ਰਾਗ ਗਉੜੀ ਚੇਤੀ – ਬਾਣੀ ਸ਼ਬਦ-Raag Gauri Cheti – Bani
ਰਾਗ ਗਉੜੀ ਚੇਤੀ – ਬਾਣੀ ਸ਼ਬਦ-Raag Gauri Cheti – Bani
ਗਉੜੀ ਚੇਤੀ ਮਹਲਾ ੧ ॥
ਗਊੜੀ ਚੇਤੀ ਪਹਿਲੀ ਪਾਤਸ਼ਾਹੀ।
ਅੰਮ੍ਰਿਤ ਕਾਇਆ ਰਹੈ ਸੁਖਾਲੀ; ਬਾਜੀ ਇਹੁ ਸੰਸਾਰੋ ॥
ਹੇ ਦੇਹਿ! ਆਪਣੇ ਆਪ ਨੂੰ ਅਮਰ ਖਿਆਲ ਕਰਕੇ ਤੂੰ ਆਰਾਮ ਅੰਦਰ ਰਹਿੰਦੀ ਹੈਂ, ਪਰ ਇਹ ਜਗਤ ਇਕ ਖੇਡ ਹੈ।
ਲਬੁ ਲੋਭੁ ਮੁਚੁ ਕੂੜੁ ਕਮਾਵਹਿ; ਬਹੁਤੁ ਉਠਾਵਹਿ ਭਾਰੋ ॥
ਤੂੰ ਲਾਲਚ ਤਮ੍ਹਾ ਅਤੇ ਭਾਰੇ ਝੂਠ ਦੀ ਕਮਾਈ ਕਰਦੀ ਅਤੇ ਘੜੇ ਬੋਝ ਚੁਕਦੀ ਹੈ।
ਤੂੰ ਕਾਇਆ! ਮੈ ਰੁਲਦੀ ਦੇਖੀ; ਜਿਉ ਧਰ ਉਪਰਿ ਛਾਰੋ ॥੧॥
ਹੇ ਦੇਹਿ! ਤੈਨੂੰ ਮੈਂ ਵੇਖਿਆ ਹੈ, ਸੁਆਹ ਦੀ ਤਰ੍ਹਾਂ ਧਰਤੀ ਉਤੇ ਖੱਜਲ-ਖੁਆਰ ਹੁੰਦਿਆਂ।
ਸੁਣਿ ਸੁਣਿ ਸਿਖ ਹਮਾਰੀ ॥
ਮੇਰੀ ਸਿੱਖਿਆ ਵੱਲ ਕੰਨ ਕਰ ਤੇ ਇਸ ਨੂੰ ਸ੍ਰਵਣ ਕਰ।
ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ! ਬਹੁੜਿ ਨ ਆਵੈ ਵਾਰੀ ॥੧॥ ਰਹਾਉ ॥
ਨੇਕ ਅਮਲ ਕਮਾਏ ਹੋਏ ਤੇਰੇ ਨਾਲ ਰਹਿਣਗੇ, ਹੇ ਮੇਰੀ ਆਤਮਾ! ਐਹੋ ਜੇਹਾ ਮੌਕਾ ਮੁੜ ਕੇ ਤੇਰੇ ਹੱਥ ਨਹੀਂ ਲਗਣਾ। ਠਹਿਰਾਉ।
ਹਉ ਤੁਧੁ ਆਖਾ ਮੇਰੀ ਕਾਇਆ! ਤੂੰ ਸੁਣਿ ਸਿਖ ਹਮਾਰੀ ॥
ਹੇ ਮੇਰੀ ਦੇਹਿ! ਮੈਂ ਤੈਨੂੰ ਆਖਦੀ ਹਾਂ। ਮੇਰੀ ਨਸੀਹਤ ਨੂੰ ਧਿਆਨ ਦੇ ਕੇ ਸ੍ਰਵਣ ਕਰ।
ਨਿੰਦਾ ਚਿੰਦਾ ਕਰਹਿ ਪਰਾਈ; ਝੂਠੀ ਲਾਇਤਬਾਰੀ ॥
ਤੂੰ ਹੋਰਨਾਂ ਦੀ ਬਦਖੋਈ ਅਤੇ ਉਸਤਤੀ ਕਰਦੀ ਹੈਂ ਅਤੇ ਕੂੜੀਆਂ ਚੁਗਲੀਆਂ ਖਾਂਦੀ ਹੈਂ।
ਵੇਲਿ ਪਰਾਈ ਜੋਹਹਿ ਜੀਅੜੇ! ਕਰਹਿ ਚੋਰੀ ਬੁਰਿਆਰੀ ॥
ਤੂੰ ਹੇ ਮਨ ਹੋਰਨਾ ਦੀ ਵੇਲ (ਤ੍ਰੀਮਤ) ਨੂੰ ਤਕਦੀ ਹੈਂ ਤੇ ਸਰਕਾ ਅਤੇ ਕੁਕਰਮ ਕਮਾਉਂਦੀ ਹੈ।
ਹੰਸੁ ਚਲਿਆ, ਤੂੰ ਪਿਛੇ ਰਹੀਏਹਿ; ਛੁਟੜਿ ਹੋਈਅਹਿ ਨਾਰੀ ॥੨॥
ਜਦ ਆਤਮਾ, ਰਾਜ ਹੰਸ ਟੁਰ ਜਾਂਦਾ ਹੈ, ਤੂੰ ਮਗਰ ਰਹਿ ਜਾਂਦੀ ਹੈਂ ਅਤੇ ਛੱਡੀ ਹੋਈ ਤੀਵੀ ਵਾਂਗ ਹੇ ਜਾਂਦੀ ਹੈ।
ਤੂੰ ਕਾਇਆ! ਰਹੀਅਹਿ ਸੁਪਨੰਤਰਿ; ਤੁਧੁ, ਕਿਆ ਕਰਮ ਕਮਾਇਆ? ॥
ਹੇ ਦੇਹਿ! ਤੂੰ ਸੁਪਨੇ ਵਿੱਚ ਦੀ ਤਰ੍ਹਾਂ ਵਸਦੀ ਹੈ। ਤੂੰ ਕਿਹੜਾ ਭਲਾ ਕੰਮ ਕੀਤਾ ਹੈ।
ਕਰਿ ਚੋਰੀ ਮੈ ਜਾ ਕਿਛੁ ਲੀਆ; ਤਾ ਮਨਿ ਭਲਾ ਭਾਇਆ ॥
ਜਦ ਮੈਂ ਤਸਕਰੀ ਕਰਕੇ ਕੋਈ ਚੀਜ ਲਿਆਂਦੀ ਤਦ ਇਹ ਚਿੱਤ ਨੂੰ ਚੰਗਾ ਲਗਾ।
ਹਲਤਿ ਨ ਸੋਭਾ, ਪਲਤਿ ਨ ਢੋਈ; ਅਹਿਲਾ ਜਨਮੁ ਗਵਾਇਆ ॥੩॥
ਇਸ ਮਾਤ ਲੋਕ ਵਿੱਚ ਮੇਰੀ ਕੋਈ ਇਜ਼ਤ ਨਹੀਂ ਅਤੇ ਪ੍ਰਲੋਕ ਵਿੱਚ ਮੈਨੂੰ ਕੋਈ ਪਨਾਹ ਨਹੀਂ ਲਭਣੀ। ਮੈਂ ਆਪਣਾ ਮਨੁਖੀ ਜੀਵਨ ਬੇਫਾਇਦਾ ਵੰਞ ਲਿਆ ਹੈ।
ਹਉ ਖਰੀ ਦੁਹੇਲੀ ਹੋਈ, ਬਾਬਾ ਨਾਨਕ! ਮੇਰੀ ਬਾਤ ਨ ਪੁਛੈ ਕੋਈ ॥੧॥ ਰਹਾਉ ॥
