Nitnem Path

Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru
Hukamnama Sri Darbar Sahib, Amritsar, Date 22-09-2026 Ang 957

Hukamnama Sri Darbar Sahib, Amritsar, Date 22-09-2026 Ang 957

ਸਲੋਕ ਮਃ ੫ ॥ ਭੀੜਹੁ ਮੋਕਲਾਈ ਕੀਤੀਅਨੁ ਸਭ ਰਖੇ ਕੁਟੰਬੈ ਨਾਲਿ ॥ ਕਾਰਜ ਆਪਿ ਸਵਾਰਿਅਨੁ ਸੋ ਪ੍ਰਭ ਸਦਾ ਸਭਾਲਿ ॥ ਪ੍ਰਭੁ ਮਾਤ ਪਿਤਾ ਕੰਠਿ ਲਾਇਦਾ ਲਹੁੜੇ ਬਾਲਕ ਪਾਲਿ ॥ ਦਇਆਲ ਹੋਏ ਸਭ ਜੀਅ ਜੰਤ੍ਰ ਹਰਿ ਨਾਨਕ ਨਦਰਿ ਨਿਹਾਲ ॥੧॥

(ਹੇ ਮਨ!) ਉਸ ਪ੍ਰਭੂ ਨੂੰ ਸਦਾ ਯਾਦ ਕਰ ਜੋ ਤੇਰੇ ਸਾਰੇ ਕੰਮ ਆਪ ਸੰਵਾਰਦਾ ਹੈ, ਜੋ ਤੈਨੂੰ ਦੁੱਖਾਂ ਤੋਂ ਖ਼ਲਾਸੀ ਦੇਂਦਾ ਹੈ ਤੇ ਤੇਰੇ ਸਾਰੇ ਪਰਵਾਰ ਸਮੇਤ ਤੇਰੀ ਰੱਖਿਆ ਕਰਦਾ ਹੈ। ਮਾਪਿਆਂ ਵਾਂਗ ਅੰਞਾਣੇ ਬਾਲਾਂ ਨੂੰ ਪਾਲ ਕੇ ਪ੍ਰਭੂ (ਜੀਵਾਂ ਨੂੰ) ਗਲ ਲਾਉਂਦਾ ਹੈ। ਹੇ ਨਾਨਕ! ਜਿਸ ਮਨੁੱਖ ਵਲ ਪ੍ਰਭੂ ਮੇਹਰ ਦੀ ਨਜ਼ਰ ਨਾਲ ਤੱਕਦਾ ਹੈ, ਉਸ ਉਤੇ ਸਭ ਜੀਵ ਦਿਆਲ ਹੋ ਜਾਂਦੇ ਹਨ।੧।

Scroll to Top