਤ (ਰੱਖਣ ਵਾਲਾ) ਗੁਰੂ ਹੀ ਹੈ, ਮੈਂ ਸਤਿਗੁਰੂ ਦੇ ਅੱਗੇ ਆਪਣਾ ਸਿਰ ਵੇਚ ਦਿੱਤਾ ਹੈ (ਮੈਂ ਨਾਮ ਦੇ ਵੱਟੇ ਵਿਚ ਆਪਣੀ ਅਪਣੱਤ ਗੁਰੂ ਦੇ ਹਵਾਲੇ ਕਰ ਦਿੱਤੀ ਹੈ) ॥੫॥੧੦॥੨੪॥੬੨॥


ਗਉੜੀ ਪੂਰਬੀ ਮਹਲਾ ੪ ॥
ਹਮ ਅਹੰਕਾਰੀ ਅਹੰਕਾਰ ਅਗਿਆਨ ਮਤਿ ਗੁਰਿ ਮਿਲਿਐ ਆਪੁ ਗਵਾਇਆ ॥

(ਗੁਰੂ ਤੋਂ ਬਿਨਾ) ਅਸੀਂ ਜੀਵ ਅਹੰਕਾਰੀ ਹੋਏ ਰਹਿੰਦੇ ਹਾਂ, ਸਾਡੀ ਮਤਿ ਅਹੰਕਾਰ ਤੇ ਅਗਿਆਨਤਾ ਵਾਲੀ ਬਣੀ ਰਹਿੰਦੀ ਹੈ। ਜਦੋਂ ਗੁਰੂ ਮਿਲ ਪਏ, ਤਦੋਂ ਆਪਾ-ਭਾਵ ਦੂਰ ਹੋ ਜਾਂਦਾ ਹੈ।

ਹਉਮੈ ਰੋਗੁ ਗਇਆ ਸੁਖੁ ਪਾਇਆ ਧਨੁ ਧੰਨੁ ਗੁਰੂ ਹਰਿ ਰਾਇਆ ॥੧॥

(ਗੁਰੂ ਦੀ ਮਿਹਰ ਨਾਲ ਜਦੋਂ) ਹਉਮੈ ਦਾ ਰੋਗ ਦੂਰ ਹੁੰਦਾ ਹੈ, ਤਦੋਂ ਆਤਮਕ ਆਨੰਦ ਮਿਲਦਾ ਹੈ। ਇਹ ਸਾਰੀ ਮਿਹਰ ਗੁਰੂ ਦੀ ਹੀ ਹੈ, ਗੁਰੂ ਦੀ ਹੀ ਹੈ ॥੧॥

ਰਾਮ ਗੁਰ ਕੈ ਬਚਨਿ ਹਰਿ ਪਾਇਆ ॥੧॥ ਰਹਾਉ ॥

ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਹੀ ਰਾਮ ਨਾਲ ਹਰੀ ਨਾਲ ਮਿਲਾਪ ਹੁੰਦਾ ਹੈ ॥੧॥ ਰਹਾਉ ॥

ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ ਗੁਰਿ ਮਾਰਗੁ ਪੰਥੁ ਬਤਾਇਆ ॥

(ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਹਿਰਦੇ ਵਿਚ ਪਰਮਾਤਮਾ (ਦੇ ਚਰਨਾਂ) ਦੀ ਪ੍ਰੀਤਿ ਪੈਦਾ ਹੋਈ ਹੈ, ਗੁਰੂ ਨੇ (ਹੀ ਪਰਮਾਤਮਾ ਦੇ ਮਿਲਾਪ ਦਾ) ਰਸਤਾ ਦੱਸਿਆ ਹੈ।

ਮੇਰਾ ਜੀਉ ਪਿੰਡੁ ਸਭੁ ਸਤਿਗੁਰ ਆਗੈ ਜਿਨਿ ਵਿਛੁੜਿਆ ਹਰਿ ਗਲਿ ਲਾਇਆ ॥੨॥

ਮੈਂ ਆਪਣੀ ਜਿੰਦ ਆਪਣਾ ਸਰੀਰ ਸਭ ਕੁਝ ਗੁਰੂ ਦੇ ਅੱਗੇ ਰੱਖ ਦਿੱਤਾ ਹੈ, ਕਿਉਂਕਿ ਗੁਰੂ ਨੇ ਹੀ ਮੈਨੂੰ ਵਿੱਛੁੜੇ ਹੋਏ ਨੂੰ ਪਰਮਾਤਮਾ ਦੇ ਗਲ ਨਾਲ ਲਾ ਦਿੱਤਾ ਹੈ ॥੨॥

ਮੇਰੈ ਅੰਤਰਿ ਪ੍ਰੀਤਿ ਲਗੀ ਦੇਖਨ ਕਉ ਗੁਰਿ ਹਿਰਦੇ ਨਾਲਿ ਦਿਖਾਇਆ ॥

(ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਅੰਦਰ ਪਰਮਾਤਮਾ ਦਾ ਦਰਸਨ ਕਰਨ ਦੀ ਤਾਂਘ ਪੈਦਾ ਹੋਈ, ਗੁਰੂ ਨੇ (ਹੀ) ਮੈਨੂੰ ਮੇਰੇ ਹਿਰਦੇ ਵਿਚ ਵੱਸਦਾ ਮੇਰੇ ਨਾਲ ਵੱਸਦਾ ਪਰਮਾਤਮਾ ਵਿਖਾ ਦਿੱਤਾ।

ਸਹਜ ਅਨੰਦੁ ਭਇਆ ਮਨਿ ਮੋਰੈ ਗੁਰ ਆਗੈ ਆਪੁ ਵੇਚਾਇਆ ॥੩॥

ਮੇਰੇ ਮਨ ਵਿਚ (ਹੁਣ) ਆਤਮਕ ਅਡੋਲਤਾ ਦਾ ਸੁਖ ਪੈਦਾ ਹੋ ਗਿਆ ਹੈ, (ਉਸ ਦੇ ਇਵਜ਼ ਵਿਚ) ਮੈਂ ਆਪਣਾ ਆਪ ਗੁਰੂ ਦੇ ਅੱਗੇ ਵੇਚ ਦਿੱਤਾ ਹੈ ॥੩॥

ਹਮ ਅਪਰਾਧ ਪਾਪ ਬਹੁ ਕੀਨੇ ਕਰਿ ਦੁਸਟੀ ਚੋਰ ਚੁਰਾਇਆ ॥

ਮੈਂ ਬਥੇਰੇ ਪਾਪ ਅਪਰਾਧ ਕਰਦਾ ਰਿਹਾ, ਕਈ ਭੈੜ ਕਰਦਾ ਰਿਹਾ ਤੇ ਲੁਕਾਂਦਾ ਰਿਹਾ ਜਿਵੇਂ ਚੋਰ ਆਪਣੀ ਚੋਰੀ ਲੁਕਾਂਦੇ ਹਨ।

ਅਬ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਲਾਜ ਹਰਿ ਭਾਇਆ ॥੪॥੧੧॥੨੫॥੬੩॥

ਪਰ ਹੁਣ, ਹੇ ਨਾਨਕ! (ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ, ਜੇ ਤੇਰੀ ਮਿਹਰ ਹੋਵੇ ਤਾਂ ਮੇਰੀ ਇੱਜ਼ਤ ਰੱਖ (ਮੈਨੂੰ ਵਿਕਾਰਾਂ ਤੋਂ ਬਚਾਈ ਰੱਖ) ॥੪॥੧੧॥੨੫॥੬੩॥


ਗੁਰਮਤਿ ਬਾਜੈ ਸਬਦੁ ਅਨਾਹਦੁ ਗੁਰਮਤਿ ਮਨੂਆ ਗਾਵੈ ॥

ਗੁਰਾਂ ਦੇ ਉਪਦੇਸ਼ ਦੁਆਰਾ ਸੁਤੇਸਿਧ ਕੀਰਤਨ ਗੂੰਜਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਆਤਮਾ ਸਾਈਂ ਦਾ ਜੱਸ ਅਲਾਪਦੀ ਹੈ।

ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧੰਨੁ ਗੁਰੂ ਲਿਵ ਲਾਵੈ ॥੧॥

ਭਾਰੀ ਚੰਗੀ ਕਿਸਮਤ ਦੁਆਰਾ ਮੈਨੂੰ ਗੁਰਾਂ ਦਾ ਦੀਦਾਰ ਨਸੀਬ ਹੋਇਆ। ਸਾਬਾਸ਼, ਸਾਬਾਸ਼! ਹੈ ਗੁਰਾਂ ਨੂੰ ਜਿਨ੍ਹਾਂ ਨੇ ਮੇਰਾ ਰੱਬ ਨਾਲ ਨੇਹੂੰ ਲਾ ਦਿੱਤਾ ਹੈ।

ਗੁਰਮੁਖਿ ਹਰਿ ਲਿਵ ਲਾਵੈ ॥੧॥ ਰਹਾਉ ॥

ਪਵਿੱਤ੍ਰ ਪੁਰਸ਼ ਵਾਹਿਗੁਰੂ ਨਾਲ ਪਿਰਹੜੀ ਪਾਉਂਦਾ ਹੈ। ਠਹਿਰਾਉ।

ਹਮਰਾ ਠਾਕੁਰੁ ਸਤਿਗੁਰੁ ਪੂਰਾ ਮਨੁ ਗੁਰ ਕੀ ਕਾਰ ਕਮਾਵੈ ॥

ਮੇਰਾ ਮਾਲਕ, ਸੱਚਾ ਗੁਰੂ ਪੂਰਨ ਹੈ। ਮੇਰੀ ਆਤਮਾ ਗੁਰਾਂ ਦੀ ਚਾਕਰੀ ਕਮਾਉਂਦੀ ਹੈ।

ਹਮ ਮਲਿ ਮਲਿ ਧੋਵਹ ਪਾਵ ਗੁਰੂ ਕੇ ਜੋ ਹਰਿ ਹਰਿ ਕਥਾ ਸੁਨਾਵੈ ॥੨॥

ਮੈਂ ਗੁਰੂ ਦੇ ਚਰਨ ਮਲਦਾ ਘੁਟਦਾ ਅਤੇ ਧੋਂਦਾ ਹਾਂ, ਜਿਹੜਾ ਮੈਨੂੰ ਵਾਹਿਗੁਰੂ ਸੁਆਮੀ ਦੀ ਵਾਰਤਾ ਸੁਣਾਉਂਦਾ ਹੈ।

ਹਿਰਦੈ ਗੁਰਮਤਿ ਰਾਮ ਰਸਾਇਣੁ ਜਿਹਵਾ ਹਰਿ ਗੁਣ ਗਾਵੈ ॥

ਮੇਰੇ ਮਨ ਵਿੱਚ ਗੁਰਾਂ ਦਾ ਉਪਦੇਸ਼ ਤੇ ਅੰਮ੍ਰਿਤ ਦਾ ਘਰ ਸੁਆਮੀ ਹੈ। ਮੇਰੀ ਜੀਭ ਵਾਹਿਗੁਰੂ ਦਾ ਜੱਸ ਅਲਾਪਦੀ ਹੈ।

ਮਨ ਰਸਕਿ ਰਸਕਿ ਹਰਿ ਰਸਿ ਆਘਾਨੇ ਫਿਰਿ ਬਹੁਰਿ ਨ ਭੂਖ ਲਗਾਵੈ ॥੩॥

ਪ੍ਰੀਤ ਅੰਦਰ ਭਿਜ ਕੇ ਮੇਰਾ ਚਿੱਤ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੱਜ ਗਿਆ ਹੈ ਅਤੇ ਮਗਰੋਂ ਇਸ ਨੂੰ ਮੁੜ ਕੇ ਭੁੱਖ ਨਹੀਂ ਲਗਦੀ।

ਕੋਈ ਕਰੈ ਉਪਾਵ ਅਨੇਕ ਬਹੁਤੇਰੇ ਬਿਨੁ ਕਿਰਪਾ ਨਾਮੁ ਨ ਪਾਵੈ ॥

ਭਾਵੇਂ ਕੋਈ ਅਨੇਕਾ ਅਤੇ ਘਣੇ ਉਪਰਾਲੇ ਕਰੇ, ਪਰ ਸੁਆਮੀ ਦੀ ਮਿਹਰ ਦੇ ਬਗੈਰ ਉਸ ਨੂੰ ਨਾਮ ਪ੍ਰਾਪਤ ਨਹੀਂ ਹੁੰਦਾ।

ਜਨ ਨਾਨਕ ਕਉ ਹਰਿ ਕਿਰਪਾ ਧਾਰੀ ਮਤਿ ਗੁਰਮਤਿ ਨਾਮੁ ਦ੍ਰਿੜਾਵੈ ॥੪॥੧੨॥੨੬॥੬੪॥

ਗੋਲੇ ਨਾਨਕ ਉਤੇ ਰੱਬ ਨੇ ਮਿਹਰ ਕੀਤੀ ਹੈ ਅਤੇ ਗੁਰਾਂ ਦੇ ਉਪਦੇਸ਼ ਅਤੇ ਨਸੀਹਤ ਦੇ ਜ਼ਰੀਏ, ਉਸ ਨੇ ਹਰੀ ਦਾ ਨਾਮ ਆਪਣੇ ਮਨ ਵਿੱਚ ਪੱਕੀ ਤਰ੍ਹਾਂ ਟਿਕਾ ਲਿਆ ਹੈ।


ਰਾਗੁ ਗਉੜੀ ਪੂਰਬੀ ਮਹਲਾ ੫

ਰਾਗ ਗਉੜੀ ਪੂਰਬੀ ਪਾਤਸ਼ਾਹੀ ਪੰਜਵੀਂ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰੂ ਦੀ ਮਿਹਰ ਨਾਲ ਉਹ ਜਾਣਿਆ ਜਾਂਦਾ ਹੈ।

ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ ॥੧॥ ਰਹਾਉ ॥

ਮੈਂ ਕਿਹੜੀਆਂ ਖੂਬੀਆਂ ਦੁਆਰਾ ਆਪਣੀ ਜਿੰਦ ਜਾਨ ਦੇ ਸੁਆਮੀ ਨੂੰ ਮਿਲ ਸਕਦੀ ਹਾਂ, ਹੈ ਮੇਰੀ ਮਾਤਾ? ਠਹਿਰਾਉ।

ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥੧॥

ਬਗੈਰ ਸੁੰਦਰਤਾ ਤੇ ਸੋਚ ਸਮਝ ਅਤੇ ਤਾਕਤ ਦੇ ਬਗੈਰ ਮੈਂ ਹਾਂ। ਮੈਂ ਪਰਾਏ, ਦੇਸ ਦੀ, ਦੂਰੋਂ ਆਈ ਹਾਂ।

ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ ॥੨॥

ਮੇਰੇ ਪੱਲੇ ਦੌਲਤ ਨਹੀਂ, ਨਾਂ ਹੀ ਜੁਆਨੀ ਦਾ ਵੱਡਪਣ ਹੈ। ਮੈਂ ਯਤੀਮ ਨੂੰ ਆਪਣੇ ਨਾਲ ਅਭੇਦ ਕਰ ਲੈ, ਹੇ ਸੁਆਮੀ!

ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ ॥੩॥

ਭਾਲਦੀ ਭਾਲਦੀ ਮੈਂ ਇੱਛਾ-ਰਹਿਤ ਹੋ ਗਈ ਹਾਂ। ਸੁਆਮੀ ਦੇ ਦੀਦਾਰ ਦੇ ਲਈ ਮੈਂ ਪਿਆਸੀ ਫਿਰ ਰਹੀ ਹਾਂ।

ਦੀਨ ਦਇਆਲ ਕ੍ਰਿਪਾਲ ਪ੍ਰਭ ਨਾਨਕ ਸਾਧਸੰਗਿ ਮੇਰੀ ਜਲਨਿ ਬੁਝਾਈ ॥੪॥੧॥੧੧੮॥

ਮਸਕੀਨਾਂ ਉਤੇ ਮਿਹਰਬਾਨ ਹੈ ਨਾਨਕ ਦਾ ਦਇਆਵਾਨ ਮਾਲਕ! ਸਤਿ ਸੰਗਤ ਅੰਦਰ ਮੇਰੀ ਸੜਾਦ ਸ਼ਾਤ ਹੋ ਗਈ ਹੈ।


ਰਾਗੁ ਗਉੜੀ ਪੂਰਬੀ ਮਹਲਾ ੫

ਰਾਗ ਗਊੜੀ ਪੂਰਬੀ ਪਾਤਸ਼ਾਹੀ ਪੰਜਵੀਂ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।

ਕਿਨ ਬਿਧਿ ਮਿਲੈ ਗੁਸਾਈ ਮੇਰੇ ਰਾਮ ਰਾਇ ॥

ਮੈਂ ਕਿਸ ਤਰੀਕੇ ਨਾਲ ਆਪਣੇ ਮਾਲਕ ਸੰਸਾਰ ਦੇ ਸੁਆਮੀ ਤੇ ਪਾਤਸ਼ਾਹ ਨੂੰ ਮਿਲ ਸਕਦਾ ਹਾਂ?

ਕੋਈ ਐਸਾ ਸੰਤੁ ਸਹਜ ਸੁਖਦਾਤਾ ਮੋਹਿ ਮਾਰਗੁ ਦੇਇ ਬਤਾਈ ॥੧॥ ਰਹਾਉ ॥

ਕੀ ਕੋਈ ਇਹੋ ਜਿਹਾ, ਅਡੋਲਤਾ ਅਤੇ ਆਰਾਮ ਦੇਣ ਵਾਲਾ ਸਾਧੂ ਹੈ ਜਿਹੜਾ ਮੈਨੂੰ ਮਾਲਕ ਦਾ ਰਸਤਾ ਵਿਖਾਲ ਦੇਵੇ? ਠਹਿਰਾਉ।

ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ ॥

ਅਬੋਧ ਸਾਈਂ ਅੰਦਰ ਹੀ ਹੈ ਪ੍ਰੰਤੂ ਵਿੱਚ ਪਏ ਹੋਏ ਹੰਕਾਰ ਦੇ ਪਰਦੇ ਦੇ ਸਬਬ ਉਹ ਵੇਖਿਆ ਨਹੀਂ ਜਾ ਸਕਦਾ।

ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ ॥੧॥

ਧਨ-ਦੌਲਤ ਦੀ ਮੁਹੱਬਤ ਅੰਦਰ ਸਾਰਾ ਸੰਸਾਰ ਸੁੱਤਾ ਪਿਆ ਹੈ। ਦੱਸੋ! ਇਹ ਸੰਦੇਹ ਕਿਸ ਤਰ੍ਹਾਂ ਦੂਰ ਹੋ ਸਕਦਾ ਹੈ?

ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ ॥

ਆਤਮਾ ਅਤੇ ਪਰਮ-ਆਤਮਾ ਇਕੋ ਹੀ ਵੰਸ਼ ਨਾਲ ਸੰਬੰਧਤ ਹਨ ਅਤੇ ਇਕੱਠੇ ਇਕੋ ਹੀ ਘਰ ਵਿੱਚ ਰਹਿੰਦੇ ਹਨ, ਪ੍ਰੰਤੂ ਉਹ ਇਕ ਦੂਜੇ ਨਾਲ ਗੱਲ ਨਹੀਂ ਕਰਦੇ, ਹੈ ਵੀਰ!