ਮੈਂ ਬਹੁਤ ਦੁਖੀ ਹੋ ਗਈ ਹਾਂ, ਹੇ ਪਿਤਾ। ਨਾਨਕ ਅਤੇ ਕੋਈ ਭੀ ਮੇਰੀ ਪਰਵਾਹ ਨਹੀਂ ਕਰਦਾ। ਠਹਿਰਾੳ।
ਤਾਜੀ ਤੁਰਕੀ ਸੁਇਨਾ ਰੁਪਾ; ਕਪੜ ਕੇਰੇ ਭਾਰਾ ॥
ਤੁਰਕਿਸਤਾਨੀ ਕੋਤਲ ਸੋਨਾ ਚਾਂਦੀ ਅਤੇ ਬਸਤਰ ਦੇ ਢੇਰਾਂ ਦੇ ਢੇਰ।
ਕਿਸ ਹੀ ਨਾਲਿ ਨ ਚਲੇ ਨਾਨਕ; ਝੜਿ ਝੜਿ ਪਏ ਗਵਾਰਾ ॥
ਕਿਸੇ ਦੇ ਭੀ ਸਾਥ ਨਹੀਂ ਜਾਂਦੇ ਹੇ ਨਾਨਕ! ਉਹ ਏਸ ਜਹਾਨ ਵਿੱਚ ਹੀ ਪਿਛੇ ਰਹਿ ਜਾਂਦੇ ਹਨ, ਹੇ ਮੂਰਖ।
ਕੂਜਾ ਮੇਵਾ, ਮੈ ਸਭ ਕਿਛੁ ਚਾਖਿਆ; ਇਕੁ ਅੰਮ੍ਰਿਤੁ ਨਾਮੁ ਤੁਮਾਰਾ ॥੪॥
ਕੂਜੇ ਦੀ ਮਿਸਰੀ ਤੇ ਸੌਗੀ ਮੈਂ ਸਾਰੇ ਚੱਖੇ ਹਨ। ਕੇਵਲ ਤੇਰਾ ਨਾਮ ਹੀ ਸੁਧਾਰਸ ਜੈਸਾ ਮਿੱਠੜਾ ਹੈ, ਹੇ ਸੂਆਮੀ!।
ਦੇ ਦੇ ਨੀਵ ਦਿਵਾਲ ਉਸਾਰੀ; ਭਸਮੰਦਰ ਕੀ ਢੇਰੀ ॥
ਡੂੰਘੀਆਂ ਬੁਨਿਆਦਾਂ ਦੇ ਕੇ (ਪੁੱਟ ਕੇ) ਬੰਦਾ ਕੰਧਾਂ ਉਸਾਰਦਾ ਹੈ। ਐਹੋ ਜੇਹੀਆਂ ਇਮਾਰਤਾ ਅਖੀਰ ਨੂੰ ਮਿੱਟੀ ਦਾ ਅੰਬਾਰ ਹੋ ਜਾਂਦੀਆਂ ਹਨ।
ਸੰਚੇ ਸੰਚਿ ਨ ਦੇਈ ਕਿਸ ਹੀ; ਅੰਧੁ ਜਾਣੈ ਸਭ ਮੇਰੀ ॥
ਆਦਮੀ ਦੌਲਤ ਜਮ੍ਹਾ ਤੇ ਇਕੱਠੀ ਕਰਦਾ ਅਤੇ ਕਿਸੇ ਨੂੰ ਨਹੀਂ ਦਿੰਦਾ। ਅੰਨ੍ਹਾਂ ਖਿਆਲ ਕਰਦਾ ਹੈ ਕਿ ਸਾਰੀ ਉਸ ਦੀ ਆਪਣੀ ਹੈ।
ਸੋਇਨ ਲੰਕਾ, ਸੋਇਨ ਮਾੜੀ; ਸੰਪੈ ਕਿਸੈ ਨ ਕੇਰੀ ॥੫॥
ਸੁਨਹਿਰੀ ਲੰਕਾ ਤੇ ਸੋਨੇ ਦੇ ਮੰਦਰ (ਰਾਵਣ ਦੇ ਨਾਲ ਨਾਂ ਰਹੇ।) ਧਨ ਦੌਲਤ ਕਿਸੇ ਦੀ ਭੀ ਮਲਕੀਅਤ ਨਹੀਂ।
ਸੁਣਿ, ਮੂਰਖ ਮੰਨ ਅਜਾਣਾ! ॥
ਕੰਨ ਦੇ, ਹੇ ਬੇਵਕੂਫ ਤੇ ਬੇਸਮਝ ਮਨ!
ਹੋਗੁ ਤਿਸੈ ਕਾ ਭਾਣਾ ॥੧॥ ਰਹਾਉ ॥
ਕੇਵਲ ਉਸ ਦੀ ਰਜਾ ਹੀ ਨੇਪਰੇ ਚੜ੍ਹਦੀ ਹੈ। ਠਹਿਰਾਉ।
ਸਾਹੁ ਹਮਾਰਾ, ਠਾਕੁਰੁ ਭਾਰਾ; ਹਮ ਤਿਸ ਕੇ ਵਣਜਾਰੇ ॥
ਮੇਰਾ ਸਾਹੂਕਾਰ ਵਡਾ ਮਾਲਕ ਹੈ, ਮੈਂ ਉਸ ਦਾ ਅਦਨਾ ਹਟਵਾਣੀਆਂ ਹਾਂ।
ਜੀਉ ਪਿੰਡੁ ਸਭ ਰਾਸਿ ਤਿਸੈ ਕੀ; ਮਾਰਿ ਆਪੇ ਜੀਵਾਲੇ ॥੬॥੧॥੧੩॥
ਆਤਮਾ ਤੇ ਦੇਹਿ ਸਮੂਹ ਉਸੇ ਦੀ ਪੁੰਜੀ ਹੈ। ਉਹ ਆਪ ਹੀ ਮਾਰਦਾ ਤੇ ਸੁਰਜੀਤ ਕਰਦਾ ਹੈ।
ਗਉੜੀ ਚੇਤੀ ਮਹਲਾ ੧ ॥
ਗਊੜੀ ਚੇਤੀ ਪਹਿਲੀ ਪਾਤਸ਼ਾਹੀ।
ਅਵਰਿ ਪੰਚ, ਹਮ ਏਕ ਜਨਾ; ਕਿਉ ਰਾਖਉ ਘਰ ਬਾਰੁ? ਮਨਾ! ॥
ਬਾਕੀ ਦੇ ਪੰਜ ਹਲ, ਮੈਂ ਕੇਵਲ ਕਲਾ ਜੀਵ ਹਾਂ। ਮੈਂ ਆਪਣਾ ਝੁੱਗਾ ਝਾਹਾ ਕਿਸ ਤਰ੍ਹਾਂ ਬਚਾ ਕੇ ਰਖਾਂਗਾ ਹੇ ਮੇਰੀ ਜਿਦੜੀਏ?
ਮਾਰਹਿ ਲੂਟਹਿ ਨੀਤ ਨੀਤ; ਕਿਸੁ ਆਗੈ ਕਰੀ ਪੁਕਾਰ? ਜਨਾ ॥੧॥
ਉਹ ਸਦਾ ਤੇ ਨਿਤਾਪ੍ਰਤੀ ਮੈਨੂੰ ਕੁਟਦੇ ਤੇ ਲੁੱਟਦੇ ਹਨ। ਮੈਂ ਕਿਹੜੇ ਪੁਰਸ਼ ਮੂਹਰੇ ਫਰਿਆਦ ਕਰਾਂ?
ਸ੍ਰੀ ਰਾਮ ਨਾਮਾ ਉਚਰੁ ਮਨਾ! ॥
ਪੂਜਯ ਵਿਆਪ ਪ੍ਰਭੂ ਦੇ ਨਾਮ ਦਾ ਉਚਾਰਣ ਕਰ, ਹੇ ਮੇਰੀ ਜਿੰਦੂ!
