Nitnem Path

☬ Satnam Waheguru ☬ Satnam Waheguru ☬ Satnam Waheguru ☬ Satnam Waheguru ☬ Satnam Waheguru ☬ Satnam Waheguru ☬ Satnam Waheguru ☬ Satnam Waheguru ☬ Satnam Waheguru ☬ Satnam Waheguru ☬ Satnam Waheguru ☬ Satnam Waheguru ☬ Satnam Waheguru ☬ Satnam Waheguru ☬
Hukamnama Sri Darbar Sahib, Amritsar, Date 12-10-2026 Ang 800

Hukamnama Sri Darbar Sahib, Amritsar, Date 12-10-2026 Ang 800

ੴ ਸਤਿਗੁਰ ਪ੍ਰਸਾਦਿ ॥ ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ॥ ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ ॥ ਹਰਿ ਸੰਤ ਭਗਤ ਤਾਰਨੋ ॥ ਹਰਿ ਭਰਿਪੁਰੇ ਰਹਿਆ ॥ ਜਲਿ ਥਲੇ ਰਾਮ ਨਾਮੁ ॥ ਨਿਤ ਗਾਈਐ ਹਰਿ ਦੂਖ ਬਿਸਾਰਨੋ ॥੧॥ ਰਹਾਉ ॥

ਹੇ ਭਾਈ! ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ, ਜੋ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ, ਜੋ ਆਪਣੇ ਸੰਤਾਂ ਨੂੰ ਆਪਣੇ ਭਗਤਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ ਹੈ, ਜੋ (ਸਾਰੇ ਜਗਤ ਵਿਚ) ਹਰ ਥਾਂ ਮੌਜੂਦ ਹੈ। ਹੇ ਭਾਈ! ਉਸ ਹਰੀ ਦੀ ਸਿਫ਼ਤਿ-ਸਾਲਾਹ ਦਾ ਗੀਤ ਸਦਾ ਗਾਣਾ ਚਾਹੀਦਾ ਹੈ, ਜੋ ਪਾਣੀ ਵਿਚ ਹੈ, ਜੋ ਧਰਤੀ ਵਿਚ ਹੈ, ਜੋ (ਜੀਵਾਂ ਦੇ) ਸਾਰੇ ਦੁੱਖ ਦੂਰ ਕਰਨ ਵਾਲਾ ਹੈ।੧।ਰਹਾਉ।

Scroll to Top