ਏਕ ਬਸਤੁ ਬਿਨੁ ਪੰਚ ਦੁਹੇਲੇ ਓਹ ਬਸਤੁ ਅਗੋਚਰ ਠਾਈ ॥੨॥

ਰੱਬ ਦੇ ਨਾਮ ਦੇ ਇਕ ਵੱਖਰ ਦੇ ਬਗੈਰ ਪੰਜੇ ਗਿਆਨ-ਇੰਦ੍ਰੇ ਦੁਖ ਹਨ! ਉਹ ਵੱਖਰ ਪਹੁੰਚ ਤੋਂ ਪਰੇ ਜਗ੍ਹਾਂ ਵਿੱਚ ਹੈ।

ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ ॥

ਜਿਸ ਦਾ ਘਰ ਹੈ, ਉਸ ਨੇ ਇਸ ਨੂੰ ਜਿੰਦ੍ਰਾ ਲਾ ਦਿਤਾ ਹੈ, ਅਤੇ ਚਾਬੀ ਗੁਰਾਂ ਨੂੰ ਸੌਪ ਦਿਤੀ ਹੈ।

ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ ॥੩॥

ਸੱਚੇ ਗੁਰਾਂ ਦੀ ਪਨਾਹ ਲੈਣ ਦੇ ਬਗੈਰ ਹੋਰ ਬਹੁਤੇ ਉਪਰਾਲੇ ਕਰਨ ਦੁਆਰਾ ਵੀ ਇਨਸਾਨ ਚਾਬੀ ਨੂੰ ਪ੍ਰਾਪਤ ਨਹੀਂ ਕਰ ਸਕਦਾ।

ਜਿਨ ਕੇ ਬੰਧਨ ਕਾਟੇ ਸਤਿਗੁਰ ਤਿਨ ਸਾਧਸੰਗਤਿ ਲਿਵ ਲਾਈ ॥

ਜਿਨ੍ਹਾਂ ਦੀਆਂ ਬੇੜੀਆਂ ਸੱਚੇ ਗੁਰਾਂ ਨੇ ਵੰਢ ਸੁੱਟੀਆਂ ਹਨ ਉਹ ਸਤਿਸੰਗਤ ਨਾਲ ਪਿਆਰ ਪਾ ਲੈਂਦੇ ਹਨ।

ਪੰਚ ਜਨਾ ਮਿਲਿ ਮੰਗਲੁ ਗਾਇਆ ਹਰਿ ਨਾਨਕ ਭੇਦੁ ਨ ਭਾਈ ॥੪॥

ਚੋਣਵੇ ਪਵਿੱਤਰ ਪੁਰਸ਼ ਇਕੰਠੇ ਹੋ ਕੇ ਖੁਸ਼ੀ ਦੇ ਗੀਤ ਗਾਉਂਦੇ ਹਨ। ਉਨ੍ਹਾਂ ਅਤੇ ਵਾਹਿਗੁਰੂ ਵਿੱਚ ਨਾਨਕ ਕੋਈ ਫਰਕ ਨਹੀਂ, ਹੈ ਭਰਾ।

ਮੇਰੇ ਰਾਮ ਰਾਇ ਇਨ ਬਿਧਿ ਮਿਲੈ ਗੁਸਾਈ ॥

ਮੇਰਾ ਮਾਲਕ, ਆਲਮ ਦਾ ਪਾਤਸ਼ਾਹ ਤੇ ਸੁਆਮੀ ਇਸ ਢੰਗ ਨਾਲ ਮਿਲਦਾ ਹੈ।

ਸਹਜੁ ਭਇਆ ਭ੍ਰਮੁ ਖਿਨ ਮਹਿ ਨਾਠਾ ਮਿਲਿ ਜੋਤੀ ਜੋਤਿ ਸਮਾਈ ॥੧॥ ਰਹਾਉ ਦੂਜਾ ॥੧॥੧੨੨॥

ਬੈਕੁੰਠੀ ਅਨੰਦ ਪ੍ਰਾਪਤ ਹੋ ਗਿਆ ਹੈ, ਵਹਿਮ ਇਕ ਮੁਹਤ ਵਿੱਚ ਦੌੜ ਗਿਆ ਹੈ ਅਤੇ ਮਾਲਕ ਨੂੰ ਮਿਲ ਕੇ ਮੇਰਾ ਨੂਰ ਪਰਮ-ਨੂਰ ਅੰਦਰ ਲੀਨ ਹੋ ਗਿਆ ਹੈ। ਠਹਿਰਾਉ ਦੂਜਾ।


ਰਾਗੁ ਗਉੜੀ ਪੂਰਬੀ ਮਹਲਾ ੫

ਰਾਗੁ ਗਊੜੀ ਪੂਰਬੀ ਪਾਤਸ਼ਾਹੀ ਪੰਜਵੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਹਰਿ ਹਰਿ ਕਬਹੂ ਨ ਮਨਹੁ ਬਿਸਾਰੇ ॥

ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਨੂੰ ਕਦੇ ਵੀ ਨਾਂ ਭੁੱਲ।

ਈਹਾ ਊਹਾ ਸਰਬ ਸੁਖਦਾਤਾ ਸਗਲ ਘਟਾ ਪ੍ਰਤਿਪਾਰੇ ॥੧॥ ਰਹਾਉ ॥

ਇਥੇ ਅਤੇ ਓਥੇ ਵਾਹਿਗੁਰੂ ਸਾਰੇ ਆਰਾਮ ਦੇਣ ਵਾਲਾ ਹੈ ਅਤੇ ਸਾਰਿਆਂ ਦਿਲਾਂ ਨੂੰ ਪਾਲਦਾ ਪੋਸਦਾ ਹੈ। ਠਹਿਰਾਉ।

ਮਹਾ ਕਸਟ ਕਾਟੈ ਖਿਨ ਭੀਤਰਿ ਰਸਨਾ ਨਾਮੁ ਚਿਤਾਰੇ ॥

ਭਾਰੇ ਦੁਖੜੇ ਉਹ ਇਕ ਨਿਮਖ ਵਿੱਚ ਨਵਿਰਤ ਕਰ ਦਿੰਦਾ ਹੈ, ਜੇਕਰ ਜਿਹਭਾ ਉਸ ਦੇ ਨਾਮ ਦਾ ਉਚਾਰਨ ਕਰੇ।

ਸੀਤਲ ਸਾਂਤਿ ਸੂਖ ਹਰਿ ਸਰਣੀ ਜਲਤੀ ਅਗਨਿ ਨਿਵਾਰੇ ॥੧॥

ਰੱਬ ਦੀ ਸ਼ਰਣਾਗਤ ਅੰਦਰ ਸੀਤਲਤਾ, ਠੰਢ-ਚੈਨ ਅਤੇ ਆਰਾਮ ਹਨ ਅਤੇ ਉਹ ਮਚਦੀ ਹੋਈ ਅੱਗ ਬੁਝਾ ਦੇਂਦਾ ਹੈ।

ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇ ॥

ਵਾਹਿਗੁਰੂ ਬੰਦੇ ਨੂੰ ਰਹਿਮ ਦੇ ਨਰਕੀ ਟੋਏ ਤੋਂ ਬਚਾਉਂਦਾ ਹੈ ਅਤੇ ਉਸ ਨੂੰ ਡਰਾਉਣੇ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।

ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤ੍ਰਾਸ ਬਿਦਾਰੇ ॥੨॥

ਸਾਈਂ ਦੇ ਕੰਵਲ ਰੂਪੀ ਚਰਣਾ ਦਾ ਆਪਣੇ ਚਿੱਤ ਵਿੱਚ ਧਿਆਨ ਧਾਰਨ ਦੁਆਰਾ ਉਹ ਮੌਤ ਦੇ ਦੂਤ ਦਾ ਡਰ ਦੂਰ ਕਰ ਦਿੰਦਾ ਹੈ।

ਪੂਰਨ ਪਾਰਬ੍ਰਹਮ ਪਰਮੇਸੁਰ ਊਚਾ ਅਗਮ ਅਪਾਰੇ ॥

ਸਾਹਿਬ ਮੁਕੰਮਲ, ਉਨੱਤ, ਉਤਕ੍ਰਿਸ਼ਟਤ ਬੁਲੰਦ ਅਖੋਜ ਅਤੇ ਬੇਅੰਤ ਹੈ।

ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮੁ ਨ ਹਾਰੇ ॥੩॥

ਆਰਾਮ ਦੇ ਸਮੁੰਦਰ ਦੀ ਪਰਸੰਸਾ ਅਤੇ ਸਿਮਰਨ ਕਰਨ ਦੁਆਰਾ ਜੀਵਨ ਜੂਏ ਵਿੱਚ ਹਾਰਿਆਂ ਨਹੀਂ ਜਾਂਦਾ।

ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨੋ ਨਿਰਗੁਣ ਕੇ ਦਾਤਾਰੇ ॥

ਹੇ ਗੁਣ-ਵਿਹੁਣ ਦੇ ਉਦਾਰ-ਚਿੱਤ ਸਾਹਿਬ! ਮੇਰਾ ਚਿੱਤ ਭੋਗ-ਬਿਲਾਸ, ਗੁੱਸੇ, ਲਾਲਚ ਅਤੇ ਸੰਸਾਰੀ ਮਮਤਾ ਅੰਦਰ ਖਚਤ ਹੋਇਆ ਹੋਇਆ ਹੈ।

ਕਰਿ ਕਿਰਪਾ ਅਪੁਨੋ ਨਾਮੁ ਦੀਜੈ ਨਾਨਕ ਸਦ ਬਲਿਹਾਰੇ ॥੪॥੧॥੧੩੮॥

ਨਾਨਕ ਤੇ ਰਹਿਮਤ ਧਾਰ ਅਤੇ ਉਸ ਨੂੰ ਆਪਣੇ ਨਾਮ ਦੀ ਦਾਤ ਦੇ। ਉਹ ਸਦੀਵ ਹੀ, ਤੇਰੇ ਉਤੋਂ ਘੋਲੀ ਜਾਂਦਾ ਹੈ।


ਗਉੜੀ ਪੂਰਬੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਮੇਰੇ ਮਨ ਸਰਣਿ ਪ੍ਰਭੂ ਸੁਖ ਪਾਏ ॥

ਹੇ ਮੇਰੀ ਜਿੰਦੇ! ਸਾਹਿਬ ਦੀ ਸ਼ਰਣਾਗਤਿ ਵਿੱਚ ਆਰਾਮ ਪਾਈਦਾ ਹੈ।

ਜਾ ਦਿਨਿ ਬਿਸਰੈ ਪ੍ਰਾਨ ਸੁਖਦਾਤਾ ਸੋ ਦਿਨੁ ਜਾਤ ਅਜਾਏ ॥੧॥ ਰਹਾਉ ॥

ਜਿਸ ਦਿਹਾੜੇ ਜਿੰਦ-ਜਾਨ ਠੰਢ-ਚੈਨ ਦੇਣ ਵਾਲਾ ਭੁਲ ਜਾਂਦਾ ਹੈ, ਉਹ ਦਿਹਾੜਾ ਵਿਅਰਥ ਬੀਤ ਜਾਂਦਾ ਹੈ। ਠਹਿਰਾਉ।

ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ ॥

ਤੂੰ ਇਕ ਰਾਤ ਦੇ ਪ੍ਰਾਹੁਣੇ ਵਜੋ ਆਇਆ ਹੈ ਪ੍ਰੰਤੂ ਤੂੰ ਅਨੇਕਾਂ ਯੁਗਾਂ ਲਈ ਰਹਿਣ ਦੀ ਉਮੈਦ ਵਧਾ ਲਈ ਹੈ।

ਗ੍ਰਿਹ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ ॥੧॥

ਘਰ, ਮਹਲ ਅਤੇ ਧਨ-ਦੌਲਤ ਜੋ ਕੁਛ ਭੀ ਨਜ਼ਰੀ ਪੈਂਦਾ ਹੈ ਇਕ ਬ੍ਰਿਛ ਦੀ ਛਾਂ ਦੀ ਤਰ੍ਹਾਂ ਹੈ।

ਤਨੁ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ॥

ਮੇਰੀ ਦੇਹਿ, ਮੇਰੀ ਸਾਰੀ ਦੌਲਤ, ਬਗੀਚੇ, ਅਤੇ ਜਾਇਦਾਦ, ਸਮੂਹ ਖਤਮ ਹੋ ਜਾਣਗੇ।

ਦੇਵਨਹਾਰਾ ਬਿਸਰਿਓ ਠਾਕੁਰੁ ਖਿਨ ਮਹਿ ਹੋਤ ਪਰਾਏ ॥੨॥

ਤੂੰ ਦਾਤਾਰ ਪ੍ਰਭੂ ਨੂੰ ਭੁਲਾ ਛਡਿਆ ਹੈ। ਇਕ ਨਿਮਖ ਵਿੱਚ ਇਹ ਚੀਜ਼ਾ ਕਿਸੇ ਹੋਰਸੁ ਦੀਆਂ ਹੋ ਜਾਣਗੀਆਂ।

ਪਹਿਰੈ ਬਾਗਾ ਕਰਿ ਇਸਨਾਨਾ ਚੋਆ ਚੰਦਨ ਲਾਏ ॥

ਤੂੰ ਮੰਜਨ ਕਰਦਾ ਹੈਂ ਤੇ ਚਿੱਟੇ ਬਸਤਰ ਪਾਉਂਦਾ ਹੈਂ ਅਤੇ ਆਪਣੇ ਆਪ ਨੂੰ ਤੂੰ ਚੰਨਣ ਦੇ ਅਤਰ ਨਾਲ ਸੁੰਗਧਤ ਕਰਦਾ ਹੈਂ।

ਨਿਰਭਉ ਨਿਰੰਕਾਰ ਨਹੀ ਚੀਨਿਆ ਜਿਉ ਹਸਤੀ ਨਾਵਾਏ ॥੩॥

ਤੂੰ ਭੈ-ਰਹਿਤ, ਸਰੂਪ-ਰਹਿਤ ਸੁਆਮੀ ਦਾ ਸਿਮਰਨ ਨਹੀਂ ਕਰਦਾ, ਤੇਰਾ ਇਸ਼ਨਾਨ ਹਾਥੀ ਦੇ ਨ੍ਹਾਉਣ ਵਰਗਾ ਹੈ।

ਜਉ ਹੋਇ ਕ੍ਰਿਪਾਲ ਤ ਸਤਿਗੁਰੁ ਮੇਲੈ ਸਭਿ ਸੁਖ ਹਰਿ ਕੇ ਨਾਏ ॥

ਜਦ ਹਰੀ ਮਿਹਰਬਾਨ ਹੁੰਦਾ ਹੈ, ਤਦ ਉਹ ਸੱਚੇ ਗੁਰਾਂ ਨਾਲ ਤੈਨੂੰ ਮਿਲਾਉਂਦਾ ਹੈ, ਸਾਰਾ ਆਰਾਮ ਰੱਬ ਦੇ ਨਾਮ ਅੰਦਰ ਵਸਦਾ ਹੈ।

ਮੁਕਤੁ ਭਇਆ ਬੰਧਨ ਗੁਰਿ ਖੋਲੇ ਜਨ ਨਾਨਕ ਹਰਿ ਗੁਣ ਗਾਏ ॥੪॥੧੪॥੧੫੨॥

ਗੋਲਾ ਨਾਨਕ ਨਾਰਾਇਣ ਦੀ ਮਹਿਮਾ ਅਲਾਪਦਾ ਹੈ, ਗੁਰਾਂ ਨੇ ਉਸ ਦੀਆਂ ਬੇੜੀਆਂ ਖੋਲ੍ਹ ਦਿੱਤੀਆਂ ਹਨ ਤੇ ਉਹ ਮੁਕਤ ਹੋ ਗਿਆ ਹੈ।


ਗਉੜੀ ਪੂਰਬੀ ਮਹਲਾ ੫ ॥

ਗਊੜੀ ਪੂਰਬੀ ਪਾਤਸ਼ਾਹੀ ਪੰਜਵੀ।

ਮੇਰੇ ਮਨ ਗੁਰੁ ਗੁਰੁ ਗੁਰੁ ਸਦ ਕਰੀਐ ॥

ਮੇਰੀ ਜ਼ਿੰਦੜੀਏ ਤੂੰ ਸਦੀਵ ਹੀ ਵਿਸ਼ਾਲ ਵਾਹਿਗੁਰੂ ਸਰੂਪ ਗੁਰਾਂ ਦਾ ਧਿਆਨ ਧਾਰ।

ਰਤਨ ਜਨਮੁ ਸਫਲੁ ਗੁਰਿ ਕੀਆ ਦਰਸਨ ਕਉ ਬਲਿਹਰੀਐ ॥੧॥ ਰਹਾਉ ॥

ਅਮੋਲਕ ਜਨਮ ਗੁਰਾਂ ਨੇ ਫਲਦਾਇਕ ਬਣਾ ਦਿਤਾ ਹੈ, ਉਨ੍ਹਾਂ ਦੇ ਦੀਦਾਰ ਉਤੋਂ ਮੈਂ ਘੋਲੀ ਜਾਂਦਾ ਹਾਂ। ਠਹਿਰਾਉ।

ਜੇਤੇ ਸਾਸ ਗ੍ਰਾਸ ਮਨੁ ਲੇਤਾ ਤੇਤੇ ਹੀ ਗੁਨ ਗਾਈਐ ॥

ਜਿੰਨ੍ਹੇ ਸੁਆਸ ਤੇ ਗ੍ਰਾਹੀਆਂ ਤੂੰ ਲੈਂਦੀ ਹੈ ਮੇਰੀ ਹੈ, ਜਿੰਦੜੀਏ! ਓਨੀ ਵਾਰੀ ਹੀ ਤੂੰ ਪ੍ਰਭੂ ਦੀ ਉਸਤਤੀ ਗਾਇਨ ਕਰ।

ਜਉ ਹੋਇ ਦੈਆਲੁ ਸਤਿਗੁਰੁ ਅਪੁਨਾ ਤਾ ਇਹ ਮਤਿ ਬੁਧਿ ਪਾਈਐ ॥੧॥

ਜਦ ਮੇਰਾ ਸੱਚਾ ਗੁਰੂ ਦਇਆਵਾਨ ਹੋ ਜਾਂਦਾ ਹੈ, ਕੇਵਲ ਤਾਂ ਹੀ ਇਹ ਸਮਝ ਤੇ ਅਕਲ ਪ੍ਰਾਪਤ ਹੁੰਦੀ ਹੈ।

ਮੇਰੇ ਮਨ ਨਾਮਿ ਲਏ ਜਮ ਬੰਧ ਤੇ ਛੂਟਹਿ ਸਰਬ ਸੁਖਾ ਸੁਖ ਪਾਈਐ ॥

ਨਾਮ ਲੈਣ ਦੁਆਰਾ ਹੈ ਮੇਰੀ ਜਿੰਦੜੀਏ ਤੂੰ ਮੌਤ ਦੇ ਦੂਤ ਦੀ ਕੈਦ ਤੋਂ ਖਲਾਸੀ ਪਾ ਜਾਵੇਗੀ, ਅਤੇ ਸਾਰਿਆਂ ਆਰਾਮਾਂ ਦੇ ਆਰਾਮ ਨੂੰ ਪ੍ਰਾਪਤ ਹੋ ਜਾਵੇਗੀ।

ਸੇਵਿ ਸੁਆਮੀ ਸਤਿਗੁਰੁ ਦਾਤਾ ਮਨ ਬੰਛਤ ਫਲ ਆਈਐ ॥੨॥

ਦਾਤਾਰ ਮਾਲਕ, ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਦਿਲ ਚਾਹੁੰਦੀਆਂ ਮੁਰਾਦਾ ਪਾ ਲਈਦੀਆਂ ਹਨ।

ਨਾਮੁ ਇਸਟੁ ਮੀਤ ਸੁਤ ਕਰਤਾ ਮਨ ਸੰਗਿ ਤੁਹਾਰੈ ਚਾਲੈ ॥

ਮੇਰੇ ਮਨੁਏ, ਸਿਰਜਨਹਾਰ ਦਾ ਨਾਮ ਤੇਰਾ ਪਿਆਰਾ ਮਿੱਤ੍ਰ ਤੇ ਪੁੱਤ੍ਰ ਹੈ ਅਤੇ ਇਹ ਹੀ ਤੇਰੇ ਨਾਲ ਜਾਏਗਾ।

ਕਰਿ ਸੇਵਾ ਸਤਿਗੁਰ ਅਪੁਨੇ ਕੀ ਗੁਰ ਤੇ ਪਾਈਐ ਪਾਲੈ ॥੩॥

ਆਪਣੇ ਸੱਚੇ ਗੁਰਾਂ ਦੀ ਚਾਕਰੀ ਕਮਾ। ਗੁਰਾਂ ਦੇ ਪਾਸੋਂ ਨਾਮ ਝੋਲੀ ਵਿੱਚ ਪੈ ਜਾਂਦਾ ਹੈ।

ਗੁਰਿ ਕਿਰਪਾਲਿ ਕ੍ਰਿਪਾ ਪ੍ਰਭਿ ਧਾਰੀ ਬਿਨਸੇ ਸਰਬ ਅੰਦੇਸਾ ॥

ਜਦ ਮੇਰੇ ਮਾਲਕ, ਮਿਹਰਬਾਨ ਗੁਰਾਂ ਨੇ ਮੇਰੇ ਉਤੇ ਦਇਆ ਕੀਤੀ ਤਾਂ ਮੇਰੇ ਸਾਰੇ ਫ਼ਿਕਰ ਮਿਟ ਗਏ।

ਨਾਨਕ ਸੁਖੁ ਪਾਇਆ ਹਰਿ ਕੀਰਤਨਿ ਮਿਟਿਓ ਸਗਲ ਕਲੇਸਾ ॥੪॥੧੫॥੧੫੩॥

ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਨਾਨਕ ਨੇ ਠੰਢ-ਚੈਨ ਪ੍ਰਾਪਤ ਕੀਤੀ ਹੈ ਤੇ ਉਸ ਦੇ ਸਮੂਹ ਦੁਖੜੇ ਦੂਰ ਹੋ ਗਏ ਹਨ।


ਰਾਗੁ ਗਉੜੀ ਪੂਰਬੀ ਮਹਲਾ ੪ ਕਰਹਲੇ

ਰਾਗ ਗਉੜੀ-ਪੂਰਬੀ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਕਰਹਲੇ’।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।

ਕਰਹਲੇ ਮਨ ਪਰਦੇਸੀਆ ਕਿਉ ਮਿਲੀਐ ਹਰਿ ਮਾਇ ॥

ਹੈ ਮੇਰੀ ਉਠ ਵਰਗੀ ਬਿਦੇਸਨ ਜਿੰਦੜੀਏ! ਤੂੰ ਕਿਸ ਤਰ੍ਹਾਂ ਆਪਣੀ ਮਾਤਾ, ਵਾਹਿਗੁਰੂ ਨੂੰ ਮਿਲੇਗੀ?