ਆਗੈ ਜਮ ਦਲੁ; ਬਿਖਮੁ ਘਨਾ ॥੧॥ ਰਹਾਉ ॥
ਤੇਰੇ ਮੂਹਰੇ ਮੌਤ ਦਾ ਸਖਤ ਅਤੇ ਬੇਸੁਮਾਰ ਲਸ਼ਕਰ ਹੈ। ਠਹਿਰਾਉ।
ਉਸਾਰਿ ਮੜੋਲੀ, ਰਾਖੈ ਦੁਆਰਾ; ਭੀਤਰਿ ਬੈਠੀ ਸਾ ਧਨਾ ॥
ਵਾਹਿਗੁਰੂ ਨੇ ਦੇਹਿ ਦਾ ਦੇਹੁਰਾ ਬਣਾਇਆ ਹੈ ਇਸ ਨੂੰ ਦਰਵਾਜੇ ਲਾਏ ਹਨ ਅਤੇ ਇਸ ਦੇ ਅੰਦਰ ਆਤਮਾ ਇਸਤਰੀ ਬੈਠੀ ਹੈ।
ਅੰਮ੍ਰਿਤ ਕੇਲ ਕਰੇ ਨਿਤ ਕਾਮਣਿ; ਅਵਰਿ ਲੁਟੇਨਿ, ਸੁ ਪੰਚ ਜਨਾ ॥੨॥
ਦੇਹਿ ਨੂੰ ਮੌਤ-ਰਹਿਤ ਜਾਣ ਕੇ, ਮੁਟਿਆਰ, ਸਦਾ ਹੀ ਕਲੋਲਾਂ ਕਰਦੀ ਹੈ ਤੇ ਉਹ ਪੰਜੇ ਮੰਦੇ ਜਣੇ ਉਸ ਨੂੰ ਲੁਟੀ ਪੁਟੀ ਜਾ ਰਹੇ ਹਨ।
ਢਾਹਿ ਮੜੋਲੀ ਲੂਟਿਆ ਦੇਹੁਰਾ; ਸਾ ਧਨ ਪਕੜੀ ਏਕ ਜਨਾ ॥
ਮੌਤ ਇਮਾਰਤ ਨੂੰ ਢਾਹ ਸੁਟਦੀ ਹੈ, ਮੰਦਰ ਨੂੰ ਲੁਟ ਲੈਂਦੀ ਹੈ ਅਤੇ ਇਕੱਲੀ ਜਣੀ, ਮੁਟਿਆਰ ਫੜੀ ਜਾਂਦੀ ਹੈ।
ਜਮ ਡੰਡਾ ਗਲਿ ਸੰਗਲੁ ਪੜਿਆ; ਭਾਗਿ ਗਏ ਸੇ ਪੰਚ ਜਨਾ ॥੩॥
ਮੌਤ ਦਾ ਮੁਤਕਹਿਰਾ ਉਸ ਤੇ ਵਰਦਾ ਹੈ, ਉਸ ਦੀ ਗਰਦਨ ਦੁਆਲੇ ਜੰਜੀਰ ਪੈਂਦੇ ਹਨ ਅਤੇ ਉਹ ਪੰਜ ਜਣੇ ਨੱਸ ਜਾਂਦੇ ਹਨ।
ਕਾਮਣਿ ਲੋੜੈ ਸੁਇਨਾ ਰੁਪਾ; ਮਿਤ੍ਰ ਲੁੜੇਨਿ, ਸੁ ਖਾਧਾਤਾ ॥
ਪਤਨੀ ਸੋਨਾ ਚਾਂਦੀ ਚਾਹੁੰਦੀ ਹੈ ਅਤੇ ਦੌਸਤ ਚੰਗਾ ਖਾਣਾ ਲੋੜਦੇ ਹਨ।
ਨਾਨਕ, ਪਾਪ ਕਰੇ ਤਿਨ ਕਾਰਣਿ; ਜਾਸੀ ਜਮ ਪੁਰਿ ਬਾਧਾਤਾ ॥੪॥੨॥੧੪॥
ਨਾਨਕ, ਉਨ੍ਹਾਂ ਦੀ ਖਾਤਰ ਇਨਸਾਨ ਗੁਨਾਹ ਕਰਦਾ ਹੈ, ਉਹ ਨਰੜਿਆਂ ਹੋਇਆ ਮੌਤ ਦੇ ਸ਼ਹਿਰ ਨੂੰ ਜਾਏਗਾ।
ਗਉੜੀ ਚੇਤੀ ਮਹਲਾ ੧ ॥
ਗਊੜੀ ਚੇਤੀ ਪਾਤਸ਼ਾਹੀ ਪਹਿਲੀ।
ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ; ਕਾਂਇਆ ਕੀਜੈ ਖਿੰਥਾਤਾ ॥
ਉਹ ਹਨ ਤੇਰੀਆਂ ਨੱਤੀਆਂ, ਜਿਹੜੀਆਂ ਨੱਤੀਆਂ ਤੇਰੇ ਚਿੱਤ ਵਿੱਚ ਹਨ। ਆਪਣੀ ਦੇਹਿ ਨੂੰ ਤੂੰ ਖਫਣੀ ਬਣਾ।
ਪੰਚ ਚੇਲੇ ਵਸਿ ਕੀਜਹਿ ਰਾਵਲ; ਇਹੁ ਮਨੁ ਕੀਜੈ ਡੰਡਾਤਾ ॥੧॥
ਆਪਣੇ ਪੰਜ ਮੁਰੀਦਾ ਨੂੰ ਕਾਬੂ ਕਰ ਅਤੇ ਇਸ ਚਿੱਤ ਨੂੰ ਆਪਣਾ ਸੋਟਾ ਬਣਾ, ਹੇ ਯੋਗੀ!
