ਰਾਗ ਬਿਲਾਵਲੁ ਗੋਂਡ – ਬਾਣੀ ਸ਼ਬਦ-Raag Bilaval Gond – Bani
ਰਾਗ ਬਿਲਾਵਲੁ ਗੋਂਡ – ਬਾਣੀ ਸ਼ਬਦ-Raag Bilaval Gond – Bani
ਬਿਲਾਵਲੁ ਗੋਂਡ ॥
ਬਿਲਾਵਲ ਗੌਂਡ।
ਆਜੁ ਨਾਮੇ ਬੀਠਲੁ ਦੇਖਿਆ; ਮੂਰਖ ਕੋ ਸਮਝਾਊ ਰੇ ॥ ਰਹਾਉ ॥
ਅੱਜ ਮੈਂ, ਨਾਮੇ, ਨੇ ਆਪਣਾ ਪ੍ਰਭੂ ਵੇਖ ਲਿਆ ਹੈ ਇਸ ਲਈ ਮੈਂ ਹੁਣ ਬੇਵਕੂਫ ਨੂੰ ਸਿੱਖ-ਮਤ ਦਿੰਦਾ ਹਾਂ। ਠਹਿਰਾਉ।
ਪਾਂਡੇ! ਤੁਮਰੀ ਗਾਇਤ੍ਰੀ; ਲੋਧੇ ਕਾ ਖੇਤੁ ਖਾਤੀ ਥੀ ॥
ਹੇ ਪੰਡਿਤ! ਤੇਰੀ ਗਾਇਤਰੀ, ਲੋਧੇ ਨਾਮ ਦੇ ਇਕ ਜ਼ਿਮੀਦਾਰ ਦੀ ਪੈਲੀ ਚਰਦੀ ਹੁੰਦੀ ਸੀ।
ਲੈ ਕਰਿ ਠੇਗਾ ਟਗਰੀ ਤੋਰੀ; ਲਾਂਗਤ ਲਾਂਗਤ ਜਾਤੀ ਥੀ ॥੧॥
ਸੋਟਾ ਲੈ ਕੇ ਉਸ ਨੇ ਉਸ ਦੀ ਲੱਤ ਤੋੜ ਦਿੱਤੀ ਅਤੇ ਉਦੋਂ ਤੋਂ ਉਹ ਲੰਗੀ ਲੰਗੀ ਤੁਰਦੀ ਹੈ।
ਪਾਂਡੇ! ਤੁਮਰਾ ਮਹਾਦੇਉ; ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥
ਹੇ ਪੰਡਿਤ! ਤੇਰਾ ਵੱਡਾ ਦੇਵਤਾ ਸ਼ਿਵਜੀ ਚਿੱਟੇ ਬੈਲ ਤੇ ਸਵਾਰ ਹੋਇਆ ਆਉਂਦਾ, ਮੈਂ ਵੇਖਿਆ ਸੀ।
ਮੋਦੀ ਕੇ ਘਰ ਖਾਣਾ ਪਾਕਾ; ਵਾ ਕਾ ਲੜਕਾ ਮਾਰਿਆ ਥਾ ॥੨॥
ਭੰਡਾਰੀ ਦੇ ਧਾਮ ਵਿੱਚ ਉਸ ਦੇ ਲਈ ਭੋਜਨ ਤਿਆਰ ਕੀਤਾ ਗਿਆ ਸੀ ਅਤੇ ਉਸ ਨੇ ਉਸ ਦਾ ਪ੍ਰਤ੍ਰ ਹੀ ਮਾਰ ਦਿੱਤਾ ਸੀ।
ਪਾਂਡੇ! ਤੁਮਰਾ ਰਾਮਚੰਦੁ; ਸੋ ਭੀ ਆਵਤੁ ਦੇਖਿਆ ਥਾ ॥
ਹੇ ਪੰਡਿਤ! ਤੇਰੇ ਰਾਮ ਚੰਦ੍ਰ ਨੂੰ ਆਉਂਦੇ ਨੂੰ ਭੀ ਮੈਂ ਵੇਖਿਆ ਸੀ।
ਰਾਵਨ ਸੇਤੀ ਸਰਬਰ ਹੋਈ; ਘਰ ਕੀ ਜੋਇ ਗਵਾਈ ਥੀ ॥੩॥
ਆਪਣੀ ਪਤਨੀ ਨੂੰ ਗੁਆ ਕੇ, ਉਸ ਨੇ ਰਾਵਣ ਦੇ ਨਾਲ ਲੜਾਈ ਕੀਤੀ ਸੀ।
ਹਿੰਦੂ ਅੰਨ੍ਹ੍ਹਾ, ਤੁਰਕੂ ਕਾਣਾ ॥
ਹਿੰਦੂ ਮੁਨਾਖਾ ਹੈ ਅਤੇ ਮੁਸਲਮਾਨ ਇਕ ਅੱਖ ਵਾਲਾ।
ਦੁਹਾਂ ਤੇ, ਗਿਆਨੀ ਸਿਆਣਾ ॥
ਬ੍ਰਹਿਮਵੇਤਾ ਦੋਨਾਂ ਨਾਲੋਂ ਵਧੇਰੇ ਅਕਲਮੰਦ ਹੈ।
ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ॥
ਹਿੰਦੂ ਮੰਦਰ ਵਿੱਚ ਉਪਾਸ਼ਨਾ ਕਰਦਾ ਹੈ। ਅਤੇ ਮੁਸਲਮਾਨ ਮਸਜਿਦ ਵਿੱਚ।
ਨਾਮੇ ਸੋਈ ਸੇਵਿਆ; ਜਹ ਦੇਹੁਰਾ, ਨ ਮਸੀਤਿ ॥੪॥੩॥੭॥
ਨਾਮਾ ਉਸ ਪ੍ਰਭੂ ਦੀ ਘਾਲ ਕਮਾਉਦਾ ਹੈ, ਜਿਸ ਕੋਲ ਨਾਂ ਮੰਦਰ ਹੈ ਨਾਂ ਹੀ ਮਸਜਿਦ।