ਗੁਰੁ ਭਾਗਿ ਪੂਰੈ ਪਾਇਆ ਗਲਿ ਮਿਲਿਆ ਪਿਆਰਾ ਆਇ ॥੧॥

ਜਦ ਪੂਰਨ ਚੰਗੇ ਨਸੀਬਾਂ ਦੁਆਰਾ ਗੁਰੂ ਜੀ ਮੈਨੂੰ ਪ੍ਰਾਪਤ ਹੋਏ ਤਾਂ ਪ੍ਰੀਤਮ ਆ ਕੇ ਮੈਨੂੰ ਗਲ ਲਗ ਕੇ ਮਿਲਿਆ।

ਮਨ ਕਰਹਲਾ ਸਤਿਗੁਰੁ ਪੁਰਖੁ ਧਿਆਇ ॥੧॥ ਰਹਾਉ ॥

ਮੇਰੀ ਜਿੰਦੜੀਏ, ਪੱਕਾ ਉਦਮ ਧਾਰ ਅਤੇ ਨਿਰੰਕਾਰੀ ਸੱਚੇ ਗੁਰਾਂ ਦਾ ਧਿਆਨ ਧਾਰ। ਠਹਿਰਾਉ।

ਮਨ ਕਰਹਲਾ ਵੀਚਾਰੀਆ ਹਰਿ ਰਾਮ ਨਾਮ ਧਿਆਇ ॥

ਹੈ ਮੇਰੀ ਵਿਚਾਰਵਾਨ ਭਟਕਦੀ ਆਤਮਾ, ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰ।

ਜਿਥੈ ਲੇਖਾ ਮੰਗੀਐ ਹਰਿ ਆਪੇ ਲਏ ਛਡਾਇ ॥੨॥

ਜਿਸ ਜਗ੍ਹਾਂ ਤੇ ਹਿਸਾਬ ਕਿਤਾਬ ਮੰਗਿਆ ਜਾਉ ਵਾਹਿਗੁਰੂ ਖ਼ੁਦ ਤੇਰੀ ਖਲਾਸੀ ਕਰਾ ਦੇਏਗਾ।

ਮਨ ਕਰਹਲਾ ਅਤਿ ਨਿਰਮਲਾ ਮਲੁ ਲਾਗੀ ਹਉਮੈ ਆਇ ॥

ਮੇਰੀ ਫਿਰਤੂ ਜਿੰਦੇ! ਕਦੇ ਤੂੰ ਪਰਮ ਪਵਿੱਤਰ ਹੁੰਦੀ ਸੈ, ਹੁਣ ਤੈਨੂੰ ਹੰਕਾਰ ਦੀ ਮਲੀਨਤਾ ਆ ਕੇ ਚਿਮੜ ਗਈ ਹੈ।

ਪਰਤਖਿ ਪਿਰੁ ਘਰਿ ਨਾਲਿ ਪਿਆਰਾ ਵਿਛੁੜਿ ਚੋਟਾ ਖਾਇ ॥੩॥

ਪ੍ਰੀਤਮ ਪਤੀ ਤੇਰੇ ਗ੍ਰਹਿ ਅੰਦਰ ਤੇਰੇ ਸਾਮ੍ਹਣੇ ਹੀ ਹੈ। ਉਸ ਨਾਲੋਂ ਜੁਦਾ ਹੋ ਤੂੰ ਸਟਾਂ ਸਹਾਰਦੀ ਹੈਂ।

ਮਨ ਕਰਹਲਾ ਮੇਰੇ ਪ੍ਰੀਤਮਾ ਹਰਿ ਰਿਦੈ ਭਾਲਿ ਭਾਲਾਇ ॥

ਮੇਰੀ ਪਿਆਰੀ ਜਿੰਦੜੀਏ! ਉਦਮ ਕਰ ਅਤੇ ਆਪਣੇ ਹਿਰਦੇ ਅੰਦਰ ਵਾਹਿਗੁਰੂ ਨੂੰ ਚੰਗੀ ਤਰ੍ਹਾਂ ਢੂੰਡ।

ਉਪਾਇ ਕਿਤੈ ਨ ਲਭਈ ਗੁਰੁ ਹਿਰਦੈ ਹਰਿ ਦੇਖਾਇ ॥੪॥

ਕਿਸੇ ਭੀ ਤਰਕੀਬ ਨਾਲ ਉਹ ਲੱਝ ਨਹੀਂ ਸਕਦਾ ਗੁਰੂ ਜੀ ਤੇਰੇ ਦਿਲ ਅੰਦਰ ਹੀ ਤੈਨੂੰ ਵਾਹਿਗੁਰੁ ਵਿਖਾਲ ਦੇਣਗੇ।

ਮਨ ਕਰਹਲਾ ਮੇਰੇ ਪ੍ਰੀਤਮਾ ਦਿਨੁ ਰੈਣਿ ਹਰਿ ਲਿਵ ਲਾਇ ॥

ਮੇਰੀ ਪਿਆਰੀ ਜਿੰਦੜੀਏ! ਹੱਲਾ ਬੋਲ ਦੇ, ਅਤੇ ਦਿਹੁੰ ਰਾਤ੍ਰੀ ਵਾਹਿਗੁਰੂ ਨਾਲ ਪਿਰਹੜੀ ਪਾ।

ਘਰੁ ਜਾਇ ਪਾਵਹਿ ਰੰਗ ਮਹਲੀ ਗੁਰੁ ਮੇਲੇ ਹਰਿ ਮੇਲਾਇ ॥੫॥

ਗੁਰਾਂ ਦੀ ਮਿਲਾਈ ਹੋਈ, ਜਦ ਤੂੰ ਹਰੀ ਨੂੰ ਮਿਲ ਪਾਵੇਗੀ, ਤਦ ਤੂੰ ਆਪਣੇ ਗ੍ਰਹਿ ਨੂੰ ਜਾਵੇਗੀ, ਤੇ ਪ੍ਰੀਤ ਦੇ ਮੰਦਰ ਨੂੰ ਪ੍ਰਾਪਤ ਹੋ ਜਾਵੇਗੀ।

ਮਨ ਕਰਹਲਾ ਤੂੰ ਮੀਤੁ ਮੇਰਾ ਪਾਖੰਡੁ ਲੋਭੁ ਤਜਾਇ ॥

ਹੈ ਮੇਰੀ ਰਮਤੀ ਆਤਮਾ! ਤੂੰ ਮੇਰੀ ਸਜਣੀ ਹੈ, ਤੂੰ ਦੰਭ ਅਤੇ ਲਾਲਚ ਨੂੰ ਛਡ ਦੇ।

ਪਾਖੰਡਿ ਲੋਭੀ ਮਾਰੀਐ ਜਮ ਡੰਡੁ ਦੇਇ ਸਜਾਇ ॥੬॥

ਦੰਭੀ ਅਤੇ ਲਾਲਚੀ ਮਾਰੇ ਕੁਟੇ ਜਾਂਦੇ ਹਨ, ਆਪਣੇ ਸੋਟੇ ਨਾਲ ਮੌਤ ਉਨ੍ਹਾਂ ਨੂੰ ਸਜ਼ਾ ਦਿੰਦੀ ਹੈ।

ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲੁ ਪਾਖੰਡੁ ਭਰਮੁ ਗਵਾਇ ॥

ਹੈ ਮੇਰੀ ਰਮਤੀ ਆਤਮਾ! ਤੂੰ ਮੇਰੀ ਜਿੰਦ ਜਾਨ ਹੈਂ। ਤੂੰ ਦੰਭ ਅਤੇ ਸੰਦੇਹ ਦੀ ਗੰਦਗੀ ਨੂੰ ਉਤਾਰ ਛਡ।

ਹਰਿ ਅੰਮ੍ਰਿਤ ਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ ਜਾਇ ॥੭॥

ਪੂਰਨ ਗੁਰੂ ਜੀ ਈਸ਼ਵਰੀ ਆਬਿ-ਹਿਯਾਤ ਦੇ ਤਾਲਾਬ ਹਨ। ਸਤਿ ਸੰਗਤ ਨਾਲ ਜੁੜਨ ਦੁਆਰਾ ਗਿਲਾਜ਼ਤ ਉਤਰ ਜਾਂਦੀ ਹੈ।

ਮਨ ਕਰਹਲਾ ਮੇਰੇ ਪਿਆਰਿਆ ਇਕ ਗੁਰ ਕੀ ਸਿਖ ਸੁਣਾਇ ॥

ਹੈ ਮੇਰੀ ਪਿਆਰੀ ਜਿੰਦੜੀਏ! ਉਪਰਾਲਾ ਕਰ ਅਤੇ ਕੇਵਲ ਗੁਰਾਂ ਦੇ ਉਪਦੇਸ਼ ਨੂੰ ਹੀ ਸ੍ਰਵਣ ਕਰ।

ਇਹੁ ਮੋਹੁ ਮਾਇਆ ਪਸਰਿਆ ਅੰਤਿ ਸਾਥਿ ਨ ਕੋਈ ਜਾਇ ॥੮॥

ਮੋਹਨੀ ਦੀ ਇਹ ਪ੍ਰੀਤ ਘਨੇਰੀ ਫੈਲੀ ਹੋਈ ਹੈ। ਅਖ਼ੀਰ ਨੂੰ ਪ੍ਰਾਣੀ ਦੇ ਨਾਲ ਕੁਛ ਭੀ ਨਹੀਂ ਜਾਂਦਾ।

ਮਨ ਕਰਹਲਾ ਮੇਰੇ ਸਾਜਨਾ ਹਰਿ ਖਰਚੁ ਲੀਆ ਪਤਿ ਪਾਇ ॥

ਹੈ ਫ਼ਿਰਤੂ ਆਤਮਾ! ਮੇਰੀ ਸਜਣੀਏ! ਵਾਹਿਗੁਰੂ ਦੇ ਨਾਮ ਨੂੰ ਆਪਣੇ ਸਫ਼ਰ ਖਰਚ ਵਜੋਂ ਪ੍ਰਾਪਤ ਕਰ ਤੇ ਐਕੁਰ ਇੱਜ਼ਤ ਪਾ।

ਹਰਿ ਦਰਗਹ ਪੈਨਾਇਆ ਹਰਿ ਆਪਿ ਲਇਆ ਗਲਿ ਲਾਇ ॥੯॥

ਵਾਹਿਗੁਰੂ ਦੇ ਦਰਬਾਰ ਅੰਦਰ ਤੈਨੂੰ ਇੱਜ਼ਤ ਦੀ ਪੁਸ਼ਾਕ ਪਵਾਈ ਜਾਏਗੀ ਅਤੇ ਵਾਹਿਗੁਰੂ ਖੁਦ ਤੈਨੂੰ ਆਪਣੀ ਗਲਵਕੜੀ ਵਿੱਚ ਲਵੇਗਾ।

ਮਨ ਕਰਹਲਾ ਗੁਰਿ ਮੰਨਿਆ ਗੁਰਮੁਖਿ ਕਾਰ ਕਮਾਇ ॥

ਹੈ ਮੇਰੀ ਫ਼ਿਰਤੂ ਆਤਮਾ! ਜੋ ਗੁਰਾਂ ਦੀ ਤਾਬੇਦਾਰੀ ਕਰਦਾ ਹੈ, ਉਹ ਗੁਰਾਂ ਦੇ ਉਪਦੇਸ਼ ਤਾਬੇ ਸਾਹਿਬ ਦੀ ਆਪਣੀ ਚਾਕਰੀ ਕਰਦਾ ਹੈ।

ਗੁਰ ਆਗੈ ਕਰਿ ਜੋਦੜੀ ਜਨ ਨਾਨਕ ਹਰਿ ਮੇਲਾਇ ॥੧੦॥੧॥

ਗੁਰਾਂ ਦੇ ਮੂਹਰੇ ਪ੍ਰਾਰਥਨਾ ਕਰ ਹੇ ਗੋਲੇ ਨਾਨਕ ਅਤੇ ਉਹ ਤੈਨੂੰ ਵਾਹਿਗੁਰੂ ਦੇ ਨਾਲ ਮਿਲਾ ਦੇਣਗੇ।


ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

ਵਾਹਿਗੁਰੁ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਨਹਾਰ ਹੈ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਰਾਗੁ ਗਉੜੀ ਪੂਰਬੀ ਛੰਤ ਮਹਲਾ ੧ ॥

ਰਾਗੁ ਗਊੜੀ ਪੂਰਬੀ ਛੰਤ ਪਾਤਸ਼ਾਹੀ ਪਹਿਲੀ।

ਮੁੰਧ ਰੈਣਿ ਦੁਹੇਲੜੀਆ ਜੀਉ ਨੀਦ ਨ ਆਵੈ ॥

ਵਹੁਟੀ ਲਈ ਰਾਤ ਦੁਖਦਾਈ ਹੈ। ਆਪਣੇ ਪਿਆਰੇ ਬਿਨਾਂ ਉਸ ਨੂੰ ਨੀਦ੍ਰਂ ਨਹੀਂ ਪੈਦੀ।

ਸਾ ਧਨ ਦੁਬਲੀਆ ਜੀਉ ਪਿਰ ਕੈ ਹਾਵੈ ॥

ਆਪਣੇ ਪਤੀ ਦੇ ਵਿਛੋੜੇ ਦੇ ਸੱਲ ਕਰਕੇ, ਪਤਨੀ ਲਿੱਸੀ ਹੋ ਗਈ ਹੈ।

ਧਨ ਥੀਈ ਦੁਬਲਿ ਕੰਤ ਹਾਵੈ ਕੇਵ ਨੈਣੀ ਦੇਖਏ ॥

ਪਤਨੀ ਆਪਣੇ ਪਤੀ ਦੇ ਗ਼ਮ ਅੰਦਰ ਇਹ ਆਖਦੀ ਹੋਈ ਮਾਂਦੀ ਪੈ ਗਈ ਹੈ, ਮੈਂ ਉਸ ਨੂੰ ਆਪਣੀਆਂ ਅੱਖਾਂ ਨਾਲ ਕਿਸ ਤਰ੍ਹਾਂ ਵੇਖਾਂਗੀ?

ਸੀਗਾਰ ਮਿਠ ਰਸ ਭੋਗ ਭੋਜਨ ਸਭੁ ਝੂਠੁ ਕਿਤੈ ਨ ਲੇਖਏ ॥

ਉਸ ਦੇ ਲਈ ਹਾਰ-ਸ਼ਿੰਗਾਰ, ਮਿੱਠੀਆ ਨਿਆਮਤਾ ਕਾਮ ਦੀਆਂ ਰੰਗ ਰਲੀਆਂ, ਤੇ ਖਾਣੇ ਸਾਰੇ ਕੂੜੇ ਹਨ ਤੇ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ।

ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ ॥

ਜੁਆਨੀ ਦੇ ਗ਼ਰੂਰ ਦੀ ਸ਼ਰਾਬ ਨਾਲ ਗੁੱਟ ਹੋਈ ਹੋਈ ਉਹ ਬਰਬਾਦ ਹੋ ਗਈ ਹੈ। ਚੋਏ ਹੋਏ ਦੁੱਧ ਦੇ ਮੁੜ ਕੇ ਬਣਾ ਵਿੱਚ ਨਾਂ ਆਉਣ ਦੀ ਤਰ੍ਹਾਂ ਉਸ ਨੂੰ ਫੇਰ ਹੋਰ ਮੌਕਾ ਨਹੀਂ ਮਿਲਣਾ।

ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪਿਰ ਨੀਦ ਨ ਆਵਏ ॥੧॥

ਨਾਨਕ ਪਤਨੀ ਆਪਣੇ ਪਤੀ ਨੂੰ ਮਿਲ ਪੈਦੀ ਹੈ, ਜਦ ਉਹ ਉਸ ਨੂੰ ਆਪਣੇ ਨਾਲ ਮਿਲਾਉਂਦਾ ਹੈ। ਉਸ ਦੇ ਬਾਝੋਂ ਉਸ ਨੂੰ ਨੀਦ੍ਰਂ ਨਹੀਂ ਆਉਂਦੀ।

ਮੁੰਧ ਨਿਮਾਨੜੀਆ ਜੀਉ ਬਿਨੁ ਧਨੀ ਪਿਆਰੇ ॥

ਆਪਣੇ ਪ੍ਰੀਤਮ ਮਾਲਕ ਦੇ ਬਗੈਰ ਵਹੁਟੀ ਮਾਣ ਆਦਰ-ਹੀਣੀ ਹੈ।

ਕਿਉ ਸੁਖੁ ਪਾਵੈਗੀ ਬਿਨੁ ਉਰ ਧਾਰੇ ॥

ਉਸ ਨੂੰ ਆਪਣੇ ਦਿਲ ਨਾਲ ਲਾਉਣ ਦੇ ਬਗ਼ੈਰ ਉਹ ਠੰਢ-ਚੈਨ ਕਿਸ ਤਰ੍ਹਾਂ ਪਾ ਸਕਦੀ ਹੈ?