ਜੋਗ ਜੁਗਤਿ, ਇਵ ਪਾਵਸਿਤਾ ॥
ਇਸ ਤਰ੍ਹਾ ਤੈਨੂੰ ਸੱਚੇ ਯੋਗ ਦਾ ਮਾਰਗ ਲ੍ਹੱਭ ਪਵੇਗਾ।
ਏਕੁ ਸਬਦੁ, ਦੂਜਾ ਹੋਰੁ ਨਾਸਤਿ; ਕੰਦ ਮੂਲਿ ਮਨੁ ਲਾਵਸਿਤਾ ॥੧॥ ਰਹਾਉ ॥
ਕੇਵਲ ਨਾਮ ਹੀ ਸਦੀਵੀ ਸਥਿਰ ਹੈ। ਹੋਰ ਸਮੂਹ ਨਾਸਵੰਤ ਹੈ। ਆਪਣੇ ਚਿੱਤ ਨੂੰ ਫਲਾਂ ਤੇ ਜੜਾਂ ਦੀ ਇਸ ਖੁਰਾਕ ਨਾਲ ਜੋੜ। ਠਹਿਰਾਉ।
ਮੂੰਡਿ ਮੁੰਡਿਾਇਐ ਜੇ ਗੁਰੁ ਪਾਈਐ; ਹਮ ਗੁਰੁ ਕੀਨੀ ਗੰਗਾਤਾ ॥
ਜੇਕਰ ਗੰਗਾ ਤੇ ਸਿਰ ਮੁਨਾਉਣ ਨਾਲ ਵਿਸ਼ਾਲ ਵਾਹਿਗੁਰੂ ਮਿਲ ਸਕਦਾ ਹੈ ਮੈਂ ਤਾਂ, ਵਿਸ਼ਾਲ ਵਾਹਿਗੁਰੂ ਨੂੰ ਪਹਿਲਾਂ ਹੀ ਆਪਣੀ ਸੁਰਸੁਰੀ ਬਣਾਇਆ ਹੋਇਆ ਹੈ।
ਤ੍ਰਿਭਵਣ ਤਾਰਣਹਾਰੁ ਸੁਆਮੀ; ਏਕੁ ਨ ਚੇਤਸਿ ਅੰਧਾਤਾ ॥੨॥
ਇਕ ਪ੍ਰਭੂ ਤਿੰਨਾਂ ਜਹਾਨਾ ਨੂੰ ਪਾਰ ਕਰਨ ਵਾਲਾ ਹੈ ਮਨਾਖਾ ਮਨੁੱਖ ਉਸ ਨੂੰ ਚੇਤੇ ਨਹੀਂ ਕਰਦਾ।
ਕਰਿ ਪਟੰਬੁ ਗਲੀ ਮਨੁ ਲਾਵਸਿ; ਸੰਸਾ ਮੂਲਿ ਨ ਜਾਵਸਿਤਾ ॥
ਤੂੰ ਪਖੰਡ ਰਚਦਾ ਹੈਂ ਅਤੇ ਨਿਰੀਆਂ ਮੂੰਹ-ਜਬਾਨੀ ਗੱਲਾਂ ਨਾਲ ਆਪਣੇ ਚਿੱਤ ਨੂੰ ਜੋੜਦਾ ਹੈਂ। ਤੇਰਾ ਵਹਿਮ ਕਦਾਚਿਤ ਦੂਰ ਨਹੀਂ ਹੋਣਾ।
ਏਕਸੁ ਚਰਣੀ ਜੇ ਚਿਤੁ ਲਾਵਹਿ; ਲਬਿ ਲੋਭਿ ਕੀ ਧਾਵਸਿਤਾ ॥੩॥
ਜੇਕਰ ਤੂੰ ਇਕ ਸਾਈਂ ਦੇ ਚਰਨਾ ਨਾਲ ਆਪਣੇ ਮਨ ਨੂੰ ਜੋੜ ਲਵੇ ਤਾਂ ਤੂੰ ਫਿਰ ਤਮ੍ਹਾਂ ਤੇ ਹਿਰਸ ਮਗਰ ਕਿਉਂ ਨੱਸੇ?
ਜਪਸਿ ਨਿਰੰਜਨੁ, ਰਚਸਿ ਮਨਾ ॥
ਪ੍ਰਕਾਸ਼ਵਾਨ ਪ੍ਰਭੂ ਦਾ ਸਿਮਰਣ ਕਰਨ ਦੁਆਰਾ, ਤੇਰੀ ਆਤਮਾ ਉਸ ਅੰਦਰ ਲੀਨ ਹੋ ਜਾਵੇਗੀ।
ਕਾਹੇ ਬੋਲਹਿ ਜੋਗੀ! ਕਪਟੁ ਘਨਾ ॥੧॥ ਰਹਾਉ ॥
ਤੂੰ ਐਨਾ ਬਹੁਤਾ ਛਲ ਫਰੇਬ ਕਿਉਂ ਉਚਾਰਣ ਕਰਦਾ ਹੈਂ, ਹੇ ਯੋਗੀ? ਠਹਿਰਾਉ।
ਕਾਇਆ ਕਮਲੀ, ਹੰਸੁ ਇਆਣਾ; ਮੇਰੀ ਮੇਰੀ ਕਰਤ ਬਿਹਾਣੀਤਾ ॥
ਦੇਹਿ ਪਗਲੀ ਹੈ ਅਤੇ ਮਨੂਆਂ ਮੂਰਖ। ਤੇਰੀ ਆਰਬਲਾ ਮੈਂ ਮੇਰੀ ਕਰਦਿਆਂ ਬੀਤਦੀ ਜਾ ਰਹੀ ਹੈ।
ਪ੍ਰਣਵਤਿ ਨਾਨਕੁ, ਨਾਗੀ ਦਾਝੈ; ਫਿਰਿ ਪਾਛੈ ਪਛੁਤਾਣੀਤਾ ॥੪॥੩॥੧੫॥
ਨਾਨਕ ਬਿਨੈ ਕਰਦਾ ਹੈ: ਜਦ ਨੰਗੀ ਦੇਹਿ ਸੜ ਜਾਂਦੀ ਹੈ, ਤਦ ਮਗਰੋਂ ਆਤਮਾ ਪਸਚਾਤਾਪ ਕਰਦੀ ਹੈ।
ਗਉੜੀ ਚੇਤੀ ਮਹਲਾ ੧ ॥
ਗਊੜੀ ਚੇਤੀ ਪਹਿਲੀ ਪਾਤਸ਼ਾਹੀ।
ਅਉਖਧ ਮੰਤ੍ਰ ਮੂਲੁ ਮਨ ਏਕੈ; ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥
ਹੇ ਬੰਦੇ! ਜੇ ਤੂੰ ਆਪਣੇ ਦਿਲ ਨੂੰ ਸੁਆਮੀ ਨਾਲ ਪੱਕੀ ਤਰ੍ਹਾਂ ਜੋੜ ਲਵੇ ਤਾਂ ਤੂੰ ਅਨੁਭਵ ਕਰ ਲਵੇਗਾ ਕਿ ਕੇਵਲ ਉਹੀ ਹਰ ਰੋਗ ਦੀ ਦਵਾਈ ਜਾਦੂ ਟੁਣਾ ਅਤੇ ਜੜੀ ਬੂਟੀ ਹੈ।
ਜਨਮ ਜਨਮ ਕੇ ਪਾਪ ਕਰਮ ਕੇ; ਕਾਟਨਹਾਰਾ ਲੀਜੈ ਰੇ ॥੧॥
ਤੂੰ ਹੇ ਬੰਦੇ! ਉਸ ਠਾਕੁਰ ਨੂੰ ਪ੍ਰਾਪਤ ਹੋ, ਜੋ ਅਨੇਕਾ ਪੂਰਬਲੇ ਜਨਮਾਂ ਦੇ ਮੰਦੇ ਅਮਲਾਂ ਨੂੰ ਮੇਸਣ ਵਾਲਾ ਹੈ।
ਮਨ, ਏਕੋ ਸਾਹਿਬੁ ਭਾਈ ਰੇ! ॥
ਮੇਰੇ ਚਿਤੁ ਨੂੰ ਇਕੱਲਾ ਸੁਆਮੀ ਹੀ ਚੰਗਾ ਲਗਦਾ ਹੈ।
ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ; ਅਲਖੁ ਨ ਲਖਣਾ ਜਾਈ ਰੇ ॥੧॥ ਰਹਾਉ ॥
ਤੇਰੀਆਂ ਤਿੰਨ ਖਾਸੀਅਤਾ ਅੰਦਰਿ ਜਗਤ ਖਚਤ ਹੋਇਆ ਹੋਇਆ ਹੈ ਅਤੇ ਇਹ ਨਾਂ ਜਾਣੇ ਜਾਣ ਵਾਲੇ ਨੂੰ ਨਹੀਂ ਜਾਣ ਸਕਦਾ ਹੇ ਸਾਹਿਬ! ਠਹਿਰਾਉ।
ਸਕਰ ਖੰਡੁ ਮਾਇਆ ਤਨਿ ਮੀਠੀ; ਹਮ ਤਉ ਪੰਡ ਉਚਾਈ ਰੇ ॥
ਸ਼ਕਰ ਤੇ ਚੀਨੀ ਦੀ ਤਰ੍ਹਾਂ ਦੌਲਤ ਦੇਹਿ ਨੂ ਮਿੱਠੀ ਲਗਦੀ ਹੈ। ਅਸੀਂ ਮੋਹਨੀ ਦਾ ਬੋਝ ਚੁਕਿਆਂ ਹੋਇਆ ਹੈ।
ਰਾਤਿ ਅਨੇਰੀ ਸੂਝਸਿ ਨਾਹੀ; ਲਜੁ ਟੂਕਸਿ ਮੂਸਾ ਭਾਈ ਰੇ! ॥੨॥
ਅੰਧੇਰੀ ਰੈਛਿ ਫਿਰ ਕੁਝ ਦਿਸਦਾ ਨਹੀਂ ਅਤੇ ਮੌਤ ਦਾ ਚੂਹਾ ਜੀਵਨ ਦੇ ਰੱਸੇ ਨੂੰ ਕੁਤਰੀ ਜਾਂਦਾ ਹੈ ਹੇ ਵੀਰ!