ਨਾਹ ਬਿਨੁ ਘਰ ਵਾਸੁ ਨਾਹੀ ਪੁਛਹੁ ਸਖੀ ਸਹੇਲੀਆ ॥

ਖਸਮ ਦੇ ਬਾਝੋਂ ਗ੍ਰਹਿ ਰਹਿਣ ਦੇ ਲਾਇਕ ਨਹੀਂ। ਆਪਣੀਆਂ ਸਈਆਂ ਤੇ ਸਾਥਣਾ ਤੋਂ ਪਤਾ ਕਰ ਲੈ।

ਬਿਨੁ ਨਾਮ ਪ੍ਰੀਤਿ ਪਿਆਰੁ ਨਾਹੀ ਵਸਹਿ ਸਾਚਿ ਸੁਹੇਲੀਆ ॥

ਨਾਮ ਦੇ ਬਗੈਰ ਕੋਈ ਮੁਹੱਬਤ ਤੇ ਸਨੇਹ ਨਹੀਂ। ਆਪਣੇ ਸੱਚੇ ਸੁਆਮੀ ਨਾਲ ਉਹ ਆਰਾਮ ਅੰਦਰ ਵਸਦੀ ਹੈ।

ਸਚੁ ਮਨਿ ਸਜਨ ਸੰਤੋਖਿ ਮੇਲਾ ਗੁਰਮਤੀ ਸਹੁ ਜਾਣਿਆ ॥

ਮਾਨਸਕ ਸੱਚਾਈ ਤੇ ਸੰਤੁਸ਼ਟਤਾ ਰਾਹੀਂ ਮਿਤ੍ਰ ਦਾ ਮਿਲਾਪ ਪਰਾਪਤ ਹੁੰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਕੰਤ ਜਾਣਿਆ ਜਾਂਦਾ ਹੈ।

ਨਾਨਕ ਨਾਮੁ ਨ ਛੋਡੈ ਸਾ ਧਨ ਨਾਮਿ ਸਹਜਿ ਸਮਾਣੀਆ ॥੨॥

ਨਾਨਕ ਜਿਹੜੀ ਵਹੁਟੀ ਨਾਮ ਨੂੰ ਨਹੀਂ ਤਿਆਗਦੀ ਉਹ ਨਾਮ ਦੇ ਰਾਹੀਂ ਪ੍ਰਭੂ ਅੰਦਰ ਲੀਨ ਹੋ ਜਾਂਦੀ ਹੈ।

ਮਿਲੁ ਸਖੀ ਸਹੇਲੜੀਹੋ ਹਮ ਪਿਰੁ ਰਾਵੇਹਾ ॥

ਆਉ ਮੇਰੀਓ ਸਹੇਲੀਓ ਅਤੇ ਸਾਥਣੋਂ, ਆਪਾ ਆਪਣੇ ਪਿਆਰੇ ਪਤੀ ਨੂੰ ਮਾਣੀਏ।

ਗੁਰ ਪੁਛਿ ਲਿਖਉਗੀ ਜੀਉ ਸਬਦਿ ਸਨੇਹਾ ॥

ਮੈਂ ਆਪਣੇ ਗੁਰਦੇਵ ਜੀ ਪਾਸੋਂ ਪੁੱਛਾਂਗੀ ਅਤੇ ਉਨ੍ਹਾਂ ਦੇ ਉਪਦੇਸ਼ ਨੂੰ ਆਪਣੇ ਪੈਗਾਮ ਵਜੋਂ ਲਿਖਾਂਗੀ।

ਸਬਦੁ ਸਾਚਾ ਗੁਰਿ ਦਿਖਾਇਆ ਮਨਮੁਖੀ ਪਛੁਤਾਣੀਆ ॥

ਸੱਚਾ ਸ਼ਬਦ, ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ। ਅਧਰਮੀ ਪਸਚਾਤਾਪ ਕਰਨਗੇ।

ਨਿਕਸਿ ਜਾਤਉ ਰਹੈ ਅਸਥਿਰੁ ਜਾਮਿ ਸਚੁ ਪਛਾਣਿਆ ॥

ਜਦ ਮੈਂ ਸਤਿਪੁਰਖ ਨੂੰ ਸਿਆਣ ਲਿਆ, ਮੇਰਾ ਰਮਤਾ ਮਨੂਆ ਨਿਹਚਲ ਹੋ ਗਿਆ ਹੈ।

ਸਾਚ ਕੀ ਮਤਿ ਸਦਾ ਨਉਤਨ ਸਬਦਿ ਨੇਹੁ ਨਵੇਲਓ ॥

ਸੱਚੇ ਦੀ ਸਮਝ ਹਮੇਸ਼ਾਂ ਨਵੀ ਨਿਕੋਰ ਹੁੰਦੀ ਹੈ ਅਤੇ ਸੱਚੇ ਨਾਮ ਦਾ ਪਿਆਰ ਸਦਾ ਤਰੋ-ਤਾਜਾ।

ਨਾਨਕ ਨਦਰੀ ਸਹਜਿ ਸਾਚਾ ਮਿਲਹੁ ਸਖੀ ਸਹੇਲੀਹੋ ॥੩॥

ਨਾਨਕ ਸੱਚੇ ਮਾਲਕ ਦੀ ਮਿਹਰ ਦੀ ਨਿਗ੍ਹਾਂ ਤੇ ਠੰਢ-ਚੈਨ ਪ੍ਰਾਪਤ ਹੁੰਦੀ ਹੈ। ਮੇਰੀ ਸਹੀਓ ਤੇ ਸਜਣੀਓ! ਉਸ ਨੂੰ ਮਿਲੋ।

ਮੇਰੀ ਇਛ ਪੁਨੀ ਜੀਉ ਹਮ ਘਰਿ ਸਾਜਨੁ ਆਇਆ ॥

ਮੇਰੀ ਕਾਮਨਾ ਪੂਰੀ ਹੋ ਗਈ ਹੈ ਅਤੇ ਮੇਰਾ ਮਿਤ੍ਰ ਮੇਰੇ ਗ੍ਰਹਿ ਵਿੱਚ ਆ ਗਿਆ ਹੈ।

ਮਿਲਿ ਵਰੁ ਨਾਰੀ ਮੰਗਲੁ ਗਾਇਆ ॥

ਪਤੀ ਤੇ ਪਤਨੀ ਦੇ ਮਿਲਾਪ ਤੇ ਖੁਸ਼ੀ ਦਾ ਗੀਤ ਗਾਇਨ ਕੀਤਾ ਗਿਆ।

ਗੁਣ ਗਾਇ ਮੰਗਲੁ ਪ੍ਰੇਮਿ ਰਹਸੀ ਮੁੰਧ ਮਨਿ ਓਮਾਹਓ ॥

ਕੰਤ ਦੀ ਕੀਰਤੀ ਅਤੇ ਪਵ੍ਰੀਤਿ ਵਿੱਚ ਖੁਸ਼ੀ ਦੇ ਗੀਤ ਗਾਇਨ ਕਰਨ ਦੁਆਰਾ ਪਤਨੀ ਦੀ ਆਤਮਾ ਪ੍ਰਸੰਨ ਤੇ ਅਨੰਦ ਹੋ ਗਈ ਹੈ।

ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ ॥

ਮਿਤ੍ਰ ਖੁਸ਼ ਹਨ ਅਤੇ ਵੈਰੀ ਨਾਖੁਸ਼। ਸਤਿਪੁਰਖ ਦਾ ਸਿਮਰਨ ਕਰਨ ਦੁਆਰਾ ਸੱਚਾ ਨਫ਼ਾ ਪ੍ਰਾਪਤ ਹੁੰਦਾ ਹੈ।

ਕਰ ਜੋੜਿ ਸਾ ਧਨ ਕਰੈ ਬਿਨਤੀ ਰੈਣਿ ਦਿਨੁ ਰਸਿ ਭਿੰਨੀਆ ॥

ਹੱਥ ਬੰਨ੍ਹ ਕੇ ਪਤਨੀ ਬੇਨਤੀ ਕਰਦੀ ਹੈ ਕਿ ਰਾਤ ਦਿਨ ਉਹ ਆਪਣੇ ਸੁਆਮੀ ਦੇ ਸਨੇਹ ਅੰਦਰ ਗੱਚ ਰਹੇ।

ਨਾਨਕ ਪਿਰੁ ਧਨ ਕਰਹਿ ਰਲੀਆ ਇਛ ਮੇਰੀ ਪੁੰਨੀਆ ॥੪॥੧॥

ਨਾਨਕ, ਮੇਰੀ ਕਾਮਨਾ ਪੂਰੀ ਹੋ ਗਈ ਹੈ ਅਤੇ ਹੁਣ ਪ੍ਰੀਤਮ ਅਤੇ ਉਸ ਦੀ ਪਤਨੀ ਮਿਲ ਕੇ ਮੌਜਾ ਮਾਣਦੇ ਹਨ।


ਰਾਗੁ ਗਉੜੀ ਪੂਰਬੀ ਛੰਤ ਮਹਲਾ ੩

ਰਾਗ ਗਉੜੀ-ਪੂਰਬੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ‘ਛੰਤ’।

ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।

ਸਾ ਧਨ ਬਿਨਉ ਕਰੇ ਜੀਉ ਹਰਿ ਕੇ ਗੁਣ ਸਾਰੇ ॥

ਪਤਨੀ ਪੂਜਨੀਯ ਵਾਹਿਗੁਰੂ ਅਗੇ ਪ੍ਰਾਰਥਨਾ ਕਰਦੀ ਅਤੇ ਉਸ ਦੇ ਗੁਣਾਂ ਨੂੰ ਯਾਦ ਕਰਦੀ ਹੈ।

ਖਿਨੁ ਪਲੁ ਰਹਿ ਨ ਸਕੈ ਜੀਉ ਬਿਨੁ ਹਰਿ ਪਿਆਰੇ ॥

ਆਪਣੇ ਪ੍ਰੀਤਵਾਨ ਵਾਹਿਗੁਰੂ ਦੇ ਬਗੈਰ, ਉਹ ਇਕ ਚਸੇ ਤੇ ਮੁਹਤ ਕਰ ਲਈ ਭੀ ਰਹਿ ਨਹੀਂ ਸਕਦੀ।

ਬਿਨੁ ਹਰਿ ਪਿਆਰੇ ਰਹਿ ਨ ਸਾਕੈ ਗੁਰ ਬਿਨੁ ਮਹਲੁ ਨ ਪਾਈਐ ॥

ਆਪਣੇ ਸਨੇਹੀ ਵਾਹਿਗੁਰੂ ਦੇ ਬਾਝੋਂ ਉਹ ਬੱਚ ਨਹੀਂ ਸਕਦੀ। ਗੁਰਾਂ ਦੇ ਬਾਝੋਂ ਸਾਹਿਬ ਦੀ ਹਜ਼ੂਰੀ ਪ੍ਰਾਪਤ ਨਹੀਂ ਹੁੰਦੀ।

ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ ॥

ਜੋ ਕੁਛ ਗੁਰੂ ਜੀ ਆਖਦੇ ਹਨ, ਉਹ ਉਸ ਨੂੰ ਨਿਸਚਿਤ ਹੀ ਕਰਨਾ ਚਾਹੀਦਾ ਹੈ। ਖ਼ਾਹਿਸ਼ ਦੀ ਅੱਗ ਉਸ ਨੂੰ ਬੁਝਾਉਣੀ ਯੋਗ ਹੈ।

ਹਰਿ ਸਾਚਾ ਸੋਈ ਤਿਸੁ ਬਿਨੁ ਅਵਰੁ ਨ ਕੋਈ ਬਿਨੁ ਸੇਵਿਐ ਸੁਖੁ ਨ ਪਾਏ ॥

ਕੇਵਲ ਉਹੀ ਵਾਹਿਗੁਰੂ ਸੱਚਾ ਹੈ ਅਤੇ ਉਸ ਦੇ ਬਗੈਰ ਹੋਰ ਕੋਈ ਨਹੀਂ। ਉਸ ਦੀ ਟਹਿਲ ਕੀਤੇ ਬਗੈਰ ਆਰਾਮ ਪ੍ਰਾਪਤ ਨਹੀਂ ਹੁੰਦਾ।

ਨਾਨਕ ਸਾ ਧਨ ਮਿਲੈ ਮਿਲਾਈ ਜਿਸ ਨੋ ਆਪਿ ਮਿਲਾਏ ॥੧॥

ਨਾਨਕ ਵਹੁਟੀ ਜਿਸ ਨੂੰ ਸਾਈਂ ਖੁਦ ਜੋੜਦਾ ਤੇ ਮਿਲਾਉਂਦਾ ਹੈ, ਉਹ ਉਸ ਨੂੰ ਮਿਲ ਪੈਦੀ ਹੈ।

ਧਨ ਰੈਣਿ ਸੁਹੇਲੜੀਏ ਜੀਉ ਹਰਿ ਸਿਉ ਚਿਤੁ ਲਾਏ ॥

ਸੁਭਾਇਮਾਨ ਹੋ ਜਾਂਦੀ ਹੈ ਰਾਤ੍ਰੀ ਉਸ ਮੁੰਧ ਦੀ, ਜੋ ਵਾਹਿਗੁਰੂ ਨਾਲ ਆਪਣੇ ਮਨ ਨੂੰ ਜੋੜਦੀ ਹੈ।

ਸਤਿਗੁਰੁ ਸੇਵੇ ਭਾਉ ਕਰੇ ਜੀਉ ਵਿਚਹੁ ਆਪੁ ਗਵਾਏ ॥

ਸੱਚੇ ਗੁਰਾਂ ਦੀ ਉਹ ਪਿਆਰ ਨਾਲ ਟਹਿਲ ਕਮਾਉਂਦੀ ਹੈ। ਸਵੈ-ਹੰਗਤਾ ਨੂੰ ਉਹ ਆਪਣੇ ਅੰਦਰੋਂ ਦੂਰ ਕਰ ਦਿੰਦੀ ਹੈ।

ਵਿਚਹੁ ਆਪੁ ਗਵਾਏ ਹਰਿ ਗੁਣ ਗਾਏ ਅਨਦਿਨੁ ਲਾਗਾ ਭਾਓ ॥

ਆਪਣੇ ਅੰਦਰੋਂ ਹੰਕਾਰ ਗੁਆ ਅਤੇ ਵਾਹਿਗੁਰੂ ਦਾ ਜੱਸ ਅਲਾਪ ਕਰ ਕੇ ਉਹ ਦਿਨ ਰਾਤ ਪ੍ਰਭੂ ਨੂੰ ਪਿਆਰ ਕਰਦੀ ਹੈ।

ਸੁਣਿ ਸਖੀ ਸਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ ॥

ਕੰਨ ਕਰ ਤੂੰ ਹੈ ਮੇਰੀ ਸਜਣੀ ਸਹੀਏ! ਮੇਰੇ ਮਨ ਦੀਏ ਮੇਲਣੇ ਤੂੰ ਗੁਰਬਾਣੀ ਅੰਦਰ ਲੀਨ ਹੋ ਜਾ।

ਸਾਰੀ ਤਾ ਕੰਤ ਪਿਆਰੀ ਨਾਮੇ ਧਰੀ ਪਿਆਰੋ ॥

ਜੇਕਰ ਤੂੰ ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਨੂੰ ਯਾਦ ਕਰੇ ਤਦ ਤੂੰ ਆਪਣੇ ਭਰਤੇ ਦੀ ਲਾਡਲੀ ਹੋ ਜਾਏਗੀ ਤੇ ਤੇਰੀ ਪ੍ਰੀਤ ਨਾਮ ਨਾਲ ਪੈ ਜਾਵੇਗੀ।

ਨਾਨਕ ਕਾਮਣਿ ਨਾਹ ਪਿਆਰੀ ਰਾਮ ਨਾਮੁ ਗਲਿ ਹਾਰੋ ॥੨॥

ਨਾਨਕ ਜਿਸ ਪਤਨੀ ਦੀ ਗਰਦਨ ਦੁਆਲੇ ਸੁਆਮੀ ਦੇ ਨਾਮ ਦੀ ਮਾਲਾ ਹੈ, ਉਹ ਆਪਣੇ ਕੰਤ ਦੀ ਲਾਡਲੀ ਹੈ।

ਧਨ ਏਕਲੜੀ ਜੀਉ ਬਿਨੁ ਨਾਹ ਪਿਆਰੇ ॥

ਐਨ ਇਕੱਲੀ ਹੈ ਪਤਨੀ ਆਪਣੇ ਪਿਆਰੇ ਕੰਤ ਬਗੈਰ।

ਦੂਜੈ ਭਾਇ ਮੁਠੀ ਜੀਉ ਬਿਨੁ ਗੁਰ ਸਬਦ ਕਰਾਰੇ ॥

ਮੁਅੱਸਰ ਗੁਰਬਾਣੀ ਦੇ ਬਾਝੋਂ, ਉਹ ਹੋਰਸ ਦੀ ਪ੍ਰੀਤ ਕਰ ਕੇ ਠੱਗੀ ਗਈ ਹੈ।

ਬਿਨੁ ਸਬਦ ਪਿਆਰੇ ਕਉਣੁ ਦੁਤਰੁ ਤਾਰੇ ਮਾਇਆ ਮੋਹਿ ਖੁਆਈ ॥

ਨਾਮ ਸਨੇਹੀ ਦੇ ਬਗੈਰ ਉਸ ਨੂੰ ਕਠਨ ਸਮੁੰਦਰ ਤੋਂ ਕਿਹੜਾ ਪਾਰ ਕਰ ਸਕਦਾ ਹੈ? ਧੰਨ ਦੌਲਤ ਦੀ ਲਗਨ ਨੇ ਉਸ ਨੂੰ ਕੁਰਾਹੇ ਪਾ ਛਡਿਆ ਹੈ।

ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨ ਮਹਲੁ ਨ ਪਾਈ ॥

ਜਦ ਉਸ ਨੂੰ ਝੁਠ ਨੇ ਬਰਬਾਦ ਕਰ ਦਿਤਾ, ਤਦ ਖਸਮ ਨੇ ਉਸ ਨੂੰ ਤਲਾਂਜਲੀ ਦੇ ਦਿਤੀ, ਪਤਨੀ ਸੁਆਮੀ ਦੀ ਹਜ਼ੂਰੀ ਨੂੰ ਪ੍ਰਾਪਤ ਨਹੀਂ ਹੁੰਦੀ।

ਗੁਰ ਸਬਦੇ ਰਾਤੀ ਸਹਜੇ ਮਾਤੀ ਅਨਦਿਨੁ ਰਹੈ ਸਮਾਏ ॥

ਜੋ ਗੁਰਬਾਣੀ ਨਾਲ ਰੰਗੀਜੀ ਹੈ, ਉਹ ਪ੍ਰਭੂ ਦੀ ਪ੍ਰੀਤ ਨਾਲ ਮਤਵਾਲੀ ਹੋ ਜਾਂਦੀ ਹੈ ਅਤੇ ਦਿਨ ਰਾਤ ਉਸ ਅੰਦਰ ਲੀਨ ਰਹਿੰਦੀ ਹੈ।

ਨਾਨਕ ਕਾਮਣਿ ਸਦਾ ਰੰਗਿ ਰਾਤੀ ਹਰਿ ਜੀਉ ਆਪਿ ਮਿਲਾਏ ॥੩॥

ਪੂਜਯ ਪ੍ਰਭੂ ਉਸ ਪਤਨੀ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ ਜੋ ਉਸ ਦੀ ਪ੍ਰੀਤ ਅੰਦਰ ਹਮੇਸ਼ਾਂ ਰੰਗੀ ਰਹਿੰਦੀ ਹੈ।

ਤਾ ਮਿਲੀਐ ਹਰਿ ਮੇਲੇ ਜੀਉ ਹਰਿ ਬਿਨੁ ਕਵਣੁ ਮਿਲਾਏ ॥

ਜੇਕਰ ਵਾਹਿਗੁਰੁ ਮਿਲਾਵੇ, ਕੇਵਲ ਤਦ ਹੀ ਅਸੀਂ ਉਸ ਨੂੰ ਮਿਲ ਸਕਦੇ ਹਾਂ। ਹਰੀ ਦੇ ਬਾਝੋਂ ਕਿਹੜਾ ਸਾਨੂੰ ਉਸ ਨਾਲ ਮਿਲਾ ਸਕਦਾ ਹੈ?

ਬਿਨੁ ਗੁਰ ਪ੍ਰੀਤਮ ਆਪਣੇ ਜੀਉ ਕਉਣੁ ਭਰਮੁ ਚੁਕਾਏ ॥

ਆਪਣੇ ਪਿਆਰੇ ਗੁਰਾਂ ਦੇ ਬਗੈਰ, ਸਾਡਾ ਵਹਿਮ ਕਿਹੜਾ ਦੂਰ ਕਰ ਸਕਦਾ ਹੈ?

ਗੁਰੁ ਭਰਮੁ ਚੁਕਾਏ ਇਉ ਮਿਲੀਐ ਮਾਏ ਤਾ ਸਾ ਧਨ ਸੁਖੁ ਪਾਏ ॥

ਗੁਰਾਂ ਦੇ ਰਾਹੀਂ ਸੰਦੇਹ ਦੂਰ ਹੋ ਜਾਂਦਾ ਹੈ। ਇਹ ਹੈ ਤਰੀਕਾ ਵਾਹਿਗੁਰੂ ਨੂੰ ਭੇਟਣ ਦਾ ਹੇ ਮੇਰੀ ਮਾਤਾ! ਤੇ ਇਸ ਤਰ੍ਹਾਂ ਮੁੰਧ ਆਰਾਮ ਪਾ ਲੈਂਦੀ ਹੈ।

ਗੁਰ ਸੇਵਾ ਬਿਨੁ ਘੋਰ ਅੰਧਾਰੁ ਬਿਨੁ ਗੁਰ ਮਗੁ ਨ ਪਾਏ ॥

ਗੁਰਾਂ ਦੀ ਟਹਿਲ ਦੇ ਬਾਝੋਂ ਅਨ੍ਹੇਰ-ਘੁੱਪ ਹੈ। ਗੁਰਾਂ ਦੇ ਬਗੈਰ ਰਸਤਾ ਨਹੀਂ ਲੱਭਦਾ।

ਕਾਮਣਿ ਰੰਗਿ ਰਾਤੀ ਸਹਜੇ ਮਾਤੀ ਗੁਰ ਕੈ ਸਬਦਿ ਵੀਚਾਰੇ ॥

ਪਤਨੀ ਜੋ ਰੱਬੀ ਰੰਗ ਨਾਲ ਰੰਗੀ ਹੋਈ ਅਤੇ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੈ, ਉਹ ਗੁਰਾਂ ਦੀ ਬਾਣੀ ਦੀ ਸੋਚ-ਵੀਚਾਰ ਕਰਦੀ ਹੈ।

ਨਾਨਕ ਕਾਮਣਿ ਹਰਿ ਵਰੁ ਪਾਇਆ ਗੁਰ ਕੈ ਭਾਇ ਪਿਆਰੇ ॥੪॥੧॥

ਨਾਨਕ ਪ੍ਰੀਤਵਾਨ ਗੁਰਾਂ ਨਾਲ ਪ੍ਰੇਮ ਪਾ ਕੇ ਪਤਨੀ ਨੇ ਵਾਹਿਗੁਰੂ ਨੂੰ ਆਪਣੇ ਕੰਤ ਵਜੋ ਪਾ ਲਿਆ ਹੈ।


ਰਾਗੁ ਗਉੜੀ ਪੂਰਬੀ ਕਬੀਰ ਜੀ ॥

ਰਾਗ ਗਉੜੀ-ਪੂਰਬੀ ਵਿੱਚ ਭਗਤ ਕਬੀਰ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ, ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਜਹ ਕਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ ॥

ਜਿਥੇ ਕੁਛ ਸੀ, ਉਥੇ ਹੁਣ ਕੁਛ ਭੀ ਨਹੀਂ। ਪੰਜ ਅੰਸ਼ ਭੀ ਉਥੇ ਨਹੀਂ ਹਨ।

ਇੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥੧॥

ਖੱਬੀ ਸੁਰ, ਸੱਜੀ ਸੁਰ ਅਤੇ ਹਵਾ ਦੀ ਕੇਂਦਰੀ ਨਾਲੀ, ਇਹ ਹੁਣ ਕਿਸ ਤਰ੍ਹਾ ਗਿਣੇ ਜਾ ਸਕਦੇ ਹਨ, ਹੇ ਇਨਸਾਨ?

ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ ॥

ਧਾਗਾ ਟੁਟ ਗਿਆ ਹੈ ਅਤੇ ਦਮਾਗ ਨਾਸ ਹੋ ਗਿਆ ਹੈ। ਬਚਨ ਬਿਲਾਸ ਕਿੱਥੇ ਅਲੋਪ ਹੋ ਗਿਆ ਹੈ।

ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ ॥੧॥ ਰਹਾਉ ॥

ਰਾਤ ਦਿਨ ਇਹ ਫਿਕਰ ਮੈਨੂੰ ਚਿਮੜਿਆਂ ਰਹਿੰਦਾ ਹੈ। ਕੋਈ ਇਸ ਨੂੰ ਬਿਆਨ ਕਰਕੇ ਮੈਨੂੰ ਸਮਝਾ ਨਹੀਂ ਸਕਦਾ। ਠਹਿਰਾਉ।

ਜਹ ਬਰਭੰਡੁ ਪਿੰਡੁ ਤਹ ਨਾਹੀ ਰਚਨਹਾਰੁ ਤਹ ਨਾਹੀ ॥

ਸਰੀਰ ਉਥੇ ਨਹੀਂ ਜਿਥੇ ਇਹ ਦੁਨੀਆਂ ਹੈ। ਇਸ ਦਾ ਪ੍ਰੇਰਕ (ਮਨ ਭੀ) ਉਥੇ ਨਹੀਂ।

ਜੋੜਨਹਾਰੋ ਸਦਾ ਅਤੀਤਾ ਇਹ ਕਹੀਐ ਕਿਸੁ ਮਾਹੀ ॥੨॥

ਜੋੜਣ ਵਾਲਾ, ਸਦੀਵ ਹੀ ਨਿਰਲੇਪ ਹੈ। ਹੁਣ ਇਹ ਆਤਮਾ ਕੀਹਦੇ ਅੰਦਰ ਸਮਾਈ ਹੋਈ ਆਖੀ ਜਾ ਸਕਦੀ ਹੈ?

ਜੋੜੀ ਜੁੜੈ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ ॥

ਮਿਲਾਉਣ ਦੁਆਰਾ ਆਦਮੀ ਤੱਤਾਂ ਨੂੰ ਮਿਲਾ ਨਹੀਂ ਸਕਦਾ। ਜਦ ਤਾਈ ਸਰੀਰ ਨਾਸ ਨਾਂ ਹੋਵੇ, ਉਹ ਵੱਖਰੇ ਕਰਨ ਦੁਆਰਾ ਇਨ੍ਹਾਂ ਨੂੰ ਵੱਖਰੇ ਨਹੀਂ ਕਰ ਸਕਦਾ।

ਕਾ ਕੋ ਠਾਕੁਰੁ ਕਾ ਕੋ ਸੇਵਕੁ ਕੋ ਕਾਹੂ ਕੈ ਜਾਸੀ ॥੩॥

ਰੂਹ ਕਿਸ ਦੀ ਮਾਲਕ ਹੈ ਅਤੇ ਕਿਸ ਦੀ ਨੌਕਰਾਣੀ? ਇਹ ਕਿਥੇ ਤੇ ਕੀਹਦੇ ਕੋਲ ਜਾ ਸਕਦੀ ਹੈ?

ਕਹੁ ਕਬੀਰ ਲਿਵ ਲਾਗਿ ਰਹੀ ਹੈ ਜਹਾ ਬਸੇ ਦਿਨ ਰਾਤੀ ॥

ਕਬੀਰ ਜੀ ਆਖਦੇ ਹਨ, ਮੇਰੀ ਪ੍ਰੀਤ ਉਥੇ ਕੇਂਦਰਤ ਹੋਈ ਹੈ, ਜਿਥੇ ਦਿਨ ਰਾਤ ਸਾਹਿਬ ਨਿਵਾਸ ਰਖਦਾ ਹੈ।

ਉਆ ਕਾ ਮਰਮੁ ਓਹੀ ਪਰੁ ਜਾਨੈ ਓਹੁ ਤਉ ਸਦਾ ਅਬਿਨਾਸੀ ॥੪॥੧॥੫੨॥

ਉਸ ਦਾ ਭੇਤ ਉਹ ਆਪ ਹੀ ਪੁਰੀ ਤਰ੍ਹਾਂ ਜਾਣਦਾ ਹੈ। ਉਹ ਹਮੇਸ਼ਾਂ ਹੀ ਅਮਰ ਹੈ।


ਗਉੜੀ ਪੂਰਬੀ ॥
ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥

ਬਹਿਸ਼ਤ ਅੰਦਰ ਵਸੇਬੇ ਲਈ ਤਾਂਘ ਨਾਂ ਕਰ ਅਤੇ ਦੋਜ਼ਕ ਅੰਦਰ ਵਸਣੋਂ ਭੈ ਨਾਂ ਕਰ।

ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥

ਜੋ ਕੁਛ ਹੋਣਾ ਹੈ, ਉਹ ਨਿਸਚਿਤ ਹੀ ਹੋਵੇਗਾ। ਇਸ ਲਈ ਆਪਣੇ ਮਨ ਵਿੱਚ ਕੋਈ ਉਮੀਦ ਨ ਬੰਨ੍ਹ।

ਰਮਈਆ ਗੁਨ ਗਾਈਐ ॥

ਤੂੰ ਵਿਆਪਕ ਪ੍ਰਭੂ ਦਾ ਜੱਸ ਗਾਇਨ ਕਰ,

ਜਾ ਤੇ ਪਾਈਐ ਪਰਮ ਨਿਧਾਨੁ ॥੧॥ ਰਹਾਉ ॥

ਜਿਸ ਪਾਸੋਂ ਮਹਾਨ ਸਰੇਸ਼ਟ ਖਜਾਨਾ ਪ੍ਰਾਪਤ ਹੁੰਦਾ ਹੈ। ਠਹਿਰਾਉ।

ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ ॥

ਕੀ ਲਾਭ ਪਾਠ ਦਾ, ਕੀ ਤਪੱਸਿਆ ਤੇ ਸਵੈ-ਰਿਆਜ਼ਤ ਦਾ, ਕੀ ਹੈ ਨਿਰਾ-ਅਹਾਰ ਰਹਿਣ ਦਾ ਅਤੇ ਕੀ ਨ੍ਹਾਉਣ ਦਾ,

ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ ॥੨॥

ਜਦ ਤਾਂਈ ਤੈਨੂੰ ਮੁਬਾਰਕ ਮਾਲਕ ਦੀ ਪ੍ਰੀਤ ਅਤੇ ਸੇਵਾ ਦਾ ਤਰੀਕਾ ਨਹੀਂ ਆਉਂਦਾ?

ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥

ਖ਼ਜ਼ਾਨਿਆਂ ਨੂੰ ਤੱਕ ਕੇ ਫੁੱਲ ਕੇ ਨਾਂ ਬੈਠ ਅਤੇ ਮੁਸੀਬਤ ਨੂੰ ਤੱਕ ਕੇ ਵਿਰਲਾਪ ਨਾਂ ਕਰ।

ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥੩॥

ਜਿਹੋ ਜਿਹੀ ਦੌਲਤ ਹੈ, ਉਹੋ ਜਿਹੇ ਹੀ ਕੰਗਾਲਤਾ ਜੋ ਕੁਛ ਪ੍ਰਭੂ ਕਰਦਾ ਹੈ, ਉਹੀ ਹੁੰਦਾ ਹੈ।

ਕਹਿ ਕਬੀਰ ਅਬ ਜਾਨਿਆ ਸੰਤਨ ਰਿਦੈ ਮਝਾਰਿ ॥

ਕਬੀਰ ਜੀ ਆਖਦੇ ਹਨ, ਸਾਧੂਆਂ ਦੇ ਰਾਹੀਂ, ਮੈਂ ਹੁਣ ਆਪਣੇ ਮਨ ਵਿੱਚ ਜਾਣ ਲਿਆ ਹੈ,

ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰਿ ॥੪॥੧॥੧੨॥੬੩॥

ਕਿ ਉਹ ਸੇਵਕ, ਜਿਸ ਦੇ ਹਿਰਦੇ ਵਿੱਚ ਸੁਆਮੀ ਨਿਵਾਸ ਰੱਖਦਾ ਹੈ ਪਰਮ ਸਰੇਸ਼ਟ ਟਹਿਲ ਕਮਾਉਂਦਾ ਹੈ।


ਗਉੜੀ ਪੂਰਬੀ ੧੨ ॥
ਬਿਪਲ ਬਸਤ੍ਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ ॥

ਕਈ ਅਨੇਕਾਂ ਪੁਸ਼ਾਕਾਂ ਪਹਿਨਦੇ ਹਨ। ਜੰਗਲ ਵਿੱਚ ਵਸੇਬਾ ਕਰਨ ਦਾ ਕੀ ਲਾਭ ਹੈ?

ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ ॥੧॥

ਦੇਵਤਿਆਂ ਮੂਹਰੇ ਧੂਪ ਧੂਖਾਉਣ ਦਾ ਬੰਦੇ ਨੂੰ ਕੀ ਫਾਇਦਾ ਹੈ? ਆਪਣੇ ਸਰੀਰ ਨੂੰ ਪਾਣੀ ਵਿੱਚ ਟੁੱਭਾ ਲੁਆਉਣ ਦਾ ਕੀ?

ਜੀਅਰੇ ਜਾਹਿਗਾ ਮੈ ਜਾਨਾਂ ॥

ਹੈ ਜਿੰਦੇ! ਮੈਂ ਜਾਣਦਾ ਹਾਂ ਕਿ ਤੂੰ ਤੁਰ ਜਾਏਗੀ।

ਅਬਿਗਤ ਸਮਝੁ ਇਆਨਾ ॥

ਹੈ ਅੰਞਾਣ ਪੁਰਸ਼! ਅਬਿਨਾਸੀ ਪ੍ਰਭੂ ਨੂੰ ਸਮਝ।

ਜਤ ਜਤ ਦੇਖਉ ਬਹੁਰਿ ਨ ਪੇਖਉ ਸੰਗਿ ਮਾਇਆ ਲਪਟਾਨਾ ॥੧॥ ਰਹਾਉ ॥

ਜੋ ਕੁਛ ਭੀ ਪ੍ਰਾਣੀ, ਹੁਣ ਵੇਖਦਾ ਹੈ, ਉਹ ਉਸ ਨੂੰ ਮੁੜ ਕੇ ਨਹੀਂ ਵੇਖੇਗਾ, ਪਰ ਤਾਂ ਭੀ ਉਹ ਧਨ-ਦੌਲਤ ਨਾਲ ਚਿਮੜਿਆ ਹੋਇਆ ਹੈ ਠਹਿਰਾਉ।

ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ ॥

ਸੁਰਤੇ, ਬਿਰਤੀ ਜੋੜਨ ਵਾਲੇ ਅਤੇ ਵੱਡੇ ਉਪਦੋਸ਼ਕ ਸਾਰੇ ਇਨ੍ਹਾਂ ਸੰਸਾਰੀ ਕਾਰ-ਵਿਹਾਰ ਅੰਦਰ ਗਲਤਾਨ ਹਨ।

ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ॥੨॥੧॥੧੬॥੬੭॥

ਕਬੀਰ ਜੀ ਆਖਦੇ ਹਨ, ਇਕ ਸੁਆਮੀ ਦੇ ਨਾਮ ਦੇ ਬਗੈਰ ਇਹ ਜਹਾਨ ਮੋਹਨੀ ਨੇ ਅੰਨ੍ਹਾਂ ਕੀਤਾ ਹੋਇਆ ਹੈ।


ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ

ਰਾਗ ਗਉੜੀ ਪੂਰਬੀ ਬਾਵਨ ਅੱਖਰੀ ਕਬੀਰ ਜੀ ਦੀ।

ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥

ਇਨ੍ਹਾਂ ਬਵੰਜਾ ਅੱਖਰਾਂ ਰਾਹੀਂ, ਤਿੰਨ ਜਹਾਨ ਅਤੇ ਹੋਰ ਸਾਰਾ ਕੁਝ ਬਿਆਨ ਕੀਤਾ ਜਾਂਦਾ ਹੈ।

ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥

ਇਹ ਅੱਖਰ ਬਿਨਸ ਜਾਣਗੇ। ਉਹ ਅਬਿਨਾਸੀ ਪ੍ਰਭੂ ਇਨ੍ਹਾਂ ਅੱਖਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ।

ਜਹਾ ਬੋਲ ਤਹ ਅਛਰ ਆਵਾ ॥

ਜਿਥੇ ਬੋਲੀ ਹੈ, ਉਥੇ ਅੱਖਰ (ਸ਼ਬਦ) ਹਨ।

ਜਹ ਅਬੋਲ ਤਹ ਮਨੁ ਨ ਰਹਾਵਾ ॥

ਜਿਥੇ ਬਚਨ-ਬਿਲਾਸ ਨਹੀਂ ਉਥੇ ਮਨੂਆ ਸਥਿਰ ਨਹੀਂ ਰਹਿੰਦਾ।

ਬੋਲ ਅਬੋਲ ਮਧਿ ਹੈ ਸੋਈ ॥

ਬਚਨ-ਬਿਲਾਸ ਅਤੇ ਚੁੱਪ ਦੋਹਾਂ ਅੰਦਰ ਉਹ ਸੁਆਮੀ ਵਸਦਾ ਹੈ।

ਜਸ ਓਹੁ ਹੈ ਤਸ ਲਖੈ ਨ ਕੋਈ ॥੨॥

ਜਿਹੋ ਜਿਹਾ ਉਹ ਹੈ, ਉਹੋ ਜਿਹਾ ਉਸ ਨੂੰ ਕੋਈ ਜਾਣ ਨਹੀਂ ਸਕਦਾ।

ਅਲਹ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ ॥

ਜੇ ਮੈਂ ਪੂਜਯ ਪ੍ਰਭੂ ਨੂੰ ਪਾ ਲਵਾਂ ਤਦ ਮੈਂ ਉਸ ਨੂੰ ਕੀ ਆਖਾਂਗਾ? ਉਸ ਦਾ ਜੱਸ ਉਚਾਰਨ ਕਰਨ ਦੁਆਰਾ ਮੈਂ ਹੋਰਨਾ ਦਾ ਕੀ ਭਲਾ ਕਰਦਾ ਹਾਂ?

ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ ॥੩॥

ਜਿਸ ਦਾ ਪਸਾਰਾ ਤਿੰਨਾਂ ਜਹਾਨਾਂ ਅੰਦਰ ਹੈ, ਉਹ ਥੋੜ੍ਹ ਦੇ ਬਿਰਛ ਦੇ ਬੀ ਵਿੱਚ ਵਿਆਪਕ ਹੋ ਰਿਹਾ ਹੈ।

ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ ॥

ਜੋ ਸਾਹਿਬ ਨੂੰ ਜਾਣਦਾ ਹੈ ਅਤੇ ਉਸ ਦੇ ਭੇਤ ਨੂੰ ਥੋੜ੍ਹਾ ਜਿੰਨਾ ਭੀ ਸਮਝਦਾ ਹੈ, ਉਸ ਦੇ ਲਈਂ ਵਿਛੋੜਾ ਅਲੋਪ ਹੋ ਜਾਂਦਾ ਹੈ।

ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥੪॥

ਜਦ ਪ੍ਰਾਣੀ ਦੁਨੀਆਂ ਵਲੋਂ ਮੁੜ ਪੈਦਾ ਹੈ, ਉਸ ਦਾ ਹਿਰਦਾ ਸਾਹਿਬ ਦੇ ਭੇਤ ਨਾਲ ਵਿੰਨਿ੍ਹਆ ਜਾਂਦਾ ਹੈ ਅਤੇ ਉਹ ਨਾਸ-ਰਹਿਤ ਅਤੇ ਅਬੋਧ ਵਾਹਿਗੁਰੂ ਨੂੰ ਪਾ ਲੈਦਾ ਹੈ।

ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ ॥

ਇਕ ਮੁਸਲਮਾਨ, ਮੁਸਲਮਾਨੀ ਜੀਵਨ ਰਹੁ-ਰੀਤੀ ਨੂੰ ਸਮਝਦਾ ਹੈ ਅਤੇ ਇਕ ਹਿੰਦੂ ਵੇਦਾਂ ਅਤੇ ਪੁਰਾਣਾ ਨੂੰ।

ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥੫॥

ਆਪਣੇ ਚਿੱਤ ਨੂੰ ਸਿੱਧੇ ਰਾਹੇ ਪਾਉਣ ਦੇ ਲਈ, ਆਦਮੀ ਨੂੰ ਥੋੜ੍ਹੀ ਬਹੁਤੀ ਬ੍ਰਹਿਮ-ਵਿਦਿਆ ਘੋਖਣੀ ਉਚਿਤ ਹੈ।

ਓਅੰਕਾਰ ਆਦਿ ਮੈ ਜਾਨਾ ॥

ਮੈਂ ਕੇਵਲ ਇਕ ਪ੍ਰਭੂ ਨੂੰ ਜਾਣਦਾ ਹਾਂ ਜੋ ਹਰ ਸ਼ੈ ਦਾ ਮੱਥਾ ਹੈ।

ਲਿਖਿ ਅਰੁ ਮੇਟੈ ਤਾਹਿ ਨ ਮਾਨਾ ॥

ਮੈਂ ਉਸ ਉਤੇ ਭਰੋਸਾ ਨਹੀਂ ਰੱਖਦਾ ਜਿਸ ਨੂੰ ਪ੍ਰਭੂ ਲਿਖਦਾ (ਰਚਦਾ) ਅਤੇ ਲੈ ਕਰਦਾ ਹੈ।

ਓਅੰਕਾਰ ਲਖੈ ਜਉ ਕੋਈ ॥

ਜੇਕਰ ਕੋਈ ਇਕ ਸਾਈਂ ਨੂੰ ਵੇਖ ਲਵੇ,

ਸੋਈ ਲਖਿ ਮੇਟਣਾ ਨ ਹੋਈ ॥੬॥

ਤਾਂ ਉਸ ਨੂੰ ਵੇਖਣ ਦੁਆਰਾ ਉਹ ਨਾਸ ਨਹੀਂ ਹੁੰਦਾ।

ਕਕਾ ਕਿਰਣਿ ਕਮਲ ਮਹਿ ਪਾਵਾ ॥

ਕ – ਜਦ ਬ੍ਰਹਿਮ ਗਿਆਨ ਦੀਆਂ ਕਿਰਨਾ ਦਿਲ ਕੰਵਲ ਵਿੱਚ ਆ ਜਾਂਦੀਆਂ ਹਨ,

ਸਸਿ ਬਿਗਾਸ ਸੰਪਟ ਨਹੀ ਆਵਾ ॥

ਦ ਮਾਇਆ ਦੇ ਚੰਨ ਦੀ ਚਾਨਣੀ ਦਿਲ ਦੇ ਡੱਬੇ ਅੰਦਰ ਪ੍ਰਵੇਸ਼ ਨਹੀਂ ਕਰਦੀ।

ਅਰੁ ਜੇ ਤਹਾ ਕੁਸਮ ਰਸੁ ਪਾਵਾ ॥

ਅਤੇ ਜੇਕਰ ਬੰਦਾ ਉਥੇ ਰੂਹਾਨੀ ਫੁਲ ਦੇ ਅਤਰ ਨੂੰ ਪਾ ਲਵੇ,

ਅਕਹ ਕਹਾ ਕਹਿ ਕਾ ਸਮਝਾਵਾ ॥੭॥

ਉਹ ਉਸ ਦੇ ਅਕਥ ਸੁਆਦ ਨੂੰ ਕਥਨ ਨਹੀਂ ਕਰ ਸਕੇਗਾ। ਵਰਨਣ ਕਰਨ ਦੁਆਰਾ ਉਹ ਕਿਸ ਨੂੰ ਇਸ ਦੀ ਗਿਆਤ ਕਰਵਾ ਸਕਦਾ ਹੈ?

ਖਖਾ ਇਹੈ ਖੋੜਿ ਮਨ ਆਵਾ ॥

ਖ-ਇਹ ਆਤਮਾ ਸੁਆਮੀ ਦੀ ਗੁਫਾ ਵਿੱਚ ਦਾਖਲ ਹੋ ਗਈ ਹੈ।

ਖੋੜੇ ਛਾਡਿ ਨ ਦਹ ਦਿਸ ਧਾਵਾ ॥

ਗੁਫਾ ਨੂੰ ਤਿਆਗ ਕੇ, ਇਹ ਹੁਣ, ਦਸੀ ਪਾਸੀਂ ਨਹੀਂ ਭਟਕਦੀ।

ਖਸਮਹਿ ਜਾਣਿ ਖਿਮਾ ਕਰਿ ਰਹੈ ॥

ਜਦ ਮਾਲਕ ਨੂੰ ਅਨੁਭਵ ਕਰਕੇ, ਇਨਸਾਨ ਦਇਆ ਅੰਦਰ ਵਿਚਰਦਾ ਹੈ,

ਤਉ ਹੋਇ ਨਿਖਿਅਉ ਅਖੈ ਪਦੁ ਲਹੈ ॥੮॥

ਤਾਂ ਉਹ ਅਮਰ ਹੋ ਜਾਂਦਾ ਹੈ ਅਤੇ ਅਬਿਲਾਸ਼ੀ ਦਰਜਾ ਹਾਸਲ ਕਰ ਲੈਦਾ ਹੈ।

ਗਗਾ ਗੁਰ ਕੇ ਬਚਨ ਪਛਾਨਾ ॥

ਗ – ਜੋ ਗੁਰਾਂ ਦੀ ਸਿਖਿਆ ਨੂੰ ਸਮਝਦਾ ਹੈ,

ਦੂਜੀ ਬਾਤ ਨ ਧਰਈ ਕਾਨਾ ॥

ਉਹ ਹੋਰਸ ਗੱਲ ਵਲ ਆਪਣਾ ਕੰਨ ਨਹੀਂ ਕਰਦਾ।

ਰਹੈ ਬਿਹੰਗਮ ਕਤਹਿ ਨ ਜਾਈ ॥

ਉਹ ਇਕ ਵਿਰਕਤ ਦੀ ਤਰ੍ਹਾਂ ਵਿਚਰਦਾ ਹੈ ਅਤੇ ਕਿਧਰੇ ਨਹੀਂ ਜਾਂਦਾ,

ਅਗਹ ਗਹੈ ਗਹਿ ਗਗਨ ਰਹਾਈ ॥੯॥

ਜੋ ਨਾਂ ਫੜੇ ਜਾਣ ਵਾਲੇ ਸਾਈਂ ਨੂੰ ਪਕੜਦਾ ਹੈ ਅਤੇ ਇਕੁਰ ਫੜ ਕੇ ਦਸਵੇ ਦੁਆਰਾ ਅੰਦਰ ਰਹਿੰਦਾ ਹੈ।

ਘਘਾ ਘਟਿ ਘਟਿ ਨਿਮਸੈ ਸੋਈ ॥

ਘ-ਉਹ ਸੁਆਮੀ ਹਰ ਦਿਲ ਅੰਦਰ ਵਸਦਾ ਹੈ।

ਘਟ ਫੂਟੇ ਘਟਿ ਕਬਹਿ ਨ ਹੋਈ ॥

ਜਦ ਦੇਹਿ ਦਾ ਘੜਾ ਟੁਟ ਜਾਂਦਾ ਹੈ, ਉਹ ਕਦਾਚਿੱਤ ਥੋੜਾ ਨਹੀਂ ਹੁੰਦਾ।

ਤਾ ਘਟ ਮਾਹਿ ਘਾਟ ਜਉ ਪਾਵਾ ॥

ਜਦ ਉਸ ਦਿਲ ਅੰਦਰ ਇਨਸਾਨ ਪ੍ਰਭੂ ਦਾ ਰਸਤਾ ਪਾ ਲੈਦਾ ਹੈ,

ਸੋ ਘਟੁ ਛਾਡਿ ਅਵਘਟ ਕਤ ਧਾਵਾ ॥੧੦॥

ਤਾਂ ਉਸ ਰਸਤੇ ਨੂੰ ਤਿਆਗ ਕੇ, ਉਹ ਹੋਰਸ ਬਿਖੜੇ ਮਾਰਗ ਕਿਉਂ ਪਵੇ?

ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ ॥

ਆਪਣੇ ਆਪ ਨੂੰ ਰੋਕ, ਆਪਣੇ ਪ੍ਰਭੂ ਨਾਲ ਪਿਰਹੜੀ ਪਾ ਅਤੇ ਆਪਣੇ ਸੰਸੇ ਦੂਰ ਕਰ ਦੇ।

ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ ॥੧੧॥

ਭਾਵੇਂ ਤੈਨੂੰ ਆਪਣੇ ਪ੍ਰਭੂ ਦਾ ਰਸਤਾ ਨਹੀਂ ਦਿਸਦਾ ਤੂੰ ਨੱਸ ਨਾਂ ਜਾ। ਇਹੀ ਮਹਾਨ ਅਕਲਮੰਦੀ ਹੈ।

ਚਚਾ ਰਚਿਤ ਚਿਤ੍ਰ ਹੈ ਭਾਰੀ ॥

ਚ – ਮਾਲਕ ਨੇ ਸੰਸਾਰ ਦੀ ਵਡੀ ਤਸਵੀਰ ਚਿਤ੍ਰੀ ਹੈ।

ਤਜਿ ਚਿਤ੍ਰੈ ਚੇਤਹੁ ਚਿਤਕਾਰੀ ॥

ਚਿਤ੍ਰਕਾਰੀ ਨੂੰ ਛੱਡ ਕੇ ਚਿਤ੍ਰਕਾਰ ਨੂੰ ਚੇਤੇ ਕਰ।

ਚਿਤ੍ਰ ਬਚਿਤ੍ਰ ਇਹੈ ਅਵਝੇਰਾ ॥

ਇਹ ਅਜੂਬਾ ਚਿਤ੍ਰਕਾਰੀ ਹੀ, ਹੁਣ ਬਖੇੜੇ ਦਾ ਮੁਲ ਹੈ।

ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ ॥੧੨॥

ਮੂਹਤ ਨੂੰ ਛੱਡ ਕੇ, ਚਿਤ੍ਰਕਾਰ ਤੇ ਆਪਣਾ ਮਨ ਜੋੜ।

ਛਛਾ ਇਹੈ ਛਤ੍ਰਪਤਿ ਪਾਸਾ ॥

ਛ-ਛਤ੍ਰ ਦਾ ਸੁਆਮੀ ਵਾਹਿਗੁਰੂ, ਏਥੇ ਤੇਰੇ ਨਾਲ ਹੀ ਹੈ।

ਛਕਿ ਕਿ ਨ ਰਹਹੁ ਛਾਡਿ ਕਿ ਨ ਆਸਾ ॥

ਤੂੰ ਕਿਉਂ ਅਤੇ ਕਾਹਦੇ ਲਈ ਖਾਹਿਸ਼ਾਂ ਤਿਆਗ ਕੇ ਪ੍ਰਸੰਨ ਨਹੀਂ ਰਹਿੰਦਾ?

ਰੇ ਮਨ ਮੈ ਤਉ ਛਿਨ ਛਿਨ ਸਮਝਾਵਾ ॥

ਹੇ ਮਨੂਏ! ਹਰ ਮੁਹਤ ਮੈਂ ਤੈਨੂੰ ਸਿਖ-ਮਤ ਦਿੰਦਾ ਹਾਂ।

ਤਾਹਿ ਛਾਡਿ ਕਤ ਆਪੁ ਬਧਾਵਾ ॥੧੩॥

ਉਸ ਨੂੰ ਤਿਆਗ ਕੇ, ਤੂੰ ਕਿਉਂ ਆਪਣੇ ਆਪ ਨੂੰ ਫਸਾਉਂਦਾ ਹੈ?

ਜਜਾ ਜਉ ਤਨ ਜੀਵਤ ਜਰਾਵੈ ॥

ਜ – ਜੇਕਰ ਆਦਮੀ ਜੀਊਦੇ ਜੀ ਆਪਣੀ ਦੇਹਿ ਨੂੰ ਸਾੜ ਸੁਟੇ,

ਜੋਬਨ ਜਾਰਿ ਜੁਗਤਿ ਸੋ ਪਾਵੈ ॥

ਅਤੇ ਆਪਣੀ ਜੁਆਨੀ ਨੂੰ ਫੁਕ ਦੇਵੇ, ਤਾਂ ਉਹ ਠੀਕ ਰਸਤੇ ਨੂੰ ਪਾ ਲੈਦਾ ਹੈ।

ਅਸ ਜਰਿ ਪਰ ਜਰਿ ਜਰਿ ਜਬ ਰਹੈ ॥

ਜਦ ਇਨਸਾਨ ਆਪਣੀ ਦੌਲਤ ਅਤੇ ਹੋਰਨਾਂ ਦੀ ਦੌਲਤ ਨੂੰ ਤਿਆਗ ਕੇ ਵਿਚਰਦਾ ਹੈ,

ਤਬ ਜਾਇ ਜੋਤਿ ਉਜਾਰਉ ਲਹੈ ॥੧੪॥

ਤਦ ਅਗੇ ਹੋ ਉਹ ਪ੍ਰਭੂ ਦੇ ਉਜਲੇ ਪ੍ਰਕਾਸ਼ ਨੂੰ ਪਾ ਲੈਦਾ ਹੈ।

ਝਝਾ ਉਰਝਿ ਸੁਰਝਿ ਨਹੀ ਜਾਨਾ ॥

ਝ-ਤੂੰ ਸੰਸਾਰ ਅੰਦਰ ਫਸ ਗਿਆ ਹੈਂ ਅਤੇ ਆਪਣੇ ਆਪ ਨੂੰ ਬੰਦ-ਖਲਾਸ ਕਰਾਉਣਾ ਨਹੀਂ ਜਾਣਦਾ।

ਰਹਿਓ ਝਝਕਿ ਨਾਹੀ ਪਰਵਾਨਾ ॥

ਤੂੰ ਝਿਜਕ ਰਿਹਾ ਹੈਂ ਅਤੇ ਵਾਹਿਗੁਰੂ ਦਾ ਮਕਬੂਲ ਨਹੀਂ ਹੋਇਆ।

ਕਤ ਝਖਿ ਝਖਿ ਅਉਰਨ ਸਮਝਾਵਾ ॥

ਹੋਰਨਾ ਦੀ ਤਸੱਲੀ ਕਰਾਉਣ ਲਈ ਤੂੰ ਕਿਉਂ ਬਕਵਾਸ ਕਰਦਾ ਹੈਂ?

ਝਗਰੁ ਕੀਏ ਝਗਰਉ ਹੀ ਪਾਵਾ ॥੧੫॥

ਬਖੇੜਾ ਖੜਾ ਕਰਨ ਦੁਆਰਾ ਬਖੇੜਾ ਹੀ ਤੇਰੇ ਪੱਲੇ ਪਵੇਗਾ।

ਞੰਞਾ ਨਿਕਟਿ ਜੁ ਘਟ ਰਹਿਓ ਦੂਰਿ ਕਹਾ ਤਜਿ ਜਾਇ ॥

ਉਹ ਪ੍ਰਭੂ ਤੇਰੇ ਨੇੜੇ ਤੇਰੇ ਦਿਲ ਵਿੱਚ ਵਸਦਾ ਹੈ, ਉਸ ਨੂੰ ਛੱਡ ਤੂੰ ਉਸ ਨੂੰ ਲੱਭਣ ਲਈ ਦੁਰੇਡੇ ਕਿਉਂ ਜਾਂਦਾ ਹੈਂ?

ਜਾ ਕਾਰਣਿ ਜਗੁ ਢੂਢਿਅਉ ਨੇਰਉ ਪਾਇਅਉ ਤਾਹਿ ॥੧੬॥

ਜਿਸ ਦੇ ਲਈ ਮੈਂ ਸਾਰਾ ਜਹਾਨ ਛਾਣ ਮਾਰਿਆ ਹੈ, ਉਸ ਨੂੰ ਮੈਂ ਨੇੜਿਓ ਹੀ ਲੱਭ ਲਿਆ ਹੈ।

ਟਟਾ ਬਿਕਟ ਘਾਟ ਘਟ ਮਾਹੀ ॥

ਟ-ਵਾਹਿਗੁਰੂ ਦਾ ਔਖਾ ਮਾਰਗ ਇਨਸਾਨ ਦੇ ਮਨ ਵਿੱਚ ਹੀ ਹੈ।

ਖੋਲਿ ਕਪਾਟ ਮਹਲਿ ਕਿ ਨ ਜਾਹੀ ॥

ਕਿਵਾੜ ਖੋਲ੍ਹ ਕੇ ਤੂੰ ਕਿਉਂ ਉਸ ਦੀ ਹਜ਼ੂਰੀ ਵਿੱਚ ਨਹੀਂ ਪੁੱਜਦਾ?

ਦੇਖਿ ਅਟਲ ਟਲਿ ਕਤਹਿ ਨ ਜਾਵਾ ॥

ਅਹਿੱਲ ਪੁਰਖ ਨੂੰ ਤੱਕ ਕੇ ਤੂੰ ਤਿਲਕ ਕੇ ਹੋਰ ਕਿਧਰੇ ਨਹੀਂ ਜਾਵੇਗਾ।

ਰਹੈ ਲਪਟਿ ਘਟ ਪਰਚਉ ਪਾਵਾ ॥੧੭॥

ਤੂੰ ਵਾਹਿਗੁਰੂ ਨਾਲ ਚਿਮੜਿਆ ਰਹੇਗਾ ਅਤੇ ਤੇਰਾ ਦਿਲ ਪ੍ਰਸੰਨ ਹੋਵੇਗਾ।

ਠਠਾ ਇਹੈ ਦੂਰਿ ਠਗ ਨੀਰਾ ॥

ਠ- ਇਸ ਮਾਇਆ ਦੇ ਮਿਰਗ-ਤ੍ਰਿਸ਼ਨਾ ਦੇ ਜਲ ਤੋਂ ਆਪਣੇ ਆਪ ਨੂੰ ਦੂਰੇਡੇ ਰੱਖ।

ਨੀਠਿ ਨੀਠਿ ਮਨੁ ਕੀਆ ਧੀਰਾ ॥

ਬੜੀ ਮੁਸ਼ਕਲ ਨਾਲ ਮੈਂ ਆਪਣੇ ਮਨੂਏ ਨੂੰ ਧੀਰਜਵਾਨ ਕੀਤਾ ਹੈ।

ਜਿਨਿ ਠਗਿ ਠਗਿਆ ਸਗਲ ਜਗੁ ਖਾਵਾ ॥

ਜਿਸ ਛਲੀਏ ਨੇ ਸਾਰੇ ਜਹਾਨ ਨੂੰ ਛਲ ਕੇ ਹੜੱਪ ਕਰ ਲਿਆ ਹੈ,

ਸੋ ਠਗੁ ਠਗਿਆ ਠਉਰ ਮਨੁ ਆਵਾ ॥੧੮॥

ਮੈਂ ਉਸ ਛਲੀਏ ਨੂੰ ਛਲ ਲਿਆ ਹੈ, ਮੇਰਾ ਚਿੱਤ ਹੁਣ ਆਰਾਮ ਵਿੱਚ ਹੈ।

ਡਡਾ ਡਰ ਉਪਜੇ ਡਰੁ ਜਾਈ ॥

ਡ – ਜਦ ਪ੍ਰਭੂ ਦਾ ਭੈ ਉਤਪੰਨ ਹੋ ਜਾਂਦਾ ਹੈ, ਤਾਂ ਹੋਰ ਭੈ ਦੂਰ ਹੋ ਜਾਂਦੇ ਹਨ।

ਤਾ ਡਰ ਮਹਿ ਡਰੁ ਰਹਿਆ ਸਮਾਈ ॥

ਉਸ ਭੈ ਅੰਦਰ ਹੋਰ ਭੈ ਲੀਨ ਰਹਿੰਦੇ ਹਨ।

ਜਉ ਡਰ ਡਰੈ ਤ ਫਿਰਿ ਡਰੁ ਲਾਗੈ ॥

ਜਦ ਪ੍ਰਾਣੀ ਪ੍ਰਭੂ ਦੇ ਭੈ ਨੂੰ ਛੱਡ ਦਿੰਦਾ ਹੈ, ਤਦ ਉਸ ਨੂੰ ਹੋਰ ਡਰ ਆ ਚਿਮੜਦੇ ਹਨ।

ਨਿਡਰ ਹੂਆ ਡਰੁ ਉਰ ਹੋਇ ਭਾਗੈ ॥੧੯॥

ਜੇਕਰ ਉਹ ਡਰ-ਰਹਿਤ ਹੋ ਜਾਵੇ, ਤਾਂ ਉਸ ਦੇ ਮਨ ਦਾ ਡਰ ਭਜ ਜਾਂਦਾ ਹੈ।

ਢਢਾ ਢਿਗ ਢੂਢਹਿ ਕਤ ਆਨਾ ॥

ਢ-ਤੂੰ ਉਸ ਨੂੰ ਹੋਰ ਥਾਂ ਹੋਰਨੀ ਪਾਸੀਂ ਕਿਉਂ ਲੱਭਦਾ ਹੈ?