ਮਨਮੁਖਿ ਕਰਹਿ ਤੇਤਾ ਦੁਖੁ ਲਾਗੈ; ਗੁਰਮੁਖਿ ਮਿਲੈ ਵਡਾਈ ਰੇ ॥
ਜਿੰਨਾ ਜਿਆਦਾ ਪ੍ਰਤੀਕੂਲ ਪੁਰਸ਼ ਆਪ ਮੁਹਾਰਾ ਕੰਮ ਕਰਦਾ ਹੈ ਉਨੀ ਜਿਆਦਾ ਹੀ ਉਹ ਤਕਲੀਫ ਉਠਾਉਂਦਾ ਹੈ। ਪਵਿੱਤਰ ਪੁਰਸ਼ ਨੂੰ ਇੱਜ਼ਤ ਆਬਰੂ ਮਿਲਦੀ ਹੈ।
ਜੋ ਤਿਨਿ ਕੀਆ ਸੋਈ ਹੋਆ; ਕਿਰਤੁ ਨ ਮੇਟਿਆ ਜਾਈ ਰੇ ॥੩॥
ਜੋ ਕੁਛ ਉਹ ਕਰਦਾ ਹੈ, ਉਹੀ ਹੁੰਦਾ ਹੈ। ਪੂਰਬਲੇ ਕਰਮ ਮੇਸੇ ਨਹੀਂ ਜਾ ਸਕਦੇ।
ਸੁਭਰ ਭਰੇ, ਨ ਹੋਵਹਿ ਊਣੇ; ਜੋ ਰਾਤੇ ਰੰਗੁ ਲਾਈ ਰੇ ॥
ਜੋ ਪ੍ਰਭੂ ਨਾਲ ਪ੍ਰੀਤ ਪਾਉਂਦੇ ਅਤੇ ਉਸ ਨਾਲ ਰੰਗੀਜੇ ਹਨ, ਉਹ ਪਰੀ-ਪੂਰਨ ਰਹਿੰਦੇ ਹਨ ਅਤੇ ਮਾੜੇ ਮੋਟੇ ਸੱਖਣੇ ਭੀ ਨਹੀਂ ਹੁੰਦੇ।
ਤਿਨ ਕੀ ਪੰਕ ਹੋਵੈ ਜੇ ਨਾਨਕੁ; ਤਉ ਮੂੜਾ ਕਿਛੁ ਪਾਈ ਰੇ ॥੪॥੪॥੧੬॥
ਜੇਕਰ ਨਾਨਕ ਉਨ੍ਹਾਂ ਦੇ ਚਰਨਾ ਦੀ ਧੂੜ ਹੋ ਜਾਵੇ ਤਾਂ ਉਸ ਮੂਰਖ ਨੂੰ ਭੀ ਕੁਝ ਪ੍ਰਾਪਤ ਹੋ ਜਾਵੇ।
ਗਉੜੀ ਚੇਤੀ ਮਹਲਾ ੧ ॥
ਗਊੜੀ ਚੇਤੀ ਪਹਿਲੀ ਪਾਤਸ਼ਾਹੀ।
ਕਤ ਕੀ ਮਾਈ, ਬਾਪੁ ਕਤ ਕੇਰਾ; ਕਿਦੂ ਥਾਵਹੁ ਹਮ ਆਏ ॥
ਕਿਸ ਦੀ ਹੈ ਮਾਂ, ਕਿਸ ਦਾ ਪਿੳ ਅਤੇ ਕਿਸ ਜਗ੍ਹਾ ਤੇ ਅਸੀਂ ਆਏ ਹਾਂ?
ਅਗਨਿ ਬਿੰਬ ਜਲ ਭੀਤਰਿ ਨਿਪਜੇ; ਕਾਹੇ ਕੰਮਿ ਉਪਾਏ ॥੧॥
ਅਗ ਅਤੇ ਪਾਣੀ ਦੇ ਤੁਪਕੇ ਦੇ ਵਿਚੋਂ ਅਸੀਂ ਉਤਪੰਨ ਹੋਏ ਹਾਂ। ਕਿਸ ਪ੍ਰਯੋਜਨ ਲਈ ਅਸੀਂ ਰਚੇ ਗਏ ਸਾਂ?
ਮੇਰੇ ਸਾਹਿਬਾ! ਕਉਣੁ ਜਾਣੈ ਗੁਣ ਤੇਰੇ? ॥
ਹੇ ਮੇਰੇ ਮਾਲਕ! ਤੇਰੀਆਂ ਖੂਬੀਆਂ ਨੂੰ ਕੌਣ ਜਾਣ ਸਕਦਾ ਹੈ?
ਕਹੇ ਨ ਜਾਨੀ, ਅਉਗਣ ਮੇਰੇ ॥੧॥ ਰਹਾਉ ॥
ਮੇਰੀਆਂ ਬੁਰਿਆਈਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਠਹਿਰਾਉ।
ਕੇਤੇ ਰੁਖ ਬਿਰਖ ਹਮ ਚੀਨੇ; ਕੇਤੇ ਪਸੂ ਉਪਾਏ ॥
ਅਸੀਂ ਅਣਗਿਣਤ ਦਰਖਤਾਂ ਦੇ ਪੌਦਿਆਂ ਦੇ ਰੂਪ ਨੂੰ ਵੇਖਿਆ (ਧਾਰਨ ਕੀਤੇ) ਅਤੇ ਅਨੇਕਾਂ ਵਾਰੀ ਡੰਗਰ ਹੋ ਕੇ ਪੈਦਾ ਹੋਏ।
ਕੇਤੇ ਨਾਗ ਕੁਲੀ ਮਹਿ ਆਏ; ਕੇਤੇ ਪੰਖ ਉਡਾਏ ॥੨॥
ਕਈ ਵਾਰੀ ਅਸਾਂ ਸਰਪਾਂ ਦੇ ਘਰਾਣੇ ਅੰਦਰ ਪ੍ਰਵੇਸ਼ ਕੀਤਾ ਅਤੇ ਕਈ ਵਾਰੀ ਅਸੀਂ ਜਨੌਰ ਬਣ ਕੇ ਉਡਾਏ ਗਏ।
ਹਟ ਪਟਣ ਬਿਜ ਮੰਦਰ ਭੰਨੈ; ਕਰਿ ਚੋਰੀ ਘਰਿ ਆਵੈ ॥
ਆਦਮੀ ਸ਼ਹਿਰਾਂ ਦੀਆਂ ਦੁਕਾਨਾਂ ਤੇ ਮਜਬੂਤ ਮਹਿਲਾਂ ਨੂੰ ਪਾੜ ਲਾਉਂਦਾ ਹੈ ਅਤੇ ਉਥੇ ਚੋਰੀੇ ਕਰ ਘਰ ਨੂੰ ਆ ਜਾਂਦਾ ਹੈ।
ਅਗਹੁ ਦੇਖੈ, ਪਿਛਹੁ ਦੇਖੈ; ਤੁਝ ਤੇ ਕਹਾ ਛਪਾਵੈ ॥੩॥
ਉਹ ਆਪਣੇ ਮੂਹਰੇ ਵੇਖਦਾ ਹੈ ਉਹ ਆਪਣੇ ਪਿਛਲੇ ਪਾਸੇ ਵੇਖਦਾ ਹੈ, ਪਰ ਤੇਰੇ ਕੋਲੋਂ ਉਹ ਆਪਣੇ ਆਪ ਨੂੰ ਕਿੱਥੇ ਲੁਕਾ ਸਕਦਾ ਹੈ?
ਤਟ ਤੀਰਥ, ਹਮ ਨਵ ਖੰਡ ਦੇਖੇ; ਹਟ ਪਟਣ ਬਾਜਾਰਾ ॥
ਮੈਂ ਪਵਿਤ੍ਰ ਨਦੀਆਂ ਦੇ ਕਿਨਾਰੇ, ਨੌ ਖਿੱਤੇ ਹੱਟੀਆਂ ਸ਼ਹਿਰ ਅਤੇ ਵਾਪਾਰ ਦੇ ਕੇਂਦ੍ਰ ਵੇਖੇ ਹਨ।
ਲੈ ਕੈ ਤਕੜੀ ਤੋਲਣਿ ਲਾਗਾ; ਘਟ ਹੀ ਮਹਿ ਵਣਜਾਰਾ ॥੪॥
ਤਰਾਜੂ ਲੈ ਕੇ, ਸੁਦਾਗਰ ਨੇ ਆਪਣੇ ਦਿਲ ਅੰਦਰ ਆਪਣੇ ਅਮਲ ਜੋਖਣੇ ਸ਼ੁਰੂ ਕਰ ਦਿਤੇ।
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ; ਤੇਤੇ ਅਉਗਣ ਹਮਾਰੇ ॥
ਮੇਰੇ ਪਾਪ ਐਨੇ ਅਮਾਪ ਹਨ, ਜਿਨਾ ਕੁ ਪਾਣੀ ਹੈ ਜਿਸ ਨਾਲ ਸਿੰਧ ਅਤੇ ਸਮੁੰਦਰ ਪਰੀ-ਪੂਰਨ ਹੋਏ ਹੋਏ ਹਨ।
ਦਇਆ ਕਰਹੁ, ਕਿਛੁ ਮਿਹਰ ਉਪਾਵਹੁ; ਡੁਬਦੇ ਪਥਰ ਤਾਰੇ ॥੫॥
ਤਰਸ ਕਰ ਅਤੇ ਕੁਝ ਕੁ ਆਪਣੀ ਰਹਿਮਤ ਧਾਰ ਅਤੇ ਮੈਂ ਗਰਕ ਹੁੰਦੇ ਜਾਂਦੇ, ਪਾਹਨ ਨੂੰ ਪਾਰ ਕਰ ਦੇ।
ਜੀਅੜਾ ਅਗਨਿ ਬਰਾਬਰਿ ਤਪੈ; ਭੀਤਰਿ ਵਗੈ ਕਾਤੀ ॥
ਆਦਮੀ ਦੀ ਆਤਮਾ ਅੱਗ ਦੇ ਵਾਙੂ ਮੱਚਦੀ ਹੈ, ਅਤੇ ਉਸ ਦੇ ਅੰਦਰਵਾਰ ਕੈਂਚੀ ਚਲਦੀ ਹੈ।
ਪ੍ਰਣਵਤਿ ਨਾਨਕੁ, ਹੁਕਮੁ ਪਛਾਣੈ; ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥
ਬੇਨਤੀ ਕਰਦਾ ਹੈ ਨਾਨਕ, ਜੇਕਰ ਉਹ ਸਾਹਿਬ ਦੇ ਫੁਰਮਾਨ ਨੂੰ ਸਿੰਞਾਣ ਲਵੇ, ਤਦ ਉਸ ਨੂੰ ਦਿਨ ਰਾਤ ਆਰਾਮ ਹੋਵੇਗਾ।
ਰਾਗੁ ਗਉੜੀ ਚੇਤੀ ਮਹਲਾ ੫ ਦੁਪਦੇ
ਰਾਗੁ ਗਊੜੀ ਚੇਤੀ ਪਾਤਸ਼ਾਹੀ ਪੰਜਵੀਂ ਦੁਪਦੇ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਜਾਣਿਆ ਜਾਂਦਾ ਹੈ।
ਰਾਮ ਕੋ ਬਲੁ ਪੂਰਨ, ਭਾਈ! ॥
ਸੰਪੂਰਨ ਹੈ ਸਤਿਆ ਸਰਬ-ਵਿਆਪਕ ਸੁਆਮੀ ਦੀ, ਹੈ ਵੀਰ!
ਤਾ ਤੇ, ਬ੍ਰਿਥਾ ਨ ਬਿਆਪੈ ਕਾਈ ॥੧॥ ਰਹਾਉ ॥
ਇਸ ਲਈ, ਮੈਨੂੰ ਹੁਣ ਕੋਈ ਕਲੇਸ਼ ਨਹੀਂ ਵਾਪਰਦਾ ਠਹਿਰਾਉ।
ਜੋ ਜੋ ਚਿਤਵੇ ਦਾਸੁ ਹਰਿ, ਮਾਈ! ॥
ਜੋ ਕੁਛ ਭੀ ਵਾਹਿਗੁਰੂ ਦਾ ਗੋਲਾ ਚਾਹੁੰਦਾ ਹੈ ਹੇ ਮਾਤਾ!
ਸੋ ਸੋ, ਕਰਤਾ ਆਪਿ ਕਰਾਈ ॥੧॥
ਉਹ ਸਾਰਾ ਕੁਛ ਸਿਰਜਣਹਾਰ ਆਪੇ ਹੀ ਕਰਵਾ ਦਿੰਦਾ ਹੈ।
ਨਿੰਦਕ ਕੀ, ਪ੍ਰਭਿ ਪਤਿ ਗਵਾਈ ॥
ਬਦਖੋਈ ਕਰਨ ਵਾਲੇ ਦੀ ਸਾਹਿਬ ਇੱਜ਼ਤ ਗੁਆ ਦਿੰਦਾ ਹੈ।
ਨਾਨਕ, ਹਰਿ ਗੁਣ ਨਿਰਭਉ ਗਾਈ ॥੨॥੧੧੪॥
ਨਾਨਕ ਬੇ-ਖੋਫ ਸੁਆਮੀ ਦਾ ਜੱਸ ਗਾਇਨ ਕਰਦਾ ਹੇ।
ਰਾਗੁ ਗਉੜੀ ਚੇਤੀ ੧ ਮਹਲਾ ੫
ਰਾਗ ਗਊੜੀ ਚੋੇਤੀ ਪਾਤਸ਼ਾਹੀ ਪੰਜਵੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਸੁਖੁ ਨਾਹੀ ਰੇ! ਹਰਿ ਭਗਤਿ ਬਿਨਾ ॥
ਕੋਈ ਆਰਾਮ ਨਹੀਂ ਹੈ ਪ੍ਰਾਣੀ! ਬਗੈਰ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਦੇ।
ਜੀਤਿ ਜਨਮੁ ਇਹੁ ਰਤਨੁ ਅਮੋਲਕੁ; ਸਾਧਸੰਗਤਿ ਜਪਿ ਇਕ ਖਿਨਾ ॥੧॥ ਰਹਾਉ ॥