ਢੂਢਤ ਹੀ, ਢਹਿ ਗਏ ਪਰਾਨਾ ॥

ਹੋਰਸ ਥਾਵਾਂ ਤੇ ਉਸ ਨੂੰ ਲੱਭਦਿਆਂ ਹੋਇਆ ਜਿੰਦਗੀ ਖਤਮ ਹੋ ਜਾਂਦੀ ਹੈ।

ਚੜਿ ਸੁਮੇਰਿ, ਢੂਢਿ ਜਬ ਆਵਾ ॥

ਉਸ ਨੂੰ ਭਾਲਦਾ ਹੋਇਆ ਜਦ ਮੈਂ ਪਹਾੜ ਉਤੇ ਚੜ੍ਹ ਕੇ ਵਾਪਸ ਆਇਆ,

ਜਿਹ ਗੜੁ ਗੜਿਓ, ਸੁ ਗੜ ਮਹਿ ਪਾਵਾ ॥੨੦॥

ਤਾਂ ਮੈਂ ਉਸ ਨੂੰ ਦੇਹਿ ਦੇ ਕਿਲ੍ਹੇ ਅੰਦਰ ਪਾ ਲਿਆ, ਜਿਹੜਾ ਕਿਲ੍ਹਾ ਕਿ ਉਸ ਨੇ ਖੁਦ ਬਣਾਇਆ ਸੀ।

ਣਾਣਾ; ਰਣਿ ਰੂਤਉ, ਨਰ ਨੇਹੀ ਕਰੈ ॥

ਣ-ਲੜਾਈ ਵਿੱਚ ਰੁੱਝੇ ਹੋਏ ਆਦਮੀ ਨੂੰ ਸਿਰੜ ਧਾਰਨਾ ਉਚਿਤ ਹੈ।

ਨਾ ਨਿਵੈ, ਨਾ ਫੁਨਿ ਸੰਚਰੈ ॥

ਉਸ ਨੂੰ ਨਾਂ ਦਬਣਾ ਚਾਹੀਦਾ ਹੈ ਅਤੇ ਮੁੜ ਨਾਂ ਹੀ ਪਿਛੇ ਹਟਣਾ ਚਾਹੀਦਾ ਹੈ।

ਧੰਨਿ ਜਨਮੁ, ਤਾਹੀ ਕੋ ਗਣੈ ॥

ਮੁਬਾਰਕ ਗਿਣਿਆ ਜਾਂਦਾ ਹੈ ਉਸ ਦਾ ਆਗਮਨ,

ਮਾਰੈ ਏਕਹਿ, ਤਜਿ ਜਾਇ ਘਣੈ ॥੨੧॥

ਜੋ ਆਪਣੇ ਇਕ ਮਨੂਏ ਤੇ ਫ਼ਤਿਹ ਪਾਉਂਦਾ ਹੈ ਅਤੇ ਅਨੇਕਾਂ ਖ਼ਾਹਿਸ਼ਾਂ ਨੂੰ ਛੱਡ ਦਿੰਦਾ ਹੈ।

ਤਤਾ; ਅਤਰ, ਤਰਿਓ ਨਹ ਜਾਈ ॥

ਤ – ਨਾਂ-ਤਰੇ ਜਾਣ ਵਾਲਾ ਸੰਸਾਰ ਸਮੁੰਦਰ ਪਾਰ ਨਹੀਂ ਕੀਤਾ ਜਾ ਸਕਦਾ।

ਤਨ ਤ੍ਰਿਭਵਣ ਮਹਿ, ਰਹਿਓ ਸਮਾਈ ॥

ਮਨੁੱਖੀ ਦੇਹਿ ਤਿੰਨਾਂ ਜਹਾਨਾਂ ਅੰਦਰ ਖਚਤ ਹੋ ਰਹੀ ਹੈ।

ਜਉ ਤ੍ਰਿਭਵਣ, ਤਨ ਮਾਹਿ ਸਮਾਵਾ ॥

ਜਦ ਤਿੰਨਾਂ ਜਹਾਨਾਂ ਦਾ ਸੁਆਮੀ ਮੇਰੀ ਦੇਹਿ ਅੰਦਰ ਪ੍ਰਵੇਸ਼ ਕਰਦਾ ਹੈ,

ਤਉ ਤਤਹਿ ਤਤ ਮਿਲਿਆ, ਸਚੁ ਪਾਵਾ ॥੨੨॥

ਤਾਂ ਮੇਰਾ ਅਸਲਾ ਅਸਲੀਅਤ ਵਿੱਚ ਲੀਨ ਹੋ ਜਾਂਦਾ ਹੈ ਅਤੇ ਸੱਚੇ ਸਾਈਂ ਨੂੰ ਪਾ ਲੈਦਾ ਹੈ।

ਥਥਾ, ਅਥਾਹ ਥਾਹ ਨਹੀ ਪਾਵਾ ॥

ਥ-ਸੁਆਮੀ ਓੜਕ-ਰਹਿਤ ਹੈ। ਉਸ ਦੀ ਡੂੰਘਾਈ ਜਾਣੀ ਨਹੀਂ ਜਾ ਸਕਦੀ।

ਓਹੁ ਅਥਾਹ, ਇਹੁ ਥਿਰੁ ਨ ਰਹਾਵਾ ॥

ਉਹ ਹੱਦ ਬੰਨਾ-ਰਹਿਤ ਹੈ। ਇਹ ਦੇਹਿ ਸਥਿਰ ਨਹੀਂ ਰਹਿੰਦੀ।

ਥੋੜੈ ਥਲਿ, ਥਾਨਕ ਆਰੰਭੈ ॥

ਥੋੜੀ ਜੇਹੀ ਜਗ੍ਹਾ ਉਤੇ ਇਨਸਾਨ ਬਸਤੀ ਬਣਾਉਣੀ ਸ਼ੁਰੂ ਕਰ ਦਿੰਦਾ ਹੈ।

ਬਿਨੁ ਹੀ ਥਾਭਹ, ਮੰਦਿਰੁ ਥੰਭੈ ॥੨੩॥

ਥੰਮਿ੍ਹਆਂ ਦੇ ਬਗੈਰ ਉਹ ਮਹਿਲ ਨੂੰ ਠਹਿਰਾਉਣਾ ਚਾਹੁੰਦਾ ਹੈ।

ਦਦਾ; ਦੇਖਿ ਜੁ, ਬਿਨਸਨਹਾਰਾ ॥

ਦ-ਜੋ ਕੁਛ ਅਸੀਂ ਵੇਖਦੇ ਹਾਂ, ਨਾਸਵੰਤ ਹੈ।

ਜਸ ਅਦੇਖਿ, ਤਸ ਰਾਖਿ ਬਿਚਾਰਾ ॥

ਉਸ ਨੂੰ ਚੇਤੇ ਕਰ ਜੋ ਦਿਸਦਾ ਨਹੀਂ।

ਦਸਵੈ ਦੁਆਰਿ, ਕੁੰਚੀ ਜਬ ਦੀਜੈ ॥

ਜਦ ਦਸਵੇ ਦਰਵਾਜ਼ੇ ਨੂੰ ਬ੍ਰਹਿਮ-ਗਿਆਨ ਦੀ ਕੁੰਜੀ ਲਾਈ ਜਾਂਦੀ ਹੈ,

ਤਉ ਦਇਆਲ ਕੋ, ਦਰਸਨੁ ਕੀਜੈ ॥੨੪॥

ਤਦ ਮਿਹਰਬਾਨ ਮਾਲਕ ਦਾ ਦੀਦਾਰ ਦੇਖਿਆ ਜਾਂਦਾ ਹੈ।

ਧਧਾ, ਅਰਧਹਿ ਉਰਧ ਨਿਬੇਰਾ ॥

ਧ – ਜੇਕਰ ਆਦਮੀ ਨੀਵੇ ਮੰਡਲ ਤੋਂ ਉਚੇ ਨੂੰ ਉਡਾਰੀ ਮਾਰ ਜਾਵੇ, ਤਾਂ ਸਾਰੀ ਗੱਲ ਮੁੱਕ ਜਾਂਦੀ ਹੈ।

ਅਰਧਹਿ ਉਰਧਹ, ਮੰਝਿ ਬਸੇਰਾ ॥

ਧਰਤੀ ਅਤੇ ਅਸਮਾਨ ਵਿੱਚ ਸੁਆਮੀ ਦਾ ਵਸੇਬਾ ਹੈ।

ਅਰਧਹ ਛਾਡਿ, ਉਰਧ ਜਉ ਆਵਾ ॥

ਜਦ ਧਰਤੀ ਨੂੰ ਤਿਆਗ ਆਤਮਾ ਅਸਮਾਨੀ ਜਾਂਦੀ ਹੈ,

ਤਉ ਅਰਧਹਿ ਉਰਧ ਮਿਲਿਆ, ਸੁਖ ਪਾਵਾ ॥੨੫॥

ਤਾਂ ਆਤਮਾ ਤੇ ਵਾਹਿਗੁਰੂ ਮਿਲ ਪੈਦੇ ਹਨ, ਅਤੇ ਆਰਾਮ ਪਰਾਪਤ ਹੁੰਦਾ ਹੈ।

ਨੰਨਾ ਨਿਸਿ ਦਿਨੁ, ਨਿਰਖਤ ਜਾਈ ॥

ਨ – ਵਾਹਿਗੁਰੂ ਨੂੰ ਦੇਖਦਿਆਂ ਮੇਰੀਆਂ ਰਾਤਾਂ ਤੇ ਦਿਨ ਗੁਜ਼ਰਦੇ ਹਨ।

ਨਿਰਖਤ ਨੈਨ, ਰਹੇ ਰਤਵਾਈ ॥

ਇਸ ਤਰ੍ਹਾਂ ਵੇਖਣ ਦੁਆਰਾ ਮੇਰੀਆਂ ਅੱਖੀਆਂ ਲਹੂ-ਵਰਗੀਆਂ ਲਾਲ ਹੋ ਗਈਆਂ ਹਨ।

ਨਿਰਖਤ ਨਿਰਖਤ, ਜਬ ਜਾਇ ਪਾਵਾ ॥

ਜਦ ਬਹੁਤ ਇੰਤਜਾਰ ਮਗਰੋਂ ਬੰਦਾ, ਵਾਹਿਗੁਰੂ ਨੂੰ ਆਪਣੇ ਦਿਲ ਦੇ ਟਿਕਾਣੇ ਅੰਦਰ ਪਾ ਲੈਦਾ ਹੈ,

ਤਬ ਲੇ, ਨਿਰਖਹਿ; ਨਿਰਖ ਮਿਲਾਵਾ ॥੨੬॥

ਤਦ ਦੇਖਣਹਾਰ, ਦੇਖੇ ਜਾਣ ਵਾਲੇ ਨਾਲ ਅਭੇਦ ਹੋ ਜਾਂਦਾ ਹੈ।

ਪਪਾ, ਅਪਰ ਪਾਰੁ ਨਹੀ ਪਾਵਾ ॥

ਪ – ਪਰਮੇਸ਼ਰ ਹੱਦਬੰਨਾ-ਰਹਿਤ ਹੈ ਤੇ ਉਸ ਦਾ ਹੱਦਬੰਨਾ ਜਾਣਿਆ ਨਹੀਂ ਜਾ ਸਕਦਾ।

ਪਰਮ ਜੋਤਿ ਸਿਉ, ਪਰਚਉ ਲਾਵਾ ॥

ਮੈਂ ਮਹਾਨ ਪ੍ਰਕਾਸ਼ ਨਾਲ ਮਿਤ੍ਰਤਾਈ ਗੰਢ ਲਈ ਹੈ।

ਪਾਂਚਉ ਇੰਦ੍ਰੀ, ਨਿਗ੍ਰਹ ਕਰਈ ॥

ਜੋ ਕੋਈ ਆਪਣੇ ਪੰਜੇ ਇੰਦ੍ਰਿਆਂ ਨੂੰ ਕਾਬੂ ਕਰ ਲੈਦਾ ਹੈ,

ਪਾਪੁ ਪੁੰਨੁ, ਦੋਊ ਨਿਰਵਰਈ ॥੨੭॥

ਉਹ ਬਦੀ ਤੇ ਨੇਕੀ ਦੋਨਾਂ ਦੇ ਖਿਆਲ ਤੋਂ ਖਲਾਸੀ ਪਾ ਜਾਂਦਾ ਹੈ।

ਫਫਾ, ਬਿਨੁ ਫੂਲਹ ਫਲੁ ਹੋਈ ॥

ਫ – ਫੁਲ ਦੇ ਬਗੈਰ ਹੀ ਫਲ ਪੈਦਾ ਹੋਇਆ ਹੈ।

ਤਾ ਫਲ ਫੰਕ, ਲਖੈ ਜਉ ਕੋਈ ॥

ਜੇਕਰ ਕੋਈ ਜਣਾ ਉਸ ਫਲ ਦੀ ਫਾੜੀ ਨੂੰ ਵੇਖ ਲਵੇ,

ਦੂਣਿ ਨ ਪਰਈ, ਫੰਕ ਬਿਚਾਰੈ ॥

ਅਤੇ ਉਸ ਫਾੜੀ ਦਾ ਚਿੰਤਨ ਕਰੇ, ਉਹ ਆਵਾਗਉਣ ਵਿੱਚ ਨਹੀਂ ਪੈਦਾ।

ਤਾ ਫਲ ਫੰਕ, ਸਭੈ ਤਨ ਫਾਰੈ ॥੨੮॥

ਫਲ ਦੀ ਉਹ ਫਾਂਕੜੀ ਸਾਰੀਆਂ ਦੇਹਾਂ ਨੂੰ ਪਾੜ ਸੁੱਟਦੀ ਹੈ।

ਬਬਾ ਬਿੰਦਹਿ, ਬਿੰਦ ਮਿਲਾਵਾ ॥

ਬ – ਜਦ ਬੂੰਦ ਨਾਲ ਬੂੰਦ ਅਭੇਦ ਹੋ ਜਾਂਦੀ ਹੈ,

ਬਿੰਦਹਿ ਬਿੰਦਿ, ਨ ਬਿਛੁਰਨ ਪਾਵਾ ॥

ਤਾਂ ਇਹ ਬੂੰਦਾ ਮੁੜ ਵੱਖਰੀਆਂ ਨਹੀਂ ਹੁੰਦੀਆਂ।

ਬੰਦਉ ਹੋਇ, ਬੰਦਗੀ ਗਹੈ ॥

ਸਾਹਿਬ ਦਾ ਗੁਮਾਸ਼ਤਾ ਬਣ ਕੇ, ਇਨਸਾਨ ਨੂੰ ਉਸ ਦਾ ਸਿਮਰਨ ਫੜੀ ਰੱਖਣਾ ਉਚਿਤ ਹੈ।

ਬੰਦਕ ਹੋਇ, ਬੰਧ ਸੁਧਿ ਲਹੈ ॥੨੯॥

ਜੇਕਰ ਬੰਦਾ ਸਾਹਿਬ ਦਾ ਸਿਮਰਨ ਕਰਨ ਵਾਲਾ ਹੋ ਜਾਏ ਤਾਂ ਉਹ ਉਸ ਦੀ ਰਿਸ਼ਤੇਦਾਰ ਦੀ ਤਰ੍ਹਾਂ ਖ਼ਬਰਸਾਰ ਲੈਦਾ ਹੈ।

ਭਭਾ, ਭੇਦਹਿ ਭੇਦ ਮਿਲਾਵਾ ॥

ਭ-ਸੰਦੇਹ ਨੂੰ ਵਿੰਨ੍ਹਣ (ਦੂਰ ਕਰਨ) ਦੁਆਰਾ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ।

ਅਬ ਭਉ ਭਾਨਿ, ਭਰੋਸਉ ਆਵਾ ॥

ਡਰ ਨੂੰ ਭੰਨ-ਤੋੜ ਕੇ, ਹੁਣ ਮੇਰਾ ਯਕੀਨ ਬੱਝ ਗਿਆ ਹੈ।

ਜੋ ਬਾਹਰਿ, ਸੋ ਭੀਤਰਿ ਜਾਨਿਆ ॥

ਜਿਸ ਨੂੰ ਮੈਂ ਆਪਣੇ ਆਪ ਤੋਂ ਬਾਹਰਵਾਰ ਖਿਆਲ ਕਰਦਾ ਸਾਂ, ਉਸ ਨੂੰ ਹੁਣ ਮੈਂ ਆਪਣੇ ਅੰਦਰ ਸਮਝਦਾ ਹਾਂ।

ਭਇਆ ਭੇਦੁ, ਭੂਪਤਿ ਪਹਿਚਾਨਿਆ ॥੩੦॥

ਜਦ ਮੈਨੂੰ ਇਸ ਭੇਦ ਦਾ ਪਤਾ ਲੱਗ ਗਿਆ, ਤਾਂ ਮੈਂ ਸ੍ਰਿਸ਼ਟੀ ਦੇ ਸੁਆਮੀ ਨੂੰ ਸਿਆਣ ਲਿਆ।

ਮਮਾ, ਮੂਲ ਗਹਿਆ ਮਨੁ ਮਾਨੈ ॥

ਮ-ਜੜ੍ਹ ਨਾਲ ਜੁੜਨ ਦੁਆਰਾ ਆਤਮਾ ਪਤੀਜ ਜਾਂਦੀ ਹੈ।

ਮਰਮੀ ਹੋਇ, ਸੁ ਮਨ ਕਉ ਜਾਨੈ ॥

ਇਸ ਭੇਤ ਨੂੰ ਜਾਨਣ ਵਾਲਾ ਆਪਣੇ ਮਨੂਏ ਨੂੰ ਸਮਝਦਾ ਹੈ।

ਮਤ ਕੋਈ ਮਨ, ਮਿਲਤਾ ਬਿਲਮਾਵੈ ॥

ਕੋਈ ਜਣਾ ਆਪਣੀ ਆਤਮਾ ਨੂੰ ਵਾਹਿਗੁਰੂ ਨਾਲ ਜੋੜਨ ਵਿੱਚ ਢਿੱਲ ਨਾਂ ਕਰੇ।

ਮਗਨ ਭਇਆ ਤੇ, ਸੋ ਸਚੁ ਪਾਵੈ ॥੩੧॥

ਜੋ ਸੱਚੇ ਸੁਆਮੀ ਨੂੰ ਪਾ ਲੈਂਦੇ ਹਨ, ਉਹ ਖੁਸ਼ੀ ਅੰਦਰ ਭਿੱਜ ਜਾਂਦੇ ਹਨ।

ਮਮਾ, ਮਨ ਸਿਉ ਕਾਜੁ ਹੈ; ਮਨ ਸਾਧੇ ਸਿਧਿ ਹੋਇ ॥

ਮ-ਜੀਵ ਦਾ ਵਿਹਾਰ ਆਪਣੇ ਮਨੂਏ ਨਾਲ ਹੈ। ਜੋ ਆਪਣੇ ਮਨੂਏ ਨੂੰ ਸੁਧਾਰਦਾ ਹੈ, ਉਹ ਪੂਰਨਤਾ ਨੂੰ ਪਾ ਲੈਦਾ ਹੈ।

ਮਨ ਹੀ ਮਨ ਸਿਉ, ਕਹੈ ਕਬੀਰਾ; ਮਨ ਸਾ, ਮਿਲਿਆ ਨ ਕੋਇ ॥੩੨॥

ਕਬੀਰ ਆਖਦਾ ਹੈ, ਮੇਰਾ ਲੈਣ-ਦੇਣ ਕੇਵਲ ਆਪਣੇ ਮਨੂਏ ਨਾਲ ਹੈ। ਮੈਨੂੰ ਮਨੂਏ ਵਰਗਾ ਹੋਰ ਕੋਈ ਨਹੀਂ ਮਿਲਿਆ।

ਇਹੁ ਮਨੁ ਸਕਤੀ, ਇਹੁ ਮਨੁ ਸੀਉ ॥

ਇਹ ਮਨੂਆ ਤਾਕਤ ਹੈ। ਇਹ ਮਨੂਆ ਵਾਹਿਗੁਰੂ ਹੈ।

ਇਹੁ ਮਨੁ, ਪੰਚ ਤਤ ਕੋ ਜੀਉ ॥

ਇਹ ਮਨੂਆ ਸਰੀਰ ਦੇ ਪੰਜਾਂ ਅੰਸ਼ਾਂ ਦੀ ਜਿੰਦ-ਜਾਨ ਹੈ।

ਇਹੁ ਮਨੁ ਲੇ, ਜਉ ਉਨਮਨਿ ਰਹੈ ॥

ਆਪਣੇ ਮਨੂਏ ਨੂੰ ਰੋਕ ਕੇ ਜਦ ਆਦਮੀ ਪਰਮ ਪਰਸੰਨਤਾ ਦੀ ਦਸ਼ਾ ਅੰਦਰ ਵਿਚਰਦਾ ਹੈ,

ਤਉ, ਤੀਨਿ ਲੋਕ ਕੀ ਬਾਤੈ ਕਹੈ ॥੩੩॥

ਤਦ ਉਹ ਤਿੰਨਾਂ ਜਹਾਨਾਂ ਦੇ ਭੇਤ ਦੱਸ ਸਕਦਾ ਹੈ।

ਯਯਾ, ਜਉ ਜਾਨਹਿ ਤਉ ਦੁਰਮਤਿ ਹਨਿ; ਕਰਿ ਬਸਿ ਕਾਇਆ ਗਾਉ ॥

ਯ – ਜੇਕਰ ਤੂੰ ਕੁਛ ਸੋਚਦਾ ਸਮਝਦਾ ਹੈ ਤਾਂ ਆਪਣੀ ਖੋਟੀ ਬੁੱਧੀ ਨੂੰ ਨਾਸ ਕਰ ਦੇ ਅਤੇ ਆਪਣੇ ਸਰੀਰ ਦੀ ਬਸਤੀ ਨੂੰ ਕਾਬੂ ਕਰ।

ਰਣਿ ਰੂਤਉ, ਭਾਜੈ ਨਹੀ; ਸੂਰਉ ਥਾਰਉ ਨਾਉ ॥੩੪॥

ਯੁਧ ਅੰਦਰ ਰੁੱਝਾ ਹੋਇਆ ਜੇਕਰ ਤੂੰ ਭੱਜੇਗਾ ਨਹੀਂ, ਤੇਰਾ ਨਾਮ ਸੂਰਮਾ ਪੈ ਜਾਵੇਗਾ।

ਰਾਰਾ; ਰਸੁ, ਨਿਰਸ ਕਰਿ ਜਾਨਿਆ ॥

ਰ-ਸੰਸਾਰੀ ਖੁਸ਼ੀਆਂ ਨੂੰ ਮੈਂ ਬੇਸੁਆਦੀਆਂ ਕਰਕੇ ਜਾਤਾ ਹੈ।

ਹੋਇ ਨਿਰਸ, ਸੁ ਰਸੁ ਪਹਿਚਾਨਿਆ ॥

ਸੁਆਦਾ ਦਾ ਤਿਆਗੀ ਹੋ, ਮੈਂ ਉਸ ਰੂਹਾਨੀ ਅਨੰਦ ਨੂੰ ਅਨੁਭਵ ਕਰ ਲਿਆ ਹੈ।

ਇਹ ਰਸ ਛਾਡੇ, ਉਹ ਰਸੁ ਆਵਾ ॥

ਇਨ੍ਹਾਂ ਸੰਸਾਰੀ ਸੁਆਦਾ ਨੂੰ ਛੱਡਣ ਦੁਆਰਾ ਉਹ ਰੂਹਾਨੀ ਪਰਸੰਨਤਾ ਪਰਾਪਤ ਹੁੰਦੀ ਹੈ।

ਉਹ ਰਸੁ ਪੀਆ, ਇਹ ਰਸੁ ਨਹੀ ਭਾਵਾ ॥੩੫॥

ਉਸ ਅੰਮ੍ਰਿਤ ਨੂੰ ਪਾਨ ਕਰਨ ਦੁਆਰਾ ਇਹ ਸੰਸਾਰੀ ਸੁਆਦ ਚੰਗਾ ਨਹੀਂ ਲੱਗਦਾ।

ਲਲਾ, ਐਸੇ ਲਿਵ ਮਨੁ ਲਾਵੈ ॥

ਲ – ਆਪਣੇ ਚਿੱਤ ਅੰਦਰ ਆਦਮੀ ਨੂੰ ਰੱਬ ਨਾਲ ਇਹੋ ਜਿਹਾ ਪਿਆਰ ਪਾਉਣਾ ਚਾਹੀਦਾ ਹੈ,

ਅਨਤ ਨ ਜਾਇ, ਪਰਮ ਸਚੁ ਪਾਵੈ ॥

ਕਿ ਉਹ ਕਿਸੇ ਹੋਰਸ ਕੋਲ ਨਾਂ ਜਾਵੇ ਅਤੇ ਮਹਾਨ ਸੱਚ ਨੂੰ ਪਰਾਪਤ ਹੋਵੇ।

ਅਰੁ ਜਉ, ਤਹਾ ਪ੍ਰੇਮ ਲਿਵ ਲਾਵੈ ॥

ਅਤੇ ਜੇਕਰ ਉਥੇ, ਉਹ ਉਸ ਲਈ ਪਿਆਰ ਤੇ ਪ੍ਰੀਤ ਪੈਦਾ ਕਰ ਲਵੇ,

ਤਉ ਅਲਹ ਲਹੈ, ਲਹਿ ਚਰਨ ਸਮਾਵੈ ॥੩੬॥

ਉਹ ਸੁਆਮੀ ਨੂੰ ਪਰਾਪਤ ਕਰ ਲੈਦਾ ਹੈ ਅਤੇ ਪਰਾਪਤ ਕਰ ਕੇ ਉਸ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ।