ਸਤਿ ਸੰਗਤਿ ਅੰਦਰ ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦਾ ਸਿਮਰਨ ਕਰ ਕੇ ਮਨੁੱਖੀ ਜੀਵਨ ਦਾ ਇਹੁ ਅਣਮੁੱਲਾ ਜਵੇਹਰ ਜਿੱਤ ਲੈ। ਠਹਿਰਾਉ।
ਸੁਤ ਸੰਪਤਿ, ਬਨਿਤਾ ਬਿਨੋਦ ॥
ਪੁਤ੍ਰਾਂ, ਦੌਲਤ, ਪਤਨੀ, ਖੁਸ਼ੀ ਭਰੀਆਂ ਖੇਡਾਂ ਨੂੰ
ਛੋਡਿ ਗਏ, ਬਹੁ ਲੋਗ ਭੋਗ ॥੧॥
ਅਨੇਕਾਂ ਇਨਸਾਨ ਛੱਡ ਗਏ ਹਨ।
ਹੈਵਰ ਗੈਵਰ, ਰਾਜ ਰੰਗ ॥
ਆਪਣੇ ਘੋੜਿਆਂ, ਹਾਥੀਆਂ ਅਤੇ ਪਾਤਸ਼ਾਹੀ ਠਾਠ ਬਾਠ ਨੂੰ ਛਡ ਕੇ,
ਤਿਆਗਿ ਚਲਿਓ ਹੈ, ਮੂੜ ਨੰਗ ॥੨॥
ਤਲਾਂਜਲੀ ਦਾ ਮੂਰਖ ਨੰਗ-ਧੜੰਗਾ ਟੁਰ ਜਾਂਦਾ ਹੈ।
ਚੋਆ ਚੰਦਨ, ਦੇਹ ਫੂਲਿਆ ॥
ਦੇਹਿ ਜਿਹੜੀ ਅਗਰ ਦੀ ਲੱਕੜ ਅਤੇ ਚੰਨਣ ਦੇ ਅਤਰ ਨਾਲ ਫੁਲੀ ਫਿਰਦੀ ਸੀ,
ਸੋ ਤਨੁ, ਧਰ ਸੰਗਿ ਰੂਲਿਆ ॥੩॥
ਉਹ ਦੇਹਿ ਮਿੱਟੀ ਨਾਲ ਰੁਲ ਜਾਏਗੀ।
ਮੋਹਿ ਮੋਹਿਆ, ਜਾਨੈ ਦੂਰਿ ਹੈ ॥
ਸੰਸਾਰੀ ਮਮਤਾ ਦਾ ਮਤਹੀਣ ਕੀਤਾ ਹੋਇਆ ਪ੍ਰਾਣੀ ਵਾਹਿਗੁਰੂ ਨੂੰ ਦੁਰੇਡੇ ਸਮਝਦਾ ਹੈ।
ਕਹੁ ਨਾਨਕ, ਸਦਾ ਹਦੂਰਿ ਹੈ ॥੪॥੧॥੧੩੯॥
ਗੁਰੂ ਜੀ ਆਖਦੇ ਹਨ, ਪਰ ਉਹ ਹਮੇਸ਼ਾਂ ਹੀ ਅੰਗ ਸੰਗ ਹੈ।
ਰਾਗੁ ਗਉੜੀ ਚੇਤੀ ॥
ਰਾਗ ਗਉੜੀ ਚੇਤੀ।
ਦੇਖੌ ਭਾਈ! ਗ੍ਯ੍ਯਾਨ ਕੀ ਆਈ ਆਧੀ ॥
ਵੇਖ ਭਰਾਓ! ਬ੍ਰਹਿਮ ਬੀਚਾਰ ਦੀ ਅਨ੍ਹੇਰੀ ਆਈ ਹੈ।
ਸਭੈ ਉਡਾਨੀ, ਭ੍ਰਮ ਕੀ ਟਾਟੀ; ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥
ਇਸ ਵਹਿਮ ਦੇ ਛਪਰ ਨੂੰ ਪੂਰੀ ਤਰ੍ਹਾਂ ਉਡਾ ਲੈ ਗਈ ਹੈ ਅਤੇ ਮੋਹਨੀ ਦੇ ਬੰਧਨ ਤੱਕ ਭੀ ਬਾਕੀ ਨਹੀਂ ਰਹੇ। ਠਹਿਰਾਉ।
ਦੁਚਿਤੇ ਕੀ, ਦੁਇ ਥੂਨਿ ਗਿਰਾਨੀ; ਮੋਹ ਬਲੇਡਾ ਟੂਟਾ ॥
ਦੁਚਿਤੇ-ਪਣ ਦੇ ਦੋਨੋਂ ਥਮਲੇ ਡਿੱਗ ਪਏ ਹਨ ਅਤੇ ਸੰਸਾਰੀ ਮਮਤਾ ਦਾ ਸਤੀਰ ਟੁੱਟ ਗਿਆ ਹੈ।
ਤਿਸਨਾ ਛਾਨਿ ਪਰੀ ਧਰ ਊਪਰਿ; ਦੁਰਮਤਿ ਭਾਂਡਾ ਫੂਟਾ ॥੧॥
ਲਾਲਚ ਦੇ ਕੱਖਾ ਦੀ ਛੱਤ ਜਮੀਨ ਤੇ ਡਿੱਗ ਪਈ ਹੈ ਅਤੇ ਮੰਦੀ ਅਕਲ ਦਾ ਬਰਤਨ ਟੁੱਟ ਗਿਆ ਹੈ।
ਆਧੀ ਪਾਛੇ, ਜੋ ਜਲੁ ਬਰਖੈ; ਤਿਹਿ ਤੇਰਾ ਜਨੁ ਭੀਨਾਂ ॥
ਤੇਰਾ ਨੋਕਰ ਉਸ ਮੀਂਹ ਨਾਲ ਗੜੁੱਚ ਹੋ ਗਿਆ ਹੈ, ਜਿਹੜਾ ਅਨ੍ਹੇਰੀ ਮਗਰੋਂ ਵਸਿਆ ਹੈ।
ਕਹਿ ਕਬੀਰ, ਮਨਿ ਭਇਆ ਪ੍ਰਗਾਸਾ; ਉਦੈ ਭਾਨੁ ਜਬ ਚੀਨਾ ॥੨॥੪੩॥
ਕਬੀਰ ਜੀ ਆਖਦੇ ਹਨ, ਜਦ ਮੈਂ ਸੂਰਜ ਨੂੰ ਚੜ੍ਹਦਾ ਦੇਖਦਾ ਜਾ ਮੇਰਾ ਚਿੱਤ ਰੋਸ਼ਨ ਹੋ ਜਾਂਦਾ ਹੈ।
ਗਉੜੀ ਚੇਤੀ
ਗਉੜੀ ਚੇਤੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਹਰਿ ਜਸੁ ਸੁਨਹਿ, ਨ ਹਰਿ ਗੁਨ ਗਾਵਹਿ ॥
ਜੋ ਨਾਂ ਵਾਹਿਗੁਰੂ ਦੀ ਕੀਰਤੀ ਸੁਣਦੇ ਹਨ ਅਤੇ ਨਾਂ ਹੀ ਵਾਹਿਗੁਰੂ ਦੀਆਂ ਵਡਿਆਈਆਂ ਗਾਉਂਦੇ ਹਨ,
ਬਾਤਨ ਹੀ, ਅਸਮਾਨੁ ਗਿਰਾਵਹਿ ॥੧॥
ਪਰ ਆਪਣੀਆਂ ਗੱਲਾਂ ਨਾਲ ਹੀ ਅਕਾਸ਼ ਨੂੰ ਢਾਉਂਦੇ ਹਨ।
ਐਸੇ ਲੋਗਨ ਸਿਉ, ਕਿਆ ਕਹੀਐ? ॥
ਇਹੋ ਜਿਹੇ ਲੋਕਾਂ ਨੂੰ ਬੰਦਾ ਕੀ ਆਖੇ?
ਜੋ ਪ੍ਰਭ ਕੀਏ, ਭਗਤਿ ਤੇ ਬਾਹਜ; ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥
ਜਿਨ੍ਹਾਂ ਨੂੰ ਸੁਆਮੀ ਨੇ ਆਪਣੀ ਪ੍ਰੇਮ-ਮਈ ਸੇਵਾ ਤੋਂ ਵਾਝਿਆ ਰੱਖਿਆ ਹੈ, ਤੂੰ ਉਨ੍ਹਾਂ ਤੋਂ ਸਦੀਵ ਹੀ ਡਰਦਾ ਰਹੋ। ਠਹਿਰਾਉ।
ਆਪਿ ਨ ਦੇਹਿ, ਚੁਰੂ ਭਰਿ ਪਾਨੀ ॥
ਖੁਦ ਤਾਂ ਉਹ ਪਾਣੀ ਦੀ ਇਕ ਚੁਲੀ ਭਰ ਭੀ ਨਹੀਂ ਦਿੰਦੇ,
ਤਿਹ ਨਿੰਦਹਿ, ਜਿਹ ਗੰਗਾ ਆਨੀ ॥੨॥
ਪਰ ਬਦਖੋਈ ਉਸ ਦੀ ਕਰਦੇ ਹਨ ਜਿਸ ਨੇ ਗੰਗਾ ਲਿਆਦੀ ਹੈ।
ਬੈਠਤ ਉਠਤ, ਕੁਟਿਲਤਾ ਚਾਲਹਿ ॥
ਬਹਿੰਦਿਆਂ ਤੇ ਉਠਦਿਆਂ ਟੇਢੀ ਹੈ ਉਨ੍ਹਾਂ ਦੀ ਚਾਲ।
ਆਪੁ ਗਏ, ਅਉਰਨ ਹੂ ਘਾਲਹਿ ॥੩॥
ਉਹ ਖੁਦ ਤਬਾਹ ਹੋ ਗਏ ਨੇ ਅਤੇ ਹੋਰਨਾ ਨੂੰ ਤਬਾਹ ਕਰਦੇ ਹਨ।
ਛਾਡਿ ਕੁਚਰਚਾ, ਆਨ ਨ ਜਾਨਹਿ ॥
ਮੰਦੀ ਗੱਲਬਾਤ ਦੇ ਬਗੈਰ ਉਹ ਹੋਰ ਕੁਛ ਨਹੀਂ ਜਾਣਦੇ।
ਬ੍ਰਹਮਾ ਹੂ ਕੋ, ਕਹਿਓ ਨ ਮਾਨਹਿ ॥੪॥
ਉਹ ਬ੍ਰਹਮਾ ਜੀ ਦੀ ਗੱਲ ਭੀ ਨਹੀਂ ਮੰਨਦੇ।
ਆਪੁ ਗਏ, ਅਉਰਨ ਹੂ ਖੋਵਹਿ ॥
ਉਹ ਆਪ ਕੁਰਾਹੇ ਪਏ ਹੋਏ ਹਨ ਅਤੇ ਹੋਰਨਾ ਨੂੰ ਭੀ ਗੁਮਰਾਹ ਕਰਦੇ ਹਨ।
ਆਗਿ ਲਗਾਇ, ਮੰਦਰ ਮੈ ਸੋਵਹਿ ॥੫॥
ਆਪਣੇ ਮਹਿਲ ਨੂੰ ਲੂੰਬਾ ਲਾ ਕੇ ਉਹ ਉਸ ਅੰਦਰ ਸੌਂਦੇ ਹਨ।
ਅਵਰਨ ਹਸਤ, ਆਪ ਹਹਿ ਕਾਂਨੇ ॥
ਉਹ ਹੋਰਨਾਂ ਦੀ ਹੱਸੀ ਉਡਾਉਂਦੇ ਹਨ ਭਾਵੇਂ ਖੁਦ ਇਕ ਅੱਖ ਵਾਲੇ ਹਨ।
ਤਿਨ ਕਉ ਦੇਖਿ, ਕਬੀਰ ਲਜਾਨੇ ॥੬॥੧॥੪੪॥
ਉਨ੍ਹਾਂ ਨੂੰ ਵੇਖ ਕੇ ਕਬੀਰ ਨੂੰ ਸ਼ਰਮ ਆਉਂਦੀ ਹੈ।
ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ
ਰਾਗ ਗਉੜੀ ਚੇਤੀ ਬਾਣੀ ਨਾਮ ਦੇਵ ਜੀ ਦੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਉਹ ਸੱਚੇ ਗੁਰਾਂ ਦੀ ਦਇਆ ਦੁਆਰਾ ਪਰਾਪਤ ਹੁੰਦਾ ਹੈ।
ਦੇਵਾ, ਪਾਹਨ ਤਾਰੀਅਲੇ ॥
ਵਾਹਿਗੁਰੂ ਨੇ ਪੱਥਰ ਤਾਰ ਛੱਡੇ ਹਨ।
ਰਾਮ ਕਹਤ, ਜਨ ਕਸ ਨ ਤਰੇ ॥੧॥ ਰਹਾਉ ॥
ਤੇਰੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਤੇਰਾ ਗੋਲਾ, ਕਿਉਂ ਪਾਰ ਨਹੀਂ ਉਤਰਾਗਾ? ਠਹਿਰਾਉ।
ਤਾਰੀਲੇ ਗਨਿਕਾ, ਬਿਨੁ ਰੂਪ ਕੁਬਿਜਾ; ਬਿਆਧਿ ਅਜਾਮਲੁ ਤਾਰੀਅਲੇ ॥
ਤੂੰ ਵੇਸਵਾ ਅਤੇ ਬਦਸ਼ਕਲ ਦੁੱਬੀ ਨੂੰ ਬਚਾਅ ਲਿਆ ਹੈ ਤੇ ਸ਼ਿਕਾਰੀ ਤੇ ਅਜਾਮਲ ਨੂੰ ਪਾਰ ਕਰ ਦਿੱਤਾ ਹੈ।
ਚਰਨ ਬਧਿਕ, ਜਨ ਤੇਊ ਮੁਕਤਿ ਭਏ ॥
ਆਦਮੀ ਮਾਰਨ ਵਾਲਾ, ਜਿਸ ਨੇ ਕ੍ਰਿਸ਼ਨ ਦੇ ਪੇਰ ਨੂੰ ਵਿੰਨਿ੍ਹਆ ਸੀ, ਉਹ ਭੀ ਮੁਕਤ ਹੋ ਗਿਆ।
ਹਉ ਬਲਿ ਬਲਿ, ਜਿਨ ਰਾਮ ਕਹੇ ॥੧॥
ਮੈਂ ਕੁਰਬਾਨ ਹਾਂ, ਕੁਰਬਾਨ ਹਾਂ, ਉਨ੍ਹਾਂ ਉਤੋਂ ਜੋ ਸਾਹਿਬ ਦਾ ਨਾਮ ਉਚਾਰਨ ਕਰਦੇ ਹਨ।
ਦਾਸੀ ਸੁਤ ਜਨੁ ਬਿਦਰੁ ਸੁਦਾਮਾ; ਉਗ੍ਰਸੈਨ ਕਉ ਰਾਜ ਦੀਏ ॥
ਤੂੰ ਸੁਦਾਮੇ ਅਤੇ ਨੌਕਰਾਣੀ ਦੇ ਪੁੱਤ੍ਰ, ਗੋਲੇ ਬਿਦਰ ਨੂੰ ਤਾਰ ਦਿਤਾ ਅਤੇ ਉਗਰਸੈਨ ਨੂੰ ਪਾਤਸ਼ਾਹੀ ਦੇ ਦਿੱਤੀ।
ਜਪ ਹੀਨ, ਤਪ ਹੀਨ, ਕੁਲ ਹੀਨ, ਕ੍ਰਮ ਹੀਨ; ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥
ਇਥੋਂ ਤੱਕ ਕਿ ਭਗਤੀ-ਰਹਿਤ, ਤਪੱਸਿਆ-ਰਹਿਤ, ਚੰਗੇ ਘਰਾਣੇ-ਰਹਿਤ, ਅਤੇ ਚੰਗੇ ਅਮਲ-ਰਹਿਤ ਨਾਮੇ ਦੇ ਮਾਲਕ ਨੇ ਉਨ੍ਹਾਂ ਸਾਰਿਆਂ ਨੂੰ ਤਾਰ ਦਿੱਤਾ ਹੈ।