ਵਵਾ, ਬਾਰ ਬਾਰ ਬਿਸਨ ਸਮ੍ਹਾਰਿ ॥

ਵ – ਬਾਰੰਬਾਰ ਆਪਣੇ ਮਾਲਕ ਨੂੰ ਯਾਦ ਕਰ।

ਬਿਸਨ ਸੰਮ੍ਹਾਰਿ, ਨ ਆਵੈ ਹਾਰਿ ॥

ਰੱਬ ਦੇ ਚੇਤੇ ਕਰਨ ਦੁਆਰਾ ਤੈਨੂੰ ਸ਼ਿਕਸਤ ਨਹੀਂ ਆਏਗੀ।

ਬਲਿ ਬਲਿ, ਜੇ ਬਿਸਨਤਨਾ, ਜਸੁ ਗਾਵੈ ॥

ਮੈਂ ਸਦਕੇ ਤੇ ਕੁਰਬਾਨ ਹਾਂ ਉਨ੍ਹਾਂ ਉਤੋਂ ਜੋ ਸਾਈਂ ਦੇ ਪੁੱਤ੍ਰਾਂ ਦੀ ਕੀਰਤੀ ਗਾਇਨ ਕਰਦੇ ਹਨ।

ਵਿਸਨ ਮਿਲੇ, ਸਭ ਹੀ ਸਚੁ ਪਾਵੈ ॥੩੭॥

ਵਾਹਿਗੁਰੂ ਨੂੰ ਭੇਟਣ ਦੁਆਰਾ ਸਮੂਹ ਸੱਚ ਹਾਸਲ ਹੁੰਦਾ ਹੈ।

ਵਾਵਾ, ਵਾਹੀ ਜਾਨੀਐ; ਵਾ ਜਾਨੇ, ਇਹੁ ਹੋਇ ॥

ਵ – ਉਸ ਨੂੰ ਅਨੁਭਵ ਕਰ। ਉਸ ਨੂੰ ਅਨੁਭਵ ਕਰਨ ਦੁਆਰਾ, ਇਹ ਇਨਸਾਨ ਉਸ ਵਰਗਾ ਹੋ ਜਾਂਦਾ ਹੈ।

ਇਹੁ ਅਰੁ ਓਹੁ ਜਬ ਮਿਲੈ; ਤਬ ਮਿਲਤ ਨ ਜਾਨੈ ਕੋਇ ॥੩੮॥

ਜਦ ਇਹ ਆਤਮਾ ਤੇ ਉਹ ਸੁਆਮੀ ਅਭੇਦ ਹੋ ਜਾਂਦੇ ਹਨ, ਤਦ ਮਿਲਾਪ ਮਗਰੋਂ ਕੋਈ ਭੀ ਉਨ੍ਹਾਂ ਨੂੰ ਅੱਡਰਾ ਨਹੀਂ ਜਾਣ ਸਕਦਾ।

ਸਸਾ, ਸੋ ਨੀਕਾ ਕਰਿ ਸੋਧਹੁ ॥

ਸ-ਉਸ ਮਨ ਦੀ ਪੂਰੀ ਤਰ੍ਹਾਂ ਤਾੜਨਾ ਕਰ।

ਘਟ ਪਰਚਾ ਕੀ, ਬਾਤ ਨਿਰੋਧਹੁ ॥

ਆਪਣੇ ਆਪ ਨੂੰ ਹਰ ਇਕ ਗੱਲ ਤੋਂ ਰੋਕ ਜੋ ਮਨ ਨੂੰ ਵਰਗਲਾਉਂਦੀ ਹੈ।

ਘਟ ਪਰਚੈ, ਜਉ ਉਪਜੈ ਭਾਉ ॥

ਜਦ ਹਰੀ ਦਾ ਪ੍ਰੇਮ ਉਤਪੰਨ ਹੋ ਜਾਂਦਾ ਹੈ ਤਾਂ ਮਨ ਪਰਸੰਨ ਹੋ ਜਾਂਦਾ ਹੈ,

ਪੂਰਿ ਰਹਿਆ, ਤਹ ਤ੍ਰਿਭਵਣ ਰਾਉ ॥੩੯॥

ਅਤੇ ਉਥੇ ਤਿੰਨਾਂ ਜਹਾਨਾ ਦਾ ਰਾਜਾ ਪਰੀਪੂਰਨ ਰਹਿੰਦਾ ਹੈ।

ਖਖਾ, ਖੋਜਿ ਪਰੈ ਜਉ ਕੋਈ ॥

ਖ – ਜੋ ਕੋਈ ਉਸ ਨੂੰ ਢੁੰਡੇ,

ਜੋ ਖੋਜੈ, ਸੋ ਬਹੁਰਿ ਨ ਹੋਈ ॥

ਅਤੇ ਜੋ ਕੋਈ ਉਸ ਨੂੰ ਢੂਡ ਲੈਦਾ ਹੈ, ਉਹ ਮੁੜ ਕੇ ਨਹੀਂ ਜੰਮਦਾ।

ਖੋਜ ਬੂਝਿ, ਜਉ ਕਰੈ ਬੀਚਾਰਾ ॥

ਜਦ ਇਨਸਾਨ ਸੁਆਮੀ ਨੂੰ ਢੁਡਦਾ, ਸਮਝਦਾ ਅਤੇ ਉਸ ਦਾ ਸਿਮਰਨ ਕਰਦਾ ਹੈ,

ਤਉ ਭਵਜਲ ਤਰਤ, ਨ ਲਾਵੈ ਬਾਰਾ ॥੪੦॥

ਤਦ ਉਸ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੁੰਦਿਆਂ ਦੇਰ ਨਹੀਂ ਲੱਗਦੀ ਹੈ।

ਸਸਾ, ਸੋ ਸਹ ਸੇਜ ਸਵਾਰੈ ॥

ਸ – ਉਹ ਸਖੀ, ਜਿਸ ਦੇ ਪਲੰਘ ਨੂੰ ਉਹ ਕੰਤ ਆਪਣੀ ਹਾਜ਼ਰੀ ਨਾਲ ਸੁਸ਼ੋਭਤ ਕਰਦਾ ਹੈ,

ਸੋਈ ਸਹੀ, ਸੰਦੇਹ ਨਿਵਾਰੈ ॥

ਉਹ ਆਪਣੇ ਸ਼ਕ-ਸ਼ੁਭੇ ਨੂੰ ਦੂਰ ਕਰ ਦਿੰਦੀ ਹੈ।

ਅਲਪ ਸੁਖ ਛਾਡਿ, ਪਰਮ ਸੁਖ ਪਾਵਾ ॥

ਤੁਛ ਆਰਾਮ ਨੂੰ ਤਿਆਗ ਕੇ, ਉਹ ਮਹਾਨ ਅਨੰਦ ਨੂੰ ਪਾ ਲੈਂਦੀ ਹੈ।

ਤਬ ਇਹ ਤ੍ਰੀਅ, ਓੁਹੁ ਕੰਤੁ ਕਹਾਵਾ ॥੪੧॥

ਤਦ ਇਹ ਪਤਨੀ ਆਖੀ ਜਾਂਦੀ ਹੈ, ਅਤੇ ਉਹ ਇਸ ਦਾ ਪਤੀ।

ਹਾਹਾ; ਹੋਤ, ਹੋਇ ਨਹੀ ਜਾਨਾ ॥

ਹ-ਵਾਹਿਗੁਰੂ ਹੈ, ਪਰ ਬੰਦਾ ਉਸ ਦੀ ਹੋਂਦ ਨੂੰ ਨਹੀਂ ਜਾਣਦਾ।

ਜਬ ਹੀ ਹੋਇ, ਤਬਹਿ ਮਨੁ ਮਾਨਾ ॥

ਜਦ ਉਹ ਉਸ ਦੀ ਹੋਂਦ ਨੂੰ ਅਨੁਭਵ ਕਰ ਲੈਦਾ ਹੈ, ਤਦੋਂ ਉਸ ਦੀ ਆਤਮਾ ਪਤੀਜ ਜਾਂਦੀ ਹੈ।

ਹੈ ਤਉ ਸਹੀ, ਲਖੈ ਜਉ ਕੋਈ ॥

ਪ੍ਰਭੂ ਯਕੀਨਨ ਹੀ ਹੈ, ਜੇਕਰ ਕਿਵੇਂ ਕੋਈ ਬੰਦਾ ਉਸ ਨੂੰ ਸਮਝ ਸਕਦਾ ਹੋਵੇ।

ਤਬ ਓਹੀ ਉਹੁ, ਏਹੁ ਨ ਹੋਈ ॥੪੨॥

ਉਸ ਹਾਲਤ ਵਿੱਚ ਕੇਵਲ ਉਹੀ ਮਲੂਮ ਹੋਵੇਗਾ ਅਤੇ ਇਹ ਬੰਦਾ ਨਹੀਂ।

ਲਿੰਉ ਲਿੰਉ ਕਰਤ, ਫਿਰੈ ਸਭੁ ਲੋਗੁ ॥

ਮੈਂ ਇਹ ਲਵਾਂਗਾ, ਮੈਂ ਉਹ ਲਵਾਂਗਾ” ਹਰ ਜਣਾ ਆਖਦਾ ਫਿਰਦਾ ਹੈ।

ਤਾ ਕਾਰਣਿ, ਬਿਆਪੈ ਬਹੁ ਸੋਗੁ ॥

ਉਸ ਦੇ ਸਬੱਬ ਆਦਮੀ ਨੂੰ ਬਹੁਤਾ ਸ਼ੋਕ ਆ ਅਕਾਉਂਦਾ ਹੈ।

ਲਖਿਮੀ ਬਰ ਸਿਉ, ਜਉ ਲਿਉ ਲਾਵੈ ॥

ਜਦ ਉਹ ਲਛਮੀ ਦੇ ਸੁਆਮੀ ਨਾਲ ਪ੍ਰੇਮ ਪਾ ਲੈਦਾ ਹੈ,

ਸੋਗੁ ਮਿਟੈ, ਸਭ ਹੀ ਸੁਖ ਪਾਵੈ ॥੪੩॥

ਉਸ ਦਾ ਗ਼ਮ ਦੂਰ ਹੋ ਜਾਂਦਾ ਹੈ ਅਤੇ ਉਹ ਸਮੂਹ ਆਰਾਮ ਪਾ ਲੈਦਾ ਹੈ।

ਖਖਾ, ਖਿਰਤ ਖਪਤ ਗਏ ਕੇਤੇ ॥

ਖ – ਅਨੇਕਾਂ ਹੀ ਖੁਰ ਕੇ ਨਾਸ ਹੋ ਗਏ ਹਨ।

ਖਿਰਤ ਖਪਤ, ਅਜਹੂੰ ਨਹ ਚੇਤੇ ॥

ਇਸ ਤਰ੍ਹਾਂ ਖੁਰਨ ਅਤੇ ਤਬਾਹ ਹੋਣ ਦੇ ਬਾਵਜੂਦ ਅਜੇ ਭੀ, ਬੰਦਾ ਸੁਆਮੀ ਨੂੰ ਯਾਦ ਨਹੀਂ ਕਰਦਾ।

ਅਬ ਜਗੁ ਜਾਨਿ, ਜਉ ਮਨਾ ਰਹੈ ॥

ਜੇਕਰ ਕੋਈ ਹੁਣ ਭੀ ਦੁਨੀਆਂ ਦੀ ਆਰਜ਼ੀ ਦਸ਼ਾਂ ਨੂੰ ਸਮਝ ਲਵੇ,

ਜਹ ਕਾ ਬਿਛੁਰਾ, ਤਹ ਥਿਰੁ ਲਹੈ ॥੪੪॥

ਅਤੇ ਆਪਣੇ ਮਨੂਏ ਨੂੰ ਰੋਕੇ ਤਦ ਉਹ ਉਥੇ ਮੁਸਤਕਿਲ ਥਾਂ ਪਾ ਲਵੇਗਾ, ਜਿਥੋਂ ਕਿ ਉਹ ਵਿਛੜਿਆ ਹੈ।

ਬਾਵਨ ਅਖਰ, ਜੋਰੇ ਆਨਿ ॥

ਆਦਮੀ ਨੇ ਬਵੰਜਾ ਅੱਖਰ ਜੋੜ ਲਏ ਹਨ।

ਸਕਿਆ ਨ ਅਖਰੁ, ਏਕੁ ਪਛਾਨਿ ॥

ਪਰ ਉਹ ਵਾਹਿਗੁਰੂ ਦੇ ਇਕ ਸ਼ਬਦ ਨੂੰ ਨਹੀਂ ਸਿਆਣ ਸਕਦਾ।

ਸਤ ਕਾ ਸਬਦੁ, ਕਬੀਰਾ ਕਹੈ ॥

ਕਬੀਰ ਸੱਚਾ ਬਚਨ ਉਚਾਰਣ ਕਰਦਾ ਹੈ।

ਪੰਡਿਤ ਹੋਇ, ਸੁ ਅਨਭੈ ਰਹੈ ॥

ਜੋ ਬ੍ਰਹਿਮਣ ਹੈ, ਉਹ ਨਿਡੱਰ ਹੋ ਵਿਚਰਦਾ ਹੈ।

ਪੰਡਿਤ ਲੋਗਹ ਕਉ, ਬਿਉਹਾਰ ॥

ਅੱਖਰਾਂ ਨੂੰ ਜੋੜਨਾ ਵਿਦਵਾਨ ਪੁਰਸ਼ਾਂ ਦਾ ਕਿੱਤਾ ਹੈ।

ਗਿਆਨਵੰਤ ਕਉ, ਤਤੁ ਬੀਚਾਰ ॥

ਬ੍ਰਹਿਮ-ਵਿਚਾਰ ਵਾਲਾ ਬੰਦਾ ਅਸਲੀਅਤ ਨੂੰ ਸੋਚਦਾ ਸਮਝਦਾ ਹੈ।

ਜਾ ਕੈ ਜੀਅ, ਜੈਸੀ ਬੁਧਿ ਹੋਈ ॥

ਜਿਹੋ ਜਿਹੀ ਅਕਲ ਉਸ ਦੇ ਮਨ ਵਿੱਚ ਹੈ,

ਕਹਿ ਕਬੀਰ, ਜਾਨੈਗਾ ਸੋਈ ॥੪੫॥

ਕਬੀਰ ਜੀ ਆਖਦੇ ਹਨ, ਉਹੋ ਜਿਹਾ ਹੀ ਉਹ ਸਮਝਦਾ ਹੈ।


ਗਉੜੀ ਪੂਰਬੀ ਰਵਿਦਾਸ ਜੀਉ

ਰਾਗ ਗਉੜੀ-ਪੂਰਬੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਕੂਪੁ ਭਰਿਓ ਜੈਸੇ ਦਾਦਿਰਾ; ਕਛੁ ਦੇਸੁ ਬਿਦੇਸੁ ਨ ਬੂਝ ॥

ਜਿਸ ਤਰ੍ਹਾਂ ਪਾਣੀ ਨਾਲ ਭਰੇ ਖੂਹ ਦੇ ਡੱਡੂ ਨੂੰ ਆਪਣੇ ਵਤਨ ਅਤੇ ਪਰਾਏ ਵਤਨ ਦਾ ਕੁਝ ਭੀ ਪਤਾ ਨਹੀਂ।

ਐਸੇ ਮੇਰਾ ਮਨੁ ਬਿਖਿਆ ਬਿਮੋਹਿਆ; ਕਛੁ ਆਰਾ ਪਾਰੁ ਨ ਸੂਝ ॥੧॥

ਇਸੇ ਤਰ੍ਹਾਂ ਪਾਪ ਦੀ ਗੁਮਰਾਹ ਕੀਤੀ ਹੋਈ ਮੇਰੀ ਆਤਮਾ ਨੂੰ ਇਸ ਲੋਕ ਅਤੇ ਪਰਲੋਕ ਦਾ ਕੁਝ ਭੀ ਖਿਆਲ ਨਹੀਂ!

ਸਗਲ ਭਵਨ ਕੇ ਨਾਇਕਾ; ਇਕੁ ਛਿਨੁ ਦਰਸੁ ਦਿਖਾਇ ਜੀ ॥੧॥ ਰਹਾਉ ॥

ਹੇ ਸਾਰਿਆਂ ਜਹਾਨਾਂ ਦਿਆਂ ਮਾਲਕਾ! ਮੈਨੂੰ ਇਕ ਮੁਹਤ ਲਈ ਆਪਣਾ ਦਰਸ਼ਨ ਵਿਖਾਲ। ਠਹਿਰਾਉ।

ਮਲਿਨ ਭਈ ਮਤਿ, ਮਾਧਵਾ! ਤੇਰੀ ਗਤਿ ਲਖੀ ਨ ਜਾਇ ॥

ਮੇਰੀ ਸਮਝ ਮਲੀਨ ਹੋ ਗਈ ਹੈ ਅਤੇ ਮੈਂ ਤੇਰੀ ਦਸ਼ਾ ਨੂੰ ਨਹੀਂ ਸਮਝ ਸਕਦਾ, ਹੇ ਪ੍ਰਕਾਸ਼ ਦੇ ਪ੍ਰਭੂ!

ਕਰਹੁ ਕ੍ਰਿਪਾ ਭ੍ਰਮੁ ਚੂਕਈ; ਮੈ ਸੁਮਤਿ ਦੇਹੁ ਸਮਝਾਇ ॥੨॥

ਮੇਰੇ ਉਤੇ ਤਰਸ ਕਰ, ਤਾਂ ਜੋ ਮੇਰਾ ਵਹਿਮ ਦੂਰ ਹੋ ਜਾਵੇ ਅਤੇ ਮੈਨੂੰ ਸਰੇਸ਼ਟ ਸਮਝ ਦਰਸਾ ਦੇ।

ਜੋਗੀਸਰ ਪਾਵਹਿ ਨਹੀ; ਤੁਅ ਗੁਣ ਕਥਨੁ ਅਪਾਰ ॥

ਵੱਡੇ ਯੋਗੀ ਤੇਰੀਆਂ ਸਰੇਸ਼ਟਤਾਈਆਂ ਨੂੰ ਬਿਆਨ ਨਹੀਂ ਕਰ ਸਕਦੇ ਜੋ ਕਥਨ ਕਹਿਣ ਤੋਂ ਪਰੇ ਹਨ।

ਪ੍ਰੇਮ ਭਗਤਿ ਕੈ ਕਾਰਣੈ; ਕਹੁ ਰਵਿਦਾਸ ਚਮਾਰ ॥੩॥੧॥

ਰਵਿਦਾਸ ਚਮਾਰ ਤੇਰੀ ਪ੍ਰੀਤ ਤੇ ਅਨੁਰਾਗੀ ਸੇਵਾ ਦੇ ਲਈ ਪ੍ਰਾਰਥਨਾ ਕਰਦਾ ਹੈ।